17. ਪ੍ਰਮਾਤਮਾ ਅਤੇ ਗੁਰੂ ਵਿਚ ਸੱਚਾ ਵਿਸ਼ਵਾਸ

ਸਭ ਤੋਂ ਪਹਿਲਾਂ ਪਰਮਾਤਮਾ ਵਿਚ ਵਿਸ਼ਵਾਸ ਦੀ ਲੋੜ ਹੈ ਪੱਕਾ ਵਿਸ਼ਵਾਸ ਕਰਨਾ ਕਿ ਪ੍ਰਮਾਤਮਾ ਹੈ ਅਤੇ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ ਸੰਤ ਸਤਿਗੁਰੂ ਨੂੰ ਮਿਲਣ ਲਈ ਹਰ ਰੋਜ਼ ਅਰਦਾਸ ਕਰੋ ਅਤੇ ਪ੍ਰਮਾਤਮਾ ਤੁਹਾਡੇ ਲਈ ਤੁਹਾਨੂੰ ਸਹੀ ਰਸਤਾ ਦਿਖਾਉਂਦਾ ਹੈ

           

ਕੀ ਤੁਹਾਡਾ ਗੁਰੂ ਨਾਨਕ ਦੇਵ ਜੀ ਵਿਚ ਵਿਸ਼ਵਾਸ ਹੈ, ਕਿ ਉਹ ਇਕ ਪੂਰਨ ਸੰਤ ਸਨ ? ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਵਿਚਾਰ ਹੈ ? ਅਸੀਂ ਸਾਡੇ ਬਹੁਤ ਪਰਪੱਕ ਹਾਂ ਕਿ ਅਸੀ ਜਾਣਦੇ ਹਾਂ ਉਹ ਪੂਰਨ ਅਤੇ ਸੰਪੂਰਨ ਸਤਿਗੁਰੂ ਸਨ ਪਰ ਗੁਰੂ ਦੇ ਸਮੇਂ ਦੇ ਗਰੀਬ ਸਿੱਖਾਂ ਬਾਰੇ ਕੀ ਵਿਚਾਰ ਹੈ, ਉਹਨਾਂ ਕੋਲ ਸਾਡੇ ਤਰ੍ਹਾਂ ਇਤਿਹਾਸ ਦਾ ਫਾਇਦਾ ਨਹੀਂ ਸੀ ਇਸ ਲਈ ਉਹਨਾਂ ਨੂੰ ਯਕੀਨ ਕਿਦਾਂ ਹੁੰਦਾ ਸੀ ਮੈਂ ਕਹਾਂਗਾ ਕਿ 99% ਨੂੰ ਗੁਰੂ ਨਾਨਕ ਦੇਵ ਜੀ ਵਿਚ ਵਿਸ਼ਵਾਸ ਨਹੀਂ ਸੀਕੇਵਲ ਉਹ ਵੇਖੋ ਜਦੋਂ ਗੁਰੂ ਸਾਹਿਬ ਨੂੰ ਆਪਣੇ ਜੀਵਨ ਦੇ ਅੰਤ ਸਮੇਂ ਅੰਤਮ ਪ੍ਰੀਖਿਆ ਲਈ ਸੀ ਉਹਨਾਂ ਨੇ ਪਾਗਲਾਂ ਦੀ ਤਰ੍ਹਾਂ ਕੱਪੜੇ ਪਾਏ ਅਤੇ ਚਿੱਲਾਉਣਾ ਸ਼ੁਰੂ ਕਰ ਦਿੱਤਾ ਅਤੇ ਕਰਤਾਰਪੁਰ ਤੋਂ ਬਾਹਰ ਬਾਹਰ ਜਾਣ ਵਾਂਗ ਪੈਸੇ ਸੁੱਟਣ ਲੱਗੇਉਹ ਸ਼ਹਿਰ ਜਿਹੜਾ ਉਹਨਾਂ ਵਸਾਇਆ ਅਜਿਹੇ ਲੋਕਾਂ ਨਾਲ ਭਰਿਆ ਹੋਇਆ ਸੀ ਜਿਹੜੇ ਦੂਰੋਂ ਨੇੜਿਓਂ ਗੁਰੂ ਜੀ ਬਾਰੇ ਸੁਣ ਕੇ ਆਏ ਸਨ

           

ਇਸ ਲਈ ਤਦ ਗੁਰੂ ਸਾਹਿਬ ਵਿਚ ਸੱਚਾ ਵਿਸ਼ਵਾਸ ਕੌਣ ਕਰਦਾ ਸੀ? ਬਹੁਤੇ ਅਖੌਤੀ ਸਿੱਖ ਸੋਚਦੇ ਸਨ ਕਿ ਗੁਰੂ ਸਾਹਿਬ ਪਾਗਲ ਹੋ ਗਏ ਅਤੇ ਆਪਣਾ ਵਿਸ਼ਵਾਸ ਗਵਾ ਬੈਠੇ, ਇਕ ਉਹ ਸਨ ਜਿਨ੍ਹਾਂ ਨੇ ਤਾਂਬੇ, ਚਾਂਦੀ ਅਤੇ ਸੋਨੇ ਦੇ ਸਿੱਕੇ ਲੈਣ ਲਈ ਗੁਰੂ ਦਾ ਪਿੱਛਾ ਕੀਤਾ ਅਤੇ ਗੁਰੂ ਨੂੰ ਛੱਡ ਦਿੱਤਾ ਅਤੇ ਕੇਵਲ ਭਾਈ ਲਹਿਣਾ ਜੀ ਨੇ ਹੀ ਧੁੰਦ ਅਤੇ ਅਕਸ ਨੂੰ ਵੇਖਿਆ ਅਤੇ ਲਾਸ਼ ਨੂੰ ਖਾਣ ਦੀ ਤਿਆਰੀ ਕਰ ਲਈ ਇਸ ਲਈ ਕੇਵਲ ਇਕ ਸਿੱਖ ਨੇ ਸੱਚਾ ਵਿਸ਼ਵਾਸ ਰੱਖਿਆ, ਬਾਕੀ ਸਾਰਿਆਂ ਨੇ ਆਪਣਾ ਯਕੀਨ ਗਵਾ ਲਿਆ

           

ਅਤੇ ਗੁਰੂ ਹਰਿਗੋਬਿੰਦ ਜੀ ਵਿੱਚ ਕੌਣ ਵਿਸ਼ਵਾਸ ਕਰਦਾ ਸੀ ? ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਿੱਖਾਂ ਨੇ ਉਹਨਾਂ ਦੀ ਅਲੋਚਨਾ ਸ਼ੁਰੂ ਕਰ ਦਿੱਤੀ ਕਹਿ ਰਹੇ ਸਨ ਕਿ ਉਹ ਕੁੱਤਿਆਂ ਨਾਲ ਜ਼ਖਮੀ ਹਨ, ਉਹ ਹਥਿਆਰ ਖੜਦੇ ਹਨ, ਰਾਜੇ ਦੀ ਤਰ੍ਹਾਂ ਰਹਿੰਦੇ ਹਨ, ਜੰਗ ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ ਪਹਿਲੇ ਗੁਰੂ ਸ਼ਾਂਤੀ ਦੀ ਗੱਲ ਕਰਦੇ ਸਨ, ਕੋਈ ਹਥਿਆਰ ਨਹੀਂ ਰੱਖਦੇ ਸਨ ਅਤੇ ਕੀਰਤਨ ਗਾਉਂਦੇ ਸਨ ਪਰ ਭਾਈ ਗੁਰਦਾਸ ਜੀ ਨੇ ਵਿਸ਼ਵਾਸ ਰੱਖਿਆ ਅਤੇ ਲਿਖਿਆ ਕਿ ਇਸ ਲਈ ਬੇਯਕੀਨੇ ਵੇਖ ਸਕਦੇ ਹਨ ਅਤੇ ਅਨੰਦਪੁਰ ਦੀ ਫੜੋ ਫੜੀ ਵਿਚ ਖਾਲਸੇ ਦੇ ਯਕੀਨ ਨਾਲ ਕੀ ਹੋਇਆ ਸੀ ? ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਪੱਕੇ ਸ਼ਰਧਾਲੂਆਂ ਤੋਂ ਇਲਾਵਾ ਉਹਨਾਂ ਦੀ ਜ਼ਰੂਰਤ ਦੇ ਪਲਾਂ ਵਿਚ ਉਹਨਾਂ ਨੂੰ 40 ਜਣੇ ਧੋਖਾ ਦੇ ਆਏ ਅਤੇ ਆਪਣੇ ਖੂਨ ਨਾਲ ਬੇਦਾਵਾ ਲਿਖ ਕੇ ਦੇ ਆਏ

           

ਇਸ ਲਈ ਵਿਸ਼ਵਾਸ ਰੱਖਣਾ ਇਕ ਸੌਖਾ ਕੰਮ ਨਹੀਂ ਹੈ, ਅਤੇ ਫਿਰ ਵੀ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਨੂੰ ਰੱਖਦੇ ਹੋ, ਜਿੰਨਾਂ ਚਿਰ ਤੁਹਾਡੀ ਪ੍ਰੀਖਿਆ ਨਹੀਂ ਹੁੰਦੀ ਜਿਨ੍ਹਾਂ ਚਿਰ ਤੁਹਾਡਾ ਗੁਰੂ ਤੁਹਾਨੂੰ ਕੁਝ ਨਹੀਂ ਦਿੰਦਾ ਹੈ ਅਤੇ ਤੁਸੀਂ ਆਪਣੇ ਯਕੀਨ ਵਿਚ ਅਜੇ ਪੱਕੇ ਨਹੀਂ ਹੋ ਉਦੋਂ ਤੱਕ ਕੋਈ ਵੀ ਇਹ ਨਹੀਂ ਕਹਿ ਸਕਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਯਕੀਨ ਰੱਖਦੇ ਹਨ

           

ਸਾਰੇ ਸੰਤਾਂ ਤੇ ਸ਼ੱਕ ਕਰਕੇ ਜੀਵਨ ਗੁਜਾਰਨ ਦੀ ਬਜਾਏ ਅਤੇ ਉਹਨਾਂ ਦੀ ਅਲੋਚਨਾ ਕਰਨ ਦੀ ਬਜਾਏ, ਗੁਰਬਾਣੀ ਕਹਿੰਦੀ ਹੈ ਹਰ ਚੀਜ਼ ਵਿਚ ਯਕੀਨ ਕਰੋ ਹਰ ਹਿਰਦੇ ਵਿਚ ਆਪਣੇ ਸਤਿਗੁਰੂ ਨੂੰ ਵੇਖੋ ਹਰ ਕਿਸੇ ਨਾਲ ਇਸ ਤਰ੍ਹਾਂ ਵਿਵਹਾਰ ਕਰੋ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਹੋ ਜਿਵੇਂ ਕਿ ਉਹ ਤੁਹਾਡੇ ਸਾਹਮਣੇ ਖੜਾ ਸੀ ਯਕੀਨ ਭੁਲੇਖਿਆਂ ਨੂੰ ਜਾਦੂ ਨਾਲ ਨਹੀਂ ਮਿਟਾਉਂਦਾ ਹੈ ਤੁਹਾਨੂੰ ਪ੍ਰਮਾਤਮਾ ਅਤੇ ਗੁਰੂ ਦੇ ਯਕੀਨ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ   ਅਤੇ ਹਰ ਇਕ ਵਿਚ ਪ੍ਰਮਾਤਮਾ ਅਤੇ ਗੁਰੂ ਵਜੋਂ ਸੇਵਾ ਕਰਨੀ ਪਵੇਗੀ ਤਦ ਪ੍ਰਮਾਤਮਾ ਅਤੇ ਗੁਰੂ ਆਪਣੇ ਆਪ ਨੂੰ ਤੁਹਾਡੇ ਲਈ ਸੱਚੇ ਸੰਤਾਂ ਵਿਚ ਬਦਲ ਲੈਂਦੇ ਹਨ

ਜਿਵੇਂ ਕਿ ਯਸੂ ਕਹਿੰਦਾ ਹੈ ਤੁਸੀਂ ਕਿਸੇ ਆਦਮੀ ਪ੍ਰਤੀ ਕਿਵੇਂ ਵਰਤਾਉ ਕਰਦੇ ਹੋ, ਕੀ ਇਸ ਤਰ੍ਹਾਂ ਕਿ ਜਿਵੇਂ ਮੇਰੇ ਨਾਲ, ਅਤੇ ਜਿਵੇਂ ਯੋਗੀ ਭਜਨ ਕਹਿੰਦੇ ਹਨ, ‘ਜੇਕਰ ਤੁਸੀਂ ਸਾਰਿਆਂ ਵਿਚ ਪ੍ਰਮਾਤਮਾ ਨੂੰ ਨਹੀਂ ਵੇਖਦੇ ਹੋ ਤਾਂ, ਤੁਸੀਂ ਪ੍ਰਮਾਤਮਾ ਨੂੰ ਕਦੇ ਵੀ ਵੇਖ ਨਹੀਂ ਸਕਦੇ ਹੋ

ਤੁਹਾਡੇ ਚਰਨਾਂ ਦੀ ਧੂਲ