ਗੁਰਮਤ
ਸ਼ਬਦ ‘ਗੁਰਮਤ‘ ਇਕ ਬ੍ਰਹਮ ਸ਼ਬਦ ਹੈ ਅਤੇ ਸਾਰੇ ਬ੍ਰਹਿਮੰਡ ਵਿਚ ਬਹੁਤੇ ਲੋਕਾਂ ਦੁਆਰਾ ਰੋਜ਼ਾਨਾ ਜੀਵਨ ਵਿਚ ਇਸਦੀ ਬੜੇ ਆਰਾਮ ਨਾਲ ਗਲਤ ਵਿਆਖਿਆ ਅਤੇ ਗਲਤ ਵਰਤੋਂ ਕੀਤੀ ਜਾਂਦੀ ਹੈ । ਕ੍ਰਿਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਹਰ ਸ਼ਬਦ ਜਿਹੜਾ ਸਤਿਕਾਰ ਵਜੋਂ ‘ਸ਼ਬਦ‘ ਕਹਾਉਂਦਾ ਹੈ ਆਪਣੇ ਆਪ ਵਿਚ ਗੁਰੂ ਹੈ ਕਿਉਂਕਿ ਗੁਰਬਾਣੀ ਵਿਚ ਹਰ ਸ਼ਬਦ ਬ੍ਰਹਮ ਸ਼ਬਦ ਹੈ ਅਤੇ ਇਸ ਵਿਚ ‘ਸਤਿ‘ ਦਾ ਤੱਤ ਹੈ ਜਿਸਦਾ ਭਾਵ ਹੈ ਕਿ ਹਰ ‘ਸ਼ਬਦ‘ ਨਾਲ ਅਨਾਦੀ ਸੱਚ ਜੁੜਿਆ ਹੈ, ਭਾਵੇਂ ਕਿ ਹਰ ‘ਸ਼ਬਦ‘ ਜਾਂ ਸ਼ਬਦਾਂ ਦੇ ਸਮੂਹ ਆਪਣੇ ਆਪ ਵਿਚ ਅਨਾਦੀ ਸੱਚ ਹੈ, ਅਤੇ ਇਹੀ ਹੈ ਜਿਹੜਾ ਸ਼ਬਦ ਨੂੰ ਇਕ ਗੁਰੂ ਬਣਾਉਂਦਾ ਹੈ ਅਤੇ ਗੁਰਬਾਣੀ ਜਿਹੜੀ ਅਜਿਹੇ ਲੱਖਾਂ ਸ਼ਬਦਾਂ ਨੂੰ ਇਕੱਠਾ ਕਰਦੀ ਹੈ ਗੁਰੂ ਅਤੇ ਨਿਰੰਕਾਰ ਕਹਾਉਂਦੀ ਹੈ, ਹਰ ‘ਸ਼ਬਦ‘ ਵਿਚ ਅਨਾਦੀ ਸੱਚ ਦਾ ਤੱਤ ਇਸਨੂੰ ਸ਼ੁਰੂ ਸਰੂਪ ਅਤੇ ਨਿਰੰਕਾਰ ਸਰੂਪ ਬਣਾਉਂਦਾ ਹੈ । ਹਰ ‘ਸ਼ਬਦ‘ ਸਾਡੇ ਅੰਦਰ ਲੁਕੀ ਬ੍ਰਹਮ ਗਿਆਨ ਦੀ ਜੋਤ ਨਾਲ ਸਾਨੂੰ ਰੋਸ਼ਨ ਕਰਦਾ ਹੈ, ਇਹ ਸਾਨੂੰ ਸਾਡੇ ਜੀਵਨ ਦਾ ਮਨੋਰਥ ਦਿੰਦਾ ਹੈ, ਇਹ ਸਾਨੂੰ ਅਨਾਦੀ ਸਤਿ ਦਾ ਰਸਤਾ ਵਿਖਾਉਂਦਾ ਹੈ, ਇਹ ਸਾਡੇ ਪਾਰ ਬ੍ਰਹਮ ਪਰਮੇਸ਼ਰ, ਸੰਤ, ਭਗਤ, ਸਾਧ, ਗੁਰਮੁਖ ਬ੍ਰਹਮ ਗਿਆਨੀ ਨੂੰ ਸਮਝਣ ਵਿਚ ਮਦਦ ਕਰਦਾ ਹੈ ਅਤੇ ਇਹ ਵਿਆਖਿਆ ਕਰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਸਚਿਆਰਾ ਬਣਾ ਸਕਦੇ ਹਾਂ ਅਤੇ ਅਸੀਂ ਕਿਸ ਤਰ੍ਹਾਂ ਸਰਵ ਸ਼ਕਤੀਮਾਨ ਤੱਕ ਪਹੁੰਚ ਅਤੇ ਸਮਾ ਸਕਦੇ ਹਾਂ । ਹਰ ਸ਼ਬਦ ਬ੍ਰਹਮ ਗਿਆਨ ਦਾ ਗਹਿਣਾ ਹੈ ਜਿਹੜਾ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਲਿਆਉਣ ਨਾਲ ਸਾਨੂੰ ਉਸ ਸਿਰਜਨਹਾਰ ਦੇ ਨੇੜੇ ਤੋਂ ਨੇੜੇ ਲਿਆਉਂਦਾ ਹੈ । ਸ਼ਬਦ ਗੁਰਮਤ ‘ਗੁਰੂ‘ ਅਤੇ ‘ਮਤ‘ ਸ਼ਬਦ ਦਾ ਸੁਮੇਲ ਹੈ । ਗੁਰੂ ਦਾ ਬ੍ਰਹਮ ਭਾਵ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਆਪਣੇ ਆਪ ਤੋਂ ਹੈ ਅਤੇ ਮਤਿ ਦਾ ਬ੍ਰਹਮ ਭਾਵ ਗਿਆਨ ਤੋਂ ਹੈ, ਬ੍ਰਹਮ ਗਿਆਨ ਤੋਂ ਹੈ, ਗਿਆਨ ਦੇ ਬ੍ਰਹਮ ਧੰਨ ਤੋਂ ਹੈ, ਬ੍ਰਹਮ ਗਿਆਨ ਦੇ ਅਮੋਲਕ ਗਹਿਣੇ ਤੋਂ ਹੈ ਬ੍ਰਹਮ ਗਿਆਨ ਸਰਵ ਸ਼ਕਤੀਮਾਨ ਦਾ ਬ੍ਰਹਮ ਗਿਆਨ ਹੈ, ਬ੍ਰਹਮ ਗਿਆਨ ਉਹ ਹੈ ਜਿਹੜਾ ਅਕਾਲ ਪੁਰਖ ਦੀ ਦਰਗਾਹ ਦਾ ਰਸਤਾ ਦੱਸਦਾ ਹੈ ਜਿਹੜਾ ਦੱਸਦਾ ਹੈ ਕਿ ਅਸੀਂ ਪਾਰ ਬ੍ਰਹਮ ਪਰਮੇਸ਼ਰ ਵਿਚ ਕਿਸ ਤਰ੍ਹਾਂ ਸਮਾ ਸਕਦੇ ਹਾਂ, ਅਸੀਂ ਆਪਣਾ ਜੀਵਨ ਪੂਰਨ ਸਚਿਆਰਾ ਬਣਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਅੰਦਰ ਨੂੰ ਸਾਫ ਕਰ ਸਕਦੇ ਹਾਂ ਅਤੇ ਮਾਇਆ ਦੀ ਦਲਦਲ ਵਿਚੋਂ ਆਜ਼ਾਦ ਹੋ ਸਕਦੇ ਹਾਂ, ਅਸੀ ਮੁਕਤੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜਨਮ ਅਤੇ ਮਰਨ ਦੇ ਸਭ ਤੋਂ ਵੱਡੇ ਦੁਖਦਾਈ ਚੱਕਰ ਵਿਚੋਂ ਆਜ਼ਾਦ ਕਿਵੇਂ ਹੋ ਸਕਦੇ ਹਾਂ, ਸਾਰੀ ਗੁਰਬਾਣੀ ਗੁਰਮਤ ਹੈ, ਇਹ ਸਿਰਜਣਹਾਰ ਵੱਲੋਂ ਆਈ ਹੈ ਅਤੇ ਸੰਪੂਰਨ ਸ਼ੁੱਧ ਅਤੇ ਪਵਿੱਤਰ ਅਨਾਦੀ ਸੱਚ ਹੈ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਇਹਨਾਂ ਅਮੋਲਕ ਬ੍ਰਹਮ ਗਿਆਨ ਦੇ ਗਹਿਣਿਆਂ ਨੂੰ ਅਪਣਾ ਕੇ ਅਸੀਂ ਆਪਣੇ ਅਧਿਆਤਮਿਕ ਅਤੇ ਬ੍ਰਹਮੀ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ ।
ਮਨਮਤ :-
ਸ਼ਬਦ ‘ਮਨਮਤ‘ ਵੀ ਇਕ ਬ੍ਰਹਮ ਸ਼ਬਦ ਹੈ ਅਤੇ ਕੇਵਲ ਗੁਰਬਾਣੀ ਵਿਚੋਂ ਆਉਂਦਾ ਹੈ, ਸ਼ਬਦ ਗੁਰਮਤ ਦੀ ਤਰ੍ਹਾਂ ਹੀ ਬ੍ਰਹਮ ਸ਼ਬਦ ਮਨਮਤ ਦਾ ਬ੍ਰਹਮ ਭਾਵ ਸਮਝਣਾ ਚਾਹੀਦਾ ਹੈ, ਇਹ ਦੋ ਸ਼ਬਦਾਂ ਦੀ ਤੁਲਨਾ ਕਰਦਾ ਹੈ : ਮਨ-ਜਿਸਦਾ ਮਨ ਸਾਡਾ ਆਪਣਾ ਮਨ ਅਤੇ ਆਪਣਾ ਆਪ ਹੈ ਅਤੇ ਸ਼ਬਦ ਮਤ ਗਿਆਨ ਹੈ, ਇਸ ਲਈ, ਮਨਮਤ ਸ਼ਬਦ ਦਾ ਭਾਵ ਆਤਮ ਬੁੱਧੀ ਹੈ ਅਤੇ ਬ੍ਰਹਮ ਗਿਆਨ ਨਹੀਂ, ਉਹ ਬੁੱਧੀ ਜਿਹੜੀ ਸਾਡੇ ਆਪਣੇ ਗਿਆਨ ਤੇ ਅਧਾਰਿਤ ਹੁੰਦੀ ਹੈ ਅਤੇ ਹੋਰ ਕਿਸੇ ਤੇ ਨਹੀਂ ਅਤੇ ਮਨ ਆਤਮ ਗਿਆਨ ਦੁਆਰਾ ਕੰਮ ਕਰਦਾ ਹੈ ਅਤੇ ਇਹ ਆਤਮ ਗਿਆਨ ਆਮ ਹਾਲਤਾਂ ਵਿਚ ਮਾਇਆ ਜਾਲ ਦੇ ਪ੍ਰਭਾਵ ਅੰਦਰ ਹੀ ਹੁੰਦਾ ਹੈ । ਜੋ ਵੀ ਕੁਝ ਅਸੀਂ ਸਧਾਰਨ ਅਤੇ ਅਸਧਾਰਨ ਹਾਲਤਾਂ ਵਿਚ ਇਕ ਮਨੁੱਖੀ ਰੂਪ ਵਿਚ ਕਰਦੇ ਹਾਂ ਮਾਇਆ ਦੇ ਤਿੰਨਾਂ ਰੂਪਾਂ ਦੇ ਦੁਆਰਾ ਹੀ ਸੰਚਾਲਿਤ ਹੁੰਦਾ ਹੈ ਰਜੋ, ਤਮੋ ਅਤੇ ਸਤੋ, ਇਸ ਲਈ ਕੋਈ ਵੀ ਵਿਚਾਰ, ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਜਿਹੜੀਆਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ ਮਾਇਆ ਦੇ ਤਿੰਨਾਂ ਰੂਪਾਂ ਦੇ ਪ੍ਰਭਾਵ ਅੰਦਰ ਹੀ ਹਨ, ਅਤੇ ਇਸ ਲਈ ਸਾਡੀ ਆਤਮ ਬੁੱਧੀ ਮਾਇਆ ਦੁਆਰਾ ਨਿਯੰਤਰਿਤ ਹੁੰਦੀ ਹੈ । ਮਤ ਦਾ ਅਮਲ ਸਾਨੂੰ ਸਰਵ ਸ਼ਕਤੀਮਾਨ ਤੋਂ ਦੂਰ ਲਿਜਾਂਦਾ ਹੈ ਅਤੇ ਮਾਇਆ ਦੀ ਦਲਦਲ ਵਿਚ ਧਸਦਾ ਚਲਾ ਜਾਂਦਾ ਹੈ ਜਦੋਂ ਕਿ ਬ੍ਰਹਮ ਗਿਆਨ ਨੂੰ ਅਸਲ ਵਿਚ ਲਿਆਉਣਾ ਸਾਨੂੰ ਉਸ ਅਵਸਥਾ ਵਿਚ ਲੈ ਜਾਂਦਾ ਹੈ ਜਿੱਥੇ ਅਸੀਂ ਮਾਇਆ ਦੇ ਜੰਜਾਲਾਂ ਨੂੰ ਤੋੜ ਸਕਦੇ ਹਾਂ ਅਤੇ ਸੰਪੂਰਨ ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ । ਉਹ ਬੇਅੰਤ ਜੋ ਉਸ ਅਵਸਥਾ ਤੱਕ ਪਹੁੰਚ ਜਾਂਦਾ ਹੈ ਇਕ ਸੰਤ, ਇਕ ਬ੍ਰਹਮ ਗਿਆਨੀ ਬਣ ਜਾਂਦਾ ਹੈ ।
ਗੁਰਬਾਣੀ ਤੋਂ ਬਿਨਾਂ ਕੁਝ ਵੀ ਗੁਰਮਤ ਵਜੋਂ
ਕੇਵਲ ਗੁਰਬਾਣੀ ਗੁਰਮਤ ਹੈ ਬਾਕੀ ਹਰ ਚੀਜ਼ ਮਨਮਤ ਜਾਂ ਸੰਸਾਰਕ ਮਤ ਹੈ ਮਨੁੱਖ ਦੁਆਰਾ ਬਣਾਏ ਸੰਸਾਰਕ ਮਤ, ਰੀਤੀ ਰਿਵਾਜ, ਕਾਨੂੰਨ ਅਤੇ ਨਿਯਮ ਜਿਹੜੇ ਦੇਹਾਂ ਅਤੇ ਸੰਸਥਾਵਾਂ ਬਣਾਉਂਦੇ ਹਨ, ਜਾਂ ਦੁਰਮਤ ਜਿਹੜੀ ਸਰਵ ਸ਼ਕਤੀਮਾਨ ਤੋਂ ਸਾਨੂੰ ਦੂਰ ਲਿਜਾਂਦੀ ਹੈ, ਜਿਵੇਂ ਕਿ ਸਾਰੇ ਤਮੋ ਅਤੇ ਰਜੋ ਗੁਣ ਦੁਰਮਤ ਵਜੋਂ ਪਛਾਣੇ ਜਾਂਦੇ ਹਨ ।
ਗੁਰਬਾਣੀ ਅਸਲੀ ਗੁਰਮਤਿ ਹੈ, ਇਹ ਅਸਲੀ ਰਹਿਤ ਮਰਿਯਾਦਾ ਹੈ, ਇਸ ਤੋਂ ਘੱਟ ਕੋਈ ਵੀ ਚੀਜ਼ ਗੁਰਮਤਿ ਨਹੀਂ ।
ਦਾਸਨ ਦਾਸ