ਇੱਕ ਬਹੁਤ ਹੀ
ਬਖਸ਼ੀ ਹੋਈ ਰੂਹ
ਜਿਸ ਨੂੰ ਮੈਂ
ਜਾਣਦਾ ਹਾਂ ਨੇ
ਮੈਨੂੰ ਇੱਕ ਵਰਾ
ਕਿਹਾ ਕਿ ਉਹ
ਹੈਰਾਨ ਹੈ ਕਿ
ਗੁਰਬਾਣੀ
ਕਿਵੇਂ ਗੁਰੂ
ਸਾਹਿਬਾਨ ਨੂੰ
ਆਈ। ਅਤੇ ਤਦ ਬਹੁਤ
ਵਾਰ ਆਪਣੀ
ਜਿੰਦਗੀ ਵਿੱਚ
ਇੱਕ ਸਬਦ ਉਸ ਦੇ
ਮਨ ਵਿੱਚ ਆਉਂਦਾ
ਹੈ ਅਤੇ ਉਹ
ਆਪਣੇ ਮਨ ਵਿੱਚ
ਕਈ ਦਿਨ ਜਾਂ
ਹਫਤੇ ਉਸ ਨੂੰ
ਯਾਦ ਕਰਦੀ। ਅਤੇ
ਅਚਾਨਕ ਇਹ ਫਿਰ
ਭੁੱਲ ਜਾਂਦਾ
ਅਤੇ ਉਹ ਇਸ ਨੂੰ
ਯਾਦ ਕਰਨ ਦਾ
ਯਤਨ ਕਰਦੀ। ਪਰ ਇਸ
ਨੇ ਉਸ ਸਮੇਂ
ਆਪਣਾ ਮੰਤਵ
ਪੂਰਾ ਕਰ ਦਿੱਤਾ। ਮੈਂ
ਹੇਠ ਲਿਖੇ ਸਬਦ
ਨੂੰ ਪਿਆਰ ਕਰਦੀ
ਹਾਂ, ਇਹ
ਬਹੁਤ ਹੀ ਸੁੰਦਰ
ਹੈ,ਇਹ
ਕਈ ਮਹੀਨਿਆਂ
ਤੋਂ ਮੇਰੀ ਰੂਹ
ਵਿੱਚ ਆ ਰਿਹਾ
ਹੈ।ਇਹ ਇੰਨਾਂ ਸਹੀ
ਅਤੇ ਇਸ ਵਿੱਚ ਉਹ
ਸਭ ਕੁਝ ਹੈ ਜੋ
ਮੇਰਾ ਹਿਰਦਾ
ਭਾਲ ਰਿਹਾ ਹੈ,ਮੈਨੂੰ
ਲੱਗਦਾ ਹੈ ਕਿ
ਮੈਂ ਆਪ ਗੁਰੂ
ਅਰਜਨ ਦੇਵ ਜੀ
ਨੂੰ ਸੁਣ ਰਹੀ
ਹਾਂ ਜਦ ਮੈਂ ਇਸ
ਨੂੰ ਸੁਣਦੀ ਹਾਂ
ਜਾਂ ਗਾਉਂਦੀ
ਹਾਂ। ਹਰ ਵਾਰ ਮੇਰੇ
ਮਨ ਵਿੱਚਬਾਬਾ
ਜੀ ਬਾਰੇ ਭਰਮ
ਹੁੰਦਾ ਹੈ ਕਿ
ਉਹ ਯੋਗ
ਸਤਿਗੁਰੂ ਹਨ
ਅਤੇ ਫਿਰ ਇਸ
ਸਬਦ ਨੇ ਮੈਨੂੰ ਸ਼ਕਤੀ
ਅਤੇ ਭਰੋਸਾ
ਦਿੱਤਾ। ਹਰ ਚੀਜ ਜੋ
ਮੈਂ ਇਸ ਸਬਦ
ਵਿੱਚ ਪੜੀ ਦਾ
ਅਨੁਭਵ ਹੋਇਆ
ਅਤੇ ਦਾਸਨ ਦਾਸ
ਜੀ ਦੀ ਲਿਖਤ
ਵਿੱਚ ਅਤੇ ਸੰਗਤ
ਵੱਲੋਂ ਵਿਆਖਿਆ
ਕੀਤੀ ਗਈ ਹੈ। ਸਬਦ
ਦੇ ਮੁੱਖ ਭਾਵ
ਹਨ
ਸਤਿਗੁਰੂ ਦੀ
ਸੇਵਾ ਕਰੋ ਅਤੇ
ਆਪਣੇ ਦਿਲ ਦੀਆਂ
ਇਛਾਂਵਾਂ
ਪ੍ਰਾਪਤ ਕਰੋ
ਕੋਈ ਭਰਮ ਨਾ
ਰੱਖੋ- ਸਤਿਗੁਰੂ
ਸੰਪੂਰਨ ਹੈ
ਸਰੀਰ ਵਿੱਚ
ਅਸਲ ਅੰਮ੍ਰਿਤ
ਬਾਹਰ ਵਹਿ ਰਿਹਾ
ਹੈ—–ਅਤੇ ਇਹ
ਸਤਿਨਾਮ ਸੰਗਤ
ਵਿੱਚ ਵਹਿ ਰਿਹਾ
ਹੈ
ਪਰਮਾਤਮਾ ਦੇ
ਚਰਨ ਹਿਰਦੇ
ਵਿੱਚ ਵੱਸਦੇ ਹਨ, ਪਰਮਾਤਮਾ
ਦੇ ਪਿਆਰੇ, ਰਾਮ
ਪਿਆਰਿਆਂ ਵਿੱਚ
ਉਸਦੀ ਜੋਤ
ਹੁੰਦੀ ਹੈ
ਜਦੋਂ ਗੁਰੂ
ਖੁਸ਼ ਹੁੰਦਾ ਹੈ
ਤਾਂ ਪਰਮਾਤਮਾ
ਸੱਚੇ ਪਾਤਸ਼ਾਹ
ਨਾਲ ਮੇਲ ਹੁੰਦਾ
ਹੈ ਅਤੇ ਸ਼ਾਂਤ
ਜੀਵਣ ਹੁੰਦਾ ਹੈ।
ਇਹ ਸਭ ਕੁਝ ਹੈ
ਜੋ ਮੇਰਾ ਦਿਲ
ਇੱਛਾ ਕਰਦਾ ਹੈ, ਇਹ ਹਰ
ਚੀਜ ਹੈ ਜੋ
ਬਾਬਾ ਜੀ ਦੀ
ਸੰਗਤ ਨੇ ਅਨੁਭਵ
ਕੀਤਾ ਹੈ ਅਤੇ ਜਿਸ
ਨਾਲ ਉਹ ਬਖਸ਼ੀ
ਹੋਈ ਹੈ ਮੈਂ
ਪਰਮਾਤਮਾ ਦਾ
ਸ਼ੁਕਰਾਨਾ ਆਪਣੀ
ਕਿਸਮਤ ਲਈ ਕਰਦੀ
ਹਾਂ ਜੋ ਹਨੇਰੇ
ਦੇ ਯੁੱਗ ਵਿੱਚ
ਸੱਚਾ ਗੁਰੂ
ਭਾਲਿਆ ਹੈ।
ਆਸਾ ਮਹਲਾ ੫ ॥
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥
ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥
ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
ਚਰਣ ਕਮਲ ਰਿਦ ਅੰਤਰਿ ਧਾਰੇ ॥ ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥ ੨॥
ਪੰਚ ਸਖੀ ਮਿਲਿ ਮੰਗਲੁ ਗਾਇਆ ॥ ਅਨਹਦ ਬਾਣੀ ਨਾਦੁ ਵਜਾਇਆ ॥੩॥
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥ ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 375