19. ਨਿਮਰਤਾ – ਇਕ ਗੂੜ੍ਹ ਬ੍ਰਹਮ ਗੁਣ

ਇਕ ਸਿੱਖ ਦੇ ਜੀਵਨ ਵਿਚ ਨਿਮਰਤਾ ਇਕ ਮੂਲ ਤੱਤ ਹੈ

ਇਕ ਵਿਅਕਤੀ ਇਕ ਸਿੱਖ ਕਹਾਉਣ ਦੇ ਲਾਇਕ ਨਹੀਂ ਹੈ ਜੇਕਰ ਉਹ ਪੂਰਨ ਨਿਮਰਤਾ ਅਤੇ ਨਿਰਮਾਣਤਾ ਨਾਲ ਨਹੀਂ ਭਰਿਆ ਹੈ ਇਕ ਸਿੱਖ, ਇਕ ਗੁਰਸਿੱਖ, ਇਕ ਗੁਰਮੁਖ ਦਾ ਜ਼ਰੂਰੀ ਬ੍ਰਹਮ ਗੁਣ ਹੈ :

ਗਰੀਬੀ ਵੇਸ ਹਿਰਦਾ

ਨਿਮਰਤਾ ਅਤੇ ਨਿਰਮਾਣਤਾ ਅਕਾਲ ਪੁਰਖ ਦੀ ਦਰਗਾਹ, ਦੀ ਕੁੰਜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪੁ ਨੂੰ ਨੀਚ ਕਹਿੰਦੇ ਸਨ

ਨਾਨਕੁ ਨੀਚ ਕਹੈ ਵੀਚਾਰਾ

ਗੁਰਬਾਣੀ ਵਿਚ ਬਹੁਤ ਜਗ੍ਹਾ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਕਹਿੰਦੇ ਹਨ

ਦਾਸਨ ਦਾਸ

ਇਹ ਨਿਮਰਤਾ ਦੀ ਇਕ ਕਿਸਮ ਹੈ ਜਿਸਨੂੰ ਗੁਰੂ ਨਾਨਕ ਦੇਵ ਜੀ ਸਾਨੂੰ ਆਪਣੇ ਹਿਰਦੇ ਅਤੇ ਮਨ ਅੰਦਰ ਧਾਰਨ ਕਰਨਾ ਸਿਖਾਉਂਦੇ ਹਨ ਗੁਰੂਆਂ ਦੀ ਦਿਖ ਦੀ ਗੁਰਸਿੱਖੀ ਇਕ ਹਲੀਮੀ ਰਾਜ ਦੀ ਤਰ੍ਹਾਂ ਹੈ ਇਕ ਦੂਸਰੇ ਲਈ ਪਿਆਰ ਅਤੇ ਸਤਿਕਾਰ ਨਾਲ ਭਰਿਆ ਸਮਾਜ, ਪੂਰਨ ਨਿਮਰਤਾ ਅਤੇ ਨਿਰਮਾਣਤਾ ਸਮਾਜ ਵਿਚ ਹਰ ਕਿਸੇ ਲਈ ਸਤਿਕਾਰ ਅਤੇ ਪਿਆਰ ਦੀ ਭਾਵਨਾ ਲਿਆਉਂਦੀ ਹੈ ਅਤੇ ਲੋਕਾਂ ਅੰਦਰੋਂ ਨਫ਼ਰਤ ਅਤੇ ਦੁਸ਼ਮਣੀ ਦੀਆਂ ਭਾਵਨਾਵਾਂ ਨੂੰ ਖਤਮ ਕਰਦੀ ਹੈ

           

ਵਿਅਕਤੀ ਦਾ ਸਭ ਤੋਂ ਬੁਰਾ ਦੁਸ਼ਮਨ ਹੈ ਇਸ ਨੂੰ ਹਉਮੈ ਜਾਂ ਅਹੰਕਾਰ ਵੀ ਕਿਹਾ ਜਾਂਦਾ ਹੈ ਅਤੇ ਜਿਵੇਂ ਕਿ ਗੁਰਬਾਣੀ ਵਿਚ ਕਿਹਾ ਜਾਂਦਾ ਹੈ ਇਹ ਇਕ ਗੂੜ ਮਾਨਸਿਕ ਰੋਗ ਹੈ

ਪਿਆਰ ਅਧਿਆਤਮਿਕਤਾ ਅਤੇ ਬ੍ਰਹਮਤਾ ਦੀ ਹੋਂਦ ਹੈ

ਪਿਆਰ ਸੱਚ ਹੈ

ਪਿਆਰ ਦਾ ਸਦਾ ਪਸਾਰਾ ਹੈ

ਪਿਆਰ ਅਕਾਲ ਪੁਰਖ ਦੀ ਭਾਸ਼ਾ ਹੈ

ਭਾਖਿਆ ਭਾਉ ਅਪਾਰੁ (ਜਾਪੁ ਜੀ)

ਭਾਖਿਆ (ਭਾਸ਼ਾ,)

ਸੰਚਾਰ ਦਾ ਤਰੀਕ,

ਇਕ ਦੂਸਰੇ ਨਾਲ ਗੱਲ ਕਰਨ ਦਾ ਤਰੀਕਾ,

ਸ਼ਬਦ

ਭਾਉ (ਬੇਹਦ ਪਿਆਰ,

ਕੁਰਬਾਨੀ ਨਾਲ ਪਿਆਰ,

ਦੇਣ ਲਈ ਪਿਆਰ

ਦੂਜਿਆਂ ਦੇ ਦੁੱਖ ਤਕਲੀਫ਼ਾਂ ਦੂਰ ਕਰਨ ਲਈ ਪਿਆਰ

ਅਪਾਰ (ਜਿਹੜਾ ਬੇਹੱਦ ਹੈ)

ਜੋ ਅਸੀਮ ਹੈ,

ਜੋ ਬੇਅੰਤ ਹੈ,

ਪਿਆਰ ਸਰਵ ਉੱਚ ਹੈ,

ਪਿਆਰ ਬੇਅੰਤ ਹੈ,

ਪਿਆਰ ਦਾ ਕੋਈ ਘੇਰਾ ਨਹੀਂ,

ਪਿਆਰ ਦੀਆਂ ਹੱਦਾਂ ਨਹੀਂ ਹਨ,

ਪਿਆਰ ਕੁਰਬਾਨੀ ਹੈ,

ਪਿਆਰ ਸੁਆਰਥ ਰਹਿਤ ਜੀਵਨ ਹੈ,

ਪਿਆਰ ਦੇਣਾ ਹੈ,

ਪਿਆਰ ਅਕਾਲ ਪੁਰਖ ਤੋਂ ਸਭ ਚੀਜ਼ਾਂ ਕੁਰਬਾਨ ਕਰਨਾ ਹੈ,

ਪਿਆਰ ਦੂਜਿਆਂ ਦੀ ਸੇਵਾ ਹੈ,

ਪਿਆਰ ਦੂਜਿਆਂ ਦੀਆਂ ਦੁਖ ਅਤੇ ਤਕਲੀਫ਼ਾਂ ਦੂਰ ਕਰਨਾ ਹੈ

ਪਿਆਰ ਕਿਸੇ ਵਿਅਕਤੀ ਨੂੰ ਅੰਮ੍ਰਿਤ ਦੇਣਾ ਅਤੇ ਉਸ ਦੇ ਹਿਰਦੇ ਵਿਚੋਂ ਜ਼ਹਿਰ ਕੱਢਣਾ ਹੈ

ਪਿਆਰ ਗੁਰ, ਗੁਰੂ ਅਤੇ ਗੁਰ ਸੰਗਤ ਨੂੰ ਆਪਣਾ ਹਿਰਦਾ ਦੇਣਾ ਹੈ

ਨਿਮਰਤਾ ਅਤੇ ਨਿਰਮਾਣਤਾ ਹਉਮੈ, ਗੁੱਸੇ, ਬਦਲੇ, ਨਫ਼ਰਤ, ਦੁਸ਼ਮਣੀ ਨੂੰ ਦੂਰ ਕਰੇਗੀ ਅਤੇ ਭਾਵਨਾਵਾਂ ਨੂੰ ਬਦਲ ਕੇ ਅਤੇ ਪਿਆਰ ਵਿਚ ਲਿਆ ਕੇ ਸਾਡੇ ਅੰਦਰ ਪ੍ਰਮਾਤਮਾ ਨੂੰ ਲਿਆਏਗੀ ਗੁਰਬਾਣੀ ਕਹਿੰਦੀ ਹੈ

ਜਿਨੁ ਪ੍ਰੇਮ ਕਿਉ ਤਿਨੁ ਹੀ ਪ੍ਰਭ ਪਾਇਓ

ਕੇਵਲ ਪਿਆਰ ਹੀ ਸਾਡੇ ਅੰਦਰ ਪ੍ਰਮਾਤਮਾ ਨੂੰ ਮਹਿਸੂਸ ਕਰਵਾ ਸਕਦਾ ਹੈ ਸਾਡਾ ਪ੍ਰਮਾਤਮਾ ਲਈ ਪਿਆਰ ਉੱਨਾਂ ਚਿਰ ਸੰਪੂਰਨ ਨਹੀਂ ਹੈ ਜਿੰਨਾਂ ਚਿਰ ਅਸੀਂ ਉਸਦੀ ਸਾਰੀ ਸ੍ਰਿਸ਼ਟੀ ਨੂੰ ਉੱਨਾਂ ਪਿਆਰ ਨਹੀਂ ਕਰਦੇ ਜਿੰਨਾ ਅਸੀਂ ਉਸਨੂੰ ਕਰਦੇ ਹਾਂ ਕੇਵਲ ਪਿਆਰ ਹੀ ਸਾਨੂੰ ਮਾਇਆ ਦੇ ਜੰਜਾਲ ਵਿਚੋਂ ਬਾਹਰ ਕੱਢ ਸਕਦਾ ਹੈ ਅਤੇ ਇਹੀ ਇਕ ਸਿਖ ਦਾ ਜੀਵਨ ਉਦੇਸ਼ ਹੈ

           

ਸਾਨੂੰ ਸਾਰਿਆਂ ਨੂੰ ਲਿਖਤੀ ਜਾਂ ਜੁਬਾਨੀ ਸਾਡੇ ਸਾਰੇ ਕਰਮਾਂ, ਕਿਰਿਆਵਾਂ, ਪ੍ਰਤੀ ਕਿਰਿਆਵਾਂ, ਸੰਚਾਰ ਵਿਚ ਪੂਰਨ ਨਿਰਮਾਣਤਾ ਅਤੇ ਨਿਮਰਤਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਕੇ ਅਸੀਂ ਗੁਰ, ਗੁਰੂ ਅਤੇ ਗੁਰਬਾਣੀ ਵਿਚ ਪਿਆਰ, ਗੁਰਬਾਣੀ, ਵਿਸ਼ਵਾਸ ਅਤੇ ਯਕੀਨ ਦੀ ਭਾਸ਼ਾ ਸਿੱਖ ਜਾਵਾਂਗੇ ਅਸੀਂ ਆਪਣੇ ਮਨ ਰੂਹ ਅਤੇ ਦੇਹ ਵਿਚ ਹਉਮੈ ਅਤੇ ਗੁੱਸੇ ਨੂੰ ਖਤਮ ਕਰਕੇ ਅਸੀਂ ਸਰਵ ਸ਼ਕਤੀਮਾਨ ਦੇ ਨੇੜੇ ਤੋਂ ਨੇੜੇ ਹੋ ਜਾਵਾਂਗੇ