ਜੇਕਰ ਆਤਮਾ- ਦੁਲਹਣ ਚੰਗੇ ਕੰਮ ਕਰਦੀ ਹੈ, ਅਤੇ ਉਹਨਾਂ ਨੂੰ ਆਪਣੇ ਮਨ ਦੇ ਧਾਗੇ ਵਿੱਚ ਪਰੋ ਕੇ ਰੱਖਦੀ ਹੈ, ਉਹ ਜਵਾਹਰਾਤ ਪ੍ਰਾਪਤ ਕਰਦ ਲੈਂਦੀ ਹੈ, ਜਿਹੜੇ ਕਿਸੇ ਵੀ ਕੀਮਤ ਤੇ ਖਰੀਦੇ ਨਹੀਂ ਜਾ ਸਕਦੇ ਹਨ,
ਇਹ ਲੇਖ ਕੇਵਲ ਬ੍ਰਹਮ ਬਖਸਿਸਾਂ ਨਾਲ ਹੀ ਲਿਖਿਆ ਜਾ ਸਕਦਾ ਹੈ। ਅਨੰਤ ਬੇਅੰਤ ਅਗੰਮ ਅਗੋਚਰ ਅਪਰੰਪਾਰ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਅਤੇ ਗੁਰੂ ਦੀ ਗੁਰ ਪ੍ਰਸਾਦੀ ਗੁਰ ਕ੍ਰਿਪਾ ਨਾਲ ਹੀ ਲਿਖਿਆ ਜਾ ਸਕਦਾ ਹੈ।
ਆਓ ਸਾਰੇ ਗੁਰ ਅਤੇ ਗੁਰੂ ਅੱਗੇ ਸਾਨੂੰ ਇਹ ਸਭ ਬਖਸਣ ਲਈ ਅਰਦਾਸ ਕਰੀਏ
• ਆਪਣਾ ਗੁਰ ਪ੍ਰਸਾਦੀ ਨਾਮ ੴ ਸਤਿਨਾਮ ਬਖਸਣ ਦੀ
• ਯਕੀਨ ਬਖਸਣ ਦੀ
• ਭਰੋਸਾ ਬਖਸਣ ਦੀ
• ਵਿਸਵਾਸ ਬਖਸਣ ਦੀ
ਤਾਂ ਜੋ ਅਸੀਂ ਬ੍ਰਹਮ ਗਿਆਨ ਦਾ ਪਾਲਣ ਕਰ ਸਕੀਏ ਅਤੇ ਸੁਹਾਗਣ ਬਣ ਜਾਈਏ ਅਤੇ ਸਦਾ ਸੁਹਾਗਣ ਬਣ ਜਾਈਏ।
ਇੱਕ ਰੂਹ ਸੁਹਾਗਣ ਉਸ ਵੇਲੇ ਬਣਦੀ ਹੈ ਜਦੋਂ ਉਹ
• ਏਕਿ ਬੂੰਦ ਅੰਮ੍ਰਿਤ ਦੀ ਆਪਣੀ ਤ੍ਰਿਕੁਟੀ ਵਿੱਚ ਪ੍ਰਾਪਤ ਕਰਦੀ ਹੈ।
• ਅਤੇ ਉਸਦੇ ਸਾਰੇ ਬਜਰ ਕਪਾਟ ਖੁੱਲ ਜਾਂਦੇ ਹਨ:
ਏਕਿ ਬੂੰਦ ਹਰ ਅੰਮ੍ਰਿਤ ਬਖਸੀ
ਨਾ ਅਟਲ ਨਾ ਮੁਆ ਰਾਮ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 612
ਇੱਕ ਸਦਾ ਸੁਹਾਗਣ ਦੇ 32 ਗੁਣ :-
1) ਅਨਾਦਿ ਬਖਸ਼ਿਸ਼ – ਗੁਰ ਪ੍ਰਸਾਦਿ
ਇਹ ਬ੍ਰਹਮ ਅਤੇ ਅਨਾਦਿ ਭਾਵਨਾ ਵਿਚ ਬੰਦਗੀ ਦਾ ਸ਼ੁਰੂ ਵਾਲਾ ਬਿੰਦੂ ਹੈ।
ਗੁਰਪ੍ਰਸਾਦਿ ਤੋਂ ਬਿਨਾਂ ਹੇਠ ਲਿਖੀਆਂ ਗੱਲਾਂ ਅਸੰਭਵ ਹਨ :-
· ਬੰਦਗੀ
· ਮਾਇਆ ਉਪਰ ਕਾਬੂ
· ਹਊਮੈ ਦਾ ਅੰਤ
· ਪੰਜ ਦੂਤਾਂ ਉਪਰ ਕਾਬੂ
· ਇੱਛਾਵਾਂ ਦਾ ਮਾਰਨਾ
· ਦੁਬਿਧਾ ਅਤੇ ਭੁਲੇਖਿਆਂ ਦਾ ਖਾਤਮਾ
· ਮਨ ਤੇ ਜਿੱਤ
· ਸਮਾਧੀ ਅਤੇ ਸੁੰਨ ਸਮਾਧੀ
· ਸਾਰੇ ਬ੍ਰਹਮ ਗੁਣਾਂ ਦੀ ਕਮਾਈ ਸੰਭਵ ਨਹੀਂ ।
ਅੰਤਲੀ ਗੱਲ ਇਹ ਹੈ ਕਿ ਗੁਰਪ੍ਰਸਾਦਿ ਦੇ ਬਿਨਾਂ ਸਦਾ ਸੁਹਾਗਣ ਦੇ 32 ਗੁਣਾਂ ਵਿਚੋਂ ਕੋਈ ਵੀ ਸੰਭਵ ਨਹੀਂ ਹੈ।
ਗੁਰਪ੍ਰਸਾਦਿ ਇੱਕ ਨਿਰੰਤਰ ਪ੍ਰਕ੍ਰਿਆ ਹੈ । ਇੱਕ ਵਾਰ ਜਦੋਂ ਤੁਸੀ ਗੁਰਪ੍ਰਸਾਦਿ ਦਾ ਅਹਿਸਾਸ ਕਰ ਲੈਂਦੇ ਹੋ ਅਤੇ ਬੰਦਗੀ ਮਾਰਗ ਦਾ ਪਾਲਣ ਕਰਦੇ ਹੋ ਤਾਂ ਗੁਰਪ੍ਰਸਾਦਿ ਦੀ ਬੇਨਤੀ ਨਿਰੰਤਰ ਆਧਾਰ ਤੇ ਹੁੰਦੀ ਹੈ। ਇਹ ਤੁਹਾਨੂੰ ਬੰਦਗੀ ਮਾਰਗ ਤੇ ਚੱਲਦੇ ਰੱਖਦਾ ਹੈ। ਬੰਦਗੀ ਦੇ ਪੂਰੇ ਹੋਣ ਅਤੇ ਸਦਾ ਸੁਹਾਗਣ ਬਣਨ ਤੋਂ ਬਾਅਦ ਵੀ ਗੁਰਪ੍ਰਸਾਦਿ ਸਾਡੀ ਰੂਹ ਅਤੇ ਮਨ ਦਾ ਸਥਾਈ ਭਾਗ ਬਣ ਜਾਂਦਾ ਹੈ । ਇਹ ਅਮੋਲਕ ਗਹਿਣਾ ਹੈ ਜਿਹੜਾ ਬੰਦਗੀ ਦੀ ਪ੍ਰਕ੍ਰਿਆ ਤੇ ਤੁਹਾਨੂੰ ਤੋਰਦਾ ਹੈ ਅਤੇ ਤੁਹਾਨੂੰ ਰੁਹਾਨੀਅਤ ਦੀਆਂ ਸਿਖਰਾਂ ਤੇ ਲੈ ਜਾਂਦਾ ਹੈ । ਇਸ ਦੇ ਫਲਸਰੂਪ ਇਹ ਤੁਹਾਨੂੰ ਗੁਰਪ੍ਰਸਾਦਿ ਦਾ ਵਪਾਰੀ ਬਣਾ ਦਿੰਦਾ ਹੈ, ਇਹ ਗੁਰਪ੍ਰਸਾਦਿ ਹੈ ਜੋ ਤੁਹਾਨੂੰ ਬਣਾਉਂਦਾ ਹੈ :
ਹਰਿ ਕੇ ਨਾਮ ਕੇ ਬਿਆਪਾਰੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ੧੧੨੩
2. ਗੁਰ ਅਤੇ ਗੁਰੂ ਨੂੰ ਪੂਰਾ ਸਮਰਪਣ
ਇਹ ਪਰਮਾਤਮਾ ਦੀ ਦਰਗਾਹ ਦੇ ਦਰਵਾਜੇ ਦੀ ਚਾਬੀ ਹੈ । ਸਦਾ ਸੁਹਾਗਣ ਦੇ ਤਾਜ ਵਿਚ ਉੱਕਰਿਆ ਅਮੋਲਕ ਗਹਿਣਾ ਸਮਰਪਣ ਹੁੰਦਾ ਹੈ। ਉਸ ਕੋਲ ਜੋ ਵੀ ਵਸਤੂ ਹੁੰਦੀ ਹੈ ਉਹ ਪਰਮਾਤਮਾ (ਗੁਰ) ਅਤੇ ਗੁਰੂ ਨੂੰ ਦੇ ਦਿੰਦੀ ਹੈ। ਇਹ ਕੇਵਲ ਗੁਰਪ੍ਰਸਾਦਿ ਦੁਆਰਾ ਸੰਭਵ ਹੈ ਜਿਸ ਦੀ ਉਸ ਉਪਰ ਨਿਰੰਤਰ ਬਖਸ਼ਿਸ਼ ਹੁੰਦੀ ਹੈ । ਸਾਡੀ ਰੂਹ ਅਤੇ ਮਨ ਦੀ ਰੂਹਾਨੀ ਪ੍ਰਕ੍ਰਿਆ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਗੁਰ ਅਤੇ ਗੁਰੂ ਨੂੰ ਕਿੰਨਾ ਸੌਂਪਦੇ ਹਾਂ । ਇਹ ਸਭ ਤੋਂ ਵੱਡਾ ਬ੍ਰਹਮ ਗੁਣ ਹੈ ਜਿਹੜਾ ਤੁਹਾਨੂੰ ਹਊਮੈ ਵਿਚੋਂ ਬਾਹਰ ਨਿਕਲਣ ਵਿਚ ਤੁਹਾਡੀ ਮਦਦ ਕਰਦਾ ਹੈ । ਤੁਸੀ ਜਿੰਨਾ ਜਿਆਦਾ ਗੁਰ ਅਤੇ ਗੁਰੂ ਨੂੰ ਸੌਂਪਦੇ ਹੋ ਉਸ ਦਾ ਲੱਖਾਂ ਹੀ ਗੁਣਾਂ ਹੋ ਕੇ ਤੁਹਾਨੂੰ ਵਾਪਸ ਮਿਲਦਾ ਹੈ। ਇਸ ਤਰ੍ਹਾਂ ਗੁਰ ਅਤੇ ਗੁਰੂ ਤੁਹਾਡੀਆਂ ਗੰਭੀਰ ਮਾਨਸਿਕ ਬਿਮਾਰੀਆਂ ਨੂੰ ਲੈ ਜਾਂਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਸਾਫ ਕਰਦੇ ਸਚਿਆਰਾ ਬਣਾ ਦਿੰਦਾ ਹੈ। ਪਰਮਾਤਮਾ ਸਚਿਆਰ ਕੇਵਲ ਇੱਕ ਪੂਰਨ ਸਚਿਆਰੇ ਵਿਚ ਰਹਿ ਸਕਦਾ ਹੈ।
3. ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ
ਇਹ ਇੱਕ ਹੋਰ ਅਮੋਲਕ ਗਹਿਣਾ ਹੈ ਜਿਸ ਦੀ ਸਦਾ ਸੁਹਾਗਣ ਆਪਣੇ ਤਾਜ ਦੇ ਗਹਿਣਿਆਂ ਬ੍ਰਹਮ ਗਿਆਨ ਗੁਰਮਤ ਦੀ ਕਮਾਈ ਕਰਦੀ ਹੈ । ਇਸ ਸਭ ਤੋਂ ਮਹੱਤਵਪੂਰਨ ਲਾਜ਼ਮੀ ਬ੍ਰਹਮ ਕਾਨੂੰਨ ਦੇ ਅਭਿਆਸ ਤੋਂ ਬਿਨਾਂ ਬੰਦਗੀ ਸੰਭਵ ਨਹੀਂ ਹੈ। ਤੁਹਾਡੇ ਰੂਹਾਨੀ ਲਾਭ ਤੁਹਾਡੇ, ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸੇ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਦੇ ਭਾਗ ਅਨੁਸਾਰ ਹੁੰਦੇ ਹਨ ।
ਇਹਨਾਂ ਗੁਣਾ ਦੀ ਕੋਈ ਸੀਮਾ ਨਹੀਂ ਹੈ। ਸਦਾ ਸੁਹਾਗਣ ਦੇ ਇਹ ਲੱਛਣ ਆਪ ਅਕਾਲ ਪੁਰਖ ਦੀ ਤਰ੍ਹਾਂ ਅਸੀਮਿਤ ਹੁੰਦੇ ਹਨ। ਜਿਸ ਤਰ੍ਹਾਂ ਪ੍ਰਮਾਤਮਾ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਗੁਣ ਮਾਪਣ ਅਤੇ ਮਾਤਰਾ ਤੋਂ ਪਰੇ ਹੁੰਦੇ ਹਨ। ਜਿਨ੍ਹਾਂ ਜਿਆਦਾ ਭਰੋਸਾ, ਯਕੀਨ, ਦਿੜਤਾ ਅਤੇ ਵਿਸ਼ਵਾਸ ਹੋਵੇਗਾ ਉੱਨੀ ਉਚੀ ਸੁਹਾਗਣ ਰੂਹ ਦੀ ਰੂਹਾਨੀ ਅਵਸਥਾ ਹੋਵੇਗੀ । ਅਸਲ ਵਿਚ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਬੰਦਗੀ ਦਾ ਦੂਸਰਾ ਨਾਮ ਹੈ।
4. ਨਾਮ ਅੰਮ੍ਰਿਤ
ਇਹ ਅਮੋਲਕ ਹੀਰਾ ਹੈ, ਅਮੋਲਕ ਰਤਨ ਹੀਰਾ । ਗੁਰਪ੍ਰਸਾਦਿ ‘ੴ ਸਤਿਨਾਮ’ ਜਿਸ ਤਰ੍ਹਾਂ ਮੂਲ ਮੰਤਰ ਵਿਚ ਵਿਖਿਆਨ ਕੀਤਾ ਗਿਆ ਹੈ। ਸੁਹਾਗਣ ਬਣਨ ਵੱਲ ਯਾਤਰਾ ਨਾਮ ਅੰਮ੍ਰਿਤ ਦੇ ਗੁਰਪ੍ਰਸਾਦਿ ਤੋਂ ਸ਼ੁਰੂ ਹੁੰਦੀ ਹੈ।
5. ਏਕ ਬੂੰਦ ਅੰਮ੍ਰਿਤ
ਗੁਰਪ੍ਰਸਾਦਿ ਇੱਕ ਰੂਹ ਦੇ ਅੰਦਰ ਬ੍ਰਹਮ ਅੰਮ੍ਰਿਤ ਲਿਆਉਂਦਾ ਹੈ ਅਤੇ ਤਦ ਰੂਹ ਇਸ ਗਹਿਣੇ ਨੂੰ ਮੱਥੇ ਤ੍ਰਿਕੁਟੀ ਉਪਰ ਪਹਿਨ ਕੇ ਸੁਹਾਗਣ ਬਣ ਜਾਂਦੀ ਹੈ । ਮੱਥੇ ਵਿਚ ਰੂਹਾਨੀ ਊਰਜਾ ਕੇਂਦਰ ਦੇ ਚਾਲੂ ਹੋਣ ਨਾਲ, ਨਾਮ ਸਿਮਰਨ ਮਨ ਅਤੇ ਸੂਰਤ ਵਿਚ ਚਲਾ ਜਾਂਦਾ ਹੈ, ਅਤੇ ਦੁਹਾਗਣ ਨੂੰ ਸੁਹਾਗਣ ਵਿਚ ਬਦਲ ਦਿੰਦਾ ਹੈ। ਇਹ ਗੁਰਪ੍ਰਸਾਦਿ ਦੀ ਦੂਸਰੀ ਅਨਾਦਿ ਦਾਤ ਹੈ ਜੋ ਦੁਹਾਗਣ, ਸੁਹਾਗਣ ਬਣਨ ਲਈ ਪ੍ਰਾਪਤ ਕਰਦੀ ਹੈ। ਇਹ ਅਮੋਲਕ ਹੀਰਾ ਹੈ ਜਿਹੜਾ ਅੰਦਰ ਨਾਮ ਅੰਮ੍ਰਿਤ ਦੀ ਖੋਜ ਨੂੰ ਸ਼ੁਰੂ ਕਰਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਸਾਫ ਕਰਨਾ ਸ਼ੁਰੂ ਕਰਦਾ ਹੈ।
6. ਸਮਾਧੀ
ਇਹ ਅਗਲੀ ਅਨਾਦਿ ਬਖਸ਼ਿਸ਼ ਦਾਤ ਹੈ ਜੋ ਸੁਹਾਗਣ ਸਰਵ ਸ਼ਕਤੀਮਾਨ ਕੋਲੋਂ ਪ੍ਰਾਪਤ ਕਰਦੀ ਹੈ । ਜਦੋਂ ਨਾਮ ਅੰਮ੍ਰਿਤ ਸੂਰਤ ਵਿਚ ਚਲਾ ਜਾਂਦਾ ਹੈ ਇਸ ਦੇ ਬਾਅਦ ਇਹ ਹਿਰਦੇ ਵਿਚ ਜਾਂਦਾ ਹੈ।
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁਮੰਨਿ ਵਸਾਵਣਿਆ ॥੪॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੧੨੨
ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੁੰਦਾ ਹੈ । ਅੰਦਰੋਂ ਸਾਫ ਹੋਣ ਦੀ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ । ਅਨਾਦਿ ਖੁਸ਼ੀ ਅਤੇ ਅਨੰਦ ਰੂਹ ਅਤੇ ਮਨ ਵਿਚ ਵਹਿਣਾ ਸ਼ੁਰੂ ਹੁੰਦਾ ਹੈ। ਇਹ ਸੁਹਾਗਣ ਦੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣਾ ਹੈ । ਜਿਸ ਦੀ ਉਸ ਨੂੰ ਬਖਸ਼ਿਸ਼ ਹੋਈ ਹੈ। ਉਸ ਸਮੇਂ ਜਦ ਕੀਰਤਨ, ਗੁਰਬਾਣੀ, ਜਾਂ ਸਿਮਰਨ ਸ਼ੁਰੂ ਹੁੰਦਾ ਹੈ ਤਾਂ ਸੁਹਾਗਣ ਕੁਝ ਹੀ ਮਿੰਟਾਂ ਵਿਚ ਸਮਾਧੀ ਚਲਾ ਜਾਂਦਾ ਹੈ । ਬ੍ਰਹਿਮੰਡ ਦੀ ਊਰਜਾ ਅਤੇ ਰੂਹਾਨੀ ਊਰਜਾ ਸਰੀਰ ਵਿਚੋਂ ਬਾਹਰ ਵਗਣੀ ਸ਼ੁਰੂ ਹੋ ਜਾਂਦੀ ਹੈ। ਰੂਹ ਕਰਮ ਖੰਡ ਵਿਚ ਸਥਾਪਿਤ ਹੋ ਜਾਂਦੀ ਹੈ, ਦਰਗਾਹ ਵਿਚ ਬੰਦਗੀ ਦਾ ਖਾਤਾ ਖੁਲ ਜਾਂਦਾ ਹੈ । ਅਸਲੀ ਬੰਦਗੀ ਸ਼ੁਰੂ ਹੁੰਦੀ ਹੈ।
7. ਸੁੰਨ ਸਮਾਧੀ
ਇਹ ਅਗਲਾ ਬਹੁਤ ਹੀ ਉਚ ਅਨਾਦਿ ਬਖਸ਼ਿਸ਼ ਗੁਰਪ੍ਰਸਾਦਿ ਹੁੰਦਾ ਹੈ ; ਪੂਰਨ ਚੁੱਪ ਦੀ ਅਵਸਥਾ ਧਿਆਨ ਦੀ ਡੂੰਘੀ ਅਵਸਥਾ ਕੋਈ ਵਿਚਾਰ ਨਹੀਂ ਕੋਈ ਭੁਚਲਾਵਾ ਨਹੀਂ । ਇਹ ਨਾਮ ਸਿਮਰਨ ਦੀ ਅਗਲੀ ਸਰਵਉਚ ਅਵਸਥਾ ਹੁੰਦੀ ਹੈ।
ਸੁੰਨ ਸਮਾਧਿ ਮਹਾਂ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੬੩੪
ਬਹੁਤੇ ਰੂਹਾਨੀ ਅਨੁਭਵ ਸੁੰਨ ਸਮਾਧੀ ਦੇ ਲੰਮੇ ਸਮੇਂ ਵਿਚ ਹੁੰਦੇ ਹਨ । ਜਦੋਂ ਅਸੀਂ ਨਾਮ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿਚ ਕਰਦੇ ਹਾਂ – ਪਹਿਲੇ ਦੋ ਘੰਟੇ ਧਰਤੀ ਉਪਰ ਬੈਠਣਾ ਗਿਣੇ ਜਾਂਦੇ ਹਨ । ਇਸ ਤੋਂ ਬਾਅਦ ਰੂਹ ਦਰਗਾਹ ਵਿਚ ਜਾਂਦੀ ਹੈ, ਸਿਮਰਨ ਦਰਗਾਹ ਵਿੱਚ ਗਿਣਿਆ ਜਾਂਦਾ ਹੈ।
8. ਅੰਦਰਲੇ ਦਰਵਾਜੇ (ਬਜਰ ਕਪਾਟ) ਖੁੱਲ੍ਹਣੇ।
ਇਹ ਸੂਖਮ ਦੇਹੀ ਵਿਚਲੇ ਦਰਵਾਜੇ ਹਨ । ਸੂਖਮ ਦੇਹੀ ਇਹਨਾਂ ਦਰਵਾਜ਼ਿਆਂ ਰਾਹੀਂ ਰੂਹਾਨੀ ਊਰਜਾ ਪ੍ਰਾਪਤ ਕਰਦੀ ਹੈ।
· ਇਥੇ ਸਿਰ ਵਿਚ ਐਸੇ ਚਾਰ ਦਰਵਾਜੇ ਹਨ : ਇਕ ਮੱਥੇ ਵਿਚ, ਦੋ ਸਾਡੇ ਸਿਰ ਦੇ ਦੋਹਾਂ ਕੰਨਾਂ ਦੇ ਉਪਰ ਅਤੇ ਇੱਕ ਪਿਛਲੇ ਪਾਸੇ ਜਿਥੇ ਰੀੜ੍ਹ ਦੀ ਹੱਡੀ ਖਤਮ ਹੁੰਦੀ ਹੈ ਦੇ ਬਿਲਕੁਲ ਉਪਰ ।
· ਇਥੇ ਹਰ ਹੱਥ ਦੀ ਹਥੇਲੀ ਉਪਰ ਦੋ ਦਰਵਾਜੇ ਹਨ
· ਦੋ ਦਰਵਾਜੇ ਸਾਡੇ ਪੈਰਾਂ ਦੀਆਂ ਤਲੀਆਂ ਤੇ
ਜਦ ਇੱਕ ਰੂਹ ਸੁਹਾਗਣ ਬਣਦੀ ਹੈ, ਸਾਡੀ ਰੂਹ ਵੱਲ ਇਹ ਸਾਰੇ ਦਰਵਾਜੇ ਖੁੱਲ ਜਾਂਦੇ ਹਨ ਅਤੇ ਉਹ ਇਹਨਾਂ ਦਰਵਾਜ਼ਿਆਂ ਦੇ ਅੰਦਰੋਂ ਰੂਹਾਨੀ ਊਰਜਾ ਪ੍ਰਾਪਤ ਕਰਨੀ ਸ਼ੁਰੂ ਕਰਦੀ ਹੈ । ਸ਼ੁਰੂ ਵਿਚ ਸਮਾਧੀ ਅਤੇ ਸੁੰਨ ਸਮਾਧੀ ਵਿਚ ਸਿਮਰਨ ਕਰਨ ਦੇ ਨਤੀਜੇ ਵਜੋਂ ਇਹ ਰੂਹਾਨੀ ਊਰਜਾ ਅੰਦਰ ਆਉਂਦਾ ਹੈ। ਜਦ ਵਿਅਕਤੀ ਨਾਮ ਸਿਮਰਨ ਦੀਆਂ ਉਚ ਅਵਸਥਾਵਾਂ ਵਿਚ ਜਾਂਦਾ ਹੈ ਤਦ ਰੂਹਾਨੀ ਊਰਜਾ ਦਾ ਸਰੀਰ ਵਿਚ ਨਿਰੰਤਰ ਵਹਾਅ ਹੁੰਦਾ ਹੈ। ਰੂਹਾਨੀ ਊਰਜਾ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ ਕਰ ਦਿੰਦੀ ਹੈ। ਅੰਤ ਅਸੀਂ ਆਪਣੀ ਅੰਤਿਮ ਪ੍ਰਾਪਤੀ ਵੱਲ ਤੇਜੀ ਨਾਲ ਅੱਗੇ ਵਧਦੇ ਹਾਂ । ਇਹਨਾਂ ਦਰਵਾਜ਼ਿਆਂ ਦਾ ਖੁੱਲਣਾ ਬੰਦਗੀ ਵਿਚ ਇੱਕ ਵੱਡਾ ਮੀਲ ਪੱਥਰ ਹੁੰਦਾ ਹੈ। ਇਹ ਸੁਹਾਗਣ ਦੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣਾ ਹੁੰਦਾ ਹੈ।
9. ਕੰਚਨ ਸੂਖ ਸਮ ਦੇਹੀ ਅਤੇ ਰੂਹ ਦੀ ਸ਼ੁੱਧਤਾ
ਜਦ ਸੁਹਾਗਣਾਂ ਹਰ ਰੋਜ ਲੰਮੇ ਡੂੰਘੇ ਧਿਆਨ, ਸਮਾਧੀ ਅਤੇ ਸਮਾਧੀ ਵਿਚ ਲਗਾਉਂਦੀਆਂ ਹਨ ਤਾਂ ਉਹਨਾਂ ਦੀ ਰੂਹ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੀਆਂ ਮਾਨਸਿਕ ਬਿਮਾਰੀਆਂ ਗਾਇਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ । ਸਾਰੇ ਹੀ ਛੇਕ ਜੋ ਇਹਨਾਂ ਗੰਭੀਰ ਮਾਨਸਿਕ ਬਿਮਾਰੀਆਂ ਕਾਰਨ ਸੂਖ ਸਮ ਦੇਹੀ ਵਿਚ ਹੁੰਦੇ ਹਨ। ਉਹਨਾਂ ਦੀ ਮੁਰੰਮਤ ਹੋ ਜਾਂਦੀ ਹੈ। ਅੰਮ੍ਰਿਤ ਸੂਖਮ ਦੇਹੀ ਵਿਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸੂਖ ਸਮ ਦੇਹੀ 24 ਕੈਰਟ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਤਦ ਇਹ ਪੂਰੀ ਤਰ੍ਹਾਂ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਇਹ ਪੂਰੀ ਤਰ੍ਹਾਂ ਰੁਹਾਨੀਅਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਇਸ ਦੇ ਫਲਸਰੂਪ ਅੰਮ੍ਰਿਤ ਸੂਖ ਸਮ ਦੇਹੀ ਵਿਚੋਂ ਬਾਹਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਆਸਾ ਦੀ ਵਾਰ ਵਿਚ ਕੀਤਾ ਗਿਆ ਹੈ।
ਹਰ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥
ਮਨੁ ਰਾਮਿ ਕਸਵਟੀ ਲਾਇਆ ਕੰਚਨ ਸੋਵਿੰਨਾ ॥
ਗੁਰਮੁਖਿ ਰੰਗ ਚਲੂਲਿਆ ਮੇਰਾ ਮਨੁ ਤਨੋ ਭਿੰਨਾ॥
ਜਨ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੪੪੮
ਇਹ ਸੰ ਤ੍ਰਿਪਤੀ ਹੈ : ਸੰਤ੍ਰਿਪਤੀ , ਸਰਵੋਤਮ ਸਰਵੋਤਮ ਸੰਤ੍ਰਿਪਤੀ ਸਾਰੇ ਸਰੀਰ ਵਿਚ ਨਾਮ ਅੰਮ੍ਰਿਤ ਦੀ ਕਦੀ ਨਾ ਖ਼ਤਮ ਹੋਣ ਵਾਲੀ ਸੰਤ੍ਰਿਪਤੀ ਜਿਹੜਾ ਕਿ ਸਦਾ ਸੁਹਾਗਣ ਦੇ ਤਾਜ ਉਪਰ ਜੜਿਆ ਸਭ ਤੋਂ ਅਮੋਲਕ ਹੀਰਾ ਹੈ।
10. ਪੰਜ ਦੂਤਾਂ ਉਪਰ ਕਾਬੂ
ਜਦ ਸੁਹਾਗਣ ਨਿਰੰਤਰ ਰੋਜ਼ਾਨਾ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿਚ ਜਾਂਦਾ ਹੈ । ਤਦ ਦਿਨ ਅਤੇ ਰਾਤ ਦੇ ਨਿਰੰਤਰ ਅਜਪਾ ਜਪ ਅਤੇ ਰੋਮ ਰੋਮ ਨਾਮ ਸਿਮਰਨ ਦੇ ਕਾਰਨ, ਇਹ ਪੰਜ ਚੋਰ : ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸਰੀਰ ਨੂੰ ਛੱਡ ਦਿੰਦੇ ਹਨ। ਜਦ ਰੂਹ ਇਹਨਾਂ ਪੰਜ ਗੰਭੀਰ ਮਾਨਸਿਕ ਬਿਮਾਰੀਆਂ ਤੋਂ ਮੁਕਤੀ ਪਾ ਲੈਂਦੀ ਹੈ । ਸੁਹਾਗਣ ਮਨ ਉਪਰ ਜਿੱਤ ਪਾ ਲੈਂਦੀ ਹੈ ਅਤੇ ਆਪਣੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣੇ ਦੀ ਕਮਾਈ ਕਰਦੀ ਹੈ।
11. ਆਸਾ, ਤ੍ਰਿਸ਼ਨਾ ਅਤੇ ਮਨਸਾ ਉਪਰ ਕਾਬੂ
ਜਦ ਸੁਹਾਗਣ ਨਿਰੰਤਰ ਰੋਜ਼ਾਨਾ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿਚ ਸਮਾਧੀ ਅਤੇ ਸੁੰਨ ਸਮਾਧੀ ਵਿਚ ਜਾਂਦੀ ਹੈ ਤਦ ਇੱਛਾਵਾਂ ਚਲੇ ਜਾਂਦੀਆਂ ਹਨ । ਸੁਹਾਗਣ ਆਪਣੇ ਮਨ ਉਪਰ ਜਿੱਤ ਪਾ ਲੈਂਦੀ ਹੈ ਅਤੇ ਉਹ ਆਪਣੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣੇ ਨਾਲ ਸਜਾਈ ਅਤੇ ਨਿਵਾਜੀ ਜਾਂਦੀ ਹੈ ।
12. ਰਾਜ, ਜੋਬਨ, ਧੰਨ, ਮਾਲ, ਰੂਪ, ਰਸ, ਗੰਧ ਅਤੇ ਸਪਰਸ਼ ਉਪਰ ਕਾਬੂ
ਇਹ ਪੰਜ ਦੂਤਾਂ ਅਤੇ ਇੱਛਾਵਾਂ ਦੇ ਨਾਲ ਹੀ ਹੋਰ ਭੁਚਲਾਵੇ ਵਿਚ ਲਿਆਉਣ ਵਾਲੇ ਤੱਤ ਹਨ ਜਿਹੜੇ ਆਪ ਆਦਮੀ ਨੂੰ ਮਾਇਆ ਦੇ ਕਾਬੂ ਵਿਚ ਰੱਖਣ ਦਾ ਕਾਰਨ ਹੁੰਦੇ ਹਨ । ਪਰ ਇੱਕ ਸੁਹਾਗਣ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ, ਸਮਾਧੀ ਅਤੇ ਸੁੰਨ ਸਮਾਧੀ ਵਿਚ ਬੈਠ ਕੇ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਭਰ ਲੈਂਦੀ ਹੈ ਅਤੇ ਆਪਣੇ ਆਪ ਨੂੰ ਇਹਨਾਂ ਭੁਲਾਵਿਆਂ ਦੇ ਪ੍ਰਭਾਵ ਤੋਂ ਮੁਕਤ ਕਰਾ ਲੈਂਦੀ ਹੈ । ਇਸ ਦੇ ਫਲਸਰੂਪ ਉਹ ਪੰਜ ਦੂਤਾਂ, ਇੱਛਾਵਾਂ ਅਤੇ ਭੁਲਾਵਿਆਂ ਤੇ ਜਿੱਤ ਪਾ ਲੈਂਦੇ ਹਨ। ਉਹ ਮਾਨਸਿਕ ਬਿਮਾਰੀਆਂ ਤੋਂ ਬਾਹਰ ਆ ਜਾਂਦੇ ਹਨ ਅਤੇ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੇ ਹਨ ਅਤੇ ਇਸ ਜਿੱਤ ਦੇ ਗੁਣ ਨਾਲ ਉਹ ਆਪਣੇ ਮਨ ਉਪਰ ਪੂਰਨ ਜਿੱਤ ਪਾ ਲੈਂਦੀ ਹੈ ਅਤੇ ਸਰਵ ਸ਼ਕਤੀਮਾਨ ਨਾਲ ਇੱਕ ਹੋ ਜਾਂਦੀਆਂ ਹਨ।
13. ਕੋਈ ਦੁਬਿਧਾ ਨਹੀਂ
ਸਾਰੀਆਂ ਹੀ ਦੁਬਿਧਾ, ਭਰਮ, ਭੁਲੇਖੇ, ਗੁਰੂ ਅਤੇ ਗੁਰਬਾਣੀ ਵਿਚ ਪੂਰਨ ਦ੍ਰਿੜਤਾ, ਵਿਸ਼ਵਾਸ, ਭਰੋਸੇ ਅਤੇ ਯਕੀਨ ਵਿਚ ਬਦਲ ਜਾਂਦੇ ਹਨ । ਸੁਹਾਗਣਾ ਅਤੇ ਸਦਾ ਸੁਹਾਗਣਾ ਇਹਨਾਂ ਵਿਚਲਿਤ ਕਰਨ ਵਾਲੇ ਤੱਤਾਂ ਤੋਂ ਉਪਰ ਉਠ ਜਾਂਦੀਆਂ ਹਨ ਅਤੇ ਉਹਨਾਂ ਅਤੇ ਸਰਵ ਸ਼ਕਤੀਮਾਨ ਵਿਚਕਾਰ ਬੇ ਸ਼ਰਤ ਪਿਆਰ, ਬੇਅੰਤ, ਸਰਧਾ ਦੇ ਬੰਧਨ ਦੇ ਵਿਚਕਾਰ ਕੁਝ ਨਹੀਂ ਆ ਸਕਦਾ । ਐਸੀ ਇੱਕ ਰੂਹ ਜੋ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੀ ਹੈ, ਜੀਵਣ ਮੁਕਤ ਬਣ ਜਾਂਦੀ ਹੈ।
14. ਨਿਮਰਤਾ
ਅਤਿ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਸੁਹਾਗਣਾ ਅਤੇ ਸਦਾ ਸੁਹਾਗਣ ਇਸ ਅਮੋਲਕ ਹੀਰੇ ਦੀ ਆਪਣੇ ਹਿਰਦੇ ਵਿਚ ਕਮਾਈ ਕਰਦੀਆਂ ਹਨ। ਉਹਨਾਂ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ । ਉਹ ਸਾਰੀ ਰਚਨਾ ਦੇ ਹਮੇਸ਼ਾ ਹੀ ਚਰਨਾਂ ਵਿਚ ਪਏ ਰਹਿੰਦੇ ਹਨ । ਇਹ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਦੀ ਹੈ। ਸਦਾ ਸੁਹਾਗਣ ਲਈ ਆਦਰ ਅਤੇ ਨਿਰਾਦਰ ਕੁਝ ਨਹੀਂ ਹੁੰਦਾ । ਸਦਾ ਸੁਹਾਗਣ ਉਪਰ ਸਿਫ਼ਤ ਅਤੇ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ।
15. ਦਿਆਲਤਾ :
ਅਤਿ ਦਿਆਲਤਾ ਸੁਹਾਗਣ ਅਤੇ ਸਦਾ ਸੁਹਾਗਣ ਦੇ ਹਿਰਦੇ ਨੂੰ ਬਹੁਤ ਵਿਸ਼ਾਲ ਬਣਾ ਦਿੰਦੀ ਹੈ । ਹਿਰਦੇ ਦੀ ਦਿਆਲਤਾ ਉਹਨਾਂ ਦੀ ਸੇਵਾ ਵਿਚ ਲੱਗੀਆਂ ਰੂਹਾਨੀ ਤਾਕਤਾਂ ਦੀ ਮਦਦ ਨਾਲ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾ ਦਿੰਦੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੂਸਰਿਆਂ ਦੀਆਂ ਪੀੜਾਂ ਲੈ ਕੇ ਉਹਨਾਂ ਨੂੰ ਅੰਮ੍ਰਿਤ ਦਿੰਦੀਆਂ ਹਨ । ਉਹ, ਉਹਨਾਂ ਦੀ ਸੰਗਤ ਦੀ ਜ਼ਹਿਰ ਨੂੰ ਪੀ ਲੈਂਦੀਆਂ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਦੇ ਦਿੰਦੀਆਂ ਹਨ ।
16. ਬੇ ਸ਼ਰਤ ਪਿਆਰ, ਸਰਧਾ ਦੇ ਨਾਲ
ਇਥੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੇ ਮਹੱਤਵਪੂਰਨ ਗੁਣਾਂ ਦੀ ਕੋਈ ਸੀਮਾ ਨਹੀਂ ਹੈ । ਬਲੀਦਾਨ, ਸ਼ਾਂਤੀ ਲੈ ਕੇ ਆਉਂਦਾ ਹੈ । ਜਿਥੇ ਸ਼ਾਂਤੀ ਹੈ ਉਥੇ ਪਰਮਾਤਮਾ ਆਪ ਨਿਰਗੁਣ ਸਰੂਪ ਵਿਚ ਹੈ । ਇਹ ਹੀ ਕਾਰਨ ਹੈ ਕਿ ਸਰਵ ਸ਼ਕਤੀਮਾਨ ਸਦਾ ਸੁਹਾਗਣਾਂ ਵਿਚ ਹਮੇਸ਼ਾ ਅਤੇ ਸਦਾ ਲਈ ਆਪਣੇ ਨਿਰਗੁਣ ਵਿਚ ਵਾਸ ਕਰਦਾ ਹੈ । ਇਹ ਇੱਕ ਹੋਰ ਗੁਰਪ੍ਰਸਾਦਿ ਦਾ ਉਚਾ ਗੁਣ ਹੈ ਜਿਸ ਦੀ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਬਖਸ਼ਿਸ਼ ਹੁੰਦੀ ਹੈ।
17. ਮੁਆਫ਼ ਕਰ ਦੇਣਾ:
ਮੁਆਫ਼ ਕਰ ਦੇਣਾ ਅਤੇ ਦਿਆਲਤਾ ਇੱਕ ਦੂਸਰੇ ਦੇ ਪੂਰਕ ਹਨ । ਇਹ ਡੂੰਘੇ ਬ੍ਰਹਮ ਗੁਣ ਹਨ ਜਿਹੜੇ ਸਦਾ ਸੁਹਾਗਣ ਦੇ ਹਿਰਦੇ ਵਿਚ ਡੂੰਘਾ ਸਥਾਨ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦਾ ਹਿਰਦਾ ਵਿਸ਼ਾਲ ਅਤੇ ਬੰਧਨਾਂ ਤੋਂ ਮੁਕਤ ਬਣ ਜਾਂਦਾ ਹੈ। ਜਿਥੇ ਮੁਆਫ਼ੀ ਹੈ ਉਥੇ ਗੁੱਸਾ ਕ੍ਰੋਧ ਨਹੀਂ ਹੈ। ਜਿਥੇ ਕ੍ਰੋਧ ਨਹੀਂ ਹੈ ਉਥੇ ਹਊਮੈ ਨਹੀਂ ਹੈ । ਜਿਥੇ ਹਊਮੈ ਨਹੀਂ ਹੈ ਉਥੇ ਪਰਮਾਤਮਾ ਆਪ ਆਪਦੇ ਨਿਰਗੁਣ ਸਰੂਪ ਵਿਚ ਹੈ। ਇਹ ਗੁਰਪ੍ਰਸਾਦਿ ਹੈ ਜੋ ਸਦਾ ਸੁਹਾਗਣਾਂ ਲਈ ਉਪਲਬਧ ਹੈ।
18. ਨਿਰਭਉ
ਸਦਾ ਸੁਹਾਗਣ ਦੇ ਤਾਜ ਵਿਚ ਨਿਡਰਤਾ ਇੱਕ ਹੋਰ ਅਮੋਲਕ ਗਹਿਣਾ ਹੈ । ਉਸ ਦਾ ਕੋਈ ਵੈਰੀ ਨਹੀਂ ਹੁੰਦਾ, ਹਰ ਇੱਕ ਉਸ ਲਈ ਮਿੱਤਰ ਹੁੰਦਾ ਹੈ। ਉਹ ਸਾਰੀ ਰਚਨਾ ਨੂੰ ਉਸ ਤਰ੍ਹਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਆਪ ਸਰਵ ਸ਼ਕਤੀਮਾਨ ਨੂੰ ਪਿਆਰ ਕਰਦੀ ਹੈ । ਉਹ ਮੌਤ ਦੇ ਡਰ ਤੋਂ ਪਰੇ ਹੈ । ਨਿਰਭਉ ਹੋਣਾ ਉਸ ਨੂੰ ਪੂਰੀ ਤਰ੍ਹਾਂ ਸੱਚਾ ਵਿਅਕਤੀ ਬਣਾ ਦਿੰਦਾ ਹੈ। ਉਹ ਅਨਾਦਿ ਸੱਚ ਸਤ ਨੂੰ ਅੱਗੇ ਵਧਾਉਣ ਤੋਂ ਕਦੀ ਨਹੀਂ ਡਰਦੀ ।
19. ਸਬਰ ਸੰਤੁਸ਼ਟੀ
ਇਹ ਇੱਕ ਹੋਰ ਬ੍ਰਹਮ ਗੁਣ ਹੈ। ਮਨ ਅਤੇ ਰੂਹ ਦੀ ਇੱਕ ਪੂਰਨ ਸੰਤੁਸ਼ਟੀ ਦੀ ਅਵਸਥਾ । ਹਮੇਸ਼ਾ ਹੁਕਮ ਦੇ ਵਿੱਚ । ਹਮੇਸ਼ਾਂ ਹੀ ਸਰਵ ਸ਼ਕਤੀਮਾਨ ਦੀ ਹਰ ਇੱਛਾ ਦਾ ਸਵੀਕਾਰ । ਕੋਈ ਇੱਛਾਵਾਂ ਨਹੀਂ । ਪੂਰਨ ਤੌਰ ਤੇ ਮਨ ਦੀ ਸਥਿਰ ਅਵਸਥਾ। ਕੋਈ ਲਾਭ ਨਹੀਂ । ਸੰਸਾਰਿਕ ਅਰਾਮਾਂ ਅਤੇ ਪਦਾਰਥਾਂ ਲਈ ਕੋਈ ਲਾਲਚ ਨਹੀਂ । ਹਮੇਸ਼ਾਂ ਹੀ ਅਨਾਦਿ ਅਸੀਸ ਵਿੱਚ ਲੀਨ । ਸ਼ਾਂਤ, ਸਥਿਰ ਅਤੇ ਪੂਰੀ ਤਰ੍ਹਾਂ ਅਨਾਦਿ ਅਨੰਦ ਅਤੇ ਖੁਸ਼ੀਆਂ ਨਾਲ ਭਰਪੂਰ।
20. ਨਿਰੰਤਰ ਸਿਮਰਨ, ਅਜਪਾ ਜਪ, ਰੋਮ ਰੋਮ
ਇਹ ਨਾਮ ਸਿਮਰਨ ਦੀਆਂ ਉੱਚੀਆਂ ਅਵਸਥਾਵਾਂ ਹਨ ਅਤੇ ਸਦਾ ਸੁਹਾਗਣ ਇਹਨਾਂ ਦੀ ਅਨਾਦਿ ਬਖਸ਼ਿਸ਼ ਨਾਲ ਬਖ਼ਸ਼ੀਆਂ ਹੁੰਦੀਆਂ ਹਨ । ਇਹ ਉਹਨਾਂ ਲਈ ਬੜੇ ਹੀ ਉੱਚ ਦਰਜੇ ਦਾ ਗੁਰਪ੍ਰਸਾਦਿ ਉਪਲਬਧ ਹੁੰਦਾ ਹੈ । ਉਹਨਾਂ ਦੇ ਸਾਰੇ ਸਰੀਰ ਦੀ ਨਬਜ਼ ਨਾਮ ਸਿਮਰਨ ਨਾਲ ਚੱਲਦੀ ਹੈ । ਉਹ ਨਿਰੰਤਰ ਆਧਾਰ ਤੇ ਨਾਮ ਸਿਮਰਨ ਨਾਲ ਭਰੀਆਂ ਰਹਿੰਦੀਆਂ ਹਨ, ਉਹ ਸਦਾ ਹੀ ਸਮਾਧੀ ਦੀ ਅਵਸਥਾ ਵਿਚ ਹੁੰਦੀਆਂ ਹਨ।
21. ਆਤਮ ਰਸ ਅੰਮ੍ਰਿਤ, ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ
ਆਤਮ ਰਸ ਸਭ ਤੋਂ ਉਚਾ ਅੰਮ੍ਰਿਤ ਹੁੰਦਾ ਹੈ ਜੋ ਸਦਾ ਸੁਹਾਗਣਾਂ ਨੂੰ ਉਪਲਬਧ ਹੁੰਦਾ ਹੈ।
ਬ੍ਰਹਮ ਗਿਆਨੀ ਸਗਲ ਕੀ ਰੀਨਾ
ਆਤਮ ਰਸ ਬ੍ਰਹਮ ਗਿਆਨੀ ਚੀਨਾ।
ਆਤਮ ਰਸ ਜਿਹ ਜਾਨੈ ਸੋ ਹੀ ਖਾਲਸ ਦੇਵ ;
ਇਹ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਸਭ ਤੋਂ ਸੁੱਧ ਰੂਪ ਹੈ ਕਿ ਸੁਹਾਗਣ ਨਿਰੰਤਰ ਆਧਾਰ ਤੇ ਸਦਾ ਹੀ ਲੀਨ ਰਹਿੰਦੀ ਹੈ । ਇਥੇ ਇਸ ਅੰਮ੍ਰਿਤ ਦੀ ਕੋਈ ਵਿਆਖਿਆ ਨਹੀਂ ਹੈ। ਇਹ ਕੇਵਲ ਰੂਹਾਨੀ ਅੱਖ ਨਾਲ ਵੇਖਿਆ, ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੁੰਦਾ ਹੈ ਜਿਹੜਾ ਸਦਾ ਸੁਹਾਗਣਾਂ ਲਈ ਉਪਲਬਧ ਹੁੰਦਾ ਹੈ।
22. ਦਸਮ ਦੁਆਰ
ਇਹ ਰੂਹਾਨੀ ਦਰਵਾਜਾ ਹੈ ਜਿਹੜਾ ਮਨੁੱਖੀ ਖੋਪੜੀ ਦੇ ਉਪਰਲੇ ਭਾਗ ਵਿਚ ਸਥਿਤ ਹੁੰਦਾ ਹੈ। ਜਦ ਇਹ ਖੁੱਲ੍ਹਦਾ ਹੈ ਇਹ ਸੁਹਾਗਣ ਦਾ ਅਕਾਲ ਪੁਰਖ ਨਾਲ ਨਿਰੰਤਰ ਆਧਾਰ ਤੇ ਸਬੰਧ ਜੋੜ ਦਿੰਦਾ ਹੈ। ਇਹ ਨਿਰੰਤਰ ਸਰੀਰ ਵਿਚ ਅੰਮ੍ਰਿਤ ਦਾ ਸੰਚਾਰ ਕਰਦਾ ਹੈ।
ਦਸਮ ਦੁਆਰ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ
ਇਹ ਗੁਰਪ੍ਰਸਾਦਿ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਨਿਰੰਤਰ ਆਧਾਰ ਤੇ ਉਪਲਬਧ ਹੁੰਦਾ ਹੈ।
ਇੱਕ ਵਾਰ ਜਦ ਦਸਮ ਦੁਆਰ ਖੁੱਲ ਜਾਂਦਾ ਹੈ ਤਾਂ ਬ੍ਰਹਮ ਗਿਆਨ ਦਿਮਾਗ ਵਿਚ ਝਰਨਾ ਸ਼ੁਰੂ ਹੋ ਜਾਂਦਾ ਹੈ । ਗੁਰਬਾਣੀ ਅੰਦਰ ਆਉਂਦੀ ਸ਼ੁਰੂ ਹੋ ਜਾਂਦੀ ਹੈ ਜਦੋਂ ਦਸਮ ਦੁਆਰ ਖੁੱਲ ਜਾਂਦਾ ਹੈ। ਦਿਮਾਗ ਦੀ ਕੰਮ ਕਰਨ ਦੀ ਸਮਰਥਾ ਦਸਮ ਦੁਆਰ ਖੁੱਲਣ ਨਾਲ ਵੱਧ ਜਾਂਦੀ ਹੈ।
23. ਅਨਹਦ ਨਾਦਿ ਸ਼ਬਦ
ਅਨਹਦ ਸ਼ਬਦ ਦਸਮ ਦੁਆਰ ਵਜਿਆ
ਤਹ ਅੰਮ੍ਰਿਤ ਨਾਮ ਚੁਆਇਆ ਥਾ ॥
ਦਸਮ ਦੁਆਰ ਖੁੱਲਣ ਤੋਂ ਬਾਅਦ ਸੁਹਾਗਣ ਅਤੇ ਅਕਾਲ ਪੁਰਖ ਵਿਚ ਨਿਰੰਤਰ ਸਬੰਧ ਸਥਾਪਿਤ ਹੋ ਜਾਂਦਾ ਹੈ । ਦਸਮ ਦੁਆਰ ਤੋਂ ਸਰੀਰ ਵਿਚ ਨਿਰੰਤਰ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ। ਅਤੇ ਉਸ ਵੇਲੇ ਹੀ ਬ੍ਰਹਮ ਸੰਗੀਤ ਦਸਮ ਦੁਆਰ ਵਿਚ ਵੱਜਣਾ ਸ਼ੁਰੂ ਹੁੰਦਾ ਹੈ। ਇਹ ਬ੍ਰਹਮ ਸੰਗੀਤ ਅੰਮ੍ਰਿਤ ਹੈ ਅਤੇ ਅਕਾਲ ਪੁਰਖ ਤੋਂ ਸਿੱਧਾ ਆਉਂਦਾ ਨਿਰੰਤਰ ਬ੍ਰਹਮ ਕੀਰਤਨ ਹੈ। ਇਹ ਪੰਜ ਵੱਖ ਵੱਖ ਸਾਜਾ ਦੁਆਰ ਵਜਾਏ ਜਾ ਰਹੇ ਸੰਗੀਤ ਦੇ ਰੂਪ ਵਿਚ ਸੁਣਾਈ ਦਿੰਦਾ ਹੈ।
ਕੁਝ ਸਦਾ ਸੁਹਾਗਣਾ ਨੂੰ ਐਸੀ ਬਖਸ਼ਿਸ਼ ਹੁੰਦੀ ਹੈ ਕਿ ਉਹ ਇਸ ਕੀਰਤਨ ਨੂੰ ਸੁਣ ਕੇ ਇਸ ਸੰਸਾਰ ਵਿਚ ਇਸ ਨੂੰ ਲਿਖਣ ਅਤੇ ਗਾਉਣ ਦੇ ਯੋਗ ਹੋ ਜਾਂਦੇ ਹਨ। ਇਹ 6 ਗੁਰੂ ਸਾਹਿਬਾਨ ਅਤੇ 15 ਭਗਤਾਂ ਤੇ ਗੁਰਬਾਣੀ ਵਿਚ ਕੀਤਾ ਹੈ। ਉਹਨਾਂ ਇਸ ਪ੍ਰਮਾਤਮਾ ਦੀ ਬਾਣੀ ਨੂੰ ਗਾਇਆ ਅਤੇ ਲਿਖਿਆ । ਇਹਨਾਂ ਦੀ ਸੰਪਾਦਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ । ਇਹ ਸਦਾ ਸੁਹਾਗਣਾਂ ਨੂੰ ਪ੍ਰਾਪਤ ਇੱਕ ਹੋਰ ਉਚ ਪੱਧਰ ਦਾ ਗੁਰਪ੍ਰਸਾਦਿ ਹੈ ।
24. ਸੱਤ ਸਰੋਵਰ (ਅੰਮ੍ਰਿਤ ਦੀਆਂ ਸੱਤ ਝੀਲਾਂ)
ਇਹ ਮਨੁੱਖਾ ਸਰੀਰ ਦੇ ਅੰਦਰਲੇ ਸੱਤ ਰੂਹਾਨੀ ਊਰਜਾ ਦੇ ਸੋਮੇ ਹਨ। ਇਹ ਇਹਨਾਂ ਸਥਾਨਾਂ ਤੇ ਹਨ :
· ਸਿਰ ਦੇ ਬਿਲਕੁਲ ਉਪਰ (ਦਸਮ ਦੁਆਰ)
· ਮੱਥਾ, (ਤ੍ਰਿਕੁਟੀ)
· ਗਲਾ
· ਛਾਤੀ ਦੇ ਵਿਚਕਾਰ (ਹਿਰਦਾ)
· ਧੁੰਨੀਦਾ ਸਥਾਨ (ਨਾਭੀ)
· ਲਿੰਗ ਇੰਦਰੀਆਂ ਦੇ ਉਪਰ
· ਰੀੜ੍ਹ ਦੀ ਹੱਡੀ ਦੇ ਆਧਾਰ ਤੇ (ਕੁੰਡਲਨੀ)
ਇਹ ਨਾਮ ਅੰਮ੍ਰਿਤ ਨਾਲ ਚਾਲੂ ਹੁੰਦੇ ਹਨ । ਇਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਦ ਮਨੁੱਖੀ ਸਰੀਰ ਵਿਚ ਰੂਹਾਨੀ ਊਰਜਾ ਦੀ ਅੰਦਰੂਨੀ ਉਤਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ । ਇਹ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਉਪਲਬਧ ਗੁਰਪ੍ਰਸਾਦਿ ਹੈ।
25. ਬ੍ਰਹਮ ਗਿਆਨ
ਇਹ ਬੰਦਗੀ ਨੂੰ ਸੰਪੂਰਨ ਕਰਨ ਲਈ ਪਾਰ ਬ੍ਰਹਮ ਪਰਮੇਸ਼ਰ ਬਾਰੇ ਲੋੜੀਂਦਾ ਪੂਰਨ ਬ੍ਰਹਮ ਗਿਆਨ ਹੈ। ਤੁਹਾਨੂੰ ਪੂਰਨ ਬੰਦਗੀ ਦੀ ਯਾਤਰਾ ਨੂੰ ਸੰਪੂਰਨ ਕਰਨ ਲਈ ਇਸ ਪੂਰਨ ਬ੍ਰਹਮ ਗਿਆਨ, ਪੂਰਨ ਗਿਆਨ ਦੀ ਜ਼ਰੂਰਤ ਹੈ।
ਬ੍ਰਹਮ ਗਿਆਨ ਨੂੰ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ।
· ਤੱਤ ਗਿਆਨ (ਅਕਾਲ ਪੁਰਖ ਦੀ ਹੋਂਦ ਬਾਰੇ ਬ੍ਰਹਮ ਗਿਆਨ)
· ਪਰਮ ਤੱਤ (ਸਰਵ ਉਤਮ ਦੀ ਹੋਂਦ)
· ਬੇਅੰਤ
· ਅਨਾਦਿ ਸੱਚ
· ਅੰਮ੍ਰਿਤ
· ਪਰਮ ਜੋਤ
· ਪੂਰਨ ਪ੍ਰਕਾਸ਼
· ਨਿਰਗੁਨ ਸਰੂਪ
ਇਹ ਸਦਾ ਸੁਹਾਗਣਾਂ ਨੂੰ ਉਪਲਬਧ ਬਹੁਤ ਹੀ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੈ। ਸਦਾ ਸੁਹਾਗਣ ਦੇ ਤਾਜ ਵਿਚ ਸਾਰੇ ਹੀ ਬ੍ਰਹਮ ਗਿਆਨ ਦੇ ਅਮੋਲਕ ਹੀਰੇ ਅਤੇ ਗਹਿਣੇ ਜੜੇ ਹੁੰਦੇ ਹਨ।
26. ਮਨ ਨੂੰ ਜਿੱਤਣਾ, ਮਾਇਆ ਨੂੰ ਜਿੱਤਣਾ, ਤ੍ਰੈ ਗੁਣ ਤੋਂ ਪਰੇ।
ਮਾਇਆ ਉੱਤੇ ਜਿੱਤ ਪਾਉਣੀ ਬੰਦਗੀ ਦਾ ਸਭ ਤੋਂ ਕਠਿਨ ਭਾਗ ਹੈ। ਬੰਦਗੀ ਅਸਲ ਵਿਚ ਮਾਇਆ ਖ਼ਿਲਾਫ਼ ਜੰਗ ਹੈ। ਇੱਕ ਸੁਹਾਗਣ ਸਦਾ ਸੁਹਾਗਣ ਬਣ ਜਾਣੀ ਹੈ। ਜਦੋਂ ਉਹ ਮਾਇਆ ਵਿਰੁੱਧ ਲੜਾਈ ਵਿਚ ਜਿੱਤ ਜਾਂਦੀ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਚਲੀ ਜਾਂਦੀ ਹੈ। ਤਦ ਉਹ ਅਕਾਲ ਪੁਰਖ ਨਾਲ ਇੱਕ ਬਣ ਜਾਂਦੀ ਹੈ। ਉਹ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੀ ਹੈ।
ਇਹ ਫਿਰ ਇੱਕ ਬਹੁਤ ਹੀ ਉਚ ਪੱਧਰ ਦਾ ਗੁਰਪ੍ਰਸਾਦਿ ਹੈ ਜਿਸ ਦੀ ਸਦਾ ਸੁਹਾਗਣਾਂ ਨੂੰ ਬਖਸ਼ਿਸ਼ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਇਸ ਗੁਣ ਨਾਲ ਮਾਇਆ ਸਦਾ ਸੁਹਾਗਣਾਂ ਦੀ ਦਾਸੀ ਬਣ ਜਾਂਦੀ ਹੈ।
27. ਏਕ ਦ੍ਰਿਸ਼ਟ
ਇੱਕ ਸਦਾ ਸੁਹਾਗਣ ਏਕ ਦ੍ਰਿਸ਼ਟ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੀ ਹੁੰਦੀ ਹੈ।
ਇਸ ਤੋਂ ਭਾਵ ਹੈ ਕਿ ਉਸ ਲਈ ਸਾਰੇ ਹੀ ਬਰਾਬਰ ਹੁੰਦੇ ਹਨ । ਉਸ ਦੀ ਨਜ਼ਰ ਵਿਚ ਕੋਈ ਦਵੈਤ ਭਾਵਨਾ ਨਹੀਂ ਹੁੰਦੀ । ਉਹ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੀ ਹੈ। ਉਸ ਦੀ ਨਜ਼ਰ ਵਿਚ ਕੋਈ ਪੱਖਪਾਤ ਨਹੀਂ ਹੁੰਦਾ। ਸਦਾ ਸੁਹਾਗਣ ਵਾਸਤੇ ਸੰਸਾਰਕ ਦੁੱਖਾਂ ਅਤੇ ਖੁਸ਼ੀਆਂ ਵਿਚ ਕੋਈ ਅੰਤਰ ਨਹੀਂ ਹੁੰਦਾ । ਉਸ ਲਈ ਸੋਨੇ ਅਤੇ ਰੇਤ ਦਾ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸਾਰੇ ਸੰਸਾਰ ਅਤੇ ਆਪਣੇ ਪਰਿਵਾਰ ਵਿਚ ਕੋਈ ਫਰਕ ਨਹੀਂ ਹੁੰਦਾ, ਉਹ ਸਾਰੀ ਰਚਨਾ ਨਾਲ ਸਬੰਧਿਤ ਹੁੰਦੀ ਹੈ।
28. ਨਿਰਵੈਰ
ਇਕ ਸਦਾ ਸੁਹਾਗਣ ਨੂੰ ਕਿਸੇ ਨਾਲ ਵੀ ਵੈਰ ਨਾ ਹੋਣ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੁੰਦੀ ਹੈ । ਉਸ ਦੇ ਕੋਈ ਵੈਰੀ ਨਹੀਂ ਹੁੰਦੇ, ਉਸ ਨੂੰ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੁੰਦੀ, ਬਦਲੇ ਦੀ ਕੋਈ ਭਾਵਨਾ ਨਹੀਂ ਹੁੰਦੀ। ਉਹ ਸਾਰਿਆਂ ਨੂੰ ਉਨ੍ਹਾਂ ਹੀ ਪਿਆਰ ਕਰਦੀ ਹੈ ਜਿਨ੍ਹਾਂ ਉਹ ਸਰਵ ਸ਼ਕਤੀਮਾਨ ਨੂੰ ਕਰਦੀ ਹੈ।
29. ਪਰਮ ਪਦਵੀ
ਸਦਾ ਸੁਹਾਗਣ ਨੂੰ ਅਕਾਲ ਪੁਰਖ ਦੀ ਦਰਗਾਹ ਵਿਚ ਸਰਵਉਚ ਰੂਹਾਨੀ ਪਦਵੀ ਦੇ ਗੁਰਪ੍ਰਸਾਦਿ ਦੀ ਅਨਾਦਿ ਬਖਸ਼ਿਸ਼ ਹੁੰਦੀ ਹੈ। ਉਹ ਹੁਕਮ ਵਿਚ ਰਹਿੰਦੀ ਹੈ ਅਤੇ ਲਗਾਤਾਰ ਹੁਕਮ ਦਾ ਪਾਲਣ ਕਰਦੀ ਹੈ । ਉਸ ਦੇ ਸਾਰੇ ਕਾਰਜ ਅਤੇ ਸੇਵਾ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਹੁੰਦੇ ਹਨ।
ਅਕਾਲ ਪੁਰਖ ਕੋਲੋਂ ਪਰਮ ਪਦਵੀ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਬਾਅਦ ਉਹ ਅੰਮ੍ਰਿਤ ਦੀ ਦਾਤੀ, ਨਾਮ ਅਤੇ ਗੁਰਪ੍ਰਸਾਦਿ ਦੀ ਦਾਤ ਦੇਣ ਵਾਲੀ ਬਣ ਜਾਂਦੀ ਹੈ। ਉਹ ਪੂਰਨ ਸੰਤ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੀ ਹੈ। ਤਦ ਉਸ ਦਾ ਕੰਮ ਬ੍ਰਹਮ ਗਿਆਨ ਵੰਡਣਾ ਬਣ ਜਾਂਦਾ ਹੈ । ਸੰਗਤ ਨੂੰ ਅੰਮ੍ਰਿਤ ਦੀ ਦਾਤ ਵੰਡਣਾ ਅਤੇ ਉਹਨਾਂ ਨੂੰ ਭਗਤੀ ਦੇ ਮਾਰਗ ਸੱਚਖੰਡ ਵੱਲ ਜਾਣ ਵੱਲ ਸੇਧਿਤ ਕਰਨਾ ਹੋ ਜਾਂਦਾ ਹੈ।
30. ਨਰਮ ਅਤੇ ਮਿੱਠਾ ਬੋਲਣਾ, ਮਿੱਠ ਬੋਲੜਾ
ਸਦਾ ਸੁਹਾਗਣਾਂ ਬਹੁਤ ਹੀ ਮਿੱਠ ਬੋਲੜਾ ਹੁੰਦੀਆਂ ਹਨ । ਉਹਨਾਂ ਦੇ ਸਾਰੇ ਸ਼ਬਦ ਅੰਮ੍ਰਿਤ ਵਚਨ ਹੁੰਦੇ ਹਨ । ਹਰ ਸ਼ਬਦ ਅੰਮ੍ਰਿਤ ਨਾਲ ਭਰਪੂਰ ਹੁੰਦਾ ਹੈ ਅਤੇ ਲੋਕ ਸਿਰਫ਼ ਉਹਨਾਂ ਨੂੰ ਸੁਣਨ ਨਾਲ ਹੀ ਸਮਾਧੀ ਵਿਚ ਚਲੇ ਜਾਂਦੇ ਹਨ । ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਦੁਖਾਉਂਦੇ । ਉਹ ਹਮੇਸ਼ਾਂ ਦੂਸਰਿਆਂ ਦੇ ਦੁੱਖਾਂ ਨੂੰ ਜਜ਼ਬ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਬਖ਼ਸ਼ਦੇ ਹਨ।
31. ਦੂਸਰਿਆਂ ਦਾ ਚੰਗਾ ਕਰਨਾ, ਪਰਉਪਕਾਰੀ ਅਤੇ ਮਹਾਂ ਪਰਉਪਕਾਰ
ਇੱਕ ਸਦਾ ਸੁਹਾਗਣ ਦਾ ਕੰਮ ਦੂਸਰਿਆਂ ਨੂੰ ਗੁਰਪ੍ਰਸਾਦਿ ਬਖ਼ਸ਼ ਕੇ ਅਤੇ ਉਤਸ਼ਾਹ ਦੇ ਕੇ ਆਪਣੇ ਵਰਗਾ ਬਣਾਉਣਾ ਅਤੇ ਸੱਚਖੰਡ ਵੱਲ ਬੰਦਗੀ ਮਾਰਗ ਤੇ ਤੋਰਨਾ ਹੁੰਦਾ ਹੈ। ਉਹ ਇਹ ਇਸ ਤਰ੍ਹਾਂ ਕਰਦੇ ਹਨ :
· ਦੂਸਰਿਆਂ ਨੂੰ ੴ ਸਤਿਨਾਮ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰਕੇ
· ਉਹਨਾਂ ਨੂੰ ਅੰਮ੍ਰਿਤ ਬਖਸ ਕੇ
· ਪਹਿਲਾਂ ਵਿਖਿਆਨ ਕੀਤੇ ਗਏ ਗੁਰਪ੍ਰਸਾਦਿ ਦੀ ਕਮਾਈ ਕਰਨ ਵਿਚ ਮਦਦ ਕਰਕੇ ਅਤੇ
· ਉਹਨਾਂ ਲਈ ਜੀਵਨ ਮੁਕਤੀ ਲਿਆ ਕੇ
ਇਕ ਆਦਮੀ ਨੂੰ ਨਾਮ ਨਾਲ ਜੋੜ ਕਿ ਉਹਨਾਂ ਨੂੰ ਜੀਵਣ ਮੁਕਤੀ ਦੇਣਾ ਸਭ ਤੋਂ ਵੱਡਾ ਨਿਰਸਵਾਰਥ ਕਾਰਜ ਹੈ ਜੋ ਕੋਈ ਕਰ ਸਕਦਾ ਹੈ। ਇਸ ਨੂੰ ਮਹਾਂ ਪਰਉਪਕਾਰੀ ਕਿਹਾ ਗਿਆ ਹੈ।
ਧੰਨ ਧੰਨ ਧੰਨ ਜਨ ਆਇਆ
ਜਿਹ ਪ੍ਰਸਾਦਿ ਸਭੁ ਜਗਤੁ ਤਰਾਇਆ ।
ਮਹਾਂ ਪਰਉਪਕਾਰ ਹੈ :
· ਦੂਸਰਿਆਂ ਦੇ ਦੁੱਖਾਂ ਦਾ ਖ਼ਾਤਮਾ ਕਰਨਾ
· ਉਹਨਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਖ਼ਾਤਮਾ ਕਰਨਾ
· ਉਹਨਾਂ ਨੂੰ ਮਨ ਤੇ ਜਿੱਤ ਪਾਉਣ ਵਿਚ ਮਦਦ ਕਰਨਾ
· ਮਾਇਆ ਉਪਰ ਜਿੱਤ ਪਾਉਣ
· ਨਾਮ, ਬੰਦਗੀ ਅਤੇ ਸੇਵਾ ਦੇਣ ਅਤੇ
· ਜੀਵਨ ਮੁਕਤੀ ਮਾਨਵਤਾ ਦੀ ਸਭ ਤੋਂ ਉੱਚਾ ਪੱਧਰ ਸੇਵਾ ਹੈ।
ਮਹਾਂ ਪਰਉਪਕਾਰ ਸਦਾ ਸੁਹਾਗਣ ਦਾ ਕੰਮ ਹੈ।
32. ਪੂਰਨ ਸਚਿਆਰਾ
ਦਾ ਸੁਹਾਗਣਾਂ ਸਦਾ ਹੀ ਸੱਚ ਵੇਖਦੀਆਂ, ਸੁਣਦੀਆਂ ਪੇਸ਼ ਕਰਦੀਆਂ ਅਤੇ ਅਨਾਦਿ ਸੱਚ ਦੀ ਸੇਵਾ ਕਰਦੀਆਂ ਹਨ । ਉਹ ਸਦਾ ਅਨਾਦਿ ਸੱਚ ਵਿਚ ਲੀਨ ਰਹਿੰਦੀਆਂ ਹਨ । ਅਨਾਦਿ ਸੱਚ ਨੂੰ ਪੇਸ਼ ਕਰਨਾ ਅਤੇ ਸੇਵਾ ਕਰਨਾ ਮਾਨਵਤਾ ਦੀ ਸਭ ਤੋਂ ਉੱਤਮ ਸੇਵਾ ਹੈ।
ਸਦਾ ਸੁਹਾਗਣ ਦੀ ਮਹਿਮਾ, ਬ੍ਰਹਮ ਗੁਣ ਅਤੇ ਰੂਹਾਨੀ ਸ਼ਕਤੀਆਂ ਵਿਆਖਿਆ ਤੋਂ ਪਰੇ ਹਨ । ਇਹ ਕੇਵਲ ਸਦਾ ਸੁਹਾਗਣਾਂ ਦੇ ਕੁਝ ਬ੍ਰਹਮ ਗੁਣਾਂ ਤੇ ਝਾਤੀ ਪਾਉਣ ਦਾ ਯਤਨ ਸੀ । ਇਹ ਗੁਣ ਕੇਵਲ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਅਨੁਭਵ ਕੀਤੇ ਜਾ ਸਕਦੇ ਹਨ ਜਦੋਂ ਅਸੀਂ ਬੰਦਗੀ ਦੇ ਮਾਰਗ ਤੇ ਅੱਗੇ ਵਧਦੇ ਹਾਂ ਅਤੇ ਗੁਰਪ੍ਰਸਾਦਿ ਨਾਲ ਇਹਨਾਂ ਬ੍ਰਹਮ ਗੁਣਾਂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ । ਜੇਕਰ ਤੁਸੀ ਚੰਗੀ ਕਿਸਮਤ ਵਾਲੇ ਹੋ ਅਤੇ ਪਹਿਲਾਂ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰਨ ਲਈ ਚੁਕੇ ਗਏ ਹੋ ਤਾਂ ਤੁਸੀ ਇਹ ਯਕੀਨ ਨਾਲ ਪ੍ਰਾਪਤ ਕਰ ਸਕਦੇ ਹੋ।
ਪਰ ਵਿਹਲੇ ਨਾ ਬੈਠੋ, ਆਪਣੇ ਯਤਨ ਹੁਣੇ ਹੀ ਸ਼ੁਰੂ ਕਰ ਦਿਉ । ਗੁਰਪ੍ਰਸਾਦਿ ਲਈ ਬੇਨਤੀ ਸ਼ੁਰੂ ਕਰ ਦਿਉ । ਗੁਰ ਅਤੇ ਗੁਰੂ ਅੱਗੇ ਪੂਰਾ ਸਮਰਪਣ ਕਰਨਾ ਸ਼ੁਰੂ ਕਰ ਦਿਉ ।
ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸਾ, ਯਕੀਨ, ਦਿੜਤਾ ਅਤੇ ਵਿਸ਼ਵਾਸ ਵਿਕਸਿਤ ਕਰ ਦਿਉ ।
ਨਾਮ ਸਿਮਰਨ ਸ਼ੁਰੂ ਕਰ ਦਿਓ ਅਤੇ ਤੁਸੀ ਆਪਣੇ ਨਾਲ ਇਹ ਵਾਪਰਨਾ ਬਣਾ ਸਕਦੇ ਹੋ ।