ਪ੍ਰਸ਼ਨ : ਇਕ ਦਿਨ ਮੈਂ ਖ਼ਬਰਾਂ ਦੇਖ ਰਿਹਾ ਸੀ ਅਤੇ ਇਹ ਨੋਟ ਕੀਤਾ ਕਿ ਸਾਰਾ ਕੁਝ ਮੌਤ ਦੇ ਚੁਫੇਰੇ ਘੁੰਮਦਾ ਹੈ ।
ਪਹਿਲੀ ਕਿ ਅਫ਼ਰੀਕਾ ਵਿੱਚ ਏਡਜ਼ ਦਾ ਸੰਕਟ ਹੈ, ਜਿੱਥੇ 13 ਲੱਖ ਲੋਕ ਪ੍ਰਭਾਵਿਤ ਹਨ ਅਤੇ ਲਗਭਗ 3 ਮਿਲੀਅਨ ਲੋਕ ਹਰ ਸਾਲ ਮਰਦੇ ਹਨ । ਸਵਿਟਜ਼ਰਲੈਂਡ ਵਿੱਚ ਔਸਤ ਉਮਰ 37 ਸਾਲ ਹੈ, ਅਤੇ ਉਥੇ ਕਈ ਲੱਖਾਂ ਬਾਲਕ ਹਨ । ਜਿਹੜੇ ਮਰਨ ਲਈ ਜਨਮੇ ਹਨ ।
ਇਕ ਸਧਾਰਨ ਪ੍ਰਸ਼ਨ ਜੋ ਲੋਕ ਪੁੱਛਦੇ ਹਨ ਜੇਕਰ ਪ੍ਰਮਾਤਮਾ ਇੰਨਾ ਧਿਆਨ ਦਿੰਦਾ ਹੈ ਤਾਂ ਉਹ ਉਹਨਾਂ ਨੂੰ ਅਜਿਹਾ ਦੁੱਖ ਕਿਉਂ ਦਿੰਦਾ ਹੈ ?
ਤੁਹਾਡੇ ਜੁਆਬ ਨੂੰ ਅੱਗੇ ਵੇਖੋ ।
ਤੁਹਾਡੇ ਚਰਨਾਂ ਦੀ ਧੂੜ
ਉੱਤਰ :
ਵੀਰ ਜੀ !
ਇਹ ਬਹੁਤ ਸਾਧਾਰਨ ਹੈ । ਪ੍ਰਮਾਤਮਾ ਕਿਸੇ ਨੂੰ ਦੁੱਖੀ ਨਹੀਂ ਕਰਦਾ ਹੈ । ਸਾਡੇ ਸਾਰੀਆਂ ਸਾਡੇ ਕਰਮਾ ਕਰਕੇ ਹਨ । ਜਿਹਾ ਬੀਜੋਗੇ ਤੇਹਾ ਖਾਉਗੇ ।
ਜੇਕਰ ਇਕ ਰੂਪ ਆਪਣੇ ਪਿਛਲੇ ਸਮੇਂ ਵਿੱਚ ਬੁਰੇ ਕੰਮਾਂ ਦੀ ਫਸਲ ਬੀਜਦੀ ਹੈ ਤਾਂ ਕਰਮ ਦਾ ਕਾਨੂੰਨ ਉਹਨਾਂ ਨੂੰ ਅਜਿਹੀਆਂ ਬੀਮਾਰੀਆਂ ਵਜੋਂ ਵਾਪਿਸ ਕਰਦਾ ਹੈ ।
ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਇਕ ਰਾਜਾ ਇਕ ਭਿਖਾਰੀ ਬਣ ਸਕਦਾ ਹੈ, ਇਕ ਤੰਦਰੁਸਤ ਵਿਅਕਤੀ ਬੀਮਾਰ ਕਿਉਂ ਬਣ ਸਕਦਾ ਹੈ ।
ਦਾਸਨ ਦਾਸ
4. ਕੀ ਤੁਹਾਡੀ ”ਹਉਮੈ” ਤੁਹਾਡੇ ਦੁੱਖਾਂ ਦਾ ਕਾਰਨ ਹੈ ।
ਪ੍ਰਸ਼ਨ : ਜੇਕਰ ਮੇਰੇ ਵਿੱਚ ਹਉਮੈ ਹੈ, ਕੀ ਇਹ ਸੰਭਵ ਹੈ ਕਿ ਮੈਨੂੰ ਇਸ ਦੇ ਕਾਰਨ ਸਿੱਧੇ ਰੂਪ ਵਿੱਚ ਸਰੀਰਿਕ ਸੱਟ ਜਾਂ ਬੀਮਾਰੀ ਲੱਗਣੀ ਹੈ ? ਜਿਵੇਂ ਕਿ ਪ੍ਰਮਾਤਮਾ ਮੈਨੂੰ ਸਜਾ ਦੇ ਰਿਹਾ ਹੈ ?
ਉੱਤਰ :
ਦੁੱਖ : ਭਾਵ ਉਹ ਦੁੱਖ ਹਨ ਜੋ ਅਸੀਂ ਆਪਣੇ ਜੀਵਨ ਵਿੱਚ ਰੋਜ਼ਾਨਾ ਦੇ ਆਧਾਰ ਤੇ ਸਾਹਮਣਾ ਕਰਦੇ ਹਾਂ, ਉਹ ਪ੍ਰਸਥਿਤੀਆਂ ਜਿਹੜੀਆਂ ਸਾਨੂੰ ਸਰੀਰਿਕ ਜਾਂ ਮਾਨਸਿਕ ਦੁੱਖ ਵਿੱਚ ਪਾਉਂਦੀਆਂ ਹਨ ਅਤੇ ਸਾਡੇ ਰੋਜ਼ਾਨਾ ਜੀਵਨ ਨੂੰ ਬੇਅਰਾਮ ਕਰਦੀਆਂ ਹਨ ਨੂੰ ਦੁੱਖ ਦਾ ਨਾ ਦਿੱਤਾ ਜਾਂਦਾ ਹੈ ।
ਭੌਤਿਕ ਅਤੇ ਸਰੀਰਿਕ ਦੁੱਖ ਉਨੇ ਦੁਖਦਾਈ ਨਹੀਂ ਹੁੰਦੇ ਹਨ ਜਿੰਨੇ ਕਿ ਮਾਨਸਿਕ ਦੁੱਖ ਹੁੰਦੇ ਹਨ ਜਿਵੇਂ ਕਿ ਅਸੀਂ ਸੱਚ ਦੀ ਖੋਜ ਦੇ ਰਸਤੇ ਤੇ ਚੱਲਦੇ ਹਾਂ, ਭੌਤਿਕ ਤੱਤ, ਪਰਵਾਰਿਕ ਮਸਲੇ, ਵਿੱਤੀ ਮਸਲੇ ਕੁਝ ਦੁੱਖ ਦੇ ਕੁਝ ਸਥਾਈ ਰੂਪ ਹਨ ਜਿੰਨਾ ਦਾ ਅਸੀਂ ਸਾਰੇ ਰੋਜ਼ਾਨਾ ਸਾਹਮਣਾ ਕਰਦੇ ਹਾਂ, ਤੇ ਫਿਰ ਇਹ ਸਭ ਸਾਡੇ ਕਰਮ ਖੰਡ ਦਾ ਇਕ ਹਿੱਸਾ ਹੈ ।
ਸਾਰੇ ਦੁੱਖਾਂ ਅਤੇ ਮਾਨਸਿਕ ਰੋਗਾਂ ਦੇ ਪਿੱਛੇ ਕਾਰਨ ਇਸ ਜਨਮ ਵਿੱਚ ਬੀਤੇ ਸਮੇਂ ਦੀ ਕਰਨੀ ਤੇ ਅਧਾਰਿਤ ਹਨ ਅਤੇ ਸਾਰੇ ਪਿਛਲੇ ਜਨਮਾਂ ਦੀ ਕਰਨੀ ਤੇ । ਭੌਤਿਕ ਸਰੀਰਿਕ ਦੁੱਖਾਂ ਵਿੱਚ ਸਾਰੇ ਸਰੀਰਿਕ ਜ਼ਖਮ ਅਤੇ ਰੋਗ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਮਾਨਸਿਕ ਰੋਗ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਆਸਾ, ਤ੍ਰਿਸ਼ਨਾ ਅਤੇ ਮਨਸਾ ਹਨ ।
ਆਉ ਭੌਤਿਕ ਤੱਤਾਂ, ਵਿੱਤੀ ਮਸਲਿਆਂ ਅਤੇ ਪਰਵਾਰਿਕ ਮਸਲਿਆ ਤੇ ਕੁਝ ਹੋਰ ਗੱਲ ਕਰੀਏ, ਜਿਹੜੇ ਸਾਨੂੰ ਬੇਚੈਨ ਕਰਦੇ ਹਨ ਅਤੇ ਜੀਵਨ ਵੱਲੋਂ ਅਕਾਊ ਪੈਦਾ ਕਰਨ ਦਾ ਮੁੱਖ ਕਾਰਨ ਬਣਦੇ ਹਨ । ਗੁਰਬਾਣੀ ਅਜਿਹੇ ਦੁੱਖ ਨੂੰ ਇਕ ਬਖਸ਼ਿਸ਼ ਕਹਿੰਦੀ ਹੈ ਦੁੱਖ ਦਾਰੂ ਸੁੱਖ ਰੋਗ ਭਇਆ ਜਿਸਦਾ ਭਾਵ ਹੈ ਕਿ ਭਾਵੇ ਅਸਲ ਵਿੱਚ ਸੰਸਾਰਿਕ ਸੁੱਖ ਗੰਭੀਰ ਰੋਗ ਹਨ ਕਿਉਂਕਿ ਇਹ ਸੁੱਖ ਸਾਨੂੰ ਸਰਵਸਕਤੀਮਾਨ ਤੋਂ ਦੂਰ ਰੱਖਣ ਲਈ ਜਿੰਮੇਵਾਰ ਹਨ ਕਿਉਂਕਿ ਇਹਨਾਂ ਸੁੱਖਾਂ ਦੇ ਪ੍ਰਭਾਵ ਵਜੋਂ ਅਸੀ ਉਸ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ ਜਿਸਨੇ ਸਾਨੂੰ ਇਹ ਸਾਰੇ ਸੁੱਖ ਦਿੱਤੇ ਹਨ, ਨਾਲ ਦੇ ਨਾਲ ਦੁੱਖ ਸਾਨੂੰ ਸਰਵਸਕਤੀਮਾਨ ਦੇ ਨੇੜੇ ਲਿਆਉਂਦੇ ਹਨ, ਇਹ ਸਾਡੀ ਰੂਹ ਅਤੇ ਮਨ ਲਈ ਇਕ ਔਸ਼ਧੀ ਬਣ ਜਾਂਦੇ ਹਨ ਕਿਉਂਕਿ ਜਦੋਂ ਵੀ ਅਸੀ ਪੀੜ ਜਾਂ ਦੁੱਖ ਮਹਿਸੂਸ ਕਰਦੇ ਹਾਂ ਅਸੀਂ ਉਸਨੂੰ ਯਾਦ ਕਰਦੇ ਹਾਂ, ਉਸਦਾ ਗੁਰ ਪ੍ਰਸਾਦੀ ਨਾਮ ਸਾਨੂੰ ਉਸਦੇ ਇੰਨਾ ਨੇੜੇ ਲੈ ਆਉਂਦਾ ਹੈ ਕਿ ਅਸੀਂ ਉਸ ਵਿੱਚ ਵਿਲੀਨ ਹੋ ਕੇ ਉਸ ਨਾਲ ਏਕ ਹੋ ਜਾਂਦੇ ਹਾਂ, ਕਦੇ ਨਾ ਵੱਖ ਹੋਣ ਲਈ ਅਤੇ ਅਸੀਮ ਅਤੇ ਅਨਾਦੀ ਸੁੱਖ ਅਤੇ ਖੁਸ਼ੀ ਪ੍ਰਾਪਤ ਕਰ ਲੈਂਦੇ ਹਾਂ ।
ਗੁਰਬਾਣੀ ਇਹ ਵੀ ਕਹਿੰਦੀ ਹੈ ਦੁੱਖ ਭੰਜਨ ਤੇਰਾ ਨਾਮ ਜੀ ਅਤੇ ਸਰਬ ਰੋਗ ਕਾ ਅਉਖਦ ਨਾਮੁ, ਜਿਸਦਾ ਭਾਵ ਹੈ ਕਿ ਦੁੱਖ ਲਈ ਔਸ਼ਧੀ ਨਾਮ ਹੈ, ਇਹ ਸਾਨੂੰ ਦੁੱਖਾਂ ਤੋਂ ਮੁਕਤੀ ਦਿਵਾਉਂਦਾ ਹੈ ਅਤੇ ਸਾਨੂੰ ਖੁਸ਼ੀ ਅਤੇ ਸੁੱਖ ਦਾ ਸਰਵ ਉੱਚ ਪੱਧਰ ਦਿੰਦਾ ਹੈ, ਇਹ ਸਾਨੂੰ ਇਨ੍ਹਾਂ ਸਾਤ ਕਰ ਦਿੰਦਾ ਹੈ ਕਿ ਅਸੀਂ ਕਿਸੇ ਵੀ ਪੱਧਰ ਦੀ ਪੀੜਾ ਨੂੰ ਸਹਿਣ ਕਰ ਸਹਿਨ ਕਰ ਸਕਦੇ ਹਾਂ, ਨਾਮ ਇਨ੍ਹਾਂ ਸ਼ਕਤੀਸ਼ਾਲੀ ਹੈ ਕਿ ਇਹ ਦੁੱਖ ਅਤੇ ਖੁਸ਼ੀ ਵਿਚਲੇ ਫਾਸਲੇ ਨੂੰ ਖਤਮ ਕਰ ਦਿੰਦਾ ਹੈ; ਸਾਡੀ ਰੂਹ ਅਤੇ ਮਨ ਇੰਨੇ ਸਥਿਰ ਹੋ ਜਾਂਦੇ ਹਨ ਕਿ ਕੋਈ ਵੀ ਇਸਨੂੰ ਭੰਗ ਨਹੀਂ ਕਰ ਸਕਦਾ ਹੈ, ਇਹੀ ਹੈ ਜੋ ਗੁਰੂ ਸਾਹਿਬਾਨ ਨੇ ਕੀਤਾ ਜਦੋਂ ਉਹ ਤੱਤੀ ਤਵੀ ਤੇ ਬੈਠੇ ਸਨ ਅਤੇ ਅਕਾਲ ਪੁਰਖ ਦੇ ਹੁਕਮ ਦੀ ਸੇਵਾ ਵਿੱਚ ਆਪਣਾ ਜੀਵਨ ਦੇ ਦਿੱਤਾ, ਇਸ ਤਰ੍ਹਾਂ ਕਰਕੇ ਉਹ
ਅੱਜ ਕੱਲ ਅਸੀ ਉਹਨਾਂ ਲੋਕਾਂ ਨੂੰ ਵੇਖ ਰਹੇ ਹਾਂ ਜਿਹੜੇ ਆਪਣੇ ਅਤੀਤ ਦੇ ਕਾਰਜਾਂ ਨੂੰ ਸਾਫ ਕਰਨ ਲਈ ਦੁੱਖ ਭੋਗ ਰਹੇ ਹਨ । ਸਾਰੀਆਂ ਤਕਲੀਫ਼ਾਂ ਵਿਅਕਤੀ ਨੂੰ ਜਗਾਉਣ ਲਈ ਇਕ ਸੁਨੇਹਾ ਹੈ ਕਿ ਉਹ ਦੁੱਖ ਵਿੱਚ ਕਿਉਂ ਹੈ । ਤਦ ਉਹਨਾਂ ਦੀ ਰੂਹ ਦਾ ਸਫ਼ਰ ਸ਼ੁਰੂ ਹੋਣਾ ਚਾਹੀਦਾ ਹੇ । ਇਹੀ ਬਾਬਾ ਜੀ ਨਾਲ ਵਾਪਰਿਆ । ਉਹਨਾਂ ਭਗਤੀ ਕੀਤੀ ਅਤੇ ਜਾਨਣਾ ਚਾਹੁੰਦੇ ਸਨ ਕਿ ਪ੍ਰਮਾਤਮਾ ਨੇ ਉਹਨਾਂ ਦੇ ਪਹਿਲੇ ਜੀਵਨ ਵਿੱਚ ਉਹਨਾਂ ਨੂੰ ਇੰਨਾ ਦੁੱਖੀ ਕਿਉਂ ਕੀਤਾ । ਤਦ ਉਸਨੇ ”ਦੁਖ ਦਾਰੂ” ਪੜ੍ਹਿਆ ਕਿ ਦੁੱਖ ਇਕ ਨਿਵਾਰਕ ਹੈ ਕਿਉਂਕਿ ਆਨੰਦ ਇਕ ਰੋਗ ਬਣਦਾ ਹੈ ਇਹ ਉਸਨੂੰ ਪ੍ਰਮਾਤਮਾ ਨੂੰ ਭੁੱਲਣ ਲਈ ਕਹਿੰਦਾ ਹੈ । ਅਤੇ ਜਦੋਂ ਬਾਬਾ ਜੀ ਦੀ ਭਗਤੀ ਪੂਰਨ ਹੋ ਗਈ ਪ੍ਰਮਾਤਮਾ ਨੇ ਉਹਨਾਂ ਨੂੰ ਦਿਖਾਇਆ ਕਿ ਪ੍ਰਮਾਤਮਾ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਦਾ ਹੈ । ਉਹਨਾਂ ਦੇ ਸਾਰੇ ਦੁੱਖ ਉਹਨਾਂ ਦੇ ਆਪਣੇ ਬੁਰੇ ਕੰਮਾਂ ਕਾਰਨ ਹੁੰਦੇ ਹਨ ਜਿਹੜੇ ਕਿ ਉਹਨਾਂ ਨੂੰ ਕਰਮਾਂ ਦੀ ਖੇਡ ਦੇ ਅਨੁਸਾਰ ਕੱਟਣੇ ਪੈਂਦੇ ਹਨ ।
ਮੈਨੂੰ ਉਦਾਹਰਨ ਦੇ ਤੌਰ ਤੇ ਕਹਿਣ ਦਿਉ ਕਿ ਜੇਕਰ ਕੋਈ ਦੂਜਿਆਂ ਨੂੰ ਨਿੰਦਦਾ ਹੈ, ਤਾਂ ਉਸਦੀ ਰੂਹ ਵੀ ਦੁੱਖੀ ਹੋਵੇਗੀ ਜਿਵੇਂ ਕਿ ਉਸਨੇ ਦੂਜਿਆਂ ਨੂੰ ਦੁੱਖੀ ਕੀਤਾ ਹੈ । ਅਸੀ ਇਸਨੂੰ ਬੰਦ ਨਹੀਂ ਕਰ ਸਕਦੇ । ਇਹ ਅਕਾਲ ਪੁਰਖ ਦੀ ਇੱਛਾ ਹੈ, ਉਸਦਾ ਹੁਕਮ ਹੈ ।
ਅੱਜ ਸਾਡੇ ਕੋਲ ਨਾਮ ਹੈ ਅਤੇ ਸਾਨੂੰ ਨਾਮ ਦੀ ਸੇਵਾ ਕਰਨੀ ਚਾਹੀਦੀ ਹੈ ।
ਅਸਲ ਵਿੱਚ ਰੋਗ ਅਤੇ ਗਰੀਬੀ ਵਰਗੇ ਦੁੱਖ ਰਾਹੀ ਅਸਲ ਵਿੱਚ ਪ੍ਰਮਾਤਮਾ ਸਾਨੂੰ ਦੱਸ ਰਿਹਾ ਹੈ ਕਿ ਸਾਨੂੰ ਇਸ ਜੀਵਨ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਹਨ । ਅਸੀਂ ਜਿੰਨਾਂ ਵਿਚੋਂ ਸਭ ਤੋਂ ਮਹਾਨ ਨਾਮ ਸਿਮਰਨ ਹੈ । ਨਹੀਂ ਤਾਂ ਅਸੀਂ ਸਦਾ ਦੁੱਖ, ਤਕਲੀਫ਼ਾਂ ਅਤੇ ਗਰੀਬੀ ਦੇ ਇਸ ਚੱਕਰ ਵਿੱਚ ਲੱਗੇ ਰਹਾਂਗੇ ।
ਮਨੁੱਖਤਾ ਦਾ ਸੇਵਕ
ਦਾਸ