ਅਸਟਪਦੀ ੨ : ਸ਼ਰਣਾਗਤ ਬੰਦਗੀ, ਨਾਮ ਅਤੇ ਜਨ ਦੀ ਮਹਿਮਾ

ਦੂਸਰੀ ਅਸਟਪਦੀ ਵਿਚ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਨਾਮ ਅਤੇ ਜਨ ਦੀ ਮਹਿਮਾ ਬਾਰੇ ਦੱਸਿਆ ਹੈ। ਪਹਿਲੀ ਅਸਟਪਦੀ ਵਖਿਆਨ ਕਰਦੀ ਹੈ :-

  • ਨਾਮ ਸਿਮਰਨ ਦੀ ਮਹਿਮਾ
  • ਨਾਮ ਸਿਮਰਨ ਦੇ ਲਾਭ
  • ਨਾਮ ਸਿਮਰਨ ਦੀਆਂ ਅਸੀਮ ਸ਼ਕਤੀਆਂ
  • ਅਤੇ ਨਾਮ ਸਿਮਰਨ ਦੀ ਸ਼ਰਨ ਵਿਚ ਜਾਣ ਦੇ ਨਤੀਜੇ ਵਜੋਂ ਪ੍ਰਾਪਤ ਫਲ

ਆਪਣੇ ਆਪ ਨੂੰ ਨਿਰੰਤਰ ਨਾਮ ਸਿਮਰਨ ਵਿਚ ਸਮਰਪਿਤ ਕਰ ਦਿਉ। ਨਿਰੰਤਰ ਦਾ ਅਰਥ ਹੈ ਸਦਾ ਸਦਾ ਲਈ, ਹੁਣ ਤੇ ਆਉਣ ਵਾਲੇ ਸਾਰੇ ਸਮੇਂ ਲਈ, ਕੇਵਲ ਇਸ ਜਨਮ ਵਿਚ ਹੀ ਨਹੀਂ, ਆਉਣ ਵਾਲੇ ਸਾਰੇ ਯੁਗਾਂ ਲਈ। ਸ਼ੁਰੂ ਵਿਚ ਸ਼ੁਰੂ ਕਰੋ ਹਰ ਰੋਜ਼ ਨਾਮ ਸਿਮਰਨ, ਅੰਮ੍ਰਿਤ ਵੇਲੇ ਸਵੇਰੇ-ਸਵੇਰੇ ਅਤੇ ਜਿੰਨਾ ਜ਼ਿਆਦਾ ਸਮਾਂ ਸੰਭਵ ਹੋਵੇ ਉੱਨਾ ਚਿਰ ਬਿਨਾਂ ਕਿਸੇ ਅੰਤਰਾਲ ਦੇ। ਅੰਮ੍ਰਿਤ ਵੇਲਾ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਸ਼ਨਾਨ ਕਰੋ, ਖ਼ਾਸ ਤੌਰ ’ਤੇ ਕੇਸੀ ਇਸ਼ਨਾਨ ਕਰੋ ਅਤੇ ਲੰਮੇ ਸਮੇਂ ਲਈ ਨਾਮ ਸਿਮਰਨ ਵਿਚ ਲੀਨ ਹੋ ਜਾਵੋ। ਜਦ ਤੁਸੀਂ ਸ਼ੁਰੂ ਕਰੋਗੇ ਪਹਿਲਾਂ ਇਹ ਬੜਾ ਔਖਾ ਲੱਗੇਗਾ ਕਿ ਲੰਮਾ ਸਮਾਂ ਸਿਮਰਨ ਕਰੀਏ, ਪਰ ਹੌਲੀ-ਹੌਲੀ ਯਤਨ ਕਰਦੇ ਰਹਿਣ ਅਤੇ ਗੁਰਪ੍ਰਸਾਦਿ ਲਈ ਅਰਦਾਸ ਕਰਨ ਨਾਲ ਤੁਸੀਂ ਨਾਮ ਸਿਮਰਨ ਦੇ ਲੰਮੇ ਅਭਿਆਸ ਲਈ ਯੋਗ ਹੋ ਜਾਵੋਗੇ। ਘੱਟੋ-ਘੱਟ ਨਿਸ਼ਾਨਾ ਸਵੇਰੇ ਢਾਈ ਘੰਟੇ (ਦਸਵੰਧ) ਹੋਣਾ ਚਾਹੀਦਾ ਹੈ। ਜਿੰਨਾ ਜ਼ਿਆਦਾ-ਜ਼ਿਆਦਾ ਸਮਾਂ ਨਾਮ ਸਿਮਰਨ ਹੋਵੇ ਸੁੰਦਰ ਹੋਵੇਗਾ। ਕੁਝ ਮਹਾਂਪੁਰਖਾਂ ਨੇ ਹੇਠ ਲਿਖੀਆਂ ਉਦਾਹਰਣਾਂ ਨਾਲ ਦੱਸਿਆ ਕਿ ਨਾਮ ਸਿਮਰਨ ਵਿਚ ਕਿੰਨੀ ਸ਼ਕਤੀ ਹੈ ਜੋ ਕਹੇ ਗਏ ਅੰਮ੍ਰਿਤ ਵੇਲੇ (ਅੱਧੀ ਰਾਤ ਤੋਂ ਸ਼ੁਰੂ ਹੁੰਦਾ ਹੈ) ਤੇ ਸ਼ੁਰੂ ਕੀਤਾ ਜਾਏ। ਇਨ੍ਹਾਂ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਨਾਮ ਸਿਮਰਨ ਕਰਨ ਦੇ ਪੁੰਨ ਦੀ ਮਹਿਮਾ ਇਸ ਤਰ੍ਹਾਂ ਬਿਆਨ ਕੀਤੀ ਹੈ :

  • ਸਵੇਰੇ ੧ ਤੋਂ ੨ ਵਜੇ ਤੱਕ ਨਾਮ ਸਿਮਰਨ ਕਰਨ ਨਾਲ ਇੰਨਾ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕਿ ੪੦ ਕਿਲੋ ਹੀਰੇ ਦਾਨ ਕਰਨ ਨਾਲ ਪ੍ਰਾਪਤ ਹੋਏਗਾ।
  • ਸਵੇਰੇ ੨ ਤੋਂ ੩ ਵਜੇ ਤੱਕ ਨਾਮ ਸਿਮਰਨ ਕਰਨ ਨਾਲ ਇੰਨਾ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕਿ ੪੦ ਕਿਲੋ ਸੋਨਾ ਦਾਨ ਕਰਨ ਨਾਲ ਪ੍ਰਾਪਤ ਹੋਏਗਾ।
  • ੩ ਤੋਂ ੪ ਵਜੇ ਤੱਕ ਨਾਮ ਸਿਮਰਨ ਕਰਨ ਨਾਲ ਇੰਨਾ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕਿ ੪੦ ਕਿਲੋ ਚਾਂਦੀ ਦਾਨ ਕਰਨ ਨਾਲ ਪ੍ਰਾਪਤ ਹੋਏਗਾ।
  • ੪ ਤੋਂ ੫ ਵਜੇ ਤੱਕ ਨਾਮ ਸਿਮਰਨ ਕਰਨ ਨਾਲ ਇੰਨਾ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕਿ ੪੦ ਕਿਲੋ ਤਾਂਬਾ ਦਾਨ ਕਰਨ ਨਾਲ ਪ੍ਰਾਪਤ ਹੋਏਗਾ।
  • ੫ ਤੋਂ ੬ ਵਜੇ ਤੱਕ ਨਾਮ ਸਿਮਰਨ ਕਰਨ ਨਾਲ ਇੰਨਾ ਪੁੰਨ ਪ੍ਰਾਪਤ ਹੁੰਦਾ ਹੈ ਜਿੰਨਾ ਕਿ ੪੦ ਕਿਲੋ ਲੋਹਾ ਦਾਨ ਕਰਨ ਨਾਲ ਪ੍ਰਾਪਤ ਹੋਏਗਾ।

ਅੱਜ ਦੀ ਆਮ ਸੰਗਤ ਨੂੰ ਅੰਮ੍ਰਿਤ ਵੇਲੇ ਨਾਮ ਸਿਮਰਨ ਕਰਨ ਪ੍ਰਤੀ ਇਹ ਗ਼ਲਤ ਧਾਰਨਾ ਹੈ ਉਹ ਅੰਮ੍ਰਿਤ ਵੇਲੇ ਜਾਗਣ ਨਾਲ ਥੱਕ ਜਾਣਗੇ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਦੇ ਕੰਮ ਕਰਨ ਵਿਚ ਔਖੇ ਹੋਣਾ ਪਵੇਗਾ। ਪਰ ਜੇ ਤੁਹਾਡਾ ਨਾਮ ਅਤੇ ਨਾਮ ਸਿਮਰਨ ਦੀ ਅਸੀਮ ਸ਼ਕਤੀ ਵਿਚ ਦ੍ਰਿੜ੍ਹ ਨਿਸਚਾ ਅਤੇ ਵਿਸ਼ਵਾਸ ਹੈ ਤਾਂ ਅੰਮ੍ਰਿਤ ਵੇਲੇ ਨਾਮ ਸਿਮਰਨ ਵਿਚ ਲੀਨ ਹੋਣ ਨਾਲ ਤੁਹਾਡੇ ਵਿਚ ਇਸ ਅਸੀਮ ਸ਼ਕਤੀ ਅਤੇ ਨਾਮ ਅੰਮ੍ਰਿਤ ਦਾ ਇੰਨਾ ਸੰਚਾਰ ਹੋਵੇਗਾ ਕਿ ਤੁਸੀਂ ਦਿਨ ਵੇਲੇ ਕਿਸੇ ਵੀ ਤਰ੍ਹਾਂ ਦੀ ਥਕਾਵਟ ਮਹਿਸੂਸ ਨਹੀਂ ਕਰੋਗੇ। ਤੁਹਾਡੇ ਸਾਰੇ ਕਾਰਜ ਸੁਤੇ ਹੀ ਸਿੱਧ ਹੋਈ ਜਾਣਗੇ। ਜਦ ਅਸੀਂ ਇਸ ਤਰ੍ਹਾਂ ਨਾਲ ਅੰਮ੍ਰਿਤ ਵੇਲੇ ਨਾਮ ਸਿਮਰਨ ਵਿਚ ਲੀਨ ਹੋ ਜਾਵਾਂਗੇ ਤਾਂ ਸਾਰੀਆਂ ਰੂਹਾਨੀ ਸ਼ਕਤੀਆਂ ਸਾਡੀ ਸਹਾਇਤਾ ਕਰਨਗੀਆਂ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਡੇ ਨਾਲ ਰੂਹਾਨੀ ਵਾਅਦਾ ਹੈ ਕਿ ਜੇ ਅਸੀਂ ਨਾਮ ਸਿਮਰਨ ਵਿਚ ਲੀਨ ਹੁੰਦੇ ਹਾਂ ਤਾਂ ਅਕਾਲ ਪੁਰਖ ਦੀਆਂ ਪਰਮ ਸ਼ਕਤੀਆਂ ਸਾਡੇ ਸਾਰੇ ਕਾਰਜ ਆਪ ਸਿੱਧ ਕਰ ਦੇਣਗੀਆਂ। ਜ਼ਰੂਰਤ ਕੇਵਲ ਇਸ ਇਲਾਹੀ ਵਾਅਦੇ ’ਤੇ ਭਰੋਸਾ ਕਰਨ ਦੀ ਹੈ। ਜੋ ਭਰੋਸਾ ਕਰ ਲੈਂਦਾ ਹੈ ਉਹ ਤਰ ਜਾਂਦਾ ਹੈ।

ਅਸੀਂ ਵਿਚਾਰ ਕਰ ਰਹੇ ਹਾਂ ਕਿ ਸੁਖਮਨੀ ਸਾਹਿਬ ਦੀ ਦੂਜੀ ਅਸਟਪਦੀ ਸਾਨੂੰ ਇਹ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰਦੀ ਹੈ ਕਿ ਨਾਮ ਸਿਮਰਨ ਅਤੇ ਨਾਮ ਸਿਮਰਨ ਵਿਚ ਲੀਨ ਹੋ ਕੇ ਜੋ ਨਾਮ ਦੀ ਸੇਵਾ ਕਰਦੇ ਹਨ ਉਹਨਾਂ ਦੀ ਮਹਿਮਾ ਕਿਵੇਂ ਬਣਦੀ ਹੈ। ਇਹਨਾਂ ਰੂਹਾਂ ਦੀ ਮਹਿਮਾ ਨੂੰ ਗੁਰਬਾਣੀ ਵਿਚ ਜਨ ਕਹਿ ਕੇ ਬਿਆਨ ਕੀਤਾ ਗਿਆ। ਜਨ ਪਦਵੀ ਰੂਹਾਨੀਅਤ ਦੀ ਪਰਮ ਉੱਚੀ ਪਦਵੀ ਹੈ। ਆਉ ਅਸੀਂ ਸੁਖਮਨੀ ਦੇ ਇਸ ਅੰਮ੍ਰਿਤ ਸਾਗਰ ਵਿੱਚ ਡੁੱਬਣ ਦਾ ਯਤਨ ਕਰੀਏ ਅਤੇ ਆਪਣੀਆਂ ਰੂਹਾਂ ਵਿਚ ਬ੍ਰਹਮ ਗਿਆਨ ਦੇ ਇਹ ਅਮੋਲਕ ਹੀਰੇ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਜੋ ਧੰਨ ਧੰਨ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਖ਼ਸ਼ਿਸ਼ ਕੀਤੇ ਹਨ।

 

ਸਲੋਕੁ॥

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ

ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥

ਅਨੇਕਾਂ ਹੀ ਅਜੇਹੇ ਰਸਤੇ ਹਨ ਜਿਨ੍ਹਾਂ ਰਾਹੀਂ ਯੋਗੀਆਂ, ਰਿਸ਼ੀਆਂ, ਮੁਨੀਆਂ ਅਤੇ ਵੱਡੀ ਗਿਣਤੀ ਵਿੱਚ ਭਗਤਾਂ, ਸੰਤਾਂ, ਬ੍ਰਹਮ ਗਿਆਨੀਆਂ ਨੇ ਸਾਰੇ ਹੀ ਸੰਸਾਰ ਵਿੱਚ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਅਭਿਆਸ ਕੀਤਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬੇਅੰਤ ਦਿਆਲਤਾ ਨਾਲ ਸਭ ਤੋਂ ਸੌਖਾ ਤੇ ਕਰਨ ਯੋਗ ਪੂਰਨ ਬੰਦਗੀ ਵਿਚ ਲੀਨ ਹੋਣ ਦਾ ਇਹ ਮਾਰਗ ਦਰਸਾਇਆ ਹੈ। ਇਹ ਮਾਰਗ, ਜੋ ਕਿ ਇਕ ਆਮ ਆਦਮੀ ਲਈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿਚ ਲੀਨਤਾ ਦੀ ਪ੍ਰਾਪਤੀ ਦਾ ਸੌਖਾ ਮਾਰਗ ਹੈ ਅਤੇ ਇਸ ਸੰਸਾਰ ਵਿਚ ਵਿਚਰਦਿਆਂ, ਜੋ ਮਾਇਆ ਦੁਆਰਾ ਚਲਾਇਆ ਜਾ ਰਿਹਾ ਹੈ, ਪਰਿਵਾਰ ਨਾਲ ਰਹਿੰਦਿਆਂ ਅਤੇ ਪਰਿਵਾਰਿਕ ਅਤੇ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ, ਇਸ ਮਹਾਂਕਾਲ – ਕਲਯੁਗ ਵਿੱਚ ਰਹਿੰਦਿਆਂ, ਕਾਰਗਰ ਸਾਬਿਤ ਹੁੰਦਾ ਹੈ।

ਪੂਰਨ ਬੰਦਗੀ ਦਾ ਇਹ ਗੁਰਪ੍ਰਸਾਦੀ ਮਾਰਗ ਸ਼ਰਣਾਗਤ ਭਗਤੀ ਜਾਂ ਪ੍ਰੇਮਾ-ਭਗਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗੁਰਪ੍ਰਸਾਦੀ ਮਾਰਗ ਬਿਨਾਂ ਸਵਾਰਥ ਗੁਰ ਅਤੇ ਗੁਰੂ ਪ੍ਰਤੀ ਅਸੀਮ ਸ਼ਰਧਾ ਅਤੇ ਅਸੀਮ ਪਿਆਰ ਦੇ ਬੁਨਿਆਦੀ ਸਿਧਾਂਤ ’ਤੇ ਅਧਾਰਤ ਹੈ। ਇਸ ਲਈ ਗੁਰ ਅਤੇ ਗੁਰੂ ’ਤੇ ਪੂਰਨ ਅਤੇ ਦ੍ਰਿੜ੍ਹ ਭਰੋਸਾ ਰਖਣ, ਅਸੀਮ ਸ਼ਰਧਾ ਅਤੇ ਨਿਰਸਵਾਰਥ ਪਿਆਰ ਰਖਣ ਦੀਆਂ ਇਲਾਹੀ ਗੁਰਪ੍ਰਸਾਦੀ ਸ਼ਕਤੀਆਂ ਦੀ ਮਹਾਨਤਾ ਹਿਰਦੇ ਨੂੰ ਮੁਕਤੀ ਦੇ ਦੁਆਰ ’ਤੇ ਲੈ ਜਾਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸੇ ਤਰ੍ਹਾਂ ਗੁਰਬਾਣੀ ਨਾਲ ਪੂਰਨ ਪਿਆਰ ਅਤੇ ਪੂਰਨ ਵਿਸ਼ਵਾਸ ਨਾਲ ਗੁਰਬਾਣੀ ’ਤੇ ਚਲਣ ਦੀ ਮਹਾਨ ਗੁਰਪ੍ਰਸਾਦੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਦੇ ਗੁਰਪ੍ਰਸਾਦੀ ਵਿਹਾਰ ਨਾਲ ਅਸੀਂ ਆਪਣੇ ਹਿਰਦੇ ਵਿੱਚ ਭਰਪੂਰ ਨਿਮਰਤਾ, ਹਲੀਮੀ ਅਤੇ ਨਿਰਦੋਸ਼ਤਾ ਭਾਵ ਵਰਗੀਆਂ ਮਹਾਨ ਗੁਰਪ੍ਰਸਾਦੀ ਸ਼ਕਤੀਆਂ ਦਾ ਵਿਕਾਸ ਅਨੁਭਵ ਕਰ ਸਕਦੇ ਹਾਂ। ਅਸੀਮ ਸ਼ਰਧਾ, ਅਸੀਮ ਨਿਰਸਵਾਰਥ ਪਿਆਰ, ਅਸੀਮ ਭਰੋਸਾ, ਅਸੀਮ ਨਿਮਰਤਾ, ਅਸੀਮ ਹਲੀਮੀ ਅਤੇ ਅਸੀਮ ਨਿਰਭੈਤਾ ਵਰਗੀਆਂ ਮਹਾਨ ਗੁਰਪ੍ਰਸਾਦੀ ਸ਼ਕਤੀਆਂ ਅਤੇ ਇਲਾਹੀ ਗੁਣਾਂ ਨਾਲ ਸਾਡਾ ਹਿਰਦਾ ਭਰਪੂਰ ਹੋ ਜਾਏਗਾ ਅਤੇ ਸੱਤ ਹਿਰਦਾ ਬਣ ਜਾਏਗਾ। ਅਸੀਂ ਸਾਰੀਆਂ ਸੰਸਾਰਿਕ ਸਿਆਣਪਾਂ ਅਤੇ ਸਵੈ ਸਿਆਣਪਾਂ ਨੂੰ ਤਿਆਗ ਕਰਨ ਦੀ ਮਹਾਨ ਗੁਰਪ੍ਰਸਾਦੀ ਸ਼ਕਤੀ ਦੇ ਭੀ ਮਾਲਕ ਹਾਂ, ਅਤੇ ਇਸ ਮਹਾਨ ਸ਼ਕਤੀ ਦੀ ਵਰਤੋਂ ਨਾਲ ਅਸੀਂ ਗੁਰੂ ਦੀ ਸਿਆਣਪ ਪੂਰਨ ਬ੍ਰਹਮ ਗਿਆਨ ਦੀ ਵਰਤੋਂ ਕਰਕੇ ਅਤੇ ਇਸਦੇ ਰੋਜ਼ਾਨਾ ਅਭਿਆਸ ਨਾਲ ਅਸੀਂ ਆਪਣੇ ਆਪ ਵਿੱਚ ਸਾਰੇ ਬ੍ਰਹਮ ਗੁਣ ਅਤੇ ਬ੍ਰਹਮ ਸ਼ਕਤੀਆਂ ਦਾ ਵਿਕਾਸ ਕਰ ਸਕਦੇ ਹਾਂ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖਾ ਜਨਮ ਦੇ ਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਮਹਾਨ ਗੁਰਪ੍ਰਸਾਦੀ ਸ਼ਕਤੀਆਂ ਨਾਲ ਨਿਵਾਜਿਆ ਹੈ। ਗੱਲ ਕੇਵਲ ਇਨ੍ਹਾਂ ਗੁਰਪ੍ਰਸਾਦੀ ਮਹਾਨ ਸ਼ਕਤੀਆਂ ਦੀ ਵਰਤੋਂ ਕਰ ਕੇ ਇਨ੍ਹਾਂ ਦੇ ਵਿਕਾਸ ਕਰਨ ਦੀ ਹੈ। ਗੱਲ ਕੇਵਲ ਇਨ੍ਹਾਂ ਗੁਰਪ੍ਰਸਾਦੀ ਮਹਾਨ ਸ਼ਕਤੀਆਂ ਦੀ ਵਰਤੋਂ ਕਰ ਕੇ ਆਪਣੇ ਹਿਰਦੇ ਨੂੰ ਪਾਵਨ ਕਰਦੇ ਹੋਏ ਇਨ੍ਹਾਂ ਗੁਰਪ੍ਰਸਾਦੀ ਮਹਾਨ ਸ਼ਕਤੀਆਂ ਨਾਲ ਭਰਪੂਰ ਕਰ ਕੇ ਇਸ ਨੂੰ ਸੱਤ ਹਿਰਦਾ ਬਨਾਉਣ ਦੀ ਹੈ। ਗੱਲ ਕੇਵਲ ਇਨ੍ਹਾਂ ਗੁਰਪ੍ਰਸਾਦੀ ਮਹਾਨ ਸ਼ਕਤੀਆਂ ਦੀ ਵਰਤੋਂ ਕਰ ਕੇ ਆਪਣੇ ਹਿਰਦੇ ਨੂੰ ਇਕ ਪੂਰਨ ਸਚਿਆਰਾ ਹਿਰਦਾ ਬਨਾਉਣ ਦੀ ਹੈ, ਜਿਸ ਵਿਚ ਅਕਾਲ ਪੁਰਖ ਆਪ ਪ੍ਰਗਟ ਹੋ ਕੇ ਆਪ ਨੂੰ ਆਪਣੇ ਆਪ ਵਿਚ ਸਮੋ ਲਏਗਾ। ਇਸ ਤਰ੍ਹਾਂ ਸ਼ਰਣਾਗਤ ਭਗਤੀ ਵਿਚ ਲੀਨ ਹੋ ਕੇ ਸਾਡੇ ਸਾਰੇ ਦੁੱਖ, ਕਲੇਸ਼ ਅਤੇ ਮਾਨਸਿਕ ਰੋਗ (ਪੰਜ ਦੂਤ ਅਤੇ ਇੱਛਾਵਾਂ) ਭੱਜ ਜਾਣਗੇ ਅਤੇ ਅਸੀਂ ਮਨ ਅਤੇ ਮਾਇਆ ’ਤੇ ਜਿੱਤ ਪਾ ਲਵਾਂਗੇ। ਦੀਨ ਦਰਦ ਦੁਖ ਭੰਜਨਾ ਭਾਵ ਪ੍ਰਮਾਤਮਾ ਸਾਡੇ ਸਾਰੇ ਦੁੱਖ ਅਤੇ ਪੀੜਾਂ ਨੂੰ ਦੂਰ ਕਰ ਦੇਵੇਗਾ। ਸਾਡੇ ਸਾਰੇ ਰੋਗ ਅਤੇ ਵਿਕਾਰ ਅਲੋਪ ਹੋ ਜਾਣਗੇ ਜਦੋਂ ਸਾਡੀ ਰੂਹ ਅਤੇ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਆ ਕੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪ੍ਰਗਟ ਹੋਣ ਦਾ ਸਥਾਨ ਬਣ ਜਾਵੇਗਾ।

ਅਸੀਂ ਭੁਲੇਖਿਆਂ ਅਤੇ ਭਰਮਾਂ ਵਿੱਚ ਪਏ ਹੋਏ ਅਣਗਿਣਤ ਸਮੇਂ ਤੋਂ ਅਨਾਥ ਹਾਂ, ਸਾਡੀ ਰੂਹ ਅਨਾਥ ਹੈ ਜੋ ਆਪਣੇ ਮਾਲਕ, ਪੈਦਾ ਕਰਨ ਵਾਲੇ ਅਕਾਲ ਪੁਰਖ ਤੋਂ ਲੰਮੇ ਸਮੇਂ ਤੋਂ ਵਿੱਛੜੀ ਹੋਈ ਹੈ। ਲੰਮੇ ਸਮੇਂ ਤੋਂ ਭਾਵ ਜਨਮਾਂ ਜਨਮਾਂਤਰਾਂ ਤੋਂ ਹੈ। ਭਾਵੇਂ ਕਿ ਉਹ ਸਾਡੇ ਸਾਰਿਆਂ ਦੇ ਅੰਦਰ ਵੱਸਦਾ ਹੈ, ਪਰ ਅਸੀਂ ਆਪਣੀਆਂ ਕਰਨੀਆਂ ਕਾਰਨ, ਜੋ ਮਾਇਆ ਦੇ ਪ੍ਰਭਾਵ ਹੇਠ ਕੀਤੀਆਂ ਗਈਆਂ ਹਨ, ਦੇ ਕਾਰਨ ਵੱਸ ਜਨਮਾਂ ਜਨਮਾਂਤਰਾਂ ਤੋਂ ਉਸ ਨਾਲੋਂ ਵਿੱਛੜੇ ਹੋਏ ਹਾਂ।

ਇਸ ਵਿਛੋੜੇ ਦਾ ਸਭ ਤੋਂ ਵੱਡਾ ਕਾਰਨ ਹਉਮੈ ਹੈ ਜੋ ਸਾਨੂੰ ਆਪਣੇ ਮੂਲ ਅਕਾਲ ਪੁਰਖ ਨਾਲੋਂ ਵੱਖ ਹਸਤੀ ਬਣਾਉਂਦੀ ਹੈ। ਇਹ ਹਉਮੈ ਕੇਵਲ ਮਾਲਕ ਪੈਦਾ ਕਰਨ ਵਾਲੇ, ਅਕਾਲ ਪੁਰਖ ਦੇ ਚਰਨ ਕਮਲਾਂ ਦੀ ਸ਼ਰਨ ਵਿਚ ਜਾਣ ਨਾਲ ਹੀ ਮਰਦੀ ਹੈ। ਇਸਦਾ ਭਾਵ ਹੈ ਕਿ ਆਪਣੀ ਹੋਂਦ, ਆਪਣੀ ਸਿਆਣਪ ਨੂੰ ਪਾਸੇ ਰੱਖਕੇ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਦੇ ਸੱਤ ਚਰਨਾਂ ਵਿਚ ਨਿਰਸਵਾਰਥ ਭਾਵ ਨਾਲ ਅਤੇ ਸ਼ਰਧਾ ਭਾਵਨਾ ਨਾਲ ਸਭ ਕੁਝ ਸਮਰਪਿਤ ਕਰ ਦੇਈਏ ਤਾਂ ਸੱਚੀ ਪ੍ਰੀਤ ਅਤੇ ਸੱਚੀ ਸ਼ਰਧਾ ਦੀਆਂ ਮਹਾਨ ਗੁਰਪ੍ਰਸਾਦੀ ਸ਼ਕਤੀਆਂ ਸਾਡੇ ਅੰਦਰ ਸ਼ਰਣਾਗਤ ਭਗਤੀ ਅਤੇ ਪ੍ਰੇਮਾ-ਭਗਤੀ ਦਾ ਸੋਮਾ ਪ੍ਰਗਟ ਕਰ ਦੇਣਗੀਆਂ।

ਗੁਰਬਾਣੀ ’ਤੇ ਅਧਾਰਿਤ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਉਮੈ ਦੀਰਘ ਮਾਨਸਿਕ ਰੋਗ ਹੈ ਅਤੇ ਤ੍ਰਿਸ਼ਨਾ ਦੇ ਵਾਂਗ ਇਸਨੂੰ ਮਾਰਨਾ ਵੀ ਸਭ ਤੋਂ ਔਖਾ ਹੈ। ਉਹ ਜਿਹੜਾ ਹਉਮੈ ਅਤੇ ਇੱਛਾਵਾਂ ਉੱਪਰ ਜਿੱਤ ਪਾ ਲੈਂਦਾ ਹੈ ਉਹ ਮਨ ਉਪਰ ਜਿੱਤ ਪਾ ਲੈਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਵਤਾਰ ਸਨ, ਉਹ ਪੂਰਨ ਸੰਤ ਸਤਿਗੁਰੂ ਸਨ, ਉਹ ਪੂਰਨ ਬ੍ਰਹਮ ਗਿਆਨੀ ਸਨ, ਉਹ ਆਪ ਨਿਰੰਕਾਰ ਸੀ ਜੋ ਇਸ ਧਰਤੀ ਉਪਰ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਆਇਆ। ਉਹ ਅਜਿਹੀਆਂ ਸਭ ਤੋਂ ਉੱਤਮ ਰੂਹਾਂ ਵਿਚੋਂ ਇੱਕ ਸਨ ਜਿਨ੍ਹਾਂ ਧਰਤੀ ਉਪਰ ਰੂਹਾਨੀਅਤ ਅਤੇ ਆਦਮੀਅਤ ਦੀ ਸਮਾਜਿਕ ਭਲਾਈ ਲਈ ਅਵਤਾਰ ਧਾਰਿਆ। ਅਸੀਂ ਬਹੁਤ ਹੀ ਭਾਗਾਂ ਵਾਲੇ ਹੋਵਾਂਗੇ ਜੇਕਰ ਅਸੀਂ ਅਜਿਹੀ ਰੂਹ ਦੀ ਸੰਗਤ ਕਰ ਸਕਦੇ ਹਾਂ, ਜਾਂ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਪ੍ਰਾਪਤ ਕਰ ਸਕਦੇ ਹਾਂ, ਤਦ ਅਜਿਹੀ ਪੂਰਨ ਰੂਹ ਦੀ ਸੰਗਤ ਦੇ ਗੁਰੂ ਪ੍ਰਸਾਦਿ ਨਾਲ ਅਸੀਂ ਸ਼ਰਣਾਗਤ ਭਗਤੀ ਅਤੇ ਪ੍ਰੇਮਾ-ਭਗਤੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ।

ਅਸਟਪਦੀ

ਜਹ ਮਾਤ ਪਿਤਾ ਸੁਤ ਮੀਤ ਨ ਭਾਈ

ਮਨ ਊਹਾ ਨਾਮੁ ਤੇਰੈ ਸੰਗਿ ਸਹਾਈ

ਜਹ ਮਹਾ ਭਇਆਨ ਦੂਤ ਜਮ ਦਲੈ

ਤਹ ਕੇਵਲ ਨਾਮੁ ਸੰਗਿ ਤੇਰੈ ਚਲੈ

ਜਹ ਮੁਸਕਲ ਹੋਵੈ ਅਤਿ ਭਾਰੀ

ਹਰਿ ਕੋ ਨਾਮੁ ਖਿਨ ਮਾਹਿ ਉਧਾਰੀ

ਅਨਿਕ ਪੁਨਹਚਰਨ ਕਰਤ ਨਹੀ ਤਰੈ

ਹਰਿ ਕੋ ਨਾਮੁ ਕੋਟਿ ਪਾਪ ਪਰਹਰੈ

ਗੁਰਮੁਖਿ ਨਾਮੁ ਜਪਹੁ ਮਨ ਮੇਰੇ

ਨਾਨਕ ਪਾਵਹੁ ਸੂਖ ਘਨੇਰੇ

ਜਦ ਰੂਹ ਸਾਡੇ ਸਰੀਰ ਨੂੰ ਛੱਡ ਕੇ ਮੌਤ ਵੇਲੇ ਚਾਲੇ ਪਾਉਂਦੀ ਹੈ, ਤਦ ਸਾਰੇ ਸੰਸਾਰਿਕ ਰਿਸ਼ਤੇ ਝੂਠੇ ਸਾਬਤ ਹੋ ਜਾਂਦੇ ਹਨ। ਗੁਰਬਾਣੀ ਸਾਨੂੰ ਬਾਰ-ਬਾਰ ਇਹ ਗੱਲ ਦੱਸਦੀ ਹੈ ਕਿ ਸੰਸਾਰਿਕ ਪਰਿਵਾਰਿਕ ਰਿਸ਼ਤੇ ਝੂਠੇ ਹਨ। ਪਰ ਕੇਵਲ ਮੌਤ ਵੇਲੇ ਰੂਹ ਨੂੰ ਅਸਲ ਅਨੁਭਵ ਹੁੰਦਾ ਹੈ ਕਿ ਕੋਈ ਵੀ ਰਿਸ਼ਤਾ, ਸਮੇਤ ਪਿਤਾ, ਮਾਤਾ ਜਾਂ ਹੋਰ ਸਾਰੇ ਸਬੰਧੀਆਂ ਦੇ ਤੁਹਾਡੇ ਨਾਲ ਨਹੀਂ ਜਾਣਗੇ। ਉਹਨਾਂ ਵਿਚੋਂ ਕੋਈ ਵੀ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ ਜਦੋਂ ਤੁਹਾਡੀ ਰੂਹ ਸਰੀਰ ਨੂੰ ਸੰਸਾਰਿਕ ਯਾਤਰਾ ਦੇ ਅੰਤ ਵਿਚ ਛੱਡ ਕੇ ਜਾਂਦੀ ਹੈ।

ਕੁਝ ਲੋਕਾਂ ਨੂੰ ਮੌਤ ਦੇ ਨੇੜੇ ਦਾ ਅਨੁਭਵ ਹੁੰਦਾ ਹੈ। ਇਹ ਤਦ ਹੁੰਦਾ ਹੈ ਜਦ ਰੂਹ ਸਰੀਰ ਨੂੰ ਛੱਡਦੀ ਹੈ ਅਤੇ ਸਰੀਰਿਕ ਮੌਤ ਦੇ ਬਾਅਦ ਪਰਲੋਕ ਵੱਲ ਯਾਤਰਾ ਕਰਦੀ ਹੈ। ਤਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਅਸਲ ਵਿਚ ਕੀ ਵਾਪਰਦਾ ਹੈ ਜਦ ਰੂਹ ਸਰੀਰ ਨੂੰ ਛੱਡਦੀ ਹੈ। ਕੁਝ ਲੋਕ ਬੰਦਗੀ ਅਤੇ ਨਾਮ ਸਿਮਰਨ ਕਰਦਿਆਂ ਦੇਹੀ ਛੱਡਣ ਦੇ ਅਤੇ ਫਿਰ ਮੁੜ ਦੇਹੀ ਵਿਚ ਵਾਪਸ ਆ ਜਾਣ ਦਾ ਅਨੁਭਵ ਕਰਦੇ ਹਨ। ਜਦੋਂ ਉਹਨਾਂ ਦੀ ਰੂਹ ਸਰੀਰ ਨੂੰ ਛੱਡਦੀ ਹੈ (ਸਰੀਰ ਤੋਂ ਬਾਹਰ ਦਾ ਅਨੁਭਵ) ਅਤੇ ਬ੍ਰਹਿਮੰਡ ਦੀਆਂ ਵੱਖ-ਵੱਖ ਪਰਲੋਕਾਂ ਵਿਚੋਂ ਲੰਘਦੀ ਹੈ। ਬੰਦਗੀ ਵਿਚ ਇੱਕ ਅਜਿਹੀ ਅਵਸਥਾ ਆ ਜਾਂਦੀ ਹੈ ਜਦੋਂ ਤੁਸੀਂ ਮਰਜ਼ੀ ਨਾਲ ਸਰੀਰ ਨੂੰ ਛੱਡ ਕੇ ਬ੍ਰਹਿਮੰਡ ਦੀ ਯਾਤਰਾ ਕਰਕੇ ਮਰਜ਼ੀ ਨਾਲ ਵਾਪਸ ਆ ਜਾਂਦੇ ਹੋ। ਪਰ ਇਕ ਆਮ ਆਦਮੀ ਦੇ ਮੌਤ ਦਾ ਅਨੁਭਵ ਅਤੇ ਨਾਮ ਸਿਮਰਨ ਵਿਚ ਰੁੱਝੇ ਆਦਮੀ ਦੇ ਦੇਹੀ ਛੱਡਣ ਦੇ ਅਨੁਭਵ ਵਿਚ ਫ਼ਰਕ ਹੁੰਦਾ ਹੈ।

ਆਮ ਆਦਮੀ ਦਾ ਸਰੀਰ ਤੋਂ ਬਾਹਰ ਵਾਲਾ ਅਨੁਭਵ ਕੇਵਲ ਮੌਤ ਦਾ ਅਨੁਭਵ ਹੁੰਦਾ ਹੈ ਜੋ ਕਿ ਬਹੁਤ ਦੁਖਦਾਈ ਹੁੰਦਾ ਹੈ ਜਦ ਕਿ ਨਾਮ ਸਿਮਰਨ ਵਿਚ ਰੁੱਝੇ ਹੋਏ ਉੱਚੀਆਂ ਸੱਤ ਦੀਆਂ ਸੁੰਦਰ ਸਲਤਨਤਾਂ ਵਿਚ ਯਾਤਰਾ ਕਰਦੇ ਹਨ ਅਤੇ ਬਹੁਤ ਹੀ ਉੱਚੀਆਂ ਰੂਹਾਨੀ ਰੂਹਾਂ ਨੂੰ ਮਿਲਦੇ ਹਨ ਅਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ। ਹਾਲਾਂਕਿ ਇਕ ਆਮ ਆਦਮੀ ਜਿਸ ਨੇ ਕਦੀ ਇਹੋ ਜਿਹਾ ਅਨੁਭਵ ਨਹੀਂ ਕੀਤਾ ਉਸਨੂੰ ਇਹ ਡਰਾਉਣਾ ਲੱਗਦਾ ਹੋਵੇਗਾ। ਪਰ ਇਹ ਬਿਲਕੁਲ ਸੱਚ ਹੈ, ਇਹ ਅਨੁਭਵ ਬੰਦਗੀ ਵਿਚ ਵਾਪਰਦਾ ਹੈ। ਜਦ ਸਮਾਧੀ ਅਤੇ ਸੁੰਨ ਸਮਾਧੀ ਵਿਚ ਸਿਮਰਨ ਕਰਦਿਆਂ ਸੱਤ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਅਤੇ ਸਾਰੇ ਬੱਜਰ ਕਪਾਟ ਖੁਲ੍ਹ ਜਾਂਦੇ ਹਨ ਤਾਂ ਇਸ ਸਰੀਰ ਛੱਡ ਕੇ ਜਾਣ ਦੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ।

ਜਦ ਤੁਸੀਂ ਆਪਣੇ ਆਪ ਨੂੰ ਗੁਰ ਅਤੇ ਗੁਰੂ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹੋ ਤਾਂ ਆਪ ਨੂੰ ਸਮਾਧੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਦ ਅਜਿਹੇ ਨਜ਼ਾਰੇ ਅਤੇ ਅਨੁਭਵ ਕਈਆਂ ਲਈ ਆਮ ਬਣ ਜਾਂਦੇ ਹਨ। ਪੂਰਨ ਸਮਰਪਣ ਤੋਂ ਭਾਵ ਹੈ ਤਨ, ਮਨ, ਧਨ ਗੁਰੂ ਦੇ ਚਰਨਾਂ ਵਿਚ ਅਰਪਣ ਕਰ ਦੇਣਾ। ਇਸਦਾ ਭਾਵ ਹੈ ਕਿ ਕੇਵਲ ਨਾਮ ਸਿਮਰਨ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਹੀ ਮੌਤ ਦੇ ਸਮੇਂ ਅਤੇ ਪਰਲੋਕ ਵਿਚ ਸਹਾਇਕ ਸਿੱਧ ਹੁੰਦੇ ਹਨ।

ਆਮ ਆਦਮੀ ਲਈ ਮੌਤ ਬੜੀ ਡਰਾਉਣੀ ਅਤੇ ਪੀੜਾਦਾਇਕ ਹੁੰਦੀ ਹੈ, ਪਰ ਨਾਮ ਸਿਮਰਨ ਨੂੰ ਸਮਰਪਿਤ ਵਿਅਕਤੀਆਂ ਲਈ ਇਹ ਬਿਨਾਂ ਕਿਸੇ ਪੀੜ ਦੇ ਬਹੁਤ ਹੀ ਸੁੰਦਰ ਯਾਤਰਾ ਬਣ ਜਾਂਦੀ ਹੈ। ਹੋਰ ਸਾਰੀਆਂ ਸੇਵਾਵਾਂ ਜਿਵੇਂ ਦਾਨ ਪੁੰਨ ਅਤੇ ਸਾਰੇ ਧਰਮ ਕਰਮ ਕੇਵਲ ਆਉਣ ਵਾਲੀਆਂ ਜ਼ਿੰਦਗੀਆਂ ਵਿੱਚ ਹੀ ਸਹਾਇਤਾ ਕਰਦੀਆਂ ਹਨ। ਇਸਦਾ ਭਾਵ ਹੈ ਕਿ ਜੇਕਰ ਹੁਣ ਤੁਸੀਂ ਦਾਨ ਦਿਉਗੇ ਤਾਂ ਤੁਸੀਂ ਭਵਿੱਖੀ ਜ਼ਿੰਦਗੀ ਵਿੱਚ ਇਸ ਤੋਂ ਹੋਰ ਜ਼ਿਆਦਾ ਪ੍ਰਾਪਤ ਕਰੋਗੇ। ਪਰ ਨਾਮ ਧਨ ਤੁਹਾਨੂੰ ਜੀਵਨ ਮੁਕਤੀ ਵਿੱਚ ਲੈ ਜਾਵੇਗਾ। ਕੇਵਲ ਉਹ ਵਿਅਕਤੀ ਜਿਸਦੇ ਹਿਰਦੇ ਵਿਚ ਨਾਮ ਚਲਾ ਜਾਂਦਾ ਹੈ ਅਤੇ ਜਿਸਦਾ ਹਿਰਦਾ ਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੇ ਜੋ ਹਿਰਦੇ ਵਿਚ ਨਾਮ ਦਾ ਅਨੰਦ ਮਾਣਦਾ ਹੈ ਉਹ ਜੀਵਨ-ਮੁਕਤ ਹੋ ਜਾਂਦਾ ਹੈ।

ਉਹ ਜੋ ਨਾਮ ਸਿਮਰਨ ਨੂੰ ਸਮਰਪਿਤ ਹਨ ਧਰਮ ਰਾਜ ਦੁਆਰਾ ਸਤਿਕਾਰੇ ਜਾਣੇ ਜਾਂਦੇ ਹਨ। ਧਰਮ ਰਾਜ ਦਰਗਾਹੀ ਜੱਜ ਹੈ ਜੋ ਤੁਹਾਡੇ ਚੰਗੇ ਅਤੇ ਬੁਰੇ ਕੰਮਾਂ ਦਾ ਫ਼ੈਸਲਾ ਕਰਦਾ ਹੈ ਅਤੇ ਤੁਹਾਨੂੰ ਅਗਲੀ ਸਬੰਧਿਤ ਜੂਨੀ ਵਿੱਚ ਭੇਜਦਾ ਹੈ। ਧਰਮ ਰਾਜ ਉਹਨਾਂ ਦਾ ਫ਼ੈਸਲਾ ਨਹੀਂ ਕਰਦਾ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ ਹੁੰਦਾ ਹੈ ਸਗੋਂ ਉਹ ਸੱਤ ਦੀਆਂ ਉੱਚੀਆਂ ਅਤੇ ਦਰਗਾਹੀ ਸਲਤਨਤਾਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਹੈ।

ਜਦੋਂ ਵੀ ਤੁਸੀਂ ਮੁਸ਼ਕਿਲ ਵਿੱਚ ਹੁੰਦੇ ਹੋ ਅਤੇ ਕਠਿਨ ਪੀੜ ਦਾ ਸਾਹਮਣਾ ਕਰਦੇ ਹੋ ਕੇਵਲ ਨਾਮ ਸਿਮਰਨ ਹੀ ਤੁਹਾਡੀ ਮਦਦ ਕਰਨ ਅਤੇ ਤੁਹਾਨੂੰ ਸਹੀ ਰਸਤੇ ਪਾਉਣ ਦੇ ਯੋਗ ਹੁੰਦਾ ਹੈ। ਨਾਮ ਸਿਮਰਨ ਨੂੰ ਸਮਰਪਿਤ ਹੋਣਾ ਤੁਹਾਨੂੰ ਮਾਨਸਿਕ ਤੌਰ ’ਤੇ ਇੰਨਾਂ ਸ਼ਕਤੀਸ਼ਾਲੀ ਬਣਾ ਦਿੰਦਾ ਹੈ ਕਿ ਅਜਿਹੀਆਂ ਮੁਸ਼ਕਲਾਂ ਅਤੇ ਕਠਿਨਾਈਆਂ ਤੁਹਾਨੂੰ ਵਿਚਲਿਤ ਨਹੀਂ ਕਰ ਸਕਦੀਆਂ। ਉਹ ਵਿਅਕਤੀ ਜੋ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਹਨ ਅਤੇ ਅਟੱਲ ਅਵਸਥਾ ਵਿੱਚ ਪਹੁੰਚਦੇ ਹਨ ਉਹ ਮਾਇਆ ਅਤੇ ਹੋਰ ਸੰਸਾਰਿਕ ਅੜਚਨਾਂ ਨਾਲ ਵਿਚਲਿਤ ਨਹੀਂ ਹੁੰਦੇ। ਨਾਮ ਸਿਮਰਨ ਹਮੇਸ਼ਾਂ ਤੁਹਾਡੀ ਅਗਵਾਈ ਅਤੇ ਸਹਾਇਤਾ ਕਰੇਗਾ ਅਤੇ ਤੁਹਾਨੂੰ ਡੂੰਘੀਆਂ ਕਠਿਨਾਈਆਂ ਤੋਂ ਬਾਹਰ ਕੱਢੇਗਾ।

ਤੁਸੀਂ ਸਾਰੀ ਜ਼ਿੰਦਗੀ ਹਰ ਤਰ੍ਹਾਂ ਦੇ ਧਾਰਮਿਕ ਕੰਮ ਅਤੇ ਰਹੁ-ਰੀਤਾਂ ਕਰਦੇ ਰਹੋ, ਪਰ ਜੇਕਰ ਤੁਹਾਡੇ ਕੋਲ ਗੁਰਪ੍ਰਸਾਦੀ ਨਾਮ ਨਹੀਂ ਹੈ ਤੁਸੀਂ ਭਵਜਲ ਤੋਂ ਪਾਰ ਨਹੀਂ ਲੰਘ ਸਕਦੇ ਅਤੇ ਪ੍ਰਮਾਤਮਾ ਨੂੰ ਮਿਲਣ ਦੇ ਯੋਗ ਨਹੀਂ ਹੋ ਸਕਦੇ। ਜੇਕਰ ਤੁਹਾਡੇ ਕੋਲ ਨਾਮ ਦਾ ਗੁਰਪ੍ਰਸਾਦਿ ਹੈ ਤਾਂ ਤੁਹਾਡੇ ਪਾਪ ਤਤਕਾਲ ਹੀ ਧੋਤੇ ਜਾਣਗੇ ਅਤੇ ਤੁਸੀਂ ਮੁਕਤੀ ਵੱਲ ਅਤੇ ਭਵਜਲ ਪਾਰ ਉੱਤਰਨ ਦੇ ਯੋਗ ਹੋ ਜਾਵੋਗੇ।

ਮੌਤ ਦੀ ਪ੍ਰਕਿਰਿਆ ਇਕ ਬੜੀ ਹੀ ਅਸਚਰਜ ਭਰੀ ਪ੍ਰਕਿਰਿਆ ਹੈ। ਇਹ ਸੱਤ ਹੈ ਕਿ ਇਹ ਦਰਗਾਹੀ ਕਾਨੂੰਨ ਹੈ ਕਿ ਜਦੋਂ ਰੂਹ ਸਰੀਰ ਨੂੰ ਮੌਤ ਦੇ ਸਮੇਂ ਛੱਡਦੀ ਹੈ ਤਾਂ ਇਹ ਸਰੀਰ ਨੂੰ ਤਾਂ ਪਿੱਛੇ ਛੱਡ ਜਾਂਦੀ ਹੈ, ਪਰ ਸਾਰੇ ਸੱਤ ਅਤੇ ਅਸੱਤ ਕਰਮ ਜੋ ਜ਼ਿੰਦਗੀ ਵਿੱਚ ਕੀਤੇ ਹਨ ਨਾਲ ਜਾਂਦੇ ਹਨ। ਰੂਹ ਆਪਣੇ ਪੁੰਨ ਕਰਮਾਂ ਅਤੇ ਪਾਪ ਕਰਮਾਂ ਦਾ ਖਾਤਾ ਨਾਲ ਖੜਦੀ ਹੈ। ਤੁਹਾਡੀ ਰੂਹ ਤੁਹਾਡੇ ਸਾਰੇ ਜਨਮਾਂ ਦੇ ਪੁੰਨ ਕਰਮਾਂ ਅਤੇ ਪਾਪ ਕਰਮਾਂ ਦਾ ਭਾਰ ਚੁੱਕੀ ਫਿਰਦੀ ਹੈ। ਤੁਹਾਡਾ ਭਵਿੱਖ ਤੁਹਾਡੇ ਕੇਵਲ ਇਸ ਜ਼ਿੰਦਗੀ ਦੇ ਕਰਮਾਂ ਦਾ ਫਲ ਨਹੀਂ ਹੈ, ਸਗੋਂ ਸਾਰੇ ਪੂਰਬਲੇ ਜਨਮਾਂ ਦੇ ਬਕਾਏ ਕਰਮਾਂ ਅਨੁਸਾਰ ਹੀ ਤਹਿ ਹੁੰਦਾ ਹੈ। ਸੋ ਹਰ ਸਮੇਂ ਅਸੀਂ ਆਪਣੇ ਸਾਰੇ ਸੱਤ ਅਤੇ ਅਸੱਤ ਕਰਮਾਂ ਦਾ ਬੋਝ ਚੁੱਕੀ ਫਿਰਦੇ ਹਾਂ। ਸੱਤ ਕਰਮ ਸਾਡੇ ਲਈ ਚੰਗਾ ਭਵਿੱਖ ਨਿਰਮਿਤ ਕਰਦੇ ਹਨ, ਅਸੱਤ ਕਰਮ-ਪਾਪ ਕਰਮ ਦੁੱਖ ਅਤੇ ਪੀੜਾਂ ਲੈ ਕੇ ਆਉਂਦੇ ਹਨ। ਸੋ ਤੁਹਾਡੀਆਂ ਸਾਰੀਆਂ ਚਿੰਤਾਵਾਂ, ਰੋਗ, ਦੁੱਖ, ਕਲੇਸ਼, ਪੀੜਾ ਅਤੇ ਸਾਰੇ ਮਾਨਸਿਕ ਰੋਗਾਂ ਦਾ ਕਾਰਨ ਕੇਵਲ ਇਹ ਤੁਹਾਡੇ ਸਾਰੇ ਪਿਛਲੇ ਜਨਮਾਂ ਦੇ ਕਰਮਾਂ ਦੇ ਇਸ ਭਾਰ ਵਜੋਂ ਹੀ ਹੈ ਜੋ ਤੁਹਾਡੀ ਰੂਹ ਹਰ ਵੇਲੇ ਚੁੱਕੀ ਫਿਰਦੀ ਹੈ। ਆਪਣੇ ਕਰਮਾਂ ਦੇ ਇਸ ਭਾਰ ਤੋਂ ਮੁਕਤ ਹੋਣਾ ਹੀ ਜੀਵਨ ਮੁਕਤੀ ਹੈ।

ਇਹਨਾਂ ਅਣਗਿਣਤ ਕਰੋੜਾਂ ਪਾਪ ਕਰਮਾਂ ਦਾ ਪ੍ਰਭਾਵ ਨਾਮ ਦੇ ਗੁਰਪ੍ਰਸਾਦਿ ਦੁਆਰਾ ਖ਼ਤਮ ਹੋ ਜਾਵੇਗਾ। ਨਾਮ ਦਾ ਗੁਰਪ੍ਰਸਾਦਿ ਇੰਨਾ ਪਰਮ ਸ਼ਕਤੀਸ਼ਾਲੀ ਹੈ ਕਿ ਜੇਕਰ ਤੁਸੀਂ ਨਾਮ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਆਪਣੇ ਆਪ ਨੂੰ ਬੰਦਗੀ ਨੂੰ ਸਮਰਪਿਤ ਕਰ ਨਾਮ ਵਿਚ ਲੀਨ ਹੋ ਜਾਂਦੇ ਹੋ ਤਾਂ ਨਾਮ ਦੇ ਮਨ ਅਤੇ ਹਿਰਦੇ ਵਿੱਚ ਪ੍ਰਕਾਸ਼ ਹੋਣ ਨਾਲ ਤੁਹਾਡੇ ਅਣਗਿਣਤ ਕਰੋੜਾਂ ਪਾਪ ਉਸੇ ਵੇਲੇ ਹੀ ਧੋਤੇ ਜਾਣਗੇ।

ਸਾਰੀਆਂ ਹੀ ਬਾਹਰਲੀਆਂ ਰੀਤਾਂ ਅਤੇ ਬਾਹਰਲੇ ਧਾਰਮਿਕ ਕਾਰਜ ਤੁਹਾਡੀ ਇਹਨਾਂ ਅਸੱਤ ਕਰਮਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਵਿੱਚ ਸਹਾਇਤਾ ਨਹੀਂ ਕਰਦੇ ਹਨ। ਕੇਵਲ ਗੁਰਪ੍ਰਸਾਦੀ ਨਾਮ ਹੈ ਜੋ ਤੁਹਾਡੀ ਰੂਹ ਨੂੰ ਇਸ ਭਾਰ ਤੋਂ ਮੁਕਤ ਕਰ ਸਕਦੀ ਹੈ। ਇਹ ਨਾਮ ਦੀ ਮਹਿਮਾ ਅਤੇ ਸ਼ਕਤੀ ਹੈ।

ਪ੍ਰਮਾਤਮਾ ਦੇ ਮਨਮੋਹਕ ਨਾਮ (ਗੁਰਪ੍ਰਸਾਦਿ ਸਤਨਾਮ) ਦਾ ਧਾਰਨੀ ਕੌਣ ਹੈ? ਗੁਰਮੁਖ, ਗੁਰਪ੍ਰਸਾਦਿ ਦੇ ਨਾਮ ਦਾ ਧਾਰਨੀ ਹੁੰਦਾ ਹੈ। ਉਹ ਵਿਅਕਤੀ ਜਿਸ ਨੇ ਪੂਰੀ ਤਰ੍ਹਾਂ ਗੁਰੂ ਨੂੰ ਆਪਣਾ ਸ੍ਰਵਸਵ ਸਮਰਪਣ ਕਰ ਦਿੱਤਾ ਹੈ, ਜਿਸਦਾ ਤਨ, ਮਨ, ਧਨ ਸਭ ਗੁਰੂ ਦਾ ਹੋ ਜਾਂਦਾ ਹੈ ਉਹ ਹੀ ਗੁਰਮੁਖ ਹੈ, ਜਿਸਦਾ ਰੋਮ-ਰੋਮ ਨਾਮ ਵਿਚ ਲੀਨ ਹੋ ਜਾਂਦਾ ਹੈ ਕੇਵਲ ਉਹ ਹੀ ਗੁਰਮੁਖ ਹੈ। ਜਿਨ੍ਹਾਂ ਨੇ ਆਪਣਾ ਸਭ ਕੁੱਛ ਗੁਰ ਅਤੇ ਗੁਰੂ ਨੂੰ ਸੌਂਪ ਦਿੱਤਾ ਹੈ ਅਤੇ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਹੈ ਕੇਵਲ ਉਹ ਹੀ ਗੁਰਮੁਖ ਹੈ ਅਤੇ ਕੇਵਲ ਗੁਰਮੁਖ ਕੋਲ ਗੁਰਪ੍ਰਸਾਦਿ ਹੈ। ਇਸ ਲਈ ਗੁਰਮੁਖ ਰੂਹਾਨੀਅਤ ਦੀ ਬਹੁਤ ਉੱਚੀ ਅਵਸਥਾ ਹੈ। ਗੁਰਮੁਖ ਸਦਾ ਨਾਮ ਸਿਮਰਨ ਵਿਚ ਲੀਨ ਹੁੰਦਾ ਹੈ। ਗੁਰਮੁਖ ਰੂਹ ਸਦਾ ਅਨੰਦ ਦੀ ਉੱਚੀ ਅਵਸਥਾ ਅਤੇ ਆਰਾਮ¸ਅਨਾਦੀ ਰੂਹਾਨੀਅਤ ਦੇ ਖ਼ਜ਼ਾਨੇ ਦਾ ਰਸ ਮਾਣਦੀ ਹੈ। ਗੁਰਮੁਖ ਪੂਰਨ ਬ੍ਰਹਮ ਗਿਆਨੀ ਹੈ, ਗੁਰਮੁਖ ਪੂਰਨ ਸੰਤ ਹੈ, ਗੁਰਮੁਖ ਪੂਰਨ ਖ਼ਾਲਸਾ ਹੈ, ਗੁਰਮੁਖ ਪਰਮ ਪਦਵੀ ਦੀ ਪ੍ਰਾਪਤੀ ਹੈ, ਗੁਰਮੁਖ ਪ੍ਰਗਟਿਓ ਜੋਤ ਹੈ।

ਸਗਲ ਸ੍ਰਿਸਟਿ ਕੋ ਰਾਜਾ ਦੁਖੀਆ

ਹਰਿ ਕਾ ਨਾਮੁ ਜਪਤ ਹੋਇ ਸੁਖੀਆ

ਲਾਖ ਕਰੋਰੀ ਬੰਧੁ ਨ ਪਰੈ

ਹਰਿ ਕਾ ਨਾਮੁ ਜਪਤ ਨਿਸਤਰੈ

ਅਨਿਕ ਮਾਇਆ ਰੰਗ ਤਿਖ ਨ ਬੁਝਾਵੈ

ਹਰਿ ਕਾ ਨਾਮੁ ਜਪਤ ਆਘਾਵੈ

ਜਿਹ ਮਾਰਗਿ ਇਹੁ ਜਾਤ ਇਕੇਲਾ

ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ

ਐਸਾ ਨਾਮੁ ਮਨ ਸਦਾ ਧਿਆਈਐ

ਨਾਨਕ ਗੁਰਮੁਖਿ ਪਰਮ ਗਤਿ ਪਾਈਐ

ਸਾਰੇ ਬ੍ਰਹਿਮੰਡ ਦਾ ਰਾਜ ਪ੍ਰਾਪਤ ਕਰਨ ਨਾਲ ਭੀ ਆਪ ਜੀ ਨੂੰ ਇਲਾਹੀ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕੋਈ ਵੀ ਸੰਸਾਰਿਕ ਸੁਖ ਸੁਵਿਧਾ ਅਤੇ ਸੰਸਾਰਿਕ ਕੀਮਤੀ ਵਸਤੂਆਂ ਦੀ ਪ੍ਰਾਪਤੀ ਤੁਹਾਨੂੰ ਸੁਖੀ ਨਹੀਂ ਕਰ ਸਕਦੀ। ਜੋ ਭੀ ਨੰਗੀ ਅੱਖ ਨਾਲ ਸਾਰੇ ਸੰਸਾਰ ਵਿਚ ਦਿੱਸਦਾ ਹੈ ਸਭ ਮਾਇਆ ਹੈ। ਸੋ ਵਿਚਾਰਣਯੋਗ ਇਹ ਪ੍ਰਮਾਣ ਹੈ ਕਿ ਸਭ ਮਿਥਿਆ ਹੈ, ਸਭ ਨਾਸਵਾਨ ਹੈ, ਜੋ ਸਮੇਂ ਵਿਚ ਬਣਿਆ ਹੈ ਜਾਂ ਪੈਦਾ ਹੋਇਆ ਹੈ, ਉਸਦਾ ਸਮੇਂ ਦੇ ਅਨੁਸਾਰ ਨਾਸ ਨਿਸਚਿਤ ਹੈ, ਕਾਲ ਵਿਚ ਪੈਦਾ ਹੋਇਆ ਸਭ ਕੁੱਛ ਕਾਲ ਨੇ ਡਸ ਲੈਣਾ ਹੈ ਇਸ ਲਈ ਜੋ ਪ੍ਰਸੰਨਤਾ ਸੰਸਾਰਿਕ ਪ੍ਰਾਪਤੀਆਂ ਤੋਂ ਮਿਲਦੀ ਹੈ ਉਹ ਭੀ ਕਾਲ ਤੋਂ ਜ਼ਿਆਦਾ ਦੇਰ ਤਕ ਬਚ ਨਹੀਂ ਸਕਦੀ ਕਿਉਂਕਿ ਐਸੀ ਖ਼ੁਸ਼ੀ ਅਸਥਾਈ ਹੈ ਅਤੇ ਕਾਲ ਦੇ ਚਪੇੜੇ ਤੋਂ ਇਹ ਬਚ ਨਹੀਂ ਸਕਦੀ। ਮੁੱਕਦੀ ਗੱਲ ਇਹ ਹੈ ਕਿ ਕਾਲ ਵਿਚ ਬਣੀ ਹਰ ਇਕ ਸ਼ੈ ਕਾਲ ਨੇ ਖਾ ਜਾਣੀ ਹੈ। ਇਸ ਲਈ ਹਰ ਸੰਸਾਰੀ ਖ਼ੁਸ਼ੀ ਨਸ਼ਟ ਹੋ ਜਾਂਦੀ ਹੈ ਅਤੇ ਤੁਸੀਂ ਫਿਰ ਪਹਿਲੀ ਹਾਲਤ ਵਿੱਚ ਪਹੁੰਚ ਜਾਂਦੇ ਹੋ। ਹਰ ਸੰਸਾਰਿਕ ਖ਼ੁਸ਼ੀ ਆਪਣੇ ਨਾਲ ਦੁੱਖ ਜ਼ਰੂਰ ਲੈ ਕੇ ਆਉਂਦੀ ਹੈ। ਪਰ ਜੋ ਖ਼ੁਸ਼ੀ ਆਪ ਜੀ ਨਾਮ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਕਰਦੇ ਹੋ, ਉਹ ਅਨਾਦਿ ਖ਼ੁਸ਼ੀ ਹੈ। ਇਹ ਹਮੇਸ਼ਾਂ ਰਹਿਣ ਵਾਲੀ ਖ਼ੁਸ਼ੀ ਹੈ। ਇਹ ਖ਼ੁਸ਼ੀ ਕਦੇ ਫਿੱਕੀ ਨਹੀਂ ਪਵੇਗੀ, ਇਹ ਖ਼ੁਸ਼ੀ ਆਦਿ ਸੱਤ ਹੈ, ਜੁਗਾਦਿ ਸੱਤ ਹੈ ਅਤੇ ਆਉਣ ਵਾਲੀ ਸਾਰੇ ਯੁਗੋ ਯੁਗ ਸੱਤ ਹੈ ਤੇ ਸਦਾ-ਸਦਾ ਲਈ ਤੁਹਾਡੇ ਨਾਲ ਰਹੇਗੀ ਕਿਉਂਕਿ ਇਹ ਖ਼ੁਸ਼ੀ ਗੁਰੂ ਦੀ ਖ਼ੁਸ਼ੀ ਹੈ, ਇਹ ਖ਼ੁਸ਼ੀ ਗੁਰੂ ਦੀ ਬਖ਼ਸ਼ਿਸ਼ ਹੈ, ਇਹ ਖ਼ੁਸ਼ੀ ਗੁਰਪ੍ਰਸਾਦਿ ਹੈ, ਇਹ ਖ਼ੁਸ਼ੀ ਪਰਮ ਅਨੰਦ ਹੈ, ਇਹ ਖ਼ੁਸ਼ੀ ਸੱਤ ਚਿੱਤ ਅਨੰਦ ਹੈ। ਇਸ ਦਰਗਾਹੀ ਖ਼ੁਸ਼ੀ ਨਾਲ ਆਪ ਪ੍ਰਾਪਤ ਕਰੋਗੇ:

  • ਪੂਰਨ ਸਥਿਰਤਾ – ਅਟੱਲ ਅਵਸਥਾ
  • ਪਰਮ ਪਦਵੀ
  • ਮਨ ਦੀ ਪੂਰਨ ਸ਼ਾਂਤੀ – ਸੁੰਨ ਸਮਾਧੀ
  • ਹਿਰਦੇ ਵਿਚ ਪਰਮ ਜੋਤ ਦਾ ਪੂਰਨ ਪ੍ਰਕਾਸ਼
  • ਹਿਰਦੇ ਦੀ ਪੂਰਨ ਸਚਿਆਰੀ ਰਹਿਤ ¸ ਪੰਜ ਦੂਤਾਂ ਅਤੇ ਤ੍ਰਿਸ਼ਨਾ ਤੋਂ ਮੁਕਤੀ – ਮਾਇਆ ਤੋਂ ਮੁਕਤੀ
  • ਇਕ ਦ੍ਰਿਸ਼ਟਤਾ – ਨਿਰਵੈਰਤਾ – ਸਾਰੀ ਸ੍ਰਿਸ਼ਟੀ ਨੂੰ ਅਕਾਲ ਪੁਰਖ ਜਿਤਨਾ ਪਿਆਰ ਦੇਣ ਦੀ ਪਰਮ ਸ਼ਕਤੀ
  • ਨਿਰਭੈਤਾ – ਸੱਤ ਦੀ ਸੇਵਾ ਕਰਨ ਅਤੇ ਸੱਤ ਵਰਤਾਉਣ ਦੀ ਪਰਮ ਸ਼ਕਤੀ
  • ਸਾਰੇ ਭਰਮਾਂ ਭੁਲੇਖਿਆਂ ਦੁਬਿਧਾ ਤੋਂ ਮੁਕਤੀ
  • ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ

ਇਸ ਤਰ੍ਹਾਂ ਦੀ ਖ਼ੁਸ਼ੀ ਗੁਰਪ੍ਰਸਾਦੀ ਨਾਮ ਦੀ ਬਖ਼ਸ਼ਿਸ਼ ਕਰਕੇ ਆਉਂਦੀ ਹੈ। ਮੁਹੰਮਦ ਗ਼ਜ਼ਨਵੀ ਮੁਗ਼ਲ ਸ਼ਾਸਕ ਸੀ ਜਿਸਨੇ ਸਤਾਰ੍ਹਾਂ ਵਾਰ ਭਾਰਤ ’ਤੇ ਹਮਲਾ ਕੀਤਾ ਅਤੇ ਸੋਨਾ, ਹੀਰੇ ਲੁੱਟੇ ਅਤੇ ਆਪਣੇ ਨਾਲ ਆਪਣੀ ਰਾਜਧਾਨੀ ਗ਼ਜ਼ਨੀ ਵਿੱਚ ਵਾਪਸ ਲੈ ਗਿਆ। ਉਸਨੇ ਆਪਣੇ ਸ਼ਾਹੀ ਖ਼ਜ਼ਾਨੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਦੌਲਤ ਇਕੱਠੀ ਕੀਤੀ। ਜਦ ਉਹ ਸਤਾਰ੍ਹਵੀਂ ਵਾਰ ਲੁੱਟੀ ਹੋਈ ਦੌਲਤ ਨਾਲ ਘਰ ਪਰਤਿਆ ਤਾਂ ਉਹ ਆਪਣੀ ਪ੍ਰਾਪਤੀ ਉਪਰ ਬਹੁਤ ਹੀ ਮਾਣ ਕਰਨ ਲੱਗ ਪਿਆ। ਪਰ ਜ਼ਰਾ ਅੰਦਾਜ਼ਾ ਲਾਉ। ਫਿਰ ਉਸ ਨਾਲ ਕੀ ਵਾਪਰਿਆ? ਉਸਨੂੰ ਅਧਰੰਗ ਹੋ ਗਿਆ। ਸਾਰੀ ਹੀ ਜ਼ਿੰਦਗੀ ਉਹ ਬੜਾ ਤਾਕਤਵਰ ਸ਼ਾਸਕ ਸੀ, ਪਰ ਅਚਾਨਕ ਉਹ ਅਧਰੰਗ ਨਾਲ ਅਪਾਹਜ ਹੋ ਗਿਆ ਅਤੇ ਠੀਕ ਨਾ ਹੋ ਸਕਿਆ। ਉਸਦਾ ਇੱਕ ਪੁੱਤਰ ਸੀ ਜੋ ਉਹਦੇ ਜਿੰਨਾ ਤਾਕਤਵਰ ਨਹੀਂ ਸੀ ਅਤੇ ਉਹ ਇਕੱਠੀ ਕੀਤੀ ਦੌਲਤ ਦੀ ਰਾਖੀ ਨਹੀਂ ਕਰ ਸਕਦਾ ਸੀ। ਤਦ ਉਸਨੂੰ ਅਹਿਸਾਸ ਹੋਇਆ, ਮੈਂ ਦੌਲਤ ਕਿਉਂ ਇਕੱਠੀ ਕੀਤੀ ਜੋ ਮੇਰੇ ਲਈ ਹੁਣ ਕੁਝ ਨਹੀਂ ਕਰ ਸਕਦੀ ? ਜਦ ਉਹ ਦੌਲਤ ਇਕੱਠੀ ਕਰ ਰਿਹਾ ਸੀ ਉਸਨੂੰ ਅਹਿਸਾਸ ਨਹੀਂ ਸੀ ਕਿ ਗ਼ਲਤ ਢੰਗਾਂ ਨਾਲ ਦੌਲਤ ਇਕੱਠੀ ਕਰਕੇ ਉਹ ਪਾਪ ਕਰਮਾਂ ਦਾ ਭਾਰ ਇਕੱਠਾ ਕਰ ਰਿਹਾ ਸੀ। ਸਾਰੀ ਦੌਲਤ ਉਸਦੇ ਕੋਈ ਕੰਮ ਨਾ ਆ ਸਕੀ, ਪਰ ਹੁਣ ਉਹ ਅਪਾਹਜ ਹੋਣ ਕਰਕੇ ਕਰ ਭੀ ਕੀ ਸਕਦਾ ਸੀ?

ਗ਼ਲਤ ਤਰੀਕਿਆਂ ਨਾਲ ਇਕੱਠਾ ਕੀਤਾ ਧਨ ਲੋਭ ਹੈ ਅਤੇ ਮਹਾਂ ਪਾਪ ਹੈ, ਜਿਸ ਤਰ੍ਹਾਂ ਗੁਰਬਾਣੀ ਵਿੱਚ ਵਖਿਆਨ ਕੀਤਾ ਗਿਆ ਹੈ ਅਤੇ ਆਪਣੀਆਂ ਜ਼ਰੂਰਤਾਂ ਤੋਂ ਜ਼ਿਆਦਾ ਇਕੱਠੇ ਕੀਤੇ ਗਏ ਧਨ ਨੂੰ ਲਬ ਕਿਹਾ ਜਾਂਦਾ ਹੈ, ਜੋ ਬਹੁਤ ਹੀ ਖ਼ਤਰਨਾਕ ਹੁੰਦਾ ਹੈ। ਇਸ ਤਰ੍ਹਾਂ ਮੁਹੰਮਦ ਗ਼ਜ਼ਨਵੀ ਨੇ ਮਾਇਆ ਦੇ ਪ੍ਰਭਾਵ ਹੇਠ ਲਬ ਅਤੇ ਲੋਭ ਕਰਦਿਆਂ ਦੌਲਤ ਇਕੱਠੀ ਕੀਤੀ। ਉਸਨੇ ਇਸ ਧਨ ਨੂੰ ਮੰਦਰਾਂ ਅਤੇ ਸਾਰੇ ਦੇਸ਼ ਵਿੱਚੋਂ ਲੁੱਟਣ ਲਈ ਹਰ ਤਰ੍ਹਾਂ ਦੇ ਗ਼ਲਤ ਹੱਥ-ਕੰਡੇ ਅਪਣਾਏ। ਉਸਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਅਤੇ ਨਿਰਦੋਸ਼ ਲੋਕਾਂ ਦਾ ਧਨ ਲੁੱਟਿਆ। ਇਸ ਕਾਰਵਾਈ ਵਿੱਚ ਉਸਨੇ ਪਾਪ ਕਰਮਾਂ ਦਾ ਭਾਰ ਇਕੱਠਾ ਕੀਤਾ ਅਤੇ ਜਦ ਉਸਦੇ ਮਨ ਅਤੇ ਸਰੀਰ ਦਾ ਘੜਾ ਇਹਨਾਂ ਪਾਪਾਂ ਨਾਲ ਭਰ ਗਿਆ ਤਦ ਉਸਨੂੰ ਸਜ਼ਾ ਮਿਲੀ। ਉਥੇ ਹੀ ਉਹ ਅਧਰੰਗ ਨਾਲ ਅਪਾਹਜ ਹੋ ਗਿਆ। ਇਸ ਸਮੇਂ ਉਹ ਭਾਗਸ਼ਾਲੀ ਸੀ ਕਿ ਉਸਨੂੰ ਅਹਿਸਾਸ ਹੋ ਗਿਆ ਕਿ ਉਸਨੇ ਬਹੁਤ ਪਾਪ ਕੀਤੇ ਸਨ ਤੇ ਇਹ ਉਸਦੇ ਦੁੱਖ ਦਾ ਕਾਰਨ ਸੀ। ਇਸ ਤਰ੍ਹਾਂ ਦੀ ਭਾਵਨਾ ਦਾ ਅਹਿਸਾਸ ਕਰਨਾ ਵੀ ਗੁਰਪ੍ਰਸਾਦਿ ਹੈ। ਜਿਹੜਾ ਤੁਹਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਵੇਗਾ। ਇਸ ਕਾਰਨ ਜਿਹੜੀ ਵੀ ਚੀਜ਼ ਤੁਹਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਂਦੀ ਹੈ, ਉਹ ਅਨਾਦਿ ਬਖ਼ਸ਼ਿਸ਼ ਮੰਨੀ ਜਾਂਦੀ ਹੈ। ਇਸ ਤਰ੍ਹਾਂ ਉਸਨੇ ਸ਼ਰੇਆਮ ਆਪਣੇ ਆਪ ਨੂੰ ਭੰਡਿਆ ਅਤੇ ਆਪਣੇ ਸਾਰੇ ਪਾਪਾਂ ਨੂੰ ਖੁਲ੍ਹੇ ਤੌਰ ’ਤੇ ਕਬੂਲਿਆ। ਉਸਨੇ ਲੋਕਾਂ ਨੂੰ ਉਸ ਕੋਲੋਂ ਸਬਕ ਸਿੱਖਣ ਨੂੰ ਕਿਹਾ ਤੇ ਅਜਿਹੇ ਕੰਮਾਂ ਤੋਂ ਵਰਜਿਆ ਜੋ ਉਸਨੇ ਕੀਤੇ ਸਨ। ਉਹ ਚਾਹੁੰਦਾ ਸੀ ਕਿ ਉਸਦੇ ਲੋਕ ਉਸਦੀਆਂ ਗ਼ਲਤ ਗੱਲਾਂ ਤੋਂ ਸਬਕ ਸਿੱਖਣ।

ਇਤਿਹਾਸ ਵਿੱਚ ਇਥੇ ਇੱਕ ਹੋਰ ਮਹਾਨ ਰਾਜੇ ਸਿਕੰਦਰ ਦੀ ਉਦਾਹਰਣ ਆਉਂਦੀ ਹੈ ਜਿਸਨੂੰ ਸੰਸਾਰ ਜਿੱਤਣ ਦੀ ਲਾਲਸਾ ਸੀ। ਪਰ ਦੇਖੋ ਉਸ ਨਾਲ ਕੀ ਵਾਪਰਿਆ। ਜਦ ਉਹ ਭਾਰਤ ਤੋਂ ਵਾਪਸ ਆਪਣੇ ਦੇਸ਼ ਜਾ ਰਿਹਾ ਸੀ, ਉਹ ਬਿਮਾਰ ਹੋ ਗਿਆ ਅਤੇ ਕੁਝ ਹਫ਼ਤਿਆਂ ਦਾ ਸਮਾਂ ਵੀ ਮੌਤ ਤੋਂ ਪਹਿਲਾਂ ਆਪਣੀ ਮਾਂ ਨੂੰ ਦੇਖਣ ਲਈ ਖ਼ਰੀਦ ਨਾ ਸਕਿਆ। ਇਥੋਂ ਤਕ ਕਿ ਉਸਨੇ ਆਪਣੀ ਸਲਤਨਤ ਦਾ ਅੱਧਾ ਹਿੱਸਾ ਦੇਣ ਦੀ ਪੇਸ਼ਕਸ਼ ਕੀਤੀ, ਜਿਹੜਾ ਉਸਨੂੰ ਇੱਕ ਆਖ਼ਰੀ ਵਾਰ ਮਾਂ ਦੇ ਦਰਸ਼ਨ ਕਰਨ ਤੱਕ ਜਿੳਂੂਦਾ ਰੱਖ ਸਕਦਾ। ਪਰ ਸਾਰੀ ਦੁਨੀਆਂ ਦੀ ਦੌਲਤ ਉਸਦੀ ਸਹਾਇਤਾ ਨਾ ਕਰ ਸਕੀ।

ਸ਼ਕਤੀਸ਼ਾਲੀ ਰਾਜਾ ਹਿਟਲਰ ਵੀ ਆਪਣੇ ਪਾਪਾਂ ਨਾਲ ਇਸ ਤਰ੍ਹਾਂ ਸੰਤਾਪਿਆ ਗਿਆ ਕਿ ਉਸਨੇ ਮਾਨਸਿਕ ਯਾਤਨਾ ਤੋਂ ਬਚਣ ਲਈ ਖ਼ੁਦਕੁਸ਼ੀ ਕਰ ਲਈ। ਕੇਵਲ ਉਹ ਰਾਜੇ ਸੁਖੀ ਜ਼ਿੰਦਗੀ ਜੀਵਨ ਦੇ ਯੋਗ ਹੋਏ ਜਿਨ੍ਹਾਂ ਨੂੰ ਗੁਰਪ੍ਰਸਾਦਿ ਦੇ ਨਾਮ ਦੀ ਬਖ਼ਸ਼ਿਸ਼ ਸੀ ਜਿਸ ਤਰ੍ਹਾਂ ਰਾਜਾ ਜਨਕ ਬ੍ਰਹਮ ਗਿਆਨੀ ਸੀ। ਮਨੁੱਖ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ। ਇੱਛਾਵਾਂ ਕਦੀ ਖ਼ਤਮ ਨਹੀਂ ਹੁੰਦੀਆਂ। ਇੱਛਾਵਾਂ ਮਾਇਆ ਦੀ ਰਜੋ ਬਿਰਤੀ ਦਾ ਹਿੱਸਾ ਹਨ ਅਤੇ ਤੁਹਾਡੇ ਹਿਰਦੇ ਵਿੱਚ ਕਦੇ ਵੀ ਸੰਤੁਸ਼ਟੀ ਪੈਦਾ ਕਰਨ ਦੇ ਯੋਗ ਨਹੀਂ ਹੁੰਦੀਆਂ। ਅੱਜ ਦੀ ਦੁਨੀਆਂ ਵਿੱਚ ਭੀ, ਖ਼ਾਸ ਤੌਰ ’ਤੇ ਹਿੰਦੁਸਤਾਨ ਵਿੱਚ ਰਿਸ਼ਵਤਖ਼ੋਰੀ, ਬੇਈਮਾਨੀ, ਧੋਖੇਬਾਜ਼ੀ ਅਤੇ ਹੋਰ ਅਸੱਤ ਕਰਮਾਂ ਰਾਹੀਂ ਦੌਲਤ ਕਮਾਉਣ ਦਾ ਬੋਲਬਾਲਾ ਹੈ। ਸਾਰੀ ਦੁਨੀਆਂ ਵਿੱਚ ਹਰ ਸਾਲ ਕਈ ਅਰਬਾਂ ਡਾਲਰਾਂ ਦਾ ਧੋਖਾ ਕੀਤਾ ਜਾਂਦਾ ਹੈ। ਇਸ ਧੋਖੇ ਦਾ ਬੁਰਾ ਪ੍ਰਭਾਵ ਸਾਰੀ ਦੁਨੀਆਂ ਦੇ ਆਮ ਆਦਮੀ ਦੀ ਜ਼ਿੰਦਗੀ ’ਤੇ ਪੈਂਦਾ ਹੈ। ਅੱਜ ਦੇ ਦੌਰ ਵਿੱਚ (ਖ਼ਾਸ ਕਰਕੇ ੨੦੦੯-੨੦੧੦ ਵਿੱਚ) ਸਾਰੇ ਵਿਸ਼ਵ ਦੀ ਮਾਲੀ ਹਾਲਤ ਦੇ ਵਿਗੜਨ ਦਾ ਇਹ ਹੀ ਕਾਰਨ ਹੈ। ਇਸ ਧੋਖੇਬਾਜ਼ੀ ਅਤੇ ਚੋਰ-ਬਾਜ਼ਾਰੀ ਦੇ ਕਾਰਨ ਹੀ ਅੱਜ ਸਾਰੀ ਦੁਨੀਆਂ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਇਸ ਤਰ੍ਹਾਂ ਧੋਖੇਬਾਜ਼ਾਂ ਦੇ ਗੁਨਾਹ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਐਸੇ ਧੋਖੇਬਾਜ਼ ਲੋਕ ਇਨ੍ਹਾਂ ਸਾਰੇ ਲੋਕਾਂ ਦੇ ਗੁਨਾਹਗਾਰ ਬਣਨ ਦਾ ਕਰਮ ਕਰਦੇ ਹਨ ਅਤੇ ਆਪਣੇ ਪ੍ਰਾਲਬਧ ਅਤੇ ਮੁਕੱਦਰ ਨੂੰ ਅਜਿਹਾ ਬਣਾ ਲੈਂਦੇ ਹਨ ਜਿਸਦਾ ਭੁਗਤਾਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਤੇ ਅਗਲੇ ਜਨਮਾਂ ਵਿੱਚ ਕਰਨਾ ਪੈਂਦਾ ਹੈ। ਕਰਮ ਦਾ ਕਾਨੂੰਨ ਅਟੱਲ ਦਰਗਾਹੀ ਹੁਕਮ ਹੈ ਅਤੇ ਇਹ ਦਰਗਾਹੀ ਕਾਨੂੰਨ ਹਰ ਕਿਸੇ ’ਤੇ ਲਾਗੂ ਹੁੰਦਾ ਹੈ। ਕੋਈ ਭੀ ਇਸ ਦਰਗਾਹੀ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦਾ ਹੈ। ਇਨਸਾਨ ਦੇ ਆਪਣੇ ਦੁੱਖਾਂ ਦਾ ਕਾਰਨ ਕੇਵਲ ਅਤੇ ਕੇਵਲ ਉਸਦੇ ਆਪਣੇ ਕਰਮ ਹੀ ਹਨ। ਚੰਗੇ ਕਰਮ – ਸੱਤ ਕਰਮ – ਸੱਤੋ ਬਿਰਤੀ ਅਧੀਨ ਕੀਤੇ ਕਰਮ ਜੀਵਨ ਨੂੰ ਸੁਖੀ ਅਤੇ ਸੁੰਦਰ ਬਣਾਉਂਦੇ ਹਨ, ਬੰਦੇ ਨੂੰ ਗੁਰਪ੍ਰਸਾਦਿ ਦਾ ਹੱਕਦਾਰ ਬਣਾਉਂਦੇ ਹਨ ਅਤੇ ਪਰਮਾਤਮਾ ਦੀ ਬਖ਼ਸ਼ਿਸ਼ ਦੇ ਨੇੜੇ ਲੈ ਕੇ ਜਾਂਦੇ ਹਨ ਅਤੇ ਆਉਣ ਵਾਲਾ ਸਮਾਂ ਬਹੁਤ ਸੁੰਦਰ ਬਣਾਉਂਦੇ ਹਨ। ਮਾੜੇ ਕਰਮ – ਅਸੱਤ ਕਰਮ – ਰਜੋ ਅਤੇ ਤਮੋ ਬਿਰਤੀ ਅਧੀਨ ਕੀਤੇ ਕਰਮ ਬੰਦੇ ਨੂੰ ਪਾਪੀ ਅਤੇ ਕੁਕਰਮੀ ਬਣਾ ਕੇ ਮਾਇਆ ਦਾ ਗ਼ੁਲਾਮ ਬਣਾ ਦਿੰਦੇ ਹਨ ਅਤੇ ਆਉਣ ਵਾਲਾ ਸਮਾਂ ਦੁੱਖਾਂ-ਕਲੇਸ਼ਾਂ ਨਾਲ ਭਰਪੂਰ ਕਰ ਦਿੰਦੇ ਹਨ।

ਇਹ ਮਨੁੱਖ ਦਾ ਬਹੁਤ ਹੀ ਵਚਿੱਤਰ ਵਿਹਾਰ ਹੈ ਕਿ ਉਹ ਹਮੇਸ਼ਾਂ ਹੋਰ ਅਤੇ ਹੋਰ ਚਾਹੁੰਦਾ ਹੈ ਅਤੇ ਜੋ ਉਸ ਕੋਲ ਹੁੰਦਾ ਹੈ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ। ਇੱਛਾਵਾਂ ਸਾਡੀ ਅਤ੍ਰਿਪਤੀ ਦੀ ਜੜ੍ਹ ਹਨ। ਇੱਕ ਇੱਛਾ ਦੂਸਰੀ ਨੂੰ ਜਨਮ ਦਿੰਦੀ ਹੈ ਅਤੇ ਜਦ ਇੱਛਾ ਪੂਰੀ ਹੋ ਜਾਂਦੀ ਹੈ ਤਦ ਅਸੀਂ ਅਸਥਾਈ ਖ਼ੁਸ਼ੀ ਪ੍ਰਾਪਤ ਕਰਦੇ ਹਾਂ। ਜਦ ਇੱਛਾ ਪੂਰੀ ਨਹੀਂ ਹੁੰਦੀ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਜਦ ਅਜਿਹੀਆਂ ਨਿਰਾਸ਼ਤਾਵਾਂ ਲੰਮੇ ਸਮੇਂ ਵਿੱਚ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ ਅਸੀਂ ਮਾਨਸਿਕ ਅਸਥਿਰਤਾ ਵਿੱਚ ਚਲੇ ਜਾਂਦੇ ਹਾਂ ਅਤੇ ਹਰ ਤਰ੍ਹਾਂ ਦੇ ਮਾਨਸਿਕ ਰੋਗਾਂ ਅਤੇ ਸਰੀਰਿਕ ਰੋਗਾਂ ਵਿੱਚ ਗ੍ਰਸੇ ਜਾਂਦੇ ਹਾਂ। ਇੱਛਾਵਾਂ ਸਾਡੇ ਦੁੱਖਾਂ ਦਾ ਮੂਲ ਕਾਰਨ ਹਨ। ਇੱਛਾਵਾਂ ਦਾ ਸਮੁੰਦਰ ਸਾਡੇ ਅੰਦਰ ਠਾਠਾਂ ਮਾਰਦਾ ਹੈ ਅਤੇ ਸਾਨੂੰ ਦੁੱਖਾਂ ਦੇ ਸਾਗਰ ਵਿਚ ਡੁਬੋ ਦਿੰਦਾ ਹੈ। ਸਾਰੀ ਜ਼ਿੰਦਗੀ ਇੱਛਾਵਾਂ ਦੇ ਸਮੁੰਦਰ ਵਿਚ ਗੋਤੇ ਖਾਂਦਿਆਂ ਤੇ ਦੁੱਖਾਂ ਨੂੰ ਇਕੱਠੇ ਕਰਦਿਆਂ ਨਿਕਲ ਜਾਂਦੀ ਹੈ, ਅੰਤ ਸਮੇਂ ਤੱਕ ਕੁਛ ਹਾਸਿਲ ਨਹੀਂ ਹੁੰਦਾ। ਮਰ ਕੇ ਫਿਰ ਜੂਨੀ ਵਿਚ ਭਟਕਣਾ ਪੈਂਦਾ ਹੈ।

ਇੱਛਾਵਾਂ ਦਾ ਮੂਲ ਕਾਰਣ ਹੈ ਮਨ ਦੀ ਅਸੰਤੁਸ਼ਟਤਾ। ਇਸ ਲਈ ਕੇਵਲ ਇੱਕ ਰਸਤਾ ਹੈ ਜਿਸ ਨਾਲ ਅਸੀਂ ਇੱਛਾਵਾਂ ’ਤੇ ਜਿੱਤ ਪਾ ਸਕਦੇ ਹਾਂ ਅਤੇ ਉਹ ਹੈ ਸੱਤ ਸੰਤੋਖ ਦੀ ਪ੍ਰਾਪਤੀ। ਹਾਂ, ਜਦ ਸਾਡਾ ਮਨ ਅਤੇ ਰੂਹ ਸੱਤ ਸੰਤੋਖ ਵਿੱਚ ਚਲੇ ਜਾਂਦੇ ਹਨ ਤਦ ਅਜਿਹਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ਜਦ ਸਾਡੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ਇਸੇ ਲਈ ਹੀ ਸੱਤ ਸੰਤੋਖ ਦੀ ਦਸ਼ਾ ਨੂੰ ਇਲਾਹੀ ਗੁਣ ਕਿਹਾ ਜਾਂਦਾ ਹੈ। ਸੱਤ ਸੰਤੋਖ ਇਕ ਉਹ ਮਹਾਨ ਇਲਾਹੀ ਸ਼ਕਤੀ ਹੈ ਜਿਸਦੀ ਪ੍ਰਾਪਤੀ ਨਾਲ ਦਰਗਾਹ ਦਾ ਦੁਆਰ ਖੁਲ੍ਹ ਜਾਂਦਾ ਹੈ। ਮਨ ਉਪਰ ਜਿੱਤ ਪ੍ਰਾਪਤ ਕਰਨ ਦਾ ਲਾਜ਼ਮੀ ਦੈਵੀ ਗੁਣ ਹੈ ਸੱਤ ਸੰਤੋਖ ਜੋ ਤੁਹਾਡੇ ਮਨ ਨੂੰ ਪੂਰਨ ਸ਼ਾਂਤੀ ਵਿੱਚ ਲੈ ਜਾਂਦਾ ਹੈ ਅਤੇ ਅਕਾਲ ਪੁਰਖ ਨੂੰ ਵੀ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋਣ ’ਤੇ ਮਜਬੂਰ ਕਰ ਦਿੰਦਾ ਹੈ। ਇਹ ਸੱਤ ਸੰਤੋਖ ਦੀ ਮਹਾਨ ਇਲਾਹੀ ਸ਼ਕਤੀ ਤੁਹਾਡੇ ਅੰਦਰ ਕਿਵੇਂ ਆਵੇਗੀ? ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਦਾ ਗੁਰਪ੍ਰਸਾਦਿ ਹੀ ਤੁਹਾਡੇ ਹਿਰਦੇ ਅੰਦਰ ਸੱਤ ਸੰਤੋਖ ਦੀ ਇਸ ਮਹਾਨ ਇਲਾਹੀ ਸ਼ਕਤੀ ਨੂੰ ਪ੍ਰਗਟ ਕਰ ਸਕਦਾ ਹੈ। ਉਹ ਵਿਅਕਤੀ ਜੋ ਮਨ ਅਤੇ ਰੂਹ ਦੀ ਇਸ ਦਸ਼ਾ ਵਿੱਚ (ਸੱਤ ਸੰਤੋਖ) ਪਹੁੰਚਦੇ ਹਨ ਉਹ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ।

ਹਰੇਕ ਦੀ ਕਿਸਮਤ ਅਦੁੱਤੀ ਹੁੰਦੀ ਹੈ ਜਿਹੜੀ ਹਰ ਇੱਕ ਦੀ ਬੰਦਗੀ ਨੂੰ ਵੀ ਅਦੁੱਤੀ ਬਣਾਉਂਦੀ ਹੈ। ਇਹ ਹਰ ਇੱਕ ਦੇ ਭਾਗ ਨੂੰ ਵੀ ਅਦੁੱਤੀ ਬਣਾਉਂਦੀ ਹੈ। ਸਾਡੇ ਸਾਰਿਆਂ ਵਿੱਚੋਂ ਹਰੇਕ ਨੇ ਇੱਕ ਦਿਨ ਪਰਮ ਧਾਮ ਪਹੁੰਚਣਾ ਹੈ, ਭਾਵ ਕਿ ਹਰੇਕ ਨੇ ਇੱਕ ਦਿਨ ਵਾਪਸ ਆਪਣੇ ਮੂਲ ਵੱਲ ਪਰਤਣਾ ਹੈ। ਇਹ ਮੂਲ ਹੈ ਇੱਕ ਓਅੰਕਾਰ ਸਤਿਨਾਮ ਤਾਂ ਹੀ ਇਸ ਨੂੰ ਬੀਜ-ਮੰਤਰ ਕਿਹਾ ਜਾਂਦਾ ਹੈ। ਸਾਡੇ ਵਿੱਚੋਂ ਹਰ ਇੱਕ ਨੇ ਆਪਣੇ ਇਸ ਮੂਲ ਵੱਲ ਵਾਪਸ ਪਰਤਣਾ ਹੈ। ਜਦੋਂ ਤੁਹਾਡੀ ਰੂਹ ਪੰਜ ਭੂਤਕ ਦੇਹੀ ਨੂੰ ਛੱਡ ਕੇ ਜਾਵੇਗੀ ਤਾਂ ਕੋਈ ਵੀ ਸੰਸਾਰਿਕ ਸਾਮਗਰੀ ਤੁਹਾਡੇ ਨਾਲ ਨਹੀਂ ਜਾਵੇਗੀ। ਇਹ ਤੁਹਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ, ਭਾਵ ਤੁਹਾਡਾ ਸਰੀਰ ਕੁਦਰਤ ਦੇ ਪੰਜ ਮੂਲ ਤੱਤਾਂ ਤੋਂ ਬਣਿਆ ਹੈ। ਇਹ ਹਨ¸ਅਸਮਾਨ, ਹਵਾ, ਪਾਣੀ, ਧਰਤੀ ਅਤੇ ਅੱਗ। ਇਨ੍ਹਾਂ ਪੰਜਾਂ ਤੱਤਾਂ ਦਾ ਇਕ ਦੂਜੇ ਨਾਲ ਕੋਈ ਮੇਲ ਨਹੀਂ ਹੈ, ਭਾਵ ਹਵਾ ਤੇ ਅੱਗ ਦਾ ਇਕ ਦੂਜੇ ਨਾਲ ਕੋਈ ਮੇਲ ਨਹੀਂ ਹੈ, ਹਵਾ ਨਾਲ ਅੱਗ ਹੋਰ ਮੱਚਦੀ ਹੈ, ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ, ਪਾਣੀ ਨਾਲ ਅੱਗ ਬੁਝਦੀ ਹੈ, ਜਿੱਥੇ ਅਕਾਸ਼ ਹੈ (ਅਕਾਸ਼ ਤੋਂ ਭਾਵ ਹੈ ਖ਼ਾਲੀ ਅਸਥਾਨ) ਉੱਥੇ ਧਰਤੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਨਾਲ ਇਨ੍ਹਾਂ ਪੰਜ ਤੱਤਾਂ ਦਾ ਇਕ ਦੂਜੇ ਨਾਲ ਕੋਈ ਮੇਲ ਨਹੀਂ ਹੈ। ਪਰ ਪਰਮਾਤਮਾ ਦੇ ਹੁਕਮ ਨੂੰ ਵੇਖੋ ਜਿਹੜਾ ਇੰਨਾ ਸ਼ਕਤੀਸ਼ਾਲੀ ਅਤੇ ਮਹਾਨ ਹੈ ਕਿ ਜਿਸ ਨਾਲ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਹ ਪੰਜ ਪਰਸਪਰ ਵਿਰੋਧੀ ਤੱਤਾਂ ਨੂੰ ਆਪਣੀ ਜੋਤ ਨਾਲ ਜ਼ਿੰਦਗੀ ਦੇ ਕੇ ਇਕੱਠਾ ਕਰ ਦਿੱਤਾ ਹੈ। ਇਹ ਜੀਵਨ ਕੁਝ ਨਹੀਂ, ਕੇਵਲ ਅਕਾਲ ਪੁਰਖ ਦੀ ਜੋਤ ਹੈ ਜੋ ਪੰਜ ਨਾ ਮਿਲਣ ਯੋਗ ਤੱਤਾਂ ਨੂੰ ਇਕੱਠਿਆਂ ਰੱਖਦੀ ਹੈ ਅਤੇ ਜਦੋਂ ਵਾਪਸ ਲੈ ਜਾਂਦੀ ਹੈ, ਸਰੀਰ ਮਰ ਜਾਂਦਾ ਹੈ ਅਤੇ ਵਾਪਸ ਪੰਜ ਤੱਤਾਂ ਵਿੱਚ ਚਲਾ ਜਾਂਦਾ ਹੈ।

ਸਾਡੀ ਅਦੁੱਤੀ ਕਿਸਮਤ ਸਾਡੀ ਆਪਣੀ ਕਰਨੀ ਦਾ ਨਤੀਜਾ ਹੈ, ਜੋ ਸਾਡੀ ਭਵਿੱਖੀ ਕਿਸਮਤ ਦਾ ਫ਼ੈਸਲਾ ਕਰਦੀ ਹੈ। ਅਸੀਂ ਉਹ ਹੀ ਵੱਢਦੇ ਹਾਂ ਜੋ ਬੀਜਿਆ ਸੀ ਆਪੇ ਬੀਜਿ ਆਪੇ ਹੀ ਖਾਹੁ ” (ਜਪੁਜੀ)। ਇਸ ਤਰ੍ਹਾਂ ਆਪਣੀ ਕਿਸਮਤ ਅਸੀਂ ਆਪ ਹੀ ਤਹਿ ਕਰਦੇ ਹਾਂ। ਜੋ ਵੀ ਅਸੀਂ ਕਰਦੇ ਹਾਂ ਸੱਚ ਦੀ ਤੱਕੜੀ ’ਤੇ ਤੋਲਿਆ ਜਾਂਦਾ ਹੈ। ਇਹਨਾਂ ਦੈਵੀ ਕਾਨੂੰਨਾਂ ਅਧੀਨ ਸਾਡੀ ਕਰਨੀ ਅਨੁਸਾਰ ਸਾਡੀ ਕਿਸਮਤ ਬਣਦੀ ਹੈ ਅਤੇ ਬਾਅਦ ਵਿੱਚ ਇਸੇ ਜੀਵਨ ਜਾਂ ਅਗਲੇ ਜੀਵਨ ਅਤੇ ਆਉਣ ਵਾਲੇ ਹੋਰ ਜਨਮਾਂ ਵਿੱਚ ਅਸੀਂ ਆਪਣੇ ਕਰਮਾਂ ਅਨੁਸਾਰ ਕਿਸਮਤ ਦੇ ਰੂਪ ਵਿੱਚ ਫਲ ਪ੍ਰਾਪਤ ਕਰਦੇ ਹਾਂ। ਪਰਿਵਾਰਿਕ ਰਿਸ਼ਤੇ ਅਤੇ ਆਲੇ-ਦੁਆਲੇ ਦੇ ਰਿਸ਼ਤੇ ਸਾਡੀ ਕਿਸਮਤ ਦੇ ਹਿੱਸੇ ਵਜੋਂ ਬਣਦੇ ਹਨ।

ਜਦ ਸਾਡੀ ਰੂਹ ਇਸ ਸਰੀਰ ਨੂੰ ਛੱਡਦੀ ਹੈ, ਤਾਂ ਕੁਝ ਵੀ ਸਾਡੇ ਨਾਲ ਨਹੀਂ ਜਾਂਦਾ ਇਸ ਤੋਂ ਭਾਵ ਹੈ ਕਿ ਮਾਇਆ ਦਾ ਕੋਈ ਵੀ ਹਿੱਸਾ ਸਾਡੇ ਨਾਲ ਨਹੀਂ ਜਾਂਦਾ। ਹਰੇਕ ਚੀਜ਼ ਜੋ ਸੰਸਾਰਿਕ ਅੱਖਾਂ ਨਾਲ ਵੇਖੀ ਜਾ ਸਕਦੀ ਹੈ, ਸਾਡੇ ਰਿਸ਼ਤੇ ਅਤੇ ਸੰਸਾਰਿਕ ਚੀਜ਼ਾਂ ਦੇ ਸਮੇਤ ਮਾਇਆ ਦਾ ਇੱਕ ਹਿੱਸਾ ਹੈ। ਕੇਵਲ ਨਾਮ ਅਤੇ ਨਾਮ ਦੀ ਕਮਾਈ ਸਾਡੇ ਨਾਲ ਜਾਂਦੀ ਹੈ, ਕਿਉਂਕਿ ਨਾਮ ਨਾਲ ਅਸੀਂ ਆਪਣੇ ਸਾਰੇ ਪਾਪ ਧੋ ਸਕਦੇ ਹਾਂ ਅਤੇ ਆਪਣੀ ਰੂਹ ਨੂੰ ਭਾਰ-ਰਹਿਤ, ਸਾਫ਼ ਅਤੇ ਸ਼ੁੱਧ ਬਣਾ ਸਕਦੇ ਹਾਂ। ਇਸ ਲਈ ਨਾਮ ਦੀ ਕਮਾਈ ਨਾਲ ਪਾਪਾਂ ਦਾ ਭਾਰ ਮੁਕਤ ਹੋ ਜਾਂਦਾ ਹੈ। ਇਹ ਸਾਡੀ ਰੂਹ ਨੂੰ ਸ਼ੁੱਧ ਅਤੇ ਪਵਿੱਤਰ ਬਣਾ ਦਿੰਦਾ ਹੈ ਅਤੇ ਇਹ ਸ਼ੁੱਧਤਾ ਨਾਮ ਦੀ ਕਮਾਈ ਦੇ ਨਤੀਜੇ ਵਜੋਂ ਤੁਹਾਡੇ ਹਿਰਦੇ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦੇਂਦੀ ਹੈ। ਕੇਵਲ ਇਹ ਸੱਤ ਦੀ ਕਮਾਈ ਹੀ ਤੁਹਾਡੇ ਨਾਲ ਜਾਵੇਗੀ ਅਤੇ ਤੁਹਾਡੀ ਭਵਿੱਖੀ ਕਿਸਮਤ ਨੂੰ ਬਹੁਤ ਹੀ ਸੁਖੀ ਅਤੇ ਸੁੰਦਰ ਬਨਾਉਣ ਵਿੱਚ ਸਹਾਇਕ ਸਿੱਧ ਹੋਵੇਗੀ।

ਜੇਕਰ ਅਸੀਂ ਬੜੇ ਭਾਗਸ਼ਾਲੀ ਹਾਂ ਅਤੇ ਗੁਰਮੁੱਖ ਬਣ ਕੇ ਕਾਫ਼ੀ ਨਾਮ ਧਨ ਇਕੱਠਾ ਕਰ ਲਿਆ ਹੈ, ਤਦ ਤੇ ਕੇਵਲ ਤਦ ਹੀ ਅਸੀਂ ਇਸ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਪਾਉਣ ਦੇ ਯੋਗ ਹੋ ਸਕਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਸਦਾ ਲਈ ਸੱਚਖੰਡ ਵਿੱਚ ਰਹਿ ਸਕਦੇ ਹਾਂ ਅਤੇ ਅਨਾਦਿ ਪਰਮ ਅਨੰਦ ਮਾਣਾਂਗੇ। ਇਥੇ ਇਹ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਗੁਰਮੁੱਖ ਕਿਸੇ ਵਿਅਕਤੀ ਜਾਂ ਰੂਹ ਦੀ ਬੜੀ ਉੱਚੀ ਰੂਹਾਨੀ ਅਵਸਥਾ ਹੈ। ਉਹ ਜਿਸਨੇ ਪੂਰੀ ਤਰ੍ਹਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਜਾਣ ਲਿਆ ਹੈ ਅਤੇ ਉਸ ਵਿਚ ਅਭੇਦ ਹੋ ਗਿਆ ਹੈ ਅਤੇ ਸਦਾ ਸਦਾ ਲਈ ਅਕਾਲ ਪੁਰਖ ਵਿੱਚ ਲੀਨ ਹੋ ਗਿਆ ਹੈ, ਉਹ ਹੀ ਗੁਰਮੁੱਖ ਹੈ। ਗੁਰਮੁੱਖ ਉਹ ਹੈ ਜੋ ਸੱਚਖੰਡ ਵਿੱਚ ਰਹਿੰਦਾ ਹੈ। ਗੁਰਮੁੱਖ ਉਹ ਹੈ ਜਿਸਦੇ ਹਿਰਦੇ ਵਿਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੈ। ਗੁਰਮੁੱਖ ਉਹ ਹੈ ਜੋ ਪਰਮ ਪਦ ਦੀ ਪ੍ਰਾਪਤੀ ਕਰ ਚੁੱਕਾ ਹੈ। ਗੁਰਮੁੱਖ ਉਹ ਹੈ ਜੋ ਪੂਰਨ ਬ੍ਰਹਮ ਗਿਆਨੀ ਹੈ। ਗੁਰਮੁੱਖ ਉਹ ਹੈ ਜੋ ਪੂਰਨ ਸੰਤ ਹੈ। ਗੁਰਮੁੱਖ ਉਹ ਹੈ ਜੋ ਪੂਰਨ ਖ਼ਾਲਸਾ ਹੈ।

ਛੂਟਤ ਨਹੀ ਕੋਟਿ ਲਖ ਬਾਹੀ

ਨਾਮੁ ਜਪਤ ਤਹ ਪਾਰਿ ਪਰਾਹੀ

ਅਨਿਕ ਬਿਘਨ ਜਹ ਆਇ ਸੰਘਾਰੈ

ਹਰਿ ਕਾ ਨਾਮੁ ਤਤਕਾਲ ਉਧਾਰੈ

ਅਨਿਕ ਜੋਨਿ ਜਨਮੈ ਮਰਿ ਜਾਮ

ਨਾਮੁ ਜਪਤ ਪਾਵੈ ਬਿਸ੍ਰਾਮ

ਹਉ ਮੈਲਾ ਮਲੁ ਕਬਹੁ ਨ ਧੋਵੈ

ਹਰਿ ਕਾ ਨਾਮੁ ਕੋਟਿ ਪਾਪ ਖੋਵੈ

ਐਸਾ ਨਾਮੁ ਜਪਹੁ ਮਨ ਰੰਗਿ

ਨਾਨਕ ਪਾਈਐ ਸਾਧ ਕੈ ਸੰਗਿ

ਇਥੇ ਇੱਕ ਅਜਿਹਾ ਸਮਾਂ ਆਵੇਗਾ ਜਦ ਤੁਸੀਂ ਲੱਖਾਂ ਮਦਦਗਾਰ ਹੱਥਾਂ ਦੁਆਰਾ ਵੀ ਬਚਾਏ ਜਾ ਸਕਣ ਦੇ ਯੋਗ ਨਹੀਂ ਹੋਵੋਗੇ। ਸਾਡੇ ਵਿੱਚੋਂ ਬਹੁਤ ਸਾਰੇ ਰੋਜ਼ਾਨਾ ਜੀਵਨ ਵਿੱਚ ਇਸਦਾ ਅਨੁਭਵ ਕਰਦੇ ਹਨ, ਕਿ ਜਦ ਮੁਸ਼ਕਿਲ ਸਾਡੇ ਰਸਤੇ ਵਿੱਚ ਆਉਂਦੀ ਹੈ ਇਥੇ ਸਾਡੇ ਰਿਸ਼ਤੇਦਾਰ ਅਤੇ ਮਿੱਤਰ ਸਾਨੂੰ ਮੁਸ਼ਕਿਲ ਹਾਲਤਾਂ ਵਿੱਚੋਂ ਬਚਾਉਣ ਲਈ ਆਉਂਦੇ ਹਨ। ਪਰ ਜਦ ਸਾਡੀ ਰੂਹ ਭੌਤਿਕ ਸਰੀਰ ਨੂੰ ਤਿਆਗਦੀ ਹੈ ਤਦ ਭਾਵੇਂ ਲੱਖਾਂ ਹੱਥ ਸਾਡੀ ਮਦਦ ਲਈ ਹੋਣ, ਉਹ ਇਸ ਦੇ ਯੋਗ ਨਹੀਂ ਹੋਣਗੇ ਕਿ ਉਹ ਸਾਡੀ ਕੋਈ ਸਹਾਇਤਾ ਕਰ ਸਕਣ। ਭਾਵ ਇਹ ਹੈ ਕਿ ਇਸ ਧਰਤੀ ’ਤੇ ਅਸੀਂ ਭਾਵੇਂ ਜਿਤਨੇ ਭੀ ਲਾਮ ਲਸ਼ਕਰ ਦੇ ਮਾਲਿਕ ਹੋਈਏ, ਅੰਤ ਸਮੇਂ ਕੋਈ ਭੀ ਸਾਡੀ ਸਹਾਇਤਾ ਨਹੀਂ ਕਰ ਸਕਦਾ ਜਿਸਦਾ ਪ੍ਰਮਾਣ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਬਾਰ-ਬਾਰ ਦੇਖਦੇ ਹਾਂ। ਅੰਤ ਵੇਲੇ, ਕੇਵਲ ਨਾਮ ਦੀ ਕਮਾਈ ਹੀ ਸਾਡੀ ਸਹਾਇਕ ਸਿੱਧ ਹੋਵੇਗੀ। ਜਦ ਅਸੀਂ ਇਸ ਮਾਇਆ ਦੇ ਰੂਪ ਸੰਸਾਰ ਨੂੰ ਛੱਡਦੇ ਹਾਂ ਤਾਂ ਕੇਵਲ ਨਾਮ ਵਿੱਚ ਹੀ ਸਾਨੂੰ ਬਚਾਉਣ ਦੀ ਸ਼ਕਤੀ ਹੈ। ਨਾਮ ਦੀ ਬੇਅੰਤ ਸ਼ਕਤੀ ਹੀ ਸਾਡੀ ਅਗਵਾਈ ਕਰੇਗੀ ਅਤੇ ਸਾਨੂੰ ਸਹੀ ਮੰਜ਼ਿਲ ’ਤੇ ਲੈ ਕੇ ਜਾਣ ਦੇ ਯੋਗ ਹੋਵੇਗੀ।

ਨਾਮ ਕੇਵਲ ਕੁਝ ਸ਼ਬਦ ਨਹੀਂ ਹਨ, ਜਾਂ ਸਿਰਫ਼ ਗੁਰਬਾਣੀ ਦਾ ਕੋਈ ਸ਼ਬਦ ਨਹੀਂ ਹੈ। ਜਦ ਅਸੀਂ ਕਹਿੰਦੇ ਹਾਂ ਨਾਮ ਤਾਂ ਇਸ ਦਾ ਅਰਥ ਹੈ ਨਿਰਗੁਣ ਸਰੂਪ, ਪੂਰਨ ਜੋਤ, ਅਕਾਲ ਪੁਰਖ ਦਾ ਪ੍ਰਕਾਸ਼, ਜੋ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਕੇ ਇਸ ਨੂੰ ਅਕਾਲ ਪੁਰਖ ਦੇ ਪ੍ਰਗਟ ਹੋਣ ਦਾ ਸਥਾਨ ਬਣਾਉਂਦਾ ਹੈ। ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ ਜੋ ਸਾਡੀ ਸੂਖਸ਼ਮ ਦੇਹੀ ਨੂੰ ਕੰਚਨ ਦੇਹੀ ਵਿੱਚ ਪਰਵਰਤਿਤ ਕਰ ਦੇਂਦਾ ਹੈ। ਅਸੀਂ ਸ਼ੁੱਧ ਹਸਤੀ ਬਣ ਜਾਂਦੇ ਹਾਂ ਅਤੇ ਪਾਪਾਂ ਦੀ ਕਾਲਖ ਤੋਂ ਰਹਿਤ ਹੋ ਜਾਂਦੇ ਹਾਂ, ਆਪਣੇ ਸਾਰੇ ਜਨਮ ਜਨਮਾਂਤਰਾਂ ਦੇ ਪਾਪਾਂ ਦੇ ਬੋਝ ਤੋਂ ਆਜ਼ਾਦ ਹੋ ਜਾਂਦੇ ਹਾਂ। ਸਾਡੀ ਕੰਚਨ ਦੇਹੀ ਸਾਨੂੰ ਆਪਣੇ ਮੂਲ ਵੱਲ ਪਰਤਣ ਵਿੱਚ ਸਹਾਇਕ ਸਿੱਧ ਹੁੰਦੀ ਹੈ ਅਤੇ ਸਾਨੂੰ ਸਾਡੇ ਮੂਲ ਅਕਾਲ ਪੁਰਖ ਵਿੱਚ ਅਭੇਦ ਹੋ ਕੇ ਦਰਗਾਹ ਵਿਚ ਸਦਾ ਸਦਾ ਲਈ ਸਥਾਪਿਤ ਕਰ ਦੇਂਦੀ ਹੈ। ਜ਼ਿੰਦਗੀ ਵਿੱਚ ਬਹੁਤ ਵਾਰ ਅਸੀਂ ਆਪਣੀ ਮਾੜੀ ਕਿਸਮਤ ਦੇ ਨਤੀਜੇ ਵਜੋਂ ਕਈ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਾਂ। ਇਸ ਮਾੜੀ ਕਿਸਮਤ ਦਾ ਕਾਰਨ ਸਾਡੇ ਆਪਣੇ ਹੀ ਕੀਤੇ ਮਾੜੇ ਕੰਮ ਹਨ, ਕਰਨੀ ਇਸ ਜ਼ਿੰਦਗੀ ਦੀ ਹੋਵੇ ਭਾਵੇਂ ਪਿਛਲੇ ਜਨਮਾਂ ਦੀ ਹੋਵੇ, ਆਪਣੀ ਕਰਨੀ ਅਨੁਸਾਰ ਸਾਨੂੰ ਭੁਗਤਨਾ ਹੀ ਪੈਂਦਾ ਹੈ। ਪਰ ਸਾਡੀ ਮਾੜੀ ਕਿਸਮਤ, ਨਾਮ ਦੀ ਮਹਾਨ ਗੁਰਪ੍ਰਸਾਦੀ ਸ਼ਕਤੀ ਦਾ ਸਾਡੀ ਸੁਰਤ ਅਤੇ ਹਿਰਦੇ ਵਿੱਚ ਪ੍ਰਕਾਸ਼ ਹੋਣ ਕਾਰਨ, ਧੋਤੀ ਜਾਂਦੀ ਹੈ। ਨਾਮ ਦਾ ਗੁਰਪ੍ਰਸਾਦਿ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਸਾਡੇ ਸਾਰੇ ਅਸੱਤ ਕਰਮਾਂ ਨੂੰ, ਇਸ ਜਨਮ ਅਤੇ ਸਾਰੇ ਪੂਰਬਲੇ ਜਨਮਾਂ ਦੇ ਅਸੱਤ ਕਰਮਾਂ ਨੂੰ ਧੋ ਦਿੰਦਾ ਹੈ ਅਤੇ ਸਾਡੀ ਸੂਖਸ਼ਮ ਦੇਹੀ ਨੂੰ ਕੰਚਨ ਬਣਾ ਦੇਂਦਾ ਹੈ। ਨਾਮ ਦੀ ਗੁਰਪ੍ਰਸਾਦੀ ਮਹਾਨ ਸ਼ਕਤੀ ਭੀ ਅਕਾਲ ਪੁਰਖ ਦੀ ਬੇਅੰਤ ਸ਼ਕਤੀ ਹੈ।

ਜਦ ਨਾਮ ਸਾਡੀ ਸੁਰਤ ਅਤੇ ਹਿਰਦੇ ਵਿਚ ਜਾਂਦਾ ਹੈ, ਤਾਂ ਅਸੀਂ ਸੁਹਾਗਣ ਬਣ ਜਾਂਦੇ ਹਾਂ ਅਤੇ ਸਾਨੂੰ ਅਕਾਲ ਪੁਰਖ ਦੀ ਸੁਹਾਗਣ ਬਨਣ ਦਾ ਮਾਨ ਪ੍ਰਾਪਤ ਹੁੰਦਾ ਹੈ। ਜਦ ਅਸੀਂ ਕਰਮ ਖੰਡ ਵਿਚ ਜਾਂਦੇ ਹਾਂ ਅਤੇ ਸੁਹਾਗਣ ਦੇ ਤੌਰ ’ਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਸਵੀਕਾਰੇ ਜਾਂਦੇ ਹਾਂ ਤਦ ਨਾਮ ਪਹਿਲਾਂ ਸਾਡੀ ਸੁਰਤ ਵਿਚ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਇਹ ਸਾਡੇ ਹਿਰਦੇ ਵੱਲ ਯਾਤਰਾ ਕਰਦਾ ਹੈ, ਤਦ ਨਾਭੀ ਵੱਲ ਤੇ ਫੇਰ ਰੋਮ-ਰੋਮ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਡੀ ਦੇਹੀ ਦੇ ਸਾਰੇ ਭਾਗਾਂ ਵਿੱਚ, ਕੁੰਡਲਨੀ ਸਮੇਤ ਅਤੇ ਉਪਰ ਰੀੜ੍ਹ ਦੀ ਹੱਡੀ ਵਿੱਚ, ਦਸਮ ਦੁਆਰ ਅਤੇ ਤ੍ਰਿਕੁਟੀ – ਮੱਥੇ ਦੇ ਵਿਚਕਾਰ ਅਤੇ ਸਾਰੇ ਸੱਤ ਸਰੋਵਰਾਂ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਸੱਤ ਰੂਹਾਨੀ ਸ਼ਕਤੀ ਦੇ ਕੇਂਦਰਾਂ ਨੂੰ ਗੁਰਬਾਣੀ ਵਿਚ ਸੱਤ ਸਰੋਵਰ ਕਿਹਾ ਗਿਆ ਹੈ। ਇਹ ਗੁਰਪ੍ਰਸਾਦਿ ਕਰਮ ਖੰਡ ਵਿਚ ਵਾਪਰਦਾ ਹੈ। ਜਦੋਂ ਅਸੀਂ ਸਮਾਧੀ ਵਿਚ ਜਾਂਦੇ ਹਾਂ ਅਤੇ ਫਿਰ ਸਾਨੂੰ ਸਮਾਧੀ ਵਿਚ – ਪੂਰਨ ਪਰਮਾਨੰਦ, ਸਾਰੇ ਫੁਰਨਿਆਂ ਤੋਂ ਮੁਕਤ, ਪੂਰਨ ਸ਼ਾਂਤੀ ਦਾ ਰੂਹਾਨੀ ਅਨੁਭਵ ਹੁੰਦਾ ਹੈ ਅਤੇ ਤਦ ਨਾਮ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਤੁਹਾਡੇ ਸਰੀਰ ਦਾ ਹਰ ਭਾਗ ਨਾਮ ਨਾਲ ਥਿਰਕਦਾ ਹੈ ਅਤੇ ਸਾਰਾ ਸਰੀਰ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ, ਕੇਵਲ ਇਤਨਾ ਹੀ ਨਹੀਂ ਇਹ ਆਪ ਦੀ ਦੇਹੀ ਵਿਚੋਂ ਬਾਹਰ ਵੀ ਵਗਣਾ ਸ਼ੁਰੂ ਕਰ ਦਿੰਦਾ ਹੈ।

ਹੁਣ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਜਦੋਂ ਕਿਸੇ ਨੂੰ ਇੰਨੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੋ ਜਾਂਦੀ ਹੈ, ਜ਼ਿੰਦਗੀ ਦੇ ਕਿਹੜੇ ਦੁੱਖ ਤੁਹਾਡੇ ਨੇੜੇ ਆ ਸਕਣਗੇ? ਤੁਹਾਡੇ ਸਾਰੇ ਪਾਪ ਧੋਤੇ ਜਾਣਗੇ ਅਤੇ ਰੂਹ ਨਿਰਗੁਣ ਸਰੂਪ ਸੱਤ ਸਰੂਪ ਵਿਚ ਲੀਨ (ਜਜ਼ਬ) ਹੋ ਜਾਵੇਗੀ।

ਸਾਡੀ ਰੂਹ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ। ਸਾਡੀ ਭਟਕਦੀ ਰੂਹ ਜੋ ਅਣਮਿਥੇ ਸਮੇਂ ਤੋਂ ਅਣਗਿਣਤ ਜਨਮ ਮਰਨ ਦੇ ਚੱਕਰਾਂ ਦੀ ਯਾਤਰਾ ਵਿਚੋਂ ਲੰਘ ਰਹੀ ਹੈ, ਉਹ ਮੁਕਤ ਹੋ ਜਾਏਗੀ। ਜਨਮ ਮਰਨ ਦੀਆਂ ਇੰਨੀਆਂ ਪੀੜਾਂ ਅਤੇ ਪਿਛਲੇ ਇੰਨੇ ਸਾਰੇ ਸਮੇਂ ਤੋਂ ਮਾਇਆ ਦੀ ਅੱਗ ਵਿੱਚ ਸੜ ਰਹੀ ਰੂਹ ਦੀ ਭਟਕਣਾ ਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਨਾਲ ਖ਼ਤਮ ਹੋ ਜਾਂਦੀ ਹੈ।

ਵਿਚਾਰ ਕਰੋ ਜ਼ਿੰਦਗੀ ਕੀ ਹੈ। ਅਸੀਂ ਜਨਮ ਲੈਂਦੇ ਹਾਂ ਅਤੇ ਜ਼ਿੰਦਗੀ ਦੇ ਚੱਕਰ, ਜਨਮ, ਬਚਪਨ, ਸਿੱਖਿਆ, ਨੌਕਰੀ, ਵਿਆਹ ਬੱਚੇ ਅਤੇ ਉਹਨਾਂ ਦੀ ਪਾਲਣਾ, ਪੋਸਣਾ ਅਤੇ ਭਵਿੱਖ ਬਣਾਉਣ ਵਿਚ ਮਦਦ ਕਰਨ ਦੇ ਚੱਕਰ ਵਿਚੋਂ ਲੰਘਦੇ ਹਾਂ। ਫਿਰ ਕਿਰਤ ਤੋਂ ਮੁਕਤ ਹੋਣਾ, ਬੁਢਾਪਾ ਅਤੇ ਫਿਰ ਅੰਤ ਵਿਚ ਮੌਤ। ਅਸੀਂ ਸੰਸਾਰ ਨੂੰ ਦੁਬਾਰਾ ਫਿਰ ਕਿਸੇ ਹੋਰ ਸਰੀਰ ਰਾਹੀਂ ਯਾਤਰਾ ਕਰਨ ਲਈ ਛੱਡਦੇ ਹਾਂ। ਇਕ ਜੀਵਨ ਕਾਲ ਦੇ ਚੱਕਰ ਸਮੇਂ ਅਸੀਂ ਕਈ ਤਰ੍ਹਾਂ ਦੀਆਂ ਪੀੜਾਂ ਅਤੇ ਦੁੱਖਾਂ, ਕਲੇਸ਼ਾਂ ਅਤੇ ਕੁਝ ਖ਼ੁਸ਼ ਪਲਾਂ ਵਿਚੋਂ ਵੀ ਗੁਜ਼ਰਦੇ ਹਾਂ। ਪਰ ਅਸੀਂ ਕਦੇ ਖ਼ਤਮ ਨਾ ਹੋਣ ਵਾਲੇ ਸਦੀਵੀ ਅਨੰਦ ਦੀ ਅਵਸਥਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ।

ਜੇਕਰ ਅਸੀਂ ਭਾਗਸ਼ਾਲੀ ਹਾਂ ਅਤੇ ਕਾਫ਼ੀ ਸੱਤ ਕਰਮ ਇਕੱਠੇ ਕਰ ਲਏ ਹਨ, ਤਦ ਅਸੀਂ ਫਿਰ ਮਨੁੱਖੀ ਜਨਮ ਲਵਾਂਗੇ। ਚਿੱਤਰ ਗੁਪਤ ਅਸੱਤ ਕਰਮਾਂ ਨਾਲ ਭਰਿਆ ਹੈ ਤਦ ਅਸੀਂ ਜ਼ਰੂਰ ੮੪ ਲੱਖ ਜੂਨੀਆਂ ਵਿਚ ਜਾਵਾਂਗੇ ਤੇ ਬਹੁਤ ਲੰਮੇ ਸਮੇਂ ਬਾਅਦ ਮਨੁੱਖੀ ਜੀਵਨ ਵਿਚ ਆਵਾਂਗੇ। ਇਹ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਗਿਆਨ ਹੈ ਕਿ ਸਾਡੇ ਸੱਤ ਕਰਮਾਂ ਅਨੁਸਾਰ ਸਾਨੂੰ ਤਿੰਨ ਮਨੁੱਖੇ ਜਨਮਾਂ ਰਾਹੀਂ ਲਗਾਤਾਰ ਅਕਾਲ ਪੁਰਖ ਦੀ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ। ਜੇਕਰ ਅਸੀਂ ਇਨ੍ਹਾਂ ਤਿੰਨਾਂ ਮਨੁੱਖੇ ਜਨਮਾਂ ਦਾ ਲਾਭ ਨਹੀਂ ਉਠਾਉਂਦੇ ਹਾਂ ਅਤੇ ਇਨ੍ਹਾਂ ਤਿੰਨਾਂ ਜਨਮਾਂ ਨੂੰ ਅਸੱਤ ਦੀ ਕਰਨੀ ਰਾਹੀਂ ਅਜਾਈਂ ਗੁਆ ਦਿੰਦੇ ਹਾਂ ਤਾਂ ਫਿਰ ਸਾਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਸਾਨੂੰ ੮੪ ਲੱਖ ਜੂਨੀ ਵਿੱਚ ਅਣਮਿੱਥੇ ਸਮੇਂ ਲਈ ਭਟਕਣਾ ਪੈਂਦਾ ਹੈ। ਜੂਨੀ ਵਿੱਚ ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਵਿਚਰਦੇ ਹਾਂ, ਹੁਕਮ ਦੀ ਅਦੂਲੀ ਨਹੀਂ ਕਰ ਸਕਦੇ ਹਾਂ, ਕਿਉਂਕਿ ਸਾਡੀ ਇਤਨੀ ਸਮਰਥਾ ਨਹੀਂ ਹੁੰਦੀ ਹੈ ਕਿ ਅਸੀਂ ਆਪਣੀ ਮਰਜ਼ੀ ਕਰ ਸਕੀਏ ਅਤੇ ਅਕਾਲ ਪੁਰਖ ਦੇ ਹੁਕਮ ਦੀ ਅਦੂਲੀ ਕਰ ਸਕੀਏ। ਇਕ ਤਰ੍ਹਾਂ ਨਾਲ ਅਸੀਂ ਜੇ ਵਿਚਾਰ ਕਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਸਾਨੂੰ ਅਕਾਲ ਪੁਰਖ ਦੀ ਦਰਗਾਹ ਨੇ ਹੁਕਮ ਮੰਨਣ ਦੀ ਸਿੱਖਿਆ ਦੇਣ ਲਈ ਇਹ ਸਜ਼ਾ ਲਾਈ ਹੁੰਦੀ ਹੈ। ਕਈ ਜੂਨੀਆਂ ਐਸੀਆਂ ਹਨ ਜਿਨ੍ਹਾਂ ਵਿੱਚ ਅਸੀਂ ਸਿਮਰਨ ਭੀ ਕਰਦੇ ਹਾਂ, ਅਤੇ ਬਹੁਤ ਲੰਮੇਂ ਸਮੇਂ ਤੱਕ ਜੂਨੀ ਦੀ ਇਹ ਸਜ਼ਾ ਕੱਟਣ ਕਾਰਣ ਅਸੀਂ ਮੁੜ ਮਨੁੱਖੇ ਜਨਮ ਦੀ ਪ੍ਰਾਪਤੀ ਕਰਦੇ ਹਾਂ। ਇਸੇ ਕਾਰਣ ਗੁਰਬਾਣੀ ਵਿੱਚ ਮਨੁੱਖੇ ਜਨਮ ਨੂੰ ਦੁਰਲੱਭ ਕਿਹਾ ਗਿਆ ਹੈ। ਜਨਮ ਅਤੇ ਮਰਨ ਦਾ ਇਹ ਚੱਕਰ ਇਸ ਤਰ੍ਹਾਂ ਹੀ ਚਲਦਾ ਰਹਿੰਦਾ ਹੈ, ਇਕ ਅਣਮਿੱਥੇ ਸਮੇਂ ਤੱਕ, ਜਦੋਂ ਤੱਕ ਸਾਡੇ ਸੱਤ ਕਰਮ ਇਤਨੇ ਇਕੱਠੇ ਨਹੀਂ ਹੋ ਜਾਂਦੇ ਕਿ ਅਸੀਂ ਫਿਰ ਮੁੜ ਕੇ ਮਨੁੱਖਾ ਜਨਮ ਪ੍ਰਾਪਤ ਹੋਣ ਦੇ ਯੋਗ ਨਹੀਂ ਹੋ ਜਾਂਦੇ ਹਾਂ। ਮਨੁੱਖੀ ਜ਼ਿੰਦਗੀ ਵਿਚ ਸਾਡੇ ਸੱਤ ਕਰਮਾਂ ਦਾ ਪਲੜਾ ਜਦੋਂ ਅਸੱਤ ਕਰਮਾਂ ਦੇ ਪਲੜੇ ਨਾਲੋਂ ਬਹੁਤ ਭਾਰੀ ਹੋ ਜਾਂਦਾ ਹੈ ਤਦ ਅਸੀਂ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰਨ ਦੇ ਭਾਗਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਇੰਨੇ ਜ਼ਿਆਦਾ ਸੱਤ ਕਰਮ ਇਕੱਠੇ ਕਰਨ ਨਾਲ ਅਤੇ ਅਸੱਤ ਕਰਮਾਂ ਦਾ ਅੰਤ ਕਰਨ ਨਾਲ, ਪ੍ਰਮਾਤਮਾ ਭਰਪੂਰ ਦਿਆਲਤਾ ਅਤੇ ਮਿਹਰਾਮਤ ਭਰੀ ਦ੍ਰਿਸ਼ਟੀ ਨਾਲ ਸਾਡੀ ਰੂਹ ਵੱਲ ਦੇਖਦਾ ਹੈ ਅਤੇ ਆਪਣੀ ਮਿਹਰ ਅਤੇ ਗੁਰ ਕਿਰਪਾ ਨਾਲ ਇਸ ਮਹਾਨ ਸ਼ਕਤੀ – ਗੁਰਪ੍ਰਸਾਦਿ ਦੀ ਦਾਤ ਬਖ਼ਸ਼ਿਸ਼ ਕਰਦਾ ਹੈ। ਪ੍ਰਮਾਤਮਾ ਇਕ ਚਾਨਣ ਰੂਹ – ਪ੍ਰਗਟਿਓ ਜੋਤਿ – ਪੂਰਨ ਸੰਤ – ਪੂਰਨ ਬ੍ਰਹਮ ਗਿਆਨੀ ਰਾਹੀਂ ਆਪਣਾ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇਣ ਲਈ ਆਉਂਦਾ ਹੈ ਜੋ ਸਾਡੇ ਹਿਰਦੇ ਵਿੱਚ ਜੋਤ ਦਾ ਪਰਕਾਸ਼ ਕਰ ਦਿੰਦਾ ਹੈ ਅਤੇ ਅਸੀਂ ਆਪਣੇ ਰੂਹਾਨੀ ਘਰ ਵੱਲ ਯਾਤਰਾ ਦਾ ਅਖ਼ੀਰਲਾ ਪੜਾਅ ਸ਼ੁਰੂ ਕਰਦੇ ਹਾਂ।

ਗੁਰਪ੍ਰਸਾਦਿ ਦੀ ਇਸ ਮਹਾਨ ਸ਼ਕਤੀ ਦੀ ਬਖ਼ਸ਼ਿਸ਼ ਸਾਨੂੰ ਕਿਸੇ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਰਾਹੀਂ ਹੀ ਹੋ ਸਕਦੀ ਹੈ ਅਤੇ ਨਾਮ ਦੀ ਕਮਾਈ ਉਹਨਾਂ ਦੇ ਛੱਤਰ ਹੇਠ ਹੀ ਕੀਤੀ ਜਾ ਸਕਦੀ ਹੈ ਅਤੇ ਨਾਮ ਦੀ ਕਮਾਈ ਨਾਲ ਅਸੀਂ ਆਪਣੇ ਸਾਰੇ ਪਾਪ ਧੋ ਸਕਦੇ ਹਾਂ ਅਤੇ ਪੰਜ ਦੂਤਾਂ ਉਪਰ ਜਿੱਤ ਪਾ ਸਕਦੇ ਹਾਂ। ਨਾਮ ਦੀ ਕਮਾਈ ਸਾਡੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਪ੍ਰਗਟ ਕਰੇਗੀ ਅਤੇ ਇਹ ਸਾਡੇ ਹਿਰਦੇ ਵਿੱਚ ਸਾਰੇ ਇਲਾਹੀ ਗੁਣ ਲੈ ਕੇ ਆਵੇਗੀ ਅਤੇ ਇਸਨੂੰ ਬੇਅੰਤ ਹਿਰਦਾ, ਬਣਾ ਦੇਵੇਗੀ। ਇਹ ਪੂਰਨ ਜੋਤ ਸਾਡੇ ਹਿਰਦੇ ਨੂੰ ਇਕ ਪੂਰਨ ਖ਼ਾਲਸ ਹਿਰਦਾ ਬਣਾ ਦੇਵੇਗੀ। ਸਾਡੀ ਹਉਮੈ ਮਰ ਜਾਵੇਗੀ ਅਤੇ ਅਸੀਂ ਹੋਰ ਜੀਵਨ ਮਰਨ ਦੇ ਚੱਕਰ ਦੀਆਂ ਦੁੱਖ ਅਤੇ ਪੀੜਾਂ ਤੋਂ ਬਚ ਜਾਵਾਂਗੇ।

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ

ਹਰਿ ਕਾ ਨਾਮੁ ਊਹਾ ਸੰਗਿ ਤੋਸਾ

ਜਿਹ ਪੈਡੈ ਮਹਾ ਅੰਧ ਗੁਬਾਰਾ

ਹਰਿ ਕਾ ਨਾਮੁ ਸੰਗਿ ਉਜੀਆਰਾ

ਜਹਾ ਪੰਥਿ ਤੇਰਾ ਕੋ ਨ ਸਿਞਾਨੂ

ਹਰਿ ਕਾ ਨਾਮੁ ਤਹ ਨਾਲਿ ਪਛਾਨੂ

ਜਹ ਮਹਾ ਭਇਆਨ ਤਪਤਿ ਬਹੁ ਘਾਮ

ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ

ਜਹਾ ਤ੍ਰਿਖਾ ਮਨ ਤੁਝੁ ਆਕਰਖੈ

ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ

ਇਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਰਪੂਰ ਦਿਆਲਤਾ ਨਾਲ ਵਖਿਆਨ ਕਰਦੇ ਹਨ ਕਿ ਇਹ ਸਾਡੇ ਮੂਲ ਘਰ ਵੱਲ ਵਾਪਸੀ ਦੀ ਯਾਤਰਾ ਬੜੀ ਲੰਮੀ ਹੈ। ਅਸੀਂ ਬਹੁਤ ਲੰਮੇ ਸਮੇਂ ਤੋਂ ਆਪਣੇ ਮੂਲ ਸ੍ਰੀ ਅਕਾਲ ਪੁਰਖ ਜੀ ਤੋਂ ਵਿੱਛੜੇ ਹੋਏ ਹਾਂ। ਇਸ ਯਾਤਰਾ ਦੀ ਲੰਬਾਈ ਗਿਣੀ ਅਤੇ ਮਿਣੀ ਨਹੀਂ ਜਾ ਸਕਦੀ। (ਬ੍ਰਹਮ ਗਿਆਨੀ ਮਹਾਂ ਪੁਰਖਾਂ ਦਾ ਕਹਿਣਾ ਹੈ ਕਿ ਅੱਜ ਦੀ ਦੁਨੀਆਂ ਵਿੱਚ ੧੫-੧੬ ਜਨਮਾਂ ਦੀ ਬੰਦਗੀ ਲਗ ਜਾਂਦੀ ਹੈ ਨਿਜ ਘਰ ਦੀ ਯਾਤਰਾ ਪੂਰੀ ਕਰਦਿਆਂ।) ਬੰਦਗੀ ਅਤੇ ਸੇਵਾ ਵਾਲੇ ਕਈ ਜੀਵਨ ਸਾਡੇ ਇਸ ਯਾਤਰਾ ਨੂੰ ਪੂਰਾ ਕਰਨ ਦੇ ਗੁਰਪ੍ਰਸਾਦਿ ਨੂੰ ਪਾਉਣ ਲਈ ਲਗਦੇ ਹਨ। ਇਹ ਯਾਤਰਾ ਮਾਇਆ ਦੇ ਇਸ ਸੰਸਾਰ ਵਿੱਚ ਕੇਵਲ ਮਨੁੱਖੀ ਜੀਵਨ ਵਿੱਚ ਹੀ ਪੂਰੀ ਹੁੰਦੀ ਹੈ। ਮਾਇਆ ਦੀ ਅੱਗ ਵਿਚ ਅਸੀਂ ਰੂਹ ਨੂੰ ਬੜੇ ਲੰਮੇ ਸਮੇਂ ਤੋਂ ਸਾੜ ਰਹੇ ਹਾਂ। ਇਹ ਜੋ ਭਿਅੰਕਰ ਅੱਗ ਹੈ ਉਹ ਸਾਡੇ ਮਾਨਸਿਕ ਰੋਗਾਂ – ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ, ਤ੍ਰਿਸ਼ਨਾ, ਮਨਸਾ ਦੁਆਰਾ ਲਗਾਈ ਗਈ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਇਹ ਇਕ ਇਲਾਹੀ ਸੱਤ ਹੈ ਕਿ ਜਦ ਅਸੀਂ ਅਨੰਦ ਦੀ ਅਵਸਥਾ ਵਿਚ ਹੁੰਦੇ ਹਾਂ ਤਾਂ ਸਮਾਂ ਬਹੁਤ ਤੇਜ਼ੀ ਨਾਲ ਭੱਜਦਾ ਹੈ ਅਤੇ ਦੁੱਖਾਂ, ਕਲੇਸ਼ਾਂ ਅਤੇ ਪੀੜਾ ਸਮੇਂ ਇਹ ਬਹੁਤ ਹੌਲੀ ਲੱਗਦਾ ਹੈ। ਸਾਡੇ ਦੁੱਖ, ਕਲੇਸ਼, ਅਸਫਲਤਾਵਾਂ, ਪਰੇਸ਼ਾਨੀਆਂ ਸਾਡੀ ਇਸ ਯਾਤਰਾ ਨੂੰ ਹੋਰ ਮੁਸ਼ਕਿਲ ਅਤੇ ਲੰਮੀ ਬਣਾ ਦੇਂਦੀਆਂ ਹਨ।

ਇਹ ਮਾਇਆ ਦਾ ਸੰਸਾਰ ਕਲਯੁਗ ਦੇ ਭਿਆਨਕ ਅੰਧਕਾਰ ਦੇ ਕਾਲ ਵਿਚੋਂ ਲੰਘ ਰਿਹਾ ਹੈ। ਇਹ ਕਲਯੁਗ ਦਾ ਅੰਧਕਾਰ ਸਾਰੀ ਲੋਕਾਈ ਦੇ ਅਸੱਤ ਕਰਮਾਂ ਕਾਰਨ ਹੈ। ਕਲਯੁਗ ਦੀ ਪਰਿਭਾਸ਼ਾ ਹੀ ਅਸੱਤ ਦੀ ਕਰਨੀ ਹੈ। ਅਜੋਕਾ ਸਮਾਜ ਕਲਯੁਗ ਦੇ ਇਸ ਅੰਧਕਾਰ ਦੇ ਸਮੇਂ ਦੀ ਸਿਖ਼ਰ ’ਤੇ ਹੈ। ਇਸ ਲਈ ਬ੍ਰਹਮ ਗਿਆਨੀ ਮਹਾਂ ਪੁਰਖਾਂ ਵਲੋਂ ਅੱਜ ਦੇ ਸਮੇਂ ਨੂੰ ਘੋਰ ਕਲਯੁਗ ਦੀ ਸੰਗਿਆ ਵੀ ਦਿੱਤੀ ਗਈ ਹੈ। ਦੈਵੀ ਮੁੱਲਾਂ ਅਤੇ ਚਰਿੱਤਰ ਮੁੱਲਾਂ ਦੇ ਅਭਾਵ ਕਾਰਨ, ਸੱਤ ਕਰਮਾਂ ਦੀ ਅਣਹੋਂਦ ਕਾਰਨ, ਜੋ ਸਾਰੇ ਜੁਰਮਾਂ ਦਾ ਕਾਰਨ ਹੈ, ਪਾਪ, ਰਿਸ਼ਵਤਖੋਰੀ, ਜ਼ਬਰਦਸਤੀ, ਨਫ਼ਰਤ, ਗਾਲ੍ਹਾਂ, ਅੱਤਵਾਦ, ਹੱਤਿਆ, ਬਲਾਤਕਾਰ ਅਤੇ ਹੋਰ ਅਸੱਤ ਕਰਮ ਪੂਰੇ ਜ਼ੋਰਾਂ ’ਤੇ ਹਨ। ਸਾਰੀਆਂ ਹੀ ਮਾੜੀਆਂ ਅਤੇ ਦਰਦਨਾਕ ਘਟਨਾਵਾਂ ਜੋ ਇਸ ਅਸੱਤ ਦੇ ਅੰਧਕਾਰ ਕਾਰਨ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਹਨ, ਸਮਾਜ ਦਾ ਆਮ ਕਲਯੁਗੀ ਵਤੀਰਾ ਇਸ ਕਦੀ ਨਾ ਮੁੱਕਣ ਵਾਲੀ ਅੱਗ ਦਾ ਕਾਰਨ ਹੈ। ਸਾਰੀ ਮਾਨਵਤਾ ਇਸ ਮਾਇਆ ਦੇ ਸੰਸਾਰ ਵਿਚ ਸੜ ਰਹੀ ਹੈ। ਸਾਰੀ ਲੋਕਾਈ ਪੰਜ ਦੂਤਾਂ ਦੀ ਅੱਗ ਵਿਚ ਸੜ ਰਹੀ ਹੈ। ਗੁਰਬਾਣੀ ਵਿਚ ਇਸ ਨੂੰ ਭਵਜਲ ਜਾਂ ਭਵਸਾਗਰ ਕਿਹਾ ਗਿਆ ਹੈ। ਆਸਾ ਦੀ ਵਾਰ ਬਾਣੀ ਵਿੱਚ ਕਲਯੁਗ ਨੂੰ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੭੦) ਕਰ ਕੇ ਸੰਬੋਧਿਤ ਕੀਤਾ ਗਿਆ ਹੈ ਅਤੇ ਕੂੜੁ ਅਗੈ ਰਥਵਾਹੁ ਅਰਥਾਤ ਅਸੱਤ ਇਸਦਾ ਚਲਾਉਣ ਵਾਲਾ ਮਿਥਿਆ ਗਿਆ ਹੈ। ਮਾਇਆ ਦੇ ਪ੍ਰਭਾਵ ਕਾਰਨ ਅੰਧਕਾਰ ਦਾ ਇਹ ਵਿਸ਼ਾਲ ਸਮੁੰਦਰ ਹੈ। ਮਾਇਆ ਦਾ ਇਹ ਕਲਯੁਗੀ ਅੰਧਕਾਰੀ ਸਮੁੰਦਰ ਜਿਹੜਾ ਬ੍ਰਹਮ ਗਿਆਨ ਦੀ ਘਾਟ ਕਾਰਨ ਅਤੇ ਸਾਡੇ ਹਿਰਦੇ ਨੂੰ ਸੱਤ ਹਿਰਦਾ ਬਣਾਉਣ ਦੀ ਘਾਟ ਕਾਰਨ ਹੈ। ਇਸ ਦੀ ਬਜਾਇ ਸਮੁੱਚੀ ਮਾਨਵਤਾ ਇਸ ਅਸਹਿਣਯੋਗ ਸ਼ੋਕ ਅਤੇ ਅੰਧਕਾਰ, ਜੋ ਦੈਵੀ ਸਿਧਾਂਤ ਸੱਤ ਕਰਮਾਂ, ਭਗਤੀ, ਪਿਆਰ, ਜਨੂੰਨ, ਦ੍ਰਿੜ੍ਹਤਾ ਅਤੇ ਗੁਰ ਅਤੇ ਗੁਰੂ ਦੇ ਵਿੱਚ ਸ਼ਰਧਾ ਅਤੇ ਵਿਸ਼ਵਾਸ ਦੇ ਭਾਵ ਤੋਂ ਬਿਨਾਂ ਜੀਵਨ ਕਾਰਨ ਵਿੱਚ ਦਿਨ ਰਾਤ ਨਿਰੰਤਰ ਜਲ ਰਹੀ ਹੈ। ਪਰ ਜਦੋਂ ਅਸਾਂ ਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਨਾਮ, ਨਾਮ ਦੀ ਕਮਾਈ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਨਾਮ ਧਨ ਇਕੱਠਾ ਕਰਦੇ ਹਾਂ ਅਤੇ ਜਦੋਂ ਨਾਮ ਸਾਡੇ ਹਿਰਦੇ ਵਿਚ ਚਲਾ ਜਾਂਦਾ ਹੈ ਤਾਂ ਇਹ ਸਾਰਾ ਅਸੱਤ ਦਾ ਅੰਧਕਾਰ ਦੂਰ ਹੋ ਜਾਂਦਾ ਹੈ। ਚਾਨਣ ਪ੍ਰਾਪਤ ਹੋ ਜਾਂਦਾ ਹੈ। ਪੂਰਨ ਜੋਤ ਪ੍ਰਕਾਸ਼ ਸਾਡੇ ਹਿਰਦੇ ਨੂੰ ਪ੍ਰਾਪਤ ਹੋ ਜਾਂਦਾ ਹੈ।

ਤਦ ਇਹ ਕਲਜੁਗ ਦੇ ਅੰਧਕਾਰ ਦਾ ਲੰਬਾ ਰਾਹ ਪ੍ਰਕਾਸ਼ ਅਤੇ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਨਾਲ ਬ੍ਰਹਮ ਨੇਤਰ ਖੁੱਲ੍ਹਣ ਕਾਰਨ ਬਖ਼ਸ਼ਿਆ ਜਾਂਦਾ ਹੈ। ਤਦ ਅਸੀਂ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਜਿਥੇ ਮਾਇਆ ਦੇ ਸੰਸਾਰ ਦੀ ਖੇਡ ਸਮਝ ਆ ਜਾਂਦੀ ਹੈ ਅਤੇ ਸਾਡੀ ਰੂਹ ਕਦੀ ਨਾ ਖ਼ਤਮ ਹੋਣ ਵਾਲੇ ਅਨਾਦਿ ਅਨੰਦ ਵਾਲੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ। ਤੁਹਾਨੂੰ ਮਾਇਆ ਅਤੇ ਇੱਛਾਵਾਂ ਦੇ ਉੱਪਰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਪਹਿਚਾਣੇ ਜਾਂਦੇ ਹੋ। ਤੁਹਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਕਾਰਨ ਤੁਹਾਡੇ ਨਾਲ ਅਜਿਹਾ ਹੁੰਦਾ ਹੈ, ਅੰਮ੍ਰਿਤ ਦੀ ਵਰਖਾ ਦੇਹੀ ਦੇ ਅੰਦਰ ਬਾਹਰ ਤੁਹਾਡੇ ’ਤੇ ਲਗਾਤਾਰ ਹੁੰਦੀ ਰਹਿੰਦੀ ਹੈ। ਤੁਹਾਡੇ ਸਾਰੇ ਸੱਤ ਰੂਹਾਨੀ ਕੇਂਦਰ ਕ੍ਰਿਆਸ਼ੀਲ (ਸਕ੍ਰਿਅ) ਹੋ ਜਾਂਦੇ ਹਨ। ਤੁਹਾਡੇ ਸਾਰੇ ਬੱਜਰ ਕਪਾਟ ਦੈਵੀ ਦਰਵਾਜ਼ੇ, ਸਮੇਤ ਦਸਮ ਦੁਆਰ ਖੁੱਲ੍ਹ ਜਾਂਦੇ ਹਨ। ਤੁਹਾਡੀ ਸਾਰੀ ਦੇਹੀ ਵਿੱਚ, ਰੂਹ ਵਿੱਚ, ਮਨ ਵਿੱਚ, ਨਾਮ ਹੀ ਨਾਮ ਦੀ ਇਲਾਹੀ ਧੁਨ ਦੀ ਝਨਕਾਰ ਮਹਿਸੂਸ ਹੋਵੇਗੀ। ਤੁਹਾਡੇ ਦਸਮ ਦੁਆਰ ਵਿੱਚ ਅਨਹਦ ਨਾਦ ਦੀ ਇਲਾਹੀ ਅਨੰਦਮਈ ਝਨਕਾਰ ਨਿਰੰਤਰ ਗੂੰਜਦੀ ਰਹੇਗੀ। ਤੁਸੀਂ ਪੂਰੀ ਤਰ੍ਹਾਂ ਨਾਮ ਵਿੱਚ ਵਿਲੀਨ ਹੋ ਜਾਵੋਗੇ। ਨਾਮ ਤੁਹਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਕਾਰਨ ਪੈਦਾ ਹੋਈ ਬਲਦੀ ਅੱਗ ਤੋਂ ਬਚਾਏਗਾ।

ਭਗਤ ਜਨਾ ਕੀ ਬਰਤਨਿ ਨਾਮੁ

ਸੰਤ ਜਨਾ ਕੈ ਮਨਿ ਬਿਸ੍ਰਾਮੁ

ਹਰਿ ਕਾ ਨਾਮੁ ਦਾਸ ਕੀ ਓਟ

ਹਰਿ ਕੈ ਨਾਮਿ ਉਧਰੇ ਜਨ ਕੋਟਿ

ਹਰਿ ਜਸੁ ਕਰਤ ਸੰਤ ਦਿਨੁ ਰਾਤਿ

ਹਰਿ ਹਰਿ ਅਉਖਧੁ ਸਾਧ ਕਮਾਤਿ

ਹਰਿ ਜਨ ਕੈ ਹਰਿ ਨਾਮੁ ਨਿਧਾਨੁ

ਪਾਰਬ੍ਰਹਮਿ ਜਨ ਕੀਨੋ ਦਾਨ

ਮਨ ਤਨ ਰੰਗਿ ਰਤੇ ਰੰਗ ਏਕੈ

ਨਾਨਕ ਜਨ ਕੈ ਬਿਰਤਿ ਬਿਬੇਕੈ

ਨਾਮ ਦੀ ਕਮਾਈ ਨਾਲ ਵਿਅਕਤੀ ਭਗਤ ਬਣ ਜਾਂਦਾ ਹੈ ਅਤੇ ਨਾਮ ਭਗਤ ਦਾ ਅਟੁੱਟ ਅੰਗ ਬਣ ਜਾਂਦਾ ਹੈ। ਨਾਮ ਅਮੋਲਕ ਹੀਰਾ ਹੈ ਜੋ ਭਗਤ ਦੇ ਹਿਰਦੇ ਵਿੱਚ ਤਰਾਸ਼ਿਆ ਜਾਂਦਾ ਹੈ। ਚਾਨਣ ਰੂਹ – ਪ੍ਰਗਟਿਓ ਜੋਤ, ਅਕਾਲ ਪੁਰਖ ਦੀ ਦਰਗਾਹ ਵਿੱਚ ਸੰਤ ਜਨ ਅਤੇ ਭਗਤ ਦੇ ਤੌਰ ’ਤੇ ਸਤਿਕਾਰੀ ਜਾਂਦੀ ਹੈ ਅਤੇ ਨਾਮ ਦੀ ਮਹਾਨ ਸ਼ਕਤੀ ਉਹਨਾਂ ਲਈ ਰੋਜ਼ਾਨਾ ਵਪਾਰ ਕਰਨ ਵਾਲੀ ਚੀਜ਼ ਬਣ ਜਾਂਦੀ ਹੈ। ਅਸਲ ਵਿੱਚ ਅਜਿਹੀਆਂ ਚਾਨਣ ਰੂਹਾਂ ਹਮੇਸ਼ਾਂ ਨਾਮ ਵਿੱਚ ਵਿਲੀਨ ਰਹਿੰਦੀਆਂ ਹਨ। ਉਹਨਾਂ ਦਾ ਰੋਮ-ਰੋਮ ਨਾਮ ਸਿਮਰਨ ਕਰਦਾ ਹੈ ਅਤੇ ਨਾਮ ਦੀ ਥਿਰਕਣ ਸਰੀਰ ਦੇ ਸਾਰੇ ਭਾਗਾਂ ਵਿੱਚ ਸੁਣੀ ਜਾਂਦੀ ਹੈ। ਅਸਲ ਵਿੱਚ ਉਹ ਆਪ ਹੀ ੧੦੦% ਨਾਮ ਬਣ ਜਾਂਦੇ ਹਨ। ਹਿਰਦਾ ਮਾਲਕ ਦੇ ਨਿਰਸਵਾਰਥ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ, ਸੇਵਕ ਦੇ ਰੂਪ ਵਿੱਚ ਅਤੇ ਨਾਮ ਦਾ ਪ੍ਰਵਾਹ ਉਹਨਾਂ ਦੇ ਸਾਰੇ ਸਰੀਰ ਵਿੱਚੋਂ ਲਗਾਤਾਰ ਵਹਿੰਦਾ ਹੈ। ਉਹ ਨਾਮ ਦੇ ਗ਼ੁਲਾਮ ਬਣ ਜਾਂਦੇ ਹਨ ਅਤੇ ਨਾਮ ਉਹਨਾਂ ਦੀ ਇਕੱਲੀ ਆਸ, ਅਧਾਰ ਅਤੇ ਸਹਾਰਾ ਬਣ ਜਾਂਦਾ ਹੈ। ਉਹ ਅਧਾਰ ਰੂਪ ਵਿੱਚ ਨਾਮ ਦੇ ਵਪਾਰੀ ਬਣ ਜਾਂਦੇ ਹਨ। ਉਹਨਾਂ ਨੂੰ ਨਾਮ ਦਾ ਵਪਾਰ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ – ਉਹ ਨਾਮ ਦੀ ਇਸ ਮਹਾਨ ਸ਼ਕਤੀ ਦੇ ਵਪਾਰੀ ਬਣ ਜਾਂਦੇ ਹਨ, ਉਹ ਪੂਰਨ ਸੱਤ ਦੇ ਵਪਾਰੀ ਬਣ ਜਾਂਦੇ ਹਨ।

ਨਾਮ ਦਾ ਗੁਰਪ੍ਰਸਾਦਿ ਲੱਖਾਂ ਭਗਤਾਂ ਲਈ ਇਸ ਤਰ੍ਹਾਂ ਮੁਕਤੀ ਦਾ ਸਾਧਨ ਬਣ ਜਾਂਦਾ ਹੈ। ਗੁਰਪ੍ਰਸਾਦਿ ਦੀ ਇਹ ਮਹਾਨ ਸ਼ਕਤੀ ਸਾਡੇ ਹਿਰਦੇ ਨੂੰ ਸੰਤ ਹਿਰਦੇ ਵਿੱਚ ਪਰਿਵਰਤਿਤ ਕਰ ਦੇਂਦੀ ਹੈ। ਸ਼ਬਦ ਸੰਤ ਅਸਲ ਵਿੱਚ ਕੇਵਲ ਇੱਕ ਪਵਿੱਤਰ ਮਨ ਦਾ ਸਿਰਲੇਖ ਨਹੀਂ ਹੈ, ਸੰਤ ਅਸਲ ਵਿੱਚ ਹਿਰਦਾ ਹੈ ਜੋ ਸਦਾ ਪ੍ਰਮਾਤਮਾ ਦੀ ਦਰਗਾਹ ਵਿੱਚ ਰਹਿੰਦਾ ਹੈ। ਸੰਤ ਹਿਰਦੇ ਵਿੱਚ ਕੇਵਲ ਪ੍ਰਮਾਤਮਾ ੧੦੦% ਨਾਮ ਦੇ ਰੂਪ, ਪ੍ਰਗਟਿਓ ਜੋਤ ਪੂਰਨ ਪ੍ਰਕਾਸ਼ ਦੇ ਰੂਪ ਵਿੱਚ ਸਦੀਵੀ ਰਹਿੰਦਾ ਹੈ। ਸੰਤ ਦੀ ਰੂਹ ਹਮੇਸ਼ਾਂ ਨਾਮ ਦੀ ਮਹਿਮਾ ਵਿੱਚ ਲੀਨ ਰਹਿੰਦੀ ਹੈ। ਉਹ ਨਾਮ ਦੇ ਸ੍ਰੋਤ, ਸੋਮੇ ਅਤੇ ਅੰਮ੍ਰਿਤ ਦੇ ਦਾਤੇ ਬਣ ਜਾਂਦੇ ਹਨ। ਪ੍ਰਮਾਤਮਾ ਉਹਨਾਂ ਨੂੰ ਗੁਰਪ੍ਰਸਾਦਿ ਦੇ ਯੋਗ ਅਭਿਲਾਸ਼ੀਆਂ ਨੂੰ ਅੰਮ੍ਰਿਤ ਦੀ ਦਾਤ ਵਰਤਾਉਣ ਦਾ ਅਧਿਕਾਰ ਦੇ ਦਿੰਦਾ ਹੈ।

ਨਾਮ ਸਰਬ ਰੋਗ ਦਾ ਦਾਰੂ ਹੈ। ਕਿਉਂਕਿ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਜਿਹੀਆਂ ਮਾਨਸਿਕ ਬਿਮਾਰੀਆਂ ਨੂੰ ਠੀਕ ਕਰਨ ਦੀ ਮਹਾਨ ਸ਼ਕਤੀ ਦਾ ਸੋਮਾ ਹੈ। ਅਸਲ ਵਿਚ, ਨਾਮ ਤੁਹਾਨੂੰ ਹਰ ਤਰ੍ਹਾਂ ਦੇ ਮਾਨਸਿਕ ਸੰਤਾਪਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਨਿਰਮਲ ਕਰ ਦਿੰਦਾ ਹੈ। ਨਾਮ ਤੁਹਾਨੂੰ ਸਾਰੇ ਪਾਪਾਂ, ਜੁਰਮਾਂ ਅਤੇ ਅਸੱਤ ਕਰਮ ਜੋ ਤੁਸੀਂ ਪਿਛਲੀਆਂ ਸਾਰੀਆਂ ਜ਼ਿੰਦਗੀਆਂ ਵਿੱਚ ਕੀਤੇ ਸਨ, ਉਨ੍ਹਾਂ ਤੋਂ ਛੁਟਕਾਰਾ ਦਿਵਾਉਂਦਾ ਹੈ, ਇਸ ਲਈ ਗੁਰਬਾਣੀ ਕਹਿੰਦੀ ਹੈ ਸਰਬ ਰੋਗ ਕਾ ਅਉਖਦੁ ਨਾਮੁ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੪)।

ਨਾਮ ਸਭ ਤੋਂ ਉੱਤਮ ਅਨਾਦਿ ਖ਼ਜ਼ਾਨਾ ਹੈ ਅਤੇ ਇਹ ਖ਼ਜ਼ਾਨਾ ਸੰਤਾਂ ਅਤੇ ਭਗਤਾਂ ਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਨੇ ਬਖ਼ਸ਼ਿਆ ਹੈ ਅਤੇ ਇਹ ਉਹਨਾਂ ਦੀ ਸਦੀਵੀ ਸ਼ਕਤੀ ਬਣ ਜਾਂਦਾ ਹੈ। ਐਸੀਆਂ ਰੂਹਾਂ ਹਮੇਸ਼ਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਦੈਵੀ ਪਿਆਰ ਅਤੇ ਦਇਆ, ਭਗਤੀ ਅਤੇ ਸਮਰਪਣ ਵਿੱਚ ਲੀਨ ਰਹਿੰਦੀਆਂ ਹਨ। ਉਹ ਹਮੇਸ਼ਾਂ ਬ੍ਰਹਮ ਗਿਆਨ ਨਾਲ ਰੋਸ਼ਨ ਰਹਿੰਦੀਆਂ ਹਨ ਅਤੇ ਸਦਾ ਲਈ ਅਨਾਦਿ ਪਰਮ ਅਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ। ਉਹ ਕਿਸੇ ਵੀ ਕਾਰਨ ਭਟਕਦੇ ਨਹੀਂ ਹਨ। ਬ੍ਰਹਮ ਗਿਆਨ ਦੀ ਕ੍ਰਿਪਾ ਨਾਲ ਉਹ ਬ੍ਰਹਮ ਗਿਆਨੀ ਬਣ ਜਾਂਦੇ ਹਨ ਅਤੇ ਬ੍ਰਹਮ ਗਿਆਨ ਉਹਨਾਂ ਦਾ ਭੋਜਨ ਬਣ ਜਾਂਦਾ ਹੈ। ਬ੍ਰਹਮ ਗਿਆਨ ਉਹਨਾਂ ਦੀ ਬਿਰਤੀ ਬਣ ਜਾਂਦਾ ਹੈ। ਉਹ ਹਮੇਸ਼ਾਂ ਅਤੇ ਸਦਾ ਲਈ ਨਾਮ ਦੀ ਮਹਿਮਾ ਵਿੱਚ ਲੀਨ ਰਹਿੰਦੇ ਹਨ। ਬ੍ਰਹਮ ਗਿਆਨ ਇੱਕ ਬ੍ਰਹਮ ਦੀ ਬੇਅੰਤ ਗੇਂਦ ਵਾਂਗ ਹੈ, ਜਿਸਦਾ ਕੇਂਦਰ ਨਾਮ ਹੈ। ਨਾਮ ਇੱਕ ਧੁਰੇ ਵਾਂਗ ਬਣ ਜਾਂਦਾ ਹੈ ਅਤੇ ਰੂਹਾਂ ਇਸ ਬ੍ਰਹਮ ਗਿਆਨ ਦੀ ਗੇਂਦ ਦੇ ਧੁਰੇ ਵਾਂਗ ਹੁੰਦੀਆਂ ਹਨ ਅਤੇ ਬ੍ਰਹਮ ਗਿਆਨ ਉਹਨਾਂ ਵਿੱਚੋਂ ਲਗਾਤਾਰ ਵਹਿੰਦਾ ਹੈ। ਬ੍ਰਹਮ ਗਿਆਨ ਦਾ ਭੀ ਕੋਈ ਅੰਤ ਨਹੀਂ ਹੈ, ਅਕਾਲ ਪੁਰਖ ਵਾਂਗ ਬ੍ਰਹਮ ਗਿਆਨ ਭੀ ਬੇਅੰਤ ਹੈ।

ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ

ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ

ਹਰਿ ਕਾ ਨਾਮੁ ਜਨ ਕਾ ਰੂਪ ਰੰਗੁ

ਹਰਿ ਨਾਮੁ ਜਪਤ ਕਬ ਪਰੈ ਨ ਭੰਗੁ

ਹਰਿ ਕਾ ਨਾਮੁ ਜਨ ਕੀ ਵਡਿਆਈ

ਹਰਿ ਕੈ ਨਾਮਿ ਜਨ ਸੋਭਾ ਪਾਈ

ਹਰਿ ਕਾ ਨਾਮੁ ਜਨ ਕਉ ਭੋਗ ਜੋਗ

ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ

ਜਨੁ ਰਾਤਾ ਹਰਿ ਨਾਮ ਕੀ ਸੇਵਾ

ਨਾਨਕ ਪੂਜੈ ਹਰਿ ਹਰਿ ਦੇਵਾ

ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਜਨ ਅਤੇ ਨਾਮ ਦੀ ਮਹਿਮਾ ਬਾਰੇ ਇਸ ਅਸਟਪਦੀ ਵਿੱਚ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ। ਬ੍ਰਹਮ ਗਿਆਨ ਦਾ ਇਹ ਭਾਗ ਵਖਿਆਨ ਕਰਦਾ ਹੈ ਕਿ ਗੁਰਬਾਣੀ ਵਿੱਚ ਜਨ ਦਾ ਰੁਤਬਾ ਕਿੰਨਾ ਉੱਚਾ ਹੈ ਅਤੇ ਇਹ ਰੂਹਾਨੀ ਅਵਸਥਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ – ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੀ ਹੈ। ਮਹਾਂ ਪਰਉਪਕਾਰ ਦਾ ਭਾਵ ਜੀਅ ਦਾਨ – ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਦੇਣ ਦੀ ਬਖ਼ਸ਼ਿਸ਼ ਕਰਨ ਨਾਲ ਹੈ। ਗੁਰ ਕਿਰਪਾ ਦਾ ਸਦਕਾ ਆਪਣੇ ਹਿਰਦੇ ਵਿੱਚ ਇਸ ਭਾਵ ਨੂੰ ਸੁਸ਼ੋਭਿਤ ਕਰ ਲਵੋ ਕਿ ਜਦ ਭੀ ਕੋਈ ਸੰਤ ਆਪ ਨੂੰ ਜੀਅ ਦਾਨ ਦੀ ਕਿਰਪਾ ਨਾਲ ਨਿਵਾਜਦਾ ਹੈ ਤਾਂ ਉਹ ਆਪਦੇ ਸਾਰੇ ਜਨਮ ਜਨਮਾਂਤਰਾਂ ਦੇ ਪਾਪ ਆਪਣੇ ਸਿਰ ’ਤੇ ਲੈਂਦਾ ਹੈ, ਉਹ ਆਪਦਾ ਸਾਰਾ ਜ਼ਹਿਰ ਪੀ ਕੇ ਆਪ ਨੂੰ ਅੰਮ੍ਰਿਤ ਦੀ ਦਾਤ ਦੀ ਬਖ਼ਸ਼ਿਸ਼ ਕਰਦਾ ਹੈ। ਇਸ ਲਈ ਕਦੇ ਭੁੱਲ ਕੇ ਭੀ ਉਨ੍ਹਾਂ ਸੰਤ ਮਹਾਂਪੁਰਖਾਂ ਦੀ ਕੀਤੀ ਬਖ਼ਸ਼ਿਸ਼ ਨੂੰ ਛੋਟਾ ਨਾ ਸਮਝੋ ਅਤੇ ਦਿੱਤੀ ਗਈ ਇਸ ਮਹਾਨ ਦਾਤ ਦਾ ਅਪਮਾਨ ਨਾ ਹੋਣ ਦਵੋ, ਅਤੇ ਪੂਰਨ ਸ਼ਰਧਾ, ਨਿਰਸਵਾਰਥ ਪਿਆਰ ਅਤੇ ਪੂਰਨ ਵਿਸ਼ਵਾਸ ਨਾਲ ਇਸ ਦਾਤ ਦੀ ਸੇਵਾ ਸੰਭਾਲਤਾ ਕਰੋ। ਐਸਾ ਕਰਨ ਨਾਲ ਆਪ ਦਾ ਬੇਅੰਤ ਉਪਕਾਰ ਹੋਵੇਗਾ। ਪਰ ਜੇਕਰ ਕਦੇ ਭੁੱਲ ਭੁਲੇਖੇ ਨਾਲ ਵੀ ਇਨ੍ਹਾਂ ਮਹਾਂਪੁਰਖਾਂ ਦੀ ਨਿੰਦਿਆ ਕਰ ਦਿੱਤੀ ਤਾਂ ਉਸਦੇ ਨਤੀਜੇ ਬਹੁਤ ਭਿਅੰਕਰ ਹੋਣਗੇ ਅਤੇ ਆਪ ਨੂੰ ਇਸ ਤਰ੍ਹਾਂ ਕੀਤੀ ਗਈ ਨਿੰਦਿਆ ਦਾ ਬੋਝ ਸਹਾਰਨਾ ਬਹੁਤ ਦੁਖਦਾਈ ਹੋ ਜਾਏਗਾ।

ਨਾਮ ਇੰਨਾ ਮਹਾਨ ਅਤੇ ਬੇਅੰਤ ਸ਼ਕਤੀਸ਼ਾਲੀ ਹੈ ਕਿ ਇਹ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ। ਜੋ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਹ ਮਾਇਆ ਦੇ ਚੁੰਗਲ ਵਿੱਚੋਂ ਸਦਾ ਲਈ ਆਜ਼ਾਦ ਹੋ ਜਾਂਦਾ ਹੈ। ਨਾਮ ਸਿਮਰਨ ਵਿੱਚ ਲੀਨ ਰਹਿਣ ਦੇ ਉੱਤਮ ਗੁਣ ਕਾਰਨ ਉਹ ਜੀਵਨ ਮੁਕਤ ਹੋ ਜਾਂਦੇ ਹਨ, ਭਾਵ ਉਹ ਮਨੁੱਖੀ ਸਰੀਰ ਵਿੱਚ ਰਹਿੰਦਿਆਂ ਵੀ ਮਾਇਆ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਜਾਂਦੇ ਹਨ। ਨਾਮ ਉਹਨਾਂ ਦਾ ਭੋਜਨ ਬਣ ਜਾਂਦਾ ਹੈ ਜੋ ਸਦਾ ਉਹਨਾਂ ਨੂੰ ਸੰਤੁਸ਼ਟ ਰੱਖਦਾ ਹੈ। ਭਾਵ ਨਾਮ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਉਹ ਇੱਛਾ ਮੁਕਤ ਹੋ ਜਾਂਦੇ ਹਨ। ਉਹ ਆਪਣੇ ਹਿਰਦੇ ਵਿੱਚ ਇੰਨੇ ਸੰਤੁਸ਼ਟ ਅਤੇ ਤ੍ਰਿਪਤ ਹੋ ਜਾਂਦੇ ਹਨ ਕਿ ਉਹਨਾਂ ਲਈ ਨਾਮ ਤੋਂ ਮਹੱਤਵਪੂਰਨ ਕੁਝ ਵੀ ਹੋਰ ਨਹੀਂ ਰਹਿੰਦਾ। ਅਜਿਹੇ ਪ੍ਰਾਣੀ ਸੰਸਾਰ ਵਿੱਚ ਨਾਮ ਦਾ ਰੂਪ ਬਣ ਜਾਂਦੇ ਹਨ। ਜਦ ਨਾਮ ਉਹਨਾਂ ਦੇ ਸਰੀਰ ਦੇ ਹਰ ਹਿੱਸੇ ਵਿੱਚ ਚਲਾ ਜਾਂਦਾ ਹੈ ਅਤੇ ਰੂਹ ਇੰਨੀ ਪਵਿੱਤਰ ਹੋ ਜਾਂਦੀ ਹੈ, ਨਾਮ ਉਹਨਾਂ ਦਾ ਸਦੀਵੀ ਪਰਮ ਅਨੰਦ ਅਤੇ ਸਦੀਵੀ ਹਿਰਦੇ ਦੀ ਪਵਿੱਤਰ ਸੁੰਦਰਤਾ ਬਣ ਜਾਂਦਾ ਹੈ। ਅਸਲ ਵਿੱਚ, ਅਜਿਹੇ ਪ੍ਰਾਣੀਆਂ ਦੀ ਦ੍ਰਿਸ਼ਟ ਅੰਮ੍ਰਿਤ ਹੋ ਜਾਂਦੀ ਹੈ ਅਤੇ ਉਹ ਇੰਨਾ ਬ੍ਰਹਮ ਪ੍ਰਕਾਸ਼ ਬਿਖੇਰਦੇ ਹਨ ਕਿ ਜੋ ਕੋਈ ਭੀ ਉਨ੍ਹਾਂ ਦੀ ਸੰਗਤ ਵਿੱਚ ਆਉਂਦਾ ਹੈ ਨਿਹਾਲ ਹੋ ਜਾਂਦਾ ਹੈ, ਉਸਦਾ ਮਨ ਸ਼ਾਂਤ ਹੋ ਜਾਂਦਾ ਹੈ। ਅਜਿਹੇ ਮਹਾਂਪੁਰਖਾਂ ਦਾ ਬ੍ਰਹਮ ਪ੍ਰਕਾਸ਼ ਹਜ਼ਾਰਾਂ ਸੂਰਜਾਂ ਦੇ ਚਮਕਣ ਨਾਲੋਂ ਵੀ ਵੱਧ ਚਮਕਦਾਰ ਹੁੰਦਾ ਹੈ। ਇਹ ਉਹ ਬ੍ਰਹਮ ਪ੍ਰਕਾਸ਼ ਹੈ ਜੋ ਗੁਰੂ ਸਾਹਿਬਾਨ ਅਤੇ ਸੰਤਾਂ ਅਤੇ ਭਗਤਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੇ ਸੀਸ ਦੇ ਆਲੇ-ਦੁਆਲੇ ਆਮ ਤੌਰ ’ਤੇ ਦਿਖਾਇਆ ਗਿਆ ਹੁੰਦਾ ਹੈ। ਗੁਰਬਾਣੀ ਵਿੱਚ ਇਸ ਬ੍ਰਹਮ ਪ੍ਰਕਾਸ਼ ਨੂੰ ਇਲਾਹੀ ਛੱਤਰ ਦੀ ਸੰਗਿਆ ਦਿੱਤੀ ਗਈ ਹੈ। ਸੰਤਾਂ, ਭਗਤਾਂ, ਸਤਿਗੁਰੂਆਂ ਅਤੇ ਬ੍ਰਹਮ ਗਿਅਨੀ ਮਹਾਂਪੁਰਖਾਂ ਦਾ ਇਹ ਇਲਾਹੀ ਛੱਤਰ ਸਾਰੇ ਬ੍ਰਹਮਾਂਡ ਵਿੱਚ ਝੁਲਦਾ ਹੈ।

ਕੁਝ ਲੋਕ ਜਿਨ੍ਹਾਂ ਨੂੰ ਬ੍ਰਹਮ ਗਿਆਨ ਨੇਤਰ ਖੁਲ੍ਹੇ ਹੋਣ ਦੀ ਬਖ਼ਸ਼ਿਸ਼ ਹੁੰਦੀ ਹੈ ਅਤੇ ਜਿਨ੍ਹਾਂ ਦੀਆਂ ਇੰਦਰੀਆਂ ਵਿੱਚ ਇਸ ਇਲਾਹੀ ਨੇਤਰ ਨਾਲ ਵੇਖਣ ਦੀ ਮਹਾਨ ਸ਼ਕਤੀ ਦੀ ਬਖ਼ਸ਼ਿਸ਼ ਹੁੰਦੀ ਹੈ, ਉਹ ਪੁਰਖ ਅਜਿਹੀਆਂ ਰੂਹਾਂ ਜੋ ਪੂਰਨਤਾ ਨੂੰ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੀ ਦੇਹੀ ਦੇ ਚੌਗਿਰਦ ਇਸ ਬ੍ਰਹਮ ਪ੍ਰਕਾਸ਼ ਦੇ ਘੇਰੇ ਨੂੰ ਦੇਖ ਸਕਦੇ ਹਨ।

ਜੋ ਨਾਮ ਸਿਮਰਨ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਤਕਲੀਫ਼ਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਸੰਭਾਲਦਾ ਹੈ। ਉਹ ਕਦੀ ਵੀ ਦੁਰਭਾਗ ਜਾਂ ਦੁਚਿੱਤੀ, ਭੁਲੇਖੇ ਅਤੇ ਭਰਮ, ਦੁਬਿਧਾ ਅਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਦੇ। ਨਾਮ ਉਹਨਾਂ ਦੀ ਪ੍ਰਸੰਸਾ-ਮਹਿਮਾ ਬਣ ਜਾਂਦਾ ਹੈ ਅਤੇ ਉਹ ਬ੍ਰਹਿਮੰਡ ਵਿੱਚ ਹਰ ਜਗ੍ਹਾ ਸਤਿਕਾਰੇ ਜਾਂਦੇ ਹਨ। ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਸਦਾ ਲਈ ਜਾ ਬੈਠਦੇ ਹਨ। ਨਾਮ ਉਹਨਾਂ ਦਾ ਭੋਗ ਅਤੇ ਯੋਗ ਬਣ ਜਾਂਦਾ ਹੈ। ਨਾਮ ਦੀ ਕਮਾਈ ਦੇ ਗੁਣ ਨਾਲ ਉਹ ਹਮੇਸ਼ਾਂ ਲਈ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ ਅਤੇ ਪ੍ਰਮਾਤਮਾ ਨਾਲ ਉਨ੍ਹਾਂ ਦਾ ਕਦੇ ਨਾ ਨਿਖੜਨ ਵਾਲਾ ਸਬੰਧ ਬਣ ਜਾਂਦਾ ਹੈ। ਅਸਲ ਵਿਚ ਜਦ ਤੁਹਾਡਾ ਦਸਮ ਦੁਆਰ ਖੁੱਲ੍ਹਦਾ ਹੈ ਤਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਸਦਾ ਦਾ ਸਬੰਧ ਜੁੜ ਜਾਂਦਾ ਹੈ। ਇਸੇ ਲਈ ਗੁਰਬਾਣੀ ਵਿੱਚ ਲਿਖਿਆ ਹੈ :-

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੭੪)

ਦਸਮ ਦੁਆਰਾ ਖੁਲ੍ਹਣ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ’ਤੇ ਤੁਹਾਡੇ ਅੰਦਰ ਲਗਾਤਾਰ ਅੰਮ੍ਰਿਤ ਦੀ ਧਾਰਾ ਨਿਰਗੁਣ ਸਰੂਪ ਅਕਾਲ ਪੁਰਖ ਤੋਂ ਤੁਹਾਡੇ ਤੱਕ ਵਹਿੰਦੀ ਰਹਿੰਦੀ ਹੈ। ਦਸਮ ਦੁਆਰ ਵਿੱਚ ਤੁਸੀਂ ਪੰਚ ਸ਼ਬਦ ਅਨਾਹਦ ਨਾਦਿ ਦੇ ਸੰਗੀਤ ਨੂੰ ਲਗਾਤਾਰ ਸੁਣਦੇ ਰਹਿਣਾ ਸ਼ੁਰੂ ਕਰਦੇ ਹੋ। ਇਸ ਇਲਾਹੀ ਸੰਗੀਤ ਨੂੰ ਗੁਰਬਾਣੀ ਵਿੱਚ ਅੰਮ੍ਰਿਤ ਨਾਮ ਕਿਹਾ ਗਿਆ ਹੈ :-

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੨)

ਇਸ ਲਈ ਅਸਲ ਵਿੱਚ ਨਾਮ ਅੰਮ੍ਰਿਤ ਦੀ ਪ੍ਰਾਪਤੀ ਦਸਮ ਦੁਆਰਾ ਖੁਲ੍ਹਣ ’ਤੇ ਹੀ ਹੁੰਦੀ ਹੈ। ਇਸ ਲਈ ਜੋ ਨਾਮ ਜਪਿਆ ਜਾਂਦਾ ਹੈ ਉਹ ਸ਼ਬਦ ਹੈ, ਸ਼ਬਦ ਗੁਰੂ ਹੈ, ਗੁਰਪ੍ਰਸਾਦਿ ਹੈ ਅਤੇ ਇਸਦੇ ਜਪਣ ਨਾਲ ਸਾਡੀ ਸੂਖਸ਼ਮ ਦੇਹੀ ਵਿੱਚ ਸਥਿਤ ਸੱਤ (੭) ਸੱਤ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਅਤੇ ਅੰਦਰਲੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਨ੍ਹਾਂ ਸੱਤ ਸਰੋਵਰਾਂ ਵਿੱਚੋਂ ਇਕ ਸੱਤ ਸਰੋਵਰ ਦਸਮ ਦੁਆਰਾ ਹੈ ਜਿਸਦੇ ਪ੍ਰਕਾਸ਼ਮਾਨ ਹੋਣ ’ਤੇ ਅਕਾਲ ਪੁਰਖ ਜੀ ਨਾਲ ਸਾਖਸ਼ਾਤਕਾਰ ਹੁੰਦਾ ਹੈ ਅਤੇ ਬ੍ਰਹਮ ਗਿਆਨ ਅੰਮ੍ਰਿਤ, ਤੱਤ ਗਿਆਨ ਅੰਮ੍ਰਿਤ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਭਗਤ ਭਗਵਾਨ ਵਿੱਚ ਅਭੇਦ ਹੋ ਜਾਂਦਾ ਹੈ। ਇਸ ਤੋਂ ਬਾਅਦ ਭਗਤ ਦਾ ਭਗਵਾਨ ਨਾਲੋਂ ਵਿਛੋੜਾ ਨਹੀਂ ਹੁੰਦਾ। ਉਹ ਕੇਵਲ ਅਕਾਲ ਪੁਰਖ ਦੀ ਸੇਵਾ ਵਿੱਚ ਲੀਨ ਹੋ ਜਾਂਦਾ ਹੈ। ਭਗਤ ਦਾ ਵੇਖਣਾ, ਸੁਨਣਾ, ਬੋਲਣਾ, ਸੇਵਾ ਅਨਾਦੀ ਸੱਤ-ਨਾਮ ਹੋ ਜਾਂਦਾ ਹੈ। ਭਗਤ ਤੇ ਭਗਵਾਨ ਇਕ ਦੂਸਰੇ ਵਿੱਚ ਲੀਨ ਹੋ ਜਾਂਦੇ ਹਨ। ਭਗਤ, ਭਗਵਾਨ ਦੀ ਪ੍ਰਸੰਸਾ ਕਰਦਾ ਹੈ ਅਤੇ ਭਗਵਾਨ ਭਗਤ ਦੀ ਪ੍ਰਸੰਸਾ ਕਰਦਾ ਹੈ। ਜਦ ਇਹ ਵਾਪਰਦਾ ਹੈ ਤਦ ਭਗਤ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਲੀਨ ਕਰ ਲੈਂਦਾ ਹੈ। ਇਹ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਹੈ। ਨਾਮ ਦੀ ਸੇਵਾ ਕਰਨਾ ਉਸਦਾ ਜੀਵਨ ਬਣ ਜਾਂਦਾ ਹੈ –

ਨਾਨਕ ਕੈ ਘਰਿ ਕੇਵਲ ਨਾਮੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੨)

ਐਸੀ ਸੁੰਦਰ ਅਤੇ ਮਹਾਨ ਬਖ਼ਸ਼ਿਸ਼ ਹੋਣ ’ਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ, ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ।

ਹਰਿ ਹਰਿ ਜਨ ਕੈ ਮਾਲੁ ਖਜੀਨਾ

ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ

ਹਰਿ ਹਰਿ ਜਨ ਕੈ ਓਟ ਸਤਾਣੀ

ਹਰਿ ਪ੍ਰਤਾਪਿ ਜਨ ਅਵਰ ਨ ਜਾਣੀ

ਓਤਿ ਪੋਤਿ ਜਨ ਹਰਿ ਰਸਿ ਰਾਤੇ

ਸੁੰਨ ਸਮਾਧਿ ਨਾਮ ਰਸ ਮਾਤੇ

ਆਠ ਪਹਰ ਜਨੁ ਹਰਿ ਹਰਿ ਜਪੈ

ਹਰਿ ਕਾ ਭਗਤੁ ਪ੍ਰਗਟ ਨਹੀ ਛਪੈ

ਹਰਿ ਕੀ ਭਗਤਿ ਮੁਕਤਿ ਬਹੁ ਕਰੇ

ਨਾਨਕ ਜਨ ਸੰਗਿ ਕੇਤੇ ਤਰੇ

ਬੰਦਗੀ ਦੀ ਪੂਰਨ ਅਵਸਥਾ ਨੂੰ ਸੱਚ ਖੰਡ ਕਿਹਾ ਗਿਆ ਹੈ। ਐਸੀ ਸੁੰਦਰ ਸਿਖ਼ਰ ਦੀ ਰੂਹਾਨੀ ਅਵਸਥਾ ਦੀ ਪ੍ਰਾਪਤੀ ਨਾਲ ਦਰਗਾਹ ਦੇ ਸਾਰੇ ਖ਼ਜ਼ਾਨਿਆਂ ਦੀ ਕੁੰਜੀ ਅਕਾਲ ਪੁਰਖ ਜੀ ਦੀ ਬਖ਼ਸ਼ਿਸ਼ ਗੁਰਪ੍ਰਸਾਦਿ ਵਰਤਾਉਣ ਦੇ ਹੁਕਮ ਅਨੁਸਾਰ ਭਗਤ ਦੀ ਝੋਲੀ ਵਿੱਚ ਪੈ ਜਾਂਦੀ ਹੈ। ਬੰਦਗੀ ਦੇ ਪੰਜ ਪੜਾਅ ਹਨ, ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਜਪੁ ਜੀ ਬਾਣੀ ਵਿੱਚ ਇਨ੍ਹਾਂ ਦਾ ਜ਼ਿਕਰ ਕੀਤਾ ਹੈ :

੧.       ਧਰਮ ਖੰਡ: ਜਦੋਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਜ਼ਿੰਦਗੀ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ ਅਤੇ ਤੁਸੀਂ ਪਾਠ ਪੂਜਾ ਧਰਮ ਕਰਮਾਂ ਵੱਲ ਰੁਚਿਤ ਹੋ ਜਾਂਦੇ ਹੋ। ਵਿਚਾਰਨ ਯੋਗ ਵਿਚਾਰ ਇਹ ਹੈ ਕਿ ਲਗਭਗ ਸਾਰੀ ਸੰਗਤ ਇਸ ਖੰਡ ਵਿੱਚ ਜਾਂ ਇਸ ਤੋਂ ਭੀ ਥੱਲੇ ਦੀ ਅਵਸਥਾ ਵਿੱਚ ਹੀ ਅਟਕੀ ਹੋਈ ਹੈ। ਬਹੁਤ ਘੱਟ ਗਿਣਤੀ ਵਿੱਚ ਸੰਗਤ ਇਸ ਅਵਸਥਾ ਤੋਂ ਅੱਗੇ ਵੱਧਦੀ ਹੈ। ਸਾਰੀ ਸੰਗਤ ਕੇਵਲ ਬਾਣੀ ਪੜ੍ਹਨ ਵਿੱਚ ਹੀ ਲੱਗੀ ਹੋਈ ਹੈ। ਰੋਜ਼ਾਨਾ ਨਿੱਤਨੇਮ – ਪੰਜ ਬਾਣੀਆਂ ਦੇ ਪੜ੍ਹਨ ਵਿੱਚ, ਸੁਖਮਨੀ ਬਾਣੀ ਦੇ ਪੜ੍ਹਨ ਵਿੱਚ, ਆਸਾ ਦੀ ਵਾਰ ਪੜ੍ਹਨ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨ ਵਿੱਚ ਲਗਭਗ ਸਾਰੀ ਸੰਗਤ ਰੁੱਝੀ ਹੋਈ ਹੈ। ਸਾਰੀ ਸੰਗਤ ਕੇਵਲ ਇਸ ਭਰਮ ਅਤੇ ਅਗਿਆਨਤਾ ਵਿੱਚ ਹੈ ਕਿ ਸ਼ਾਇਦ ਬਾਣੀ ਪੜ੍ਹਨਾ ਹੀ ਕਾਫ਼ੀ ਹੈ। ਇਹ ਸੱਤ ਹੈ ਕਿ ਬਾਣੀ ਪੜ੍ਹਨਾ ਸੱਤ ਕਰਮ ਹੈ, ਪਰੰਤੂ ਇਹ ਸਮਝ ਲੈਣਾ ਕਿ ਕੇਵਲ ਬਾਣੀ ਪੜ੍ਹਨ ਨਾਲ ਹੀ ਰੂਹਾਨੀਅਤ ਦੀਆਂ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ, ਕੇਵਲ ਭਰਮ ਹੈ ਅਤੇ ਅਗਿਆਨਤਾ ਹੈ। ਇਹ ਹੀ ਕਾਰਣ ਹੈ ਕਿ ਲਗਭਗ ਸਾਰੀ ਸੰਗਤ ਦੀ ਰੂਹਾਨੀ ਤਰੱਕੀ ਜਿਵੇਂ ਖੜ ਗਈ ਹੈ। ਇਸ ਲਈ ਤੁਹਾਡੀ ਰੂਹਾਨੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਬਜਾਇ ਬਾਣੀ ਨੂੰ ਬਾਰ ਬਾਰ ਪੜ੍ਹਨ ਦੇ ਉਹ ਕੀਤਾ ਜਾਵੇ ਜੋ ਬਾਣੀ ਕਰਨ ਨੂੰ ਆਖਦੀ ਹੈ। ਬਾਣੀ ਕਰਨ ਨਾਲ ਦਰਗਾਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਕੇਵਲ ਬਾਣੀ ਪੜ੍ਹਨ ਨਾਲ ਨਹੀਂ। ਬਾਣੀ ਕਰਨ ਨਾਲ ਉਹ ਸਭ ਕੁੱਛ ਪ੍ਰਾਪਤ ਹੁੰਦਾ ਹੈ ਜੋ ਬਾਣੀ ਵਿੱਚ ਲਿਖਿਆ ਹੈ। ਬਾਣੀ ਕਰਨ ਵਾਲੇ ਹੀ ਰੂਹਾਨੀਅਤ ਦੀ ਅਗਲੀ ਤੇ ਅਗਲੀਆਂ ਅਵਸਥਾਵਾਂ ਦੀ ਪ੍ਰਾਪਤੀ ਕਰਦੇ ਹਨ।

੨.       ਗਿਆਨ ਖੰਡ: ਇਹ ਉਹ ਅਵਸਥਾ ਹੈ ਜਦ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਅਤੇ ਸੁਣਦੇ ਹੋ, ਗੁਰਬਾਣੀ ਨੂੰ ਸਵੀਕਾਰ ਕਰਦੇ ਹੋ ਅਤੇ ਫਿਰ ਇਸਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਂਦੇ ਹੋ। ਜਿਹੜੀ ਭੀ ਬ੍ਰਹਮ ਗਿਆਨ ਅੰਮ੍ਰਿਤ ਦੀ ਬੂੰਦ ਤੁਹਾਡੇ ਅੰਦਰ ਪ੍ਰਕਾਸ਼ਮਾਨ ਹੁੰਦੀ ਹੈ ਤੁਸੀਂ ਝੱਟਪਟ ਉਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਅੰਗ ਬਣਾ ਲੈਂਦੇ ਹੋ। ਜੋ ਜੋ ਗੁਰਬਾਣੀ ਵਿਚਾਰ ਤੁਹਾਨੂੰ ਸਮਝ ਵਿੱਚ ਆਉਂਦਾ ਹੈ ਤੁਸੀਂ ਬਿਨਾਂ ਇਕ ਪਲ ਗੁਆਏ ਉਸ ਨੂੰ ਆਪਣੇ ਜੀਵਨ ਜੀਣ ਦੀ ਕਲਾ ਬਣਾ ਲੈਂਦੇ ਹੋ। ਇਸ ਤਰ੍ਹਾਂ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਹੀ ਰਹਿਮਤ ਦਾ ਸਦਕਾ ਤੁਹਾਡਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਮਨ ਦੀ ਮੈਲ ਧੁਪਨੀ ਸ਼ੁਰੂ ਹੋ ਜਾਂਦੀ ਹੈ ਅਤੇ ਮਨ ’ਤੇ ਨਵੀਂ ਮੈਲ ਚੜ੍ਹਨੀ ਬੰਦ ਹੋ ਜਾਂਦੀ ਹੈ, ਮਨ ਵਿੱਚ ਮਾੜੇ ਅਤੇ ਹੀਨ ਫੁਰਨੇ ਘਟਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸਾਰੇ ਕਰਮ ਸੱਤ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸਾਰੇ ਪੁਰਾਤਨ ਅਸੱਤ ਕਰਮਾਂ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਆਪਣੀ ਰੂਹਾਨੀ ਤਰੱਕੀ ਵੱਲ ਵਧਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡਾ ਰੂਹਾਨੀ ਸਫ਼ਰ ਹੁਣ ਸ਼ੁਰੂ ਹੋ ਜਾਂਦਾ ਹੈ। ਬਾਣੀ ਤੁਹਾਡਾ ਮਾਰਗ-ਦਰਸ਼ਨ ਕਰਨ ਲਗ ਪੈਂਦੀ ਹੈ ਅਤੇ ਤੁਸੀਂ ਬੰਦਗੀ ਦੀ ਅਗਲੀ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹੋ।

੩.       ਸ਼ਰਮ ਖੰਡ: ਜਦੋਂ ਤੁਸੀਂ ਜ਼ਿੰਦਗੀ ਦੇ ਅਸਲੀ ਮੰਤਵ ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਲਈ ਅਸਲ ਵਿੱਚ ਸਖ਼ਤ ਮਿਹਨਤ ਸ਼ੁਰੂ ਕਰਦੇ ਹੋ ਅਤੇ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੇ ਸੱਤ ਚਰਨਾਂ ’ਤੇ ਪੂਰਨ ਰੂਪ ਵਿੱਚ ਸਮਰਪਿਤ ਕਰ ਦਿੰਦੇ ਹੋ, ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ, ਭਰੋਸੇ ਅਤੇ ਯਕੀਨ ਨਾਲ, ਸ਼ਰਧਾ ਅਤੇ ਪਿਆਰ ਨਾਲ ਪੂਰੀ ਤਰ੍ਹਾਂ ਗੁਰੂ ਅੱਗੇ ਆਪਣਾ ਆਪਾ ਨਿਛਾਵਰ ਕਰਕੇ, ਤਨ, ਮਨ, ਧਨ ਗੁਰੂ ਦੇ ਚਰਨਾਂ ’ਤੇ ਅਰਪਣ ਕਰਕੇ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦੇ ਹੋ। ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸੱਤ ਦੀ ਕਰਨੀ ਵਿੱਚ ਪਰਿਵਰਤਿਤ ਕਰ ਦਿੰਦੇ ਹੋ। ਮਨ ਬਚਨ ਅਤੇ ਕਰਮ ਕਰਕੇ ਆਪਣੇ ਸਤਿਗੁਰ ਦੀ ਸੇਵਾ ਵਿੱਚ ਲੀਨ ਹੋ ਜਾਂਦੇ ਹੋ। ਆਪਣੇ ਸਤਿਗੁਰ ਦੇ ਸੱਤ ਚਰਨਾਂ ’ਤੇ ਆਪਣਾ ਦਸਵੰਧ ਦੇਣਾ ਸ਼ੁਰੂ ਕਰ ਦਿੰਦੇ ਹੋ – ਸਮੇਂ ਦਾ ਅਤੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਦਸਵੰਧ ਆਪਣੇ ਸਤਿਗੁਰ ਦੇ ਚਰਨਾਂ ’ਤੇ ਅਰਪਣ ਕਰਨਾ ਅਰੰਭ ਕਰ ਦਿੰਦੇ ਹੋ। ਐਸੀ ਤਨ, ਮਨ, ਧਨ ਨਾਲ ਕੀਤੀ ਸਤਿਗੁਰ ਦੀ ਸੇਵਾ ਦਾ ਸਦਕਾ ਆਪ ਜੀ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਪ ਜੀ ਦੀ ਬੰਦਗੀ ਅਗਲੀ ਉੱਤਮ ਅਵਸਥਾ ਵਿੱਚ ਪਰਵੇਸ਼ ਕਰ ਜਾਂਦੀ ਹੈ।

੪.       ਕਰਮ ਖੰਡ: ਤਨ, ਮਨ, ਧਨ ਗੁਰੂ ਦੇ ਚਰਨਾਂ ’ਤੇ ਅਰਪਣ ਕਰਕੇ ਜਦ ਤੁਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹੋ – ਅਨਾਦਿ ਬਖ਼ਸ਼ਿਸ਼ ਅਤੇ ਅਨਾਦਿ ਮਿਹਰਾਮਤ ਦਾ ਸਦਕਾ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਤੁਹਾਡੇ ਸਾਰੇ ਬੱਜਰ-ਕਪਾਟ ਖੁੱਲ੍ਹ ਜਾਂਦੇ ਹਨ। ਤੁਸੀਂ ਸਮਾਧੀ ਵਿੱਚ ਚਲੇ ਜਾਂਦੇ ਹੋ ਅਤੇ ਫਿਰ ਸੁੰਨ ਸਮਾਧੀ ਵਿੱਚ ਜਦੋਂ ਤੁਸੀਂ ਨਾਮ ਦਾ ਲੰਮਾ ਅਭਿਆਸ ਕਰਦੇ ਹੋ। ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਹਾਗਣ ਦੇ ਤੌਰ ’ਤੇ ਸਵੀਕਾਰ ਕੀਤੇ ਜਾਂਦੇ ਹੋ ਅਤੇ ਤੁਹਾਡਾ ਅਕਾਲ ਪੁਰਖ ਦੀ ਦਰਗਾਹ ਵਿੱਚ ਖਾਤਾ ਖੁੱਲ੍ਹ ਜਾਂਦਾ ਹੈ। ਇਹ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਦ ਅਸਲੀ ਭਗਤੀ ਸ਼ੁਰੂ ਹੁੰਦੀ ਹੈ ਅਤੇ ਪੰਜ ਦੂਤ ਅਤੇ ਇੱਛਾਵਾਂ ਤੁਹਾਡੇ ਕਾਬੂ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਾਇਆ ਨਾਲ ਅਸਲ ਲੜਾਈ ਸ਼ੁਰੂ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਫਲਸਰੂਪ ਤੁਸੀਂ ਮਾਇਆ ਅਤੇ ਮਨ ’ਤੇ ਜਿੱਤ ਪਾ ਲੈਂਦੇ ਹੋ। ਨਾਮ ਤੁਹਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਤੁਹਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਤੁਹਾਡਾ ਸਿੱਧਾ ਸੰਪਰਕ ਕਾਇਮ ਹੋ ਜਾਂਦਾ ਹੈ।

੫.       ਸੱਚ ਖੰਡ: ਜਦੋਂ ਤੁਸੀਂ ਮਾਇਆ ਨੂੰ ਜਿੱਤ ਲੈਂਦੇ ਹੋ ਅਤੇ ਜੀਵਨ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ, ਅਟੱਲ ਅਵਸਥਾ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹੋ, ਪਰਮ ਪਦਵੀ ਦੀ ਪ੍ਰਾਪਤੀ ਕਰ ਲੈਂਦੇ ਹੋ, ਤ੍ਰਿਹ ਗੁਣ ਮਾਇਆ ’ਤੇ ਜਿੱਤ ਪ੍ਰਾਪਤ ਕਰਕੇ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹੋ। ਤੁਸੀਂ ਨਿਰਭਉ ਅਤੇ ਨਿਰਵੈਰ ਬਣ ਜਾਂਦੇ ਹੋ – ਏਕ ਦ੍ਰਿਸ਼ਟ ਹੋ ਜਾਂਦੇ ਹੋ। ਜਦੋਂ ਤੁਸੀਂ ਪੂਰਨ ਸੱਤ ਨੂੰ ਵੇਖ, ਸੁਣ, ਬੋਲ, ਪੇਸ਼ ਕਰ ਸਕਦੇ ਹੋ ਅਤੇ ਪੂਰਨ ਸੱਤ ਦੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹੋ। ਤੁਹਾਡੀ ਬੰਦਗੀ ਅਕਾਲ ਪੁਰਖ ਦੀ ਦਰਗਾਹ ਵਿੱਚ ਪੂਰਨ ਅਤੇ ਪਰਵਾਨ ਮੰਨੀ ਜਾਂਦੀ ਹੈ ਅਤੇ ਤੁਹਾਨੂੰ ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਤੁਹਾਨੂੰ ਸਦਾ ਸੁਹਾਗਣ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ ਜਾਂਦਾ ਹੈ। ਇਸ ਅਵਸਥਾ ਵਿਚ ਅਕਾਲ ਪੁਰਖ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਕਰਦਾ ਹੈ ਅਤੇ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੇ ਇਸ ਗੁਰਪ੍ਰਸਾਦਿ ਨੂੰ ਸੰਗਤ ਨੂੰ ਵਰਤਾਉਣ ਦੇ ਅਧਿਕਾਰ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਤੁਸੀਂ ਅੰਮ੍ਰਿਤ ਦਾ ਦਾਤਾ ਬਣ ਜਾਂਦੇ ਹੋ, ਤੁਸੀਂ ਬੰਦਗੀ ਅਤੇ ਸੇਵਾ ਦਾ ਦਾਤਾ ਬਣ ਜਾਂਦੇ ਹੋ। ਤੁਸੀਂ ਗੁਰਪ੍ਰਸਾਦਿ ਦਾ ਦਾਤਾ ਬਣ ਜਾਂਦੇ ਹੋ ਅਤੇ ਤਦ ਤੁਸੀਂ ਸੰਗਤ ਦੇ ਬੰਦਗੀ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਕ ਬਣ ਕੇ ਸੱਤ ਦੇ ਇਨ੍ਹਾਂ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਸਹਾਇਤਾ ਨਾਲ ਮਹਾਂ ਪਰਉਪਕਾਰ ਦੀਆਂ ਸੇਵਾਵਾਂ ਵਿੱਚ ਵਿਲੀਨ ਹੋ ਜਾਂਦੇ ਹੋ।

ਉਹ ਲੋਕ ਜੋ ਸੱਚ ਖੰਡ ਦੀ ਇਸ ਅਵਸਥਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਲੱਗਦੇ ਹਨ, ਸੰਗਤ ਨੂੰ ਗੁੰਮਰਾਹ ਕਰਦੇ ਹਨ ਅਤੇ ਉਹ ਦੁਬਿਧਾ, ਭਰਮ, ਭੁਲੇਖੇ ਅਤੇ ਬਹਿਕਾਵੇ ਦਾ ਇੱਕ ਸਾਧਨ ਬਣ ਜਾਂਦੇ ਹਨ ਅਤੇ ਸੰਗਤ ਦੇ ਕਿਸੇ ਤਰੀਕੇ ਨਾਲ ਵੀ ਸਹਾਈ ਸਿੱਧ ਨਹੀਂ ਹੁੰਦੇ। ਉਹ ਸੰਗਤ ਦੇ ਰੂਹਾਨੀ ਗਿਰਾਵਟ ਦੇ ਜ਼ਿੰਮੇਵਾਰ ਬਣ ਜਾਂਦੇ ਹਨ। ਅਕਾਲ ਪੁਰਖ ਦੀ ਬਖ਼ਸ਼ਿਸ਼ ਤੋਂ ਬਿਨਾਂ ਐਸਾ ਪ੍ਰਚਾਰ ਕਰਨਾ ਦਰਗਾਹੀ ਕਾਨੂੰਨ ਦੀ ਤੌਹੀਨ ਹੈ, ਦਰਗਾਹ ਦੀ ਤੌਹੀਨ ਹੈ ਅਤੇ ਦਰਗਾਹੀ ਜੁਰਮ ਹੈ।

ਉਹ ਰੂਹਾਂ ਜਿਹੜੀਆਂ ਸੱਚ ਖੰਡ ਵਿੱਚ ਪਹੁੰਚ ਜਾਂਦੀਆਂ ਹਨ ਸਦਾ ਲਈ ਆਪਣੇ ਪ੍ਰਮਾਤਮਾ ਦੇ ਪ੍ਰੇਮਾ-ਭਗਤੀ ਭਾਵ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਆਪਣੇ ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਨਾਲ ਬਹੁਤ ਸ਼ਕਤੀਮਾਨ ਬਣ ਜਾਂਦੀਆਂ ਹਨ। ਅਜਿਹੀਆਂ ਰੂਹਾਂ ਸਦਾ ਲਈ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਉਸ ਅਕਾਲ ਪੁਰਖ ਨਾਲ ਏਕਮ ਹੋਣ ਦੀ ਉੱਚਤਮ ਅਵਸਥਾ ਨੂੰ ਮਾਣਦੀਆਂ ਹਨ। ਇੱਕ ਪੂਰਨ ਸ਼ਾਂਤੀ ਦੀ ਅਵਸਥਾ ਜਿਸ ਵਿੱਚ ਕੋਈ ਸੋਚ ਜਾਂ ਫੁਰਨਾ ਨਾ ਹੋਵੇ। ਅਜਿਹੀਆਂ ਰੂਹਾਂ ਕਦੇ ਆਪਣੇ ਆਪ ਨੂੰ ਛੁਪਾ ਨਹੀਂ ਸਕਦੀਆਂ ਹਨ। ਇਹ ਰੂਹਾਂ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਆਪ ਸਾਰੀ ਦੁਨੀਆਂ ਦੇ ਲੋਕਾਂ ਵਿੱਚ ਅਨੰਦੀ ਰੂਹਾਨੀ ਉਪਕਾਰ ਦੀ ਉੱਚਤਮ ਅਵਸਥਾ ਵਿੱਚ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ। ਉਹ ਅਨਾਦਿ ਮਹਾਂ ਪਰਉਪਕਾਰ ਅਤੇ ਅਨਾਦਿ ਸੱਤ ਦਾ ਸੰਦੇਸ਼ ਲੋਕਾਂ ਸਾਹਮਣੇ ਪੇਸ਼ ਕਰਦੀਆਂ ਹਨ। ਅਜਿਹੀਆਂ ਰੂਹਾਂ ਸਮਾਜ ਦੇ ਕਿਸੇ ਖ਼ਾਸ ਵਰਗ ਨਾਲ ਸਬੰਧਿਤ ਨਹੀਂ ਹੁੰਦੀਆਂ। ਉਹ ਦੁਨਿਆਵੀ ਧਰਮਾਂ ਜਾਤਾਂ ਦੇ ਬੰਧਨਾਂ ਤੋਂ ਮੁਕਤ ਹੁੰਦੀਆਂ ਹਨ ਅਤੇ ਸਾਰੀ ਸ੍ਰਿਸ਼ਟੀ ਦੀ ਸੇਵਾ ਕਰਦੀਆਂ ਹਨ, ਹਰ ਕਿਸੇ ਦੀ ਸਹਾਇਤਾ ਕਰਦੀਆਂ ਹਨ। ਜੋ ਵੀ ਉਹਨਾਂ ਦੀ ਸੰਗਤ ਵਿੱਚ ਜਾਂਦਾ ਹੈ, ਉਸ ਵਿੱਚ ਪਰਿਵਰਤਨ ਆ ਜਾਂਦਾ ਹੈ। ਅਜਿਹੀਆਂ ਰੂਹਾਂ ਆਪਣੀ ਸੰਗਤ ਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਦੀਆਂ ਹਨ ਅਤੇ ਇਸ ਗੁਰਪ੍ਰਸਾਦਿ ਨਾਲ ਬਹੁਤ ਸਾਰੇ ਲੋਕ ਨਾਮ, ਬੰਦਗੀ ਅਤੇ ਸੇਵਾ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਹਨ ਅਤੇ ਜੀਵਨ ਮੁਕਤੀ ਤੱਕ ਪਹੁੰਚ ਜਾਂਦੇ ਹਨ। ਅਜਿਹੀਆਂ ਰੂਹਾਂ ਸੰਸਾਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੁਕਤੀ ਕਰਵਾ ਕੇ ਉਹਨਾਂ ਨੂੰ ਭਵਸਾਗਰ ਮਾਇਆ ਦਾ ਸਮੁੰਦਰ ਪਾਰ ਕਰਵਾ ਕੇ ਉਹਨਾਂ ਦੇ ਅਸਲੀ ਘਰ ਲਿਜਾਉਣ ਲਈ ਆਉਂਦੀਆਂ ਹਨ। ਅਜਿਹੀਆਂ ਰੂਹਾਂ ਨੂੰ ਗੁਰਬਾਣੀ ਵਿੱਚ ਜਨ ਕਿਹਾ ਗਿਆ ਹੈ।

ਪਾਰਜਾਤੁ ਇਹੁ ਹਰਿ ਕੋ ਨਾਮ

ਕਾਮਧੇਨ ਹਰਿ ਹਰਿ ਗੁਣ ਗਾਮ

ਸਭ ਤੇ ਊਤਮ ਹਰਿ ਕੀ ਕਥਾ

ਨਾਮੁ ਸੁਨਤ ਦਰਦ ਦੁਖ ਲਥਾ

ਨਾਮ ਕੀ ਮਹਿਮਾ ਸੰਤ ਰਿਦ ਵਸੈ

ਸੰਤ ਪ੍ਰਤਾਪਿ ਦੁਰਤੁ ਸਭੁ ਨਸੈ

ਸੰਤ ਕਾ ਸੰਗੁ ਵਡਭਾਗੀ ਪਾਈਐ

ਸੰਤ ਕੀ ਸੇਵਾ ਨਾਮੁ ਧਿਆਈਐ

ਨਾਮ ਤੁਲਿ ਕਛੁ ਅਵਰੁ ਨ ਹੋਇ

ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ

ਇਹ ਮੰਨਿਆ ਜਾਂਦਾ ਹੈ ਕਿ ਸਵਰਗ ਵਿੱਚ ਪੰਜ ਦਰਖ਼ਤ ਹਨ ਜੋ ਨਾਮ ਦੀ ਕਮਾਈ ਸੱਤ ਚਾਹੁਣ ਵਾਲਿਆਂ ਦੀਆਂ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਪਾਰਜਾਤ ਇਹਨਾਂ ਪੰਜਾਂ ਦਰਖ਼ਤਾਂ ਵਿੱਚੋਂ ਇੱਕ ਹੈ ਜੋ ਅਭਿਲਾਸ਼ੀਆਂ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਹੀ ਕਾਮਧੇਨ ਸਵਰਗ ਵਿੱਚ ਇੱਕ ਗਊ ਹੈ, ਜੋ ਹਰ ਪ੍ਰਕਾਰ ਦੀਆਂ ਇੱਛਾਵਾਂ ਦੀ ਪੂਰਤੀ ਕਰਦੀ ਹੈ, ਪਰ ਨਾਮ ਵਿੱਚ ਸਾਰੇ ਹੀ ਅਨਾਦਿ ਦਰਗਾਹੀ ਖ਼ਜ਼ਾਨਿਆਂ ਨੂੰ ਗਿਣਿਆ ਜਾਂਦਾ ਹੈ। ਨਾਮ ਸਭ ਤੋਂ ਉੱਚਤਮ ਦਰਗਾਹੀ ਖ਼ਜ਼ਾਨਾ ਹੈ ਅਤੇ ਪਾਰਜਾਤ ਅਤੇ ਕਾਮਧੇਨ ਨਾਮ ਦੇ ਹੀ ਭਾਗ ਹਨ। ਇਸਦਾ ਅਰਥ ਇਹ ਹੈ ਕਿ ਜਦੋਂ ਨਾਮ ਸਾਡੇ ਹਿਰਦੇ ਵਿੱਚ ਸਮਾ ਜਾਂਦਾ ਹੈ ਤਾਂ ਅਸੀਂ ਸਭ ਪ੍ਰਕਾਰ ਦੇ ਸੁੱਖ ਪ੍ਰਾਪਤ ਕਰ ਲੈਂਦੇ ਹਾਂ ਅਤੇ ਨਾਮ ਨਾਲ ਸਾਰੀਆਂ ਅਭਿਲਾਸ਼ਾਵਾਂ ਦੀ ਸੰਤੁਸ਼ਟੀ ਹੋ ਜਾਂਦੀ ਹੈ। ਬੰਦਗੀ ਵਿੱਚ ਕੇਵਲ ਸੱਤ ਅਭਿਲਾਸ਼ਾਵਾਂ ਦਾ ਹੀ ਮਾਨ ਕੀਤਾ ਜਾਂਦਾ ਹੈ, ਉਹ ਅਭਿਲਾਸ਼ਾਵਾਂ ਜਿਨ੍ਹਾਂ ਨਾਲ ਆਪ ਜੀ ਦੀ ਰੂਹਾਨੀ ਤਰੱਕੀ ਜੁੜੀ ਹੋਵੇ ਹੀ ਪੂਰਨ ਹੁੰਦੀਆਂ ਹਨ, ਨਾ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵੱਸ ਪੈਦਾ ਹੋਣ ਵਾਲੀਆਂ ਅਭਿਲਾਸ਼ਾਵਾਂ।

ਇਹ ਦਰਗਾਹੀ ਫ਼ੁਰਮਾਨ ਹੈ ਕਿ ਜਦੋਂ ਕੋਈ ਰੂਹ ਬੰਦਗੀ ਦੀ ਉਸ ਸਭ ਤੋਂ ਉੱਚਤਮ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਤਾਂ ਕੋਈ ਇੱਛਾ ਹੀ ਨਹੀਂ ਰਹਿੰਦੀ ਹੈ। ਮਨ ਪੂਰਨ ਸੰਤੁਸ਼ਟੀ ਵਾਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਮਨ ਸੱਤ ਸੰਤੋਖ ਵਿੱਚ ਚਲਾ ਜਾਂਦਾ ਹੈ ਅਤੇ ਕਿਸੇ ਵਸਤੂ ਦੀ ਆਸ਼ਾ ਨਹੀਂ ਕਰਦਾ ਹੈ। ਪਰੰਤੂ ਬਹੁਗਿਣਤੀ ਲੋਕਾਈ ਮੁਕਤੀ ਪ੍ਰਾਪਤੀ ਲਈ ਬੰਦਗੀ ਨਾ ਕਰਕੇ ਸਿਰਫ਼ ਆਪਣੀਆਂ ਸੰਸਾਰਿਕ ਇੱਛਾਵਾਂ ਦੀ ਪ੍ਰਾਪਤੀ ਲਈ ਹੀ ਕਰਦੀਆਂ ਹਨ। ਐਸੀ ਬੰਦਗੀ, ਬੰਦਗੀ ਨਹੀਂ ਹੁੰਦੀ ਹੈ, ਕੇਵਲ ਸੌਦੇਬਾਜ਼ੀ ਹੋ ਕੇ ਰਹਿ ਜਾਂਦੀ ਹੈ, ਇਸ ਲਈ ਐਸੀ ਬੰਦਗੀ ਜੋ ਸੌਦੇਬਾਜ਼ੀ ਹੈ ਉਸਦਾ ਕੋਈ ਲਾਭ ਨਹੀਂ ਹੁੰਦਾ ਹੈ। ਨਿਰਸਵਾਰਥ ਪ੍ਰੇਮ ਵਿੱਚ ਕੀਤੀ ਗਈ ਬੰਦਗੀ, ਬੰਦਗੀ ਹੈ, ਸਵਾਰਥ ਵਿੱਚ ਕੀਤੀ ਗਈ ਬੰਦਗੀ, ਬੰਦਗੀ ਨਹੀਂ ਹੈ ਸੌਦੇਬਾਜ਼ੀ ਹੈ। ਇਹ ਹੀ ਕਾਰਨ ਹੈ ਕਿ ਬਹੁਤ ਘੱਟ ਗਿਣਤੀ ਲੋਕ ਜੋ ਨਿਰਸਵਾਰਥ ਬੰਦਗੀ ਵਿੱਚ ਲੀਨ ਹੁੰਦੇ ਹਨ ਉਹ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ। ਬਾਕੀ ਸਾਰੀ ਲੋਕਾਈ ਝੱਖ ਮਾਰਦੀ ਹੀ ਰਹਿ ਜਾਂਦੀ ਹੈ। ਇਨਸਾਨ ਦਾ ਭਾਗ ਕੇਵਲ ਨਿਰਸਵਾਰਥ ਬੰਦਗੀ ਨਾਲ ਹੀ ਬਦਲਦਾ ਹੈ। ਨਿਰਸਵਾਰਥ ਬੰਦਗੀ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੇਵਲ ਗੁਰਪ੍ਰਸਾਦਿ ਨਾਲ ਹੀ ਮਨੁੱਖ ਦੇ ਭਾਗ ਬਦਲਦੇ ਹਨ। ਸੌਦੇਬਾਜ਼ੀ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਮਨੁੱਖ ਦੇ ਭਾਗ ਬਦਲਦੇ ਹਨ। ਇਸ ਲਈ ਸਾਰੀ ਲੋਕਾਈ ਨੂੰ ਸੌਦੇਬਾਜ਼ੀ ਦਾ ਤਿਆਗ ਕਰਕੇ ਨਿਰਸਵਾਰਥ ਬੰਦਗੀ ਦਾ ਮਾਰਗ ਅਪਣਾਉਣ ਦੀ ਲੋੜ ਹੈ।

ਪੂਰਨ ਬੰਦਗੀ ਵਿੱਚ ਸੰਸਾਰਿਕ ਲੋੜਾਂ ਅਤੇ ਸੰਸਾਰਿਕ ਸੁੱਖ ਅਰਾਮਾਂ ਲਈ ਕੋਈ ਥਾਂ ਨਹੀਂ ਹੈ, ਪਰ ਜਦੋਂ ਇੱਕ ਰੂਹ ਅਧਿਆਤਮਿਕਤਾ ਦੀ ਉਸ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਤਾਂ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤੁਸੀਂ ਸੰਸਾਰਿਕ ਸੁੱਖ ਆਰਾਮ ਅਤੇ ਪਦਾਰਥਵਾਦੀ ਚੀਜ਼ਾਂ ਮੰਗਣ ਲਈ ਪ੍ਰਾਰਥਨਾ ਕਰਨ ਲਈ ਲੱਗੇ ਹੋਏ ਹੋ ਤਾਂ ਤੁਸੀਂ ਕਦੇ ਵੀ ਮੁਕਤੀ ਪ੍ਰਾਪਤੀ ਦੀ ਅਵਸਥਾ ਵਿੱਚ ਨਹੀਂ ਪਹੁੰਚ ਸਕਦੇ ਹੋ। ਇਸ ਲਈ ਨਾਮ ਦੀ ਕਮਾਈ ਮੁਕਤੀ ਪ੍ਰਾਪਤੀ ਲਈ ਹੈ ਅਤੇ ਜਨਮ ਮਰਨ ਦੇ ਡੂੰਘੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਇੱਕ ਉੱਤਮ ਸਾਧਨ ਹੈ। ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਨਾਮ ਦੀ ਕਮਾਈ ਨਾਲ ਹੀ ਹੋ ਸਕਦੀ ਹੈ। ਇਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਚਤਮ ਸੇਵਾ ਹੈ। ਨਾਮ ਦੀ ਕਮਾਈ ਦੀ ਅਵਿਖਿਆਤ ਯੋਗ ਕਹਾਣੀ ਨੂੰ ਸਮਝਣਾ, ਮਹਿਸੂਸ ਕਰਨਾ ਅਤੇ ਅਪਣਾਉਣਾ ਸਾਡੇ ਲਈ ਅਤਿਅੰਤ ਲਾਭਕਾਰੀ ਨੁਸਖ਼ਾ ਹੈ। ਨਾਮ ਦੀ ਕਮਾਈ ਸਾਡੇ ਸਾਰੇ ਹੀ ਪਾਪ ਅਤੇ ਪਦਾਰਥ ਰੋਗਾਂ ਨੂੰ ਧੋ ਦਿੰਦੀ ਹੈ ਅਤੇ ਜੀਵਨ ਮੁਕਤੀ ਮਿਲ ਜਾਂਦੀ ਹੈ। ਨਾਮ ਦੀ ਕਮਾਈ ਇੱਕ ਸੰਤ ਹਿਰਦੇ ਵਿੱਚ ਰਹਿੰਦੀ ਹੈ ਜਾਂ ਇੰਝ ਕਹਿ ਲਵੋ ਕਿ ਇੱਕ ਸੰਤ ਹਿਰਦੇ ਵਿੱਚ ਨਾਮ ਸਦਾ ਲਈ ਰਹਿੰਦਾ ਹੈ। ਅਰਥਾਤ ਅਕਾਲ ਪੁਰਖ ਦੇ ਚਰਨ ਸੰਤ ਦੇ ਹਿਰਦੇ ਵਿੱਚ ਸਦਾ ਸਦਾ ਲਈ ਸਮਾ ਜਾਂਦੇ ਹਨ। ਇਸ ਦਾ ਅਰਥ ਹੈ ਕਿ ਇੱਕ ਸੰਤ ਹਿਰਦਾ ਸ਼ੁੱਧ ਅਤੇ ਪਵਿੱਤਰ ਇੱਕ ਪੂਰਨ ਸਚਿਆਰਾ ਹੈ, ਜਿੱਥੇ ਪ੍ਰਮਾਤਮਾ ਆਪ ਪ੍ਰਗਟ ਹੁੰਦਾ ਹੈ ਅਤੇ ਸਦਾ ਸਦਾ ਲਈ ਨਿਵਾਸ ਕਰਦਾ ਹੈ।

ਇਕ ਸੰਤ ਹਿਰਦਾ ਨਾਮ ਦੀ ਮਹਿਮਾ ਬਣ ਜਾਂਦਾ ਹੈ। ਇੱਕ ਸੰਤ ਹਿਰਦਾ ਸਾਰੇ ਦੈਵੀ ਗੁਣਾਂ ਨਾਲ ਤਰਾਸ਼ਿਆ ਜਾਂਦਾ ਹੈ। ਇੱਕ ਸੰਤ ਹਿਰਦਾ ਸਾਰੇ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਇੱਕ ਸੰਤ ਹਿਰਦਾ ਬੇਅੰਤ ਹਿਰਦਾ ਬਣ ਜਾਂਦਾ ਹੈ। ਇੱਕ ਸੰਤ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਇੱਕ ਸੰਤ ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰਪੂਰ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਇਕ ਸੰਤ ਹਿਰਦਾ ਨਾਮ ਦੀ ਮਹਿਮਾ ਅਤੇ ਅਕਾਲ ਪੁਰਖ ਦੀ ਮਹਿਮਾ ਬਣ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਸਾਰੇ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂਆਂ ਅਵਤਾਰਾਂ ਨੂੰ ਨਾਮ ਦੀ ਮਹਿਮਾ ਅਤੇ ਅਕਾਲ ਪੁਰਖ ਦੀ ਮਹਿਮਾ ਕਰਕੇ ਜਾਣਿਆ ਸਨਮਾਨਿਆ ਗਿਆ ਹੈ। ਇਹਨਾਂ ਮਹਾਨ ਰੂਹਾਂ ਦੇ ਮਹਾਂ ਪਰਉਪਕਾਰ ਦਾ ਸਦਕਾ ਅਤੇ ਇਹਨਾਂ ਰੂਹਾਂ ਦੀਆਂ ਅਨਾਦਿ ਬਖ਼ਸ਼ਿਸ਼ਾਂ ਨਾਲ ਤੁਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹੋ ਜੋ ਤੁਹਾਡੇ ਮਨ ਦੀ ਸਾਰੀ ਮੈਲ ਧੋ ਦਿੰਦਾ ਹੈ ਅਤੇ ਦੁਰਮਤ ਭਾਵ, ਮੰਦ ਬੁਧੀ, ਸਵੈ ਬੁੱਧੀ ਅਤੇ ਸੰਸਾਰਿਕ ਬੁੱਧੀ ਨੂੰ ਖ਼ਤਮ ਕਰਦਾ ਹੈ ਅਤੇ ਇਸ ਨੂੰ ਬ੍ਰਹਮ ਬੁੱਧੀ ਨਾਲ ਬਦਲ ਦਿੰਦਾ ਹੈ। ਇਕ ਸਾਧੂ ਦੀ ਸੰਗਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਅਤੇ ਉਹ ਲੋਕ ਜੋ ਇੱਕ ਸੰਤ ਦੀ ਸੰਗਤ ਪ੍ਰਾਪਤ ਕਰ ਲੈਂਦੇ ਹਨ ਉਹ ਨਾਮ ਦੀ ਕਮਾਈ ਕਰਨ ਯੋਗ ਬਣ ਜਾਂਦੇ ਹਨ। ਕਿਉਂਕਿ ਗੁਰਪ੍ਰਸਾਦਿ ਕੇਵਲ ਇੱਕ ਸੰਤ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂਕਿ ਸੰਤ ਹੀ ਅਨਾਦਿ ਖ਼ਜ਼ਾਨਿਆਂ ਦਾ ਮਾਲਕ ਹੈ ਅਤੇ ਉਹ ਹੀ ਨਾਮ ਦਾ ਗੁਰਪ੍ਰਸਾਦਿ ਤੁਹਾਨੂੰ ਦੇ ਸਕਦਾ ਹੈ ਅਤੇ ਕਰਮ ਖੰਡ ਵਿੱਚ ਤੁਹਾਨੂੰ ਦਾਖ਼ਲ ਕਰਵਾ ਸਕਦਾ ਹੈ। ਜਿੱਥੇ ਕਿ ਅਸਲ ਬੰਦਗੀ ਸ਼ੁਰੂ ਹੁੰਦੀ ਹੈ, ਜਿਸ ਦੀ ਪਹਿਲਾਂ ਮਹਿਮਾ ਬਿਆਨ ਕੀਤੀ ਗਈ ਹੈ।

ਨਾਮ ਦੀ ਕਮਾਈ ਕਰਨੀ ਇੱਕ ਸੰਤ ਦੀ ਸੱਚੀ ਸੇਵਾ ਕਰਨਾ ਹੈ। ਕਿਉਂਕਿ ਇਹ ਅਕਾਲ ਪੁਰਖ ਦੀ ਸਭ ਤੋਂ ਉੱਚਤਮ ਸੇਵਾ ਹੈ। ਇਸ ਲਈ ਗੁਰਪ੍ਰਸਾਦਿ ਨਾਲ ਨਾਮ ਸਿਮਰਨ ਨਾਮ ਨੂੰ ਸੁਰਤ, ਮਨ ਅਤੇ ਰੋਮ-ਰੋਮ ਵਿੱਚ ਵਸਾਉਣਾ ਹੀ ਸੰਤ ਅਤੇ ਅਕਾਲ ਪੁਰਖ ਦੀ ਅਸਲੀ ਸੇਵਾ ਹੈ। ਨਾਮ ਸਭ ਤੋਂ ਸ਼ਕਤੀਸ਼ਾਲੀ ਵਸਤੂ ਹੈ। ਇਹ ਗੁਰਪ੍ਰਸਾਦਿ ਹੀ ਹੈ, ਜੋ ਸਭ ਤੋਂ ਉੱਚਤਮ ਹੈ ਅਤੇ ਇੱਥੇ ਨਾਮ ਬਰਾਬਰ ਕੁਝ ਨਹੀਂ ਹੈ ਅਤੇ ਉਹ ਮਨੁੱਖ ਜੋ ਨਾਮ ਪ੍ਰਾਪਤ ਕਰ ਲੈਂਦਾ ਹੈ ਅਤੇ ਗੁਰਪ੍ਰਸਾਦਿ ਵਿੱਚ ਸਮਾ ਜਾਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਸੱਚ ਖੰਡ ਵਿੱਚ ਪਹੁੰਚ ਜਾਂਦਾ ਹੈ। ਐਸੀਆਂ ਰੂਹਾਂ ਜੋ ਪੂਰਨ ਅਵਸਥਾ ਨੂੰ ਪ੍ਰਾਪਤ ਕਰਦੀਆਂ ਹਨ ਉਹ ਗੁਰਮੁਖ ਰੂਹਾਂ ਹੁੰਦੀਆਂ ਹਨ। ਇਸ ਦਾ ਭਾਵ ਇਹ ਹੈ ਕਿ ਉਹ ਦੁਰਲਭ ਰੂਹ ਹੋਵੇਗੀ, ਕਈ ਕਰੋੜਾਂ ਵਿੱਚੋਂ ਇਕ ਹੋਵੇਗੀ ਜੋ ਗੁਰਮੁਖ ਹਿਰਦਾ, ਇੱਕ ਸੰਤ ਹਿਰਦਾ, ਇੱਕ ਪੂਰਨ ਬ੍ਰਹਮ ਗਿਆਨੀ ਹਿਰਦਾ ਬਣਨ ਦੇ ਯੋਗ ਹੁੰਦੀ ਹੈ।