ਮੰਨੈ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੈ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਧੰਨ ਧੰਨ ਸਤਿਗੁਰ ਅਵਤਾਰ ਸੱਚੇ ਪਾਤਿਸ਼ਾਹ ਜੀ ਨਾਨਕ ਦੇਵ ਜੀ ਰੂਹਾਨੀਅਤ ਦੀ ਅਗਲੀ ਅਵਸਥਾ ਦੀ ਮਹਿਮਾ ਵਖਾਣ ਕਰ ਰਹੇ ਹਨ ਜਿਸਨੂੰ “ਮੰਨੈ” ਕਿਹਾ ਗਿਆ ਹੈ ਅਤੇ ਆਪਣੀ ਬੇਅੰਤ ਕਿਰਪਾ ਨਾਲ ਇਹ ਪੂਰਨ ਬ੍ਰਹਮ ਗਿਆਨ ਸਾਰੀ ਮਾਨਵਤਾ ਦੀ ਝੋਲੀ ਵਿੱਚ ਪਾ ਰਹੇ ਹਨ। ਇਹ ਪੂਰਨ ਸਤਿ ਤੱਤ ਤੱਥ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਸਤਿਗੁਰ ਦਾਤੇ ਦੀ ਬਖ਼ਸ਼ੀ ਹੋਈ ਗੁਰਬਾਣੀ ਸਾਰੀ ਮਾਨਵਤਾ ਲਈ ਹੈ। ਸਤਿਗੁਰ ਪਾਤਿਸ਼ਾਹ ਨੇ ਇਹ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਦਿੱਤਾ ਹੈ। ਗੁਰਬਾਣੀ ਦਾ ਉਪਦੇਸ਼ ਚਾਰਾਂ ਵਰਨਾਂ ਲਈ ਸਾਂਝਾ ਹੈ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰ ਵਰਨਾਂ ਵਿੱਚ ਵੰਡਿਆ ਹੋਇਆ ਸਮਾਜ ਇੱਕ ਲੜੀ ਵਿੱਚ ਪਰੋ ਕੇ ਸਤਿਗੁਰ ਸੱਚੇ ਪਾਤਿਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਕਿ ਅਸੀਂ ਕੇਵਲ ਸਾਰੇ ਮਾਨਸ ਕੀ ਜਾਤ ਹਾਂ। ਸਾਰੀ ਲੋਕਾਈ ਵਿੱਚ ਕੇਵਲ ਇੱਕ ਹੀ ਜੋਤ ਵਿਆਪਕ ਹੈ। ਇਹ ਵਰਨਾਂ ਦੀ ਵੰਡ ਅਤੇ ਦੁਨਿਆਵੀ ਧਰਮਾਂ ਦੀ ਰਚਨਾ ਕੇਵਲ ਇਨਸਾਨੀ ਦਿਮਾਗ ਦੀ ਉਪਜ ਹੈ। ਧਰਤੀ ਉੱਪਰ ਪ੍ਰਚਲਿਤ ਧਰਮਾਂ ਦੀ ਦਰਗਾਹ ਵਿੱਚ ਕੋਈ ਹੋਂਦ ਨਹੀਂ ਹੈ। ਦਰਗਾਹ ਵਿੱਚ ਨਾ ਹੀ ਕੋਈ ਬ੍ਰਾਹਮਣ ਹੈ, ਨਾ ਹੀ ਕੋਈ ਖੱਤਰੀ ਹੈ, ਨਾ ਕੋਈ ਵੈਸ਼ ਹੈ ਅਤੇ ਨਾ ਹੀ ਕੋਈ ਸ਼ੂਦਰ ਹੈ। ਦਰਗਾਹ ਵਿੱਚ ਨਾ ਹੀ ਕੋਈ ਹਿੰਦੂ ਹੈ, ਨਾ ਹੀ ਕੋਈ ਸਿੱਖ ਹੈ, ਨਾ ਹੀ ਕੋਈ ਮੁਸਲਮਾਨ ਹੈ ਅਤੇ ਨਾ ਹੀ ਕੋਈ ਇਸਾਈ ਹੈ। ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਵਿੱਚ ਕੇਵਲ ਇੱਕ ਜੋਤ ਹੀ ਵਿਆਪਕ ਹੈ। ਇਸ ਲਈ ਜੋ ਮਨੁੱਖ ਆਪਣੇ ਆਪ ਨੂੰ ਧਾਰਮਿਕ ਬਿਰਤੀ ਵਾਲੇ ਦੱਸਦੇ ਹੋਏ ਵੀ ਫਿਰਕਾ ਪ੍ਰਸਤੀ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਐਸੇ ਮਨੁੱਖ ਜਿਨ੍ਹਾਂ ਦੇ ਪ੍ਰਚਾਰ ਵਿੱਚ ਫਿਰਕਾ ਪ੍ਰਸਤੀ ਦੀ ਦੁਰਮਤਿ ਹੁੰਦੀ ਹੈ ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਕਿਤਨੇ ਗਲਤ ਹਨ। ਰੂਹਾਨੀਆਤ ਵਿੱਚ ਫਿਰਕਾ ਪ੍ਰਸਤੀ ਦਾ ਕੋਈ ਸਥਾਨ ਨਹੀਂ ਹੈ। ਇਸ ਲਈ ਦਰਗਾਹ ਵਿੱਚ ਸਤਿਗੁਰ ਸਾਹਿਬਾਨ, ਮੁਹੰਮਦ ਸਾਹਿਬ ਜੀ, ਜੀਸਸ ਕ੍ਰਾਈਸਟ, ਸ਼੍ਰੀ ਕ੍ਰਿਸ਼ਨ, ਅਤੇ ਹੋਰ ਸਾਰੇ ਪੀਰਾਂ ਪੈਗੰਬਰਾਂ, ਬ੍ਰਹਮ ਗਿਆਨੀਆਂ, ਸੰਤਾਂ ਅਤੇ ਭਗਤਾਂ ਦਾ ਕੋਈ ਮਜ਼ਹਬ ਨਹੀਂ ਹੈ। ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਰੂਹਾਂ ਦਾ ਕੇਵਲ ਇੱਕ ਹੀ ਧਰਮ ਹੈ ਅਤੇ ਉਹ ਹੈ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਿਰਗੁਣ ਸਰੂਪ ਜਿਸ ਵਿੱਚ ਇਹ ਸਾਰੀਆਂ ਰੂਹਾਂ ਸਮਾਈਆਂ ਹੋਈਆਂ ਹਨ ਅਤੇ ਇਸੇ ਜੋਤ ਦਾ ਹੀ ਇਹ ਸਾਰੀਆਂ ਰੂਹਾਂ ਰੂਪ ਹਨ ਜੋ ਵੱਖ ਵੱਖ ਸਮੇਂ ਧਰਤੀ ਤੇ ਪ੍ਰਗਟ ਹੋਏ ਹਨ ਅਤੇ ਆਪਣੀ ਕਿਰਪਾ ਅਤੇ ਕਮਾਈ ਨਾਲ ਸਾਰੀ ਲੋਕਾਈ ਤੇ ਸਦਾ ਸਦਾ ਲਈ ਪਰਉਪਕਾਰ ਅਤੇ ਮਹਾ ਪਰਉਪਕਾਰ ਕਰ ਰਹੇ ਹਨ। ਭਲਾ ਐਸੀਆਂ ਰੂਹਾਂ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ ? ਭਲਾ ਐਸੀਆਂ ਰੂਹਾਂ ਜੋ ਸਦਾ ਸੁਹਾਗਣਾਂ ਹਨ ਉਨ੍ਹਾਂ ਦੀ ਗਤਿ ਕੌਣ ਬਿਆਨ ਕਰ ਸਕਦਾ ਹੈ ? ਭਲਾ ਐਸੀਆਂ ਰੂਹਾਂ ਜੋ ਬ੍ਰਹਮ ਵਿੱਚ ਲੀਨ ਹੋ ਜਾਂਦੀਆਂ ਹਨ ਉਨ੍ਹਾਂ ਦੀਆਂ ਪਰਮ ਸ਼ਕਤੀਆਂ ਅਤੇ ਸਮਰਥਾ ਨੂੰ ਕੌਣ ਚੁਣੌਤੀ ਦੇਣ ਦੀ ਸਮਰਥਾ ਰੱਖ ਸਕਦਾ ਹੈ ? ਜੀ ਹਾਂ ਜੋ ਰੂਹਾਂ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾ ਵਿੱਚ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਇਸ ਲਈ ਐਸੇ ਮਹਾ ਪੁਰਖਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
“ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਗੁਰ ਅਤੇ ਗੁਰੂ ਲਈ ਦ੍ਰਿੜ ਵਿਸ਼ਵਾਸ ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ ਅਤੇ ਪ੍ਰੀਤ ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰ ਦੇਣਾ।”ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਤਨ ਮਨ ਧਨ ਅਰਪਣ ਕਰ ਦੇਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਗੁਰ ਪ੍ਰਸਾਦਿ ਪ੍ਰਾਪਤ ਕਰ ਲੈਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ “ਮੰਨਣ” ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ “ਚਿੰਤਨ” ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ “ਸਿਮਰਨ” ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ “ਧਿਆਨ” ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਸਮਾਧੀ ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਸੁੰਨ ਸਮਾਧੀ ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਨਾਮ ਦਾ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਚਲੇ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦਾ ਮਨ ਚਿੰਦਿਆ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦੇ ੭ ਸਤਿ ਸਰੋਵਰਾਂ ਦਾ ਪ੍ਰਕਾਸ਼ਮਾਨ ਹੋ ਜਾਣਾ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਭਾਵ ਹੈ ਮਨੁੱਖ ਦੇ ਸਾਰੇ ਬੱਜਰ ਕਪਾਟਾਂ ਦਾ ਖ਼ੁਲ੍ਹ ਜਾਣਾ।
ਜੋ ਮਨੁੱਖ ਗੁਰ ਅਤੇ ਗੁਰੂ ਉੱਪਰ ਪੂਰਨ ਭਰੋਸੇ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੇ ਅੰਦਰੋਂ ਹੀ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਜੋ ਮਨੁੱਖ ਗੁਰ ਅਤੇ ਗੁਰੂ ਉੱਪਰ ਪੂਰਨ ਭਰੋਸੇ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੇ ਅੰਦਰੋਂ ਹੀ ਪੂਰਨ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ। ਇਸ ਪੂਰਨ ਸਤਿ ਤੱਤ ਤੱਥ ਨੂੰ ਗੁਰਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ :-
“ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੨੮੫)
ਗੁਰ ਅਤੇ ਗੁਰੂ ਉੱਪਰ ਪੂਰਨ ਭਰੋਸਾ ਹੀ ਬੰਦਗੀ ਹੈ। ਭਰੋਸੇ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਜਿਵੇਂ ਜਿਵੇਂ ਗੁਰ ਅਤੇ ਗੁਰੂ ਉੱਪਰ ਭਰੋਸਾ ਵੱਧਦਾ ਹੈ ਤਿਵੇਂ ਤਿਵੇਂ ਮਨੁੱਖ ਦੀ ਬੰਦਗੀ ਉੱਪਰ ਜਾਂਦੀ ਹੈ ਅਤੇ ਬੇਅੰਤਤਾ ਵੱਲ ਨੂੰ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਗੁਰ ਅਤੇ ਗੁਰੂ ਉੱਪਰ ਭਰੋਸਾ ਵੱਧਦਾ ਹੈ ਤਿਵੇਂ ਤਿਵੇਂ ਮਨੁੱਖ ਦੇ ਅੰਦਰ ਨਾਮ ਖੁੱਬੀ ਜਾਂਦਾ ਹੈ। ਜਿਵੇਂ ਜਿਵੇਂ ਗੁਰ ਅਤੇ ਗੁਰੂ ਉੱਪਰ ਭਰੋਸਾ ਵੱਧਦਾ ਹੈ ਤਿਵੇਂ ਤਿਵੇਂ ਮਨੁੱਖ ਦੇ ਅੰਦਰ ਨਾਮ ਡੂੰਘਾਈ ਵਿੱਚ ਉੱਕਰੀ ਜਾਂਦਾ ਹੈ ਅਤੇ ਅੰਦਰਲੇ ਸਾਰੇ ਸਤਿ ਸਰੋਵਰ ਵੀ ਉਤਨੀ ਹੀ ਡੂੰਘਾਈ ਦਾ ਅੰਮ੍ਰਿਤ ਵਰਸਾਉਣ ਲੱਗ ਪੈਂਦੇ ਹਨ ਅਤੇ ਇਨ੍ਹਾਂ ਸਤਿ ਸਰੋਵਰਾਂ ਦੀਆਂ ਪਰਮ ਸ਼ਕਤੀਆਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭਰੋਸੇ ਨਾਲ ਹੀ ਸ਼ਰਧਾ ਅਤੇ ਪ੍ਰੀਤ ਪੈਦਾ ਹੁੰਦੀ ਹੈ ਜਾਂ ਸ਼ਰਧਾ ਅਤੇ ਪ੍ਰੀਤ ਨਾਲ ਹੀ ਭਰੋਸਾ ਪੈਦਾ ਹੁੰਦਾ ਹੈ। ਭਰੋਸਾ, ਸ਼ਰਧਾ ਅਤੇ ਪ੍ਰੀਤ ਇੱਕੋ ਹੀ ਪਰਮ ਸ਼ਕਤੀ ਦੇ ਵੱਖ ਵੱਖ ਰੂਪ ਹਨ ਜੋ ਮਨੁੱਖ ਨੂੰ ਬੰਦਗੀ ਦੀਆਂ ਉੱਚਾਈਆਂ ਤੇ ਲੈ ਜਾਂਦੇ ਹਨ। “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਵਾਲੇ ਮਨੁੱਖ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਚਲੇ ਜਾਂਦੇ ਹਨ ਅਤੇ ਇਸ ਦੇ ਫੱਲ ਸਰੂਪ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਬੰਦਗੀ ਸੰਪੂਰਨ ਕਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ ਅਤੇ ਬੇਅੰਤਤਾ ਵਿੱਚ ਚਲੇ ਜਾਂਦੇ ਹਨ। ਇਸ ਲਈ ਐਸੀਆਂ ਰੂਹਾਂ ਦੀ ਗਤਿ ਕੌਣ ਜਾਣ ਸਕਦਾ ਹੈ ਜੋ ਬੇਅੰਤ ਹੋ ਜਾਂਦੇ ਹਨ। ਇਸੇ ਲਈ ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਤੱਥ ਨੂੰ ਬਹੁਤ ਵਾਰ ਸਪੱਸ਼ਟ ਕੀਤਾ ਗਿਆ ਹੈ :-
“ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)
ਐਸੀਆਂ ਰੂਹਾਂ ਜੋ ਮਾਨਸਰੋਵਰ ਦੀਆਂ ਡੂੰਘਾਈਆਂ ਵਿੱਚ ਉਤਰ ਜਾਂਦੀਆਂ ਹਨ ਅਤੇ ਮਾਨਸਰੋਵਰ ਵਿੱਚ ਸਮਾ ਜਾਂਦੀਆਂ ਹਨ ਉਨ੍ਹਾਂ ਦੀ ਮਹਿਮਾ ਵੀ ਬੇਅੰਤ ਹੋ ਜਾਂਦੀ ਹੈ। ਇੱਥੇ ਦੋ ਤੱਤ ਸਮਝਣ ਦੀ ਲੋੜ ਹੈ :-
੧) ਕੁਝ ਲੋਕ ਜੋ ਸਤੋ ਬਿਰਤੀ ਵਾਲੇ ਹੁੰਦੇ ਹਨ ਉਹ ਐਸੀਆਂ ਰੂਹਾਂ ਦੀ ਸਤਿ ਸੰਗਤ ਤੋਂ ਬੇਅੰਤ ਲਾਭ ਉਠਾ ਲੈਂਦੇ ਹਨ। ਐਸੇ ਮਨੁੱਖ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਸੰਤ ਮਹਾ ਪੁਰਖਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਜਨਮ ਸਾਰਥਕ ਕਰ ਦੇਵੇਗਾ। ਐਸੇ ਲੋਕ ਬਿਨਾਂ ਕੁਝ ਕਿੰਤੂ ਪ੍ਰੰਤੂ ਕੀਤੇ ਐਸੇ ਮਹਾ ਪੁਰਖਾਂ ਦੀ ਸੇਵਾ ਵਿੱਚ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ। ਉਹ ਮਨੁੱਖ ਐਸੇ ਸੰਤ ਮਹਾ ਪੁਰਖਾਂ ਦੇ ਬਚਨਾਂ ਨੂੰ ਸਤਿ ਬਚਨ ਮੰਨ ਕੇ ਉਨ੍ਹਾਂ ਬਚਨਾਂ ਦੀ ਕਮਾਈ ਵਿੱਚ ਜੁੱਟ ਜਾਂਦੇ ਹਨ। ਸਤਿ ਸੰਗਤ ਵਿੱਚ ਜਾ ਕੇ ਐਸੇ ਸੰਤ ਮਹਾ ਪੁਰਖਾਂ ਦੀ ਸੇਵਾ ਕਰਨ ਨਾਲ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੇਵਾ ਨਾਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੇਵਾ ਕਰਨ ਨਾਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਜੀਵਨ ਮੁਕਤੀ ਦੇ ਮਾਰਗ ਤੇ ਚੱਲ ਕੇ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਐਸੇ ਮਨੁੱਖ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਸਦਾ ਸਦਾ ਲਈ ਸੰਤ ਮਹਾ ਪੁਰਖਾਂ ਦੀ ਮਹਿਮਾ ਵਿੱਚ ਲੀਨ ਹੋ ਕੇ ਆਪਣਾ ਜੀਵਨ ਸਾਰਥਕ ਕਰ ਲੈਂਦੇ ਹਨ।
੨) ਆਮ ਲੋਕਾਈ ਜੋ ਕਿ ਮਾਇਆ ਦੀ ਗੁਲਾਮੀ ਵਿੱਚ ਵਿਚਰਦੀ ਹੈ, ਜੋ ਰਜੋ (ਆਸਾ ਤ੍ਰਿਸ਼ਨਾ ਮਨਸ਼ਾ) ਅਤੇ ਤਮੋ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਜੀਵਨ ਜਿਉਂਦੀ ਹੈ। ਐਸੇ ਲੋਕ ਜੋ ਆਪਣੇ ਅਹੰਕਾਰ ਦੇ ਵੱਸ ਵਿੱਚ ਆ ਕੇ ਐਸੇ ਮਹਾ ਪੁਰਖਾਂ ਦੀ ਸ਼ਾਨ ਵਿੱਚ ਕਿੰਤੂ ਪ੍ਰੰਤੂ ਕਰਦੇ ਹਨ ਉਨ੍ਹਾਂ ਲੋਕਾਂ ਦਾ ਕਰਮ ਦੇ ਵਿਧਾਨ ਅਨੁਸਾਰ ਪ੍ਰਾਲਬਧ ਨਿਸ਼ਚਿਤ ਹੁੰਦਾ ਹੈ ਅਤੇ ਇਸ ਦੇ ਫਲਸਰੂਪ ਉਨ੍ਹਾਂ ਨੂੰ ਅੰਤ ਵਿੱਚ ਪਛਤਾਉਣਾ ਪੈਂਦਾ ਹੈ। ਐਸੇ ਮਨੁੱਖ ਜੋ ਐਸੀਆਂ ਪਰਮ ਸ਼ਕਤੀਸ਼ਾਲੀ ਸੰਤ ਰੂਹਾਂ ਦੀ ਸਮਰਥਾ ਦੀ ਆਲੋਚਨਾ ਕਰਦੇ ਹਨ ਉਨ੍ਹਾਂ ਦੇ ਭਾਗਾਂ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ। ਬਹੁਤ ਸਾਰੇ ਲੋਕ ਐਸੇ ਮਹਾ ਪੁਰਖਾਂ ਦੀ ਨਿੰਦਿਆ ਵਿੱਚ ਚਲੇ ਜਾਂਦੇ ਹਨ। ਈਰਖਾ ਨਿੰਦਿਆ ਨੂੰ ਜਨਮ ਦਿੰਦੀ ਹੈ। ਸੰਤ ਕੀ ਨਿੰਦਿਆ ਇੱਕ ਵਿਨਾਸ਼ਕਾਰੀ ਸ਼ਰਾਪ ਹੈ। ਨਿੰਦਿਆ ਇੱਕ ਦੀਰਘ ਮਾਨਸਿਕ ਰੋਗ ਹੈ। ਨਿੰਦਿਆ ਇੱਕ ਮਹਾ ਵਿਨਾਸ਼ਕਾਰੀ ਸ਼ਰਾਪ ਹੈ ਜੋ ਸਭ ਕੁਝ ਨਸ਼ਟ ਕਰ ਦਿੰਦਾ ਹੈ। ਨਿੰਦਿਆ ਸਾਰੇ ਗੰਭੀਰ ਰੋਗਾਂ ਦਾ ਕਾਰਨ ਹੈ। ਨਿੰਦਿਆ ਸਾਰੇ ਦੀਰਘ ਕਲੇਸ਼ਾਂ ਅਤੇ ਦੁੱਖਾਂ ਦਾ ਕਾਰਨ ਹੈ। ਨਿੰਦਿਆ ਤੋਂ ਭਾਵ ਹੈ:
* ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਨਕਰਾਤਮਕ ਆਲੋਚਨਾ
* ਕਿਸੇ ਮਨੁੱਖ ਦੀ ਮੰਦੀ ਭਾਵਨਾ ਨਾਲ ਕੀਤੀ ਗਈ ਆਲੋਚਨਾ
* ਕਿਸੇ ਵਿਅਕਤੀ ਦੇ ਕਰਮਾਂ, ਚਰਿੱਤਰ, ਜੀਵਨ ਸ਼ੈਲੀ, ਵਿਹਾਰ ਜਾਂ ਦੂਜੇ ਗੁਣਾਂ ਦੀ
ਨਕਰਾਤਮਕ ਭਾਵ ਵਿੱਚ ਜਾਣ ਬੁੱਝ ਕੇ ਆਲੋਚਨਾ
* ਕਿਸੇ ਮਨੁੱਖ ਦੇ ਅਖੌਤੀ ਗੁਣਾਂ ਅਤੇ ਕਰਮਾਂ ਤੇ ਨਕਰਾਤਮਕ ਬਹਿਸ ਕਰਨੀ,
ਇਹ ਉਸਦੇ ਸਾਹਮਣੇ ਜਾਂ ਉਸ ਦੀ ਗੈਰ ਮੌਜੂਦਗੀ ਵਿੱਚ ਹੋ ਸਕਦੀ ਹੈ
ਅੱਜ ਕੱਲ ਦੇ ਸਮਾਜ ਵਿੱਚ ਇਹ ਆਮ ਪ੍ਰਚਲਣ ਹੈ ਕਿ ਕਿਸੇ ਹੋਰ ਵਿਅਕਤੀ ਦੇ ਚਰਿੱਤਰ, ਕਰਮਾਂ ਜਾਂ ਵਿਹਾਰ ਜਾਂ ਕਿਸੇ ਵੀ ਵਸਤੂ ਦੀ ਜੋ ਉਸ ਵਿਅਕਤੀ ਨਾਲ ਸੰਬੰਧਿਤ ਹੈ ਦੀ ਉਸਤਤ ਜਾਂ ਨਿੰਦਿਆ ਕਰਨੀ। ਆਲੋਚਨਾ ਆਮ ਤੌਰ ਤੇ ਉਹ ਵਿਅਕਤੀ ਜਿਸ ਦੀ ਆਲੋਚਨਾ ਹੋ ਰਹੀ ਹੈ, ਨੂੰ ਨੀਵਾਂ ਦਿਖਾਉਣ ਲਈ ਕੀਤੀ ਜਾਂਦੀ ਹੈ। ਨਿੰਦਕ ਕੁਝ ਹਾਲਾਤਾਂ ਵਿੱਚ ਇਸ ਹੱਦ ਤੱਕ ਗਿਰ ਜਾਂਦੇ ਹਨ ਕਿ ਮਨੁੱਖ ਨੂੰ ਰੋਜ਼ਾਨਾ ਦੇ ਕੰਮ ਕਾਜ ਅਤੇ ਸਮਾਜ ਵਿਚਲੇ ਆਦਰ ਨੂੰ ਖ਼ਤਮ ਕਰ ਦਿੰਦੇ ਹਨ।
ਹਾਲਾਂਕਿ ਇਹ ਆਲੋਚਨਾ ਕੁਝ ਹਾਲਤਾਂ ਵਿੱਚ ਚੰਗੀ ਵੀ ਹੋ ਸਕਦੀ ਹੈ, ਜਦ ਕਿਤੇ ਸਮੂਹ ਕਿਸੇ ਵਿਅਕਤੀ ਦੇ ਅਸਲ ਤੋਂ ਪਰ੍ਹੇ ਗੁਣਾਂ ਅਤੇ ਕਰਮਾਂ ਬਾਰੇ ਆਲੋਚਨਾ ਕਰਦੇ ਹਨ। ਇਹ ਉਸ ਮਨੁੱਖ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਵਿੱਚ ਹੋ ਸਕਦਾ ਹੈ। ਅਜਿਹੇ ਕਰਮ ਕਿਸੇ ਦੇ ਅਸਲ ਤੋਂ ਪਰ੍ਹੇ ਗੁਣਾਂ ਦੀ ਮਹਿਮਾ ਲਈ ਹੁੰਦੇ ਹਨ। ਇਸ ਨੂੰ ਬ੍ਰਹਮ ਭਾਸ਼ਾ ਵਿੱਚ ਉਸਤਤ ਕਿਹਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਆਮ ਲੋਕ ਨਿੰਦਿਆ ਨੂੰ ਬਹੁਤ ਹੀ ਆਨੰਦਾਇਕ ਹੋ ਕੇ ਕਰਦੇ ਹਨ। ਸਾਰੀਆਂ ਹੀ ਅਮਲੀ ਹਾਲਾਤਾਂ ਵਿੱਚ ਤੁਸੀਂ ਨੋਟ ਕੀਤਾ ਹੋਵੇਗਾ ਕਿ ਲੋਕ ਕਿਸੇ ਦੀ ਨਕਰਾਤਮਕ ਆਲੋਚਨਾ ਵੱਲ ਬਹੁਤ ਧਿਆਨ ਦਿੰਦੇ ਹਨ, ਇਸ ਦੀ ਬਜਾਇ ਕਿ ਉਸ ਵਿਅਕਤੀ ਦੇ ਚੰਗੇ ਗੁਣਾਂ ਤੋਂ ਕੁਝ ਸਿੱਖਣ।
ਸਾਰੇ ਹੀ ਉਸਤਤ ਅਤੇ ਨਿੰਦਿਆ ਨੂੰ ਵਧਾਵਾ ਦੇਣ ਵਾਲੇ ਵਿਚਾਰ ਵਟਾਂਦਰੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਐਸੀ ਆਲੋਚਨਾ ਵਿੱਚ ਹਿੱਸਾ ਲੈਣ ਵਾਲੇ ਆਪਣਾ ਬਹੁਤ ਸਾਰਾ ਸਮਾਂ ਖ਼ਰਚਣ ਵੱਲ ਕੋਈ ਧਿਆਨ ਨਹੀਂ ਦਿੰਦੇ, ਭਾਵ ਨਿੰਦਿਆ ਵਿੱਚ ਬੀਤੇ ਸਮੇਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਇੱਥੇ ਬਹੁਤ ਥੋੜੇ ਲੋਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਨਕਰਾਤਮਕ ਆਲੋਚਨਾ ਤੋਂ ਪਰ੍ਹੇ ਰਹਿੰਦੇ ਵੇਖੋਗੇ ਅਤੇ ਦੂਸਰਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੇ ਅਤੇ ਉਨ੍ਹਾਂ ਭਲੇ ਗੁਣਾਂ ਤੋਂ ਸਿੱਖਦੇ ਵੇਖੋਗੇ।
ਬਹੁਤ ਪੁਰਾਣੇ ਸਮਿਆਂ ਤੋਂ ਹੀ ਉਸਤਤ ਅਤੇ ਨਿੰਦਿਆ ਮਨੁੱਖੀ ਚਰਿੱਤਰ ਦਾ ਇੱਕ ਹਿੱਸਾ ਰਿਹਾ ਹੈ। ਹਾਲਾਂਕਿ ਨਿੰਦਿਆ ਅਤੇ ਉਸਤਤ ਦੋਵੇਂ ਹੀ ਗੁਰਮਤਿ ਵਿੱਚ ਮਨਾ ਹਨ ਭਾਵੇਂ ਕਿ ਨਿੰਦਿਆ ਜ਼ਿਆਦਾ ਖ਼ਤਰਨਾਕ ਅਤੇ ਗੰਭੀਰ ਮਾਨਸਿਕ ਰੋਗ ਹੈ। ਇਸ ਲਈ ਸਾਨੂੰ ਕਿਸੇ ਦੀ ਨਿੰਦਿਆ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਇੱਕ ਆਮ ਆਦਮੀ ਪੰਜ ਦੂਤਾਂ ਦੇ ਅਧੀਨ ਚਲਾਇਆ ਜਾਣ ਵਾਲਾ ਹੋਵੇ ਜਾਂ ਇੱਕ ਸੰਤ ਹੋਵੇ। ਨਿੰਦਿਆ ਦੇ ਨਤੀਜੇ ਬਹੁਤ ਹੀ ਗੰਭੀਰ ਹੁੰਦੇ ਹਨ ਅਤੇ ਯਕੀਨੀ ਤੌਰ ਤੇ ਸਾਡੀ ਰੂਹਾਨੀਅਤ ਅਤੇ ਸਾਰੇ ਪਦਾਰਥਕ ਸ਼ਰੀਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੇ ਹਨ।
ਇੱਕ ਨਿੰਦਕ, ਜੋ ਵਿਅਕਤੀ ਨਿੰਦਿਆ ਕਰ ਰਿਹਾ ਹੈ, ਗੁਰਬਾਣੀ ਅਨੁਸਾਰ ਇੱਕ ਮਨਮੁਖ ਅਤੇ ਮਹਾਮੂਰਖ ਹੈ। ਇੱਕ ਨਿੰਦਕ ਭਾਵੇਂ ਬਹੁਤ ਗੁਰਬਾਣੀ ਪੜ੍ਹਦਾ ਹੋਵੇ ਪਰ ਕਦੇ ਵੀ ਉਸ ਨੇ ਗੁਰਬਾਣੀ ਨੂੰ ਅਸਲ ਭਾਵ ਨਾਲ ਸਮਝਿਆ ਅਤੇ ਇਸ ਨੂੰ ਲਾਗੂ ਨਹੀਂ ਕੀਤਾ ਹੈ। ਇੱਕ ਨਿੰਦਕ ਦਾ ਮੂੰਹ ਦਰਗਾਹ ਵਿੱਚ ਕਾਲਾ ਹੁੰਦਾ ਹੈ ਅਤੇ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਉਸਨੂੰ ਭਾਰੀ ਸਜ਼ਾ ਮਿਲਦੀ ਹੈ। ਇੱਕ ਨਿੰਦਕ ਲੰਮੇ ਸਮੇਂ ਤੱਕ ਜੀਵਤ ਨਰਕ ਵਿੱਚ ਰਹਿੰਦਾ ਹੈ।
ਜਿੱਥੇ ਕਿ ਨਿੰਦਕ ਐਸੀ ਸਜ਼ਾ ਜੋ ਉੱਪਰ ਵਖਿਆਨ ਕੀਤੀ ਗਈ ਹੈ ਵਿੱਚੋਂ ਲੰਘਦਾ ਹੈ, ਉਹ ਵਿਅਕਤੀ ਜਿਸ ਦੀ ਆਲੋਚਨਾ ਹੋ ਰਹੀ ਹੁੰਦੀ ਹੈ ਉਸਨੂੰ ਉਸ ਵੇਲੇ ਆਪਣੀ ਨਿੰਦਿਆ ਤੋਂ ਬਹੁਤ ਭਾਰੀ ਲਾਭ ਹੋ ਰਿਹਾ ਹੁੰਦਾ ਹੈ। ਗੁਰਬਾਣੀ ਅਨੁਸਾਰ ਜਿਸ ਵਿਅਕਤੀ ਦੀ ਨਿੰਦਿਆ ਹੋ ਰਹੀ ਹੁੰਦੀ ਹੈ ਉਸ ਲਈ ਨਿੰਦਕ ਉਸਦੇ ਆਪਣੇ ਮਾਤਾ ਪਿਤਾ ਤੋਂ ਚੰਗਾ ਹੁੰਦਾ ਹੈ। ਮਾਤਾ ਆਪਣੇ ਬੱਚੇ ਦੇ ਕੱਪੜਿਆਂ ਦੀ ਮੈਲ ਧੋਂਦੀ ਹੈ ਜਦ ਨਿੰਦਕ ਨਿੰਦਿਆ ਕਰਕੇ ਇੱਕ ਵਿਅਕਤੀ ਦੀ ਜਨਮ ਜਨਮ ਦੀ ਮਨ ਦੀ ਮੈਲ ਨੂੰ ਆਪਣੀ ਜੀਭ ਨਾਲ ਸਾਫ਼ ਕਰ ਦਿੰਦਾ ਹੈ। ਨਿੰਦਕ ਆਪਣੀ ਮੌਜੂਦਾ ਜ਼ਿੰਦਗੀ ਅਤੇ ਆਉਣ ਵਾਲੀਆਂ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਲੈਂਦਾ ਹੈ। ਦਰਗਾਹ ਤੋਂ ਮਿਲਣ ਵਾਲੀ ਸਜ਼ਾ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਹ ਨਰਕ ਵਿੱਚ ਰਹਿੰਦਾ ਹੈ।
ਸੰਤ ਕੀ ਨਿੰਦਿਆ ਬਹੁਤ ਹੀ ਗੰਭੀਰ ਅਤੇ ਖ਼ਤਰਨਾਕ ਕਰਮ ਹੈ। ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਬਾਣੀ ਦੀ ਇਸ ਅਸ਼ਟਪਦੀ ੧੩ ਵਿੱਚ ਬੇਅੰਤ ਦਿਆਲਤਾ ਨਾਲ ਉਹਨਾਂ ਗੰਭੀਰ ਸਿੱਟਿਆਂ ਬਾਰੇ ਦੱਸਿਆ ਹੈ ਜਿਨ੍ਹਾਂ ਦਾ ਸੰਤ ਕੇ ਨਿੰਦਕ ਨੂੰ ਸਾਹਮਣਾ ਕਰਨਾ ਪਵੇਗਾ।
ਸੰਤ ਕਾ ਨਿੰਦਕ ਭਾਵੇਂ ਕਿੰਨੇ ਵੀ ਧਾਰਮਿਕ ਧਰਮ ਕਰਮ ਕਰ ਲਵੇ ਉਹ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ। ਨਿੰਦਿਆ ਹੋਣ ਤੇ ਸੰਤ ਹੋਰ ਅਤੇ ਹੋਰ ਜ਼ਿਆਦਾ ਅੰਮ੍ਰਿਤ ਦਾ ਆਨੰਦ ਮਾਣਦਾ ਹੈ ਅਤੇ ਹੋਰ ਜ਼ਿਆਦਾ ਰੂਹਾਨੀ ਤੌਰ ਤੇ ਉੱਪਰ ਉੱਠ ਜਾਂਦਾ ਹੈ। ਨਿੰਦਕ ਦੀ ਸਾਰੀ ਰੂਹਾਨੀ ਕਮਾਈ ਦਰਗਾਹ ਦੁਆਰਾ ਸੰਤ ਨੂੰ ਤਬਦੀਲ ਹੋ ਜਾਂਦੀ ਹੈ ਅਤੇ ਨਿੰਦਕ ਪੂਰੀ ਤਰ੍ਹਾਂ ਆਪਣੀ ਰੂਹਾਨੀਅਤ ਨੂੰ ਗਵਾ ਲੈਂਦਾ ਹੈ।
ਭਗਤ ਸ਼ਿਰੋਮਣੀ ਸੰਤ ਕਬੀਰ ਜੀ ਦਾ ਗੁਆਂਢੀ ਮਰ ਗਿਆ। ਸੰਤ ਕਬੀਰ ਜੀ ਬਹੁਤ ਰੋਏ। ਜਦ ਉਸ ਦੇ ਆਪਣੇ ਮਾਤਾ ਪਿਤਾ ਮਰੇ ਤਾਂ ਉਹ ਰੋਏ ਨਹੀਂ ਸਨ। ਇੱਥੋਂ ਤੱਕ ਕਿ ਆਪਣੀ ਪਤਨੀ ਲੋਈ ਦੇ ਮਰਨ ਤੇ ਵੀ ਨਹੀਂ ਰੋਏ ਸਨ। ਇਸ ਲਈ ਆਲੇ ਦੁਆਲੇ ਦੇ ਲੋਕ ਬਹੁਤ ਹੈਰਾਨ ਹੋਏ ਸੰਤ ਕਬੀਰ ਜੀ ਆਪਣੇ ਗੁਆਂਢੀ ਦੀ ਮੌਤ ਤੇ ਰੋਏ। ਸੰਤ ਕਬੀਰ ਜੀ ਦਾ ਇਹ ਗੁਆਂਢੀ, ਸੰਤ ਕਬੀਰ ਜੀ ਦਾ ਬਹੁਤ ਹੀ ਕੱਟੜ ਨਿੰਦਕ ਸੀ। ਉਸ ਨੇ ਆਪਣੇ ਕਸਬੇ ਕਾਸ਼ੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਵੀ ਸੰਤ ਕਬੀਰ ਦੇ ਨਿੰਦਕ ਬਣਨ ਲਈ ਉਕਸਾਇਆ। ਜਦ ਸੰਤ ਕਬੀਰ ਜੀ ਦੇ ਗੁਆਂਢੀਆਂ ਨੇ ਪੁੱਛਿਆ ਕਿ ਉਹ ਕਿਉਂ ਰੋ ਰਹੇ ਸਨ, ਸੰਤ ਕਬੀਰ ਜੀ ਨੇ ਉੱਤਰ ਦਿੱਤਾ ਕਿ ਇਸ ਨਿੰਦਕ ਨੇ ਉਹਨਾਂ ਦੀ ਭਗਤੀ ਨੂੰ ਬਹੁਤ ਆਸਾਨ ਕਰ ਦਿੱਤਾ ਸੀ ਕਿ ਇਹ ਨਿੰਦਕ ਉਹਨਾਂ ਦੀ ਭਗਤੀ ਵਿੱਚ ਬਹੁਤ ਮਦਦਗਾਰ ਸੀ। ਇਹ ਹੀ ਨਹੀਂ, ਸਾਰੇ ਹੀ ਨਿੰਦਕ ਜੋ ਕਾਸ਼ੀ ਵਿੱਚ ਉਸ ਦੁਆਰਾ ਉਕਸਾਏ ਗਏ ਸਨ, ਉਹਨਾਂ ਦੀ ਭਗਤੀ ਵਿੱਚ ਮਦਦਗਾਰ ਸਨ।
ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਆਓ ਅਸੀਂ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੁਆਰਾ ਦਿੱਤੇ ਗਏ ਬ੍ਰਹਮ ਗਿਆਨ ਤੇ ਬ੍ਰਹਮ ਝਾਤੀ ਪਾਈਏ ਅਤੇ ਸੰਤ ਕੀ ਨਿੰਦਿਆ ਦੇ ਗੰਭੀਰ ਅਤੇ ਨੁਕਸਾਨ ਦਾਇਕ ਸਿੱਟਿਆਂ ਨੂੰ ਸਮਝੀਏ।
ਇੱਕ ਸੰਤ ਕਾ ਨਿੰਦਕ :-
* ਗੰਦੇ ਵਿਚਾਰਾਂ ਨਾਲ ਭਰਿਆ ਹਿਰਦਾ ਰੱਖਦਾ ਹੈ।
* ਉਸ ਦੇ ਸਾਰੇ ਕੰਮ, ਸ਼ਬਦ ਅਤੇ ਪ੍ਰਤੀਕ੍ਰਿਆਵਾਂ ਪੰਜ ਦੁਆਰਾ ਕਾਬੂ ਅਧੀਨ ਹੁੰਦੀਆਂ ਹਨ।
* ਬਹੁਤ ਹੀ ਕਮਜ਼ੋਰ ਮਾਨਸਿਕ ਦਸ਼ਾ ਰੱਖਦਾ ਹੈ।
* ਮੰਦੇ ਵਿਚਾਰਾਂ ਤੋਂ ਬਹੁਤ ਹੀ ਸੌਖਾ ਅਤੇ ਛੇਤੀ ਹੀ ਪ੍ਰਭਾਵਿਤ ਹੋ ਜਾਂਦਾ ਹੈ।
* ਮੰਦੇ ਵਿਚਾਰ ਅਤੇ ਸ਼ਬਦ ਰੱਖਦਾ ਹੈ ਜੋ ਉਸ ਅੰਦਰ ਬਹੁਤ ਜਲਦੀ ਉੱਕਰ ਜਾਂਦੇ ਹਨ।
* ਸਦਾ ਹੀ ਬੇਚੈਨ ਰਹਿੰਦਾ ਹੈ ਅਤੇ ਕੋਈ ਨਿੰਦਿਆ ਕਰਨ ਦਾ ਮੌਕਾ ਲੱਭਦਾ ਰਹਿੰਦਾ ਹੈ।
* ਮਾਨਸਿਕ ਤੌਰ ਤੇ ਬਹੁਤ ਹੀ ਰੋਗੀ ਰਹਿੰਦਾ ਹੈ।
* ਜਨਮ ਮਰਨ ਦੇ ਬੰਧਨ ਤੋਂ ਕਦੀ ਬਾਹਰ ਨਹੀਂ ਨਿਕਲਦਾ।
* ੮੪ ਲੱਖ ਜੂਨਾਂ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ।
* ਸੱਪ ਅਤੇ ਹੋਰ ਜਾਨਵਰਾਂ ਦੀ ਜੂਨੀ ਵਿੱਚ ਪੈਂਦਾ ਹੈ।
* ਉਸਦਾ ਕੋਈ ਆਦਰ ਨਹੀਂ ਹੁੰਦਾ।
ਇੱਥੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਹਨ ਜਿਨ੍ਹਾਂ ਵਿਚੋਂ ਉਸ ਨੂੰ ਲੰਘਣਾ ਪੈਂਦਾ ਹੈ ਅਤੇ ਸਾਰੀਆਂ ਐਸੀਆਂ ਸਜ਼ਾਵਾਂ ਅਸਟਪਦੀ ੧੩ ਵਿੱਚ ਦੱਸੀਆਂ ਗਈਆਂ ਹਨ।
ਨਿੰਦਕ ਕੇਵਲ ਤਾਂ ਹੀ ਐਸੀਆਂ ਸਜ਼ਾਵਾਂ ਤੋਂ ਬੱਚ ਸਕਦਾ ਹੈ, ਜੇਕਰ ਉਹ ਵਾਪਸ ਉਸ ਸੰਤ ਕੋਲ ਜਾਂਦਾ ਹੈ ਜਿਸ ਦੀ ਉਸ ਨੇ ਨਿੰਦਿਆ ਕੀਤੀ ਹੁੰਦੀ ਹੈ ਅਤੇ ਮੁਆਫ਼ੀ ਮੰਗਦਾ ਹੈ ਅਤੇ ਜੇਕਰ ਸੰਤ ਉਸ ਨੂੰ ਉਸ ਦੀ ਨਿੰਦਿਆ ਤੋਂ ਮੁਆਫ਼ ਕਰਦਾ ਹੈ ਤਾਂ ਬੱਚ ਸਕਦਾ ਹੈ ਜਾਂ ਜੇਕਰ ਸੰਤ ਨਾਲ ਮਿਲਣਾ ਸੰਭਵ ਨਹੀਂ ਰਹਿੰਦਾ (ਉਦਾਹਰਣ ਵਜੋਂ ਸੰਤ ਦੇਹੀ ਛੱਡ ਜਾਵੇ ਤਾਂ ) ਤਦ ਉਸ ਨੂੰ ਕਿਸੇ ਹੋਰ ਉੱਚ ਰੂਹਾਨੀਅਤ ਵਾਲੇ ਸੰਤ ਕੋਲ ਜਾਣਾ ਪੈਂਦਾ ਹੈ ਅਤੇ ਮੁਆਫ਼ੀ ਮੰਗਣੀ ਪੈਂਦੀ ਹੈ।
“ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੯)
ਸੰਤ ਉਹ ਇੱਕ ਰੂਹ ਹੈ ਜੋ :-
* ਜਿਸਨੇ ਜੀਵਨ ਮੁਕਤੀ ਪ੍ਰਾਪਤ ਕਰ ਲਈ ਹੈ।
* ਇੱਕ ਪੂਰਨ ਬ੍ਰਹਮ ਗਿਆਨੀ ਹੈ।
* ਜਿਸਦੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਹੈ।
* ਜਿਸਨੇ ਮਾਇਆ : ਪੰਜ ਦੂਤਾਂ ਅਤੇ ਆਸਾ ਤ੍ਰਿਸ਼ਨਾ ਮਨਸਾ ਉੱਪਰ ਜਿੱਤ ਪਾ ਲਈ ਹੈ।
* ਜਿਸ ਦੀ ਮਾਇਆ ਸੇਵਾ ਕਰਦੀ ਹੈ, ਮਾਇਆ ਇੱਕ ਸੰਤ ਦੇ ਪੈਰਾਂ ਵਿੱਚ ਰਹਿੰਦੀ ਹੈ।
* ਮਾਇਆ ਤੋਂ ਪਰੇ ਹੈ : ‘ਤ੍ਰੈ ਗੁਣ ਤੇ ਪਰੇ’।
* ਜੋ ਇੱਕ ਸਦਾ ਸੁਹਾਗਣ ਹੈ।
* ਨਿਰਗੁਣ ਸਰੂਪ ਨਾਲ ਇੱਕ ਮਿੱਕ ਹੋ ਗਿਆ ਹੈ।
* ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਗਿਆ ਹੈ।
* ਆਪਣਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਲਿਆ ਹੈ।
* ਜਿਸ ਨੇ ਪੂਰਨ ਬ੍ਰਹਮ ਗਿਆਨ ਪਾ ਲਿਆ ਹੈ।
* ਜਿਹੜਾ ਸਦਾ ਬੰਦਗੀ ਅਤੇ ਸੇਵਾ ਵਿੱਚ ਲੀਨ ਰਹਿੰਦਾ ਹੈ – ਰੋਮ ਰੋਮ ਨਾਮ ਸਿਮਰਨ।
* ਜਿਸ ਦੇ ਚਰਨਾਂ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਹਨ।
* ਜਿਹੜਾ ਅੰਮ੍ਰਿਤ ਦਾ ਦਾਤਾ ਹੈ, ਗੁਰਪ੍ਰਸਾਦਿ ਦਾ ਦਾਤਾ ਹੈ।
* ਜੋ ਏਕ ਦ੍ਰਿਸ਼ਟ ਹੈ : ਨਿਰਭਉ ਅਤੇ ਨਿਰਵੈਰ ਹੈ।
* ਜੋ ਅਕਾਲ ਪੁਰਖ ਆਪ ਨਾਲੋਂ ਕੋਈ ਵੱਖਰਾ ਨਹੀਂ ਹੈ।
* ਸਤਿ ਸਰੂਪ ਹੈ।
* ਜੋ ਸਤਿ ਸੰਗਤ ਦੇ ਹਮੇਸ਼ਾਂ ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਰੁੱਝਾ ਰਹਿੰਦਾ ਹੈ।
* ਕਿਸੇ ਨਾਲ ਕੁਝ ਵੀ ਕਦੀ ਵੀ ਮਾੜਾ ਨਹੀਂ ਕਰਦਾ।
* ਜੇਕਰ ਅਸੀਂ ਉਸ ਦੀ ਸ਼ਰਨ ਵਿੱਚ ਜਾਂਦੇ ਹਾਂ ਤਾਂ ਸਾਨੂੰ ਜੀਵਨ ਮੁਕਤੀ ਦਿੰਦਾ ਹੈ।
* ਜੇਕਰ ਅਸੀਂ ਤਨ, ਮਨ, ਧਨ ਨਾਲ ਉਸ ਅੱਗੇ ਸਮਰਪਣ ਕਰ ਦਿੰਦੇ ਹਾਂ, ਸਾਨੂੰ ਜੀਵਨ ਮੁਕਤੀ ਦਿੰਦਾ ਹੈ।
* ਜੇਕਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹਾਂ, ਸਾਨੂੰ ਆਪਣੇ ਵਰਗਾ ਬਣਾ ਲੈਂਦਾ ਹੈ।
* ਐਸੀ ਸੰਗਤ ਸਾਜਦਾ ਹੈ ਜੋ ਸੱਚਖੰਡ ਹੈ : ਉਸ ਜਗ੍ਹਾ ਨੂੰ ਅਕਾਲ ਪੁਰਖ ਦਾ ਸਥਾਨ ਬਣਾਉਂਦਾ ਹੈ।
* ਦੂਸਰਿਆਂ ਦਾ ਕੇਵਲ ਅਤੇ ਕੇਵਲ ਭਲਾ ਕਰਦਾ ਹੈ।
* ਸੰਗਤ ਵਿਚੋਂ ਜ਼ਹਿਰ ਬਾਹਰ ਕੱਢ ਕੇ ਉਹਨਾਂ ਨੂੰ ਅੰਮ੍ਰਿਤ ਦਿੰਦਾ ਹੈ।
* ਜੋ ਅੰਮ੍ਰਿਤਧਾਰੀ ਹੈ।
* ਜੋ ਪੂਰਨ ਖ਼ਾਲਸਾ ਹੈ।
ਸ਼ਬਦ ਪੂਰੀ ਤਰ੍ਹਾਂ ਸੰਤ ਕੀ ਮਹਿਮਾ ਦਾ ਪੂਰਾ ਵਖਿਆਨ ਨਹੀਂ ਕਰ ਸਕਦੇ। ਸੰਤ ਅਕਾਲ ਪੁਰਖ ਦੀ ਮਹਿਮਾ ਹੈ। ਇਸ ਤਰ੍ਹਾਂ ਕੋਈ ਇੱਕ ਸੰਤ ਦੀ ਨਿੰਦਿਆ ਤੋਂ ਕੀ ਲਾਭ ਪ੍ਰਾਪਤ ਕਰ ਸਕਦਾ ਹੈ ? ਸੰਤ ਦੀ ਨਿੰਦਿਆ ਪਾਰ ਬ੍ਰਹਮ ਪਰਮੇਸ਼ਰ ਦੀ ਨਿੰਦਿਆ ਹੈ ਅਤੇ ਐਸਾ ਕਰਮ ਬੱਜਰ ਦਰਗਾਹੀ ਗੁਨਾਹ ਹੈ। ਨਿੰਦਿਆ ਸਭ ਤੋਂ ਉੱਚੇ ਪੱਧਰ ਦਾ ਅਸਤਿ ਕਰਮ ਮਹਾ ਪਾਪ ਹੈ। ਨਿੰਦਿਆ ਸਭ ਤੋਂ ਵੱਡਾ ਪਾਪ ਹੈ ਕਿਉਂਕਿ ਇਹ ਸਾਡੇ ਸਾਰੇ ਸਤਿ ਕਰਮਾਂ ਨੂੰ ਤਬਾਹ ਕਰ ਦਿੰਦੀ ਹੈ। ਇਹ ਹੀ ਕਾਰਨ ਹੈ ਕਿ ਉਹ ਵਿਅਕਤੀ ਜੋ ਇੱਕ ਸੰਤ ਦਾ ਨਿੰਦਕ ਬਣਦਾ ਹੈ, ੮੪ ਲੱਖ ਜੂਨਾਂ ਵਿੱਚ ਭਰਮਦਾ ਰਹਿੰਦਾ ਹੈ, ਕੇਵਲ ਇਹ ਹੀ ਨਹੀਂ, ਇੱਕ ਸੰਤ ਦਾ ਨਿੰਦਕ ਆਪਣੀਆਂ ਆਉਣ ਵਾਲੀਆਂ ਕੁਲਾਂ ਦਾ ਵੀ ਭਵਿੱਖ ਤਬਾਹ ਕਰ ਦਿੰਦਾ ਹੈ।
ਇਹ ਪਰਮ ਸਤਿ ਤੱਤ ਤੱਥ ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ ਸੰਤ ਦੀ ਨਿੰਦਿਆ ਕਰਨ ਵਾਲੇ ਮਨੁੱਖਾਂ ਨੂੰ ਉਹ ਸਾਰੀਆਂ ਸਜ਼ਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਜੋ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਦੀ ੧੩ ਅਸਟਪਦੀ ਵਿੱਚ ਬਿਆਨ ਕੀਤੀਆਂ ਹਨ। ਸੰਤ ਕੀ ਨਿੰਦਿਆ ਕਾਰਨ ਹੋਇਆ ਨਿੰਦਕ ਦਾ ਨੁਕਸਾਨ ਭਰਪਾਈ ਤੋਂ ਪਰੇ ਹੈ ਜਦ ਤੱਕ ਉਹ ਆਪਣੀ ਕੀਤੀ ਨਿੰਦਿਆ ਲਈ ਸੰਤ ਕੋਲੋਂ ਮੁਆਫ਼ੀ ਨਹੀਂ ਮੰਗ ਲੈਂਦਾ। ਕਿਉਂਕਿ ਜੋ ਸੱਜਣ ਪੁਰਖ “ਮੰਨੈ” ਭਾਵ ਭਰੋਸਾ, ਪ੍ਰੀਤ, ਭਾਵਨਾ, ਸ਼ਰਧਾ, ਗੁਰ ਪ੍ਰਸਾਦਿ, ਮੰਨਣ, ਚਿੰਤਨ, ਗੁਰ ਅਤੇ ਗੁਰੂ ਚਰਨਾਂ ਉੱਪਰ ਪੂਰਨ ਸਮਰਪਣ, ਧਿਆਨ, ਸਿਮਰਨ, ਸਮਾਧੀ, ਸੁੰਨ ਸਮਾਧੀ, ਅੰਮ੍ਰਿਤ ਇਸ਼ਨਾਨ, ਤੱਤ ਗਿਆਨ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਐਸੇ ਮਨੁੱਖ ਰੂਹਾਂ ਜੋ ਬੇਅੰਤ ਵਿੱਚ ਸਮਾ ਜਾਂਦੀਆਂ ਹਨ ਉਨ੍ਹਾਂ ਦੀ ਮਹਿਮਾ ਵੀ ਬੇਅੰਤ ਹੋ ਜਾਂਦੀ ਹੈ। ਇਸ ਲਈ ਐਸੀਆਂ ਰੂਹਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਜੋ ਅਕੱਥ ਹੈ ਉਸਦੀ ਕਥਾ ਕੀਤੀ ਨਹੀਂ ਜਾ ਸਕਦੀ ਹੈ। ਐਸੇ ਮਹਾ ਪੁਰਖਾਂ ਦੀ ਕਥਾ ਜਨਮ ਲੈਂਦੀ ਹੈ। ਐਸੇ ਮਹਾ ਪੁਰਖਾਂ ਦੀ ਕਥਾ ਬਣਦੀ ਹੈ। ਜਦ ਸੁਹਾਗਣ ਅਤੇ ਸਦਾ ਸੁਹਾਗਣ ਦਾ ਜਨਮ ਹੁੰਦਾ ਹੈ ਤਾਂ ਨਾਲ ਹੀ ਉਸਦੀ ਕਥਾ ਬਣ ਕੇ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਕਥਾ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਰੂਪ ਵਿੱਚ ਧਰਤੀ ਅਤੇ ਦਰਗਾਹ ਵਿੱਚ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸਾਰੀ ਦਰਗਾਹ ਅਤੇ ਦਰਗਾਹ ਵਿੱਚ ਬੈਠੇ ਹੋਏ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ, ਪੀਰਾਂ, ਪੈਗੰਬਰਾਂ, ਅਵਤਾਰਾਂ ਦੁਆਰਾ ਉਨ੍ਹਾਂ ਦੇ ਪਰਉਪਕਾਰੀ ਅਤੇ ਮਹਾ ਪਰਉਪਕਾਰੀ ਉਪਰਾਲਿਆਂ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਕੋਈ ਕਿਸੇ ਦੀ ਕਲਮ ਬਿਆਨ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਕਿਸੇ ਕਾਗਜ਼ ਦੀ ਇਤਨੀ ਸ਼ਮਤਾ ਹੈ ਕਿ ਉਹ ਇਸ ਬੇਅੰਤਤਾ ਦਾ ਬਿਆਨ ਸਮਾਉਣ ਦੀ ਸਮਰਥਾ ਰੱਖ ਸਕੇ। ਕੇਵਲ ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚਦੇ ਹਨ ਉਹ ਹੀ ਇਸ ਅਵਸਥਾ ਦੀ ਮਹਿਮਾ ਨੂੰ ਅਨੁਭਵ ਕਰਦੇ ਹਨ। ਜਪੁਜੀ ਦੀ ਇਹ ਕਥਾ ਵੀ ਮਾਨਸਰੋਵਰ ਦੀ ਕੇਵਲ ਇੱਕ ਝਲਕ ਮਾਤਰ ਹੀ ਵਖਾਣ ਕਰਨ ਦਾ ਇੱਕ ਨਿਮਾਣਾ ਯਤਨ ਹੈ। ਇਹ ਕਥਾ ਕੇਵਲ ਜਿਗਿਆਸੂਆਂ ਨੂੰ ਦ੍ਰਿੜ੍ਹ ਪ੍ਰੇਰਣਾ ਹੀ ਦੇ ਸਕਦੀ ਹੈ। ਇਸ ਲਈ ਸਾਰੇ ਜਿਗਿਆਸੂਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਪੁਜੀ ਦੇ ਇਸ ਪੂਰਨ ਬ੍ਰਹਮ ਗਿਆਨ ਰੂਪੀ ਬੇਅੰਤ ਦਰਗਾਹੀ ਰਤਨਾਂ ਨੂੰ ਇਕੱਤਰ ਕਰਨ ਦਾ ਯਤਨ ਕਰਨ ਦੀ ਕਿਰਪਾਲਤਾ ਕਰੋ ਅਤੇ ਆਪਣਾ ਜਨਮ ਸਫਲ ਕਰੋ ਜੀ।
ਐਸੀਆਂ ਰੂਹਾਂ ਜੋ “ਮੰਨੈ” ਦੀ ਅਵਸਥਾ ਵਿੱਚ ਪਹੁੰਚ ਕੇ ਬੇਅੰਤਤਾ ਵਿੱਚ ਲੀਨ ਹੋ ਜਾਂਦੀਆਂ ਹਨ ਉਨ੍ਹਾਂ ਦੇ ਬਚਨ ਪੂਰਨ ਬ੍ਰਹਮ ਗਿਆਨ ਹੁੰਦੇ ਹਨ। ਐਸੀਆਂ ਰੂਹਾਂ ਦੇ ਬਚਨ ਸਤਿ ਬਚਨ ਹੁੰਦੇ ਹਨ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜੋ ਸਿਫਤ ਸਲਾਹ ਅਤੇ ਵਿਚਾਰ ਹੁੰਦੀ ਹੈ ਅਤੇ ਜੋ ਬਚਨ ਐਸੇ ਮਹਾ ਪੁਰਖਾਂ ਦੀ ਰਸਨਾ ਤੋਂ ਨਿਕਲਦੇ ਹਨ ਉਹ ਉਨ੍ਹਾਂ ਦੇ ਸਾਹਮਣੇ ਬੈਠੀ ਸੰਗਤ ਲਈ ਹੁੰਦੇ ਹਨ। ਭਾਵ ਜੋ ਜੋ ਬਚਨ ਉਹ ਬੋਲਦੇ ਹਨ ਉਹ ਕੁਝ ਕਰਨ ਦੀ ਲੋੜ ਹੁੰਦੀ ਹੈ ਸਾਹਮਣੇ ਬੈਠੇ ਜਿਗਿਆਸੂਆਂ ਨੂੰ। ਬ੍ਰਹਮ ਗਿਆਨੀ ਦੀ ਕਥਾ ਕਦੇ ਵੀ ਯੋਜਨਾ ਬੱਧ ਨਹੀਂ ਹੁੰਦੀ ਹੈ। ਉਸਦੇ ਬਚਨ ਕੇਵਲ ਸੰਗਤ ਵਿੱਚ ਬੈਠੇ ਸਤਿ ਸੰਗੀਆਂ ਲਈ ਹੀ ਖਾਸ ਕਰਕੇ ਹੁੰਦੇ ਹਨ। ਉਸਦੇ ਬਚਨ ਕੇਵਲ ਸੰਗਤ ਵਿੱਚ ਬੈਠੇ ਸਤਿ ਸੰਗੀਆਂ ਦੀ ਹੀ ਭਲਾਈ ਲਈ ਹੁੰਦੇ ਹਨ। ਇਸ ਲਈ ਬ੍ਰਹਮ ਗਿਆਨੀ ਦੀ ਸੰਗਤ ਨੂੰ ਉਨ੍ਹਾਂ ਬਚਨਾਂ ਉੱਪਰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਜੋ ਸੱਜਣ ਉਨ੍ਹਾਂ ਬਚਨਾਂ ਉੱਪਰ ਵਿਚਾਰ ਕਰਕੇ ਉਨ੍ਹਾਂ ਬਚਨਾਂ ਨੂੰ ਆਪਣੀ ਕਰਨੀ ਵਿੱਚ ਲੈ ਆਉਂਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਭਾਵ ਜੋ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਬਚਨਾਂ ਦੀ ਕਮਾਈ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ।
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ ਅਨੰਤ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਬ ਕਲਾ ਭਰਪੂਰ ਹੈ ਅਤੇ ਸਰਵ ਸ਼ਕਤੀਮਾਨ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਵੀ ਬੇਅੰਤ ਹੈ ਅਨੰਤ ਹੈ। ਸਾਰੀਆਂ ਦਰਗਾਹੀ ਪਰਮ ਸ਼ਕਤੀਆਂ “ਸਤਿ” ਵਿੱਚ ਮੌਜੂਦ ਹਨ। “ਸਤਿ” ਕੇਵਲ ਸ਼ਬਦ ਹੀ ਨਹੀਂ ਹੈ। “ਸਤਿ” ਵਿੱਚ ਸਾਰੇ ਦਰਗਾਹੀ ਖ਼ਜਾਨੇ ਮੌਜੂਦ ਹਨ। ਸਾਰੀ ਸ੍ਰਿਸ਼ਟੀ ਕੇਵਲ “ਸਤਿ” ਦਾ ਹੀ ਵਿਸਥਾਰ ਹੈ। ਸਾਰੀ ਸ੍ਰਿਸ਼ਟੀ ਦੀ ਉਤਪੱਤੀ “ਸਤਿ” ਵਿੱਚੋਂ ਹੀ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। “ਸਤਿ” ਨਿਰੰਜਨ ਹੈ ਭਾਵ “ਸਤਿ” ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਅੰਜਨ ਦਾ ਭਾਵ ਤ੍ਰਿਹ ਗੁਣ ਮਾਇਆ ਹੈ। ਇਸ ਲਈ “ਸਤਿ” ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੈ। ਗੁਰ ਕਿਰਪਾ ਬਹੁਤ ਲੋਕਾਂ ਉੱਪਰ ਹੁੰਦੀ ਹੈ। ਜਿਹੜੇ ਮਨੁੱਖਾਂ ਨੂੰ ਪੂਰਨ ਬ੍ਰਹਮ ਗਿਆਨੀ ਜਾਂ ਪੂਰਨ ਸੰਤ ਦੀ ਸਤਿ ਸੰਗਤ ਨਸੀਬ ਹੁੰਦੀ ਹੈ ਉਹ ਮਨੁੱਖ ਬੜੇ ਵੱਡਭਾਗੀ ਹੁੰਦੇ ਹਨ। ਐਸੇ ਮਨੁੱਖਾਂ ਵਿੱਚੋਂ ਬਹੁਤ ਸਾਰੇ ਮਨੁੱਖ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਐਸੇ ਮਹਾ ਪੁਰਖਾਂ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰੰਤੂ ਇਨ੍ਹਾਂ ਵਿੱਚੋਂ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ ਗੁਰ ਪ੍ਰਸਾਦਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਬੰਦਗੀ ਕਰਕੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਦਾ ਹੈ। ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ ਗੁਰੂ ਦੇ ਚਰਨਾਂ ਤੇ ਸੰਪੂਰਨ ਸਮਰਪਣ ਕਰਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜੋ ਗੁਰੂ ਦੇ ਚਰਨਾਂ ਤੇ ਤਨ ਮਨ ਧਨ ਅਰਪਣ ਕਰਦਾ ਹੈ। ਬਹੁਤ ਸਾਰੇ ਲੋਕ ਜੋ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਨ੍ਹਾਂ ਵਿੱਚੋਂ ਤਕਰੀਬਨ ਕੋਈ ਵਿਰਲੇ ਨੂੰ ਛੱਡ ਕੇ ਸਾਰੇ ਹੀ ਮਾਇਆ ਦੇ ਅੜਿੱਕੇ ਚੜ੍ਹ ਜਾਂਦੇ ਹਨ। ਜ਼ਿਆਦਾ ਗਿਣਤੀ ਸੰਗਤ ਦੁਨਿਆਵੀ ਮੰਗਾਂ ਵਿੱਚ ਭਟਕ ਕੇ ਰਹਿ ਜਾਂਦੀ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜੋ ਨਾਮ, ਬੰਦਗੀ ਅਤੇ ਸੇਵਾ ਮੰਗਦਾ ਹੈ। ਕਿਰਪਾ ਕਰੋੜਾਂ ਤੇ ਹੁੰਦੀ ਹੈ ਪ੍ਰੰਤੂ ਨਾਮ ਦੀ ਕਮਾਈ ਕੋਈ ਕਰੋੜਾਂ ਵਿੱਚੋਂ ਇੱਕ ਹੀ ਕਰਦਾ ਹੈ। ਕੋਈ ਇੱਕ ਵਿਰਲਾ ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ “ਨਿਰੰਜਨ” ਵਿੱਚ ਸਮਾ ਜਾਂਦਾ ਹੈ। ਇਸੇ ਕਰਕੇ ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਤੇਗ ਬਹਾਦਰ ਜੀ ਨੇ ਸਪੱਸ਼ਟ ਕੀਤਾ ਹੈ :-
“ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੧੪੨੭)
ਇਸ ਲਈ ਸਾਰੀ ਸੰਗਤ ਦੇ ਚਰਨਾਂ ਤੇ ਬੇਨਤੀ ਹੈ ਕਿ ਜੇ ਤੁਹਾਡੇ ਭਾਗ ਜਾਗ ਪੈਣ ਅਤੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਮਿਲ ਜਾਵੇ ਅਤੇ ਤੁਹਾਡੇ ਤੇ ਕਿਰਪਾ ਹੋ ਜਾਵੇ ਅਤੇ ਤੁਹਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇ ਤਾਂ ਇਸ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰੋ ਅਤੇ ਇਸ ਗੁਰ ਪ੍ਰਸਾਦਿ ਨੂੰ ਵਿਅਰਥ ਨਾ ਗੁਆ ਬੈਠੋ। ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ। ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਨਾਲ ਤੁਹਾਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇਗੀ। ਤੁਹਾਡੇ ਸਾਰੇ ਕਾਰਜ ਆਪੇ ਹੀ ਰਾਸ ਆਉਣੇ ਸ਼ੁਰੂ ਹੋ ਜਾਣਗੇ। ਤੁਹਾਡਾ ਜੀਵਨ ਸੁੰਦਰ ਅਤੇ ਸੁਖਮਈ ਹੋ ਜਾਵੇਗਾ। ਤੁਹਾਡਾ ਜੀਵਨ ਜਨਮ ਸਾਰਥਕ ਹੋ ਜਾਵੇਗਾ।