ਜਪੁਜੀ ਪਉੜੀ ੨੬

 

ਅਮੁਲ ਗੁਣ ਅਮੁਲ ਵਾਪਾਰ ॥

ਅਮੁਲ ਵਾਪਾਰੀਏ ਅਮੁਲ ਭੰਡਾਰ ॥

ਅਮੁਲ ਆਵਹਿ ਅਮੁਲ ਲੈ ਜਾਹਿ ॥

ਅਮੁਲ ਭਾਇ ਅਮੁਲਾ ਸਮਾਹਿ ॥

ਅਮੁਲੁ ਧਰਮੁ ਅਮੁਲੁ ਦੀਬਾਣੁ ॥

ਅਮੁਲੁ ਤੁਲੁ ਅਮੁਲੁ ਪਰਵਾਣੁ ॥

ਅਮੁਲੁ ਬਖਸੀਸ ਅਮੁਲੁ ਨੀਸਾਣੁ ॥

ਅਮੁਲੁ ਕਰਮੁ ਅਮੁਲੁ ਫੁਰਮਾਣੁ ॥

ਅਮੁਲੋ ਅਮੁਲੁ ਆਖਿਆ ਨ ਜਾਇ ॥

ਆਖਿ ਆਖਿ ਰਹੇ ਲਿਵ ਲਾਇ ॥

ਆਖੀ ਵੇਦ ਪਾਠ ਪੁਰਾਣ ॥

ਆਖੀ ਪੜੇ ਕਰਹਿ ਵਖਿਆਣ ॥

ਆਖੀ ਬਰਮੇ ਆਖੀ ਇੰਦ ॥

ਆਖੀ ਗੋਪੀ ਤੈ ਗੋਵਿੰਦ ॥

ਆਖੀ ਈਸਰ ਆਖੀ ਸਿਧ ॥

ਆਖੀ ਕੇਤੇ ਕੀਤੇ ਬੁਧ ॥

ਆਖੀ ਦਾਨਵ ਆਖੀ ਦੇਵ ॥

ਆਖੀ ਸੁਰਿ ਨਰ ਮੁਨਿ ਜਨ ਸੇਵ ॥

ਕੇਤੇ ਆਖੀ ਆਖਣਿ ਪਾਹਿ ॥

ਕੇਤੇ ਕੀ ਕੀ ਉਠਿ ਉਠਿ ਜਾਹਿ ॥

ਏਤੇ ਕੀਤੇ ਹੋਰਿ ਕਰੇਹਿ ॥

ਤਾ ਆਖਿ ਨ ਸਕੀ ਕੇਈ ਕੇਇ ॥

ਜੇਵਡੁ ਭਾਵੈ ਤੇਵਡੁ ਹੋਇ ॥

ਨਾਨਕ ਜਾਣੈ ਸਾਚਾ ਸੋਇ ॥

ਜੇ ਕੋ ਆਖੈ ਬੋਲੁਵਿਗਾੜੁ ॥

ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

 

ਜੋ ਮਨੁੱਖ ਬੰਦਗੀ ਪੂਰਨ ਕਰ ਲੈਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਕਰਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅਸਲ ਵਿੱਚ ਬੰਦਗੀ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਬੰਦਗੀ ਕਦੇ ਖ਼ਤਮ ਨਹੀਂ ਹੁੰਦੀ ਹੈ। ਜਦ ਮਨੁੱਖ ਨਾਮ ਦੀ ਕਮਾਈ ਕਰਦੇ ਹੋਏ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਬੰਦਗੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਬਣ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਬੰਦਗੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦੀ ਹੈ। ਸੰਸਾਰਕ ਲੋਕਾਂ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨਾ ਉਨ੍ਹਾਂ ਮਹਾ ਪੁਰਖਾਂ ਦੀ ਬੰਦਗੀ ਬਣ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਪਰਉਪਕਾਰੀ ਅਤੇ ਮਹਾ ਪਰਉਪਕਾਰੀ ਕਰਨੀ ਹੀ ਉਨ੍ਹਾਂ ਦੀ ਬੰਦਗੀ ਬਣ ਜਾਂਦੀ ਹੈ। ਲੋਕਾਈ ਦਾ ਪੂਰਨ ਸਤਿ ਦੇ ਪੱਥ ਉੱਪਰ ਚੱਲਣ ਲਈ ਮਾਰਗ ਦਰਸ਼ਨ ਕਰਨਾ ਹੀ ਉਨ੍ਹਾਂ ਮਹਾ ਪੁਰਖਾਂ ਦੀ ਬੰਦਗੀ ਬਣ ਜਾਂਦੀ ਹੈ। ਲੋਕਾਈ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਲ ਜੋੜਨਾ ਹੀ ਉਨ੍ਹਾਂ ਦੀ ਬੰਦਗੀ ਬਣ ਜਾਂਦੀ ਹੈ। ਲੋਕਾਈ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਨਾਲ ਜੋੜਨਾ ਹੀ ਉਨ੍ਹਾਂ ਦੀ ਬੰਦਗੀ ਬਣ ਜਾਂਦਾ ਹੈ। ਧਰਤੀ ਉੱਪਰ ਤੋਂ ਕੂੜ ਨੂੰ ਸਾਫ ਕਰਨਾ ਹੀ ਉਨ੍ਹਾਂ ਦਾ ਜੀਵਨ ਬਣ ਜਾਂਦਾ ਹੈ। ਉਨ੍ਹਾਂ ਦਾ ਜੀਵਨ ਹੀ ਬੰਦਗੀ ਬਣ ਜਾਂਦਾ ਹੈ। ਇਹ ਪੂਰਨ ਸਤਿ ਤੱਤ ਤੱਥ ਸਮਝਣਾ ਬਹੁਤ ਜ਼ਰੂਰੀ ਹੈ ਕਿ ਐਸੇ ਮਹਾ ਪੁਰਖ ਸਾਡੇ ਅੰਦਰ ਵਰਤ ਰਹੇ ਮਾਇਆ ਦੇ ਵਿਨਾਸ਼ਕਾਰੀ ਜ਼ਹਿਰ ਨੂੰ ਪੀਂਦੇ ਹਨ ਅਤੇ ਉਸਦੀ ਥਾਂ ਤੇ ਸਾਨੂੰ ਅੰਮ੍ਰਿਤ ਦੇ ਕੇ ਨਿਵਾਜਦੇ ਹਨ। ਐਸੇ ਮਹਾ ਪੁਰਖ ਜਦ ਸਾਨੂੰ ਨਾਮ ਜਪਾਉਂਦੇ ਹਨ ਤਾਂ ਉਹ ਸਾਡੇ ਸਾਰੇ ਪਾਪਾਂ ਦਾ ਜ਼ਹਿਰ ਪੀਂਦੇ ਹਨ ਅਤੇ ਇਸ ਦੇ ਬਦਲੇ ਸਾਨੂੰ ਅੰਮ੍ਰਿਤ ਦਿੰਦੇ ਹਨ। ਇਸ ਲਈ ਜਦ ਐਸੇ ਮਹਾ ਪੁਰਖ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਬਖ਼ਸ਼ਦੇ ਹਨ ਤਾਂ ਸਾਡੇ ਉੱਪਰ ਉਨ੍ਹਾਂ ਮਹਾ ਪੁਰਖਾਂ ਦੀ ਬੇਅੰਤ ਕਿਰਪਾ ਵਾਪਰਦੀ ਹੈ। ਇਸੇ ਲਈ ਐਸੇ ਮਹਾ ਪੁਰਖਾਂ ਦੀ ਸੰਗਤ ਮਿਲਣ ਤੇ ਕਈ ਜਿਗਿਆਸੂ ਸਹਿਜੇ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਆਉਂਦੇ ਸਾਰ ਹੀ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ। ਜੋ ਜਿਗਿਆਸੂ ਐਸੇ ਮਹਾ ਪੁਰਖਾਂ ਦੀ ਬੇਅੰਤ ਮਹਿਮਾ ਤੋਂ ਜਾਣੂੰ ਹੁੰਦੇ ਹਨ ਅਤੇ ਜੋ ਜਿਗਿਆਸੂ ਐਸੇ ਮਹਾ ਪੁਰਖਾਂ ਦੇ ਸਤਿ ਚਰਨਾਂ ਉੱਪਰ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੇ ਹੀ ਮਨ ਸ਼ਾਂਤ ਹੋ ਜਾਂਦਾ ਹੈ। ਨਾਮ ਸੁਰਤ ਵਿੱਚ ਟਿੱਕ ਜਾਂਦਾ ਹੈ। ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਮਾਧੀ ਲਗ ਜਾਂਦੀ ਹੈ। ਦਰਗਾਹ ਵਿੱਚ ਨਾਮ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਬੰਦਗੀ ਸ਼ੁਰੂ ਹੋ ਜਾਂਦੀ ਹੈ। ਇਹ ਪੂਰਨ ਸਤਿ ਹੈ ਕਿ ਬੰਦਗੀ ਕੇਵਲ ਤਾਂ ਸ਼ੁਰੂ ਹੁੰਦੀ ਹੈ ਜਦ ਸੁਹਾਗ ਪ੍ਰਾਪਤ ਹੁੰਦਾ ਹੈ। ਜਦ ਸੁਹਾਗ ਪ੍ਰਾਪਤ ਹੁੰਦਾ ਹੈ ਤਾਂ ਹੀ ਦਰਗਾਹ ਵਿੱਚ ਨਾਮ ਦਾ ਖ਼ਾਤਾ ਖੁੱਲ੍ਹਦਾ ਹੈ। ਐਸਾ ਤਦ ਹੁੰਦਾ ਹੈ ਜਦ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਸਾਡੇ ਉੱਪਰ ਵਾਪਰਦੀ ਹੈ। ਇਸ ਲਈ ਜਦ ਤੱਕ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਤਦ ਤੱਕ ਕੇਵਲ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਹੀ ਘਾਲਣਾ ਘਾਲਦੇ ਹਾਂ।

 

ਗੁਰਪ੍ਰਸਾਦਿ ਦਾ ਵਾਪਾਰ ਹੀ ਐਸੇ ਮਹਾ ਪੁਰਖਾਂ ਦੀ ਬੰਦਗੀ ਬਣ ਜਾਂਦੀ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਹੀ ਐਸੇ ਮਹਾ ਪੁਰਖਾਂ ਦਾ ਵਾਪਾਰ ਬਣ ਜਾਂਦਾ ਹੈ। ਸੰਗਤ ਦੇ ਪਾਪਾਂ ਦਾ ਜ਼ਹਿਰ ਪੀ ਕੇ ਅੰਮ੍ਰਿਤ ਦੇਣਾ ਹੀ ਐਸੇ ਮਹਾ ਪੁਰਖਾਂ ਦਾ ਵਾਪਾਰ ਬਣ ਜਾਂਦਾ ਹੈ। ਸੰਗਤ ਨੂੰ ਪੂਰਨ ਸਤਿ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਹੀ ਐਸੇ ਮਹਾ ਪੁਰਖਾਂ ਦਾ ਵਾਪਾਰ ਬਣ ਜਾਂਦਾ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਵਰਤਾਉਣਾ ਹੀ ਐਸੇ ਮਹਾ ਪੁਰਖਾਂ ਦਾ ਵਾਪਾਰ ਬਣ ਜਾਂਦਾ ਹੈ। ਇਹ ਐਸਾ ਵਾਪਾਰ ਹੈ ਜੋ ਕਿ ਸਾਡਾ ਜੀਵਨ ਬਦਲ ਦਿੰਦਾ ਹੈ। ਜੋ ਕਿ ਸਾਡੇ ਹਿਰਦੇ ਨੂੰ ਇੱਕ ਸੰਤ ਹਿਰਦਾ ਬਣਾ ਦਿੰਦਾ ਹੈ। ਜੋ ਕਿ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਐਸੇ ਮਹਾ ਪੁਰਖਾਂ ਨੂੰ ਗੁਰਬਾਣੀ “ਹਰਿ ਕੇ ਨਾਮ ਕੇ ਬਿਆਪਾਰੀ” ਕੀ ਕੇ ਪੁਕਾਰਦੀ ਹੈ ਜੋ ਕਿ ਨਾਮ ਦਾ ਵਾਪਾਰ ਕਰਦੇ ਹਨ :-

 

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

ਹਰਿ ਕੇ ਨਾਮ ਕੇ ਬਿਆਪਾਰੀ ॥

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥

(ਪੰਨਾ ੧੧੨੩)

 

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

(ਪੰਨਾ ੭੪੯)

 

ਕੀ ਐਸੇ ਪਰਮ ਸ਼ਕਤੀਸ਼ਾਲੀ ਵਾਪਾਰ ਦਾ ਕੋਈ ਮੁੱਲ ਪੈ ਸਕਦਾ ਹੈ ? ਕੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨੂੰ ਵਰਤਾਉਣ ਦੇ ਵਾਪਾਰ ਦਾ ਕੋਈ ਮੁੱਲ ਪੈ ਸਕਦਾ ਹੈ ? ਕੀ ਐਸੇ ਮਹਾ ਪੁਰਖਾਂ ਦੇ ਇਸ ਪਰਮ ਸ਼ਕਤੀਸ਼ਾਲੀ ਗੁਣ ਦਾ ਕੋਈ ਮੁੱਲ ਪੈ ਸਕਦਾ ਹੈ ? ਕੀ ਐਸੇ ਮਹਾ ਪੁਰਖਾਂ ਦੇ ਇਸ ਪਰਮ ਸ਼ਕਤੀਸ਼ਾਲੀ ਗੁਣ ਦਾ ਕੋਈ ਮੁੱਲ ਦੇ ਸਕਦਾ ਹੈ ? ਜਦ ਕੋਈ ਪੂਰਨ ਸੰਤ ਸਾਡੇ ਅੰਦਰ ਮੌਜੂਦ ਮਾਇਆ ਦੇ ਵੱਸ ਕੀਤੇ ਗਏ ਪਾਪ ਕਰਮਾਂ ਦਾ ਜ਼ਹਿਰ ਪੀ ਕੇ ਅੰਮ੍ਰਿਤ ਦਿੰਦਾ ਹੈ ਤਾਂ ਕੀ ਅਸੀਂ ਇਸ ਮਹਾ ਪਰਉਪਕਾਰ ਦਾ ਕੋਈ ਮੁੱਲ ਦੇ ਸਕਦੇ ਹਾਂ ? ਜਦ ਕੋਈ ਪੂਰਨ ਸੰਤ ਸਾਡੀ ਸੁਰਤ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿੰਦਾ ਹੈ ਅਤੇ ਸਾਡੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਤਾਂ ਕੀ ਅਸੀਂ ਇਸ ਮਹਾ ਪਰਉਪਕਾਰ ਦਾ ਕੋਈ ਮੁੱਲ ਚੁਕਾ ਸਕਦੇ ਹਾਂ ? ਕਿਉਂਕਿ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਹੈ ਇਸ ਲਈ ਇਸ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਪਰਮ ਸ਼ਕਤੀਸ਼ਾਲੀ ਗੁਣ ਦਾ ਕੋਈ ਮੁੱਲ ਨਹੀਂ ਹੈ। ਇਸ ਲਈ ਐਸੇ ਮਹਾ ਪੁਰਖਾਂ ਦੇ ਇਹ ਸਾਰੇ ਗੁਣ ਅਮੁੱਲ ਹਨ ਅਤੇ ਇਨ੍ਹਾਂ ਦਾ ਵਾਪਾਰ ਵੀ ਅਮੁੱਲ ਹੈ। 

 

ਐਸੇ ਮਹਾ ਪੁਰਖਾਂ ਦਾ ਹਿਰਦਾ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਐਸੇ ਸੰਤ ਜਨ ਦਰਗਾਹ ਦੀ ਸੇਵਾ ਵਿੱਚ ਸਦਾ-ਸਦਾ ਲਈ ਲੀਨ ਹੋ ਜਾਂਦੇ ਹਨ। ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ “ਗੁਣੀ ਨਿਧਾਨੁ” ਕਿਹਾ ਗਿਆ ਹੈ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੇ ਪਰਮ ਸ਼ਕਤੀਸ਼ਾਲੀ ਗੁਣਾਂ ਦਾ ਖਜ਼ਾਨਾ ਹੈ। ਇਹ ਸਾਰੇ ਇਲਾਹੀ ਗੁਣ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਹਨ। ਇਨ੍ਹਾਂ ਪਰਮ ਸ਼ਕਤੀਆਂ ਨੂੰ ਹੀ ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਰਬ ਕਲਾ ਵੀ ਕਿਹਾ ਗਿਆ ਹੈ। ਜੋ ਮਨੁੱਖ ਪੂਰਨ ਸੰਤ ਬਣ ਜਾਂਦੇ ਹਨ ਉਹ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਗੁਰਬਾਣੀ ਵਿੱਚ ਐਸੇ ਮਹਾ ਪੁਰਖਾਂ ਨੂੰ ਨਿਰੰਕਾਰ ਕਿਹਾ ਗਿਆ ਹੈ, ਪਰਮੇਸ਼ਰ ਕਿਹਾ ਗਿਆ ਹੈ, ਵਿਧਾਤਾ ਕਿਹਾ ਗਿਆ ਹੈ। ਇਸ ਤੋਂ ਭਾਵ ਇਹ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਲਾਹੀ ਦਰਗਾਹੀ ਗੁਣਾਂ ਨਾਲ ਐਸੇ ਮਹਾ ਪੁਰਖਾਂ ਦਾ ਹਿਰਦਾ ਭਰਪੂਰ ਹੋ ਜਾਂਦਾ ਹੈ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ :

 

ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥

(ਪੰਨਾ ੩੨)

 

ਆਓ ਉਦਾਹਰਣ ਦੇ ਤੌਰ ਤੇ ਇਨ੍ਹਾਂ ਬੇਅੰਤ ਗੁਣਾਂ ਵਿੱਚੋਂ ਕੁਝ ਗੁਣਾਂ ਉੱਪਰ ਵਿਚਾਰ ਕਰੀਏ। ਨਿਰਭਉ ਹੋ ਜਾਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। “ਨਿਰਭਉ” ਦਾ ਭਾਵ ਹੈ “ਭਉ ਰਹਿਤ”। ਸਵਾਲ ਉੱਠਦਾ ਹੈ ਕਿਸ ਚੀਜ਼ ਦਾ ਭਉ ? ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਆਪਣੀ ਸਿਰਜੀ ਹੋਈ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ, ਇਸ ਲਈ ਉਸ ਨੂੰ ਕਿਸ ਦਾ ਭਉ ਹੋ ਸਕਦਾ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਅਤੇ ਉਹ ਆਪ ਸਾਰੀਆਂ ਸ਼ਕਤੀਆਂ ਦਾ ਮਾਲਕ ਆਪ ਹੈ, ਇਸ ਲਈ ਉਹ “ਨਿਰਭਉ” ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਅਤੇ ਉਸ ਨੇ ਸਾਰੀ ਸ਼੍ਰਿਸ਼ਟੀ ਦੀ ਰਚਨਾ ਆਪ ਕੀਤੀ ਹੈ, ਕਰ ਰਿਹਾ ਹੈ ਅਤੇ ਕਰਦਾ ਰਹੇਗਾ, ਕਿਉਂਕਿ ਉਹ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ, ਅਤੇ ਕਰਦਾ ਰਹੇਗਾ ਇਸ ਲਈ ਉਹ ਕਿਸੇ ਵੀ ਵਸਤੂ ਦੇ ਗੁਆਚਣ ਦਾ ਭਉ ਨਹੀਂ ਰੱਖਦਾ ਹੈ। “ਨਿਰਭਉ” ਦਾ ਭਾਵ ਹੈ ਸਾਰੇ ਬੰਧਨਾਂ ਤੋਂ ਮੁਕਤ ਹੈ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਭਉ” ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ “ਨਿਰਭਉ” ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ “ਸਤਿ” ਵਿੱਚ ਸਮਾ ਸਕਦਾ ਹੈ। ਕੇਵਲ “ਨਿਰਭਉ” ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ। ਕਿਉਂਕਿ ਰਚਨਾ ਰਚਨ ਦੀ ਸ਼ਕਤੀ ਇੱਕ ਆਮ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹੈ ਇਸ ਲਈ ਮਨੁੱਖੀ ਜੀਵਨ ਵਿੱਚ “ਭਉ” ਦਾ ਅਹਿਮ ਸਥਾਨ ਹੈ। ਕਿਉਂਕਿ ਸਾਰੀ ਰਚਨਾ “ਕਰਤਾ ਪੁਰਖ” ਦੇ ਹੁਕਮ ਅਨੁਸਾਰ ਸਿਰਜੀ ਅਤੇ ਚਲਾਈ ਜਾਂਦੀ ਹੈ ਇਸ ਲਈ ਮਨੁੱਖ ਦੇ ਹੱਥ ਵੱਸ ਵਿੱਚ ਕੁਝ ਨਹੀਂ ਹੈ ਇਸ ਲਈ ਇੱਕ ਆਮ ਮਨੁੱਖ ਸਦਾ “ਭਉ” ਵਿੱਚ ਗ੍ਰਸਿਆ ਰਹਿੰਦਾ ਹੈ। ਇਸ ਲਈ ਇੱਕ ਆਮ ਮਨੁੱਖ ਨੂੰ “ਨਿਰਭਉ” ਅਵਸਥਾ ਦੀ ਪ੍ਰਾਪਤੀ ਲਈ ਇਸ “ਭਉ” ਤੱਥ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਸਵਾਲ ਉੱਠਦਾ ਹੈ “ਭਉ” ਕਿਸ ਵਸਤੂ ਦਾ ? “ਭਉ” ਗੁਆਚਣ ਦਾ, “ਭਉ” ਗੁੰਮ ਹੋ ਜਾਣ ਦਾ, “ਭਉ” ਖੋਹੇ ਜਾਣ ਦਾ, “ਭa” ਖੁੱਸ ਜਾਣ ਦਾ। “ਭਉ” ਸੰਸਾਰਕ ਰਿਸ਼ਤਿਆਂ ਅਤੇ ਸੰਬੰਧਾਂ ਦੇ ਟੁੱਟ ਜਾਣ ਦਾ। “ਭਉ” ਸੰਸਾਰਕ ਸੰਪਤੀਆਂ ਅਤੇ ਜਇਦਾਤਾਂ ਦੇ ਖੁੱਸ ਜਾਣ ਦਾ। “ਭਉ” ਆਪਣੀ ਮੌਤ ਦਾ। “ਭਉ” ਆਪਣੇ ਸੰਸਾਰਕ ਰਿਸ਼ਤੇਦਾਰਾਂ ਦੇ ਚਲੇ ਜਾਣ ਦਾ। “ਭਉ” ਸਾਡੀਆ ਇੱਛਾਵਾਂ ਦੇ ਨਾ ਪੂਰੀਆਂ ਹੋਣ ਦਾ। “ਭਉ” ਸਾਡੇ ਕਾਰਜਾਂ ਦੇ ਪੂਰਨ ਨਾ ਹੋਣ ਦਾ। “ਭਉ” ਸ਼ਰੀਰਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ” ਮਾਨਸਿਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ” ਕੰਮਾਂ ਕਾਰਾਂ ਵਿੱਚ ਘਾਟਿਆਂ ਦਾ। ਜ਼ਰਾ ਆਪਣੇ ਰੋਜ਼ਾਨਾ ਜੀਵਨ ਵੱਲ ਝਾਤੀ ਮਾਰੀਏ ਸਾਡਾ ਹਰ ਪੱਲ “ਭਉ” ਵਿੱਚ ਬੀਤ ਰਿਹਾ ਹੈ। ਇਸ ਲਈ ਇਹ “ਭਉ” ਦਾ ਭਾਵ ਹੈ “ਮੋਹ”। ਸਾਡਾ ਹਰ ਪਲ “ਮੋਹ” ਦੇ ਇਸ ਦੂਤ ਦੇ ਪ੍ਰਭਾਵ ਹੇਠ ਬੀਤ ਰਿਹਾ ਹੈ। ਇਸ ਲਈ “ਨਿਰਭਉ” ਹੋਣ ਦਾ ਭਾਵ ਹੈ ਮੋਹ ਦੇ ਇਸ ਦੂਤ ਤੋਂ ਮੁਕਤ ਹੋਣਾ। ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ, ਉਹ ਮਾਇਆ ਦਾ ਰਚਿਅਤਾ ਹੈ, ਇਸ ਲਈ “ਮੋਹ” ਦੇ ਇਸ ਦੂਤ ਤੋਂ ਮੁਕਤ ਹੈ ਅਤੇ ਇਸ ਤਰ੍ਹਾਂ ਉਹ “ਭਉ” ਤੋਂ ਮੁਕਤ ਹੈ ਅਤੇ “ਨਿਰਭਉ” ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖ ਨੂੰ ਵੀ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਅਤੇ ਉਹ ਪੂਰਨ ਸਤਿ ਦੀ ਸੇਵਾ ਕਰਨ ਦੇ ਯੋਗ ਹੋ ਸਕਦਾ ਹੈ, ਪੂਰਨ ਸਤਿ ਵਰਤਾਉਣ ਦੇ ਯੋਗ ਹੋ ਸਕਦਾ ਹੈ। ਕੇਵਲ “ਨਿਰਭਉ” ਮਨੁੱਖ ਹੀ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ “ਨਿਰਭਉ” ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ। (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਸ ਪਰਮ ਸ਼ਕਤੀਸ਼ਾਲੀ ਅਤੇ ਅਮੁੱਲ ਗੁਣ ਨੂੰ ਮੂਲ ਮੰਤਰ ਵਿੱਚ ਵੀ ਵਿਚਾਰਿਆ ਗਿਆ ਹੈ)

 

ਨਿਰਭਉਤਾ ਦੇ ਇਸ ਪਰਮ ਗੁਣ ਨੂੰ ਸਮਝ ਕੇ ਹੁਣ ਇਹ ਸੋਚੋ ਕਿ ਕੀ ਇਸ ਪਰਮ ਗੁਣ ਦਾ ਕੋਈ ਮੁੱਲ ਪੈ ਸਕਦਾ ਹੈ ? ਇੱਕ ਮਨੁੱਖ ਦੇ ਹਿਰਦੇ ਨੂੰ ਨਿਰਭਉ ਬਣਾਉਣ ਦਾ ਕੋਈ ਮੁੱਲ ਪੈ ਸਕਦਾ ਹੈ ? ਇਸੇ ਲਈ ਇਸ ਪਰਮ ਸ਼ਕਤੀਸ਼ਾਲੀ ਗੁਣ ਨੂੰ ਅਮੁੱਲ ਕਿਹਾ ਜਾਂਦਾ ਹੈ। ਸੰਤ ਜਨ ਇਸ ਪਰਮ ਸ਼ਕਤੀਸ਼ਾਲੀ ਗੁਣ ਦਾ ਵਾਪਾਰ ਕਰਦੇ ਹਨ। ਜੋ ਮਨੁੱਖ ਐਸੇ ਮਹਾ ਪੁਰਖਾਂ ਨੂੰ ਆਪਣਾ ਆਪਾ ਸੰਪੂਰਨ ਤੌਰ ਤੇ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਨੂੰ ਐਸੇ ਮਹਾ ਪੁਰਖ ਨਿਰਭਉ ਬਣਾ ਦਿੰਦੇ ਹਨ।

 

 “ਨਿਰਵੈਰ” ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਹੈ ਅਤੇ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ ਅਤੇ ਸਾਰੀ ਸਿਰਜਨਾ ਦੀ ਆਪ ਸੇਵਾ ਸੰਭਾਲਤਾ ਕਰ ਰਿਹਾ ਹੈ, ਇਸ ਲਈ ਉਸ ਨਾਲ ਕਿਸੇ ਦਾ ਵੈਰ ਨਹੀਂ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰ” ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰ” ਹੈ ਇਸ ਲਈ ਉਹ “ਇਕ ਦ੍ਰਿਸ਼ਟ” ਹੈ। “ਇਕ ਦ੍ਰਿਸ਼ਟ” ਹੋਣ ਕਾਰਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਨਾਲ ਇਕਸਾਰ ਪਿਆਰ ਹੈ ਅਤੇ ਉਸ ਦੇ ਦਰ ਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਹੈ। ਉਹ ਕਿਸੇ ਦੇ ਵੀ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਬੱਤ ਖੰਡਾਂ ਬ੍ਰਹਿਮੰਡਾਂ, ਲੱਖ ਚਉਰਾਸੀ ਮੇਦਨੀ ਦੇ ਨਾਲ ਵੀ ਵੈਰ ਨਹੀਂ ਹੈ। ਉਹ ਸਭ ਸ੍ਰਿਸ਼ਟੀ ਦਾ ਮਿੱਤਰ ਹੈ। ਉਹ ਸਭਨਾਂ ਦਾ ਮਾਂ-ਪਿਉ ਹੈ। ਮਹਾ ਪਰਉਪਕਾਰੀ ਹੈ ਅਤੇ ਸਭ ਦਾ ਭਲਾ ਮੰਗਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਦਰਵਾਜੇ ਸਾਰੀ ਸ੍ਰਿਸ਼ਟੀ (ਸਾਰੀ ਲੋਕਾਈ) ਲਈ ਸਦਾ-ਸਦਾ ਲਈ ਖ਼ੁੱਲ੍ਹੇ ਹਨ। “ਇਕ ਦ੍ਰਿਸ਼ਟ” ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਦਿਆਲੂ ਹੈ, ਬੇਅੰਤ ਕਿਰਪਾਲੂ ਹੈ, ਇਸ ਕਾਰਣ ਉਹ ਬੇਅੰਤ ਬਖ਼ਸ਼ਣਹਾਰਾ ਹੈ। ਸਾਡੇ ਸਾਰੇ ਜਨਮਾਂ-ਜਨਮਾਂਤਰਾਂ ਦੇ ਬੇਅੰਤ ਗੁਨਾਹ ਬਖ਼ਸ਼ਣ ਵਿੱਚ ਇੱਕ ਖਿਣ ਵੀ ਨਹੀਂ ਲਾਉਂਦਾ ਹੈ। ਆਪਣੀ ਛੋਟੀ ਤੋਂ ਛੋਟੀ ਅਤੇ ਨੀਵੀਂ ਤੋਂ ਨੀਵੀਂ ਰਚਨਾ ਵਿੱਚ ਵੀ ਆਪ ਸਮਾਇਆ ਹੋਣ ਕਾਰਣ ਉਹ ਬੇਅੰਤ ਨਿੰਮਰਤਾ ਦਾ ਸੋਮਾ ਹੈ। ਬੇਅੰਤ ਨਿੰਮਰਤਾ ਦੀ ਇਸ ਪਰਮ ਸ਼ਕਤੀ ਦਾ ਮਾਲਕ ਹੋਣ ਕਾਰਣ ਉਸਦੀ ਪ੍ਰਾਪਤੀ ਦਾ ਮਾਰਗ ਅਤਿ ਹਲੀਮੀ ਦਾ ਮਾਰਗ ਹੈ। ਇਸੇ ਲਈ ਅਤਿ ਬੇਅੰਤ ਨਿਰਮਾਣਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ। ਇਸ ਲਈ “ਨਿਰਵੈਰ” ਬਣਨ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਅਕਾਲ ਪੁਰਖ ਵਿੱਚ ਅਭੇਦ ਹੋਇਆ ਜਾ ਸਕਦਾ ਹੈ। “ਨਿਰਵੈਰ” ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦਾ ਅਰਥ ਹੈ : ਇੱਕ ਦ੍ਰਿਸ਼ਟ ਹੋ ਜਾਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਪਰਮ ਦਿਆਲਤਾ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਬੇਅੰਤ ਨਿਰਮਾਣਤਾ ਅਤੇ ਹਲੀਮੀ ਦੀ ਪਰਮ ਸ਼ਕਤੀ ਦੀ ਪ੍ਰਾਪਤੀ। “ਨਿਰਵੈਰ” ਹੋਣ ਦਾ ਅਰਥ ਹੈ: ਇੱਕ ਦ੍ਰਿਸ਼ਟ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਪਰਮ ਦਿਆਲੂ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੇ ਪਰਮ ਗੁਣ ਦੀ ਪ੍ਰਾਪਤੀ; ਬੇਅੰਤ ਨਿੰਮਰਤਾ ਅਤੇ ਹਲੀਮੀ ਦੇ ਪਰਮ ਗੁਣ ਦੀ ਪ੍ਰਾਪਤੀ ਅਤੇ ਇਨ੍ਹਾਂ ਪਰਮ ਗੁਣਾਂ ਨਾਲ ਅਪਣੇ ਹਿਰਦੇ ਨੂੰ ਭਰਪੂਰ ਕਰ ਲੈਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਨਿਰਵੈਰ” ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ “ਨਿਰਵੈਰੁ” ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ “ਨਿਰਵੈਰੁ” ਹੀ ਪੂਰਨ “ਸਤਿ” ਵਿੱਚ ਸਮਾ ਸਕਦਾ ਹੈ। ਕੇਵਲ “ਨਿਰਵੈਰੁ” ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ “ਨਿਰਵੈਰੁ” ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ “ਨਿਰਵੈਰ” ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਵੈਰੁ” ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ। ਕੇਵਲ “ਨਿਰਵੈਰ” ਮਨੁੱਖ ਹੀ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ “ਨਿਰਵੈਰ” ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ। 

ਨਿਰਵੈਤਾ ਦੇ ਇਸ ਪਰਮ ਗੁਣ ਨੂੰ ਸਮਝ ਕੇ ਹੁਣ ਇਹ ਸੋਚੋ ਕਿ ਕੀ ਇਸ ਪਰਮ ਗੁਣ ਦਾ ਕੋਈ ਮੁੱਲ ਪੈ ਸਕਦਾ ਹੈ ? ਇੱਕ ਮਨੁੱਖ ਦੇ ਹਿਰਦੇ ਨੂੰ ਨਿਰਵੈਰ ਬਣਾਉਨ ਦਾ ਕੋਈ ਮੁੱਲ ਪੈ ਸਕਦਾ ਹੈ ? ਇਸੇ ਲਈ ਇਹ ਪਰਮ ਸ਼ਕਤੀਸ਼ਾਲੀ ਗੁਣ ਅਮੁੱਲ ਹੈ। ਨਿਰਵੈਰਤਾ ਦੇ ਵਿੱਚ ਲੁੱਕੇ ਹੋਏ ਪਰਮ ਦਿਆਲਤਾ ਅਤੇ ਪਰਮ ਨਿੰਮਰਤਾ ਵਰਗੇ ਪਰਮ ਗੁਣਾਂ ਦਾ ਕੀ ਕੋਈ ਮੁੱਲ ਪੈ ਸਕਦਾ ਹੈ ? ਦਿਆਲਤਾ ਧਰਮ ਦੀ ਜਨਨੀ ਹੈ। ਦਿਆਲਤਾ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਕੀ ਦਿਆਲਤਾ ਦੀ ਕੋਈ ਸੀਮਾ ਹੈ ? ਕੀ ਮਨੁੱਖ ਕੋਈ ਵੀ ਕੀਮਤ ਦੇ ਕੇ ਇਸ ਗੁਣ ਨਾਲ ਆਪਣਾ ਹਿਰਦਾ ਭਰਪੂਰ ਕਰ ਸਕਦਾ ਹੈ ? ਭਰਪੂਰ ਨਿੰਮਰਤਾ ਭਾਵ ਗਰੀਬੀ ਵੇਸ ਹਿਰਦਾ ਦਰਗਾਹ ਦੀ ਕੁੰਜੀ ਹੈ। ਕੀ ਕੋਈ ਵੀ ਮੁੱਲ ਦੇ ਕੇ ਮਨੁੱਖ ਇਸ ਪਰਮ ਸ਼ਕਤੀਸ਼ਾਲੀ ਗੁਣ ਨੂੰ ਖਰੀਦ ਸਕਦਾ ਹੈ ? ਕੀ ਗਰੀਬੀ ਵੇਸ ਹਿਰਦੇ ਦਾ ਕੋਈ ਮੁੱਲ ਪੈ ਸਕਦਾ ਹੈ ? ਇਸੇ ਲਈ ਇਨ੍ਹਾਂ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਗੁਣ ਅਮੁੱਲ ਹਨ ਅਤੇ ਸੰਤ ਜਨ ਇਨ੍ਹਾਂ ਪਰਮ ਸ਼ਕਤੀਸ਼ਾਲੀ ਗੁਣਾਂ ਦਾ ਵਾਪਾਰ ਕਰਦੇ ਹਨ। ਜੋ ਮਨੁੱਖ ਐਸੇ ਸੰਤ ਜਨਾਂ ਦੇ ਚਰਨਾਂ ਤੇ ਆਪਣਾ ਆਪਾ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ, ਬੰਦਗੀ ਵਿੱਚ ਲੀਨ ਹੋ ਕੇ ਆਪਣਾ ਹਿਰਦਾ ਇਨ੍ਹਾਂ ਪਰਮ ਗੁਣਾਂ ਨਾਲ ਭਰਪੂਰ ਕਰ ਲੈਂਦੇ ਹਨ। ਇਹ ਸਾਰੇ ਇਲਾਹੀ ਦਰਗਾਹੀ ਗੁਣ ਅਮੁੱਲ ਹਨ ਇਸ ਲਈ ਇਨ੍ਹਾਂ ਗੁਣਾਂ ਦਾ ਵਾਪਾਰ ਵੀ ਅਮੁੱਲ ਹੀ ਹੈ।

 

ਐਸੇ ਪੂਰਨ ਮਹਾ ਪੁਰਖ, ਪੂਰਨ ਸੰਤ ਜਨ, ਪੂਰਨ ਬ੍ਰਹਮ ਗਿਆਨੀ ਜੋ ਨਾਮ ਦਾ ਵਾਪਾਰ ਕਰਦੇ ਹਨ, ਜੋ ਗੁਰ ਪ੍ਰਸਾਦਿ ਦਾ ਵਾਪਾਰ ਕਰਦੇ ਹਨ, ਜੋ ਅੰਮ੍ਰਿਤ ਦਾ ਵਾਪਾਰ ਕਰਦੇ ਹਨ, ਜੋ ਜੀਅ ਦਾਨ ਦੇ ਕੇ ਮਨੁੱਖ ਨੂੰ ਪੂਰਨ ਬੰਦਗੀ ਦੇ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਮਿਲਾਉਣ ਦਾ ਵਾਪਾਰ ਕਰਦੇ ਹਨ, ਜੋ ਮਨੁੱਖ ਦਾ ਸਾਰਾ ਜ਼ਹਿਰ ਪੀ ਕੇ ਮਨੁੱਖੀ ਹਿਰਦੇ ਨੂੰ ਸੰਤ ਹਿਰਦਾ ਬਣਾਉਣ ਦਾ ਵਾਪਾਰ ਕਰਦੇ ਹਨ, ਜੋ ਮਨੁੱਖ ਦੇ ਸਾਰੇ ਬੱਜਰ ਕਪਾਟ ਖੋਲ੍ਹਣ ਅਤੇ ਸਾਰੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਨ ਦਾ ਵਾਪਾਰ ਕਰਦੇ ਹਨ, ਜੋ ਮਨੁੱਖੀ ਹਿਰਦੇ ਨੂੰ ਸਾਰੇ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਗੁਣਾਂ ਨਾਲ ਭਰਪੂਰ ਕਰਨ ਦਾ ਵਾਪਾਰ ਕਰਦੇ ਹਨ, ਜੋ ਮਨੁੱਖੀ ਹਿਰਦੇ ਨੂੰ ਨਿਰਭਉ ਅਤੇ ਨਿਰਵੈਰ ਬਣਾਉਣ ਦਾ ਵਾਪਾਰ ਕਰਦੇ ਹਨ, ਜੋ ਮਨੁੱਖੀ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮੋ ਦੇਣ ਦਾ ਵਾਪਾਰ ਕਰਦੇ ਹਨ, ਐਸੇ ਮਹਾ ਪੁਰਖਾਂ ਦਾ ਵਾਪਾਰ ਵੀ ਅਮੁੱਲ ਹੈ ਅਤੇ ਉਹ ਆਪ ਵੀ ਅਮੁੱਲ ਹਨ। ਐਸੇ ਮਹਾ ਪੁਰਖਾਂ ਦੀ ਹਰ ਇੱਕ ਕਰਨੀ ਅਮੁੱਲ ਹੈ।

 

ਐਸੇ ਮਹਾ ਪੁਰਖ ਜਿਨ੍ਹਾਂ ਦਾ ਜੀਵਨ ਕੇਵਲ ਮਹਾ ਪਰਉਪਕਾਰ ਨੂੰ ਸਮਰਪਿਤ ਹੁੰਦਾ ਹੈ ਉਨ੍ਹਾਂ ਦਾ ਜੀਵਨ ਅਮੁੱਲ ਹੈ। ਐਸੇ ਮਹਾ ਪੁਰਖਾਂ ਦੀ ਕਮਾਈ ਅਮੁੱਲ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਅਮੁੱਲ ਹੈ। ਐਸੇ ਮਹਾ ਪੁਰਖਾਂ ਦੀ ਸੇਵਾ ਵੀ ਅਮੁੱਲ ਹੈ। ਐਸੇ ਮਹਾ ਪੁਰਖਾਂ ਦੇ ਭਾਗ ਵੀ ਅਮੁੱਲ ਹਨ। ਐਸੇ ਮਹਾ ਪੁਰਖਾਂ ਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਲਈ ਭਰੋਸਾ, ਸ਼ਰਧਾ ਅਤੇ ਪ੍ਰੀਤ ਵੀ ਅਮੁੱਲ ਹੈ। ਐਸੇ ਮਹਾ ਪੁਰਖਾਂ ਦੇ ਸਾਰੇ ਇਲਾਹੀ ਦਰਗਾਹੀ ਗੁਣ ਵੀ ਅਮੁੱਲ ਹਨ। ਐਸੇ ਮਹਾ ਪੁਰਖਾਂ ਦੀ ਬਾਣੀ ਵੀ ਅਮੁੱਲ ਹੈ। ਐਸੇ ਮਹਾ ਪੁਰਖਾਂ ਦੇ ਬਚਨ ਵੀ ਅਮੁੱਲ ਹਨ। ਐਸੇ ਮਹਾ ਪੁਰਖਾਂ ਦੀ ਸੰਗਤ ਵੀ ਅਮੁੱਲ ਹੈ। ਐਸੇ ਮਹਾ ਪੁਰਖਾਂ ਦਾ ਛੱਤਰ ਵੀ ਅਮੁੱਲ ਹੈ ਅਤੇ ਇਹ ਛੱਤਰ ਸਾਰੇ ਬ੍ਰਹਿਮੰਡ ਵਿੱਚ ਝੂਲਦਾ ਹੈ। 

 

ਐਸੇ ਮਹਾ ਪੁਰਖ ਜਿੱਥੇ ਬੈਠਦੇ ਹਨ ਉਸ ਅਸਥਾਨ ਤੇ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਜਿਸ ਅਸਥਾਨ ਤੇ ਧਰਤੀ ਉੱਪਰ ਸਦਾ ਸੁਹਾਗਣਾਂ ਅਤੇ ਸੁਹਾਗਣਾਂ ਬੈਠ ਕੇ ਨਾਮ ਸਿਮਰਨ ਕਰਦੀਆਂ ਹਨ, ਸਤਿਸੰਗਤ ਕਰਦੀਆਂ ਹਨ ਉਸ ਅਸਥਾਨ ਤੇ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਧੰਨ ਧੰਨ ਸਤਿ ਪਾਰਬ੍ਰਹਮ ਸਰਵ ਵਿਆਪਕ ਹੈ। ਇਸ ਲਈ ਸਰਬ ਸ੍ਰਿਸ਼ਟੀ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਹੈ। ਪਰੰਤੂ ਆਮ ਮਨੁੱਖ ਨੂੰ ਇਸ ਪੂਰਨ ਸਤਿ ਦਾ ਅਨੁਭਵ ਨਹੀਂ ਹੁੰਦਾ ਹੈ। ਪਰੰਤੂ ਜਦ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਬੈਠ ਕੇ ਸਤਿ ਸੰਗਤ ਕਰਦੀਆਂ ਹਨ ਅਤੇ ਨਾਮ ਸਿਮਰਨ ਕਰਦੀਆਂ ਹਨ, ਨਾਮ ਦੀ ਸਿਫਤ ਸਾਲਾਹ ਕਰਦੀਆਂ ਹਨ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਰਦੀਆਂ ਹਨ ਤਾਂ ਉਸ ਅਸਥਾਨ ਉੱਪਰ ਪ੍ਰਤੱਖ ਰੂਪ ਵਿੱਚ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥

(ਪੰਨਾ ੧੧੮੩)

ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥

(ਪੰਨਾ ੪੬੦)

ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥

(ਪੰਨਾ ੧੧੬੧)

 

*ਸੰਗਤ* ਅਤੇ *ਸਾਧ ਸੰਗਤ* ਦੋ ਬ੍ਰਹਮ ਸ਼ਬਦ ਹਨ ਜਿਹੜੇ ਸਿੱਖਾਂ ਵਿੱਚ ਸਾਰੇ ਸੰਸਾਰ ਵਿੱਚ ਆਮ ਤੌਰ ਤੇ ਹੀ ਵਰਤੇ ਜਾਂਦੇ ਹਨ। ਇਹਨਾਂ ਬ੍ਰਹਮ ਸ਼ਬਦਾਂ ਦੀ ਬਹੁਤ ਹੀ ਮਹੱਤਤਾ ਅਤੇ ਡੂੰਘਾ ਅਨਾਦਿ ਅਰਥ ਹੈ। ਇੱਥੇ ਇਹਨਾਂ ਸ਼ਬਦਾਂ ਵਿੱਚੋਂ ਛੁਪੇ ਹੋਏ ਬ੍ਰਹਮ ਗਿਆਨ ਨੂੰ ਸਮਝਣ ਦੀ ਜ਼ਰੂਰਤ ਹੈ : ਸਾਡੀ ਰੂਹਾਨੀ ਉਨਤੀ ਲਈ, ਪੂਰਨ ਭਗਤੀ ਵਿੱਚ ਜਾਣ ਲਈ, ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣ ਲਈ, ਸੁਹਾਗਣ ਅਤੇ ਸਦਾ ਸੁਹਾਗਣ ਬਣਨ ਲਈ, ਸਾਡੇ ਮਨੁੱਖਾ ਜੀਵਨ ਦਾ ਨਿਸ਼ਾਨਾ ਜੋ ਕਿ ਜੀਵਨ ਮੁਕਤੀ ਹੈ ਪ੍ਰਾਪਤ ਕਰਨ ਲਈ, ਜੀਵਨ ਮਰਨ ਦੇ ਚੱਕਰ ਤੋਂ ਬਾਹਰ ਨਿਕਲਣ ਲਈ ਅਤੇ ਸਰਵ ਸ਼ਕਤੀਮਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋਣ ਲਈ, ਮਨ ਦੇ ਉੱਪਰ ਜਿੱਤ ਪਾਉਣ ਲਈ, ਪੰਜ ਚੋਰਾਂ ਅਤੇ ਇੱਛਾਵਾਂ ਤੇ ਜਿੱਤ ਪਾਉਣ ਲਈ, ਮਾਇਆ ਉੱਤੇ ਜਿੱਤ ਪਾਉਣ ਲਈ, ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਅਭੇਦ ਹੋਣ ਲਈ।

 

ਇਹ ਸ਼ਬਦ ਪੂਰਨ ਬੰਦਗੀ ਦਾ ਇੱਕ ਲਾਜ਼ਮੀ ਭਾਗ ਹਨ ਅਤੇ ਇਸ ਨੂੰ ਇਹਨਾਂ ਵਿੱਚ ਛੁਪੇ ਹੇਠ ਲਿਖੇ ਭਾਵ ਤੋਂ ਬਿਨਾਂ ਸਮਝਣਾ ਬਹੁਤ ਹੀ ਕਠਿਨ ਹੈ। ਆਓ ਗਿਆਨ ਸਰੋਵਰ ਵਿੱਚ ਡੂੰਘੀ ਚੁੱਭੀ ਮਾਰਨ ਦਾ ਯਤਨ ਕਰੀਏ ਅਤੇ ਇਹਨਾਂ ਸ਼ਬਦਾਂ ਨੂੰ ਬ੍ਰਹਮਤਾ ਅਤੇ ਉਹਨਾਂ ਦੇ ਬ੍ਰਹਮ ਭਾਵ ਦੀ ਰੋਸ਼ਨੀ ਵਿੱਚ ਝਾਤੀ ਮਾਰੀਏ। “ਸਤਿ ਸੰਗਤ” ਤਿੰਨ੍ਹ ਸ਼ਬਦਾਂ ਦਾ ਬਣਿਆ ਹੈ: ੧) “ਸਤਿ”, ੨) “ਸੰਗ”, ੩) “ਗਤਿ”। “ਸਤਿ” ਦਾ ਭਾਵ ਹੈ ਪਾਰ ਬ੍ਰਹਮ ਪਰਮੇਸ਼ਰ। ਇਸਦਾ ਭਾਵ ਹੈ ਉਹ ਹਸਤੀ ਅਤੇ ਪਰਮ ਸ਼ਕਤੀ ਜਿਹੜੀ ਕੇਵਲ “ਅਨਾਦਿ ਸਤਿ” ਹੈ। ਇਹ ਸ਼ਬਦ ਮੂਲ ਮੰਤਰ “< ਸਤਿਨਾਮ” ਤੋਂ ਲਿਆ ਗਿਆ ਹੈ। “ਸਤਿ” ਇਸ ਲਈ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਦਰਸਾਉਂਦਾ ਹੈ, ਇਹ ਪਾਰ ਬ੍ਰਹਮ ਪਰਮੇਸ਼ਰ ਦਾ ਪਰਮ ਜੋਤ ਪੂਰਨ ਪ੍ਰਕਾਸ਼ ਭਾਗ ਹੈ, ਇਹ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਤਮ ਰਸ ਭਾਗ ਹੈ। ਇਹ ਸਰਗੁਣ ਦੇ ਉਸ ਭਾਗ ਨੂੰ ਵੀ ਦਰਸਾਉਂਦਾ ਹੈ ਜਿਹੜਾ “ਸਤਿ ਸਰੂਪ” ਬਣ ਗਿਆ ਹੈ- ਜਿਹੜਾ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਸਚਿਆਰਾ ਬਣ ਗਿਆ ਹੈ, ਜਿਹੜਾ ਕੇਵਲ ਸਤਿ ਦੇਖਦਾ, ਬੋਲਦਾ ਅਤੇ ਸੁਣਦਾ ਹੈ ਅਤੇ ਅਨਾਦਿ ਸਤਿ ਦੀ ਸੇਵਾ ਕਰਦਾ ਹੈ ਅਤੇ ਵਰਤਾਉਂਦਾ ਹੈ।

 

“ਸਤਿ” ਮਨੁੱਖਾ ਰੂਹ ਦੇ ਉਸ ਭਾਗ ਨੂੰ ਵੀ ਪੇਸ਼ ਕਰਦਾ ਹੈ ਜਿਹੜਾ ਅਨਾਦਿ ਤੌਰ ਤੇ ਬਖਸ਼ਿਸ਼ ਵਿੱਚ ਹੈ ਅਤੇ ਜਿਸਨੇ ਗੁਰ ਪ੍ਰਸਾਦਿ ਨਾਲ ਆਪਣੇ ਆਪ ਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ ਕਰ ਲਿਆ ਹੈ। ਰੂਹ ਜਿਸ ਨੇ ਪੰਜ ਚੋਰਾਂ, ਇੱਛਾਵਾਂ ਅਤੇ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪਾ ਲਈ ਹੈ। ਰੂਹ ਦਾ ਉਹ ਭਾਗ ਜਿਹੜਾ ਸਮੇਂ ਅਤੇ ਖਲਾਅ ਤੋਂ ਪਰ੍ਹੇ ਚਲਾ ਗਿਆ ਹੈ ਮਾਇਆ ਦੇ ਤਿੰਨ੍ਹ ਗੁਣਾਂ :- ਰਜੋ, ਤਮੋ, ਅਤੇ ਸਤੋ ਤੋਂ ਪਰ੍ਹੇ ਚਲਾ ਗਿਆ ਹੈ, ਅਤੇ ਐਸੀ ਰੂਹ ਨੂੰ ਇੱਕ ਸੰਤ, ਬ੍ਰਹਮ ਗਿਆਨੀ, ਖ਼ਾਲਸਾ ਅਤੇ ਸਤਿਗੁਰੂ ਦੇ ਨਾਮ ਨਾਲ ਗੁਰਬਾਣੀ ਵਿੱਚ ਜਾਣਿਆ ਗਿਆ ਹੈ।

 

ਅਗਲਾ ਸ਼ਬਦ “ਸੰਗ” ਹੈ, ਜਿਸਦਾ ਭਾਵ ਹੈ ਐਸੀਆਂ ਰੂਹਾਂ ਦੀ ਸੰਗਤ ਜਿਹੜੀਆਂ “ਸਤਿ” ਬਣ ਗਈਆਂ ਹਨ। ਇਹਨਾਂ ਰੂਹਾਂ ਨਾਲ ਬੈਠਣਾ ਅਤੇ ਉਹਨਾਂ ਨੂੰ ਸੁਣਨਾ ਅਤੇ ਉਹ ਕਰਨਾ ਜੋ ਇਹ ਤੁਹਾਨੂੰ ਕਰਨ ਲਈ ਕਹਿੰਦੀਆਂ ਹਨ। ਐਸੀਆਂ ਰੂਹਾਂ ਵਿੱਚ ਪੂਰਾ ਭਰੋਸਾ ਅਤੇ ਯਕੀਨ ਰੱਖਣਾ ਅਤੇ ਉਹਨਾਂ ਦੇ ਬ੍ਰਹਮ ਸ਼ਬਦਾਂ ਦੀ ਪਾਲਣਾ ਕਰਨਾ ਹੈ। ਐਸੀਆਂ ਰੂਹਾਂ ਦੇ ਛੱਤਰ ਹੇਠ ਬੈਠਣਾ ਅਤੇ ਉਹਨਾਂ ਦੇ ਬ੍ਰਹਮ ਗੁਣਾਂ ਅਤੇ ਬ੍ਰਹਮ ਚਰਿੱਤਰ ਨੂੰ ਅਪਨਾਉਣਾ, ਉਹਨਾਂ ਦੀ ਸੇਵਾ ਕਰਨਾ, ਉਹਨਾਂ ਦੀ ਸੰਗਤ ਵਿੱਚ ਨਾਮ ਸਿਮਰਨ ਕਰਨਾ। ਐਸੀਆਂ ਰੂਹਾਂ ਅਕਾਲ ਪੁਰਖ ਵੱਲੋਂ ਉਨ੍ਹਾਂ ਰੂਹਾਂ ਨੂੰ ਗੁਰ ਪ੍ਰਸਾਦਿ ਦੇਣ ਲਈ ਬਖਸ਼ੀਆਂ ਹੁੰਦੀਆਂ ਹਨ ਜਿੰਨ੍ਹਾਂ ਦਾ ਉਹਨਾਂ ਉੱਪਰ, ਅਕਾਲ ਪੁਰਖ ਅਤੇ ਗੁਰਬਾਣੀ ਵਿੱਚ ਪੂਰਨ ਵਿਸ਼ਵਾਸ਼ ਹੁੰਦਾ ਹੈ। ਐਸੀਆਂ ਰੂਹਾਂ ਇਸ ਦੇ ਯੋਗ ਹੁੰਦੀਆਂ ਹਨ : ਤੁਹਾਡੀ ਰੂਹ ਨੂੰ ਕਰਮ ਖੰਡ ਵਿੱਚ ਸਥਾਪਿਤ ਕਰਨਾ ਅਤੇ ਤੁਹਾਡੇ ਹਿਰਦੇ ਵਿੱਚ “< ਸਤਿ ਨਾਮ” ਉਕਰਨਾ; ਬ੍ਰਹਮ ਗਿਆਨ ਅਤੇ ਬ੍ਰਹਮਤਾ ਦੀ ਪਰਮ ਸ਼ਕਤੀ ਦੇ ਨਾਲ ਦਸਮ ਦੁਆਰ ਸਮੇਤ ਤੁਹਾਡੇ ਸਾਰੇ ਬੱਜਰ ਕਪਾਟ ਖੋਲਣਾ ਨਾਮ ਅੰਮ੍ਰਿਤ, ਆਤਮ ਰਸ ਅੰਮ੍ਰਿਤ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਤੁਹਾਡੇ ਹਿਰਦੇ ਵਿੱਚ ਬਖਸ਼ਣਾ; ਤੁਹਾਨੂੰ ਪੂਰੀ ਤਰ੍ਹਾਂ ਅੰਦਰੋਂ ਸਾਰੀਆਂ ਮਾਨਸਿਕ ਬਿਮਾਰੀਆਂ ਤੋਂ ਮੁਕਤ ਕਰਕੇ ਉਹਨਾਂ ਵਰਗੇ ਬਣਾਉਣਾ; ਤੁਹਾਡੇ ਭਰਮਾਂ ਨੂੰ ਨੱਸ਼ਟ ਕਰਨਾ; ਤੁਹਾਡੀ ਬੰਦਗੀ ਨੂੰ ਸੱਚ ਖੰਡ ਵਿੱਚ ਪਰਵਾਨ ਕਰਵਾਉਣਾ;  ਤੁਹਾਨੂੰ ਅਕਾਲ ਪੁਰਖ ਵਿੱਚ ਅਭੇਦ ਕਰਨਾ ਅਤੇ ਜੀਵਨ ਮੁਕਤ ਬਣਾਉਣਾ।

 

ਐਸੀਆਂ ਰੂਹਾਂ ਦੇ ਛੱਤਰ ਹੇਠ ਲਗਾਤਾਰ ਅੰਮ੍ਰਿਤ ਬਰਸਦਾ ਹੈ ਅਤੇ ਉਹਨਾਂ ਵੱਲ ਵਹਿੰਦਾ ਹੈ ਜੋ ਇਸ ਛੱਤਰ ਦੇ ਹੇਠਾਂ ਬੈਠਦੇ ਹਨ ਅਤੇ ਪੂਰੀ ਦ੍ਰਿੜ੍ਹਤਾ, ਵਿਸ਼ਵਾਸ਼, ਭਰੋਸੇ ਅਤੇ ਯਕੀਨ ਨਾਲ ਆਪਣੀ ਬੰਦਗੀ ਪੂਰੀ ਕਰਦੇ ਹਨ। ਜੀਵਨ ਮੁਕਤੀ ਦੇ ਇਸ ਪੱਧਰ ਤੇ ਪਹੁੰਚ ਕੇ ਅਤੇ ਇੱਕ ਸੰਤ ਹਿਰਦਾ ਬਣਨਾ ਤੀਜਾ ਸ਼ਬਦ “ਗਤ” ਹੈ। ਇਸਦਾ ਭਾਵ ਹੈ ਮੁਕਤੀ, ਇਸਦਾ ਭਾਵ ਹੈ ਸਾਡੀ ਰੂਹ ਨੂੰ ਮਾਇਆ ਦੇ ਸੰਗਲਾਂ ਤੋਂ ਮੁਕਤ ਕਰਨਾ, ਮਨ ਅਤੇ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪਾਉਣਾ, ਸਰਵ ਸ਼ਕਤੀਮਾਨ ਵਿੱਚ ਸਦਾ ਲਈ ਅਭੇਦ ਹੋ ਜਾਣਾ।

 

ਦੂਸਰਾ ਵਾਕੰਸ਼ “ਸਾਧ ਸੰਗਤ” ਦਾ ਵੀ ਉਹ ਹੀ ਭਾਵ ਹੈ ਜੋ ਉੱਪਰ ਵਖਿਆਨ ਕੀਤਾ ਗਿਆ ਹੈ। ਇਹ ਵੀ ਤਿੰਨ੍ਹ ਸ਼ਬਦਾਂ ਤੋਂ ਬਣਿਆ ਹੈ : “ਸਾਧ”, “ਸੰਗ” ਅਤੇ “ਗਤ”। ਇੱਥੇ “ਸਾਧ” ਦਾ ਬ੍ਰਹਮ ਭਾਵ ਬਹੁਤ ਸਾਦਾ ਹੈ : ਮਨੁੱਖਾ ਰੂਹ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ ਅਤੇ ਆਪਣੇ ਆਪ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਬ੍ਰਹਮ ਗੁਣਾਂ ਵਿੱਚ ਪੂਰੀ ਤਰ੍ਹਾਂ ਨਾਲ ਭਰਪੂਰ ਕਰ ਲਿਆ ਹੈ। ਸਾਧਣ ਤੋਂ ਭਾਵ ਹੈ ਸਾਰੇ ਅਵਗੁਣਾਂ ਨੂੰ ਬਾਹਰ ਕੱਢ ਕੇ ਆਪਣੇ ਆਪ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ। ਸਾਧ ਉਹ ਮਨੁੱਖ ਹੈ : ਜੋ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਸ਼ੁੱਧ ਹੈ; ਜੋ ਪੂਰੀ ਤਰ੍ਹਾਂ ਅਟੱਲ ਅਵਸਥਾ ਵਿੱਚ ਹੋ ਗਿਆ ਹੈ; ਕਿਸੇ ਵੀ ਚੀਜ਼ ਤੋਂ ਵਿਚਲਤ ਨਹੀਂ ਹੁੰਦਾ; ਮਾਇਆ ਦੇ ਤਿੰਨ੍ਹ ਗੁਣਾਂ ਤੋਂ ਪਰ੍ਹੇ ਚਲਾ ਗਿਆ ਹੈ; ਆਪ ਪਰਮਾਤਮਾ ਦੀ ਤਰ੍ਹਾਂ ਅਸੀਮਤ ਹੋ ਗਿਆ ਹੈ; ਏਕਿ ਦ੍ਰਿਸ਼ਟ ਬਣ ਗਿਆ ਹੈ; ਨਿਰਵੈਰ ਬਣ ਗਿਆ ਹੈ; ਕਰਤੇ ਦੀ ਸਾਰੀ ਰਚਨਾ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ; ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ; ਅੰਦਰੋਂ-ਬਾਹਰੋਂ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਪੂਰੀ ਤਰ੍ਹਾਂ ਰੋਸ਼ਨ ਹੋ ਹਿਆ ਹੈ। ਇਸ ਪੱਧਰ ਤੇ ਪਹੁੰਚ ਕੇ “ਸਾਧ” ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਰਹਿੰਦਾ।

 

ਇਸ ਤਰ੍ਹਾਂ ਦੇ ਨਾਲ ਸਤਿ ਸੰਗਤ ਅਤੇ ਸਾਧਸੰਗਤ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੇ ਵਿੱਚ ਆਪ ਪ੍ਰਗਟ ਹੁੰਦਾ ਹੈ ਜਿਸ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਉਸ ਅਸਥਾਨ ਉੱਪਰ ਬੈਠੇ ਹੋਏ ਸਾਰੇ ਲੋਕਾਂ ਦਾ ਮਹਾ ਪਰਉਪਕਾਰ ਹੁੰਦਾ ਹੈ। ਇਸ ਲਈ ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਹੀ ਧਰਮ ਪ੍ਰਗਟ ਹੁੰਦਾ ਹੈ ਅਤੇ ਦਰਗਾਹ ਪ੍ਰਗਟ ਹੁੰਦੀ ਹੈ। ਭਾਵ ਸਤਿਸੰਗੀ ਜਨਾਂ ਨੂੰ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਪ੍ਰਾਪਤ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਜੀਵਨ ਮੁਕਤੀ ਮਿਲਦੀ ਹੈ। ਇਸ ਲਈ ਐਸੇ ਮਹਾ ਪੁਰਖਾਂ ਦਾ ਧਰਮ ਵੀ ਅਮੁੱਲ ਹੈ ਅਤੇ ਉਨ੍ਹਾਂ ਦੀ ਸਤਿ ਸੰਗਤ ਵੀ ਅਮੁੱਲ ਹੈ। ਧਰਮ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਜਾਣਾ। ਧਰਮ ਤੋਂ ਭਾਵ ਹੈ ਮਨੁੱਖ ਦਾ ਸੁਭਾਵ ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸਰ ਦੀ ਮਹਿਮਾ ਬਣ ਜਾਂਦਾ ਹੈ। ਐਸੇ ਮਨੁੱਖ ਦਾ ਸੁਭਾਵ ਪਰਉਪਕਾਰ ਅਤੇ ਮਹਾ ਪਰਉਪਕਾਰ ਬਣ ਜਾਂਦਾ ਹੈ। ਸੰਸਾਰੀ ਲੋਕਾਂ ਨੂੰ ਮਾਇਆ ਦੇ ਭਵਸਾਗਰ ਤੋਂ ਤਾਰਨਾ ਐਸੇ ਮਹਾ ਪੁਰਖਾਂ ਦਾ ਧਰਮ ਬਣ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੀ ਸੇਵਾ ਐਸੇ ਮਹਾ ਪੁਰਖਾਂ ਦਾ ਧਰਮ ਬਣ ਜਾਂਦਾ ਹੈ। ਸੰਗਤ ਵਿੱਚ ਪੂਰਨ ਸਤਿ ਵਰਤਾਉਣਾ ਐਸੇ ਮਹਾ ਪੁਰਖਾਂ ਦਾ ਧਰਮ ਬਣ ਜਾਂਦਾ ਹੈ। ਸੰਗਤ ਨੂੰ ਗੁਰਪ੍ਰਸਾਦਿ ਵਰਤਾਉਣਾ ਐਸੇ ਮਹਾ ਪੁਰਖਾਂ ਦਾ ਧਰਮ ਬਣ ਜਾਂਦਾ ਹੈ। ਸੰਗਤ ਦਾ ਜ਼ਹਿਰ ਪੀ ਕੇ ਉਸਨੂੰ ਅੰਮ੍ਰਿਤ ਨਾਲ ਭਰਪੂਰ ਕਰ ਦੇਣਾ ਐਸੇ ਮਹਾ ਪੁਰਖਾਂ ਦਾ ਧਰਮ ਬਣ ਜਾਂਦਾ ਹੈ। ਇਸ ਲਈ ਐਸੇ ਮਹਾ ਪੁਰਖਾਂ ਦਾ ਧਰਮ ਅਮੁੱਲ ਬਣ ਜਾਂਦਾ ਹੈ।

 

ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਨਾਮ ਦੀ ਕਮਾਈ ਕਰਦੇ-ਕਰਦੇ ਜੋ ਮਨੁੱਖ ਸੁਹਾਗ ਪ੍ਰਾਪਤ ਕਰ ਲੈਂਦੇ ਹਨ ਉਹ ਮਨੁੱਖ ਪੂਰਨ ਬੰਦਗੀ ਵੱਲ ਅੱਗੇ ਵਧੱਦੇ ਰਹਿੰਦੇ ਹਨ। ਜੋ ਮਨੁੱਖ ਆਪਣਾ ਤਨ ਮਨ ਧਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਸੁਹਾਗ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਪਰੰਤੂ ਐਸੇ ਮਨੁੱਖਾਂ ਨੂੰ ਬੰਦਗੀ ਪੂਰਨ ਕਰ ਕੇ ਸਦਾ ਸੁਹਾਗ ਦੀ ਪ੍ਰਾਪਤੀ ਕਰਨ ਲਈ ਮਾਇਆ ਦੀਆਂ ਕਈ ਪ੍ਰੀਖਿਆਵਾਂ ਵਿੱਚੋ ਲੰਘਣਾ ਪੈ ਸਕਦਾ ਹੈ। ਐਸੇ ਮਨੁੱਖਾਂ ਦੀ ਦਰਗਾਹ ਠੋਕ ਵਜਾ ਕੇ ਪ੍ਰੀਖਿਆ ਲੈਂਦੀ ਹੈ। ਐਸੇ ਮਨੁੱਖਾਂ ਨੂੰ ਪੂਰਨ ਸਤਿ ਦੀ ਕਸੌਟੀ ਉੱਪਰ ਖਰ੍ਹੇ ਉਤਰਨਾ ਪੈਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਐਸੇ ਮਨੁੱਖਾਂ ਦੀ ਪ੍ਰੀਤ, ਭਰੋਸੇ ਅਤੇ ਸ਼ਰਧਾ ਦੀ ਪ੍ਰੀਖਿਆ ਲੈਣ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ। ਜਿਨ੍ਹਾਂ ਸੁਹਾਗਣਾਂ ਦੀ ਪ੍ਰੀਤ, ਸ਼ਰਧਾ ਅਤੇ ਭਰੋਸਾ ਪੂਰਨ ਸਿੱਧ ਹੁੰਦੇ ਹਨ ਕੇਵਲ ਉਹ ਹੀ ਸਦਾ ਸੁਹਾਗ ਦੀ ਪ੍ਰਾਪਤੀ ਕਰਦੀਆਂ ਹਨ। ਐਸੇ ਮਨੁੱਖਾਂ ਨੂੰ ਪਰਮ ਪੱਦਵੀ ਦੀ ਪ੍ਰਾਪਤੀ ਕੇਵਲ ਮਾਇਆ ਨੂੰ ਜਿੱਤਣ ਤੇ ਹੀ ਨਸੀਬ ਹੁੰਦੀ ਹੈ। ਅਕਾਲ ਪੁਰਖ ਦੇ ਦਰਸ਼ਨ ਕੇਵਲ ਮਾਇਆ ਨੂੰ ਜਿੱਤਣ ਤੇ ਹੀ ਨਸੀਬ ਹੁੰਦੇ ਹਨ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਕੇਵਲ ਮਾਇਆ ਦੇ ਇਨ੍ਹਾਂ ਇਮਤਿਹਾਨਾਂ ਵਿੱਚ ਪਾਸ ਹੋਣ ਵਾਲੀਆਂ ਸੁਹਾਗਣਾਂ ਨੂੰ ਹੀ ਹੁੰਦੀ ਹੈ। ਬੰਦਗੀ ਦੀ ਇਸ ਆਖਰੀ ਪਉੜੀ ਉੱਪਰ ਅੱਪੜੀਆਂ ਹੋਈਆਂ ਸੁਹਾਗਣਾਂ ਦੀ ਪਰਖ ਪੂਰਨ ਸਤਿ ਦੀ ਤੱਕੜੀ ਉੱਪਰ ਹੀ ਹੁੰਦੀ ਹੈ। ਗੁਰਬਾਣੀ ਵਿੱਚ ਇਸ ਪੂਰਨ ਸਤਿ ਨੂੰ ਕਈ ਵਾਰ ਪ੍ਰਗਟ ਕੀਤਾ ਗਿਆ ਹੈ :-

 

ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥

(ਪੰਨਾ ੬੦੫)

 

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥

(ਪੰਨਾ ੭੩੧)

 

 

ਜਿਨ੍ਹਾਂ ਸੁਹਾਗਣਾਂ ਉੱਪਰ ਪੂਰਨ ਕਿਰਪਾ ਹੁੰਦੀ ਹੈ ਕੇਵਲ ਉਹ ਸੁਹਾਗਣਾਂ ਹੀ ਇਸ ਪਰਖ ਵਿੱਚ ਖਰੀਆਂ ਉਤਰਦੀਆਂ ਹਨ। ਜਿਹੜੀਆਂ ਸੁਹਾਗਣਾਂ ਦੀ ਹਉਮੈ ਪੂਰਨ ਤੌਰ ਤੇ ਨਹੀਂ ਮਰਦੀ ਉਨ੍ਹਾਂ ਨੂੰ ਸਦਾ ਸੁਹਾਗ ਪ੍ਰਾਪਤ ਨਹੀਂ ਹੁੰਦਾ ਹੈ। ਜਿਨ੍ਹਾਂ ਸੁਹਾਗਣਾਂ ਦਾ ਸਮਰਪਣ ਪੂਰਨ ਨਹੀਂ ਹੁੰਦਾ ਹੈ ਉਨ੍ਹਾਂ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਲੇਸ਼ ਮਾਤਰ ਚਤੁਰਾਈ ਅਤੇ ਹਉਮੈ ਕਾਰਨ ਬਹੁਤ ਸਾਰੀਆਂ ਸੁਹਾਗਣਾਂ ਸਦਾ ਸੁਹਾਗ ਪ੍ਰਾਪਤ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਲਈ ਸਾਰੀ ਚਤੁਰਾਈ ਅਤੇ ਹਉਮੈ ਨੂੰ ਤਿਆਗ ਕੇ ਜੋ ਸੁਹਾਗਣਾਂ ਪੂਰਨ ਸਮਰਪਣ ਕਰਦੀਆਂ ਹਨ ਉਨ੍ਹਾਂ ਨੂੰ ਪੂਰਨ ਸਤਿ ਦੀ ਤੱਕੜੀ ਉੱਪਰ ਖਰ੍ਹੇ ਉਤਰਨ ਵਿੱਚ ਕੋਈ ਕਠਿਨਾਈ ਨਹੀਂ ਆਉਂਦੀ ਹੈ। ਜੋ ਸੁਹਾਗਣਾਂ ਪੂਰਨ ਪ੍ਰੀਤ, ਸ਼ਰਧਾ ਅਤੇ ਭਰੋਸੇ ਵਿੱਚ ਡੁੱਬ ਜਾਂਦੀਆ ਹਨ ਉਨ੍ਹਾਂ ਨੂੰ ਮਾਇਆ ਉੱਪਰ ਜਿੱਤ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਜ਼ਿਆਦਾ ਚਤੁਰਾਈਆਂ ਵਾਲਿਆਂ ਜਿਗਿਆਸੂਆਂ ਨੂੰ ਜ਼ਿਆਦਾ ਕਰੜੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕਿਉਂਕਿ ਐਸੇ ਮਨੁੱਖਾਂ ਵਿੱਚ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਦਾ ਆਭਾਵ ਹੁੰਦਾ ਹੈ ਅਤੇ ਹਉਮੈ ਦਾ ਨਾਸ਼ ਨਹੀਂ ਹੁੰਦਾ ਹੈ। ਇਸ ਲਈ ਬੰਦਗੀ ਦੇ ਪੂਰਨ ਹੋਣ ਵਿੱਚ ਪੂਰਨ ਸਮਰਪਣ ਦੀ ਬਹੁਤ ਵੱਡੀ ਮਹਿਮਾ ਹੈ। ਪੂਰਨ ਸਮਰਪਣ ਤੋਂ ਬਗੈਰ ਬੰਦਗੀ ਪੂਰਨ ਕਦੇ ਨਹੀਂ ਹੁੰਦੀ ਹੈ। ਪੂਰਨ ਬੰਦਗੀ ਦੇ ਇਸ ਗੁਰਪ੍ਰਸਾਦੀ ਖੇਲ ਵਿੱਚ ਲੀਨ ਸੁਹਾਗਣਾਂ ਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਸਾਰਾ ਸੰਸਾਰ ਇੱਕ ਪਾਸੇ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਦੀ ਪੂਰਨ ਪ੍ਰੀਤ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉੱਪਰ ਪੂਰਨ ਸ਼ਰਧਾ ਅਤੇ ਭਰੋਸਾ ਇੱਕ ਪਾਸੇ। ਭਾਵ ਇਹ ਹੋ ਸਕਦਾ ਹੈ ਕਿ ਸਾਰਾ ਸੰਸਾਰ ਤੁਹਾਡੇ ਖਿਲਾਫ਼ ਖੜ੍ਹਾ ਹੋ ਜਾਵੇ। ਤੁਹਾਡੇ ਆਪਣੇ ਸਾਰੇ ਸਕੇ ਸੰਬੰਧੀ, ਧੀਆਂ, ਪੁੱਤ ਅਤੇ ਘਰਵਾਲੀ ਵੀ ਤੁਹਾਡੇ ਖਿਲਾਫ਼ ਹੋ ਜਾਣ। ਜੋ ਕੁਝ ਤੁਹਾਡੇ ਪਾਸ ਹੈ ਉਹ ਸਭ ਕੁਝ ਤੁਹਾਡੇ ਪਾਸੋਂ ਖੁੱਸ ਜਾਵੇ। ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਸੰਤ ਜਨਾਂ ਅਤੇ ਭਗਤਾਂ ਦੇ ਬੰਦਗੀ ਜੀਵਨ ਵਿੱਚ ਐਸੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਜੋ ਐਸੀਆਂ ਦਰਗਾਹੀ ਪ੍ਰੀਖਿਆਵਾਂ ਨੂੰ ਬਿਆਨ ਕਰਦੀਆਂ ਹਨ। ਕੇਵਲ ਇਤਨਾ ਹੀ ਨਹੀਂ ਬਲਕਿ ਜੋ ਪੂਰਨ ਅਵਸਥਾ ਵਿੱਚ ਵੀ ਵਿਚਰਦੇ ਹਨ ਉਨ੍ਹਾਂ ਨੂੰ ਵੀ ਕਈ ਵਾਰੀ ਬੜੇ ਕਰੜੇ ਹੁਕਮਾਂ ਦੀ ਸੇਵਾ ਕਰਨੀ ਪੈਂਦੀ ਹੈ। ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਜੀ ਦੀ ਪੂਰਨ ਸਤਿ ਦੀ ਸੇਵਾ ਵਿੱਚ ਦਿੱਤੀ ਗਈ ਸ਼ਹੀਦੀ ਇਸ ਪੂਰਨ ਸਤਿ ਦਾ ਪ੍ਰਤੱਖ ਪ੍ਰਮਾਣ ਹੈ। ਧੰਨ ਧੰਨ ਸਤਿਗੁਰ ਅਵਤਾਰ ਤੇਗ ਬਹਾਦਰ ਸਾਹਿਬ ਜੀ ਦੀ ਪੂਰਨ ਸਤਿ ਦੀ ਸੇਵਾ ਵਿੱਚ ਦਿੱਤੀ ਗਈ ਸ਼ਹੀਦੀ ਇਸ ਪੂਰਨ ਸਤਿ ਦਾ ਪ੍ਰਤੱਖ ਪ੍ਰਮਾਣ ਹੈ। ਧੰਨ ਧੰਨ ਸਤਿਗੁਰ ਅਵਤਾਰ ਗੋਬਿੰਦ ਸਿੰਘ ਜੀ ਸਾਹਿਬ ਦਾ ਪੂਰਨ ਸਤਿ ਦੀ ਸੇਵਾ ਵਿੱਚ ਸਰਬੰਸ ਦਾਨ ਕਰ ਦੇਣਾ ਦੁਨੀਆਂ ਦੇ ਇਤਿਹਾਸ ਵਿੱਚ ਅਦੁੱਤਾ ਪ੍ਰਤੱਖ ਪ੍ਰਮਾਣ ਹੈ। ਸਿੱਖੀ ਦੇ ਇਤਿਹਾਸ ਵਿੱਚ ਬਹੁਤ ਸਾਰੇ ਐਸੇ ਗੁਰਮੁਖ ਮਹਾ ਪੁਰਖ ਹਨ ਜਿਨ੍ਹਾਂ ਨੇ ਪੂਰਨ ਸਤਿ ਦੀ ਸੇਵਾ ਵਿੱਚ ਬਹੁਤ ਸਾਰੀਆਂ ਐਸੀਆਂ ਕੁਰਬਾਨੀਆਂ ਕੀਤੀਆਂ ਹਨ। ਅਸੀਂ ਐਸੇ ਗੁਰਮੁਖ ਮਹਾ ਪੁਰਖਾਂ ਨੂੰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ।

 

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਪੂਰਨ ਸਤਿ ਦੀ ਇਸ ਤੱਕੜੀ ਨੂੰ, ਜਿਸ ਉੱਪਰ ਬੰਦਗੀ ਕਰਨ ਵਾਲਿਆਂ ਦੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਪਰਖ ਕਰਦੇ ਹਨ, ਪੂਰਨ ਸਤਿ ਦੀ ਇਸ ਤੱਕੜੀ ਨੂੰ ਅਮੁੱਲ ਕਿਹਾ ਹੈ। ਅਤੇ ਬੰਦਗੀ ਕਰਨ ਵਾਲਿਆਂ ਦੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਾਸਤੇ ਬੇਪਨਾਹ ਮੁਹੱਬਤ, ਸ਼ਰਧਾ ਅਤੇ ਭਰੋਸੇ ਨੂੰ ਸਿੱਧ ਕਰਦੇ ਹੋਏ ਜੋ ਇਹ ਮਹਾਨ ਰੂਹਾਂ ਪ੍ਰਮਾਣ ਦਿੰਦੀਆਂ ਹਨ ਉਨ੍ਹਾਂ ਪ੍ਰਮਾਣਾਂ ਨੂੰ ਵੀ ਅਮੁੱਲ ਕਿਹਾ ਹੈ। ਇਲਾਹੀ ਇਸ਼ਕ ਵਿੱਚ ਰੰਗੀਆਂ ਹੋਈਆਂ ਰੂਹਾਂ ਵਾਸਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ, ਭਾਵੇਂ ਇਹ ਹੁਕਮ ਜੋ ਮਰਜ਼ੀ ਹੋਵੇ, ਆਪਣੇ ਜੀਅ-ਜਾਨ ਨਾਲੋਂ ਵੱਧ ਕੇ ਪਿਆਰਾ ਹੁੰਦਾ ਹੈ ਅਤੇ ਇਸ ਪਰਮ ਸ਼ਕਤੀਸ਼ਾਲੀ ਇਲਾਹੀ ਇਸ਼ਕ ਵਿਚ ਉਹ ਆਪਣਾ ਸਭ ਕੁਝ ਕੁਰਬਾਨ ਕਰਦੇ ਹੋਏ ਇੱਕ ਪੱਲ ਵੀ ਨਹੀਂ ਥਿੱੜ੍ਹਕਦੇ ਹਨ। ਜੋ ਮਨੁੱਖ ਥਿੱੜ੍ਹਕ ਜਾਂਦੇ ਹਨ ਉਨ੍ਹਾਂ ਨੂੰ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਮਿਲਦੀ ਹੈ। ਇਸੇ ਲਈ ਇਲਾਹੀ ਇਸ਼ਕ ਵਿੱਚ ਦਿੱਤੀਆਂ ਗਈਆਂ ਇਹ ਪ੍ਰੀਖਿਆਵਾਂ ਅਮੁੱਲ ਹਨ ਅਤੇ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਇਲਾਹੀ ਇਸ਼ਕ ਵਿੱਚ ਦਿੱਤੇ ਗਏ ਸਾਰੇ ਪ੍ਰਮਾਣ ਵੀ ਅਮੁੱਲ ਹਨ।

 

ਉਹ ਮਹਾ ਪੁਰਖ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਪੂਰਨ ਖ਼ਾਲਸੇ ਜੋ ਸਤਿ ਦੀ ਇਸ ਪਰਮ ਸ਼ਕਤੀਸ਼ਾਲੀ ਤੱਕੜੀ ਉੱਪਰ ਖਰ੍ਹੇ ਉਤਰਦੇ ਹਨ ਉਹ ਧੰਨ ਧੰਨ ਹਨ। ਇਨ੍ਹਾਂ ਮਹਾਨ ਰੂਹਾਂ ਉੱਪਰ ਹੋਈ ਦਰਗਾਹੀ ਬਖ਼ਸ਼ਿਸ਼ ਵੀ ਅਮੁੱਲ ਹੈ। ਦਰਗਾਹੀ ਬਖ਼ਸ਼ਿਸ਼ ਤੋਂ ਬਗੈਰ ਪੂਰਨ ਸਤਿ ਦੀ ਇਸ ਪਰਮ ਸ਼ਕਤੀਸ਼ਾਲੀ ਤੱਕੜੀ ਉੱਪਰ ਤੁੱਲ ਕੇ ਪ੍ਰਵਾਨ ਹੋਣਾ ਅਸੰਭਵ ਹੈ। ਇਹ ਦਰਗਾਹੀ ਬਖ਼ਸ਼ਿਸ਼ ਹੀ ਗੁਰ ਪ੍ਰਸਾਦਿ ਹੈ। ਜਿਸ ਮਨੁੱਖ ਉੱਪਰ ਗੁਰ ਪ੍ਰਸਾਦਿ ਦੀ ਇਹ ਪਰਮ ਸ਼ਕਤੀਸ਼ਾਲੀ ਦਰਗਾਹੀ ਬਖ਼ਸ਼ਿਸ਼ ਹੁੰਦੀ ਹੈ ਕੇਵਲ ਉਹ ਮਨੁੱਖ ਹੀ ਪੂਰਨ ਸਤਿ ਦੀ ਤੱਕੜੀ ਉੱਪਰ ਖਰ੍ਹੇ ਉਤਰਦੇ ਹਨ। ਇਸ ਲਈ ਗੁਰਪ੍ਰਸਾਦਿ ਦੀ ਇਸ ਦਰਗਾਹੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਪੈ ਸਕਦਾ ਹੈ। ਇਸ ਲਈ ਗੁਰਪ੍ਰਸਾਦਿ ਦੀ ਬਖਸ਼ਿਸ਼ ਅਮੁੱਲ ਹੈ। ਇਸ ਗੁਰਪ੍ਰਸਾਦਿ ਵਿੱਚ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਸ਼ਾਮਿਲ ਹੈ। ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਕਰਨ ਵਾਲੇ ਹੀ ਇਸ ਦਰਗਾਹੀ ਬਖਸ਼ਿਸ਼ ਦੇ ਅਧਿਕਾਰੀ ਬਣਦੇ ਹਨ। “ਨਿਸਾਣੁ” ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਜੋ ਕਿ ਸਤਿਨਾਮ ਹੈ। ਸਤਿਨਾਮ ਹੀ ਸਾਰੀਆਂ ਪਰਮ ਸਕਤੀਆਂ ਦਾ ਗਰਭ ਹੈ। ਸ਼ਬਦ ਸਤਿ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸ਼ਬਦ ਸਤਿ ਹੀ ਸਾਰੇ ਪਰਮ ਸ਼ਮਤੀਸ਼ਾਲੀ ਗੁਣਾਂ ਦਾ ਅਤੇ ਪਰਮ ਸ਼ਕਤੀਆਂ ਦਾ ਸੋਮਾ ਹੈ। ਇਸ ਲਈ ਇਹ “ਨਿਸਾਣੁ” ਸਤਿਨਾਮ ਦਾ ਕੋਈ ਮੁੱਲ ਨਹੀਂ ਪੈ ਸਕਦਾ ਹੈ। ਇਸ ਲਈ ਇਹ “ਨਿਸਾਣੁ” ਭਾਵ ਸਤਿਨਾਮ ਅਮੁੱਲ ਹੈ।

 

ਗੁਰਪ੍ਰਸਾਦਿ ਦੀ ਬਖਸ਼ਿਸ਼ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ “ਮਹਿਰਾਮਤਿ” ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਬਰਸਦੀ ਹੈ ਉਸ ਨੂੰ ਸਤਿਗੁਰ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕਰਮ, ਭਾਵ ਗੁਰਕਿਰਪਾ ਅਤੇ “ਮਹਿਰਾਮਤਿ” ਹੁੰਦੀ ਹੈ ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਅਤੇ ਉਸ ਮਨੁੱਖ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਦੇ ਚਰਨਾਂ ਵਿੱਚ ਲੈ ਜਾਂਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤਰਸ ਕਰਦਾ ਹੈ ਉਸ ਮਨੁੱਖ ਉੱਪਰ ਉਹ ਮਹਿਰਾਮਤ ਕਰਕੇ ਉਸਨੂੰ ਸਤਿਗੁਰੂ ਦੇ ਚਰਨਾਂ ਵਿੱਚ ਲੈ ਜਾਂਦਾ ਹੈ।

 

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥

(ਪੰਨਾ ੧੪੨੯)

 

 

ਸਤਿਗੁਰ ਦੇ ਚਰਨਾਂ ਉੱਪਰ ਜੋ ਮਨੁੱਖ ਆਪਣਾ ਆਪਾ ਅਰਪਣ ਕਰ ਦਿੰਦਾ ਹੈ ਉਸ ਉੱਪਰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਬਰਸਦੀ ਹੈ। ਗੁਰਪ੍ਰਸਾਦਿ ਹੀ “ਕਰਮ” ਹੈ। ਭਾਵ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਹਿਰਾਮਤ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਬੰਦਗੀ ਪੂਰਨ ਹੁੰਦੀ ਹੈ। ਇਸ ਲਈ ਇਹ “ਕਰਮ” ਵੀ ਅਮੁੱਲ ਹੈ। ਬੰਦਗੀ ਪੂਰਨ ਸਤਿ ਦੀ ਸੇਵਾ ਹੈ। ਬੰਦਗੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਹੈ। ਕੇਵਲ ਉਹ ਮਨੁੱਖ ਹੀ ਪੂਰਨ ਸਤਿ ਦੀ ਸੇਵਾ ਕਰਦਾ ਹੈ ਜਿਸ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਹੁੰਦੀ ਹੈ। ਕੇਵਲ ਉਹ ਮਨੁੱਖ ਹੀ ਪੂਰਨ ਸਤਿ ਦੀ ਸੇਵਾ ਕਰਦਾ ਹੈ ਜਿਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣਾ ਹੁਕਮ ਮੰਨਣ ਦਾ ਬੱਲ ਅਤੇ ਬੁੱਧੀ ਬਖ਼ਸ਼ਦਾ ਹੈ। ਕੇਵਲ ਉਹ ਮਨੁੱਖ ਹੀ ਪੂਰਨ ਬੰਦਗੀ ਕਰਕੇ ਦਰਗਾਹ ਵਿੱਚ ਪਰਵਾਨ ਚੜ੍ਹਦਾ ਹੈ ਜਿਸ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਹੁੰਦੀ ਹੈ ਅਤੇ ਜਿਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣਾ ਹੁਕਮ ਆਪ ਮਨਾਉਂਦਾ ਹੈ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਸਪੱਸ਼ਟ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥

(ਪੰਨਾ ੪੭੧)

 

 

ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਅਮੁੱਲ ਹੈ। “ਅਮੁੱਲ ਫੁਰਮਾਣੁ” ਤੋਂ ਭਾਵ ਹੈ ਦਰਗਾਹੀ ਹੁਕਮ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਹੀ ਮਨੁੱਖ ਨੂੰ ਦਰਗਾਹ ਵਿੱਚ ਪਰਵਾਨ ਚੜ੍ਹਾਉਂਦਾ ਹੈ ਇਸ ਲਈ ਇਹ ਹੁਕਮ ਅਮੁੱਲ ਹੈ। ਗੁਰਬਾਣੀ ਵਿੱਚ ਨਾਮ ਨੂੰ ਪਰਮ ਹੁਕਮ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਹੀ ਹੁਕਮ ਕਿਹਾ ਗਿਆ ਹੈ ਅਤੇ ਇਸ ਹੁਕਮ ਦੀ ਬਖਸ਼ਿਸ਼ ਕੇਵਲ ਸਤਿਗੁਰ ਦੀ ਕਿਰਪਾ ਨਾਲ ਹੀ ਹੁੰਦੀ ਹੈ। ਕੇਵਲ ਸਤਿਗੁਰ ਹੀ ਨਾਮ ਦਾ ਗੁਰਪ੍ਰਸਾਦਿ ਵਰਤਾ ਸਕਦਾ ਹੈ :

 

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

(ਪੰਨਾ ੭੧)

 

 

ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਇਹ ਹੁਕਮ ਹੀ ਪਰਮ ਸ਼ਕਤੀਸ਼ਾਲੀ ਹੁਕਮ ਹੈ। ਇਸ ਹੁਕਮ ਵਿੱਚ ਸਾਰੀਆਂ ਇਲਾਹੀ ਸ਼ਕਤੀਆਂ ਮੌਜੂਦ ਹਨ। ਇਸ ਲਈ ਹੀ ਹੁਕਮ ਨੂੰ ਅਮੁੱਲ ਕਿਹਾ ਗਿਆ ਹੈ। ਕੇਵਲ ਇਤਨਾ ਹੀ ਨਹੀਂ ਸਾਰੀ ਸ੍ਰਿਸ਼ਟੀ ਦੀ ਸਿਰਜਨਾ, ਸੰਚਾਲਨ ਅਤੇ ਪਾਲਨ ਵੀ ਦਰਗਾਹੀ ਵਿਧਾਨਾਂ ਅਨੁਸਾਰ ਹੀ ਹੁੰਦਾ ਹੈ। ਇਹ ਦਰਗਾਹੀ ਵਿਧਾਨ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਹੋਏ ਹੁਕਮ ਵਿੱਚ ਹਨ। ਇਸ ਲਈ ਇਨ੍ਹਾਂ ਦਰਗਾਹੀ ਵਿਧਾਨਾਂ ਦੇ ਵਿੱਚ ਬੇਅੰਤ ਪਰਮ ਸ਼ਕਤੀ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਵੀ ਅਮੁੱਲ ਹੈ।

 

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਅਮੁੱਲ ਹਨ। ਇਨ੍ਹਾਂ ਪਰਮ ਸ਼ਕਤੀਆਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਹੈ। ਜੋ ਮਨੁੱਖ ਬੰਦਗੀ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਪਰਮ ਸ਼ਕਤੀਆਂ ਦੀ ਭਾਲ ਕਰਦੇ ਹਨ ਉਹ ਅੰਤ ਵਿੱਚ ਅਸਫਲ ਹੋ ਕੇ ਰਹਿ ਜਾਂਦੇ ਹਨ। ਸਾਰੇ ਧਰਮ ਗ੍ਰੰਥ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਰਦੇ ਹਨ ਪਰੰਤੂ ਕੋਈ ਧਰਮ ਗ੍ਰੰਥ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪੂਰੀ ਮਹਿਮਾ ਨਹੀਂ ਕਰ ਸਕਿਆ ਹੈ। ਭਾਵ ਸਾਰੇ ਵੇਦਾਂ, ਸ਼ਾਸਤਰਾਂ, ਪੁਰਾਣਾਂ, ਉਪਨਿਸ਼ਦਾਂ, ਸਿਮਰਤਿਆਂ, ਭਗਵਤ ਗੀਤਾ, ਕੁਰਾਨ ਅਤੇ ਹੋਰ ਸਾਰੀ ਸ੍ਰਿਸ਼ਟੀ ਦੇ ਵਿੱਚ ਲਿਖੇ ਗਏ ਸਾਰੇ ਧਰਮ ਗ੍ਰੰਥ ਗੁਰਬਾਣੀ ਸਮੇਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਨਹੀਂ ਪਾ ਸਕੇ ਹਨ ਅਤੇ ਨਾ ਹੀ ਕੋਈ ਪਾ ਸਕਦਾ ਹੈ। ਸਾਰੀ ਸ੍ਰਿਸ਼ਟੀ ਵਿੱਚ ਪ੍ਰਗਟ ਹੋਏ ਅਵਤਾਰ, ਚਾਰ ਵੇਦਾਂ ਦੇ ਰਚਇਤਾ ਬ੍ਰਹਮਾ ਜੀ, ਸ਼ਿਵ ਭਗਵਾਨ, ਕ੍ਰਿਸ਼ਨ ਭਗਵਾਨ, ਸਾਰੇ ਦੇਵੀ ਦੇਵਤੇ ਸਣੇ ਇੰਦਰ (ਇੰਦਰ ਨੂੰ ਸਾਰੇ ਦੇਵੀ-ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ) ਸਤਿ ਪਾਰਬ੍ਰਹਮ ਦੀ ਮਹਿਮਾ ਕਰਦੇ ਹਨ ਪਰੰਤੂ ਇਨ੍ਹਾਂ ਵਿੱਚੋਂ ਕੋਈ ਵੀ ਸਤਿ ਪਾਰਬ੍ਰਹਮ ਦੇ ਅਮੁੱਲ ਸੁਭਾਅ ਨੂੰ ਪੂਰਨ ਤੌਰ ਤੇ ਨਹੀਂ ਜਾਣ ਸਕਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਹੁਤ ਵੱਡੇ ਭਗਤ ਧੰਨ ਧੰਨ ਮਹਾਤਮਾ ਬੁੱਧ ਜੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਪੂਰਨ ਭੇਦ ਨਹੀਂ ਪਾ ਸਕੇ ਹਨ। ਸਾਰੀ ਸ੍ਰਿਸ਼ਟੀ ਦੇ ਦੇਵਤਾ ਅਤੇ ਦਾਨਵ, ਰਿਸ਼ੀ, ਮੁਨੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਬੰਦਗੀ ਜ਼ਰੂਰ ਕਰਦੇ ਹਨ ਪਰੰਤੂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਨ ਭੇਦ ਨਹੀਂ ਪਾ ਸਕੇ ਹਨ। ਬਹੁਤ ਸਾਰੇ ਦਾਨਵ ਬਿਰਤੀ ਵਾਲੇ ਮਨੁੱਖ ਵੀ ਆਦਿ ਕਾਲ ਤੋਂ ਸਾਧਨਾ ਕਰਦੇ ਆ ਰਹੇ ਹਨ। ਅੰਤਰ ਕੇਵਲ ਇਤਨਾ ਹੈ ਕਿ ਦੇਵਤੇ ਮਨੁੱਖਤਾ ਦੀ ਸੇਵਾ ਕਰਨ ਲਈ ਸਾਧਨਾ ਕਰਦੇ ਹਨ ਅਤੇ ਦਾਨਵ ਬਿਰਤੀ ਵਾਲੇ ਮਨੁੱਖ ਮਨੁੱਖਤਾ ਦੇ ਨਾਸ਼ ਕਰਨ ਲਈ ਸਾਧਨਾ ਕਰਦੇ ਹਨ। ਐਸੇ ਦਾਨਵ ਬਿਰਤੀ ਵਾਲੇ ਮਨੁੱਖ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਕੁਝ ਸ਼ਕਤੀਆਂ ਹਾਸਿਲ ਕਰ ਲੈਂਦੇ ਹਨ। ਜਿਨ੍ਹਾਂ ਸ਼ਕਤੀਆਂ ਦੀ ਵਰਤੋਂ ਉਹ ਆਪਣਾ ਸੁਆਰਥ ਸਿੱਧ ਕਰਨ ਲਈ ਅਤੇ ਮਨੁੱਖਤਾ ਦੇ ਨਾਸ਼ ਲਈ ਕਰਦੇ ਹਨ।

 

ਸਾਰੀ ਸ੍ਰਿਸ਼ਟੀ ਵਿੱਚ ਬੇਅੰਤ ਪ੍ਰਾਣੀ ਹਨ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦਾ ਅੰਦਾਜ਼ਾ ਲਗਾਉਣ ਦਾ ਯਤਨ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਵਿੱਚ ਬੇਅੰਤ ਪ੍ਰਾਣੀ ਹਨ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦਾ ਅੰਦਾਜ਼ਾ ਲਗਾਂਦੇ ਹੋਏ ਚਲੇ ਗਏ। ਇਹ ਸਾਰੇ ਜੀਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਤਾਂ ਕਰਦੇ ਹਨ ਅਤੇ ਕਰਦੇ ਹੋਏ ਚਲੇ ਗਏ ਪਰੰਤੂ ਕਿਸੇ ਨੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਨ ਭੇਦ ਨਹੀਂ ਪਾਇਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ। ਸ੍ਰਿਸ਼ਟੀ ਵਿੱਚ ਬੇਅੰਤ ਜੀਵ ਹਨ, ਅਤੇ ਹੋਰ ਜਿਤਨੇ ਮਰਜ਼ੀ ਜੀਵ ਆ ਜਾਣ ਉਹ ਸਾਰੇ ਦੇ ਸਾਰੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਨਹੀਂ ਪਾ ਸਕਦੇ ਹਨ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦਾ ਅੰਦਾਜ਼ਾ ਲਗਾਉਣ ਦਾ ਯਤਨ ਕਰਨਾ ਜਾਂ ਇਸ ਬਾਰੇ ਸੋਚਨਾ ਵੀ ਮੂਰਖਤਾਈ ਹੈ। ਐਸਾ ਕਰਨ ਨਾਲ ਕੁਝ ਹਾਸਿਲ ਨਹੀਂ ਹੁੰਦਾ ਹੈ। ਕੇਵਲ ਬੰਦਗੀ ਕਰਕੇ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਇਹ ਸੋਝੀ ਪੈਂਦੀ ਹੈ ਕਿ ਇਹ ਜਾਣਨ ਦਾ ਯਤਨ ਵਿਅਰਥ ਹੈ ਕਿ ਕੋਈ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਪਾ ਸਕਦਾ ਹੈ।

 

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉਤਨਾ ਵੱਡਾ ਹੋ ਜਾਂਦਾ ਹੈ ਜਿਤਨਾ ਵੱਡਾ ਉਹ ਚਾਹੇ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਵਡਿਆਈ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਜਾਣਦਾ ਹੈ। ਆਪਣਾ ਪੂਰਨ ਭੇਦ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਜਾਣਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ ਅਤੇ ਉਸਦੀ ਬੇਅੰਤਤਾ ਦਾ ਵੀ ਕੋਈ ਅੰਤ ਨਹੀਂ ਹੈ। ਜੋ ਮਨੁੱਖ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਅਕਾਲ ਪੁਰਖ ਕਿਤਨਾ ਵੱਡਾ ਹੈ ਉਹ ਮਨੁੱਖ ਮੂਰਖਤਾਈ ਕਰਦੇ ਹਨ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ, ਸਿਫਤ ਸਾਲਾਹ ਕਰੋ, ਬੰਦਗੀ ਕਰੋ, ਨਾਮ ਸਿਮਰਨ ਕਰੋ, ਨਾਮ ਦੀ ਕਮਾਈ ਕਰੋ, ਸੇਵਾ ਕਰੋ, ਪਰੰਤੂ ਉਸਦਾ ਪੂਰਾ ਭੇਦ ਜਾਣਨ ਦੀ ਮੂਰਖਤਾਈ ਨਾ ਕਰੋ।

 

ਸੰਸਾਰ ਵਿੱਚ ਬੇਅੰਤ ਵਿਦਵਾਨ ਹੋਏ ਹਨ ਅਤੇ ਹੁੰਦੇ ਰਹਿਣਗੇ। ਇਨ੍ਹਾਂ ਵਿਦਵਾਨਾਂ ਦੁਆਰਾ ਦੁਨਿਆਵੀ ਵਿਦਵਤਾ ਦੇ ਆਧਾਰ ਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦਾ ਅਨੁਮਾਨ ਲਗਾਉਣ ਦਾ ਯਤਨ ਵਿਅਰਥ ਸਾਬਿਤ ਹੋਇਆ ਹੈ ਅਤੇ ਹੁੰਦਾ ਰਹੇਗਾ। ਕੋਈ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਵਡਿਆਈਆਂ, ਗੁਣਾਂ, ਦਾਤਾਂ, ਬਖਸ਼ਿਸ਼ਾਂ, ਮਹਿਰਾਮਤ ਅਤੇ ਪਰਮ ਸ਼ਕਤੀਆਂ ਦਾ ਅਨੁਮਾਨ ਨਾ ਹੀ ਲਗਾ ਸਕਿਆ ਹੈ ਅਤੇ ਨਾ ਹੀ ਲਗਾ ਸਕੇਗਾ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਵਡਿਆਈਆਂ, ਗੁਣ, ਦਾਤਾਂ, ਬਖਸ਼ਿਸ਼ਾਂ, ਮਹਿਰਾਮਤ ਅਤੇ ਪਰਮ ਸ਼ਕਤੀਆਂ ਬੇਅੰਤ ਹਨ ਅਤੇ ਇਨ੍ਹਾਂ ਦੀ ਬੇਅੰਤਤਾ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਹੈ। ਇਸ ਭੇਦ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਬਿਨਾ ਕੋਈ ਨਹੀਂ ਜਾਣ ਸਕਦਾ ਹੈ। ਇਹ ਕੰਮ ਮਨੁੱਖੀ ਸ਼ਕਤੀ ਤੋਂ ਬਾਹਰ ਹੈ। ਉਹ ਮਨੁੱਖ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਜਾਣਨ ਦਾ ਦਾਵਾ ਕਰਦੇ ਹਨ ਉਨ੍ਹਾਂ ਮਨੁੱਖਾਂ ਨੂੰ ਮੂਰਖ ਕਿਹਾ ਗਿਆ ਹੈ। ਬੇਅੰਤ ਦਾ ਅੰਤ ਲੱਭਣ ਦਾ ਯਤਨ ਵਿਅਰਥ ਹੈ ਅਤੇ ਮੂਰਖਤਾਈ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਜੋ ਮਨੁੱਖ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਪੂਰਨ ਕਰ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ ਉਹ ਇਸ ਪੂਰਨ ਸਤਿ ਨੂੰ ਜਾਣਦੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਪੂਰਾ ਭੇਦ ਨਾ ਹੀ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ।