ਜਪੁਜੀ ਪਉੜੀ ੨੭

 

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
 
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਮਹਿਮਾ ਕਰ ਰਹੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਅਪਰੰਪਾਰ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਬੇਅੰਤ ਹੈ ਅਨੰਤ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਕੇਵਲ ਕੀਤੀ ਜਾ ਸਕਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕੇਵਲ ਬਣਦੀ ਹੈ ਅਤੇ ਆਦਿ ਤੋਂ ਬਣਦੀ ਆ ਰਹੀ ਹੈ ਅਤੇ ਆਉਣ ਵਾਲੇ ਸਾਰੇ ਯੁੱਗਾਂ ਵਿੱਚ ਬਣਦੀ ਰਹੇਗੀ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਪ੍ਰਗਟ ਹੁੰਦੀ ਹੈ ਅਤੇ ਸਦਾ-ਸਦਾ ਲਈ ਹੁੰਦੀ ਰਹੇਗੀ।
 
ਜਦ ਇੱਕ ਸਦਾ ਸੁਹਾਗਣ ਦਾ ਜਨਮ ਹੁੰਦਾ ਹੈ ਤਾਂ ਅਕਾਲ ਪੁਰਖ ਦੀ ਮਹਿਮਾ ਬਣਦੀ ਹੈ। ਜਦ ਇੱਕ ਪੂਰਨ ਸੰਤ ਧਰਤੀ ਤੇ ਪ੍ਰਗਟ ਹੁੰਦਾ ਹੈ ਤਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਜਦ ਕੋਈ ਕਲਕੀ ਅਵਤਾਰ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਤਾਂ ਧਰਤੀ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਪ੍ਰਗਟ ਹੁੰਦੀ ਹੈ। ਜਦ ਕੋਈ ਸਤਿਗੁਰ ਅਵਤਾਰ ਧਰਤੀ ਉੱਪਰ ਜਨਮ ਲੈਂਦਾ ਹੈ ਤਾਂ ਅਕਾਲ ਪੁਰਖ ਦੀ ਮਹਿਮਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਜਦ ਕੋਈ ਗੁਰਮੁਖ, ਗੁਰਸਿੱਖ ਅਤੇ ਖਾਲਸਾ ਪੂਰਨ ਬੰਦਗੀ ਕਰਦੇ ਹੋਏ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਨੂੰ ਪ੍ਰਾਪਤ ਕਰਦਾ ਹੈ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਇਹ ਸਾਰੇ ਜਨ ਮਾਨਸਰੋਵਰ ਵਿੱਚ ਵਾਸ ਕਰਦੇ ਹਨ। ਇਹ ਸਾਰੇ ਜਨ ਮਾਨਸਰੋਵਰ ਵਿੱਚ ਸਮਾ ਜਾਂਦੇ ਹਨ ਤਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਸਾਰੀ ਸ੍ਰਿਸ਼ਟੀ ਵਿੱਚ ਪ੍ਰਗਟ ਹੁੰਦੀ ਹੈ।
 
ਮਾਨਸਰੋਵਰ ਬੇਅੰਤ ਹੈ। ਮਾਨਸਰੋਵਰ ਦਾ ਕੋਈ ਥਾਹ ਸਿਰਾ ਨਹੀਂ ਹੈ। ਜੋ ਸੰਤ ਜਨ ਇਸ ਮਾਨਸਰੋਵਰ ਵਿੱਚ ਟੁੱਬੀ ਲਾਉਂਦੇ ਹਨ ਉਨ੍ਹਾਂ ਨੂੰ ਇਸਦੀ ਡੂੰਘਾਈ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਹੈ। ਜਿਉਂ-ਜਿਉਂ ਸੰਤ ਜਨ ਮਾਨਸਰੋਵਰ ਵਿੱਚ ਡੂੰਘੇ ਉਤਰਦੇ ਹਨ ਤਿਵੇਂ-ਤਿਵੇਂ ਮਾਨਸਰੋਵਰ ਦੀ ਡੂੰਘਾਈ ਹੋਰ ਵਧਦੀ ਜਾਂਦੀ ਹੈ।
 
ਮਾਨਸਰੋਵਰ ਦੀ ਇਸ ਡੂੰਘਾਈ ਵਿੱਚ ਸਮਾਏ ਹੋਏ ਸਾਰੇ ਸਤਿਗੁਰ ਅਵਤਾਰਾਂ ਨੇ, ਸੰਤ ਜਨਾਂ, ਭਗਤਾਂ, ਗੁਰਮੁਖਾਂ, ਗੁਰਸਿੱਖਾਂ, ਖਾਲਸਿਆਂ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣਕੇ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸਾਰੀ ਸ੍ਰਿਸ਼ਟੀ ਵਿੱਚ ਸਮਾਈ ਹੋਈ ਅਨੁਭਵ ਕੀਤਾ ਹੈ ਅਤੇ ਇਸ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ। ਸਾਰੀ ਗੁਰਬਾਣੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੀ ਹੈ। ਸਾਰੇ ਵੇਦ, ਸ਼ਾਸਤਰ ਅਤੇ ਧਰਮ ਗ੍ਰੰਥ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੀ ਵਖਾਣ ਕਰ ਰਹੇ ਹਨ।  
 
ਮਾਨਸਰੋਵਰ ਦੀ ਇਸੇ ਬੇਅੰਤ ਮਹਿਮਾ ਦੀ ਡੂੰਘਾਈ ਵਿੱਚ ਡੁੱਬੇ ਹੋਏ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਸ ਅਸਚਰਜ ਜਨਕ ਕੌਤਕ ਨੂੰ ਵੇਖ ਰਹੇ ਹਨ ਅਤੇ ਇਹ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕਰ ਰਹੇ ਹਨ ਕਿ ਉਹ ਅਸਚਰਜਨਕ ਦਰ ਘਰ ਕੈਸਾ ਹੈ ਜਿੱਥੇ ਬੈਠ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਸੰਭਾਲ ਅਤੇ ਸੇਵਾ ਕਰ ਰਿਹਾ ਹੈ। ਉਹ ਦਰ ਘਰ ਕੈਸਾ ਹੈ ਜਿੱਥੇ ਬੈਠ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਪਰਮ ਸ਼ਕਤੀਸ਼ਾਲੀ ਮਾਨਸਰੋਵਰ ਦੀ ਰਚਨਾ ਕੀਤੀ ਹੈ। ਉਹ ਦਰ ਘਰ ਕੈਸਾ ਹੈ ਜਿੱਥੇ ਬੈਠ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕਰ ਰਿਹਾ ਹੈ।
 
ਸ੍ਰਿਸ਼ਟੀ ਦੀ ਹਰ ਇੱਕ ਰਚਨਾ ਦਾ ਆਧਾਰ ਕੇਵਲ ਸ਼ਬਦ ਹੈ। ਇਹ ਸ਼ਬਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿ” ਹੈ। ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ” ਵਿੱਚੋਂ ਉਤਪੰਨ ਹੋਈ ਹੈ। ਇਹ ਸ਼ਬਦ “ਸਤਿ” ਹੀ ਰਾਗ ਹੈ। ਭਾਵ ਬਾਕੀ ਦੇ ਸਾਰੇ ਨਾਦ (ਸ਼ਬਦ) ਅਤੇ ਰਾਗ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ” ਵਿੱਚੋਂ ਹੀ ਜਨਮਦੇ ਹਨ। ਇਸ ਲਈ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਇਸ ਸ਼ਬਦ “ਸਤਿ” ਵਿੱਚੋਂ ਜਨਮੇ ਰਾਗਾਂ ਵਿੱਚ ਸਮਾਈ ਹੋਈ ਹੈ। ਸਾਰੀ ਕੁਦਰਤ ਇਸ ਇਲਾਹੀ ਰਾਗ ਵਿੱਚ ਰੰਗੀ ਹੋਈ ਹੈ। ਇਸ ਲਈ ਕੁਦਰਤ ਦੀ ਹਰ ਇੱਕ ਰਚਨਾ ਵਿੱਚੋਂ ਇਸ ਨਾਦ ਦਾ ਸੰਗੀਤ ਉਤਪੰਨ ਹੁੰਦਾ ਹੈ। ਇਹ ਇਲਾਹੀ ਸੰਗੀਤ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੈ। ਸ੍ਰਿਸ਼ਟੀ ਦੀ ਹਰ ਇੱਕ ਰਚਨਾ ਵਿੱਚੋਂ ਰਾਗ ਦੇ ਰੂਪ ਵਿੱਚ ਇਹ ਸੰਗੀਤ ਬ੍ਰਹਿਮੰਡ ਵਿੱਚ ਪ੍ਰਗਟ ਹੁੰਦਾ ਹੈ ਅਤੇ ਸਾਰੇ ਬ੍ਰਹਿਮੰਡ ਵਿੱਚ ਸਮਾ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਕੋਈ ਨਾ ਕੋਈ ਗੁਣ ਜ਼ਰੂਰ ਬਖ਼ਸ਼ਿਆ ਹੈ। ਹਰ ਇੱਕ ਰਚਨਾ ਦਾ ਇਹ ਗੁਣ ਹੀ ਉਸ ਰਚਨਾ ਦੀ ਸ਼ਕਤੀ ਹੈ। ਉਦਾਹਰਣ ਦੇ ਤੌਰ ਤੇ ਪਾਣੀ ਦੇ ਕਈ ਪਰਮ ਸ਼ਕਤੀਸ਼ਾਲੀ ਗੁਣ ਹਨ :- ਨੀਵੇਂ ਪਾਸੇ ਨੂੰ ਵੱਗਣਾ; ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਅਤੇ ਬਨਸਪਤ ਨੂੰ ਜੀਵਨ ਦੇਣਾ; ਠੰਡਾ ਹੋ ਜਾਣਾ; ਗਰਮ ਹੋ ਜਾਣਾ; ਵੱਗਦੇ ਹੋਏ ਨਾਦ ਦਾ ਉਤਪੰਨ ਹੋਣਾ ਆਦਿ। ਇਸੇ ਲਈ ਪਾਣੀ ਨੂੰ “ਪਾਣੀ ਪਿਤਾ ਜਗਤ ਕਾ” ਕਿਹਾ ਗਿਆ ਹੈ। ਇਸੇ ਤਰ੍ਹਾਂ ਧਰਤੀ ਦੇ ਕਈ ਪਰਮ ਸ਼ਕਤੀਸ਼ਾਲੀ ਗੁਣ ਹਨ : ਧਰਤੀ ਸਾਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤਣ ਲਈ ਲੋੜਵੰਦ ਹਰ ਇੱਕ ਵਸਤੂ ਉਤਪੰਨ ਕਰਦੀ ਹੈ; ਧਰਤੀ ਸਾਨੂੰ ਆਪਣੀ ਗੋਦ ਵਿੱਚ ਰਹਿਣ ਲਈ ਸਥਾਨ ਦੀ ਬਖ਼ਸ਼ਿਸ਼ ਕਰਦੀ ਹੈ; ਧਰਤੀ ਮਹਾ ਸਾਗਰਾਂ ਨੂੰ ਆਪਣੀ ਗੋਦ ਵਿੱਚ ਸਮਾ ਕੇ ਰੱਖਦੀ ਹੈ ਜੋ ਕਿ ਬੇਅੰਤ ਜੀਵਾਂ ਦੇ ਜੀਵਨ ਦਾ ਆਸਰਾ ਹੈ; ਪਾਣੀ ਵੀ ਧਰਤੀ ਦੇ ਸੀਨੇ ਵਿੱਚੋਂ ਨਿਕਲਦਾ ਹੈ ਆਦਿ। ਇਸੇ ਲਈ ਧਰਤੀ ਨੂੰ ਮਾਤਾ ਕਿਹਾ ਗਿਆ ਹੈ। ਇਸੇ ਤਰ੍ਹਾਂ ਪਵਨ ਨੂੰ ਗੁਰੂ ਕਿਹਾ ਗਿਆ ਹੈ ਜਿਸਦੇ ਕਈ ਪਰਮ ਸ਼ਕਤੀਸ਼ਾਲੀ ਗੁਣ ਹਨ: ਪਵਨ ਸਾਰੇ ਪ੍ਰਾਣੀਆਂ ਨੂੰ ਜੀਵਨ ਦਿੰਦੀ ਹੈ; ਪਵਨ ਹੀ ਸੰਗੀਤ, ਨਾਦ ਜਾਂ ਸ਼ਬਦ ਦੇ ਸੰਚਾਰ ਦਾ ਮਾਧਿਅਮ ਹੈ; ਪਵਨ ਤੱਤੀ ਅਤੇ ਠੰਡੀ ਹੋ ਜਾਂਦੀ ਹੈ ਆਦਿ। ਸਾਰੀ ਬਨਸਪਤ ਪਵਨ ਨੂੰ ਸ਼ੁੱਧ ਕਰਦੀ ਹੈ; ਬੇਅੰਤ ਖਾਣ ਅਤੇ ਪੀਣ ਵਾਲੇ ਪਦਾਰਥ ਬਨਸਪਤ ਹੀ ਸਾਨੂੰ ਦਿੰਦੀ ਹੈ; ਫੁੱਲਾਂ ਦੇ ਵਿੱਚ ਸੁੰਦਰ ਸੁਗੰਧੀ ਦੇਣ ਦਾ ਗੁਣ ਮੌਜੂਦ ਹੁੰਦਾ ਹੈ; ਕਈ ਤਰ੍ਹਾਂ ਦੀਆਂ ਔਸ਼ਧੀਆਂ ਵੀ ਬਨਸਪਤ ਹੀ ਦਿੰਦੀ ਹੈ ਆਦਿ। ਬੈਸੰਤਰ ਵਿੱਚ ਗਰਮੀ ਹੈ। ਬੈਸੰਤਰ ਵਿੱਚ ਭਸਮ ਕਰ ਦੇਣ ਦੀ ਸ਼ਕਤੀ ਹੈ। ਸੂਰਜ ਵਿੱਚ ਦਿਨ ਚੜ੍ਹਾਣ ਦੀ ਸ਼ਕਤੀ ਹੈ ਅਤੇ ਪ੍ਰਕਾਸ਼ ਦੇਣ ਦੀ ਸ਼ਕਤੀ ਹੈ। ਕੁਦਰਤ ਦੇ ਇਨ੍ਹਾਂ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਹਰ ਇੱਕ ਰਚਨਾ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਮੌਜੂਦ ਹੈ। ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚ ਮੌਜੂਦ ਸਾਰੇ ਪਰਮ ਸ਼ਕਤੀਸ਼ਾਲੀ ਗੁਣਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਹੀ ਬਖ਼ਸ਼ਿਆ ਹੈ। ਇਸ ਲਈ ਇਨ੍ਹਾਂ ਸਾਰੇ ਬੇਅੰਤ ਗੁਣਾਂ ਦਾ ਅਤੇ ਇਨ੍ਹਾਂ ਗੁਣਾਂ ਦੇ ਰੂਪ ਵਿੱਚ ਬਖ਼ਸ਼ੀਆਂ ਗਈਆਂ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਹੈ। ਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਗੁਣੀ ਨਿਧਾਨ ਕਿਹਾ ਗਿਆ ਹੈ।  
 
ਹਰ ਇੱਕ ਰਚਨਾ ਵਿੱਚੋਂ ਉਤਪੰਨ ਹੁੰਦਾ ਨਾਦ ਰਾਗ ਇਨ੍ਹਾਂ ਪਰਮ ਸ਼ਕਤੀਸ਼ਾਲੀ ਗੁਣਾਂ ਦਾ ਹੀ ਮਹਾਤਮ ਦੱਸਦਾ ਹੈ। ਸਾਰੀ ਸ੍ਰਿਸ਼ਟੀ ਦੀਆਂ ਬੇਅੰਤ ਰਚਨਾਵਾਂ ਜੋ ਇਸ ਨਾਦ ਸੰਗੀਤ ਨੂੰ ਗਾਉਂਦੀਆਂ ਹਨ ਅਤੇ ਉਤਪੰਨ ਕਰਦੀਆਂ ਹਨ ਉਸ ਇਲਾਹੀ ਸੰਗੀਤ ਨੂੰ ਗੁਰਬਾਣੀ ਵਿੱਚ ਅਨਹਦ ਨਾਦ ਜਾਂ ਅਨਹਦ ਸ਼ਬਦ ਕਿਹਾ ਗਿਆ ਹੈ। ਕਿਉਂਕਿ ਬੇਅੰਤ ਰਚਨਾਵਾਂ ਵਿੱਚੋਂ ਬੇਅੰਤ ਤਰ੍ਹਾਂ ਦੇ ਨਾਦ ਉਤਪੰਨ ਹੁੰਦੇ ਹਨ ਇਸ ਲਈ ਇਸ ਨੂੰ “ਵਾਜੇ ਨਾਦ ਅਨੇਕ ਅਸੰਖਾ” ਕਿਹਾ ਗਿਆ ਹੈ। ਗੁਰਬਾਣੀ ਵਿੱਚ ਇਸ ਅਨਹਦ ਸ਼ਬਦ ਦੀ ਮਹਿਮਾ ਬਹੁਤ ਸਾਰੇ ਸ਼ਲੋਕਾ ਵਿੱਚ ਪ੍ਰਗਟ ਕੀਤੀ ਗਈ ਹੈ। ਇਹ ਇਲਾਹੀ ਸੰਗੀਤ ਨਿਰੰਤਰ ਚੱਲ ਰਿਹਾ ਹੈ। ਇਹ ਇਲਾਹੀ ਸੰਗੀਤ ਕਦੇ ਬੰਦ ਨਹੀਂ ਹੁੰਦਾ ਹੈ। ਇਸੇ ਕਾਰਣ ਇਸ ਨੂੰ ਅਨਹਦ ਕਿਹਾ ਹੈ। ਭਾਵ ਐਸਾ ਨਾਦ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ। ਇਸ ਇਲਾਹੀ ਸੰਗੀਤ ਨੂੰ ਹੀ ਕਈ ਸੰਤ ਜਨ ਧੁਨਾਤਮਕ ਨਾਮ ਕਹਿ ਕੇ ਪੁਕਾਰਦੇ ਹਨ। ਗੁਰਬਾਣੀ ਵਿੱਚ ਇਸ ਇਲਾਹੀ ਸੰਗੀਤ ਨੂੰ ਅੰਮ੍ਰਿਤ ਨਾਮ ਕਿਹਾ ਗਿਆ ਹੈ :
 
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥
(ਪੰਨਾ ੧੦੦੨)
 
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥
(ਪੰਨਾ ੧੧੦)
 
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
(ਪੰਨਾ ੯੫੪)
 
ਅਨਹਦ ਸਬਦੁ ਵਜੈ ਦਿਨੁ ਰਾਤੀ ॥
(ਪੰਨਾ ੯੦੪)
 
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਇਲਾਹੀ ਨਾਦ ਨੂੰ ਸੁਣਨ ਅਤੇ ਮਾਣਨ ਦੀ ਸਮਰਥਾ ਮਨੁੱਖ ਨੂੰ ਬਖ਼ਸ਼ੀ ਹੈ। ਜਿਨ੍ਹਾਂ ਮਨੁੱਖਾਂ ਦਾ ਬੰਦਗੀ ਕਰਦੇ ਹੋਏ, ਨਾਮ ਦੀ ਕਮਾਈ ਕਰਦੇ ਹੋਏ ਜਦ ਦਸਮ ਦੁਆਰ ਖ਼ੁੱਲ੍ਹ ਜਾਂਦਾ ਹੈ ਤਾਂ ਉਨ੍ਹਾਂ ਮਨੁੱਖਾਂ ਨੂੰ ਇਸ ਇਲਾਹੀ ਸੰਗੀਤ ਨੂੰ ਸੁਣਨ ਅਤੇ ਮਾਣਨ ਦੀ ਪਰਮ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਇਲਾਹੀ ਨਾਦ ਨੂੰ ਕੇਵਲ ਦਸਮ ਦੁਆਰ ਵਿੱਚ ਹੀ ਸੁਣਿਆ ਜਾਂਦਾ ਹੈ। ਇਸ ਇਲਾਹੀ ਸੰਗੀਤ ਨੂੰ ਮਨੁੱਖੀ ਕੰਨਾਂ ਵਿੱਚ ਨਹੀਂ ਸੁਣਿਆ ਜਾ ਸਕਦਾ ਹੈ। ਇਹ ਇਲਾਹੀ ਸੰਗੀਤ ਅਨਹਦ ਨਾਦ ਨਿਰੰਤਰ ਦਸਮ ਦੁਆਰ ਵਿੱਚ ਗੂੰਜਦਾ ਹੈ। ਇਹ ਇਲਾਹੀ ਸੰਗੀਤ ਅਨਹਦ ਨਾਦ ਕਦੇ ਬੰਦ ਨਹੀਂ ਹੁੰਦਾ ਹੈ। ਐਸੇ ਮਹਾ ਪੁਰਖ ਜੋ ਇਸ ਇਲਾਹੀ ਬਖ਼ਸ਼ਿਸ਼ ਨੂੰ ਪ੍ਰਾਪਤ ਕਰ ਲੈਂਦੇ ਹਨ ਜਦ ਉਹ ਇਸ ਇਲਾਹੀ ਸੰਗੀਤ ਅਨਹਦ ਨਾਦ ਉੱਪਰ ਧਿਆਨ ਲਗਾਉਂਦੇ ਹਨ ਤਾਂ ਉਨ੍ਹਾਂ ਦਾ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਉਹ ਸਹਿਜੇ ਹੀ ਸੁੰਨ ਸਮਾਧੀ ਵਿੱਚ ਚੱਲੇ ਜਾਂਦੇ ਹਨ।
 
ਅਨਹਦ ਨਾਦ ਦਾ ਇਹ ਨਿਰੰਤਰ ਚੱਲਣ ਵਾਲਾ ਸੰਗੀਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੋਲੀ ਹੈ। ਇਸੇ ਲਈ ਬਹੁਤ ਸਾਰੀ ਗੁਰਬਾਣੀ ਰਾਗਾਂ ਵਿੱਚ ਉਚਾਰਣ ਕੀਤੀ ਗਈ ਹੈ। ਇਸੇ ਕਰਕੇ ਗੁਰਬਾਣੀ ਵਿੱਚ ਗੁਰਬਾਣੀ ਨੂੰ ਵੀ ਅਨਹਦ ਬਾਣੀ ਕਿਹਾ ਗਿਆ ਹੈ :
 
ਅੰਮ੍ਰਿਤੁ ਵਰਖੈ ਅਨਹਦ ਬਾਣੀ ॥
(ਪੰਨਾ ੧੦੫)
 
ਅਨਹਦ ਬਾਣੀ ਨਾਦੁ ਵਜਾਇਆ ॥
(ਪੰਨਾ ੩੭੫)
 
ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥
(ਪੰਨਾ ੭੮੧)
 
ਅਨਹਦ ਬਾਣੀ ਪੂੰਜੀ ॥ ਸੰਤਨ ਹਥਿ ਰਾਖੀ ਕੂੰਜੀ ॥
(ਪੰਨਾ ੮੯੩)
 
ਭਾਵ ਗੁਰਬਾਣੀ ਵੀ ਅਨਹਦ ਨਾਦ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਜਿਨ੍ਹਾਂ ਮਹਾ ਪੁਰਖਾਂ, ਸਤਿਗੁਰੂਆਂ ਦੀ, ਸੰਤ ਜਨਾਂ ਦੀ ਬੰਦਗੀ ਉਸ ਸਤੱਰ ਤੇ ਪਹੁੰਚ ਜਾਂਦੀ ਹੈ ਉਹ ਇਸ ਨੂੰ ਸੁਣਦੇ ਹਨ ਅਤੇ ਵਖਾਣ ਕਰਦੇ ਹਨ। ਕਈ ਸੰਤ ਜਨ ਜਦ ਸੁੰਨ ਸਮਾਧੀ ਵਿੱਚ ਬੈਠਦੇ ਹਨ ਤਾਂ ਬਾਣੀ ਨੂੰ ਸੁਣਦੇ ਹਨ ਅਤੇ ਇਸ ਨੂੰ ਵਖਾਣ ਕਰਨ ਦਾ ਯਤਨ ਕਰਦੇ ਹਨ। ਜੋ ਸੰਤ ਜਨ ਮਾਨਸਰੋਵਰ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਬਾਣੀ ਦੇ ਇਸ ਅਥਾਹ ਅੰਮ੍ਰਿਤ ਸਰੋਵਰ ਦਾ ਗਿਆਨ ਹੋ ਜਾਂਦਾ ਹੈ। ਇਸ ਪਰਮ ਪੂਰਨ ਸਤਿ ਨੂੰ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ ਕਿ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ ਇਸੇ ਲਈ ਇਸ ਨੂੰ ਅਨਹਦ ਬਾਣੀ ਕਿਹਾ ਗਿਆ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਗਾਂ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਨਿਰੰਤਰ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜੋ ਸੰਤ ਜਨ ਉਸ ਅਵਸਥਾ ਵਿੱਚ ਪਹੁੰਚਦੇ ਹਨ ਉਹ ਇਸ ਅਨਹਦ ਬਾਣੀ ਦਾ ਅਨੁਭਵ ਕਰਦੇ ਹਨ।  
 
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਰਾਗ ਹੈ ਅਤੇ ਅਨਹਦ ਨਾਦ ਰਾਗਣੀ ਹੈ। ਭਾਵ ਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੀ ਸਰਗੁਣ ਸਰੂਪ ਵਿੱਚ ਨਿਰਗੁਣ ਦੇ ਰੂਪ ਵਿੱਚ ਵਰਤਦੀ ਹੈ ਅਤੇ ਰਾਗ ਨੂੰ ਵਜਾਂਦੀ ਹੋਈ ਰਾਗਣੀ ਦੇ ਰੂਪ ਵਿੱਚ ਪ੍ਰਗਟ ਕਰਦੀ ਹੈ। ਸਰਗੁਣ ਸਰੂਪ ਵਿੱਚ ਵਰਤਦੀ ਹੋਈ ਅਨਹਦ ਨਾਦ ਦੀ ਇਹ ਪਰਮ ਸ਼ਕਤੀ ਹੀ ਨਿਰਗੁਣ ਰੂਪ ਵਿੱਚ ਪ੍ਰਗਟ ਹੁੰਦੀ ਹੈ। ਬੇਅੰਤ ਸ੍ਰਿਸ਼ਟੀ ਵਿੱਚ ਸਥਿਤ ਬੇਅੰਤ ਰਚਨਾਵਾਂ ਇਸ ਨਾਦ ਨੂੰ ਆਪਣੀ-ਆਪਣੀ ਸ਼ਕਤੀ (ਨਿਰਗੁਣ) ਦੇ ਅਨੁਸਾਰ ਗਾਉਂਦੀਆਂ ਹਨ, ਵਜਾਉਂਦੀਆਂ ਹਨ ਅਤੇ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਕਰਦੀਆਂ ਹਨ। ਸਾਰਾ ਬ੍ਰਹਿਮੰਡ ਇਸ ਰਾਗਣੀ ਨਾਲ ਨਿਰੰਤਰ ਗੂੰਜਦਾ ਹੈ। ਸੂਰਜ, ਚੰਦ, ਤਾਰੇ, ਸਾਰੇ ਗ੍ਰਹਿ ਨਕਸ਼ੱਤਰਾਂ ਸਮੇਤ ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਇਸ ਰਾਗਣੀ ਨੂੰ ਸਾਰੇ ਬ੍ਰਹਿਮੰਡ ਵਿੱਚ ਨਿਰੰਤਰ ਗਾ ਕੇ ਵਜਾ ਕੇ ਪ੍ਰਗਟ ਕਰਦੇ ਹਨ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਪੂਰਨ ਸਤਿ ਨੂੰ ਹੀ ਇਸ ਪਉੜੀ ਵਿੱਚ ਪ੍ਰਗਟ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ :-
 
ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪਵਨ (ਗੁਰੂ), ਪਾਣੀ (ਪਿਤਾ) ਅਤੇ ਬੈਸੰਤਰ (ਅਗਨੀ) ਵੀ ਤੇਰੇ ਗੁਣਾਂ ਦਾ ਨਿਰੰਤਰ ਗਾਇਨ ਕਰ ਰਹੇ ਹਨ। ਪਵਨ, ਪਾਣੀ ਅਤੇ ਬੈਸੰਤਰ ਕੁਦਰਤ ਦੇ ਪੰਜਾਂ ਤੱਤਾਂ ਵਿੱਚੋਂ ਤਿੰਨ੍ਹ ਪਰਮ ਸ਼ਕਤੀਸ਼ਾਲੀ ਤੱਤ ਹਨ। ਚੌਥਾ ਤੱਤ ਹੈ ਧਰਤੀ ਅਤੇ ਪੰਜਵਾ ਤੱਤ ਹੈ ਆਕਾਸ਼। ਮਨੁੱਖੀ ਸ਼ਰੀਰ ਦੀ ਸਿਰਜਣਾ ਇਨ੍ਹਾਂ ਪੰਜਾਂ ਤੱਤਾਂ ਨਾਲ ਹੀ ਹੋਈ ਹੈ। ਇਸੇ ਤਰ੍ਹਾਂ ਨਾਲ ਸ੍ਰਿਸ਼ਟੀ ਦੀਆਂ ਸਾਰੀਆਂ ਰਚਨਾਵਾਂ ਦੀ ਸਿਰਜਣਾ ਵੀ ਇਨ੍ਹਾਂ ਪੰਜਾਂ ਤੱਤਾਂ ਵਿੱਚੋਂ ਹੀ ਹੋਈ ਹੈ। ਇਹ ਪੂਰਨ ਸਤਿ ਹੈ ਕਿ ਕਿਸੇ ਰਚਨਾ ਦੀ ਸਿਰਜਣਾ ਕੇਵਲ ਇੱਕ ਤੱਤ ਵਿੱਚੋਂ ਹੀ ਹੋਈ ਹੈ, ਕਿਸੇ ਦੀ ਸਿਰਜਣਾ ਕੇਵਲ ਦੋ ਤੱਤਾਂ ਨਾਲ ਹੀ ਹੋਈ ਹੈ, ਕਿਸੇ ਦੀ ਤਿੰਨ੍ਹ ਤੱਤਾਂ ਨਾਲ ਅਤੇ ਕਿਸੇ ਦੀ ਸਿਰਨਜਣਾ ਚਾਰ ਜਾਂ ਪੰਜ ਤੱਤਾਂ ਨਾਲ ਹੋਈ ਹੈ। ਪਰੰਤੂ ਮਨੁੱਖੀ ਦੇਹੀ ਦੀ ਸਿਰਜਣਾ ਪੰਜ ਤੱਤਾਂ ਨਾਲ ਹੀ ਹੋਈ ਹੈ। ਇਹ ਪੰਜ ਤੱਤ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਰਚਨਾ ਹਨ ਅਤੇ ਇਹ ਪੰਜੋ ਤੱਤਾਂ ਦੇ ਸਾਰੇ ਗੁਣ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਮੌਜੂਦ ਹਨ। ਇਨ੍ਹਾਂ ਪੰਜ ਤੱਤਾਂ ਦੀਆਂ ਸਾਰੀਆਂ ਸ਼ਕਤੀਆਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬਖ਼ਸ਼ਿਸ਼ ਦਾ ਹੀ ਪ੍ਰਮਾਣ ਹਨ। ਇਸ ਲਈ ਇਹ ਪੰਜ ਤੱਤ ਹਰ ਸਮੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਵਰਤਦੇ ਹਨ ਅਤੇ ਹਰ ਸਮੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਸਤਤ ਵਿੱਚ ਮਗਨ ਰਹਿੰਦੇ ਹਨ। ਜੋ ਸੰਤ ਜਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਇਹ ਪੰਜ ਤੱਤ ਉਨ੍ਹਾਂ ਸੰਤਾਂ ਦੀ ਸੇਵਾ ਕਰਦੇ ਹਨ ਅਤੇ ਐਸੇ ਮਹਾ ਪੁਰਖਾਂ ਦਾ ਹੁਕਮ ਮੰਨਦੇ ਹਨ। ਮਨੁੱਖਾ ਦੇਹੀ ਵਿੱਚ ਜੋ ਵਿਕਾਰ ਪੈਦਾ ਹੁੰਦੇ ਹਨ ਉਹ ਇਨ੍ਹਾਂ ਪੰਜ ਤੱਤਾਂ ਦੇ ਸੰਤੁਲਨ ਨੂੰ ਵਿਗੜਨ ਕਾਰਣ ਹੀ ਹੁੰਦੇ ਹਨ। ਮਨੁੱਖਾ ਦੇਹੀ ਨੂੰ ਜੋ ਰੋਗ ਲੱਗਦੇ ਹਨ ਉਹ ਇਨ੍ਹਾਂ ਪੰਜ ਤੱਤਾਂ ਦੇ ਸੰਤੁਲਨ ਦੇ ਵਿਗੜਨ ਨਾਲ ਹੀ ਹੁੰਦੇ ਹਨ। ਐਸੇ ਸੰਤ ਜਨਾਂ ਦੀ ਸੰਗਤ ਵਿੱਚ ਜਾਣ ਨਾਲ ਅਤੇ ਉਨ੍ਹਾਂ ਦੇ ਬਚਨ ਕਮਾਉਣ ਨਾਲ ਅਤੇ ਉਨ੍ਹਾਂ ਦੀ ਸੇਵਾ ਕਰਨ ਨਾਲ ਪੰਜ ਤੱਤਾਂ ਦਾ ਵਿਗੜਿਆ ਹੋਇਆ ਸੰਤੁਲਨ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਰੋਗਾਂ ਦਾ ਅੰਤ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਕਈ ਲੋਕਾਂ ਦਾ ਕੈਂਸਰ ਵਰਗੇ ਰੋਗਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜੋ ਮਨੁੱਖ ਐਸੇ ਪੂਰਨ ਸੰਤ ਜਨਾਂ ਨੂੰ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਸਾਰੇ ਮਾਨਸਿਕ ਅਤੇ ਸ਼ਰੀਰਕ ਰੋਗ ਠੀਕ ਹੋ ਜਾਂਦੇ ਹਨ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬਿਨਾਂ ਮੰਗਾਂ ਦੇ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਮਨੁੱਖ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦੇ ਹਨ।
 
  ਧਰਮ ਰਾਜ ਉਹ ਪਰਮ ਸ਼ਕਤੀ ਹੈ ਜੋ ਕਿ : ਮਨੁੱਖ ਦੇ ਸਵਾਸ ਪੂਰੇ ਹੋ ਜਾਣ ਤੇ ਮਨੁੱਖ ਦੇ ਪ੍ਰਾਣ ਹਰ ਲੈਂਦੀ ਹੈ ਅਤੇ ਮਨੁੱਖਾ ਰੂਹ ਦੇ ਦੇਹੀ ਛੱਡਣ ਤੋਂ ਉਪਰੰਤ (ਭਾਵ ਮਨੁੱਖਾ ਦੇਹੀ ਦੀ ਮੌਤ ਤੋਂ ਉਪਰੰਤ) ਮਨੁੱਖ ਦੇ ਕਰਮਾਂ ਦੇ ਲੇਖੇ-ਜੋਖੇ ਦੇ ਅਨੁਸਾਰ ਅਤੇ ਕਰਮ ਦੇ ਵਿਧਾਨ ਅਨੁਸਾਰ ਰੂਹ ਦਾ ਆਉਣ ਵਾਲੇ ਸਮੇਂ ਵਿੱਚ ਭਵਿੱਖ ਨਿਸ਼ਚਿਤ ਕਰਦੀ ਹੈ। ਇਹ ਸਾਰਾ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਗਾਹੀ ਹੁਕਮ ਅਨੁਸਾਰ ਹੀ ਹੁੰਦਾ ਹੈ। ਐਸੀ ਪਰਮ ਸ਼ਕਤੀ ਵੀ ਜੋ ਕਿ ਮਨੁੱਖ ਦੇ ਪ੍ਰਾਣ ਹਰਣ ਅਤੇ ਉਸਦਾ ਭਵਿੱਖ ਨਿਸ਼ਚਿਤ ਕਰਨ ਦੀ ਸਮਰਥਾ ਰੱਖਦੀ ਹੈ ਉਹ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਵਿਚਰਦੀ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਕਰਦੀ ਹੈ।
 
ਇਸੇ ਤਰ੍ਹਾਂ ਨਾਲ ਚਿਤ੍ਰ ਗੁਪਤ ਜੋ ਕਿ ਮਨੁੱਖ ਦੇ ਜੀਵਨ ਕਾਲ ਵਿੱਚ ਉਸਦੇ ਸਾਰੇ ਚੰਗੇ ਅਤੇ ਮਾੜੇ ਕਰਮਾਂ ਦਾ ਲੇਖਾ-ਜੋਖਾ ਰੱਖਣ ਦੀ ਪਰਮ ਸ਼ਕਤੀ ਹੈ ਉਹ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਕਰਮ ਦੇ ਵਿਧਾਨ ਨੂੰ ਹਰ ਇੱਕ ਪ੍ਰਾਣੀ ਦੇ ਉੱਪਰ ਲਾਗੂ ਕਰਨ ਦੀ ਸਮਰਥਾ ਰੱਖਦੀ ਹੈ। ਮਨੁੱਖ ਦੇ ਸਾਰੇ ਕਰਮਾਂ ਦਾ ਲੇਖਾ-ਜੋਖਾ ਰੱਖਣ ਵਾਲੀ ਚਿਤ੍ਰ ਗੁਪਤ ਦੀ ਇਹ ਪਰਮ ਸ਼ਕਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਆਪਣਾ ਕਾਰਜ ਕਰਦੀ ਹੈ ਅਤੇ ਇਸ ਤਰ੍ਹਾਂ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਕਰਦੀ ਹੈ। ਭਾਵ ਧਰਮ ਰਾਜ ਅਤੇ ਚਿਤ੍ਰ ਗੁਪਤ ਦਾ ਸਾਰਾ ਕਾਰ ਵਿਹਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਗਾਹੀ ਹੁਕਮ ਅਨੁਸਾਰ ਹੀ ਚੱਲਦਾ ਹੈ ਅਤੇ ਇਨ੍ਹਾਂ ਦੀਆਂ ਪਰਮ ਸ਼ਕਤੀਆਂ ਵੀ ਦਰਗਾਹੀ ਵਿਧਾਨ ਅਨੁਸਾਰ ਕਾਰਜ ਕਰਦੀਆਂ ਹਨ। ਇਸ ਤਰ੍ਹਾਂ ਇਹ ਪਰਮ ਸ਼ਕਤੀਆਂ ਵੀ ਸਤਿ ਪਾਰਬ੍ਰਹਮ ਦੇ ਹੁਕਮ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਵਡਿਆਈਆਂ ਕਰਦੀਆਂ ਹਨ ਅਤੇ ਸੇਵਾ ਕਰਦੀਆਂ ਹਨ।
 
ਸ਼ਿਵ ਅਤੇ ਬ੍ਰਹਮਾ ਵਰਗੀਆਂ ਪਰਮ ਸ਼ਕਤੀਆਂ ਵੀ ਜੋ ਕਿ ਸ੍ਰਿਸ਼ਟੀ ਨੂੰ ਉਤਪੰਨ ਕਰਨ ਦੀ ਅਤੇ ਸੰਘਾਰ ਕਰਨ ਦੀ ਸਮਰਥਾ ਰੱਖਦੀਆਂ ਹਨ ਉਹ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਗਾਹੀ ਵਿਧਾਨ ਵਿੱਚ ਵਿਚਰਦੀਆਂ ਹਨ ਅਤੇ ਦਰਗਾਹੀ ਹੁਕਮ ਅਨੁਸਾਰ ਸਾਰਾ ਕਾਰ ਵਿਹਾਰ ਕਰਦੀਆਂ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਵਿਚਰਨਾ ਅਤੇ ਇਸ ਹੁਕਮ ਅਨੁਸਾਰ ਹੀ ਸਾਰਾ ਕਾਰ ਵਿਹਾਰ ਕਰਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਇੰਦਰ ਅਤੇ ਸਾਰੇ ਦੇਵੀਆਂ ਦੇਵਤੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਗਾ ਰਹੇ ਹਨ। ਭਾਵ ਸ਼ਿਵਾ, ਬ੍ਰਹਮਾ, ਇੰਦਰ ਅਤੇ ਸਾਰੇ ਦੇਵੀਆਂ ਅਤੇ ਦੇਵਤੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਕਰ ਰਹੇ ਹਨ। ਇਹ ਸਾਰੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਇਸ ਲਈ ਕਰਦੇ ਹਨ ਕਿ ਇਨ੍ਹਾਂ ਨੂੰ ਫਿਰ ਮਨੁੱਖਾ ਜਨਮ ਮਿਲ ਸਕੇ ਜਿਸ ਵਿੱਚ ਜਾ ਕੇ ਇਹ ਆਪਣੀ ਬੰਦਗੀ ਪੂਰਨ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਸਕਣ। ਇਸ ਪੂਰਨ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ :-
 
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥੧॥
 
(ਪੰਨਾ ੧੧੫੯)
 
ਬੰਦਗੀ ਕਰਨ ਵਾਲਿਆਂ ਨੂੰ ਹੀ ਮਨੁੱਖਾ ਜਨਮ ਮਿਲਦਾ ਹੈ। ਕਿਉਂਕਿ ਕੇਵਲ ਮਨੁੱਖਾ ਜਨਮ ਵਿੱਚ ਹੀ ਬੰਦਗੀ ਕਰਕੇ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਸਾਰੇ ਦੇਵੀਆਂ-ਦੇਵਤੇ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਨ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਦੁਬਾਰਾ ਮਨੁੱਖਾ ਜਨਮ ਮਿਲ ਸਕੇ ਅਤੇ ਉਹ ਆਪਣੀ ਬੰਦਗੀ ਪੂਰਨ ਕਰਕੇ ਜੀਵਨ ਮੁਕਤ ਹੋ ਸਕਣ। ਇਸੇ ਕਰਕੇ ਮਨੁੱਖਾ ਜਨਮ ਨੂੰ ਗੁਰਬਾਣੀ ਵਿੱਚ ਸਰਵ ਸ੍ਰੇਸ਼ਟ ਕਿਹਾ ਗਿਆ ਹੈ। ਦੇਵੀ ਦੇਵਤਿਆਂ ਦੀ ਜੂਨੀ ਵਿੱਚ ਵਿਚਰਦੇ ਹੋਏ ਇਨ੍ਹਾਂ ਨੂੰ ਬਹੁਤ ਬੰਦਗੀ ਕਰਨੀ ਪੈਂਦੀ ਹੈ ਮਨੁੱਖਾ ਜਨਮ ਦੀ ਪ੍ਰਾਪਤੀ ਲਈ ਜਦ ਕਿ ਮਨੁੱਖਾ ਜਨਮ ਵਿੱਚ ਵਿਚਰਦੇ ਹੋਏ ਅਗਲੇ ਮਨੁੱਖੇ ਜਨਮ ਦੀ ਪ੍ਰਾਪਤੀ ਥੋੜ੍ਹੀ ਬੰਦਗੀ ਕਰਨ ਨਾਲ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਪਰੰਤੂ ਸਾਨੂੰ ਇਸ ਜਨਮ ਵਿੱਚ ਹੀ ਮੁਕਤੀ ਮਿਲ ਸਕਦੀ ਹੈ ਤਾਂ ਫਿਰ ਹੋਰ ਮਨੁੱਖੇ ਜਨਮਾਂ ਦੀ ਕਾਮਨਾ ਕਰਨਾ ਵੀ ਵਿਅਰਥ ਹੈ। ਇਸ ਲਈ ਸਾਨੂੰ ਇਸ ਮਨੁੱਖੇ ਜਨਮ ਵਿੱਚ ਹੀ ਜੀਵਨ ਮੁਕਤੀ ਲਈ ਘਾਲਣਾ ਘਾਲਣੀ ਚਾਹੀਦੀ ਹੈ। ਸਾਰੀ ਜਪਜੀ ਇਸੇ ਹੀ ਘਾਲਣਾ ਕਰਨ ਲਈ ਮਾਰਗ ਦਰਸ਼ਨ ਹੈ। ਇਹ ਪਰਮ ਸ਼ਕਤੀਸ਼ਾਲੀ ਬਾਣੀ ਸਾਨੂੰ ਸੱਚਖੰਡ ਦਾ ਹੀ ਮਾਰਗ ਦਿਖਲਾਉਂਦੀ ਹੈ।
 
ਸਿੱਧ ਲੋਕ ਵੀ ਸਮਾਧੀ ਵਿੱਚ ਬੈਠ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਰਾਧਣਾ ਕਰਦੇ ਹਨ। ਸਾਧੂ ਲੋਕ ਵੀ ਸਮਾਧੀ ਵਿੱਚ ਬੈਠ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਰਾਧਣਾ ਕਰਦੇ ਹਨ। ਸਿੱਧ ਪੁਰਖ ਉਹ ਪੁਰਖ ਹਨ ਜੋ ਬੰਦਗੀ ਕਰਦੇ ਹੋਏ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਕਰ ਲੈਂਦੇ ਹਨ। ਸਿੱਧ ਪੁਰਖ ਆਮ ਮਨੁੱਖਾਂ ਨਾਲੋਂ ਉੱਪਰ ਗਿਣੇ ਜਾਂਦੇ ਹਨ ਪਰੰਤੂ ਦੇਵੀ ਦੇਵਤਿਆਂ ਤੋਂ ਹੇਠਾਂ ਗਿਣੇ ਜਾਂਦੇ ਹਨ। ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਕਰਨ ਦੇ ਉਦੇਸ਼ ਨਾਲ ਜੋ ਪੁਰਖ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਇਨ੍ਹਾਂ ਸ਼ਕਤੀਆਂ ਦੀ ਪ੍ਰਾਪਤੀ ਬੰਦਗੀ ਕਰਦੇ ਹੋਏ ਹੋ ਜਾਂਦੀ ਹੈ। ਐਸੇ ਪੁਰਖ ਇਨ੍ਹਾਂ ਸ਼ਕਤੀਆਂ ਨੂੰ ਵਰਤਣ ਨਾਲ ਆਪਣੀ ਬੰਦਗੀ ਉੱਪਰ ਤਾਲਾ ਲਗਵਾ ਲੈਂਦੇ ਹਨ। ਭਾਵ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਬੰਦਗੀ ਰੁੱਕ ਜਾਂਦੀ ਹੈ। ਰਿੱਧੀਆਂ-ਸਿੱਧੀਆਂ ਮਾਇਆ ਦਾ ਹਿੱਸਾ ਹਨ ਅਤੇ ਇਨ੍ਹਾਂ ਸ਼ਕਤੀਆਂ ਦੀ ਪ੍ਰਾਪਤੀ ਨਾਲ ਅਤੇ ਵਰਤੋਂ ਕਰਨ ਨਾਲ ਬੰਦਗੀ ਪੂਰਨ ਕਦੇ ਨਹੀਂ ਹੁੰਦੀ ਹੈ। ਸਾਧ ਪੁਰਖ ਉਹ ਪੁਰਖ ਹਨ ਜਿਨ੍ਹਾਂ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਦੇ ਹੋਏ ਆਪਣੇ ਮਨ ਅੰਤਰ ਨੂੰ ਸਾਰੇ ਵਿਕਾਰਾਂ ਤੋਂ ਸਾਧ ਲਿਆ ਹੈ। ਜਿਨ੍ਹਾਂ ਦਾ ਮਨ ਮਾਇਆ ਦੇ ਵਿਸ਼ੇ ਵਿਕਾਰਾਂ ਨਾਲ ਵਿਚਲਿਤ ਨਹੀਂ ਹੁੰਦਾ ਹੈ। ਐਸੇ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਕਰਦੇ ਹੋਏ ਆਪਣੀ ਬੰਦਗੀ ਨੂੰ ਅਗਾਂਹ ਲੈ ਜਾਂਦੇ ਹਨ।
 
ਜਤੀ ਅਤੇ ਸਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਵਿੱਚ ਲੀਨ ਰਹਿੰਦੇ ਹਨ। ਜਤੀ ਪੁਰਖ ਉਹ ਹਨ ਜੋ ਸੂਰਵੀਰ ਹਨ। ਜੋ ਪੁਰਖ ਕਾਮ ਉੱਪਰ ਜਿੱਤ ਪ੍ਰਾਪਤ ਕਰਕੇ ਬਹੁਤ ਬੱਲਸ਼ਾਲੀ ਬਣ ਗਏ ਹਨ। ਕਾਮ ਅਤੇ ਕ੍ਰੋਧ ਮਨੁੱਖ ਦੀ ਕਾਇਆ ਨੂੰ ਗਾਲ ਦਿੰਦਾ ਹੈ। ਕਾਮ ਅਤੇ ਕ੍ਰੋਧ ਨੂੰ ਗੁਰਬਾਣੀ ਵਿੱਚ ਚੰਡਾਲ ਕਿਹਾ ਗਿਆ ਹੈ :-
 
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ 
(ਪੰਨਾ ੨੪)
 
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ 
(ਪੰਨਾ ੯੩੨)
           
ਕਾਮ ਅਤੇ ਕ੍ਰੋਧ ਉਹ ਵਿਨਾਸ਼ਕਾਰੀ ਸ਼ਕਤੀਆਂ ਹਨ ਜੋ ਮਨੁੱਖਾ ਦੇਹੀ ਨੂੰ ਤਬਾਹ ਕਰ ਦਿੰਦੀਆਂ ਹਨ। ਇਹ ਮਾਨਸਿਕ ਰੋਗ ਹਨ ਜੋ ਮਨੁੱਖਾ ਦੇਹੀ ਨੂੰ ਰੋਗੀ ਕਰ ਦਿੰਦੇ ਹਨ ਅਤੇ ਹੌਲੀ-ਹੌਲੀ ਇਸ ਨੂੰ ਖਾ ਜਾਂਦੇ ਹਨ। ਚੰਡਾਲ ਤੋਂ ਭਾਵ ਮਾਇਆ ਦੀ ਵਿਨਾਸ਼ਕਾਰੀ ਸ਼ਕਤੀ ਹੈ। ਇਸ ਲਈ ਜੋ ਮਨੁੱਖ ਇਨ੍ਹਾਂ ਵਿਨਾਸ਼ਕਾਰੀ ਦੂਤਾਂ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਹਨ ਉਹ ਇਨ੍ਹਾਂ ਵਿਨਾਸ਼ਕਾਰੀ ਜ਼ਹਿਰਾਂ ਤੋਂ ਮੁਕਤ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਦੀ ਦੇਹੀ ਬਹੁਤ ਬੱਲਸ਼ਾਲੀ ਹੋ ਜਾਂਦੀ ਹੈ। ਐਸੇ ਜਤੀ ਪੁਰਖ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਰਾਧਣਾ ਕਰਦੇ ਹਨ ਤਾਂ ਉਨ੍ਹਾਂ ਦਾ ਸ਼ਰੀਰਕ ਬੱਲ ਹੋਰ ਵੱਧਦਾ ਜਾਂਦਾ ਹੈ। ਇਸੇ ਲਈ ਇਤਿਹਾਸ ਵਿੱਚ ਐਸੇ ਬਹੁਤ ਸਾਰੇ ਸੂਰਮਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਕਮਾਏ ਹੋਏ ਬੱਲ ਨਾਲ ਬਹੁਤ ਸਾਰੀ ਲੋਕਾਈ ਦਾ ਭਲਾ ਕੀਤਾ ਹੈ ਅਤੇ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਗਏ। ਸਿੱਖ ਇਤਿਹਾਸ ਐਸੇ ਜੋਧਿਆਂ ਨਾਲ ਭਰਪੂਰ ਹੈ ਜਿਨ੍ਹਾਂ ਦੀ ਦੇਹੀ ਵਿੱਚ ਇਤਨੀ ਸ਼ਕਤੀ ਆ ਜਾਂਦੀ ਸੀ ਕਿ ਉਹ ਦੁਸ਼ਮਨਾਂ ਦੇ ਆਹੂ ਲਾਹ ਦਿੰਦੇ ਸਨ। ਅੱਜ ਦੀ ਯੁਵਾ ਪੀੜ੍ਹੀ ਨੂੰ ਕਾਮ ਦਾ ਇਹ ਰੋਗ ਬਹੁਤ ਬੁਰੀ ਤਰ੍ਹਾਂ ਨਾਲ ਜਕੜ ਰਿਹਾ ਹੈ। ਇਸ ਭਿਅੰਕਰ ਅਤੇ ਵਿਨਾਸ਼ਕਾਰੀ ਰੋਗ ਦੇ ਕਾਰਣ ਬਹੁਤ ਸਾਰੇ ਯੁਵਾ ਪੀੜ੍ਹੀ ਦੇ ਲੋਕ ਆਪਣੀ ਦੇਹੀ ਨੂੰ ਤਬਾਹ ਕਰ ਰਹੇ ਹਨ। ਜੋ ਦੇਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਲਗਾ ਕੇ ਜੀਵਨ ਦਾ ਸਹੀ ਆਨੰਦ ਮਾਣਨ ਲਈ ਵਰਦਾਨ ਰੂਪ ਵਿੱਚ ਮਿਲੀ ਹੈ ਉਸ ਸੁੰਦਰ ਦੇਹੀ ਦਾ ਦੁਰਉਪਯੋਗ ਕਰਕੇ ਉਸ ਨੂੰ ਗਾਲਣ ਵਿੱਚ ਲੱਗੇ ਹੋਏ ਹਨ। ਇਸ ਲਈ ਸਾਡੀ ਸਾਰੀ ਯੁਵਾ ਪੀੜ੍ਹੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਕਾਮ ਦੇ ਇਸ ਭਿਅੰਕਰ ਅਤੇ ਵਿਨਾਸ਼ਕਾਰੀ ਰੋਗ ਦਾ ਤਿਆਗ ਕਰਨ ਲਈ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਮਨ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਨੂੰ ਸਮਰਪਿਤ ਕਰ ਦੇਣ। ਨਾਮ ਜੱਪਣ ਨਾਲ ਸਾਰੇ ਮਾਨਸਿਕ ਰੋਗਾਂ ਦਾ ਅੰਤ ਹੋ ਜਾਂਦਾ ਹੈ। ਨਾਮ ਜੱਪਣ ਨਾਲ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਰਗੇ ਸਾਰੇ ਮਹਾ ਵਿਨਾਸ਼ਕਾਰੀ ਰੋਗ ਮਿੱਟ ਜਾਂਦੇ ਹਨ ਅਤੇ ਮਨੁੱਖ ਸਹੀ ਅਰਥਾਂ ਵਿੱਚ ਆਪਣੇ ਇਸ ਅਨਮੋਲਕ ਰਤਨ ਮਾਨਸ ਜੀਵਨ ਨੂੰ ਜੀ ਸਕਦਾ ਹੈ। ਸੰਸਾਰ ਵਿੱਚ ਵਿਚਰਦੇ ਹੋਏ, ਸਾਰੇ ਕਾਰਜ ਕਰਦੇ ਹੋਏ, ਸਾਰੀਆਂ ਸੰਸਾਰਕ ਉਪਲੱਬਧੀਆਂ ਦਾ ਸਹੀ ਰੂਪ ਵਿੱਚ ਆਨੰਦ ਮਾਣਦੇ ਹੋਏ, ਸਤਿ ਦਾ ਜੀਵਨ ਜੀ ਸਕਦਾ ਹੈ। ਮਾਇਆ ਤੋਂ ਨਿਰਲੇਪ ਹੋ ਕੇ ਸਾਰੇ ਜੀਵਨ ਦੇ ਆਨੰਦ ਮਾਣ ਸਕਦਾ ਹੈ।
 
ਕੇਵਲ ਸਤਿ ਸੰਤੋਖੀ ਮਨੁੱਖ ਹੀ ਸਤੀ ਬਣ ਸਕਦਾ ਹੈ। ਭਾਵ ਜੋ ਮਨੁੱਖ ਲੋਭ ਤੋਂ ਰਹਿਤ ਹੈ ਅਤੇ ਮੋਹ ਤੋਂ ਰਹਿਤ ਹੈ ਕੇਵਲ ਉਹ ਮਨੁੱਖ ਹੀ ਸਤੀ ਬਣ ਸਕਦਾ ਹੈ। ਸਤੀ ਤੋਂ ਭਾਵ ਹੈ ਦਾਨੀ ਮਨੁੱਖ। ਜੋ ਦਾਨ ਨਿਸਵਾਰਥ ਭਾਵਨਾ ਨਾਲ ਕੀਤਾ ਜਾਵੇ ਕੇਵਲ ਉਹ ਦਾਨ ਹੈ। ਜੋ ਦਾਨ ਕਿਸੇ ਆਸ ਨੂੰ ਪੂਰਨ ਕਰਨ ਲਈ ਕੀਤਾ ਜਾਵੇ ਉਹ ਦਾਨ ਨਹੀਂ ਹੈ। ਸਤੀ ਪੁਰਖ ਜਦ ਦਾਨ ਕਰਦੇ ਹਨ ਤਾਂ ਉਨ੍ਹਾਂ ਦੇ ਦਾਨ ਵਿੱਚ ਪਰਮ ਸ਼ਕਤੀ ਵਰਤਦੀ ਹੈ ਕਿਉਂਕਿ ਉਨ੍ਹਾਂ ਦੇ ਦਾਨ ਕਰਨ ਦਾ ਕੋਈ ਨਿਜੀ ਸਵਾਰਥ ਨਹੀਂ ਹੁੰਦਾ ਹੈ। ਐਸੇ ਪੁਰਖਾਂ ਵੱਲੋਂ ਕੀਤਾ ਗਿਆ ਦਾਨ ਦਰਗਾਹ ਪਰਵਾਣ ਹੁੰਦਾ ਹੈ। ਜੋ ਦਾਨ ਆਪਣੀ ਦੱਸਾਂ ਨਹੂੰਆਂ ਦੀ ਕਮਾਈ ਵਿੱਚੋਂ ਕੀਤਾ ਜਾਵੇ ਉਹ ਦਾਨ ਹੈ। ਜੋ ਦਾਨ ਆਪਣੀ ਸੱਚੀ-ਸੁੱਚੀ ਕਿਰਤ ਕਮਾਈ ਵਿੱਚੋਂ ਕੀਤਾ ਜਾਵੇ ਉਹ ਦਾਨ ਹੈ ਅਤੇ ਐਸਾ ਕੀਤਾ ਗਿਆ ਦਾਨ ਕੀਰਤੀ ਦਾ ਸਬੱਬ ਬਣ ਜਾਂਦਾ ਹੈ। ਐਸਾ ਦਾਨ ਕਰਨ ਵਾਲਿਆਂ ਨੂੰ ਕਦੇ ਤੋਟ ਨਹੀਂ ਆਉਂਦੀ ਹੈ। ਐਸੇ ਦਾਨ ਕਰਨ ਵਾਲਿਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕਦੇ ਕਿਸੇ ਦਾ ਮੁਹਤਾਜ਼ ਨਹੀਂ ਹੋਣ ਦਿੰਦਾ ਹੈ। ਇਸ ਲਈ ਸਤੀ ਹੋਣਾ ਇੱਕ ਬਹੁਤ ਪਰਮ ਸ਼ਕਤੀਸ਼ਾਲੀ ਦਰਗਾਹੀ ਗੁਣ ਹੈ। ਜੋ ਮਨੁੱਖ ਇਸ ਦਰਗਾਹੀ ਪਰਮ ਸ਼ਕਤੀ ਨਾਲ ਨਿਵਾਜੇ ਜਾਂਦੇ ਹਨ ਉਹ ਐਸਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਕਰਦੇ ਹਨ ਅਤੇ ਦਾਨ ਕਰਦੇ ਹੋਏ ਵੀ ਸਭ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਮਰਪਿਤ ਕਰਦੇ ਹਨ। ਐਸੇ ਸਤੀ ਮਨੁੱਖ ਕਦੇ ਇਹ ਜਾਣ ਕੇ ਦਾਨ ਨਹੀਂ ਕਰਦੇ ਹਨ ਕਿ ਜੋ ਉਹ ਦਾਨ ਕਰਦੇ ਹਨ ਉਹ ਉਨ੍ਹਾਂ ਦੀ ਆਪਣੀ ਸੰਪਦਾ ਹੈ। ਉਹ ਇਹ ਜਾਣ ਕੇ ਦਾਨ ਕਰਦੇ ਹਨ ਕਿ ਇਹ ਸਭ ਕੁਝ ਸਤਿ ਪਾਰਬ੍ਰਹਮ ਦੀ ਹੀ ਦਿੱਤੀ ਗਈ ਦਾਤ ਹੈ ਅਤੇ ਉਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਮਾ ਉਸੇ ਨੂੰ ਅਰਪਣ ਕਰ ਰਹੇ ਹਨ। ਐਸਾ ਕਰਨ ਤੇ ਉਨ੍ਹਾਂ ਦਾ ਇਹ ਸਤਿ ਕਰਮ ਯੋਗ ਬਣ ਜਾਂਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਬਣ ਜਾਂਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦਾ ਹੈ।
 
ਗੁਰਬਾਣੀ ਅਨੁਸਾਰ ਪੰਡਿਤ ਸ਼ਬਦ ਦੀਆਂ ਦੋ ਪਰਿਭਾਸ਼ਾਵਾਂ ਹਨ। ਪਹਿਲੀ ਪਰਿਭਾਸ਼ਾ ਅਨੁਸਾਰ ਗੁਰਬਾਣੀ ਵਿੱਚ ਵੇਦਾਂ ਅਤੇ ਹੋਰ ਸ਼ਾਸਤਰਾਂ ਦੇ (ਪੁਰਾਣ, ਉਪਨਿਸ਼ਦ, ਸਮ੍ਰਿਤੀਆਂ) ਗਿਆਤਾ ਨੂੰ ਪੰਡਿਤ ਕਿਹਾ ਗਿਆ ਹੈ। ਰਿਸ਼ੀਆਂ ਅਤੇ ਮੁਨੀਆਂ ਨੂੰ ਵੀ ਵੇਦਾਂ ਅਤੇ ਹੋਰ ਸ਼ਾਸਤਰਾਂ ਦਾ ਗਿਆਤਾ ਮੰਨਿਆ ਜਾਂਦਾ ਹੈ। ਭਾਵ ਸਾਰੇ ਰਿਸ਼ੀ, ਮੁਨੀ ਅਤੇ ਪੰਡਿਤਾਂ ਨੂੰ ਵੇਦਾਂ ਅਤੇ ਹੋਰ ਸਾਰੇ ਸ਼ਾਸਤਰਾਂ ਦਾ ਅਧਿਐਨ ਕਰਨ ਨਾਲ ਉਹ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜੋ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦਰਜ ਹੈ। ਐਸੇ ਰਿਸ਼ੀ, ਮੁਨੀ ਅਤੇ ਪੰਡਿਤ ਪੁਰਖ ਜੋ ਕਿ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦੱਸੇ ਗਏ ਮਾਰਗ ਉੱਪਰ ਚੱਲਦੇ ਹੋਏ ਜਦ ਆਰਾਧਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਉਹ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜੋ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਐਸੇ ਰਿਸ਼ੀ, ਮੁਨੀ ਅਤੇ ਪੰਡਿਤ ਪੁਰਖਾਂ ਦੀ ਆਰਾਧਣਾ ਦਾ ਆਧਾਰ ਉਹ ਮੰਤਰ ਹਨ ਜੋ ਕਿ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦਰਸਾਏ ਗਏ ਹਨ। ਗੁਰਬਾਣੀ ਦੇ ਬਹੁਤ ਸਾਰੇ ਸ਼ਲੋਕਾ ਵਿੱਚ ਪੰਡਿਤ ਸ਼ਬਦ ਦੀ ਇਸ ਪਰਿਭਾਸ਼ਾ ਨੂੰ ਦਰਸਾਇਆ ਗਿਆ ਹੈ :-
 
 
ਪੰਡਿਤ ਪੜਹਿ ਵਖਾਣਹਿ ਵੇਦੁ ॥
(ਪੰਨਾ ੩੫੫)
 
ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
(ਪੰਨਾ ੩੫੮)
 
ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦਿੱਤੇ ਗਏ ਗਿਆਨ ਅਨੁਸਾਰ ਜੀਵਨ ਜੀਉਣ ਨਾਲ ਮਨੁੱਖੀ ਜੀਵਨ ਨੂੰ ਸੁੰਦਰ ਬਣਾਇਆ ਜਾਂਦਾ ਹੈ। ਐਸਾ ਕਰਨ ਨਾਲ ਮਨੁੱਖ ਦੀ ਕਰਨੀ ਸਤਿ ਦੀ ਕਰਨੀ ਜ਼ਰੂਰ ਬਣ ਜਾਂਦੀ ਹੈ। ਮਨੁੱਖ ਨੂੰ ਸ਼ਾਸਤਰੀ ਗਿਆਨ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ। ਸ਼ਾਸਤਰੀ ਗਿਆਨ ਵਾਲੇ ਵਿਦਵਾਨ ਪੁਰਖਾਂ ਦਾ ਸਮਾਜ ਵਿੱਚ ਸਨਮਾਨ ਵੀ ਬਹੁਤ ਹੁੰਦਾ ਹੈ। ਪਰੰਤੂ ਕੀ ਐਸਾ ਕਰਨ ਤੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੋ ਸਕਦਾ ਹੈ ? ਪੂਰਨ ਤੱਤ ਗਿਆਨ ਪ੍ਰਾਪਤ ਹੋ ਸਕਦਾ ਹੈ ? ਜੀਵਨ ਮੁਕਤੀ ਪ੍ਰਾਪਤ ਹੋ ਸਕਦੀ ਹੈ ? ਸਦਾ ਸੁਹਾਗ ਪ੍ਰਾਪਤ ਹੋ ਸਕਦਾ ਹੈ ? ਪਰਮ ਪੱਦਵੀ ਪ੍ਰਾਪਤ ਹੋ ਸਕਦੀ ਹੈ ? ਇਨ੍ਹਾਂ ਆਤਮਿਕ ਅਵਸਥਾਵਾਂ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦੀ ਹੈ। ਸ਼ਾਸਤਰੀ ਗਿਆਨ ਦੀ ਪ੍ਰਾਪਤੀ ਨਾਲ ਨਹੀਂ ਹੋ ਸਕਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ਕੇਵਲ ਉਹ ਹੀ ਇਨ੍ਹਾਂ ਸਰਵ ਉੱਚ ਆਤਮਿਕ ਅਵਸਥਾਵਾਂ ਨੂੰ ਪ੍ਰਾਪਤ ਕਰਦੇ ਹਨ। ਗੁਰਬਾਣੀ ਵਿੱਚ ਐਸੀ ਉੱਚ ਆਤਮਿਕ ਅਵਸਥਾ ਵਾਲੇ ਪੁਰਖ ਨੂੰ ਵੀ ਪੰਡਿਤ ਕਿਹਾ ਗਿਆ ਹੈ। ਐਸੇ ਪੰਡਿਤ ਅਤੇ ਅਪਰਸ ਵਿੱਚ ਕੋਈ ਅੰਤਰ ਨਹੀਂ ਹੈ। ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਜੀ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪੂਰਨ ਸਤਿ ਨੂੰ ਪ੍ਰਗਟ ਕੀਤਾ ਹੈ :-
 
 
ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥
ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ਹਰਿ ਕੀ ਕਥਾ ਹਿਰਦੈ ਬਸਾਵੈ ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥
ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥
{ਪੰਨਾ ੨੭੪}
 
ਪਰਮ ਕਿਰਪਾਲੂ ਪਰਮ ਦਿਆਲੂ ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸ ਰਹੇ ਹਨ ਕਿ ਕਿਵੇਂ ਇੱਕ ਮਨੁੱਖ ਅਪਰਸੁ ਬਣ ਸਕਦਾ ਹੈ। ਉਸ ਦੀ ਰੂਹ, ਸੂਖਸ਼ਮ ਦੇਹੀ, ਨਾਮ ਦੇ ਗੁਰਪ੍ਰਸਾਦਿ ਵਿੱਚ ਲੀਨ ਹੋ ਜਾਂਦੀ ਹੈ। ਇਹ ਉਦੋਂ ਵਾਪਰਨਾ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦੇ ਹਾਂ। ਤਦ ਹੌਲੀ-ਹੌਲੀ ਅਤੇ ਯਕੀਨੀ ਤੌਰ ਤੇ ਗੁਰਪ੍ਰਸਾਦਿ ਨਾਲ ਸਾਡੀ ਰੂਹ, ਆਤਮਾ, ਸੂਖਸ਼ਮ ਦੇਹੀ ਅਤੇ ਹਿਰਦਾ ਸ਼ੁੱਧ ਅਤੇ ਸਾਫ ਹੋ ਜਾਂਦੇ ਹਨ। ਸਾਡੀ ਦੇਹੀ ਕੰਚਨ ਦੇਹੀ ਬਣ ਜਾਂਦੀ ਹੈ। ਭਾਵ ਸ਼ੁੱਧ ਸੇਨੇ ਵਾਂਗ ਸ਼ੁੱਧ ਬਣ ਜਾਂਦੀ ਹੈ। ਸਾਡੀ ਦੇਹੀ ਅਤੇ ਰੂਹ ਪੰਜ ਦੂਤਾਂ ਅਤੇ ਤ੍ਰਿਸ਼ਨਾ ਤੋਂ ਮੁਕਤ ਹੋ ਜਾਂਦੀ ਹੈ। ਸਾਡੇ ਸਾਰੇ ਪਾਪ ਕਮਾਤੇ; ਧੋਤੇ ਜਾਂਦੇ ਹਨ। ਸਾਰੀਆਂ ਪਿਛਲੀਆਂ ਜ਼ਿੰਦਗੀਆਂ ਵਿੱਚ ਕੀਤੇ ਪਾਪਾਂ ਦੇ ਸਮੇਤ; ਕੀਤੇ ਸਾਰੇ ਪਾਪ ਧੋਤੇ ਜਾਂਦੇ ਹਨ। ਇਸ ਤਰ੍ਹਾਂ ਇੱਕ ਆਮ ਮਨੁੱਖ ਅਪਰਸੁ ਬਣ ਜਾਂਦਾ ਹੈ।    
 
ਅਪਰਸੁ ਨਿਰੰਤਰ ਨਾਮ ਰਸ ਅੰਮ੍ਰਿਤ ਦਾ ਆਨੰਦ ਮਾਣਦਾ ਹੈ। ਉਸ ਦਾ ਸਾਰਾ ਸ਼ਰੀਰ ਸਥੂਲ ਰੂਪ ਵਿੱਚ ਨਾਮ ਦੀ ਥਿੜ੍ਹਕਣ ਅਤੇ ਕੰਪਣ ਮਹਿਸੂਸ ਕਰਦਾ ਹੈ। ਇਹ ਸਰਵ ਉੱਤਮ ਸ਼ਕਤੀ ਪਰਮਾਤਮਾ ਦੀ ਉਸਦੇ ਅੰਦਰ ਪ੍ਰਗਟ ਹੁੰਦੀ ਹੈ। ਇੱਕ ਬ੍ਰਹਿਮੰਡੀ ਪਰਮ ਸ਼ਕਤੀ, ਅੰਮ੍ਰਿਤ ਦੀ ਧਾਰਾ ਨਿਰੰਤਰ ਉਸ ਦੀ ਸਥੂਲ ਦੇਹੀ ਵਿੱਚੋਂ ਵਹਿੰਦੀ ਹੈ। ਇਹ ਬਹੁਤ ਹੀ ਸਥੂਲ ਬ੍ਰਹਮ ਤਜੁਰਬਾ ਅਤੇ ਅਨੁਭਵ ਹੈ ਅਤੇ ਅਪਰਸੁ ਨੂੰ ਸਦਾ ਹੀ ਇਸ ਨਿਰੰਤਰ ਅੰਮ੍ਰਿਤ ਦੇ ਵਹਾਅ, ਆਤਮ ਰਸ ਦਾ ਆਨੰਦ ਮਾਣਨ ਵਿੱਚ ਲੀਨ ਰੱਖਦੀ ਹੈ।
 
ਕੁਝ ਲੋਕਾਂ ਨੂੰ ਪ੍ਰਕਾਸ਼ ਨੂੰ ਵੇਖਣ, ਭਾਵ ਨਿਰਗੁਣ ਸਰੂਪ ਨੂੰ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਵੇਖਣ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਕੁਝ ਲੋਕ ਪੂਰਨ ਪ੍ਰਕਾਸ਼ ਬ੍ਰਹਮ ਜੋਤ ਨਿਰਗੁਣ ਸਰੂਪ ਦੇ ਦਰਸ਼ਨ ਕਰਦੇ ਹਨ ਜਦ ਉਹ ਅੱਖਾਂ ਬੰਦ ਕਰਦੇ ਹਨ। ਇਸ ਤਰ੍ਹਾਂ ਦੀਆਂ ਇਲਾਹੀ ਸ਼ਕਤੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਲੋਕ ਅਪਰਸੁ ਦੁਆਲੇ ਇਸ ਇਲਾਹੀ ਪ੍ਰਕਾਸ਼ ਦੇ ਦਰਸ਼ਨ ਕਰਦੇ ਹਨ। ਇਥੇ ਇਹ ਗੱਲ ਦੱਸਣੀ ਮੁੱਲਵਾਨ ਹੈ ਕਿ ਸਭ ਤੋਂ ਮਹੱਤਵਪੂਰਨ ਤੱਥ ਹੈ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਸੰਬੰਧ ਵਿੱਚ ਹੈ ਕਿ ਕੇਵਲ ਨਾਮ ਦਾ ਗੁਰਪ੍ਰਸਾਦਿ ਕਾਫੀ ਨਹੀਂ ਹੈ। ਹਰ ਚੀਜ਼ ਜਿਸ ਕਾਰਣ ਰੂਹਾਨੀ ਤਰੱਕੀ ਹੁੰਦੀ ਹੈ ਉਹ ਗੁਰਪ੍ਰਸਾਦਿ ਹੈ, ਕੁਝ ਵੀ ਆਪਣੇ ਕੀਤੇ ਯਤਨਾਂ ਨਾਲ ਨਹੀਂ ਵਾਪਰਦਾ, ਸਭ ਕੁਝ ਗੁਰਪ੍ਰਸਾਦਿ ਦੀ ਮਹਾਨ ਕਿਰਪਾ ਨਾਲ ਹੀ ਹੁੰਦਾ ਹੈ। ਇਸ ਲਈ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਪਰਉਪਕਾਰ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਇਸ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਪੂਰਨ ਬੰਦਗੀ ਵਿੱਚ ਨਾਮ ਦੀ ਕਮਾਈ ਅਤੇ ਸੇਵਾ ਸ਼ਾਮਿਲ ਹੈ। ਸੇਵਾ ਵਿੱਚ ਪਰਉਪਕਾਰ ਅਤੇ ਮਹਾ ਪਰਉਪਕਾਰ ਸ਼ਾਮਿਲ ਹੈ। ਪੂਰੀ ਤਰ੍ਹਾਂ ਮਾਇਆ ਤੇ ਜਿੱਤ ਪਾਉਣ ਲਈ ਅਰਦਾਸ ਕਰੋ, ਇੱਛਾਵਾਂ ਤੇ ਪੂਰੀ ਤਰ੍ਹਾਂ ਜਿੱਤ ਪਾਉਣ ਲਈ ਅਰਦਾਸ ਕਰੋ, ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨ ਲਈ ਅਰਦਾਸ ਕਰੋ, ਗੁਰਬਾਣੀ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਲਈ ਅਰਦਾਸ ਕਰੋ।    
 
ਅਜਿਹਾ ਅਪਰਸੁ ਮਾਨਸਰੋਵਰ ਭਾਵ ਨਿਰਗੁਣ ਸਰੂਪ, ਵਿੱਚ ਡੁੱਬਕੀ ਲਗਾਉਂਦਾ ਹੈ ਅਤੇ ਸਦਾ-ਸਦਾ ਲਈ ਮਾਨਸਰੋਵਰ ਵਿੱਚ ਹੀ ਸਮਾ ਜਾਂਦਾ ਹੈ। ਮਾਨਸਰੋਵਰ ਵਿੱਚ ਡੁੱਬ ਕੇ ਆਪਣੇ ਹਿਰਦੇ ਵਿੱਚ ਸਾਰੇ ਬ੍ਰਹਮ ਗੁਣ ਜੜ ਲੈਂਦਾ ਹੈ ਅਤੇ ਇੱਕ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਨਾਮ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ ਰੱਖਵਾਲਾ ਅਤੇ ਸੋਮਾ ਬਣ ਜਾਂਦਾ ਹੈ। ਅਪਰਸੁ ਸਾਨੂੰ ਉਸੇ ਪ੍ਰਕ੍ਰਿਆ ਵਿੱਚੋਂ ਲੰਘਣ ਵਿੱਚ ਮਦਦ ਕਰਦਾ ਹੈ ਜਿਸ ਰਾਹੀਂ ਉਹ ਗੁਜ਼ਰਿਆ ਹੈ ਅਤੇ ਸਾਨੂੰ ਰੂਹਾਨੀ ਸੰਸਾਰ ਦੀਆਂ ਸ਼ਿਖਰਾਂ ਤੇ ਲੈ ਜਾਂਦਾ ਹੈ ਅਤੇ ਸਾਨੂੰ ਅਪਰਸੁ ਬਣਾ ਦਿੰਦਾ ਹੈ।  
 
ਐਸੀ ਰੂਹ ਜੋ ਅਪਰਸੁ ਬਣ ਗਈ ਹੈ, ਦੇ ਸ਼ਬਦ, ਬਚਨਾਂ ਅਤੇ ਸਿੱਖਿਆਵਾਂ ਨੂੰ ਪਰਮਾਤਮਾ ਦਾ ਸ਼ਬਦ ਕਿਹਾ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਪਰਮਾਤਮਾ ਅਤੇ ਉਹਨਾਂ ਦੇ ਵਿਚਕਾਰ ਕੋਈ ਅੰਤਰ ਨਹੀਂ ਰਹਿੰਦਾ। ਐਸੇ ਵਿਅਕਤੀ ਦੇ ਸ਼ਬਦ, ਬਚਨ ਅਤੇ ਸਿੱਖਿਆਵਾਂ ਸਾਰੀ ਸ੍ਰਿਸ਼ਟੀ ਨੂੰ ਸਹੀ ਅਤੇ ਸੁੰਦਰ ਜ਼ਿੰਦਗੀ ਪ੍ਰਦਾਨ ਕਰਦੀਆਂ ਹਨ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਅਭਿਆਖਤਾਂ ਨੂੰ ਸਦਾ-ਸਦਾ ਲਈ ਬੇਅੰਤ ਸੁੰਦਰ ਅਤੇ ਇਲਾਹੀ ਆਨੰਦ ਨਾਲ ਭਰਪੂਰ ਜ਼ਿੰਦਗੀ ਪ੍ਰਦਾਨ ਕਰਦਾ ਹੈ।    
 
ਅਸਲ ਬ੍ਰਹਮ ਭਾਵ ਵਿੱਚ ਅਸਲ ਜ਼ਿੰਦਗੀ ਮਾਇਆ ਤੋਂ ਪਰ੍ਹੇ ਹੈ। ਜਦੋਂ ਤੱਕ ਅਸੀਂ ਮਾਇਆ ਵਿੱਚ ਹਾਂ, ਮਾਇਆ ਦੇ ਗੁਲਾਮ ਹਾਂ ਉਦੋਂ ਤੱਕ ਅਸੀਂ ਨਿਰੰਤਰ ਮੌਤ ਮਰਦੇ ਹਾਂ। ਜਦ ਅਸੀਂ ਮਾਇਆ ਦੇ ਚੁੰਗਲ਼ਾਂ ਤੋਂ ਬਾਹਰ ਨਿਕਲ ਜਾਂਦੇ ਹਾਂ ਤਾਂ ਅਸੀਂ ਸੱਚ ਮੁੱਚ ਜਾਗ ਜਾਂਦੇ ਹਾਂ ਅਤੇ ਸਦਾ ਲਈ ਜੀਵਤ ਹੋ ਜਾਂਦੇ ਹਾਂ। ਅਸਲੀ ਜ਼ਿੰਦਗੀ ਜੀਵਨ ਮੁਕਤੀ ਵਿੱਚ ਹੈ, ਅਪਰਸੁ ਬਣਨ ਵਿੱਚ ਹੈ ਮਾਇਆ ਦੀ ਗੁਲਾਮੀ ਵਿੱਚ ਨਹੀਂ ਹੈ, ਪਰਮ ਪਿਤਾ ਪਰਮੇਸ਼ਰ ਦੀ ਗੁਲਾਮੀ ਵਿੱਚ ਹੈ ਜਦ ਮਾਇਆ ਤੁਹਾਡੀ ਦਾਸੀ ਬਣ ਕੇ ਤੁਹਾਡੀ ਸੇਵਾ ਕਰਦੀ ਹੈ। ਅਪਰਸ ਮਾਲਕ ਦੇ ਪ੍ਰਵਚਨ ਹਿਰਦੇ ਵਿੱਚ ਵਸਾ ਲੈਂਦੇ ਹਨ। ਹਰ ਕੀ ਕਥਾ ਅਕੱਥ ਕਥਾ ਹੈ। ਇਹ ਅਕੱਥ ਕਥਾ ਜਨਮ ਲੈਂਦੀ ਹੈ ਜਦ ਅਪਰਸੁ ਬਣ ਕੇ ਅਸੀਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜ ਜਾਂਦੇ ਹਾ ਅਤੇ ਇੱਕ ਮਿੱਕ ਹੋ ਜਾਂਦੇ ਹਾਂ ਅਤੇ ਸਾਡੇ ਹਿਰਦੇ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੁੰਦਾ ਹੈ। ਇਸ ਕਥਾ ਨੂੰ ਸ਼ਬਦਾਂ ਵਿੱਚ ਵਖਿਆਣ ਨਹੀਂ ਕੀਤਾ ਜਾ ਸਕਦਾ। ਕੇਵਲ ਅਪਰਸੁ ਹੀ ਇਸ ਅਕੱਥ ਕਥਾ ਦਾ ਅਨੁਭਵ ਕਰਦੇ ਹਨ ਜਦੋਂ ਉਹ :-
 
  1. •ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ
  2. ਨਿਰਗੁਣ ਸਰੂਪ ਅਕਾਲ ਪੁਰਖ ਦਾ ਦਰਸ਼ਨ ਕਰਦੇ ਹਨ
  3. ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਦੇ ਹਨ ਅਤੇ ਉਸ ਨਾਲ ਗੱਲਾਂ ਕਰਦੇ ਹਨ
  4. ਮਾਨਸਰੋਵਰ ਵਿੱਚ ਡੂੰਘੀ ਡੁੱਬਕੀ ਲਗਾਉਂਦੇ ਹਨ ਅਤੇ ਸਦਾ-ਸਦਾ ਲਈ 
  5. ਮਾਨਸਰੋਵਰ ਗੁਰਸਾਗਰ ਵਿੱਚ ਸਮਾ ਜਾਂਦੇ ਹਨ
 
ਅਕੱਥ ਕਥਾ ਦਾ ਅਨੁਭਵ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਨੂੰ ਸ਼ਬਦਾਂ ਵਿੱਚ ਵਖਿਆਣ ਨਹੀਂ ਕੀਤਾ ਜਾ ਸਕਦਾ। ਕੇਵਲ ਅਪਰਸੁ ਅਤੇ ਉਸ ਦਾ ਹਿਰਦਾ ਸਥੂਲ ਅਨੁਭਵ ਕਰਦਾ ਹੈ ਅਤੇ ਜਾਣਦਾ ਹੈ। ਜਿਸ ਰੂਹਾਨੀ ਅਨੁਭਵ ਵਿੱਚੋਂ ਉਹ ਪਰਮਾਤਮਾ ਨਾਲ ਮੇਲ ਸਮੇਂ ਲੰਘਦਾ ਹੈ ਉਹ ਸਾਰੇ ਇਲਾਹੀ ਅਨੁਭਵ ਉਸ ਦੇ ਹਿਰਦੇ ਵਿੱਚ ਉੱਕਰੇ ਜਾਂਦੇ ਹਨ। ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਸ਼੍ਰੀ ਚਰਨ ਉਸਦੇ ਹਿਰਦੇ ਵਿੱਚ ਉੱਕਰ ਜਾਂਦੇ ਹਨ ਅਤੇ ਉਸਦਾ ਹਿਰਦਾ ਅਤੇ ਰੂਹ ਸੰਤ੍ਰਿਪਤ ਹੋ ਜਾਂਦੇ ਹਨ। ਨਾਮ ਉਸ ਦੇ ਸ਼ਰੀਰ ਦੇ ਹਰ ਭਾਗ ਵਿੱਚ ਚਲਾ ਜਾਂਦਾ ਹੈ। ਰੋਮ-ਰੋਮ ਨਾਮ ਥਿੜ੍ਹਕਣ, ਕੰਪਣ ਨਿਰੰਤਰ ਸੁਣਾਈ ਦਿੰਦੀ ਹੈ। ਅਨਹਦ ਸ਼ਬਦ ਸੰਗੀਤ ਨਿਰੰਤਰ ਦਸਮ ਦੁਆਰ ਵਿੱਚ ਚੱਲਦਾ ਹੈ। ਅੰਮ੍ਰਿਤ ਉਸ ਦੇ ਸਾਰੇ ਸ਼ਰੀਰ ਵਿੱਚੋਂ ਲਗਾਤਾਰ ਵਹਿੰਦਾ ਹੈ। ਉਹ ਪੂਰਨ ਅਨਾਦਿ ਅਨੰਤ ਪਰਮ ਆਨੰਦ ਵਿੱਚ ਚਲਾ ਜਾਂਦਾ ਹੈ। ਜਦ ਇਹ ਵਾਪਰਦਾ ਹੈ ਅਤੇ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਤਦ ਕੁਝ ਵੀ ਉਸ ਨੂੰ ਪਰਮਾਤਮਾ ਨਾਲੋਂ ਵੱਖ ਨਹੀਂ ਕਰ ਸਕਦਾ। ਮਾਇਆ ਉਸਦੀ ਨੌਕਰ ਬਣ ਜਾਂਦੀ ਹੈ ਅਤੇ ਉਹ ਜੀਵਨ ਮੁਕਤ ਬਣ ਜਾਂਦਾ ਹੈ। ਜਨਮ ਮਰਨ ਦੇ ਚੱਕਰ ਵਿੱਚ ਹੁਣ ਨਹੀਂ ਰਹਿੰਦਾ ਨਾ ਹੀ ਕੋਈ ਪੁਨਰ ਜਨਮ ਹੁੰਦਾ ਹੈ। ਉਹ ਸਦਾ ਲਈ ਅਮਰ ਹੋ ਜਾਂਦਾ ਹੈ। ਐਸਾ ਵਿਅਕਤੀ ਅਸਲ ਪੰਡਿਤ ਹੈ ਭਾਵ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਇੱਕ ਅਪਰਸੁ। ਇਸ ਲਈ ਅਕਾਲ ਪੁਰਖ ਦੀ ਅਕੱਥ ਕਥਾ ਕੀਤੀ ਨਹੀਂ ਜਾਂਦੀ ਹੈ ਬਲਕਿ ਅਕਾਲ ਪੁਰਖ ਦੀ ਕਥਾ ਵਾਪਰਦੀ ਹੈ ਅਤੇ ਪ੍ਰਗਟ ਹੁੰਦੀ ਹੈ, ਬਣਦੀ ਹੈ ਜਦੋਂ ਇੱਕ ਅਪਰਸ ਜਨਮਦਾ ਹੈ, ਸੰਤ ਜਨਮਦਾ ਹੈ, ਬ੍ਰਹਮ ਗਿਆਨੀ ਜਨਮਦਾ ਹੈ, ਸਤਿਗੁਰੂ ਜਨਮਦਾ ਹੈ, ਪੂਰਨ ਖਾਲਸਾ ਜਨਮਦਾ ਹੈ।    
 
ਇਕ ਅਪਰਸੁ ਆਪਣੇ ਹਿਰਦੇ ਵਿੱਚ ਵੇਦ, ਪੁਰਾਣ ਅਤੇ ਸਿਮ੍ਰਤੀਆਂ ਦੀ ਆਧਾਰ ਭੂਤ ਤੱਤ ਸਾਰ ਨੂੰ ਉੱਕਰ ਲੈਂਦਾ ਹੈ। ਅਧਾਰ ਭੂਤ ਤੱਤ ਨਾਮ ਦਾ ਗੁਰਪ੍ਰਸਾਦਿ ਹੈ। ਮੂਲ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਇਹ ਸ੍ਰਿਸ਼ਟੀ ਦੀ ਬੁਨਿਆਦ ਹੈ। ਇਹ ਬੀਜ ਹੈ, ਸ੍ਰਿਸ਼ਟੀ ਦਾ ਬੀਜ, ਸ੍ਰਿਸ਼ਟੀ ਦਾ ਗਰਭ। ਇਹ ਨਾਮ ਹੈ, ਨਾਮ ਦਾ ਗੁਰਪ੍ਰਸਾਦਿ। ਇਹ ਸਤਿਨਾਮ ਹੈ ਜਿਸ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਦੇ ਭਲੇ ਲਈ ਬੇਅੰਤ ਕਿਰਪਾ ਨਾਲ ਮੂਲ ਮੰਤਰ ਵਿੱਚ ਪ੍ਰਗਟ ਕੀਤਾ ਹੈ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਤੁੱਕ ਗੁਰਪ੍ਰਸਾਦਿ ਤੱਕ ਹੈ। ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਮੂਲ ਜਾਂ ਬੀਜ ਵਿੱਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ, ਸਮੇਤ ਤੱਤ ਗਿਆਨ ਬ੍ਰਹਮ ਗਿਆਨ ਦੇ। ਉਹ ਵਿਅਕਤੀ ਜਿਨ੍ਹਾਂ ਨੂੰ ਮੂਲ ਜਾਂ ਬੀਜ ਨੂੰ ਸਮਝਣ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੋ ਜਾਂਦੀ ਹੈ ਅਤੇ ਉਹ ਜੋ ਇਸ ਪੂਰਨ ਸਤਿ ਨੂੰ ਆਪਣੇ ਹਿਰਦੇ ਵਿੱਚ ਉੱਕਰ ਲੈਂਦੇ ਹਨ ਉਹ ਮਨੁੱਖ ਅਪਰਸ ਬਣ ਤੱਤ ਗਿਆਨ ਦੇ ਗੁਰਪ੍ਰਸਾਦਿ ਨਾਲ ਬਖਸ਼ੇ ਜਾਂਦੇ ਹਨ ਅਤੇ ਸਾਰੀ ਲੋਕਾਈ ਲਈ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੇ ਹਨ।  
 
ਸ੍ਰਿਸ਼ਟੀ ਵਿੱਚ ਜਿਸ ਤਰ੍ਹਾਂ ਦਿੱਸਦਾ ਹੈ ਕਿ ਪਰਮਾਤਮਾ ਅਪਹੁੰਚ ਹੈ, ਇਸ ਅਪਹੁੰਚ ਪਰਮਾਤਮਾ ਨੂੰ ਅਪਰਸੁ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਅਪਹੁੰਚ ਪਰਮਾਤਮਾ ਅਪਰਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਸ੍ਰਿਸ਼ਟੀ ਦਾ ਜੀਵ ਤੱਤ ਬ੍ਰਹਮ ਜੋਤ ਹੈ। ਸੂਖਮ ਬ੍ਰਹਮ ਤੱਤ ਹੈ ਅਤੇ ਸਥੂਲ ਮਾਇਆ ਤੱਤ ਹੈ। ਇਸ ਲਈ ਇਹ ਬ੍ਰਹਮ ਤੱਤ ਹੈ ਜੋ ਸ੍ਰਿਸ਼ਟੀ ਨੂੰ ਜੀਵਨ ਪ੍ਰਦਾਨ ਕਰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਐਸਾ ਅਪਰਸੁ ਸਾਰੀ ਸ੍ਰਿਸ਼ਟੀ ਵਿੱਚ ਬ੍ਰਹਮ ਜੋਤ ਪ੍ਰਗਟ ਤੌਰ ਤੇ ਅਨੁਭਵ ਕਰਦਾ ਹੈ।  
 
ਅਪਰਸੁ ਆਪਣੀਆਂ ਬਖਸ਼ਿਸ਼ਾਂ ਹਰ ਜਾਤੀ ਅਤੇ ਹਰ ਸਮਾਜਿਕ ਜਮਾਤ ਦੇ ਲੋਕਾਂ ਨੂੰ ਕਰਦਾ ਹੈ। ਇੱਕ ਸੰਤ, ਇੱਕ ਬ੍ਰਹਮ ਗਿਆਨੀ, ਇੱਕ ਸਤਿਗੁਰੂ ਸਮਾਜ ਦੇ ਕਿਸੇ ਇੱਕ ਖਾਸ ਫਿਰਕੇ ਨਾਲ ਸੰਬੰਧਤ ਨਹੀਂ ਹੁੰਦਾ। ਉਹ ਸਮਾਜ ਦੇ ਸਾਰੇ ਭਾਗਾਂ ਨਾਲ ਸੰਬੰਧਤ ਹੁੰਦਾ ਹੈ ਅਤੇ ਸਾਰੀ ਲੋਕਾਈ ਉਸਦੇ ਲਈ ਸਮਾਨ ਹੁੰਦੀ ਹੈ। ਅਪਰਸੁ ਲਈ ਕੋਈ ਜਾਤ ਜਾਂ ਨਸਲ ਦਾ ਕੋਈ ਮਤਲਬ ਨਹੀਂ ਹੁੰਦਾ। ਉਸ ਲਈ ਸਾਰੇ ਮਨੁੱਖੀ ਜੀਵ ਹੁੰਦੇ ਹਨ। ਉਹ ਸ਼ੂਦ੍ਰ, ਵੈਸ਼, ਖੱਤਰੀ ਜਾਂ ਬ੍ਰਹਮਣ ਨਹੀ ਹੁੰਦੇ।
 
 
ਹਿੰਦੂ ਸਮਾਜ ਲੋਕਾਂ ਦੀਆਂ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ :
 
(1) ਸ਼ੂਦਰ : ਅਛੂਤ ਹਰੀਜਨ ਕਰਕੇ ਜਾਣੇ ਜਾਣ ਵਾਲੇ
(2) ਵੈਸ਼ : ਜਿਨ੍ਹਾਂ ਨੂੰ ਰਿਆਸਤ ਦੀ ਦੇਖ-ਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ
(3) ਖੱਤਰੀ : ਵਾਪਾਰਕ ਗਤੀਵਿਧੀਆਂ ਵਿੱਚ ਲੱਗੇ ਹੁੰਦੇ ਹਨ
(4) ਬ੍ਰਾਹਮਣ:  ਸਰਵ ਉੱਚ ਜਮਾਤ ਜਿਹੜੀ ਪਰਮਾਤਮਾ ਦੀ ਪੂਜਾ ਅਤੇ ਸਾਰੇ ਪੂਜਾ ਸਥਾਨਾਂ ਦੀ ਦੇਖ ਰੇਖ ਅਤੇ ਕੰਟਰੋਲ ਕਰਦੇ ਹਨ।
       
ਪੁਰਾਣੇ ਸਮਿਆਂ ਵਿੱਚ ਸ਼ੂਦਰਾਂ ਨੂੰ ਮੰਦਰਾਂ ਵਿੱਚ ਦਾਖਲ ਨਹੀਂ ਸੀ ਹੋਣ ਦਿੱਤਾ ਜਾਂਦਾ। ਭਾਰਤੀ ਸਮਾਜ ਵਿੱਚ ਸਮਾਜ ਦੀ ਇਹ ਵੰਡ ਬਹੁਤ ਵੱਡਾ ਨੁਕਸਾਨ ਸੀ। ਆਓ ਇਸ ਨੂੰ ਬਹੁਤ ਸਪੱਸ਼ਟ ਬਣਾਈਏ। ਅਪਰਸੁ ਲਈ ਸਮਾਜ ਦੀ ਐਸੀ ਕੋਈ ਵੰਡ ਨਹੀਂ ਹੁੰਦੀ। ਉਹ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਨਿਰਵੈਰ ਹੁੰਦਾ ਹਨ। ਉਸ ਲਈ ਸਾਰੇ ਮਨੁੱਖੀ ਜੀਵ ਹੁੰਦੇ ਹਨ। ਉਹ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ। ਉਸ ਦੀਆਂ ਸਿੱਖਿਆਵਾਂ ਸਾਰੇ ਸਮਾਜਾਂ ਦੇ ਸਾਰੇ ਲੋਕਾਂ ਲਈ ਹੁੰਦੀਆਂ ਹਨ। ਕੋਈ ਵੀ ਉਸ ਦਾ ਸ਼ਿੱਸ਼ ਹੋ ਸਕਦਾ ਹੈ ਅਤੇ ਉਸ ਦੀਆਂ ਸਿੱਖਿਆਵਾਂ ਦਾ ਪਾਲਣ ਕਰ ਸਕਦਾ ਹੈ। ਅਸਲ ਵਿੱਚ ਇੱਕ ਸੰਤ, ਇੱਕ ਬ੍ਰਹਮ ਗਿਆਨੀ, ਇੱਕ ਸਤਿਗੁਰੂ ਸਾਰੀ ਸ੍ਰਿਸ਼ਟੀ ਨਾਲ ਸੰਬੰਧਿਤ ਹੁੰਦਾ ਹੈ। ਉਸ ਦੇ ਮਨ ਵਿੱਚ ਕੋਈ ਦਵੈਤ ਨਹੀਂ ਹੁੰਦਾ। ਉਸ ਦੇ ਲਈ ਇੱਕ ਭਿਖਾਰੀ ਵੀ ਉਹਨਾਂ ਨੂੰ ਮਹੱਤਵਪੂਰਨ ਅਤੇ ਪਿਆਰਾ ਹੁੰਦਾ ਹੈ ਜਿੰਨ੍ਹਾ ਇੱਕ ਰਾਜਾ। ਉਸ ਦਾ ਸਾਰੀ ਸ੍ਰਿਸ਼ਟੀ ਲਈ ਪਿਆਰ ਉਸ ਦੇ ਪਰਮਾਤਮਾ ਨਾਲ ਪਿਆਰ ਜਿੰਨ੍ਹਾ ਹੀ ਹੁੰਦਾ ਹੈ।        
 
ਸਾਰੇ ਹੀ ਗੁਰੂ ਸਾਹਿਬ ਅਪਰਸੁ ਸਨ। ਉਹ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਸਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਸ਼ਬਦਾਂ ਵਿੱਚ ਉੱਕਰੀਆਂ ਹੋਈਆਂ ਹਨ। ਸਾਰੀ ਹੀ ਸ੍ਰਿਸ਼ਟੀ ਬ੍ਰਹਮ ਗੁਰਬਾਣੀ ਤੋਂ ਲਾਭ ਪ੍ਰਾਪਤ ਕਰ ਰਹੀ ਹੈ। ਸਾਰੀ ਸ੍ਰਿਸ਼ਟੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਅੱਗੇ ਸਲਾਮ ਕਰਨ ਲਈ ਝੁੱਕਦੀ ਹੈ। ਇਸੇ ਤਰੀਕੇ ਨਾਲ ਕੋਈ ਵੀ ਵਿਅਕਤੀ ਜੋ ਅਪਰਸੁ ਬਣ ਗਿਆ ਹੈ ਉਹ ਇੱਕ ਪੂਰਨ ਸੰਤ, ਇੱਕ ਪੂਰਨ ਸਤਿਗੁਰ, ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਸਾਰੀ ਸ੍ਰਿਸ਼ਟੀ ਕੋਲੋਂ ਐਸਾ ਹੀ ਆਦਰ ਪ੍ਰਾਪਤ ਕਰਦਾ ਹੈ।
 
ਇਸ ਤਰ੍ਹਾਂ ਨਾਲ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ ਕਿ ਸਾਰੇ ਪੰਡਿਤ ਪੁਰਖ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਸਤਤ ਕਰਦੇ ਹਨ। ਭਾਵ ਜੋ ਮਨੁੱਖ ਸਤਿ ਦੀ ਕਰਨੀ ਕਰਦੇ ਹੋਏ ਸਤਿ ਦੀ ਸੇਵਾ ਕਰਦੇ ਹਨ ਉਨ੍ਹਾਂ ਦੀ ਸੇਵਾ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਕਰਕੇ ਹੀ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਨਾਲ ਸੁਰਗ ਲੋਕ ਵਿੱਚ, ਪਾਤਾਲ ਲੋਕ ਅਤੇ ਮਾਤ ਲੋਕ ਵਿੱਚ ਵਿਚੱਰਦੀਆਂ ਹੋਈਆਂ ਸੁੰਦਰ ਇਸਤ੍ਰੀਆਂ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਸਤਤ ਕਰ ਰਹੀਆਂ ਹਨ। ਐਸੀਆਂ ਸੁੰਦਰ ਇਸਤ੍ਰੀਆਂ ਜੋ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਉਹ ਵੀ ਸਤਿ ਪਰਬ੍ਰਹਮ ਪਿਤਾ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰ ਰਹੀਆਂ ਹਨ। ਮਾਤ ਲੋਕ ਵਿੱਚ ਨਾਰੀ ਨੂੰ ਸੁਹਾਗਣ ਕਿਹਾ ਗਿਆ ਹੈ ਅਤੇ ਅਕਾਲ ਪੁਰਖ ਨੂੰ ਨਰ ਕਿਹਾ ਗਿਆ ਹੈ। ਸੁਹਾਗਣ ਉਹ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੁਹਾਗਣ ਕਰਕੇ ਪਰਵਾਣ ਹੋ ਜਾਂਦਾ ਹੈ। ਇਸ ਲਈ ਜੋ ਸੁਹਾਗਣ ਨਹੀਂ ਹੈ ਉਹ ਦੁਹਾਗਣ ਹੈ। ਸੁਹਾਗਣ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਦ ਉਹ ਬੰਦਗੀ ਪੂਰਨ ਕਰਦੀ ਹੈ ਤਾਂ ਸਦਾ ਸੁਹਾਗਣ ਕਰਕੇ ਦਰਗਾਹ ਵਿੱਚ ਪਰਵਾਣ ਚੜ੍ਹਦੀ ਹੈ ਅਤੇ ਪਰਮ ਪੱਦ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦੀ ਹੈ। ਦੁਹਾਗਣ ਮਾਇਆ ਦੀ ਗੁਲਾਮੀ ਕਰਦੀ ਹੋਈ ਆਪਣਾ ਜਨਮ ਗੁਆ ਲੈਂਦੀ ਹੈ। ਸੁਰਗ ਅਤੇ ਪਾਤਾਲ ਲੋਕ ਵਿੱਚ ਇਸਤ੍ਰੀਆਂ ਨੂੰ ਅਪਸਰਾ ਕਹਿ ਕੇ ਜਾਣਿਆ ਜਾਂਦਾ ਹੈ।
 
ਸਮੁੰਦਰ ਵਿੱਚੋਂ ਨਿਕਲੇ ੧੪ ਰਤਨਾਂ ਦਾ ਗਿਆਨ ਭਾਈ ਸਹਿਬ ਗੁਰਦਾਸ ਜੀ ਨੇ ਵਾਰ ੨੬ ਵਿੱਚ ਲਿਖਿਆ ਹੈ :-
 
ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ॥
ਮਣਿ ਲਖਮੀ ਪਾਰਿਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ॥
ਕਾਮਧੇਣੁ ਤੇ ਅਪਛਰਾਂ ਐਰਾਪਤਿ ਇੰਦ੍ਰਾਸਣਿ ਸੀਤੇ॥
ਕਾਲਕੂਟ ਤੇ ਅਰਧ ਚੰਦ ਮਹਾਂਦੇਵ ਮਸਤਕਿ ਧਰਿ ਪੀਤੇ॥
ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ॥
ਕਰੇ ਧਨੰਤਰੁ ਵੈਦਗੀ ਡਸਿਆ ਤੱਛਕਿ ਮਤਿ ਬਿਪਰੀਤੇ॥
ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ॥
ਸਤਿਗੁਰ ਸਿਖਾਂ ਸਚੁ ਪਰੀਤੇ ॥੨੩॥
 
(ਭਾਈ ਗੁਰਦਾਸ ਜੀ ਵਾਰ ੨੬)
 
ਦੇਵਤਿਆਂ ਅਤੇ ਦੈਤਾਂ ਨੇ ਸਮੁੰਦਰ ਨੂੰ ਰਿੜਕ ਕੇ ੧੪ ਰਤਨ ਕੱਢੇ ਅਤੇ ਉਨ੍ਹਾਂ ਨੂੰ ਆਪਸ ਵਿੱਚ ਵੰਡ ਲਿਆ। ਪੰਜ ਰਤਨ : ਕੋਸਤਕ ਮਣੀ, ਲੱਛਮੀ, ਕਲਪ ਬ੍ਰਿਛ, ਸੰਖ ਤੇ ਸਾਰੰਗ (ਧਨੁਖ) ਵਿਸ਼ਨੂੰ ਨੇ ਆਪਣੇ ਵੱਸ ਵਿੱਚ ਕਰ ਲਏ। ਤਿੰਨ੍ਹ ਰਤਨ : ਕਾਮਧੇਨ ਗਊ, ਰੰਭਾ ਅਪਸਰਾ ਅਤੇ ਐਰਾਵਤ ਹਾਥੀ ਇੰਦਰ ਨੇ ਸਾਂਭ ਲਏ। ਦੋ ਰਤਨ: ਕਾਲਕੂਟ (ਜ਼ਹਿਰ) ਅਤੇ ਦੂਜ ਦਾ ਚੰਦਰਮਾ ਸ਼ਿਵਜੀ ਨੇ ਆਪਣੇ ਮਸਤਕ ਤੇ ਧਾਰਣ ਕਰ ਲਏ। ਇੱਕ ਰਤਨ : ਉੱਚੀ ਸ਼੍ਰਵਾ ਘੋੜਾ ਸੂਰਜ ਨੂੰ ਮਿਲਿਆ। ਮਦਿਰਾ ਦੈਤਾਂ ਨੂੰ ਮਿਲੀ। ਅਤੇ ਅੰਮ੍ਰਿਤ ਦੇਵਤਿਆਂ ਨੂੰ ਮਿਲਣ ਦੀ ਮਰਿਯਾਦਾ ਕਾਇਮ ਹੋਈ। ਧਨੰਤਰ ਵੈਦ ਵੈਦਗੀ ਕਰਦਾ ਹੁੰਦਾ ਸੀ। ਪਰੰਤੂ ਪ੍ਰੀਛਤ ਰਾਜੇ ਨੂੰ ਜਦ ਤਕਸ਼ਕ ਨਾਗ ਨੇ ਡੱਸ ਲਿਆ ਤਾਂ ਉਸਦਾ ਇਲਾਜ ਕਰਨ ਸਮੇਂ ਧਨੰਤਰ ਵੈਦ ਦੀ ਮਤਿ ਵੀ ਮਾਰੀ ਗਈ ਸੀ ਕਿਉਂਕਿ ਉਹ ਮਾਇਆ ਲੈ ਕੇ ਆਪਣੇ ਘਰ ਆ ਗਿਆ ਸੀ। ਇਸ ਤਰ੍ਹਾਂ ਇਹ ੧੪ ਰਤਨ ਵੰਡੇ ਗਏ। ਇਸ ਤਰ੍ਹਾਂ ਨਾਲ ਸਾਰੇ ਦੇਵਤੇ ਅਤੇ ਦੈਤ ਇਨ੍ਹਾਂ ੧੪ ਰਤਨਾਂ ਦੇ ਚੱਕਰ ਵਿੱਚ ਫੱਸ ਕੇ ਰਹਿ ਗਏ। ਪਰੰਤੂ ਇਨ੍ਹਾਂ ਸਾਰੇ ਰਤਨਾਂ ਤੋਂ ਉੱਤਮ ਬੇਅੰਤ ਅਮੋਲਕ ਰਤਨ ਸਤਿਗੁਰ ਦੇ ਸਤਿ ਉਪਦੇਸ਼ (ਗੁਰਬਾਣੀ) ਵਿੱਚ ਮੌਜੂਦ ਹਨ। ਇਹ ਅਮੋਲਕ ਰਤਨ ਸਤਿਗੁਰ ਆਪਣੇ ਬੰਦਗੀ ਕਰਨ ਵਾਲਿਆਂ ਸਿੱਖਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਬੇਅੰਤ ਹਿਰਦੇ ਨਾਲ ਦਿੰਦੇ ਹਨ ਕਿਉਂਕਿ ਸਤਿਗੁਰ ਦੀ ਸਿੱਖਾਂ ਪ੍ਰਤੀ ਪ੍ਰੀਤ ਸੱਚੀ ਹੈ। ਇਸ ਤਰ੍ਹਾਂ ਜੋ ਸਤਿਗੁਰ ਦਾ ਉਪਦੇਸ਼ ਹਿਰਦੇ ਵਿੱਚ ਵਸਾ ਕੇ ਬੰਦਗੀ ਕਰਦੇ ਹਨ ਉਹ ਸਿੱਖ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੇ ਇਨ੍ਹਾਂ ਅਨਮੋਲਕ ਰਤਨਾਂ ਨੂੰ ਆਪਣੇ ਹਿਰਦੇ ਵਿੱਚ ਉੱਕਰ ਲੈਂਦੇ ਹਨ। ਸਤਿਗੁਰ ਸਾਹਿਬਾਨ ਨੇ ਇਨ੍ਹਾਂ ਅਨਮੋਲਕ ਰਤਨਾਂ ਨੂੰ ਗੁਰਬਾਣੀ ਵਿੱਚ ਪਰੋ ਦਿਤਾ ਹੈ। ਪੂਰਨ ਬ੍ਰਹਮ ਗਿਆਨ ਦੇ ਅਤੇ ਤੱਤ ਗਿਆਨ ਦੇ ਇਹ ਅਨਮੋਲਕ ਰਤਨ ਗੁਰਬਾਣੀ ਵਿੱਚ ਰੱਖੇ ਗਏ ਹਨ। ਜੋ ਸਿੱਖ ਬੰਦਗੀ ਕਰਦੇ ਹਨ ਉਨ੍ਹਾਂ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਜਦ ਐਸਾ ਹੁੰਦਾ ਹੈ ਤਾਂ ਉਨ੍ਹਾਂ ਸਿੱਖਾਂ ਨੂੰ ਇਨ੍ਹਾਂ ਰਤਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਪੂਰਨ ਸਤਿ ਪ੍ਰਗਟ ਕਰ ਰਹੇ ਹਨ ਕਿ ਇਹ ਸਾਰੇ ਅਨਮੋਲਕ ਰਤਨ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਕਰ ਰਹੇ ਹਨ।
 
ਅੱਠਸੱਠ (੬੮) ਤੀਰਥ ਧਰਤੀ ਉੱਪਰ ਮੰਨੇ ਜਾਂਦੇ ਹਨ। ਇਨ੍ਹਾਂ ਸਾਰੇ ਤੀਰਥ ਸਥਾਨਾਂ ਉੱਪਰ ਵੀ ਕਿਸੇ ਨਾ ਕਿਸੇ ਸਤਿਗੁਰ, ਅਵਤਾਰ, ਸੰਤ ਜਨ ਜਾਂ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਕਿਰਪਾ ਹੁੰਦੀ ਹੈ। ਇਨ੍ਹਾਂ ਸਥਾਨਾਂ ਤੇ ਭੂਤ ਕਾਲ ਵਿੱਚ ਕਿਸੇ ਸਮੇਂ ਕਿਸੇ ਨਾ ਕਿਸੇ ਐਸੀ ਇਲਾਹੀ ਹਸਤੀ ਨੇ ਬੰਦਗੀ ਕੀਤੀ ਹੋਈ ਹੈ। ਇਸੇ ਬੰਦਗੀ ਦਾ ਸਦਕਾ ਇਹ ਸਥਾਨ ਪਾਵਨ ਹੋਇਆ ਹੁੰਦਾ ਹੈ ਅਤੇ ਪੂਜਨੀਕ ਬਣ ਜਾਂਦਾ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਫੁਰਮਾ ਰਹੇ ਹਨ ਕਿ ਇਹ ਸਾਰੇ ਅੱਠਸੱਠ ਤੀਰਥ ਸਥਾਨ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਕਰ ਰਹੇ ਹਨ। ਐਸੇ ਕਿਰਪਾ ਭਰਪੂਰ ਸਥਾਨਾਂ ਉੱਪਰ ਬੈਠ ਕੇ ਜੇ ਨਾਮ ਸਿਮਰਨ ਕੀਤਾ ਜਾਏ ਤਾਂ ਬਹੁਤ ਲਾਭਕਾਰੀ ਹੋ ਸਕਦਾ ਹੈ। ਇਸ ਲਈ ਜਦ ਵੀ ਐਸੇ ਸਥਾਨਾਂ ਉੱਪਰ ਜਾਈਏ ਤਾਂ ਉੱਥੇ ਅੱਖਾਂ ਬੰਦ ਕਰਕੇ ਬੈਠੀਏ ਅਤੇ ਧਿਆਨ ਲਗਾ ਕੇ ਸਿਮਰਨ ਕਰੀਏ ਤਾਂ ਬਹੁਤ ਲਾਭ ਹੋ ਸਕਦਾ ਹੈ। ਐਸੇ ਸਥਾਨਾਂ ਉੱਪਰ ਜਾ ਕੇ ਮਨ ਚਿੱਤ ਸ਼ਾਂਤ ਹੋ ਜਾਂਦਾ ਹੈ। ਇਸ ਕਾਰਣ ਸਿਮਰਨ ਵਿੱਚ ਧਿਆਨ ਛੇਤੀ ਲੱਗ ਜਾਏਗਾ। ਐਸੇ ਤੀਰਥ ਸਥਾਨਾਂ ਉੱਪਰ ਸਦਾ ਅੰਮ੍ਰਿਤ ਦੀ ਬਰਖਾ ਹੁੰਦੀ ਹੈ। ਜੋ ਸ਼ਰਧਾਲੂ ਭਰੋਸੇ ਅਤੇ ਪ੍ਰੀਤ ਵਿੱਚ ਐਸੇ ਸਥਾਨ ਤੇ ਬੈਠ ਕੇ ਸਿਮਰਨ ਕਰਦੇ ਹਨ ਉਨ੍ਹਾਂ ਨੂੰ ਇਸ ਅੰਮ੍ਰਿਤ ਦੀ ਬਰਖਾ ਦਾ ਅਨੁਭਵ ਹੁੰਦਾ ਹੈ। ਜਿਵੇਂ ਕਿ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਬਹੁਤ ਸਾਰੇ ਸੰਤ ਜਨਾਂ, ਭਗਤਾਂ ਅਤੇ ਸਤਿਗੁਰ ਅਵਤਾਰਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਇਸ ਸਥਾਨ ਤੇ ਬੈਠ ਕੇ ਬੰਦਗੀ ਅਤੇ ਸੇਵਾ ਕੀਤੀ ਹੈ। ਇਸ ਲਈ ਇਸ ਸਥਾਨ ਦੀ ਮਹਿਮਾ ਬਣੀ ਹੈ। ਜਿਸ ਕਾਰਣ ਇਸ ਪਵਿੱਤਰ ਸਥਾਨ ਤੇ ਨਿਰੰਤਰ ਅੰਮ੍ਰਿਤ ਦੀ ਬਰਖਾ ਹੁੰਦੀ ਹੈ। ਜੋ ਸ਼ਰਧਾਲੂ ਜਨ ਭਰੋਸੇ ਅਤੇ ਪ੍ਰੀਤ ਵਿੱਚ ਇਸ ਸਥਾਨ ਤੇ ਜਾਂਦੇ ਹਨ ਉਨ੍ਹਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਅਤੇ ਜੇਕਰ ਐਸੇ ਸ਼ਰਧਾਲੂ ਇਸ ਸਥਾਨ ਤੇ ਬੈਠ ਕੇ ਰੋਜ਼ ਸਿਮਰਨ ਕਰਨ ਤਾਂ ਉਨ੍ਹਾਂ ਨੂੰ ਬਹੁਤ ਲਾਭ ਹੋ ਸਕਦਾ ਹੈ। ਠੀਕ ਇਸੇ ਤਰ੍ਹਾਂ ਨਾਲ ਬਾਕੀ ਦੇ ਚਾਰੋਂ ਤਖ਼ਤ ਹਨ : ਤਖ਼ਤ ਸ਼੍ਰੀ ਹਜ਼ੂਰ ਸ਼ਾਹਿਬ ਨੂੰ ਧੰਨ ਧੰਨ ਦਸਮ ਪਾਤਿਸ਼ਾਹ ਅਤੇ ਹੋਰ ਬਹੁਤ ਸਾਰੇ ਸੰਤ ਜਨਾਂ ਦੀ ਬਖ਼ਸ਼ਿਸ਼ ਪ੍ਰਾਪਤ ਹੈ; ਤਖ਼ਤ ਸ਼੍ਰੀ ਪਟਨਾ ਸਾਹਿਬ ਦਸਮ ਪਾਤਿਸ਼ਾਹ ਜੀ ਦਾ ਜਨਮ ਸਥਾਨ ਹੈ ਇਸ ਲਈ ਇਸ ਸਥਾਨ ਨੂੰ ਬੇਅੰਤ ਕਿਰਪਾ ਪ੍ਰਾਪਤ ਹੈ; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਦਸਮ ਪਾਤਿਸ਼ਾਹ ਜੀ ਅਤੇ ਹੋਰ ਬਹੁਤ ਸਾਰੇ ਗੁਰਮੁਖਾਂ ਦੀ ਕਿਰਪਾ ਪ੍ਰਾਪਤ ਹੈ; ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਦਸਮ ਪਾਤਿਸ਼ਾਹ ਜੀ ਅਤੇ ਹੋਰ ਬਹੁਤ ਸਾਰੇ ਗੁਰਮੁਖਾਂ ਦੀ ਬਖ਼ਸ਼ਿਸ਼ ਪ੍ਰਾਪਤ ਹੈ; ਹੇਮਕੁੰਟ ਸਾਹਿਬ ਨੂੰ ਦਸਮ ਪਾਤਿਸ਼ਾਹ ਜੀ ਦੀ ਬੇਅੰਤ ਕਿਰਪਾ ਪ੍ਰਾਪਤ ਹੈ। ਇਸ ਲਈ ਐਸੇ ਸਥਾਨਾਂ ਤੇ ਜਾ ਕੇ ਕੇਵਲ ਇਸ਼ਨਾਨ ਕਰਨਾ ਅਤੇ ਦਰਸ਼ਨ ਕਰਨਾ ਹੀ ਕਾਫੀ ਨਹੀਂ ਹੈ ਬਲਕਿ ਪੂਰਾ ਲਾਭ ਲੈਣ ਲਈ ਬੈਠ ਕੇ ਧਿਆਨ ਲਗਾਉਣਾ ਜ਼ਰੂਰੀ ਹੈ, ਸਿਮਰਨ ਅਤੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ।
 
ਉੱਪਰ ਵਿਚਾਰੇ ਗਏ ਪੂਰਨ ਬ੍ਰਹਮ ਗਿਆਨ ਨੂੰ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਇਸ ਬਾਣੀ ਵਿੱਚ ਪ੍ਰਗਟ ਕਰ ਰਹੇ ਹਨ : 
 
“ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥”    
 
ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਅਨੁਸਾਰ ਜੋਧਾ, ਬੱਲਸ਼ਾਲੀ, ਸੂਰਮਾ ਅਤੇ ਸੂਰਵੀਰ ਉਹ ਮਨੁੱਖ ਹੈ ਜਿਸਨੇ ਪੰਜ ਦੂਤਾਂ ਦੀ ਫੌਜ ਨੂੰ ਪ੍ਰਾਸਤ ਕਰ ਦਿੱਤਾ ਹੈ। ਪੰਜ ਦੂਤਾਂ ਨੂੰ ਸੂਰਵੀਰ ਕਿਹਾ ਗਿਆ ਹੈ ਅਤੇ ਜੋ ਮਨੁੱਖ ਇਨ੍ਹਾਂ ਪੰਜ ਸੂਰਵੀਰਾਂ :- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਪ੍ਰਾਸਤ ਕਰ ਲੈਂਦਾ ਹੈ ਕੇਵਲ ਉਹ ਮਨੁੱਖ ਗੁਰਬਾਣੀ ਅਨੁਸਾਰ ਜੋਧਾ, ਬੱਲਸ਼ਾਲੀ, ਸੂਰਮਾ ਅਤੇ ਸੂਰਵੀਰ ਕਹਿਲਾਂਦਾ ਹੈ। ਪੰਜ ਦੂਤਾਂ ਦੇ ਸੂਰਵੀਰ ਹੋਣ ਤੋਂ ਭਾਵ ਹੈ ਕਿ ਇਹ ਪੰਜ ਦੂਤਾਂ ਵਿੱਚ ਬੇਅੰਤ ਵਿਨਾਸ਼ਕਾਰੀ ਸ਼ਕਤੀ ਹੈ। ਇਨ੍ਹਾਂ ਪੰਜ ਦੂਤਾਂ ਦੀ ਵਿਨਾਸ਼ਕਾਰੀ ਸ਼ਕਤੀ ਸਾਰੀ ਮਨੁੱਖਾ ਜਾਤ ਉੱਪਰ ਸ਼ਾਸਨ ਕਰਦੀ ਹੈ। ਬੰਦਗੀ ਕੇਵਲ ਇਨ੍ਹਾਂ ਬੱਲਸ਼ਾਲੀ ਦੂਤਾਂ ਨਾਲ ਲੜਾਈ ਹੀ ਹੈ। ਬੰਦਗੀ ਕੇਵਲ ਮਾਇਆ ਦੇ ਵਿਰੁੱਧ ਜੰਗ ਹੈ। ਬੰਦਗੀ ਕੇਵਲ ਮਾਇਆ ਨੂੰ ਜਿੱਤਣ ਦਾ ਗੁਰਪ੍ਰਸਾਦੀ ਖੇਲ ਹੈ। ਜੋ ਮਨੁੱਖ ਪੰਜ ਦੂਤਾਂ ਨੂੰ ਵੱਸ ਕਰ ਲੈਂਦਾ ਹੈ ਉਸਨੂੰ ਗੁਰਬਾਣੀ “ਜੋਧ ਮਹਾਬਲ ਸੂਰਾ” ਕਿਹਾ ਗਿਆ ਹੈ। ਜੋ ਮਨੁੱਖ ਪੰਜ ਦੂਤਾਂ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਹ “ਜੋਧ ਮਹਾਬਲ ਸੂਰਾ” ਹੈ ਭਾਵ ਉਹ ਮਨੁੱਖ ਜੋਧਾ ਹੈ, ਮਹਾ ਬੱਲਸ਼ਾਲੀ ਸੂਰਮਾ ਹੈ। ਗੁਰਬਾਣੀ ਵਿੱਚ ਇਸ ਪੂਰਨ ਸਤਿ ਨੂੰ ਪ੍ਰਗਟ ਕੀਤਾ ਗਿਆ ਹੈ :-
 
 
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥
(ਪੰਨਾ ੪੦੪)
 
ਇਨ੍ਹਾਂ ਪੰਜ ਦੂਤਾਂ ਦਾ ਵਾਸ ਮਨੁੱਖਾ ਦੇਹੀ ਵਿੱਚ ਹੀ ਹੁੰਦਾ ਹੈ। ਕਾਮ : ਮਨੁੱਖ ਦੇ ਲਿੰਗ ਵਾਲੇ ਭਾਗ ਵਿੱਚ ਵਾਸ ਕਰਦਾ ਹੈ। ਕ੍ਰੋਧ : ਮਨੁੱਖ ਦੇ ਪੇਟ ਵਿੱਚ ਵਾਸ ਕਰਦਾ ਹੈ। ਲੋਭ ਅਤੇ ਮੋਹ : ਮਨੁੱਖ ਦੀ ਛਾਤੀ ਵਿੱਚ ਵਾਸ ਕਰਦੇ ਹਨ। ਅਹੰਕਾਰ : ਮਨੁੱਖ ਦੇ ਸਿਰ ਦੇ ਭਾਗ ਵਿੱਚ ਵਾਸ ਕਰਦਾ ਹੈ। ਮਨੁੱਖਾ ਦੇਹੀ ਵਿੱਚ ਵਾਸ ਕਰਦੇ ਹੋਏ ਹੀ ਇਹ ਦੂਤ ਮਨੁੱਖ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਹਨ। ਇਨ੍ਹਾਂ ਪੰਜ ਦੂਤਾਂ ਦੇ ਵੱਸ ਹੀ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਗੁਲਾਮੀ ਕਰਦਾ ਹੈ ਭਾਵ ਇਨ੍ਹਾਂ ਦੂਤਾਂ ਦੇ ਆਦੇਸ਼ ਅਨੁਸਾਰ ਸਾਰੇ ਅਸਤਿ ਕਰਮ ਕਰਦਾ ਹੈ। ਇਸ ਤਰ੍ਹਾਂ ਨਾਲ ਇਨ੍ਹਾਂ ਦੂਤਾਂ ਦੀ ਗੁਲਾਮੀ ਅਧੀਨ ਕੀਤੇ ਗਏ ਅਸਤਿ ਕਰਮ ਮਨੁੱਖ ਦੇ ਪੁੰਨ ਕਰਮਾਂ ਨੂੰ ਸਾਫ ਕਰ ਦਿੰਦੇ ਹਨ। ਦਇਆ, ਧਰਮ, ਸੰਤੋਖ, ਸੰਜਮ, ਪਾਠ, ਸਿਮਰਨ, ਪੂਜਾ ਆਦਿ ਸਤਿ ਕਰਮ ਕਰਨ ਨਾਲ ਜੋ ਮਨੁੱਖ ਅੰਮ੍ਰਿਤ ਇਕੱਠਾ ਕਰਦਾ ਹੈ ਉਹ ਸਾਰਾ ਇਹ ਪੰਜ ਦੂਤ ਲੁੱਟ ਲੈਂਦੇ ਹਨ ਅਤੇ ਮਨੁੱਖ ਨੂੰ ਪਤਾ ਵੀ ਨਹੀਂ ਲਗਦਾ ਹੈ। ਇਸੇ ਲਈ ਬਹੁਤ ਸਾਰੇ ਮਨੁੱਖ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਬਹੁਤ ਸਮਾਂ ਦਇਆ, ਧਰਮ, ਸੰਤੋਖ, ਸੰਜਮ, ਪਾਠ, ਸਿਮਰਨ, ਪੂਜਾ ਆਦਿ ਸਤਿ ਕਰਮਾਂ ਵਿੱਚ ਲਗਾਉਣ ਦੇ ਉਪਰੰਤ ਵੀ ਕੋਈ ਰੂਹਾਨੀ ਤਰੱਕੀ ਨਹੀਂ ਕਰ ਪਾਉਂਦੇ ਹਨ। ਕਾਰਣ ਇਹ ਹੈ ਕਿ ਇਹ ਪੰਜ ਦੂਤ ਬੜੀ ਹੁਸ਼ਿਆਰੀ ਨਾਲ ਸਾਰਾ ਅੰਮ੍ਰਿਤ ਲੁੱਟ ਲੈਂਦੇ ਹਨ। ਇਸ ਲਈ ਬੰਦਗੀ ਕਰਨ ਵਾਲਿਆਂ ਮਨੁੱਖਾਂ ਨੂੰ ਆਪਣੇ ਰੋਜ਼ਾਨਾ ਜੀਵਨ ਦੀ ਕਰਨੀ ਵਿੱਚ ਸਤੱਰਕਤਾ ਵਰਤਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਉਹ ਕੋਈ ਅਸਤਿ ਕਰਮ ਕਰਨ ਦੇ ਕਾਰਣ ਆਪਣਾ ਅੰਮ੍ਰਿਤ ਨਾ ਗੁਆ ਲੈਣ ਅਤੇ ਆਪਣੇ ਆਪ ਨੂੰ ਇਨ੍ਹਾਂ ਪੰਜ ਦੂਤਾਂ ਤੋਂ ਬਚਾ ਕੇ ਰੱਖਣ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ :-  
 
ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
(ਪੰਨਾ ੫੦੩)
 
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥
(ਪੰਨਾ ੬੦੦)
 
ਇਸ ਦਾ ਭਾਵ ਇਹ ਹੈ ਕਿ ਜੋ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਬੰਦਗੀ ਕਰਦਾ ਹੋਇਆ ਪੰਜ ਦੂਤਾਂ ਨੂੰ ਜਿੱਤ ਲੈਂਦਾ ਹੈ ਉਹ ਮਨੁੱਖ “ਜੋਧ ਮਹਾਬਲ ਸੂਰ” ਬਣ ਜਾਂਦਾ ਹੈ ਅਤੇ ਸਦਾ ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦਾ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਲੀਨ ਹੋ ਜਾਂਦਾ ਹੈ।
 
ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਨੂੰ ਚਾਰ ਖਾਣੀਆਂ ਵਿੱਚ ਵੰਡਿਆ ਗਿਆ ਹੈ : ਅੰਡਜ, ਜੇਰਜ, ਸੇਤਜ ਅਤੇ ਉਤਭੁਜ। ਅੰਡਜ ਤੋਂ ਭਾਵ ਹੈ ਜਿਨ੍ਹਾਂ ਪ੍ਰਾਣੀਆਂ ਦਾ ਜਨਮ ਅੰਡੇ ਵਿੱਚੋਂ ਹੁੰਦਾ ਹੈ ਜਿਵੇਂ ਪੰਛੀ ਹਨ। ਜੇਰਜ ਤੋਂ ਭਾਵ ਹੈ ਜਿਨ੍ਹਾਂ ਪ੍ਰਾਣੀਆਂ ਦਾ ਜਨਮ ਜਿਉਰ ਵਿੱਚੋਂ ਹੁੰਦਾ ਹੈ ਜਿਵੇਂ ਮਨੁੱਖ ਅਤੇ ਸਾਰੇ ਡੰਗਰ ਅਤੇ ਹੋਰ ਇਸ ਤਰ੍ਹਾਂ ਦੇ ਜਾਨਵਰ ਆਦਿ। ਸੇਤਜ ਤੋਂ ਭਾਵ ਹੈ ਉਹ ਪ੍ਰਾਣੀ ਜਿਨ੍ਹਾਂ ਦਾ ਜਨਮ ਮੁੜਕੇ ਵਿੱਚੋਂ ਹੁੰਦਾ ਹੈ ਜਿਵੇਂ ਕਿ ਬਹੁਤ ਸਾਰੇ ਕਿਟਾਣੂ ਹਨ ਜੋ ਮੁੜਕੇ ਵਿੱਚੋਂ ਜਨਮਦੇ ਹਨ (Bacteria and many living organisms). ਉਤਭੁਜ ਤੋਂ ਭਾਵ ਹੈ ਜੋ ਆਪਣੇ ਆਪ ਉੱਗ ਪੈਂਦੇ ਹਨ। ਜਿਨ੍ਹਾਂ ਦਾ ਜਨਮ ਬੀਜ ਵਿੱਚੋਂ ਹੁੰਦਾ ਹੈ। ਹਰ ਇੱਕ ਬੀਜ ਵਿੱਚ ਜੀਅ ਦਾ ਵਾਸ ਹੈ। ਇਹ ਜੀਅ ਉਦੋਂ ਜਨਮਦਾ ਹੈ ਜਦ ਇਹ ਧਰਤੀ ਵਿੱਚ ਸਮਾਉਂਦਾ ਹੈ। ਜਿਵੇਂ ਕਿ ਸਾਰੀ ਬਨਸਪਤ, ਪੇੜ, ਬੂਟੇ ਆਦਿ। ਚਾਰੇ ਖਾਣੀਆਂ ਦਾ ਆਧਾਰ ਵੀ ਸਤਿ ਪਾਰਬ੍ਰਹਮ ਪਿਤਾ ਦਾ ਨਾਮ “ਸਤਿ” ਹੀ ਹੈ। ਸਾਰੇ ਪ੍ਰਾਣੀਆਂ ਦੀ ਉੱਤਪੱਤੀ “ਸਤਿ” ਵਿੱਚੋਂ ਹੀ ਹੁੰਦੀ ਹੈ। ਸਾਰੇ ਪ੍ਰਾਣੀਆਂ ਦੇ ਪ੍ਰਾਣ ਕੇਵਲ “ਸਤਿ” ਦੀ ਪਰਮ ਸ਼ਕਤੀ ਨਾਲ ਹੀ ਚੱਲਦੇ ਹਨ। ਇਸੇ ਲਈ ਸਾਰੇ ਪ੍ਰਾਣੀ ਅਤੇ ਸਾਰੀ ਕੁਦਰਤ ਨਿਰੰਤਰ ਸਿਮਰਨ ਕਰਦੀ ਹੈ। ਸਾਰੀ ਬਨਸਪਤ ਨਿਰੰਤਰ ਸਿਮਰਨ ਕਰਦੀ ਹੈ।
 
ਸਾਰੀ ਸ੍ਰਿਸ਼ਟੀ ਦੀ ਜਾਂ ਬ੍ਰਹਿਮੰਡ ਦੀ ਰਚਨਾ ਬੇਅੰਤ ਖੰਡਾਂ, ਮੰਡਲਾਂ, ਵਰਭੰਡਾਂ ਨਾਲ ਹੋਈ ਹੈ। ਖੰਡ ਤੋਂ ਭਾਵ ਹੈ ਬ੍ਰਹਿਮੰਡ ਦਾ ਇੱਕ ਟੋਟਾ ਜਿਵੇਂ ਕਿ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ ਆਦਿ। ਕਈ ਖੰਡਾਂ ਦੇ ਸਮੂਹ ਨਾਲ ਇੱਕ ਮੰਡਲ ਬਣਦਾ ਹੈ। ਜਿਸਨੂੰ ਸੌਰ ਮੰਡਲ ਵੀ ਕਿਹਾ ਜਾਂਦਾ ਹੈ; ਅਤੇ ਕਈ ਮੰਡਲਾਂ ਦੇ ਸਮੂਹ ਨਾਲ ਇੱਕ ਵਰਭੰਡ ਬਣਦਾ ਹੈ। ਵਰਭੰਡ ਤੋਂ ਭਾਵ ਹੈ ਸ੍ਰਿਸ਼ਟੀ। ਇਹ ਸਾਰੇ ਵਰਭੰਡ ਵਿੱਚ ਸਾਰੇ ਖੰਡ ਆਪੋ ਆਪਣੇ ਸਥਾਨ ਉੱਪਰ ਕਿਸ ਸ਼ਕਤੀ ਨਾਲ ਸਥਿਤ ਹਨ ?  ਇਹ ਸਾਰੇ ਵਰਭੰਡ ਵਿੱਚ ਸਾਰੇ ਖੰਡ ਆਪੋ ਆਪਣੇ ਮੰਡਲਾਂ ਵਿੱਚ ਆਕਾਸ਼ ਵਿੱਚ ਕਿਸ ਸ਼ਕਤੀ ਦੇ ਸਹਾਰੇ ਲਟਕ ਰਹੇ ਹਨ ਜਾਂ ਗਤੀਸ਼ੀਲ ਹਨ ? ਅੱਜ ਦੇ ਵਿਕਸਿਤ ਵਿਗਿਆਨ ਕੋਲ ਇਨ੍ਹਾਂ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਹੈ। ਇਸ ਬੇਅੰਤ ਸ੍ਰਿਸ਼ਟੀ ਦੇ ਸਾਰੇ ਹਿੱਸਿਆਂ ਨੂੰ ਜੋ ਸ਼ਕਤੀ ਕਾਇਮ ਰੱਖਦੀ ਹੈ ਉਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਹੈ। ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਦਾ ਆਧਾਰ ਕੇਵਲ “ਸਤਿ” ਹੀ ਹੈ। ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਦਾ ਗਰਭ ਕੇਵਲ “ਸਤਿ” ਹੀ ਹੈ। “ਸਤਿ” ਦੀ ਇਸ ਬੇਅੰਤ ਸ਼ਕਤੀ ਦੇ ਸਹਾਰੇ ਹੀ ਇਹ ਸਾਰੀਆਂ ਸ੍ਰਿਸ਼ਟੀਆਂ ਦੇ ਖੰਡ, ਮੰਡਲ, ਵਰਭੰਡ ਟਿਕੇ ਹੋਏ ਹਨ। ਇਸ ਲਈ ਇਹ ਸਾਰੇ ਖੰਡ, ਮੰਡਲ ਅਤੇ ਵਰਭੰਡ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਕਰ ਰਹੇ ਹਨ। ਇਨ੍ਹਾਂ ਦੀ ਪਵਿੱਤਰ ਆਰਤੀ ਦਾ ਹੀ ਇਲਾਹੀ ਸੰਗੀਤ ਹੈ ਜੋ ਅਨਹਦ ਨਾਦ ਦੇ ਰੂਪ ਵਿੱਚ ਸੰਤ ਜਨਾਂ ਦੇ ਦਸਮ ਦੁਆਰ ਵਿੱਚ ਨਿਰੰਤਰ ਗੂੰਜਦਾ ਹੈ।  
 
ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਬਰਸਦੀ ਹੈ ਉਹ ਮਨੁੱਖ ਬੰਦਗੀ ਵਿੱਚ ਚੱਲੇ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਉੱਪਰ ਗੁਰਪ੍ਰਸਾਦਿ ਦੀ ਰਹਿਮਤ ਹੁੰਦੀ ਹੈ ਉਨ੍ਹਾਂ ਮਨੁੱਖਾਂ ਨੂੰ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰੀਤ, ਸ਼ਰਧਾ ਅਤੇ ਭਰੋਸਾ ਜਨਮ ਲੈਂਦਾ ਹੈ ਉਹ ਮਨੁੱਖ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ। ਬੰਦਗੀ ਕੇਵਲ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਹੀ ਨਾਮ ਹੈ। ਇਸ ਲਈ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਭਿੱਜਾ ਹੋਇਆ ਹਿਰਦਾ ਬੰਦਗੀ ਵਿੱਚ ਚਲਾ ਜਾਂਦਾ ਹੈ। ਜਿਸ ਹਿਰਦੇ ਵਿੱਚ ਭਰੋਸਾ, ਸ਼ਰਧਾ ਅਤੇ ਪ੍ਰੀਤ ਹੈ ਉਹ ਹਿਰਦਾ ਪੂਰਨ ਸਮਰਪਣ ਕਰਨ ਵਿੱਚ ਸਕਸ਼ਮ ਹੁੰਦਾ ਹੈ। ਇਸ ਲਈ ਉਸ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਸਹਿਜ ਹੀ ਹੋ ਜਾਂਦਾ ਹੈ। ਐਸੇ ਭਗਤ ਜਨ ਭਗਤੀ ਰਸ ਦੇ ਰਸੀਲੇ ਮਹਾ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਸਦਾ-ਸਦਾ ਲਈ ਗਾਇਨ ਕਰਦੇ ਹਨ। ਬੰਦਗੀ ਵਿੱਚ ਨਾਮ ਦੀ ਕਮਾਈ ਕਰਦੇ ਹੋਏ ਜਦ ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਭਗਤ ਜਦ ਮਾਨਸਰੋਵਰ ਵਿੱਚ ਸਮਾ ਜਾਂਦਾ ਹੈ ਤਾਂ ਉਹ ਇਸ ਪਰਮ ਆਨੰਦ ਰਸ ਦਾ ਆਨੰਦ ਮਾਣਦਾ ਹੈ ਅਤੇ ਇਸ ਪਰਮ ਅਵਸਥਾ ਦੇ ਅਨੁਭਵ ਮਹਿਮਾ ਦੇ ਰੂਪ ਵਿੱਚ ਗਾਉਂਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ, ਜੋ ਕਿ ਆਪ ਨਿਰੰਕਾਰ ਰੂਪ ਹਨ, ਇਹ ਕਹਿ ਰਹੇ ਹਨ ਕਿ ਐਸੇ ਕਿਤਨੇ ਕੁ ਭਗਤ ਹਨ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਭਰਪੂਰ ਬੰਦਗੀ ਵਿੱਚ ਰੱਤੇ ਹੋਏ ਮਾਨਸਰੋਵਰ ਵਿੱਚ ਸਮਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਕਰ ਰਹੇ ਹਨ, ਉਨ੍ਹਾਂ ਦੇ ਚਿੱਤ ਵਿੱਚ ਨਹੀਂ ਆ ਰਹੇ ਹਨ। ਭਾਵ ਐਸੇ ਸੰਤ ਜਨਾਂ, ਭਗਤ ਜਨਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਖ਼ਾਲਸਿਆਂ, ਅਵਤਾਰਾਂ ਅਤੇ ਗੁਰਮੁਖਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਜੋ ਕਿ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਡੁੱਬੇ ਹੋਏ ਮਾਨਸਰੋਵਰ ਵਿੱਚ ਲੀਨ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਕਰ ਰਹੇ ਹਨ।
 
ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਤਿ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਦਾ ਸਥਿਰ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜਨਮ-ਮਰਣ ਦੇ ਬੰਧਨਾਂ ਤੋਂ ਪਰ੍ਹੇ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਦਾ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰਾ ਹੈ। ਹਰ ਇੱਕ ਰਚਨਾ ਦਾ ਆਧਾਰ ਕੇਵਲ ਸਤਿ ਹੀ ਹੈ। ਸਾਰੀ ਸ੍ਰਿਸ਼ਟੀ ਦਾ ਗਰਭ ਸਤਿ ਹੀ ਹੈ। ਸਾਰੇ ਇਲਾਹੀ ਗੁਣਾਂ ਅਤੇ ਇਲਾਹੀ ਸ਼ਕਤੀਆਂ ਦਾ ਗਰਭ ਵੀ ਸਤਿ ਹੀ ਹੈ। ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਗਰਭ ਵੀ ਸਤਿ ਹੀ ਹੈ। ਸਾਰੀਆਂ ਕਲਾਵਾਂ ਅਤੇ ਪਰਮ ਸ਼ਕਤੀਆਂ ਦਾ ਗਰਭ ਵੀ ਸਤਿ ਹੀ ਹੈ। ਨਿਰਗੁਣ ਸਰੂਪ ਸਤਿ ਹੈ ਅਤੇ ਇਹ ਸਤਿ ਹੀ ਸਰਗੁਣ ਦੀ ਸੇਵਾ ਸੰਭਾਲਤਾ ਕਰ ਰਿਹਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਵਡਿਆਈ ਵੀ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵੀ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਵੀ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਹੋਏ ਸਾਰੇ ਦਰਗਾਹੀ ਵਿਧਾਨ ਵੀ ਅਟੱਲ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਮਹਿਮਾ ਅਤੇ ਵਡਿਆਈ ਵਿੱਚ ਆਪ ਹੀ ਸਮਾਇਆ ਹਇਆ ਹੈ।
 
ਸਾਰਾ ਸੰਸਾਰ ਮਾਇਆ ਹੈ। ਸਾਰੇ ਸੰਸਾਰ ਦੀ ਹਰ ਇੱਕ ਵਸਤੂ ਅਤੇ ਰਚਨਾ ਮਾਇਆ ਹੈ। ਭਾਵ ਸਾਰਾ ਸੰਸਾਰ ਮਾਇਆ ਦਾ ਰੂਪ ਹੈ। ਇਸ ਲਈ ਸਾਰਾ ਸੰਸਾਰ ਨਾਸ਼ਵਾਨ ਹੈ। ਸੰਸਾਰ ਦੀ ਹਰ ਇੱਕ ਵਸਤੂ ਜੋ ਕਾਲ ਵਿੱਚ ਜਨਮਦੀ ਹੈ ਕਾਲ ਉਸ ਨੂੰ ਗ੍ਰਸ ਲੈਂਦਾ ਹੈ। ਭਾਵ ਜੋ ਕਾਲ ਵਿੱਚ ਜਨਮਦਾ ਹੈ ਕਾਲ ਉਸ ਦਾ ਵਿਨਾਸ਼ ਕਰ ਦਿੰਦਾ ਹੈ। ਕਾਲ ਵਿੱਚ ਉਪਜੀ ਹਰ ਇੱਕ ਵਸਤੂ ਦਾ ਵਿਨਾਸ਼ ਨਿਸ਼ਚਿਤ ਹੈ। ਜੱਗ ਰਚਨਾ ਨੂੰ ਗੁਰਬਾਣੀ ਵਿੱਚ ਰੇਤ ਦੀ ਕੰਧ ਕਿਹਾ ਗਿਆ ਹੈ। ਭਾਵ ਜਗਤ ਦੀ ਹਰ ਇੱਕ ਰਚਨਾ ਰੇਤ ਦੀ ਕੰਧ ਵਾਂਗ ਹੈ ਜੋ ਇੱਕ ਝੱਟਕੇ ਨਾਲ ਗਿਰ ਜਾਂਦੀ ਹੈ। ਇਸ ਲਈ ਜਗਤ ਦੀ ਹਰ ਇੱਕ ਰਚਨਾ ਸਥਿਰ ਨਹੀਂ ਹੈ। ਭਾਵ ਸਾਰਾ ਸੰਸਾਰ ਕੇਵਲ ਅਸਤਿ ਹੈ। ਇਸ ਲਈ ਸੰਸਾਰਕ ਵਸਤੂਆਂ ਦਾ ਚਿੰਤਨ ਕਰਨਾ ਵੀ ਅਸਤਿ ਦਾ ਚਿੰਤਨ ਕਰਨਾ ਹੈ। ਸੰਸਾਰਕ ਵਸਤੂਆਂ ਦਾ ਚਿੰਤਨ ਮਿਥਿਆ ਹੈ। ਇਸ ਲਈ ਸੰਸਾਰਕ ਵਸਤੂਆਂ ਦਾ ਚਿੰਤਨ ਕਰਨ ਦਾ ਮਾਰਗ ਵੀ ਮਿਥਿਆ ਹੈ। ਕੇਵਲ ਸਤਿ ਦਾ ਚਿੰਤਨ ਹੀ ਸਤਿ ਹੈ। ਕੇਵਲ ਸਤਿ ਦਾ ਚਿੰਤਨ ਕਰਨ ਨਾਲ ਹੀ ਮਾਇਆ ਦੇ ਇਸ ਭਵਜਲ ਸੰਸਾਰ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ ਹੈ। ਇਸ ਪੂਰਨ ਸਤਿ ਨੂੰ ਧੰਨ ਧੰਨ ਨੌਵੀਂ ਪਾਤਿਸ਼ਾਹੀ ਨੇ ਇਸ ਸ਼ਲੋਕ ਵਿੱਚ ਪ੍ਰਗਟ ਕੀਤਾ ਹੈ :-
 
 
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ 
{ਪੰਨਾ ੧੪੨੯}
 
ਕੇਵਲ ਸਤਿ ਦਾ ਚਿੰਤਨ ਕਰਨ ਵਾਲੇ ਸੰਤ ਜਨ, ਭਗਤ ਜਨ, ਬ੍ਰਹਮ ਗਿਆਨੀ, ਸਤਿਗੁਰੂ, ਅਵਤਾਰ ਪੁਰਖ ਹੀ ਇਸ ਪੂਰਨ ਸਤਿ ਦਾ ਅਨੁਭਵ ਕਰਦੇ ਹਨ। ਸਾਰੇ ਸੰਸਾਰ ਦੀ ਰਚਨਾ, ਸੇਵਾ ਅਤੇ ਸੰਭਾਲਤਾ ਸਤਿ ਪਾਰਬ੍ਰਹਮ ਕਿਸ ਤਰ੍ਹਾਂ ਕਰਦਾ ਹੈ ਇਸ ਪੂਰਨ ਸਤਿ ਦਾ ਅਨੁਭਵ ਕੇਵਲ ਐਸੇ ਮਹਾ ਪੁਰਖ ਹੀ ਜੋ ਸਤਿ ਪਾਰਬ੍ਰਹਮ ਪਿਤਾ ਵਿੱਚ ਅਭੇਦ ਹੋ ਜਾਂਦੇ ਹਨ ਕੇਵਲ ਉਹ ਹੀ ਕਰਦੇ ਹਨ। ਇਹ ਸਾਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੀ ਹੈ ਜੋ ਕਰ-ਕਰ ਕੇ ਇਸ ਨੂੰ ਆਪ ਵੇਖਣ ਵਿੱਚ ਆਨੰਦਿਤ ਰਹਿੰਦਾ ਹੈ।
 
ਸਾਰੀ ਸ੍ਰਿਸ਼ਟੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ ਅਨੁਸਾਰ ਚੱਲਦੀ ਹੈ। ਸੰਸਾਰ ਵਿੱਚ, ਸਾਡੇ ਜੀਵਨ ਵਿੱਚ, ਹਰ ਪੱਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਵਾਪਰਦਾ ਹੈ। ਹਰ ਇੱਕ ਰਚਨਾ ਹੁਕਮ ਵਿੱਚ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਜੇ ਗਏ ਸਾਰੇ ਤੱਤ (ਪੰਜ ਤੱਤ) ਕੇਵਲ ਉਸਦੇ ਹੁਕਮ ਵਿੱਚ ਹੀ ਹਨ। ਇਹ ਤੱਤ ਹੀ ਦਰਗਾਹੀ ਵਿਧਾਨ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਭਾਵ ਸਾਰਾ ਕੁਝ ਕੇਵਲ ਦਰਗਾਹੀ ਵਿਧਾਨ ਅਨੁਸਾਰ ਹੀ ਵਾਪਰਦਾ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੈ ਨਾ ਹੀ ਉਸਦਾ ਕੋਈ ਸਾਨੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸੰਤ ਜਨ, ਭਗਤ ਜਨ, ਬ੍ਰਹਮ ਗਿਆਨੀ, ਸਤਿਗੁਰੂ, ਅਵਤਾਰ ਪੁਰਖ ਹੀ ਇਸ ਪੂਰਨ ਸਤਿ ਦਾ ਅਨੁਭਵ ਕਰਦੇ ਹਨ ਅਤੇ ਪੂਰਨ ਹੁਕਮ ਵਿੱਚ ਵਿਚਰਦੇ ਹਨ। ਬਾਕੀ ਸਾਰੇ ਸੰਸਾਰ ਦੇ ਲੋਕ ਆਪਣੀ ਹਉਮੈ ਕਾਰਣ ਦਰਗਾਹੀ ਵਿਧਾਨ ਨੂੰ ਮੰਨਣ ਤੋਂ ਇਨਕਾਰੀ ਹਨ। ਜਿਸ ਕਾਰਣ ਉਨ੍ਹਾਂ ਨੂੰ ਨਿਰੰਤਰ ਜਨਮ-ਮਰਣ ਦੇ ਚੱਕਰ ਵਿੱਚ ਭਟਕਣਾ ਪੈ ਰਿਹਾ ਹੈ। ਇਸ ਲਈ ਆਪਣੀ ਹਉਮੈ ਨੂੰ ਤਿਆਗ ਕੇ ਹੁਕਮ ਰਜਾਈ ਵਿੱਚ ਰਹਿਣਾ ਹੀ ਅਕਲਮੰਦੀ ਹੈ।