ਨਿਰਗੁਨ ਸਰਗੁਨ ਸਰੂਪ ਦੀ ਮਹਿਮਾ
ਨਿਰਗੁਣ ਸਰੂਪ, ਅਜਪਾ ਜਾਪ ਅਤੇ ਸੁੰਨ ਸਮਾਧੀ ਦੀ ਮਹਿਮਾ
ਸਲੋਕੁ ॥
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਇਸ ਬ੍ਰਹਮ ਸਲੋਕ ਵਿੱਚ ਸਾਨੂੰ ਨਿਰਗੁਣ, ਸਰਗੁਣ ਅਤੇ ਸੁੰਨ ਸਮਾਧੀ ਦੇ ਬਾਰੇ ਪੂਰਨ ਬ੍ਰਹਮ ਗਿਆਨ ਦਾ ਬੇਅੰਤ ਵਿਲੱਖਣ ਭਾਗ ਬਖ਼ਸ਼ ਰਹੇ ਹਨ।
ਨਿਰਗੁਣ ਦਾ ਅਤੇ ਸਰਗੁਣ ਦਾ ਇਕ ਹੋ ਜਾਣਾ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਬਹੁਤ ਉੱਚੀ ਰੂਹਾਨੀ ਅਵਸਥਾ ਹੈ। ਜਦ ਇੱਕ ਆਮ ਆਦਮੀ ਇਸ ਉੱਚੀ ਆਤਮਿਕ ਅਵਸਥਾ ਨਾਲ ਬਖ਼ਸ਼ਿਆ ਜਾਂਦਾ ਹੈ ਤਾਂ ਉਹ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਤਦ ਵਾਪਰਦਾ ਹੈ ਜਦ ਸਾਡੀ ਅਰਦਾਸ ਦਰਗਾਹ ਵਿੱਚ ਸੁਣੀ ਜਾਂਦੀ ਹੈ ਅਤੇ ਅਸੀਂ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ। ਇਹ ਬਹੁਤ ਹੀ ਉੱਚੇ ਦਰਜੇ ਦਾ ਗੁਰਪ੍ਰਸਾਦਿ ਹੈ। ਜਦ ਨਿਰਗੁਣ ਸਰਗੁਣ ਇੱਕ ਆਮ ਆਦਮੀ ਦੀ ਬੰਦਗੀ ਵਿੱਚ ਇੱਕ ਬਣ ਜਾਂਦੇ ਹਨ ਤਦ ਇੱਕ ਪੂਰਨ ਸੰਤ ਹਿਰਦੇ ਦਾ ਜਨਮ ਹੁੰਦਾ ਹੈ।
ਜਦ ਇੱਕ ਆਮ ਹਿਰਦਾ ਸਾਰੇ ਸਥੂਲ ਭਾਵਾਂ ਅਤੇ ਬ੍ਰਹਮ ਭਾਵ ਵਿੱਚ ਇੱਕ ਸਤਿ ਹਿਰਦੇ ਵਿੱਚ ਤਬਦੀਲ ਹੁੰਦਾ ਹੈ ਤਾਂ ਇੱਕ ਪੂਰਨ ਬ੍ਰਹਮ ਗਿਆਨੀ ਇਸ ਸੰਸਾਰ ਦੀ ਹੋਂਦ ਵਿੱਚ ਆਉਂਦਾ ਹੈ ਅਤੇ ਪ੍ਰਗਟਿਓ ਜੋਤ ਰੂਪ ਵਿੱਚ ਪਰਗਟ ਹੁੰਦਾ ਹੈ। ਜਦ ਬੰਦਗੀ ਮਾਰਗ ’ਤੇ ਅੱਗੇ ਵਧ ਰਹੇ ਵਿਅਕਤੀ ਵਿੱਚ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ, ਉਹ ਆਪਣੀ ਬੰਦਗੀ ਪੂਰੀ ਕਰ ਲੈਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ਿਆ ਜਾਂਦਾ ਹੈ ਅਤੇ ਪਰਮ ਪਦਵੀ ਪਾ ਲੈਂਦਾ ਹੈ।
ਨਿਰਗੁਣ ਸਰੂਪ ਉਹ ਇੱਕ ਹੈ ਜੋ ਮਾਇਆ ਦੇ ਇਹਨਾਂ ਤਿੰਨ ਗੁਣਾਂ: ਰਜੋ, ਤਮੋ ਅਤੇ ਸਤੋ ਤੋਂ ਪਰ੍ਹੇ ਹੈ ਅਤੇ ਆਮ ਆਦਮੀ ਦੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਹੈ। ਇਹ ਕੇਵਲ ਬ੍ਰਹਮ ਅੱਖ “ਦਿਬ ਦ੍ਰਿਸ਼ਟ” ਗਿਆਨ ਨੇਤਰ ਨਾਲ ਹੀ ਦੇਖਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ। ਨਿਰਗੁਣ ਬ੍ਰਹਮ ਪਰਮ ਅਨੰਤ ਸ਼ਕਤੀ ਹੈ ਜਿਸਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ” ਕਹਿ ਕੇ ਵਖਾਣ ਕੀਤਾ ਹੈ।
ਸਰਗੁਣ ਉਹ ਪਰਮ ਸ਼ਕਤੀ ਹੈ ਜੋ ਹਰ ਸ੍ਰਿਸ਼ਟੀ ਦੀ ਹਰ ਰਚਨਾ ਵਿੱਚ ਮੌਜੂਦ ਹੈ ਅਤੇ ਇਸ ਸ੍ਰਿਸ਼ਟੀ ਨੂੰ ਚਲਾਉਂਦੀ ਹੈ। ਇਹ ਬ੍ਰਹਮ ਅਨੰਤ ਸ਼ਕਤੀ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਂਦੀ ਹੈ। ਮਨੁੱਖਾ ਪ੍ਰਾਣੀ ਵਿੱਚ ਇਹ ਜੀਵਨ ਤੱਤ ਹੈ। ਇਹ ਰੂਹ ਹੈ ਜੋ ਪਦਾਰਥਕ ਸਰੀਰ ਨੂੰ ਚਲਾਉਂਦੀ ਹੈ। ਇਹ ਸਤਿ ਸਰੋਵਰਾਂ ਦੇ ਰੂਪ ਵਿੱਚ ਮੌਜੂਦ ਬ੍ਰਹਮ ਸ਼ਕਤੀ ਹੈ ਜੋ ਸਾਡੇ ਪਦਾਰਥਕ ਸਰੀਰ ਵਿੱਚ ਸੂਖਸ਼ਮ ਦੇਹੀ ਦੇ ਵਿੱਚ ਮੌਜੂਦ ਹੈ ਜਿਹੜੀ ਸਾਡੀ ਪਦਾਰਥਕ ਦੇਹੀ ਦੇ ਸਾਹ ਲੈਣ ਅਤੇ ਸਾਡੀਆਂ ਨਾੜੀਆਂ ਵਿੱਚ ਲਹੂ ਗੇੜਨ ਲਈ ਜ਼ਿੰਮੇਵਾਰ ਹੈ। ਇਹ ਸਾਡੇ ਦਿਲ ਨੂੰ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਚਲਾਉਂਦੀ ਹੈ ਅਤੇ ਸਰੀਰ ਦੇ ਕੰਮ-ਕਾਜ ਨੂੰ ਚੱਲਦਾ ਰੱਖਦੀ ਹੈ।
ਇਸੇ ਤਰੀਕੇ ਨਾਲ ਇਹ ਅਨੰਤ ਬ੍ਰਹਮ ਸ਼ਕਤੀ ਹਰ ਇੱਕ ਸ੍ਰਿਸ਼ਟੀ ਵਿੱਚ ਮੌਜੂਦ ਹੈ ਅਤੇ ਹਰ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਅਤੇ ਕੰਮ-ਕਾਜ ਕਰਾ ਰਹੀ ਹੈ। ਇਹ ਬ੍ਰਹਮ ਸ਼ਕਤੀ ਲੱਕੜੀ ਵਿੱਚ ਸਮਾਈ ਅੱਗ ਰੱਖਦੀ ਹੈ। ਇਹ ਹੀ ਬ੍ਰਹਮ ਸ਼ਕਤੀ ਹਾਈਡਰੋਜਨ ਅਤੇ ਆਕਸੀਜਨ ਨੂੰ ਇਕੱਠਿਆਂ ਕਰਕੇ ਇਸ ਨੂੰ ਪਾਣੀ ਬਣਾਉਂਦੀ ਹੈ। ਹਾਲਾਂਕਿ, ਇਹ ਦੋ ਅਮਿਲਣ-ਯੋਗ ਤੱਤ ਹਨ ਅਤੇ ਇਕੱਠੇ ਨਹੀਂ ਕੀਤੇ ਜਾ ਸਕਦੇ ਹਨ। ਇੱਕ ਬਹੁਤ ਹੀ ਜ਼ਿਆਦਾ ਜਲਣਸ਼ੀਲ ਹੈ ਅਤੇ ਦੂਸਰਾ ਅੱਗ ਲਈ ਪਰੇਰਕ (ਕੇਟੇਲਿਸਟ) ਦਾ ਕੰਮ ਕਰਦਾ ਹੈ, ਪਰ ਉਹ ਦੋਵੇਂ ਪਾਣੀ ਦੇ ਰੂਪ ਵਿੱਚ ਇਕੱਠੇ ਰੱਖੇ ਜਾ ਰਹੇ ਹਨ ਜੋ ਸਾਰੀ ਸ੍ਰਿਸ਼ਟੀ ਦੇ ਜੀਵਾਂ ਅਤੇ ਸਾਰੀ ਬਨਸਪਤ ਨੂੰ ਜੀਵਨ ਬਖ਼ਸ਼ਦਾ ਹੈ।
ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਜਦ ਅਸੀਂ ਇਸ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਕਿ ਸਾਡੀ ਪਦਾਰਥਕ ਦੇਹੀ, ਜਿਹੜੀ ਕਿ ਸਰਗੁਣ ਹੈ ਅਤੇ ਨਿਰਗੁਣ ਦੁਆਰਾ ਸਾਜੀ ਗਈ ਹੈ ਅਤੇ ਨਿਰਗੁਣ ਦੁਆਰਾ ਚਲਾਈ ਜਾ ਰਹੀ ਹੈ ਜਿਹੜਾ ਕਿ ਅਨੰਤ ਬ੍ਰਹਮ ਸ਼ਕਤੀ ਆਪ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਹੈ। ਇਹ ਬ੍ਰਹਮ ਗਿਆਨ ਨੂੰ ਪੂਰਨ ਤੱਤ ਗਿਆਨ, ਪੂਰਨ ਬ੍ਰਹਮ ਗਿਆਨ ਕਿਹਾ ਗਿਆ ਹੈ।
ਜਿਵੇਂ ਕਿ ਸਾਡੀ ਪਦਾਰਥਕ ਦੇਹੀ, ਜਿਹੜੀ ਕਿ ਸਰਗੁਣ ਹੈ, ਕਰਤੇ ਦੀ ਰਚਨਾ ਹੈ ਅਤੇ ਅਕਾਲ ਪੁਰਖ ਦੀ ਨਿਰਗੁਣ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਈ ਜਾ ਰਹੀ ਹੈ, ਇਸ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਕਰਤੇ ਦੁਆਰਾ ਸਾਜੀ ਗਈ ਹੈ ਅਤੇ ਉਹ ਵੀ ਉਸਦੀ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਈ ਜਾ ਰਹੀ ਹੈ। ਇਸ ਲਈ ਅਨੰਤ ਬ੍ਰਹਮ ਸ਼ਕਤੀ ਜੋ ਵੱਖ-ਵੱਖ ਸ੍ਰਿਸ਼ਟੀਆਂ ਨੂੰ ਚਲਾ ਰਹੀ ਹੈ, ਹਰ ਸ੍ਰਿਸ਼ਟੀ ਵਿੱਚ ਮੌਜੂਦ ਹੋਣ ਦੇ ਕਾਰਨ ਉਸ ਨੂੰ ਸਰਗੁਣ ਸਰੂਪ ਕਿਹਾ ਗਿਆ ਹੈ। ਅਨੰਤ ਬ੍ਰਹਮ ਸ਼ਕਤੀ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ ਨਿਰਗੁਣ ਸਰੂਪ ਕਹੀ ਜਾਂਦੀ ਹੈ। ਜਦ ਇਹਨਾਂ ਦੋਵਾਂ ਵਿੱਚੋਂ ਮਾਇਆ ਦੀ ਦੀਵਾਰ ਢਹਿ ਜਾਂਦੀ ਹੈ ਅਤੇ ਇਸ ਕਰਕੇ ਦੂਰੀ ਮਿਟ ਜਾਂਦੀ ਹੈ ਤਾਂ ਇੱਥੇ ਇਹਨਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ਅਤੇ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ, ਜਿਵੇਂ ਸਾਡੀ ਰੂਹ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ ਅਤੇ ਪਰਮਾਤਮਾ ਨਾਲ ਇੱਕ ਬਣ ਜਾਂਦੀ ਹੈ। ਇਸ ਅਵਸਥਾ ਵਿੱਚ ਪਰਮਾਤਮਾ ਦਾ ਸਰਵ-ਵਿਆਪਕ ਰੂਪ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ।
ਇਹ ਪੂਰਨ ਬ੍ਰਹਮ ਸਤਿ ਹੈ ਕਿ ਜਦ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਚਲੇ ਜਾਂਦੇ ਹਾਂ ਅਤੇ ਮਾਇਆ ਨੂੰ ਹਰਾ ਦਿੰਦੇ ਹਾਂ ਅਤੇ ਆਪਣੀ ਹਉਮੈ ਨੂੰ ਮਾਰ ਦਿੰਦੇ ਹਾਂ, ਤਦ ਅਸੀਂ ਸਰਗੁਣ ਹਾਂ ਜੋ ਨਿਰਗੁਣ ਨਾਲ ਇੱਕ ਬਣ ਜਾਂਦੇ ਹਾਂ ਅਤੇ ਇੱਥੇ ਨਿਰਗੁਣ ਅਤੇ ਸਰਗੁਣ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਪਰਮਾਤਮਾ ਸਰਗੁਣ ਵਿੱਚ ਨਿਰਗੁਣ ਦੇ ਸਾਰੇ ਗੁਣਾਂ ਨਾਲ ਪ੍ਰਗਟਿਓ ਜੋਤ ਦੇ ਰੂਪ ਵਿੱਚ ਪਰਗਟ ਹੁੰਦਾ ਹੈ। ਇਸ ਦਾ ਭਾਵ ਹੈ ਪਰਮਾਤਮਾ ਵਿੱਚ ਅਭੇਦ ਹੋ ਜਾਣਾ। ਇਸ ਲਈ ਪਦਾਰਥਕ ਸ੍ਰਿਸ਼ਟੀਆਂ ਸਰਗੁਣ ਹਨ ਪਰ ਅਨੰਤ ਬ੍ਰਹਮ ਸ਼ਕਤੀ ਜਿਹੜੀ ਇਹਨਾਂ ਸ੍ਰਿਸ਼ਟੀਆਂ ਨੂੰ ਚਲਾ ਰਹੀ ਹੈ ਨਿਰਗੁਣ ਸਰੂਪ ਹੈ। ਕਿਉਂਕਿ ਹਰ ਸ੍ਰਿਸ਼ਟੀ ਜੋ ਕਿ ਸਰਗੁਣ ਹੈ ਉਹ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਈ ਜਾਂਦੀ ਹੈ, ਇਸ ਤਰ੍ਹਾਂ ਅਨੰਤ-ਅਕਾਲ ਪੁਰਖ ਸਰਵ-ਵਿਆਪਕ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ।
ਜਦ ਨਿਰਗੁਣ ਅਤੇ ਸਰਗੁਣ, ਇੱਕ ਬੰਦਗੀ ਦੇ ਮਾਰਗ ’ਤੇ ਵਧ ਰਹੇ ਵਿਅਕਤੀ ਵਿੱਚ ਇੱਕ ਬਣਦੇ ਹਨ ਤਦ ਮਨ, ਹਿਰਦਾ, ਰੂਹ ਅਤੇ ਸਰੀਰ ਅਨੰਤ ਬ੍ਰਹਮ ਸ਼ਕਤੀ ਦੇ ਸਿੱਧੇ ਪ੍ਰਭਾਵ ਹੇਠ ਆ ਜਾਂਦਾ ਹੈ ਅਤੇ ਆਦਮੀ ਇੱਕ ਪੂਰਨ ਸ਼ਾਂਤੀ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ, ਜਿਹੜੀ ਕਿ ਇੱਕ ਪੂਰਨ ਵਿਚਾਰ ਰਹਿਤ ਅਵਸਥਾ ਹੈ ਅਤੇ ਇਸ ਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ। ਇਹ ਸਿਮਰਨ ਦਾ ਸਭ ਤੋਂ ਉੱਚਾ ਪੱਧਰ ਹੈ, ਜਿਵੇਂ ਹੀ ਇਹ ਵਾਪਰਦਾ ਹੈ ਤਦ ਸਾਰਾ ਮਨ, ਹਿਰਦਾ, ਰੂਹ ਅਤੇ ਸਰੀਰ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ ਅਤੇ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹੈ।
ਜਦ ਅਸੀਂ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਅਸੀਂ ਇਹ ਨਹੀਂ ਜਾਣਦੇ ਕਿ ਜਦ ਅਸੀਂ ਸਮਾਧੀ ਵਿੱਚ ਸਾਂ ਤਾਂ ਕਿੰਨਾ ਸਮਾਂ ਗੁਜ਼ਰਿਆ ਹੈ। ਇੱਥੇ ਸਮੇਂ ਅਤੇ ਖ਼ਲਾਅ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ ਹੈ। ਅਸਲ ਵਿੱਚ ਅਸੀਂ ਉਸ ਸਮੇਂ ਦੌਰਾਨ ਸਮੇਂ ਅਤੇ ਖ਼ਲਾਅ ਤੋਂ ਪਰ੍ਹੇ ਚਲੇ ਜਾਂਦੇ ਹਾਂ ਜਦ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰਨ ਸ਼ਾਂਤੀ ਵਿੱਚ ਜਾਂਦਾ ਹੈ। ਬੰਦਗੀ ਦੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ “ਮਹਾ ਪਰਮਾਰਥੁ” ਕਿਹਾ ਗਿਆ ਹੈ।
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੪)
ਇਸ ਦਾ ਭਾਵ ਹੈ ਕਿ ਇਹ ਮਨ, ਹਿਰਦੇ, ਰੂਹ ਅਤੇ ਸਰੀਰ ਦੀ ਸਭ ਤੋਂ ਵੱਧ ਫਲ ਕਾਰੀ ਅਵਸਥਾ ਹੈ। ਜਦ ਅਸੀਂ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਸਾਡੇ ਆਲੇ-ਦੁਆਲੇ ਜਿੱਥੇ ਅਸੀਂ ਬੈਠੇ ਹੁੰਦੇ ਹਾਂ ਭਾਵੇਂ ਜੋ ਮਰਜ਼ੀ ਵਾਪਰ ਰਿਹਾ ਹੋਵੇ, ਤਦ ਅਸੀਂ ਕੁਝ ਵੀ ਨਹੀਂ ਸੁਣਦੇ ਹਾਂ, ਸਾਡੇ ਮਨ ਵਿੱਚ ਕੋਈ ਵੀ ਵਿਚਾਰ ਨਹੀਂ ਹੁੰਦਾ ਹੈ, ਸਾਡਾ ਹਿਰਦਾ, ਰੂਹ ਅਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਅਸੀਂ ਅਨਾਦਿ ਬਖ਼ਸ਼ਿਸ਼ ਦੀ ਪੂਰਨ ਅਵਸਥਾ ਵਿੱਚ ਚਲੇ ਜਾਂਦੇ ਹਾਂ।
ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਜਿੱਥੇ ਕਿਤੇ ਵੀ ਪੂਰਨ ਸ਼ਾਂਤੀ ਹੈ, ਪਰਮਾਤਮਾ ਉਥੇ ਉਸੇ ਪਲ ਪ੍ਰਗਟ ਹੁੰਦਾ ਹੈ। ਸਾਡਾ ਰੋਮ-ਰੋਮ ਨਾਮ ਨਾਲ ਥਿੜਕਦਾ ਹੈ, ਸਾਡੇ ਸਰੀਰ ਦਾ ਹਰ ਇਕ ਅਣੂੰ ਨਾਮ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ, ਸਾਡਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ, ਸਾਡੇ ਸਾਰੇ ਸਤਿ ਸਰੋਵਰ ਪ੍ਰਕਾਸ਼ਤ ਹੋ ਜਾਂਦੇ ਹਨ ਅਤੇ ਅੰਮ੍ਰਿਤ ਨਾਲ ਖਿਲ ਜਾਂਦੇ ਹਨ, ਸਾਡੇ ਸਾਰੇ ਬੱਜਰ ਕਪਾਟ, ਸਮੇਤ ਦਸਮ ਦੁਆਰ ਦੇ ਖੁੱਲ੍ਹ ਜਾਂਦੇ ਹਨ ਅਤੇ ਅਸੀਂ ਆਪਣੇ ਦਸਮ ਦੁਆਰ ਵਿੱਚ ਪੰਚ ਸ਼ਬਦ ਅਨਹਦ ਨਾਦਿ ਦੇ ਇਲਾਹੀ ਸੰਗੀਤ ਨਾਲ ਨਿਰੰਤਰ ਅਧਾਰ ’ਤੇ ਬਖ਼ਸ਼ੇ ਜਾਂਦੇ ਹਾਂ।
ਇਹ ਆਤਮਿਕ ਅਵਸਥਾ, ਬੰਦਗੀ ਦੀ ਅਵਸਥਾ ਅਤੇ ਦਿਵਯ ਅਨੰਦ ਦੀ ਅਸੀਮ ਅਵਸਥਾ ਦਾ ਅੱਖਰੀ ਰੂਪ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ਸਿਰਫ਼ ਔਰ ਸਿਰਫ਼ ਅਨੁਭਵ ਕੀਤਾ ਜਾ ਸਕਦਾ ਹੈ। ਜਦ ਨਿਰਗੁਣ ਅਤੇ ਸਰਗੁਣ ਇਕ ਹੋ ਜਾਂਦੇ ਹਨ ਤਦ ਮਨ, ਹਿਰਦੇ, ਸਰੀਰ ਅਤੇ ਰੂਹ ਉਤੇ ਪਰਮ ਬੇਅੰਤ ਪੂਰਨ ਬ੍ਰਹਮ ਸ਼ਕਤੀ ਦਾ ਪੂਰਨ ਹੁਕਮ ਹੋ ਜਾਂਦਾ ਹੈ। ਸਾਡਾ ਸਰੀਰ ਅਤੇ ਸਾਰੀਆਂ ਇੰਦ੍ਰੀਆਂ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ।
ਗੁਰਪ੍ਰਸਾਦੀ ਨਾਮ, ਗੁਰਪ੍ਰਸਾਦੀ ਨਾਮ ਸਿਮਰਨ, ਗੁਰਪ੍ਰਸਾਦੀ ਨਾਮ ਦੀ ਕਮਾਈ, ਗੁਰਪ੍ਰਸਾਦੀ ਪੂਰਨ ਬੰਦਗੀ ਪ੍ਰਾਪਤ ਕਰਨ ਵਾਲੇ ਵਡਭਾਗੀ ਜਨ ਜਦ ਗੁਰਪ੍ਰਸਾਦੀ ਨਾਮ ਸਿਮਰਨ ਵਲ ਲੰਮੇ ਸਮੇਂ ਲਈ ਆਪਣਾ ਧਿਆਨ ਧਰਦੇ ਹਨ ਤਾਂ ਥੋੜੇ ਹੀ ਪ੍ਰਯਾਸ ਕਰਨ ’ਤੇ ਸੁੰਨ ਸਮਾਧ ਜਿਹੀ ਉਚੇਰੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਵਡਭਾਗੀ ਆਪਣਾ ਪੂਰਨ ਤਨ, ਮਨ ਅਤੇ ਧਨ ਸਤਿਗੁਰ ਨੂੰ ਸਮਰਪਿਤ ਕਰਦਾ ਹੈ ਉਹ ਪੂਰਨ ਬੰਦਗੀ ਦੀ ਇਸ ਅਵਸਥਾ ਦੀ ਕ੍ਰਿਪਾ ਥੋੜੇ ਹੀ ਸਮੇਂ ਵਿੱਚ ਪ੍ਰਾਪਤ ਕਰਦਾ ਹੈ।
ਸਦਾ ਮਨ ਵਿੱਚ ਇਹ ਚੇਤਾ ਰਖਣਾ ਹੈ ਕਿ ਆਪਣਾ ਸਮਰਪਣ ਅਤੇ ਪੂਰਨ ਬੰਦਗੀ ਵਿੱਚ ਯੋਗਦਾਨ ਸਤਿ-ਸ੍ਰੀ ਸਤਿਗੁਰ ਦੇ ਸਤਿ-ਸ੍ਰੀ ਚਰਨਾਂ ’ਤੇ ਅਧੂਰਾ ਹੈ, ਜਦ ਤਕ ਕਿ ਇਹ ਸਮਰਪਣ ਸਤਿਗੁਰ ਪਿਤਾ ਵੱਲ ਸਾਡੇ ਬੇਅੰਤ ਸਤਿ-ਪ੍ਰੇਮ, ਸਤਿ-ਵਿਸ਼ਵਾਸ ਅਤੇ ਸਤਿ-ਸ਼ਰਧਾ ਨਾਲ ਭਰਪੂਰ ਨਾ ਹੋਵੇ ਅਤੇ ਮਨ ਵਿੱਚ ਪੂਰਨ ਵਿਸ਼ਵਾਸ ਰਖਣਾ ਹੈ ਕਿ ਸਤਿ-ਪਾਰਬ੍ਰਹਮ ਤੇ ਸਤਿਗੁਰੂ ਵਿੱਚ ਕੋਈ ਭੇਦ ਨਹੀਂ ਹੈ। ਜਿਹੜਾ ਵਡ-ਭਾਗੀ ਪ੍ਰੇਮੀ ਸਤਿ-ਪਾਰਬ੍ਰਹਮ ਤੇ ਸਤਿਗੁਰੂ ਵਿੱਚ ਕੋਈ ਭੇਦ ਨਹੀਂ ਮੰਨਦਾ ਉਹ ਥੋੜੇ ਹੀ ਸਮੇਂ ਵਿੱਚ ਗੁਰਪ੍ਰਸਾਦੀ-ਸੁੰਨ ਸਮਾਧ ਦੀ ਕ੍ਰਿਪਾ ਵਾਲੀ ਅਵਸਥਾ ਪ੍ਰਾਪਤ ਕਰਦਾ ਹੈ।
ਨਾਮ ਸਿਮਰਨ ਦੀਆਂ ਵੱਖ-ਵੱਖ ਅਵਸਥਾਵਾਂ ਗੁਰਪ੍ਰਸਾਦਿ ਨਾਲ ਅੱਗੇ ਵਖਿਆਨ ਕੀਤੀਆਂ ਗਈਆਂ ਹਨ। ਕ੍ਰਿਪਾ ਕਰਕੇ ਇਸ ਬ੍ਰਹਮ ਲਿਖਤ ਨੂੰ ਪੜ੍ਹਨ ਲਈ ਕੁਝ ਸਮਾਂ ਦਿਓ ਅਤੇ ਇਸ ਤੋਂ ਲਾਭ ਉਠਾਓ। ਇੱਥੇ ਕੁਛ ਮਨੁੱਖ ਐਸੇ ਹਨ ਜਿਨ੍ਹਾਂ ਦੀ ਜ਼ਿੰਦਗੀ ਗੁਰੂ ਦਾਤਾ ਕਰਤਾ ਦੀ ਕ੍ਰਿਪਾ ਨਾਲ ਇਹਨਾਂ ਬ੍ਰਹਮ ਬਖ਼ਸ਼ਿਸ਼ ਵਾਲੀਆਂ ਗੁਰਪ੍ਰਸਾਦੀ ਲਿਖਤਾਂ ਨੂੰ ਪੜ੍ਹ ਕੇ ਪੂਰੀ ਤਰ੍ਹਾਂ ਬਦਲ ਗਈ ਹੈ।
ਨਾਮ ਸਿਮਰਨ ਦੀਆਂ ਅਵਸਥਾਵਾਂ:
ਅਜਪਾ ਜਾਪ ਇੱਕ ਵਿਅਕਤੀ ਦੀ ਰੂਹਾਨੀ ਅਵਸਥਾ ਹੈ ਜਦ ਨਾਮ ਸਿਮਰਨ ਆਪਣੇ ਆਪ ਉਹਨਾਂ ਦੀ ਸੁਰਤਿ ਵਿੱਚ ਚਲਾ ਜਾਂਦਾ ਹੈ ਅਤੇ ਉਹਨਾਂ ਦੇ ਹਿਰਦੇ ਵਿੱਚ ਚਲਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਸਿਮਰਨ ਕਿਸੇ ਵੀ ਪਲ ਰੁਕਦਾ ਨਹੀਂ ਹੈ ਦਿਨ ਜਾਂ ਰਾਤ, ਸੌਂਦੇ, ਜਾਗਦੇ, ਗੱਲਾਂ ਕਰਦੇ, ਤੁਰਦੇ ਫਿਰਦੇ, ਖਾਂਦੇ ਪੀਂਦੇ ਹਰ ਸਮੇਂ ਚਲਦਾ ਰਹਿੰਦਾ ਹੈ। ਇਹ ਅੰਦਰੂਨੀ ਤੌਰ ’ਤੇ ਆਪਣੇ ਆਪ ਚਲਦਾ ਰਹਿੰਦਾ ਹੈ ਅਤੇ ਐਸੀ ਅਵਸਥਾ ਗੁਰ ਕ੍ਰਿਪਾ ਨਾਲ ਆਉਂਦੀ ਹੈ ਅਤੇ ਬਹੁਤ ਸਾਰੀ ਭਗਤੀ ਕਮਾਈ ਨਾਲ ਆਉਂਦੀ ਹੈ ਜਾਂ ਪੂਰਨ ਬ੍ਰਹਮ ਗਿਆਨੀ ਦੀ ਕ੍ਰਿਪਾ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੀ ਆਮ ਲੜੀ ਹੇਠ ਲਿਖੇ ਤਰ੍ਹਾਂ ਹੈ:
੧. ਰਸਨਾ ਨਾਲ ਜਾਪ। ਇਹ ਧਰਮ ਖੰਡ ਵਿੱਚ ਵਾਪਰਦਾ ਹੈ।
੨. ਸਵਾਸਾਂ ਨਾਲ ਜਾਪ। ਇਹ ਗਿਆਨ ਖੰਡ ਅਤੇ ਸਰਮ ਖੰਡ ਵਿੱਚ ਵਾਪਰਦਾ ਹੈ।
੩. ਨਾਮ ਤੁਹਾਡੀ ਸੁਰਤ ਵਿੱਚ ਜਾਂਦਾ ਹੈ, ਤੁਹਾਡੀ ਸੋਚਣੀ ਵਿੱਚ ਜਾਂਦਾ ਹੈ। ਇਹ ਹੁਣ ਅੰਦਰੂਨੀ ਸਿਮਰਨ ਬਣ ਜਾਂਦਾ ਹੈ ਅਤੇ ਹੁਣ ਹੋਰ ਰਸਨਾ ਨਾਲ ਜਾਪ ਨਹੀਂ ਰਹਿੰਦਾ। ਇਹ ਬਹੁਤ ਉੱਚੀ ਅਵਸਥਾ ਹੁੰਦੀ ਹੈ। ਇਹ ਸਰਮ ਖੰਡ ਅਤੇ ਕਰਮ ਖੰਡ ਵਿੱਚ ਵਾਪਰਦਾ ਹੈ। ਕੁਝ ਪਿਆਰੇ ਇਸ ਅਵਸਥਾ ਵਿੱਚ ਸਮਾਧੀ ਵਿੱਚ ਚਲੇ ਜਾਂਦੇ ਹਨ।
੪. ਸਿਮਰਨ ਹਿਰਦੇ ਵਿੱਚ ਚਲਾ ਜਾਂਦਾ ਹੈ। ਇਹ ਬਹੁਤ ਹੀ ਉੱਚੀ ਅਵਸਥਾ ਹੈ। ਇਥੇ ਬੰਦਗੀ ਸ਼ੁਰੂ ਹੁੰਦੀ ਹੈ। ਮਨੁੱਖ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਇਹ ਕਰਮ ਖੰਡ ਵਿੱਚ ਵਾਪਰਦਾ ਹੈ। ਜਦ ਤੁਸੀਂ ਸਮਾਧੀ ਵਿੱਚ ਜਾਂਦੇ ਹੋ ਤਦ ਅਸਲ ਭਗਤੀ ਸ਼ੁਰੂ ਹੁੰਦੀ ਹੈ ਕਿਉਂਕਿ ਤੁਹਾਡਾ ਦਰਗਾਹ ਵਿੱਚ ਭਗਤੀ ਦਾ ਖਾਤਾ ਖੁੱਲ੍ਹਦਾ ਹੈ।
੫. ਸਿਮਰਨ ਨਾਭੀ ਚੱਕਰ ਵਿੱਚ ਯਾਤਰਾ ਕਰਦਾ ਹੈ ਅਤੇ ਨਾਭੀ ਕਮਲ ਖਿੜਦਾ ਹੈ। ਇਹ ਵੀ ਕਰਮ ਖੰਡ ਵਿੱਚ ਵਾਪਰਦਾ ਹੈ।
੬. ਸਿਮਰਨ ਕੰਗਰੋੜ ਦੇ ਅਧਾਰ ਖੇਤਰ ਵਿੱਚ ਜਾਂਦਾ ਹੈ ਜਿਸਨੂੰ ਮੂਲਾਧਾਰ ਚੱਕਰ ਕਿਹਾ ਜਾਂਦਾ ਹੈ ਅਤੇ ਕੁੰਡਲਨੀ ਸ਼ਕਤੀ ਨੂੰ ਕ੍ਰਿਆਸ਼ੀਲ ਕਰ ਦਿੰਦਾ ਹੈ। ਇਹ ਵੀ ਕਰਮ ਖੰਡ ਵਿੱਚ ਵਾਪਰਦਾ ਹੈ।
੭. ਸਿਮਰਨ ਕੰਗਰੋੜ ਦੇ ਖੇਤਰ ਤੋਂ ਦਿਮਾਗ਼ ਦੇ ਖੇਤਰ ਵਲ ਯਾਤਰਾ ਕਰਦਾ ਹੈ ਅਤੇ ਵਾਪਸ ਸੁਰਤਿ ਵਿੱਚ ਜਾਂਦਾ ਹੈ ਜਿੱਥੇ ਇਹ ਚੱਕਰ ਪੂਰਾ ਕਰਦਾ ਹੈ। ਇਹ ਹੈ ਜੋ ਅਸਲ ਵਿੱਚ ਨਾਮ ਦੀ ਮਾਲਾ ਹੈ। ਜਦ ਇਹ ਵਾਪਰਦਾ ਹੈ ਤਦ ਗਿਆਨ ਨੇਤਰ ਅਤੇ ਦਸਮ ਦੁਆਰ ਖੁੱਲ੍ਹ ਜਾਂਦੇ ਹਨ ਅਤੇ ਤੁਸੀਂ ਅਕਾਲ ਪੁਰਖ ਨਾਲ ਸਿੱਧਾ ਸੰਪਰਕ ਜੋੜ ਲੈਂਦੇ ਹੋ। ਤੁਸੀਂ ਪਰਮਾਤਮਾ ਤੋਂ ਸਿੱਧੇ ਬ੍ਰਹਮ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ। ਇਹ ਸੱਚ ਖੰਡ ਵਿੱਚ ਵਾਪਰਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦਾ ਅਨੰਦ ਵਿਆਖਿਆ ਤੋਂ ਪਰ੍ਹੇ ਹੈ। ਇਸ ਲਈ ਮਹਾਂਪੁਰਖ ਬਹੁਤ ਹੀ ਡੂੰਘੀ ਸਮਾਧੀ ਵਿੱਚ ਕਈ ਵਾਰ ਕਈ-ਕਈ ਦਿਨਾਂ ਲਈ ਚਲੇ ਜਾਂਦੇ ਹਨ। ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਅਨੁਭਵ ਕਰਦੇ ਹੋ: ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ; ਬਹੁਤ ਸਾਰੇ ਸੰਤਾਂ ਅਤੇ ਗੁਰੂਆਂ ਦੇ ਦਰਸ਼ਨ ਕਰਦੇ ਹੋ; ਪਰਮ ਜੋਤ ਨੂੰ ਵੇਖਦੇ ਹੋ; ਸੰਤਾਂ ਨਾਲ ਅਤੇ ਅਕਾਲ ਪੁਰਖ ਨਾਲ ਗੱਲਬਾਤ ਕਰਦੇ ਹੋ ਅਤੇ ਹੋਰ ਵੀ ਬਹੁਤ ਕੁਝ ਜੋ ਕਿ ਵਿਆਖਿਆ ਤੋਂ ਪਰ੍ਹੇ ਹੈ ਉਹ ਵਾਪਰਦਾ ਹੈ। ਇਹ ਉਹ ਅਵਸਥਾ ਹੈ ਜਿਥੇ ਸਾਰੇ ਬ੍ਰਹਮ ਦਰਵਾਜ਼ੇ, ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਰੀਰ ਵਿੱਚ ਨਿਰੰਤਰ ਅੰਮ੍ਰਿਤ ਦਾ ਪ੍ਰਵਾਹ ਹੁੰਦਾ ਹੈ।
੮. ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਜਾਰੀ ਰਹਿੰਦਾ ਹੈ ਜਦ ਤਕ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ। ਇਸ ਮੋੜ ’ਤੇ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ, ਭਾਵ ਤੁਹਾਡੇ ਸਰੀਰ ਦਾ ਹਰ ਇਕ ਕਣ ਨਾਮ ਸਿਮਰਨ ਕਰਦਾ ਹੈ। ਤੁਹਾਡੀ ਸੂਖਸ਼ਮ ਦੇਹੀ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਤੁਹਾਡਾ ਸਾਰਾ ਸਰੀਰ ਹਰ ਸਮੇਂ ਨਾਮ ਅੰਮ੍ਰਿਤ ਵਿੱਚ ਭਿੱਜਾ ਰਹਿੰਦਾ ਹੈ। ਤੁਸੀਂ ਬ੍ਰਹਮ ਲੀਨ ਹੋ ਜਾਂਦੇ ਹੋ ਅਤੇ ਅਟੱਲ ਅਵਸਥਾ ਨੂੰ ਪਹੁੰਚਦੇ ਹੋ। ਇਹ ਅਵਸਥਾਵਾਂ ਵਿਆਖਿਆ ਤੋਂ ਪਰ੍ਹੇ ਹਨ ਅਤੇ ਗੁਰਬਾਣੀ ਇਸ ਨੂੰ ਵਧੀਆ ਢੰਗ ਨਾਲ ਬਿਆਨ ਕਰਦੀ ਹੈ:
“ਸਤਿ ਚਿਤ ਅਨੰਦ ਘਰ ਹਮਾਰੇ”
“ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥”
(੯੪੧-੫)
ਅਤੇ
“ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ”॥
(੨੯੦-੧੬)
ਐਸੀ ਅਵਸਥਾ ਵਿੱਚ ਮਨੁੱਖ ਸਦਾ ਪੂਰਨ ਪ੍ਰਕਾਸ਼ ਵਿੱਚ ਰਹਿੰਦਾ ਹੈ ਅਤੇ ਹਰ ਸਮੇਂ ਦਸਮ ਦੁਆਰ ਵਿੱਚ ਇਲਾਹੀ ਕੀਰਤਨ ਸੁਣਦਾ ਹੈ। ਇਸ ਅਨੁਭਵ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦ ਮਨੁੱਖ ਆਪ ਸਤਿ ਰਾਮਦਾਸ ਬਣਦਾ ਹੈ ਅਤੇ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸੰਗਤ ਦੀ ਸੇਵਾ ਕਰਨ ਲਈ ਨਿਰਦੇਸ਼ਿਤ ਹੁੰਦਾ ਹੈ। ਇਹ ਹੈ ਜੋ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਜਦ ਤੁਸੀਂ ਭਗਤੀ ਮਾਰਗ ’ਤੇ ਚੱਲਣ ਲਈ ਉਤਸ਼ਾਹਿਤ ਕੀਤੇ ਜਾਂਦੇ ਹੋ।
ਸਿਰਫ਼ ਇਹ ਦਰਸਾਉਣ ਲਈ ਕਿ ਇੱਕ ਅਵਸਥਾ ਦੂਸਰੀ ਨਾਲੋਂ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ, ਅਸੀਂ ਇਸ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ:
- ਰਸਨਾ ਨਾਲ ੧੦੦੦ ਵਾਰ ਨਾਮ ਦਾ ਜਾਪ = ਸਵਾਸ ਨਾਲ ਇੱਕ ਵਾਰ ਨਾਮ ਦਾ ਜਾਪ
- ਸਵਾਸ ਨਾਲ ੧੦੦੦ ਵਾਰ ਨਾਮ ਦਾ ਜਾਪ = ਸੁਰਤ ਵਿੱਚ ਇੱਕ ਵਾਰ ਨਾਮ ਦਾ ਜਾਪ
- ਸੁਰਤ ਵਿੱਚ ੧੦੦੦ ਵਾਰ ਨਾਮ ਦਾ ਜਾਪ = ਹਿਰਦੇ ਵਿੱਚ ਇੱਕ ਵਾਰ ਦਾ ਨਾਮ ਸਿਮਰਨ
ਹਿਰਦੇ ਵਿੱਚ ਨਾਮ ਸਿਮਰਨ ਕਰਨਾ ਅਤੇ ਇਸ ਤੋਂ ਪਰ੍ਹੇ ਬੇਅੰਤ ਫਲਦਾਇਕ ਹੈ। ਹਿਰਦੇ ਵਿੱਚ ਇਕ ਵਾਰ ਦਾ ਨਾਮ ਸਿਮਰਨ ਰਸਨਾ ਨਾਲ ਨਾਮ ਸਿਮਰਨ ਕਰਨ ਤੋਂ ੧੦੦੦,੦੦੦,੦੦੦੦ ਗੁਣਾਂ ਜ਼ਿਆਦਾ ਹੈ। ਕੁੱਛ ਲੋਕ ਸੋਚ ਸਕਦੇ ਹਨ ਕਿ ਅਸੀਂ ਲਾਭ ਦੀ ਗਿਣਤੀ ਵਿੱਚ ਪੈ ਗਏ ਹਾਂ ਅਤੇ ਇਹ ਠੀਕ ਹੈ ਕਿ ਸਾਨੂੰ ਗਿਣਤੀ ਵਿੱਚ ਨਹੀਂ ਪੈਣਾ ਚਾਹੀਦਾ ਕਿ ਅਸੀਂ ਕਿੰਨਾ ਸਿਮਰਨ ਕਰਦੇ ਹਾਂ ਜਿਵੇਂ ਕਿ ਪਰਮਾਤਮਾ ਗਿਣਤੀਆਂ ਤੋਂ ਪਰ੍ਹੇ ਹੈ ਅਤੇ ਇਹ ਸਾਨੂੰ ਹਉਮੈ ਵਿੱਚ ਲੈ ਜਾਂਦਾ ਹੈ। ਹਾਲਾਂਕਿ ਇਹ ਉਦਾਹਰਣਾਂ ਕੇਵਲ ਸੰਗਤ ਦੇ ਸਮਝਣ ਵਾਸਤੇ ਹਨ ਕਿ ਨਾਮ ਦਾ ਸਿਮਰਨ ਅਤੇ ਜਾਪ ਵਿੱਚ ਕੀ ਅੰਤਰ ਹੈ। ਉਪਰ ਦੱਸੇ ਅੰਕ ਸਿਰਫ਼ ਇੱਕ ਕਹਿਣ ਦਾ ਤਰੀਕਾ ਹੈ ਕਿ ਨਾਮ ਸਿਮਰਨ ਨੂੰ ਹਿਰਦੇ ਨਾਲ ਕਰਨ ਤੇ ਰਸਨਾ ਨਾਲ ਜਾਪ ਕਰਨ ਨਾਲੋਂ ਵੱਧ ਕਿੰਨੇ ਲਾਭ ਹਨ।
ਹਾਲਾਂਕਿ ਸ਼ੁਰੂਆਤ ਲਈ ਜੇਕਰ ਤੁਸੀਂ ਰਸਨਾ ਨਾਲ ਜਾਪ ਕਰਦੇ ਹੋ, ਤੁਹਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ। ਸਵਾਸਾਂ ਨਾਲ ਜਾਪ ਕਰਨ ਨਾਲ ਤੁਹਾਡੇ ਸਵਾਸ ਪਵਿੱਤਰ ਹੋ ਜਾਂਦੇ ਹਨ। ਸੁਰਤਿ ਵਿੱਚ ਨਾਮ ਸਿਮਰਨ ਕਰਨ ਨਾਲ ਤੁਹਾਡੀ ਸੁਰਤਿ ਪਵਿੱਤਰ ਹੋ ਜਾਂਦੀ ਹੈ ਅਤੇ ਤੁਹਾਡਾ ਮਨ ਪਵਿੱਤਰ ਹੋ ਜਾਂਦਾ ਹੈ। ਇਹ ਹੀ ਸਭ ਕੁਝ ਤੁਹਾਨੂੰ ਆਪਣਾ ਮਨ ਪਵਿੱਤਰ ਕਰਨ ਲਈ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਹੀ ਤੁਸੀਂ ਆਪਣੇ ਮਨ ਉਪਰ ਕਾਬੂ ਪਾ ਸਕਦੇ ਹੋ:
“ਮਨਿ ਜੀਤੈ ਜਗੁ ਜੀਤੁ ॥”
(੬-੧੭)
ਮਨ ਤੂੰ ਜੋਤਿ ਸਰੂਪੁ ਹੈ
(੪੪੧-੩)
ਇਸ ਤਰ੍ਹਾਂ ਹੀ ਤੁਸੀਂ ਮਾਨਸਿਕ ਬਿਮਾਰੀਆਂ ਅਤੇ ਪੰਜ ਦੂਤਾਂ, ਤ੍ਰਿਸ਼ਨਾ, ਨਿੰਦਿਆ, ਚੁਗ਼ਲੀ, ਬਖ਼ੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ ਅਤੇ ਗੰਧ ਤੋਂ ਉਪਰ ਉਠ ਸਕਦੇ ਹੋ।
ਜਦ ਨਾਮ ਸਿਮਰਨ ਹਿਰਦੇ ਵਿੱਚ ਜਾਂਦਾ ਹੈ ਤਦ ਇਹ ਆਪਣੇ ਆਪ ਗੁਰ ਕਿਰਪਾ ਨਾਲ ਹੁੰਦਾ ਹੈ, ਹਿਰਦਾ ਪਵਿੱਤਰ ਬਣ ਜਾਂਦਾ ਹੈ। ਇੱਕ ਪਵਿੱਤਰ ਹਿਰਦਾ ਮਹਾਂ ਪਰਉਪਕਾਰੀ ਅਤੇ ਦਾਨਾ ਬੀਨਾ, ਨਿਰਭਉ, ਨਿਰਵੈਰ ਬਣ ਜਾਂਦਾ ਹੈ। ਇਹ ਅਕਾਲ ਪੁਰਖ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਆਪਣੇ ਅੰਦਰ ਸਮਾਉਣਾ ਸ਼ੁਰੂ ਕਰਦਾ ਹੈ ਅਤੇ ਇੱਕ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ। ਇਹ ਜੀਵਨ ਮੁਕਤੀ ਪ੍ਰਾਪਤ ਕਰਦਾ ਹੈ ਜਿਹੜੀ ਕਿ ਪਰਮ ਪਦਵੀ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਸਿੱਧੇ ਸਤਿ-ਪਾਰਬ੍ਰਹਮ ਤੋਂ ਹੁੰਦੀ ਹੈ।
ਕੋਈ ਸਿਰਫ਼ ਚੋਲਾ ਪਾਉਣ ਨਾਲ ਸੰਤ ਨਹੀਂ ਬਣ ਜਾਂਦਾ ਅਤੇ ਧਾਰਮਿਕ ਰੀਤੀਆਂ ਦੀ ਪਾਲਣਾ ਨਾਲ ਸੰਤ ਨਹੀਂ ਬਣ ਜਾਂਦਾ। ਇੱਕ ਅਸਲ ਵਿੱਚ ਸੱਚੇ ਹਿਰਦੇ ਦੀ ਸੱਚੀ ਪਰਿਭਾਸ਼ਾ ਉਹ ਹਿਰਦਾ ਹੈ ਜੋ ਪੂਰਨ ਸਚਿਆਰਾ ਹਿਰਦਾ ਬਣ ਗਿਆ ਹੈ। ਹਿਰਦਾ ਸੰਤ ਬਣਦਾ ਹੈ ਜਦ ਨਾਮ ਰਤਨ ਹਿਰਦੇ ਵਿੱਚ ਜਾਂਦਾ ਹੈ ਅਤੇ ਇਹ ਸਤਿ ਹਿਰਦਾ ਆਧਾਰ ਬਣਦਾ ਹੈ। ਕ੍ਰਿਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਇੱਕ ਸੱਚਾ ਸੰਤ ਕੀ ਹੈ ਅਤੇ ਆਪਣੇ ਹਿਰਦੇ ਵਿੱਚ ਨਾਮ ਰਤਨ ਦੇ ਬੀਜ ਲਈ ਅਰਦਾਸ ਕਰੋ। ਹਿਰਦੇ ਵਿੱਚ ਨਾਮ ਦਾ ਪੌਦਾ ਬੀਜਣ ਤੋਂ ਬਾਅਦ ਨਾਮ ਨਾਭੀ ਅਤੇ ਕੰਗਰੋੜ ਵਿੱਚ ਚਲਾ ਜਾਂਦਾ ਹੈ।
ਇਹ ਸਭ ਕੁਝ ਆਪਣੇ ਆਪ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਅਤੇ ਆਪਣੀਆਂ ਖ਼ੁਦ ਦੀਆਂ ਕੋਸ਼ਿਸ਼ਾਂ ਨਾਲ ਨਹੀਂ। ਇਹ ਕੇਵਲ ਹੁਕਮ ਅੰਦਰ ਹੀ ਵਾਪਰਦਾ ਹੈ। ਅੰਮ੍ਰਿਤ ਦੀ ਉੱਚੀ ਅਵਸਥਾ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੈ ਅਤੇ:
“ਪ੍ਰਭ ਕਾ ਸਿਮਰਨੁ ਸਭ ਤੇ ਊਚਾ”
(੨੬੩-੧),
“ਹਰਿ ਸਿਮਰਨ ਮਹਿ ਆਪਿ ਨਿਰੰਕਾਰਾ”
(੨੬੩-੧੮),
“ਕਿਨਕਾ ਏਕ ਜਿਸੁ ਜੀਅ ਬਸਾਵੈ॥ ਤਾ ਕੀ ਮਹਿਮਾ ਗਨੀ ਨ ਆਵੈ”
(੨੬੨-੧੨),
“ਹਰਿ ਕੇ ਨਾਮ ਸਮਸਰਿ ਕਛੁ ਨਾਹਿ”
(੨੬੫-੧੫),
“ਤੁਧੁ ਬਾਝੁ ਕੂੜੋ ਕੂੜੁ”
(੪੬੮-੧੦),
“ਇਹੁ ਧਨੁ ਸੰਚਹੁ ਹੋਵਹੁ ਭਗਵੰਤ”
(੨੮੮-੫)
ਇਹ ਸਭ ਗੁਰਬਾਣੀ ਦਾ ਹੁਕਮ ਹੈ। ਇਸ ਲਈ ਕ੍ਰਿਪਾ ਕਰਕੇ ਆਪਣੀ ਜ਼ਿੰਦਗੀ ਨੂੰ ਪੰਜ ਦੂਤਾਂ ਤੋਂ ਉਪਰ ਉਠਾ ਕੇ ਸਾਫ਼ ਕਰਨ ਦਾ ਯਤਨ ਕਰੋ। ਨਿੰਦਿਆ ਵਿੱਚ ਨਾ ਉਲਝੋ ਅਤੇ ਸਾਰੇ ਭਰਮਾਂ, ਦੁਬਿਧਾ ਅਤੇ ਧਰਮ ਕੇ ਭਰਮਾ ਤੋਂ ਉਪਰ ਉਠੋ। ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਦੀ ਪਾਲਣਾ ਅਸਲ ਰੋਜ਼ਮਰਾ ਜ਼ਿੰਦਗੀ ਵਿਚ ਕਰੋ। ਆਪਣੀ ਜ਼ਿੰਦਗੀ ਦੇ ਨਿਸ਼ਾਨੇ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਇੱਕ ਪੂਰਨ ਸਚਿਆਰਾ ਬਣੋ ਅਤੇ ਸਤਿ ਦੀ ਸੇਵਾ ਕਰੋ।
ਤੁਸੀਂ ਇਸ ਰਸਤੇ ’ਤੇ ਗੁਰਬਾਣੀ ਅਨੁਸਾਰ ਜੀਅ ਕੇ ਹੋਰ ਜ਼ਿਆਦਾ ਉੱਨਤੀ ਪ੍ਰਾਪਤ ਕਰੋਗੇ। ਸਿਮਰਨ ਗੁਰਬਾਣੀ ਅਨੁਸਾਰ ਸਭ ਤੋਂ ਉੱਤਮ ਸੇਵਾ ਹੈ। ਗੁਰਬਾਣੀ ਅਨੁਸਾਰ ਜੀਵਨ ਜਿਊਣ ਨਾਲ ਅਤੇ ਨਾਮ ਸਿਮਰਨ ਕਰਨ ਨਾਲ ਤੁਸੀਂ ਹੋਰ ਜ਼ਿਆਦਾ ਸਚਿਆਰੇ ਬਣ ਜਾਂਦੇ ਹੋ, ਸਤਿ ਨਾਲ ਭਰਪੂਰ ਹੋ ਜਾਂਦੇ ਹੋ। ਤੁਹਾਡੀ ਆਤਮਿਕ ਅਵਸਥਾ ਪੰਜ ਖੰਡਾਂ ਤੋਂ ਉਪਰ ਉੱਠਦੀ ਜਾਂਦੀ ਹੈ ਅਤੇ ਸੱਚ ਖੰਡ ਵਿੱਚ ਤੁਸੀਂ ਚੜ੍ਹਦੀ ਕਲਾ ਵਿੱਚ ਪਹੁੰਚਦੇ ਹੋ। ਇਹ ਰੂਹਾਨੀਅਤ ਦੀ ਬਹੁਤ ਹੀ ਉੱਚੀ ਅਵਸਥਾ ਹੈ। ਇਹ ਪੂਰਨਤਾ ਦੀ ਅਵਸਥਾ ਹੈ। ਇਹ ਕੇਵਲ ਅਟੱਲ ਅਵਸਥਾ ਵਿੱਚ ਪਹੁੰਚਣ ਨਾਲ ਹੀ ਆਉਂਦੀ ਹੈ। ਇੱਥੇ ਹੀ ਤੁਹਾਡੀ ਰੂਹ ਨਿਰਲੇਪ ਅਵਸਥਾ ਵਿੱਚ ਜਾਂਦੀ ਹੈ ਅਤੇ ਤੁਸੀਂ ਆਪਣੇ ਆਲੇ-ਦੁਆਲੇ ਹੁੰਦੀ ਹਰ ਘਟਨਾ ਤੋਂ ਨਿਰਲੇਪ ਹੋ ਜਾਂਦੇ ਹੋ। ਤੁਹਾਡੇ ਅੰਦਰ ਗੁਰ, ਗੁਰੂ ਅਤੇ ਗੁਰਬਾਣੀ ਬਾਰੇ ਕੋਈ ਭਰਮ ਨਹੀਂ ਰਹਿੰਦਾ। ਇਹ ਬੰਦਗੀ ਦੀ ਸਭ ਤੋਂ ਉੱਚੀ ਅਵਸਥਾ ਹੈ। ਇਹ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ, ਪਰਮ ਪਦਵੀ ਦੀ ਅਵਸਥਾ ਹੈ, ਸੱਚ ਖੰਡ ਦੀ ਅਵਸਥਾ ਹੈ ਜਿਥੇ ਕੁਝ ਵੀ ਤੁਹਾਨੂੰ ਗੁਰ, ਗੁਰੂ ਅਤੇ ਗੁਰਬਾਣੀ ਤੋਂ ਤੋੜ ਨਹੀਂ ਸਕਦਾ। ਇੱਥੇ ਹੀ ਤੁਸੀਂ ਮਾਇਆ ਉਪਰ ਪੂਰੀ ਤਰ੍ਹਾਂ ਜਿੱਤ ਪਾਉਂਦੇ ਹੋ। ਇਸ ਅਵਸਥਾ ’ਤੇ ਤੁਸੀਂ ਏਕ ਦ੍ਰਿਸ਼ਟ ਬਣਦੇ ਹੋ:
- ਸੰਸਾਰ ਦਾ ਕੋਈ ਦੁੱਖ ਜਾਂ ਸੁਖ ਪ੍ਰਭਾਵਿਤ ਨਹੀਂ ਕਰਦਾ
- ਕਿਸੇ ਨਾਲ ਕੋਈ ਵੈਰ-ਭਾਵ ਨਹੀਂ ਰਹਿੰਦਾ
- ਉਸਤਤ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ
- ਹਰ ਸਮੇਂ ਸਰਵ-ਸ਼ਕਤੀਮਾਨ ਵਿੱਚ ਲੀਨ ਰਹਿੰਦੇ ਹੋ
- ਹਰ ਸਮੇਂ ਦੂਸਰਿਆਂ ਦਾ ਭਲਾ ਕਰਦੇ ਹੋ
- ਕਿਸੇ ਨੂੰ ਕੋਈ ਸਰੀਰਿਕ, ਮਾਨਸਿਕ ਪੀੜਾ ਅਤੇ ਦੁੱਖ ਨਹੀਂ ਪਹੁੰਚਾਉਂਦੇ ਹੋ
- ਪੰਜ ਦੂਤਾਂ, ਇੱਛਾਵਾਂ ਅਤੇ ਮਾਇਆ ’ਤੇ ਜਿੱਤ ਪਾਉਂਦੇ ਹੋ
ਇਹ ਚੜ੍ਹਦੀ ਕਲਾ ਦੀ ਅਵਸਥਾ ਨਾਮ ਨਾਲ ਆਉਂਦੀ ਹੈ। ਸਤਿਗੁਰੂ ਜੀ ਬੇਅੰਤ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਪਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਜੇਕਰ ਇਹ ਪਰਮਾਤਮਾ ਦੇ ਹੁਕਮ ਵਿੱਚ ਹੈ, ਤਦ ਨਾਮ ਸਾਰੇ ਸੰਸਾਰ ਵਿੱਚ ਹਰ ਇੱਕ ਮਨੁੱਖ ਨੂੰ, ਸਾਰੇ ਸੰਸਾਰ ਨੂੰ ਉਪਰ ਉਠਾਉਣ ਲਈ ਦਿਤਾ ਜਾਏ:
“ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ।””
ਜਦ ਤੁਸੀਂ ਇਸ ਅਵਸਥਾ ਵਿੱਚ ਹੁੰਦੇ ਹੋ ਤੁਸੀਂ ਦੂਸਰਿਆਂ ਦੀ ਵੀ ਇਸ ਅਵਸਥਾ ਵਿੱਚ ਪਹੁੰਚਣ ਵਿੱਚ ਮਦਦ ਕਰਦੇ ਹੋ। ਇਹ ਹੀ ਸੰਤ ਦਾ ਸੰਸਾਰ ਵਿੱਚ ਪਰਗਟ ਹੋਣ ਦਾ ਕਾਰਨ ਹੈ।
ਹੁਣ ਵਾਪਸ ਇਸ ਅਸਟਪਦੀ ਦੇ ਅਰਥਾਂ ਵਲ ਮੁੜਦੇ ਹਾਂ। ਇਹ ਰੂਹਾਨੀਅਤ ਦੀ ਅਵਸਥਾ ਅਤੇ ਬ੍ਰਹਮ ਬਖ਼ਸ਼ਿਸ਼ ਅਸਲ ਵਿੱਚ ਵਿਆਖਿਆ ਤੋਂ ਪਰ੍ਹੇ ਹੈ। ਇਹ ਕੇਵਲ ਅਨੁਭਵ ਹੀ ਕੀਤੀ ਜਾ ਸਕਦੀ ਹੈ ਅਤੇ ਵਖਿਆਨ ਨਹੀਂ ਕੀਤੀ ਜਾ ਸਕਦੀ ਹੈ। ਜਦ ਨਿਰਗੁਣ ਅਤੇ ਸਰਗੁਣ ਇੱਕ ਬਣਦੇ ਹਨ ਤਦ ਸਾਡੇ ਮਨ, ਹਿਰਦੇ, ਰੂਹ ਅਤੇ ਸਰੀਰ ਉਪਰ ਪੂਰਨ ਤੌਰ ’ਤੇ ਅਨੰਤ ਬ੍ਰਹਮ ਸ਼ਕਤੀ ਦਾ ਪ੍ਰਭਾਵ ਹੁੰਦਾ ਹੈ ਅਤੇ ਸਾਡੀਆਂ ਸਾਰੀਆਂ ਇੰਦਰੀਆਂ ਅਕਾਲ ਪੁਰਖ ਜੀ ਦੇ ਪੂਰਨ ਹੁਕਮ ਅੰਦਰ ਆ ਜਾਂਦੀਆਂ ਹਨ।
ਉਹ ਮਨੁੱਖ ਜਿਹੜੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਹਨ, ਜਦ ਲੰਮੇ ਸਮੇਂ ਲਈ ਨਾਮ ਸਿਮਰਨ ’ਤੇ ਧਿਆਨ ਲਗਾਉਂਦੇ ਹਨ ਤਦ ਉਹ ਥੋੜੇ ਸਮੇਂ ਵਿੱਚ ਹੀ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ। ਉਹ ਜਿਹੜੇ ਆਪਣਾ ਤਨ, ਮਨ ਅਤੇ ਧਨ ਪੂਰੀ ਤਰ੍ਹਾਂ ਨਾਲ ਗੁਰੂ ਦੇ ਚਰਨਾਂ ਵਿੱਚ ਸੌਂਪ ਦਿੰਦੇ ਹਨ ਉਹਨਾਂ ਦੀ ਬੰਦਗੀ ਦੀ ਇਹ ਅਵਸਥਾ ਬਹੁਤ ਜਲਦੀ ਹੀ ਪੂਰੀ ਹੋ ਜਾਂਦੀ ਹੈ।
ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਸਾਡਾ ਗੁਰੂ ਦੇ ਸਤਿ ਚਰਨਾਂ ਵਿੱਚ ਸਮਰਪਣ ਅਤੇ ਅਰਪਣ ਉੱਨਾ ਚਿਰ ਪੂਰਾ ਨਹੀਂ ਹੁੰਦਾ ਜਦ ਤੱਕ ਇਹ ਕ੍ਰਿਆਵਾਂ ਗੁਰੂ ਪ੍ਰਤੀ ਸਾਡੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਭਰੀਆਂ ਨਹੀਂ ਹੁੰਦੀਆਂ ਅਤੇ ਇੱਥੇ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ। ਉਹ ਮਨੁੱਖ ਜਿਹੜੇ ਸੋਚਦੇ ਹਨ ਕਿ ਇੱਥੇ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ ਉਹ ਬਹੁਤ ਜਲਦੀ ਹੀ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਗੁਰੂ ਲਈ ਸਾਰੇ ਹੀ ਇੱਕ ਸਮਾਨ ਹਨ, ਸਾਰੀ ਸੰਗਤ ਬਰਾਬਰ ਹੈ ਅਤੇ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਲਈ ਹਰ ਇਕ ਮਨੁੱਖ ਕੋਲ ਇੱਕ ਬਰਾਬਰ ਮੌਕਾ ਹੁੰਦਾ ਹੈ, ਪਰ ਸਾਡੀ ਰੂਹਾਨੀ ਉੱਨਤੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਕਿੰਨਾ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਕਰਦੇ ਹਾਂ। ਸਾਡੇ ਰੂਹਾਨੀ ਲਾਭ, ਸਾਡੇ ਭਰੋਸੇ, ਸ਼ਰਧਾ ਅਤੇ ਗੁਰੂ ਪ੍ਰਤੀ ਪਿਆਰ ਦੇ ਅਨੁਸਾਰ ਹੀ ਹੁੰਦੇ ਹਨ। ਪੂਰਨ ਭਰੋਸੇ, ਸ਼ਰਧਾ ਭਾਵਨਾ ਅਤੇ ਪ੍ਰੀਤ ਨਾਲ ਕੀਤਾ ਗਿਆ ਸਮਰਪਣ ਹੀ ਅਸਲੀ ਸਮਰਪਣ ਹੈ।
ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਨਾਮ ਸਿਮਰਨ ’ਤੇ ਧਿਆਨ ਲਗਾਉਣ ਦੇ ਯੋਗ ਨਹੀਂ ਹਨ ਅਤੇ ਉਹ ਲੰਮੇ ਸਮੇਂ ਤੱਕ ਨਾਮ ਸਿਮਰਨ ਲਈ ਨਹੀਂ ਬੈਠ ਸਕਦੇ ਹਨ। ਅਸਲ ਕਾਰਨ ਉਹਨਾਂ ਦੀ ਇਸ ਨਾਮ ਸਿਮਰਨ ’ਤੇ ਧਿਆਨ ਨਾ ਲਗਾ ਸਕਣ ਦਾ ਉਹਨਾਂ ਦੀ ਲਗਨ, ਪੂਰਨ ਸਮਰਪਣ ਦੀ ਘਾਟ, ਭਰੋਸੇ ਦੀ ਘਾਟ, ਗੁਰੂ ਲਈ ਸ਼ਰਧਾ ਅਤੇ ਪਿਆਰ ਦੀ ਘਾਟ ਹੋਣ ਕਾਰਨ ਹੁੰਦਾ ਹੈ। ਬੰਦਗੀ ਬਹੁਤ ਹੀ ਅਸਾਨ ਅਤੇ ਸੌਖੀ ਹੈ: ਸਿਰਫ਼ ਸਭ ਕੁਝ ਗੁਰੂ ਦੀ ਚਰਨ ਸ਼ਰਨ ਵਿੱਚ ਅਰਪਣ ਕਰ ਦਿਓ, ਫਿਰ ਉਹ ਬਾਕੀ ਸਭ ਸੰਭਾਲ ਗੁਰੂ ਆਪ ਕਰਦਾ ਹੈ।
ਅਸੀਂ ਨਿਮਰਤਾ ਨਾਲ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੋ ਲੰਮੇ ਸਮੇਂ ਤੋਂ ਧਾਰਮਿਕ ਜ਼ਿੰਦਗੀ ਜਿਊਣ ਦੇ ਬਾਵਜੂਦ ਜੋ ਬਹੁਤ ਥੋੜੀ ਰੂਹਾਨੀ ਉੱਨਤੀ ਦੀ ਸ਼ਿਕਾਇਤ ਕਰਦੇ ਹਨ ਕਿ ਆਪਣੇ ਗੁਰੂ ਦੀ ਚਰਨ ਸ਼ਰਨ ਵਿੱਚ ਲਗਨ ਅਤੇ ਪੂਰਨ ਤੌਰ ’ਤੇ ਸਤਿਗੁਰੂ ਦੀ ਕਿਰਪਾ ਦੇ ਪਾਤ੍ਰ ਹੋ ਕੇ ਸਤਿ ਪ੍ਰੇਮ ਨਾਲ ਸਤਿ ਸ੍ਰੀ ਗੁਰੂ ਦੀ ਚਰਨ ਸ਼ਰਨ ਵਿਚ ਵਾਸਤਵਿਕ ਰੂਪ ਨਾਲ ਜੁੜਨ। ਜਿਸ ਵਿਚ ਤਨ ਦੇਣ ਦਾ ਭਾਵ ਹੈ ਆਪਣੇ ਪਦਾਰਥਕ ਸਰੀਰ ਨਾਲ ਸੇਵਾ ਦਾ ਸਮਰਪਣ ਜਿਵੇਂ ਨਾਮ ਸਿਮਰਨ ਦੇ ਲੰਮੇ ਅਭਿਆਸ। ਮਨ ਅਰਪਣ ਦਾ ਭਾਵ ਹੈ ਗੁਰੂ ਦੇ ਸ਼ਬਦਾਂ ਦੀ ਪਾਲਣਾ ਕਰਨਾ ਅਤੇ ਧਨ ਦੇਣ ਦਾ ਭਾਵ ਹੈ ਆਪਣੀ ਕਮਾਈ ਦਾ ਦਸਵੰਧ ਗੁਰੂ ਦੇ ਚਰਨਾਂ ਵਿੱਚ ਸੌਂਪਣਾ। ਇਹ ਸਾਰੇ ਸਮਰਪਣ ਭਰੋਸੇ, ਸ਼ਰਧਾ ਅਤੇ ਗੁਰੂ ਨਾਲ ਪਿਆਰ ਵਿੱਚ ਹੋਣੇ ਚਾਹੀਦੇ ਹਨ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਇੱਥੇ ਕੋਈ ਨਕਾਰਾਤਮਿਕ ਸ਼ਕਤੀ ਇੰਨੀ ਸ਼ਕਤੀਸ਼ਾਲੀ ਨਹੀਂ ਹੈ ਜੋ ਸਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਤੋਂ ਰੋਕ ਸਕੇ।
ਅਸਟਪਦੀ ॥
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥
ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
ਜਬ ਆਪਨ ਆਪ ਆਪਿ ਪਾਰਬ੍ਰਹਮ ॥ ਤਬ ਮੋਹ ਕਹਾ ਕਿਸੁ ਹੋਵਤ ਭਰਮ ॥
ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥੧॥
ਸੁੰਨ ਕਲਾ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਭ ਤੋਂ ਉੱਚੀ ਬ੍ਰਹਮ ਸ਼ਕਤੀ ਹੈ। ਇਹ ਗੁਰਬਾਣੀ ਵਿੱਚ ਵਖਿਆਨ ਕੀਤਾ ਗਿਆ ਹੈ ਕਿ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਤੇ ਦੁਆਰਾ ਆਪਣੀ ਸੁੰਨ ਕਲਾ ਨਾਲ ਸਾਜੀ ਗਈ ਹੈ। ਸੁੰਨ ਕਲਾ ਭਾਵ ਪੂਰਨ ਸ਼ਾਂਤੀ ਅਤੇ ਕਲਾ ਦਾ ਭਾਵ ਹੈ ਬ੍ਰਹਮ ਸ਼ਕਤੀ। ਇੱਥੇ ਇੱਕ ਹੋਰ ਗੁਰਪ੍ਰਸਾਦੀ ਆਤਮ ਗਿਆਨ ਸੁੰਨ ਕਲਾ ਦੇ ਇਸ ਸਲੋਕ “ਸੁੰਨ ਕਲਾ ਅਪਰੰਪਰਿ ਧਾਰੀ ॥” (ਅੰਗ ੧੦੩੭) ਦੀ ਕਥਾ ਨੂੰ ਵਖਾਣ ਕਰਦਾ ਹੈ ਜੋ ਸ੍ਰੀ ਨਿਰੰਕਾਰ ਸਵਰੂਪ ਧੰਨ ਧੰਨ ਸਤਿਗੁਰੂ ਸ੍ਰੀ ਪਿਆਰੇ ਨਾਨਕ ਦੇਵ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਿਤ ਹੋਇਆ ਹੈ। ਇਹ ਬ੍ਰਹਮ ਸਤਿ ਹੈ ਜਿਵੇਂ ਕਿ ਇਸ ਲਿਖਤ ਵਿੱਚ ਵਖਿਆਨ ਕੀਤਾ ਗਿਆ ਹੈ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਆਪ ਸੁੰਨ ਸਮਾਧੀ ਵਿੱਚ ਬਹੁਤ ਲੰਮੇ ਸਮੇਂ ਤੋਂ ਆਪਣੀ ਖ਼ੁਦ ਦੀ ਸਾਜਨਾ ਅਤੇ ਆਪਣੇ ਨਾਮ ਦੀ ਸਾਜਨਾ ਤੋਂ ਪਹਿਲਾਂ ਬੈਠੇ ਸਨ ਅਤੇ ਤਦ ਉਹਨਾਂ ਸ੍ਰਿਸ਼ਟੀ ਦੀ ਸਾਜਨਾ ਕੀਤੀ। ਪੂਰਨ ਸ਼ਾਂਤੀ ਇਸ ਲਈ ਉਸਦੀ ਅਨੰਤ ਬ੍ਰਹਮ ਸ਼ਕਤੀ ਹੈ। ਉਹ ਮਨੁੱਖ ਜਿਹੜੇ ਮਨ, ਹਿਰਦੇ, ਰੂਹ ਅਤੇ ਸਰੀਰ ਦੀ ਇਸ ਅਵਸਥਾ ਵਿੱਚ ਜਾਂਦੇ ਹਨ ਅਨੰਤ ਬ੍ਰਹਮ ਸ਼ਕਤੀ ਨਾਲ ਬਖ਼ਸ਼ੇ ਜਾਂਦੇ ਹਨ ਜਿਹੜਾ ਕਿ ਉਹਨਾਂ ਨੂੰ ਪੂਰਨ ਤੌਰ ’ਤੇ ਪਰਿਵਰਤਿਤ ਕਰ ਦਿੰਦਾ ਹੈ ਅਤੇ ਤਦ ਉਹਨਾਂ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਜਦ ਹਰ ਇੱਕ ਚੀਜ਼ ਉਪਰ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ। ਵਿਅਕਤੀ ਇਸ ਅਵਸਥਾ ਵਿੱਚ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਹਰ ਇੱਕ ਸ੍ਰਿਸ਼ਟੀ ਵਿੱਚ ਦੇਖਦਾ, ਮਹਿਸੂਸ ਕਰਦਾ ਅਤੇ ਅਨੁਭਵ ਕਰਦਾ ਹੈ ਅਤੇ ਜਦ ਇਹ ਵਾਪਰਦਾ ਹੈ ਤਦ ਇੱਥੇ ਹੋਰ ਕੁਝ ਜਾਣਨ ਦੀ ਲੋੜ ਨਹੀਂ ਰਹਿ ਜਾਂਦੀ ਹੈ। ਸਰਵ-ਵਿਆਪਕ ਹਰ ਜਗ੍ਹਾ ਵੇਖਿਆ ਜਾਂਦਾ ਹੈ। ਹਰ ਰਚਨਾ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਵਾਪਰਦੀ ਦਿਖਾਈ ਦਿੰਦੀ ਹੈ। ਤਰਕ ਖ਼ਤਮ ਹੋ ਜਾਂਦਾ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ।
- ਸੁੰਨ ਕਲਾ: ਸਤਿ ਪਾਰਬ੍ਰਹਮ ਜੀ ਦੀ ਸਭ ਤੋਂ ਉੱਚੀ ਪੂਰਨ ਸ਼ਾਂਤੀ ਦੀ ਬ੍ਰਹਮ ਸ਼ਕਤੀ ਹੈ।
ਇਸ ਲੇਖ ਦਾ ਉਦੇਸ਼ ਸੰਪੂਰਨ ਸਤਿ ਦੀ ਝਲਕ ਆਪ ਜੀ ਨੂੰ ਵਿਖਾਣ ਦੀ ਹੈ। ਧੰਨ-ਧੰਨ ਸ੍ਰੀ ਸਤਿ ਪਾਰਬ੍ਰਹਮ ਜੀ ਦੀ ਸਭ ਤੋਂ ਉੱਚੀ ਅਤੇ ਸ਼ਕਤੀਸ਼ਾਲੀ ਅਵਸਥਾ ਤਾਕਤ ਅਤੇ ਪਦਵੀ ਵਰਨਣ ਇਸ ਪ੍ਰਕਾਰ ਸ਼ਬਦਾਂ ਰਾਹੀਂ ਦੱਸਿਆ ਹੈ :
- ਸੁੰਨ ਕਲਾ : ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਭ ਤੋਂ ਉੱਚੀ ਪੂਰਨ ਸ਼ਾਂਤੀ ਦੀ ਬ੍ਰਹਮ ਸ਼ਕਤੀ ਹੈ।
- ਸਰਬ ਕਲਾ ਭਰਪੂਰ : ਸਤਿ ਪਾਰਬ੍ਰਹਮ ਜੀ ਸਮਸਤ ਕਲਾ ਨਾਲ ਭਰਪੂਰ ਹਨ।
- ਅਪਰੰਪਾਰ : ਸਤਿ ਪਾਰਬ੍ਰਹਮ ਜੀ ਸੈਭੰ ਬੇਅੰਤ ਹਨ, ਇਹਨਾਂ ਦੀ ਕੋਈ ਸੀਮਾ ਨਹੀਂ ਹੈ ਅਤੇ ਕੋਈ ਭੀ ਰੂਪ, ਰੰਗ ਅਤੇ ਰੇਖ ਨਹੀਂ ਹੈ।
- ਸਰਵ-ਵਿਆਪਕ : ਸਤਿ ਪਾਰਬ੍ਰਹਮ ਜੀ ਸਭੇ ਜਗ੍ਹਾ ਮੌਜੂਦ ਹਨ, ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਵਿੱਚ ਵਿੱਦਮਾਨ ਹਨ।
- ਅਗਮ-ਅਗੋਚਰ : ਸਤਿ ਪਾਰਬ੍ਰਹਮ ਜੀ ਦਾ ਅਨੁਭਵ ਅਤੇ ਦ੍ਰਿਸ਼ਟਾਂਤ ਪੰਜ ਇੰਦ੍ਰੀਆਂ ਰਾਹੀਂ ਨਹੀਂ ਹੁੰਦਾ ਹੈ। ਸਤਿ ਪਾਰਬ੍ਰਹਮ ਜੀ ਨੂੰ ਵੇਖਣ, ਸੁਨਣ ਅਤੇ ਅਨੁਭਵ ਕਰਨ ਲਈ ਅੰਦਰਲੀ ਦਿਬ ਦ੍ਰਿਸ਼ਟ ਚਾਹੀਦੀ ਹੈ।
ਸਾਰੀ ਕਾਇਨਾਤ ਦੀ ਉੱਤਪਤੀ ਸੁੰਨ ਕਲਾ ਤੋਂ ਹੋਈ ਹੈ, ਇਹ ਸਤਿ ਪਾਰਬ੍ਰਹਮ ਦੀ ਪੂਰਨ ਸ਼ਾਂਤੀ ਦੀ ਅਤੇ ਪੂਰਨ ਅਡੋਲਤਾ ਦੀ ਅਵਸਥਾ ਹੈ। ਸੁੰਨ ਕਲਾ ਸਭ ਤੋਂ ਉੱਚੀ ਬ੍ਰਹਮ ਸ਼ਕਤੀ ਹੋਣ ਦੇ ਨਾਲ-ਨਾਲ ਸਭ ਤੋਂ ਉੱਚੀ ਬੰਦਗੀ ਦੀ ਆਤਮਿਕ ਅਵਸਥਾ ਵੀ ਹੈ। ਇਥੇ ਹਿਰਦਾ ਅਤੇ ਆਤਮਾ ਪੂਰਨ ਸ਼ਾਂਤੀ ਦੀ ਅਵਸਥਾ ਦਾ ਅਨੁਭਵ ਕਰਦੀ ਹੈ। ਜਿਥੇ ਕੋਈ ਵਿਚਾਰ ਨਹੀਂ ਰਹਿੰਦੇ, ਕੋਈ ਭਟਕਣਾ ਨਹੀਂ ਰਹਿੰਦੀ, ਪੂਰਨ ਅਡੋਲ ਅਵਸਥਾ ਹੁੰਦੀ ਹੈ।
ਸੁੰਨ ਕਲਾ ਧੰਨ-ਧੰਨ ਸ੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਉਹ ਅਵਸਥਾ ਹੈ ਜਿਸ ਵਿਚ ਉਹ ਬੇਅੰਤ ਯੁਗਾਂ ਤੋਂ ਰਹੇ ਹਨ, ਇਹ ਉਹ ਅਵਸਥਾ ਹੈ ਜਿਸ ਵਿਚ ਉਹ ਸਥਿਤ ਹਨ, ਅਤੇ ਇਹ ਹੀ ਉਹ ਅਵਸਥਾ ਹੈ ਜਿਸ ਵਿਚ ਉਹਨਾਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਜੋ ਆਤਮਾ ਗੁਰ-ਕਿਰਪਾ ਪ੍ਰਾਪਤ ਕਰ ਇਸ ਅਵਸਥਾ, ਪੂਰਨ ਸ਼ਾਂਤੀ ਦੀ ਅਵਸਥਾ ਨੂੰ ਪ੍ਰਾਪਤ ਕਰਦੀ ਹੈ ਉਹ ਪਰੀਪੂਰਨ ਪਰਮਾਤਮਾ ਨੂੰ ਅਨੁਭਵ ਕਰ ਜਾਣਦੀ ਹੈ, ਤਾਂ ਹੀ ਗੁਰਬਾਣੀ ਦਾ ਫ਼ੁਰਮਾਨ ਹੈ:
“ਸੁੰਨ ਸਮਾਧਿ ਮਹਾ ਪਰਮਾਰਥੁ” (੬੩੪-੧੮)
ਇਹ ਉਹ ਅਵਸਥਾ ਹੈ ਜਿਥੇ ਆਤਮਾ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ। ਇਹ ਬੇਅੰਤ ਬ੍ਰਹਮਤਾ ਦਾ ਉਹ ਭਾਗ ਹੈ ਜੋ ਆਪ ਪੂਰਨ ਬ੍ਰਹਮ ਹੈ। ਐਸੀ ਬ੍ਰਹਮਲੀਨ ਗੁਰਪ੍ਰਸਾਦਿ ਨਾਲ ਸਾਜੀ ਹੋਈ ਆਤਮਾ ਅਡੋਲ ਹੋ ਜਾਂਦੀ ਅਤੇ ਮਾਇਆ ਦੇ ਪ੍ਰਭਾਵ ਨਾਲ ਭਟਕਦੀ ਨਹੀਂ। ਪੂਰਨ ਗਿਆਨ ਹੋਣ ਦੇ ਬਾਅਦ ਆਤਮਾ ਇਸ ਹੀ ਅਵਸਥਾ ਵਿਚ ਸਦਾ ਸਦਾ ਵਾਸ ਕਰਦੀ ਹੈ। ਇਹ ਉਹ ਅਵਸਥਾ ਹੈ ਜਿਥੇ ਕਿ ਸਾਰੀਆਂ ਰੂਹਾਨੀ ਅਤੇ ਬੇਅੰਤ ਅਨਾਦਿ ਸ਼ਕਤੀਆਂ ਐਸੀ ਸਚਿਆਰੀ ਰੂਹ ਵਿਚ ਆ ਸਮਾਉਂਦੀਆਂ ਹਨ ਅਤੇ ਐਸੀ ਰੂਹ ਅਤੇ ਪਰਮਾਤਮਾ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ।
ਧੰਨ ਧੰਨ ਸ੍ਰੀ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਸ਼ਕਤੀਸ਼ਾਲੀ ਬ੍ਰਹਮ ਅਵਸਥਾ ਸੁੰਨ ਕਲਾ ਹੈ। ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਪਰਮ ਸ਼ਕਤੀ ਸੁੰਨ ਕਲਾ ਹੈ। ਸਰਬ ਕਲਾ ਭਰਪੂਰ, ਅਪਰੰਪਾਰ, ਸਾਰੀਆਂ ਅਨਾਦਿ ਸ਼ਕਤੀਆਂ ਦੇ ਮਾਲਕ, ਵਿਲੱਖਣ, ਸਰਵ-ਵਿਆਪਕ, ਕਰਣਹਾਰ, ਕਰਤਾਰ, ਕਰਤਾ ਪੁਰਖ, ਅਗੰਮ ਅਗੋਚਰ (ਜਿਹੜਾ ਮਨੁੱਖੀ ਪੰਜ ਇੰਦਰੀਆਂ ਦੁਆਰਾ ਅਨੁਭਵ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਦਿਬ ਦ੍ਰਿਸ਼ਟੀ ਦੀ ਜ਼ਰੂਰਤ ਹੁੰਦੀ ਹੈ) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਪਰਮ ਸ਼ਕਤੀ ਸੁੰਨ ਕਲਾ ਹੈ। ਸਾਰੀ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਸੁੰਨ ਕਲਾ ਤੋਂ। ਜੋ ਮਨੁੱਖ ਪੂਰਨ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੀ ਰੂਹ ਸੁੰਨ ਮੰਡਲ ਵਿੱਚ ਸਮਾ ਜਾਂਦੀ ਹੈ। ਐਸੇ ਮਹਾਂਪੁਰਖਾਂ ਦਾ ਵਾਸਾ ਫਿਰ ਸੁੰਨ ਮੰਡਲ ਵਿੱਚ ਹੁੰਦਾ ਹੈ। ਸੁੰਨ ਕਲਾ ਹੈ ਹਿਰਦੇ, ਮਨ ਅਤੇ ਰੂਹ ਦੀ ਪੂਰਨ ਸ਼ਾਂਤੀ ਦੀ ਅਵਸਥਾ, ਮਨ ਵਿੱਚ ਅਤੇ ਹਿਰਦੇ ਵਿੱਚ ਕੋਈ ਵਿਚਲਨ ਨਹੀਂ, ਮਨ ਅਤੇ ਹਿਰਦੇ ਦੀ ਪੂਰਨ ਸਥਿਰਤਾ ਅਟੱਲ ਅਵਸਥਾ ਅਤੇ ਇਹ ਰੂਹਾਨੀ ਪੱਧਰ ਦੀ ਸਭ ਤੋਂ ਉੱਚੀ ਅਵਸਥਾ। ਇਥੇ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਆਦਿ ਤੋਂ ਰਹਿ ਰਹੇ ਹਨ ਅਤੇ ਇਸੇ ਅਵਸਥਾ ਵਿੱਚ ਪਹੁੰਚ ਕੇ ਹੀ ਉਸਦਾ ਬੋਧ ਹੋ ਸਕਦਾ ਹੈ। ਕੋਈ ਵੀ ਰੂਹ ਜੋ ਇਸ ਪੱਧਰ ’ਤੇ ਪਹੁੰਚਦੀ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀ ਹੈ ਅਤੇ ਪਾ ਲੈਂਦੀ ਹੈ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ “ਸੁੰਨ ਸਮਾਧਿ ਮਹਾ ਪਰਮਾਰਥੁ”। ਕਿਉਂਕਿ ਇੱਥੇ ਪਹੁੰਚ ਕੇ ਹੀ ਰੂਹ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਅਭੇਦ ਹੁੰਦੀ ਹੈ। ਅਨੰਤ ਦਾ ਇਹ ਭਾਗ ਆਪ ਬ੍ਰਹਮ ਹੈ। ਇਹ ਪੂਰਨ ਅਟੱਲ ਅਤੇ ਰੂਹ ਦਾ ਇੱਕ ਪੂਰਨ ਸਥਿਰ ਭਾਗ ਹੈ ਜੋ ਹਮੇਸ਼ਾਂ ਉਸ ਵਰਗਾ ਹੀ ਪੂਰਨ ਬ੍ਰਹਮ ਗਿਆਨ ਦੀ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਰਹਿੰਦਾ ਹੈ। ਇੱਥੇ ਪਹੁੰਚ ਕੇ ਹੀ ਸਾਰੀਆਂ ਰੂਹਾਨੀ ਅਤੇ ਅਨਾਦਿ ਸ਼ਕਤੀਆਂ ਇੱਕ ਰੂਹ ਵਿੱਚ ਪਰਗਟ ਹੁੰਦੀਆਂ ਹਨ ਅਤੇ ਇੱਥੇ ਐਸੀ ਰੂਹ ਅਤੇ ਆਪ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਐਸੀ ਇੱਕ ਰੂਹ ਬਣਦੀ ਹੈ ਇੱਕ:
- ਪੂਰਨ ਸੰਤ ਸਤਿਗੁਰੂ
- ਇੱਕ ਪੂਰਨ ਬ੍ਰਹਮ ਗਿਆਨੀ
- ਗੁਰਪ੍ਰਸਾਦੀ ਨਾਮ ਅੰਮ੍ਰਿਤ ਦਾ ਦਾਤਾ
- ਇੱਕ ਗੁਰਪ੍ਰਸਾਦੀ ਨਾਮ ਦਾ ਬਿਉਪਾਰੀ
- ਧਰਤੀ ਉਪਰ ਇੱਕ ਜੀਵਤ ਪਰਮਾਤਮਾ
- ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥ (੨੭੩-੧੩)
- ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥
- ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥ (੨੭੩-੧੮)
- ਨਾਨਕ ਸਾਧ ਪ੍ਰਭ ਭੇਦੁ ਨ ਭਾਈ॥ (੨੭੨-੯)
- ਰਾਮ ਸੰਤ ਦੋਇ ਏਕਿ ਹੈ
ਧੰਨ ਧੰਨ ਸ੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, ਸਰਬ ਕਲਾ ਭਰਪੂਰ, ਸਾਡੇ ਉਪਰ ਬਹੁਤ ਦਿਆਲ ਹਨ ਕਿ ਸਾਨੂੰ ਇਸ ਸਰਵ-ਉੱਚ ਪੱਧਰ ਦੀ ਅਨਾਦਿ, ਰੂਹਾਨੀਅਤ ਅਤੇ ਬ੍ਰਹਮਤਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜਿਨ੍ਹਾਂ ਨੇ ਇਸ ਪੱਧਰ ਦੀ ਅਨਾਦਿ ਅਵਸਥਾ ਵਿੱਚ ਅਵਤਾਰ ਧਾਰਿਆ ਅਤੇ ਬੇਅੰਤ ਦਿਆਲਤਾ ਨਾਲ ਸਾਨੂੰ ਇਸ ਸਰਵ-ਉੱਚ ਪੱਧਰ ਦਾ ਪੂਰਨ ਬ੍ਰਹਮ ਗਿਆਨ ਬਖ਼ਸ਼ਿਆ ਹੈ। ਗੁਰਬਾਣੀ ਦੇ ਅਗਲੇ ਸਲੋਕ ਵਿੱਚ ਆਓ ਇਨ੍ਹਾਂ ਅਮੋਲਕ ਗਹਿਣਿਆਂ ਅਤੇ ਰਤਨਾਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਸ ਤਰ੍ਹਾਂ ਕਰਨ ਨਾਲ ਆਪਣੇ ਇਸ ਮਨੁੱਖਾ ਜੀਵਨ ਦੇ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਕਮਾਈ ਕਰੀਏ।
ਮਾਰੂ ਮਹਲਾ ੧॥
ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥
ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥੩॥
ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥
ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥
ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥
ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥
ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥
ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ॥੮॥
ਸਾਮ ਵੇਦੁ ਰਿਗੁ ਜੁਜਰੁ ਅਥਰਬਣੁ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ॥
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ॥੯॥
ਸੁੰਨਹੁ ਸਪਤ ਪਾਤਾਲ ਉਪਾਏ॥ ਸੁੰਨਹੁ ਭਵਣ ਰਖੇ ਲਿਵ ਲਾਏ॥
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥
ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ॥੧੧॥
ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ਉਪਾਇ ਕੀਆ ਪਾਸਾਰਾ॥
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੨॥
ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥੧੩॥
ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥
ਊਤਮ ਸਤਿਗੁਰ ਪੁਰਖ ਨਿਰਾਲੇ॥ ਸਬਦਿ ਰਤੇ ਹਰਿ ਰਸਿ ਮਤਵਾਲੇ॥
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ॥੧੫॥
ਇਸੁ ਮਨ ਮਾਇਆ ਕਉ ਨੇਹੁ ਘਨੇਰਾ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ॥
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ॥੧੬॥
ਸਤਿਗੁਰ ਤੇ ਪਾਏ ਵੀਚਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥ ੧੭॥ ੫॥ ੧੭॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੩੭-੧੦੩੮)
ਇਹ ਸੁੰਨ ਕਲਾ ਦੀ ਪਰਮ ਸ਼ਕਤੀ ਜਿਹੜੀ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਰਵ-ਉੱਚ ਪੱਧਰ ਦੀ ਅਨਾਦਿ ਸ਼ਕਤੀ ਹੈ। ਇਸ ਅਨਾਦਿ ਸ਼ਕਤੀ ਤੋਂ ਕੁਝ ਵੀ ਉਪਰ ਨਹੀਂ ਹੈ। ਜਿਸ ਕਿਸੇ ਹਿਰਦੇ ਵਿੱਚ ਪੂਰਨ ਸ਼ਾਂਤੀ ਹੈ ਉਸ ਹਿਰਦੇ ਵਿੱਚ ਕੋਈ ਦੁਬਿਧਾ ਨਹੀਂ ਹੈ, ਉਸ ਹਿਰਦੇ ਵਿੱਚ ਪੂਰਨ ਸਥਿਰਤਾ ਹੈ। ਇਹ ਵਿਲੱਖਣਤਾ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ-ਉੱਚ ਪੱਧਰ ਦੀ ਅਨਾਦਿ ਸ਼ਕਤੀ ਹੈ। ਇਹ ਉਹ ਅਵਸਥਾ ਹੈ ਜਿੱਥੇ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰਹਿੰਦਾ ਅਤੇ ਵੱਸਦਾ ਹੈ ਅਤੇ ਇੱਥੋਂ ਹੀ ਉਹ ਸਾਰੇ ਦਰਗਾਹੀ ਹੁਕਮ ਚਲਾ ਰਿਹਾ ਹੈ।
ਐਸੀ ਰੂਹਾਨੀ ਅਤੇ ਅਨਾਦਿ ਸ਼ਕਤੀ ਦੀ ਅਵਸਥਾ ਸੁੰਨ ਕਲਾ ਹੈ। ਜਿੱਥੇ ਕੁਝ ਵੀ ਪੂਰਨ ਸ਼ਾਂਤੀ ਤੋਂ ਘੱਟ ਨਹੀਂ ਹੈ। ਐਸੀ ਅਵਸਥਾ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰੀਭਾਸ਼ਤ ਕੀਤਾ ਗਿਆ ਹੈ। ਇਸ ਨੂੰ ਕਈ ਵਾਰ ਬ੍ਰਹਮ ਖੰਡ ਜਾਂ ਛੇਵੇਂ ਖੰਡ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ਜਿੱਥੇ ਸਿਰਜਨਹਾਰ ਅਤੇ ਦਾਤਾ ਕਰਤਾ ਵੱਸਦੇ ਹਨ। ਜਦ ਇੱਕ ਰੂਹ ਐਸੀ ਭਗਤੀ ਦੀ ਅਵਸਥਾ ’ਤੇ ਪਹੁੰਚਦੀ ਹੈ ਜਿੱਥੇ ਪੂਰਨ ਹਿਰਦਾ, ਮਨ ਅਤੇ ਰੂਹ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਪੂਰਨ ਵਿਚਾਰ ਰਹਿਤ ਅਵਸਥਾ, ਕੋਈ ਵਿਚਲਨ ਨਹੀਂ, ਐਸੀ ਰੂਹ ਹਰ ਇੱਕ ਚੀਜ਼ ਉਪਰ ਜਿੱਤ ਪਾ ਲੈਂਦੀ ਹੈ, ਮਨ ਅਤੇ ਮਾਇਆ ਉਪਰ ਜਿੱਤ ਪਾ ਲੈਂਦੀ ਹੈ, ਪੰਜ ਦੂਤਾਂ ਅਤੇ ਸਾਰੀਆਂ ਇੱਛਾਵਾਂ ਉਪਰ ਜਿੱਤ ਪਾ ਲੈਂਦੀ ਹੈ।
ਐਸੀ ਇੱਕ ਰੂਹ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦੀ ਹੈ, ਤਦ ਅਕਾਲ ਪੁਰਖ ਅਤੇ ਐਸੀ ਰੂਹ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਇਹ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇਸ ਅਨਾਦਿ ਸ਼ਕਤੀ ਦੇ ਸਰਵ-ਉੱਚ ਪੱਧਰ ਦੇ ਗੁਣ ਕਾਰਨ, ਕਰਤਾ ਪੁਰਖ, ਜੋ ਕਿ ਅਨੰਤ ਹੈ, ਜਿਸਦੀ ਕੋਈ ਸੀਮਾ ਨਹੀਂ ਹੈ, ਕੋਈ ਅੰਤ ਨਹੀਂ ਹੈ, ਜੋ ਇਸ ਬ੍ਰਹਿਮੰਡ ਦੇ ਆਦਿ ਤੋਂ ਹੋਂਦ ਵਿੱਚ ਹੈ, ਕਿਉਂਕਿ ਉਹ ਇੱਕੋ-ਇੱਕ ਕਰਣਹਾਰ ਹੈ ਅਤੇ ਕਰਤਾ ਹੈ। ਉਸਦੀਆਂ ਸਾਰੀਆਂ ਅਨਾਦਿ ਅਤੇ ਬ੍ਰਹਮ ਸ਼ਕਤੀਆਂ ਉਸ ਦੀ ਹੀ ਸਿਰਜਨਾ ਹਨ।
ਕਰਤਾ ਪੁਰਖ ਨੇ ਸਾਰੀ ਕੁਦਰਤ ਸੁੰਨ ਕਲਾ ਤੋਂ ਸਾਜੀ ਹੈ, ਪੂਰਨ ਸ਼ਾਂਤੀ ਦੀ ਅਨਾਦਿ ਸ਼ਕਤੀ ਤੋਂ ਭਾਵ ਜਿੱਥੇ ਕੁੱਛ ਨਹੀਂ ਹੈ, ਅਤੇ ਤਦ ਇਸ ਨੂੰ ਸਾਜ ਕੇ ਬੇਅੰਤ ਅਨਾਦਿ ਅਨੰਦ ਸਤਿ ਚਿੱਤ ਅਨੰਦ ਨਾਲ ਨਿਹਾਰਦਾ ਹੈ। ਇਸ ਦਾ ਭਾਵ ਹੈ ਕਿ ਸਾਰੀ ਕੁਦਰਤ, ਸਾਰਾ ਬ੍ਰਹਿਮੰਡ ਕਰਤਾ ਦੁਆਰਾ ਇਸ ਸੁੰਨ ਕਲਾ ਦੀ ਅਨਾਦਿ ਸ਼ਕਤੀ ਤੋਂ ਉਤਪੰਨ ਹੋਇਆ ਅਤੇ ਕਰਤਾ ਦੁਆਰਾ ਸਾਜਿਆ ਗਿਆ ਹੈ। ਸੁੰਨ ਕਲਾ ਦੇ ਕ੍ਰਿਸ਼ਮਿਆਂ ਵੱਲ ਦੇਖੋ, ਜੀਵਨ ਚਲਾਉਣ ਵਾਲੇ ਸਭ ਤੋਂ ਕ੍ਰਿਸ਼ਮਾ-ਮਈ ਅਨਾਦਿ ਤੱਤ ਹਵਾ ਅਤੇ ਪਾਣੀ ਵੀ ਇਸ ਸੁੰਨ ਕਲਾ ਤੋਂ ਉਪਜੇ ਹਨ- “ਪਵਣੁ ਗੁਰੂ ਪਾਣੀ ਪਿਤਾ”। ਇਹਨਾਂ ਦੋ ਕੁਦਰਤੀ ਤੱਤਾਂ (ਹਵਾ ਅਤੇ ਪਾਣੀ) ਦੇ ਮਹੱਤਵ ਵੱਲ ਦੇਖੋ, ਕਿਸ ਤਰ੍ਹਾਂ ਬ੍ਰਹਮਤਾ ਨਾਲ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਇਹ ਦਾਤਾਂ ਬਖ਼ਸ਼ੀਆਂ ਗਈਆਂ ਹਨ ਅਤੇ ਇਹ ਦੋ ਤੱਤ ਹਰ ਰੂਹ ਅਤੇ ਹਰ ਪ੍ਰਾਣੀ ਅਤੇ ਕੁਦਰਤ ਦੀ ਹਰ ਰਚਨਾ ਲਈ ਮੁਫ਼ਤ ਅਤੇ ਇੱਕੋ ਜਿਹੇ ਉਪਲਬਧ ਹਨ। ਇੱਥੇ ਇਹਨਾਂ ਦੋਵਾਂ ਤੱਤਾਂ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਇਸ ਤਰ੍ਹਾਂ ਹਰ ਸਾਹ ਨਾਲ ਪਵਣ ਗੁਰੂ ਸਾਡੇ ਅੰਦਰ ਜਾਂਦੀ ਹੈ ਅਤੇ ਸਾਡਾ ਜੀਵਨ ਚਲਦਾ ਹੈ। ਇਸੇ ਤਰ੍ਹਾਂ ਪਾਣੀ ਪਿਤਾ ਸਾਨੂੰ ਜੀਵਨ ਦਿੰਦਾ ਹੈ। ਇਨ੍ਹਾਂ ਦੋਨਾਂ ਤੱਤਾਂ ਤੋਂ ਬਿਨਾਂ ਬ੍ਰਹਿਮੰਡ ਵਿੱਚ ਜੀਵਨ ਸੰਭਵ ਨਹੀਂ ਹੈ। ਇਹ ਦੋ ਜੀਵਨ ਦੀਆਂ ਪਰਮ ਸ਼ਕਤੀਆਂ ਆਪ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਸ਼ੁੱਧ ਅਤੇ ਪਵਿੱਤਰ ਹਨ।
ਧਰਤੀ ਵੱਲ ਦੇਖੋ, ਇਹ ਇੱਕ ਹੋਰ ਜੀਵਨ ਬਖ਼ਸ਼ਣ ਵਾਲੀ ਹਸਤੀ ਹੈ, ਜਿਸ ਦੇ ਬਿਨਾਂ ਅਸੀਂ ਜਨਮ ਨਹੀਂ ਸਕਦੇ ਹਾਂ ਅਤੇ ਨਾ ਹੀ ਬਚ ਸਕਦੇ ਹਾਂ। ਇਹ ਗੁਰਬਾਣੀ ਦਾ ਧੰਨ ਧੰਨ ਪੂਰਨ ਬ੍ਰਹਮ ਗਿਆਨ ਹੈ। ਆਓ ਅਸੀਂ ਇਹਨਾਂ ਗਿਆਨ ਦੇ ਮੋਤੀਆਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਹਨਾਂ ਅਮੋਲਕ ਹੀਰੇ ਰਤਨਾਂ ਦੀ ਮਾਲਾ ਆਪਣੇ ਅੰਦਰ ਧਾਰਣ ਕਰੀਏ। ਇਹ ਮਾਲਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਸਲ ਦਰਗਾਹੀ ਮਾਲਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬ੍ਰਹਮ ਗੁਣਾਂ ਦੀ ਮਾਲਾ। ਇਹ ਅਸਲ ਮਾਲਾ ਹੈ ਅਤੇ ਸਾਨੂੰ ਇਸ ਮਾਲਾ ਦੀ ਕਮਾਈ ਕਰਨੀ ਚਾਹੀਦੀ ਹੈ।
ਇਹਨਾਂ ਜੀਵਨ ਬਖ਼ਸ਼ਣ ਵਾਲੀਆਂ ਬ੍ਰਹਮ ਦਾਤਾਂ ਦੀ ਸਿਰਜਨਾ ਤੋਂ ਬਾਅਦ ਸਿਰਜਨਹਾਰੇ ਨੇ ਸਾਡੇ ਵਰਗੇ ਜੀਵਾਂ ਅਤੇ ਹੋਰ ਜੂਨੀਆਂ ਦੀ ਸਿਰਜਨਾ ਕੀਤੀ। ਮਨੁੱਖਾ ਸਰੀਰ ਦੀ ਦੇਹ ਸਾਡੀ ਰੂਹ ਦਾ ਕਿਲ੍ਹਾ ਹੈ। ਇਸ ਲਈ ਉਸ ਨੇ ਇਹ ਦੇਹੀ ਰੂਪੀ ਕਿਲ੍ਹਾ ਉਸਾਰਿਆ ਹੈ ਰੂਹ ਦੇ ਵਾਸ ਕਰਨ ਲਈ। ਇਸ ਤਰ੍ਹਾਂ ਰੂਹ ਦੇ ਰਹਿਣ ਲਈ ਮਨੁੱਖਾ ਸਰੀਰ ਦੀ ਸਿਰਜਨਾ ਪੰਜ ਤੱਤਾਂ: ਹਵਾ, ਪਾਣੀ, ਅੱਗ, ਧਰਤੀ ਅਤੇ ਅਸਮਾਨ ਤੋਂ ਹੋਈ ਹੈ। ਰੂਹ ਜੋ ਕਿ ਬ੍ਰਹਮ ਦੀ ਜੋਤ ਹੈ, ਬ੍ਰਹਮ ਦਾ ਅਨੰਤ ਭਾਗ ਹੈ, ਬ੍ਰਹਮ ਦਾ ਨਿਰਲੇਪ ਭਾਗ ਹੈ, ਜੋ ਮਾਇਆ ਤੋਂ ਪ੍ਰਭਾਵਿਤ ਨਹੀਂ ਹੈ, ਪੰਜ ਤੱਤਾਂ ਦੇ ਇਸ ਕਿਲ੍ਹੇ ਵਿੱਚ ਸਥਾਪਿਤ ਕੀਤੀ ਗਈ। ਬ੍ਰਹਮਾ, ਮਹੇਸ਼ ਅਤੇ ਵਿਸ਼ਨੂੰ (ਇਹ ਤਿੰਨ ਦੇਵਤਾ ਹਨ ਜੋ ਕੁਝ ਸਮਾਜਾਂ ਦੁਆਰਾ ਪੂਜੇ ਜਾਂਦੇ ਹਨ। ਗੁਰਬਾਣੀ ਅਨੁਸਾਰ ਇਹ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰਨ ਦੀਆਂ ਪਰਮ ਸ਼ਕਤੀਆਂ ਹਨ) ਵੀ ਸਿਰਜਨਹਾਰ ਵੱਲੋਂ ਸੁੰਨ ਕਲਾ ਤੋਂ ਸਾਜੇ ਗਏ। ਇਸਦਾ ਭਾਵ ਹੈ ਕਿ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰਨ ਦੀਆਂ ਪਰਮ ਸ਼ਕਤੀਆਂ ਦੀ ਸਿਰਜਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੁੰਨ ਕਲਾ ਦੀ ਪਰਮ ਸ਼ਕਤੀ ਵਿੱਚੋਂ ਹੀ ਕੀਤੀ ਹੈ।
ਐਸੀ ਸੁੰਨ ਕਲਾ ਦੀ ਪਰਮ ਸ਼ਕਤੀ ਹੈ ਜਿਸ ਵਿੱਚ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਣਗਿਣਤ ਯੁੱਗਾਂ ਤੋਂ ਸਥਿਰ ਹਨ। ਜਿਵੇਂ ਸਤਿ ਯੁੱਗ, ਤ੍ਰੇਤਾ ਯੁੱਗ, ਦਵਾਪਰ ਯੁੱਗ ਅਤੇ ਹੁਣ ਕਲਯੁਗ। ਹਰ ਇੱਕ ਯੁੱਗ ਲੱਖਾਂ ਸਾਲਾਂ ਦਾ ਹੈ। ਉਹ ਰੂਹ ਜੋ ਇਸ ਸੁੰਨ ਕਲਾ ਦੀ ਸਭ ਤੋਂ ਉੱਚ ਸ਼ਕਤੀਸ਼ਾਲੀ ਅਨਾਦਿ ਬਖ਼ਸ਼ਿਸ਼ ਨੂੰ ਜਾਣ ਲੈਂਦੀ ਹੈ ਉਹ ਆਪਣੇ ਆਪ ਵਿੱਚ ਪੂਰਨ ਬਣ ਜਾਂਦੀ ਹੈ। ਭਾਵ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੀ ਹੈ, ਬ੍ਰਹਮ ਦਾ ਰੂਪ ਬਣ ਜਾਂਦੀ ਹੈ, ਬ੍ਰਹਮ ਦਾ ਅਨੰਤ ਭਾਗ ਬਣ ਜਾਂਦੀ ਹੈ। ਜੋ ਵੀ ਐਸੀ ਉੱਚ ਅਨਾਦਿ ਅਤੇ ਰੂਹਾਨੀ ਬਖ਼ਸ਼ਿਸ਼ਾਂ ਵਾਲੀ ਰੂਹ ਦੇ ਸੰਪਰਕ ਵਿੱਚ ਆਉਂਦਾ ਹੈ ਉਹ ਉਸ ਵਰਗਾ ਬਣ ਜਾਂਦਾ ਹੈ। ਐਸੀ ਰੂਹ ਨੂੰ ਗੁਰਬਾਣੀ ਵਿੱਚ ਅਪਰਸੁ ਅਪਾਰਸ ਵੀ ਵਖਿਆਨ ਕੀਤਾ ਗਿਆ ਹੈ ਅਤੇ ਜਦ ਅਸੀਂ ਐਸੀ ਰੂਹ ਦੇ ਸੰਪਰਕ ਵਿੱਚ ਆਉਂਦੇ ਹਾਂ ਅਪਰਸੁ ਬਣ ਜਾਂਦੇ ਹਾਂ। ਭਾਵ ਅਪਰਸੁ ਅਪਾਰਸ ਰੂਹ ਸਾਨੂੰ ਆਪਣੇ ਵਰਗਾ ਬਣਾ ਦਿੰਦੀ ਹੈ। ਅਸੀਂ ਅਨਾਦਿ ਤੌਰ ’ਤੇ ਐਸੀ ਰੂਹ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਅਖ਼ੀਰ ਉਸ ਵਰਗੇ ਹੀ ਬਣ ਜਾਂਦੇ ਹਾਂ। ਐਸੀ ਅਪਰਸੁ ਅਪਾਰਸ ਰੂਹ ਦੀ ਸੰਗਤ ਸਾਡੇ ਮਨ ਦੇ ਸਾਰੇ ਭਰਮ ਦੂਰ ਕਰ ਦਿੰਦੀ ਹੈ।
ਸਤਿ ਸਰੋਵਰਾਂ ਦੀ ਸਿਰਜਨਾ ਵੀ ਸਿਰਜਨਹਾਰੇ ਵੱਲੋਂ ਸੁੰਨ ਕਲਾ ਵਿੱਚੋਂ ਹੀ ਕੀਤੀ ਗਈ ਹੈ। ਇਹਨਾਂ ੭ ਸਤਿ ਅੰਮ੍ਰਿਤ ਸਰੋਵਰਾਂ ਦਾ ਪ੍ਰਕਾਸ਼ਮਾਨ ਹੋਣਾ ਵੀ ਕੇਵਲ ਸੁੰਨ ਸਮਾਧੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਓ ਇਹਨਾਂ ੭ ਸਤਿ ਸਰੋਵਰਾਂ, ਅੰਮ੍ਰਿਤ ਦੇ ੭ ਸਤਿ ਸਰੋਵਰਾਂ ਬਾਰੇ ਹੋਰ ਵਿਚਾਰ ਕਰੀਏ, ਜਿਹੜੇ ਸਾਡੀ ਰੂਹ ਦਾ ਹਿੱਸਾ ਹਨ ਅਤੇ ਸਿਰਜਨਹਾਰੇ ਦੁਆਰਾ ਸਾਡੇ ਮਨੁੱਖਾ ਸਰੀਰ ਦੇ ਅੰਦਰ ਸਿਰਜੇ ਗਏ ਹਨ। ਇਹ ਬ੍ਰਹਮ ਪਰਮ ਸ਼ਕਤੀਆਂ ਦੇ ਕੇਂਦਰ ਹਨ ਅਤੇ ਸਾਡੇ ਮਨੁੱਖਾ ਸਰੀਰ ਦੇ ਅੰਦਰ ਅੰਮ੍ਰਿਤ ਦਾ ਸੋਮਾ ਹਨ। ਇਹ ਇਹਨਾਂ ਵਿੱਚ ਮੌਜੂਦ ਹਨ: ਤ੍ਰਿਕੁਟੀ-ਮੱਥੇ ਦਾ ਕੇਂਦਰ ਜਿਸ ਨੂੰ ਗਿਆਨ ਨੇਤਰ ਵੀ ਕਿਹਾ ਜਾਂਦਾ ਹੈ; ਕੰਠ ਵਿੱਚ; ਹਿਰਦਾ ਕਮਲ; ਨਾਭੀ ਕਮਲ; ਲਿੰਗਾਂ ਵਾਲੇ ਹਿੱਸੇ ਵਿੱਚ; ਕੰਗਰੋੜ ਦਾ ਹੇਠਲਾ ਹਿੱਸਾ ਜਿਸ ਨੂੰ ਕੁੰਡਲਨੀ ਕਿਹਾ ਜਾਂਦਾ ਹੈ; ਸਿਰ ਦੇ ਉਪਰਲੇ ਹਿੱਸੇ ਵਿੱਚ-ਦਸਮ ਦੁਆਰ ਸਥਿਤ ਹੈ। ਇਹ ਸਤਿ ਸਰੋਵਰ ਬ੍ਰਹਮ ਅਤੇ ਅਨਾਦਿ ਬਖ਼ਸ਼ਿਸ਼ਾਂ ਨਾਲ ਪ੍ਰਕਾਸ਼ਮਾਨ ਹੁੰਦੇ ਹਨ। ਜਦ ਸਿਮਰਨ ਕਰਦਿਆਂ ਕਰਦਿਆਂ ਗੁਰਪ੍ਰਸਾਦੀ ਨਾਮ, ਸਤਿਨਾਮ ਇਨ੍ਹਾਂ ਸਤਿ ਸਰੋਵਰਾਂ ਵਿੱਚ ਪਹੁੰਚਦਾ ਹੈ ਤਾਂ ਇਹ ਪ੍ਰਕਾਸ਼ਮਾਨ ਹੋ ਜਾਂਦੇ ਹਨ। ਅਤੇ ਜਦ ਇਹ ਨਾਮ ਦਾ ਚੱਕਰ ਪੂਰਾ ਹੁੰਦਾ ਹੈ ਸੁਰਤ ਤੋਂ ਸ਼ੁਰੂ ਹੋ ਕੇ, ਤ੍ਰਿਕੁਟੀ ਖੇਤਰ ਤੋਂ ਅਤੇ ਨਾਮ ਕੰਠ ਅਤੇ ਹਿਰਦੇ ਕਮਲ ਤੋਂ ਯਾਤਰਾ ਕਰਦਾ ਹੈ, ਤਦ ਨਾਭੀ ਕਮਲ, ਕੁੰਡਲਨੀ ਅਤੇ ਕੰਗਰੋੜ ਰਾਹੀਂ ਇੜਾ, ਪਿੰਗਲਾ ਅਤੇ ਸੁਸ਼ਮਨਾ ਨੂੰ ਪ੍ਰਕਾਸ਼ਮਾਨ ਕਰਦਾ ਹੋਇਆ, ਦਸਮ ਦੁਆਰ ਵਿੱਚ ਪਰਗਟ ਹੁੰਦਾ ਹੈ ਅਤੇ ਵਾਪਸ ਤ੍ਰਿਕੁਟੀ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਨਾਮ ਦੀ ਮਾਲਾ ਪੂਰੀ ਹੁੰਦੀ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿਮਰਨ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ। ਨਾਮ ਸਿਮਰਨ ਨਿਰੰਤਰ ਚਲਣਾ ਸ਼ੁਰੂ ਹੋ ਜਾਂਦਾ ਹੈ। ਇੜਾ ਅਤੇ ਪਿੰਗਲਾ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਚੰਦਰਮਾ ਅਤੇ ਸੂਰਜ ਦੀਆਂ ਪਰਮ ਸ਼ਕਤੀਆਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਸਾਰੀ ਰਚਨਾ (ਪੰਜ ਤੱਤਾਂ ਨਾਲ ਸਿਰਜੇ ਗਏ ਸਾਰੇ ਪ੍ਰਾਣੀ) ਇਨ੍ਹਾਂ ਪਰਮ ਸ਼ਕਤੀਆਂ ਵਿੱਚ ਵੱਧਦੇ ਫੁੱਲਦੇ ਹਨ। ਸੁਸ਼ਮਨਾ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਸੁੰਨ ਦੀ ਪਰਮ ਸ਼ਕਤੀ ਪ੍ਰਕਾਸ਼ਮਾਨ ਹੋ ਜਾਂਦੀ ਹੈ ਅਤੇ ਸੁੰਨ ਸਮਾਧੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਦੀ ਰੂਹ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਵਾਸ ਕਰਦੀ ਹੈ। ਸਾਰੇ ੭ ਸਤਿ ਸਰੋਵਰ ਵੀ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਮਾਨਸਰੋਵਰ ਵਿੱਚ ਡੁੱਬੇ ਰਹਿੰਦੇ ਹਨ। ਦਸਮ ਦੁਆਰ ਵਿੱਚ ਅਨਹਦ ਨਾਦ ਅੰਮ੍ਰਿਤ ਦੀ ਹਰ ਸਮੇਂ ਨਿਰੰਤਰ ਬਰਖਾ ਹੁੰਦੀ ਹੈ। ਦਸਮ ਦੁਆਰ ਵਿੱਚ ਮਾਨਸਰੋਵਰ ਦੇ ਝਰਨੇ ਨਿਰੰਤਰ ਝਰਦੇ ਹਨ। ਦਸਮ ਦੁਆਰ ਦੇ ਖੁੱਲ੍ਹ ਜਾਣ ਤੋਂ ਬਾਅਦ ਰੂਹ ਸੁੰਨ ਵਿੱਚ ਸਮਾ ਜਾਂਦੀ ਹੈ ਅਤੇ ਇਸ ਦਾ ਅਨੁਭਵ ਨਿਰੰਤਰ ਕਰਦੀ ਹੈ। ਸਾਰੇ ੭ ਸਤਿ ਅੰਮ੍ਰਿਤ ਸਰੋਵਰ ਪ੍ਰਕਾਸ਼ਿਤ ਹੋ ਜਾਂਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਤ੍ਰਿਕੁਟੀ ਅਤੇ ਦਸਮ ਦੁਆਰ ਦੇ ਖੁੱਲ੍ਹਣ ਤੋਂ ਬਾਅਦ ਸਰੀਰ ਦੇ ਸਾਰੇ ਚੱਕਰਾਂ ਵਿੱਚ ਨਿਰੰਤਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਨਾਮ ਦੀ ਇਹ ਪਰਮ ਸ਼ਕਤੀਸ਼ਾਲੀ ਅਤੇ ਰਮਣੀਕ ਮਾਲਾ ਸਾਡੀ ਦੇਹੀ ਵਿੱਚ ਪਰਗਟ ਹੁੰਦੀ ਹੈ ਅਤੇ ਰੋਮ-ਰੋਮ ਸਿਮਰਨ ਵਿੱਚ ਚਲਾ ਜਾਂਦਾ ਹੈ।
ਇਸ ਨਾਮ ਦੀ ਮਾਲਾ ਦਾ ਚਾਲੂ ਹੋਣਾ ਇੱਕ ਗੁਰਪ੍ਰਸਾਦੀ ਖੇਡ ਹੈ ਅਤੇ ਕੇਵਲ ਸੁੰਨ ਸਮਾਧੀ ਵਿੱਚ ਗੁਰਪ੍ਰਸਾਦੀ ਨਾਮ ਸਿਮਰਨ ਵਿੱਚ ਬੈਠਣ ਨਾਲ ਵਾਪਰਦਾ ਹੈ। ਇਹ ਆਪਣੇ ਆਪ ਵਾਪਰਦਾ ਹੈ। ਸਾਡੇ ਖ਼ੁਦ ਦੇ ਯਤਨਾਂ ਨਾਲ ਨਹੀਂ ਸਗੋਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨਾਦਿ ਬਖ਼ਸ਼ਿਸ਼ ਨਾਲ ਅਤੇ ਐਸੀ ਰੂਹ ਦੀ ਗੁਰ ਕ੍ਰਿਪਾ ਨਾਲ ਹੁੰਦਾ ਹੈ ਜਿਸ ਨੇ ਇਸ ਸੁੰਨ ਕਲਾ ਦਾ ਬੋਧ ਕਰ ਲਿਆ ਹੁੰਦਾ ਹੈ। ਜੋ ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ। ਉਹ ਰੂਹ ਜੋ ਅੰਮ੍ਰਿਤ ਦੇ ਇਹਨਾਂ ੭ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਨ ਦੇ ਯੋਗ ਹੋ ਜਾਂਦੀ ਹੈ ਉਹ ਜੀਵਨ ਮੁਕਤ ਹੋ ਜਾਂਦੀ ਹੈ ਅਤੇ ਐਸੀ ਰੂਹ ਇੱਕ ਗੁਰਮੁਖ ਰੂਹ ਹੈ। ਜਿਸਦਾ ਭਾਵ ਹੈ ਉਹ ਰੂਹ ਜਿਸਨੇ ਆਪਣੇ ਆਪ ਨੂੰ ਪੂਰਨ ਤੌਰ ’ਤੇ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਹੈ ਅਤੇ ਉਸਦੀ ਗੁਰਮਤਿ ਧਾਰਨ ਕਰ ਲਈ ਹੈ ਅਤੇ ਦੁਰਮਤਿ, ਸੰਸਾਰਿਕ ਮਤਿ ਅਤੇ ਮਨਮਤਿ ਤਿਆਗ ਦਿੱਤੀ ਹੈ, ਇਸ ਤਰ੍ਹਾਂ ਕਰਨ ਦੇ ਯੋਗ ਹੋ ਜਾਂਦੀ ਹੈ ਅਤੇ ਜੀਵਨ ਮੁਕਤ ਹੋ ਜਾਂਦੀ ਹੈ।
ਸੂਰਜ, ਚੰਦ ਅਤੇ ਅਸਮਾਨ ਦੀ ਸਿਰਜਨਾ ਵੀ ਸਿਰਜਨਹਾਰ ਦੁਆਰਾ ਸੁੰਨ ਕਲਾ ਰਾਹੀਂ ਕੀਤੀ ਗਈ ਹੈ। ਤ੍ਰਿਭਵਨ (ਤਿੰਨ ਲੋਕ) ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਜੋਤ ਹੈ। ਅਜੈ ਅਤੇ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਪਾਲਣਾ ਆਪ ਕਰਦਾ ਹੈ ਅਤੇ ਉਸਨੂੰ ਕਿਸੇ ਦੇ ਵੀ ਸਹਾਰੇ ਦੀ ਲੋੜ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਤੌਰ ’ਤੇ ਆਤਮ ਨਿਰਭਰ ਅਤੇ ਵਿਲੱਖਣ ਹੈ ਅਤੇ ਸਦਾ ਸਦਾ ਲਈ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ।
ਧਰਤੀ ਅਤੇ ਅਸਮਾਨ ਵੀ ਸੁੰਨ ਕਲਾ ਦੀ ਅਨੰਤ ਸ਼ਕਤੀ ਤੋਂ ਸਿਰਜੇ ਗਏ ਹਨ ਅਤੇ ਇਹ ਸਾਰੀਆਂ ਹਸਤੀਆਂ (ਸੂਰਜ, ਚੰਦਰਮਾ, ਧਰਤੀ, ਸਾਰੇ ਬੇਅੰਤ ਖੰਡ ਬ੍ਰਹਮੰਡ ਅਤੇ ਅਸਮਾਨ) ਉਸ ਦੇ ਆਪਣੇ ਆਪ ਦੇ ਸਹਾਰੇ ਤੋਂ ਬਿਨਾਂ ਕਿਸੇ ਹੋਰ ਸਹਾਰੇ ਦੇ ਆਪਣੀ, ਆਪਣੀ ਜਗ੍ਹਾ ਵਿੱਚ ਰਹਿੰਦੇ ਹਨ। ਭਾਵ ਇਹ ਸਾਰੇ ਨਕਸ਼ਤ੍ਰ ਅਤੇ ਖੰਡ ਬ੍ਰਹਮੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦੇ ਵਿਧਾਨ ਅਨੁਸਾਰ ਹੀ ਆਪਣੀ ਆਪਣੀ ਥਾਂ ਉਪਰ ਕਾਇਮ ਹਨ।
ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਰੱਸੇ ਵਿੱਚ ਬੱਧੀ ਹੋਈ ਹੈ। ਭਾਵ ਇਹ ਸਾਰੀਆਂ ਪਦਾਰਥਕ ਸਿਰਜਨਾਵਾਂ ਮਾਇਆ ਦੇ ਪ੍ਰਭਾਵ ਹੇਠ ਚਲਾਈਆਂ ਜਾ ਰਹੀਆਂ ਹਨ। ਇਹ ਅਨੰਤ ਦਾ ਚੱਕਰ ਧੰਨ ਧੰਨ ਸ੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਅਤੇ ਮਾਇਆ ਦੇ ਅਧਿਕਾਰ ਖੇਤਰ ਵਿੱਚ ਰਹਿੰਦਾ ਹੈ। ਉਹ ਆਪਣੇ ਸਰਗੁਣ ਸਰੂਪ ਦਾ ਸਿਰਜਨਹਾਰਾ ਹੈ ਅਤੇ ਉਹ ਆਪਣੇ ਸਰਗੁਣ ਸਰੂਪ ਦਾ ਵਿਨਾਸ਼ ਕਰਨ ਵਾਲਾ ਹੈ। ਭਾਵ ਅਨੰਤ ਦੇ ਚੱਕਰ ਵਿੱਚ ਜੀਅ ਰਹੀ ਹਰ ਵਸਤੂ ਨਾਸਵਾਨ ਹੈ। ਕੇਵਲ ਉਸਦਾ ਅਨੰਤ ਭਾਗ ਹੀ ਨਾਸ ਰਹਿਤ ਹੈ। ਇਹ ਪੂਰਨ ਸਤਿ ਹੈ ਅਤੇ ਇਹ ਉਸਦਾ ਆਪਣਾ ਨਿਰਗੁਣ ਸਰੂਪ ਹੈ।
ਉਤਪਤੀ ਦੀਆਂ ਚਾਰ ਪਰਮ ਸ਼ਕਤੀਆਂ (ਅੰਡਜ, ਜੇਰਜ, ਸੇਤਜ ਅਤੇ ਉਤਭੁਜ ਚਾਰ ਜੀਵਨ ਉਤਪਤੀ ਦੀਆਂ ਪਰਮ ਸ਼ਕਤੀਆਂ ਹਨ) ਅਤੇ ਇਹਨਾਂ ਦੇ ਸੰਚਾਰ ਦੇ ਮਾਧਿਅਮ, ਉਹਨਾਂ ਦੀ ਗੱਲਬਾਤ ਦੀ ਭਾਸ਼ਾ ਵੀ ਸਿਰਜਨਹਾਰ ਵੱਲੋਂ ਸੁੰਨ ਕਲਾ ਵਿੱਚ ਬੈਠਿਆਂ ਹੀ ਕੀਤੀ ਗਈ। ਸਾਰਾ ਹੀ ਬ੍ਰਹਿਮੰਡ ਉਸ ਮੂਲ (ਸਤਿ) ਦੀ ਪਰਮ ਸ਼ਕਤੀ ਵਿੱਚੋਂ ਜਨਮ ਲੈਂਦਾ ਹੈ ਅਤੇ ਵਿਨਾਸ਼ ਤੋਂ ਬਾਅਦ ਜਾਂ ਮਰਨ ਤੋਂ ਬਾਅਦ ਉਸ ਪਰਮ ਸ਼ਕਤੀ ਵਿੱਚ ਵਾਪਸ ਚਲਾ ਜਾਂਦਾ ਹੈ।
ਸਾਰੀ ਬਨਸਪਤ ਦੀ ਕ੍ਰਿਸ਼ਮਾ-ਮਈ ਸਿਰਜਨਾ ਵੀ ਉਸਦਾ ਇੱਕ ਕ੍ਰਿਸ਼ਮਾ-ਮਈ ਕਾਰਜ ਹੈ। ਇਹ ਸਾਰੀਆਂ ਸਿਰਜਨਾਵਾਂ ਸੁੰਨ ਤੋਂ ਉਪਜੀਆਂ ਹਨ ਅਤੇ ਜਦ ਇਹਨਾਂ ਦਾ ਵਿਨਾਸ਼ ਹੁੰਦਾ ਹੈ ਇਹ ਵਾਪਸ ਸੁੰਨ ਵਿੱਚ ਚਲੀਆਂ ਜਾਂਦੀਆਂ ਹਨ। ਉਸਦੀ ਸਾਰੀ ਸਿਰਜਨਾ ਉਸ ਦੇ ਹੁਕਮ ਵਿੱਚ ਹੈ। ਦਿਨ ਅਤੇ ਰਾਤ ਦੀ ਕ੍ਰਿਸ਼ਮਾ-ਮਈ ਸਿਰਜਨਾ ਵੀ ਉਸ ਦੁਆਰਾ ਕੀਤੀ ਗਈ। ਉਹ ਹੈ ਜੋ ਜੀਵਨ ਨੂੰ ਜਨਮ ਅਤੇ ਮੌਤ ਦਿੰਦਾ ਹੈ। ਉਹ ਹੈ ਜੋ ਜੀਵਨ ਨੂੰ ਸਾਰੀਆਂ ਸੰਸਾਰਿਕ ਖ਼ੁਸ਼ੀਆਂ ਅਤੇ ਦੁੱਖ ਦਿੰਦਾ ਹੈ। ਭਾਵ ਜਨਮ ਅਤੇ ਮੌਤ ਵੀ ਉਸਦੇ ਹੁਕਮ ਅਤੇ ਕਰਮ ਦੇ ਵਿਧਾਨ ਦੇ ਅਨੁਸਾਰ ਹੈ। ਸਾਡੇ ਦੁੱਖ ਅਤੇ ਖ਼ੁਸ਼ੀਆਂ ਵੀ ਉਸਦੀ ਸਿਰਜਨਾ ਦਾ ਹੀ ਹਿੱਸਾ ਹੈ। ਭਾਵ ਜੀਵਾਂ ਦਾ ਜਨਮ ਮਰਣ ਅਤੇ ਸੁਖ ਦੁਖ ਦਾ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਧਾਨ ਅਨੁਸਾਰ ਚਲਦਾ ਹੈ।
ਜਨਮ ਅਤੇ ਮਰਨ ਦਾ ਚੱਕਰ ਵੀ ਉਸਦੀ ਸਿਰਜਨਾ ਹੈ। ਅਸਲ ਵਿੱਚ ਇਹ (ਸਿਰਜਨਾ) ਉਸਦੇ ਸਰਗੁਣ ਸਰੂਪ ਦਾ ਭਾਗ ਹੈ ਜੋ ਕਿ ਮਾਇਆ ਦੇ ਅਧੀਨ ਕੰਮ-ਕਾਜ ਕਰਦਾ ਹੈ। ਕੇਵਲ ਇੱਕ ਗੁਰਮੁਖ ਹੀ ਮਾਇਆ ਉਪਰ ਭਾਰੀ ਹੋ ਸਕਦਾ ਹੈ ਅਤੇ ਆਪਣਾ ਅਸਲ ਮੂਲ (ਸਤਿ ਘਰ ਲੱਭ ਸਕਦਾ ਹੈ, ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਨੰਤ ਭਾਗ ਹੈ, ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁੰਨ ਹਿੱਸਾ ਹੈ, ਜੋ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਜੋਤ ਪੂਰਨ ਪ੍ਰਕਾਸ਼ ਦਾ ਹਿੱਸਾ ਹੈ।
ਚਾਰ ਵੇਦ ਜੋ ਬ੍ਰਹਮਾ ਦੁਆਰਾ ਲਿਖੇ ਗਏ ਹਨ (ਇਹ ਹਨ ਰਿਗ ਵੇਦ, ਯਜੁਰ ਵੇਦ, ਸਾਮ ਵੇਦ ਅਤੇ ਅਥਰਵ ਵੇਦ) ਅਤੇ ਇਹ ਬ੍ਰਹਮਾ ਦੁਆਰਾ ਅਕਾਲ ਪੁਰਖ ਦੇ ਹੁਕਮ ਅਧੀਨ ਲਿਖੇ ਗਏ ਹਨ। ਭਾਵ ਬ੍ਰਹਮਾ ਦੁਆਰਾ ਪੇਸ਼ ਕੀਤਾ ਗਿਆ ਸਾਰਾ ਗਿਆਨ ਕੇਵਲ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਆਇਆ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਸੋਮਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ ਅਤੇ ਇਹ ਬਖ਼ਸ਼ਿਸ਼ ਉਨ੍ਹਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਲੀਨ ਹੋ ਜਾਂਦੇ ਹਨ।
ਮਾਇਆ ਦੇ ਤਿੰਨ ਗੁਣ (ਰਜ ਗੁਣ, ਤਮ ਗੁਣ ਅਤੇ ਸਤਿ ਗੁਣ) ਵੀ ਅਕਾਲ ਪੁਰਖ ਦੁਆਰਾ ਬਣਾਏ ਗਏ। ਅਸਲ ਵਿੱਚ ਮਾਇਆ ਧੰਨ ਧੰਨ ਅਕਾਲ ਪੁਰਖ ਜੀ ਦੀ ਸਿਰਜਨਾ ਹੈ, ਜੋ ਆਮ ਮਨੁੱਖ ਦੀ ਜ਼ਿੰਦਗੀ ਨੂੰ ਚਲਾਉਂਦੀ ਹੈ। ਕੇਵਲ ਪੂਰਨ ਸੰਤ ਮਾਇਆ ਦੇ ਅਧੀਨ ਨਹੀਂ ਹਨ। ਉਹ ਸਦਾ ਸਦਾ ਅਕਾਲ ਪੁਰਖ ਨਾਲ ਇੱਕ-ਮਿੱਕ ਰਹਿੰਦੇ ਹਨ ਅਤੇ ਮਾਇਆ ਉਹਨਾਂ ਨੂੰ ਨਿਰਦੇਸ਼ਿਤ ਕਰਨ ਦੀ ਜਗ੍ਹਾ ਉਹਨਾਂ ਦੀ ਸੇਵਾ ਕਰਦੀ ਹੈ। ਮਾਇਆ ਐਸੇ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ ਦੇ ਚਰਨਾਂ ਵਿੱਚ ਰਹਿੰਦੀ ਹੈ।
ਇਹ ਮਾਇਆ ਦੇ ਤਿੰਨ ਵੱਖ ਵੱਖ ਗੁਣ ਹਨ:
- ਤਮੋ ਗੁਣ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ
- ਰਜੋ ਗੁਣ: ਆਸਾ, ਤ੍ਰਿਸ਼ਨਾ ਅਤੇ ਮਨਸ਼ਾ ( ਇੱਛਾਵਾਂ)
- ਸਤੋ ਗੁਣ: ਦਇਆ, ਸੰਤੋਖ, ਧਰਮ, ਸੰਜਮ
ਉਹ ਰੂਹ ਜੋ ਮਾਇਆ ਦੇ ਸਤੋ ਗੁਣਾਂ ਉਪਰ ਧਿਆਨ ਕੇਂਦਰਿਤ ਕਰਦੀ ਹੈ ਅਤੇ ਇਸਦੇ ਅਧੀਨ ਚੱਲਦੀ ਹੈ, ਹੌਲੀ-ਹੌਲੀ ਅਨਾਦਿ ਬਖ਼ਸ਼ਿਸ਼ ਪ੍ਰਾਪਤ ਕਰਦੀ ਹੈ ਅਤੇ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦੀ ਹੈ। ਤਦ ਪੂਰਨ ਭਗਤੀ ਕਰਦੀ ਹੈ ਅਤੇ ਮਾਇਆ ਦੀਆਂ ਸਾਰੀਆਂ ਰੋਕਾਂ ਨੂੰ ਤੋੜ ਦਿੰਦੀ ਹੈ। ਮਾਇਆ ਉਪਰ ਜਿੱਤ ਪਾ ਲੈਂਦੀ ਹੈ ਅਤੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਚਲੀ ਜਾਂਦੀ ਹੈ ਅਤੇ ਬ੍ਰਹਮ ਨਾਲ ਇੱਕ-ਮਿੱਕ ਬਣ ਜਾਂਦੀ ਹੈ।
ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕੋਈ ਕੀਮਤ ਨਹੀਂ ਹੈ। ਕੋਈ ਵੀ ਇਸ ਨੂੰ ਕਿਤੋਂ ਵੀ ਖ਼ਰੀਦ ਨਹੀਂ ਸਕਦਾ ਹੈ। ਕੇਵਲ ਸ਼ੁੱਧ, ਪਵਿੱਤਰ ਅਤੇ ਬੇ-ਸ਼ਰਤ ਪਿਆਰ (ਬਿਨਾਂ ਮੰਗਾਂ ਦੇ), ਬਲੀਦਾਨ ਅਤੇ ਉਸਦੀ ਸੇਵਾ ਕਰਨ ਵਾਲੀ ਰੂਹ ਹੀ ਉਸਦੇ ਪੂਰਨ ਹੁਕਮ ਨੂੰ ਸਮਝਦੀ ਹੈ ਅਤੇ ਪੂਰਨ ਸਤਿ ਬੋਲਦੀ ਹੈ, ਸਤਿ ਦੇਖਦੀ ਹੈ, ਸਤਿ ਸੁਣਦੀ ਹੈ, ਪੂਰਨ ਸਤਿ ਦੀ ਸੇਵਾ ਕਰਦੀ ਹੈ ਅਤੇ ਪੂਰਨ ਸਤਿ ਵਰਤਾਉਂਦੀ ਹੈ।
ਉਹ ਸਾਰੇ ਖੰਡ ਬ੍ਰਹਿਮੰਡਾਂ, ਸੱਤ ਪਤਾਲਾਂ ਅਤੇ ਸੱਤ ਅਕਾਸ਼ਾਂ ਦਾ ਰਚਨਹਾਰਾ ਹੈ। ਇਹਨਾਂ ਸਾਰੀਆਂ ਰਚਨਾਵਾਂ ਦੀ ਦੇਖ-ਭਾਲ ਉਸ ਦੁਆਰਾ ਕੀਤੀ ਜਾ ਰਹੀ ਹੈ। ਉਹ ਮੂਲ (ਸਤਿ) ਹੈ। ਕੁਝ ਵੀ ਉਸ ਤੋਂ ਪਰ੍ਹੇ ਨਹੀਂ ਹੈ। ਉਹ ਸਰਵ-ਸ੍ਰੇਸ਼ਟ ਹੈ ਅਤੇ ਆਪ ਹੀ ਹਰ ਰਚਨਾ ਦੀ ਸੰਭਾਲ ਕਰਦਾ ਹੈ।
ਉਹ ਰੂਹਾਂ ਜੋ ਉਸ ਵਿੱਚ ਲੀਨ ਰਹਿੰਦੀਆਂ ਹਨ ਉਸ ਦੇ ਅਨੰਤ ਭਾਗ ਵਿੱਚ ਰਹਿੰਦੀਆਂ ਹਨ ਅਤੇ ਬਾਕੀ ਸਾਰੀ ਸਿਰਜਨਾ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿੰਦੀ ਹੈ। ਭਾਵ ਸਾਰੀ ਰਚਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦੇ ਵਿਧਾਨ ਅਨੁਸਾਰ ਚਲਦੀ ਹੈ ਭਾਵੇਂ ਉਹ ਮਾਇਆ ਵਿੱਚ ਹੋਵੇ ਜਾਂ ਸੁੰਨ ਵਿੱਚ ਸਮਾ ਗਈ ਹੋਵੇ।
ਸਭ ਤੋਂ ਘਾਤਕ ਮਾਨਸਿਕ ਰੋਗ ਹਉਮੈ ਦਾ ਰੋਗ ਹੈ। ਹਉਮੈ ਮਾਇਆ ਦੇ ਤਮੋ ਗੁਣਾਂ ਦਾ ਸਿਰਮੌਰ ਭਾਗ ਹੈ (ਪੰਜ ਦੂਤਾਂ ਵਿੱਚੋਂ ਸਭ ਤੋਂ ਪ੍ਰਬਲ ਦੂਤ ਹੈ ਜਿਸਨੂੰ ਅਹੰਕਾਰ ਕਿਹਾ ਜਾਂਦਾ ਹੈ)। ਜਨਮ ਮਰਨ ਦਾ ਸਾਰਾ ਚੱਕਰ ਹਉਮੈ ਦੇ ਕਾਰਨ ਹੈ ਜੋ ਕਿ ਸਭ ਤੋਂ ਦੀਰਘ ਮਾਨਸਿਕ ਰੋਗ ਹੈ। ਉਹ ਮਨੁੱਖ ਜੋ ਸਤਿ ਦੀ ਕਰਨੀ ਕਰਕੇ ਅਨਾਦਿ ਤੌਰ ’ਤੇ ਅਕਾਲ ਪੁਰਖ ਦੁਆਰਾ ਬਖ਼ਸ਼ਿਆ ਗਿਆ ਹੈ ਉਹ ਮਨੁੱਖ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਅੱਗੇ ਪੂਰਨ ਸਮਰਪਣ ਕਰਨ ਨਾਲ ਇਸ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਿਸ ਨੇ ਆਪ ਸਾਰੇ ਬੰਧਨਾਂ ਨੂੰ ਤੋੜਿਆ ਹੈ ਅਤੇ ਮਾਇਆ ਦੇ ਤਿੰਨਾਂ ਗੁਣਾਂ ’ਤੇ ਜਿੱਤ ਪਾਈ ਹੈ, ਜਿਸਨੇ ਮਾਇਆ ਉਪਰ ਪੂਰਨ ਜਿੱਤ ਪਾ ਲਈ ਹੈ, ਐਸਾ ਸੰਤ ਸਤਿਗੁਰੂ ਸਾਡੀ ਰੂਹ ਨੂੰ ਚੌਥੇ ਪਦ ਵਿੱਚ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਲੈ ਜਾਂਦਾ ਹੈ ਅਤੇ ਇਸਦੇ ਫਲਸਰੂਪ ਸਾਡੀ ਰੂਹ ਨੂੰ ਮਾਇਆ ਤੋਂ ਮੁਕਤ ਕਰਵਾ ਕੇ ਸਾਨੂੰ ਜੀਵਨ ਮੁਕਤੀ ਦਿੰਦਾ ਹੈ।
ਅਕਾਲ ਪੁਰਖ ਦੇ ਦਸ ਅਵਤਾਰ ਵੀ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੁੰਨ ਕਲਾ ਤੋਂ ਹੀ ਜਨਮੇ ਹਨ। ਇਹ ਦਸ ਐਸੇ ਪਰਮ ਭਗਤ ਹਨ ਜੋ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵੱਖ-ਵੱਖ ਸਮਿਆਂ ਵਿੱਚ ਅਵਤਾਰ ਰੂਪ ਵਿੱਚ ਪਰਗਟ ਹੋਏ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸ਼ਿਵਾ, ਦੇਵੀਆਂ ਅਤੇ ਦੇਵਤਿਆਂ ਦਾ ਸਿਰਜਨਹਾਰ ਹੈ। ਪਰ ਇਹਨਾਂ ਵਿੱਚੋਂ ਸਾਰੀਆਂ ਹਸਤੀਆਂ ਲੋਕਾਈ ਨੂੰ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲਿਆਉਣ ਲਈ ਜੰਮੀਆਂ ਸਨ, ਪਰ ਇਹਨਾਂ ਹਸਤੀਆਂ ਨੇ ਆਪਣੇ ਆਪ ਨੂੰ ਪਰਮਾਤਮਾ ਅਖਵਾਇਆ ਅਤੇ ਲੋਕਾਈ ਤੋਂ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰਵਾ ਦਿੱਤੀ ਅਤੇ ਅਕਾਲ ਦੀ ਪੂਜਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਸਾਰੇ ਦੇਵੀ ਦੇਵਤੇ ਮਾਇਆ ਦੇ ਅਧੀਨ ਹਨ। ਉਹਨਾਂ ਵਿੱਚੋਂ ਕੋਈ ਵੀ ਮਾਇਆ ਦੀਆਂ ਬੰਦਸ਼ਾਂ ਨੂੰ ਤੋੜ ਨਹੀਂ ਸਕਿਆ। ਉਹਨਾਂ ਦੀਆਂ ਆਪਣੀਆਂ ਕਰਨੀਆਂ ਇਨ੍ਹਾਂ ਅਖੌਤੀ ਪਰਮਾਤਮਾ ਅਖਵਾਉਣ ਵਾਲਿਆਂ ਦੀ ਇਸ ਅਵਸਥਾ ਲਈ ਜ਼ਿੰਮੇਵਾਰ ਹਨ। ਮਾਇਆ ’ਤੇ ਜਿੱਤ ਪਾਉਣ ਅਤੇ ਜਨਮ ਮਰਨ ਦਾ ਚੱਕਰ ਤੋੜ ਕੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਜਾਣ ਦਾ ਕੇਵਲ ਇੱਕੋ-ਇੱਕ ਰਸਤਾ ਹੈ ਅਤੇ ਉਹ ਹੈ ਗੁਰ ਅਤੇ ਗੁਰੂ ਦੇ ਅੱਗੇ ਪੂਰਨ ਸਮਰਪਣ। ਇੱਕ ਗੁਰਮੁਖ ਬਣਨ ਲਈ ਗਰੂ ਦੇ ਸ਼ਬਦ ਦੀ ਕਮਾਈ ਕਰਨੀ ਅਤੇ ਗੁਰੂ ਦੀ ਸੇਵਾ ਕਰਨੀ ਅਤੇ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ।
ਉਹ ਵਿਅਕਤੀ ਜੋ ਅਨੰਤਤਾ, ਸੁੰਨ ਕਲਾ ਦੀ ਅਨੰਤ ਸ਼ਕਤੀ ਨੂੰ ਪਹਿਚਾਣ ਲੈਂਦੇ ਹਨ ਉਹ ਮਾਇਆ ਦੇ ਇਹਨਾਂ ਮਾਨਸਿਕ ਰੋਗਾਂ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ ਹਨ। ਪਰ ਐਸੀਆਂ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਸੁੰਨ ਕਲਾ ਦੀ ਇਸ ਬੇਅੰਤ ਸ਼ਕਤੀ ਨੂੰ ਸਮਝਦੀਆਂ ਹਨ। ਸਾਰੇ ਹੀ ਯੁਗਾਂ ਤੋਂ ਗੁਰੂ ਦੇ ਬਚਨਾਂ ਦੀ ਪਾਲਣਾ ਕਰਨ ਦਾ ਇਹ ਰਸਤਾ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਰਿਹਾ ਹੈ ਅਤੇ ਇਹ ਸੁੰਨ ਸਮਾਧੀ ਵਿੱਚ ਗੁਰਪ੍ਰਸਾਦੀ ਨਾਮ ੴ ਸਤਿਨਾਮ ਸਿਮਰਨ ਦੀ ਗੁਰਪ੍ਰਸਾਦੀ ਪੌੜੀ ਹੈ ਜੋ ਰੂਹ ਨੂੰ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲਿਜਾਂਦੀ ਹੈ।
ਰੂਹ ਕਰਮ ਖੰਡ ਵਿੱਚ ਸਮਾਧੀ ਵਿੱਚ ਜਾਂਦੀ ਹੈ, ਅਤੇ ਤਦ ਸੁੰਨ ਸਮਾਧੀ ਵਿੱਚ ਜਾਂਦੀ ਹੈ। ਇਹ ਉਹ ਅਵਸਥਾ ਹੈ ਜਿੱਥੇ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬੋਧ ਹੁੰਦਾ ਹੈ ਅਤੇ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਰੂਹ ਸੱਚਖੰਡ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਹ ਅਨਾਦਿ ਬਖ਼ਸ਼ਿਸ਼ਾਂ ਗੁਰਪ੍ਰਸਾਦਿ ਦਾ ਸਰਵ-ਉੱਚ ਪੱਧਰ ਹੈ। ਇਹ ਕੇਵਲ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੀ ਗੁਰ ਸੰਗਤ ਵਿੱਚ ਵਾਪਰ ਸਕਦਾ ਹੈ।
ਉਹ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਦੀਆਂ ਹਨ ਅਤੇ ਇਸ ਦਾ ਪਾਲਣ ਕਰਦੀਆਂ ਹਨ। ਪਰ ਐਸੀਆਂ ਰੂਹਾਂ ਜੋ ਇਹ ਕਰਦੀਆਂ ਹਨ ਮਾਇਆ ਦੇ ਸਭ ਰੋਗਾਂ ਤੋਂ ਮੁਕਤ ਹੋ ਜਾਂਦੀਆਂ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ।
ਮਨੁੱਖਾ ਸਰੀਰ ਪੰਜ ਤੱਤਾਂ (ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼) ਤੋਂ ਬਣਿਆ ਹੈ ਅਤੇ ਇਹ ਸਭ ਕੇਵਲ ਕਰਤੇ ਦੀ ਰਚਨਾ ਹੈ। ਸਾਡੀਆਂ ਕਰਨੀਆਂ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸਭ ਦਰਜ ਕੀਤੀਆਂ ਜਾਂਦੀਆਂ ਹਨ। ਜੇਕਰ ਅਸੀਂ ਬੁਰਾ ਬੀਜਾਂਗੇ ਬੁਰਾ ਵੱਢਾਂਗੇ। ਜੇਕਰ ਅਸੀਂ ਚੰਗਾ ਬੀਜਾਂਗੇ ਚੰਗਾ ਵੱਢਾਂਗੇ। ਭਾਵ ਸਾਡੇ ਸਾਰੇ ਦੁੱਖ ਕਲੇਸ਼ ਬੁਰੀਆਂ ਕਰਨੀਆਂ ਕਾਰਨ ਹਨ। ਅਸੀਂ ਬੁਰੀਆਂ ਕਰਨੀਆਂ ਕਿਉਂ ਬੀਜਦੇ ਹਾਂ, ਜਦ ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੀਆਂ ਬੁਰੀਆਂ ਕਰਨੀਆਂ ਨੂੰ ਆਪ ਹੀ ਵੱਢਣਾ ਪੈਣਾ ਹੈ। ਭਾਵ ਆਪਣੀ ਰੋਜ਼ਾਨਾ ਕਰਨੀ ਉਪਰ ਧਿਆਨ ਦੇਣ ਦੀ ਲੋੜ ਹੈ। ਕੇਵਲ ਸਤਿ ਦੀ ਕਰਨੀ ਕਰੋ ਤਾਂ ਜੋ ਭਵਿੱਖ ਵਿੱਚ ਦੁੱਖ ਕਲੇਸ਼ ਨਾ ਦੇਖਣੇ ਪੈਣ।
ਇਸ ਤਰ੍ਹਾਂ ਹਰ ਇੱਕ ਮਨੁੱਖ ਦੀ ਕਿਸਮਤ ਵੱਖ-ਵੱਖ ਹੈ ਕਿਉਂਕਿ ਹਰ ਇੱਕ ਦੀਆਂ ਕਰਨੀਆਂ ਵੱਖ ਹਨ। ਉਹ ਰੂਹਾਂ ਜੋ ਜ਼ਿਆਦਾ ਚੰਗੀਆਂ ਕਰਨੀਆਂ ਬੀਜਦੀਆਂ ਹਨ ਅਤੇ ਆਪਣੀਆਂ ਚੰਗੀਆਂ ਕਰਨੀਆਂ ਨੂੰ ਇਸ ਪੱਧਰ ਤੱਕ ਇਕੱਠਾ ਕਰ ਲੈਂਦੀਆਂ ਹਨ ਜਿਥੇ ਉਹ ਬ੍ਰਹਮ ਦੁਆਰਾ ਆਪਣੀਆਂ ਚੰਗੀਆਂ ਕਰਨੀਆਂ ਕਾਰਨ ਪਹਿਚਾਣੀਆਂ ਜਾਂਦੀਆਂ ਹਨ ਅਤੇ ਉਸ ਦੁਆਰਾ ਅਨਾਦਿ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ। ਐਸੀਆਂ ਰੂਹਾਂ ਇੱਕ ਪੂਰਨ ਸੰਤ ਸਤਿਗੁਰੂ ਦੀ ਗੁਰ ਸੰਗਤ ਨਾਲ ਬਖ਼ਸ਼ੀਆਂ ਜਾਂਦੀਆਂ ਹਨ (ਅਸੀਂ ਪੂਰਨ ਲਿਖਦੇ ਹਾਂ ਜਿਸਦਾ ਭਾਵ ਹੈ ਜੋ ਰੂਹਾਂ ਪੂਰੀ ਤਰ੍ਹਾਂ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੁੰਦੀਆਂ ਹਨ, ਜੋ ਮਾਇਆ ਉਪਰ ਜਿੱਤ ਪਾਉਂਦੀਆਂ ਹਨ ਅਤੇ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਭਾਗ ਵਿੱਚ ਲੀਨ ਰਹਿੰਦੀਆਂ ਹਨ)। ਐਸੀਆਂ ਰੂਹਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਗੁਰਪ੍ਰਸਾਦੀ ਨਾਮ ਅੰਮ੍ਰਿਤ ਵਿੱਚ ਲੀਨ ਰਹਿੰਦੀਆਂ ਹਨ ਅਤੇ ਇੱਕ ਪੂਰਨ ਸੰਤ ਸਤਿਗੁਰੂ ਦੀ ਸੰਗਤ ਅਤੇ ਬਖ਼ਸ਼ਿਸ਼ ਦੇ ਗੁਣ ਨਾਲ ਮਾਇਆ ਉਪਰ ਜਿੱਤ ਪਾ ਲੈਂਦੀਆਂ ਹਨ ਅਤੇ ਜਨਮ ਮਰਨ ਦੇ ਚੱਕਰ ਸਰਗੁਣ ਸਰੂਪ ਨੂੰ ਤੋੜ ਲੈਂਦੀਆਂ ਹਨ ਅਤੇ ਵਾਪਸ ਉਸਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੀਆਂ ਹਨ।
ਰੂਹਾਨੀ ਸ਼ਕਤੀਆਂ ਅਤੇ ਪੂਰਨ ਬ੍ਰਹਮ ਗਿਆਨ ਕੇਵਲ ਐਸੀਆਂ ਰੂਹਾਂ ਨੂੰ ਪ੍ਰਾਪਤ ਹੁੰਦਾ ਹੈ ਜੋ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀਆਂ ਹਨ।
ਅਕਾਲ ਪੁਰਖ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਮਾਇਆ ਦੀ ਇਸ ਖੇਡ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ। ਮਾਇਆ ਦੇ ਤਿੰਨਾਂ ਗੁਣਾਂ ਅਤੇ ਇਹਨਾਂ ਦੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬੁਰੇ ਪ੍ਰਭਾਵਾਂ ਅਤੇ ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿਣ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ। ਹਾਲਾਂਕਿ ਮਾਇਆ ਦੀ ਇਹ ਖੇਡ ਕੇਵਲ ਤਾਂ ਹੀ ਸਮਝੀ ਜਾ ਸਕਦੀ ਹੈ ਜੇਕਰ ਅਸੀਂ ਆਪਣੀ ਸਿਆਣਪ ਨੂੰ ਛੱਡ ਦਿੰਦੇ ਹਾਂ ਅਤੇ ਗੁਰੂ ਦੀ ਮਤਿ ਨੂੰ ਧਾਰਨ ਕਰਦੇ ਹਾਂ। ਇੱਥੇ ਹੋਰ ਕੋਈ ਰਸਤਾ ਨਹੀਂ ਹੈ, ਕਿਉਂਕਿ ਗੁਰੂ ਨੇ ਇਹ ਅਨੰਤਤਾ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਕੇਵਲ ਉਹ ਸਾਨੂੰ ਦੱਸ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।
ਜੇਕਰ ਅਸੀਂ ਗੁਰਮਤਿ ਨੂੰ ਧਾਰਨ ਨਹੀਂ ਕਰਦੇ ਤਦ ਸਦਾ ਹੀ ਮਾਇਆ ਦੇ ਕਾਬੂ ਅਧੀਨ ਰਹਿੰਦੇ ਹਾਂ ਅਤੇ ਇਸ ਲਈ ਮਾਇਆ ਦੇ ਪ੍ਰਭਾਵ ਅਧੀਨ ਹਮੇਸ਼ਾਂ ਸਾਰੇ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਅਧੀਨ ਦੁੱਖ ਭੋਗ ਰਹੇ ਹਾਂ। ਉਹ ਵਿਅਕਤੀ ਜੋ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਪ੍ਰਾਪਤ ਕਰਦਾ ਅਤੇ ਸਮਝਦਾ ਹੈ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ। ਭਾਵ ਸਾਨੂੰ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਰਗੇ ਬਣਨ ਲਈ ਬ੍ਰਹਮ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ। ਕੇਵਲ ਤਦ ਉਹ ਸਾਨੂੰ ਆਪਣੇ ਵਿੱਚ ਲੀਨ ਕਰੇਗਾ।
ਅਖ਼ੀਰਲੀ ਗੱਲ ਇਹ ਹੈ ਕਿ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਮਨ ਕੇਵਲ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਸਿਮਰਨ ਕਰਨ ਨਾਲ ਹੀ ਚਿੰਦਿਆ ਜਾਂਦਾ ਹੈ ਅਤੇ ਅੰਦਰਲਾ ਤੀਰਥ ਪੂਰਾ ਹੁੰਦਾ ਹੈ। ਅੰਦਰਲੀ ਰਹਿਤ ਦੀ ਪ੍ਰਾਪਤੀ ਜੋ ਕਿ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੈ, ਦੀ ਪ੍ਰਾਪਤੀ ਜੋ ਕਿ ਗੁਰਪ੍ਰਸਾਦੀ ਖੇਡ ਹੈ ਉਹ ਕੇਵਲ ਕਰਮ ਖੰਡ ਅਤੇ ਸੱਚਖੰਡ ਵਿੱਚ ਪ੍ਰਾਪਤ ਹੁੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸਦਾ ਮਹੱਤਵ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਉਪਰਲੇ ਪੂਰਨ ਬ੍ਰਹਮ ਗਿਆਨ ਦੇ ਭਾਗ ਵਿੱਚ ਵਿਚਾਰ ਕੀਤੀ ਗਈ ਹੈ ਅਤੇ ਗੁਰਪ੍ਰਸਾਦੀ ਨਾਮ ੴ ਸਤਿਨਾਮ ਦੀ ਅਨਾਦਿ ਬਖ਼ਸ਼ਿਸ਼ ਲਈ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਸਮਾਧੀ ਅਤੇ ਸੁੰਨ ਸਮਾਧੀ ਕੇਵਲ ਤਦ ਆਉਂਦੀ ਹੈ ਜਦ ਅਸੀਂ ਇੱਕ ਪੂਰਨ ਸੰਤ ਸਤਿਗੁਰੂ ਦੀ ਗੁਰਪ੍ਰਸਾਦੀ ਗੁਰ ਸੰਗਤ ਵਿੱਚ ਸ਼ਾਮਿਲ ਹੁੰਦੇ ਹਾਂ। ਕਿਉਂਕਿ ਉਹ ਅੰਮ੍ਰਿਤ ਦਾ ਦਾਤਾ ਹੈ। ਨਾਮ ਅੰਮ੍ਰਿਤ ਦਾ ਦਾਤਾ ਹੈ। ਉਸਦੀ ਸੰਗਤ ਸਾਨੂੰ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਵੇਗੀ ਅਤੇ ਅਸੀਂ ਮਾਇਆ ਦੇ ਬੰਧਨਾਂ ਨੂੰ ਤੋੜਨ ਦੇ ਯੋਗ ਹੋ ਜਾਵਾਂਗੇ। ਮਾਇਆ ਉਪਰ ਜਿੱਤ ਪਾ ਲਵਾਂਗੇ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਲਵਾਂਗੇ।
ਇਸ ਲਈ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਵਾਚਣਾ ਚਾਹੀਦਾ ਹੈ। ਨਾਮ ਸਿਮਰਨ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਿਤ ਕਰ ਦੇਣਾ ਚਾਹੀਦਾ ਹੈ। ਤਦ ਅਸੀਂ ਇੱਕ ਦਿਨ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲਵਾਂਗੇ।
ਵਾਪਸ ਅਸਟਪਦੀ ਵੱਲ ਆਉਂਦੇ ਹੋਏ ਅਸੀਂ ਵੇਖਦੇ ਹਾਂ ਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਹਰ ਚੀਜ਼ ਪਿੱਛੇ ਤਰਕ ਲੱਭਣ ਦਾ ਯਤਨ ਕਰਦੇ ਹਨ। ਪਰੰਤੂ ਬ੍ਰਹਮਤਾ ਪਿੱਛੇ ਕੋਈ ਤਰਕ ਨਹੀਂ ਹੈ। ਜਦ ਤੱਕ ਇੱਥੇ ਤਰਕ ਹੁੰਦਾ ਹੈ ਜੋ ਮਨੁੱਖ ਨੂੰ ਦ੍ਰਿਸ਼ਟਮਾਨ ਹੁੰਦਾ ਹੈ ਵਿਗਿਆਨ ਕਿਹਾ ਜਾਂਦਾ ਹੈ। ਅਤੇ ਜਦ ਹੀ ਤਰਕ ਖ਼ਤਮ ਹੁੰਦਾ ਹੈ ਤਦ ਇਹ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ। ਵਿਗਿਆਨ ਅਕਾਲ ਪੁਰਖ ਜੀ ਦੀ ਸਾਰੀ ਖੇਡ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਇਸ ਲਈ ਉਹਨਾਂ ਲਈ ਜੋ ਤਰਕ ਵਿੱਚ ਜਾਂਦੇ ਹਨ ਹਮੇਸ਼ਾਂ ਹੀ ਤਰਕ ਵਿੱਚ ਗਵਾਚੇ ਰਹਿੰਦੇ ਹਨ। ਪਰ ਉਹ ਮਨੁੱਖ ਜਿਹੜੇ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਦ੍ਰਿੜ੍ਹ ਵਿਸ਼ਵਾਸੀ ਬਣ ਜਾਂਦੇ ਹਨ ਆਪਣੀ ਰੂਹਾਨੀਅਤ ਵਿੱਚ ਉੱਨਤੀ ਨਾਲ ਬਖ਼ਸ਼ੇ ਜਾਂਦੇ ਹਨ।
ਜਦ ਇਹ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਅਤੇ ਅਸੀਂ ਇਸ ਬ੍ਰਹਮ ਸਮਝ ਨਾਲ ਬਖ਼ਸ਼ੇ ਜਾਂਦੇ ਹਾਂ ਜਿੱਥੇ ਹਰ ਸ੍ਰਿਸ਼ਟੀ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਹੋਂਦ ਵਿੱਚ ਆਈ ਅਤੇ ਚਲਾਈ ਜਾ ਰਹੀ ਪ੍ਰਤੀਤ ਹੁੰਦੀ ਹੈ ਤਦ ਸਾਰੀ ਸ੍ਰਿਸ਼ਟੀ ਇੱਕ ਹੀ ਭਾਸਦੀ ਹੈ। ਵਿਅਕਤੀਗਤ ਹੋਂਦ ਖ਼ਤਮ ਹੋ ਜਾਂਦੀ ਹੈ ਅਤੇ ਦਵੈਤ ਖ਼ਤਮ ਹੋ ਜਾਂਦਾ ਹੈ। ਅਤੇ ਹਰ ਜਗ੍ਹਾ ਅਤੇ ਹਰ ਚੀਜ਼ ਵਿੱਚ ਪਰਮਾਤਮਾ ਦੀ ਅਨੰਤ ਬ੍ਰਹਮ ਸ਼ਕਤੀ ਦੀ ਹੋਂਦ ਪ੍ਰਗਟ ਹੁੰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਜਦ ਇੱਥੇ ਕੋਈ ਦਵੈਤ ਨਹੀਂ ਹੁੰਦਾ ਤਦ ਇੱਥੇ ਪਾਪ ਅਤੇ ਪੁੰਨ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਹੈ। ਇਸ ਦਾ ਭਾਵ ਹੈ ਕਿ ਰੂਹਾਨੀਅਤ ਦੇ ਇਸ ਪੱਧਰ ’ਤੇ ਪਹੁੰਚਣ ਤੋਂ ਬਾਅਦ ਉਸਦੇ ਸਾਰੇ ਕਰਮ ਪੁੰਨ ਕਰਮ ਬਣ ਜਾਂਦੇ ਹਨ। ਪਾਪ ਖ਼ਤਮ ਹੋ ਜਾਂਦਾ ਹੈ। ਪੁੰਨ ਪ੍ਰਭਾਰੀ ਹੋ ਜਾਂਦਾ ਹੈ। ਪਾਪ ਅਤੇ ਪੁੰਨ ਦਵੈਤ ਹੈ। ਅਤੇ ਕੇਵਲ ਪੁੰਨ ਹੀ ਏਕ ਦ੍ਰਿਸ਼ਟ ਹੈ। ਇਸ ਦਾ ਭਾਵ ਹੈ ਕਿ ਵਿਅਕਤੀ ਇਸ ਪੱਧਰ ’ਤੇ ਜੋ ਕੁਝ ਵੀ ਕਰਦਾ ਹੈ ਸੰਗਤ ਦੀ ਭਲਾਈ ਲਈ ਕਰਦਾ ਹੈ। ਉਹ ਜੋ ਕੁਝ ਵੀ ਕਰਦਾ ਹੈ, ਇਹ ਦੂਸਰਿਆਂ ਦੀ ਭਲਾਈ ਲਈ ਹੁੰਦਾ ਹੈ, ਹਾਲਾਂਕਿ ਉਹ ਤਰਕਵਾਦੀ ਦ੍ਰਿਸ਼ਟੀ ਨਾਲ ਦੇਖਣ ਤੇ ਗ਼ਲਤ ਭਾਸ ਸਕਦਾ ਹੈ।
ਦਵੈਤ ਦਾ ਖ਼ਾਤਮਾ ਪੂਰਨ ਬ੍ਰਹਮ ਗਿਆਨੀ ਦੀ ਬਖ਼ਸ਼ਿਸ਼ ਹੈ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਲਈ ਇੱਥੇ ਇੱਕ ਵਿਅਕਤੀ ਜਾਂ ਦੂਸਰੇ ਵਿਅਕਤੀ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਉਹ ਏਕ ਦ੍ਰਿਸ਼ਟ ਹੁੰਦਾ ਹੈ। ਉਸ ਲਈ ਸਾਰੀ ਸੰਗਤ ਇੱਕ ਸਮਾਨ ਹੀ ਹੁੰਦੀ ਹੈ। ਉਹ ਨਿਰਵੈਰ ਹੈ ਜਿਵੇਂ ਕਿ ਉਸ ਵਿੱਚ ਕਿਸੇ ਪ੍ਰਤੀ ਕੋਈ ਵੀ ਘ੍ਰਿਣਾ ਨਹੀਂ ਹੁੰਦੀ ਹੈ। ਉਸਦਾ ਸਾਰੀ ਸ੍ਰਿਸ਼ਟੀ ਲਈ ਪਿਆਰ ਬਰਾਬਰ ਹੁੰਦਾ ਹੈ ਜਿਵੇਂ ਉਸਦਾ ਪਰਮਾਤਮਾ ਨਾਲ ਪਿਆਰ ਹੁੰਦਾ ਹੈ ਕਿਉਂਕਿ ਉਹ ਹਰ ਸ੍ਰਿਸ਼ਟੀ ਵਿੱਚ ਅਨੰਤ ਬ੍ਰਹਮ ਸ਼ਕਤੀ ਨੂੰ ਦੇਖਦਾ ਹੈ। ਉਸ ਲਈ ਪਰਮਾਤਮਾ ਹਰ ਰਚਨਾ ਵਿੱਚ ਵਾਸ ਕਰ ਰਿਹਾ ਹੈ। ਇਸ ਲਈ ਕੀ ਚੰਗਾ ਹੈ ਅਤੇ ਕੌਣ ਮਾੜਾ ਹੈ ? ਪਰਮਾਤਮਾ ਹਰ ਸ੍ਰਿਸ਼ਟੀ ਵਿੱਚ ਹੈ ਇਸ ਲਈ ਇਹ ਚੰਗਾ ਜਾਂ ਮਾੜਾ ਨਹੀਂ ਹੋ ਸਕਦਾ ਹੈ। ਇਹ ਹਰ ਸ੍ਰਿਸ਼ਟੀ ਵਿੱਚ ਇੱਕ ਸਮਾਨ ਅਤੇ ਹਰ ਜਗ੍ਹਾ ਹੈ। ਐਸੀ ਰੂਹ ਲਈ ਜਿਵੇਂ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ’ਤੇ ਪ੍ਰਭਾਰੀ ਹੋ ਜਾਂਦੀ ਹੈ ਤਾਂ ਸ਼ਕਲ, ਅਕਾਰ, ਰੰਗ ਜਾਂ ਨਸਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ। ਪਰਮਾਤਮਾ ਪਰਮਾਤਮਾ ਹੀ ਹੈ ਭਾਵੇਂ ਇਹ ਇੱਕ ਕੁੱਤੇ ਵਿੱਚ ਹੈ ਜਾਂ ਇੱਕ ਵਿਅਕਤੀ ਵਿੱਚ ਹੈ। ਪਰਮਾਤਮਾ ਅਨੰਤ ਬ੍ਰਹਮ ਸ਼ਕਤੀ ਇੱਕ ਹੀ ਹੈ ਭਾਵੇਂ ਇਹ ਇੱਕ ਰੁੱਖ ਵਿੱਚ ਹੈ, ਜਾਨਵਰ ਵਿੱਚ ਹੈ ਜਾਂ ਇੱਕ ਵਿਅਕਤੀ ਵਿੱਚ ਹੈ।
ਜਦ ਅਸੀਂ ਹਰ ਚੀਜ਼ ਦੇ ਮੂਲ ਨੂੰ ਲੱਭਣ ਦਾ ਯਤਨ ਕਰਦੇ ਹਾਂ ਤਦ ਇੱਕ ਮੋੜ ਆਉਂਦਾ ਹੈ ਜਦ ਤਰਕ ਖ਼ਤਮ ਹੋ ਜਾਂਦਾ ਹੈ ਅਤੇ ਬ੍ਰਹਮਤਾ ਪ੍ਰਭਾਰੀ ਹੋ ਜਾਂਦੀ ਹੈ। ਆਓ ਅਸੀਂ ਬਿਜਲੀ ਦੀ ਉਦਾਹਰਣ ਲਈਏ। ਬਾਹਰੋਂ ਇੰਝ ਜਾਪਦਾ ਹੈ ਕਿ ਬਿਜਲੀ ਦੀ ਕਾਢ ਮਨੁੱਖਾ ਦਿਮਾਗ਼/ਮਨ ਦੀ ਪੈਦਾਇਸ਼ ਹੈ। ਆਓ ਇਸ ਦੇ ਪਿੱਛੇ ਸਾਰੇ ਸਿਧਾਂਤਾਂ ’ਤੇ ਝਾਤੀ ਮਾਰੀਏ ਅਤੇ ਇਸਨੂੰ ਸ਼ਬਦਾਂ ਵਿੱਚ ਲਿਖੀਏ ਕਿ ਇਹ ਕਿਵੇਂ ਬਣਦੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ। ਸਾਇੰਸ ਉੱਨੀ ਦੂਰ ਤੱਕ ਹੀ ਜਾ ਸਕਦੀ ਹੈ ਕਿ ਬਿਜਲੀ ਇਲੈਕਟ੍ਰੋਨਾਂ ਅਤੇ ਪ੍ਰੋਟੋਨਾਂ ਕਾਰਨ ਹੈ। ਪਰ, ਜਦ ਅਸੀਂ ਪੁੱਛੀਏ ਕਿ ਇਲੈਕਟ੍ਰੋਨਾਂ ਅਤੇ ਪ੍ਰੋਟੋਨਾਂ ਦੇ ਪਿੱਛੇ ਕਿਹੜੀ ਸ਼ਕਤੀ ਹੈ? ਅਤੇ ਕਿਵੇਂ ਇਲੈਕਟ੍ਰੋਨ ਅਤੇ ਪ੍ਰੋਟੋਨ ਬਣਦੇ ਹਨ ? ਤਦ ਤਰਕ ਇੱਥੇ ਹੀ ਖ਼ਤਮ ਹੋ ਜਾਂਦਾ ਹੈ। ਤਦ ਅਸੀਂ ਇਹ ਅਹਿਸਾਸ ਕਰਦੇ ਹਾਂ ਕਿ ਇਲੈਕਟ੍ਰੋਨ ਅਤੇ ਪ੍ਰੋਟੋਨ ਇੱਥੇ ਪਹਿਲਾਂ ਹੀ ਮੌਜੂਦ ਸਨ। ਸ਼ਕਤੀ ਜਾਂ ਊਰਜਾ ਪਹਿਲਾਂ ਹੀ ਇੱਥੇ ਮੌਜੂਦ ਸੀ। ਮਨੁੱਖਾ ਦਿਮਾਗ਼ ਨੇ ਇਸਦੀ ਸਿਰਫ਼ ਖੋਜ ਕੀਤੀ ਹੈ। ਮਨੁੱਖਾ ਦਿਮਾਗ਼ ਨੇ ਸਿਰਫ਼ ਇਹ ਅਹਿਸਾਸ ਕੀਤਾ ਹੈ ਕਿ ਇੱਥੇ ਪਹਿਲਾਂ ਹੀ ਕੀ ਸੀ। ਇਸ ਲਈ ਹੀ ਭੌਤਿਕ ਵਿਗਿਆਨ ਦਾ ਇੱਕ ਮਸ਼ਹੂਰ ਨਿਯਮ ਕਹਿੰਦਾ ਹੈ ਊਰਜਾ ਨਾ ਤਾਂ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਖ਼ਤਮ ਕੀਤੀ ਜਾ ਸਕਦੀ ਹੈ।
ਸਾਰੀ ਹੀ ਊਰਜਾ ਅਤੇ ਸ਼ਕਤੀਆਂ ਜੋ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦੇ ਹਾਂ, ਭਾਵੇਂ ਇਹ ਗੈਸੋਲੀਨ ਹੈ ਜੋ ਕਾਰ ਨੂੰ ਚਲਾਉਂਦੀ ਹੈ ਜੋ ਸਾਡਾ ਭੋਜਨ ਪਕਾਉਂਦੀ ਹੈ, ਪਹਿਲਾਂ ਹੀ ਇੱਥੇ ਸੀ, ਕਰਤੇ ਦੁਆਰਾ ਸਿਰਜੀ ਗਈ ਹੈ। ਮਨੁੱਖਾ ਦਿਮਾਗ਼ ਨੇ ਇਹਨਾਂ ਨੂੰ ਸਿਰਫ਼ ਖੋਜਿਆ ਹੈ ਅਤੇ ਵਰਤੋਂ ਵਿੱਚ ਲਿਆਂਦਾ ਹੈ। ਇੱਕ ਆਮ ਇਨਸਾਨੀ ਦਿਮਾਗ਼ ਕੋਈ ਵੀ ਪੂਰਨ ਨਵੀਂ ਬੁਨਿਆਦੀ ਪਦਾਰਥ ਬਣਾਉਣ ਦੇ ਸਮਰੱਥ ਨਹੀਂ ਹੈ, ਪਰ ਇਸ ਨੂੰ ਖੋਜਣ ਦੀ ਆਸੀਸ ਬਖ਼ਸ਼ੀ ਹੈ ਅਤੇ ਇਹ ਉਹ ਹੀ ਕਰਦਾ ਹੈ। ਇਸੇ ਹੀ ਸਮੇਂ ਜਦ ਇਹ ਕਿਸੇ ਵੀ ਚੀਜ਼ ਦੇ ਮੂਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਦ ਇਹ ਅਖ਼ੀਰ ਵਿੱਚ ਹਾਰ ਜਾਂਦਾ ਹੈ ਅਤੇ ਇੱਥੋਂ ਹੀ ਬ੍ਰਹਮਤਾ ਸ਼ੁਰੂ ਹੁੰਦੀ ਹੈ।
ਅਨੰਤ ਬ੍ਰਹਮ ਸ਼ਕਤੀ ਉਸ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਤਰਕ ਖ਼ਤਮ ਹੁੰਦਾ ਹੈ :-
ਤਰਕ ਲਈ ਭਾਲ ਕਰਨਾ ਹਉਮੈ ਹੈ, ਤਰਕ ਤੋਂ ਪਰ੍ਹੇ ਬ੍ਰਹਮਤਾ ਹੈ। ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੁਆਰਾ ਬਣਾਇਆ ਗਿਆ ਇੱਕ ਖੇਲ ਹੈ ਅਤੇ ਇਸ ਖੇਲ ਦਾ ਅਧਾਰ ਸਤਿ ਹੈ। ਸਾਰਾ ਖੇਲ ਉਸਦੀ ਅਨੰਤ-ਬੇਅੰਤ ਬ੍ਰਹਮ ਸ਼ਕਤੀ ਸ਼ਾਂਤੀ ਅਤੇ ਸੁੰਨ ਕਲਾ ’ਤੇ ਅਧਾਰਿਤ ਹੈ। ਉਹ ਮਨੁੱਖ ਜੋ ਪੂਰਨ ਸ਼ਾਂਤੀ ਵਿੱਚ ਅਤੇ ਵਿਚਾਰ ਰਹਿਤ ਅਵਸਥਾ ਵਿੱਚ ਜਾਂਦਾ ਹੈ ਸਤਿ ਬਣ ਜਾਂਦਾ ਹੈ ਅਤੇ ਇਸ ਖੇਲ ਦਾ ਜੇਤੂ ਬਣ ਜਾਂਦਾ ਹੈ। ਉਹ ਇੱਕ ਜਿਹੜਾ ਮਾਇਆ ਦੇ ਕੂੜ ਵਿੱਚ ਗਵਾਚਾ ਰਹਿੰਦਾ ਹੈ ਉਹ ਮਾਇਆ ਦਾ ਗ਼ੁਲਾਮ ਰਹਿੰਦਾ ਹੈ ਉੱਨਾਂ ਸਮਾਂ ਗਵਾਉਂਦਾ ਹੀ ਰਹਿੰਦਾ ਹੈ ਜਦ ਤੱਕ ਉਹ ਮਾਇਆ ਦੇ ਪ੍ਰਭਾਵ ਅਧੀਨ ਰਹਿੰਦਾ ਹੈ। ਜੇਤੂ ਮਾਇਆ ਤੋਂ ਪਰ੍ਹੇ ਹੈ ਅਤੇ ਇਸ ਤਰ੍ਹਾਂ ਲਗਾਉ ਦੁਆਰਾ ਪੈਦਾ ਕੀਤੀਆਂ ਗਈਆਂ ਪੀੜਾਂ ਅਤੇ ਦੁੱਖਾਂ ਤੋਂ ਪਰ੍ਹੇ ਹੈ।
ਜਦ ਤੱਕ ਇੱਥੇ ਲਗਾਉ ਹੈ, ਜਿਹੜਾ ਕਿ ਮੋਹ ਹੈ, ਇੱਥੇ ਦੁੱਖ ਅਤੇ ਪੀੜਾਂ ਹਨ। ਪਰਿਵਾਰਕ ਰਿਸ਼ਤਿਆਂ ਦੇ ਪਿੱਛੇ ਅਧਾਰ ਕਾਰਨ ਮੋਹ ਹੈ, ਜਾਂ ਮੋਹ ਪਰਿਵਾਰਕ ਰਿਸ਼ਤਿਆਂ ਵਿੱਚ ਦੁੱਖਾਂ ਅਤੇ ਕਲੇਸ਼ਾਂ ਦਾ ਕਾਰਨ ਹੈ। ਇਹ ਮੋਹ ਕੁਝ ਨਹੀਂ ਪਰ ਸੰਸਾਰਿਕ ਸੰਪਤੀਆਂ, ਜਾਇਦਾਦਾਂ ਅਤੇ ਰਿਸ਼ਤਿਆਂ ਦੇ ਗਵਾਚ ਜਾਣ ਦਾ ਡਰ ਹੈ। ਇਹ ਡਰ ਲਗਾਉ ਕਾਰਨ ਹੈ ਜਿਹੜਾ ਕਿ ਸਾਰੀਆਂ ਸੰਸਾਰਿਕ ਪੀੜਾਂ ਅਤੇ ਦੁੱਖਾਂ ਦਾ ਮੂਲ ਕਾਰਨ ਹੈ। ਜਦ ਕੋਈ ਲਗਾਉ ਨਹੀਂ ਰਹਿੰਦਾ ਹੈ, ਇੱਥੇ ਗਵਾਚ ਜਾਣ ਦਾ ਡਰ ਨਹੀਂ ਰਹਿੰਦਾ ਹੈ ਤਾਂ ਅਸੀਂ ਨਿਰਭਉ ਬਣ ਜਾਂਦੇ ਹਾਂ ਤਦ ਇੱਥੇ ਕੋਈ ਪੀੜਾ ਅਤੇ ਦੁੱਖ ਨਹੀਂ ਬਚਦਾ ਹੈ। ਲਗਾਉ ਚੀਜ਼ਾਂ ਦੇ ਆਪਣੇ ਹੋਣ ਦਾ ਭਰਮ ਹੈ। ਸਤਿ ਇਹ ਹੈ ਕਿ ਜੋ ਵੀ ਚੀਜ਼ ਅਸੀਂ ਇਕੱਠੀ ਕਰ ਰਹੇ ਹਾਂ ਜਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀ ਨਾਸਵਾਨ ਹੈ ਅਤੇ ਸਾਰੀਆਂ ਹੀ ਫ਼ਰੇਬ ਹਨ ਧੋਖਾ ਹਨ। ਜਦ ਅਨੰਤ ਬ੍ਰਹਮ ਸ਼ਕਤੀ ਦਾ ਗੁਰਪ੍ਰਸਾਦਿ ਪ੍ਰਭਾਰੀ ਹੋ ਜਾਂਦਾ ਹੈ ਤਦ ਸਾਰੀਆਂ ਦੁਬਿਧਾਵਾਂ ਧੋਤੀਆਂ ਜਾਂਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ, ਜਿਹੜਾ ਕਿ ਇੱਕ ਵਾਰ ਫਿਰ ਅਨੰਤ ਬ੍ਰਹਮ ਸ਼ਕਤੀ ਹੈ। ਜਦ ਸਾਰੀਆਂ ਦੁਬਿਧਾਵਾਂ ਅਤੇ ਭਰਮ ਖ਼ਤਮ ਹੋ ਜਾਂਦੇ ਹਨ ਤਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਅਤੇ ਇਹ ਹੀ ਕੇਵਲ ਇੱਕੋ-ਇੱਕ ਚੀਜ਼ ਹੈ ਜੋ ਸਦਾ ਚਿਰ ਰਹਿੰਦੀ ਹੈ, ਅਤੇ ਜੋ ਸਦਾ ਰਹਿੰਦਾ ਹੈ ਉਹ ਕੇਵਲ ਸਤਿ ਹੈ। ਇਸ ਲਈ, ਸਾਰੀ ਹੀ ਸ੍ਰਿਸ਼ਟੀ ਅਕਾਲ ਪੁਰਖ ਦੀ ਖੇਡ ਹੈ ਅਤੇ ਉਸਦੀ ਅਨੰਤ ਬ੍ਰਹਮ ਸ਼ਕਤੀ ਹੀ ਸਦਾ ਰਹਿੰਦੀ ਹੈ ਅਤੇ ਇੱਥੇ ਕੋਈ ਹੋਰ ਸ਼ਕਤੀ ਇਸ ਤੋਂ ਬਿਨਾਂ ਨਹੀਂ ਹੈ।
ਜਬ ਹੋਵਤ ਪ੍ਰਭ ਕੇਵਲ ਧਨੀ ॥ ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥ ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ ਤਬ ਕਵਨ ਨਿਡਰੁ ਕਵਨ ਕਤ ਡਰੈ ॥
ਆਪਨ ਚਲਿਤ ਆਪਿ ਕਰਨੈਹਾਰ ॥ ਨਾਨਕ ਠਾਕੁਰ ਅਗਮ ਅਪਾਰ ॥੨॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਵਿਅਕਤੀ ਦੀ ਰੂਹਾਨੀ ਅਵਸਥਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ ਜੋ ਸੁੰਨ ਸਮਾਧੀ ਦੀ ਬਖ਼ਸ਼ਿਸ਼ ਵਿੱਚ ਹੁੰਦਾ ਹੈ ਅਤੇ ਜਿਸਦੇ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ। ਜਿਸਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੁੰਦੇ ਹਨ। ਕੁੱਛ ਮਨੁੱਖ ਜੋ ਪੂਰਨ ਬੰਦਗੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਆਪਣੀ ਹੀ ਪੰਚ ਭੂਤਕ ਦੇਹੀ ਵਿੱਚ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਐਸੇ ਮਨੁੱਖਾਂ ਦੀ ਦੇਹੀ ਹੀ ਨਿਰਗੁਣ ਸਰੂਪ ਪਰਕਾਸ਼ ਵਿੱਚ ਪਰਵਿਰਤਿਤ ਹੋ ਕੇ ਉਨ੍ਹਾਂ ਨੂੰ ਦਿੱਸ ਪੈਂਦੀ ਹੈ। ਉਨ੍ਹਾਂ ਨੂੰ ਆਪਣੇ ਹੀ ਨੇਤਰਾਂ ਵਿੱਚ ਨਿਰਗੁਣ ਸਰੂਪ ਪੂਰਨ ਪਰਕਾਸ਼ ਦੇ ਦਰਸ਼ਨ ਹੋ ਜਾਂਦੇ ਹਨ। ਕੇਵਲ ਇਹ ਹੀ ਨਹੀਂ ਇਹ ਪਰਕਾਸ਼ ਸਦਾ ਲਈ ਉਨ੍ਹਾਂ ਨੂੰ ਦਿੱਸਣ ਲੱਗ ਪੈਂਦਾ ਹੈ ਅਤੇ ਉਨ੍ਹਾਂ ਦੀ ਦੇਹੀ ਵਿੱਚੋਂ ਵੀ ਪਰਕਾਸ਼ ਨਿਕਲਦਾ ਦਿੱਸਣਾ ਸ਼ੁਰੂ ਹੋ ਜਾਂਦਾ ਹੈ। ਹੋਰ ਅਗਲੀ ਅਵਸਥਾ ਵਿੱਚ ਉਹ ਜਿਸ ਰਚਨਾ ’ਤੇ ਧਿਆਨ ਲਗਾਉਂਦੇ ਹਨ ਉਹ ਰਚਨਾ ਵਿੱਚ ਵੀ ਇਹ ਨਿਰਗੁਣ ਸਰੂਪ ਪਰਕਾਸ਼ ਦੇ ਦਰਸ਼ਨ ਕਰ ਲੈਂਦੇ ਹਨ।
ਨਿਰਗੁਣ ਦਾ ਭਾਵ ਹੈ ਮਾਇਆ ਦੇ ਤਿੰਨ ਗੁਣਾਂ- ਰਜੋ, ਤਮੋ ਅਤੇ ਸਤੋ ਤੋਂ ਪਰ੍ਹੇ ਹੋਣਾ ਅਤੇ ਸਰਗੁਣ ਦਾ ਭਾਵ ਹੈ ਉਹ ਹੀ ਅਨੰਤ ਬ੍ਰਹਮ ਸ਼ਕਤੀ ਹੈ ਜੋ ਕਰਤਾ ਦਾਤਾ ਦੀ ਸਾਰੀ ਸ੍ਰਿਸ਼ਟੀ ਅਤੇ ਰਚਨਾ ਨੂੰ ਚਲਾਉਣ ਵਾਲਾ ਹੈ। ਅਨੰਤ ਅਕਾਰ ਰਹਿਤ ਹੈ, ਪਰ ਸਾਰੇ ਰੂਪਾਂ ਦਾ ਕਰਤਾ ਵੀ ਹੈ ਅਤੇ ਸਾਰੇ ਰੂਪਾਂ ਨੂੰ ਚਲਾਉਣ ਵਾਲਾ ਵੀ ਹੈ। ਕਿਉਂਕਿ ਅਕਾਰ ਰਹਿਤ ਹੈ ਇਸ ਲਈ ਸਰਵ-ਵਿਆਪਕ ਹੈ।
ਲਗਭਗ ਸਾਰੀ ਹੀ ਮਨੁੱਖਾ ਅਬਾਦੀ ਮਾਇਆ ਦੇ ਤਿੰਨ ਗੁਣਾਂ ਦੇ ਅਧੀਨ ਕੰਮ-ਕਾਜ ਕਰਦੀ ਹੈ। ਉਹ ਮਨੁੱਖ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹਨ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਜਦ ਉਹਨਾਂ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਅਤੇ ਕੇਵਲ ਇੱਕ ਅਨੰਤ ਬ੍ਰਹਮ ਸ਼ਕਤੀ ਉਹਨਾਂ ’ਤੇ ਪ੍ਰਭਾਰੀ ਹੁੰਦੀ ਹੈ ਯਾਨੀ ਅਨੰਤ ਬ੍ਰਹਮ ਸ਼ਕਤੀ ਉਹਨਾਂ ਦਾ ਪੂਰਨ ਸਤਿ ਅਵਸਥਾ ਨਾਲ ਸੰਚਾਲਨ ਕਰਦੀ ਹੈ। ਇਸ ਅਵਸਥਾ ’ਤੇ ਇੱਥੇ ਉਹਨਾਂ ਦੇ ਦੁਆਲੇ ਮਾਇਆ ਦਾ ਕੋਈ ਸੰਗਲ ਜੰਜਾਲ ਨਹੀਂ ਰਹਿੰਦਾ। ਇਸ ਅਵਸਥਾ ਵਿੱਚ ਕਿਸੇ ਵਿਚਕਾਰ ਵੀ ਕੋਈ ਬੰਧਨ ਨਹੀਂ ਹੈ। ਇਸ ਦਾ ਭਾਵ ਹੈ ਇਸ ਅਵਸਥਾ ਵਿੱਚ ਕਿਸੇ ਕਿਸਮ ਦਾ ਕੋਈ ਲਗਾਉ ਨਹੀਂ ਰਹਿੰਦਾ। ਇਸਦਾ ਭਾਵ ਹੈ ਮਾਇਆ ਤੋਂ ਅਜ਼ਾਦੀ। ਇਸ ਅਜ਼ਾਦੀ ਨੂੰ ਮੁਕਤੀ ਕਿਹਾ ਜਾਂਦਾ ਹੈ। ਇਹ ਮੁਕਤੀ ਇਸ ਬ੍ਰਹਿਮੰਡ ਵਿੱਚ ਹਰ ਇੱਕ ਰੂਹ ਨੂੰ ਉਪਲਬਧ ਹੈ, ਪਰ ਅਸੀਂ ਮਾਇਆ ਦੇ ਗ਼ੁਲਾਮ ਦਾ ਜੀਵਨ ਚੁਣਦੇ ਹਾਂ।
ਇੱਥੇ ਕੋਈ ਵੀ ਖ਼ਜ਼ਾਨਾ ਅਨੰਤ ਬ੍ਰਹਮ ਸ਼ਕਤੀ ਨਾਲੋਂ ਵੱਡਾ ਅਤੇ ਵਧੀਆ ਨਹੀਂ ਹੈ ਜੋ ਸਾਨੂੰ ਇਸ ਅਜ਼ਾਦੀ ਦੇ ਰੂਪ ਵਿੱਚ ਉਪਲਬਧ ਹੈ। ਪਰ ਅਸੀਂ ਮਾਇਆ ਦਾ ਕੂੜ ਇਕੱਠਾ ਕਰਨਾ ਚੁਣਦੇ ਹਾਂ। ਕੀ ਇਸ ਦਾ ਕੋਈ ਭਾਵ ਹੈ ਕਿ ਅਸੀਂ ਮਾਇਆ ਦੇ ਕੂੜ ਵਿੱਚ ਦੱਬੇ ਰਹਿਣਾ ਚੁਣਦੇ ਹਾਂ ਅਤੇ ਅਨੰਤ ਬ੍ਰਹਮ ਸ਼ਕਤੀਆਂ ਨੂੰ ਛੱਡ ਦਿੰਦੇ ਹਾਂ? ਇਹ ਅਨੰਤ ਬ੍ਰਹਮ ਸ਼ਕਤੀ ਆਮ ਆਦਮੀ ਦੀਆਂ ਪੰਜ ਇੰਦਰੀਆਂ ਰਾਹੀਂ ਨਹੀਂ ਦੇਖੀ ਜਾ ਸਕਦੀ। ਕਿਸ ਤਰ੍ਹਾਂ ਅਸੀਂ ਉਸਨੂੰ ਸੀਮਿਤ ਤਰੀਕਿਆਂ ਨਾਲ ਦੇਖ ਸਕਦੇ ਹਾਂ ਜਿਹੜਾ ਕਿ ਅਨੰਤ ਹੈ? ਇਹਨਾਂ ਬ੍ਰਹਮ ਅਨੰਤ ਸ਼ਕਤੀਆਂ ਨੂੰ ਵੇਖਣ ਲਈ, ਅਨੁਭਵ ਕਰਨ ਲਈ ਅਤੇ ਮਹਿਸੂਸ ਕਰਨ ਲਈ, ਸਾਨੂੰ ਇਸ ਬ੍ਰਹਮ ਸ਼ਕਤੀ ਦੀ ਬਖ਼ਸ਼ਿਸ਼ ਹੋਣੀ ਚਾਹੀਦੀ ਹੈ ਅਤੇ ਇਹ ਬ੍ਰਹਮ ਸ਼ਕਤੀ ਉਹਨਾਂ ਨੂੰ ਉਪਲਬਧ ਹੈ ਜੋ ਸੁੰਨ ਸਮਾਧੀ ਵਿੱਚ ਜਾਂਦੇ ਹਨ ਅਤੇ ਜਿਨ੍ਹਾਂ ਦਾ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ। ਤਦ ਅਕਾਲ ਪੁਰਖ ਵਿੱਚ ਪੂਰਨ ਅਭੇਦ ਹੋਣਾ ਹੈ ਅਤੇ ਅਸੀਂ ਮਾਨਸਰੋਵਰ ਗੁਰਸਾਗਰ, ਸਰਵ-ਵਿਆਪਕ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਾਂ ਤਦ ਸਵਰਗ ਅਤੇ ਨਰਕ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸ ਦਾ ਭਾਵ ਇਹ ਹੈ ਕਿ ਇਹ ਅਵਸਥਾ ਨਰਕ ਅਤੇ ਸੁਰਗ ਤੋਂ ਉਪਰ ਦੀ ਹੈ। ਸੱਚਖੰਡ ਦੀ ਅਵਸਥਾ ਸੁਰਗ ਦੀ ਅਵਸਥਾ ਤੋਂ ਉਪਰ ਦੀ ਅਵਸਥਾ ਹੈ। ਬ੍ਰਹਮ ਖੰਡ ਦੀ ਅਵਸਥਾ ਸਭ ਤੋਂ ਉੱਚੀ ਹੈ। ਸੁੰਨ ਮੰਡਲ ਵਿੱਚ ਸਥਿਤ ਭਗਤ ਬੰਦਗੀ ਵਿੱਚ ਬਹੁਤ ਅੱਗੇ ਚਲੇ ਜਾਂਦੇ ਹਨ।
ਇਹ ਬ੍ਰਹਮ ਸਤਿ ਹੈ ਕਿ ਦਰਗਾਹ ਸਵਰਗ (ਦੇਵੀ ਦੇਵਤਿਆਂ ਦੀ ਰਿਆਸਤ), ਨਾਲੋਂ ਉੱਚੀ ਹੈ। ਇਸ ਲਈ ਜਦ ਅਸੀਂ ਦਰਗਾਹ ਵਿੱਚ ਸਥਾਨ ਪਾ ਲੈਂਦੇ ਹਾਂ ਤਦ ਹੋਰ ਕਿਸ ਚੀਜ਼ ਦੀ ਕਮੀ ਰਹਿ ਜਾਂਦੀ ਹੈ? ਦਰਗਾਹ ਹਰ ਚੀਜ਼ ਨਾਲੋਂ ਉੱਚੀ ਹੈ। ਸਾਰੇ ਦੇਵੀ ਦੇਵਤੇ ਦਰਗਾਹ ਨਾਲੋਂ ਹੇਠਾਂ ਹਨ, ਇਥੇ ਤਕ ਕਿ ਸ਼ਿਵ ਜੀ ਨੂੰ ਦਰਗਾਹ ’ਤੇ ਪਹੁੰਚ ਨਹੀਂ ਹੈ, ਇਹ ਬ੍ਰਹਮ ਸਤਿ ਹੈ ਕਿ ਦਰਗਾਹ ਤੱਕ ਪਹੁੰਚਣ ਦੀ ਇਹ ਬ੍ਰਹਮ ਸ਼ਕਤੀ ਕੇਵਲ ਹੋਰ ਮਨੁੱਖਾ ਜੀਵਾਂ ਨੂੰ ਹੀ ਉਪਲਬਧ ਹੈ। ਇਹ ਬ੍ਰਹਮ ਸ਼ਕਤੀ ਇੱਥੋਂ ਤੱਕ ਕਿ ਦੇਵੀ ਦੇਵਤਿਆਂ ਨੂੰ ਵੀ ਉਪਲਬਧ ਨਹੀਂ ਹੈ। ਇਸ ਲਈ ਹੀ ਦੇਵੀ ਦੇਵਤੇ ਵੀ ਮਨੁੱਖਾ ਜੂਨੀ ਵਿੱਚ ਆਉਣਾ ਚਾਹੁੰਦੇ ਹਨ ਕਿਉਂਕਿ ਤਦ ਹੀ ਉਹ ਦਰਗਾਹ ਤੱਕ ਪਹੁੰਚ ਸਕਦੇ ਹਨ। ਇਸ ਲਈ, ਉਹ ਮਨੁੱਖ ਜਿਹੜੇ ਸੁੰਨ ਸਮਾਧੀ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਜਿਨ੍ਹਾਂ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਦੇਵੀ ਦੇਵਤਿਆਂ ਨਾਲੋਂ ਉੱਚੇ ਹੁੰਦੇ ਹਨ।
ਅਸੀਂ ਇਸ ਮਨੁੱਖਾ ਜੀਵਨ ਵਿੱਚ ਆਪਣੇ ਅੰਦਰ ਬ੍ਰਹਮ ਜੋਤ ਲੈ ਕੇ ਪੈਦਾ ਹੋਏ ਹਾਂ ਅਤੇ ਇਹ ਬ੍ਰਹਮ ਜੋਤ ਅਨੰਤ ਬ੍ਰਹਮ ਸ਼ਕਤੀ ਹੈ। ਸਾਡਾ ਸਰੀਰ ਇਸ ਜੋਤ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਹ ਜੋਤ ਸਾਡੇ ਹਿਰਦੇ ਅੰਦਰ ਆਪ ਪਰਮਾਤਮਾ ਦੁਆਰਾ ਰੱਖੀ ਗਈ ਹੈ। ਜਦ ਅਸੀਂ ਜੰਮਦੇ ਹਾਂ ਅਸੀਂ ਅਜ਼ਾਦ ਹੁੰਦੇ ਹਾਂ। ਤਦ, ਕਿਉਂ ਅਸੀਂ ਮਾਇਆ ਦੇ ਗ਼ੁਲਾਮ ਬਣ ਕੇ ਜੀਣਾ ਪਸੰਦ ਕਰਦੇ ਹਾਂ? ਇਹ ਬ੍ਰਹਮ ਸਤਿ ਹੈ ਕਿ ਜਦ ਇੱਕ ਬੱਚਾ ਜਨਮ ਲੈਂਦਾ ਹੈ, ਉਸਦੇ ਸਾਰੇ ਬੱਜਰ ਕਪਾਟ ਖੁੱਲ੍ਹੇ ਹੁੰਦੇ ਹਨ। ਉਸਦੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਅਤੇ ਦਸਮ ਦੁਆਰ ਵੀ ਖੁੱਲ੍ਹਾ ਹੁੰਦਾ ਹੈ। ਇੱਕ ਨਵ ਜਨਮੇ ਬੱਚੇ ਦਾ ਸਰੀਰ ਅੰਮ੍ਰਿਤ ਨਾਲ ਭਰਿਆ ਹੁੰਦਾ ਹੈ। ਪਰ ਜਿਵੇਂ ਹੀ ਬੱਚਾ ਵੱਡਾ ਹੁੰਦਾ ਹੈ, ਉਹ ਮਾਇਆ ਨੂੰ ਚੱਖਦਾ ਹੈ ਅਤੇ ਮਾਇਆ ਦੇ ਉਸਦੇ ਪਰਿਵਾਰ ਉਪਰ ਪ੍ਰਭਾਵ ਕਾਰਨ ਉਹ ਮਾਇਆ ਨੂੰ ਪਸੰਦ ਕਰਨ ਲੱਗ ਪੈਂਦਾ ਹੈ ਅਤੇ ਹੌਲੀ-ਹੌਲੀ ਆਪ ਮਾਇਆ ਦਾ ਗ਼ੁਲਾਮ ਬਣ ਜਾਂਦਾ ਹੈ। ਜੇਕਰ ਇਹ ਨਵ ਜਨਮਿਆ ਬੱਚਾ ਮਾਇਆ ਦੇ ਪ੍ਰਭਾਵ ਤੋਂ ਦੂਰ ਰੱਖਿਆ ਜਾਵੇ ਤਦ ਜਦ ਉਹ ਵੱਡਾ ਹੁੰਦਾ ਹੈ ਤਾਂ ਉਸਦਾ ਪੂਰਨ ਬ੍ਰਹਮ ਗਿਆਨੀ ਬਣਨਾ ਯਕੀਨੀ ਹੁੰਦਾ ਹੈ। ਹਾਲਾਂਕਿ, ਅਸਲ ਜ਼ਿੰਦਗੀ ਵਿੱਚ ਬੱਚੇ ਨੂੰ ਮਾਇਆ ਦੇ ਪ੍ਰਭਾਵ ਤੋਂ ਦੂਰ ਰੱਖਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਪਰ ਮਾਤਾ ਪਿਤਾ ਆਪ ਘੱਟੋ-ਘੱਟ ਖ਼ੁਦ ਸਤਿ ਦੀ ਕਰਨੀ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ ਤਾਂ ਕਿ ਬੱਚਾ ਆਪ ਵੀ ਸਤਿ ਦੀ ਕਰਨੀ ਦਾ ਰਾਹ ਚੁਣੇ ਅਤੇ ਉਸ ਉਪਰ ਮਾਇਆ ਦਾ ਪ੍ਰਭਾਵ ਘੱਟ ਤੋਂ ਘੱਟ ਪਵੇਗਾ। ਜਿਵੇਂ ਹੀ ਉਹ ਵੱਡਾ ਹੋਵੇਗਾ ਉਸ ਲਈ ਨਾਮ, ਨਾਮ ਸਿਮਰਨ ਅਤੇ ਨਾਮ ਦੀ ਕਮਾਈ ’ਤੇ ਧਿਆਨ ਲਗਾਉਣਾ ਸੌਖਾ ਹੋਵੇਗਾ। ਇੱਕ ਨਵ ਜਨਮੇ ਬੱਚੇ ਦੇ ਕੋਲ ਗੁਰਬਾਣੀ ਸੁਣਾਉਣ ਨਾਲ ਅਤੇ ਜਿਵੇਂ ਹੀ ਉਹ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਬੰਦਗੀ ’ਤੇ ਧਿਆਨ ਕੇਂਦਰਿਤ ਕਰਨਗੇ ਯਕੀਨੀ ਤੌਰ ’ਤੇ ਨਵ ਜਨਮੇ ਬੱਚੇ ਨੂੰ ਪਰਮਾਤਮਾ ਦੇ ਨੇੜੇ ਹੋਣ ਵਿੱਚ ਮਦਦ ਕਰਨਗੇ।
ਉਹ ਮਨੁੱਖ ਜਿਹੜੇ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ, ਜਿਨ੍ਹਾਂ ਦਾ ਨਿਰਗੁਣ ਅਤੇ ਸਰਗੁਣ ਇੱਕ ਬਣ ਗਿਆ ਹੁੰਦਾ ਹੈ, ਸਹਿਜ ਸੁਭਾਅ ਨਾਲ ਬਖ਼ਸ਼ੇ ਜਾਂਦੇ ਹਨ। ਇਸ ਦਾ ਭਾਵ ਹੈ ਕਿ ਉਹ ਸਹਿਜ ਸਮਾਧੀ ਨਾਲ ਵੀ ਬਖ਼ਸ਼ੇ ਜਾਂਦੇ ਹਨ ਸਹਿਜ ਸਮਾਧੀ ਨਿਰੰਤਰ ਸਮਾਧੀ ਹੈ, ਕਦੇ ਨਾ ਖ਼ਤਮ ਹੋਣ ਵਾਲੀ ਸਦਾ ਲਈ ਰਹਿਣ ਵਾਲੀ ਸਮਾਧੀ ਹੈ। ਇਹ ਸਾਰੀ ਉਸਦੀ ਖੇਲ ਹੈ, ਇਹ ਗੁਰਪ੍ਰਸਾਦੀ ਖੇਲ ਹੈ। ਇਹ ਗੁਰਪ੍ਰਸਾਦਿ ਕੇਵਲ ਸਾਨੂੰ ਇੱਕ ਨਵ ਜਨਮੇ ਬੱਚੇ ਦੇ ਤੌਰ ’ਤੇ ਉਪਲਬਧ ਹੈ। ਜੇਕਰ ਇਸ ਨੂੰ ਬਚਾ ਕੇ ਰੱਖਿਆ ਜਾਵੇ ਅਤੇ ਇਸ ਉਪਰ ਧਿਆਨ ਲਗਾਇਆ ਜਾਵੇ ਸਾਡੇ ਰੂਹਾਨੀ ਸੁਪਨੇ ਸੱਚੇ ਹੋ ਸਕਦੇ ਹਨ। ਇਹ ਗੁਰਪ੍ਰਸਾਦਿ ਸਾਨੂੰ ਨਿਰੰਤਰ ਤੌਰ ’ਤੇ ਉਪਲਬਧ ਹੈ, ਜੋ ਸਾਨੂੰ ਕਰਨਾ ਹੈ ਕਿ ਗੁਰਪ੍ਰਸਾਦਿ ਦੇ ਸੋਮੇ ਕੋਲ ਜਾਣਾ ਹੈ ਅਤੇ ਉਸ ਅੱਗੇ ਹਰ ਚੀਜ਼ ਸੌਂਪ ਦੇਣੀ ਹੈ ਅਤੇ ਪੂਰਨ ਸਮਰਪਣ ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਰਨਾ ਹੈ। ਇਸ ਅਨਾਦਿ ਬਖ਼ਸ਼ਿਸ਼ ਨਾਲ ਸਾਡੇ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਣਗੇ ਅਤੇ ਅਸੀਂ ਸੁੰਨ ਸਮਾਧੀ ਵਿੱਚ ਚਲੇ ਜਾਵਾਂਗੇ ਅਤੇ ਤਦ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ਉਪਰ ਕਾਬੂ ਪਾ ਲਏਗੀ ਅਤੇ ਅਸੀਂ ਸਦਾ ਲਈ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਬਣ ਜਾਵਾਂਗੇ। ਜਦ ਇਹ ਵਾਪਰਦਾ ਹੈ ਤਦ ਹਰ ਦੂਸਰੀ ਚੀਜ਼ ਸਾਡੇ ਲਈ ਅਰਥ-ਹੀਣ ਹੋ ਜਾਂਦੀ ਹੈ ਅਤੇ ਇੱਥੇ ਕੁਝ ਵੀ ਇਸ ਅਨੰਤ ਬ੍ਰਹਮ ਸ਼ਕਤੀ ਨਾਲੋਂ ਵੱਡਾ ਅਤੇ ਉੱਤਮ ਨਹੀਂ ਹੈ। ਇੱਥੇ ਕੋਈ ਵੀ ਜਗ੍ਹਾ ਦਰਗਾਹ ਨਾਲੋਂ ਉੱਤਮ ਨਹੀਂ ਹੈ।
ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
ਜਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਨਿਰਗੁਣ ਅਤੇ ਸਰਗੁਣ ਦੇ ਗੁਰਪ੍ਰਸਾਦਿ ਅਤੇ ਸੁੰਨ ਸਮਾਧੀ ਬਾਰੇ ਇਹਨਾਂ ਬ੍ਰਹਮ ਸ਼ਬਦਾਂ ਵਿੱਚ ਵਖਿਆਨ ਕਰਨਾ ਜਾਰੀ ਰੱਖ ਰਹੇ ਹਨ।
ਇਹ ਬ੍ਰਹਮ ਗੁਰਪ੍ਰਸਾਦਿ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਪਰ ਇੱਥੇ ਇਹਨਾਂ ਬ੍ਰਹਮ ਖ਼ਜ਼ਾਨਿਆਂ ਵਿੱਚੋਂ ਕੁਝ ਇੱਕ ਦੀ ਝਲਕ ਇੱਥੇ ਦਿੰਦੇ ਹਾਂ ਜੋ ਇਹ ਗੁਰਪ੍ਰਸਾਦਿ ਲੈ ਕੇ ਆਉਂਦਾ ਹੈ:
- ਅੰਮ੍ਰਿਤ
- ਸਹਿਜ ਸਮਾਧੀ
- ਸਦਾ ਸੁਖ-ਕਦੇ ਨਾ ਖ਼ਤਮ ਹੋਣ ਵਾਲੀ ਅਨਾਦਿ ਖ਼ੁਸ਼ੀ
- “ਅਬਿਨਾਸੀ” -ਅਬਿਨਾਸੀ ਵਿੱਚ ਅਭੇਦ ਹੋਣਾ ਸਾਨੂੰ ਅਬਿਨਾਸੀ ਬਣਾਉਂਦਾ ਹੈ ਭਾਵ ਹੈ ਕਿ ਕੁਝ ਵੀ ਸਾਨੂੰ ਵਿਨਾਸ਼ ਕਰਨ ਦੇ ਯੋਗ ਨਹੀਂ ਰਹਿੰਦਾ।
- ਜਨਮ ਮਰਨ ਦੇ ਚੱਕਰ ਤੋਂ ਮੁਕਤੀ
- ਪੂਰਨ ਪੁਰਖ ਦੀ ਅਵਸਥਾ
- ਮਾਇਆ ਦੀ ਜ਼ਹਿਰ ਬਾਹਰ ਕੱਢ ਕੇ ਸਾਨੂੰ ਅੰਮ੍ਰਿਤ ਨਾਲ ਭਰ ਦਿੰਦਾ ਹੈ।
- ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਸਾਨੂੰ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬ੍ਰਹਮ ਗੁਣਾਂ ਨੂੰ ਸਮਝਣ ਦੀ ਆਗਿਆ ਦਿੰਦੀ ਹੈ।
- ਇਹ ਬੋਧ ਕਿ ਇਹ ਉਸਦੀ ਅਨੰਤ ਬ੍ਰਹਮ ਸ਼ਕਤੀ ਹੈ ਜੋ ਹਰ ਚੀਜ਼ ਦਾ ਸਾਡੇ ਆਲੇ-ਦੁਆਲੇ ਵਾਪਰਨਾ ਕਰ ਰਹੀ ਹੈ।
- ਸਾਡੀ ਬ੍ਰਹਮ ਅੱਖ ਦਿਬ ਦ੍ਰਿਸ਼ਟ ਨੂੰ ਖੋਲ੍ਹ ਕੇ ਸਾਨੂੰ ਬ੍ਰਹਮ ਸੋਝੀ ਬਖ਼ਸ਼ਦੀ ਹੈ। ਪਰਮਾਤਮਾ ਆਮ ਆਦਮੀ ਦੀਆਂ ਪੰਜ ਗਿਆਨ ਇੰਦਰੀਆਂ ਤੋਂ ਪਰ੍ਹੇ ਹੈ, ਪਰ ਬ੍ਰਹਮ ਅੱਖ ਦਿਬ ਦ੍ਰਿਸ਼ਟ ਨਾਲ ਅਸੀਂ ਉਸਨੂੰ ਦੇਖਣ ਅਤੇ ਅਨੁਭਵ ਕਰ ਸਕਣ ਦੇ ਯੋਗ ਹੋ ਜਾਂਦੇ ਹਾਂ।
- ਸਾਡੀਆਂ ਕਰਨੀਆਂ ਤੋਂ ਨਿਜਾਤ ਕੇਵਲ ਇਸ ਜਨਮ ਦੀਆਂ ਹੀ ਨਹੀਂ ਸਗੋਂ ਸਾਰੀਆਂ ਪਿਛਲੇ ਜਨਮਾਂ ਦੀਆਂ ਕਰਨੀਆਂ ਦੇ ਪ੍ਰਭਾਵ ਤੋਂ ਮਿਲਦੀ ਹੈ।
- ਅਤੇ ਸਾਡੇ ਲਈ ਜੀਵਨ ਮੁਕਤੀ ਲਿਆਉਂਦੀ ਹੈ।
ਜਦ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ’ਤੇ ਪ੍ਰਭਾਰੀ ਹੋ ਜਾਂਦੀ ਹੈ ਤਦ ਸਾਨੂੰ ਅਨੁਭਵ ਹੁੰਦਾ ਹੈ ਕਿ ਇੱਥੇ ਕੇਵਲ ਇੱਕ ਹੀ “ਨਾਥ” ਹੈ। ਇਸਦਾ ਭਾਵ ਹੈ ਕਿ ਪਰਮਾਤਮਾ ਹਰ ਚੀਜ਼ ਦਾ ਮਾਲਕ ਹੈ। ਉਹ ਹਰ ਚੀਜ਼ ਦਾ ਸੁਆਮੀ ਹੈ। ਉਹ “ਨਿਰੰਜਨ” ਹੈ ਭਾਵ ਉਹ ਮਾਇਆ ਦੇ ਹਨੇਰੇ ਤੋਂ ਪਰ੍ਹੇ ਹੈ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ। ਉਹ “ਅਗੋਚਰ” ਹੈ ਭਾਵ ਉਹ ਆਮ ਪੰਜ ਇੰਦਰੀਆਂ ਨਾਲ ਵੇਖੇ ਜਾਣ ਤੋਂ ਪਰ੍ਹੇ ਹੈ ਅਤੇ ਕੇਵਲ ਬ੍ਰਹਮ ਅੱਖ ਦਿਬ ਦ੍ਰਿਸ਼ਟ ਹੀ ਉਸਨੂੰ ਪਹਿਚਾਣ ਸਕਦੀ ਹੈ ਅਤੇ ਉਸਦਾ ਬੋਧ ਕਰ ਸਕਦੀ ਹੈ। ਉਹ “ਅਗਾਧ” ਹੈ ਭਾਵ ਉਹ ਅਨੰਤ ਬ੍ਰਹਮ ਸ਼ਕਤੀ ਹੈ ਜੋ ਸਰਵ-ਵਿਆਪਕ ਹੈ ਅਤੇ ਕੇਵਲ ਉਹ ਹੀ ਆਪਣੇ ਆਪ ਨੂੰ ਸਾਜ ਸਕਦਾ ਹੈ। ਕੇਵਲ ਉਹ ਹੀ ਸਾਰੀ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ। ਕੇਵਲ ਉਹ ਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਸਕਦਾ ਹੈ।
ਅਨੰਤ ਹੋਣ ਕਾਰਨ ਉਸਦਾ ਕੋਈ ਅਕਾਰ ਨਹੀਂ ਹੈ। ਕਿਵੇਂ ਇੱਕ ਅਨੰਤ ਨੂੰ ਸਮਝਣ ਯੋਗ ਸੂਤਰਾਂ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ? ਇਸ ਲਈ ਇਹ ਬ੍ਰਹਮ ਗੁਣ ਉਸਨੂੰ ਅਨੰਤ ਬਣਾਉਂਦਾ ਹੈ। “ਨਿਰੰਕਾਰ” ਦਾ ਭਾਵ ਹੈ ਅਕਾਰ ਰਹਿਤ। ਅਨੰਤ ਹੋਣ ਦਾ ਭਾਵ ਹੈ ਅਕਾਰ ਤੋਂ ਰਹਿਤ ਹੋਣਾ। “ੴ” ਦਾ ਭਾਵ ਹੈ ਅਕਾਰ ਰਹਿਤ ਅਤੇ ਕੇਵਲ ਉਹ ਆਪ ਆਪਣੇ ਆਪ ਨੂੰ ਅਕਾਰ ਰਹਿਤ ਜਾਂ ਅਨੰਤ ਬਣਾਉਂਦਾ ਹੈ। ਅਨੰਤ ਦਾ ਕੋਈ ਬੰਧਨ ਨਹੀਂ ਹੈ, ਕੋਈ ਸੀਮਾ ਨਹੀਂ ਹੈ, ਕੋਈ ਲਗਾਉ ਨਹੀਂ ਹੈ। ਇਸ ਲਈ, ਜਦ ਇਹ ਅਨੰਤ ਬ੍ਰਹਮ ਸ਼ਕਤੀ ਦਾ ਬੋਧ ਹੁੰਦਾ ਹੈ ਅਤੇ ਜਦ ਇਹ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਵੀ ਹੋ ਜਾਂਦੀ ਹੈ ਤਦ ਹੋਰ ਕੀ ਪ੍ਰਾਪਤ ਕਰਨਾ ਬਾਕੀ ਰਹਿੰਦਾ ਹੈ? ਉਹ ਸਾਰਾ ਜੋ ਰਹਿੰਦਾ ਹੈ ਉਹ ਹੈ ਕੇਵਲ ਅਨੰਤ ਬ੍ਰਹਮ ਸ਼ਕਤੀ ਅਤੇ ਇਹ ਅਨੰਤ ਬ੍ਰਹਮ ਸ਼ਕਤੀ, ਉਹ ਇੱਕ ਹੈ ਜੋ ਸਦਾ ਰਹਿੰਦੀ ਹੈ।
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
ਜਹ ਨਿਰੰਜਨ ਨਿਰੰਕਾਰ ਨਿਰਬਾਨ ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥
ਜਹ ਸਰੂਪ ਕੇਵਲ ਜਗਦੀਸ ॥ ਤਹ ਛਲ ਛਿਦ੍ਰ ਲਗਤ ਕਹੁ ਕੀਸ ॥
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
ਕਰਨ ਕਰਾਵਨ ਕਰਨੈਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥
ਜਦ ਸਾਡੇ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ ਅਤੇ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰਨ ਸ਼ਾਂਤੀ ਵਿੱਚ ਚਲੇ ਜਾਂਦੇ ਹਨ ਤਦ ਇੱਥੇ ਕੇਵਲ ਇੱਕ ਅਨੰਤ ਬ੍ਰਹਮ ਸ਼ਕਤੀ ਬਚਦੀ ਹੈ ਅਤੇ ਰਹਿੰਦੀ ਹੈ। ਉਹ ਅਨੰਤ ਬ੍ਰਹਮ ਸ਼ਕਤੀ ਨੂੰ “ਨਿਰਮਲ ਪੁਰਖੁ” ਕਿਹਾ ਗਿਆ ਹੈ। ਸਾਰਿਆਂ ਜੀਆਂ ਦਾ ਸੁਆਮੀ: ਉਹ ਜਿਹੜਾ ਸੀ, ਜਿਹੜਾ ਹੈ ਅਤੇ ਜਿਹੜਾ ਇਸ ਤਰ੍ਹਾਂ ਹੀ ਰਹੇਗਾ ਅਤੇ ਜਿਹੜਾ ਅਨਾਦਿ ਸਤਿ ਹੈ। ਦੂਸਰੀ ਹਰ ਚੀਜ਼ ਨਾਸਵਾਨ ਹੈ। ਜਦ ਇਹ ਅਨੰਤ ਬ੍ਰਹਮ ਸ਼ਕਤੀ ਦਾ ਬੋਧ ਹੋ ਜਾਂਦਾ ਹੈ ਤਦ:
- ਸਾਡਾ ਮਨ, ਸਾਡਾ ਹਿਰਦਾ, ਰੂਹ ਅਤੇ ਸਰੀਰ ਪੂਰੀ ਤਰ੍ਹਾਂ ਨਿਰਮਲ ਹੋ ਜਾਂਦਾ ਹੈ।
- ਸਾਡੇ ਸਾਰੇ ਇਸ ਜੀਵਨ ਦੇ ਅਤੇ ਸਾਰੇ ਪਿਛਲੇ ਜੀਵਨਾਂ ਦੇ ਪਾਪ ਉਸੇ ਵਕਤ ਹੀ ਧੋਤੇ ਜਾਂਦੇ ਹਨ।
- ਸਾਡੀਆਂ ਸਾਰੀਆਂ ਚੰਗੀਆਂ ਅਤੇ ਬੁਰੀਆਂ ਕਰਨੀਆਂ, ਇਸ ਜੀਵਨ ਦੀਆਂ ਅਤੇ ਪਿਛਲੇ ਜਨਮ ਦੀਆਂ ਧੋਤੀਆਂ ਜਾਂਦੀਆਂ ਹਨ।
- ਅਸੀਂ ਪੂਰਨ ਤੌਰ ’ਤੇ ਅੰਦਰੋਂ ਬਾਹਰੋਂ ਸਾਫ਼ ਹੋ ਜਾਂਦੇ ਹਾਂ। ਅੰਦਰ ਅਤੇ ਬਾਹਰ ਇੱਕ ਹੀ ਬਣ ਜਾਂਦੇ ਹਾਂ।
- ਸਾਡਾ ਹਿਰਦਾ ਬ੍ਰਹਮ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰ ਜਾਂਦਾ ਹੈ।
- ਸਾਡਾ ਹਿਰਦਾ ਸਾਰੇ ਅਨੰਤ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈ।
- ਸਾਡਾ ਮਨ ਪਰਮ ਜੋਤ ਵਿੱਚ ਤਬਦੀਲ ਹੋ ਜਾਂਦਾ ਹੈ।
- ਸਾਡੀ ਰੂਹ ਪੂਰੀ ਤਰ੍ਹਾਂ ਭਾਰ ਮੁਕਤ ਹੋ ਜਾਂਦੀ ਹੈ। ਇਹ ਸਾਡੀਆਂ ਸਾਰੀਆਂ ਇਸ ਜੀਵਨ ਅਤੇ ਪਿਛਲੇ ਜਨਮਾਂ ਦੀਆਂ ਕਰਨੀਆਂ ਦਾ ਭਾਰ ਚੁੱਕ ਰਹੀ ਸੀ।
- ਸਾਡੀ ਸੂਖਸ਼ਮ ਦੇਹੀ ਕੰਚਨ ਦੇਹੀ ਬਣ ਜਾਂਦੀ ਹੈ।
- ਨਿਰੰਜਨ ਨਾਲ ਮਿਲਾਪ ਹੁੰਦਾ ਹੈ, ਉਹ ਇੱਕ ਜੋ ਮਾਇਆ ਦੇ ਤੀਨ ਗੁਣਾਂ ਤੋਂ ਪਰ੍ਹੇ ਹੈ।
- ਨਿਰੰਕਾਰ ਨਾਲ ਮਿਲਾਪ ਹੁੰਦਾ ਹੈ ਉਹ ਇੱਕ ਨਾਲ ਜੋ ਅਕਾਰ ਰਹਿਤ ਹੈ ਅਤੇ ਅਨੰਤ ਅਤੇ ਸਰਵ-ਵਿਆਪਕ ਹੈ।
- ਨਿਰਬਾਣ ਨਾਲ ਮਿਲਾਪ ਹੁੰਦਾ ਹੈ-ਉਹ ਇੱਕ ਜੋ ਜਨਮ ਮਰਨ ਤੋਂ ਪਰ੍ਹੇ ਹੈ, ਸਦਾ ਮੁਕਤ ਹੈ, ਉਹ ਇੱਕ ਜਿਹੜਾ ਮਾਇਆ ’ਤੇ ਰਾਜ ਕਰਦਾ ਹੈ, ਉਹ ਇੱਕ ਜੋ ਹਰ ਚੀਜ਼ ’ਤੇ ਰਾਜ ਕਰਦਾ ਹੈ, ਰਾਜਿਆਂ ਦਾ ਰਾਜਾ।
- ਅਸੀਂ ਆਪਣੇ ਅੰਦਰੋਂ ਮਾਨ ਅਭਿਮਾਨ ਖ਼ਤਮ ਕਰਦੇ ਹਾਂ ਮੈਂ, ਅਹੰਕਾਰ, ਹਉਮੈ ਅਤੇ ਸਾਡਾ ਵਿਅਕਤੀਤਵ ਮਾਰਿਆ ਜਾਵੇਗਾ ਅਤੇ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ਉਪਰ ਪ੍ਰਭਾਰੀ ਹੋ ਜਾਂਦੀ ਹੈ।
- ਇੱਥੇ ਕੇਵਲ ਇੱਕ ਹੀ ਜੱਜ ਹੈ, ਭਾਵ ਉਹ ਇੱਕ ਜੋ ਕਰਤਾ ਹੈ।
ਇਥੇ ਇਕ ਹੀ ਜਗਦੀਸ਼ ਹੈ, ਇਹਦਾ ਅਰਥ ਹੈ ਉਹ ਜੋ ਕਿ
- ਜ਼ਿੰਦਗੀ ਦੇਣ ਵਾਲਾ,
- ਸਾਰੀ ਸ੍ਰਿਸ਼ਟੀ ਵਿੱਚ ਬ੍ਰਹਮ ਸ਼ਕਤੀ ਦੇ ਰੂਪ ਵਿੱਚ ਵਾਸ ਕਰਨ ਵਾਲਾ,
- ਅਨੰਤ ਬ੍ਰਹਮ ਜੋਤ ਜੋ ਸਾਰੇ ਸੰਸਾਰ ਨੂੰ ਚਲਦਾ ਰੱਖ ਰਹੀ ਹੈ।
ਜਦ ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਅੰਦਰ ਸਵਾਸ ਅਤੇ ਲਹੂ ਨੂੰ ਚਲਣਾ ਜਾਰੀ ਰੱਖਦੀ ਹੈ। ਜਦ ਇਹ ਅਨੰਤ ਬ੍ਰਹਮ ਸ਼ਕਤੀ ਹਰ ਜਗ੍ਹਾ ਮੌਜੂਦ ਹੈ, ਤਦ ਅਸੀਂ ਕਿਸ ਨੂੰ ਧੋਖਾ ਦੇ ਰਹੇ ਹਾਂ ਜਾਂ ਠੱਗੀ ਮਾਰ ਰਹੇ ਹਾਂ? ਜਦ ਅਸੀਂ ਬੇਈਮਾਨੀ ਕਰਦੇ ਹਾਂ, ਜਾਂ ਕਿਸੇ ਕਿਸਮ ਦਾ ਧੋਖਾ ਦਿੰਦੇ ਹਾਂ ਅਸੀਂ ਇਹ ਸਭ ਅਨੰਤ ਬ੍ਰਹਮ ਸ਼ਕਤੀ ਨਾਲ ਹੀ ਕਰ ਰਹੇ ਹੁੰਦੇ ਹਾਂ। ਅਸੀਂ ਕਿਸੇ ਹੋਰ ਨਾਲ ਇਹ ਸਭ ਨਹੀਂ ਕਰ ਰਹੇ ਹੁੰਦੇ ਸਗੋਂ ਖ਼ੁਦ ਪਰਮਾਤਮਾ ਨਾਲ ਇਹ ਕਰ ਰਹੇ ਹੁੰਦੇ ਹਾਂ। ਇਸ ਲਈ ਕ੍ਰਿਪਾ ਕਰਕੇ ਇੱਕ ਸੈਕਿੰਡ ਲਈ ਸੋਚੋ, ਕੀ ਅਸੀਂ ਪਾਗ਼ਲ ਹਾਂ ਕਿ ਅਸੀਂ ਪਰਮਾਤਮਾ ਨੂੰ ਧੋਖਾ ਦੇਣ, ਠੱਗੀ ਮਾਰਨ ਜਾਂ ਛਲ ਕਰਨ ਦਾ ਯਤਨ ਕਰਾਂਗੇ?
ਧੋਖੇਬਾਜ਼ੀ, ਛਲ ਕਪਟ ਜਾਂ ਕਿਸੇ ਨਾਲ ਜਾਲ੍ਹਸਾਜ਼ੀ ਕਰਨ ਨਾਲ ਅਸੀਂ ਆਪਣੇ ਆਪ ਨੂੰ ਦੁੱਖ ਪਹੁੰਚਾ ਰਹੇ ਹਾਂ। ਪਰ ਜਦ ਸਾਡਾ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦਾ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਤਦ ਅਸੀਂ ਧੋਖੇਬਾਜ਼ੀ, ਛਲ ਕਪਟ ਜਾਂ ਜਾਲ੍ਹਸਾਜ਼ ਬਣਨ ਤੋਂ ਬਚਾਏ ਜਾਂਦੇ ਹਾਂ। ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਅੰਦਰ ਜੋਤ ਹੈ ਜਿਹੜੀ ਸਾਡੇ ਸਰੀਰ ਨੂੰ ਜੀਵਨ ਬਖ਼ਸ਼ਦੀ ਹੈ, ਜਿਹੜੀ ਸਾਡੇ ਦਿਲ ਨੂੰ ਚਲਾਉਂਦੀ ਹੈ, ਜਿਹੜੀ ਸਾਡੇ ਸਾਹ ਦੀ ਪ੍ਰਕ੍ਰਿਆ ਨੂੰ ਚਲਾਉਂਦੀ ਹੈ, ਜਿਹੜੀ ਸਾਡੇ ਸਰੀਰ ਦੇ ਅੰਦਰ ਲਹੂ ਨੂੰ ਚਲਾ ਰਹੀ ਹੈ। ਜਦ ਨਿਰਗੁਣ ਅਤੇ ਸਰਗੁਣ ਸਾਡੇ ਲਈ ਇੱਕ ਬਣਦੇ ਹਨ ਤਦ ਇਹ ਸਾਡੇ ਅੰਦਰ ਦੀ ਜੋਤ ਪਰਮ ਜੋਤ ਨਾਲ ਇੱਕ ਬਣ ਜਾਂਦੀ ਹੈ ਅਤੇ ਆਪਣੀ ਝੂਠੀ ਪਹਿਚਾਣ ਗਵਾ ਲੈਂਦੀ ਹੈ ਅਤੇ ਪਰਮ ਜੋਤ ਬਣ ਜਾਂਦੀ ਹੈ। ਜਦ ਇਹ ਵਾਪਰਦਾ ਹੈ ਤਦ ਇੱਥੇ ਕੁਝ ਵੀ ਹੋਰ ਪ੍ਰਾਪਤ ਕਰਨਾ ਨਹੀਂ ਰਹਿ ਜਾਂਦਾ ਹੈ। ਇਹ ਅਨਾਦਿ ਸਤਿ ਦੀ ਪਿਆਸ ਬੁਝ ਜਾਂਦੀ ਹੈ। ਅਕਾਲ ਪੁਰਖ ਦੇ ਦਰਸ਼ਨਾਂ ਦੀ ਭੁੱਖ ਦੂਰ ਹੋ ਜਾਂਦੀ ਹੈ। ਸੰਤੋਖ ਪ੍ਰਭਾਰੀ ਹੋ ਜਾਂਦਾ ਹੈ। ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਹਰ ਚੀਜ਼ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਕੇ ਪੂਰਨ ਹੋ ਜਾਂਦੀ ਹੈ। ਹਰ ਚੀਜ਼ ਜੋ ਵਾਪਰਦੀ ਹੈ ਅਤੇ ਸਾਰੀ ਸ੍ਰਿਸ਼ਟੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਬਣਾਏ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਬਣਾਏ ਹੋਏ ਬ੍ਰਹਮ ਨਿਯਮਾਂ ਦੇ ਅਨੁਸਾਰ ਚੱਲਦੀ ਨਜ਼ਰ ਆਉਂਦੀ ਹੈ। ਉਹ ਅਨੰਤ ਬ੍ਰਹਮ ਸ਼ਕਤੀ ਹੈ ਅਤੇ ਅਨੰਤ ਬ੍ਰਹਮ ਸ਼ਕਤੀ ਹਰ ਜਗ੍ਹਾ ਵਾਸ ਕਰਦੀ ਹੈ ਅਤੇ ਹਰ ਸ੍ਰਿਸ਼ਟੀ ਵਿੱਚ ਹੈ। ਸਾਰੀ ਸ੍ਰਿਸ਼ਟੀ ਉਸਦੇ ਹੁਕਮ ਅੰਦਰ ਚੱਲਦੀ ਹੈ ਕੋਈ ਵੀ ਵਿਅਕਤੀ ਉਸਦੀ ਪਰਮ ਅਨੰਤ ਬ੍ਰਹਮ ਸ਼ਕਤੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਇਸ ਨੂੰ ਪੂਰਨ ਬੋਧ ਕਿਹਾ ਜਾਂਦਾ ਹੈ ਅਤੇ ਕੇਵਲ ਉਹਨਾਂ ਨੂੰ ਹੀ ਉਪਲਬਧ ਹੈ ਜਿਹੜੇ ਇਸ ਅਨੰਤ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ।
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
ਜਹ ਸਰਬ ਕਲਾ ਆਪਹਿ ਪਰਬੀਨ ॥ ਤਹ ਬੇਦ ਕਤੇਬ ਕਹਾ ਕੋਊ ਚੀਨ ॥
ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥
ਜਹ ਆਪਨ ਊਚ ਆਪਨ ਆਪਿ ਨੇਰਾ ॥ ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
ਬਿਸਮਨ ਬਿਸਮ ਰਹੇ ਬਿਸਮਾਦ ॥ ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥
ਇਹ ਅਨੰਤ ਬ੍ਰਹਮ ਸ਼ਕਤੀ ਬ੍ਰਹਮ ਕ੍ਰਿਪਾ ਹੈ ਅਤੇ ਬ੍ਰਹਮ ਪ੍ਰਤਾਪ ਹੈ ਜਿਹੜਾ ਨਿਰਗੁਣ ਅਤੇ ਸਰਗੁਣ ਦੇ ਸਦਾ ਲਈ ਇੱਕ ਬਣਨ ਦੇ ਗੁਰਪ੍ਰਸਾਦਿ ਨਾਲ ਆਉਂਦਾ ਹੈ। ਬ੍ਰਹਮ ਪ੍ਰਤਾਪ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ ਜਦ ਅਨੰਤ ਬ੍ਰਹਮ ਸ਼ਕਤੀ ਹਰ ਚੀਜ਼ ’ਤੇ ਕਾਬੂ ਪਾ ਲੈਂਦੀ ਹੈ ਅਤੇ ਇੱਥੇ ਪਰਮਾਤਮਾ ਨਾਲ ਬ੍ਰਹਮ ਰਿਸ਼ਤੇ ਤੋਂ ਬਿਨਾਂ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ। ਜਦ ਇਹ ਬ੍ਰਹਮ ਰਿਸ਼ਤਾ ਬ੍ਰਹਮ ਸਤਿ ਨਾਲ ਹੋਂਦ ਵਿੱਚ ਆਉਂਦਾ ਹੈ ਤਦ ਸਾਰੇ ਸੰਸਾਰਿਕ ਅਤੇ ਪਰਿਵਾਰਕ ਰਿਸ਼ਤੇ ਝੂਠੇ ਬਣ ਜਾਂਦੇ ਹਨ। ਤਦ ਅਸੀਂ ਇਸ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਜਿਹੜਾ ਸਾਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਸਾਰੇ ਪਰਿਵਾਰਕ ਰਿਸ਼ਤੇ ਝੂਠੇ ਹਨ। ਅਸਲ ਅਤੇ ਸੱਚਾ ਰਿਸ਼ਤਾ ਬ੍ਰਹਮ ਸਤਿ ਨਾਲ ਰਿਸ਼ਤਾ ਹੈ। ਇਹ ਬ੍ਰਹਮ ਰਿਸ਼ਤਾ ਨਾਮ-ਸਤਿਨਾਮ ਦਾ ਰਿਸ਼ਤਾ ਹੈ। ਸਾਰਾ ਹੀ ਪ੍ਰਤਾਪ ਅਤੇ ਕ੍ਰਿਪਾ ਜਿਸ ਦੀ ਸਾਨੂੰ ਇਸ ਅਨੰਤ ਬ੍ਰਹਮ ਸ਼ਕਤੀ ਕਾਰਨ ਬਖ਼ਸ਼ਿਸ਼ ਹੁੰਦੀ ਹੈ। ਪਰਮਾਤਮਾ ਵਿੱਚ ਅਭੇਦ ਹੋਣਾ ਵੀ ਇਸ ਅਨੰਤ ਬ੍ਰਹਮ ਸ਼ਕਤੀ ਦੀ ਕਿਰਪਾ ਨਾਲ ਹੀ ਹੈ। ਸਾਰੀਆਂ ਹੀ ਬ੍ਰਹਮ ਸ਼ਕਤੀਆਂ ਇਸ ਬ੍ਰਹਮ ਸਤਿ, ਅਨੰਤ ਬ੍ਰਹਮ ਸ਼ਕਤੀ ਵਿੱਚ ਛੁਪੀਆਂ ਹੋਈਆਂ ਹਨ। ਸਾਰੀਆਂ ਹੀ ਰਿੱਧੀਆਂ ਅਤੇ ਸਿੱਧੀਆਂ ਇਸ ਅਨੰਤ ਬ੍ਰਹਮ ਸ਼ਕਤੀ ਦੇ ਚਰਨਾਂ ਵਿੱਚ ਰਹਿੰਦੀਆਂ ਹਨ, ਕਿਉਂਕਿ ਇਹ ਅਨੰਤ ਬ੍ਰਹਮ ਸ਼ਕਤੀ ਇਹਨਾਂ ਰਿੱਧੀਆਂ ਅਤੇ ਸਿੱਧੀਆਂ ਦਾ ਕਰਤਾ ਵੀ ਉਹ ਹੀ ਹੈ।
ਇਹ ਅਨੰਤ ਬ੍ਰਹਮ ਰਿਸ਼ਤਾ ਕੋਈ ਕਿਤਾਬ ਪੜ੍ਹਕੇ ਜਾਂ ਵੇਦ ਪੜ੍ਹ ਕੇ ਨਹੀਂ ਆਉਂਦਾ ਹੈ। ਨਾ ਹੀ ਇਹ ਬ੍ਰਹਮ ਰਿਸ਼ਤਾ ਗੁਰਬਾਣੀ ਨੂੰ ਕੇਵਲ ਪੜ੍ਹਨ ਅਤੇ ਸੁਣਨ ਨਾਲ ਮਿਲ ਜਾਂਦਾ ਹੈ। ਕੇਵਲ ਇੱਕੋ ਰਸਤਾ ਹੈ ਕਿ ਜਿਸ ਨਾਲ ਇਹ ਬ੍ਰਹਮ ਰਿਸ਼ਤਾ ਪ੍ਰਾਪਤ ਕੀਤਾ ਜਾ ਸਕਦਾ ਹੈ ਉਹ ਕਰਨ ਨਾਲ ਹੈ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ। ਗੁਰਬਾਣੀ ਅਨੁਸਾਰ ਕਰਨਾ ਸਫਲਤਾ ਦੀ ਕੁੰਜੀ ਹੈ ਅਤੇ ਨਾ ਕੇਵਲ ਗੁਰਬਾਣੀ ਪੜ੍ਹਨਾ ਜਾਂ ਸੁਣਨਾ। ਇਸ ਲਈ ਕ੍ਰਿਪਾ ਕਰਕੇ ਗੁਰਬਾਣੀ ਅਨੁਸਾਰ ਕਰਮ ਕਰਨ ’ਤੇ ਜ਼ੋਰ ਰੱਖੋ ਅਤੇ ਇਸ ਨੂੰ ਸਿਰਫ਼ ਰੋਜ਼ਾਨਾ ਅਧਾਰ ’ਤੇ ਪੜ੍ਹੋ ਹੀ ਨਹੀਂ।
ਜਦ ਅਸੀਂ ਗੁਰਬਾਣੀ ਅਨੁਸਾਰ ਕਰਨਾ ਸ਼ੁਰੂ ਕਰਦੇ ਹਾਂ ਤਦ ਸਾਨੂੰ ਇਹ ਬੋਧ ਹੋਣਾ ਸ਼ੁਰੂ ਹੋ ਜਾਵੇਗਾ ਕਿ ਗੁਰਬਾਣੀ ਕੀ ਕਹਿੰਦੀ ਹੈ ਅਤੇ ਸਾਡੀ ਰੂਹਾਨੀ ਉੱਨਤੀ ਤੇਜ ਪਟੜੀ ’ਤੇ ਦੌੜ ਪੈਂਦੀ ਹੈ। ਗੁਰਬਾਣੀ ਕਰਨ ਨਾਲ ਅਸੀਂ ਗੁਰਬਾਣੀ ਬਣ ਜਾਂਦੇ ਹਾਂ। ਭਾਵ ਜੋ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਅਸੀਂ ਉਹ ਬਣ ਜਾਂਦੇ ਹਾਂ। ਗੁਰਬਾਣੀ ਸਾਡੇ ਨਾਲ ਸੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦ ਇਹ ਅਨੰਤ ਬ੍ਰਹਮ ਸ਼ਕਤੀ ਹਰ ਰਚਨਾ ਵਿੱਚ ਹੈ ਤਾਂ ਸਾਡਾ ਹਿਰਦਾ ਇਸ ਬ੍ਰਹਮ ਅੰਮ੍ਰਿਤ ਨਾਲ ਭਰ ਜਾਂਦਾ ਹੈ, ਤਦ ਇੱਥੇ ਕੋਈ ਚੰਗਾ ਜਾਂ ਮਾੜਾ ਲੱਛਣ ਨਹੀਂ ਰਹਿ ਜਾਂਦਾ ਹੈ। ਹਰ ਪਲ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਸਬੰਧ ਰੱਖਦਾ ਹੈ ਅਤੇ ਇਸ ਕਰਕੇ ਕੋਈ ਦੁਬਿਧਾ ਜਾਂ ਭਰਮ ਨਹੀਂ ਰਹਿੰਦਾ, ਚੰਗਾ ਜਾਂ ਮਾੜਾ ਲੱਛਣ ਕੁਝ ਹੋਰ ਨਹੀਂ ਕਰਦਾ ਹੈ ਸਾਨੂੰ ਦੁਬਿਧਾ ਵਿੱਚ ਪਾਉਂਦਾ ਹੈ। ਭਰਮਾਂ ਦਾ ਅੰਤ ਹੀ ਬੰਦਗੀ ਹੈ ਅਤੇ ਦੁਬਿਧਾਵਾਂ ਦਾ ਅੰਤ ਹੋਣ ’ਤੇ ਸਾਡਾ ਗੁਰ ਅਤੇ ਗੁਰੂ ਨਾਲ ਮਿਲਾਪ ਹੁੰਦਾ ਹੈ। ਗੁਰਬਾਣੀ ਦਾ ਅਭਿਆਸ ਸਾਨੂੰ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿੱਚੋਂ ਕੱਢ ਦਿੰਦਾ ਹੈ।
ਦੁਬਿਧਾਵਾਂ ਭਰੀ ਜ਼ਿੰਦਗੀ ਜਿਊਣਾ ਸਾਡੀ ਰੂਹਾਨੀ ਉੱਨਤੀ ਵਿਚ ਰੁਕਾਵਟ ਦਾ ਕਾਰਨ ਹੈ। ਦੁਬਿਧਾਵਾਂ ਸਾਡੇ ਮਨ ਵਿੱਚ ਉੱਠਦੀਆਂ ਹਨ ਜਦ ਅਸੀਂ ਸਿਆਣਪ ਨਾਲ ਜਾਂ ਸੰਸਾਰਿਕ ਮਤਿ ਨਾਲ ਜਿਊਂਦੇ ਹਾਂ, ਅਤੇ ਜਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਤਦ ਅਸੀਂ ਬ੍ਰਹਮ ਗਿਆਨ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਬ੍ਰਹਮ ਗਿਆਨ ਸਾਰੀਆਂ ਦੁਬਿਧਾਵਾਂ ਰੂਪੀ ਮੈਲ ਨੂੰ ਮਨ ਤੋਂ ਸਾਫ਼ ਕਰ ਦਿੰਦਾ ਹੈ।
ਇਸ ਅਨੰਤ ਬ੍ਰਹਮ ਸ਼ਕਤੀ ਨਾਲ ਮਿਲਾਪ ਸਾਨੂੰ ਪਰਮਾਤਮਾ ਨਾਲ ਇੱਕ ਬਣਾਉਂਦਾ ਹੈ, ਇਸ ਲਈ ਇੱਥੇ ਕੋਈ ਗੁਰੂ ਅਤੇ ਚੇਲਾ ਨਹੀਂ ਰਹਿੰਦਾ, ਕਿਉਂਕਿ ਗੁਰੂ ਅਤੇ ਚੇਲਾ ਇੱਕ ਹੀ ਅਨੰਤ ਬ੍ਰਹਮ ਸ਼ਕਤੀ ਹਨ ਤਦ ਗੁਰੂ ਅਤੇ ਚੇਲਾ ਇੱਕ ਬਣ ਜਾਂਦੇ ਹਨ। ਭਾਵ ਅਕਾਲ ਪੁਰਖ ਅਤੇ ਭਗਤ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਹੈ। ਇਸ ਲਈ ਹੀ ਗੁਰਬਾਣੀ ਨੇ ਪੂਰਨ ਬ੍ਰਹਮ ਗਿਆਨੀ ਬਾਰੇ ਇਸ ਤਰ੍ਹਾਂ ਕਿਹਾ ਹੈ:
ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
(੨੭੪-੧)
ਬ੍ਰਹਮ ਗਿਆਨੀ ਆਪਿ ਪਰਮੇਸੁਰ॥
(੨੭੩-੧੩)
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥
(੨੭੩-੧੮)
ਗੁਰਬਾਣੀ ਸਤਿਗੁਰੂ ਨੂੰ “ਬੋਹਿਥਾ” ਵੀ ਆਖਦੀ ਹੈ ਜਿਸਦਾ ਭਾਵ ਹੈ ਕਿ ਸਤਿਗੁਰੂ ਐਸਾ ਜਹਾਜ਼ ਹੈ ਜਿਹੜਾ ਸਾਨੂੰ ਇਸ ਭਵਸਾਗਰ ਤੋਂ ਦਰਗਾਹ ਤੱਕ ਪਾਰ ਲੰਘਾਉਂਦਾ ਹੈ। ਜਦ ਅਸੀਂ ਪਾਰ ਲੰਘ ਜਾਂਦੇ ਹਾਂ ਅਤੇ ਦਰਗਾਹ ਵਿੱਚ ਸਥਾਨ ਦਿੱਤਾ ਜਾਂਦਾ ਹੈ ਤਦ ਗੁਰ ਅਤੇ ਸਾਡੇ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ ਹੈ। ਇੱਥੇ ਠਾਕੁਰ – ਪਰਮਾਤਮਾ ਅਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ।
ਪਰਮਾਤਮਾ ਦੇ ਇਸ ਗੁਰਪ੍ਰਸਾਦੀ ਬ੍ਰਹਮ ਗੁਣ ’ਤੇ ਝਾਤੀ ਮਾਰਦਿਆਂ ਜੋ ਆਪਣੀਆਂ ਸਾਰੀਆਂ ਬ੍ਰਹਮ ਸ਼ਕਤੀਆਂ ਸਾਡੇ ਹਵਾਲੇ ਕਰਦਾ ਹੈ ਜਦ ਅਸੀਂ ਉਸ ਨਾਲ ਇੱਕ ਬਣ ਜਾਂਦੇ ਹਾਂ, ਇਹ ਸਾਨੂੰ ਅਚੰਭੇ-ਬਿਸਮਾਦ ਵਿੱਚ ਪਾ ਦਿੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਇਹ ਗੁਣ ਸਾਨੂੰ ਅਚੰਭੇ-ਬਿਸਮਾਦ ਵਿੱਚ ਪਾ ਦਿੰਦਾ ਹੈ। ਇਹ ਉਸਦੀ ਦਿਆਲਤਾ ਦਾ ਸਿਖ਼ਰ ਹੈ ਕਿ ਉਹ ਸਾਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਅਤੇ ਆਪਣੀਆਂ ਸਾਰੀਆਂ ਬ੍ਰਹਮ ਸ਼ਕਤੀਆਂ ਬਖ਼ਸ਼ ਦਿੰਦਾ ਹੈ। ਇਸ ਲਈ ਕੇਵਲ ਪਰਮਾਤਮਾ ਜਾਣਦਾ ਹੈ ਕਿ ਉਹ ਕੀ ਕਰਦਾ ਹੈ ਅਤੇ ਕਿਵੇਂ ਕਰਦਾ ਹੈ। ਪਰਮਾਤਮਾ ਭਗਤ ਦੇ ਪਿਆਰ ’ਤੇ ਸਭ ਕੁੱਛ ਕੁਰਬਾਨ ਕਰ ਦਿੰਦਾ ਹੈ ਪਰੰਤੂ ਭਗਤ ਪਰਮਾਤਮਾ ਦੇ ਪਿਆਰ ਵਿੱਚ ਇਸ ਕੁਰਬਾਨੀ ਨੂੰ “ਤੇਰੀ ਉਪਮਾ ਤੁਝੀ ਕੋ ਅਰਪਣ” ਕਹਿ ਕੇ ਸਾਰਾ ਕੁੱਛ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਧਰ ਕੇ ਡੰਡੌਤ ਕਰ ਦਿੰਦਾ ਹੈ। ਕੁੱਛ ਭਗਤ ਬ੍ਰਹਮ ਸ਼ਕਤੀ ਦੇ ਇਸ ਬੇਅੰਤ ਨਸ਼ੇ ਵਿੱਚ ਆ ਕੇ ਅਹੰਕਾਰ ਵਿੱਚ ਚਲੇ ਜਾਂਦੇ ਹਨ। ਉਹ ਇਹ ਸਮਝ ਬੈਠਦੇ ਹਨ ਕਿ ਉਹ ਰੱਬ ਬਣ ਗਏ ਹਨ ਅਤੇ ਹਲੀਮੀ ਦਾ ਤਿਆਗ ਕਰ ਇਸ ਪੂਰਨ ਬ੍ਰਹਮ ਸ਼ਕਤੀ ਦੇ ਨਸ਼ੇ ਵਿੱਚ ਆਕੇ ਹੰਕਾਰੇ ਜਾਂਦੇ ਹਨ। ਇਸ ਸੂਖਮ ਅਹੰਕਾਰ ਕਾਰਨ ਉਹ ਇਹ ਭੁੱਲ ਜਾਂਦੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਸਦਾ ਹੀ ਸਭ ਤੋਂ ਵੱਡਾ ਹੈ ਅਤੇ “ਤੇਰੀ ਉਪਮਾ ਤੁਝੀ ਕੋ ਅਰਪਣ” ਕਰਨਾ ਵਿਸਾਰ ਦਿੰਦੇ ਹਨ। ਐਸਾ ਕਰਨਾ ਆਪਣਾ ਹੁਕਮ ਚਲਾਉਣ ਦੇ ਬਰਾਬਰ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਐਸੇ ਭਗਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸ਼ਰੀਕ ਬਣ ਬੈਠਦੇ ਹਨ ਅਤੇ ਐਸਾ ਕਰਕੇ ਅਹੰਕਾਰ ਵੱਸ ਆਪਣੀ ਸਾਰੀ ਭਗਤੀ ਗੁਆ ਬੈਠਦੇ ਹਨ। ਇਸ ਲਈ ਇਹ ਸਦਾ ਸਦਾ ਲਈ ਆਪਣੇ ਹਿਰਦੇ ਵਿੱਚ ਦ੍ਰਿੜ੍ਹ ਕਰ ਲਵੋ ਕਿ “ਹਾਰੇ ਹੋਏ (ਮਾਇਆ ਤੋਂ) ਜਿੱਤਣਾ ਹੈ ਅਤੇ ਫਿਰ ਜਿੱਤ ਕੇ ਹਾਰਨਾ ਹੈ” ਤਾਂ ਹੀ ਬੰਦਗੀ ਪੂਰਨ ਪਰਵਾਨ ਹੁੰਦੀ ਹੈ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।
ਇਹਨਾਂ ਅਨੰਤ ਬ੍ਰਹਮ ਸ਼ਕਤੀਆਂ ਨਾਲ ਉਸਦੀ ਸਮਰੱਥਾ ’ਤੇ ਇਤਰਾਜ਼ ਨਹੀਂ ਕੀਤਾ ਜਾ ਸਕਦਾ ਹੈ, ਜਿਵੇਂ ਕਿ ਉਹ ਕੁਝ ਵੀ ਕਰ ਸਕਦਾ ਹੈ, ਕੁਝ ਵੀ ਜਿਹੜਾ ਕਿ ਆਮ ਆਦਮੀ ਦੀ ਕਲਪਨਾ ਤੋਂ ਵੀ ਪਰ੍ਹੇ ਹੈ, ਕੇਵਲ ਉਹ ਹੀ ਆਪਣੀਆਂ ਬ੍ਰਹਮ ਸ਼ਕਤੀਆਂ ਨੂੰ ਜਾਣਦਾ ਹੈ ਅਤੇ ਕੋਈ ਵੀ ਹੋਰ ਉਸਦੀ ਸਮਰੱਥਾ ਅਤੇ ਬ੍ਰਹਮ ਸ਼ਕਤੀਆਂ ਨੂੰ ਜਾਣ ਨਹੀਂ ਸਕਦਾ ਹੈ। ਇਸ ਲਈ ਹੀ ਉਸਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ, ਕੋਈ ਵੀ ਉਸਨੂੰ ਪੂਰੀ ਤਰ੍ਹਾਂ ਜਾਨਣ ਦੇ ਸਮਰੱਥ ਨਹੀਂ ਹੋ ਸਕਦਾ ਹੈ। ਇਸ ਲਈ ਹੀ ਉਸਨੂੰ ਅਗਮ, ਅਗੋਚਰ, ਅਗਾਧ, ਅਪਰੰਪਾਰ, ਅਨੰਤ, ਬੇਅੰਤ ਅਤੇ ਕਈ ਹੋਰ ਐਸੇ ਨਾਮ ਦਿੱਤੇ ਗਏ ਹਨ। ਅਸੀਂ ਕੇਵਲ ਆਪਣੀ ਜ਼ਿੰਦਗੀ ਨੂੰ ਇਹ ਗੁਰਪ੍ਰਸਾਦਿ ਪ੍ਰਾਪਤ ਕਰਨ ’ਤੇ ਧਿਆਨ ਲਗਾ ਕੇ ਹੀ ਸਫਲਾ ਬਣਾ ਸਕਦੇ ਹਾਂ।
ਜਹ ਅਛਲ ਅਛੇਦ ਅਭੇਦ ਸਮਾਇਆ ॥ ਊਹਾ ਕਿਸਹਿ ਬਿਆਪਤ ਮਾਇਆ ॥
ਆਪਸ ਕਉ ਆਪਹਿ ਆਦੇਸੁ ॥ ਤਿਹੁ ਗੁਣ ਕਾ ਨਾਹੀ ਪਰਵੇਸੁ ॥
ਜਹ ਏਕਹਿ ਏਕ ਏਕ ਭਗਵੰਤਾ ॥ ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
ਜਹ ਆਪਨ ਆਪੁ ਆਪਿ ਪਤੀਆਰਾ ॥ ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
ਬਹੁ ਬੇਅੰਤ ਊਚ ਤੇ ਊਚਾ ॥ ਨਾਨਕ ਆਪਸ ਕਉ ਆਪਹਿ ਪਹੂਚਾ ॥੬॥
ਧੰਨ ਧੰਨ ਪ੍ਰੇਮੀ ਸਤਿਗੁਰ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਗੁਰਪ੍ਰਸਾਦਿ ਦੀਆਂ ਅਨੰਤ ਬ੍ਰਹਮ ਸ਼ਕਤੀਆਂ ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੀਆਂ ਅਨੰਤ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਗੁਣਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਉਹ ਸਾਨੂੰ ਇਹ ਵੀ ਦੱਸ ਰਹੇ ਹਨ ਕਿ ਉਹਨਾਂ ਰੂਹਾਂ ਨਾਲ ਕੀ ਵਾਪਰਦਾ ਹੈ ਜੋ ਇਸ ਅਨੰਤ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਜਦ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦਾ ਹੈ ਅਤੇ ਉਹ ਸੁੰਨ ਸਮਾਧੀ ਨਾਲ ਅਤੇ ਸਾਰੇ ਅਨਾਦਿ ਬ੍ਰਹਮ ਖ਼ਜ਼ਾਨਿਆਂ ਨਾਲ ਇਸ ਗੁਰਪ੍ਰਸਾਦਿ ਦੇ ਭਾਗ ਵਜੋਂ ਬਖ਼ਸ਼ੇ ਜਾਂਦੇ ਹਨ।
ਹਰ ਰਚਨਾ ਨਿਰੰਤਰ ਅਧਾਰ ’ਤੇ ਬਦਲ ਰਹੀ ਹੈ। ਹਰ ਸ੍ਰਿਸ਼ਟੀ ਹਰ ਪਲ ਬਦਲ ਰਹੀ ਹੈ। ਜੇਕਰ ਅਸੀਂ ਆਪਣੇ ਆਪ ’ਤੇ ਝਾਤੀ ਮਾਰਦੇ ਹਾਂ ਤਾਂ ਸਾਨੂੰ ਬੋਧ ਹੋਵੇਗਾ ਕਿ ਅਸੀਂ ਵੀ ਨਿਰੰਤਰ ਅਧਾਰ ’ਤੇ ਬਦਲ ਰਹੇ ਹਾਂ। ਹਰ ਬਦਲਦੇ ਪਲ ਨਾਲ ਸਾਡੀ ਜ਼ਿੰਦਗੀ ਬਦਲ ਰਹੀ ਹੈ, ਸਾਡਾ ਸਰੀਰ ਬਦਲ ਰਿਹਾ ਹੈ, ਸਾਡੀ ਚਮੜੀ ਵੀ ਨਿਰੰਤਰ ਅਧਾਰ ’ਤੇ ਬਦਲ ਰਹੀ ਹੈ। ਇਸ ਨੂੰ ਉਮਰ ਦਾ ਪ੍ਰਭਾਵ ਕਹਿੰਦੇ ਹਨ। ਸਾਡੇ ਆਲੇ-ਦੁਆਲੇ ਹੀ ਹਰ ਚੀਜ਼ ਬਦਲ ਰਹੀ ਹੈ ਅਤੇ ਅਸਲ ਵਿੱਚ ਸਾਡੇ ਪਦਾਰਥਕ ਅੰਤ ਵਲ ਵਧ ਰਹੀ ਹੈ।
ਜੋ ਵੀ ਚੀਜ਼ ਜਨਮੀ ਹੈ ਜਾਂ ਸਮੇਂ ਅਤੇ ਖ਼ਲਾਅ ਵਿੱਚ ਪੈਦਾ ਕੀਤੀ ਗਈ ਹੈ ਉਸਨੇ ਇੱਕ ਦਿਨ ਆਪਣੇ ਅੰਤ ਨੂੰ ਮਿਲਣਾ ਹੈ। ਇੱਥੇ ਕੇਵਲ ਇੱਕ ਚੀਜ਼ ਹੈ ਜੋ ਇਸ ਬਦਲਣ ਦੀ ਪ੍ਰਕ੍ਰਿਆ ਤੋਂ ਪਰ੍ਹੇ ਹੈ। ਇੱਥੇ ਕੇਵਲ ਇੱਕ ਹੀ ਚੀਜ਼ ਹੈ ਜਿਸ ਉਪਰ ਸਮੇਂ ਅਤੇ ਖ਼ਲਾਅ ਦਾ ਪ੍ਰਭਾਵ ਨਹੀਂ ਹੈ। ਇਹ ਅਨੰਤ ਬ੍ਰਹਮ ਸ਼ਕਤੀ ਮਾਇਆ ਤੋਂ ਪਰ੍ਹੇ ਹੈ ਅਤੇ ਇਹ ਇੱਕ ਚੀਜ਼ ਬ੍ਰਹਮਤਾ ਹੈ-ਅਨੰਤ ਬ੍ਰਹਮ ਸ਼ਕਤੀ-ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ। ਇਸ ਲਈ ਹੀ ਇਸ ਅਨੰਤ ਬ੍ਰਹਮ ਸ਼ਕਤੀ ਨੂੰ “ਅਛਲ ਅਛੇਦ ਅਭੇਦ” ਕਿਹਾ ਗਿਆ ਹੈ।
ਇਸ ਅਨੰਤ ਬ੍ਰਹਮ ਸ਼ਕਤੀ ਨੇ ਆਪਣੇ ਆਪ ਨੂੰ ਆਪ ਸਿਰਜਿਆ ਹੈ। ਇਸ ਅਨੰਤ ਬ੍ਰਹਮ ਸ਼ਕਤੀ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਸ ਅਨੰਤ ਬ੍ਰਹਮ ਸ਼ਕਤੀ ਨੇ ਸਾਰੇ ਬ੍ਰਹਮ ਕਾਨੂੰਨਾਂ ਦੀ ਸਿਰਜਨਾ ਕੀਤੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਵਿਲੱਖਣ ਹੈ ਅਤੇ ਇਸਨੇ ਆਪਣੇ ਆਪ ਨੂੰ ਬਦਲਣ ਦੀ ਪ੍ਰਕ੍ਰਿਆ ਤੋਂ ਪਰ੍ਹੇ ਰੱਖਿਆ ਹੈ। ਇਸ ਲਈ ਹੀ ਇਸਨੂੰ ਸਤਿ ਕਿਹਾ ਗਿਆ ਹੈ ਅਤੇ ਉਸਦਾ ਨਾਮ ਸਤਿਨਾਮ ਹੈ।
ਇਸ ਅਨੰਤ ਬ੍ਰਹਮ ਸ਼ਕਤੀ ਦੀ ਇਹ ਕਦੀ ਨਾ ਬਦਲਣ ਵਾਲੀ ਅਵਸਥਾ ਨੂੰ ਪੰਚਮ ਪਾਤਸ਼ਾਹ ਜੀ ਦੁਆਰਾ “ਅਛਲ ਅਛੇਦ ਅਭੇਦ” ਵਖਿਆਨ ਕੀਤਾ ਗਿਆ ਹੈ। ਉਹ ਰੂਹਾਂ ਜਿਹੜੀਆਂ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਲੀਨ ਰਹਿੰਦੀਆਂ ਹਨ ਉਹ ਵੀ “ਅਛਲ ਅਛੇਦ ਅਭੇਦ” ਬਣ ਜਾਂਦੀਆਂ ਹਨ ਅਤੇ ਮਾਇਆ ਤੋਂ ਪਰ੍ਹੇ ਚਲੇ ਜਾਂਦੀਆਂ ਹਨ। ਇਸ ਨੂੰ ਪੂਰਨ ਬੰਦਗੀ ਦੀ ਪ੍ਰਕ੍ਰਿਆ ਵਿੱਚ ਅਟੱਲ ਅਵਸਥਾ ਵੀ ਕਿਹਾ ਗਿਆ ਹੈ ਜਦ ਅਸੀਂ ਮਾਇਆ ਨੂੰ ਹਰਾ ਕੇ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਾਂ। ਅਸੀਂ ਮਾਇਆ ਦੁਆਰਾ ਹੋਰ ਤੰਗ ਨਹੀਂ ਕੀਤੇ ਜਾਂਦੇ। ਅਸੀਂ ਕਿਸੇ ਵੀ ਚੀਜ਼ ਤੋਂ ਅਡੋਲ ਰਹਿੰਦੇ ਹਾਂ। ਅਸੀਂ ਮਾਇਆ ਦੁਆਰਾ ਹੋਰ ਠੱਗੇ ਨਹੀਂ ਜਾਂਦੇ।
ਮਾਇਆ ਉਪਰ ਜਿੱਤ ਪੰਜ ਦੂਤਾਂ ਅਤੇ ਇੱਛਾਵਾਂ ਉਪਰ ਜਿੱਤ ਹੈ। ਮਾਇਆ ਤਦ ਸਾਡੀ ਸੇਵਕ ਬਣ ਜਾਂਦੀ ਹੈ। ਪੰਜ ਦੂਤ ਸਾਡੇ ਸਰੀਰ ਨੂੰ ਛੱਡ ਜਾਂਦੇ ਹਨ ਅਤੇ ਸਾਡੇ ਚਰਨਾਂ ਵਿੱਚ ਰਹਿੰਦੇ ਹਨ। ਇਸ ਜ਼ਹਿਰ ਨੂੰ ਹੋਰ ਜ਼ਿਆਦਾ ਨਹੀਂ ਪੀਣਾ ਪੈਂਦਾ ਅਤੇ ਇਹ ਜ਼ਹਿਰ ਅੰਮ੍ਰਿਤ ਦੇ ਗੁਰਪ੍ਰਸਾਦਿ ਵਿੱਚ ਬਦਲ ਜਾਂਦਾ ਹੈ। ਸਾਡਾ ਹਿਰਦਾ ਪੂਰਨ ਸਬਰ ਸੰਤੋਖ ਵਿੱਚ ਚਲਾ ਜਾਂਦਾ ਹੈ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਦਾ ਭਾਵ ਹੈ ਹੋਰ ਕੋਈ ਇੱਛਾ ਨਹੀਂ ਅਤੇ ਹੁਣ ਹੋਰ ਇੱਛਾਵਾਂ ਦੀ ਅੱਗ ਵਿੱਚ ਨਹੀਂ ਜਲਦਾ ਹੈ।
ਮਾਇਆ ਤੋਂ ਪਰ੍ਹੇ ਜਾਣ ਦਾ ਭਾਵ ਹੈ ਕਿ ਮਾਇਆ ਦੇ ਤਿੰਨ ਗੁਣਾਂ: ਰਜੋ, ਤਮੋ ਅਤੇ ਸਤੋ ਤੋਂ ਪਰ੍ਹੇ ਹੋਣਾ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਵਿੱਚ ਲੀਨ ਹੋਣਾ ਹੈ। ਜਦ ਬੰਦਗੀ ਇਸ ਅਵਸਥਾ ’ਤੇ ਪਹੁੰਚਦੀ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ। ਸਾਡੀ ਬੰਦਗੀ ਪਰਖੀ ਜਾਂਦੀ ਹੈ ਅਤੇ ਜਦ ਅਸੀਂ ਇਸ ਪਰਖ ’ਤੇ ਖਰੇ ਉਤਰਦੇ ਹਾਂ ਤਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੁਆਰਾ ਪੂਰਨ ਬੰਦਗੀ ਦੇ ਤੌਰ ’ਤੇ ਬਖ਼ਸ਼ਿਸ਼ ਹੁੰਦੀ ਹੈ ਅਤੇ ਤਦ ਅਸੀਂ ਆਪਣੇ ਆਪ ਨੂੰ ਨਮਸ਼ਕਾਰ ਕਰਦੇ ਹਾਂ। ਜਦ ਅਸੀਂ ਆਪਣੇ ਅੰਦਰੋਂ ਹੀ ਆਪਣੇ ਆਪ ਨੂੰ ਨਮਸ਼ਕਾਰ ਕਰਨ ਦਾ ਹੁਕਮ ਪ੍ਰਾਪਤ ਕਰਦੇ ਹਾਂ, ਇਸ ਦਾ ਭਾਵ ਹੈ ਕਿ ਸਾਡੀ ਬੰਦਗੀ ਪੂਰਨ ਹੋ ਗਈ ਹੈ। ਸਾਡਾ ਰੋਮ-ਰੋਮ ਅੰਮ੍ਰਿਤ ਦੁਆਰਾ ਬਖ਼ਸ਼ਿਆ ਗਿਆ ਹੈ, ਅਸੀਂ ਸਥੂਲ ਰੂਪ ਵਿੱਚ ਰੋਮ-ਰੋਮ ਨਾਮ ਸਿਮਰਨ ਵਿੱਚ ਚਲੇ ਗਏ ਹਾਂ। ਸਾਡਾ ਸਾਰਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ, ਸਾਡੇ ਸਾਰੇ ਸਤਿ ਸਰੋਵਰ ਅੰਮ੍ਰਿਤ ਨਾਲ ਖਿਲ ਉਠਦੇ ਹਨ।
ਇੱਥੇ ਕਈ ਤਰ੍ਹਾਂ ਦੇ ਰੂਹਾਨੀ ਅਨੁਭਵ ਹਨ ਜੋ ਵਾਪਰਦੇ ਹਨ ਜਦ ਸਾਡੀ ਬੰਦਗੀ ਪੂਰਨ ਸਵੀਕਾਰ ਕਰਨ ਦੇ ਤੌਰ ’ਤੇ ਬਖ਼ਸ਼ੀ ਜਾਂਦੀ ਹੈ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਅਤੇ ਰੂਹਾਨੀ ਅਨੁਭਵ ਪ੍ਰਾਪਤ ਕਰਦੇ ਹਨ। ਆਪਣੇ ਆਪ ਨੂੰ ਨਮਸ਼ਕਾਰ ਕਰਨ ਦਾ ਭਾਵ ਹੈ ਅਸੀਂ ਪੂਰੀ ਤਰ੍ਹਾਂ ਪਰਮਾਤਮਾ ਦਾ ਆਪਣੇ ਅੰਦਰ ਬੋਧ ਕਰ ਲਿਆ ਹੈ ਅਤੇ ਅਸੀਂ ਅਨੰਤ ਬ੍ਰਹਮ ਸ਼ਕਤੀ ਨੂੰ ਨਮਸ਼ਕਾਰ ਕਰ ਰਹੇ ਹਾਂ ਜੋ ਸਾਡੇ ਸਰੀਰ ਨੂੰ ਚਲਾ ਰਹੀ ਹੈ।
ਕੁਝ ਭਗਤ ਜਦ ਸਮਾਧੀ ਵਿੱਚ ਬੈਠੇ ਹੁੰਦੇ ਹਨ, ਉਹਨਾਂ ਦਾ ਮੱਥਾ ਉਹਨਾਂ ਦੇ ਆਪਣੇ ਹੀ ਪੈਰਾਂ ਨੂੰ ਆਪਣੇ ਆਪ ਛੂਹ ਲੈਂਦਾ ਹੈ। ਇਹ ਅਵਸਥਾ ਹੈ ਜਿਸ ਨੂੰ “ਆਪਸ ਕਉ ਆਪਹਿ ਆਦੇਸੁ ॥” ਕਿਹਾ ਜਾਂਦਾ ਹੈ। ਜਦ ਅਸੀਂ ਇਸ ਬ੍ਰਹਮ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਅਸਲ ਵਿੱਚ ਅਸੀਂ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਜਾ ਕੇ ਅਟੱਲ ਅਵਸਥਾ ਵਿੱਚ ਚਲੇ ਜਾਂਦੇ ਹਾਂ। ਇਸ ਦਾ ਭਾਵ ਹੈ ਕਿ ਅਸੀਂ ਮਾਇਆ ਨੂੰ ਹਰਾ ਲਿਆ ਹੈ, ਇਸ ਦਾ ਭਾਵ ਹੈ ਕਿ ਅਸੀਂ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਹਰਾ ਲਿਆ ਹੈ ਅਤੇ ਸਾਡੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ। ਇਸਦਾ ਭਾਵ ਹੈ ਕਿ ਅਸੀਂ ਇੱਛਾ ਰਹਿਤ ਬਣ ਜਾਂਦੇ ਹਾਂ ਅਤੇ ਸਾਡਾ ਹਿਰਦਾ ਪੂਰਨ ਸੰਤੋਖ ਵਿੱਚ ਚਲਾ ਜਾਂਦਾ ਹੈ। ਇਹ ਉਹ ਅਵਸਥਾ ਹੈ ਜਦ ਅਨੰਤ ਬ੍ਰਹਮ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਰੀ ਹੋ ਜਾਂਦੀ ਹੈ ਅਤੇ ਸਾਡੀਆਂ ਸਾਰੀਆਂ ਚਿੰਤਾਵਾਂ ਅਤੇ ਦੁੱਖ ਗ਼ਾਇਬ ਹੋ ਜਾਂਦੇ ਹਨ।
ਜਦ ਤਕ ਇਹ ਨਹੀਂ ਵਾਪਰਦਾ ਇੱਥੇ ਅਨਿਸਚਿਤਾ ਵਰਗੀ ਭਾਵਨਾ ਰਹਿੰਦੀ ਹੈ ਜੋ ਸਾਨੂੰ ਸਤਾਉਂਦੀ ਹੈ। ਬੀਤੇ ਸਮੇਂ ਅਤੇ ਭਵਿੱਖ ਬਾਰੇ ਅਸੁਰੱਖਿਆ ਅਤੇ ਅਨਿਸਚਿਤਾ ਦੀ ਭਾਵਨਾ ਇਸ ਦਾ ਕਾਰਨ ਹੈ। ਚਿੰਤਾਵਾਂ ਅਤੇ ਫ਼ਿਕਰ ਜੋ ਇਸ ਅਨਿਸਚਿਤਾ ਦੀ ਭਾਵਨਾ ਨਾਲ ਪੈਦਾ ਹੁੰਦੇ ਹਨ ਸਾਨੂੰ ਜਕੜੀ ਰੱਖਦੇ ਹਨ। ਪਰ, ਜਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਤਦ ਹਰ ਚੀਜ਼ ਬਿਲਕੁਲ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਸ ਤਰ੍ਹਾਂ ਦੀ ਇਹ ਅਸਲ ਰੂਪ ਵਿੱਚ ਹੈ ਅਤੇ ਦੁਬਿਧਾਵਾਂ ਅਤੇ ਭਰਮ ਅਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਅਸੀਂ ਸੰਤੁਸ਼ਟੀ, ਸੰਤੋਖ, ਅਸੀਸ, ਅਨੰਦ, ਖ਼ੁਸ਼ੀ ਦੀ ਬ੍ਰਹਮ ਬਖ਼ਸ਼ਿਸ਼ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਅਸੀਂ ਇਸ ਭਾਵਨਾ ਨਾਲ ਭਰ ਜਾਂਦੇ ਹਾਂ ਕਿ ਸਾਰੀ ਸ੍ਰਿਸ਼ਟੀ ਸਾਡਾ ਪਰਿਵਾਰ ਹੈ।
ਇਹ ਬ੍ਰਹਮ ਅਨੁਭਵ ਵਿਲੱਖਣ ਹੈ ਅਤੇ ਜਦ ਅਸੀਂ ਪੂਰਨ ਵਿਚਾਰ ਰਹਿਤ ਅਵਸਥਾ ਵਿੱਚ ਚਲੇ ਜਾਂਦੇ ਹਾਂ, ਜਦ ਸਾਡਾ ਮਨ, ਹਿਰਦਾ, ਰੂਹ ਅਤੇ ਸਰੀਰ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਤਦ ਇੱਥੇ ਕੁਝ ਵੀ ਦੱਸਣ ਜਾਂ ਪੁੱਛਣ ਲਈ ਨਹੀਂ ਰਹਿ ਜਾਂਦਾ, ਤਦ ਪੂਰਨ ਸ਼ਾਂਤੀ ਸੁੰਨ ਮੰਡਲ ਸਾਰੀ ਕਹਾਣੀ ਕਹਿੰਦੀ ਹੈ। ਪੂਰਨ ਸ਼ਾਂਤੀ ਤੋਂ ਭਾਵ ਹੈ ਕੋਈ ਵੀ ਪਰੇਸ਼ਾਨੀ ਮਨ, ਹਿਰਦੇ, ਰੂਹ ਅਤੇ ਸਰੀਰ ਨੂੰ ਨਹੀਂ ਹੁੰਦੀ ਹੈ। ਇਹ ਅਨਾਦਿ ਅਸੀਸ ਦੀ ਅਤੇ ਬ੍ਰਹਮ ਅਨੰਦ ਦੀ ਸਿਖ਼ਰ ਹੈ ਇਸ ਲਈ ਕੁਝ ਹੋਰ ਦੱਸਣ ਜਾਂ ਸੁਣਨ ਲਈ ਬਾਕੀ ਰਹਿੰਦਾ ਹੈ। ਇਹ ਅਨੰਤ ਬ੍ਰਹਮ ਸ਼ਕਤੀ ਦਾ ਗੁਰਪ੍ਰਸਾਦਿ ਬ੍ਰਹਮ ਸ਼ਕਤੀ ਦਾ ਪਰਮ ਸਿਖ਼ਰ ਹੈ ਅਤੇ ਇੱਥੇ ਕੁਝ ਵੀ ਇਸ ਅਨੰਤ ਬ੍ਰਹਮ ਸ਼ਕਤੀ ਤੋਂ ਪਰ੍ਹੇ ਨਹੀਂ ਹੈ ਅਤੇ ਕੇਵਲ ਇਹ ਅਨੰਤ ਬ੍ਰਹਮ ਸ਼ਕਤੀ ਹੀ ਹੈ ਜੋ ਸਾਨੂੰ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਲੈ ਜਾਣ ਦੀ ਯੋਗਤਾ ਰਖਦੀ ਹੈ।
ਇੱਥੇ ਹੋਰ ਕੋਈ ਰਸਤਾ ਨਹੀਂ ਹੈ ਜੋ ਸਾਨੂੰ ਅਨੰਤ ਬ੍ਰਹਮ ਸ਼ਕਤੀ ਤੱਕ ਲੈ ਜਾਵੇਗਾ। ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਤੱਕ ਤਦ ਹੀ ਪਹੁੰਚ ਸਕਦੇ ਹਾਂ ਜਦ ਆਪਣੀ ਨਿੱਜਤਾ ਨੂੰ ਗਵਾ ਲਈਏ। ਜਦ ਇਹ ਨਿੱਜਤਾ ਗਵਾਚ ਜਾਂਦੀ ਹੈ ਤਦ ਅਨੰਤ ਬ੍ਰਹਮ ਸ਼ਕਤੀ ਦਾ ਪੂਰਨ ਤੌਰ ’ਤੇ ਬੋਧ ਹੋ ਜਾਂਦਾ ਹੈ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਸਾਨੂੰ ਇਸ ਅਨੰਤ ਬ੍ਰਹਮ ਸ਼ਕਤੀ ਦੇ ਵਿੱਚ ਲੈ ਜਾਂਦੀ ਹੈ ਅਤੇ ਸਾਨੂੰ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਕਰ ਦਿੰਦੀ ਹੈ। ਜਿਸ ਤਰ੍ਹਾਂ ਇੱਕ ਮੀਂਹ ਦੀ ਬੂੰਦ ਵਾਪਸ ਸਮੁੰਦਰ ਵਿੱਚ ਚਲੇ ਜਾਂਦੀ ਹੈ ਅਤੇ ਆਪਣੀ ਪਹਿਚਾਣ ਅਤੇ ਹਸਤੀ ਗਵਾ ਲੈਂਦੀ ਹੈ ਠੀਕ ਇਸੇ ਤਰ੍ਹਾਂ ਅਸੀਂ ਇਸ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋਣ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ।
ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥
ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥
ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਹਾਨ ॥
ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥
ਸ੍ਰਿਸ਼ਟੀ ਦਾ ਉਹ ਭਾਗ ਜਿਹੜਾ ਕਿ ਮਨੁੱਖ ਦੀ ਨੰਗੀ ਅੱਖ ਨਾਲ ਦਿੱਸਦਾ ਹੈ ਕੁਝ ਨਹੀਂ ਸਿਰਫ਼ ਮਾਇਆ ਹੈ। ਕੋਈ ਵੀ ਸ੍ਰਿਸ਼ਟੀ ਜਿਸਦੀ ਕੋਈ ਸ਼ਕਲ ਹੈ, ਰੰਗ ਹੈ, ਰੂਪ ਹੈ, ਹੋਰ ਕੁਝ ਨਹੀਂ ਸਿਰਫ਼ ਮਾਇਆ ਹੈ। ਇਸ ਤਰ੍ਹਾਂ ਸਾਰਾ ਹੀ ਸੰਸਾਰ ਜੋ ਆਮ ਆਦਮੀ ਨੂੰ ਦਿੱਸ ਰਿਹਾ ਹੈ ਕੁਝ ਨਹੀਂ ਸਿਰਫ਼ ਮਾਇਆ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਦੇ ਅਧੀਨ ਚਲਾਇਆ ਜਾ ਰਿਹਾ ਹੈ। ਮਾਇਆ ਦੇ ਤਿੰਨ ਗੁਣ ਸਾਰੀ ਸ੍ਰਿਸ਼ਟੀ ਦਾ ਜੋ ਭਾਗ ਸਾਨੂੰ ਦਿੱਸ ਰਿਹਾ ਹੈ ਉਸਦੇ ਸ਼ਾਸਕ ਹਨ। ਇਹ ਬ੍ਰਹਮ ਖੇਲ ਹੈ। ਖੇਲ ਜੋ ਅਨੰਤ ਬ੍ਰਹਮ ਸ਼ਕਤੀ ਦੁਆਰਾ ਬਣਾਇਆ ਗਿਆ ਹੈ, ਜਿਸ ਨੂੰ ਅਸੀਂ ਪਰਮਾਤਮਾ ਆਖਦੇ ਹਾਂ, ਅਕਾਲ ਪੁਰਖ ਜਾਂ ਸਤਿ ਪਾਰਬ੍ਰਹਮ ਪਰਮੇਸ਼ਰ ਆਖਦੇ ਹਾਂ। ਮਾਇਆ ਵੀ ਉਸਦੀ ਰਚਨਾ ਹੈ ਅਤੇ ਮਾਇਆ ਉਸਦੀ ਕਚਹਿਰੀ ਦੇ ਬ੍ਰਹਮ ਕਾਨੂੰਨਾਂ ਦੇ ਅਧੀਨ ਚੱਲਦੀ ਹੈ ਜਿਸਨੂੰ ਦਰਗਾਹ ਕਿਹਾ ਜਾਂਦਾ ਹੈ।
ਕੁਝ ਮਿੰਟਾਂ ਲਈ ਸਿਰਫ਼ ਆਪਣੇ ਆਪ ਅਤੇ ਆਲੇ-ਦੁਆਲੇ ਦੇ ਸੰਸਾਰ ’ਤੇ ਧਿਆਨ ਕੇਂਦਰਿਤ ਕਰੋ। ਸਾਰਾ ਹੀ ਸੰਸਾਰ ਇੰਨਾ ਖਿੱਚ-ਪਾਊ ਹੈ ਕਿ ਅਸੀਂ ਇਸ ਸੰਸਾਰ ਵਿੱਚ ਗਵਾਚ ਜਾਂਦੇ ਹਾਂ। ਸਾਡੇ ਵਿਚੋਂ ਕੁਝ ਪਰਿਵਾਰਕ ਰਿਸ਼ਤਿਆਂ ਵਿੱਚ ਗਵਾਚ ਜਾਂਦੇ ਹਨ। ਸਾਡੇ ਵਿਚੋਂ ਕੁਝ ਸੰਪਤੀਆਂ ਅਤੇ ਧਨ ਨੂੰ ਇਕੱਠਾ ਕਰਨ ਵਿੱਚ ਗਵਾਚ ਜਾਂਦੇ ਹਨ। ਸਾਡੇ ਵਿਚੋਂ ਕੁਝ ਸਮਾਜ ਵਿੱਚ ਨਾਮ ਕਮਾਉਣ ਅਤੇ ਪ੍ਰਸਿੱਧੀ ਕਮਾਉਣ ਵਿੱਚ ਗਵਾਚ ਜਾਂਦੇ ਹਨ। ਸਾਡੇ ਵਿਚੋਂ ਕੁਝ ਲੋਕ ਆਪਣੇ ਕਿੱਤੇ ਵਿੱਚ ਅਤੇ ਕਿੱਤੇ ਦੀ ਮੁਹਾਰਤ ਹਾਸਲ ਕਰਨ ਵਿੱਚ ਰੁੱਝ ਜਾਂਦੇ ਹਨ ਜੋ ਸਾਡੇ ਲਈ ਨਾਮ ਅਤੇ ਪ੍ਰਸਿੱਧੀ ਲਿਆਉਂਦਾ ਹੈ। ਅਖ਼ੀਰਲੀ ਗੱਲ ਇਹ ਹੈ ਕਿ ਹਰ ਕਿਸੇ ਦੀ ਆਪਣੀ ਹੀ ਸ੍ਰੇਸ਼ਠਤਾ ਹੈ ਅਤੇ ਇਸ ਨੂੰ ਪੂਰੀ ਕਰਨ ਲਈ ਉਹ ਦਿਨ ਰਾਤ ਕੰਮ ਕਰਦੇ ਹਨ। ਪਰ ਇਸ ਸਭ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਗ੍ਰਸੇ ਜਾਂਦੇ ਹਾਂ ਅਤੇ ਕਦੀ ਧਿਆਨ ਨਹੀਂ ਕਰਦੇ ਕਿ ਇਸ ਦਾ ਸਾਡੇ ਉਪਰ ਅਸਲ ਵਿੱਚ ਬ੍ਰਹਮ ਭਾਵ ਵਿੱਚ ਕੀ ਅਸਰ ਹੈ। ਸਾਡੀ ਜ਼ਿੰਦਗੀ ਦੀ ਇਹ ਪ੍ਰਕ੍ਰਿਆ ਮਾਇਆ ਦੇ ਤਿੰਨ ਗੁਣਾਂ ਦੁਆਰਾ ਸ਼ਾਸਿਤ ਕੀਤੀ ਜਾ ਰਹੀ ਹੈ।
ਜੇਕਰ ਅਸੀਂ ਆਪਣੀਆਂ ਗਤੀਵਿਧੀਆਂ ਦੀ ਸਮੀਖਿਆ ਕਰੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਗਤੀਵਿਧੀਆਂ ਮਾਇਆ ਦੇ ਤਿੰਨਾਂ ਗੁਣਾਂ ਵਿੱਚੋਂ ਕਿਸੇ ਇੱਕ ਗੁਣ ਦੇ ਅਧੀਨ ਹੁੰਦੀਆਂ ਹਨ। ਇਸ ਲਈ ਹੀ ਇਸ ਸੰਸਾਰ ਨੂੰ ਭਵਸਾਗਰ ਕਿਹਾ ਗਿਆ ਹੈ। ਇਹ ਪਾਣੀ ਦੇ ਵੱਡੇ ਸਰੋਵਰ ਵਾਂਗ ਹੈ ਜਿਸ ਵਿੱਚ ਹੀਰੇ, ਮੋਤੀ ਅਤੇ ਰਤਨ ਹਨ ਜੋ ਇਸ ਦੀ ਤਹਿ ਵਿੱਚ ਬੈਠੇ ਹੋਏ ਹਨ ਅਤੇ ਅਸੀਂ ਇਹਨਾਂ ਹੀਰਿਆਂ ਅਤੇ ਰਤਨਾਂ ਨੂੰ ਇਕੱਠੇ ਕਰਨ ਵਿੱਚ ਰੁੱਝੇ ਹੋਏ ਹਾਂ। ਬਹੁਤ ਵਾਰ ਸਾਨੂੰ ਇਹਨਾਂ ਖ਼ਜ਼ਾਨਿਆਂ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਵਾਰ ਅਸੀਂ ਇਹਨਾਂ ਖ਼ਜ਼ਾਨਿਆਂ ਤੱਕ ਪਹੁੰਚਣ ਲਈ ਗ਼ਲਤ ਹੱਥ-ਕੰਡੇ ਅਪਣਾਉਂਦੇ ਹਾਂ। ਬਹੁਤ ਵਾਰ ਅਸੀਂ ਬਹੁਤ ਸਾਰੀਆਂ ਪੀੜਾਂ ਅਤੇ ਦੁੱਖਾਂ ਦਾ ਸਾਹਮਣਾ ਇਹਨਾਂ ਖ਼ਜ਼ਾਨਿਆਂ ਤੱਕ ਪਹੁੰਚਣ ਲਈ ਕਰਦੇ ਹਾਂ। ਹਾਲਾਂਕਿ, ਪਰਮਾਤਮਾ ਇਸ ਸਰੋਵਰ ਦੇ ਬਾਹਰ ਬੈਠਾ ਹੈ ਅਤੇ ਸਾਨੂੰ ਇਸ ਖੇਡ ਨੂੰ ਖੇਡਦਿਆਂ ਹੋਇਆਂ ਵੇਖ ਰਿਹਾ ਹੈ ਜੋ ਉਸ ਨੇ ਸਾਡੇ ਖੇਡਣ ਲਈ ਛੱਡਿਆ ਹੋਇਆ ਹੈ।
ਇਹ ਸਰੋਵਰ ਸੰਸਾਰਿਕ ਖ਼ਜ਼ਾਨਿਆਂ ਅਤੇ ਲੁਭਾਉਣੀਆਂ ਚੀਜ਼ਾਂ ਨਾਲ ਭਰਿਆ ਹੋਇਆ ਹੈ ਅਤੇ ਮਾਇਆ ਦੁਆਰਾ ਚਲਾਇਆ ਜਾ ਰਿਹਾ ਹੈ। ਮਾਇਆ ਦਾ ਸਾਡੇ ਉਪਰ ਕੰਟਰੋਲ ਹੁੰਦਾ ਹੈ ਜਦ ਅਸੀਂ ਇਹਨਾਂ ਸੰਸਾਰਿਕ ਖ਼ਜ਼ਾਨਿਆਂ ਨੂੰ ਇਕੱਠਾ ਕਰਨ ਦੀਆਂ ਗਤੀਵਿਧੀਆਂ ਵਿੱਚ ਰੁੱਝੇ ਹੁੰਦੇ ਹਾਂ। ਇਸ ਪ੍ਰਕ੍ਰਿਆ ਵਿੱਚ ਸਾਡੇ ਵਿਚੋਂ ਕੁਝ ਇਹਨਾਂ ਖ਼ਜ਼ਾਨਿਆਂ ਨੂੰ ਇਕੱਠਾ ਕਰਨ ਦੇ ਯੋਗ ਹੋ ਜਾਂਦੇ ਹਨ, ਜਦ ਕਿ ਦੂਸਰੇ ਇੰਨਾ ਕਾਮਯਾਬ ਨਹੀਂ ਹੁੰਦੇ। ਇਹ ਇੱਕ ਤਰ੍ਹਾਂ ਨਾਲ ਸਮੁੰਦਰ ਕੰਢੇ ਰੇਤ ਦਾ ਮਹਿਲ ਉਸਾਰਨ ਵਾਂਗ ਹੈ ਜਿਹੜਾ ਕਿ ਅਗਲੀ ਛਲ ਨਾਲ ਹੀ ਢਹਿ ਜਾਵੇਗਾ। ਇਸ ਤਰੀਕੇ ਨਾਲ ਅਸੀਂ ਮਾਇਆ ਦੇ ਹੱਥਾਂ ਦੀ ਸਿਰਫ਼ ਇੱਕ ਕਠਪੁਤਲੀ ਬਣ ਗਏ ਹਾਂ। ਅਸੀਂ ਮਾਇਆ ਦੇ ਗ਼ੁਲਾਮ ਬਣ ਗਏ ਹਾਂ। ਇਸ ਲਈ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੀ ਆਪਣੀ ਕਰਨੀ ਦੇ ਅਨੁਸਾਰ ਜ਼ਹਿਰ ਪੀਣ ਨੂੰ ਮਜਬੂਰ ਕੀਤੇ ਜਾ ਰਹੇ ਹਾਂ ਜੋ ਕਿ ਮਾਇਆ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।
ਆਪਣੇ ਪੁਰਖਿਆਂ ਵੱਲ ਝਾਤੀ ਮਾਰੋ, ਉਹ ਵੀ ਇਹ ਸਭ ਕਰ ਰਹੇ ਸਨ ਜੋ ਅਸੀਂ ਹੁਣ ਕਰ ਰਹੇ ਹਾਂ, ਪਰ ਉਹ ਆਪਣੇ ਨਾਲ ਕੀ ਲੈ ਕੇ ਗਏ ਜਦ ਮੌਤ ਆਈ ? ਅਤੇ ਅਸੀਂ ਆਪਣੇ ਨਾਲ ਕੀ ਲੈ ਕੇ ਜਾਵਾਂਗੇ ਜਦ ਸਾਡੇ ਸਰੀਰ ਨੂੰ ਮੌਤ ਆਵੇਗੀ? ਜਦ ਅਸੀਂ ਇਸ ਸੰਸਾਰ ਨੂੰ ਛੱਡ ਜਾਵਾਂਗੇ ਤਦ ਸਾਡੀਆਂ ਸਾਰੀਆਂ ਸੰਪਤੀਆਂ, ਬੈਂਕ ਬੈਲੇਂਸ, ਰਿਸ਼ਤੇ ਨਾਤੇ, ਦੁਨਿਆਵੀ ਨਾਮ ਅਤੇ ਪ੍ਰਸਿੱਧੀ, ਹੈਸੀਅਤ ਅਤੇ ਅਧਿਕਾਰ ਸਾਡੇ ਨਾਲ ਨਹੀਂ ਜਾਣਗੇ। ਇਸਦੇ ਬਜਾਇ, ਅਸੀਂ ਆਪਣੀਆਂ ਕਰਨੀਆਂ ਦਾ ਭਾਰ ਆਪਣੇ ਨਾਲ ਖੜਾਂਗੇ ਅਤੇ ਕਿਸੇ ਹੋਰ ਜਗ੍ਹਾ ’ਤੇ ਕਿਸੇ ਨਾ ਕਿਸੇ ਰੂਪ ਵਿੱਚ ਜਨਮ ਲਵਾਂਗੇ ਅਤੇ ਇਸ ਹੀ ਪ੍ਰਕ੍ਰਿਆ ਵਿੱਚ ਬਾਰ-ਬਾਰ ਰਹਾਂਗੇ।
ਉਸੇ ਸਮੇਂ ਇੱਥੇ ਕੁਝ ਮਨੁੱਖ ਹਨ ਜੋ ਮਾਇਆ ਦੇ ਸਤਿ ਗੁਣਾਂ ’ਤੇ ਕੇਂਦਰਿਤ ਹਨ ਅਤੇ ਇਹਨਾਂ ਸੰਸਾਰਿਕ ਖ਼ਜ਼ਾਨਿਆਂ ਨੂੰ ਇਕੱਠੇ ਕਰਨ ਵਿੱਚ ਬਹੁਤ ਜ਼ਿਆਦਾ ਨਹੀਂ ਲੱਗੇ ਹੋਏ ਹਨ ਅਤੇ ਦਇਆ, ਧਰਮ, ਸੰਤੋਖ ਅਤੇ ਸੰਜਮ ਵਿੱਚ ਰੁੱਝੇ ਹਨ, ਜਿਹੜਾ ਕਿ ਸਤਿ ਦੀ ਕਰਨੀ ਹੈ। ਐਸੇ ਲੋਕ ਇੱਕ ਦਿਨ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਨ। ਜੇਕਰ ਕੁਝ ਨਹੀਂ ਵਾਪਰਦਾ ਹੈ, ਘੱਟੋ-ਘੱਟ ਗੁਰਪ੍ਰਸਾਦਿ ਵੱਲ ਕੰਮ ਕਰਨ ਲਈ ਇੱਕ ਹੋਰ ਮਨੁੱਖਾ ਜਨਮ ਨਾਲ ਬਖ਼ਸ਼ੇ ਜਾਂਦੇ ਹਨ। ਪਰ ਉਹ ਮਨੁੱਖ ਜਿਹੜੇ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਵਿੱਚ ਗ਼ਲਤਾਨ ਹਨ ਉਹਨਾਂ ਨੂੰ ਇਸ ਭਵਸਾਗਰ ਤੋਂ ਬਾਹਰ ਨਿਕਲਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ।
ਪਰ ਸਾਡੀ ਸਾਰਿਆਂ ਦੀ ਮਦਦ ਕਰਨ ਲਈ, ਪਰਮਾਤਮਾ ਆਪਣੀ ਅਤਿ ਦਿਆਲਤਾ ਨਾਲ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰਾਂ ਨੂੰ ਸਾਡੀ ਮਦਦ ਕਰਨ ਅਤੇ ਇਸ ਭਵਸਾਗਰ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਨ ਲਈ ਭੇਜਦਾ ਹੈ। ਜਦ ਅਸੀਂ ਐਸੀਆਂ ਰੂਹਾਂ ਦੀ ਸੇਵਾ ਵਿੱਚ ਜਾਂਦੇ ਹਾਂ ਅਤੇ ਸਭ ਕੁਝ ਉਹਨਾਂ ਦੇ ਸਤਿ ਚਰਨਾਂ ਵਿੱਚ ਸੌਂਪ ਦਿੰਦੇ ਹਾਂ ਤਦ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ। ਮਹਾਂਪੁਰਖਾਂ ਦੇ ਸਤਿ ਚਰਨਾਂ ਵਿਚ ਜਾਣਾ ਸਾਡੀ ਸਤਿ ਦੀ ਕਰਨੀ ਦੇ ਅਧਾਰ ’ਤੇ ਹੁੰਦਾ ਹੈ ਜੋ ਸਾਡੀ ਕਿਸਮਤ ਨੂੰ ਐਸੀ ਰੂਹ ਨਾਲ ਮਿਲਣਾ ਬਣਾਉਂਦੀ ਹੈ। ਇਹਨਾਂ ਮਹਾਂਪੁਰਖਾਂ ਰਾਹੀਂ ਪਰਮਾਤਮਾ ਸਾਨੂੰ ਇਹ ਦੱਸਦਾ ਹੈ ਅਤੇ ਵਖਿਆਨ ਕਰਦਾ ਹੈ ਕਿ ਕਿਵੇਂ ਅਸੀਂ ਇਸ ਮਾਇਆ ਜੰਜਾਲ ਵਿੱਚੋਂ ਬਾਹਰ ਨਿਕਲਣਾ ਹੈ। ਪਰਮਾਤਮਾ ਦੇ ਇਸ ਬ੍ਰਹਮ ਖੇਲ ਦੇ ਇੱਕ ਹਿੱਸੇ ਵਜੋਂ, ਉਸਨੇ ਸਤਿਗੁਰੂ ਸਾਹਿਬਾਨ ਨੂੰ ਇਸ ਸੰਸਾਰ ’ਤੇ ਭੇਜਿਆ ਹੈ। ਉਹਨਾਂ ਨੂੰ ਸਾਨੂੰ ਇਸ ਭਵਸਾਗਰ ਤੋਂ ਬਾਹਰ ਨਿਕਲਣ ਵਿੱਚ ਰਸਤਾ ਲੱਭਣ ਵਿੱਚ ਮਦਦ ਕਰਨ ਲਈ ਭੇਜਿਆ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਆਪਣੀ ਅਤਿ ਦਿਆਲਤਾ ਨਾਲ ਸਾਨੂੰ ਗੁਰਬਾਣੀ ਦਿੱਤੀ ਹੈ ਜਿਹੜੀ ਸਾਨੂੰ ਹਰ ਸ਼ਬਦ ਵਿੱਚ ਦੱਸਦੀ ਹੈ ਕਿ ਕਿਵੇਂ ਅਸੀਂ ਇਸ ਮਾਇਆ ਜਾਲ ਤੋਂ ਬਾਹਰ ਨਿਕਲ ਸਕਦੇ ਹਾਂ।
ਇਸੇ ਹੀ ਤਰ੍ਹਾਂ ਇੱਥੇ ਸੰਸਾਰ ’ਤੇ ਕਈ ਰੂਹਾਂ ਹੋਈਆਂ ਹਨ ਅਤੇ ਅਜੇ ਵੀ ਇਸ ਸੰਸਾਰ ’ਤੇ ਕਈ ਰੂਹਾਂ ਹਨ ਜੋ ਸਾਡੀ ਇਸ ਮਾਇਆ ਜੰਜਾਲ ਵਿਚੋਂ ਬਾਹਰ ਨਿਕਲਣ ਵਿੱਚ ਮਦਦ ਕਰ ਸਕਦੀਆਂ ਹਨ। ਸਾਡੇ ਵਿਚੋਂ ਕੁਝ ਇਹਨਾਂ ਮਹਾਂਪੁਰਖਾਂ ਦਾ ਫ਼ਾਇਦਾ ਉਠਾ ਲੈਂਦੇ ਹਨ ਅਤੇ ਸਭ ਕੁਝ ਤਨ, ਮਨ ਅਤੇ ਧਨ ਨਾਲ ਉਹਨਾਂ ਦੇ ਸਤਿ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਨ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਜਿਹੜਾ ਸਾਨੂੰ ਇਸ ਮਾਇਆ ਜੰਜਾਲ ਤੋਂ ਬਾਹਰ ਲੈ ਜਾਂਦਾ ਹੈ ਅਤੇ ਸਾਨੂੰ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਕਰ ਦਿੰਦਾ ਹੈ। ਜਦ ਇਹ ਵਾਪਰਦਾ ਹੈ ਤਦ ਇੱਥੇ ਸਿਰਫ਼ ਇੱਕ ਹੀ ਅਨੰਤ ਬ੍ਰਹਮ ਸ਼ਕਤੀ ਬਚਦੀ ਹੈ, ਹਰ ਦੂਸਰੀ ਚੀਜ਼ ਝੂਠ ਬਣ ਜਾਂਦੀ ਹੈ ਅਤੇ ਪਰਮਾਤਮਾ ਦੇ ਇਸ ਬ੍ਰਹਮ ਖੇਲ ਦਾ ਹਿੱਸਾ ਬਣ ਜਾਂਦੀ ਹੈ। ਮਾਇਆ ਜਾਲ ਵਿੱਚ ਦੁਬਿਧਾਵਾਂ, ਵਹਿਮ, ਭਰਮ, ਦੁਬਿਧਾ, ਦੁੱਖ, ਪੀੜਾਂ, ਮਾਨ, ਅਪਮਾਨ, ਨਰਕ ਸਮਾਏ ਹੋਏ ਹਨ ਅਤੇ ਇਹ ਸਾਰੀਆਂ ਨਾਂਹ-ਪੱਖੀ ਸ਼ਕਤੀਆਂ ਜੋ ਸਾਨੂੰ ਮਾਇਆ ਦੇ ਕੂੜ ਵਿੱਚ ਨੱਪੀ ਰੱਖਦੀਆਂ ਹਨ। ਗੁਰਪ੍ਰਸਾਦਿ ਸਾਨੂੰ ਇਸ ਮਾਇਆ ਜੰਜਾਲ ਤੋਂ ਬਾਹਰ ਕੱਢਦਾ ਹੈ। ਅੰਤ ਵਿੱਚ ਇੱਥੇ ਕੇਵਲ ਅਨੰਤ ਬ੍ਰਹਮ ਸ਼ਕਤੀ ਹੀ ਬਚਦੀ ਹੈ। ਹਰ ਦੂਸਰੀ ਚੀਜ਼ ਨਾਸਵਾਨ ਹੈ ਅਤੇ ਇੱਕ ਦਿਨ ਜ਼ਰੂਰੀ ਹੀ ਨਾਸ ਹੋ ਜਾਣੀ ਹੈ।
ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥
ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥
ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੇ ਬ੍ਰਹਮ ਖੇਲ ਨੂੰ ਸਾਡੀਆਂ ਗੁਰਪ੍ਰਸਾਦੀ ਲਿਖਤਾਂ ਵਿੱਚ ਗੁਰਪ੍ਰਸਾਦੀ ਖੇਲ ਕਿਹਾ ਗਿਆ ਹੈ। ਇਹ ਖੇਲ ਗੁਰਪ੍ਰਸਾਦੀ ਹੈ ਅਤੇ ਇਹ ਸਾਰੀਆਂ ਲਿਖਤਾਂ ਸਾਡੇ ਗੁਰਪ੍ਰਸਾਦੀ ਖੇਲ ਦਾ ਹਿੱਸਾ ਹਨ। ਇਸ ਕਾਰਨ ਹੀ ਅਕਾਲ ਪੁਰਖ ਦੇ ਪੂਰਨ ਹੁਕਮ ਅਧੀਨ ਇਹਨਾਂ ਲਿਖਤਾਂ ਵਿੱਚ ਉਸਦੀ ਅਨੰਤ ਮਹਿਮਾ, ਉਸਦੇ ਨਾਮ ਦੀ ਮਹਿਮਾ, ਉਸਦੇ ਸੰਤਾਂ ਅਤੇ ਭਗਤਾਂ ਦੀ ਮਹਿਮਾ ਬਾਰੇ ਇੱਕ ਝਲਕ ਦਿਖਾਉਣ ਦਾ ਯਤਨ ਕੀਤਾ ਹੈ।
ਸੰਤ ਅਤੇ ਭਗਤ ਅਕਾਲ ਪੁਰਖ ਦੀ ਮਹਿਮਾ ਹਨ, ਇਸ ਕਾਰਨ ਹੀ ਉਹ ਆਪਣੇ ਸੰਤਾਂ ਅਤੇ ਭਗਤਾਂ ਵਿੱਚ ਪ੍ਰਗਟ ਹੁੰਦਾ ਹੈ। ਜਿੱਥੇ ਕਿਤੇ ਵੀ ਇੱਕ ਭਗਤ ਬੈਠਾ ਹੁੰਦਾ ਹੈ, ਪਰਮਾਤਮਾ ਠੀਕ ਉਥੇ ਹੁੰਦਾ ਹੈ। ਜਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਤਦ ਇੱਕ ਸੰਤ ਜਨਮ ਲੈਂਦਾ ਹੈ। ਜਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਤਦ ਸਾਡੇ ਵਿੱਚੋਂ ਹੀ ਇੱਕ ਭਗਤ ਦਾ ਜਨਮ ਹੁੰਦਾ ਹੈ। ਜਦ ਵੀ ਅਨੰਤ ਬ੍ਰਹਮ ਸ਼ਕਤੀ ਇੱਕ ਵਿਅਕਤੀ ’ਤੇ ਪ੍ਰਭਾਰੀ ਹੁੰਦੀ ਹੈ ਤਦ ਇੱਕ ਬ੍ਰਹਮ ਗਿਆਨੀ ਪਰਮ ਸ਼ਕਤੀ ਵਿੱਚ ਆਉਂਦਾ ਹੈ। ਅਸਲ ਵਿੱਚ ਇੱਥੇ ਇੱਕ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰੂ ਅਤੇ ਇੱਕ ਖ਼ਾਲਸਾ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਇਸ ਲਈ ਖ਼ਾਲਸਾ, ਸੰਤ, ਭਗਤ, ਬ੍ਰਹਮ ਗਿਆਨੀ ਜਾਂ ਇੱਕ ਸਤਿਗੁਰੂ ਦੀ ਮਹਿਮਾ ਅਕਾਲ ਪੁਰਖ ਦੀ ਮਹਿਮਾ ਹੈ। ਪਰਮਾਤਮਾ ਇਹਨਾਂ ਮਹਾਂਪੁਰਖਾਂ ਰਾਹੀਂ ਇਸ ਧਰਤੀ ’ਤੇ ਪਰਗਟ ਹੁੰਦਾ ਹੈ ਅਤੇ ਇਹ ਮਹਾਂਪੁਰਖ ਇਸ ਧਰਤੀ ’ਤੇ ਸਦਾ ਹੀ ਮੌਜੂਦ ਹੁੰਦੇ ਹਨ।
ਦਰਗਾਹ ਵਿੱਚ, ਪਰਮਾਤਮਾ ਆਪ ਨੁਮਾਇਆਂ ਹੁੰਦਾ ਹੈ ਅਤੇ ਮਾਇਆ ਦੇ ਇਸ ਸੰਸਾਰ ਵਿੱਚ ਪਰਮਾਤਮਾ ਇਹਨਾਂ ਮਹਾਂਪੁਰਖਾਂ ਰਾਹੀਂ ਨੁਮਾਇਆਂ ਹੁੰਦਾ ਹੈ। ਰੂਹਾਨੀ ਤੌਰ ’ਤੇ ਅਨਪੜ੍ਹ ਵਿਅਕਤੀ ਲਈ ਦਰਗਾਹ ਅਤੇ ਧਰਤੀ ਦੋ ਸਿਰੇ ਹਨ ਅਤੇ ਇਹ ਮਹਾਂਪੁਰਖ ਇਹਨਾਂ ਦੋਹਾਂ ਸਿਰਿਆਂ ਨੂੰ ਮਿਲਾਉਂਦੇ ਹਨ। ਦਰਗਾਹ ਦੀ ਅਨੰਤ ਬ੍ਰਹਮ ਸ਼ਕਤੀ ਇਸ ਧਰਤੀ ਉਪਰ ਇਹਨਾਂ ਮਹਾਂਪੁਰਖਾਂ ਦੇ ਰੂਪ ਵਿੱਚ ਮੌਜੂਦ ਹੈ। ਦੋਹਾਂ ਹੀ ਸਥਾਨਾਂ ’ਤੇ ਇਹ ਅਨੰਤ ਬ੍ਰਹਮ ਸ਼ਕਤੀ ਕੰਮ ਕਰ ਰਹੀ ਹੈ। ਦਰਗਾਹ ਅਤੇ ਸੰਸਾਰ ਦੋਵੇਂ ਹੀ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਚਲਾਏ ਜਾ ਰਹੇ ਹਨ।
ਆਪਣੇ ਇਸ ਬ੍ਰਹਮ ਖੇਲ ਦੇ ਭਾਗ ਵਜੋਂ ਉਹ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰਾਂ, ਖ਼ਾਲਸਿਆਂ ਅਤੇ ਗੁਰਮੁਖਾਂ ਨੂੰ ਸਾਜਦਾ ਹੈ ਅਤੇ ਉਹਨਾਂ ਨੂੰ ਆਪਣੀਆਂ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ਦਾ ਹੈ। ਉਹ ਮਨੁੱਖ ਜਿਹੜੇ ਧਰਤੀ ’ਤੇ ਬੈਠੇ ਹੋਏ ਦਰਗਾਹ ਤੱਕ ਪਹੁੰਚਦੇ ਹਨ ਅਤੇ ਉਥੇ ਆਪਣੇ ਰਹਿਣ ਲਈ ਦਰਗਾਹ ਵਿੱਚ ਜਗ੍ਹਾ ਬਣਾਉਂਦੇ ਹਨ, ਉਸਦੀਆਂ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ੇ ਜਾਂਦੇ ਹਨ। ਉਹ ਮਨੁੱਖ ਜਿਹੜੇ ਉਸਦੇ ਬ੍ਰਹਮ ਕਾਨੂੰਨਾਂ ਦੀ ਪਾਲਣਾ ਉਸਦੇ ਹੁਕਮ ਨਾਲ ਕਰਦੇ ਹਨ ਅਤੇ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ, ਇਸ ਧਰਤੀ ’ਤੇ ਸਥੂਲ ਰੂਪ ਵਿੱਚ ਬੈਠੇ ਹੋਏ ਹੀ ਅਨੰਤ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਉਸੇ ਹੀ ਸਮੇਂ ਉਹ ਦਰਗਾਹ ਵਿਚ ਵੀ ਹੁੰਦੇ ਹਨ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ ਜਿੱਥੇ ਕਿਤੇ ਵੀ ਸੰਤ ਬੈਠਾ ਹੈ ਦਰਗਾਹ ਉਥੇ ਹੀ ਹੈ। ਜਿੱਥੇ ਕਿਤੇ ਵੀ ਇੱਕ ਬ੍ਰਹਮ ਗਿਆਨੀ ਬੈਠਾ ਹੈ ਦਰਗਾਹ ਉਥੇ ਹੀ ਹੈ। ਅਤੇ ਜਿੱਥੇ ਦਰਗਾਹ ਹੈ ਉਥੇ ਮਾਇਆ ਦਾ ਕੋਈ ਰਾਜ ਨਹੀਂ ਹੈ। ਇਸ ਲਈ ਇੱਕ ਸੰਤ ਦੇ ਚਰਨਾਂ ਵਿੱਚ ਬੈਠਣਾ ਦਰਗਾਹ ਵਿੱਚ ਬੈਠਣਾ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰ੍ਹੇ ਬੈਠਣਾ ਹੈ। ਇਸ ਕਾਰਨ ਹੀ ਇੱਕ ਸੰਤ ਦੀ ਮਹਿਮਾ ਅਕਾਲ ਪੁਰਖ ਦੀ ਮਹਿਮਾ ਹੈ, ਕਿਉਂਕਿ ਪਰਮਾਤਮਾ ਉਥੇ ਹੀ ਧਰਤੀ ਉਪਰ ਦਰਗਾਹ ਪ੍ਰਗਟ ਕਰ ਦਿੰਦਾ ਹੈ ਜਿੱਥੇ ਇੱਕ ਸੰਤ ਮੌਜੂਦ ਹੁੰਦਾ ਹੈ ਅਤੇ ਇੱਥੇ ਹੀ ਦਰਗਾਹ ਅਤੇ ਧਰਤੀ ਦੇ ਦੋਵੇਂ ਸਿਰੇ ਮਿਲਦੇ ਹਨ। ਧਰਤੀ ਦਰਗਾਹ ਬਣ ਜਾਂਦੀ ਹੈ। ਧਰਤੀ ਧੰਨ ਧੰਨ ਬਣ ਜਾਂਦੀ ਹੈ ਜਿੱਥੇ ਕਿਤੇ ਇੱਕ ਸੰਤ ਬੈਠਾ ਹੁੰਦਾ ਹੈ।
ਸਾਡਾ ਸਿਮਰਨ ਅਤੇ ਸਤਿ ਦੀ ਕਰਨੀ ਦੋਵੇਂ ਹੀ ਪਰਮਾਤਮਾ ਦੀ ਕ੍ਰਿਪਾ ਨਾਲ ਹੀ ਪੂਰੇ ਕੀਤੇ ਜਾਂਦੇ ਹਨ। ਇਸ ਲਈ ਹੀ ਇਸ ਨੂੰ ਗੁਰਪ੍ਰਸਾਦਿ ਕਿਹਾ ਗਿਆ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਕਿਹਾ ਗਿਆ ਹੈ। ਇਹ ਗੁਰਪ੍ਰਸਾਦਿ ਸਾਨੂੰ ਉਸਦੇ ਬ੍ਰਹਮ ਹੁਕਮ ਨਾਲ ਹੀ ਪ੍ਰਾਪਤ ਹੁੰਦਾ ਹੈ। ਅਸਲ ਵਿੱਚ, ਅਸੀਂ ਕੁਝ ਵੀ ਨਹੀਂ ਕਰਦੇ ਹਾਂ। ਅਸੀਂ ਕੁਝ ਵੀ ਕਰਨ ਦੇ ਸਮਰਥ ਨਹੀਂ ਹਾਂ। ਹਰ ਚੀਜ਼ ਅਨੰਤ ਬ੍ਰਹਮ ਸ਼ਕਤੀ ਦੁਆਰਾ ਹੀ ਕੀਤੀ ਜਾ ਰਹੀ ਹੈ। ਇਸ ਲਈ ਹੀ ਸਭ ਤੋਂ ਉੱਚਾ ਪੱਧਰ ਬ੍ਰਹਮ ਬਖ਼ਸ਼ਿਸ਼ ਦਾ ਹੁੰਦਾ ਹੈ ਜਦ ਇਹ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੋ ਜਾਂਦੀ ਹੈ ਅਤੇ ਸਾਡੀ ਨਿੱਜਤਾ ਅਤੇ ਹਸਤੀ ਖ਼ਤਮ ਹੋ ਜਾਂਦੀ ਹੈ।
ਮਾਇਆ ਦੇ ਇਸ ਸੰਸਾਰ ਵਿੱਚ ਰਹਿੰਦਿਆਂ ਸਾਡਾ ਧਿਆਨ ਸਤਿ ਕਰਮਾਂ ਉਪਰ ਅਤੇ ਸਾਡੀ ਅਰਦਾਸ ਉਪਰ ਹੋਣਾ ਚਾਹੀਦਾ ਹੈ ਅਤੇ ਗੁਰੂ ਦੇ ਸਤਿ ਚਰਨਾਂ ’ਤੇ ਸਾਡਾ ਪੂਰਨ ਸਮਰਪਣ ਸਾਡੇ ਲਈ ਇਹ ਗੁਰਪ੍ਰਸਾਦਿ ਲਿਆਉਂਦਾ ਹੈ। ਸਾਡੀ ਅਸਲ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ ਜਦ ਅਸੀਂ ਇਸ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂ ਅਤੇ ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਲਈ ਹਰ ਚੀਜ਼ ’ਤੇ ਪ੍ਰਭਾਰੀ ਹੋ ਜਾਂਦੀ ਹੈ। ਇਸ ਨੂੰ ਜੀਵਨ ਮੁਕਤੀ ਕਿਹਾ ਜਾਂਦਾ ਹੈ, ਤਦ ਇਸ ਸੰਸਾਰ ਵਿੱਚ ਰਹਿੰਦਿਆਂ, ਅਸੀਂ ਅੰਦਰੂਨੀ ਤੌਰ ’ਤੇ ਨਿਰਲੇਪ ਹੋ ਜਾਂਦੇ ਹਾਂ, ਅਸੀਂ ਹਰ ਪਲ ਸਹਿਜ ਅਵਸਥਾ ਵਿੱਚ ਰਹਿੰਦੇ ਹਾਂ। ਇਸ ਸਮੇਂ ਹੀ ਜੀਵਨ ਦੀਆਂ ਸਾਰੀਆਂ ਸਹੂਲਤਾਂ ਦਾ ਅਨੰਦ ਮਾਣਦੇ ਹਾਂ ਅਤੇ ਮਾਇਆ ਉਪਰ ਰਾਜ ਕਰਦੇ ਹਾਂ।
ਜਦ ਅਨੰਤ ਬ੍ਰਹਮ ਸ਼ਕਤੀ ਪ੍ਰਭਾਰੀ ਹੁੰਦੀ ਹੈ ਤਦ ਜੋ ਵੀ ਅਸੀਂ ਕਹਿੰਦੇ ਹਾਂ ਇਸ ਅਨੰਤ ਬ੍ਰਹਮ ਸ਼ਕਤੀ ਦਾ ਸ਼ਬਦ ਹੁੰਦਾ ਹੈ। ਹਰ ਚੀਜ਼ ਜੋ ਅਸੀਂ ਕਰਦੇ ਹਾਂ ਹੁਕਮ ਅੰਦਰ ਹੁੰਦੀ ਹੈ। ਇਸ ਲਈ ਹੀ ਗੁਰਬਾਣੀ ਅਨੰਤ ਬ੍ਰਹਮ ਸ਼ਕਤੀ ਦਾ ਸ਼ਬਦ ਹੈ। ਇਸ ਲਈ ਹੀ ਸ਼ਬਦ ਗੁਰੂ ਹੈ ਜਿਵੇਂ ਸ਼ਬਦ ਹੁਕਮ ਹੈ ਅਤੇ ਹੁਕਮ ਗੁਰੂ ਹੈ, ਇਹ ਅਨੰਤ ਬ੍ਰਹਮ ਸ਼ਕਤੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਸਤਿ ਹੈ ਅਤੇ ਇਹ ਸਤਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਹੈ।
ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਨਾਲ ਜਦ ਅਸੀਂ ਕਿਸੇ ਵੀ ਸ੍ਰਿਸ਼ਟੀ ’ਤੇ ਜਾਂ ਹਰ ਸ੍ਰਿਸ਼ਟੀ ’ਤੇ ਨਜ਼ਰ ਮਾਰਦੇ ਹਾਂ ਅਤੇ ਇਸਦੇ ਮੂਲ ਤੱਕ ਪਹੁੰਚਣ ਦਾ ਯਤਨ ਕਰਦੇ ਹਾਂ ਅਸੀਂ ਪਤਾ ਕਰਦੇ ਹਾਂ ਕਿ ਹਰ ਰਚਨਾ ਉਸਦੀ ਅਦਭੁਤ ਅਨੰਤ ਬ੍ਰਹਮ ਸ਼ਕਤੀ ਦਾ ਸਬੂਤ ਹੈ। ਤਰਕ ਦਾ ਅੰਤ ਬ੍ਰਹਮ ਗਿਆਨ ਨੂੰ ਜਨਮ ਦਿੰਦਾ ਹੈ। ਤਦ ਸਾਨੂੰ ਇਹ ਬੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਹਰ ਸ੍ਰਿਸ਼ਟੀ ਕਿੰਨੀ ਅਦਭੁਤ ਹੈ। ਕਿਵੇਂ ਇਹ ਸਾਜੀ ਗਈ ਹੈ ਅਤੇ ਕਿਵੇਂ ਇਹ ਇਸ ਅਨੰਤ ਬ੍ਰਹਮ ਸ਼ਕਤੀ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ। ਐਸੀ ਅਵਸਥਾ ਸਾਡੇ ਮਨ, ਹਿਰਦੇ, ਰੂਹ ਅਤੇ ਸਰੀਰ ਨਾਲ ਵਾਪਰਨ ਨਾਲ ਅਸੀਂ ਮਾਇਆ ਦੇ ਇਸ ਸ਼ਾਸਨ ਵਿੱਚੋਂ ਬਾਹਰ ਕੱਢ ਲਏ ਜਾਵਾਂਗੇ ਅਤੇ ਅਸੀਂ ਆਪਣੇ ਆਪ ਨੂੰ ਹਰ ਵੇਲੇ ਕੁਦਰਤ ਵਿੱਚ ਗਵਾਚਾ ਅਨੁਭਵ ਕਰਾਂਗੇ। ਇਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਦਾ ਅਨੰਦ ਬਿਨਾਂ ਮਾਇਆ ਤੋਂ ਪ੍ਰਭਾਵਿਤ ਹੋਏ ਉਠਾ ਸਕਦੇ ਹਾਂ ਅਤੇ ਉਸੇ ਹੀ ਸਮੇਂ ਕੁਦਰਤ-ਖ਼ੁਦਾ ਵਿੱਚ ਲੀਨ ਹੋਣ ਦਾ ਅਨੰਦ ਉਠਾ ਸਕਦੇ ਹਾਂ।