23. ਅਹਿੰਸਾ

ਅਹਿੰਸਾ ਇੱਕ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਬ੍ਰਹਮ ਗੁਣ ਹੈ ਸਾਨੂੰ ਇਸ ਨੂੰ ਅੰਦਰ ਧਾਰਨ ਕਰਨ ਦੀ ਜ਼ਰੂਰਤ ਹੈ, ਰੋਜ਼ਾਨਾ ਜੀਵਨ ਵਿੱਚ ਪ੍ਰਯੋਗ ਕਰਕੇ ਹਿਰਦੇ ਅੰਦਰ ਲਿਆਉਣਾ

ਅਹਿੰਸਾ ਤੁਹਾਡੇ ਹਿਰਦੇ ਨੂੰ ਬਹੁਤ ਨਿਮਰ ਅਤੇ ਦਿਆਲੂ ਬਣਾ ਦਿੰਦੀ ਹੈ ਇਹ ਬ੍ਰਹਮ ਰੂਪ ਹਨ ਜਿਹੜੇ ਤੁਹਾਡੇ ਹਿਰਦੇ ਅੰਦਰ ਆ ਜਾਂਦੇ ਹਨ ਅਤੇ ਅਹਿੰਸਾ ਦੇ ਪ੍ਰਯੋਗ ਦੇ ਸਾਹਸ ਨਾਲ ਇਹ ਉਸ ਉੱਤੇ ਸੁਨਹਿਰੀ ਸ਼ਬਦਾਂ ਵਿੱਚ ਉਭਰ ਜਾਂਦੀਆਂ ਹਨ ਅਹਿੰਸਾ ਇੱਕ ਜ਼ਰੂਰੀ ਅੰਦਰੂਨੀ ਬ੍ਰਹਮ ਰਹਿਤ ਹੈ – ਅੰਦਰਲੀ ਰਹਿਤ, ਜਿਹੜੀ ਸਾਡੇ ਮਨ, ਰੂਹ ਅਤੇ ਸਰੀਰ ਨੂੰ ਨਾਮ ਧੰਨ ਇਕੱਠਾ ਕਰਨ ਦੇ ਯੋਗ ਬਣਾਉਂਦੀ ਹੈ

ਅਹਿੰਸਾ ਬ੍ਰਹਮ ਰਤਨਾਂ ਵਿੱਚੋਂ ਇੱਕ ਹੈ ਜੋ ਤੁਹਾਡੇ ਹਿਰਦੇ ਨੂੰ ਸਦਾ ਸੁਹਾਗਣ ਬਣਾਉਣ ਲਈ ਸਜਾਉਣਾ ਜ਼ਰੂਰੀ ਹੈ, ਇਸ ਲਈ ਕੇਵਲ ਸੰਤ ਹਿਰਦਾ ਹੀ ਅਹਿੰਸਾ ਦੇ ਇਸ ਬ੍ਰਹਮ ਗੁਣ ਦਾ ਪੂਰਾ ਧਾਰਨੀ ਹੈ

     

ਉਹ ਰੂਹ ਅਤੇ ਵਿਅਕਤੀ ਜੋ ਨਿਰਵੈਰ ਬਣ ਜਾਂਦਾ ਹੈ ਇਸ ਬ੍ਰਹਮ ਗੁਣ ਦਾ ਪੂਰਨ ਧਾਰਕ ਹੈ ਉਹ ਵਿਅਕਤੀ ਏਕ ਦ੍ਰਿਸ਼ਟਹੈ ਅਤੇ ਸਿਰਜਣਾ ਦੇ ਹਰ ਭਾਗ ਵਿੱਚ ਉਸ ਸਰਵ ਸ਼ਕਤੀਮਾਨ ਦੀ ਮੌਜੂਦਗੀ ਨੂੰ ਵੇਖਦਾ ਹੈ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਹੈ ਅਤੇ ਕੋਈ ਬਦਲੇ ਦੀ ਭਾਵਨਾ ਨਹੀਂ ਹੁੰਦੀ ਉਹ ਸਦਾ ਸਾਰਿਆਂ ਪ੍ਰਤੀ ਚੰਗਾ ਸੋਚਦਾ ਹੈ ਅਤੇ ਕਰਦਾ ਹੈ ਇਸ ਸੱਚ ਦਾ ਧਿਆਨ ਵਿੱਚ ਉਹ ਉਸਦੀ ਨਿੰਦਾ ਛੱਡਿਆ ਕਰ ਰਹੇ ਹਨ ਜਾਂ ਵਿਸ਼ਾਲ ਸੰਸਾਰਿਕ ਤੱਤਾਂ ਵਿੱਚ ਉਸ ਲਈ ਨੁਕਸਾਨ ਦਾਇਕ ਅਜਿਹੇ ਵਿਅਕਤੀ ਕੋਲ ਸਾਰੇ ਅਧਿਆਤਮਿਕ ਗੁਣ ਹੁੰਦੇ ਹਨ ਅਤੇ ਉਹ ਜੋ ਚਾਹੇ ਕਰ ਸਕਦਾ ਹੈ ਪਰ ਹੁਕਮ ਅੰਦਰ ਸਹਿਣਸ਼ੀਲਤਾ ਨਾਲ ਰਹਿੰਦਾ ਅਤੇ ਦੂਜਿਆਂ ਨੂੰ ਕੋਈ ਮਾਨਸਿਕ ਜਾਂ ਸਰੀਰਕ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਉਹ ਸਦਾ ਦੂਜਿਆਂ ਦੇ ਭਲੇ ਵਿੱਚ ਰਹੇਗਾ

     

ਹਰ ਸਮੇਂ ਨਾਮ ਧੰਨ ਇਕੱਠਾ ਕਰਨ ਅਤੇ ਅੰਮ੍ਰਿਤ ਵਹਾਅ ਦੀ ਧਾਰਾ ਪ੍ਰਾਪਤ ਕਰਨ ਲਈ ਸਾਨੂੰ ਅੱਗੇ ਲਿਖਿਆ ਨੂੰ ਸਮਝਣਾ ਜ਼ਰੂਰੀ ਹੈ ਰੋਜ਼ਮੱਰਾ ਜੀਵਨ ਵਿੱਚ ਅਹਿੰਸਾ ਨੂੰ ਆਪਣਾਉਂਣਾ ਸਾਡੇ ਲਈ ਆਸਾਨ ਹੋ ਜਾਵੇਗਾ ਜੇਕਰ ਅਸੀਂ ਇਹ ਸਮਝ ਜਾਂਦੇ ਹਾਂ ਕਿ ਅਹਿੰਸਾ ਦਾ ਕੀ ਭਾਵ ਹੈ ਅਤੇ ਅਹਿੰਸਾ ਸਾਡੇ ਅਧਿਆਤਮਿਕ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਸਾਨੂੰ ਹਿੰਸਾ ਅਤੇ ਅਹਿੰਸਾ ਦੇ ਕੰਮ ਕਰਨ ਪਿੱਛੇ ਸਿਧਾਂਤਾਂ ਨੂੰ ਸਮਝਣ ਦੀ ਜ਼ਰੂਰਤ ਹੈ

     

ਜ਼ਿਆਦਾਤਰ ਹਾਲਤਾਂ ਵਿੱਚ ਹਿੰਸਾ ਸਾਡੇ ਹਿਰਦੇ ਨੂੰ ਪ੍ਰਭਾਵਿਤ ਕਰਨ ਵਾਲਾ ਬਹੁਤ ਖ਼ਤਰਨਾਕ ਵਿਸ਼ਾਣੂ ਹੈ ਅਹਿੰਸਾ ਦੀ ਰਹਿਤ ਵਿੱਚ ਭਾਵ ਸਾਡੇ ਰੋਜ਼ਾਨਾ ਜੀਵਨ ਵਿੱਚ ਅਹਿੰਸਾ ਤੋਂ ਬਚਣਾ ਜਾਂ ਵੱਖ ਹੋਣਾ ਹੈ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਕਿਸੇ ਨੂੰ ਮਾਰਨ ਜਾਂ ਸਰੀਰਿਕ ਨੁਕਸਾਨ ਪਹੁੰਚਾਉਣਾ ਹੀ ਹਿੰਸਾ ਕਰਨਾ ਹੈ, ਪਰ ਇਹ ਇਸ ਤੋਂ ਬਹੁਤ ਅੱਗੇ ਹੈ ਅਹਿੰਸਾ ਦੀਆਂ ਚਾਰ ਕਿਸਮਾਂ ਹਨ :

1)    ਮਨ ਦੀ ਅਹਿੰਸਾ :

     

ਬੁਰੇ ਵਿਚਾਰ ਮਾਨਸਿਕ ਹਿੰਸਾ ਗਿਣੇ ਜਾਂਦੇ ਹਨ ਜਦੋਂ ਵੀ ਅਸੀਂ ਕਿਸੇ ਬਾਰੇ   ਬੁਰਾ ਸੋਚਦੇ ਹਾਂ ਤਾਂ ਅਸੀਂ ਮਾਨਸਿਕ ਹਿੰਸਾ ਕਰ ਰਹੇ ਹੁੰਦੇ ਹਾਂ ਬੁਰੇ ਵਿਚਾਰਾਂ             ਨਾਲ ਮਨ ਦਾ ਲਗਾਤਾਰ ਵਿਵਹਾਰ ਕਿਸੇ ਨਾਲ ਮਨ ਦੀ ਹਿੰਸਾ ਕਰਨਾ ਹੈ,      ਜਿਹੜੀ ਸਖ਼ਤ ਨਫ਼ਰਤ ਦੀ ਭਾਵਨਾ ਵਿੱਚ ਬਦਲ ਜਾਂਦੀ ਹੈ ਅਤੇ ਗੁੱਸੇ ਨੂੰ ਪੈਦਾ ਕਰਦੀ ਹੈ ਜਾਂ ਗੁੱਸਾ ਬੁਰੇ ਵਿਚਾਰਾਂ ਵਿੱਚ ਬਦਲ ਜਾਂਦਾ ਹੈ ਬੰਦਗੀ ਵਿੱਚ ਮਨ ਦਾ ਸੁਧਾਰ ਕਰਨਾ ਸਭ ਤੋਂ ਮਹੱਤਵਪੂਰਨ ਚੀਜ਼ ਹੈ ਮਨ ਤੇ ਨਿਯੰਤਰਣ ਅਤੇ ਮਨ ਤੇ ਜਿੱਤ ਪ੍ਰਾਪਤ ਕਰਨਾ ਮੁੱਖ ਚੀਜ਼ ਹੈ ਇਸ ਲਈ ਜੇਕਰ ਮਨ ਹਿੰਸਕ ਹੈ ਤਾਂ ਤੁਸੀਂ ਇਸ ਉੱਤੇ ਜਿੱਤ ਕਿਵੇਂ ਪ੍ਰਾਪਤ ਕਰ ਸਕਦੇ ਹੋ

     

ਮਨ ਦੀ ਪੂਰਨ ਸ਼ਾਂਤੀ ਪ੍ਰਾਪਤ ਕਰਨ ਲਈ ਬੁਰੇ ਵਿਚਾਰਾਂ ਤੇ ਰੋਕ ਲਗਾਉਣੀ ਪਹਿਲਾ ਕੰਮ ਹੈ ਅਤੇ ਕੇਵਲ ਚੰਗੇ ਵਿਚਾਰ ਹੀ ਹੋਣ ਅਤੇ ਤਦ ਫਲਸਰੂਪ ਵਿਚਾਰਹੀਣ ਬਣ ਜਾਂਦਾ ਹੈ ਸਾਰੇ ਹੀ ਬੁਰੇ ਵਿਚਾਰ ਜਾਂ ਮਨ ਦੇ ਹਿੰਸਕ ਕੰਮ ਚਿੱਤਰ ਗੁਪਤ ਵਿੱਚ ਦਰਜ ਕੀਤੇ ਜਾਂਦੇ ਹਨ ਅਤੇ ਤੁਹਾਡੀ ਭਵਿੱਖ ਦੀ ਕਿਸਮਤ ਬਣਾਉਂਦੇ ਹਨ ਬੁਰੇ ਵਿਚਾਰ ਤੁਹਾਡੇ ਭਵਿੱਖ ਨੂੰ ਹਨ੍ਹੇਰਾ ਬਣਾ ਦੇਣਗੇ ਅਤੇ ਚੰਗੇ ਵਿਚਾਰ ਭਵਿੱਖ ਨੂੰ ਉਜਲ ਕਰ ਦੇਣਗੇ ਬੁਰੇ ਵਿਚਾਰ ਤੁਹਾਡੇ ਜੀਵਨ ਵਿੱਚ ਜ਼ਿਆਦਾ ਦੁੱਖ ਅਤੇ ਨਾਸਤਿਕਤਾ ਲਿਆਉਣਗੇ ਅਤੇ ਚੰਗੇ ਵਿਚਾਰ ਸਾਡੇ ਜੀਵਨ ਵਿੱਚ ਖੁਸ਼ੀ ਅਤੇ ਚੰਗਿਆਈ ਲਿਆਉਂਦੇ ਹਨ

     

ਹੁਣ ਤੁਸੀਂ ਇਹ ਕਿਵੇਂ ਫ਼ੈਸਲਾ ਕਰੋਗੇ ਕਿ ਇੱਕ ਵਿਚਾਰ ਚੰਗਾ ਜਾਂ ਬੁਰਾ ਹੈ? ਜਵਾਬ ਬਹੁਤ ਸਾਦਾ ਹੈ, ਜੇਕਰ ਵਿਚਾਰ ਕਾਮ, ਕ੍ਰੋਧ, ਲੋਭ, ਮੋਹ ਜਾਂ ਅਹੰਕਾਰ, ਨਿੰਦਿਆ, ਚੁਗਲੀ, ਬਖੀਲੀ, ਆਸਾ, ਤ੍ਰਿਸ਼ਨਾ, ਮਨਸਾ ਦੇ ਪ੍ਰਭਾਵ ਹੇਠ ਉਪਜਿਆ ਹੈ ਤਾਂ ਇਹ ਇੱਕ ਬੁਰਾ ਵਿਚਾਰ ਹੈ ਵਿਚਾਰ ਜੋ ਸਭ ਤੋਂ ਬਿਰਤੀ-ਦਯਾ, ਦਿਆਲਤਾ, ਦਾਨ, ਧਰਮ, ਸੰਜਮ, ਮੁਆਫ਼ੀ, ਦੂਜਿਆਂ ਦੀ ਮਦਦ ਅਤੇ ਇਸ ਤਰ੍ਹਾਂ ਦੇ ਹੋਰਾਂ ਦੇ ਪ੍ਰਭਾਵ ਹੇਠ ਉਪਜਿਆ ਹੈ ਤਾਂ ਉਹ ਚੰਗੇ ਵਿਚਾਰ ਹਨ ਸਕਾਰਾਤਮਕ ਲੋਚ ਅਤੇ ਸਾਰੇ ਸਬੰਧਕਾਂ, ਮਿੱਤਰਾਂ ਅਤੇ ਪਰਿਵਾਰ, ਸਮੁਦਾਇ ਅਤੇ ਰਾਸ਼ਟਰ ਦੇ ਵਿਕਾਸ ਨਾਲ ਸਬੰਧਿਤ ਸਾਰੇ ਵਿਚਾਰ ਚੰਗੇ ਹਨ

ਸਾਨੂੰ ਸਦਾ ਆਪਣੇ ਆਪ ਨੂੰ ਸਰਬੱਤ ਦੇ ਭਲੇ ਵਿੱਚ ਲਗਾਈ ਰੱਖਣਾ ਚਾਹੀਦਾ ਹੈ, ਤਦ ਕੇਵਲ ਅਸੀਂ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਾਂ, ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ :

ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

ਨਾਨਕ : ਨਾਮ ਅਧਿਆਤਮਿਕ ਆਨੰਦ ਦਿੰਦਾ ਹੈ, ਤੁਹਾਡੀ ਇੱਛਾ ਦੁਆਰਾ ਹਰ ਕੋਈ ਇਸ ਤੋਂ ਫਾਇਦਾ ਲੈਂਦਾ ਹੈ

     

ਕਈ ਵਾਰ ਤੁਸੀਂ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਪਾਵੋਗੇ ਜਿੱਥੇ ਸਰੀਰਿਕ ਰੂਪ ਵਿੱਚ ਤੁਸੀਂ ਬਹੁਤ ਤਾਕਤਵਰ ਹੋਵੋਗੇ ਅਤੇ ਤਦ ਤੁਸੀਂ ਬਦਲਾ ਲੈ ਸਕਦੇ ਹੋ ਪਰ ਇੱਕ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ ਹੈ ਕਦੇ ਵੀ ਬਦਲਾ ਨਹੀਂ ਲੈਣਗੇ ਫਿਰ ਵੀ, ਉਹ ਮਨੁੱਖ ਪ੍ਰਤੀ ਬਹੁਤ ਦਿਆਲੂ ਹੋਵੇਗਾ ਜਿਹੜਾ ਉਸਨੂੰ ਬਦਲਾ ਲੈਣ ਲਈ ਉਕਸਾਉਂਦਾ ਹੈ ਦਿਆਲਤਾ ਅਤੇ ਮੁਆਫ਼ੀ ਤੁਹਾਡੀ ਚੜ੍ਹਦੀ ਕਲਾਨੂੰ ਬਦਲ ਦੇਵੇਗੀ ਅਤੇ ਕੇਵਲ ਬਦਲੇ ਦੀ ਭਾਵਨਾ ਨੂੰ ਹੀ ਨਹੀਂਇਸ ਲਈ ਤੁਹਾਡੇ ਵਿੱਚ ਬਦਲੇ ਦੀ ਭਾਵਨਾ ਲਿਆਉਣਾ ਬ੍ਰਹਮਤਾ ਦੇ ਰਸਤੇ ਉੱਤੇ ਇੱਕ ਜੁਰਮ ਹੈ

     

ਬਦਲੇ ਦੀ ਭਾਵਨਾ ਤੁਹਾਡੇ ਕਰਮਾਂ ਦਾ ਅੰਤ ਕਦੇ ਨਹੀਂ ਲਿਆਏਗੀ ਇਹ ਅਜਿਹੇ ਕਰਮਾਂ ਦਾ ਪ੍ਰਭਾਵ ਵਧਾਉਂਦੀ ਜਾਵੇਗੀ ਅਤੇ ਤੁਸੀਂ ਕਦੇ ਵੀ ਜਨਮ ਅਤੇ ਮਰਨ ਦੇ ਚੱਕਰ ਵਿੱਚੋਂ ਬਾਹਰ ਆਉਣ ਦੇ ਯੋਗ ਨਹੀਂ ਹੋਵੋਗੇ ਕਿਉਂਕਿ ਤੁਹਾਨੂੰ ਕਰਮਾਂ ਦੀ ਇਹ ਲੜਾਈ ਲਗਾਤਾਰ ਜਾਰੀ ਰੱਖਣੀ ਪਵੇਗੀ ਇਸ ਨਾ ਖ਼ਤਮ ਹੋਣ ਵਾਲੀ ਤੁਹਾਡੇ ਬੁਰਾ ਕਰਮਾਂ ਦੀ ਧਾਰਾ ਦਾ ਅੰਤ ਕਰਨ ਲਈ ਤੁਹਾਨੂੰ ਆਪਣੇ ਅੰਦਰੋਂ ਬਦਲੇ ਦੀ ਭਾਵਨਾ ਦਾ ਅੰਤ ਕਰਨਾ ਪਵੇਗਾ ਅਤੇ ਇਸਨੂੰ ਮੁਆਫ਼ੀ ਅਤੇ ਦਿਆਲਤਾ ਨਾਲ ਬਦਲਣਾ ਪਵੇਗਾ ਫਲਸਰੂਪ, ਇਹ ਤੁਹਾਡੇ ਕਰਮਾਂ ਦਾ ਅੰਤ ਕਰੇਗਾ ਇਹ ਤੁਹਾਡੇ ਸਾਰੇ ਦੁੱਖਾਂ ਨੂੰ ਅਨਾਦੀ ਖ਼ੁਸ਼ੀਆਂ ਅਤੇ ਚੜ੍ਹਦੀ ਕਲਾ ਵਿੱਚ ਬਦਲ ਦੇਵੇਗਾ

2)    ਬੋਲਣ ਦੀ ਅਹਿੰਸਾ :

ਬੋਲ ਹਿੰਸਾ ਉਹ ਹਿੰਸਾ ਹੈ ਜਿਸਦੀ ਸਿਰਜਣਾ ਸਾਡੇ ਬੋਲੇ ਸ਼ਬਦਾਂ ਨਾਲ ਹੁੰਦੀ ਹੈ ਅਤੇ ਦੂਜਿਆਂ ਨੂੰ ਸਰੀਰਿਕ ਅਤੇ ਭਾਵਨਾਤਮਿਕ ਰੂਪ ਵਿੱਚ ਦੁੱਖ ਦਿੰਦੀ ਹੈ ਕੋਈ ਸ਼ਬਦ ਜਿਹੜੇ ਤੁਹਾਨੂੰ ਬੇਚੈਨ ਕਰਦੇ ਹਨ, ਦੂਜਿਆਂ ਨੂੰ ਵੀ ਬੇਚੈਨ ਕਰ ਸਕਦੇ ਹਨ ਅਤੇ ਅਜਿਹੇ ਸ਼ਬਦ ਇਸ ਕਿਸਮ ਦੀ ਇੱਕ ਹਿੰਸਾ ਹੈ ਇਹ ਇੱਕ ਹੋਰ ਕਿਸਮ ਦੀ ਹਿੰਸਾ ਹੈ ਜਿਹੜੀ ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵਾਪਰਦੀ ਮਹਿਸੂਸ ਕਰੋਗੇ ਸ਼ਬਦ ਤੁਹਾਡੇ ਜਾਂ ਕਿਸੇ ਮਨੁੱਖ ਜਾਂ ਲੋਕਾਂ ਦੇ ਹੋ ਸਕਦੇ ਹਨ, ਤੁਹਾਡੇ ਦੋਸਤਾਂ, ਤੁਹਾਡੇ ਪਰਿਵਾਰਕ ਮੈਂਬਰਾਂ, ਤੁਹਾਡੇ ਸਹਿਕਰਮੀਆਂ ਦੇ ਜਿਨ੍ਹਾਂ ਨਾਲ ਤੁਸੀਂ ਆਪਸੀ ਕ੍ਰਿਆ ਕਰ ਰਹੇ ਹੋ ਭੱਦੀ ਭਾਸ਼ਾ, ਗਲਤ ਸ਼ਬਦਾਂ ਦੀ ਵਰਤੋਂ, ਨਫ਼ਰਤ ਅਤੇ ਸਾੜੇ ਨਾਲ ਭਰੇ ਸ਼ਬਦ, ਸ਼ਬਦ ਜਿਹੜੇ ਦੂਜੇ ਮਨੁੱਖਾਂ ਦੀਆਂ ਭਾਵਨਾਵਾਂ ਅਤੇ ਦਿਲ ਨੂੰ ਸੱਟ ਪਹੁੰਚਾਉਂਦੇ ਹਨ ਹਿੰਸਾ ਅਤੇ ਖ਼ਤਰਨਾਕ ਗਿਣੇ ਜਾਂਦੇ ਹਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਸ਼ਹੂਰ ਉਦਾਹਰਨ ਹੈ – ਮਹਾਂਭਾਰਤ ਦੀ ਲੜਾਈ ਦੇ ਪਿੱਛੇ ਕੇਵਲ ਤੇ ਕੇਵਲ ਆਧਾਰ ਕਾਰਨ ਕੁਝ ਕੜਵੇ ਬੋਲ ਸਨ ਜੋ ਪੰਜਾਂ ਪਾਂਡਵਾਂ ਦੀ ਰਾਣੀ ਦਰੋਪਤੀ ਦੁਆਰਾ ਬੋਲੇ ਗਏ ਸਨ ਉਸ ਨੇ ਦੁਰਜੋਧਨ ਨੂੰ ਕੇਵਲ ਇਨ੍ਹਾਂ ਕਿਹਾ, ”ਅੰਨੇ ਪਿਉ ਦਾ ਅੰਨਾ ਪੁੱਤਰਦੁਰਜੋਧਨ ਕੌਰਵ ਪੁੱਤਰ ਸੀ ਅਤੇ ਪਾਂਡਵਾਂ ਦਾ ਚਚੇਰਾ ਭਰਾ ਸੀ ਅਤੇ ਜਦੋਂ ਇੱਕ ਵਾਰ ਉਹ ਪਾਂਡਵਾਂ ਨੂੰ ਮਿਲਣ ਗਿਆ, ਉਹ ਪਾਂਡਵਾਂ ਦੇ ਖ਼ਾਸ ਤਰੀਕੇ ਨਾਲ ਤਿਆਰ ਕੀਤੇ ਮਹੱਲ ਦੇ ਦੁਆਲੇ ਚੱਕਰ ਲਗਾ ਕੇ ਵੇਖਣਾ ਚਾਹੁੰਦਾ ਸੀ ਜਦੋਂ ਉਹ ਮਹੱਲ ਵਿੱਚੋਂ ਜਾ ਰਿਹਾ ਸੀ ਦੁਰਜੋਧਨ ਕੰਧ ਨਾ ਵੇਖ ਸਕਿਆ ਅਤੇ ਉਸ ਵਿੱਚ ਟਕਰਾ ਗਿਆ ਤਦ ਉਹ ਫਰਸ਼ ਅਤੇ ਪਾਣੀ ਵਿੱਚ ਅੰਤਰ ਨਾ ਕਰ ਸਕਿਆ ਅਤੇ ਤਲਾਅ ਵਿੱਚ ਡਿੱਗ ਪਿਆਰਾਣੀ ਦਰੋਪਤੀ ਉਸਨੂੰ ਵੇਖ ਰਹੀ ਸੀ, ਉਹ ਉਸ ਤੇ ਹੱਸ ਪਈ ਅਤੇ ਕਿਹਾ ਇੱਕ ਅੰਨ੍ਹੇ ਪਿਉ ਦਾ ਅੰਨਾ ਪੁੱਤਰਦੁਰਘਟਨਾ ਸਰੂਪ ਦੁਰਜੋਧਨ ਦਾ ਪਿਤਾ ਰਾਜਾ ਧ੍ਰਿਤਰਾਸ਼ਟਰ ਜਨਮ ਤੋਂ ਅੰਨਾ ਸੀ, ਇਸ ਲਈ ਉਸ ਨੇ ਇਸ ਨੂੰ ਦਿਲ ਤੇ ਲੈ ਲਿਆ ਅਤੇ ਦਰੋਪਤੀ ਕੋਲੋਂ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਇਹਨਾਂ ਸ਼ਬਦਾਂ ਦੇ ਫਲਸਰੂਪ ਕੌਰਵਾਂ ਅਤੇ ਪਾਂਡਵਾਂ ਵਿੱਚ ਬਦਨਾਮ ਜੂਏ ਦੀ ਖੇਡ ਹੋਈ, ਜਿੱਥੇ ਪਾਂਡਵ ਦਰੋਪਤੀ ਸਮੇਤ ਆਪਣਾ ਸਭ ਕੁਝ ਹਾਰ ਗਏ ਉਹ ਰਾਜ ਦਰਬਾਰ ਵਿੱਚ ਵਸਤਰ ਹਰਨ ਕਰਨ ਦੁਆਰਾ ਉਸਨੂੰ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ, ਕਿਸੇ ਤਰ੍ਹਾਂ ਉਹ ਕ੍ਰਿਸ਼ਨ ਦੁਆਰਾ ਬਚਾਈ ਗਈ ਇਹ ਘਟਨਾ ਨੇ ਅੱਗੇ ਜਾ ਕੇ ਪ੍ਰਸਿੱਧ ਯੁੱਧ ਮਹਾਂਭਾਰਤ ਕਰਵਾਇਆ ਜਿੱਥੇ ਕੋਰਵਾਂ ਸਮੇਤ ਲੱਖਾਂ ਲੋਕ ਮਾਰੇ ਗਏ ਇੱਥੇ ਸਿੱਖਿਆ ਇਹ ਹੈ ਕਿ ਕੇਵਲ ਇਕ ਸ਼ਬਦ ਇੰਨੀ ਨਫ਼ਰਤ ਅਤੇ ਗੁੱਸਾ ਪੈਦਾ ਕਰਨ ਲਈ ਬਹੁਤ ਹੈ ਜਿਹੜਾ ਕਈ ਰਾਜਾਂ ਅਤੇ ਰਾਜਿਆਂ ਨੂੰ ਸ਼ਾਮਿਲ ਕਰਕੇ ਇਕ ਬਹੁਤ ਭਿਆਨਕ ਜੰਗ ਵੱਲ ਲਿਜਾ ਸਕਦਾ ਹੈ

ਇਹ ਸ਼ਬਦ ਦੀ ਸ਼ਕਤੀ ਕਹੀ ਜਾਂਦੀ ਹੈ, ਇੱਕ ਬੁਰਾ ਸ਼ਬਦ ਬੇਹੱਦ ਹਿੰਸਾ ਦਾ ਕਾਰਨ ਬਣ ਸਕਦਾ ਹੈ ਪਰ ਇਸੇ ਸਮੇਂ ਇੱਕ ਸਤਿ ਸ਼ਬਦ ਤੁਹਾਨੂੰ ਸਰਵ ਸ਼ਕਤੀਮਾਨ ਨਾਲ ਏਕ ਕਰ ਸਕਦਾ ਹੈ ਇੱਕ ਚੰਗਾ ਸ਼ਬਦ ਸ਼ਾਂਤੀ ਅਤੇ ਸੁੱਖ ਲਿਆ ਸਕਦਾ ਹੈ, ਪਿਆਰ ਨਾਲ ਭਰਿਆ ਇੱਕ ਸ਼ਬਦ ਸਾਡੇ ਵਿੱਚ ਸਤਿਕਾਰ ਅਤੇ ਪਿਆਰ ਲਿਆ ਸਕਦਾ ਹੈ ਭਗਤੀ, ਵਿਸ਼ਵਾਸ ਅਤੇ ਯਕੀਨ ਦਾ ਇੱਕ ਸ਼ਬਦ ਸਾਨੂੰ ਪ੍ਰਮਾਤਮਾ ਨਾਲ ਇੱਕ ਬਣਾ ਸਕਦਾ ਹੈ, ਅਤੇ ਸਾਨੂੰ ਅਧਿਆਤਮਿਕ ਰੂਪ ਵਿੱਚ ਇੰਨਾ ਸ਼ਕਤੀਸ਼ਾਲੀ ਬਣਾ ਸਕਦਾ ਹੈ ਅਤੇ ਸਦਾ ਲਈ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਦਾ ਹੈ ਕ੍ਰਿਪਾ ਕਰਕੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਬਦਾਂ ਨੂੰ ਧਿਆਨ ਨਾਲ ਵੇਖੋ ਅਤੇ ਸਦਾ ਕੇਵਲ ਸੱਚੇ ਅਤੇ ਮਿੱਠੇ ਸ਼ਬਦਾਂ ਨੂੰ ਬੋਲਣ ਦਾ ਧਿਆਨ ਰੱਖੋ

ਮਿਠ ਬੋਲੜਾ ਜੀ ਹਰ ਸਜਨ ਸੁਆਮੀ ਮੋਰਾ

ਮੇਰਾ ਮਿੱਤਰ ਅਤੇ ਸੁਆਮੀ ਮਿੱਠਾ ਬੋਲਦਾ ਹੈ

ਇਸਨੂੰ ਵਰਣਨ ਕਰਨ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਤੁਹਾਡੇ ਵਿੱਚੋਂ ਹਰ ਕਿਸੇ ਲੂੰ ਆਪਣੀ ਰੋਜ਼ਾਨਾ ਜੀਵਨ ਦੇ ਆਧਾਰ ਤੇ ਮਹਿਸੂਸ ਕੀਤਾ ਹੋਵੇਗਾ ਕਿ ਭੱਦੀ ਅਤੇ ਕਾਟਵੇਂ ਸ਼ਬਦ ਵਰਤਣ ਦਾ ਕੀ ਨਤੀਜਾ ਹੁੰਦਾ ਹੈ ਕਈ ਵਾਰ ਨਤੀਜਾ ਲੋਕਾਂ ਨੂੰ ਮਾਰਨ ਤੱਕ ਚਲਾ ਜਾਂਦਾ ਹੈ ਜ਼ਰਾ ਸੋਚੋ ਕਿ ਇੱਕ ਇੱਕ ਕੌੜਾ ਸ਼ਬਦ ਇੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ ਕਿ ਇੰਨਾ ਗੁੱਸਾ, ਨਫ਼ਰਤ ਅਤੇ ਹਿੰਸਕ ਹੋ ਸਕਦਾ ਹੈ ਕਿ ਇੱਕ ਮਨੁੱਖ ਕਿਸੇ ਨੂੰ ਮਰਨ ਦੀ ਹੱਦ ਤੱਕ ਚਲਾ ਜਾਂਦਾ ਹੈ, ਤਦ ਸਤਿਨਾਮ ਤੋਂ ਸ਼ਕਤੀਸ਼ਾਲੀ ਕੀ ਹੋਵੇਗਾ, ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਆਦਿ, ਅਨਾਦੀ ਸੱਚ, ਇਸਦੀ ਸ਼ਕਤੀ ਪ੍ਰਮਾਤਮਾ ਦੀ ਤਰ੍ਹਾਂ ਬੇਹੱਦ ਹੈ, ਤਦ ਸਤਿਨਾਮ ਸ਼ਾਂਤੀ, ਅਨਾਦੀ ਅਤੇ ਅੰਦਰੂਨੀ ਸ਼ਾਂਤੀ, ਪਿਆਰ, ਦਿਆਲਤਾ, ਸਦਭਾਵਨਾ, ਭਗਤੀ, ਪਿਆਰ, ਮੁਆਫ਼ੀ, ਸੰਤੁਸ਼ਟੀ, ਸਹਿਣਸ਼ੀਲਤਾ ਅਤੇ ਇਹ ਸਾਰੇ ਬ੍ਰਹਮ ਗੁਣ ਤੁਹਾਡੇ ਵਿੱਚ ਲਿਆ ਸਕਦਾ ਹੈ

3)    ਲਿਖਤ ਸ਼ਬਦਾਂ ਦੀ ਅਹਿੰਸਾ :

     

ਕੱਲ ਦੀਆਂ ਯੂ.ਐਸ. ਖ਼ਬਰਾਂ ਵਿੱਚ (17 ਜਨਵਰੀ 2005) ਅਸੀਂ ਸੁਣਿਆ ਕਿ ਨਿਊ ਜਰਸੀ ਵਿੱਚ ਇੱਕ ਪਰਿਵਾਰ ਇੱਕ ਕੱਟੜ ਧਾਰਮਿਕ ਦੁਆਰਾ ਕਤਲ ਕਰ ਦਿੱਤਾ ਗਿਆ ਪੀੜਤ (ਦੋ ਲੜਕੀਆਂ ਦਾ ਪਿਤਾ ਅਤੇ ਪਤੀ) ਆਪਣੇ ਫਿਰਕੇ ਦੇ ਕੁਝ ਧਾਰਮਿਕ ਸਿਧਾਂਤਾਂ ਬਾਰੇ ਬਹੁਤ ਸਖ਼ਤ ਵਿਚਾਰ ਰੱਖਦਾ ਸੀ ਅਤੇ ਲੋਕਾਂ ਨਾਲ ਵੀ ਇੰਟਰਨੈੱਟ ਤੇ ਪ੍ਰਸਾਰ ਕਰਨ ਦਾ ਆਦੀ ਸੀ ਕਾਤਲ ਉਸ ਨਾਲ ਇੰਨਾ ਬੇਚੈਨ ਅਤੇ ਗੁੱਸੇ ਹੋ ਗਿਆ ਕਿ ਉਸ ਨੇ ਉਸਨੂੰ ਥੱਲੇ ਸੁੱਟ ਦਿੱਤਾ ਅਤੇ ਕੇਵਲ ਉਸ ਨੂੰ ਹੀ ਨਹੀਂ ਮਾਰਿਆ ਸਗੋਂ ਉਸ ਦੇ ਸਾਰੇ ਪਰਿਵਾਰ ਨੂੰ ਇਹ ਦੁੱਖੀ ਵਿਅਕਤੀ ਦੀਆਂ ਲਿਖਤਾਂ ਦੁਆਰਾ ਵਾਪਰੀ ਸਭ ਤੋਂ ਉੱਚੀ ਹਿੰਸਾ ਹੈ

     

ਇੱਥੋਂ ਤੱਕ ਕਿ ਸਿੱਖ ਵਾਦ ਵਿੱਚ ਵੀ ਵੱਖ-ਵੱਖ ਸਿੱਖ ਸਾਈਟਾਂ ਅਤੇ ਵਾਰਤਾਲਾਪ ਸਮੂਹਾਂ ਵਿੱਚ ਤੁਸੀਂ ਕਈ ਲੋਕਾਂ ਦੇ ਵਿਚਾਰ ਪੜ੍ਹ ਸਕਦੇ ਹੋ ਜਿਹੜੇ ਨਫ਼ਰਤ ਅਤੇ ਗੁੱਸੇ ਨਾਲ ਭਰੇ ਹਨ ਕੋਈ ਵੀ ਧਰਮ ਨਫ਼ਰਤ, ਊਚ-ਨੀਚ ਅਤੇ ਛੂਤ-ਛਾਤ ਨਹੀਂ ਸਿਖਾਉਂਦਾ ਹੈ ਕੋਈ ਗੁਰੂ ਨਫ਼ਰਤ ਅਤੇ ਛੂਤ-ਛਾਤ ਨਹੀਂ ਸਿਖਾਉਂਦਾ ਹੈ ਕੋਈ ਵੀ ਗੁਰੂ ਵਿਚਾਰਾਂ, ਸ਼ਬਦ ਬੋਲਾਂ, ਲਿਖਤ ਸ਼ਬਦਾਂ ਵਿੱਚ ਹਿੰਸਾ ਕਰਨ ਦੀ ਸਿੱਖਿਆ ਨਹੀਂ ਦਿੰਦਾ ਜਾਂ ਸਰੀਰਕ ਹਿੰਸਾ ਦੀ ਲੋਕ ਜਿਹੜੇ ਅਜਿਹਾ ਕਰਦੇ ਹਨ ਧਰਮ ਜਾਂ ਗੁਰੂ ਦਾ ਪਾਲਣ ਨਹੀਂ ਕਰ ਰਹੇ ਹੁੰਦੇ ਹਨ ਇਸ ਲਈ ਲਿਖਤਾਂ ਦੁਆਰਾ ਭੜਕੀ ਹਿੰਸਾ ਇੰਨੀ ਭਿਆਨਕ ਹੋ ਸਕਦੀ ਹੈ ਅਤੇ ਅਜਿਹੇ ਕੰਮਾਂ ਦਾ ਕਾਰਜ ਬਣ ਸਕਦੀ ਹੈ ਕ੍ਰਿਪਾ ਕਰਕੇ ਜੋ ਤੁਸੀਂ ਲਿਖਦੇ ਹੋ ਤਾਂ ਆਪਣਾ ਸੰਚਾਰ ਜਰੂਰ ਵੇਖੋ ਅਤੇ ਸਦਾ ਆਪਣੀ ਲਿਖਤਾਂ ਵਿੱਚ ਅਹਿੰਸਾ ਤੇ ਅਮਲ ਕਰੋ

4)    ਸਰੀਰ ਦੀ ਅਹਿੰਸਾ :

     

ਇਹ ਹਿੰਸਾ ਦੀ ਇੰਤਹਾ ਹੈ ਜਦੋਂ ਅਸੀਂ ਆਪਣੀ ਨਫ਼ਰਤ ਗੁੱਸਾ ਦੂਜਿਆਂ ਉੱਤੇ ਸਰੀਰਕ ਰੂਪ ਵਿੱਚ ਕੱਢਦੇ ਹਾਂ ਇਹ ਹੈ ਜਦੋਂ ਨਫ਼ਰਤ ਅਤੇ ਗੁੱਸਾ ਹਿੰਸਾ ਦੀਆਂ ਸਰੀਰਕ ਕ੍ਰਿਆਵਾਂ ਵਿੱਚ ਬਦਲ ਜਾਂਦਾ ਹੈ ਜਿਵੇਂ ਕਿ ਕਿਸੇ ਨੂੰ ਕੁੱਟਣਾ, ਮਰਨ ਤੱਕ ਕੁੱਟਣਾ ਜਾਂ ਕਿਸੇ ਨੂੰ ਮਾਰਨਾ, ਕਿਸੇ ਦੇ ਸੰਬੰਧੀਆਂ ਅਤੇ ਜਾਇਦਾਦ ਲੁੱਟਣਾ, ਚੋਰੀ ਅਤੇ ਜਬਰਦਸਤੀ, ਆਮ ਵਰਤੋਂ ਦੀਆਂ ਵਸਤਾਂ ਵਿੱਚ ਮਿਲਾਵਟ, ਕਿਸੇ ਦੇ ਸੰਬੰਧੀਆਂ ਦੀ ਚੋਰੀ ਅਤੇ ਹੋਰ ਕਈ ਕੁਝ ਚੰਚਲ ਜੀਵਾਂ ਨੂੰ ਮਾਰਨਾ ਵੀ ਇਸ ਕਿਸਮ ਦੀ ਹਿੰਸਾ ਅੰਦਰ ਗਿਣਿਆ ਜਾਂਦਾ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ

     

ਮਹਾਤਮਾ ਗਾਂਧੀ ਨੇ ਹਰ ਪ੍ਰਕਾਰ ਦੀ ਅਹਿੰਸਾ ਦਾ ਅਭਿਆਸ ਕੀਤਾ ਅਤੇ ਭਾਰਤ ਦੇ ਲੋਕਾਂ ਨੂੰ ਇਕ-ਜੁੱਟ ਕਰਨ ਦੇ ਆਪਣੇ ਉਦੇਸ਼ ਵਿੱਚ ਸਫ਼ਲਤਾ ਪ੍ਰਾਪਤੀ ਵਿੱਚ ਲੀਨ ਹੋ ਗਿਆ ਅਤੇ ਭਾਰਤ ਦੀ ਆਜ਼ਾਦੀ ਲਈ ਸ਼ਕਤੀਸ਼ਾਲੀ ਬ੍ਰਿਟਿਸ਼ ਸ਼ਾਸਨ ਦੇ ਨਾਲ ਸਫ਼ਲਤਾਪੂਰਵਕ ਲੜਿਆ ਅਤੇ ਭਾਰਤੀ ਲੋਕਾਂ ਲਈ ਆਜ਼ਾਦੀ ਲਿਆਂਦੀ

     

ਕਿਸੇ ਵੀ ਕਿਸਮ ਦੀ ਹਿੰਸਾ ਦੁੱਖ ਅਤੇ ਤਬਾਹੀ ਲਿਆਏਗੀ ਅਤੇ ਅਹਿੰਸਾ ਸਮਾਜ ਵਿੱਚ ਸ਼ਾਂਤੀ ਅਤੇ ਇਕਰੂਪਤਾ ਲਿਆਏਗੀ ਤੁਹਾਡੇ ਦਿਲਾਂ ਵਿੱਚ ਅਤੇ ਜਿੱਥੇ ਸ਼ਾਂਤੀ ਹੈ, ਉੱਥੇ ਪ੍ਰਮਾਤਮਾ ਹੈ ਪ੍ਰਮਾਤਮਾ ਉਸ ਸਰੀਰ ਵਿੱਚ ਰਹਿੰਦਾ ਹੈ ਜਿਹੜਾ ਅੰਦਰੂਨੀ ਅਤੇ ਬਾਹਰੀ ਤੌਰ ਤੇ ਪੂਰੀ ਅਤੇ ਪੂਰਨ ਸ਼ਾਂਤ ਪੂਰਵਕ ਹੈ ਪੂਰਨ ਚੁੱਪ ਸਮਾਧੀ ਦੀ ਸਭ ਤੋਂ ਉੱਚੀ ਅਵਸਥਾ ਹੈ ਅਹਿੰਸਾ ਇੱਕ ਸਭ ਤੋਂ ਉੱਚੀ ਅਤੇ ਸਭ ਤੋਂ ਮਹੱਤਵਪੂਰਨ ਅੰਦਰੂਨੀ ਰਹਿਤ, ਜਿਹੜੀ ਤੁਹਾਡੀ ਅਧਿਆਤਮਿਕ ਤਰੱਕੀ ਲਈ ਜਰੂਰੀ ਹੈ, ਨਾਮ ਦੀ ਕਮਾਈ ਚੜ੍ਹਦੀ ਕਲਾ

ਦਾਸਨ ਦਾਸ

ਜੁਆਬ :

ੴ ਸਤਿਨਾਮ ਸਤਿਗੁਰੂ ਪ੍ਰਸਾਦ

ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ

ਧੰਨ ਧੰਨ ਗੁਰ-ਗੁਰੂ ਗੁਰਬਾਣੀ-ਸਤਿਗੁਰੂ

ਧੰਨ ਧੰਨ ਗੁਰ ਸਤਿ ਸੰਗਤ

ਗੁਰੂ ਪਿਆਰੇ ਇੰਦਰਜੀਤ ਜੀ:

ਆਪਦੇ ਸੁਨੇਹੇ ਦਾ ਜੁਆਬ ਦਿਉ

     

ਗਾਂਧੀ ਨੇ ਭਾਰਤ ਨੂੰ ਅਜਾਦ ਨਹੀਂ ਕਰਵਾਇਆ, ਉਹ ਇਕ ਸੰਘਰਸ਼ ਵਿਚ ਸ਼ਾਮਲ ਇਕ ਵਿਅਕਤੀ ਸੀ ਜਿਸਨੇ ਹਜ਼ਾਰਾਂ ਦੀਆਂ ਜ਼ਿੰਦਗੀਆਂ ਲਈਆ ਅਤੇ ਹਜ਼ਾਰਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਮੈਨੂੰ ਇਹ ਯਾਦ ਨਹੀਂ ਹੈ ਕਿ ਉਸਨੇ ਆਪਣੇ ਸਿਰ ਤੇ ਕੋਈ ਲਾਠੀ ਖਾਧੀ ਹੈ ਨਹੀ ਨੇਤਾ ਇਸਦਾ ਲਾਭ ਲੈ ਜਾਂਦੇ ਹਨ ਜਦੋਂ ਕਿ ਆਮ ਆਦਮੀ ਉਸਦੇ ਆਦਰਸ਼ਾਂ ਲਈ ਕਸ਼ਟ ਝੱਲੇ

     

ਜਵਾਬ ਇਹ ਸਭ ਤੋਂ ਵੱਧ ਝਗੜੇ ਵਾਲਾ ਵਿਸ਼ਾ ਹੈ ਅਤੇ ਸਾਨੂੰ ਬਿਨਾਂ ਕੁਝ ਪ੍ਰਾਪਤ ਕੀਤੇ ਬਹੁਤ ਫਲ ਹੀਣ ਵਾਦ ਵਿਵਾਦ ਵਿੱਚ ਖਿੱਚ ਸਕਦਾ ਹੈ ਅਹਿੰਸਾ ਹੀ ਸੁੱਖ ਬਿੰਦੂ ਹੈ ਅਤੇ ਸਾਨੂੰ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਿੱਖਣਾ ਚਾਹੀਦਾ ਹੈ, ਉਸੇ ਤਰੀਕੇ ਨਾਲ ਜਿਵੇਂ ਕਿ ਅਸੀ ਗੁਰੂ ਸਾਹਿਬਾਨ, ਬ੍ਰਹਮ ਗਿਆਨੀ, ਸੰਤ ਅਤੇ ਭਗਤਾ ਦੀਆਂ ਜੀਵਨੀਆਂ ਨੂੰ ਵੇਖ ਕੇ ਆਪਣੀਆਂ ਸਿਖਿਆਵਾਂ ਨੂੰ ਵਧਾਉਂਦੇ ਹਾਂ ਜਿੰਨਾਂ ਨੇ ਕਲਯੁਗ ਦੀ ਅੱਗ ਵਿੱਚ ਸੜ ਰਹੇ ਸਮਾਜ ਵਿੱਚ ਸ਼ਾਂਤੀ ਅਤੇ ਇਕਰੂਪਤਾ ਲਿਆਂਦੀ

     

ਅਤੇ ਗਾਂਧੀ ਮੁਖ ਤੌਰ ਤੇ ਇਕ ਸਿੱਖ ਅਧਾਰਿਤ ਕਾਲਮ ਅਨੁਸਾਰ ਇੱਕ ਭਿਆਨਕ ਉਦਾਹਰਨ ਹੈ, ਵਿਅਕਤੀ ਨੇ ਗੁਰੂਆਂ ਦਾ ਅਪਮਾਨ ਕੀਤਾ ਅਤੇ ਤੁਸੀ ਉਸਨੂੰ ਆਪਣੇ ਆਦਰਸ਼ ਵਜੋਂ ਚੁਣਦੇ ਹੋ

ਜੁਆਬ :- ਇਸ ਕਿਸਮ ਦੀ ਸੋਚ ਨਫ਼ਰਤ, ਨਕਾਰਾਤਮਿਕ ਅਲੋਚਨਾ ਅਤੇ ਅੰਦਰੂਨੀ ਹਿੰਸਾ ਨੂੰ ਵਿਕਸਿਤ ਕਰਦੀ ਹੈ, ਕ੍ਰਿਪਾ ਕਰਕੇ ਇਸਦਾ ਮਨ ਵਿੱਚ ਰੱਖੋਂ ਕਿ ਇਥੇ ਅਸੀ ਪੂਰਨ ਬੰਦਗੀ ਅਤੇ ਸੇਵਾ ਦੀ ਗੱਲ ਕਰ ਰਹੇ ਹਾਂ ਅਤੇ ਜੋ ਗੁਰਮਤ ਵਿੱਚ ਕਿਤੇ ਨਹੀਂ ਸਬਦ ਗੁਰੂ ਗੁਰਬਾਣੀ ਇਕ ਆਗਿਆ ਪ੍ਰਾਪਤ ਜਿਹਾ ਕੰਮ ਹੈ, ਗੁਰੂ ਸਾਹਿਬਾਨ ਨੇ ਦੇਣ ਅਤੇ ਕਸ਼ਟ ਸਹਿਣ ਦੀਆਂ ਬ੍ਰਹਮ ਰੀਤਾਂ ਨੂੰ ਸਥਾਪਿਤ ਕੀਤਾ ਹੈ ਅਤੇ ਦੇਣ ਅਤੇ ਕਸ਼ਟ ਸਹਿਣ ਦੀਆਂ ਲੀਹਾਂ ਗੁਰੂ ਸਾਹਿਬਾਨ ਦੁਆਰਾ ਬੜੀ ਚੰਗੀ ਤਰ੍ਹਾਂ ਸਥਾਪਿਤ ਕੀਤੀਆ ਗਈਆਂ ਹਨ, ਆਪਣਾ ਜੀਵਨ ਦੇਣਾ, ਦੂਜਿਆਂ ਦੇ ਭਲੇ ਲਈ ਸਾਰੇ ਪਰਿਵਾਰ ਦਾ ਜੀਵਨ, ਕੋਈ ਗੱਲ ਨਹੀਂ ਭਾਵੇ ਕਿ ਉਹ ਹੋਰ ਦੂਸਰੇ ਹੋਣ ਅਤੇ ਸਮਾਜ ਦੇ ਜਿਸ ਹਿੱਸੇ ਵਿੱਚ ਉਹ ਜਨਮੇ ਹਨ ਅਤੇ ਉੱਚੇ ਉਠੇ ਹਨ ਜਾਂ ਕਿਸੇ ਵੀ ਮਨੁੱਖ ਦੁਆਰਾ ਬਣਾਏ ਧਰਨ ਨਾਲ ਉਹ ਸਬੰਧ ਰੱਖਦੇ ਹਨ ਗੁਰਬਾਣੀ ਦੇ ਅਨੁਸਾਰ ਸਾਰੀ ਮਨੁੱਖ ਜਾਤੀ ਸਮਾਨ ਹੈ ਇਥੇ ਪੂਰਨ ਬੰਦਗੀ ਦੇ ਰਸਤੇ ਤੇ ਨਫ਼ਰਤ ਛੂਤ-ਛਾਤ, ਪੱਖ-ਪਾਤ, ਗਾਲੀ ਗਲੋਚ ਅਤੇ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈਯਾਦ ਰੱਖੋਂ ਕਿ ਤੁਹਾਡੇ ਗੁਰੂ ਸਾਹਿਬਾਨ ਨੇ ਦੂਜਿਆਂ ਦੀ ਰੱਖਿਆ ਲਈ ਹਰ ਚੀਜ਼ ਦਿੱਤੀ ਹੈ ਜਿਹੜੀ ਰੀਤ ਉਹਨਾਂ ਅਲੌਕਿਕ ਅਧਿਆਤਮਿਕ ਨਿਰੰਕਾਰ ਰੂਪ ਰੂਹਾਂ ਅਨੁਸਾਰ ਸਥਾਪਿਤ ਕੀਤੀ ਗਈ ਹੈ ਅਤੇ ਸਾਨੂੰ ਸਾਰਿਆਂ ਉਹਨਾਂ ਦੇ ਅਨਾਦੀ ਸੱਚ, ਅਟੱਲ ਹੁਕਮ ਅਤੇ ਅਨਾਦੀ ਸੱਚ ਦੀਆਂ ਸੇਵਾਂਵਾ ਲਈ ਪਿਆਰ ਅਤੇ ਭਗਤੀ ਨੂੰ ਘੱਟ ਕਰਨ ਦਾ ਕੋਈ ਹੱਕ ਨਹੀਂ ਹੈ ।  ਨਿਰਗੁਨ ਸਰੂਪ ਦਾ ਧਾਰ, ਬ੍ਰਹਮ, ਪਰਮੇਸ਼ਰ ਪੂਰਨ ਨਿਮਰਤਾ, ਏਕ ਦ੍ਰਿਸ਼ਟ-ਨਿਰਵੈਰ-ਕੋਈ ਦੁਸ਼ਮਣੀ ਨਹੀਂ ਅਤੇ ਉਹਨਾਂ ਨਾਲ ਚੰਗਾ ਕਰਨਾ ਜੋ ਤੁਹਾਡਾ ਬੂਰਾ ਕਰਦੇ ਹਨ (ਫਰੀਦਾ ਬੂਰੇ ਦਾ ਭਲਾ ਕਰ) ਬ੍ਰਹਮ ਗੁਣ ਹਨ ਅਤੇ ਇਹਨਾਂ ਗੁਣਾ ਤੋਂ ਦੂਰ ਜਾਣਾ ਤੁਹਾਨੂੰ ਇੱਕ ਸਿੱਖ ਨਹੀਂ ਬਣਾ ਸਕਦਾ, ਕੇਵਲ ਆਪਣੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਧਾਰਨ ਕਰਕੇ ਇਸਨੂੰ ਇਨ੍ਹਾਂ ਵੱਡਾ ਬਣਾ ਕੇ ਜਿੰਨਾਂ ਬਣਾ ਸਕਦੇ ਹੋ ਤੁਸੀ ਸਿੱਖੀ ਵਿਚ ਉੱਚੇ ਉਠ ਸਕਦੇ ਹੋ ਅਹਿੰਸਾ ਦਾ ਵਿਸ਼ਾ ਮਨੁੱਖ ਦੁਆਰਾ ਬਣਾਏ ਧਰਮ ਜਾਂ ਸਮਾਜ ਦੇ ਕਿਸੇ ਵੀ ਹਿੱਸੇ ਨਾਲ ਕਰਨ ਲਈ ਕੁਝ ਨਹੀਂ ਹੈ, ਦੁਬਾਰਾ ਅਹਿੰਸਾ ਹੀ ਮੁੱਖ ਬਿੰਦੂ ਹੈ ਅਤੇ ਸਾਨੂੰ ਜੋ ਕੁਝ ਵੀ ਅਸੀਂ ਸਿੱਖ ਸਕਦੇ ਹਾਂ ਅਤੇ ਆਪਣੇ ਜੀਵਨ ਨੂੰ ਬਣਾ ਸਕਦੇ ਹਾਂ ਤੇ ਬ੍ਰਹਮ ਖੰਡ ਦੇ ਇਸ ਤੱਤ ਨੂੰ ਸਿੱਖਣਾ ਚਾਹੀਦਾ ਹੈ

     

ਮੈਂ ਤੁਹਾਡੇ ਕਾਲਮ ਵਿਚ ਅੱਗੇ ਵੇਖਿਆ ਕਿ ਗੁਰੂ ਜੀ ਨੇ ਸਾਨੂੰ ਕਿਰਪਾਨ ਕਿਉਂ ਦਿੱਤੀ ? ਗੁਰੂਆਂ ਨੇ ਫੌਜ ਕਿਉਂ ਰੱਖੀ, ਲੜਾਈਆਂ ਲੜੀਆਂ, ਬੰਦਾ ਸਿੰਘ ਨੂੰ ਸਰਹੰਦ ਨਾਲ ਨਿਪਟਣ ਲਈ ਕਿਹਾ, 6 ਵੇਂ ਗੁਰੂ ਚੰਦੂ ਨੂੰ ਸਜਾ ਕਿਊਂ ਦਿੱਤੀ, ਗੁਰੂ ਜੀ ਨੇ ਮਸੰਦਾਂ ਨੂੰ ਕਿਉਂ ਜਲਾਇਆ ਆਦਿ ਆਦਿ

5)    ਜੁਆਬ :-

     

ਅਨਾਦੀ ਸੱਚ ਅਤੇ ਮਨ ਲਈ ਲੜਨਾ ਇਹ ਜਿਸ ਅਨਾਦੀ ਸੱਚ ਬਾਰੇ ਅਸੀਂ ਗੱਲ ਕਰ ਰਹੇ ਹਾਂ ਅਹਿੰਸਾ ਨਹੀਂ ਹੈ, ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਬਹਾਦਰ ਜੀ ਦੁਆਰਾ ਗੁਰਬਾਣੀ ਅਤੇ ਲੜਾਈ ਅਨਾਦਿ ਸੱਚ ਦੀ ਸੇਵਾ ਲਈ ਸੀ, ਸੱਚ ਦਾ ਪ੍ਰਸਾਰ ਕਰਨ ਲਈ ਸੀ, ਅਤੇ ਮਾਸੂਮ ਲੋਕਾਂ ਉੱਤੇ ਹੁੰਦੇ ਸਮਾਜਿਕ ਜੁਰਮਾਂ ਅਤੇ ਸੱਭਿਆਚਾਰਾਂ ਦੇ ਅੰਤ ਲਈ ਸੀ ਅਤੇ ਬਾਬਾ ਬੰਦਾ ਬਹਾਦਰ ਸੀ ਦਸਮ ਪਾਤਸ਼ਾਹ ਜੀ ਦੁਆਰਾ ਇੱਕ ਮਨੁੱਖੀ ਜਾਮੇ ਵਿਚ ਧਨ-ਧਨ ਸੀ, ਜਿਸ ਦਾ ਭਾਅ ਹੈ ਕਿ ਉਹ ਪੂਰਨ ਖਾਲਸਾ ਸੀ, ਇਕ ਪੂਰਨ ਬ੍ਰਹਮ ਗਿਆਨੀ ਪਰ ਕੋਈ ਵੀ ਫਿਰਕੂ ਵੱਖਵਾਦ ਤੇ ਅਧਾਰਿਤ ਲੜਾਈ, ਕੋਈ ਵੀ ਨਫ਼ਰਤ, ਛੂਤ-ਛਾਤ, ਪੱਖ-ਪਾਤ ਤੇ ਅਧਾਰਿਤ ਲੜਾਈ ਕਦੇ ਵੀ ਅਨਾਦੀ ਸੱਚ ਲਈ ਲੜੀ ਵੱਜੋਂ ਮਾਨਤਾ ਪ੍ਰਾਪਤ ਕਰ ਸਕਦੀ ਹੈਹੁਣ ਇਥੇ ਤੁਸੀ ਗੁਰੂ ਸਾਹਿਬਾਨ ਦੀ ਗੱਲ ਕਰ ਰਹੇ ਹੋ – ਉਹ ਨਿਰੰਕਾਰ ਰੂਪ ਪੂਰਨ ਬ੍ਰਹਮ ਗਿਆਨੀ ਸੰਤ ਸਤਿਗੁਰੂ ਸਨ, ਅਤੇ ਇੱਕ ਆਮ ਇਨਸਾਨ ਦੇ ਜੀਵਨ ਦੀ ਉਹਨਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਜਿਥੇ ਇਕ ਪੂਰਨ ਬ੍ਰਹਮ ਗਿਆਨੀ ਸੰਤ ਸਤਿਗੁਰੂ ਅਸਤ ਅਤੇ ਸ਼ਸਤਰ ਧਾਰਨ ਕਰਦਾ ਹੈ, ਉਥੇ ਇਕ ਆਮ ਵਿਅਕਤੀ ਕਿਰਪਾਨ ਧਾਰਨ ਕਰਦਾ  ਹੈ – ਅਤੇ ਇਹ ਤੱਥ ਲੋਕਾਂ ਦੁਆਰਾ ਪੂਰੀ ਤਰ੍ਹਾਂ ਗਲਤ ਸਮਝਿਆ ਜਾਂਦਾ ਹੈ, ਤੁਸੀ ਖਾਲਸਾ ਨਹੀਂ ਬਣ ਸਕਦੇ ਹੋ, ਜਿੰਨਾ ਚਿਰ ਤੁਹਾਡੇ ਹਿਰਦੇ ਅੰਦਰ ਇਕ ਪੂਰਨ ਜੋਤ ਪ੍ਰਕਾਸ਼ ਨਹੀਂ ਆ ਜਾਂਦੀ, ਇਕ ਪੂਰਨ ਖਾਲਸਾ ਇਕ ਪੂਰਨ ਬ੍ਰਹਮ ਗਿਆਨੀ ਹੈ, ਇਕ ਪੂਰਨ ਖਾਲਸਾ ਇਕ ਸਤਿਗੁਰ ਪੂਰਾ ਹੈ (ਕ੍ਰਿਪਾ ਕਰਕੇ ਲੇਖ ਖਾਲਸਾ ਕੀ ਹੈ ਨੂੰ ਪੜੋ), ਇਕ ਪੂਰਨ ਖਾਲਸਾ ਤ੍ਰੈ ਗੁਨ ਤੇ ਪਰੇ ਹੈ, ਇਕ ਪੂਰਨ ਖਾਲਸਾ ਉਹ ਹੈ ਜਿਹੜਾ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਨਿਰਗੁਨ ਸਰੂਪ ਵਿਚ ਲੀਨ ਹੋ ਗਿਆ ਹੈ ਇਕ ਪੂਰਨ ਖਾਲਸਾ ਉਹ ਹੈ ਜੋ ਆਤਮ ਰਸ ਅੰਮ੍ਰਿਤ ਨੂੰ ਮਾਣਦਾ ਹੈ, ਪੂਰਨ ਪ੍ਰਕਾਸ਼ ਨੂੰ ਲਗਾਤਾਰ ਅਧਾਰ ਤੇ ਮਾਣਦਾ ਹੈ, ਇਕ ਪੂਰਨ ਖਾਲਸਾ ਉਹ ਹੈ ਜਿਹੜਾ ਮਾਇਆ ਅਤੇ ਇੱਛਾਵਾਂ ਉੱਤੇ ਪੂਰਨ ਜਿੱਤ ਪ੍ਰਾਪਤ ਕਰ ਚੁੱਕਾ ਹੈ ਅਤੇ ਧਰਮ ਪਦਵੀ ਪ੍ਰਾਪਤ ਹੈ, ਇਕ ਪੂਰਨ ਖਾਲਸਾ ਉਹ ਹੈ ਜਿਸਨੇ ਮਾਇਆ ਨੂੰ ਜਿੱਤ ਕੇ ਅੰਦਰੂਨੀ ਰਹਿਤ ਕਮਾ ਲਈ ਹੈ ਅਤੇ ਉਸਦੇ ਹਿਰਦੇ ਅੰਦਰ ਪੂਰਨ ਜੋਤ ਪ੍ਰਕਾਸ਼ ਹੈ ਇਥੇ ਅਸਤਰ ਅਤੇ ਸ਼ਸਤਰ ਧਾਰਨ ਕਰਨ ਵਾਲੀ ਰੂਹ ਵਿਚ ਅੰਤਰ ਹੈ ਅਤੇ ਇਕ ਆਮ ਮਨੁੱਖ ਕਿਰਪਾਨ ਧਾਰਨ ਕਰਨ ਵਿਚ, ਜਿਹੜਾ ਕਿ ਧਰਮ ਖੰਡ ਜਾਂ ਇਸ ਤੋਂ ਹੇਠਾਂ ਹੈ ਅਤੇ ਮਾਇਆ ਦੀ ਦਲਦਲ ਵਿਚ 40 ਫੁੱਟ ਡੂੰਘਾ ਦੱਬਿਆ ਹੋਇਆ ਹੈ, ਜਿਹੜਾ ਮਾਇਆ ਦੁਆਰਾ ਸੰਚਾਲਿਤ ਅਤੇ ਨਿਯੰਤਰਿਤ ਕੀਤਾ ਜਾਂਦਾ ਹੈ ਸਾਰੇ ਸਿੱਖ ਜੋ ਗੁਰੂ ਜੀ ਨਾਲ ਲੜੇ ਅਨਾਦੀ ਰੂਪ ਵਿਚ ਗੁਰੂ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਪ੍ਰਾਪਤ ਸਨ ਅਤੇ ਅਧਿਆਤਮਿਕ ਰੂਪ ਵਿਚ ਉੱਚੀਆਂ ਰੂਹਾਂ, ਉਹ ਸਾਡੇ ਵਰਗੇ ਨਹੀਂ ਸਨ, ਅਤੇ ਉਹਨਾਂ ਨੇ ਆਪਣੇ ਜੀਵਨ ਗੁਰੂ ਨੂੰ ਦੇ ਦਿੱਤੇ ਅਤੇ ਗੁਰੂ ਲਈ ਮਰ ਕੇ ਮੁਕਤੀ ਪ੍ਰਾਪਤ ਕੀਤੀ, ਇਸ ਲਈ ਜੇਕਰ ਤੁਸੀ ਪੂਰਨ ਖਾਲਸਾ ਬਣ ਸਕਦੇ ਹੋ ਅਤੇ ਅਕਾਲ ਪੁਰਖ ਦੁਆਰਾ ਹੁਕਮ ਦਿੱਤਾ ਜਾਂਦਾ ਹੈ ਜਿਵੇਂ ਕਿ ਧੰਨ ਧੰਨ ਦਸਮ ਪਾਤਸ਼ਾਹ ਜੀ ਨੂੰ ਦਿੱਤਾ ਗਿਆ ਸੀ ਜਾਂ ਧੰਨ ਛੇਵੇਂ ਗੁਰੂ ਪਾਤਸ਼ਾਹ ਜੀ ਨੂੰ ਦਿੱਤਾ ਗਿਆ ਤਦ ਤੁਸੀ ਅਨਾਦੀ ਸੱਚ ਦੀ ਰੱਖਿਆ ਲਈ ਅਸਤਰ ਸ਼ਸਤਰ ਚੁੱਕ ਸਕਦੇ ਹੋ, ਅਨਾਦੀ ਸੱਚ ਦੇ ਪਸਾਰੇ ਦੇ ਉਦੇਸ਼ ਲਈ, ਤਦ ਤੁਸੀਂ ਆਓਗੇ ਅਤੇ ਅਸੀਂ ਚਰਨ ਅੰਮ੍ਰਿਤ ਪ੍ਰਾਪਤ ਕਰਾਂਗੇ ਅਤੇ ਸਾਡਾ ਜੀਵਨ ਜੋ ਤੁਹਾਡੇ ਹੈ ਤੁਹਾਡੇ ਤੋਂ ਕੁਰਬਾਨ ਕਰਾਂਗੇ ਜੇਕਰ ਤੁਸੀਂ ਉਹ ਬਣ ਸਕਦੇ ਹੋ ਜੋ ਤੁਹਾਨੂੰ ਗੁਰੂ ਬਣਾਉਣਾ ਚਾਹੁੰਦਾ ਹੈ ਤਦ ਅਸੀਂ ਸਦਾ ਲਈ ਤੁਹਾਡੇ ਦਾਸ ਬਣ ਜਾਵਾਂਗੇ

     

ਤੁਹਾਡੇ ਬਹੁਤੇ ਲੇਖ ਚੰਗੇ ਹਨ, ਕਿਸੇ ਤਰ੍ਹਾਂ ਇਸ ਵਿਸ਼ੇ ਤੇ, ਮੈਂ ਮਹਿਸੂਸ ਕਰਦਾ ਹਾਂ ਤੁਸੀਂ ਕੁਝ ਤੱਥਾਂ ਵਿਚ  ਛੱਡ ਦਿੱਤੇ ਹਨ ਮੈਂ ਸੁਝਾਅ ਦੇਵਾ ਚਾਹਾਂਗਾ ਕਿ ਸਿੱਖੀ ਇਕ ਨਾਟਕ ਨਹੀਂ ਜਿਹੜੀ ਅਹਿੰਸਾ ਤੇ ਸਖ਼ਤੀ ਨਾਲ ਅਮਲ ਕਰੇ ਇਸਦੇ ਲਈ ਇਕ ਸਮਾਂ ਹੁੰਦਾ ਹੈ ਇਕ ਸਥਾਨ ਹੁੰਦਾ ਹੈ

ਜੁਆਬ :

      ਕੀ ਤੁਸੀਂ ਅਜੇ ਵੀ ਸੋਚਦੇ ਹੋ ਕਿ ਅਸੀਂ ਹਿੰਸਾ ਨੂੰ ਛੱਡਿਆ ਹੈ

ਆਉ ਅਸੀਂ ਆਪਦੇ ਆਪ ਨੂੰ ਸਾਨੂੰ ਤੁਹਾਡੇ ਨਾਲ ਅਦਾਨ ਪ੍ਰਦਾਨ ਕਰਨ ਦਾ ਮੌਕਾ ਦੇਣ ਲਈ ਅਸੀਂ ਗੁਰ ਅਤੇ ਗੁਰੂ ਦੇ ਧੰਨਵਾਦੀ ਹਾਂ ਕ੍ਰਿਪਾ ਕਰਕੇ ਅਦਾਨ-ਪ੍ਰਦਾਨ ਨੂੰ  ਅਜ਼ਾਦੀ ਨਾਲ ਕਰੋ

ਦਾਸਨ ਦਾਸ