24. ਆਤਮ ਨਿੰਦਕ

ਆਤਮ ਅਲੋਚਨਾ ਅਨਾਦੀ ਸੱਚ ਦੇ ਸਭ ਤੋਂ ਉੱਚੇ ਖੇਤਰ ਤੱਕ ਪਹੁੰਚਣ ਲਈ ਇਕ ਵਧੀਆਂ ਚੀਜ਼ ਹੈ ਜਦੋਂ ਕਿ ਆਤਮ ਪ੍ਰਸੰਸਾ ਇਸਦਾ ਵਿਰੋਧ ਕਰਦੀ ਹੈ

ਇੱਕ ਨਿੰਦਕ ਨੂੰ ਕੇਵਲ ਆਪਦੇ ਅਪ ਦੀ ਨਿੰਦਾ ਕਰਨੀ ਚਾਹੀਦੀ ਹੈ ਇਕ ਦੀ ਆਪਣੇ ਵੱਲ ਉਂਗਲ ਕਰਨੀ (ਦੂਜਿਆਂ ਵੱਲ ਇਸ਼ਾਰਾ ਕਰਨ ਅਤੇ ਦੋਸ਼ ਲਾਉਣ ਦੀ ਬਜਾਏ) ਅਧਿਆਤਮਿਕ ਰਸਤੇ ਉੱਤੇ ਸਫ਼ਲਤਾ ਦੀ ਕੁੰਜੀ ਹੈ ਇਹ ਹਿਰਦੇ ਦੀ ਨਿਮਰਤਾ ਵਿਚ ਆਉਂਦੀ ਹੈ ਅਤੇ ਜਿਹੜੇ ਵੀ ਹਿਰਦੇ ਵਿਚ ਗਰੀਬੀ ਹੈ ਸਰਵ ਸ਼ਕਤੀਮਾਨ ਉਥੇ ਰਹਿੰਦਾ ਹੈ ਗਰੀਬੀ ਵੇਸ ਹਿਰਦਾ ਨਿਮਰਤਾ ਹੈ, ਪੂਰਨ ਨਿਮਰਤਾ ਹੈ ਇਹ ਦੂਜੇ ਹਰ ਕਿਸੇ  ਨੂੰ ਸਾਡੇ ਤੋਂ ਉਚਾ ਵੇਖਦਾ ਹੈ, ਅਤੇ ਸਾਨੁੰ ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ, ਦਾਸਾਂ ਦਾ ਦਾਸ, ਕੁੱਟ ਬ੍ਰਹਿਮੰਡ ਦੀ ਚਰਨ ਧੂਲ, ਸਾਰੀ ਸਿਰਜਣਾ ਦੀ ਚਰਨ ਧੂਲ ਵੱਜੋਂ ਵੇਖਦਾ ਹੈ ਇਹ ਉਦੋਂ ਹੁੰਦੀ ਹੈ ਜਦੋਂ ਹਉਮੈ ਦਾ ਅੰਤ ਹੁੰਦਾ ਹੈ ਅਤੇ ਹਉਮੈ ਦਾ ਅੰਤ ਜੀਵਨ ਮੁਕਤੀ ਹੈ ਹਉਮੈ ਦਾ ਅੰਤ ਦਾ ਭਾਵ ਮਾਇਆ ਉੱਤੇ ਜਿੱਤ ਪ੍ਰਾਪਤ ਕਰਨਾ ਹੈ ਹਉਮੈ ਦੇ ਅੰਤ ਤੋਂ ਭਾਵ ਸਾਰੀ ਸਿਰਜਣਾ ਅਕਾਲ ਪੁਰਖ ਦੇ ਸਰਗੁਨ ਸਰੂਪ ਵਜੋਂ ਜਾਣਿਆ ਜਾਂਦਾ ਹੈ ਹਉਮੈ ਦੇ ਅੰਤ ਤੋਂ ਭਾਵ ਦਿਬ ਦ੍ਰਿਸ਼ਟੀ ਦੀ ਪ੍ਰਾਪਤੀ ਹੈ ਜਦੋਂ ਬ੍ਰਹਮ ਨੇਤਰ ਖੁੱਲ ਜਾਂਦਾ ਹੈ ਅਤੇ ਸਾਡੇ ਦੁਆਲੇ ਹਰ ਚੀਜ ਸਰਗੁਨ ਸਰੂਪ ਬਣ ਜਾਂਦਾ ਹੈ

     

ਤੁਸੀਂ ਇਕ ਧੰਨ ਧੰਨ ਰੂਹ ਹੋ ਜਿਹੜੀ ਨਿਮਰਤਾ ਨਾਲ ਭਰੀ ਹੈ ਕ੍ਰਿਪਾ ਕਰਕੇ ਇਸ ਨੂੰ ਉਚਾ ਰੱਖੋ, ਤੁਸੀ ਮਹਾਨ ਪੂਰਨ ਬੰਦਗੀ ਨੂੰ ਸਮਰਪਿਤ ਕਰੋ ਅਤੇ ਤੁਸੀ ਚੰਗੇ ਤੋਂ ਚੰਗਾ ਕਰੋਗੇ

      ਅਸੀਂ ਤੁਹਾਡੇ ਸਾਰਿਆਂ ਦੀ ਚਰਨ ਪੂਲ ਮਾਤਰ ਹਾਂ,

           

ਅਸੀਂ ਕੁਝ ਨਹੀਂ ਹਾਂ, ਕਿਸੇ ਵੀ ਸਾਧਨ ਤੋਂ ਸੰਤ ਨਹੀਂ ਹਾਂ ਅਸੀਂ ਬਿਸਟਾ ਦੇ ਕੀੜੇ ਦੇ ਕੇਵਲ ਦਾਸ ਹਾਂ ਅਸੀਂ ਸਤਿਨਾਮ ਕਰਕੇ ਸਦਾ ਤੁਹਾਡੇ ਸਾਰਿਆਂ ਲਈ ਕੁਰਬਾਨੀ ਕਰਾਂਗੇ, ਅਸੀਂ ਸਦਾ ਤੁਹਾਡੇ ਸ਼ੁੱਧ ਅਤੇ ਪਵਿੱਤਰ ਚਰਨਾਂ ਅਤੇ ਜੁੱਤੀਆਂ ਦੀ ਧੂੜ ਅੰਦਰ ਰਹਾਂਗੇ