3. ਮੁਆਫ਼ੀ

ਮੁਆਫ਼ੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਲਾਜ਼ਮੀ ਬ੍ਰਹਮ ਗੁਣ ਹੈ ਜੋ ਇੱਕ ਸੰਤ ਦੇ ਵਿਹਾਰ ਅਤੇ ਵਿਅਕਤੀਤਵ ਦਾ ਹਿੱਸਾ ਹੈ। ਇੱਕ ਰੂਹ ਮੁਆਫ਼ੀ ਦੀ ਡੂੰਘੀ ਭਾਵਨਾ ਤੋਂ ਬਿਨਾਂ ਇੱਕ ਸੰਤ ਨਹੀਂ ਬਣ ਸਕਦੀ ਅਤੇ ਇੱਥੋਂ ਤੱਕ ਕੇ ਮੁਆਫ਼ੀ ਦੀ ਭਾਵਨਾ ਤੋਂ ਕਿਤੇ ਅੱਗੇ ਚਲੀ ਜਾਂਦੀ ਹੈ। ਜਿਸਦਾ ਭਾਵ ਹੈ ਕਿ ਦੂਸਰਿਆਂ ਦੇ ਬੁਰੇ ਕੰਮਾਂ ਨੂੰ ਦੇਖ ਕੇ ਉਸੇ ਵੇਲੇ ਹੀ ਮੁਆਫ਼ ਕਰ ਦੇਣਾ। ਇਹ ਗੁਣ ਅਤੇ ਵਿਅਕਤੀਤੱਵ ਦਾ ਗੁਣ, ਜਿਹੜਾ ਕਿ ਇੱਕ ਵਿਅਕਤੀ ਨੂੰ ਬਹੁਤ ਹੀ ਜਿਆਦਾ ਦਿਆਲੂ ਹਿਰਦੇ ਵਾਲਾ ਬਣਾਉਂਦਾ ਹੈ, ਬਹੁਤ ਹੀ ਲਾਜ਼ਮੀ ਗੁਣ ਹੈ ਅਤੇ ਲਾਜ਼ਮੀ ਬ੍ਰਹਮ ਸਿਧਾਂਤ ਹੈ। ਮੁਆਫ਼ੀ ਇੱਕ ਸੰਤ ਪੁਰਸ਼ ਦਾ ਹਿੱਸਾ ਅਤੇ ਨਿਸ਼ਾਨੀ ਬਣ ਜਾਂਦੀ ਹੈ।

ਅਕਾਲ ਪੁਰਖ ਨੇ ਆਪਣੇ ਆਪ ਨੂੰ " ਮੂਲ ਮੰਤਰ" ਵਿੱਚ ਨਿਰਵੈਰ ਦੱਸਿਆ ਹੈ: ਜਿਹੜਾ ਕਿ ਸਰਵ ਸਕਤੀ ਮਾਨ ਦਾ ਸਭ ਤੋਂ ਮਹੱਤਵ ਪੂਰਨ ਬ੍ਰਹਮ ਗੁਣ ਹੈ। ਆਓ ਇਸ ਤੇ ਝਾਤੀ ਮਾਰੀਏ ਕਿ ਇਸਦਾ ਬ੍ਰਹਮਤਾ ਅਤੇ ਬ੍ਰਹਮ ਭਾਵ ਵਿੱਚ ਕੀ ਮਤਲਬ ਹੈ। ਆਓ ਇਸ ਸਭ ਤੋਂ ਮਹਾਨ ਦਾਤ ਦਾ ਭਾਵ ਸਮਝਣ ਦਾ ਯਤਨ ਕਰੀਏ ਕਿ ਕਿਵੇਂ ਇਹ ਸਾਡੀ ਜਿੰਦਗੀ ਨੂੰ ਬਦਲ ਸਕਦਾ ਹੈ।ਨਿਰਵੈਰ ਉਹ ਇੱਕ ਹੈ ਜੋ

·         ਜਿਸਨੂੰ ਕਿਸੇ ਨਾਲ ਕੋਈ ਵੈਰ ਨਹੀਂ,

·         ਕਿਸੇ ਨਾਲ ਕੋਈ ਵੀ ਵੈਰ ਨਹੀਂ ਰੱਖਦਾ ਭਾਵੇਂ ਜੋ ਮਰਜ਼ੀ ਹੋ ਜਾਵੇ,

·         ਸਦਾ ਹੀ ਉਹਨਾਂ ਵਿਚਾਰਾਂ ਅਤੇ ਭਾਵਨਾ ਤੋਂ ਪਰੇ ਹੁੰਦਾ ਹੈ ਜੋ ਕੰਮ ਅਤੇ ਵਿਚਾਰ ਕਿਸੇ ਪ੍ਰਤੀ ਵੈਰ ਭਾਵ ਲਿਆ ਸਕਦੇ ਹਨ,

·         ਕਿਸੇ  ਪ੍ਰਤੀ ਵੀ ਗੁੱਸਾ ਜਾਂ ਬਦਲੇ ਦੀ ਭਾਵਨਾ ਨਹੀਂ ਲਿਆਉਂਦਾ ਹੈ ਕਿਸੇ ਵੀ ਹਾਲਤ ਵਿੱਚ,

·         ਹਰ ਇੱਕ ਨੂੰ ਏਕਿ ਦ੍ਰਿਸ਼ਟ ਨਾਲ ਵੇਖਦਾ ਹੈ, ਜਿਸਦਾ ਭਾਵ ਹੈ ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ,

·         ਸਾਰਿਆਂ ਦੀ ਇੱਕ ਤਰਾਂ ਨਾਲ ਹੀ ਸੰਭਾਲ ਕਰਦਾ ਹੈ, ਉਸਦੀ ਕਰਨੀ ਅਤੇ ਨਜ਼ਰ ਵਿੱਚ ਕੋਈ ਦਵੈਤ ਨਹੀਂ ਹੁੰਦਾ ਹੈ,

·         ਸਾਨੂੰ ਸਾਰਿਆਂ ਨੂੰ ਇੱਕ ਹੀ ਤਰਾਂ ਦੀਆਂ ਕੁਦਰਤੀ ਸਹੂਲਤਾਂ ਨਾਲ ਬਖਸਿਆ ਹੈ, ਬਿਨਾਂ ਕਿਸੇ ਦਵੈਤ ਦੇ

·         ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਹੀ ਮੌਕੇ ਪ੍ਰਦਾਨ ਕਰਦਾ ਹੈ,(ਪਰ ਇਹ ਸਾਡੀ ਕਰਨੀ ਹੈ ਜੋ ਸਾਨੂੰ ਵੱਖ ਕਰਦੀ ਹੈ), ਜੋ ਉਸਨੂੰ ਅਤਿ ਦਿਆਲਤਾ ਨਾਲ ਇੱਕ ਕਰਦਾ ਹੈ।

ਭਾਵੇਂ ਕਿ ਅਸੀਂ:

·         ਕੁਝ ਗਲਤ ਕਰਦੇ ਹੋਈਏ,

·         ਪਾਪ ਦਰ ਪਾਪ ਕਰਦੇ ਜਾਈਏ

·         ਅਜਿਹੇ ਲੱਖਾਂ ਹੀ ਪਾਪ ਜੋ ਅਸੀਂ ਪਿਛਲੀਆਂ ਜ਼ਿੰਦਗੀਆਂ ਵਿੱਚ ਕੀਤੇ ਹਨ,

·         ਹਰ ਤਰਾਂ ਦੇ ਜੁਰਮ ਕਰਦੇ ਹੋਈਏ

ਉਸਦਾ ਸਾਡੇ ਪ੍ਰਤੀ ਪਿਆਰ ਕਦੀ ਵੀ ਖਤਮ ਨਹੀਂ ਹੁੰਦਾ। ਉਹ ਸਾਨੂੰ ਮੌਕੇ ਦੇ ਬਾਅਦ ਦੂਸਰਾ ਮੌਕਾ ਸਾਨੂੰ ਆਪਣੇ ਆਪ ਨੂੰ ਸੁਧਾਰਨ ਦਾ ਦਿੰਦਾ ਹੈ। ਇਹ ਸਭ ਉਸਦੀ ਅਤਿ ਦਿਆਲਤਾ ਕਾਰਨ ਹੈ, ਜਿਸ ਕਾਰਨ ਹੀ ਉਸਨੂੰ " ਧੰਨ ਧੰਨ " ਕਿਹਾ ਗਿਆ ਹੈ। ਇਹ ਮੁਆਫ਼ੀ ਦੀ ਸਿਖਰ ਕਹੀ ਗਈ ਹੈ, ਇਸ ਤਰਾਂ ਮੁਆਫ਼ੀ ਨੂੰ ਬਹੁਤ ਹੀ ਡੂੰਘਾ ਗੁਣ ਦੱਸ ਕੇ ਗੁਰੂ ਦੀ ਸਬਦ ਮਤਿ ਸਾਨੂੰ ਇਸ ਦੀ ਵਰਤੋਂ ਅਸਲ ਜਿੰਦਗੀ ਵਿੱਚ ਕਰਨਾ ਦੱਸਦੀ ਹੈ। ਗੁਰੂ ਦੇ ਬ੍ਰਹਮ ਪਿਆਰ ਨਾਲ ਭਰੀ ਨਿਰਸਵਾਰਥ ਮਤਿ ਇਹ ਕਹਿੰਦੀ ਹੈ ਕਿ ਜਿੱਥੇ ਮੁਆਫ਼ੀ ਹੈ ਉਥੇ ਹੀ ਸਰਵ ਸਕਤੀ ਮਾਨ ਮੌਜੂਦ ਹੈ:

ਜਹਾਂ ਖਿਮਾ ਤਹਿ ਆਪ

ਫਰੀਦਾ ਬੁਰੇ ਦਾ ਭਲਾ ਕਰ

ਹਮ ਨਹੀਂ ਚੰਗੇ ਬੁਰਾ ਨਹੀਂ ਕੋਇ

ਨਾ ਕੋ ਬੈਰੀ ਨਾਹਿ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ
ਜਬ ਤੇ ਸਾਧ ਸੰਗਤ ਮੋਹਿ ਪਾਈ

ਇਸ ਲਈ ਹੀ ਪਰਮਾਤਮਾ ਨੂੰ

·         ਪਰਮ ਦਿਆਲੂ,

·         ਬਖ਼ਸ਼ੰਦ

·         ਬਖ਼ਸ਼ਣ ਹਾਰਾ

ਕਿਹਾ ਗਿਆ ਹੈ। ਉਹ ਸਾਡੇ ਪਾਪਾਂ ਨੂੰ ਬਖ਼ਸ਼ਣ ਲੱਗਿਆਂ ਇੱਕ ਸੈਕਿੰਡ ਵੀ ਨਹੀਂ ਲਗਾਉਂਦਾ। ਉਸਦਾ ਬ੍ਰਹਮ ਨਾਮ ਇੰਨਾ ਸਕਤੀ ਸਾਲੀ ਹੈ ਮੁਆਫ਼ੀ ਦੇਣ ਦੇ ਸਮਰੱਥ ਹੈ ਅਤੇ ਸਾਡੀ ਰੂਹ ਨੂੰ ਸਾਰੇ ਪਾਪਾਂ ਦੇ ਪ੍ਰਭਾਵ ਤੋਂ ਬਖ਼ਸ਼ਣ ਦੇ ਸਮਰੱਥ ਹੈ:

ਹਰ ਕੇ ਨਾਮ ਕੋਟ ਪਾਪ ਪਰ ਹਰੇ

ਉਹ ਸਭ ਜੋ ਸਾਨੂੰ ਕਰਨ ਦੀ ਜਰੂਰਤ ਹੈ ਉਹ ਹੈ ਪੂਰੀ ਤੇ ਪੂਰਨ ਦ੍ਰਿੜਤਾ, ਵਿਸ਼ਵਾਸ ਅਤੇ ਯਕੀਨ ਗੁਰੂ ਅਤੇ ਗੁਰੂ ਵਿੱਚ ਅਤੇ ਇੱਕ ਦਿਨ ਉਹ ਸਾਨੂੰ ਯਕੀਨੀ ਤੌਰ ਤੇ ਆਪਣੀ ਬ੍ਰਹਮ ਬਖਸ਼ਿਸ਼ ਨਾਲ ਅਤੇ ਗੁਰਪ੍ਰਸਾਦਿ ਨਾਲ ਬਖਸ ਦੇਵੇਗਾ" ੴ ਸਤਿਨਾਮ ਸਤਿਗੁਰ ਪ੍ਰਸਾਦਿ" ਜੇਕਰ ਅਸੀਂ ਪਿਆਰ ਭਿੱਜੀ ਬੰਦਗੀ ਕਰਾਂਗੇ

1. ਸੱਚੀ ਪ੍ਰੀਤ ਨਾਲ

2. ਸੱਚੀ ਸਰਧਾ ਨਾਲ

3. ਸੱਚੇ ਵਿਸ਼ਵਾਸ ਨਾਲ

ਤਦ ਅਸੀਂ ਐਸੇ ਬ੍ਰਹਮ ਗੁਣ ਆਪਣੇ ਅੰਦਰ ਲਿਆਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਹੌਲੀ ਹੌਲੀ ਇਸ ਮਨੁੱਖਾ ਜੀਵਣ ਦਾ ਮੰਤਵ ਜੀਵਣ ਮੁਕਤੀ ਪ੍ਰਾਪਤ ਕਰ ਲਵਾਂਗੇ।
ਸਭ ਤੋਂ ਭੈੜੀ ਚੀਜ ਵੈਰ ਹੈ ਬਦਲੇ ਦੀ ਭਾਵਨਾ ਹੈ। ਇਸ ਤੋਂ ਚੰਗਾ ਨਿਆਂ ਕਰਨਾ ਅਤੇ ਸਜਾ ਦੇਣਾ ਹੈ। ਇਸ ਤੋਂ ਚੰਗਾ ਦਿਆਲ ਬਣਨਾ ਅਤੇ ਮੁਜਰਮ ਦਾ ਸੁਧਾਰ ਕਰਨਾ ਹੈ। ਸਭ ਤੋਂ ਵਧੀਆ ਕਿਸੇ ਦੇ ਮਾੜੇ ਕੰਮਾਂ ਵੱਲ ਵੇਖਣਾ ਵੀ ਨਹੀਂ ਹੈ ਅਤੇ ਉਸਨੂੰ ਉਸੇ ਵੇਲੇ ਸਭ ਬੁਰੇ ਕੰਮਾਂ ਤੋਂ ਮੁਆਫ਼ ਕਰ ਦੇਣਾ ਹੈ। ਅਤੇ ਉਸਨੂੰ ਸੁਧਾਰ ਦਾ ਇੱਕ ਮੌਕਾ ਦੇਣ ਅਤੇ ਐਸੇ ਮੌਕੇ ਬਾਰ ਬਾਰ ਦੇਣਾ ਹੈ ਜਦ ਤੱਕ ਉਹ ਆਪਣੇ ਆਪ ਨੂੰ ਸੁਧਾਰ ਨਹੀਂ ਲੈਂਦਾ ਹੈ।

ਇਹ ਹੈ ਜੋ ਅਸਲ ਮੁਆਫ਼ੀ ਹੈ। ਇਹ ਬ੍ਰਹਮ ਗੁਣ ਸਾਡੇ ਅੰਦਰੋਂ ਗੁੱਸੇ ਅਤੇ ਕ੍ਰੋਧ ਨੂੰ ਬਾਹਰ ਕੱਢ ਦਿੰਦਾ ਹੈ। ਇਹ ਸਾਡੇ ਅੰਦਰੋਂ ਸਾਰੀ ਹਉਮੈ ਨੂੰ ਬਾਹਰ ਕੱਢ ਦਿੰਦੀ ਹੈ ਅਤੇ ਸਾਨੂੰ ਅੰਦਰੋਂ ਸਾਫ ਅਤੇ ਸ਼ਾਂਤ ਕਰਦੀ ਹੈ। ਇਹ ਬ੍ਰਹਮ ਗਿਆਨ ਦਾ ਸਭ ਤੋਂ ਕੀਮਤੀ ਅਨਮੋਲ ਹੀਰਾ ਹੈ, ਜਿਸਦੀ ਸਾਨੂੰ ਸਾਰਿਆਂ ਨੂੰ ਆਪਣੇ ਰੋਜ਼ਾਨਾ ਦੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ।

ਯਾਦ ਰੱਖੋ ਕਿ ਇਸ ਬ੍ਰਹਮ ਗੁਣ ਤੋਂ ਬਿਨਾਂ ਅਸੀਂ ਆਪਣੀ ਇਹ ਮਨੁੱਖਾ ਜਿੰਦਗੀ ਗਵਾ ਲਵਾਂਗੇ। ਹਾਲਾਂਕਿ, ਸਾਡੇ ਮਨੁੱਖਾਂ ਲਈ ਇਸ ਬ੍ਰਹਮ ਗੁਣਾਂ ਨੂੰ ਕਈ ਹਾਲਤਾਂ ਵਿੱਚ ਇਸ ਤੇ ਅਮਲ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਪਰ ਆਓ ਇਸਦਾ ਯਤਨ ਕਰੀਏ, ਇਸ ਲਈ ਇਮਾਨਦਾਰ ਯਤਨ ਕਰੀਏ ਅਤੇ ਗੁਰ ਕ੍ਰਿਪਾ ਨਾਲ ਅਸੀਂ ਇਸ ਵਿੱਚ ਕਾਮਯਾਬ ਹੋ ਜਾਵਾਂਗੇ।

ਦਾਸਨ ਦਾਸ

ਇੱਕ ਬੀਬੀ ਜੀ ਦਾ ਪ੍ਰਸ਼ਨ:

ਪਿਆਰੇ ਦਾਸਨ ਦਾਸ ਜੀ ਅਤੇ ਸਾਧ ਸੰਗਤ ਜੀ

ਆਪ ਸਭ ਦੇ ਚਰਨਾ ਵਿੱਚ ਡੰਡਉਤ ਪ੍ਰਵਾਨ ਕਰੋ ਜੀ

ਮੇਰਾ ਇੱਕ ਪ੍ਰਸ਼ਨ ਹੈ, ਪ੍ਰਸ਼ਨ ਹੈ ਕਿ

ਤੁਸੀਂ ਕੀ ਕਰਦੇ ਹੋ ਜਦ ਤੁਸੀਂ ਅਸਲ ਵਿੱਚ ਹੀ ਕਿਸੇ ਦੇ ਬੀਤੇ ਸਮੇਂ ਵਿੱਚ ਕੀਤੇ ਹੋਏ ਕੰਮਾਂ ਨੂੰ ਮੁਆਫ਼ ਕਰ ਦੇਣਾ ਚਾਹੁੰਦੇ ਹੋ। ਕਿਉਂਕਿ ਤੁਸੀਂ ਜਾਣਦੇ ਹੋ ਕਿ ਇਸ ਨਾਲ ਹੀ ਤੁਹਾਨੂੰ ਸ਼ਾਂਤੀ ਮਿਲ ਸਕਦੀ ਹੈ। ਪਰ ਹਰ ਵਾਰ ਜਦੋਂ ਤੁਸੀਂ ਉਸ ਬਿੰਦੂ ਤੇ ਪਹੁੰਚਦੇ ਹੋ ਜਿੱਥੇ ਤੁਹਾਡਾ ਮਨ ਸਥਿਰ ਹੁੰਦਾ ਹੈ ਅਤੇ ਤੁਸੀਂ ਮੁਆਫ਼ ਕਰ ਦੇਣ ਦੇ ਬਿੰਦੂ ਤੇ ਹੁੰਦੇ ਹੋ ਤਦ ਉਹ ਕੁਝ ਅਜਿਹੇ ਕਦਮ ਚੁਕਦੇ ਹਨ ਜਾਂ ਕੰਮ ਕਰਦੇ ਹਨ ਜੋ ਇਸ ਨੂੰ ਮੁਸ਼ਕਲ ਬਣਾ ਦਿੰਦਾ ਹੈ। ਤਦ ਤੁਸੀਂ ਕੀ ਕਰਦੇ ਹੋ?

ਨੀਚਾਂ ਦੀ ਨੀਚ

ਦਾਸਨ ਦਾਸ ਜੀ ਵੱਲੋਂ ਉਤਰ:

ਮੁਆਫ਼ੀ ਦਾ ਭਾਵ ਹੈ ਮੁਆਫ਼ੀ, ਇਹ ਇੱਕ ਵਾਰ ਦੀ ਮੁਆਫ਼ੀ ਨਹੀਂ ਹੈ, ਇਹ ਨਿਰੰਤਰ ਪ੍ਰਕ੍ਰਿਆ ਹੈ। ਤੁਹਾਨੂੰ ਲਗਾਤਾਰ ਮੁਆਫ਼ ਕਰ ਦੇਣ ਦੀ ਜਰੂਰਤ ਹੈ। ਜੇਕਰ ਤੁਸੀਂ ਕਿਸੇ ਦੇ ਕੰਮਾਂ ਤੋਂ ਵਿਚਲਿਤ ਹੋ ਰਹੇ ਹੋ, ਜਾਂ ਕਿਸੇ ਦਾ ਵਿਹਾਰ ਤੁਹਾਨੂੰ ਗੁੱਸੇ ਕਰ ਰਿਹਾ ਹੈ ਤਾਂ ਤਦ ਇੱਥੇ ਤੁਹਾਡੇ ਵਿੱਚ ਕੁਝ ਗਲਤ ਹੈ। ਇਹ ਤੁਹਾਡੀ ਹਉਮੈ ਹੈ ਜੋ ਤੁਹਾਨੂੰ ਬਾਰ ਬਾਰ ਮੁਆਫ਼ ਕਰ ਦੇਣ ਤੋਂ ਰੋਕ ਰਹੀ ਹੈ, ਇਸ ਲਈ ਆਪਣੇ ਉਪਰ ਹਉਮੈ ਨੂੰ ਭਾਰੀ ਨਾ ਹੋਣ ਦਿਓ। ਯਾਦ ਰੱਖੋ ਹਉਮੈ ਭਿਆਨਕ ਰੋਗ ਹੈ ਅਤੇ ਮੁਆਫ਼ ਕਰ ਦੇਣਾ ਇੱਕ ਬ੍ਰਹਮ ਗੁਣ ਹੈ।

ਮੁਆਫ਼ੀ ਤੁਹਾਡੇ ਅੰਦਰ ਦਿਆਲਤਾ ਲਿਆਉਂਦੀ ਹੈ: ਇਹ ਤੁਹਾਨੂੰ ਗੁੱਸੇ ਅਤੇ ਹਉਮੈ ਤੋਂ ਮੁਕਤ ਕਰਦੀ ਹੈ। ਕਿਉਂਕਿ ਹਉਮੈ ਅਤੇ ਗੁੱਸਾ ਇੱਕ ਦੂਜੇ ਦੇ ਪੂਰਕ ਹਨ, ਅਤੇ ਮੁਆਫ਼ੀ ਅਤੇ ਦਿਆਲਤਾ ਇੱਕ ਦੂਸਰੇ ਦੇ ਪੂਰਕ ਹਨ।

ਇਸ ਲਈ ਤੁਸੀਂ ਦਿਆਲ ਅਤੇ ਮੁਆਫ਼ ਕਰ ਦੇਣ ਵਾਲੇ ਬਣਨਾ ਚਾਹੁੰਦੇ ਹੋ ਅਤੇ ਹਉਮੈ ਵਾਦੀ ਅਤੇ ਕ੍ਰੋਧੀ ਨਹੀਂ। ਸਦਾ ਮਨ ਵਿੱਚ ਰੱਖੋ: ਜੇਕਰ ਕੋਈ ਵਿਅਕਤੀ ਤੁਹਾਨੂੰ ਦੁੱਖ ਪਹੁੰਚਾਉਣ ਦਾ ਯਤਨ ਕਰ ਰਿਹਾ ਹੈ ਉਹ ਅਸਲ ਵਿੱਚ ਆਪਣੇ ਆਪ ਨੂੰ ਦੁੱਖ ਦੇ ਰਿਹਾ ਹੈ। ਉਹ ਆਪਣੇ ਆਪ ਲਈ ਬੁਰਾ ਬੀਜ ਰਿਹਾ ਹੈ ਅਤੇ ਇਸਦਾ ਭਵਿੱਖ ਵਿੱਚ ਇੱਕ ਦਿਨ ਫਲ ਕੱਟੇਗਾ। ਅਤੇ ਤੁਸੀਂ ਵੀ ਉਸੇ ਤਰੀਕੇ ਨਾਲ ਪ੍ਰਕ੍ਰਿਆ ਨਹੀਂ ਕਰਨਾ ਚਾਹੁੰਦੇ, ਇਸਦੀ ਬਜਾਏ ਤੁਸੀਂ ਸੱਚੀ ਕਰਨੀ ਤੇ ਖੜੇ ਰਹਿਣਾ ਚਾਹੁੰਦੇ ਹੋ ਅਤੇ ਦਿਆਲ ਅਤੇ ਮੁਆਫ਼ ਕਰਕੇ ਚੰਗਾ ਬੀਜ ਬੀਜੋ।

ਇਸ ਲਈ ਆਪਣੇ ਹਿਰਦੇ ਵਿੱਚ ਮੁਆਫ਼ੀ ਲਿਆਓ ਅਤੇ ਇਸ ਨੂੰ ਇਕ ਦਿਆਲ ਹਿਰਦਾ ਬਣਾਓ, ਜਿਹੜਾ ਕਿ ਤੁਹਾਨੂੰ ਸਰਵ ਸਕਤੀ ਮਾਨ ਦੇ ਨੇੜੇ ਲੈ ਜਾਵੇਗਾ ਜਦ ਕਿ ਹਉਮੈ ਅਤੇ ਕ੍ਰੋਧ ਤੁਹਾਨੂੰ ਸਰਵ ਸਕਤੀ ਮਾਨ ਤੋਂ ਦੂਰ ਲੈ ਜਾਂਦੇ ਹਨ।

ਦਾਸਨ ਦਾਸ