ਸਾਨੂੰ ਪਿਛਲੀ ਰਾਤ ਵੇਲੇ ਸਤਿਗੁਰੂ ਬਾਬਾ ਜੀ ਨਾਲ ਗੱਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹ ਧੰਨ ਧੰਨ ਹਨ ਪੂਰਨ ਸੰਤ ਸਤਿਗੁਰੂ ਨੂੰ ਡੰਡਉਤ। ਸਤਿ ਸਤਿ ਸਤਿ ਸਤਿਨਾਮ।
ਉਹਨਾਂ ਨੇ ਸੱਚੀ ਕਿਰਤ ਬਾਰੇ ਗੱਲ ਕੀਤੀ ਅਤੇ ਇਸ ਨੂੰ ਆਮ ਹੀ ਦਸਾਂ ਨਹੁੰਆਂ ਦੀ ਕਿਰਤ ਕਿਹਾ ਜਾਂਦਾ ਹੈ, ਬਾਬਾ ਜੀ ਨੇ ਕਿਹਾ ਕੁਝ ਲੋਕ ਕਈ ਵਾਰ ਆਪਣੇ ਰੋਜ਼ਾਨਾ ਦੇ ਕੰਮ ਕਰਦਿਆਂ ਥੋੜੇ ਦਗੇਬਾਜ਼ ਹੋ ਜਾਂਦੇ ਹਨ ਇਸ ਲਈ ਇਹ ਸੱਚੀ ਕਿਰਤ ਕਿਵੇਂ ਹੋ ਸਕਦੀ ਹੈ? ਕਿਰਤ ਕੇਵਲ ਤਦ ਹੀ ਸੱਚੀ ਹੋ ਸਕਦੀ ਹੈ ਜੇਕਰ ਅਸੀਂ ਸੱਚੇ ਨੂੰ ਕੁਝ ਦਸਵੰਧ ਵਾਪਸ ਕਰੀਏ।
ਉਹਨਾਂ ਨੇ ਕਿਹਾ ਕਿ ਕਿਰਤ ਕਰਨੀ ਹੈ ਪੰਜ ਦੁਸ਼ਮਣਾਂ ਨੂੰ ਖਤਮ ਕਰਨਾ ਸੱਚੀ ਕਿਰਤ ਹੈ( " ਪੰਚ ਦੂਤ ਤੁਧ ਵੱਸ ਕੀਤੇ ਕਾਲ ਕੰਟਕ ਮਾਰਿਆ" ਪੰਜ ਦੁਸ਼ਮਣਾਂ ਦਾ ਗੈਂਗ ਸਦਾ ਹੀ ਬਾਬਾ ਜੀ ਦੇ ਮਗਰ ਪਿਆ ਰਹਿੰਦਾ ਹੈ ਬਾਬਾ ਜੀ ਨੇ ਕਿਹਾ ਜਦ ਵੀ ਅਸੀਂ ਇਹਨਾਂ ਦੂਤਾਂ ਦੇ ਪ੍ਰਭਾਵ ਬਾਰੇ ਸੋਚਦੇ ਹਾਂ ਅਸੀਂ ਇਹਨਾਂ ਦੇ ਪ੍ਰਭਾਵ ਅਧੀਨ ਹੁੰਦੇ ਹਾਂ ਜਦ ਅਸੀਂ ਦੂਸਰਿਆਂ ਦੇ ਭਲੇ ਬਾਰੇ ਸੋਚਦੇ ਹਾਂ ਤਦ ਅਸੀਂ ਇਹਨਾਂ ਤੋਂ ਦੂਰ ਹੁੰਦੇ ਹਾਂ।
ਅਸੀਂ ਕਿਹਾ ਕਿ ਇਸ ਸਾਰੀ ਖੇਡ ਨੂੰ ਗਵਾਉਣਾ ਕਿੰਨਾ ਸੌਖਾ ਹੈ ਉਹਨਾਂ ਕਿਹਾ, " ਵਧੀਆ ਹੈ ਕਿ ਤੁਸੀਂ ਇਸ ਵਿੱਚ ਵਿਸ਼ਵਾਸ ਕਰੋ"
“ਧੰਨ ਭਾਗ ਹਮਾਰੇ ਕਿ ਸਾਡੇ ਕੋਲ ਸਤਿ ਸੰਗਤ ਹੈ ਸਾਨੂੰ ਇਸ ਰਸਤੇ ਤੇ ਰੱਖਣ ਤੇ ਸਾਨੂੰ ਯਾਦ ਕਰਾਉਣ ਲਈ ਕਿ ਸਾਨੂੰ ਲਗਾਤਾਰ ਮਾਇਆ ਦੇ ਖ਼ਤਰੇ ਤੋਂ ਚੇਤੰਨ ਰਹਿਣਾ ਚਾਹੀਦਾ ਹੈ, " ਤਿਆਰ ਪਰ ਤਿਆਰ"। ਹਮੇਸ਼ਾਂ ਆਪਣੇ ਕੰਮਾਂ ਵੱਲ ਝਾਤੀ ਮਾਰਦੇ ਰਹੋ ਕਿ ਜੋ ਅਸੀਂ ਕਰ ਰਹੇ ਹਾਂ ਮਾਇਆ ਦੇ ਪ੍ਰਭਾਵ ਵਿੱਚ ਤਾਂ ਨਹੀਂ। ਬਾਬਾ ਜੀ ਕਹਿੰਦੇ ਹਨ ਕਿ ਬੰਦਗੀ ਆਪਣੇ ਪਾਪਾਂ ਨੂੰ ਸਵੀਕਾਰ ਕਰਨਾ ਹੈ ਤਦ ਇਸ ਤੇ ਅਗੇ ਵਧਦੇ ਹੋਏ ਮੁਆਫ਼ੀ ਦੀ ਮੰਗ ਕਰਨਾ ਹੈ, ਤਦ ਸਵੀਕਾਰ ਕਰਨਾ ਜੇਕਰ ਅਸੀਂ ਹੋਰ ਪਾਪ ਕਰ ਰਹੇ ਹਾਂ ਅਤੇ ਫਿਰ ਮੁਆਫ਼ੀ ਮੰਗਣਾ।
ਬਾਬਾ ਜੀ ਨੇ ਇਹ ਵੀ ਜਿਕਰ ਕੀਤਾ ਕਿ ਸਾਨੂੰ ਜਰੂਰ ਹੀ ਗੁਰਬਾਣੀ ਤੋਂ ਪੁੱਛਣਾ ਚਾਹੀਦਾ ਹੈ, ਸਾਡੇ ਨਾਲ ਅੰਤ ਵੇਲੇ ਜਦ ਅਸੀਂ ਮਰਦੇ ਹਾਂ ਤਾਂ ਜੋ ਸਾਡੇ ਨਾਲ ਜਾਂਦਾ ਹੈ, ਇਹ ਬਾਹਰੀ ਬਾਣਾ ਨਹੀਂ ਹੈ, 5 ਕਕਾਰ ਨਹੀਂ।ਉਹਨਾਂ ਕਿਹਾ ਬਾਣੀ ਸਾਨੂੰ ਦੱਸੇਗੀ ਕਿ ਇਹ ਸਤਿ ਕਰਮ ਹਨ ਜੋ ਸਾਡੇ ਨਾਲ ਜਾਂਦੇ ਹਨ। ਇਸ ਲਈ ਸਾਨੂੰ ਸਤਿਨਾਮ ਸਦਾ ਸਦਾ ਸਤਿਨਾਮ ਦਾ ਜਾਪ ਕਰਨਾ ਚਾਹੀਦਾ ਹੈ।
ਬਾਬਾ ਜੀ ਨੇ ਸਾਨੂੰ ਆਪਣਾ ਪਿਆਰ ਹਰ ਇੱਕ ਨੂੰ ਦੇਣ ਲਈ ਕਿਹਾ।
ਸਾਰਿਆਂ ਨੂੰ ਡੰਡਉਤ,
ਕਿਰਮ ਜੰਤ