ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 788
ਇਹ ਸਲੋਕ ਉਸ ਪ੍ਰਮਾਤਮਾ ਰੂਪੀ ਖਸਮ ਅਤੇ ਆਤਮਾ ਰੂਪ ਸੁਹਾਗਣ ਦੇ ਵਿਚਕਾਰਲੇ ਸਬੰਧਾਂ ਨੂੰ ਪੇਸ਼ ਕਰਨ ਲਈ ਲਿਖਿਆ ਗਿਆ ਹੈ ਅਤੇ ਨਾ ਕਿ ਇਕ ਪਤੀ ਅਤੇ ਪਤਨੀ ਦੇ ਸੰਬੰਧਾਂ ਨੂੰ ਪੇਸ਼ ਕਰਨ ਲਈ । ਪਤੀ ਅਤੇ ਪਤਨੀ ਦੇ ਸੰਸਾਰਿਕ ਰਿਸ਼ਤੇ ਨੂੰ ਬੜੀ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ ਹੈ।
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 468
ਇਸ ਸਲੋਕ ਵਿਚ ਪਤੀ ਅਤੇ ਪਤਨੀ ਦੇ ਰਿਸ਼ਤੇ ਵਿਚ ਕਰਨ ਲਈ ਕੁਝ ਨਹੀਂ ਹੈ । ਇਹ ਸੁਹਾਗਣ (ਆਤਮਾ) ਅਤੇ ਖਸਮ (ਅਮਰ ਪ੍ਰਮਾਤਮਾ) ਵਿਚਲੇ ਪਵਿੱਤਰ ਰਿਸ਼ਤੇ ਨੂੰ ਵਰਣਿਤ ਕਰਦਾ ਹੈ ।
ਇੱਥੇ ਕੇਵਲ ਇਕ ਪਤੀ-ਪ੍ਰਮਾਤਮਾ ਹੈ ਅਸੀਂ ਸਭ ਦੋਹਾਗਣ ਹਾਂ ਅਤੇ ਉਹ ਜਿਹੜੀਆਂ ਪ੍ਰਮਾਤਮਾ ਦੀਆਂ ਸੁਹਾਗਣਾਂ ਬਣ ਗਈਆਂ ਹਨ ਅਤੇ ਫਿਰ ਸਦਾ ਸੁਹਾਗਣ ਬਣ ਗਈਆਂ ਹਨ ਇਸ ਤਰ੍ਹਾਂ ਆਪਣੀ ਭਗਤੀ ਦੇ ਅਸਰ ਦੁਆਰਾ ਬਣੀਆਂ ਹਨ।
ਸ਼ਰਧਾਲੂ ਚੌਥੇ ਖੰਡ ਵਿਚ ਸੁਹਾਗਣ ਬਣ ਜਾਣਗੇ । ਜਿਹੜਾ ਕਰਮ ਖੰਡ ਹੈ ਅਤੇ ਫਿਰ ਉਹ ਸਦਾ ਸੁਹਾਗਣ ਬਣ ਜਾਣਗੇ ਜਦੋਂ ਉਹ ਪੰਜਵੇਂ ਖੰਡ ਅਤੇ ਸੱਚ ਖੰਡ ਵਿਚ ਵਲੀਨ ਹੋ ਜਾਣਗੇ ਜਿੱਥੇ ਕਿ ਪ੍ਰਮਾਤਮਾ ਆਪ ਨਿਵਾਸ ਕਰਦਾ ਹੈ ।
ਜਦੋਂ ਇਕ ਆਤਮਾ ਸਦਾ ਸੁਹਾਗਣ ਬਣ ਜਾਂਦੀ ਹੈ, ਇਹ ਅਕਾਲ ਪੁਰਖ ਵਿਚ ਵਲੀਨ ਹੋ ਜਾਂਦੀ ਹੈ । ਇਹ ਅਕਾਲ ਪੁਰਖ ਨਾਲ ਇਕ ਹੋ ਜਾਂਦੀ ਹੈ
ਅਸੀਂ ਹੇਠਾਂ ਨਰ-ਨਾਰੀ ਅਤੇ ਪ੍ਰਮਾਤਮ-ਸਦਾ ਸੁਹਾਗਣ ਮਿਲਾਪ ਤੇ ਵੀ ਇਕ ਲੇਖ ਲਿਖਿਆ ਹੈ – ਅਸੀਂ ਚਾਰ ਲਾਵਾਂ ਦਾ ਵੀ ਵਰਣਨ ਕੀਤਾ ਹੈ ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੇਸ਼ ਕੀਤਾ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਉਸਨੂੰ ਜ਼ਰੂਰ ਪੜੋਗੇ, ਜੇਕਰ ਨਹੀਂ ਤਾਂ ਕ੍ਰਿਪਾ ਕਰਕੇ ਵਿਆਹ ਦਾ ਅਸਲ ਭਾਵ ਸਮਝਣ ਲਈ ਇਸ ਨੂੰ ਦੁਬਾਰਾ ਪੜੋ ।
ਦਾਸਨਦਾਸ