4. ਅਸਲ ਅਨੰਦ ਕਾਰਜ

ਨਰ-ਅਕਾਲ ਪੁਰਖ ਅਤੇ ਨਾਰੀ-ਜੀਵ ਆਤਮਾ ਦਾ ਪੁਨਰਮਿਲਾਨ

ਉਸ ਸਤਿਗੁਰੂ ਪਾਤਸ਼ਾਹੀ ਪਾਤਸ਼ਾਹ ਅਤੇ ਪਾਰ ਬ੍ਰਹਮ ਪ੍ਰਮੇਸ਼ਵਰ ਦੀ ਅਗਾਮੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਦੇ ਸਦਕਾ ਅਸੀਂ ਵਿਆਹ ਦੇ ਅਸਲੀ ਭਾਵ ਨੂੰ ਸਮਝਣ ਦਾ ਮੌਕਾ ਪ੍ਰਾਪਤ ਕਰ ਰਹੇ ਹਾਂ ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਮਹਲਾ 5 ਵਿਚ ਵਰਣਿਤ ਕੀਤਾ ਗਿਆ ਹੈ

                       

ਗੁਰਬਾਣੀ ਦੇ ਅਨੁਸਾਰ ਕੇਵਲ ਅਕਾਲ ਪੁਰਖ ਹੀ ਨਰ ਹੈ, ਬਾਕੀ ਹੋਰ ਸਭ ਨਾਰੀ ਹੈ, ਉਹ ਸਰਵਸ਼ਕਤੀਮਾਨ ਖਸਮ ਹੈ ਅਤੇ ਅਸੀਂ ਸਭ ਨਾਰੀਆਂ ਹਾਂ, ਅਤੇ ਵਿਆਹ ਦਾ ਅਸਲ ਭਾਵ ਜਿਵੇਂ ਕਿ ਕਹੇ ਗਏ ਪੈਰੇ ਵਿਚ ਦੱਸਿਆ ਗਿਆ ਹੈ ਨਾਰੀ ਦਾ ਨਰ ਦੇ ਨਾਲ ਮਿਲਾਪ ਹੈ – ਇਸਦਾ ਭਾਵ ਹੈ ਆਤਮਾ ਦਾ ਅਕਾਲ ਪੁਰਖ ਪੁਨਰ ਬ੍ਰਹਮ ਪਰਮੇਸ਼ਵਰ ਦੇ ਨਾਲ ਮਿਲਾਪ ਹੈ

                       

ਨਾਰੀ-ਆਤਮਾ ਜੋ ਅਕਾਲ ਪੁਰਖ ਨਾਲ ਏਕ ਹੋ ਜਾਂਦੀ ਹੈ ਸੁਹਾਗਣ ਕਹਾਉਂਦੀ ਹੈ ਜਦੋਂ ਇਕ ਨਾਰੀ-ਆਤਮਾ ਪਾਰ ਬ੍ਰਹਮ ਪ੍ਰਮੇਸ਼ਵਰ ਦੀ ਸੁਹਾਗਣ ਬਣ ਜਾਂਦੀ ਹੈ, ਇਸਦਾ ਅਕਾਲ ਪੁਰਖ ਦੀ ਦਰਗਾਹ ਵਿਚ ਭਗਤੀ ਦਾ ਖਾਤਾ ਖੁੱਲ ਜਾਂਦਾ ਹੈ

                       

ਆਤਮਾ ਅਧਿਆਤਮਿਕਤਾ ਦੀ ਇਸ ਅਵਸਥਾ ਵਿਚ ਪਹੁੰਚ ਜਾਂਦੀ ਹੈ, ਜਦੋਂ ਉਸਦੇ ਅੰਦਰ ਜੋਤ ਜਗ ਜਾਂਦੀ ਹੈ ਅਤੇ ਉਹ ਸੁਹਾਗਣ ਬਣ ਜਾਂਦੀ ਹੈ ਅਤੇ ਇਹ ਅਵਸਥਾ ਉਦੋਂ ਆਉਂਦੀ ਹੈ ਜਦੋਂ ਅਜਿਹੀ ਆਤਮਾ ਗੁਰ ਕ੍ਰਿਪਾ ਦੇ ਨਾਲ ਗੁਰ ਪ੍ਰਸਾਦਿ ਦੀ ਖੇਡ ਵਿਚ ਸ਼ਾਮਿਲ ਹੋ ਜਾਂਦੀ ਹੈ

                       

ਗੁਰਪ੍ਰਸਾਦਿ ਖੇਡ ਗੁਰਪ੍ਰਸਾਦਿ ਨਾਮ ਦੇ ਨਾਲ ਸ਼ੁਰੂ ਹੁੰਦੀ ਹੈ – ਸਤਿਨਾਮ ਇਕ ਵਿਅਕਤੀ ਦੇ ਮਨ ਅੰਦਰ ਰੱਖਿਆ ਜਾਂਦਾ ਹੈ, ਅਤੇ ਇਹ ਵਿਅਕਤੀ ਸਮਾਧੀ ਅਤੇ ਫਿਰ ਸੁਨ ਸਮਾਧੀ ਵਿਚ ਚਲਾ ਜਾਂਦਹ ਹੈ, ਜਦੋਂ ਨਾਮ ਇਕ ਵਿਅਕਤੀ ਦੇ ਸੁਰਤ-ਚਿਤ-ਮਨ ਵਿਚ ਚਲਾ ਜਾਂਦਾ ਹੈ, ਇਹ ਉਦੋਂ ਹੁੰਦਾ ਹੈ ਜਦੋਂ ਇਕ ਆਤਮਾ ਅਕਾਲ ਪੁਰਖ ਦੀ ਸੁਹਾਗਣ ਬਣ ਜਾਂਦੀ ਹੈ

                       

ਇਹ ਹੁੰਦਾ ਹੈ ਕਿ ਜਦੋਂ ਅਸਲੀ ਭਗਤੀ ਸ਼ੁਰੂ ਹੁੰਦੀ ਹੈ ਅਤੇ ਇਹ ਵਾਪਰਦਾ ਹੈ ਜਦੋਂ ਇਕ ਆਤਮਾ ਕਰਮ ਖੰਡ ਵਿਚ ਸਥਾਪਿਤ ਹੋ ਜਾਂਦੀ ਹੈ ਸ਼ਬਦ ਕਰਮ ਗੁਰਕਿਰਪਾ-ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਦੀ ਕ੍ਰਿਪਾ ਦੇ ਭਾਵ ਨੂੰ ਦਰਸਾਉਂਦਾ ਹੈ, ਜਿਹੜਾ ਅਜਿਹੀ ਆਤਮਾ ਨੂੰ ਗੁਰਪ੍ਰਸਾਦਿ ਖੇਡ ਵਿਚ ਸ਼ਾਮਿਲ ਕਰਦਾ ਹੈ ਜਿਹੜੀ ਗੁਰਪ੍ਰਸਾਦਿ ਨਾਮ-ਸਤਿਨਾਮ ਨਾਲ ਸ਼ੁਰੂ ਹੁੰਦੀ ਹੈ

                       

ਸਾਰੇ ਆਉਣ ਵਾਲੇ ਯੁਗਾਂ ਵਿਚ ਇਕ ਆਤਮਾ ਸੁਹਾਗਣ ਰਹਿੰਦੀ ਹੈ ਜਦੋਂ ਤੱਕ ਕਿ ਇਹ ਭਗਤੀ ਪੂਰੀ ਕਰਦੀ ਹੈ ਅਤੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਦੁਆਰਾ ਸਦਾ ਸੁਹਾਗਣ ਵਜੋਂ ਬਖਸ਼ਿਸ਼ ਪ੍ਰਾਪਤ ਕਰਦੀ ਹੈ ਅਜਿਹੀਆਂ ਰੂਹਾਂ ਉਸ ਨਾਲੋਂ ਦੁਬਾਰਾ ਕਦੇ ਵੀ ਵੱਖ ਨਾ ਹੋਣ ਲਈ ਅਕਾਲ ਪੁਰਖ ਨਾਲ ਪੂਰੀ ਤਰ੍ਹਾਂ ਏਕ ਹੋ ਜਾਂਦੀਆਂ ਹਨ ਉਹ ਧਰਮ ਜੋਤ ਪੂਰਨ ਪ੍ਰਕਾਸ਼ ਵਿਚ ਪੂਰੀ ਤਰ੍ਹਾਂ ਸਮਾ ਜਾਂਦੀਆਂ ਹਨ ਅਤੇ ਇਕ ਪ੍ਰਗਟਿਉ ਜੋਤ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਪਾਰਬ੍ਰਹਮ ਗਿਆਨੀ ਬਣ ਜਾਂਦੀਆਂ ਹਨ ਅਜਿਹੀਆਂ ਅਧਿਆਤਮਿਕ ਬਖਸ਼ਿਸ਼ਾਂ ਇਕ ਸਦਾ ਸੁਹਾਗਣ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਜਦੋਂ ਉਹ ਸੱਚਖੰਡ ਵਿਚ ਪਹੁੰਚਦੀ ਹੈ ਅਤੇ ਆਪਣੀ ਭਗਤੀ ਪੂਰੀ ਕਰਦੀ ਹੈ ਇਸਦਾ ਭਾਵ ਹੈ ਕਿ ਲਾਵਾਂ ਜੋ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਲੈਂਦੇ ਹਾਂ ਪੂਰੀ ਅਤੇ ਸੰਪੂਰਨ ਭਾਵ ਵਿਚ ਨਹੀਂ ਸਮਝੀਆਂ ਜਾ ਸਕਦੀਆਂ ਜਿੰਨਾਂ ਚਿਰ ਪਤੀ ਅਤੇ ਪਤਨੀ ਸੁਹਾਗਣ ਅਤੇ ਫਿਰ ਸਦਾ ਸੁਹਾਗਣ ਨਹੀਂ ਬਣ ਜਾਂਦੇ ਹਨ ਸੱਚਾ ਵਿਆਹ ਕੇਵਲ ਤਾਂ ਹੀ ਸੰਪੂਰਨ ਹੋ ਸਕਦਾ ਹੈ ਜੇਕਰ ਅਤੇ ਜਦੋਂ ਦੋਵੇਂ ਸੰਤ ਸੁਹਾਗਣਾਂ ਅਤੇ ਫਿਰ ਸਦਾ ਸੁਹਾਗਨਾਂ ਬਣ ਜਾਂਦੇ ਹਨ

                       

ਲਾਵਾਂ ਵਿਚ ਵਰਣਿਤ ਚਾਰ ਬ੍ਰਹਮ ਅਵਸਥਾਵਾਂ ਦੀ ਅਗਲੇ ਲੇਖ ਵਿਚ ਚਰਚਾ ਕੀਤੀ ਜਾ ਰਹੀ ਹੈ, ਇੱਥੇ ਅਸੀਂ ਗੁਰਬਾਨੀ ਦੇ ਸਾਹਿਤਿਕ ਭਾਵ ਨੂੰ ਅਨੁਵਾਦਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ, ਸਗੋਂ ਅਸੀਂ ਬ੍ਰਹਮ ਸ਼ਬਦਾਂ ਦੇ ਅਸਲੀ ਅਤੇ ਗੂੜ ਭਾਵਾਂ ਤੇ ਇਕ ਸਰਲ ਭਾਸ਼ਾ ਵਿਚ ਇਕਾਗਰਤਾ ਕਰਨ ਜਾ ਰਹੇ ਹਾਂ ਜਿਹੜਾ ਕਿ ਇਕ ਸਧਾਰਨ ਵਿਅਕਤੀ ਦੁਆਰਾ ਸਮਝਿਆ ਜਾ ਸਕੇ

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ

ਸ੍ਰੀ ਗੁਰੂ ਰਾਮਦਾਸ ਜੀ

ਰਾਗ ਸੂਹੀ 773

ਵਿਆਹ ਰਸਮ ਦੇ ਪਹਿਲੇ ਫੇਰੇ ਵਿਚ ਪ੍ਰਮਾਤਮਾ ਵਿਆਹੁਤਾ ਜੀਵਨ ਦੇ ਰੋਜ਼ਾਨਾ ਕਰਤਵਾਂ ਨੂੰ ਨਿਭਾਉਣ ਲਈ ਆਪਣੀਆਂ ਹਦਾਇਤਾਂ ਦਿੰਦੇ ਹਨ

ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ

ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ

ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ

ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ

 ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ 1

ਸ਼੍ਰੀ ਗੁਰੂ ਰਾਮ ਦਾਸ ਜੀ

ਰਾਗ ਸੂਹੀ 773

                       

ਇਹ ਪਹਿਲਾ ਕਦਮ ਹੈ ਕਿ ਅਸੀਂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਸਾਡੇ ਵਿਆਹ ਦੀ ਦਿਸ਼ਾ ਵਿਚ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਸਰਵਸ਼ਕਤੀਮਾਨ ਦੁਆਰਾ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਅਜਿਹੀਆਂ ਬ੍ਰਹਮ ਬਖਸ਼ਿਸ਼ਾਂ ਦੁਆਰਾ, ਜਿਹੜੀਆਂ ਗੁਰਪ੍ਰਸਾਦੀ ਵਜੋਂ ਜਾਣੀਆਂ ਜਾਂਦੀਆਂ ਹਨ, ਅਸੀਂ ਗੁਰੂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇ ਅਕਾਲ ਪੁਰਖ ਦੀ ਭਗਤੀ ਦੇ ਰਸਤੇ ਤੇ ਅੱਗੇ ਵਧਣਾ ਸ਼ੁਰੂ ਕਰਨ ਲਈ ਵਚਨਬੱਧ ਹੁੰਦੇ ਹਾਂ ਗੁਰੂ ਦੇ ਸ਼ਬਦ ਪੂਰਨ ਰੂਪ ਵਿਚ ਮਹੱਤਵਪੂਰਨ ਹਨ ਅਤੇ ਉਹਨਾਂ ਦਾ ਪੂਰਨ ਅਤੇ ਸੰਪੂਰਨ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਪਾਲਣ ਕਰਨਾ ਜ਼ਰੂਰੀ ਹੈ ਪੂਰਨ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਗੁਰੂ ਦੇ ਸ਼ਬਦਾਂ ਦਾ ਪਾਲਣ ਨਾ ਕਰਕੇ ਅਕਾਲ ਪੁਰਖ ਨਾਲ ਸਾਡੇ ਵਿਆਹ ਦਾ ਇਹ ਪਹਿਲਾ ਕਦਮ ਪ੍ਰਾਪਤ ਨਹੀਂ ਹੁੰਦਾ ਹੈ

ਇੱਥੇ ਇਹ ਵਰਣਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਬਹੁਤੀ ਸੰਗਤ ਇਸ ਅਵਸਥਾ ਤੋਂ ਪਹਿਲਾਂ ਖੜੋਤਵਾਲੀ ਅਵਸਣਾ ਰਹਿੰਦੀ ਹੈ, ਕਿਉਂਕਿ ਉਹ ਗੁਰੂ ਦੇ ਸ਼ਬਦਾਂ ਦਾ ਬਹੁਤੀ ਪਾਰਮਿਕਤਾ ਨਾਲ ਪਾਲਣ ਨਹੀਂ ਕਰਦੇ ਹਨ ਅਸੀਂ ਤੁਹਾਨੂੰ ਇਸ ਨੂੰ ਵਰਣਨ ਕਰਨ ਲਈ ਇਕ ਉਦਾਹਰਨ ਦਿਆਂਗੇ – ਗੁਰਬਾਨੀ ਸਾਨੂੰ ਸੰਪੂਰਨ ਰੂਪ ਵਿਚ ਗੁਰੂ ਨੂੰ ਸਮਰਪਿਤ ਹੋਣ ਲਈ ਦੱਸਦੀ ਹੈ – ਤਨ ਮਨ ਧੰਨ ਸੌਪ ਗੁਰੂ ਕੋ

ਆਉ ਆਪਣੇ ਵੱਲ ਝਾਤੀ ਮਾਰੀਏ ਅਤੇ ਇਕ ਫੈਂਸਲਾ ਕਰੀਏ ਕਿ ਕੀ ਅਸੀਂ ਗੁਰੂ ਦੇ ਸ਼ਬਦਾਂ ਦਾ ਪਾਲਣ ਕਰ ਰਹੇ ਹਾਂ ?

ਕੀ ਅਸੀਂ ਆਪਣਾ ਤਨ ਉਸ ਸਰਵਸ਼ਕਤੀਮਾਨ ਦੀ ਸੇਵਾ ਵਿਚ ਅਰਪਨ ਕਰ ਦਿੱਤਾ ਹੈ ?

ਕੀ ਅਸੀਂ ਆਪਣੇ ਸਮੇਂ ਦਾ ਦਸਵੰਧ ਗੁਰੂ ਨੂੰ ਦਿੰਦੇ ਹਾਂ ?

ਕੀ ਅਸੀਂ ਆਪਣੀ ਕਮਾਈ ਦਾ ਦਸਵੰਧ ਗੁਰੂ ਨੂੰ ਦਿੰਦੇ ਹਾਂ ?

ਕੀ ਅਸੀਂ ਗੁਰੂ ਦਾ ਗਿਆਨ ਲਿਆ ਹੈ ਅਤੇ ਕੀ ਅਸੀਂ ਗੁਰੂ ਦੁਆਰਾ ਦਿੱਤੇ ਗਿਆਨ ਦਾ ਪਾਲਣ ਕਰਦੇ ਹਾਂ ?

                       

ਗੁਰੂ ਦੁਆਰਾ ਪੂਰਨ ਭਗਤੀ ਦੇ ਅਜਿਹੇ ਕਈ ਬ੍ਰਹਮ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਕੀ ਅਸੀਂ ਇਹਨਾਂ ਵਿਚੋਂ ਕਿਸੇ ਇਕ ਦਾ ਵੀ ਪੂਰਨ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਪਾਲਣ ਕਰਦੇ ਹਾਂ ? ਅਤੇ ਜੇਕਰ ਨਹੀਂ ਤਾਂ ਅਸੀਂ ਇਸ ਪੜਾਅ ਤੋਂ ਹੇਠਾਂ ਰਹਾਂਗੇ ਜਦੋਂ ਤੱਕ ਕਿ ਅਸੀਂ ਗੁਰਬਾਣੀ ਦਾ ਪਾਲਣ ਸ਼ੁਰੂ ਨਹੀਂ ਕਰਦੇ ਹਾਂ ?

                       

ਗੁਰਬਾਣੀ ਦੀ ਪਾਲਣਾ ਨਾ ਕਰਨ ਦੁਆਰਾ ਪੈਦਾ ਹੋਏ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਰਸਤਾ ਨਹੀਂ ਹੈ ਗੁਰਬਾਨੀ ਅਕਾਲ ਪੁਰਖ ਦੇ ਸ਼ਬਦਾਂ ਦੀ ਤਰ੍ਹਾਂ ਹੀ ਹੈ ਅਤੇ ਇਸਦੀ ਅਕਾਲ ਪੁਰਖ ਨਾਲ ਵਿਆਹ ਦੀ ਇਸ ਪਹਿਲੀ ਅਵਸਥਾ ਵਿਚੋਂ ਲੰਘਣ ਲਈ ਪੂਰਨ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਪਾਲਣਾ ਕਰਨੀ ਜ਼ਰੂਰੀ ਹੈ

ਫਿਰ ਇਹ ਇਕ ਗੁਰਪ੍ਰਸਾਦੀ ਖੇਡ ਦੀ ਸ਼ੁਰੂਆਤ ਹੈ ਕਿਉਂਕਿ ਕੇਵਲ ਇਕ ਪੂਰਨ ਸਤਿਗੁਰੂ ਹੀ ਹੈ ਜਿਹੜਾ ਸਾਨੂੰ ਇਸ ਅਵਸਥਾ ਵਿਚ ਕੱਢ ਸਕਦਾ ਹੈ, ਉਹ ਹੀ ਇਕ ਹੈ ਜਿਹੜਾ ਸਾਨੂੰ ਗੁਰਪ੍ਰਸਾਦੀ ਨਾਮ ਨਾਲ ਨਿਵਾਜ ਸਕਦਾ ਹੈ, ਅਤੇ ਕੇਵਲ ਉਸਦੀ ਬਖਸ਼ਿਸ਼ਾਂ ਨਾਲ ਅਸੀਂ ਮਨ ਦੀਆਂ ਸਾਰੀਆਂ ਪਟਕਣਾ ਅਤੇ ਵਿਕਾਰਾਂ ਤੋਂ ਬਾਹਰ ਆਉਣ ਦੇ ਯੋਗ ਹੋ ਸਕਦੇ ਹਾਂ, ਸਾਡੇ ਦੁਆਰਾ ਕੀਤੇ ਸਾਰੇ ਪਾਪ ਅਤੇ ਸਾਰੇ ਮਾਨਸਿਕ ਰੋਗ ਕੇਵਲ ਇਕ ਪੂਰਨ ਸਤਿਗੁਰੂ ਦੁਆਰਾ ਠੀਕ ਕੀਤੇ ਜਾ ਸਕਦੇ ਹਨ

                       

ਨਾਮ ਧਰਮ ਹੈ, ਅਕਾਲ ਪੁਰਖ ਆਪਣੇ ਆਪ ਵਿਚ ਧਰਮ ਹੈ, ਅਤੇ ਧਰਮ ਦੀ ਸਭ ਤੋਂ ਉੱਚੀ ਸੇਵਾ ਸਰਵਸ਼ਕਤੀਮਾਨ ਦੀ ਸੇਵਾ ਹੈ ਅਤੇ ਉਹ ਨਾਮ ਸਿਮਰਨ ਹੈ ਇਕ ਪੂਰਨ ਸਤਿਗੁਰੂ ਦੀ ਬਖਸ਼ਿਸ਼ ਨਾਲ ਨਾਮ ਸਿਮਰਨ ਬਣ ਜਾਂਦਾ ਹੈ ਜਿਹੜਾ ਇਕ ਵਿਅਕਤੀ ਦੇ ਮਨ ਵਿਚ ਨਾਮ ਦਾ ਬੂਟਾ ਲਗਾਉਂਦਾ ਹੈ, ਅਤੇ ਇਹ ਸਾਡੀ ਰੂਹ ਦੇ ਅਕਾਲ ਪੁਰਖ ਨਾਲ ਵਿਆਹ ਦੀ ਸ਼ੁਰੂਆਤ ਹੈ

                       

ਅਜਿਹੀ ਰੂਹ ਇਕ ਬਹੁਤ ਸੁਭਾਗੀ ਹੈ ਜਿਹੜੀ ਸਰਵਸ਼ਕਤੀਮਾਨ ਦੁਆਰਾ ਉਸਦੇ ਉਸ ਅਕਾਲ ਪੁਰਖ ਨਾਲ ਵਿਆਹ ਕਰਨ ਲਈ ਇਕ ਉਮੀਦਵਾਰ ਵਜੋਂ ਬਖਸ਼ੀ ਅਤੇ ਪ੍ਰਵਾਨਿਤ ਕੀਤੀ ਜਾਂਦੀ ਹੈ ਮੂਲ ਰੂਪ ਵਿਚ ਪਹਿਲਾ ਪੜਾਅ ਸਮਾਧੀ ਨੂੰ ਦੱਸਦਾ ਹੈ, ਜਦੋਂ ਅੀਂ ਇਕ ਲੰਮੇ ਸਮੇਂ ਲਈ ਸਮਾਧੀ ਅਤੇ ਸੁਨ ਸਮਾਧੀ ਵਿਚ ਚਲੇ ਜਾਂਦੇ ਹਾਂ – ਕਈ ਘੰਟੇ ਇਕੱਠੇ ਅਸੀਂ ਨਾਮ ਸਿਮਰਨ ਵਿਚ ਵਲੀਨ ਰਹਿੰਦੇ ਹਾਂ, ਇਹ ਸਥਿਤੀ ਜਾਂ ਅਵਸਥਾ ਜਪੁਜੀ ਗੁਰਬਾਣੀ ਵਿਚ ਕਰਮ ਖੰਡ ਵਜੋਂ ਪ੍ਰਭਾਸਿਤ ਕੀਤੀ ਗਈ ਹੈ

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ

ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ

ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ

ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ

ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ 2

ਸ਼੍ਰੀ ਗੁਰੂ ਰਾਮ ਦਾਸ ਜੀ

ਰਾਗ ਸੂਹੀ 774

ਇਹ ਸਾਡੀ ਰੂਹ ਦੀ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਨਾਲ ਵਿਆਹ ਦੀ ਦੂਸਰੀ ਅਵਸਥਾ ਹੈ ਇਸ ਅਵਸਥਾ ਵਿਚ ਸਾਡੀ ਰੂਹ ਸਤਿਗੁਰੂ ਦੇ ਕੁਝ ਨੇੜੇ ਆ ਜਾਂਦੀ ਹੈ ਅਤੇ ਅਸੀਂ ਆਪਣੇ ਆਪ ਵਿਚ ਹੋਰ ਅਤੇ ਹੋਰ ਅਧਿਆਤਮਿਕਤਾ ਆਉਂਦੀ ਮਹਿਸੂਸ ਕਰਦੇ ਹਾਂ ਜਿਵੇਂ ਜਿਵੇਂ ਅਸੀਂ ਉਸਦੀ ਸੰਗਤ ਕਰਦੇ, ਉਸਦੇ ਸ਼ਬਦਾਂ ਨੂੰ ਸੁਣਦੇ ਹਾਂ ਅਸੀਂ ਸਤਿਗੁਰੂ ਦੇ ਨੇੜੇ ਤੋਂ ਨੇੜੇ ਆਉਣ ਲੱਗਦੇ ਹਾਂ ਅਤੇ ਫਿਰ ਆਪਣੇ ਰੋਜ਼ਾਨਾ ਜੀਵਨ ਵਿਚ ਉਸਦੇ ਸ਼ਬਦ ਨੂੰ ਅਪਣਾਉਂਦੇ ਹਾਂ

                       

ਸਤਿਗੁਰੂ ਪ੍ਰਤੀ ਦ੍ਰਿੜਤਾ ਅਤੇ ਉਸਦੇ ਵਿਚ ਵਿਸ਼ਵਾਸ ਸਫਲਤਾ ਦੀ ਕੁੰਜੀ ਹੈ ਅਤੇ ਸਫਲਤਾ ਲਈ ਜ਼ਰੂਰੀ ਹਨ ਮਨ ਅਤੇ ਆਤਮਾ ਸ਼ੁੱਧ ਹਨ ਅਤੇ ਸ਼ੁੱਧ ਹੋ ਰਹੇ ਹਨ ਅਤੇ ਭਉ ਰਹਿਤ ਬਣ ਗਏ ਹਨ ਅਤੇ ਅਹੰਕਾਰ ਸਾਫ ਹੋ ਗਿਆ ਹੈ ਅਤੇ ਆਤਮਾ ਅਧਿਆਤਮਿਕਤਾ ਦੀ ਉੱਚੀ ਅਵਸਥਾ ਨਾਲ ਵੱਧ ਤੋਂ ਵੱਧ ਨਿਵਾਜੀ ਗਈ ਹੈ

                       

ਇਸ ਅਵਸਥਾ ਵਿਚ ਅਸੀਂ ਪ੍ਰਮਾਤਮਾ ਨੂੰ ਹਰ ਥਾਂ ਵੇਖਣਾ ਸ਼ੁਰੂ ਕਰ ਦਿੰਦੇ ਹਾਂ, ਆਪਣੇ ਆਪ ਵਿਚ ਅਤੇ ਬਾਕੀ ਹਰ ਇਕ ਵਿਚ ਸਾਰੀ ਸ੍ਰਿਸ਼ਟੀ ਸਾਡੇ ਨਾਲ ਸਬੰਧਿਤ ਦਿਖਾਈ ਦਿੰਦੀ ਹੈ, ਕੁਝ ਵੀ ਅਤੇ ਕੋਈ ਵੀ ਅਜਨਬੀ ਨਹੀਂ ਰਹਿੰਦਾ ਹੈ, ਹਰ ਇਕ ਪਰਿਵਾਰ ਦਾ ਇਕ ਹਿੱਸਾ ਦਿਖਾਈ ਦਿੰਦਾ ਹੈ ਇਹ ਅਧਿਆਤਮਿਕਤਾ ਦੀ ਬਹਤ ਉੱਚੀ ਅਵਸਥਾ ਹੈ, ਜਦੋਂ ਅਸੀਂ ਅਨਹਦ ਨਾਦ ਧੁਨੀ ਸੁਣਦੇ ਹਾਂ – ਸਾਡੇ ਦਸਮ ਦੁਆਰ ਵਿਚ ਬ੍ਰਹਮ ਸੰਗੀਤ ਅਸੀਂ ਹਰ ਪਲ ਸਰਵਸ਼ਕਤੀਮਾਨ ਵਿਚ ਸਮਾਏ ਰਹਿੰਦੇ ਹਾਂ, ਅਸੀਂ ਲਗਾਤਾਰ ਨਾਮ ਸਿਮਰਨ ਵਿਚ ਸਮਾਈ ਜਾਂਦੇ ਹਾਂ

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ

ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ

ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ

ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ

ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ

ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ 3

ਸ਼੍ਰੀ ਗੁਰੂ ਰਾਮ ਦਾਸ ਜੀ

ਰਾਗ ਸੂਹੀ 774

ਇਹ ਸਾਡੀ ਆਤਮਾ ਦੀ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਨਾਲ ਵਿਆਹ ਮਿਲਾਪ ਦੀ ਤੀਸਰੀ ਅਵਸਥਾ ਹੈ ਇਸ ਅਵਸਥਾ ਵਿਚ ਸਾਡੀ ਸਰਵਸ਼ਕਤੀਮਾਨ ਨੂੰ ਮਿਲਣ ਦੀ ਲਾਲਸਾ ਬਹੁਤ ਤੀਬਰ ਹੋ ਜਾਂਦੀ ਹੈ

                       

ਅਸੀਂ ਹਰ ਸਮੇਂ ਪ੍ਰਮਾਤਮਾ ਨੂੰ ਲਗਾਤਾਰ ਯਾਦ ਕਰਦੇ ਰਹਿੰਦੇ ਹਾਂ, ਇਸਦਾ ਭਾਵ ਹੈ ਕਿ ਅਸੀਂ ਨਾਮ ਸਿਮਰਨ ਦੀ ਵਿਕਸਿਤ ਅਵਸਥਾ ਵਿਚ ਚਲੇ ਜਾਂਦੇ ਹਾਂ ਜਿਹੜੀ ਅਜਪਾ ਜਾਪ ਵਜੋਂ ਜਾਣੀ ਜਾਂਦੀ ਹੈ, ਨਾਮ ਸਿਮਰਨ ਸਾਡੇ ਮਨ ਅਤੇ ਹਿਰਦੇ ਅੰਦਰ ਆਪਣੇ ਆਪ ਹੀ ਚਲਾ ਜਾਂਦਾ ਹੈ

                       

ਇਹ ਅਧਿਆਤਮਿਕਤਾ ਦੀ ਬਹੁਤ ਉੱਚੀ ਅਵਸਥਾ ਹੈ ਅਤੇ ਅਕਾਲ ਪੁਰਖ ਦੁਆਰਾ ਸੁਹਾਗਨ ਉੱਤੇ ਬਖਸ਼ਿਸ਼ ਕੀਤੀ ਜਾਂਦੀ ਹੈ ਇਸ ਅਵਸਥਾ ਵਿਚ ਅਸੀਂ ਆਪਣੇ ਆਪ ਨੂੰ ਸੰਪੂਰਨ ਰੂਪ ਵਿਚ ਨਾਮ ਸਿਮਰਨ ਵਿਚ ਸਮਾ ਲੈਂਦੇ ਹਾਂ, ਸਰਵਸ਼ਕਤੀਮਾਨ ਦੀ ਉਸਤਤ ਵਿਚ ਗਾ ਕੇ ਅਤੇ ਕੇਵਲ ਗੁਰਬਾਨੀ ਅਤੇ ਕੀਰਤਨ ਬਾਰੇ ਗੱਲ ਕਰਕੇ ਅਤੇ ਉਸਨੂੰ ਸੁਣ ਕੇ

                       

ਇਸਦਾ ਭਾਵ ਹੈ ਕਿ ਅਸੀਂ ਡੂੰਘੀ ਖੁਸ਼ੀ ਅਤੇ ਮਨ ਅਤੇ ਹਿਰਦੇ ਦੀ ਸ਼ਾਂਤੀ ਬਿਰਤੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਤੇ ਹੌਲੀ ਹੌਲੀ ਅਸੀਂ ਮਨ ਅਤੇ ਹਿਰਦੇ ਦੀ ਪੂਰਨ ਸਥਿਰਤਾ ਵੱਲ ਅੱਗੇ ਵੱਧਦੇ ਹਾਂ

                       

ਅਜਿਹੀ ਇਕਸਿਤ ਅਧਿਆਤਮਿਕ ਅਵਸਥਾ ਸੰਤਾਂ ਦੀ ਸੰਗਤ ਕਰਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ, ਇਸਦਾ ਭਾਵ ਹੈ ਕਿ ਜਦੋਂ ਅਸੀਂ ਅਜਿਹੀਆਂ ਰੋਸ਼ਨ ਰੂਹਾਂ ਦੀ ਲਗਾਤਾਰ ਸੰਗਤ ਕਰਦੇ ਹਾਂ ਅਸੀਂ ਸਰਵਸ਼ਕਤੀਮਾਨ ਨੂੰ ਸਮਝ ਲੈਂਦੇ ਹਾਂ ਅਤੇ ਪੂਰਨ ਸੰਤ (ਸਦਾ ਸੁਹਾਗਣ) ਬਣ ਜਾਂਦੇ ਹਾਂ, ਤਦ ਅਸੀਂ ਹੋਰ ਉੱਚੀ ਅਧਿਆਤਮਿਕਤਾ ਨਾਲ ਨਿਵਾਜੇ ਜਾਂਦੇ ਹਾਂ ਅਤੇ ਅਸੀਂ ਸਰਵਸ਼ਕਤੀਮਾਨ ਨੂੰ ਮਿਲਣ ਦੇ ਨੇੜੇ ਵੱਧਦੇ ਹਾਂ ਅਜਿਹੀਆਂ ਰੂਹਾਂ ਸੁਹਾਗਣਾਂ ਬਹੁਤ ਭਾਗਸ਼ਾਲੀ ਹਨ ਜਿਹੜੀਆਂ ਲਗਾਤਾਰ ਉਸ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਦੀ ਉਸਤਤ ਵਿਚ ਸਮਾਈਆਂ ਰਹਿੰਦੀਆਂ ਹਨ ਇਹ ਫੇਰ ਇਕ ਗੁਰ ਪ੍ਰਸਾਦਿ ਖੇਡ ਹੈ ਅਤੇ ਪੂਰਨ ਸੰਤਾਂ ਦੀ ਸੰਗਤ ਰਾਹੀਂ ਉਸ ਅਕਾਲ ਪੁਰਖ ਪਾਰ ਬ੍ਰਹਮ ਪ੍ਰਮੇਸ਼ਵਰ ਦੀ ਬਖਸ਼ਿਸ਼ ਦੇ ਬਿਨਾਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ

                       

ਜਦੋਂ ਇਕ ਰੂਹ ਅਧਿਆਤਮਿਕਤਾ ਦੀ ਇਸ ਉੱਚੀ ਪਦਵੀ ਨਾਲ ਨਵਾਜੀ ਜਾਂਦੀ ਹੈ ਤਦ ਉਹ ਰੂਹ ਪੂਰਨ ਸਚਿਆਰੀ ਬਣ ਜਾਂਦੀ ਹੈ, ਸੱਚ ਦੇਖਦੀ ਹੈ, ਸੱਚ ਨੂੰ ਸੁਣਦੀ ਹੈ, ਸੱਚ ਅਤੇ ਝੂਠ ਵਿਚ ਅੰਤਰ ਕਰਦੀ ਹੈ ਅਤੇ ਸਭ ਤੋਂ ਉੱਤੇ ਸੱਚ ਦੀ ਸੇਵਾ ਕਰਦੀ ਹੈ ਅਤੇ ਇਹ ਉਦੋਂ ਵਾਪਰਦਾ ਹੈ ਜਦੋਂ ਇਕ ਰੂਹ ਸੱਚਖੰਡ ਵਿਚ ਜਾਂਦੀ ਹੈ ਅਤੇ ਫਿਰ ਉਦੋਂ ਤੱਕ ਲਗਾਤਾਰ ਸੱਚਖੰਡ ਵਿਚ ਅਜਿਹਾ ਕਰਦੀ ਹੈ ਜਦੋਂ ਤੱਕ ਉਹ ਸਰਵਸ਼ਕਤੀਮਾਨ ਨੂੰ ਮਿਲਦੀ ਨਹੀਂ ਹੋਰ

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ

ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ

ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ

ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ

ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ 42

ਸ਼੍ਰੀ ਗੁਰੂ ਰਾਮ ਦਾਸ ਜੀ

ਰਾਗ ਸੂਹੀ 774

ਇਹ ਸਾਡੀ ਰੂਹ ਦੇ ਉਸ ਸਿਰਜਨਹਾਰ ਨਾਲ ਮਿਲਾਪ ਦੀ ਚੌਥੀ ਅਤੇ ਆਖਰੀ ਅਵਸਥਾ ਹੈ

                       

ਗੁਰੂ ਅਤੇ ਸਾਧ ਸੰਗਤ ਦੀ ਬਖਸ਼ਿਸ਼ ਨਾਲ, ਰੂਹ ਅਤੇ ਮਨ ਪੂਰਨ ਸਥਿਰ ਅਤੇ ਸ਼ਾਂਤ ਹੋ ਜਾਂਦਾ ਹੈ, ਉਹ ਕਿਸੇ ਵੀ ਸੰਸਾਰਿਕ ਚੀਜਾਂ ਨਾਲ ਵਿਚਲਿਤ ਨਹੀਂ ਹੋ ਸਕਦੇ ਹਨ, ਉਸ ਗੱਲ ਲਈ ਸ੍ਰਿਸਟੀ ਵਿਚ ਕੁਝ ਨਹੀਂ ਜੋ ਅਜਿਹੀ ਸੁਹਾਗਨ ਦੀ ਰੂਹ ਅਤੇ ਮਨ ਨੂੰ ਵਿਚਲਿਤ ਕਰ ਸਕੇ, ਅਜਿਹੀ ਅਵਸਥਾ ਵਿਚ ਰੂਹ ਸਰਵਸ਼ਕਤੀਮਾਨ ਨਾਲ ਸਮਾ ਜਾਂਦੀ ਹੈ ਅਤੇ ਸੁਹਾਗਣ ਦਾ ਖਸਮ-ਅਕਾਲ ਪੁਰਖ ਨਾਲ ਮਿਲਾਪ ਪੂਰਾ ਹੋ ਜਾਂਦਾ ਹੈ ਅਜਿਹਾ ਵਿਅਕਤੀ ਅਭੇਦ ਬਣ ਜਾਂਦਾ ਹੈ ਪ੍ਰਮਾਤਮਾ ਵਿਚ ਸਮਾ ਜਾਂਦਾ ਹੈ ਅਤੇ ਪ੍ਰਮਾਤਮਾ ਅਤੇ ਅਜਿਹੀ ਰੂਹ ਵਿਚ ਕੋਈ ਅੰਤਰ ਨਹੀਂ ਰਹਿੰਦਾ ਹੈ

                       

ਅਜਿਹੀ ਰੂਹ ਸਦਾ ਸੁਹਾਗਣ ਬਣ ਜਾਂਦੀ ਹੈ, ਭਾਵ ਸਦਾ ਲਈ ਇਹ ਪ੍ਰਭੂ ਵਿਚ ਸਮਾ ਜਾਂਦੀ ਹੈ ਅਤੇ ਆਪਣੇ ਉਸ ਸਿਰਜਨਹਾਰ ਨਾਲ ਏਕ ਹੋ ਜਾਂਦੀ ਹੈ ਸਦਾ ਸੁਹਾਗਣ ਇਕ ਪੂਰਨ ਸੰਤ, ਸਤਿਗੁਰੂ ਅਤੇ ਇਕ ਪੂਰਨ ਬ੍ਰਹਮ ਗਿਆਨੀ ਕਹਾਉਂਦਾ ਹੈ, ਅਤੇ ਅਜਿਹੀਆਂ ਰੂਹਾਂ ਸੱਚ ਖੰਡ ਅਤੇ ਬ੍ਰਹਮ ਖੰਡ ਵਿਚ ਵਾਸ ਕਰਦੀਆਂ ਹਨ

                       

ਅਜਿਹੀ ਰੋਸ਼ਨ ਰੂਹ ਸਦਾ ਚੰਦ ਦੀ ਕਲਾ ਵਿਚ ਰਹਿੰਦੀ ਹੈ ਇਸਦਾ ਭਾਵ ਹੈ ਕਿ ਅਸਲੀ ਚੰਦ ਦੀ ਕਲਾ ਸੱਚ ਖੰਡ ਵਿਚ ਹੁੰਦੀ ਹੈ, ਜਿਹੜਾ ਕੇਵਲ ਸਦਾ ਸੁਹਗਣ ਦੁਆਰਾ ਮਾਣਿਆ ਜਾਂਦਾ ਹੈ ਇੱਥੇ ਖਸਮ ਅਤੇ ਸਦਾ ਸੁਹਾਗਣ ਵਿਚ ਅਟੁੱਟ ਸਬੰਧ ਹੁੰਦਾ ਹੈ, ਇਹ ਸਬੰਧ ਪੂਰੀ ਤਰ੍ਹਾਂ ਇਕ ਦੂਸਰੇ ਲਈ ਬੇਸਰ ਪਿਆਰ ਉੱਤੇ ਅਪਾਰਿਤ ਹੈ, ਇਹ ਸੱਚਾ ਵਿਆਰ ਹੈ, ਇਹ ਪਿਆਰ ਪੂਰਨ ਸੱਚ ਹੈ, ਅਤੇ ਸਦਾ ਸੁਹਾਗਣ ਨੂੰ ਉਸਦੇ ਬਾਕੀ ਰਹਿੰਦੇ ਜੀਵਨ ਵਿਚ ਸੱਚ ਦੀ ਸੇਵਾ ਕਰਨ ਦੀ ਬਖਸ਼ਿਸ਼ ਕਰਦਾ ਹੈ

                       

ਅਜਿਹੀਆਂ ਰੂਹਾਂ ਸਦਾ ਸੁਨ ਸਮਾਧੀ ਵਿਚ ਰਹਿੰਦੀਆਂ ਹਨ ਅਤੇ ਅਕਾਲ ਪੁਰਖ ਦੇ ਹੁਕਮ ਦੀ ਸੇਵਾ ਕਰਨ ਵਿਚ ਲੱਗੀਆਂ ਰਹਿੰਦੀਆਂ ਹਨ ਕੇਵਲ ਇਕ ਸਦਾ ਸੁਹਾਗਣ ਖਾਲਸਾ ਹੈ ਅਤੇ ਇਸ ਤੋਂ ਹੇਠਾਂ ਕੋਈ ਵੀ ਖਾਲਸਾ ਨਹੀਂ ਹੈ – ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸਾ, ਨਾਹੀ ਨਖਾਲਸਾ ਜਾਨੈ

                       

ਇਹ ਫੇਰ ਇਕ ਗੁਰਪ੍ਰਸਾਦੀ ਖੇਡ ਹੈ ਅਤੇ ਉਸ ਅਕਾਲ ਪੁਰਖ, ਇਕ ਪੂਰਨ ਸੰਤ ਸਤਿਗੁਰੂ, ਇਕ ਪੂਰਨ ਬ੍ਰਹਮ ਗਿਆਨੀ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਵਾਪਰਦੀ ਹੈ ਨਾਰੀ ਸਾਡੀ ਰੂਹ ਅਤੇ ਨਰ-ਖਸਮ ਅਕਾਲ ਪੁਰਖ ਦਾ ਵਿਆਹ ਉਸਦੀ ਆਪਣੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ

                       

ਅਜਿਹੀਆਂ ਬਖਸ਼ਿਸ਼ਾਂ ਕੇਵਲ ਉਹਨਾਂ ਲੋਕਾਂ ਤੇ ਹੁੰਦੀਆਂ ਹਨ ਜਿਹੜੇ ਆਪਣੇ ਪਿਛਲੇ ਕਈ ਜਨਮਾਂ ਵਿਚ ਬਹੁਤ ਭਗਤੀ ਅਤੇ ਧਾਰਮਿਕ ਕੰਮ ਕਰਦੇ ਹਨ ਇਸ ਲਈ ਅਕਾਲ ਪੁਰਖ ਦੁਆਰਾ ਬਖਸ਼ੇ ਜਾਣ ਲਈ ਅਤੇ ਗੁਰਪ੍ਰਸਾਦੀ ਖੇਡ ਵਿਚ ਸ਼ਾਮਿਲ ਹੋਣ ਲਈ ਸਾਨੂੰ ਆਪਣੇ ਜੀਵਨ ਵਿਚ ਅਜਿਹੇ ਕੰਮਾਂ ਤੇ ਇਕਾਗਰਤਾ ਕਰਨੀ ਚਾਹੀਦੀ ਹੈ ਜਿਹੜੇ ਸੱਚੇ ਹਨ ਅਤੇ ਸਾਨੂੰ ਪੂਰਨ ਸੱਚ ਦੇ ਰਸਤੇ ਵੱਲ ਤੋਰਦੇ ਹਨ

                       

ਸਾਨੂੰ ਨਾਮ ਸਿਮਰਨ ਅਤੇ ਹੋਰ ਅਜਿਹੇ ਕੰਮਾਂ ਤੇ ਇਕਾਗਰਤਾ ਕਰਨੀ ਚਾਹੀਦੀ ਹੈ, ਜਿਹੜੇ ਸਾਨੂੰ ਅਕਾਲ ਪੁਰਖ ਦੀ ਦਰਗਾਹ ਵਿਚ ਚੰਗਾ ਬਣਾਉਣਗੇ

                       

ਅੰਤ ਵਿਚ ਆਉ ਆਪਣੇ ਆਪ ਅੰਦਰ ਝਾਤੀ ਮਾਰੀਏ ਅਤੇ ਇਕ ਨਿਰਪੱਖ ਫੈਂਸਲਾ ਲਈਏ ਕਿ ਸਾਡੀ ਰੂਹ ਦੇ ਅਕਾਲ ਪੁਰਖ ਨਾਲ ਵਿਆਹ ਦੇ ਇਹਨਾਂ ਚਾਰਾਂ ਪੜਾਵਾਂ ਨਾਲ ਤੁਲਨਾ ਕਰਕੇ ਅਸੀਂ ਕਿੱਥੇ ਕੁ ਖੜੇ ਹਾਂ

                       

ਇਸ ਤਰ੍ਹਾਂ ਕਰਕੇ ਅਸੀਂ ਇਹ ਤਾਂ ਜਾਣ ਜਾਵਾਂਗੇ ਕਿ ਅਸੀਂ ਕਿੱਥੇ ਖੜੇ ਹਾਂ ਅਤੇ ਸਾਨੂੰ ਅਧਿਆਤਮਿਕਤਾ ਦੇ ਰਸਤੇ ਤੇ ਅੱਗੇ ਵਧਣਾ ਸ਼ੁਰੂ ਕਰਨ ਲਈ ਕੀ ਕਰਨ ਦੀ ਜ਼ਰੂਰਤ ਹੈ, ਅਤੇ ਜੇਕਰ ਅਸੀਂ ਪਹਿਲਾਂ ਹੀ ਇਸ ਰਸਤੇ ਤੇ ਚੱਲ ਰਹੇ ਹਾਂ ਤਾਂ ਸਾਡਾ ਅਗਲਾ ਕਰਮ ਕੀ ਹੈ ?

ਦਾਸਨ ਦਾਸ