"ਸੰਗਤ" ਅਤੇ "ਸਾਧ ਸੰਗਤ" ਦੋ ਬ੍ਰਹਮ ਸਬਦ ਹਨ ਜਿਹੜੇ ਸਿੱਖਾਂ ਵਿੱਚ ਸਾਰੇ ਸੰਸਾਰ ਵਿੱਚ ਆਮ ਤੌਰ ਤੇ ਹੀ ਵਰਤੇ ਜਾਂਦੇ ਹਨ। ਇਹਨਾਂ ਬ੍ਰਹਮ ਸਬਦਾਂ ਦੀ ਬਹੁਤ ਹੀ ਮਹੱਤਤਾ ਅਤੇ ਡੂੰਘਾ ਅਨਾਦਿ ਅਰਥਾ ਹੈ। ਇੱਥੇ ਇਹਨਾਂ ਸਬਦਾਂ ਵਿੱਚੋਂ ਛੁਪੇ ਹੋਏ ਬ੍ਰਹਮ ਗਿਆਨ ਨੂੰ ਸਮਝਣ ਦੀ ਜਰੂਰਤ ਹੈ:
· ਸਾਡੀ ਰੂਹਾਨੀ ਉਨਤੀ ਲਈ
· ਪੂਰਨ ਭਗਤੀ ਵਿੱਚ ਜਾਣ ਲਈ
· ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਣ ਲਈ
· ਸੁਹਾਗਣ ਅਤੇ ਸਦਾ ਸੁਹਾਗਣ ਬਣਨ ਲਈ
· ਸਾਡੇ ਮਨੁੱਖਾ ਜੀਵਣ ਦਾ ਨਿਸ਼ਾਨਾ ਜੋ ਕਿ ਜੀਵਣ ਮੁਕਤੀ ਹੈ ਪ੍ਰਾਪਤ ਕਰਨ ਲਈ
· ਜੀਵਣ ਮਰਨ ਦੇ ਚੱਕਰ ਤੋਂ ਬਾਹਰ ਨਿਕਲਣ ਲਈ ਅਤੇ ਸਰਵ ਸ਼ਕਤੀ ਮਾਨ ਨਾਲ ਇੱਕ ਹੋਣ ਲਈ
· ਮਨ ਦੇ ਉੱਪਰ ਜਿੱਤ ਪਾਉਣ ਲਈ
· ਪੰਜ ਚੋਰਾਂ ਅਤੇ ਇਛਾਵਾਂ ਤੇ ਜਿੱਤ ਪਾਉਣ ਲਈ
· ਮਾਇਆ ਉੱਤੇ ਜਿੱਤ ਪਾਉਣ ਲਈ
· ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਅਭੇਦ ਹੋਣ ਲਈ।
ਇਹ ਸਬਦ ਪੂਰਨ ਬੰਦਗੀ ਦਾ ਇੱਕ ਲਾਜਮੀ ਭਾਗ ਹਨ ਅਤੇ ਇਸ ਨੂੰ ਇਹਨਾਂ ਵਿੱਚ ਛੁਪੇ ਹੇਠ ਲਿਖੇ ਭਾਵ ਤੋਂ ਬਿਨਾਂ ਸਮਝਣਾ ਬਹੁਤ ਹੀ ਕਠਿਨ ਹੈ।
ਆਓ ਗਿਆਨ ਸਰੋਵਰ ਵਿੱਚ ਡੂੰਘੀ ਚੁਭੀ ਮਾਰਨ ਦਾ ਯਤਨ ਕਰੀਏ ਅਤੇ ਇਹਨਾਂ ਸਬਦਾਂ ਨੂੰ ਬ੍ਰਹਮਤਾ ਅਤੇ ਉਹਨਾਂ ਦੇ ਬ੍ਰਹਮ ਭਾਵ ਦੀ ਰੋਸ਼ਨੀ ਵਿੱਚ ਝਾਤੀ ਮਾਰੀਏ। "ਸਤਿ ਸੰਗਤ" ਤਿੰਨ ਸਬਦਾਂ ਦਾ ਬਣਿਆ ਹੈ
1. "ਸਤਿ"
2. "ਸੰਗ"
3. "ਗਤਿ"
"ਸਤਿ "ਦਾ ਭਾਵ ਹੈ ਪਾਰ ਬ੍ਰਹਮ ਪਰਮੇਸ਼ਰ। ਇਸਦਾ ਭਾਵ ਹੈ ੁੳਹ ਹਸਤੀ ਜਿਹੜੀ ਕੇਵਲ "ਅਨਾਦਿ ਸਤਿ" ਹੈ। ਇਹ ਸਬਦ ਮੂਲ ਮੰਤਰ "ੴ ਸਤਿਨਾਮ " ਤੋਂ ਲਿਆ ਗਿਆ ਹੈ। "ਸਤਿ" ਇਸ ਲਈ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਦਰਸਾਉਂਦਾ ਹੈ, ਇਹ ਪਾਰ ਬ੍ਰਹਮ ਪਰਮੇਸ਼ਰ ਦਾ ਪਰਮ ਜੋਤ ਪੂਰਨ ਪ੍ਰਕਾਸ਼ ਭਾਗ ਹੈ, ਇਹ ਸਰਵ ਸ਼ਕਤੀ ਮਾਨ ਦਾ ਆਤਮ ਰਸ ਭਾਗ ਹੈ। ਇਹ ਸਰਗੁਣ ਦੇ ਉਸ ਭਾਗ ਨੂੰ ਵੀ ਦਰਸਾਉਂਦਾ ਹੈ ਜਿਹੜਾ "ਸਤਿ ਸਰੂਪ" ਬਣ ਗਿਆ ਹੈ- ਜਿਹੜਾ ਅੰਦਰੋਂ ਬਾਹਰੋਂ ਪੂਰੀ ਤਰਾਂ ਸਚਿਆਰਾ ਬਣ ਗਿਆ ਹੈ, ਜਿਹੜਾ ਕੇਵਲ ਸੱਚ ਦੇਖਦਾ, ਬੋਲਦਾ ਅਤੇ ਸੁਣਦਾ ਹੈ ਅਤੇ ਅਨਾਦਿ ਸਤਿ ਨੂੰ ਪੇਸ਼ ਕਰਦਾ ਅਤੇ ਸੇਵਾ ਕਰਦਾ ਹੈ।
"ਸਤਿ" ਮਨੁੱਖਾ ਰੂਹ ਦੇ ਉਸ ਭਾਗ ਨੂੰ ਵੀ ਪੇਸ਼ ਕਰਦਾ ਹੈ ਜਿਹੜਾ ਅਨਾਿਦਚ ਤੌਰ ਤੇ ਬਖਸ਼ਿਸ ਵਿੱਚ ਹੈ ਅਤੇ ਗੁਰ ਪ੍ਰਸਾਦਿ ਨਾਲ ਆਪਣੇ ਆਪ ਨੂੰ ਅੰਦਰੋਂ ਪੂਰੀ ਤਰਾਂ ਸਾਫ ਕਰ ਲਿਆ ਹੈ। ਰੂਹ ਜਿਸ ਨੇ ਪੰਜ ਚੋਰਾਂ, ਇਛਾਵਾਂ ਅਤਟ ਮਾਇਆ ਤੇ ਪੂਰੀ ਤਰਾਂ ਜਿੱਤ ਪਾ ਲਈ ਹੈ। ਰੂਹ ਦਾ ਉਹ ਭਾਗ ਜਿਹੜਾ ਸਮੇਂ ਅਤੇ ਖਲਾਅ ਤੋਂ ਪਰੇ ਚਲਾ ਗਿਆ ਹੈ ਮਾਇਆ ਦੇ ਤਿੰਨ ਗੁਣਾਂ: ਰਜੋ, ਤਮੋ, ਅਤੇ ਸਤੋ ਤੋਂ ਪਰੇ ਚਲਾ ਗਿਆ ਹੈ, ਅਤੇ ਐਸੀ ਰੂਹ ਨੂੰ ਇੱਕ ਸੰਤ, ਬ੍ਰਹਮ ਗਿਆਨੀ, ਖਾਲਸਾ ਅਤੇ ਸਤਿਗੁਰੂ ਦੇ ਨਾਮ ਤੇ ਗੁਰਬਾਣੀ ਵਿੱਚ ਜਾਣਿਆ ਗਿਆ ਹੈ।
ਅਗਲਾ ਸਬਦ "ਸੰਗ" ਹੈ,ਜਿਸਦਾ ਭਾਹ ਹੈ ਐਸੀਆਂ ਰੂਹਾਂ ਦੀ ਸੰਗਤ ਜਿਹੜੀਆਂ "ਸਤਿ" ਬਣ ਗਈਆਂ ਹਨ। ਇਹਨਾਂ ਰੂਹਾਂ ਨਾਲ ਬੂਠਣਾ ਅਤੇ ਉਹਨਾਂ ਨੂੰ ਸੁਣਨਾ ਅਤੇ ਉਹ ਕਰਨਾ ਜੋ ਇਹ ਤੁਹਾਨੂੰ ਕਰਨ ਲਈ ਕਹਿੰਦੀਆਂ ਹਨ, ਐਸੀਆਂ ਰੂਹਾਂ ਵਿੱਚ ਪੂਰਾ ਭਰੋਸਾ ਅਤੇ ਯਕੀਨ ਰੱਖਣਾ ਅਤੇ ਉਹਨਾਂ ਦੇ ਬ੍ਰਹਮ ਸਬਦਾਂ ਦੀ ਪਾਲਣਾ ਕਰਨਾ ਹੈ।ਐਸੀਆਂ ਰੂਹਾਂ ਦੇ ਛਤਰ ਹੇਠ ਬੈਠਣਾ ਅਤੇ ਉਹਨਾਂ ਦੇ ਬ੍ਰਹਮ ਗੁਣਾਂ ਅਤੇ ਬ੍ਰਹਮ ਚਰਿੱਤਰ ਨੂੰ ਅਪਨਾਉਣਾ, ਉਹਨਾਂ ਦੀ ਸੇਵਾ ਕਰਨਾ, ਉਹਨਾਂ ਦੀ ਸੰਗਤ ਵਿੱਚ ਨਾਮ ਸਿਮਰਨ ਕਰਨਾ। ਐਸੀਆਂ ਰੂਹਾਂ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਗੁਰ ਪ੍ਰਸਾਦਿ ਦੇਣ ਲਈ ਬਖਸ਼ੀਆਂ ਹੁੰਦੀਆਂ ਹਨ ਜਿੰਨਾਂ ਦੇ ਉਹਨਾਂ ਤ ਅਕਾਲ ਪੁਰਖ ਤੇ ਅਤੇ ਗੁਰਬਾਣੀ ਵਿੱਚ ਪੂਰਾ ਅਤੇ ਪੂਰਨ ਵਿਸ਼ਵਾਸ਼ ਹੁੰਦਾ ਹੈ।
ਐਸੀਆਂ ਰੂਹਾਂ ਇਸ ਦੇ ਯੋਗ ਹੁੰਦੀਆਂ ਹਨ:-
· ਤੁਹਾਡੀ ਰੂਹ ਨੂੰ ਕਰਮ ਖੰਡ ਵਿੱਚ ਉਪਰ ਸਥਾਪਿਤ ਕਰਨਾ ਅਤੇ ਤੁਹਾਡੇ ਹਿਰਦੇ ਵਿੱਚ "ੴ ਸਤਿ ਨਾਮ" ਉਕਰਨਾ
· ਬ੍ਰਹਮ ਗਿਆਨ ਅਤੇ ਬ੍ਰਹਮਤਾ ਵੱਲ ਦਸਮ ਦੁਆਰ ਸਮੇਤ ਤੁਹਾਡੇ ਬਜਰ ਕਪਾਟ ਖੋਲਣਾ, ਤੁਹਾਨੂੰ ਅੰਮ੍ਰਿਤ, ਅਸਲ ਅੰਮ੍ਰਿਤ, ਨਾਮ ਅੰਮ੍ਰਿਤ, ਆਤਮ ਰਸ ਅੰਮ੍ਰਿਤ, ਪਰਮ ਜੋਤ ਪੂਰਨ ਪ੍ਰਕਾਸ਼ ਤੁਹਾਡੇ ਹਿਰਦੇ ਵਿੱਚ ਬਖਸ਼ਣਾ
· ਤੁਹਾਨੂੰ ਪੂਰੀ ਤਰਾਂ ਅੰਦਰੋਂ ਸਾਰੀਆਂ ਮਾਨਸਿਕ ਬਿਮਾਰੀਆਂ ਤੋਂ ਮੁਕਤ ਕਰਕੇ ਉਹਨਾਂ ਵਰਗੇ ਬਣਾਉਣਾ
· ਤੁਹਾਡੇ ਭਰਮਾਂ ਨੂੰ ਸਾਫ ਕਰਨਾ
· ਤੁਹਾਡੀ ਬੰਦਗੀ ਨੂੰ ਸੱਚ ਖੰਡ ਵਿੱਚ ਖੜਨਾ
· ਤੁਹਾਨੂੰ ਅਕਾਲ ਪੁਰਖ ਵਿੱਚ ਅਭੇਦ ਕਰਨਾ ਅਤੇ ਜੀਵਣ ਮੁਕਤ ਬਣਾਉਣਾ।
ਐਸੀਆਂ ਰੂਹਾਂ ਦੇ ਛਤਰ ਹੇਠ ਲਗਾਤਾਰ ਅੰਮ੍ਰਿਤ ਬਰਸਦਾ ਹੈ ਅਤੇ ਉਹਨਾਂ ਵੱਲ ਵਹਿੰਦਾ ਹੈ ਜੋ ਬੈਠਦੇ ਹਨ ਅਤੇ ਪੂਰੀ ਦ੍ਰਿੜਤਾ, ਵਿਸ਼ਵਾਸ਼, ਭਰੋਸੇ ਅਤੇ ਯਕੀਨ ਨਾਲ ਆਪਣੀ ਬੰਦਗੀ ਪੂਰੀ ਕਰਦੇ ਹਨ। ਜੀਵਣ ਮੁਕਤੀ ਦੇ ਇਸ ਪੱਧਰ ਤੇ ਪਹੁੰਚ ਕੇ ਅਤੇ ਇੱਕ ਸੰਤ ਹਿਰਦਾ ਬਣਨਾ ਤੀਜਾ ਸਬਦ "ਗਤ"ਹੈ। ਇਸਦਾ ਭਾਵ ਹੈ ਮੁਕਤੀ, ਇਸਦਾ ਭਾਵ ਹੈ ਸਾਡੀ ਰੂਹ ਨੂੰ ਮਾਇਆ ਦੇ ਸੰਗਲਾਂ ਤੋਂ ਮੁਕਤ ਕਰਨਾ, ਮਨ ਅਤੇ ਮਾਇਆ ਤੇ ਪੂਰੀ ਤਰਾਂ ਜਿੱਤ ਪਾਉਣਾ, ਸਰਵ ਸ਼ਕਤੀ ਮਾਨ ਵਿੱਚ ਸਦਾ ਲਈ ਅਭੇਦ ਹੋ ਜਾਣਾ।
ਦੂਸਰਾ ਵਾਕੰਸ਼ "ਸਾਧ ਸੰਗਤ" ਦਾ ਵੀ ਉਹ ਹੀ ਭਾਵ ਹੈ ਜੋ ਉਪਰ ਵਿਖਿਆਨ ਕੀਤਾ ਗਿਆ ਹੈ। ਇਹ ਵੀ ਤਿੰਨ ਸਬਦਾਂ ਤੋਂ ਬਣਿਆ ਹੈ: "ਸਾਧ", "ਸੰਗ" ਅਤੇ "ਗਤ" ।ਇੱਥੇ "ਸਾਧ" ਦਾ ਬ੍ਰਹਮ ਭਾਵ ਬਹੁਤ ਸਦਾ ਹੈ: ਮਨੁੱਖਾ ਰੂਹ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ ਅਤੇ ਆਪਣੇ ਆਪ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਬ੍ਰਹਮ ਗੁਣਾਂ ਵਿੱਚ ਪੂਰੀ ਤਰਾ ਸਾਧ ਲਿਆ ਹੈ। ਸਾਧਣ ਤੋਂ ਭਾਵ ਹੈ ਗੈਰ ਬ੍ਰਹਮ ਗੁਣਾਂ ਨੂੰ ਬਾਹਰ ਕੱਢ ਕੇ ਆਪਣੇ ਆਪ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨਾ। ਵਿਅਕਤੀ ਜਿਸ ਨੇ:-
· ਜੋ ਅੰਦਰੋਂ ਬਾਹਰੋਂ ਪੂਰੀ ਤਰਾਂ ਸ਼ੁੱਧ ਹੈ
· ਜੋ ਪੂਰੀ ਤਰਾਂ ਅਟਲ ਅਵਸਥਾ ਵਿੱਚ ਹੋ ਗਿਆ ਹੈ
· ਕਿਸੇ ਵੀ ਚੀਜ ਤੋਂ ਵਿਚਲਤ ਨਹੀਂ ਹੁੰਦਾ,
· ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਚਲਾ ਗਿਆ ਹੈ
· ਆਪ ਪਰਮਾਤਮਾ ਦੀ ਤਰਾਂ ਅਸੀਮਤ ਹੋ ਗਿਆ ਹੈ,
· ਏਕਿ ਦ੍ਰਿਸ਼ਟ ਬਣ ਗਿਆ ਹੈ,
· ਨਿਰਵੈਰ ਬਣ ਗਿਆ ਹੈ,
· ਕਰਤੇ ਦੀ ਸਾਰੀ ਰਚਨਾ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ,
· ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ,
· ਅੰਦਰੋਂ ਬਾਹਰੋਂ ਪੂਰੀ ਤਰਾਂ ਰੋਸ਼ਨ ਹੋ ਹਿਆ ਹੈ।
ਇਸ ਪੱਧਰ ਤੇ ਇੱਥੇ "ਸਾਧ" ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਇਸ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਅਤੇ ਪਹਿਚਾਣ ਦੀ ਕਿਸਮ ਹੈ ਜੋ ਐਸੀ ਰੂਹ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।
ਦਾਸਨ ਦਾਸ