4. ਕੀ ਤੁਹਾਡੀ ਹਉਮੈ ਤੁਹਾਨੂੰ ਪੀੜਤ ਕਰਦੀ ਹੈ?

ਅਜਿਹੇ ਅਧਿਆਤਮਿਕ ਪੱਧਰ ਤੇ ਸਰੀਰਕ ਦੁੱਖਾਂ ਜਾਂ ਸਰੀਰਕ ਸੁੱਖਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਹੈ, ਅਤੇ ਤੁਹਾਡੇ ਹਿਰਦੇ ਅੰਦਰ ਸਦਾ ਆਰਾਮ ਅਤੇ ਆਨੰਦ ਦੀ ਸਭ ਤੋਂ ਉੱਚੀ ਅਵਸਥਾ ਬਣੀ ਰਹਿੰਦੀ ਹੈ ਹਉਮੈ, ਈਗੋ-ਅੰਹਕਾਰ : ਇਕ ਮਨੁੱਖੀ ਮਨ ਅਤੇ ਦੇਹ ਅਤੇ ਇਸਦੇ ਜੀਵਨ ਚੱਕਰ ਦੀ ਹੋਂਦ ਹੈ , ਜਨਮ ਮਰਨ ਦਾ ਚੱਕਰ ਹਉਮੈ ਕਰਕੇ ਹੈ ਸਾਡੇ ਕਰਮ ਖੰਡ ਤੇ ਅਧਾਰਿਤ, ਜਿਹੜਾ ਕਿ ਕਦੇ ਖਤਮ ਨਹੀਂ ਹੁੰਦਾ ਹਉਮੈ ਹੈ ਇਹ ਪੰਜ ਚੋਰਾਂ ਵਿਚੋਂ ਇਕ ਹੈ ਜਿਹੜੇ ਕਿ ਦਿਮਾਗ ਵਿੱਚ ਰਹਿੰਦੇ ਹਨ , ਇਕ ਵਿਅਕਤੀ ਦਾ ਦਿਮਾਗ ਅਤੇ ਇਸ ਤੇ ਜਿੱਤ ਪ੍ਰਾਪਤ ਕਰਨ ਦੇ ਅਧਾਰ ਤੇ ਇਸ ਸਭ ਤੋਂ ਵੱਧ ਮੁਸ਼ਕਿਲ ਹੈ ਇਸੇ ਕਰਕੇ ਇਸਨੂੰ ਇਕ ਗੂੜ੍ਹ, ਮਾਨਸਿਕ ਰੋਗ ਕਿਹਾ ਜਾਂਦਾ ਹੈ  ਹਉਮੈ ਦੀਰਘ ਰੋਗ ਹੈ  ਫਿਰ ਕੇਵਲ ਗੁਰ ਪ੍ਰਸਾਦੀ ਨਾਮ ਹੀ ਇਸਦਾ ਦਾਰੂ ਹੈ, ਕੋਈ ਵੀ ਹੋਰ ਚੀਜ ਇਸਨੂੰ ਤੁਹਾਡੇ ਚਰਨਾਂ ਵਿੱਚ ਨਹੀਂ ਲਿਆ ਸਕਦੀ ਹੈ, ਕੇਵਲ ਗੁਰ ਪ੍ਰਸਾਦੀ ਨਾਮ ਹੀ ਇਸ ਤੇ ਕਾਬੂ ਪਾ ਸਕਦਾ ਹੈ

           

ਕ੍ਰੋਧ ਅਤੇ ਅਹੰਕਾਰ ਇਕ ਦੂਸਰੇ ਦੇ ਪੂਰਕ ਹਨ, ਉਹ ਇਕ ਦੂਸਰੇ ਨੂੰ ਜਨਮ ਦਿੰਦੇ ਹਨ, ਜਿਵੇਂ ਕਿ ਕ੍ਰੋਧ ਸਾਡੇ ਸਰੀਰ ਦੇ ਮਿਹਦੇ ਦੇ ਖੇਤਰ ਵਿੱਚ ਰਹਿੰਦਾ ਹੈ, ਗੁੱਸਾ ਉਦੋਂ ਆਉਂਦਾ ਹੈ ਜਦੋਂ ਈਗੋ ਨੂੰ ਚੋਟ ਵੱਜਦੀ ਹੈ, ਇਹ ਦੋਵੇਂ ਸਾਡੀ ਰੂਹ ਅਤੇ ਮਨ ਦੇ ਸਭ ਤੋਂ ਬੁਰੇ ਦੁਸ਼ਮਣ ਹਨ, ਅਤੇ ਸਾਡੀ ਰੂਹ ਅਤੇ ਸਰਵ ਸ਼ਕਤੀਮਾਨ ਵਿੱਚ ਇਕ ਹੱਦਬੰਦੀ ਕਰ ਦਿੰਦੇ ਹਨ; ਇਕ ਬੁਧੀ  ਜਿਹੜੀ ਕਿ ਠੀਕ ਅਤੇ ਸੱਚੀ ਦਿਸਦੀ ਹੈ ਪਰ ਅਸਲ ਵਿੱਚ ਇਕ ਇਕ ਬਹੁਤ ਵੱਡਾ ਭੁਲੇਖਾ ਹੈ, ਸਾਡੀ ਆਪਣੀ ਬੁਧੀ ਅਤੇ ਮਨ ਦੀ ਹੋਂਦ ਸਾਡੀ ਹਉਮੈ ਕਰਕੇ ਹੈ, ਅਤੇ ਜੇਕਰ ਅਸੀਂ ਆਪਣੀ ਬੁੱਧੀ ਤੇ ਮਨ ਨੂੰ ਮਾਰ ਲੈਂਦੇ ਹਾਂ ਤਾਂ ਸਾਡੀ ਰੂਹ ਅਤੇ ਸਰਵ ਸ਼ਕਤੀਮਾਨ ਵਿੱਚ ਕੋਈ ਹੱਦਬੰਦੀ ਨਹੀਂ ਰਹਿੰਦੀ ਹੈ ; ਸਾਡੀ ਰੂਹ ਸਰਵਸਕਤੀਮਾਨ ਵਿੱਚ ਵਿਲੀਨ ਹੋ ਜਾਂਦੀ ਹੈ

           

ਹਉਮੈ ਦੇ ਉਲਟ ਨਿਮਰਤਾ ਹੈ, ਜਿਹੜੀ ਅਹੰਕਾਰ, – ਹਉਮੈ-ਈਗੋ ਨੂੰ ਮਾਰਨ ਦਾ ਦਾਰੂ ਹੈ, ਇੱਥੇ ਕੇਵਲ ਇਕ ਹੀ ਪਰ ਬ੍ਰਹਮ ਹੈ, ਹਰ ਚੀਜ ਉਸਦੇ ਹੁਕਮ ਅੰਦਰ ਹੁੰਦੀ ਹੈ , ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕੁ ਹੁਕਮੈ ਜੇਹ ਬੁਝੈ ਤਾਂ ਹਉਮੈ ਕਹਿ ਨਾ ਕੋਇ , ਭਾਵੇਂ ਕਿ ਸਾਡੇ ਵਿਚੋਂ ਬਹੁਤੇ ਇਸਦਾ ਰੋਜ਼ਾਨਾ ਜਾਮ ਕਰਦੇ ਹਨ, ਪਰ ਫਿਰ ਵੀ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ ਹਾਂ ਅਤੇ ਇਸ ਲਈ, ਰੋਜ਼ਾਨਾ ਜੀਵਨ ਵਿੱਚ ਇਸ ਤੇ ਅਮਲ ਨਹੀਂ ਕਰਦੇ ਹਾਂ, ਇਸਨੂੰ ਸਮਝਣਾ ਬਹੁਤ ਆਸਾਨ ਹੈ, ਪਰ ਫਿਰ ਵੀ ਸਮਾਉਣਾ ਬਹੁਤ ਮੁਸ਼ਕਲ ਹੈ, ਅਤੇ ਇਸ ਤੇ ਅਮਲ ਕਰਨਾ ਜੇਕਰ ਅਸੀਂ ਗੁਰਬਾਣੀ ਦੀ ਇਸ ਇਕ ਪੰਕਤੀ ਨੂੰ ਸਮਝ ਲੈਂਦੇ ਹਾਂ ਅਤੇ ਇਸਨੂੰ ਆਪਣੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਂਦੇ ਹਾਂ ਤਾਂ ਅਸੀਂ ਆਪਣਾ ਅਧਿਆਤਮਿਕ ਗੋਲ ਪ੍ਰਾਪਤ ਕਰ ਸਕਦੇ ਹਾਂ , ਇਹ ਬਹੁਤ ਆਸਾਨ ਹੈ , ਹੁਕਮ ਬੂਝ ਪਰਮ ਪਦ ਪਾਏ

           

ਆਪਣੇ ਗੁੱਸੇ ਨੂੰ ਕਾਬੂ ਕਰੋ ਜਾਂ ਆਪਣੇ ਗੁੱਸੇ ਤੇ ਨਿਯੰਤਰਣ ਕਰਨਾ ਸਿੱਖੋ, ਸਭ ਤੋਂ ਵਧੀਆ ਤਰੀਕਾ ਉਸ ਵਿਅਕਤੀ ਨੂੰ ਮੁਆਫ਼ ਕਰਨਾ ਹੈ ਜਿਹੜਾ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ ,ਜਹਾ ਤਹਾ ਆਪ (ਕਬੀਰ ਜੀ ਦੀ ਬਾਣੀ), ਕਿਉਂਕਿ ਖਿਮਾ ਇਕ ਪੂਰਨ ਸੰਤ ਦਾ ਮਹੱਤਵਪੂਰਨ ਗੁਣ ਹੈ ਅਤੇ ਜਿਹੜੇ ਵੀ ਹਿਰਦੇ ਵਿੱਚ ਖਿਮਾ ਹੈ ਉੱਥੇ ਸਰਵ ਸ਼ਕਤੀਮਾਨ ਆਪ ਵਸਦਾ ਹੈ, ਅਸੀਸ ਦਿਆਲਤਾ ਇਕ ਹਿਰਦੇ ਦਾ ਬਹੁਤ ਮਹੱਤਵਪੂਰਨ ਗੁਣ ਹੈ ਜਿਹੜਾ ਇਸਨੂੰ ਸਰਵ ਸ਼ਕਤੀਮਾਨ ਨਾਲ ਏਕ ਕਰਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮੁਆਫ਼ ਕਰਨਾ ਸਿੱਖਣਾ ਚਾਹੀਦਾ ਹੈ

           

ਜਿੰਨੀ ਜਲਦੀ ਤੁਸੀਂ ਕਰ ਸਕਦੇ ਹੋ ਇਸਨੂੰ ਕੱਢਣ ਦੀ ਕੋਸ਼ਿਸ਼ ਕਰੋ, ਇਹ ਕੰਮ ਕਰਦਾ ਹੈ, ਉਸ ਪਲ ਜਦੋਂ ਤੁਸੀਂ ਗੁੱਸੇ ਦੇ ਸਰੋਤ ਨੂੰ ਮੁਆਫ਼ ਕਰ ਦਿੰਦੇ ਹੋ ਗੁੱਸਾ ਅਲੋਪ ਹੋ ਜਾਵੇਗਾ ਅਤੇ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ ; ਆਪਣੇ ਗੁੱਸੇ ਨੂੰ ਠੀਕ ਕਰਨ ਦਾ ਇਹੀ ਇਕ ਤਰੀਕਾ ਹੈ ਅਤੇ ਅਮਲ ਕਰਨਾ ਵੀ ਬਹੁਤ ਆਸਾਨ ਹੈ ਅਹੰਕਾਰ ਨੂੰ ਕੰਟਰੋਲ ਕਰਨ ਦਾ ਅਗਲਾ ਦਾਰੂ ਅਸੀਮ ਨਿਮਰਤਾ ਹੈ ਇਕ ਨਿਮਰ ਹਿਰਦਾ ਕਦੇ ਵੀ ਅੰਹਕਾਰਿਤ ਨਹੀਂ ਹੁੰਦਾ ਹੈ ; ਇਹ ਇਕ ਪੂਰਨ ਸੰਤ ਦਾ ਹੋਰ ਮਹੱਤਵਪੂਰਨ ਗੁਣ ਹੈ, ਹੁਣ ਸਾਨੂੰ ਨਿਮਰਤਾ ਦਾ ਇਹ ਗੁਣ ਪ੍ਰਾਪਤ ਕਰਨ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ, ਆਪਣੇ ਰੂਹ ਅਤੇ ਮਨ ਵਿੱਚ ਨਿਮਰਤਾ ਲਿਆਉਣ ਦੇ ਕੁਝ ਕੰਮ ਹਨ, ਲੰਗਰ ਦੇ ਭਾਂਡੇ ਸਾਫ ਕਰਨ ਆਪਣੇ ਹੱਥਾ ਨਾਲ, ਸੰਗਤ ਦੇ ਜੋੜੇ ਝਾੜਨਾ, ਧੂੜ ਮੱਥੇ ਨੂੰ ਲਾਉਣਾ ਅਤੇ ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਸੰਗਤ ਦੇ ਜੋੜੇ ਆਪਣੀ ਦਾੜੀ ਜਾਂ ਵਾਲਾ ਨਾਲ ਝਾੜਨ ਦੀ ਕੋਸ਼ਿਸ਼ ਕਰੋ ਗੁਰਦੁਆਰੇ ਡੰਡਉਤ ਬੰਦਨਾ ਕਰੋ, ਸਦਾ ਹੀ ਬਾਕੀ ਹਰ ਕਿਸੇ ਨੂੰ ਆਪਣੇ ਤੋਂ ਉੱਚਾ ਸਮਝੋ, ਆਪਣੇ ਆਪ ਨੂੰ ਅਕਾਲ ਪੁਰਖ ਅਤੇ ਸੰਗਤ ਦਾ ਦਾਸਾਂ ਦਾ ਦਾਸ, ਨਮਕਹਰਾਮੀ, ਬਿਸਟਾ ਦਾ ਕੀੜਾ, ਗੁਰੂ ਘਰ ਦਾ ਕੁੱਤਾ ਆਖੋ

           

ਅਸੀਮ ਨਿਮਰਤਾ ਦਰਗਾਹ ਦੀ ਕੁੰਜੀ ਹੈ ਆਪਣੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਕੰਮਾਂ ਨਾਲ ਇੱਥੇ ਕੁਝ ਹੋਰ ਹੈ ਜੋ ਤੁਹਾਨੂੰ ਕਰਨਾ ਪਵੇਗਾ ਅਤੇ ਜਿਹੜਾ ਤੁਹਾਡੀ ਹਉਮੈ ਨੂੰ ਮਾਰਨ ਲਈ ਜਰੂਰੀ ਹੈ , ਜਦੋਂ ਤੁਸੀਂ ਨਾਮ ਸਿਮਰਨ ਸ਼ੁਰੂ ਕਰਦੇ ਹੋ, ਹਉਮੈ ਨਾਹੀ ਤੂੰ ਹੀ ਤੂੰ ਹਉਮੈ ਨਾਹੀ ਤੂੰ ਹੀ ਤੂੰ ਕਹਿਣਾ ਸ਼ੁਰੂ ਕਰ ਦਿਉ ਅਤੇ ਇਸੇ ਤਰ੍ਹਾਂ ਕੁਝ ਚਿਰ ਲੱਗੇ ਰਹੋ ਜਦੋਂ ਤੱਕ ਤੁਸੀਂ ਸਤਿਨਾਮ ਸਿਮਰਨ ਨਾਲ ਨਹੀਂ ਜੁੜ ਜਾਂਦੇ ਹੋ, ਫਿਰ ਕਹਿਣ ਲਈ ਅਗਲਾ ਪੜਾਅ ਹੈ , ਬੰਦ ਬੰਦ ਕਟ ਅਗਨੀ ਮੇਹ ਸਾਰੀ , ਇਕ ਚਿਖਾ ਬਲਦੀ ਦੀ ਕਲਪਨਾ ਕਰੋ ਅਤੇ ਫਿਰ ਕਲਪਨਾ ਵਿੱਚ ਹੀ ਆਪਣੇ ਸਰੀਰ ਦਾ ਹਰ ਇਕ ਹਿੱਸਾ ਕੱਟੋ ਅਤੇ ਅਗਨੀ ਵਿੱਚ ਸਾੜੋ, ਤੁਸੀਂ ਆਪਣੇ ਆਪ ਨੂੰ ਚਿਖਾ ਵਿੱਚ ਬੈਠੇ ਵੀ ਕਲਪਿਤ ਕਰ ਸਕਦੇ ਹੋ ਅਤੇ ਆਪਣੇ ਅੰਦਰ ਇਹਨਾਂ ਸ਼ਬਦਾਂ ਦਾ ਜਾਪ ਕਰੋ, ਅਤੇ ਫਿਰ ਤੁਸੀਂ ਜਲਦੇ ਵੇਖ ਅਤੇ ਆਪਣੇ ਆਪ ਨੂੰ ਅਸਥੀਆਂ ਵਿੱਚ ਬਲਦੇ ਵੇਖੋ, ਅਤੇ ਜਿੰਨਾਂ ਚਿਰ ਤੁਸੀਂ ਇਸ ਤਰ੍ਹਾਂ ਦੀ ਅੱਗ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਹੀਂ ਜਲਾ ਲਵੋਗੇ ਤੁਸੀਂ ਆਪਣੇ ਆਪ ਵਿੱਚ ਹਉਮੈ ਨੂੰ ਮਾਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਇਹ ਅਮਲ ਸਮਾਧੀ ਵਿੱਚ ਕਰਦੇ ਹੋ ਤਾਂ ਤੁਸੀਂ ਅਸਲੀਅਤ ਵਿੱਚ ਆਪਣੀ ਹਉਮੈ ਨੂੰ ਸਾੜ ਰਹੇ ਹੁੰਦੇ ਹੋ ਅਤੇ ਆਪਣੀ ਸੂਖਸਮ ਦੇਹੀ ਨੂੰ ਸਾਫ ਕਰ ਸਕਦੇ ਹੋ ਤੁਹਾਡੇ ਵਿਚੋਂ ਕੁਝ ਇਸਨੂੰ ਕਰਨਾ ਮੁਸ਼ਕਿਲ ਹੋਵੇਗਾ ਜਾਂ ਸ਼ੁਰੂਆਤ ਵਿੱਚ ਅਸਫਲ ਹੋਣਗੇ ਪਰ ਇਸਨੂੰ ਛੱਡੋ ਨਾਂ, ਲਗਾਤਾਰ ਕਰਦੇ ਰਹੋ ਅਤੇ ਫਲਸਰੂਪ ਤੁਸੀਂ ਸਫਲ ਹੋ ਜਾਓਗੇ, ਭਾਵੇਂ ਕਿ ਇਹ ਵਿੱਚ ਸਫਲਤਾ ਲਈ ਇਹ ਲੰਮਾ ਸਮਾਂ ਲੈ ਸਕਦੀ ਹੈ ਅਤੇ ਜੇਕਰ ਤੁਸੀਂ ਸਮਾਧੀ ਵਿੱਚ ਬਲਦੀ ਚਿਖਾ ਜਾ ਅਗਨੀ ਦੇਖਦੇ ਹੋ ਤਾਂ ਅੰਦਰ ਜਾਉ ਅਤੇ ਉਸ ਵਿੱਚ ਬੈਠ ਜਾਉ, ਡਰੋ ਨਾ, ਇਸੇ ਤਰ੍ਹਾਂ ਜੇਕਰ ਤੁਸੀਂ ਇਕ ਸਰੋਵਰ ਦੇਖਦੇ ਹੋ ਤਾਂ ਉਸਦੇ ਅੰਦਰ ਚਲੇ ਜਾਉ ਅਤੇ ਇਸ ਵਿੱਚ ਇਕ ਚੁੱਭੀ ਲਗਾਉ, ਇਹ ਸਭ ਬ੍ਰਹਮ ਅੰਮ੍ਰਿਤ ਹੈ ਅਤੇ ਆਪਣੇ ਆਪ ਵਿਚਲੇ ਸਾਰੇ ਮਾਨਸਿਕ ਰੋਗਾਂ ਨੂੰ ਧੋ ਦਿਓ

           

ਇਥੇ ਬਹੁਤ ਕੁਝ ਹੈ ਜੋ ਇਹਨਾਂ ਦੋਹਾਂ ਵਿਸ਼ਿਆਂ ਤੇ ਲਿਖਿਆ ਜਾ ਸਕਦਾ ਹੈ ਪਰ ਅਸੀਂ ਇਸ ਸਮੇਂ ਇੰਨੀ ਹੀ ਸੇਵਾ ਕਰਨ ਦੀ ਬੇਨਤੀ ਕਰਾਂਗੇ ਹਰ ਕਿਸੇ ਦਾ ਧੰਨਵਾਦ ਅਤੇ ਸੰਤ ਬਾਬਾ ਜੀ ਦੇ ਛਤਰ ਹੇਠ ਬਹੁਤ ਸਾਰੀਆਂ ਦੁਆਵਾਂ ਨਾਲ-ਜਿਹੜੀ 21 ਸੂਰਜਾਂ ਦੀ ਤੁਲਨਾ ਕਰਦਾ ਹੈ ਧੰਨ ਧੰਨ ਸੰਤ ਬਾਬਾ ਜੀ ਜਿਸਦੀ ਗੁਰ ਕ੍ਰਿਪਾ ਨਾਲ ਅਸੀਂ ਸੰਗਤ ਦੀ ਸੇਵਾ ਕਰਨ ਦੇ ਯੋਗ ਹਾਂ, ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜਿਸਨੇ ਸਾਨੂੰ ਇਸ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਣ ਯੋਗ ਬਣਾਇਆ ਨਿਰੰਕਾਰ ਰੂਪ ਪਰਮ ਜੋਤ ਪੂਰਨ ਪ੍ਰਕਾਸ਼ ਦਰਸ਼ਨ ਅਤੇ ਧੰਨ ਧੰਨ ਗੁਰ ਪ੍ਰਸਾਦੀ ਸਤਿਨਾਮ ਅਮੋਲਕ ਰਤਨ ਹਿਰਦਾ, ਜਿਹੜਾ ਸੰਤ ਬਾਬਾ ਜੀ ਨੇ ਇਕ ਵਾਰ ਫਿਰ ਦਰਗਾਹ ਵਿਚੋਂ ਧਰਤੀ ਤੇ ਲਿਆਂਦਾ ਹੈ, ਅਤੇ ਧੰਨ ਧੰਨ ਅਕਾਲ ਪੁਰਖ ਦੇ ਗਿਆਨ ਸਰੂਪ-ਗੁਰਬਾਣੀ-ਬ੍ਰਹਮ ਗਿਆਨ-ਪੂਰਨ ਬ੍ਰਹਮ ਗਿਆਨ, ਧੰਨ ਧੰਨ ਦਸ ਪਾਤਸ਼ਾਹੀਆਂ ਅਤੇ ਸਾਰੇ ਸੰਤਾਂ ਅਤੇ ਭਗਤਾ, ਪੂਰਨ ਬ੍ਰਹਮ ਗਿਆਨੀਆਂ ਅਤੇ ਧੰਨ ਧੰਨ ਪਿੰਡ ਪਰਿਵਾਰ, ਸਤਿਨਾਮ ਪਰਿਵਾਰ ਗੁਰ ਪ੍ਰਸਾਦੀ ਸੰਗਤ ਅਤੇ ਧੰਨ ਧੰਨ ਸਤਿਗੁਰੂ ਪਾਰ ਬ੍ਰਹਮ ਸਰਨਾਈ

ਦਾਸਨ ਦਾਸ