ਜੀਵਣ ਕਹਾਣੀ 4 – ਰੂਹਾਨੀ ਅਨੁਭਵ 2001

ਈ.ਡੀ ਨੋਟ:  ਕਿਸੇ ਨੇ ਪੁੱਛਿਆ ਕਿ ਪਰਮਾਤਮਾ ਨੂੰ ਕੁਝ ਦ੍ਰਿਸ਼ਟਾਂਤ ਵਿੱਚ  ਉਹ( ਪੁਰਸ਼) , ਜਾਂ ਉਸਨੂੰ(ਪੁਰਸ਼) ਕਿਉਂ ਕਿਹਾ ਗਿਆ ਹੈ ।ਪਹਿਲਾਂ ਪਰਮਾਤਮਾ ਨੂੰ ਇੱਕ ਸ਼ੁੱਧ ਊਰਜਾ ਦੇ ਤੌਰ ਤੇ ਦੇਖਿਆ ਗਿਆ,ਪਰਮ ਜੋਤ ਪੂਰਨ ਪ੍ਰਕਾਸ਼ ਦੇ ਤੌਰ ਤੇ ਦੇਖਿਆ ਗਿਆ ।ਤਦ ਦਾਸਨ ਦਾਸ ਜੀ ਨੂੰ ਇੱਕ ਸਮਝ ਆ ਸਕਣ ਵਾਲੇ ਪਰਮਾਤਮਾ ਦੇ ਰੂਪ ਬਾਰੇ ਪੁਛਿਆ ,ਅਤੇ ਇਹ ਕਿ ਊਰਜਾ ਇੱਕ ਆਦਮੀ ਦਾ ਰੂਹਾਨੀ ਰੂਪ ਧਾਰਨ ਕਰਦੀ ਹੈ ।ਇਸ ਦਾ ਇਹ ਭਾਵ ਨਹੀਂ ਹੈ ਕਿ ਪਰਮਾਤਮਾ ਇੱਕ ਆਦਮੀ ਹੈ, ਇਸ ਦਾ ਭਾਵ ਹੈ ਪਰਮਾਤਮਾ ਹਰ ਰੂਪ ਵਿੱਚ ਹੈ ਅਤੇ ਫਿਰ ਵੀ ਕੋਈ ਰੂਪ ਨਹੀਂ ਹੈ ।ਕਈ ਵਾਰ ਅਸੀਂ ਮਹਿਸੂਸ ਕਰਾਂਗੇ ਕਿ ਪਰਮਾਤਮਾ ਸਾਡਾ ਪਤੀ ਹੈ ,ਕਈ ਵਾਰ ਇਹ ਮਹਿਸੂਸ ਕਰਦੇ ਹਾਂ ਕਿ ਪਰਮਾਤਮਾ ਜਗਤ ਮਾਤਾ ਹੈ …..ਨਮੋ ਲੋਕ ਮਾਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ।ਕਬੀਰ ਜੀ ਕਹਿੰਦੇ ਹਨ ਕਿ , ਏਕਿ ਨੂਰ ਤੇ ਸਭ ਜਗ ਉਪਜਿਆ ……ਆਈਨਸਟਿਨ ਨੇ ਵੀ ਇਹ ਹੀ ਗੱਲ ਗਣਿਤ ਨਾਲ ਕਹੀ E=mc2. ਸਾਰਾ ਹੀ ਪਦਾਰਥ ਜੋ ਅਸੀਂ ਵੇਖਦੇ ਹਾਂ ਅਸਲ ਵਿੱਚ ਊਰਜਾ ਹੈ ।ਬਿਗ ਬੈਂਗ ਇਸ ਬ੍ਰਹਿਮੰਡ ਦੀ ਸ਼ੁਰੂਆਤ ਤੇ ਇਸ ਊਰਜਾ ਦਾ ਪਦਾਰਥ ਵਿੱਚ ਬਦਲਣਾ ਸੀ ।ਇੱਕ ਪ੍ਰਮਾਣੁ ਬੰਬ ਪਦਾਰਥ ਨੂੰ ਲੈ ਕੇ ਬਹੁਤ ਜਿਆਦਾ ਊਰਜਾ ਵਿੱਚ ਬਦਲਣਾ ਹੈ ।ਨਾਮ ਸਿਮਰਨ ਕਰਨਾ ਤੁਸੀਂ  ਬ੍ਰਹਿਮੰਡੀ ਊਰਜਾ -ਪਰਮਾਤਮਾ-ਨਾਲ ਤੁਸੀਂ ਆਪਣੇ ਅੰਦਰ ਅਤੇ ਆਲੇ ਦੁਆਲੇ ਨੂੰ ਆਪਣੇ ਵਰਗਾ ਕਰ ਲੈਂਦੇ ਹੋ।ਇਸ ਊਰਜਾ ਨੂੰ ਵੱਖ ਵੱਖ ਡੂੰਘੇ ਧਿਆਨ ਦੀਆਂ ਸਥਿਤੀਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਵੇਖਿਆ ਜਾਂਦਾ ਹੈ ।

 

1. ਸਮਾਧੀ

ਬਾਬਾ ਜੀ ਦੀ ਪਹਿਲੀ ਹੀ ਸੰਗਤ ਨਾਲ ਰੂਹਾਨੀ ਯਾਤਰਾ ਸ਼ੁਰੂ ਹੋ ਗਈ ਸੀ ਉਹਨਾਂ ਦੇ ਇਹ ਸਬਦ ਸਾਨੂੰ ਦੱਸਣ ਨਾਲ ਕਿ ਜੇਕਰ ਅਸੀਂ ਗੁਰੂ ਦੀ ਦੀਖਿਆ ਦਾ ਪਾਲਣ ਕਰਾਂਗੇ ਤਾਂ ਇਸ ਜੀਵਣ ਵਿੱਚ ਹੀ ਮੁਕਤੀ ਪ੍ਰਾਪਤ ਕਰ ਲਵਾਂਗੇ,ਸਾਰਾ ਬਲ ਸਵੇਰ ਵੇਲੇ ਨਾਮ ਸਿਮਰਨ( ਸਰਮ ਖੰਡ) ਦੇ ਲੰਬੇ ਅਭਿਆਸ ਤੇ ਲੱਗ ਗਿਆ ,12:30 ਵਜੇ ਦੇ ਨੇੜੇ ਤੋਂ ਸ਼ੁਰੂ ਕਰਕੇ 6:00 ਤੱਕ,ਅਤੇ ਹਫਤੇ ਦੇ ਅੰਤ ਤੇ ਇਸ ਤੋਂ ਵੀ ਜਿਆਦਾ ਲੰਬੇ ਸਮੇਂ ਦੇ ਅਭਿਆਸ ਕਰਦੇ ਸੀ ਇਹ ਬਾਬਾ ਜੀ ਦੀ ਗੁਰ ਪ੍ਰਸਾਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ ਸੀ,ਨਤੀਜੇ ਪ੍ਰਤੱਖ ਸੀ ,ਕੁਝ ਇੱਕ ਹਫਤਿਆਂ ਵਿੱਚ ਹੀ,ਤੀਸਰੀ ਸੰਗਤ ਤੋਂ ਪਹਿਲਾਂ,ਦਾਸ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਗਿਆ ,ਅਤੇ ਕਰਮ ਖੰਡ ਵਿੱਚ ਸਥਾਪਿਤ ਕਰ ਦਿੱਤਾ ਗਿਆ ।ਇਹ ਸੀ ਜਦੋਂ ਕਰਮ ਖੰਡ ਵਿੱਚ ਅਕਾਲ ਪੁਰਖ ਦੀ ਦਰਗਾਹ ਵਿੱਚ  ਭਗਤੀ ਦਾ ਖਾਤਾ ਖੁੱਲ ਗਿਆ , ਅਤੇ ਬਾਬਾ ਜੀ ਦੇ ਸ਼ਬਦਾਂ ਅਨੁਸਾਰ,ਪਹਿਲੇ ਦੋ ਘੰਟੇ ਧਰਤੀ ਤੇ ਗਿਣੇ ਜਾਂਦੇ ਹਨ ਅਤੇ ਤੀਸਰਾ ਅਤੇ ਉਸ ਤੋਂ ਬਾਅਦ ਵਾਲੇ ਪਾਰ ਬ੍ਰਹਮ ਦੀ ਦਰਗਾਹ ਵਿੱਚ ਸਿਮਰਨ ਗਿਣਿਆ ਜਾਂਦਾ ਹੈ।ਇੱਥੇ ਬ੍ਰਹਮ ਗਿਆਨ ਦਾ ਇੱਕ ਹੋਰ ਭਾਗ ਹੈ ਜੋ ਬਾਬਾ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਸਬੰਧ ਵਿੱਚ ਬਖਸ਼ਿਆ – 1:00 ਤੋਂ 2:00 ਵਜੇ ਤੱਕ ਸਵੇਰੇ ਸਿਮਰਨ ਇੰਨਾਂ ਫਲ ਦਿੰਦਾ ਹੈ ਜਿੰਨਾਂ ਕਿ 40 ਕਿਲੋ ਹੀਰੇ ਦਾਨ ਕਰਨ ਦੇ ਤੁੱਲ ਹੁੰਦਾ ਹੈ ।2:00 ਵਜੇ ਤੋਂ 3:00 ਤੱਕ ਸਿਮਰਨ ਇੰਨਾਂ ਫਲ ਦਿੰਦਾ ਹੈ ਜਿੰਨਾਂ ਕਿ 40 ਕਿਲੋ ਸੋਨਾ ਦਾਨ ਕਰੀਏ ,ਅਤੇ ਤਦ ਇਹ ਚਾਂਦੀ ਬਣ ਜਾਂਦਾ ਹੈ  ਅਤੇ ਫਿਰ ਤਾਂਬਾ ਅਤੇ ਇਸ ਤਰਾਂ ਘਟਦਾ ਜਾਂਦਾ ਹੈ ।ਇੱਥੇ ਇਸ ਦਾ ਭਾਵ ਇਹ ਹੈ ਕਿ ਇਹ ਸਮਾਂ ਸਮਾਧੀ ਵਾਸਤੇ ਸਭ ਤੋਂ ਵਧੀਆ ਹੈ,ਇਸਦੇ ਫਲ ਚਮਤਕਾਰੀ ਹਨ ,ਇਹ ਅਮੋਲਕ ਹਨ,ਇਹ ਬੱਸ ਵਿਸ਼ਵਾਸ ਤੋਂ ਪਰੇ ਹਨ,ਸਾਰੇ ਹੀ ਰੂਹਾਨੀ ਅਨੁਭਵ ਸੁੰਨ ਸਮਾਧੀ ਦੇ ਲੰਬੇ ਅਭਿਆਸ ਵਿੱਚ ਹੁੰਦੇ ਹਨ ਇਹ ਹੈ ਜੋ ਸਾਡੇ ਨਾਲ ਨਿਰੰਤਰ ਅਧਾਰ ਤੇ ਵਾਪਰਿਆ।ਬਾਬਾ ਜੀ ਨੇ ਸਾਨੂੰ ਨੀਦ ਦਾ ਤਿਆਗ ਕਰਨ ਲਈ ਕਿਹਾ ਅਤੇ ਇਹ ਅਸੀਂ ਕਰਨ ਦਾ ਯਤਨ ਕੀਤਾ ਅਤੇ ਸਫਲਤਾ ਨਾਲ ਕਰ ਲਿਆ।ਇਹ ਸਭ ਉਸਦੀ ਗੁਰ ਕ੍ਰਿਪਾ ਨਾਲ ਸੀ ਕਿ ਅਸੀਂ ਨਾਮ ਸਿਮਰਨ ਦੇ ਇਸ ਵੇਲੇ ਅਤੇ ਨੇਮ ਨਾਲ ਜੁੜ ਗਏ,ਅਤੇ ਜਿਵੇਂ ਹੀ ਅਸੀਂ ਅੱਗੇ ਵਧ ਰਹੇ ਸੀ ਇਸ ਰੂਹਾਨੀ ਊਰਜਾ ਦੇ ਪੱਧਰ ਨੇ ਸਾਨੂੰ ਬਹੁਤ ਹੀ ਨਾ ਮੰਨਣਯੋਗ ਚਾਲ ਨਾਲ ਅੱਗੇ ਵਧਾਈ ਰੱਖਿਆ,ਜਾਂ ਅੰਮ੍ਰਿਤ ਵੇਲੇ ਨੇ ਸਾਨੂੰ ਬਹੁਤ ਹੀ ਤੇਜੀ ਨਾਲ ਇਸ ਮਾਰਗ ਤੇ ਅੱਗੇ ਵਧਾਇਆ,ਅਤੇ ਅਸੀਂ ਇਸ ਨੂੰ ਆਪਣੇ ਕੰਮ ਦੇ ਨਾਲ ਨਾਲ ਕਰਨ ਦੇ ਯੋਗ ਹੋ ਗਏ,ਕਦੀ ਵੀ ਕੰਮ ਤੋਂ ਥਕਾਵਟ ਮਹਿਸੂਸ ਨਹੀਂ ਕੀਤੀ ,ਹਰ ਚੀਜ ਅਸਾਨੀ ਅਤੇ ਸ਼ਾਂਤੀ ਨਾਲ ਅੱਗੇ ਵਧਦੀ ਰਹੀ।

ਜਿਵੇਂ ਹੀ ਅਸੀਂ ਬਾਬਾ ਜੀ ਦੁਆਰਾ ਬਖਸੇ ਗਏ,ਅਸੀਂ ਨਾਮ ਸਿਮਰਨ ਦੌਰਾਨ ਬਹੁਤ ਸਾਰੇ ਅਨੁਭਵ ਅਤੇ ਚੀਜ਼ਾਂ ਦੇਖਣ ਦੇ ਯੋਗ ਹੋ ਗਏ,ਬਹੁਤੀ ਵਾਰ ਇਹ ਸਨ ਸੰਗਤ,ਸੰਤ ਅਤੇ ਭਗਤ ਜਿਨ੍ਹਾਂ ਦੀਆਂ ਰੂਹਾਂ ਪਹਿਲਾਂ ਹੀ ਸੱਚਖੰਡ ਵਿੱਚ ਹਨ-ਸੱਚ ਖੰਡ ਦੀਆਂ ਫੌਜਾਂ-ਇਹ ਹੈ ਜੋ ਬਾਬਾ ਜੀ ਦੁਆਰਾ ਵਿਖਿਆਨ ਕੀਤਾ ਗਿਆ ਅਤੇ ਸਾਨੂੰ ਇਹ ਸਲਾਹ ਦਿੱਤੀ ਗਈ ਕਿ ਬੰਦ ਅੱਖਾਂ ਨਾਲ ਹੀ ਉਹਨਾਂ ਨੂੰ ਮਿਲਣ ਤੇ ਨਮਸਕਾਰ ਕਰਨੀ ਜਦ ਵੀ ਅਸੀਂ ਉਹਨਾਂ ਨੂੰ ਵੇਖਦੇ ।ਇਹਨਾਂ ਵਿੱਚੋਂ ਇੱਕ ਦ੍ਰਿਸ਼ਟਾਂਤ ਦੀ ਵਿਸ਼ੇਸ਼ਤਾ ਇਹ ਸੀ ਕਿ ਦੋ ਬਹੁਤ ਹੀ ਵੱਡੇ ਭੈੜੇ ਦਿਖਣ ਵਾਲੇ ਵਿਅਕਤੀਆਂ ਵਿੱਚ ਬਹੁਤ ਹੀ ਵੱਡੀ ਲੜਾਈ ਹੋਈ,ਜਿਹੜੇ ਫਿਰ ਬਾਬਾ ਜੀ ਦੁਆਰਾ ਸਾਡੇ ਦੂਤਾਂ ਵੱਲੋਂ ਪਹਿਚਾਣੇ ਗਏ,ਜਿੰਨਾਂ ਨੇ ਸਾਡੀ ਰੂਹ ਅਤੇ ਸਰੀਰ ਨੂੰ ਛੱਡ ਦਿੱਤਾ ਜਦ ਅਸੀਂ ਬਾਬਾ ਜੀ ਦੁਆਰਾ ਬਖਸੇ ਗਏ।ਇੱਥੇ ਬਹੁਤ ਹੀ ਗਿਣਤੀ ਵਿੱਚ ਅਨੁਭਵ ਹਨ,ਜਿਹੜੇ ਸੁੰਨ ਸਮਾਧੀ ਵਿੱਚ ਦੇਖੇ ਗਏ,ਅਤੇ ਇਹਨਾਂ ਸਾਰਿਆਂ ਨੂੰ ਬਿਆਨ ਕਰਨਾ ਬਹੁਤ ਹੀ ਕਠਿਨ ਹੈ ,ਪਰ ਅਸੀਂ ਇਹਨਾਂ ਵਿੱਚੋਂ ਕੁਝ ਪ੍ਰਮੁੱਖ ਦੀ ਕੁਝ ਲਾਈਨਾਂ ਵਿਚ ਅਗਲੇ ਸ਼ਬਦਾਂ ਵਿੱਚ ਵਿਖਿਆਨ ਕਰਾਂਗੇ ।

 

 

2.  ਪਹਿਲਾ ਵੱਡਾ ਰੂਹਾਨੀ ਅਨੁਭਵ

 

ਇਹ ਉਸ ਦਿਨ ਹੀ ਹੋਇਆ,ਸਵੇਰ ਦੇ ਸਮੇਂ,ਜਿਸ ਦਿਨ ਅਸੀਂ ਸ਼ਾਮ ਨੂੰ ਸਮਾਧੀ ਆਸਨ ਵਿੱਚ ਗਏ।ਇਸ ਬਾਰੇ ਵਿਸਥਾਰ ਨਾਲ ਬਿਆਨ ਕਰਨਾ ਕਠਿਨ ਹੈ ਪਰ ਅਸੀਂ ਇਸ ਸੱਚ ਖੰਡ ਦੀ ਪਹਿਲੀ ਯਾਤਰਾ ਦੀ ਇੱਕ ਅਲੌਕਿਕ ਝਲਕ ਮਾਤਰ ਪੇਸ਼ ਕਰਨ ਦਾ ਯਤਨ ਕਰਾਂਗੇ।ਇਹ ਬਹੁਤ ਹੀ ਉਤੇਜਕ ਅਨੁਭਵ ਸੀ,ਅਸੀਂ ਸੱਚ ਖੰਡ ਵੱਲ ਨੂੰ ਉਭਾਰੇ ਗਏ ਅਤੇ ਉੱਥੇ 45 ਮਿੰਟਾਂ ਤੱਕ ਰਹੇ,ਜਦ ਸਾਡੀ ਸੂਖਸਮ ਦੇਹੀ ਨੇ ਸਰੀਰ ਨੂੰ ਛੱਡਿਆ ਅਤੇ ਸੱਚ ਖੰਡ ਚਲੇ ਗਈ,ਅਤੇ ਜਦ ਸੱਚ ਖੰਡ ਦੇ ਰਸਤੇ ਤੇ ਸੀ ਅਸੀਂ ਗੁਰਬਾਣੀ ਨੂੰ ਸੁਣਿਆ,ਅਤੇ ਇਹ ਗੁਰਬਾਣੀ ਪਹਿਲਾਂ ਨਹੀਂ ਸੁਣੀ ਸੀ,ਇਹ ਇਲਾਹੀ ਅਵਾਜ਼ ਵਿੱਚ ਨਵੀਂ ਗੁਰਬਾਣੀ ਸੀ,ਜਿਹੜੀ ਕਿ ਬਹੁਤ ਹੀ ਮਨੋਹਰ ਅਤੇ ਮਿੱਠੀ ਅਵਾਜ਼ ਵਿੱਚ ਸੀ ,ਅਤੇ ਬਾਅਦ ਵਿੱਚ ਸਾਨੂੰ ਬਾਬਾ ਜੀ ਨੇ ਦੱਸਿਆ ਕਿ ਗੁਰਬਾਣੀ ਲਗਾਤਾਰ ਅਕਾਲ ਪੁਰਖ ਤੋਂ ਆ ਰਹੀ ਹੈ,ਇਹ ਕਦੀ ਨਹੀਂ ਰੁਕੀ ਅਤੇ ਕਦੀ ਨਹੀਂ ਰੁਕੇਗੀ,ਇਸ ਲਈ ਇਹ ਨਵੀਂ ਗੁਰਬਾਣੀ ਸੀ,ਉਹ ਨਹੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਸੀ।ਇਸ ਨਵੀਂ ਗੁਰਬਾਣੀ ਨੂੰ ਸੁਣਨਾ ਇਸ ਸੱਚ ਖੰਡ ਰਟਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ,ਰਟਨ ਦਾ ਸਮਾਂ ਕੁਝ ਹੀ ਮਿੰਟਾਂ ਦਾ ਸੀ,ਇਸ ਰਟਨ ਦੀ ਦੂਸਰੀ ਵੱਡੀ ਵਿਸ਼ੇਸ਼ਤਾ ਜਦ ਅਸੀਂ ਨਵੇਂ ਅਤੇ ਸਵਰਗ ਦੇ ਸਮਾਂ ਤਰ ਨਵੇਂ ਸਥਾਨ ਤੇ ਉਤਾਰਾ ਕੀਤਾ,ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਅਸੀਂ ਸਤਿਨਾਮ ਦਾ ਜਾਪ ਕਰ ਰਹੇ ਸੀ,ਇਸ ਸਮੇਂ ਦੌਰਾਨ,ਅਸੀਂ ਮਹਿਸੂਸ ਕੀਤਾ ਕਿ ਕੋਈ ਸਾਡੇ ਕੰਗਰੋੜ ਦੇ ਖੇਤਰ ਵਿਚ ਕੁਝ ਸੁਧਾਈ ਕਰ ਰਿਹਾ ਹੈ,ਇਹ ਸਥੂਲ ਅਨੁਭਵ ਸੀ ਅਤੇ ਅਸੀਂ ਬਹੁਤ ਹੀ ਸ਼ਾਂਤ ਅਤੇ ਅਰਾਮ ਦਾਇਕ ਮਹਿਸੂਸ ਕੀਤਾ,ਜਿਸ ਤਰਾਂ ਕੋਈ ਸਾਡੀ ਕੰਗਰੋੜ ਦੀ ਸਫਾਈ ਕਰ ਰਿਹਾ ਹੈ ਅਤੇ ਇਸ ਨੂੰ ਸ਼ੁੱਧ ਅਤੇ ਸਾਫ ਕਰ ਰਿਹਾ ਹੈ ।ਅਸੀ ਇਹ ਹੀ ਅਨੁਭਵ ਆਪਣੇ ਸਰੀਰ ਦੇ ਦੂਸਰੇ ਭਾਗਾਂ ਵਿੱਚ ਵੀ ਮਹਿਸੂਸ ਕੀਤਾ।ਕੰਗਰੋੜ ਦਾ ਹਿੱਸਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਅਤੇ ਸਾਡੀ ਦੇਹੀ ਦਾ ਬਹੁਤ ਹੀ ਮਹੱਤਵ ਪੂਰਨ ਭਾਗ ਹੈ ਕਿਉਂਕਿ ਸਾਰੀਆਂ ਨਾੜੀਆਂ ਇਸ ਕੰਗਰੋੜ ਵਿੱਚੋਂ ਹੀ ਗੁਜ਼ਰਦੀਆਂ ਹਨ,ਅਤੇ ਇਹਨਾਂ ਵਿੱਚ ਸਤ ਸਰੋਵਰ ਵਿੱਚੋਂ ਕੁਝ ਭਾਗ ਵੀ ਇਹਨਾਂ ਨਾੜਾਂ ਦਾ ਇੱਕ ਭਾਗ ਹਨ,ਜਿੰਨਾਂ ਦੀ ਰੂਹਾਨੀ ਤੌਰ ਤੇ ਬਹੁਤ ਹੀ ਜਿਆਦਾ ਮਹੱਤਤਾ ਹੈ ।ਇਹਨਾਂ ਵਿੱਚੋਂ ਅਗਲੀ ਵਿਸ਼ੇਸ਼ਤਾ ਇਸ ਰਟਨ ਦੌਰਾਨ  ਬਹੁਤ ਸਾਰੀ ਸੰਗਤ ਨੂੰ ਮਿਲਣਾ ਸੀ,ਉਹਨਾਂ ਦੇ ਚਰਨਾਂ ਦੀ ਧੂੜ ਨੂੰ ਸਾਫ ਕਰਨਾ ਅਤੇ ਚੁੰਮਣਾ ਸੀ,ਕੁਝ ਸਮਕਾਲੀ ਸਾਧੂਆਂ ਨੂੰ ਮਿਲਣਾ ਅਤੇ ਉਹਨਾਂ ਦੇ ਪੈਰਾਂ ਨੂੰ ਚੁੰਮਣਾ ਸੀ,ਇਸ ਪ੍ਰਕ੍ਰਿਆ ਦੌਰਾਨ ਇਹਨਾਂ ਰੂਹਾਂ ਨੇ ਸਾਡੇ ਉਪਰ ਬਖਸ਼ਿਸ਼ ਕੀਤੀ ।ਇਹ ਇੱਕ ਸਮਾਂ ਤਰ ਸੰਸਾਰ ਪ੍ਰਤੀਤ ਹੁੰਦਾ ਸੀ,ਜਿੱਥੇ ਉਹ ਸਾਰੀਆਂ ਰੂਹਾਂ ਰਹਿ ਰਹੀਆਂ ਹਨ ਜਿਹੜੀਆਂ ਮੁਕਤੀ ਪਾ ਗਈਆਂ ਹਨ।ਇਸ ਰਟਨ ਦੀ ਸਭ ਤੋਂ ਅਖੀਰਲੀ ਵਿਸ਼ੇਸ਼ਤਾ ਇੱਕ ਸੰਤ ਮਹਾਂ ਪੁਰਖ ਨੂੰ ਮਿਲਣਾ ਸੀ ,ਜਿਸ ਨੇ ਸਾਨੂੰ ਪੁੱਛਿਆ ਕਿ ਅਸੀਂ ਕਿਸ ਤਰਾਂ ਮਹਿਸੂਸ ਕਰ ਰਹੇ ਹਾਂ,ਜਦ ਅਸੀਂ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਦਾ ਯਤਨ ਕਰ ਰਹੇ ਸੀ,ਕਿਸੇ ਨੇ ਪਿੱਛੋਂ ਆ ਕੇ ਸਾਡੇ ਸਿਰ ਨੂੰ ਆਪਣੇ ਵੱਡੇ ਹੱਥਾਂ ਨਾਲ ਫੜ ਲਿਆ ਅਤੇ ਇਸ ਨੂੰ ਨਪੀੜਨਾ ਸ਼ੁਰੂ ਕਰ ਦਿੱਤਾ,ਜਿਹੜਾ ਕਿ ਫਿਰ ਇੱਕ ਬਹੁਤ ਹੀ ਸ਼ਾਂਤੀ ਪੂਰਵਕ ਅਤੇ ਅਰਾਮ ਦਾਇਕ ਅਨੁਭਵ ਸੀ ਅਤੇ ਇਸ ਤਰਾਂ ਮਹਿਸੂਸ ਹੋਇਆ ਜਿਵੇਂ ਕੋਈ ਸਾਡੇ ਦਿਮਾਗ ਦੀ ਸੁਧਾਈ ਕਰ ਰਿਹਾ ਹੈ,ਇਸ ਦੇ ਜਲਦੀ ਬਾਅਦ ਉਸ ਵਿਅਕਤੀ ਦੁਆਰਾ ਜਿਸ ਨੇ ਸਿਰ ਨੂੰ ਫੜਿਆ ਹੋਇਆ ਸੀ ਸਾਡਾ ਸਿਰ ਚਿੱਕੜ ਵਿੱਚ ਨੱਪ ਦਿੱਤਾ ਜੋ ਕਿ ਅਰਧ ਠੋਸ ਢੇਰ ਵਾਂਗ ਸੀ ,ਅਸੀਂ ਫਿਰ ਬਹੁਤ ਹੀ ਸ਼ਾਂਤੀ ਅਤੇ ਅਰਾਮ ਦਾਇਕ ਮਹਿਸੂਸ ਕੀਤਾ ,ਅਤੇ ਇਸ ਦੇ ਠੀਕ ਬਾਅਦ ਅਸੀਂ ਵਾਪਸ ਯਾਤਰਾ ਕੀਤੀ ਅਤੇ ਸਰੀਰ ਵਿੱਚ ਵਾਪਸ ਆ ਗਏ।ਇਹ ਅਨੁਭਵ ਸੁੰਨ ਸਮਾਧੀ ਵਿੱਚ ਨਹੀਂ ਹੋਇਆ,ਪਰ ਪੂਰੀ ਤਰਾਂ ਸਥੂਲ ਰੂਪ ਵਿੱਚ ਜਾਗਤ ਅਵਸਥਾ ਵਿੱਚ ਹੋਇਆ,ਅਸੀਂ ਉਸ ਵਕਤ ਘੜੀ ਵੱਲ ਵੇਖਿਆ ਕਿ ਅਸੀਂ 5:50ਤੇ ਗਏ ਅਤੇ 6:40 ਤੇ ਵਾਪਸ ਆ ਗਏ ,ਅਸਲ ਵਿੱਚ ਇਹ ਰੋਜ਼ਾਨਾ ਦਾ ਸਿਮਰਨ ਖਤਮ ਕਰ ਲੈਣ ਤੋਂ ਬਾਅਦ ਵਿੱਚ ਹੋਇਆ ,ਜਦ ਅਸੀਂ ਕੁਝ ਸਮੇਂ ਵਾਸਤੇ ਸੌਣਾ ਚਾਹੁੰਦੇ ਸੀ ਅਤੇ 5:45 ਦੇ ਨੇੜੇ ਤੇੜੇ ਅਸੀਂ ਬੈਡ ਤੇ ਸੀ।ਉਸ ਸਾਮ ਨੂੰ ਹੀ (ਇਹ ਸ਼ਨੀਵਾਰ ਸੀ ) ਜਦ ਅਸੀਂ ਕੀਰਤਨ ਸਭਾ ਵਿੱਚ ਬੈਠੇ ਸੀ ,ਅਸੀਂ ਸਮਾਧੀ ਆਸਨ ਵਿੱਚ ਚਲੇ ਗਏ,ਇਹ ਉਹ ਸਮਾਂ ਸੀ ਜਦ ਨਾਮ ਸਿਮਰਨ ਸਾਡੀ ਸੁਰਤ -ਮਨ ਵਿੱਚ ਚਲਾ ਗਿਆ ,ਇੱਕ ਵਾਰ ਫਿਰ ਇਹ ਇੱਕ ਪੂਰਨ ਸੰਤ ਸਤਿਗੁਰੂ ਪੁਰਨ ਬ੍ਰਹਮ ਗਿਆਨੀ ਬਾਬਾ ਜੀ ਦੀ ਗੁਰ ਪ੍ਰਸਾਦੀ ਗੁਰ ਕ੍ਰਿਪਾ ਤੋਂ ਬਿਨਾਂ ਇਹ ਸੰਭਵ ਨਹੀਂ ਸੀ ।

 

ਇਸ ਦੇ ਬਾਅਦ ਅਤੇ ਪਰਿਣਾਮ ਸਰੂਪ ਫਿਰ ਇਹੋ ਜਿਹੇ ਅਨੁਭਵ ਕਈ ਵਾਰ ਵਾਪਰੇ ਜਦ ਅਸੀਂ ਬੇਗਮ ਪੁਰਾ ਗਏ ਅਤੇ  ਅੰਮ੍ਰਿਤ ਝਰਨੇ ਹੇਠਾਂ ਇਸਨਾਨ ਕੀਤਾ,ਫੁੱਲਾਂ ਦੇ ਬਾਗ ਵਿੱਚ ਬੈਠੇ ਅਤੇ ਨਾਮ ਸਿਮਰਨ ਕੀਤਾ ,ਇੱਕ ਵਾਰ ਹੋਰ ਅਸੀਂ ਆਪਣੇ ਪਿਛਲੇ ਜਨਮ ਵਿਚਲੀ ਭੈਣ ਅਤੇ ਮਾਤਾ ਨੂੰ ਮਿਲੇ,ਬਾਕੀ ਸਮਾਂ ਦਰਗਾਹੀ ਕੀਰਤਨ ਸੁਣਿਆਂ ਅਤੇ ਇਸ ਤਰਾਂ ਦੇ ਅਨੁਭਵ ਵਾਪਰੇ ,ਜਿਹੜੇ ਕਿ ਯਾਦ ਕਰਨੇ ਅਤੇ ਬਿਆਨ ਕਰਨੇ ਬਹੁਤ ਹੀ ਕਠਿਨ ਹਨ,ਪਰ ਸੰਖੇਪ ਵਿੱਚ ਇਹ ਬਹੁਤ ਹੀ ਮਹਾਨ ਅਨੁਭਵ ਸਨ ।

 

3. ਦਸਮ ਦੁਆਰ

 

ਜਦ ਅਸੀਂ ਸਮਾਧੀ ਵਿੱਚ ਗਏ ਕੁਝ ਹੀ ਹਫਤਿਆਂ ਦੇ ਵਿੱਚ ਹੀ  ਇਹ ਅਸੰਭਾਵੀ ਰੂਹਾਨੀ ਅਨੁਭਵ ਵਾਪਰੇ।ਇੱਕ ਸਵੇਰ ਅਸੀਂ ਸੁੰਨ ਸਮਾਧੀ ਵਿੱਚ ਗਏ( ਸੁੰਨ ਸਮਾਧੀ – ਸੁੰਨ ਸਮਾਧੀ ਵਿੱਚ ਤੁਸੀਂ ਆਪਣੇ ਆਲੇ ਦੁਆਲੇ ਵਾਪਰ ਰਹੀ ਕਿਸੇ ਵੀ ਘਟਨਾ ਨੂੰ ਨਹੀਂ ਵੇਖਦੇ ਜਿੱਥੇ ਤੁਸੀਂ ਸਥੂਲ ਰੂਪ ਵਿੱਚ ਬੈਠੇ ਹੁੰਦੇ ਹੋ।,ਕਈ ਵਾਰ ਤੁਹਾਡੀ ਸੂਖਸਮ ਦੇਹੀ ਤੁਹਾਡੇ ਸਰੀਰ ਨੂੰ ਛੱਡ ਜਾਂਦੀ ਹੈ,ਤੁਸੀਂ ਪੂਰਨ ਚੁੱਪ ਦੀ ਅਵਸਥਾ ਵਿੱਚ ਬੈਠੇ ਹੁੰਦੇ ਹੋ ।) ਅਤੇ ਜੋ ਅਸੀਂ ਵੇਖਿਆ ਬਹੁਤ ਹੀ ਸ਼ਾਨਦਾਰ ਸੀ ਅਸੀਂ ਸਮਾਧੀ ਆਸਨ ਵਿੱਚ ਸੀ ਜਿੱਥੇ ਕਿ ਆਸੇ ਪਾਸੇ ਬਹੁਤ ਸਾਰਾ ਪ੍ਰਕਾਸ਼ ਸੀ ,ਅਸੀਂ ਆਪ ਆਪਣੀ ਸੁਨਹਿਰੀ ਸੂਖਸਮ ਦੇਹੀ ਦੇਖੀ -ਇਹ ਸੋਨੇ ਵਾਂਗ ਚਮਕ ਰਹੀ ਸੀ -ਅਸੀਂ ਪੂਰਨ ਪ੍ਰਕਾਸ ਵਿੱਚ ਬੈਠੇ ਸੀ,ਅਤੇ ਅਸੀਂ ਆਪਣੇ ਸਰੀਰ ਦੇ ਚਾਰੇ ਪਾਸੇ ਦੇਖਣ ਦੇ ਯੋਗ ਸੀ ਇਹ ਅਸਲ ਵਿੱਚ ਤੀਜੇ ਨੇਤਰ ਗਿਆਨ  ਨੇਤਰ ਕਾਰਨ ਸੀ – ਅਤੇ ਜਦ ਅਸੀਂ ਆਪਣੀ ਖੋਪੜੀ ਵੱਲ ਦੇਖਿਆ-ਸਿਰ ਦੇ ਉਪਰਲੇ ਭਾਗ ਵੱਲ-ਅਤੇ ਅਸੀਂ ਇਲਾਹੀ ਸਬਦ ਸੁਣ ਰਹੇ ਸੀ -ਅੰਮ੍ਰਿਤ ਵਰਸ ਰਿਹਾ ਸੀ , ਅੰਮ੍ਰਿਤ ਇਸਨਾਨ ਹੋ ਰਿਹਾ ਸੀ ,ਰਜ ਕੇ ਅੰਮ੍ਰਿਤ ਪਾਨ ਕਰੋ ਜੀ – ਰਜ ਕੇ ਅੰਮ੍ਰਿਤ ਇਸਨਾਨ ਕਰੋ ਜੀ ,ਕੋਈ ਵੀ ਗੱਲ ਯਾਦ ਨਾ ਰਹੀ ,ਪਰ ਅਖੀਰ ਵਿੱਚ ਸੁਣਿਆ-ਅਸੀਂ ਫੇਰ ਆਵਾਂਗੇ ਜੀ ਇਲਾਹੀ ਅਵਾਜ਼ ਨੇ ਕਿਹਾ ਕਿ ਅਸੀ ਫਿਰ ਆਵਾਂਗੇ,ਜਿਸ ਤਰਾਂ ਕਿ ਅਸੀਂ ਦੱਸਿਆ ਹੈ ਇਹ ਸੁੰਦਰ ਦ੍ਰਿਸ਼ ਨੂੰ ਬਿਆਨ ਕਰਨਾ ਬਹੁਤ ਹੀ ਕਠਨ ਹੈ ।ਇਹ ਬਹੁਤ ਹੀ ਪ੍ਰਕਾਸ਼ ਵਾਨ ਸੀ ,ਸ਼ਾਂਤੀ ਪ੍ਰਦਾਨ ਕਰਨ ਵਾਲਾ ਅਤੇ ਅਰਾਮ ਦਾਇਕ ਅਹਿਸਾਸ ਸੀ ,ਜਿਸ ਤਰਾਂ ਕਿ ਅਸੀਂ ਸਰਵਸਕਤੀਮਾਨ ਨੂੰ ਪਾ ਲਿਆ ਅਤੇ ਉਸਦੇ ਨਿਰਗੁਣ ਸਰੂਪ ਨੂੰ ਦੇਖ ਲਿਆ ਅਤੇ ਉਸ ਨੂੰ ਇਹ ਅੰਮ੍ਰਿਤ ਅਵਾਜ਼ ਵਿੱਚ ਗੱਲਾਂ ਕਰਦੇ ਸੁਣ ਲਿਆ , ਅਸਲ ਵਿੱਚ ਇਹ ਸੱਚ ਹੈ , ਪਰ ਮੰਨਣ ਵਿੱਚ ਮੁਸ਼ਕਿਲ ਹੈ ।ਜਦ ਅਸੀਂ ਸੁੰਨ ਸਮਾਧੀ ਵਿੱਚੋਂ ਵਾਪਸ ਆਏ ਅਸੀਂ ਬਹੁਤ ਹੀ ਮਹਾਨ ਅਤੇ ਅਨੰਦਦਾਇਕ ਮਹਿਸੂਸ ਕੀਤਾ,ਸਾਡੇ ਕੋਲ ਬਿਆਨ ਕਰਨ ਲਈ ਸਬਦ ਨਹੀਂ ਹਨ।ਭਗਤ ਕਬੀਰ ਜੀ ਨੇ ਠੀਕ ਹੀ ਆਖਿਆ ਹੈ -ਕਹਬੈ ਕੋ ਸੋਭਾ ਨਹੀਂ ਦੇਖੇ ਹੀ ਪ੍ਰਵਾਨ,ਅਤੇ ਇਹ ਹੈ ਜੋ ਬਾਬਾ ਜੀ ਨੇ ਕਿਹਾ ਹੈ – ਜਿਨ ਚਾਖਿਆ ਤਿਨ ਜਾਨਿਆ ।ਅਤੇ ਉਸ ਸਮੇਂ ਤੋਂ ਬਾਅਦ ਅਸੀਂ ਪੰਚ ਸਬਦ ਅਨਾਹਦ ਨਾਦਿ ਧੁਨ ਨੂੰ ਸੁਣਨਾ ਸ਼ੁਰੂ ਕੀਤਾ,ਜਿਹੜੀ ਕਿ ਸਮੇਂ ਦੇ ਅੱਗੇ ਵਧਣ ਨਾਲ ਹੋਰ ਜਿਆਦਾ ਪ੍ਰਬਲ ਬਣਦੀ ਗਈ ਅਤੇ ਹੁਣ ਅਸੀ ਇਸ ਨੂੰ ਹਰ ਵਕਤ ਸੁਣਦੇ ਹਾਂ ,ਭਾਵੇ ਜਿੱਥੇ ਵੀ ਅਸੀਂ ਬੈਠੇ ਹੋਈਏ, ਕੰਮ ਕਰਦੇ, ਗੱਡੀ ਚਲਾਉਂਦੇ ਜਾਂ ਕੁਝ ਵੀ ਕਰਦੇ ਹੋਈਏ ਅਸੀਂ ਇਸ ਇਲਾਹੀ ਸੰਗੀਤ ਨੂੰ ਸਾਰਾ ਸਮਾਂ ਸੁਣਦੇ ਹਾਂ ।ਹੁਣ ਤੱਕ ਅਸੀਂ ਇਸ ਗੱਲ ਤੋਂ ਵਾਕਫ਼ ਨਹੀ ਸੀ ਕਿ ਸਾਡਾ ਦਸਮ ਦੁਆਰ ਪਹਿਲਾਂ ਹੀ ਖੁੱਲ੍ਹਾ ਹੋਇਆ ਸੀ,ਕਿਉਂਕਿ ਅਸੀਂ ਐਸੀਆਂ ਚੀਜ਼ਾਂ ਦੀ ਹੋਂਦ ਅਤੇ ਵਾਪਰਨ ਦੇ ਬਾਰੇ ਵਾਕਫ਼ ਨਹੀਂ ਸੀ ਕਿ ਸਾਡੇ ਨਾਲ ਇੰਨੀ  ਜਲਦੀ ਹੀ ਵਾਪਰਨਗੀਆਂ,ਪਰ ਕੁਝ ਹੀ ਦਿਨਾਂ ਬਾਅਦ ਜਦ ਅਸੀਂ ਬਾਬਾ ਜੀ ਨੂੰ ਫੋਨ ਉਪਰ ਇਹ ਘਟਨਾ ਬਾਰੇ ਗੱਲਬਾਤ ਦੱਸੀ ਤਾਂ,ਉਹ ਸਾਨੂੰ ਇਹ ਦੱਸਣ ਵਿੱਚ ਬਹੁਤ ਦਿਆਲੂ ਸਨ ਕਿ ਸਾਡਾ ਦਸਮ ਦੁਆਰ ਖੁੱਲ ਗਿਆ ਹੈ ਅਤੇ ਜਿਹੜਾ ਸੰਗੀਤ ਅਸੀਂ ਸੁਣ ਰਹੇ ਹਾਂ ਇਹ ਦਸਮ ਦੁਆਰ ਵਿੱਚ ਸੁਣ ਰਿਹਾ ਹੈ ਅਤੇ ਇਹ ਪੰਚ ਸਬਦ ਅਨਾਹਦ ਧੁੰਨ ਹੈ ,ਜਿਹੜਾ ਕਿ ਇਲਾਹੀ ਸੰਗੀਤ ਹੈ।ਗੁਰਬਾਣੀ ਵੀ ਇਹਨਾਂ ਹੀ ਸੰਗੀਤਕ ਧੁੰਨੀਆਂ ਤੋਂ ਉਚਰੀ ਗਈ ਹੈ ।ਬਾਬਾ ਜੀ ਨੇ ਸਾਨੂੰ ਇਹ ਵੀ ਦੱਸਿਆ ਕਿ ਦਸਮ ਦੁਆਰ ਦੇ ਖੁੱਲਣ ਦੇ ਬਾਅਦ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ,ਇੱਥੇ ਸਾਡੀ ਰੂਹ ਅਤੇ ਅਕਾਲ ਪੁਰਖ ਵਿੱਚ ਸਿੱਧਾ ਸੰਪਰਕ ਹੁੰਦਾ ਹੈ ਅਤੇ ਬ੍ਰਹਮ ਗਿਆਨ ਸਾਡੇ ਅੰਦਰ ਦਿਮਾਗ ਅਤੇ ਰੂਹ ਵਿੱਚ ਦਸਮ ਦੁਆਰ ਖੁੱਲਣ ਤੋਂ ਬਾਅਦ ਵਹਿਣਾ ਸ਼ੁਰੂ ਕਰ ਦਿੰਦਾ ਹੈ ।ਬਾਬਾ ਜੀ ਨੇ ਸਾਨੂੰ ਇਹ ਵੀ ਦੱਸਿਆ ਕਿ ਅਸਲ ਰਾਮਦਾਸ ਸਰੋਵਰ ਮਨੁੱਖਾ ਦਿਮਾਗ ਹੈ ਅਤੇ ਇਸ ਸਰੋਵਰ ਦੇ ਪੰਜ ਦਰਵਾਜੇ ਹਨ-ਦਸਮ ਦੁਆਰ ਖੋਪੜੀ ਦੇ ਉਪਰਲੇ ਹਿੱਸੇ ਵਿੱਚ,ਇੱਕ ਦਰਵਾਜਾ ਮੱਥੇ ਵਿਚ ਹੈ ,ਇੱਕ ਸਿਰ ਦੇ ਪਿਛਲੇ ਪਾਸੇ ਹੈ ਅਤੇ ਦੋ ਕੰਨਾਂ ਦੇ ਉਪਰ ਦੋਵੇਂ ਪਾਸੇ ਹਨ,ਜਿਨ੍ਹਾਂ ਨੂੰ ਗੁਰਬਾਣੀ ਵਿੱਚ ਬਜਰ ਕਪਾਟ ਵੀ ਕਿਹਾ ਜਾਂਦਾ ਹੈ,ਅਤੇ ਬਾਬਾ ਜੀ ਦੇ ਅਨੁਸਾਰ ਇਹ ਸਾਰੇ ਚਾਰ ਦਰਵਾਜੇ ਵੀ ਦਸਮ ਦੁਆਰ ਖੁੱਲਣ ਦੇ ਬਾਅਦ ਖੁੱਲ ਜਾਂਦੇ ਹਨ।ਅੰਮ੍ਰਿਤ ਇਹਨਾਂ ਦਰਵਾਜ਼ਿਆਂ ਰਾਹੀਂ ਨਿਰੰਤਰ ਝਰਨਾ ਸ਼ੁਰੂ ਹੋ ਜਾਂਦਾ ਹੈ ,ਅਤੇ ਇਹ ਹੈ ਜੋ ਥੋੜੇ ਜਿਹੇ ਸਮੇਂ ਵਿੱਚ ਹੀ ਸਾਡੇ ਨਾਲ ਵਾਪਰਿਆ ।ਦਸਮ ਦੁਆਰ ਖੁੱਲਣ ਦੇ ਨਾਲ ਗੁਰਬਾਣੀ ਦੀ ਇਸ ਬ੍ਰਹਮਤਾ ਦੀ ਸਮਝ ਅਸਾਨ ਹੋ ਜਾਂਦੀ ਹੈ ,ਇਹ ਸੱਚ ਖੰਡ ਦੀ ਰਾਗ ਰਾਗਨੀ  ਭਾਸ਼ਾ ਹੈ  – ਅਕਾਲ ਪੁਰਖ ਪਾਰ ਬ੍ਰਹਮ ਪਰਮੇਸਰ ਤੋਂ ਆਈ ਹੈ , ਅਤੇ ਇਸ ਪੱਧਰ ਦੇ ਰੂਹਾਨੀ ਅਵਸਥਾ ਤੱਕ ਪਹੁੰਚਣ ਤੋਂ ਬਿਨਾਂ ਇਸ ਦਾ ਅਸਲ ਭਾਵ ਸਮਝਿਆ ਨਹੀਂ ਜਾ ਸਕਦਾ ,ਇਹ ਇਸ ਤਰਾਂ ਹੈ ਜਿਸ ਤਰਾਂ ਚੌਥੀ ਜਮਾਤ ਵਿੱਚ ਪੜਨ ਵਾਲਾ ਇੰਜੀਨੀਅਰਿੰਗ ਦਾ ਸਵਾਲ ਹੱਲ ਨਹੀਂ ਕਰ ਸਕਦਾ ,ਇਸ ਲਈ ਇੱਕ ਆਮ ਆਦਮੀ ਲਈ ਗੁਰਬਾਣੀ – ਅਕਾਲ ਪੁਰਖ ਦੀ ਭਾਸ਼ਾ ਨੂੰ ਪੜਣਾ ਅਤੇ ਸਮਝਣਾ ਵੀ ਇਸ ਵਾਂਗ ਹੀ ਹੈ  ।,ਇਸ ਲਈ ਹੀ ਗੁਰਬਾਣੀ ਕਹਿੰਦੀ ਹੈ -ਗੁਰ ਬਿਨ ਘੋਰ ਅੰਧਾਰ,ਗੁਰ ਬਿਨ ਗਿਆਨ ਨਾ ਹੋਇ,ਗੁਰੂ ਪੂਰੀ ਤਰਾਂ ਚਾਨਣ ਹੈ ਅਤੇ ਸੱਚ ਖੰਡ ਵਿੱਚ ਰਹਿੰਦਾ ਹੈ ਅਤੇ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ ,ਉਹ ਪੂਰਨ ਸੰਤ ਹੈ ਇੱਕ ਪੂਰਨ ਬ੍ਰਹਮ ਗਿਆਨੀ,ਅਤੇ ਪੂਰਨ ਭਗਤੀ ਲਈ ਪੂਰਨ ਗਿਆਨ ਰੱਖਦਾ ਹੈ,ਅਤੇ ਸੰਗਤ ਨੂੰ ਪ੍ਰਕਾਸ਼ਿਤ ਕਰਨ ਦੇ ਯੋਗ ਹੈ ਅਤੇ ਬਜਰ ਕਪਾਟ ਖੋਲਣ ਦੇ ਯੋਗ ਹੈ ,ਉਸਦੀਆਂ ਰੂਹਾਨੀ ਸ਼ਕਤੀਆਂ ਕਲਪਨਾ ਤੋਂ ਪਰੇ ਹਨ,ਉਹ ਪਰਮਾਤਮਾ ਵਾਂਗ ਅਨੰਤ ਬਣ ਜਾਂਦਾ ਜੈ ,ਅਤੇ ਸਰਵ ਸਕਤੀ ਮਾਨ ਦੀਆਂ ਸਾਰੀਆਂ ਹੀ ਸ਼ਕਤੀਆਂ ਰੱਖਦਾ ਹੈ ਕੇਵਲ ਉਸਦੀ ਅਰਦਾਸ ਹੀ ਦਰਗਾਹ ਵਿੱਚ ਸਵੀਕਾਰ ਕੀਤੀ ਜਾਂਦੀ ਹੈ ,ਉਹ ਹੀ ਕੇਵਲ ਇੱਕ ਹੈ ਜੋ ਆਪਣੀ ਸੰਗਤ ਨੂੰ ਪੂਰਨ ਭਗਤੀ ਲਈ ਪੂਰਨ ਗਿਆਨ ਨਾਲ ਪ੍ਰਕਾਸ਼ਵਾਨ ਕਰ ਸਕਦਾ ਹੈ ।ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਇੱਕ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਬਾਬਾ ਜੀ ਦੀ ਗੁਰ ਪ੍ਰਸਾਦੀ ਗੁਰ ਕ੍ਰਿਪਾ ਦਾ ਇੱਕ ਭਾਗ ਹਾਂ ,ਇਹ ਸਾਰਾ ਫਲ ਉਸਦੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਨੂੰ ਜਾਂਦਾ ਹੈ ।

 

4. ਸਾਡੇ ਸਰੀਰ ਦਾ ਪੂਰਨ ਪ੍ਰਕਾਸ਼

 

 

ਇਹ ਸਭ ਤੋਂ ਅਸੰਭਾਵੀ ਬ੍ਰਹਮ ਅਨੁਭਵ ਸੀ ਜੋ ਸਾਨੂੰ ਹੋਇਆ ਅਸੀਂ ਬਹੁਤ ਭਾਗਾਂ ਵਾਲੇ ਸੀ ਜੋ ਕਿ ਅਸੀਂ ਬਾਬਾ ਜੀ ਦੀ ਗੁਰ ਕ੍ਰਿਪਾ ਦੀ ਬਖਸ਼ਿਸ਼ ਪ੍ਰਾਪਤ ਕੀਤੀ ।ਜਦ ਇੱਕ ਆਦਮੀ ਸਮਾਧੀ ਆਸਨ ਵਿੱਚ ਜਾਂਦਾ ਹੈ,ਜਿਸ ਦੀ ਕਿ ਜਿਵੇਂ ਆਪਾਂ ਪਹਿਲੇ ਹੀ ਇਸ ਕਹਾਣੀ ਵਿੱਚ ਵਰਣਨ ਕੀਤਾ ਹੈ ਸਾਡੇ ਉਪਰ ਪਹਿਲਾਂ ਹੀ ਬਖਸ਼ਿਸ਼ ਹੋਈ ਹੈ,ਅਸੀਂ ਅਕਾਲ ਪੁਰਖ ਦੀ ਸਥੂਲ ਰੂਪ ਵਿੱਚ ਮੌਜੂਦਗੀ ਦਾ ਅਹਿਸਾਸ ਕੀਤਾ ਹੈ ਅਤੇ ਸਰੀਰ ਵਿੱਚ ਰੂਹਾਨੀ ਊਰਜਾ ਦਾ ਅਹਿਸਾਸ ਕੀਤਾ ਹੈ,ਪਾਰ ਬ੍ਰਹਮ ਦੀ ਇਸ ਮੌਜੂਦਗੀ ਕਾਰਨ ਅਤੇ ਸਰੀਰ ਵਿੱਚ ਉਸਦੀ ਰੂਹਾਨੀ ਊਰਜਾ ਕਾਰਨ,ਅੰਗਾਂ ਨੇ ਵੱਖ ਵੱਖ  ਸਮਾਧੀ ਆਸਣਾਂ ਵਿੱਚ ਹਿੱਲਣਾ ਸ਼ੁਰੂ ਕਰ ਦਿੱਤਾ, ਸਰੀਰ ਨੇ ਵੱਖ ਵੱਖ ਦਿਸ਼ਾਵਾਂ ਵਿੱਚ ਆਪਣੇ ਆਪ ਹੀ ਨੱਚਣਾ ਸ਼ੁਰੂ ਕਰ ਦਿੱਤਾ,ਇਸ ਤਰਾਂ ਹੀ ਉਹ ਆਪਣੀਆਂ ਸੁਹਾਗਣਾਂ ਨੂੰ ਆਪਣੀ ਯਾਦ ਵਿੱਚ ਨਚਾਉਂਦਾ ਹੈ।ਹਰ ਇੱਕ ਸਰੀਰ ਦਾ ਵੱਖਰਾ ਵੱਖਰਾ ਸਮਾਧੀ ਆਸਨ ਹੁੰਦਾ ਹੈ,ਹਾਲਾਂਕਿ , ਕੁਝ ਲੋਕਾਂ ਨੂੰ ਸ਼ਾਂਤ ਸਮਾਧੀ ਦੀ ਬਖਸ਼ਿਸ਼ ਹੁੰਦੀ ਹੈ ।ਅਸੀਂ ਬਹੁਤ ਵੱਡੀ ਮਾਤਰਾ ਵਿੱਚ ਇਹਨਾਂ ਸਮਾਧੀ ਆਸਣਾਂ ਦਾ ਅਨੁਭਵ ਕੀਤਾ ਹੈ।ਇਹਨਾਂ ਸਾਰੇ ਸਮਾਧੀ ਆਸਣਾਂ ਦਾ ਵਰਣਨ ਕਰਨਾ ਵੀ ਬ੍ਰਹਮ ਗਿਆਨ ਦਾ ਆਪਣੇ ਆਪ ਵਿੱਚ ਇੱਕ ਵੱਖਰਾ ਵੱਡਾ ਵਿਸ਼ਾ ਹੈ ,ਅਤੇ ਇੱਕ ਹੋਰ ਬਾਬਾ ਜੀ ਦੀ ਸੰਗਤ  ਦੀ ਇੱਕ ਹੋਰ ਸੁਹਾਗਣ ਦੇ ਅੰਤਰਗਤ ਪੇਸ਼ ਕੀਤਾ ਜਾਵੇਗਾ, ਪਰ ਮੌਜੂਦਾ ਤੌਰ  ਤੇ ਅਸੀਂ ਸਿਰਫ਼ ਇਹ ਵਰਣਨ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਹੀ ਅਸੀਂ  ਸਮਾਧੀ ਵਿੱਚ ਵਿਕਾਸ ਹਾਸਲ ਕੀਤਾ ਇਹ ਸਮਾਧੀ ਆਸਨ ਆਪਣੇ ਆਪ ਹੀ ਬਦਲਦੇ ਗਏ,ਜਿਵੇਂ ਹੀ ਨਾਮ ਸਿਮਰਨ ਸੁਰਤ -ਮਨ ਤੋਂ ਹਿਰਦੇ ਵੱਲ ਵਧਿਆ, ਨਾਭੀ ਅਤੇ ਤਦ ਕੰਗਰੋੜ ਅਤੇ ਦਸਮ ਦੁਆਰ ਅਤੇ ਤ੍ਰਿਕੁਟੀ ਵਿੱਚ ਜਾਂਦਾ ਹੈ ਅਤੇ ਆਪਣੇ ਆਪ ਪੂਰਨ ਮਾਲਾ ਬਣ ਜਾਂਦੀ ਹੈ ,ਇਹ ਸਮਾਧੀ ਆਸਨ ਵੀ ਆਪਣੇ ਆਪ ਬਦਲਦੇ ਹਨ।ਇਹ ਸਮਾਧੀ ਭਗਤੀ ਦੀਆਂ ਕਰਮ ਖੰਡ ਅਤੇ ਸੱਚ ਖੰਡ ਵਿੱਚ ਵੱਖ ਵੱਖ ਅਵਸਥਾਵਾਂ ਹਨ,ਜਿੰਨਾਂ ਵਿੱਚੋਂ ਸੂਖਸਮ ਦੇਹੀ ਅਤੇ ਰੂਹ ਗੁਜ਼ਰਦੀ ਹੈ ਅਤੇ ਪੂਰਨ ਤੌਰ ਤੇ ਸ਼ੁੱਧ ਅਤੇ ਅੰਮ੍ਰਿਤ ਭਰਪੂਰ ਬਣ ਜਾਂਦੀ ਹੈ ਹਰ ਅੰਮ੍ਰਿਤ ਭਿੰਨੀ ਦੇਹੁਰੀ ,ਅਤੇ ਇਹ ਕੇਵਲ ਤਦ ਹੀ ਵਾਪਰਦਾ ਹੈ ਜਦ ਅੰਦਰ ਪੂਰੀ ਤਰਾਂ ਸਾਫ ਹੋ ਜਾਂਦਾ ਹੈ,ਅਤੇ ਸੂਖਸਮ ਦੇਹੀ ਸੋਨੇ ਦੀ ਤਰਾਂ ਸ਼ੁੱਧ ਬਣ ਜਾਂਦੀ ਹੈ, ਭਾਵ ਕਿਸੇ ਕਿਸਮ ਦੇ ਭੁਚਲਾਵੇ ਜਾਂ ਦੂਤ ਦਾ ਪਰਭਾਵ ਰੂਹ ਉਪਰ ਨਹੀ ਰਹਿੰਦਾ । ਸਭ ਤੋਂ ਉਚਤਮ ਸਮਾਧੀ ਸੁੰਨ ਸਮਾਧੀ ਹੈ – ਸੁੰਨ ਸਮਾਧ ਮਹਾ ਪਰਮਾਰਥ,ਇੱਕ ਪੂਰਨ ਵਿਚਾਰ ਰਹਿਤ ਅਵਸਥਾ ਅਤੇ ਇਹ ਉਹ ਅਵਸਥਾ ਹੈ ਜਦ ਵਿਅਕਤੀ ਨੂੰ ਆਪਣੇ ਪਦਾਰਥਕ ਸਰੀਰ ਦੀ ਕੋਈ ਵੀ ਚੇਤਨਾ ਨਹੀਂ ਰਹਿੰਦੀ ,ਕਿਥੇ ਉਹ ਬੈਠਾ ਹੈ ਅਤੇ ਉਹ ਕੀ ਕਰ ਰਿਹਾ ਹੈ,ਪਰ ਨਾਮ ਸਿਮਰਨ ਨਿਰੰਤਰ ਚੱਲਦਾ ਰਹਿੰਦਾ ਹੈ,ਅਤੇ ਬਹੁਤੇ ਬ੍ਰਹਮ ਅਨੁਭਵ ਕੇਵਲ ਐਸੀ ਸੁੰਨ ਸਮਾਧੀ ਦੀ ਅਵਸਥਾ ਵਿੱਚ ਵਾਪਰਦੇ ਹਨ ।ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਇਹਨਾਂ ਸਾਰੀਆਂ ਰੂਹਾਨੀ ਵਿਕਾਸ ਦੀਆਂ ਅਵਸਥਾਵਾਂ ਵਿੱਚੋਂ ਬਾਬਾ ਜੀ ਦੀ ਅਗੰਮੀ ਗੁਰ ਕ੍ਰਿਪਾ ਨਾਲ ਥੋੜੇ ਜਿਹੇ ਸਮੇਂ ਵਿੱਚ ਹੀ ਗੁਜ਼ਰੇ ਹਾਂ । ਬਾਬਾ ਜੀ ਦੀ ਗੁਰ ਪ੍ਰਸਾਦੀ ਸੰਗਤ ਵਿੱਚ ਬਹੁਤ ਸਾਰੀਆਂ ਸੁਹਾਗਣਾਂ ਨੇ ਇਹਨਾਂ ਅਨੁਭਵਾਂ ਦਾ ਰੋਜ਼ਾਨਾ ਅਧਾਰ ਤੇ ਅਨੁਭਵ ਕੀਤਾ ਹੈ।ਹੇਠ ਲਿਖੇ ਅਚੰਭੇ ਅਨੁਭਵ ਦੀ  ਬਾਬਾ ਜੀ ਦੀ ਗੁਰ ਕ੍ਰਿਪਾ ਨਾਲ ਸੁੰਨ ਸਮਾਧੀ ਵਿੱਚ ਬਖਸ਼ਿਸ਼ ਹੋਈ ।

 

ਦਸਮ ਦੁਆਰ ਖੁੱਲਣ ਦੇ ਕੁਝ ਹਫਤਿਆਂ ਵਿੱਚ ਹੀ,ਇੱਕ ਸਵੇਰ ਅਸੀਂ ਸੁੰਨ ਸਮਾਧੀ ਵਿੱਚ ਇੱਕ ਬਹੁਤ ਹੀ ਵਿਲੱਖਣ ਸਥਾਨ ਤੇ ਬੈਠੇ ਹੋਏ ਸੀ।,ਪਹਿਲਾਂ ਕਦੀ ਨਹੀਂ ਵੇਖਿਆ ,ਜਿਥੇ ਬਹੁਤ ਸਾਰਾ ਬ੍ਰਹਮ ਪ੍ਰਕਾਸ਼ ਸੀ -ਪੂਰਨ ਪ੍ਰਕਾਸ਼ ਸਾਡੇ ਸਾਰੇ ਆਲੇ ਦੁਆਲੇ -ਇਸ ਬਿੰਦੂ ਤੇ ਅਸੀਂ ਆਪਣੇ ਇੱਕ ਪੈਰ ਉਪਰ ਦੋ ਇੰਚ ਦੇ ਡਾਇਆ ਮੀਟਰ ਦਾ ਪ੍ਰਕਾਸ਼ ਪ੍ਰਗਟ ਹੋਇਆ,ਇਹ ਪ੍ਰਕਾਸ ਦਾ ਬਿੰਦੂ ਸਾਡੇ ਸਰੀਰ ਵਿੱਚ ਉਪਰ ਵੱਲ ਚੜ੍ਹਨਾ ਸ਼ੁਰੂ ਹੋ ਗਿਆ ,ਅਤੇ ਜਦ ਇਹ ਮੱਥੇ ਤੇ – ਤ੍ਰਿਕੁਟੀ ਉਪਰ ਆਇਆ ਅਸੀਂ ਇਸ ਉਪਰ ਧਿਆਨ ਲਗਾਇਆ,ਇਹ ਉੱਥੇ ਹੀ ਰੁਕ ਗਿਆ ਅਤੇ ਤਦ ਜੋ ਵਾਪਰਿਆ ਬਸ ਅਚੰਭਾ ਹੀ ਸੀ – ਅਸੀਂ ਜਾਣਦੇ ਹਾਂ ਕਿ ਇਹ ਕੋਈ ਬਹੁਤ ਹੀ ਬ੍ਰਹਮ ਚੀਜ ਹੈ ਇਸ ਲਈ ਜਦ ਅਸੀਂ ਇਸ ਇਲਾਹੀ ਜੋਤ ਦੀ ਲਾਟ ਉਪਰ ਧਿਆਨ ਲਗਾ ਰਹੇ ਸੀ -ਜੋ ਕਿ ਕੁਝ ਇੰਚ ਡਾਇਆ ਮੀਟਰ ਦੀ ਸੀ-ਸਾਡਾ ਸਾਰ ਸਰੀਰ ਇੱਕ ਪ੍ਰਕਾਸ਼ ਦਾ ਸਰੀਰ ਬਣ ਗਿਆ-ਸਾਰਾ ਹੀ ਸਰੀਰ ਇੱਕ ਵਿਲੱਖਣ ਪ੍ਰਕਾਸ਼ ਦੇ ਸਰੀਰ ਵਿੱਚ ਬਦਲ ਗਿਆ -ਕੁਝ ਵੀ ਨਹੀਂ ਦੇਖ ਸਕਦੀ ਸੀ ਸਿਰਫ਼ ਇੱਕ ਬਹੁਤ ਹੀ ਚਮਕਦਾਰ ਵਿਲੱਖਣ ਚਾਨਣ ਸੀ – ਕਦੀ ਵੀ ਪ੍ਰਕਾਸ ਦੀ ਇੰਨੀ ਤੀਬਰਤਾ ਅਤੇ ਰੰਗ ਨਹੀਂ ਦੇਖਿਆ -ਇਹ ਬਹੁਤ ਹੀ ਵਿਲੱਖਣ ਸੀ ਇਹ ਸਾਡੇ ਆਪਣੇ ਸਰੀਰ ਦਾ ਪੂਰਨ ਪ੍ਰਕਾਸ਼ ਸੀ,ਇਸ ਪ੍ਰਕ੍ਰਿਆ ਦੌਰਾਨ ਫਿਰ ਇਲਾਹੀ ਸਬਦ ਸੁਣੇ -ਮੰਗ ਲਵੋ ਜੋ ਮੰਗਣਾ ਹੈ – ਅਤੇ ਤੁਸੀਂ ਜਾਣਦੇ ਹੋ ਕਿ ਅਸੀਂ ਕੀ ਮੰਗਿਆ ਸਿਰਫ਼ ਨਾਮ, ਭਗਤੀ ਅਤੇ ਸੇਵਾ।ਇਸ ਦੇ ਬਾਅਦ ਅਸੀਂ ਸੁੰਨ ਸਮਾਧੀ ਵਿੱਚੋਂ ਵਾਪਸ ਆ ਗਏ ਇੰਨੀ ਜਿਆਦਾ ਅਨਾਦਿ ਅਨੰਦ ਅਤੇ ਖੁਸ਼ੀਆਂ ਨਾਲ ਨਾਲ ਬਖਸੇ ਗਏ ਕਿ ਜੋ ਬਿਆਨ ਕਰਨ ਤੋਂ ਪਰੇ ਹੈ ।

 

ਇਹ ਸਾਡੇ ਲਈ ਪੂਰਨ ਤੌਰ ਤੇ ਸਮਝਣਾ ਬਹੁਤ ਹੀ ਕਠਿਨ ਹੈ ਕਿ ਇਸਨੂੰ ਪੂਰੀ ਤਰਾਂ ਪ੍ਰੀਭਾਸ਼ਤ ਕੀਤਾ ਜਾਵੇ,ਜੋ ਕੁਝ ਸਾਰ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸਰ ਦਾ ਆਪਣੇ ਸਰੀਰ ਵਿੱਚ  ਨਾਮ ਭਗਤੀ ਅਤੇ ਸੇਵਾ ਦੀ ਅਗੰਮੀ ਅਨੰਤ ਅਪਾਰ ਅਤੇ ਬੇਅੰਤ ਬਖਸ਼ਿਸਾਂ ਨਾਲ ਨਿਰਗੁਣ ਸਰੂਪ ਵੇਖਿਆ।

 

 

5. ਗੁਰੂ ਦਰਸ਼ਨ

 

 

ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਬਾਬ ਜੀ ਦੀ ਗੁਰਪ੍ਰਸ਼ਾਦੀ ਗੁਰ ਕ੍ਰਿਪਾ ਨਾਲ,ਬਹੁਤ ਵਾਰ ਸਮਾਧੀ ਅਤੇ ਸੁੰਨ ਸਮਾਧੀ ਵਿੱਚ-ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂਆਂ ਜੀ ਸਾਨੂੰ ਅਸੀਸਾਂ ਦੇਣ ਲਈ ਆਏ।ਇਹ ਯਾਦ ਨਹੀਂ ਕਿ ਕਿੰਨੀ ਵਾਰ ਇਹ ਵਾਪਰਿਆ  ਪਰ ਇਹ ਲਗਾਤਾਰ ਵਾਪਰਦਾ ਰਿਹਾ।ਇਹ ਪਾਠਕਾਂ ਲਈ ਬਹੁਤ ਹੀ ਅਚੰਭੇ ਭਰਿਆ ਹੋ ਸਕਦਾ ਹੈ ,ਪਰ ਇਹ ਬਾਬਾ ਜੀ ਦੀ ਸ਼੍ਰੀ ਗੁਰ ਪ੍ਰਸਾਦੀ ਸੰਗਤ ਲਈ ਹੈਰਾਨ ਕਰਨ ਵਾਲਾ ਨਹੀਂ ਹੈ,ਕਿਉਂਕਿ ਬਹੁਤੀ ਸੰਗਤ ਨੂੰ ਦਸ ਗੁਰੂਆਂ ਅਤੇ ਹੋਰ ਸੰਤਾਂ ਅਤੇ ਭਗਤਾਂ ਦੀ ਬਖਸ਼ਿਸ਼ ਦਾ ਸੁਭਾਗ ਹੈ ਜਦ ਉਹ ਡੂੰਘੇ ਧਿਆਨ ਵਿੱਚ ਜਾਂਦੇ ਹਨ।ਇਹ ਗੁਰ ਅਤੇ ਸੰਗਤ ਦੇ ਸੇਵਕ ਨੂੰ ਵੀ ਡੂੰਘੀ ਸਮਾਧੀ ਵਿੱਚ ਭਗਤ ਸ਼ਿਰੋਮਣੀ ਸੰਤ ਕਬੀਰ ਜੀ ਦੇ ਦਰਸਨ ਹੋਏ ਹਨ।

 

 

6. ਵਿਸ਼ਨੂੰ ਦਰਸਨ

 

ਇੱਕ ਦਿਨ ਸੁੰਨ ਸਮਾਧੀ ਵਿੱਚ ਵਿਸ਼ਨੂੰ ਆਇਆ ਅਤੇ ਸਾਡੇ ਨਾਲ ਇੱਕ ਘੰਟੇ ਦੇ ਕਰੀਬ ਰਿਹਾ ,ਉਹ ਆਪਣੇ ਸ਼ੇਸ਼ ਨਾਗ ਤੇ ਬੈਠਾ ਸੀ,ਅਤੇ ਅਸੀਂ ਉਸ ਵੱਲ ਵੇਖ ਰਹੇ ਸੀ ਅਤੇ ਉਸ ਦੇ ਦੁਆਲੇ ਤੁਰ ਰਹੇ ਸੀ।ਸਾਨੂੰ ਇਹ ਯਾਦ ਨਹੀਂ ਕਿ ਅਸੀਂ ਉਸ ਨਾਲ ਕੋਈ ਗੱਲਬਾਤ ਕੀਤੀ। ( ਬਾਬਾ ਜੀ ਨੇ ਵਿਖਿਆਨ ਕੀਤਾ ਕਿ ਵਿਸ਼ਨੂੰ ਦਾਸਨ ਦਾਸ ਜੀ ਨੂੰ ਆਪਣਾ ਚੇਲਾ ਬਣਾਉਣਾ ਚਾਹੁੰਦਾ ਸੀ , ਪਰ ਦਾਸਨ ਦਾਸ ਜੀ ਉਸ ਅੱਗੇ ਨਹੀਂ ਝੁਕੇ ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਦਾ ਗੁਰੂ ਵਿਸ਼ਨੂੰ ਨਾਲੋਂ ਉੱਚਾ ਹੈ ।ਗੁਰ ਜੈਸਾ ਨਾਹੀ ਕੋ ਦੇਵ ਕੋਈ ਵੀ ਗੁਰੂ ਐਨਾ ਮਹਾਨ ਨਹੀਂ ਹੈ ਜਿੰਨਾ ਗੁਰੂ … ਗੁਰੂ ਅਰਜਨ ਦੇਵ ਜੀ ।)

 

 

7.  ਸਾਰੀਆਂ ਮਾਨਸਿਕ ਬਿਮਾਰੀਆਂ ਤੋਂ ਅਜ਼ਾਦੀ

 

 

ਇਹਨਾਂ ਬਹੁਤ ਹੀ ਰੋਚਿਕ ਅਤੇ ਉਤਸਾਹਵਰਧਕ  ਰੂਹਾਨੀ ਅਨੁਭਵਾਂ ਵਿੱਚੋਂ ਇੱਕ ਹੈ ਜਦ ਬਾਬਾ ਜੀ ਨੇ ਬੜੀ ਹੀ ਦਿਆਲਤਾ ਨਾਲ ਸਾਡੀ ਰੂਹ ਅਤੇ ਮਨ ਨੂੰ ਸਾਰੇ  ਮਾਨਸਿਕ ਰੋਗਾਂ ਤੋਂ ਮੁਕਤ ਕਰ ਦਿੱਤਾ ।ਮਨੁੱਖੀ ਦਿਮਾਗ ਬਹੁਤ ਹੀ ਜਿਆਦਾ ਮਾਤਰਾ ਵਿੱਚ ਇਹਨਾਂ ਮਾਨਸਿਕ ਰੋਗਾਂ ਨਾਲ ਭਰਿਆ ਹੋਇਆ ਹੈ,ਜਿਹੜਾ ਕਿ ਸਾਡੇ ਦਿਨ ਪ੍ਰਤੀ ਦਿਨ ਦੇ ਵਿਵਹਾਰ,ਸੋਚ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਤੋਂ  ਝਾਕਦਾ ਹੈ।ਆਮ ਆਦਮੀ ਦਾ ਇੱਕ ਆਮ ਦਿਮਾਗ 6% ਤੋਂ 8% ਤੱਕ ਕੰਮ ਕਰਦਾ ਹੈ,ਦਿਮਾਗ ਦਾ ਬਾਕੀ ਭਾਗ ਇਹਨਾਂ ਮਾਨਸਿਕ ਰੋਗਾ ਦੇ ਹੇਠ ਦੱਬਿਆ ਪਿਆ ਹੈ,ਦਿਮਾਗ ਦੀ ਕੰਮ ਕਰਨ ਦੀ ਸਮਰੱਥ ਵਧਣਾ ਸ਼ੁਰੂ ਹੋ ਜਾਂਦੀ ਹੈ,ਅਤੇ ਗੁਰ ਕ੍ਰਿਪਾ ਨਾਲ ਇਹ ਪੂਰੀ ਤਰਾਂ ਕ੍ਰਿਆ ਸ਼ੀਲ ਹੋ ਜਾਂਦਾ ਹੈ ,ਬ੍ਰਹਮ ਗਿਆਨ ਅੰਦਰ ਵਹਿਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਵੇਂ ਹੀ ਭਗਤੀ ਅਤੇ ਸੇਵਾ ਵਧਦੇ ਜਾਂਦੇ ਹਨ ਬ੍ਰਹਮਤਾ ਅਤੇ ਬ੍ਰਹਮ ਗਿਆਨ ਦਾ ਪੱਧਰ ਵਧਦਾ ਜਾਂਦਾ ਹੈ ,ਇਹਨਾਂ ਵਿੱਚੋਂ ਕੁਝ ਰੂਹਾਂ ਬ੍ਰਹਮ ਗਿਆਨ ਦੇ ਐਸੇ ਪੱਧਰ ਤੇ ਪਹੁੰਚ ਜਾਂਦੀਆਂ ਹਨ ਕਿ ਉਹ ਭੂਤਕਾਲ ਅਤੇ ਭਵਿੱਖ ਦੇ ਬਾਰੇ ਸਭ ਕੁਝ ਵੇਖ ਸਕਦੀਆਂ ਹਨ।ਪਰ ਇਹ ਬ੍ਰਹਮ-ਗਿਆਨ ਸੰਗਤ ਦੀ ਭਲਾਈ ਲਈ ਵਰਤਿਆ ਜਾਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਨਹੀਂ ।ਵਾਪਸ ਆਪਣੇ ਵਿਅਕਤੀਗਤ ਅਨੁਭਵ ਦੀ ਗੱਲ ਤੇ ਆਈਏ-ਜਦ ਇੱਕ ਸਵੇਰ ਅਸੀਂ ਸੁੰਨ ਸਮਾਧੀ ਵਿੱਚ ਗਏ,ਜਦ ਬਾਬਾ ਜੀ ਆਏ ਅਤੇ ਸਾਡੇ ਚਿਹਰੇ ਅਤੇ ਪਾਸਿਆਂ ਤੋਂ ਇਹਨਾਂ ਮਾਨਸਿਕ ਰੋਗਾਂ ਨੂੰ ਚੂਸ ਲਿਆ,ਅਤੇ ਜਦ ਉਹ ਇਹਨਾਂ ਮਾਨਸਿਕ ਰੋਗਾਂ ਨੂੰ ਚੂਸ ਰਹੇ ਸਨ,ਅਸੀਂ ਉਹਨਾਂ ਦੀ ਜੀਭ ਨੂੰ ਲਹੂ ਨਲ ਅਤੇ ਕਾਲੇ ਦਿਸਦੇ ਤਰਲ ਪਦਾਰਥ ਨਾਲ ਚੋਂਦੀ ਹੋਈ ਵੇਖਿਆ,ਜਿਹੜੀ ਕਿ ਬਾਅਦ ਵਿਚ ਨਾਸ਼ ਹੋ ਗਈ,ਜਦ ਅਸੀਂ ਬਾਬਾ ਜੀ ਦੇ ਚਿਹਰੇ ਅਤੇ ਗਲੇ ਵੱਲ ਦੇਖਿਆ ਇਹ ਵੱਡੇ ਅਕਾਰ ( 4" ਤੋਂ 5" ਅਕਾਰ )ਦੇ ਕੀੜਿਆਂ ਨਾਲ ਭਰੇ ਹੋਏ ਸਨ ,ਅਤੇ ਤਦ ਉਹਨਾਂ ਨੇ ਇਸਨੂੰ ਆਪਣੇ ਚਿਹਰੇ ਅਤੇ ਗਲੇ ਤੋਂ ਪਰੇ ਹਟਾਇਆ ਅਤੇ ਪਰੇ ਸੁੱਟ ਦਿੱਤਾ, ਇਸ ਸਮੇਂ ਅਸੀਂ ਬਾਬਾ ਜੀ ਨੂੰ ਡੰਡਉਤ ਬੰਦਨਾ ਕੀਤੀ ਅਤੇ ਉਹਨਾਂ ਨੇ ਸਾਨੂੰ ਆਪਣੇ ਪੂਰੇ ਪਿਆਰ ਕ੍ਰਿਪਾ ਨਾਲ ਬਖਸ ਦਿੱਤਾ ।ਅਗਲੇ ਦਿਨ ਜਦ ਅਸੀਂ ਬਾਬਾ ਜੀ ਨਾਲ ਟੈਲੀਫੋਨ ਉਪਰ ਗੱਲ ਕੀਤੀ ਉਹਨਾਂ ਨੇ ਇਹ ਪ੍ਰਮਾਣਿਤ ਕੀਤਾ ਕਿ ਸਾਡੇ ਸਾਰੇ ਮਾਨਸਿਕ ਰੋਗ ਹੁਣ ਚਲੇ ਗਏ ਹਨ।

 

8. ਪਾਰ ਬ੍ਰਹਮ ਦਰਸਨ

 

 

ਇੱਕ ਸਭ ਤੋਂ ਹੁਣੇ ਜਿਹੇ ਜੋ  ਫਲ ਧੰਨ ਧੰਨ ਬਾਬਾ ਜੀ ਨੇ ਅਤੇ ਅਗੰਮ ਅਗੋਚਰ ਸ਼੍ਰੀ ਅਕਾਲ ਪੁਰਖ ਜੀ ਨੇ ਅਗਸਤ 10 ਨੂੰ ਸਵੇਰ ਵੇਲੇ ਸ਼ਨੀਵਾਰ ਨੂੰ ਸਾਨੂੰ ਬਖਸਿਆ ਜਦੋਂ ਅਸੀਂ ਕਰੀਬ 4:00ਵਜੇ ਸਵੇਰੇ ਸਮਾਧੀ ਵਿੱਚ ਬੈਠੇ ਸੀ,ਗੁਰਬਾਣੀ ਸੀ ਡੀ ਪਲੇਅਰ ਤੇ ਚੱਲ ਰਹੀ ਸੀ,ਅਸੀਂ ਪੂਰਨ ਪ੍ਰਕਾਸ਼ ਵਿੱਚ ਬੈਠੇ ਸੀ ਅਤੇ ਅਸਧਾਰਨ ਅੰਮ੍ਰਿਤ ਵਰਖਾ ਹੋ ਰਹੀ ਸੀ, ਲੱਗ ਭਗ ਅਸੀਂ ਬਿਨਾਂ ਭਾਰ ਦੇ ਹੋ ਗਏ,6:00 ਵਜੇ ਦੇ ਕਰੀਬ ਅੱਖਾਂ ਖੋਲੀਆਂ,ਘੜੀ ਉਪਰ ਦੇਖਿਆ,ਸਮਾਧੀ ਵਿੱਚ ਵਾਪਸ ਚਲੇ ਗਏ,ਅਤੇ ਜਲਦੀ ਹੀ ਇਸ ਦੇ ਬਾਅਦ ਪਰਮ ਜੋਤ ਪੂਰਨ ਪ੍ਰਕਾਸ਼ – ਪਾਰ ਬ੍ਰਹਮ ਆਏ ਸਾਡੀ ਸੂਖਸਮ ਦੇਹੀ ਨੂੰ ਬਾਹਰ ਕੱਢਿਆ ਅਤੇ ਸਾਨੂੰ ਆਪਣੇ ਨਾਲ ਵੱਖਰੇ ਖੰਡ ਬ੍ਰਹਮੰਡ ਤੇ ਲੈ ਗਏ,ਅਸੀਂ ਸਤਿਨਾਮ ਸਤਿਨਾਮ ਜਪ ਰਹੇ ਸੀ,ਜਦ ਇਸ ਅਗਿਆਤ ਖੰਡ ਬ੍ਰਹਮੰਡ ਤੇ ਉਤਾਰਾ ਕੀਤਾ,ਅਸੀਂ ਆਪਣੀਆਂ ਅੱਖਾਂ ਖੋਲ ਸਕਦੇ ਸੀ ਅਤੇ ਬੋਲ ਸਕਦੇ ਸੀ ਫਿਰ ਵੀ ਅਸੀਂ ਉਚੀ ਅਵਾਜ਼ ਵਿੱਚ ਸਤਿਨਾਮ ਸਤਿਨਾਮ ਜਪਦੇ ਰਹੇ,ਤਦ ਅਸੀਂ ਅਹਿਸਾਸ ਕੀਤਾ ਕਿ ਇੱਥੇ ਸਾਡੇ ਸਾਹਮਣੇ ਪੂਰਨ ਪ੍ਰਕਾਸ ਪਰਮ ਜੋਤ ਹੈ,ਜਿਸ ਵੀ ਦਿਸ਼ਾ ਵਿੱਚ ਅਸੀਂ ਗਏ,ਪਰਮ ਜੋਤ ਪੂਰਨ ਪ੍ਰਕਾਸ਼ ਸਾਡੇ ਸਾਹਮਣੇ ਸੀ,ਤਦ ਇਹ ਬੋਧ ਕੀਤਾ ਕਿ ਸਾਨੂੰ ਪੂਰੇ ਦਰਸ਼ਨਾਂ ਲਈ ਅਰਦਾਸ ਕਰਨੀ ਚਾਹੀਦੀ ਹੈ ,ਇੱਕ ਸਥਾਨ ਤੇ ਖੜੇ ਹੋ ਗਏ ਅਤੇ ਆਪਣੀਆਂ ਅੱਖਾਂ ਬੰਦ ਕਰਕੇ ਜੱਪਿਆ-ਧੰਨ ਧੰਨ ਸਤਿਗੁਰੂ ਪਾਰ ਬ੍ਰਹਮ ਸਰਣਾਈ,ਅਤੇ ਕੀ ਅਸੀਂ ਆਪਣੇ ਸਾਹਮਣੇ ਦੇਖਿਆ-ਪਰਮ ਜੋਤ ਪੂਰਨ ਪ੍ਰਕਾਸ਼ ਸਾਡੇ ਸਾਹਮਣੇ ਸਨ ਇੱਕ ਸੂਖਸਮ ਦੇਹੀ ਬਣ ਗਏ-ਅਸੀਂ ਉਸਨੂੰ ਡੰਡਉਤ ਬੰਦਨਾ ਕੀਤੀ,ਅਤੇ ਉਹਨਾਂ ਦੀ ਬਖਸ਼ਿਸ਼ ਕੰਗਰੋੜ ਦੇ ਖੇਤਰ ਵਿੱਚ ਮਹਿਸੂਸ ਕੀਤੀ ,ਉਹਨਾਂ ਨੂੰ ਜੱਫੀ ਵਿੱਚ ਲਿਆ,ਉਹਨਾਂ ਨੇ ਸਾਨੂੰ ਇੰਨਾਂ ਪਿਆਰ ਕੀਤਾ ਕਿ ਅਸੀਂ ਉਹਨਾਂ ਦੀ ਆਪਣੇ ਸਾਹਮਣੇ ਮੌਜੂਦਗੀ ਨਾਲ ਬਿਲਕੁਲ ਖਿੱਚੇ ਗਏ ,ਤਦ ਉਹਨਾਂ ਨੇ ਸਾਨੂੰ ਬੈਠ ਜਾਣ ਲਈ ਕਿਹਾ,ਜੋ ਕਿ ਅਸੀਂ ਇੰਝ ਹੀ ਕੀਤਾ – ਇਹ ਕਹਿੰਦੇ ਹੋਏ ਕਿ ਜੋ ਆਪ ਦਾ ਹੁਕਮ ਸਿਰ ਮੱਥੇ ਤੇ,ਅਤੇ ਤਦ ਉਹ ਸਾਡੇ ਨਾਲ ਬੈਠ ਗਏ,ਪਰ ਅਸੀਂ ਉਸ ਵੇਲੇ ਹੀ ਖੜੇ ਹੋ ਗਏ ਅਤੇ ਕਿਹਾ – ਸਾਡੀ ਜਗਾ ਆਪ ਜੀ ਦੇ ਚਰਨਾਂ ਵਿੱਚ ਹੈ, ਅਸੀਂ ਆਪ ਦੇ ਬਰਾਬਰ ਨਹੀਂ ਬੈਠ ਸਕਦੇ ਜੀ,ਸਾਨੂੰ ਬਖਸ ਦੇਵੋ ਜੀ,ਤਦ ਅਸੀਂ ਉਹਨਾਂ ਦੇ ਪੈਰਾਂ ਨੂੰ ਚੁੰਮਿਆਂ ਅਤੇ ਆਪਣੀ ਦਾਹੜੀ ਨਾਲ ਉਹਨਾਂ ਦੇ ਚਰਨਾ ਨੂੰ ਸਾਫ ਕੀਤਾ,ਅਤੇ ਤਦ ਆਪਣਾ ਸਿਰ ਉਹਨਾਂ ਦੀ ਗੋਦ ਵਿੱਚ ਰੱਖ ਦਿੱਤਾ ਬਹੁਤ ਡੂੰਘੀ ਮਸਤੀ ਵਿੱਚ ਚਲੇ ਗਏ,ਉਹਨਾਂ ਨੂੰ ਦੱਸਿਆ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦੇ ਹਾਂ,ਕੁਝ ਸਮੇਂ ਬਾਅਦ ਸਾਨੂੰ ਇਹ ਬੋਧ ਹੋਇਆ ਕਿ ਉਹ ਗੁਰਬਾਣੀ ਜਪ ਰਹੇ ਹਨ,ਇਸ ਬਿੰਦੂ ਤੇ ਅਸੀਂ ਕਿਹਾ – ਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀ – ਅਤੇ ਅਸੀਂ ਆਪਣੇ ਇਹਨਾਂ ਸ਼ਬਦਾਂ ਦਾ ਜਾਪ ਇੱਕ ਅਵਿਸ਼ਵਾਸੀ ਖੁਸੀ ਵਿੱਚ ਕਰਦੇ ਰਹੇ ,ਅਤੇ ਅਸੀਂ ਤਦ ਤੱਕ ਇਸ ਤਰਾਂ ਕੀਤਾ ਜਦ ਤੱਕ ਸਾਡੀ ਸੂਖਸਮ ਦੇਹੀ ਧਰਤੀ ਤੇ ਵਾਪਸ ਨਹੀਂ ਆ ਗਈ ,ਅਤੇ ਇੱਥੋਂ ਤੱਕ ਕਿ ਜਦ ਅਸੀਂ ਅੱਖਾਂ ਖੋਲੀਆਂ ਅਸੀਂ ਬਹੁਤ ਸਾਰੀ ਖੁਸੀ ਵਿੱਚ ਸਾਂ ਅਤੇ ਉਹ ਹੀ ਸਬਦ ਜਪਦੇ ਰਹੇ ਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀ।ਜਦ ਅਸੀਂ ਵਾਪਸ ਆਏ ਅਸੀਂ ਆਪਣੀ ਘੜੀ ਵੱਲ ਦੇਖਿਆ ਇਹ ਫਿਰ 6:48 ਦਾ ਸਮਾਂ ਸੀ , ਇਸ ਤਰਾਂ ਅਸੀਂ ਉਹਨਾਂ ਨਾਲ ਕਰੀਬ 45 ਮਿੰਟਾਂ ਤੱਕ ਰਹੇ।ਇਸ ਘਟਨਾ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ ,ਕਿਉਂਕਿ ਸਾਨੂੰ ਹਰ ਇੱਕ ਗੱਲ ਯਾਦ ਨਹੀਂ ਹੈ , ਅਤੇ ਜੋ ਤੁਸੀਂ ਦੇਖਿਆ ਇੱਕ ਬਿਆਨ ਕਰਨ ਤੋਂ ਪਰੇ ਵਾਲੀ ਚੀਜ ਹੈ,ਪਰ ਫਿਰ ਵੀ , ਅਸੀਂ ਉਸਦੀ ਇਸ ਲੂਣ ਹਰਾਮੀ ਗੁਨਹਗਾਰ ਉਪਰ ਕ੍ਰਿਪਾ ਨਾਲ ਇਸ ਦੀ ਇੱਕ ਝਲਕ ਦੱਸਣ ਦਾ ਯਤਨ ਕੀਤਾ ਹੈ ।

 

9.  ਸਤਿਨਾਮ ਸਬਦ ਨੂੰ ਦਸਮ ਦੁਆਰ ਵਿੱਚ ਸੁਣਿਆ

 

 

ਇੱਕ ਬਹੁਤ ਹੀ ਪ੍ਰਕਾਸ਼ਵਾਨ ਬ੍ਰਹਮ ਅਨੁਭਵਾਂ ਵਿੱਚੋਂ ਇੱਕ ਸੀ ਜਦ ਅਸੀਂ ਸਤਿਨਾਮ ਸਬਦ ਨੂੰ ਆਪਣੇ ਦਸਮ ਦੁਆਰ ਵਿੱਚ ਸੁਣਿਆ।ਇਹ  ਇੱਕ ਦਿਨ ਸਵੇਰ ਦਾ ਬਹੁਤ ਹੀ ਪਹਿਲਾ ਸਮਾਂ ਕਰੀਬ 4:00 ਵਜੇ ਦੇ ਨੇੜੇ ਸੀ ਜਦ ਅਸੀਂ ਬਾਬਾ ਜੀ ਵੱਲ 2001 ਦੇ ਸਿਆਲ ਵਿੱਚ ਯਾਤਰਾ ਕਰ ਰਹੇ ਸੀ।ਉਹਨਾਂ ਨਾਲ ਬਹੁਤ ਹੀ ਘੱਟ ਲੋਕਾਂ ਵਿੱਚੋਂ ਇੱਕ ਅਸੀਂ ਉਹਨਾਂ ਨਾਲ ਬੈਠੇ ਹੋਏ ਸੀ,ਜੇਕਰ ਅਸੀਂ ਲੋਕਾ ਦੀ ਗਿਣਤੀ ਕਰੀਏ ,ਅਸੀਂ ਕੇਵਲ ਪੰਜ ਲੋਕ ਉਹਨਾਂ ਨਾਲ ਬੈਠੇ ਹੋਏ ਸੀ ਅਤੇ ਸਵੇਰੇ ਅੰਮ੍ਰਿਤ ਵੇਲੇ ਦਾ ਅਨੰਦ ਮਾਣ ਰਹੇ ਸੀ ।ਇਸ ਸਮੇਂ ਇਸ ਸੇਵਕ ਨੇ ਸਤਿਨਾਮ ਸਬਦ ਬਹੁਤ ਹੀ ਵਿਲੱਖਣ ਸੁਰ ਵਿੱਚ ਸੁਣਨਾ ਸ਼ੁਰੂ ਕੀਤਾ,ਸ਼ੁਰੂ ਵਿੱਚ ਇਸ ਸੇਵਕ ਨੇ ਸੋਚਿਆ ਕਿ ਕੋਈ ਸੰਗਤ ਵਿੱਚੋਂ ਸਤਿਨਾਮ ਸਬਦ ਉਚਾਰ ਰਿਹਾ ਹੈ,ਪਰ ਫਿਰ ਅਸੀਂ ਆਲੇ ਦੁਆਲੇ ਦੇਖਿਆ ਅਤੇ ਸੰਗਤ ਨਾਲ ਗੱਲ ਕੀਤੀ ਅਤੇ ਪਤਾ ਲਗਾਇਆ ਕਿ ਕੋਈ ਵੀ ਇਹ ਸਤਿਨਾਮ ਸਬਦ ਨਹੀਂ ਉਚਾਰ ਰਿਹਾ ਸੀ ,ਹਰ ਕੋਈ ਕੇਵਲ ਮਨ ਅਤੇ ਹਿਰਦੇ ਵਿੱਚ ਸਿਮਰਨ ਕਰ ਰਿਹਾ ਸੀ ,ਤਦ ਸਾਨੂੰ ਇਹ ਬੋਧ ਹੋਇਆ ਕਿ ਇਹ ਸਤਿਨਾਮ ਸਬਦ ਕੇਵਲ ਇਸ ਸੰਗਤ ਦੇ ਸੇਵਕ ਦੁਆਰਾ ਦਸਮ ਦੁਆਰ ਵਿੱਚ ਸੁਣਿਆ ਜਾ ਰਿਹਾ ਹੈ ਅਤੇ ਹੋਰ ਕੋਈ ਵੀ ਇਸ ਨੂੰ ਸੁਣ ਨਹੀਂ ਰਿਹਾ ਸੀ ।ਇਸ ਦੇ ਇੱਕ ਵਾਰ ਦੇ ਅਨੁਭਵ ਤੋਂ ਬਿਨਾਂ ਅਸੀਂ ਇਸ ਪੰਚ ਸਬਦ ਅਨਾਹਦ ਨਾਦਿ ਧੁਨੀਆਂ ਨੂੰ ਦਸਮ ਦੁਆਰ ਦੇ ਖੁੱਲਣ ਦੇ ਬਾਅਦ ਲਗਾਤਾਰ ਸੁਣ ਰਹੇ ਹਾਂ।ਇਹ ਸੰਗੀਤਕ ਧੁੰਨੀਆਂ ਸਮੇਂ ਨਾਲ ਹੋਰ ਜਿਆਦਾ ਉਨਤ ਹੋਈ ਜਾ ਰਹੀਆਂ ਹਨ ,ਅਤੇ ਇਹ ਗੱਡੀ ਚਲਾਉਂਦੇ ਸਮੇਂ , ਜਾਂ ਦਫ਼ਤਰ ਵਿੱਚ ਕੰਮ ਕਰਦੇ ਸਮੇਂ ਜਾਂ ਤੁਰਦੇ ਹੋਏ ਸੁਣਦੀਆਂ ਰਹਿੰਦੀਆਂ ਹਨ।ਬਾਬਾ ਜੀ ਨੇ ਇਹ ਸਲਾਹ ਦਿੱਤੀ ਕਿ ਇਹ ਬ੍ਰਹਮ ਸੰਗੀਤ ਪਵਨ ਗੁਰੂ ਤੋਂ ਆਉਂਦਾ ਹੈ ਅਤੇ ਸਾਡੀ ਰੂਹ ਦੀ ਰੂਹਾਨੀ ਅਵਸਥਾ ਵਿੱਚ ਸੁਧਾਰ ਦੇ ਨਾਲ ਇਹ ਹੋਰ ਉਤਮ ਹੋਈ ਜਾਂਦਾ ਹੈ ,ਜਿਵੇਂ ਹੀ ਭਗਤੀ ਉੱਚੀ ਅਤੇ ਹੋਰ ਉੱਚੀ ਹੋਈ ਜਾਂਦੀ ਹੈ,ਜੋਤ ਹੋਰ ਅਤੇ ਹੋਰ ਜਿਆਦਾ ਚਮਕਦਾਰ ਹੁੰਦੀ ਜਾਂਦੀ ਹੈ,ਰੂਹਾਨੀ ਪੱਧਰ ਹੋਰ ਉੱਚਾ ਹੁੰਦਾ ਜਾਂਦਾ ਹੈ ,ਅਸਲ ਵਿੱਚ ਇੱਥੇ ਰੂਹਾਨੀਅਤ ਦੀ ਕੋਈ ਸੀਮਾ ਨਹੀਂ ਹੈ ,ਇਹ ਅਕਾਲ ਪੁਰਖ ਦੀ ਤਰਾਂ ਹੀ ਅਨੰਤ ਹੈ, ਅਤੇ ਜਿੰਨੀ ਜਿਆਦਾ ਸੇਵਾ ਅਤੇ ਭਗਤੀ ਹੁੰਦੀ ਹੈ ਉੱਨਾਂ ਹੀ ਜਿਆਦਾ ਇਹ ਉਪਰ ਉੱਠਦੀ ਜਾਂਦੀ ਹੈ ।ਗੁਰਬਾਣੀ ਵੀ ਇਹਨਾਂ ਸੰਗੀਤਕ ਧੁੰਨੀਆਂ ਵਿੱਚੋਂ ਉਪਜੀ ਹੈ,ਸਾਰੇ ਹੀ ਰਾਗ ਰਾਗਨੀ ਵੀ ਇਸ ਅਨਹਦ ਸਬਦ ਬ੍ਰਹਮ ਸੰਗੀਤਕ ਧੁੰਨੀਆਂ ਵਿੱਚੋਂ ਉਪਜੇ ਹਨ।ਇਹ ਬ੍ਰਹਮ ਸੰਗੀਤਕ ਧੁੰਨੀਆਂ ਨੂੰ ਗੁਰਬਾਣੀ ਵਿੱਚ ਅੰਮ੍ਰਿਤ ਨਾਮ ਨਾਲ ਵੀ ਪ੍ਰੀਭਾਸ਼ਤ ਕੀਤਾ ਗਿਆ ਹੈ – ਅਨਹਦ ਸਬਦ ਦਸਮ ਦੁਆਰ ਵਜਿਓ ਤਾਂ ਅੰਮ੍ਰਿਤ ਨਾਮ ਚੁਆਇਆ ਥਾ।

 

10. ਹਿਰਦੇ ਕਮਲ ਦਾ ਖਿੜਨਾ ਅਤੇ ਅਜਪਾ ਜਾਪ ਦਾ ਸ਼ੁਰੂ ਹੋਣਾ

 

ਹਿਰਦੇ ਕਮਲ ਦਾ ਖੁੱਲਣਾ ਪੂਰਨ ਭਗਤੀ ਵਿੱਚ ਇੱਕ ਹੋਰ ਬਹੁਤ ਹੀ ਮਹੱਤਵ ਪੂਰਨ ਮੀਲ ਪੱਥਰ ਹੈ।ਨਾਮ ਸਿਮਰਨ ਮਨ-ਸੁਰਤ-ਚਿੱਤ ਵਿੱਚ ਜਾਂਦਾ ਹੈ ਜਦ ਅਸੀਂ ਸਮਾਧੀ ਵਿੱਚ ਜਾਂਦੇ ਹਾਂ ਅਤੇ ਉਦੋਂ ਵਾਪਰਦਾ ਹੈ ਜਦ ਸਾਡੀ ਰੂਹ ਕਰਮ ਖੰਡ ਵਿੱਚ ਸਥਾਪਿਤ ਹੁੰਦੀ ਹੈ,ਕਰਮ ਅਨਾਦਿ ਬਖਸ਼ਿਸ਼ – ਗੁਰ ਪਰਸਾਦੀ ਗੁਰ ਕਿਰਪਾ ਨੂੰ ਦਰਸਾਉਂਦੇ ਹਨ,ਇਸ ਲਈ ਹੀ ਇਸਨੂੰ ਗੁਰ ਪਰਸਾਦੀ ਖੇਲ ਕਿਹਾ ਜਾਂਦਾ ਹੈ ,ਅਤੇ ਇਹ ਤਦ ਵਾਪਰਦਾ ਹੈ ਜਦ ਏਕਿ ਬੂੰਦ ਅੰਮ੍ਰਿਤ ਕ੍ਰਿਆਸ਼ੀਲ ਹੁੰਦੀ ਹੈ ਅਤੇ ਤ੍ਰਿਕੁਟੀ ਨਾਲ ਵੱਜਦੀ ਹੈ ।ਦੂਸਰੀਆਂ ਸਾਰੀਆਂ ਹੀ ਨਾਮ ਜਪਣਾ ਦੀਆਂ ਅਵਸਥਾਵਾਂ ਇਸ ਅਵਸਥਾ ਤੋਂ ਹੇਠਾਂ ਹਨ,ਜਿਵੇਂ ਕਿ ਪਹਿਲੀ ਅਵਸਥਾ ਜੀਭ ਨਾਲ ਨਾਮ ਜਪਣਾ ਹੈ,ਤਦ ਨਾਮ ਜਪਣਾ ਸਾਹ ਦੇ ਨਾਲ ਹੈ ।ਕੁਝ ਮਹੀਨੇ ਨਾਮ ਸਿਮਰਨ ਮਨ – ਸੁਰਤ ਅਤੇ ਚਿੱਤ ਵਿੱਚ ਕਰਨ ਤੋਂ ਬਾਅਦ,ਅਸੀਂ ਇੱਕ ਸਵੇਰ ਬਾਬਾ ਜੀ ਨਾਲ ਬੈਠੇ ਹੋਏ ਸੀ,ਜਦ ਉਹਨਾਂ ਨੇ ਸਾਡੀ ਛਾਤੀ ਦੇ ਵਿਚਕਾਰਲੇ ਹਿੱਸੇ ਨੂੰ ਕੁਝ ਪਲਾਂ ਤੱਕ ਛੋਹਿਆ,ਇਸ ਸਮੇਂ ਕੁਝ ਪਲਾਂ ਲਈ ਥੋੜੀ ਜਿਹੀ ਪੀੜ ਮਹਿਸੂਸ ਕੀਤੀ ਤਦ ਅਸੀਂ ਨਾਮ ਸਿਮਰਨ ਦੀ ਧੁੰਨੀ ਆਪਣੇ ਹਿਰਦੇ ਵਿੱਚ ਮਹਿਸੂਸ ਕੀਤੀ, ਬਾਬਾ ਜੀ ਨੇ ਫਿਰ ਸਾਡੇ ਹਿਰਦੇ ਕਮਲ ਨੂੰ ਖੋਲ ਕੇ ਸਾਨੂੰ ਰੂਹਾਨੀ ਪੌੜੀ ਤੇ ਉਪਰ ਉਠਾਇਆ ।ਇਸ ਸਮੇਂ ਅਸੀਂ ਅਜਪਾ ਜਾਪ ਦੀ ਸ਼ੁਰੂਆਤ ਵੀ ਮਹਿਸੂਸ ਕੀਤੀ , ਜਦ ਵੀ ,ਅਸੀਂ ਹਿਰਦੇ ਉਪਰ ਧਿਆਨ ਲਗਾਉਂਦੇ ਹਾਂ,ਅਸੀਂ ਨਾਮ ਸਿਮਰਨ ਨੂੰ ਸਥੂਲ ਰੂਪ ਵਿੱਚ  ਆਪਣੇ ਹਿਰਦੇ ਵਿੱਚ ਜਾਂਦਾ ਹੋਇਆ ਮਹਿਸੂਸ ਕੀਤਾ,ਇਸ ਸਮੇਂ ਬਾਬਾ ਜੀ ਨੇ ਇਹ ਜਿਕਰ ਕੀਤਾ ਕਿ ਇੱਕ ਵਾਰ ਜਦ ਹਿਰਦਾ ਕਮਲ ਖੁੱਲ ਜਾਂਦਾ ਹੈ ਅਤੇ ਨਾਮ ਅਮੋਲਕ ਰਤਨ ਹੀਰਾ ਹਿਰਦੇ ਵਿੱਚ ਵਸ ਜਾਂਦਾ ਹੈ ਅਤੇ ਜਦੋਂ ਦਸਮ ਦੁਆਰ ਖੁੱਲ ਜਾਂਦਾ ਹੈ ਕੇਵਲ ਤਦ ਹੀ ਬ੍ਰਹਮ ਗਿਆਨ ਅੰਦਰ ਆਉਣਾ ਸ਼ੁਰੂ ਕਰਦਾ ਹੈ।ਜਦ ਇਸ ਅਵਸਥਾ ਆ ਜਾਂਦੀ ਹੈ ਤਦ ਗੁਰਬਾਣੀ ਹਿਰਦੇ ਵਿੱਚ ਆਉਣੀ ਸ਼ੁਰੂ ਹੁੰਦੀ ਹੈ ,ਇਸ ਦਾ ਭਾਵ ਹੈ ਕਿ ਅਸੀਂ ਗੁਰਬਾਣੀ ਦੇ ਅਮੋਲਕ ਗਹਿਣੇ ਅਤੇ ਹੀਰੇ ਚੁਣਨ ਦੇ ਯੋਗ ਹੋ ਜਾਂਦੇ ਹਾਂ ,ਅਸੀਂ ਗੁਰਬਾਣੀ ਦਾ ਬ੍ਰਹਮ ਭਾਵ ਸਮਝਣਾ ਸ਼ੁਰੂ ਕਰਦੇ ਹਾਂ ਅਤੇ ਇਹਨਾਂ ਨੂੰ ਇਮਾਨਦਾਰੀ ਨਾਲ ਆਪਣੀ ਰੋਜ਼ਾਨਾ ਦੇ ਜੀਵਣ ਵਿੱਚ ਅਮਲ ਵਿੱਚ ਲਿਆਉਂਦੇ ਹਾਂ । ਇੱਕ ਵਾਰ ਜਦੋਂ ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ ਤਦ ਹਿਰਦਾ ਸ਼ੁੱਧ ਅਤੇ ਪਵਿੱਤਰ ਬਣ ਜਾਂਦਾ ਹੈ,ਅਤੇ ਹਿਰਦਾ ਇੱਕ ਸੰਤ ਹਿਰਦਾ ਬਣ ਜਾਂਦਾ ਹੈ ।ਇਹ ਹਿਰਦਾ ਹੈ ਜੋ ਸੰਤ ਬਣਦਾ ਹੈ , ਅਤੇ ਸਾਡਾ ਬਾਹਰੀ ਭੇਖ ਗਿਣਿਆ ਨਹੀਂ ਜਾਂਦਾ ਹੈ ,ਅਤੇ ਇੱਕ ਸੰਤ ਨਾਮ ਦੇ ਹਿਰਦੇ ਵਿੱਚ ਜਾਣ ਤੋਂ ਬਿਨਾਂ ਜਨਮ ਨਹੀਂ ਲੈਂਦਾ ਹੈ ਜਿਹੜਾ ਕਿ ਸਾਨੂੰ ਪੂਰਨ ਤੌਰ ਤੇ ਅੰਦਰ ਤੋਂ ਪੰਜ ਦੂਤਾਂ,ਆਸਾ, ਤ੍ਰਿਸਨਾ, ਮਨਸਾ,ਨਿੰਦਿਆ , ਚੁਗਲੀ ਅਤੇ ਬਖੀਲੀ ਦੇ ਪ੍ਰਭਾਵ ਤੋਂ  ਸਾਫ ਕਰ ਦਿੰਦਾ ਹੈ ,ਅਤੇ ਜਦ ਇਹ ਮਾਨਸਿਕ ਰੋਗ ਗਾਇਬ ਹੋ ਜਾਂਦੇ ਹਨ ਤਦ ਹਿਰਦਾ ਇੱਕ ਸੰਤ ਹਿਰਦਾ ਬਣਦਾ ਹੈ ।ਨਾਮ ਕਈ ਯੁਗਾਂ ਦੀ ਲੱਗੀ ਹੋਈ ਮੈਲ ਜੋ ਹਿਰਦੇ ਨੂੰ ਚੰਬੜੀ ਹੋਈ ਹੈ ਨੂੰ ਧੋ ਦਿੰਦਾ ਹੈ ।ਇਸ ਪਲ ਤੋਂ ਬਾਅਦ, ਅਸੀਂ ਨਾਮ ਨੂੰ ਆਪਣੇ ਹਿਰਦੇ ਵਿੱਚ ਸੁਣਨਾ ਸ਼ੁਰੂ ਕਰਦੇ ਹਾਂ,ਅਤੇ ਇਹ ਅਹਿਸਾਸ ਸਮੇਂ ਦੇ ਨਾਲ ਨਾਲ ਹੋਰ ਉਨਤ ਹੁੰਦਾ ਜਾਂਦਾ ਹੈ ।

 

11. ਨਾਭੀ ਕਮਲ ਦਾ ਖਿੜਨਾ ਅਤੇ ਨਾਭੀ ਵਿੱਚ ਅਜਪਾ ਜਾਪ ਦੀ ਸ਼ੁਰੂਆਤ

 

ਕੁਖ ਹਫਤਿਆਂ ਦੇ ਬਾਅਦ,ਜਦ ਅਸੀਂ ਇੱਕ ਵਾਰ ਫਿਰ ਬਾਬਾ ਜੀ ਵੱਲ ਯਾਤਰਾ ਕਰ ਰਹੇ ਸੀ,ਅਸੀਂ ਇਸ ਬਹੁਤ ਹੀ ਪ੍ਰਕਾਸ਼ਵਾਨ ਰੂਹਾਨੀ ਅਨੁਭਵ ਦੇ ਵਿੱਚੋਂ ਗੁਜ਼ਰੇ,ਜਦ ਅਸੀਂ ਅੰਮ੍ਰਿਤ ਵੇਲੇ ਜਾਗੇ,ਤਦ ਅਸੀਂ ਮਹਿਸੂਸ ਕੀਤਾ ਕਿ ਕੋਈ ਚੀਜ ਨਾਭੀ ਦੇ ਵਿੱਚ ਹੋ ਰਹੀ ਹੈ ,ਤਦ ਅਸੀਂ ਇਹ ਬੋਧ ਕੀਤਾ ਕਿ ਨਾਮ ਨੇ ਨਾਭੀ ਕਮਲ ਵਿੱਚ ਯਾਤਰਾ ਕੀਤੀ ਹੈ ਅਤੇ ਅਸੀਂ  ਨਾਭੀ ਕਮਲ ਵਿੱਚ ਸਤਿਨਾਮ ਦੀ ਅਵਾਜ਼ ਦਾ ਅਹਿਸਾਸ ਕਰ ਰਹੇ ਸੀ,ਬਾਅਦ ਵਿੱਚ ਬਾਬਾ ਜੀ ਨੇ ਇਹ ਪ੍ਰਮਾਣਿਤ ਕੀਤਾ ਕਿ ਸਾਡਾ ਨਾਭੀ ਕਮਲ ਖਿੜ ਗਿਆ ਹੈ ਅਤੇ ਅਜਪਾ ਜਾਪ ਨੇ ਨਾਭੀ ਕਮਲ ਦੇ ਵੱਲ ਯਾਤਰਾ ਕੀਤੀ ਹੈ ।ਤਦ ਅਸੀਂ ਸਤਿਨਾਮ ਸਿਮਰਨ ਦਾ ਅਹਿਸਾਸ ਹਿਰਦੇ ਅਤੇ ਨਾਭੀ ਕਮਲ ਵਿੱਚ ਮਹਿਸੂਸ ਕੀਤਾ।ਇਸ ਦੇ ਨਾਲ ਸਤਿਨਾਮ ਸਿਮਰਨ ਨੇ ਮੱਥੇ ਦੇ ਖੇਤਰ ਤੋਂ ਨਾਭੀ ਕੇਂਦਰ ਵੱਲ ਯਾਤਰਾ ਸ਼ੁਰੂ ਕੀਤੀ,ਜਿਥੇ ਵੀ ਅਸੀਂ ਧਿਆਨ ਲਗਾਇਆ ਅਤੀ ਸਤਿਨਾਮ ਸਿਮਰਨ ਨੂੰ ਇਹਨਾਂ ਖੇਤਰਾਂ ਵਿੱਚ ਜਾਦੇ ਹੋਏ ਮਹਿਸੂਸ ਕੀਤਾ ।ਇਹ ਸਭ ਰੂਹਾਨੀ ਵਿਕਾਸ ਬਾਬਾ ਜੀ ਦੀ ਗੁਰ ਪਰਸਾਦੀ ਗੁਰ ਕ੍ਰਿਪਾ ਨਾਲ ਅਤੇ ਉਹਨਾਂ ਦੀ ਸਾਡੇ ਲਈ ਅਰਦਾਸ ਨਾਲ ਸੰਭਵ ਹੋ ਰਿਹਾ ਸੀ ।ਉਹ ਇੱਕ ਹੈ  ਜੋ ਸਾਡੇ ਉਪਰ ਬਹੁਤ ਦਿਆਲ ਹੈ ਅਤੇ ਇਹ ਸਾਰੇ ਅਨਾਦਿ ਖਜਾਨੇ ਸਾਨੂੰ ਇੰਨੇ ਥੋੜੇ ਸਮੇਂ ਵਿੱਚ ਬਖਸ ਰਿਹਾ ਹੈ ।ਇੱਕ ਚੀਜ ਬਹੁਤ ਮਹੱਤਵਪੂਰਨ ਅਤੇ ਜਿਕਰ ਯੋਗ ਹੈ ਕਿ ਅਸੀਂ  ਕਦੀ ਵੀ ਹਿਰਦੇ ਅਤੇ ਨਾਭੀ ਖੇਤਰ ਵਿੱਚ ਨਾਮ ਸਿਮਰਨ ਦਾ ਅਭਿਆਸ ਕਰਨ ਦਾ ਯਤਨ ਨਹੀਂ ਕੀਤਾ ਹੈ,ਇਹ ਸਭ ਆਪਣੇ ਆਪ ਹੀ ਬਾਬਾ ਜੀ ਦੀ ਕ੍ਰਿਪਾ ਨਾਲ  ਵਾਪਰਿਆ ।ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਨਾਮ ਸਿਮਰਨ ਦਾ ਅਭਿਆਸ ਹਿਰਦੇ ਅਤੇ ਨਾਭੀ ਖੇਤਰ ਅਤੇ ਹੋਰ ਕੰਗਰੋੜ ਅਤੇ ਦਿਮਾਗ ਆਦਿ ਦੇ ਖੇਤਰਾਂ ਵਿੱਚ ਕਰਨ ਦਾ ਯਤਨ ਕਰਦੇ ਹਨ,ਪਰ ਅਸੀਂ ਕਦੀ ਵੀ ਇਸ ਤਰਾਂ ਕਰਨ ਦਾ ਯਤਨ ਨਹੀਂ ਕੀਤਾ ,ਇਹ ਸਭ ਗੁਰੂ ਦੀ ਅਨਾਦਿ ਬਖਸ਼ਿਸਾਂ ਨਾਲ ਵਾਪਰਿਆ,ਕਿਉਂਕਿ ਅਸੀਂ ਹਰ ਚੀਜ ਗੁਰੂ ਅੱਗੇ ਛੱਡ ਦਿੱਤੀ,ਅਤੇ ਗੁਰੂ ਧੰਨ ਧੰਨ ਬਾਬਾ ਜੀ ਨੇ ਆਪ ਹੀ ਸਭ ਚੀਜ਼ਾਂ ਦੀ ਸੰਭਾਲ ਕੀਤੀ।ਉਹ ਇੱਕ ਹੈ ਜਿਸ ਨੇ ਅਸਲ ਵਿੱਚ ਸਾਡੀ ਭਗਤੀ ਕੀਤੀ, ਇੱਥੋਂ ਤੱਕ ਅਸੀਂ ਇਹ ਵੀ ਨਹੀਂ ਜਾਣਦੇ ਕਿ ਕਦ ਸਾਡੀ ਭਗਤੀ ਪੂਰੀ ਹੋਈ ਅਤੇ ਕਿੰਨੀ ਜਲਦੀ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਹੋ ਗਈ ।

 

 

12. ਸਤਿਨਾਮ ਰੋਮ ਰੋਮ ਵਿੱਚ ਚਲਾ ਗਿਆ

 

ਇਹ ਅਪ੍ਰੈਲ 2001 ਦਾ ਅਖੀਰ ਸੀ,ਜਦ ਬਾਬਾ ਜੀ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਦੁਆਰਾ ਸਭ ਤੋਂ ਉਤਮ ਪੱਧਰ  ਅਨਾਦਿ ਬਖਸ਼ਿਸ਼ ਨਾਲ ਬਖਸੇ ਗਏ,ਇਹ ਉਹ ਸਮਾਂ ਸੀ ਜਦ ਉਹਨਾਂ ਨੇ ਸਰਵਸਕਤੀਮਾਨ ਨਾਲ ਸੰਵਾਦ ਕੀਤਾ ਜਦ ਅਸੀਂ ਬਾਬਾ ਜੀ ਕੋਲ ਉਸਦੀਆਂ ਅਨਾਦਿ ਬਖਸ਼ਿਸਾਂ ਵਾਸਤੇ ਭੇਂਟ ਕਰ ਰਹੇ ਸੀ ।ਅਸੀਂ ਮਿੰਨੀ ਵੈਨ ਵਿੱਚ ਯਾਤਰੀ ਬੰਨੇ ਬੈਠੇ ਹੋਏ ਸੀ ਅਤੇ ਬਾਬਾ ਜੀ ਵੈਨ ਚਲਾ ਰਹੇ ਸੀ ਜਦ ਅਸੀਂ ਸਾਰੇ ਕਿਸੇ ਸੰਗਤ ਦੇ ਘਰ ਜਾ ਰਹੇ ਸੀ ,ਇਸ ਸਮੇਂ ਅਸੀਂ ਹੱਥ ਜੋੜ ਕੇ ਬੈਠੇ ਹੋਏ ਸੀ ਜਦ ਅਸੀਂ ਇਹ ਦੇਖਿਆ ਕਿ ਇੱਥੇ ਕੋਈ ਚੀਜ ਸਾਡੇ ਹੱਥਾਂ ਉਪਰ ਜਾ ਰਹੀ ਸੀ ,ਥੋੜਾ ਜਿਹਾ ਧਿਆਨ ਲਗਾਉਣ ਨਾਲ ਅਸੀਂ ਉਸ ਤਰਾਂ ਦੇ ਸਤਿਨਾਮ ਸਿਮਰਨ ਦਾ ਅਹਿਸਾਸ ਕੀਤਾ ਜੋ ਪਹਿਲਾਂ ਹਿਰਦੇ ਅਤੇ ਨਾਭੀ ਵਿੱਚ ਮਹਿਸੂਸ ਕੀਤਾ ਸੀ।ਇਸ ਸਮੇਂ ਅਸੀਂ ਬਾਬਾ ਜੀ ਨੂੰ ਦੱਸਿਆ ਕਿ ਸਾਡੇ ਹੱਥ ਹੁਣ ਨਾਮ ਸਿਮਰਨ ਕਰ ਰਹੇ ਹਨ ਅਤੇ ਬਾਬਾ ਜੀ ਨੇ ਸਲਾਹ ਦਿੱਤੀ ਕਿ ਹੁਣ ਨਿਰਗੁਣ ਅਤੇ ਸਰਗੁਣ ਇੱਕ ਹੋ ਗਏ ਹਨ ਅਤੇ ਸਤਿਨਾਮ ਰੋਮ ਰੋਮ ਵਿੱਚ ਚਲਾ ਗਿਆ ਹੈ ਭਾਵ ਸਾਡਾ ਸਰਾ ਸਰੀਰ ਸਤਿਨਾਮ ਸਿਮਰਨ ਵਿੱਚ ਜਜ਼ਬ ਹੋ ਗਿਆ ਹੈ-ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਾਡੇ ਲਈ ਸੱਚ ਹੀ ਗਿਆ ਹੈ ।ਇਹ ਸਾਡੇ ਲਈ ਬਹੁਤ ਹੌ ਅਜਬ ਖ਼ਬਰ ਸੀ, ਅਸੀਂ ਬਾਬਾ ਜੀ ਦੇ ਸਬਦ ਸੁਣ ਕੇ ਬਹੁਤ ਹੀ ਖੁਸ ਹੋ ਗਏ ।ਇਸ ਸਮੇਂ ਦੇ ਬਾਅਦ ਅਸੀਂ ਸਤਿਨਾਮ ਸਿਮਰਨ ਨੂੰ ਆਪਣੇ ਸਰੀਰ ਦੇ ਵੱਖ ਵੱਖ ਭਾਗਾਂ ਵਿੱਚ ਮਹਿਸੂਸ ਕੀਤਾ।ਇਸ ਦੇ ਵਿਚਕਾਰ ਅਸੀਂ ਇਹ ਨਹੀਂ ਜਾਣਦੇ ਕਿ ਕਦੋਂ ਸਤਿਨਾਮ ਸਿਮਰਨ ਨਾਭੀ ਤੋਂ ਕੰਗਰੋੜ ਦੇ ਹੇਠਲੇ ਹਿੱਸੇ ਮੂਲ ਧਾਰ ਚੱਕਰ ਵੱਲ ਯਾਤਰਾ ਕੀਤੀ ਅਤੇ ਸਾਡੇ ਸਰੀਰ ਦੇ ਸਾਰੇ ਸੱਤ ਸਰੋਵਰਾਂ ਵੱਲ ਯਾਤਰਾ ਕੀਤੀ ,ਕੰਗਰੋੜ ਤੋਂ ਉਪਰ ਵੱਲ ਸਿਰ ਦੇ ਪਿਛਲੇ ਹਿੱਸੇ,ਦਸਮ ਦੁਆਰ ਵਿੱਚ,ਤ੍ਰਿਕੁਟੀ ਖੇਤਰ,ਅੱਖਾਂ ਵਿੱਚ,ਮੂੰਹ ਵਿੱਚ,ਇਹ ਸਾਡੇ ਸਰੀਰ ਵਿੱਚ ਸਤਿਨਾਮ ਦੀ ਪੂਰਨ ਮਾਲਾ ਬਣ ਗਈ ।ਇੱਕ ਵਾਰ ਫਿਰ ਗੁਰਬਾਣੀ – ਗੁਰਮੁਖ ਰੋਮ ਰੋਮ ਹਰਿ ਧਿਆਇ ਸਾਡੇ ਲਈ ਸੱਚ ਹੋ ਗਈ ।ਇੱਕ ਹੋਰ ਗੱਲ ਇੱਥੇ ਮਹੱਤਵ ਪੂਰਨ ਅਤੇ ਜਿਕਰ ਯੋਗ ਹੈ ਕਿ ਹਰ ਵਾਰ ਜਦੋਂ ਅਸੀਂ ਬਾਬਾ ਜੀ ਨੂੰ ਮਿਲੇ ਸਾਡਾ ਰੂਹਾਨੀ ਪੱਧਰ ਇੱਕ ਕਦਮ ਪਿਛਲੇ ਮੇਲ ਨਾਲੋਂ ਉਪਰ ਗਿਆ।ਹਰ ਵਾਰ ਜਦ ਅਸੀਂ ਉਹਨਾਂ ਦੀ ਗੁਰ ਸੰਗਤ ਵਿੱਚ ਹਾਜਰ ਹੋਏ ਅਸੀਂ ਸਥੂਲ ਤੌਰ ਤੇ  ਉਹਨਾਂ ਨਾਲ ਮਿਲਣ ਤੋਂ ਪਹਿਲਾ ਬਹੁਤ ਹੀ ਰੂਹਾਨੀ ਫਰਕ ਮਹਿਸੂਸ ਕੀਤਾ।ਇਸ ਸਮੇਂ ਤੋਂ ਬਾਅਦ ਸਾਡੇ ਲਈ ਹਰ ਵੇਲਾ ਅੰਮ੍ਰਿਤ ਵੇਲਾ ਬਣ ਗਿਆ,ਸਾਡਾ ਸਰੀਰ ਹਰ ਵੇਲੇ ਅੰਮ੍ਰਿਤ ਨਾਲ ਭਰਿਆ ਰਹਿੰਦਾ,ਅਸਲ ਵਿੱਚ ਇਹ ਕਹਿਣਾ ਗਲਤ ਨਹੀਨ ਹੋਵੇਗਾ ਕਿ ਸਾਡਾ ਸਰੀਰ ਹਰ ਵੇਲੇ ਅੰਮ੍ਰਿਤ ਨਾਲ ਅਤਿ ਭਾਰਾ ਰਹਿੰਦਾ ਅਤੇ ਅੰਮ੍ਰਿਤ ਸਾਡੇ ਸਰੀਰ ਤੋਂ ਬਾਹਰ ਵਗਣਾ ਸ਼ੁਰੂ ਹੋ ਗਿਆ।

 

13.  ਬ੍ਰਹਮ ਜੋਤ -ਅੱਖਾਂ ਵਿੱਚ ਪ੍ਰਕਾਸ਼

 

ਜਦ ਅਸੀਂ ਰਾਤ ਨੂੰ ਸੌਣ ਵੇਲੇ ਆਪਣੀਆਂ ਅੱਖਾਂ ਬੰਦ ਕਰਦੇ ਅਸੀਂ ਆਪਣੀਆਂ ਅੱਖਾਂ ਵਿੱਚ ਹਨੇਰੇ ਦੀ ਜਗਾ ਬਹੁਤ ਸਾਰਾ ਬ੍ਰਹਮ ਪ੍ਰਕਾਸ਼ ਵੇਖਿਆ।ਜਦ ਅਸੀਂ ਆਪਣੀਆਂ ਅੱਖਾਂ ਉਪਰ ਧਿਆਨ ਲਗਾਇਆ,ਬ੍ਰਹਮ ਪ੍ਰਕਾਸ਼ ਦੀ ਤੀਬਰਤਾ ਬਹੁਤ ਹੀ ਜਿਆਦਾ ਵਧ ਗਈ,ਅਤੇ ਜਦ ਅਸੀਂ ਆਪਣੀਆਂ ਅੱਖਾਂ ਨੂੰ ਢੱਕਿਆ ਅਤੇ ਆਪਣੇ ਹੱਥਾਂ ਨਾਲ ਦਬਾਇਆ, ਬ੍ਰਹਮ ਜੋਤ ਦੀ ਤੀਬਰਤਾ ਇੰਨੀ ਜਿਆਦਾ ਹੋ ਗਈ ਕਿ ਇਹ ਸੂਰਜ ਦੇ ਪ੍ਰਕਾਸ਼ ਵਾਂਗ ਲੱਗਦੀ ਸੀ,ਜਿਹੜਾ ਕਿ ਸੁਨਹਿਰਾ ਬ੍ਰਹਮ ਪ੍ਰਕਾਸ ਸੀ ।ਇਹ ਹੁਣ ਸਾਡੇ ਵੱਲੋਂ ਇੱਕ ਸਾਲ ਤੋਂ ਦੇਖਿਆ ਜਾ ਰਿਹਾ ਹੈ ।

 

14. ਸੂਰਜ ਨੂੰ ਨੰਗੀ ਅੱਖ ਨਾਲ ਦੇਖਿਆ

 

 

ਇਹ 2001 ਦੀ ਗਰਮੀ ਸੀ,ਜਦ ਧੰਨ ਧੰਨ ਬਾਬਾ ਜੀ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦੁਆਰਾ ,ਸਿਰ ਉਪਰ 21 ਸੂਰਜਾਂ ਦੇ ਛਤਰ ਨਾਲ ਨਿਵਾਜੇ ਗਏ,21 ਸੂਰਜ ਉਹਨਾਂ ਦੇ ਹਿਰਦੇ ਅਤੇ 1000 ਸੂਰਜ ਉਹਨਾਂ ਦੇ ਚਰਨਾਂ ਵਿੱਚ ਨਾਲ ਬਖਸੇ ਗਏ,ਇਸ ਸਮੇਂ ਤੋਂ ਅੱਗੇ,ਸੂਰਜ ਨੇ ਬਾਬਾ ਜੀ ਅਤੇ ਉਸਦੀ ਜੋਤ ਦਾ  ਉਸ ਅੱਗੇ ਅਤੇ ਉਸਦੀ ਜੋਤ ਅੱਗੇ ਝੁਕ ਕੇ ਆਦਰ ਕਰਨਾ ਸ਼ੁਰੂ ਕੀਤਾ ।ਜੋਤ ਤੋਂ ਸਾਡਾ ਭਾਵ ਹੈ ਕਿ ਉਹ ਲੋਕ ਜਿਹੜੇ ਉਸ ਦੁਆਰਾ ਬ੍ਰਹਮ ਜੋਤ ਨਾਲ ਉਹਨਾਂ ਦੇ ਮਨਾਂ ਅਤੇ ਹਿਰਦਿਆਂ ਵਿੱਚ ਅਨਾਦਿ ਬਖਸ਼ਿਸ਼ ਨਾਲ ਬਖਸੇ ਗਏ ਹਨ,ਉਹ ਲੋਕ ਜਿਹੜੇ ਆਪਣੀ ਭਗਤੀ ਕਰਮ ਖੰਡ ਵਿੱਚ ਕਰ ਰਹੇ ਹਨ ਅਤੇ ਉਹਨਾਂ ਦੇ ਅੰਦਰ ਇਸ ਬ੍ਰਹਮ ਜੋਤ ਨਾਲ ਬਖਸੇ ਹੋਏ ਹਨ।ਸੂਰਜ ਦਾ ਉਹਨਾਂ ਦੀ ਜੋਤ ਦੇ ਅੱਗੇ ਝੁਕਣਾ ਬਾਬਾ ਜੀ ਦੀਆਂ ਕਈ ਜੋਤਾਂ ਵੱਲੋਂ ਦੇਖਿਆ ਗਿਆ ਹੈ ।ਅਸੀਂ ਵੀ ਉਹਨਾਂ ਭਾਗਾਂ ਵਾਲਿਆਂ ਵਿੱਚੋਂ ਇੱਕ ਹਾਂ ਜਿਸ ਨੂੰ ਸੂਰਜ ਨੂੰ ਨੰਗੀ ਅੱਖ ਨਾਲ ਵੇਖਣ ਦੀ ਰੂਹਾਨੀ ਸਕਤੀ ਦੀ ਬਖਸ਼ਿਸ਼ ਹੋਈ ਹੈ ਅਤੇ ਅਸੀਂ ਕਈ ਵਾਰ ਇਸ ਤਰਾਂ ਕੀਤਾ ਹੈ ।ਹਰ ਵਾਰ ਜਦੋਂ ਵੀ ਅਸੀਂ ਸੂਰਜ ਵੱਲ ਵੇਖਦੇ ਹੋਏ ਸਤਿਨਾਮ ਦਾ ਜਾਪ ਕੀਤਾ ਸੂਰਜ ਹੌਲੀ ਹੌਲੀ ਇੱਕ ਕਾਲੀ ਡਿਸਕ ਵਿੱਚ ਬਦਲ ਗਿਆ ਅਤੇ ਇਸ ਉਪਰ ਇਕ ਪਰਦਾ ਡਿੱਗ ਗਿਆ।ਅੱਖ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ,ਨਹੀਂ ਤਾਂ ਇੱਥੇ ਕੋਈ ਵੀ ਆਮ ਆਦਮੀ ਜਲਦੇ ਹੋਏ ਸੂਰਜ ਵੱਲ ਕੁਝ ਸੈਕਿੰਡਾਂ ਲਈ ਵੀ ਅੱਖ ਦੇ ਰੈਟਿਨੇ ਨੂੰ ਨੁਕਸਾਨ ਹੋਣ ਤੋਂ ਬਿਨਾਂ ਨਹੀਂ ਵੇਖ ਸਕਦਾ ।

 

15. ਪਰਮਾਤਮਾ ਦਾ ਦ੍ਰਿਸਟੀ

 

 

ਇੱਕ ਸਭ ਤੋਂ ਹੁਣੇ ਜਿਹੇ ਜੋ  ਫਲ ਧੰਨ ਧੰਨ ਬਾਬਾ ਜੀ ਨੇ ਅਤੇ ਅਗੰਮ ਅਗੋਚਰ ਸ਼੍ਰੀ ਅਕਾਲ ਪੁਰਖ ਜੀ ਨੇ ਅਗਸਤ 10 ,2002 ਨੂੰ ਸਵੇਰ ਵੇਲੇ ਸ਼ਨੀਵਾਰ ਨੂੰ ਸਾਨੂੰ ਬਖਸਿਆ ਜਦੋਂ ਅਸੀਂ ਕਰੀਬ 4:00ਵਜੇ ਸਵੇਰੇ ਸਮਾਧੀ ਵਿੱਚ ਬੈਠੇ ਸੀ,ਗੁਰਬਾਣੀ ਸੀ ਡੀ ਪਲੇਅਰ ਤੇ ਚੱਲ ਰਹੀ ਸੀ,ਅਸੀਂ ਪੂਰਨ ਪ੍ਰਕਾਸ਼ ਵਿੱਚ ਬੈਠੇ ਸੀ ਅਤੇ ਅਸਧਾਰਨ ਅੰਮ੍ਰਿਤ ਵਰਖਾ ਹੋ ਰਹੀ ਸੀ, ਲੱਗ ਭਗ ਅਸੀਂ ਬਿਨਾਂ ਭਾਰ ਦੇ ਹੋ ਗਏ,6:00 ਵਜੇ ਦੇ ਕਰੀਬ ਅੱਖਾਂ ਖੋਲੀਆਂ,ਘੜੀ ਉਪਰ ਦੇਖਿਆ,ਸਮਾਧੀ ਵਿੱਚ ਵਾਪਸ ਚਲੇ ਗਏ,ਅਤੇ ਜਲਦੀ ਹੀ ਇਸ ਦੇ ਬਾਅਦ ਪਰਮ ਜੋਤ ਪੂਰਨ ਪ੍ਰਕਾਸ਼ – ਪਾਰ ਬ੍ਰਹਮ ਆਏ ਸਾਡੀ ਸੂਖਸਮ ਦੇਹੀ ਨੂੰ ਬਾਹਰ ਕੱਢਿਆ ਅਤੇ ਸਾਨੂੰ ਆਪਣੇ ਨਾਲ ਵੱਖਰੇ ਖੰਡ ਬ੍ਰਹਮੰਡ ਤੇ ਲੈ ਗਏ,ਅਸੀਂ ਸਤਿਨਾਮ ਸਤਿਨਾਮ ਜਪ ਰਹੇ ਸੀ,ਜਦ ਇਸ ਅਗਿਆਤ ਖੰਡ ਬ੍ਰਹਮੰਡ ਤੇ ਉਤਾਰਾ ਕੀਤਾ,ਅਸੀਂ ਆਪਣੀਆਂ ਅੱਖਾਂ ਖੋਲ ਸਕਦੇ ਸੀ ਅਤੇ ਬੋਲ ਸਕਦੇ ਸੀ ਫਿਰ ਵੀ ਅਸੀਂ ਉਚੀ ਅਵਾਜ਼ ਵਿੱਚ ਸਤਿਨਾਮ ਸਤਿਨਾਮ ਜਪਦੇ ਰਹੇ,ਤਦ ਅਸੀਂ ਅਹਿਸਾਸ ਕੀਤਾ ਕਿ ਇੱਥੇ ਸਾਡੇ ਸਾਹਮਣੇ ਪੂਰਨ ਪ੍ਰਕਾਸ ਪਰਮ ਜੋਤ ਹੈ,ਜਿਸ ਵੀ ਦਿਸ਼ਾ ਵਿੱਚ ਅਸੀਂ ਗਏ,ਪਰਮ ਜੋਤ ਪੂਰਨ ਪ੍ਰਕਾਸ਼ ਸਾਡੇ ਸਾਹਮਣੇ ਸੀ,ਤਦ ਇਹ ਬੋਧ ਕੀਤਾ ਕਿ ਸਾਨੂੰ ਪੂਰੇ ਦਰਸ਼ਨਾਂ ਲਈ ਅਰਦਾਸ ਕਰਨੀ ਚਾਹੀਦੀ ਹੈ ,ਇੱਕ ਸਥਾਨ ਤੇ ਖੜੇ ਹੋ ਗਏ ਅਤੇ ਆਪਣੀਆਂ ਅੱਖਾਂ ਬੰਦ ਕਰਕੇ ਜੱਪਿਆ-ਧੰਨ ਧੰਨ ਸਤਿਗੁਰੂ ਪਾਰ ਬ੍ਰਹਮ ਸਰਣਾਈ,ਅਤੇ ਕੀ ਅਸੀਂ ਆਪਣੇ ਸਾਹਮਣੇ ਦੇਖਿਆ-ਪਰਮ ਜੋਤ ਪੂਰਨ ਪ੍ਰਕਾਸ਼ ਸਾਡੇ ਸਾਹਮਣੇ ਸਨ ਇੱਕ ਸੂਖਸਮ ਦੇਹੀ ਬਣ ਗਏ-ਅਸੀਂ ਉਸਨੂੰ ਡੰਡਉਤ ਬੰਦਨਾ ਕੀਤੀ,ਅਤੇ ਉਹਨਾਂ ਦੀ ਬਖਸ਼ਿਸ਼ ਕੰਗਰੋੜ ਦੇ ਖੇਤਰ ਵਿੱਚ ਮਹਿਸੂਸ ਕੀਤੀ ,ਉਹਨਾਂ ਨੂੰ ਜੱਫੀ ਵਿੱਚ ਲਿਆ,ਉਹਨਾਂ ਨੇ ਸਾਨੂੰ ਇੰਨਾਂ ਪਿਆਰ ਕੀਤਾ ਕਿ ਅਸੀਂ ਉਹਨਾਂ ਦੀ ਆਪਣੇ ਸਾਹਮਣੇ ਮੌਜੂਦਗੀ ਨਾਲ ਬਿਲਕੁਲ ਖਿੱਚੇ ਗਏ ,ਤਦ ਉਹਨਾਂ ਨੇ ਸਾਨੂੰ ਬੈਠ ਜਾਣ ਲਈ ਕਿਹਾ,ਜੋ ਕਿ ਅਸੀਂ ਇੰਝ ਹੀ ਕੀਤਾ – ਇਹ ਕਹਿੰਦੇ ਹੋਏ ਕਿ ਜੋ ਆਪ ਦਾ ਹੁਕਮ ਸਿਰ ਮੱਥੇ ਤੇ,ਅਤੇ ਤਦ ਉਹ ਸਾਡੇ ਨਾਲ ਬੈਠ ਗਏ,ਪਰ ਅਸੀਂ ਉਸ ਵੇਲੇ ਹੀ ਖੜੇ ਹੋ ਗਏ ਅਤੇ ਕਿਹਾ – ਸਾਡੀ ਜਗਾ ਆਪ ਜੀ ਦੇ ਚਰਨਾਂ ਵਿੱਚ ਹੈ, ਅਸੀਂ ਆਪ ਦੇ ਬਰਾਬਰ ਨਹੀਂ ਬੈਠ ਸਕਦੇ ਜੀ,ਸਾਨੂੰ ਬਖਸ ਦੇਵੋ ਜੀ,ਤਦ ਅਸੀਂ ਉਹਨਾਂ ਦੇ ਪੈਰਾਂ ਨੂੰ ਚੁੰਮਿਆਂ ਅਤੇ ਆਪਣੀ ਦਾੜ੍ਹੀ ਨਾਲ ਉਹਨਾਂ ਦੇ ਚਰਨਾ ਨੂੰ ਸਾਫ ਕੀਤਾ,ਅਤੇ ਤਦ ਆਪਣਾ ਸਿਰ ਉਹਨਾਂ ਦੀ ਗੋਦ ਵਿੱਚ ਰੱਖ ਦਿੱਤਾ ਬਹੁਤ ਡੂੰਘੀ ਮਸਤੀ ਵਿੱਚ ਚਲੇ ਗਏ,ਉਹਨਾਂ ਨੂੰ ਦੱਸਿਆ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦੇ ਹਾਂ,ਕੁਝ ਸਮੇਂ ਬਾਅਦ ਸਾਨੂੰ ਇਹ ਬੋਧ ਹੋਇਆ ਕਿ ਉਹ ਗੁਰਬਾਣੀ ਜਪ ਰਹੇ ਹਨ,ਇਸ ਬਿੰਦੂ ਤੇ ਅਸੀਂ ਕਿਹਾ – ਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀ – ਅਤੇ ਅਸੀਂ ਆਪਣੇ ਇਹਨਾਂ ਸ਼ਬਦਾਂ ਦਾ ਜਾਪ ਇੱਕ ਅਵਿਸ਼ਵਾਸੀ ਖੁਸੀ ਵਿੱਚ ਕਰਦੇ ਰਹੇ ,ਅਤੇ ਅਸੀਂ ਤਦ ਤੱਕ ਇਸ ਤਰਾਂ ਕੀਤਾ ਜਦ ਤੱਕ ਸਾਡੀ ਸੂਖਸਮ ਦੇਹੀ ਧਰਤੀ ਤੇ ਵਾਪਸ ਨਹੀਂ ਆ ਗਈ ,ਅਤੇ ਇੱਥੋਂ ਤੱਕ ਕਿ ਜਦ ਅਸੀਂ ਅੱਖਾਂ ਖੋਲੀਆਂ ਅਸੀਂ ਬਹੁਤ ਸਾਰੀ ਖੁਸੀ ਵਿੱਚ ਸਾਂ ਅਤੇ ਉਹ ਹੀ ਸਬਦ ਜਪਦੇ ਰਹੇ ਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀ।ਜਦ ਅਸੀਂ ਵਾਪਸ ਆਏ ਅਸੀਂ ਆਪਣੀ ਘੜੀ ਵੱਲ ਦੇਖਿਆ ਇਹ ਫਿਰ 6:48 ਦਾ ਸਮਾਂ ਸੀ , ਇਸ ਤਰਾਂ ਅਸੀਂ ਉਹਨਾਂ ਨਾਲ ਕਰੀਬ 45 ਮਿੰਟਾਂ ਤੱਕ ਰਹੇ।ਇਸ ਘਟਨਾ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ ,ਕਿਉਂਕਿ ਸਾਨੂੰ ਹਰ ਇੱਕ ਗੱਲ ਯਾਦ ਨਹੀਂ ਹੈ , ਅਤੇ ਜੋ ਤੁਸੀਂ ਦੇਖਿਆ ਇੱਕ ਬਿਆਨ ਕਰਨ ਤੋਂ ਪਰੇ ਵਾਲੀ ਚੀਜ ਹੈ,ਪਰ ਫਿਰ ਵੀ , ਅਸੀਂ ਉਸਦੀ ਇਸ ਲੂਣ ਹਰਾਮੀ ਗੁਨਹਗਾਰ ਉਪਰ ਕ੍ਰਿਪਾ ਨਾਲ ਇਸ ਦੀ ਇੱਕ ਝਲਕ ਦੱਸਣ ਦਾ ਯਤਨ ਕੀਤਾ ਹੈ ।

ਇੱਥੇ ਹੋਰ ਵੀ ਬਹੁਤ ਹੀ ਰੂਹਾਨੀ ਅਨੁਭਵ ਹਨ ਜੋ ਸਾਡੇ ਨਾਲ ਹੋਏ ਨਿਰੰਤਰ ਅਧਾਰ ਤੇ ਹੋਏ ਹਨ ਜਦ ਵੀ ਅਸੀਂ ਲੰਬੇ ਸਮੇਂ ਲਈ ਸਮਾਧੀ ਵਿੱਚ ਬੈਠੇ,ਇਹਨਾਂ ਸਾਰਿਆਂ ਨੂੰ ਯਾਦ ਰੱਖਣਾ ਅਤੇ ਬਿਆਨ ਕਰਨਾ ਕਠਿਨ ਹੈ ।

 

ਹਾਲਾਂਕਿ, ਅਸੀਂ ਇਹਨਾਂ ਦੀ ਕੁਝ ਸ਼ਬਦਾਂ ਵਿੱਚ ਝਲਕ ਦੇਣ ਦਾ ਯਤਨ ਕੀਤਾ ਹੈ।ਗੁਰ ਪ੍ਰਸਾਦੀ ਗੁਰ ਕ੍ਰਿਪਾ ਨਾਲ ਅਸੀਂ ਭਵਿੱਖ ਵਿੱਚ ਵੀ ਇਹ ਜਾਣਕਾਰੀ ਸੰਗਤ ਨਾਲ ਸਾਂਝੀ ਕਰਾਂਗੇ।

ਧੰਨ ਧੰਨ ਬਾਬਾ ਜੀ ,ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਬਾਬਾ ਜੀ ਦੀ ਧੰਨ ਧੰਨ ਗੁਰ ਪ੍ਰਸਾਦੀ ਸੰਗਤ ,ਅਤੇ ਧੰਨ ਧੰਨ ਗੁਰ ਪ੍ਰਸਾਦੀ ਨਾਮ ਸਤਿਨਾਮ  ਦਾ ਕੋਟਨ ਕੋਟ ਧੰਨਵਾਦ।

 

ਦਾਸਨ ਦਾਸ