ਜੀਵਣ ਕਹਾਣੀ 3 – ਗੁਰਪ੍ਰਸਾਦੀ ਖੇਡ ਦਾ ਸ਼ੁਰੂ

ਤਦ 1986 ਵਿੱਚ ਯੂ.ਐਸ .ਏ ਚਲੇ ਗਏ,ਅਤੇ 2000 ਤੱਕ ਇੱਕ ਆਮ ਪਰਿਵਾਰਿਕ ਜੀਵਣ ਵਿੱਚ ਰਹੇ,ਜਦ ਮੈਂ ਵੱਡੇ ਵਿੱਤੀ ਨੁਕਸਾਨ ਨਾਲ ਪ੍ਰਭਾਵਿਤ ਹੋਇਆ, ਇੱਕ ਤੋਂ ਬਾਅਦ ਇੱਕ ,ਅਤੇ ਕੁਝ ਬਹੁਤ ਹੀ ਗੰਭੀਰ ਪਰਿਵਾਰਿਕ ਮਸਲੇ ਵੀ ,ਇਸ ਹਾਲਾਤ ਵਿੱਚ ਮੈਂ ਆਪਣੀ ਪਤਨੀ ਤੋਂ ਕੁਝ ਮਜ਼ਬੂਤੀ ਹਾਸਲ ਕੀਤੀ ,ਜੋ ਪੰਜ ਬਾਣੀਆਂ ਨਿਰੰਤਰ ਪੜਦੀ ਸੀ,ਆਸਾ ਦੀ ਵਾਰ ,ਅਤੇ ਹੋਰ,ਅਤੇ ਕੁਝ ਹੋਰ ਗੁਰਬਾਣੀ ਵੱਲ ਝੁਕਾਅ ਹੋ ਗਿਆ,ਹੋਰ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਅਤੇ ਵਾਹਿਗੁਰੂ ਜਪਣਾ ਸ਼ੁਰੂ ਕੀਤਾ-ਇਹ ਦੂਸਰੀ ਸ਼ੁਰੂਆਤ ਸੀ -ਦੁੱਖ ਦਾਰੂ ਸੁੱਖ ਰੋਗ ਭਇਆ

 

ਹਾਲਾਂਕਿ, ਜੂਨ 1988 ਤੋਂ ਯੂ ਐਸ ਏ ਵਿੱਚ ਠਹਿਰ ਦੌਰਾਨ,ਆਤਮ ਖੋਜੀ ਜੀ ਦੁਆਰਾ ਅੰਮ੍ਰਿਤ ਪਾਨ ਕਰਨ ਅਤੇ ਰਹਿਤ ਰੱਖਣ ਲਈ ਉਤਸ਼ਾਹਿਤ ਕੀਤੇ ਜਾਂਦੇ ਰਹੇ।ਉਹਨਾਂ ਦੀ ਲਗਾਤਾਰ ਸੰਗਤ ਅਤੇ ਉਤਸ਼ਾਹ ਨੇ ਸਾਨੂੰ ਅੰਮ੍ਰਿਤ ਪਾਨ ਕਰਨ ਲਈ ਤਿਆਰ ਕਰ ਦਿੱਤਾ।ਇਹ ਉਸ ਸਮੇਂ ਦੌਰਾਨ ਹੀ ਹੋਇਆ ਜਦੋਂ ਆਤਮ ਖੋਜੀ ਜੀ ਬਾਬਾ ਜੀ ਨੂੰ ਮਿਲੇ।

 

ਆਤਮ ਖੋਜੀ ਜੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਬਾਬਾ ਜੀ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਮੰਨਣਾ ਸ਼ੁਰੂ ਕੀਤਾ ।ਇਸ ਸਮੇਂ ਦੌਰਾਨ,ਵੀਰ ਜੀ ਅਤੇ ਭਾਅ ਜੀ,ਜੋ ਆਤਮ ਖੋਜੀ ਜੀ ਦੇ ਦੋ ਪੁੱਤਰ ਸਨ,ਨੇ ਸਾਨੂੰ ਬਾਬਾ ਜੀ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੀ ਸੰਗਤ ਦੌਰਾਨ ਹੋਏ ਅਨੁਭਵਾਂ ਬਾਰੇ ਦੱਸਿਆ।ਇਹ ਸਾਡੇ ਲਈ ਬਦਲਾਅ ਦੀ ਸ਼ੁਰੂਆਤ ਸੀ-ਜਦ ਹੀ ਸਾਨੂੰ ਵੀਰ ਜੀ ਨੇ ਬਾਬਾ ਜੀ ਬਾਰੇ ਬਿਸਮਾਦ ਕਹਾਣੀਆਂ ਬਾਰੇ ਦੱਸਿਆ, ਸਾਡੀ ਜਿੰਦਗੀ ਬਦਲਣੀ ਸ਼ੁਰੂ ਹੋ ਗਈ,ਉਸ ਰਾਤ ਤੋਂ ਹੀ ਅਸੀਂ ( ਮੈਂ ਅਤੇ ਮੇਰੀ ਪਤਨੀ ਦੋਹਵਾਂ ਹੀਂ ) ਅੰਮ੍ਰਿਤ ਵੇਲਾ 1:00 ਵਜੇ ਦਾ ਸ਼ੁਰੂ ਕਰ ਦਿੱਤਾ।ਜਦ ਅਸੀਂ ਬਾਬਾ ਜੀ ਦੀਆਂ ਇਹ ਰੂਹਾਨੀ ਕਹਾਣੀਆਂ ਸੁਣ ਰਹੇ ਸੀ ,ਸਾਡਾ ਉਹਨਾਂ ਦੇ ਬ੍ਰਹਮ ਗਿਆਨੀ ਹੋਣ ਬਾਰੇ ਵਿਸ਼ਵਾਸ ਮਿੰਟ ਹੀ ਮਜ਼ਬੂਤ ਹੋ ਗਿਆ ।

ਅਸੀਂ ਵੀਰ ਜੀ ਨੂੰ ਦੱਸਿਆ ਕਿ ਉਹ ਬ੍ਰਹਮ ਗਿਆਨੀ ਹਨ -ਅਤੇ ਸਾਨੂੰ ਯਾਦ ਹੈ ਅਸੀਂ ਸੁਖਮਨੀ ਦੇ ਇਹ ਸਬਦ ਉਸਨੂੰ ਕਹੇ ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ,ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ।ਵੀਰ ਜੀ ਦੇ ਸ਼ਬਦਾਂ ਨੂੰ ਸੁਣ ਕੇ ਅਸੀਂ ਆਪਣੇ ਪਰਿਵਾਰਿਕ ਅਤੇ ਵਿੱਤੀ ਹਾਲਤਾਂ ਨਾਲ ਲੜਨ ਲਈ ਬਹੁਤ ਹੀ ਸਕਤੀ ਪਾਈ।ਸਾਡੀ ਬਾਬਾ ਜੀ ਦੇ ਦਰਸ਼ਨਾਂ ਦੀ ਚਾਹਤ ਹੋਰ ਮਜ਼ਬੂਤ ਹੁੰਦੀ ਗਈ -ਐਸਾ ਸੰਤ ਮਿਲਾਓ ਮੋ ਕੋ ਕੰਤ ਜਿਨਾ ਕੇ ਪਾਸ, ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ।

 

 

ਇਹ ਅਗਸਤ 2000 ਦਾ ਤੀਜਾ ਹਫਤਾ ਸੀ ਅਤੇ ਮੇਰੀ ਪਤਨੀ ਨੇ 4 ਸਤੰਬਰ 2000 ਨੂੰ ਭਾਰਤ ਜਾਣ ਸੀ ।ਅਸੀਂ ਦੋਵੇਂ ਹੀ ਬਾਬਾ ਜੀ ਨੂੰ ਜਲਦੀ ਤੋਂ ਜਲਦੀ ਮੇਰੀ ਪਤਨੀ ਦੇ ਭਾਰਤ ਜਾਣ ਤੋਂ ਪਹਿਲਾਂ ਵੇਖਣ ਲਈ ਬਹੁਤ ਬੇਤਾਬ ਸੀ।ਹੁਣ ਇਹ ਸਾਡੀ ਜਿੰਦਗੀ ਵਿੱਚ ਗੁਰਪ੍ਰਸ਼ਾਦੀ ਖੇਡ ਦੀ ਸ਼ੁਰੂਆਤ ਸੀ । ਅਸੀਂ ਹੁਣ ਇਹ ਅਹਿਸਾਸ ਕਰਦੇ ਹਾਂ ਕਿ ਇਹ ਅਕਾਲ ਪੁਰਖ ਪਾਰ ਬ੍ਰਹਮ ਪਰਮੇਸਰ ਜੀ ਦਾ ਹੁਕਮ ਸੀ – ਆਪਣੀ ਗੁਰ ਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋਣਾ-ਸਿਰਫ ਇੱਕ ਸੰਤ ਦੀ ਕਹਾਣੀ ਸੁਣ ਕੇ ਉਸ ਦੇ ਦਰਸ਼ਨਾਂ ਲਈ ਬੇਤਾਬ ਹੋ ਜਾਣਾ ,ਸਾਡਾ ਹਿਰਦਾ ਉਸ ਅੱਗ ਤੋਂ ਸ਼ਾਂਤ ਹੋ ਗਿਆ ਜੋ ਸਾਡੇ ਅੰਦਰ ਬਲ ਰਹੀ ਸੀ ।

 

 

ਇਹ 25 ਅਗਸਤ 2000 ਦਾ ਸੁਭਾਗਾ ਦਿਨ ਦੀ ਜਦ ਆਤਮ ਖੋਜੀ ਜੀ ਸਾਨੂੰ ਬਹੁਤ ਹੀ ਯੋਜਨਾ ਬਧ ਤਰੀਕੇ ਨਾਲ ਬਾਬਾ ਜੀ ਦੇ ਦਰਸ਼ਨਾਂ ਲਈ ਉਹਨਾਂ ਦੇ ਨਿਵਾਸ ਤੇ ਲੈ ਗਏ ।ਜਦ ਹੀ ਅਸੀਂ ਬਾਬਾ ਜੀ ਨੂੰ ਵੇਖਿਆ,ਉਹ ਦਰਵਾਜੇ ਤੱਕ ਭੱਜ ਕੇ ਆਏ ਅਤੇ ਸਾਨੂੰ ਜੱਫੀ ਵਿੱਚ ਲੈ ਲਿਆ,ਅਤੇ ਜਦ ਹੀ ਉਹਨਾਂ ਸਾਨੂੰ ਜੱਫੀ ਵਿੱਚ ਲਿਆ ਅਸੀਂ ਆਪਣੇ ਅੰਦਰ ਸ਼ਾਂਤੀ ਮਹਿਸੂਸ ਕੀਤੀ, ਇਹ ਬਹੁਤ ਹੀ ਅਨੋਖਾ ਅਨੁਭਵ ਸੀ ,ਅਸੀਂ ਮਹਿਸੂਸ ਕੀਤਾ ਕਿ ਅਸੀਂ ਖੁਦ ਪਰਮਾਤਮਾ ਨੂੰ ਮਿਲੇ ਹਾਂ, ਅਤੇ ਹੁਣ ਸਾਡੀਆਂ ਸਾਰੀਆਂ ਮੁਸ਼ਕਲਾਂ ਦੀ ਸੰਭਾਲ ਆਪ ਪਰਮਾਤਮਾ ਕਰੇਗਾ।

 

 

ਬਾਬਾ ਜੀ ਨੇ ਸਾਨੂੰ ਨਾਮ ਸਿਮਰਨ ਕਰਨ ਅਤੇ ਸੁਖਮਨੀ ਪੜਨ ਅਤੇ ਸਮਝਣ ਦੀ ਸਲਾਹ ਦਿੱਤੀ ,ਖਾਸ ਤੌਰ ਤੇ ਉਹਨਾਂ ਨੇ ਸਾਨੂੰ ਨਾਮ ਸਿਮਰਨ ਕਰਦਿਆਂ " ੴ ਸ੍ਰੀ ਸਤਿਨਾਮ ਵਾਹਿਗੁਰੂ "ਦਾ ਜਾਪ ਕਰਨ ਲਈ ਕਿਹਾ ।ਉਹ ਸਾਡਾ ਮਨ ਪੜਨ ਅਤੇ ਸਾਡੇ ਸਾਰੇ ਵਿਚਾਰਾਂ ਦੇ ਉਤਰ  ਉਹਨਾਂ ਨੂੰ ਬਿਨਾਂ ਕਿਸੇ ਪ੍ਰਸ਼ਨਾਂ ਦੇ ਪੁੱਛਣ ਦੇ ਦੇਣ ਦੇ ਯੋਗ ਸਨ,ਜਿਹੜੀ ਸਲਾਹ ਉਹਨਾਂ ਨੇ ਸਾਨੂੰ ਦਿੱਤੀ ,ਉਸਨੇ ਸਾਡੇ ਮਨ ਵਿਚਲੇ ਵਿਚਾਰਾਂ ਦੇ ਭਟਕਦੇ ਸਾਰੇ ਪ੍ਰਸ਼ਨਾਂ ਨੂੰ ਸਾਫ ਕਰ ਦਿੱਤਾ,ਜਦ ਅਸੀਂ ਉਹਨਾਂ ਦੇ ਨਿਵਾਸ ਤੇ ਬੈਠੇ ਸਨ ।ਉਹਨਾਂ ਨੂੰ ਮਿਲਣ ਅਤੇ ਉਹਨਾਂ ਦੇ ਦਰਸ਼ਨਾਂ ਨਾਲ ਸਾਡਾ ਉਹਨਾਂ ਵਿੱਚ ਵਿਸ਼ਵਾਸ ਹੋਰ ਸੱਚਾ ਅਤੇ ਪੱਕਾ ਹੋ ਗਿਆ ਅਤੇ ਸਾਡੀ ਉਹਨਾਂ ਦੇ ਸ਼ਬਦਾਂ ਦੀ ਪਾਲਣਾ ਕਰਨ ਦੀ ਦ੍ਰਿੜਤਾ ਹੋਰ ਪਕੇਰੀ ਹੋ ਗਈ ,ਅਤੇ ਇਹ ਸਾਡੀ ਸੱਚ ਖੰਡ ਵੱਲ ਰੂਹਾਨੀ ਯਾਤਰਾ ਦੀ ਸ਼ੁਰੂਆਤ ਸੀ ।

 

 

ਬਾਬਾ ਜੀ ਨੇ ਸਾਨੂੰ ਇਹ ਯਕੀਨ ਦਿਵਾਇਆ ਕਿ ਉਹ ਪਹਿਲੇ ਤਿੰਨ ਖੰਡਾਂ (ਧਰਮ ਖੰਡ,ਗਿਆਨ ਖੰਡ,ਅਤੇ ਸਰਮ ਖੰਡ ) ਦੀ ਛੋਟ ਦਿਵਾ ਦੇਣਗੇ ਅਤੇ ਸਾਨੂੰ ਕਰਮ ਖੰਡ ਵਿੱਚ ਸਥਾਪਿਤ ਕਰ ਦੇਣਗੇ ਜੇਕਰ ਅਸੀਂ ਉਹਨਾਂ ਦੀ ਦੀਖਿਆ ਦਾ ਪਾਲਣ ਕਰਾਂਗੇ ।ਹਾਲਾਂਕਿ,ਉਸ ਸਮੇਂ ਅਸੀਂ ਇਸ ਤੋਂ ਅਣਜਾਣ ਸੀ ਕਿ ਇਹ ਖੰਡ ਕੀ ਹਨ,ਅਤੇ ਜੋ ਸਾਨੂੰ ਆਤਮ ਖੋਜੀ ਜੀ ਦੁਆਰਾ ਅਗਲੇ ਦਿਨ ਵਿਸਥਾਰ ਨਾਲ ਦੱਸਿਆ ਗਿਆ ।ਬਾਬਾ ਜੀ ਨੇ ਸਾਨੂੰ ਧੁਰ ਅੰਦਰ ਤੱਕ ਬਖਸ਼ਿਸ਼ ਕੀਤੀ ਅਤੇ ਉਚਾਰਿਆ ਕਿ ਸਾਨੂੰ ਘੱਟੋ ਘੱਟ ਇੱਕ ਹੋਰ ਜਨਮ ਲੈਣਾ ਪਵੇਗਾ ,ਪਰ ਜੇਕਰ ਅਸੀਂ ਉਹਨਾਂ ਦੀ ਸਲਾਹ ਦਾ ਸਪੱਸ਼ਟ ਤੌਰ ਤੇ ਪਾਲਣ ਕੀਤਾ ਤਾਂ ਇਸ ਜੀਵਣ ਵਿੱਚ ਹੀ ਮੁਕਤੀ ਪਾ ਲਵਾਂਗੇ,ਜਿਹੜਾ ਕਿ ਸਾਡੇ ਲਈ ਬਹੁਤ ਹੀ ਉਤਸ਼ਾਹ ਵਰਧਕ ਕਾਰਕ ਸੀ ।

 

 

ਦੂਸਰੀ ਵਾਰ ਜਦ ਬਾਬਾ ਜੀ ਹਫਤੇ ਦੇ ਅਖੀਰ ਤੇ ਸਤੰਬਰ 2000 ਵਿੱਚ ਯੂ ਐਸ ਏ ਆਏ ਤਾਂ ਉਹਨਾਂ ਦੀ ਸੰਗਤ ਵਿੱਚ ਹਰ ਦੂਸਰੇ ਹਫਤੇ ਜਾਣਾ ਨੇਮ ਬਣ ਗਿਆ,ਜਾਂ ਤਾਂ ਅਸੀਂ ਉਹਨਾਂ ਦੀ ਰਿਹਾਇਸ਼ ਤੇ ਜਾਣਾ ਜਾਂ ਉਹਨਾਂ ਯੂ ਐਸ ਏ ਆ ਜਾਣਾ।ਅਸੀਂ ਬਹੁਤ ਹੀ ਕਿਸਮਤ ਅਤੇ ਭਾਗਾਂ ਵਾਲੇ ਸੀ ਕਿ ਥੋੜੇ ਥੋੜੇ ਸਮੇਂ ਵਿੱਚ ਹੀ ਉਹਨਾਂ ਦੇ ਦਰਸਨ ਕਰਦੇ ਸੀ -ਬ੍ਰਹਮ ਗਿਆਨੀ ਕੇ ਦਰਸ ਵਡਭਾਗੀ ਪਾਈਏ,ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ।ਉਹਨਾਂ ਦੀ ਸੰਗਤ ਦੀ ਵਿਸ਼ੇਸ਼ਤਾ ਪੂਰਨ ਗਿਆਨ ਵੰਡ ਰਹੀ ਸੀ ਅਤੇ ਸਾਨੂੰ ਸਾਰਿਆਂ ਨੂੰ ਪੂਰਨ ਭਗਤੀ ਕਰਨ ਲਈ ਉਤਸ਼ਾਹਿਤ ਕਰ ਰਹੀ ਸੀ -ਤਨ ਮਨ ਧੰਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ ,ਨੇ ਸਾਡੀ ਨਾਮ ਸਿਮਰਨ ਵਿੱਚ ਵਿਸ਼ਵਾਸ ਅਤੇ ਦ੍ਰਿੜਤਾ ਵਧਾ ਦਿੱਤੀ-ਪ੍ਰਭ ਕਾ ਸਿਮਰਨ ਸਭ ਤੇ ਊਚਾ,ਜਿਸ ਕੇ ਰਿਧੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ,ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ,ਆਪਣਾ ਅੰਮ੍ਰਿਤ ਵੇਲਾ ਹਰ ਰੋਜ ਕੀਤਾ,ਕੋਈ ਵੀ ਅੰਮ੍ਰਿਤ ਵੇਲਾ ਖੁੰਝਾਇਆ ਨਹੀਂ,ਗੁਰਬਾਣੀ ਨੂੰ ਅੱਖਾਂ ਬੰਦ ਕਰ ਕੇ ਸੁਣਿਆ ਅਤੇ ਉਸ ਸਮੇਂ ਦੌਰਾਨ ਹੀ ਸਿਮਰਨ ਕਰਨ ਅਤੇ ਗੁਰਬਾਣੀ ਦੀਆਂ ਸਿਖਿਆਵਾਂ ਨੂੰ ਅਭਿਆਸ ਵਿੱਚ ਲਿਆਂਦਾ,ਗੁਰੂ ਅੱਗੇ ਪੂਰਨ ਸਮਰਪਣ ਕੀਤਾ – ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਓ,ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ,ਤਨ ਸੰਤਨ ਕਾ ਮਨ ਸੰਤਨ ਕਾ ਧੰਨ ਸੰਤਨ ਕਾ ਕੀਨਾ,ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤਾਂ ਪਾਸ ਪੂੰਜੀ ਹਮਾਰੀ ਸੰਤ ਹਮਾਰਾ ਗਹਿਣਾ ,ਆਪਣੀਆਂ ਰੋਜ਼ਾਨਾ ਦੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਉਪਰ ਧਿਆਨ ਰੱਖਿਆ,ਆਪਣੀਆਂ ਗਲਤ ਕਰਨੀਆਂ ਲਈ ਨਿਰੰਤਰ ਮੁਆਫ਼ੀ ਦੀ ਅਰਦਾਸ ਕੀਤੀ,ਆਪਣੇ ਪਰਿਵਾਰ ਦੀ ਸੇਵਾ ਆਪਣੇ ਪਰਿਵਾਰ ਵਾਂਗ ਨਹੀਂ ਸਗੋਂ ਸੰਗਤ ਵਾਂਗ ਕੀਤੀ,ਨਿਮਰਤਾ ਸਿੱਖਣ ਅਤੇ ਨਿਮਰ ਬਣਨ ਲਈ ਘਰ ਦੇ ਬਰਤਨ ਸਾਫ ਕੀਤੇ,ਅਤੇ ਦੂਸਰੀਆਂ ਹੋਰ ਸਾਫ ਸਫਾਈਆਂ ਅਤੇ ਸੰਗਤ ਦੀਆਂ ਜੁੱਤੀਆਂ ਸਾਫ ਕੀਤੀਆਂ,ਹਰ ਇੱਕ ਨੂੰ ਆਪਣਾ ਭਰਾ ਅਤੇ ਭੈਣ ਜਾਣੋ ,ਮਾਤਾਵਾਂ ਅਤੇ ਪਿਓ ਦੇ ਸਮਾਨ ਸਮਝੋ,ਸਿਰਫ਼ ਆਪਣੀ ਪਤਨੀ ਤੋਂ ਬਿਨਾਂ,ਹਰ ਇਕ ਨੂੰ ਸੰਗਤ ਦੀ ਤਰਾਂ ਜਾਣੋ ਅਤੇ ਉਹਨਾਂ ਸੀ ਸੇਵਾ ਕਰੋ ਜਿਵੇਂ ਤੁਸੀਂ ਸੰਗਤ ਦੀ ਸੇਵਾ ਕਰਦੇ ਹੋ ,ਆਪਣੇ ਆਪ ਨਾਲ ਅਤੇ ਹਰ ਇੱਕ ਨਾਲ ਜੋ ਤੁਹਾਡੇ ਘਰ ਆਉਂਦੇ ਹਨ ਜਾਂ ਤੁਹਾਨੂੰ ਕਿਤੇ ਵੀ ਮਿਲਦੇ ਹਨ ਨਾਲ ਸਚਿਆਰੇ ਬਣੋ,ਦੂਸਰਿਆਂ ਪ੍ਰਤੀ ਦਿਆਲ ਬਣੋ ,ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰੋ,ਆਪਣੀ ਕਮਾਈ ਅਤੇ ਸਮੇਂ ਦਾ ਦਸਵੰਧ ਗੁਰੂ ਨੂੰ ਦਿਓ,ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਗੁਰੂ ਦੇ ਚਰਨਾਂ ਵਿੱਚ ਹੈ ।

 

 

ਉਹਨਾਂ ਦੇ ਗਿਆਨ ਦੀ ਚੋਭ ਹਮੇਸ਼ਾਂ ਅਤੇ ਸਦਾ ਹੀ ਇੱਕ ਪੂਰਨ ਸਚਿਆਰਾ ਵਿਅਕਤੀ ਬਣਨ ਵੱਲ ਸੀ ਅੰਦਰੋਂ ਬਾਹਰੋਂ ਪੂਰਨ ਤੌਰ ਤੇ ਸਚਿਆਰੇ ਬਣਨ ਵੱਲ ਸੀ ਅਤੇ ਸੱਚ ਦੀ ਸੇਵਾ ਕਰਨ ਅਤੇ ਸੱਚ ਨੂੰ ਵੰਡਣ ਵੱਲ ਸੀ ।ਉਹਨਾਂ ਦੀ ਪੂਰਨ ਭਗਤੀ ਦਾ ਅਧਾਰ ਉਹਨਾਂ ਦਾ ਹਮੇਸ਼ਾਂ ਗੁਰ ਪ੍ਰਸਾਦੀ ਨਾਮ – ਸਤਿਨਾਮ ਵਿੱਚ ਜੁੜੇ ਰਹਿਣਾ ਸੀ ,ਜਿਹੜਾ ਕਿ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸੰਗਤ ਵਿੱਚ ਵਰਤਾਉਣ ਦਾ ਅਧਿਕਾਰ ਸੀ, ਜਦ ਉਹਨਾਂ ਨੇ ਪਾਰ ਬ੍ਰਹਮ ਪਰਮੇਸਰ ਦੀ ਦਰਗਾਹ ਵਿੱਚ ਪਰਮ ਪਦਵੀ ਦਾ ਬ੍ਰਹਮ ਸਥਾਨ ਪ੍ਰਾਪਤ ਕੀਤਾ ।