ਪ੍ਰਭੁ ਕਾ ਸਿਮਰਨ ਸਭ ਤੇ ਊਚਾ
ਜਪੁ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਦਾ ਸਤਿਨਾਮ
ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਗੰਮ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਨਾਲ ਤੁਹਾਡਾ ਇਹ ਚਾਕਰ ਇਸ ਲੇਖ ਰਾਹੀਂ ਸੰਗਤ ਦੀ ਸੇਵਾ ਦਾ ਯਤਨ ਕਰ ਰਿਹਾ ਹੈ ।ਕ੍ਰਿਪਾ ਕਰਕੇ ਇਸ ਗੁਰੂ ਅਤੇ ਸੰਗਤ ਦੇ ਕੂਕਰ ਨੂੰ ਇਸ ਦੀਆਂ ਗਲਤ ਕਰਨੀਆਂ ਜਾਂ ਕੋਈ ਗਲਤ ਪ੍ਰਤੀ ਨਿਧਤਾ ਜੋ ਉਸ ਬ੍ਰਹਮ ਗਿਆਨ ਅਨੁਸਾਰ ਨਹੀਂ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਖਸ਼ਿਆ ਗਿਆ ਹੈ ਲਈ ਮੁਆਫ ਕਰਨਾ ਜੀ ।
ਪੋਥੀ ਪਰਮੇਸ਼ਰ ਕਾ ਥਾਨ।।
ਸਾਧੁ ਸੰਗ ਗਾਵੈ ਗੋਬਿੰਦ ਪੂਰਨ ਬ੍ਰਹਮ ਗਿਆਨ ।।1 ।। ਰਹਾਓ ।।
ਸ੍ਰੀਗੁਰੂ ਗ੍ਰੰਥ ਸਾਹਿਬ ਜੀ 1226
ਇੱਕ ਹੋਰ ਆਮ ਮੁਸ਼ਕਿਲ ਜਿਸਦਾ ਸੰਗਤ ਸਾਹਮਣਾ ਕਰਦੀ ਹੈ ਉਹ ਨਾਮ ਸਿਮਰਨ ਕਰਨ ਦਾ ਤਰੀਕਾ ਹੈ- ਇਹ ਕਿਵੇਂ ਕੀਤਾ ਜਾਵੇ ।ਇਸ ਤੋਂ ਪਹਿਲਾ ਕਿ ਇਸ ਵਿਸੇ ਤੇ ਅਸੀਂ ਕੋਈ ਗੱਲਬਤ ਸ਼ੁਰੂ ਕਰੀਏ ਇਹ ਬਹਤੁ ਹੀ ਮਹੱਤਵਪੂਰਨ ਸਮਝਣ ਵਾਲੀ ਗੱਲ ਹੈ ਕਿ ਸਾਨੂੰ ਸਿਮਰਨ ਕਰਨ ਦੀ ਜਰੂਰਤ ਕਿਉਂ ਹੈ :
ਸਭ ਤੋਂ ਉਚਾ ਅੰਮ੍ਰਿਤ ਨਾਮ ਹੈ ,ਸਭਤੋਂ ਉੱਚਾ ਪੱਧਰ ਅਰਾਮ ਅਤੇ ਅਨੰਦ ਨਾਮ ਹੈ ,ਦੂਸਰੇ ਅੰਮ੍ਰਿਤ ਨਾਮ ਨਾਲੋਂ ਹੇਠਲੇ ਪੱਧਰ ਦੇ ਹਨ, ਲੜੀ ਹੇਠ ਲਿਖੇ ਅਨੁਸਾਰ ਹੈ :
1. ਸਭ ਤੋਂ ਉੱਚਾ ਅੰਮ੍ਰਿਤ ਨਾਮ ਹੈ ।
2. ਦੂਸਰਾ ਉਚਾ ਅੰਮ੍ਰਿਤ " ਏਕਿ ਬੂਦ ਅੰਮ੍ਰਿਤ " ਹੈ – ਜੋ ਤੁਹਾਡੇ ਅੰਦਰ ਵਸਦਾ ਹੈ ਅਤੇ ਜਦ ਤੁਸੀਂ
ਕਰਮ ਖੰਡ ਜਾਂ ਸੱਚਖੰਡ ਦੀ ਇੱਕ ਉਚ ਆਤਮਿਕ ਅਵਸਥਾ ਵਿੱਚ ਪਹੁੰਚਦੇ ਹੋ ਤਦ ਚਾਲੂ ਹੁੰਦਾ ਹੈ ।
3. ਤੀਸਰਾ ਉੱਚਾ ਅੰਮ੍ਰਿਤ " ਖੰਡੇ ਬਾਟੇ ਕਾ ਅੰਮ੍ਰਿਤ " ਹੈ ( ਅੱਜ ਕੱਲ ਪੰਜ ਪਿਆਰਿਆਂ ਦੁਆਰਾ ਬਖਸ਼ਿਆ ਜਾਂਦਾ ਹੈ )
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ
ਭਗਤ ਜਨਾ ਕੇ ਮਨ ਬਿਸ੍ਰਾਮ
ਨਾਨਕ ਕੇ ਘਰ ਕੇਵਲ ਨਾਮ ਗੁਰੂ ਨਾਨਕ ਦੇਵ ਜੀ ਨੂੰ ਮੂਲ ਮੰਤਰ ਅਕਾਲ ਪੁਰਖ ਦੁਆਰਾ ਬਖਸ਼ਿਆ ਗਿਆ ਸੀ ਜਦ ਉਹ ਸੁਲਤਾਨ ਪੁਰ ਲੋਧੀ ਵਿਖੇ ਤਿੰਨ ਦਿਨਾਂ ਲਈ ਪਾਣੀ ਦੇ ਅੰਦਰ ਚਲੇ ਗਏ ਸਨ ।
ਅਬ ਕਲੁ ਆਇਓ ਰੇ ਏਕਿ ਨਾਮ ਬੋਵੋ ਬੋਵੋ – ਗੁਰੂ ਨਾਨਕ ਦੇਵ ਜੀ
ਇੱਥੇ ਕੋਈ ਵੀ ਹੋਰ ਚੀਜ ਨਾਮ ਨਾਲੋਂ ਉੱਚੀ ਨਹੀਂ ਹੈ :
ਪ੍ਰਭੁ ਕਾ ਸਿਮਰਨ ਸਭ ਤੇ ਊਚਾ
ਹਰ ਸਿਮਰਨ ਮਹਿ ਆਪ ਨਿਰੰਕਾਰਾ
ਹਰ ਕੇ ਨਾਮ ਸਮਸਰਿ ਕਛੁ ਨਾਹੀ
ਏਹਿ ਧੰਨ ਸੰਚਹੁ ਹੋਵੋ ਭਗਵੰਤ
ਜੇਵਡ ਆਪ ਤੇਵਡ ਤੇਰੀ ਦਾਤ ( ਰਹਿਰਾਸ) :
ਨਾਨਕ ਵਿਖਾਣੈ ਬੇਨਤੀ ਤੁਝ ਬਾਝਹੁ ਕੂੜੋ ਕੂੜ ( ਆਸਾ ਦੀ ਵਾਰ )
ਕ੍ਰਿਪਾ ਕਰਕੇ ਕੁਝ ਸਮਾਂ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸਟਪਦੀ ਪੜ੍ਹਨ ਵੱਲ ਧਿਆਨ ਦਿਓ,ਤਸੀਂ ਪੂਰਨ ਤੌਰ ਤੇ ਨਾਮ ਸਿਮਰਨ ਦੀ ਮਹੱਤਤਾ ਅਤੇ ਇਸ ਦੇ ਲਾਭਾਂ ਬਾਰੇ ਸਮਝ ਜਾਵੋਗੇ ।ਇਹ ਸਭ ਤੋਂ ਮਹੱਤਵ ਪੂਰਨ ਕਰਨ ਵਾਲੀ ਗੱਲ ਹੈ ਜੇਕਰ ਤੁਸੀ ਇਹ ਜਾਨਣਾ ਚਾਹੁੰਦੇ ਹੋ ਕਿ ਗੁਰੂਆਂ , ਸੰਤਾਂ , ਅਤੇ ਬ੍ਰਹਮ ਗਿਆਨੀਆਂ ਨੇ ਕਿਉਂ ਨਾਮ ਸਿਮਰਨ ਉਪਰ ਧਿਆਨ ਲਗਾਇਆ ।
ਇਹ ਜੀਵਣ ਮੁਕਤੀ , ਪਰਮ ਪਦਵੀ ਅਤੇ ਬ੍ਰਹਮ ਗਿਆਨ ਵੱਲ ਦਾ ਇੱਕੋ ਇੱਕ ਰਸਤਾ ਹੈ।ਦੂਸਰੇ ਸਾਰੇ ਰਸਤੇ ਤੁਹਾਨੂੰ ਕਿਤੇ ਅੱਧ ਵਿਚਕਾਰ ਲੈ ਜਾਣਗੇ ਅਤੇ ਤੁਸੀਂ ਉਥੇ ਹੀ ਫਸ ਕੇ ਰਹਿ ਜਾਓਗੇ ਅਤੇ ਉਸ ਤੋਂ ਅੱਗੇ ਤੁਹਾਨੂੰ ਹੋਰ ਰੂਹਾਨੀ ਪ੍ਰਾਪਤੀਆਂ ਲਈ ਨਾਮ ਸਿਮਰਨ ਦਾ ਰਸਤਾ ਹੀ ਚੁਣਨਾ ਪਵੇਗਾ।
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੂਜਾ ਜਾਂ ਭਗਤੀ ਦਾ ਸਭ ਤੋਂ ਉੱਚਾ ਪੱਧਰ ਸਿਮਰਨ ਹੈ । ਕੇਵਲ ਸਿਮਰਨ ਤੁਹਾਡੀ ਪੰਜ ਦੂਤਾਂ ਅਤੇ ਤਹਾਡੇ ਮਨ ਉਪਰ ਜਿੱਤ ਪਾਉਣ ਵਿੱਚ ਸਹਾਇਤਾ ਕਰ ਸਕਦਾ ਹੈ ।ਦੁਸ਼ਰੇ ਪੂਜਾ ਪਾਠ ਕਰਨ ਦੇ ਸਾਰੇ ਕਰਮ ਜਿਵੇਂ ਗੁਰਬਾਣੀ ਪੜ੍ਹਨਾ ਅਤੇ ਸੁਣਨਾ ,ਕੀਰਤਨ ਕਰਨਾ ਅਤੇ ਸੁਣਨਾ ਭਗਤੀ ਦੇ ਹੇਠਲੇ ਪੱਧਰ ਹਨ ।
ਅਗਲਾ ਕਦਮ ਹੈ ਕਿ ਇਹ ਸਿੱਖੀਏ ਕਿ ਨਾਮ ਸਿਮਰਨ ਕਿਵੇਂ ਕਰਨਾ ਹੈ :
ਸਭ ਤੋਂ ਵਧੀਆ ਸਮਾ ਸਿਮਰਨ ਕਰਨ ਦਾ ਅੰਮ੍ਰਿਤ ਵੇਲਾ ਹੈ ( ਅੱਧੀ ਰਾਤ ਅਤੇ 06:00 ਵਜੇ ਦੇ ਵਿਚਕਾਰ ) 1:00 ਵਜੇ ਦੇ ਕਰੀਬ ਸ਼ੁਰੂ ਕਰ ਦਿਓ ਇਹ ਸਿਮਰਨ ਸ਼ੁਰੂ ਕਰਨ ਦਾ ਪਰਮ ਵੇਲਾ ਹੈ,ਇਸ ਦੇ ਤੁਹਾਡੇ ਲਈ ਫਲ ਮੰਨਣ ਤੋਂ ਪਰੇ ਹੋਣਗੇ ,ਤੁਹਡਾ ਧਿਆਨ ਪਰਮ ਅਤੇ ਸਭ ਤੋਂ ਵਧੀਆ ਹੋਵੇਗਾ, ਇਸ ਦੇ ਫਲ 40 ਕਿਲੋ ਹੀਰੇ ਦਾਨ ਕਰਨ ਦੇ ਤੁਲ ਹੋਵੇਗਾ , ਜੇਕਰ ਤੁਸੀਂ 1:))ਸਵੇਰੇ ਤੋਂ 2:00 ਵਜੇ ਵਿੱਚ ਭਗਤੀ ਕਦੇ ਹੋ ,ਅਗਲੇ ਘੰਟੇ ਵਿੱਚ ਇਹ 40 ਕਿਲੋ ਸੋਨਾ ਦਾਨ ਕਰਨ ਦੇ ਤੁਲ ਹੋਵੇਗਾ ਫਿਰ ਚਾਂਦੀ ਅਤੇ ਅੱਗੇ ਤਾਂਬਾ ।
ਇਸ ਲਈ 12:30 ਦੇ ਕਰੀਬ ਸਵੇਰੇ ਉੱਠ ਜਾਵੋ ( ਇਸ ਤਰਾਂ ਹੀ ਤੁਹਾਡੇ ਇਸ ਸੇਵਕ ਨੇ ਕੀਤਾ ਹੈ ) ਜਾਂ ਜਿੰਨਾ ਜਲਦੀ ਤੁਸੀਂ ਕਰ ਸਕਦੇ ਹੋ,ਇਸ਼ਨਾਨ ਕਰੋ, ਸੰਭਾਵਿਤ ਤੌਰ ਤੇ ਆਪਣੇ ਕੇਸ਼ਾਂ ਸਮੇਤ,ਉਹਨਾਂ ਨੂੰ ਗਿੱਲੇ ਰੱਖੋ- ਇਹ ਤੁਹਾਨੂੰ ਜਾਗਦੇ ਰਹਿਣ ਵਿੱਚ ਸਹਾਇਤਾ ਕਰਦਾ ਹੈ ,ਆਪਣੇ ਸਿਰ ਨੂੰ ਢੱਕ ਲਵੋ , ਅਤੇ ਆਪਣੇ ਘਰ ਦੀ ਕਿਸੇ ਇਕਾਂ ਤ ਨੁਕਰ ਵਿੱਚ ਬੈਠ ਜਾਵੋ,ਤੁਹਾਡਾ ਬੈਡ ਰੂਮ ਵੀ ਵਧੀਆ ਰਹੇਗਾ ,ਹਰ ਰੋਜ ਉਸੇ ਹੀ ਜਗਾ ਤੇ ਧਿਆਨ ਲਗਾਉਣ ਕਰਨ ਦਾ ਯਤਨ ਕਰੋ ।
ਹੁਣ ਤੁਹਾਨੂੰ ਜੇਕਰ ਤੁਸੀਂ ਜਿਆਦਾ ਲੰਬੇ ਸਮੇਂ ਲਈ ਨਹੀਂ ਕਰ ਸਕਦੇ ਤਾਂ ਫਰਸ ਤੇ ਬੈਠਣ ਦੀ ਜਰੂਰਤ ਨਹੀਂ ਹੈ ,,ਇਹ ਸੁੱਖ ਆਸਨ ਹੋ ਸਕਦਾ ਹੈ । ਤੁਹਡੇ ਸਰੀਰ ਲਈ ਅਰਾਮਦਾਇਕ,ਪੀੜਾਂ ਜਾ ਬੇਚੈਨੀ ਦਾ ਕੋਈ ਅਹਿਸਾਸ ਨਹੀਂ ।ਤੁਸੀਂ ਕਿਸੇ ਅਰਾਮਦਾਇਕ ਕੁਰਸੀ ਜਾਂ ਸੋਫੇ ਉਪਰ ਬੈਠ ਸਕਦੇ ਹੋ ਜੇਕਰ ਤੁਸੀਂ ਜਿਆਦਾ ਲੰਬੇ ਸਮੇਂ ਲਈ ਨਹੀਂ ਬੈਠ ਸਕਦੇ ਬਜੁਰਗਾ ਦੀ ਸਥਿਤੀ ਵਿੱਚ ਉਹ ਬੈਡ ਤੇ ਲੇਟੇ ਲੇਟੇ ਹੀ ਕਰ ਸਕਦੇ ਹਨ,ਇਸ ਲਈ ਕੋਈ ਮਿੱਥਿਆ ਹੋਇਆ ਨਿਯਮ ਨਹੀਂ ਹੈ ਕਿ ਤੁਸੀਂ ਕਿਵੇਂ ਬੈਠਣਾ ਹੈ ।ਤੁਸੀਂ ਅਰਾਮ ਦਾਇਕ ਸਥਿਤੀ ਵਿੱਚ ਬੈਠੇ ਹੋਣੇ ਚਾਹੀਦੇ ਹੋ ਤਾਂ ਜੋ ਸਿਮਰਨ ਉਪਰ ਧਿਆਨ ਲਗਾ ਸਕੋ ।
ਬੱਤੀਆਂ ਬੰਦ ਕਰ ਦਿਓ ।ਬੈਠਣ ਤੋਂ ਬਾਅਦ ਹੱਥ ਜੋੜ ਕੇ ਹੇਠ ਲਿਖੀ ਅਰਦਾਸ ਕਰੋ:
ਤੇਰੇ ਦਰ ਦਾ ਇਹ ਕੂਕਰ ਦੋਹਵੇਂ ਹੱਥ ਜੋੜ ਕੇ ਅਰਦਾਸ ਜੋਦੜੀ ਬੇਨਤੀ ਕਰਦਾ ਹੈ।
ਅਸੀਂ ਬੇਅੰਤ ਪਾਪੀ ਹਾਂ ਪਾਖੰਡੀ ਹਾਂ ਕਾਮੀ ਕ੍ਰੋਧੀ ਲੋਭੀ ਮੋਹੀ ਅਤੇ ਅਹੰਕਾਰੀ ਹਾ ।
ਅਸੀਂ ਗੁਨਾਹ ਗਾਰ ਲੂਣ ਹਰਾਮੀ ਹਾਂ
ਕ੍ਰਿਪਾ ਕਰ ਕੇ ਸਾਡੇ ਸਾਰੇ ਗੁਨਾਹ ਬਖਸ ਦੇ ।
ਸਾਡੇ ਹਿਰਦੇ ਵਿੱਚ ਆ ।
ਤਨ ਮਨ ਸ਼ੀਤਲ ਕਰ ਦੇ।
ਚਿੱਤ ਇਕਾਗਰ ਕਰ ਦੇ ।
ਤਨ ਮਨ ਧੰਨ ਸਭ ਤੇਰਾ ਹੈ ਤੇਰੀ ਉਪਮਾ ਤੁਝੀ ਕੋ ਅਰਪਣ ।
ਇੱਕ ਮਨ ਇੱਕ ਚਿੱਤ ਕਰ ਦੇ
ਆਪਣੀ ਸੇਵਾ ਆਪ ਲਵੋ ਜੀ
ਸਭ ਕੁਛ ਤੇਰਾ ਕੁਝ ਨਹੀਂ ਮੇਰਾ
ਹਮਾਰੇ ਕੀਤੇ ਕਿਛੁ ਨਾ ਹੋਵੇ ਜੀ ਕਰੇ ਕਰਾਵੈ ਆਪੇ ਆਪ ਜੀ ।
ਜੋ ਤੁਧ ਭਾਵੈ ਸੋਹੀ ਭਲੀ ਕਾਰ
ਜਿਵ ਜਿਵ ਹੁਕਮ ਤਿਵੇ ਤਿਵ ਕਾਰ
( ਆਪਣੇ ਸਾਰੇ ਬੁਰੇ ਕੰਮਾਂ ਨੂੰ ਸਵੀਕਾਰ ਕਰਨਾ ਬਹੁਤ ਮਹੱਤਵ ਪੂਰਨ ਹੈ )
ਅਤੇ ਤਦ ਆਪਣਾ ਨਾਮ ਸਿਮਰਨ ਸ਼ੁਰੂ ਕਰ ਦਿਓ :
ਸਤਿਨਾਮ ਸ਼੍ਰੀ ਵਾਹਿਗੁਰੂ ਜੀ,
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਅਤੇ ਲਗਾਤਾਰ ਇਹ ਕਰਦੇ ਰਹੋ………………….
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਾਪ ਅਤੇ ਸਿਮਰਨ ਵਿਚਲਾ ਅੰਤਰ ਸਮਝ ਲਿਆ ਹੈ -ਕ੍ਰਿਪਾ ਕਰਦੇ ਇਸ ਸੇਵਕ ਦਾ ਗੁਰਮੰਤਰ ਅਤੇ ਨਾਮ ਜਾਪ ਅਤੇ ਸਿਮਰਨ ਬਾਰੇ ਲਿਖਿਆ ਲੇਖ ਇਹਨਾ ਬ੍ਰਹਮ ਸਬਦਾਂ ਸਬਦ ਗੁਰੂ ਨੂੰ ਸਮਝਣ ਲਈ ਪੜ੍ਹੋ ।
ਇਸ ਲਈ ਤੁਹਾਨੂੰ ਘੱਟੋ ਘੱਟ ਆਪਣੇ ਮਨ ਵਿੱਚ ਸਿਮਰਨ ਜਰੂਰ ਕਰਨਾ ਚਾਹੀਦਾ ਹੈ ।ਇਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਇਸ ਤਰਾਂ ਹੈ:
1. ਆਪਣੀ ਰਸਨਾ ਨਾਲ ਜਾਪ -ਤੁਹਾਡੀ ਰਸਨਾ ਨੂੰ ਪਵਿੱਤਰ ਬਣਾ ਦਿੰਦਾ ਹੈ ।
2. ਸਾਹ ਨਾਲ ਜਾਪ ਤੁਹਾਡੇ ਸਾਹ ਅਤੇ ਸਾਹ ਰਸਤੇ ਨੂੰ ਪਵਿੱਤਰ ਬਣਾ ਦਿੰਦਾ ਹੈ ।
3. ਤੁਹਾਡੇ ਮਨ ਵਿੱਚ ਸਿਮਰਨ ਮਨ ਨੂੰ ਪਵਿੱਤਰ ਬਣਾ ਦਿੰਦਾ ਹੈ ।
4. ਹਿਰਦੇ ਵਿੱਚ ਸਿਮਰਨ ਤੁਹਾਡੇ ਹਿਰਦੇ ਨੂੰ ਪਵਿੱਤਰ ਬਣਾ ਦਿੰਦਾ ਹੈ ।
ਤੁਸੀ ਆਪਣੇ ਮਨ ਨੂੰ ਪਵਿੱਤਰ ਬਣਾਉਣਾ ਚਾਹੁੰਦੇ ਹੋ , ਘੱਟੋ ਘੱਟ,ਮਨ ਉਪਰ ਕਾਬੂ ਪਾਉਣ ਲਈ,ਅਤੇ ਜੇਕਰ ਤੁਹਾਡਾ ਸਿਮਰਨ ਤੁਹਾਡੇ ਮਨ ਵਿੱਚ ਸ਼ੁਰੂ ਹੋ ਜਾਂਦਾ ਹੈ ਤਦ ਤੁਸੀਂ ਬਹੁਤ ਭਾਗਾਂ ਵਾਲੇ ਹੋ ।ਅਸੀਂ ਪਿਛਲੇ ਸੁਨੇਹਿਆਂ ਵਿੱਚ ਮਨ ਨੂੰ ਕਾਬੂ ਕਰਨ ਬਾਰੇ ਗੱਲਬਾਤ ਕੀਤੀ ਹੈ ।
ਅਸੀਂ ਇਮਾਨਦਾਰੀ ਨਾਲ ਆਸ ਕਰਦੇ ਹਾਂ ਕਿ ਸਾਰੇ ਮੈਂਬਰ ਹਰ ਸਵੇਰੇ 2.5 ਘੰਟੇ ਸਿਮਰਨ ਕਰ ਰਹੇ ਹਨ,ਜੇਕਰ ਨਹੀਂ,ਤਦ ਉਹਨਾਂ ਨੂੰ ਇਹ ਸ਼ੁਰੂ ਕਰ ਦੇਣਾ ਚਾਹੀਦਾ ਹੈ ।ਅਸਲ ਵਿੱਚ ਲੰਬਾ ਸਮਾਂ ਜਿਆਦਾ ਲਾਭਕਾਰੀ ਹੈ ,ਜੇਕਰ ਤੁਸੀਂ ਨਿਰੰਤਰ 2 ਘੰਟੇ ਲਈ ਸਿਮਰਨ ਕਰ ਰਹੇ ਹੋ ਤਾਂ ਇਹ ਧਰਤੀ ਉਪਰਲਾ ਸਮਾਂ ਗਿਣਿਆ ਜਾਵੇਗਾ ,ਇੱਕ ਵਾਰ ਜਦੋਂ ਤੁਸੀਂ ਡੂੰਘੇ ਧਿਆਨ ਵਿੱਚ -ਕਰਮ ਖੰਡ ਵਿੱਚ ਸਮਾਧੀ ਵਿੱਚ ਜਾਂਦੇ ਹੋ,ਇਸ ਤੋਂ ਅਗਲਾ ਤੀਸਰਾ ਘੰਟਾ ਦਰਗਾਹ ਵਿੱਚ ਗਿਣਿਆ ਜਾਵੇਗਾ ,ਅਤੇ ਤੁਹਾਨੂੰ ਬਹੁਤ ਸਾਰੇ ਨਾ ਮੰਨਣ ਯੋਗ ਅਨੁਭਵ ਹੋਣਗੇ ।ਤੁਸੀਂ ਬਹੁਤ ਸਾਰੇ ਅਲੌਕਿਕ ਨਜਾਰੇ ਦੇਖੋਗੇ ।ਗੁਰੂ ਤੁਹਾਨੂੰ ਅਸੀਸ ਦੇਣ ਲਈ ਆਵਣਗੇ।
ਕ੍ਰਿਪਾ ਕਰਕੇ ਆਪਣੇ ਇਸ ਨਿਮਾਣੇ ਸੇਵਕ ਦੇ ਇਹ ਸਬਦ ਪ੍ਰਵਾਨ ਕਰੋ ਜੀ ।ਕ੍ਰਿਪਾ ਕਰਕੇ ਆਪਣੇ ਇਸ ਸੇਵਕ ਨੂੰ ਕਿਸੇ ਗਲਤ ਪ੍ਰਤੀ ਨਿਧਤਾ ,ਸੁਝਅ ਲਈ ਮੁਆਫ ਕਰ ਦਿਓ ਜੀ ।ਤੁਹਾਡੇ ਹਰ ਇੱਕ ਦਾ ਇਸ ਸੁਨੇਹੇ ਨੂੰ ਪੜ੍ਹਨ ਲਈ ਸਮਾਂ ਲਗਾਉਣ ਦਾ ਬਹੁਤ ਬਹੁਤ ਧੰਨਵਾਦ ਜੀ।
ਦਾਸਨ ਦਾਸ