ਗੁਰ ਕਿਰਪਾ ਨਾਲ ਅਸੀਂ ਆਪਣੀ ਸਭ ਤੋਂ ਵੱਧ ਆਦਰਯੋਗ ਸੰਗਤ ਨੂੰ ਪੂਰਨ ਭਗਤੀ ਲਈ ਪੂਰਨ ਗਿਆਨ ਪੂਰਨ ਬ੍ਰਹਮ ਗਿਆਨ ਨੂੰ ਅਸਾਨੀ ਨਾਲ ਸਮਝੇ ਜਾ ਸਕਣ ਵਾਲੇ ਸ਼ਬਦਾਂ ਵਿੱਚ ਪ੍ਰਚਾਰ ਕਰ ਰਹੇ ਹਾਂ ,ਅਸੀਂ ਨਿਮਰਤਾ ਨਾਲ ਆਪਣੀ ਸੰਗਤ ਨੂੰ ਪਾਖੰਡ ਅਤੇ ਪਾਖੰਡੀ ਦਾ ਭਾਵ ਅਰਥ ਸਮਝਣ ਵਿੱਚ ਮਦਦ ਕਰਨ ਦਾ ਯਤਨ ਅਗਲੇ ਸ਼ਬਦਾਂ ਵਿੱਚ ਕਰ ਰਹੇ ਹਾਂ ।
ਇਹ ਸਾਨੂੰ ਸਾਡੇ ਅੰਦਰ ਨੂੰ ਮਾਪਣ ਲਈ ਇੱਕ ਕਸਵੱਟੀ ਦਾ ਕੰਮ ਕਰੇਗਾ ਕਿ ਅਸੀਂ ਆਪਣੇ ਆਪ ਅਤੇ ਗੁਰੂ ,ਸੰਗਤ ਅਤੇ ਅਕਾਲ ਪੁਰਖ ਪ੍ਰਤੀ ਕਿੰਨੇ ਮੈਲੇ ਅਤੇ ਝੂਠੇ ਹਾਂ।ਆਓ ਇਸ ਅਗਲੇ ਵਿਸ਼ੇ ਵਸਤੂ ਨੂੰ ਪੜਨ ਲਈ ਸਮਾਂ ਲਗਾਈਏ ਅਤੇ ਤਦ ਆਪਣੇ ਅੰਦਰ ਝਾਤੀ ਮਾਰੀਏ ਅਤੇ ਇਹ ਨਿਰਣਾ ਕਰੀਏ ਕਿ ਸਾਨੂੰ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰਨ ਲਈ ਕਿੰਨਾ ਕੰਮ ਕਰਨ ਦੀ ਜਰੂਰਤ ਹੈ ।
ਅਸੀਂ ਪਾਖੰਡ ਸਬਦ ਦਾ ਕੀ ਭਾਵ ਸਮਝਦੇ ਹਾਂ ?ਇਹ ਸਾਡੇ ਮਨ ਦੀ ਅਵਸਥਾ ਹੈ ਜਿਹੜੀ ਸਾਨੂੰ ਆਪਣੇ ਵਿਚਾਰਾਂ,ਰੋਜ਼ਾਨਾ ਦੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਵਿੱਚ ਅਸਥਿਰ ਰਹਿਣ ਲਈ ਮਜਬੂਰ ਕਰਦੀ ਹੈ ।ਇਸ ਦਾ ਭਾਵ ਹੈ ਕਿ ਅਸੀਂ ਇੱਕ ਨਾਲੋਂ ਵੱਧ ਚਰਿੱਤਰ ਰੱਖਦੇ ਹਾਂ । ਭਾਵ ਅਸੀਂ ਹਮੇਸ਼ਾਂ ਸੱਚੇ ਨਹੀਂ ਹੁੰਦੇ ।ਅਸੀਂ ਕਿਸ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹਾਂ ਜਾਂ ਕੀ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ ਇਸ ਤੇ ਹੀ ਸਾਡਾ ਵਿਹਾਰ ਅਤੇ ਬੋਲਚਾਲ ਨਿਰਭਰ ਕਰਦਾ ਹੈ ।ਅਸੀਂ ਕੁਝ ਮੌਕਿਆਂ ਤੇ ਕੁਝ ਹੱਦ ਤੱਕ ਸੱਚੇ ਹੋ ਸਕਦੇ ਹਾਂ ਅਤੇ ਕੁਝ ਹੋਰ ਮੌਕਿਆਂ ਤੇ ਬਿਲਕੁਲ ਅਣਸਚਿਆਰੇ ਹੋ ਸਕਦੇ ਹਾਂ ।ਇਸ ਦਾ ਕਾਰਨ ਕਿ ਅਸੀਂ ਵੱਖ ਵੱਖ ਮੌਕਿਆਂ ਤੇ ਵੱਖ ਵੱਖ ਸੋਚਦੇ ਹਾਂ ਇਹ ਸਾਡੇ ਪੰਜ ਚੋਰਾਂ ਅਤੇ ਇੱਛਾਵਾਂ,ਈਰਖਾ ਅਤੇ ਨਿੰਦਿਆ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ( ਪੰਜ ਦੂਤ – ਕਾਮ,ਕ੍ਰੋਧ,ਲੋਭ,ਮੋਹ , ਅਹੰਕਾਰ ਅਤੇ ਆਸਾ,ਤ੍ਰਿਸ਼ਨਾ ,ਮਨਸ਼ਾ,ਨਿੰਦਿਆ,ਚੁਗਲੀ ਅਤੇ ਬਖੀਲੀ)
ਸਾਡੇ ਇਹ ਵੱਡੇ ਦੁਸ਼ਮਣ ਸਾਡੇ ਸਰੀਰ ਵਿੱਚ ਰਹਿ ਰਹੇ ਹਨ।ਇਹ ਹਮੇਸ਼ਾਂ ਹੀ ਸਾਡੇ ਮਨ ਨੂੰ ਵਿਚਿਲਤ ਕਰਨ ਦਾ ਯਤਨ ਕਰਦੇ ਹਨ ਅਤੇ ਇਸ ਨੂੰ ਸੱਚ ਨੂੰ ਸਵੀਕਾਰ ਕਰਨ, ਸੱਚ ਤੇ ਚੱਲਣ ਅਤੇ ਸੱਚ ਬੋਲਣ ਤੋਂ ਦੂਰ ਲੈ ਜਾਂਦੇ ਹਨ।ਇਸ ਤਰਾਂ ਦੀ ਮਾਨਸਿਕ ਅਵਸਥਾ ਸਾਨੂੰ ਬਾਹਰੋਂ ਕੁਝ ਹੋਰ ਤਰਾਂ ਦਾ ਹੋਣ ਅਤੇ ਅੰਦਰੋਂ ਕੁਝ ਹੋਰ ਤਰਾਂ ਦਾ ਹੋਣ ਨੂੰ ਮਜਬੂਰ ਕਰਦੀ ਹੈ ।ਇਸ ਤਰਾਂ ਦੀ ਮਾਨਸਿਕ ਅਵਸਥਾ ਨੂੰ ਪਾਖੰਡ ਕਿਹਾ ਜਾਂਦਾ ਹੈ ।ਜਦ ਤੱਕ ਅਸੀਂ ਆਪਣੇ ਆਪ ਨੂੰ ਅੰਦਰੋਂ ਪੂਰੀ ਤਰਾਂ ਸਾਫ ਨਹੀਂ ਕਰਦੇ ਅਤੇ ਪੂਰਨ ਸਚਿਆਰਾ ਨਹੀਂ ਬਣਦੇ, ਅਸੀਂ ਪਾਰ ਬ੍ਰਹਮ ਪਰਮੇਸਰ ਜੀ ਦੀ ਦਰਗਾਹ ਵਿੱਚ ਪਾਖੰਡੀ ਦੇ ਤੌਰ ਤੇ ਜਾਣੇ ਜਾਂਦੇ ਹਾਂ
ਇੱਥੇ ਇੱਕ ਪਾਖੰਡੀ ਅਤੇ ਇੱਕ ਮਨਮੁਖ ਅਤੇ ਇੱਕ ਖੋਤੇ ਆਦਮੀ ਵਿੱਚ ਕੋਈ ਅੰਤਰ ਨਹੀਂ ਹੁੰਦਾ ।ਜਾਂ ਤਾਂ ਅਸੀਂ ਅੰਦਰੋਂ ਬਾਹਰੋਂ ਪੂਰਨ ਸਚਿਆਰੇ ਹੁੰਦਾ ਹਾਂ ,ਜਾਂ ਅਸੀਂ ਇਸ ਤਰਾਂ ਦੇ ਨਹੀਂ ਹੁੰਦੇ ਹਾਂ ।ਇਸ ਦਾ ਭਾਵ ਹੈ ਕਿ ਜਾਂ ਤਾਂ ਅਸੀਂ ਪਾਖੰਡੀ ਹਾਂ ਜਾਂ ਇੱਕ ਸੱਚ ਖੰਡੀ ਹਾਂ। ਇਸ ਦਾ ਭਾਵ ਹੈ ਕਿ ਜੇਕਰ ਅਸੀਂ ਸੱਚ ਖੰਡ ਵਿੱਚ ਨਹੀਂ ਹੁੰਦੇ ਤਦ ਅਸੀਂ ਪਾਖੰਡ ਵਿੱਚ ਹੁੰਦੇ ਹਾਂ।ਇਸ ਦਾ ਭਾਵ ਹੈ ਕਿ ਉਹ ਵਿਅਕਤੀ ਜੋ ਸੱਚ ਖੰਡ ਵਿੱਚ ਹੈ ,ਪਾਖੰਡ ਵਿੱਚ ਨਹੀਂ ਹੈ,ਜਾਂ ਜੇਕਰ ਅਸੀਂ ਸੱਚ ਖੰਡ ਅਵਸਥਾ ਵਿੱਚ ਨਹੀਂ ਪਹੁੰਚੇ ਹਾਂ ਤਦ ਅਸੀ ਪਾਖੰਡ ਵਿੱਚ ਹਾਂ ।
ਇਸ ਲਈ ਕੇਵਲ ਇੱਕ ਪੂਰਨ ਸੰਤ,ਸਾਧ,ਸਤਿਗੁਰੂ ਅਤੇ ਇੱਕ ਬ੍ਰਹਮ ਗਿਆਨੀ ਪਾਖੰਡੀ ਨਹੀਂ ਹੈ,ਦੂਸਰ ਹਰ ਇੱਕ ਪਾਖੰਡੀ ਹੈ :-
ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ
ਮਨ ਸਚਾ ਮੁਖ ਸਚਾ ਸੋਇ,
ਔਰ ਨਾ ਪੇਖੇ ਏਕਸ ਬਿਨ ਕੋਇ,
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ
ਪਾਖੰਡ ਤਾਂ ਹੀ ਨਾਸ਼ ਹੋ ਸਕਦਾ ਹੈ ਜਦ ਇੱਕ ਸੱਚ ਖੰਡ ਵਿੱਚ ਪ੍ਰਵੇਸ ਕਰਦਾ ਹੈ.ਅਤੇ ਜਦ ਤੱਕ ਇਹ ਨਹੀਂ ਵਾਪਰਦਾ,ਅਸੀਂ ਪੂਰਨ ਸਚਿਆਰੇ ਨਹੀਂ ਹੁੰਦੇ ਅਤੇ ਸੱਚ ਦੀ ਪੂਰੀ ਤਰਾਂ ਸੇਵਾ ਕਰਨ ਦੇ ਯੋਗ ਨਹੀਂ ਹੁੰਦੇ,ਇਸ ਦਾ ਭਾਵ ਹੈ ਕਿ ਅਸੀਂ ਅਜੇ ਵੀ ਇੱਕ ਪਾਖੰਡੀ ,ਇੱਕ ਮਨਮੁਖ ਜਾਂ ਇੱਕ ਖੋਤੇ ਆਦਮੀ ਹਾਂ ।
ਖਰੇ ਪਰਖ ਖਜਾਨੇ ਪਾਏ ਖੋਤੇ ਭਰਮ ਭੁਲਾਏ
ਜਦ ਤੱਕ ਅਸੀਂ ਦੁਬਿਧਾ ਭਰਮ ਵਿੱਚ ਹਾਂ ,ਦੁਚਿੱਤੀ ਵਿੱਚ ਹਾਂ , ਅਤੇ ਅਸਤਿ ਵਿਚਾਰਾਂ,ਕ੍ਰਿਆਵਾਂ,ਪ੍ਰਤੀ ਕ੍ਰਿਆਵਾਂ ਦੁਆਰਾ ਖਾਧੇ ਜਾ ਰਹੇ ਹਾਂ ਜਦ ਤੱਕ ਅਸੀਂ ਪੰਜ ਦੂਤਾਂ, ਨਿੰਦਿਆ,ਚੁਗਲੀ,ਬਖੀਲੀ, ਆਸਾ,ਤ੍ਰਿਸ਼ਨਾ ਅਤੇ ਮਨਸ਼ਾ,ਦੀ ਸੇਵਾ ਕਰ ਰਹੇ ਹਾਂ, ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਇੱਕ ਪਾਖੰਡੀ ,ਇੱਕ ਮਨਮੁਖ, ਅਤੇ ਖੋਤਾ ਗਿਣੇ ਜਾਂਦੇ ਹਾਂ।
ਅਖੀਰਲੀ ਗੱਲ ਇਹ ਹੈ ਕਿ ਜੇਕਰ ਅਸੀਂ ਸੱਚ ਖੰਡੀ ਨਹੀਂ ਹਾਂ ਤਦ ਅਸੀਂ ਪਾਖੰਡੀ ਹਾਂ
ਬੇਸ਼ੱਕ ਅਸੀਂ ਸੱਚ ਖੰਡ ਤੋਂ ਪਹਿਲੇ ਚਾਰ ਕਿਸੇ ਵੀ ( ਧਰਮ ਖੰਡ, ਗਿਆਨ ਖੰਡ,ਸਰਮ ਖੰਡ,ਅਤੇ ਕਰਮ ਖੰਡ)ਖੰਡਾਂ ਵਿੱਚ ਹੋਈਏ,ਅਸੀਂ ਫਿਰ ਵੀ ਪਾਖੰਡੀ ਗਿਣੇ ਜਾਵਾਂਗੇ,ਹਾਲਾਂਕਿ,ਪਾਖੰਡ ਦਾ ਤੱਤ ਘਟਦਾ ਜਾਂਦਾ ਹੈ ਜਿਵੇਂ ਹੀ ਸਾਡੀ ਰੂਹ ਰੂਹਾਨੀਅਤ ਦੀ ਪੌੜੀ ਤੇ ਉਪਰ ਵੱਲ ਚੜ੍ਹਦੀ ਹੈ ਅਤੇ ਸੱਚ ਦਾ ਤੱਤ ਵਧਦਾ ਜਾਂਦਾ ਹੈ
ਇੱਥੋਂ ਤੱਕ ਕਿ 33 ਲੱਖ ਦੇਵੀ ਦੇਵਤੇ ਵੀ ਪਾਖੰਡ ਵਿੱਚ ਗਿਣੇ ਜਾਂਦੇ ਹਨ ਜੇਕਰ ਉਹ ਸੱਚ ਖੰਡ ਵਿੱਚ ਨਹੀਂ ਹਾਂ ।
ਕੇਵਲ ਇੱਕ ਐਸੀ ਰੂਹ ਜਿਸਨੇ ਆਪਣੇ ਆਪ ਨੂੰ ਪੂਰੀ ਤਰਾਂ ਸਾਫ ਕਰ ਲਿਆ ਹੈ ,ਪੂਰਨ ਸਚਿਆਰੀ ਬਣ ਗਈ ਹੈ ਅਤੇ ਆਪਣੇ ਆਪ ਨੂੰ ਸੱਚ ਖੰਡ ਵਿੱਚ ਲੈ ਗਈ ਹੈ ,ਪਾਖੰਡੀ ਨਹੀਂ ਹੈ ।ਐਸੀ ਰੂਹ ਏਕਿ ਦ੍ਰਿਸਟ ਬਣ ਜਾਵੇਗੀ :-
ਇੱਕ ਮਨ ਇੱਕ ਚਿੱਤ
ਅਤੇ ਇੱਕ ਦ੍ਰਿਸਟ
ਅਤੇ ਸੱਚ ਵਿੱਚ ਪੂਰੀ ਤਰਾਂ ਅਭੇਦ ਹੋ ਜਾਵੇਗਾ,ਇੱਕ ਖਾਲਸਾ ਬਣ ਜਾਵੇਗਾ ਅਤੇ ਸਰਵ ਸਕਤੀ ਮਾਨ ਨਾਲ ਇੱਕ ਬਣ ਜਾਵੇਗਾ।
ਆਪਣੀਆਂ ਬੁਰੀਆਂ ਕਰਨੀਆਂ ਨੂੰ ਸਵੀਕਾਰਨਾ ਸਾਡੀ ਜਿੰਦਗੀ ਤੋਂ ਪੰਜ ਦੂਤਾਂ ਨੂੰ ਖਤਮ ਕਰਨ ਦੀ ਕੁੰਜੀ ਹੈ,ਸਾਨੂੰ ਖੁਲ੍ਹੇ ਤੌਰ ਤੇ ਲਗਾਤਾਰ ਅਧਾਰ ਤੇ ਆਪਣੇ ਬੁਰੇ ਕੰਮਾਂ ਦਾ ਪ੍ਰਾਸ਼ਚਿਤ ਕਰਦੇ ਰਹਿਣਾ ਚਾਹੀਦਾ ਹੈ ,ਜਿਸ ਸਮੇਂ ਤੱਕ ਅਸੀਂ ਇਹਨਾਂ ਵੱਡੇ ਦੁਸ਼ਮਣਾਂ ਤੋਂ ਛੁਟਕਾਰਾ ਨਹੀਂ ਪਾ ਲੈਂਦੇ,ਜਿਹੜੇ ਕਿ ਸਾਡੀ ਰੂਹ ਦੇ ਦੀਰਘ ਮਾਨਸਿਕ ਰੋਗ ( ਕਾਮ , ਕ੍ਰੋਧ,ਲੋਭ ,ਮੋਹ, ਅਹੰਕਾਰ ਅਤੇ ਆਸਾ,ਤ੍ਰਿਸਨਾ,ਮਨਸਾ,ਨਿੰਦਿਆ,ਚੁਗਲੀ ਅਤੇ ਬਖੀਲੀ ) ਹਨ।
ਉਹ ਵਿਅਕਤੀ ਜੋ ਖੁਲ੍ਹੇ ਤੌਰ ਤੇ ਪਸ਼ਚਾਤਾਪ ਕਰਨ ਦਾ ਰਾਹ ਅਪਣਾਉਂਦਾ ਹੈ ਉਹ ਆਪਣੇ ਅੰਦਰ ਨੂੰ ਬਹੁਤ ਜਲਦੀ ਸਾਫ ਕਰ ਲੈਂਦਾ ਹੈ ਅਤੇ ਆਪਣੇ ਆਪ ਨੂੰ ਪੰਜ ਦੂਤਾਂ ਦੇ ਪ੍ਰਭਾਵ ਤੋਂ ਛੁਟਕਾਰ ਦੁਆ ਲੈਂਦਾ ਹੈ ।ਖੁੱਲ੍ਹੇ ਤੌਰ ਤੇ ਪਸ਼ਚਾਤਾਪ ਕਰਨ ਤੋਂ ਬਾਅਦ ਨਾਮ ਸਿਮਰਨ ਕਰਨਾ ਚਾਹੀਦਾ ਹੈ ।ਖੁੱਲ੍ਹੇ ਤੌਰ ਤੇ ਪਸ਼ਚਾਤਾਪ ਦਾ ਭਾਵ ਹੈ ਆਪਣੀਆਂ ਬੁਰੀਆਂ ਕਰਨੀਆਂ ( ਅਸਤਿ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ, ਅਸਤਿ ਵਿਚਾਰ) ਨੂੰ ਖੁੱਲ੍ਹੇ ਤੌਰ ਤੇ ਪੂਰੇ ਇਕੱਠ ਵਿੱਚ ਸਵੀਕਾਰ ਕਰਨਾ ।
ਖੁਲ੍ਹੇ ਤੌਰ ਤੇ ਪਸ਼ਚਾਤਾਪ ਕਰਨਾ ਸ਼ੁਰੂ ਵਿੱਚ ਬਹੁਤ ਔਖੀ ਗੱਲ ਹੁੰਦੀ ਹੈ ਇਸ ਲਈ ਆਪਣੇ ਆਪ ਨਾਲ ਪਸਚਾ ਤਾਪ ਕਰਨ ਤੋਂ ਸ਼ੁਰੂ ਕਰੋ ਅਤੇ ਤਦ ਹੌਲੀ ਹੌਲੀ ਤੁਸੀਂ ਖੁਲੇ ਤੌਰ ਤੇ ਇਸ ਦਾ ਪਸਚਾਤਾਪ ਕਰਨ ਦਾ ਹੌਂਸਲਾ ਪ੍ਰਾਪਤ ਕਰ ਲੈਂਦੇ ਹੋ ।ਇਹ ਇੱਕ ਆਦਮੀ ਦਾ ਬਹੁਤ ਹੀ ਮਹੱਤਵ ਪੂਰਨ ਗੁਣ ਹੈ ਜੋ ਪੂਰਨ ਸਚਿਆਰਾ ਬਣ ਜਾਂਦਾ ਹੈ ਅਤੇ ਸੱਚ ਦੀ ਸੇਵਾ ਕਰਦਾ ਹੈ।ਅਸੀਂ ਸੱਚ ਦੀ ਸੇਵਾ ਕਰਨ ਦੇ ਯੋਗ ਨਹੀਂ ਹੋਵਾਂਗੇ ਜੇਕਰ ਅਸੀਂ ਆਪਣੀਆਂ ਬੁਰੀਆਂ ਕਰਨੀਆਂ ਨੂੰ ਖੁੱਲ੍ਹੇ ਤੌਰ ਤੇ ਸਵੀਕਾਰ ਨਹੀਂ ਕਰਦੇ ।
ਆਪਣੇ ਅੰਦਰ ਨੂੰ ਮਾਪਣ ਤੋਂ ਬਾਅਦ,ਆਓ ਗੁਰੂ,ਪਾਰ ਬ੍ਰਹਮ ਪਰਮੇਸਰ ਅਤੇ ਸੰਗਤ ਨੂੰ ਵਾਅਦਾ ਦੇਈਏ ਕਿ ਅੱਜ ਤੋਂ ਬਾਅਦ ਅਸੀਂ ਇੱਕ ਸਚਿਆਰੀ ਜਿੰਦਗੀ ਜੀਉਣ ਵੱਲ ਕੰਮ ਕਰਨਾ ਸ਼ੁਰੂ ਕਰਾਂਗੇ,ਜੇਕਰ ਅਸੀਂ ਪਹਿਲਾਂ ਹੀ ਸਚਿਆਰੀ ਜਿੰਦਗੀ ਜੀਊਣ ਦਾ ਯਤਨ ਕਰ ਰਹੇ ਹਾਂ ਤਦ ਆਪਣੇ ਯਤਨ ਇੱਕ ਪੂਰਨ ਸਚਿਆਰਾ ਵਿਅਕਤੀ ਬਣਨ ਵੱਲ ਵਧਾ ਦਿਓ,ਜੋ ਸੱਚ ਦੇਖਦਾ,ਸੱਚ ਬੋਲਦਾ ,ਅਤੇ ਸੱਚ ਸੁਣਦਾ ਹੈ,ਅਤੇ ਜਦ ਅਸੀਂ ਇੱਕ ਪੂਰਨ ਸਚਿਆਰਾ ਵਿਅਕਤੀ ਬਣ ਜਾਂਦੇ ਹਾਂ ਤਦ ਅਸੀਂ ਸੱਚ – ਸਤਿਨਾਮ ਦੀ ਸੇਵਾ ਕਰਨਾ ਸ਼ੁਰੂ ਕਰਦੇ ਹਾਂ
ਇੱਥੇ ਸੱਚ ਦੀ ਸੇਵਾ ਕਰਨ ਨਾਲੋਂ ਕੋਈ ਸੇਵਾ ਵੱਡੀ ਨਹੀਂ ਹੈ,ਇੱਥੇ ਸੱਚ ਦੀ ਸੇਵਾ ਕਰਨ ਨਾਲੋਂ ਕੋਈ ਵੀ ਸੇਵਾ ਜਿਆਦਾ ਪਵਿੱਤਰ ਨਹੀਂ ਹੈ ,ਇੱਥੇ ਕੋਈ ਵੀ ਸੇਵਾ ਸੱਚ ਦੀ ਸੇਵਾ ਨਾਲੋਂ ਵਧੀਆ ਨਹੀਂ ਹੈ ਜੋ ਤੁਹਾਨੂੰ ਸਰਵ ਉੱਚ ਦਰਜੇ ਦਾ ਅਨੰਦ ਦਿੰਦੀ ਹੈ ।
ਇੱਕ ਪੂਰਨ ਸਚਿਆਰਾ ਇੱਕ ਜੀਵਣ ਮੁਕਤ ,ਇੱਕ ਸੰਤ, ਇੱਕ ਬ੍ਰਹਮ ਗਿਆਨੀ,ਇੱਕ ਪਰਮ ਪਦਵੀ ਹੈ, ਅਤੇ ਸਾਡਾ ਸਾਰਿਆਂ ਦਾ ਨਿਸ਼ਾਨਾ ਵੀ ਉਹਨਾਂ ਵਰਗੇ ਬਣਨਾ ਹੋਣਾ ਚਾਹੀਦਾ ਹੈ ।ਇਸ ਧਰਤੀ ਉਪਰ ਰਹਿੰਦਿਆਂ ਹੀ ਜੀਵਣ ਮੁਕਤੀ ਕੇਵਲ ਸੱਚ ਖੰਡ ਵਿੱਚ ਹੁੰਦੀ ਹੈ ,ਅਤੇ ਆਓ ਇੱਕ ਸੱਚ ਖੰਡੀ ਬਣਨ ਵੱਲ ਵਧਣ ਲਈ ਕੰਮ ਕਰੀਏ ਅਤੇ ਇੱਕ ਪਾਖੰਡੀ ਦਾ ਜੀਵਣ ਛੱਡ ਦੇਈਏ ।
ਇਹ ਸਭ ਕੇਵਲ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਕਿਉਂਕਿ ਇਹ ਗੁਰ ਪਰਸਾਦੀ ਖੇਡ ਹੈ ,ਪਰ ਆਓ ਅਸੀਂ ਸਾਰੇ ਸੱਚੇ ਮਨ,ਇਮਾਨਦਾਰੀ ਅਤੇ ਮਿਹਨਤ ਨਾਲ ਯਤਨ ਕਰੀਏ ਅਤੇ ਅਕਾਲ ਪੁਰਖ ਨੂੰ ਉਸਦੀ ਕ੍ਰਿਪਾ ਲਈ ਅਰਦਾਸ ਕਰੀਏ ਅਤੇ ਜੇਕਰ ਅਸੀਂ ਇਸ ਤਰਾਂ ਕਰਦੇ ਹਾਂ ਅਸੀਂ ਯਕੀਨੀ ਤੌਰ ਤੇ ਉਸਦੀ ਬੇਅੰਤ ਕ੍ਰਿਪਾ ਨਾਲ ਬਖਸੇ ਜਾਵਾਂਗੇ ।
ਦਾਸਨ ਦਾਸ