”ਪ੍ਰਭ ਕੈ ਸਿਮਰਨ ਕਾਰਜ ਪੂਰੈ”
ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਉਦੋਂ ਅਰਦਾਸ ਕਰਦਾ ਹੈ ਜਦੋਂ ਉਹ ਸਰੀਰਿਕ ਮੁਸ਼ਕਲਾਂ, ਪਰਵਾਰਿਕ ਜਾਂ ਸੰਬੰਧਾਂ ਸਬੰਧੀ ਮਸਲਿਆ ਵਿੱਤੀ ਮੁਸ਼ਕਲਾਂ ਜਾ ਇਸ ਤਰ੍ਹਾਂ ਦੇ ਵੱਖ-ਵੱਖ ਹੋਰ ਮਸਲਿਆਂ ਦੇ ਕਾਰਨ ਕਰਕੇ ਡੂੰਘੇ ਦੁੱਖ ਜਾਂ ਡੂੰਘੇ ਗਮ ਵਿੱਚ ਹੁੰਦਾ ਹੈ । ਆਮ ਤੌਰ ਤੇ ਅਰਦਾਸ ਨੂੰ ਆਪਣੇ ਜੀਵਨ ਦੀਆਂ ਅਜਿਹੀਆਂ ਮੁਸ਼ਕਲਾਂ ਦੇ ਹੱਲ ਵਜੋਂ ਸਭ ਤੋਂ ਅਖੀਰ ਵਿੱਚ ਚੁਣਿਆ ਜਾਂਦਾ ਹੈ, ਜਦੋਂ ਅਸੀਂ ਅਜਿਹੇ ਕਾਰਨਾਂ ਕਰਕੇ ਡੂੰਘੇ ਦੁੱਖ ਵਿੱਚ ਹੁੰਦੇ ਹਾਂ ਤਾਂ ਕੇਵਲ ਅਸੀਂ ਸਰਵ ਸ਼ਕਤੀਮਾਨ ਦੀ ਯਾਦ ਕਰਦੇ ਹਾਂ, ਜਿਹੜਾ ਸਾਡੇ ਵੱਲੋਂ ਸੰਤੁਸ਼ਟੀ ਦੀ ਉਚਾਈ ਦਿਖਾਉਂਦਾ ਹੈ, ਭਾਵ ਜਦੋਂ ਵੀ ਅਸੀਂ ਮੁਸ਼ਕਲ ਵਿੱਚ ਆਉਂਦੇ ਹਾਂ ਅਸੀਂ ਪ੍ਰਮਾਤਮਾ ਦੀ ਮਦਦ ਮੰਗਦੇ ਹਾਂ, ਨਹੀਂ ਤਾਂ ਉਸਨੂੰ ਕੁਝ ਹੱਦ ਤੱਕ ਜਾਂ ਸੰਪੂਰਨ ਰੂਪ ਵਿੱਚ ਵਿਸਾਰ ਦਿੰਦੇ ਹਾਂ ।
ਦੁੱਖ ਦਾਰੂ ਸੁੱਖ ਰੋਗ ਭਇਆ 469
ਇਹ ਸਾਡੇ ਸਾਰਿਆ ਲਈ ਸੱਚ ਹੁੰਦਾ ਹੈ, ਕਿ ਦੁੱਖ ਪ੍ਰਮਾਤਮਾ ਕੋਲੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦਾ ਇਕ ਸਰੋਤ ਹੈ, ਪਰ ਇਹ ਯਾਦ ਰੱਖੋ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਚੰਗੇ ਸਮੇਂ ਵਿੱਚ ਯਾਦ ਰੱਖਦੇ ਹਾਂ ਤਾਂ ਉਹ ਦੁੱਖ ਆਉਂਦੇ ਹੀ ਨਹੀਂ ਹਨ ।
ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਸੰਪੂਰਨ ਅਨਾਦੀ ਸੱਚ ਨੂੰ ਪੇਸ਼ ਕੀਤਾ ਹੈ ।
ਨਾਨਕ ਦੁਖੀਆ ਸਭ ਸੰਸਾਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 954
ਗੁਰੂ ਨਾਨਕ ਪਾਤਸ਼ਾਹ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਜਿਥੇ ਵੀ ਉਹਨਾਂ ਵੇਖਿਆ ਅਤੇ ਜਿਸਨੂੰ ਵੀ ਉਹ ਮਿਲੇ ਕਿਸੇ ਕਿਸਮ ਦੇ ਦੁੱਖ ਤੋਂ ਪੀੜਿਤ ਸੀ, ਕੋਈ ਵੀ ਸਦ ਤੋਂ ਮੁਕਤ ਨਹੀਂ ਸੀ ਅਤੇ ਕਿਸੇ ਕਿਸਮ ਦ ਦੁੱਖ ਜਾਂ ਪੀੜ ਤੋਂ, ਹਰ ਕੋਈ ਇਸ ਦੁੱਖ ਨਾਲ ਲੜਨ ਲਈ ਸੰਘਰਸ਼ ਕਰ ਰਿਹਾ ਹੈ । ਗੁਰੂ ਨਾਨਕ ਪਾਤਸ਼ਾਹ ਜੀ ਕੁਝ ਹੋਰ ਅੱਗੇ ਜਾਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਜਿਹਨੂੰ ਵੀ ਉਹਨਾਂ ਵੇਖਿਆ ਉਹ ਇਕ ਭੂਤ ਦੀ ਤਰ੍ਹਾਂ ਦਿਸਿਆ, ਇਹ ਸੰਸਾਰ ਭੂਤਾਂ ਨਾਲ ਭਰਿਆ ਪਿਆ ਹੈ, ਸਾਡੇ ਹੀ ਜੀਵਤ ਲੋਕ ਇਕ ਕਿਸਮ ਦੇ ਭੂਤ ਹਨ, ਭਾਵ ਸਾਰੇ ਹੀ ਲੋਕ ਜਿੰਨਾਂ ਨੂੰ ਉਹਨਾਂ ਨੇ ਵੇਖਿਆ ਇਸ ਕਲਯੁੱਗ ਵਿੱਚ ਭੂਤਾਂ ਦੀਆਂ ਰੂਹਾਂ ਲਈ ਫਿਰਦੇ ਹਨ ।
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
556
ਕਲਯੁਗ ਵਿੱਚ ਪਰਵਾਰ ਦੇ ਸਾਰੇ ਮੈਂਬਰ ਭੂਤ ਹਨ, ਇਸਦਾ ਭਾਵ ਹੈ ਕਿ ਕਲਯੁਗ ਵਿੱਚ ਬਹੁਤੇ ਲੋਕ ਡੁੱਬੀਆਂ ਰੂਹਾਂ ਹਨ, ਉਹਨਾਂ ਦੇ ਪਿਛਲੇ ਜਨਮ ਵਿੱਚ ਕੰਮ ਅਜਿਹੇ ਹਨ ਕਿ ਉਹ ਅਸਲੀ ਅਰਥਾ ਵਿੱਚ ਇੱਕ ਭੂਤ ਤੋਂ ਘੱਟ ਨਹੀਂ ਹਨ ।
ਹੁਣੇ ਹੁਣੇ ਇਕ ਦਿਨ ਜਦੋਂ ਅਸੀ ਸਮਾਧੀ ਵਿੱਚ ਬੈਠੇ ਸੀ ਤਾਂ ਅਸੀਂ ਇਕ ਬਹੁਤ ਦਿਲਚਸਪ ਨਜ਼ਾਰਾ ਤੱਕਿਆ, ਜਿਹੜਾ ਇਕ ਅੱਗੇ ਦੱਸੀ ਸਮਾਨ ਅਵਸਥਾ ਦੇ ਨਾਲ ਕੁਝ ਸਬੰਧਿਤ ਸੀ ਅਸੀ ਬਹੁਤ ਸਾਰੀ ਸੰਗਤ ਨਾਲ ਇਕ ਬਹੁਤ ਵੱਡੀ ਸਮਾਧੀ ਵਿੱਚ ਬੈਠੇ ਸੀ, ਅਤੇ ਜਦੋਂ ਅਸੀ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਸਮਾਧੀ ਆਸਨ ਵਿੱਚ ਗਏ ਅਤੇ ਇਸ ਅਵਸਥਾ ਵਿੱਚ ਅਸੀ ਚੁਫੇਰੇ ਤੱਕਿਆ ਅਤੇ ਜੋ ਅਸੀ ਤੱਕਿਆ ਭਿਆਨਕ ਸੀ, ਉਹਨਾਂ ਵਿਚੋਂ ਕੁਝ ਨੂੰ ਛੱਡ ਕੇ ਬਹੁਤੇ ਲੋਕਾਂ ਦੀਆਂ ਉਗਲਾਂ ਅਤੇ ਚਿਹਰੇ ਸਨ, ਉਹ ਸਾਡੇ ਦੁਆਲੇ ਰਾਕਸ਼ਸਾਂ ਦੀ ਤਰ੍ਹਾਂ ਬੈਠੇ ਦਿਖਾਈ ਦੇ ਰਹੇ ਸਨ, ਉੱਥੇ ਇਕ ਛੋਟੀ ਜਿਹੀ ਬਹੁਤ ਪਿਆਰੀ ਬੱਚੀ ਸਾਡੇ ਸੱਜੇ ਪਾਸੇ ਸਾਹਮਣੇ ਬੈਠੀ ਸੀ, ਜਿਹੜੀ ਸਮਾਧੀ ਆਸਨ ਵਿੱਚ ਇਕ ਭੂਤ ਦੀ ਤਰ੍ਹਾਂ ਲੱਗ ਰਹੀ ਸੀ ਜਦੋਂ ਅਸੀ ਉਸਦੇ ਚਿਹਰੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਉਸਨੇ ਰੌਣਾ ਸ਼ੁਰੂ ਕਰ ਦਿੱਤਾ, ਪਰ ਫਿਰ ਉਹ ਠੀਕ ਹੋ ਗਈ ਜਦੋਂ ਉਸ ਵਿਚੋਂ ਭੂਤ ਦੀ ਰੂਹ ਨਿਕਲ ਗਈ, ਅਸੀ ਇਕ ਹੋਰ ਛੋਟੀ ਲੜਕੀ ਨੂੰ ਚਿਹਰੇ ਨਾਲ ਵੇਖਿਆ ਜੋ ਸਾਡੇ ਦੁਆਲੇ ਬੈਠੀ ਸੀ ਅਤੇ ਅਸੀ ਆਪਣਾ ਹੱਥ ਉਸਦੇ ਮੱਥੇ ਅਤੇ ਸਿਰ ਤੇ ਰੱਖਿਆ ਅਤੇ ਉਸਨੂੰ ਸਤਿਨਾਮ ਦਾ ਜਾਪ ਕਰਨ ਲਈ ਕਿਹਾ ਸੀ, ਜਦੋਂ ਉਸਨੇ ਸਤਿਨਾਮ ਦਾ ਜਾਪ ਸ਼ੁਰੂ ਕੀਤਾ, ਉਹ ਖਤਮ ਹੋਣਾ ਸ਼ੁਰੂ ਹੋ ਗਈ ਅਤੇ ਉਹ ਭੌਤਿਕ ਰੂਪ ਵਿਚ ਪੂਰਨ ਰੂਪ ਵਿੱਚ ਸਮਾਪਤ ਜੋ ਗਈ ਅਤੇ ਫਿਰ ਇਕ ਵਧੀਆ ਦਿਸਦੇ ਚਿਹਰੇ ਨਾਲ ਵਾਪਿਸ ਆਈ ਸੀ ਅਤੇ ਸਤਿਨਾਮ ਜਪ ਰਹੀ ਸੀ ਇਸ ਤਰ੍ਹਾਂ ਚੁਫੇਰੇ ਤੱਕਦਿਆਂ ਅਸੀ ਮਹਿਸੂਸ ਕੀਤਾ ਕਿ ਰੂਹਾਂ ਲੋਕਾਂ ਵਿੱਚ ਕਿੰਨੀਆਂ ਰੂਹਾਂ ਚੰਗੀਆਂ ਅਤੇ ਉਹਨਾਂ ਵਿਚੋਂ ਬਹੁਤੀ ਗਿਣਤੀ ਭੂਤ ਰੂਹਾਂ ਸਨ ।
ਮੂਲ ਪਰਸਥਿਤੀ ਸਾਡੀ ਰੂਹ ਦਾ ਅਜਿਹਾ ਹੋਣਾ ਸਾਡੇ ਵੱਲੋਂ ਕੀਤੇ ਪਿਛਲੇ ਜਨਮਾਂ ਵਿਚੋਂ ਕੀਤੇ ਕੰਮ ਹਨ, ਅਤੇ ਸਾਡੀ ਰੋਜ਼ਾਨਾ ਜਿੰਦਗੀ ਸਾਡੇ ਪਿਛਲੇ ਜੀਵਨ ਦੇ ਕੰਮਾਂ ਤੇ ਅਧਾਰਿਤ ਕਿਸਮਤ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ, ਸਾਰੇ ਸੰਸਾਰਕ ਦੁੱਖ ਅਤੇ ਪ੍ਰਾਪਤੀਆਂ, ਸਰੀਰਿਕ ਰੋਗ ਜਿਵੇਂ ਕਿ ਮਾਨਸਿਕ ਰੋਗ, ਪਰਿਵਾਰਿਕ ਮਸਲੇ ਅਤੇ ਸੰਬੰਧਾਂ ਸਬੰਧੀ ਮਸਲੇ ਸਾਡੇ ਦੁਆਰਾ ਪਿਛਲੇ ਜਨਮਾਂ ਵਿੱਚ ਕੀਤੇ ਕਾਰਜਾਂ ਦਾ ਨਤੀਜਾ ਹੈ, ਅਤੇ ਇਹ ਪ੍ਰਕਿਰਿਆ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਇਹ ਕਦੇ ਖਤਮ ਨਹੀਂ ਹੁੰਦੀ ਹੈ, ਇਹ ਜੇਹਾ ਬੀਜਣਾ ਤੇਹਾ ਕੱਟਣਾ ਦੀ ਖੇਡ ਹੈ, ਜੇਕਰ ਅਸੀਂ ਹੁਣ ਚੰਗਾ ਬੀਜਾਂ ਗੇ ਤਾਂ ਅਸੀਂ ਭਵਿੱਖ ਵਿਚ ਵੀ ਚੰਗਾ ਕੱਟਾਂਗੇ ਅਤੇ ਜੇਕਰ ਅਸੀਂ ਹੁਣ ਬੁਰਾ ਬੀਜਾਂਗੇ ਤਾਂ ਅਸੀਂ ਭਵਿੱਖ ਵਿੱਚ ਬੁਰਾ ਕੱਟਾਂਗੇ ।
ਸਾਡੇ ਵਿੱਚ ਬਹੁਤੇ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਿਵੇਂ ਕਿ ਪਰਵਾਰਿਕ ਅਤੇ ਸੰਬੰਧਾਂ ਸਬੰਧੀ ਮੁਸ਼ਕਲਾਂ ਸਿਹਤ ਸਬੰਧੀ ਮੁਸ਼ਕਲਾਂ, ਵਿੱਤੀ ਮੁਸ਼ਕਲਾਂ, ਵਿਵਸਾਇਕ ਮੁਸ਼ਕਲਾਂ ਅਤੇ ਹੋਰ ਕਈ ਅਤੇ ਕਿ ਕਿਸ ਤਰ੍ਹਾਂ ਅਸੀ ਨਾਮ ਸਿਮਰ ਸਕਦੇ ਹਾਂ ਜਦੋਂ ਅਸੀ ਇਹਨਾਂ ਮੁਸ਼ਕਲਾਂ ਵਿੱਚ ਇੰਨੇ ਗਲਤਾਨ ਹੋਏ ਹਾਂ, ਸਪੱਸ਼ਟ ਹੈ ਕਿ ਉਹ ਇਹਨਾਂ ਮੁਸ਼ਕਲਾਂ ਜੋ ਉਹ ਦੇ ਨਿਯੰਤਰਣ ਤੋਂ ਪਰੇ ਹਨ ਦੇ ਕਾਰਨ ਨਾਮ ਸਿਮਰਨ ਤੇ ਧਿਆਨ ਨਹੀਂ ਲਗਾ ਸਕਦੇ ਹਨ, ਇਸ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਸਭ ਤੋਂ ਪਹਿਲਾ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਬਹੁਤ ਸੁਭਾਗੀ ਹਨ ਕਿ ਉਹਨਾਂ ਕੋਲ ਗੁਰ ਪ੍ਰਸਾਦੀ ਨਾਮ ਹੈ, ਜਿਹੜਾ ਉਹਨਾਂ ਕੋਲ ਇਕ ਬਹੁਤ ਵੱਡੀ ਅਨਾਦੀ ਤੋਹਫ਼ਾ ਹੈ, ਫਿਰ ਉਹਨਾਂ ਨੂੰ ਇਸ ਨਾਮ ਵਿਚ ਪੂਰਨ ਅਤੇ ਸੰਪੂਰਨ ਭਰੋਸਾ ਦ੍ਰਿੜਤਾ, ਵਿਸ਼ਵਾਸ ਅਤੇ ਯਕੀਨ ਕਰਨ ਦੀ ਲੋੜ ਹੈ ਅਤੇ ਸੰਤ ਜਿਸਨੂੰ ਉਹਨਾਂ ਨੂੰ ਇਹ ਦਿੱਤਾ ਹੈ, ਅਤੇ ਫਿਰ ਉਹ ਰਸਤੇ ਤੇ ਚੱਲਣ ਜਿਹੜਾ ਉਹਨਾਂ ਨੂੰ ਨਾਮ ਸਿਮਰਨ ਲਈ ਦੱਸਿਆ ਗਿਆ ਹੈ । ਇਸਨੂੰ ਮਹਿਸੂਸ ਕਰੋ, ਇਹ ਕਦੇ ਨਹੀਂ ਹੋਵੇਗਾ ਕਿ ਪਹਿਲਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਾ ਅਤੇ ਫਿਰ ਤੁਸੀਂ ਨਾਮ ਸਿਮਰਨ ਦੇ ਯੋਗ ਹੋਵੋਗੇ, ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ ਹੈ, ਜਦੋਂ ਤੁਸੀ ਅੰਮ੍ਰਿਤ ਵੇਲੇ ਨਾਮ ਸਿਮਰਨ ਵਿੱਚ ਧਿਆਨ ਲਗਾਉਂਦੇ ਹੋ ਅਤੇ ਪ੍ਰਪੱਕ ਹੁੰਦੇ ਹੋ ਅਤੇ ਇਸਨੂੰ ਰੋਜ਼ਾਨਾ ਕਰਦੇ ਹੋ । ਇਕ ਦਿਨ ਵੀ ਛੱਡਦੇ ਨਹੀ, ਤਾਂ ਅੰਮ੍ਰਿਤ ਤੁਹਾਡੇ ਅੰਦਰ ਆਉਣ ਲੱਗਦਾ ਹੈ ਅਤੇ ਤੁਸੀਂ ਬਦਲਾਅ ਮਹਿਸੂਸ ਕਰਨ ਲੱਗੋਗੇ ਅਤੇ ਅੰਦਰੂਨੀ ਸ਼ਾਂਤੀ ਅਤੇ ਮੁਸ਼ਕਲਾਂ ਤੁਹਾਡੇ ਅੰਦਰ ਖਤਮ ਹੋਣੀ ਸ਼ੁਰੂ ਹੋ ਜਾਵੇਗੀ, ਪ੍ਰਭ ਕੈ ਸਿਮਰਨ ਕਾਰਜ ਪੂਰੇ : ਫਿਰ ਤੁਹਾਡੀਆਂ ਮੁਸ਼ਕਲਾਂ ਇਕ ਇਕ ਕਰਕੇ ਅਲੋਪ ਹੋਣ ਲੱਗਣਗੀਆਂ ਅਤੇ ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਚੰਗੇ ਤੋਂ ਚੰਗਾ ਕਰਨਾ ਸ਼ੁਰੂ ਕਰ ਦਿਓਗੇ । ਮਨ ਦੀ ਅਨਾਦੀ ਖੁਸ਼ੀ ਅਤੇ ਅਨਾਦੀ ਸ਼ਾਂਤੀ ਤੁਹਾਡੇ ਅੰਦਰ ਆਉਣੀ ਸ਼ੁਰੂ ਹੋ ਜਾਵੇਗੀ ; ਬ੍ਰਹਮੰਡੀ ਊਰਜਾ ਅਤੇ ਬ੍ਰਹਮ ਊਰਜਾ ਤੁਹਾਡੇ ਅੰਦਰ ਵਹਿਣ ਲੱਗੇਗੀ । ਨਾਮ ਸਿਮਰਨ ਸਰਵ ਸ਼ਕਤੀਮਾਨ ਦੀ ਸਭ ਤੋਂ ਉੱਚੀ ਸੇਵਾ ਹੈ ; ”ਪ੍ਰਭ ਕੈ ਸਿਮਰਨ ਸਭ ਤੇ ਊਚਾ” ਅਤੇ ਇਸ ਤਰ੍ਹਾਂ ਕਰਕੇ ਸੁਖਮਨੀ ਦੀ ਪਹਿਲੀ ਪਹਿਲੀ ਅਸਟਪਦੀ ਵਿੱਚ ਜੋ ਕੁਝ ਲਿਖਿਆ ਹੈ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ । ਗੁਰੂ ਗੁਰੂ ਅਤੇ ਗੁਰਬਾਣੀ ਵਿੱਚ ਦ੍ਰਿੜਤਾ ਵਿਸ਼ਵਾਸ਼, ਭਰੋਸਾ ਅਤੇ ਯਕੀਨ ਇਸ ਦੀ ਕੁੰਜੀ ਹੈ, ਤੁਹਾਡੀਆਂ ਪ੍ਰਾਪਤੀਆਂ ਤੁਹਾਡੀਆਂ ਇਹਨਾਂ ਗੁਣਾਂ ਦੇ ਸਿੱਧੇ ਰੂਪ ਵਿੱਚ ਆਹਮਣੇ ਸਾਹਮਣੇ ਹਨ ।
ਸਾਡੀਆਂ ਭੂਤ ਰੂਹਾਂ ਨੂੰ ਸੁਧਾਰਨ ਲਈ ਇੱਕ ਨੁਸਖ਼ਾ ਹੈ ਜਿਹੜੀਆਂ ਤਤਕਾਲੀ ਰੂਪ ਵਿੱਚ ਪੰਜ ਦੂਤਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਅਤੇ ਕੇਵਲ ਤੇ ਕੇਵਲ ਨਾਮ ਅਤੇ ਫਿਰ ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਦੀ ਇੱਛਾ ਹੁੰਦੀ ਹੈ ਅਤੇ ਹੋਰ ਕੁਝ ਵੀ ਨਹੀਂ, ਇਸ ਕਲਯੁਗ ਵਿੱਚ ਕੇਵਲ ਗੁਰ ਪ੍ਰਸਾਦੀ, ਨਾਮ ਅਤੇ ਨਾਮ ਸਿਮਰਨ ਸਾਨੂੰ ਬਚਾ ਸਕਦਾ ਹੈ ਅਤੇ ਸਾਨੂੰ ਅੰਦਰੂਨੀ ਰੂਪ ਵਿੱਚ ਰੋਸ਼ਨ ਕਰ ਸਕਦਾ ਹੈ । ਜਦੋਂ ਅਸੀਂ ਆਪਣੇ ਆਪ ਨੂੰ ਨਾਮ ਸਿਮਰਨ ਵਿੱਚ ਦ੍ਰਿੜ ਕਰ ਲੈਂਦੇ ਹਾਂ ਤਾਂ ਸਾਡੀਆਂ ਮੁਸ਼ਕਲਾਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਸਾਡੇ ਜੀਵਨ ਵਿੱਚ ਵਧੀਆ ਤੋਂ ਵਧੀਆ ਚੀਜ਼ਾਂ ਵਾਪਰਨੀਆਂ ਸ਼ੁਰੂ ਹੋ ਜਾਣਗੀਆਂ ।
ਦਾਸਨ ਦਾਸ