ਜੀਵਣ ਕਹਾਣੀ 5 – ਸੰਸਾਰ ਪੱਧਰ ਦੀ ਨਿੰਦਿਆ 2003

ਬਾਬਾ ਜੀ ਅਤੇ ਦਾਸਨ ਦਾਸ ਜੀ ਦੀ ਸੰਸਾਰ ਭਰ ਤੇ ਨਿੰਦਿਆ ਦੇ ਜਵਾਬ ਵਿੱਚ

ਪੂਰਾ ਸੱਚ ਇੰਨਾ ਸ਼ੁੱਧ ਹੁੰਦਾ ਹੈ ਕਿ ਇਹ ਅਖੌਤੀ ਧਾਰਮਿਕ ਲੀਡਰਾਂ ਕੋਲੋਂ ਪਚਾਉਣਾ ਔਖਾ ਹੁੰਦਾ ਹੈ: ਜੀ ਸਜ ਕ੍ਰਾਈਸਟ ਸੱਚ ਦੱਸਣ ਕਾਰਨ ਸੂਲੀ ਤੇ ਚੜਾਇਆ ਗਿਆ ਸੀ,ਗੁਰੂ ਅਰਜਨ ਦੇਵ ਜੀ ( ਪੰਚਮ ਪਾਤਸ਼ਾਹ ਜੀ ) ਤੱਤੀ ਤਵੀ ਤੇ ਬਿਠਾਏ ਗਏ ਸਨ,ਗੁਰੂ ਤੇਗ ਬਹਾਦਰ ਜੀ ਨੂੰ ਦਿਨ ਦੇ ਚਾਨਣ ਵਿੱਚ ਸ਼ਹੀਦ ਕਰ ਦਿੱਤਾ ਗਿਆ,ਦਸਮ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਸੱਚ ਲਈ ਕੁਰਬਾਨ ਕਰ ਦਿੱਤਾ, ਜਦ ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਗਏ ਤਾਂ ਉਹ ਇਕੱਲੇ ਸਨ ਅਤੇ ਬਹੁਤ ਸਾਰੀਆਂ ਹੋਰ ਕਦੀ ਨਾ ਖਤਮ ਹੋਣ ਵਾਲੀਆਂ ਉਦਾਹਰਣਾਂ ਹਨ,ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੁਰਾਹੀਆ,ਬੇਤਾਲਾ ਕਿਹਾ ਗਿਆ ਸੀ,ਅਤੇ ਭਗਤ ਪ੍ਰਹਿਲਾਦ ਨੂੰ ਆਪਣੇ ਹੀ ਪਿਤਾ ਦੁਆਰਾ ਸਜਾ ਦਿੱਤੀ ਗਈ ਅਤੇ ਹੋਰ  ਵੀ ਕਈਆਂ ਨਾਲ ਇਸ ਤਰਾਂ ਵਾਪਰਿਆ।ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ।

 

ਅਸੀਂ ਬਾਬਾ ਈਸਰ ਸੰਘ ਜੀ ਰਾੜੇ ਵਾਲਿਆਂ ਦੁਆਰਾ ਲਿਖੀ ਹੋਈ ਕਿਤਾਬ ਪੜ ਰਹੇ ਸੀ; ਉਹਨਾਂ ਨੇ ਵੀ ਇਹ ਹੀ ਗੱਲ ਕਹੀ ਕਿ ਜੇਕਰ ਭਗਤ ਸੱਚ ਦੱਸਦਾ ਹੈ ਤਾਂ ਉਸਨੂੰ ਸੰਸਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ,ਕਿਉਂਕਿ ਕੋਈ ਵੀ ਉਸ ਵਿੱਚ ਵਿਸ਼ਵਾਸ ਨਹੀਂ ਕਰ ਰਿਹਾ ਹੁੰਦਾ ਹੈ।ਸੰਤ ਕਬੀਰ ਜੀ ਇੱਕ ਵਾਰ ਸੜਕ ਦੇ ਕੰਢੇ ਤੇ ਬੈਠੇ ਹੋਏ ਸਨ ਅਤੇ ਹਰ ਲੰਘਣ ਵਾਲੇ ਨੂੰ ਕਹਿ ਰਹੇ ਸਨ:"ਪਰਮਾਤਮਾ ਮੇਰੇ ਪੈਰਾਂ ਹੇਠਾਂ ਹੈ, ਪਰਮਾਤਮਾ ਮੇਰੇ ਪੈਰਾਂ ਹੇਠਾਂ ਹੈ! ਲੋਕਾਂ ਸਮਝਿਆ ਉਹ ਝੱਲਾ ਹੋ ਗਿਆ ਹੈ, ਪਰ ਉਹ ਝੱਲਾ ਨਹੀਂ ਸੀ ।ਝੱਲੇ ਲੋਕ ਸਨ ਜੋ ਉਸ ਨੂੰ ਝੱਲਾ ਆਖ ਰਹੇ ਸਨ, ਕਿਉਂਕਿ ਕੀ ਇੱਥੇ ਸਾਰੇ ਬ੍ਰਹਿਮੰਡ ਤੇ ਕੋਈ ਜਗਾ ਹੈ ਜਿੱਥੇ ਪਰਮਾਤਮਾ ਮੌਜੂਦ ਨਹੀਂ ਹੈ ?ਕੀ ਇੱਥੇ ਕੋਈ ਜਗਾ ਹੈ ਜੋ ਤੁਸੀਂ ਸੋਚਦੇ ਹੋ ਕਿ ਜਿੱਥੇ ਪਰਮਾਤਮਾ ਮੌਜੂਦ ਨਹੀਂ ਹੈ ? ਜਦ ਅਸੀਂ ਉਸਨੂੰ ਸਰਵ ਵਿਆਪਕ ਕਹਿੰਦੇ ਹਾਂ, ਤਦ ਤੁਹਾਡੇ ਪੈਰਾਂ ਦੇ ਹੇਠਾਂ ਪਰਮਾਤਮਾ ਦੇ ਮੌਜੂਦ ਨਾ ਹੋਣ ਦਾ ਪ੍ਰਸ਼ਨ ਕਿੱਥੇ ਹੈ ? ਉਹ ਇੱਕ ਹੈ ਜੋ ਤੁਹਾਨੂੰ ਖੜਾ ਕਰ ਰਿਹਾ ਹੈ ਅਤੇ ਲੱਤਾਂ ਉਪਰ ਚਲਾ ਰਿਹਾ ਹੈ,ਇੱਥੋਂ ਤੱਕ ਕਿ ਲੱਤਾਂ ਅਤੇ ਸਰੀਰ ਵੀ ਉਸਦਾ ਹੈ,ਇੱਥੇ ਕੁਝ ਵੀ ਨਹੀਂ ਹੈ ਜੋ ਸਾਡੇ ਨਾਲ ਸਬੰਧ ਰੱਖਦਾ ਹੈ,ਇਹ ਹਉਮੈ ਹੈ ਜੇਕਰ ਅਸੀਂ ਇਸ ਤਰਾਂ ਕਹਿੰਦੇ ਹਾਂ,ਕੇਵਲ ਜਿਹੜੀ ਚੀਜ ਸਾਡੀ ਹੈ ਪਰਮਾਤਮਾ ਆਪ ਹੈ, ਅਤੇ ਉਹ ਦੁਬਿਧਾ ਵੀ ਆਪਣੇ ਆਪ ਚਲੀ ਜਾਂਦੀ ਹੈ ਇੱਕ ਵਾਰ ਜਦ ਰੂਹ ਸਰਵਸਕਤੀਮਾਨ ਨਾਲ ਅਭੇਦ ਹੋ ਜਾਂਦੀ ਹੈ।

ਬਾਬਾ ਜੀ ਦੀ ਅਲੋਚਨਾ

 

ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕੁਝ ਲੋਕਾਂ ਦੁਆਰਾ ਸ਼ੈਤਾਨ ਕਿਹਾ ਗਿਆ ਸੀ ਅਤੇ ਉਹਨਾਂ ਨੂੰ ਵੀ ਲੋਕਾਂ ਦੀ ਨਿੰਦਿਆ ਦਾ ਸਾਹਮਣਾ ਕਰਨਾ ਪਿਆ ਸੀ।ਅਤੇ ਇਸ ਤਰਾਂ ਹੀ ਬਾਬਾ ਜੀ ਨਾਲ ਹੋਇਆ।ਇੱਥੇ ਲੋਕ ਸਨ ਜੋ ਉਹਨਾਂ ਦੀ ਸੰਗਤ ਵਿੱਚ ਸਨ,ਅਤੇ ਤਦ ਇੱਥੇ ਉਹ ਕ ਸਨ ਜਿੰਨਾਂ ਨੇ ਉਹਨਾਂ ਦੀ ਨਿੰਦਿਆ ਕੀਤੀ।ਉਸ ਲਈ ਦੋਵੇਂ ਹੀ ਬਰਾਬਰ ਹਨ-ਜੇਕਰ ਕੋਈ ਵੀ ਵਿਅਕਤੀ ਉਸ ਦੀ ਨਿੰਦਿਆ ਕਰਦਾ ਹੈ ਉਹ ਉਸਦੀ ਨਿੰਦਿਆ ਤੋਂ ਵੀ ਲਾਭ ਉਠਾਉਂਦਾ ਹੈ ਅਤੇ ਜੇਕਰ ਕੋਈ ਵਿਅਕਤੀ ਨਾਮ ਨਾਲ ਜਾਂਦਾ ਹੈ -ਉਹ ਇਸ ਤੋਂ ਵੀ ਲਾਭ ਉਠਾਉਂਦਾ ਹੈ।ਇਸ ਲਈ ਇੰਟਰਨੈੱਟ ਅਤੇ ਮੀਡੀਆ ਵਿੱਚ ਇਹ ਨਿੰਦਿਆ ਬਾਬਾ ਜੀ ਨੂੰ ਦੁੱਖ ਨਹੀਂ ਪਹੁੰਚਾ ਰਹੀ,ਪਰ ਇਹ ਜਰੂਰ ਹੀ ਨਿੰਦਕਾਂ ਨੂੰ ਦੁਖੀ ਕਰ ਰਹੀ ਹੈ।ਉਹ ਜਿਹੜਾ ਇੱਕ ਬ੍ਰਹਮ ਗਿਆਨੀ ਸੰਤ ਦੀ ਨਿੰਦਿਆ ਕਰਦਾ ਹੈ ਪਿਛਲੀਆਂ ਛੇ ਜ਼ਿੰਦਗੀਆਂ ਦੀ ਭਗਤੀ ਗਵਾ ਲੈਂਦਾ ਹੈ ਅਤੇ ਆਉਣ ਵਾਲੀਆਂ ਸੱਤ ਜ਼ਿੰਦਗੀਆਂ ਦੀ ਸੇਵਾ ਗਵਾ ਲੈਂਦਾ ਹੈ,ਅਤੇ ਉਸਨੂੰ ਹਰ ਇੱਕ ਉਸ ਸਜਾ ਵਿੱਚੋਂ ਲੰਘਣਾ ਪੈਂਦਾ ਹੈ ਜੋ ਸੁਖਮਨੀ ਸਾਹਿਬ ਦੀ ਅਸਟਪਦੀ 13 ਵਿੱਚ ਦੱਸੀਆਂ ਗਈਆਂ ਹਨ,ਇਸ ਤੋਂ ਪਹਿਲਾਂ ਕਿ ਉਹ ਕੋਈ ਵਾਪਸ ਆਉਣ ਦਾ ਕੋਈ ਹੋਰ ਮੌਕਾ ਪ੍ਰਾਪਤ ਕਰ ਸਕੇ।ਤੁਸੀਂ ਇਸ ਨੂੰ ਕਿਸੇ ਵੀ ਬ੍ਰਹਮ ਗਿਆਨੀ ਨਾਲ ਚੈੱਕ ਕਰ ਸਕਦੇ ਹੋ।

ਅਸੀਂ ਆਸ ਕਰਦੇ ਹਾਂ ਕਿ ਨਿੰਦਕ ਤੁਹਾਨੂੰ ਨੀਵਾਂ ਨਹੀਂ ਕਰ ਰਹੇ ਹਨ।

 

ਤੁਸੀਂ ਬਿਲਕੁਲ ਠੀਕ ਹੋ, ਨਿੰਦਕ ਸਾਨੂੰ ਬਿਲਕੁਲ ਵੀ ਬੇਚੈਨ ਨਹੀਂ ਕਰਦੇ ਹਨ,ਉਹ ਸਾਨੂੰ ਬਹੁਤ ਸਾਰਾ ਅੰਮ੍ਰਿਤ ਦਿੰਦੇ ਹਨ,ਅਤੇ ਅਸੀਂ ਆਪਣੇ ਨਿੰਦਕਾਂ ਨੂੰ ਉੱਨਾਂ ਹੀ ਪਿਆਰ ਕਰਦੇ ਹਾਂ ਜਿੰਨਾਂ ਉਸ ਨੂੰ ਪਿਆਰ ਕਰਦੇ ਹਾਂ।ਉਹਨਾਂ ਨੇ ਸਾਡੀ ਭਗਤੀ ਅਸਾਨ ਕਰ ਦਿੱਤੀ ਹੈ, ਅਸੀਂ ਹੁਣ ਸਮਾਧੀ ਦੇ ਲੰਮੇ ਅਭਿਆਸ ਵਿੱਚ ਜਾ ਸਕਦੇ ਹਾਂ।ਹਰ ਇੱਕ ਭਗਤ ਨੂੰ ਨਿੰਦਿਆ ਵਿੱਚੋਂ ਲੰਘਣਾ ਪੈਂਦਾ ਹੈ,ਇਹ ਤੁਹਾਡਾ ਉਸਦੇ ਪ੍ਰਤੀ ਪਿਆਰ ਦਾ ਟੈਸਟ ਹੁੰਦਾ ਹੈ,ਅਤੇ ਤੁਹਾਡੇ ਅਹੰਕਾਰ ਦਾ ਵੀ ਟੈਸਟ ਹੁੰਦਾ ਹੈ।ਪਰਮਾਤਮਾ ਕ੍ਰਿਪਾ ਕਰਕੇ ਸਾਰੇ ਨਿੰਦਕਾਂ ਨੂੰ ਬਖਸੇ।ਜਿਵੇਂ ਤੁਸੀਂ ਪਹਿਲਾਂ ਕਿਹਾ ਹੈ,ਆਓ ਸਾਰੇ ਉਹਨਾਂ ਲਈ ਅਤੇ ਉਹਨਾਂ ਦੇ ਪਰਿਵਾਰਾਂ ਲਈ ਵੀ ਅਰਦਾਸ ਕਰੀਏ।

 

ਅਸੀਂ ਨਿੰਦਕਾਂ ਤੋਂ ਨਹੀਂ ਡਰਦੇ ਹਾਂ,ਅਸੀਂ ਕਾਲ ਦੁਆਰ ਅਤੇ ਉਸਦੇ ( ਸਤਿ ਨਾਮ) ਦੁਆਰਾ ਬਚਾਏ ਜਾ ਰਹੇ ਹਾਂ,ਉਸ ਨੇ ਸਾਨੂੰ 50 ਕਰੋੜ ਦੀ ਫੌਜ ਦਿੱਤੀ ਹੈ,ਮੁਕਤ ਸੰਤ ਅਤੇ ਰੂਹਾਂ ਸਾਡੇ ਨਾਲ ਹਰ ਜਗਾ ਅਸੀ ਜਿੱਥੇ ਵੀ ਜਾਂਦੇ ਹਾਂ ਨਾਲ ਹਨ-ਜਿਸਕੇ ਸਿਰ ਊਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ-ਸਤਿਨਾਮ ਸਾਡਾ ਹਥਿਆਰ ਹੈ ਅਤੇ ਛਤਰ ਸਾਡੀ ਢਾਲ ਹੈ।

 

ਦਾਸਨ ਦਾਸ