ਜੀਵਣ ਕਹਾਣੀ 6 – ਰੂਹਾਨੀ ਅਨੁਭਵ 2004

28 ਮਈ 04

ਇਹ ਗੁਰ ਗੁਰੂ ਅਤੇ ਗੁਰ ਸੰਗਤ ਦਾ ਕੂਕਰ ਅਨਾਦਿ ਸੱਚ  ”ਸਤਿ” ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਆਪਣੇ ਕੁਝ ਹੋਰ ਅਨੁਭਵ ਸਾਂਝੇ ਕਰਨ ਜਾ ਰਿਹਾ ਹੈ।ਇਸ ਦਾ ਮੰਤਵ ਉਹਨਾਂ ਵਿੱਚ ਬ੍ਰਹਮ ਗਿਆਨ ਵੰਡਣਾ ਹੈ ਜਿਹੜੇ:

ਇਸ ਲਈ ਭਾਲ ਕਰ ਰਹੇ ਹਨ।

·        ਆਪਣੇ ਆਪ ਨੂੰ ਅਸਲ ਅਨਾਦਿ ਸੱਚ- ਸਤਿ ਦੇ ਪ੍ਰਚਾਰ ਲਈ ਦ੍ਰਿੜ ਕਰ ਰਹੇ ਹਨ।

·        ਪੂਰਨ ਬੰਦਗੀ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਦ੍ਰਿੜ ਹਨ ,

·        ਗੁਰ ਗੁਰੂ ਅਤੇ ਗੁਰਬਾਣੀ ਨੂੰ ਪੂਰਨ ਦ੍ਰਿੜਤਾ,ਵਿਸ਼ਵਾਸ,ਭਰੋਸੇ ਅਤੇ ਯਕੀਨ ਨਾਲ ਦ੍ਰਿੜ ਹਨ।

·        ਅਨਾਦਿ ਦਾ ਪੂਰਨ ਬੋਧ ਦੇ ਮਾਰਗ ਤੇ ਹਨ।

·        ਇੱਛਾਵਾਨ ਹਨ ਅਤੇ ਪੂਰੀ ਤਰਾਂ ਗੁਰ ਅਤੇ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ

ਇਹ ਗੁਰ ਪਰਸਾਦੀ ਲਿਖਤ ਧੰਨ ਧੰਨ ਬਾਬਾ ਜੀ ਦੇ ਸ਼੍ਰੀ ਚਰਨਾਂ ਵਿੱਚ ਸਮਰਪਿਤ ਹੈ

ਧੰਨ ਧੰਨ ਅਕਾਲ ਪੁਰਖ ਅਤੇ ਧੰਨ ਧੰਨ ਸਾਰੀਆਂ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਸਾਰਿਆਂ ਯੁਗਾਂ ਦੀਆਂ ਅਤੇ ਸਾਰੇ ਸਤਿਨਾਮ ਪਰਿਵਾਰ ਨੂੰ ਸਮਰਪਿਤ ਹੈ।

ਬਹੁਤ ਵਾਰ ਇੱਥੇ ਕੋਈ ਸੁਪਨੇ ਨਹੀਂ ਹੁੰਦੇ ਹਨ ਅਤੇ ਚੇਤਨਾ ਪੂਰਨ ਚੁੱਪ, ਕੋਈ ਵਿਚਾਰ ਨਹੀਂ,ਇੱਕ ਪੂਰਨ ਚੁੱਪ ਅਵਸਥਾ, ਇੱਕ ਪੂਰਨ ਬਦਲਾਅ,ਪੂਰਨ ਸੱਖਣਾਪਣ,ਵਿੱਚ ਰਹਿੰਦੀ ਹੈ , ਇਸ ਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ।ਇਹ ਸਮਾਧੀ ਦੀ ਸਭ ਤੋਂ ਵਧੀਆ ਅਵਸਥਾ ਹੁੰਦੀ ਹੈ।

ਅਸਲ ਵਿੱਚ ਜਦ ਅਸੀਂ ਅਰਦਾਸ ਤੋਂ ਬਾਅਦ ਸਮਾਧੀ ਵਿੱਚ ਬੈਠਦੇ ਹਾਂ,ਅਤੇ ਬਹੁਤੀ ਵਾਰ ਪਿੱਛੇ ਗੁਰਬਾਣੀ ਸੀ.ਡੀ. ਪਲੇਅਰ ਤੇ ਚੱਲ ਰਹੀ ਹੁੰਦੀ ਹੈ,ਅਸੀਂ ਨਾਮ ਕੀਰਤਨ ਦੇ ਨਾਲ ਗੁਰਬਾਣੀ ਨੂੰ ਨਿਰੰਤਰ ਅਧਾਰ ਤੇ ਸੁਣਨਾ ਸ਼ੁਰੂ ਕਰਦੇ ਹਾਂ,ਅਨਹਦ ਸਬਦ ਧੁੰਨੀਆਂ ਸੁਣੀਆਂ ਜਾਂਦੀਆਂ ਹਨ ਅਤੇ ਨਿਰੰਤਰ ਅਧਾਰ ਤੇ ਇਹਨਾਂ ਦਾ ਅਨੰਦ ਮਾਣਦੇ ਹਾਂ।

ਬਹੁਤੀ ਵਾਰ ਕੁਝ ਸਮੇਂ ਲਈ ਸ਼ੁਰੂ ਦੇ (15-30 ਮਿੰਟ) ਸੁਣਨ ਅਤੇ ਚੇਤਨ ਅਵਸਥਾ ਵਿੱਚ ਰਹਿੰਦੇ ਹਾਂ,ਅਤੇ ਤਦ ਰੂਹ ਅਤੇ ਮਨ ਪੂਰਨ ਬਦਲਾਅ ਅਵਸਥਾ ਵਿੱਚ ਚਲਾ ਜਾਂਦਾ ਹੈ,ਸੱਖਣਾਪਣ ਅਵਸਥਾ,ਜਿੱਥੇ ਅਸੀਂ ਕੁਝ ਵੀ ਨਹੀਂ ਸੁਣਦੇ, ਜਾਂ ਕੋਈ ਵਿਚਾਰ ਨਹੀਂ, ਜਾਂ ਕੋਈ ਵੀ ਦ੍ਰਿਸ਼ ਨਹੀਂ, ਅਤੇ ਕੁਝ ਸਮਾਂ ਬਾਅਦ ਪੂਰਨ ਬਦਲਾਅ ਅਵਸਥਾ ਵਿੱਚ ਜਾ ਕੇ ਇਹ ਦ੍ਰਿਸ਼ ਦੇਖਦੇ ਹਾਂ।

ਹਾਲਾਂਕਿ, ਸਾਡੀ ਬੰਦਗੀ ਦੇ ਸ਼ੁਰੂ ਸ਼ੁਰੂ ਵਿੱਚ,ਜਦ ਅਸੀਂ ਸਵੇਰ ਵੇਲੇ ਲੰਮੇ ਧਿਆਨ ਦੀਆਂ ਬੈਠਕਾਂ ਵਿੱਚ ਜਾਣਾ ਸ਼ੁਰੂ ਕੀਤਾ ,ਅਸੀਂ ਪਿੱਛੇ ਗੁਰਬਾਣੀ ਕੀਰਤਨ ਚੱਲਦੇ ਚੁੱਪ ਚਾਪ ਬੈਠਦੇ,ਗੁਰਬਾਣੀ ਅਤੇ ਕੀਰਤਨ ਨੂੰ ਸੁਣਨਾ ਅਸਲ ਵਿੱਚ ਹੀ ਅਨੰਦ ਭਰਪੂਰ ਬਣ ਗਿਆ।ਨਾਮ ਸਿਮਰਨ ਦੇ ਆਪਣੇ ਆਪ ਚਲਣ ਵਾਲੀ ਸਥਿਤੀ ਤੋਂ ਬਾਅਦ ਅਜਪਾ ਜਾਪ ਸ਼ੁਰੂ ਹੋ ਗਿਆ ਅਤੇ ਤਦ ਸਿਮਰਨ ਰੋਮ ਰੋਮ ਵਿੱਚ ਚਲਾ ਗਿਆ,ਇਸ ਮੋੜ ਤੇ ਸੰਗੀਤ, ਗੁਰਬਾਣੀ ਅਤੇ ਕੀਰਤਨ ਬਹੁਤ ਹੀ ਅਨੰਦਮਈ ਅਤੇ ਸਮਝਣ ਯੋਗ ਬਣ ਗਏ।

ਧਰਮ ਖੰਡ ਅਤੇ ਇਸ ਤੋਂ ਹੇਠਾਂ ਬੈਠੇ ਹੋਏ ਵਿਅਕਤੀਆਂ ਲਈ ਗੁਰਬਾਣੀ ਨੂੰ ਸਮਝਣਾ ਚੌਥੀ ਸ਼੍ਰੇਣੀ ਵਾਲੇ ਨੂੰ ਰਾਕਟ ਸਾਇੰਸ ਦੀ ਮੁਸਕਲ ਸਮਝਣ ਵਾਂਗ ਹੈ,ਸੱਚ ਖੰਡ ਦੀ ਭਾਸ਼ਾ ਅਤੇ ਭਾਵ ਕੇਵਲ ਬੰਦਗੀ ਦੇ ਉਸ ਭਾਗ ਤੱਕ ਪਹੁੰਚਣ ਨਾਲ ਹੀ ਬੋਧ ਕੀਤੇ ਅਤੇ ਅਨੁਭਵ ਕੀਤੇ ਜਾ ਸਕਦੇ ਹਨ।ਗੁਰਬਾਣੀ ਕੇਵਲ ਤਦ ਹੀ ਸਮਝਣ ਯੋਗ ਹੁੰਦੀ ਹੈ ਜਦ ਤੁਸੀਂ ਰੂਹਾਨੀਅਤ ਦੇ ਇੱਕ ਖਾਸ ਪੱਧਰ ਤੇ ਪਹੁੰਚਦੇ ਹੋ,ਗੁਰਬਾਣੀ ਸੱਚ ਖੰਡ ਤੋ ਆਈ ਹੈ ਅਤੇ ਕੇਵਲ ਤਦ ਹੀ ਸਾਡੇ ਅੰਦਰ ਆਉਣਾ ਸ਼ੁਰੂ ਕਰਦੀ ਹੈ ਜਿੰਨਾਂ ਹੀ ਅਸੀਂ ਰੂਹਾਨੀਅਤ ਦੇ ਉਪਰਲੇ ਪੱਧਰਾਂ ਤੇ ਪਹੁੰਚਦੇ ਹਾਂ।ਜਦ ਇਹ ਵਾਪਰਦਾ ਹੈ ਤਦ ਤੁਸੀਂ ਇਸ ਤਰਾਂ ਮਹਿਸੂਸ ਕਰਦੇ ਅਤੇ ਅਨੁਭਵ ਕਰਦੇ ਹੋ ਕਿ ਜਿਵੇਂ ਗੁਰਬਾਣੀ ਤੁਹਾਡੇ ਲਈ ਸੱਚ ਹੋ ਰਹੀ ਹੈ,ਜੋ ਵੀ ਗੁਰਬਾਣੀ ਕਹਿੰਦੀ ਹੈ ਤੁਹਾਡੀ ਅਸਲ ਜਿੰਦਗੀ ਵਿੱਚ ਵਾਪਰ ਰਿਹਾ ਹੈ,ਇਹ ਹੈ ਜੋ ਅਸੀਂ ਮਹਿਸੂਸ ਕੀਤਾ ਅਤੇ ਹੁਣ ਅਨੁਭਵ ਕਰ ਰਹੇ ਹਾਂ,ਜਦ ਵੀ ਅਸੀਂ ਗੁਰਬਾਣੀ ਸੁਣ ਰਹੇ ਹੁੰਦੇ ਹਾਂ,ਗੁਰਬਾਣੀ ਦਾ ਹਰ ਇੱਕ ਸਬਦ ਸਾਡੀ ਜਿੰਦਗੀ ਵਿੱਚ ਵਾਪਰਦਾ ਦਿਖਾਈ ਦਿੰਦਾ ਹੈ, ਅਤੇ ਇਹ ਗੁਰਬਾਣੀ ਦਾ ਬੋਧ ਹੈ, ਅਤੇ ਗੁਰਬਾਣੀ ਬਣਨਾ ਹੈ।ਇਹ ਕਹਿਣਾ ਕੁਝ ਜਿਆਦਾ ਹੋਵੇਗਾ ਪਰ ਇਹ ਸੱਚ ਹੈ, ਅਤੇ ਇਹ ਹੈ ਜੋ ਗੁਰਬਾਣੀ ਵੀ ਕਹਿੰਦੀ ਹੈ:"ਗੁਰਬਾਣੀ ਬਣੀਏ" ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ।ਇਸ ਦਾ ਭਾਵ ਹੈ ਕਿ ਗੁਰਬਾਣੀ ਵਿੱਚ ਲਿਖੀ ਹਰ ਚੀਜ ਤੁਹਾਡੇ ਲਈ ਸੱਚ ਹੋ ਜਾਂਦੀ ਹੈ, ਇਹ ਗੁਰਬਾਣੀ ਸੁਣਨ ਦਾ ਅਸਲ ਅਨੰਦ ਹੈ।ਇਸ ਅਵਸਥਾ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਗੁਰਬਾਣੀ ਦਾ ਸਾਰਾ ਅੰਮ੍ਰਿਤ ਇਕੱਠਾ ਕਰ ਲਿਆ ਹੈ:

 ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ

 ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ
 

ਤੁਸੀਂ ਅਸਲ ਵਿੱਚ ਹੀ ਗੁਰਬਾਣੀ ਦੇ ਸਾਰੇ ਅੰਮ੍ਰਿਤ ਦਾ ਬੋਧ ਕਰਦੇ ਹੋ,ਤੁਸੀਂ ਗੁਰਬਾਣੀ ਦੇ ਸਾਰੇ ਅੰਮ੍ਰਿਤ ਸਥੂਲ ਰੂਪ ਵਿੱਚ ਆਪਣੇ ਹਿਰਦੇ ਵਿੱਚ ਉਕਰ ਲਿਆ ਹੈ।ਇਹ ਅੰਮ੍ਰਿਤ ਅਸਲ ਵਿੱਚ ਸਾਰੇ ਬ੍ਰਹਮ ਗੁਣ ਹਨ ਜੋ ਅਸੀਂ ਇੱਕ ਦਰ ਇੱਕ ਬੰਦਗੀ ਦੇ ਦੌਰਾਨ ਇਕੱਠਾ ਕਰਦੇ ਹਾਂ ਅਤੇ ਇਹ ਰੂਹਾਨੀਅਤ ਦੇ ਤਾਜ ਦੇ ਅਮੋਲਕ ਬ੍ਰਹਮ ਗਿਆਨ ਦੇ ਗਹਿਣੇ ਪ੍ਰਾਪਤ ਕਰਦੇ ਹਾਂ।ਇੱਥੇ ਇੱਕ ਬਹੁਤ ਹੀ ਰੌਚਕ ਦ੍ਰਿਸਟੀ ਹੈ ਜੋ ਇੱਕ ਦਿਨ ਸੁੰਨ ਸਮਾਧੀ ਵਿੱਚ ਬੈਠਿਆਂ ਆਇਆ ।ਅਸੀਂ ਕੀ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਹਮਣੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁਲ ਖਾਲੀ  ਚਿੱਟੇ ਸਫ਼ੇ ਸਨ ਅਤੇ ਇਹ ਬਿਨਾਂ ਕਿਸੇ ਲਿਖਤ ਦੇ ਸੀ।ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਬਹੁਤ ਸਾਰੇ ਹੀਰੇ ਅਤੇ ਮੋਤੀ ਜੜੇ ਹੋਏ ਅਤੇ ਲਟਕ ਰਹੇ ਸਨ,ਅਤੇ ਜਦ ਅਸੀਂ ਉਹਨਾਂ ਵੱਲ ਦੇਖਿਆ ਅਤੇ ਉਹਨਾਂ ਨੂੰ ਇੱਕ ਜਗਾ ਇਕੱਠੇ ਕਰਨ ਦਾ ਯਤਨ ਕੀਤਾ ,ਉਹ ਸਾਰੇ ਇਕੱਠੇ ਹੋ ਗਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪੰਨੇ ਤੇ ਉੱਕਰੇ ਗਏ। ਇਹ ਪੰਨਾ ਸੁਨਹਿਰੀ ਰੰਗ ਵਿੱਚ ਬਦਲ ਗਿਆ,ਸ਼ਾਇਦ ਸੋਨੇ ਦਾ ਬਣਿਆ ਹੋਇਆ ਅਤੇ ਹੀਰਿਆਂ ਅਤੇ ਮੋਤੀ ਇਸ ਸੁਨਹਿਰੀ ਪੰਨੇ ਤੇ ਜੜੇ ਹੋਏ ਸਨ। ਇਹ ਸਭ ਹੈ ਜੋ ਅਸਲ ਵਿੱਚ ਹੀ ਵਾਪਰਦਾ ਹੈ ਜਦ ਸਾਰੇ ਬ੍ਰਹਮ ਗਿਆਨ ਦੇ ਹੀਰੇ ਅਤੇ ਮੋਤੀ ਤੁਹਾਡੇ ਹਿਰਦੇ ਦੇ ਅੰਦਰ ਉੱਕਰੇ ਜਾਂਦੇ ਹਨ,ਤਦ ਤੁਹਾਡੀ ਸੂਖਸਮ ਦੇਹੀ ਸੋਨੇ ਦੀ ਤਰਾਂ ਸ਼ੁੱਧ ਬਣ ਜਾਂਦੀ ਹੈ ਅਤੇ ਇਹ ਸਾਰੇ ਅਮੋਲਕ ਹੀਰੇ ਅਤੇ ਬ੍ਰਹਮ ਗਿਆਨ ਦੇ ਗਹਿਣੇ ਇਸ ਉਪਰ ਜੜੇ ਜਾਂਦੇ ਹਨ।ਇਹ ਕੇਵਲ ਤਦ ਹੀ ਵਾਪਰਦਾ ਹੈ ਜੇਕਰ  ਤੁਹਾਡਾ ਪੂਰਨ ਅਤੇ ਪੂਰਾ ਵਿਸ਼ਵਾਸ,ਦ੍ਰਿੜਤਾ,ਭਰੋਸਾ ਅਤੇ ਯਕੀਨ ਗੁਰਬਾਣੀ ਵਿੱਚ ਹੁੰਦਾ ਹੈ,ਜਿਹੜੀ ਕਿ ਅਨਾਦਿ ਸੱਚ ਹੈ ,ਗੁਰਬਾਣੀ ਦਾ ਹਰ ਇੱਕ ਸਬਦ ਆਪਣੇ ਆਪ ਵਿੱਚ ਪੂਰਨ ਅਨਾਦਿ ਸੱਚ ਹੈ, ਅਤੇ ਜਦ ਅਸੀਂ ਇਸ ਵਿੱਚ ਭਰੋਸਾ ਅਤੇ ਯਕੀਨ ਕਰਦੇ ਹਾਂ ਤਦ ਅਸੀਂ ਇਸਦੀ ਪਾਲਣਾ ਮਨ, ਸਰੀਰ ਨਾਲ ਕਰਦੇ ਹਾਂ ਅਤੇ ਸਾਡੀ ਕਮਾਈ ਐਸੇ ਰੂਹਾਨੀ ਕ੍ਰਿਸ਼ਮੇ ਜਿੰਦਗੀ ਵਿੱਚ ਵਾਪਰਨੇ ਸੁਰੂ ਹੁੰਦੇ ਹਨ।ਇਹ ਦ੍ਰਿਸਟੀਆਂ ਦੇ ਅਨੁਭਵ ਜਿਆਦਾ ਤੌਰ ਤੇ ਸਵੇਰ ਦੇ ਸਮਾਧੀ ਅਭਿਆਸ ਦੌਰਾਨ ਹੁੰਦੇ ਰਹੇ ਹਨ।ਕਈ ਵਾਰ ਸਰੀਰ ਤੋਂ ਬਾਹਰ ਦੇ ਪੂਰਨ ਚੇਤੰਨ ਅਨੁਭਵ ਵੀ ਹੋਏ ਹਨ। ਹਰ ਚੀਜ ਨੂੰ ਯਾਦ ਰੱਖਣਾ ਅਤੇ ਇੱਥੇ ਵਿਖਿਆਨ ਕਰਨਾ ਬਹੁਤ ਮੁਸਕਲ ਹੈ ਜੋ ਅਸੀਂ ਇਹਨਾਂ ਸੁਪਨਿਆਂ ਵਿੱਚ ਦੇਖਦੇ ਹਾਂ, ਪਰ ਅਸੀਂ ਜੋ ਵੀ ਸਾਨੂੰ ਯਾਦ ਹੈ ਅਤੇ ਅਸਾਨ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਲਿਖਣ ਦਾ ਯਤਨ ਕਰਾਂਗੇ।ਹੇਠਾਂ ਬਿਆਨ ਕੀਤੇ ਗਏ ਸੁਪਨੇ ਕਿਸੇ ਖਾਸ ਕਰਮ ਵਿੱਚ ਨਹੀਂ ਹਨ , ਪਰ ਜਦ ਵੀ ਇਹ ਯਾਦ ਆਏ ਹਨ ਉਸ ਅਨੁਸਾਰ ਲਿਖੇ ਗਏ ਹਨ।

ਸੱਪ 

ੳ ) 24 ਫਰਵਰੀ 04  ਸਾਈਕਲ ਉਪਰ ਜਾਂਦਿਆਂ ਰਸਤੇ ਵਿੱਚ ਇੱਕ ਕੋਬਰਾ ਸੱਪ ਸਿਰ ਖੜਾ ਕੀਤੇ ਹੋਏ ਦੇਖਿਆ,ਕੋਬਰਾ ਸੱਪ ਦੇ ਕੋਲੋਂ ਲੰਘਦਿਆਂ ਉਹ ਉਡਿਆ ਅਤੇ ਖੱਬੀ ਬਾਂਹ ਦੇ ਉਪਰਲੇ ਭਾਗ ਉਪਰ ਕੱਟਣ ਦੀ ਕੋਸ਼ਿਸ਼ ਵਿੱਚ ਵੱਜਾ ਅਤੇ ਸ਼ਾਇਦ ਉਸ ਨੇ ਕੱਟਿਆ ਵੀ ,ਤਦ ਬੋਧ ਹੋਇਆ ਅਤੇ ਇਸ ਨੂੰ ਪਕੜਿਆ ਅਤੇ ਪਰੇ ਸੁੱਟ ਦਿੱਤਾ,ਤਦ ਇਸਨੂੰ ਜਮੀਨ ਉਪਰ ਮਰਿਆ ਹੋਇਆ ਵੇਖਿਆ।ਕੋਬਰੇ ਨੇ ਸਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ, ਸ਼ਾਇਦ ਇਹ ਸਾਡੇ ਸਰੀਰ ਵਿੱਚੋਂ ਅੰਮ੍ਰਿਤ ਚੂਸਣ ਦਾ ਯਤਨ ਕਰ ਰਿਹਾ ਸੀ ਅਤੇ ਜਦ ਅੰਮ੍ਰਿਤ ਨੂੰ ਪ੍ਰਾਪਤ ਕਰ ਲਿਆ, ਸ਼ਾਇਦ ਆਪਣੀ ਜ਼ਹਿਰ ਗਵਾ ਦਿੱਤੀ ਅਤੇ ਅਜਾਦ ਹੋ ਗਿਆ ਅਤੇ ਸਾਡੇ ਨਾਲ ਕੁਝ ਵੀ ਨਹੀਂ ਵਾਪਰਿਆ।ਇੱਥੋਂ ਜਿਹੜਾ ਸਬਕ ਸਿੱਖਣ ਵਾਲਾ ਇਹ ਹੈ ਕਿ ਨਿਰਭਉ ਬਣਨਾ,ਜਦ ਸਮਾਧੀ ਵਿੱਚ ਹੁੰਦੇ ਹਾਂ ਤਦ ਬਹੁਤ ਸਾਰੀਆਂ ਨਕਾਰਾਤਮਿਕ ਚੀਜ਼ਾਂ ਤੁਹਾਨੂੰ ਨਾਮ ਸਿਮਰਨ ਤੋਂ ਤੁਹਾਡਾ ਧਿਆਨ ਭਟਕਾਉਣਾ ਚਾਹੁੰਦੀਆਂ ਹਨ।

ਇੱਥੇ ਹੋਰ ਵੀ ਇਸ ਤਰਾਂ ਦੇ ਸਮਾਧੀ ਵਿੱਚ ਸੁਪਨੇ ਹਨ ਜਿੰਨਾਂ ਨੂੰ ਅਸੀਂ ਹੁਣ ਵੀ ਯਾਦ ਕਰਦੇ ਹਾਂ:ਇੱਕ ਵਾਰ ਅਸੀਂ ਇੱਕ ਪਿੰਡ ਦੇ ਧੂੜ ਭਰੇ ਰਸਤੇ ਤੇ  ਖੇਤਾਂ ਦੇ ਵਿੱਚੋਂ ਜਾ ਰਹੇ ਸੀ ( ਨਾਮ ਸਿਮਰਨ ਕਰਦੇ ਹੋਏ) ਜਦ ਅਸੀਂ ਬਹੁਤ ਹੀ ਖੂਬਸੂਰਤ ਰੰਗ ਬਰੰਗਾ ਸੱਪ ਗੋਲ ਚੱਕਰਾਂ ਵਿੱਚ ਤੁਰਦਾ ਇੱਕ ਬੱਚੇ ਦੇ ਵਾਂਗ ਖੇਡਦਾ ਹੋਇਆ ਦੇਖਿਆ, ਜਦ ਅਸੀਂ ਇਸ ਦੇ ਨੇੜੇ ਗਏ ਅਤੇ ਸਤਿਨਾਮ ਸਤਿਨਾਮ ਜਪਣਾ ਜਾਰੀ ਰੱਖਿਆ ਤਾਂ ਇਹ ਟੁਕੜਿਆਂ ਵਿੱਚ ਟੁੱਟਣਾ ਸ਼ੁਰੂ ਹੋਇਆ ਅਤੇ ਨਾਸ਼ ਹੋ ਗਿਆ।

ਇੱਥੇ ਇੱਕ ਹੋਰ ਘਟਨਾ ਹੈ ਜਦ ਅਸੀਂ ਕਾਰ ਚਲਾ ਰਹੇ ਸੀ ਅਤੇ ਕਾਰ ਇੱਕ ਵੱਡੇ ਸੱਪ ਦੀ ਤਰਾਂ ਦਿਖਾਈ ਦੇਣ ਲੱਗ ਪਈ ਅਤੇ ਹੌਲੀ ਹੌਲੀ ਵੱਡੇ ਸੱਪਾਂ ਦਰਮਿਆਨ ਘਿਰ ਗਈ,ਪਰ ਉਹਨਾਂ ਨਾਲ ਲੜਨ ਵਿੱਚ ਕਾਮਯਾਬ ਰਹੀ ਅਤੇ ਸਾਨੂੰ ਬਚਾ ਲਿਆ ਪਰ ਲੜਾਈ ਜਰੂਰੀ ਨਹੀਂ ਸੀ,ਕੇਵਲ ਸਤਿਨਾਮ ਦੇ ਜਾਪ ਨੇ ਇਹ ਕੰਮ ਕਰ ਦੇਣਾ ਸੀ (ਇਹ ਦ੍ਰਿਸਟੀ ਬੰਦਗੀ ਦੀਆਂ ਪਹਿਲੀਆਂ ਅਵਸਥਾਵਾਂ ਵਿੱਚ ਵਾਪਰਿਆ)

ਸੂਖਸਮ ਦੇਹੀ ਨਾਲ ਨਾਮ ਦੇਣਾ

ਅ) 24 ਫਰਵਰੀ 04   .  ਦੂਸਰਾ ਦ੍ਰਿਸਟੀ ਅੱਜ ਇੱਕ ਬਹੁਤ ਹੀ ਰੌਚਕ ਸੀ:ਅਸੀਂ ਇੱਕ ਭੀੜ ਵਾਲੇ ਗਵਾਂਢ ਵਿੱਚ ਜਾ ਰਹੇ ਸੀ ਅਤੇ ਇੱਕ ਵੱਡੇ ਮੁਸਲਮ ਪਰਿਵਾਰ ਦੇ ਸਾਹਮਣੇ ਆਏ। ਉਥੇ ਇੱਕ ਬਜ਼ੁਰਗ ਔਰਤ ਸੀ ਜੋ ਬਹੁਤ ਸਾਰੇ ਜਵਾਨ ਬੱਚੇ ਜੋ ਵਿਹੜੇ ਵਿੱਚ ਬੈਠੇ ਸਨ ਦੀ ਦਾਦੀ ਸੀ , ਅਸੀਂ ਉਸ ਦੇ ਨੇੜੇ ਰੁਕ ਗਏ,ਆਪਣਾ ਹੱਥ ਉਸਦੇ ਮੱਥੇ ਤੇ ਰੱਖਿਆ ਅਤੇ ਉਸਨੂੰ ਪਰਮਾਤਮਾ ਨੂੰ ਯਾਦ ਕਰਨ ਲਈ ਕਿਹਾ,ਜਿਵੇਂ ਨਾਮ ਸਿਮਰਨ ਕਰਨ ਲਈ ਕਿਹਾ।ਉਸ ਨੇ ਜਗਾ ਨੂੰ ਸਾਫ ਕੀਤਾ ਅਤੇ ਸਾਡੇ ਸਾਹਮਣੇ ਬੈਠ ਗਈ ਅਤੇ "ਹੂ, ਹੂ " ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। "ਹੂ " ਦਾ ਭਾਵ ਉਹਨਾਂ ਦੀ ਭਾਸ਼ਾ ਵਿੱਚ  ਹੈ "ਸਤਿ"ਭਾਵ ਸੱਚ ।ਬਾਅਦ ਵਿੱਚ ਜਦ ਅਸੀਂ ਉਸਨੂੰ ਪੁੱਛਿਆ ਕਿ ਉਸਨੇ ਕਿਹੜਾ ਨਾਮ ਜੱਪਿਆ ਉਸਨੇ ਦੱਸਿਆ ਹੂ,ਤਦ ਅਸੀਂ ਉਸਨੂੰ ਦੱਸਿਆ ਕਿ ਹੂ ਦਾ ਕੀ ਮਤਲਬ ਹੈ,ਉਸਨੇ ਤਦ ਸਾਨੂੰ ਦੱਸਿਆ ਕਿ ਉਸਨੇ ਸਾਨੂੰ ਆਪਣੇ  ਸੁਪਨਿਆਂ ਵਿੱਚ ਕਈ ਵਾਰ ਦੇਖਿਆ ਸੀ।ਇਸ ਸਮੇਂ ਅਸੀਂ ਉਸਨੂੰ ਦੱਸਿਆ ਕਿ ਤੁਸੀਂ ਫਿਰ ਜਨਮ ਨਹੀਂ ਲੈ ਰਹੇ ਹੋ ਅਤੇ ਇਹ ਤੁਹਾਡਾ ਆਖਰੀ ਜਨਮ ਹੈ।ਇਹ ਕਿ ਉਸਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ ਅਤੇ ਹੁਣ ਉਹ ਦੁਬਾਰਾ ਜਨਮ ਨਹੀਂ ਲਏਗੀ,ਇਸ ਸਮੇਂ ਉਸਦੀਆਂ ਪੋਤਰੀਆਂ ਨੇ ਸਾਨੂੰ ਕੁਝ ਤੋਹਫ਼ੇ ਦਿੱਤੇ ਅਤੇ ਅਸੀਂ ਉਸ ਜਗਾ ਤੋਂ ਚੱਲ ਪਏ।

ਇਹ ਦ੍ਰਿਸਟੀ ਇਹ ਗੱਲ ਸਮਝਣ ਦੇ ਪੱਖ ਤੋਂ ਮਹੱਤਵ ਪੂਰਨ ਹੈ ਕਿ ਕਈ ਵਾਰ ਅਸੀਂ ਐਸੀਆਂ ਚਾਨਣ ਰੂਹਾਂ ਨੂੰ ਸਥੂਲ ਰੂਪ ਵਿੱਚ ਨਹੀਂ ਵੇਖਦੇ ਪਰ ਅਸੀਂ ਉਹਨਾਂ ਨੂੰ ਆਪਣੀ ਸੂਖਸਮ ਦੇਹੀ – ਰੂਹਾਂ ਵਿੱਚ ਮਿਲਦੇ ਹਾਂ ਅਤੇ ਇੱਕ ਦੂਸਰੇ ਰੂਹਾਨੀਅਤ ਦੇ ਉੱਚੇ ਪੱਧਰ ਲਈ ਮਦਦ ਕਰਦੇ ਹਨ ।

ਅਪਾਹਜ ਸੂਖਸਮ ਸਰੀਰਾਂ ਨੂੰ ਵੇਖਣਾ

ੲ )  ਇਹ ਇੱਕ ਵੀ ਸਵੇਰੇ ਦੇ ਪਹਿਲੇ ਵੇਲੇ ਸਮਾਧੀ ਵਿਚਲਾ ਦ੍ਰਿਸਟੀ ਸੀ ਸਾਨੂੰ ਮਿਤੀ ਯਾਦ ਨਹੀਂ ਹੈ । ਅਸੀਂ ਇੱਕ ਵੱਡੇ ਇਕੱਠ ਵਿੱਚ ਬੈਠੇ ਸੀ । ਇੱਕ ਚੀਜ ਜਿਹੜੀ ਇੱਥੇ ਜਿਕਰ ਯੋਗ ਹੈ ਸਾਡਾ ਬੈਠਣ ਦਾ ਢੰਗ,ਅਸਲ ਜਿੰਦਗੀ ਵਿੱਚ ਅਸੀ ਲੱਤਾਂ ਨੂੰ ਇਕੱਠਾ ਕਰਕੇ ਫਰਸ਼ ਤੇ ਪਿੱਠ ਦੀ ਮੁਸਕਲ ਕਾਰਨ ਨਹੀਂ ਬੈਠ ਸਕਦੇ , ਅਸਲ ਵਿੱਚ ਅਸੀਂ ਲੰਮੇ ਸਮੇਂ ਤੋਂ ਲੱਤਾਂ ਇਕੱਠੀਆਂ ਕਰਕੇ ਬੈਠਣ ਦੇ ਯੋਗ ਨਹੀਂ ਹਾਂ । ਇਹ ਹੀ ਉਹਨਾਂ ਕਾਰਨਾਂ ਵਿੱਚੋਂ ਇੱਕ ਹੈ ਕਿ ਅਸੀਂ ਹਮੇਸ਼ਾਂ ਗੁਰਦੁਆਰੇ ਜਾਣ ਤੋਂ ਬਚਦੇ ਹਾਂ ।ਹੁਣ ਗੁਰਦੁਆਰੇ ਦਾ ਅਸਲ ਭਾਵ ਗੁਰ ਕ੍ਰਿਪਾ ਨਾਲ ਬੋਧ ਹੋ ਗਿਆ ਹੈ, ਇਹ ਤੁਹਾਡੇ ਹਿਰਦੇ ਦੇ ਅੰਦਰ ਗੁਰਦੁਆਰਾ ਹੈ , ਇਹ ਹੈ ਜਿੱਥੇ ਗੁਰੂ ਰਹਿੰਦਾ ਹੈ , ਇਹ ਹੈ ਜਿੱਥੇ ਅਕਾਲ ਪੁਰਖ ਦੇ ਚਰਨ ਵੱਸੇ ਹੋਏ ਹਨ, ਇਹ ਅਸਲ ਧਰਮ ਸਾਲ ਹੈ :

ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ:

ਅਸਲ ਧਰਮ ਸਾਲ ਸਤਿ – ਪਰਮ ਜੋਤ ਅਤੇ ਪੂਰਨ ਪ੍ਰਕਾਸ ਦੇ ਰਹਿਣ ਦੀ ਜਗਾ ਵਿਅਕਤੀ ਦਾ ਹਿਰਦਾ ਹੈ । ਅਤੇ ਕੀਰਤਨ ਰੋਮ ਰੋਮ ਨਾਮ ਸਿਮਰਨ ਅਤੇ ਅਨਹਦ ਸਬਦ ਨਾਦਿ ਹੈ,ਕੀਰਤਨ ਦਾ ਭਾਵ ਹੈ ਮਨ ਅਤੇ ਰੂਹ ਦਾ ਸਾਧਨਾ । ਅਤੇ ਇਸ ਦਾ ਭਾਵ ਹੈ ਇਸ ਦੀ ਪੰਜ ਦੂਤਾਂ ਅਤੇ ਇੱਛਾਵਾਂ ਤੋਂ ਮੁਕਤੀ , ਇਸ ਨੂੰ ਮਾਇਆ ਦੇ ਸੰਗਲ਼ਾਂ ਤੋਂ ਰਾਹਤ ਦਿਵਾਉਣੀ । ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬਦ ਸਨ, ਜਿਹੜੇ ਇਸ ਗੁਰ ਗੁਰੂ ਅਤੇ ਗੁਰ ਸੰਗਤ ਦੇ ਕੂਕਰ ਲਈ ਸੱਚ ਹੋਏ ਹਨ । ਦੂਸਰੇ ਗੁਰਦੁਆਰੇ ਮਾਇਆ ਦਾ ਇੱਕ ਹਿੱਸ ਹਨ , ਕਿਉਂਕਿ ਨਿਰਗੁਣ ਸਰੂਪ ਹਿਰਦੇ ਵਿੱਚ ਰਹਿੰਦਾ ਹੈ ਅਤੇ ਇਸ ਤੋਂ ਬਿਨਾਂ ਕਿਤੇ ਹੋਰ ਨਹੀਂ ਰਹਿੰਦਾ ਹੈ । ਪਰਮ ਜੋਤ ਹਿਰਦੇ ਵਿੱਚ ਰਹਿੰਦਾ ਹੈ ਅਤੇ ਹੋਰ ਕਿਤੇ ਨਹੀਂ । ਹਿਰਦਾ ਸੰਤ ਹੈ ਅਤੇ ਸਾਰੇ ਬ੍ਰਹਮ ਗੁਣ ਹਿਰਦੇ ਵਿੱਚ ਸਮਾਏ ਹੁੰਦੇ ਹਨ, ਪਿਆਰ ਅਤੇ ਸਰਧਾ , ਦ੍ਰਿੜਤਾ ਅਤੇ ਵਿਸ਼ਵਾਸ , ਭਰੋਸਾ ਅਤੇ ਯਕੀਨ ,ਨਿਮਰਤਾ ਅਤੇ ਮੁਆਫ਼ ਕਰ ਦੇਣਾ ਹਿਰਦੇ ਵਿੱਚ ਆਉਂਦਾ ਹੈ ਅਤੇ ਇੱਟਾਂ ਅਤੇ ਸੀਮਿੰਟ ਦੇ ਬਣੇ ਘਰ ਵਿੱਚ ਨਹੀਂ ।

ਸੂਖਸਮ ਦੇਹੀ ਵਿੱਚ ਅਸੀਂ ਲੱਤਾਂ ਇਕੱਠੀਆਂ ਕਰਕੇ ਬੈਠਣ ਵਿੱਚ ਕੋਈ ਮੁਸਕਲ ਨਹੀਂ ਦੇਖਦੇ ।ਇਸ ਦਾ ਭਾਵ ਹੈ ਕਿ – ਰੂਹ – ਸੂਖਸਮ ਦੇਹੀ ਪੂਰੀ ਤਰਾਂ ਸਿਹਤ ਮੰਦ ਹੈ ਅਤੇ ਅਸੀਂ ਕਿਤੇ ਵੀ ਜਾ ਸਕਦੇ ਹਾਂ ਅਤੇ ਕਿਸੇ ਤਰਾਂ ਵੀ ਬਿਨਾਂ ਕਿਸੇ ਮੁਸਕਲ ਦੇ ਬੈਠ ਸਕਦੇ ਹਾਂ ।ਅਸਲ ਵਿਚ ਬਹੁਤ ਵਾਰ ਜਦ ਅਸੀਂ ਸਮਾਧੀ ਵਿੱਚ ਜਾਂਦੇ ਹਾਂ ਅਤੇ ਲੱਤਾਂ ਇਕੱਠੀਆਂ ਕਰਕੇ ਬੈਠਣ ਵਾਲੇ ਆਸਣ ਵਿੱਚ ਅਸੀਂ ਜੋ ਦ੍ਰਿਸਟੀ ਵੇਖਦੇ ਹਾਂ ਅਸੀਂ ਦੂਸਰਿਆਂ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਹੁੰਦੇ ਹਾਂ ਕਿ ਦੇਖੋ ਅਸੀਂ ਵੀ ਇਸ ਆਸਣ ਵਿੱਚ ਬੈਠ ਸਕਦੇ ਹਾਂ।ਇਹ ਵਿਚਾਰ ਬਿਆਨ ਕਰਨ ਵਾਲਾ ਹੈ ਕਿ ਜੇਕਰ ਤੁਹਾਡੀ ਸੂਖਸਮ ਦੇਹੀ ਤੁਹਾਡੀ ਰੂਹ ਸਿਹਤਮੰਦ ਹੈ  ਭਾਵ ਇਹ ਸਾਫ ਹੈ ਅਤੇ ਹਰ ਤਰਾਂ ਦੀਆਂ ਮਾਨਸਿਕ ਬਿਮਾਰੀਆਂ ਤੋਂ ਮੁਕਤ ਹੈ ਤਦ ਤੁਹਾਨੂੰ ਕਿਸੇ ਵੀ ਆਸਣ ਵਿੱਚ ਬੈਠਣ ਵਿੱਚ ਕੋਈ ਮੁਸਕਲ ਨਹੀਂ ਹੁੰਦੀ । ਅਤੇ ਬਹੁਤ ਸਾਰੇ ਲੋਕ ਸਿੱਧੇ ਬੈਠ ਕੇ ਅਤੇ ਲੱਤਾਂ ਇਕੱਠੀਆਂ ਕਰਕੇ ਨਾਮ ਸਿਮਰਨ ਕਰਨ ਦੀ ਸਲਾਹ ਦਿੰਦੇ ਹਨ, ਜਿਹੜੀ ਕਿ ਠੀਕ ਹੈ ਪਰ ਜਰੂਰੀ ਅਤੇ ਲਾਜ਼ਮੀ ਨਹੀਂ ਹੈ ।ਜੇਕਰ ਇਸ ਤਰਾਂ ਹੁੰਦਾ ਤਾਂ ਸਰੀਰਕ ਤੌਰ ਤੇ ਬਿਮਾਰ ਲੋਕਾਂ ਦਾ ਕੀ ਹੁੰਦਾ , ਉਹ ਬੰਦਗੀ ਕਰਨ ਦੇ ਯੋਗ ਨਾ ਹੁੰਦੇ ।ਇਸ ਲਈ ਲੱਤਾਂ ਇਕੱਠੀਆਂ ਕਰਕੇ ਸਿੱਧਾ ਬੈਠਣਾ ਠੀਕ ਨਹੀਂ ਹੈ ।ਤੁਸੀਂ ਸਭ ਤੋਂ ਅਰਾਮ ਦਾਇਕ ਆਸਣ ਵਿੱਚ ਨਾਮ ਸਿਮਰਨ ਕਰ ਸਕਦੇ ਹੋ ਅਤੇ ਉਸ ਜਗਾ ਤੇ ਕਰ ਸਕਦੇ ਹੋ ਜਿੱਥੇ ਤੁਸੀਂ ਅਸਾਨੀ ਨਾਲ ਕਰ ਸਕਦੇ ਹੋਵੋ । ਜਿੱਥੇ ਤੁਹਾਡੀ ਨਾਮ ਸਿਮਰਨ ਕਰਨ ਦਾ ਧਿਆਨ ਅਸਾਨੀ ਨਾਲ ਪ੍ਰਾਪਤ ਹੋ ਜਾਂਦਾ ਹੈ ਅਤੇ ਇਸ ਜਗਾ ਤੇ ਅਸੀਂ  ਲੱਤਾਂ ਇਕੱਠੀਆਂ ਕਰਕੇ ਪਿੱਠ ਸਿੱਧੀ ਕਰਕੇ ਬੈਠੇ ਸੀ ।

ਜਦ ਕੋਈ ਸਮਾਧੀ ਵਿੱਚ ਜਾਂਦਾ ਹੈ ਤਾਂ ਤੀਸਰਾ ਨੇਤਰ ਜਾਂ ਬ੍ਰਹਮ ਅੱਖ ਖੁਲ੍ਹਦੀ ਹੈ ਅਤੇ ਤੁਸੀਂ ਆਪਣੇ ਆਲੇ ਦੁਆਲੇ ਅਸਲ ਵਿੱਚ ਵਾਪਰ ਰਹੀ ਹਰ ਚੀਜ ਨੂੰ ਦੇਖ ਸਕਦੇ ਹੋ । ਇਸ ਲਈ ਜੋ ਅਸੀਂ ਇਸ ਵਾਰ ਦੇਖਿਆ ਇਹ ਬਹੁਤ ਹੀ ਡਰਾਵਣਾ ਅਤੇ ਅਵਿਸ਼ਵਾਸ ਯੋਗ  ਹੈ  । ਅਸੀਂ ਦੇਖਿਆ ਕਿ ਬਹੁਤ ਘੱਟ ਲੋਕ ਆਮ ਚੰਗੀਆਂ ਰੂਹਾਂ ਨਾਮ ਆਲੇ ਦੁਆਲੇ ਬੈਠੇ ਹੋਏ ਸਨ ਪਰ ਉਹਨਾਂ ਵਿੱਚੋਂ ਬਹੁਤੇ ਲੋਕ ਵਿਗੜੇ ਹੋਏ ਰੂਪ ਵਾਲੇ ਸਨ , ਭੈੜੇ ਦਿਖਣ ਵਾਲੇ ਚਿਹਰੇ ਅਤੇ ਇਸ ਤਰਾਂ ਦੇ ਹੀ ਹੋਰ ।ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ :

ਕਲੇ ਅੰਦਰ ਨਾਨਕਾ ਜਿਨਾ ਦਾ ਅਵਤਾਰ ਪੁੱਤ ਜਿਨੂਰਾ ਧੀ ਜਨੂਰੀ ਜੋਰੂ ਜਿਨਾ ਦੀ ਸਿਕਦਾਰ :

ਭਾਵ ਕਿ ਉਹ ਜਿੱਥੇ ਵੀ ਜਾਂਦੇ ਸਨ ਉਹ ਮਨੁੱਖਾ ਸਰੀਰਾਂ ਨੂੰ ਭੂਤ ਰੂਹਾਂ ਚੁੱਕ ਰਹੇ  ਹੀ ਵੇਖਦੇ ਸਨ ।ਅਸਲ ਵਿੱਚ ਇਹ ਸੀ ਜੋ ਅਸੀਂ ਆਪਣੇ ਆਲੇ ਦੁਆਲੇ ਦੇਖਿਆ । ਇੱਥੇ ਇੱਕ ਛੋਟੀ ਜਿਹੀ ਖੂਬ ਸੂਰਤ ਲੜਕੀ ਸਾਡੇ ਸਾਹਮਣੇ ਬੈਠੀ ਸੀ ਅਤੇ ਅਸੀਂ ਕੀ ਵੇਖਿਆ ਕਿ ਆਪਣੀ ਰੂਹ ਦੀ ਭਾਸ਼ਾ ਵਿੱਚ ਉਹ ਬਹੁਤ ਹੀ ਭਿਆਨਕ ਅਤੇ ਭੱਦੀ ਦਿਖਣ ਵਾਲੀ ਭੂ ਤੀਆ ਤੌਰ ਤੇ ਵਿਗੜੇ ਹੋਏ ਰੂਪ ਵਾਲੀ ਆਕ੍ਰਿਤੀ ਸੀ ।ਅਤੇ ਜਦ ਅਸੀਂ ਉਸ ਦੀ ਵਿਗੜੇ ਹੋਏ ਰੂਪ ਨੂੰ ਸਤਿਨਾਮ ਦੇ ਜਾਪ ਨਾਲ ਠੀਕ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਰੋਣਾ ਸੁਰੂ ਕਰ ਦਿੱਤਾ ਪਰ ਬਾਅਦ ਵਿੱਚ ਉਹ ਬਹੁਤ ਹੀ ਸ਼ਾਂਤ ਬਣ ਗਈ ਅਤੇ ਉਸਦੀ ਵਿਗੜੇ ਹੋਏ ਰੂਪ ਵਾਲੇ ਦੇਹੀ ਅਲੋਪ ਹੋ ਗਈ ਅਤੇ ਉਹ ਵਾਪਸ ਆਮ ਆਦਮੀ ਵਾਂਗ ਦਿਖਾਈ ਦੇਣ ਲੱਗ ਪਈ ।

ਇੱਥੇ ਇੱਕ ਹੋਰ ਬੱਚੀ ਸਾਡੇ ਲਾਗੇ ਵਿਗੜੇ ਹੋਏ ਅਤੇ ਭੈੜੀ ਦਿਖਾਈ ਦੇਣ ਵਾਲੀ ਬੈਠੀ ਸੀ ,ਅਸੀਂ ਉਸਨੂੰ ਸਤਿਨਾਮ ਦਾ ਜਾਪ ਕਰਨ ਲਈ ਆਖਿਆ, ਜਦ ਉਸਨੇ ਸਤਿਨਾਮ ਦਾ ਜਾਪ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਖਤਮ ਹੋਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਲੋਪ ਹੋ ਗਈ ਅਤੇ ਫਿਰ ਸਤਿਨਾਮ ਜਪਦੀ ਹੋਈ ਬਹੁਤ ਵਧੀਆ ਚਿਹਰੇ ਨਾਲ ਵਾਪਸ ਆ ਗਈ । ਇਹ ਸਾਨੂੰ ਸ਼ਾਇਦ ਦੱਸਦਾ ਹੈ ਕਿ  ਅੱਜ ਦੇ ਇਸ ਹਨੇਰੇ ਦੇ ਯੁੱਗ ਵਿੱਚ ਕਿੰਨੇ ਕੂੜ ਵਿੱਚ ਲੋਕ ਹਨ । ਇੱਥੇ ਬਹੁਤ ਹੀ ਧੂਲ ਹੈ ਜਿਸ ਵਿੱਚ ਸਾਡੀਆਂ ਰੂਹਾਂ ਰਹਿ ਰਹੀਆਂ ਹਨ ,ਇਹ ਧੂਲ ਹੈ ,ਦੁੱਖ , ਤਕਲੀਫ਼ਾਂ , ਅਤੇ ਮਾਇਆ ਦਾ ਕੂੜ : ਪੰਜ ਦੂਤ, ਇੱਛਾਵਾਂ , ਅਤੇ ਹੋਰ ਇਸ ਤਰਾਂ ਦਾ ਕਈ ਕੁਝ । ਇਕ ਆਮ ਆਦਮੀ ਮਾਇਆ ਦੇ ਇਸ ਕੂੜ ਵਿੱਚ ਰਹਿੰਦਾ ਹੋਇਆ ਬਹੁਤ ਹੀ ਸਾਫ ਤਰਾਂ ਨਾਲ ਮਾਇਆ ਦੇ 40 ਫੁੱਟ ਡੂੰਘੇ ਟੋਏ ਵਿੱਚ ਰਹਿ ਰਿਹਾ ਹੈ ।

ਤਦ ਅਸੀਂ ਇਸ ਇਕੱਠ ਵਿਚੋਂ ਬਾਹਰ ਆਏ ਅਤੇ ਖੁਲੇ ਸਥਾਨ ਤੇ ਖੜੇ ਸੀ ,ਜਦ ਇੱਕ ਨੌਜਵਾਨ ਲੰਮਾ ਆਦਮੀ ਸਾਡੇ ਨੇੜੇ ਆਇਆ ਅਤੇ ਜਦ ਅਸੀਂ ਆਸਣ ਸਮਾਧੀ ਵਿੱਚ ਗਏ  ਅਤੇ ਤਦ ਉਸਨੇ ਖੁਸੀ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ , ਇਹ ਹੁੰਦਾ ਹੈ ਜਦ ਅੰਮ੍ਰਿਤ ਸਾਡੇ ਅੰਦਰ ਜਾਂਦਾ ਹੈ , ਅਸੀਂ ਹੈਰਾਨੀ ਜਨਕ ਢੰਗ ਨਾਲ ਅਨਾਦਿ ਖੁੱਸੀਆਂ ਨਾਲ ਭਰ ਜਾਂਦੇ ਹਾਂ ।ਇਸ ਮੋੜ ਤੇ ਅਸੀਂ ਉਸਨੂੰ ਦਸਿਆ ਕਿ ਤੇਰਾ ਇਸ ਸੰਗਤ ਵਿੱਚ ਆਉਣਾ ਸਫਲ ਹੋ ਗਿਆ ਹੈ ।

ਮਾਇਆ ਨਾਲ ਸਬੰਧਿਤ ਸੁਪਨੇ

ਸ ) ਇੱਥੇ ਕੁਝ ਕੁ ਸੁਪਨੇ ਹਨ ਜਿੱਥੇ ਸਾਡਾ ਸਾਹਮਣਾ ਮਾਇਆ ਨਾਲ ਉਸ ਦੇ ਇਸਤਰੀ ਰੂਪ ਵਿੱਚ ਹੋਇਆ ਅਤੇ ਕਈ ਹੋਰ ਰੂਪਾਂ ਵਿੱਚ ਹੋਇਆ ,ਜਿਵੇਂ ਧੰਨ ਅਤੇ ਲਗਾਵ ।ਅਸੀਂ ਜੋ ਸਾਨੂੰ ਯਾਦ ਹਨ ਉਹ ਤੁਹਾਨੂੰ ਦੱਸਣ ਦਾ ਯਤਨ ਕਰਾਂਗੇ ।

ਪਹਿਲਾ ਬੰਦਗੀ ਦੀ ਸੁਰੂ ਵਾਲੀ ਅਵਸਥਾ ਵਿੱਚ ਸੀ ,ਜਦ ਨਾਮ ਸਿਮਰਨ ਕਰਦਿਆਂ ਮਾਇਆ ਸਾਡੇ ਸਾਹਮਣੇ ਇੱਕ ਨੰਗੀ ਇਸਤਰੀ ਦੇ ਰੂਪ ਵਿੱਚ ਆਈ , ਇਹ ਬਹੁਤ ਹੀ ਡਰਾਵਣਾ ਅਨੁਭਵ ਸੀ ਜਦ ਅਸੀਂ ਸਿਰਫ਼ ਨਾਮ ਸਿਮਰਨ( ਇਹ ਉਸ ਤੋਂ ਪਹਿਲਾਂ ਸੀ ਜਦੋਂ ਅਸੀਂ ਸਮਾਧੀ ਵਿੱਚ ਗਏ ) ਤੇ ਧਿਆਨ ਕੇਂਦਰਤ ਕਰਨ ਦਾ ਯਤਨ ਕਰ ਰਹੇ ਸੀ ।ਇਸ ਤਰਾਂ ਦੀਆਂ ਕਈ ਘਟਨਾਵਾਂ ਕਈ ਵਾਰ ਵਾਪਰੀਆਂ ਪਰ ਤਦ ਗੁਰ ਕ੍ਰਿਪਾ ਦੇ ਫਲਸਰੂਪ ਅਸੀ ਮਾਇਆ ਨੂੰ ਇਸ ਫ੍ਰੰਟ ਤੇ ਹਰਾਉਣ ਦੇ ਯੋਗ ਸੀ । ਮਾਇਆ ਸਾਡੇ ਸਾਹਮਣੇ ਪਦਾਰਥਕ ਵਸਤੂਆਂ ਦੇ ਰੂਪ ਵਿੱਚ ਵੀ ਪ੍ਰਗਟ ਹੋਈ ਪਰ ਅਸੀਂ ਇਸ ਨੂੰ ਅਖੀਰ ਵਿੱਚ ਗੁਰ ਕ੍ਰਿਪਾ ਨਾਲ ਹਰਾ ਦਿੱਤਾ ।

ਆਓ ਅਸੀਂ ਤੁਹਾਨੂੰ ਮਾਇਆ ਦੀ ਪ੍ਰੀਖਿਆ ਦੇ ਬਾਰੇ ਕੁਝ ਸੱਚ ਦੱਸੀਏ (ਦੋਵੇਂ ਹੀ ਤਰਾਂ ਵਿੱਚ ਪਦਾਰਥਕ ਅਤੇ ਸੂਖਸਮ ਰੂਪ ਵਿੱਚ ) ,ਮਾਇਆ ਤੁਹਾਨੂੰ ਉਸ ਰੂਪ ਵਿੱਚ ਹਮਲਾ ਕਰਨ ਦਾ ਯਤਨ ਕਰੇਗੀ ਜਿਸ ਵਿੱਚ ਤੁਸੀਂ ਸਭ ਤੋਂ ਕਮਜ਼ੋਰ ਹੋ । ਜੇਕਰ ਕਾਮ ਤੁਹਾਡਾ ਕਮਜ਼ੋਰ ਭਾਗ ਹੈ ਤਾਂ ਮਾਇਆ ਤੁਹਾਨੂੰ  ਉਸ ਲਿੰਗ ਦੇ ਰੂਪ ਵਿੱਚ ਹਮਲਾ ਕਰੇਗੀ ਜੋ ਤੁਹਾਨੂੰ ਜਿਆਦਾ ਖਿੱਚ ਪਾਉਂਦਾ ਹੈ ।ਤਦ ਅਗਲੇ ਕਮਜ਼ੋਰ ਭਾਗ ਤੇ ਜੇਕਰ ਧੰਨ ਤੁਹਾਡੀ ਕਮਜੋਰੀ ਹੈ ਤਾਂ ਇਹ ਤੁਹਾਨੂੰ ਇਸ ਰੂਪ ਤੇ ਹਮਲਾ ਕਰੇਗੀ , ਤੁਸੀਂ ਵਪਾਰ ਵਿੱਚ ਘਾਟਾ ਖਾਓਗੇ ,ਆਪਣੀ ਨੌਕਰੀ ਗਵਾ ਲਵੋਗੇ , ਜਾਂ ਵਿੱਤੀ ਮੁਸ਼ਕਲਾਂ ਵਗੈਰਾ ਆ ਜਾਣਗੀਆਂ ।ਇਹ ਜੇਕਰ ਲਗਾਵ ਹੈ ਤਾਂ ਇਹ ਤੁਹਾਨੂੰ ਤੁਹਾਡੇ ਪਰਿਵਾਰਕ ਮੈਂਬਰ ਦੇ ਤੌਰ ਤੇ ਹਮਲਾ ਕਰੇਗੀ ।ਇਹ ਜੇਕਰ ਅਹੰਕਾਰ ਹੈ ਤਾਂ ਇਸ ਦੇ ਮੁਤਾਬਕ ਹੀ ਹਮਲਾ ਕਰੇਗੀ ।

ਇਸ ਲਈ ਸਾਡੇ ਤੇ ਪਹਿਲਾ ਹਮਲਾ ਮਾਇਆ ਦੇ ਸਬੰਧ ਵਿੱਚ ਸੀ , ਇਹ ਬਹੁਤ ਹੀ ਭਾਰੀ ਵਿੱਤੀ ਹਮਲਾ ਸੀ , ਇੱਕ ਤੋਂ ਬਾਅਦ ਇੱਕ ,ਨੌਕਰੀ ਗਵਾਚ ਗਈ ,ਤਕਰੀਬਨ ਮਿਲੀ ਅਨ ਡਾਲਰ ਦਾ ਨਕਦ ਅਤੇ ਸੰਪਤੀ ਘਾਟਾ ਸੀ , ਅਸਲ ਵਿੱਚ ਅਸੀਂ ਇਹ ਵਿੱਤੀ ਘਾਟੇ ਨੇ ਸਾਨੂੰ ਬੰਦਗੀ ਮਾਰਗ ਤੇ ਲੈ ਆਂਦਾ ।ਅਤੇ ਅਸੀਂ ਇਹ ਘਾਟਾ ਕੇਵਲ ਸਤਿਨਾਮ ਕਾਰਨ ਹੀ ਸਹਿ ਸਕੇ , ਕੇਵਲ ਗੁਰ ਪ੍ਰਸਾਦਿ ਦੇ ਨਾਲ ਹੀ ਸਹਿ ਸਕੇ, ਅਤੇ ਅੱਜ ਗੁਰੂ ਦੀ ਕ੍ਰਿਪਾ ਨਾਲ ਸਾਡਾ ਬਲੱਡ ਪ੍ਰੈੱਸ਼ਰ ਬਿਲਕੁਲ ਆਮ ਹੈ। ਨਹੀਂ ਤਾਂ ਸਾਡੇ ਵਰਗੇ ਇੱਕ ਆਮ ਆਦਮੀ ਲਈ ਇੰਨਾ ਜਿਆਦਾ ਵਿੱਤੀ ਘਾਟਾ ਘਾਤਕ ਹੋ ਸਕਦਾ ਹੈ, ਇਸ ਲਈ ਅਸੀਂ ਗੁਰ ਅਤੇ ਗੁਰੂ ਦੇ ਉਹਨਾਂ ਦੀ ਅਨਾਦਿ ਬਖਸ਼ਿਸ਼,ਨਾਮ ਅਤੇ ਬੰਦਗੀ ਲਈ ਬਹੁਤ ਧੰਨਵਾਦੀ ਹਾਂ। ਜਿਸਨੇ ਕਿ ਸਾਨੂੰ ਕੇਵਲ ਮਾਇਆ ਦੇ 40 ਫੁੱਟ ਡੂੰਘੇ ਕੂੜ ਵਿੱਚੋਂ ਹੀ ਬਾਹਰ ਨਹੀਂ ਕੱਢਿਆ , ਸਗੋਂ ਸਾਨੂੰ ਸਭ ਤੋਂ ਵੱਡੀ ਨਾਮ,ਬੰਦਗੀ, ਅਤੇ ਸੇਵਾ ਦੀ ਦਾਤ ਬਖਸੀ।

ਸਾਡੇ ਤੇ ਮਾਇਆ ਨੇ ਪਰਿਵਾਰਕ ਲਗਾਵ ਦੇ ਰੂਪ ਵਿੱਚ ਵੀ ਹਮਲਾ ਕੀਤਾ, ਜਦ ਅਸੀਂ ਗੁਰ ਪ੍ਰਸਾਦੀ ਖੇਲ  ਸ਼ੁਰੂ ਕੀਤਾ ਤਾਂ ਸਾਰਾ ਪਰਿਵਾਰ ਇਸ ਗੁਰ ਪ੍ਰਸਾਦੀ ਖੇਲ ਵਿੱਚ ਸ਼ਾਮਿਲ ਸੀ, ਪਤਨੀ, ਪੁੱਤਰ, ਧੀ, ਪਤਨੀ ਦੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ, ਸਹੁਰਾ, ਸੱਸ, ਦੂਸਰੇ ਰਿਸ਼ਤੇਦਾਰ, ਪਿਤਾ ਜੀ ਅਤੇ ਹੋਰ ਬਹੁਤ ਸਾਰੇ ਮਿੱਤਰ, ਅਤੇ ਅੰਦਾਜਾ ਲਗਾਓ ਅੱਜ ਕੀ ਹੈ ( ਫਰਵਰੀ 24,2004) ਸਾਰੇ ਹੀ ਇਸ ਪਿੜ ਨੂੰ ਛੱਡ ਗਏ ਹਨ ਅਤੇ ਅਸੀਂ ਇਕੱਲੇ ਹੀ ਇਸ ਖੇਲ ਵਿੱਚ ਹਾਂ। ਇਹ ਠੀਕ ਹੀ ਆਖਿਆ ਗਿਆ ਹੈ ਕਿ ਬੰਦਗੀ ਦੋ ਧਾਰੀ ਤਲਵਾਰ ਤੇ ਤੁਰਨਾ ਹੈ ਅਤੇ ਕੇਵਲ ਕੋਈ ਲੱਖਾਂ ਵਿੱਚੋਂ ਵਿਰਲਾ ਹੀ  ਕਰ ਸਕਦਾ ਹੈ। ਸਾਰਾ ਹੀ ਸੰਸਾਰ ਤੁਹਾਡੇ ਵਿਰੁੱਧ ਹੋ ਜਾਵੇਗਾ ਜੇਕਰ ਤੁਸੀਂ ਅਨਾਦਿ ਦੇ ਇਸ ਮਾਰਗ ਤੇ ਤੁਰਦੇ ਹੋ, ਅਤੇ ਇਹ ਸਾਡੇ ਲਈ ਵੀ ਸੱਚ ਹੋਇਆ ਹੈ, ਅਸੀਂ ਆਪਣੀ ਨਿੰਦਿਆ ਹੋਣ ਅਤੇ ਸਾਰੇ ਹੀ ਸੰਸਾਰ, ਸਾਰੇ ਪਰਿਵਾਰ ਅਤੇ ਮਿੱਤਰਾਂ ਅਤੇ ਸਾਰੇ ਸਮਾਜ ਦੁਆਰਾ ਜਿਵੇਂ ਅਸੀਂ ਕੋਈ ਗੰਭੀਰ ਅਪਰਾਧੀ ਹੁੰਦੇ ਹਾਂ,  ਸਾਨੂੰ ਘਟੀਆ ਨਜ਼ਰ ਨਾਲ ਦੇਖਣ ਲਈ ਬਹੁਤ ਹੀ ਭਾਗਸ਼ਾਲੀ ਹਾਂ। ਪਰ ਤੁਹਾਨੂੰ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਨਕਾਰਾਤਮਿਕ ਚੀਜ ਨਹੀਂ ਲਿਆਉਣੀ ਚਾਹੀਦੀ ਭਾਵੇਂ ਜੋ ਮਰਜ਼ੀ ਵਾਪਰ ਜਾਵੇ, ਕੋਈ ਗੱਲ ਨਹੀਂ ਉਹ ਤੁਹਾਡੇ ਨਾਲ ਜਿਵੇਂ ਮਰਜ਼ੀ ਵਿਹਾਰ ਕਰਨ , ਤੁਹਾਨੂੰ ਉਹਨਾਂ ਨਾਲ ਸਦਾ ਹੀ ਪਿਆਰ ਭਰਿਆ ਵਰਤਾਉ ਕਰਨਾ ਚਾਹੀਦਾ ਹੈ।ਅਸੀਂ ਕਈ ਵਾਰ ਨਾਕਾਮ ਹੋ ਜਾਂਦੇ ਹਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਉਲਝਦੇ ਹਾਂ, ਪਰ ਤਦ ਅਖੀਰ ਵਿੱਚ ਅਸੀਂ ਉਹਨਾਂ ਨੂੰ ਮੁਆਫ਼ ਕਰਨ ਦੀ ਸਿਆਣਪ ਕੀਤੀ ਅਤੇ ਉਹਨਾਂ ਲਈ ਕੋਈ ਵੀ ਨਕਾਰਾਤਮਿਕ ਵਿਚਾਰ ਨਹੀਂ ਲਿਆਂਦਾ ਜਿਵੇਂ ਕੀ ਅਸੀਂ ਉਹਨਾਂ ਨਾਲ ਕੋਈ ਵੀ  ਵਾਦ ਵਿਵਾਦ ਨਹੀਂ ਕੀਤਾ। ਅਤੇ ਉਹਨਾਂ ਨਾਲ ਵਧੀਆ ਢੰਗ ਨਾਲ ਵਰਤਾਓ ਕੀਤਾ, ਉਹਨਾਂ ਨੂੰ ਆਦਰ ਮਾਣ ਅਤੇ ਪਿਆਰ ਦਿੱਤਾ ਜਿਸ ਦਾ ਉਹ ਲਾਇਕ ਸਨ, ਅਤੇ ਉਹਨਾਂ ਦੀਆਂ ਰੂਹਾਂ ਲਈ ਅਰਦਾਸ ਜਾਰੀ ਰੱਖੀ।

ਇਹ ਮਾਇਆ ਦਾ ਨਾਟਕ ਹੈ, ਇਹ ਹੈ ਜੋ ਮਾਇਆ ਤੁਹਾਡੇ ਨਾਲ ਕਰਦੀ ਹੈ, ਇਹ ਹੈ ਜਿਸ ਵਿੱਚੋਂ ਤੁਹਾਨੂੰ ਬੰਦਗੀ ਪੂਰੀ ,ਸੱਚ ਪੇਸ਼ ਕਰਨ ਅਤੇ ਸੇਵਾ ਕਰਨ ਅਤੇ ਜਾਰੀ ਰੱਖਣ ਵੇਲੇ ਗੁਜਰਨਾ ਪੈਂਦਾ ਹੈ। ਜਿਹੜੀ ਵੀ ਚੀਜ ਅਸੀਂ ਅੱਖਾਂ ਰਾਹੀਂ ਵੇਖਦੇ ਹਾਂ ਮਾਇਆ ਹੈ, ਹਰ ਚੀਜ ਮਾਇਆ ਦੇ ਕਾਬੂ ਅਧੀਨ ਅਤੇ ਇਸ ਦੇ ਦੁਆਰਾ ਇਸਦੇ ਗੁਣਾਂ : ਰਜੋ, ਤਮੋ, ਅਤੇ ਸਤੋ ( ਇਹਨਾਂ ਤਿੰਨ ਗੁਣਾਂ ਦੀ ਵਿਸਥਾਰ ਸਹਿਤ ਵਿਆਖਿਆ ਵੱਖਰੇ ਲੇਖ ਵਿੱਚ ਕੀਤੀ ਗਈ ਹੈ ਕਿਉਂਕਿ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਵਿਸ਼ਾ ਹੈ ਅਤੇ ਇਸ ਨੂੰ ਬੰਦਗੀ ਮਾਰਗ ਤੇ ਚੱਲਣ ਵਾਲੇ ਵਿਅਕਤੀ ਲਈ ਸਮਝਣਾ ਬਹੁਤ ਜਰੂਰੀ ਹੈ ) ਅਧੀਨ ਚਲਾਈ ਜਾ ਰਹੀ ਹੈ। ਮਾਇਆ ਉਦੋਂ ਤੱਕ ਤੁਹਾਡਾ ਪਿੱਛਾ ਕਰਦਾ ਹੈ ਜਦੋਂ ਤਕ ਤੁਸੀਂ ਇਹਦੀਆਂ ਰੋਕਾਂ ਨੂੰ ਤੋੜ ਨਹੀਂ ਦਿੰਦੇ ਅਤੇ ਮਾਇਆ ਉਪਰ ਜਿੱਤ ਨਹੀਂ ਪਾ ਲੈਂਦੇ, ਕੇਵਲ ਅਕਾਲ ਪੁਰਖ ਹੀ ਮਾਇਆ ਦੇ ਇਹਨਾਂ ਤਿੰਨ ਗੁਣਾਂ ਤੋਂ ਪਰੇ ਹੈ, ਜਾਂ ਉਹ ਜਿਹੜੇ ਉਸ ਦੇ ਵਿੱਚ ਲੀਨ ਹੋ ਗਏ ਹਨ ਅਤੇ ਮਾਇਆ ਦੇ ਚੁੰਗਲ ਤੋਂ ਪਰੇ ਚਲੇ ਗਏ ਹਨ।ਜਦ ਤੁਸੀਂ ਅਖੀਰ ਵਿੱਚ ਮਾਇਆ ਦੇ ਸਾਰੇ ਸੰਗਲ ਤੋੜ ਦਿੰਦੇ ਹੋ ਤਦ ਮਾਇਆ ਤੁਹਾਡੀ ਨੌਕਰ ਬਣ ਜਾਂਦੀ ਹੈ,ਅਤੇ ਇਹ ਤੁਹਾਡੀ ਸੇਵਾ ਕਰਦੀ ਹੈ। ਇਸ ਲਈ ਅਸੀਂ ਮਾਇਆ ਦੇ ਕਈ ਇਮਤਿਹਾਨਾਂ ਦਾ ਸਾਹਮਣਾ ਕੀਤਾ ਅਤੇ ਪਰਮਾਤਮਾ ਦੀ ਕ੍ਰਿਪਾ ਨਾਲ ਕਈ ਵਾਰ ਫੇਲ ਹੋ ਗਏ ਅਤੇ ਤਦ ਕਈ ਵਾਰ ਪਾਸ ਹੋ ਗਏ। ਇੱਕ ਦਿਨ ਫਿਰ ਮਾਇਆ ਸਾਡੇ ਸਾਹਮਣੇ ਇੱਕ ਨੌਜਵਾਨ ਸੁੰਦਰ ਲੜਕੀ ਦੇ ਰੂਪ ਵਿੱਚ ਸਾਹਮਣੇ ਆਈ ,ਸ਼ੁਰੂ ਵਿੱਚ ਅਸੀਂ ਉਸ ਵੱਲ ਖਿੱਚੇ ਗਏ ਕਿਉਂਕਿ ਉਹ ਇਸ ਤਰਾਂ ਦਾ ਵਰਤਾਓ ਕਰ ਰਹੀ ਸੀ ਜਿਵੇਂ ਅਸੀਂ ਉਸ ਨਾਲ ਹੀ ਸਬੰਧਿਤ ਹੋਈਏ। ਇਸ ਲਈ ਅਸੀਂ ਉਸ ਨੂੰ ਆਪਣੇ ਕੋਲ ਆਉਣ ਅਤੇ ਆਪਣੀ ਗੱਲ ਸੁਣਨ ਲਈ ਕਿਹਾ,ਇਸ ਨਾਲ ਉਸ ਨੇ ਕਈ ਵਾਰ ਸਾਨੂੰ ਅੱਖੋਂ ਪਰੋਖੇ ਕੀਤਾ, ਅਤੇ ਤਦ ਅਸੀਂ ਆਪਣੀ ਇਸ ਗਲਤੀ ਬਾਰੇ ਸੋਚਿਆ ਕਿ ਜੋ ਅਸੀਂ ਉਸਨੂੰ ਆਪਣੇ ਨਾਲ ਸਬੰਧਿਤ ਸਮਝ ਰਹੇ ਸੀ। ਜਿਸ ਪਲ ਅਸੀਂ ਸਾਨੂੰ ਬੋਧ ਹੋਇਆ ਕਿ ਇਹ ਮਾਇਆ ਹੈ ਅਸੀਂ ਉਸਨੂੰ ਵਾਲਾਂ ਤੋਂ ਫੜ ਲਿਆ ਅਤੇ ਉਸ ਦੀਆਂ ਗੱਲਾਂ ਤੇ ਚਪੇੜਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਅਸੀਂ ਉਸਨੂੰ ਕੁਝ ਸਮਾਂ ਬਹੁਤ ਕੁੱਟਿਆ।ਇਸ ਸਮੇਂ ਉਹ ਸਾਡੇ ਸਾਹਮਣੇ ਪਈ ਸੀ ਅਤੇ ਬਿਨਾਂ ਕਿਸੇ ਵਿਰੋਧ ਦੇ ਕੁੱਟ ਖਾ ਰਹੀ ਸੀ ,ਜਦ ਇਹ ਵਾਪਰਿਆ ਤਦ ਅਸੀਂ ਉਸ ਦੇ ਚਿਹਰੇ ਤੇ ਸੁੰਦਰ ਬ੍ਰਹਮ ਚਰਨ ਦੇਖੇ, ਅਸਲ ਵਿੱਚ ਉਸਦੇ ਚਿਹਰੇ ਨੂੰ ਢੱਕ ਰਹੇ ਸਨ। ਜਦ ਅਸੀਂ ਇਹਨਾਂ ਬ੍ਰਹਮ ਚਰਨਾਂ ਨੂੰ ਉਸਦਾ ਚਿਹਰਾ ਢੱਕਦੇ ਹੋਏ ਵੇਖਿਆ ਅਸੀ ਫਿਰ ਉਸਨੂੰ ਕੁੱਟਣ ਦਾ ਯਤਨ ਕੀਤਾ ਪਰ ਇਸ ਤਰਾਂ ਨਹੀਨ ਕਰ ਸਕੇ , ਬਾਅਦ ਵਿੱਚ ਇਹ ਬੋਧ ਕੀਤਾ ਕਿ ਉਸ ਨੇ ਸਾਨੂੰ ਛੱਡ ਦਿੱਤਾ ਹੈ ਅਤੇ ਉਹ ਬ੍ਰਹਮ ਚਰਨ ਅਕਾਲ ਪੁਰਖ ਦੇ ਸਨ ਜੋ ਦਰਸਾਉਂਦੇ ਸਨ ਕਿ ਮਾਇਆ ਨੇ ਤੁਹਾਨੂੰ ਛੱਡ ਦਿੱਤਾ ਹੈ ਅਤੇ ਉਹ ਹੁਣ ਤੁਹਾਡੇ ਪੈਰਾਂ ਦੇ ਹੇਠ ਹੈ।

ਇਹ ਅਗਲੇ ਸੁਪਨੇ ਵਿੱਚ ਸਾਫ ਹੋ ਗਿਆ ਜੋ ਅਸੀਂ ਕੁਝ ਦਿਨਾਂ ਬਾਅਦ ਦੇਖਿਆ; ਜਦ ਉਹ ਫਿਰ ਹੱਥ ਜੋੜ ਕੇ ਵਾਪਸ ਆਈ ਅਤੇ ਹੋਰ ਨਾ ਕੁੱਟਣ ਲਈ ਕਹਿੰਦੀ ਹੋਈ ਸਾਡੇ ਪੈਰਾਂ ਤੇ ਡਿੱਗ ਪਈ,ਅਤੇ ਜਦ ਅਸੀਂ ਉਸਨੂੰ ਆਪਣੇ ਹੱਥਾਂ ਨਾਲ ਪਕੜਿਆ ਅਤੇ ਖੜੇ ਹੋਣ ਲਈ ਕਿਹਾ ਅਤੇ ਪੁੱਛਿਆ ਕਿ ਉਹ ਹੁਣ ਸਾਡੇ ਬਾਰੇ ਕੀ ਸੋਚਦੀ ਹੈ, ਉਸ  ਨੇ ਉਤਰ ਦਿੱਤਾ " ਤੂੰ ਮੇਰਾ ਪ੍ਰੀਤਮ ਪਿਆਰਾ " ।

ਇਹ ਸੁਪਨੇ ਨੇ ਇਹ ਪ੍ਰਮਾਣਿਤ ਕੀਤਾ ਕਿ ਮਾਇਆ ਨੇ ਹੁਣ ਸਾਨੂੰ ਛੱਡ ਦਿੱਤਾ ਹੈ ਅਤੇ ਇਸ ਤੋਂ ਬਾਅਦ ਉਹ ਸਾਡੀ ਸੇਵਾ ਕਰੇਗੀ। ਇਹ ਬਾਅਦ ਵਿੱਚ ਬਾਬਾ ਜੀ ਦੁਆਰਾ ਵੀ ਪ੍ਰਮਾਣਿਤ ਕੀਤਾ ਗਿਆ, ਜਦ ਅਸੀਂ ਉਹਨਾਂ ਨਾਲ ਇਹ ਸੁਪਨਾ ਸਾਂਝਾ ਕੀਤਾ। ਪਰ ਅਸੀਂ ਇਹ ਜਰੂਰ ਸਵੀਕਾਰ ਕਰਦੇ ਹਾਂ ਕਿ ਸਾਨੂੰ ਮਨ ਵਿੱਚ ਕਦੀ ਵੀ ਅਹੰਕਾਰ ਨਹੀਂ ਲਿਆਉਣਾ ਚਾਹੀਦਾ ਕਿ ਅਸੀਂ ਮਾਇਆ ਉਪਰ ਜਿੱਤ ਪਾ ਲਈ ਹੈ।ਇਹ ਸਿਰਫ਼ ਦੂਸਰਿਆਂ ਨੂੰ ਇਸ ਤੋਂ ਲਾਭ ਉਠਾਉਣ ਲਈ ਬਿਆਨ ਕੀਤਾ ਗਿਆ ਹੈ ਕਿ ਇਸ ਤਰਾਂ ਦੀਆਂ ਸਥਿਤੀਆਂ ਬੰਦਗੀ ਵਿੱਚ ਆਉਂਦੀਆਂ ਹਨ ਅਤੇ ਉਹਨਾਂ ਨੂੰ ਗੁਰ ਕ੍ਰਿਪਾ ਨਾਲ ਸਫਲਤਾ ਨਾਲ ਦੂਰ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਸਾਰਾ ਸਿਹਰਾ ਕਰਤਾ ਪੁਰਖ ਪਾਰ ਬ੍ਰਹਮ ਪਰਮੇਸਰ ਅਤੇ ਗੁਰੂ ਨੂੰ ਜਾਂਦਾ ਹੈ ਜਿਸ ਨੇ ਸਾਨੂੰ ਬੰਦਗੀ ਦਾ ਮਾਰਗ ਦਿਖਾਇਆ ਹੈ ਅਤੇ ਸਾਡੀ ਬੰਦਗੀ ਵਿੱਚ ਅਗਵਾਈ ਕੀਤੀ ਹੈ। ਅਸੀਂ ਕੁਝ ਵੀ ਨਹੀਂ ਕੀਤਾ ਹੈ, ਸਾਰਾ ਹੀ ਹੁਕਮ ਸੀ ਅਤੇ ਪਰਮਾਤਮਾ ਦੀ ਇੱਛਾ ਸੀ ਅਤੇ ਕੁਝ ਵੀ ਹੋਰ ਨਹੀਂ ਸੀ, ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ,ਅਸੀਂ ਸਿਰਫ਼ ਉਸਦੇ ਨਿਮਾਣੇ ਫ਼ਜ਼ੂਲ ਪ੍ਰਾਣੀ ਹਾਂ ਅਤੇ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ। ਹਰ ਚੀਜ ਗੁਰ ਅਤੇ ਗੁਰੂ ਨਾਲ ਸਬੰਧ ਰੱਖਦੀ ਹੈ ਅਤੇ ਸਾਡੀ ਨਹੀਂ ਹੈ,ਇੱਥੋਂ ਤੱਕ ਇਹ ਸਰੀਰ ਵੀ ਸਾਡਾ ਨਹੀਂ ਹੈ,ਕੁਝ ਵੀ ਸਾਡਾ ਨਹੀਂ ਹੈ,ਇੱਥੇ ਕੋਈ ਮੈਂ ਨਹੀਂ ਹੈ, ਇੱਥੇ ਕੋਈ ਸਾਡਾ ਨਹੀਂ ਹੈ,ਕੋਈ ਮੇਰਾ ਨਹੀਂ ਹੈ ਹਰ ਚੀਜ ਉਸਦੀ ਅਤੇ ਕੇਵਲ ਉਸਦੀ ਹੈ।

ਇਸ ਲਈ ਸਭ ਤੋਂ ਮੁਸਕਲ ਚੀਜ ਮਾਇਆ ਦੇ ਸੰਗਲ ਤੋੜਨਾ ਹੈ, ਕਿਉਂਕਿ ਮਾਇਆ ਹਨੇਰਾ ਹੈ ਅਤੇ ਇਹ ਹਨੇਰਾ ਤੁਹਾਡੇ ਅੰਦਰ ਦੀ ਜੋਤ ਨੂੰ ਨਿਰੰਤਰ ਘਟਾ ਰਿਹਾ ਹੈ ਜਦ ਤੁਸੀਂ ਇਸ ਜੋਤ ਨੂੰ ਜਗਦੇ ਰੱਖਣ ਅਤੇ ਇਸ ਨੂੰ ਆਪਣੀ ਬੰਦਗੀ ਅਤੇ ਸੇਵਾ ਨਾਲ ਵੱਡਾ ਕਰਨ ਅਤੇ ਹੋਰ ਵੱਡਾ ਕਰਨ ਦਾ ਯਤਨ ਕਰਦੇ ਹਾਂ।ਕੇਵਲ ਇਹ ਤੁਹਾਡੇ ਅੰਦਰਲੀ ਜੋਤ ਜਦੋਂ ਇੰਨੀ ਚਮਕਦਾਰ ਬਣ ਜਾਂਦੀ ਹੈ ਤਦ ਇਹ ਮਾਇਆ ਦੇ ਹਨੇਰੇ ਨਾਲ ਪ੍ਰਭਾਵਤ ਨਹੀਂ ਹੁੰਦੀ, ਇਹ ਸਥਾਈ ਬਣ ਜਾਂਦੀ ਹੈ ਅਤੇ ਤੁਹਾਡੇ ਅੰਦਰ ਸਥਿਰ ਬਣ ਜਾਂਦੀ ਹੈ, ਤਦ ਮਾਇਆ ਨੂੰ ਤੁਹਾਡੇ ਅੱਗੇ ਝੁਕਣ ਤੋਂ ਬਿਨਾਂ ਕੋਈ ਵੀ ਵਿਕਲਪ ਨਹੀਂ ਰਹਿ ਜਾਂਦਾ। ਕਿਉਂਕਿ ਤਦ ਤੁਸੀਂ ਕਰਤੇ ਨਾਲ ਅਭੇਦ ਹੋ ਜਾਂਦੇ ਹੋ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਚਲੇ ਜਾਂਦੇ ਹਾਂ, ਇਸ ਲਈ ਮਾਇਆ ਦਾ ਤੁਹਾਡੇ ਉਪਰ ਕੋਈ ਪ੍ਰਭਾਵ ਨਹੀਂ ਪੈਂਦਾ।

ਅਸਲ ਵਿੱਚ ਜੀਵਣ ਮੁਕਤੀ – ਮੁਕਤੀ – ਜਨਮ ਮਰਨ ਤੋਂ ਰਾਹਤ ਹਉਮੈ ਦਾ ਮੌਤ ਹੈ। ਇਹ ਮਾਇਆ ਤੋਂ ਮੁਕਤੀ ਹੈ। ਇਹ ਮਾਇਆ ਦੇ ਹਨੇਰੇ ਤੋਂ ਮੁਕਤੀ ਹੈ ਅਤੇ ਹੋਰ ਕੁਝ ਨਹੀਂ ਹੈ,ਅਤੇ ਜੋ ਵੀ ਆਪਣੇ ਮਨ ਉਪਰ ਜਿੱਤ ਪਾ ਲੈਂਦਾ ਹੈ ਮਾਇਆ ਉਪਰ ਜਿੱਤ ਪਾ ਲੈਂਦਾ ਹੈ।

ਸੂਖਸਮ ਦੇਹੀ ਨੂੰ ਸਾਫ ਕਰਨਾ

ਹ)  ਜਿਹੜਾ ਅਗਲਾ ਦ੍ਰਿਸਟੀ ਅਸੀਂ ਦੇਖਿਆ ਬਹੁਤ ਰੌਚਕ ਹੈ ਅਤੇ ਇਹ ਸੂਖਸਮ ਦੇਹੀ ਦੇ ਸਾਫ ਹੋਣ ਨਾਲ ਸਬੰਧਿਤ ਸੀ, ਰੂਹ ਦੇ ਸਾਫ ਹੋਣ ਨਾਲ ਸਬੰਧਿਤ ਹੈ। ਇਹ ਦ੍ਰਿਸਟੀ ਬੰਦਗੀ ਦੀ ਬਹੁਤ ਹੀ ਸ਼ੁਰੂ ਵਾਲੀ ਅਵਸਥਾ ਵਿੱਚ ਵਾਪਰਿਆ, ਜਦ ਇੱਕ ਦਿਨ ਅਸੀਂ ਸੁੰਨ ਸਮਾਧੀ ਵਿੱਚ ਬੈਠੇ ਸੀ। ਅਸੀਂ ਕੀ ਦੇਖਿਆ ਕਿ ਇੱਕ ਔਰਤ ਚਿੱਟੇ ਕੱਪੜੇ ਪਹਿਨੇ ਹੋਏ ਇੱਕ ਛੋਟੀ ਜਿਹੀ ਚਿੱਟੇ ਰੰਗ ਦੀ ਗੇਂਦ ਆਪਣੇ ਹੱਥਾਂ ਵਿੱਚ ਫੜ ਕੇ ਸਾਡੇ ਸਾਹਮਣੇ ਬੈਠੀ ਸੀ ,ਜਿਹੜੀ ਕਿ ਕੋਈ ਜਾਦੂ ਦੇ ਖਿਡੌਣੇ ਵਰਗੀ ਲੱਗ ਰਹੀ ਸੀ ਕਿਉਂਕਿ ਜਦ ਉਸ ਨੇ ਸਾਡੇ ਸਾਹਮਣੇ ਗੇਂਦ ਨੂੰ ਹੇਠਾਂ ਮਾਰਿਆ ਤਾਂ ਇਸ ਗੇਂਦ ਨੇ ਸਾਡੇ ਸਾਹਮਣੇ ਸਾਰੀ ਧੂਲ ਨੂੰ ਇਕੱਠਾ ਕਰ ਲਿਆ ਅਤੇ ਆਪਣੇ ਵਿੱਚ ਜਜ਼ਬ ਕਰ ਲਿਆ । ਇਸ ਮੋੜ ਤੇ ਅਸੀਂ ਇਸ ਸੱਕ ਵਿੱਚ ਪੈ ਗਏ ਕਿ ਕਿਸੇ ਕਿਸਮ ਦੀ ਕੁਦਰਤੀ ਸਕਤੀ ( ਉਸ ਸਮੇਂ ਰਿਧੀਆਂ ਸਿਧੀਆਂ ਬਾਰੇ ਜਿਆਦਾ ਪਤਾ ਨਹੀਂ ਸੀ ) ਹੈ ਅਤੇ ਉਸ ਨੂੰ ਪੁੱਛਿਆ ਕਿ ਇਹ ਕੀ ਹੈ। ਉਸ ਨੇ ਉਤਰ ਦਿੱਤਾ ਕਿ ਉਹ ਸਾਨੂੰ ਸਾਫ ਕਰਨ ਆਈ ਹੈ ਅਤੇ ਇਸ ਗੇਂਦ ਵਿੱਚ ਸਾਨੂੰ ਪੂਰੀ ਤਰਾਂ ਸਾਫ ਕਰਨ ਦੀ ਸਕਤੀ ਹੈ ਅਤੇ ਇਸ ਜਾਦੂਈ ਗੇਂਦ ਵਿੱਚ ਕੁਝ ਵੀ ਗਲਤ ਨਹੀਂ ਹੈ। ਇਹ ਸਿਰਫ਼ ਇੱਕ ਸਾਫ ਕਰਨ ਵਾਲੀ ਚੀਜ ਹੈ ਜੋ ਸਾਡੀ ਸਾਰੀ ਕ੍ਰਮਿਕ ਮੈਲ ਕੂੜ ਨੂੰ ਸਾਫ ਕਰ ਦੇਵੇਗੀ ।ਇਸ ਮੋੜ ਤੇ ਅਸੀਂ ਇਸ ਗੱਲ ਦੇ ਕਾਇਲ ਹੋ ਗਏ ਕਿ ਪਰਮਾਤਮਾ ਨੇ ਇਸ ਸੰਤ ਨੂੰ ਸਾਨੂੰ ਸਾਫ ਕਰਨ ਅਤੇ ਸਾਡਾ ਸਾਰਾ ਕੂੜ ਦੂਰ ਕਰਨ ਲਈ ਭੇਜਿਆ ਹੈ। ਅਤੇ ਇਸ ਸੋਚ ਨਾਲ ਅਸੀਂ ਸਭ ਕੁਝ ਉਸ ਤੇ ਛੱਡ ਦਿੱਤਾ, ਇਸ ਗੇਂਦ ਨੇ ਤਦ ਆਪਣਾ ਸਫਾਈ ਦਾ ਕੰਮ ਸੁਰੂ ਕੀਤਾ ਅਤੇ ਸਾਡੇ ਆਲੇ ਦੁਆਲੇ ਦੇ ਸਾਰੇ ਵਾਤਾਵਰਣ ਨੂੰ ਸਾਫ ਕਰ ਦਿੱਤਾ। ਅਗਲੇ ਪਲ ਅਸੀਂ ਆਪਣੇ ਨੰਗੇ ਸਰੀਰ ਨੂੰ ਆਪਣੀ ਖੱਬੀ ਲੱਤ ਉਪਰ ਬਹੁਤ ਸਾਰੇ ਵਾਧੂ ਵਾਲਾਂ ਨਾਲ ਦੇਖਿਆ ਅਤੇ ਨਾਲ ਦੀ ਨਾਲ ਬਹੁਤ ਸਾਰੇ ਵਾਧੂ ਪਦਾਰਥ ਨੂੰ ਲੱਤ ਦੇ ਹੇਠਲੇ ਭਾਗ ਤੇ ਚੰਬੜਦੇ ਦੇਖਿਆ।ਇਹ ਸਾਰ ਵਾਧੂ ਪਦਾਰਥ ਸਾਡੀ ਲੱਤ ਉਪਰ ਲਮਕਦਾ ਦਿਖਾਈ ਦੇ ਰਿਹਾ ਸੀ ਜਿਵੇਂ ਸਾਡੇ ਸਰੀਰ ਨੂੰ ਬਹੁਤ ਸਾਰਾ ਕੂੜ ਚੰਬੜਿਆ ਹੋਵੇ। ਅਤੇ ਅਸਲ ਵਿੱਚ ਇਸ ਤਰਾਂ ਹੀ ਸੀ। ਇਹ ਅਸਲ ਵਿੱਚ ਸਾਰਾ ਕੂੜ ਸੀ ਜੋ ਸਾਡੀ ਰੁਹ ਨੂੰ ਚੰਬੜਿਆ ਹੋਇਆ ਸੀ ਅਤੇ ਸੂਖਸਮ ਸਰੀਰ ਨੂੰ ਬਹੁਤ ਹੀ ਭਿਆਨਕ ਰੂਪ ਦੇ ਰਿਹਾ ਸੀ। ਇਹ ਇਸ ਤਰਾਂ ਭਾਸ ਰਿਹਾ ਸੀ ਜਿਵੇਂ ਖੱਬੀ ਲੱਤ ਨਾਲ ਬਹੁਤ ਸਾਰਾ ਵਾਧੂ ਪਦਾਰਥ ਅਤੇ ਅਣਚਾਹੇ ਵਾਲ ਸਾਡੀ ਰੂਹ ਨੂੰ ਚੰਬੜੇ ਹੋਏ ਕੂੜ ਨੂੰ ਦਰਸਾ ਰਹੇ ਸਨ।

ਅਸੀਂ ਇਸ ਨੂੰ ਦੇਖ ਕੇ ਹੈਰਾਨ ਹੋ ਗਏ ਅਤੇ ਜਦ ਹੀ ਅਸੀਂ ਆਪਣੀ ਖੱਬੀ ਲੱਤ ਦੀ ਭਿਆਨਕ ਸਕਲ ਨੂੰ ਦੇਖਿਆ, ਅਸੀਂ ਆਪਣੇ ਸਾਹਮਣੇਦੋ ਚਿੱਟੇ ਰੰਗ ਦੇ ਹੰਸ ਆਪਣੇ ਸਾਹਮਣੇ ਪ੍ਰਗਟ ਹੁੰਦੇ ਦੇਖੇ। ਇਹ ਬਹੁਤ ਹੀ  ਖੂਬਸੂਰਤ ਚਿੱਟੇ ਹੰਸਾਂ ਦਾ ਜੋੜਾ ਸੀ, ਜਿਸ ਨੇ ਇਹ ਸਾਰਾ ਵਾਧੂ ਪਦਾਰਥ ਖਾਣਾ ਸ਼ੁਰੂ ਕਰ ਦਿੱਤਾ ਜੋ ਸਾਡੀ ਖੱਬੀ ਲੱਤ ਨੂੰ ਚੰਬੜਿਆ ਹੋਇਆ ਸੀ,ਤਦ ਉਹਨਾਂ ਨੇ ਇਹ ਸਾਰਾ ਹੀ ਪਦਾਰਥ ਖਾ ਲਿਆ।ਜਦ ਉਹਨਾਂ ਨੇ ਕੰਮ ਮੁਕਾਇਆ ਤਦ ਅਸੀਂ ਬਹੁਤ ਹੀ ਸਾਫ ਅਤੇ ਚਮਕਦਾਰ ਲੱਤ ਦੇਖੀ।ਇਹ ਤਦ ਵਾਪਰਦਾ ਹੈ ਜਦ ਅਸੀਂ ਗੁਰ, ਗੁਰੂ, ਅਤੇ ਗੁਰਬਾਣੀ ਵਿੱਚ ਪੂਰਾ ਡੂੰਘਾ  ਅਤੇ ਸੱਚਾ ਪਿਆਰ ਰੱਖਦੇ ਹਾਂ ਅਤੇ ਭਰੋਸਾ, ਯਕੀਨ, ਵਿਸ਼ਵਾਸ ਅਤੇ ਉਹਨਾਂ ਪ੍ਰਤੀ ਦ੍ਰਿੜਤਾ ਰੱਖਦੇ ਹਾਂ। ਤਦ ਉਹ ਸਾਡੀਆਂ ਸਾਰੀਆਂ ਬੁਰੀਆਂ ਚੀਜ਼ਾਂ ਦੀ ਵੀ ਸੰਭਾਲ ਕਰਦੇ ਹਨ। ਉਹ ਸਾਨੂੰ ਅੰਦਰੋਂ ਬਾਹਰੋਂ ਸਾਫ ਕਰ ਦਿੰਦੇ ਹਨ। ਉਹ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਨੂੰ ਬਾਹਰ ਕਰ ਦਿੰਦੇ ਹਨ ਅਤੇ ਇਹ ਹੈ ਜੋ ਮਾਇਆ ਉਪਰ ਜਿੱਤ ਪਾਉਣ ਵਿੱਚ ਸਾਡੀ ਮਦਦ ਕਰਦਾ ਹੈ।

ਅਸਲ ਵਿੱਚ ਗੁਰ, ਗੁਰੂ, ਅਤੇ ਗੁਰਬਾਣੀ ਵਿੱਚ ਭਰੋਸਾ, ਯਕੀਨ, ਵਿਸ਼ਵਾਸ ਅਤੇ ਦ੍ਰਿੜਤਾ ਕੇਵਲ ਗੁਰ ਪ੍ਰਸਾਦਿ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਭਗਤ ਦੇ ਲਾਜ਼ਮੀ ਬ੍ਰਹਮ ਗੁਣ ਵੀ ਅਕਾਲ ਪੁਰਖ ਦੁਆਰਾ ਸਾਡੇ ਉਪਰ ਬਖਸ਼ਿਸ਼ ਕੀਤੇ ਜਾਂਦੇ ਹਨ। ਇਸ ਲਈ, ਸਾਨੂੰ ਸਦਾ ਹੀ ਸਰਵ ਸਕਤੀ ਮਾਨ ਅੱਗੇ ਇਸ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਭਰੋਸੇ, ਯਕੀਨ, ਵਿਸ਼ਵਾਸ ਅਤੇ ਦ੍ਰਿੜਤਾ ਦੇ ਗੁਰ ਪ੍ਰਸਾਦਿ ਦੀ ਸਾਡੇ ਉਪਰ ਬਖਸ਼ਿਸ਼ ਕਰਨ ਦੀ ਅਰਦਾਸ ਕਰਨੀ ਚਾਹੀਦੀ ਹੈ।ਇਹ ਸਾਡੀ ਬੰਦਗੀ ਦੇ ਸਫਲ ਹੋਣ ਲਈ ਬਹੁਤ ਹੀ ਮਹੱਤਵਪੂਰਨ ਹੈ, ਤੁਹਾਡੀ ਰੂਹਾਨੀ ਉਨਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਕਿੰਨਾ ਭਰੋਸਾ, ਯਕੀਨ, ਵਿਸ਼ਵਾਸ ਅਤੇ ਸਰਧਾ ਹੈ।

ਕ) ਇੱਕ ਹੋਰ ਇਸ ਤਰਾਂ ਦੇ ਸੁਪਨੇ ਵਿੱਚ ਅਸੀਂ ਆਪਣੀ ਗੁਣਵੰਤੀ( ਪਤਨੀ) ਨੂੰ ਇਸ ਤਰਾਂ ਦੇ ਹੀ ਰੂਪ ਵਿੱਚ ਉਸਦੀ ਇੱਕ ਲੱਤ ਉਪਰ ਬਹੁਤ ਸਾਰਾ ਕੂੜ ਚੰਬੜੇ ਹੋਏ ਵੇਖਿਆ। ਅਸੀਂ ਉਸ ਮੌਕੇ ਉਸਦੇ ਸਰੀਰ ਤੋਂ ਬਹੁਤ ਸਾਰੇ ਕੂੜ ਨੂੰ ਹਟਾਉਣ ਦਾ ਮੌਕਾ ਪ੍ਰਾਪਤ ਕੀਤਾ, ਪਰ ਅਸੀਂ ਉਸਨੂੰ ਪੂਰੀ ਤਰਾਂ ਸਾਫ ਕਰਣ ਦੇ ਯੋਗ ਨਹੀਂ ਹੋ ਸਕੇ ( ਬਾਅਦ ਵਿੱਚ ਉਹ ਇਸ ਕੂੜ ਦਾ ਸਿਕਾਰ ਹੋ ਗਈ ਅਤੇ ਗੁਰ ਪਰਸਾਦੀ ਖੇਲ ਨੂੰ ਛੱਡ ਦਿੱਤਾ, ਉਹ ਬਹੁਤ ਹੀ ਉਚੀ ਰੂਹਾਨੀ ਅਵਸਥਾ ਤੋਂ ਹੇਠਾਂ ਉਥੇ ਆ ਗਈ ਜਿੱਥੇ ਉਸਨੇ ਦਸਮ ਦੁਆਰ ਖੁੱਲਣ ਤੋਂ ਬਾਅਦ ਸੁਰੂ ਕੀਤਾ ਸੀ ) ।

ਅਸਲ ਵਿੱਚ ਸਾਡੀਆਂ ਰੂਹਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਹਨੇਰੇ ਦੇ ਵਿੱਚ ਘਿਰੀਆਂ ਹੋਈਆਂ ਹਨ, ਇਹ ਸਾਡੇ ਆਲੇ ਦੁਆਲੇ ਦੇ ਬਹੁਤ ਸਾਰੇ ਕੂੜ ਵਿੱਚ ਘਿਰੀਆਂ ਹੋਈਆਂ ਹਨ, ਇਹ ਮਾਇਆ ਦਾ ਕੂੜ ਹੈ ਅਤੇ ਗੁਰਬਾਣੀ ਵਿੱਚ ਇਸ ਨੂੰ ਕੂੜ ਕਿਹਾ ਗਿਆ ਹੈ। ਜਿਸਦਾ ਭਾਵ ਹੈ ਕਿ ਤੁਹ ਪਦਾਰਥ ਜਾਂ ਚੀਜ਼ਾਂ ਜੋ ਅਨਾਦਿ ਸੱਚ ਨਹੀਂ ਹਨ। ਉਹ ਪਦਾਰਥ ਜੋ ਨਾਸ਼ਵਾਨ ਹੈ ਅਤੇ ਸਮੇਂ ਨਾਲ ਮਰ ਜਾਂਦਾ ਹੈ, ਕੇਵਲ ਰੂਹ ਦਾ ਰਹਿੰਦੀ ਹੈ, ਅਤੇ ਜਿਹੜੀ ਰੂਹ ਮਾਇਆ ਦੇ ਕੂੜ ਤੋਂ ਸਾਫ ਨਹੀਂ ਹੈ ਉਹ ਜਨਮ ਮਰਨ ਦੇ ਚੱਕਰ ਵਿੱਚ ਉਦੋਂ ਤੱਕ ਘੁੰਮਦੀ ਰਹਿੰਦੀ ਹੈ ਜਦ ਤੱਕ ਉਹ ਸਮਾਂ ਨਹੀਂ ਆਉਂਦਾ  ਜਦ ਰੂਹ ਗੁਰ ਪ੍ਰਸਾਦਿ ਨਾਲ ਬਖਸੀ ਜਾਂਦੀ ਹੈ।

ਇਹ ਮਾਇਆ ਦਾ ਕੂੜ ਕਬਾੜ ਹੋਰ ਕੁਝ ਨਹੀਂ ਮਾਨਸਿਕ ਬਿਮਾਰੀਆਂ: ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਅਤੇ ਇੱਛਾਵਾਂ ਹਨ ਅਤੇ ਨਾਲ ਦੀ ਨਾਲ ਉਹ ਪਾਪ ਜੋ ਅਸੀ ਸਾਰੀਆਂ ਪਿਛਲੀਆਂ ਜ਼ਿੰਦਗੀਆਂ ਵਿੱਚ ਅਤੇ ਇਸ ਜਿੰਦਗੀ ਵਿੱਚ ਬੀਤੇ ਸਮੇਂ ਵਿੱਚ ਕੀਤੇ ਹੁੰਦੇ ਹਨ ਅਤੇ ਕੇਵਲ ਗੁਰ ਪ੍ਰਸਾਦਿ ਸਾਨੂੰ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਠੀਕ ਕਰ ਸਕਦਾ ਹੈ।

ਸੰਤ ਜੋ ਤੁਹਾਨੂੰ ਗੁਰ ਪ੍ਰਸਾਦਿ ਬਖਸ਼ਦਾ ਹੈ ਤੁਹਾਨੂੰ ਸਾਫ ਕਰਨ ਦੀ ਜਿੰਮੇਵਾਰੀ ਲੈਂਦਾ ਹੈ। ਉਹ ਤੁਹਾਨੂੰ ਅੰਮ੍ਰਿਤ ਦਿੰਦਾ ਹੈ ਅਤੇ ਤੁਹਾਡੀ ਸਾਰੀ ਜ਼ਹਿਰ ਆਪ ਲੈ ਲੈਂਦਾ ਹੈ। ਜਦ ਤੱਕ ਤੁਸੀਂ ਦ੍ਰਿੜਤਾ, ਭਰੋਸਾ, ਵਿਸ਼ਵਾਸ, ਅਤੇ ਯਕੀਨ ਉਸ ਵਿੱਚ ਰੱਖਦੇ ਹੋ ਉਹ ਤੁਹਾਨੂੰ ਸਾਫ ਕਰਦਾ ਰਹਿੰਦਾ ਹੈ, ਅਤੇ ਜੇਕਰ ਤੁਸੀਂ ਆਪਣੀ ਦ੍ਰਿੜਤਾ, ਭਰੋਸਾ, ਵਿਸ਼ਵਾਸ ਅਤੇ ਯਕੀਨ ਉਸ ਵਿੱਚੋਂ ਗਵਾ ਲੈਂਦੇ ਹੋ ਤੁਸੀਂ ਉਸੇ ਵੇਲੇ ਗਿਰ ਜਾਂਦੇ ਹੋ। ਇਹ ਜੋ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨਾਲ ਵਾਪਰਿਆ। ਅੰਦਰੋਂ ਸਾਫ ਹੋਣਾ ਅਸਲ "ਰਹਿਤ " ਹੈ। ਬਾਹਰਲੀ ਚਮਕ ਦਮਕ ਦਾ ਭਾਵ ਰੂਹਾਨੀ ਸੰਸਾਰ ਵਿੱਚ ਕੁਝ ਨਹੀਂ ਹੈ।ਅੰਦਰ ਦੀ ਤੀਰਥ ਯਾਤਰਾ ਅਸਲ ਤੀਰਥ ਯਾਤਰਾ ਹੈ, ਬਾਹਰਲੀ ਤੀਰਥ ਯਾਤਰਾ ਤੁਹਾਨੂੰ ਅੰਦਰੋਂ ਸਾਫ ਨਹੀਂ ਕਰਦੀ। ਕੇਵਲ ਅੰਦਰਲੀ ਤੀਰਥ ਯਾਤਰਾ ਤੁਹਾਨੂੰ ਅੰਦਰੋਂ ਸਾਫ ਕਰਦੀ ਹੈ ਅਤੇ ਮਾਇਆ ਦੇ ਕੂੜ ਤੋਂ ਰਾਹਤ ਦਿੰਦਾ ਹੈ।

ਬਾਣਾ ਬਣਨਾ ਇਲਾਜ ਨਹੀਂ ਹੈ, ਬਾਣੀ ਬਣਨਾ ਇਲਾਜ ਹੈ। ਇਸ ਤਰਾਂ ਨਾਮ, ਗੁਰ ਪ੍ਰਸਾਦਿ ਤੁਹਾਨੂੰ ਅੰਦਰੋਂ ਸਾਫ ਕਰਦਾ ਹੈ ਜਦ ਤੁਸੀਂ ਅੰਦਰਲੀ ਯਾਤਰਾ ਕਰਦੇ ਹੋ। ਇਸ ਲਈ ਸਾਨੂੰ ਅੰਦਰਲੀ ਯਾਤਰਾ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਅਤੇ ਅੰਦਰੂਨੀ ਸਫਾਈ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਕੇਵਲ ਬਾਹਰੀ ਤੀਰਥ ਯਾਤਰਾ ਅਤੇ ਕੱਪੜਿਆਂ ਅਤੇ ਸਰੀਰ ਦੀ ਸਫਾਈ ਦੇ ਵੱਲ ਹੀ ਜਿਆਦਾ ਧਿਆਨ ਨਹੀਂ ਦੇਣਾ ਚਾਹੀਦਾ।

ਬੰਦਗੀ ਕਰਨ ਦਾ ਅਸਲ ਮਕਸਦ ਆਪਣੇ ਆਪ ਨੂੰ ਅੰਦਰਲੀ ਤੀਰਥ ਯਾਤਰਾ ਨਾਲ ਸਾਫ ਕਰਨਾ ਹੈ। ਬੰਦਗੀ ਕਰਨਾ ਅਸਲ ਵਿੱਚ ਮਾਇਆ ਖ਼ਿਲਾਫ਼ ਜੰਗ ਹੈ ਅਤੇ ਅਖੀਰ ਵਿੱਚ ਇਸ ਤੇ ਜਿੱਤ ਪਾਉਣਾ ਹੈ, ਅਤੇ ਜੇਕਰ ਤੁਸੀਂ ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਵਿਸ਼ਵਾਸ, ਦ੍ਰਿੜਤਾ, ਭਰੋਸੇ ਅਤੇ ਯਕੀਨ ਨਾਲ ਯਤਨ ਕਰਦੇ ਹੋ ਤਦ ਤੁਸੀਂ ਮਾਇਆ ਖ਼ਿਲਾਫ਼ ਇਸ ਜੰਗ ਨੂੰ ਜਿੱਤਣ ਵਿੱਚ ਸਫਲ ਹੋ ਜਾਂਦੇ ਹੋ।

ਗੁਰਬਾਣੀ ਅਤੇ ਕੀਰਤਨ ਸੁਣਨਾ

ਖ) ਇੱਥੇ ਬਹੁਤ ਵਾਰ( ਸ਼ਾਇਦ 20 ਵਾਰ ਅਤੇ ਹੁਣ ਵੀ ਇਸ ਤਰਾਂ ਦੇ ਸੁਪਨੇ ਜਾਰੀ ਹਨ)  ਸਮਾਧੀ ਵਿੱਚ ਗੁਰਬਾਣੀ ਅਤੇ ਕੀਰਤਨ ਸੁਣਨ ਦੇ ਸੁਪਨੇ ਆਏ। ਕਈ ਵਾਰ ਇਹਨਾਂ ਸੁਪਨਿਆਂ ਵਿੱਚ ਅਸੀਂ ਕੁਝ ਜਾਣਕਾਰ ਵਿਅਕਤੀਆਂ ਨੂੰ ਦੇਖਿਆ, ਜਿਵੇਂ ਪਰਿਵਾਰਕ ਮੈਂਬਰ ਅਤੇ ਮਿੱਤਰਾਂ ਨੂੰ ਗੁਰਬਾਣੀ ਦਾ ਪਾਠ ਕਰਦੇ ਹੋਏ ਦੇਖਿਆ। ਇੱਥੋਂ ਤੱਕ ਕਿ ਇਸ ਸਵੇਰ ( 8 ਮਾਰਚ 2004) ਸਾਨੂੰ ਆਪਣੇ ਪਿਤਾ( ਜੀਵ ਪਿਤਾ) ਜੀ  ਦੇ ਗੁਰਬਾਣੀ ਪੜਦੇ ਹੋਣ ਦਾ ਦ੍ਰਿਸਟੀ ਆਇਆ , ਅਤੇ ਸਭ ਤੋਂ ਵਿਸਮਾਦ ਵਾਲੀ ਗੱਲ ਇਹ ਸੀ ਕਿ ਗੁਰਬਾਣੀ ਸਾਰੀਆਂ ਦਿਸ਼ਾਵਾਂ ਤੋਂ ਸੁਣੀ ਜਾ ਰਹੀ ਸੀ। ਜਿਵੇਂ ਗੁਰਬਾਣੀ ਸਾਰੇ ਬ੍ਰਹਿਮੰਡ ਤੋਂ ਆ ਰਹੀ ਹੋਵੇ, ਅਤੇ ਬਹੁਤੀ ਵਾਰ ਇਹ ਸਾਫ ਸੁਣੀ ਗਈ ( ਬਿਨਾਂ ਕਿਸੇ ਵਿਅਕਤੀ ਦੇ ਸਾਡੇ ਨੇੜੇ ਪਾਠ ਕਰਨ ਤੋਂ) ਸਾਰੇ ਬ੍ਰਹਿਮੰਡ ਤੋਂ, ਸਾਰੀਆਂ ਦਿਸ਼ਾਵਾਂ ਤੋਂ ਆ ਰਹੀ ਸੀ।

ਬਹੁਤ ਵਾਰ ਸਾਨੂੰ ਇਹ ਦ੍ਰਿਸਟੀ ਆਇਆ, ਅਸੀਂ ਬਹੁਤ ਸਾਰਾ ਅੰਮ੍ਰਿਤ ਸਾਡੇ ਉਪਰ ਬਰਸਦਾ ਵੇਖਿਆ। ਖਾਸ ਤੌਰ ਤੇ ਜਦ ਅਸੀਂ ਆਪਣੇ ਘਰ ਦੇ ਅੰਦਰ ਬੈਠੇ ਹੋਏ ਸੀ,ਘਰ ਦੀ ਛੱਤ ਅਤੇ ਕੰਧਾਂ ਸਾਰੀਆਂ ਅੰਮ੍ਰਿਤ ਨਾਲ ਭਿੱਜੀਆਂ ਹੋਈਆਂ ਸਨ।ਦੂਸਰੇ ਸਮਿਆਂ ਤੇ ਅਸੀਂ ਆਪਣੇ ਆਪ ਨੂੰ ਵੱਖ ਵੱਖ ਸਥਾਨਾਂ ਤੇ ਵੇਖਿਆ( ਸ਼ਾਇਦ ਆਪਣੀਆਂ ਪਿਛਲੀਆਂ ਜ਼ਿੰਦਗੀਆਂ ਵਿੱਚ) ਵੱਖ ਸਮਿਆਂ ਅਤੇ ਗੁਰਬਾਣੀ ਨੂੰ ਜਬਾਨੀ ਜਾਪ ਕਰਦੇ ਹੋਏ ਦੇਖਿਆ ( ਪੜਦੇ ਹੋਏ ਨਹੀਂ, ਸਿਰਫ਼ ਆਪਣੀ ਯਾਦ ਸਕਤੀ ਨਾਲ) । ਅਤੇ ਸਾਨੂੰ ਇਹਨਾਂ ਸੁਪਨਿਆਂ ਦੁਆਰਾ ਇਹ ਬੋਧ ਹੋਇਆ ਕਿ ਆਪਣੀਆਂ ਬਹੁਤ ਸਾਰੀਆਂ ਪਿਛਲੀਆਂ ਜ਼ਿੰਦਗੀਆਂ ਵਿੱਚ ਅਸੀਂ ਗੁਰਬਾਣੀ ਨੂੰ ਜਬਾਨੀ ਗੁਰੂ ਗ੍ਰੰਥ ਸਾਹਿਬ ਦੇ ਵੱਖ ਵੱਖ ਭਾਗਾਂ ਤੋਂ ਪੜਦੇ ਹੋਏ ਦੇਖਿਆ।ਪਰ ਇਸ ਦਾ ਇਹ ਵੀ ਭਾਵ ਹੈ ਕਿ ਕੇਵਲ ਗੁਰਬਾਣੀ ਪੜਕੇ ਅਸੀਂ ਮੁਕਤੀ ਪਾਉਣ ਦੇ ਯੋਗ ਨਹੀਂ ਹੋ ਸਕਦੇ ਅਤੇ ਇਸ ਜਿੰਦਗੀ ਵਿੱਚ ਗੁਰ ਅਤੇ ਸਤਿਗੁਰ ਦੀ ਕ੍ਰਿਪਾ ਨਾਲ ਸਾਡਾ ਸਰੀਰ ਨਾਮ ਦੀ ਅਨਾਦਿ ਬਖਸ਼ਿਸ਼ ਨਾਲ ਬਖਸਿਆ ਗਿਆ ਹੈ।ਜਿਵੇਂ ਅਸੀਂ ਇਹ ਸਬਦ ਲਿਖਦੇ ਹਾਂ, ਸਾਡਾ "ਰੋਮ ਰੋਮ" ਸਾਰਾ ਸਰੀਰ ਨਾਮ ਸਿਮਰਨ ਦਾ ਜਾਪ ਕਰ ਰਿਹਾ ਹੈ ਅਤੇ ਇਸ ਨਾਲ ਥਿੜਕਣ ਕਰ ਰਿਹਾ ਹੈ। ਅਸੀਂ ਇਹਨਾਂ ਥਿੜਕਣਾ ਨੂੰ ਨਿਰੰਤਰ ਅਧਾਰ ਤੇ ਦਿਨ ਅਤੇ ਰਾਤ ਹਰ ਸਮੇਂ ਅਨਹਦ ਨਾਦਿ ਸੰਗੀਤ ਨਾਲ ਥਿੜਕਦੇ ਹੋਏ ਮਹਿਸੂਸ ਕਰ ਸਕਦੇ ਹਾਂ।

ਗੁਰਬਾਣੀ ਪੜਦੇ ਹੋਏ ਅਤੇ ਸੁਣਦੇ ਹੋਏ ਸੁਪਨਿਆਂ ਨੂੰ ਇਸ ਤਰਾਂ ਬਿਆਨ ਕੀਤਾ ਹੈ ਕਿ ਜਿਵੇਂ ਅਸੀਂ ਧਰਤੀ ਉਪਰ ਖੁੱਲ੍ਹੀਆਂ ਹੋਈਆਂ ਅੱਖਾਂ ਅਤੇ ਕੰਨਾਂ ਨਾਲ ਗੁਰਬਾਣੀ ਨੂੰ ਸਰਗੁਣ ਸਰੂਪ ਵਿੱਚ ਸੁਣਦੇ ਹਾਂ ਅਤੇ ਇਸ ਤਰਾਂ ਕਰਦਿਆਂ ਅਸੀਂ ਸੁੰਨ ਸਮਾਧੀ ਵਿੱਚ ਗਏ ਉਹ ਹੀ ਗੁਰਬਾਣੀ ਨਿਰਗੁਣ ਸਰੂਪ ਦੁਆਰਾ ਸੁਣੀ ਅਤੇ ਗਾਈ ਗਈ, ਅਤੇ ਇਹ ਜਿਸ ਤਰਾਂ ਸਤਿਗੁਰੂ ਜੀ ਦੁਆਰਾ ਵਿਆਖਿਆ ਕੀਤੀ ਗਈ ਕਿ ਨਿਰਗੁਣ ਅਤੇ ਸਰਗੁਣ ਇੱਕ ਬਣ ਗਏ ਹਨ, ਜਾਂ ਸਰਗੁਣ ਨਿਰਗੁਣ ਵਿੱਚ ਅਭੇਦ ਹੋ ਗਿਆ ਹੈ ਅਤੇ ਨਿਰਗੁਣ ਨਾਲ ਇੱਕ ਬਣ ਗਿਆ ਹੈ।

ਇਹ ਸਾਨੂੰ " ਮਨ ਕਾ ਜਗਣਾ" ਵੀ ਦੱਸਦਾ ਹੈ, ਮਨ ਅਤੇ ਰੂਹ ਦੀ ਹਰ ਵੇਲੇ ਜਾਗਤ ਅਵਸਥਾ ਜਿਵੇਂ ਗੁਰਬਾਣੀ ਕਹਿੰਦੀ ਹੈ:

"ਜਾਗਣਾ ਜਾਗਣ ਨੀਕਾ ਹਰਿ ਕੀਰਤਨ ਮਹਿ ਜਾਗਣਾ "

ਜਿਸਦਾ ਭਾਵ ਹੈ ਕਿ ਐਸੀਆਂ ਦ੍ਰਿਸਟੀਆਂ ਅਤੇ ਸੁਪਨੇ ਤੁਹਾਡੇ ਮਨ ਅਤੇ ਰੂਹ ਦੀ ਅਵਸਥਾ ਨੂੰ ਬਿਆਨ ਕਰਦੇ ਹਨ ਜਦੋਂ ਤੁਸੀਂ ਨੀਂਦ ਦੀ ਅਵਸਥਾ ਜਾਂ ਪੂਰਨ ਬਦਲਾਅ ਦੀ ਅਵਸਥਾ ਵਿੱਚ ਹੁੰਦੇ ਹੋ। ਮਨ ਦਾ ਹਰ ਸਥਿਤੀਆਂ ਵਿੱਚ ਜਾਗਤ ਅਵਸਥਾ ਵਿੱਚ ਰਹਿਣਾ ਤੁਹਾਨੂੰ ਬੁਰੇ ਕੰਮਾਂ ਤੋਂ ਬਚਾ ਕੇ ਰੱਖਦਾ ਹੈ।

ਅਸੀਂ ਧਾਰਮਿਕ ਲੋਕਾਂ ਨੂੰ ਬਹੁਤ ਵਾਰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਬਹੁਤੀ ਵਾਰ ਸੁਪਨਿਆਂ ਵਿੱਚ ਗੁਰਬਾਣੀ ਸੁਣਨਾ ਅਤੇ ਧਾਰਮਿਕ ਸਥਾਨ ਦੇਖਣਾ ਬਹੁਤ ਵਧੀਆ ਨਿਸ਼ਾਨੀ ਹੈ, ਪਰ ਅਸੀਂ ਬਹੁਤ ਭਾਗਸ਼ਾਲੀ ਹਾਂ ਕਿ ਸਾਨੂੰ ਗੁਰ ਪ੍ਰਸਾਦਿ ਦੀ ਅਨਾਦਿ ਬਖਸ਼ਿਸ਼ ਨਾਲ ਇਸ ਤਰਾਂ ਦੀਆਂ ਦ੍ਰਿਸਟੀਆਂ ਅਤੇ ਸੁਪਨੇ ਅਕਸਰ ਹੀ ਆਏ ਹਨ।

ਗ ) ਇੱਕ ਵਾਰ ਅਸੀਂ ਬਹੁਤ ਹੀ ਸਪੱਸ਼ਟਤਾ ਨਾਲ ਇਹ ਯਾਦ ਕੀਤਾ ਕਿ ਅਸੀਂ ਇੱਕ ਸਥਾਨ ਤੇ ਗਏ( ਸੁੰਨ ਸਮਾਧੀ ਵਿੱਚ) ,ਜਿਹੜੀ ਕਿ ਕੁਦਰਤੀ ਤੌਰ ਤੇ ਪਾਣੀ ਦੇ ਡਿੱਗਣ ਅਤੇ ਖੂਬਸੂਰਤ ਬਾਗਾਂ ਅਤੇ ਫਾਲਜ ਨਾਲ ਬਹੁਤ ਹੀ ਸਜੀ ਹੋਈ ਸੀ। ਅਸੀਂ ਇੱਕ ਝਰਨੇ ਹੇਠ ਇਸਨਾਨ ਕੀਤਾ ਅਤੇ ਤਦ ਬਾਗ ਦੇ ਬਗੀਚੇ ਵਿੱਚ ਬੈਠ ਗਏ ਅਤੇ ਸਤਿਨਾਮ ਤੇ ਧਿਆਨ ਲਗਾਇਆ। ਬਾਅਦ ਵਿੱਚ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਇਹ "ਬੇਗਮ ਪੁਰਾ" ਸੀ ( ਭਗਤ ਰਵੀ ਦਾਸ ਨੇ ਗੁਰਬਾਣੀ ਵਿੱਚ ਇਸਦਾ ਜਿਕਰ ਕੀਤਾ ਹੈ) ਅਤੇ ਅਸੀਂ ਬੇਗਮ ਪੁਰੇ ਵਿੱਚ ਅੰਮ੍ਰਿਤ ਇਸਨਾਨ ਕੀਤਾ।

ਘ ) ਇੱਕ ਵਾਰ ਹੋਰ ਅਸੀਂ ਬਹੁਤ ਹੀ ਡੂੰਘੀ ਅਤੇ ਸਾਫ ਪਾਣੀ ਦੀ ਧਾਰਾ ਵਿੱਚ ਇਸਨਾਨ ਕੀਤਾ। ਬਾਬਾ ਜੀ ਨੇ ਸਾਨੂੰ ਹਮੇਸ਼ਾਂ ਹੀ ਐਸੇ ਸਰੋਵਰਾਂ ਜਾਂ ਨਦੀਆਂ ਵਿੱਚ ਡੂੰਘੀ ਟੁੱਭੀ ਲਾਉਣ ਲਈ ਦੱਸਿਆ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਆਪਣੀਆਂ ਦ੍ਰਿਸਟੀਆਂ ਵਿੱਚ ਵੇਖੀਏ, ਅਤੇ ਇਸ ਪਾਣੀ ਨੂੰ ਪੀਣ ਲਈ ਦੱਸਿਆ ਹੈ। 

ਗੈਰ ਮਨੁੱਖਾ ਸੂਖਸਮ ਸਰੀਰਾਂ ਨਾਲ ਮਿਲਾਪ

ਙ ) ਇੱਕ ਵਾਰ ਅਸੀਂ ਬੀਚ ਤੇ ਟਹਿਲ ਰਹੇ ਸੀ ਅਤੇ ਇੱਕ ਡਾਲਫਿਨ ਬਾਹਰ ਆਈ ਅਤੇ ਸਾਡੇ ਨਾਲ ਪੰਜਾਬੀ ਵਿੱਚ ਗੱਲਾਂ ਕਰਨ ਲੱਗੀ। ਇੱਕ ਵਾਰ ਹੋਰ ਸਮੇਂ ਅਸੀਂ ਬਾਗ ਵਿੱਚ ਇੱਕ ਰੁੱਖ ਨਾਲ ਗੱਲਾਂ ਕੀਤੀਆਂ ਅਤੇ ਇਹ ਗੱਲਬਾਤ ਅੰਗਰੇਜ਼ੀ ਵਿੱਚ ਸੀ। ਅਸੀਂ ਉਸ ਨੂੰ ਖਾਸ ਤੌਰ ਤੇ ਪੁੱਛਿਆ ਕਿ ਜੇਕਰ ਉਹ ਕੋਈ ਹੋਰ ਭਾਸ ਜਿਵੇਂ ਪੰਜਾਬੀ ਵਿੱਚ ਬੋਲ ਸਕਦਾ ਹੈ, ਜਿਸਦਾ ਉਸਨੇ ਉਤਰ ਦਿੱਤਾ ਕਿ "ਨਹੀਂ" ਡਾਲਫਿਨ ਸ਼ਾਇਦ ਕਿਸੇ ਪੰਜਾਬੀ ਦੀ ਰੂਹ ਸੀ ਅਤੇ ਰੁੱਖ ਵਾਲੀ ਰੂਹ ਕਿਸੇ ਅੰਗਰੇਜ਼ ਆਦਮੀ ਦੀ ਸੀ।

ਚ )  ਇੱਕ ਵਾਰ ਅਸੀਂ ਇੱਕ ਕੁੱਤੇ ਨੂੰ ਮਿਲੇ, ਇਹ ਕੁੱਤਾ ਬਹੁਤ ਖਾਸ ਸੀ, ਜਦ ਅਸੀਂ ਆਪਣਾ ਹੱਥ ਇਸ ਦੇ ਮੱਥੇ ਤੇ ਰੱਖਿਆ ਅਤੇ ਉਸਨੂੰ ਸਤਿਨਾਮ ਸਤਿਨਾਮ ਸਿਮਰਨ ਲਈ ਆਖਿਆ ਤਾਂ,ਉਸਨੇ ਸਤਿਨਾਮ ਸਤਿਨਾਮ ਜਪਣਾ ਸ਼ੁਰੂ ਕਰ ਦਿੱਤਾ।

ਛ )  ਇੱਕ ਵਾਰ ਭੂਰੇ ਰੰਗ ਦਾ ਕਬੂਤਰ ਸਾਡੇ ਹੱਥ ਤੇ ਬੈਠਾ ਸੀ ਅਤੇ ਸਾਡੇ ਨਾਲ ਪੰਜਾਬੀ ਵਿੱਚ ਗੱਲਬਾਤ ਕਰ ਰਿਹਾ ਸੀ, ਉਹ ਫਿਰ ਇੱਕ ( ਪਿਛਲੇ ਜਨਮ ਤੋਂ ) ਇੱਕ ਪੰਜਾਬੀ ਆਦਮੀ ਦੀ ਰੂਹ ਸੀ।

ਜ ) ਇੱਕ ਵਾਰ ਅਸੀਂ ਹਰ ਤਰਾਂ ਦੇ ਜੰਗਲੀ ਜਾਨਵਰਾਂ ਜਿਵੇਂ ਸੇਰਾਂ ਅਤੇ ਦੂਸਰਿਆਂ ਜਾਨਵਰਾਂ ਦੇ ਵਿੱਚ ਘਿਰੇ ਹੋਏ ਸੀ ਅਤੇ ਕਿਸੇ ਨੇ ਵੀ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਅਸੀਂ ਕੇਵਲ ਸਤਿਨਾਮ ਸਤਿਨਾਮ ਦਾ ਜਾਪ ਕਰ ਰਹੇ ਸੀ। ਇਹ ਸਤਿਨਾਮ ਦੀ ਅਸੀਮਿਤ ਪਰਮ ਸਕਤੀ ਹੈ ਜੋ ਇਹਨਾਂ ਚੀਜ਼ਾਂ ਨੂੰ ਅਸਲ ਜਿੰਦਗੀ ਦੀਆਂ ਸਥਿਤੀਆਂ ਵਿੱਚ ਵਾਪਰਨਾ ਸੰਭਵ ਬਣਾਉਂਦੀ ਹੈ। ਇਹ ਦ੍ਰਿਸਟੀਆਂ ਕੇਵਲ ਦ੍ਰਿਸਟੀਆਂ ਨਹੀਂ ਹਨ ਇਹ ਦਰਸਾਉਂਦੇ ਹਨ ਕਿ ਇਹ ਚੀਜ਼ਾਂ ਤੁਹਾਡੇ ਨਾਲ ਅਸਲ ਜੀਵਣ ਵਿੱਚ ਬਾਅਦ ਵਾਲੇ ਕਿਸੇ ਸਮੇਂ ਵਿੱਚ ਵਾਪਰ ਸਕਦੀਆਂ ਹਨ।ਜਦ ਤੁਹਾਡੀ ਬੰਦਗੀ ਉੱਚੀਆਂ ਅਵਸਥਾਵਾਂ ਵਿੱਚ ਪਹੁੰਚਦੀ ਹੈ। ਇਸ ਲਈ ਸਾਨੂੰ ਕਿਸੇ ਵੀ ਪੜਾਅ ਤੇ ਬੰਦਗੀ ਛੱਡਣੀ ਨਹੀਂ ਚਾਹੀਦੀ, ਇਹ ਨਿਰੰਤਰ ਪ੍ਰਕ੍ਰਿਆ ਹੈ, ਇਹ ਅਸੀਮਿਤ ਹੈ, ਇਸ ਦੀ ਨਿਰੰਤਰਤਾ ਤੁਹਾਨੂੰ ਰੂਹਾਨੀਅਤ ਦੀਆਂ ਉੱਚੀਆਂ ਸਲਤਨਤਾਂ ਅਤੇ ਅਨਾਦਿ ਸੱਚ ਤੱਕ ਲੈ ਜਾਂਦੀ ਹੈ।

ਅਲੌਕਿਕ ਸ਼ਕਤੀਆਂ

ਝ ) ਇੱਕ ਵਾਰ ਅਸੀਂ ਸਮੁੰਦਰ ਦੀ ਉੱਪਰਲੀ ਸਤਹ ਤੇ ਖੜੇ ਸੀ, ਪਾਣੀ ਦੀ ਸਤਹ ਤੇ ਬਿਨਾਂ ਡੁੱਬਣ ਤੋਂ ਖੜੇ ਸੀ, ਅਤੇ ਅਸਲ ਵਿੱਚ ਅਸੀਂ ਜੋ ਵੀ ਅਸੀਂ ਵੇਖਿਆ ਉਹ ਸਾਡੀ ਨਜ਼ਰ ਦੇ ਨਾਲ ਨਾਲ ਸਮੁੰਦਰ ਦੀ ਸਤਹ ਤੇ ਜਾ ਰਿਹਾ ਪ੍ਰਤੀਤ ਹੁੰਦਾ ਸੀ।

ਇਹ ਜਾਣਿਆ ਹੋਇਆ ਤੱਥ ਹੈ ਕਿ ਕੁਝ ਜੋਗੀ ਅਤੇ ਸੰਤ ਪਾਣੀ ਦੀ ਸਤਹ ਤੇ ਤੁਰਦੇ ਰਹੇ ਹਨ, ਕ੍ਰਾਈਸਟ ਉਹਨਾਂ ਵਿੱਚੋਂ ਇੱਕ ਹੈ, ਇਹ ਕਿਸੇ ਕਿਸਮ ਦੀ ਅਲੌਕਿਕ ਸਕਤੀ ਹੈ ਜੋ ਤੁਹਾਨੂੰ ਭਾਰ ਰਹਿਤ ਬਣਾ ਦਿੰਦੀ ਹੈ ਅਤੇ ਤੁਸੀਂ ਪਾਣੀ ਦੀ ਸਤਹ ਤੇ ਤੁਰ ਸਕਦੇ ਹੋ। ਪਰ ਅਸੀਂ ਹਮੇਸ਼ਾ ਹੀ ਸਰਵਸਕਤੀਮਾਨ ਅੱਗੇ ਸਾਨੂੰ ਇਹਨਾਂ ਸ਼ਕਤੀਆਂ ਦੀ ਵਰਤੋਂ ਤੋਂ ਦੂਰ ਰੱਖਣ ਦੀ ਅਰਦਾਸ ਕਰਦੇ ਹਾਂ, ਜਿਵੇਂ ਕਿ ਇਹ ਅਲੌਕਿਕ ਸ਼ਕਤੀਆਂ ( ਰਿਧੀਆਂ ਅਤੇ ਸਿਧੀਆਂ)  ਪਾਰ ਬ੍ਰਹਮ ਪਰਮੇਸਰ ਦੁਆਰਾ ਆਪਣੀ 14 ਲੋਕ ਪ੍ਰਲੋਕਾਂ ਦੀ ਰਿਆਸਤ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ, ਅਤੇ ਇਹਨਾਂ ਅਲੌਕਿਕ ਸ਼ਕਤੀਆਂ ਦੀ ਸਾਡੇ ਵਰਗੇ ਵਿਅਕਤੀਆਂ ਵੱਲੋਂ ਵਰਤੋਂ ਰੂਹਾਨੀ ਉਨਤੀ ਤੇ ਰੋਕ ਲਗਾਉਂਦੀਆਂ ਹਨ। ਅਤੇ ਅਸੀਂ ਮੁਕਤੀ ਦੀ ਅਵਸਥਾ ਅਤੇ ਅਟਲ ਅਵਸਥਾ, ਪਰਮ ਪਦਵੀ ਤੇ ਨਹੀਂ ਪਹੁੰਚ ਸਕਦੇ। ਇਹਨਾਂ ਪਰਮ ਅਲੌਕਿਕ ਸ਼ਕਤੀਆਂ ਤੇ ਹੋਰ ਚਾਨਣਾ ਪਾਉਣ ਲਈ, ਇੱਥੇ 18 ਅਜਿਹੀਆਂ ਸ਼ਕਤੀਆਂ ਵਿਖਿਆਨ ਕੀਤੀਆਂ ਗਈਆਂ ਹਨ, ਅਤੇ ਇਹਨਾਂ ਵਿੱਚੋਂ ਨੌਂ ਨੂੰ ਜਿਆਦਾ ਮਹੱਤਵਪੂਰਨ ਵਿਖਿਆਨ ਕੀਤਾ ਗਿਆ ਹੈ,ਇਹ ਹਨ:

·        ਭਾਰ ਰਹਿਤ ਬਣਨਾ,

·        ਬਹੁਤ ਛੋਟੇ ਅਕਾਰ ਦਾ ਬਣਨਾ,

·        ਬਹੁਤ ਵੱਡੇ ਅਕਾਰ ਦਾ ਬਣਨਾ,

·        ਦੂਸਰਿਆਂ ਦਾ ਮਨ ਪੜਣਾ,

·        ਦੂਸਰਿਆਂ ਦੇ ਮਨ ਉੱਤੇ ਕਾਬੂ ਪਾਉਣਾ,

·        ਕਾਮ ਵਾਸਨਾ ਨੂੰ ਕਾਬੂ ਕਰਨਾ,

·        ਹਰ ਪਦਾਰਥਕ ਉਤਪਾਦ ਨੂੰ ਹਾਸਲ ਕਰਨਾ ਜੋ ਵੀ ਤੁਸੀਂ ਚਾਹੁੰਦੇ ਹੋ,

·        ਅਜੈ ਬਣਨਾ,

·        ਇੱਕ ਸਥਾਨ ਤੋਂ ਦੂਜੇ ਸਥਾਨ ਤੇ ਯਾਤਰਾ ਕਰਨਾ ਜਾਂ ਉੱਡ ਕੇ ਚਲੇ ਜਾਣਾ ਅਤੇ ਹੋਰ ਇਸ ਤਰਾਂ ਹੀ,

ਕੁਝ ਲੋਕ ਇਹਨਾਂ ਅਲੌਕਿਕ ਸ਼ਕਤੀਆਂ ਦੀ ਵਰਤੋਂ ਕਰਕੇ ਅਤੇ ਜਨਤਾ ਵਿੱਚ ਪ੍ਰਸਿੱਧੀ ਪਾਉਣ ਲਈ ਇਹਨਾਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਇਹ ਉੱਨਾਂ ਦੀ ਬੰਦਗੀ ਤੇ ਵਿਰਾਮ ਲਾ ਦਿੰਦਾ ਹੈ ਜਾਂ ਨੀਵਾਂਪਣ ਲੈ ਆਉਂਦਾ ਹੈ, ਉਹ ਇੱਕ ਜਿਹੜੇ ਇਹਨਾਂ ਸ਼ਕਤੀਆਂ ਨੂੰ ਨਹੀਂ ਛੂੰਹਦੇ ਉਹ ਹੋਰ ਅਤੇ ਹੋਰ ਉਪਰ ਜਾਈ ਜਾਂਦੇ ਹਨ ਉਹਨਾਂ ਲਈ ਜਦ ਵੀ ਸਰਵਸਕਤੀਮਾਨ  ਚਾਹੁੰਦਾ ਹੈ ਤਾਂ ਆਪ ਅਚੰਭੇ ਕਰਦਾ ਹੈ। ਇਹ ਸ਼ਕਤੀਆਂ ਨੂੰ ਇੰਨਾਂ ਤੇ ਹੀ ਜਾਂ ਸਰਵ ਸਕਤੀ ਮਾਨ ਤੇ ਅਚੰਭੇ ਕਰਨ ਲਈ ਛੱਡ ਦੇਣਾ ਚਾਹੀਦਾ ਹੈ।ਇੱਕ ਵਾਰ ਜਦੋਂ ਇਹ ਅਚੰਭੇ ਪਰਮਾਤਮਾ ਦੁਆਰਾ ਆਪ ਕੀਤੇ ਜਾਂਦੇ ਹਨ, ਇਹ ਹੁਕਮ ਵਿੱਚ ਹੁੰਦੇ ਹਨ,ਪਰ ਕਿਸੇ ਦੁਆਰਾ ਆਪਣੇ ਆਪ ਕਰਨਾ ਹੁਕਮ ਦੀ ਉਲੰਘਣਾ ਹੈ, ਜਿਹੜੀ ਕਿ ਬੰਦਗੀ ਕਰਨ ਦੇ ਨਿਯਮਾਂ ਦੇ ਵਿਰੁੱਧ ਹੈ,ਇਸ ਕਾਰਨ ਹੀ ਐਸੇ ਵਿਅਕਤੀਆਂ ਦੀ ਰੂਹਾਨੀ ਉਨਤੀ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ। ਅਤੇ ਐਸੇ ਵਿਅਕਤੀ ਨੂੰ ਫਿਰ ਬੰਦਗੀ ਕਰਨ ਲਈ ਫਿਰ ਜਨਮ ਲੈਣਾ ਪੈਂਦਾ ਹੈ ਜਦ ਤੱਕ ਉਹ ਭਵਿੱਖ ਵਿੱਚ ਮੁਕਤੀ ਪ੍ਰਾਪਤ ਨਹੀਂ ਕਰ ਲੈਂਦਾ।

ਇੱਥੇ ਕੁਝ ਦ੍ਰਿਸਟੀਆਂ ਅਲੌਕਿਕ ਸ਼ਕਤੀਆਂ ਨਾਲ ਸਬੰਧਿਤ ਹਨ ਜਿਹੜੀਆਂ ਅੱਜ ਤੱਕ ਸਾਡੇ ਕੋਲ ਹਨ,ਇਹ ਦ੍ਰਿਸਟੀਆਂ ਇਸ ਤਰਾਂ ਸਨ ਜਿਵੇਂ  ਅਕਾਲ ਪੁਰਖ ਜੀ ਇਹ ਦੇਖਣ ਲਈ ਸਾਡਾ ਟੈਸਟ ਲੈ ਰਹੇ ਸਨ ਕਿ ਕੀ ਅਸੀਂ ਇਹਨਾਂ ਅਲੌਕਿਕ ਸ਼ਕਤੀਆਂ ਦੀ ਵਰਤੋਂ ਕਰਦੇ ਹਾਂ ਜਾਂ ਨਹੀਂ।ਜੇਕਰ ਇਹਨਾਂ ਸ਼ਕਤੀਆਂ ਦੀ ਵਰਤੋਂ ਕਰਨੀ ਹੀ ਹੋਵੇ ਤਾਂ ਇਹ ਸੰਗਤ ਦੇ ਲਾਭ ਲਈ ਕਰਨੀ ਚਾਹੀਦੀ ਹੈ, ਜੇਕਰ ਹੋਰ ਕੰਮ ਲਈ ਵਰਤੀਆਂ ਜਾਣ ਤਾਂ ਇਹਨਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਰੂਹਾਨੀਅਤ ਲਈ ਬਹੁਤ ਹੀ ਹਾਨੀਕਾਰਕ ਹੁੰਦੀਆਂ ਹਨ।

ਞ ) ਇੱਕ ਦਿਨ ਸਾਨੂੰ ਇਹ ਦ੍ਰਿਸ਼ਟਮਾਨ ਹੋਇਆ ਕਿ ਸਾਰੀਆਂ ਰਿਧੀਆਂ ਅਤੇ ਸਿਧੀਆਂ ਸਾਡੇ ਖੱਬੇ ਹੱਥ ਤੇ ਬੈਠੀਆਂ ਹਨ, ਅਸੀਂ ਇਹਨਾਂ ਅਲੌਕਿਕ ਸ਼ਕਤੀਆਂ ਦੇ ਚਿੰਨ੍ਹ ਸਾਡੇ ਖੱਬੇ ਹੱਥ ਤੇ ਬੈਠੇ ਦੇਖੇ। ਇਸ ਸਮੇਂ ਅਸੀਂ ਇਹਨਾਂ ਨਾਲ ਪ੍ਰਯੋਗ ਕਰਨ ਲਈ ਉਤਸੁਕ ਹੋ ਗਏ, ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਨਾਲ ਨਹੀਂ ਜਾਂ ਕੋਈ ਨਕਾਰਾਤਮਿਕ ਸੋਚ ਨਾਲ ਨਹੀਂ ਬਸ ਇਹ ਦੇਖਣ ਲਈ ਕਿ ਕੀ ਵਾਪਰਦਾ ਹੈ।

ਕੁਝ ਸਮੇਂ ਬਾਅਦ ਜਦ ਇਹਨਾਂ ਅਲੌਕਿਕ ਸ਼ਕਤੀਆਂ ਦੇ ਚਿੰਨ੍ਹ ਸਾਡੇ ਹੱਥ ਤੋਂ ਅਲੋਪ ਹੋ ਗਏ,ਆਪਣੇ ਖੱਬੇ ਹੱਥ ਵੱਲ ਵੇਖਦਿਆਂ ਅਸੀਂ ਆਪਣੇ ਹੱਥ ਨੂੰ ਘੁਟਿਆ ਅਤੇ ਕਿਹਾ:"ਕੀੜੇ ਬਣ ਜਾਓ" ਅਤੇ ਜਦ ਅਸੀਂ ਆਪਣੇ ਹੱਥ ਦੀ ਹਥੇਲੀ ਖੋਲੀ ਤਾਂ ਕੀੜੀਆਂ ਸਾਡੇ ਹੱਥ ਤੇ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ। ਤਦ ਅਸੀਂ ਕੀੜੀਆਂ ਨੂੰ ਜਮੀਨ ਤੇ ਸੁੱਟ ਦਿੱਤਾ ਅਤੇ ਉਹਨਾਂ ਨੇ ਬਹੁਤ ਤੇਜ ਦਰ ਨਾਲ ਕਈ ਗੁਣਾਂ ਹੋਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਅਸੀਂ ਕੀੜੀਆਂ ਨੂੰ ਅਲੋਪ ਹੋਣ ਲਈ ਕਿਹਾ ਅਤੇ ਉਹ ਅਲੋਪ ਹੋ ਗਈਆਂ। ਬਾਅਦ ਵਿੱਚ ਜਦੋਂ ਅਸੀਂ ਸਮਾਧੀ ਵਿੱਚੋਂ ਬਾਹਰ ਆਏ ਤਾਂ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਸੀ ਅਤੇ ਅਸੀਂ ਅਕਾਲ ਪੁਰਖ ਅੱਗੇ ਮੁਆਫ਼ੀ ਦੀ ਅਰਦਾਸ ਕੀਤੀ।

ਟ ) ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਸਾਨੂੰ ਇਸ ਤਰਾਂ ਦੀ ਦ੍ਰਿਸਟੀ ਹੋਈ ਜਿੱਥੇ ਅਸੀਂ ਲੋਕਾਂ( ਸਾਡੇ ਆਪਣੇ ਪਰਿਵਾਰਕ ਮੈਂਬਰਾਂ, ਅਤੇ ਆਪਣੀ ਗੁਣਵੰਤੀ ਨੂੰ ਵੀ ) ਨੂੰ ਵਿਖਾਉਣਾ ਚਾਹੁੰਦੇ ਸੀ ਕਿ ਅਸੀਂ ਅਲੌਕਿਕ ਸਕਤੀ ਹਾਂ ਅਤੇ ਉਹਨਾਂ ਨਾਲ ਕੁਝ ਵੀ ਕਰ ਸਕਦੇ ਹਾਂ। ਪਰ ਬਾਅਦ ਵਿੱਚ ਸਾਨੂੰ ਅਹਿਸਾਸ ਹੋਇਆ ਕਿ ਕਿਸੇ ਅੱਗੇ ਵੀ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ, ਅਤੇ ਇਸ ਲਈ ਅਸੀਂ ਫਿਰ ਅਕਾਲ ਪੁਰਖ ਤੋਂ ਮੁਆਫ਼ੀ ਮੰਗੀ।

ਠ ) ਤੀਸਰੀ ਵਾਰ ਅਸੀਂ ਵਿਸ਼ੇਸ਼ ਤਰਾਂ ਦੀ ਦਿਖਣ ਵਾਲੀ ਇੱਕ ਚੀਜ ਸਾਡੇ ਬੈਡ ਰੂਮ ਵਿੱਚ ਖਿੜਕੀ ਰਾਹੀਂ ਆਉਂਦੀ ਦੇਖੀ ਜੋ ਚਾਰ ਸੁੰਦਰ ਲੜਕੀਆਂ ਵਿੱਚ ਤਬਦੀਲ ਹੋ ਗਈ। ਪਰ ਇਸ ਸਮੇਂ ਅਸੀਂ ਪੂਰੀ ਤਰਾਂ ਚੇਤਨਤਾ ਵਿੱਚ ਸਾਂ ਅਤੇ ਸਿਰਫ਼ ਉਹਨਾਂ ਨੂੰ ਦੇਖਿਆ ਅਤੇ ਉਹਨਾਂ ਨਾਲ ਕੁਝ ਵੀ ਨਹੀਂ ਕੀਤਾ। ਅਸੀਂ ਉਹਨਾਂ ਨੂੰ ਜੋ ਚਾਹੁੰਦੇ ਕਰਨ ਦਾ ਹੁਕਮ ਦੇ ਸਕਦੇ ਸੀ,ਪਰ ਇਸ ਸਮੇਂ ਅਸੀਂ ਚੇਤੰਨ ਅਵਸਥਾ ਵਿੱਚ ਸੀ ਅਤੇ ਉਹਨਾਂ ਨਾਲ ਕੁਝ ਵੀ ਨਹੀਂ ਕੀਤਾ। ਬੰਦਗੀ ਵਿੱਚ ਗੁਰਪ੍ਰਸਾਦਿ ਸਭ ਤੋਂ ਮਹੱਤਵ ਪੂਰਨ ਚੀਜ ਹੈ, ਇਹ ਕੇਵਲ ਗੁਰ ਪ੍ਰਸਾਦਿ ਨਾਲ ਹੀ ਸੰਭਵ ਹੋ ਸਕਦਾ ਹੈ।ਕੁਝ ਵੀ ਸਾਡੇ ਹੱਥ ਵਿੱਚ ਨਹੀਂ ਹੈ, ਹਰ ਚੀਜ ਸਰਵ ਸਕਤੀ ਮਾਨ ਦੇ ਕਾਬੂ ਅਧੀਨ ਹੈ ਅਤੇ ਉਸਦੀ ਅਨਾਦਿ ਕ੍ਰਿਪਾ ਨਾਲ ਚਲਾਈ ਜਾ ਰਹੀ ਹੈ। ਇੱਕ ਵਾਰ ਜਦੋਂ ਅਸੀਂ ਇਸ ਦਾ ਅਹਿਸਾਸ ਕਰ ਲੈਂਦੇ ਹਾਂ ਤਦ ਇੱਥੇ ਕੋਈ ਹਉਮੈ ਨਹੀਂ ਰਹਿੰਦੀ। ਇੱਥੇ ਕੋਈ ਵੀ ਖੁਦ ਦੀ ਹੋਂਦ ਨਹੀਂ ਰਹਿੰਦੀ, ਇੱਥੇ ਕੇਵਲ ਇੱਕ ਚੀਜ ਰਹਿੰਦੀ ਹੈ ਹੁਕਮ, ਅਤੇ ਜਦ ਸਾਨੂੰ ਇਸ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਸਾਡੇ ਨਾਲ ਕੁਝ ਵੀ ਗਲਤ ਨਹੀਂ ਵਾਪਰਦਾ। ਅਕਾਲ ਪੁਰਖ ਆਪਣੇ ਗੁਰ ਪ੍ਰਸਾਦਿ ਨਾਲ ਆਪਣ ਤੁਹਾਨੂੰ ਇਸ ਸਥਿਤੀ ਤੋਂ ਬਾਹਰ ਕੱਢਦਾ ਹੈ,ਕੋਈ ਗੱਲ ਨਹੀਂ ਭਾਵੇਂ ਕਿ ਇਹ ਮਸਲਾ ਕਿੰਨਾ ਵੀ ਮੁਸਕਲ ਕਿਉਂ ਨਾ ਹੋਵੇ। ਇਹ ਗੁਰ ਪ੍ਰਸਾਦਿ ਹੈ ਜੋ ਅਰਥ ਰੱਖਦਾ ਹੈ ਅਤੇ ਹੋਰ ਕੁਝ ਵੀ ਨਹੀਂ।

ਇਸ ਲਈ ਅਕਾਲ ਪੁਰਖ ਸਾਡੇ ਤੇ ਆਪਣੇ ਗੁਰ ਪ੍ਰਸਾਦਿ ਲਈ ਬਹੁਤ ਹੀ ਦਿਆਲ ਹੈ ਅਤੇ ਅੱਜ ਤੱਕ ਹਰ ਮੁਸਕਲ ਵਿੱਚੋਂ ਸਾਨੂੰ ਬਾਹਰ ਕੱਢਿਆ ਹੈ। ਅਸੀਂ ਉਸ ਦੇ ਅਤੇ ਗੁਰੂ ਦੇ ਬਹੁਤ ਹੀ ਧੰਨਵਾਦੀ ਹਾਂ, ਅਸੀਂ ਉਹਨਾਂ ਦਾ ਹਰ ਸਾਹ ਨਾਲ ਧੰਨਵਾਦ ਕਰਦੇ ਹਾਂ। ਸਾਡਾ ਸਾਰਾ ਰੋਮ ਰੋਮ ਉਹਨਾਂ ਦੀ ਅਸੀਮਿਤ ਅਨਾਦਿ ਕ੍ਰਿਪਾ ਲਈ ਧੰਨਵਾਦੀ ਹੈ ਜੋ ਉਹਨਾਂ ਨੇ ਸਾਡੇ ਉਪਰ ਕੀਤੀ ਹੈ। ਗੁਰ ਪ੍ਰਸਾਦਿ ਕਦੀ ਨਹੀਂ ਰੁਕਣਾ ਚਾਹੀਦਾ ਅਤੇ ਕਦੀ ਵੀ ਵਿਰਾਮ ਨਹੀਂ ਚਾਹੀਦਾ ਹੈ।ਜੇਕਰ ਇਸ ਤਰਾਂ ਵਾਪਰਦਾ ਹੈ ਤਾਂ ਕੋਈ ਗੱਲ ਗਲਤ ਹੋ ਰਹੀ ਹੈ। ਗੁਰ ਪ੍ਰਸਾਦਿ ਤੁਹਾਡੀ ਜਿੰਦਗੀ ਵਿੱਚ ਸਥਾਈ ਚੀਜ ਬਣਨੀ ਚਾਹੀਦੀ ਹੈ। ਅਤੇ ਜਦ ਇਹ ਵਾਪਰਦਾ ਹੈ ਤਾਂ ਇਸ ਤੋਂ ਬਾਅਦ ਵੀ ਸਾਨੂੰ ਹਮੇਸ਼ਾਂ ਹੀ ਅਕਾਲ ਪੁਰਖ ਅਤੇ ਗੁਰੂ ਅੱਗੇ ਗੁਰ ਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਇੱਕ ਵਾਰ ਜਦੋਂ ਅਸੀਂ ਇਸ ਤਰਾਂ ਕਰ ਲੈਂਦੇ ਹਾਂ ਤਾਂ ਆਪਣੀ ਹਉਮੈ ਨੂੰ ਗਵਾ ਲੈਂਦੇ ਹਾਂ ਅਤੇ ਹਰ ਵੇਲੇ ਗੁਰ ਪ੍ਰਸਾਦਿ ਦੇ ਅਧੀਨ ਰਹਿੰਦੇ ਹਾਂ, ਅਤੇ ਇਹ ਹੀ ਚੜ੍ਹਦੀ ਕਲਾ ਹੈ, ਅੰਮ੍ਰਿਤ ਦੀ ਨਿਰੰਤਰ ਵਰਖਾ।

ਬਹੁਤ ਲੋਕ, ਲੱਖਾਂ ਹੀ ਕਿਸੇ ਨਾ ਕਿਸੇ ਤਰਾਂ ਆਪਣੀ ਮਨ ਦੀ ਅਵਸਥਾ, ਰੂਹਾਨੀ ਪੱਧਰ ਅਤੇ ਆਪਣੀ ਪਿਛਲੇ ਜੀਵਣ ਦੀ ਜਿੰਦਗੀ ਦੇ ਅਧਾਰ ਤੇ ਗੁਰ ਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਨ, ਪਰ ਬਹੁਤੇ ਇਸ ਨੂੰ ਅਣਗੌਲਿਆ ਕਰ ਦਿੰਦੇ ਹਨ ਅਤੇ ਇਸ ਦਾ ਬੋਧ ਨਹੀਂ ਕਰਦੇ। ਕੋਈ ਲੱਖਾਂ ਵਿੱਚੋਂ ਇੱਕ ਵਿਰਲਾ ਹੀ ਇਸ ਨੂੰ ਸਹੀ ਬ੍ਰਹਮ ਭਾਵ ਵਿੱਚ ਮਹਿਸੂਸ ਕਰਦਾ ਹੈ ਅਤੇ ਇਸ ਲਈ ਕੰਮ ਸ਼ੁਰੂ ਕਰਦਾ ਹੈ। ਐਸੀ ਰੂਹ ਹੌਲੀ ਹੌਲੀ ਸਰਵਸਕਤੀਮਾਨ ਦੇ ਪੂਰਨ ਬੋਧ ਤੱਕ ਪਹੁੰਚਦੀ ਹੈ ਅਤੇ ਇੱਕ ਸੁਹਾਗਣ ਅਤੇ ਸਦਾ ਸੁਹਾਗਣ ਬਣਦੀ ਹੈ। ਨਾਮ, ਨਾਮ ਸਿਮਰਨ, ਸਾਰੀ ਹੀ ਸੇਵਾ, ਸਾਰੀ ਹੀ ਬ੍ਰਹਮਤਾ ਅਤੇ ਬ੍ਰਹਮ ਗੁਣ, ਸਾਰੀ ਹੀ ਮਦਦ ਜਿਸਦੀ ਬੰਦਗੀ ਲਈ ਜਰੂਰਤ ਹੈ ਅਤੇ ਬ੍ਰਹਮਤਾ ਦੇ ਲਾਜ਼ਮੀ ਗੁਣਾਂ ਦੀ ਪਾਲਣਾ ਸਾਰਾ ਹੀ ਹੋਰ ਕੁਝ ਨਹੀਂ ਬਸ ਗੁਰ ਪ੍ਰਸਾਦਿ ਹੀ ਹੈ।ਇਸ ਲਈ ਸਾਨੂੰ ਨਿਰੰਤਰ ਅਧਾਰ ਤੇ ਗੁਰ ਪ੍ਰਸਾਦਿ ਲਈ ਅਰਦਾਸ ਕਰਨੀ ਚਾਹੀਦੀ ਹੈ।

ਗੁਰ ਪ੍ਰਸਾਦਿ ਬੰਦਗੀ ਦਾ ਅਧਾਰ ਹੈ, ਇਹ ਬ੍ਰਹਮਤਾ ਅਤੇ ਰੁਹਾਨੀਅਤ ਦਾ ਅਧਾਰ ਹੈ, ਇਹ ਆਪਣੇ ਆਪ ਵਿੱਚ ਸਤਿ ਸਰੂਪ ਹੈ, ਇਹ ਪੂਰਨ ਬੰਦਗੀ ਲਈ ਲਾਜ਼ਮੀ ਹੈ।

ਡ ) ਇੱਥੇ ਇੱਕ ਹੋਰ ਬਹੁਤ ਹੀ ਰੌਚਕ ਦ੍ਰਿਸਟੀ ਹੈ ਜੋ ਸਾਨੂੰ ਉਸ ਸਮੇਂ ਹੀ ਹੋਇਆ ਜਦੋਂ ਅਸੀਂ ਅਲੌਕਿਕ ਸ਼ਕਤੀਆਂ ਦੇ ਚਿੰਨ੍ਹ ਸਾਡੇ ਖੱਬੇ ਹੱਥ ਤੇ ਦੇਖੇ। ਅਸੀਂ ਕੀ ਵੇਖਿਆ ਕਿ ਸਾਡੇ ਦੋਵੇਂ ਹੱਥ ਖੁੱਲ੍ਹੇ ਹੋਏ ਸਨ ਅਤੇ ਅਸੀਂ ਉਹਨਾਂ ਵੱਲ ਵੇਖ ਰਹੇ ਸੀ  ਅਤੇ ਜਦ ਅਸੀਂ ਉਹਨਾਂ ਵੱਲ ਵੇਖਿਆ ਕਿ ਖੱਬੇ ਹੱਥ ਤੇ ਚੰਦਰਮਾ ਅਤੇ ਸੱਜੇ ਹੱਥ ਤੇ ਸੂਰਜ ਸੀ ।

ਜਦ ਤੁਸੀਂ ਅਨੰਤ ਦਾ ਭਾਗ ਬਣ ਜਾਂਦੇ ਹੋ ( ਊਚ ਅਪਾਰ ਬੇਅੰਤ ਸੁਆਮੀ ) ,ਜਦ ਤੁਸੀਂ ਬੇਅੰਤ ਵਿੱਚ ਅਭੇਦ ਹੋ ਜਾਂਦੇ ਹੋ ਤਦ ਤੁਸੀਂ ਵੀ ਉਸ ਵਾਂਗ ਬੇਅੰਤ ਬਣ ਜਾਂਦੇ ਹੋ।ਇੱਥੇ ਕੋਈ ਸੀਮਾਵਾਂ ਨਹੀਂ ਰਹਿੰਦੀਆਂ, ਹਰ ਚੀਜ ਬੇਅੰਤ ਤੋਂ ਉਤਪਤ ਹੋਈ ਪ੍ਰਤੀਤ ਹੁੰਦੀ ਹੈ। ਅਤੇ ਬਾਅਦ ਵਿੱਚ ਜਦ ਅਸੀਂ ਆਪਣੀਆਂ ਅੱਖਾਂ ਵਿੱਚ ਵੇਖਿਆ ਅਸੀਂ ਸਾਰੇ ਬ੍ਰਹਿਮੰਡ ਨੂੰ ਆਪਣੀਆਂ ਅੱਖਾਂ ਵਿੱਚ ਘੁੰਮਦਾ ਵੇਖ ਸਕਦੇ ਸੀ, ਸਾਰੇ ਹੀ ਗ੍ਰਹਿ ਅਤੇ ਤਾਰੇ ਆਦਿ ਸਾਡੀਆਂ ਅੱਖਾਂ ਵਿੱਚ ਸਨ।

ਪਰਮਾਤਮਾ ਅਸਲ ਵਿੱਚ ਸਭ ਕੁਝ ਕਰਨ ਦੇ ਸਮਰੱਥ ਹੈ " ਸਰਬ ਕਲਾ ਭਰਪੂਰ " । ਉਹ ਆਪਣੇ ਵਿੱਚ ਸਾਰੀਆਂ ਹੀ ਪਰਮ ਰੂਹਾਨੀ ਸ਼ਕਤੀਆਂ ਰੱਖਦਾ ਹੈ। ਉਸ ਦੀ ਸਮਰੱਥਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਹੀ ਉਸਦੀ ਉਚਾਈ ਨੂੰ ਮਹਿਸੂਸ ਕੀਤਾ ਅਤੇ ਅਨੁਭਵ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕੇ ਉਸਦੀਆਂ ਪਰਮ ਸ਼ਕਤੀਆਂ ਦੀ ਇੱਕ ਝਲਕ ਵੀ ਬਿਆਨ ਕਰਨੀ ਮੁਸਕਲ ਹੈ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ " ਅਕਥ ਕਥਾ" ਬਿਨਾਂ ਕਿਸੇ ਵਿਆਖਿਆ ਤੋਂ। ਇਹ ਕੇਵਲ ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇੱਕ ਵਾਰ ਫਿਰ ਗੁਰ ਪ੍ਰਸਾਦਿ ਕੁੰਜੀ ਹੈ, ਕੁਝ ਵੀ ਉਸਦੀ ਆਪਣੀ ਇੱਛਾ ਅਤੇ ਗੁਰ ਪ੍ਰਸਾਦਿ ਤੋਂ ਬਿਨਾਂ ਸੰਭਵ ਨਹੀਂ ਹੈ।

ਪਰਮਾਤਮਾ ਦੀ ਦ੍ਰਿਸ਼ਟੀ

ਢ )  ਇਹ ਮਾਰਚ 13, 2004 ਦੀ ਸ਼ਨੀਵਾਰ ਦੀ ਸਵੇਰ ਸੀ, ਅਸੀਂ ਟੀਵੀ ਦੇ ਸਾਹਮਣੇ ਬੈਠੇ ਹਰਿਮੰਦਰ ਸਾਹਿਬ ਤੋਂ ਆ ਰਹੀ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ।ਅੰਮ੍ਰਿਤ ਦੀ ਪ੍ਰਬਲਤਾ ਅੱਜ ਬਹੁਤ ਜਿਆਦਾ ਸੀ। ਕੀਰਤਨ ਜਥੇ ਦੇ ਧੁਰ ਅੰਦਰ ਤੋਂ ਆ ਰਿਹਾ ਸੀ ਜੋ ਇਹ ਸੇਵਾ ਕਰ ਰਿਹਾ ਸੀ। ਜਦ ਵੀ ਤੁਸੀਂ ਨਾਮ ਕੀ ਕਮਾਈ ਵਾਲੇ ਵਿਅਕਤੀ ਦਾ ਕੀਰਤਨ ਸੁਣਦੇ ਹੋ, ਸੁਣਨ ਦਾ ਅਨੁਭਵ ਵੱਖਰਾ ਹੁੰਦਾ ਹੈ। ਇਹ ਜਿਆਦਾ ਅਨੰਦਮਈ ਅਤੇ ਜਿਆਦਾ ਸ਼ਾਂਤੀ ਪੂਰਨ ਸੀ,ਆਮ ਤੌਰ ਤੇ ਜਦ ਅਸੀਂ ਗੁਰਬਾਣੀ ਜਾਂ ਕੀਰਤਨ ਸਰਵਣ ਕਰਨ ਲਈ ਬੈਠਦੇ ਹਾਂ ਤਾਂ ਅੰਮ੍ਰਿਤ ਦੀ ਪ੍ਰਬਲਤਾ ਉਸੇ ਵਕਤ ਹੀ ਵਧ ਜਾਂਦੀ ਹੈ।ਅਸੀਂ ਮਹਿਸੂਸ ਕੀਤਾ ਕਿ ਜਿਵੇਂ ਸਾਡੇ ਸਰੀਰ ਦੇ ਹਰ ਭਾਗ ਨੂੰ ਕੰਨ ਜੁੜ ਗਏ ਹੋਣ ,ਸਾਰਾ ਹੀ ਸਰੀਰ ਕੀਰਤਨ ਸਰਵਣ ਕਰਦਾ ਪ੍ਰਤੀਤ ਹੁੰਦਾ ਸੀ। ਅੰਮ੍ਰਿਤ ਸਾਡੇ ਸਰੀਰ ਵਿੱਚ ਅਤੇ ਇਸ ਤੋਂ ਬਾਹਰ ਆਮ ਨਾਲੋਂ ਜਿਆਦਾ ਤੇਜ ਦਰ ਨਾਲ ਵਗਣਾ ਸ਼ੁਰੂ ਹੋ ਗਿਆ। ਇਹ ਸਾਰੇ ਸਰੀਰ ਨਾਲ ਅਤੇ ਰੋਮ ਰੋਮ ਨਾਲ ਗੁਰਬਾਣੀ ਸਰਵਣ ਕਰਨ ਦਾ ਅਸਲ ਅਨੰਦ ਹੈ।ਨਾਮ ਸਿਮਰਨ ਕਰਨਾ ਅਤੇ ਰੋਮ ਰੋਮ ਸੰਗੀਤ ਅਤੇ ਕੀਰਤਨ ਸਰਵਣ ਕਰਨਾ।ਰੋਮ ਰੋਮ ਨਾਮ ਸਿਮਰਨ ਕਰਨਾ ਅਤੇ ਉਸ ਦੌਰਾਨ ਹੀ  ਅਨਹਦ ਨਾਦਿ ਸਬਦ ਧੁਨੀਆਂ ਅਖੰਡ ਕੀਰਤਨ ਸਰਵਣ ਕਰਨਾ।ਇਹ ਬਹੁਤ ਹੀ ਅਨੰਦ, ਅਨਾਦਿ ਖੁਸੀ, ਅਨਾਦਿ ਸ਼ਾਂਤੀ ਦਿੰਦਾ ਹੈ ਅਤੇ ਤਦ ਇਸਦੇ ਸੁੰਨ ਸਮਾਧੀ ਵਿੱਚ ਮਨ, ਸਰੀਰ ਅਤੇ ਰੂਹ ਵਿੱਚ ਦਾਖਲ ਹੋਣ ਲਈ ਬਹੁਤਾ ਸਮਾਂ ਨਹੀਂ ਲਗਦਾ ਹੈ।

ਇਹ ਕੀਰਤਨ ਦਾ ਅਸਲ ਬ੍ਰਹਮ ਅਤੇ ਅਨਾਦਿ ਖੁਸੀ ਹੈ। ਕੀਰਤਨ ਦਾ ਅਸਲ ਭਾਵ ਸਮਾਧੀ ਹੈ। ਜਦ ਅਸੀਂ ਆਪਣੀ ਰੂਹ ਮਨ ਅਤੇ ਸਰੀਰ ਨੂੰ ਮਾਇਆ ਦੇ ਪ੍ਰਭਾਵ ਤੋਂ ਸਾਧ ਲੈਂਦੇ ਹਾਂ, ਤਦ ਅਸੀਂ ਕੀਰਤਨ ਕਰਦੇ ਅਤੇ ਸਰਵਣ ਕਰਦੇ ਹਾਂ। ਸਵੇਰ ਦੀ ਬੈਠਕ ਇਸ ਤੋਂ ਕੋਈ ਵੱਖ ਨਹੀਂ ਸੀ ਜੋ ਅਸੀਂ ਕਿਹਾ ਹੈ, ਸਿਰਫ਼ ਅੰਮ੍ਰਿਤ ਦੀ ਪ੍ਰਬਲਤਾ ਜਿਆਦਾ ਉਚੀ ਸੀ, ਇਸ ਤਰਾਂ ਪ੍ਰਤੀਤ ਹੁੰਦਾ ਸੀ ਕਿ ਪਰਮ ਜੋਤ ਪੂਰਨ ਪ੍ਰਕਾਸ ਨਿਰਗੁਣ ਸਰੂਪ ਸਾਡੇ ਆਲੇ ਦੁਆਲੇ ਲਪੇਟਿਆ ਹੋਇਆ ਸੀ, ਅਤੇ ਇਹ ਹੈ ਜੋ ਅਸੀਂ ਵੇਖਿਆ ਜਦ ਅਸੀਂ ਸੁੰਨ ਸਮਾਧੀ ਵਿੱਚ ਗਏ। ਇਸ ਤਰਾਂ ਪ੍ਰਤੀਤ ਹੋਇਆ ਕਿ ਪਾਰ ਬ੍ਰਹਮ ਪਰਮੇਸਰ ਠੀਕ ਉਥੇ ਸੀ ਅਤੇ ਅਸੀਂ ਉਹਨਾਂ ਨੂੰ ਡੰਡਉਤ ਬੰਦਨਾ ਕੀਤੀ। ਇਹ ਉਹੋ ਹੀ  ਕਮਰਾ ਸੀ ਜੋ ਬਹੁਤ ਸਾਰੇ ਪ੍ਰਕਾਸ ਵਾਲਾ ਸੀ ਅਤੇ ਅਸੀਂ ਫਰਸ਼ ਤੇ ਚਿੱਟੀ ਚਾਦਰ ਉਪਰ ਬੈਠੇ ਹੋਏ ਸੀ, ਜਦ ਸਰਵ ਸਕਤੀ ਮਾਨ ਪ੍ਰਗਟ ਹੋਏ ਅਤੇ ਅਸੀਂ ਉਹਨਾਂ ਨੂੰ ਡੰਡਉਤ ਬੰਦਨਾ ਕੀਤੀ।

ਮੁਕਤੀ ਦੇਣਾ

ਣ ) ਅਗਲੇ ਦਿਨ ਇਹ ਦੁਪਹਿਰ ਦੇ ਭੋਜਨ ਤੋਂ ਬਾਅਦ ਦਾ ਸਮਾਂ ਸੀ ਅਤੇ ਅਸੀਂ ਬੈੱਡ ਉਪਰ ਲੇਟੇ ਹੋਏ ਸੀ ਅਤੇ ਕੁਝ ਨੀਂਦ ਲੈਣਾ ਚਾਹੁੰਦੇ ਸੀ, ਜਦ ਵੀ ਅਸੀਂ ਸੌਣ ਲਈ ਜਾਣਾ ਚਾਹੁੰਦੇ ਹਾਂ, ਬੈੱਡ ਉਪਰ ਲੇਟਣ ਤੋਂ ਬਾਅਦ ਅਸੀਂ ਰੋਮ ਰੋਮ ਨਾਮ ਸਿਮਰਨ ਉਪਰ ਧਿਆਨ ਕੇਂਦਰਤ ਕੀਤਾ ਅਤੇ ਇਸ ਮੋੜ ਤੇ ਅੰਮ੍ਰਿਤ ਦੀ ਤੀਬਰਤਾ ਇੱਕ ਦਮ ਹੀ ਬਹੁਤ ਵਧ ਜਾਂਦੀ ਹੈ,ਅਨਹਦ ਨਾਦਿ ਦੀ ਧੁਨੀ ਵੀ ਬਹੁਤ ਵਧ ਗਈ, ਇਸ ਲਈ ਅਨਹਦ ਨਾਦਿ ਸੰਗੀਤ ਅਤੇ ਰੋਮ ਰੋਮ ਨਾਮ ਸਿਮਰਨ ਤੇ ਧਿਆਨ ਕੇਂਦਰਤ ਕੀਤਾ ਅਤੇ ਤਦ ਇਹ ਸੌਣ ਲਈ ਜਾਂ ਪਹਿਲਾਂ ਸੁੰਨ ਸਮਾਧੀ ਅਤੇ ਫਿਰ ਨੀਂਦ ਵਿੱਚ ਜਾਣ ਲਈ ਜਿਆਦਾ ਸਮਾਂ ਨਹੀਂ ਲੱਗਦਾ ਹੈ। ਰਾਤ ਸਮੇਂ ਰੋਮ ਰੋਮ ਨਾਮ ਸਿਮਰਨ ਅਤੇ ਅਨਹਦ ਨਾਦਿ ਸੰਗੀਤ ਤੇ ਧਿਆ ਕੇਂਦਰਤ ਕਰਨ ਦੇ ਨਾਲ, ਅਸੀਂ ਆਪਣੀਆਂ ਬੰਦ ਅੱਖਾਂ ਨਾਲ ਪ੍ਰਕਾਸ ਦਰਸਨ ਕਰਦੇ ਹਾਂ,ਇਸ ਸਮੇਂ ਜਦ ਅਸੀਂ ਸਰਵ ਸਕਤੀ ਮਾਨ ਅੱਗੇ ਪ੍ਰਕਾਸ ਦਰਸਨ ਦੀ ਬੇਨਤੀ ਅਤੇ ਅਰਦਾਸ ਕੀਤੀ, ਉਸਦੇ ਨਿਰਗੁਣ ਸਰੂਪ ਦਰਸਨ ਲਈ ਅਕਾਲ ਪੁਰਖ ਅੱਗੇ ਬੇਨਤੀ ਕੀਤੀ।ਉਹ ਉਸੇ ਸਮੇਂ ਹੀ ਆ ਗਏ ਅਤੇ ਬੰਦ ਅੱਖਾਂ ਵਿੱਚ ਪ੍ਰਕਾਸ ਬਹੁਤ ਜਿਆਦਾ ਚਮਕੀਲਾ ਅਤੇ ਚਮਕਦਾਰ ਬਣ ਗਿਆ,ਅਤੇ ਇਸ ਦਾ  ਬੈਡ ਸਮੇਂ ਦੀ ਅਰਦਾਸ ਤੋਂ ਬਾਅਦ ਅਨੰਦ ਮਾਨਣ ਨਾਲ ,ਪਹਿਲਾਂ ਸੁੰਨ ਸਮਾਧੀ ਵਿੱਚ ਗਏ ਅਤੇ ਫਿਰ ਨੀਂਦ ਵਿੱਚ ਚਲੇ ਗਏ।

ਅੱਜ ਦੁਪਹਿਰ ਦੇ ਭੋਜਨ ਤੋਂ ਬਾਅਦ ਅਰਾਮ ਸਮੇਂ, ਸਾਨੂੰ ਇੱਕ ਕੋਬਰਾ ਸੱਪ ਦੀ ਦ੍ਰਿਸਟੀ ਹੋਈ,ਇਹ ਸੱਪ ਕਿਸੇ ਦੁਆਰਾ ਜਾਲ ਵਿੱਚ ਫਸਾਇਆ ਹੋਇਆ ਸੀ ਅਤੇ ਸਾਡੇ ਵੱਲ ਆਉਣਾ ਚਾਹੁੰਦਾ ਸੀ, ਇਹ ਆਦਮੀ ਜਿਸਨੇ ਇਸ ਨੂੰ ਫਸਾਇਆ ਹੋਇਆ ਸੀ ਇਸ ਨੂੰ ਪਕੜ ਰਿਹਾ ਸੀ ਅਤੇ ਸਾਡੇ ਤੇ ਹਮਲਾ ਕਰਨ ਤੋਂ ਰੋਕ ਰਿਹਾ ਸੀ, ਇਸ ਸਮੇਂ ਇੱਕ ਵਿਚਾਰ ਮਨ ਵਿੱਚ ਆਇਆ ਕਿ ਉਹ ਮੁਕਤੀ ਲਈ ਅਰਦਾਸ ਕਰ ਰਿਹਾ ਹੈ। ਤਦ ਅਸੀਂ ਇਸ ਸੱਪ ਦੇ ਮਾਲਕ ਨੂੰ ਸੱਪ ਨੂੰ ਛੱਡ ਦੇਣ ਅਤੇ ਸਾਡੇ ਵੱਲ ਆਉਣ ਦੇਣ ਲਈ ਕਿਹਾ। ਇਸ ਮੋੜ ਤੇ ਇਹ ਸੱਪ ਧੀਰ ਅਤੇ ਸ਼ਾਂਤ ਹੋ ਗਿਆ। ਜਦ ਅਸੀਂ ਸੱਜਾ ਹੱਥ ਉਪਰ ਚੁੱਕੇ ਹੋਏ ਨਾਮ  ਸਿਮਰਨ ਕਰਦੇ ਹੋਏ ਸਮਾਧੀ ਆਸਨ ਵਿੱਚ ਗਏ, ਅਸੀਂ ਧਰਮ ਰਾਜ ਨੂੰ ਬੁਲਾਇਆ ਅਤੇ ਇਸ ਸੱਪ ਨੂੰ ਇਸ ਜੀਵਣ ਤੋਂ ਮੁਕਤੀ ਦੇਣ ਲਈ ਅਰਦਾਸ ਕੀਤੀ ਅਤੇ ਉਸਨੂੰ ਦੱਸਿਆ ਕਿ ਉਸ ਨੂੰ ਜੀਵਣ ਮੁਕਤੀ ਪ੍ਰਾਪਤ ਕਰਨ ਤੋਂ ਪਹਿਲਾਂ ਸੱਤ ਜਨਮ ਲੈਣੇ ਹੋਣਗੇ। ਅਤੇ ਇਹ ਸੱਤ ਜੀਵਣ ਉਹ ਬੰਦਗੀ ਕਰੇਗਾ, ਇਸ ਮੋੜ ਤੇ ਸੱਪ ਬੋਲਿਆ ਅਤੇ ਉਸਨੁ ਪੁੱਛਿਆ ਕਿ ਜੀਵਣ ਮੁਕਤੀ ਲਈ ਕੀ ਜ਼ਮਾਨਤ ਹੈ।ਉਹ ਬੇਅਰਾਮ ਪ੍ਰਤੀਤ ਹੋਇਆ ਅਤੇ ਹੁਣੇ ਹੀ ਜੀਵਣ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਸੀ, ਪਰ ਇਹ ਹੁਕਮ ਨਹੀਂ ਸੀ।ਇਸ ਲਈ ਅਸੀਂ ਉਸ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਉਸ ਨੂੰ ਦੱਸਿਆ ਕਿ ਅਸੀਂ ਆਪ ਤੈਨੂੰ ਸਤਵੇਂ ਜਨਮ ਵਿੱਚ ਦਰਗਾਹ ਵਿੱਚ ਲੈ ਜਾਣ ਲਈ ਆਵਾਂਗੇ। ਇਸ ਮੋੜ ਤੇ ਉਹ ਸ਼ਾਂਤ ਹੋ ਗਿਆ ਅਤੇ ਖਤਮ ਹੋ ਗਿਆ, ਆਪਣੀਆਂ 84 ਲੱਖ ਜੂਨੀਆਂ ਤੋਂ ਮੁਕਤ ਹੋ ਗਿਆ ਅਤੇ ਫਿਰ ਮਨੁੱਖਾ ਜਨਮ ਵਿੱਚ ਜਨਮ ਲੈਣ ਦਾ ਮੌਕਾ ਬੰਦਗੀ ਕਰਨ ਲਈ ਅਤੇ ਹੌਲੀ ਹੌਲੀ ਸਤਵੇਂ ਜਨਮ ਵਿੱਚ ਜੀਵਣ ਮੁਕਤੀ ਦਾ ਮੌਕਾ ਦਿੱਤਾ।ਇੱਕ ਵਾਰ ਫਿਰ ਇਹ ਸਾਰਾ ਗੁਰ ਕਿਰਪਾ ਹੈ, ਅਸੀਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਾਂ,ਅਸੀਂ ਸਿਰਫ਼ ਇੱਕ ਫਜ਼ੂਲ ਪ੍ਰਾਣੀ ਹਾਂ,ਕੇਵਲ ਗੁਰ ਗੁਰੂ ਅਤੇ ਗੁਰ ਸੰਗਤ ਦੇ ਇੱਕ ਨਿਮਾਣੇ ਸੇਵਕ,ਇੱਥੇ ਕੇਵਲ ਇੱਕ ਕਰਤਾ ਹੈ ਅਤੇ ਉਹ ਸਭ ਕੁਝ ਕਰਦਾ ਹੈ।ਜੋ ਕੁਝ ਵੀ ਅਸੀਂ ਲਿਖਿਆ ਹੈ ਸਾਭ ਗੁਰ ਕ੍ਰਿਪਾ ਹੀ ਹੈ ਗੁਰ ਪ੍ਰਸਾਦਿ ਹੈ,ਉਹ ਸਭ ਕੁਝ ਕਰਦਾ ਹੈ ਅਸੀਂ ਕੁਝ ਨਹੀਂ ਹਾਂ, ਸਿਰਫ਼ ਇੱਕ ਬਿਸਟਾ ਕੇ ਕੀੜੇ ਹਾਂ, ਇੱਕ ਦਾਸਨ ਦਾਸ ਹਾਂ, ਬਿਸਟਾ ਕਾ ਕੀੜਾ ਕੇ ਭੀ ਦਾਸ, ਕੋਟ ਬ੍ਰਹਿਮੰਡ ਕੇ ਚਰਨਾਂ ਕੇ ਦਾਸ ਹਾਂ।

ਸਰੀਰ ਤੋਂ ਬਾਹਰ ਦੇ ਅਨੁਭਵ

ਤ ) ਇੱਕ ਸਰੀਰ ਤੋਂ ਬਾਹਰ ਜਾਣ ਦਾ ਜੋ ਅਨੁਭਵ ਅਸੀਂ ਕੀਤਾ ਬਹੁਤ ਰੌਚਕ ਹੈ। ਇਸ ਸਮੇਂ ਇਹ ਪੂਰਨ ਚੇਤੰਨੁ ਸੀ ਅਤੇ ਸੁੰਨ ਸਮਾਧੀ ਨਹੀਂ ਸੀ। ਇਹ ਸਵੇਰ ਦੇ ਪਹਿਲੇ ਵੇਲੇ ਧਿਆਨ ਦੀ ਬੈਠਕ ਦੇ ਵੇਲੇ ਸੀ ਜਦ ਅਸੀਂ ਸਰੀਰ ਛੱਡ ਦਿੱਤਾ ਭਾਵ ਰੂਹ ਨੇ ਸਰੀਰ ਛੱਡ ਦਿੱਤਾ। ਅਸੀਂ ਇਹ ਬਿਆਨ ਕਰਨਾ ਪਸੰਦ ਕਰਾਂਗੇ ਕਿ ਕਿਵੇਂ ਰੂਹ ਸਰੀਰ ਨੂੰ ਛੱਡਦੀ ਹੈ। ਇਹ ਇੱਕ ਮੌਤ ਦੇ ਅਨੁਭਵ ਵਾਂਗ ਹੁੰਦਾ ਹੈ। ਜਦ ਮੌਤ ਆਉਂਦੀ ਹੈ ਤਾਂ ਰੂਹ ਸਰੀਰ ਨੂੰ ਛੱਡਦੀ ਹੈ, ਪਰ ਜਦ ਧਿਆਨ ਵਿੱਚ ਰੂਹ ਸਰੀਰ ਨੂੰ ਛੱਡਦੀ ਹੈ ਤਾਂ, ਸਰੀਰ ਅਜੇ ਵੀ ਸਾਹ ਲੈਣਾ ਜਾਰੀ ਰੱਖਦਾ ਹੈ।ਹਾਲਾਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਾਹ ਲੈਣ ਦੀ ਬਾਰੰਬਾਰਤਾ ਬਹੁਤ ਹੀ ਘਟ ਜਾਂਦੀ ਹੈ।ਜਦ ਧਿਆਨ ਵਿੱਚ ਰੂਹ ਸਰੀਰ ਨੂੰ ਛੱਡਦੀ ਹੈ, ਇਹ ਡਰਾਵਣਾ ਅਨੁਭਵ ਨਹੀਂ ਹੁੰਦਾ ਹੈ, ਇਹ ਬਹੁਤ ਹੀ ਅਨੰਦ ਮਈ ਅਤੇ ਖੁਸੀ ਵਾਲਾ ਅਨੁਭਵ ਹੁੰਦਾ ਹੈ।ਹਾਲਾਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦ ਆਮ ਆਦਮੀ ਮਰਦਾ ਹੈ , ਅਨੁਭਵ ਬਹੁਤ ਹੀ ਡਰਾਵਣਾ ਹੁੰਦਾ ਹੈ। ਇਹ ਤੱਥ ਇੱਕ  ਪ੍ਰੇਤ ਦੁਆਰਾ ਬਿਆਨ ਕੀਤਾ ਗਿਆ ਜੋ ਇੱਕ ਬ੍ਰਹਮ ਗਿਆਨੀ ਸੰਤ ਮਹਾਂ ਪੁਰਖ ਦੀ ਸੰਗਤ ਵਿੱਚ ਇੱਕ 12 ਸਾਲ ਦੀ ਉਮਰ ਵਾਲੇ ਇੱਕ ਬੱਚੇ ਦੇ ਸਰੀਰ ਵਿੱਚ ਪ੍ਰਵੇਸ ਕਰ ਗਿਆ ।ਅਤੇ ਆਪਣੀ ਮੌਤ ਤੋਂ ਹੁਣ ਤੱਕ ਦੀ ਸਾਰੀ ਕਹਾਣੀ ਦੱਸੀ। ਜਿੱਥੇ ਉਸਦੀ ਕਿਸਮਤ ਵਿੱਚ ਇਹਨਾਂ ਬ੍ਰਹਮ ਗਿਆਨੀ ਸੰਤ ਬਾਬਾ ਈਸਰ ਸਿੰਘ ਜੀ ਕੋਲੋਂ ਪ੍ਰੇਤ ਜੂਨੀ ਤੋਂ ਮੁਕਤੀ ਲਿਖੀ ਸੀ।ਇਸ ਕਾਰਨ ਹੀ ਸੰਤ ਮੌਤ ਤੋਂ ਡਰਦੇ ਨਹੀਂ ਹਨ ਕਿਉਂਕਿ ਉਹਨਾਂ ਨੂੰ ਇਸ ਤਰਾਂ ਦਾ ਅਨੁਭਵ ਪਹਿਲਾਂ ਹੀ ਬਹੁਤ ਵਾਰ ਹੋਇਆ ਹੁੰਦਾ ਹੈ।ਉਹ ਇਸ ਬਾਰੇ ਜਾਣਦੇ ਹੁੰਦੇ ਹਨ ਕਿ ਮੌਤ ਤੋਂ ਬਾਅਦ ਉਹਨਾਂ ਦੀ ਰੂਹ ਨਾਲ ਕੀ  ਵਾਪਰਨ ਵਾਲਾ ਹੁੰਦਾ ਹੈ।

ਧਿਆਨ ਦੀਆਂ ਪਹਿਲੀਆਂ ਬੈਠਕਾਂ ਵਿੱਚ , ਜਦ  ਇੱਥੇ ਰੂਹਾਨੀ ਊਰਜਾ ਦਾ ਪੂਰਨ ਸੰਤੁਲਨ  ਮਨ ਰੂਹ  ਵਿੱਚ ਨਹੀਂ ਹੁੰਦਾ , ਸਰੀਰ ਬਹੁਤ ਹੀ ਤੀਬਰਤਾ ਨਾਲ ਹਿਲਦਾ ਹੈ ਜਦ ਰੂਹ ਸਰੀਰ ਨੂੰ ਛੱਡਦੀ ਹੈ। ਇਹ ਥਿੜਕਣਾ ਸਥੂਲ ਰੂਪ ਵਿੱਚ ਮਹਿਸੂਸ ਕੀਤੀਆਂ ਅਤੇ ਅਨੁਭਵ ਕੀਤੀਆਂ ਜਾਂ ਸਕਦੀਆਂ ਹਨ, ਹਾਲਾਂਕਿ ਜਿਵੇਂ ਹੀ ਧਿਆਨ ਸਮੇਂ ਨਾਲ ਉਨਤ ਹੁੰਦਾ ਹੈ , ਸਰੀਰ ਤੋਂ ਬਾਹਰ ਜਾਣ ਵੇਲੇ ਦਾ ਸਮਾਂ ਅਸਾਨ ਬਣਦਾ ਜਾਂਦਾ ਹੈ।

ਇੱਕ ਚੀਜ ਇੱਥੇ ਹੋਰ ਜਿਕਰ ਯੋਗ ਹੈ ਕਿ ਕੇਵਲ ਧਿਆਨ ਦੇ ਪਹਿਲੇ ਪਹਿਲੇ ਸਮੇਂ ਵਿੱਚ ,ਅੱਖਾਂ ਬੰਦ ਰਹਿੰਦੀਆਂ ਹਨ ਪਰ ਬਾਅਦ ਵਿੱਚ ਜਦ ਤੁਸੀਂ ਅਸਲ ਵਿੱਚ ਆਪਣੀ ਮੰਜ਼ਿਲ ਵਾਸਤੇ ਉੱਡ ਰਹੇ ਹੁੰਦੇ ਹੋ ਅਸੀਂ ਅੱਖਾਂ ਖੋਲ ਸਕਦੇ ਹਾਂ ਅਤੇ ਉਚੀ ਅਵਾਜ਼ ਵਿੱਚ ਸਤਿਨਾਮ ਦਾ ਜਾਪ ਕਰ ਸਕਦੇ ਹਾਂ। ਅਸਲ ਵਿੱਚ ਆਪਣੀ ਮਰਜ਼ੀ ਨਾਲ ਕੁਝ ਸਮੇਂ ਸਰੀਰ ਨੂੰ ਛੱਡਿਆ ਹੈ, ਪਰ ਇਸ ਤਰਾਂ ਸਰੀਰ ਨੂੰ ਇੱਛਾ ਅਨੁਸਾਰ ਛੱਡ ਦੇਣਾ ਅਤੇ ਘੁੰਮਣਾ ਚਾਹਨਾ ਨਹੀਂ ਹੈ, ਇਹ ਕੇਵਲ ਖੋਜ ਦੇ ਮੰਤਵ ਲਈ ਸੀ ਅਤੇ ਇਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ।

ਥ ) ਇਸ ਲਈ ਇਸ ਸਮੇਂ ਜਦ ਅਸੀਂ ਸਰੀਰ ਨੂੰ ਛੱਡਿਆ( ਰੂਹ ਨੇ ਸਰੀਰ ਨੂੰ ਛੱਡਿਆ) ,ਜਿਸ ਪਲ ਰੂਹ ਨੇ ਸਰੀਰ ਨੂੰ ਛੱਡਿਆ ਅਸੀਂ ਆਪਣੇ ਦੋਵਾਂ ਕੰਨਾਂ ਨਾਲ ਬਹੁਤ ਹੀ ਉਚੀ ਅਵਾਜ਼ ਵਿੱਚ ਕੀਰਤਨ ਸਰਵਣ ਕਰਨਾ ਸ਼ੁਰੂ ਕੀਤਾ। ਇਹ ਅਸਲ ਵਿੱਚ ਹੀ ਬੁਤ ਅਨੰਦ ਦਾਇਕ ਸੀ ਅਤੇ ਤਦ ਜਦੋਂ ਅਸੀਂ ਉਸ ਸਥਾਨ ਤੇ ਉਤਾਰਾ ਕੀਤਾ ਜਿੱਥੇ ਅਸੀਂ ਲਿਆਏ ਗਏ ਸੀ, ਅਸੀਂ ਆਪਣੀਆਂ ਅੱਖਾਂ ਖੋਲੀਆਂ ਅਤੇ ਇੱਕ ਨੌਜਵਾਨ ਔਰਤ ਨੂੰ ਆਪਣੇ ਸਾਹਮਣੇ ਪੰਜਾਬੀ ਪਹਿਰਾਵੇ ਵਿੱਚ ਦੇਖਿਆ ਅਤੇ ਉਸਦੇ ਲਾਗੇ ਇੱਕ ਹੋਰ ਬਜ਼ੁਰਗ ਔਰਤ ਬੈਠੀ ਹੋਈ ਸੀ।ਅਸੀਂ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਪੁਛਿਆ ਕਿ ਉਹ ਕੌਣ ਸਨ।ਨੌਜਵਾਨ ਔਰਤ ਨੇ ਉਤਰ ਦਿੱਤਾ ਕਿ  ਉਹ ਸਾਡੀ ਕਿਸੇ ਜਨਮ ਵਿਚਲੀ ਜੁੜਵਾਂ ਭੈਣ ਸੀ ਅਤੇ ਇਹ ਬਜ਼ੁਰਗ ਔਰਤ ਸਾਡੀ ਪਿਛਲੇ ਕਿਸੇ ਜਨਮ ਵਿੱਚ ਮਾਤਾ ਸੀ,ਅਤੇ ਉਹ ਪਿਛਲੀਆਂ ਜ਼ਿੰਦਗੀਆਂ ਵਿੱਚ ਦੋ ਵਾਰ ਸਾਡੀ ਮਾਤਾ ਸੀ ਜਦ ਬਾਬਾ ਜੀ ਸਾਡੇ ਪਿਤਾ ਸਨ।ਇਸ ਸਮੇਂ ਅਸੀਂ ਆਪਣਾ ਸਿਰ ਉਹਨਾਂ ਦੀ ਗੋਦ ਵਿੱਚ ਰੱਖ ਦਿੱਤਾ ਜਿਵੇਂ ਇੱਕ ਛੋਟਾ ਬੱਚਾ ਆਪਣੀ ਮਾਤਾ ਦੀ ਗੋਦ ਵਿੱਚ ਬੈਠਾ ਹੁੰਦਾ ਹੈ।ਕੁਝ ਸਮਾਂ ਇਹਨਾਂ ਔਰਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ( ਪੂਰੀ ਗੱਲਬਾਤ ਯਾਦ ਨਹੀਂ ਹੈ ),ਅਸੀਂ ਆਲੇ ਦੁਆਲੇ ਹੋਰ ਲੋਕਾਂ ਨੂੰ ਦੇਖਣਾ ਚਾਹੁੰਦੇ ਸੀ। ਅਤੇ ਕੀ ਦੇਖਿਆ ਕਿ ਇੱਕ ਛੋਟਾ ਬੱਚਾ ਹੱਥ ਜੋੜੇ ਹੋਏ ਸਮਾਧੀ ਵਿੱਚ ਖੜਾ ਸੀ,ਜਦ ਅਸੀਂ ਉਸਦੇ ਨੇੜੇ ਗਏ ਅਸੀ ਕਿਸੇ ਤਰਾਂ ਉਸ ਦੇ ਧਿਆਨ ਨੂੰ ਭੰਗ ਕਰ ਦਿੱਤਾ ਅਤੇ ਉਹ ਸਮਾਧੀ ਤੋਂ ਬਾਹਰ ਆ ਗਿਆ। ਇਸ ਸਮੇਂ ਅਸੀਂ ਸੋਚਿਆ ਕਿ ਅਸੀਂ ਉਸਨੂੰ ਡਰਾ ਦਿੱਤਾ ਹੈ ਅਤੇ ਉਸਦੀ ਸਮਾਧੀ ਤੋੜ ਦਿੱਤੀ ਹੈ, ਅਸੀਂ ਉਸਦੀ ਸਮਾਧੀ ਤੋੜ ਕੇ ਪਾਪ ਕੀਤਾ ਹੈ ਅਤੇ ਇਸ ਲਈ ਆਪਣੀ ਇਸ ਗਲਤੀ ਲਈ ਉਸ ਕੋਲੋਂ ਮੁਆਫ਼ੀ ਮੰਗਣਾ ਚਾਹੁੰਦੇ ਸੀ।

ਤਦ ਅਸੀਂ ਵਾਪਸ ਆ ਕੇ ਕੁਝ ਸਮਾਂ ਆਪਣੀ ਭੈਣ ਅਤੇ ਮਾਤਾ ਨਾਲ ਗੱਲਾਂ ਕਰਕੇ ਬਿਤਾਉਣਾ ਚਾਹਿਆ, ਪਰ ਉਹ ਚਲੀਆਂ ਗਈਆਂ ਸਨ ਅਤੇ ਅਸੀਂ ਉਹਨਾਂ ਨੂੰ ਲੱਭ ਨਾ ਸਕੇ। ਜਦ ਅਸੀਂ ਉਹਨਾਂ ਦੀ ਭਾਲ ਕਰ ਹਰੇ ਸੀ,ਅਸੀਂ ਵਾਪਸ ਸਰੀਰ ਵਿੱਚ ਆ ਗਏ। ਇਹ ਸਾਰੀ ਘਟਨਾ ਕੋਈ ਤਕਰੀਬਨ 35-40 ਮਿੰਟ ਲੰਮੀ ਸੀ।ਜਦ ਅਸੀਂ ਜਿਕਰ ਕੀਤਾ ਕਿ ਸਮਾਧੀ ਤੋੜਨਾ ਇੱਕ ਪਾਪ ਸੀ, ਇਹ ਪਾਪ ਹੈ ਜਦੋਂ ਕੋਈ ਨਾ ਸਿਮਰਨ ਕਰਦਾ ਹੈ ਜਾਂ ਸਮਾਧੀ ਵਿੱਚ ਹੁੰਦਾ ਹੈ ਤਾਂ ਉਸ ਨੂੰ ਭੰਗ ਕਰਨਾ ਪਾਪ ਹੈ, ਇਸ ਲਈ ਸਾਨੂੰ ਸਦਾ ਹੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਐਸੀ ਅਵਸਥਾ ਵਿੱਚ ਕਿਸੇ ਨੂੰ ਵੀ ਛੇੜਨਾ ਨਹੀ ਚਾਹੀਦਾ ਹੈ।

ਦ )  ਇੱਥੇ ਇੱਕ ਹੋਰ ਇਸ ਤਰਾਂ ਦਾ ਹੀ ਅਨੁਭਵ ਹੈ,ਜਿਹੜਾ ਕਿ ਹੋਰ ਵੀ ਰੌਚਕ ਹੈ। ਇੱਕ ਵਾਰ ਜਦ ਅਸੀਂ ਐਸੀ ਜਗਾ ਤੇ ਉਤਰੇ ਜਿੱਥੇ ਆਪਣੇ ਸਾਹਮਣੇ ਦੋ ਸਿੱਖ ਖੜੇ ਦੇਖੇ। ਜਦ ਅਸੀਂ ਉਹਨਾਂ ਨੂੰ ਡੰਡਉਤ ਕਰਨ ਤੋਂ ਬਾਅਦ ਪੁੱਛਿਆ ਕਿ ਇਸ ਵਾਰ ਸਾਨੂੰ ਕਿੱਥੇ ਲਿਆਂਦਾ ਗਿਆ ਹੈ: ਉਤਰ ਸੀ ਅਕਾਲ ਤਖਤ।ਉਹਨਾਂ ਨੇ ਦੱਸਿਆ ਕਿ ਇਸ ਵਾਰ ਉਹ ਸਾਨੂੰ ਅਕਾਲ ਤਖਤ ਤੇ ਕੈ ਆਏ ਹਨ। ਜਦ ਅਸੀਂ ਅਕਾਲ ਤਖਤ ਬਾਰੇ ਸੁਣਿਆਂ ਤਾਂ ਅਸੀਂ ਅਕਾਲ ਤਖਤ ਦੇਖਣ ਲਈ ਉਤਸੁਕ ਹੋ ਗਏ ਅਤੇ ਜਦ ਅਸੀਂ ਪੁੱਛਿਆ ਕਿ ਅਸੀਂ ਇੱਥੇ ਕੀ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਇੱਕ ਕਮਰੇ ਵੱਲ ਇਸ਼ਾਰਾ ਕੀਤਾ ਉੱਥੇ ਕੁਝ ਹੋਰ ਲੋਕ ਲਾਈਨ ਵਿੱਚ ਇੰਤਜ਼ਾਰ ਕਰ ਰਹੇ ਸਨ  ਅਤੇ ਜਦ ਸਾਡੀ ਵਾਰੀ ਆਈ ਤਾਂ ਸੇਵਾਦਾਰ ਨੇ ਸਿਰਫ਼ ਸਾਡਾ ਹੱਥ ਫੜਿਆ ਅਤੇ ਸਾਡੇ ਹੱਥ ਨੂੰ ਕੁਝ ਕੀਤਾ ਅਤੇ ਇਸ ਦੇ ਬਾਅਦ ਸਾਨੂੰ ਕੁਝ ਨਹੀਂ ਪਤਾ ਕੇ ਕੀ ਵਾਪਰਿਆ।ਤਦ ਅਸੀਂ ਬਹੁਤ ਵੱਡੀ ਅਤੇ ਖੂਬਸੂਰਤ ਚਿੱਟੀ ਪਹਾੜੀ ਦੇਖੀ,ਜਿਹੜੀ ਸਾਰੀਆਂ ਦਿਸ਼ਾਵਾਂ ਤੋਂ ਬਹੁਤ ਹੀ ਉੱਚੀਆਂ ਚਿੱਟੀਆਂ ਪਹਾੜੀਆਂ ਵਿੱਚ ਘਿਰੀ ਹੋਈ ਸੀ। ਇੱਥੇ ਚਾਰੇ ਪਾਸੇ ਬਹੁਤ ਸਾਰੀ ਚਿੱਟੀ ਰੋਸ਼ਨੀ ਸੀ, ਇਹ ਸਭ ਚਿੱਟਾ ਅਤੇ ਵਿਲੱਖਣ ਸੀ, ਇੱਥੇ ਕਿਤੇ ਵੀ ਹਨੇਰਾ ਨਹੀਂ ਸੀ ਅਤੇ ਕੁਝ ਵੀ ਨਹੀਂ ਸੀ, ਇੱਥੇ ਚਾਰੇ ਪਾਸੇ ਸ਼ਾਂਤੀ ਅਤੇ ਚੁੱਪ ਸੀ।

ਜਿਵੇਂ ਸੇਵਾਦਾਰ ਨੇ ਦੱਸਿਆ ਕਿ ਅਸੀਂ ਅਕਾਲ ਤਖਤ ਤੇ ਪਹੁੰਚ ਗਏ ਹਾਂ , ਅਸੀਂ ਸਵੀਕਾਰ ਕੀਤਾ ਕਿ ਇਹ ਉਹ ਜਗਾ ਹੈ ਜਿੱਥੇ ਅਕਾਲ ਪੁਰਖ ਆਪਣੇ ਨਿਰਗੁਣ ਸਰੂਪ ਵਿੱਚ ਰਹਿੰਦਾ ਹੈ।

ਸੰਤਾਂ ਅਤੇ ਗੁਰੂਆਂ ਨਾਲ ਮਿਲਾਪ

ਧ ) ਇੱਥੇ ਇੱਕ ਹੋਰ ਸਰੀਰ ਤੋਂ ਬਾਹਰ ਦਾ ਅਨੁਭਵ ਹੈ ਜਦ ਅਸੀਂ ਕੁਝ ਬੁੱਧ ਸੰਤਾਂ ਨੂੰ ਮਿਲੇ( ਮਹਾਤਮਾ ਬੁੱਧ ਦੇ ਪੈਰੋਕਾਰਾਂ ਨੂੰ ) , ਇਸ ਵਾਰ ਜਦੋਂ ਅਸੀਂ ਯਾਤਰਾ ਕਰ ਰਹੇ ਸੀ ਤਾਂ ਸਾਡੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਉਡਣ ਦੇ ਵੇਲੇ ਅਸੀਂ ਸਾਰੇ ਪਾਸੇ ਦੇ ਸੁੰਦਰ ਦ੍ਰਿਸ਼ ਦੇਖ ਸਕਦੇ ਸੀ।ਜਦ ਅਸੀਂ ਉਸ ਸਥਾਨ ਤੇ ਉਤਾਰਾ ਕੀਤਾ ਤਾਂ ਅਸੀਂ ਆਪਣੇ ਸਾਹਮਣੇ ਇੱਕ ਬੋਧੀ ਨੂੰ  ਭਗਵੇਂ ਕੱਪੜਿਆਂ ਵਿੱਚ ਖੜਾ ਦੇਖਿਆ ਅਤੇ ਉਥੇ ਬੁਤ ਸਾਰੇ ਸਮਾਧੀ ਵਿੱਚ ਬੈਠੇ ਹੋਏ ਸਨ। ਇੱਥੇ ਕੁਝ ਵੱਖਰੇ ਦਿਖਣ ਵਾਲੇ ਅਤੇ ਬੁਤ ਵੱਡੇ ਪੰਛੀ ਵੀ ਸਨ, ਇਹ ਬੋਧੀਆਂ ਦਾ ਆਸਰਮ ਲੱਗਦਾ ਸੀ। ਜਦ ਅਸੀਂ ਉੱਥੇ ਉਤਾਰਾ ਕੀਤਾ ਤਾਂ ਅਸੀਂ ਉਹਨਾਂ ਨੂੰ ਨਮਸਕਾਰ ਕੀਤੀ, ਇਸ ਤੇ ਬੋਧੀ ਸੰਤ ਨੇ ਕੁਝ ਸਬਦ ਸਾਡੀ ਪ੍ਰਸੰਸਾ ਵਿੱਚ ਕਹੇ ( ਸਾਨੂੰ ਬਿਲਕੁਲ ਉਹ ਹੀ ਸਬਦ ਯਾਦ ਨਹੀਂ ਹਨ) ,ਤਦ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਧੰਨ ਧੰਨ ਹੋ,ਉਹਨਾਂ ਨੇ  ਅਤਿ ਨਿਮਰਤਾ ਨਾਲ ਜੁਆਬ ਦਿੱਤਾ ਅਤੇ ਸਾਡੀ ਪ੍ਰਸੰਸਾ ਕਰਦੇ ਰਹੇ।

ਬਹੁਤ ਸਮਾਂ ਜਦ ਅਸੀਂ ਵੱਖ ਵੱਖ ਬ੍ਰਹਮ ਗਿਆਨੀਆਂ ਜਾਂ ਸੰਤਾਂ ਨੂੰ ਸੰਸਾਰ ਤੇ ਨਹੀਂ ਮਿਲ ਸਕਦੇ ਤਾਂ, ਉਹਨਾਂ ਦੀ ਸਥੂਲ ਸਥਾਨਾਂ ਤੇ ਮੌਜੂਦਗੀ ਤੋਂ  ਅਣਜਾਣ ਹੁੰਦੇ ਹਾਂ, ਅਕਾਲ ਪੁਰਖ ਸਾਨੂੰ ਉਹਨਾਂ ਦੀ ਸੰਗਤ ਤਾਰਾ ਮੰਡਲ ਸਥਾਨਾਂ ਤੇ ਕਰਵਾਉਂਦਾ ਹੈ, ਜਿਸ ਤਰਾਂ ਅਸੀਂ ਇਸ ਸਥਾਨ ਤੇ ਮਿਲੇ।

ਨ ) ਇੱਥੇ ਇੱਕ ਹੋਰ ਇਸ ਤਰਾਂ ਦਾ ਹੀ ਅਨੁਭਵ ਹੈ ਜੋ ਕਿ ਬਹੁਤ ਸਾਰੇ ਸੰਤਾਂ ਦੀ ਸੰਗਤ ਵਿੱਚ ਬੈਠੇ ਸੀ, ਇਹ ਖੁੱਲ੍ਹੇ ਥਿਏਟਰ ਦੀ ਤਰਾਂ ਸੀ, ਸਾਰੇ ਪਾਸੇ ਚਿੱਟਾ ਰੰਗ ਪਸਰਿਆ ਹੋਇਆ ਸੀ , ਅਤੇ ਲੋਕਾਂ ਨੇ ਵੀ ਚਿੱਟੇ ਕੱਪੜੇ ਪਾਏ ਹੋਏ ਸਨ, ਉਹਨਾਂ ਵਿੱਚੋਂ ਬਹੁਤੇ ਆਪਣੇ ਹੱਥ ਜੋੜੇ ਹੋਏ ਬੈਠੇ ਹੋਏ ਸੀ, ਜਿਸ ਤਰਾਂ ਅਕਾਲ ਪੁਰਖ ਦੇ ਦਰਬਾਰ ਵਿੱਚ ਸਨ ਅਤੇ ਉਸਦੀ ਮਹਿਮਾ ਗਾ ਰਹੇ ਸਨ, ਜਿੱਥੇ ਅਸੀਂ ਅਕਾਲ ਪੁਰਖ ਨੂੰ ਡੰਡਉਤ ਬੰਦਨਾ ਕੀਤੀ ਅਤੇ ਸਾਰਿਆ ਸੰਤਾਂ ਦੀ ਸੰਗਤ ਦਾ ਅਨੰਦ ਮਾਣਿਆ।

ਇੱਥੇ ਇੱਕ ਹੋਰ ਦ੍ਰਿਸ਼ਟਾਂਤ ਵੀ ਹਨ ਜਦ ਅਸੀਂ ਬਹੁਤ ਸਾਰੇ ਸੰਤਾਂ ਵਿੱਚ ਸੰਗਤ ਵਾਂਗ ਸਮਾਧੀ ਵਿੱਚ ਬੈਠੇ ਸੀ, ਅਤੇ ਨਾਮ ਸਿਮਰਨ ਕਰ ਰਹੇ ਸੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦਰਗਾਹ ਵਿੱਚ ਬਹੁਤ ਸਾਰੇ ਭਗਤ ਅਤੇ ਸੰਤ ਹਮੇਸ਼ਾਂ ਹੀ ਅਕਾਲ ਪੁਰਖ ਦੀ ਸੇਵਾ ਵਿੱਚ ਨਾਮ ਸਿਮਰਨ ਕਰਦੇ ਰਹਿੰਦੇ ਹਨ। ਹਮੇਸ਼ਾਂ ਹੀ ਜਦੋਂ ਅਜਿਹੇ ਦ੍ਰਿਸ਼ਟਾਂਤਾਂ ਵਿੱਚੋਂ ਅਸੀਂ ਬਾਹਰ ਆਏ, ਅਸੀਂ ਹੋਰ ਅਤੇ ਹੋਰ ਜਿਆਦਾ ਖੁਸ ਹੋਏ ਜਿਵੇਂ ਅਸੀਂ ਇੱਕ ਹੋਰ ਰੂਹਾਨੀ ਮੀਲ ਪੱਥਰ ਤਹਿ ਕਰ ਲਿਆ ਹੈ। ਇਹ ਅਨੁਭਵ ਬਹੁਤ ਸਾਰਾ ਆਤਮ ਵਿਸ਼ਵਾਸ ਅਤੇ ਪ੍ਰੇਰਨਾ ਦਿੰਦੇ ਹਨ, ਉਹ ਤੁਹਾਡਾ ਭਰੋਸਾ, ਯਕੀਨ ਅਤੇ ਵਿਸ਼ਵਾਸ ਹੋਰ ਜਿਆਦਾ ਮਜ਼ਬੂਤ ਅਤੇ ਦ੍ਰਿੜ ਬਣਾਉਂਦੇ ਹਨ।

ਸਾਡੀ ਬੰਦਗੀ ਦੇ ਸ਼ੁਰੂਆਤ ਪੜਾਵਾਂ ਵਿੱਚ ਅਸੀਂ ਸਾਰੇ ਦਸ ਗੁਰੂਆਂ ਦੇ ਸਾਡੇ ਸਿਰ ਦੇ ਉਪਰ ਪ੍ਰਕਾਸ਼ ਵਿੱਚ ਮੌਜੂਦਗੀ ਦਾ ਅਹਿਸਾਸ ਕਰਦੇ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਜੇ ਪਾਸੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਖੱਬੇ ਪਾਸੇ ਹਨ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਵਾਰ ਦਰਸਨ ਕੀਤੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ। ਪਹਿਲੀ ਵਾਰ ਜਦ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਦਰਸਨ ਕੀਤੇ ਇਹ ਕੀਰਤਨ ਸਭਾ ਸੀ ਜਿੱਥੇ ਆਸਾ ਦੀ ਵਾਰ ਗਾਈ ਜਾ ਰਹੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਦਰਸਨ  ਬਹੁਤ ਹੀ ਅਸੰਭਾਵੀ ਅਨੁਭਵ ਸੀ। ਅਸੀਂ ਹਮੇਸ਼ਾਂ ਹੀ  ਹਰ ਇੱਕ ਦੇ ਚਰਨਾਂ ਵਿੱਚ ਰਹਿਣ ਲਈ ਅਰਦਾਸ ਕਰਦੇ ਹਾਂ, ਉਸਦੀ ਸਾਰੀ ਸ੍ਰਿਸਟੀ ਦੇ, ਕੋਟ ਬ੍ਰਹਿਮੰਡ ਦੇ ਚਰਨਾਂ ਦੇ ਵਿੱਚ ਰਹਿਣ,ਅਤੇ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਦਰਸਨ ਇੱਕ ਬੁਤ ਹੀ ਸੁਹਣਾ ਅਨੁਭਵ ਸੀ। ਇਹ ਸੁੰਨ ਸਮਾਧੀ ਵਿੱਚ ਜਾਂ ਸਰੀਰ ਤੋਂ ਬਾਹਰ ਦਾ ਅਨੁਭਵ ਨਹੀਂ ਸੀ, ਇਹ ਜੀਂਦਾ ਜਾਗਦਾ ਅਨੁਭਵ ਸੀ ਪੂਰੀ ਚੇਤਨਤਾ ਵਿੱਚ, ਇਸੇ ਤਰਾਂ ਸਾਰੇ ਹੀ ਦਰਸਨ ਜੋ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੀਤੇ ਇਹ ਸਾਖਿਆਤ ਦਰਸਨ ਸਨ।

ਇੱਕ ਵਾਰ ਅਸੀਂ ਸਾਰੇ ਗੁਰੂਆਂ ਦੇ ਚਰਨਾਂ ਦੇ ਦਰਸ਼ਨਾਂ ਦੀ ਬੇਨਤੀ ਕੀਤੀ, ਅਤੇ ਜਦ ਅਸੀਂ ਸਵੇਰੇ ਵੇਲੇ ਦੇ ਧਿਆਨ ਦੀ ਬੈਠਕ ਖਤਮ ਕੀਤੀ ਅਤੇ ਬੈੱਡ ਤੇ ਕੁਝ ਸਮਾਂ ਅਰਾਮ ਕਰਨ ਲਈ ਲੇਟ ਗਏ, ਨਾਮ ਸਿਮਰਨ ਕਰਦਿਆਂ, ਅਸੀਂ ਸਾਰੇ ਗੁਰੂ ਸਾਹਿਬਾਨ ਦੇ ਚਰਨਾਂ ਨੂੰ ਆਪਣੀ ਛਾਤੀ ਉਪਰ ਬੈਠੇ ਹੋਏ ਦੇਖਿਆ। ਇਹ ਬਹੁਤ ਹੀ ਅਨੋਖਾ ਅਨੁਭਵ ਸੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬਾਨ ਅਤੇ ਦੂਸਰੇ ਸੰਤ ਤੁਹਾਨੂੰ ਬੰਦਗੀ ਵਿੱਚ ਅਸੀਸਾਂ ਦੇਣ ਆਉਂਦੇ ਹਨ ਅਤੇ ਇਸ ਤਰਾਂ ਤੁਹਾਡੇ ਭਰੋਸੇ ਅਤੇ ਯਕੀਨ ਨੂੰ ਹੋਰ ਮਜ਼ਬੂਤ ਕਰਨ ਲਈ ਕਰਦੇ ਹਨ, ਪਰ ਫਿਰ ਕੇਵਲ ਬ੍ਰਹਮ ਜੋਤ ਪੂਰਨ ਪ੍ਰਕਾਸ਼ ਹੀ ਰਹਿ ਜਾਂਦਾ ਹੈ।

ਇੱਥੇ ਇੱਕ ਹੋਰ ਬਹੁਤ ਹੀ ਰੌਚਕ ਘਟਨਾ ਸੰਤਾਂ ਅਤੇ ਭਗਤਾਂ ਦੇ ਦਰਸ਼ਨਾਂ ਦੇ ਹਵਾਲੇ ਨਾਲ ਹੈ, ਇੱਕ ਵਾਰ ਅਸੀਂ ਸੰਤ ਕਬੀਰ ਜੀ ਨੂੰ ਦੇਖਣ ਗਏ ਅਤੇ ਅਸੀਂ ਉਹਨਾਂ ਨੂੰ ਲੱਭ ਨਹੀਂ ਸਕੇ, ਅਤੇ ਫਿਰ ਦੂਸਰੀ ਵਾਰ ਫਿਰ ਅਸੀਂ ਸੰਤ ਕਬੀਰ ਜੀ ਨੂੰ ਦੇਖਣ ਗਏ ਅਤੇ ਇਸ ਵਾਰ ਅਸੀਂ ਉਹਨਾਂ ਨੂੰ ਮਿਲੇ, ਅਸੀਂ ਉਹਨਾਂ ਦੇ ਦਰਸਨ ਕੀਤੇ। ਅਸੀਂ ਉਹਨਾਂ ਦੇ ਸਾਹਮਣੇ ਬੈਠੇ ਸੀ ਅਤੇ ਇੱਕ 10-12 ਸਾਲ ਦਾ ਲੜਕਾ ਜਿਹੜਾ ਕਿ ਉਹਨਾਂ ਦੇ ਲਾਗੇ ਖੜਾ ਸੀ ਅਤੇ ਫਿਰ ਜੋ ਅਸੀਂ ਦੇਖਿਆ ਬਹੁਤ ਹੀ ਅਸੰਭਾਵੀ ਸੀ। ਇਹ ਲੜਕਾ ਜੋ ਉਹਨਾਂ ਦੇ ਕੋਲ ਖੜਾ ਸੀ ਅਤੇ ਇੱਥੇ ਇੱਕ ਹੋਰ ਸਰੀਰ ਇਸੇ ਹੀ ਲੜਕੇ  ਦਾ ਸੀ ਜੋ ਲੜਕੇ ਦੇ ਮੂਲ ਸਰੀਰ ਨੂੰ ਛੱਡ ਰਿਹਾ ਸੀ ਅਤੇ ਇਸ ਸਮੇਂ ਸੰਤ ਕਬੀਰ ਜੀ ਨੇ ਕਿਹਾ : ਇਹ ਇਸ ਲੜਕੇ ਦੀ ਹਉਮੈ – ਅਹੰਕਾਰ ਹੈ ਜੋ ਉਸਦੇ ਸਰੀਰ ਨੂੰ ਛੱਡ ਰਿਹਾ ਹੈ।ਇੱਕ ਪੂਰਨ ਸੰਤ ਦੀ ਸੰਗਤ ਵਿੱਚ ਹਉਮੈ ਤੁਹਾਨੂੰ ਪੂਰਨ ਨਿਮਰ ਅਤੇ ਸ਼ਾਂਤ ਬਣ ਕੇ ਛੱਡ ਜਾਂਦੀ ਹੈ।

ਭਵਿੱਖ ਨੂੰ ਵੇਖਣਾ

ਪ )  ਜਦ ਅਸੀਂ ਸਤੰਬਰ 2000, ਵਿੱਚ ਬੰਦਗੀ ਸ਼ੁਰੂ ਕੀਤੀ , ਸਾਡੀ ਗੁਣਵੰਤੀ ਨੇ ਵਾਪਸ ਇੰਡੀਆ ਕੁਝ ਮਹੀਨਿਆਂ ਲਈ ਜਾਣਾ ਸੀ, ਭਾਵੇਂ ਕਿ ਉਸ ਉਪਰ ਇਸ ਸਮੇਂ ਹੀ ਗੁਰ ਪ੍ਰਸਾਦਿ ਦੀ ਅਨਾਦਿ ਬਖਸ਼ਿਸ਼ ਸੀ ਜਿਸ ਤਰਾਂ ਸਾਡੇ ਉਪਰ ਸੀ ਪਰ ਕੁਝ ਸਮਾਂ ਆਪਣੀ ਬੰਦਗੀ ਤੋਂ ਦੂਰ ਰਹਿਣ ਕਾਰਨ ਉਹ ਜਿਆਦਾ ਤੇਜ ਨਹੀਂ ਹੋ ਸਕੀ ਜਦ ਤੱਕ ਉਹ ਦਸੰਬਰ 2000 ਦੇ ਅਖੀਰ ਵਿੱਚ ਵਾਪਸ ਨਾ ਪਰਤ ਆਈ।ਜਦ ਉਹ ਵਾਪਸ ਆਈ ਉਹ ਉਸ ਵੇਲੇ ਹੀ ਜਿਆਦਾ ਜਲਦੀ ਨਾਲ ਇਸ ਮਾਰਗ ਤੇ ਚੱਲ ਪਈ, ਉਹ ਉਸ ਸਮੇਂ ਹੀ ਸਮਾਧੀ ਦੀ ਬਖਸ਼ਿਸ਼ ਨਾਲ ਬਖਸੀ ਗਈ। ਨਾਮ ਉਸਦੇ ਮਨ ਸੁਰਤ ਵਿੱਚ ਉਸੇ ਸਮੇਂ ਹੀ ਚਲਾ ਗਿਆ ਅਤੇ ਉਸਨੇ ਉਸ ਵਕਤ ਹੀ ਨਾਮ ਅੰਮ੍ਰਿਤ ਦਾ ਅਨੰਦ ਮਾਣਨਾ ਸ਼ੁਰੂ ਕਰ ਦਿੱਤਾ। ਉਸਦਾ ਭਰੋਸਾ ਅਤੇ ਯਕੀਨ ਬੇ ਮੇਚ ਸੀ, ਉਸਦੀ ਸੇਵਾ ਬਹੁਤ ਹੀ ਪਰਮ ਸੀ,ਉਹ ਅਸਲ ਵਿੱਚ ਹੀ ਤੇਜ ਪਟੜੀ ਤੇ ਸੀ, ਕੁਝ ਕੁ ਮਹੀਨਿਆਂ ਵਿੱਚ ਹੀ ਸ਼ਾਇਦ ਚਾਰ ਮਹੀਨਿਆਂ ਵਿੱਚ ਉਹ ਅਜਪਾ ਜਾਪ ਵਿੱਚ ਚਲੀ ਗਈ ਅਤੇ ਬਹੁਤ ਹੀ ਜਲਦੀ ਇਸੇ ਤਰਾਂ ਦੇ ਬ੍ਰਹਮ ਅਤੇ ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਗਏ ਜੋ ਸਾਨੂੰ ਹੋ ਰਹੇ ਸਨ।

ਉਸ ਨੇ ਭੁਲਾਵਿਆਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬਰਦਾਸ਼ਤ ਕਰ ਲਿਆ। ਉਸ ਦਾ ਸਾਡੇ ਵਿੱਚ ਵੀ ਬਹੁਤ ਸਾਰਾ ਭਰੋਸਾ ਅਤੇ ਯਕੀਨ ਸੀ, ਉਹ ਥਾਇਰੌਡ ਦੀ ਬਿਮਾਰੀ ਤੋਂ ਪੀੜਿਤ ਸੀ,ਜਿਹੜੀ ਕਿ ਉਸਦੇ ਅਤਿ ਭਰੋਸੇ ਅਤੇ ਯਕੀਨ ਨਾਲ ਆਪਣੇ ਆਪ ਹੀ ਠੀਕ ਹੋ ਗਈ।ਉਸਦਾ ਦਸਮ ਵੀ ਦੁਆਰ ਖੁੱਲ ਗਿਆ ਸੀ( ਪਰਮਾਤਮਾ ਦੀ ਕ੍ਰਿਪਾ ਨਾਲ ਹੁਣ ਵੀ ਖੁੱਲ੍ਹਾ ਹੈ) ਅਤੇ ਉਸਨੇ ਅਨਹਦ ਨਾਦਿ ਧੁੰਨੀਆਂ ਦਾ ਨਿਰੰਤਰ ਅਧਾਰ ਤੇ ਅਨੰਦਾ ਮਾਣਨਾ ਸ਼ੁਰੂ ਕਰ ਦਿੱਤਾ। ਉਹ ਅੱਧੀ ਰਾਤ ਉੱਠਣ ਦੀ ਆਦੀ ਸੀ, ਇਸਨਾਨ ਕਰਕੇ ਲੰਮੀ ਧਿਆਨ ਬੈਠਕ ਲਈ ਸਾਡੇ ਨਾਲ ਤਿਆਰ ਹੋ ਜਾਂਦੀ ਸੀ।ਉਹ ਸਾਡੇ ਨਾਲ ਲੰਮੇ ਧਿਆਨ ਬੈਠਕਾਂ ਦੀ ਆਦੀ ਸੀ ਅਤੇ ਸੁੰਨ ਸਮਾਧੀ ਦਾ ਵੀ ਰੋਜ਼ਾਨਾ ਅਧਾਰ ਤੇ ਅਨੰਦ ਮਾਣਦੀ ਸੀ, ਸੰਖੇਪ ਵਿੱਚ ਸਾਡੇ ਦੋਵਾਂ ਦੀ ਬੰਦਗੀ ਸਹੀ ਤਰਾਂ ਅਤੇ ਰਵਾਨਗੀ ਨਾਲ ਚੱਲ ਰਹੀ ਸੀ। ਇਹ ਉਹ ਸਮਾਂ ਸੀ ਜਦ ਬਹੁਤ ਸਾਰੇ ਲੋਕ ਸੰਗਤ ਛੱਡ ਗਏ ਅਤੇ ਨਿੰਦਿਆ ਵਿੱਚ ਉਲਝ ਗਏ, ਅਤੇ ਉਹ ਇਸ ਤਰਾਂ ਦੀ ਨਿੰਦਿਆ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਈ, ਉਸਦਾ ਪਰਿਵਾਰ ਪਹਿਲਾਂ ਹੀ ਛੱਡ ਚੁੱਕਾ ਸੀ, ਇਸ ਸਮੇਂ ਦੇ ਆਸ ਪਾਸ ਜਦ ਉਹ ਸਾਡੀ ਨੌਕਰੀ ਦੇ ਗਵਾਚ ਜਾਣ ਨਾਲ ਸੰਦੇਹ ਪੂਰਨ ਬਣ ਗਈ ਅਤੇ ਸਾਡੀਆਂ ਘਰ ਦੀਆਂ ਅਤੇ ਵਿੱਤੀ ਮੁਸ਼ਕਲਾਂ ਠੀਕ ਨਹੀਂ ਸਨ ਹੋ ਰਹੀਆਂ, ਉਸ ਨੇ ਇਸ ਤਰਾਂ ਮਹਿਸੂਸ ਕਰਨਾ ਸ਼ੁਰੂ ਕੀਤਾ ਜਿਵੇਂ ਅਸੀਂ ਕੁਝ ਗਲਤ ਕਰ ਰਹੇ ਹੋਈਏ ਇਸ ਕਾਰਨ ਹੀ ਅਕਾਲ ਪੁਰਖ ਸਾਨੂੰ ਇਹਨਾਂ ਮੁਸ਼ਕਲਾਂ ਦੀ ਸਜਾ ਦੇ ਰਿਹਾ ਹੈ। ਪਰ ਅਸੀਂ ਇਹ ਸਭ ਵਾਪਰਦਾ ਇੱਕ ਦਿਨ ਪਹਿਲਾਂ ਹੀ ਆਪਣੀ ਸਮਾਧੀ ਵਿੱਚ ਵੇਖ ਚੁੱਕੇ ਸੀ। ਇਸ ਦ੍ਰਿਸਟੀ ਦੌਰਾਨ ਅਸੀਂ ਕੀ ਵੇਖਿਆ ਕਿ ਅਸੀਂ ਉਸ ਦਾ ਹੱਥ ਫੜਿਆ ਹੋਇਆ ਹੈ ਅਤੇ ਬਹੁਤ ਵੱਡਾ ਪਾਣੀ ਦਾ ਸਮੁੰਦਰ ਇਕੱਠੇ ਪਾਰ ਕਰ ਰਹੇ ਹਾਂ, ਅਸੀਂ ਅੱਧ ਵਿਚਕਾਰ ਸੀ ਜਦ ਪਾਣੀ ਦੀਆਂ ਛੱਲਾਂ ਬਹੁਤ ਹੀ ਖਰੂਦੀ ਹੋ ਗਈਆਂ ਅਤੇ ਇਸ ਅਸ਼ਾਂਤ ਹਾਲਤ ਵਿੱਚ ਉਸ ਨੇ ਆਪਣਾ ਹੱਥ ਸਾਡੇ ਹੱਥ ਤੋਂ ਛੁਡਾ ਲਿਆ ਅਤੇ ਵਾਪਸ ਚਲੀ ਗਈ, ਪਰ ਅਸੀਂ ਅਸਾਨੀ ਨਾਲ ਸਾਰੇ ਸਮੁੰਦਰ ਨੂੰ ਪਾਰ ਕਰਕੇ ਦੂਸਰੇ ਸਿਰੇ ਤੇ ਜਾਣ ਦੇ ਯੋਗ ਸੀ। ਇਸ ਤਰਾਂ ਦੀਆਂ ਦ੍ਰਿਸਟੀਆਂ ਨਾਲ ਅਕਾਲ ਪੁਰਖ ਸਾਨੂੰ ਦੱਸਦਾ ਹੈ ਕਿ ਸਾਡੇ ਭਵਿੱਖ ਵਿੱਚ ਕੀ ਵਾਪਰਨ ਵਾਲਾ ਹੈ, ਅਤੇ ਇਹ ਹੈ ਜੋ ਅਸੀਂ ਇਸ ਦ੍ਰਿਸਟੀ ਵਿੱਚ ਵੇਖਿਆ ਕਿ ਸਾਡੀ ਗੁਣਵੰਤੀ ਸਾਨੂੰ  ਭੁਲਾਵਿਆਂ ਅਤੇ ਮੁਸ਼ਕਲਾਂ ਦੇ ਅਸ਼ਾਂਤ ਮਹੌਲ ਕਾਰਨ ਅੱਧ ਵਿਚਕਾਰ ਤੋਂ ਛੱਡ ਗਈ ਹੈ।

ਉਸ ਨੇ ਸੰਗਤ ਵਿੱਚ ਜਾਣਾ ਬੰਦ ਕਰ ਦਿੱਤਾ ਅਤੇ ਉਸ ਨੇ ਸ਼ਾਇਦ ਗੁਰ ਪ੍ਰਸਾਦਿ ਵੀ ਗਵਾ ਲਿਆ।ਤਸ ਉਹ ਪੰਜ ਬਾਣੀਆਂ ਦੇ  ਪਾਠ ਦੇ ਨਿੱਤਨੇਮ ਵੱਲ ਅਤੇ ਇਸ ਤਰਾਂ ਦੀਆਂ ਗੱਲਾਂ ਵੱਲ ਮੁੜ ਗਈ ਅਤੇ ਉਹ ਧਿਆਨ ਦੀਆਂ ਲੰਮੀਆਂ ਬੈਠਕਾਂ ਵਿੱਚ ਪਹਿਲੇ ਵਾਂਗ ਨਾ ਬੈਠ ਸਕੀ। ਹਾਲਾਂਕਿ ਉਹ ਆਪਣੇ ਮੂਲ ਵਿਹਾਰ ਤੋਂ ਕਾਫੀ ਸੁਧਾਰ ਕਰ ਚੁੱਕੀ ਹੈ (ਉਸ ਵਿਹਾਰ ਨਾਲ ਤੁਲਣਾ ਵਿੱਚ ਜਦੋਂ ਉਸ ਨੇ ਗੰਭੀਰਤਾ ਨਾਲ ਬੰਦਗੀ ਦੀ ਸ਼ੁਰੂਆਤ ਕੀਤੀ) ।ਉਹ ਸਥਿਰ ਹੋ ਚੁੱਕੀ ਹੈ। ਉਹ ਹੁਣ ਜਿਆਦਾ ਗੁੱਸੇ ਵਿੱਚ ਨਹੀਂ ਆਉਂਦੀ। ਉਸਦਾ ਆਪਣੇ ਮਨ ਤੇ ਹੁਣ ਵਧੀਆ ਕਾਬੂ ਹੈ, ਉਸ ਨੇ ਸੰਗਤ ਵਿੱਚ ਜਾਣਾ ਬੰਦ ਕਰ ਦਿੱਤਾ ਅਤੇ ਸ਼ਾਇਦ ਗੁਰ ਪ੍ਰਸਾਦਿ ਗਵਾ ਲਿਆ ਜਿਵੇਂ ਕਿ ਉਹ ਅਜੇ ਵੀ ਮਾਇਆ ਨੂੰ ਜਿੱਤਣ ਤੋਂ ਕਾਫੀ ਦੂਰ ਹੈ। ਉਸ ਦੀਆਂ ਸਾਂਝਾਂ ਉਨ੍ਹੀਆਂ ਮਜ਼ਬੂਤ ਨਹੀਂ ਹਨ ਜਿੰਨੀਆਂ ਹੁੰਦੀਆਂ ਸਨ ਪਰ ਉਹ ਅਜੇ ਵੀ ਕਾਫੀ ਹੱਦ ਤੱਕ ਆਪਣੇ ਪਿਤਰੀ ਪਰਿਵਾਰ ਅਤੇ ਆਪਣੇ ਪੁੱਤਰ ਅਤੇ ਧੀ ਨਾਲ ਲਗਾਅ ਰੱਖਦੀ ਹੈ।ਉਸਦੀ ਮੁਸ਼ਕਲਾਂ ਨੂੰ ਸਹਿਣ ਕਰਨ ਦੀ ਸਕਤੀ ਵਿੱਚ ਕਾਫੀ ਸੁਧਾਰ ਆਇਆ ਹੈ, ਉਹ ਹੋਰ ਸਥਿਰ ਬਣ ਗਈ ਹੈ ਅਤੇ ਭੁਲਾਵਿਆਂ ਤੋਂ ਘੱਟ ਪੀੜਿਤ ਹੁੰਦੀ ਹੈ, ਪਰ ਉਸ ਨੂੰ ਅਜੇ ਵੀ ਬਹੁਤ ਬੰਦਗੀ ਕਰਨ ਦੀ ਜਰੂਰਤ ਹੈ ਉਥੇ ਪਹੁੰਚਣ ਲਈ ਜਿੱਥੇ ਉਸਨੂੰ ਹੁਣ ਹੋਣਾ ਚਾਹੀਦਾ ਸੀ ਜੇਕਰ ਉਹ ਸਾਡਾ ਹੱਥ ਫੜਨਾ ਜਾਰੀ ਰੱਖਦੀ।

ਦਾਸਨ ਦਾਸ