ਪ੍ਰਸ਼ਨ: ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਕੀ ਤੁਹਾਡੇ ਗੁਰਦੁਆਰੇ ਵਿਚ ਵਿਸ਼ਵਾਸ ਦੇ ਉਲਟ ਬਾਹਰ ਕਿਸੇ ਹੋਰ ਨਾਲ ਵਿਆਹ ਕਰਨਾ ਸੰਭਵ ਹੈ । ਮੇਰਾ ਸਾਥੀ ਇਸ ਤਰ੍ਹਾਂ ਕਰਨ ਵਿਚ ਮੇਰੀਆਂ ਇਛਾਵਾਂ ਦੀ ਕਦਰ ਕਰਦਾ ਹੈ ਉਹ ਇਕ ਕੈਥੋਲਿਕ ਹੈ ਭਾਵੇਂ ਕਿ ਉਹ ਇਸਦਾ ਅਮਲ ਨਹੀਂ ਕਰਦਾ ਹੈ। ਉਹ ਵੀ ਮੱਧ ਨਾਮ ਵਜੋਂ ਸਿੰਘ ਸ਼ਬਦ ਅਪਣਾਉਣਾ ਚਾਹੁੰਦਾ ਹੈ ? ਉਹ ਬਹੁਤ ਬਹੁਤ ਸਾਰਾ ਸਮਾਂ ਸਮੇਤ ਭਾਸ਼ਾ ਦੇ ਸਾਡੇ ਜੀਵਨ ਢੰਗ ਨੂੰ ਸਿੱਖਣ ਵਿਚ ਗੁਜਰਦਾ ਹੈ ।
ਜਦੋਂ ਸਾਡੇ ਬੱਚੇ ਹੋਣਗੇ ਉਹ ਸਿੱਖਵਾਦ ਨੂੰ ਆਪਣੇ ਪਾਲਣਾ ਵਾਲੇ ਧਰਮ ਵਜੋਂ ਅਪਣਾਉਣਗੇ ।
ਮੈਂ ਤੁਹਾਡੀ ਸਲਾਹ ਦਾ ਸਵਾਗਤ ਕਰਦਾ ਹਾਂ ।
ਉੱਤਰ :
ਮੈਂ ਤੁਹਾਨੂੰ ਦੋ ਉੱਤਰ ਦਿਆਂਗਾ, ਇਕ ਕਿ ਸੰਗਠਿਤ ਧਰਮ ਕੀ ਕਹਿੰਦਾ ਹੈ ਅਤੇ ਦੂਸਰਾ ਕਿ ਅਧਿਆਤਮਿਕ ਸੰਤ ਕੀ ਕਹਿੰਦੇ ਹਨ ?
1. ਧਰਮ ਕਹਿੰਦਾ ਹੈ ਕਿ ਇਕ ਸਿੱਖ ਨੂੰ ਸਿੱਖ ਨਾਲ ਵਿਆਹ ਕਰਨਾ ਚਾਹੀਦਾ ਹੈ, ਕਿ ਇਕ ਸਿੱਖ ਆਦਮੀ ਨੂੰ ਆਪਣੀਆਂ ਲੜਕੀਆਂ ਦਾ ਵਿਆਹ ਇਕ ਸਿੱਖ ਮੁੰਡੇ ਨਾਲ ਕਰਨਾ ਚਾਹੀਦਾ ਹੈ । ਤੁਸੀਂ ਇਸਨੂੰ ਸਿੱਖ ਰਹਿਤ ਮਰਿਆਦਾ ਵਿਚ ਵੇਖ ਸਕਦੇ ਹੋ ।
ਪੁਰਾਣੇ ਦਿਨਾਂ ਵਿਚ ਇਹ ਫੈਸ਼ਨ ਬਣ ਗਿਆ ਸੀ ਕਿ ਲਾੜਾ ਅਤੇ ਲਾੜੀ ਜ਼ਰੂਰੀ ਸਿੱਖ ਹੋਣੇ ਚਾਹੀਦੇ ਹਨ ।
ਅਸਲ ਵਿਚ ਭਾਵੇਂ ਕਿ ਬਹੁਤੇ ਗੁਰਦੁਆਰਿਆਂ ਵਿਚ ਸਾਥੀ ਤੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਇਕ ਸਿੱਖ ਬਣਨ ਲਈ ਜ਼ੋਰ ਨਹੀਂ ਪਾਉਂਦਾ । ਉਹ ਵਿਆਹ ਰਸਮ ਕਰਨਗੇ ।
2. ਪਰ ਸੰਤ ਉਹ ਕਹਿੰਦੇ ਹਨ ਜੋ ਗੁਰਬਾਨੀ ਸਿਖਾਉਂਦੀ ਹੈ ਅਤੇ ਗੁਰਬਾਨੀ ਸਾਨੂੰ ਇਹ ਯਾਦ ਰੱਖਣ ਲਈ ਕਹਿੰਦੀ ਹੈ ਕਿ ਪ੍ਰਮਾਤਮਾ ਇਕ ਹੈ ਅਤੇ ਧਾਰਮਿਕ ਨਿਸ਼ਾਨਾ, ਜਾਤਾਂ, ਭੁੱਲ ਜਾਉ ਅਤੇ ਬਾਕੀ ਹਰ ਚੀਜ਼ ਬਾਹਰੀ ਹੈ । ਕਿਉਂਕਿ ਇੱਥੇ ਇਕ ਪ੍ਰਮਾਤਮਾ ਹੈ ਅਤੇ ਅਸੀਂ ਸਾਡੇ ਉਸਦੇ ਬੱਚੇ ਹਾਂ ਜਿਹਨਾਂ ਨੂੰ ਉਹ ਇਕੋ ਜਿਹਾ ਪਿਆਰ ਕਰਦਾ ਹੈ । ਇਹ ਉਹ ਹੈ ਜੋ ਗੁਰੂ ਨਾਨਕ ਜੀ ਦਾ ਭਾਵ ਸੀ ਜਦੋਂ ਉਹ ਦਰਿਆ ਵਿਚੋਂ ਬਾਹਰ ਆੲ, ਨਾ ਕੋਈ ਹਿੰਦੂ ਨਾ ਮੁਸਲਮਾਨ । ਤਦ ਉਹਨਾਂ ਨਾਮ ਨੂੰ ਸਤਿਨਾਮ ਸ਼ਬਦ ਰਾਹੀਂ ਪੇਸ਼ ਕੀਤਾ ਅਤੇ ਇਸਨੂੰ ਮੂਲ ਮੰਤਰ ਆਖ ਕੇ ਇਸਦੀ ਵਿਆਖਿਆ ਕੀਤੀ । ਗੁਰੂ ਨਾਨਕ ਜੀ ਧਰਮ ਤੋਂ ਉੱਤੇ ਸਨ, ਉਹ ਪ੍ਰਮਾਤਮਾ ਦਾ ਅੰਗ ਸਨ । ਸਾਰੇ ਸੱਚੇ ਸੰਤ ਧਰਮ ਤੋ ਉੱਤੇ ਹਨ ਜਿਸਦਾ ਉਹ ਪਾਲਣ ਕਰਦੇ ਹਨ ਅਤੇ ਪ੍ਰਮਾਤਮਾ ਦਾ ਅੰਗ ਬਣ ਜਾਂਦੇ ਹਨ । ਇਕ ਮਨੁੱਖ ਸ਼ਰੀਰ ਵਿਚ ਚਲਦੇ ਫਿਰਦੇ ਗੱਲਾਂ ਕਰਦੇ ਨਾਮ ਹੋਣਾ ।
ਸੁਖਮਨੀ ਵਿਚ, ਗੁਰੂ ਅਰਜਨ ਦੇਵ ਜੀ ਵਿਆਖਿਆ ਕਰਦੇ ਹਨ ਕਿ ਸਭ ਤੋਂ ਉੱਚਾ ਧਰਮ ਨਾਮ ਹੈ ।
ਨਾਮ ਸਿਖਵਾਦ ਜਾਂ ਕੈਥੌਲਿਕਵਾਦ ਜਾਂ ਹਿੰਦੂਵਾਦ ਜਾਂ ਕਈ ਇਜਮਾਂ ਤੋਂ ਉੱਚਾ ਹੈ ।
ਨਾਮ ਆਪਣੇ ਆਪ ਪ੍ਰਮਾਤਮਾ ਦਾ ਹਿੱਸਾ ਹੈ ।
ਕੇਵਲ ਧਰਮ ਪ੍ਰਮਾਤਮਾ ਨੂੰ ਜਾਂਦਾ ਇਕ ਰਸਤਾ ਹੈ ।
ਹਰ ਧਰਮ ਨਾਮ ਦਾ ਇਕ ਤੱਤ ਹੈ, ਕਰਿਸਚਨ ਇਸਨੂੰ ਹੋਲੀ ਸਪਿਰਟ ਕਹਿੰਦੇ ਹਨ । ਇਹ ਤੁਹਾਡੇ ਅੰਦਰ ਪ੍ਰਮਾਤਮਾ ਦੀ ਹੌਦ ਹੈ ਜਿਹੜੀ ਇਕ ਮਹਾਨ ਆਤਮਾ, ਜਿਵੇਂ ਕਿ ਕਰਿਸਟ, ਜਾਂ ਗੁਰੂ ਨਾਨਕ ਦੇਵ ਜੀ, ਜਾਂ ਇਕ ਜੀਵਿਤ ਸੰਤ ਦੁਆਰਾ ਤੁਹਾਡੇ ਵਿਚ ਰੋਸ਼ਨ ਕੀਤੀ ਜਾਂਦੀ ਹੈ ।
ਇਸ ਤਰ੍ਹਾਂ ਇਹ ਤੁਹਾਡੀ ਵਿਆਹ ਦੀ ਪਰਸਥਿਤੀ ਵਿਚ ਕਿਸ ਤਰ੍ਹਾਂ ਲਾਗੂ ਹੁੰਦਾ ਹੈ ? ਜੀਉ ਅਤੇ ਜੀਣ ਦਿਉ, ਆਪਣੇ ਸਾਥੀ ਨੂੰ ਕਖੋਲਿਕ ਬਣਨ ਦਿਉ, ਤੁਸੀਂ ਇਕ ਸਿੱਖ ਬਣੋ, ਆਪਣੇ ਬੱਚਿਆਂ ਨੂੰ ਸਾਰੇ ਧਰਮਾਂ ਵਿਚੋਂ ਹਰ ਚੀਜ਼ ਸਿਖਾਉ । ਪਰ ਮਹਿਸੂਸ ਕਰੋ ਸਾਰੇ ਧਰਮ ਕੇਵਲ ਕਬੀਲੇ ਭਾਵ ਸਮਾਜ ਦੇ ਭਾਗ ਹਨ
ਪਰ ਗੁਰਬਾਣੀ ਕਹਿੰਦੀ ਹੈ ਕਿ ਸਭ ਤੋਂ ਉੱਚਾ ਕਬੀਲਾ ਪ੍ਰਮਾਤਮਾ ਦਾ ਕਬੀਲਾ ਹੈ – ਅਤੇ ਉਹ ਨਾਮ ਹੈ ।
ਤੁਸੀਂ ਆਪਣੇ ਆਪ ਲਈ ਅਤੇ ਆਪਣੇ ਸਾਥੀ ਅਤੇ ਆਪਣੇ ਬੱਚਿਆਂ ਲਈ ਭਵਿੱਖ ਵਿਚ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰੋ । ਨਾਮ ਤੁਹਾਨੂੰ ਤੁਹਾਡੇ ਅੰਦਰ ਦੇ ਪ੍ਰਮਾਤਮਾ ਨਾਲ ਜੋੜਦਾ ਹੈ ਅਤੇ ਤੁਸੀਂ ਅਮਲ ਸਾਰ ਅਮਲ ਕਰ ਸਕਦੇ ਹੋ ਜੋ ਤੁਸੀਂ ਬਾਹਰੋਂ ਚਾਹੁੰਦੇ ਹੋ । ਨਾਮ ਇਕ ਅਜਿਹੀ ਚੀਜ਼ ਹੈ ਜਿਹੜੀ ਪ੍ਰਮਾਤਮਾ ਦੇ ਬੱਚਿਆਂ ਨੂੰ ਇਕੱਠਾ ਕਰਦਾ ਹੈ – ਇਹ ਪਰਮ ਤੋਂ ਉੱਚਾ ਹੈ । ਸੰਤ ਬਾਬਾ ਜੀ ਜਿਹੜੇ ਮੈਨੂੰ ਸੇਧ ਦੇ ਰਹੇ ਹਨ, ਨਾਮ ਦੇਣ ਦੀ ਬਖਸ਼ਿਸ਼ ਪ੍ਰਾਪਤ ਕਰ ਚੁਕੇ ਹਨ । ਕੁਝ ਸਾਲ ਪਹਿਲਾਂ ਇਕ ਮੁਸਲਿਮ ਭਗਤ ਉਸਦੀ ਸੰਗਤ ਵਿਚ ਆਇਆ । ਉਹ ਕਈ ਸਾਲਾਂ ਤੋਂ ਪ੍ਰਮਾਤਮਾ ਨੂੰ ਖੋਜ ਰਿਹਾ ਸੀ ਪਰ ਨਿਰਾਸ਼ਾ ਮਹਿਸੂਸ ਹੋਈ ਅਤੇ ਨਾਮ ਦੀ ਬਖਸ਼ਿਸ਼ ਚਾਹੁੰਦਾ ਹੈ । ਬਾਬਾ ਜੀ ਨੇ ਉਸਨੂੰ ਇਸ ਨਾਲ ਬਖਸ਼ਿਆ, ਪਰ ਉਸਨੇ ਕਿਹਾ, ਮੈਂ ਸਤਿਨਾਮ ਨੂੰ ਦੁਹਰਾਵਾਂਗਾ ਨਹੀਂ, ਮੈਂ ਅੱਲਾ ਅੱਲਾ ਕਰਨਾ ਜ਼ਾਰੀ ਰੱਖਣ ਜਾ ਰਿਹਾ ਹਾਂ ਅਤੇ ਬਾਬਾ ਜੀ ਹੱਸ ਪਏ, ਗੁਨਹਗਾਰ ਨਾ ਬਣ ਅਤੇ ਕਿਹਾ ਇਹ ਠੀਕ ਹੈ, ਚੱਲੋ ।
ਫਿਰ ਉਹ ਅੱਲਾ ਵਿਚ ਸਮਾਧੀ ਲਗਾ ਕੇ ਬੈਠ ਗਿਆ ਅਤੇ ਫਿਰ ਸੁਨ ਸਮਾਧੀ – ਜਦੋਂ ਉਸਨੇ ਅੱਖਾਂ ਖੋਲੀਆਂ ਉਹ ਆਪਣੇ ਆਪ ਨੂੰ ਸਤਿਨਾਮ, ਸਤਿਨਾਮ ਦਾ ਜਾਪ ਕਰਦੇ ਸੁਣ ਸਕਦਾ ਸੀ । ਉਸਨੇ ਕਿਹਾ ਇਹ ਕਿਸ ਤਰ੍ਹਾਂ ਹੋ ਗਿਆ ਹੈ ।
ਬਾਬਾ ਜੀ ਨੇ ਉਸ ਨੂੰ ਦੱਸਿਆ, ਸਾਰੇ ਨਾਮ ਸਾਰੇ ਧਰਮ ਸੱਚ (ਪ੍ਰਮਾਤਮਾ) ਵੱਲੋਂ ਆਏ ਹਨ ਅਤੇ ਤੁਹਾਡੀ ਸੰਪੂਰਨ ਰੂਪ ਵਿਚ ਆਪਣੇ ਸਤਿ ਦੇ ਸਰੋਤ ਕੋਲ ਵਾਪਿਸ ਲੈ ਜਾਣਾ ਚਾਹੁੰਦੇ ਹਨ ।
ਇਕ ਹੋਰ ਜੋੜਾ ਬਾਬਾ ਜੀ ਕੋਲ ਆਇਆ, ਔਰਤ ਸਿੱਖ ਸੀ, ਆਦਮੀ ਕ੍ਰਿਸਚਿਨ ਸੀ । ਉਹਨਾਂ ਨੂੰ ਮੁਸ਼ਕਲਾਂ ਸਨ ਕਿਉਂਕਿ ਉਹਨਾਂ ਦੇ ਵਿਸ਼ਵਾਸ ਰੁਕਾਵਟ ਬਣਦੇ ਸਨ । ਬਾਬਾ ਜੀ ਨੇ ਵਰਣਨ ਕੀਤਾ ਕਿ ਨਾਮ ਸਭ ਤੋਂ ਉੱਚਾ ਧਰਮ ਹੈ । ਉਹਨਾਂ ਦੋਵਾਂ ਨੇ ਗੁਰਪ੍ਰਸਾਦੀ ਨਾਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਅਤੇ ਕੀ ਉਹਨਾਂ ਦੀ ਅੰਦਰੀਵੀ ਸਮਾਧੀ ਇਸ ਤੇ ਹੈ । ਉਹਨਾਂ ਨੂੰ ਕਦੇ ਵੀ ਆਪਣੇ ਧਰਮ ਬਾਰੇ ਹੋਰ ਕੋਈ ਵੀ ਮੱਤਭੇਦ ਨਾ ਰਿਹਾ ।
ਸਮਝ ਲਿਆ ਕਿ ਪਰਮ ਪ੍ਰਮਾਤਮਾ ਵੱਲ ਇਕ ਰਸਤਾ ਹੈ ਅਤੇ ਪ੍ਰਮਾਤਮਾ ਸਾਨੂੰ ਸਾਡੇ ਪੱਖਪਾਤ ਅਤੇ ਵੰਡਿਆਂ ਨੂੰ ਤੋੜਨ ਲਈ ਕਹਿੰਦੀ ਹੈ । ਇਸ ਲਈ ਧਰਮ ਸਾਨੂੰ ਪ੍ਰਮਾਤਮਾ ਦੀ ਤਰ੍ਹਾਂ ਇਕ ਸੰਤ ਬਣਨ ਵਿਚ ਮਦਦ ਕਰਦਾ ਹੈ । ਪਰ ਭਾਵੇਂ ਧਰਮ ਇਕ ਹੋਰ ਗਰੁੱਪ, ਇਕ ਹੋਰ ਭਾਗ ਬਣ ਗਿਆ ਹੈ ਜਿਹੜਾ ਸਾਨੂੰ ਪ੍ਰਮਾਤਮਾ ਨੂੰ ਹਰ ਚੀਜ਼ ਵਿਚ ਨਾ ਵੇਖਣ ਦਾ ਕਾਰਨ ਬਣਦਾ ਹੈ ।
ਕ੍ਰਿਪਾ ਕਰਕੇ ਉੱਤਰ ਦਿਉ ਅਤੇ ਮੈਨੂੰ ਜਾਨਣ ਦਿਉ ਕਿ ਤੁਸੀਂ ਕੀ ਸੋਚਦੇ ਹੋ ਅਤੇ ਤੁਸੀਂ ਕਿਵੇਂ ਅੱਗੇ ਵਧੇ :
ਪਿਆਰ ਅਤੇ ਚਾਨਣ ਦੀਆਂ ਬਖਸ਼ਿਸ਼ਾਂ।
ਉੱਤਰ :
ਤੁਹਾਡੇ ਜੁਆਬ ਲਈ ਬਹੁਤ ਬਹੁਤ ਧੰਨਵਾਦ । ਮੈਂ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਲਿਆ ਸੀ । ਮੇਰੀ ਆਪਣੀ ਮਾਤਾ ਕੁਝ ਮੁਸ਼ਕਿਲ ਸਮਾਂ ਸੀ । ਪਰ ਅਸੀਂ ਅੱਗੇ ਵਧ ਰਹੇ ਹਾਂ । ਉਹ ਮੇਰੇ ਸਾਥੀ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਦੀ ਹੈ ਅਤੇ ਮੈਨੂੰ ਅਣਗੌਲਿਆਂ ਕਰਦੀ ਹੈ।
ਮੈਂ ਜਾਣਦੀ ਹਾਂ ਕਿ ਭਾਵੇਂ ਇਹ ਉਹ ਤਰੀਕਾ ਨਹੀਂ ਜਿਸ ਤਰ੍ਹਾਂ ਉਹ ਮੈਨੂੰ ਜੀਵਨ ਜਿਊਂਦਾ ਵੇਖਣਾ ਚਾਹੁੰਦੀ ਹੈ, ਮੈਂ ਉਸਦੇ ਤਰੀਕੇ ਨਾਲ ਕੋਸ਼ਿਸ਼ ਕੀਤੀ ਅਤੇ ਮੈਂ 7 ਸਾਲਾਂ ਲਈ ਬੜੀ ਨਾਖੁਸ਼ ਰਹੀ ਜਦੋਂ ਮੈਂ ਵਿਆਹੀ ਸੀ । ਇਹ ਇਕ ਜੀਵਨ ਕਾਲ ਪਹਿਲਾਂ ਦੀ ਤਰ੍ਹਾਂ ਲੱਗਦਾ ਹੈ ਕਿਉਂਕਿ ਮੇਰਾ ਵਿਆਹ 19 ਸਾਲ ਦੀ ਉਮਰ ਵਿਚ ਹੋ ਗਿਆ ਸੀ ।
ਜੇਕਰ ਹਰ ਸਿੱਖ ਸਾਡੇ ਧਰਮ ਵਿਚ ਦਿੱਤੇ ਅਸਲੀ ਸੰਦੇਸ਼ ਉੱਤੇ ਧਿਆਨ ਦੇਵੇ, ਜੀਵਨ ਬਹੁਤ ਜਾਦੂਮਈ ਬਣ ਜਾਵੇਗਾ। ਇਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ।
ਸਤਿ ਸ਼੍ਰੀ ਅਕਾਲ ।
ਮ.ਕੌਰ