6. ਅੰਮ੍ਰਿਤਵੇਲਾ


ਬਾਬਾ
ਜੀ
ਦਾ
ਨਿੱਤਨੇਮ

ਬਾਬਾ ਜੀ ਆਪ ਗੁਰਮੁਖੀ ਪੜਨਾ ਵੀ ਨਹੀਂ ਜਾਣਦੇਇਹ ਅਦੁਭੁਤ ਨਹੀਂ ਹੈ ਕਿ ਉਹ ਗੁਰਮੁਖੀ ਵੀ ਨਹੀਂ ਪੜ ਸਕਦੇ ਅਤੇ ਉਹ ਪਰਮ ਪਦਵੀ ਤੇ ਹਨਕਿਉਂਕਿ ਉਹਨਾਂ ਨੇ ਗਿਆਨ ਲਿਆ ਹੈਪ੍ਰਭ ਕਾ ਸਿਮਰਨ ਸਭ ਤੇ ਊਚਾ

ਅਤੇ ਸਿਮਰਨ ਕੀਤਾ, ਗੁਰਬਾਣੀ ਨੂੰ ਸੁਣਿਆ ਅਤੇ ਗੁਰਬਾਣੀ ਤੋਂ ਇੰਨੇ ਅਮੋਲਕ ਗਹਿਣੇ ਪ੍ਰਾਪਤ ਕੀਤੇ ਅਤੇ ਇਹਨਾਂ ਨੂੰ ਆਪਣੇ ਜੀਵਣ ਵਿੱਚ ਅਤੇ ਕਰਨੀ ਵਿੱਚ ਲਿਆਂਦਾ। ਅਤੇ ਇਹ ਹੈ ਜੋ ਉਹ ਸਾਨੂੰ ਕਰਨ ਲਈ ਕਹਿੰਦੇ ਹਨ, ਗੁਰੂ ਨਾਨਕ ਜੀ ਨੇ ਕਿਹਾ ਹੈਪੜ ਪੜ ਗੱਡੀ ਲੱਦੀਏ (ਆਸਾ ਦੀ ਵਾਰ)

ਇੱਥੇ ਸਿਰਫ ਗੁਰਬਾਣੀ ਨੂੰ ਪੜਨ ਦੀ ਕੋਈ ਲੋੜ ਨਹੀ ਜਿੰਨਾ ਚਿਰ ਅਸੀਨ ਗਿਆਨ ਦੇ ਮੋਤੀ ਇਕੱਠੇ ਨਹੀਂ ਕਰਦੇ ਹਾਂ ਅਤੇ ਉਹ ਕਰੋ ਜੋ ਬਾਬਾ ਜੀ ਨੇ ਕੀਤਾ। ਇੱਥੇ ਜਿਆਦਾ ਸੰਗਤ ਵਿੱਚ ਇੱਕ ਹੋਰ ਦੁਬਿਧਾ ਹੈ ਕਿ ਗੁਰਬਾਣੀ ਪੜਨਾ ੳਤੇ ਕੀਰਤਨ ਗਿਆਨ ਲਈ ਹੈਨਹੀਂ ਤਾਂ ਇਹ ਸਿਰਫ ਕੰਨ ਰਸ ਹੈ। ਨਾਮ ਆਤਮ ਰਸ ਹੈ ਅਤੇ ਇਹ ਹੈ ਜੋ ਤੁਹਾਨੂੰ ਸੱਚਖੰਡ ਤੱਕ ਪਹੁੰਚਣ ਲਈ ਜਰੂਰਤ ਹੈ।

ਸਿਮਰਨ
ਦੌਰਾਨ
ਸੰਘਰਸ਼

ਸਾਨੂੰ ਯਾਦ ਹੈ ਜਦੋਂ ਅਸੀਂ ਸਵੇਰ ਦੇ ਸਮੇਂ ਸਿਮਰਨ ਸ਼ੁਰੂ ਕੀਤਾ ਸੀ। ਪਹਿਲੇ ਦਿਨ ਇਹ 30 ਮਿੰਟ ਸੀ ਅਗਲੇ ਦਿਨ 45
ਮਿੰਟ ਸੀ ਅਤੇ ਕੁਝ ਹਫਤੇ ਜਿਆਦਾ ਸਮੇਂ ਤੱਕ ਇਸ ਨੂੰ ਕਰਨ ਲਈ ਲੱਗ ਗਏ, ਇਸ ਲਈ ਤੁਸੀਂ ਚੰਗਾ ਕਰ ਰਹੇ ਹੋ ਅਤੇ ਇਸ ਨੂੰ ਜਾਰੀ ਰੱਖੋ। ਪਰਮਾਤਮਾ ਨੇ ਤੁਹਾਨੂੰ ਇਸ ਪੱਧਰ ਤੇ ਲਿਆਂਦਾ ਹੈ ਉਹ ਯਕੀਨਨ ਆਪਣੇ ਸੱਚੇ ਸੇਵਕਾਂ ਦੀ ਉਸ ਤੱਕ ਪਹੁੰਚਣ ਵਿੱਚ ਮਦਦ ਕਰੇਗਾ।

ਸੇਵਾ ਜੋ ਤੁਸੀਂ ਕਰ ਰਹੇ ਹੋ ਇਹ ਬਹੁਤ ਹੀ ਵਧੀਆ ਹੈ ਇਸ ਨੂੰ ਜਾਰੀ ਰੱਖੋ, ਪਰ ਜਦੋਂ ਗੁਰਦੁਆਰੇ ਜਾਂਦੇ ਹੋ ਡੰਡੁੳਤ ਬੰਦਨਾ ਕਰੋ ਅਤੇ ਜੋੜੇ ਵੀ ਸਾਫ ਕਰੋ ਅਤੇ ਧੂੜ ਆਪਣੇ ਮੱਥੇ ਨੂੰ ਲਗਾਓ। ਜੇਕਰ ਉੱਥੇ ਲੰਗਰ ਹੈ ਤਾਂ ਬਰਤਨ ਸਾਫ ਕਰੋ। ਅਤੇ ਸੇਵਾ ਕਰਦੇ ਸਮੇਂ ਆਪਣੇ ਅੰਦਰਨ ਹਰ ਸਮੇਂ ਸਤਿਨਾਮ ਦਾ ਜਾਪ ਕਰੋ।

ਅਸੀਂ ਬਾਬਾ ਜੀ ਨੂੰ ਤੁਹਾਡੇ ਯਤਨਾਂ ਵਿੱਚ ਮਦਦ ਲਈ ਪੁੱਛਾਂਗੇ, ਇਹ ਸ਼ੁਰੂ ਵਿੱਚ ਤੁਹਾਡੇ ਲਈ ਲੰਮੇਂ ਸਮੇਂ ਲਈ ਬੈਠਣਾ ਬਹੁਤ ਹੀ ਜਿਆਦਾ ਹੋ ਸਕਦਾ ਹੈ, ਇਸ ਲਈ ਤੁਸੀਂ ਬਾਅਦ ਵਿੱਚ ਸ਼ੁਰੂ ਕਰ ਸਕਦੇ ਹੋ ਅਤੇ ਤਦ ਹੌਲੀ ਹੌਲੀ ਜਦੋਂ ਤੁਸੀਂ ਊਰਜਾ ਪ੍ਰਾਪਤ ਕਰਦੇ ਹੋ ਅਤੇ ਹੋਰ ਜਿਅਦਾ ਅਨੰਦ ਪ੍ਰਾਪਤ ਕਰਦੇ ਹੋ ਤੁਸੀਂ ਹੋਰ ਜਿਆਦਾ ਲੰਮੇਂ ਸਮੇਂ ਲਈ ਇਸ ਨੂੰ ਕਰਨ ਲੱਗੋਗੇ, ਅਰਦਾਸ ਬਹੁਤ ਹੀ ਮਦਦ ਕਰਦੀ ਹੈ, ਇਸ ਲਈ ਅਰਦਾਸ ਕਰਦੇ ਰਹੋਆਪਣੀ ਸੇਵਾ ਆਪ ਲੈਹਮਰੇ ਕੀਏ ਕਿਛੁ ਨਾ ਹੋਇ ਕਰੇ ਕਰਾਵੈ ਆਪੇ ਆਪ, ਅਤੇ ਅਰਦਾਸ ਜੋ ਅਸੀਂ ਕੱਲ ਲਿਖੀ ਸੀ। ਕੇਵਲ ਸਤਿਨਾਮ ਸਿਮਰਨ ਆਪਣੇ ਅੰਦਰ ਹਰ ਸਮੇਂ ਕਰਨਾ ਜਾਰੀ ਰੱਖੋ। ਇੱਕ ਗੱਲ ਹੋਰ ਤੁਹਾਨੂੰ ਚੌਂਕੜੀ ਮਾਰ ਕੇ ਬੈਠਣ ਦੀ ਜਰੂਰਤ ਨਹੀਂ ਹੈ, ਤੁਸੀਂ ਕੁਰਸੀ ਜਾਂ ਸੋਫੇ ਤੇ ਸੁਖਆਸਣ ਵਿੱਚ ਬੈਠ ਸਕਦੇ ਹੋ ਕਿ ਤੁਸੀਂ ਅਰਾਮ ਦਾਇਕ ਮਹਿਸੂਸ ਕਰੋ, ਅਤੇ ਕਈ ਵਾਰ ਤੁਸੀਂ ਇਹ ਮਹਿਸੂਸ ਕਰੋਗੇ ਕਿ ਤੁਸੀਂ ਸੌਣ ਜਾ ਰਹੇ ਹੋ, ਪਰ ਅਸਲ ਵਿੱਚ ਤੁਸੀਂ ਸੌਣ ਨਹੀਂ ਜਾ ਰਹੇ ਹੁੰਦੇ, ਤੁਸੀਂ ਡੂੰਘੇ ਧਿਆਨ ਵਿੱਚ ਜਾ ਰਹੇ ਹੁੰਦੇ ਹੋ, ਅਤੇ ਭਾਵੇਂ ਤੁਸੀਂ ਨੀਂਦ ਵਿੱਚ ਚਲੇ ਜਾਂਦੇ ਹੋ ਕੋਈ ਗੱਲ ਨਹੀਂ, ਇੱਕ ਝਪਕੀ ਲੈਣ ਤੋਂ ਬਾਅਦ ਅਰਦਾਸ ਕਰੋ ਅਤੇ ਫਿਰ ਸ਼ੁਰੂ ਕਰ ਦਿਓ, ਜਿਸ ਤਰਾਂ ਅਸੀਂ ਕਿਹਾ ਹੈ ਇਸ ਤਰਾਂ ਦੀਆਂ ਮੁਸ਼ਕਲਾਂ ਤੇ ਬਹੁਤ ਅਸਾਨੀ ਨਾਲ ਅਰਦਾਸ ਨਾਲ ਕਾਬੂ ਪਾਇਆ ਜਾ ਸਕਦਾ ਹੈ।

ਤੁਸੀਂ ਦਿਨ ਵਿੱਚ ਬਾਬਾ ਜੀ ਨੂੰ ਕਾਲ ਕਰ ਸਕਦੇ ਹੋ ( ਜਾਂ ਮੈਨੂੰ dassandas@gmail.com
ਮੇਲ ਕਰ ਸਕਦੇ ਹੋ ਇਹ ਮੇਲ ਪਤਾ ਸਪੈਮ ਬੂਟ ਤੋਂ ਸੁਰੱਖਿਅਤ ਹੈ, ਤੁਾਹਨੂੰ ਇਸ ਨੂੰ ਦੇਖਣ ਲਈ ਜਾਵਾ ਸਕ੍ਰਿਪਟ ਚਾਲੂ ਕਰਨ ਦੀ ਲੋੜ ਹੈ), ਉਹਨਾਂ ਨੂੰ ਕਾਲ ਕਰਨ (ਜਾਂ ਮੈਨੂੰ ਮੇਲ ) ਵਿੱਚ ਝਿਜਕ ਨਾ ਮਹਿਸੂਸ ਕਰੋ, ਅਸੀਂ ਤੁਹਾਨੂੰ ਰੂਹਾਨੀ ਤੌਰ ਤੇ ਭਰ ਦੇਵਾਂਗੇ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਜਾਂ ਈਮੇਲ ਕਰਦੇ ਹੋ, ਸਾਨੂੰ ਆਪਣੀਆਂ ਮੁਸ਼ਕਲਾਂ ਦੱਸੋ ਅਤੇ ਅਸੀਂ ਉਹਨਾਂ ਨੂੰ ਦੂਰ ਕਰਾਂਗੇ।

ਅਸਲ
ਸਿਮਰਨ

ਅੰਤ ਵਿੱਚ ਇਹ ਮਹਿਸੂਸ ਕਰੋ ਕਿ ਅਸੀਂ ਅਸਲ ਵਿੱਚ ਅਕਾਲ ਪੁਰਖ ਦਾ ਸਿਮਰਨ ਕਰੋ…. ਇਹ ਸਥੂਲ ਭਾਵ ਹੈ ਅਤੇ ਨਾਲ ਦੀ ਨਾਲ ਰੂਹਾਨੀ ਵੀ।

ਹੌਲੀ ਹੌਲੀ ਸਤਿਨਾਮ ਤੁਹਾਡੇ ਸਰੀਰ ਦੇ ਹਰ ਭਾਗ ਵਿੱਚ ਚਲਾ ਜਾਵੇਗਾ, ਇਸ ਨੂੰ ਜਾਰੀ ਰੱਖੋ ਅਤੇ ਉਪਰ ਸੁਝਾਏ ਦੀ ਤਰਾਂ ਅਰਦਾਸ ਕਰੋ, ਇਹ ਅਸਲ ਅਰਦਾਸ ਹੈ। ਸਿਮਰਨ ਦੌਰਾਨ ਹੱਸਣਾ ਅਤੇ ਅੱਥਰੂ ਇਹ ਸਭ ਮਹਾਨ ਹੈ ਇਸ ਨੁਮ ਦਬਾਓ ਨਾਰੰਗ ਹੱਸੇ ਰੰਗ ਰੋਵੈ ਚੁਪ ਭੀ ਕਰ ਜਾਇਇਹ ਹਾਸਾ ਅਤੇ ਅੱਥਰੂ ਬਹੁਤ ਹੀ ਨਿਰਦੋਸ ਅਤੇ ਅਣਭੋਲ ਹਨਇਹ ਗੁਰੂ ਨਾਲ ਅਤੇ ਅਕਾਲ ਪੁਰਖ ਨਾਲ ਪ੍ਰੀਤ ਦਰਸਾਉਂਦੇ ਹਨਅੱਥਰੂ ਅਤੇ ਵੈਰਾਗਉਹ ਤੁਹਾਨੂੰ ਅੰਂਦਰੋਂ ਸਾਫ ਕਰਦੇ ਹਨ, ਇਸ ਲਈ ਉਹ ਇੱਕ ਚੰਗੀ ਨਿਸ਼ਾਨੀ ਹਨ ਕਿ ਤੁਸੀਂ ਨਾਮ ਮਾਰਗ ਤੇ ਤੇਜੀ ਨਾਲ ਅੱਗੇ ਵਧ ਰਹੇ ਹੋਜਦੋਂ ਤੁਸੀਂ ਅਜਿਹੀਆਂ ਭਾਵਨਾਵਾਂ ਆਪਣੇ ਸਰੀਰ ਵਿੱਚ ਮਹਿਸੂਸ ਹੋਣੀਆਂ ਸ਼ੁਰੂ ਕਰਦੇ ਹੋ ਤਦ ਅੰਦਰੂਨੀ ਥਿੜਕਣ ਤੁਹਾਡੇ ਅੰਦਰ ਅਨਹਦ ਝੁਨਕਾਰ ਕਰਦੀ ਹੈ ਅਤੇ ਇਹ ਉਦੋਂ ਵਾਪਰਦਾ ਹੈ ਜਦੋਂ ਅੰਮ੍ਰਿਤ ਤੁਹਾਡੇ ਅੰਦਰ ਆਉਂਦਾ ਹੈਅਤੇ ਇਸ ਤਰਾਂ ਦੀਆਂ ਕ੍ਰਿਆਵਾਂ ਤੁਹਾਡੇ ਅੰਦਰ ਕਰਦਾ ਹੈ।

ਜਾਗਣਾ

ਅਕਾਲ ਪੁਰਖ ਤੁਹਾਡੇ ਤੇ ਬਹੁਤ ਦਿਆਲੂ ਹੈ, ਉਹ ਤੁਹਾਨੂੰ ਜਗਾ ਰਿਹਾ ਹੈ ਅਤੇ ਤੁਸੀਂ ਬਹੁਤ ਹੀ ਵਧੀਆ ਸ਼ੁਰੂਆਤ ਕੀਤੀ ਹੈ ਅਤੇ ਇਸ ਨੂੰ ਜਾਰੀ ਰੱਖੋ, ਪਿੱਛੇ ਮੁੜ ਕੇ ਨਾ ਦੇਖੋ ਅਤੇ ਵਰਤਮਾਨ ਸਮੇਂ ਨੂੰ ਪਕੜ ਕੇ ਰੱਖੋ ਅਤੇ ਸਤਿ ਕਰਮ ਸੇਵਾ ਸਿਮਰਨ ਅਤੇ ਪਰਉਪਕਾਰ ਦੇ ਭਾਗੀ ਬਣੋ ਅਤੇ ਤੁਸੀਂ ਇਹ ਸੰਭਵ ਕਰ ਲਵੋਗੇ। ਕਿਸੇ ਵੀ ਤਰਾਂ ਦੀ ਦੁਬਿਧਾ ਤੋਂ ਬਚ ਕੇ ਰਹੋ।

ਦੋਸਤ
ਕੁੜੀ

ਇੱਕ ਗੁਜਰਾਤੀ ਦੋਸਤ ਹਰੇ ਕ੍ਰਿਸ਼ਨਾ ਮੰਦਰ, ਰਾਧਾ ਸੁਆਮੀ ਸਤਿ ਸੰਗ, ਮਸਜਿਦ, ਪ੍ਰੇਰਨਾ ਮਈ ਕੋਰਸਾਂ ਅਤੇ ਇੱਥੋਂ ਤੱਕ ਕਿ ਸਿੱਖ ਧਿਆਨ ਜਮਾਤਾਂ ਵਿੱਚ ਜਾ ਰਿਹਾ ਹੈਉਹ ਸਾਰੀਆਂ ਦਿਸ਼ਾਵਾਂ ਵਿੱਚ ਭਾਲ ਕਰ ਰਿਹਾ ਹੈ। ਉਸਦੀ ਮੁਸ਼ਕਲ ਹੈ ਕਿ ਉਸਦੀ ਇੱਕ ਦੋਸਤ ਕੁੜੀ ਹੈ ਜਿਸ ਨਾਲ ਉਸਦੇ ਸਰੀਰਕ ਸਬੰਧ ਹਨ, ਪਰ ਉਹ ਦ੍ਰਿੜ ਨਹੀਂ ਹੋਣਾ ਚਾਹੁੰਦੀ। ਪਰ ਉਹ ਉਸਨੂੰ ਛੱਡ ਨਹੀਂ ਸਕਦਾ, ਉਹ ਉਸਦੀਆਂ ਅਦਾਵਾਂ ਦਾ ਗੁਲਾਮ ਬਣ ਗਿਆ ਹੈ, ਤੁਸੀਂ ਉਸ ਵਰਗੀ ਸਥਿਤੀ ਵਾਲੇ ਕਿਸੇ ਲਈ ਕੀ ਕਹੋਗੇ। ਉਸ ਨੂੰ ਮਾਇਆ ਬਾਰੇ ਦੱਸਣ ਦਾ ਕੋਈ ਫਰਕ ਨਹੀਂ ਹੈ।

ਸਾਰੀਆਂ ਦਿਸ਼ਾਵਾਂ ਵਿੱਚ ਦੇਖਣਾ ਉਸਦਾ ਕੋਈ ਮਦਦ ਨਹੀਂ ਕਰ ਸਕਦਾ ਉਹ ਜੋ ਸਭ ਉਸਨੂੰ ਕਰਨ ਦੀ ਜਰੂਰਤ ਹੈ ਕਿ ਉਹ ਇੱਕ ਚੀਜ ਤੇ ਹੀ ਧਿਆਨ ਕੇਂਦਰਤ ਕਰਨ ਦੀ ਜਰੂਰਤ ਹੈਜਿੱਥੋਂ ਤੱਕ ਰਾਧਾ ਸੁਆਮੀ ਜਾਣ ਦਾ ਸੁਆਲ ਹੈ ਇਹ ਵਧੀਆ ਹੈ ਪਰ ਕੁਝ ਲੋਕ ਜਿੰਨਾਂ ਨੂੰ ਅਸੀਂ ਜਾਣਦੇ ਹਾਂ ਰਾਧਾ ਸੁਆਮੀ ਸਤਿਸੰਗ 22 ਸਾਲਾਂ ਤੋਂ ਜਾ ਰਹੇ ਹਨ ਪਰ ਕੁਝ ਵੀ ਲਾਭ ਨਹੀਂ ਹੋਇਆ ਹੈ, ਕੇਵਲ ਇੱਕ ਪੂਰਨ ਸੰਤ ਤੁਹਾਡੀ ਮਦਦ ਕਰ ਸਕਦਾ ਹੈ, ਜੇਕਰ ਤੁਸੀਂ ਮਦਦ ਦੀ ਭਾਲ ਕਰ ਰਹੇ ਹੋ, ਜਾਂ ਉਹ ਵਿਅਕਤੀ ਜਿਸ ਨੇ ਜਿਆਦਾ ਕਮਾਈ ਕੀਤੀ ਹੈ ਤੁਹਾਡੀ ਮਦਦ ਕਰ ਸਕਦਾ ਹੈ। ਇਸ ਸਮੇਂ, ਇਹ ਮਾਇਆ ਬਾਰੇ ਗਿਆਨ ਉਸ ਨੂੰ ਸਮਝ ਨਹੀਂ ਆਏਗਾ, ਅਤੇ ਉਹ ਉਸ ਨਾਲ ਸੱਚਮੁੱਚ ਸੱਚਾ ਪਿਆਰ ਕਰਦਾ ਹੋ ਸਕਦਾ ਹੈ, ਪਰ ਲੜਕੀ ਉਸ ਪ੍ਰਤੀ ਦ੍ਰਿੜ ਨਹੀਂ ਹੈ ਅਤੇ ਉਸ ਨੂੰ ਹੋ ਸਕਦਾ ਹੈ ਉਸ ਨਾਲ ਸੱਚਾ ਪਿਆਰ ਨਾ ਹੋਵੇ, ਇਹ ਇੱਕ ਬਹੁਤ ਹੀ ਕਠਿਨ ਸਥਿਤੀ ਹੈਇਸ ਲਈ ਜੇਕਰ ਉਹ ਨਾਮ ਤੇ ਧਿਆਨ ਕੇਂਦਰਤ ਕਰ ਸਕਦਾ ਹੈ ਤਾਂ ਇਹ ਸੰਭਵ ਹੈ ਕਿ ਬਾਅਦ ਵਿੱਚ ਉਹ ਜਰੂਰ ਹੀ ਤੁਹਾਡੇ ਸਬਦਾਂ
ਅਤੇ ਗੁਰਬਾਣੀ ਨੂੰ ਸਮਝੇਗਾ। ਜੇਕਰ ਕਾਮ ਉਸਦੀ ਮੁਸਕਲ ਹੈ ਤਾਂ ਇਹ ਸਿਮਰਨ ਨਾਲ ਵਿਨਾਸ਼ ਕੀਤਾ ਜਾ ਸਕਦਾ ਹੈ।

(ਨੋਟ): ਅਸੀਂ ਉਸਦੇ ਮੁਸ਼ਕਲ ਸਮੇਂ ਵਿੱਚ ਉਸ ਨਾਲ ਗੱਲ ਕਰਕੇ ਉਸਦੀ ਮਦਦ ਕੀਤੀ। ਅੰਤ ਵਿੱਚ ਉਹ ਇੱਕ ਸਕਾਰਾਤਮਕ ਸੋਚ ਕੋਰਸ ਕਰਨ ਲੰਡਨ ਗਿਆ, ਜਿਸ ਉਪਰ ਉਸਨੇ ਹਜਾਰਾਂ ਪੌਂਡ ਖਰਚ ਕੀਤੇ ਅਤੇ ਬਹੁਤ ਸਾਰੇ ਮਹੀਨੇ ਲਗਾਏ। ਅੰਤ ਵਿੱਚ ਉਸ ਨੇ ਉਸ ਪ੍ਰਤੀ ਦੁਖੀ ਹੋਣਾ ਛੱਡ ਦਿੱਤਾ, ਸ਼ਿਕਾਇਤ ਕਰਨੀ ਛੱਡ ਦਿੱਤੀ ਅਤੇ ਰੋਣਾ ਧੋਣਾ ਛੱਡ ਦਿੱਤਾ, ਅਤੇ ਜਿੰਮੇਵਾਰੀ ਨੂੰ ਸਵੀਕਾਰ ਕਰ ਲਿਆ। ਮੈਂ ਉਸ ਨੂੰ ਦੱਸਿਆ ਕਿ ਇਹ ਸਭ ਹੀ ਮੈਂ ਉਸ ਨੂੰ ਮੁਫਤ ਵਿੱਚ ਦੱਸਣਾ ਸੀ! ਉਸ ਨੇ ਉੱਤਰ ਦਿੱਤਾ, ”ਮੈਂ ਤਦ ਤੱਕ ਇਸ ਨੂੰ ਪ੍ਰਾਪਤ ਨਹੀਂ ਕੀਤਾ ਜਦ ਤੱਕ ਕੋਰਸ ਵਾਲਿਆਂ ਨੇ ਇਹ ਵਾਰ ਬਾਰ ਕਹਿ ਕੇ ਮੇਰੇ ਅੰਦਰ ਨਹੀਂ ਭਰ ਦਿੱਤਾ ਅਤੇ ਮੇਰੇ ਪੁਰਾਣੇ ਵਿਸ਼ਵਾਸ਼ ਢੰਗ ਨੂੰ ਪੂਰੀ ਤਰਾਂ ਬਦਲ ਦਿੱਤਾ।ਉਹ ਆਪਣੀ ਦੋਸਤ ਲੜਕੀ ਕੋਲ ਇੱਕ ਨਵੇਂ ਵਿਹਾਰ ਨਾਲ ਗਿਆ ਅਤੇ ਹੁਣ ਉਹ ਵਿਆਹ ਕਰਵਾ ਕੇ ਖੁਸ਼ ਹਨ। ਉਸਨੇ ਰਾਧਾ ਸੁਆਮੀ ਗੁਰੂ ਕੋਲੋਂ ਨਾਮ ਵੀ ਪ੍ਰਾਪਤ ਕੀਤਾ ਹੈ ਅਤੇ ਇਹ ਉਸਦੀ ਲੜਕੀ ਦੋਸਤ ਦੇ ਪਰਿਵਾਰ ਵਾਲਿਆਂ ਦਾ ਇੱਕ ਮਸਲਾ ਸੀ। ਪਿਛਲੀ ਸਮੇਂ ਜਦ ਮੈਂ ਉਸ ਨੂੰ ਦੇਖਿਆ ਅਤੇ ਪੁੱਛਿਆ ਕਿ ਉਸਦਾ ਸਿਮਰਨ ਕਿਵੇਂ ਚੱਲ ਰਿਹਾ ਹੈ, ਪਰ ਉਸਦਾ ਮਨ ਪੂਰੀ ਤਰਾਂ ਮਾਇਆ ਵਿੱਚ ਡੁੱਬ ਚੁੱਕਾ ਸੀਪੈਸਾ ਬਣਾਉਣ ਅਤੇਨਾਮ ਸਿਮਰਨ ਲਈ ਕੋਈ ਸਮਾਂ ਨਹੀਂ। ਮੇਰਾ ਸਿੱਟਾ ਇਹ ਹੈ ਕਿ ਜੇਕਰ ਤੁਹਾਡਾ ਮਨ ਮਾਇਆ ਲਈ ਰੋ ਰਿਹਾ ਹੈ , ਤਦ ਤੁਹਾਨੂੰ ਨਾਮ ਬਾਰੇ ਦੱਸਣਾ ਫਜੂਲ ਹੈ। ਅਤੇ ਕਿਸੇ ਗੁਰੂ , ਰਾਧਾ ਸੁਆਮੀ, ਸਿੱਖ, ਹਿੰਦੂ ਆਦਿ ਤੋਂ ਨਾਮ ਪ੍ਰਾਪਤ ਕਰਨ ਦਾ ਕੋਈ ਫਰਕ ਨਹੀਂ ਜੇਕਰ ਤੁਹਾਡੇ ਕੋਲ ਇਸ ਦੀ ਕੋਈ ਮੁੱਲ ਨਹੀਂ ਹੈ। ਇਹ ਇੱਕ ਗੰਦੇ ਹਾਥੀ ਨੂੰ ਨਹਾਉਣ ਦੇ ਬਰਾਬਰ ਹੈ, ਕੇਵਲ ਇਹ ਦੇਖਣ ਲਈ ਕਿ ਉਹ ਫਿਰ ਦੁਬਾਰਾ ਚਿੱਕੜ ਵਿੱਚ ਲੇਟਦਾ ਹੈ।

ਬਾਬਾ
ਜੀ
ਸਦਾ
ਤੁਹਾਡੇ
ਨਾਲ
ਹਨ

ਬਾਬਾ ਜੀ ਹਮੇਸ਼ਾ ਤੁਹਾਡੇ ਨਾਲ ਹਨ, ਕੇਵਲ ਉਹਨਾਂ ਦੀ ਸੂਖਸਮ ਦੇਹੀ ਹਮੇਸ਼ਾਂ ਤੁਹਾਡੇ ਨਾਲ ਰਹੇਗੀ।

ਤੁਸੀਂ ਬਾਬਾ ਜੀ ਦੇ ਛਤਰ ਹੇਠ ਹੋ,
ਜਿਹੜਾ ਕਿ 14 ਲੋਕ ਪ੍ਰਲੋਕਾਂ ਨੂੰ ਢੱਕਦਾ ਹੈ, ਇਸ ਲਈ ਤੁਹਾਨੂੰ ਕਿਸੇ ਚੀਜ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਹਰ ਚੀਜ ਹੁਕਮ ਅੰਦਰ ਹੈ,
ਚੀਜਾਂ ਆਪਣੇ ਆਪ ਬਦਲ ਜਾਣਗੀਆਂ, ਕੇਵਲ ਆਪਣੇ ਸੱਚੇ ਯਤਨ ਲਗਾਈ ਰੱਖੋ। ਜਦ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਮਨ ਮੁੜ ਰਿਹਾ ਹੈ ਤਦ ਪੰਜ ਵਾਰ ਕਹੋ ਧੰਨ ਗੁਰੂ
ਅਤੇਪੰਜ ਵਾਰ ਕਹੋਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਇਹ ਵੀ ਕਹੋ ਮਨ ਤੂੰ ਜੋਤ ਸਰੂਪ ਹੈ ਅਪਣਾ ਮੂਲ ਪਛਾਣਅਤੇ ਤੁਹਾਡਾ ਮਨ ਵਾਪਸ ਪਟੜੀ ਤੇ ਜਾਵੇਗਾ।

ਅਸੀਂ ਬਹੁਤ ਹੀ ਮਜਬੂਤੀ ਨਾਲ ਉਹਨਾਂ ਨਾਲ ਜਿਆਦਾ ਤੋਂ ਜਿਆਦਾ ਵਾਰ ਗੱਲ ਕਰਨ ਲਈ ਜਿੰਨਾਂ ਤੁਸੀਂ ਮਹਿਸੁਸ ਕਰਦੇ ਹੋ ਤੁਹਾਡੀ ਹੌਂਸਲਾ ਅਫਜਾਈ ਕਰਾਂਗੇ, ਉਹ ਹਮੇਸ਼ਾਂ ਹੀ ਪਹੁੰਚ ਯੋਗ ਹੁੰਦੇ ਹਨ, ਅਤੇ ਉਹ ਤੁਹਾਨੂੰ ਬਹੁਤ ਹੀ ਰੂਹਾਨੀ ਊਰਜਾ ਹਰ ਸਮੇਂ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਦੇਣਗੇ।

ਬਿਲਕੁੱਲ ਸੱਚ ਭਗਤੀ ਹੈ ਅਤੇ
ਖੰਡੇ ਦੀ ਧਾਰ ਤੇ ਚੱਲਣਾ – – ਚਾਲ ਨਿਰਾਲਾ ਭਗਤਾਂ ਕੇਰੀ ਬਿਖਮ ਮਾਰਗ ਚੱਲਣਾਜੋ ਤੁਧ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓਐਸੇ ਲੋਕਾਂ ਦੀ ਜਿੰਦਗੀ ਜੋ ਸੰਤ ਮਾਰਗ ਤੇ ਚੱਲਦੇ ਹਨ ਬਹੁਤ ਕਠਿਨ ਹੁੰਦੀ ਹੈਗੁਰੂ ਸਾਹਿਬਾਨ ਦੀਆਂ ਜਿੰਦਗੀਆਂ ਵੱਲ ਦੇਖੋਤੱਤੀ ਤਵੀ ਤੇ ਬੈਠਣਾ, ਸੀਸ਼ ਕਟਵਾਉਣਾ, ਕੁੱਲ ਵਾਰਨਾ, ਲੰਮੀਆਂ ਉਦਾਸੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਤੇ ਇਸ ਤਰਾਂ ਹੀ ਹੋਰ ਵੀਅਤੇ ਉਹ ਜੋ ਪੂਰਨ ਭਗਤੀ ਕਰਦੇ ਹਨ ਅਤੇ ਪੂਰਨ ਹੁਕਮ ਦੀ ਪਾਲਣਾ ਕਰਦੇ ਹਨ ਅਤੇ ਸੱਚ ਦੀ ਸੇਵਾ ਕਰਦੇ ਹਨਸੱਚ ਵਰਤਣਾਦਰਗਾਹ ਵਿੱਚ ਸਵੀਕਾਰ ਕੀਤਾ ਜਾਵੇਗਾ ਅਤੇ ਸਦਾ ਸੁਹਾਗਣ ਦੇ ਤੌਰ ਤੇ ਸਵੀਕਾਰ ਕੀਤੇ ਜਾਵੋਗੇ।