ਕੀ
ਅਸੀਂ
ਬਹਾਦਰੀ
ਦੇ
ਪੱਖ
ਨੂੰ
ਨਕਾਰ
ਰਹੇ
ਹਾਂ?
ਸੰਤ ਮਾਰਗ ਤੇ ਸ਼ਾਸ਼ਤਰ ਵਿਦਿਆ ਅਤੇ ਦਸਮ ਗ੍ਰੰਥ ਕਿਵੇਂ ਸੰਤੁਲਣ ਬਿਠਾਉਂਦੇ ਹਨ?
ਕੋਈ ਵੀ ਚੀਜ ਤੁਹਾਨੂੰ ਇਹਨਾਂ ਸ਼ਾਸ਼ਤਰਾਂ ਨੂੰ ਸਿੱਖਣ ਤੋਂ ਰੋਕਦੀ ਨਹੀਂ ਹੈ, ਜੇਕਰ ਤੁਸੀਂ ਇਸ ਤਰਾਂ ਚਾਹੁੰਦੇ ਹੋ। ਪਰ ਯਾਦ ਰੱਖੋ ਦਸਮ ਪਾਤਸ਼ਾਹ ਜੀ ਨੇ ਕਦੇ ਵੀ ਆਪਣੇ ਸ਼ਾਸ਼ਤਰ ਇੱਕ ਜਮੀਨ ਦੇ ਟੁਕੜੇ ਲਈ ਨਹੀਂ ਵਰਤੇ। ਪਰ ਸੰਤ ਮਾਰਗ ਇੱਕ ਸੰਤ ਦੀ ਪਾਲਣਾ ਕਰਨ ਨਹੀਂ ਹੈ– ਇਸਦਾ ਭਾਵ ਹੈ ਕਿ ਤੁਸੀਂ ਇੱਕ ਮਾਰਗ ਤੇ ਚੱਲ ਰਹੇ ਹੋ ਜੋ ਤੁਹਾਨੂੰ ਸੰਤ ਬਣਾ ਦੇਵੇਗਾ। ਅਤੇ ਸਾਰੇ ਭਗਤੀ ਮਾਰਗ ਕੇਵਲ ਸੰਤ ਮਾਰਗ ਹਨ। ਸਾਨੂੰ ਆਪਣੇ ਆਪ ਨੂੰ ਬਾਬਾ ਜੀ ਦੇ ਸਰੀਰ ਨਾਲ ਨਹੀਂ ਜੋੜਨਾ ਚਾਹੀਦਾ, ਸਗੋਂ ਸਾਨੂੰ ਪ੍ਰਗਟਿਓ ਜੋਤ – ਸਤਿਨਾਮ ਨਾਲ ਜੁੜਨਾ ਚਾਹੀਦਾ ਹੈ, ਇਹ ਹੈ ਜੋ ਉਹ ਕਹਿੰਦੇ ਹਨ, ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਸਰੀਰ ਨਾਲ ਨਾ ਜੋੜੋ, ਸਗੋਂ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਜੋੜੋ– ਸਰੀਰ ਕੇਵਲ ਪੰਜ ਤੱਤਾਂ ਤੋਂ ਬਣਿਆ ਹੈ ਅਤੇ ਇਹ ਵਾਪਸ ਇਹਨਾਂ ਤੱਤਾਂ ਵਿੱਚ ਚਲਾ ਜਾਵੇਗਾ, ਪਰ ਸਤਿਨਾਮ ਸਦਾ ਲਈ ਰਹੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸਤਿਨਾਮ ਨਾਲ ਜੁੜਨ ਦੀ ਜਰੂਰਤ ਹੈ।
ਉਹ ਸਭ ਜੋ ਤੁਸੀਂ ਭਾਲ ਰਹੇ ਹੋ ਜੀਵਣ
ਮੁਕਤੀ ਹੈ, ਅਤੇ ਇੱਕ ਵਾਰ ਜਦੋਂ ਤੁਸੀਂ ਜੀਵਣ ਮੁਕਤ ਬਣ ਜਾਂਦੇ ਹੋ ਤੁਸੀਂ ਦੂਸਰਿਆਂ ਦੀ ਸੰਤ ਮਾਰਗ ਤੇ ਤੁਰਨ ਵਿੱਚ ਮਦਦ ਕਰਦੇ ਹੋ ਅਤੇ ਜੀਵਣ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹੋ– ਅਤੇ ਇਹ ਮਹਾਂ ਪਰਉਪਕਾਰ ਹੈ, ਦੂਸਰਿਆਂ ਦੀ ਇੱਕ ਸੰਤ ਬਣਨ ਅਤੇ ਜੀਵਣ ਮੁਕਤ ਬਣਨ ਵਿੱਚ ਮਦਦ ਕਰਨ ਤੋਂ ਵੱਡਾ ਫਲਦਾਇਕ ਕਿਹੜੀ ਦਾਤ ਹੈ? ਇਹ ਸੰਗਤ ਦੀ ਸਭ ਤੋਂ ਵੱਡੀ ਸੇਵਾ ਹੈ, ਕੋਈ ਵੀ ਚੀਜ ਇਸ ਸੇਵਾ ਨੂੰ ਹਰਾ ਨਹੀਂ ਸਕਦੀ ਅਤੇ ਇਹ ਸਤਿ ਨਾਮ ਕੀ ਸੇਵਾ ਹੈ। ਅਤੇ ਜੀਵਣ ਮੁਕਤੀ ਕੇਵਲ ਤੁਹਾਡੀ ਜੀਵਣ ਮੁਕਤੀ ਨਹੀਂ ਹੈ ਇਹ 21 ਕੁਲਾਂ ਦੀ ਦਾਤ ਹੈ– ਤੁਹਾਡੀਆਂ ਆਉਣ ਵਾਲੀਆਂ 21 ਕੁਲਾਂ ਜੀਵਣ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ। ਅਤੇ ਇਸ ਅਵਸਥਾ ਤੇ ਜੇਕਰ ਤੁਹਾਨੂੰ ਸੱਚ ਦੀ ਸੁਰੱਖਿਆ ਲਈ ਆਪਣੇ ਅਸਤਰ ਚੁਣਨ ਦਾ ਹੁਕਮ ਵੀ ਹੋ ਸਕਦਾ ਹੈ ਕੌਣ ਜਾਣਦਾ ਹੈ? ਤੁਸੀਂ ਜਰੂਰ ਹੀ ਇਹ ਕਰੋਗੇ– ਇਹ ਸਭ ਹੁਕਮ ਤੇ ਨਿਰਭਰ ਕਰਦਾ ਹੈ– ਛੇਵੀਂ ਪਾਤਸ਼ਾਹੀ ਅਤੇ ਦਸਮ ਪਾਤਸ਼ਾਹੀ ਨੂੰ ਇਹ ਹੁਕਮ ਸੀ ਅਤੇ ਉਹ ਅਸਤਰਾਂ ਨਾਲ ਵੀ ਬਖਸ਼ੇ ਹੋਏ ਸਨ, ਹਾਲਾਂਕਿ, ਦੂਸਰੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਕਦੀ ਵੀ ਅਸਤਰ ਚੁੱਕਣ ਦਾ ਹੁਕਮ ਨਹੀਂ ਹੋਇਆ ਅਤੇ ਉਹਨਾਂ ਨੇ ਇਸ ਤਰਾਂ ਨਹੀਂ ਕੀਤਾ। ਇਹ ਅਕਾਲ ਪੁਰਖ ਦਾ ਹੁਕਮ ਸੀ ਗੁਰੂ ਤੇਗ ਬਹਾਦਰ ਜੀ ਨੇ 28 ਸਾਲ ਤੱਕ ਦੁਸ਼ਟ ਦਮਨ ਦਸਮ ਪਾਤਸ਼ਾਹ ਜੀ ਦੇ ਅਵਤਾਰ ਲਈ ਭਗਤੀ ਕੀਤੀ ਅਤੇ ਇਹ ਸਭ ਹੁਕਮ ਵਿੱਚ ਸੀ। ਅਤੇ ਇਸ ਗੱਲ ਲਈ ਹਰ ਚੀਜ ਹੁਕਮ ਵਿੱਚ ਹੁੰਦੀ ਹੈ– ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ– ਜਿਵੇ ਜਿਵ ਹੁਕਮ ਤਿਵੈ ਤਿਵ ਹੋਵਣਾ– ਜੋ ਤੁਧ ਭਾਵੈ ਸਾਈ ਭਲੀਕਾਰ– ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਬਾਰੇ ਪੁੱਛ ਰਹੇ ਹੋ ਅਤੇ ਸਾਡੇ ਉੱਤਰ ਵੀ ਹੁਕਮ ਵਿੱਚ ਹਨ। ਇੱਥੇ ਕੋਈ ਵੀ ਦੋ ਭਗਤ ਜਾਂ ਸੰਤ ਇੱਕੋ ਜਿਹੇ ਨਹੀਂ ਹੋਏ ਹਨ। ਹਰ ਇੱਕ ਦੀ ਭਗਤੀ ਵੱਖ ਵੱਖ ਹੈ। ਇਸ ਲਈ ਤੁਹਾਡੀ ਭਗਤੀ ਵੀ ਵਿਲੱਖਣ ਹੈ।
ਵਰਤਮਾਨ
ਪਲ
ਕਦੀ ਵੀ ਬੀਤੇ ਵੱਲ ਨਾ ਦੇਖੋ, ਭਵਿੱਖ ਦਾ ਨਾ ਸੋਚੋ ਅਤੇ ਵਰਤਮਾਨ ਸਮੇਂ ਨੂੰ ਫੜ ਲਓ, ਇਹ ਇੱਕ ਸੰਤ ਦਾ ਸਭ ਤੋਂ ਮਹੱਤਵ ਪੂਰਨ ਗੁਣ ਹੈ। ਅਤੇ ਵਰਤਮਾਨ ਪਲ ਇੱਕ ਹੁਕਮ ਹੈ– ਵਰਤਮਾਨ ਵਿੱਚ ਕੇਵਲ ਸਤਿ ਕਰਮ ਕਰੋ ਅਤੇ ਸਾਫ ਰਹੋ ਅਤੇ ਇੱਕ ਪੂਰਨ ਸਚਿਆਰਾ ਬਣੋ, ਅਤੇ ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤੁਸੀਂ ਹੁਕਮ ਵਿੱਚ ਹੋ,
ਅਤੇ ਪੂਰਨ
ਸਚਿਆਰਾ ਅਤੇ ਜੀਵਣ ਮੁਕਤ ਹੋ- ਹੁਕਮ ਬੂਝ ਪਰਮ ਪਦ ਪਾਏ। ਜੇਕਰ ਤੁਹਾਡੀਆਂ ਸਾਰੀਆਂ
ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਵਰਤਮਾਨ ਵਿੱਚ ਸਤ ਕਰਮ ਹਨ ਤਦ ਤੁਸਾਂ ਨੇ ਕਰ ਲਿਆ ਹੈ, ਤੁਸੀਂ ਮਨ
ਦੀ ਸਾਂਤੀ ਪ੍ਰਾਪਤ ਕਰ ਲਵੋਗੇ- ਤੁਸੀਂ ਆਪਣੇ ਮਨ ਅਤੇ ਪੰਜ ਦੂਤਾਂ ਤੇ ਜਿੱਤ ਪਾ ਲਵੋਗੇ
ਅਤੇ ਪੰਜ ਦੂਤ ਤੁਹਾਡੇ ਨਿਯੰਤ੍ਰਿਣ ਵਿੱਚ ਹੋਣਗੇ, ਅਤੇ ਇਹ ਹੈ
ਜੋ ਤੁਸੀਂ ਚਾਹੁੰਦੇ ਹੋ- ਦਿਨੇ ਸੱਚੇ ਰਾਤੀਂ ਸੱਚੇ ਸਦਾ ਹੀ ਸੱਚੇ।
ਜੇਕਰ ਤੁਸੀਂ ਇੱਕ ਪੂਰਨ ਸਚਿਆਰਾ ਇੱਕ ਦਿਨ ਵਿੱਚ ਬਣ ਸਕਦੇ ਹੋ, ਪੂਰਨ ਹੁਕਮ ਵਿੱਚ ਇੱਕ ਦਿਨ ਵਿੱਚ ਬਣ ਸਕਦੇ ਹੋ,
ਅਤੇ ਇਸ ਤਰਾਂ ਹੀ ਗੁਰ ਕ੍ਰਿਪਾ ਨਾਲ, ਤੁਸੀਂ ਜੀਵਣ ਮੁਕਤੀ ਇੱਕ ਦਿਨ ਵਿੱਚ ਪਾ ਸਕਦੇ ਹੋ, ਅਤੇ ਸਾਡੇ ਸਾਹਮਣੇ ਸਾਰੀ ਜਿੰਦਗੀ ਪਈ ਹੈ। ਇਸ ਲਈ ਸਾਨੂੰ ਇੱਕ ਪੂਰਨ ਸਚਿਆਰਾ ਬਣਨਾ ਹੈ, ਪੂਰਨ ਹੁਕਮ ਅੰਦਰ ਆਉਣਾ ਹੈ,
ਆਪਣੇ ਮਨ ਨੂੰ ਜਿੱਤ ਕੇ–ਅਸਲ ਵਿੱਚ ਮਨ ਅਤੇ ਬੁੱਧੀ ਨੂੰ ਖਤਮ ਕਰਕੇ– ਬ੍ਰਹਮ ਗਿਆਨੀ ਅਹੰ ਬੁਧ ਤਿਆਗਤ, ਮਨ ਬੇਚੇ ਸਤਿਗੁਰ ਕੇ ਪਾਸ–ਕੁੰਜੀ ਹੈ ਅਤੇ ਜੇਕਰ ਤੁਸੀਂ ਇਸ ਤਰਾਂ ਕਰ ਸਕਦੇ ਹੋ ਤਦ ਤੁਹਾਡਾ ਸਾਰਾ ਗਿਆਨ ਪਰਮ ਜੋਤ ਨਾਲ ਜੁੜਿਆ ਹੈ ਅਤੇ ਤੁਸੀਂ ਪੁਰਨ ਹੁਕਮ ਵਿੱਚ ਬਣ ਜਾਵੋਗੇ। ਇਹ ਸਭ ਖੇਲ ਹੈ ਜੋ ਸਾਨੂੰ ਖੇਲਣ ਦੀ ਜਰੂਰਤ ਹੈ। ਮਾਰਗ ਬਹੁਤ ਹੀ ਅਸਾਨ ਹੈ ਪਰ ਗੁੰਝਲਦਾਰ ਦਿਖਾਈ ਦਿੰਦਾ ਹੈ, ਅਤੇ ਜਦ ਤੁਸੀਂ ਬਾਬਾ ਜੀ ਵਰਗਾ ਕੋਈ ਤੁਹਾਡਾ ਹੱਥ ਫੜਦਾ ਹੈ ਅਤੇ ਤੁਹਾਨੂੰ ਸਾਰੀ ਪ੍ਰਕ੍ਰਿਆ ਵਿੱਚ ਅਗਵਾਈ ਦਿੰਦਾ ਹੈ ਤਾਂ ਇਹ ਸਾਰੀ ਪ੍ਰਕ੍ਰਿਆ ਬਹੁਤ ਹੀ ਅਸਾਨ ਬਣ ਜਾਂਦੀ ਹੈ, ਕੇਵਲ ਜਿਹੜੀ ਚੀਜ ਦੇਖਣ ਵਾਲੀ ਹੈ ਉਹ ਹੈ ਦੁਬਿਧਾ– ਜਦ ਵੀ ਕੋਈ ਚੀਜ ਤੁਹਾਡੇ ਨਾਲ ਵਾਪਰਦੀ ਹੈ ਜੋ ਤੁਹਾਡੇ ਅੰਦਰ ਗੁਰੂ ਅਤੇ ਸੰਗਤ ਬਾਰੇ ਸੱਕ ਜਾਂ ਕੋਈ ਪ੍ਰਸ਼ਨ ਉਪਜਾਉਂਦੀ ਹੈ, ਇਹ ਪੱਕਾ ਕਰ ਲਓ ਕਿ ਇਹ ਤੁਹਾਡੇ ਵਾਸਤੇ ਪ੍ਰੀਖਿਆ ਹੈ ੳਤੇ ਇਹ ਤੁਹਾਡਾ ਗੁਰੂ ਅਤੇ ਅਕਾਲ ਪੁਰਖ ਨਾਲ ਪਿਆਰ ਨੂੰ ਮਾਪਣ ਵਾਸਤੇ ਹੈ– ਇਸ ਸਮੇਂ 5 ਵਾਰ ਧੰਨ ਗੁਰੂ ,
ਮੇਰਾ ਗੁਰੂ ਪੂਰਾ 5 ਵਾਰ ਕਹੋ ਅਤੇ ਤੁਹਾਡੀ ਸਾਰੀ ਦੁਬਿਧਾ ਦੂਰ ਅਤੇ ਅਲੋਪ ਹੋ ਜਾਵੇਗੀ।
ਸਭ
ਤੋਂ
ਮਹਾਨ
ਸੇਵਾ
ਨਾਮ ਕੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਲਈ ਕ੍ਰਿਪਾ ਕਰਕੇ ਇਸ ਨੂੰ ਜਾਰੀ ਰੱਖੋ, ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਵਿੱਚ ਲਿਆ ਕੇ ਬਹੁਤ ਹੀ ਮਹਾਨ ਸੇਵਾ ਕਰ ਰਹੇ ਹੋ।
ਪਰਮਾਤਮਾ
ਦਾ
ਸ਼ੁਕਰਾਨਾ
ਇਹ ਸਭ ਗੁਰੂ ਅਤੇ ਅਕਲਾ ਪੁਰਖ ਦੀ ਅਗੰਨੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਹੈ– ਹਮਰੇ ਕੀਏ ਕਿਛੁ ਨਾ ਹੋਇ ਕਰੇ ਕਰਾਵੇ ਆਪੇ ਆਪ– ਅਸੀਂ ਸਿਰਫ ਉਸਦੇ ਹੁਕਮ ਦੀ ਪਾਲਣਾ ਕਰਨ ਵਾਲੇ ਹਾਂ– ਹਰ ਚੀਜ ਦੀ ਉਸ ਦੁਆਰਾ ਸੰਭਾਲ ਕੀਤੀ ਜਾ ਰਹੀ ਹੈ– ਤੇਰਾ ਭਾਣਾ ਮੀਠਾ ਲਾਗੈ– ਸਭ ਕਿਛੁ ਤੇਰੇ ਵਸ ਅਗੰਮ ਅਗੋਚਰ– ਇਸ ਲਈ ਉਸ ਦਾ ਅਤੇ ਗੁਰੂ ਦਾ ਸ਼ੁਕਰਾਨਾ ਤੁਹਾਨੂੰ ਗੁਰੂ, ਪਾਰ ਬ੍ਰਹਮ ਅਤੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਕਰੋ।
ਰੋਜਾਨਾ
ਦਾ
ਨਿੱਤਨੇਮ
ਅਤੇ
ਸੰਗਤ
ਜਦੋਂ ਤੁਸੀਂ ਸਿਮਰਨ ਸ਼ੁਰੂ ਕਰਦੇ ਹੋ ਕ੍ਰਿਪਾ ਕਰਕੇ ਆਪਣੇ ਮਨ ਵਿੱਚ–ਅਕਾਲ ਪੁਰਖ, ਬਾਬਾ ਜੀ,
ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਬ੍ਰਹਮ ਗਿਆਨੀਆਂ, ਸੰਤਾਂ, ਭਗਤਾਂ ਅਤੇ ਸੰਗਤ ਨੂੰ ਨਮਸ਼ਕਾਰ ਅਤੇ ਡੰਡੁੳਤ ਬੰਦਨਾ ਨਾਲ ਸ਼ੁਰੂ ਕਰੋ– ਅਤੇ ਤਦ ਆਪਣੀ ਅਰਦਾਸ ਹੇਠ ਲਿਖੇ ਦੀ ਤਰਾਂ ਸ਼ੁਰੂ ਕਰੋ:
ਹਮ ਮਹਾਂ ਪਾਪੀ ਹਾਂ ਪਾਖੰਡੀ ਹਾਂ ਕ੍ਰੋਧੀ ਹਾਂ ਲੋਭੀ ਹਾਂ ਮੋਹੀ ਹਾਂ ਅਹੰਕਾਰੀ ਹਾਂ, ਕ੍ਰਿਪਾ ਕਰਕੇ ਸਾਡੇ ਗੁਨਾਹ ਬਖਸ਼ ਦੇਹ– ਹਮ ਪਾਪੀ ਵਡ ਗੁਨਹ ਗਾਰ ਤੁੰ ਬਖਸ਼ਣ ਹਾਰ– ਕ੍ਰਿਪਾ ਕਰ ਕੇ ਮੇਰੇ ਘਰ ਆ– ਹਮ ਭੀਖਨ ਭਿਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ– ਕ੍ਰਿਪਾ ਕਰ ਸਾਡੇ ਤੇ– ਸਾਡੇ ਪੰਜ ਦੂਤ ਵੱਸ ਕਰਦੇ– ਇੱਕ ਮਨ ਇੱਕ ਚਿੱਤ ਕਰ ਦੇ– ਗਰੀਬੀ ਵੇਸ ਹਿਰਦਾ ਬਣਾ ਦੇ– ਮਨ ਤੇ ਹਿਰਦਾ ਪਵਿੱਤਰ ਕਰਦੇ– ਐਸੀ ਭਗਤੀ ਤੇ ਸੇਵਾ ਲੈ ਕੇ ਇਸ ਦੇਹੀ ਦਾ ਗੁਲਦਸਤਾ ਬਣ ਜਾਏ– ਸਾਡੇ ਸੀਸ ਸਦਾ ਤੇਰੇ ਤੇ ਗੁਰੂ ਦੇ ਚਰਨਾਂ ਤੇ ਰਹਿਣ, ਕੋਟ ਬ੍ਰਹਿਮੰਡ ਦੇ ਚਰਨਾਂ ਦੀ ਧੂਲ ਬਣਾ ਦੇਹ, ਬਿਸ਼ਟਾ ਦੇ ਕੀੜੇ ਦਾ ਭੀ ਦਾਸ ਬਣਾ ਦੇਹ, ਦਾਸਨ ਦਾਸ ਬਣਾ ਦੇਹ, ਸਤਿਨਾਮ ਦੀ ਸੇਵਾ ਕਰੀਏ ਯੁਗਾਂ ਯੁਗਾਂ ਤੱਕ, ਨੀਚਾਂ ਦੇ ਨੀਚ ਬਣਾ ਦੇਹ– ਸਮਾਧੀ ਦੀ ਦਾਤ ਬਖਸ ਦੇਹ– ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਇ
ਅਤੇ ਤਦ ਆਪਣਾ ਸਿਮਰਨ ਸ਼ੁਰੂ ਕਰੋ।
ਪ੍ਰਭ ਕਾ ਸਿਮਰਨ ਸਭ ਤੇ ਊਚਾ– ਇਸ ਲਈ ਸਵੇਰ ਦੇ ਸਮੇਂ ਸਿਮਰਨ ਜਾਰੀ ਰੱਖੋ ਜਦ ਤੱਕ ਤੁਹਾਨੂੰ ਕੰਮ ਕਈ ਜਾਣ ਵਾਸਤੇ ਤਿਆਰ ਹੋਣਾ ਹੁੰਦਾ ਹੈ। ਤੁਸੀਂ ਪਹਿਲਾਂ ਹੀ ਕਾਫੀ ਨਿੱਤਨੇਮ ਕਰ ਲਿਆ ਹੈ, ਇਸ ਲਈ ਸਿਮਰਨ ਤੇ ਧਿਆਨ ਕੇਂਦਰਤ ਕਰੋ, ਇਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ ਤੁਹਾਡੀ ਅਵਸਥਾ ਤੇ– ਤੁਸੀਂ ਨਿੱਤਨੇਮ ਨੂੰ ਸੀ ਡੀ ਤੇ ਸ਼ਾਮ ਦੇ ਵਕਤ ਲਗਾ ਸਕਦੇ ਹੋ, ਅਤੇ ਗੁਰਬਾਣੀ ਨੂੰ ਸੁਣਦਿਆਂ ਵੀ ਸਿਮਰਨ ਜਾਰੀ ਰੱਖੋ, ਪਰ ਸਾਰਾ ਸਵੇਰ ਦਾ ਸਮਾਂ ਸਿਮਰਨ ਦੀ ਭੇਟ ਕਰੋ। ਗੁਰਬਾਣੀ ਨੂੰ ਪੜਨਾ ਅਤੇ ਸੁਣਨਾ ਫਲਦਾਇਕ ਹੈ। ਕੀਰਤਨ ਨੂੰ ਸੁਣਨਾ ਵੀ ਬਹੁਤ ਹੀ ਲਾਭਕਾਰੀ ਹੈ, ਪਰ ੳਭ ਤੋਂ ਉੱਚਾ ਫਲ ਸਿਮਰਨ ਦਾ ਹੈ। ਕ੍ਰਿਪਾ ਕਰਕੇ ਸੁਖਮਨੀ ਦੀ ਪਹਿਲੀ ਅਸਟਪਦੀ ਪੜੋ ਅਤੇ ਤੁਸੀਨ ਜਾਣ ਜਾਵੋਗੇ ਕਿ ਸਿਮਰਨ ਦੇ ਕੀ ਲਾਭ ਹਨ– ਪ੍ਰਭ ਕੇ ਸਿਮਰਨ ਅਨਹਦ ਝੁਨਕਾਰ– ਜੋ ਥਿੜਕਣ ਤੁਸੀਂ ਆਪਣੇ ਸਰੀਰ ਵਿੱਚ ਮਹਿਸੂਸ ਕਰੋਗੇ ਉਹ ਅਨਹਦ ਝੁਨਕਾਰ ਹੈ– ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ– ਪ੍ਰਭ ਕੇ ਸਿਮਰਨ ਸਭੁ ਕਿਛੁ ਸੂਝੇ– ਪ੍ਰਭ ਕੇ ਸਿਮਰਨ ਹੋਇ ਸੋ ਭਲਾ, ਪ੍ਰਭੁ ਕੇ ਸਿਮਰਨ ਸੁਫਲ ਫਲਾ– ਪ੍ਰਭ ਸਿਮਰਤ ਕਿਛੁ ਬਿਘਨ ਨਾ ਲਾਗੈ– ਪ੍ਰਭ ਕੇ ਸਿਮਰਨ ਅਨ ਦਿਨ ਜਾਗੈ– ਪ੍ਰਭ ਕੇ ਸਿਮਰਨ ਉਧਰੇ ਮੂਚਾ ਅਤੇ ਇਸ ਤਰਾਂ ਹੀ ਅੱਗੇ– ਇਸਦੇ ਲਾਭ ਬੱਸ ਬਹੁਤ ਹੀ ਦੁਰਲਭ ਅਤੇ ਅਕੱਥ ਹਨ!
ਸੁਖਮਨੀ ਨੂੰ ਸਮਝਣਾ ਇਸ ਨੂੰ ਪੜਨ
ਅਤੇ ਸੁਣਨ ਨਾਲੋਂ ਜਿਆਦਾ ਮਹੱਤਵਪੂਰਨ ਹੈ– ਪਰ ਅੰਤ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ– ਅਸਲੀ ਸੁਖਮਨੀ ਨਾਮ ਅੰਮ੍ਰਿਤ ਹੈ ਅਤੇ ਇਹ ਪਹਿਲਾਂ ਹੀ ਤੁਹਾਡੇ ਅੰਦਰ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਜਰੂਰ ਹੀ ਇਹ ਸੁਝਾਅ ਦਿੰਦੇ ਹਾਂ ਕਿ ਤੁਸੀਂ ਸੁਖਮਨੀ ਨੂੰਸੁਣੋ, ਤੁਹਾਨੂੰ ਆਪਣੇ ਨਿੱਤਨੇਮ ਸਡਿਊਲ ਦਾ ਸਖਤੀ ਨਾਲ ਪਾਲਣਾ ਕਰਨ ਦੀ ਜਰੂਰਤ ਨਹੀਂ ਹੈ– ਸਿਰਫ ਉਹ ਸੁਣੋ ਜੋ ਬਾਣੀ ਹੈ ਅਤੇ ਜੋ ਤੁਸੀਂ ਅੰਦਰ ਮਹਿਸੂਸ ਕਰ ਰਹੇ ਹੋ ਜੋ ਤੁਸੀਂ ਅੱਜ ਸੁਣ ਰਹੇ ਸੀ– ਅਸੀਂ ਬਾਣੀ ਨੂੰ ਗਿਆਨ ਦੇ ਮੋਤੀਆਂ ਲਈ ਸੁਣਦੇ ਹਾਂ– ਅਤੇ ਇਹ ਚੀਜ ਹੈ ਜੋ ਤੁਸੀਂ ਗੁਰਬਾਣੀ ਨੂੰ ਸੁਣਨ ਤੋਂ ਭਾਲ ਰਹੇ ਹੋ।
ਇਕੱਠਿਆਂ
ਸਿਮਰਨ
ਕਰਨਾ
ਇੱਕ ਗੱਲ ਹੋਰ ਇਜਹ ਸਾਰਿਆਂ ਲਈ ਉਪਯੋਗੀ ਹੈ ਜੇਕਰ ਤੁਸੀਂ ਇੱਕ ਹਫਤੇ ਵਿੱਚ ਕੁਝ ਸਮਾਂ ਮਿਲ ਸਕਦੇ ਹੋ ਅਤੇ ਇੱਕ ਘੰਟੇ ਲਈ ਬੈਠ ਕੇ ਸਿਮਰਨ ਕਰਦੇ ਹੋ ਅਤੇ ਆਪਣੇ ਅਨੁਭਵ ਇੱਕ ਦੂਸਰੇ ਨਾਲ ਸਾਂਝੇ ਕਰਦੇ ਹੋ ਇਹ ਬਹੁਤ ਹੀ ਵਧੀਆ ਹੋਵੇਗਾ। ਇਹ ਬਹੁਤ ਹੀ ਮਦਦ ਕਰੇਗਾ– ਘੱਟੋ ਘੱਟ ਹਫਤੇ ਵਿੱਚ ਦੋ ਵਾਰੀ– ਸਾਮ ਦੇ ਸਮੇਂ। ਅਤੇ ਜੇਕਰ ਦੋ ਪਰਿਵਾਰ ਨਹੀਂ ਮਿਲ ਸਕਦੇ ਘੱਟੋ ਘੱਟ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਬੈਠ ਕੇ ਸ਼ਾਮ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਅਤੇ ਜੇਕਰ ਸਵੇਰ ਵੇਲੇ ਸੰਭਵ ਹੋਵੇ ਤਾਂ ਇਸ ਨੂੰ ਇਕੱਠੇ ਕਰੋ। ਇਹ ਤੁਹਾਡੇ ਵਿੱਚ ਆਪਣੀ ਸੰਗਤ ਬਣਾ ਦੇਵੇਗਾ ਅਤੇ ਤੁਸੀਂ ਘਰ ਵਿੱਚ ਸੰਗਤ ਦੇ ਲਾਭ ਦਾ ਅਨੰਦ ਉਠਾਓਗੇ।
ਇੱਕ ਗੱਲ ਮਨ ਵਿੱਚ ਜਦੋਂ ਤੁਸੀਂ ਲੋਕ ਇਕੱਠੇ ਹੁੰਦੇ ਹੋ– ਘਰ ਦੀਆਂ ਗੱਲਾਂ ਕਰਨ ਤੋਂ ਪ੍ਰਹੇਜ ਕਰੋ, ਸਤਿਨਾਮ ਤੇ ਧਿਆਨ ਲਗਾਓ ਅਤੇ ਸਿਫਤ ਸਲਾਹ ਤੇ ਧਿਆਨ ਲਗਾਓ। ਇਹ ਚੰਗਾ ਹੋਵੇਗਾ ਜੇਕਰ ਤੁਸੀਂ ਲੋਕ ਆਪਣੇ ਅਨੁਭਵ ਵੀ ਸਾਂਝੇ ਕਰੋ, ਬਹੁਤ ਜਿਆਦਾ ਵਿਆਖਿਆ ਕਰਨ ਦੀ ਲੋੜ ਨਹੀਂ ਪਰ ਕੇਵਲ ਉਹ ਕੁਝ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ ਅਨੁਭਵ ਕਰ ਰਹੇ ਹੋ। ਇੱਕ ਗੱਲ ਬਹੁਤ ਹੀ ਮਹੱਤਵ ਪੂਰਨ ਹੈ ਅਤੇ ਅਗਲਾ ਕਦਮ ਆਪਣੇ ਮਨ ਨੂੰ ਸ਼ਾਂਤ ਸਥਿਰ ਕਰਕੇ ਅੰਮ੍ਰਿਤ ਵੇਲੇ ਸਿਮਰਨ ਤੇ ਧਿਆਨ ਲਗਾਉਣਾ ਹੈ, ਇਹ ਤੁਹਾਡੇ ਪਿਛਲੇ ਜੀਵਣ ਦੇ ਪ੍ਰਭਾਵ ਤੋਂ ਰਾਹਤ ਪਾਉਣ ਲਈ ਹੈ ਅਤਟ ਕ੍ਰਿਪਾ ਕਰਕੇ ਇਸ ਲੇਖ ਨੂੰ ਰੂਹਾਨੀ ਸ਼ੁੱਧੀ ਪ੍ਰਕ੍ਰਿਆ ਲਈ ਪੜੋ ਅਤੇ ਅਭਿਆਸ ਕਰੋ।