ਅਸਟਪਦੀ ੮ : ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਆਪ ਨਿਰੰਕਾਰ ਹੈ

ਅਨੰਤ ਬੇਅੰਤ ਅਗਮ ਅਗੋਚਰ ਅਪਰੰਪਾਰ ਧੰਨ ਧੰਨ ਸ੍ਰੀ ਪਾਰਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸਾਦੀ ਗੁਰਕ੍ਰਿਪਾ ਨਾਲ ਆਉ ਸਾਰੇ ਗੁਰਪ੍ਰਸਾਦਿ ਅਨਾਦਿ ਬਖ਼ਸ਼ਿਸ਼ਾਂ ਲਈ ਬੇਨਤੀਆਂ ਕਰੀਏ ਤਾਂ ਕਿ ਅਸੀਂ ਸੁਖਮਨੀ ਸਾਹਿਬ ਦੀ ਅੱਠਵੀਂ ਅਸਟਪਦੀ ਵਿੱਚ ਬਿਆਨ ਕੀਤੀ ਗਈ ਬ੍ਰਹਮ ਗਿਆਨੀ ਦੀ ਸੁੰਦਰ ਅਤੇ ਬੇਅੰਤ ਮਹਿਮਾ ਦੀ ਇਕ ਝਲਕ ਦਾ ਅਨੰਦ ਮਾਣ ਸਕੀਏ, ਮਾਨਸਰੋਵਰ ਵਿੱਚ ਰਹਿਣ ਵਾਲੀਆਂ ਐਸੀਆਂ ਰੂਹਾਂ ਦੀ ਬੇਅੰਤ ਮਹਿਮਾ ਦੀ ਇਕ ਝਲਕ ਨਾਲ ਆਪਣਾ ਜੀਵਨ ਸਫਲ ਕਰ ਸਕੀਏ, ਸੰਗਤ ਵਿੱਚ ਦਰਗਾਹ ਪਰਗਟ ਕਰਨ ਵਾਲੀਆਂ ਐਸੀਆਂ ਮਹਾਨ ਰੂਹਾਂ ਦੀ ਬੇਅੰਤ ਮਹਿਮਾ ਦੀ ਇਕ ਝਲਕ ਵੇਖ ਸਕੀਏ, ਇਸ ਮਹਾਨ ਪੂਰਨ ਬ੍ਰਹਮ ਗਿਆਨ ਨੂੰ ਸਮਝ ਸਕੀਏ।

ਇਸ ਸੁੰਦਰ ਅਸਟਪਦੀ ਵਿਚ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਬ੍ਰਹਮ ਗਿਆਨੀ ਦੀ ਬੇਅੰਤ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਿਆ ਹੈ। ਗੁਰੂ ਪਾਤਸ਼ਾਹ ਜੀ ਇਹ ਵਖਿਆਨ ਕਰਦੇ ਹਨ ਕਿ ਬ੍ਰਹਮ ਗਿਆਨੀ ਕੀ ਹੈ, ਉਸਦੀ ਬੇਅੰਤ ਮਹਿਮਾ ਕੀ ਹੈ ਅਤੇ ਉਸਦੀਆਂ ਅਪਾਰ ਰੂਹਾਨੀ ਸ਼ਕਤੀਆਂ ਕੀ ਹਨ।

ਆਉ ਅਸੀਂ ਇੱਕ ਨਿਮਾਣਾ, ਸੱਚਾ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਭਰਪੂਰ ਯਤਨ ਇਹ ਸਮਝਣ ਲਈ ਕਰੀਏ ਕਿ ਇੱਕ ਬ੍ਰਹਮ ਗਿਆਨੀ ਦੀ ਮਹਿਮਾ ਕੀ ਹੈ। ਜੋ ਮਨੁੱਖ ਗੁਰਬਾਣੀ ਉਪਰ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਕਰਦੇ ਹਨ ਗੁਰਬਾਣੀ ਉਨ੍ਹਾਂ ਮਨੁੱਖਾਂ ਦਾ ਮਾਰਗ-ਦਰਸ਼ਨ ਕਰਦੀ ਹੈ, ਅਤੇ ਐਸੇ ਮਨੁੱਖ ਗੁਰਬਾਣੀ ਨੂੰ ਆਪਣੀ ਕਰਨੀ ਵਿੱਚ ਲੈ ਕੇ ਆਉਂਦੇ ਹਨ ਜਿਸ ਨਾਲ ਐਸੇ ਮਨੁੱਖ ਉਹ ਸਭ ਕੁਛ ਪ੍ਰਾਪਤ ਕਰ ਲੈਂਦੇ ਹਨ ਜੋ ਗੁਰਬਾਣੀ ਦੱਸਦੀ ਹੈ ਅਤੇ ਅੰਤ ਵਿੱਚ ਉਹ ਗੁਰਬਾਣੀ ਬਣ ਜਾਂਦੇ ਹਨ। ਜੋ ਮਨੁੱਖ ਕੇਵਲ ਗੁਰਬਾਣੀ ਆਪਣੇ ਸੁਆਰਥ ਪੂਰੇ ਕਰਨ ਲਈ ਨਿਤਨੇਮ ਦੇ ਰੂਪ ਵਿੱਚ ਕੇਵਲ ਰੋਜ਼ ਪੜ੍ਹਦੇ ਹਨ ਗੁਰਬਾਣੀ ਉਨ੍ਹਾਂ ਦਾ ਮਾਰਗ ਦਰਸ਼ਨ ਨਹੀਂ ਕਰਦੀ, ਅਤੇ ਐਸੇ ਮਨੁੱਖਾਂ ਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ, ਉਹ ਸਾਰੀ ਉਮਰ ਕੋਈ ਰੂਹਾਨੀ ਉਪਲਬਧੀ ਤੋਂ ਬਿਨਾਂ ਗੁਆ ਕੇ ਸੰਸਾਰ ਛੱਡ ਜਾਂਦੇ ਹਨ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਇਹ ਬਹੁਤ ਹੀ ਜ਼ਰੂਰੀ ਇਥੇ ਦੱਸਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਇਹ ਸਮਝਣ ਦੇ ਅਤੇ ਵਿਸ਼ਵਾਸ ਕਰਨ ਦੇ ਯੋਗ ਹੋ ਸਕੀਏ ਕਿ ਗੁਰਬਾਣੀ ਇੱਕ ਬ੍ਰਹਮ ਗਿਆਨੀ ਬਾਰੇ ਕੀ ਕਹਿੰਦੀ ਹੈ, ਤਦ ਸਾਨੂੰ ਪੂਰਾ ਯਕੀਨ ਹੈ ਕਿ ਇਹ ਸਾਡੀ ਸੱਚਖੰਡ ਵੱਲ ਰੂਹਾਨੀ ਯਾਤਰਾ ਲਈ ਅੱਗੇ ਵਧਣ ਲਈ ਬਹੁਤ ਹੀ ਫਲਦਾਇਕ ਸਿੱਧ ਹੋਵੇਗੀ। ਪੂਰਨ ਸ਼ਰਧਾ ਅਤੇ ਵਿਸ਼ਵਾਸ ਹੀ ਚਾਬੀ ਹੈ, ਜਿਹੜੀ ਸਾਨੂੰ ਦ੍ਰਿੜ੍ਹਤਾ ਅਤੇ ਸਮਰਪਣ, ਪੂਰਨ ਭਗਤੀ ਅਤੇ ਪਿਆਰ, ਯਕੀਨ ਅਤੇ ਭਰੋਸੇ, ਜੋ ਕਿ ਪੂਰਨ ਭਗਤੀ ਦੇ ਜ਼ਰੂਰੀ ਤੱਤ ਹਨ, ਵੱਲ ਲੈ ਜਾਵੇਗੀ।

ਪੰਚਮ ਪਾਤਸ਼ਾਹ ਜੀ ਦੁਆਰਾ ਬੜੇ ਸੁੰਦਰ ਢੰਗ ਨਾਲ ਇਸ ਅਸਟਪਦੀ ਵਿੱਚ ਬ੍ਰਹਮ ਗਿਆਨੀ ਦੇ ਬ੍ਰਹਮ ਗੁਣਾਂ, ਮਹਿਮਾ ਅਤੇ ਰੂਹਾਨੀ ਸ਼ਕਤੀਆਂ ਬਾਰੇ ਦੱਸਿਆ ਗਿਆ ਹੈ। ਬ੍ਰਹਮ ਗਿਆਨੀ ਰੂਹ ਦੀ ਸਰਵ-ਉੱਤਮ ਰੂਹਾਨੀ ਅਵਸਥਾ, ਆਤਮਿਕ ਅਵਸਥਾ ਹੈ ਜਿਹੜੀ ਕੋਈ ਵੀ ਮਨੁੱਖ ਪ੍ਰਾਪਤ ਕਰ ਸਕਦਾ ਹੈ। ਅਜਿਹੀ ਉੱਚ ਰੂਹਾਨੀ ਅਵਸਥਾ ਕੇਵਲ ਅਕਾਲ ਪੁਰਖ ਦੀ ਅਨਾਦਿ ਬਖ਼ਸ਼ਿਸ਼, ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਨਾਦਿ ਬਖ਼ਸ਼ਿਸ਼ ਦੀ ਰਹਿਮਤ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਕੁਝ ਬਹੁਤ ਹੀ ਦੁਰਲਭ ਰੂਹਾਂ ਉਪਰ ਹੀ ਹੁੰਦੀ ਹੈ। ਦੂਸਰੇ ਸ਼ਬਦਾਂ ਵਿੱਚ, ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ। ਇਥੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਐਸੀ ਰੂਹ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਅਜਿਹੀਆਂ ਰੂਹਾਂ ਸਦਾ ਸੁਹਾਗਣਾਂ ਹੁੰਦੀਆਂ ਹਨ ਅਤੇ ਪੂਰੀ ਤਰ੍ਹਾਂ ਬ੍ਰਹਮ ਗੁਣਾਂ ਨਾਲ, ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੁੰਦੀਆਂ ਹਨ। ਇਸ ਅਸਟਪਦੀ ਵਿੱਚ ਇਹਨਾਂ ਬ੍ਰਹਮ ਗੁਣਾਂ, ਬ੍ਰਹਮ ਸ਼ਕਤੀਆਂ ਉਪਰ ਇੱਕ ਝਾਤੀ ਪਾਈ ਗਈ ਹੈ।

ਗੁਰਬਾਣੀ ਵਿਚ ਗੁਰੂ ਪਾਤਸ਼ਾਹ ਜੀ ਨੇ ਅਜਿਹੀਆਂ ਰੂਹਾਂ ਲਈ ਨਾਰੀ ਦਾ ਰੂਪਕ ਵਰਤਿਆ ਹੈ ਅਤੇ ਪਰਮਾਤਮਾ ਲਈ ਨਰ ਦਾ। ਰੂਹ ਅਤੇ ਪਰਮਾਤਮਾ ਦੇ ਮੇਲ ਨੂੰ ਬ੍ਰਹਮ ਵਿਆਹ ਦਰਸਾਇਆ ਹੈ, ਇਹ ਅਸਲੀ ਦਰਗਾਹੀ ਅਨੰਦ ਕਾਰਜ ਹੈ। ਹਰ ਰੂਹ ਦੁਹਾਗਣ, ਅਣਵਿਹਾਉਤਾ ਤੋਂ ਸ਼ੁਰੂ ਕਰਦੀ ਹੈ। ਜਦ ਉਹ ਗੁਰੂ ਵਿਚੋਲੇ ਨੂੰ ਮਿਲਦੀ ਹੈ ਅਤੇ ਉਸਦੇ ਗੁਰਪ੍ਰਸਾਦੀ ਨਾਮ ਨਾਲ ਬਖ਼ਸ਼ੀ ਜਾਂਦੀ ਹੈ ਤਾਂ ਉਹ ਸੁਹਾਗਣ ਬਣ ਜਾਂਦੀ ਹੈ ਅਤੇ ਕਰਮ ਖੰਡ, ਮਿਹਰਾਮਤ, ਬਖ਼ਸ਼ਿਸ਼ ਦੀ ਅਵਸਥਾ ਵਿਚ ਅੱਪੜ ਜਾਂਦੀ ਹੈ। ਜਦ ਉਹ ਪਰਮਾਤਮਾ, ਪਤੀ ਖ਼ਸਮ, ਨਾਲ ਵਿਆਹ ਪੂਰਾ ਕਰ ਲੈਂਦੀ ਹੈ ਤਾਂ ਉਹ ਸੱਚਖੰਡ ਦੀ ਅਵਸਥਾ ਵਿਚ ਇੱਕ ਸਦਾ ਸੁਹਾਗਣ ਬਣ ਜਾਂਦੀ ਹੈ। ਆਉ ਇਸ ਰੂਹਾਨੀ ਯਾਤਰਾ ’ਤੇ ਜੋ ਸਾਡੀ ਰੂਹ ਨੇ ਪੂਰੀ ਕਰਨੀ ਹੈ ਉਸ ਉਪਰ ਹੋਰ ਵਿਸਥਾਰ ਨਾਲ ਝਾਤੀ ਪਾਈਏ।

ਰੂਹ ਸੁਹਾਗਣ ਬਣਦੀ ਹੈ ਜਦੋਂ ਉਹ:

  • ‘ਏਕ ਬੂੰਦ ਅੰਮ੍ਰਿਤ’ ਤ੍ਰਿਕੁਟੀ ਵਿੱਚ ਪ੍ਰਾਪਤ ਕਰਦੀ ਹੈ ਅਤੇ:

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੧੨)

  • ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ:

ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਲਿ ਖੋਲੇ ਬਜਰ ਕਪਾਟ ॥੪॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੫੩)

ਹੋਰ ਵਿਸਥਾਰ ਵਿਚ ਜਾਈਏ ਇਹ ਇਸ ਤਰ੍ਹਾਂ ਵਾਪਰਦਾ ਹੈ :

੧.   ਜਦ ਗੁਰੂ ਨਾਲ ਸੰਜੋਗ ਬਣਦਾ ਹੈ ਤਾਂ ਗੁਰੂ ਸਾਨੂੰ ਮਿਲਦਾ ਹੈ ਅਤੇ ਸਾਨੂੰ ਗੁਰਪ੍ਰਸਾਦੀ ਨਾਮ ਦੀ ਬਖ਼ਸ਼ਿਸ਼ ਕਰਦਾ ਹੈ ਤਾਂ ਸਾਡੇ ਅੰਦਰਲੀ ਜੋਤ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ।

੨.   ਨਾਮ ਅੰਮ੍ਰਿਤ ਸੁਰਤ, ਮਨ ਵਿਚ ਜਾਂਦਾ ਹੈ।

੩.   ਮਨ ਲਗਾਤਾਰ ਆਧਾਰ ਤੇ ਨਾਮ ਜਪਣਾ ਸ਼ੁਰੂ ਕਰਦਾ ਹੈ, ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ।

੪.   ਅੰਮ੍ਰਿਤ ਸਾਡੀ ਦੇਹੀ ਵਿਚ ਬ੍ਰਹਮ ਦਵਾਰਾ ਬੱਜਰ ਕਪਾਟਾਂ ਰਾਹੀਂ ਵਹਿਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਸਿਰ ਵਿਚ ਪੰਜ ਦਰਵਾਜ਼ੇ ਹਨ, ਇੱਕ ਮੱਥੇ ਵਿਚ, ਇੱਕ ਸਾਡੇ ਸਿਰ ਦੇ ਦੋਹਾਂ ਪਾਸੇ ਕੰਨਾਂ ਦੇ ਉਪਰ ਅਤੇ ਇੱਕ ਸਾਡੇ ਸਿਰ ਦੇ ਪਿਛਲੇ ਪਾਸੇ, ਅਤੇ ਦਸਮ ਦੁਆਰ ਸਿਰ ਦੇ ਉਪਰਲੇ ਹਿੱਸੇ ਵਿੱਚ। ਜਦ ਵੀ ਮਨ ਨਾਮ ਸਿਮਰਨ ’ਤੇ ਧਿਆਨ ਲਗਾਉਂਦਾ ਹੈ, ਇਹਨਾਂ ਦਰਵਾਜ਼ਿਆਂ ਰਾਹੀਂ ਰੂਹਾਨੀ ਊਰਜਾ, ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ।

੫.   ਤਦ ਕੁਝ ਹੀ ਮਿੰਟਾਂ ਵਿਚ ਬਖ਼ਸ਼ਿਸ਼ਾਂ ਪ੍ਰਾਪਤ ਮਨੁੱਖ ਸਮਾਧੀ ਵਿਚ ਚਲਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਮਿਹਰਾਮਤ ਪ੍ਰਾਪਤ ਮਨੁੱਖ ਗੁਰਬਾਣੀ ਜਾਂ ਕੀਰਤਨ ਵਿਚ ਲੀਨ ਹੋ ਜਾਂਦਾ ਹੈ, ਜਾਂ ਜਦੋਂ ਉਹ ਇੱਕ ਬ੍ਰਹਮ ਰੂਹ ਸੰਤ ਦੀ ਸੰਗਤ ਵਿਚ ਹੁੰਦਾ ਹੈ।

ਸ਼ੁਰੂ-ਸ਼ੁਰੂ ਵਿਚ ਮਿਹਰਾਮਤ ਵਾਲੇ ਮਨੁੱਖ ਨੂੰ ਸਮਾਧੀ ਵਿਚ ਜਾਣ ਲਈ ਕੁਝ ਮਿੰਟ ਲੱਗਦੇ ਹਨ। ਕੁਝ ਸਮੇਂ ਬਾਅਦ ਇਸ ਦੇ ਫਲਸਰੂਪ ਉਹ ਉਸੇ ਵੇਲੇ ਸਮਾਧੀ ਵਿਚ ਚਲਾ ਜਾਂਦਾ ਹੈ। ਰੂਹਾਨੀਅਤ ਵਿੱਚ ਐਸੀ ਅਵਸਥਾ ਵਾਲੀ ਰੂਹ ਨੂੰ ਸੁਹਾਗਣ ਕਿਹਾ ਗਿਆ ਹੈ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਰੂਹ ਨੂੰ ਇੱਕ ਬ੍ਰਹਮ ਗਿਆਨੀ ਦੇ ਹਿਰਦੇ ਰਾਹੀਂ, ਸੁਹਾਗਣ ਦੇ ਤੌਰ ਉਸ ਨੂੰ ਅਨਾਦਿ ਗੁਰਪ੍ਰਸਾਦੀ ਬਖ਼ਸ਼ਿਸ਼ਾਂ, ਗੁਰ ਕ੍ਰਿਪਾ ਦੇ ਕੇ ਸਵੀਕਾਰ ਕਰ ਲਿਆ ਹੁੰਦਾ ਹੈ।

ਬੰਦਗੀ ਦੇ ਇਸ ਪੜਾਅ ’ਤੇ ਅਕਾਲ ਪੁਰਖ ਦੀ ਦਰਗਾਹ ਵਿਚ ਭਗਤੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਇਸ ਪੜਾਅ ’ਤੇ ਅਸਲ ਭਗਤੀ ਸ਼ੁਰੂ ਹੁੰਦੀ ਹੈ। ਇਹ ਸਭ ਕਰਮ ਖੰਡ ਵਿਚ ਵਾਪਰਦਾ ਹੈ, ਜਿਸ ਨੂੰ ਜਪੁਜੀ ਸਾਹਿਬ ਜੀ ਵਿੱਚ ਚੌਥਾ ਖੰਡ ਦਰਸਾਇਆ ਗਿਆ ਹੈ। ਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੁੰਦੀ ਹੈ। ਇਸ ਤਰ੍ਹਾਂ ਰੂਹ ਸੱਚਖੰਡ ਦੇ ਪੰਥ ਉਪਰ ਅੱਗੇ ਵਧਣ ਲਗ ਪੈਂਦੀ ਹੈ।

ਜਦ ਬੰਦਗੀ ਪੂਰਨ ਹੁੰਦੀ ਹੈ ਤਾਂ ਰੂਹ ਸੱਚਖੰਡ ਪਰਵਾਨ ਹੁੰਦੀ ਹੈ ਤਾਂ:

  • ਅਕਾਲ ਪੁਰਖ ਨਾਲ ਇੱਕ ਹੋ ਜਾਂਦੀ ਹੈ।
  • ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿਚ ਪੂਰੀ ਤਰ੍ਹਾਂ ਅਭੇਦ ਹੋ ਜਾਂਦੀ ਹੈ।
  • ਉਹ ਪਰਮ ਪਦਵੀ ਨੂੰ ਪਹੁੰਚ ਜਾਂਦੀ ਹੈ।

ਇਥੇ ਹੀ ਸੁਹਾਗਣ ਰੂਹ ਸਦਾ ਸੁਹਾਗਣ ਦੇ ਰੂਪ ਵਿੱਚ ਅਕਾਲ ਪੁਰਖ ਦੀ ਦਰਗਾਹ ਵਿੱਚ ਸਵੀਕਾਰ ਕੀਤੀ ਜਾਂਦੀ ਹੈ। ਪੂਰਨ ਬ੍ਰਹਮ ਗਿਆਨੀ ਸਦਾ ਸੁਹਾਗਣ ਹੈ, ਨਿਰੰਕਾਰ ਰੂਪ ਹੈ। ਜਦੋਂ ਬੰਦਗੀ ਦੀਆਂ ਪੰਜ ਅਵਸਥਾਵਾਂ ਵਿਚੋਂ ਲੰਘਦੇ ਹਾਂ, ਖ਼ਾਸ ਤੌਰ ’ਤੇ ਅਖ਼ੀਰਲੀਆਂ ਦੋ, ਕਰਮ ਖੰਡ ਅਤੇ ਸੱਚਖੰਡ ਵਿਚੋਂ (੧. ਧਰਮ ਖੰਡ, ੨. ਗਿਆਨ ਖੰਡ, ੩. ਸ਼ਰਮ ਖੰਡ, ੪. ਕਰਮ ਖੰਡ, ੫. ਸੱਚ ਖੰਡ) ਤਦ ਸੁਹਾਗਣ ਨੂੰ ਪਾਰਬ੍ਰਹਮ ਪਰਮੇਸ਼ਰ ਦੁਆਰਾ ਬਣਾਏ ਗਏ ਸਾਰੇ ਬ੍ਰਹਮ ਗੁਣਾਂ ਦਾ ਧਾਰਨੀ ਹੋਣਾ ਪੈਂਦਾ ਹੈ। ਸੁਹਾਗਣ ਨੂੰ ਬੰਦਗੀ ਦੀ ਸਰਵ-ਉੱਚ ਅਵਸਥਾ ਤੱਕ ਪਹੁੰਚਣ ਲਈ ਬੰਦਗੀ ਦੇ ਸਾਰੇ ਮਾਇਆ ਦੇ ਇਮਤਿਹਾਨ ਪਾਸ ਕਰਨੇ ਪੈਂਦੇ ਹਨ। ਸੁਹਾਗਣ ਨੂੰ ਇਲਾਹੀ ਪ੍ਰੇਮ ਵਿੱਚ, ਇਲਾਹੀ ਸ਼ਰਧਾ ਵਿੱਚ, ਇਲਾਹੀ ਭਰੋਸੇ ਵਿੱਚ, ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸਨੇ ਬੰਦਗੀ ਵਿੱਚ ਸਾਰੇ ਬ੍ਰਹਮ ਗੁਣਾਂ ਨੂੰ ਡੂੰਘਾਈ ਨਾਲ ਪੂਰਨ ਰੂਪ ਵਿੱਚ ਗ੍ਰਹਿਣ ਕਰ ਲਿਆ ਹੈ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਇਹਨਾਂ ਬ੍ਰਹਮ ਗੁਣਾਂ ਨੂੰ ਇੱਕ ਸੁਹਾਗਣ ਅਤੇ ਸਦਾ ਸੁਹਾਗਣ ਦੀ ਸੱਚੀ ਪ੍ਰੀਤ, ਸ਼ਰਧਾ ਅਤੇ ਭਰੋਸੇ ਨੂੰ ਮਾਪਣ ਦੇ ਪੈਮਾਨੇ ਵਜੋਂ ਵਰਤਦਾ ਹੈ। ਬ੍ਰਹਮ ਗੁਣਾਂ ਨੂੰ ਸਤਿ ਦੀ ਤੱਕੜੀ ’ਤੇ ਤੋਲਿਆ ਜਾਂਦਾ ਹੈ ਅਤੇ ਸੁਹਾਗਣ ਨੂੰ ਪਰਖ ਕੇ ਦਰਗਾਹੀ ਖ਼ਜ਼ਾਨੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਸੁਹਾਗਣ ਨੂੰ ਸਦਾ ਸੁਹਾਗਣ ਬਣਾ ਕੇ ਦਰਗਾਹ ਵਿੱਚ ਸਦਾ-ਸਦਾ ਲਈ ਮਾਨ ਦਿੱਤਾ ਜਾਂਦਾ ਹੈ।

 

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੩੧)

ਇਹਨਾਂ ਬ੍ਰਹਮ ਗੁਣਾਂ ਨੂੰ ਸੁਹਾਗਣ ਦੇ ਕੈਂਠੇ ਦੇ ੩੨ ਮਣਕਿਆਂ ਦੀ ਤਰ੍ਹਾਂ ਵੀ ਵੇਖਿਆ ਜਾਣਿਆ ਜਾਂਦਾ ਹੈ ਜੋ ਸਦਾ ਸੁਹਾਗਣ ਆਪਣੇ ਹਿਰਦੇ ਵਿੱਚ ਧਾਰਣ ਕਰਦੀ ਹੈ। ਗੁਰਬਾਣੀ ਵਿਚ ਸਦਾ ਸੁਹਾਗਣ ਨੂੰ ਇੱਕ ਗੁਣਵੰਤੀ ਵੀ ਆਖਿਆ ਗਿਆ ਹੈ। ਸਦਾ ਸੁਹਾਗਣ ਨੇ ੩੨ ਇਲਾਹੀ ਦਰਗਾਹੀ ਗੁਣ ਆਪਣੇ ਹਿਰਦੇ ਵਿੱਚ ਧਾਰਣ ਕੀਤੇ ਹੁੰਦੇ ਹਨ ਅਤੇ ਉਹਨਾਂ ਨੂੰ ਇੱਕ ਕੈਂਠੇ ਵਿਚ, ਪਤੀ ਪ੍ਰਮਾਤਮਾ ਦੇ ਇਲਾਹੀ ਇਸ਼ਕ ਵਿੱਚ ਪ੍ਰਸੰਨ ਕਰਨ ਲਈ ਪਰੋਇਆ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਸਾਨੂੰ ਇਹਨਾਂ ਸਾਰੇ ਬ੍ਰਹਮ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਲਿਆਉਣਾ ਪਵੇਗਾ। ਗੁਰਬਾਣੀ ਵਿੱਚ ਰਖੇ ਹੋਏ ਮਾਣਿਕ, ਜਵਾਹਰ, ਹੀਰੇ, ਮੋਤੀ ਰੂਪੀ ਬ੍ਰਹਮ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਨ ਨਾਲ ਅਸੀਂ ਇਨ੍ਹਾਂ ਅਮੋਲਕ ਰੂਹਾਨੀ ਸ਼ਕਤੀਆਂ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਆਪਣੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਨਾਲ ਭਰਪੂਰ ਕਰ ਸਕਦੇ ਹਾਂ। ਇਸ ਲਈ ਜਿਹੜਾ ਭੀ ਬ੍ਰਹਮ ਗਿਆਨ ਰੂਪੀ ਮਾਣਿਕ ਮੋਤੀ ਹੀਰਾ ਸਾਨੂੰ ਸਮਝ ਵਿੱਚ ਆਉਂਦਾ ਹੈ ਉਸਨੂੰ ਆਪਣੇ ਰੋਜ਼ਾਨਾ ਜੀਵਨ ਦੇ ਅਭਿਆਸ ਵਿਚ ਲਿਆਉ। ਜਦ ਅਸੀਂ ਇਨ੍ਹਾਂ ਅਮੋਲਕ ਬਚਨਾਂ ਉਪਰ ਅਮਲ ਕਰਦੇ ਹਾਂ ਤਾਂ ਇਹ ਸਾਡੀ ਸਿਆਣਪ ਬਣ ਜਾਂਦੀ ਹੈ। ਅਸੀਂ ਇਨ੍ਹਾਂ ਅਮੋਲਕ ਸ਼ਬਦਾਂ ਦੀ ਕਮਾਈ ਕਰਦੇ ਹਾਂ ਅਤੇ ਆਪਣੇ ਚਿੱਤ ਰੂਪੀ ਧਾਗੇ ਵਿੱਚ ਇਨ੍ਹਾਂ ਮਾਣਿਕ ਹੀਰੇ ਮੋਤੀਆਂ ਨੂੰ ਪਰੋ ਕੇ ਸਦਾ ਸੁਹਾਗ ਪ੍ਰਾਪਤ ਕਰ ਸਕਦੇ ਹਾਂ।

 

ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥

ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੫੭)

ਉਹ ਕਿਹੜੇ ਬ੍ਰਹਮ ਗੁਣ, ਬ੍ਰਹਮ ਸ਼ਕਤੀਆਂ ਹਨ ਜਿਨ੍ਹਾਂ ਦੇ ਆਧਾਰ ’ਤੇ ਸਾਡੀ ਰੂਹਾਨੀਅਤ ਨੂੰ ਮਾਪਿਆ ਜਾਂਦਾ ਹੈ ? ਇਹ ਗੁਣਾਂ ਦੇ ੩੨ ਮਣਕੇ ਕਿਹੜੇ ਹਨ ? ਅਸੀਂ ਹੁਣ ਇਹਨਾਂ ਦੀ ਇੱਥੇ ਵਿਆਖਿਆ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ।

੧.      ਅਨਾਦਿ ਬਖ਼ਸ਼ਿਸ਼ – ਗੁਰਪ੍ਰਸਾਦਿ

ਇਹ ਬ੍ਰਹਮ ਅਤੇ ਅਨਾਦਿ ਭਾਵਨਾ ਵਿਚ ਬੰਦਗੀ ਦਾ ਆਰੰਭ ਹੈ। ਗੁਰਪ੍ਰਸਾਦਿ ਨਾਲ ਬੰਦਗੀ ਸ਼ੁਰੂ ਹੁੰਦੀ ਹੈ।

ਗੁਰਪ੍ਰਸਾਦਿ ਤੋਂ ਬਿਨਾਂ ਹੇਠ ਲਿਖੀਆਂ ਰੂਹਾਨੀ ਉਪਲਬਧੀਆਂ ਅਸੰਭਵ ਹਨ :

  • ਪੂਰਨ ਬੰਦਗੀ
  • ਨਾਮ
  • ਨਾਮ ਸਿਮਰਨ
  • ਨਾਮ ਦੀ ਕਮਾਈ
  • ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ
  • ਸਮਾਧੀ
  • ਸੁੰਨ ਸਮਾਧੀ
  • ਸੁਰਤ ਅਤੇ ਹਿਰਦੇ ਵਿੱਚ ਨਾਮ ਸਿਮਰਨ – ਅਜਪਾ ਜਾਪ
  • ਸੂਖਸ਼ਮ ਦੇਹੀ ਦਾ ਕੰਚਨ ਬਣ ਜਾਣਾ
  • ਰੋਮ-ਰੋਮ ਸਿਮਰਨ
  • ਸਾਰੀ ਦੇਹੀ ਵਿੱਚ ਅੰਮ੍ਰਿਤ ਭਰਪੂਰ ਹੋਣਾ
  • ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ ਸਣੇ ਦਸਮ ਦੁਆਰ ਦੇ
  • ਅਨਹਦ ਸ਼ਬਦ ਦਾ ਦਸਮ ਦੁਆਰ ਵਿੱਚ ਪਰਗਟ ਹੋਕੇ ਨਿਰੰਤਰ ਵੱਜਣਾ ਅਤੇ ਦਸਮ ਦੁਆਰ ਵਿੱਚ ਅਖੰਡ ਕੀਰਤਨ ਦੀ ਬਖ਼ਸ਼ਿਸ਼ ਹੋਣਾ
  • ਸੇਵਾ – ਪਰਉਪਕਾਰ ਅਤੇ ਮਹਾਂ ਪਰਉਪਕਾਰ
  • ਮਾਇਆ ਉਪਰ ਜਿੱਤ
  • ਹਉਮੈ ਦਾ ਅੰਤ
  • ਪੰਜ ਦੂਤਾਂ ਉਪਰ ਜਿੱਤ
  • ਇੱਛਾਵਾਂ ਉਪਰ ਜਿੱਤ – ਤ੍ਰਿਸ਼ਨਾ ਦਾ ਬੁਝਣਾ
  • ਦੁਬਿਧਾ, ਭਰਮਾਂ ਅਤੇ ਭੁਲੇਖਿਆਂ ਦਾ ਅੰਤ
  • ਹਿਰਦੇ ਦੀ ਪੂਰਨ ਸਚਿਆਰੀ ਰਹਿਤ
  • ਮਨ ’ਤੇ ਜਿੱਤ
  • ਹਿਰਦੇ ਵਿੱਚ ਪਰਮ ਜੋਤ ਪੂਰਨ ਪਰਕਾਸ਼
  • ਸਾਰੇ ਬ੍ਰਹਮ ਗੁਣਾਂ ਦੀ ਕਮਾਈ
  • ਪਰਮ ਪਦਵੀ ਦੀ ਪ੍ਰਾਪਤੀ
  • ਜੀਵਨ ਮੁਕਤੀ

ਅੰਤਲੀ ਪੂਰਨ ਸਚਿਆਈ ਇਹ ਹੈ ਕਿ ਗੁਰਪ੍ਰਸਾਦਿ ਦੇ ਬਿਨਾਂ ਸਦਾ ਸੁਹਾਗਣ ਦੇ ੩੨ ਗੁਣਾਂ ਵਿਚੋਂ ਕੋਈ ਵੀ ਸੰਭਵ ਨਹੀਂ ਹੈ।

ਗੁਰਪ੍ਰਸਾਦਿ ਇੱਕ ਨਿਰੰਤਰ ਪ੍ਰਕ੍ਰਿਆ ਹੈ। ਇੱਕ ਵਾਰ ਜਦੋਂ ਤੁਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹੋ ਅਤੇ ਬੰਦਗੀ ਮਾਰਗ ਦਾ ਪਾਲਣ ਅਤੇ ਤਨ, ਮਨ, ਧਨ ਨਾਲ ਸੇਵਾ ਕਰਦੇ ਹੋ ਤਾਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਿਰੰਤਰ ਆਧਾਰ ’ਤੇ ਹੁੰਦੀ ਹੈ। ਗੁਰਪ੍ਰਸਾਦਿ ਤੁਹਾਨੂੰ ਬੰਦਗੀ ਮਾਰਗ ’ਤੇ ਚੱਲਦੇ ਰੱਖਦਾ ਹੈ। ਬੰਦਗੀ ਦੇ ਪੂਰੇ ਹੋਣ ਅਤੇ ਸਦਾ ਸੁਹਾਗਣ ਬਣਨ ਤੋਂ ਬਾਅਦ ਵੀ ਗੁਰਪ੍ਰਸਾਦਿ ਸਾਡੀ ਰੂਹ ਅਤੇ ਮਨ ਦਾ ਸਥਾਈ ਭਾਗ ਬਣ ਜਾਂਦਾ ਹੈ। ਇਹ ਅਮੋਲਕ ਗਹਿਣਾ ਹੈ ਜਿਹੜਾ ਬੰਦਗੀ ਦੀ ਪ੍ਰਕ੍ਰਿਆ ’ਤੇ ਤੁਹਾਨੂੰ ਤੋਰਦਾ ਹੈ ਅਤੇ ਤੁਹਾਨੂੰ ਰੂਹਾਨੀਅਤ ਦੀਆਂ ਸਿਖ਼ਰਾਂ ’ਤੇ ਲੈ ਜਾਂਦਾ ਹੈ। ਇਸ ਦੇ ਫਲਸਰੂਪ ਇਹ ਤੁਹਾਨੂੰ ਗੁਰਪ੍ਰਸਾਦਿ ਦਾ ਵਪਾਰੀ ਬਣਾ ਦਿੰਦਾ ਹੈ, ਇਹ ਗੁਰਪ੍ਰਸਾਦਿ ਹੈ ਜੋ ਤੁਹਾਨੂੰ ਬਣਾਉਂਦਾ ਹੈ :

ਹਰਿ ਕੇ ਨਾਮ ਕੇ ਬਿਆਪਾਰੀ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੨੩)

੨.      ਗੁਰ ਅਤੇ ਗੁਰੂ ਨੂੰ ਪੂਰਾ ਸਮਰਪਣ

ਇਹ ਪਰਮ ਪਿਤਾ ਪਰੀਪੂਰਨ ਪਰਮਾਤਮਾ ਦੀ ਦਰਗਾਹ ਦੇ ਦਰਵਾਜ਼ੇ ਦੀ ਚਾਬੀ ਹੈ। ਸਦਾ ਸੁਹਾਗਣ ਦੇ ਤਾਜ ਵਿਚ ਉੱਕਰਿਆ ਅਮੋਲਕ ਗਹਿਣਾ ਗੁਰ ਅਤੇ ਗੁਰੂ ਦੇ ਚਰਨਾਂ ਉਪਰ ਪੂਰਨ ਸਮਰਪਣ ਹੁੰਦਾ ਹੈ। ਉਸਦਾ ਤਨ, ਮਨ, ਧਨ ਗੁਰ ਅਤੇ ਗੁਰੂ ਦੇ ਚਰਨਾਂ ’ਤੇ ਪੂਰਨ ਤੌਰ ’ਤੇ ਸਮਰਪਿਤ ਹੋ ਜਾਂਦਾ ਹੈ। ਇਹ ਕੇਵਲ ਗੁਰਪ੍ਰਸਾਦਿ ਦੁਆਰਾ ਸੰਭਵ ਹੈ ਜਿਸ ਦੀ ਉਸ ਉਪਰ ਨਿਰੰਤਰ ਬਖ਼ਸ਼ਿਸ਼ ਹੁੰਦੀ ਹੈ। ਸਾਡੀ ਰੂਹ ਅਤੇ ਮਨ ਦੀ ਰੂਹਾਨੀ ਪ੍ਰਕ੍ਰਿਆ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਗੁਰ ਅਤੇ ਗੁਰੂ ਨੂੰ ਕਿੰਨਾ ਸੌਂਪਦੇ ਹਾਂ, ਕਿੰਨਾ ਸਮਰਪਣ ਕਰਦੇ ਹਾਂ। ਇਹ ਸਭ ਤੋਂ ਵੱਡਾ ਬ੍ਰਹਮ ਗੁਣ ਹੈ ਜਿਹੜਾ ਤੁਹਾਨੂੰ ਹਉਮੈ ਵਿਚੋਂ ਬਾਹਰ ਨਿਕਲਣ ਵਿਚ ਤੁਹਾਡੀ ਮਦਦ ਕਰਦਾ ਹੈ ਅਤੇ ਜੋ ਐਸਾ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ, ਸੁਹਾਗ ਅਤੇ ਸਦਾ ਸੁਹਾਗ ਸਹਿਜ ਹੀ ਪ੍ਰਾਪਤ ਕਰ ਲੈਂਦੇ ਹਨ। ਤੁਸੀਂ ਜਿੰਨਾ ਜ਼ਿਆਦਾ ਗੁਰ ਅਤੇ ਗੁਰੂ ਨੂੰ ਸੌਂਪਦੇ ਹੋ ਉਸ ਦਾ ਕਰੋੜਾਂ ਗੁਣਾਂ ਹੋ ਕੇ ਤੁਹਾਨੂੰ ਵਾਪਸ ਮਿਲਦਾ ਹੈ। ਇਸ ਲਈ ਭਾਈ ਗੁਰਦਾਸ ਜੀ ਦਾ ਬਚਨ ਹੈ “ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ।” (੧੧੧) ਇਸ ਤਰ੍ਹਾਂ ਗੁਰ ਅਤੇ ਗੁਰੂ ਤੁਹਾਡੀਆਂ ਗੰਭੀਰ ਮਾਨਸਿਕ ਬਿਮਾਰੀਆਂ ਨੂੰ ਲੈ ਲੈਂਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਸਾਫ਼ ਕਰਕੇ ਸਚਿਆਰਾ ਬਣਾ ਦਿੰਦਾ ਹੈ। ਪਰਮਾਤਮਾ ਸਚਿਆਰ ਕੇਵਲ ਇੱਕ ਪੂਰਨ ਸਚਿਆਰੇ ਹਿਰਦੇ ਵਿੱਚ ਹੀ ਪਰਗਟ ਹੁੰਦਾ ਹੈ। ਪੂਰਨ ਸਮਰਪਣ ਸਾਨੂੰ ਪੂਰਨ ਸਚਿਆਰੇ ਹਿਰਦੇ ਦੀ ਗੁਰਪ੍ਰਸਾਦੀ ਬਖ਼ਸ਼ਿਸ਼ ਕਰਦਾ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰ ਦੇਂਦਾ ਹੈ।

 

੩.      ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ

ਇਹ ਇੱਕ ਹੋਰ ਅਮੋਲਕ ਗਹਿਣਾ ਹੈ ਜਿਸ ਦੀ ਸਦਾ ਸੁਹਾਗਣ ਆਪਣੇ ਤਾਜ ਦੇ ਗਹਿਣਿਆਂ ਬ੍ਰਹਮ ਗਿਆਨ ਗੁਰਮਤ ਦੀ ਕਮਾਈ ਕਰਦੀ ਹੈ। ਇਸ ਸਭ ਤੋਂ ਮਹੱਤਵਪੂਰਨ ਲਾਜ਼ਮੀ ਦਰਗਾਹੀ ਕਾਨੂੰਨ ਦੇ ਅਭਿਆਸ ਤੋਂ ਬਿਨਾਂ ਬੰਦਗੀ ਸੰਭਵ ਨਹੀਂ ਹੈ। ਤੁਹਾਡੇ ਰੂਹਾਨੀ ਲਾਭ ਤੁਹਾਡੇ, ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸੇ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਦੇ ਭਾਗ ਅਨੁਸਾਰ ਹੁੰਦੇ ਹਨ। ਸੱਚੀ ਪ੍ਰੀਤ, ਭਰੋਸਾ ਅਤੇ ਪਿਆਰ ਕੇਵਲ ਸਤੋ ਗੁਣ ਹੀ ਨਹੀਂ ਹਨ, ਇਹ ਬੇਅੰਤ ਇਲਾਹੀ ਸ਼ਕਤੀਆਂ ਹਨ ਜੋ ਕਿ ਆਪਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਇਲਾਹੀ ਸ਼ਕਤੀਆਂ ਤੋਂ ਬਿਨਾਂ ਆਪਦੀ ਬੰਦਗੀ ਨੂੰ ਦਰਗਾਹ ਵਿੱਚ ਪਰਵਾਨਗੀ ਨਹੀਂ ਮਿਲਦੀ ਹੈ। ਇਹਨਾਂ ਰੂਹਾਨੀ ਸ਼ਕਤੀਆਂ ਦੀ, ਇਨ੍ਹਾਂ ਇਲਾਹੀ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਸਦਾ ਸੁਹਾਗਣ ਦੇ ਇਹ ਪਰਮ ਲੱਛਣ ਆਪ ਅਕਾਲ ਪੁਰਖ ਦੀ ਤਰ੍ਹਾਂ ਅਸੀਮਿਤ ਹੁੰਦੇ ਹਨ, ਬੇਅੰਤ ਹੁੰਦੇ ਹਨ। ਜਿਸ ਤਰ੍ਹਾਂ ਪ੍ਰਮਾਤਮਾ ਦੀ ਕੋਈ ਸੀਮਾ ਨਹੀਂ ਹੁੰਦੀ, ਪ੍ਰਮਾਤਮਾ ਬੇਅੰਤ ਹੈ ਠੀਕ ਉਸੇ ਤਰ੍ਹਾਂ ਉਸਦੀਆਂ ਇਹ ਇਲਾਹੀ ਸ਼ਕਤੀਆਂ ਵੀ ਬੇਅੰਤ ਹਨ। ਇਹ ਗੁਣ ਮਾਪਣ ਅਤੇ ਮਾਤਰਾ ਤੋਂ ਪਰ੍ਹੇ ਹੁੰਦੇ ਹਨ। ਜਿੰਨਾ ਜ਼ਿਆਦਾ ਭਰੋਸਾ, ਯਕੀਨ, ਦਿੜ੍ਹਤਾ ਅਤੇ ਵਿਸ਼ਵਾਸ ਹੋਵੇਗਾ ਉੱਨੀ ਉੱਚੀ ਸੁਹਾਗਣ ਰੂਹ ਦੀ ਰੂਹਾਨੀ ਅਵਸਥਾ ਹੋਵੇਗੀ। ਅਸਲ ਵਿਚ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਬੰਦਗੀ ਦਾ ਦੂਸਰਾ ਨਾਮ ਹੈ। ਸ਼ਰਧਾ ਅਤੇ ਪਿਆਰ ਬੰਦਗੀ ਦੇ ਹੀ ਇਲਾਹੀ ਰੂਪ ਹਨ। ਬੰਦਗੀ ਕਰਦੇ-ਕਰਦੇ ਜਦ ਭਰੋਸਾ, ਪਿਆਰ ਅਤੇ ਸ਼ਰਧਾ ਸਾਰੀਆਂ ਸੀਮਾਵਾਂ ਲੰਘ ਕੇ ਅਸੀਮਤਾ ਅਤੇ ਬੇਅੰਤਤਾ ਵਿੱਚ ਚਲਾ ਜਾਂਦਾ ਹੈ ਤਾਂ ਸਦਾ ਸੁਹਾਗਣ ਦਾ ਜਨਮ ਹੁੰਦਾ ਹੈ, ਤਾਂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਅਕਾਲ ਪੁਰਖ ਦੀ ਮਹਿਮਾ ਪ੍ਰਗਟਿਓ ਜੋਤ ਬਣ ਕੇ ਸੰਸਾਰ ਵਿੱਚ ਪਰਗਟ ਹੁੰਦੀ ਹੈ।

 

੪.      ਨਾਮ ਅੰਮ੍ਰਿਤ ਦੀ ਪ੍ਰਾਪਤੀ

ਇਹ ਅਮੋਲਕ ਹੀਰਾ ਹੈ, ਅਮੋਲਕ ਰਤਨ ਹੈ। ਇਹ ਗੁਰਪ੍ਰਸਾਦਿ “ੴ ਸਤਿਨਾਮ” ਜਿਸ ਤਰ੍ਹਾਂ ਧੰਨ ਧੰਨ ਅਕਾਲ ਪੁਰਖ ਦੇ ਅਵਤਾਰ ਸੱਚੇ ਪਾਤਿਸ਼ਾਹ ਨਾਨਕ ਪਾਤਿਸ਼ਾਹ ਜੀ ਨੇ ਮੂਲ-ਮੰਤਰ ਵਿੱਚ ਬੇਅੰਤ ਕਿਰਪਾ ਕਰਕੇ ਸਾਡੇ ਵਰਗੇ ਸਾਰੇ ਕਲਯੁਗੀ ਜੀਵਾਂ ਦੀ ਝੋਲੀ ਵਿੱਚ ਪਾਉਣ ਦੀ ਕਿਰਪਾਲਤਾ ਕੀਤੀ ਹੈ। ਸੁਹਾਗਣ ਬਣਨ ਵੱਲ ਯਾਤਰਾ ਨਾਮ ਅੰਮ੍ਰਿਤ ਦੇ ਗੁਰਪ੍ਰਸਾਦਿ ਤੋਂ ਹੀ ਸ਼ੁਰੂ ਹੁੰਦੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਹੀ ਸਦਾ ਸੁਹਾਗਣ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਦੀ ਹੈ, ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੀ ਹੈ।

 

੫.      ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ

ਗੁਰਪ੍ਰਸਾਦਿ ਇੱਕ ਰੂਹ ਦੇ ਅੰਦਰ ਇਹ ਬ੍ਰਹਮ ਅੰਮ੍ਰਿਤ ਲਿਆਉਂਦਾ ਹੈ ਅਤੇ ਰੂਹ ਇਸ ਗਹਿਣੇ ਨੂੰ ਤ੍ਰਿਕੁਟੀ ਵਿੱਚ ਧਾਰਣ ਕਰਕੇ ਸੁਹਾਗਣ ਬਣ ਜਾਂਦੀ ਹੈ। ਨਾਮ ਦੇ ਗੁਰਪ੍ਰਸਾਦਿ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਅਤੇ ਇੜਾ, ਪਿੰਗਲਾ ਅਤੇ ਸੁਸ਼ਮਨਾ ਨੂੰ ਜਾਗਰਤ ਕਰਕੇ ਤ੍ਰਿਕੁਟੀ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਸਿਮਰਨ ਮਨ ਅਤੇ ਸੁਰਤ ਵਿਚ ਚਲਾ ਜਾਂਦਾ ਹੈ, ਅਤੇ ਦੁਹਾਗਣ ਨੂੰ ਸੁਹਾਗਣ ਵਿਚ ਬਦਲ ਦਿੰਦਾ ਹੈ। ਇਹ ਗੁਰਪ੍ਰਸਾਦਿ ਦੀ ਦੂਸਰੀ ਅਨਾਦਿ ਦਾਤ ਹੈ ਜੋ ਦੁਹਾਗਣ ਸੁਹਾਗਣ ਬਣਨ ਲਈ ਪ੍ਰਾਪਤ ਕਰਦੀ ਹੈ। ਇਹ ਅਮੋਲਕ ਹੀਰਾ ਹੈ ਜਿਹੜਾ ਅੰਦਰਲੇ ੭ ਸਤਿ ਸਰੋਵਰ ਜਾਗਰਤ ਕਰਕੇ ਸਾਰੀ ਦੇਹੀ ਵਿੱਚ ਅੰਮ੍ਰਿਤ ਦੇ ਪਰਵਾਹ ਨਾਲ ਤੁਹਾਨੂੰ ਅੰਦਰੋਂ ਬਾਹਰੋਂ ਸਾਫ਼ ਕਰਨਾ ਸ਼ੁਰੂ ਕਰਦਾ ਹੈ।

 

੬.      ਸਮਾਧੀ ਦੀ ਪ੍ਰਾਪਤੀ

ਇਹ ਅਗਲੀ ਗੁਰਪ੍ਰਸਾਦੀ ਅਨਾਦਿ ਬਖ਼ਸ਼ਿਸ਼ ਦੀ ਦਾਤ ਹੈ ਜੋ ਸੁਹਾਗਣ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਪ੍ਰਾਪਤ ਕਰਦੀ ਹੈ। ਜਦੋਂ ਨਾਮ ਅੰਮ੍ਰਿਤ ਸੁਰਤ ਵਿਚ ਚਲਾ ਜਾਂਦਾ ਹੈ ਇਸ ਦੇ ਬਾਅਦ ਇਹ ਹਿਰਦੇ ਵਿਚ ਜਾਂਦਾ ਹੈ। ਲਿਵ ਲਗ ਜਾਂਦੀ ਹੈ। ਜਦ ਸੁਹਾਗਣ ਧਿਆਨ ਨਾਮ ਵਿੱਚ ਲੈਕੇ ਜਾਂਦੀ ਹੈ ਤਾਂ ਉਸੇ ਵੇਲੇ ਹੀ ਸਮਾਧੀ ਲਗ ਜਾਂਦੀ ਹੈ, ਦੁਨੀਆਂ ਦੀ ਸੁੱਧ-ਬੁੱਧ ਨਹੀਂ ਰਹਿੰਦੀ ਹੈ। ਜਦ ਗੁਰਬਾਣੀ ਜਾਂ ਕੀਰਤਨ ਸ਼ੁਰੂ ਹੁੰਦਾ ਹੈ ਤਾਂ ਸੁਰਤ ਸ਼ਬਦ ਵਿੱਚ ਖਿੱਚੀ ਜਾਂਦੀ ਹੈ, ਸਮਾਧੀ ਲਗ ਜਾਂਦੀ ਹੈ।

 

ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨੨)

ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੁੰਦਾ ਹੈ। ਅੰਦਰੋਂ ਸਾਫ਼ ਹੋਣ ਦੀ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ। ਅਨਾਦਿ ਖ਼ੁਸ਼ੀ ਅਤੇ ਅਨੰਦ ਰੂਹ ਅਤੇ ਮਨ ਵਿਚ ਵਹਿਣਾ ਸ਼ੁਰੂ ਹੁੰਦਾ ਹੈ। ਇਹ ਸੁਹਾਗਣ ਦੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣਾ ਹੈ, ਜਿਸ ਦੀ ਉਸ ਨੂੰ ਬਖ਼ਸ਼ਿਸ਼ ਹੋਈ ਹੈ। ਉਸ ਸਮੇਂ ਜਦ ਕੀਰਤਨ, ਗੁਰਬਾਣੀ ਜਾਂ ਸਿਮਰਨ ਸ਼ੁਰੂ ਹੁੰਦਾ ਹੈ ਤਾਂ ਸੁਹਾਗਣ ਸਮਾਧੀ ਵਿੱਚ ਚਲੀ ਜਾਂਦੀ ਹੈ। ਬ੍ਰਹਿਮੰਡ ਦੀ ਊਰਜਾ ਅਤੇ ਰੂਹਾਨੀ ਊਰਜਾ ਸਰੀਰ ਵਿਚੋਂ ਬਾਹਰ ਵਗਣੀ ਸ਼ੁਰੂ ਹੋ ਜਾਂਦੀ ਹੈ। ਰੂਹ ਕਰਮ ਖੰਡ ਵਿਚ ਸਥਾਪਿਤ ਹੋ ਜਾਂਦੀ ਹੈ, ਦਰਗਾਹ ਵਿਚ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਅਸਲ ਵਿੱਚ ਬੰਦਗੀ ਸੁਹਾਗ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੁੰਦੀ ਹੈ।

 

੭.      ਸੁੰਨ ਸਮਾਧੀ ਦੀ ਪ੍ਰਾਪਤੀ

ਇਹ ਅਗਲਾ ਬਹੁਤ ਹੀ ਉੱਚ ਗੁਰਪ੍ਰਸਾਦੀ ਅਨਾਦਿ ਬਖ਼ਸ਼ਿਸ਼ ਦਾ ਗੁਰਪ੍ਰਸਾਦਿ ਹੁੰਦਾ ਹੈ; ਪੂਰਨ ਸ਼ਾਂਤੀ ਦੀ ਅਵਸਥਾ ਧਿਆਨ ਦੀ ਡੂੰਘੀ ਅਵਸਥਾ ਕੋਈ ਵਿਚਾਰ ਨਹੀਂ ਕੋਈ ਭੁਚਲਾਵਾ ਨਹੀਂ। ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਇਹ ਨਾਮ ਸਿਮਰਨ ਦੀ ਅਗਲੀ ਸਰਵ-ਉੱਚ ਅਵਸਥਾ ਹੁੰਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਮਹਾਂ ਪਰਮਾਰਥ ਕਿਹਾ ਗਿਆ ਹੈ। ਸੁੰਨ ਸਮਾਧੀ ਦੇ ਅਭਿਆਸ ਨਾਲ ਮਨ ਚਿੰਦਿਆ ਜਾਂਦਾ ਹੈ। ਮਨ ਪਰਮ ਜੋਤ ਪੂਰਨ ਪਰਕਾਸ਼ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਮਨ ਜੋਤ ਬਣ ਜਾਂਦਾ ਹੈ, ਮਨਮਤਿ ਸਮਾਪਤ ਹੋ ਜਾਂਦੀ ਹੈ, ਮਨਮਤਿ ਗੁਰਮਤਿ ਵਿੱਚ ਪਰਿਵਰਤਿਤ ਹੋ ਜਾਂਦੀ ਹੈ।

 

ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੩੪)

ਬਹੁਤੇ ਰੂਹਾਨੀ ਅਨੁਭਵ ਸੁੰਨ ਸਮਾਧੀ ਦੇ ਲੰਮੇ ਸਮੇਂ ਵਿੱਚ ਹੁੰਦੇ ਹਨ। ਜਦੋਂ ਅਸੀਂ ਨਾਮ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿਚ ਕਰਦੇ ਹਾਂ ਤਾਂ ਰੂਹ ਦਰਗਾਹ ਵਿੱਚ ਚਲੀ ਜਾਂਦੀ ਹੈ, ਸਿਮਰਨ ਦਰਗਾਹ ਵਿੱਚ ਗਿਣਿਆ ਜਾਂਦਾ ਹੈ।

 

੮.      ਬੱਜਰ ਕਪਾਟ ਖੁੱਲ੍ਹਣੇ

ਇਹ ਸਾਡੀ ਸੂਖਸ਼ਮ ਦੇਹੀ ਵਿਚਲੇ ਰੂਹਾਨੀ ਦੁਆਰ ਹਨ। ਸੂਖਸ਼ਮ ਦੇਹੀ ਇਹਨਾਂ ਦਵਾਰਾਂ ਰਾਹੀਂ ਰੂਹਾਨੀ ਊਰਜਾ ਪ੍ਰਾਪਤ ਕਰਦੀ ਹੈ। ਇਨ੍ਹਾਂ ਰੂਹਾਨੀ ਦੁਆਰਾਂ ਰਾਹੀਂ ਸਾਡਾ ਸਬੰਧ ਅਕਾਲ ਪੁਰਖ ਦੇ ਨਿਰਗੁਣ ਸਰੂਪ ਨਾਲ ਬਣ ਜਾਂਦਾ ਹੈ।

  • ਸਿਰ ਵਿੱਚ ਐਸੇ ਚਾਰ ਦਵਾਰ ਹਨ: ਇਕ ਮੱਥੇ ਵਿੱਚ, ਦੋ ਸਾਡੇ ਸਿਰ ਦੇ ਦੋਹਾਂ ਕੰਨਾਂ ਦੇ ਉਪਰ ਅਤੇ ਇੱਕ ਪਿਛਲੇ ਪਾਸੇ ਜਿਥੇ ਰੀੜ੍ਹ ਦੀ ਹੱਡੀ ਖ਼ਤਮ ਹੁੰਦੀ ਹੈ ਉਸਦੇ ਬਿਲਕੁਲ ਉਪਰ ਵਾਲੀ ਥਾਂ।
  • ਪੰਜਵਾਂ ਦੁਆਰ ਜਿਸ ਨੂੰ ਗੁਰਬਾਣੀ ਵਿੱਚ ਦਸਮ ਦੁਆਰ ਕਿਹਾ ਗਿਆ ਹੈ ਉਹ ਸਿਰ ਦੇ ਉਪਰਲੇ ਹਿੱਸੇ ਵਿੱਚ ਹੁੰਦਾ ਹੈ।
  • ਹਰ ਹੱਥ ਦੀ ਹਥੇਲੀ ਵਿੱਚ ਦੋ ਦਰਵਾਜ਼ੇ ਹਨ।
  • ਦੋ ਦਰਵਾਜ਼ੇ ਸਾਡੇ ਪੈਰਾਂ ਦੀਆਂ ਤਲੀਆਂ ਵਿੱਚ।

 

ਜਦ ਰੂਹ ਸੁਹਾਗਣ ਬਣਦੀ ਹੈ ਤਾਂ ਸਾਡੀ ਰੂਹ ਦੇ ਇਹ ਸਾਰੇ ਰੂਹਾਨੀ ਦੁਆਰ ਖੁੱਲ੍ਹ ਜਾਂਦੇ ਹਨ ਅਤੇ ਉਹ ਇਨ੍ਹਾਂ ਦਵਾਰਾਂ ਦੇ ਅੰਦਰੋਂ ਰੂਹਾਨੀ ਪਰਮ ਸ਼ਕਤੀ ਪ੍ਰਾਪਤ ਕਰਨੀ ਸ਼ੁਰੂ ਕਰਦੀ ਹੈ। ਸ਼ੁਰੂ ਵਿਚ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਕਰਨ ਦੇ ਨਤੀਜੇ ਵਜੋਂ ਇਹ ਰੂਹਾਨੀ ਪਰਮ ਸ਼ਕਤੀ ਅੰਦਰ ਆਉਂਦੀ ਹੈ। ਜਦ ਮਨੁੱਖ ਨਾਮ ਸਿਮਰਨ ਦੀਆਂ ਉੱਚ ਅਵਸਥਾਵਾਂ ਵਿਚ ਜਾਂਦਾ ਹੈ ਤਦ ਰੂਹਾਨੀ ਪਰਮ ਸ਼ਕਤੀ ਦਾ ਸਰੀਰ ਵਿਚ ਨਿਰੰਤਰ ਵਹਾਅ ਹੁੰਦਾ ਹੈ। ਰੂਹਾਨੀ ਪਰਮ ਸ਼ਕਤੀ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ਼ ਕਰ ਦਿੰਦੀ ਹੈ ਅਤੇ ਅਸੀਂ ਆਪਣੀ ਅੰਤਿਮ ਪ੍ਰਾਪਤੀ ਵੱਲ ਤੇਜ਼ੀ ਨਾਲ ਅੱਗੇ ਵਧਦੇ ਹਾਂ। ਇਨ੍ਹਾਂ ਦਵਾਰਾਂ ਦਾ ਖੁੱਲ੍ਹਣਾ ਪੂਰਨ ਬੰਦਗੀ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ। ਇਹ ਸੁਹਾਗਣ ਦੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣਾ ਹੁੰਦਾ ਹੈ।

 

੯.      ਕੰਚਨ ਸੂਖਸ਼ਮ ਦੇਹੀ ਅਤੇ ਰੂਹ ਦੀ ਸ਼ੁੱਧਤਾ ਦੀ ਪ੍ਰਾਪਤੀ

ਜਦ ਸੁਹਾਗਣਾਂ ਹਰ ਰੋਜ਼ ਲੰਮੇ ਸਮੇਂ ਲਈ ਡੂੰਘੇ ਧਿਆਨ, ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੀਆਂ ਹਨ ਤਾਂ ਉਹਨਾਂ ਦੀ ਰੂਹ, ਮਨ, ਹਿਰਦਾ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਰੀਆਂ ਮਾਨਸਿਕ ਬਿਮਾਰੀਆਂ ਖ਼ਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੇ ਦੇਹੀ ਰੂਪੀ ਭਾਂਡੇ ਵਿੱਚ ਸਾਰੇ ਵਿਨਾਸ਼ਕਾਰੀ ਵਿਕਾਰਾਂ ਰੂਪੀ ਛੇਕ ਜੋ ਇਹਨਾਂ ਗੰਭੀਰ ਮਾਨਸਿਕ ਬਿਮਾਰੀਆਂ ਦਾ ਕਾਰਨ ਹੁੰਦੇ ਹਨ, ਭਰਨੇ ਸ਼ੁਰੂ ਹੋ ਜਾਂਦੇ ਹਨ। ਨਿਰੰਤਰ ਨਾਮ ਦੀ ਕਮਾਈ ਨਾਲ ਇਨ੍ਹਾਂ ਵਿਨਾਸ਼ਕਾਰੀ ਵਿਕਾਰਾਂ ਤੋਂ ਹਿਰਦੇ ਨੂੰ ਮੁਕਤੀ ਮਿਲ ਜਾਂਦੀ ਹੈ, ਹਿਰਦਾ ਨਿਰਮਲ ਹੋ ਜਾਂਦਾ ਹੈ, ਹਿਰਦਾ ਪਵਿੱਤ੍ਰ ਹੋ ਜਾਂਦਾ ਹੈ, ਸਾਰੀ ਜਨਮ ਜਨਮ ਦੀ ਮੈਲ ਧੁਪ ਜਾਂਦੀ ਹੈ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਅੰਮ੍ਰਿਤ ਸੂਖਸ਼ਮ ਦੇਹੀ ਵਿਚ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸੂਖਸ਼ਮ ਦੇਹੀ ੨੪ ਕੈਰਟ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ, ਵਿਨਾਸ਼ਕਾਰੀ ਵਿਕਾਰਾਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ, ਸਾਰੇ ਪੂਰਬਲੇ ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਰੂਹਾਨੀਅਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਇਸ ਦੇ ਫਲਸਰੂਪ ਅੰਮ੍ਰਿਤ ਸੂਖਸ਼ਮ ਦੇਹੀ ਵਿਚੋਂ ਬਾਹਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਆਸਾ ਦੀ ਵਾਰ ਵਿਚ ਕੀਤਾ ਗਿਆ ਹੈ।

 

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੪੮)

 

ਇਹ ਸੰ ਤ੍ਰਿਪਤੀ ਹੈ : ਸੰ ਤ੍ਰਿਪਤੀ, ਸਰਵੋਤਮ ਸਰਵੋਤਮ ਸੰ ਤ੍ਰਿਪਤੀ ਸਾਰੇ ਸਰੀਰ ਵਿਚ ਨਾਮ ਅੰਮ੍ਰਿਤ ਦੀ ਕਦੀ ਨਾ ਖ਼ਤਮ ਹੋਣ ਵਾਲੀ ਸੰ ਤ੍ਰਿਪਤੀ ਜਿਹੜਾ ਕਿ ਸਦਾ ਸੁਹਾਗਣ ਦੇ ਤਾਜ ਉਪਰ ਜੜਿਆ ਸਭ ਤੋਂ ਅਮੋਲਕ ਹੀਰਾ ਹੈ।

 

੧੦.  ਪੰਜ ਦੂਤਾਂ ਉਪਰ ਕਾਬੂ

ਜਦ ਸੁਹਾਗਣ ਨਿਰੰਤਰ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿਚ ਜਾਂਦੀ ਹੈ, ਤਦ ਦਿਨ ਅਤੇ ਰਾਤ ਦੇ ਨਿਰੰਤਰ ਅਜਪਾ ਜਾਪ ਅਤੇ ਰੋਮ-ਰੋਮ ਨਾਮ ਸਿਮਰਨ ਦੇ ਕਾਰਨ, ਇਹ ਪੰਜ ਚੋਰ : ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸਰੀਰ ਨੂੰ ਛੱਡ ਦਿੰਦੇ ਹਨ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਮਾਇਆ ਉਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ, ਸੁਹਾਗਣ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲੀ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈ ਅਤੇ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਸੁਹਾਗਣ ਮਨ ਉਪਰ ਜਿੱਤ ਪਾ ਲੈਂਦੀ ਹੈ ਅਤੇ ਆਪਣੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣੇ ਦੀ ਕਮਾਈ ਕਰ ਲੈਂਦੀ ਹੈ।

 

੧੧.   ਆਸਾ, ਤ੍ਰਿਸ਼ਨਾ ਅਤੇ ਮਨਸਾ ਉਪਰ ਕਾਬੂ

ਜਦ ਸੁਹਾਗਣ ਨਿਰੰਤਰ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿਚ ਸਮਾਧੀ ਅਤੇ ਸੁੰਨ ਸਮਾਧੀ ਵਿਚ ਜਾਂਦੀ ਹੈ ਤਦ ਇੱਛਾਵਾਂ ਚਲੇ ਜਾਂਦੀਆਂ ਹਨ, ਸੁਹਾਗਣ ਇੱਛਾ ਮੁਕਤ ਹੋ ਜਾਂਦੀ ਹੈ, ਸੁਹਾਗਣ ਸਤਿ-ਸੰਤੋਖ ਵਿੱਚ ਚਲੀ ਜਾਂਦੀ ਹੈ। ਸੁਹਾਗਣ ਆਪਣੇ ਮਨ ਉਪਰ ਜਿੱਤ ਪਾ ਲੈਂਦੀ ਹੈ ਅਤੇ ਉਹ ਆਪਣੇ ਤਾਜ ਵਿਚ ਇੱਕ ਹੋਰ ਅਮੋਲਕ ਗਹਿਣੇ ਨਾਲ ਸਜਾਈ ਅਤੇ ਨਿਵਾਜੀ ਜਾਂਦੀ ਹੈ। ਤ੍ਰਿਸ਼ਨਾ ਦੇ ਬੁੱਝ ਜਾਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਕੇ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਹੁੰਦੀ ਹੈ। ਇਸ ਮਹਾਨ ਰੂਹਾਨੀ ਬਖ਼ਸ਼ਿਸ਼ ਦੀ ਪ੍ਰਾਪਤੀ ਅਤੇ ਸੇਵਾ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦੀ ਹੈ।

 

੧੨.   ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ ਅਤੇ ਸਪਰਸ਼ ਉਪਰ ਕਾਬੂ

ਇਹ ਪੰਜ ਦੂਤਾਂ ਅਤੇ ਇੱਛਾਵਾਂ ਦੇ ਨਾਲ ਹੋਰ ਭੁਚਲਾਵੇ ਵਿਚ ਲਿਆਉਣ ਵਾਲੇ, ਭਰਮਾਂ ਭੁਲੇਖਿਆਂ ਵਿੱਚ ਪਾਉਣ ਵਾਲੇ ਤੱਤ ਹਨ ਜਿਹੜੇ ਆਪ ਮਨੁੱਖ ਨੂੰ ਮਾਇਆ ਦੀ ਗ਼ੁਲਾਮੀ ਵਿਚ ਰੱਖਣ ਦਾ ਕਾਰਨ ਹੁੰਦੇ ਹਨ। ਪਰ ਇੱਕ ਸੁਹਾਗਣ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ, ਸਮਾਧੀ ਅਤੇ ਸੁੰਨ ਸਮਾਧੀ ਵਿਚ ਬੈਠ ਕੇ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਭਰਪੂਰ ਕਰ ਲੈਂਦੀ ਹੈ ਅਤੇ ਆਪਣੇ ਆਪ ਨੂੰ ਇਹਨਾਂ ਭੁਲਾਵਿਆਂ ਅਤੇ ਭਰਮਾਂ ਦੇ ਪ੍ਰਭਾਵ ਤੋਂ ਮੁਕਤ ਕਰਾ ਲੈਂਦੀ ਹੈ। ਇਸ ਦੇ ਫਲਸਰੂਪ ਉਹ ਪੰਜ ਦੂਤਾਂ, ਇੱਛਾਵਾਂ ਅਤੇ ਭੁਲਾਵਿਆਂ ’ਤੇ ਜਿੱਤ ਪਾ ਲੈਂਦੀ ਹੈ। ਸੁਹਾਗਣ ਮਾਨਸਿਕ ਬਿਮਾਰੀਆਂ ਤੋਂ ਬਾਹਰ ਆ ਜਾਂਦੀ ਹੈ ਅਤੇ ਮਾਇਆ ’ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੀ ਹੈ ਅਤੇ ਇਸ ਜਿੱਤ ਦੇ ਗੁਣ ਨਾਲ ਉਹ ਆਪਣੇ ਮਨ ਉਪਰ ਪੂਰਨ ਜਿੱਤ ਪਾ ਲੈਂਦੀ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ।

 

੧੩.   ਦੁਬਿਧਾ ਅਤੇ ਭਰਮਾਂ ਦਾ ਨਾਸ ਹੋ ਜਾਣਾ

ਸਾਰੀਆਂ ਹੀ ਦੁਬਿਧਾਵਾਂ, ਭਰਮ, ਭੁਲੇਖੇ, ਗੁਰੂ ਅਤੇ ਗੁਰਬਾਣੀ ਵਿਚ ਪੂਰਨ ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ ਅਤੇ ਯਕੀਨ ਵਿਚ ਬਦਲ ਜਾਂਦੇ ਹਨ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਇਹਨਾਂ ਵਿਚਲਿਤ ਕਰਨ ਵਾਲੇ ਤੱਤਾਂ ਤੋਂ ਉਪਰ ਉਠ ਜਾਂਦੀਆਂ ਹਨ ਅਤੇ ਉਹਨਾਂ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚਕਾਰ ਬਿਨਾਂ ਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ ਅਤੇ ਬੇਅੰਤ ਭਰੋਸੇ ਦੇ ਬੰਧਨ ਦੇ ਵਿਚਕਾਰ ਕੁਝ ਨਹੀਂ ਆ ਸਕਦਾ। ਐਸੀ ਇੱਕ ਰੂਹ ਜੋ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀ ਹੈ, ਜੀਵਨ ਮੁਕਤ ਬਣ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਐਸੇ ਗੁਰਪ੍ਰਸਾਦਿ ਨਾਲ ਸਦਾ ਸੁਹਾਗਣ ਏਕ ਦ੍ਰਿਸ਼ਟ ਬਣ ਜਾਂਦੀ ਹੈ, ਨਿਰਵੈਰ ਬਣ ਜਾਂਦੀ ਹੈ ਅਤੇ ਸਾਰੀ ਸ੍ਰਿਸ਼ਟੀ ਲਈ, ਸਾਰੀ ਲੋਕਾਈ ਲਈ ਬੇਅੰਤ ਇਲਾਹੀ ਪਿਆਰ ਨਾਲ ਭਰਪੂਰ ਹੋ ਜਾਂਦੀ ਹੈ।

 

੧੪.   ਭਰਪੂਰ ਬੇਅੰਤ ਨਿਮਰਤਾ ਨਾਲ ਹਿਰਦਾ ਪ੍ਰਕਾਸ਼ਮਾਨ ਹੋ ਜਾਣਾ

ਭਰਪੂਰ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ, ਹਿਰਦੇ ਵਿੱਚ ਗ਼ਰੀਬੀ ਵੇਸ ਦਰਗਾਹ ਦੀ ਕੁੰਜੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਇਸ ਅਮੋਲਕ ਹੀਰੇ ਦੀ ਆਪਣੇ ਹਿਰਦੇ ਵਿਚ ਕਮਾਈ ਕਰਦੀਆਂ ਹਨ। ਉਹਨਾਂ ਦਾ ਹਿਰਦਾ ਗ਼ਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਉਹ ਭਰਪੂਰ ਨਿਮਰਤਾ ਵਿੱਚ ਵਿਚਰਦੇ ਹੋਏ ਸਾਰੀ ਰਚਨਾ ਦੇ ਚਰਨਾਂ ਵਿੱਚ ਸਦਾ-ਸਦਾ ਲਈ ਰਹਿੰਦੇ ਹਨ, ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਅਖਵਾਉਂਦੇ ਹਨ, ਦਾਸਨ ਦਾਸ ਅਖਵਾਉਂਦੇ ਹਨ। ਭਰਪੂਰ ਨਿਮਰਤਾ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਦੀ ਹੈ। ਸਦਾ ਸੁਹਾਗਣ ਲਈ ਆਦਰ ਅਤੇ ਨਿਰਾਦਰ ਕੁਝ ਨਹੀਂ ਹੁੰਦਾ, ਮਾਨ ਅਪਮਾਨ ਸਮਾਨ ਹੁੰਦਾ ਹੈ। ਸਦਾ ਸੁਹਾਗਣ ਉਪਰ ਸਿਫ਼ਤ ਅਤੇ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ।

 

੧੫.   ਭਰਪੂਰ ਬੇਅੰਤ ਦਿਆਲਤਾ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ

ਬੇਅੰਤ ਦਿਆਲਤਾ ਸੁਹਾਗਣ ਅਤੇ ਸਦਾ ਸੁਹਾਗਣ ਦੇ ਹਿਰਦੇ ਨੂੰ ਬਹੁਤ ਵਿਸ਼ਾਲ ਬਣਾ ਦਿੰਦੀ ਹੈ। ਹਿਰਦੇ ਦੀ ਬੇਅੰਤ ਦਿਆਲਤਾ ਉਹਨਾਂ ਦੀ ਸੇਵਾ ਵਿਚ ਲੱਗੀਆਂ ਰੂਹਾਨੀ ਸ਼ਕਤੀਆਂ ਦੀ ਮਦਦ ਨਾਲ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾ ਦਿੰਦੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੂਸਰਿਆਂ ਦੀਆਂ ਪੀੜਾਂ ਲੈ ਕੇ ਉਹਨਾਂ ਨੂੰ ਅੰਮ੍ਰਿਤ ਦਿੰਦੀਆਂ ਹਨ। ਸਦਾ ਸੁਹਾਗਣਾਂ ਆਪਣੀ ਸੰਗਤ ਦੇ ਜ਼ਹਿਰ ਨੂੰ ਪੀ ਲੈਂਦੀਆਂ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਦੇ ਦਿੰਦੀਆਂ ਹਨ।

 

੧੬.   ਬੇ-ਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ ਅਤੇ ਬੇਅੰਤ ਭਰੋਸਾ

ਇਥੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੇ ਮਹੱਤਵਪੂਰਨ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਬਲੀਦਾਨ ਸ਼ਾਂਤੀ ਲੈ ਕੇ ਆਉਂਦਾ ਹੈ। ਜਿਥੇ ਸ਼ਾਂਤੀ ਹੈ ਉਥੇ ਪਰਮਾਤਮਾ ਆਪ ਨਿਰਗੁਣ ਸਰੂਪ ਵਿੱਚ ਹੈ। ਇਹ ਹੀ ਕਾਰਨ ਹੈ ਕਿ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਦਾ ਸੁਹਾਗਣਾਂ ਵਿਚ ਹਮੇਸ਼ਾਂ ਅਤੇ ਸਦਾ ਲਈ ਆਪਣੇ ਨਿਰਗੁਣ ਸਰੂਪ ਵਿੱਚ ਵਾਸ ਕਰਦਾ ਹੈ। ਇਹ ਇੱਕ ਹੋਰ ਗੁਰਪ੍ਰਸਾਦਿ ਦਾ ਵੱਡਾ ਗੁਣ ਹੈ ਜਿਸ ਦੀ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਬਖ਼ਸ਼ਿਸ਼ ਹੁੰਦੀ ਹੈ।

 

੧੭.   ਮੁਆਫ਼ ਕਰ ਦੇਣਾ

ਦੂਸਰਿਆਂ ਦੇ ਗੁਨਾਹ ਮੁਆਫ਼ ਕਰ ਦੇਣਾ ਬੇਅੰਤ ਦਿਆਲਤਾ ਦੀ ਨਿਸ਼ਾਨੀ ਹੈ। ਗੁਨਾਹਾਂ ਦੀ ਮੁਆਫ਼ੀ ਅਤੇ ਬੇਅੰਤ ਦਿਆਲਤਾ ਇੱਕ ਦੂਸਰੇ ਦੇ ਪੂਰਕ ਹਨ। ਦੂਸਰਿਆਂ ਦੇ ਗੁਨਾਹ ਮੁਆਫ਼ ਕੇਵਲ ਇਕ ਬੇਅੰਤ ਦਿਆਲਤਾ ਵਾਲਾ ਹਿਰਦਾ ਹੀ ਕਰ ਸਕਦਾ ਹੈ। ਦੂਸਰਿਆਂ ਦੇ ਗੁਨਾਹ ਮੁਆਫ਼ ਕਰ ਦੇਣਾ ਬੇਅੰਤ ਬ੍ਰਹਮ ਗੁਣ ਹਨ ਜਿਹੜੇ ਸਦਾ ਸੁਹਾਗਣ ਦੇ ਹਿਰਦੇ ਵਿਚ ਬੇਅੰਤ ਸਥਾਨ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦਾ ਹਿਰਦਾ ਵਿਸ਼ਾਲ, ਬੇਅੰਤ ਅਤੇ ਬੰਧਨਾਂ ਤੋਂ ਮੁਕਤ ਬਣ ਜਾਂਦਾ ਹੈ। ਜਿਥੇ ਮੁਆਫ਼ੀ ਹੈ ਉਥੇ ਗੁੱਸਾ ਕ੍ਰੋਧ ਨਹੀਂ ਹੈ। ਜਿਥੇ ਕ੍ਰੋਧ ਨਹੀਂ ਹੈ ਉਥੇ ਹਉਮੈ ਨਹੀਂ ਹੈ। ਜਿਥੇ ਹਉਮੈ ਨਹੀਂ ਹੈ ਉਥੇ ਪਰਮਾਤਮਾ ਆਪ ਆਪਦੇ ਨਿਰਗੁਣ ਸਰੂਪ ਵਿੱਚ ਪਰਗਟ ਹੁੰਦਾ ਹੈ। ਹਉਮੈ ਦੀ ਮੌਤ ਗੁਰਪ੍ਰਸਾਦਿ ਹੈ ਜੋ ਸਦਾ ਸੁਹਾਗਣਾਂ ਦੇ ਤਾਜ ਵਿੱਚ ਜੜਿਆ ਜਾਂਦਾ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਹੋਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨਾਂ ਦੀ ਕਿਰਪਾ ਹੁੰਦੀ ਹੈ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ।

 

੧੮.   ਨਿਰਭਉ ਹੋ ਜਾਣਾ

ਸਦਾ ਸੁਹਾਗਣ ਦੇ ਤਾਜ ਵਿਚ ਨਿਰਭੈਤਾ ਇੱਕ ਹੋਰ ਅਮੋਲਕ ਗਹਿਣਾ ਹੈ। ਉਸ ਦਾ ਕੋਈ ਵੈਰੀ ਨਹੀਂ ਹੁੰਦਾ, ਹਰ ਇੱਕ ਉਸ ਲਈ ਮਿੱਤਰ ਹੁੰਦਾ ਹੈ। ਉਹ ਸਾਰੀ ਰਚਨਾ ਨੂੰ ਉਸ ਤਰ੍ਹਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਆਪ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪਿਆਰ ਕਰਦੀ ਹੈ। ਨਿਰਭਉ ਹੋਣਾ ਉਸ ਨੂੰ ਪੂਰਨ ਸਚਿਆਰਾ ਮਨੁੱਖ ਬਣਾ ਦਿੰਦਾ ਹੈ। ਉਹ ਅਨਾਦਿ ਸਤਿ ਨੂੰ ਵਰਤਾਉਣ ਤੋਂ ਕਦੀ ਨਹੀਂ ਡਰਦੀ। ਉਹ ਪੂਰਨ ਸਤਿ ਵੇਖਦੀ ਹੈ। ਉਹ ਪੂਰਨ ਸਤਿ ਸੁਣਦੀ ਹੈ। ਉਹ ਪੂਰਨ ਸਤਿ ਦੀ ਸੇਵਾ ਕਰਦੀ ਹੈ ਅਤੇ ਪੂਰਨ ਸਤਿ ਵਰਤਾਉਂਦੀ ਹੈ। ਉਹ ਸਾਰੇ ਸੰਸਾਰਿਕ ਮੋਹ ਤੋਂ ਮੁਕਤ ਹੋ ਜਾਂਦੀ ਹੈ।

 

੧੯.   ਸਤਿ ਸੰਤੋਖ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ

ਇਹ ਇੱਕ ਹੋਰ ਬੇਅੰਤ ਬ੍ਰਹਮ ਗੁਣ ਹੈ। ਮਨ ਅਤੇ ਰੂਹ ਦੀ ਇੱਕ ਪੂਰਨ ਸੰਤੁਸ਼ਟੀ ਦੀ ਅਵਸਥਾ। ਹਮੇਸ਼ਾਂ ਹੁਕਮ ਦੇ ਵਿੱਚ। ਹਮੇਸ਼ਾਂ ਹੀ ਸਰਵ-ਸ਼ਕਤੀਮਾਨ ਦੀ ਹਰ ਹੁਕਮ ਦਾ ਸਵੀਕਾਰ ਕਰਨ। ਕੋਈ ਇੱਛਾਵਾਂ ਨਹੀਂ। ਪੂਰਨ ਤੌਰ ’ਤੇ ਮਨ ਦੀ ਸਥਿਰ ਅਵਸਥਾ। ਕੋਈ ਲਾਭ ਨਹੀਂ, ਕੋਈ ਹਾਨੀ ਨਹੀਂ, ਮਾਟੀ ਕੰਚਨ ਇਕ ਬਰਾਬਰ, ਦੁਖ-ਸੁਖ ਇਕ ਬਰਾਬਰ, ਅੰਮ੍ਰਿਤ ਅਤੇ ਬਿਖ ਇਕ ਬਰਾਬਰ। ਸੰਸਾਰਿਕ ਅਰਾਮਾਂ ਅਤੇ ਪਦਾਰਥਾਂ ਲਈ ਕੋਈ ਲੋਭ ਨਹੀਂ। ਹਮੇਸ਼ਾਂ ਹੀ ਅਨਾਦਿ ਅਸੀਸ ਵਿੱਚ ਲੀਨ। ਸ਼ਾਂਤ, ਸਥਿਰ ਅਤੇ ਪੂਰੀ ਤਰ੍ਹਾਂ ਅਨਾਦਿ ਅਨੰਦ ਅਤੇ ਖ਼ੁਸ਼ੀਆਂ ਨਾਲ ਭਰਪੂਰ।

 

੨੦.   ਨਿਰੰਤਰ ਸਿਮਰਨ, ਅਜਪਾ ਜਾਪ, ਰੋਮ-ਰੋਮ ਸਿਮਰਨ ਵਿੱਚ ਚਲਾ ਜਾਣਾ

ਇਹ ਨਾਮ ਸਿਮਰਨ ਦੀਆਂ ਉੱਚੀਆਂ ਅਵਸਥਾਵਾਂ ਹਨ ਅਤੇ ਸਦਾ ਸੁਹਾਗਣਾਂ ਇਹਨਾਂ ਦੀ ਅਨਾਦਿ ਬਖ਼ਸ਼ਿਸ਼ ਨਾਲ ਬਖ਼ਸ਼ੀਆਂ ਹੁੰਦੀਆਂ ਹਨ। ਇਹ ਉਹਨਾਂ ਲਈ ਬੜੇ ਹੀ ਉੱਚ ਦਰਜੇ ਦਾ ਗੁਰਪ੍ਰਸਾਦਿ ਉਪਲਬਧ ਹੁੰਦਾ ਹੈ। ਉਹਨਾਂ ਦੀ ਸਾਰੀ ਦੇਹੀ ਵਿੱਚ ਸਿਮਰਨ ਨਿਰੰਤਰ ਚਲਦਾ ਹੈ। ਉਹ ਨਿਰੰਤਰ ਆਧਾਰ ਤੇ ਨਾਮ ਸਿਮਰਨ ਨਾਲ ਭਰਪੂਰ ਰਹਿੰਦੀਆਂ ਹਨ, ਉਹ ਸਦਾ ਹੀ ਸਮਾਧੀ ਦੀ ਅਵਸਥਾ ਵਿਚ ਹੁੰਦੀਆਂ ਹਨ।

 

੨੧.   ਆਤਮ ਰਸ ਅੰਮ੍ਰਿਤ, ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ

ਆਤਮ ਰਸ ਸਭ ਤੋਂ ਉੱਚਾ ਅੰਮ੍ਰਿਤ ਹੁੰਦਾ ਹੈ ਜੋ ਸਦਾ ਸੁਹਾਗਣਾਂ ਨੂੰ ਉਪਲਬਧ ਹੁੰਦਾ ਹੈ।

 

ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੨)

ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ॥

(ਸਰਬਲੋਹ ਗ੍ਰੰਥ)

ਇਹ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਸਭ ਤੋਂ ਸ਼ੁੱਧ ਰੂਪ ਹੈ ਜਿਸ ਵਿੱਚ ਸਦਾ ਸੁਹਾਗਣ ਨਿਰੰਤਰ ਆਧਾਰ ’ਤੇ ਸਦਾ ਹੀ ਲੀਨ ਰਹਿੰਦੀ ਹੈ। ਇਸ ਅੰਮ੍ਰਿਤ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ। ਇਹ ਕੇਵਲ ਰੂਹਾਨੀ ਅੱਖ ਨਾਲ ਵੇਖਿਆ, ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੁੰਦਾ ਹੈ ਜਿਹੜਾ ਸਦਾ ਸੁਹਾਗਣਾਂ ਲਈ ਉਪਲਬਧ ਹੁੰਦਾ ਹੈ।

 

੨੨.   ਦਸਮ ਦੁਆਰ ਖੁੱਲ੍ਹ ਜਾਣਾ

ਇਹ ਰੂਹਾਨੀ ਦਰਵਾਜ਼ਾ ਹੈ ਜਿਹੜਾ ਮਨੁੱਖੀ ਖੋਪੜੀ ਦੇ ਉਪਰਲੇ ਭਾਗ ਵਿਚ ਸਥਿਤ ਹੁੰਦਾ ਹੈ। ਜਦ ਇਹ ਖੁੱਲ੍ਹਦਾ ਹੈ ਇਹ ਸੁਹਾਗਣ ਦਾ ਅਕਾਲ ਪੁਰਖ ਨਾਲ ਨਿਰੰਤਰ ਆਧਾਰ ਤੇ ਸਬੰਧ ਜੋੜ ਦਿੰਦਾ ਹੈ। ਇਹ ਨਿਰੰਤਰ ਸਰੀਰ ਵਿਚ ਅੰਮ੍ਰਿਤ ਦਾ ਸੰਚਾਰ ਕਰਦਾ ਹੈ।

 

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੭੪)

ਇਹ ਗੁਰਪ੍ਰਸਾਦਿ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਨਿਰੰਤਰ ਆਧਾਰ ਤੇ ਉਪਲਬਧ ਹੁੰਦਾ ਹੈ। ਇੱਕ ਵਾਰ ਜਦ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਤਾਂ ਬ੍ਰਹਮ ਗਿਆਨ ਅੰਦਰੋਂ ਫੁੱਟ ਪੈਂਦਾ ਹੈ। ਗੁਰਬਾਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਦਿਮਾਗ਼ ਦੀ ਕਰਮ ਕਰਨ ਦੀ ਸਮਰਥਾ ਦਸਮ ਦੁਆਰ ਖੁੱਲ੍ਹਣ ਨਾਲ ਵੱਧ ਜਾਂਦੀ ਹੈ।

 

੨੩.   ਅਨਹਦ ਨਾਦਿ ਸ਼ਬਦ ਦੀ ਪ੍ਰਾਪਤੀ

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੦੨)

ਦਸਮ ਦੁਆਰ ਖੁੱਲ੍ਹਣ ਤੋਂ ਬਾਅਦ ਸੁਹਾਗਣ ਅਤੇ ਅਕਾਲ ਪੁਰਖ ਵਿਚ ਨਿਰੰਤਰ ਸਬੰਧ ਸਥਾਪਿਤ ਹੋ ਜਾਂਦਾ ਹੈ। ਦਸਮ ਦੁਆਰ ਤੋਂ ਸਰੀਰ ਵਿਚ ਨਿਰੰਤਰ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ ਅਤੇ ਉਸ ਵੇਲੇ ਹੀ ਅਨਹਦ ਨਾਦ ਬ੍ਰਹਮ ਸੰਗੀਤ ਦਸਮ ਦੁਆਰ ਵਿਚ ਵੱਜਣਾ ਸ਼ੁਰੂ ਹੁੰਦਾ ਹੈ। ਇਹ ਬ੍ਰਹਮ ਸੰਗੀਤ ਅੰਮ੍ਰਿਤ ਹੈ ਅਤੇ ਅਕਾਲ ਪੁਰਖ ਤੋਂ ਸਿੱਧਾ ਆਉਂਦਾ ਨਿਰੰਤਰ ਬ੍ਰਹਮ ਅਖੰਡ ਕੀਰਤਨ ਹੈ। ਇਹ ਪੰਜ ਵੱਖ-ਵੱਖ ਸਾਜਾਂ ਦੁਆਰਾ ਵਜਾਏ ਜਾ ਰਹੇ ਸੰਗੀਤ ਦੇ ਰੂਪ ਵਿਚ ਸੁਣਾਈ ਦਿੰਦਾ ਹੈ ਇਸ ਲਈ ਇਸ ਨੂੰ ਗੁਰਬਾਣੀ ਵਿੱਚ ਪੰਚ ਸ਼ਬਦ ਅਨਹਦ ਨਾਦ ਭੀ ਕਿਹਾ ਗਿਆ ਹੈ।

ਕੁਝ ਸਦਾ ਸੁਹਾਗਣਾਂ ਨੂੰ ਐਸੀ ਬਖ਼ਸ਼ਿਸ਼ ਹੁੰਦੀ ਹੈ ਕਿ ਉਹ ਇਸ ਕੀਰਤਨ ਨੂੰ ਸੁਣ ਕੇ ਇਸ ਸੰਸਾਰ ਵਿਚ ਇਸ ਨੂੰ ਲਿਖਣ ਅਤੇ ਗਾਉਣ ਦੇ ਯੋਗ ਹੋ ਜਾਂਦੀਆਂ ਹਨ। ਇਹ ਬਖ਼ਸ਼ਿਸ਼ ੬ ਗੁਰੂ ਸਾਹਿਬਾਨ ਅਤੇ ੧੫ ਭਗਤਾਂ ਨੂੰ ਪ੍ਰਾਪਤ ਸੀ ਜਿਨ੍ਹਾਂ ਨੇ ਗੁਰਬਾਣੀ ਗਾਈ ਅਤੇ ਉਚਾਰਣ ਕੀਤੀ ਹੈ। ਉਹਨਾਂ ਪ੍ਰਮਾਤਮਾ ਦੀ ਧੁਰ ਕੀ ਬਾਣੀ ਨੂੰ ਗਾਇਆ ਅਤੇ ਲਿਖਿਆ। ਇਹਨਾਂ ਦੀ ਸੰਪਾਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ। ਇਹ ਸਦਾ ਸੁਹਾਗਣਾਂ ਨੂੰ ਪ੍ਰਾਪਤ ਇੱਕ ਹੋਰ ਉੱਚ ਪੱਧਰ ਦਾ ਗੁਰਪ੍ਰਸਾਦਿ ਹੈ।

 

੨੪.   (੭) ਸਤਿ ਸਰੋਵਰ ਅੰਮ੍ਰਿਤ ਦੇ ਸੱਤ ਸਾਗਰ ਪ੍ਰਕਾਸ਼ਮਾਨ ਹੋ ਜਾਣੇ

ਇਹ ਮਨੁੱਖਾ ਦੇਹੀ ਦੇ ਅੰਦਰਲੇ ੭ ਰੂਹਾਨੀ ਸ਼ਕਤੀਆਂ ਦੇ ਸੋਮੇ ਹਨ। ਇਹ ਇਹਨਾਂ ਸਥਾਨਾਂ ’ਤੇ ਹਨ :

  • ਸਿਰ ਦੇ ਬਿਲਕੁਲ ਉਪਰ ਦਸਮ ਦੁਆਰ
  • ਮੱਥਾ ਤੇ ਤ੍ਰਿਕੁਟੀ
  • ਕੰਠ ਵਿੱਚ
  • ਛਾਤੀ ਦੇ ਵਿਚਕਾਰ ਹਿਰਦਾ
  • ਧੁੰਨੀ ਦਾ ਸਥਾਨ ਨਾਭੀ ਵਿੱਚ
  • ਲਿੰਗ ਇੰਦਰੀਆਂ ਦੇ ਉੱਪਰ
  • ਰੀੜ੍ਹ ਦੀ ਹੱਡੀ ਦੇ ਆਧਾਰ ਤੇ – ਕੁੰਡਲਨੀ

ਇਹ ਨਾਮ ਅੰਮ੍ਰਿਤ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਦ ਮਨੁੱਖੀ ਸਰੀਰ ਵਿੱਚ ਰੂਹਾਨੀ ਸ਼ਕਤੀਆਂ ਦੀ ਅੰਦਰੂਨੀ ਉਤਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਉਪਲਬਧ ਗੁਰਪ੍ਰਸਾਦਿ ਹੈ। ਸਾਡੀ ਦੇਹੀ ਨਿਰਗੁਣ ਸਰੂਪ ਨਾਲ, ੧੪ ਲੋਕ ਪਰਲੋਕ ਅਤੇ ਮਾਨਸਰੋਵਰ ਨਾਲ ਇਨ੍ਹਾਂ ਇਲਾਹੀ ਅੰਮ੍ਰਿਤ ਦੇ ਸੋਮਿਆਂ ਰਾਹੀਂ ਸਦਾ ਸਦਾ ਲਈ ਇੱਕ-ਮਿੱਕ ਹੋ ਜਾਂਦੀ ਹੈ।

 

੨੫. ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ

ਅਕਾਲ ਪੁਰਖ ਦੇ ਦਰਸ਼ਨਾਂ ਨਾਲ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਗੁਰਪ੍ਰਸਾਦਿ ਦੀ ਪ੍ਰਾਪਤੀ ਬੰਦਗੀ ਸੰਪੂਰਨ ਹੋਣ ’ਤੇ ਅਤੇ ਦਰਗਾਹ ਵਿੱਚ ਪਰਵਾਨ ਹੋਣ ’ਤੇ ਹੁੰਦੀ ਹੈ। ਬੰਦਗੀ ਦੀ ਯਾਤਰਾ ਨੂੰ ਸੰਪੂਰਨ ਕਰਨ ਲਈ ਇਸ ਪੂਰਨ ਬ੍ਰਹਮ ਗਿਆਨ, ਪੂਰਨ ਗਿਆਨ ਦੀ ਜ਼ਰੂਰਤ ਹੈ ਕਿਉਂਕਿ ਇਸ ਗੁਰਪ੍ਰਸਾਦਿ ਤੋਂ ਬਿਨਾਂ ਬੰਦਗੀ ਸੰਪੂਰਨ ਨਹੀਂ ਹੁੰਦੀ ਹੈ।

 

ਬ੍ਰਹਮ ਗਿਆਨ ਨੂੰ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ।

  • ਤੱਤ ਗਿਆਨ – ਅਕਾਲ ਪੁਰਖ ਦੀ ਹੋਂਦ ਬਾਰੇ ਬ੍ਰਹਮ ਗਿਆਨ
  • ਪਰਮ ਤੱਤ – ਸਰਵ-ਉੱਤਮ ਦੀ ਸਦੀਵੀ ਹੋਂਦ
  • ਬੇਅੰਤ
  • ਅਨਾਦਿ ਸਤਿ
  • ਅੰਮ੍ਰਿਤ
  • ਪਰਮ ਜੋਤ
  • ਪੂਰਨ ਪ੍ਰਕਾਸ਼
  • ਨਿਰਗੁਣ ਸਰੂਪ
  • ਮਾਨਸਰੋਵਰ
  • ਗੁਰਸਾਗਰ

ਇਹ ਸਦਾ ਸੁਹਾਗਣਾਂ ਨੂੰ ਉਪਲਬਧ ਬਹੁਤ ਹੀ ਸਰਵ-ਉੱਚ ਪੱਧਰ ਦਾ ਗੁਰਪ੍ਰਸਾਦਿ ਹੈ। ਸਦਾ ਸੁਹਾਗਣ ਦੇ ਤਾਜ ਵਿੱਚ ਸਾਰੇ ਹੀ ਬ੍ਰਹਮ ਗਿਆਨ ਦੇ ਅਮੋਲਕ ਹੀਰੇ ਅਤੇ ਗਹਿਣੇ ਜੜੇ ਹੁੰਦੇ ਹਨ।

 

੨੬.   ਮਨ ਨੂੰ ਜਿੱਤਣਾ, ਮਾਇਆ ਨੂੰ ਜਿੱਤਣਾ, ਤ੍ਰੈ ਗੁਣ ਤੇ ਪਰ੍ਹੇ ਜਾ ਕੇ ਨਿਰਗੁਣ ਸਰੂਪ ਵਿੱਚ ਸਮਾ ਜਾਣਾ

ਮਾਇਆ ਉੱਤੇ ਜਿੱਤ ਪਾਉਣੀ ਬੰਦਗੀ ਦਾ ਸਭ ਤੋਂ ਕਠਿਨ ਭਾਗ ਹੈ। ਬੰਦਗੀ ਅਸਲ ਵਿਚ ਮਾਇਆ ਖ਼ਿਲਾਫ਼ ਜੰਗ ਹੀ ਹੈ। ਇਸ ਜੰਗ ਵਿੱਚ ਮਾਇਆ ਨੂੰ ਹਰਾ ਕੇ ਇੱਕ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਜਦੋਂ ਉਹ ਮਾਇਆ ਵਿਰੁੱਧ ਲੜਾਈ ਵਿਚ ਜਿੱਤ ਜਾਂਦੀ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲੀ ਜਾਂਦੀ ਹੈ ਤਦ ਉਹ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਜਾਂਦੀ ਹੈ। ਉਹ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੀ ਹੈ। ਇਹ ਸਰਵ-ਉੱਚ ਪੱਧਰ ਦਾ ਗੁਰਪ੍ਰਸਾਦਿ ਹੈ ਜਿਸ ਦੀ ਸਦਾ ਸੁਹਾਗਣਾਂ ਨੂੰ ਬਖ਼ਸ਼ਿਸ਼ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਇਸ ਗੁਣ ਨਾਲ ਮਾਇਆ ਸਦਾ ਸੁਹਾਗਣਾਂ ਦੀ ਦਾਸੀ ਬਣ ਜਾਂਦੀ ਹੈ ਅਤੇ ਸਦਾ ਸੁਹਾਗਣਾਂ ਦੀ ਸੇਵਾ ਕਰਦੀ ਹੈ।

 

੨੭.   ਏਕ ਦ੍ਰਿਸ਼ਟ ਹੋ ਜਾਣਾ

ਇੱਕ ਸਦਾ ਸੁਹਾਗਣ ਏਕ ਦ੍ਰਿਸ਼ਟ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੀ ਹੁੰਦੀ ਹੈ। ਇਸ ਤੋਂ ਭਾਵ ਹੈ ਕਿ ਉਸ ਲਈ ਸਾਰੇ ਹੀ ਬਰਾਬਰ ਹੁੰਦੇ ਹਨ। ਉਸ ਦੀ ਨਜ਼ਰ ਵਿਚ ਕੋਈ ਦਵੈਤ ਭਾਵਨਾ ਨਹੀਂ ਹੁੰਦੀ। ਉਹ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੀ ਹੈ। ਉਸ ਦੀ ਨਜ਼ਰ ਵਿਚ ਕੋਈ ਪੱਖਪਾਤ ਨਹੀਂ ਹੁੰਦਾ। ਸਦਾ ਸੁਹਾਗਣ ਵਾਸਤੇ ਸੰਸਾਰਿਕ ਦੁੱਖਾਂ ਅਤੇ ਖ਼ੁਸ਼ੀਆਂ ਵਿਚ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸੋਨੇ ਅਤੇ ਰੇਤ ਦਾ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸਾਰੇ ਸੰਸਾਰ ਅਤੇ ਆਪਣੇ ਪਰਿਵਾਰ ਵਿਚ ਕੋਈ ਫ਼ਰਕ ਨਹੀਂ ਹੁੰਦਾ, ਉਹ ਸਾਰੀ ਰਚਨਾ ਨਾਲ ਸਬੰਧਿਤ ਹੁੰਦੀ ਹੈ। ਸਦਾ ਸੁਹਾਗਣ ਦਾ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਲਈ ਪ੍ਰੇਮ ਬੇਅੰਤਤਾ ਵਿੱਚ ਚਲਾ ਜਾਂਦਾ ਹੈ, ਉਸਦੀ ਪ੍ਰੀਤ ਹਰ ਇਕ ਪ੍ਰਾਣੀ ਨਾਲ ਉਤਨੀ ਹੀ ਹੁੰਦੀ ਹੈ ਜਿੱਤਨੀ ਅਕਾਲ ਪੁਰਖ ਲਈ ਹੁੰਦੀ ਹੈ।

 

੨੮.   ਨਿਰਵੈਰ ਹੋ ਜਾਣਾ

ਇਕ ਸਦਾ ਸੁਹਾਗਣ ਨੂੰ ਕਿਸੇ ਨਾਲ ਵੀ ਵੈਰ ਨਾ ਹੋਣ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ। ਉਸ ਦੇ ਕੋਈ ਵੈਰੀ ਨਹੀਂ ਹੁੰਦੇ। ਉਸ ਨੂੰ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੁੰਦੀ, ਬਦਲੇ ਦੀ ਕੋਈ ਭਾਵਨਾ ਨਹੀਂ ਹੁੰਦੀ। ਉਹ ਈਰਖਾ ਅਤੇ ਦਵੈਸ਼ ਦੀ ਭਾਵਨਾ ਤੋਂ ਮੁਕਤ ਹੁੰਦੀ ਹੈ। ਉਹ ਤਿਆਗ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਭਾਵਨਾ ਨਾਲ ਭਰਪੂਰ ਹੁੰਦੀ ਹੈ। ਉਹ ਸਾਰਿਆਂ ਨੂੰ ਉਨਾ ਹੀ ਪਿਆਰ ਕਰਦੀ ਹੈ ਜਿੰਨਾ ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕਰਦੀ ਹੈ। ਉਹ ਸਰਬੱਤ ਦਾ ਭਲਾ ਕਰਦੀ ਅਤੇ ਮੰਗਦੀ ਹੈ।

 

੨੯.   ਪਰਮ ਪਦਵੀ ਦੀ ਪ੍ਰਾਪਤੀ

ਸਦਾ ਸੁਹਾਗਣ ਨੂੰ ਅਕਾਲ ਪੁਰਖ ਦੀ ਦਰਗਾਹ ਵਿਚ ਸਰਵ-ਉੱਚ ਰੂਹਾਨੀ ਪਦਵੀ ਪਰਮ ਪਦਵੀ ਦੇ ਗੁਰਪ੍ਰਸਾਦਿ ਦੀ ਅਨਾਦਿ ਬਖ਼ਸ਼ਿਸ਼ ਅਤੇ ਪ੍ਰਾਪਤੀ ਹੁੰਦੀ ਹੈ। ਉਹ ਦਰਗਾਹੀ ਹੁਕਮ ਵਿਚ ਰਹਿੰਦੀ ਹੈ ਅਤੇ ਨਿਰੰਤਰ ਹੁਕਮ ਦੀ ਪਾਲਣਾ ਕਰਦੀ ਹੈ। ਉਸ ਦੇ ਸਾਰੇ ਕਾਰਜ ਅਤੇ ਸੇਵਾ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਹੁੰਦੇ ਹਨ। ਉਸ ਦੇ ਸਾਰੇ ਕਰਮ ਸਤਿ ਕਰਮ ਹੁੰਦੇ ਹਨ ਅਤੇ ਸੰਗਤ ਦੇ ਭਲੇ ਲਈ ਹੁੰਦੇ ਹਨ। ਉਹ ਕੇਵਲ ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਦੀ ਹੈ ਅਤੇ ਸੰਗਤਾਂ ਨੂੰ ਨਾਮ ਨਾਲ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਦੀ ਹੈ।

ਅਕਾਲ ਪੁਰਖ ਕੋਲੋਂ ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਦੇ ਬਾਅਦ ਉਹ ਅੰਮ੍ਰਿਤ ਦੇ ਦਾਤਾ, ਨਾਮ ਅਤੇ ਗੁਰਪ੍ਰਸਾਦਿ ਦੀ ਦਾਤ ਦੇਣ ਵਾਲੀ ਬਣ ਜਾਂਦੀ ਹੈ। ਉਹ ਪੂਰਨ ਸੰਤ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੀ ਹੈ। ਤਦ ਉਸ ਦਾ ਕਰਮ ਬ੍ਰਹਮ ਗਿਆਨ ਵੰਡਣਾ ਬਣ ਜਾਂਦਾ ਹੈ। ਸੰਗਤ ਨੂੰ ਅੰਮ੍ਰਿਤ ਦੀ ਦਾਤ ਵੰਡਣਾ ਅਤੇ ਉਹਨਾਂ ਨੂੰ ਭਗਤੀ ਦੇ ਮਾਰਗ ਸੱਚਖੰਡ ਵੱਲ ਜਾਣ ਵੱਲ ਸੇਧਿਤ ਕਰਨਾ ਹੋ ਜਾਂਦਾ ਹੈ।

 

੩੦.   ਨਰਮ ਅਤੇ ਮਿੱਠਾ ਬੋਲਣਾ, ਮਿੱਠ ਬੋਲੜਾ ਬਣ ਜਾਣਾ

ਸਦਾ ਸੁਹਾਗਣਾਂ ਬਹੁਤ ਹੀ ਮਿੱਠ ਬੋਲੜਾ ਹੁੰਦੀਆਂ ਹਨ। ਉਹਨਾਂ ਦੇ ਸਾਰੇ ਸ਼ਬਦ ਅੰਮ੍ਰਿਤ ਬਚਨ ਹੁੰਦੇ ਹਨ। ਹਰ ਸ਼ਬਦ ਅੰਮ੍ਰਿਤ ਨਾਲ ਭਰਪੂਰ ਹੁੰਦਾ ਹੈ ਅਤੇ ਲੋਕ ਸਿਰਫ਼ ਉਹਨਾਂ ਨੂੰ ਸੁਣਨ ਨਾਲ ਹੀ ਸਮਾਧੀ ਵਿਚ ਚਲੇ ਜਾਂਦੇ ਹਨ। ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਉਹ ਹਮੇਸ਼ਾਂ ਦੂਸਰਿਆਂ ਦੇ ਦੁੱਖਾਂ ਨੂੰ ਜਜ਼ਬ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਬਖ਼ਸ਼ਦੇ ਹਨ। ਸਦਾ ਸੁਹਾਗਣ ਦੇ ਬਚਨਾਂ ਵਿੱਚ ਇਲਾਹੀ ਸ਼ਕਤੀ ਆ ਜਾਂਦੀ ਹੈ। ਸਦਾ ਸੁਹਾਗਣ ਦੇ ਬਚਨ ਸਦਾ ਸਤਿ ਹੁੰਦੇ ਹਨ।

 

੩੧.   ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਹੋ ਜਾਣਾ

ਇੱਕ ਸਦਾ ਸੁਹਾਗਣ ਦਾ ਕੰਮ ਦੂਸਰਿਆਂ ਨੂੰ ਗੁਰਪ੍ਰਸਾਦਿ ਬਖ਼ਸ਼ ਕੇ ਅਤੇ ਉਤਸ਼ਾਹ ਦੇ ਕੇ ਆਪਣੇ ਵਰਗਾ ਬਣਾਉਣਾ ਅਤੇ ਸੱਚਖੰਡ ਵੱਲ ਬੰਦਗੀ ਮਾਰਗ ’ਤੇ ਤੋਰਨਾ ਹੁੰਦਾ ਹੈ। ਉਹ ਇਹ ਇਸ ਤਰ੍ਹਾਂ ਕਰਦੇ ਹਨ :

  • ਦੂਸਰਿਆਂ ਨੂੰ ੴ ਸਤਿਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਕੇ।
  • ਉਹਨਾਂ ਨੂੰ ਅੰਮ੍ਰਿਤ ਬਖ਼ਸ਼ ਕੇ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਨਿਵਾਜ ਕੇ।
  • ਪਹਿਲਾਂ ਵਖਿਆਨ ਕੀਤੇ ਗਏ ਗੁਰਪ੍ਰਸਾਦਿ ਦੀ ਕਮਾਈ ਕਰਨ ਵਿਚ ਮਦਦ ਕਰਕੇ ਅਤੇ
  • ਉਹਨਾਂ ਲਈ ਜੀਵਨ ਮੁਕਤੀ ਲਿਆ ਕੇ ਅਤੇ ਉਨ੍ਹਾਂ ਨੂੰ ਸੰਤ ਹਿਰਦੇ ਵਿੱਚ ਪਰਿਵਰਤਿਤ ਕਰਕੇ।

ਇਕ ਮਨੁੱਖ ਨੂੰ ਨਾਮ ਨਾਲ ਜੋੜ ਕੇ ਜੀਵਨ ਮੁਕਤੀ ਦੇਣਾ ਸਭ ਤੋਂ ਵੱਡਾ ਨਿਰਸਵਾਰਥ ਕਾਰਜ ਹੈ ਜੋ ਕੋਈ ਕਰ ਸਕਦਾ ਹੈ। ਇਸ ਨੂੰ ਮਹਾਂ ਪਰਉਪਕਾਰੀ ਕਿਹਾ ਗਿਆ ਹੈ।

 

ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੯੪)

ਮਹਾਂ ਪਰਉਪਕਾਰ ਹੈ :

  • ਦੂਸਰਿਆਂ ਦੇ ਦੁੱਖਾਂ ਦਾ ਅੰਤ ਕਰਨਾ।
  • ਉਹਨਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਅੰਤ ਕਰਨਾ।
  • ਉਹਨਾਂ ਨੂੰ ਮਨ ’ਤੇ ਜਿੱਤ ਪਾਉਣ ਵਿੱਚ ਮਦਦ ਕਰਨਾ।
  • ਮਾਇਆ ਉਪਰ ਜਿੱਤ ਪਾਉਣ ਵਿੱਚ ਸਹਾਇਤਾ ਕਰਨਾ।
  • ਨਾਮ, ਬੰਦਗੀ ਅਤੇ ਸੇਵਾ ਦੇਣ ਅਤੇ
  • ਜੀਵਨ ਮੁਕਤੀ ਮਾਨਵਤਾ ਦੀ ਸਭ ਤੋਂ ਉੱਚਾ ਪੱਧਰ ਸੇਵਾ ਹੈ।
  • ਮਹਾਂ ਪਰਉਪਕਾਰ ਸਦਾ ਸੁਹਾਗਣ ਦਾ ਕੰਮ ਹੈ।

੩੨.   ਪੂਰਨ ਸਚਿਆਰਾ ਹਿਰਦਾ ਬਣ ਜਾਣਾ

ਸਦਾ ਸੁਹਾਗਣਾਂ ਸਦਾ ਹੀ ਸਤਿ ਵੇਖਦੀਆਂ ਹਨ, ਸਦਾ ਸਤਿ ਸੁਣਦੀਆਂ ਹਨ, ਸਦਾ ਪੂਰਨ ਸਤਿ ਵਰਤਾਉਂਦੀਆਂ ਹਨ ਅਤੇ ਅਨਾਦਿ ਪੂਰਨ ਸਤਿ ਦੀ ਸੇਵਾ ਕਰਦੀਆਂ ਹਨ। ਉਹ ਸਦਾ ਅਨਾਦਿ ਸਤਿ ਵਿਚ ਲੀਨ ਰਹਿੰਦੀਆਂ ਹਨ। ਅਨਾਦਿ ਪੂਰਨ ਸਤਿ ਨੂੰ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਕਰਨਾ ਮਾਨਵਤਾ ਦੀ ਸਭ ਤੋਂ ਉੱਤਮ ਸੇਵਾ ਹੈ। ਸਤਿ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ, ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰੂਪ ਹੈ ਇਸ ਲਈ ਪੂਰਨ ਸਤਿ ਦੀ ਸੇਵਾ ਸਰਵ-ਉੱਤਮ ਸੇਵਾ ਹੈ।

ਸਦਾ ਸੁਹਾਗਣ ਦੀ ਮਹਿਮਾ, ਬ੍ਰਹਮ ਗੁਣ ਅਤੇ ਰੂਹਾਨੀ ਸ਼ਕਤੀਆਂ ਵਿਆਖਿਆ ਤੋਂ ਪਰ੍ਹੇ ਹਨ। ਇਹ ਕੇਵਲ ਸਦਾ ਸੁਹਾਗਣਾਂ ਦੇ ਕੁਝ ਬ੍ਰਹਮ ਗੁਣਾਂ ’ਤੇ ਝਾਤੀ ਪਾਉਣ ਦਾ ਯਤਨ ਸੀ। ਇਹ ਗੁਣ ਕੇਵਲ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਅਨੁਭਵ ਕੀਤੇ ਜਾ ਸਕਦੇ ਹਨ ਜਦੋਂ ਅਸੀਂ ਬੰਦਗੀ ਦੇ ਮਾਰਗ ’ਤੇ ਅੱਗੇ ਵਧਦੇ ਹਾਂ ਅਤੇ ਗੁਰਪ੍ਰਸਾਦਿ ਨਾਲ ਇਹਨਾਂ ਬ੍ਰਹਮ ਗੁਣਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਜੇਕਰ ਤੁਸੀਂ ਚੰਗੀ ਕਿਸਮਤ ਵਾਲੇ ਹੋ ਅਤੇ ਪਹਿਲਾਂ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰਨ ਲਈ ਥਾਪੇ ਗਏ ਹੋ ਤਾਂ ਤੁਸੀਂ ਇਹ ਯਕੀਨ ਨਾਲ ਪ੍ਰਾਪਤ ਕਰ ਸਕਦੇ ਹੋ। ਪਰ ਵਿਹਲੇ ਨਾ ਬੈਠੋ, ਆਪਣੇ ਯਤਨ ਹੁਣੇ ਹੀ ਸ਼ੁਰੂ ਕਰ ਦਿਉ। ਗੁਰਪ੍ਰਸਾਦਿ ਲਈ ਬੇਨਤੀ ਸ਼ੁਰੂ ਕਰ ਦਿਉ। ਗੁਰ ਅਤੇ ਗੁਰੂ ਅੱਗੇ ਪੂਰਾ ਸਮਰਪਣ ਕਰਨਾ ਸ਼ੁਰੂ ਕਰ ਦਿਉ।

ਗੁਰ, ਗੁਰੂ ਅਤੇ ਗੁਰਬਾਣੀ ਵਿਚ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਵਿਕਸਿਤ ਕਰ ਦਿਉ। ਨਾਮ ਸਿਮਰਨ ਸ਼ੁਰੂ ਕਰ ਦਿਉ ਅਤੇ ਤੁਸੀਂ ਆਪਣੇ ਨਾਲ ਇਹ ਵਾਪਰਨਾ ਬਣਾ ਸਕਦੇ ਹੋ, ਸਦਾ ਸੁਹਾਗ ਦੀ ਪ੍ਰਾਪਤੀ ਕਰ ਸਕਦੇ ਹੋ।

 

ਸਲੋਕੁ ॥

ਮਨਿ ਸਾਚਾ ਮੁਖਿ ਸਾਚਾ ਸੋਇ ॥

ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

 

ਇਥੇ ਪੂਰਨ ਬ੍ਰਹਮ ਗਿਆਨੀ ਦੇ ਕੁਝ ਬ੍ਰਹਮ ਗੁਣਾਂ ਨੂੰ ਵਖਿਆਨ ਕੀਤਾ ਗਿਆ ਹੈ। ਉਹ ਐਸੀ ਸੁੰਦਰ ਅਤੇ ਮਹਾਨ ਸ਼ਖ਼ਸੀਅਤ ਹੈ:

  • ਜਿਸ ਦੀ ਰੂਹ, ਹਿਰਦਾ ਅਤੇ ਮਨ ਪੂਰਨ ਸਤਿ ਵਿੱਚ ਰੱਤੇ ਗਏ ਹਨ।
  • ਜੋ ਹੋਰ ਕੁਝ ਨਹੀਂ ਸਿਰਫ਼ ਪੂਰਨ ਸਤਿ ਦੀ ਸੇਵਾ ਕਰ ਰਿਹਾ ਹੈ।
  • ਜੋ ਸਤਿ ਨੂੰ ਵੇਖ ਰਿਹਾ ਹੈ, ਸਤਿ ਨੂੰ ਸੁਣ ਰਿਹਾ ਹੈ, ਸਤਿ ਬੋਲ ਰਿਹਾ ਹੈ, ਸਤਿ ਵਰਤਾ ਰਿਹਾ ਹੈ ਅਤੇ ਸਤਿ ਦੀ ਸੇਵਾ ਕਰ ਰਿਹਾ ਹੈ।
  • ਜਿਸ ਦੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸੱਚੀਆਂ ਹਨ।
  • ਜਿਹੜਾ ਪੂਰਨ ਸਚਿਆਰੀ ਰਹਿਤ ਵਿਚ ਹੈ, ਮਾਇਆ ਉਪਰ ਜਿੱਤ ਦੀ ਅੰਦਰੂਨੀ ਰਹਿਤ ਨੂੰ ਪ੍ਰਾਪਤ ਕਰ ਚੁੱਕਾ ਹੈ।
  • ਜਿਹੜਾ ਮਾਇਆ ਤੋਂ ਪਰ੍ਹੇ ਹੈ, ਕਿਉਂਕਿ ਮਾਇਆ ਅਸਤਿ ਹੈ।
  • ਜਿਹੜਾ ਪੂਰੀ ਸ਼ੁੱਧ ਰੂਹ ਹੈ, ਜਿਸਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੈ। ਕੇਵਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਨਾਲ ਹਿਰਦੇ ਵਿਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜੋ ਹਿਰਦੇ ਨੂੰ ਸ਼ੁੱਧ ਕਰਕੇ ਸਦਾ ਸੁਹਾਗਣ ਦੀ ਉਤਪਤੀ ਕਰਦਾ ਹੈ। ਕੇਵਲ ਇਕ ਅਜਿਹਾ ਹਿਰਦਾ ਜਿਹੜਾ ਪੂਰਨ ਪਰਮ ਜੋਤ ਪ੍ਰਕਾਸ਼ ਦੀ ਅਨਾਦਿ ਬਖ਼ਸ਼ਿਸ਼ ਵਿਚ ਹੈ, ਇਕ ਖ਼ਾਲਸਾ ਬਣ ਸਕਦਾ ਹੈ। ਕੇਵਲ ਇਕ ਅਜਿਹੀ ਰੂਹ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੀ ਹੈ, ਬ੍ਰਹਮ ਗਿਆਨ ਅਤੇ ਇਕ ਪੂਰਨ ਬ੍ਰਹਮ ਗਿਆਨੀ ਬਣ ਸਕਦੀ ਹੈ।
  • ਜੋ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਲਗਾਤਾਰ ਅਧਾਰ ਤੇ ਸੇਵਾ ਕਰਦਾ ਹੈ।
  • ਜੋ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿਚ ਰੁਝਾ ਲੈਂਦਾ ਹੈ।
  • ਜੋ ਪੂਰੀ ਤਰ੍ਹਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿਚ ਹੈ।
  • ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇ ਰਿਹਾ ਹੈ।
  • ਜਿਹੜਾ ਹਰ ਜਗ੍ਹਾ ਅਤੇ ਹਰ ਇੱਕ ਵਿਚ ਪਰਮਾਤਮਾ ਨੂੰ ਵੇਖਦਾ ਹੈ।
  • ਜਿਹੜਾ ਨਿਰਵੈਰ ਹੈ।
  • ਜਿਹੜਾ ਏਕ ਦ੍ਰਿਸ਼ਟ ਹੈ।
  • ਜਿਹੜਾ ਨਿਰਭਉ ਹੈ।
  • ਜਿਸ ਨੇ ਬ੍ਰਹਮ ਗਿਆਨ ਅਤੇ ਬ੍ਰਹਮਤਾ ਦਾ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਹੈ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ।
  • ਜਿਸ ਨੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ ਹੈ।
  • ਜਿਸ ਨੇ ਅਟੱਲ ਅਵਸਥਾ ਪ੍ਰਾਪਤ ਕਰ ਲਈ ਹੈ।
  • ਜੋ ਸਦਾ ਸੁਹਾਗਣ ਹੈ।
  • ਜੋ ਸਦਾ ਸਦਾ ਲਈ ਮਾਨਸਰੋਵਰ ਵਿੱਚ ਨਿਵਾਸ ਕਰਦਾ ਹੈ।

ਕੇਵਲ ਇਹ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਸਤਿ ਹੈ, ਬਾਕੀ ਹਰ ਚੀਜ਼ ਨਾਸਵਾਨ ਹੈ।

 

ਅਸਟਪਦੀ ॥

ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥

ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥

ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥

ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥

ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

ਬ੍ਰਹਮ ਗਿਆਨੀ ਮਾਇਆ ਦੇ ਤ੍ਰਿਹ ਗੁਣਾਂ : ਰਜੋ (ਆਸਾ ਤ੍ਰਿਸ਼ਨਾ ਮਨਸਾ), ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ), ਅਤੇ ਸਤੋ (ਦਇਆ, ਧਰਮ, ਸੰਤੋਖ, ਸੰਜਮ) ਤੋਂ ਪਰ੍ਹੇ ਹੈ। ਬਿਲਕੁਲ ਜਿਸ ਤਰ੍ਹਾਂ ਅਕਾਲ ਪੁਰਖ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਿਰਗੁਣ ਸਰੂਪ ਮਾਇਆ ਦੇ ਤ੍ਰਿਹ ਗੁਣਾਂ ਤੋਂ ਪਰ੍ਹੇ ਹੈ। ਠੀਕ ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ-ਤ੍ਰਿਹ ਗੁਣ ਮਾਇਆ ਤੋਂ ਪਰ੍ਹੇ। ਉਸ ਨੇ ਪੂਰੀ ਤਰ੍ਹਾਂ ਮਾਇਆ ’ਤੇ ਜਿੱਤ ਪਾ ਲਈ ਹੈ। ਮਾਇਆ ਇਕ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ। ਜਦ ਕਿ ਇਸ ਸੰਸਾਰ ’ਤੇ ਦੂਸਰੇ ਸਾਰੇ ਲੋਕ ਮਾਇਆ ਦੀ ਸੇਵਾ ਕਰਦੇ ਹਨ। ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਦਾ ਗ਼ੁਲਾਮ ਹੁੰਦਾ ਹੈ ਅਤੇ ਮਾਇਆ ਉਸਦੀ ਗ਼ੁਲਾਮੀ ਕਰਦੀ ਹੈ ਜਿੱਥੇ ਕਿ ਬਾਕੀ ਦੀ ਸਾਰੀ ਲੋਕਾਈ ਮਾਇਆ ਦੀ ਗ਼ੁਲਾਮੀ ਕਰਦੀ ਹੈ।

ਬ੍ਰਹਮ ਗਿਆਨੀ ਸਦਾ ਤੇ ਹਮੇਸ਼ਾਂ ਹੀ ਅੰਦਰੋਂ ਬਾਹਰੋਂ ਸਾਫ਼ ਹੁੰਦਾ ਹੈ। ਬਿਲਕੁਲ ਜਿਸ ਤਰ੍ਹਾਂ ਕਮਲ ਦਾ ਫੁਲ ਚਿੱਕੜ ਵਿਚ ਉੱਗਦਾ ਹੈ, ਪਰ ਫਿਰ ਵੀ ਚਿੱਕੜ ਤੋਂ ਉਪਰ ਉਭਰ ਕੇ ਸਦਾ ਚਮਕੀਲਾ ਅਤੇ ਸਾਫ਼ ਰਹਿੰਦਾ ਹੈ। ਇਸੇ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਵੀ ਇਸ ਹਨੇਰੇ ਦੇ ਯੁੱਗ ਕਲਯੁਗ ਵਿਚ ਰਹਿੰਦਿਆਂ ਸਾਰੇ ਸੰਸਾਰ ਵਿਚ ਗੰਭੀਰ ਮਾਨਸਿਕ ਬਿਮਾਰੀਆਂ ਦੀ ਧੂੜ ਦੇ ਰਹਿੰਦਿਆਂ ਵੀ ਅੰਦਰੋਂ ਬਾਹਰੋਂ ਸਾਫ਼ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਮਾਇਆ ਜਾਲ ਵਿੱਚ ਭਵਸਾਗਰ ਵਿੱਚ ਵਿਚਰਦਿਆਂ ਹੋਇਆਂ ਭੀ ਮਾਇਆ ਤੋਂ ਨਿਰਲੇਪ ਰਹਿ ਕੇ ਲੋਕਾਈ ਦੀ ਸੇਵਾ ਕਰਦਾ ਹੈ। ਸਾਰੀ ਲੋਕਾਈ ਦੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਲੀਨ ਰਹਿੰਦਾ ਹੈ।

ਬ੍ਰਹਮ ਗਿਆਨੀ ਦਾ ਮਨ ਅਤੇ ਰੂਹ ਹਮੇਸ਼ਾਂ ਸਥਿਰ ਰਹਿੰਦੇ ਹਨ ਅਤੇ ਕੁਝ ਵੀ ਉਹਨਾਂ ਨੂੰ ਸਤਿ ਦੀ ਸੇਵਾ ਕਰਨ ਤੋਂ ਵਿਚਲਿਤ ਨਹੀਂ ਕਰ ਸਕਦਾ, ਕਿਉਂਕਿ ਉਹ ਅਟੱਲ ਅਵਸਥਾ ਦੀ ਪ੍ਰਾਪਤੀ ਕਰ ਚੁੱਕਾ ਹੁੰਦਾ ਹੈ। ਉਹ ਸੂਰਜ ਦੀ ਨਿਆਈਂ ਹੈ ਜੋ ਸਾਰੇ ਹਨੇਰੇ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਬੇਅੰਤ ਪ੍ਰਕਾਸ਼ ਨਾਲ ਪ੍ਰਕਾਸ਼ਿਤ ਕਰ ਦਿੰਦਾ ਹੈ। ਬ੍ਰਹਮ ਗਿਆਨੀ ਜਿਸ ਦਾ ਅੰਦਰ ਪੂਰੀ ਤਰ੍ਹਾਂ ਬ੍ਰਹਮ ਪ੍ਰਕਾਸ਼ ਨਾਲ ਭਰਿਆ ਰਹਿੰਦਾ ਹੈ, ਉਹ ਆਪਣੀ ਸੰਗਤ ਵਿੱਚ ਆਉਣ ਵਾਲਿਆਂ ਦੇ ਮਨ ਅਤੇ ਰੂਹ ਦਾ ਸਾਰਾ ਹਨੇਰਾ ਦੂਰ ਕਰ ਦਿੰਦਾ ਹੈ ਅਤੇ ਸਾਰੇ ਪਾਪ ਬ੍ਰਹਮ ਗਿਆਨ ਦੇ ਪ੍ਰਕਾਸ਼ ਨਾਲ ਖ਼ਤਮ ਹੋ ਜਾਂਦੇ ਹਨ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਮਾਇਆ ਨਹੀਂ ਪੋਹ ਸਕਦੀ, ਇਸ ਲਈ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਆਏ ਜਗਿਆਸੂਆਂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ ਅਤੇ ਸਿਮਰਨ ਵਿੱਚ ਚਲਾ ਜਾਂਦਾ ਹੈ। ਜੋ ਬ੍ਰਹਮ ਗਿਆਨੀ ਨੂੰ ਗੁਰਬਾਣੀ ਅਨੁਸਾਰ ਮਾਨਤਾ ਦੇਕੇ ਨਿਰੰਕਾਰ ਰੂਪ ਮੰਨ ਲੈਂਦੇ ਹਨ ਉਹ ਸਹਿਜ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਕਰਮ ਖੰਡ ਵਿੱਚ ਚਲੇ ਜਾਂਦੇ ਹਨ।

ਬ੍ਰਹਮ ਗਿਆਨੀ ਹਵਾ ਦੀ ਨਿਆਈਂ ਹੈ। ਹਵਾ ਨੂੰ ਅਕਾਲ ਪੁਰਖ ਦੀ ਪਹਿਲੀ ਤੇ ਸਭ ਤੋਂ ਪੁਰਾਣੀ ਰਚਨਾ ਮੰਨਿਆ ਜਾਂਦਾ ਹੈ। ਅਤੇ ਗੁਰਬਾਣੀ ਵਿੱਚ ਇਸ ਨੂੰ ਪਵਨ ਗੁਰੂ ਦਾ ਨਾਮਕਰਨ ਦਿੱਤਾ ਗਿਆ ਹੈ। ਇਹ ਧਰਤੀ ਉਪਰ ਜੀਵਨ ਦਾ ਸਭ ਤੋਂ ਜ਼ਰੂਰੀ ਤੱਤ ਹੈ। ਅਸੀਂ ਹਵਾ ਤੋਂ ਕੁਝ ਮਿੰਟ ਬਿਨਾਂ ਹੀ ਨਹੀਂ ਜੀਅ ਸਕਦੇ। ਜ਼ਿੰਦਗੀ ਦੀ ਹੋਂਦ ਹਵਾ ਨਾਲ ਹੈ, ਇਸ ਲਈ ਇਸ ਦਾ ਮਹੱਤਵ ਸਮਝਣਾ ਬਹੁਤ ਜ਼ਰੂਰੀ ਹੈ। ਬ੍ਰਹਮ ਗਿਆਨੀ ਹਵਾ ਦੀ ਨਿਆਈਂ ਹੈ ਜੋ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕਰਦੀ। ਹਵਾ ਸਾਡੇ ਸਭ ਤੱਕ ਬਰਾਬਰ ਪਹੁੰਚਦੀ ਹੈ। ਪਵਨ ਗੁਰੂ ਸਾਨੂੰ ਸਾਰਿਆਂ ਨੂੰ ਇਕੋ ਜਿਹੀ ਉਪਲਬਧ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰਦਾ ਹੈ। ਉਹ ਏਕ ਦ੍ਰਿਸ਼ਟ ਹੈ ਇਸ ਦਾ ਭਾਵ ਉਸ ਲਈ ਸਾਰੇ ਬਰਾਬਰ ਹਨ। ਉਸ ਲਈ ਰਾਜਾ ਅਤੇ ਭਿਖਾਰੀ ਇੱਕ ਸਮਾਨ ਹਨ। ਉਸ ਲਈ ਦੁੱਖਾਂ ਅਤੇ ਅਨੰਦ ਵਿਚ ਕੋਈ ਅੰਤਰ ਨਹੀਂ ਹੈ। ਇਸ ਤੋਂ ਭਾਵ ਹੈ ਕਿ ਉਹ ਹਮੇਸ਼ਾਂ ਸਥਿਰ ਰਹਿੰਦਾ ਹੈ ਅਤੇ ਕੋਈ ਵੀ ਚੀਜ਼ ਉਸ ਨੂੰ ਸਤਿ ਦੇ ਰਸਤੇ ਉਪਰ ਵਧਣ ਤੋਂ ਵਿਚਲਿਤ ਨਹੀਂ ਕਰ ਸਕਦੀ। ਮਾਇਆ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ।

ਬ੍ਰਹਮ ਗਿਆਨੀ ਹਮੇਸ਼ਾਂ ਪੂਰਨ ਸੰਤੁਸ਼ਟੀ ਵਿੱਚ, ਪੂਰਨ ਸਤਿ ਸੰਤੋਖ ਵਿੱਚ ਰਹਿੰਦਾ ਹੈ। ਉਹ ਆਪਣੇ ਆਲੇ ਦੁਆਲੇ ਦੇ ਭੁਚਲਾਵਿਆਂ ਤੋਂ ਹਿੱਲਦਾ ਨਹੀਂ ਹੈ। ਉਹ ਸੰਸਾਰਿਕ ਮੇਲਿਆਂ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਹੁੰਦਾ। ਜਿਸ ਤਰ੍ਹਾਂ ਇਸ ਬ੍ਰਹਿਮੰਡ ਵਿਚ ਧਰਤੀ ਹੈ। ਇਸ ਤੋਂ ਭਾਵ ਹੈ ਕਿ ਉਸਦਾ ਪੂਰਨ ਸਚਿਆਰਾ ਹਿਰਦਾ ਇੰਨਾਂ ਵੱਡਾ ਬੇਅੰਤ ਅਤੇ ਦਾਨਾ ਬੀਨਾ ਹੋ ਜਾਂਦਾ ਹੈ ਕਿ ਉਹ ਹਰ ਹਾਲਤ ਵਿਚ ਸ਼ਾਂਤ ਰਹਿਣ ਦੀ ਰੂਹਾਨੀ ਸ਼ਕਤੀ ਰੱਖਦਾ ਹੈ।

ਬ੍ਰਹਮ ਗਿਆਨੀ ਅੱਗ ਦੀ ਨਿਆਈਂ ਹੈ ਜੋ ਆਪਣੇ ਸੁਭਾਅ ਕਾਰਨ ਹਰ ਇੱਕ ਚੀਜ਼ ਨੂੰ ਸਾੜ ਦਿੰਦੀ ਹੈ। ਐਸੀ ਪ੍ਰਕਾਸ਼ਿਤ ਰੂਹ ਦੀ ਹਾਜ਼ਰੀ ਵਿੱਚ ਅਤੇ ਉਸਦੇ ਗੁਰਪ੍ਰਸਾਦਿ ਦੇ ਸਦਕੇ ਸਾਰੇ ਹੀ ਪਾਪ ਪੂਰਨ ਵਿਚਾਰ, ਸਾਰੇ ਭੁਲੇਖੇ, ਦੁਬਿਧਾ, ਭਰਮ ਅਤੇ ਸਾਰੇ ਪੰਜ ਦੂਤ ਅਤੇ ਹੋਰ ਮਾਨਸਿਕ ਬਿਮਾਰੀਆਂ ਸੜ ਜਾਂਦੀਆਂ ਹਨ।

ਜਿਥੇ ਕਿਤੇ ਵੀ ਬ੍ਰਹਮ ਗਿਆਨੀ ਮੌਜੂਦ ਹੁੰਦਾ ਹੈ ਉਥੇ ਮਾਇਆ ਦਾ ਬਿਲਕੁਲ ਕੋਈ ਪ੍ਰਭਾਵ ਨਹੀਂ ਰਹਿੰਦਾ। ਬ੍ਰਹਮ ਗਿਆਨੀ ਦੀ ਸੰਗਤ ਅਤੇ ਉਹ ਸਥਾਨ ਮਾਇਆ ਦੇ ਪ੍ਰਭਾਵ ਤੋਂ ਰਹਿਤ ਰਹਿੰਦਾ ਹੈ। ਬ੍ਰਹਮ ਗਿਆਨੀ ਦੀ ਸੰਗਤ ਐਸਾ ਸਥਾਨ ਹੈ ਜਿਥੇ ਅਸੀਂ ਇਸ ਧਰਤੀ ਉਪਰ ਅਕਾਲ ਪੁਰਖ ਦਾ ਅਨੁਭਵ ਕਰ ਸਕਦੇ ਹਾਂ ਅਤੇ ਜਿੱਥੇ ਦਰਗਾਹ ਪਰਗਟ ਹੁੰਦੀ ਹੈ। ਜੋ ਜਗਿਆਸੂ ਬ੍ਰਹਮ ਗਿਅਨੀ ਤੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਹ ਬ੍ਰਹਮ ਗਿਆਨੀ ਦੇ ਛੱਤਰ ਹੇਠ ਪਰਵਾਨ ਹੋ ਕੇ ਆਪਣੀ ਬੰਦਗੀ ਸਹਿਜ ਹੀ ਪੂਰਨ ਕਰ ਲੈਂਦੇ ਹਨ।

 

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥

ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥

ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥

ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥

ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

 

ਬ੍ਰਹਮ ਗਿਆਨੀ ਅੰਦਰੋਂ, ਬਾਹਰੋਂ ਪੂਰੀ ਤਰ੍ਹਾਂ ਨਿਰਮਲ, ਸ਼ੁੱਧ ਅਤੇ ਪਵਿੱਤਰ ਹੁੰਦਾ ਹੈ, ਉਹ ਅੰਦਰੋਂ ਬਾਹਰੋਂ ਇੱਕ ਪੂਰਨ ਸਚਿਆਰਾ ਹੁੰਦਾ ਹੈ। ਉਸ ਦਾ ਹਿਰਦਾ ਪੂਰਨ ਸਚਿਆਰਾ ਹਿਰਦਾ ਹੁੰਦਾ ਹੈ। ਜਿਹੜਾ ਸਦਾ ਸੁਹਾਗਣ ਦੇ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੁੰਦਾ ਹੈ। ਗੁਰਪ੍ਰਸਾਦਿ ਉਸ ਦੇ ਹਿਰਦੇ ਨੂੰ ਆਪ ਅਕਾਲ ਪੁਰਖ ਦੀ ਤਰ੍ਹਾਂ ਬੇਅੰਤ ਬਣਾ ਦਿੰਦਾ ਹੈ।

ਇਕ ਬ੍ਰਹਮ ਗਿਆਨੀ ਜਲ ਦੀ ਨਿਆਈਂ ਹੈ ਜਿਹੜਾ ਮੈਲ ਨੂੰ ਧੋ ਦਿੰਦਾ ਹੈ ਅਤੇ ਫਿਰ ਭਾਫ਼ ਬਣ ਕੇ ਆਪਣੇ ਸ਼ੁੱਧ ਰੂਪ ਵਿਚ ਆ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸਾਡੇ ਮਨ ਅਤੇ ਰੂਹ ਦੀ ਸਾਰੀ ਮੈਲ ਧੋ ਦਿੰਦਾ ਹੈ। ਮੈਲ ਜਿਹੜੀ ਸਾਡੀ ਰੂਹ ਅਤੇ ਮਨ ਉਪਰ ਪੂਰਬਲੇ ਜਨਮਾਂ ਦੇ ਪ੍ਰਭਾਵ ਕਾਰਨ ਇਕੱਠੀ ਹੋਈ ਹੈ। ਬ੍ਰਹਮ ਗਿਆਨੀ ਸਾਡੇ ਮਨ ਅਤੇ ਰੂਹ ਦੀ ਸਾਰੀ ਮੈਲ ਧੋ ਦਿੰਦਾ ਹੈ ਅਤੇ ਫਿਰ ਵੀ ਪੂਰੀ ਤਰ੍ਹਾਂ ਸਾਫ਼, ਸ਼ੁੱਧ ਅਤੇ ਪਵਿੱਤਰ ਰਹਿੰਦਾ ਹੈ। ਉਹ ਆਪਣੇ ਮੂਲ ਰੂਪ ਵਿੱਚ ਫਿਰ ਮੁੜ ਜਾ ਰਹਿੰਦਾ ਹੈ। ਪੂਰੀ ਤਰ੍ਹਾਂ ਬ੍ਰਹਮ ਗਿਆਨ ਨਾਲ ਚਾਨਣ ਅਤੇ ਪੂਰਨ ਪ੍ਰਕਾਸ਼ ਬਣ ਕੇ। ਜਿਵੇਂ ਕਿ ਜਲ ਨੂੰ ਗੁਰਬਾਣੀ ਵਿੱਚ ਜਗਤ ਦਾ ਪਿਤਾ ਕਿਹਾ ਗਿਆ ਹੈ ਠੀਕ ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਕਿਹਾ ਗਿਆ ਹੈ। ਜਿਵੇਂ ਜਲ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਅਤੇ ਬਨਸਪਤ ਨੂੰ ਜੀਵਨ ਦਾਨ ਦਿੰਦਾ ਹੈ ਠੀਕ ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਮਹਾਂ ਪੁਰਖ ਵੀ ਸਾਰੇ ਸੰਸਾਰ ਦੇ ਲੋਕਾਂ ਨੂੰ ਰੂਹਾਨੀ ਜੀਵਨ ਦਾ ਦਾਨ ਦਿੰਦਾ ਹੈ। ਜਿਵੇਂ ਜਲ ਸਾਰੀ ਬਨਸਪਤ ਅਤੇ ਪ੍ਰਾਣੀ ਮਾਤ੍ਰ ਨਾਲ ਕੋਈ ਵਿਤਕਰਾ ਨਹੀਂ ਕਰਦਾ ਹੈ ਠੀਕ ਉਸੇ ਹੀ ਤਰ੍ਹਾਂ ਬ੍ਰਹਮ ਗਿਆਨੀ ਮਹਾਂਪੁਰਖ ਵੀ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਉਹ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਅਤੇ ਸਾਰੀ ਲੋਕਾਈ ਨੂੰ ਇਕਸਾਰ ਅੰਮ੍ਰਿਤ ਦੇਣ ਦੀ ਸਮਰਥਾ ਦਾ ਮਾਲਕ ਹੁੰਦਾ ਹੈ।

ਬ੍ਰਹਮ ਗਿਆਨੀ ਨਿਰਗੁਣ ਸਰੂਪ ਪੂਰਨ ਪ੍ਰਕਾਸ਼, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ ਪਰਉਪਕਾਰ, ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦਾ ਸੋਮਾ ਹੈ। ਬ੍ਰਹਮ ਗਿਆਨੀ ਦੇ ਕੋਲ ਬੇਅੰਤ ਰੂਹਾਨੀ ਸ਼ਕਤੀਆਂ ਅਤੇ ਯੋਗਤਾ ਹੈ ਜਿਸ ਨਾਲ ਉਨ੍ਹਾਂ ਸਾਰੇ ਲੋਕਾਂ ਦੇ ਮਨ ਅਤੇ ਹਿਰਦੇ ਨੂੰ ਸਾਫ਼ ਕਰ ਪਾਵਨ ਪਵਿੱਤ੍ਰ ਬਣਾ ਦਿੰਦਾ ਹੈ ਜੋ ਉਸ ਦੀ ਸੰਗਤ ਵਿਚ ਪੂਰਨ ਵਿਸ਼ਵਾਸ ਅਤੇ ਦ੍ਰਿੜ੍ਹਤਾ, ਭਰੋਸੇ ਅਤੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਜਾਂਦੇ ਹਨ।

ਉਸ ਦਾ ਹਿਰਦਾ ਅਤੇ ਰੂਹ ਹਮੇਸ਼ਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਪ੍ਰਕਾਸ਼ਿਤ ਰਹਿੰਦਾ ਹੈ। ਜਿਸ ਤਰ੍ਹਾਂ ਸੂਰਜ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ਿਤ ਰੱਖਦਾ ਹੈ। ਅਸਲ ਵਿਚ ਇੱਕ ਪੂਰਨ ਬ੍ਰਹਮ ਗਿਆਨੀ ਜੋ ਪਾਰਬ੍ਰਹਮ ਖੰਡ (ਸੱਚਖੰਡ ਦਾ ਭਾਗ ਜਿਥੇ ਪੂਰਨ ਸ਼ਾਂਤੀ ਹੈ) ਵਿਚ ਰਹਿੰਦਾ ਹੈ, ਦਾ ਹਿਰਦਾ ਰੂਹਾਨੀ ਪ੍ਰਕਾਸ਼ ਨਾਲ ਇੰਨਾ ਪ੍ਰਕਾਸ਼ ਕਰਦਾ ਹੈ ਜਿਸ ਤਰ੍ਹਾਂ ੨੧ ਰੂਹਾਨੀ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ।

ਬ੍ਰਹਮ ਗਿਆਨੀ ਕਿਸੇ ਨੂੰ ਵੀ ਵੈਰੀ ਨਹੀਂ ਮੰਨਦਾ ਹੈ। ਉਸ ਦੇ ਹਿਰਦੇ ਵਿੱਚ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੈਰ ਭਾਵ ਨਹੀਂ ਹੁੰਦਾ। ਉਸ ਲਈ ਸਾਰੇ ਬਰਾਬਰ ਹਨ। ਉਹ ਹਰ ਇੱਕ ਨੂੰ ਏਕ ਦ੍ਰਿਸ਼ਟ ਨਾਲ ਵੇਖਦਾ ਹੈ। ਉਹ ਸਦਾ ਸਦਾ ਭਰਪੂਰ ਨਿਮਰਤਾ ਨਾਲ ਭਰਿਆ ਰਹਿੰਦਾ ਹੈ। ਉਸ ਦਾ ਮਨ, ਹਿਰਦਾ ਅਤੇ ਰੂਹ ਹਮੇਸ਼ਾਂ ਗ਼ਰੀਬੀ ਵੇਸ ਵਿੱਚ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸਾਰੇ ਬ੍ਰਹਿਮੰਡ ਕੋਟਿ ਬ੍ਰਹਿਮੰਡ ਦੇ ਚਰਨਾਂ ਦੀ ਧੂੜ ਸਮਝਦਾ ਹੈ। ਅਤਿ ਨਿਮਰਤਾ ਦਾ ਗੁਣ ਉਸ ਨੂੰ ਰੂਹਾਨੀ ਤੌਰ ’ਤੇ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿਚ ਬਹੁਤ ਉੱਚਾ ਬਣਾ ਦਿੰਦਾ ਹੈ।

ਨਿਮਰਤਾ ਸਿੱਖ ਦੀ ਜ਼ਿੰਦਗੀ ਦਾ ਇੱਕ ਪਰਮ ਤੱਤ ਹੈ। ਇਕ ਵਿਅਕਤੀ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ ਜੇਕਰ ਉਹ ਪੂਰੀ ਤਰ੍ਹਾਂ ਨਾਲ ਨਿਮਰਤਾ ਅਤੇ ਅਤਿ ਨਿਮਾਣਾ ਨਹੀਂ ਹੈ। ਗ਼ਰੀਬੀ ਵੇਸ ਹਿਰਦਾ ਇੱਕ ਸਿੱਖ, ਇਕ ਗੁਰਸਿੱਖ ਅਤੇ ਇੱਕ ਗੁਰਮੁਖ ਦਾ ਲਾਜ਼ਮੀ ਬ੍ਰਹਮ ਗੁਣ ਹੈ। ਰੂਹ ਅਤੇ ਮਨ ਦੀ ਨਿਮਰਤਾ ਅਤੇ ਨਿਮਾਣਾਪਣ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਗੁਰਬਾਣੀ ਵਿਚ ਬਹੁਤ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਨੀਚ ਕਿਹਾ ਹੈ।

 

ਨਾਨਕੁ ਨੀਚੁ ਕਹੈ ਵੀਚਾਰੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪)

 

ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਦਾਸਨ ਦਾਸ ਵੀ ਕਿਹਾ ਹੈ। ਇਸ ਦਾ ਭਾਵ ਹੈ ‘ਗ਼ੁਲਾਮਾਂ ਦਾ ਗ਼ੁਲਾਮ’ ਇਸ ਤਰ੍ਹਾਂ ਦੀ ਨਿਮਰਤਾ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਿਖਾ ਰਹੇ ਹਨ ਜਿਸ ਦੀ ਸਾਡੀ ਰੂਹ ਅਤੇ ਮਨ ਨੂੰ ਕਮਾਈ ਕਰਨੀ ਪਵੇਗੀ ਤਾਂ ਅਸੀਂ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਗੁਰੂ ਜੀ ਨੇ ਗੁਰਸਿੱਖੀ ਨੂੰ ਇੱਕ ਹਲੀਮੀ ਰਾਜ ਦੀ ਤਰ੍ਹਾਂ ਦ੍ਰਿਸ਼ਟਮਾਨ ਕੀਤਾ। ਇਕ ਅਜਿਹਾ ਸਮਾਜ ਜਿਸ ਵਿਚ ਸਾਰਿਆਂ ਨਾਲ ਪਿਆਰ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਹੋਵੇ। ਅਤਿ ਨਿਮਰਤਾ ਅਤੇ ਨਿਰਮਾਣਤਾ ਸਮਾਜ ਵਿਚ ਹਰੇਕ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਲੈ ਕੇ ਆਉਂਦੀ ਹੈ। ਅਤੇ ਵੈਰ ਭਾਵ ਨਫ਼ਰਤ ਖ਼ਤਮ ਹੋ ਜਾਂਦੀ ਹੈ। ਹਉਮੈ ਇਕ ਮਨੁੱਖ ਦਾ ਸਭ ਤੋਂ ਵੱਡਾ ਅਤੇ ਭੈੜਾ ਦੁਸ਼ਮਣ ਹੈ। ਇਸ ਨੂੰ ਗੁਰਬਾਣੀ ਵਿਚ ਹਉਮੈ ਜਾਂ ਅਹੰਕਾਰ ਕਿਹਾ ਗਿਆ ਹੈ। ਇਹ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ। ਜਿਸ ਨੂੰ ਗੁਰਬਾਣੀ ਵਿਚ ਦੀਰਘ ਮਾਨਸਿਕ ਰੋਗ ਵਖਿਆਨ ਕੀਤਾ ਗਿਆ ਹੈ। ਭਰਪੂਰ ਨਿਮਰਤਾ ਹਉਮੈ ਦੀ ਮੌਤ ਲੈ ਕੇ ਅਉਂਦੀ ਹੈ। ਜੀਵਨ ਮੁਕਤੀ ਹਉਮੈ ਦੀ ਹੀ ਮੌਤ ਹੈ।

 

“ਹਉਮੈ ਦੀਰਘ ਰੋਗੁ ਹੈ”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੬੬)

 

ਹਉਮੈ ਸਾਡੇ ਮਨ ਅਤੇ ਸਰੀਰ ਵਿਚ ਕ੍ਰੋਧ ਲਿਆਉਂਦੀ ਅਤੇ ਇਸ ਨੂੰ ਵਧਾਵਾ ਦਿੰਦੀ ਹੈ ਜਿਹੜਾ ਸਾਡਾ ਸਭ ਤੋਂ ਵੱਡਾ ਭੈੜਾ ਦੁਸ਼ਮਣ ਹੈ। ਗੁੱਸਾ, ਨਫ਼ਰਤ, ਲੜਾਈ, ਜੰਗ, ਬਦਲੇ ਦੀ ਭਾਵਨਾ ਅਤੇ ਸੁਆਰਥ ਵੱਲ ਖੜਦਾ ਹੈ। ਕ੍ਰੋਧ ਵੀ ਇੱਕ ਡੂੰਘਾ ਮਾਨਸਿਕ ਰੋਗ ਹੈ। ਹਉਮੈ ਇਕ ਮਨੁੱਖ ਦੇ ਸਿਰ ਵਿੱਚ ਰਹਿੰਦੀ ਹੈ। ਇਹ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ ਜਦ ਕਿ ਨਿਮਰਤਾ ਅਤੇ ਨਿਰਮਾਣਤਾ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਖੜਦੇ ਹਨ।

ਬੇਅੰਤ ਅਤੇ ਬਿਨਾਂ ਸ਼ਰਤ ਪਿਆਰ, ਰੂਹਾਨੀਅਤ ਅਤੇ ਬ੍ਰਹਮਤਾ ਦਾ ਤੱਤ ਹੈ। ਪਿਆਰ ਸਤਿ ਹੈ, ਸਤਿ ਪਿਆਰ ਦਾ ਗਰਭ ਹੈ, ਪਿਆਰ ਸਤਿ ਵਿੱਚੋਂ ਉਪਜਦਾ ਹੈ, ਸਤਿ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਪਿਆਰ ਸਦਾ ਸਦਾ ਰਹਿੰਦਾ ਹੈ, ਪਿਆਰ ਸਦੀਵੀ ਹੈ। ਪਿਆਰ ਅਕਾਲ ਪੁਰਖ ਦੀ ਭਾਸ਼ਾ ਹੈ।

 

“ਭਾਖਿਆ ਭਾਉ ਅਪਾਰੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁਜੀ ਸਾਹਿਬ, ਅੰਗ ੨)

ਇਸ ਦਾ ਭਾਵ ਹੈ :

  • ਭਾਖਿਆ : ਭਾਸ਼ਾ, ਸੰਚਾਰ ਦਾ ਤਰੀਕਾ, ਦੂਸਰਿਆਂ ਨਾਲ ਗੱਲਬਾਤ ਦਾ ਤਰੀਕਾ
  • ਭਾਉ : ਬੇ-ਸ਼ਰਤ ਪਿਆਰ, ਬਲੀਦਾਨ ਨਾਲ ਪਿਆਰ, ਦੇਣ ਨਾਲ ਪਿਆਰ, ਦੂਸਰਿਆਂ ਦੇ ਦੁੱਖ ਅਤੇ ਪੀੜਾਂ ਹਟਾਉਣ ਨਾਲ ਪਿਆਰ
  • ਅਪਾਰੁ : ਜਿਹੜਾ ਸੀਮਾ ਰਹਿਤ ਹੈ, ਜਿਹੜਾ ਬੇਅੰਤ ਹੈ, ਜਿਹੜਾ ਅਨੰਤ ਹੈ
    • ਪਿਆਰ ਅਪਾਰ ਹੈ
    • ਪਿਆਰ ਅਨੰਤ ਹੈ
    • ਪਿਆਰ ਦੀਆਂ ਕੋਈ ਹੱਦਾਂ ਨਹੀਂ
    • ਪਿਆਰ ਦੀ ਕੋਈ ਸੀਮਾ ਨਹੀਂ
    • ਪਿਆਰ ਬਲੀਦਾਨ ਹੈ
    • ਪਿਆਰ ਦੇਣਾ ਹੈ, ਮੰਗਣਾ ਨਹੀਂ ਹੈ
    • ਪਿਆਰ ਨਿਰਸਵਾਰਥ ਜਿਊਣਾ ਹੈ
    • ਪਿਆਰ ਸੌਂਪ ਦੇਣਾ ਹੈ
    • ਪਿਆਰ ਅਕਾਲ ਪੁਰਖ ਨੂੰ ਸਭ ਕੁਝ ਸੌਂਪ ਦੇਣਾ ਹੈ
    • ਪਿਆਰ ਦੂਸਰਿਆਂ ਦੀ ਸੇਵਾ ਕਰਨਾ ਹੈ
    • ਪਿਆਰ ਦੂਸਰਿਆਂ ਦੇ ਦੁੱਖ ਦਰਦ ਨੂੰ ਘਟਾਉਣਾ ਹੈ
    • ਪਿਆਰ ਕਿਸੇ ਵਿਅਕਤੀ ਨੂੰ ਅੰਮ੍ਰਿਤ ਦੇ ਕੇ ਜ਼ਹਿਰ ਨੂੰ ਬਾਹਰ ਕੱਢਣਾ ਹੈ
    • ਪਿਆਰ ਆਪਣਾ ਦਿਲ ਗੁਰ, ਗੁਰੂ ਅਤੇ ਗੁਰ ਸੰਗਤ ਨੂੰ ਦੇਣਾ ਹੈ
    • ਪਿਆਰ ਵਿੱਚ ਨਿਮਰਤਾ ਅਤੇ ਨਿਰਮਾਣਤਾ, ਹਉਮੈ, ਕ੍ਰੋਧ, ਬਦਲੇ ਦੀ ਭਾਵਨਾ, ਨਫ਼ਰਤ ਨੂੰ ਦੂਰ ਕਰਦੀ ਹੈ
    • ਵੈਰ ਭਾਵ ਅਤੇ ਬੁਰੀ ਭਾਵਨਾ ਦੂਰ ਕਰਦੀ ਹੈ
    • ਅਤੇ ਪਿਆਰ ਲੈ ਕੇ ਆਉਂਦਾ ਹੈ, ਪ੍ਰਮਾਤਮਾ ਨੂੰ ਸਾਡੇ ਅੰਦਰ ਲੈ ਕੇ ਆਉਂਦਾ ਹੈ

ਗੁਰਬਾਣੀ ਕਹਿੰਦੀ ਹੈ :

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

(ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਭਾਵ ਕੇਵਲ ਪਿਆਰ ਪ੍ਰਮਾਤਮਾ ਦਾ ਅਹਿਸਾਸ ਕਰ ਸਕਦਾ ਹੈ। ਸਾਡਾ ਪਰਮਾਤਮਾ ਨਾਲ ਪਿਆਰ ਪੂਰਨ ਨਹੀਂ ਹੈ। ਜੇਕਰ ਅਸੀਂ ਉਸ ਦੀ ਸਾਰੀ ਰਚਨਾ ਨੂੰ ਉਸ ਜਿੰਨਾ ਪਿਆਰ ਨਹੀਂ ਕਰਦੇ। ਕੇਵਲ ਪਿਆਰ ਸਾਨੂੰ ਮਾਇਆ ਦੇ ਸੰਗਲਾਂ ਤੋਂ ਬਾਹਰ ਖੜ ਸਕਦਾ ਹੈ ਅਤੇ ਪ੍ਰਮਾਤਮਾ ਨਾਲ ਜੋੜ ਸਕਦਾ ਹੈ ਅਤੇ ਇਹ ਹੀ ਇੱਕ ਸਿੱਖ ਦੀ ਜ਼ਿੰਦਗੀ ਦਾ ਮੰਤਵ ਹੈ। ਜਿਸ ਦੇ ਹਿਰਦੇ ਵਿੱਚ ਨਫ਼ਰਤ, ਈਰਖਾ ਅਤੇ ਦਵੈਸ਼ ਦੀ ਭਾਵਨਾ ਹੈ ਉਹ ਸਿੱਖ ਨਹੀਂ ਹੈ।

ਸਾਨੂੰ ਸਾਰਿਆਂ ਨੂੰ ਆਪਣੇ ਕਰਮਾਂ, ਕ੍ਰਿਆਵਾਂ, ਪ੍ਰਤੀਕ੍ਰਿਆਵਾਂ, ਸੰਚਾਰ ਲਿਖ ਕੇ ਜਾਂ ਜ਼ਬਾਨੀ ਵਿੱਚ ਅਤਿ ਨਿਮਰਤਾ ਅਤੇ ਨਿਰਮਾਣਤਾ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰ, ਗੁਰੂ ਅਤੇ ਗੁਰਬਾਣੀ ਵਿਚ ਪਿਆਰ, ਬਲੀਦਾਨ, ਭਰੋਸਾ ਅਤੇ ਯਕੀਨ ਦੀ ਭਾਸ਼ਾ ਸਿੱਖਾਂਗੇ ਅਤੇ ਆਪਣੀ ਹਉਮੈ ਅਤੇ ਕ੍ਰੋਧ ਨੂੰ ਆਪਣੀ ਰੂਹ, ਮਨ ਅਤੇ ਸਰੀਰ ਵਿਚੋਂ ਖ਼ਤਮ ਕਰਕੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੋਰ ਨੇੜੇ ਹੋਈ ਜਾਵਾਂਗੇ।

ਇਹ ਗੁਰਪ੍ਰਸਾਦੀ ਖੇਡ ਹੈ, ਕੇਵਲ ਇੱਕ ਅਜਿਹਾ ਵਿਅਕਤੀ ਰੂਹਾਨੀਅਤ ਦੀ ਐਸੀ ਅਵਸਥਾ ਵਿਚ ਪਹੁੰਚ ਸਕਦਾ ਹੈ ਅਤੇ ਬ੍ਰਹਮ ਗਿਆਨੀ ਬਣ ਸਕਦਾ ਹੈ ਜਿਸ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਅਨਾਦਿ ਬਖ਼ਸ਼ਿਸ਼ ਹੁੰਦੀ ਹੈ। ਦੂਸਰਿਆਂ ਸ਼ਬਦਾਂ ਵਿਚ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਸੰਗਤ ਦੇ ਲਾਭ ਲਈ ਬ੍ਰਹਮ ਗਿਆਨੀ ਦੀ ਰਚਨਾ ਕਰਦਾ ਹੈ। ਇੱਕ ਬ੍ਰਹਮ ਗਿਆਨੀ ਅਕਾਲ ਪੁਰਖ ਦੀ ਆਪਣੀ ਮਹਿਮਾ ਹੈ।

 

ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥

ਬ੍ਰਹਮ ਗਿਆਨੀ ਸਦਾ ਸਮਦਰਸੀ ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥

ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥

 

ਬ੍ਰਹਮ ਗਿਆਨੀ ਸਦਾ ਹੀ ਬਹੁਤ ਨਿਮਾਣਾ ਰਹਿੰਦਾ ਹੈ। ਉਹ ਇੰਨਾ ਨਿਮਾਣਾ ਹੁੰਦਾ ਹੈ ਕਿ ਉਹ ਸਾਰੀ ਰਚਨਾ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਉਹ ਸਾਰੇ ਕੋਟ ਬ੍ਰਹਿਮੰਡਾਂ ਦੇ ਚਰਨਾਂ ਦੀ ਧੂੜ ਬਣ ਕੇ ਗ਼ਰੀਬੀ ਵੇਸ ਹਿਰਦੇ ਦੀ ਕਮਾਈ ਕਰਦਾ ਹੈ। ਉਸ ਲਈ ਦੂਸਰਾ ਹਰ ਕੋਈ ਉਸ ਨਾਲੋਂ ਉੱਚਾ ਹੁੰਦਾ ਹੈ। ਉਸਦਾ ਹਿਰਦਾ ਗ਼ਰੀਬੀ ਨਾਲ ਭਰਿਆ ਰਹਿੰਦਾ ਹੈ, ਅਤਿ ਨਿਮਰਤਾ ਨਾਲ ਭਰਪੂਰ ਰਹਿੰਦਾ ਹੈ। ਅਜਿਹੀ ਨਿਮਰਤਾ ਦੀ ਅਵਸਥਾ ਦਾ ਗੁਣ ਕੇਵਲ ਹਉਮੈ, ਅਹੰਕਾਰ ਦੇ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ’ਤੇ ਹੀ ਆਉਂਦਾ ਹੈ। ਭਰਪੂਰ ਅਤੇ ਬੇਅੰਤ ਨਿਮਰਤਾ ਬ੍ਰਹਮ ਖੰਡ ਦੀ ਚਾਬੀ ਹੈ ਜਿੱਥੇ ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦਾ ਹੈ। ਸਗਲ ਕੀ ਰੀਨਾ ਬਣ ਕੇ ਬ੍ਰਹਮ ਗਿਆਨੀ ਆਤਮ ਰਸ ਨੂੰ ਪਹਿਚਾਣਦਾ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ। ਆਤਮ ਰਸ ਅੰਮ੍ਰਿਤ ਸਭ ਤੋਂ ਉੱਚੇ ਅੰਮ੍ਰਿਤ ਨਾਮ ਨਾਲੋਂ ਉੱਚਾ ਹੈ, ਸਰਵ-ਉੱਚ ਅੰਮ੍ਰਿਤ ਹੈ ਜੋ ਪੂਰਨ ਬ੍ਰਹਮ ਗਿਆਨ ਨਾਲ ਹੀ ਪ੍ਰਾਪਤ ਹੁੰਦਾ ਹੈ, ਜੋ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦਾ ਹੈ। ਆਤਮ ਰਸ ਅਕਾਲ ਪੁਰਖ ਦਾ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਹੈ ਅਤੇ ਕੇਵਲ ਇੱਕ ਬ੍ਰਹਮ ਗਿਆਨੀ ਹੀ ਇਸ ਨੂੰ ਲਗਾਤਾਰ ਅਧਾਰ ਤੇ ਦੇਖ ਅਤੇ ਮਹਿਸੂਸ ਕਰ ਸਕਦਾ ਹੈ ਅਤੇ ਇਸ ਦਾ ਅਨੰਦ ਮਾਣ ਸਕਦਾ ਹੈ। ਤਾਂ ਹੀ ਖ਼ਾਲਸਾ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਦਸਮ ਪਾਤਸ਼ਾਹ ਜੀ ਅਨੁਸਾਰ:

 

ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ॥

ਪ੍ਰਭ ਮਹਿ ਮੋ ਮਹਿ ਤਾਸ ਮਹਿ, ਰੰਚਕ ਨਾਹਿਨ ਭੇਦ॥

(ਸਰਬ ਲੋਹ ਗ੍ਰੰਥ)

 

ਆਤਮ ਰਸ ਅੰਮ੍ਰਿਤ ਅਸਲੀ ਅੰਦਰੂਨੀ ਰੂਹਾਨੀ ਰਹਿਤ ਹੈ। ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਅਸਲੀ ਰਹਿਤ ਹੈ। ਅੰਦਰੂਨੀ ਰਹਿਤ ਇੱਕ ਆਦਮੀ ਨੂੰ ਇੱਕ ਪੂਰਨ ਖ਼ਾਲਸਾ ਜਾਂ ਪੂਰਨ ਬ੍ਰਹਮ ਗਿਆਨੀ ਬਣਾਉਂਦੀ ਹੈ।

ਬ੍ਰਹਮ ਗਿਆਨੀ ਹਰ ਇਕ ਉਪਰ ਸੰਪੂਰਨ ਖ਼ੁਸ਼ੀਆਂ ਦੀ ਬੌਛਾਰ ਕਰਦਾ ਹੈ। ਉਸਦਾ ਚਿਹਰਾ, ਮਨ, ਹਿਰਦਾ ਅਤੇ ਰੂਹ ਸਦਾ ਸੰਪੂਰਨ ਸਤਿ ਚਿੱਤ ਅਨੰਦ ਵਿੱਚ ਰਹਿੰਦਾ ਹੈ ਅਤੇ ਜੋ ਵੀ ਉਹਨਾਂ ਦੇ ਸਬੰਧ ਵਿੱਚ ਆਉਂਦਾ ਹੈ, ਸੰਗਤ ਵਿੱਚ ਆਉਂਦਾ ਹੈ ਉਸ ਉਪਰ ਉਹ ਪਰਮ ਅਨੰਦ ਦੀ ਬੌਛਾਰ ਕਰਦਾ ਹੈ। ਅਸਲੀ ਇਲਾਹੀ ਅਨੰਦ ਮਾਇਆ ਅਤੇ ਇੱਛਾਵਾਂ ਉਪਰ ਜਿੱਤ ਪਾਉਣੀ ਹੈ। ਅਜਿਹਾ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਵਾਪਰਦਾ ਹੈ। ਉਹਨਾਂ ਦੀ ਸੰਗਤ ਵਿੱਚ ਤੁਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਦੇ ਫਲਸਰੂਪ ਉਸ ਵਰਗੇ ਹੋ ਕੇ ਕਦੇ ਨਾ ਖ਼ਤਮ ਹੋਣ ਵਾਲੀ ਅਨਾਦਿ ਪਰਮ ਅਨੰਦ ਦੀ ਅਵਸਥਾ ਸਤਿ ਚਿੱਤ ਅਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹੋ।

ਬ੍ਰਹਮ ਗਿਆਨੀ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ ਹੈ ਅਤੇ ਕਿਸੇ ਦਾ ਬੁਰਾ ਨਹੀਂ ਕਰਦਾ ਹੈ। ਉਸਦਾ ਹਿਰਦਾ ਦੂਸਰਿਆਂ ਪ੍ਰਤੀ ਬੇਅੰਤ ਬ੍ਰਹਮ ਪਿਆਰ ਨਾਲ ਭਰਿਆ ਰਹਿੰਦਾ ਹੈ। ਉਹ ਕਿਸੇ ਨੂੰ ਵੀ ਕਦੀ ਵੀ ਨਫ਼ਰਤ ਨਾਲ ਨਹੀਂ ਦੇਖਦਾ। ਉਸਦੇ ਹਿਰਦੇ ਵਿੱਚ ਕੋਈ ਵੀ ਨਫ਼ਰਤ ਨਹੀਂ ਹੁੰਦੀ ਉਹ ਹਰ ਇੱਕ ਨਾਲ ਉਨਾ ਹੀ ਪਿਆਰ ਕਰਦਾ ਹੈ ਜਿੰਨਾ ਕਿ ਉਹ ਰਚਨਹਾਰੇ ਨਾਲ ਕਰਦਾ ਹੈ। ਉਹ ਸਾਰੇ ਬ੍ਰਹਿਮੰਡ ਨੂੰ ਏਕ ਦ੍ਰਿਸ਼ਟ ਨਾਲ ਵੇਖਣ ਵਾਲੇ ਉੱਚ ਗੁਣ ਕਾਰਨ ਉਹ ਹਰ ਇੱਕ ਪ੍ਰਤੀ ਬੜਾ ਹੀ ਦਿਆਲ ਅਤੇ ਦਾਨਾ ਬੀਨਾ ਬਣ ਜਾਂਦਾ ਹੈ।

ਉਹ ਸਾਰੇ ਹੀ ਬ੍ਰਹਿਮੰਡ ਨੂੰ ਏਕ ਦ੍ਰਿਸ਼ਟ ਨਾਲ ਵੇਖਦਾ ਹੈ, ਉਸ ਦਾ ਕੇਵਲ ਸ਼ੁੱਧ ਅਤੇ ਪਵਿੱਤਰ ਵਿਚਾਰ ਹੁੰਦਾ ਹੈ, ਕੇਵਲ ਅਤੇ ਕੇਵਲ ਇਕੋ-ਇਕ ਸੱਚਾ ਵਿਚਾਰ ਅਤੇ ਉਹ ਹੈ ਹਮੇਸ਼ਾਂ ਦੂਸਰਿਆਂ ਦੇ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਦਾ ਮੰਤਵ। ਉਹ ਸੰਗਤ ਨੂੰ ਆਪਣੀਆਂ ਅਸੀਸਾਂ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਦੀ ਮੁਕਤੀ ਦੇ ਰਾਹ ’ਤੇ ਅੱਗੇ ਵਧਣ ਵਿਚ ਮਦਦ ਕਰਦਾ ਹੈ।

ਉਸ ਦੀਆਂ ਅੱਖਾਂ ਹਮੇਸ਼ਾਂ, ਅੰਮ੍ਰਿਤ, ਪੂਰਨ ਪ੍ਰਕਾਸ਼ ਨਾਲ ਭਰੀਆਂ ਰਹਿੰਦੀਆਂ ਹਨ ਅਤੇ ਜੋ ਵੀ ਉਹਨਾਂ ਦੀ ਸੰਗਤ ਵਿਚ ਆਉਂਦਾ ਹੈ ਉਹਨਾਂ ਉਪਰ ਉਹ ਅੰਮ੍ਰਿਤ ਦੀ ਵਰਖਾ ਕਰਦਾ ਹੈ। ਬ੍ਰਹਮ ਗਿਆਨੀ ਮਾਇਆ ਦੇ ਸਭ ਬੰਧਨਾਂ ਤੋਂ ਮੁਕਤ ਹੁੰਦਾ ਹੈ। ਉਹ ਆਪਣੇ ਆਲੇ-ਦੁਆਲੇ ਵਾਪਰਨ ਵਾਲੀ ਕਿਸੇ ਵੀ ਗੱਲ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਸਾਰੇ ਸੰਸਾਰਕ ਬੰਧਨਾਂ ਤੋਂ ਉਪਰ ਹੁੰਦਾ ਹੈ ਭਾਵੇਂ ਇਹ ਪਰਿਵਾਰਕ ਬੰਧਨ ਹੋਣ, ਸਮਾਜਿਕ ਬੰਧਨ ਜਾਂ ਹੋਰ ਦੂਸਰਿਆਂ ਰਿਸ਼ਤਿਆਂ ਦੇ ਬੰਧਨ, ਜਾਤ ਅਤੇ ਜਾਤੀ, ਧਰਮ ਅਤੇ ਕਰਮ ਸਭ ਬੰਧਨਾਂ ਤੋਂ ਉਪਰ। ਕੁਝ ਵੀ ਉਸ ਦੇ ਅਤੇ ਰਚਨਹਾਰੇ ਦੇ ਵਿਚਕਾਰ ਨਹੀਂ ਆ ਸਕਦਾ, ਕੋਈ ਚੀਜ਼ ਵੀ ਉਸਦੇ ਇਲਾਹੀ ਇਸ਼ਕ ਨੂੰ ਡੁਲਾ ਨਹੀਂ ਸਕਦੀ ਹੈ।

ਉਹ ਹਮੇਸ਼ਾਂ ਰੂਹ ਅਤੇ ਮਨ ਦੀ ਸਥਿਰਤਾ ਵਾਲੀ ਹਾਲਤ ਵਿਚ ਰਹਿੰਦਾ ਹੈ ਅਤੇ ਕੁਝ ਵੀ ਉਸ ਨੂੰ ਵਿਚਲਿਤ ਨਹੀਂ ਕਰ ਸਕਦਾ। ਉਸ ਦੀਆਂ ਸਾਰੀਆਂ ਕ੍ਰਿਆਵਾਂ, ਪ੍ਰਤੀਕ੍ਰਿਆਵਾਂ, ਕਾਰਜ ਅਤੇ ਉਸ ਦਾ ਜੀਵਨ ਢੰਗ ਸ਼ੁੱਧ ਅਤੇ ਪਵਿੱਤਰ ਹੁੰਦਾ ਹੈ। ਉਸ ਦੇ ਸਾਰੇ ਕਰਮ ਸਤਿ ਹੁੰਦੇ ਹਨ। ਉਹ ਹਮੇਸ਼ਾਂ ਸਤਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤਿ ਵਰਤਾਉਂਦਾ ਹੈ। ਉਸ ਦੀ ਰੂਹ ਅਤੇ ਮਨ ਦਾ ਭੋਜਨ ਬ੍ਰਹਮ ਗਿਆਨ ਹੁੰਦਾ ਹੈ। ਉਹ ਹਮੇਸ਼ਾਂ ਇਸ ਬ੍ਰਹਮ ਗਿਆਨ ਨੂੰ ਵੰਡਣ ਵਿੱਚ ਰੁੱਝਿਆ ਰਹਿੰਦਾ ਹੈ। ਬ੍ਰਹਮ ਗਿਆਨ, ਜਿਹੜਾ ਕਿ ਉਸ ਵਿੱਚ ਨਿਰੰਤਰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਵਹਿੰਦਾ ਹੈ, ਉਸ ਬ੍ਰਹਮ ਗਿਆਨ ਦੇ ਵੰਡਣ ਵਿੱਚ ਰੁੱਝਿਆ ਰਹਿੰਦਾ ਹੈ। ਅਸਲ ਵਿੱਚ ਉਸ ਦੀਆਂ ਸਾਰੀਆਂ ਪੰਜ ਇੰਦਰੀਆਂ ਦਾ ਸਿੱਧਾ ਸਬੰਧ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ, ਉਸ ਦੀਆਂ ਪੰਜੇ ਇੰਦਰੀਆਂ ਪੂਰਨ ਹੁਕਮ ਵਿੱਚ ਹੁੰਦੀਆਂ ਹਨ।

ਉਹ ਜੋ ਵੀ ਬੋਲਦਾ ਹੈ ਪੂਰਨ ਸਤਿ ਹੁੰਦਾ ਹੈ ਅਤੇ ਇਹ ਅਕਾਲ ਪੁਰਖ ਦੇ ਆਪਣੇ ਬਚਨ ਹੁੰਦੇ ਹਨ। ਇਸ ਬ੍ਰਹਮ ਬਖ਼ਸ਼ਿਸ਼ ਦੇ ਗੁਣ ਕਾਰਨ ਉਹ ਹਮੇਸ਼ਾਂ ਪਾਰਬ੍ਰਹਮ ਪਰਮੇਸ਼ਰ ਨਾਲ ਇੱਕ-ਮਿੱਕ ਰਹਿੰਦਾ ਹੈ। ਉਸ ਦੀ ਰੂਹ, ਹਿਰਦਾ, ਮਨ ਅਤੇ ਰੋਮ-ਰੋਮ ਸਦਾ ਸਦਾ ਰਚਨਹਾਰੇ ਨਾਲ ਜੁੜੇ ਰਹਿੰਦੇ ਹਨ।

 

ਬ੍ਰਹਮ ਗਿਆਨੀ ਏਕ ਊਪਰਿ ਆਸ ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥

ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥

ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ ॥

ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

ਬ੍ਰਹਮ ਗਿਆਨੀ ਸਦਾ ਸਦਾ ਲਈ ਪਰਮਾਤਮਾ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਪਰੀਪੂਰਨ ਪਾਰਬ੍ਰਹਮ ਪਿਤਾ ਪਰਮਾਤਮਾ ਉਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੂੰ ਕਦੀ ਵਿਨਾਸ਼ ਨਾ ਹੋਣ ਦੀ ਅਸੀਸ ਦਿੰਦਾ ਹੈ। ਉਹ ਜਿਹੜਾ ਤੱਤ ਗਿਆਨ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਉਸਦਾ ਕਦੀ ਵਿਨਾਸ਼ ਨਹੀਂ ਹੁੰਦਾ। ਕੋਈ ਬੁਰੀ ਸ਼ਕਤੀ ਐਸੀ ਰੂਹ ਨੂੰ ਦੁੱਖ ਅਤੇ ਨੁਕਸਾਨ ਨਹੀਂ ਪਹੁੰਚਾ ਸਕਦੀ ਜਾਂ ਵਿਨਾਸ਼ ਨਹੀਂ ਕਰ ਸਕਦੀ। ਬ੍ਰਹਮ ਗਿਆਨੀ ਦਾ ਹਿਰਦਾ ਪੂਰਨ ਨਿਮਰ ਹੁੰਦਾ ਹੈ। ਉਸ ਦੇ ਹਿਰਦੇ ਵਿਚ ਡੂੰਘੀ, ਨਿਮਰਤਾ ਅਤੇ ਗ਼ਰੀਬੀ ਵੇਸ ਸਮਾਇਆ ਰਹਿੰਦਾ ਹੈ।

ਅਜਿਹੀਆਂ ਬ੍ਰਹਮ ਬਖ਼ਸ਼ਿਸ਼ਾਂ ਵਾਲੇ ਇਲਾਹੀ ਗੁਣ ਅਤੇ ਸ਼ਕਤੀਆਂ ਉਸ ਨੂੰ ਦੂਸਰਿਆਂ ਦਾ ਚੰਗਾ ਸੋਚਣ ਅਤੇ ਕਰਨ ਵਾਲਾ ਬਣਾਉਂਦੇ ਹਨ, ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਹਿਰਦਾ ਬਣਾ ਦਿੰਦੇ ਹਨ। ਉਹ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਸਦਾ ਸਦਾ ਲਈ ਪੂਰਨ ਅਨੰਦ ਮਾਣਦਾ ਹੈ। ਉਸਦਾ ਕਰਮ ਸੰਗਤ ਨੂੰ ਨਾਮ ਜਪਾਉਣਾ ਹੁੰਦਾ ਹੈ, ਬੰਦਗੀ ਦੁਆਰਾ ਅਕਾਲ ਪੁਰਖ ਦੇ ਨੇੜੇ ਲੈ ਜਾਣਾ ਹੁੰਦਾ ਹੈ, ਸੰਗਤ ਨੂੰ ਮੁਕਤੀ ਦੇ ਮਾਰਗ ’ਤੇ ਤੋਰਨਾ ਤੇ ਮੁਕਤੀ ਪ੍ਰਾਪਤ ਕਰਵਾਨਾ ਹੁੰਦਾ ਹੈ। ਉਹ ਸੰਗਤ ਦੀ ਹਰ ਸਹਾਇਤਾ ਕਰਦਾ ਹੈ ਅਤੇ ਉਹਨਾਂ ਨੂੰ ਬੰਦਗੀ ਦੇ ਕੇ ਅਤੇ ਬੰਦਗੀ ਕਰਵਾ ਕੇ ਮੁਕਤੀ ਨਾਲ ਬਖ਼ਸ਼ਿਸ਼ ਕਰਦਾ ਹੈ। ਜੀਅ ਦਾਨ ਦੇਣਾ ਅਤੇ ਮੁਕਤੀ ਦੇ ਮਾਰਗ ਉਪਰ ਅਕਾਲ ਪੁਰਖ ਨਾਲ ਜੋੜਨਾ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮਾਤਮਾ ਦੀ ਸਭ ਤੋਂ ਉੱਚੀ ਸੇਵਾ ਹੈ। ਇਹ ੴ ਦੀ ਅਤੇ ਇਸ ਧਰਤੀ ਉਪਰ ਮਾਨਵਤਾ ਦੀ ਸਭ ਤੋਂ ਉੱਚੀ ਸੇਵਾ ਹੈ ਜੋ ਇੱਕ ਬ੍ਰਹਮ ਗਿਆਨੀ ਕਰਦਾ ਹੈ। ਜੀਅ ਦਾਨ ਦੇ ਕੇ ਬੰਦਗੀ ਵਿੱਚ ਲੈ ਕੇ ਜਾਣਾ ਅਤੇ ਅਕਾਲ ਪੁਰਖ ਨਾਲ ਜੋੜਨਾ ਮਹਾਂ ਪਰਉਪਕਾਰ ਹੈ ਅਤੇ ਇਸ ਤੋਂ ਵੱਡਾ ਹੋਰ ਕੋਈ ਪਰਉਪਕਾਰ ਨਹੀਂ ਹੈ।

ਬ੍ਰਹਮ ਗਿਆਨੀ ਦਾ ਮਨ, ਹਿਰਦਾ ਅਤੇ ਰੂਹ ਸਦਾ ਸਦਾ ਲਈ ਪੂਰਨ ਸ਼ਾਂਤੀ ਵਿੱਚ ਹੁੰਦੇ ਹਨ ਅਤੇ ਪੂਰੀ ਤਰ੍ਹਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਧੀਨ ਹੁੰਦੇ ਹਨ। ਬ੍ਰਹਮ ਗਿਆਨੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮਾਂ ਨੂੰ ਮੰਨ ਕੇ ਪਰਮ ਅਨੰਦ ਦਾ ਸਰਵ-ਉੱਚ ਪੱਧਰ ਪ੍ਰਾਪਤ ਕਰਦਾ ਹੈ। ਕੁਝ ਵੀ ਹੋਰ ਉਸਦੇ ਮਨ ਨੂੰ ਵਿਚਲਿਤ ਨਹੀਂ ਕਰ ਸਕਦਾ। ਉਹ ਹਮੇਸ਼ਾਂ ਇੱਕ ਸਥਿਰ ਮਨ ਅਤੇ ਰੂਹ ਵਾਲਾ ਹੁੰਦਾ ਹੈ। ਪੰਜ ਦੂਤ ਸਾਰੇ ਹੀ ਉਸਦੀ ਸੇਵਾ ਕਰਦੇ ਹਨ ਅਤੇ ਉਸਨੂੰ ਵਿਚਲਿਤ ਨਹੀਂ ਕਰ ਸਕਦੇ। ਪੰਜ ਦੂਤ ਬ੍ਰਹਮ ਗਿਆਨੀ ਦੇ ਅਧੀਨ ਹੁੰਦੇ ਹਨ। ਹੁਕਮ ਵਿੱਚ ਰਹਿਣ ਵਾਲਿਆਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ। ਜਦ ਅਸੀਂ ਹੁਕਮ ਦੀ ਅਦੂਲੀ ਕਰਦੇ ਹਾਂ ਤਾਂ ਅਸੀਂ ਮੁਸੀਬਤ ਵਿੱਚ ਪੈਂਦੇ ਹਾਂ। ਇਕ ਆਮ ਮਨੁੱਖ ਦੇ ਜੀਵਨ ਵਿੱਚ ਇਲਾਹੀ ਸੁਖ ਦਾ ਆਭਾਵ ਦਾ ਕਾਰਨ ਕੇਵਲ ਹੁਕਮ ਨਾ ਮੰਨਣਾ ਹੈ ਅਤੇ ਸਾਰੇ ਦੁੱਖਾਂ ਦਾ ਕਾਰਨ ਵੀ ਹੁਕਮ ਦਾ ਵਿਰੋਧ ਕਰਨਾ ਹੈ। ਜਦ ਅਸੀਂ ਹੁਕਮ ਵਿੱਚ ਰਹਿੰਦੇ ਹਾਂ ਤਾਂ ਸਾਡਾ ਕਰਮ ਨਹੀਂ ਬਝਦਾ ਹੈ ਪਰੰਤੂ ਜਦ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ ਤਾਂ ਸਾਡਾ ਕਰਮ ਬਝ ਜਾਂਦਾ ਹੈ ਜਿਸਦਾ ਭੁਗਤਾਨ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਰਨਾ ਪੈਂਦਾ ਹੈ। ਬਸ ਇਹੀ ਕਾਰਨ ਹੈ ਸਾਡੇ ਜਨਮ ਮਰਨ ਦੇ ਬੰਧਨ ਵਿੱਚ ਉਲਝੇ ਰਹਿਣ ਦਾ। ਬ੍ਰਹਮ ਗਿਆਨੀ ਕਰਮ ਦੇ ਇਨ੍ਹਾਂ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ ਸਦੀਵੀ ਹੁਕਮ ਵਿੱਚ ਵਿਚਰਦਾ ਹੈ।

ਆਪਣੇ ਬ੍ਰਹਮ ਕਾਰਜਾਂ ਅਤੇ ਕੰਮਾਂ ਨਾਲ ਦੂਸਰਿਆਂ ਦਾ ਚੰਗਾ ਕਰਨ ਨਾਲ ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਦੇ ਹੋਏ ਉਹ ਆਪਣੇ ਜੀਵਨ ਨੂੰ ਸਫਲਾ ਬਣਾ ਲੈਂਦਾ ਹੈ। ਕੋਈ ਵੀ ਵਿਅਕਤੀ ਜੋ ਇੱਕ ਬ੍ਰਹਮ ਗਿਆਨੀ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਯਕੀਨ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਉਸਦੀ ਸੰਗਤ ਦਾ ਹਿੱਸਾ ਬਣਦਾ ਹੈ ਅਤੇ ਉਸਦੀ ਸੇਵਾ ਕਰਦਾ ਹੈ ਉਹ ਮਨੁੱਖ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅਕਾਲ ਪੁਰਖ ਜੀ ਧੰਨ ਧੰਨ ਸਤਿਗੁਰ ਨਿਰੰਕਾਰ ਦੇ ਅਵਤਾਰ ਸੱਚੇ ਪਾਤਿਸ਼ਾਹ ਗੁਰੂ ਨਾਨਕ ਜੀ ਨੂੰ ਸੰਬੋਧਿਤ ਹੋ ਰਹੇ ਹਨ ਅਤੇ ਦੱਸ ਰਹੇ ਹਨ ਕਿ ਐਸੇ ਬ੍ਰਹਮ ਗਿਆਨੀ ਦੀਆਂ ਬਖ਼ਸ਼ਿਸ਼ਾਂ ਨਾਲ ਸਾਰਾ ਸੰਸਾਰ ਨਾਮ ਅਤੇ ਧਿਆਨ ਨਾਲ ਜੁੜਦਾ ਹੈ, ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ।

ਬ੍ਰਹਮ ਗਿਆਨੀ ਕੈ ਏਕੈ ਰੰਗ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥

ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥

ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥

ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥

ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥

 

ਬ੍ਰਹਮ ਗਿਆਨੀ ਸਦਾ ਸਦਾ ਲਈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਮਾਨਸਰੋਵਰ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਗੁਰਸਾਗਰ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਦਰਗਾਹ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਪੂਰਨ ਬ੍ਰਹਮ ਗਿਆਨ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਪੂਰਨ ਤੱਤ ਗਿਆਨ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਆਤਮ ਰਸ ਅੰਮ੍ਰਿਤ ਵਿੱਚ ਰਹਿੰਦਾ ਹੈ। ਇਸ ਤੋਂ ਭਾਵ ਹੈ ਕਿ ਉਸਦੀ ਰੂਹ, ਹਿਰਦਾ ਅਤੇ ਮਨ ਸਦਾ ਸਦਾ ਲਈ ਆਤਮ ਰਸ ਨਾਲ ਸੰ ਤ੍ਰਿਪਤ ਰਹਿੰਦੇ ਹਨ ਅਤੇ ਪਰਮਾਤਮਾ ਸਦਾ ਸਦਾ ਉਸਦੇ ਅੰਦਰ ਵੱਸਦਾ ਹੈ ਅਤੇ ਉਸ ਵਿੱਚ ਪਰਗਟ ਹੁੰਦਾ ਹੈ। ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮਾਤਮਾ ਆਪ ਅਤੇ ਬ੍ਰਹਮ-ਗਿਆਨੀ ਇੱਕ ਹੀ ਹਨ। ਇਹ ਸੁਖਮਨੀ ਸਾਹਿਬ ਦੇ ਅਗਲੇ ਸਲੋਕ ਵਿੱਚ ਹੋਰ ਸੁੰਦਰਤਾ ਅਤੇ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ। ਨਾਮ ਇੱਕ ਬ੍ਰਹਮ ਗਿਆਨੀ ਲਈ ਸਭ ਕੁਝ ਹੈ। ਇਹ ਉਸਦਾ ਅਧਾਰ ਹੈ। ਉਸਦੀ ਦ੍ਰਿਸ਼ਟ ਅਤੇ ਚਰਿਤਰ ਨਾਮ ਦੇ ਅਧਾਰ ਉਪਰ ਬਣਦਾ ਹੈ ਅਤੇ ਨਾਮ ਉਸ ਲਈ ਆਪ ਪਰਮਾਤਮਾ ਹੈ। ਉਸਦੀ ਸਾਰੀ ਸੰਗਤ ਨਾਮ ਦੀ ਪ੍ਰਕ੍ਰਿਆ ਅਤੇ ਨਾਮ ਤੋਂ ਉਪਜਦੀ ਹੈ ਭਾਵ ਦਰਗਾਹੀ ਸਤਸੰਗਤ ਹੁੰਦੀ ਹੈ ਕਿਉਂਕਿ ਜਿੱਥੇ ਬ੍ਰਹਮ ਗਿਆਨੀ ਬੈਠਾ ਹੁੰਦਾ ਹੈ ਉੱਥੇ ਦਰਗਾਹ ਪਰਗਟ ਹੁੰਦੀ ਹੈ। ਉਹ ਲੋਕ ਜੋ ਨਾਮ ਨਾਲ ਜੁੜੇ ਹੁੰਦੇ ਹਨ ਉਸਦਾ ਦਰਗਾਹੀ ਪਰਿਵਾਰ ਹੁੰਦੇ ਹਨ, ਸੁਹਾਗਣਾਂ ਅਤੇ ਸਦਾ ਸੁਹਾਗਣਾਂ ਹੀ ਉਸਦੇ ਪਰਿਵਾਰ ਦਾ ਮੂਲ ਹਿੱਸਾ ਹੁੰਦੀਆਂ ਹਨ। ਉਸਦਾ ਰੂਹ ਅਤੇ ਮਨ ਸਦਾ ਸਦਾ ਜਾਗਰਤ ਅਵਸਥਾ ਵਿੱਚ ਹੁੰਦੇ ਹਨ। ਭਾਵ ਕਿ ਉਹ ਸਦਾ ਸਦਾ ਸਤਿ ਅਤੇ ਸਤਿ ਦੀ ਸੇਵਾ ਵਿੱਚ ਜੁੜਿਆ ਹੁੰਦਾ ਹੈ। ਉਸਦੇ ਸਾਰੇ ਕੰਮ-ਕਾਜ ਸਤਿ ਦੀ ਸੇਵਾ ਕਰਨਾ ਹੁੰਦੇ ਹਨ। ਉਹ ਸਦਾ ਸਦਾ ਹੀ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਤਿਨਾਮ ਦੀ ਸੇਵਾ ਕਰਨ ਵਿੱਚ ਅਤੇ ਸਤਿ ਵਰਤਾਉਣ ਵਿੱਚ ਰੁੱਝਾ ਰਹਿੰਦਾ ਹੈ।

ਇਸੇ ਕਾਰਨ ਕਿ ਬ੍ਰਹਮ ਗਿਆਨੀ ਸਦਾ ਸਦਾ ਲਈ ਸਿਰਜਨਹਾਰੇ ਨਾਲ ਜੁੜਿਆ ਰਹਿੰਦਾ ਹੈ ਅਤੇ ਸਦਾ ਸਦਾ ਲਈ ਗੁਰਮਤਿ ਵਿੱਚ ਵਿਚਰਦਾ ਹੈ, ਕੁਝ ਵੀ ਉਸਦੀ ਆਪਣੀ ਮਤ ਨਾਲ ਨਹੀਂ ਹੁੰਦਾ ਹੈ, ਸਭ ਕੁੱਛ ਗੁਰਮਤਿ ਵਿੱਚ ਹੁੰਦਾ ਹੈ। ਸਾਰੀ ਹੀ ਸਿਆਣਪ ਜੋ ਉਸਨੂੰ ਆਉਂਦੀ ਹੈ ਬ੍ਰਹਮ ਗਿਆਨ ਤੋਂ ਆਉਂਦੀ ਹੈ। ਉਸਦੇ ਸਾਰੇ ਹੀ ਕਾਰਜ ਇਸ ਬ੍ਰਹਮ ਗਿਆਨ ਦੇ ਅਧਾਰਿਤ ਹੁੰਦੇ ਹਨ। ਐਸਾ ਇਸ ਲਈ ਵਾਪਰਦਾ ਹੈ ਕਿਉਂਕਿ ਉਸਨੇ ਮੈਂ, ਹਉਮੈ, ਅਹੰਕਾਰ ਨੂੰ ਮਾਰ ਲਿਆ ਹੁੰਦਾ ਹੈ ਅਤੇ ਹਉਮੈ ਤੋਂ ਮੁਕਤੀ ਪ੍ਰਾਪਤ ਕਰ ਲਈ ਹੁੰਦੀ ਹੈ। ਇਸ ਲਈ ਉਹ ਸਦਾ ਸਦਾ ਲਈ ਪੂਰਨ ਨਿਮਰਤਾ ਵਿੱਚ ਰਹਿੰਦਾ, ਵਿਚਰਦਾ ਹੈ ਅਤੇ ਕੰਮ ਕਰਦਾ ਹੈ।

ਇਹਨਾਂ ਬ੍ਰਹਮ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ ਸਦਾ ਸਦਾ ਲਈ ਪਰਮ ਅਨੰਦ ਦੀ ਬਹੁਤ ਹੀ ਉੱਚੀ ਅਵਸਥਾ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਮਨ, ਹਿਰਦੇ ਅਤੇ ਰੂਹ ਵਿੱਚ ਪੂਰਨ ਸ਼ਾਂਤੀ ਹੁੰਦੀ ਹੈ। ਪੂਰਨ ਸ਼ਾਂਤੀ ਅਕਾਲ ਪੁਰਖ ਦੇ ਪਰਗਟ ਹੋਣ ਦੀ ਪ੍ਰਤੀਕ ਹੁੰਦੀ ਹੈ, ਬੇਅੰਤ ਪਿਆਰ ਦੀ ਪ੍ਰਤੀਕ ਹੁੰਦੀ ਹੈ। ਬ੍ਰਹਮ ਗਿਆਨੀ ਹਮੇਸ਼ਾਂ ਹੀ ਸਥਿਰ ਰਹਿੰਦਾ ਹੈ ਅਤੇ ਕੁਝ ਵੀ ਉਸ ਨੂੰ ਸਤਿ ਦੀ ਸੇਵਾ ਕਰਨ ਤੋਂ ਵਿਚਲਿਤ ਨਹੀਂ ਕਰ ਸਕਦਾ ਹੈ।

 

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥

ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥

ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥

ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

 

ਬ੍ਰਹਮ ਗਿਆਨੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਬ੍ਰਹਮ ਗਿਆਨ ਦਾ ਗਿਆਤਾ ਹੈ। ਉਸ ਨੇ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮਾਤਮਾ ਦੀ ਖੋਜ ਕਰ ਲਈ ਹੁੰਦੀ ਹੈ। ਉਸ ਨੇ ਪਾਰਬ੍ਰਹਮ ਪਿਤਾ ਪਰਮੇਸ਼ਰ ਬਾਰੇ ਸਿੱਖ ਲਿਆ ਹੁੰਦਾ ਹੈ। ਇਸ ਮਹਾਨ ਇਲਾਹੀ ਗੁਣ ਦੇ ਕਾਰਨ ਸਾਰੇ ਰੂਹਾਨੀ ਅਤੇ ਬ੍ਰਹਮ ਗੁਣ ਅਤੇ ਬ੍ਰਹਮ ਸ਼ਕਤੀਆਂ ਦੀ ਉਸ ਨੂੰ ਰਚਨਹਾਰੇ ਦੁਆਰਾ ਬਖ਼ਸ਼ਿਸ਼ ਕੀਤੀ ਗਈ ਹੁੰਦੀ ਹੈ। ਉਹ ਪਰਮਾਤਮਾ ਦਾ ਨੁਮਾਇੰਦਾ ਬਣ ਗਿਆ ਹੁੰਦਾ ਹੈ। ਉਸ ਦਾ ਪਰਮਾਤਮਾ ਨਾਲ ਬੇਅੰਤ ਪਿਆਰ ਉਸ ਨੂੰ ਉੱਚ ਰੂਹਾਨੀ ਅਵਸਥਾ ਵਿੱਚ ਲੈ ਜਾਂਦਾ ਹੈ। ਉਹ ਸਦਾ ਸਦਾ ਲਈ ਚਿੰਤਾ ਤੋਂ ਮੁਕਤ ਹੁੰਦਾ ਹੈ। ਭਾਵ ਉਹ ਬੀਤੇ ਸਮੇਂ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਦਾ। ਉਹ ਵਰਤਮਾਨ ਸਮੇਂ ਵਿਚ ਜਿਊਂਦਾ ਹੈ। ਉਹ ਵਰਤਮਾਨ ਸਮੇਂ ਵਿਚ ਕਰਮ ਕਰਦਾ ਹੈ ਅਤੇ ਸਦਾ ਹੀ ਅਕਾਲ ਪੁਰਖ ਦੇ ਹੁਕਮ ਅੰਦਰ ਕਰਮ ਕਰਦਾ ਹੈ।

ਉਸ ਦੇ ਸਾਰੇ ਹੀ ਵਰਤਮਾਨ ਸਮੇਂ ਦੇ ਕਰਮ ਸੱਚੇ ਅਤੇ ਸਤਿ ਦੀ ਸੇਵਾ ਲਈ ਹੁੰਦੇ ਹਨ। ਉਸ ਦੇ ਸਾਰੇ ਸ਼ਬਦ, ਬਚਨ ਅਤੇ ਸਲਾਹ ਪਵਿੱਤਰ ਅਤੇ ਸ਼ੁੱਧ ਹੁੰਦੀ ਹੈ ਅਤੇ ਰੂਹਾਨੀ ਤੌਰ ’ਤੇ ਬਹੁਤ ਉੱਚੇ ਮੁੱਲ ਵਾਲੀ ਹੁੰਦੀ ਹੈ। ਉਸ ਦੇ ਬਚਨ ਅੰਮ੍ਰਿਤ ਬਚਨ ਹੁੰਦੇ ਹਨ। ਉਹ ਰੂਹਾਨੀ ਬ੍ਰਹਿਮੰਡ ਅਤੇ ਦਰਗਾਹ ਵਿਚ ਉੱਚਾ ਸਥਾਨ ਪਾਉਂਦਾ ਹੈ। ਕੇਵਲ ਉਹ ਰੂਹ ਬ੍ਰਹਮ ਗਿਆਨੀ ਬਣ ਸਕਦੀ ਹੈ, ਜਿਸ ਉਪਰ ਅਕਾਲ ਪੁਰਖ ਆਪ ਬਖ਼ਸ਼ਿਸ਼ ਕਰਦਾ ਹੈ। ਉਹ ਲੋਕ ਬੜੇ ਹੀ ਕਿਸਮਤ ਵਾਲੇ, ਭਾਗਾਂ ਵਾਲੇ ਹੁੰਦੇ ਹਨ ਜਿਹੜੇ ਐਸੇ ਬ੍ਰਹਮ ਗਿਆਨੀ ਦਾ ਮੇਲ ਅਤੇ ਸੰਗਤ ਪ੍ਰਾਪਤ ਕਰਦੇ ਹਨ। ਕੇਵਲ ਕੁਝ ਕੁ ਬਹੁਤ ਹੀ ਭਾਗਸ਼ਾਲੀ ਲੋਕ ਐਸੀ ਚਾਨਣ ਰੂਹ ਦੀ ਸੰਗਤ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ। ਇਸ ਲਈ ਉਹਨਾਂ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਐਸਾ ਸੁਨਹਿਰੀ ਮੌਕਾ ਮਿਲਿਆ ਹੈ।

ਇਥੋਂ ਤੱਕ ਕਿ ਸ਼ਿਵ ਜੀ ਵਰਗੇ ਦੇਵਤਾ ਭੀ ਐਸੇ ਬ੍ਰਹਮ ਗਿਆਨੀ ਦੀ ਸੰਗਤ ਲੱਭਦੇ ਹਨ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਧੰਨ ਧੰਨ ਸਤਿਗੁਰ ਨਾਨਕ ਦੇਵ ਜੀ ਨੂੰ ਦੱਸ ਰਹੇ ਹਨ ਕਿ ਐਸੀ ਪ੍ਰਕਾਸ਼ਵਾਨ, ਚਾਨਣ ਰੂਹ ਇਸ ਧਰਤੀ ਉਪਰ ਆਪ ਪਰਮਾਤਮਾ ਦੇ ਰੂਪ ਵਿੱਚ ਪਰਗਟ ਹੁੰਦੀ ਹੈ। ਇਸ ਦਾ ਭਾਵ ਹੈ ਕਿ ਬ੍ਰਹਮ ਗਿਆਨੀ ਕੋਲ ਅਕਾਲ ਪੁਰਖ ਦੀਆਂ ਸਾਰੀਆਂ ਰੂਹਾਨੀ ਸ਼ਕਤੀਆਂ ਹੁੰਦੀਆਂ ਹਨ। ਅਕਾਲ ਪੁਰਖ ਆਪ ਬ੍ਰਹਮ ਗਿਆਨੀ ਦੇ ਰੂਪ ਵਿੱਚ ਧਰਤੀ ’ਤੇ ਪਰਗਟ ਹੁੰਦਾ ਹੈ। ਇਸ ਲਈ ਜਿੱਥੇ ਬ੍ਰਹਮ ਗਿਆਨੀ ਬੈਠਾ ਹੈ ਉਹ ਸਥਾਨ ਦਰਗਾਹ ਤੋਂ ਘੱਟ ਨਹੀਂ ਹੁੰਦਾ ਹੈ। ਬ੍ਰਹਮ ਗਿਆਨੀ ਨੂੰ ਨਿਰੰਕਾਰ ਮੰਨਣ ਵਾਲੇ ਅਤੇ ਉਸ ਦੇ ਚਰਨਾਂ ’ਤੇ ਆਪਣਾ ਤਨ, ਮਨ, ਧਨ ਅਰਪਣ ਕਰਨ ਵਾਲੇ ਮਨੁੱਖਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਪੂਰਨ ਬੰਦਗੀ ਕਰਕੇ ਉਹ ਮਨੁੱਖ ਵੀ ਬ੍ਰਹਮ ਗਿਆਨੀ ਬਣ ਜਾਂਦੇ ਹਨ। ਜੋ ਮਨੁੱਖ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਮੰਨ ਕੇ ਉਸਦੇ ਬਚਨਾਂ ਦੀ ਕਮਾਈ ਕਰਦੇ ਹਨ ਉਹ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਸਹਿਜ ਹੀ ਕਰ ਲੈਂਦੇ ਹਨ। ਬ੍ਰਹਮ ਗਿਆਨੀ ਦਾ ਛੱਤਰ ਬੇਅੰਤ ਹੁੰਦਾ ਹੈ ਅਤੇ ਸਾਰੇ ਬ੍ਰਹਮੰਡ ਵਿੱਚ ਝੁਲਦਾ ਹੈ, ਇਸ ਲਈ ਜੋ ਮਨੁੱਖ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਆਪਾ ਅਰਪਣ ਕਰਦੇ ਹਨ ਉਹ ਦੁਨੀਆਂ ਵਿੱਚ ਜਿੱਥੇ ਵੀ ਮਰਜ਼ੀ ਬੈਠੇ ਹੋਣ ਜਾਂ ਰਹਿੰਦੇ ਹੋਣ ਉਹ ਸਦਾ ਉਸਦੇ ਛੱਤਰ ਹੇਠ ਹੁੰਦੇ ਹਨ ਜਿਸ ਕਾਰਨ ਉਹ ਆਪਣੀ ਬੰਦਗੀ ਸਹਿਜ ਹੀ ਪੂਰੀ ਕਰ ਲੈਂਦੇ ਹਨ। ਕਿਉਂਕਿ ਬ੍ਰਹਮ ਗਿਆਨੀ ਨੂੰ ਧੁਰ ਕੀ ਬਾਣੀ ਵਿੱਚ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਹੈ ਇਸ ਲਈ ਬ੍ਰਹਮ ਗਿਆਨੀ ਦੇ ਚਰਨਾਂ ’ਤੇ ਸਮਰਪਣ ਅਕਾਲ ਪੁਰਖ ਦੇ ਚਰਨਾਂ ’ਤੇ ਸਮਰਪਣ ਕਰਨ ਦੇ ਤੁਲ ਹੀ ਹੈ। ਇਸ ਸਮਰਪਣ ਨਾਲ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਸਹਿਜ ਹੀ ਕੀਤੀ ਜਾ ਸਕਦੀ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਰੂਹਾਨੀ ਸਫਲਤਾ ਦੀ ਕੁੰਜੀ ਕੇਵਲ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਮੰਨ ਕੇ ਉਸਦੇ ਚਰਨਾਂ ’ਤੇ ਪੂਰਨ ਸਮਰਪਣ ਕਰਨਾ, ਉਸਦੇ ਚਰਨਾਂ ’ਤੇ ਤਨ, ਮਨ, ਧਨ ਅਰਪਣ ਕਰ ਦੇਣਾ ਹੀ ਹੈ। ਐਸਾ ਕਰਨ ਵਾਲੇ ਮਨੁੱਖਾਂ ਨੂੰ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜ ਹੀ ਹੋ ਜਾਂਦੀਆਂ ਹਨ ਅਤੇ ਜੋ ਮਨੁੱਖ ਆਪਣੀ ਮਨਮਤਿ ਕਾਰਨ ਐਸਾ ਨਹੀਂ ਕਰਦੇ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਵਿੱਚ ਅਸਫਲ ਰਹਿੰਦੇ ਹਨ। ਉਹ ਭਾਵੇਂ ਜਿੰਨੀ ਵਾਰ ਮਰਜ਼ੀ ਸੰਗਤ ਵਿੱਚ ਚਲੇ ਜਾਣ, ਜਿੰਨੇ ਮਰਜ਼ੀ ਸਮੇਂ ਲਈ ਸੰਗਤ ਕਰੀ ਜਾਣ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਕਰਦੇ। ਇਹ ਹੀ ਕਾਰਨ ਹੈ ਕਿ ਅੱਜ ਦੀ ਦੁਨੀਆਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਐਸੇ ਮਨੁੱਖ ਹਨ ਜੋ ਸਤਿਗੁਰੂ ਦੇ ਚਰਨਾਂ ਵਿੱਚ ਪੂਰਨ ਆਪਾ ਅਰਪਣ ਕਰਦੇ ਹਨ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ।

 

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥

ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥

ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਹਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥

ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

 

ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਦੇ ਸਾਰੇ ਹੀ ਗੁਣਾਂ ਦੀ ਬਖ਼ਸ਼ਿਸ਼ ਹੁੰਦੀ ਹੈ। ਇਹ ਸਾਰੇ ਇਲਾਹੀ ਗੁਣ ਹੀ ਬ੍ਰਹਮ ਗਿਆਨੀ ਦੀਆਂ ਬੇਅੰਤ ਸ਼ਕਤੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਅਕਾਲ ਪੁਰਖ ਦਾ ਕੋਈ ਪਾਰਾਵਾਰ ਅਤੇ ਸੀਮਾ ਨਹੀਂ ਹੈ, ਉਸੇ ਤਰ੍ਹਾਂ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬ੍ਰਹਮ ਗੁਣਾਂ ਦੀ ਕੋਈ ਵੀ ਸੀਮਾ ਨਹੀਂ ਹੁੰਦੀ ਹੈ ਅਤੇ ਇਨ੍ਹਾਂ ਇਲਾਹੀ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇਨ੍ਹਾਂ ਇਲਾਹੀ ਸ਼ਕਤੀਆਂ ਦੀ ਕੋਈ ਵੀ ਥਾਹ ਨਹੀਂ ਪਾ ਸਕਦਾ, ਇਸ ਲਈ ਇਹ ਪਰਮ ਮਹੱਤਵਪੂਰਨ ਸਮਝਣ ਵਾਲੀ ਗੱਲ ਹੈ ਕਿ ਸਾਨੂੰ ਐਸੀ ਪ੍ਰਕਾਸ਼ਵਾਨ ਰੂਹ ਦੇ ਅੱਗੇ ਝੁਕਣਾ ਚਾਹੀਦਾ ਹੈ, ਨਮਸ਼ਕਾਰ ਕਰਨੀ ਚਾਹੀਦੀ ਹੈ, ਡੰਡੌਤ ਬੰਦਨਾ ਕਰਨੀ ਚਾਹੀਦੀ ਹੈ, ਆਪਣਾ ਪੂਰਨ ਆਪਾ ਸਮਰਪਣ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਕਿਉਂਕਿ ਬ੍ਰਹਮ ਗਿਆਨੀ ਦੇ ਚਰਨਾਂ ’ਤੇ ਕੀਤਾ ਗਿਆ ਸਮਰਪਣ ਅਕਾਲ ਪੁਰਖ ਦੇ ਚਰਨਾਂ ’ਤੇ ਕੀਤਾ ਗਿਆ ਸਮਰਪਣ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਜੋ ਐਸਾ ਕਰਦੇ ਹਨ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਸਹਿਜ ਹੀ ਕਰਕੇ ਪੂਰਨ ਬੰਦਗੀ ਕਰ ਦਰਗਾਹ ਵਿਚ ਮਾਨ ਪ੍ਰਾਪਤ ਕਰ ਲੈਂਦੇ ਹਨ। ਬ੍ਰਹਮ ਗਿਆਨੀ ਦੀ ਮਹਿਮਾ, ਬ੍ਰਹਮ ਗੁਣ ਇੰਨੇ ਬੇਅੰਤ ਹੁੰਦੇ ਹਨ ਕਿ ਉਹ ਆਪ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਹੁੰਦੇ ਹਨ। ਕੋਈ ਫ਼ਰਕ ਨਹੀਂ ਕਿ ਅਸੀਂ ਉਸ ਦੀ ਮਹਿਮਾ ਵਿਚ ਕੀ ਕਹਿੰਦੇ ਹਾਂ, ਅਸੀਂ ਉਸ ਦੇ ਬ੍ਰਹਮ ਗੁਣਾਂ ਦੀ ਵਿਆਖਿਆ ਨਹੀਂ ਕਰ ਸਕਦੇ। ਬ੍ਰਹਮ ਗਿਆਨੀ ਆਪ ਰਚਨਹਾਰੇ ਦੀ ਨਿਆਈਂ ਹੈ, ਪੂਰਨ ਸਤਿ ਹੈ, ਪੂਰਨ ਸਤਿ ਦਾ ਸੋਮਾ ਹੈ, ਅੰਮ੍ਰਿਤਧਾਰੀ ਹੈ, ਪੂਰਨ ਬ੍ਰਹਮ ਗਿਆਨ ਦਾ ਸੋਮਾ ਹੈ, ਆਤਮ ਰਸ ਅੰਮ੍ਰਿਤ ਦਾ ਸੋਮਾ ਹੈ, ਗੁਰਪ੍ਰਸਾਦਿ ਦਾ ਸੋਮਾ ਹੈ, ਅੰਮ੍ਰਿਤ ਦਾ ਦਾਤਾ ਹੈ, ਨਾਮ ਦਾ ਦਾਤਾ ਹੈ, ਨਾਮ ਸਿਮਰਨ ਦਾ ਦਾਤਾ ਹੈ, ਨਾਮ ਦੀ ਕਮਾਈ ਦਾ ਦਾਤਾ ਹੈ, ਪੂਰਨ ਬੰਦਗੀ ਦਾ ਦਾਤਾ ਹੈ, ਪਰਉਪਕਾਰ ਦਾ ਦਾਤਾ ਹੈ, ਮਹਾਂ ਪਰਉਪਕਾਰ ਦਾ ਦਾਤਾ ਹੈ, ਜੀਵਨ ਮੁਕਤੀ ਦਾ ਦਾਤਾ ਹੈ। ਇਸੇ ਲਈ ਬ੍ਰਹਮ ਗਿਆਨੀ ਸਾਰੀ ਲੋਕਾਈ ਲਈ ਆਪ ਪਰਮੇਸ਼ਰ ਹੈ ਜੋ ਧਰਤੀ ’ਤੇ ਪਰਗਟ ਹੁੰਦਾ ਹੈ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ। ਕੋਈ ਵੀ ਆਮ ਮਨੁੱਖ ਬ੍ਰਹਮ ਗਿਆਨੀ ਦੀਆਂ ਰੂਹਾਨੀ ਸ਼ਕਤੀਆਂ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਕੋਈ ਵੀ ਇਹਨਾਂ ਇਲਾਹੀ ਦਰਗਾਹੀ ਸ਼ਕਤੀਆਂ ਦਾ ਵਖਿਆਨ ਨਹੀਂ ਕਰ ਸਕਦਾ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਦੀ ਵਿਆਖਿਆ ਕਰ ਸਕਦਾ ਹੈ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਨੂੰ ਜਾਣ ਸਕਦਾ ਹੈ, ਪਹਿਚਾਨ ਸਕਦਾ ਹੈ ਨਹੀਂ ਤਾਂ ਇਥੇ ਇਸ ਸੰਸਾਰ ਵਿੱਚ ਦੂਸਰਾ ਕੋਈ ਨਹੀਂ ਹੈ ਜੋ ਉਸ ਦੇ ਬ੍ਰਹਮ ਗੁਣਾਂ ਅਤੇ ਰੂਹਾਨੀ ਸ਼ਕਤੀਆਂ ਦੀ ਵਿਆਖਿਆ ਕਰ ਸਕਦਾ ਹੋਵੇ। ਇਕ ਆਮ ਮਨੁੱਖ ਲਈ ਇਕ ਬ੍ਰਹਮ ਗਿਆਨੀ ਨੂੰ ਪਹਿਚਾਨਣ ਵਾਸਤੇ ਕੇਵਲ ਇਤਨਾ ਹੀ ਜਾਨਣਾ ਕਾਫ਼ੀ ਹੈ ਕਿ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜਾ ਕੇ ਮਨ ਟਿਕਾਅ ਵਿੱਚ ਆ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਇਹ ਹੀ ਬ੍ਰਹਮ ਗਿਆਨੀ ਦੀ ਪਹਿਚਾਨ ਹੈ ਇਕ ਆਮ ਮਨੁੱਖ ਵਾਸਤੇ। ਇਸ ਲਈ ਸਾਨੂੰ ਸਦਾ ਹੀ ਬ੍ਰਹਮ ਗਿਆਨੀ ਦੇ ਪਵਿੱਤਰ ਸਤਿ ਚਰਨਾਂ ’ਤੇ ਨਮਸ਼ਕਾਰ ਅਤੇ ਡੰਡੌਤ ਬੰਦਨਾ ਕਰਨੀ ਚਾਹੀਦੀ ਹੈ ਜਦ ਅਸੀਂ ਐਸੀ ਪ੍ਰਕਾਸ਼ਵਾਨ ਚਾਨਣ ਰੂਹ ਨੂੰ ਮਿਲਦੇ ਹਾਂ ਜੋ ਆਪ ਪਰਮਾਤਮਾ ਨਾਲ ਇੱਕ-ਮਿੱਕ ਹੈ, ਜੋ ਆਪ ਪਰਮੇਸ਼ਰ ਹੈ। ਬ੍ਰਹਮ ਗਿਆਨੀ ਦੇ ਬਚਨ ਪੂਰਨ ਸਤਿ ਹੁੰਦੇ ਹਨ ਅਤੇ ਇਨ੍ਹਾਂ ਬਚਨਾਂ ਵਿੱਚ ਬੇਅੰਤ ਸ਼ਕਤੀ ਹੁੰਦੀ ਹੈ। ਬ੍ਰਹਮ ਗਿਆਨੀ ਦੇ ਹਰ ਇਕ ਬਚਨ ਵਿੱਚ ਇਤਨੀ ਇਲਾਹੀ ਸ਼ਕਤੀ ਹੁੰਦੀ ਹੈ ਕਿ ਜੇਕਰ ਉਸ ਬਚਨ ਨੂੰ ਕਮਾਇਆ ਜਾਵੇ ਤਾਂ ਅਸੀਂ ਦਰਗਾਹ ਵਿੱਚ ਸਥਾਨ ਪ੍ਰਾਪਤ ਕਰ ਸਕਦੇ ਹਾਂ। ਬ੍ਰਹਮ ਗਿਆਨੀ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਕਰਤਾ ਹੁੰਦਾ ਹੈ।

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥

ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥

 

ਧੰਨ ਧੰਨ ਪੰਚਮ ਪਾਤਿਸ਼ਾਹ ਜੀ ਨੇ ਇਸ ਪਉੜੀ ਦੇ ਪਵਿੱਤਰ ਇਲਾਹੀ ਦਰਗਾਹੀ ਬਚਨਾਂ ਵਿੱਚ ਇਹ ਮਹਾਨ ਕਿਰਪਾ ਕਰਕੇ ਸਾਨੂੰ ਸਾਰੀ ਲੋਕਾਈ ਨੂੰ ਇਸ ਪੂਰਨ ਬ੍ਰਹਮ ਗਿਆਨ ਨਾਲ ਜਾਣੂ ਕਰਾਇਆ ਹੈ ਕਿ ਪੂਰਨ ਬ੍ਰਹਮ ਗਿਆਨੀ ਆਪ ਇਸ ਬ੍ਰਹਿਮੰਡ ਦੀ ਰਚਨਾ ਕਰਨ ਵਾਲਾ ਤੇ ਇਸ ਨੂੰ ਚਲਾਉਣ ਵਾਲਾ ਹੈ ਅਤੇ ਬ੍ਰਹਿਮੰਡ ਨੂੰ ਕੌਣ ਚਲਾ ਸਕਦਾ ਹੈ? ਕੇਵਲ ਅਕਾਲ ਪੁਰਖ, ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਕਿਹਾ ਗਿਆ ਹੈ, ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਨਿਰੰਕਾਰ ਕਿਹਾ ਗਿਆ ਹੈ, ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਪੂਰਨ ਪੁਰਖ ਵਿਧਾਤਾ ਕਿਹਾ ਗਿਆ ਹੈ। ਬ੍ਰਹਮ ਗਿਆਨੀ ਜਨਮ ਮਰਨ ਦੇ ਚੱਕਰ ਤੋਂ ਉਪਰ ਹੈ। ਉਹ ਸਦਾ ਜਿਉੂਂਦਾ ਹੈ ਅਤੇ ਉਸ ਦੀ ਹੋਂਦ ਸਦਾ ਰਹਿੰਦੀ ਹੈ। ਉਹ ਪੂਰਨ ਸਤਿ ਹੈ। ਉਹ ਹੀ ਇੱਕ ਹੈ ਜੋ ਮੁਕਤੀ ਦਾ ਮਾਰਗ ਦੱਸ ਸਕਦਾ ਹੈ ਅਤੇ ਉੱਚ ਰੂਹਾਨੀ ਅਵਸਥਾ ਦਾ ਦਾਤਾ ਹੈ। ਇਸ ਤੋਂ ਭਾਵ ਹੈ ਕਿ ਬ੍ਰਹਮ ਗਿਆਨੀ ਕੋਲ ਇੱਕ ਵਿਅਕਤੀ ਨੂੰ ਸਰਵ-ਉੱਚ ਰੂਹਾਨੀ ਅਵਸਥਾ ਸੱਚਖੰਡ ਵਿੱਚ ਸਥਾਪਿਤ ਕਰਨ ਦੀ ਇਲਾਹੀ ਸ਼ਕਤੀ ਹੈ। ਕੇਵਲ ਪਰਮਾਤਮਾ ਆਪ ਇਸ ਤਰ੍ਹਾਂ ਕਰ ਸਕਦਾ ਹੈ। ਇਸ ਲਈ ਇਸ ਦਾ ਭਾਵ ਹੈ ਕਿ ਬ੍ਰਹਮ ਗਿਆਨੀ ਆਪ ਸਰਵ-ਸ਼ਕਤੀਮਾਨ ਪਰਮੇਸ਼ਰ ਹੈ, ਜੋ ਇਕ ਮਨੁੱਖ ਦੀ ਦੇਹੀ ਵਿੱਚ ਪਰਗਟ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਮੁਕਤੀ ਦੀ ਜੁਗਤੀ ਦਾ ਦਾਤਾ ਹੈ। ਆਮ ਧਰਮ ਦੇ ਪਰਚਾਰਕ ਅਤੇ ਆਮ ਲੋਕਾਈ ਇਸ ਪੂਰਨ ਸਤਿ ਤੋਂ ਵਾਂਝੀ ਹੋਣ ਕਰਕੇ ਅਤੇ ਇਸ ਪੂਰਨ ਸਤਿ ਤੋਂ ਅਨਜਾਣ ਹੋਣ ਕਰਕੇ ਇਸ ਭਰਮ ਵਿੱਚ ਉਲਝੀ ਹੋਈ ਹੈ ਕਿ ਸੰਤ ਅਤੇ ਬ੍ਰਹਮ ਗਿਆਨੀ ਮਹਾਂਪੁਰਖ ਦੇਹਧਾਰੀ ਗੁਰੂ ਬਣ ਜਾਂਦੇ ਹਨ ਅਤੇ ਉਨ੍ਹਾਂ ਦੀ ਮਨਮਤਿ ਅਨੁਸਾਰ ਸਾਨੂੰ ਇਕ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਣਾ ਚਾਹੀਦਾ ਹੈ। ਧਰਮ ਦਾ ਐਸਾ ਗ਼ਲਤ ਪਰਚਾਰ ਕਰਨ ਵਾਲੇ ਪਰਚਾਰਕ ਪੂਰਨ ਸਤਿ ਤੋਂ ਅਨਜਾਣ ਹਨ ਅਤੇ ਉਹ ਲੋਕਾਈ ਨੂੰ ਗੁਮਰਾਹ ਕਰਨ ਦਾ ਦਰਗਾਹੀ ਪਾਪ ਕਰਦੇ ਹਨ। ਐਸਾ ਗ਼ਲਤ ਅਤੇ ਝੂਠਾ ਪ੍ਰਚਾਰ ਇਸ ਅਸਟਪਦੀ ਵਿੱਚ ਬਖ਼ਸ਼ੇ ਗਏ ਪੂਰਨ ਬ੍ਰਹਮ ਗਿਆਨ ਦੇ ਬਿਲਕੁਲ ਵਿਪਰੀਤ ਹੈ। ਇਨ੍ਹਾਂ ਪਰਚਾਰਕਾਂ ਨੂੰ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਦੇਹੀ ਤਾਂ ਮਾਇਆ ਹੈ ਤਾਂ ਉਹ ਗੁਰੂ ਨਹੀਂ ਹੋ ਸਕਦੀ, ਗੁਰੂ ਕੇਵਲ ਪਰਮ ਜੋਤ ਪੂਰਨ ਪ੍ਰਕਾਸ਼ ਹੈ ਜੋ ਕਿ ਕੇਵਲ ਇਕ ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹੀ ਪਰਗਟ ਹੋ ਸਕਦੀ ਹੈ, ਇਸੇ ਲਈ ਇਸ ਧੁਰ ਕੀ ਬਾਣੀ ਵਿੱਚ ਪੂਰਨ ਬ੍ਰਹਮ ਗਿਆਨੀ ਨੂੰ ਪਰਮੇਸ਼ਰ, ਨਿਰੰਕਾਰ, ਪੂਰਨ ਪੁਰਖ, ਵਿਧਾਤਾ ਦਾ ਦਰਜਾ ਦਿੱਤਾ ਗਿਆ ਹੈ। ਇਸੇ ਲਈ ਇਸ ਬਾਣੀ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੂਰਨ ਬ੍ਰਹਮ ਗਿਆਨੀ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ ਕਿਉਂਕਿ ਦੇਹੀ ਛੱਡਣ ਤੋਂ ਬਾਅਦ ਉਹ ਦਰਗਾਹ ਵਿੱਚ ਸਦਾ ਸਦਾ ਲਈ ਸਥਾਪਿਤ ਹੋ ਜਾਂਦਾ ਹੈ। ਇਲਾਹੀ ਦਰਗਾਹੀ ਸਤਿ ਇਹ ਹੈ ਕਿ ਪਰਚਾਰ ਕਰਨ ਦਾ ਹੱਕ ਕੇਵਲ ਉਸ ਨੂੰ ਹੈ ਜਿਸਨੂੰ ਦਰਗਾਹੀ ਹੁਕਮ ਹੁੰਦਾ ਹੈ ਸੇਵਾ ਕਰਨ ਦਾ ਅਤੇ ਐਸੀ ਬਖ਼ਸ਼ਿਸ਼ ਕੇਵਲ ਉਸ ਨੂੰ ਹੁੰਦੀ ਹੈ ਜਿਸਨੇ ਆਪ ਪੂਰਨ ਅਵਸਥਾ, ਅਟੱਲ ਅਵਸਥਾ, ਪਰਮ ਪਦਵੀ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਕਮਾਈ ਕਰਕੇ ਪ੍ਰਾਪਤੀ ਕੀਤੀ ਹੁੰਦੀ ਹੈ ਅਤੇ ਪਰਉਪਕਾਰ ਮਹਾਂ ਪਰਉਪਕਾਰ ਸੇਵਾ ਕਰਨ ਦਾ ਦਰਗਾਹੀ ਹੁਕਮ ਪ੍ਰਾਪਤ ਕੀਤਾ ਹੁੰਦਾ ਹੈ। ਇਸ ਲਈ ਪਰਚਾਰ ਕਰਨ ਦਾ ਹੱਕ ਕੇਵਲ ਅਤੇ ਕੇਵਲ ਇਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ ਜਾਂ ਪੂਰਨ ਖ਼ਾਲਸੇ ਨੂੰ ਹੀ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਜੋ ਪ੍ਰਚਾਰ ਨੂੰ ਆਪਣਾ ਕਿੱਤਾ ਬਣਾ ਲੈਂਦੇ ਹਨ ਉਨ੍ਹਾਂ ਨੂੰ ਕੁੱਛ ਹਾਸਿਲ ਨਹੀਂ ਹੁੰਦਾ ਹੈ ਬਲਕਿ ਐਸਾ ਕਰਕੇ ਗ਼ਲਤ ਪਰਚਾਰ ਦੇ ਹਾਮੀ ਬਣ ਕੇ ਆਪਣਾ ਨੁਕਸਾਨ ਕਰ ਬੈਠਦੇ ਹਨ ਅਤੇ ਧਰਮ ਦੇ ਨਾਮ ’ਤੇ ਪਾਪ ਕਮਾਂਦੇ ਹਨ। ਅੰਮ੍ਰਿਤਧਾਰੀ ਕੇਵਲ ਪੂਰਨ ਬ੍ਰਹਮ ਗਿਆਨੀ ਹੈ, ਅੰਮ੍ਰਿਤ ਦਾ ਦਾਤਾ ਕੇਵਲ ਪੂਰਨ ਸੰਤ ਹੈ, ਅੰਮ੍ਰਿਤ ਦਾ ਦਾਤਾ ਕੇਵਲ ਸਤਿਗੁਰੂ ਹੈ ਅਤੇ ਕੇਵਲ ਇਕ ਅੰਮ੍ਰਿਤਧਾਰੀ ਹੀ ਅੰਮ੍ਰਿਤ ਦੇ ਸਕਦਾ ਹੈ। ਜੋ ਮਨੁੱਖ ਅੰਮ੍ਰਿਤਧਾਰੀ ਨਾ ਹੋਕੇ ਅੰਮ੍ਰਿਤਧਾਰੀ ਹੋਣ ਦਾ ਕਿਰਦਾਰ ਕਰਦੇ ਹਨ ਅਤੇ ਅੰਮ੍ਰਿਤਧਾਰੀ ਕਹਾਉਂਦੇ ਅਤੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਦੱਸਦੇ ਹਨ ਅਤੇ ਸੰਗਤ ਨੂੰ ਅੰਮ੍ਰਿਤ ਛਕਾਉਣ ਦਾ ਕਿਰਦਾਰ ਕਰਦੇ ਹਨ ਉਹ ਇਸ ਪੂਰਨ ਸਤਿ ਤੋਂ ਅਨਜਾਣ ਹਨ ਅਤੇ ਜੇਕਰ ਜਾਣਦੇ ਹੋਏ ਐਸਾ ਕਰਦੇ ਹਨ ਤਾਂ ਉਹ ਦਰਗਾਹੀ ਮੁਜਰਮ ਹਨ।

ਬ੍ਰਹਮ ਗਿਆਨੀ ਸਭ ਅਨਾਥਾਂ ਦਾ ਪਿਤਾ ਹੈ। ਅਸੀਂ ਸਾਰੇ ਅਨਾਥ ਹਾਂ। ਉਹ ਜਿਹੜੀਆਂ ਸੁਹਾਗਣਾਂ ਨਹੀਂ ਹਨ ਅਨਾਥ ਮੰਨੀਆਂ ਜਾਂਦੀਆਂ ਹਨ। ਜਿਹੜੀ ਵੀ ਚੀਜ਼ ਅਸੀਂ ਦੇਖਦੇ ਹਾਂ ਉਸ ਦਾ ਮਾਲਕ ਬ੍ਰਹਮ ਗਿਆਨੀ ਹੈ ਤੇ ਉਹ ਹੀ ਸਭ ਚਲਾ ਰਿਹਾ ਹੈ। ਉਹ ਆਪ ਪਰਮਾਤਮਾ ਦੀ ਨਿਆਈਂ ਹੈ। ਕੇਵਲ ਇੱਕ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਦੀ ਬ੍ਰਹਮਤਾ ਅਤੇ ਰੂਹਾਨੀਅਤ ਨੂੰ ਜਾਣ ਸਕਦਾ ਹੈ। ਉਸ ਦੀਆਂ ਕ੍ਰਿਆਵਾਂ, ਪ੍ਰਤੀਕ੍ਰਿਆਵਾਂ ਨੂੰ ਜਾਣ ਸਕਦਾ ਹੈ ਕਿਉਂਕਿ ਉਹ ਸਾਰੇ ਬ੍ਰਹਿਮੰਡ ਦਾ ਮਾਲਕ ਹੈ। ਜੋ ਮਨੁੱਖ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ’ਤੇ ਆਪਣਾ ਤਨ, ਮਨ, ਧਨ ਅਰਪਣ ਕਰਦੇ ਹਨ, ਪੂਰਨ ਸਮਰਪਣ ਕਰਦੇ ਹਨ ਉਹ ਸੁਹਾਗ ਅਤੇ ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਸਹਿਜ ਹੀ ਕਰ ਲੈਂਦੇ ਹਨ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਦਰਗਾਹ ਪਰਗਟ ਹੁੰਦੀ ਹੈ ਜਿੱਥੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਬਣਦੀਆਂ ਹਨ ਇਸ ਲਈ ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਦੀ ਸਭ ਤੋਂ ਸੁੰਦਰ ਮਹਿਮਾ ਹੈ। ਇਸ ਲਈ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।