ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇੱਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਅਸਲੀ ਸਤਿ ਪਾਰਬ੍ਰਹਮ ਪਿਤਾ ਦਾ ਤੀਰਥ ਇਨਸਾਨ ਦਾ ਅੰਦਰਲਾ ਤੀਰਥ ਹੈ। ਅਸਲੀ ਦਰਗਾਹੀ ਇਲਾਹੀ ਤੀਰਥ ਹਿਰਦੇ ਦਾ ਤੀਰਥ ਹੈ। ਤੀਰਥ ਉਹ ਅਸਥਾਨ ਹੈ ਜਿੱਥੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਅੰਦਰਲੇ ਤੀਰਥ ਦੀ ਮਹਿਮਾ ਬੇਅੰਤ ਅਨੰਤ ਹੈ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਗਿਆਨ ਧਿਆਨ ਇਸ਼ਨਾਨ ਕਰਕੇ ਆਪਣੇ ਮਨ ਨੂੰ ਚਿੰਦ ਲੈਂਦੇ ਹਨ। ਅਸਲੀ ਇਸ਼ਨਾਨ ਗਿਆਨ ਧਿਆਨ ਵਿੱਚ ਬੈਠ ਕੇ ਅੰਮ੍ਰਿਤ ਇਸ਼ਨਾਨ ਹੈ ਜੋ ਮਨ ਅਤੇ ਹਿਰਦੇ ਨੂੰ ਪਾਵਨ ਕਰ ਦਿੰਦਾ ਹੈ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਆਪਣੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲੈਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲੈਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਹ ਸਮਾਧੀ, ਸਹਿਜ ਸਮਾਧੀ ਅਤੇ ਸੁੰਨ ਸਮਾਧੀ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਨਾਮ ਸਿਮਰਨ ਉਨ੍ਹਾਂ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਨ੍ਹਾਂ ਦੇ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਨ੍ਹਾਂ ਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਨ੍ਹਾਂ ਨੂੰ ਪੂਰਨ ਤੱਤ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜੋ ਮਨੁੱਖ ਅੰਦਰਲਾ ਤੀਰਥ ਕਰ ਲੈਂਦੇ ਹਨ ਉਨ੍ਹਾਂ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਅੰਦਰਲੇ ਤੀਰਥ ਦੀ ਮਹਿਮਾ ਬੇਅੰਤ ਅਨੰਤ ਅਤੇ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਇਹ ਮਹਿਮਾ ਕੇਵਲ ਅਨੁਭਵ ਹੀ ਕੀਤੀ ਜਾ ਸਕਦੀ ਹੈ ਵਖਾਨ ਨਹੀਂ ਕੀਤੀ ਜਾ ਸਕਦੀ ਹੈ।
ਬਾਹਰਲਾ ਤੀਰਥ ਅੱਠਸੱਠ ਤੀਰਥ ਹੈ ਅਤੇ ਅੱਠਸੱਠ ਤੀਰਥ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਨਹੀਂ ਧੁੱਲਦੀ ਹੈ ਜੀ – ਗੁਰਬਾਣੀ ਦਾ ਫੁਰਮਾਨ ਹੈ “ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥” ਬਾਹਰਲੇ ਇਸ਼ਨਾਨ ਨਾਲ ਅੰਦਰ ਦੀ ਮੈਲ ਜੋ ਕਿ ਜਨਮ-ਜਨਮਾਂਤਰਾਂ ਤੋਂ ਮਨ ਅਤੇ ਹਿਰਦੇ ਨੂੰ ਲਿਬੇੜੀ ਬੈਠੀ ਹੈ ਉਹ ਨਹੀਂ ਧੁੱਲਦੀ ਹੈ। ਗੁਰਬਾਣੀ ਦਾ ਫੁਰਮਾਨ ਹੈ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥” ਸਾਡੀ ਰੂਹ ਮਨ ਦੀ ਇਸ ਮੈਲ ਦੇ ਭਾਰ ਨੂੰ ਜਨਮਾਂ ਜਨਮਾਂਤਰਾਂ ਤੋਂ ਚੁੱਕੀ ਆ ਰਹੀ ਹੈ। ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਪਹਿਲੀ ਵਾਰ ਮਨੁੱਖਾ ਜਨਮ ਦਿੱਤਾ ਤਾਂ ਸਾਡਾ ਮਨ ਇੱਕ ਸਫ਼ੇਦ ਕੱਪੜੇ ਦੇ ਟੁੱਕੜੇ ਵਾਂਗ ਸਾਫ਼ ਸੁੱਥਰਾ ਸੀ। ਇਸ ਸਮੇਂ ਇਸ ਸਫ਼ੇਦ ਕੱਪੜੇ ਦੀ ਨਿਆਈਂ ਇਸ ਮਨ ਉੱਪਰ ਕੋਈ ਦਾਗ਼ ਧੱਬਾ ਨਹੀਂ ਸੀ। ਜਿਵੇਂ-ਜਿਵੇਂ ਅਸੀਂ ਮਾਇਆ ਦੇ ਪ੍ਰਭਾਵ ਹੇਠ ਜਨਮ-ਮਰਣ ਦੇ ਚੱਕਰ ਵਿੱਚ ਫੱਸਦੇ ਗਏ ਸਾਡੇ ਮਾੜੇ ਕਰਮਾਂ ਕਾਰਣ ਇਸ ਮਨ ਰੂਪੀ ਸਫ਼ੇਦ ਕੱਪੜੇ ਉੱਪਰ ਸਾਡੇ ਪਾਪਾਂ ਅਤੇ ਮਾੜੇ ਕਰਮਾਂ ਰੂਪੀ ਦਾਗ਼ ਅਤੇ ਧੱਬੇ ਲੱਗਣੇ ਸ਼ੁਰੂ ਹੋ ਗਏ। ਇਸ ਜਨਮ ਤੱਕ ਇਸ ਮਨ ਰੂਪੀ ਕੱਪੜੇ ਉੱਪਰ ਗੰਦਗੀ ਦੇ ਇਤਨੇ ਦਾਗ਼ ਧੱਬੇ ਲੱਗ ਗਏ ਹਨ ਕਿ ਇਹ ਮਨ ਰੂਪੀ ਕੱਪੜਾ ਕਾਲਾ ਸਿਆਹ ਹੋ ਗਿਆ ਹੈ। ਜਦ ਤੱਕ ਸਾਡਾ ਇਹ ਮਨ ਰੂਪੀ ਕੱਪੜਾ ਮੁੜ ਫਿਰ ਉਸੇ ਤਰ੍ਹਾਂ ਉੱਜਲ ਅਤੇ ਸਾਫ਼, ਦਾਗ਼ ਧੱਬਿਆਂ ਤੋਂ ਰਹਿਤ ਨਹੀਂ ਹੋ ਜਾਂਦਾ ਹੈ ਇਹ ਮੁੜ ਦਰਗਾਹ ਵਿੱਚ ਪਰਵਾਨ ਨਹੀਂ ਹੋ ਸਕਦਾ ਹੈ। ਜਦ ਤੱਕ ਸਾਡਾ ਇਹ ਮਨ ਅਤੇ ਹਿਰਦਾ ਇਸ ਮੈਲ ਤੋਂ ਮੁਕਤ ਨਹੀਂ ਹੋ ਜਾਂਦਾ ਹੈ ਤਦ ਤੱਕ ਇਹ ਦਰਗਾਹ ਵਿੱਚ ਪਰਵਾਨ ਨਹੀਂ ਚੜ੍ਹ ਸਕੇਗਾ ਜੀ। ਮਨ ਅਤੇ ਹਿਰਦੇ ਰੂਪੀ ਇਸ ਕੱਪੜੇ ਨੂੰ ਸਾਰੀ ਮੈਲ ਧੋ ਕੇ ਨਿਰਮਲ ਅਤੇ ਸਾਫ਼ ਕਰਨਾ ਹੀ ਅੰਦਰਲਾ ਤੀਰਥ ਪੂਰਾ ਕਰਨਾ ਹੈ। ਮਨ ਦੀ ਮੈਲ ਤੋਂ ਮੁਕਤੀ ਹੀ ਜੀਵਨ ਮੁਕਤੀ ਹੈ। ਪੂਰਨ ਨਿਰਮਲ ਅਤੇ ਪੂਰਨ ਸਚਿਆਰਾ ਹਿਰਦਾ ਹੀ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ ਅਤੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦਾ ਹੈ। ਪੂਰਨ ਨਿਰਮਲ ਅਤੇ ਪੂਰਨ ਸਚਿਆਰਾ ਹਿਰਦਾ ਹੀ ਪੂਰਨ ਤੱਤ ਗਿਆਨ ਆਤਮ ਰਸ ਅੰਮ੍ਰਿਤ ਦਾ ਸੋਮਾ ਬਣ ਜਾਂਦਾ ਹੈ।
ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਣਾ ਜਗਿਆਸੂ ਲਈ ਦਰਗਾਹੀ ਹੁਕਮ ਹੈ। ਇਨਸਾਨ ਦਾ ਮਨ ਅਤੇ ਹਿਰਦਾ ਇੱਕ ਭਾਂਡੇ ਦੀ ਨਿਆਈਂ ਹੈ। ਇਨਸਾਨ ਦੀ ਦੇਹੀ ਇੱਕ ਭਾਂਡੇ ਦੀ ਨਿਆਈਂ ਹੈ। ਇਹ ਭਾਂਡਾ ਜੋ ਕਿ ਪੁੱਠਾ ਪਿਆ ਹੋਇਆ ਹੈ। ਤਾਂ ਜ਼ਰਾ ਸੋਚੋ ਕਿ ਪੁੱਠੇ ਪਏ ਭਾਂਡੇ ਵਿੱਚ ਅੰਮ੍ਰਿਤ ਕਿਵੇਂ ਸਮਾ ਸਕਦਾ ਹੈ। ਕੇਵਲ ਇਤਨਾ ਹੀ ਨਹੀਂ ਕਿ ਇਹ ਦੇਹੀ ਰੂਪੀ ਭਾਂਡਾ ਪੁੱਠਾ ਪਿਆ ਹੋਇਆ ਹੈ ਬਲਕਿ ਇਹ ਜਿਵੇਂ ਚਿੱਕੜ ਅਤੇ ਗਾਰੇ ਨਾਲ ਲਿੱਬੜਿਆ ਹੋਇਆ ਹੈ। ਇਹ ਭਾਂਡਾ ਗੰਦਗੀ ਨਾਲ ਭਰਪੂਰ ਹੈ। ਭਾਵ ਸਾਡੀ ਰੂਹ ਸਾਡੇ ਸਾਰੇ ਪਿੱਛਲੇ ਜਨਮਾਂ ਦੇ ਪਾਪਾਂ ਦੀ ਗੰਦਗੀ ਦੇ ਬੋਝ ਨੂੰ ਚੁੱਕੀ ਫਿਰਦੀ ਹੈ। ਅਗਲਾ ਪੂਰਨ ਸਤਿ ਤੱਤ ਤੱਥ ਇਹ ਹੈ ਕਿ ਇਹ ਦੇਹੀ ਰੂਪੀ ਭਾਂਡਾ ਕੇਵਲ ਪੁੱਠਾ ਅਤੇ ਲਿੱਬੜਿਆ ਹੀ ਨਹੀਂ ਹੋਇਆ ਹੈ, ਇਸ ਵਿੱਚ ਕਈ ਛੇਕ ਵੀ ਹਨ। ਇਹ ਛੇਕ ਵਿਨਾਸ਼ਕਾਰੀ ਵਿਕਾਰਾਂ ਦੇ ਰੂਪ ਵਿੱਚ ਇਸ ਭਾਂਡੇ ਵਿੱਚ ਮੌਜੂਦ ਹਨ। ਇਹ ਵਿਨਾਸ਼ਕਾਰੀ ਵਿਕਾਰਾਂ ਵਿੱਚੋਂ ਕੁਝ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਬਖ਼ੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ ਅਤੇ ਸਪਰਸ਼। ਜ਼ਰਾ ਸੋਚੋ ਕਿ ਪੁੱਠੇ ਪਏ ਭਾਂਡੇ ਵਿੱਚ ਜੋ ਕਿ ਗੰਦਗੀ ਨਾਲ ਲਿੱਬੜਿਆ ਪਿਆ ਹੈ ਅਤੇ ਜਿਸ ਵਿੱਚ ਕਈ ਛੇਕ ਹਨ ਉਸ ਵਿੱਚ ਅੰਮ੍ਰਿਤ ਕਿਵੇਂ ਸਮਾ ਸਕਦਾ ਹੈ। ਇਸ ਲਈ ਪਹਿਲਾਂ ਤਾਂ ਸਾਨੂੰ ਇਹ ਭਾਂਡਾ ਸਿੱਧਾ ਕਰਨਾ ਪਵੇਗਾ, ਫਿਰ ਇਸ ਦੀ ਗੰਦਗੀ ਨੂੰ ਸਾਫ਼ ਕਰਨਾ ਪਵੇਗਾ ਅਤੇ ਫਿਰ ਇਸਦੇ ਛੇਕ ਭਰਨੇ ਪੈਣਗੇ ਤਾਂ ਇਸ ਭਾਂਡੇ ਵਿੱਚ ਅੰਮ੍ਰਿਤ ਸਮਾਵੇਗਾ। ਦੇਹੀ ਰੂਪੀ ਇਸ ਭਾਂਡੇ ਨੂੰ ਸਿੱਧਾ ਅਤੇ ਸਾਫ਼ ਕਰਕੇ ਇਸ ਦੇ ਸਾਰੇ ਛੇਕ ਭਰਨਾ ਅਤੇ ਇਸ ਨੂੰ ਇਸ ਵਿੱਚ ਅੰਮ੍ਰਿਤ ਸਮਾਉਣ ਦੇ ਯੋਗ ਬਣਾਉਣਾ ਅਤੇ ਅੰਮ੍ਰਿਤ ਨਾਲ ਭਰਪੂਰ ਕਰਨਾ ਹੀ ਅੰਦਰਲਾ ਤੀਰਥ ਕਰਨਾ ਹੈ। ਇਸ ਭਾਂਡੇ ਨੂੰ ਸਿੱਧਾ ਕਰਨ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਬਦਲਨਾ ਪਵੇਗਾ। ਇਸ ਭਾਂਡੇ ਨੂੰ ਸਿੱਧਾ ਕਰਨ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਗੁਰਮਤਿ ਅਨੁਸਾਰ ਢਾਲਣਾ ਸ਼ੁਰੂ ਕਰਨਾ ਪਵੇਗਾ। ਇਸ ਭਾਂਡੇ ਨੂੰ ਸਿੱਧਾ ਕਰਨ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਗੁਰਬਾਣੀ ਦੇ ਅਨੁਸਾਰ ਬਦਲਨਾ ਸ਼ੁਰੂ ਕਰਨਾ ਪਵੇਗਾ। ਇਸ ਭਾਂਡੇ ਨੂੰ ਸਿੱਧਾ ਕਰਨ ਲਈ ਸਾਨੂੰ ਆਪਣੀ ਬਿਰਤੀ ਨੂੰ ਮਾਇਆ ਦੀ ਰਜੋ (ਤ੍ਰਿਸ਼ਨਾ) ਬਿਰਤੀ ਅਤੇ ਤਮੋ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਤੋਂ ਹਟਾ ਕੇ ਸਤੋ (ਦਇਆ ਧਰਮ ਸੰਤੋਖ ਸੰਜਮ) ਬਿਰਤੀ ਵੱਲ ਕੇਂਦਰਿਤ ਕਰਨਾ ਪਵੇਗਾ। ਐਸਾ ਕਰਨ ਨਾਲ ਸਾਡੇ ਕਰਮ ਸਤਿ ਕਰਮ ਹੋਣੇ ਸੁਰੂ ਹੋ ਜਾਣਗੇ ਅਤੇ ਸਾਡੀ ਬਿਰਤੀ ਦਇਆ ਧਰਮ ਸੰਤੋਖ਼ ਸੰਜਮ ਦੇ ਕਰਮਾਂ ਵਿਚ ਰੁੱਝ ਜਾਵੇਗੀ।
ਇਸ ਸੋਝੀ ਨਾਲ ਸਾਡੀ ਬਿਰਤੀ ਅਤੇ ਮਨ ਉੱਪਰ ਗਹਿਰਾ ਪ੍ਰਭਾਵ ਪਵੇਗਾ ਅਤੇ ਇੱਕ ਦਿਨ ਐਸਾ ਆਵੇਗਾ ਜਦ ਸਾਡਾ ਇਹ ਦੇਹੀ ਰੂਪੀ ਭਾਂਡਾ ਸਿੱਧਾ ਹੋ ਜਾਵੇਗਾ, ਸਾਡੇ ਇਤਨੇ ਕੁ ਸਤਿ ਕਰਮ ਇੱਕੱਠੇ ਹੋ ਜਾਣਗੇ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉੱਪਰ ਤ੍ਰੁੱਠ ਪਵੇਗਾ ਅਤੇ ਸਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ। ਸਾਡੀ ਕਰਨੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਭਾ ਜਾਵੇਗੀ ਅਤੇ ਉਹ ਸਾਡੇ ਉੱਪਰ ਸੁਪ੍ਰਸੰਨ ਹੋ ਕੇ ਸਾਡੇ ਉੱਪਰ ਰਹਿਮਤ ਕਰਕੇ ਸਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਵਾ ਕੇ ਸਾਡਾ ਅੰਦਰਲਾ ਤੀਰਥ ਆਰੰਭ ਕਰਵਾ ਦੇਵੇਗਾ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਇਸ ਮਹਾਨ ਪਰਮ ਸ਼ਕਤੀਸ਼ਾਲੀ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਨਾਲ ਸਾਡਾ ਦੇਹੀ ਰੂਪੀ ਭਾਂਡਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਨਾਮ ਦੀ ਕਮਾਈ ਕਰਦੇ ਹੋਏ ਇਸਦੇ ਵਿੱਚ ਵਿਨਾਸ਼ਕਾਰੀ ਵਿਕਾਰਾਂ ਰੂਪੀ ਛੇਕ ਭਰਨੇ ਸ਼ੁਰੂ ਹੋ ਜਾਣਗੇ ਜੀ। ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਸਾਡੀ ਬੰਦਗੀ ਕਰਮ ਖੰਡ ਵਿੱਚ ਪਰਵਾਨ ਹੋ ਜਾਵੇਗੀ ਅਤੇ ਸਾਨੂੰ ਅਕਾਲ ਪੁਰਖ ਦੀ ਸੁਹਾਗਣ ਹੋਣ ਦੀ ਕਿਰਪਾ ਦੀ ਪ੍ਰਾਪਤੀ ਹੋ ਜਾਵੇਗੀ। ਦਰਗਾਹ ਵਿੱਚ ਸਾਡੀ ਬੰਦਗੀ ਦਾ ਖਾਤਾ ਖ਼ੁਲ੍ਹ ਜਾਵੇਗਾ। ਨਾਮ ਸਾਡੀ ਸੁਰਤ ਵਿੱਚ ਟਿੱਕ ਜਾਵੇਗਾ ਅਤੇ ਸਾਨੂੰ ਸਮਾਧੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ। ਨਾਮ ਅਜਪਾ ਜਾਪ ਵਿੱਚ ਚਲਾ ਜਾਵੇਗਾ ਅਤੇ ਹੋਲੀ ਹੋਲੀ ਹਿਰਦੇ ਅਤੇ ਦੇਹੀ ਦੇ ਸਾਰੇ ਹਿੱਸਿਆਂ ਵਿੱਚ ਉੱਕਰ ਜਾਵੇਗਾ। ਸਾਡੇ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਣਗੇ। ੭ ਸੱਤ ਸਰੋਵਰ ਪ੍ਰਕਾਸ਼ਮਾਨ ਹੋ ਜਾਣਗੇ ਅਤੇ ਦਸਮ ਦੁਆਰ ਖ਼ੁੱਲ੍ਹ ਜਾਵੇਗਾ। ਪੰਚ ਸ਼ਬਦ ਅਨਹਦ ਨਾਦ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ। ਨਾਮ ਰੋਮ-ਰੋਮ ਵਿੱਚ ਚਲਾ ਜਾਵੇਗਾ ਅਤੇ ਦਸਮ ਦੁਆਰ ਵਿੱਚ ਅਨਹਦ ਨਾਦ ਦਾ ਸੰਗੀਤ ਨਿਰੰਤਰ ਗੂੰਜਣ ਲਗ ਪਵੇਗਾ। ਸਾਡਾ ਦੇਹ ਰੂਪੀ ਭਾਂਡਾ ਨਿਰਮਲ ਹੋ ਜਾਵੇਗਾ ਆਤੇ ਦੇਹੀ ਕੰਚਨ ਬਣ ਜਾਵੇਗੀ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਵੇਗਾ ਅਤੇ ਮਾਇਆ ਇਸ ਦੇ ਚਰਨਾਂ ਉੱਪਰ ਆਪਣੇ ਗੋਡੇ ਟੇਕ ਦੇਵੇਗੀ। ਪੰਜ ਦੂਤ ਵੱਸ ਵਿੱਚ ਆ ਜਾਣਗੇ ਅਤੇ ਤ੍ਰਿਸ਼ਨਾ ਮਿੱਟ ਕੇ ਹਿਰਦਾ ਸਤਿ ਸੰਤੋਖ਼ ਵਿੱਚ ਚਲਾ ਜਾਵੇਗਾ। ਅਕਾਲ ਪੁਰਖ ਦੇ ਦਰਸ਼ਨ ਹੋ ਜਾਣਗੇ ਅਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇਗੀ। ਇਸ ਤਰ੍ਹਾਂ ਸਾਡਾ ਅੰਦਰਲਾ ਤੀਰਥ ਪੂਰਾ ਹੋ ਜਾਵੇਗਾ ਅਤੇ ਅਸੀਂ ਜੀਵਨ ਮੁਕਤੀ ਪ੍ਰਾਪਤ ਕਰ ਲਵਾਂਗੇ ਜੀ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਬਾਹਰਲੇ ਤੀਰਥ ਅਤੇ ਬਾਹਰਲੀਆਂ ਰਹਿਤਾ ਨਾਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਆਪਣੀ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਕਰਨ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਦਰਗਾਹੀ ਵਿਧਾਨ ਅਨੁਸਾਰ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੀ ਸੇਵਾ ਸੰਭਾਲਤਾ ਕਰਨ ਨਾਲ ਅੰਦਰਲਾ ਤੀਰਤ ਪੂਰਾ ਕਰਕੇ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਸਕਦੇ ਹਾਂ ਜੀ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਦਰਗਾਹੀ ਵਿਧਾਨ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦੀ ਸਿਰਜਨਾ, ਪਾਲਣਾ ਅਤੇ ਸੰਘਾਰ ਹੁੰਦਾ ਆ ਰਿਹਾ ਹੈ, ਹੁੰਦਾ ਪਿਆ ਹੈ ਅਤੇ ਸਦਾ ਸਦਾ ਲਈ ਹੁੰਦਾ ਰਹੇਗਾ। ਸਾਰੀ ਸ੍ਰਿਸ਼ਟੀ ਦੇ ਪ੍ਰਾਣੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਕਰਮ ਦੇ ਵਿਧਾਨ ਅਨੁਸਾਰ ਹੀ ਜੰਮਦੇ ਅਤੇ ਮਰਦੇ ਹਨ। ਇਸੇ ਤਰ੍ਹਾਂ ਹਰ ਮਨੁੱਖ ਵੀ ਇਸ ਕਰਮ ਦੇ ਵਿਧਾਨ ਅਨੁਸਾਰ ਹੀ ਆਪਣੀ ਜਨਮਾਂ ਜਨਮਾਂਤਰਾਂ ਦੇ ਕਰਮਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਭੋਗ ਰਿਹਾ ਹੈ। ਮਨੁੱਖ ਦੇ ਜੀਵਨ ਵਿੱਚ ਸਾਰੇ ਸੁੱਖ ਅਤੇ ਦੁੱਖ ਉਸਦੀ ਆਪਣੀ ਕਰਨੀ ਅਨੁਸਾਰ ਹੀ ਮਿਲਦੇ ਹਨ। ਮਨੁੱਖ ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਅਨੁਸਾਰ ਆਪਣਾ ਮੁਕੱਦਰ ਆਪ ਲਿਖਦਾ ਹੈ। ਦੁੱਖਾਂ ਦਾ ਕਾਰਨ ਅਸਤਿ ਦੀ ਕਰਨੀ ਹੈ। ਅਸਿਤ ਦੀ ਕਰਨੀ ਉਹ ਕਰਨੀ ਹੈ ਜੋ ਮਾਇਆ ਦੀ ਰਜੋ (ਤ੍ਰਿਸ਼ਨਾ) ਬਿਰਤੀ ਅਤੇ ਤਮੋ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਬਿਰਤੀ ਦੇ ਅਧੀਨ ਕੀਤੇ ਜਾਂਦੇ ਹਨ। ਸੁੱਖਾਂ ਦਾ ਕਾਰਨ ਸਤਿ ਦੀ ਕਰਨੀ ਹੈ। ਸਤਿ ਕਰਮ ਉਹ ਕਰਮ ਹਨ ਜੋ ਮਾਇਆ ਦੀ ਸਤੋ (ਦਇਆ ਧਰਮ ਸੰਤੋਖ਼ ਸੰਜਮ) ਬਿਰਤੀ ਦੇ ਅਧੀਨ ਕੀਤੇ ਜਾਂਦੇ ਹਨ। ਜੋ ਮਨੁੱਖ ਰਜੋ ਅਤੇ ਤਮੋ ਬਿਰਤੀ ਦੇ ਗੁਲਾਮ ਹੁੰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਉਹ ਮਨੁੱਖ ਜਨਮ ਮਰਣ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ। ਜੋ ਮਨੁੱਖ ਸਤੋ ਬਿਰਤੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਉੱਪਰ ਕਿਰਪਾ ਹੋ ਜਾਂਦੀ ਹੈ ਅਤੇ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਅੰਦਰਲਾ ਤੀਰਥ ਪੂਰਾ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ ਅਤੇ ਜੀਵਨ ਮੁਕਤ ਹੋ ਜਾਂਦੇ ਹਨ।
ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਵੇਦਾਂ, ਧਾਰਮਿਕ ਗ੍ਰੰਥਾ ਅਤੇ ਸ਼ਾਸਤਰਾਂ ਆਦਿ ਦੇ ਅਧਿਐਨ ਕਰਨ ਨਾਲ ਪ੍ਰਗਟ ਨਹੀਂ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਗੁਰਬਾਣੀ ਬਾਰ-ਬਾਰ ਪੜ੍ਹਣ ਨਾਲ ਵੀ ਪ੍ਰਗਟ ਨਹੀਂ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਪੜ੍ਹ-ਪੜ੍ਹ ਗੱਡਾ ਲੱਦਣ ਨਾਲ ਨਹੀਂ ਪ੍ਰਗਟ ਹੁੰਦਾ ਹੈ। ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਤਿਸ਼ਾਹ ਨੇ ਇਸ ਭਰਮ ਦਾ ਪਰਮ ਸ਼ਕਤੀਸ਼ਾਲੀ ਸ਼ਬਦਾਂ ਵਿੱਚ ਆਸਾ ਦੀ ਵਾਰ ਗੁਰਬਾਣੀ ਵਿੱਚ ਖੰਡਨ ਕੀਤਾ ਹੈ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥. . . . . . .” । ਧਾਰਮਿਕ ਗ੍ਰੰਥਾਂ ਦੇ ਅਧਿਐਨ ਨਾਲ ਮਨੁੱਖ ਗਿਆਨੀ ਤਾਂ ਬਣ ਸਕਦਾ ਹੈ ਪਰੰਤੂ ਬ੍ਰਹਮ ਗਿਆਨੀ ਨਹੀਂ ਬਣ ਸਕਦਾ ਹੈ। ਜ਼ਰਾ ਸੋਚੋ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਕਿਹੜੇ ਵਿਦਿਆਲਿਆਂ ਵਿੱਚ ਪੜ੍ਹਨ ਗਏ ਸਨ ? ਜ਼ਰਾ ਸਤਿਗੁਰੂ ਸਾਹਿਬਾਨਾਂ ਦੇ ਜੀਵਨ ਵੱਲ ਝਾਤੀ ਮਾਰੋ ਅਤੇ ਇਸ ਪਰਮ ਸਤਿ ਤੱਤ ਤੱਥ ਨੂੰ ਜਾਣੋ ਕਿ ਇਨ੍ਹਾਂ ਸਤਿਗੁਰ ਅਵਤਾਰਾਂ ਵਿੱਚੋਂ ਕੋਈ ਵੀ ਕਿਸੇ ਯੁਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਨਹੀਂ ਗਿਆ ਸੀ। ਧੰਨ ਧੰਨ ਸੰਤ ਕਬੀਰ ਪਾਤਿਸ਼ਾਹ ਜੀ, ਧੰਨ ਧੰਨ ਬਾਬਾ ਫਰੀਦ ਜੀ, ਧੰਨ ਧੰਨ ਭਗਤ ਨਾਮਦੇਵ ਜੀ ਅਤੇ ਹੋਰ ਸਾਰੇ ਧੰਨ ਧੰਨ ਸੰਤ ਅਤੇ ਭਗਤ ਕਿਹੜੀ ਯੁਨੀਵਰਸਿਟੀ ਵਿੱਚ ਵਿਦਿਆ ਹਾਸਲ ਕਰਨ ਲਈ ਗਏ ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕੀਤੀ ਹੈ ਅਤੇ ਉਨ੍ਹਾਂ ਦੇ ਪੂਰਨ ਬ੍ਰਹਮ ਗਿਆਨ ਦੇ ਸ਼ਲੋਕ ਗੁਰਬਾਣੀ ਵਿੱਚ ਦਰਜ ਹਨ। ਇਹ ਸਾਰੇ ਤੱਤ ਇਸ ਤੱਥ ਦਾ ਪ੍ਰਮਾਣ ਹਨ ਕਿ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਬਾਹਰਲੇ ਸਾਧਨਾਂ ਨਾਲ ਪ੍ਰਾਪਤ ਨਹੀਂ ਹੁੰਦੇ ਹਨ। ਪੂਰਨ ਬ੍ਰਹਮ ਗਿਆਨ ਦਾ ਸੋਮਾ ਮਨੁੱਖ ਦੇ ਅੰਦਰੋਂ ਹੀ ਫੁੱਟਦਾ ਹੈ। ਪੂਰਨ ਤੱਤ ਗਿਆਨ ਮਨੁੱਖ ਦੇ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਮਨੁੱਖੀ ਰੂਹ ਅਤੇ ਦਿਮਾਗ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਪੂਰਨ ਭੰਡਾਰ ਹੈ। ਮਨੁੱਖੀ ਰੂਹ ਵਿੱਚ (ਸ਼ੂਖ਼ਮ ਦੇਹੀ ਵਿੱਚ) ਸਥਿਤ ੭ ਸੱਤ ਸਰੋਵਰ ਦਰਗਾਹੀ ਖ਼ਜ਼ਾਨਿਆਂ ਦੇ ਭੰਡਾਰਾਂ ਨਾਲ ਭਰਪੂਰ ਹਨ। ਸਾਰੇ ਅੰਮ੍ਰਿਤ ਅਤੇ ਇਲਾਹੀ ਖ਼ਜ਼ਾਨੇ ਇਨ੍ਹਾਂ ਸੱਤ ਸਰੋਵਰਾਂ ਵਿੱਚੋਂ ਹੀ ਪ੍ਰਗਟ ਹੁੰਦੇ ਹਨ। ਸਾਰੀਆਂ ਦਰਗਾਹੀ ਪਰਮ ਸ਼ਕਤੀਆਂ ਅਤੇ ਗੁਣਾਂ ਦਾ ਖ਼ਜਾਨਾ ਇਨ੍ਹਾਂ ਸੱਤ ਸਰੋਵਰਾਂ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬੇਅੰਤ ਕਿਰਪਾ ਕਰਕੇ ਮਨੁੱਖੀ ਸੂਖ਼ਮ ਦੇਹੀ ਵਿੱਚ ਇਨ੍ਹਾਂ ਦਰਗਾਹੀ ਖ਼ਜਾਨਿਆਂ ਨੂੰ ਭਰਪੂਰ ਕਰ ਦਿੱਤਾ ਹੈ। ਇਸ ਲਈ ਹੀ ਗੁਰਬਾਣੀ ਵਿੱਚ ਮਨੁੱਖਾ ਰੂਹ (ਆਤਮਾ) ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਅੰਗ ਕਿਹਾ ਗਿਆ ਹੈ। ਗੁਰਬਾਣੀ ਵਿੱਚ ਇਸੇ ਲਈ ਮਨੁੱਖੇ ਜਨਮ ਦਾ ਬੇਅੰਤ ਮਹਾਤਮ ਵਖਾਣਿਆ ਗਿਆ ਹੈ ਅਤੇ ਇਸ ਨੂੰ ਦੁਰਲਭ ਦੀ ਸੰਗਿਆ ਨਾਲ ਨਿਵਾਜਿਆ ਗਿਆ ਹੈ। ਇਹ ਭਾਵ ਹੈ ਸ਼ਬਦ “ਮਤਿ ਵਿਚਿ ਰਤਨ ਜਵਾਹਰ ਮਾਣਿਕ” ਦਾ। ਇੱਕ ਆਮ ਮਨੁੱਖ ਦਾ ਦਿਮਾਗ ਕੇਵਲ ੬-੯% ਕ੍ਰਿਆਸ਼ੀਲ ਹੁੰਦਾ ਹੈ ਕਿਉਂਕਿ ਇੱਕ ਆਮ ਮਨੁੱਖ ਨੂੰ ਇਨ੍ਹਾਂ ਰਤਨ, ਜਵਾਹਰ ਅਤੇ ਮਾਣਿਕਾਂ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਹੈ ਜੋ ਕਿ ਉਸਦੀ ਮਤਿ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਭਰਪੂਰ ਰੱਖੇ ਹੋਏ ਹਨ। ਬਾਕੀ ਦਾ ਮਨੁੱਖੀ ਦਿਮਾਗ ਕ੍ਰਿਆਸ਼ੀਲ ਨਹੀਂ ਹੁੰਦਾ ਹੈ ਅਤੇ ਅਣਵਰਤਿਆ ਹੀ ਰਹਿ ਜਾਂਦਾ ਹੈ। ਅੱਜ ਦੇ ਤਕਨੀਕੀ ਪ੍ਰਧਾਨ ਯੁੱਗ ਵਿੱਚ ਜੇ ਕੋਈ ਵੱਡਾ ਵਿਗਿਆਨਿਕ ਹੋਵੇ (ਆਇਨਸਟਾਂਇਨ ਵਰਗਾ) ਤਾਂ ਉਸਦਾ ਦਿਮਾਗ ਕੇਵਲ ੯% ਹੀ ਕ੍ਰਿਆਸ਼ੀਲ ਹੁੰਦਾ ਹੈ। ਵੱਡੀਆਂ-ਵੱਡੀਆਂ ਤਕਨੀਕੀ ਕਾਢਾਂ ਕੱਢਣ ਵਾਲੇ ਵਿਗਿਆਨਕਾਂ ਦਾ ਦਿਮਾਗ ੯% ਤੋਂ ਵੱਧ ਕ੍ਰਿਆਸ਼ੀਲ ਨਹੀਂ ਹੁੰਦਾ ਹੈ। ਇੱਕ ਆਮ ਮਨੁੱਖ ਦੇ ਸੱਤ ਸਰੋਵਰ ਜਾਗਰਤ ਨਾ ਹੋਣ ਦੇ ਕਾਰਣ ਉਹ ਇਹ ਸਾਰੀਆਂ ਦਰਗਾਹੀ ਮਹਾਨ ਪਰਮ ਸ਼ਕਤੀਆਂ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ। ਪਰੰਤੂ ਇੱਕ ਪੂਰਨ ਬ੍ਰਹਮ ਗਿਆਨੀ ਦਾ ਦੀਮਾਗ ੮੦-੧੦੦% ਕ੍ਰਿਆਸ਼ੀਲ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਨਾਲ ਹੀ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜ਼ਰਾ ਸੋਚੋ ਅਤੇ ਵਿਚਾਰ ਕਰੋ ਉਹ ਕਿਹੜੀ ਵਿਦਿਆ ਹੈ ਜਿਹੜੀ ਮਨੁੱਖ ਦੇ ਦਿਮਾਗ ਨੂੰ ੧੦੦% ਕ੍ਰਿਆਸ਼ੀਲ ਕਰਨ ਦੀ ਸਮਰਥਾ ਰੱਖਦੀ ਹੈ। ਇਸੇ ਹੀ ਪੂਰਨ ਸਤਿ ਤੱਤ ਤੱਥ ਦਾ ਗਿਆਨ “ਜੇ ਇਕ ਗੁਰ ਕੀ ਸਿਖ ਸੁਣੀ” ਦੇ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਦੀ ਝੋਲੀ ਵਿੱਚ ਸਹਿਜ ਹੀ ਪਾ ਦਿੱਤਾ ਹੈ।
ਪੂਰਨ ਬ੍ਰਹਮ ਗਿਆਨ ਦੇ ਸਾਰੇ ਪਰਮ ਸ਼ਕਤੀਸ਼ਾਲੀ ਮਾਣਿਕ, ਰਤਨ, ਜਵਾਹਰ ਅਤੇ ਮੋਤੀਆਂ ਦਾ ਸੋਮਾ ਮਨੁੱਖ ਦੇ ਅੰਦਰ ਹੀ ਮੌਜੂਦ ਹੈ। ਲੋੜ ਹੈ ਕੇਵਲ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸੋਮੇ ਨੂੰ ਪ੍ਰਕਾਸ਼ਮਾਨ ਕਰਨ ਦੀ। ਲੋੜ ਹੈ ਕੇਵਲ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸੋਮੇ ਨੂੰ ਪ੍ਰਗਟ ਕਰਨ ਦੀ। “ਜੇ ਇਕ ਗੁਰ ਕੀ ਸਿਖ ਸੁਣੀ” ਦੇ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਸਤਿਗੁਰ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਪੂਰਨ ਬ੍ਰਹਮ ਗਿਆਨ ਦੇ ਇਸ ਸੋਮੇ ਨੂੰ ਪ੍ਰਗਟ ਕਰਨ ਦੀ ਜੁਗਤਿ ਦੇ ਦਿੱਤੀ ਹੈ। ਕੇਵਲ “ਗੁਰੂ ਦੀ ਇੱਕ ਸਿਖ” ਦੀ ਕਮਾਈ ਨਾਲ ਇਹ ਸਾਰੇ ਪਰਮ ਸ਼ਕਤੀਸ਼ਾਲੀ ਦਰਗਾਹੀ ਖ਼ਜਾਨੇ ਪ੍ਰਗਟ ਹੋ ਜਾਂਦੇ ਹਨ। ਭਾਵ ਗੁਰਬਾਣੀ ਦੇ ਇੱਕ ਸ਼ਬਦ ਦੀ ਕਮਾਈ ਵਿੱਚ ਇਹ ਸਾਰੇ ਦਰਗਾਹੀ ਇਲਾਹੀ ਖ਼ਜ਼ਾਨਿਆਂ ਨੂੰ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਕਰਨ ਦੀ ਬੇਅੰਤ ਸਮਰਥਾ ਹੈ। ਕੇਵਲ ਇੱਕ ਸ਼ਬਦ ਦੀ ਕਮਾਈ ਨਾਲ ਹੀ ਮਨੁੱਖ ਅੰਦਰਲਾ ਤੀਰਥ ਪੂਰਨ ਕਰਕੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਸਕਦਾ ਹੈ। ਕੇਵਲ ਇੱਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਸਾਰੇ ਸੱਤ ਸਰੋਵਰਾਂ ਨੂੰ ਜਾਗਰਤ ਕਰਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਕਮਾ ਕੇ ਰੋਮ-ਰੋਮ ਸਿਮਰਨ ਵਿੱਚ ਜਾਣ ਦੀ ਸਮਰਥਾ ਰੱਖਦਾ ਹੈ। ਕੇਵਲ ਇੱਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਮਾਇਆ ਨੂੰ ਹਰਾ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਅਕਾਲ ਪੁਰਖ ਵਿੱਚ ਅਭੇਦ ਹੋ ਸਕਦਾ ਹੈ। ਇੱਕ ਸ਼ਬਦ ਨਾਲ ਹੀ ਲਿਵ ਲਗਦੀ ਹੈ। ਇੱਕ ਸ਼ਬਦ ਨਾਲ ਹੀ ਸਮਾਧੀ ਲਗਦੀ ਹੈ। ਇੱਕ ਸ਼ਬਦ ਨਾਲ ਹੀ ਸੁੰਨ ਸਮਾਧੀ ਲੱਗ ਜਾਂਦੀ ਹੈ। ਇਸੇ ਲਈ ਗੁਰਬਾਣੀ ਇਸ ਪੂਰਨ ਸਤਿ ਤੱਤ ਤੱਥ ਦੀ ਪੁਸ਼ਟੀ ਇਸ ਪਰਮ ਸ਼ਕਤੀਸ਼ਾਲੀ ਬਚਨ ਵਿੱਚ ਕਰਦੀ ਹੈ “ਏਕ ਸ਼ਬਦ ਲਿਵ ਲਾਗੀ”। ਇੱਕ ਸ਼ਬਦ ਦੀ ਕਮਾਈ ਨਾਲ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸ਼ਬਦ ਦੀ ਕਮਾਈ ਨਾਲ ਹੀ ਮਨੁੱਖ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ। ਇੱਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ। ਇੱਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇੱਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਪੂਰਨ ਖ਼ਾਲਸਾ ਬਣ ਜਾਂਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਹ ਮੂਲ ਮੰਤਰ ਵਿੱਚ ਇਸ ਸਭ ਤੋਂ ਪਰਮ ਸ਼ਕਤੀਸ਼ਾਲੀ ਇੱਕ ਸ਼ਬਦ ਦੀ ਮਹਿਮਾ ਦਾ ਵਖਾਣ ਕੀਤਾ ਹੈ ਅਤੇ ਇਹ ਪਰਮ ਸ਼ਕਤੀਸ਼ਾਲੀ ਸ਼ਬਦ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਹ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿਨਾਮ” ਹੈ। ਇਸ ਪਰਮ ਸ਼ਕਤੀਸ਼ਾਲੀ ਸ਼ਬਦ ਦੀ ਮਹਿਮਾ ਅਸੀਂ ਮੂਲ ਮੰਤਰ ਦੀ ਮਹਿਮਾ ਵਿੱਚ ਵਖਾਣ ਕਰ ਚੁੱਕੇ ਹਾਂ। ਗੁਰਬਾਣੀ ਦਾ ਹਰ ਇੱਕ ਸ਼ਬਦ ਪੂਰਨ ਬ੍ਰਹਮ ਗਿਆਨ ਹੈ ਅਤੇ ਹਰ ਇੱਕ ਸ਼ਬਦ ਸਾਨੂੰ ਮਾਨਸਰੋਵਰ ਦੀਆਂ ਗਹਿਰਾਇਆਂ ਵਿੱਚ ਉਤਾਰ ਦਿੰਦਾ ਹੈ। ਇੱਕ ਸ਼ਬਦ ਦੀ ਕਮਾਈ ਸਾਰੀ ਗੁਰਬਾਣੀ ਦੀ ਕਮਾਈ ਕਰ ਦਿੰਦੀ ਹੈ। ਸਾਰੀ ਗੁਰਬਾਣੀ ਕੇਵਲ ਇੱਕ ਸ਼ਬਦ ਦਾ ਹੀ ਰੂਪ ਹੈ। ਇੱਕ ਸ਼ਬਦ ਦੀ ਹੀ ਮਹਿਮਾ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਕੇਵਲ ਇੱਕ ਸ਼ਬਦ ਦੀ ਹੀ ਮਹਿਮਾ ਬਿਆਨ ਕਰਦਾ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਸਾਨੂੰ ਕੇਵਲ ਨਾਮ ਸਿਮਰਨ ਦੀ ਮਹਿਮਾ ਦੱਸਦਾ ਹੈ ਅਤੇ ਨਾਮ ਨਾਲ ਹੀ ਜੋੜਦਾ ਹੈ। ਨਾਮ ਨਾਲ ਜੁੜਨਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜਨਾ ਹੈ। ਨਾਮ ਸਿਮਰਨ ਨਾਲ ਹੀ ਅੰਦਰਲਾ ਤੀਰਥ ਪੂਰਾ ਹੁੰਦਾ ਹੈ। ਨਾਮ ਸਿਮਰਨ ਨਾਲ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਕਮਾਈ ਕਰਨ ਨਾਲ ਹੀ ਪੂਰਨ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਮ ਦੀ ਕਮਾਈ ਹੀ ਸਭ ਤੋਂ ਵੱਡੀ ਕਮਾਈ ਹੈ। ਨਾਮ ਦੀ ਕਮਾਈ ਕਰਨ ਨਾਲ ਹੀ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਨਾਮ ਸਿਮਰਨ ਨਾਲ ਹੀ ਮਨ ਚਿੰਦਿਆ ਜਾਂਦਾ ਹੈ ਅਤੇ ਮਨ ਜਿੱਤਿਆ ਜਾਂਦਾ ਹੈ। ਨਾਮ ਦੀ ਕਮਾਈ ਕਰਨ ਨਾਲ ਹੀ ਗਿਆਨ ਧਿਆਨ ਅਤੇ ਤੱਤ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਨਾਲ ਹੀ ਸੱਤ ਸਰੋਵਰ ਜਾਗਰਤ ਹੁੰਦੇ ਹਨ। ਨਾਮ ਦੀ ਕਮਾਈ ਕਰਨ ਨਾਲ ਹੀ ਕੁੰਡਲਨੀ ਸ਼ਕਤੀ ਸਹਿਜ ਹੀ ਜਾਗਰਤ ਹੋ ਜਾਂਦੀ ਹੈ। ਨਾਮ ਸਿਮਰਨ ਦੀ ਕਮਾਈ ਕਰਨ ਨਾਲ ਹੀ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ। ਨਾਮ ਸਿਮਰਨ ਦੀ ਕਮਾਈ ਕਰਨ ਨਾਲ ਹੀ ਮਾਇਆ ਨੂੰ ਜਿੱਤਿਆ ਜਾਂਦਾ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਸਾਰੇ ਜਨਮਾਂ ਜਨਮਾਂਤਰਾਂ ਦੀ ਮਨ ਦੀ ਮੈਲ ਧੁੱਲ ਜਾਂਦੀ ਹੈ। ਨਾਮ ਸਿਮਰਨ ਦੀ ਕਮਾਈ ਕਰਨ ਨਾਲ ਹੀ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਸ ਵਿੱਚ ਆਪ ਪ੍ਰਗਟ ਹੋ ਜਾਂਦਾ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਮਤਿ ਵਿੱਚ ਸਥਿਤ ਸਾਰੇ ਰਤਨ ਜਵਾਹਰ ਮਾਣਿਕ ਪ੍ਰਗਟ ਹੋ ਜਾਂਦੇ ਹਨ। ਨਾਮ ਸਿਮਰਨ ਦੀ ਕਮਾਈ ਨਾਲ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਮਨੁੱਖ ਬੇਅੰਤ ਵਿੱਚ ਸਮਾ ਕੇ ਬੇਅੰਤ ਹਿਰਦਾ ਬਣ ਜਾਂਦਾ ਹੈ। ਨਾਮ ਸਿਮਰਨ ਦੀ ਕਮਾਈ ਨਾਲ ਹੀ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਨਾਮ ਸਿਮਰਨ ਹੀ ਗੁਰੂ ਦੀ ਪਰਮ ਸ਼ਕਤੀਸ਼ਾਲੀ ਸਿੱਖ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਣ ਕਰੋ ਅਤੇ ਇਹ ਸਾਰੇ ਦਰਗਾਹੀ ਖ਼ਜ਼ਾਨਿਆਂ ਨੂੰ ਪ੍ਰਾਪਤ ਕਰੋ ਜੀ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸਾਰੀ ਲੋਕਾਈ ਨੂੰ ਇਸ ਪੂਰਨ ਬ੍ਰਹਮ ਗਿਆਨ ਦੀ ਮਹਿਮਾ ਦੇ ਦੁਆਰਾ ਇਸ ਜੁਗਤ ਨੂੰ ਦੱਸ ਰਹੇ ਹਨ ਕਿ ਜਿਸ ਦੇ ਕਰਨ ਨਾਲ “ਸੋ ਮੈ ਵਿਸਰਿ ਨ ਜਾਈ” ਦੀ ਅਵਸਥਾ ਨੂੰ ਸਹਿਜ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ, ਪਾਲਣਹਾਰਾ ਅਤੇ ਸੰਘਾਰਕ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸਰ ਨੇ ਸਾਰੇ ਦਰਗਾਹੀ ਇਲਾਹੀ ਪਰਮ ਸ਼ਕਤੀਸ਼ਾਲੀ ਖ਼ਜਾਨੇ ਮਨੁੱਖਾ ਦੇਹੀ (ਸੂਖ਼ਮ) ਵਿੱਚ ਹੀ ਰੱਖ ਦਿੱਤੇ ਹਨ। ਸਾਨੂੰ ਮਨੁੱਖਾ ਜਨਮ ਬਖ਼ਸ਼ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਹ ਸਾਰੇ ਦਰਗਾਹੀ ਖ਼ਜਾਨੇ ਸਾਡੀ ਦੇਹੀ (ਸ਼ੂਖ਼ਮ) ਵਿੱਚ ਸਥਿੱਤ ੭ ਸੱਤ ਸਰੋਵਰਾਂ ਵਿੱਚ ਹੀ ਟਿਕਾ ਦਿੱਤੇ ਹਨ। ਸਾਰੇ ਰਤਨ ਮਾਣਿਕ ਜਵਾਹਰ ਸਾਡੀ ਮਤਿ ਵਿੱਚ ਹੀ ਰੱਖ ਦਿੱਤੇ ਹਨ। ਸਾਰੀਆਂ ਪਰਮ ਸਕਤੀਆਂ ਸਾਡੀ ਦੇਹੀ (ਸੂਖ਼ਮ) ਵਿੱਚ ਹੀ ਰੱਖ ਦਿੱਤੀਆਂ ਹਨ। ਇਸੇ ਲਈ ਮਨੁੱਖਾ ਜਨਮ ਅਕਾਲ ਪੁਰਖ ਦੀ ਸਭ ਤੋਂ ਉੱਤਮ ਰਚਨਾ ਕਹੀ ਜਾਂਦੀ ਹੈ। ਇਨ੍ਹਾਂ ਸਾਰੇ ਦਰਗਾਹੀ ਇਲਾਹੀ ਖ਼ਜਾਨਿਆਂ ਨੂੰ ਪ੍ਰਗਟ ਕਰਨ ਦੀ ਜੁਗਤੀ ਕੇਵਲ ਗੁਰ ਦੇ ਇੱਕ ਸ਼ਬਦ ਦੀ ਕਮਾਈ ਕਰਨਾ ਹੈ। ਜੋ ਮਨੁੱਖ ਇਹ ਕਮਾਈ ਕਰ ਲੈਂਦੇ ਹਨ ਉਹ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਸ ਵਿੱਚ ਪਹੁੰਚ ਕੇ ਫਿਰ ਧੰਨ ਧੰਨ ਸਤਿ ਪਾਰਬ੍ਰਹਮ ਰੋਮ-ਰੋਮ ਵਿੱਚ ਵੱਸ ਜਾਂਦਾ ਹੈ ਅਤੇ ਕਦੇ ਨਹੀਂ ਵਿਸਰਦਾ ਹੈ। ਜੋ ਮਨੁੱਖ ਗੁਰ ਦੀ ਇੱਕ ਸਿੱਖ ਦੀ ਕਮਾਈ ਕਰ ਲੈਂਦੇ ਹਨ ਉਹ ਸਦਾ-ਸਦਾ ਲਈ ਮਾਨਸਰੋਵਰ ਵਿੱਚ ਲੀਨ ਹੋ ਜਾਂਦੇ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਫਿਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇੱਕ ਪੱਲ ਵੀ ਨਹੀਂ ਵਿਸਰਦਾ ਹੈ।