ਜਪੁਜੀ ਪਉੜੀ ੭

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ

ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ

ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ

ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ

ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਪੂਰਨ ਸਤਿ ਦੀ ਸੇਵਾ ਕਰਦੇ ਹੋਏ, ਸਾਰੀ ਲੋਕਾਈ ਨੂੰ ਪੂਰਨ ਸਤਿ ਵਰਤਾਉਂਦੇ ਹੋਏ ਅਤੇ ਸਾਰੀ ਲੋਕਾਈ ਨੂੰ ਪੂਰਨ ਸਤਿ ਦਾ ਉਪਦੇਸ਼ ਦਿੰਦੇ ਹੋਏ ਸਾਰੀ ਲੋਕਾਈ ਨੂੰ ਤਾਰਦੇ ਰਹੇਸੱਚੇ ਪਤਿਸ਼ਾਹ ਜੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਕੇਵਲ ਪੂਰਨ ਸਤਿ ਦੀ ਕਮਾਈ ਕੀਤੀ ਹੈ ਅਤੇ ਕੇਵਲ ਅਤੇ ਕੇਵਲ ਪੂਰਨ ਸਤਿ ਦੀ ਹੀ ਸੇਵਾ ਕੀਤੀ ਹੈ ਅਤੇ ਪੂਰਨ ਸਤਿ ਹੀ ਸਾਰੀ ਲੋਕਾਈ ਨੂੰ ਵਰਤਾਇਆ ਹੈਅਵਤਾਰ, ਸਤਿਗੁਰ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਅਤੇ ਪੂਰਨ ਖ਼ਾਲਸੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਿਆਈਂ ਸਦਾ-ਸਦਾ ਲਈ ਕਾਇਮ ਮੁਦਾਇਮ ਹੋ ਜਾਂਦੇ ਹਨਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਅੱਜ ਵੀ ਸਾਰੀ ਲੋਕਾਈ ਦੀ ਸੇਵਾ ਕਰ ਰਹੇ ਹਨ ਆਪਣੇ ਬਚਨਾਂ ਰਾਹੀਂ ਜੋ ਕਿ ਗੁਰਬਾਣੀ ਵਿੱਚ ਦਰਜ ਹਨਅਵਤਾਰ, ਸਤਿਗੁਰ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਅਤੇ ਪੂਰਨ ਖ਼ਾਲਸੇ ਦੇ ਬਚਨ ਦਰਗਾਹ ਵਿੱਚ ਵੀ ਸਦਾ ਸਦਾ ਲਈ ਦਰਜ ਹੋ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਰੀ ਲੋਕਾਈ ਦਾ ਪਰਉਪਕਾਰ ਕਰਦੇ ਰਹਿੰਦੇ ਹਨਜੋ ਕੁਝ ਦਰਗਾਹ ਵਿੱਚ ਦਰਜ ਹੋ ਜਾਂਦਾ ਹੈ ਉਸ ਦਾ ਧਰਤੀ ਉੱਪਰ ਵਰਤਣਾ ਕੋਈ ਸ਼ਕਤੀ ਨਹੀਂ ਰੋਕ ਸਕਦੀ ਹੈਜੋ ਕੁਝ ਦਰਗਾਹ ਵਿੱਚ ਦਰਜ ਹੋ ਜਾਂਦਾ ਹੈ ਉਹ ਦਰਗਾਹੀ ਪਰਮ ਸ਼ਕਤੀ ਦਾ ਧਰਤੀ ਲਈ ਵਰਦਾਨ ਬਣ ਜਾਂਦਾ ਹੈਜਾਂ ਇਸ ਤਰ੍ਹਾਂ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੋ ਜੋ ਵੀ ਅਵਤਾਰ, ਸਤਿਗੁਰ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਅਤੇ ਪੂਰਨ ਖ਼ਾਲਸੇ ਦੇ ਬਚਨ ਹੁੰਦੇ ਹਨ ਉਹ ਦਰਗਾਹੀ ਬਚਨ ਹੁੰਦੇ ਹਨ ਅਤੇ ਦਰਗਾਹ ਵਿੱਚੋਂ ਹੀ ਅਉਂਦੇ ਹਨਜਿਵੇਂ ਕਿ ਸਾਰੀ ਗੁਰਬਾਣੀ ਦਰਗਾਹ ਵਿੱਚੋਂ ਹੀ ਆਈ ਹੈਇਸੇ ਲਈ ਗੁਰਬਾਣੀ ਸਾਰੀ ਲੋਕਾਈ ਦਾ ਸਦਾ ਸਦਾ ਲਈ ਮਾਰਗ ਦਰਸ਼ਨ ਕਰਦੀ ਰਹੇਗੀਕਿਉਂਕਿ ਕਿ ਇਹ ਪੂਰਨ ਸਤਿ ਦੀ ਪਰਮ ਸ਼ਕਤੀ ਹੈ ਇਸ ਲਈ ਇਸ ਦਾ ਸਾਰੇ ਬ੍ਰਹਿਮੰਡ ਵਿੱਚ ਵਰਤਣਾ ਕੋਈ ਸ਼ਕਤੀ ਨਹੀਂ ਰੋਕ ਸਕਦੀ ਹੈਕਿਉਂਕਿ ਇਹ ਦਰਗਾਹੀ ਇਲਾਹੀ ਹੁਕਮ ਹੈ ਇਸ ਲਈ ਇਸਦਾ ਧਰਤੀ ਉੱਪਰ ਵਰਤਣਾ ਕੋਈ ਪਰਮ ਸ਼ਕਤੀ ਨਹੀਂ ਰੋਕ ਸਕਦੀ ਹੈਕਿਉਂਕਿ ਇਹ ਪਰਮ ਪੂਰਨ ਸਤਿ ਹੀ ਆਪ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ ਇਸ ਲਈ ਇਸਦਾ ਧਰਤੀ ਉੱਪਰ ਵਾਪਰਨਾ ਕੋਈ ਹੋਰ ਸ਼ਕਤੀ ਨਹੀਂ ਰੋਕ ਸਕਦੀ ਹੈ

ਜਦ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਪੂਰਨ ਸਤਿ ਦੀ ਸੇਵਾ ਕਰਦੇ ਹੋਏ ਅਤੇ ਸਾਰੀ ਲੋਕਾਈ ਨੂੰ ਪੂਰਨ ਸਤਿ ਵਰਤਾਉਂਦੇ ਹੋਏ ਸਾਰੀ ਸ੍ਰਿਸ਼ਟੀ ਤੇ ਝਾਤੀ ਮਾਰੀ ਤਾਂ ਉਨ੍ਹਾਂ ਨੇ ਸਿੱਧਾਂ ਨੂੰ ਵੀ ਵੇਖਿਆਸਿੱਧ ਪੁਰਸ਼ ਸੁਮੇਰ ਪਰਬਤ ਉੱਪਰ ਬੈਠੇ ਰਿੱਧੀਆਂ ਅਤੇ ਸਿੱਧੀਆਂ ਦੀਆਂ ਸ਼ਕਤੀਆਂ ਪ੍ਰਾਪਤ ਕਰਕੇ ਯੋਗ ਸਾਧਨਾ ਨਾਲ ਆਪਣੀਆਂ ਉਮਰਾਂ ਬਹੁਤ ਲੰਮੀਆਂ ਕਰਕੇ ਬੈਠੇ ਹੋਏ ਸਨਪਰੰਤੂ ਇਨ੍ਹਾਂ ਸਿੱਧਾਂ ਨੂੰ ਰਿੱਧੀਆਂ ਅਤੇ ਸਿੱਧੀਆਂ ਦੀਆਂ ਸ਼ਕਤੀਆਂ ਵਰਤਣ ਕਾਰਨ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਾ ਹੋਣ ਕਾਰਣ ਜੀਵਨ ਮੁਕਤੀ ਦਾ ਗਿਆਨ ਵੀ ਨਹੀਂ ਪ੍ਰਾਪਤ ਹੋ ਸਕਿਆ ਸੀਇਸ ਲਈ ਇਨ੍ਹਾਂ ਸਿੱਧਾਂ ਨੂੰ ਪੂਰਨ ਸਤਿ ਵਰਤਾਉਣ ਅਤੇ ਜੀਵਨ ਮੁਕਤੀ ਦੇਣ ਲਈ ਸਤਿਗੁਰ ਪਾਤਿਸ਼ਾਹ ਜੀ ਨੂੰ ਸੁਮੇਰ ਪਰਬਤ ਤੇ ਜਾਣਾ ਪਿਆਸਤਿਗੁਰ ਸੱਚੇ ਪਾਤਿਸ਼ਾਹ ਜੀ ਨੇ ਸਿੱਧਾਂ ਤੇ ਕਿਰਪਾ ਦ੍ਰਿਸ਼ਟ ਕੀਤੀ ਅਤੇ ਉਨ੍ਹਾਂ ਨੂੰ ਪੂਰਨ ਸਤਿ ਵਰਤਾ ਕੇ “ੴ ਸਤਿਨਾਮ” ਦਾ ਉਪਦੇਸ਼ ਦੇ ਕੇ, ਜੀਵਨ ਮੁਕਤੀ ਦਾ ਪਾਠ ਪੜ੍ਹਾ ਕੇ ਉਨ੍ਹਾਂ ਨੂੰ ਜੀਵਨ ਮੁਕਤੀ ਦਿੱਤੀਗੁਰਬਾਣੀ ਵਿੱਚ ਇਸ ਕੌਤੱਕ ਦਾ ਵਰਨਣ “ਸਿੱਧ ਗੋਸ਼ਟ” ਵਿੱਚ ਕੀਤਾ ਗਿਆ ਹੈਇਸ ਪਰਮ ਸ਼ਕਤੀਸ਼ਾਲੀ ਘਟਨਾ ਦਾ ਵਾਪਰਨਾ ਕੇਵਲ ਸਿੱਧਾਂ ਦੀ ਮੁਕਤੀ ਲਈ ਨਹੀਂ ਸੀ ਪਰੰਤੂ ਇਹ ਪੂਰਨ ਸਤਿ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਉਣ ਦਾ ਇਕ ਇਲਾਹੀ ਕੌਤੱਕ ਸੀਇਹ ਪੂਰਨ ਸਤਿ ਕਿ ਰਿੱਧੀਆਂ ਅਤੇ ਸਿੱਧੀਆਂ ਦੇ ਖ਼ਜਾਨੇ ਪ੍ਰਾਪਤ ਕਰਕੇ ਜਾਂ ਯੋਗ ਸਾਧਨਾ ਨਾਲ ਆਪਣਾ ਜੀਵਨ ਕਾਲ ਲੰਬਾ ਕਰਨ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਨਸੀਬ ਨਹੀਂ ਹੁੰਦੀ ਹੈ

ਇਸ ਲਈ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਬਚਨ ਕੀਤਾ ਕਿ ਜੇਕਰ ਸਾਡੀ ਆਰਜਾ (ਜੀਵਨ ਕਾਲ) ਚਾਰ ਯੁਗਾਂ ਜਿਤਨੀ ਹੋ ਜਾਵੇ ਜਾਂ ਚਾਲੀ ਯੁੱਗਾਂ ਜਿਤਨੀ ਵੀ ਕਿਉਂ ਨਾ ਹੋ ਜਾਵੇ ਅਤੇ ਸਾਨੂੰ ਸਾਰੇ ਸੰਸਾਰਿਕ ਖ਼ਜਾਨਿਆਂ ਦੀ ਪ੍ਰਾਪਤੀ ਹੋ ਜਾਵੇ ਤਾਂ ਵੀ ਸਾਡੇ ਤੇ ਜਦ ਤੱਕ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਨਾ ਹੋਵੇ ਤਦ ਤੱਕ ਸਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈਬੇਸ਼ਕ ਸਾਰੇ ਨੋਵਾਂ ਖੰਡਾ ਵਿੱਚ ਸਾਡੀ ਪ੍ਰਸਿੱਧੀ ਹੋ ਜਾਵੇ, ਸਾਰੇ ਜੱਗ ਵਿੱਚ ਸਾਡਾ ਜੱਸ ਅਤੇ ਕੀਰਤੀ ਫੈਲ ਜਾਏ ਅਤੇ ਸਾਰੀ ਲੋਕਾਈ ਸਾਨੂੰ ਜਾਨਣ ਲੱਗ ਪਵੇ ਪਰੰਤੂ ਫਿਰ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ (ਕਿਰਪਾ) ਤੋਂ ਬਿਨਾਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈਬੇਸ਼ਕ ਸਾਰੀ ਦੁਨੀਆਂ ਵਿੱਚ ਸਾਡਾ ਬਹੁਤ ਵੱਡਾ ਨਾਮਣਾ ਹੋ ਜਾਵੇ ਅਤੇ ਸਾਰੀ ਦੁਨੀਆਂ ਦਾ ਸਮਰਥਨ ਸਾਡੇ ਨਾਲ ਹੋ ਜਾਵੇ ਤਾਂ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਤੋਂ ਬਿਨਾਂ ਇਹ ਸਭ ਕੁਝ ਧ੍ਰਿਗ ਹੈਭਾਵ ਸਾਰੀ ਦੁਨੀਆਂ ਦੀ ਦੌਲਤ ਮਿਥਿਆ ਹੈ ਕਿਉਂਕਿ ਇਹ ਮਾਇਆ ਹੈਸਾਰੇ ਦੁਨਿਆਵੀ ਪਦ ਅਤੇ ਉਪਾਧੀਆਂ ਸਭ ਮਿਥਿਆ ਹਨ ਕਿਉਂਕਿ ਇਹ ਸਭ ਕੁਝ ਮਾਇਆ ਦਾ ਪਸਾਰਾ ਹੈਸਾਰੀ ਸੰਸਾਰਿਕ ਪ੍ਰਸਿੱਧੀ ਅਤੇ ਦੁਨਿਆਵੀ ਖ਼ਜ਼ਾਨਿਆਂ ਦੀ ਪ੍ਰਾਪਤੀ ਕੇਵਲ ਮਾਇਆ ਹੈਮਾਇਆ (ਰਜੋ ਗੁਣਾਂ ਅਤੇ ਤਮੋ ਗੁਣਾਂ) ਵਿੱਚ ਡੁੱਬੇ ਹੋਏ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈਭਾਵ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਥਿਆ ਹੈ ਅਤੇ ਕੇਵਲ ਦੁੱਖਾਂ ਦਾ ਘਰ ਹੈਸਾਰੀ ਸ੍ਰਿਸ਼ਟੀ ਦਾ ਰਾਜ ਵੀ ਪਰਮ ਆਨੰਦ ਦਾ ਸੋਮਾ ਨਹੀਂ ਬਣ ਸਕਦਾ ਹੈਸੁਖਮਨੀ ਬਾਣੀ ਵਿੱਚ ਇਸ ਪੂਰਨ ਸਤਿ ਤੱਤ ਤੱਥ ਨੂੰ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਸਪਸ਼ਟ ਕਰ ਦਿੱਤਾ ਹੈ – “ਸਗਲ ਸ੍ਰਿਸਟਿ ਕੋ ਰਾਜਾ ਦੁੱਖੀਆ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥” ਭਾਵ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਤੋਂ ਬਿਨਾਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰੇ ਬਿਨਾਂ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈਭਾਵ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਦੁੱਖਾਂ ਦਾ ਘਰ ਹੀ ਹੈਮਾਇਆ ਵਿੱਚ ਰਹਿੰਦਿਆਂ ਪਰਮ ਸੁਖ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ ਅਤ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਹਿਮਤ ਦਾ ਸਦਕਾ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਕੇ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ

ਧਰਤੀ ਤੇ ਹੋਏ ਵੱਡੇ ਵੱਡੇ ਰਾਜਿਆਂ ਦੀ ਜੀਵਨ ਕਥਾ ਕੇਵਲ ਇਤਿਹਾਸ ਬਣ ਕੇ ਰਹਿ ਜਾਂਦੀ ਹੈਪਰੰਤੂ ਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਕਥਾ ਦਰਗਾਹ ਵਿੱਚ ਲਿਖੀ ਜਾਂਦੀ ਹੈ ਅਤੇ aਨ੍ਹਾਂ ਦੀ ਕਥਾ ਸਾਰੀ ਲੋਕਾਈ ਦਾ ਸਦਾ-ਸਦਾ ਲਈ ਮਾਰਗ ਦਰਸ਼ਨ ਕਰਦੀ ਹੈਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਮਹਿਮਾ ਸਾਰੀ ਦੁਨੀਆਂ ਲਈ ਅੰਮ੍ਰਿਤ ਦਾ ਸੋਮਾ ਬਣ ਕੇ ਸਦਾ ਸਦਾ ਲਈ ਮਹਾ ਪਰਉਪਕਾਰ ਕਰਦੀ ਹੈਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੇ ਕਹੇ ਗਏ ਬਚਨ ਅੰਮ੍ਰਿਤ ਬਚਨ ਹੁੰਦੇ ਹਨ ਅਤੇ ਸਾਰੀ ਲੋਕਾਈ ਦਾ ਉਧਾਰ ਕਰਦੇ ਹਨਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਮਹਿਮਾ ਬੇਅੰਤ ਅਨੰਤ ਹੁੰਦੀ ਹੈ ਅਤੇ ਸਾਰੀ ਲੋਕਾਈ ਲਈ ਵਰਦਾਨ ਬਣ ਜਾਂਦੀ ਹੈਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸਦਾ-ਸਦਾ ਲਈ ਕਾਇਮ ਰਹਿੰਦੀ ਹੈਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਸੰਗਤ ਕਰਨ ਨਾਲ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਕਿਰਪਾ ਨਾਲ ਹੀ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੇ ਛੱਤਰ ਹੇਠ ਬੈਠੇ ਹੋਏ ਹੀ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੇ ਚਰਨਾਂ ਵਿੱਚ ਆਪਾ ਅਰਪਣ ਕਰਨ ਨਾਲ ਹੀ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਪੂਰਨ ਬੰਦਗੀ ਕਰਕੇ ਹੀ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨਿਆਂ, ਪੂਰਨ ਸੰਤਾਂ ਅਤੇ ਭਗਤਾਂ ਦੀ ਸੰਗਤ ਵਿੱਚ ਦਰਗਾਹ ਪ੍ਰਗਟ ਹੁੰਦੀ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਦੀ ਪ੍ਰਾਪਤੀ ਹੁੰਦੀ ਹੈ

ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋਣ ਨਾਲ ਸਾਡੇ ਉੱਪਰ ਕੇਵਲ ਅਹੰਕਾਰ ਅਤੇ ਹਉਮੈ ਦਾ ਰਾਜ ਹੁੰਦਾ ਹੈਸਾਰੇ ਸੰਸਾਰਿਕ ਪਦ ਅਤੇ ਉਪਾਧੀਆਂ ਕੇਵਲ ਸਾਡੇ ਮਨ ਅਤੇ ਹਿਰਦੇ ਵਿੱਚ ਹਉਮੈ ਦਾ ਘਰ ਪੱਕਾ ਕਰਦੀਆਂ ਹਨਸਾਰੀ ਦੁਨੀਆਂ ਵਿੱਚ ਕਮਾਇਆ ਹੋਇਆ ਨਾਮਣਾ ਸਾਡੇ ਹਿਰਦੇ ਵਿੱਚ ਕੇਵਲ ਹਉਮੈ ਦਾ ਮਹਿਲ ਉਸਾਰਨ ਦਾ ਕੰਮ ਕਰਦਾ ਹੈਦੁਨਿਆਵੀ ਜੱਸ ਅਤੇ ਕੀਰਤੀ ਦੀ ਪ੍ਰਾਪਤੀ ਸਾਡੇ ਹਿਰਦੇ ਵਿੱਚ ਕੇਵਲ ਹਉਮੈ ਦਾ ਬੋਲ ਬਾਲਾ ਕਰਦਾ ਹੈ ਅਤੇ ਸਾਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਤੋਂ ਪਰ੍ਹੇ ਲੈ ਜਾਂਦਾ ਹੈਦੁਨਿਆਵੀ ਰਾਜ ਕਰਦਿਆਂ, ਦੁਨਿਆਵੀ ਉੱਚ ਪਦਵੀਆਂ ਤੇ ਕੰਮ ਕਰਦੇ ਹੋਏ ਮਾਇਆ ਦੇ ਰਜੋ ਅਤੇ ਤਮੋ ਬਿਰਤੀ ਵਿੱਚ ਕੀਤੇ ਕਰਮਾਂ ਦੇ ਕਾਰਨ, ਕਰਮ ਦੇ ਵਿਧਾਨ ਦੇ ਅਨੁਸਾਰ ਅਸੀਂ ਆਪਣਾ ਪ੍ਰਾਲੱਬਧ ਆਪ ਲਿਖਦੇ ਹਾਂਦੁਨਿਅਵੀ ਰਾਜ ਅਤੇ ਉੱਚ ਪਦਵੀਆਂ ਦੀ ਪ੍ਰਾਪਤੀ ਵੀ ਕੇਵਲ ਪਿੱਛਲੇ ਜਨਮਾਂ ਵਿੱਚ ਕੀਤੇ ਚੰਗੇ ਕਰਮਾਂ ਕਾਰਨ ਹੀ ਮਿਲਦੇ ਹਨਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੰਦਗੀ ਕਰਦੇ ਹੋਏ ਜਿਹੜੇ ਮਨੁੱਖਾਂ ਦੀ ਬਿਰਤੀ ਰਾਜ ਦੀ ਚਾਹ ਕਰਨ ਲੱਗ ਪੈਂਦੀ ਹੈ ਉਨ੍ਹਾਂ ਨੂੰ ਬੰਦਗੀ ਦੇ ਵਜੋਂ ਕੀਤੇ ਪੁੰਨ ਕਰਮਾਂ ਕਾਰਨ ਅਗਲੇ ਕਿਸੇ ਜਨਮ ਵਿੱਚ ਰਾਜ ਭਾਗ ਦੀ ਪ੍ਰਾਪਤੀ ਹੋ ਜਾਂਦੀ ਹੈਪਰੰਤੂ ਜਦ ਐਸੇ ਲੋਕ ਰਾਜਸੀ ਸੱਤਾ ਦਾ ਦੁਰਉਪਯੋਗ ਕਰਦੇ ਹਨ ਤਾਂ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਭਵਿੱਖ ਨੂੰ ਕਰਮ ਦੇ ਵਿਧਾਨ ਅਨੁਸਾਰ ਬਰਬਾਦ ਕਰ ਲੈਂਦੇ ਹਨ ਅਤੇ ਦੁੱਖਾਂ ਕਲੇਸ਼ਾਂ ਨਾਲ ਭਰ ਲੈਂਦੇ ਹਨਐਸੇ ਲੋਕ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬਖ਼ਸ਼ਿਸ ਨਾਲ ਪ੍ਰਾਪਤ ਹੋਈ ਰਾਜਸੀ ਸ਼ਕਤੀ ਦਾ ਗਲਤ ਉਪਯੋਗ ਕਰਦੇ ਹਨ ਉਨ੍ਹਾਂ ਨੂੰ ਕੀੜੇ ਅਤੇ ਪਤੰਗਿਆਂ ਦੀ ਜੂਨੀ ਵਿੱਚ ਭਟਕਣਾ ਪੈਂਦਾ ਹੈਜੋ ਲੋਕ ਰਾਜਸੀ ਸੱਤਾ ਦਾ ਆਪਣੇ, ਆਪਣੇ ਪਰਿਵਾਰ ਅਤੇ ਮਿੱਤਰਾਂ ਦੇ ਭਲੇ ਲਈ ਵਰਤਦੇ ਹਨ ਉਹ ਆਪਣਾ ਗਲਤ ਕਰਮ ਆਪ ਆਪਣੇ ਚਿੱਤਰਗੁਪਤ ਉੱਪਰ ਲਿਖ ਕੇ ਆਉਣ ਵਾਲੇ ਸਮੇਂ ਵਿੱਚ ਦੇਣਦਾਰ ਬਣਦੇ ਹਨਜੋ ਲੋਕ ਰਾਜਸੀ ਸੱਤਾ ਦਾ ਉਪਯੋਗ ਰਿਸ਼ਵਤ ਖ਼ੋਰੀ ਅਤੇ ਹੋਰ ਨਾਜ਼ਾਇਜ਼ ਢੰਗਾਂ ਨਾਲ ਧਨ ਕਮਾਉਣ ਅਤੇ ਜਾਇਦਾਤਾਂ ਬਣਾਉਣ ਲਈ ਕਰਦੇ ਹਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੀਤੇ ਗਏ ਗੁਨਾਹਾਂ ਦਾ ਖ਼ਮਿਆਜ਼ਾ ਭੁਗਤਨਾ ਪੈਂਦਾ ਹੈਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਤੋਂ ਕੋਈ ਸ਼ਕਤੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕਦੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਯਕੀਨਨ ਭੁਗਤਨੀ ਪੈਂਦੀ ਹੈ

ਅੱਜ ਦਾ ਯੁੱਗ, ਜਿਸਨੂੰ ਗੁਰਬਾਣੀ ਵਿੱਚ ਕਲਯੁੱਗ ਕਿਹਾ ਗਿਆ ਹੈ, ਦੇ ਵਿੱਚ ਕੂੜ ਪ੍ਰਧਾਨ ਹੈਕੂੜ ਤੋਂ ਭਾਵ ਹੈ ਅਸਤਿ ਕਰਮਲੋਕਾਈ ਦੇ ਜੀਵਨ ਵਿੱਚੋਂ ਸਤਿ ਜਿਵੇਂ ਕਿ ਫੰਗ ਲਾ ਕੇ ਉੱਡ ਗਿਆ ਹੈਇਸੇ ਲਈ ਗੁਰਬਾਣੀ ਦਾ ਬਚਨ ਹੈ “ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥” ਸਾਰੀ ਲੋਕਾਈ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਨਾਸ਼ਕਾਰੀ ਪ੍ਰਭਾਵ ਰੂਪੀ ਅਗਨ ਵਿੱਚ ਦਿਨ ਰਾਤ ਸੜ-ਬਲ ਰਹੀ ਹੈਮਾਇਆ ਦੇ ਰਜੋ ਅਤੇ ਤਮੋ ਬਿਰਤੀ ਅਧੀਨ ਕੀਤੇ ਸਾਰੇ ਕਰਮ ਦਰਗਾਹੀ ਵਿਧਾਨ ਦੇ ਅਨੁਸਾਰ ਕੂੜ ਕਰਮ ਗਿਣੇ ਜਾਂਦੇ ਹਨਕਲਯੁੱਗ ਵਿੱਚ ਰਾਜਸੀ ਸੱਤਾ ਦੇ ਮਾਲਿਕਾਂ ਵਿੱਚ ਅਸਤਿ ਦਾ ਕਿਤਨਾ ਕੁ ਬੋਲਬਾਲਾ ਹੈ ਇਹ ਸਾਰੀ ਲੋਕਾਈ ਤੋਂ ਲੁਕਿਆ ਹੋਇਆ ਨਹੀਂ ਹੈਸਾਰੇ ਹਾਕਮ ਅਤੇ ਉਹ ਲੋਕ ਜਿਨ੍ਹਾਂ ਦੇ ਹੱਥਾਂ ਵਿੱਚ ਰਾਜਸੀ ਸੱਤਾ ਹੈ ਉਹ ਆਪਣੀ ਸੱਤਾ ਦਾ ਦੁਰਉਪਯੋਗ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦੇ ਪਏ ਹਨਇਸੇ ਕਰਕੇ ਸਤਿਗੁਰ ਪਾਤਿਸ਼ਾਹ ਨੂੰ ਕਹਿਣਾ ਪਿਆ “ਉਲਟੀ ਵਾੜ ਖੇਤ ਕੋ ਖਾਏ”ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਤਾਂ ਇਥੇ ਤੱਕ ਬਚਨ ਕਰ ਦਿੱਤੇ ਹਨ ਕਿ ਉਹ ਜਿੱਧਰ ਵੀ ਦੇਖਦੇ ਹਨ ਉਨ੍ਹਾਂ ਨੂੰ ਕੇਵਲ ਭੂਤ ਆਤਮਾਵਾਂ ਹੀ ਦਿੱਸਦੀਆਂ ਹਨ “ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥”। ਜੇਕਰ ਹਾਕਮ ਹੀ ਸਿਆਦਾਂ ਵਾਲੇ ਕਰਮ ਕਰਨ ਲੱਗ ਪੈਣ ਤਾਂ ਪ੍ਰਜਾ ਦਾ ਕੀ ਹਾਲ ਹੋਵੇਗਾਇਸੇ ਕਰਕੇ ਕਲਯੁੱਗ ਨੂੰ “ਰਥੁ ਅਗਨਿ ਕਾ” ਕਿਹਾ ਗਿਆ ਹੈਰਾਜਸੀ ਹਾਕਮਾਂ ਦੇ ਕਰਮਾਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈਦੁਨਿਆਵੀ ਕੂੜ ਨੂੰ ਵੇਖ ਕੇ ਹਿਰਦਾ ਦਇਆ ਨਾਲ ਭਰ ਆਉਂਦਾ ਹੈਸਾਰੀ ਲੋਕਾਈ ਨੂੰ ਇਸ ਕੂੜ ਦੀ ਅਗਨ ਵਿੱਚ ਸੜ ਬਲਦਿਆਂ ਵੇਖ ਕੇ ਹਿਰਦਾ ਡੂੰਘੇ ਬੈਰਾਗ ਵਿੱਚ ਚਲਾ ਜਾਂਦਾ ਹੈਇਸੇ ਕਰਕੇ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੂੰ ਸਾਰੀ ਲੋਕਾਈ ਦੇ ਭਲੇ ਲਈ ਅਰਦਾਸ ਕਰਨੀ ਪਈ “ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥”। ਐਸੇ ਕੂੜ ਕਰਮਾਂ ਦੇ ਕਰਨ ਵਾਲਿਆਂ ਨੂੰ ਫਿਰ ਜੂਨੀ ਵਿੱਚ ਭਟਕਣਾ ਹੀ ਪੈਂਦਾ ਹੈਮਨੁੱਖਾ ਜਨਮ ਗੁਆ ਕੇ ਐਸੇ ਲੋਕ ੮੪ ਲੱਖ ਜੂਨੀ ਵਿੱਚ ਅਣਮਿੱਥੇ ਸਮੇਂ ਲਈ ਭਟਕਦੇ ਰਹਿੰਦੇ ਹਨਇਸੇ ਲਈ ਗੁਰਬਾਣੀ ਦਾ ਬਚਨ ਹੈ – “ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ॥” ਐਸੇ ਰਾਜਸੀ ਹਾਕਮ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤੀ ਗਈ ਰਾਜਸੀ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਵੱਡ-ਵੱਡੇ ਅਪਰਾਧ ਕਰਦੇ ਹਨ ਅਤੇ ਜਿਹੜੇ ਲੋਕਾਈ ਦੀ ਭਲਾਈ ਕਰਨ ਦੇ ਬਜਾਇ ਐਸੇ ਅਪਰਾਧ ਕਰਦੇ ਹਨ ਉਨ੍ਹਾਂ ਦੀ ਦਰਗਾਹ ਦੀ ਨਜ਼ਰ ਵਿੱਚ ਕੇਵਲ ਇਕ ਕੀੜੇ ਜਿਤਨੀ ਵੀ ਬੁਕੱਤ ਨਹੀਂ ਪੈਂਦੀ ਹੈ ਅਤੇ ਦਰਗਾਹੀ ਵਿਧਾਨ ਅਨੁਸਾਰ ਉਹ ਕੀਟ ਪੰਤਗਿਆਂ ਦੀ ਜੂਨੀ ਵਿੱਚ ਚਲੇ ਜਾਂਦੇ ਹਨ

ਇਸੇ ਤਰ੍ਹਾਂ ਹੀ ਕਰਮ ਦੇ ਵਿਧਾਨ ਅਨੁਸਾਰ ਜੋ ਮਨੁੱਖ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਦਸਵੰਧ ਨਹੀਂ ਦਿੰਦੇ ਹਨ ਭਾਵ ਦਾਨ ਪੁੰਨ ਦੇ ਕਰਮ ਨਹੀਂ ਕਰਦੇ ਹਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਗਲੇ ਜਨਮਾਂ ਵਿੱਚ ਗਰੀਬੀ ਦਾ ਜੀਵਨ ਜਿਉਣਾ ਪੈਂਦਾ ਹੈਜੋ ਮਨੁੱਖ ਧਨ ਸੰਪਦਾ ਵਾਲੇ ਹੁੰਦੇ ਹਨ ਅਤੇ ਬਹੁਤ ਅਮੀਰੀ ਜੀਵਨ ਵਿੱਚ ਰਹਿੰਦੇ ਹਨ ਪਰੰਤੂ ਦਾਤਾਰ ਪਿਤਾ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਦਾਨ ਪੁੰਨ ਨਹੀਂ ਕਰਦੇ ਹਨ aਨ੍ਹਾਂ ਦੇ ਅਗਲੇ ਜਨਮ ਘੋਰ ਗਰੀਬੀ ਵਿੱਚ ਬਤੀਤ ਹੁੰਦੇ ਹਨਜੋ ਮਨੁੱਖ ਧਨ ਸੰਪਦਾ ਵਾਲੇ ਹੁੰਦੇ ਹਨ ਅਤੇ ਬਹੁਤ ਅਮੀਰੀ ਜੀਵਨ ਵਿੱਚ ਰਹਿੰਦੇ ਹਨ ਅਤੇ ਬਹੁਤ ਦਾਨ ਪੁੰਨ ਕਰਦੇ ਹਨ ਉਨ੍ਹਾਂ ਦੇ ਅਗਲੇ ਜਨਮਾਂ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉਨ੍ਹਾਂ ਨੂੰ ਹੋਰ ਕਈ ਗੁਣਾ ਜ਼ਿਆਦਾ ਧਨ ਸੰਪਦਾ ਦੇ ਦਿੰਦਾ ਹੈਇਸੇ ਤਰ੍ਹਾਂ ਜੋ ਮਨੁੱਖ ਪਰਉਪਕਾਰ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਨ ਅਤੇ ਨਿਸ਼ਕਾਮ ਭਾਵ ਨਾਲ ਸੇਵਾ ਕਰਦੇ ਹਨ ਉਨ੍ਹਾਂ ਮਨੁੱਖਾਂ ਨੂੰ ਅਗਲੇ ਜਨਮਾਂ ਵਿੱਚ ਬੰਦਗੀ ਮਿਲਦੀ ਹੈ ਅਤੇ ਉਹ ਮਨੁੱਖ ਮਹਾ ਪਰਉਪਕਾਰੀ ਜੀਵਨ ਦੇ ਹਕੱਦਾਰ ਬਣਦੇ ਹਨਮਹਾ ਪਰਉਪਕਾਰ ਤੋਂ ਭਾਵ ਹੈ ਗੁਰ ਪ੍ਰਸਾਦਿ ਵਰਤਾਉਣਾ ਅਤੇ ਲੋਕਾਈ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਨਾ ਹੈਮਹਾ ਪਰਉਪਕਾਰ ਤੋਂ ਭਾਵ ਹੈ ਲੋਕਾਂ ਦੇ ਦੁੱਖਾਂ ਕਲੇਸ਼ਾਂ ਦਾ ਜ਼ਹਿਰ ਪੀਣਾ ਅਤੇ ਇਸਦੇ ਬਦਲੇ ਉਨ੍ਹਾਂ ਨੂੰ ਅੰਮ੍ਰਿਤ ਦੇਣਾਮਹਾ ਪਰਉਪਕਾਰ ਤੋਂ ਭਾਵ ਹੈ ਲੋਕਾਂ ਦੇ ਪਿੱਛਲੇ ਜਨਮਾਂ ਦੇ ਅਤੇ ਇਸ ਜਨਮ ਦੇ ਪਾਪਾਂ ਦਾ ਬੋਝ ਅਪਣੇ ਸਿਰ ਤੇ ਲੈ ਕੇ ਉਨ੍ਹਾਂ ਨੂੰ ਨਾਮ ਜਪਾਉਣਾ ਅਤੇ ਮੁਕਤੀ ਦੇ ਮਾਰਗ ਤੇ ਪਾਉਣਾਮਹਾ ਪਰਉਪਕਾਰ ਦੀ ਸੇਵਾ ਤੋਂ ਉੱਪਰ ਕੋਈ ਹੋਰ ਸੇਵਾ ਨਹੀਂ ਹੈ

ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਦੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨਜੋ ਮਨੁੱਖ ਸਤਿ ਦੀ ਕਰਨੀ ਕਰਦੇ ਹਨ aਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈਨਦਰ ਤੋਂ ਭਾਵ ਹੈ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਣਾਗੁਰ ਪ੍ਰਸਾਦਿ ਤੋਂ ਭਾਵ ਹੈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਬਖ਼ਸ਼ਿਸ਼ ਦਾ ਪ੍ਰਾਪਤ ਹੋ ਜਾਣਾ ਹੈਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਬੰਦਗੀ ਸ਼ੁਰੂ ਹੋ ਜਾਂਦੀ ਹੈਸੁਰਤ ਸਿਮਰਨ ਵਿੱਚ ਚਲੀ ਜਾਂਦੀ ਹੈਸੁਰਤ ਸ਼ਬਦ ਵਿੱਚ ਖਿੱਚੀ ਜਾਂਦੀ ਹੈ ਅਤੇ ਸ਼ਬਦ ਸੁਰਤ ਦਾ ਸੁਮੇਲ ਹੋ ਜਾਂਦਾ ਹੈਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ੭ ਸੱਤ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨਬੰਦਗੀ ਕਰਮ ਖੰਡ ਵਿੱਚ ਚਲੀ ਜਾਂਦੀ ਹੈਦਰਗਾਹ ਵਿੱਚ ਬੰਦਗੀ ਦਾ ਖਾਤਾ ਖ਼ੁਲ੍ਹ ਜਾਂਦਾ ਹੈਸਮਾਧੀ ਅਤੇ ਸੁੰਨ ਸਮਾਧੀ ਦੀ ਬਖ਼ਸ਼ਿਸ਼ ਹੋ ਜਾਂਦੀ ਹੈਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈਹਿਰਦਾ ਬੇਅੰਤਤਾ ਵਿੱਚ ਚਲਾ ਜਾਂਦਾ ਹੈਸਾਰੇ ਅਵਗੁਣ ਸਾਥ ਛੱਡ ਦੇਂਦੇ ਹਨਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈਪੰਜ ਦੂਤ ਵੱਸ ਆ ਜਾਂਦੇ ਹਨਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਹਿਰਦਾ ਸਤਿ ਸੰਤੋਖ਼ ਵਿੱਚ ਚਲਾ ਜਾਂਦਾ ਹੈਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈਹਿਰਦਾ ਸੁੰਨ ਵਿੱਚ ਚਲਾ ਜਾਂਦਾ ਹੈ ਅਤੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨਬੰਦਗੀ ਸੱਚਖੰਡ ਪਰਵਾਨ ਹੋ ਜਾਂਦੀ ਹੈਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈਪਰਮ ਪੱਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਗੁਰਬਾਣੀ ਵਿੱਚ “ਗੁਣੀ ਨਿਧਾਨ” ਕਿਹਾ ਗਿਆ ਹੈਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਰੇ ਗੁਣਾਂ ਦਾ ਸੋਮਾ ਹੈ ਅਤੇ ਮਾਲਕ ਹੈਇਹ ਗੁਣ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਦਰਗਾਹੀ ਪਰਮ ਸ਼ਕਤੀਆਂ ਹਨਇਨ੍ਹਾਂ ਪਰਮ ਗੁਣਾਂ ਦਾ ਭਾਵ ਹੈ ਭਰੋਸਾ, ਸ਼ਰਧਾ, ਪ੍ਰੀਤ, ਹਲੀਮੀ, ਨਿੰਮਰਤਾ, ਦਿਆਲਤਾ, ਨਿਰਭਉਤਾ, ਨਿਰਵੈਰਤਾ, ਪਰਉਪਕਾਰ, ਸਤਿ ਦੀ ਕਰਨੀ, ਧਰਮ ਦੇ ਮਾਰਗ ਤੇ ਚਲਨਾ, ਸਤਿ ਸੰਤੋਖ਼ ਵਿੱਚ ਰਹਿਣਾ, ਸੰਜਮ ਵਿੱਚ ਰਹਿਣਾ ਆਦਿ ਸਾਰੇ ਪਰਮ ਸ਼ਕਤੀਸ਼ਾਲੀ ਗੁਣ ਹਨਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਦੇ ਕੇ ਇਹ ਸਾਰੇ ਗੁਣਾਂ ਦਾ ਖ਼ਜਾਨਾ ਸਾਡੇ ਅੰਦਰ ਹੀ ਰੱਖ ਦਿੱਤਾ ਹੈਭਾਵ ਇਹ ਸਾਰੀਆਂ ਪਰਮ ਗੁਣਾਂ ਰੂਪੀ ਸ਼ਕਤੀਆਂ ਸਾਡੇ ਅੰਦਰ ਹੀ ਮੌਜੂਦ ਹਨਇੱਥੋਂ ਤੱਕ ਕਿ ਨਾਮ ਦਾ ਪਰਮ ਸ਼ਕਤੀਸ਼ਾਲੀ ਖ਼ਜਾਨਾ ਵੀ ਸਾਡੇ ਅੰਦਰ ਹੀ ਰੱਖਿਆ ਹੋਇਆ ਹੈ – “ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥” ਪਰੰਤੂ ਇਨ੍ਹਾਂ ਪਰਮ ਸ਼ਕਤੀਸ਼ਾਲੀ ਖ਼ਜ਼ਾਨਿਆਂ ਦੀ ਪ੍ਰਾਪਤੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਭਾਵ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈਜਿਸ ਮਨੁੱਖ ਨੂੰ ਇਸ ਪਰਮ ਸਤਿ ਤੱਤ ਤੱਥ ਦੀ ਸੋਝੀ ਪੈ ਜਾਂਦੀ ਹੈ ਉਹ ਸਤੋ ਬਿਰਤੀ ਤੇ ਚਲਣ ਲੱਗ ਪੈਂਦਾ ਹੈ ਅਤੇ ਸਤਿ ਕਰਮਾਂ ਉੱਪਰ ਧਿਆਨ ਧਰਨ ਲੱਗ ਪੈਂਦਾ ਹੈਉਹ ਇਨ੍ਹਾਂ ਪਰਮ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਰਤਣ ਲੱਗ ਜਾਂਦਾ ਹੈ ਅਤੇ ਅਵਗੁਣਾਂ ਦਾ ਤਿਆਗ ਕਰਨ ਲੱਗ ਪੈਂਦਾ ਹੈਜਦ ਮਨੁੱਖ ਦੇ ਸਤਿ ਕਰਮਾਂ ਦਾ ਪੱਲੜਾ ਭਾਰੀ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈਜੋ ਮਨੁੱਖ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹਨ ਉਹ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਲੈਂਦੇ ਹਨਇਸ ਤਰ੍ਹਾਂ ਨਾਲ ਬਹੁਤ ਸਾਰੇ ਜਗਿਆਸੂਆਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਪਰੰਤੂ ਇਸ ਗੁਰ ਪ੍ਰਸਾਦਿ ਦੀ ਸੇਵਾ ਅਤੇ ਸੰਭਾਲਤਾ ਕੋਈ ਵਿਰਲਾ ਹੀ ਕਰਦਾ ਹੈਇਸੇ ਲਈ ਦੁਨੀਆਂ ਵਿੱਚ ਸੰਤ ਪੁਰਖ ਬਹੁਤ ਥੋੜੀ ਗਿਣਤੀ ਵਿੱਚ ਹੁੰਦੇ ਹਨਇਸ ਲਈ ਜਿਸ ਕਿਸੇ ਮਨੁੱਖ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇ ਉਸਦੇ ਭਾਗ ਜਾਗ ਪੈਂਦੇ ਹਨਐਸੇ ਮਨੁੱਖਾਂ ਨੂੰ ਸਿਰ ਸੁੱਟ ਕੇ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨੀ ਚਾਹੀਦੀ ਹੈ ਅਤੇ ਗੁਰੂ ਉੱਪਰ ਪੂਰਨ ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪੂਰਨ ਸਮਰਪਣ ਕਰ ਦੇਣਾ ਚਾਹੀਦਾ ਹੈਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਤੇ ਬੇਨਤੀ ਹੈ ਕਿ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ ਯਤਨ ਕਰੋ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਇਸ ਦੀ ਸੇਵਾ ਸੰਭਾਲਤਾ ਕਰੋ ਜੀਕੇਵਲ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਨਾਲ ਹੀ ਅਸੀਂ ਆਪਣੇ ਜੀਵਨ ਨੂੰ ਸਾਰਥਕ ਕਰ ਸਕਦੇ ਹਾਂ ਨਹੀਂ ਤਾਂ ਅਨਮੋਲਕ ਮਨੁੱਖਾ ਜਨਮ ਬਿਰਥਾ ਚਲਾ ਜਾਏਗਾ ਜੀ