ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਿਜ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਗੁਰਬਾਣੀ ਸੱਚਖੰਡ ਤੋਂ ਆਈ ਹੈ, ਆ ਰਹੀ ਹੈ ਅਤੇ ਸਦਾ ਸਦਾ ਆਉਂਦੀ ਰਹੇਗੀ। ਦਰਗਾਹ ਵਿੱਚ ਗੁਰਬਾਣੀ ਦੇ ਅੰਕਾਂ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਗੁਰੂ ਹੈ ਅਤੇ ਗੁਰੂ ਬੇਅੰਤ ਹੈ। ਇਸ ਲਈ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਅਤੇ ਪੂਰਨ ਬ੍ਰਹਮ ਗਿਆਨ ਦਾ ਕੋਈ ਅੰਤ ਨਹੀਂ ਹੈ ਇਸ ਲਈ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਹੈ। ਅਕਾਲ ਪੁਰਖ ਬੇਅੰਤ ਹੈ ਅਨੰਤ ਹੈ ਇਸ ਲਈ ਉਸਦਾ ਗਿਆਨ ਸਰੂਪ ਵੀ ਬੇਅੰਤ ਹੈ। ਹਰ ਇੱਕ ਰਚਨਾ ਕੇਵਲ ਸ਼ਬਦ ਜੋ ਕਿ ਗੁਰੂ ਹੈ ਉਸਦਾ ਹੀ ਵਿਸਥਾਰ ਹੈ। ੮੪ ਲੱਖ ਮੇਦਨੀ ਦਾ ਹਰ ਇੱਕ ਪ੍ਰਾਣੀ, ਸਾਰੀ ਬਨਸਪਤ ਅਤੇ ਖੰਡ ਬ੍ਰਹਮੰਡ, ਸ਼ਬਦ ਜੋ ਕਿ ਗੁਰੂ ਹੈ ਕੇਵਲ ਉਸਦਾ ਹੀ ਵਿਸਥਾਰ ਹੈ। ਸਾਰੀ ਸ੍ਰਿਸ਼ਟੀ ਦੀ ਸਿਰਜਨਾ ਸ਼ਬਦ ਦੀ ਪਰਮ ਸ਼ਕਤੀ ਵਿਚੋਂ ਹੀ ਜਨਮਦੀ ਹੈ, ਇਸ ਸ੍ਰਿਸ਼ਟੀ ਦੀ ਹਰ ਇੱਕ ਸਿਰਜਨਾ ਦੀ ਪਾਲਣਾ ਅਤੇ ਅੰਤ ਵੀ ਸ਼ਬਦ ਦੀ ਪਰਮ ਸ਼ਕਤੀ ਵਿਚੋਂ ਹੀ ਵਾਪਰਦਾ ਹੈ। ਇਸ ਲਈ ਸ਼ਬਦ ਗੁਰੂ ਹੈ ਅਤੇ ਸਰਵ ਵਿਆਪਕ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਵ ਵਿਆਪਕ ਹੈ। ਇਸ ਲਈ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰ ਜੋ ਮਨੁੱਖ ਨਾਮ ਸਿਮਰਨ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਸੁਹਾਗਣ ਬਣ ਕੇ ਜਦ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਨਿਤ ਬੈਠ ਕੇ ਨਾਮ ਦੀ ਕਮਾਈ ਕਰਦੇ ਹਨ ਤਾਂ ਉਨ੍ਹਾਂ ਦੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਦਸਮ ਦੁਆਰ ਖ਼ੁਲ੍ਹ ਜਾਂਦੇ ਹਨ ਅਤੇ ਐਸਾ ਹੋਣ ਤੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਕੇ ਸਦਾ ਸੁਹਾਗਣ ਬਣ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ।
ਸਾਰੀ ਸਿਰਜਨਾ ਨੂੰ ਰਚਨਾ, ਉਸਦੀ ਸੇਵਾ ਸੰਭਾਲਤਾ ਕਰਨਾ ਅਤੇ ਵਿਨਾਸ਼ ਕਰਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁਭਾਅ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਦੇਂਦਾ ਹੀ ਹੈ। ਜਨਮ ਦੇਣਾ, ਪਾਲਣ ਪੋਸ਼ਣ ਦਾ ਪ੍ਰਬੰਧ ਕਰਨਾ, ਜੀਵਨ ਜੀਉਣ ਦਾ ਅਤੇ ਜੀਵਨ ਸਾਰਥਕ ਕਰਨ ਦਾ ਸਾਧਨ ਬਣਨਾ ਜਾਂ ਮਾਇਆ ਦੇ ਭਰਮ ਜਾਲ ਵਿੱਚ ਫੱਸ ਕੇ ਜੀਵਨ ਗੁਆਉਣਾ ਇਹ ਸਾਰਾ ਕਾਰ ਵਿਹਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨਾਂ ਅਨੁਸਾਰ ਹੀ ਚਲਦਾ ਹੈ। ਇਸ ਲਈ ਦੇਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁਭਾਵ ਹੈ। ਦੇਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਸ਼ਕਤੀਸ਼ਾਲੀ ਗੁਣ ਹੈ। ਦੇਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ। ਦੇਣ ਦੀ ਇਸ ਪਰਮ ਸ਼ਕਤੀ ਵਿਚੋਂ ਹੀ ਜਨਮਦਾ ਹੈ “ਸਤੁ ਸੰਤੋਖ”। ਸਾਨੂੰ ਮਨੁੱਖਾ ਜਨਮ ਦੇ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਪਰਮ ਸ਼ਕਤੀ ਨਾਲ ਪਹਿਲਾਂ ਹੀ ਨਿਵਾਜ ਦਿੱਤਾ ਹੈ। ਹਰ ਇੱਕ ਮਨੁੱਖ ਦੇਣ ਦੀ ਸਮਰਥਾ ਰੱਖਦਾ ਹੈ।
ਅੱਜ ਦੀ ਦੁਨੀਆਂ ਵਿੱਚ ਆਮ ਮਨੁੱਖ ਕੇਵਲ ਮੰਗਣ ਵਿੱਚ ਰੁੱਝਿਆ ਹੋਇਆ ਹੈ। ਹਰ ਇੱਕ ਮਨੁੱਖ ਦੁਨਿਆਵੀ ਸੁੱਖ ਮੰਗਣ ਵਿੱਚ ਰੁੱਝਿਆ ਹੋਇਆ ਹੈ। ਜੋ ਮਨੁੱਖ ਨਿਤਨੇਮ ਵੀ ਕਰਦੇ ਹਨ ਜਾਂ ਕੋਈ ਧਰਮ ਕਰਮ ਕਰਦੇ ਹਨ ਉਹ ਕੇਵਲ ਆਪਣੀਆਂ ਦੁਨਿਆਵੀ ਸੁੱਖਾਂ ਦੀ ਪੂਰਤੀ ਲਈ ਹੀ ਕਰਦੇ ਹਨ। ਦੁਨਿਆਵੀ ਸੁੱਖਾਂ ਦੀਆਂ ਮੰਗਾਂ ਕਦੇ ਖ਼ਤਮ ਨਹੀਂ ਹੁੰਦੀਆ ਹਨ। ਇਨ੍ਹਾਂ ਮੰਗਾਂ ਨੂੰ ਗੁਰਬਾਣੀ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ। ਜੋ ਮਨੁੱਖ ਤ੍ਰਿਸ਼ਨਾ ਵਿੱਚ ਆਪਣਾ ਜੀਵਨ ਗੁਆ ਰਿਹਾ ਹੈ ਉਸਨੂੰ “ਸਤੁ ਸੰਤੋਖ” ਦੀ ਪ੍ਰਾਪਤੀ ਕਦੇ ਨਹੀ ਹੁੰਦੀ ਹੈ। ਮਨੁੱਖ ਦੀ ਤ੍ਰਿਸ਼ਨਾ ਇੱਕ ਕਦੇ ਨਾ ਬੁੱਝਣ ਵਾਲੀ ਅੱਗ ਦੀ ਨਿਆਈਂ ਹੈ ਜੋ ਕਿ ਕਦੇ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ਦੇ ਬਾਲਣ ਨਾਲ ਸਦਾ ਮੱਚਦੀ ਰਹਿੰਦੀ ਹੈ ਅਤੇ ਮਨੁੱਖ ਆਪਣੇ ਅਨਮੋਲਕ ਰਤਨ ਜਨਮ ਨੂੰ ਇਸ ਅੱਗ ਵਿੱਚ ਸਾੜ ਕੇ ਸੁਆਹ ਕਰ ਲੈਂਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਧਰਮ ਕਰਮਾਂ ਨੂੰ ਦੁਨਿਆਵੀ ਸੁੱਖਾਂ ਦੀ ਮੰਗ ਨਾਲ ਨਾ ਜੋੜੋ ਜੀ। ਆਪਣੇ ਧਰਮ ਕਰਮਾਂ ਨੂੰ ਮੰਗਾਂ ਨਾਲ ਜੋੜਨ ਦਾ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਨਾਲ ਵਿਆਪਾਰ ਕਰਨਾ ਹੈ। ਆਪਣੇ ਧਰਮ ਕਰਮਾਂ ਨੂੰ ਮੰਗਾਂ ਨਾਲ ਜੋੜਨ ਦਾ ਭਾਵ ਹੈ ਆਪਣਾ ਸਵਾਰਥ ਸਿੱਧ ਕਰਨਾ ਅਤੇ ਆਪਣਾ ਸਵਾਰਥ ਸਿੱਧ ਕਰਨ ਦਾ ਭਾਵ ਬੰਦਗੀ ਕਰਨਾ ਨਹੀਂ ਹੈ। ਕਿਉਂਕਿ ਬੰਦਗੀ ਤਾਂ ਕੇਵਲ ਦੇਣਾ ਹੀ ਦੇਣਾ ਹੈ, ਮੰਗਣਾ ਨਹੀਂ ਹੈ। ਬੰਦਗੀ ਦਾ ਭਾਵ ਸਵਾਰਥ ਸਿੱਧ ਕਰਨਾ ਨਹੀਂ ਹੈ। ਬੰਦਗੀ ਦਾ ਭਾਵ ਹੈ ਤਿਆਗ ਕਰਨਾ। ਇਹ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ ਕਰ ਲਵੋ ਕਿ ਜੀਵਨ ਵਿੱਚ ਜੋ ਕੁਝ ਵੀ ਪ੍ਰਾਪਤ ਹੋਣਾ ਹੈ ਉਹ ਕੇਵਲ ਅਤੇ ਕੇਵਲ ਜੋ ਕਰਮ ਦੇ ਵਿਧਾਨ ਅਨੁਸਾਰ ਤੁਹਾਡੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਉਹ ਹੀ ਪ੍ਰਾਪਤ ਹੋਣਾ ਹੈ। ਮੰਗਾਂ ਨੂੰ ਪੂਰੀਆਂ ਕਰਨ ਵਾਲੀਆਂ ਅਰਦਾਸਾਂ ਕਰਨ ਨਾਲ ਤੁਹਾਡਾ ਭਾਗ ਬਦਲ ਨਹੀਂ ਜਾਣਾ ਹੈ। ਮੰਗਾਂ ਨੂੰ ਮੁੱਖ ਰੱਖ ਕੇ ਤੁਸੀਂ ਆਪਣੇ ਧਰਮ ਕਰਮਾਂ ਦਾ ਵੀ ਫੱਲ ਗੁਆ ਬੈਠਦੇ ਹੋ। ਧਰਮ ਕਾਰਜਾਂ ਦੇ ਕਰਨ ਨਾਲ ਤੁਹਾਡਾ ਭਾਗ ਨਹੀਂ ਬਦਲ ਜਾਂਦਾ ਹੈ। ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਕੇਵਲ ਗੁਰ ਪ੍ਰਸਾਦਿ ਹੀ ਤੋੜ ਕੇ ਤੁਹਾਡੇ ਭਾਗ ਬਦਲਣ ਦੀ ਸਮਰਥਾ ਰੱਖਦਾ ਹੈ। ਕੇਵਲ ਨਾਮ ਹੀ ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਬੰਧਨਾਂ ਨੂੰ ਤੋੜਨ ਦੀ ਸ਼ਕਤੀ ਰੱਖਦਾ ਹੈ। ਜਦ ਨਾਮ ਹਿਰਦੇ ਵਿੱਚ ਜਾਂਦਾ ਹੈ ਕੇਵਲ ਤਾਂ ਹੀ ਤੁਹਾਡੇ ਕਰਮਾਂ ਦਾ ਬੰਧਨ ਟੁੱਟਦਾ ਹੈ। ਜਦ ਨਾਮ ਰੋਮ ਰੋਮ ਵਿੱਚ ਜਾਂਦਾ ਹੈ ਕੇਵਲ ਤਦ ਹੀ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਮਿਲਦੀ ਹੈ। ਜਦ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਤਾਂ ਹੀ ਕਰਮਾਂ ਦੇ ਬੰਧਨ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਸਾਰੀ ਲੋਕਾਈ ਵਿੱਚ ਕੋਈ ਵਿਰਲਾ ਹੀ ਹੈ ਜੋ ਨਾਮ, ਬੰਦਗੀ ਅਤੇ ਸੇਵਾ ਦੀ ਮੰਗ ਕਰਦਾ ਹੈ। ਕੋਈ ਵਿਰਲਾ ਹੀ ਹੈ ਜੋ ਮੰਗਣ ਦੇ ਬਜਾਇ ਆਪਣਾ ਤਨ ਮਨ ਧਨ ਸਤਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਦਾ ਹੈ। ਇਸ ਲਈ ਜੋ ਮਨੁੱਖ ਦੇਣ ਦੀ ਇਸ ਪਰਮ ਸ਼ਕਤੀ ਦਾ ਉਪਯੋਗ ਕਰਕੇ ਮੰਗਣ ਦੇ ਬਜਾਇ ਦੇਣ ਵਿੱਚ ਆਪਣੀ ਬਿਰਤੀ ਇਕਾਗਰ ਕਰਦਾ ਹੈ ਉਸ ਮਨੁੱਖ ਨੂੰ “ਸਤੁ ਸੰਤੋਖ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਗੁਰਬਾਣੀ ਦਾ ਬਚਨ ਹੈ “ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥” ਕੇਵਲ ਐਸੇ ਮਨੁੱਖ ਹੀ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣਾ ਅਗਲਾ ਸਮਾਂ ਸੁਆਰ ਲੈਂਦੇ ਹਨ ਅਤੇ ਆਪਣੇ ਜੀਵਨ ਦਾ ਭਰਪੂਰ ਆਨੰਦ ਮਾਣਦੇ ਹਨ। ਕੇਵਲ ਦੇਣ ਦੀ ਇਸ ਪਰਮ ਸ਼ਕਤੀ ਨੂੰ ਵਰਤਣ ਨਾਲ ਹੀ ਹਿਰਦਾ “ਸਤੁ ਸੰਤੋਖ” ਵਿੱਚ ਜਾਂਦਾ ਹੈ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਬੰਦਗੀ ਕਰਦੇ ਹੋਏ ਮਨੁੱਖੀ ਹਿਰਦਾ ਜਦ ਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਤਾਂ ਇਹ ਤ੍ਰਿਪਤ ਹੋ ਜਾਂਦਾ ਹੈ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਕੇਵਲ ਉਨ੍ਹਾਂ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ ਜੋ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਆਪਣੀ ਬੰਦਗੀ ਪੂਰਨ ਕਰਕੇ ਮਾਇਆ ਨੂੰ ਜਿੱਤ ਕੇ “ਸਤੁ ਸੰਤੋਖ” ਵਿੱਚ ਚਲੇ ਜਾਂਦੇ ਹਨ। ਤ੍ਰਿਸ਼ਨਾ ਮਾਇਆ ਦੇ ਰਜੋ ਗੁਣਾਂ ਦਾ ਵਿਨਾਸ਼ਕਾਰੀ ਹਿੱਸਾ ਹੈ ਜੋ ਕਿ ਨਾਮ ਦੀ ਕਮਾਈ ਨਾਲ ਤ੍ਰਿਪਤ ਹੋ ਜਾਂਦਾ ਹੈ ਅਤੇ ਮਨੁੱਖ “ਸਤੁ ਸੰਤੋਖ” ਵਿੱਚ ਚਲਾ ਜਾਂਦਾ ਹੈ। ਕੇਵਲ ਇਹ ਹੀ ਇੱਕ ਰਸਤਾ ਹੈ ਤ੍ਰਿਸ਼ਨਾ ਦੇ ਬੁਝਾਉਣ ਦਾ ਅਤੇ “ਸਤੁ ਸੰਤੋਖ” ਦੀ ਪ੍ਰਾਪਤੀ ਦਾ। ਮਨੁੱਖ ਜਦ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਦਾ ਹੈ ਅਤੇ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ ਤਾਂ ਹੀ ਉਸ ਨੂੰ “ਸਤੁ ਸੰਤੋਖ” ਅਤੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨ ਦੀ ਸੋਝੀ ਪੈ ਜਾਂਦੀ ਹੈ।
ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਸਾਰੀ ਲੋਕਾਈ ਨੂੰ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਮਹਿਮਾ ਅੱਗੇ ਹੋਰ ਵਿਸਥਾਰ ਨਾਲ ਸਮਝਾ ਰਹੇ ਹਨ। “ਸੁਣਿਐ” ਦੀ ਅਵਸਥਾ ਵਿੱਚ ਜਾ ਕੇ ਨਾਮ ਨਾਲ ਜੁੜ ਜਾਣ ਨਾਲ ਮਨੁੱਖ ਨੂੰ ਇਨ੍ਹਾਂ ੬੮ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਫੱਲ ਘਰ ਬੈਠੇ ਹੀ ਪ੍ਰਾਪਤ ਹੋ ਜਾਂਦਾ ਹੈ। ਅਠਸਠਿ ਤੀਰਥ ਤੋਂ ਭਾਵ ਹੈ ੬੮ ਅਠਾਹਠ ਤੀਰਥ ਸਥਾਨ ਜਿਨ੍ਹਾਂ ਦਾ ਧਰਮ ਸ਼ਾਸਤਰਾਂ ਵਿੱਚ ਵਖਾਣ ਕੀਤਾ ਗਿਆ ਹੈ। ‘ਇਸਨਾਨੁ’ ਤੋਂ ਭਾਵ ਹੈ ਇਨ੍ਹਾਂ ੬੮ ਤੀਰਥਾਂ ਤੇ ਜਾ ਕੇ ਇਨ੍ਹਾਂ ਤੀਰਥ ਸਥਾਨਾਂ ਦਾ ਦਰਸ਼ਨ ਕਰਨਾ ਅਤੇ ਇਸ਼ਨਾਨ ਕਰਨਾ। ਲਗਭਗ ਸਾਰੀ ਲੋਕਾਈ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨ ਇਸ਼ਨਾਨ ਨੂੰ ਬਹੁਤ ਮਹੱਤਵ ਦੇਂਦੀ ਹੈ। ਇਨ੍ਹਾਂ ਤੀਰਥ ਸਥਾਨਾਂ ਨੂੰ ਪਵਿੱਤਰ ਧਾਮ ਕਰਕੇ ਮੰਨਿਆ ਅਤੇ ਪੂਜਿਆ ਜਾਂਦਾ ਹੈ। ਇਨ੍ਹਾਂ ਧਰਮ ਧਾਮਾਂ ਦਾ ਮਹੱਤਵ ਇਨ੍ਹਾਂ ਸਥਾਨਾਂ ਦਾ ਦੇਵੀ ਦੇਵਤਿਆਂ ਅਤੇ ਸਮੇਂ ਸਮੇਂ ਤੇ ਆਏ ਅਵਤਾਰੀ ਪੁਰਖਾਂ, ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਸਤਿਗੁਰੂਆਂ ਦੇ ਇਤਿਹਾਸ ਨਾਲ ਹੈ। ਜਿਸ ਸਥਾਨ ਤੇ ਐਸੇ ਪਰਮ ਸ਼ਕਤੀਸ਼ਾਲੀ ਅਵਤਾਰਾਂ, ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਸਤਿਗੁਰੂਆਂ ਨੇ ਬੰਦਗੀ ਕੀਤੀ ਹੋਵੇ ਅਤੇ ਉਪਦੇਸ਼ ਦਿੱਤੇ ਹੋਣ ਉਹ ਸਥਾਨ ਪਵਿੱਤਰ ਪਾਵਨ ਹੋ ਜਾਂਦਾ ਹੈ। ਇਸ ਲਈ ਐਸੇ ਧਰਮ ਧਾਮਾਂ ਨੂੰ ਪਵਿੱਤਰ ਪਾਵਨ ਮੰਨਿਆ ਜਾਂਦਾ ਹੈ ਅਤੇ ਦੁਨੀਆਂ ਦੇ ਲੋਕ ਇਨ੍ਹਾਂ ਧਰਮ ਸਥਾਨਾਂ ਤੇ ਜਾ ਕੇ ਆਪਣੀਆਂ ਮੰਨਤਾਂ ਮਨਾਉਣ ਲਈ ਦਰਸ਼ਨ ਇਸ਼ਨਾਨ ਕਰਦੇ ਹਨ।
ਇਨ੍ਹਾਂ ਧਰਮ ਸਥਾਨਾਂ ਵਿਚੋਂ ਬਹੁਤ ਸਾਰੇ ਧਾਮ ਦੇਵੀਆਂ ਅਤੇ ਦੇਵਤਿਆਂ ਨਾਲ ਸੰਬੰਧ ਰੱਖਦੇ ਹਨ। ਬਹੁਤ ਸਾਰੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਵਿਸ਼ਵਾਸ ਕਰਕੇ ਉਨ੍ਹਾਂ ਦੀ ਸ਼ਰਧਾ ਅਤੇ ਪਿਆਰ ਨਾਲ ਭਗਤੀ ਕਰਦੇ ਹਨ। ਇਹ ਪੂਰਨ ਸਤਿ ਹੈ ਕਿ ਦੇਵੀਆਂ ਅਤੇ ਦੇਵਤੇ ਸਾਰੇ ਦੇ ਸਾਰੇ ਕਰਮ ਖੰਡ ਵਿੱਚ ਵਿਚਰਦੇ ਹਨ ਅਤੇ ਆਪਣੀ ਬੰਦਗੀ ਪੂਰਨ ਨਾ ਹੋਣ ਕਾਰਨ ਇਸ ਅਵਸਥਾ ਵਿੱਚ ਹੀ ਅਟਕ ਕੇ ਰਹਿ ਜਾਂਦੇ ਹਨ। ਇਸ ਲਈ ਸਾਰੇ ਦੇਵੀਆਂ ਅਤੇ ਦੇਵਤੇ ਜੀਵਨ ਮੁਕਤੀ ਨੂੰ ਪ੍ਰਾਪਤ ਨਹੀਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਵੀਆਂ ਦੇਵਤੇ ਸਮੇਂ ਸਮੇਂ ਸਿਰ ਆਪਣੇ ਭਗਤੀ ਕਰਨ ਵਾਲਿਆਂ ਉੱਪਰ ਆਪਣੀ ਕਿਰਪਾ ਦ੍ਰਿਸ਼ਟ ਪ੍ਰਗਟ ਕਰਨ ਲਈ ਉਨ੍ਹਾਂ ਭਗਤਾਂ ਨੂੰ ਦਰਸ਼ਨ ਦੇ ਕੇ ਆਪਣੀਆਂ ਸ਼ਕਤੀਆਂ ਨਾਲ ਉਨ੍ਹਾਂ ਦੇ ਕਾਰਜ ਸੁਆਰ ਕੇ ਆਪਣੀ ਮਹਿਮਾ ਦਰਸਾਉਂਦੇ ਹਨ ਅਤੇ ਲੋਕਾਂ ਨੂੰ ਆਪਣੀ ਪੂਜਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਹੋਣ ਨਾਲ ਇਨ੍ਹਾਂ ਦੀਆਂ ਸ਼ਕਤੀਆਂ ਵਿੱਚ ਵਾਧਾ ਹੁੰਦਾ ਹੈ। ਇਸ ਲਈ ਜਿਹੜੇ ਦੇਵੀ ਦੇਵਤਿਆਂ ਦੀ ਲੋਕ ਜ਼ਿਆਦਾ ਪੂਜਾ ਕਰਦੇ ਹਨ ਉਹ ਜ਼ਿਆਦਾ ਸ਼ਕਤੀਸ਼ਾਲੀ ਹਨ। ਇਸ ਲਈ ਐਸੇ ਦੇਵੀ ਦੇਵਤਿਆਂ ਦੇ ਸਥਾਨਾਂ ਦੇ ਦਰਸ਼ਨ ਇਸ਼ਨਾਨ ਜ਼ਿਆਦਾ ਲਾਭਕਾਰੀ ਮੰਨੇ ਜਾਂਦੇ ਹਨ। ਇਹ ਵੀ ਸਤਿ ਹੈ ਕਿ ਇਨ੍ਹਾਂ ਦੇਵੀਆਂ ਦੇਵਤਿਆਂ ਨੂੰ ਪੂਜਾ ਕਰਕੇ ਪ੍ਰਸੰਨ ਕਰਨਾ ਕੋਈ ਔਖਾ ਕੰਮ ਨਹੀਂ ਹੈ। ਜੋ ਮਨੁੱਖ ਇਨ੍ਹਾਂ ਦੇਵੀ ਦੇਵਤਿਆਂ ਦਾ ਨਾਮ ਜੱਪਦੇ ਹਨ ਉਨ੍ਹਾਂ ਨੂੰ ਇਹ ਆਪਣੀਆਂ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਦੇ ਦੁਆਰਾ ਛੇਤੀ ਹੀ ਨਿਹਾਲ ਕਰਕੇ ਮਾਣ ਦੇਣ ਵਿੱਚ ਕੋਈ ਢਿੱਲ੍ਹ ਨਹੀਂ ਕਰਦੇ ਹਨ। ਇਹੀ ਕਾਰਨ ਹੈ ਕਿ ਬਹੁ ਗਿਣਤੀ ਲੋਕ ਇਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ। ਪ੍ਰੰਤੂ ਇੱਕ ਹੋਰ ਸਤਿ ਤੱਤ ਤੱਥ ਇਹ ਹੈ ਕਿ ਇਹ ਸਾਰੇ ਦੇਵੀਆਂ ਅਤੇ ਦੇਵਤੇ ਵੀ ਸਤਿਗੁਰ ਦੀ ਸੰਗਤ ਨੂੰ ਲੋਚਦੇ ਹਨ ਕਿਉਂਕਿ ਸਤਿਗੁਰ ਪੂਰਨ ਸਮਰਥ ਹੈ ਅਤੇ ਜੀਵਨ ਮੁਕਤੀ ਦੇਣ ਦੀ ਕਿਰਪਾ ਦਾ ਵੀ ਮਾਲਕ ਹੈ। ਇਸੇ ਕਾਰਨ ਗੁਰਬਾਣੀ ਦਾ ਬਚਨ ਹੈ :-
“ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥”,
“ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥”,
“ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥”
“ਰਾਮ ਸੰਤ ਦੁਇ ਏਕ ਹੈ”,
“ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥”
“ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥”,
“ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥”
ਸਤਿਗੁਰ ਦੀ ਸੰਗਤ ਕੇਵਲ ਮਨੁੱਖਾ ਜਨਮ ਵਿੱਚ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਸਾਰੇ ਦੇਵੀਆਂ ਦੇਵਤੇ ਮਨੁੱਖਾ ਜਨਮ ਲਈ ਲੋਚਦੇ ਹਨ – “ਇਸ ਦੇਹੀ ਕਉ ਸਿਮਰਹਿ ਦੇਵ ॥” ਅਤੇ “ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥” ਦੇ ਪਾਵਨ ਬਚਨਾਂ ਵਿੱਚ ਗੁਰਬਾਣੀ ਨੇ ਇਹ ਪਰਮ ਸਤਿ ਤੱਤ ਤੱਥ ਸਪਸ਼ਟ ਕਰ ਦਿੱਤਾ ਹੈ।
ਜੋ ਮਨੁੱਖ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਕੇ ਨਾਮ ਸਿਮਰਨ ਵਿੱਚ ਚਲੇ ਜਾਂਦੇ ਹਨ ਅਤੇ ਨਾਮ ਦੀ ਕਮਾਈ ਕਰਦੇ ਹੋਏ ਜਦ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ ਤਾਂ ਇਨ੍ਹਾਂ ਵਿਚੋਂ ਕਈ ਦੇਵੀਆਂ ਅਤੇ ਦੇਵਤੇ ਤੁਹਾਡੇ ਕੋਲ ਆ ਕੇ (ਸੁਕਸ਼ਮ ਵਿੱਚ) ਬੈਠ ਜਾਂਦੇ ਹਨ। ਕਈ ਜਿਗਿਆਸੂਆਂ ਨੂੰ ਇਨ੍ਹਾਂ ਦੇਵੀਆਂ ਦੇਵਤਿਆਂ ਦੇ ਦਰਸ਼ਨ ਵੀ ਹੁੰਦੇ ਹਨ। ਇਸੇ ਤਰ੍ਹਾਂ ਨਾਲ ਜਿੱਥੇ ਕੋਈ ਪੂਰਨ ਸੰਤ ਜਾਂ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਹੁੰਦੀ ਹੈ ਉਸ ਸੰਗਤ ਵਿੱਚ ਬਹੁਤ ਸਾਰੇ ਸੰਤ ਮਹਾ ਪੁਰਖ (ਜੋ ਕਿ ਮੁਕਤ ਹੋ ਗਏ ਹਨ) ਅਤੇ ਦੇਵੀਆਂ ਦੇਵਤੇ ਆ ਕੇ ਬੈਠ ਜਾਂਦੇ ਹਨ। ਇਸੇ ਲਈ ਇਸ ਅਵਸਥਾ ਦਾ ਮਹਾਤਮ ਅਠਸਠਿ ਤੀਰਥ ਨਾਲੋਂ ਵੱਧ ਜਾਣਿਆ ਜਾਂਦਾ ਹੈ।
ਜੋ ਮਨੁੱਖ ਗੁਰਬਾਣੀ ਨੂੰ ਕੇਵਲ ਪੜ੍ਹਣ ਤੱਕ ਹੀ ਰਹਿੰਦੇ ਹਨ ਉਨ੍ਹਾਂ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਹੈ। ਜੋ ਮਨੁੱਖ ਗੁਰਬਾਣੀ ਕੇਵਲ ਪੜ੍ਹਣ ਤੱਕ ਹੀ ਸੀਮਿਤ ਰਹਿੰਦੇ ਹਨ ਉਨ੍ਹਾਂ ਨੂੰ ਥੋੜਾ ਬਹੁਤ ਗਿਆਨ ਤਾਂ ਪ੍ਰਾਪਤ ਹੋ ਸਕਦਾ ਹੈ ਪ੍ਰੰਤੂ ਉਨ੍ਹਾਂ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਹੈ। ਕਿਉਂਕਿ ਚੜ੍ਹਦੀ ਕਲਾ ਕੇਵਲ ਉਨ੍ਹਾਂ ਮਨੁੱਖਾਂ ਦੀ ਹੀ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਚਲਾ ਜਾਂਦਾ ਹੈ। ਚੜ੍ਹਦੀ ਕਲਾ ਕੇਵਲ ਉਨ੍ਹਾਂ ਮਨੁੱਖਾਂ ਦੀ ਹੀ ਹੁੰਦੀ ਹੈ ਜਿਨ੍ਹਾਂ ਦੇ ਰੋਮ ਰੋਮ ਵਿੱਚ ਨਾਮ ਚਲਾ ਜਾਂਦਾ ਹੈ। ਇਸੇ ਕਰਕੇ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਬਚਨ ਕੀਤਾ ਹੈ “ਨਾਨਕ ਨਾਮ ਚੜ੍ਹਦੀ ਕਲਾ”। ਜੋ ਮਨੁੱਖ ਬਿਨਾਂ ਹਿਰਦੇ ਅਤੇ ਰੋਮ ਰੋਮ ਵਿੱਚ ਨਾਮ ਗਏ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਦੱਸਦੇ ਹਨ ਉਹ ਕੇਵਲ ਝੂਠ ਬੋਲਦੇ ਹਨ। ਇਸੇ ਤਰ੍ਹਾਂ ਧਰਮ ਸ਼ਾਸਤਰਾਂ ਦੇ ਅਧਿਐਨ ਕਰਨ ਨਾਲ ਮਨੁੱਖ ਗਿਆਨੀ ਬਣ ਸਕਦਾ ਹੈ ਪ੍ਰੰਤੂ ਬ੍ਰਹਮ ਗਿਆਨੀ ਨਹੀਂ ਬਣ ਸਕਦਾ ਹੈ। ਇਸ ਲਈ ਜੋ ਮਨੁੱਖ ਗਿਆਨੀ ਹੋ ਜਾਂਦੇ ਹਨ ਉਨ੍ਹਾਂ ਨੂੰ ਦੁਨਿਆਵੀ ਮਾਣ ਤਾਂ ਪ੍ਰਾਪਤ ਹੋ ਸਕਦਾ ਹੈ ਪ੍ਰੰਤੂ ਦਰਗਾਹ ਵਿੱਚ ਮਾਣ ਪ੍ਰਾਪਤ ਨਹੀਂ ਹੋ ਸਕਦਾ ਹੈ। ਗੁਰਬਾਣੀ ਵਿੱਚ ਐਸੇ ਗਿਆਨੀ ਮਨੁੱਖਾਂ ਨੂੰ “ਚੁੰਚ ਗਿਆਨੀ” ਕਿਹਾ ਗਿਆ ਹੈ ਅਤੇ ਉਨ੍ਹਾਂ ਦੇ ਬਚਨਾਂ ਨੂੰ “ਕੱਚੀ ਬਾਣੀ” ਅਤੇ “ਕੱਚ ਪਿੱਚ ਬੋਲਦੇ” ਕਿਹਾ ਗਿਆ ਹੈ। ਪ੍ਰਚਾਰ ਕਰਨ ਦਾ ਅਧਿਕਾਰ ਕੇਵਲ ਪੂਰਨ ਬ੍ਰਹਮ ਗਿਆਨੀ ਨੂੰ ਹੁੰਦਾ ਹੈ। ਪ੍ਰਚਾਰ ਕਰਨ ਦਾ ਅਧਿਕਾਰ ਕੇਵਲ ਪੂਰਨ ਸੰਤ ਨੂੰ ਹੁੰਦਾ ਹੈ। ਪ੍ਰਚਾਰ ਕਰਨ ਦਾ ਅਧਿਕਾਰ ਕੇਵਲ ਉਸ ਮਹਾ ਪੁਰਖ ਨੂੰ ਹੁੰਦਾ ਹੈ ਜਿਸਨੇ ਆਪ ਕਮਾਈ ਕਰਕੇ ਪੂਰਨ ਅਵਸਥਾ ਦੀ ਪ੍ਰਾਪਤੀ ਕੀਤੀ ਹੈ ਅਤੇ ਅਕਾਲ ਪੁਰਖ ਵੱਲੋਂ ਉਸਨੂੰ ਸੇਵਾ ਕਰਨ ਦਾ ਹੁਕਮ ਹੁੰਦਾ ਹੈ। ਇਸ ਲਈ ਕੇਵਲ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਤੋਂ ਇਲਾਵਾ ਹੋਰ ਸਾਰੇ ਪ੍ਰਚਾਰਕਾਂ ਦਾ ਪ੍ਰਚਾਰ ਪੂਰਨ ਸਤਿ ਦੀ ਕਸੌਟੀ ਦੇ ਖਰਾ ਨਹੀਂ ਉਤਰਦਾ ਹੈ। ਇਸੇ ਕਰਕੇ ਆਮ ਪ੍ਰਚਾਰਕਾਂ ਦੇ ਪ੍ਰਚਾਰ ਦਾ ਆਮ ਲੋਕਾਂ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਕਿਉਂਕਿ ਉਨ੍ਹਾਂ ਦੀ ਬੋਲਾਂ ਵਿੱਚ ਜਾਂ ਉਹ ਜਿਹੜੀ ਕਥਾ ਕਰਦੇ ਹਨ ਉਸ ਵਿੱਚ ਬ੍ਰਹਮ ਦੀ ਪਰਮ ਸ਼ਕਤੀ ਨਹੀਂ ਹੁੰਦੀ ਹੈ। ਕੇਵਲ ਉਨ੍ਹਾਂ ਮਹਾ ਪੁਰਖਾਂ ਦੀ ਬਾਣੀ ਵਿੱਚ ਪੂਰਨ ਸਤਿ ਹੁੰਦਾ ਹੈ ਜਿਨ੍ਹਾਂ ਨੇ ਆਪ ਪੂਰਨ ਸਤਿ ਦੀ ਕਮਾਈ ਕੀਤੀ ਹੁੰਦੀ ਹੈ। ਕੇਵਲ ਉਨ੍ਹਾਂ ਮਹਾ ਪੁਰਖਾਂ ਦੀ ਬਾਣੀ ਵਿੱਚ ਪਰਮ ਸ਼ਕਤੀ ਵਰਤਦੀ ਹੈ ਜੋ ਪੂਰਨ ਸਤਿ ਵਰਤਾਉਂਦੇ ਹਨ ਅਤੇ ਕੇਵਲ ਐਸੇ ਮਹਾ ਪੁਰਖਾਂ ਦੇ ਬਚਨ ਸੁਣ ਕੇ ਹੀ ਲੋਕਾਂ ਦਾ ਭਲਾ ਹੁੰਦਾ ਹੈ। ਕੇਵਲ ਐਸੇ ਮਹਾ ਪੁਰਖਾਂ ਦੀ ਸੰਗਤ ਹੀ ਸਤਿ ਸੰਗਤ ਹੁੰਦੀ ਹੈ ਜਿੱਥੇ ਪੂਰਨ ਸਤਿ ਵਰਤਦਾ ਹੈ ਅਤੇ ਕੇਵਲ ਐਸੇ ਹੀ ਮਹਾ ਪੁਰਖਾਂ ਨੂੰ ਜੀਅ ਦਾਨ, ਭਗਤੀ ਦਾਨ ਅਤੇ ਨਾਮ ਦਾਨ ਦੇ ਗੁਰ ਪ੍ਰਸਾਦਿ ਦੇਣ ਦਾ ਅਧਿਕਾਰ ਹੁੰਦਾ ਹੈ।
ਗੁਰ ਪ੍ਰਸਾਦਿ ਦੀ ਪ੍ਰਾਪਤੀ ਤੋਂ ਬਾਅਦ ਜਦ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ ਤਾਂ ਦਰਗਾਹ ਵਿੱਚ ਨਾਮ ਦੀ ਕਮਾਈ ਦਾ ਖ਼ਾਤਾ ਖ਼ੁਲ੍ਹ ਜਾਂਦਾ ਹੈ। ਜਿਗਿਆਸੂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਧਿਆਨ ਵਿੱਚ ਜਾਂਦਾ ਹੈ ਤਾਂ ਉਸਦੀ ਸੇਵਾ ਦਰਗਾਹ ਵਿੱਚ ਪਰਵਾਨ ਹੁੰਦੀ ਹੈ। ਐਸਾ ਕੀਤਾ ਗਿਆ ਸਿਮਰਨ ਦਰਗਾਹ ਵਿੱਚ ਗਿਣਿਆ ਜਾਂਦਾ ਹੈ। ਐਸੀ ਅਵਸਥਾ ਵਿੱਚ ਕੀਤਾ ਗਿਆ ਸਿਮਰਨ ਦਰਗਾਹ ਦੇ ਵਿੱਚ ਪਰਵਾਨ ਹੁੰਦਾ ਹੈ। ਅਸਲੀ ਬੰਦਗੀ ਕਰਮ ਖੰਡ ਵਿੱਚ ਸ਼ੁਰੂ ਹੁੰਦੀ ਹੈ ਜਦ ਨਾਮ ਧਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਪਾ ਜਾਪ ਦੇ ਸ਼ੁਰੂ ਹੁੰਦੇ ਹੀ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਸ਼ਬਦ ਸੁਰਤ ਵਿੱਚ ਚਲਾ ਜਾਂਦਾ ਹੈ। ਸ਼ਬਦ ਦੇ ਸ਼ੁਰੂ ਹੁੰਦੇ ਹੀ ਸੁਰਤ ਸ਼ਬਦ ਵਿੱਚ ਖਿੱਚੀ ਜਾਂਦੀ ਹੈ। ਫਿਰ ਧਿਆਨ ਵਿੱਚ ਬੈਠਦੇ ਹੀ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁਰਤ ਧਿਆਨ ਵਿੱਚ ਚਲੀ ਜਾਂਦੀ ਹੈ। ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਲੰਬੇ ਸਮੇਂ ਧਿਆਨ ਵਿੱਚ ਬੈਠਣ ਨਾਲ ਸੁੰਨ ਸਮਾਧੀ ਦੀ ਬਖ਼ਸ਼ਿਸ਼ ਹੋ ਜਾਂਦੀ ਹੈ। ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਨਾਮ ਹਿਰਦੇ ਕਮਲ ਨੂੰ ਖਿੜਾਅ ਦਿੰਦਾ ਹੈ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ। ਰੋਮ ਰੋਮ ਵਿੱਚ ਨਾਮ ਦੀ ਧੜਕਣ ਸੁਣਨੀ ਸ਼ੁਰੂ ਹੋ ਜਾਂਦੀ ਹੈ। ੭ ਸਰੋਵਰ ਜਾਗਰਤ ਹੋ ਜਾਂਦੇ ਹਨ। ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ। ਇਸ ਅਵਸਥਾ ਵਿੱਚ ਪਹੁੰਚ ਕੇ ਸਾਰੇ ਦਲਿਦ੍ਰਾਂ, ਦੁੱਖਾਂ ਅਤੇ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਦੁੱਖ ਸੁੱਖ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਮਿੱਟੀ ਅਤੇ ਸੋਨੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ। ਅੰਮ੍ਰਿਤ ਅਤੇ ਬਿਖਿਆ ਸਮਾਨ ਹੋ ਜਾਂਦੇ ਹਨ। ਦਰਗਾਹ ਵਿੱਚ ਮਾਨ ਪ੍ਰਾਪਤ ਹੋ ਜਾਂਦਾ ਹੈ। ਜੋ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਦਾ ਬ੍ਰਹਮ ਸਰੂਪ ਸਦਾ ਦਰਗਾਹ ਵਿੱਚ ਮੌਜੂਦ ਰਹਿੰਦਾ ਹੈ। ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਪ੍ਰਾਪਤ ਹੋ ਜਾਂਦਾ ਹੈ। ਐਸੇ ਮਹਾ ਪੁਰਖ ਬੇਅੰਤ ਵਿੱਚ ਸਮਾ ਕੇ ਬੇਅੰਤ ਹੋ ਜਾਂਦੇ ਹਨ। ਉਨ੍ਹਾਂ ਦਾ ਰੂਹਾਨੀ ਵਿਸਥਾਰ ਕਦੇ ਨਹੀਂ ਰੁੱਕਦਾ ਹੈ ਅਤੇ ਸਦਾ ਸਦਾ ਲਈ ਹੁੰਦਾ ਰਹਿੰਦਾ ਹੈ।
ਐਸੇ ਮਹਾ ਪੁਰਖ ਧਿਆਨ ਵਿੱਚ ਚਲੇ ਜਾਂਦੇ ਹਨ। ਧਿਆਨ ਤੋਂ ਭਾਵ ਹੈ ਸ਼ਬਦ ਦਾ ਸੁਰਤ ਵਿੱਚ ਉਕਰ ਜਾਣਾ ਹੈ। ਧਿਆਨ ਤੋਂ ਭਾਵ ਹੈ ਸਿਮਰਨ ਅਜਪਾ ਜਾਪ ਵਿੱਚ ਚਲਾ ਜਾਣਾ। ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਮ ਖੰਡ ਵਿੱਚ ਜਾ ਕੇ ਹੁੰਦੀ ਹੈ। ਆਮ ਆਦਮੀ ਦੀ ਭਾਸ਼ਾ ਵਿੱਚ ਅਜਪਾ ਜਾਪ ਇੱਕ ਵਿਅਕਤੀ ਦੀ ਰੂਹਾਨੀ ਅਵਸਥਾ ਹੈ ਜਦ ਸਿਮਰਨ ਆਪਣੇ ਆਪ ਹੀ ਤੁਹਾਡੀ ਸੁਰਤ ਅਤੇ ਫਿਰ ਹਿਰਦੇ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਸਿਮਰਨ ਤੁਹਾਡੇ ਅੰਦਰ ਹਰ ਵੇਲੇ ਚਲਦਾ ਰਹਿੰਦਾ ਹੈ, ਸਿਮਰਨ ਕਿਸੇ ਵੇਲੇ ਵੀ ਨਹੀਂ ਰੁਕਦਾ, ਇਹ ਚਲਦਾ ਹੀ ਰਹਿੰਦਾ ਹੈ। ਗੁਰ ਕ੍ਰਿਪਾ ਨਾਲ ਐਸੀ ਅਵਸਥਾ ਆਉਂਦੀ ਹੈ ਅਤੇ ਬਹੁਤ ਸਾਰੀ ਭਗਤੀ ਕਮਾਈ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿਮਰਨ ਦੀਆਂ ਅਵਸਥਾਵਾਂ ਇਸ ਤਰ੍ਹਾਂ ਹਨ :
੧. ਰਸਨਾ ਨਾਲ ਜਾਪ – ਇਹ ਧਰਮ ਖੰਡ ਵਿੱਚ ਵਾਪਰਦਾ ਹੈ।
੨. ਸਵਾਸਾਂ ਨਾਲ ਜਾਪ – ਇਹ ਗਿਆਨ ਖੰਡ ਅਤੇ ਸਰਮ ਖੰਡ ਵਿੱਚ ਵਾਪਰਦਾ ਹੈ।
੩. ਨਾਮ ਤੁਹਾਡੇ ਮਨ – ਸੁਰਤ ਵਿੱਚ ਚਲਾ ਜਾਂਦਾ ਹੈ, ਤੁਹਾਡੀ ਸੋਚ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਇਹ ਜਾਪ ਤੋਂ ਸਿਮਰਨ ਬਣ ਜਾਂਦਾ ਹੈ – ਇਹ ਪਰਮ ਸ਼ਕਤੀਸ਼ਾਲੀ ਅਤੇ ਸੁੰਦਰ ਅਵਸਥਾ ਹੈ – ਇਹ ਸਰਮ ਖੰਡ ਅਤੇ ਕਰਮ ਖੰਡ ਵਿੱਚ ਵਾਪਰਦਾ ਹੈ – ਕੁਝ ਲੋਕ ਇਸ ਅਵਸਥਾ ਵਿੱਚ ਸਮਾਧੀ ਵਿੱਚ ਚਲੇ ਜਾਂਦੇ ਹਨ।
੪. ਅਗਲੀ ਅਵਸਥਾ ਹੈ ਜਦ ਸਿਮਰਨ ਹਿਰਦੇ ਅੰਦਰ ਜਾਂਦਾ ਹੈ – ਇਹ ਹੋਰ ਵੀ ਉੱਚੀ ਅਵਸਥਾ ਹੈ ਜਦ ਨਾਮ ਹਿਰਦੇ ਅੰਦਰ ਜਾਂਦਾ ਹੈ – ਇਥੇ ਹੀ ਇਹ ਆਪਣੇ ਆਪ ਚਲਣ ਵਾਲੀ ਅਵਸਥਾ ਵਿੱਚ ਜਾਂਦਾ ਹੈ, ਇੱਥੇ ਹੀ ਅਸਲ ਭਗਤੀ ਸ਼ੁਰੂ ਹੁੰਦੀ ਹੈ। ਮਨੁੱਖ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਕਰਮ ਖੰਡ – ਇਹ ਉਹ ਅਵਸਥਾ ਹੈ ਜਦ ਤੁਸੀਂ ਸਮਾਧੀ ਵਿੱਚ ਜਾਂਦੇ ਹੋ ਅਤੇ ਅਸਲ ਭਗਤੀ ਸ਼ੁਰੂ ਹੁੰਦੀ ਹੈ, ਤੁਹਾਡੀ ਭਗਤੀ ਦਾ ਖ਼ਾਤਾ ਦਰਗਾਹ ਵਿੱਚ ਖੁੱਲ੍ਹ ਜਾਂਦਾ ਹੈ।
੫. ਅਗਲੀ ਅਵਸਥਾ ਹੈ ਜਦ ਸਿਮਰਨ ਨਾਭੀ ਵਿੱਚ ਯਾਤਰਾ ਕਰਦਾ ਹੈ, ਜਦ ਨਾਭੀ ਕਮਲ ਖਿੜਦਾ ਹੈ – ਕਰਮ ਖੰਡ ਦੀ ਅਵਸਥਾ ਹੈ ।
੬. ਅਗਲੀ ਅਵਸਥਾ ਹੈ ਜਦ ਸਿਮਰਨ ਕੁੰਡਲਨੀ ਵਿੱਚ ਜਾਂਦਾ ਹੈ ਮੂਲ ਅਧਾਰ ਚੱਕਰ ਅਤੇ ਰੀੜ੍ਹ ਵਿੱਚ – ਕਰਮ ਖੰਡ ਦੀ ਅਵਸਥਾ ਹੈ ।
੭. ਅਗਲੀ ਅਵਸਥਾ ਹੈ ਜਦ ਸਿਮਰਨ ਕੰਗਰੋੜ ਰਾਹੀਂ ਦਿਮਾਗ ਵੱਲ ਯਾਤਰਾ ਕਰਦਾ ਹੈ ਅਤੇ ਵਾਪਸ ਸੁਰਤ ਵਿੱਚ ਜਾਂਦਾ ਹੈ ਜਿੱਥੇ ਇਹ ਚੱਕਰ ਪੂਰਾ ਕਰਦਾ ਹੈ। ਇਹ ਹੈ ਜੋ ਨਾਮ ਦੀ ਅਸਲ ਮਾਲਾ ਹੈ। ਜਦ ਇਹ ਵਾਪਰਦਾ ਹੈ ਤਦ ਗਿਆਨ ਨੇਤਰ ਅਤੇ ਦਸਮ ਦੁਆਰ ਖੁੱਲ ਜਾਂਦਾ ਹੈ ਅਤੇ ਤੁਸੀਂ ਅਕਾਲ ਪੁਰਖ ਨਾਲ ਪੱਕਾ ਸੰਪਰਕ ਬਣਾ ਲੈਂਦੇ ਹੋ, ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ। ਇਹ ਸੱਚ ਖੰਡ ਵਿੱਚ ਵਾਪਰਦਾ ਹੈ। ਸਮਾਧੀ ਵਿੱਚ ਆਨੰਦ ਅਤੇ ਸੁੰਨ ਸਮਾਧੀ ਵਿੱਚ ਆਨੰਦ ਵਿਆਖਿਆ ਤੋਂ ਪਰੇ ਹੈ। ਇਸ ਕਾਰਨ ਹੀ ਮਹਾਂਪੁਰਖ ਕਈ ਵਾਰ ਕਈ ਕਈ ਦਿਨਾਂ ਲਈ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ। ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਦੌਰਾਨ ਬਹੁਤ ਸਾਰੇ ਅਨੁਭਵ ਪ੍ਰਾਪਤ ਕਰਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ, ਬਹੁਤ ਸਾਰੇ ਸੰਤਾਂ ਨੂੰ ਮਿਲਦੇ ਹੋ, ਗੁਰੂਆਂ ਨੂੰ ਮਿਲਦੇ ਹੋ ਪਰਮ ਜੋਤ ਦੇਖਦੇ ਹੋ ਸੰਤਾਂ ਨਾਲ ਅਤੇ ਅਕਾਲ ਪੁਰਖ ਨਾਲ ਗੱਲਬਾਤ ਕਰਦੇ ਹੋ ਅਤੇ ਕੀ ਕੀ ਨਹੀਂ, ਇਹ ਵਿਆਖਿਆ ਤੋਂ ਪਰੇ ਹੈ ਜਦੋਂ ਤੁਸੀਂ ਡੂੰਘੀ ਸਮਾਧੀ ਵਿੱਚ ਜਾਂਦੇ ਹੋ। ਇਹ ਉਹ ਅਵਸਥਾ ਹੈ ਜਦੋਂ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਹੁੰਦਾ ਹੈ, ਸਰੀਰ ਹਰ ਸਮੇਂ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ।
੮. ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਲਗਾਤਾਰ ਚੱਲਦਾ ਹੈ ਜਦ ਤੱਕ ਨਿਰਗੁਣ ਅਤੇ ਸਰਗੁਣ ਇੱਕ ਨਹੀਂ ਬਣ ਜਾਂਦੇ ਇਸ ਬਿੰਦੂ ਤੇ ਸਿਮਰਨ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਤੁਹਾਡੇ ਸਰੀਰ ਦੀ ਹਰ ਕੋਸ਼ਕਾ ਨਾਮ ਸਿਮਰਨ ਕਰਦੀ ਹੈ, ਤੁਹਾਡੀ ਸੂਖਸ਼ਮ ਦੇਹੀ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ ਤੁਹਾਡਾ ਸਾਰਾ ਸ਼ਰੀਰ ਹਰ ਸਮੇਂ ਨਾਮ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ। ਤੁਸੀਂ ਬ੍ਰਹਮ ਲੀਨ ਹੋ ਜਾਂਦੇ ਹੋ ਅਤੇ ਅਟੱਲ ਅਵਸਥਾ ਵਿੱਚ ਪਹੁੰਚਦੇ ਹੋ। ਇਹ ਅਵਸਥਾਵਾਂ ਵਿਆਖਿਆ ਤੋਂ ਪਰ੍ਹੇ ਹਨ। ਸਤਿ ਚਿੱਤ ਆਨੰਦ ਘਰ ਹਮਾਰੇ —
“ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥”
“ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥”
ਉਹ ਹਰ ਸਮੇਂ ਪੂਰਨ ਪ੍ਰਕਾਸ਼ ਵਿੱਚ ਰਹਿੰਦਾ ਹੈ ਅਤੇ ਇਲਾਹੀ ਕੀਰਤਨ – ਅਨਹਦ ਨਾਦਿ ਧੁਨੀ ਹਰ ਸਮੇਂ ਸੁਣਦੇ ਹਨ। ਇਹ ਅਚੰਭਵ ਅਤੇ ਵਿਸਮਾਦਜਨਕ ਅਨੁਭਵ ਹਨ। ਇਹ ਹੀ ਹੈ ਜਦ ਇੱਕ ਸਤਿ ਰਾਮ ਦਾਸ ਬਣਦਾ ਹੈ ਅਤੇ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸੰਗਤ ਦੀ ਸੇਵਾ ਲਈ ਨਿਰਦੇਸ਼ਿਤ ਹੁੰਦੇ ਹਨ। ਅਤੇ ਇਹ ਹੈ ਜੋ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਜਦ ਤੁਸੀਂ ਭਗਤੀ ਮਾਰਗ ਵੱਲ ਵੱਧਣ ਲਈ ਉਤਸ਼ਾਹਿਤ ਹੁੰਦੇ ਹੋ।
ਹੇਠਾਂ ਨਾਮ ਸਿਮਰਨ ਦੇ ਲਾਭਾਂ ਦੀ ਤਰਤੀਬ ਹੈ ;
ਰਸਨਾ ਨਾਲ ੧੦੦੦ ਵਾਰ ਜਾਪ = ਸਵਾਸ ਨਾਲ ਇੱਕ ਵਾਰ ਜਾਪ
ਸਵਾਸ ਨਾਲ ੧੦੦੦ ਵਾਰ ਜਾਪ = ਸੁਰਤ ਵਿੱਚ ਇੱਕ ਵਾਰ ਜਾਪ
ਸੁਰਤ ਵਿੱਚ ੧੦੦੦ ਵਾਰ ਜਾਪ = ਹਿਰਦੇ ਜਾਂ ਹੋਰ ਕਿਤੇ ਇੱਕ ਵਾਰ ਜਾਪ
ਇਸ ਲਈ ਹਿਰਦੇ ਵਿੱਚ ਸਿਮਰਨ ਵਿਆਖਿਆ ਤੋਂ ਪਰ੍ਹੇ ਹੈ ਅਤੇ ਸਭ ਤੋਂ ਵੱਧ ਫਲ ਕਾਰੀ ਹੈ। ਫਿਰ ਕੁਝ ਲੋਕ ਸੋਚਣਗੇ ਕਿ ਅਸੀਂ ਲਾਭਾਂ ਦੀ ਗਿਣਤੀ ਵਿੱਚ ਪੈ ਗਏ ਹਾਂ, ਅਤੇ ਇਹ ਕਹਿਣਾ ਸਤਿ ਹੈ ਕਿ ਸਾਨੂੰ ਗਿਣਤੀ ਵਿੱਚ ਨਹੀਂ ਉਲਝਣਾ ਚਾਹੀਦਾ, ਪਰ ਇਹ ਸਿਰਫ਼ ਸੰਗਤ ਦੇ ਸਮਝਣ ਲਈ ਹੈ ਕਿ ਕਿਸ ਤਰੀਕੇ ਨਾਲ ਅਤੇ ਕਿੱਥੇ ਸਿਮਰਨ ਕਿਸ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ।
੧੦੦੦ ਗਿਣਤੀ ਇਹ ਦਰਸਾਉਂਦੀ ਹੈ ਕਿ ਹਿਰਦੇ ਵਿੱਚ ਸਿਮਰਨ ਦੇ ਲਾਭ ਰਸਨਾ ਨਾਲ ਜਾਪ ਕਰਨ ਨਾਲੋਂ ਬਹੁਤ ਜ਼ਿਆਦਾ ਵੱਧ ਹੁੰਦੇ ਹਨ। ਜੇਕਰ ਤੁਸੀਂ ਰਸਨਾ ਨਾਲ ਜਾਪ ਕਰਦੇ ਹੋ ਤੁਹਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ, ਸਵਾਸਾਂ ਨਾਲ ਜਾਪ ਕਰਨ ਨਾਲ ਤੁਹਾਡਾ ਸਵਾਸ ਸਵਾਸ ਪਵਿੱਤਰ ਬਣ ਜਾਂਦਾ ਹੈ। ਮਨ-ਸੁਰਤ-ਚਿੱਤ ਵਿੱਚ ਸਿਮਰਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਇਹ ਹੈ ਜਿਸਦੀ ਤੁਹਾਨੂੰ ਪਵਿੱਤਰ ਕਰਨ ਦੀ ਜ਼ਰੂਰਤ ਹੈ, ਇਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਕਾਬੂ ਵਿੱਚ ਕਰ ਸਕਦੇ ਹੋ। “ਮਨਿ ਜੀਤੈ ਜਗੁ ਜੀਤੁ ॥” – “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥” ਅਤੇ ਤੁਸੀਂ ਪੰਜ ਦੂਤਾਂ -ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਉੱਪਰ ਉੱਠ ਜਾਂਦੇ ਹੋ ਅਤੇ ਆਸਾ, ਤ੍ਰਿਸ਼ਨਾ, ਮਨਸਾ ਨਿੰਦਿਆ, ਚੁਗਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ ਤੋਂ ਉੱਪਰ ਉੱਠ ਜਾਂਦਾ ਹੈ, ਇਹਨਾਂ ਠੱਗਾਂ ਅਤੇ ਮਾਨਸਿਕ ਬਿਮਾਰੀਆਂ ਤੋਂ ਉੱਪਰ ਉੱਠ ਜਾਂਦਾ ਹੈ।
ਜਦ ਸਿਮਰਨ ਹਿਰਦੇ ਵਿੱਚ ਜਾਂਦਾ ਹੈ ਅਤੇ ਸਿਮਰਨ ਹਿਰਦੇ ਵਿੱਚ ਆਪਣੇ ਆਪ ਕੇਵਲ ਗੁਰ ਕ੍ਰਿਪਾ ਨਾਲ ਜਾਂਦਾ ਹੈ, ਅਤੇ ਇਸ ਤਰ੍ਹਾਂ ਹੀ ਚਿੱਤ ਵਿੱਚ ਜਾਂਦਾ ਹੈ, ਹਿਰਦਾ ਪਵਿੱਤਰ ਬਣ ਜਾਂਦਾ ਹੈ ਅਤੇ ਹਿਰਦਾ ਮਹਾਂ ਪਰਉਪਕਾਰੀ ਅਤੇ ਦਾਨਾ ਦੀਨਾ, ਨਿਰਭਉ, ਨਿਰਵੈਰ ਬਣ ਜਾਂਦਾ ਹੈ, ਇਹ ਅਕਾਲ ਪੁਰਖ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਜਜ਼ਬ ਕਰ ਲੈਂਦਾ ਹੈ ਅਤੇ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ, ਇਹ ਜੀਵਨ ਮੁਕਤੀ – ਪਰਮ ਪੱਦਵੀ – ਬ੍ਰਹਮ ਗਿਆਨ ਪਾ ਲੈਂਦਾ ਹੈ।
ਸੰਤ ਦੀ ਅਸਲ ਪਰਿਭਾਸ਼ਾ ਇੱਕ ਚੋਲਾ ਪਹਿਣਨ ਨਾਲ ਬਾਹਰੀ ਰਹਿਤਾਂ ਨਾਲ ਨਹੀਂ ਹੁੰਦੀ ਹੈ, ਇਹ ਉਹ ਹਿਰਦਾ ਹੈ ਜੋ ਪੂਰਨ ਸਚਿਆਰਾ ਹਿਰਦਾ ਬਣਦਾ ਹੈ ਅਤੇ ਉਹ ਹਿਰਦਾ ਸੰਤ ਹੈ ਅਤੇ ਜਦ ਨਾਮ ਰਤਨ ਹਿਰਦੇ ਵਿੱਚ ਜਾਂਦਾ ਹੈ – ਤਾਂ ਬ੍ਰਹਮ ਗਿਆਨ ਦੀ ਨੀਂਹ ਰੱਖੀ ਜਾਂਦੀ ਹੈ, ਇਸ ਲਈ ਕ੍ਰਿਪਾ ਕਰਕੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਨਾਮ ਰਤਨ ਨੂੰ ਆਪਣੇ ਹਿਰਦੇ ਵਿੱਚ ਲਗਾਉਣ ਲਈ ਅਪਣਾ ਲਵੋ ਤਦ ਨਾਮ ਰਤਨ ਨਾਭੀ ਅਤੇ ਕੰਗਰੋੜ ਵਿੱਚ ਜਾਂਦਾ ਹੈ, ਅਤੇ ਫਿਰ ਇਹ ਆਪਣੇ ਆਪ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਅਤੇ ਸਾਡੇ ਆਪਣੇ ਯਤਨਾਂ ਨਾਲ ਨਹੀਂ, ਇਹ ਕੇਵਲ ਹੁਕਮ ਅੰਦਰ ਵਾਪਰਦਾ ਹੈ।
ਅਤੇ ਫਿਰ ਅੰਮ੍ਰਿਤ ਦੀ ਉੱਚੀ ਅਵਸਥਾ ਨਾਮ ਅੰਮ੍ਰਿਤ ਹੈ ਅਤੇ –
“ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥”
“ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥”
“ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥”
“ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥”
“ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥”
“ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥”
ਇਸ ਲਈ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਸਾਫ ਬਣਾਉਣ ਦੀ ਕੋਸ਼ਿਸ਼ ਕਰੋ, ਪੰਜ ਦੂਤਾਂ ਤੋਂ ਉੱਪਰ ਉਠੋ, ਆਪਣੀਆਂ ਇੱਛਾਵਾਂ ਨੂੰ ਮਾਰ ਦਿਓ ਅਤੇ ਨਿੰਦਿਆ ਵਿੱਚ ਨਾ ਉਲਝੋ, ਸਾਰੇ ਭਰਮਾਂ, ਦੁਬਿਧਾਵਾਂ – ਧਰਮ ਕੇ ਭਰਮਾਂ ਵਿੱਚੋਂ ਬਾਹਰ ਨਿਕਲੋ ਅਤੇ ਗੁਰਬਾਣੀ ਦੇ ਬ੍ਰਹਮ ਗਿਆਨ ਦੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਪਾਲਣਾ ਕਰੋ, ਇੱਕ ਪੂਰਨ ਸਚਿਆਰਾ ਬਣੋ, ਸਤਿ ਦੀ ਸੇਵਾ ਕਰੋ ਅਤੇ ਆਪਣਾ ਜੀਵਨ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰੋ।
ਜਿਸ ਤਰ੍ਹਾਂ ਹੀ ਤੁਸੀਂ ਇਸ ਰਸਤੇ ਤੇ ਚਲਦੇ ਰਹਿੰਦੇ ਹੋ ਅਤੇ ਗੁਰਬਾਣੀ ਅਨੁਸਾਰ ਜੀਅ ਕੇ ਹੋਰ ਅਤੇ ਹੋਰ ਜ਼ਿਆਦਾ ਤਰੱਕੀ ਪ੍ਰਾਪਤ ਕਰਦੇ ਹੋ, ਅਤੇ ਸਿਮਰਨ ਇੱਥੇ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਅਤੇ ਤੁਸੀਂ ਹੋਰ ਅਤੇ ਹੋਰ ਜ਼ਿਆਦਾ ਸਚਿਆਰਾ ਬਣਦੇ ਹੋ, ਤੁਹਾਡੀ ਆਤਮਿਕ ਅਵਸਥਾ ਪੰਜ ਖੰਡਾਂ ਵੱਲ ਉੱਪਰ ਵੱਧਦੀ ਜਾਂਦੀ ਹੈ। ਸੱਚ ਖੰਡ ਵਿੱਚ ਤੁਸੀਂ ਚੜ੍ਹਦੀ ਕਲਾ ਵਿੱਚ ਪਹੁੰਚਦੇ ਹੋ -ਇਹ ਰੂਹਾਨੀਅਤ ਦੀ ਬਹੁਤ ਉੱਚੀ ਅਵਸਥਾ ਹੈ, ਇਹ ਪੂਰਨਤਾ ਦੀ ਅਵਸਥਾ ਹੈ, ਇਹ ਅਟੱਲ ਅਵਸਥਾ ਵਿੱਚ ਪਹੁੰਚਣ ਤੋਂ ਬਾਅਦ ਹੀ ਆਉਂਦੀ ਹੈ, ਭਾਵ ਜਦ ਰੂਹ ਹਮੇਸ਼ਾਂ ਨਿਰਲੇਪ ਅਵਸਥਾ ਵਿੱਚ ਰਹਿੰਦੀ ਹੈ, ਭਾਵ ਕਿ ਆਲੇ ਦੁਆਲੇ ਦੀ ਕਿਸੇ ਵੀ ਘਟਨਾ ਤੋਂ ਵਿਚਲਿਤ ਜਾਂ ਕਿਸੇ ਪਾਸੇ ਮੁੜਦੀ ਨਹੀਂ ਹੈ। ਗੁਰ, ਗੁਰੂ ਅਤੇ ਗੁਰਬਾਣੀ ਪ੍ਰਤੀ ਕੋਈ ਦੁਬਿਧਾ ਅਤੇ ਭਰਮ ਤੁਹਾਡੇ ਅੰਦਰ ਨਹੀਂ ਰਹਿੰਦਾ। ਇਹ ਬੰਦਗੀ ਦੀ ਸਰਵ ਉੱਚ ਅਵਸਥਾ ਹੈ, ਇਹ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ, ਪਰਮ ਪੱਦਵੀ ਦੀ ਅਵਸਥਾ, ਸੱਚ ਖੰਡ ਦੀ ਅਵਸਥਾ ਹੈ ਜਦ ਕੁਝ ਵੀ ਤੁਹਾਨੂੰ ਗੁਰ, ਗੁਰੂ ਅਤੇ ਗੁਰਬਾਣੀ ਤੋਂ ਨਿਖੇੜ ਨਹੀਂ ਸਕਦਾ, ਜਦ ਤੁਸੀਂ ਪੂਰੀ ਤਰ੍ਹਾਂ ਮਾਇਆ ਉੱਪਰ ਜਿੱਤ ਜਾਂਦੇ ਹੋ। ਰੂਹ ਏਕਿ ਦ੍ਰਿਸ਼ਟ ਬਣ ਜਾਂਦੀ ਹੈ, ਕੋਈ ਵੀ ਸੰਸਾਰਿਕ ਦੁੱਖ ਅਤੇ ਸੁੱਖ ਪ੍ਰਭਾਵ ਨਹੀਂ ਪਾਉਂਦਾ, ਕਿਸੇ ਨਾਲ ਵੀ ਕੋਈ ਵੈਰ ਨਹੀਂ ਰਹਿੰਦਾ, ਪੰਜ ਦੂਤਾਂ ਉੱਪਰ ਜਿੱਤ ਹੋ ਜਾਂਦੀ ਹੈ, ਇੱਛਾਵਾਂ ਅਤੇ ਮਾਇਆ ਉੱਪਰ ਜਿੱਤ ਹੋ ਜਾਂਦੀ ਹੈ। ਇਹ ਚੜ੍ਹਦੀ ਕਲਾ ਦੀ ਅਵਸਥਾ ਨਾਮ ਰਾਹੀਂ ਆਉਂਦੀ ਹੈ। ਗੁਰਬਾਣੀ ਵਿੱਚ ਇਹ ਹੈ ਜੋ ਪ੍ਰਮਾਤਮਾ ਅੱਗੇ ਅਰਦਾਸ ਹੈ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਜਦ ਤੁਸੀਂ ਇਸ ਅਵਸਥਾ ਵਿੱਚ ਹੁੰਦੇ ਹੋ, ਤੁਸੀਂ ਦੂਸਰਿਆਂ ਦੀ ਵੀ ਇਸ ਅਵਸਥਾ ਵਿੱਚ ਪਹੁੰਚਣ ਵਿੱਚ ਮਦਦ ਕਰਦੇ ਹੋ। ਇਹ ਹੀ ਸੰਤ ਦਾ ਇਸ ਦੁਨੀਆਂ ਵਿੱਚ ਹੋਣ ਦਾ ਕਾਰਨ ਹੈ।
ਐਸੇ ਮਹਾ ਪੁਰਖ ਸਹਿਜ ਅਵਸਥਾ ਵਿੱਚ ਸਦਾ ਸਦਾ ਲਈ ਚਲੇ ਜਾਂਦੇ ਹਨ। ਸਹਿਜ ਸਮਾਧੀ ਨਿਰੰਤਰ ਕਦੇ ਨਾ ਖ਼ਤਮ ਹੋਣ ਵਾਲੀ ਸਮਾਧੀ ਹੈ। ਸਹਿਜ ਅਵਸਥਾ ਤੁਰਿਆ ਅਵਸਥਾ ਹੈ। ਸਹਿਜ ਅਵਸਥਾ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਦੀ ਅਵਸਥਾ ਹੈ। ਸਹਿਜ ਅਵਸਥਾ ਪਰਮ ਪੱਦਵੀ ਹੈ। ਸਹਿਜ ਅਵਸਥਾ ਅਟੱਲ ਅਵਸਥਾ ਹੈ। ਸਹਿਜ ਅਵਸਥਾ ਸਦਾ ਧਿਆਨ ਦੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਿੱਥੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰੋਮ ਰੋਮ ਵਿੱਚ ਵੱਸ ਜਾਂਦਾ ਹੈ ਅਤੇ ਕਦੇ ਨਹੀਂ ਵਿਸਰਦਾ ਹੈ ਇਸ ਲਈ ਸਹਿਜ ਅਵਸਥਾ ਪੂਰਨ ਧਿਆਨ ਦੀ ਅਵਸਥਾ ਹੈ। ਸਹਿਜ ਅਵਸਥਾ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਸਹਿਜ ਅਵਸਥਾ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ। ਸਹਿਜ ਅਵਸਥਾ ਪੂਰਨ ਤੱਤ ਗਿਆਨ ਦੀ ਅਵਸਥਾ ਹੈ। ਸਹਿਜ ਅਵਸਥਾ ਆਤਮਰਸ ਅੰਮ੍ਰਿਤ ਦੀ ਅਵਸਥਾ ਹੈ। ਸਹਿਜ ਅਵਸਥਾ ਵਿੱਚ ਪਹੁੰਚਣ ਵਾਲਿਆਂ ਮਹਾ ਪੁਰਖਾਂ ਦੀਆਂ ਸਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਸਹਿਜ ਅਵਸਥਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸਹਿਜ ਅਵਸਥਾ ਦੀ ਮਹਿਮਾ ਬੇਅੰਤ ਹੈ।