ਸਲੋਕੁ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਸਾਡੇ ਰੋਜ਼ਾਨਾ ਜੀਵਨ ਦੇ ਕਰਮਾਂ ਵਿੱਚ ਮਾਇਆ ਦੇ ਕੰਮ-ਕਾਰ ਬਾਰੇ ਪੂਰਨ ਬ੍ਰਹਮ ਗਿਆਨ ਦੇਣ ਦੀ ਬੇਅੰਤ ਕਿਰਪਾਲਤਾ ਜਾਰੀ ਰਖਦੇ ਹਨ। ਉਹ ਸਾਨੂੰ ਬੇਅੰਤ ਦਿਆਲਤਾ ਵਿੱਚ ਡੂੰਘੇ ਡੁੱਬੇ ਹੋਏ ਇਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਸ਼ਬਦਾਂ ਰਾਹੀਂ ਦੱਸ ਰਹੇ ਹਨ ਕਿ ਕਿਵੇਂ ਸਾਡਾ ਰੋਜ਼ਮਰ੍ਹਾ ਦਾ ਜੀਵਨ ਮਾਇਆ ਦੇ ਤਿੰਨਾਂ ਗੁਣਾਂ ਨਾਲ ਪ੍ਰਭਾਵਿਤ ਹੁੰਦਾ ਹੈ। ਜੇਕਰ ਅਸੀਂ ਮਾਇਆ ਦੇ ਤਿੰਨ ਗੁਣਾਂ ਬਾਰੇ ਜਾਣਕਾਰੀ, ਸਮਝ ਅਤੇ ਬੂਝ ਪ੍ਰਾਪਤ ਕਰ ਲਈਏ ਅਤੇ ਜੋ ਅਸੀਂ ਰੋਜ਼ਾਨਾ ਜੀਵਨ ਵਿੱਚ ਕਰ ਰਹੇ ਹਾਂ ਨੂੰ ਘੋਖੀਏ, ਤਦ ਅਸੀਂ ਇਹ ਪਤਾ ਕਰਾਂਗੇ ਕਿ ਸਾਰੇ ਹੀ ਕਰਮ ਜੋ ਅਸੀਂ ਕਰਦੇ ਹਾਂ ਮਾਇਆ ਦੇ ਕਿਸੇ ਨਾ ਕਿਸੇ ਰੂਪ ਰਜੋ, ਤਮੋ ਜਾਂ ਸਤੋ ਦੇ ਅਧੀਨ ਕੀਤੇ ਜਾ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਅਸੀਂ ਮਾਇਆ ਦੇ ਗ਼ੁਲਾਮ ਹਾਂ, ਹੋਰ ਕੁੱਝ ਵੀ ਨਹੀਂ। ਕੁੱਝ ਕੁ ਲੋਕਾਂ ਨੂੰ ਛੱਡ ਕੇ ਸਾਰੀ ਦੀ ਸਾਰੀ ਲੋਕਾਈ ਮਾਇਆ ਦੇ ਰਜੋ ਅਤੇ ਤਮੋ ਸ਼ਕਤੀਆਂ ਦੀ ਗ਼ੁਲਾਮ ਬਣੀ ਬੈਠੀ ਹੈ। ਇਸ ਤੋਂ ਭਾਵ ਇਹ ਹੈ ਕਿ ਸਾਡੇ ਸਾਰੇ ਕਰਮ-ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਵੱਸ ਕੀਤੇ ਜਾਂਦੇ ਹਨ। ਜੇਕਰ ਅਸੀਂ ਕੋਈ ਧਰਮ ਕਰਮ ਵੀ ਕਰਦੇ ਹਾਂ ਤਾਂ ਕੇਵਲ ਆਪਣੀਆਂ ਮੰਗਾਂ ਨੂੰ ਪੂਰਨ ਕਰਨ ਲਈ ਕਰਦੇ ਹਾਂ। ਅੰਤਰੀਵ ਗਹਿਰਾ ਰੂਹਾਨੀ ਭਾਵ ਇਹ ਹੈ ਕਿ ਅਸੀਂ ਮਾਇਆ ਦੇ ਇਸ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਾਂ ਅਤੇ ਕੇਵਲ ਮਾਇਆ ਦੇ ਗ਼ੁਲਾਮ ਬਣ ਕੇ ਰਹਿ ਗਏ ਹਾਂ। ਇਸ ਲਈ ਇਹ ਫ਼ੈਸਲਾ ਕਰਨਾ ਜ਼ਰੂਰੀ ਹੈ ਕਿ: ਅਸੀਂ ਮਾਇਆ ਦੀ ਗ਼ੁਲਾਮੀ ਕਰਦੇ ਹੋਏ ਜੀਵਨ ਨਸ਼ਟ ਕਰਨਾ ਹੈ ਜਾਂ ਮਾਇਆ ਨੂੰ ਆਪਣੇ ਅਧੀਨ ਕਰਕੇ ਇਕ ਜੀਵਨ ਮੁਕਤ ਦਾ ਸੁੰਦਰ ਜੀਵਨ ਜਿਊਣਾ ਹੈ; ਅਸੀਂ ਮਾਇਆ ਦੇ ਇਸ ਦਲਦਲ ਵਿੱਚ ਖੁੱਭਦੇ ਜਾਣਾ ਹੈ, ਜਾਂ ਇਸ ਭਿਆਨਕ ਦਲਦਲ ਵਿੱਚੋਂ ਨਿਕਲ ਕੇ ਜਨਮ ਮਰਨ ਦੇ ਬੰਧਨ ਵਿੱਚੋਂ ਨਿਕਲ ਪਰਮਾਤਮਾ ਦੀ ਜੋਤ ਨੂੰ ਆਪਣੇ ਹਿਰਦੇ ਵਿੱਚ ਉਜਾਗਰ ਕਰ ਨਿਰਗੁਣ ਸਰੂਪ ਵਿੱਚ ਜਾ ਕੇ ਸਮਾ ਜਾਣਾ ਹੈ; ਅਸੀਂ ਮਾਇਆ ਦੇ ਇਸ ਭਵਸਾਗਰ ਵਿੱਚ ਗੋਤੇ ਖਾ ਖਾ ਮਰ ਖੱਪ ਜਾਣਾ ਹੈ ਜਾਂ ਮਾਇਆ ਦੀ ਇਸ ਗ਼ੁਲਾਮੀ ਨੂੰ ਛੱਡ ਭਵਜਲ ਪਾਰ ਕਰ ਆਪਣਾ ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਸੁਸ਼ੋਭਿਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰਨਾ ਹੈ; ਅਸੀਂ ਮਾਇਆ ਦੀਆਂ ਭਿਆਨਕ ਸੱਟਾਂ ਝੱਲਦੇ-ਝੱਲਦੇ ਆਪਣੇ ਆਪ ਨੂੰ ਦੀਰਘ ਮਾਨਸਿਕ ਰੋਗਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਦਾ ਸ਼ਿਕਾਰ ਬਣਾ ਕੇ ਆਪਣੇ ਆਪ ਨੂੰ ਕੁੰਭੀ ਨਰਕ ਦੇ ਭਾਗੀਦਾਰ ਬਣਾ ਕੇ ਇਸ ਅਮੋਲਕ ਰਤਨ ਜੀਵਨ ਨੂੰ ਬਰਬਾਦ ਕਰਦੇ ਹੋਏ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਜਾਂ ਮਾਇਆ ਉਪਰ ਜਿੱਤ ਪ੍ਰਾਪਤ ਕਰ, ਮਾਇਆ ਨੂੰ ਆਪਣੀ ਗ਼ੁਲਾਮ ਬਣਾ, ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪਰਮਾਤਮਾ ਵਿੱਚ ਇੱਕ-ਮਿੱਕ ਹੋ ਜਾਣਾ ਹੈ।
ਇਕ ਵਾਰ ਜਦੋਂ ਅਸੀਂ ਮਾਇਆ ਦੀ ਇਸ ਖੇਡ ਨੂੰ ਸਮਝ ਜਾਵਾਂਗੇ ਤਾਂ ਅਸੀਂ ਕੇਵਲ ਆਪਣੀ ਰੂਹ ਦੀ ਬੇਅੰਤ ਸ਼ਕਤੀ ਦੀ ਪਹਿਚਾਨ ਕਰ ਸਕਾਂਗੇ, ਉਹ ਸ਼ਕਤੀ ਜੋ ਪਰਮ ਪਿਤਾ ਪਰਮਾਤਮਾ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰਖਦੀ ਹੈ, ਉਹ ਸ਼ਕਤੀ ਜੋ ਸਾਨੂੰ ਮਾਇਆ ਦੀ ਇਸ ਗ਼ੁਲਾਮੀ ਤੋਂ ਛੁਡਾ ਕੇ ਸਾਡੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਜਗਾ ਕੇ ਸਾਡੇ ਹਿਰਦੇ ਨੂੰ ਇਕ ਸੰਤ ਹਿਰਦਾ ਬਣਾਉਣ ਦੀ ਸਮਰੱਥਾ ਰਖਦੀ ਹੈ। ਇਹ ਮਾਇਆ ਦੀ ਸਾਰੀ ਖੇਡ ਵੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਹੀ ਬਣਾਈ ਹੈ। ਇਹ ਹੁਣ ਸਾਡੇ ਉਪਰ ਨਿਰਭਰ ਹੈ ਕਿ ਅਸੀਂ ਕਿਵੇਂ ਵੇਖਦੇ ਅਤੇ ਮਾਪਦੇ ਹਾਂ ਕਿ ਅਸੀਂ ਕਿੰਨਾ ਪਿਆਰ ਆਪਣੇ ਰਚਨਹਾਰੇ ਨਾਲ ਕਰਦੇ ਹਾਂ, ਇਹ ਵੇਖਣਾ ਕਿ ਅਸੀਂ ਕਿੰਨਾ ਪਿਆਰ ਉਸ ਕਰਤਾ ਪੁਰਖ, ਸਭ ਕੁਝ ਕਰਨ ਵਾਲੇ ਨਾਲ ਕਰਦੇ ਹਾਂ। ਇਹ ਵੇਖਣਾ ਕਿ ਅਸੀਂ ਉਸ ਦਾਤੇ ਦੀ ਕਿੰਨੀ ਪ੍ਰਵਾਹ ਕਰਦੇ ਹਾਂ। ਇਹ ਮਾਪਣਾ ਹੈ ਕਿ ਸਾਡੀ ਉਸ ਪ੍ਰਤੀ ਦ੍ਰਿੜ੍ਹਤਾ, ਵਿਸ਼ਵਾਸ, ਭਰੋਸਾ, ਯਕੀਨ, ਸ਼ਰਧਾ ਅਤੇ ਪਿਆਰ ਕਿੰਨਾ ਕੁ ਹੈ।
ਇਹ ਸਾਰਾ ਹੀ ਸੰਸਾਰ ਮਾਇਆ ਦੁਆਰਾ ਬਣਾਇਆ ਗਿਆ ਹੈ ਅਤੇ ਮਾਇਆ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ। ਕੇਵਲ ਉਹ ਇੱਕ ਜੋ ਮਾਇਆ ਦੇ ਕਾਬੂ ਤੋਂ ਪਰ੍ਹੇ ਹੈ ਇਕ ਪੂਰਨ ਸੰਤ ਇੱਕ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੈ। ਇਸ ਤੋਂ ਬਿਨਾਂ ਸਾਰੀਆਂ ਚੀਜ਼ਾਂ ਮਾਇਆ ਲਈ ਕੰਮ ਕਰਦੀਆਂ ਹਨ। ਕੇਵਲ ਇੱਕ ਪੂਰਨ ਸੰਤ, ਇਕ ਪੂਰਨ ਸੰਤ ਸਤਿਗੁਰੂ, ਇੱਕ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਸਦਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦਾ ਹੈ। ਉਸ ਦੀ ਮਾਇਆ ਸੇਵਾ ਕਰਦੀ ਹੈ। ਮਾਇਆ ਇਕ ਪੂਰਨ ਸੰਤ, ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਰਹਿੰਦੀ ਹੈ। ਕੇਵਲ ਉਹ ਹੀ ਅਕਾਲ ਪੁਰਖ ਦੀ ਦਰਗਾਹ ਵਿੱਚ ਸਥਾਨ ਪਾਉਂਦੇ ਹਨ ਜੋ ਮਾਇਆ ’ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਬਾਕੀ ਸਭ ਮਾਇਆ ਦੇ ਗ਼ੁਲਾਮ ਬਣ ਜਨਮ-ਮਰਨ ਦੇ ਚੱਕਰ ਵਿਚੋਂ ਲੰਘਦੇ ਰਹਿੰਦੇ ਹਨ। ਬਾਕੀ ਸਭ ਮਾਇਆ ਦੇ ਡੂੰਘੇ ਚਿੱਕੜ ਵਿੱਚ ਡੁੱਬੇ ਹੋਏ ਉਸਦੇ ਪੰਜਿਆਂ ਵਿੱਚ ਜਕੜੇ ਰਹਿੰਦੇ ਹਨ। ਇਹੀ ਅਕਾਲ ਪੁਰਖ ਦੀ ਖੇਡ ਹੈ ਜੋ ਮਾਇਆ ਦਾ ਇਹ ਜਾਲ ਵਿਛਾ ਸਾਡੇ ਉਸ ਪ੍ਰਤੀ ਸੱਚੇ ਪਿਆਰ, ਸੱਚੀ ਸ਼ਰਧਾ ਅਤੇ ਸੱਚੇ ਵਿਸ਼ਵਾਸ ਦਾ ਇਮਤਿਹਾਨ ਲੈਂਦਾ ਹੈ ਅਤੇ ਜੋ ਇਨਸਾਨ ਉਸਦੇ ਦੱਸੇ ਹੋਏ ਮਾਰਗ ਉਪਰ ਚੱਲਦੇ ਹੋਏ ਜੀਵਨ ਬਤੀਤ ਕਰਦੇ ਹਨ ਉਹ ਪਰਮੇਸ਼ਰ ਉਨ੍ਹਾਂ ਦੀ ਬਾਂਹ ਪਕੜ ਕੇ ਉਨ੍ਹਾਂ ਨੂੰ ਇਸ ਭਵਸਾਗਰ ਤੋਂ ਪਾਰ ਲੈ ਜਾ ਦਰਗਾਹ ਵਿੱਚ ਮਾਨ ਦਿੰਦਾ ਹੈ। ਅਕਾਲ ਪੁਰਖ ਜੀ ਦਾ ਦਰਸਾਇਆ ਹੋਇਆ ਮਾਰਗ ਕੇਵਲ ਅਤੇ ਕੇਵਲ ਸੱਤ ਦਾ ਮਾਰਗ ਹੈ ਹੋਰ ਕੁਝ ਭੀ ਨਹੀਂ ਹੈ। ਅਕਾਲ ਪੁਰਖ ਜੀ ਸਾਨੂੰ ਕੇਵਲ ਸੱਤ ਦੇ ਮਾਰਗ ਉਪਰ ਚੱਲਣ ਲਈ ਦੱਸਦੇ ਹਨ। ਅਕਾਲ ਪੁਰਖ ਜੀ ਸਾਨੂੰ ਕੇਵਲ ਸਤੋ ਬਿਰਤੀ ਵਿੱਚ ਵਿਚਰਨ ਲਈ ਪ੍ਰੇਰਨਾ ਕਰਦੇ ਹਨ, ਜੋ ਐਸਾ ਕਰਦੇ ਹਨ ਉਹ ਦਰਗਾਹ ਦੇ ਵਿੱਚ ਸਥਾਨ ਪ੍ਰਾਪਤ ਕਰਨ ਦੀ ਸਮਰੱਥਾ ਨਾਲ ਬਖ਼ਸ਼ੇ ਜਾਂਦੇ ਹਨ।
ਕੇਵਲ ਉਹ ਜੋ ਸਤੋ ਬਿਰਤੀ ਦੇ ਅਧੀਨ ਕਰਮ ਕਰਦੇ ਹਨ, ਅਤੇ ਸੱਤ ਕਰਮ ਇਕੱਠੇ ਕਰਦੇ ਕਰਦੇ ਐਸੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜਿਸਦੇ ਫਲਸਰੂਪ ਉਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਤਦ ਉਹ ਪੂਰਨ ਬੰਦਗੀ ਦੀ ਪ੍ਰਕ੍ਰਿਆ ਰਾਹੀਂ ਪੂਰਨ ਸੰਤ ਬਣ ਜਾਂਦੇ ਹਨ ਅਤੇ ਮਾਇਆ ’ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਜ਼ਰਾ ਸੋਚੋ ਅਸੀਂ ਕਿੱਥੇ ਖੜੇ ਹਾਂ? ਲੱਗਭਗ ਅਸੀਂ ਸਾਰਿਆਂ ਨੇ ਉਸ ਕੇਵਲ ਦਾਤਾਂ ਦੇਣ ਵਾਲੇ ਦਾਤਾਰ ਨੂੰ ਵਿਸਾਰ ਦਿੱਤਾ ਹੈ। ਉਸਨੂੰ ਵਿਸਾਰ ਦਿੱਤਾ ਹੈ ਜਿਸਨੇ ਸਾਨੂੰ ਅਰਾਮਦਾਇਕ ਜੀਵਨ ਸਾਡੀ ਕਰਨੀ ਅਨੁਸਾਰ, ਜਿਊਣ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਬਖ਼ਸ਼ੀਆਂ ਹਨ। ਉਹ ਕੇਵਲ ਇੱਕ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਅਸੀਂ ਵਿਸਾਰ ਦਿੱਤਾ ਹੈ ਅਤੇ ਮਾਇਆ ਦੇ ਡੂੰਘੇ ਚਿੱਕੜ ਵਿੱਚ ਗ਼ਲਤਾਨ ਹੋ ਗਏ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਰੂਹਾਨੀ ਟੀਚੇ, ਇਸ ਮਨੁੱਖਾ ਜੀਵਨ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵਾਂਗੇ। ਇਸ ਲਈ ਸਾਨੂੰ ਇੱਕ ਵਾਰ ਮਾਇਆ ਦੀ ਇਸ ਖੇਡ ਨੂੰ ਸਮਝਣ ਦੀ ਜ਼ਰੂਰਤ ਹੈ, ਸਾਨੂੰ ਸਤੋ ਬਿਰਤੀ ਅਧੀਨ ਚੰਗੇ ਕਰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਆਪਣਾ ਜੀਵਨ ਨਾਮ ਪੂਰਨ ਬੰਦਗੀ ਅਤੇ ਸੇਵਾ ਨੂੰ ਸਮਰਪਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਮੁਕਤੀ ਪ੍ਰਾਪਤ ਕਰ ਸਕੀਏ। ਇਸ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਬਿਨਾਂ ਜੀਵਨ ਧ੍ਰਿਗ ਹੈ, ਮਾਇਆ ਦੀ ਗ਼ੁਲਾਮੀ ਦਾ ਜੀਵਨ ਧ੍ਰਿਗ ਹੈ, ਕੇਵਲ ਗੁਰਪ੍ਰਸਾਦਿ ਹੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਨ ਦਾ ਸਾਧਨ ਬਣਦਾ ਹੈ।
ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
ਸਰਬ ਸੂਖ ਤਾਹੂ ਮਨਿ ਵੂਠਾ ॥
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
ਸਰਬ ਥੋਕ ਨਾਨਕ ਤਿਨਿ ਪਾਇਆ ॥੧॥
ਗੁਰੂ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸ ਰਹੇ ਹਨ ਕਿ ਕਿਵੇਂ ਅਸੀਂ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਪ੍ਰਭਾਵ ਹੇਠ ਸੋਚਦੇ ਅਤੇ ਕਰਮ ਕਰਦੇ ਹਾਂ। ਸਾਡੀਆਂ ਇੱਛਾਵਾਂ ਕਦੀ ਵੀ ਖ਼ਤਮ ਨਹੀਂ ਹੁੰਦੀਆਂ। ਜਦੋਂ ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਦੂਸਰੀ ਉਠ ਪੈਂਦੀ ਹੈ, ਅਤੇ ਕਦੀ ਨਾ ਖ਼ਤਮ ਹੋਣ ਵਾਲੀ ਇੱਛਾਵਾਂ ਦੀ ਧਾਰਾ ਬਣਦੀ ਜਾਂਦੀ ਹੈ। ਕ੍ਰਿਪਾ ਕਰਕੇ ਜ਼ਰਾ ਆਪਣੇ ਅੰਦਰ ਝਾਤੀ ਮਾਰੋ ਅਤੇ ਦੇਖੋ ਕਿ ਅਸੀਂ ਹਮੇਸ਼ਾਂ ਮਾਇਆ ਦੀ ਰਜੋ ਬਿਰਤੀ ਦੇ ਅਧੀਨ ਆਸਾ, ਤ੍ਰਿਸ਼ਨਾ ਅਤੇ ਮਨਸਾ ਦੇ ਵੱਸ ਕਰਮ ਕਰ ਰਹੇ ਹਾਂ। ਪੂਰਨ ਸੱਤ ਇਹ ਹੈ ਕਿ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਕਦੇ ਭੀ ਪੂਰੀਆਂ ਨਹੀਂ ਹੁੰਦੀਆਂ ਹਨ, ਪਰੰਤੂ ਇਹ ਭੀ ਪੂਰਨ ਸੱਤ ਹੈ ਕਿ ਆਪਣੇ ਪਿਛਲੇ ਕਰਮਾਂ ਅਨੁਸਾਰ ਮਨੁੱਖ ਦੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ।
ਜਦ ਕੁਝ ਇੱਛਾਵਾਂ ਪੂਰੀਆਂ ਹੋਣ ਤੋਂ ਬਿਨਾਂ ਰਹਿ ਜਾਂਦੀਆਂ ਹਨ, ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ, ਪੂਰੀਆਂ ਕੀਤੀਆਂ ਗਈਆਂ ਇੱਛਾਵਾਂ ਲਈ ਸ਼ੁਕਰਾਨਾ ਕਰਨਾ ਭੀ ਭੁੱਲ ਜਾਂਦੇ ਹਾਂ, ਅਤੇ ਨਾ ਪੂਰੀਆਂ ਹੋਈਆਂ ਇੱਛਾਵਾਂ ਬਾਰੇ ਪਰਮਾਤਮਾ ਨੂੰ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬਾਰ-ਬਾਰ ਸ਼ਿਕਾਇਤ ਕਰਨਾ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਜਾਂਦਾ ਹੈ। ਜੋ ਕੁਝ ਵੀ ਸਾਡੀ ਜ਼ਿੰਦਗੀ ਵਿੱਚ ਚੰਗਾ ਹੁੰਦਾ ਹੈ ਉਸਦਾ ਸਿਹਰਾ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ, ਪਰ ਜਦ ਕੋਈ ਬੁਰਾ ਹੁੰਦਾ ਹੈ ਤਾਂ ਰੱਬ ਨੂੰ ਦੋਸ਼ ਦਿੰਦੇ ਹਾਂ। ਅਸੀਂ ਮੁਸ਼ਕਿਲ ਨਾਲ ਹੀ ਕਦੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਡੀ ਜ਼ਿੰਦਗੀ ਵਿੱਚ ਹੋ ਰਹੇ ਚੰਗੇ ਕੰਮਾਂ ਲਈ ਸ਼ੁਕਰਾਨਾ ਕਰਦੇ ਹਾਂ, ਪਰ ਅਸੀਂ ਕਦੀ ਵੀ ਸ਼ਿਕਾਇਤ ਕਰਨ ਤੋਂ ਹਿਚਕਿਚਾਉਂਦੇ ਨਹੀਂ ਜਦ ਚੀਜ਼ਾਂ ਸਾਡੀ ਇੱਛਾ ਦੇ ਵਿਰੁੱਧ ਹੁੰਦੀਆਂ ਹਨ। ਪਰ ਜ਼ਰਾ ਅੰਦਾਜ਼ਾ ਲਗਾਉ ਸਾਡੇ ਜੀਵਨ ਵਿੱਚ ਹੋ ਰਹੇ ਬੁਰੇ ਲਈ ਕਿਸਦਾ ਦੋਸ਼ ਹੈ? ਇਹ ਪਰਮਾਤਮਾ ਨਹੀਂ ਹੈ ਜਿਸ ’ਤੇ ਇਲਜ਼ਾਮ ਲਗਾਉਣਾ ਹੈ, ਇਹ ਅਸੀਂ ਹਾਂ ਜਿਨ੍ਹਾਂ ’ਤੇ ਇਹ ਇਲਜ਼ਾਮ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਾਡਿਆਂ ਕਰਮਾਂ ਦਾ ਹੀ ਫਲ ਹੈ ਜੋ ਸਾਨੂੰ ਭੁਗਤਣਾ ਪੈਂਦਾ ਹੈ। ਇਸ ਲਈ ਇਹ ਅਸੀਂ ਹੀ ਹਾਂ ਜਿਨ੍ਹਾਂ ’ਤੇ ਇਹ ਇਲਜ਼ਾਮ ਹੋਣਾ ਚਾਹੀਦਾ ਹੈ, ਅਤੇ ਸਾਡੀ ਉਂਗਲ ਸਾਡੇ ਵੱਲ ਹੀ ਉੱਠਣੀ ਚਾਹੀਦੀ ਹੈ। ਸਾਡੇ ਸਾਰੇ ਬੁਰੇ ਕਰਮ ਜੋ ਅਸੀਂ ਇਸ ਜੀਵਨ ਅਤੇ ਪੂਰਬਲੇ ਜਨਮਾਂ ਵਿੱਚ ਕੀਤੇ ਹਨ ਉਨ੍ਹਾਂ ਦਾ ਭੁਗਤਾਨ ਤਾਂ ਸਾਨੂੰ ਕਰਨਾ ਹੀ ਪਵੇਗਾ। ਕਿਉਂਕਿ ਕਰਮ ਦਾ ਕਾਨੂੰਨ ਅਟੱਲ ਹੈ, ਕਰਮ ਦਾ ਕਾਨੂੰਨ ਦਰਗਾਹੀ ਫ਼ੁਰਮਾਨ ਹੈ ਜਿਸਨੂੰ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਬਦਲਿਆ ਜਾ ਸਕਦਾ ਹੈ, ਭਾਵ ਗੁਰਪ੍ਰਸਾਦਿ ਦੀ ਪ੍ਰਾਪਤੀ ਉਪਰੰਤ ਜਦ ਨਾਮ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ ਤਾਂ ਮਸਤਕ ਉਪਰ ਲਿਖੇ ਸਾਰੇ ਲੇਖ ਮਿਟ ਜਾਂਦੇ ਹਨ। ਇਸ ਲਈ ਦੋਸ਼ ਆਪਣਿਆਂ ਕਰਮਾਂ ਦਾ ਹੈ। ਜੋ ਵੀ ਅਸੀਂ ਆਪਣੇ ਪੂਰਬਲੇ ਜਨਮਾਂ ਵਿੱਚ ਬੀਜਿਆ ਹੈ ਹੁਣ ਸਾਨੂੰ ਵੱਢਣਾ ਪੈਂਦਾ ਹੈ। ਇਹ ਸਾਡੀ ਕਰਨੀ ਹੈ ਜੋ ਸਾਡਾ ਭਵਿੱਖ ਇਹਨਾਂ ਬ੍ਰਹਮ ਕਾਨੂੰਨਾਂ ਤਹਿਤ ਤਹਿ ਕਰਦੀ ਹੈ, ਇਸ ਲਈ ਆਪਣੇ ਭਵਿੱਖ ਦੇ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ। ਗੁਰੂ ਪਾਤਸ਼ਾਹ ਜੀ ਸਾਡੇ ਉਪਰ ਬਹੁਤ ਹੀ ਦਿਆਲੂ ਹੋ ਕੇ ਸਾਨੂੰ ਕਰਨੀ ਦੇ ਇਸ ਬ੍ਰਹਮ ਕਾਨੂੰਨ ਬਾਰੇ ਦੱਸ ਰਹੇ ਹਨ। ਸੋ ਇਸਦੀ ਬਜਾਇ ਕਿ ਅਸੀਂ ਇਹਨਾਂ ਮਾੜਿਆਂ ਕਰਮਾਂ ਲਈ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਦੋਸ਼ ਦਈਏ ਸਾਨੂੰ ਸਰਵ-ਸ਼ਕਤੀਮਾਨ ਗੁਰੂ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਜੀਵਨ ਦੇ ਹਰ ਪਲ ਧੰਨਵਾਦ ਕਰਨਾ ਚਾਹੀਦਾ ਹੈ। ਉਸ ਸਭ ਨੇਮਤਾਂ ਲਈ ਜੋ ਉਸਨੇ ਸਾਨੂੰ ਬਖ਼ਸ਼ੀਆਂ ਹਨ ਅਤੇ ਨਿਰੰਤਰ ਦੇ ਰਿਹਾ ਹੈ। ਸਾਡੀ ਜ਼ਿੰਦਗੀ ਵਿੱਚ ਵਾਪਰ ਰਹੇ ਮਾੜੇ ਕਰਮਾਂ ਦੇ ਪ੍ਰਭਾਵ-ਵੱਸ ਕਲੇਸ਼ਾਂ ਲਈ ਸਾਨੂੰ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਉਪਰ ਦੋਸ਼ ਲਾਉਣੇ ਬੰਦ ਕਰਨੇ ਚਾਹੀਦੇ ਹਨ। ਇਸਦੀ ਬਜਾਇ ਸਾਨੂੰ ਆਪਣੇ ਆਪ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ, ਆਪਣੇ ਆਪ ਦੀ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਸਬਕ ਸਿੱਖਣਾ ਚਾਹੀਦਾ ਹੈ ਕਿ ਅਸੀਂ ਇਹ ਸਭ ਦੁਬਾਰਾ ਵਾਪਰਨ ਤੋਂ ਰੋਕਣ ਲਈ ਆਪਣੇ ਆਪ ਵਿੱਚ ਕੀ ਸੁਧਾਰ ਕਰੀਏ। ਸਵੈ-ਨਿੰਦਿਆ ਬਹੁਤ ਵੱਡਾ ਪੁੰਨ ਹੈ। ਆਪਣੇ ਦੋਸ਼ਾਂ ਦੀ ਪਹਿਚਾਨ ਸਾਨੂੰ ਆਪਣੇ ਦੋਸ਼ਾਂ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਜੇਕਰ ਅਸੀਂ ਹਮੇਸ਼ਾਂ ਹੀ ਸ਼ਿਕਾਇਤ ਕਰਦੇ ਰਹੀਏ ਤਾਂ ਇਹ ਸਾਡੇ ਲਈ ਕੁਝ ਵੀ ਚੰਗਾ ਨਹੀਂ ਕਰੇਗਾ। ਐਸਾ ਕਰਦਿਆਂ ਅਸੀਂ ਮਾਇਆ ਦੀ ਦਲਦਲ ਵਿੱਚ ਹੋਰ ਜ਼ਿਆਦਾ ਧੱਸਦੇ ਜਾਂਦੇ ਹਾਂ ਅਤੇ ਆਪਣਾ ਭਵਿਖ ਤਬਾਹ ਕਰ ਲੈਂਦੇ ਹਾਂ। ਸ਼ਿਕਾਇਤ ਸਾਡੀ ਕੋਈ ਮਦਦ ਨਹੀਂ ਕਰਦੀ। ਕੇਵਲ ਸਾਡੇ ਸੋਚਣ ਦੇ ਤਰੀਕੇ ਬਦਲਣਾ ਸਾਡੀ ਮਦਦ ਕਰੇਗਾ। ਕੇਵਲ ਸਾਡੀ ਸੋਚ ਵਿੱਚ ਬਦਲਾਵ ਹੀ ਸਾਡਾ ਭਲਾ ਕਰ ਸਕਦਾ ਹੈ।
ਸਾਡੇ ਸਾਰੇ ਦੁੱਖਾਂ ਦਾ ਆਧਾਰ ਕਾਰਨ ਇੱਛਾਵਾਂ ਹਨ। ਜਦ ਇੱਛਾਵਾਂ ਲਗਾਤਾਰ ਪੂਰੀਆਂ ਨਾ ਹੋਣ ਤਾਂ ਇਹ ਮਾਨਸਿਕ ਦਬਾਅ ਦਾ ਕਾਰਨ ਬਣ ਜਾਂਦਾ ਹੈ। ਮਾਨਸਿਕ ਬਿਮਾਰੀਆਂ ਤਦ ਸਰੀਰਕ ਬਿਮਾਰੀਆਂ ਦਾ ਕਾਰਨ ਬਣ ਜਾਂਦੀਆਂ ਹਨ। ਸਭ ਤੋਂ ਵਧੀਆ ਗੱਲ ਇਹ ਹੀ ਹੈ ਕਿ ਜੋ ਵੀ ਸਾਡੇ ਕੋਲ ਹੈ ਅਸੀਂ ਉਸ ਉਪਰ ਹੀ ਸੰਤੋਖ ਰੱਖੀਏ। ਸਚਿਆਈ ਭਰੀ ਕਰਨੀ ’ਤੇ ਧਿਆਨ ਕਰ ਬਿਨਾਂ ਕਿਸੇ ਇੱਛਾ ਦੇ ਸੱਤ ਦੀ ਸੇਵਾ ਕਰੀਏ। ਸਰਵ-ਸ਼ਕਤੀਮਾਨ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਜੋ ਵੀ ਉਸਨੇ ਸਾਨੂੰ ਦਿੱਤਾ ਬਖ਼ਸ਼ਿਆ ਹੈ ਉਸ ਲਈ ਸ਼ੁਕਰਾਨਾ ਕਰੀਏ। ਆਪਣੇ ਦੁੱਖਾਂ ਲਈ ਸ਼ਿਕਾਇਤ ਨਾ ਕਰੀਏ ਅਤੇ ਆਪਣੇ ਆਪ ਨੂੰ ਸੁਧਾਰੀਏ। ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਨਾਮ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਅਰਦਾਸ ਕਰੀਏ।
ਜਦੋਂ ਇੱਕ ਵਾਰ ਅਸੀਂ ਸਤੋ ਬਿਰਤੀ ਅਧੀਨ ਸੱਤ ਕਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਬੁਰੇ ਕਰਮ ਕਰਨੇ, ਸਮੇਤ ਅਧੂਰੀਆਂ ਖ਼ਾਹਸ਼ਾਂ ਦੀ ਸ਼ਿਕਾਇਤ ਕਰਨਾ ਛੱਡ ਦਿੰਦੇ ਹਾਂ, ਤਦ ਇਸਦੇ ਫਲਸਰੂਪ ਸਾਡੇ ਸੱਤ ਕਰਮ ਸਾਡੇ ਅਸੱਤ ਕਰਮਾਂ ਤੋਂ ਭਾਰੇ (ਜ਼ਿਆਦਾ) ਹੋ ਜਾਂਦੇ ਹਨ। ਸਾਡੇ ਸੱਤ ਕਰਮ, ਐਸੇ ਸਿਖ਼ਰ ’ਤੇ ਪਹੁੰਚ ਜਾਂਦੇ ਹਨ ਕਿ ਜਿੱਥੇ ਇਹ ਪਰਮਾਤਮਾ ਦੁਆਰਾ ਪਹਿਚਾਣੇ ਜਾਂਦੇ ਹਨ। ਉਸ ਸਮੇਂ ਅਸੀਂ ਪ੍ਰਮਾਤਮਾ ਦੁਆਰਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਸੰਤ ਹਿਰਦੇ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਦਰਗਾਹ ਦਾ ਦਰਵਾਜ਼ਾ ਸਾਡੇ ਲਈ ਖੁੱਲ੍ਹ ਜਾਂਦਾ ਹੈ ਅਤੇ ਅਸੀਂ ਇਥੇ ਸਦਾ ਲਈ ਸਥਾਨ ਪਾਉਣ ਦੇ ਯੋਗ ਹੋ ਜਾਂਦੇ ਹਾਂ।
ਜਦ ਅਸੀਂ ਦਰਗਾਹ ਵਿੱਚ ਸਦਾ ਲਈ ਸਥਾਨ ਪਾ ਲੈਂਦੇ ਹਾਂ :-
– ਤਦ ਸਾਰੇ ਬ੍ਰਹਮ ਗੁਣ ਸਾਡੇ ਹਿਰਦੇ ਵਿਚ ਉੱਕਰ ਜਾਂਦੇ ਹਨ।
– ਨਾਮ ਸਾਡੇ ਹਿਰਦੇ ਵਿੱਚ ਉੱਕਰ ਜਾਂਦਾ ਹੈ।
– ਅਸੀਂ ਹਮੇਸ਼ਾਂ ਸਰਵ-ਸ਼ਕਤੀਮਾਨ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿੱਚ ਲੀਨ ਰਹਿੰਦੇ ਹਾਂ ਅਤੇ ਹਮੇਸ਼ਾਂ ਖ਼ੁਸ਼ੀਆਂ ਦਾ ਸਭ ਤੋਂ ਉੱਚਾ ਪੱਧਰ ਬ੍ਰਹਮ ਅਸੀਮ-ਚੜ੍ਹਦੀ ਕਲਾ ਦਾ ਅਨੰਦ ਮਾਣਦੇ ਹਾਂ।
– ਇਹ ਸਦਾ ਚਿਰ ਰਹਿਣ ਵਾਲੀ ਖ਼ੁਸ਼ੀ ਦੀ ਅਵਸਥਾ ਹੈ ਜਦੋਂ ਕੋਈ ਵੀ ਦੁੱਖ ਨਹੀਂ ਰਹਿੰਦਾ।
– ਅਸੀਂ ਸਾਰੇ ਅਨਾਦਿ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ।
ਨਾਮ ਸਭ ਤੋਂ ਉੱਚਾ ਦਰਗਾਹੀ ਹੁਕਮ ਹੈ। ਪੂਰਨ ਬੰਦਗੀ ਅਤੇ ਸੇਵਾ ਨਾਮ ਦੇ ਗੁਰਪ੍ਰਸਾਦਿ ਤੋਂ ਬਾਅਦ ਵਿੱਚ ਪ੍ਰਾਪਤ ਹੁੰਦੇ ਹਨ। ਜਦ ਅਸੀਂ ਨਾਮ ਕਮਾ ਲੈਂਦੇ ਹਾਂ ਤਦ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਸਦਾ ਲਈ ਜਗ੍ਹਾ ਪ੍ਰਾਪਤ ਕਰਕੇ ਉਸ ਵਿੱਚ ਆਪਣੇ ਆਪ ਨੂੰ ਅਭੇਦ ਕਰ ਲੈਂਦੇ ਹਾਂ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ “ਦਸ ਬਸਤੂ” ਮਾਇਆ ਹੈ ਅਤੇ “ਏਕ ਬਸਤੁ” ਗੁਰਪ੍ਰਸਾਦਿ ਹੈ, ਇਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੈ। ਜੋ ਲੋਕ “ਦਸ ਬਸਤੂ” ਵਿੱਚ ਆਪਣੇ ਆਪ ਨੂੰ ਖੱਚਤ ਕਰ ਲੈਂਦੇ ਹਨ ਉਹ ੮੪ ਲੱਖ ਜੂਨੀਆਂ ਵਿੱਚ ਭਟਕਦੇ ਰਹਿੰਦੇ ਹਨ ਅਤੇ ਜੋ ਲੋਕ “ਏਕ ਬਸਤੁ” ਦੀ ਪ੍ਰਾਪਤੀ ਕਰ ਲੈਂਦੇ ਹਨ ਉਹ ਆਪਣੇ ਮਨੁੱਖਾ ਜਨਮ ਨੂੰ ਸਾਰਥਕ ਕਰ ਲੈਂਦੇ ਹਨ, ਉਹ ਜੀਵਨ ਮੁਕਤ ਹੋ ਜਾਂਦੇ ਹਨ।
ਅਗਨਤ ਸਾਹੁ ਅਪਨੀ ਦੇ ਰਾਸਿ ॥
ਖਾਤ ਪੀਤ ਬਰਤੈ ਅਨਦ ਉਲਾਸਿ ॥
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
ਅਗਿਆਨੀ ਮਨਿ ਰੋਸੁ ਕਰੇਇ ॥
ਅਪਨੀ ਪਰਤੀਤਿ ਆਪ ਹੀ ਖੋਵੈ ॥
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗੁਨ ਕਰੈ ਨਿਹਾਲੁ ॥
ਨਾਨਕ ਸਾਹਿਬੁ ਸਦਾ ਦਇਆਲੁ ॥੨॥
ਜਦ ਧੰਨ ਧੰਨ ਪਰੀਪੂਰਨ ਪ੍ਰਮਾਤਮਾ ਨੇ ਸਾਨੂੰ ਇਸ ਸੰਸਾਰ ’ਤੇ ਭੇਜਿਆ ਤਾਂ ਉਸ ਨੇ ਸਾਨੂੰ (ਆਤਮਾ ਨੂੰ) ਅਮੋਲਕ ਗਹਿਣਾ-ਹੀਰਾ, ਇਹ ਮਨੁੱਖਾ ਜੀਵਨ ਬਖ਼ਸ਼ਿਆ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਇਸ ਜੀਵਨ ਦੇ ਮੂਲ ਤੱਤ ਜੋ ਕਿ ਹੋਰ ਕੁਛ ਨਹੀਂ ਕੇਵਲ ਸੱਤ ਤੱਤ ਹੈ, ਦੀ ਸੇਵਾ ਕਰਨ ਲਈ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ। ਇਹ ਸਵਾਸਾਂ ਦੀ ਪੂੰਜੀ ਸਾਨੂੰ ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਕਮਾਈ ਕਰਨ ਲਈ ਖ਼ਰਚ ਕਰਨ ਦਾ ਹੁਕਮ ਦਿੱਤਾ। ਸਾਨੂੰ ਸਵਾਸਾਂ ਦੀ ਇਹ ਪੂੰਜੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਖ਼ਰਚ ਕਰਨ ਲਈ ਬਖ਼ਸ਼ੀ। ਇਸ ਤਰ੍ਹਾਂ ਸਾਨੂੰ ਇਸ ਮਨੁੱਖਾ ਜੀਵਨ ਦੀ ਵਰਤੋਂ ਇਨ੍ਹਾਂ ਦਰਗਾਹੀ ਖ਼ਜ਼ਾਨਿਆਂ ਦੀ ਸੇਵਾ ਵਿੱਚ ਲਾਉਣ ਲਈ ਬਖ਼ਸ਼ੀ। ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਆਪਣੇ ਨਾਲ ਜੁੜੇ ਰਹਿਣ ਲਈ ਅਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਸਤਿਕਾਰ ਕਮਾਉਣ ਲਈ ਬਖ਼ਸ਼ੀ।
ਪਰ ਦੇਖੋ ਅਸੀਂ ਇਸ ਦੀ ਬਜਾਇ ਕੀ ਕੀਤਾ? ਅਸੀਂ ਇਸ ਅਮੋਲਕ ਜ਼ਿੰਦਗੀ ਦੇ ਧਨ, ਸਵਾਸ, ਕੇਵਲ ਖਾਣਾ ਪੀਣਾ ਅਤੇ ਸੰਸਾਰਿਕ ਸੁਖ ਅਰਾਮਾਂ ਲਈ ਵਿਅਰਥ ਖ਼ਰਚ ਕਰ ਰਹੇ ਹਾਂ। ਅਸੀਂ ਅਜੇ ਤੱਕ ਇਸ ਜ਼ਿੰਦਗੀ ਦੇ ਅਮੋਲਕ ਧਨ ਨੂੰ ਸੰਸਾਰਿਕ ਸੰਪਤੀ, ਜਾਇਦਾਦਾਂ ਖ਼ਰੀਦਣ, ਧਨ ਇਕੱਠਾ ਕਰਨ ਅਤੇ ਬਚਾਉਣ, ਆਪਣੇ ਪਰਿਵਾਰਾਂ ਦੀ ਪਾਲਣਾ ਕਰਨ ਅਤੇ ਆਪਣਾ ਸਾਰਾ ਸਮਾਂ ਉਹਨਾਂ ਦੀ ਦੇਖ-ਭਾਲ ਕਰਨ ਅਤੇ ਹੋਰ ਕਰਮਾਂ ਲਈ ਖ਼ਰਚ ਕਰ ਰਹੇ ਹਾਂ। ਅਸੀਂ ਜੀਵਨ ਦੀ ਇਹ ਸਾਰੀ ਪੂੰਜੀ ਮਾਇਆ ਦੀ ਸੇਵਾ ਲਈ ਖ਼ਰਚ ਕਰ ਰਹੇ ਹਾਂ ਅਤੇ ਉਸ ਪਰਮ ਸ਼ਕਤੀ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਭੁੱਲ ਗਏ ਹਾਂ ਜਿਸਨੇ ਸਾਨੂੰ ਜ਼ਿੰਦਗੀ ਦੀ ਅਮੋਲਕ ਪੂੰਜੀ ਸਵਾਸ ਦਿੱਤੇ ਹਨ।
ਮਾਇਆ ਦੀ ਇਸ ਤਰ੍ਹਾਂ ਸੇਵਾ ਕਰਦਿਆਂ, ਕਦੇ ਸਾਡੀ ਕੋਈ ਚੀਜ਼, ਧਨ, ਜਾਇਦਾਦ, ਰਿਸ਼ਤੇ ਨਾਤੇ ਅਤੇ ਹੋਰ ਕੋਈ ਸੰਸਾਰਿਕ ਸੰਪਤੀ ਜਦ ਗਵਾਚਦੀ ਹੈ, ਤਾਂ ਅਸੀਂ ਗੁੱਸੇ ਹੋ ਜਾਂਦੇ ਹਾਂ। ਅਸੀਂ ਕਦੀ ਵੀ ਪਰਮ ਸ਼ਕਤੀ ਸੱਤ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਅਤੇ ਸ਼ੁਕਰਾਨਾ ਨਹੀਂ ਕਰਦੇ ਜਿਸਨੇ ਸਾਨੂੰ ਜ਼ਿੰਦਗੀ ਦੇ ਸਭ ਸੁੱਖ ਅਰਾਮ ਦਿੱਤੇ ਹਨ ਅਤੇ ਨਾਮ ਦੀ ਕਮਾਈ-ਅਨਾਦਿ ਖ਼ਜ਼ਾਨਾ ਇਕੱਠਾ ਕਰਨ ਲਈ ਜ਼ਿੰਦਗੀ ਦੀ ਪੂੰਜੀ ਦਿੱਤੀ ਹੈ, ਅਸੀਂ ਇਹ ਵੀ ਭੁੱਲ ਗਏ ਹਾਂ ਕਿ ਜੋ ਸਾਡੀ ਜ਼ਿੰਦਗੀ ਵਿੱਚ ਵਾਪਰਦਾ ਹੈ ਉਹ ਸਾਡੇ ਆਪਣੇ ਕਰਮਾਂ ਕਾਰਨ ਹੁੰਦਾ ਹੈ। ਜੋ ਕੁਝ ਵੀ ਸਾਡੇ ਜੀਵਨ ਵਿੱਚ ਵਾਪਰਦਾ ਹੈ ਉਸਦੀ ਜ਼ਿੰਮੇਵਾਰੀ ਲੈਣ ਦੀ ਬਜਾਇ ਅਸੀਂ ਅਕਾਲ ਪੁਰਖ ਉਪਰ ਦੋਸ਼ ਲਗਾਉਣ ਲੱਗ ਪੈਂਦੇ ਹਾਂ ਜਿਸਨੇ ਸਾਨੂੰ ਸਭ ਕੁਝ ਦਿੱਤਾ ਹੈ। ਜਦ ਅਸੀਂ ਆਪਣੀ ਕਰਨੀ ਨੂੰ ਨਜ਼ਰ-ਅੰਦਾਜ਼ ਕਰਕੇ ਪਰਮਾਤਮਾ ਉਪਰ ਦੋਸ਼ ਲਗਾਉਂਦੇ ਹਾਂ ਤਾਂ ਸਾਡੇ ਨਾਲ ਕੀ ਵਾਪਰਦਾ ਹੈ? ਜ਼ਰਾ ਕਲਪਨਾ ਕਰੋ ਜੇਕਰ ਇਹੋ ਗੱਲ ਸਾਡੇ ਆਪਣੇ ਪਰਿਵਾਰ ਜਾਂ ਮਿੱਤਰਾਂ ਨਾਲ ਵਾਪਰਦੀ ਹੈ। ਜੇਕਰ ਅਸੀਂ ਆਪਣੇ ਮਿੱਤਰਾਂ ਅਤੇ ਪਰਿਵਾਰ ਉਪਰ ਦੋਸ਼ ਲਗਾਉਣਾ ਸ਼ੁਰੂ ਕਰੀਏ ਤਾਂ ਕੀ ਵਾਪਰਦਾ ਹੈ? ਕੀ ਸਾਡਾ ਉਹਨਾਂ ਨਾਲ ਰਿਸ਼ਤਾ ਸਧਾਰਣ ਰਹਿੰਦਾ ਹੈ? ਕੀ ਅਸੀਂ ਉਹਨਾਂ ਦਾ ਚੰਗਾ ਸੋਚਦੇ ਹਾਂ? ਕੀ ਉਹਨਾਂ ਦੀਆਂ ਭਾਵਨਾਵਾਂ ਸਾਡੇ ਪ੍ਰਤੀ ਚੰਗੀਆਂ ਰਹਿੰਦੀਆਂ ਹਨ? ਕੀ ਉਹ ਹੁਣ ਵੀ ਸਾਡੇ ਉਪਰ ਭਰੋਸਾ ਕਰਨਗੇ? ਕੀ ਉਹ ਸਾਡੇ ਨਾਲ ਦਇਆ ਪੂਰਬਕ ਵਰਤਾਵਾ ਕਰਨਗੇ? ਇਹਨਾਂ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਨਾਂਹ ਪੱਖੀ ਹੈ। ਦੂਸਰਿਆਂ ਉਪਰ ਦੋਸ਼ ਲਗਾਉਣ ਨਾਲ ਅਸੀਂ ਆਪਣਾ ਰਿਸ਼ਤਾ ਖ਼ਰਾਬ ਕਰ ਲੈਂਦੇ ਹਾਂ। ਬ੍ਰਹਮ ਕਾਨੂੰਨ ਵੀ ਇਸੇ ਤਰੀਕੇ ਨਾਲ ਚਲਦਾ ਹੈ। ਅਲੋਚਨਾ ਕਰਨਾ, ਦੋਸ਼ ਲਗਾਉਣਾ ਅਤੇ ਪਰਮਾਤਮਾ ਦੀ ਸ਼ਿਕਾਇਤ ਕਰਨੀ; ਵੀ ਬ੍ਰਹਮ ਕਾਨੂੰਨ ਅਧੀਨ ਸਜ਼ਾ ਯੋਗ ਹੈ। ਇਸ ਤਰ੍ਹਾਂ ਅਸੀਂ ਪਰਮਾਤਮਾ ਪ੍ਰਤੀ ਆਪਣੀ ਦਿਆਨਤਦਾਰੀ ਗਵਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਪ੍ਰਮਾਤਮਾ ਵਿੱਚ ਭਰੋਸਾ ਗਵਾਉਣ ਦੇ ਦੋਸ਼ੀ ਬਣ ਜਾਂਦੇ ਹਾਂ। ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਦੂਰ ਧੱਕੇ ਜਾਂਦੇ ਹਾਂ। ਇਸਦਾ ਭਾਵ ਹੈ ਕਿ ਉਹ ਨਿਰਧਾਰਤ ਸਮਾਂ ਜਦੋਂ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨਾ ਹੈ ਉਹ ਬੁਰੀ ਤਰ੍ਹਾਂ ਨਾਲ ਭਵਿੱਖ ਵੱਲ ਧੱਕਿਆ ਜਾਂਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਸਾਡੇ ਲਈ ਹੋਰ ਜ਼ਿਆਦਾ ਦੁਸ਼ਵਾਰ ਹੋ ਜਾਂਦੀ ਹੈ।
ਸਾਡੇ ਮਨੁੱਖੀ ਜੀਵਨ ਦਾ ਮੰਤਵ (ਜੀਵਨ ਮੁਕਤੀ) ਪ੍ਰਾਪਤ ਕਰਨ ਨੂੰ ਪਹਿਚਾਨਣ ਦੀ ਯੋਗਤਾ ਬਹੁਤ ਹੀ ਘਟ ਜਾਂਦੀ ਹੈ। ਸਾਡਾ ਪਰਮਾਤਮਾ ਪ੍ਰਤੀ ਪਿਆਰ ਅਤੇ ਸ਼ਰਧਾ ਖ਼ਤਮ ਹੋ ਜਾਂਦੀ ਹੈ। ਪਰ, ਜੇਕਰ ਅਸੀਂ ਆਪਣੇ ਹਰ ਸਵਾਸ ਨਾਲ, ਉਸਦੇ ਸ਼ੁਕਰਗੁਜ਼ਾਰ ਰਹੀਏ, ਜੇਕਰ ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦੇਈਏ ਅਤੇ ਸਤੋ ਬਿਰਤੀ ਅਧੀਨ ਕਰਮ ਕਰਦੇ ਰਹੀਏ ਤਾਂ ਅਸੀਂ ਰੂਹਾਨੀਅਤ ਵੱਲ ਅੱਗੇ ਵਧਣਾ ਜਾਰੀ ਰੱਖਦੇ ਹਾਂ। ਇਸਦੇ ਫਲਸਰੂਪ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਗੁਰਪ੍ਰਸਾਦੀ ਪਰਮ ਸ਼ਕਤੀ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਇਸ ਸੰਸਾਰ ਵਿੱਚ ਪਰਿਵਾਰ ਨਾਲ ਰਹਿੰਦਿਆਂ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ।
ਜੇਕਰ ਅਸੀਂ ਕੇਵਲ ੧੦ ਪ੍ਰਤੀਸ਼ਤ ਸਮਾਂ ਵੀ ਨਾਮ ਬੰਦਗੀ ਅਤੇ ਸੇਵਾ ਨੂੰ ਸਮਰਪਿਤ ਕਰ ਦੇਈਏ ਤਦ ਵੀ ਅਸੀਂ ਆਪਣੇ ਹਿਰਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਨੂੰ ਪ੍ਰਗਟ ਕਰਨ ਦੇ ਯੋਗ ਹੋ ਜਾਂਦੇ ਹਾਂ। ਜਦ ਅਸੀਂ ਆਪਣੀ ਕਮਾਈ ਦਾ ਕੇਵਲ ਦਸ ਪ੍ਰਤੀਸ਼ਤ ਗੁਰੂ ਅੱਗੇ ਦਾਨ ਕਰ ਦੇਈਏ ਤਦ ਵੀ ਅਸੀਂ ਆਪਣੇ ਆਪ ਨੂੰ ਲਬ, ਲੋਭ, ਲਾਲਚ ਅਤੇ ਮਾਇਆ ਤੋਂ ਦੂਰ ਰੱਖਣ ਦੇ ਯੋਗ ਹੋ ਜਾਂਦੇ ਹਾਂ। ਗੁਰੂ ਸਾਡੇ ਉਪਰ ਬਹੁਤ ਹੀ ਦਿਆਲੂ ਹਨ। ਉਹ ਸਾਡੀ ਕਮਾਈ ਵਿਚੋਂ ਕੇਵਲ ੧੦ ਪ੍ਰਤੀਸ਼ਤ ਲੈਂਦਾ ਹੈ ਅਤੇ ਬਾਕੀ ੯੦ ਪ੍ਰਤੀਸ਼ਤ ਆਪਣੇ ਕੋਲੋਂ ਪਾਉਂਦਾ ਹੈ। ਪਰਿਵਾਰ ਅਤੇ ਹੋਰ ਜ਼ਿੰਮੇਵਾਰੀਆਂ ਦਾ ਖ਼ਿਆਲ ਰੱਖ ਕੇ ਗੁਰੂ ਪਾਤਸ਼ਾਹੀਆਂ ਨੇ ਸਭ ਕੁਝ ਦੇਣ ਦੇ ਨਿਯਮ ਵਿੱਚ ਸੋਧ ਕੀਤੀ ਹੈ। ਉਹਨਾਂ ਨੇ ਇਸ ਲਈ ਦਸਵੰਧ ਦਾ ਦਰਗਾਹੀ ਨਿਯਮ ਬਣਾਇਆ। ਕੇਵਲ ਆਪਣਾ ਦਸ ਪ੍ਰਤੀਸ਼ਤ ਗੁਰੂ ਨੂੰ ਦੇਣ ਨਾਲ, ਗੁਰੂ ਸਾਡੀ ਹਰ ਤਰੀਕੇ ਨਾਲ ਸੰਭਾਲ ਕਰਦਾ ਹੈ।
ਪਰ ਉਹ ਰੂਹਾਂ ਜੋ ਆਪਣਾ ਸੌ ਪ੍ਰਤੀਸ਼ਤ ਗੁਰੂ ਨੂੰ ਸਮਰਪਿਤ ਕਰ ਦਿੰਦੀਆਂ ਹਨ, ਅਜਿਹੀਆਂ ਰੂਹਾਂ ਮੁਸ਼ਕਿਲ ਨਾਲ ਲੱਖਾਂ ਕਰੋੜਾਂ ਵਿਚੋਂ ਕੋਈ ਵਿਰਲੀਆਂ ਹੁੰਦੀਆਂ ਹਨ। ਉਹ ਰੂਹਾਂ ਜੋ ਸੌ ਪ੍ਰਤੀਸ਼ਤ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੀਆਂ ਹਨ, ਉਹ ਰੂਹਾਂ ਜੋ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਨੂੰ ਆਪਾ ਨਿਛਾਵਰ ਕਰ ਦਿੰਦੀਆਂ ਹਨ, ਕੋਈ ਕਰੋੜਾਂ ਵਿੱਚੋਂ ਵਿਰਲੀਆਂ ਹੀ ਹੁੰਦੀਆਂ ਹਨ। ਇਸ ਤਰ੍ਹਾਂ ਕਰਨ ਨਾਲ, ਉਹ ਰੂਹਾਂ ਮੁਕਤੀ ਪ੍ਰਾਪਤ ਕਰਨ ਦੇ ਰਸਤੇ ’ਤੇ ਤੇਜ਼ੀ ਨਾਲ ਅੱਗੇ ਵਧਦੀਆਂ ਹਨ। ਗੁਰੂ ਪਾਤਸ਼ਾਹ ਸਾਨੂੰ ਇਹ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰ ਰਹੇ ਹਨ ਕਿ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਨਾਲ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਦਾਤੇ ਨੂੰ ਦਸਵੰਧ ਜ਼ਰੂਰ ਦੇਈਏ। ਇਹ ਗੁਰ ਅਤੇ ਗੁਰੂ ਦਾ ਹੁਕਮ ਹੈ। ਕੋਈ ਵੀ ਜੋ ਇਸ ਬ੍ਰਹਮ ਕਾਨੂੰਨ ਦੀ ਪਾਲਣਾ ਕਰਦਾ ਹੈ, ਧੰਨ ਧੰਨ ਹੋ ਜਾਂਦਾ ਹੈ। ਗੁਰ ਅਤੇ ਗੁਰੂ ਸਾਡੇ ਉਪਰ ਬਹੁਤ ਦਿਆਲ ਹਨ ਅਤੇ ਜਦੋਂ ਉਹ ਸਾਡੇ ਪਿਆਰ, ਦਿਆਨਤਦਾਰੀ, ਸ਼ਰਧਾ, ਭਰੋਸੇ ਅਤੇ ਯਕੀਨ ਤੋਂ ਖ਼ੁਸ਼ ਹੁੰਦੇ ਹਨ, ਤਦ ਉਹ ਸਾਨੂੰ ਸਾਰੇ ਅਨਾਦਿ ਖ਼ਜ਼ਾਨੇ ਸੌਂਪ ਦਿੰਦੇ ਹਨ। ਉਹ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਅਮੋਲਕ ਹੀਰੇ ਅਤੇ ਗਹਿਣਿਆਂ ਨਾਲ ਭਰ ਦਿੰਦੇ ਹਨ ਅਤੇ ਅਸੀਂ ਰੂਹਾਨੀਅਤ ਦੇ ਸੰਸਾਰ ਦੀਆਂ ਉਚਾਈਆਂ ਤੱਕ ਪਹੁੰਚ ਜਾਂਦੇ ਹਾਂ।
ਇਹ ਇਕ ਦਰਗਾਹੀ ਸੱਤ ਹੈ ਕਿ ਮਾਇਆ ਦੀ ਸੇਵਾ ਵਿੱਚ ਕੇਵਲ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪਰਮ ਸੁਖ ਸਦੀਵੀ ਪਰਮ ਅਨੰਦ ਅੰਮ੍ਰਿਤ ਦੀ ਗੁਰਪ੍ਰਸਾਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੀ ਸੇਵਾ ਨਾਲ ਹੀ ਹੁੰਦੀ ਹੈ। ਸੱਤ ਦੀ ਸੇਵਾ ਹੀ ਅਕਾਲ ਪੁਰਖ ਦੀ ਸਭ ਤੋਂ ਉੱਤਮ ਸੇਵਾ ਹੈ। ਹਰ ਪਲ ਸੱਤ ਵਿੱਚ ਜਿਊਣਾ ਹੀ ਸੱਚਾ ਜਿਊਣਾ ਹੈ। ਸੱਤ ਬੋਲਣਾ, ਸੱਤ ਸੁਨਣਾ, ਸੱਤ ਵੇਖਣਾ, ਸੱਤ ਵਰਤਾਉਣਾ ਅਤੇ ਸੱਤ ਦੀ ਸੇਵਾ ਕਰਨਾ ਹੀ ਉੱਤਮ ਜੀਵਨ ਹੈ ਜੋ ਦਰਗਾਹ ਵਿੱਚ ਪਰਵਾਨ ਹੈ। ਐਸੇ ਜੀਵਨ ਦੀ ਬਖ਼ਸ਼ਿਸ਼ ਕੇਵਲ ਗੁਰਪ੍ਰਸਾਦੀ ਹੀ ਹੈ। ਸੱਤ ਦੀ ਕਰਨੀ ਹੀ ਗੁਰਪ੍ਰਸਾਦਿ ਦੇ ਦਰ ਦੀ ਕੁੰਜੀ ਹੈ। ਸੱਤ ਦੀ ਕਰਨੀ ਕਰਦੇ-ਕਰਦੇ ਇਕ ਸਮਾਂ ਐਸਾ ਬਣਦਾ ਹੈ ਜਦ ਸੱਤ ਕਰਮ ਇਤਨੇ ਕੁ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਅਕਾਲ ਪੁਰਖ ਦੀ ਬਖ਼ਸ਼ਿਸ਼ ਹੁੰਦੀ ਹੈ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਆਪਣਾ ਤਨ, ਮਨ, ਧਨ ਗੁਰੂ ਦੇ ਸੱਤ ਚਰਨਾਂ ’ਤੇ ਅਰਪਣ ਕਰਦੇ ਹਨ ਉਹ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ। ਪਰਮ ਅਨੰਦ ਦੀ ਵਿਚਾਰ ਇਹ ਹੈ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਪਰਮ ਦਿਆਲਤਾ ਨਾਲ ਮਨੁੱਖੇ ਜਨਮ ਵਿੱਚ ਸਾਨੂੰ ਸੱਤ ਬੋਲਣਾ, ਸੱਤ ਸੁਨਣਾ, ਸੱਤ ਵੇਖਣਾ, ਸੱਤ ਵਰਤਾਉਣਾ ਅਤੇ ਸੱਤ ਦੀ ਸੇਵਾ ਕਰਨ ਦੀਆਂ ਸਾਰੀਆਂ ਦਰਗਾਹੀ ਸ਼ਕਤੀਆਂ ਨਾਲ ਨਿਵਾਜਿਆ ਹੈ। ਇਨ੍ਹਾਂ ਮਹਾਨ ਦਰਗਾਹੀ ਸ਼ਕਤੀਆਂ ਦੀ ਵਰਤੋਂ ਕਰਨ ਨਾਲ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਅਕਾਲ ਪੁਰਖ ਵਿੱਚ ਸਦਾ ਸਦਾ ਲਈ ਲੀਨ ਹੋ ਸਕਦੇ ਹਾਂ। ਇਸ ਜੁਗਤੀ ਨਾਲ ਅਸੀਂ ਮਾਇਆ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਮਾਇਆ ਨੂੰ ਆਪਣੀ ਗ਼ੁਲਾਮ ਬਣਾ ਕੇ ਜੀਵਨ ਮੁਕਤ ਹੋ ਕੇ ਆਪਣੇ ਜੀਵਨ ਦਾ ਅਨੰਦ ਮਾਣ ਸਕਦੇ ਹਾਂ।
ਅਨਿਕ ਭਾਤਿ ਮਾਇਆ ਕੇ ਹੇਤ ॥
ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥
ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਮਾਇਆ ਬਾਰੇ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ। ਮਾਇਆ ਕੁਝ ਹੋਰ ਨਹੀਂ ਕੇਵਲ ਇਕ ਭਰਮ ਹੈ। ਮਾਇਆ ਕੁਝ ਹੋਰ ਨਹੀਂ ਕੇਵਲ ਇੱਕ ਮਿੱਠਾ ਜ਼ਹਿਰ ਹੈ। ਮਾਇਆ ਦਾ ਸੰਸਾਰਿਕ ਰੂਪ ਕੇਵਲ ਇਕ ਵਸਤੂ ਹੈ ਜੋ ਸਾਨੂੰ ਰੋਜ਼ਾਨਾ ਜੀਵਨ ਦੀਆਂ ਪਦਾਰਥਕ ਲੋੜਾਂ ਪੂਰੀਆਂ ਕਰਨ ਲਈ ਦਿੱਤੀ ਗਈ ਹੈ।
ਅਸੀਂ ਰੋਜ਼ਾਨਾ ਜੀਵਨ ਵਿੱਚ ਮਾਇਆ ਦੇ ਕਈ ਰੂਪਾਂ ਦਾ ਸਾਹਮਣਾ ਕਰਦੇ ਹਾਂ। ਆਉ ਮਾਇਆ ਦੇ ਇਸ ਪੱਖ ਬਾਰੇ ਹੋਰ ਵਿਸਥਾਰ ਨਾਲ ਸਮਝਣ ਦਾ ਯਤਨ ਕਰੀਏ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੋਂ ਬਿਨਾਂ ਸਭ ਕੁਝ ਮਾਇਆ ਹੀ ਹੈ। ਕੋਈ ਚੀਜ਼ ਜੋ ਮਾਇਆ ਦੇ ਪ੍ਰਭਾਵ ਹੇਠ ਹੁੰਦੀ ਅਤੇ ਵਾਪਰਦੀ ਹੈ-ਵੀ ਮਾਇਆ ਹੀ ਹੈ। ਕੋਈ ਵੀ ਚੀਜ਼ ਜਿਸਦੀ ਹੋਂਦ ਹੈ ਅਤੇ ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ ਅਤੇ ਸਤੋ) ਦੇ ਅਧੀਨ ਕਰਮ ਕਰਦੀ ਹੈ, ਵੀ ਮਾਇਆ ਹੀ ਹੈ। ਜਿਹੜੀ ਵੀ ਚੀਜ਼ ਆਮ ਮਨੁੱਖੀ ਅੱਖ ਨਾਲ ਦਿੱਸਦੀ ਹੈ, ਮਾਇਆ ਹੀ ਹੈ।
ਸਭ ਤੋਂ ਪਹਿਲਾਂ ਸਾਡਾ ਪਦਾਰਥਕ ਸਰੀਰ ਮਾਇਆ ਹੈ। ਦੂਸਰਾ ਸਾਡਾ ਪਰਿਵਾਰ ਮਾਇਆ ਹੈ, ਮਾਪੇ, ਭਰਾ, ਭੈਣਾਂ ਸਬੰਧੀ ਸਭ ਮਾਇਆ ਦਾ ਪਸਾਰਾ ਹੀ ਹੈ। ਸਾਡੇ ਸਾਰੇ ਸੰਸਾਰਕ ਰਿਸ਼ਤੇ ਮਾਇਆ ਹਨ। ਘਰ ਜਿਸ ਵਿੱਚ ਅਸੀਂ ਰਹਿੰਦੇ ਹਾਂ ਮਾਇਆ ਹੈ। ਸਾਡੀ ਸਾਰੀ ਸੰਪਤੀ, ਜਾਇਦਾਦਾਂ ਦੀਆਂ ਵਸਤੂਆਂ ਮਾਇਆ ਹੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਹਨ। ਇੱਛਾਵਾਂ ਮਾਇਆ ਦੀ ਮਹਾਂ ਵਿਨਾਸ਼ਕਾਰੀ ਸ਼ਕਤੀ ਹੀ ਹੈ। ਆਸਾ, ਤ੍ਰਿਸ਼ਨਾ ਅਤੇ ਮਨਸਾ ਭੀ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਹੀ ਹਨ। ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ ਸਪਰਸ਼ ਅਤੇ ਸ਼ਬਦ (ਮਾੜੀ ਭਾਸ਼ਾ) ਵੀ ਸਭ ਮਾਇਆ ਦੇ ਵਿਨਾਸ਼ਕਾਰੀ ਰੂਪ ਹੀ ਹਨ। ਇਹ ਸਾਰੇ ਵਿਨਾਸ਼ਕਾਰੀ ਵਿਕਾਰ ਸਾਡਾ ਧਿਆਨ ਜੀਵਨ ਮੁਕਤੀ ਤੋਂ ਦੂਰ ਲੈ ਜਾਂਦੇ ਹਨ। ਇਹ ਸਾਰੇ ਵਿਨਾਸ਼ਕਾਰੀ ਵਿਕਾਰ ਸਾਡਾ ਧਿਆਨ ਬੰਦਗੀ ਤੋਂ ਦੂਰ ਲੈ ਜਾਂਦੇ ਹਨ। ਇਹ ਸਾਰੇ ਵਿਨਾਸ਼ਕਾਰੀ ਵਿਕਾਰ ਸਾਡਾ ਧਿਆਨ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਤੋਂ ਦੂਰ ਲੈ ਜਾਂਦੇ ਹਨ। ਇਹ ਸਾਰੇ ਵਿਨਾਸ਼ਕਾਰੀ ਵਿਕਾਰ ਸਾਡਾ ਧਿਆਨ ਪੰਜ ਦੂਤਾਂ ਅਤੇ ਇੱਛਾਵਾਂ ਦੇ ਪ੍ਰਭਾਵ ਅਧੀਨ ਅਸਤਿ ਕਰਮ ਕਰਨ ਦਾ ਕਾਰਨ ਬਣਦੇ ਹਨ। ਇਹ ਸਾਰੇ ਵਿਨਾਸ਼ਕਾਰੀ ਵਿਕਾਰ ਮਾਇਆ ਦੇ ਹਥਿਆਰ ਹਨ।
ਹਰ ਚੀਜ਼ ਜੋ ਨਿਰੰਤਰ ਪਰਿਵਰਤਨ ਵਿੱਚ ਹੈ ਉਹ ਮਾਇਆ ਹੈ। ਹਰ ਚੀਜ਼ ਜੋ ਸਮੇਂ ਨਾਲ ਬਦਲ ਜਾਂਦੀ ਹੈ ਉਹ ਮਾਇਆ ਹੈ। ਇਸ ਤਰ੍ਹਾਂ ਸਾਰਾ ਸੰਸਾਰ ਪਰਿਵਰਤਨਸ਼ੀਲ ਹੈ। ਸਾਰਾ ਸੰਸਾਰ ਜੋ ਕਾਲ ਵਿੱਚ ਬਣਿਆ ਹੈ ਉਹ ਨਿਰੰਤਰ ਪਰਿਵਰਤਨਸ਼ੀਲ ਹੈ ਅਤੇ ਉਸ ਨੂੰ ਕਾਲ ਨੇ ਨਿਗਲ ਜਾਣਾ ਹੈ। ਇਸ ਲਈ ਜੋ ਜੋ ਕੁਛ ਕਾਲ ਵਿੱਚ ਬਣਿਆ ਹੈ ਉਹ ਨਾਸ਼ਵਾਨ ਹੈ, ਅਤੇ ਜੋ ਨਸ਼ਵਰ ਹੈ ਉਹ ਕੇਵਲ ਮਾਇਆ ਹੈ। ਕੇਵਲ ਇੱਕ ਵਸਤੂ ਜੋ ਪਰਿਵਰਤਨਸ਼ੀਲ ਨਹੀਂ ਹੈ ਉਹ ਹੈ ਅਨਾਦਿ ਸੱਤ, ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ। ਕੇਵਲ ਉਹ ਹੀ ਜੋ ਕਦੀ ਨਹੀਂ ਬਦਲਦਾ, ਕਦੀ ਨਹੀਂ ਬਦਲਿਆ ਅਤੇ ਕਦੀ ਨਹੀਂ ਬਦਲੇਗਾ ਪਰਮ ਤੱਤ ਪਰਮ ਸੱਤ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ। ਮਾਇਆ ਸਾਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਕਈ ਰੂਪਾਂ ਵਿੱਚ ਭਰਮਾਉਂਦੀ ਹੈ, ਪਰੰਤੂ ਇਹ ਸਦਾ ਲਈ ਸਾਡੀ ਕਦੀ ਨਹੀਂ ਬਣਦੀ। ਇਹ ਦਰਖ਼ਤ ਦੇ ਪਰਛਾਵੇਂ ਵਾਂਗ ਹੈ। ਜਿਹੜੀ ਆਉਂਦੀ ਅਤੇ ਜਾਂਦੀ ਹੈ ਅਤੇ ਹਮੇਸ਼ਾਂ ਹਨੇਰੇ ਵਿੱਚ ਰਹਿੰਦੀ ਹੈ। ਜੋ ਸਾਡੇ ਨਾਲ ਖੜਦਾ ਹੈ ਉਹ ਪਰਮ ਤੱਤ ਪਰਮ ਸੱਤ ਹੈ ਜੋ ਕਦੀ ਵੀ ਪਰਿਵਰਤਨਸ਼ੀਲ ਨਹੀਂ ਹੁੰਦਾ ਹੈ ਅਤੇ ਉਹ ਪਰਮ ਸ਼ਕਤੀ ਹੈ ਜੋ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਉਹ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ।
ਸਾਡੀ ਰੂਹ ਇਸ ਪਰਮ ਤੱਤ ਪਰਮ ਬ੍ਰਹਮ ਹਸਤੀ ਸ਼ਕਤੀ ਸਰਬ ਕਲਾ ਭਰਪੂਰ ਦਾ ਇੱਕ ਹਿੱਸਾ ਹੈ, ਜਿਸਨੂੰ ਪਰਮ ਤੱਤ ਕਿਹਾ ਜਾਂਦਾ ਹੈ ਅਤੇ ਉਸ ਵਿੱਚ ਵਾਪਸ ਜਾ ਕੇ ਮਿਲਣੀ ਹੈ। ਜਦ ਅਸੀਂ ਕਹਿੰਦੇ ਹਾਂ ਅਸੀਂ, ਅਸੀਂ ਦਾ ਭਾਵ ਸਾਡੀ ਰੂਹ ਹੈ ਤੇ ਸਾਡਾ ਪਦਾਰਥਕ ਸਰੀਰ ਨਹੀਂ। ਜੋ ਵੀ ਨੰਗੀ ਅੱਖ ਨਾਲ ਨਜ਼ਰ ਆਉਂਦਾ ਹੈ ਉਹ ਮਾਇਆ ਹੈ। ਜੋ ਵੀ ਇਸ ਹੱਦ ਤੱਕ ਬਦਲਦਾ ਹੈ ਕਿ ਇਕ ਸਮਾਂ ਐਸਾ ਆਉਂਦਾ ਹੈ ਜਦ ਇਹ ਨਸ਼ਟ ਹੋ ਜਾਂਦਾ ਹੈ ਇਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ ਉਹ ਮਾਇਆ ਹੈ। ਜਦ ਸਾਡੀ ਰੂਹ ਪਦਾਰਥਕ ਸਰੀਰ ਨੂੰ ਛੱਡਦੀ ਹੈ ਤਾਂ ਮਾਇਆ ਸਾਡੇ ਨਾਲ ਨਹੀਂ ਜਾਂਦੀ, ਪਰ ਇਹ ਸਭ ਜਾਣਦੇ ਹੋਏ ਵੀ ਅਸੀਂ ਮਾਇਆ ਵਿੱਚ ਗ਼ਲਤਾਨ ਹਾਂ। ਮਾਇਆ ਕੇਵਲ ਇੱਕ ਸੰਸਾਰਿਕ ਵਸਤੂ ਹੈ। ਇਸਨੂੰ ਵਰਤਣਾ ਸਿੱਖੋ ਅਤੇ ਇਸਨੂੰ ਵਰਤ ਕੇ ਜਾਣ ਦਿਉ। ਜਿਸ ਤਰ੍ਹਾਂ ਅਸੀਂ ਕਾਗ਼ਜ਼ ਦੇ ਕੱਪ ਜਾਂ ਗਲਾਸ ਵਿੱਚ ਕਾਫ਼ੀ ਜਾਂ ਚਾਹ ਪੀ ਕੇ ਇਸਨੂੰ ਸੁੱਟ ਦਿੰਦੇ ਹਾਂ। ਉਸੇ ਤਰ੍ਹਾਂ ਸਿਰਫ਼ ਇਸਦੀ ਵਰਤੋਂ ਕਰੋ ਤੇ ਇਸਨੂੰ ਜਾਣ ਦਿਉ। ਕਦੀ ਵੀ ਮਾਇਆ ਨਾਲ ਮਨ ਦਾ ਲਗਾਅ ਨਾ ਕਰੋ। ਇਸ ਨਾਲ ਕੇਵਲ ਇੱਕ ਵਸਤੂ ਦੀ ਤਰ੍ਹਾਂ ਵਿਹਾਰ ਕਰੋ ਅਤੇ ਇਸ ਵਿੱਚ ਗ਼ਲਤਾਨ ਨਾ ਹੋਵੋ। ਮਾਇਆ ਲਈ ਨਾ ਜੀਉ। ਇਹ ਜ਼ਿੰਦਗੀ ਸਾਨੂੰ ਮਾਇਆ ਨਾਲ ਰਹਿਣ ਜਿਊਣ ਲਈ ਨਹੀਂ ਮਿਲੀ ਹੈ। ਮਾਇਆ ਨੂੰ ਆਪਣੇ ਉਪਰ ਰਾਜ ਨਾ ਕਰਨ ਦੇਵੋ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਮਾਇਆ ਉਪਰ ਕਿਵੇਂ ਰਾਜ ਕਰਨਾ ਹੈ, ਨਾ ਕਿ ਮਾਇਆ ਦੀ ਗ਼ੁਲਾਮੀ ਕਰਨੀ।
ਮਾਇਆ ਇੱਕ ਰੁੱਖ ਦੇ ਪਰਛਾਵੇਂ ਵਾਂਗ ਹੈ ਜਿਸਨੂੰ ਅਸੀਂ ਫੜਨ ਅਤੇ ਸਦਾ ਫੜ ਕੇ ਰੱਖਣ ਦਾ ਯਤਨ ਕਰ ਰਹੇ ਹਾਂ। ਪਰ ਅਸੀਂ ਕਦੀ ਵੀ ਇਸਨੂੰ ਫੜਨ ਅਤੇ ਆਪਣਾ ਬਣਾਉਣ ਦੇ ਯੋਗ ਨਹੀਂ ਹੋਵਾਂਗੇ। ਅਸੀਂ ਕੇਵਲ ਤਦ ਹੀ ਨਿਰਾਸ਼ ਹੋਵਾਂਗੇ ਜਦੋਂ ਅਸੀਂ ਇਸਨੂੰ ਫੜਨ, ਇਕੱਠੇ ਕਰਨ, ਬਚਾਉਣ ਅਤੇ ਇਸ ਲਈ ਹੀ ਜੀਵਾਂਗੇ। ਕਿਉਂਕਿ ਅਖ਼ੀਰ ਵਿੱਚ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਰਹੇਗਾ। ਜਦ ਇਸ ਸੰਸਾਰ ਨੂੰ ਛੱਡਣ ਦਾ ਸਮਾਂ ਆਵੇਗਾ ਅਸੀਂ ਖ਼ਾਲੀ ਹੱਥ ਜਾਵਾਂਗੇ। ਕੇਵਲ ਇੱਕ ਚੀਜ਼ ਜੋ ਸਾਡੇ ਨਾਲ ਜਾਵੇਗੀ, ਜਿਹੜੀ ਹਮੇਸ਼ਾਂ ਸਾਡੇ ਨਾਲ ਰਹੇਗੀ ਅਤੇ ਇਸ ਸੰਸਾਰ ਨੂੰ ਛੱਡਣ ਤੋਂ ਬਾਅਦ ਸਾਡੀ ਮਦਦ ਕਰੇਗੀ ਉਹ ਹੈ ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਹੀ ਸਾਡੇ ਲਈ ਸਦਾ ਸਦਾ ਲਈ ਅਨਾਦਿ ਖ਼ੁਸ਼ੀਆਂ ਦੇ ਖ਼ਜ਼ਾਨੇ ਲੈ ਕੇ ਆਵੇਗੀ। ਅਸੀਂ ਸਮਝਦੇ ਹਾਂ ਕਿ ਮਾਇਆ ਸਾਨੂੰ ਸੁਖੀ ਬਣਾਏਗੀ। ਇਸੇ ਲਈ ਹੀ ਮਾਇਆ ਨੂੰ ਭਰਮ ਕਿਹਾ ਜਾਂਦਾ ਹੈ। ਇਹ ਸਾਡੇ ਲਈ ਖ਼ੁਸ਼ੀਆਂ ਨਹੀਂ ਲਿਆਉਂਦੀ ਜੋ ਅਸੀਂ ਸੋਚਦੇ ਹਾਂ ਕਿ ਇਹ ਲੈ ਕੇ ਆਵੇਗੀ। ਹੋ ਸਕਦਾ ਹੈ ਮਾਇਆ ਆਪਨੂੰ ਕੁਛ ਸਮੇਂ ਲਈ ਅਸਥਿਰ ਪ੍ਰਸੰਨਤਾ ਪ੍ਰਦਾਨ ਕਰੇ, ਪਰ ਅੰਤ ਵਿੱਚ ਨਤੀਜਾ ਹਮੇਸ਼ਾਂ ਨਿਰਾਸ਼ਾ-ਜਨਕ ਹੁੰਦਾ ਹੈ।
ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਕੇਵਲ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਇਆ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ। ਸਾਨੂੰ ਇਸ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਨਿਰੰਤਰ ਅਰਦਾਸ ਕਰਨ ਲਈ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਅਸਲੀ ਬੰਦਗੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵਿਅਕਤੀ ਸਮਾਧੀ ਵਿੱਚ ਜਾਂਦਾ ਹੈ। ਅਤੇ ਇਹ ਕੇਵਲ ਕਰਮ ਖੰਡ ਵਿੱਚ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਕੇਵਲ ਗੁਰ ਅਤੇ ਗੁਰੂ ਸਾਨੂੰ ਗੁਰਪ੍ਰਸਾਦਿ ਦੇ ਸਕਦੇ ਹਨ। ਪਰਮਾਤਮਾ ਸਾਡੇ ਉਪਰ ਬੇਅੰਤ ਦਿਆਲ ਹੈ। ਜੇਕਰ ਅਸੀਂ ਪੂਰਨ ਵਿਸ਼ਵਾਸ, ਭਰੋਸੇ ਨਾਲ ਗੁਰਪ੍ਰਸਾਦਿ ਲਈ ਅਰਦਾਸ ਕਰੀਏ ਤਾਂ ਉਹ ਸਾਨੂੰ ਦੇ ਦਿੰਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਮਾਇਆ ਦੀ ਅਗਨ ਮਾਇਆ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਦੇ ਹਾਂ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਗ੍ਹਾ ਪ੍ਰਾਪਤ ਕਰ ਸਕਦੇ ਹਾਂ।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥
ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥
ਗੁਰੂ ਪਾਤਸ਼ਾਹ ਜੀ ਇਸ ਪੂਰਨ ਬ੍ਰਹਮ ਗਿਆਨ ’ਤੇ ਜ਼ੋਰ ਦੇਣਾ ਜਾਰੀ ਰੱਖਦੇ ਹਨ, ਮਾਇਆ ਦੇ ਝੂਠੇ ਹੋਣ ਬਾਰੇ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ। ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਮਾਇਆ ਦੇ ਸਾਰੇ ਗੁੱਝੇ ਭੇਦ, ਮਾਇਆ ਦੀ ਸਾਰੀ ਪੋਲ ਖੋਲ੍ਹ ਕੇ ਦੱਸ ਦਿੱਤੀ ਹੈ। ਉਹ ਸਾਨੂੰ ਬੇਅੰਤ ਦਿਆਲਤਾ ਨਾਲ ਦੱਸ ਰਹੇ ਹਨ ਕਿ ਸਾਡਾ ਇਹ ਸਰੀਰ ਮਿਥਿਆ ਹੈ। ਇਸ ਤੋਂ ਭਾਵ ਝੂਠਾ ਹੈ, ਇਹ ਨਸ਼ਵਰ ਹੈ, ਇਹ ਨਸ਼ਟ ਹੋ ਜਾਵੇਗਾ, ਇਹ ਮਰ ਜਾਵੇਗਾ, ਇਹ ਬਦਲਣ ਲਈ ਬਣਿਆ ਹੈ ਅਤੇ ਇਹ ਸਮੇਂ ਨਾਲ ਬਦਲ ਜਾਂਦਾ ਹੈ ਅਤੇ ਬਦਲਦੇ-ਬਦਲਦੇ ਅੰਤ ਨੂੰ ਪ੍ਰਾਪਤ ਹੁੰਦਾ ਹੈ।
ਦੇਖੋ, ਕਿਵੇਂ ਸਾਡਾ ਆਪਣਾ ਸਰੀਰ ਬਦਲ ਗਿਆ ਹੈ। ਜਦੋਂ ਅਸੀਂ ਜਨਮੇ ਸੀ ਅਤੇ ਕੇਵਲ ਦੁੱਧ ਪੀਂਦੇ ਸੀ, ਅਸੀਂ ਕਿਸ ਤਰ੍ਹਾਂ ਦੇ ਦਿੱਸਦੇ ਸੀ। ਤਦ ਅਸੀਂ ਬੈਠਣਾ ਤੁਰਨਾ ਅਤੇ ਗੱਲ ਕਰਨਾ ਅਤੇ ਫੇਰ ਭੋਜਨ ਖਾਣਾ ਸ਼ੁਰੂ ਕੀਤਾ। ਅਸੀਂ ਵੱਡੇ ਬੱਚੇ ਦੇ ਤੌਰ ’ਤੇ ਵਿਕਸਿਤ ਹੋਏ ਫਿਰ ਸਿਹਤਮੰਦ ਜਵਾਨ ਬਣ ਗਏ। ਤਦ ਵਿਆਹ ਹੋ ਗਿਆ, ਬੱਚੇ ਹੋ ਗਏ ਅਤੇ ਅੱਧਖੜ ਹੋ ਗਏ। ਪਰ ਤਦ ਸਰੀਰਕ ਮੁਸ਼ਕਲਾਂ ਘੱਟ ਸੀ ਪਰੰਤੂ ਬੁਢਾਪੇ ਵਿੱਚ ਉਸੇ ਹੀ ਸਰੀਰ ਦੀ ਬੁਰੀ ਹਾਲਤ ਹੋ ਗਈ। ਅਸੀਂ ਬੁੱਢੇ ਹੋ ਕੇ, ਕਮਜ਼ੋਰ ਅਤੇ ਬਿਮਾਰ ਹੋ ਕੇ ਅਖ਼ੀਰ ਵਿੱਚ ਸੰਸਾਰ ਛੱਡ ਜਾਂਦੇ ਹਾਂ। ਅਸੀਂ ਸਾਰੇ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ ਕਿ ਜੋ ਸਰੀਰਕ ਤਬਦੀਲੀਆਂ ਸਾਡੀ ਦੇਹ ਵਿੱਚ ਹੁੰਦੀਆਂ ਹਨ। ਅਸੀਂ ਇਸ ਬਾਰੇ ਵੀ ਚੇਤੰਨ ਹਾਂ ਕਿ ਸਾਡਾ ਸਰੀਰ ਸਦਾ ਨਹੀਂ ਰਹੇਗਾ। ਤਾਂ ਹੀ ਇਸਨੂੰ ਮਾਇਆ ਕਿਹਾ ਗਿਆ ਹੈ।
ਇਸੇ ਤਰ੍ਹਾਂ ਧਨ, ਭਾਵ ਦੌਲਤ, ਪੈਸਾ, ਸੋਨਾ, ਗਹਿਣੇ, ਹੀਰੇ ਅਤੇ ਹੋਰ ਸਭ ਜਾਇਦਾਦਾਂ ਸਭ ਝੂਠ ਹਨ। ਕੁਝ ਵਕਤ ਲਈ ਅਸੀਂ ਇਨ੍ਹਾਂ ਨੂੰ ਹਾਸਲ ਕਰਦੇ ਹਾਂ, ਪਰ ਫਿਰ ਇਹ ਸਾਨੂੰ ਸਭ ਪਦਾਰਥ ਛੱਡ ਦਿੰਦੇ ਹਨ। ਸਾਡੀ ਦੌਲਤ ਹਮੇਸ਼ਾਂ ਉਸੇ ਤਰ੍ਹਾਂ ਨਹੀਂ ਰਹਿੰਦੀ। ਇਹ ਬਦਲਣ ਲਈ ਬਣੀ ਹੈ, ਵਧਦੀ ਹੈ, ਘੱਟਦੀ ਹੈ ਅਤੇ ਖ਼ਤਮ ਹੋ ਜਾਂਦੀ ਹੈ।
ਇਸੇ ਤਰ੍ਹਾਂ ਸਾਰੇ ਪਰਿਵਾਰ ਅਤੇ ਪਰਿਵਾਰਿਕ ਰਿਸ਼ਤੇ ਵੀ ਝੂਠੇ ਹਨ। ਇਹ ਮਾਇਆ ਦਾ ਇੱਕ ਹਿੱਸਾ ਹਨ। ਕੋਈ ਵੀ ਚੀਜ਼ ਜੋ ਬਦਲ ਜਾਂਦੀ ਹੈ ਜਾਂ ਨਸ਼ਟ ਹੋ ਜਾਂਦੀ ਹੈ ਅਤੇ ਸਾਡੇ ਨਾਲ ਨਹੀਂ ਜਾਂਦੀ, ਭਾਵ ਸਾਡੀ ਮੌਤ ਸਮੇਂ ਰੂਹ ਦੇ ਨਾਲ ਨਹੀਂ ਜਾਂਦੀ ਝੂਠੀ ਹੈ। ਕੇਵਲ ਸੱਤ, ਸਤ-ਅਕਾਲ ਪੁਰਖ-ੴ ਸਤਿਨਾਮ ਹੈ। ਇਸੇ ਤਰ੍ਹਾਂ ਮਾਇਆ ਦੇ ਦੂਸਰੇ ਰੂਪ ਜਿਵੇਂ ਕਿ ਹਉਮੈ ਵੀ ਮਿਥਿਆ ਹਨ। ਇਸ ਤੋਂ ਭਾਵ ਹੈ ਕਿ ਇਹ ਸਮਝਣਾ ਅਤੇ ਵਿਸ਼ਵਾਸ ਕਰਨਾ ਕਿ ਪ੍ਰਮਾਤਮਾ ਦੀ ਜਗ੍ਹਾ ਅਸੀਂ ਕਰਨ ਵਾਲੇ ਹਾਂ, ਹਉਮੈ ਹੈ ਜੋ ਝੂਠ ਹੈ। ਇਹ ਭੁੱਲ ਜਾਣਾ ਕਿ ਸੱਤ ਕੇਵਲ ਕਰਤਾ ਪੁਰਖ-ਕਰਨ ਵਾਲਾ ਹੀ ਹੈ। ਜੋ ਕੁੱਛ ਭੀ ਹੁੰਦਾ ਹੈ ਸਭ ਪਰਮ ਸੱਤ ਤੱਤ ਦੀ ਸ਼ਕਤੀ ਨਾਲ ਹੀ ਹੁੰਦਾ ਹੈ।
ਸਾਡੇ ਆਪਣੇ ਪਰਿਵਾਰ, ਪੁੱਤਰਾਂ, ਧੀਆਂ ਅਤੇ ਸਬੰਧੀਆਂ ਨਾਲ ਸੁਆਰਥੀ ਪਿਆਰ ਵੀ ਝੂਠਾ ਹੈ, ਕਿਉਂਕਿ ਤਦ ਅਸੀਂ ਕੇਵਲ ਉਹਨਾਂ ਲਈ ਕਰਮ ਕਰਦੇ ਹਾਂ। ਅਸੀਂ ਦੂਸਰਿਆਂ (ਆਪਣੇ ਅਤੇ ਆਪਣੇ ਪਰਿਵਾਰ ਤੋਂ ਇਲਾਵਾ) ਅਤੇ ਪ੍ਰਮਾਤਮਾ ਦੀ ਕੋਈ ਚਿੰਤਾ ਵਿਚਾਰ ਨਹੀਂ ਕਰਦੇ। ਇਸਨੂੰ ਲਗਾਓ ਵੀ ਕਿਹਾ ਜਾਂਦਾ ਹੈ ਪਰਿਵਾਰ ਦਾ ਮੋਹ ਪਿਆਰ ਜਾਂ ਲਗਾਓ, ਪਰਿਵਾਰ ਦੇ ਨਾਲ ਮੋਹ ਹੈ। ਇਹ ਮੋਹ ਪਿਆਰ ਵਿੱਚ ਬਦਲ ਜਾਂਦਾ ਹੈ ਜਦੋਂ ਦੂਸਰਿਆਂ ਲਈ ਉਪਜਦਾ ਹੈ। ਹਰ ਇੱਕ ਕੇਵਲ ਆਪਣੀ ਅਤੇ ਪਰਿਵਾਰ ਦੀ ਚਿੰਤਾ ਕਰਦਾ ਹੈ ਪਰ ਉਹ ਧੰਨ ਧੰਨ ਹਨ ਜੋ ਦੂਸਰਿਆਂ ਦੀ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਨ ਦਾ ਮਹਾਂ ਪਰਉਪਕਾਰ ਕਰਦੇ ਹਨ।
ਸਾਰੇ ਹੀ ਸੰਸਾਰਿਕ ਅਹੁਦੇ ਜੋ ਅਸੀਂ ਸਿਖਿਆ ਅਤੇ ਹੋਰ ਤਰ੍ਹਾਂ ਪ੍ਰਾਪਤ ਕਰਦੇ ਹਾਂ ਸਭ ਝੂਠ ਹਨ, ਕਿਉਂਕਿ ਉਹ ਵੀ ਸਾਡੇ ਸਰੀਰ ਵਿੱਚ ਸਮੇਂ ਅਤੇ ਉਮਰ ਨਾਲ ਤਬਦੀਲ ਹੋਣ ਨਾਲ ਨਸ਼ਟ ਹੋ ਜਾਂਦੇ ਹਨ। ਜੋਬਨ ਵੀ ਝੂਠਾ ਹੈ, ਸਾਡੇ ਜੀਵਨ ਦਾ ਜਵਾਨੀ ਵਾਲਾ ਸਮਾਂ ਸਦਾ ਲਈ ਨਹੀਂ ਰਹਿੰਦਾ ਹੈ। ਜਵਾਨੀ ਸਮੇਂ ਅਸੀਂ ਆਪਣੀ ਸ਼ਕਤੀ ਅਤੇ ਜ਼ੋਰ ਨਾਲ ਕਈ ਕੰਮ ਕਰ ਲੈਂਦੇ ਹਾਂ। ਅਸੀਂ ਸਰੀਰਕ ਤੌਰ ’ਤੇ ਸਖ਼ਤ ਕੰਮ ਕਰ ਲੈਂਦੇ ਹਾਂ, ਪਰ ਜਵਾਨੀ ਦੀ ਉਮਰ ਹਮੇਸ਼ਾਂ ਨਹੀਂ ਰਹਿੰਦੀ।
ਇੱਕ ਗੱਲ ਜੋ ਅਸੀਂ ਸੰਗਤ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਜਵਾਨੀ ਦਾ ਸਮਾਂ ਸਾਡੇ ਜੀਵਨ ਦਾ ਸਭ ਤੋਂ ਵਧੀਆ ਸਮਾਂ ਹੈ ਜੋ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਬੰਦਗੀ ਅਤੇ ਸੇਵਾ ਦੇ ਸਮਰਪਿਤ ਕਰ ਦੇਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਮਨੁੱਖਾ ਜੀਵਨ ਦੇ ਅਸਲ ਅਨਾਦਿ ਟੀਚੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਬੁਢਾਪੇ ਦੇ ਸਮੇਂ ਦੀ ਉਡੀਕ ਕਰਦੇ ਹਨ। ਇਹ ਠੀਕ ਨਹੀਂ ਹੈ। ਬੁਢਾਪੇ ਦੇ ਸਮੇਂ ਇਹ ਕਰਨਾ ਬਹੁਤ ਕਠਿਨ ਹੈ। ਜਦੋਂ ਬੁਢਾਪਾ ਆਉਂਦਾ ਹੈ ਪੰਜ ਦੂਤ ਸਾਡੇ ਉਪਰ ਪੂਰੀ ਤਰ੍ਹਾਂ ਪੂਰਨ ਸ਼ਕਤੀ ਨਾਲ ਪਕੜ ਬਣਾ ਚੁਕੇ ਹੁੰਦੇ ਹਨ। ਬੁਢਾਪੇ ਦਾ ਸਮਾਂ ਬਿਮਾਰੀਆਂ ਅਤੇ ਸਰੀਰਕ ਮੁਸ਼ਕਲਾਂ ਨਾਲ ਭਰਿਆ ਹੁੰਦਾ ਹੈ ਅਤੇ ਧਿਆਨ ਲਗਾਉਣਾ ਔਖਾ ਹੁੰਦਾ ਹੈ। ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਬਚਪਨ ਦੇ ਸਮੇਂ ਹੀ ਸਮਰਪਿਤ ਕਰ ਦੇਈਏ। ਬੱਚੇ ਮਾਸੂਮ ਹੁੰਦੇ ਹਨ ਅਤੇ ਪੰਜ ਦੂਤਾਂ ਦੇ ਪ੍ਰਭਾਵ ਹੇਠ ਪੂਰੀ ਤਰ੍ਹਾਂ ਨਹੀਂ ਆਏ ਹੁੰਦੇ। ਜਦੋਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਪੰਜ ਦੂਤ ਸਾਡੇ ਉੱਪਰ ਪਕੜ ਮਜ਼ਬੂਤ ਕਰੀ ਜਾਂਦੇ ਹਨ। ਮਾਇਆ ’ਤੇ ਜਿੱਤ ਪਾਉਣਾ ਹੋਰ ਵੀ ਔਖਾ ਹੁੰਦਾ ਜਾਂਦਾ ਹੈ। ਬੱਚੇ ਅਸਾਨੀ ਨਾਲ ਸਮਾਧੀ ਵਿੱਚ ਚਲੇ ਜਾਂਦੇ ਹਨ ਜਦਕਿ ਬੁੱਢੇ ਲੋਕ ਕਦੀ ਸਮਾਧੀ ਵਿੱਚ ਨਹੀਂ ਜਾਂਦੇ ਜਾਂ ਬਹੁਤ ਹੀ ਮੁਸ਼ਕਿਲ ਨਾਲ ਸਮਾਧੀ ਵਿੱਚ ਜਾਂਦੇ ਹਨ। ਸੋ ਨਾਮ ਜਪਣ ਦੀ ਸਭ ਤੋਂ ਵਧੀਆ ਉਮਰ ਬਚਪਨ ਹੈ ਅਤੇ ਪਹਿਲੀ ਉਮਰ ਹੈ ਅਤੇ ਬੁਢਾਪਾ ਨਹੀਂ ਹੈ।
ਕਾਮ ਦਾ ਭਾਵ ਹੈ ਵਿਰੋਧੀ ਲਿੰਗ ਪ੍ਰਤੀ ਵਾਸ਼ਨਾ ਅਤੇ ਇਹ ਗੰਭੀਰ ਮਾਨਸਿਕ ਰੋਗ ਮੰਨਿਆ ਜਾਂਦਾ ਹੈ। ਇਹ ਪੰਜ ਦੂਤਾਂ ਵਿਚੋਂ ਇੱਕ ਹੈ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਉਪਰ ਗਹਿਰਾ ਪ੍ਰਭਾਵ ਪਾਉਂਦਾ ਹੈ। ਜਦ ਕਿ ਸਾਡੇ ਵਿਆਹੁਤਾ ਜੀਵਨ ਦੇ ਵਿੱਚ ਇਸਨੂੰ ਮਾਣਨਾ ਵਰਦਾਨ ਮੰਨਿਆ ਜਾਂਦਾ ਹੈ। ਪਰ ਸਾਡੇ ਵਿਆਹੁਤਾ ਜੀਵਨ ਤੋਂ ਬਾਹਰ ਇਸਨੂੰ ਕਾਮ ਕਿਹਾ ਜਾਂਦਾ ਹੈ। ਇਸ ਲਈ ਆਪਣੀ ਪਤਨੀ ਜਾਂ ਪਤੀ ਤੋਂ ਇਲਾਵਾ ਕਾਮ ਹੈ ਅਤੇ ਇਹ ਸਾਨੂੰ ਅੰਦਰੋਂ ਤਬਾਹ ਕਰ ਦਿੰਦਾ ਹੈ। ਇਸ ਲਈ ਆਪਣੀ ਪਤਨੀ ਜਾਂ ਪਤੀ ਤੋਂ ਇਲਾਵਾ ਸਭ ਕੋਈ ਮਾਂ, ਭੈਣ, ਧੀ, ਭਰਾ ਅਤੇ ਪਿਤਾ ਦਾ ਦਰਜਾ ਹੈ। ਇਸ ਲਈ ਕਾਮ ਦੀ ਇਸ ਵਿਨਾਸ਼ਕਾਰੀ ਸ਼ਕਤੀ ਤੋਂ ਬਚਣ ਲਈ ਆਪਣੀ ਪਤਨੀ ਜਾਂ ਪਤੀ ਤੋਂ ਇਲਾਵਾ ਸਭ ਕੋਈ ਨੂੰ ਮਾਂ, ਭੈਣ, ਧੀ, ਭਰਾ ਅਤੇ ਪਿਤਾ ਦੇ ਰੂਪ ਵਿੱਚ ਵੇਖੇ। ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਕਾਮ ਵੀ ਮਿਥਿਆ ਹੈ। ਇਹ ਸਾਨੂੰ ਅਨੰਦ ਦਾ ਝੂਠਾ ਅਹਿਸਾਸ ਕਰਾਉਂਦਾ ਹੈ ਅਤੇ ਸਾਡਾ ਚਰਿੱਤਰ ਅਤੇ ਦਿਆਨਤਦਾਰੀ ਨੂੰ ਤਬਾਹ ਕਰ ਦਿੰਦਾ ਹੈ। ਕ੍ਰੋਧ, ਗੁੱਸਾ ਅਤੇ ਤੈਸ਼ ਵੀ ਸਾਨੂੰ ਤਬਾਹ ਕਰ ਦਿੰਦੇ ਹਨ। ਗੁੱਸਾ ਅਤੇ ਹਉਮੈ ਇੱਕ ਦੂਸਰੇ ਦੇ ਪੂਰਕ ਹਨ। ਗੁੱਸਾ ਸਾਡੀ ਹਉਮੈ ਕਾਰਨ ਉਪਜਦਾ ਹੈ ਅਤੇ ਸਾਡੀ ਹਉਮੈ ਸਾਡੇ ਗੁੱਸੇ ਦਾ ਕਾਰਨ ਬਣਦੀ ਹੈ। ਗੁੱਸਾ ਸਾਡਾ ਸਭ ਤੋਂ ਭੈੜਾ ਦੁਸ਼ਮਣ ਮੰਨਿਆ ਜਾਂਦਾ ਹੈ। ਅਸੀਂ ਆਪਣੀਆਂ ਗਿਆਨ ਇੰਦਰੀਆਂ ’ਤੇ ਕਾਬੂ ਗਵਾ ਲੈਂਦੇ ਹਾਂ ਜਦੋਂ ਅਸੀਂ ਗੁੱਸੇ ਵਿੱਚ ਹੁੰਦੇ ਹਾਂ ਅਤੇ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਂਦੇ ਹਾਂ। ਤਦ ਹੀ ਗੁੱਸੇ ਨੂੰ ਵੀ ਗੁਰੂ ਸਾਹਿਬ ਜੀ ਨੇ ਝੂਠਾ ਦੱਸਿਆ ਹੈ। ਸਾਰੀ ਹੀ ਸੰਸਾਰਿਕ ਦੌਲਤ ਜਿਵੇਂ ਘੋੜੇ ਅਤੇ ਹਾਥੀ ਜਾਂ ਹੁਣ ਦੇ ਸਮੇਂ ਕਾਰਾਂ ਅਤੇ ਆਵਾਜਾਈ ਦੇ ਹੋਰ ਸਾਧਨ ਜਿਨ੍ਹਾਂ ਦੇ ਅਸੀਂ ਮਾਲਕ ਹਾਂ, ਮਹਿੰਗੇ ਕੱਪੜੇ, ਬੱਚਤ ਅਤੇ ਮਹਿੰਗੀਆਂ ਚੀਜ਼ਾਂ ਸਭ ਝੂਠ ਹਨ ਕਿਉਂਕਿ ਇਹ ਸਾਡੇ ਵਿੱਚ ਹਉਮੈ ਅਤੇ ਲਗਾਓ ਦੀ ਭਾਵਨਾ ਲੈ ਕੇ ਆਉਂਦੀਆਂ ਹਨ। ਇਹ ਸਭ ਕੁੱਛ ਅਸਤਿ ਹੋਣ ਕਾਰਨ ਸਾਰੇ ਬ੍ਰਹਮ ਕਾਨੂੰਨਾਂ ਦੇ ਉਲਟ ਹੈ। ਇਹ ਚੀਜ਼ਾਂ ਸਾਨੂੰ ਇੱਛਾਵਾਂ ਦੀ ਅੱਗ ਵਿਚ ਸਾੜਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਮਾਇਆ ਦੇ ਜਾਲ ਵਿੱਚ ਹੋਰ ਗ਼ਲਤਾਨ ਕਰ ਦਿੰਦੀਆਂ ਹਨ।
ਧੋਖਾ, ਭਾਵਨਾਤਮਿਕ ਲਗਾਅ ਅਤੇ ਹਉਮੈ ਦਾ ਮਾਣ ਅਤੇ ਸਾਰੇ ਦੂਤ ਮਾਇਆ ਦੇ ਵਿਨਾਸ਼ਕਾਰੀ ਹਿੱਸੇ ਹਨ। ਇਸ ਲਈ ਸਾਰੇ ਝੂਠੇ ਹਨ। ਸਾਡੀ ਆਪਣੀ ਹਉਮੈ ਅਤੇ ਅਹੰਕਾਰ ਗੰਭੀਰ ਮਾਨਸਿਕ ਵਿਕਾਰੀ ਰੋਗ ਹਨ। ਗੁਰਬਾਣੀ ਹਉਮੈ ਨੂੰ ਇੱਕ ਡੂੰਘੀ ਮਾਨਸਿਕ ਬਿਮਾਰੀ “ਹਉਮੈ ਦੀਰਘ ਰੋਗੁ ਹੈ ” ਆਖਦੀ ਹੈ। ਹਉਮੈ ਮਾਇਆ ਦਾ ਸਭ ਤੋਂ ਖ਼ਤਰਨਾਕ ਭਾਗ ਹੈ ਇਸ ਲਈ ਇਹ ਵੀ ਝੂਠੀ ਹੈ। ਕੇਵਲ ਸ਼ਰਧਾ ਪੂਰਬਕ ਭਗਤੀ, ਨਾਮ ਦੀ ਕਮਾਈ ਅਤੇ ਪੂਰਨ ਸੰਤ ਦੀ ਸ਼ਰਨ ਸਥਾਈ ਹੈ। ਕੇਵਲ ਨਾਮ ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਸਦੀਵੀ ਰਹਿੰਦੇ ਹਨ। ਦੂਸਰੀ ਹਰ ਚੀਜ਼ ਝੂਠੀ ਹੈ। ਸਾਡੀ ਜ਼ਿੰਦਗੀ ਸਦਾ ਲਈ, ਕੇਵਲ ਨਾਮ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਹੀ ਜ਼ਿੰਦਗੀ ਰਹਿੰਦੀ ਹੈ। ਕੇਵਲ ਪਰਮਾਤਮਾ ਦਾ ਨਾਮ ਅਤੇ ਇਸਦੀ ਸੇਵਾ ਸਾਨੂੰ ਸਦਾ ਲਈ ਅਨਾਦਿ ਬ੍ਰਹਮ ਤੱਤ ਵਿੱਚ ਅਭੇਦ ਕਰ ਕੇ ਸੱਤ ਤੱਤ ਬਣਾਉਂਦੀ ਹੈ।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥
ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਇਸ ਬਾਰੇ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਹੋਰ ਕੀ-ਕੀ ਮਿਥਿਆ ਹੈ। ਨਿੰਦਿਆ ਭਾਵ ਕਿਸੇ ਦੀ ਨਕਾਰਾਤਮਿਕ ਅਲੋਚਨਾ ਅਤੇ ਦੂਸਰਿਆਂ ਦੀ ਚੁਗ਼ਲੀ ਬਖ਼ੀਲੀ ਕਰਨਾ ਬਹੁਤ ਹੀ ਭਿਆਨਕ ਅਤੇ ਵਿਨਾਸ਼ਕਾਰੀ ਕਰਮ ਹਨ। ਇਹ ਦੀਰਘ ਮਾਨਸਿਕ ਰੋਗ ਹਨ। ਦੂਸਰਿਆਂ ਦੀ ਚੁਗ਼ਲੀ ਬਖ਼ੀਲੀ ਨਿੰਦਿਆ ਕਰਦੇ ਅਸੀਂ ਬੇਅੰਤ ਪਾਪੀ ਬਣ ਜਾਂਦੇ ਹਾਂ। ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤਾਂ ਅਸੀਂ ਉਹਨਾਂ ਦੇ ਪਾਪ ਧੋ ਰਹੇ ਹੁੰਦੇ ਹਾਂ ਅਤੇ ਉਹਨਾਂ ਦੇ ਪਾਪ ਸਾਡੇ ਖਾਤੇ-ਲੇਖੇ ਵਿੱਚ ਆ ਜਾਂਦੇ ਹਨ। ਨਿੰਦਕ ਆਪਣੀ ਰਸਨਾ ਨਾਲ ਜਦ ਨਿੰਦਿਆ ਕਰਦਾ ਹੈ ਤਾਂ ਉਹ ਆਪਣੀ ਰਸਨਾ ਨਾਲ ਜਿਸਦੀ ਨਿੰਦਿਆ ਕਰਦਾ ਹੈ ਉਸ ਦੀ ਗੰਦਗੀ ਸਾਫ਼ ਕਰਦਾ ਹੈ। ਨਿੰਦਕ ਨੂੰ ਭਿਆਨਕ ਸਜ਼ਾਵਾਂ ਮਿਲਦੀਆਂ ਹਨ ਅਤੇ ਜਿਸਦੀ ਅਲੋਚਨਾ ਨਿੰਦਿਆ ਕਰਦੇ ਹਾਂ ਉਸਦੀ ਬੰਦਗੀ ਹੋਰ ਉਪਰ ਚਲੀ ਜਾਂਦੀ ਹੈ। ਜਿਸ ਦੀ ਆਪ ਨਿੰਦਿਆ ਕਰਦੇ ਹੋ ਉਸ ਨੂੰ ਆਪ ਦੀ ਬੰਦਗੀ ਦਾ ਲਾਭ ਪ੍ਰਾਪਤ ਹੁੰਦਾ ਹੈ।
ਪ੍ਰਮਾਤਮਾ ਨੇ ਸਾਨੂੰ ਕੰਨਾਂ ਨਾਲ ਸੁਣਨ ਦੀ ਸੂਝ ਦਿੱਤੀ ਹੈ ਇਸ ਦਾ ਬ੍ਰਹਮ ਮੰਤਵ ਕੇਵਲ ਸੱਤ ਸੁਣਨਾ ਹੈ ਅਤੇ ਹੋਰ ਕੁਝ ਨਹੀਂ। ਸੱਤ ਤੋਂ ਸਾਡਾ ਭਾਵ ਹੈ ਨਾਮ, ਨਾਮ ਦੀ ਮਹਿਮਾ ਅਤੇ ਅਕਾਲ ਪੁਰਖ ਦਾ ਜਸ, ਪ੍ਰਮਾਤਮਾ ਦੀ ਸਿਫ਼ਤ, ਸਾਡੀ ਜ਼ਿੰਦਗੀ ਨੂੰ ਦਰਗਾਹੀ ਮਾਣ ਦੇ ਯੋਗ ਬਣਾਉਣ ਲਈ। ਪਰ ਅਸੀਂ ਆਪਣੇ ਕੰਨਾਂ ਨਾਲ ਹਰ ਤਰ੍ਹਾਂ ਦੀਆਂ ਨਕਾਰਾਤਮਿਕ ਗੱਲਾਂ ਅਤੇ ਅਸੱਤ ਗੱਲਾਂ ਸੁਣ ਰਹੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਸੁਣਨ ਦਾ ਤੋਹਫ਼ਾ ਵੀ ਝੂਠਾ ਬਣ ਜਾਂਦਾ ਹੈ। ਸਾਡੇ ਕੰਨ ਅਤੇ ਸੁਣਨ ਦੀ ਸੂਝ ਵੀ ਓਨਾ ਚਿਰ ਬ੍ਰਹਮ ਰਹਿੰਦੀ ਹੈ ਜਦ ਤੱਕ ਅਸੀਂ ਸੱਤ ਸੁਣਦੇ ਹਾਂ। ਪ੍ਰਮਾਤਮਾ ਦੀ ਸਿਫ਼ਤ, ਗੁਰਬਾਣੀ ਅਤੇ ਕੀਰਤਨ ਸੁਣਦੇ ਹਾਂ। ਜਦਕਿ ਜੇਕਰ ਅਸੀਂ ਆਪਣੇ ਕੰਨਾਂ ਨਾਲ ਦੂਸਰਿਆਂ ਦੀ ਚੁਗ਼ਲੀ ਬਖ਼ੀਲੀ ਨਿੰਦਿਆ ਸੁਣਦੇ ਹਾਂ ਤਦ ਸਾਡੇ ਸੁਣਨ ਦੀ ਸੂਝ ਦੀ ਇਹ ਦਾਤ ਝੂਠੀ ਬਣ ਜਾਂਦੀ ਹੈ।
ਇਸੇ ਤਰ੍ਹਾਂ ਸਾਡੇ ਹੱਥ ਸਾਨੂੰ ਦੂਸਰਿਆਂ ਦਾ ਭਲਾ ਕਰਨ ਲਈ ਦਿੱਤੇ ਹਨ। ਸਾਨੂੰ ਦੂਸਰਿਆਂ ਦੀ ਮਦਦ ਕਰਨ ਵਿੱਚ ਰੁਝਾਉਣ ਲਈ ਦਿੱਤੇ ਹਨ। ਪਰ ਜੇਕਰ ਅਸੀਂ ਇਹਨਾਂ ਹੱਥਾਂ ਦੀ ਵਰਤੋਂ ਦੂਸਰਿਆਂ ਦਾ ਧਨ ਚੁਰਾਉਣ ਲਈ ਕਰਦੇ ਹਾਂ ਤਾਂ ਇਹ ਹੱਥ ਵੀ ਝੂਠੇ ਬਣ ਜਾਂਦੇ ਹਨ। ਜੇਕਰ ਅਸੀਂ ਆਪਣੀਆਂ ਅੱਖਾਂ ਦੀ ਵਰਤੋਂ ਦੂਸਰਿਆਂ ਵੱਲ ਕਾਮ ਵਾਸ਼ਨਾ ਵਾਲੀਆਂ ਨਜ਼ਰਾਂ ਨਾਲ ਦੇਖਦੇ ਹਾਂ ਤਦ ਸਾਡੀ ਦੇਖਣ ਦੀ ਸੂਝ ਇੱਕ ਸਰਾਪ ਬਣ ਜਾਂਦੀ ਹੈ। ਕੇਵਲ ਆਪਣੇ ਜੀਵਨ ਸਾਥੀ ਤੋਂ ਬਿਨਾਂ, ਦੂਸਰੇ ਸਾਰਿਆਂ ਨੂੰ, ਭੈਣਾਂ, ਧੀਆਂ, ਮਾਤਾਵਾਂ, ਭਰਾ, ਪਿਉ ਅਤੇ ਪੁੱਤਰਾਂ ਵਾਂਗ ਦੇਖੋ। ਜੇਕਰ ਅਸੀਂ ਇਸ ਬ੍ਰਹਮ ਕਾਨੂੰਨ ਤੋਂ ਭਟਕ ਜਾਵਾਂਗੇ ਅਤੇ ਦੂਸਰਿਆਂ ਨੂੰ ਕਾਮ ਵਾਸ਼ਨਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਾਂ ਤਾਂ ਸਾਡੀਆਂ ਅੱਖਾਂ ਵੀ ਝੂਠ ਹੋ ਜਾਂਦੀਆਂ ਹਨ। ਨਜ਼ਰ ਸਭ ਤੋਂ ਮਹੱਤਵਪੂਰਨ ਗਿਆਨ ਇੰਦਰੀ ਹੈ। ਇਹ ਬ੍ਰਹਮ ਦਾਤ ਜਿਹੜੀ ਸਾਨੂੰ ਸਿਰਫ਼ ਸੱਤ ਦੇਖਣ ਲਈ ਦਿੱਤੀ ਹੈ। ਇਸ ਤਰ੍ਹਾਂ ਨਾਲ ਸਾਡੀਆਂ ਸਾਰੀਆਂ ਗਿਆਨ ਅਤੇ ਕਰਮ ਇੰਦਰੀਆਂ ਪਰਮ ਬ੍ਰਹਮ ਸ਼ਕਤੀਆਂ ਹਨ ਜੋ ਸਾਨੂੰ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੱਤ ਦੀ ਸੇਵਾ ਕਰਦੇ ਹੋਏ ਵਰਤਣ ਲਈ ਅਤੇ ਸੱਤ ਦਾ ਜੀਵਨ ਜਿਊਣ ਲਈ ਬਖ਼ਸ਼ੀਆਂ ਹਨ। ਜੇਕਰ ਅਸੀਂ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਦੀ ਗ਼ਲਤ ਵਰਤੋਂ ਕਰਦੇ ਹਾਂ ਤਾਂ ਅਸੀਂ ਦਰਗਾਹ ਦੇ ਦੇਣਦਾਰ ਹੋਵਾਂਗੇ।
ਰਸਨਾ ਇੱਕ ਹੋਰ ਮਹੱਤਵਪੂਰਨ ਗਿਆਨ ਇੰਦਰੀ ਹੈ ਜੋ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬਖ਼ਸ਼ੀ ਹੈ। ਸਾਨੂੰ ਰਸਨਾ ਦੀ ਵਰਤੋਂ ਸੱਤ ਬੋਲਣ ਲਈ ਕਰਨੀ ਚਾਹੀਦੀ ਹੈ। ਰਸਨਾ ਨਾਮ, ਅਕਾਲ ਪੁਰਖ, ਸੰਤਾਂ ਅਤੇ ਭਗਤਾਂ ਦੀ ਮਹਿਮਾ ਗਾਉਣ ਲਈ ਮਿਲੀ ਹੈ। ਨਾਮ ਜਪਣ ਅਤੇ ਹੋਰ ਐਸੇ ਸੱਤ ਕਰਮ ਕਰਨ ਲਈ ਮਿਲੀ ਹੈ। ਜਦਕਿ, ਜੇਕਰ ਅਸੀਂ ਇਸਦੀ ਵਰਤੋਂ ਸਿਰਫ਼ ਵੱਖ-ਵੱਖ ਭੋਜਨਾਂ ਦੇ ਸੁਆਦ ਵੇਖਣ ਲਈ ਹੀ ਕਰ ਰਹੇ ਹਾਂ ਜਾਂ ਕਿਸੇ ਦੀ ਨਿੰਦਿਆ ਚੁਗ਼ਲੀ ਬਖ਼ੀਲੀ ਕਰਨ ਲਈ ਵਰਤਦੇ ਹਾਂ ਤਾਂ ਇਹ ਵੀ ਝੂਠੀ ਬਣ ਜਾਂਦੀ ਹੈ।
ਪ੍ਰਮਾਤਮਾ ਨੇ ਸਾਨੂੰ ਦੋ ਪੈਰ ਦਿੱਤੇ ਹਨ। ਸਾਡੀ ਸਥੂਲ ਦੇਹੀ ਦਾ ਇਹ ਇੱਕ ਬਹੁਤ ਹੀ ਮਹੱਤਵਪੂਰਨ ਗੁਣ ਹੈ। ਸਾਡੇ ਪੈਰਾਂ ਤੋਂ ਬਿਨਾਂ ਕਿਤੇ ਵੀ ਜਾਣਾ ਬਹੁਤ ਮੁਸ਼ਕਿਲ ਹੈ। ਪ੍ਰਮਾਤਮਾ ਨੇ ਸਾਨੂੰ ਦੋ ਪੈਰ ਸਹੀ ਦਿਸ਼ਾ ਵੱਲ ਜਾਣ ਲਈ ਵਰਤਣ ਵਾਸਤੇ ਦਿੱਤੇ ਹਨ। ਸੱਤ ਕਰਮਾਂ ਵੱਲ ਜਾਣ ਅਤੇ ਗ਼ਲਤ ਕਰਮ ਕਰਨ ਤੋਂ ਦੂਰ ਜਾਣ ਲਈ ਦਿੱਤੇ ਹਨ। ਜਦੋਂ ਅਸੀਂ ਇਕ ਵਾਰ ਇਸਦੀ ਵਰਤੋਂ ਗ਼ਲਤ ਕਰਮਾਂ ਲਈ ਕਰ ਲੈਂਦੇ ਹਾਂ, ਦੂਸਰਿਆਂ ਦਾ ਬੁਰਾ ਕਰਨ ਲਈ ਵਰਤ ਲੈਂਦੇ ਹਾਂ ਤਦ ਇਹ ਵੀ ਝੂਠੇ ਹੋ ਜਾਂਦੇ ਹਨ।
ਸਾਡਾ ਮਨ ਸਾਨੂੰ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਕਰਨ ਦੀ ਦਿਸ਼ਾ ਦਿੰਦਾ ਹੈ। ਮਨ ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਤੋਂ ਸੰਕੇਤ ਲੈਂਦਾ ਹੈ ਅਤੇ ਇਹਨਾਂ ਬਾਹਰੀ ਸੰਕੇਤਾਂ ਦੀ ਤਰਜਮਾਨੀ ਸਾਡੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਦੇ ਰੂਪ ਵਿੱਚ ਕਰਦਾ ਹੈ। ਜੇਕਰ ਸਾਡਾ ਮਨ ਮਾਇਆ ਦੇ ਪ੍ਰਭਾਵ ਅਧੀਨ ਕਰਮ ਕਰਦਾ ਹੈ, ਤਦ ਇਹ ਜਵਾਬ ਵੀ ਮਾਇਆ ਦੇ ਪ੍ਰਭਾਵ ਹੇਠ ਦੇਵੇਗਾ। ਜੇਕਰ ਸਾਡਾ ਮਨ ਨਾਮ ਅਤੇ ਬ੍ਰਹਮ ਗਿਆਨ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ, ਤਦ ਇਸਦਾ ਹੁੰਗਾਰਾ ਵੀ ਨਾਮ ਅਤੇ ਬ੍ਰਹਮ ਗਿਆਨ ਦੇ ਅਨੁਸਾਰ ਹੋਵੇਗਾ। ਸੱਤ ਕਰਮ ਇਕੱਠੇ ਕਰਨ ਲਈ ਮਨ ਨੂੰ ਸੰਸਾਰਿਕ ਮਤ, ਅਲਪ ਮਤ ਅਤੇ ਦੁਰਮਤ ਦੀ ਬਜਾਇ ਨਾਮ ਅਤੇ ਬ੍ਰਹਮ ਗਿਆਨ ਦੇ ਪ੍ਰਭਾਵ ਹੇਠ ਕੰਮ ਕਰਨਾ ਚਾਹੀਦਾ ਹੈ।
ਜੇਕਰ ਸਾਡਾ ਮਨ ਮਾਇਆ ਪੰਜ ਦੂਤਾਂ ਦੇ ਪ੍ਰਭਾਵ ਅਧੀਨ ਕੰਮ ਕਰਦਾ ਹੈ ਤਦ ਇਸਨੂੰ ਵੀ ਝੂਠਾ ਗਿਣਿਆ ਜਾਵੇਗਾ। ਜੇਕਰ ਇਹ ਨਾਮ ਅਤੇ ਬ੍ਰਹਮ ਗਿਆਨ ਦੇ ਪ੍ਰਭਾਵ ਅਧੀਨ ਕੰਮ ਕਰਦਾ ਹੈ ਤਦ ਇਹ ਸਾਡੀ ਬ੍ਰਹਮ ਹੁਕਮ ਅਧੀਨ ਕੰਮ ਕਰਨ ਵਿੱਚ ਮਦਦ ਕਰੇਗਾ। ਇਸਦੇ ਫਲਸਰੂਪ ਇਹ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਨਾਲ ਜੋੜ ਦੇਵੇਗਾ। ਇਸੇ ਤਰ੍ਹਾਂ ਸਾਡੇ ਸਰੀਰ ਦੇ ਸਾਰੇ ਅੰਗ ਸਾਨੂੰ ਇੱਕ ਇਲਾਹੀ ਦਾਤ ਹਨ ਕਿ ਅਸੀਂ ਇਸ ਮਨੁੱਖਾ ਜੀਵਨ ਰੂਪ ਵਿਚ ਅਕਾਲ ਪੁਰਖ ਨਾਲ ਜੁੜ ਸਕੀਏ। ਮਨੁੱਖੀ ਸਰੀਰ ਦੀ ਦਾਤ ਸਾਨੂੰ ਦੂਸਰਿਆਂ ਦਾ ਭਲਾ ਕਰਨ ਲਈ ਮਿਲੀ ਹੈ। ਦੂਸਰਿਆਂ ਦੀ ਮਦਦ ਕਰਨ, ਨਾਮ ਨਾਲ ਜੁੜਨ ਅਤੇ ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨ ਲਈ ਮਿਲੀ ਹੈ। ਜੇਕਰ ਇਸ ਸਥੂਲ ਦੇਹੀ ਦੀ ਵਰਤੋਂ ਇਸ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਤਾਂ ਇਹ ਵੀ ਝੂਠੀ ਬਣ ਜਾਂਦੀ ਹੈ। ਸਾਡੀ ਸਥੂਲ ਦੇਹੀ ਝੂਠੀ ਹੈ ਜੇਕਰ ਅਸੀਂ ਵੱਖ-ਵੱਖ ਵਿਚਲਿਤ ਕਰਨ ਵਾਲੇ ‘ਤੱਤ’ ਨਿੰਦਿਆ ਚੁਗ਼ਲੀ ਬਖ਼ੀਲੀ, ਰਾਜ, ਜੋਬਨ, ਧਨ ਮਾਲ, ਰੂਪ, ਰਸ, ਗੰਧ, ਸਪਰਸ਼, ਸ਼ਬਦ, ਸ਼ਬਦ ਤੋਂ ਇਥੇ ਭਾਵ ਗੰਦੀ ਭਾਸ਼ਾ ਵਰਤਣ ਤੋਂ ਹੈ, ਅਧੀਨ ਪ੍ਰਭਾਵਿਤ ਹੋ ਕੇ ਕੰਮ ਕਰੀਏ। ਸਾਡੇ ਸਾਰੇ ਮਾਨਸਿਕ ਅਤੇ ਸਰੀਰਕ ਰੋਗਾਂ ਦਾ ਕਾਰਨ ਕੇਵਲ ਇਸ ਦੇਹੀ ਦੀ ਦੁਰਵਰਤੋਂ ਹੀ ਹੈ।
ਬ੍ਰਹਮ ਪ੍ਰਕਾਸ਼ ਤੋਂ ਬਿਨਾਂ ਤੇ ਬ੍ਰਹਮ ਗਿਆਨ ਦੀ ਕਮਾਈ ਤੋਂ ਬਿਨਾਂ ਅਤੇ ਸੱਤ ਦੀ ਕਰਨੀ ਤੋਂ ਬਿਨਾਂ ਇਸ ਦੇਹੀ ਦੀ ਵਰਤੋਂ ਕਰਨ ਨਾਲ ਸਾਡੇ ਸਰੀਰਕ ਅੰਗ ਅਤੇ ਸਾਡੀਆਂ ਗਿਆਨ ਇੰਦਰੀਆਂ ਅਤੇ ਸਰੀਰ ਝੂਠੇ ਹੋ ਜਾਂਦੇ ਹਨ ਅਤੇ ਇਸ ਕਾਰਨ ਸਾਡੀ ਦੇਹੀ ਭਿਆਨਕ ਮਾਨਸਿਕ ਅਤੇ ਸਰੀਰਕ ਰੋਗਾਂ ਵਿੱਚ ਗ੍ਰਸਤ ਹੋ ਜਾਂਦੀ ਹੈ। ਇਸ ਕਾਰਨ ਅਸੀਂ ਆਪਣੇ ਆਪ ਨੂੰ ਅਨਾਦਿ ਸੱਤ ਵੱਲ ਮੋੜਨ ਦੇ ਯੋਗ ਨਹੀਂ ਰਹਿੰਦੇ। ਇਸ ਤਰ੍ਹਾਂ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ, ਸੇਵਾ, ਪਰਉਪਕਾਰ ਤੇ ਮਹਾਂ ਪਰਉਪਕਾਰ ਕਰਨ ਦੇ ਯੋਗ ਨਹੀਂ ਹੋਵਾਂਗੇ ਅਤੇ ਇਸ ਮਨੁੱਖਾ ਜੀਵਨ ਦੇ ਮੰਤਵ, ਜੀਵਨ ਮੁਕਤੀ, ਪੂਰਾ ਕਰਨ ਦੇ ਯੋਗ ਨਹੀਂ ਹੁੰਦੇ। ਸਫਲਤਾ ਦਾ ਰਾਹ ਕੇਵਲ ਸੱਚਖੰਡ ਦਾ ਰਾਹ ਹੈ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਰਸਤਾ ਹੈ ਜੋ ਬ੍ਰਹਮ ਪ੍ਰਕਾਸ਼ ਅਤੇ ਬ੍ਰਹਮ ਗਿਆਨ ਸਾਡੇ ਵਿੱਚ ਲਿਆਏਗਾ ਜੋ ਕਿ ਸਾਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜਨ ਵਿੱਚ ਸਹਾਇਕ ਸਿੱਧ ਹੋਵੇਗਾ।
ਬਿਰਥੀ ਸਾਕਤ ਕੀ ਆਰਜਾ ॥
ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥
ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
ਜਿਉ ਕਿਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
ਨਾਨਕ ਤਾ ਕੈ ਬਲਿ ਬਲਿ ਜਾਉ ॥੬॥
ਸਾਕਤ ਉਹ ਵਿਅਕਤੀ ਹੈ ਜੋ ਰਚਨਹਾਰੇ ਪਰੀਪੂਰਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਉਸਦੀ ਅਣਜਾਨਤਾ, ਮਸੂਮੀਅਤ ਨਹੀਂ ਬਲਕਿ ਜਾਣ-ਬੁਝ ਕੇ ਹੈ। ਇਹ ਨਹੀਂ ਹੈ ਕਿ ਉਹਨਾਂ ਨੂੰ ਕਦੀ ਪ੍ਰਮਾਤਮਾ ਬਾਰੇ ਜਾਣਨ ਦਾ ਮੌਕਾ ਨਹੀਂ ਮਿਲਿਆ, ਇਹ ਇਸ ਲਈ ਹੈ ਕਿ ਉਹ ਪਰਮਾਤਮਾ ਬਾਰੇ ਜਾਨਣਾ ਹੀ ਨਹੀਂ ਚਾਹੁੰਦੇ। ਸਾਕਤ ਸਤੋ ਕਰਮ ਕਰਨ ਲਈ ਕੋਈ ਯਤਨ ਨਹੀਂ ਕਰਦਾ। ਸਾਕਤ ਹਮੇਸ਼ਾਂ ਮਾਇਆ ਦੀ ਰਜੋ ਬਿਰਤੀ ਅਤੇ ਤਮੋ ਬਿਰਤੀ ਵਿੱਚ ਗ਼ਲਤਾਨ ਰਹਿੰਦਾ ਹੈ। ਉਹ ਕਦੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਉਸਦਾ ਪਰਮਾਤਮਾ ਵਿਚ ਕੋਈ ਵਿਸ਼ਵਾਸ, ਭਰੋਸਾ ਅਤੇ ਯਕੀਨ ਨਹੀਂ ਹੁੰਦਾ। ਉਸ ਵਿਚ ਪਰਮਾਤਮਾ ਪ੍ਰਤੀ ਕੋਈ ਵੀ ਸ਼ਰਧਾ ਅਤੇ ਪਿਆਰ ਨਹੀਂ ਹੁੰਦਾ। ਸਾਕਤ ਦਾ ਮੰਨਣਾ ਹੈ ਕਿ ਇਥੇ ਕੋਈ ਪਰਮਾਤਮਾ ਨਹੀਂ ਹੈ। ਸਾਕਤ ਨੂੰ ਨਾਸਤਕ ਭੀ ਕਿਹਾ ਜਾਂਦਾ ਹੈ।
ਗੁਰੂ ਪਾਤਸ਼ਾਹ ਜੀ ਆਪਣੇ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਬਦਾਂ ਵਿੱਚ ਵਖਿਆਨ ਕਰ ਰਹੇ ਹਨ ਕਿ ਸਾਕਤ ਦਾ ਜੀਵਨ ਪੂਰੀ ਤਰ੍ਹਾਂ ਵਿਅਰਥ ਹੈ। ਉਹ ਆਪਣੇ ਮਨੁੱਖਾ ਜੀਵਨ ਦੇ ਆਧਾਰ ਭੂਤ ਮੰਤਵ ਨੂੰ ਜਾਣਨ ਪ੍ਰਤੀ ਬਿਲਕੁਲ ਵੀ ਰੁਚਿਤ ਨਹੀਂ ਹੈ। ਸਾਕਤ ਜਨਮ ਮਰਨ ਦੇ ਚੱਕਰ ਵਿੱਚ ਗ਼ਲਤਾਨ ਰਹਿੰਦਾ ਹੈ ਜਦ ਤੱਕ ਉਹ ਦੁਬਾਰਾ ਮਨੁੱਖਾ ਜੀਵਨ ਹਾਸਲ ਕਰਨ ਲਈ ਕਾਫ਼ੀ ਸਤੋ ਕਰਮ ਨਹੀਂ ਕਰ ਲੈਂਦਾ। ਤਦ ਉਸਨੂੰ ਆਪਣੇ ਮਨੁੱਖਾ ਜੀਵਨ ਦੇ ਅਸਲ ਮੰਤਵ ਦਾ ਅਹਿਸਾਸ ਹੋ ਸਕਦਾ ਹੈ, ਜੋ ਕਿ ਉਸਨੂੰ ਦੁਬਾਰਾ ਮਿਲਿਆ ਹੈ ਜਿਹੜਾ ਉਸਨੂੰ ਮੁਕਤੀ ਪ੍ਰਾਪਤ ਕਰਨ ਲਈ ਮਿਲਿਆ ਹੈ। ਇਹ ਹੀ ਕਾਰਨ ਹੈ ਕਿ ਗੁਰਬਾਣੀ ਮਨੁੱਖਾ ਜਨਮ ਨੂੰ ਦੁਰਲੱਭ ਕਹਿੰਦੀ ਹੈ।
ਸਾਕਤ ਦੀ ਜ਼ਿੰਦਗੀ ਅਤੇ ਉਸਦਾ ਪ੍ਰਾਲਬਧ ਅਸੱਤ ਕਰਮਾਂ ਨਾਲ ਬਣਿਆ ਹੁੰਦਾ ਹੈ। ਉਹ ਮਾਇਆ ਨੂੰ ਸਮਰਪਿਤ ਮਾਇਆ ਦਾ ਗ਼ੁਲਾਮ ਹੁੰਦਾ ਹੈ। ਬਿਨਾਂ ਸੱਚੇ ਜੀਵਨ ਦੇ ਇੱਕ ਵਿਅਕਤੀ ਸਚਿਆਰਾ ਨਹੀਂ ਬਣ ਸਕਦਾ। ੴ ਸਤਿਨਾਮ ਦੇ ਗੁਰਪ੍ਰਸਾਦਿ (ਇੱਕ ਪਰਮਾਤਮਾ ਜਿਸਦਾ ਨਾਮ ‘ਸਤ’ ਹੈ।) ਦੇ ਬਿਨਾਂ ਜਿਹੜਾ ਕਿ ਅਨਾਦਿ ਸੱਚ ਹੈ, ਜਿਸ ਤਰ੍ਹਾਂ ਮੂਲ-ਮੰਤਰ ਵਿੱਚ ਵਖਿਆਨ ਕੀਤਾ ਗਿਆ ਹੈ, ਅਤੇ ਸਤਿਨਾਮ ’ਤੇ ਧਿਆਨ ਲਗਾਉਣ ਤੋਂ ਬਿਨਾਂ ਇੱਕ ਆਦਮੀ ਸਚਿਆਰਾ ਨਹੀਂ ਬਣ ਸਕਦਾ।
ੴ ਸਤਿਨਾਮ ਗੁਰਪ੍ਰਸਾਦੀ ਨਾਮ ਹੈ। ਇਸ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਬਿਨਾਂ ਅਸੀਂ ਸੱਤ ਸਰੂਪ ਨਹੀਂ ਬਣ ਸਕਦੇ। ਕੇਵਲ ਸੱਤ ਸਾਨੂੰ ਸੱਤ ਰੂਪ ਬਣਾ ਸਕਦਾ ਹੈ। ਜਿਸਦਾ ਭਾਵ ਹੈ ਕਿ ਸਾਨੂੰ ਅੰਦਰੋਂ ਅਤੇ ਬਾਹਰੋਂ ਪੂਰਨ ਸਚਿਆਰਾ ਬਣਾ ਦੇਵੇਗਾ ਕੇਵਲ ਜਦ ਅਸੀਂ ਪੂਰਨ ਸਚਿਆਰੇ ਬਣ ਜਾਵਾਂਗੇ ਤਦ ਅਸੀਂ ਅਨਾਦਿ ਸੱਤ ਨੂੰ ਵੇਖਣ, ਬੋਲਣ, ਸੁਣਨ, ਸੱਤ ਦੀ ਸੇਵਾ ਕਰਨ ਅਤੇ ਸੱਤ ਵਰਤਾਉਣ ਦੇ ਯੋਗ ਹੋ ਸਕਦੇ ਹਾਂ। ਐਸੀ ਰੂਹ ਹੀ ਹੈ ਜਿਸਨੂੰ ਪੂਰਨ ਸਚਿਆਰਾ ਇੱਕ ਪੂਰਨ ਖ਼ਾਲਸਾ ਕਿਹਾ ਜਾਂਦਾ ਹੈ। ਪਰ ਹਿਰਦੇ ਵਿੱਚ ਪੂਰਨ ਪ੍ਰਕਾਸ਼ ਤੋਂ ਬਿਨਾਂ ਕੋਈ ਵੀ ਪੂਰਨ ਸਚਿਆਰਾ ਨਹੀਂ ਬਣ ਸਕਦਾ ਅਤੇ ਯਾਦ ਰੱਖੋ ਪ੍ਰਮਾਤਮਾ ਕੇਵਲ ਪੂਰਨ ਸਚਿਆਰੇ ਹਿਰਦੇ ਵਿੱਚ ਰਹਿੰਦਾ ਹੈ। ਕ੍ਰੋਧ ਪੇਟ ਦੇ ਖੇਤਰ ਵਿੱਚ ਰਹਿੰਦਾ ਹੈ। ਲੋਭ ਅਤੇ ਮੋਹ ਸਾਡੀ ਛਾਤੀ ਵਾਲੇ ਹਿੱਸੇ ਵਿੱਚ ਰਹਿੰਦੇ ਹਨ ਅਤੇ ਅਹੰਕਾਰ ਜੋ ਸਭ ਤੋਂ ਖ਼ਤਰਨਾਕ ਹੈ ਸਾਡੇ ਸਿਰ ਵਿੱਚ ਰਹਿੰਦਾ ਹੈ। ਇਹਨਾਂ ਦੂਤਾਂ ਦੇ ਸਾਡੇ ਸਰੀਰ ਵਿੱਚ ਰਹਿੰਦਿਆਂ ਅਸੀਂ ਰੂਹਾਨੀ ਤੌਰ ’ਤੇ ਅੰਧੇ ਹੋ ਜਾਂਦੇ ਹਾਂ। ਇਹ ਦੂਤ ਸਾਡੇ ਸਰੀਰ ਨੂੰ ਸ਼ੁੱਧ ਹੋਣ ਦੀ ਆਗਿਆ ਨਹੀਂ ਦਿੰਦੇ।
ਅਸੀਂ ਆਪਣੇ ਸਰੀਰ ਨੂੰ ਕਿਵੇਂ ਸ਼ੁੱਧ ਕਰ ਸਕਦੇ ਹਾਂ ਅਤੇ ਇਹਨੂੰ ਪੰਜ ਦੂਤਾਂ ਦੇ ਪੰਜੇ ਵਿੱਚੋਂ ਕਿਵੇਂ ਛੁਡਾ ਸਕਦੇ ਹਾਂ। ਉੱਤਰ ਬਹੁਤ ਹੀ ਸਿੱਧਾ ਸਾਦਾ ਹੈ। ਅਸੀਂ ਦੂਤਾਂ ਤੋਂ ਛੁਟਕਾਰਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਪਾ ਸਕਦੇ ਹਾਂ। ਜਦ ਨਾਮ ਸਾਡੇ ਅੰਦਰ ਜਾਂਦਾ ਹੈ, ਸਾਰੇ ਦੂਤ ਸਾਡੀ ਦੇਹੀ ਵਿਚੋਂ ਨੱਸ ਜਾਂਦੇ ਹਨ ਅਤੇ ਇਹ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਸਾਰੇ ਸੱਤ ਚੱਕਰ ਇਲਾਹੀ ਸ਼ਕਤੀਆਂ ਦੇ ਖੁੱਲ੍ਹ ਜਾਂਦੇ ਹਨ। ਗੁਰਬਾਣੀ ਵਿੱਚ ਇਹਨਾਂ ਨੂੰ ਸੱਤ ਸਰੋਵਰ ਕਿਹਾ ਜਾਂਦਾ ਹੈ। ਅੰਮ੍ਰਿਤ ਨੂੰ ਸਰੀਰ ਦੇ ਇਹਨਾਂ ਸਭ ਭਾਗਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸੱਤ ਸਰੋਵਰ-ਸਿਰ ਦਾ ਉੱਪਰਲਾ ਹਿੱਸਾ (ਦਸਮ ਦੁਆਰ), ਮੱਥੇ ਦਾ ਵਿਚਕਾਰਲਾ ਹਿੱਸਾ (ਤੀਸਰਾ ਨੇਤਰ-ਤ੍ਰਿਕੁਟੀ) ਕੰਠ, ਛਾਤੀ ਦਾ ਵਿਚਕਾਰਲਾ ਹਿੱਸਾ (ਹਿਰਦਾ-ਰੀੜ੍ਹ ਦੀ ਹੱਡੀ ਨਾਲ ਲਗਦਾ), ਨਾਭੀ, ਲਿੰਗ, ਅੰਗ ਅਤੇ ਕਮਰੋੜ ਦਾ ਅਧਾਰ (ਕੁੰਡਲਨੀ)। ਜਦ ਨਾਮ ਸਾਡੇ ਅੰਦਰ ਜਾਂਦਾ ਹੈ, ਸਾਡੇ ਸਾਰੇ ਬੱਜਰ ਕਪਾਟ-ਬ੍ਰਹਮ ਦਰਵਾਜ਼ੇ ਵੀ ਖੁੱਲ੍ਹ ਜਾਂਦੇ ਹਨ ਅਤੇ ਅਸੀਂ ਰੂਹਾਨੀ ਸਲਤਨਤ ਨਾਲ ਜੁੜ ਜਾਂਦੇ ਹਾਂ। ਇਹ ਬੱਜਰ ਕਪਾਟ ਮੱਥੇ ਵਿੱਚ ਹਨ (ਤੀਸਰਾ ਨੇਤਰ) ਸਿਰ ਦਾ ਪਿਛਲਾ ਹਿੱਸਾ, ਦੋਵਾਂ ਕੰਨਾਂ ਤੋਂ ਉਪਰ ਅਤੇ ਸਿਰ ਦਾ ਉੱਪਰਲਾ ਭਾਗ (ਦਸਮ ਦੁਆਰ) ਜਦ ਨਾਮ ਇਹਨਾਂ ਸੱਤ ਸਰੋਵਰਾਂ ਵਿਚੋਂ ਬਾਹਰ ਵਹਿੰਦਾ ਹੈ, ਤਦ ਸਾਡੇ ਸਾਰੇ ਕਣ-ਕਣ, ਰੋਮ-ਰੋਮ ਵਿਚ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਇਸ ਨੂੰ ਕਿਹਾ ਗਿਆ ਹੈ,
“ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥“
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੪੧)
ਜੇਕਰ ਅਸੀਂ ਇਹਨਾਂ ਦੂਤਾਂ ਦੇ ਕੂੜ ਵਿੱਚ ਡੁੱਬੇ ਰਹਿੰਦੇ ਹਾਂ ਤਾਂ ਇਹ ਸਭ ਕੁੱਝ ਜੋ ਬਿਆਨ ਕੀਤਾ ਗਿਆ ਹੈ ਵਿਚੋਂ ਕੁਝ ਵੀ ਸਾਡੇ ਨਾਲ ਨਹੀਂ ਵਾਪਰਦਾ। ਇਹਨਾਂ ਵਿਚੋਂ ਕੁੱਝ ਵੀ ਨਹੀਂ ਵਾਪਰਦਾ ਜੇਕਰ ਸਾਡਾ ਮੂੰਹ ਸਿਫ਼ਤ ਦੀ ਜਗ੍ਹਾ ਮੰਦੇ ਬੋਲ ਬੋਲਦਾ ਹੈ। ਜਦ ਸਾਡਾ ਸਰੀਰ ਮਾੜੇ ਕੰਮਾਂ ਵਿਚ ਸ਼ਾਮਿਲ ਹੁੰਦਾ ਹੈ, ਸੇਵਾ ਦੀ ਬਜਾਇ। ਇਸ ਦਾ ਮਤਲਬ ਹੈ ਕਿ ਸਾਡਾ ਮੂੰਹ ਅਤੇ ਸਰੀਰ ਵਿਅਰਥ ਹਨ, ਇਹ ਝੂਠੇ ਹਨ। ਨਾਮ ਸਿਮਰਨ ਅਤੇ ਨਾਮ ਦੀ ਕਮਾਈ ਇਕੱਠੀ ਕਰਨ ਤੋਂ ਬਿਨਾਂ ਸਾਡੇ ਦਿਨ ਅਤੇ ਰਾਤਾਂ ਫ਼ਜ਼ੂਲ ਹਨ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ। ਜਿਸ ਤਰ੍ਹਾਂ ਮੀਂਹ ਤੋਂ ਬਿਨਾਂ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ। ਨਾਮ ਅੰਮ੍ਰਿਤ ਸਾਡੀ ਰੂਹ, ਮਨ ਅਤੇ ਸਰੀਰ ਦਾ ਰੂਹਾਨੀ ਭੋਜਨ ਹੈ। ਨਾਮ ਸਾਨੂੰ ਪੂਰਨ ਸ਼ਾਂਤੀ ਦੀਆਂ ਸਿਖ਼ਰਾਂ ’ਤੇ ਲੈ ਜਾਂਦਾ ਹੈ ਜੋ ਪੂਰਨ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਅਵਸਥਾ ਹੈ।
ਕੰਜੂਸ ਦਾ ਧਨ ਉਸ ਨਾਲ ਨਹੀਂ ਜਾਂਦਾ। ਉਹ ਸਾਰੀ ਜ਼ਿੰਦਗੀ ਇਸ ਨੂੰ ਇਕੱਠੇ ਕਰਨ ਵਿਚ ਲੰਘਾ ਦਿੰਦਾ ਹੈ। ਜੇਕਰ ਖ਼ਰਚ ਕਰਦਾ ਭੀ ਹੈ ਤਾਂ ਇਸ ਨੂੰ ਬੜੀ ਮੁਸ਼ਕਿਲ ਨਾਲ ਖ਼ਰਚ ਕਰਦਾ ਹੈ। ਜਦ ਅੰਤ ਆਉਂਦਾ ਹੈ ਤਾਂ ਸਾਰਾ ਧਨ ਇੱਥੇ ਰਹਿ ਜਾਂਦਾ ਹੈ, ਕੁਝ ਵੀ ਉਸ ਦੇ ਨਾਲ ਨਹੀਂ ਜਾਂਦਾ। ਇਸੇ ਤਰ੍ਹਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇ ਬਿਨਾਂ ਸਭ ਕਾਰਜ ਅਤੇ ਕੰਮ ਝੂਠੇ ਹਨ ਅਤੇ ਵਿਅਰਥ ਹਨ। ਜਦ ਅਸੀਂ ਨਾਮ ਵਿੱਚ ਲੀਨ ਹੋ ਜਾਂਦੇ ਹਾਂ ਅਸੀਂ ਧੰਨ ਧੰਨ ਹੋ ਜਾਂਦੇ ਹਾਂ। ਇਸ ਤੋਂ ਭਾਵ ਹੈ ਅਸੀਂ ਬਹੁਤ ਹੀ ਮਹਾਨ, ਸਰਵੋਤਮ ਤੌਰ ’ਤੇ ਬਖ਼ਸ਼ਿਸ਼ ਪ੍ਰਾਪਤ ਹੋ ਜਾਂਦੇ ਹਾਂ ਕਿਉਂਕਿ ਅਸੀਂ ਰੂਹਾਨੀ ਸੰਸਾਰ ਦੀ ਸਿਖ਼ਰ ਤੱਕ ਪਹੁੰਚ ਚੁੱਕੇ ਹੁੰਦੇ ਹਾਂ। ਅਸੀਂ ਇੰਨੇ ਮਹੱਤਵਪੂਰਨ ਅਤੇ ਮਾਣਯੋਗ ਹੋ ਜਾਂਦੇ ਹਾਂ ਕਿ ਨਿਰੰਕਾਰ ਰੂਪ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਤੋਂ ਬਲਿਹਾਰ ਜਾਂਦੇ ਹਨ। ਇਸ ਦਾ ਭਾਵ ਹੈ ਕਿ ਉਹ ਰੂਹਾਂ ਜੋ ਨਾਮ ਅੰਮ੍ਰਿਤ ਵਿੱਚ ਲੀਨ ਰਹਿੰਦੀਆਂ ਹਨ, ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ ਅਤੇ ਇਥੋਂ ਤੱਕ ਕਿ ਗੁਰੂ ਵੀ ਅਜਿਹੀਆਂ ਰੂਹਾਂ ਦੇ ਬਲਿਹਾਰ ਜਾਂਦੇ ਹਨ।
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥
ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥
ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
ਨਾਨਕ ਉਨ ਜਨ ਚਰਨ ਪਰਾਤਾ ॥੭॥
ਗੁਰ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਪੂਰਨ ਬ੍ਰਹਮ ਗਿਆਨ ਦੇ ਰਹੇ ਹਨ-ਅੰਦਰੂਨੀ ਰਹਿਤ ਦੀ ਮਹੱਤਤਾ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰ ਰਹੇ ਹਨ। ਗੁਰੂ ਜੀ ਬਾਹਰਲੀ ਰਹਿਤ ਦੀ ਨਿਖੇਧੀ ਕਰ ਰਹੇ ਹਨ। ਅੰਦਰਲੀ ਰਹਿਤ ਹੀ ਸਭ ਕੁਝ ਹੈ। ਕੇਵਲ ਇਹ ਹੀ ਸਾਡੀ ਰੂਹਾਨੀ ਪੱਧਰ ਨੂੰ ਉੱਚਾ ਉਠਾ ਸਕਦੀ ਹੈ ਅਤੇ ਸਾਨੂੰ ਇੱਕ ਖੰਡ – ਸੱਚਖੰਡ ਵਿੱਚ ਪਹੁੰਚਾ ਸਕਦੀ ਹੈ। ਜਦ ਕਿ ਬਾਹਰਲੀ ਰਹਿਤ ਰੱਖਣਾ ਅਤੇ ਅੰਦਰਲੀ ਰਹਿਤ ਨੂੰ ਬਿਲਕੁਲ ਅਣਗੌਲਿਆ ਕਰਨਾ ਪਾਖੰਡ ਹੈ। ਇਹ ਸਾਨੂੰ ਪਾਖੰਡੀ ਬਣਾਉਂਦੀ ਹੈ।
ਇਹ ਅੰਦਰਲੀ ਰਹਿਤ ਹੈ ਜੋ ਸਾਨੂੰ ਅੰਦਰੂਨੀ ਤੀਰਥ ਯਾਤਰਾ ਵੱਲ ਖੜਦੀ ਹੈ ਜੋ ਅਸਲੀ ਅਨਾਦਿ ਯਾਤਰਾ ਵੱਲ ਖੜਦੀ ਹੈ, ਜੋ ਅਸਲੀ ਅਨਾਦਿ ਫ਼ਰਕ ਦੱਸਦੀ ਹੈ ਅਤੇ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨੇੜੇ ਲੈ ਕੇ ਜਾਂਦੀ ਹੈ। ਬਾਹਰਲੀ ਤੀਰਥ ਯਾਤਰਾ ਅਤੇ ਬਾਹਰਲੀ ਰਹਿਤ ਸਾਨੂੰ ਆਪਣਾ ਰੂਹਾਨੀ ਪੱਧਰ ਉੱਚਾ ਚੁੱਕਣ ਲਈ ਕੰਮ ਨਹੀਂ ਆਉਂਦੀ ਹੈ। ਅੰਦਰਲੀ ਰਹਿਤ ਤੋਂ ਭਾਵ ਹੈ :
– ਪੂਰਨ ਅੰਦਰੂਨੀ ਸ਼ੁੱਧਤਾ।
– ਮਨ ਉਪਰ ਜਿੱਤ।
– ਪੰਜ ਦੂਤਾਂ ਉੱਪਰ ਜਿੱਤ।
– ਮਾਇਆ ਉੱਪਰ ਜਿੱਤ।
– ਇੱਛਾ ਰਹਿਤ ਬਣਨਾ।
– ਹੁਕਮ ਦੇ ਅੰਦਰ ਆਉਣਾ।
– ਆਪਣੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰਨਾ।
ਬ੍ਰਹਮ ਗੁਣ ਜਿਵੇਂ ਕਿ :
– ਅਤਿ ਨਿਮਰਤਾ।
– ਸਤਿ ਸੰਤੋਖ-ਸਬਰ।
– ਮੁਆਫ਼ ਕਰ ਦੇਣ ਦੀ ਭਾਵਨਾ।
– ਨਿਰਭਉ।
– ਏਕ ਦ੍ਰਿਸ਼ਟ।
– ਨਿਰਵੈਰ।
– ਪਿਆਰ ਅਤੇ ਸ਼ਰਧਾ।
– ਪ੍ਰੇਮਾ-ਭਗਤੀ।
– ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਵਿਸ਼ਵਾਸ ਅਤੇ ਭਰੋਸਾ।
ਅੰਦਰਲੀ ਰਹਿਤ ਦਾ ਹੋਰ ਅੱਗੇ ਮਤਲਬ ਹੈ :
– ਉਹ ਬਣਨਾ ਜੋ ਗੁਰਬਾਣੀ ਕਹਿੰਦੀ ਹੈ।
– ਇੱਕ ਸੰਤ ਹਿਰਦਾ ਬਣਨਾ।
– ਹਿਰਦੇ ਵਿੱਚ ਨਾਮ ਹੋਣਾ, ਰੋਮ-ਰੋਮ ਵਿੱਚ ਨਾਮ ਹੋਣਾ।
– ਸੱਤ ਸਰੋਵਰਾਂ ਦਾ ਪ੍ਰਕਾਸ਼ਮਾਨ ਹੋ ਜਾਣਾ।
– ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਣਾ।
– ਆਤਮ ਰਸ ਅਤੇ ਅੰਮ੍ਰਿਤ ਦਾ ਲਗਾਤਾਰ ਅਨੰਦ ਮਾਣਨਾ।
– ਸਾਰੇ ਹੀ ਬ੍ਰਹਮ ਦਰਵਾਜ਼ੇ, ਤ੍ਰਿਕੁਟੀ ਅਤੇ ਦਸਮ ਦੁਆਰ ਖੋਲ੍ਹਣਾ।
– ਪ੍ਰਮਾਤਮਾ ਨਾਲ ਸਦਾ ਲਈ ਸਿੱਧਾ ਸਬੰਧ ਜੋੜਨਾ।
– ਅਨਹਦ ਸ਼ਬਦ, ਨਾਦ ਕੀਰਤਨ ਲਗਾਤਾਰ ਆਧਾਰ ’ਤੇ ਸੁਣਨਾ।
ਜਦ ਅਸੀਂ ਇਹ ਅੰਦਰਲੀ ਰਹਿਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਧੰਨ ਧੰਨ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ, ਇੱਕ ਪੂਰਨ ਸਤਿਗੁਰੂ ਹਿਰਦੇ ਵਿੱਚ ਪੂਰਨ ਜੋਤ ਪਰਮ ਜੋਤ ਪ੍ਰਕਾਸ਼ ਬਣ ਜਾਂਦੇ ਹਾਂ। ਜਦ ਅਸੀਂ ਅਜਿਹੇ ਬਣ ਜਾਂਦੇ ਹਾਂ ਤਾਂ ਪ੍ਰਮਾਤਮਾ ਆਪ ਸਾਡੇ ਹਿਰਦੇ ਵਿੱਚ ਰਹਿੰਦਾ ਹੈ। ਐਸੀ ਰੂਹ ਜਿਸਦੇ ਹਿਰਦੇ ਵਿੱਚ ਪ੍ਰਮਾਤਮਾ ਆਪ ਪ੍ਰਗਟ ਹੋ ਜਾਂਦਾ ਹੈ ਉਹ ਹਿਰਦਾ ਇੱਕ ਪੂਰਨ ਸੰਤ ਜਾਣਿਆ ਜਾਂਦਾ ਹੈ, ਪੂਰਨ ਬ੍ਰਹਮ-ਗਿਆਨੀ ਜਾਣਿਆ ਜਾਂਦਾ ਹੈ ਅਤੇ ਐਸਾ ਮਹਾਂਪੁਰਖ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਹਰ ਉਸਨੂੰ ਦਿੰਦਾ ਹੈ ਜੋ ਵੀ ਉਸਦੇ ਸੰਪਰਕ ਵਿੱਚ ਆਉਂਦਾ ਹੈ। ਜੋ ਵੀ ਇਹਨਾਂ ਮਹਾਂਪੁਰਖਾਂ ਦੇ ਬ੍ਰਹਮ ਸ਼ਬਦਾਂ ਨੂੰ ਭਰੋਸੇ ਅਤੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਸੁਣਦਾ ਅਤੇ ਅਮਲ ਕਰਦਾ ਹੈ ਮੁਕਤੀ ਪ੍ਰਾਪਤ ਕਰਦਾ ਹੈ। ਬਾਹਰਲੀ ਰਹਿਤ ਸਾਨੂੰ ਕਿਤੇ ਵੀ ਲੈ ਕੇ ਨਹੀਂ ਜਾਂਦੀ, ਬਾਹਰਲੀ ਰਹਿਤ ਹੈ :
– ਧਾਰਮਿਕ ਕੱਪੜੇ ਪਹਿਨਣਾ।
– ਰੀਤੀ ਰਿਵਾਜਾਂ ਦੀ ਪਾਲਣਾ ਕਰਨੀ।
– ਮਨ ਹੋਰ ਮੁੱਖ ਹੋਰ, ਭਾਵ ਦੂਸਰਿਆਂ ਨੂੰ ਕੁਝ ਹੋਰ ਦਿਖਾਉਣਾ ਪਰ ਕਰਨਾ ਕੁਝ ਹੋਰ।
– ਦੂਸਰਿਆਂ ਨੂੰ ਸਲਾਹ ਦੇਣਾ ਪਰ ਆਪਣੇ ਆਪ ਅਮਲ ਨਾ ਕਰਨਾ।
– ਬਾਹਰੀ ਤੀਰਥ ਯਾਤਰਾ, ਜਿਸਨੂੰ ਗੁਰਬਾਣੀ ਵਿੱਚ, ਅਠਸਠ ਤੀਰਥ ਕਿਹਾ ਗਿਆ ਹੈ।
– ਜੇਕਰ ਅਸੀਂ ਬਾਹਰਲੀ ਰਹਿਤ ਵਿੱਚ ਰੁੱਝੇ ਹੋਏ ਹਾਂ, ਅਸੀਂ ਜਨਮ ਮਰਨ ਦੇ ਚੱਕਰ ਵਿੱਚੋਂ ਲੰਘਣਾ ਜਾਰੀ ਰੱਖਦੇ ਹਾਂ।
ਸਾਡੀਆਂ ਸਾਰੀਆਂ ਦੀਆਂ ਸਾਰੀਆਂ ਕ੍ਰਿਆਵਾਂ, ਪ੍ਰਤੀਕ੍ਰਿਆਵਾਂ ਕਰਮ ਅਤੇ ਕਾਰਗੁਜ਼ਾਰੀਆਂ ਲਗਾਤਾਰ ਹਰ ਵੇਲੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦੇਖੀਆਂ ਜਾ ਰਹੀਆਂ ਹਨ। ਇਹ ਸਰਵ-ਕਲਾ ਭਰਪੂਰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ, ਉਹ ਜੋ ‘ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥‘ (ਚੌਪਈ) ਉਹ ਜੋ ਅੰਤਰਜਾਮੀ ਹੈ, ਦੀਆਂ ਸਰਵੋਤਮ ਸ਼ਕਤੀਆਂ ਵਿੱਚੋਂ ਇੱਕ ਹੈ। ਜ਼ਰਾ ਸੋਚੋ, ਜਦ ਪਰਮਾਤਮਾ ਸਾਡੀ ਹਰ ਗੱਲ ਜਾਣਦਾ ਹੈ, ਤਦ ਕੀ ਅਸੀਂ ਅਸਲ ਵਿੱਚ ਇਹ ਵਿਸ਼ਵਾਸ ਰੱਖਦੇ ਹਾਂ ਕਿ ਕੇਵਲ ਬਾਹਰਲੀ ਰਹਿਤ ਰੱਖਿਆਂ ਹੀ ਅਸੀਂ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਉੱਤਰ ਹੈ ਪੂਰੀ ਤਰ੍ਹਾਂ ਨਹੀਂ। ਇਹ ਤਾਂ ਹੋਵੇਗਾ (ਜੀਵਨ ਮੁਕਤੀ ਪ੍ਰਾਪਤ ਕਰਨਾ) ਜੇਕਰ ਅਸੀਂ ਉਪਰ ਦੱਸੇ ਗਏ ਪੂਰਨ ਬ੍ਰਹਮ ਗਿਆਨ ਦੀ ਕਮਾਈ ਕਰਕੇ ਅੰਦਰਲੀ ਰਹਿਤ ਦੀ ਪ੍ਰਾਪਤੀ ਵੱਲ ਕਰਮ ਕਰਨਾ ਸ਼ੁਰੂ ਕਰੀਏ।
ਜਦ ਤੱਕ ਅਸੀਂ ਆਪਣੇ ਆਪ ਨੂੰ ਅੰਦਰਲੀ ਰਹਿਤ ਵੱਲ ਪੂਰੀ ਤਰ੍ਹਾਂ ਸਮਰਪਿਤ ਨਹੀਂ ਕਰ ਦਿੰਦੇ, ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਕਰ ਸਕਦੇ।
ਅਸੀਂ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਪਰਮਾਤਮਾ ਨੂੰ ਅੰਦਰੋਂ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ। ਕੇਵਲ ਤਦ ਹੀ ਸਾਡੇ ਅੰਦਰਲੀ ਜੋਤ ਪਰਮ ਜੋਤ ਬਣੇਗੀ । ਕੇਵਲ ਜਦ ਅਸੀਂ ਨਾਮ ਦੀ ਕਮਾਈ ਕਰਾਂਗੇ ਤਦ ਹੀ ਅੰਦਰਲੀ ਰਹਿਤ ਪ੍ਰਾਪਤ ਕਰ ਸਕਾਂਗੇ। ਕੇਵਲ ਤਦ ਹੀ ਅਸੀਂ ਆਪਣੀ ਅੰਦਰੂਨੀ ਤੀਰਥ ਯਾਤਰਾ ਪੂਰੀ ਕਰ ਸਕਾਂਗੇ ਅਤੇ ਪਰਮਾਤਮਾ ਨਾਲ ਜੁੜ ਸਕਾਂਗੇ।
ਅੰਦਰੂਨੀ ਤੀਰਥ ਯਾਤਰਾ ਅਨਾਦਿ ਸੱਤ ਦੀਆਂ ਵੱਖ-ਵੱਖ ਸਲਤਨਤਾਂ (ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ) ਵਿੱਚੋਂ ਲੰਘ ਕੇ ਸੱਚਖੰਡ ਵਿੱਚ ਪਹੁੰਚਣ ਲਈ ਰੂਹ ਰਾਹੀਂ ਯਾਤਰਾ ਹੈ। ਜਦ ਅਸੀਂ ਆਪਣੇ ਆਪ ਨੂੰ ਪੂਰਨ ਬੰਦਗੀ ਵਿੱਚ ਸਮਰਪਿਤ ਕਰ ਦਿੰਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਅਸੀਂ ਬ੍ਰਹਮ ਜੋਤ ਦੇਖਦੇ ਹਾਂ, ਪੂਰਨ ਜੋਤ ਪ੍ਰਕਾਸ਼, ਨਿਰਗੁਣ ਸਰੂਪ ਦੇ ਦਰਸ਼ਨ ਅਤੇ ਗੁਰੂ ਦਰਸ਼ਨ ਕਰਦੇ ਹਾਂ। ਕੇਵਲ ਤਦ ਹੀ ਅਸੀਂ ਬੜੇ ਹੈਰਾਨੀ-ਜਨਕ ਅਤੇ ਅਲੌਕਿਕ ਅਨੁਭਵ ਮਹਿਸੂਸ ਕਰਦੇ ਹਾਂ। ਅਸੀਂ ਸਥੂਲ ਰੂਪ ਵਿੱਚ ਨਾਮ ਨੂੰ ਆਪਣੇ ਰੋਮ-ਰੋਮ ਵਿੱਚ ਦੇਖਦੇ ਹਾਂ। ਅਸੀਂ ਪੰਚ ਸ਼ਬਦ ਅਨਹਦ ਨਾਦ ਦਸਮ ਦੁਆਰ ਵਿੱਚ ਸੁਣਦੇ ਹਾਂ। ਅਸੀਂ ਆਪਣੇ ਸਰੀਰ ਵਿੱਚੋਂ ਲਗਾਤਾਰ ਅੰਮ੍ਰਿਤ ਝਰਦਾ ਮਹਿਸੂਸ ਕਰਦੇ ਹਾਂ। ਅਸੀਂ ਨਾਮ ਦੀ ਥਿੜਕਣ ਆਪਣੇ ਸਾਰੇ ਸਰੀਰ ਵਿੱਚ ਮਹਿਸੂਸ ਕਰਦੇ ਹਾਂ। ਜੋ ਗੁਰਬਾਣੀ ਕਹਿੰਦੀ ਹੈ ਉਹ ਸਾਡੇ ਨਾਲ ਵਾਪਰਦਾ ਹੈ। ਜਦ ਅਸੀਂ ਇਸ ਅਵਸਥਾ ਵਿੱਚ ਪਹੁੰਚਦੇ ਹਾਂ, ਗੁਰੂ ਸਾਨੂੰ ਅਸੀਸ ਦੇਣ ਆਉਂਦੇ ਹਨ। ਪਾਰਬ੍ਰਹਮ ਪਰਮੇਸ਼ਰ ਆਪ ਸਾਨੂੰ ਅਸੀਸਾਂ ਦੇਣ ਆਉਂਦੇ ਹਨ। ਅਸੀਂ ਦਰਗਾਹ ਵਿੱਚ ਬਹੁਤ ਹੀ ਮਾਣਯੋਗ ਬਣ ਜਾਂਦੇ ਹਾਂ।
ਬਾਹਰਲੀ ਰਹਿਤ ਕੋਈ ਰੂਹਾਨੀ ਲਾਭ ਨਹੀਂ ਲਿਆਉਂਦੀ। ਜਦ ਕਿ ਅੰਦਰਲੀ ਰਹਿਤ ਮੁਕਤੀ, ਅਨਾਦਿ ਖ਼ਜ਼ਾਨੇ ਲੈ ਕੇ ਆਉਂਦੀ ਹੈ ਅਤੇ ਸਾਨੂੰ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ਸੱਚਖੰਡ ਤੱਕ ਲੈ ਜਾਂਦੀ ਹੈ।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥
ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥
ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥
ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
ਗੁਰੂ ਪੰਚਮ ਪਾਤਸ਼ਾਹ ਜੀ ਬੜੀ ਦਿਆਲਤਾ ਨਾਲ ਸਾਨੂੰ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਕਿ ਅਸੀਂ ਅਕਾਲ ਪੁਰਖ ਦੇ ਪ੍ਰੇਰਕ ਵਿਅਕਤੀ ਕਿਵੇਂ ਬਣ ਸਕਦੇ ਹਾਂ। ਅਸੀਂ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਆਪਣੀ ਰੂਹ, ਮਨ ਅਤੇ ਸਰੀਰ ਵੱਲ ਕਿਵੇਂ ਆਕਰਸ਼ਿਤ ਕਰ ਸਕਦੇ ਹਾਂ। ਅਸੀਂ ਅਨਾਦਿ ਬਖ਼ਸ਼ਿਸ਼ਾਂ, ਗੁਰਪ੍ਰਸਾਦਿ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਕੋਲੋਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਅਸੀਂ ਅਮੁੱਕ ਅੰਮ੍ਰਿਤ ਦੇ ਸਮੁੰਦਰ ਮਾਨਸਰੋਵਰ, ਗੁਰਸਾਗਰ ਵਿਚੋਂ ਇੱਕ ਬੂੰਦ ਅੰਮ੍ਰਿਤ ਦੀ ਕਿਵੇਂ ਪ੍ਰਾਪਤੀ ਕਰ ਸਕਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਮਹਾਨ ਬਣਾ ਦੇਵੇ।
ਗੁਰੂ ਜੀ ਸਾਨੂੰ ਅਮੁੱਕ ਅਪਾਰ ਸ਼ਕਤੀਆਂ ਜਿਵੇਂ ਕਿ ਅੰਤਰਜਾਮਤਾ ਬਾਰੇ ਵੀ ਪੂਰਨ ਬ੍ਰਹਮ ਗਿਆਨ ਦੇ ਰਹੇ ਹਨ। ਇਹ ਰੂਹਾਨੀ ਸ਼ਕਤੀਆਂ ਸਾਡੇ ਸਾਰੇ ਜੀਵਨ ਦੇ ਰਾਜ਼ ਅਤੇ ਕਰਮਾਂ ਦਾ ਲੇਖਾ-ਜੋਖਾ ਰੱਖਦੀਆਂ ਹਨ। ਇਹ ਇਲਾਹੀ ਸ਼ਕਤੀਆਂ ਸਾਡੀ ਅੰਦਰੂਨੀ ਕਹਾਣੀ ਦਾ ਸਾਰਾ ਲੇਖਾ-ਜੋਖਾ ਲਗਾਤਾਰ ਅਪਾਰ ਤੇ ਕਰਦੀਆਂ ਹਨ।
ਸੋ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਅਨਾਦਿ ਬਖ਼ਸ਼ਿਸ਼ ਲਈ ਕੀ ਕਰਨਾ ਹੋਵੇਗਾ? ਇਥੇ ਇਹ ਹੀ ਗੁਰੂ ਜੀ ਸਾਨੂੰ ਵਿਸਥਾਰ ਨਾਲ ਦੱਸ ਰਹੇ ਹਨ। ਸਾਨੂੰ ਅਕਾਲ ਪੁਰਖ ਨੂੰ ਆਪਣੀ ਗੁਰ ਕ੍ਰਿਪਾ ਆਪਣੇ ਗੁਰਪ੍ਰਸਾਦਿ ਲਈ ਬੇਨਤੀ ਕਰਨੀ ਚਾਹੀਦੀ ਹੈ। ਕੇਵਲ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਇਹ ਸਭ ਕੁਝ ਸਾਨੂੰ ਦੇ ਸਕਦਾ ਹੈ। ਅਸੀਂ ਆਪ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਆਪਣੇ ਵੱਖ-ਵੱਖ ਤਰੀਕਿਆਂ ਅਤੇ ਢੰਗਾਂ ਰਾਹੀਂ ਪ੍ਰਾਪਤ ਨਹੀਂ ਕਰ ਸਕਦੇ। ਕੇਵਲ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਸਾਨੂੰ ਆਪਣੇ ਨੇੜੇ ਲੈ ਜਾ ਸਕਦਾ ਹੈ ਜਾਂ ਦੂਰ ਹਟਾ ਸਕਦਾ ਹੈ। ਹਰ ਚੀਜ਼ ਉਸਦੇ ਹੁਕਮ ਅੰਦਰ ਹੁੰਦੀ ਹੈ। ਪਰਮਾਤਮਾ ਦੀ ਇੱਛਾ ਸਰਵ-ਉੱਤਮ ਹੈ। ਇਹ ਪੂਰਨ ਬ੍ਰਹਮ ਗਿਆਨ ਸਾਨੂੰ ਗੁਰਪ੍ਰਸਾਦਿ ਲਈ ਅਰਦਾਸ ਕਰਨ ਲਈ ਦੱਸ ਰਿਹਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ, ਅਰਦਾਸ, ਜੋਦੜੀ, ਤਰਲਾ, ਮਿੰਨਤ ਕਰਨ ਦਾ ਕੀ ਤਰੀਕਾ ਹੈ? ਇਸ ਨੂੰ ਇਸ ਤਰ੍ਹਾਂ ਕਰੋ:
– ਅਤਿ ਨਿਮਰਤਾ ਨਾਲ।
– ਰਚਨਹਾਰ ਅਤੇ ਸਭ ਕੁਝ ਕਰਨ ਵਾਲੇ, ਕਰਤਾ ਪੁਰਖ ਦੀ ਹੋਂਦ ਵਿੱਚ ਪੂਰਨ ਵਿਸ਼ਵਾਸ ਨਾਲ।
– ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਭਰੋਸੇ ਅਤੇ ਯਕੀਨ ਨਾਲ।
– ਪੂਰਨ ਸ਼ਰਧਾ ਨਾਲ।
– ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਜਾਣ ਅਤੇ ਪਿਆਰ ਕਰਨ ਨਾਲ।
– ਉਸਦੀ ਗੁਰ ਕ੍ਰਿਪਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਸਦਾ ਮੰਗ ਕਰਦੇ ਰਹਿਣ ਨਾਲ।
ਜੇਕਰ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਪਿਆਰ ਅਤੇ ਸ਼ਰਧਾ ਨਾਲ, ਸਾਡੇ ਯਕੀਨ ਅਤੇ ਭਰੋਸੇ ਨਾਲ ਪਸੀਜ ਜਾਂਦਾ ਹੈ ਤਦ ਉਹ ਸਾਡੀ ਅਰਦਾਸ ਨੂੰ ਸੁਣੇਗਾ; ਅਤੇ ਇਸਨੂੰ ਸਵੀਕਾਰ ਕਰਕੇ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਬਖ਼ਸ਼ਿਸ਼ ਕਰੇਗਾ। ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਸਿੱਧੇ ਆਪਣੀ ਸ਼ਰਨ ਵਿੱਚ ਲੈ ਲਏਗਾ। ਤਦ ਅਸੀਂ ਇੱਕ ਸੇਵਕ ਬਣ ਜਾਵਾਂਗੇ। ਅਸੀਂ ਇੱਕ ਸੇਵਕ ਦੇ ਤੌਰ ’ਤੇ ਸਵੀਕਾਰ ਕਰ ਲਏ ਜਾਵਾਂਗੇ ਅਤੇ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਆਪਣੀ ਅਨਾਦਿ ਬਖ਼ਸ਼ਿਸ਼ ਦੀ ਸ਼ਰਨ ਵਿੱਚ ਸਦਾ ਲਈ ਰੱਖ ਲਏਗਾ।
ਫਿਰ ਜੇਕਰ ਅਸੀਂ ਉਸ ਪ੍ਰਤੀ ਪੂਰਨ ਸਮਰਪਿਤ ਰਹਾਂਗੇ ਅਤੇ ਪੂਰਨ ਬੰਦਗੀ ਕਰਾਂਗੇ ਅਸੀਂ ਪਰਮ ਪੱਦਵੀ ਤੱਕ ਪਹੁੰਚ ਜਾਵਾਂਗੇ। ਸਾਡਾ ਰੋਮ-ਰੋਮ ਸਾਡੀ ਹਰ ਕੋਸ਼ਿਕਾ ਅੰਮ੍ਰਿਤ ਵਿੱਚ ਸਰਸ਼ਾਰ ਹੋ ਜਾਵੇਗੀ। ਉਹ ਸਾਡੇ ਉਪਰ ਹਮੇਸ਼ਾਂ ਆਤਮ ਰਸ ਅੰਮ੍ਰਿਤ ਦੀ ਵਰਖਾ ਕਰਦਾ ਰਹੇਗਾ। ਸਾਡੀ ਸਥੂਲ ਦੇਹੀ ਹਮੇਸ਼ਾਂ ਇਸ ਅੰਮ੍ਰਿਤ ਨਾਲ ਭਰੀ ਰਹੇਗੀ। ਅਸੀਂ ਸਾਰੇ ਅਨਾਦਿ ਖ਼ਜ਼ਾਨਿਆਂ ਤੱਕ ਪਹੁੰਚ ਜਾਵਾਂਗੇ ਅਤੇ ਇੱਕ ਪੂਰਨ ਸੰਤ ਹਿਰਦਾ ਬਣ ਜਾਵਾਂਗੇ।