ਅਸਟਪਦੀ 14 – ਮਨਮਤਿ, ਸੰਸਾਰਿਕ ਮਤਿ ਅਤੇ ਗੁਰਮਤਿ

  • ਮਨਮਤਿ ਆਤਮਾ ਦੀ ਹਤਿਆਰੀ ਹੈ।
  • ਗੁਰਮਤਿ ਜੀਵਨ ਦਿੰਦੀ ਹੈ।
  • ਮਨਮਤਿ ਅਹੰਕਾਰ ਹੈ।
  • ਗੁਰਮਤਿ ਨਿਰੰਕਾਰ ਹੈ।

ਸਲੋਕੁ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਗੁਰੂ ਕ੍ਰਿਪਾ ਅਤੇ ਗੁਰੂਪ੍ਰਸਾਦਿ ਨਾਲ ਸਾਨੂੰ ਮਨਮਤਿ ਅਤੇ ਗੁਰਮਤਿ ਜੋ ਕਿ ਪੂਰਨ ਬ੍ਰਹਮ ਗਿਆਨ ਹੈ ਉਸਦੇ ਬਾਰੇ ਦਰਗਾਹੀ ਹੁਕਮ ਦੀ ਕਥਾ ਸਾਰੀ ਲੋਕਾਈ ਦੇ ਭਲੇ ਲਈ ਕਰ ਰਹੇ ਹਨ। ਜੇਕਰ ਅਸੀਂ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਲਿਆ ਸਕੀਏ ਅਤੇ ਅਸੀਂ ਇਸ ਬ੍ਰਹਮਤਾ ਦੇ ਸੁੰਦਰ ਭਾਗ ਨੂੰ ਆਪਣੇ ਹਿਰਦੇ ਵਿਚ ਉੱਕਰ ਲਈਏ ਤਾਂ ਅਸੀਂ ਆਪਣੇ ਹਿਰਦੇ ਨੂੰ ਅਨੰਤ ਹਿਰਦਾ ਬਣਾ ਸਕਦੇ ਹਾਂ।

ਗੁਰੂ ਪਾਤਸ਼ਾਹ ਜੀ ਮਨਮਤਿ ਬਾਰੇ ਫ਼ੁਰਮਾਨ ਕਰ ਰਹੇ ਹਨ ਕਿ ਜਦ ਤੱਕ ਅਸੀਂ ਮਨਮਤਿ ਵਿਚ ਰਹਿੰਦੇ ਹਾਂ ਅਸੀਂ ਹਮੇਸ਼ਾਂ ਦੁੱਖ ਅਤੇ ਪੀੜਾਂ ਝੱਲਦੇ ਹਾਂ। ਮਨਮਤਿ ਦਰਗਾਹੀ ਹੁਕਮ ਦੀ ਅਦੂਲੀ ਹੈ। ਮਨਮਤਿ ਕੇਵਲ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਦਾ ਕਾਰਨ ਹੈ। ਦੁੱਖ ਅਤੇ ਪੀੜਾ ਭਰਮਾਂ ਕਾਰਨ ਹੁੰਦੇ ਹਨ। ਦੁਬਿਧਾ, ਭੁਲੇਖੇ, ਭਰਮ ਅਤੇ ਭੈਅ ਬਹੁਤੇ ਲੋਕਾਂ ਲਈ ਜ਼ਿੰਦਗੀ ਜਿਊਣ ਦਾ ਆਮ ਤਰੀਕਾ ਬਣ ਚੁੱਕਾ ਹੈ। ਇਹ ਗੁਰ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਪਾਸੋਂ ਆਇਆ ਪੂਰਨ ਬ੍ਰਹਮ ਗਿਆਨ ਦਾ ਇੱਕ ਅਦੁੱਤਾ ਭਾਗ ਹੈ। ਇਹ ਅਨੰਤ ਬ੍ਰਹਮ ਗਿਆਨ ਹੈ।

ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੂਰਨ ਬ੍ਰਹਮ ਗਿਆਨ ਆਪਣੇ ਆਪ ਵਿਚ ਅਨੰਤ ਹੈ ਕਿਉਂਕਿ ਇਹ ਸਾਨੂੰ ਅਸੀਂ ਜਿੱਥੇ ਵੀ ਬੈਠੇ ਹਾਂ—ਤੋਂ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ‘ਤੇ ਲੈ ਜਾਂਦਾ ਹੈ। ਮਾਨਸਰੋਵਰ ਦੀਆਂ ਡੂੰਘਾਈਆਂ ਤੱਕ, ਨਿਰਗੁਣ ਸਰੂਪ ਦੇ ਅੰਦਰ ਲੈ ਜਾਂਦਾ ਹੈ। ਅਨੰਤ ਬ੍ਰਹਮ ਗਿਆਨ ਸਾਰੇ ਹਿਰਦੇ ਨੂੰ ਅਨੰਤ ਹਿਰਦਾ ਬਣਾ ਦਿੰਦਾ ਹੈ ਅਤੇ ਇਸ ਨੂੰ ਅਨੰਤ ਅਲੌਕਿਕ ਸ਼ਕਤੀਆਂ ਅਤੇ ਬ੍ਰਹਮ ਗੁਣਾਂ ਨਾਲ ਭਰ ਦਿੰਦਾ ਹੈ।

ਗੁਰਬਾਣੀ ਦੀ ਕਮਾਈ ਨੂੰ ਰੋਜ਼ਾਨਾ ਜੀਵਨ ਵਿਚ ਅਭਿਆਸ ਕਰਨ ਨਾਲ ਅਸੀਂ ਉਹ ਬਣ ਸਕਦੇ ਹਾਂ ਜੋ ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਹੈ। ਗੁਰਬਾਣੀ ਹੀ ਗੁਰਮਤਿ ਹੈ, ਇਹ ਪੂਰਨ ਬ੍ਰਹਮ ਗਿਆਨ ਹੈ ਅਤੇ ਇਹ ਹੀ ਗੁਰਮਤਿ ਹੈ। ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਹੈ :

  • ਇੱਕ ਸੰਤ ਹਿਰਦਾ
  • ਇੱਕ ਜੀਵਨ ਮੁਕਤ
  • ਪੰਜ ਦੂਤਾਂ ਅਤੇ ਇੱਛਾਵਾਂ ਉਪਰ ਜਿੱਤ
  • ਮਾਇਆ ਉਪਰ ਜਿੱਤ
  • ਸਾਡੇ ਆਪਣੇ ਮਨ ਉਪਰ ਜਿੱਤ
  • ਨਿਰਗੁਣ ਸਰੂਪ ਵਿਚ ਅਭੇਦ ਹੋਣਾ
  • ਪਰਮ ਪਦਵੀ ਨੂੰ ਪ੍ਰਾਪਤ ਕਰਨਾ
  • ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿਚ ਸਥਾਈ ਸਥਾਨ ਪਾਉਣਾ
  • ਇੱਕ ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਬਣਾਉਣਾ ਚਾਹੁੰਦੀ ਹੈ
  • ਇਹ ਸਾਰਾ ਕੁਝ ਇਸੇ ਜ਼ਿੰਦਗੀ ਵਿਚ ਜਿਸ ਵਿਚ ਅਸੀਂ ਰਹਿ ਰਹੇ ਹਾਂ ਵਿਚ ਪ੍ਰਾਪਤ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਕਰਨਾ, ਗੁਰਪ੍ਰਸਾਦਿ ਪ੍ਰਾਪਤ ਕਰਨਾ
  • ਇਸ ਸਲੋਕ ਵਿਚ ਗੁਰਬਾਣੀ ਸਾਨੂੰ ਮਨਮਤਿ ਛੱਡਣ ਲਈ ਦੱਸ ਰਹੀ ਹੈ।

ਗੁਰਬਾਣੀ ਸਾਨੂੰ ਦੱਸ ਰਹੀ ਹੈ :

  • ਸਾਰੀਆਂ ਪੀੜਾਂ ਅਤੇ ਦੁੱਖਾਂ ਤੋਂ ਬਾਹਰ ਆਉਣ ਲਈ
  • ਸਾਰੇ ਭਰਮਾਂ, ਦੁਬਿਧਾਵਾਂ ਅਤੇ ਭੁਲੇਖਿਆਂ ਤੋਂ ਬਾਹਰ ਨਿਕਲਣ ਲਈ
  • ਨਿਰਭਉ ਬਣਨ ਲਈ

ਨਿਰਭਉ ਬਣਨਾ ਮਾਇਆ ਦੇ ਸਾਰੇ ਸੰਗਲ ਅਤੇ ਬੰਧਨਾਂ ਨੂੰ ਤੋੜਨਾ ਹੈ।

  • ਨਿਰਭਉ ਬਣਨ ਦਾ ਭਾਵ ਹੈ ਸਤਿ ਦੀ ਸੇਵਾ ਅਤੇ ਸਤਿ ਵਰਤਾਉਣ ਦੇ ਯੋਗ ਹੋਣਾ ਹੈ। ਇੱਕ ਨਿਰਭਉ ਹਿਰਦਾ ਕੇਵਲ ਪੂਰਨ ਸਤਿ ਬੋਲਦਾ ਹੈ, ਪੂਰਨ ਸਤਿ ਵਰਤਾਉਂਦਾ ਹੈ ਅਤੇ ਪੂਰਨ ਸਤਿ ਦੀ ਸੇਵਾ ਕਰਦਾ ਹੈ। ਅਸੀਂ ਨਿਰਭਉ ਕਿਵੇਂ ਬਣ ਸਕਦੇ ਹਾਂ ?
  • ੴ ਸਤਿਨਾਮ ‘ਤੇ ਧਿਆਨ ਕੇਂਦਰਿਤ ਕਰਕੇ ਅਸੀਂ ਨਿਰਭਉ ਹੋਣ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੇ ਹਾਂ।

 

ਚਾਰ ਤਰ੍ਹਾਂ ਦੀ ਸਿਆਣਪ ਹੈ:

੧. ਮਨਮਤਿ ਜਾਂ ਸਵੈ ਸਿਆਣਪ: ਇਹ ਮਤਿ ਹੈ ਜੋ ਅਸੀਂ ਆਪਣੀ ਸਿੱਖਿਆ ਜੋ ਅਸੀਂ ਵਿਦਿਅਕ ਸੰਸਥਾਵਾਂ ਤੋਂ ਲੈਂਦੇ ਹਾਂ ਅਤੇ ਆਪਣੇ ਮਾਪਿਆਂ ਪਰਿਵਾਰ ਅਤੇ ਦੋਸਤਾਂ ਤੋਂ ਪ੍ਰਾਪਤ ਸਿੱਖਿਆ ਦੇ ਨਤੀਜੇ ਵਜੋਂ ਪ੍ਰਾਪਤ ਕਰਦੇ ਹਾਂ।

੨. ਸੰਸਾਰਿਕ ਮਤ : ਇਹ ਮਤਿ ਦਾ ਸੋਮਾ ਸਮਾਜਿਕ ਵਿਹਾਰਾਂ ਦਾ ਇਕ ਅਹਿਮ ਹਿੱਸਾ ਹੈ ਅਤੇ ਸਮਾਜ ‘ਤੇ ਅਧਾਰਿਤ ਹੈ। ਇਸ ਦਾ ਆਧਾਰ ਹੈ ਜਿਵੇਂ ਸਮਾਜ ਦੇ ਲੋਕ ਵਰਤਣ ਵਿਹਾਰ ਕਰਦੇ ਹਨ। ਇਹ ਉਹਨਾਂ ਸਿਧਾਂਤਾਂ ‘ਤੇ ਆਧਾਰਿਤ ਹੁੰਦੀ ਹੈ ਜੋ ਸਮਾਜ ਦੁਆਰਾ ਪਾਲਣ ਕੀਤੇ ਜਾ ਰਹੇ ਹਨ ਜਿਸ ਵਿਚ ਅਸੀਂ ਰਹਿ ਰਹੇ ਹਾਂ। ਸਮਾਜ ਦੇ ਨਿਯਮ ਅਤੇ ਰੀਤੀ ਰਿਵਾਜਾਂ ਦੀ ਅਸੀਂ ਪਾਲਣਾ ਕਰਦੇ ਹਾਂ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ।

੩. ਦੁਰਮਤਿ ਜਾਂ ਭੈੜੀ ਮਤਿ : ਇਹ ਇਸ ਕਿਸਮ ਦੀ ਮਤਿ ਹੈ ਜੋ ਸਾਨੂੰ ਅਸਤਿ ਕਰਮ ਕਰਨ ਲਈ ਉਕਸਾਉਂਦੀ ਹੈ। ਇਹ ਜ਼ਿਆਦਾ ਤੌਰ ‘ਤੇ ਸੰਸਾਰਕ ਮਤਿ ਅਤੇ ਮਨਮਤਿ ‘ਤੇ ਆਧਾਰਿਤ ਹੁੰਦੀ ਹੈ। ਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਸਾਨੂੰ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿੱਚ ਪਾਉਂਦੀ ਹੈ ਜੋ ਕਿ ਸਾਡੇ ਸਾਰੇ ਦੁੱਖਾਂ, ਕਲੇਸ਼ਾਂ, ਪੀੜਾਂ, ਮਾਨਸਿਕ ਅਤੇ ਸਰੀਰਿਕ ਰੋਗਾਂ ਦਾ ਕਾਰਨ ਬਣਦਾ ਹੈ।

੪. ਗੁਰਮਤਿ ਜਾਂ ਬ੍ਰਹਮ ਮਤਿ: ਇਹ ਮਤਿ ਬ੍ਰਹਮ ਦਾਤ ਹੈ, ਇਹ ਗੁਰਪ੍ਰਸਾਦਿ ਹੈ। ਗੁਰਬਾਣੀ ਬ੍ਰਹਮ ਮਤਿ ਹੈ, ਇਹ ਪੂਰਨ ਬ੍ਰਹਮ ਗਿਆਨ ਹੈ। ਕੋਈ ਵੀ ਮਤਿ ਜੋ ਗੁਰਬਾਣੀ ਤੋਂ ਬਾਹਰ ਹੈ ਮਨਮਤਿ ਹੈ, ਸੰਸਾਰਿਕ ਮਤਿ ਹੈ ਜਾਂ ਦੁਰਮਤਿ ਹੈ। ਕੇਵਲ ਗੁਰਬਾਣੀ ਗੁਰਮਤਿ ਹੈ। ਗੁਰਮਤਿ ਤੋਂ ਬਾਹਰ ਕੀਤੇ ਕਰਮਾਂ ਦਾ ਅਮਲ ਸਾਨੂੰ ਆਪਣੀ ਪ੍ਰਾਲਬਧ ਦੁਆਰਾ ਪੁਨਰ ਜਨਮਾਂ ਵਿੱਚ ਭਟਕਣ ਲਈ ਛੱਡ ਦਿੰਦਾ ਹੈ। ਗੁਰਮਤਿ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਣ ਕਰਨ ਨਾਲ ਸਾਡੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਅਤੇ ਇੱਕ ਸਮਾਂ ਐਸਾ ਆਵੇਗਾ ਜਦ ਅਸੀਂ ਕਾਫ਼ੀ ਸਤਿ ਕਰਮ ਇਕੱਠੇ ਕਰ ਲਵਾਂਗੇ ਜਿਹੜੇ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਪਰਵਾਨ ਹੋ ਜਾਣਗੇ। ਜਦ ਅਜਿਹਾ ਵਾਪਰਦਾ ਹੈ ਅਸੀਂ ਨਾਮ, ਨਾਮ ਸਿਮਰਨ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਸਾਡਾ ਸੱਚਖੰਡ ਦਾ ਰਾਹ ਖੁੱਲ੍ਹ ਜਾਂਦਾ ਹੈ।

ਬਹੁਤ ਸਾਰੇ ਲੋਕ ਹਨ ਜੋ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਪਰ ਉਹ ਜਾਂ ਤਾਂ ਇਸ ਬ੍ਰਹਮ ਕ੍ਰਿਪਾ ਨੂੰ ਪਹਿਚਾਨਣ ਦੇ ਯੋਗ ਨਹੀਂ ਹੁੰਦੇ, ਜਾਂ ਉਹ ਲੋਕ ਇਹ ਨਹੀਂ ਜਾਣਦੇ ਹਨ ਕਿ ਉਹਨਾਂ ਉਪਰ ਬਖ਼ਸ਼ਿਸ਼ ਹੋਈ ਹੈ, ਇਸ ਲਈ ਉਹ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਨਹੀਂ ਕਰਦੇ ਅਤੇ ਇਸ ਬਖ਼ਸ਼ਿਸ਼ ਨੂੰ ਗੁਆ ਬੈਠਦੇ ਹਨ। ਕੇਵਲ ਕੁਝ ਲੋਕ ਹੁੰਦੇ ਹਨ ਜੋ ਇਸ ਗੁਰਪ੍ਰਸਾਦਿ ਨੂੰ ਪੂਰਨ ਤੌਰ ‘ਤੇ ਪਾਉਣ ਲਈ ਕਰਮ ਕਰਦੇ ਹਨ। ਅਸਲ ਵਿੱਚ ਇਥੇ ਕਰੋੜਾਂ ਹੀ ਲੋਕਾਂ ਵਿਚੋਂ ਕੋਈ ਇੱਕ ਹੁੰਦਾ ਹੈ ਜੋ ਇਸ ਗੁਰਪ੍ਰਸਾਦਿ ਦੀ ਪੂਰਨ ਤੌਰ ‘ਤੇ ਸੇਵਾ ਸੰਭਾਲਤਾ ਕਰਦਾ ਹੈ। ਬਹੁਤੇ ਲੋਕ ਫਿਰ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਹਨ। ਫਿਰ ਮੁੜ-ਮੁੜ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ। ਇਸ ਲਈ ਕ੍ਰਿਪਾ ਕਰਕੇ ਇਹ ਦ੍ਰਿੜ੍ਹ ਕਰ ਲਵੋ ਕਿ ਜੇਕਰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ ਸੰਭਾਲਤਾ ਕੀਤੀ ਜਾਵੇ ਅਤੇ ਇਸਦੇ ਸਿੱਟੇ ਵਜੋਂ ਆਪਣੇ ਰੂਹਾਨੀ ਟੀਚੇ ਜੀਵਨ ਮੁਕਤੀ ਦੀ ਪ੍ਰਾਪਤੀ ਕੀਤੀ ਜਾਵੇ।

ਇਥੇ ਇੱਕ ਸੰਤ ਦੀ ਗੁਰ ਕ੍ਰਿਪਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇੱਕ ਪੂਰਨ ਸੰਤ ਸਾਨੂੰ ਮਾਇਆ ਦੇ ਇਸ ਸਮੁੰਦਰ ਵਿਚੋਂ ਪਾਰ ਉਤਾਰ ਸਕਦਾ ਹੈ। ਜਦ ਵੀ ਸਾਨੂੰ ਕਿਸੇ ਸੰਤ ਨੂੰ ਮਿਲਣ ਦਾ ਮੌਕਾ ਮਿਲੇ ਇਸ ਨੂੰ ਐਵੇਂ ਜਿਹੇ ਨਾ ਲਵੇ। ਸਦਾ ਤਨ, ਮਨ ਅਤੇ ਧਨ ਉਸਨੂੰ ਸੌਂਪ ਦਿਉ। ਉਸਦੇ ਸ਼ਬਦਾਂ ਬਚਨਾਂ ਦੀ ਪਾਲਣਾ ਕਰੋ ਅਤੇ ਉਸ ਸੰਤ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰੋ। ਉਸਦੀ ਸੰਗਤ ਵਿੱਚ ਰੋਜ਼ਾਨਾ ਅਧਾਰ ‘ਤੇ ਹਾਜ਼ਰੀ ਭਰੋ।

ਇਕ ਪੂਰਨ ਸੰਤ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਸਕਦਾ ਹੈ, ਸਾਡੀਆਂ ਸਾਰੀਆਂ ਦੁਬਿਧਾ, ਭਰਮ ਅਤੇ ਭੁਲੇਖਿਆਂ ਨੂੰ ਦੂਰ ਕਰਦਾ ਹੈ ਅਤੇ ਸਾਡੇ ਪੂਰਨ ਬੰਦਗੀ ਦੇ ਰਾਹ ਨੂੰ ਸਾਫ਼ ਕਰਦਾ ਹੈ। ਉਹ ਸਾਨੂੰ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦਿੰਦਾ ਹੈ। ਹਾਲਾਂਕਿ ਸਾਡੀ ਰੂਹਾਨੀ ਤਰੱਕੀ ਸਾਡੇ ਸਮਰਪਣ ‘ਤੇ ਅਧਾਰਤ ਹੈ। ਅਸੀਂ ਕਿੰਨਾ ਆਪਣੇ ਆਪ ਨੂੰ ਇੱਕ ਪੂਰਨ ਸੰਤ ਅੱਗੇ ਸਮਰਪਿਤ ਕਰ ਸਕਦੇ ਹਾਂ ? ਸਾਡੀ ਪੂਰਨ ਸੰਤ ਪ੍ਰਤੀ ਕਿੰਨੀ ਡੂੰਘੀ ਸ਼ਰਧਾ ਅਤੇ ਪਿਆਰ ਹੈ ? ਉਸ ਪ੍ਰਤੀ ਸਾਡਾ ਕਿੰਨਾ ਮਜ਼ਬੂਤ ਯਕੀਨ ਅਤੇ ਭਰੋਸਾ ਹੈ ? ਇਹ ਸਾਰੀ ਬ੍ਰਹਮ ਮਤਿ ਦੀ ਅਗਵਾਈ ਸਾਡੇ ਅੰਦਰੋਂ ਹੀ ਆਉਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ “ਸਤਿਨਾਮ” ਸਿਮਰਨ ਵਿੱਚ ਸਮਰਪਿਤ ਕਰ ਦਿੰਦੇ ਹਾਂ। ਦੁਬਿਧਾ, ਭਰਮ ਅਤੇ ਭੁਲੇਖੇ ਦੂਰ ਹੋਣਾ ਸਾਨੂੰ ਸਾਰੇ ਦੁੱਖਾਂ ਅਤੇ ਪੀੜਾਂ ਤੋਂ ਮੁਕਤ ਕਰ ਦਿੰਦਾ ਹੈ ਅਤੇ ਅਸੀਂ ਕਦੀ ਨਾ ਖ਼ਤਮ ਹੋਣ ਵਾਲੀ ਅਨਾਦਿ ਬਖ਼ਸ਼ਿਸ਼ ਤੱਕ ਪਹੁੰਚਣ ਦੇ ਯੋਗ ਹੋ ਜਾਂਦੇ ਹਾਂ, ਅੰਦਰੀਵੀ ਅਨਾਦਿ ਅਨੰਦ ਤੱਕ ਪਹੁੰਚਣ ਦੇ ਯੋਗ ਹੋ ਜਾਂਦੇ ਹਾਂ।

ਅਸਟਪਦੀ॥

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥

ਦੇਵਨ ਕਉ ਏਕੈ ਭਗਵਾਨੁ ॥

ਜਿਸ ਕੈ ਦੀਐ ਰਹੈ ਅਘਾਇ ॥

ਬਹੁਰਿ ਨ ਤ੍ਰਿਸਨਾ ਲਾਗੈ ਆਇ ॥

ਮਾਰੈ ਰਾਖੈ ਏਕੋ ਆਪਿ ॥

ਮਾਨੁਖ ਕੈ ਕਿਛੁ ਨਾਹੀ ਹਾਥਿ ॥

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥

ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥

ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥

ਨਾਨਕ ਬਿਘਨੁ ਨ ਲਾਗੈ ਕੋਇ ॥੧॥

ਹਰ ਚੀਜ਼ ਜੋ ਸਾਡੇ ਨਾਲ ਵਾਪਰਦੀ ਹੈ ਅਤੇ ਸਾਡੇ ਆਲੇ-ਦੁਆਲੇ ਵਾਪਰਦੀ ਹੈ ਸਭ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਲੌਕਿਕ ਸ਼ਕਤੀਆਂ ਦੁਆਰਾ ਵਾਪਰਦੀ ਹੈ। ਇਸਨੂੰ ਸਮਝਣਾ ਬਹੁਤ ਅਸਾਨ ਹੈ। ਆਉ ਅਸੀਂ ਮਨੁੱਖਾ ਸਰੀਰ ਦੀ ਉਦਾਹਰਣ ਲਈਏ। ਗੁਰੂ ਸਾਹਿਬ ਜੀ ਮਨੁੱਖਾ ਸਰੀਰ ਦਾ ਹਵਾਲਾ ਦੇ ਰਹੇ ਹਨ ਜਦੋਂ ਉਹ “ਮਨਮੁਖ” ਕਹਿੰਦੇ ਹਨ। ਮਨੁੱਖਾ ਸਰੀਰ ਪੰਜ ਬਿਲਕੁਲ ਅਮਿਲਣਯੋਗ ਤੱਤਾਂ: ਪਾਣੀ, ਅੱਗ, ਹਵਾ, ਧਰਤੀ ਅਤੇ ਅਸਮਾਨ ਤੋਂ ਬਣਿਆ ਹੈ। ਆਮ ਹਾਲਤਾਂ ਵਿੱਚ ਇਹ ਪੰਜ ਤੱਤ ਇਕੱਠੇ ਨਹੀਂ ਰਹਿ ਸਕਦੇ। ਅੱਗ ਅਤੇ ਪਾਣੀ ਇਕੱਠੇ ਨਹੀਂ ਰਹਿ ਸਕਦੇ, ਅੱਗ ਅਤੇ ਹਵਾ ਇਕੱਠੇ ਨਹੀਂ ਹੋ ਸਕਦੇ ਅਤੇ ਇਸੇ ਤਰ੍ਹਾਂ ਇਨ੍ਹਾਂ ਪੰਜ ਤੱਤਾਂ ਦਾ ਆਪਸ ਵਿੱਚ ਮੇਲ ਨਹੀਂ ਹੈ (ਇਸ ਵਿਸ਼ੇ ਉਪਰ ਪਹਿਲਾਂ ਵੀਚਾਰ ਹੋ ਚੁਕੀ ਹੈ)। ਤੁਸੀਂ ਕਿੰਨੇ ਵੀ ਫ਼ਾਰਮੂਲੇ ਜਾਂ ਜੋੜ-ਤੋੜ ਲਗਾ ਲਵੋ ਤੁਸੀਂ ਇਹ ਪਤਾ ਨਹੀਂ ਲਗਾ ਸਕਦੇ ਕਿ ਇਹ ਅਮਿਲਣਯੋਗ ਤੱਤ ਕਿਵੇਂ ਇਕੱਠੇ ਕੀਤੇ ਗਏ ਹਨ। ਉਹ ਕਿਹੜੀ ਸ਼ਕਤੀ ਹੈ ਜੋ ਇਹਨਾਂ ਤੱਤਾਂ ਨੂੰ ਇਕੱਠੇ ਰੱਖ ਰਹੀ ਹੈ ਅਤੇ ਇਨ੍ਹਾਂ ਦਾ ਇੱਕਠ ਮਨੁੱਖਾ ਜੀਵ ਨੂੰ ਜਨਮ ਦਿੰਦਾ ਹੈ ?

ਕੁਝ ਲੋਕ ਇਸ ਪਿੱਛੇ ਲੁਕੇ ਤਰਕ ਨੂੰ ਲੱਭਣ ਦਾ ਯਤਨ ਕਰ ਰਹੇ ਹਨ, ਪਰ ਕੀ ਕੋਈ ਇਸ ਤਰਕ ਨੂੰ ਲੱਭਣ ਦੇ ਯੋਗ ਹੋਇਆ ਹੈ? ਯਕੀਨਨ ਨਹੀਂ। ਅਜੇ ਤੱਕ ਕੋਈ ਸਾਇੰਸ ਇਸ ਭੇਦ ਦਾ ਪਤਾ ਨਹੀਂ ਲਗਾ ਸਕੀ ਹੈ। ਜਿਥੋਂ ਤੱਕ ਤਰਕ ਦਾ ਸਵਾਲ ਹੈ ਇਹ ਸਿਰਫ਼ ਉਥੋਂ ਤੱਕ ਜਾ ਸਕਦਾ ਹੈ ਜਿਥੋਂ ਤੱਕ ਮਨੁੱਖੀ ਦਿਮਾਗ਼ ਜਾ ਸਕਦਾ ਹੈ, ਜਾਂ ਆਮ ਪ੍ਰਸਥਿਤੀਆਂ ਵਿੱਚ ਜਾ ਸਕੇਗਾ। ਪਰ ਇਕ ਖ਼ਾਸ ਸਤਾਹ ਤੋਂ ਪਰ੍ਹੇ ਮਨੁੱਖੀ ਦਿਮਾਗ਼ ਇਸ ਅਤੇ ਕਈ ਅਜਿਹਿਆਂ ਪ੍ਰਸਥਿਤੀਆਂ ਪਿੱਛੇ ਲੁਕੇ ਵਿਗਿਆਨਕ ਤਰਕ ਨੂੰ ਲੱਭਣ ਵਿੱਚ ਨਾਕਾਮ ਰਹਿੰਦਾ ਹੈ। ਜਦ ਤਰਕ ਖ਼ਤਮ ਹੁੰਦਾ ਹੈ ਬ੍ਰਹਮਤਾ ਹਾਵੀ ਹੋ ਜਾਂਦੀ ਹੈ। ਤਦ ਇਥੇ ਕੇਵਲ ਇੱਕ ਤਰਕ ਰਹਿ ਜਾਂਦਾ ਹੈ ਅਤੇ ਉਹ ਤਰਕ ਹੈ ਕਿ ਕੋਈ ਪਰਮ ਅਲੌਕਿਕ ਸ਼ਕਤੀ ਇਹਨਾਂ ਪੰਜ ਬਹੁਤ ਹੀ ਨਾ ਮਿਲਣ ਯੋਗ ਤੱਤਾਂ ਨੂੰ ਇਕੱਠਿਆਂ ਕਰਦੀ ਹੈ ਅਤੇ ਇਸਨੂੰ ਮਨੁੱਖਾ ਜੀਵ ਦੇ ਤੌਰ ‘ਤੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਕ੍ਰਿਪਾ ਕਰਕੇ ਮਨ ਵਿੱਚ ਇਹ ਦ੍ਰਿੜ੍ਹ ਕਰਕੇ ਸਮਾ ਲੌ ਕਿ ਜਦ ਇਹ ਪਰਮ ਅਲੌਕਿਕ ਸ਼ਕਤੀ ਵਾਪਸ ਲੈ ਲਈ ਜਾਂਦੀ ਹੈ ਤਾਂ ਸਰੀਰ ਮਰ ਜਾਂਦਾ ਹੈ ਅਤੇ ਇਹ ਪੰਜ ਤੱਤ ਵਾਪਸ ਆਪਣੇ ਮੂਲ ਵਿੱਚ ਅਭੇਦ ਹੋ ਜਾਂਦੇ ਹਨ। ਮਨੁੱਖਾ ਦੇਹੀ ਦੀ ਇਹ ਅਦਭੁਤ ਰਚਨਾ ਅਕਾਲ ਪੁਰਖ ਦੀ ਕਲਾ ਹੈ ਜੋ ਇਸ ਹੁਕਮ ਦੇ ਰੂਪ ਵਿੱਚ ਆਪਣੀ ਅਲੌਕਿਕਤਾ ਦਾ ਅਤੇ ਬੇਅੰਤਤਾ ਦਾ ਸਬੂਤ ਦਿੰਦੀ ਹੈ।

ਕੋਈ ਵੀ ਚੀਜ਼ ਅਤੇ ਹਰ ਚੀਜ਼, ਕੋਈ ਵੀ ਰਚਨਾ ਅਤੇ ਹਰ ਰਚਨਾ ਜਿਹੜੀ ਸਮੇਂ ਅਤੇ ਖ਼ਲਾਅ ਵਿੱਚ ਸਿਰਜੀ ਗਈ ਹੈ, ਇਸ ਬ੍ਰਹਿਮੰਡ ਵਿੱਚ ਬ੍ਰਹਮ ਕਾਨੂੰਨ ਦੇ ਅਧੀਨ ਆਉਂਦੀ ਅਤੇ ਜਾਂਦੀ ਹੈ। ਹਰ ਚੀਜ਼ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਅਲੌਕਿਕ ਬ੍ਰਹਮ ਸ਼ਕਤੀਆਂ ਨਾਲ ਹੁੰਦੀ ਹੈ। ਇਸ ਲਈ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੂਲ-ਮੰਤਰ ਵਿੱਚ ਅਕਾਲ ਪੁਰਖ ਨੂੰ ਕਰਤਾ ਪੁਰਖ ਦਾਤਾ ਕਰਕੇ ਦਰਸਾਇਆ ਹੈ।

ਇਹ ਇਸ ਤਰਕ ਨੂੰ ਖ਼ਤਮ ਕਰਦਾ ਹੈ ਕਿ ਅਸੀਂ ਇੱਕ ਪਦਾਰਥਕ ਸਰੀਰ, ਇੱਕ ਮਨੁੱਖਾ ਜੀਵ ਦੇ ਤੌਰ ‘ਤੇ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਾਂ। ਬ੍ਰਹਮ ਕਾਨੂੰਨ ਇਹ ਹੈ ਕਿ ਇਥੇ ਕੇਵਲ ਇੱਕ ਪਰਮ ਅਲੌਕਿਕ ਬ੍ਰਹਮ ਸ਼ਕਤੀ ਸਿਰਜਨਹਾਰਾ ਹੈ ਅਤੇ ਹਰ ਸਿਰਜਨਾ ਅਤੇ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਹੈ। ਕੇਵਲ ਉਸਦੇ ਬ੍ਰਹਮ ਕਾਨੂੰਨ ਕਾਇਮ ਰਹਿੰਦੇ ਹਨ ਅਤੇ ਸਾਰੀ ਸ੍ਰਿਸ਼ਟੀ ਉਸਦੇ ਬ੍ਰਹਮ ਕਾਨੂੰਨ ਅਧੀਨ ਚੱਲ ਰਹੀ ਹੈ।

ਆਉ ਇਸ ਤੱਥ ਨੂੰ ਅਸੀਂ ਹੋਰ ਸਮਝੀਏ ਕਿ ਸਰਵ-ਉੱਚ ਅਤੇ ਸਭ ਤੋਂ ਮਹੱਤਵਪੂਰਨ ਬ੍ਰਹਮ ਕਾਨੂੰਨ ਇੱਕ ਵਿਅਕਤੀ ਨੂੰ ਅੰਦਰੋਂ ਬਾਹਰੋਂ ਪੂਰਨ ਤੌਰ ‘ਤੇ ਸਚਿਆਰਾ ਬਣਨਾ ਹੈ। ਇਸ ਤੋਂ ਭਾਵ ਹੈ ਹਿਰਦੇ ਦੀ ਪੂਰਨ ਸਚਿਆਰੀ ਅੰਦਰੀਵੀ ਰਹਿਤ ਦੇ ਅਧੀਨ ਆਉਣਾ ਹੈ। ਹਿਰਦੇ ਦੀ ਇੱਕ ਪੂਰਨ ਸਚਿਆਰੀ ਰਹਿਤ, ਇੱਕ ਪੂਰਨ ਸਚਿਆਰਾ ਹਿਰਦਾ ਬਣਨ ਲਈ। ਇਹ ਸਾਨੂੰ ਸਤਿ ਦੇਖਣ, ਸੁਣਨ, ਬੋਲਣ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਦੇ ਯੋਗ ਬਣਾਉਂਦਾ ਹੈ। ਜਦ ਅਸੀਂ ਆਪਣੇ ਆਪ ਨੂੰ ਇਸ ਬ੍ਰਹਮ ਕਾਨੂੰਨ—ਦਰਗਾਹੀ ਕਾਨੂੰਨ ਅਨੁਸਾਰ ਢਾਲ ਲੈਂਦੇ ਹਾਂ ਸਾਡੇ ਸਾਰੇ ਕਰਮ ਸਤਿ ਅਤੇ ਪੁੰਨ ਕਰਮ ਬਣ ਜਾਂਦੇ ਹਨ। ਜਦ ਇਹ ਵਾਪਰਦਾ ਹੈ ਤਦ ਕੋਈ ਪੀੜਾ ਕੋਈ ਦੁੱਖ ਨਹੀਂ ਰਹਿੰਦਾ, ਇੱਥੇ ਸਿਰਫ਼ ਅਨਾਦਿ ਅਨੰਦ ਹੁੰਦਾ ਹੈ। ਤਦ ਸੰਤੋਖ ਇੱਕ ਬ੍ਰਹਮ ਦਾਤ ਦੀ ਤਰ੍ਹਾਂ ਆਉਂਦਾ ਹੈ। ਇੱਛਾਵਾਂ ਸਾਨੂੰ ਤੰਗ ਨਹੀਂ ਕਰਦੀਆਂ, ਇਹ ਪਰਮ ਬ੍ਰਹਮ ਦਾਤਾਂ ਹਨ। ਮਾਇਆ ਸਾਡੀ ਸੇਵਾ ਕਰਦੀ ਹੈ। ਮਾਇਆ ਸਾਡੀ ਦਾਸੀ ਬਣ ਜਾਂਦੀ ਹੈ। ਇਹਨਾਂ ਬ੍ਰਹਮ ਕਾਨੂੰਨਾਂ ਨੂੰ ਸਮਝਣਾ ਅਤੇ ਇਹਨਾਂ ਦੀ ਪਾਲਣਾ ਸਾਡੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਤਦ ਅਸੀਂ ਅਮਲੀ ਤੌਰ ‘ਤੇ ਆਪਣੀ ਜ਼ਿੰਦਗੀ ਦੇ ਅਸਲ ਬ੍ਰਹਮ ਭਾਵ ਨੂੰ ਸਮਝਦੇ ਹਾਂ। ਜਦ ਇਹ ਵਾਪਰਦਾ ਏ ਤਦ ਇਥੇ ਕੇਵਲ ਅਤਿ ਅਨੰਦ ਪਰਮ ਅਨੰਦ ਹੁੰਦਾ ਹੈ। ਸਤਿ ਚਿਤ ਅਨੰਦ ਸਦਾ ਲਈ ਅਤੇ ਇਸ ਅਨਾਦਿ ਬਖ਼ਸ਼ਿਸ਼ ਵਿੱਚ ਮਨ ਦੀ ਕਦੇ ਖ਼ਤਮ ਨਾ ਹੋਣ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ।

ਕੇਵਲ ਉਹ ਕਰਤਾ ਪੁਰਖ ਹੀ ਸਭ ਕੁੱਛ ਕਰਨ ਵਾਲਾ ਹੈ। ਕੇਵਲ ਉਹ ਦਾਤਾ ਕਰਤਾ ਹੀ ਸਭ ਕੁਝ ਦੇਣ ਵਾਲਾ ਹੈ, ਜ਼ਿੰਦਗੀ ਦਾ ਦਾਤਾ, ਜੀਵਨ ਜਿਊਣ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੇਣ ਵਾਲਾ, ਸਾਰੇ ਸੁੱਖ ਅਰਾਮ ਦੇਣ ਵਾਲਾ ਹੈ। ਅੰਤ ਵਿੱਚ ਉਹ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਦੇਣ ਵਾਲਾ ਦਾਤਾ ਹੈ। ਇਹ ਗੁਰਪ੍ਰਸਾਦਿ ਸਾਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦਾ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਅਤੇ ਸਾਰੇ ਕਰਮਾਂ ਦੀ ਪੂਰਨ ਸਚਿਆਰੀ ਰਹਿਤ, ਅੰਦਰੋਂ ਵੀ ਸਤਿ ਅਤੇ ਬਾਹਰੋਂ ਵੀ ਸਤਿ ਦੀ ਕਰਨੀ। ਇਸ ਅਵਸਥਾ ਵਿੱਚ ਜੋ ਸਾਡੇ ਰੂਹਾਨੀ ਅਨੁਭਵ ਹੁੰਦੇ ਹਨ ਉਨ੍ਹਾਂ ਉਪਰ ਆਮ ਮਨੁੱਖ ਨੂੰ ਯਕੀਨ ਕਰਨਾ ਅਸੰਭਵ ਹੋ ਜਾਂਦਾ ਹੈ। ਇਹ ਰੂਹਾਨੀ ਅਨੁਭਵ ਇਕ ਆਮ ਮਨੁੱਖ ਦੀ ਕਲਪਨਾ ਅਤੇ ਅੰਦਾਜ਼ੇ ਤੋਂ ਪਰ੍ਹੇ ਹੁੰਦੇ ਹਨ। ਇਹ ਰੂਹਾਨੀ ਅਨੁਭਵ ਵਿਆਖਿਆ ਤੋਂ ਪਰ੍ਹੇ ਹੁੰਦੇ ਹਨ। ਇਹ ਰੂਹਾਨੀ ਅਨੁਭਵ ਕੇਵਲ ਉਸ ਮਨੁੱਖ ਦੁਆਰਾ ਸਥੂਲ ਰੂਪ ਵਿੱਚ ਕੀਤੇ ਜਾਂਦੇ ਹਨ ਜੋ ਗੁਰਪ੍ਰਸਾਦਿ ਦੇ ਬੰਦਗੀ ਪੂਰਨ ਕਰਦਾ ਹੈ।

ਰੂਹਾਨੀ ਅਨੁਭਵ ਬ੍ਰਹਮ ਦਰਵਾਜ਼ਿਆਂ ਬੱਜਰ ਕਪਾਟਾਂ ਦੇ ਖੁੱਲ੍ਹਣ ਨਾਲ ਅਤੇ ਕੁੰਡਲਨੀ ਸ਼ਕਤੀ ਦੇ ਜਾਗਰਣ ਅਤੇ ਸਤਿ ਸਰੋਵਰਾਂ ਦੇ ਪ੍ਰਕਾਸ਼ਮਾਨ ਹੋਣ ਨਾਲ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦ ਨਾਮ ਸੁਰਤ ਵਿੱਚ ਜਾਂਦਾ ਹੈ ਅਤੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ (ਇਹਨਾਂ ਨੂੰ ਵੇਦਾਂ ਅਤੇ ਹੋਰ ਧਾਰਮਿਕ ਲਿਖਤਾਂ ਵਿੱਚ ਚੱਕਰ ਕਿਹਾ ਗਿਆ ਹੈ) ਤਦ ਉਹ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ ਅਤੇ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ ਤਦ ਡੂੰਘੇ ਧਿਆਨ ਵਿੱਚ ਚਲਾ ਜਾਂਦਾ ਹੈ ਜਿਸਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ। ਇਹ ਪੂਰਨ ਸ਼ਾਂਤੀ ਦੀ ਅਵਸਥਾ ਹੈ। ਇਸ ਅਵਸਥਾ ਦੀ ਪ੍ਰਾਪਤੀ ਗੁਰਪ੍ਰਸਾਦਿ ਹੈ ਅਤੇ ਇਹ ਸਾਡੀ ਬੀਤੇ ਜੀਵਨ ਦੀ ਕਰਨੀ ਅਤੇ ਪਿਛਲੇ ਜਨਮਾਂ ਦੇ ਅਧਾਰਿਤ ਕਰਨੀ ‘ਤੇ ਅਧਾਰਿਤ ਹੈ। ਕ੍ਰਿਪਾ ਕਰਕੇ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ। ਜੋ ਵੀ ਗੁਰਬਾਣੀ ਕਹਿੰਦੀ ਹੈ ਪ੍ਰਤੱਖ ਵਿੱਚ ਤੁਹਾਡੇ ਨਾਲ ਵਾਪਰੇਗਾ ਜੇਕਰ ਤੁਸੀਂ ਗੁਰਬਾਣੀ ਦਾ ਪਾਲਣ ਕਰੋਗੇ ਅਤੇ ਉਹ ਕੁਝ ਕਰੋਗੇ ਜੋ ਗੁਰਬਾਣੀ ਕਹਿੰਦੀ ਹੈ।

ਉਸਤਤਿ ਮਨ ਮਹਿ ਕਰਿ ਨਿਰੰਕਾਰ ॥

ਕਰਿ ਮਨ ਮੇਰੇ ਸਤਿ ਬਿਉਹਾਰ ॥

ਨਿਰਮਲ ਰਸਨਾ ਅੰਮ੍ਰਿਤੁ ਪੀਉ ॥

ਸਦਾ ਸੁਹੇਲਾ ਕਰਿ ਲੇਹਿ ਜੀਉ ॥

ਨੈਨਹੁ ਪੇਖੁ ਠਾਕੁਰ ਕਾ ਰੰਗੁ ॥

ਸਾਧਸੰਗਿ ਬਿਨਸੈ ਸਭ ਸੰਗੁ ॥

ਚਰਨ ਚਲਉ ਮਾਰਗਿ ਗੋਬਿੰਦ ॥

ਮਿਟਹਿ ਪਾਪ ਜਪੀਐ ਹਰਿ ਬਿੰਦ ॥

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥

ਹਰਿ ਦਰਗਹ ਨਾਨਕ ਊਜਲ ਮਥਾ ॥੨॥

“ਸਤਿ ਬਿਉਹਾਰ” ਰੂਹਾਨੀ ਸਫਲਤਾ ਦੀ ਕੁੰਜੀ ਹੈ। ਆਉ ਇਸ ਬਾਰੇ ਵੀਚਾਰ ਕਰੀਏ ਕਿ “ਸਤਿ ਬਿਉਹਾਰ” ਕੀ ਹੈ। ਇਸ ਤੋਂ ਭਾਵ ਹੈ ਸਤਿ ਦੀ ਕਰਨੀ ਭਾਵ ਸਤਿ ਕਰਮ ਕਰਨੇ, ਭਾਵ ਕਿ ਸਾਡੇ ਸਾਰੇ ਕਰਮਾਂ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਅਤੇ ਵਿਹਾਰ ਵਿੱਚ ਸੱਚੇ ਹੋਣਾ ਹੈ। ਇਸ ਤੋਂ ਭਾਵ ਅੰਦਰੋਂ ਅਤੇ ਬਾਹਰੋਂ ਇਕੋ ਜਿਹੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸਤਿ ਕਰਨਾ, ਸਤਿ ਬਣਨਾ, ਸਤਿ ਵਰਤਾਉਣਾ ਅਤੇ ਸਤਿ ਦੀ ਸੇਵਾ ਕਰਨੀ ਹੈ।

ਤਿੰਨ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਸਾਡੀਆਂ ਕਰਨੀਆਂ ਆਉਂਦੀਆਂ ਹਨ। ਇਹ ਮਾਇਆ ਦੇ ਤਿੰਨ ਗੁਣ ਹਨ:

੧. ਰਜੋ ਗੁਣ – ਇੱਛਾਵਾਂ, ਆਸਾ, ਤ੍ਰਿਸ਼ਨਾ, ਮਨਸਾ

੨. ਤਮੋ ਗੁਣ – ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ

੩. ਸਤੋ ਗੁਣ – ਦਇਆ, ਧਰਮ, ਸੰਤੋਖ, ਸੰਜਮ—ਇਹ ਅਸਲ ਵਿੱਚ ਧਰਮ ਕਰਮ ਹਨ ਕੋਈ ਵੀ ਚੀਜ਼ ਜੋ ਧਰਮ ਨਾਲ ਜੁੜੀ ਹੈ ਧਰਮ ਦਾ ਅਸਲ ਬ੍ਰਹਮ ਭਾਵ ਪਰਮਾਤਮਾ ਨਾਲ ਮੇਲ ਹੈ—ਪਰਮਾਤਮਾ ਨਾਲ ਜੁੜਨਾ ਹੈ।

ਉਹ ਕਰਮ ਜੋ ਪਰਮਾਤਮਾ ਨਾਲ ਜੁੜਨ ਦੀ ਦਿਸ਼ਾ ਵੱਲ ਲੈਕੇ ਜਾਂਦੇ ਹਨ ਉਹ ਕਰਮ ਸਤਿ ਕਰਮ ਮੰਨੇ ਜਾਂਦੇ ਹਨ। ਕ੍ਰਿਪਾ ਕਰਕੇ ਇਹ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹ ਕਰਨੀ ਕਿਸੇ ਕਿਸਮ ਦੀ ਮੰਗ ਨਾਲ ਜੁੜੀ ਨਹੀਂ ਹੋਣੀ ਚਾਹੀਦੀ, ਤਾਂ ਹੀ ਇਹ ਸਤਿ ਦੀ ਕਰਨੀ ਬਣਦੀ ਹੈ। ਉਦਾਹਰਣ ਵਜੋਂ ਬਿਨਾਂ ਮੰਗਾਂ ਦੇ ਨਾਮ ਸਿਮਰਨ ਅਤੇ ਬਿਨਾਂ ਮੰਗਾਂ ਦੇ ਸੇਵਾ ਕਰਨਾ ਹੀ ਸਤਿ ਕਰਮ ਹੈ। ਜੇ ਨਾਮ ਸਿਮਰਨ ਅਤੇ ਸੇਵਾ ਨਾਲ ਮੰਗਾਂ ਜੁੜ ਜਾਂਦੀਆਂ ਹਨ ਤਾਂ ਇਹ ਬੰਦਗੀ ਨਹੀਂ ਰਹਿੰਦੀ ਇਹ ਸਾਡੇ ਸਵਾਰਥ ਕਾਰਨ ਇਕ ਵਪਾਰਕ ਕ੍ਰਿਆ ਬਣ ਜਾਂਦੀ ਹੈ। ਇਸ ਵਿੱਚ ਰੂਹਾਨੀ ਪਿਆਰ ਨਹੀਂ ਹੁੰਦਾ ਬਲਕਿ ਸਵਾਰਥ ਹੁੰਦਾ ਹੈ। ਜਿੱਥੇ ਸਵਾਰਥ ਹੈ ਜਾਂ ਮੰਗਾਂ ਹਨ ਉਹ ਪਿਆਰ ਨਹੀਂ ਹੈ ਅਤੇ ਪਿਆਰ ਤੋਂ ਬਿਨਾਂ ਬੰਦਗੀ ਨਹੀਂ ਹੈ, ਬਲਕਿ ਇਕ ਸੌਦਾ ਹੈ। ਪਿਆਰ ਵਿੱਚ ਤਿਆਗ ਹੈ ਸਵਾਰਥ ਨਹੀਂ ਹੈ। ਪਿਆਰ ਵਿੱਚ ਦੇਣਾ ਹੁੰਦਾ ਹੈ, ਮੰਗਣਾ ਨਹੀਂ ਹੁੰਦਾ ਹੈ। ਬੰਦਗੀ ਕੋਈ ਸੌਦਾ ਨਹੀਂ ਹੈ। ਬੰਦਗੀ ਸੰਪੂਰਨ ਸਮਰਪਣ ਹੈ। ਬੰਦਗੀ ਦਾ ਅਰਥ ਹੈ ਤਨ, ਮਨ ਅਤੇ ਧਨ ਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰ ਦੇਣਾ।

ਸਵਾਰਥ ਵਿੱਚ ਕੋਈ ਬੰਦਗੀ ਨਹੀਂ ਅਤੇ ਕੋਈ ਧਰਮ ਕਰਮ ਨਹੀਂ ਹੁੰਦਾ। ਬਿਨਾਂ ਮੰਗਾਂ ਦੇ ਪਿਆਰ ਇੱਕ ਬ੍ਰਹਮ ਗੁਣ ਹੈ ਅਤੇ ਸ਼ਰਧਾ ਇੱਕ ਬ੍ਰਹਮ ਗੁਣ ਹੈ। ਭਰੋਸਾ ਪਿਆਰ ਦਾ ਹੀ ਦੂਜਾ ਰੂਪ ਹੈ। ਇਸ ਲਈ ਧਰਮ ਕਰਮ ਨਾਲ ਕੋਈ ਮੰਗਾਂ ਦੀ ਤੰਦ ਨਹੀਂ ਜੋੜਨੀ ਚਾਹੀਦੀ ਤਦ ਹੀ ਕੇਵਲ ਇਹ ਇਕ ਸਤਿ ਕਰਮ ਬਣ ਸਕਦਾ ਹੈ ਜਾਂ ਸਤਿ ਬਿਉਹਾਰ ਬਣ ਸਕਦਾ ਹੈ।

ਸਾਡੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਲਈ ਕੀਤੀਆਂ ਕਰਨੀਆਂ ਸਤਿ ਕਰਮ ਨਹੀਂ ਹਨ। ਸਾਡੀ ਆਸਾ, ਤ੍ਰਿਸ਼ਨਾ ਅਤੇ ਮਨਸਾ ਅਨੁਸਾਰ ਪ੍ਰਾਪਤ ਕਰਨ ਲਈ ਕੀਤੀਆਂ ਕਰਨੀਆਂ ਸਤਿ ਕਰਨੀਆਂ ਨਹੀਂ ਹਨ। ਇਹ ਅਸਤਿ ਕਰਮ ਹਨ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਧੀਨ ਕੀਤੀਆਂ ਕਰਨੀਆਂ ਸਭ ਅਸਤਿ ਕਰਮ ਹਨ ਸਤਿ ਦੀ ਕਰਨੀ ਨਹੀਂ ਹਨ। ਇਸ ਲਈ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਅਧੀਨ ਕੀਤੀਆਂ ਕਰਨੀਆਂ ਸਤਿ ਬਿਉਹਾਰ ਵਿੱਚ ਨਹੀਂ ਆਉਂਦੀਆਂ ਸਗੋਂ ਇਹਨਾਂ ਨੂੰ ਅਸਤਿ ਕਰਮ ਜਾਣਿਆ ਜਾਂਦਾ ਹੈ ਸਤਿ ਕਰਨੀ ਨਹੀਂ।

ਬਹੁਤੇ ਲੋਕ “ਮਾਇਆ” ਸ਼ਬਦ ਨੂੰ ਧਨ ਸੰਪਦਾ ਸਮਝਦੇ ਹਨ ਜਿਹੜਾ ਕਿ ਸਤਿ ਨਹੀਂ ਹੈ। ਮਾਇਆ ਸ਼ਬਦ ਇਹਨਾਂ ਤਿੰਨ ਗੁਣਾਂ ਤੋਂ ਬਣਿਆ ਹੈ। ਜਿਨ੍ਹਾਂ ਦਾ ਵਖਿਆਨ ਕੀਤਾ ਗਿਆ ਹੈ ਪਰ ਜਦ ਸਤਿ ਕਰਮਾਂ ਦਾ ਜੋੜ ਇਕ ਖ਼ਾਸ ਸੀਮਾ ਤੋਂ ਵਧ ਜਾਂਦਾ ਹੈ ਤਾਂ ਅਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ।

ਤਦ ਸਾਨੂੰ ਇਸ ਗੁਰਪ੍ਰਸਾਦਿ ਨੂੰ ਪਹਿਚਾਨਣ ਦੀ ਲੋੜ ਹੁੰਦੀ ਹੈ ਅਤੇ ਆਪਣਾ ਤਨ, ਮਨ, ਧਨ ਸਮਰਪਿਤ ਕਰਨ ਦੀ ਲੋੜ ਹੁੰਦੀ ਹੈ। ਗੁਰ ਅਤੇ ਗੁਰੂ ਨੂੰ ਪੂਰਨ ਸਮਰਪਣ ਕਰਨ ਨਾਲ ਅਸੀਂ ਨਾਮ ਸਿਮਰਨ ਵਿੱਚ ਚਲੇ ਜਾਂਦੇ ਹਾਂ ਅਤੇ ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਕਰਦੇ ਹਾਂ ਤਦ ਐਸੀ ਅਵਸਥਾ ਆਉਂਦੀ ਹੈ ਜਦ ਅਸੀਂ ਪਰਮਾਤਮਾ ਨੂੰ ਮਿਲਦੇ ਹਾਂ ਅਤੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਾਂ। ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਨਾਲ ਭਰ ਜਾਂਦਾ ਹੈ। ਤਦ ਅਸੀਂ ਮਾਇਆ ਤੋਂ ਪਰ੍ਹੇ ਹੋ ਜਾਂਦੇ ਹਾਂ ਅਤੇ ਇਸ ਤਰ੍ਹਾਂ ਸਤਿ ਬਿਉਹਾਰ ਸਾਨੂੰ ਪਰਮਾਤਮਾ ਨਾਲ ਅਭੇਦ ਹੋਣਾ ਸੰਭਵ ਬਣਾਉਂਦਾ ਹੈ। ਇਸ ਲਈ ਹੀ ਸਾਡਾ ਰੋਜ਼ਾਨਾ ਜ਼ਿੰਦਗੀ ਵਿੱਚ ਸੱਚੇ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਪਰਮਾਤਮਾ ਨਾਲ ਇੱਕ ਬਣਨ ਲਈ ਸਾਨੂੰ ਮਾਇਆ ਤੋਂ ਪਰ੍ਹੇ ਜਾਣਾ ਹੋਵੇਗਾ ਅਤੇ ਸਤਿ ਬਿਉਹਾਰ ਪਰਮਾਤਮਾ ਨਾਲ ਅਭੇਦ ਹੋਣਾ ਸੰਭਵ ਬਣਾਉਂਦਾ ਹੈ। ਇਸ ਲਈ ਹੀ ਸਾਡਾ ਰੋਜ਼ਾਨਾ ਜ਼ਿੰਦਗੀ ਵਿੱਚ ਸੱਚੇ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਡਾ ਪਰਮਾਤਮਾ ਨਾਲ ਇੱਕ ਹੋਣ ਦਾ ਰਸਤਾ ਖੋਲ੍ਹਦਾ ਹੈ। ਪਰਮਾਤਮਾ ਦੀ ਸਿਫ਼ਤ ਕਰਨਾ ਸਤਿ ਬਿਉਹਾਰ ਹੈ।

ਇੱਕ ਆਮ ਆਦਮੀ ਲਈ ਜੋ ਸੱਚ ਦਾ ਅਭਿਆਗਤ ਹੈ ਜਾਂ ਸੱਚ ਦਾ ਅਭਿਆਗਤ ਬਣਨਾ ਚਾਹੁੰਦਾ ਹੈ, ਜਾਂ ਸਤਿ ਅਭਿਆਗਤ ਬਣਨਾ ਚਾਹੁੰਦਾ ਹੈ, ਜਾਂ ਪਰਮਾਤਮਾ ਨੂੰ ਖੋਜਣਾ ਚਾਹੁੰਦਾ ਹੈ ਨਿਰਗੁਣ ਸਰੂਪ, ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਖੋਜਣਾ ਚਾਹੁੰਦਾ ਹੈ—ਵਾਸਤੇ ਸਤਿ ਬਿਉਹਾਰ ਦਾ ਸਭ ਤੋਂ ਉੱਚਾ ਪੱਧਰ ਨਾਮ ਸਿਮਰਨ ਹੈ। ਸਤਿ ਬਿਉਹਾਰ ਦਾ ਸਭ ਤੋਂ ਉੱਚਾ ਪੱਧਰ ਸਤਿ ਨਾਮ ਸਿਮਰਨ ਹੈ।

ਸਤਿ ਬਿਉਹਾਰ ਦਾ ਸੱਚਾ ਬ੍ਰਹਮ ਭਾਵ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸਾਰੇ ਬ੍ਰਹਮ ਗੁਣਾਂ ਨੂੰ ਹਿਰਦੇ ਵਿੱਚ ਲਿਆਉਣਾ ਹੈ ਅਤੇ ਸਾਡੇ ਹਿਰਦੇ ਨੂੰ ਅਨੰਤ ਬ੍ਰਹਮਤਾ ਦੀ ਸ਼ਕਤੀ ਨਾਲ ਭਰਨਾ ਹੈ। ਇੱਕ ਸਦਾ ਸੁਹਾਗਣ ਦੇ ਸਾਰੇ ਅਨੰਤ ਬ੍ਰਹਮ ਗੁਣਾਂ ਨੂੰ ਹਿਰਦੇ ਵਿੱਚ ਲਿਆਉਣਾ ਹੈ ਅਤੇ ਇੱਕ ਸਦਾ ਸੁਹਾਗਣ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਬਣਨਾ ਹੈ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਸਾਰੀਆਂ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਗੁਣਾਂ ਦਾ ਵਖਿਆਨ ਕਰਨਾ ਸੰਭਵ ਨਹੀਂ ਹੈ ਪਰ ਕੁਝ ਇੱਕ ਪਰਮ ਬ੍ਰਹਮ ਗੁਣ ਪਹਿਲਾਂ ਅਸਟਪਦੀ ੮ ਵਿੱਚ ਬਿਆਨ ਕੀਤੇ ਗਏ ਹਨ।

ਭਾਵ ਇਹ ਹੈ ਕਿ ਗੁਰਬਾਣੀ ਦਾ ਹਰ ਇੱਕ ਸ਼ਬਦ ਸਾਨੂੰ ਮਾਨਸਰੋਵਰ ਦੀ ਡੂੰਘਾਈ ਵਿੱਚ ਲੈ ਜਾਂਦਾ ਹੈ। ਇਸਦਾ ਭਾਵ ਹੈ ਕਿ ਕੇਵਲ ਇੱਕ “ਸਤਿ ਬਿਉਹਾਰ” ਦੀ ਕਮਾਈ ਸਾਨੂੰ ਰੂਹਾਨੀ ਸੰਸਾਰ ਦੀਆਂ ਉਚਾਈਆਂ ‘ਤੇ ਲੈ ਜਾਵੇਗੀ। ਜਦ ਅਸੀਂ ਸਤਿ ਬਿਉਹਾਰ ਕਰਦੇ ਹਾਂ ਤਦ ਸਾਡਾ ਰੋਮ-ਰੋਮ ਨਾਮ ਸਿਮਰਨ ਵਿਚ ਚਲਾ ਜਾਂਦਾ ਹੈ ਅਤੇ ਸਥੂਲ ਰੂਪ ਨਾਮ ਅੰਮ੍ਰਿਤ ਨਾਲ ਭਰ ਜਾਂਦਾ ਹੈ। ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਅੰਦਰ ਅਤੇ ਆਲੇ-ਦੁਆਲੇ ਸਥੂਲ ਰੂਪ ਵਿਚ ਅਨੁਭਵ ਕੀਤੀ ਜਾਂਦੀ ਹੈ। ਸਾਡੇ ਸਰੀਰ ਦਾ ਹਰ ਭਾਗ ਅਤੇ ਸਾਰੀਆਂ ਕੋਸ਼ਿਕਾਵਾਂ ਸਤਿਨਾਮ ਨਾਲ ਕੰਬਣ ਲਗ ਪੈਂਦੀਆਂ ਹਨ। ਇਸੇ ਤਰ੍ਹਾਂ ਹੀ ਸਾਡੀ ਰਸਨਾ ਵੀ ਸਿਮਰਨ ਵਿੱਚ ਚਲੀ ਜਾਂਦੀ ਹੈ।

ਮਨੁੱਖਾ ਸਰੀਰ ਇੱਕ ਘੜੇ ਦੀ ਨਿਆਈਂ ਹੈ ਅਤੇ ਜਦ ਅਸੀਂ ਇੱਕ ਸਦਾ ਸੁਹਾਗਣ ਬਣ ਜਾਂਦੇ ਹਾਂ ਤਦ ਇਹ ਘੜਾ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਭਰ ਕੇ ਵਗਣਾ ਸ਼ੁਰੂ ਹੋ ਜਾਂਦਾ ਹੈ। ਜਦ ਇਹ ਵਾਪਰਦਾ ਹੈ ਤਾਂ ਸਦਾ ਸੁਹਾਗਣ ਇਹ ਅੰਮ੍ਰਿਤ ਦੂਸਰਿਆਂ ਨੂੰ ਦਿੰਦੀ ਹੈ, ਇਹ ਗੁਰਪ੍ਰਸਾਦਿ ਸੰਗਤ ਨੂੰ ਵਰਤਾਉਂਦੀ ਹੈ। ਹਿਰਦਾ ਸੰਪੂਰਨ ਸ਼ਾਂਤੀ ਵਿਚ ਚਲਾ ਜਾਂਦਾ ਹੈ, ਸਾਰੇ ਫੁਰਨੇ ਮੁੱਕ ਜਾਂਦੇ ਹਨ। ਇਸਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ। ਸ਼ਾਸਤਰਾਂ ਵਿੱਚ ਇਸ ਅਵਸਥਾ ਨੂੰ ਨਿਰਵਿਕਲਪ ਸਮਾਧੀ ਵੀ ਕਿਹਾ ਜਾਂਦਾ ਹੈ। ਅਨਾਦਿ ਸ਼ਾਂਤੀ ਸਦਾ ਲਈ ਆ ਜਾਂਦੀ ਹੈ, ਸਥੂਲ ਸਰੀਰ ਵਿਚ ਰਹਿੰਦਿਆਂ ਜਾਂ ਸਥੂਲ ਸਰੀਰ ਨੂੰ ਛੱਡਣ ਤੋਂ ਬਾਅਦ ਵੀ ਸਦਾ ਸਦਾ ਲਈ ਇਹ ਅਵਸਥਾ ਬਣੀ ਰਹਿੰਦੀ ਹੈ।

ਸ਼ਬਦ ‘ਸਦਾ’ ਗੁਰਬਾਣੀ ਵਿੱਚ ਸਮਝਣਾ ਬਹੁਤ ਮਹੱਤਵਪੂਰਨ ਹੈ, ਇਸ ਦਾ ਭਾਵ ਹੈ ਸਦਾ ਲਈ ਬਿਨਾਂ ਰੁਕੇ, ਸਭ ਆਉਣ ਵਾਲੇ ਯੁੱਗਾਂ ਲਈ। ਇਸ ਲਈ ਜਦ ਅਸੀਂ ਸਦਾ ਸੁਹਾਗ ਦੀ ਬਖ਼ਸ਼ਿਸ਼ ਨਾਲ ਬਖ਼ਸ਼ੇ ਜਾਂਦੇ ਹਾਂ ਤਦ ਅਸੀਂ ਸਦਾ ਅਨੰਦ ਸਤਿ ਚਿੱਤ ਅਨੰਦ ਦੀ ਅਵਸਥਾ ਵਿਚ ਚਲੇ ਜਾਂਦੇ ਹਾਂ। ਹਮੇਸ਼ਾਂ ਅਤੇ ਸਦਾ ਲਈ ਇੱਕ ਅਨਾਦਿ ਬਖ਼ਸ਼ਿਸ਼ ਵਾਲੀ ਅਵਸਥਾ ਵਿਚ। ਇਹ ਪਰਮ ਪਦਵੀ ਹੈ, ਪੂਰਨ ਬ੍ਰਹਮ ਗਿਆਨ ਦੀ ਅਵਸਥਾ, ਪੂਰਨ ਤੱਤ ਗਿਆਨ ਦੀ ਅਵਸਥਾ ਜਦ ਅਸੀਂ ਫਿਰ ਪਿੱਛੇ ਨਹੀਂ ਡਿੱਗਦੇ। ਇਸ ਨੂੰ ਅਟੱਲ ਅਵਸਥਾ ਵੀ ਕਿਹਾ ਗਿਆ ਹੈ।

ਇਹ ਸਭ ‘ਸਾਧਸੰਗ’ ਨਾਲ ਸੰਭਵ ਹੁੰਦਾ ਹੈ। ਇਸ ਸ਼ਬਦ ‘ਸਾਧਸੰਗ’ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਉਹ ਮਨੁੱਖ ਜੋ ਸਦਾ ਸੁਹਾਗਣ ਬਣ ਜਾਂਦਾ ਹੈ ਉਹ ਇੱਕ ਸਾਧ ਹੈ। ਇਸ ਦਾ ਭਾਵ ਹੈ ਜਿਸ ਨੇ ਆਪਣਾ ਹਿਰਦਾ ਪੂਰੀ ਤਰ੍ਹਾਂ ਸਾਧ ਲਿਆ ਹੈ। ਸਾਧ ਦਾ ਮਨ, ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਪਰਮ ਜੋਤ, ਪੂਰਨ ਪ੍ਰਕਾਸ਼ ਧੰਨ ਧੰਨ ਸ੍ਰੀ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸਿੱਧੇ ਪੂਰਨ ਹੁਕਮ ਅਧੀਨ ਆ ਜਾਂਦੇ ਹਨ। ਸਾਧ ਉਹ ਮਨੁੱਖ ਹੈ ਜਿਸ ਨੇ ਮਾਇਆ ਉਪਰ ਪੂਰਨ ਜਿੱਤ ਪਾ ਲਈ ਹੈ ਅਤੇ ਮਾਇਆ ਤੋਂ ਪਰ੍ਹੇ ਚਲਾ ਗਿਆ ਹੈ। ਸਾਧ ਦਾ ਸੰਗ ਹੀ ਸਾਨੂੰ ਰੂਹਾਨੀਅਤ ਦੀ ਐਸੀ ਅਵਸਥਾ ਵਿਚ ਲੈ ਕੇ ਜਾਂਦਾ ਹੈ।

ਸਾਧਸੰਗ ਵਿਚ ਅਸੀਂ ਸਾਰੀ ਲੋਕਾਈ ਤੋਂ ਵੱਖ ਬਣ ਜਾਂਦੇ ਹਾਂ। ਅਸੀਂ ਨਿਰਭਉ ਬਣ ਜਾਂਦੇ ਹਾਂ। ਸੰਸਾਰਿਕ ਰਿਸ਼ਤਿਆਂ, ਜਾਇਦਾਤਾਂ ਅਤੇ ਪਦਾਰਥਾਂ ਦੇ ਖੁਸ ਜਾਣ ਦਾ ਭੈਅ ਅਲੋਪ ਹੋ ਜਾਂਦਾ ਹੈ। ਅਸੀਂ ਮਾਇਆ ਤੋਂ ਵੱਖ ਹੋ ਜਾਂਦੇ ਹਾਂ ਅਤੇ ਮਾਇਆ ਤੋਂ ਪਰ੍ਹੇ ਹੋ ਜਾਂਦੇ ਹਾਂ। ਪਰਮਾਤਮਾ ਮਾਇਆ ਤੋਂ ਪਰ੍ਹੇ ਹੈ। ਇਸ ਲਈ ਉਸ ਨਾਲ ਇੱਕ-ਮਿੱਕ ਹੋਣ ਵਾਸਤੇ ਮਾਇਆ ਤੋਂ ਪਰ੍ਹੇ ਹੋਣਾ ਲਾਜ਼ਮੀ ਹੈ। ਤਦ ਅਤੇ ਕੇਵਲ ਤਦ ਅਸੀਂ ਪ੍ਰਮਾਤਮਾ ਵਿੱਚ ਸਮਾਉਣ ਦੇ ਯੋਗ ਹੋ ਸਕਾਂਗੇ। ਜਦ ਇਹ ਵਾਪਰਦਾ ਹੈ ਤਦ ਅਸੀਂ ਸਥੂਲ ਰੂਪ ਵਿਚ ਦੇਖਦੇ ਹਾਂ ਕਿ ਸਾਰੀ ਰਚਨਾ ਉਸਦੀ ਰਚਨਾ ਹੈ ਅਤੇ ਉਸ ਦੀ ਪਰਮ ਅਲੌਕਿਕ ਸ਼ਕਤੀਆਂ ਦੁਆਰਾ ਚਲਾਈ ਜਾ ਰਹੀ ਹੈ।

ਨਾਮ ਦਾ ਭਾਵ ‘ਸਤਿ ਨਾਮ’ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਾਨੂੰ ਇਸ ਅਨਾਦਿ ਦੇ ਰਸਤੇ ‘ਤੇ ਅੱਗੇ ਤੋਰਦਾ ਹੈ। ਤਦ ਸਾਡੀਆਂ ਸਾਰੀਆਂ ਕਰਨੀਆਂ ਸੱਚੀਆਂ ਕਰਨੀਆਂ ਬਣ ਜਾਂਦੀਆਂ ਹਨ। ਜੋ ਵੀ ਅਸੀਂ ਕਰਦੇ ਹਾਂ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਬਣ ਜਾਂਦਾ ਹੈ। ਅਸੀਂ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿਚ ਲੀਨ ਹੋ ਜਾਂਦੇ ਹਾਂ ਅਤੇ ਸਦਾ ਸੁਹਾਗ ਪ੍ਰਾਪਤ ਕਰਕੇ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ। ਅਸੀਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿਚ ਸਦਾ ਸਦਾ ਲਈ ਇੱਕ ਸਥਾਈ ਸਥਾਨ ਕਮਾ ਲੈਂਦੇ ਹਾਂ।

ਬਡਭਾਗੀ ਤੇ ਜਨ ਜਗ ਮਾਹਿ ॥

ਸਦਾ ਸਦਾ ਹਰਿ ਕੇ ਗੁਨ ਗਾਹਿ ॥

ਰਾਮ ਨਾਮ ਜੋ ਕਰਹਿ ਬੀਚਾਰ ॥

ਸੇ ਧਨਵੰਤ ਗਨੀ ਸੰਸਾਰ ॥

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥

ਸਦਾ ਸਦਾ ਜਾਨਹੁ ਤੇ ਸੁਖੀ ॥

ਏਕੋ ਏਕੁ ਏਕੁ ਪਛਾਨੈ ॥

ਇਤ ਉਤ ਕੀ ਓਹੁ ਸੋਝੀ ਜਾਨੈ ॥

ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥

ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਅਤੇ ਗੁਰਪ੍ਰਸਾਦਿ ਨਾਲ ਸਾਨੂੰ ਨਾਮ ਦੀਆਂ ਅਲੌਕਿਕ ਸ਼ਕਤੀਆਂ ਬਾਰੇ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ। ਕ੍ਰਿਪਾ ਕਰਕੇ ਇਸ ਨੂੰ ਪੂਰੀ ਤਰ੍ਹਾਂ ਮੰਨ ਲਵੋ ਅਤੇ ਦ੍ਰਿੜ੍ਹ ਕਰ ਲਵੋ ਕਿ ਜਦ ਵੀ ਪੂਰਨ ਸੰਤ ਬੋਲਦਾ ਹੈ, ਉਹ ਪੂਰਨ ਸਤਿ—ਅਨਾਦਿ ਸਤਿ ਬੋਲਦਾ ਹੈ। ਇਸ ਲਈ ਇੱਕ ਸਤਿਗੁਰੂ, ਇੱਕ ਸੰਤ, ਇੱਕ ਬ੍ਰਹਮ ਗਿਆਨੀ ਦੇ ਸ਼ਬਦ ਗੁਰਪ੍ਰਸਾਦਿ ਹੁੰਦੇ ਹਨ।

ਉਹ ਮਨੁੱਖ ਜਿਹੜੇ ਆਪਣਾ ਤਨ, ਮਨ ਅਤੇ ਧਨ ਐਸੀਆਂ ਰੂਹਾਂ ਨੂੰ ਸੌਂਪ ਦਿੰਦੇ ਹਨ ਜੋ ਸਦਾ ਸੁਹਾਗਣਾਂ ਬਣੀਆਂ ਹਨ, ਉਹ ਮਨੁੱਖ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਹਨ। ਸੰਤ, ਸਤਿਗੁਰ, ਬ੍ਰਹਮ ਗਿਆਨੀ, ਖ਼ਾਲਸਾ — ਇਹ ਸਾਰੇ ਸਦਾ ਸੁਹਾਗਣ ਦੇ ਵੱਖ-ਵੱਖ ਨਾਮ ਹਨ। ਨਾਮ ਗੁਰਪ੍ਰਸਾਦਿ ਹੈ। ਨਾਮ ਸਿਮਰਨ ਗੁਰਪ੍ਰਸਾਦਿ ਹੈ। ਨਾਮ ਦੀ ਕਮਾਈ ਗੁਰਪ੍ਰਸਾਦਿ ਹੈ। ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਸਭ ਗੁਰਪ੍ਰਸਾਦਿ ਹਨ। ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਵਿਚ ਲੀਨ ਰਹਿੰਦੇ ਹਨ ਅਤੇ ਸਦਾ ਸੁਹਾਗਣ ਬਣ ਜਾਂਦੇ ਹਨ। ਬਖ਼ਸ਼ਿਸ਼ ਹੋਣ ਕਾਰਨ ਉਹ ਭਾਗਾਂ ਵਾਲੇ ਹਨ, ਉਹ ਸਾਰੇ ਸੰਸਾਰ ਵਿਚ ਸਭ ਤੋਂ ਵੱਡੇ ਭਾਗਾਂ ਵਾਲੇ ਹਨ, ਅਸਲ ਵਿਚ ਇਹ ਸੰਸਾਰ ਉਹਨਾਂ ਦੇ ਮੋਢਿਆਂ ‘ਤੇ ਚਲਦਾ ਹੈ। ਐਸੀਆਂ ਰੂਹਾਂ ਜੋ ਸਦਾ ਸੁਹਾਗਣ ਬਣ ਜਾਂਦੀਆਂ ਹਨ, ਕਰੋੜਾਂ ਵਿਚ ਕੋਈ ਇੱਕ ਹੁੰਦੀਆਂ ਹਨ। ਇਸ ਲਈ ਉਹ ਬਹੁਤ ਹੀ ਜ਼ਿਆਦਾ ਵਡਭਾਗੇ ਹੁੰਦੇ ਹਨ ਜਿਨ੍ਹਾਂ ਨੂੰ ਸਦਾ ਸੁਹਾਗਣ ਦੀ ਸੰਗਤ ਨਸੀਬ ਹੁੰਦੀ ਹੈ।

ਉਹ ਮਨੁੱਖ ਜਿਹੜੇ ਸਤਿ ਦੀ ਕਰਨੀ ‘ਤੇ ਧਿਆਨ ਲਗਾਉਂਦੇ ਹਨ— ਉਹ ਮਨੁੱਖ ਜਿਹੜੇ ਸਤਿ ਕਰਮਾਂ ‘ਤੇ ਧਿਆਨ ਲਗਾਉਂਦੇ ਹਨ, ਇਸ ਦੇ ਫਲਸਰੂਪ ਉਹ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਹਨ ਅਤੇ ਜਦ ਉਹ ਪੂਰੀ ਤਰ੍ਹਾਂ ਨਾਲ ਤਨ, ਮਨ ਅਤੇ ਧਨ ਗੁਰੂ ਅੱਗੇ ਸਮਰਪਿਤ ਕਰਕੇ ਬੰਦਗੀ, ਸੇਵਾ ਅਤੇ ਗੁਰਪ੍ਰਸਾਦਿ ਦੀ ਸੰਭਾਲਤਾ ‘ਤੇ ਧਿਆਨ ਲਗਾਉਂਦੇ ਹਨ, ਉਹ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ‘ਤੇ ਪਹੁੰਚ ਜਾਂਦੇ ਹਨ ਅਤੇ ਸਦਾ ਸੁਹਾਗਣ ਬਣਦੇ ਹਨ।

‘ਜਨ’ ਸ਼ਬਦ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਇਸ ਸ਼ਬਦ ਦੇ ਬ੍ਰਹਮ ਭਾਵ ਨੂੰ ਗ਼ਲਤ ਨਹੀਂ ਸਮਝਣਾ ਚਾਹੀਦਾ। ਅਸਲ ਬ੍ਰਹਮ ਅਰਥ ਇਸ ਬ੍ਰਹਮ ਸ਼ਬਦ ਦਾ ਹੈ ਸਦਾ ਸੁਹਾਗਣ। ਉਹ ਮਨੁੱਖ ਜਿਨ੍ਹਾਂ ਦਾ ਗੁਰਬਾਣੀ ਵਿਚ ‘ਜਨ’ ਦਾ ਹਵਾਲਾ ਦਿੱਤਾ ਗਿਆ ਹੈ ਉਹ ਮਨੁੱਖ ਸਦਾ ਸੁਹਾਗਣਾਂ ਹਨ। ਸਾਰੀ ਗੁਰਬਾਣੀ ਅਕਾਲ ਪੁਰਖ ਦੀ ਮਹਿਮਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ, ਸੰਤਾਂ ਅਤੇ ਭਗਤਾਂ ਦੀ ਮਹਿਮਾ ਹੈ। ਗੁਰਬਾਣੀ ਸੱਚਖੰਡ ਦੀ ਭਾਸ਼ਾ ਹੈ। ਇਹ ਪੂਰਨ ਸਤਿ ਹੈ, ਇਸ ਲਈ ਹੀ ਇਸ ਨੂੰ ਨਿਰੰਕਾਰ ਅਤੇ ਗੁਰੂ ਕਿਹਾ ਗਿਆ ਹੈ ਕਿਉਂਕਿ ਸਤਿ ਹੀ ਗੁਰੂ ਹੈ।

ਸ਼ਬਦ ਸਤਿਗੁਰੂ ਦਾ ਭਾਵ ਸਤਿ ਅਕਾਲ ਪੁਰਖ ਹੈ ਜਾਂ ਸਤਿ ਗੁਰੂ ਹੈ। ਉਹ ਮਨੁੱਖ ਜੋ ਆਪਣੇ ਰੋਜ਼ਾਨਾ ਜੀਵਨ ਗੁਰਬਾਣੀ ਅਨੁਸਾਰ ਜਿਊਂਦੇ ਹਨ, ਜਾਂ ਉਹ ਕਰਮ ਕਰਦੇ ਹਨ ਜੋ ਗੁਰਬਾਣੀ ਕਹਿੰਦੀ ਹੈ ਇਸ ਦੇ ਫਲਸਰੂਪ ਉਹ ਬਣ ਜਾਂਦੇ ਹਨ ਜੋ ਗੁਰਬਾਣੀ ਉਹਨਾਂ ਨੂੰ ਬਣਨ ਲਈ ਕਹਿੰਦੀ ਹੈ। ਇਸ ਨੂੰ ਦੂਸਰੇ ਅਸਾਨ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜੋ ਗੁਰਬਾਣੀ ਅਨੁਸਾਰ ਕਰਮ ਕਰਦੇ ਹਨ ਉਹ ਮਨੁੱਖ ਸੰਤ, ਬ੍ਰਹਮ ਗਿਆਨੀ, ਸਤਿਗੁਰੂ ਬਣ ਜਾਂਦੇ ਹਨ। ਉਹ ਸਦਾ ਸੁਹਾਗਣ ਬਣ ਜਾਂਦੇ ਹਨ। ਗੁਰਬਾਣੀ ਕਰਨ ਨਾਲ ਅਸੀਂ ਗੁਰਬਾਣੀ ਬਣਨ ਵਿੱਚ ਸਫਲ ਹੋ ਜਾਂਦੇ ਹਾਂ। ਇਸ ਲਈ ਕ੍ਰਿਪਾ ਕਰਕੇ ਉਹ ਕਰੋ ਜੋ ਗੁਰਬਾਣੀ ਕਹਿੰਦੀ ਹੈ ਅਤੇ ਅਕਾਲ ਪੁਰਖ ਦੀ ਮਹਿਮਾ ਬਣ ਕੇ ਆਪਣਾ ਜਨਮ ਸਫਲ ਕਰੋ।

ਸਦਾ ਸੁਹਾਗਣ, ਨਾਮ, ਨਾਮ ਦੀ ਮਹਿਮਾ ਅਕਾਲ ਪੁਰਖ ਦੀ ਮਹਿਮਾ ਵਿਚ ਲੀਨ ਰਹਿੰਦੇ ਹਨ ਅਤੇ ਆਪ ਨਾਮ ਅਤੇ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ। ਸਦਾ ਸੁਹਾਗਣ ਹੋਰ ਕੁਝ ਨਹੀਂ ਬਸ ਅਕਾਲ ਪੁਰਖ ਜੀ ਦੀ ਮਹਿਮਾ ਹੈ ਜਾਂ ਉਸ ਦੇ ਨਾਮ ਸਤਿਨਾਮ ਦੀ ਮਹਿਮਾ ਹੈ। ਇਸ ਲਈ ਸਭ ਤੋਂ ਕੀਮਤੀ ਅਤੇ ਅਮੋਲਕ ਖ਼ਜ਼ਾਨਾ ਨਾਮ ਧਨ ਹੈ, ਜਿਹੜਾ ਨਾਮ ਦੀ ਕਮਾਈ ਨਾਲ ਇਕੱਠਾ ਕੀਤਾ ਜਾਂਦਾ ਹੈ। ਇਸ ਲਈ ਹੀ ਉਹ ਜੋ ਸਦਾ ਸੁਹਾਗਣ ਬਣ ਜਾਂਦੇ ਹਨ, ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ। ਉਹ ਵਡਭਾਗੇ ਹੁੰਦੇ ਹਨ ਅਤੇ ਸਦਾ ਹੀ ਪੂਰਨ ਅਨਾਦਿ ਬਖ਼ਸ਼ਿਸ਼ ਵਿਚ ਰਹਿੰਦੇ ਹਨ।

ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ‘ਨਿਰਗੁਣ’ ਹਨ। ਇਹ ਸ਼ਬਦ ਨਿਰੰਜਨ ਹੈ ਅਤੇ ਬਹੁਤ ਹੀ ਮਹੱਤਵਪੂਰਨ ਬ੍ਰਹਮ ਸ਼ਬਦ ਹੈ ਅਤੇ ਜੇਕਰ ਤੁਸੀਂ ਇਸ ਸ਼ਬਦ ਦੀ ਡੂੰਘਾਈ ਵਿਚ ਜਾਂਦੇ ਹੋ ਤਾਂ ਅਸੀਂ ਮਾਨਸਰੋਵਰ ਦੀਆਂ ਡੂੰਘਾਈਆਂ ਵਿਚ ਚਲੇ ਜਾਵਾਂਗੇ। ਇਸ ਸ਼ਬਦ ਦਾ ਬ੍ਰਹਮ ਭਾਵ ਹੈ ਮਾਇਆ ਦੇ ਹਨੇਰੇ ਤੋਂ ਪਰ੍ਹੇ। ਅੰਜਨ ਮਾਇਆ ਦਾ ਹਨੇਰਾ ਹੈ। ਨਿਰੰਜਨ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ। ਪ੍ਰਮਾਤਮਾ ਮਾਇਆ ਤੋਂ ਪਰ੍ਹੇ ਹੈ। ਇਸ ਲਈ ਉਸ ਤੱਕ ਪਹੁੰਚਣ ਅਤੇ ਪਰਮਾਤਮਾ ਨਾਲ ਇੱਕ ਹੋਣ ਲਈ ਸਾਨੂੰ ਮਾਇਆ ਤੋਂ ਪਰ੍ਹੇ ਜਾਣਾ ਹੋਵੇਗਾ। ਕੇਵਲ ਉਹ ਮਨੁੱਖ ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੁੰਦੇ ਹਨ, ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਉਸ ਅਕਾਲ ਪੁਰਖ ਤੱਕ ਪਹੁੰਚਣ ਦੇ ਯੋਗ ਬਣ ਜਾਂਦੇ ਹਨ।

ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜਿਸ ਦਾ ਭਾਵ ਹੈ ਪੂਰਨ ਅਨਾਦਿ ਅਜ਼ਾਦੀ ਅਤੇ ਫਿਰ ਹੋਰ ਕੋਈ ਪੁਨਰ ਜਨਮ ਨਹੀਂ। ਉਹ ਭਾਗਾਂ ਵਾਲੇ ਜੋ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਵੱਲ ਕੰਮ ਕਰਨ ਦਾ ਬ੍ਰਹਮ ਗਿਆਨ ਪ੍ਰਾਪਤ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ, ਉਹ ਇਸ ਅਨਾਦਿ ਦੇ ਰਸਤੇ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ। ਨਾਮ ਦਰਗਾਹ ਦੀ ਪੌੜੀ ਹੈ ਅਤੇ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਇਕੱਠੀ ਕਰਨੀ ਇਸ ਅਨਾਦਿ ਦੇ ਰਸਤੇ ਦੀਆਂ ਰੋਕਾਂ ਅਤੇ ਭੁਲਾਵਿਆਂ ਨੂੰ ਮਿਟਾਉਂਦੀ ਹੈ। ਇਸ ਦੇ ਫਲਸਰੂਪ ਜਦ ਅਸੀਂ ਪੂਰਨ ਬੰਦਗੀ ਦੀ ਅਵਸਥਾ ਵਿਚ ਪਹੁੰਚਦੇ ਹਾਂ ਤਦ ਦਰਗਾਹ ਦਾ ਦਰਵਾਜ਼ਾ ਆਪਣੇ ਆਪ ਖੁੱਲ੍ਹ ਜਾਂਦਾ ਹੈ ਅਤੇ ਫਿਰ ਪੂਰਨ ਸਮਰਪਣ ਗੁਰੂ ਅੱਗੇ ਕਰਨਾ ਇਸ ਨੂੰ ਅਸਾਨ ਅਤੇ ਤੇਜ ਬਣਾ ਦਿੰਦਾ ਹੈ, ਪਰ ਜੇਕਰ ਅਸੀਂ ਗੁਰੂ ਅੱਗੇ ਤਨ, ਮਨ ਅਤੇ ਧਨ ਨਾਲ ਸਮਰਪਿਤ ਨਹੀਂ ਹੁੰਦੇ ਤਦ ਅਸੀਂ ਜ਼ਿਆਦਾ ਰੂਹਾਨੀ ਤਰੱਕੀ ਨਹੀਂ ਕਰਦੇ।

ਉਹ ਮਨੁੱਖ ਜਿਹੜੇ ਪੂਰਨ ਸਮਰਪਣ ਕਰ ਦਿੰਦੇ ਹਨ ਉਹ ਰੂਹਾਨੀਅਤ ਦੇ ਪੱਥ ‘ਤੇ ਬਹੁਤ ਤੇਜ਼ੀ ਨਾਲ ਵੱਧਦੇ ਹਨ ਅਤੇ ਆਪਣੇ ਰੂਹਾਨੀ ਸੁਪਨਿਆਂ ਨੂੰ ਤੇਜ਼ੀ ਨਾਲ ਪ੍ਰਾਪਤ ਕਰ ਲੈਂਦੇ ਹਨ। ਅਖ਼ੀਰ ਰੂਹਾਨੀਅਤ ਨੂੰ ਪਾਉਣਾ ਨਾਕਾਮ ਹੋਣ ਦਾ ਮੁੱਖ ਕਾਰਨ ਹੈ ਕਿ ਅਸੀਂ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਨਹੀਂ ਕਰਦੇ। ਅਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਵਿਚ ਅਸੀਂ ਵੀ ਸ਼ਾਮਿਲ ਹੋ ਸਕਦੇ ਹਾਂ। ਸਾਰੀ ਜ਼ਿੰਦਗੀ ਗੁਰਬਾਣੀ ਪੜ੍ਹਨ ਅਤੇ ਧਾਰਮਿਕ ਕਰਮਾਂ ਵਿਚ ਰੁੱਝੇ ਹੋਏ ਹਾਂ। ਪਰ ਐਸਾ ਕਰਦੇ ਹੋਏ ਕੋਈ ਸਿਰਾ ਨਹੀਂ ਲੱਭ ਸਕੇ। ਕੇਵਲ ਉਹ ਜਿਹੜੇ ਨਾਮ ਦੀ ਅਨੰਤ ਬ੍ਰਹਮ ਸ਼ਕਤੀ ਦੇ ਬ੍ਰਹਮ ਗਿਆਨ ਨਾਲ ਬਖ਼ਸ਼ੇ ਗਏ ਹਨ, ਅਨਾਦਿ ਸਤਿ ਨੂੰ ਖੋਜਣ ਦੇ ਯੋਗ ਹੁੰਦੇ ਹਨ ਅਤੇ ਪੂਰਨ ਬੋਧ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।

ਆਪਣੇ ਆਪ ਦਾ ਬੋਧ ਰੂਹਾਨੀ ਸੰਸਾਰ ਦੀ ਸਿਖ਼ਰ ਹੈ। ਉਹ ਜਿਨ੍ਹਾਂ ਨੇ ਆਪਣੇ ਆਪ ਦਾ ਬੋਧ ਕਰ ਲਿਆ ਹੈ, ਉਹਨਾਂ ਨੇ ਪਰਮਾਤਮਾ ਦਾ ਬੋਧ ਕਰ ਲਿਆ ਹੈ। ਆਪਣੇ ਆਪ ਦਾ ਬੋਧ ਅਸਲ ਵਿਚ ਐਸੀ ਪਰਮ ਬ੍ਰਹਮ ਸ਼ਕਤੀ ਹੈ ਜੋ ਸਾਡੇ ਸਰੀਰ ਨੂੰ ਚਲਾ ਰਹੀ ਹੈ। ਇਹ ਉਹ ਬੋਧ ਹੈ ਕਿ ਅਸੀਂ ਪਦਾਰਥਕ ਸਰੀਰ ਨਹੀਂ ਹਾਂ ਸਗੋਂ ਅਸੀਂ ਪਰਮ ਬ੍ਰਹਮ ਸ਼ਕਤੀ ਹਾਂ ਜੋ ਇਸ ਸਰੀਰ ਨੂੰ ਚਲਾ ਰਹੀ ਹੈ।

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥

ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥

ਸਾਧਸੰਗਿ ਹਰਿ ਹਰਿ ਜਸੁ ਕਹਤ ॥

ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥

ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥

ਗ੍ਰਿਹਸਤ ਮਹਿ ਸੋਈ ਨਿਰਬਾਨੁ ॥

ਏਕ ਊਪਰਿ ਜਿਸੁ ਜਨ ਕੀ ਆਸਾ ॥

ਤਿਸ ਕੀ ਕਟੀਐ ਜਮ ਕੀ ਫਾਸਾ ॥

ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥

ਨਾਨਕ ਤਿਸਹਿ ਨ ਲਾਗਹਿ ਦੂਖ ॥੪॥

ਗੁਰਪ੍ਰਸਾਦਿ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰਪ੍ਰਸਾਦਿ ਰੂਹਾਨੀ ਸ਼ਕਤੀ ਹੈ। ਇਹ ਅਨੰਤ ਬ੍ਰਹਮ ਸ਼ਕਤੀ ਹੈ ਜੋ ਸਾਡੀ ਰੂਹਾਨੀ ਤਰੱਕੀ ਨੂੰ ਸੰਭਵ ਬਣਾਉਂਦੀ ਹੈ। ਇਥੇ ਕੋਈ ਹੋਰ ਰਸਤਾ ਨਹੀਂ ਹੈ ਕਿ ਅਸੀਂ ਗੁਰਪ੍ਰਸਾਦਿ ਦੇ ਬਿਨਾਂ ਰੂਹਾਨੀ ਤਰੱਕੀ ਦੇ ਯੋਗ ਹੋ ਸਕੀਏ।

ਜਦ ਪ੍ਰਮਾਤਮਾ ਨੇ ਆਪਣੀ ਸਭ ਤੋਂ ਸੁੰਦਰ ਰਚਨਾ ਮਨੁੱਖ ਦੀ ਸਿਰਜਨਾ ਕੀਤੀ ਉਸ ਨੇ ਮਨੁੱਖ ਨੂੰ ਪਰਮ ਅਨੰਤ ਬ੍ਰਹਮ ਸ਼ਕਤੀਆਂ ਦਿੱਤੀਆਂ। ਉਸ ਨੇ ਇਹ ਅਨੰਤ ਪਰਮ ਬ੍ਰਹਮ ਸ਼ਕਤੀ ਮਨੁੱਖ ਦੇ ਅੰਦਰ ਹੀ ਹਿਰਦੇ ਵਿੱਚ ਸਥਾਪਿਤ ਕੀਤੀ। ਇਹ ਹੀ ਕਾਰਨ ਹੈ ਕਿ ਮਨੁੱਖਾਂ ਨੂੰ ਪਰਮਾਤਮਾ ਦੀ ਸ੍ਰਿਸ਼ਟੀ ਵਿਚ ਸਭ ਤੋਂ ਸੁੰਦਰ ਰਚਨਾ ਆਖਿਆ ਗਿਆ ਹੈ। ਆਓ ਇਸ ਤੱਥ ਨੂੰ ਸਮਝਣ ਦਾ ਯਤਨ ਕਰੀਏ। ਅਕਾਲ ਪੁਰਖ ਜੀ ਨੇ ਜੇਕਰ ਇਹ ਰੂਹਾਨੀਅਤ ਦੀ ਅਨੰਤ ਬ੍ਰਹਮ ਸ਼ਕਤੀ ਕਿਤੇ ਮਨੁੱਖ ਦੇ ਹਿਰਦੇ ਤੋਂ ਬਾਹਰ ਰੱਖੀ ਹੁੰਦੀ ਤਾਂ ਇੱਕ ਮਨੁੱਖ ਨੇ ਇਸ ਨੂੰ ਲੱਭ ਕੇ ਸਾਰੀ ਲੋਕਾਈ ਨੂੰ ਦੱਸ ਦੇਣਾ ਸੀ ਕਿ ਇਹ ਕਿੱਥੇ ਰੱਖੀ ਗਈ ਹੈ। ਅਤੇ ਲੋਕਾਂ ਨੂੰ ਇਹ ਬ੍ਰਹਮ ਸ਼ਕਤੀ ਪਾਉਣ ਲਈ ਮਿਹਨਤ ਨਹੀਂ ਸੀ ਕਰਨੀ ਪੈਣੀ। ਪਰ ਪਰਮਾਤਮਾ ਇਸ ਪਰਮ ਬ੍ਰਹਮ ਸ਼ਕਤੀ ਨੂੰ ਖ਼ੁਦ ਮਨੁੱਖ ਦੇ ਅੰਦਰ ਛੁਪਾਉਣ ਵਿਚ ਬੜੇ ਹੀ ਨੀਤੀਕਾਰ ਸਨ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਇਸ ਦੀ ਕਮਾਈ ਕਰਨੀ ਪਵੇ ਇਸਨੂੰ ਲੱਭਣ ਵਾਸਤੇ। ਜੇਕਰ ਅਸੀਂ ਇਸ ਅਨਾਦਿ ਸਤਿ ਨੂੰ ਖੋਜਣਾ ਚਾਹੁੰਦੇ ਹਾਂ ਤਦ ਸਾਨੂੰ ਆਪਣੇ ਆਪ ਨੂੰ ਇਸ ਪਰਮ ਅਨੰਤ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪਵੇਗੀ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਬੈਠੀ ਇਹ ਪਰਮ ਸ਼ਕਤੀ ਦਾ ਅਨੁਭਵ ਕੇਵਲ ਅਸੀਂ ਹੀ ਕਰ ਸਕਦੇ ਹਾਂ। ਅਤੇ ਕਿਸੇ ਹੋਰ ਮਨੁੱਖ ਵਾਸਤੇ ਇਹ ਅਸੰਭਵ ਹੈ ਕਿ ਉਹ ਇਸ ਅਨੰਤ ਬ੍ਰਹਮ ਸ਼ਕਤੀ ਨੂੰ ਕਿਸੇ ਹੋਰ ਦੇ ਹਿਰਦੇ ਵਿੱਚ ਪਰਗਟ ਹੁੰਦੀ ਨੂੰ ਅਨੁਭਵ ਕਰ ਸਕੇ। ਕੇਵਲ ਉਹ ਮਨੁੱਖ ਜੋ ਇਸ ਪਰਮ ਬ੍ਰਹਮ ਸ਼ਕਤੀ ਨੂੰ ਆਪਣੇ ਹਿਰਦੇ ਵਿੱਚ ਬੰਦਗੀ ਰਾਹੀਂ ਪਰਗਟ ਕਰ ਲੈਂਦਾ ਹੈ ਉਹ ਦੂਸਰਿਆਂ ਦੀ ਇਸ ਨੂੰ ਪ੍ਰਾਪਤ ਕਰਨ ਵਿਚ ਮਦਦ ਕਰ ਸਕਦਾ ਹੈ।

ਸਾਡੀ ਰੂਹ ਅਸਲ ਵਿਚ ਅੰਮ੍ਰਿਤ ਹੈ। ਜੀਵ ਤੱਤ ਅੰਮ੍ਰਿਤ ਹੈ। ਇਹ ਅੰਮ੍ਰਿਤ ਹੈ ਜੋ ਸਾਡੇ ਪਦਾਰਥਕ ਸਰੀਰ ਅੰਦਰ ਸਾਹ ਚਲਾ ਰਿਹਾ ਹੈ ਅਤੇ ਇਸ ਨੂੰ ਚੱਲਦੇ ਰੱਖ ਰਿਹਾ ਹੈ। ਬੰਦਗੀ ਹੋਰ ਕੁਝ ਨਹੀਂ ਸਿਰਫ਼ ਇਸ ਅੰਮ੍ਰਿਤ ਦੀ ਆਪਣੇ ਪਦਾਰਥਕ ਸਰੀਰ ਵਿਚੋਂ ਖੋਜ ਕਰਨਾ ਹੈ ਅਤੇ ਇਹ ਕੇਵਲ ਗੁਰਪ੍ਰਸਾਦਿ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਅਤੇ ਗੁਰਪ੍ਰਸਾਦਿ ਅੰਮ੍ਰਿਤ ਹੈ ਜਿਸ ਦਾ ਬੋਧ ਇਕ ਪੂਰਨ ਬ੍ਰਹਮ ਗਿਆਨੀ ਦੁਆਰਾ ਹੁੰਦਾ ਹੈ। ਇਸ ਅੰਮ੍ਰਿਤ ਦੇ ਬੋਧ ਦੇ ਗੁਣ ਵਜੋਂ ਐਸਾ ਪੂਰਨ ਬ੍ਰਹਮ ਗਿਆਨੀ ਆਪ ਹੀ ਗੁਰਪ੍ਰਸਾਦਿ ਦਾ ਸੋਮਾ, ਇੱਕ ਅੰਮ੍ਰਿਤ ਦਾ ਸੋਮਾ ਬਣ ਜਾਂਦਾ ਹੈ। ਜਦ ਇਹ ਅੰਮ੍ਰਿਤ ਦਿੱਤਾ ਜਾਂਦਾ ਹੈ, ਤਦ ਇਹ ਅੰਮ੍ਰਿਤ ਸਾਡੇ ਸਾਰੇ ਅੰਮ੍ਰਿਤ ਦੇ ਸੋਮੇ ਸਤਿ ਸਰੋਵਰ ਪ੍ਰਕਾਸ਼ਮਾਨ ਕਰ ਦਿੰਦਾ ਹੈ ਅਤੇ ਸਾਡੇ ਸਾਰੇ ਬ੍ਰਹਮ ਦਰਵਾਜ਼ੇ— ਬੱਜਰ ਕਪਾਟ ਖੋਲ੍ਹ ਦਿੰਦਾ ਹੈ।

ਮਸਲਾ ਕੇਵਲ ਇਹ ਹੈ ਕਿ ਇਹ ਅੰਮ੍ਰਿਤ ਕਿਸੇ ਨੂੰ ਵੀ ਅਤੇ ਹਰ ਇੱਕ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਕੇਵਲ ਉਹਨਾਂ ਲੋਕਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਇਹ ਪ੍ਰਾਪਤ ਕਰਨ ਦਾ ਭਾਗ ਹੋਵੇ, ਜਾਂ ਜਿਹੜੇ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੇ ਯੋਗ ਅਤੇ ਰੱਖ ਸਕਣ ਦੇ ਯੋਗ ਹੋਣ। ਉਹ ਅਵਸਥਾ ਜਿਹੜੀ ਤੁਹਾਨੂੰ ਇਹ ਅੰਮ੍ਰਿਤ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ ਉਹ ਅਵਸਥਾ ਹੈ ਜਿਥੇ ਤੁਸੀਂ ਗੁਰੂ ਨੂੰ ਤਨ, ਮਨ ਅਤੇ ਧਨ ਪੂਰੀ ਤਰ੍ਹਾਂ ਸਮਰਪਿਤ ਕਰਦੇ ਹੋ। ਇੱਕ ਪੂਰਨ ਬ੍ਰਹਮ ਗਿਆਨੀ ਇਸ ਗੁਰਪ੍ਰਸਾਦਿ ਦਾ ਸੋਮਾ ਹੈ। ਜਦ ਤੁਸੀਂ ਇਹ ਗੁਰਪ੍ਰਸਾਦਿ ਪ੍ਰਾਪਤ ਕਰਦੇ ਹੋ ਅਤੇ ਨਾਮ ਦੀ ਕਮਾਈ ਕਰਦੇ ਹੋ ਤਦ ਸਾਡੀ ਬਿਰਤੀ ਉੱਚੀ ਅਤੇ ਹੋਰ ਉੱਚੀ ਹੁੰਦੀ ਜਾਂਦੀ ਹੈ ਅਤੇ ਇਕ ਸਮਾਂ ਆਉਂਦਾ ਹੈ ਜਦੋਂ ਤੁਸੀਂ ਸਰੀਰਿਕ ਤੌਰ ‘ਤੇ ਇਸ ਬ੍ਰਹਮ ਸ਼ਕਤੀ ਦਾ ਬੋਧ ਆਪਣੇ ਅੰਦਰੋਂ ਹੀ ਕਰ ਲੈਂਦੇ ਹੋ ਅਤੇ ਪੂਰਨ ਬ੍ਰਹਮ ਗਿਆਨੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹੋ।

ਜਦ ਇਹ ਵਾਪਰਦਾ ਹੈ ਅਸੀਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੇ ਹਾਂ। ਤਦ ਇਥੇ ਕੋਈ ਇੱਛਾ ਬਾਕੀ ਨਹੀਂ ਬਚਦੀ। ਮਨ ਸ਼ਾਂਤੀ ਵਿਚ ਚਲਾ ਜਾਂਦਾ ਹੈ ਅਤੇ ਇੱਛਾਵਾਂ ਅਸਲ ਵਿਚ ਖ਼ਤਮ ਹੋ ਜਾਂਦੀਆਂ ਹਨ ਅਤੇ ਅਸੀਂ ਇੱਕ ਇੱਛਾ-ਰਹਿਤ ਵਿਅਕਤੀ ਬਣ ਜਾਂਦੇ ਹਾਂ। ਜਦ ਇਹ ਵਾਪਰਦਾ ਹੈ ਤਾਂ ਅਸੀਂ ਅਸਲ ਵਿਚ ਸਥੂਲ ਰੂਪ ਵਿੱਚ ਅੰਮ੍ਰਿਤ ਆਪਣੇ ਸਰੀਰ ਵਿਚ ਵਹਿੰਦਾ ਅਨੁਭਵ ਕਰਦੇ ਹਾਂ। ਅਸੀਂ ਅਸਲ ਸਥੂਲ ਰੂਪ ਵਿਚ ਪੂਰਨ ਪ੍ਰਕਾਸ਼ ਨੂੰ ਵੇਖਦੇ ਹਾਂ। ਅਸੀਂ ਅਸਲ ਵਿਚ ਆਪਣੇ ਸਰੀਰ ਦੇ ਹਰ ਇੱਕ ਭਾਗ ਨੂੰ ਨਾਮ ਨਾਲ ਥਿੜਕਦਾ ਅਨੁਭਵ ਕਰਦੇ ਹਾਂ। ਜੋ ਵੀ ਗੁਰਬਾਣੀ ਕਹਿੰਦੀ ਹੈ ਸਾਡੇ ਲਈ ਸਤਿ ਹੋ ਜਾਂਦਾ ਹੈ।

ਤ੍ਰਿਸ਼ਨਾ ਦਾ ਭਾਵ ਹੈ ਇੱਛਾਵਾਂ। ਇੱਛਾ ਰਹਿਤ ਬਣਨ ਵਾਸਤੇ ਇਹਨਾਂ ਉਪਰ ਜਿੱਤ ਪਾਉਣਾ ਸਭ ਤੋਂ ਮੁਸ਼ਕਿਲ ਹੈ। ਇੱਛਾ ਕਰਨਾ ਇੱਕ ਨਿਰੰਤਰ ਪ੍ਰਕ੍ਰਿਆ ਹੈ ਅਤੇ ਇਹ ਕਦੇ ਖ਼ਤਮ ਨਹੀਂ ਹੁੰਦੀ। ਇੱਕ ਦੇ ਬਾਅਦ ਇੱਕ ਕਰਕੇ ਇੱਛਾਵਾਂ ਕਦੇ ਖ਼ਤਮ ਨਾ ਹੋਣ ਵਾਲੀ ਧਾਰਾ ਵਾਂਗ ਆਉਂਦੀਆਂ ਰਹਿੰਦੀਆਂ ਹਨ। ਉਹ ਸਾਨੂੰ ਇਹਨਾਂ ਨੂੰ ਪੂਰਿਆਂ ਕਰਨ ਲਈ ਚੰਗੇ ਮਾੜੇ ਕਰਮ ਕਰਨ ਲਈ ਉਕਸਾਉਂਦੀਆਂ ਹਨ। ਇਥੇ ਕੇਵਲ ਇੱਕ ਹੀ ਰਸਤਾ ਇੱਛਾਵਾਂ ਨੂੰ ਖ਼ਤਮ ਕਰਨ ਦਾ ਹੈ ਉਹ ਹੈ ਸਤਿ ਸੰਤੋਖ ਦੀ ਅਵਸਥਾ ਵਿਚ ਜਾਣਾ। ਸਤਿ ਸੰਤੋਖ ਕੇਵਲ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਨਾਲ ਆਉਂਦਾ ਹੈ, ਜਿਹੜਾ ਕਿ ਫਿਰ ਇੱਕ ਗੁਰਪ੍ਰਸਾਦਿ ਹੈ।

ਇੱਛਾਵਾਂ ਸਾਰੀਆਂ ਮੁਸ਼ਕਿਲਾਂ, ਦੁੱਖਾਂ, ਕਲੇਸ਼ਾਂ, ਤਕਲੀਫ਼ਾਂ ਦਾ ਮੂਲ (ਜੜ੍ਹ) ਕਾਰਨ ਹਨ ਅਤੇ ਸਾਡੇ ਮਨ ਨੂੰ ਕਦੇ ਵੀ ਸ਼ਾਂਤੀ ਅਤੇ ਸਬਰ ਸੰਤੋਖ ਦੀ ਅਵਸਥਾ ਵਿਚ ਨਹੀਂ ਰਹਿਣ ਦਿੰਦਾ। ਇਸ ਲਈ ਕ੍ਰਿਪਾ ਕਰਕੇ ਸਤਿ ਦੀ ਕਰਨੀ ਅਤੇ ਸਤਿਨਾਮ ਉਪਰ ਧਿਆਨ ਕੇਂਦਰਿਤ ਕਰੋ, ਕਿਉਂਕਿ ਕੇਵਲ ਸਤਿ ਸਾਡੇ ਮਨ ਵਿਚ ਸ਼ਾਂਤੀ ਲਿਆ ਸਕਦਾ ਹੈ ਅਤੇ ਇਸ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਬਦਲ ਦਿੰਦਾ ਹੈ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਦਿੰਦਾ ਹੈ। ਇਹ ਹੀ ਕੇਵਲ ਇੱਕ ਰਸਤਾ ਹੈ ਮਨ ਉਪਰ ਜਿੱਤ ਮਾਇਆ ਉਪਰ ਜਿੱਤ ਪ੍ਰਾਪਤ ਕਰਨਾ ਹੈ। ਮਾਇਆ ਉਪਰ ਜਿੱਤ ਪੰਜ ਦੂਤਾਂ ਅਤੇ ਇੱਛਾਵਾਂ ਉਪਰ ਜਿੱਤ ਹੈ। ਇਹ ਮਾਨਸਿਕ ਰੋਗਾਂ ਦਾ ਸਭ ਤੋਂ ਉੱਚਾ ਪੱਧਰ ਹਨ। ਕੇਵਲ ਇੱਕ ਸਤਿਗੁਰੂ ਰੋਗ ਰਹਿਤ ਹੈ ਭਾਵ ਕੇਵਲ ਇਕ ਸਤਿਗੁਰੂ ਐਸੀਆਂ ਸਾਰੀਆਂ ਬਿਮਾਰੀਆਂ ਦਾ ਦੁੱਖ ਨਹੀਂ ਪਾਉਂਦਾ।

ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੪੦)

ਅਨਦਿਨ ਕੀਰਤਨ ਅਖੰਡ ਕੀਰਤਨ ਹੈ। ਇਹ ਨਿਰੰਤਰ ਕੀਰਤਨ ਹੈ। ਇਹ ਰੋਮ ਰੋਮ ਨਾਮ ਸਿਮਰਨ ਹੈ। ਇਹ ਅਜਪਾ ਜਾਪ ਹੈ। ਇਹ ਪੰਚ ਸ਼ਬਦ ਅਨਹਦ ਨਾਦਿ ਸੰਗੀਤ ਹੈ ਜੋ ਦਸਮ ਦੁਆਰ ਵਿੱਚ ਸੁਣਿਆ ਜਾਂਦਾ ਹੈ ਅਤੇ ਐਸੀ ਬ੍ਰਹਮ ਦਾਤ ਕੇਵਲ ਉਹਨਾਂ ਨੂੰ ਉਪਲਬਧ ਹੁੰਦੀ ਹੈ ਜਿਹੜੇ ਕਰਮ ਖੰਡ ਵਿੱਚ ਜਾਂਦੇ ਹਨ। ਕਰਮ ਗੁਰਪ੍ਰਸਾਦਿ ਹੈ। ਕਰਮ ਦਾ ਭਾਵ ਇਥੇ ਹੈ ਮਿਹਰਾਮਤ, ਗੁਰਕ੍ਰਿਪਾ ਅਤੇ ਗੁਰਪ੍ਰਸਾਦਿ। ਕੀਰਤਨ ਦਾ ਦੂਸਰਾ ਬ੍ਰਹਮ ਭਾਵ ਹੈ “ਤਨ ਦਾ ਕੀਲਣਾ” ਇਸਦਾ ਭਾਵ ਹੈ ਮਾਇਆ ਉਪਰ ਜਿੱਤ। ਉਹ ਲੋਕ ਜੋ ਕਰਮ ਖੰਡ ਵਿੱਚ ਜਾਂਦੇ ਹਨ ਅਤੇ ਤਦ ਸੱਚਖੰਡ ਵਿੱਚ ਜਾਂਦੇ ਹਨ ਅਤੇ ਪੂਰਨ ਬੰਦਗੀ ਤੱਕ ਪਹੁੰਚਦੇ ਹਨ ਇਸ ਅਨਦਿਨ ਕੀਰਤਨ ਦਾ ਅਨੰਦ ਮਾਣਦੇ ਹਨ। ਇਹ ਪੂਰਨ ਸਤਿ ਹੈ ਅਤੇ ਇਹ ਹੈ ਜੋ ਇੱਕ ਬ੍ਰਹਮ ਗਿਆਨੀ ਜਿਹੜਾ ਇਸ ਬ੍ਰਹਮ ਦਾਤ ਦਾ ਅਨੰਦ ਮਾਣਦਾ ਹੈ। ਉਹ ਆਪਣੀ ਸਤਿ ਸੰਗਤ ਨੂੰ ਇਸਦੀ ਵਿਆਖਿਆ ਅਤੇ ਵਖਿਆਨ ਕਰ ਸਕਦਾ ਹੈ।

ਗ੍ਰਹਿਸਤ ਤੋਂ ਭਾਵ ਹੈ ਇੱਕ ਪਰਿਵਾਰਿਕ ਜੀਵਨ ਜਿਊਣਾ ਵਿਆਹ ਕਰਵਾਉਣਾ, ਬੱਚੇ ਪੈਦਾ ਕਰਨਾ ਅਤੇ ਇੱਕ ਆਮ ਪਰਿਵਾਰਿਕ ਜੀਵਨ ਜਿਊਣਾ ਹੈ। ਨਿਰਵਾਣ ਤੋਂ ਭਾਵ ਹੈ ਜੀਵਨ ਮੁਕਤੀ ਪ੍ਰਾਪਤ ਕਰਨਾ। ਇਸਦਾ ਭਾਵ ਹੈ ਪਰਿਵਾਰਿਕ ਜੀਵਨ ਜਿਊਂਦੇ ਹੋਏ ਮੁਕਤੀ ਪ੍ਰਾਪਤ ਕਰਨਾ ਸਭ ਤੋਂ ਸੌਖਾ ਹੈ। ਇਸ ਤੱਥ ਦਾ ਧੰਨ ਧੰਨ ਦਸ ਗੁਰੂ ਪਾਤਸ਼ਾਹਾਂ ਜੀ ਨੇ ਸਾਨੂੰ ਗੁਰਬਾਣੀ ਵਿੱਚ ਪ੍ਰਵਚਨ ਕੀਤਾ ਹੈ। ਉਹਨਾਂ ਦੇ ਜੀਵਨ ਵੱਲ ਝਾਤੀ ਮਾਰੋ ਉਹਨਾਂ ਦੇ ਪਰਿਵਾਰ ਵੀ ਸਨ ਅਤੇ ਉਹਨਾਂ ਨੇ ਇੱਕ ਸੰਤ ਸਤਿਗੁਰੂ ਦਾ ਜੀਵਨ ਵੀ ਜੀਵਿਆ ਅਤੇ ਇਸ ਤਰ੍ਹਾਂ ਹੀ ਉਹਨਾਂ ਨੇ ਸਾਨੂੰ ਕਰਨ ਦਾ ਪ੍ਰਵਚਨ ਕੀਤਾ ਹੈ।

ਅਸੀਂ ਪਰਿਵਾਰਿਕ ਜੀਵਨ ਵਿੱਚ ਰਹਿੰਦਿਆਂ ਨਿਰੰਤਰ ਮਾਇਆ ਦਾ ਸਾਹਮਣਾ ਕਰਦੇ ਹਾਂ ਅਤੇ ਬੰਦਗੀ ਕੁਝ ਹੋਰ ਨਹੀਂ ਮਾਇਆ ਉਪਰ ਜਿੱਤ ਪਾਉਣ ਲਈ ਇਸ ਨਾਲ ਲੜਨਾ ਹੈ। ਮਾਇਆ ਨਾਲ ਲੜਨਾ ਪਰਿਵਾਰਿਕ ਜ਼ਿੰਦਗੀ ਵਿੱਚ ਰਹਿੰਦਿਆਂ ਪੰਜ ਦੂਤਾਂ ਅਤੇ ਇੱਛਾਵਾਂ ਨਾਲ ਲੜਨਾ ਹੈ। ਸਾਨੂੰ ਇਹਨਾਂ ਦੁਸ਼ਮਣਾਂ ਨਾਲ ਲੜਨ ਤੇ ਇਹਨਾਂ ਨੂੰ ਹਰਾਉਣ ਦਾ ਮੌਕਾ ਮਿਲਿਆ ਹੈ। ਅਸਲ ਵਿੱਚ ਇਹ ਗੁਰਪ੍ਰਸਾਦਿ ਹੈ ਕਿ ਸਾਨੂੰ ਮਨੁੱਖਾ ਜੀਵਨ ਅਤੇ ਪਰਿਵਾਰਿਕ ਜੀਵਨ ਦੀ ਇਸ ਜਨਮ ਵਿੱਚ ਬਖ਼ਸ਼ਿਸ਼ ਹੋਈ ਹੈ ਜਿਸ ਵਿੱਚ ਅਸੀਂ ਆਪਣੇ ਦੁਸ਼ਮਣਾਂ ਨੂੰ ਹਰਾ ਕੇ ਇਹਨਾਂ ‘ਤੇ ਜਿੱਤ ਪਾ ਸਕਦੇ ਹਾਂ।

ਸੰਸਾਰ ਨੂੰ ਛੱਡ ਦੇਣਾ ਅਤੇ ਇਕਾਂਤ ਵਿੱਚ ਚਲੇ ਜਾਣਾ ਅਨਾਦਿ ਸਤਿ ਨੂੰ ਖੋਜਨ ਦਾ ਬਹੁਤ ਹੀ ਔਖਾ ਤਰੀਕਾ ਹੈ। ਹਰ ਚੀਜ਼ ਛੱਡ ਦੇਣੀ ਇੱਕ ਪਰਿਵਾਰਿਕ ਜੀਵਨ ਨਾਲੋਂ ਕਿਤੇ ਔਖਾ ਹੈ। ਸਾਨੂੰ ਮਨੁੱਖੇ ਜੀਵਨ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੋਈ ਹੈ ਅਤੇ ਅਸੀਂ ਇਸ ਜੀਵਨ ਵਿੱਚ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਕੇਵਲ ਜ਼ਰੂਰਤ ਹੈ ਕਿ ਅਸੀਂ ਗੁਰੂ ਅੱਗੇ ਪੂਰਨ ਤੌਰ ‘ਤੇ ਤਨ, ਮਨ ਅਤੇ ਧਨ ਨਾਲ ਸਮਰਪਣ ਕਰ ਦੇਈਏ। ਬਿਨ ਮੰਗਾਂ, ਬਿਨਾਂ ਸ਼ਰਤ, ਪਿਆਰ, ਸ਼ਰਧਾ, ਭਰੋਸੇ ਅਤੇ ਯਕੀਨ ਨਾਲ ਸਮਰਪਿਤ ਕਰ ਦੇਈਏ ਅਤੇ ਗ੍ਰਹਿਸਤ ਜੀਵਨ ਦਾ ਅਨੰਦ ਮਾਣਦੇ ਹੋਏ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰੀਏ।

“ਭੁਖ” ਦਾ ਭਾਵ ਹੈ ਪਰਮਾਤਮਾ ਨੂੰ ਮਿਲਣ ਦੀ ਤਾਂਘ, ਐਸੀ ਤਾਂਘ ਵਿੱਚ ਐਸੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ? ਹਿਰਦੇ ਵਿੱਚ ਗੁਰੂ ਲਈ ਬੇ-ਸ਼ਰਤ ਪਿਆਰ, ਸ਼ਰਧਾ ਅਤੇ ਯਕੀਨ ਅਕਾਲ ਪੁਰਖ ਨੂੰ ਮਿਲਣ ਦੀ ਕੁੰਜੀ ਹੈ। ਉਹ ਵਿਅਕਤੀ ਜੋ ਗੁਰੂ ਅੱਗੇ ਬੇ-ਸ਼ਰਤ ਪਿਆਰ, ਸ਼ਰਧਾ ਅਤੇ ਯਕੀਨ ਨਾਲ ਸਮਰਪਿਤ ਕਰਦਾ ਹੈ ਜਿੱਤ ਜਾਂਦਾ ਹੈ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ਿਆ ਜਾਂਦਾ ਹੈ ਅਤੇ ਤਦ ਉਸ ਲਈ ਦਰਗਾਹ ਦਾ ਦਰਵਾਜ਼ਾ ਖੁਲ੍ਹ ਜਾਂਦਾ ਹੈ। ਜਦ ਐਸੀ ਬਖ਼ਸ਼ਿਸ਼ ਵਾਲਾ ਵਿਅਕਤੀ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਸ਼ੁਰੂ ਕਰਦਾ ਹੈ ਤਦ ਉਹ ਅਖ਼ੀਰ ਵਿੱਚ ਮਾਇਆ ਨੂੰ ਹਰਾ ਦਿੰਦਾ ਹੈ ਅਤੇ ਮਾਇਆ ਤੋਂ ਪਰ੍ਹੇ ਚਲਾ ਜਾਂਦਾ ਹੈ ਜਿਥੇ ਉਹ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦਾ ਹੈ।

ਜਦ ਤੱਕ ਇਹ ਵਾਪਰਦਾ ਹੈ ਤਦ ਤੱਕ ਮੌਕਾ ਹੁੰਦਾ ਹੈ ਕਿ ਤੁਸੀਂ ਪਿਛੇ ਤਿਲਕ ਸਕਦੇ ਹੋ, ਬੰਦਗੀ ਤੋਂ ਥਿੜਕ ਸਕਦੇ ਹੋ। ਸਾਡੀ ਸੰਗਤ ਵਿੱਚ ਇਥੇ ਬਹੁਤ ਸਾਰੇ ਲੋਕ ਸਨ ਜਿਹੜੇ ਕਰਮ ਖੰਡ ਦੀ ਬਖ਼ਸ਼ਿਸ਼ ਵਿੱਚ ਸਨ ਅਤੇ ਰੂਹਾਨੀ ਤੌਰ ‘ਤੇ ਉਪਰ ਗਏ। ਪਰ ਤਦ ਇਹ ਲੋਕ ਗੁਰੂ ਤੋਂ ਬੇਮੁਖ ਹੋ ਗਏ ਅਤੇ ਗੁਰੂ ਦੀ ਨਿੰਦਿਆ ਕਰਨ ਵਿੱਚ ਰੁੱਝ ਗਏ। ਉਹਨਾਂ ਨੇ ਹਰ ਚੀਜ਼ ਗਵਾ ਲਈ ਜੋ ਕਮਾਈ ਸੀ ਕਿਉਂਕਿ ਉਹ ਮਾਇਆ ਦੀ ਪਰਖ ਸਾਹਮਣੇ ਟਿਕ ਨਾ ਸਕੇ। ਉਹ ਬੁਰੀ ਤਰ੍ਹਾਂ ਅਸਫਲ ਹੋਏ ਅਤੇ ਮੂਧੇ ਮੂੰਹ ਡਿੱਗ ਪਏ। ਕ੍ਰਿਪਾ ਕਰਕੇ ਹਮੇਸ਼ਾਂ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹ ਨਾ ਸੋਚੋ ਕਿ ਅਸੀਂ ਹਰ ਚੀਜ਼ ਕਮਾ ਲਈ ਹੈ ਅਤੇ ਇਸਨੂੰ ਆਪਣੇ ਆਪ ਕਰ ਸਕਦੇ ਹਾਂ। ਕਦੀ ਵੀ ਗੁਰੂ ਨਾਲ ਬੇਮੁਖ ਨਾ ਬਣੋ ਜਿਸਨੇ ਤੁਹਾਨੂੰ ਗੁਰਪ੍ਰਸਾਦਿ ਦਿੱਤਾ ਹੈ। ਐਸਾ ਕਰਨ ਨਾਲ ਸਾਡੀ ਰੂਹਾਨੀ ਤਰੱਕੀ ਨਹੀਂ ਹੁੰਦੀ। ਸਾਨੂੰ ਹਮੇਸ਼ਾਂ ਅਤੇ ਸਦਾ ਹੀ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ ਅਤੇ ਸਾਨੂੰ ਕਦੀ ਵੀ ਉਸਦੇ ਬਚਨਾਂ ਅਤੇ ਸ਼ਬਦਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇਕਰ ਉਹ ਸਾਨੂੰ ਦੂਸਰਿਆਂ ਦੀ ਸੇਵਾ ਕਰਨ ਲਈ ਕਹਿੰਦਾ ਹੈ ਤਾਂ ਉਸੇ ਵੇਲੇ ਸ਼ੁਰੂ ਕਰ ਦਿਉ। ਸਾਨੂੰ ਗੁਰੂ ਨੂੰ ਦਸਵੰਧ ਦਿੰਦੇ ਰਹਿਣਾ ਚਾਹੀਦਾ ਹੈ ਜਦ ਤੱਕ ਉਹ ਸਾਨੂੰ ਇਸ ਤਰ੍ਹਾਂ ਕਰਨੋਂ ਰੋਕ ਨਹੀਂ ਦਿੰਦੇ।

ਬੰਦਗੀ ਕੁਝ ਹੋਰ ਨਹੀਂ ਸ਼ਰਧਾ ਹੈ, ਬੇ-ਸ਼ਰਤ ਪਿਆਰ, ਯਕੀਨ ਅਤੇ ਭਰੋਸਾ ਅਤੇ ਇਹਨਾਂ ਬ੍ਰਹਮ ਅਲੌਕਿਕ ਸ਼ਕਤੀਆਂ ਨਾਲ ਅਸੀਂ ਮਾਇਆ ਨੂੰ ਗੁਰਪ੍ਰਸਾਦਿ ਨਾਲ ਹਰਾਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਤੋਂ ਬਾਹਰ ਨਿਕਲ ਜਾਂਦੇ ਹਾਂ।

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥

ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥

ਸੋ ਸੇਵਕੁ ਕਹੁ ਕਿਸ ਤੇ ਡਰੈ ॥

ਜੈਸਾ ਸਾ ਤੈਸਾ ਦ੍ਰਿਸਟਾਇਆ ॥

ਅਪੁਨੇ ਕਾਰਜ ਮਹਿ ਆਪਿ ਸਮਾਇਆ ॥

ਸੋਧਤ ਸੋਧਤ ਸੋਧਤ ਸੀਝਿਆ ॥

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥

ਜਬ ਦੇਖਉ ਤਬ ਸਭੁ ਕਿਛੁ ਮੂਲੁ ॥

ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

ਸਾਡਾ ਸੰਤ ਸਤਿਗੁਰੂ ਸਾਡੀ ਰੂਹਾਨੀ ਯਾਤਰਾ ਵਿੱਚ ਸਭ ਤੋਂ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਸੰਤ ਦਾ ਭਾਵ ਹੈ ਉਹ ਵਿਅਕਤੀ ਜਿਸਨੇ ਆਪ ਦਾ ਅੰਤ ਕਰ ਲਿਆ ਹੈ ਅਤੇ ਬੇਅੰਤ ਵਿੱਚ ਅਭੇਦ ਹੋ ਗਿਆ ਹੈ ਜਾਂ ਆਪਣੀ ਪਹਿਚਾਣ ਗੁਆ ਲਈ ਹੈ ਅਤੇ ਆਪਣੇ ਆਪ ਨੂੰ ਸਤਿ ਵਿੱਚ ਖ਼ਤਮ ਕਰ ਲਿਆ ਹੈ ਜਿਸਦਾ ਸਤਿ ਵਿੱਚ ਅੰਤ ਹੋ ਗਿਆ ਹੈ। ਆਪਣੇ ਆਪ ਨੂੰ ਮਾਰਨਾ ਹਉਮੈ ਨੂੰ ਮਾਰਨਾ ਹੈ। ਇੱਕ ਵਾਰ ਜਦੋਂ ਹਉਮੈ ਦਾ ਖ਼ਾਤਮਾ ਹੋ ਜਾਂਦਾ ਹੈ, ਇਸਦਾ ਭਾਵ ਹੈ ਦਰਗਾਹ ਦਾ ਦਰਵਾਜ਼ਾ ਖੁੱਲ੍ਹ ਗਿਆ ਹੈ। ਦੂਸਰੇ ਰੂਹਾਨੀ ਪਰਿਭਾਸ਼ਾ ਵਿੱਚ ਸ਼ਬਦ “ਸੰਤ” ਦਾ ਮਤਲਬ ਹੈ ਇੱਕ ਪ੍ਰਗਟਿਓ ਜੋਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ ਉਹ ਇੱਕ ਜਿਸਨੇ ਮਾਇਆ ਉਪਰ ਜਿੱਤ ਪਾ ਲਈ ਹੈ ਅਤੇ ਮਾਇਆ ਤੋਂ ਪਰ੍ਹੇ ਚਲਾ ਗਿਆ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਸਵਾਮੀ ਜੀ ਵਿੱਚ ਲੀਨ ਹੋ ਗਿਆ ਹੈ। ਸੰਤ ਨੇ ਪਰਮ ਪਦਵੀ ਪ੍ਰਾਪਤ ਕਰ ਲਈ ਹੁੰਦੀ ਹੈ ਅਤੇ ਅਟੱਲ ਅਵਸਥਾ ਪ੍ਰਾਪਤ ਕਰ ਲਈ ਹੁੰਦੀ ਹੈ। ਸੰਤ ਉਹ ਇੱਕ ਹੈ ਜਿਸਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਜਾਣ ਦੇ ਗੁਣ ਕਾਰਨ ਉਸਨੇ ਪੰਜ ਦੂਤਾਂ ਅਤੇ ਇੱਛਾਵਾਂ ਉਪਰ ਜਿੱਤ ਦੀ ਰਹਿਤ, ਸੰਪੂਰਨ ਅੰਦਰੂਨੀ ਰਹਿਤ ਪਾ ਲਈ ਹੈ। ਐਸੀ ਰੂਹ ਕਿਸੇ ਵੀ ਘਟਨਾ ਨਾਲ ਵਿਆਕੁਲ ਨਹੀਂ ਹੁੰਦੀ ਜੋ ਵੀ ਉਸਦੇ ਆਲੇ-ਦੁਆਲੇ ਵਾਪਰਦਾ ਹੈ ਭਾਵੇਂ ਇਹ ਕੁਝ ਵੀ ਹੋਵੇ। ਕਿਉਂਕਿ ਉਹ ਪੂਰਨ ਹੁਕਮ ਵਿੱਚ ਚਲਾ ਜਾਂਦਾ ਹੈ ਅਤੇ ਸਾਰੀਆਂ ਗਿਆਨ ਇੰਦਰੀਆਂ ਰਾਹੀਂ ਇਹ ਬੋਧ ਕਰ ਲੈਂਦਾ ਏ ਕਿ ਹਰ ਚੀਜ਼ ਹੁਕਮ ਅਧੀਨ ਵਾਪਰਦੀ ਹੈ ਅਤੇ ਹੁਕਮ ਹਮੇਸ਼ਾਂ ਰਹਿੰਦਾ ਹੈ। ਇਹ ਹੀ ਅਟੱਲ ਅਵਸਥਾ ਦਾ ਭਾਵ ਹੈ। ਮਨ ਦੀ ਸੰਪੂਰਨ ਸ਼ਾਂਤੀ ਵਿੱਚ ਜਾਣ ਦਾ ਮਤਲਬ ਹੈ ਮਨ ਦਾ ਖ਼ਾਤਮਾ ਹੋ ਜਾਣਾ ਅਤੇ ਮਨ ਦਾ ਪਰਮ ਜੋਤ ਪੂਰਨ ਪ੍ਰਕਾਸ਼ ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਨਾਲ ਬਦਲ ਜਾਣਾ।

ਸੰਤ ਪਦਵੀ ਪ੍ਰਾਪਤ ਕਰਨਾ ਇੱਕ ਗੁਰਪ੍ਰਸਾਦਿ ਹੈ ਜਾਂ ਇਹ ਗੁਰਪ੍ਰਸਾਦਿ ਹੈ ਜੋ ਸਾਡੇ ਹਿਰਦੇ ਨੂੰ ਇੱਕ ਸੰਤ ਹਿਰਦਾ ਬਣਾਉਂਦਾ ਹੈ। ਕ੍ਰਿਪਾ ਕਰਕੇ ਇਹ ਯਕੀਨੀ ਕਰ ਲਵੋ, ਇਹ ਦ੍ਰਿੜ੍ਹ ਕਰ ਲਵੋ ਕਿ ਸਾਡਾ ਪਦਾਰਥਕ ਸਰੀਰ ਸੰਤ ਨਹੀਂ ਹੈ। ਹਿਰਦਾ ਸੰਤ ਹੈ। ਗੁਰਪ੍ਰਸਾਦਿ ਸੰਤ ਹਿਰਦੇ ਨੂੰ ਪਰਮਾਤਮਾ ਦੀ ਤਰ੍ਹਾਂ ਅਨੰਤ ਬਣਾਉਂਦਾ ਹੈ। ਪਰਮਾਤਮਾ ਹਿਰਦੇ ਵਿੱਚ ਪਰਗਟ ਹੁੰਦਾ ਹੈ।

ਅਨਾਦਿ ਸਤਿ ਇਹ ਹੈ ਕਿ ਖ਼ੁਦ ਪਰਮਾਤਮਾ ਆਪ ਅਤੇ ਇੱਕ ਸੰਤ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ। ਇਸ ਤਰ੍ਹਾਂ ਇੱਕ ਸੰਤ ਇਸ ਧਰਤੀ ‘ਤੇ ਇੱਕ ਜੀਵਤ ਪਰਮਾਤਮਾ ਹੈ। ਉਹ ਸਾਰਾ ਜੋ ਸਾਨੂੰ ਕਰਨ ਦੀ ਜ਼ਰੂਰਤ ਹੈ ਆਪਣਾ ਆਪ ਤਨ, ਮਨ ਅਤੇ ਧਨ ਸੰਤ ਸਤਿਗੁਰੂ ਦੀ ਚਰਨ ਧੂਲ ਵਿੱਚ ਸਮਰਪਣ ਕਰ ਦੇਣਾ ਪੂਰਨ ਸ਼ਰਧਾ, ਬੇ-ਸ਼ਰਤ ਪਿਆਰ ਅਤੇ ਪੂਰਨ ਭਰੋਸੇ ਨਾਲ। ਸਾਡੀ ਰੂਹਾਨੀ ਸਫਲਤਾ ਸਾਡੇ ਇਸ ਤਰ੍ਹਾਂ ਕੀਤੇ ਗਏ ਸਮਰਪਣ ਉਪਰ ਨਿਰਭਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਸਮਝ ਲਵੋ ਕਿ ਇਹ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ, ਇਹ ਅਸੀਂ ਨਹੀਂ ਕਹਿ ਰਹੇ ਹਾਂ, ਅਸਲ ਵਿੱਚ ਅਸੀਂ ਕੁਝ ਵੀ ਨਹੀਂ ਕਹਿ ਰਹੇ ਹਾਂ, ਇਹ ਸਭ ਗੁਰਬਾਣੀ ਵਿੱਚ ਲਿਖਿਆ ਹੈ, ਇਹ ਸਭ ਕੁੱਛ ਗੁਰਬਾਣੀ ਗੁਰੂ ਦਾ ਪੂਰਨ ਹੁਕਮ ਹੈ। ਜ਼ਰੂਰਤ ਹੈ ਇਸ ਇਲਾਹੀ ਦਰਗਾਹੀ ਬ੍ਰਹਮ ਹੁਕਮ ਨੂੰ ਸਮਝਣ ਦੀ, ਇਸ ਵਿੱਚ ਵਿਸ਼ਵਾਸ ਕਰਨ ਦੀ ਅਤੇ ਰੋਜ਼ਾਨਾ ਜੀਵਨ ਵਿੱਚ ਇਸ ਨੂੰ ਕਰਨ ਦੀ। ਉਹ ਮਨੁੱਖ ਜੋ ਗੁਰਬਾਣੀ ਰੋਜ਼ਾਨਾ ਅਧਾਰ ‘ਤੇ ਪੜ੍ਹਨ ਅਤੇ ਸੁਣਨ ਦੇ ਕਰਮ ਕਰਦੇ ਹਨ ਪਰੰਤੂ ਗੁਰਬਾਣੀ ਨੂੰ ਆਪਣੀ ਕਰਨੀ ਵਿੱਚ ਨਹੀਂ ਲੈ ਕੇ ਆਉਂਦੇ ਹਨ ਉਨ੍ਹਾਂ ਦੀ ਰੂਹਾਨੀਅਤ ਵਿੱਚ ਕੋਈ ਖ਼ਾਸ ਤਰੱਕੀ ਨਹੀਂ ਹੁੰਦੀ ਹੈ।

ਗੁਰਬਾਣੀ ਅਨੁਸਾਰ ਕਰਮ ਕਰਨਾ ਸਫਲਤਾ ਦੀ ਕੁੰਜੀ ਹੈ। ਗੁਰਬਾਣੀ ਪੜ੍ਹਨਾ ਅਤੇ ਇਸ ਨੂੰ ਨਾ ਕਰਨਾ ਤੁਹਾਨੂੰ ਕਿਤੇ ਵੀ ਨਹੀਂ ਖੜਦਾ। ਇਹ ਹੀ ਕਾਰਨ ਹੈ ਕਿ ਸਾਰੇ ਸੰਸਾਰ ਉਪਰ ਕਰੋੜਾਂ ਹੀ ਲੋਕ ਵੱਖ-ਵੱਖ ਧਰਮਾਂ ਦੇ ਕੇਵਲ ਪੜ੍ਹਨ ਦੇ ਰਿਵਾਜ ਵਿੱਚ ਗ੍ਰਸਤ ਹਨ ਪਰ ਐਸਾ ਕਰਕੇ ਉਹ ਮਨੁੱਖ ਕਿਤੇ ਵੀ ਕੁਝ ਵੀ ਪ੍ਰਾਪਤ ਨਹੀਂ ਕਰ ਰਹੇ। ਜੋ ਅਸੀਂ ਪੜ੍ਹਦੇ ਹਾਂ ਉਸਨੂੰ ਰੋਜ਼ਾਨਾ ਜੀਵਨ ਦੇ ਅੰਦਰ ਅਭਿਆਸ ਵਿੱਚ ਨਾ ਲਿਆ ਕੇ ਜ਼ਿੰਦਗੀ ਭਰ ਨੂੰ ਕੇਵਲ ਪੜ੍ਹਨ ਨੂੰ ਸਮਰਪਣ ਦੇ ਬਾਵਜੂਦ ਅਸੀਂ ਰੂਹਾਨੀਅਤ ਵਿੱਚ ਕਿਤੇ ਵੀ ਨਹੀਂ ਪਹੁੰਚਦੇ।

ਕ੍ਰਿਪਾ ਕਰਕੇ ਅੱਜ ਤੋਂ ਹੀ ਗੁਰਬਾਣੀ ਅਨੁਸਾਰ ਕਰਨਾ ਸ਼ੁਰੂ ਕਰ ਦਿਉ ਅਤੇ ਇਸ ਪੁੰਨ ਕਰਮ ਦੇ ਸਾਰੇ ਫਲਾਂ ਨੂੰ ਦੇਖੋ ਜੋ ਤੁਸੀਂ ਪ੍ਰਾਪਤ ਕਰੋਗੇ। ਇਹ ਫਲ, ਇਸਦੇ ਇਲਾਹੀ ਦਰਗਾਹੀ ਅਨੁਭਵ ਅੰਦਾਜ਼ੇ ਤੋਂ ਬਾਹਰ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ਹਨ। ਸਿਰਫ਼ ਗੁਰਬਾਣੀ ਨੂੰ ਕਰੋ ਅਤੇ ਇਸਦੇ ਫਲ ਸਰੂਪ ਸਾਰੀਆਂ ਬ੍ਰਹਮ ਦਾਤਾਂ ਨੂੰ ਪ੍ਰਾਪਤ ਕਰੋ। ਜਦ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ ਤਦ ਗੁਰੂ ਸਾਨੂੰ ਬੰਦਗੀ ਦੀ ਪ੍ਰਕ੍ਰਿਆ ਵਿੱਚ ਲੈ ਜਾਂਦਾ ਹੈ। ਜੇਕਰ ਅਸੀਂ ਪੂਰੀ ਤਰ੍ਹਾਂ ਸਮਰਪਣ ਕਰ ਦੇਈਏ ਤਦ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਸਾਡੀ ਹਰ ਕਦਮ ‘ਤੇ ਸੰਭਾਲ ਕਰਨਗੇ ਨਿਰੰਤਰ ਤਦ ਤੱਕ ਜਦ ਤੱਕ ਅਸੀਂ ਉਹਨਾਂ ਨਾਲ ਇੱਕ ਨਹੀਂ ਹੋ ਜਾਵਾਂਗੇ। ਗੁਰਪ੍ਰਸਾਦਿ ਦੀ ਇਸ ਬ੍ਰਹਮ ਸ਼ਕਤੀ ਦਾ ਭਾਵ ਹੈ:

ਅਪੁਨੇ ਕਾਰਜ ਮਹਿ ਆਪਿ ਸਮਾਇਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੧)

ਅਸਲ ਬ੍ਰਹਮ “ਕਾਰਜ” ਜਿਸ ਲਈ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਇੱਕ ਸੰਤ ਹਿਰਦਾ ਬਣਨਾ ਹੈ। ਜਦ ਅਸੀਂ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਣ ਕਰ ਦਿੰਦੇ ਹਾਂ ਤਦ ਗੁਰੂ ਸਦਾ ਹੀ ਪੂਰਨ ਤੌਰ ‘ਤੇ ਸਾਡੀ ਸੰਭਾਲ ਕਰਦਾ ਹੈ। ਇਹ ਹੀ ਹੈ ਜੋ ਗੁਰਪ੍ਰਸਾਦਿ ਦਾ ਭਾਵ ਹੈ। ਇਥੇ ਕੁਝ ਵੀ ਸਾਡੇ ਹੱਥ ਵਿੱਚ ਨਹੀਂ ਹੈ ਹਰ ਚੀਜ਼ ਉਸਦੀ ਆਗਿਆ ਵਿੱਚ ਹੈ, ਦਰਗਾਹੀ ਹੁਕਮ ਵਿੱਚ ਹੈ। ਇੱਕ ਵਾਰ ਜਦੋਂ ਅਸੀਂ ਹੁਕਮ ਦੀ ਇਸ ਬ੍ਰਹਮ ਪਰਮ ਸ਼ਕਤੀ ਨੂੰ ਸਮਝ ਲੈਂਦੇ ਹਾਂ ਤਦ ਸਾਡੀ ਬੰਦਗੀ ਅਸਲ ਵਿੱਚ ਸਾਦੀ ਬਣ ਜਾਂਦੀ ਹੈ ਅਤੇ ਸੌਖੀ ਬਣ ਜਾਂਦੀ ਹੈ ਕਿਉਂਕਿ ਤਦ ਉਹ ਸਾਡੀ ਪੂਰਨ ਤੌਰ ‘ਤੇ ਸੰਭਾਲ ਕਰਦਾ ਹੈ ਅਤੇ ਇੱਕ ਸੰਤ ਹਿਰਦਾ ਬਣਨ ਅਤੇ ਪਰਮ ਪਦਵੀ ਪਾਉਣ ਵਿੱਚ ਪੂਰਨ ਮਦਦ ਕਰਦਾ ਹੈ।

ਜਿਵੇਂ ਜਿਵੇਂ ਸਾਡੀ ਬੰਦਗੀ ਅੱਗੇ ਵਧਦੀ ਹੈ ਤਦ ਹੌਲੀ-ਹੌਲੀ ਅਸੀਂ ਅੰਦਰੋਂ ਆਪਣੇ ਹਿਰਦੇ ਨੂੰ ਸਾਧ ਲੈਂਦੇ ਹਾਂ ਅਤੇ ਨਿਰਮਲ ਹੋ ਜਾਂਦੇ ਹਾਂ ਅਤੇ ਆਪਣੇ ਹਿਰਦੇ ਨੂੰ ਇੱਕ ਪੂਰਨ ਸਚਿਆਰਾ ਹਿਰਦਾ ਬਣਾ ਲੈਂਦੇ ਹਾਂ ਅਤੇ ਸਾਫ਼ ਹੋ ਜਾਂਦੇ ਹਾਂ। ਉਹ ਸਾਡੇ ਹਿਰਦੇ ਵਿਚੋਂ ਸਾਰੇ ਮਾੜੇ ਗੁਣਾਂ ਨੂੰ ਕੱਢ ਦਿੰਦਾ ਹੈ ਅਤੇ ਸਾਡੇ ਹਿਰਦੇ ਨੂੰ ਬ੍ਰਹਮ ਗੁਣਾਂ ਨਾਲ ਭਰ ਦਿੰਦਾ ਹੈ ਅਤੇ ਇਸਦੇ ਫਲਸਰੂਪ ਸਾਡਾ ਹਿਰਦਾ ਇੱਕ ਸੰਤ ਹਿਰਦਾ ਬਣ ਜਾਂਦਾ ਹੈ। ਇਹ ਹੀ ਸ਼ਬਦ “ਸੋਧਤ” ਦਾ ਭਾਵ ਹੈ। ਆਪਣੇ ਹਿਰਦੇ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਲੈਣਾ ਕਿ ਮਾਇਆ ਆ ਕੇ ਸਾਡੇ ਸਾਹਮਣੇ ਝੁਕਦੀ ਹੈ। ਉਸ ਉਪਰ ਅਨੰਤ ਭਰੋਸਾ ਸਾਡੇ ਹਿਰਦੇ ਨੂੰ ਪੂਰਨ ਤੱਤ ਗਿਆਨ—ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ਼ਿਤ ਕਰ ਦਿੰਦਾ ਹੈ। ਬੰਦਗੀ ਉੱਨਾ ਚਿਰ ਅਧੂਰੀ ਰਹਿੰਦੀ ਹੈ ਜਦੋਂ ਤੱਕ ਅਸੀਂ ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰਦੇ ਅਤੇ ਅਸੀਂ ਆਤਮ ਰਸ ਅੰਮ੍ਰਿਤ ਪ੍ਰਾਪਤ ਨਹੀਂ ਕਰਦੇ। ਇਹ ਸਰਵ-ਉੱਚ ਪੱਧਰ ਅੰਮ੍ਰਿਤ ਹੈ। ਤਦ ਪਰਮਾਤਮਾ ਸਾਨੂੰ ਬਦਲ ਦਿੰਦਾ ਹੈ ਅਤੇ ਆਪਣੇ ਵਰਗਾ ਬਣਾ ਲੈਂਦਾ ਹੈ। ਇਹ ਹੀ ਹੈ ਜਿਸਦਾ ਭਾਵ ਹੈ:

ਜੈਸਾ ਸਾ ਤੈਸਾ ਦ੍ਰਿਸਟਾਇਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੧)

ਇਹ ਪੂਰਨ ਬੋਧ ਦੀ ਅਵਸਥਾ ਹੈ ਜਦ ਤੁਸੀਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹੋ ਜਿਹੜਾ ਕਿ ਸਾਰਾ ਗੁਰਪ੍ਰਸਾਦਿ ਹੈ। ਇਹ ਤਦ ਹੁੰਦਾ ਹੈ ਜਦ ਅਸੀਂ ਸਥੂਲ ਰੂਪ ਵਿੱਚ ਉਸਦੇ ਨਿਰਗੁਣ ਸਰੂਪ ਅਤੇ ਸਰਗੁਣ ਸਰੂਪ ਨੂੰ ਇੱਕ ਦੇਖਣਾ ਸ਼ੁਰੂ ਕਰਦੇ ਹਾਂ। ਜਿਸਦਾ ਸਥੂਲ ਰੂਪ ਵਿੱਚ ਭਾਵ ਹੈ ਹਰ ਚੀਜ਼ ਉਸਦੀ ਸਿਰਜਨਾ ਹੈ ਅਤੇ ਉਸਦੀ ਬ੍ਰਹਮ ਸ਼ਕਤੀ ਨਾਲ ਚਲਾਈ ਜਾ ਰਹੀ ਹੈ।

ਅਖ਼ੀਰਲੀ ਗੱਲ ਇਹ ਹੈ ਕਿ ਗੁਰਪ੍ਰਸਾਦਿ ਸਫਲਤਾ ਦੀ ਕੁੰਜੀ ਹੈ ਅਤੇ ਸੰਤ ਕੋਲ ਗੁਰਪ੍ਰਸਾਦਿ ਹੁੰਦਾ ਹੈ। ਇੱਕ ਸੰਤ ਦੇ ਚਰਨਾਂ ਵਿੱਚ ਪੂਰਨ ਸਮਰਪਣ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ ਅਤੇ ਸਾਡੇ “ਹੀਰਾ ਜਨਮ ਅਮੋਲ” ਦਾ ਅਸਲ ਬ੍ਰਹਮ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ।

ਨਹ ਕਿਛੁ ਜਨਮੈ ਨਹ ਕਿਛੁ ਮਰੈ ॥

ਆਪਨ ਚਲਿਤੁ ਆਪ ਹੀ ਕਰੈ ॥

ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥

ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥

ਆਪੇ ਆਪਿ ਸਗਲ ਮਹਿ ਆਪਿ ॥

ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥

ਅਬਿਨਾਸੀ ਨਾਹੀ ਕਿਛੁ ਖੰਡ ॥

ਧਾਰਣ ਧਾਰਿ ਰਹਿਓ ਬ੍ਰਹਮੰਡ ॥

ਅਲਖ ਅਭੇਵ ਪੁਰਖ ਪਰਤਾਪ ॥

ਆਪਿ ਜਪਾਏ ਤ ਨਾਨਕ ਜਾਪ ॥੬॥

ਰੂਹ ਕਦੇ ਨਹੀਂ ਮਰਦੀ ਅਤੇ ਕਦੇ ਨਹੀਂ ਜੰਮਦੀ। ਇਹ ਪਦਾਰਥਕ ਸਰੀਰ ਹੈ ਜੋ ਜੰਮਦਾ ਅਤੇ ਮਰਦਾ ਹੈ। ਇਹ ਪੰਜ ਤੱਤਾਂ ਤੋਂ ਬਣਿਆ ਹੈ ਅਤੇ ਉਹਨਾਂ ਵਿੱਚ ਵਾਪਸ ਚਲਿਆ ਜਾਂਦਾ ਹੈ। ਰੂਹਾਨੀ ਬ੍ਰਹਮਤਾ ਦਾ ਇੱਕ ਅਨਾਦਿ ਭਾਗ ਹੈ। ਰੂਹ ਦੁਆਰਾ ਬ੍ਰਹਮਤਾ ਆਪਣੀ ਸ੍ਰਿਸ਼ਟੀ ਵਿੱਚ ਖੇਡਦੀ ਹੈ। ਰੂਹ ਸ੍ਰਿਸ਼ਟੀ ਦਾ ਜੀਵਨ ਭਾਗ ਹੈ। ਹਰ ਚੀਜ਼ ਜਿਹੜੀ ਜਿਊਂਦੀ ਅਤੇ ਵਧਦੀ ਹੈ ਉਸ ਵਿੱਚ ਰੂਹ ਦੀ ਪਰਮ ਸ਼ਕਤੀ ਹੈ ਜਿਹੜੀ ਇਸਨੂੰ ਇਸਦੇ ਸਾਰੇ ਸਥੂਲ ਭਾਵ ਵਿੱਚ ਕਰਮ ਕਰਦੀ ਹੈ, ਰੂਹ ਦਾ ਬਾਹਰ ਨਿਕਲਣਾ ਪਦਾਰਥਕ ਸਰੀਰ ਦੀ ਮੌਤ ਹੈ।

ਇਹ ਬ੍ਰਹਮ ਕਾਨੂੰਨ ਹੈ ਕਿ ਜੋ ਵੀ ਸਮੇਂ ਅਤੇ ਖ਼ਲਾਅ ਵਿੱਚ ਸਿਰਜਿਆ ਹੈ ਨਿਰੰਤਰ ਪਰਿਵਰਤਨ ਵਿੱਚ ਜਾਵੇਗਾ ਅਤੇ ਅਖ਼ੀਰ ਵਿੱਚ ਪਦਾਰਥਕ ਮੌਤ ਮਰ ਜਾਵੇਗਾ। ਜਨਮ ਰੂਹ ਨੂੰ ਸਰੀਰ ਵਿੱਚ ਲਿਆਉਂਦਾ ਹੈ ਅਤੇ ਮੌਤ ਵਾਪਰਦੀ ਹੈ ਜਦ ਰੂਹ ਇਸ ਸਰੀਰ ਨੂੰ ਛੱਡਦੀ ਹੈ ਅਤੇ ਨਵੇਂ ਸਰੀਰ ਵਿੱਚ ਜਾਂਦੀ ਹੈ। ਇਹ ਸ੍ਰਿਸ਼ਟੀ ਦੇ ਹਰ ਭਾਗ ‘ਤੇ ਲਾਗੂ ਹੁੰਦਾ ਹੈ। ਰੂਹ ਬ੍ਰਹਮ ਸ਼ਕਤੀ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਜੀਵਨ ਦਿੰਦੀ ਹੈ ਅਤੇ ਸ੍ਰਿਸ਼ਟੀ ਦੇ ਹਰ ਜੀਵ ਭਾਗ ਦੀ ਪਦਾਰਥਕ ਮੌਤ ਵੱਲ ਖੜਦੀ ਹੈ । ਜਦ ਕਿਸੇ ਜੀਵ ਰਚਨਾ ਦੀ ਪਦਾਰਥਕ ਮੌਤ ਵਾਪਰਦੀ ਹੈ ਤਦ ਰੂਹ ਸਰੀਰ ਨੂੰ ਛੱਡ ਦਿੰਦੀ ਹੈ ਜਿਸਦਾ ਭਾਵ ਹੈ ਕਿ ਬ੍ਰਹਮ ਸ਼ਕਤੀ ਉਸ ਰਚਨਾ ਵਿੱਚ ਕੰਮ ਕਰਨਾ ਬੰਦ ਕਰ ਦਿੰਦੀ ਹੈ। ਅਤੇ ਮੌਤ ਦੇ ਬਾਅਦ ਇਸਦੇ ਸਾਰੇ ਤੱਤ ਵਾਪਸ ਇਸਦੇ ਆਪੋ ਆਪਣੇ ਭਾਗ ਵਿੱਚ ਚਲੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਇਹ ਬਣਾਈ ਗਈ ਸੀ। ਉਦਾਹਰਣ ਵਜੋਂ ਬ੍ਰਹਮਤਾ ਨੇ ਮਨੁੱਖਾ ਸਰੀਰ ਦੀ ਸਿਰਜਨਾ ਪੰਜ ਤੱਤਾਂ ਦੀ ਵਰਤੋਂ ਤੋਂ ਕੀਤੀ। ਪੰਜ ਤੱਤ, ਹਵਾ, ਪਾਣੀ, ਅੱਗ, ਧਰਤੀ ਅਤੇ ਅਕਾਸ਼ ਅਤੇ ਜਦ ਆਦਮੀ ਮਰ ਜਾਂਦਾ ਹੈ ਇਹ ਸਾਰੇ ਤੱਤ ਆਪਣੇ ਮੂਲ ਵਿੱਚ ਵਾਪਸ ਚਲੇ ਜਾਂਦੇ ਹਨ। ਇਸ ਲਈ ਰੂਹ ਬ੍ਰਹਮ ਸ਼ਕਤੀ ਹੈ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਚਲਦਿਆਂ ਰੱਖ ਰਹੀ ਹੈ। ਰੂਹ ਬ੍ਰਹਮ ਸ਼ਕਤੀ ਹੈ ਜਿਹੜੀ ਹਰ ਜੀਵਤ ਰਚਨਾ ਨੂੰ ਸ਼ਕਤੀ ਦੇ ਰਹੀ ਹੈ। ਇਹ ਪੂਰਨ ਬ੍ਰਹਮ ਗਿਆਨ ਦੀ ਇੱਕ ਝਲਕ ਹੈ।

ਨਹ ਕਿਛੁ ਜਨਮੈ ਨਹ ਕਿਛੁ ਮਰੈ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੧)

ਹਰ ਇੱਕ ਰਚਨਾ ਦਾ ਮੂਲ ਇਹ ਰੂਹ ਤੱਤ ਹੈ ਅਤੇ ਇਹ ਰੂਹ ਕੁਝ ਨਹੀਂ ਪਰ ਪਰਮ ਬ੍ਰਹਮ ਸ਼ਕਤੀ “ੴ ਸਤਿਨਾਮ” ਹੈ। ਜਦ ਹਰ ਸਿਰਜਨਾ ਦੇ ਪਿਛੇ ਇਹ ਸ਼ਕਤੀ ਹੈ ਅਤੇ ਇਸਦੀ ਪ੍ਰਕ੍ਰਿਆ ਹੈ ਤਦ ਪ੍ਰਸ਼ਨ ਹੈ ਕਿ ਇਹ ਸਭ ਪਦਾਰਥਕ ਘਟਨਾਵਾਂ ਜੋ ਸਾਰੀ ਸ੍ਰਿਸ਼ਟੀ ਵਿੱਚ ਹੋ ਰਹੀਆਂ ਹਨ ਪਿੱਛੇ ਕੌਣ ਜ਼ਿੰਮੇਵਾਰ ਹੈ। ਉਹ ਕਿਹੜੀ ਸ਼ਕਤੀ ਹੈ ਜੋ ਇਸ ਸ੍ਰਿਸ਼ਟੀ ਦੀ ਸਿਰਜਨਾ ਕਰ ਰਹੀ ਹੈ ਅਤੇ ਇਸਨੂੰ ਚਲਾ ਰਹੀ ਹੈ। ਇਸ ਪ੍ਰਸ਼ਨ ਦਾ ਉੱਤਰ ਮਨੁੱਖਾ ਜੀਵ ਦੀ ਸਿਆਣਪ ਤੋਂ ਪਰ੍ਹੇ ਹੈ। ਕਿਉਂਕਿ ਇਸ ਪਿੱਛੇ ਕੋਈ ਤਰਕ ਨਹੀਂ ਹੈ। ਮਨੁੱਖੀ ਮਨ ਤਰਕ ਨੂੰ ਵੇਖਣ ਦਾ ਸ਼ੌਕੀਨ ਹੈ। ਪਰ ਬ੍ਰਹਮਤਾ ਦੀ ਹੋਂਦ ਪਿੱਛੇ ਕੋਈ ਤਰਕ ਨਹੀਂ ਹੈ ਅਤੇ ਇਹ ਰਚਨਾ ਕਿਸ ਤਰ੍ਹਾਂ ਸਾਜੀ ਗਈ ਅਤੇ ਚਲਾਈ ਜਾ ਰਹੀ ਹੈ, ਦੇ ਪਿੱਛੇ ਕੋਈ ਤਰਕ ਨਹੀਂ ਹੈ।

ਮਨੁੱਖੀ ਮਨ ਦਾ ਕੇਵਲ ੬-੮ ਪ੍ਰਤੀਸ਼ਤ ਭਾਗ ਹੀ ਸਕ੍ਰਿਆ ਅਤੇ ਕੰਮ ਕਰਦਾ ਹੈ। ਬਾਕੀ ਦਿਮਾਗ਼ ਕੀ ਕਰ ਰਿਹਾ ਹੈ? ਇਹ ਸੁੱਤੇ ਹੋਏ ਹਾਲਾਤ ਵਿੱਚ ਹੈ ਅਤੇ ਇਸ ਤਰ੍ਹਾਂ ਹੀ ਰਹਿੰਦਾ ਹੈ ਜਦ ਤੱਕ ਇਹ ਚਾਲੂ ਨਹੀਂ ਹੁੰਦਾ। ਕੇਵਲ ੬-੮ ਪ੍ਰਤੀਸ਼ਤ ਹਿੱਸੇ ਦੇ ਕੰਮ ਕਰਨ ਨਾਲ ਹੀ ਮਨੁੱਖਾ ਜਾਤੀ ਨੇ ਇੰਨੀ ਤਰੱਕੀ ਅੱਜ ਦੇ ਜ਼ਮਾਨੇ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਕਰ ਲਈ ਹੈ।

ਜ਼ਰਾ ਅੰਦਾਜ਼ਾ ਲਗਾਉ ਜੇਕਰ ਸਾਰਾ ਦਿਮਾਗ਼ ਕੰਮ ਕਰਨ ਵਾਲਾ ਹੋ ਜਾਵੇ ਤਾਂ ਕੀ ਵਾਪਰੇਗਾ? ਅਤੇ ਕਿਵੇਂ ਮਨੁੱਖਾ ਦਿਮਾਗ਼ ੧੦੦ ਪ੍ਰਤੀਸ਼ਤ ਕੰਮ ਕਰਨ ਵਾਲਾ ਬਣ ਸਕੇਗਾ? ਸਪਸ਼ਟ ਰੂਪ ਵਿੱਚ ਇਸ ਵਿੱਚ ੧੦੦ ਪ੍ਰਤੀਸ਼ਤ ਕੰਮ ਦੀ ਸਮਰਥਾ ਵਾਲਾ ਬਣਨ ਦੀ ਸ਼ਕਤੀ ਹੈ। ਇਹ ਉਹ ਅਵਸਥਾ ਹੈ ਜਿਥੇ ਤਰਕ ਖ਼ਤਮ ਹੁੰਦਾ ਅਤੇ ਬ੍ਰਹਮਤਾ ਹਾਵੀ ਹੋ ਜਾਂਦੀ ਹੈ ਅਤੇ ਕਿਸੇ ਵੀ ਤਰੀਕੇ ਨਾਲ ਵਿਗਿਆਨ ਅਤੇ ਤਕਨਾਲੋਜੀ ਇਹ ਨਹੀਂ ਕਰ ਸਕਦੀ।

ਬ੍ਰਹਮਤਾ ਕੋਲ ਮਨੁੱਖੀ ਦਿਮਾਗ਼ ਨੂੰ ੧੦੦ ਪ੍ਰਤੀਸ਼ਤ ਕੰਮ ਦੀ ਸਮਰਥਾ ਵਾਲਾ ਬਣਾਉਣ ਦੀ ਸਮਰੱਥਾ ਹੈ। ਗੁਰੂ ਪਾਤਸ਼ਾਹੀਆਂ ਨੂੰ ਇਹ ਬਖ਼ਸ਼ਿਸ਼ ਪ੍ਰਾਪਤ ਸੀ। ਇੱਕ ਪੂਰਨ ਬ੍ਰਹਮ ਗਿਆਨੀ ਇੰਨਾ ਜ਼ਿਆਦਾ ਸਮਰਥ ਹੋ ਜਾਂਦਾ ਹੈ ਕਿ ਆਮ ਆਦਮੀ ਦੀ ਸੀਮਾ ਨਾਲੋਂ ਕਿਤੇ ਜ਼ਿਆਦਾ ਕੰਮ ਕਰ ਸਕਦਾ ਹੈ ਅਤੇ ਉਹਨਾਂ ਨੂੰ ਮਨੁੱਖਾ ਦਿਮਾਗ਼ ਵਿਚਲੀ ਪਰਮ ਬ੍ਰਹਮ ਸ਼ਕਤੀ ਦਾ ਬੋਧ ਹੋ ਜਾਂਦਾ ਹੈ ਜਦ ਅਸੀਂ ਬ੍ਰਹਮ ਦੇ ਭੇਦ ਖੋਜ ਲੈਂਦੇ ਹਾਂ। ਇਹ ਬ੍ਰਹਮਤਾ ਦਾ ਇਕ ਭੇਦ ਹੈ ਕਿ ਇਸ ਦਾ ਬੋਧ ਕਰਨਾ ਕਿ ਕਿਸ ਤਰ੍ਹਾਂ ਇਹ ਸਿਰਜਨਾ ਸਾਜੀ ਗਈ ਅਤੇ ਚਲਾਈ ਜਾ ਰਹੀ ਹੈ। ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਬ੍ਰਹਮ ਗਿਆਨ ਦਾ ਬੋਧ ਕੀਤਾ ਅਤੇ ਉਹ ਸਾਡੇ ਉਪਰ ਬੇਅੰਤ ਦਿਆਲ ਹਨ ਕਿ ਉਹ ਇਸ ਨੂੰ ਸਾਡੇ ਨਾਲ ਵੰਡ ਰਹੇ ਹਨ ਅਤੇ ਸਾਨੂੰ ਇਸ ਪਰਮ ਬ੍ਰਹਮ ਸ਼ਕਤੀ ੴ ਸਤਿਨਾਮ ਦੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕਰਨ ਵਿਚ ਮਦਦ ਕਰ ਰਹੇ ਹਨ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ।

ਇਹ ਗੁਰਪ੍ਰਸਾਦਿ ਹੈ ਅਤੇ ਸਾਡੇ ਉਪਰ ਤਦ ਹੀ ਕ੍ਰਿਪਾ ਹੋਵੇਗੀ ਕੇਵਲ ਜਦ ਅਸੀਂ ਸਤਿ ਕਰਮਾਂ ਉਪਰ ਧਿਆਨ ਲਗਾਵਾਂਗੇ। ਗੁਰੂ ਜੀ ਦੇ ਚਰਨਾਂ ਵਿਚ ਬੇ-ਸ਼ਰਤ ਪਿਆਰ ਨਾਲ ਸਮਰਪਿਤ ਹੋ ਜਾਵਾਂਗੇ। ਬੇ-ਸ਼ਰਤ ਪਿਆਰ ਦਾ ਭਾਵ ਹੈ ਕੋਈ ਮੰਗ ਨਹੀਂ। ਇਥੇ ਕਿਸੇ ਵੀ ਕਿਸਮ ਦੇ ਵਪਾਰ ਵਿਚ ਕੋਈ ਪਿਆਰ ਨਹੀਂ ਹੈ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਦ ਅਸੀਂ ਯਕੀਨੀ ਸਫਲਤਾ ਪ੍ਰਾਪਤ ਕਰਾਂਗੇ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ।

ਇਸ ਸ੍ਰਿਸ਼ਟੀ ਦੀ ਨੀਂਹ ਅਤੇ ਇਸ ਦਾ ਕੰਮ-ਕਾਜ ਰੂਹ ਦੇ ਰੂਪ ਵਿਚ ਇਹ ਪਰਮ ਬ੍ਰਹਮ ਸ਼ਕਤੀ ਕਰ ਰਹੀ ਹੈ। ਰੂਹ ਕਦੀ ਨਹੀਂ ਮਰਦੀ ਅਤੇ ਅਨਾਸ਼ਵਾਨ ਹੈ। ਰੂਹ ਦੇ ਮਾਧਿਅਮ ਦੁਆਰਾ ਅਤੇ ਉਸ ਦੀ ਬ੍ਰਹਮ ਸ਼ਕਤੀ ਦੁਆਰਾ ਸਾਰੀ ਸ੍ਰਿਸ਼ਟੀ ਸਾਜੀ ਗਈ ਅਤੇ ਇਹ ਨਿਰੰਤਰ ਪਰਿਵਰਤਣ ਵਿਚੋਂ ਲੰਘਦੀ ਹੈ ਅਤੇ ਅਖ਼ੀਰ ਵਿਚ ਇਹ ਖ਼ਤਮ ਹੋ ਜਾਂਦੀ ਹੈ ਅਤੇ ਆਪਣੀ ਹਸਤੀ ਗਵਾ ਲੈਂਦੀ ਹੈ ਅਤੇ ਆਪਣੇ ਪਦਾਰਥਕ ਖ਼ਾਤਮੇ ਨੂੰ ਮਿਲਦੀ ਹੈ।

ਪਰਮ ਅਨੰਦ ਬ੍ਰਹਮ ਸ਼ਕਤੀ ਹਰ ਸਿਰਜਨਾ ਵਿਚ ਰਹਿੰਦੀ ਹੈ ਪਰ ਕੇਵਲ ਉਹਨਾਂ ਵਿਚ ਪ੍ਰਗਟ ਹੁੰਦੀ ਹੈ ਜੋ ‘ਸਤਿ’ ਬਣਦੇ ਹਨ ਜਾਂ ਦੂਸਰੇ ਸ਼ਬਦਾਂ ਵਿਚ ਉਹ ਹਿਰਦਾ ਜੋ ‘ਸਤਿ ਸਰੂਪ’ ਬਣਦਾ ਹੈ। ਇਹ ਹਿਰਦਾ ਇੱਕ ਖੰਡ ਵਿਚ ਰਹਿੰਦਾ ਹੈ ਅਤੇ ਉਹ ਹੈ ਸੱਚਖੰਡ। ਇਹ ਹਿਰਦਾ ਹੈ ਅਤੇ ਉਹ ਹੈ ਸੱਚਖੰਡ। ਇਹ ਹਿਰਦਾ ਹੈ ਜਿਹੜਾ ਪੂਰਨ ਸਚਿਆਰੀ ਰਹਿਤ ਅੰਦਰ ਆਉਂਦਾ ਹੈ। ਕੋਈ ਵੀ ਚੀਜ਼ ਜੋ ਇਸ ਦੇ ਥੱਲੇ ਹੈ ਮਹਾਂ ਖੰਡ (ਇਕ ਤੋਂ ਵੱਧ ਖੰਡ) ਹੈ ਅਤੇ ਮਹਾਂ ਖੰਡ ਪਾਖੰਡ ਹੈ। ਕੇਵਲ ਇੱਕ ਖੰਡ ਸੱਚਖੰਡ ਹੈ ਅਤੇ ਇੱਕ ਦਾ ਇਥੇ ਭਾਵ ਹੈ ਪਰਮਾਤਮਾ— ਇੱਕ ਓਅੰਕਾਰ। ਇਸ ਲਈ ਪ੍ਰਮਾਤਮਾ ਇਕ ਖੰਡ ਵਿਚ ਪ੍ਰਗਟ ਹੁੰਦਾ ਹੈ ਅਤੇ ਮਹਾਂ ਖੰਡ ਹਿਰਦੇ ਵਿਚ ਨਹੀਂ ਜਿਸ ਨੂੰ ਕਿ ਪਾਖੰਡ ਵੀ ਕਿਹਾ ਜਾਂਦਾ ਹੈ।

ਇਸ ਲਈ ਸਾਡੇ ਹਿਰਦੇ ਨੂੰ ‘ਇਕ ਖੰਡ’ ਵਿਚ ਲਿਆਉਣਾ ਸਫਲਤਾ ਦੀ ਕੁੰਜੀ ਹੈ। ਅਤੇ ਸਾਰੀ ਹੀ ਸ੍ਰਿਸ਼ਟੀ ਦੀ ਹੋਂਦ ਇਕ ਖੰਡ ਕਾਰਨ ਹੈ। ਕਰਤੇ ਦੀ ਰਚਨਾ ਅਨੰਤ ਹੈ ਜਿਸ ਤਰ੍ਹਾਂ ਕਿ ਆਪ ਸਿਰਜਨਹਾਰਾ ਹੈ। ਇਥੇ ਉਸ ਦੀ ਸਿਰਜਨਾ ਦਾ ਕੋਈ ਅੰਤ ਨਹੀਂ ਹੈ। ਇਸ ਨੂੰ ਇਸ ਦੇ ਪਦਾਰਥਕ ਰੂਪ ਵਿਚ ਮਾਪਿਆ ਜਾਂ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਕੋਈ ਵੀ ਆਦਮੀ ਅਜੇ ਤੱਕ ਸਾਰੇ ਬ੍ਰਹਮ ਭੇਦਾਂ ਨੂੰ ਖੋਜਣ ਦੇ ਯੋਗ ਨਹੀਂ ਹੋ ਸਕਿਆ। ਇਹ ਪ੍ਰਮਾਤਮਾ ਦੀ ਮਹਿਮਾ ਨੂੰ ਵਿਆਖਿਆ ਤੋਂ ਪਰ੍ਹੇ ਬਣਾ ਦਿੰਦਾ ਹੈ। ਇਸ ਲਈ ਬਸ ਗੁਰਪ੍ਰਸਾਦਿ ਉਪਰ ਧਿਆਨ ਹੀ ਸਾਡੇ ਲਈ ਕਾਫ਼ੀ ਹੈ। ਇਸ ਲਈ ਕ੍ਰਿਪਾ ਕਰਕੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ ਅਤੇ ਇਕ ਵਾਰ ਜਦੋਂ ਤੁਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹੋ ਤਦ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਉਪਰ ਧਿਆਨ ਕੇਂਦਰਿਤ ਕਰੋ ਅਤੇ ਅਸੀਂ ਰੂਹਾਨੀਅਤ ਦੀਆਂ ਉਚਾਈਆਂ ਪ੍ਰਾਪਤ ਕਰਨ ਅਤੇ ਪ੍ਰਮਾਤਮਾ ਨੂੰ ਪਾਉਣ ਦੇ ਯੋਗ ਹੋ ਜਾਵਾਂਗੇ।

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥

ਸਗਲ ਸੰਸਾਰੁ ਉਧਰੈ ਤਿਨ ਮੰਤ ॥

ਪ੍ਰਭ ਕੇ ਸੇਵਕ ਸਗਲ ਉਧਾਰਨ ॥

ਪ੍ਰਭ ਕੇ ਸੇਵਕ ਦੂਖ ਬਿਸਾਰਨ ॥

ਆਪੇ ਮੇਲਿ ਲਏ ਕਿਰਪਾਲ ॥

ਗੁਰ ਕਾ ਸਬਦੁ ਜਪਿ ਭਏ ਨਿਹਾਲ ॥

ਉਨ ਕੀ ਸੇਵਾ ਸੋਈ ਲਾਗੈ ॥

ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥

ਨਾਮੁ ਜਪਤ ਪਾਵਹਿ ਬਿਸ੍ਰਾਮੁ ॥

ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰਾਂ ਦੀ ਮਹਿਮਾ ਦਾ ਕੋਈ ਮੇਲ ਨਹੀਂ ਹੈ ਅਤੇ ਇਹ ਸਾਰੇ ਯੁੱਗਾਂ ਵਿਚ ਚਮਕਦੀ ਰਹੀ ਹੈ ਅਤੇ ਸਾਰੇ ਆਉਣ ਵਾਲੇ ਯੁੱਗਾਂ ਵਿਚ ਹੁੰਦੀ ਰਹੇਗੀ। ਜੀਸਸ ਕ੍ਰਾਈਸਟ ਦੀ ਸੋਭਾ ਵੱਲ ਦੇਖੋ, ਇਹ ਹੁਣ ਵੀ ਚਮਕ ਰਹੀ ਹੈ ਅਤੇ ਇਹ ਸਦਾ ਆਉਣ ਵਾਲੇ ਹਜ਼ਾਰਾਂ ਸਾਲਾਂ ਬਾਅਦ ਵੀ ਰਹੇਗੀ। ਮੁਹੰਮਦ ਸਾਹਿਬ ਜੀ ਦੀ ਸੋਭਾ ਵੱਲ ਵੇਖੋ, ਇਹ ਹੁਣ ਵੀ ਅੱਗੇ ਵਾਂਗ ਇਤਿਹਾਸ ਵਿਚ ਇੰਨੇ ਲੰਮੇ ਸਮੇਂ ਦੇ ਬਾਅਦ ਵੀ ਚਮਕ ਰਹੀ ਹੈ। ਜ਼ਰਾ ਇਹਨਾਂ ਦੀ ਸੋਭਾ ਵੱਲ ਵੇਖੋ।

੧. ਧੰਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ।

੨. ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ।

੩. ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ।

੪. ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ।

੫. ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ।

੬. ਧੰਨ ਧੰਨ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ।

੭. ਧੰਨ ਧੰਨ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ।

੮. ਧੰਨ ਧੰਨ ਸਤਿਗੁਰੂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ।

੯. ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ।

੧੦. ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

ਉਹਨਾਂ ਦੀ ਮਹਿਮਾ ਹੁਣ ਵੀ ਸਦਾ ਵਾਂਗ ਚਮਕ ਰਹੀ ਹੈ ਅਤੇ ਨਿਰੰਤਰ ਆਉਣ ਵਾਲੇ ਯੁਗਾਂ ਵਿਚ ਵੀ ਚਮਕਦੀ ਰਹੇਗੀ। ਪਰ ਜੇਕਰ ਤੁਸੀਂ ਇਸ ਸੰਸਾਰ ਦੇ ਉੱਚ ਦੁਨਿਆਵੀ ਪਦਵੀ ਲੋਕਾਂ ਦੀ ਸੋਭਾ ਵੱਲ ਵੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਲੋਕਾਂ ਦੀ ਸੋਭਾ ਥੋੜ੍ਹ-ਚਿਰੀ ਸੀ ਅਤੇ ਕੇਵਲ ਉਹਨਾਂ ਦੀ ਹੋਂਦ ਸਮੇਂ ਵਿੱਚ ਅਲੋਪ ਹੋ ਗਈ।

ਮਨੁੱਖਤਾ ਸਦਾ ਹੀ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰਾਂ ਨੂੰ ਯਾਦ ਰੱਖੇਗੀ ਅਤੇ ਆਪਣੇ ਜੀਵਨ ਨੂੰ ਸਫਲਾ ਕਰਨ ਲਈ ਸਾਰਿਆਂ ਸਮਿਆਂ ਵਿਚ ਐਸੀਆਂ ਰੂਹਾਂ ਤੋਂ ਦਿਸ਼ਾ ਹਾਸਲ ਕਰੇਗੀ। ਉਹਨਾਂ ਦੀ ਮਤਿ ਦੀ ਸਾਰੇ ਸੰਸਾਰ ਵਿਚ ਪਾਲਣਾ ਹੁੰਦੀ ਹੈ ਅਤੇ ਇਸ ਹਨੇਰੇ ਦੇ ਯੁੱਗ ਵਿਚ ਇਸ ਸੰਸਾਰ ਨੂੰ ਇਕ ਰਹਿਣ ਯੋਗ ਸਥਾਨ ਬਣਾ ਰਹੀ ਹੈ। ਉਹਨਾਂ ਦੀਆਂ ਸਿਖਿਆਵਾਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਵਰਗੇ ਬਣਨ ਵਿਚ ਮਦਦ ਕਰ ਰਹੀਆਂ ਹਨ। ਉਹਨਾਂ ਦਾ ਵਰਤਾਇਆ ਸਤਿ ਇਕ ਬਹੁਤ ਹੀ ਉਚ ਪੱਧਰ ਦਾ ਗੁਰਪ੍ਰਸਾਦਿ ਹੈ। ਜਦ ਤੁਸੀਂ ਧਾਰਮਿਕ ਲਿਖਤਾਂ ਵਿਚ ਲਿਖੇ ਉਹਨਾਂ ਦੇ ਸ਼ਬਦਾਂ ਦੀ ਪਾਲਣਾ ਕਰਦੇ ਹੋ, ਤਦ ਤੁਸੀਂ ਯਕੀਨੀ ਤੌਰ ‘ਤੇ ਅਵਿਸ਼ਵਾਸਯੋਗ ਰੂਹਾਨੀ ਤਰੱਕੀ ਪ੍ਰਾਪਤ ਕਰੋਗੇ। ਉਹਨਾਂ ਦਾ ਬ੍ਰਹਮ ਗਿਆਨ ਸਾਰੇ ਸੰਸਾਰ ਲਈ ਮੁਕਤੀ ਲਿਆਉਂਦਾ ਹੈ।

ਉਹ ਮਨੁੱਖ ਜਿਹੜੇ ਇਕ ਸੰਤ, ਇਕ ਪੂਰਨ ਬ੍ਰਹਮ ਗਿਆਨੀ ਦੇ ਸ਼ਬਦਾਂ—ਬਚਨਾਂ ਦੀ ਪਾਲਣਾ ਭਰੋਸੇ ਅਤੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਰਦੇ ਹਨ ਅਖ਼ੀਰ ਵਿਚ ਉਹ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਬੰਦਗੀ ਵਿਚ ਚਲੇ ਜਾਂਦੇ ਹਨ, ਸਿਮਰਨ ਕਰਨ, ਨਾਮ ਦੀ ਕਮਾਈ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿਚ ਚਲੇ ਜਾਂਦੇ ਹਨ। ਜੇਕਰ ਇਸ ਧਰਤੀ ਉਪਰ ਹਰ ਕੋਈ ਸੰਤਾਂ ਦੇ ‘ਸਤਿ ਬਚਨ’ ਕਹਿ ਕੇ ਪਾਲਣਾ ਸ਼ੁਰੂ ਕਰ ਦੇਵੇ ਤਦ ਇਥੇ ਕੋਈ ਸ਼ੱਕ ਨਹੀਂ ਕਿ ਇਹ ਹਨੇਰੇ ਦਾ ਯੁਗ ਕਲਯੁਗ ‘ਸਤਿ ਯੁਗ’ ਵਿਚ ਬਦਲ ਜਾਵੇਗਾ। ਇਹ ਹੀ ਹੈ ਜੋ ਸ਼ਬਦ ‘ਸੋਭਾਵੰਤ’ ਦਾ ਅਰਥ ਹੈ। ਉਹ ਮਹਾਨ ਬਣ ਜਾਂਦੇ ਹਨ। ਉਹਨਾਂ ਦਾ ਕੰਮ ਲੋਕਾਂ ਨੂੰ ਹਨੇਰੇ ਦੇ ਯੁੱਗ ਵਿਚ ਪ੍ਰਕਾਸ਼ ਵਿਚ ਖੜਨਾ ਹੁੰਦਾ ਹੈ। ਜਿਥੇ ਸਾਰੇ ਸੰਸਾਰ ਦੇ ਲੋਕ ਆਪਣੀ ਕਿਸਮਤ ਬਦਲ ਸਕਣ ਅਤੇ ਸਤਿ ਨੂੰ ਵੇਖਣ, ਬੋਲਣ, ਸੁਣਨ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਦੇ ਯੋਗ ਹੋ ਸਕਣ।

ਉਹ ਲੋਕਾਂ ਦੀਆਂ ਪੀੜਾਂ ਅਤੇ ਦਰਦਾਂ ਦਾ ਖ਼ਾਤਮਾ ਕਰਕੇ ਮਹਾਨ ਬਣ ਜਾਂਦੇ ਹਨ। ਜਨਤਾ ਨੂੰ ਗੁਰਪ੍ਰਸਾਦਿ ਵੰਡ ਕੇ ਅਤੇ ਉਹਨਾਂ ਨੂੰ ਮੁਕਤ ਕਰਾਉਣਾ ਉਹਨਾਂ ਦੀ ਮਹਾਨਤਾ—ਮਹਿਮਾ ਬਣ ਜਾਂਦੀ ਹੈ।

ਕ੍ਰਿਪਾ ਕਰਕੇ ਸਦਾ ਵਾਸਤੇ ਆਪਣੇ ਮਨ ਵਿਚ ਦ੍ਰਿੜ੍ਹ ਕਰ ਰੱਖ ਲਵੋ ਜਾਂ ਇਸ ਨੂੰ ਆਪਣੇ ਹਿਰਦੇ ਦੇ ਅੰਦਰ ਉੱਕਰ ਲਵੋ ਕਿ ਜਦ ਇਕ ਸੰਤ ਤੁਹਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਦਾ ਹੈ ਤਦ ਉਹ ਤੁਹਾਡਾ ਜ਼ਹਿਰ ਲੈ ਲੈਂਦਾ ਹੈ ਅਤੇ ਤੁਹਾਨੂੰ ਅੰਮ੍ਰਿਤ ਦੇ ਦਿੰਦਾ ਹੈ, ਉਹ ਸਾਡੇ ਸਾਰੇ ਪਾਪ ਆਪਣੇ ਉਪਰ ਲੈ ਲੈਂਦਾ ਹੈ। ਇਸ ਲਈ ਤੁਸੀਂ ਜੋ ਵੀ ਉਸ ਦੀ ਸੇਵਾ ਕਰਦੇ ਹੋ ਤੁਸੀਂ ਕਦੀ ਵੀ ਉਸ ਦੀ ਸੇਵਾ ਦਾ ਮੁੱਲ ਚੁਕਾ ਨਹੀਂ ਸਕੋਗੇ ਅਤੇ ਕੇਵਲ ਉਸ ਵਰਗੇ ਬਣਕੇ ਅਤੇ ਸੰਗਤ ਦੀ ਸੇਵਾ ਕਰਕੇ ਉਸਦੇ ਪਰਉਪਕਾਰ ਦਾ ਹਿੱਸਾ ਬਣ ਕੇ ਸੇਵਾ ਕਰ ਸਕਦੇ ਹੋ। ਉਹ ਕਲਪਨਾ ਤੋਂ ਪਰ੍ਹੇ ਭਾਗਾਂ ਵਾਲੇ ਹਨ ਜਿਹੜੇ ਗੁਰਪ੍ਰਸਾਦਿ ਨਾਲ ਸੰਗਤ ਨੂੰ ਮੁਕਤ ਕਰਾ ਰਹੇ ਹਨ ਅਤੇ ਉਹ ਮਹਾਂ ਪੁਰਖ ਜਿਹੜੇ ਪੀੜਾਂ ਅਤੇ ਦਰਦਾਂ ਨੂੰ ਖ਼ਤਮ ਕਰ ਰਹੇ ਹਨ।

ਸਭ ਤੋਂ ਵੱਡਾ ਰੋਗ ਹੈ ਜਨਮ ਮਰਨ ਦਾ ਰੋਗ। ਜਨਮ ਮਰਨ ਵਿਚ ਅਨੰਤ ਸਮੇਂ ਤੋਂ ਭਟਕਦੇ ਰਹਿਣਾ। ਇਸ ਦੇ ਨਾਲ ਹੀ ਦੂਸਰੀਆਂ ਸਾਰੀਆਂ ਘਾਤਕ ਅਤੇ ਮਾਨਸਿਕ ਬਿਮਾਰੀਆਂ—ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਇੱਛਾਵਾਂ ਹਨ ਅਤੇ ਸੰਤ ਇਹਨਾਂ ਸਭ ਤੋਂ ਵੱਡੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਵਿਚ ਸਾਡੀ ਮਦਦ ਕਰਦੇ ਹਨ। ਤਦ ਪ੍ਰਸ਼ਨ ਉੱਠਦਾ ਹੈ ਅਸੀਂ ਕਿਵੇਂ ਅਤੇ ਕਦ ਐਸੇ ਸੰਤ ਨੂੰ ਮਿਲ ਸਕਦੇ ਹਾਂ ਜੋ ਸਾਨੂੰ ਗੁਰਪ੍ਰਸਾਦਿ ਦੇਵੇਗਾ ਅਤੇ ਸਾਨੂੰ ਸੱਚਖੰਡ ਦੀ ਅਨਾਦਿ ਯਾਤਰਾ ‘ਤੇ ਖੜੇਗਾ। ਐਸੇ ਸੰਤ ਨੂੰ ਮਿਲਣਾ ਸਾਡੀ ਬੀਤੀਆਂ ਜ਼ਿੰਦਗੀਆਂ ਅਤੇ ਇਸ ਜ਼ਿੰਦਗੀ ਦੀਆਂ ਕਰਨੀਆਂ ਕਾਰਨ ਬਣੀ ਸਾਡੀ ਕਿਸਮਤ ਦਾ ਹਿੱਸਾ ਹੁੰਦਾ ਹੈ। ਜੇਕਰ ਅਸੀਂ ਕਾਫ਼ੀ ਕਿਸਮਤ ਵਾਲੇ ਹਾਂ ਕਿ ਅਸੀਂ ਕਾਫ਼ੀ ਮਾਤਰਾ ਵਿਚ ਸਤਿ ਕਰਮ ਸੱਚੀਆਂ ਕਰਨੀਆਂ, ਇਕੱਠੀਆਂ ਕਰ ਲਈਆਂ ਹਨ, ਆਪਣੇ ਖਾਤੇ ਵਿਚ। ਤਦ ਸਾਨੂੰ ਇਕ ਐਸੇ ਸੰਤ ਨਾਲ ਮਿਲਣ ਦੇ ਮੌਕੇ ਦੀ ਬਖ਼ਸ਼ਿਸ਼ ਹੁੰਦੀ ਹੈ ਜਿਹੜਾ ਸਾਡੇ ਲਈ ਗੁਰਪ੍ਰਸਾਦਿ ਲਿਆਉਂਦਾ ਹੈ ਅਤੇ ਸਾਡੀ ਬਾਂਹ ਪਕੜ ਕੇ ਇਸ ਅਨਾਦਿ ਯਾਤਰਾ ‘ਤੇ ਤੋਰਦਾ ਹੈ।

ਜੇਕਰ ਤੁਸੀਂ ਇਸ ਗੁਰਪ੍ਰਸਾਦਿ ਨੂੰ ਇਸ ਬ੍ਰਹਮ ਕਾਨੂੰਨ ਕਾਰਨ ਪ੍ਰਾਪਤ ਕਰਨ ਦੇ ਅਜੇ ਯੋਗ ਨਹੀਂ ਹੋ ਸਕੇ ਤਾਂ ਤੁਹਾਨੂੰ ਸਤਿ ਦੀ ਕਰਨੀ, ਦਇਆ, ਧਰਮ, ਸੰਤੋਖ, ਸੰਜਮ, ਸਿਮਰਨ, ਸੇਵਾ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸੇ ਵੇਲੇ ਹਰ ਇਕ ਲਈ ਇਹ ਸਭ ਤੋਂ ਵਧੀਆ ਵਿਚਾਰ ਹੈ ਕਿ ਹਮੇਸ਼ਾਂ ਹੀ ਸਤਿ ਦੀ ਕਰਨੀ ‘ਤੇ ਧਿਆਨ ਕੇਂਦਰਿਤ ਕਰੀ ਰੱਖੋ ਅਤੇ ਇਸ ਸਤਿ ਮਾਰਗ ‘ਤੇ ਚਲਦੇ ਹੋਏ ਇੱਕ ਚਮਕਦਾਰ ਭਵਿੱਖੀ ਕਿਸਮਤ ਦੀ ਮਜ਼ਬੂਤ ਨੀਂਹ ਤਿਆਰ ਕਰ ਲਵੋ। ਜਦ ਤੁਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹੋ ਕ੍ਰਿਪਾ ਕਰਕੇ ਇਸ ਨੂੰ ਪੂਰਨ ਤਰ੍ਹਾਂ ਨਾਲ ਸੇਵੋ ਅਤੇ ਸੰਭਾਲੋ ਅਤੇ ਆਪਣੇ ਆਪ ਨੂੰ ਸੰਤ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਸਮਰਪਿਤ ਕਰ ਦਿਉ। ਐਸੀਆਂ ਰੂਹਾਂ ਪੂਰੀ ਤਰ੍ਹਾਂ ਨਾਲ ਦਿਆਲਤਾ ਨਾਲ ਭਰੀਆਂ ਹੁੰਦੀਆਂ ਹਨ। ਅਸਲ ਵਿਚ ਸਤਿ ਦੇ ਖੋਜੀਆਂ ਨੂੰ ਦਿਆਲਤਾ ਵੰਡਣਾ ਉਹਨਾਂ ਦਾ ਬ੍ਰਹਮ ਕਰਮ ਬਣ ਜਾਂਦਾ ਹੈ। ਇਹ ਸਭ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਿਆਲਤਾ ਕਾਰਨ ਹੈ ਕਿ ਅਸੀਂ ਗੁਰਪ੍ਰਸਾਦੀ ਖੇਡ ਦਾ ਇੱਕ ਹਿੱਸਾ ਬਣਨ ਲਈ ਚੁਣੇ ਗਏ ਹਾਂ। ਉਸ ਦੀ ਦਿਆਲਤਾ ਉਸ ਦੀ ਤਰ੍ਹਾਂ ਹੀ ਅਨੰਤ ਹੈ ਅਤੇ ਇਹੋ ਹੀ ਇਕ ਸੰਤ ਲਈ ਵੀ ਸਤਿ ਹੈ। ਇਸ ਲਈ ਕ੍ਰਿਪਾ ਕਰਕੇ ਸੰਤ ਦੇ ਸ਼ਬਦਾਂ ਉਪਰ ਧਿਆਨ ਕੇਂਦਰਿਤ ਕਰੀ ਰੱਖੋ ਅਤੇ ਉਹਨਾਂ ਨੂੰ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਲਿਆਉ ਅਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਇਸ ਦਾ ਕਿੰਨਾ ਫਲ ਪ੍ਰਾਪਤ ਕਰੋਗੇ। ਪਰ ਸਾਡੀ ਬੰਦਗੀ ਬੇ-ਸ਼ਰਤ ਹੋਣੀ ਚਾਹੀਦੀ ਹੈ ਕੋਈ ਮੰਗ ਨਹੀਂ, ਨਹੀਂ ਤਾਂ ਤੁਸੀਂ ਰੂਹਾਨੀ ਤਰੱਕੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਕ੍ਰਿਪਾ ਕਰਕੇ ਇਸ ਨੂੰ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਇੱਕ ਸੰਤ ਇਸ ਧਰਤੀ ਉਪਰ ਜੀਵਤ ਪ੍ਰਮਾਤਮਾ ਹੈ।

ਉਸ ਨੇ ਅਟੱਲ ਅਵਸਥਾ ਪਾ ਲਈ ਹੁੰਦੀ ਹੈ ਅਤੇ ਇਸ ਤਰ੍ਹਾਂ ਉਸ ਦੇ ਸ਼ਬਦ ਵੀ ਅਟੱਲ ਹਨ। ਉਸਦੇ ਬਚਨ ਯਕੀਨੀ ਤੌਰ ‘ਤੇ ਸਤਿ ਹੋਣਗੇ। ਉਹ ਸਾਰਾ ਜੋ ਸਾਨੂੰ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਉਹ ਸਾਨੂੰ ਕਹਿੰਦਾ ਹੈ, ਵਿਚ ਯਕੀਨ ਕਰਨਾ ਅਤੇ ਉਸ ਤਰ੍ਹਾਂ ਕਰਨਾ ਅਤੇ ਇਸ ਨੂੰ ਉਸੇ ਵੇਲੇ ਹੀ ਕਰਨਾ ਜਦ ਅਸੀਂ ਉਸ ਦੇ ਸ਼ਬਦਾਂ ਨੂੰ ਸੁਣਦੇ ਹਾਂ, ਨੂੰ ਬਿਨਾਂ ਦੇਰ ਕੀਤੇ ਕਰਨਾ ਚਾਹੀਦਾ ਹੈ। ਜਿਹੜੇ ਮਨੁੱਖ ਕਿੰਤੂ ਪ੍ਰੰਤੂ ਵਿੱਚ ਪੈ ਜਾਂਦੇ ਹਨ ਉਹ ਬੰਦਗੀ ਨਹੀਂ ਕਰ ਸਕਦੇ ਹਨ।

ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਅਤੇ ਨਾਮ ਸਿਮਰਨ ਉਪਰ ਧਿਆਨ ਲਗਾਉਣਾ ਸਾਡੇ ਮਨ ਨੂੰ ਪੂਰਨ ਸ਼ਾਂਤੀ ਵਿਚ ਲੈ ਜਾਂਦਾ ਹੈ। ਜਦ ਅਸੀਂ ਨਾਮ ਸਿਮਰਨ ਦੇ ਲੰਬੇ ਅਭਿਆਸ ਜਿਵੇਂ ੨, ੩, ੪, ੫ ਘੰਟੇ ਜਾਂ ਜ਼ਿਆਦਾ ਸਮੇਂ ਲਈ ਕਰਦੇ ਹਾਂ ਤਦ ਅਸੀਂ ਡੂੰਘੇ ਧਿਆਨ, ਸਮਾਧੀ ਅਤੇ ਸੁੰਨ ਸਮਾਧੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਜਿਹੜੀ ਕਿ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ। ਤਦ ਸਾਡਾ ਮਨ ਪੂਰਨ ਸੋਚ ਮੁਕਤ ਅਵਸਥਾ ਵਿਚ ਚਲਾ ਜਾਂਦਾ ਹੈ ਅਤੇ ਸਾਡੀ ਰੂਹਾਨੀ ਤਰੱਕੀ ਬਹੁਤ ਹੀ ਫਲਦਾਇਕ ਹੁੰਦੀ ਹੈ।

ਇਸ ਲਈ ਸੰਤ ਜੋ ਸਾਨੂੰ ਗੁਰਪ੍ਰਸਾਦਿ ਦਿੰਦਾ ਹੈ ਉਹ ਸਾਨੂੰ ਦਰਗਾਹ ਵਿਚ ਲੈ ਜਾਵੇਗਾ ਸ਼ਰਤ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਉਸ ਅੱਗੇ ਸਮਰਪਣ ਕਰ ਦੇਈਏ ਅਤੇ ਉਸ ਨੂੰ ਜੀਵਤ ਪਰਮਾਤਮਾ ਨਾਲੋਂ ਘੱਟ ਨਾ ਸਮਝੀਏ।

ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੪)

ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੩)

ਇਸ ਤਰੀਕੇ ਨਾਲ ਅਸੀਂ ਆਪਣੇ ਸਾਰੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥

ਸਦਾ ਸਦਾ ਬਸੈ ਹਰਿ ਸੰਗਿ ॥

ਸਹਜ ਸੁਭਾਇ ਹੋਵੈ ਸੋ ਹੋਇ ॥

ਕਰਣੈਹਾਰੁ ਪਛਾਣੈ ਸੋਇ ॥

ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥

ਜੈਸਾ ਸਾ ਤੈਸਾ ਦ੍ਰਿਸਟਾਨਾ ॥

ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥

ਓਇ ਸੁਖ ਨਿਧਾਨ ਉਨਹੂ ਬਨਿ ਆਏ ॥

ਆਪਸ ਕਉ ਆਪਿ ਦੀਨੋ ਮਾਨੁ ॥

ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

ਜਿਸ ਤਰ੍ਹਾਂ ਕਿ ਪਹਿਲਾਂ ਹੀ ਗੁਰਪ੍ਰਸਾਦਿ ਨਾਲ ਦਰਸਾਇਆ ਗਿਆ ਹੈ ਇਹ ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਅਤੇ ਵਿਸ਼ਵਾਸ ਕਰਨ ਵਾਲੀ ਗੱਲ ਹੈ ਕਿ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ, ਇਕ ਸਤਿਗੁਰੂ ਇਸ ਧਰਤੀ ਉਪਰ ਜੀਵਤ ਪਰਮਾਤਮਾ ਹੈ। ਇਹ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ, ਭਾਵ ਉਹ ਇਕ ਜਿਸਨੇ ਪਰਮ ਪਦਵੀ ਪਾ ਲਈ ਹੈ ਉਸਦੀ ਸੰਗਤ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ, ਉਸਦੇ ਬਚਨ ਕਮਾਉਣ ਵਿੱਚ ਹੀ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੈ। ਜਿਸਦੇ ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਹੈ, ਜਿਸ ਨੇ ਮਾਇਆ ਉਪਰ ਜਿੱਤ ਪਾ ਲਈ ਹੈ ਕੇਵਲ ਉਹ ਸੰਤ ਹੀ ਸਾਨੂੰ ਮਾਇਆ ਦੇ ਭਵਸਾਗਰ ਤੋਂ ਪਾਰ ਕਰਾ ਸਕਦਾ ਹੈ। ਉਹ ਇਕ ਜੋ ਅਕਾਲ ਪੁਰਖ ਨਾਲ ਅਭੇਦ ਹੋ ਗਿਆ ਹੈ ਅਤੇ ਉਸ ਨੂੰ ਅਕਾਲ ਪੁਰਖ ਦੁਆਰਾ ਲੋਕਾਈ ਨੂੰ ਗੁਰਪ੍ਰਸਾਦਿ ਵੰਡਣ ਦਾ ਅਧਿਕਾਰ ਹੈ।

ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ, ਇਕ ਸਤਿਗੁਰੂ ਅਤੇ ਪਰਮਾਤਮਾ ਵਿਚਕਾਰ ਕੋਈ ਫ਼ਰਕ ਨਹੀਂ ਹੁੰਦਾ। ਇਹ ਇਕ ਹੀ ਮਨੁੱਖ ਦੇ ਰੂਹਾਨੀ ਨਾਮ ਹਨ। ਉਸ ਨੂੰ ਇਕ ਸਤਿਗੁਰੂ, ਇਕ ਸੰਤ ਜਾਂ ਬ੍ਰਹਮ ਗਿਆਨੀ ਕਿਹਾ ਜਾ ਸਕਦਾ ਹੈ। ਐਸੇ ਵਿਅਕਤੀ ਨਾਲ ਆਮ ਵਿਅਕਤੀ ਦੀ ਤਰ੍ਹਾਂ ਵਿਹਾਰ ਨਾ ਕਰੋ, ਪਰ ਉਸ ਨਾਲ ਬੇ-ਸ਼ਰਤ ਪਿਆਰ, ਸ਼ਰਧਾ, ਯਕੀਨ, ਭਰੋਸੇ ਅਤੇ ਵਿਸ਼ਵਾਸ ਨਾਲ ਵਿਹਾਰ ਕਰੋ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਕਿਵੇਂ ਜਾਣਾਂਗੇ ਕਿ ਉਹ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ, ਇਕ ਸਤਿਗੁਰੂ ਹੈ? ਅਸੀਂ ਐਸੇ ਵਿਅਕਤੀ ਨੂੰ ਪਹਿਚਾਨਣ ਦੇ ਯੋਗ ਨਹੀਂ ਹੁੰਦੇ ਹਾਂ। ਇਕ ਬ੍ਰਹਮ ਗਿਆਨੀ ਕੇਵਲ ਇਕ ਪੂਰਨ ਬ੍ਰਹਮ ਗਿਆਨੀ ਦੁਆਰਾ ਪਹਿਚਾਨਿਆ ਜਾ ਸਕਦਾ ਹੈ ਕਿਸੇ ਹੋਰ ਦੁਆਰਾ ਨਹੀਂ। ਇਸ ਲਈ ਅਜੇ ਵੀ ਪ੍ਰਸ਼ਨ ਉਹੀ ਰਹਿੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਜਾਣਾਂਗੇ ਕਿ ਉਹ ਇਕ ਜਿਸ ਨੂੰ ਅਸੀਂ ਮੰਨ ਰਹੇ ਹਾਂ ਇਕ ਪੂਰਨ ਬ੍ਰਹਮ ਗਿਆਨੀ ਹੈ? ਇਥੇ ਕੇਵਲ ਇਕ ਰਸਤਾ ਹੈ ਅਸੀਂ ਐਸੇ ਵਿਅਕਤੀ ਨੂੰ ਪਹਿਚਾਣ ਸਕਦੇ ਹਾਂ ਅਤੇ ਉਹ ਹੈ ਕਿ ਜੇਕਰ ਅਸੀਂ ਉਸ ਦੀ ਸੰਗਤ ਵਿਚ ਸੱਚੀ ਸ਼ਰਧਾ ਅਤੇ ਸੱਚੀ ਪ੍ਰੀਤ, ਸੱਚੇ ਵਿਸ਼ਵਾਸ ਨਾਲ ਜਾਂਦੇ ਹਾਂ। ਕੇਵਲ ਉਹਨਾਂ ਦੀ ਸੰਗਤ ਵਿਚ ਜਾਣ ਨਾਲ ਹੀ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਐਸੀ ਰੂਹ ਦੀ ਸੰਗਤ ਵਿਚ ਸਾਡਾ ਮਨ ਸ਼ਾਂਤੀ ਵਿਚ ਚਲਾ ਜਾਂਦਾ ਹੈ।

ਸਹਜ ਸੁਭਾਇ ਹੋਵੈ ਸੋ ਹੋਇ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)

ਇਕ ਪੂਰਨ ਬ੍ਰਹਮ ਗਿਆਨੀ ਸਦਾ ਹੀ ਸਹਿਜ ਅਵਸਥਾ ਅਟੱਲ ਅਵਸਥਾ ਵਿਚ ਹੁੰਦਾ ਹੈ। ਉਸ ਦੇ ਛੱਤਰ ਹੇਠ ਇੰਨੀ ਸ਼ਾਂਤੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਜੋ ਉਸਦੇ ਛੱਤਰ ਹੇਠ ਜਾਂਦਾ ਹੈ ਉਹ ਅਨਾਦਿ ਸ਼ਾਂਤੀ ਦਾ ਅਨੰਦ ਮਾਨਣ ਦਾ ਹੱਕਦਾਰ ਬਣ ਜਾਂਦਾ ਹੈ। ਜਿਥੇ ਸ਼ਾਂਤੀ ਹੈ ਉੱਥੇ ਪਰਮਾਤਮਾ ਹੈ। ਜਿਥੇ ਕਿਥੇ ਸ਼ਾਂਤੀ ਹੈ ਉਥੇ ਨਾਮ ਹੈ। ਸਾਰੇ ਹੀ ਮਾੜੇ ਵਿਚਾਰ ਨਾਮ ਵਿਚ ਬਦਲ ਜਾਂਦੇ ਹਨ। ਬਿਲਕੁਲ ਅਜਿਹਾ ਹੀ ਸਾਡੇ ਨਾਲ ਵਾਪਰਿਆ ਹੈ ਅਤੇ ਸਾਡੀ ਸੰਗਤ ਵਿਚਲੇ ਕਈ ਲੋਕਾਂ ਨਾਲ ਵਾਪਰਿਆ ਹੈ। ਇਹ ਸਭ ਤੁਹਾਡੇ ਸਾਰਿਆਂ ਨਾਲ ਵੀ ਵਾਪਰ ਸਕਦਾ ਹੈ ਜੇਕਰ ਤੁਸੀਂ ਇਕ ਪੂਰਨ ਸੰਤ ਅੱਗੇ ਸੱਚੀ ਸ਼ਰਧਾ, ਸੱਚੀ ਪ੍ਰੀਤ ਅਤੇ ਸੱਚੇ ਵਿਸ਼ਵਾਸ ਨਾਲ ਸਮਰਪਣ ਕਰ ਦਿੰਦੇ ਹੋ ਅਤੇ ਉਸ ਦੇ ਸ਼ਬਦਾਂ, ਬਚਨਾਂ ਨੂੰ ਪਰਮਾਤਮਾ ਦੇ ਸ਼ਬਦਾਂ ਦੀ ਤਰ੍ਹਾਂ ਪਾਲਣਾ ਕਰਦੇ ਹੋ। ਤਦ ਕੋਈ ਵੀ ਤੁਹਾਡੀ ਰੂਹਾਨੀ ਤਰੱਕੀ ਨੂੰ ਨਹੀਂ ਰੋਕ ਸਕਦਾ।

ਕੋਈ ਬਹੁਤ ਸਾਰੇ ਹੈਰਾਨੀਜਨਕ ਰੂਹਾਨੀ ਅਨੁਭਵ ਉਹਨਾਂ ਲੋਕਾਂ ਨਾਲ ਵਾਪਰਨੇ ਸ਼ੁਰੂ ਹੋ ਜਾਂਦੇ ਹਨ ਜੋ ਆਪਣਾ ਆਪ ਪੂਰਨ ਤੌਰ ‘ਤੇ ਸਮਰਪਿਤ ਕਰ ਦਿੰਦੇ ਹਨ ਅਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਕੁਝ ਉਦਾਹਰਣਾਂ ਇਹ ਹਨ:

  • ਗੁਰ ਦਰਸ਼ਨ
  • ਦੂਸਰੇ ਬ੍ਰਹਮ ਗਿਆਨੀਆਂ ਦੇ ਦਰਸ਼ਨ
  • ਦੈਵੀ ਦੇਵਤਿਆਂ ਦੇ ਦਰਸ਼ਨ
  • ਪ੍ਰਕਾਸ਼ ਨੂੰ ਦੇਖਣਾ
  • ਬੱਜਰ ਕਪਾਟਾਂ ਦਾ ਖੁੱਲ੍ਹਣਾ
  • ਦਸਮ ਦੁਆਰ ਦਾ ਖੁੱਲ੍ਹਣਾ

ਇਹ ਇਕ ਸਤਿ ਸੰਗਤ ਦੀ ਨਿਸ਼ਾਨੀ ਹੈ ਜਿਥੇ ਇਕ ਪੂਰਨ ਬ੍ਰਹਮ ਗਿਆਨੀ ਬੈਠਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ। ਇਹ ਹੈ ਜਿਸ ਨੂੰ ਕਿਹਾ ਗਿਆ ਹੈ:

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)

ਇਕ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿਚ ਇਸ ਤਰ੍ਹਾਂ ਅਕਾਲ ਪੁਰਖ ਅਨਾਦਿ ਸਤਿ ਦੀਆਂ ਅਨਾਦਿ ਬਖ਼ਸ਼ਿਸ਼ਾਂ ਕਰਦਾ ਹੈ। ਰਿੱਧੀਆਂ ਅਤੇ ਸਿੱਧੀਆਂ ਪੂਰਨ ਬ੍ਰਹਮ ਗਿਆਨੀ ਦੇ ਅੱਗੇ ਬੈਠੀਆਂ ਰਹਿੰਦੀਆਂ ਹਨ ਅਤੇ ਉਹ ਜੋ ਵੀ ਕਹਿੰਦਾ ਹੈ ਉਸ ਦੀ ਪਾਲਣਾ ਆਪਣੇ ਆਪ ਰਿੱਧੀਆਂ ਅਤੇ ਸਿੱਧੀਆਂ ਦੁਆਰਾ ਕੀਤੀ ਜਾਂਦੀ ਹੈ। ਅਤੇ ਇਸ ਨੂੰ ਅਮਲੀ ਅਵਸਥਾ ਵਿਚ ਲਿਆਉਂਦੀਆਂ ਹਨ। ਇਸ ਕਰਕੇ ਹੀ ਬ੍ਰਹਮ ਗਿਆਨੀ ਬਹੁਤ ਜ਼ਿਆਦਾ ਨਹੀਂ ਬੋਲਦੇ ਕਿਉਂਕਿ ਉਹ ਜੋ ਵੀ ਕਹਿੰਦੇ ਹਨ ਉਹ ਜ਼ਰੂਰ ਵਾਪਰਨਾ ਹੁੰਦਾ ਹੈ। ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ ਵਿਚ ਕਈ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਵੀ ਹੁੰਦੀਆਂ ਹਨ। ਇਕ ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ ਨਾਲੋਂ ਸਾਰੇ ਸੰਸਾਰ ਵਿਚ ਕੋਈ ਵੀ ਸਥਾਨ ਵਧੀਆ ਨਹੀਂ ਹੈ। ਇਹ ਸਥਾਨ ਗੁਰ ਸਾਗਰ ਹੈ, ਮਾਨਸਰੋਵਰ ਹੈ, ਦਰਗਾਹ ਹੈ ਅਤੇ ਜੋ ਵੀ ਰੂਹਾਨੀ ਪਰਿਭਾਸ਼ਾ ਵਿਚ ਤੁਸੀਂ ਸੋਚਦੇ ਹੋ ਉਹ ਸਤਿ ਹੈ। ਇਸ ਲਈ ਹੀ ਰੂਹਾਨੀ ਸੰਸਾਰ ਵਿਚ ਸਤਿ ਸੰਗਤ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਇਹ ਹੀ ਹੈ ਜਿਸ ਦਾ ਭਾਵ ਹੈ:

ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੮੨)

ਜਨ ਇਕ ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਸੰਤ, ਇਕ ਸਤਿਗੁਰੂ ਹੈ। ਇਕ ‘ਜਨ’ ਉਹ ਹੈ ਜੋ ਵਾਪਸ ਪ੍ਰਮਾਤਮਾ ਵਿਚ ਅਭੇਦ ਹੋ ਜਾਂਦਾ ਹੈ। ਅਖ਼ੀਰ ਵਿਚ ਸਾਨੂੰ ਸਾਰਿਆਂ ਨੇ ਇਕ ਜਨ ਬਣਨਾ ਹੈ। ਪ੍ਰਸ਼ਨ ਹੈ ਕਦ ? ਉੱਤਰ ਹੈ ਕਿ ਇਹ ਸਾਡੀ ਕਿਸਮਤ ‘ਤੇ ਨਿਰਭਰ ਕਰਦਾ ਹੈ। ਇਸ ਲਈ ਆਪਣੀ ਕਿਸਮਤ ਇਸ ਪੱਧਰ ਦੀ ਬਣਾਉਣ ਲਈ ਸਤਿ ਕਰਮ ਕਰਦੇ ਰਹੋ ਅਤੇ ਪ੍ਰਮਾਤਮਾ ਨਾਲ ਜਿੰਨੀ ਛੇਤੀ ਹੋਵੇ ਵਧੀਆ ਹੈ ਕਿ ਇਕ ਹੋ ਜਾਓ। ਇਹ ਸਾਨੂੰ ਹੁਕਮ ਵਿਚ ਲਿਆਉਂਦਾ ਹੈ। ਹੁਕਮ ਦਾ ਅਨੁਭਵ ਕਰਾਉਣ ਦੇ ਯੋਗ ਹੁੰਦਾ ਹੈ ਅਤੇ ਹਮੇਸ਼ਾਂ ਅਨਾਦਿ ਅਨੰਦ ਦੀ ਅਵਸਥਾ ਵਿਚ ਰੱਖਦਾ ਹੈ। ਅਸੀਂ ਸਾਰੇ ਅਨਾਦਿ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ। ਜਦ ਇਹ ਵਾਪਰੇਗਾ ਤਦ ਅਸੀਂ ਸਤਿ ਵਿਚ ਇਹ ਸਮਝ ਜਾਵਾਂਗੇ ਜੋ ਇਸ ਗੁਰਪ੍ਰਸਾਦੀ ਲਿਖਤ ਵਿਚ ਆਖਿਆ ਗਿਆ ਹੈ।