ਇਥੇ ਬਹੁਤ ਲੋਕਾਂ ਵਿਚ ਇਸ ਗੱਲ ਪ੍ਰਤੀ ਵੱਡੀ ਨਾਸਮਝੀ ਹੈ ਕਿ ‘ਨਾਮ’ ਕੀ ਹੈ ਜਾਂ ਨਾਮ ਦਾ ਕੀ ਭਾਵ ਹੈ ਜਾਂ ਨਾਮ ਦੀ ਪ੍ਰਾਪਤ ਕਿਥੋਂ ਕੀਤੀ ਜਾ ਸਕਦੀ ਹੈ ਅਤੇ ਕੀ ਨਾਮ ਨੂੰ ਧਿਆਨ ਲਗਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਸਥਿਤੀ ਦੇ ਪਿੱਛੇ ਕਰਨ ਆਧੁਨਿਕ ਯੁੱਗ ਦਾ ਪ੍ਰਚਾਰਕਾ ਦੁਆਰਾ ਸੰਸਾਰਕ ਪੱਧਰ ਤੇ ਕੀਤੇ ਜਾਣ ਵਾਲੇ ਪ੍ਰਚਾਰਕ ਦੁਆਰਾ ਸੰਸਾਰਕ ਪੱਧਰ ਤੇ ਕੀਤੇ ਜਾਣ ਵਾਲੇ ਪ੍ਰਚਾਰਕ ਅਮਲਾ ਦਾ ਨਤੀਜਾ ਹੈ। ਇਹ ਇਕ ਹੋਰ ਸਮੱਸਿਆ ਹੈ ਜਿਹੜੀ ਧੰਨ ਧੰਨ ਪ੍ਰੀਤਮ ਦਸ ਗੁਰੂ ਸਾਹਿਬਾਨ ਦੇ ਬਾਅਦ 300 ਸਾਲਾਂ ਵਿਚ ਪੈਦਾ ਹੋਈ ਹੈ, ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਕੇਵਲ ਗੁਰ ਹੀ ਪ੍ਰਚਾਰਕ ਸਨ, ਜਾਂ ਉਹ ਜੋ ਬ੍ਰਹਮ ਗਿਆਨ ਨਾਲ ਨਿਵਾਜੇ ਗਏ ਸਨ, ਪ੍ਰਚਾਰਕ ਸਨ, ਕੋਈ ਵੀ ਪ੍ਰਚਾਰ ਨਹੀਂ ਬਣ ਸਕਦਾ ਸੀ, ਕੇਵਲ ਉਹ ਜਿਨ੍ਹਾਂ ਨੂੰ ਸਤਿਗੁਰੂ ਦੁਆਰਾ ਬਖਸ਼ਿਸ਼ ਹੁੰਦੀ ਸੀ ਅਤੇ ਗੁਰੂ ਕ੍ਰਿਪਾ ਨਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਉਹ ਮਨ ਜਿੰਨਾਂ ਨੂੰ ਗੁਰੂਆਂ ਦੁਆਰਾ ਪ੍ਰਚਾਰ ਕਰਨ ਦਾ ਅਧਿਕਾਰ ਪ੍ਰਾਪਤ ਸੀ। ਇਸ ਦਾ ਭਾਵ ਇਹ ਹੈ ਕਿ ਕੇਵਲ ਬ੍ਰਹਮ ਗਿਆਨੀ ਹੀ ਪ੍ਰਚਾਰ ਕਰ ਸਕਦਾ ਸੀ । ਉਹ ਵਿਅਕਤੀ ਜਿਸ ਕੋਲ ਪੂਰਨ ਬ੍ਰਹਮ ਗਿਆਨ ਹੁੰਦਾ ਸੀ ਅਤੇ ਆਪਣੀ ਅਧਿਆਤਮਿਕ ਯਾਤਰੀ ਪੂਰੀ ਕਰਕੇ ਪਰਮ ਪਦਵੀ ਤੱਕ ਪਹੁੰਚ ਗਿਆ ਹੁੰਦਾ ਸੀ । ਪ੍ਰਚਾਰ ਕਰ ਸਕਦਾ ਸੀ ਕਿਉਂਕਿ ਉਸ ਕੋਲ ਨਾਮ ਹੈ ਅਤੇ ਕੇਵਲ ਅਜਿਹੀ ਰੂਹ ਜਿਸ ਦੇ ਕੋਲ ਨਾਮ ਹੈ, ਸੰਗਤ ਨੂੰ ਨਾਮ ਦੇ ਸਕਦਾ ਹੈ ਅਤੇ ਪ੍ਰਚਾਰ ਕਰ ਸਕਦਾ ਹੈ।
ਸਤਿਗੁਰੂ ਵਿਚ ਨਾਮ ਲੱਭਦਾ ਹੈ : ਨਾਮ ਅਮੋਲਕ ਗਹਿਣਾ ਹੈ ਜੋ ਪੂਰਨ ਸਤਿਗੁਰੂ ਨਾਲ ਹੈ, ਸੰਤਾਂ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ ਹੈ, ਸੰਤ ਤੁਹਾਨੂੰ ਨਾਮ ਦੇ ਪ੍ਰਚਾਰਕ ਬਣਾਉਂਦੇ ਹਨ, ਇਸ ਲਈ ਜੋ ਇਕ ਸੰਤ ਹੈ, ਇਕ ਬ੍ਰਹਮ ਗਿਆਨੀ ਹੈ, ਇਕ ਖਾਲਸਾ ਹੈ, ਇਕ ਸਤਿਗੁਰੂ ਹੈ ਕੇਵਲ ਨਾਮ ਦੇ ਸਕਦਾ ਹੈ ਅਤੇ ਕੋਈ ਵੀ ਹੋਰ ਇਸ ਤਰ੍ਹਾਂ ਨਹੀਂ ਕਰ ਸਕਦਾ ਹੈ।
ਅਗਲਾ ਸੁਆਲ ਇਹ ਹੈ ਕਿ ਨਾਮ ਕੀ ਹੈ । ਜੇਕਰ ਤੁਸੀ ਗੁਰਬਾਣੀ ਵਿਚ ਵੇਖੋ ਤਾਂ ਉਸ ਵਿਚ ਨਾਮ ਦੀ ਬਹੁਤ ਜਿਆਦਾ ਉਪਾਸਨਾ ਕੀਤੀ ਗਈ ਹੈ ਜਿਵੇਂ ਕਿ :
ਸਤਿਨਾਮ ਤੇਰਾ ਪਰਾ ਪੂਰਬਲਾ
ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਸੈਭੰ ਹੈ ਜਿਸ ਦਾ ਭਾਵ ਹੈ ਕਿ ਉਹ ਆਪਣੇ ਆਪ ਦਾ ਸਿਰਜਣਹਾਰ ਹੈ ਉਹ ਆਤਮ ਸਿਰਜਣ ਕਰਤਾ ਹੈ ਜਿਸ ਨੇ ਅਪਣੀ ਸਿਰਜਨਾ ਆਪ ਕੀਤੀ ਹੈ। ਆਪ ਪ੍ਰਕਾਸ਼ਵਾਨ ਆਪਣੇ ਸਹਾਰੇ ਆਪ ਪ੍ਰਕਾਸ਼ਵਾਨ ਹੈ।
ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਨਹੀਂ ।
ਅਕਾਲ ਪੁਰਖ -ਪਾਰ ਬ੍ਰਹਮ ਪਰਮੇਸ਼ਰ ਨੂੰ ਪਹਿਲਾਂ ਆਪਣੀ ਰਚਨਾ ਕੀਤੀ ਅਤੇ ਫਿਰ ਆਪਣੇ ਆਪ ਨੂੰ ਨਾਮ ਦਿੱਤਾ।
ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਓ
ਜਦੋਂ ਉਸ ਨੇ ਆਪ ਰਚਨਾ ਕੀਤੀ, ਇਕ ਸਵਾਲ ਹੈ ਜਿਹੜਾ ਜਵਾਬ ਯੋਗ ਨਹੀਂ ਹੈ ਕਿਸੇ ਤਰਾਂ ਗੁਰਬਾਣੀ ਦੇ ਅਨੁਸਾਰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ‘ਅਗਮ ਅਨੰਤ ਅਪਾਰ ਅਤੇ ਬੇਅੰਤ ਹੈ। ਇਹ ਇਕ ਆਮ ਮਨੁੱਖ ਲਈ ਸੰਭਵ ਨਹੀਂ ਕਿ ਉਹ ਅੰਦਾਜਾ ਲਗਾਏ ਜਾਂ ਇਸ ਗੱਲ ਲਈ ਅੰਦਾਜਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਉਸ ਦੀ ਸਮਰਥਾ ਕੀ ਹੈ, ਉਸ ਦੀ ਅਗਮਤਾ ਅਨੰਤਤਾ ਅਪਾਰ ਤਾ ਅਤੇ ਬੇਅੰਤੁ ਹੈ।
ਕਰਤੇ ਕੀਮਤਿ ਕੀ ਜਾਨੈ ਕੀਆ
ਜਪੁਜੀ ਸਾਹਿਬ ਦੇ ਮੰਗਲ ਚਰਨ ਵਿਚ ਆਤਮ ਸਿਰਜਣ ਦੇ ਸਮਾਂ ਨੂੰ ਆਦਿ ਜੁਗਾਦਿ ਦੱਸਿਆ ਹੈ (ਆਦਿ ਜੁਗਾਦਿ, ਆਦਿ ਸੱਚ ਜੁਗਾਦਿ ਸੱਚ) ਇਸ ਲਈ ਆਤਮ ਸਿਰਜਣ ਦਾ ਸਮਾਂ ਆਦਿ ਜੁਗਾਦਿ ਕਿਹਾ ਜਾ ਸਕਦਾ ਹੈ, ਜਿਸ ਦਾ ਹੋਰ ਭਾਵ ‘ਪਰਾ ਪੂਰਬਲਾ’ ਹੈ ।
ਇਸ ਲਈ ਪਾਰ ਬ੍ਰਹਮ ਪਰਮੇਸ਼ਰ ਨੇ ਪਹਿਲਾਂ ਆਪਣੀ ਰਚਨਾ ਕੀਤੀ ਅਤੇ ਫਿਰ ਆਪਣੇ ਆਪ ਨੂੰ ਨਾਮ ਦਿੱਤਾ ਅਤੇ ਨਾਮ ਕੀ ਹੈ ? ਜੇਕਰ ਅਸੀਂ ਅਕਾਲ ਪੁਰਖ ਦੇ ਬ੍ਰਹਮ ਗਿਆਨ ਨੂੰ ਖੋਜਦੇ ਹਾਂ – ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਦ ਅਸੀਂ ਸਿੱਖਦੇ ਹਾਂ ਕਿ ਆਦਿ ਜੁਗਾਦਿ ਅਤੇ ਪਰਾ ਪੂਰਬਲਾ ਗੁਰੂ ਦਾ ਨਾਮ ਹੀ ਸਤਿਨਾਮ ਹੈ।
ਜੀਹ ਭਾ ਨਾਲ ਅਸੀਂ ਤੇਰੇ ਕਈ ਨਾਮਾਂ ਦਾ ਉਚਾਰਨ ਕਰਦੇ ਹਾਂ, ਪਰ ਸਤਿਨਾਮ ਹੀ ਸ਼ੁਰੂ ਤੋ ਤੇਰਾ ਅਸਲੀ ਨਾਮ ਹੈ।
ਕੀਰਤਮ ਨਾਮ ਕਥੈ ਤੇਰੇ ਜੀਹਵਾ ਸਤਿਨਾਮ ਤੇਰਾ ਪਰਾ ਪੂਰਬਲਾ
ਭਾਈ ਕ੍ਰਿਸ਼ਨ ਸਿੰਘ ਅਨੁਸਾਰ ਸਤਿਨਾਮ ਗੁਰੂ ਮਤ ਦਾ ਮੂਲ ਮੰਤਰ ਹੈ। ਸਤਿਨਾਮ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਪਵਿੱਤਰ ਨਾਮ ਹੈ। ਅਕਾਲ ਪੁਰਖ ਦੇ ਗਿਆਨ ਸਰੂਪ ਵਿਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ ਮੰਤਰ, ਬੀਜ ਮੰਤਰ ਜਾਂ ਮਹਾਂ ਮੰਤਰ ਨੂੰ ਕੇਵਲ ਸਤਿਨਾਮ ਦਰਸਾਇਆ ਗਿਆ ਹੈ। ਗੁਰੂ ਰਾਮ ਦਾਸ ਜੀ ਸੰਗਤ ਨੂੰ ਧਨਾਸਰੀ ਰਾਗ ਵਿਚ ਜਾਪ ਕਰਨ ਦੀ ਅਪੀਲ ਕਰਦੇ ਹਨ , ਸਿਮਰਨ ਕਰਨ ਆਦਿ ਜੁਗਾਦਿ ਹੀ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦਾ ਸੱਚਾ ਨਾਮ ਹੈ।
ਸਾਰੀਆਂ ਚੀਜ਼ਾਂ ਦਾ ਦਾਤਾ, ਹਰ ਇਛਾ ਨੂੰ ਪੂਰਾ ਕਰਨ ਦਾ ਪ੍ਰਮਾਤਮਾ ਹੈ। ਕਾਮਧੇਨ ਗਾਉ ਜਿਸ ਦੇ ਵੱਸ ਵਿਚ ਹੈ।
ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਧੇਨੁ
ਸੋ ਐਸਾ ਹਰਿ ਧਿਆਏ ਮੇਰੇ ਜੀਅਰੈ ਤਾ ਸਰਬ ਸੁਖ ਪਾਵੈ ਮੇਰੇ ਮਨਾ
ਜਪੁ ਮਨ ਸਤਿਨਾਮ ਸਦਾ ਸਤਿਨਾਮ
ਹਲਤੁ ਪਲਤੁ ਮੁਖ ਉਜਲ ਹੋਈ ਹੈ
ਨਿਤ ਧਿਆਈਐ ਹਰ ਪੁਰਖ ਨਿਰੰਜਣਾ
ਧੰਨ ਧੰਨ ਪਿਆਰੇ ਗੁਰੂ ‘ਰਾਮ ਦਾਸ ਜੀ’ ਮਨ ਨੂੰ ਨਾਮ ਅਤੇ ਸਤਿਨਾਮ ਵਿਚ ਕੇਂਦਰਿਤ ਕਰਨ ਦੀ ਬੇਨਤੀ ਕਰਦੇ ਹਨ ਅਤੇ ਇਸ ਤਰ੍ਹਾਂ ਕਰਕੇ ਭਾਵ ਸਤਿਨਾਮ ਕਰਕੇ ਰੂਹ ਇਸ ਜੀਵਨ ਵਿਚ ਅਤੇ ਜੀਵਨ ਦੇ ਖ਼ਤਮ ਹੋਣ ਤੋਂ ਬਾਅਦ ਵੀ ਪੂਰਨ ਖੁਸ਼ੀਆਂ ਅਤੇ ਪੂਰਨ ਸਾਂਤੀ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗੀ। ਇਕ ਹੋਰ ਸਲੋਕ ਵਿਚ ਗੁਰੂ ਰਾਮ ਦਾਸ ਜੀ ਵਿਆਖਿਆ ਕਰਦੇ ਹਨ ਕਿ ਸਤਿਨਾਮ ਨਿਰਭਉ (ਜਿਸ ਨੂੰ ਕੋਈ ਭੈ ਨਹੀਂ ਹੈ ਜੋ ਨਿਡਰ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ) ਬਾਕੀ ਸਭ ਦ੍ਰਿਸ਼ਟੀ ਭੈਅ ਵਿਚ ਹੈ, ਕੇਵਲ ਉਹੀ ਹੈ ਜੋ ਸਾਰੇ ਬੰਧਨਾਂ ਤੋਂ ਮੁਕਤ ਹੈ, ਨਿਰੰਕਾਰ ਹੈ, ਅਤੇ ਮੂਲ ਮੰਤਰ ਦੇ ਅਨੁਸਾਰ ਇਹ ਦੋਵੇਂ ਹੀ ਗੁਣ ਕੇਵਲ ਧੰਨ ਧੰਨ ਪ੍ਰੀਤਮ ਸ਼੍ਰੀ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਵਿਚ ਹਨ।
ਨਿਰਭਉ ਨਿਰੰਕਾਰ ਸਤਿਨਾਮ
‘ਭਾਈ ਗੁਰਦਾਸ ਜੀ’ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਤਿਨਾਮ ਨੂੰ ਦਿੱਤੀ ਦੇਣ ਲਈ ਅਤੇ ਮੂਲ ਮੰਤਰ ਨੂੰ ਪ੍ਰਮਾਤਮਾ ਦੀ ਦਰਗਾਹ ਤੋਂ ਤੇ ਜ਼ਮੀਨ ਤੇ ਲਿਆਉਣ ਲਈ ਧੰਨਵਾਦੀ ਹਾਂ। ਉਹਨਾਂ ਦੀਆਂ ਵਾਰਾਂ ਦੀ ਪਹਿਲੀ ਵਾਰ ਕੀ ਪਹਿਲੀ ਪਾਉੜੀ ਵਿਚ ਸਤਿਨਾਮ ਸਾਡੀ ਜੀਵਨ ਮਰਨ ਦੇ ਚੱਕਰ ਵਿਚੋਂ ਬਾਹਰ ਕੱਢਣ ਵਿਚ ਸਾਡੀ ਸਹਾਇਤਾ ਕਰ ਸਕਦਾ ਹੈ। ਅਤੇ ਅਸੀਂ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ।
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਨਾਇਆ
ਭਵਜਲ ਵਿਚੋਂ ਕਢ ਕੇ ਮੁਕਤ ਪਦਾਰਥ ਮਾਹਿ ਸਮਾਇਆ
ਪੰਚਮ ਪਾਤਸ਼ਾਹ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਦੀ 16ਵੀ ਅਸਟਪਦੀ ਵਿਚ ਬੜੀ ਸਪਸ਼ਟਤਾ ਨਾਲ ਵਿਆਖਿਆ ਕਰਦੇ ਹਨ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਕੋਈ ਅਕਾਰ ਰੂਪ ਅਤੇ ਰੰਗ ਨਹੀਂ ਹੈ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ। ਇਸ ਦਾ ਭਾਵ ਇਹ ਹੈ ਕਿ ਜਿਸ ਵਸਤੂ ਦਾ ਕੋਈ ਅਕਾਰ ਰੂਪ ਜਾਂ ਕੰਮ ਹੈ ਉਹ ਮਾਇਆ ਹੈ। ਉਸ ਦਾ ਨਾਮ ਸਤਿਨਾਮ ਹੈ ਅਤੇ ਕੇਵਲ ਉਹੀ ਵਿਅਕਤੀ ਉਸ ਦਾ ਨਾਮ ਸਤਿਨਾਮ ਦੇ ਸਕਦਾ ਹੈ। ਜਿਸ ਨੇ ਉਸ ਦੀ ਕ੍ਰਿਪਾ ਬਖਸ਼ਿਸ਼ ਹੋਵੇ ਅਤੇ ਕੇਵਲ ਜਿਸ ਦੇ ਉਹ ਖੁਸ ਹੋਵੇਗਾ।
ਰੂਪ ਨਾ ਰੰਗ ਨਾ ਰੇਖ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ
ਤਿਸੇ ਬੁਝਾਵੈ ਨਾਨਕਾ ਜਿਸੁ ਹੋਵੈ ਸੁ ਪ੍ਰਸੰਨ
ਸਤਿਨਾਮ ਅਮੋਲਕ ਹੀਰਾ ਹੈ। ਇਹ ਇਕ ਅਜਿਹਾ ਗਹਿਣਾ ਹੈ ਜਿਸ ਦਾ ਮੁੱਲ ਕੋਈ ਨਹੀਂ ਪਾ ਸਕਦਾ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਦਾ ਕੋਈ ਮੁੱਲ ਨਹੀਂ ਹੈ।
ਇਹ ਅਮੋਲਕ ਹੀਰਾ ਹੈ ਉਸ ਅਕਾਲ ਪੁਰਖ ਦੁਆਰਾ ਆਪ ਦਰਗਾਹੀ ਸਾਜਨਾ ਰਾਹੀ ਪਰਮ ਪਦਵੀ ਬ੍ਰਹਮ ਗਿਆਨੀ ਸਦਾ ਸੁਹਾਗਣ ਦੇ ਹਿਰਦੇ ਵਿਚ ਪੈਦਾ ਕੀਤਾ ਅਤੇ ਸਜਾਇਆ ਹੈ।
ਅਜਿਹੀ ਰੋਸ਼ਨ ਰੂਪ ਸਭ ਪ੍ਰਕਾਰ ਦੀਆਂ ਬ੍ਰਹਮ ਅਤੇ ਅਧਿਆਤਮਿਕ ਸ਼ਕਤੀਆਂ ਨਾਲ ਭਰ ਜਾਂਦੀ ਹੈ ਅਤੇ ਤਦ ਅਕਾਲ ਪੁਰਖ ਦੁਆਰਾ ਇਕ ਪੂਰਨ ਸਤਿਗੁਰ ਵਜੋਂ ਆਪਣੀ ਦਰਗਾਹ ਵਿਚ ਸਜਾਇਆ ਜਾਂਦਾ ਹੈ। ਅਜਿਹੀ ਉੱਚੇ ਗੁਣਾਂ ਵਾਲੀ ਅਧਿਆਤਮਿਕ ਅਵਸਥਾ ਨਿਰਗੁਣ ਅਤੇ ਸਰਗੁਣ ਇਕ ਹੋ ਜਾਂਦੇ ਹਨ ਅਤੇ ਜਿਥੇ ਭਗਤ ਅਤੇ ਪਾਰ ਬ੍ਰਹਮ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ਅਜਿਹੀਆਂ ਪਰਮ ਪਦਵੀ ਪ੍ਰਾਪਤ ਰੂਹਾਂ ਉਸ ਪ੍ਰਮਾਤਮਾ ਦੀ ਤਰ੍ਹਾਂ ਸਰਵਵਿਆਪਕ ਹਨ। ਕੇਵਲ ਅਜਿਹਾ ਪੂਰਨ ਸਤਿਗੁਰੂ ਪਾਰ ਬ੍ਰਹਮ ਦੁਆਰਾ ਸੰਗਤ ਨੂੰ ਨਾਮ ਦੀ ਬਖਸ਼ਿਸ਼ ਕਰਨ ਦਾ ਹੱਕ ਰੱਖਦਾ ਹੈ। ਸਤਿਗੁਰ ਸਿਖ ਕੋ ਨਾਮ ਧੰਨ ਦੇਹ) ਅਤੇ ਉਸ ਨੂੰ ਸਤਿਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ, ਤਦ ਉਸ ਵਡਭਾਗੀ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ ਜਾਂਦੇ ਹਨ ਅਤੇ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਅਤੇ ਹਿਰਦੇ ਵਿਚ ਵੱਸ ਜਾਂਦਾ ਹੈ। ਅਜਿਹੇ ਮਨੁੱਖ ਬਹੁਤ ਭਾਗਸ਼ਾਲੀ ਗਿਣੇ ਜਾਂਦੇ ਹਨ। ਬ੍ਰਹਮ ਗਿਆਨੀ ਦਾ ਦਰਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੇ ਬਲਿ ਬਲਿ ਜਾਈਐ। ਅਤੇ ਉਹ ਆਪਣੀ ਅਧਿਆਤਮਿਕ ਯਾਤਰਾ ਬ੍ਰਹਮ ਬਖਸ਼ਿਸ਼ ਦੇ ਛਤਰ ਹਠ ਅਤੇ ਅਜਿਹੀ ਰੂਹ ਦੀ ਕ੍ਰਿਪਾ ਨਾਲ ਬੜੀ ਅਸਾਨੀ ਨਾਲ ਪੂਰੀ ਕਰ ਲੈਂਦੇ ਹਨ।
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਪਾਸ
ਸਤਿਗੁਰ ਸੇਵੇ ਲਗੀਐ ਕਢ ਰਤਨ ਦੇਵੈ ਪ੍ਰਗਾਸੁ
ਇਹ ਅਮੋਲਕ ਰਤਨ ਸਤਿਗੁਰ ਦਾ ਨਾਮ ਅਕਾਲ ਪੁਰਖ ਦੁਆਰਾ ‘ਦਰਗਾਹੀ’ ਸਾਜਨਾ ਰਾਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਹਿਰਦੇ ਵਿਚ ਲਗਾਇਆ ਗਿਆ , ਤਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਹੀਰਾ ਗੁਰੂ ਅੰਗਦ ਪਾਤਸ਼ਾਹ ਜੀ ਦੇ ਹਿਰਦੇ ਵਿਚ ਲਗਾਇਆ, ਤਦ ਗੁਰੂ ਅੰਗਦ ਪਾਤਸ਼ਾਹ ਨੇ ਇਹ ਸਤਿਨਾਮ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ ਵਿਚ ਲਗਾਇਆ ਅਤੇ ਇਸ ਤਰ੍ਹਾਂ ਇਹ ਅਮੋਲਕ ਰਤਨ ਦਸਮ ਪਾਤਸ਼ਾਹ ਤੱਕ ਸਾਰੇ ਰਸਤੇ ਚਲਦਾ ਗਿਆ, ਸਾਰਿਆਂ ਨੂੰ ਇਕ ਪੂਰਨ ਸਤਿਗੁਰ, ਇਕ ਬ੍ਰਹਮ ਗਿਆਨੀ ਬਣਾਇਆ ਗਿਆ, ਪਰਮ ਪਦਵੀ ਨਾਲ ਨਿਵਾਜਿਆ । ਮਥਰਾ ਭੱਟ ਇਸ ਅਮੋਲਕ ਹੀਰੇ ਸਤਿਨਾਮ ਨੂੰ ਗੁਰੂ ਰਾਮ ਦਾਸ ਪਾਤਸ਼ਾਹ ਦੇ ਹਿਰਦੇ ਵਿਚ ਮਹਿਸੂਸ ਕਰਦਾ ਹੈ ਅਤੇ ਲਿਖਦਾ ਹੈ :
ਸ਼੍ਰੀ ਸਤਿਨਾਮ ਕਰਤਾ ਪੁਰਖੁ ਗੁਰੂ ਰਾਮ ਦਾਸ ਚਿਤਿ ਵਸੈ
ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਪ੍ਰਮਾਤਮਾ ਨਾਮ ਸਤਿਨਾਮ ਹੀ ਸਭ ਖੁਸ਼ੀਆਂ ਅਤੇ ਸ਼ਾਂਤੀ ਦਾ ਖਜਾਨਾ ਹੈ। ਸਤਿਨਾਮ ਗੁਰਪ੍ਰਸਾਦਿ ਹੈ। ਅਤੇ ਇਹ ਕੇਵਲ ਇਕ ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਮਹਾਂਪੁਰਖ ਦੁਆਰਾ ਹੀ ਦਿੱਤਾ ਜਾ ਸਕਦਾ ਹੇ। ਇਕ ਗਿਆਨਵਾਨ ਰੂਹ ਤੋਂ ਪ੍ਰਾਪਤ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲ ਹੀ ਇਕ ਮਨੁੱਖ ਦੇ ਮਨ ਵਿਚ ਸਾਂਤੀ ਸਥਿਰਤਾ, ਸਪਸ਼ਟਤਾ, ਦ੍ਰਿੜਤਾ, ਅਤੇ ਵਿਸ਼ਵਾਸ ਆ ਜਾਂਦਾ ਹੈ ਅਤੇ ਉਸ ਦੇ ਸਾਰੇ ਬਜਰ ਕਪਾਟ ਖੁੱਲ ਜਾਂਦੇ ਹਨ ਮੁਕਤੀ ਦੇ ਰਾਹ ਪੈ ਜਾਂਦਾ ਹੈ। ਇਸ ਦੇ ਇਲਾਵਾ ਕੋਈ ਵੀ ਗੱਲ ਜੋ ਅਸੀਂ ਅਧਿਆਤਮਿਕਤਾ ਪ੍ਰਾਪਤ ਕਰਨ ਲਈ ਕਰਦੇ, ਕੁਝ ਨਹੀਂ ਹੁੰਦਾ ਹੈ, ਇਹੀ ਕਾਰਨ ਹੈ ਕਿ ਜਿਆਦਾ ਲੋਕ ਨਿਰਾਸ਼ ਹੋ ਜਾਂਦੇ ਹਨ ਅਤੇ ਧਰਮ ਖੰਡ ਵਿਚ ਹੀ ਰਹਿ ਜਾਂਦੇ ਹਨ ਅਤੇ ਕਈ ਸਦੀਆਂ ਇਸ ਤੋਂ ਵੀ ਹੇਠਾਂ।
ਸਤਿਨਾਮ ਪ੍ਰਭ ਕਾ ਸੁਖ ਦੇਇ,ਵਿਸ਼ਵਾਸੁ ਸਤਿ ਨਾਨਕ ਗੁਰ ਤੇ ਪਾਇ
ਜ਼ਿਆਦਾਤਰ ਪ੍ਰਚਾਰਕ ਲੋਕਾਂ ਨੂੰ ਗੁਰੂ ਮੰਤਰ ਸ਼ਬਦ ਨੂੰ ਵਾਹਿਗੁਰੂ ਵਜੋਂ ਪ੍ਰਚਾਰਦੇ ਹਨ। ਬ੍ਰਹਮ ਪਿਆਰਾ ‘ਸ਼ਬਦ’ ਵਾਹਿਗੁਰੂ ਅਕਾਲ ਪੁਰਖ ਜੀ ਮਹਾਨ ਪ੍ਰਸੰਸਾ ਦਾ ਪ੍ਰਤੀਕ ਹੈ। ਇਹ ਪ੍ਰਮਾਤਮਾ ਦੇ ਸਤਿਨਾਮ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ‘ਸ਼ਬਦ’ ਅਤੇ ‘ਵਾਹਿਗੁਰੂ’ ਆਪਣੇ ਆਪ ਵਿਚ ਪ੍ਰਮਾਤਮਾ ਦਾ ਨਾਮ ਨਹੀਂ ਹਨ। ਇਹ ਪ੍ਰਮਾਤਮਾ ਦੇ ਨਾਮ ਸਤਿਨਾਮ ਦੀ ਉਪਾਸਨਾ ਹਨ। ਧੰਨ ਧੰਨ ਪਿਆਰੇ ਭਾਈ ਗੁਰਦਾਸ ਜੀ ਨੇ ਇਸ ਨੂੰ ਗੁਰਮੰਤਰ ਦਾ ਨਾਉ ਦਿੱਤਾ ਹੈ। (ਵਾਹਿਗੁਰੂ ਗੁਰੂ ਮੰਤਰ ਹੈ ਜਪ ਹਊਮੈ ਖੋਏ’)
ਪਰ ਸ਼ਬਦ ਵਾਹਿਗੁਰੂ ਕਿਤੇ ਵੀ ਗੁਰੂ ਦੇ ਨਾਮ ਵਜੋਂ ਦਰਸਾਇਆ ਅਤੇ ਪੇਸ਼ ਨਹੀਂ ਕੀਤਾ ਗਿਆ ਹੈ।
ਕਾਲ ਦੀ ਕਲਮ ਅਤੇ ਹੁਕਮ ਤੇਰੇ ਹੱਥਾਂ ਵਿਚ ਹੈ। ਮੇ ਦੱਸੋ, ਇਸ ਨੂੰ ਕੋਈ ਮਿਟਾਂ ਸਕਦਾ ਹੈ ? ਸ਼ਿਵਾ ਅਤੇ ਬ੍ਰਹਮਾ ਨੇ ਆਪਣੇ ਹਿਰਦੇ ਅੰਦਰ ਤੁਹਾਡਾ ਹੀ ਬ੍ਰਹਮ ਗਿਆਨ ਵਸਾਇਆ ਹੋਇਆ ਹੈ।
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
ਭੱਟਾਂ ਨੇ ਆਪਣੀ ਬਾਣੀ ਵਿਚ ਧੰਨ ਧੰਨ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਮਹਾਨ ਮਹਿਮਾ; ਦੇ ਗੀਤ ਗਾਏ ਹਨ। ਜਦੋਂ ‘ਭੱਟ’ ਆਪਣੀ ਮਸਤੀ ਵਿਚ ਚਲੇ ਜਾਂਦੇ, ਧੰਨ ਧੰਨ ਗੁਰੂ ਰਾਮ ਦਾਸ ਜੀ ਦੇ ਰਸ ਭਰਪੂਰ ਦਰਸ਼ਨ ਵਿਚ ਚਲੇ ਜਾਂਦੇ, ਉਹ ਪ੍ਰਮਾਤਮਾ ਦੇ ਰੂਪ ਦੀਆਂ ਕੁਝ ਮਾਨ ਤਾਵਾਂ ਆਪਣੇ ਮਨ ਅੰਦਰ ਕਰ ਲੈਂਦੇ ਅਤੇ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜੀ ਦੁਆਰਾ ਇਹ ਭੱਟ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਕ੍ਰਿਸ਼ਨ ਜੋ ਵੀ ਕੁਝ ਉਹਨਾਂ ਦੇ ਮਨ ਅੰਦਰ ਹੁੰਦਾ ਉਸ ਰੂਪ ਵਿਚ ਵੇਖਣ ਦੇ ਯੋਗ ਹੋ ਜਾਂਦੇ ਹਨ। ਇਸ ਜਗ੍ਹਾ ਪਹੁੰਚ ਕੇ ਉਹ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਉਪਾਸਨਾ ਵਿਚ ਇਹ ਸ਼ਬਦ ਕਹਿੰਦੇ । ਆਉ ਇਹਨਾਂ ਸ਼ਬਦਾਂ ਦੇ ਭਾਵ ਅਰਥ ਵੇਖੀਏ, ਜਿੰਨਾਂ ਵਿਚ ਭੱਟਾਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਦੀ ਮਹਾਨ ਉਸਤਤ ਪੇਸ਼ ਕੀਤੀ ਹੈ।
ਗੁਰੂ ਇਹਨਾਂ ਮਹਾਨ ਹੈ ਕਿ ਸਮਾਂ ਅਤੇ ਸਥਾਨ ਉਸ ਦੇ ਹੁਕਮ ਵਿਚ ਹੈ। ਕੋਈ ਵੀ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਨਾਂਹ ਨਹੀਂ ਕਰ ਸਕਦਾ ਹੈ। ਇਥੋਂ ਤੱਕ ਕਿ ‘ਸ਼ਿਵਾ’ ਅਤੇ ‘ਬ੍ਰਹਮਾ’ ਵੀ ਧੰਨ ਧੰਨ ਗੁਰੂ ਦੇ ਬ੍ਰਹਮ ਗਿਆਨ ਨੂੰ ਧਾਰਨ ਕਰਦੇ ਹਨ,, ਕਿਉਂਕਿ ਉਹ ਉਸ ਵਾਂਗ ਬਣਨਾ ਚਾਹੁੰਦੇ ਹਨ, ਗੁਰੂ ਆਪ ਵਿਅਕਤੀ ਦੀ ਸਮਝ ਤੋਂ ਪਰੇ ਹੈ। ਉਹ ਅਜੀਬ ਹੈ। ਉਸ ਦੇ ਕੰਮ ਹੈਰਾਨੀਜਨਕ ਹਨ, ਉਹ ਆਪਣੀ ਅਧਿਆਤਮਿਕ ਸ਼ਕਤੀ ਨਾਲ ਚਮਤਕਾਰ ਕਰਦਾ ਹੈ, ਉਹ ਪੂਰਨ ਸਚਿਆਰਾ ਹੈ, ਉਹ ਆਪਣੇ ਆਪ ਵਿਚ ਸੱਚ ਹੈ, ਉਹ ਸੱਚ ਦੀ ਸੇਵਾ ਕਰਦਾ ਹੈ ਅਤੇ ਸੱਚ ਕੀ ਹੈ ? ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਉਹ ਪੂਰੀ ਤਰ੍ਹਾਂ ਸਥਿਰ ਹੈ, ਮਾਇਆ ਗੁਰੂ ਦੇ ਚਰਨਾਂ ਵਿਚ ਰਹਿੰਦੀ ਹੈ। ਗੁਰੂ ਆਦਿ ਪੁਰਖ ਹੈ। ਆਪਣੇ ਆਪ ਵਿਚ ਪ੍ਰਮਾਤਮਾ, ਅਤੇ ਸਦਾ ਵਿਨਾਸ ਰਹਿਤ ਹੈ। ਗੁਰੂ ਨੂੰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ, ਭਾਵ ਉਸ ਨੇ ਪੰਜ ਦੂਤਾਂ ‘ਆਸਾ’, ਤ੍ਰਿਸਨਾ, ਮਨਸਾ ਨੂੰ ਜਿੱਤ ਲਿਆ ਹੈ, ਕੇਵਲ ਉਹੀ ਹੈ ਜਿਸ ਨੇ ਆਪਣੇ ਜਨ ਨੂੰ ਜਿੱਤ ਲਿਆ ਹੈ।ਇਸ ਲਈ ਸ਼ਬਦ ਵਾਹਿਗੁਰੂ ਦਾ ਭਾਵ ਹੈ ਉਹਨਾ ਗੁਣਾਂ ਦੀ ਪ੍ਰਸੰਸਾ ਜੋ ਉਸ ਨੂੰ ਸਰਵਸਕਤੀਮਾਨ ਆਪ ਤੋਂ ਵੱਖ ਨਹੀਂ ਬਣਾਉਂਦੀਆਂ ਜਿਸ ਤਰਾਂ ਭੱਟਾਂ ਨੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੀ ਪ੍ਰਸੰਸਾ ਵਿੱਚ ਵਿਖਿਆਨ ਕੀਤਾ ਹੈ ,ਕਿਉਂਕਿ ਗੁਰੂ ਉਸ ਦਾ ਰੂਪ ਹੈ ਇਸ ਲਈ ਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ ਰਹਿੰਦਾ । ਇਸ ਲਈ ਸਬਦ ਵਾਹਿਗੁਰੂ ਦਾ ਗਾਣ ਰਜਿਆਂ ਦੇ ਰਾਜੇ ,ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਮਹਿਮਾ ਵਿੱਚ ਗਾਇਆ ਗਿਆ ਹੈ ।ਅਤੇ ਗੁਰੂ ਦੀ ਮਹਿਮਾ ਉਸ ਤਰਾਂ ਹੀ ਹੈ ਜਿਵੇੰ ਸਰਵ ਸਕਤੀਮਾਨ ਦੀ ਮਹਿਮਾ ,ਕਿਉਂਕਿ ਇੱਥੇ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ ,ਅਤੇ ਸਰਵਸਕਤੀਮਾਨ ਵੀ ਆਪਣੇ ਪਿਆਰੇ ਸੱਚੇ ਨਿਰਸਵਾਰਥ ਭਗਤਾਂ ਦੀ ਪ੍ਰਸੰਸਾ ਨੂੰ ਪ੍ਰੀਤ ਕਰਦਾ ਹੈ । ਸਬਦ " ਵਾਹਿ " ਭਾਵ ਹੈ ਇੱਕ ਰੂਹ ਦੇ ਪਰਮ,ਮਹਾਨ,ਕ੍ਰਿਸਮਈ,ਚਾਨਣ,ਵਿਸਮਾਦੀ,ਅਨਾਦਿ, ਗੁਣਾਂ ਨੂੰ ਉਜਾਗਰ ਕਰਨਾ , ਸਬਦ ਗੁਰੂ ਦਾ ਭਾਵ ਹੈ ,ਮਹਾਨ ਮਹਾਨ ਧੰਨ ਧੰਨ ਗੁਰੂ ਰਾਮ ਦਾਸ ਜੀ ਰਾਜਿਆਂ ਦੇ ਰਾਜੇ,ਜੋ ਇੱਕ ਪੂਰਨ ਸੰਤ ਸਤਿ ਗੁਰੂ ਸਨ,ਬ੍ਰਹਿ ਮੰਡੀ ਗਿਆਨ ਦੇ ਗਿਆਤਾ,ਇਸ ਧਰਤੀ ਉਪਰ ਜੀਵਤ ਪਰਮਾਤਮਾ ਸਨ।