ਅਨੰਦੁ ਸਾਹਿਬ – ਪਉੜੀ ੨੭

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਜਾਣੀ

ਤਤੈ ਸਾਰ ਜਾਣੀ ਗੁਰੂ ਬਾਝਹੁ ਤਤੈ ਸਾਰ ਜਾਣੀ

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ

ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ੨੭

(ਪੰਨਾ ੯੨੦)

ਸ਼ਾਸਤਰ, ਸਿਮ੍ਰਿਤੀਆਂ, ਵੇਦ, ਪੁਰਾਣ ਅਤੇ ਉਪਨਿਸ਼ਦਾਂ ਦੇ ਨਾਵਾਂ ਨਾਲ ਜਾਣੇ ਜਾਣ ਵਾਲੇ, ਪੁਰਾਤਨ ਰਿਸ਼ੀਆਂ ਅਤੇ ਮੁਨੀਆਂ ਦੁਆਰਾ ਰਚਿਤ, ਧਰਤੀ ‘ਤੇ ਬਹੁਤ ਸਾਰੇ ਧਾਰਮਿਕ ਗ੍ਰੰਥ ਉਪਲਬਧ ਹਨ। (੮ ਸ਼ਾਸਤਰ: ਅਰਥ ਸ਼ਾਸਤਰ; ਭੌਤਿਕ ਸ਼ਾਸਤਰ: ਜੀਵਾ ਸ਼ਾਸਤਰ; ਨਾਗਾ (ਯੋਗ) ਸ਼ਾਸਤਰ; ਰਸਾਇਣ ਸ਼ਾਸਤਰ; ਨੀਤੀ ਸ਼ਾਸਤਰ; ਸ਼ਿਲਪ ਸ਼ਾਸਤਰ; ਵਾਸਤੂ ਸ਼ਾਸਤਰ, ੩ ਸਿਮਰਤੀਆਂ: ਭਗਵਤ ਗੀਤਾ; ਰਾਮਾਇਣ; ਮਹਾਭਾਰਤ, ੪ ਵੇਦ: ਸਾਮ ਵੇਦ; ਯਜੁਰ ਵੇਦ; ਰਿਗ ਵੇਦ; ਅਥਰਵ ਵੇਦ, ੧੮ ਪੁਰਾਣ: ਬ੍ਰਹਮਾ ਪੁਰਾਣ; ਪਦਮ ਪੁਰਾਣ; ਵਿਸ਼ਨੂ ਪੁਰਾਣ; ਸ਼ਿਵ ਪੁਰਾਣ: ਭਗਵਤ ਪੁਰਾਣ; ਪੁਰਾਣ ਪੁਰਾਣ; ਨਾਰਾਇਣ ਪੁਰਾਣ; ਮਾਰਕੰਡਾ ਪੁਰਾਣ; ਅਗਨੀ ਪੁਰਾਣ; ਭਵਿਸ਼ਯ ਪੁਰਾਣ; ਬ੍ਰਹਮਾ ਵੇਵਰਤਾ ਪੁਰਾਣ; ਲਿੰਗ ਪੁਰਾਣ; ਵਰਾਹ ਪੁਰਾਣ; ਸਿਕੰਦ ਪੁਰਾਣ; ਵਾਮਨ ਪੁਰਾਣ; ਕੂਰਮ ਪੁਰਾਣ; ਮਤੱਸਿਆ ਪੁਰਾਣ; ਗਰੁੜ ਪੁਰਾਣ; ਬ੍ਰਹਿਮੰਦ ਪੁਰਾਣ, ਅਤੇ ੧੮ ਉਪਨਿਸ਼ਦ: ਬ੍ਰਿਹਦਾਰਨਯਕ ਉਪਨਿਸ਼ਦ; ਛਾਂਦੋਗਯ ਉਪਨਿਸ਼ਦ; ਏਤਰੇਯ ਉਪਨਿਸ਼ਦ; ਤੈੱਤਿਰੀਯ ਉਪਨਿਸ਼ਦ; ਈਸ਼ ਉਪਨਿਸ਼ਦ; ਕੇਨ ਉਪਨਿਸ਼ਦ; ਕਠ ਉਪਨਿਸ਼ਦ; ਪ੍ਰਸ਼ਨ ਉਪਨਿਸ਼ਦ; ਮੁੰਡਕ ਉਪਨਿਸ਼ਦ; ਮਾਂਡੂਕਯ ਉਪਨਿਸ਼ਦ; ਸ਼੍ਵੇਤਾਸ਼੍ਵਤਰ ਉਪਨਿਸ਼ਦ; ਕੌਸ਼ੀਤਕਿ ਬ੍ਰਹਮਾ ਉਪਨਿਸ਼ਦ; ਮੈਤ੍ਰਾਯਣੀ ਉਪਨਿਸ਼ਦ; ਸੁਬਾਲਾ ਉਪਨਿਸ਼ਦ; ਜਬਾਲਾ ਉਪਨਿਸ਼ਦ; ਪੈਂਗਾਲਾ ਉਪਨਿਸ਼ਦ; ਕੈਵਾਲਾ ਉਪਨਿਸ਼ਦ; ਵਜਰਾਸੁਸਿਕਾ ਉਪਨਿਸ਼ਦ) ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰ ਕੇ ਜਾਣੇ ਜਾਂਦੇ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਜਿਊਣ ਦੀ ਕਲਾ ਦਾ ਗਿਆਨ ਦਿੰਦੀਆਂ ਹਨ। ਇਹ ਮਨੁੱਖ ਦੇ ਜੀਵਨ ਨੂੰ ਸੁੰਦਰ ਅਤੇ ਸੁਖਾਲ਼ਾ ਬਣਾਉਣ ਦੀਆਂ ਵਿਧੀਆਂ, ਮੰਤਰਾਂ ਅਤੇ ਵਿਦਿਆ ਦੇ ਨਾਲ ਭਰਪੂਰ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਇੱਕ ਉੱਚੀ ਅਤੇ ਸੁੱਚੀ ਜ਼ਿੰਦਗੀ ਜਿਊਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਤਨ ਸਮੇਂ ਵਿੱਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ।

ਇਹ ਧਾਰਮਿਕ ਪੁਸਤਕਾਂ ਇਹ ਵੀ ਬਿਆਨ ਕਰਦੀਆਂ ਹਨ ਕਿ ਪੁਰਾਤਨ ਸਮੇਂ ਅੰਦਰ ਰਿਸ਼ੀਆਂ ਅਤੇ ਮੁਨੀਆਂ ਦੀ ਰੋਜ਼ਾਨਾ ਜ਼ਿੰਦਗੀ ਕਿਵੇਂ ਹੁੰਦੀ ਸੀ ਅਤੇ ਉਨ੍ਹਾਂ ਦੀਆਂ ਵਿਦਿਅਕ ਅਤੇ ਧਾਰਮਿਕ ਪ੍ਰਾਪਤੀਆਂ ਕੀ ਸਨ। ਪੁਰਾਤਨ ਸਮੇਂ ਵਿੱਚ ਰਿਸ਼ੀਆਂ-ਮੁਨੀਆਂ ਦੁਆਰਾ ਚਲਾਏ ਜਾਣ ਵਾਲੇ ਗੁਰੂਕੁਲਾਂ ਵਿੱਚ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦਰਸਾਏ ਗਏ ਗਿਆਨ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਨੂੰ ਸਿੱਖਿਆ-ਦੀਖਿਆ ਦਿੱਤੀ ਜਾਂਦੀ ਸੀ। ਇਨ੍ਹਾਂ ਗੁਰੂਕੁਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਆਪਣਾ ਜੀਵਨ ਸੁਚੱਜੇ ਢੰਗ ਨਾਲ ਜਿਊਣ ਵਿੱਚ ਪਰਪੱਕ ਹੋ ਜਾਂਦੇ ਸਨ। ਇਹ ਧਰਮ ਗ੍ਰੰਥ ਮਨੁੱਖ ਦੇ ਧਰਮ-ਕਰਮਾਂ ਅਤੇ ਸੰਸਾਰਿਕ ਕਰਮਾਂ ਦਾ ਗਿਆਨ ਅਤੇ ਬਿਓਰਾ ਦਿੰਦੇ ਹਨ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪਾਪ ਕਰਮ ਅਤੇ ਪੁੰਨ ਕਰਮਾਂ ਦਾ ਗਿਆਨ ਅਤੇ ਬਿਓਰਾ ਦਿੱਤਾ ਗਿਆ ਹੈ। ਪਾਪ ਅਤੇ ਪੁੰਨ ਕਰਮਾਂ ਦੇ ਵਿੱਚ ਫਰਕ ਦੱਸਿਆ ਗਿਆ ਹੈ। ਪਾਪ ਕਰਮ ਕਰਨ ਦੇ ਕੀ ਵਿਨਾਸ਼ਕਾਰੀ ਨਤੀਜੇ ਨਿਕਲਦੇ ਹਨ ਅਤੇ ਪੁੰਨ ਕਰਮਾਂ ਦੇ ਨਾਲ ਮਨੁੱਖ ਦਾ ਜੀਵਨ ਕਿਵੇਂ ਸੁਖੀ ਹੁੰਦਾ ਹੈ, ਇਨ੍ਹਾਂ ਸੱਚਾਈਆਂ ਨੂੰ ਦਰਸਾਇਆ ਗਿਆ ਹੈ। ਪਾਪ ਕਰਮਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਪੁੰਨ ਕਰਮਾਂ ਨੂੰ ਕਿਵੇਂ ਕੀਤਾ ਜਾਂਦਾ ਹੈ, ਇਨ੍ਹਾਂ ਦਾ ਗਿਆਨ ਅਤੇ ਬਿਓਰਾ ਦਰਸਾਇਆ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਯੋਗ ਸਾਧਨਾ ਅਤੇ ਹੋਰ ਹਠ ਯੋਗ ਸਾਧਨਾ ਆਦਿ ਦੇ ਮਾਰਗ ਦਰਸਾਏ ਗਏ ਹਨ। ਯੋਗ ਸਾਧਨਾ ਦੇ ਤੱਪ ਕਰਨ ਨਾਲ ਰਿੱਧੀਆਂ-ਸਿੱਧੀਆਂ ਦੀਆਂ ਸ਼ਕਤੀਆਂ ਤਾਂ ਪ੍ਰਾਪਤ ਹੋ ਜਾਂਦੀਆਂ ਹਨ ਪਰੰਤੂ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਇਸ ਪਰਮ ਸਤਿ ਤੱਤ ਨੂੰ ਸਤਿਗੁਰੂ ਸਾਹਿਬ ਨੇ ਸਿੱਧ ਗੋਸ਼ਟ ਗੁਰਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤਾ ਹੈ। ਸਿੱਧਾਂ ਨੇ ਯੋਗ ਸਾਧਨਾ ਦੇ ਤੱਪ ਨਾਲ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰ ਕੇ ਆਪਣੀਆਂ ਉਮਰਾਂ ਤਾਂ ਲੰਬੀਆਂ ਕਰ ਲਈਆਂ ਸਨ ਪਰੰਤੂ ਜੀਵਨ ਮੁਕਤੀ ਦਾ ਗਿਆਨ ਉਨ੍ਹਾਂ ਨੂੰ ਪ੍ਰਾਪਤ ਨਹੀਂ ਸੀ ਹੋ ਸਕਿਆ। ਸਿੱਧ ਉਦੋਂ ਤੱਕ ਰਿੱਧੀਆਂ-ਸਿੱਧੀਆਂ ਵਿੱਚ ਹੀ ਉਲਝ ਕੇ ਰਹਿ ਗਏ ਸੀ ਅਤੇ ਆਪਣੇ ਆਪ ਨੂੰ ਸ੍ਰੇਸ਼ਠ ਸਮਝੀ ਬੈਠੇ ਸਨ, ਜਦੋਂ ਤੱਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਦੇ ਇਨ੍ਹਾਂ ਭਰਮਾਂ ਦਾ ਖੰਡਨ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਸਤਿ ਤੱਤ ਦਾ ਪੂਰਨ ਬ੍ਰਹਮ ਗਿਆਨ ਦੇ ਕੇ ਉਨ੍ਹਾਂ ਉੱਪਰ ਗੁਰਪ੍ਰਸਾਦਿ ਦੀ ਬਖ਼ਸ਼ੀਸ਼ ਨਹੀਂ ਕੀਤੀ ਅਤੇ ਜੀਵਨ ਮੁਕਤੀ ਦਾ ਦਾਨ ਨਹੀਂ ਦਿੱਤਾ। ਠੀਕ ਇਸੇ ਤਰ੍ਹਾਂ ਇਨ੍ਹਾਂ ਧਰਮ ਗ੍ਰੰਥਾਂ ਦੇ ਰਚਣਹਾਰ ਜੋ ਸਨ ਉਨ੍ਹਾਂ ਨੇ ਰਿੱਧੀਆਂ-ਸਿੱਧੀਆਂ ਦੀਆਂ ਸ਼ਕਤੀਆਂ ਤਾਂ ਪ੍ਰਾਪਤ ਕਰ ਲਈਆਂ ਸਨ ਪਰੰਤੂ ਉਹ ਜੀਵਨ ਮੁਕਤ ਨਹੀਂ ਹੋ ਸਕੇ ਸਨ। ਠੀਕ ਇਸੇ ਤਰ੍ਹਾਂ ਨਾਲ ਇਨ੍ਹਾਂ ਧਰਮ ਗ੍ਰੰਥਾਂ ਦੇ ਆਧਾਰ ‘ਤੇ ਯੋਗ ਸਾਧਨਾ ਕਰਨ ਵਾਲੇ ਸਾਰੇ ਰਿਸ਼ੀਆਂ-ਮੁਨੀਆਂ ਆਦਿ ਨੇ ਰਿੱਧੀਆਂ-ਸਿੱਧੀਆਂ ਤਾਂ ਪ੍ਰਾਪਤ ਕਰ ਲਈਆਂ ਹੋਣਗੀਆਂ ਪਰੰਤੂ ਜੀਵਨ ਮੁਕਤੀ ਦਾ ਗਿਆਨ ਉਨ੍ਹਾਂ ਨੂੰ ਪ੍ਰਾਪਤ ਨਹੀਂ ਸੀ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਮਾਰਗ ਇਨ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਪ੍ਰਗਟ ਨਹੀਂ ਕੀਤਾ ਗਿਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪੂਰਨ ਬੰਦਗੀ ਕੇਵਲ ਇਨ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਦਰਸਾਏ ਗਏ ਗਿਆਨ ਨੂੰ ਕਰਨੀ ਵਿੱਚ ਲੈ ਆਉਣ ਨਾਲ ਨਹੀਂ ਹੋ ਸਕਦੀ ਹੈ। ਸਤਿਗੁਰੂ ਪਾਤਸ਼ਾਹ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ ਕਿ ਇਨ੍ਹਾਂ ਸਾਰਿਆਂ ਧਰਮ ਗ੍ਰੰਥਾਂ ਨੂੰ ਖੋਜਣ ਅਤੇ ਵਿਚਾਰਨ ‘ਤੇ ਕੇਵਲ ਇਹ ਹੀ ਸਤਿ ਪ੍ਰਗਟ ਹੋਇਆ ਹੈ ਕਿ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ, ਜਾਣਨ ਅਤੇ ਸਮਝਣ ਨਾਲ ਗੁਰ ਪ੍ਰਸਾਦਿ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ:

ਸਲੋਕੁ

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ

ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ

(ਪੰਨਾ ੨੬੫)

ਇਨ੍ਹਾਂ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਿਉਂਕਿ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪੂਰਨ ਸਤਿ ਤੱਤ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਗੁਰਪ੍ਰਸਾਦਿ ਦੇ ਪਰਮ ਤੱਤ ਦੀ ਮਹਿਮਾ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਨੂੰ ਪੂਰਨ ਸਤਿ ਤੱਤ ਰੂਪ ਵਿੱਚ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪਰਮ ਸਤਿ ਤੱਤ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਮਹਿਮਾ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਤ੍ਰੈ ਗੁਣ ਮਾਇਆ ਨੂੰ ਜਿੱਤਣ ਬਾਰੇ ਤੱਤ ਗਿਆਨ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਸਤਿਗੁਰੂ ਦੇ ਪਰਮ ਸਤਿ ਤੱਤਾਂ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ‘ਸਤਿ’ ਨਾਮ ਦੇ ਗੁਰਪ੍ਰਸਾਦੀ ਤੱਤ ਦੀ ਮਹਿਮਾ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਵਿੱਚ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਗਿਆਨ ਵੀ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਦੀ ਰਚਨਾ ਕਿਸੇ ਪੂਰਨ ਬ੍ਰਹਮ ਗਿਆਨੀ ਜਾਂ ਕਿਸੇ ਪੂਰਨ ਸਤਿਗੁਰੂ ਅਵਤਾਰ ਨੇ ਨਹੀਂ ਕੀਤੀ ਹੈ। ਇਸ ਲਈ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਪੂਰਨ ਬ੍ਰਹਮ ਗਿਆਨ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਧਰਮ ਗ੍ਰੰਥਾਂ ਦੀ ਰਚਨਾ ਕਰਨ ਵਾਲਿਆਂ ਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਸੀ। ਇਨ੍ਹਾਂ ਧਰਮ ਗ੍ਰੰਥਾਂ ਦੀ ਰਚਨਾ ਕਰਨ ਵਾਲੇ ਜੀਵਨ ਮੁਕਤ ਨਹੀਂ ਸਨ। (ਹਿੰਦੁ ਮਤ ਅਨੁਸਾਰ ਵੇਦਾਂ ਦੀ ਰਚਨਾ ਬ੍ਰਹਮਾ ਦੇਵਤਾ ਨੇ ਕੀਤੀ ਹੈ। ਪੁਰਾਣਾਂ ਦੀ ਰਚਨਾ ਮਹਾਰਿਸ਼ੀ ਵਿਆਸ ਜੀ ਨੇ ਕੀਤੀ ਹੈ। ਗੀਤਾ ਦਾ ਉਪਦੇਸ਼ ਸ੍ਰੀ ਕ੍ਰਿਸ਼ਨ ਜੀ ਨੇ ਦਿੱਤਾ ਹੈ। ਗੀਤਾ ਨੂੰ ਲਿਖਤ ਰੂਪ ਮਹਾਰਿਸ਼ੀ ਵਿਆਸ ਜੀ ਨੇ ਦਿੱਤਾ ਹੈ। ਮਹਾਭਾਰਤ ਨੂੰ ਲਿਖਤ ਰੂਪ ਵੀ ਮਹਾਰਿਸ਼ੀ ਵਿਆਸ ਜੀ ਨੇ ਦਿੱਤਾ ਹੈ। ਰਾਮਾਇਣ ਨੂੰ ਲਿਖਤ ਰੂਪ ਮਹਾਰਿਸ਼ੀ ਬਾਲਮੀਕਿ ਜੀ ਨੇ ਦਿੱਤਾ ਹੈ। ਬਾਕੀ ਧਰਮ ਸ਼ਾਸਤਰਾਂ ਨੂੰ ਵੀ ਲਿਖਤ ਰੂਪ ਰਿਸ਼ੀਆਂ-ਮੁਨੀਆਂ ਨੇ ਦਿੱਤਾ ਹੈ।) ਇਨ੍ਹਾਂ ਧਰਮ ਗ੍ਰੰਥਾਂ ਦੇ ਅਨੁਸਾਰ ਬੰਦਗੀ ਕਰਨ ਵਾਲਿਆਂ ਨੂੰ ਚੌਥੇ ਖੰਡ (ਕਰਮ ਖੰਡ) ਤੱਕ ਦੀ ਪ੍ਰਾਪਤੀ ਹੋ ਸਕਦੀ ਹੈ ਪਰੰਤੂ ਪੰਜਵੇਂ ਖੰਡ (ਸੱਚ ਖੰਡ) ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਜਿਸ ਦੇ ਫਲ਼ ਸਰੂਪ ਯੋਗ ਸਾਧਨਾ ਦੇ ਨਾਲ ਰਿੱਧੀਆਂ-ਸਿੱਧੀਆਂ ਅਤੇ ਸਵਰਗ ਦੇ ਰਾਜ ਦੀ ਤਾਂ ਪ੍ਰਾਪਤੀ ਹੋ ਸਕਦੀ ਹੈ, ਪਰੰਤੂ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਰਿੱਧੀਆਂ-ਸਿੱਧੀਆਂ ਮਾਇਆ ਦਾ ਹੀ ਰੂਪ ਹਨ। ਯੋਗ ਸਾਧਨਾ ਦੇ ਨਾਲ ਦੇਵੀਆਂ-ਦੇਵਤਿਆਂ ਦੀਆਂ ਸ਼ਕਤੀਆਂ, ਅਵਸਥਾ ਅਤੇ ਸਵਰਗ ਤਾਂ ਪ੍ਰਾਪਤ ਹੋ ਸਕਦਾ ਹੈ ਪਰੰਤੂ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਇਹ ਪਰਮ ਸਤਿ ਹੈ ਕਿ ਯੋਗ ਸਾਧਨਾ ਦੇ ਨਾਲ ਪਰਮ ਤੱਤ, ਸਤਿ ਤੱਤ, ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ

(ਪੰਨਾ ੩੮੫)

ਪਉੜੀ

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਜਾਣੀ

ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ

ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ

ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ

ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ

(ਪੰਨਾ ੩੧੯)

ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਪਛਾਨੈ

(ਪੰਨਾ ੩੮੧)

ਇਹ ਪਰਮ ਸਤਿ ਹੈ ਕਿ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਦੀ ਉਤਪਤੀ ‘ਸਤਿ’ ਤੱਤ ਵਿੱਚੋਂ ਹੀ ਹੁੰਦੀ ਹੈ। ਇਨ੍ਹਾਂ ਧਰਮ ਗ੍ਰੰਥਾਂ ਦਾ ਅਸਲ ਆਧਾਰ ‘ਸਤਿ’ ਨਾਮ ਹੀ ਹੈ: “ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥” ਬੰਦਗੀ ਕੇਵਲ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲ ਹੁੰਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੀ ਬੰਦਗੀ ਹੈ ਜਿਹੜੀ ਕਿ ਕੇਵਲ ਇਨ੍ਹਾਂ ਧਾਰਮਿਕ ਗ੍ਰੰਥਾਂ ਜਾਂ ਗੁਰਬਾਣੀ ਪੜ੍ਹਨ ਨਾਲ ਹੀ ਨਹੀਂ ਹੁੰਦੀ। ਬੰਦਗੀ ਇਨ੍ਹਾਂ ਧਰਮ ਗ੍ਰੰਥਾਂ ਜਾਂ ਗੁਰਬਾਣੀ ਅਨੁਸਾਰ ਦੱਸੇ ਗਏ ਰਸਤੇ ਦੀ ਪਾਲਣਾ ਕਰਨ ਨਾਲ ਹੁੰਦੀ ਹੈ। ਜੇਕਰ ‘ਸਤਿ’ ਨਾਮ ਆਧਾਰ ਹੈ ਤਾਂ ਕੇਵਲ ‘ਸਤਿ’ ਨਾਮ ਦੇ ਗੁਰਪ੍ਰਸਾਦਿ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ‘ਸਤਿ’ ਨਾਮ ਆਧਾਰ ਵਿੱਚ ਲੀਨ ਹੋਣ ਲਈ ‘ਸਤਿ’ ਨਾਮ ਆਧਾਰ ਦੀ ਪ੍ਰਾਪਤੀ ਦਰਗਾਹੀ ਵਿਧਾਨ ਹੈ ਜੋ ਕਿ ਅਟੱਲ ਦਰਗਾਹੀ ਹੁਕਮ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ, ਜੋ ਕਿ ਆਧਾਰ ਹੈ, ਅਸੀਮ ਹੈ, ਅਕਾਲ ਪੁਰਖ ਦਾ ਗੁਰਪ੍ਰਸਾਦੀ ‘ਸਤਿ’ ਨਾਮ ਜੋ ਕਿ ਆਧਾਰ ਹੈ, ਮਾਨਸਰੋਵਰ ਗੁਰਸਾਗਰ ਜੋ ਕਿ ਆਧਾਰ ਹੈ, ਜਿਥੋਂ ਉਤਪਤੀ ਹੋਈ ਹੈ। ਉਹ ਹੀ ਆਧਾਰ ਹੈ ਅਤੇ ਉਸੇ ਹੀ ਆਧਾਰ ਵਿੱਚ ਲੀਨ ਹੋਣ ਲਈ, ਆਧਾਰ ਦੀ ਪ੍ਰਾਪਤੀ ਕੇਵਲ ਆਧਾਰ ਦੁਆਰਾ ਹੀ ਕੀਤੀ ਜਾ ਸਕਦੀ ਹੈ ਅਤੇ ਇਹ ਅਮੁੱਲਾ ਹੀਰਾ ਸਤਿਨਾਮ ਹੈ। ‘ਸਤਿ’ ਨਾਮ ਦਾ ਗੁਰ ਪ੍ਰਸਾਦਿ, ਜੋ ਕਿ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਸਪਸ਼ਟ ਰੂਪ ਵਿੱਚ ਦਰਗਾਹੀ ਹੁਕਮ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਤਥਾਨੁਸਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਸਤਿਨਾਮ ਮੰਤਰ ਦੀ ਮਹਿਮਾ ਦੀ ਇੱਕ ਝਲਕ ਪ੍ਰਕਾਸ਼ਮਾਨ ਕੀਤੀ ਹੈ। ਸਤਿਨਾਮ ਦਾ ਭਾਵ ਸੱਚਾ ਨਾਮ ਨਹੀਂ ਹੈ, ਸਤਿਨਾਮ ਦਾ ਭਾਵ ਹੈ ੴ ‘ਸਤਿ’ ਹੈ ਅਤੇ ਇਹ ‘ਸਤਿ’ ਅਕਾਲ ਪੁਰਖ ਦਾ ਨਾਮ ਹੈ। ਇਸੇ ਤਰ੍ਹਾਂ ਨਾਲ ਸਤਿਗੁਰੂ ਦਾ ਭਾਵ ਇਹ ਹੈ ਕਿ ‘ਸਤਿ’ ਤੱਤ ਹੀ ਗੁਰੂ ਤੱਤ ਹੈ, ਇਸ ਦਾ ਭਾਵ ਇਹ ਨਹੀਂ ਹੈ ਕਿ ਮਨੁੱਖ ਦੀ ਦੇਹੀ ਗੁਰੂ ਹੈ, ਬਲਕਿ ਦੇਹੀ ਵਿੱਚ ਜੋ ਜੋਤ ਪ੍ਰਗਟ ਹੁੰਦੀ ਹੈ ਜਿਸ ਨੂੰ ਗੁਰਬਾਣੀ ਵਿੱਚ ‘ਪ੍ਰਗਟਿਓ ਜੋਤ’ ਦੀ ਸੰਗਿਆ ਦਿੱਤੀ ਗਈ ਹੈ, ਉਹ ਇਲਾਹੀ ਜੋਤ ਪਰਮ ਜੋਤ ਹੈ ਜੋ ਕਿ ‘ਸਤਿ’ ਹੈ ਅਤੇ ਇਹ ‘ਸਤਿ’ ਤੱਤ ਹੀ ਗੁਰੂ ਤੱਤ ਹੈ।

ਇਸ ਦਾ ਭਾਵ ਇਹ ਹੈ ਕਿ ਸਤਿਨਾਮ ਦਾ ਗੁਰ ਪ੍ਰਸਾਦਿ ਹੀ ਸਾਨੂੰ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਕਰ ਸਕਦਾ ਹੈ। ਕੋਈ ਵੀ ਹੋਰ ਧਰਮ ਕਰਮ ਸਾਨੂੰ ਉਸ ਮਹਾਨ ਸ਼ਕਤੀ ਤੱਕ ਪਹੁੰਚਣ ਅਤੇ ਉਸ ਪਰਮ ਸ਼ਕਤੀ ਵਿੱਚ ਸਮਾਉਣ ਦੇ ਯੋਗ ਨਹੀਂ ਬਣਾ ਸਕਦਾ ਹੈ। ਇਹ ਪਰਮ ਸਤਿ ਹੈ ਕਿ ਜਿੰਨਾ ਚਿਰ ਅਸੀਂ ਨਾਮ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਨਹੀਂ ਕਰਦੇ ਹਾਂ ਤਦ ਤੱਕ ਅਸੀਂ ਗੁਰਪ੍ਰਸਾਦਿ ਵਿੱਚ ਸਮਾਉਣ ਦੇ ਯੋਗ ਨਹੀਂ ਹੋ ਸਕਦੇ ਹਾਂ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੀ ਅੰਦਰੂਨੀ ਮਨ ਦੀ ਮੈਲ ਦੀ ਸਫ਼ਾਈ ਕਰਨ ਵਿੱਚ ਸਮਰੱਥ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਸਾਰੇ ਪਿਛਲੇ ਜਨਮ-ਜਨਮਾਂਤਰਾਂ ਦੇ ਪਾਪਾਂ ਦੀ ਮੈਲ ਧੋ ਕੇ ਸਾਨੂੰ ਅਣਗਿਣਤ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਦੁਆ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ ਨਾਲ ਭਰਪੂਰ ਕਰ ਸਕਣ ਦੀ ਸਮਰੱਥਾ ਰੱਖਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਹਿਰਦੇ ਨੂੰ ਸਾਰੇ ਸਤਿ ਗੁਣਾਂ ਨਾਲ ਭਰਪੂਰ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਅੰਦਰ ਪੂਰਨ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੇ ਅੰਦਰ ਤੱਤ ਗਿਆਨ ਪ੍ਰਗਟ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਨੂੰ ਜੀਵਨ ਮੁਕਤੀ ਦਿਵਾ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੀ ਸੂਖਮ ਦੇਹੀ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਕੇ ਸਾਨੂੰ ਸੁਹਾਗਣ ਅਤੇ ਸਦਾ ਸੁਹਾਗਣ ਦੇ ਸਾਰੇ ਹੀ ਸਤਿ ਗੁਣਾਂ ਨਾਲ ਭਰਪੂਰ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਰੀ ਸੰਗਤ ਦੇ ਚਰਨਾਂ ਵਿੱਚ ਦਾਸ ਦੀ ਸਨਿਮਰ ਬੇਨਤੀ ਹੈ ਕਿ ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਲਈ ਦਿਨ-ਰਾਤ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਜਾਵੇ। ਜਿਨ੍ਹਾਂ ਪ੍ਰੇਮਿਆਂ ਨੂੰ ਗੁਰਪ੍ਰਸਾਦਿ ਦੀ ਬਖ਼ਸ਼ੀਸ਼ ਹੁੰਦੀ ਹੈ, ਉਨ੍ਹਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਤਨ, ਮਨ, ਧਨ ਨਾਲ ਇਸ ਗੁਰਪ੍ਰਸਾਦਿ ਦੀ ਭਰਪੂਰ ਸੇਵਾ ਕਰਨ ਅਤੇ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਅਪਣਾ ਆਪਾ ਅਰਪਣ ਕਰ ਦੇਣ।

ਇਸ ਲਈ ਗੁਰਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤੇ ਗਏ ਸਤਿ ਤੱਤਾਂ ਨੂੰ ਸ਼ਾਸਤਰ, ਸਿਮ੍ਰਿਤੀਆਂ, ਵੇਦ, ਪੁਰਾਣ ਅਤੇ ਉਪਨਿਸ਼ਦਾਂ ਵਿੱਚ ਪ੍ਰਗਟ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੇ ਅਨਮੋਲ ਪੂਰਨ ਸਤਿ ਦੇ ਰਤਨ, ਪੂਰਨ ਬ੍ਰਹਮ ਗਿਆਨ ਦੇ ਹੀਰੇ ਮੋਤੀ ਜਵਾਹਰ ਆਦਿ ਸ਼ਾਸਤਰ, ਸਿਮ੍ਰਿਤੀਆਂ, ਵੇਦ, ਪੁਰਾਣ ਅਤੇ ਉਪਨਿਸ਼ਦਾਂ ਵਿੱਚ ਪ੍ਰਗਟ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪੂਰਨ ਤੱਤ ਗਿਆਨ ਨੂੰ ਸ਼ਾਸਤਰ, ਸਿਮ੍ਰਿਤੀਆਂ, ਵੇਦ, ਪੁਰਾਣ ਅਤੇ ਉਪਨਿਸ਼ਦਾਂ ਵਿੱਚ ਪ੍ਰਗਟ ਨਹੀਂ ਕੀਤਾ ਗਿਆ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਹੀ ਜੀਵਨ ਮੁਕਤੀ ਦੀ ਅਵਸਥਾ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਸੱਚ ਖੰਡ ਦੀ ਅਵਸਥਾ ਹੈ ਅਤੇ ਪਰਮ ਪਦਵੀ ਦੀ ਅਵਸਥਾ ਹੈ ਜੋ ਕਿ ਸ਼ਾਸਤਰਾਂ, ਸਿਮ੍ਰਿਤੀਆਂ, ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਦੇ ਗਿਆਤਾਵਾਂ ਨੂੰ ਪ੍ਰਾਪਤ ਨਹੀਂ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਰਿਸ਼ੀਆਂ, ਮੁਨੀਆਂ, ਬ੍ਰਹਮਾ, ਵਿਸ਼ਨੂ, ਮਹੇਸ਼ ਅਤੇ ਸਾਰੇ ਦੇਵੀਆਂ-ਦੇਵਤਿਆਂ ਦੀ ਅਵਸਥਾ ਨਾਲੋਂ ਉੱਚੀ ਅਤੇ ਉੱਤਮ ਅਵਸਥਾ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦਤਾ ਦੀ ਅਵਸਥਾ ਹੈ ਜੋ ਕਿ ਰਿਸ਼ੀਆਂ, ਮੁਨੀਆਂ, ਬ੍ਰਹਮਾ, ਵਿਸ਼ਨੂ, ਮਹੇਸ਼ ਅਤੇ ਸਾਰੇ ਦੇਵੀਆਂ-ਦੇਵਤਿਆਂ ਨੂੰ ਪ੍ਰਾਪਤ ਨਹੀਂ ਹੈ। ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਜੋ ਕਿ ਸਭ ਤੋਂ ਵੱਡੇ ਦੇਵਤੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ ਮਾਇਆ ਦੇ ਅਧੀਨ ਪ੍ਰਗਟ ਕੀਤਾ ਗਿਆ ਹੈ:

ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ੧੫

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ੧੬

ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ੧੭

ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਪਾਈ ੧੮

ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ੧੯

ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ੨੦

(ਪੰਨਾ ੯੦੯)

 

ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ

ਸਨਕ ਸਨੰਦ ਅੰਤੁ ਨਹੀ ਪਾਇਆ

ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ

ਸਹਜਿ ਬਿਲੋਵਹੁ ਜੈਸੇ ਤਤੁ ਜਾਈ ਰਹਾਉ

(ਪੰਨਾ ੪੭੮)

ਵਡਹੰਸੁ ਮਹਲਾ

ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ

ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ

ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ

ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ਰਹਾਉ

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ

ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ

ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ

ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ

ਨਾਨਕ ਇਕਸੁ ਬਿਨੁ ਮੈ ਅਵਰੁ ਜਾਣਾ ਸਭਨਾ ਦੀਵਾਨੁ ਦਇਆਲਾ

(ਪੰਨਾ ੫੫੯)

ਧੰਨ ਧੰਨ ਸੰਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਸੰਸਾਰ ਵਿੱਚ ਵਿਚਰ ਰਹੀ ਲੁਕਾਈ ਦੀ ਦੁਰਦਸ਼ਾ ਦਾ ਵਰਣਨ ਕੀਤਾ ਹੈ। ਸਤਿ ਤੱਤ ਦੇ ਗਿਆਨ ਤੋਂ ਵਿਹੂਣੀ ਸਾਰੀ ਲੁਕਾਈ ਕਿਵੇਂ ਮਾਇਕੀ ਭਰਮ ਜਾਲ ਵਿੱਚ ਫਸੀ ਹੋਈ ਹੈ ਇਸ ਪਰਮ ਸਤਿ ਦਾ ਵਖਾਣ ਸੰਤ ਕਬੀਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਪਾਈ

ਮਨ ਰੇ ਸੰਸਾਰੁ ਅੰਧ ਗਹੇਰਾ

ਚਹੁ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ

ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ

ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਪਾਈ

ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ

ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ

ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ

ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ

(ਪੰਨਾ ੬੫੪)

ਸਤਿ ਤੱਤ ਦੇ ਗਿਆਨ ਤੋਂ ਵਿਹੂਣਾ ਸਾਰਾ ਸੰਸਾਰ ਅਗਿਆਨਤਾ ਦੇ ਅੰਧਕਾਰ ਵਿੱਚ ਡੁੱਬਿਆ ਹੋਇਆ ਹੈ। ਸਾਰੀ ਲੁਕਾਈ ਐਸੇ ਵਿਨਾਸ਼ਕਾਰੀ ਅਸਤਿ ਕਰਮਾਂ ਵਿੱਚ ਹੋਰ ਉਲਝੀ ਜਾ ਰਹੀ ਹੈ ਜਿਸ ਦੇ ਨਾਲ ਅਗਿਆਨਤਾ ਦਾ ਹਨੇਰਾ ਹੋਰ ਡੂੰਘਾਈ ਵਿੱਚ ਜਾਈ ਜਾ ਰਿਹਾ ਹੈ। ਸਾਰੀ ਲੁਕਾਈ (ਹਿੰਦੂ) ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ ਕਰ-ਕਰ ਕੇ ਆਪਣਾ ਜੀਵਨ ਖੁਆਰ ਕਰ ਰਹੇ ਹਨ। ਮੁਸਲਮਾਨ ਮੱਕੇ ਨੂੰ ਸਿਜਦੇ ਕਰ-ਕਰ ਕੇ ਖੁਆਰ ਹੋ ਰਹੇ ਹਨ। ਹਿੰਦੂ ਮੁਰਦਿਆਂ ਨੂੰ ਸਾੜਨ ਅਤੇ ਮੁਸਲਮਾਨ ਮੁਰਦਿਆਂ ਨੂੰ ਧਰਤੀ ਵਿੱਚ ਦਫ਼ਨ ਕਰਨ ਨੂੰ ਸਤਿ ਦੱਸ ਕੇ ਇਸੇ ਵਿਸ਼ੇ ‘ਤੇ ਆਪਸ ਵਿੱਚ ਝਗੜਦੇ ਹਨ। ਮਰੇ ਹੋਏ ਮਨੁੱਖਾਂ ਦੀਆਂ ਦੇਹੀਆਂ ਨੂੰ ਲੈ ਕੇ ਝਗੜਨ ਵਾਲੇ ਇਹ ਦੋਨੋਂ ਧਿਰ ਸਤਿ ਤੱਤ ਤੋਂ ਅਣਜਾਣ ਅਗਿਆਨਤਾ ਦੇ ਹਨੇਰੇ ਵਿੱਚ ਭਟਕੀ ਜਾ ਰਹੇ ਹਨ। ਕਵੀ ਆਪਣੀ ਕਵਿਤਾ ਦੇ ਅਹੰਕਾਰ ਵਿੱਚ ਆਪਣਾ ਜਨਮ ਗੁਆ ਰਹੇ ਹਨ। ਜੋਗੀ ਜਟਾਧਾਰੀ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਧਾਰਨ ਉੱਪਰ ਜ਼ੋਰ ਦੇ-ਦੇ ਕੇ ਆਪਣਾ ਜਨਮ ਗੁਆ ਰਹੇ ਹਨ। ਸਿਆਸੀ ਤਬਕੇ ਦੇ ਲੋਕ ਅਤੇ ਰਾਜੇ ਮਹਾਰਾਜੇ ਧਨ-ਸੰਪਦਾ ਨੂੰ ਇਕੱਤਰ ਕਰਨ ਨੂੰ ਹੀ ਆਪਣੇ ਜੀਵਨ ਦਾ ਟੀਕਾ ਬਣਾ ਕੇ ਜਨਮ ਗੁਆ ਰਹੇ ਹਨ। ਪੰਡਤ ਲੋਕ ਵੇਦ ਪੜ੍ਹ-ਪੜ੍ਹ ਕੇ ਆਪਣਾ ਜਨਮ ਗੁਆ ਰਹੇ ਹਨ। ਨਾਰੀ ਦਰਪਣ ਵਿੱਚ ਆਪਣੀ ਸੁੰਦਰਤਾ ਵੇਖ-ਵੇਖ ਕੇ ਹੀ ਆਪਣਾ ਜਨਮ ਵਿਅਰਥ ਗੁਆ ਰਹੀ ਹੈ। ਭਾਵ ਸਾਰੇ ਸੰਸਾਰ ਦੇ ਲੋਕ ਅਸਤਿ ਕਰਮਾਂ ਵਿੱਚ ਉਲਝੇ ਹੋਏ ਆਪਣਾ ਜਨਮ ਗੁਆ ਰਹੇ ਹਨ। ਮਾਇਆ ਦੇ ਭਰਮ ਜਾਲ ਵਿੱਚ ਫਸੀ ਹੋਈ ਸਾਰੀ ਲੁਕਾਈ ਅਗਿਆਨਤਾ ਦੇ ਡੂੰਘੇ ਹਨੇਰੇ ਵਿੱਚ ਗਰਕ ਰਹੀ ਹੈ। ਕਿਸੇ ਨੂੰ ਪਰਮ ਸਤਿ ਤੱਤ ਦਾ ਗਿਆਨ ਨਹੀਂ ਹੈ। ਕਿਸੇ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਸਤਿਨਾਮ ਦਾ ਗਿਆਨ ਨਹੀਂ ਹੈ। ਕਿਸੇ ਨੂੰ ਸਤਿ ਤੱਤ ਦੀ ਸਾਰ ਨਹੀਂ ਹੈ। ਇਸੇ ਕਾਰਨ ਸਾਰੀ ਲੁਕਾਈ ਮਾਇਆ ਦੇ ਮਹਾ ਵਿਨਾਸ਼ਕਾਰੀ ਜਾਲ ਵਿੱਚ ਉਲਝ ਕੇ ਆਪਣਾ ਜੀਵਨ ਨਸ਼ਟ ਕਰ ਰਹੀ ਹੈ।

ਇਹ ਪਰਮ ਸਤਿ ਹੈ ਕਿ ਬ੍ਰਹਮਾ, ਵਿਸ਼ਨੂ ਅਤੇ ਸ਼ਿਵਾ ਨੇ ਤ੍ਰੈ ਗੁਣ ਮਾਇਆ ਨੂੰ ਨਹੀਂ ਜਿੱਤਿਆ ਹੈ। ਇਹ ਪਰਮ ਸਤਿ ਹੈ ਕਿ ਬੇਦਾਂ ਦਾ ਗਿਆਤਾ ਬ੍ਰਹਮਾ ਦੇਵਤਾ ਨੇ ਵੀ ਆਪਣਾ ਜਨਮ ਗੁਆਇਆ ਹੈ। ਸਨਕ ਅਤੇ ਸਨੰਦ ਬ੍ਰਹਮਾ ਦੇਵਤਾ ਦੇ ਪੁੱਤਰ ਹਨ ਜਿਨ੍ਹਾਂ ਨੇ ਵੀ ਆਪਣਾ ਜਨਮ ਗੁਆਇਆ ਹੈ। ਭਾਵ ਬ੍ਰਹਮਾ, ਵਿਸ਼ਨੂ, ਮਹੇਸ਼ ਦੇਵਤਿਆਂ ਨੂੰ ਵੀ ਤ੍ਰੈ ਗੁਣ ਮਾਇਆ ਨੇ ਆਪਣੇ ਮੋਹ ਮਾਇਆ ਦੇ ਜਾਲ ਵਿੱਚੋਂ ਮੁਕਤ ਨਹੀਂ ਹੋਣ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਦਾ ਜਨਮ ਵੀ ਬਿਰਥਾ ਹੀ ਚਲਾ ਗਿਆ। ਮਹੇਸ਼ ਦੇਵਤਾ ਜਿਸ ਨੂੰ ਮਹਾਦੇਉ, ਸ਼ਿਵ ਅਤੇ ਸ਼ੰਕਰ ਕਰ ਕੇ ਜਾਣਿਆ ਜਾਂਦਾ ਹੈ ਉਸ ਨੂੰ ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਬਿਰਤੀ ਦੇ ਰੋਗੀ ਅਤੇ ਅਹੰਕਾਰ ਚੰਡਾਲ ਦੇ ਰੋਗੀ ਦੇ ਰੂਪ ਵਿੱਚ ਗੁਰਬਾਣੀ ਪ੍ਰਗਟ ਕਰ ਰਹੀ ਹੈ। ਵਿਸ਼ਨੂ ਦੇਵਤਾ ਮੁੜ-ਮੁੜ ਕੇ ਵਿਸ਼ਨੂ ਰੂਪ ਵਿੱਚ ਅਵਤਰਿਤ ਹੋਣ ਵਿੱਚ ਰੁੱਝਾ ਰਹਿੰਦਾ ਹੈ। ਭਾਵ ਇਹ ਹੈ ਕਿ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਦੇਵਤਿਆਂ ਨੂੰ ਸ਼ਕਤੀਆਂ ਦੀ ਪ੍ਰਾਪਤੀ ਤਾਂ ਹੋ ਜਾਂਦੀ ਹੈ ਅਤੇ ਆਪਣੇ-ਆਪਣੇ ਲੋਕ ਦਾ ਰਾਜ (ਬ੍ਰਹਮਾ ਨੂੰ ਬ੍ਰਹਮ ਲੋਕ ਦਾ, ਵਿਸ਼ਨੂ ਨੂੰ ਵਿਸ਼ਨੂ ਲੋਕ ਦਾ ਅਤੇ ਮਹੇਸ਼ ਨੂੰ ਸ਼ਿਵ ਲੋਕ ਦਾ) ਤਾਂ ਮਿਲ ਜਾਂਦਾ ਹੈ ਪਰੰਤੂ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦਤਾ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਹੈ। ਜਿਸ ਕਾਰਨ ਮਿੱਥੇ ਸਮੇਂ ਤੱਕ ਆਪੋ ਆਪਣੇ ਲੋਕਾਂ ‘ਤੇ ਰਾਜ ਕਰਨ ਤੋਂ ਉਪਰੰਤ ਇਨ੍ਹਾਂ ਦੇਵਤਿਆਂ ਨੂੰ ਵੀ ਜਨਮ-ਮਰਨ ਦੇ ਬੰਧਨਾਂ ਵਿੱਚ ਮੁੜ ਆਉਣਾ ਪੈਂਦਾ ਹੈ। ਕਿਉਂਕਿ ਇਨ੍ਹਾਂ ਦੇਵਤਿਆਂ ਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੈ। ਇਸ ਲਈ ਇਨ੍ਹਾਂ ਦੀ ਬੰਦਗੀ ਪੂਰਨ ਅਵਸਥਾ ਵਿੱਚ ਨਹੀਂ ਅੱਪੜਦੀ ਹੈ ਅਤੇ ਇਨ੍ਹਾਂ ਨੂੰ ਜੀਵਨ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਇਹ ਪਰਮ ਸਤਿ ਹੈ ਕਿ ਇਨ੍ਹਾਂ ਦੇਵਤਿਆਂ ਦੀ ਬੰਦਗੀ ਕੇਵਲ ਚੌਥੇ ਖੰਡ (ਕਰਮ ਖੰਡ) ਵਿੱਚ ਹੀ ਰੁਕ ਜਾਂਦੀ ਹੈ। ਕਿਉਂਕਿ ਇਹ ਦੇਵਤੇ ਇਸ ਅਵਸਥਾ ਵਿੱਚ ਅੱਪੜ ਕੇ ਪ੍ਰਾਪਤ ਹੋਈਆਂ ਸ਼ਕਤੀਆਂ ਅਤੇ ਰਿੱਧੀਆਂ-ਸਿੱਧੀਆਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਇਹ ਦੇਵਤੇ ਕੇਵਲ ਆਪੋ ਆਪਣੇ ਲੋਕ ਦੇ ਰਾਜ ਨੂੰ ਪ੍ਰਾਪਤ ਕਰ ਕੇ ਇਨ੍ਹਾਂ ਲੋਕਾਂ (ਬ੍ਰਹਮਾ ਨੂੰ ਬ੍ਰਹਮ ਲੋਕ ਦਾ, ਵਿਸ਼ਨੂ ਨੂੰ ਵਿਸ਼ਨੂ ਲੋਕ ਦਾ ਅਤੇ ਮਹੇਸ਼ ਨੂੰ ਸ਼ਿਵ ਲੋਕ ਦਾ) ਦੇ ਰਾਜ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਇਸ ਲਈ ਇਨ੍ਹਾਂ ਦੇਵਤਿਆਂ ਨੂੰ ਜਨਮ-ਮਰਨ ਦੇ ਬੰਧਨਾਂ ਵਿੱਚ ਮੁੜ-ਮੁੜ ਕੇ ਜਾਣਾ ਪੈਂਦਾ ਹੈ।

ਕਿਉਂਕਿ ਸਾਰੇ ਦੇਵੀ-ਦੇਵਤੇ ਮਾਇਆਧਾਰੀ ਹਨ, ਇਸ ਲਈ ਸਾਰੀ ਲੁਕਾਈ ਜੋ ਦੇਵੀ-ਦੇਵਤਿਆਂ ਦੀ ਪੂਜਾ ਅਰਚਨਾ ਕਰਦੀ ਹੈ ਉਹ ਸਾਰੀ ਲੁਕਾਈ ਵੀ ਮਾਇਆ ਦੇ ਤ੍ਰੈ ਗੁਣਾਂ ਵਿੱਚ ਭ੍ਰਮਿਤ ਹੋ ਕੇ ਮਾਇਆ ਦੇ ਝੂਠੇ ਭਰਮ ਜਾਲ ਵਿੱਚ ਫਸੀ ਹੋਈ ਹੈ। ਕੇਵਲ ਇਤਨਾ ਹੀ ਨਹੀਂ ਬਾਕੀ ਦੀ ਸਾਰੀ ਲੁਕਾਈ ਵੀ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਭਰਮ ਜਾਲ ਵਿੱਚ ਫਸ ਕੇ ਰਹਿ ਗਈ ਹੈ। ਮਾਇਆ ਦੇ ਮਿੱਠੇ ਜ਼ਹਿਰ ਦੇ ਭਰਮ ਜਾਲ ਵਿੱਚ ਫਸੀ ਹੋਈ ਸਾਰੀ ਲੁਕਾਈ ਇਸੇ ਨੂੰ ਹੀ ਸੱਚ ਮੰਨੀ ਬੈਠੀ ਹੈ। ਮਾਇਆ ਦੇ ਤ੍ਰੈ ਗੁਣਾਂ ਦੀਆਂ ਸ਼ਕਤੀਆਂ ਦੇ ਨਸ਼ੇ ਵਿੱਚ ਸਾਰਾ ਸੰਸਾਰ ਬੇਹੋਸ਼ ਹੈ। ਆਪਣੀ ਤ੍ਰਿਸ਼ਣਾ ਦੀ ਪ੍ਰਬਲ ਅਗਨ ਨੂੰ ਬੁਝਾਉਣ ਵਾਸਤੇ ਕੋਈ ਕਾਮ ਦੇ (ਵਿਨਾਸ਼ਕਾਰੀ) ਨਸ਼ੇ ਵਿੱਚ ਚੂਰ ਹੈ, ਤਾਂ ਕੋਈ ਲੋਭ ਅਤੇ ਮੋਹ ਦੇ (ਵਿਨਾਸ਼ਕਾਰੀ) ਨਸ਼ੇ ਵਿੱਚ ਚੂਰ ਹੈ। ਕੋਈ ਆਪਣੇ ਅਹੰਕਾਰ ਦੇ (ਵਿਨਾਸ਼ਕਾਰੀ) ਨਸ਼ੇ ਵਿੱਚ ਧੁੱਤ ਹੈ ਅਤੇ ਇਸੇ ਨੂੰ ਆਪਣਾ ਗੁਰੂ ਬਣਾਈ ਬੈਠਾ ਹੈ ਅਤੇ ਕੋਈ ਆਪਣੇ ਕ੍ਰੋਧ ਦੀ ਅਗਨ ਵਿੱਚ ਸੜ੍ਹਦਾ-ਬਲਦਾ ਹੋਇਆ ਵੀ ਇਹ ਸਮਝਣ ਵਿੱਚ ਅਸਮਰਥ ਹੈ ਕਿ ਇਸ ਕ੍ਰੋਧ ਦਾ ਨਸ਼ਾ ਹੀ ਉਸ ਦੇ ਪਤਨ ਦਾ ਕਾਰਨ ਬਣ ਰਿਹਾ ਹੈ। ਇਸ ਤਰ੍ਹਾਂ ਸਾਰਾ ਸੰਸਾਰ ਮਾਇਆ ਦੇ ਇਸ ‘ਸਤਿ’ ਤੱਤ ਤੋਂ ਅਣਜਾਣ ਇਸ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਚਿੰਤਨ ਵਿੱਚ ਸੁੱਤਾ ਪਿਆ ਹੈ। ਇਹ ਪਰਮ ਸਤਿ ਹੈ ਕਿ ਜਿਸ ਸ਼ਕਤੀ ਦਾ ਅਸੀਂ ਚਿੰਤਨ ਕਰਾਂਗੇ ਉਹ ਸ਼ਕਤੀ ਸਾਡੇ ਵਿੱਚ ਪ੍ਰਗਟ ਹੋ ਜਾਏਗੀ। ਜੇਕਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਚਿੰਤਨ ਕਰਦੇ ਹਾਂ ਤਾਂ ਇਹ ਵਿਨਾਸ਼ਕਾਰੀ ਸ਼ਕਤੀਆਂ ਸਾਡੇ ਅੰਦਰ ਪ੍ਰਬਲ ਹੋ ਜਾਂਦੀਆਂ ਹਨ। ਜੇਕਰ ਅਸੀਂ ‘ਸਤਿ’ ਤੱਤ ਦਾ ਚਿੰਤਨ ਕਰਾਂਗੇ ਤਾਂ ਸਾਡੇ ਅੰਦਰ ਸਾਰੀਆਂ ਸਤਿ ਗੁਣੀ ਸ਼ਕਤੀਆਂ ਦਾ ਵਿਕਾਸ ਹੋਏਗਾ ਅਤੇ ਇਸ ਦੇ ਫਲ਼ ਸਰੂਪ ਸਾਡੇ ਅੰਦਰੋਂ ਸਾਰੀਆਂ ਸਤਿ ਗੁਣੀ ਸ਼ਕਤੀਆਂ ਹੀ ਪ੍ਰਗਟ ਹੋ ਜਾਣਗੀਆਂ।

ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਕਰਦੇ ਹੋਏ ਸਾਰੀਆਂ ਵਿਨਾਸ਼ਕਾਰੀ ਸ਼ਕਤੀਆਂ ਅਤੇ ਸਾਰੀਆਂ ਸਤਿ ਗੁਣੀ ਸ਼ਕਤੀਆਂ ਮਨੁੱਖ ਦੇ ਅੰਦਰ ਹੀ ਰੱਖ ਦਿੱਤੀਆਂ ਹਨ। ਉਦਾਹਰਨ ਦੇ ਤੌਰ ‘ਤੇ ਮਨੁੱਖ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਪ੍ਰਯੋਗ ਨਿਰੰਤਰ ਕਰਦਾ ਹੈ। ਇਹ ਪਰਮ ਸਤਿ ਹੈ ਕਿ ਤ੍ਰਿਸ਼ਣਾ ਅਗਨ ਦੀ ਵਿਨਾਸ਼ਕਾਰੀ ਸ਼ਕਤੀ ਹਰ ਇੱਕ ਮਨੁੱਖ ਵਿੱਚ ਮੌਜੂਦ ਹੈ। ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਦਾ ਮਨੁੱਖ ਨਿਰੰਤਰ ਯਤਨ ਕਰਦਾ ਹੈ। ਕਾਮ ਦੀ ਤ੍ਰਿਸ਼ਣਾ ਅਗਨ ਨੂੰ ਬੁਝਾਉਣ ਵਾਸਤੇ ਮਨੁੱਖ ਕਾਮ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦੀ ਵਰਤੋਂ ਕਰਦਾ ਹੈ। ਜਦ ਮਨੁੱਖ ਪਰਾਈਆਂ ਧੀਆਂ-ਭੈਣਾਂ ਨੂੰ ਕਾਮ ਦੀ ਬੁਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤਾਂ ਉਹ ਕਾਮ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਬੇਸ਼ਰਮ ਹੋ ਕੇ ਵਰਤਦਾ ਹੈ। ਸੰਸਾਰ ਵਿੱਚ ਨਿੱਤ ਪ੍ਰਤੀ ਦਿਨ ਵਾਪਰ ਰਹੀਆਂ ਅਣਗਿਣਤ ਬਲਾਤਕਾਰੀ ਘਟਨਾਵਾਂ ਕਾਮ ਚੰਡਾਲ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਵਰਤੋਂ ਦਾ ਪ੍ਰਤੱਖ ਪ੍ਰਮਾਣ ਹਨ। ਧੀਆਂ-ਭੈਣਾਂ ਦੀ ਪੱਤ ਲੁੱਟਣ ਵਰਗੇ ਘਿਨਾਉਣੇ ਅਤੇ ਵਿਨਾਸ਼ਕਾਰੀ ਅਪਰਾਧਾਂ ਦੀ ਸੰਸਾਰ ਵਿੱਚ ਕੋਈ ਕਮੀ ਨਹੀਂ ਹੈ। ਅੱਜ ਦੇ ਘੋਰ ਕਲਜੁਗੀ ਸਮੇਂ ਅੰਦਰ ਧੀਆਂ-ਭੈਣਾਂ ਦੇ ਮਾਣ ਅਤੇ ਪੱਤ ਦੀ ਸੁਰੱਖਿਆ ਸਮੇਂ ਦੀਆਂ ਸਰਕਾਰਾਂ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਜਿਸ ਮੁੱਦੇ ਦਾ ਇਨ੍ਹਾਂ ਸਰਕਾਰਾਂ ਕੋਲ ਕੋਈ ਹੱਲ ਨਹੀਂ ਹੈ। ਇਹ ਸਰਕਾਰਾਂ ਮਨੁੱਖ ਦੇ ਅੰਦਰ ਬੈਠੇ ਹੋਏ ਕਾਮ ਦੇ ਇਸ ਵਿਨਾਸ਼ਕਾਰੀ ਚੰਡਾਲ ਦਾ ਨਾਸ਼ ਕਿਵੇਂ ਕਰ ਸਕਦੀਆਂ ਹਨ। ਕਿਉਂਕਿ ਕਾਮ ਦੇ ਚੰਡਾਲ ਨੂੰ ਸੋਧਣ ਦਾ ਇਨ੍ਹਾਂ ਸਰਕਾਰਾਂ ਕੋਲ ਕੋਈ ਸਾਧਨ ਨਹੀਂ ਹੈ। ਇਸ ਲਈ ਇਸ ਮੁੱਦੇ ਦਾ ਇਨ੍ਹਾਂ ਸਰਕਾਰਾਂ ਕੋਲ ਕੋਈ ਹੱਲ ਨਹੀਂ ਹੈ।

ਇਹ ਪਰਮ ਸਤਿ ਹੈ ਕਿ ਲੋਭ ਦੀ ਤ੍ਰਿਸ਼ਣਾ ਅਗਨ ਨੂੰ ਬੁਝਾਉਣ ਦੇ ਵਾਸਤੇ ਮਨੁੱਖ ਲੋਭ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦੀ ਵਰਤੋਂ ਕਰਦਾ ਹੋਇਆ ਕਦੇ ਡਰਦਾ ਨਹੀਂ ਹੈ। ਧਨ-ਸੰਪਦਾ, ਜਮੀਨਾਂ-ਜਾਇਦਾਦਾਂ ਅਤੇ ਸੰਸਾਰਿਕ ਸੁੱਖ-ਸੁਵਿਧਾਵਾਂ ਨੂੰ ਇਕੱਤਰ ਕਰਨ ਲਈ ਮਨੁੱਖ ਭ੍ਰਿਸ਼ਟਾਚਾਰ ਦਾ ਸ਼ਿਕਾਰ ਸਹਿਜੇ ਹੀ ਹੋ ਜਾਂਦਾ ਹੈ। ਰਿਸ਼ਵਤਖ਼ੋਰੀ, ਦੂਜੇ ਦਾ ਹੱਕ ਮਾਰਨਾ, ਚੋਰੀ-ਚਕਾਰੀ ਵਰਗੇ ਭ੍ਰਿਸ਼ਟਾਚਾਰ ਦਾ ਅੱਜ ਦੀ ਦੁਨੀਆਂ ਵਿੱਚ ਬੋਲ-ਬਾਲਾ ਹੈ। ਸੰਸਾਰਿਕ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਧਨ-ਸੰਪਦਾ, ਜਮੀਨਾਂ-ਜਾਇਦਾਦਾਂ ਅਤੇ ਸੰਸਾਰਿਕ ਸੁੱਖ-ਸੁਵਿਧਾਵਾਂ ਨੂੰ ਇਕੱਤਰ ਕਰਨ ਵਰਗੇ ਭ੍ਰਿਸ਼ਟਾਚਾਰੀ ਕਰਮ ਕਰਨ ਵਾਲੇ ਮਨੁੱਖਾਂ ਦਾ ਧਰਤੀ ‘ਤੇ ਬੋਲ-ਬਾਲਾ ਹੈ। ਅੱਜ ਹਿੰਦੁਸਤਾਨ ਦਾ ਬੱਚਾ-ਬੱਚਾ ਇਸ ਸਤਿ ਤੋਂ ਜਾਣੂ ਹੈ ਕਿ ਇਸ ਮੁਲਖ ਦੇ ਭ੍ਰਿਸ਼ਟਾਚਾਰੀ ਸਿਆਸੀ ਅਤੇ ਵਪਾਰੀ ਤਬਕੇ ਦੇ ਮਨੁੱਖਾਂ ਨੇ ਮੁਲਖ ਦੀ ੪੮੦ ਲੱਖ ਕਰੋੜ ਰੁਪਈਏ ਦੀ ਧਨ-ਸੰਪਦਾ ਨੂੰ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਲੋਭ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦੀ ਵਰਤੋਂ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ। ਸਮੇਂ ਦੀਆਂ ਸਰਕਾਰਾਂ ਇਸ ਸਤਿ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਮੁਲਖ ਦੀ ਇਸ ਧਨ-ਸੰਪਦਾ ਨੂੰ ਵਾਪਸ ਲਿਆਉਣ ਵਿੱਚ ਕਾਰਗਰ ਸਿੱਧ ਨਹੀਂ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਸਰਕਾਰਾਂ ਨੂੰ ਚਲਾਉਣ ਵਾਲੇ ਹੀ ਤਾਂ ਇਸ ਵਿਨਾਸ਼ਕਾਰੀ ਭ੍ਰਿਸ਼ਟਾਚਾਰ ਦੇ ਆਪ ਵੀ ਸ਼ਿਕਾਰ ਬਣੇ ਬੈਠੇ ਹਨ। ਲਭ ਅਤੇ ਲੋਭ ਦਾ ਵਿਨਾਸ਼ਕਾਰੀ ਚੰਡਾਲ ਇਨ੍ਹਾਂ ਸਾਰੀਆਂ ਸਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਆਪਣਾ ਗੁਲਾਮ ਬਣਾਈ ਬੈਠਾ ਹੈ। ਇਨ੍ਹਾਂ ਸਾਰੇ ਸਰਕਾਰੀ ਅਹੁਦੇਦਾਰਾਂ ਮੰਤਰੀਆਂ ਆਦਿ ਦੀ ਮਤ (ਮਾਇਆ ਦੀ ਗੁਲਾਮੀ ਵਿੱਚ ਗਲਤਾਨ) ਇਤਨੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਉਹ ਇਹ ਨਹੀਂ ਸਮਝ ਪਾ ਰਹੇ ਹਨ ਕਿ ਜੇਕਰ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਜਮ੍ਹਾਂ ਇਸ ਧਨ-ਸੰਪਦਾ ਨੂੰ ਵਾਪਸ ਮੁਲਖ ਵਿੱਚ ਲਿਆਂਦਾ ਜਾਏ ਤਾਂ ਇਸ ਧਨ-ਸੰਪਦਾ ਨਾਲ ਮੁਲਖ ਦੀ ਪਰਜਾ ਦਾ ਕਿਤਨਾ ਭਲਾ ਹੋ ਸਕਦਾ ਹੈ। ਵਰਤਮਾਨ ਕਲਜੁਗ ਦੇ ਸਮੇਂ ਦੀਆਂ ਮੌਜੂਦਾ ਸਰਕਾਰਾਂ ਚਲਾਉਣ ਵਾਲੇ ਹੁਕਮਰਾਨ ਪਰਜਾ ਅਤੇ ਉਸ ਦੇ ਅਧਿਕਾਰਾਂ ਦੇ ਰੱਖਿਅਕ ਬਣਨ ਦੀ ਬਜਾਏ ਲਭ ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੇ ਸ਼ਿਕਾਰ ਹੋ ਕੇ ਆਪਣੇ ਹੀ ਮੁਲਖ ਦੀ ਧਨ-ਸੰਪਦਾ ਅਤੇ ਪਰਜਾ ਦੇ ਅਧਿਕਾਰਾਂ ਦੇ ਭੱਖਿਅਕ ਬਣ ਬੈਠੇ ਹਨ। ਵਰਤਮਾਨ ਘੋਰ ਕਲਜੁਗ ਦੇ ਸ਼ਾਸਕਾਂ ਦੇ ਅੰਦਰੋਂ ਧਰਮ-ਕਰਮ ਕਰਨ ਦੀ ਬਿਰਤੀ ਦਾ ਅੰਤ ਹੋ ਗਿਆ ਹੈ ਅਤੇ ਉਨ੍ਹਾਂ ਸਾਰੇ ਸ਼ਾਸਕਾਂ ਨੇ ਕਸਾਈਆਂ ਦਾ ਰੂਪ ਧਾਰਨ ਕਰ ਲਿਆ ਹੈ। ਕਲਜੁਗੀ ਮਾਇਕੀ ਬਿਰਤੀ ਵਿੱਚ ਰੱਤੇ ਹੋਏ ਵਰਤਮਾਨ ਹੁਕਮਰਾਨ ਪਰਜਾ ਦੀ ਰੱਖਿਆ ਕਰਨ ਦੀ ਬਜਾਇ ਪਰਜਾ ਦੇ ਅਧਿਕਾਰਾਂ ਦਾ ਕਤਲ ਕਰਨ ਲੱਗੇ ਹੋਏ ਹਨ। ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਅੱਜ ਦੀ ਕਲਜੁਗੀ ਮਾਇਆ ਨਗਰੀ ਸੰਸਾਰ ਵਿੱਚ ਪੂਰਨ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਰਹੇ ਹਨ:

ਸਲੋਕੁ :

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ

ਹਉ ਭਾਲਿ ਵਿਕੁੰਨੀ ਹੋਈ ਆਧੇਰੈ ਰਾਹੁ ਕੋਈ

ਵਿਚਿ ਹਉਮੈ ਕਰਿ ਦੁਖੁ ਰੋਈ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ

(ਪੰਨਾ ੧੪੫)

ਮੱਸਿਆ ਦੀ ਕਾਲੀ ਰਾਤ ਦੀ ਨਿਆਈਂ ਸਾਰੇ ਪਾਸੇ ਅਗਿਆਨਤਾ ਦਾ ਡੂੰਘਾ ਹਨੇਰਾ ਹੈ। ਸਾਰੇ ਸੰਸਾਰ ‘ਚ ਝੂਠੇ ਅਤੇ ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਪਸਾਰੇ ਦਾ ਬੋਲ-ਬਾਲਾ ਹੈ। ਵਿਨਾਸ਼ਕਾਰੀ ਮਾਇਕੀ ਤੱਤਾਂ ਦਾ ਚਿੰਤਨ ਕਰਦੇ-ਕਰਦੇ ਕਲਜੁਗੀ ਜੀਵਾਂ ਦਾ ਜੀਵਨ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਦੇ ਵਿੱਚ ਡੁੱਬ-ਡੁੱਬ ਕੇ ਵਿਆਕੁਲਤਾ ਦੀ ਚਰਮ ਸੀਮਾ ‘ਤੇ ਪਹੁੰਚ ਰਿਹਾ ਹੈ। ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਝੂਠੇ ਭਰਮ ਜਾਲ ਵਿੱਚੋਂ ਨਿਕਲਣ ਦਾ ਲੁਕਾਈ ਨੂੰ ਕੋਈ ਰਾਹ ਨਹੀਂ ਸੁੱਝ ਰਿਹਾ ਹੈ। ਹੁਕਮਰਾਨ ਅਤੇ ਸਾਰੀ ਲੁਕਾਈ ਅਹੰਕਾਰ ਚੰਡਾਲ ਦੀ ਮਹਾ ਵਿਨਾਸ਼ਕਾਰੀ ਬਿਰਤੀ ਦੀ ਗੁਲਾਮੀ ਵਿੱਚ ਰੱਤੀ ਹੋਈ ਕਰਮ ਕਰਦੇ ਹੋਏ ਆਪਣੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਸਮੱਸਿਆਵਾਂ ਨੂੰ ਸਹੇੜ ਰਹੀ ਹੈ। ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਲੁਕਾਈ ਦਾ ਉਧਾਰ ਕਿਵੇਂ ਹੋ ਸਕਦਾ ਹੈ।

ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਲੁਕਾਈ ਦੇ ਕਰਮ ਝੂਠ ਅਤੇ ਖੋਹ ਕੇ ਖਾਣਾ ਪ੍ਰਧਾਨ ਹੋ ਗਏ ਹਨ। ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਹੁਕਮਰਾਨਾਂ ਦੀਆਂ ਸਰਕਾਰਾਂ ਵਿੱਚ ਅਨਿਆਈ ਦਾ ਬੋਲ-ਬਾਲਾ ਹੈ। ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਹੁਕਮਰਾਨਾਂ ਦੀਆਂ ਸਰਕਾਰਾਂ ਨੇ ਪਰਜਾ ਦੇ ਦੁੱਖਾਂ-ਤਕਲੀਫ਼ਾਂ ਨੂੰ ਤਾਂ ਦੂਰ ਕੀ ਕਰਨਾ ਹੈ ਉਹ ਉਲਟੇ ਪਰਜਾ ਦੇ ਦੁੱਖਾਂ, ਤਕਲੀਫ਼ਾਂ, ਸਮੱਸਿਆਵਾਂ ਆਦਿ ਨੂੰ ਹੋਰ ਵਧਾਉਣ ਵਿੱਚ ਵਿਅਸਤ ਹਨ। ਮਹਾ ਵਿਨਾਸ਼ਕਾਰੀ ਤੱਤਾਂ ਦੇ ਗੁਲਾਮ ਹੁਕਮਰਾਨ ਪਾਪਾਂ ਦੀ ਕਮਾਈ ਕਰਦੇ ਹੋਏ ਆਪਣੇ ਹੀ ਘਰ ਨੂੰ ਖਾਉਣ ਦੇ ਸੰਗੀਨ ਗੁਨਾਹ ਨੂੰ ਅੰਜਾਮ ਦੇ ਰਹੇ ਹਨ। ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਲੁਕਾਈ ਵੀ ਗਿਆਨ ਤੋਂ ਅੰਨ੍ਹੀ ਹੈ ਅਤੇ ਅਗਿਆਨਤਾ ਦੇ ਕਾਰਨ ਝੂਠ ਦੀ ਕਮਾਈ ਖਾਣ ਦਾ ਸੰਗੀਨ ਗੁਨਾਹ ਕਰ ਰਹੀ ਹੈ। ਧੰਨ ਧੰਨ ਭਾਈ ਗੁਰਦਾਸ ਜੀ ਨੇ ਕਲਜੁਗੀ ਸੰਸਾਰਿਕ ਜੀਵਨ ਦੇ ਇਨ੍ਹਾਂ ਪਰਮ ਸਤਿ ਤੱਤਾਂ ਨੂੰ ਆਪਣੀਆਂ ਵਾਰਾਂ ਵਿੱਚ ਪ੍ਰਗਟ ਕੀਤਾ ਹੈ:

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ

ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ

ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ

ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ

ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ

ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ

ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ

ਵਰਤਿਆ ਪਾਪ ਸਭਸ ਜਗ ਮਾਂਹੀ ੩੦

(ਭਾਈ ਘੁਰਦਾਸ ਜੀ ਵਾਰ ਪਉੜੀ ੩੦)

ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਗੁਰੂ ਅਤੇ ਚੇਲੇ ਵੀ ਅਸਤਿ ਕਰਮਾਂ ਵਿੱਚ ਰੱਤੇ ਹੋਏ ਹਨ। ਝੂਠੇ ਧਰਮ ਪ੍ਰਚਾਰਕਾਂ ਦਾ ਬੋਲ-ਬਾਲਾ ਹੈ। ਪੂਰਨ ਸਤਿ ਤੱਤਾਂ ਤੋਂ ਰਹਿਤ ਧਰਮ ਦਾ ਝੂਠਾ ਪ੍ਰਚਾਰ ਕਲਜੁਗੀ ਲੁਕਾਈ ਨੂੰ ਹੋਰ ਅੰਧਕਾਰ ਵਿੱਚ ਧਕੇਲ ਰਿਹਾ ਹੈ। ਮਾਇਕੀ ਬਿਰਤੀਆਂ ਦੀ ਪੂਰਤੀ ਲਈ ਅੱਜ ਦੇ ਝੂਠੇ ਧਰਮ ਪ੍ਰਚਾਰਕ ਰੂਹਾਨੀਅਤ ਦੀ ਸੇਵਾ ਨੂੰ ਆਪਣਾ ਕਿੱਤਾ ਬਣਾਉਣ ਦਾ ਸੰਗੀਨ ਦਰਗਾਹੀ ਗੁਨਾਹ ਕਰ ਰਹੇ ਹਨ। ਪਤੀ-ਪਤਨੀ ਦਾ ਪਵਿੱਤਰ ਸੰਬੰਧ ਕੇਵਲ ਸੰਸਾਰਿਕ ਪਦਾਰਥਾਂ ਅਤੇ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਤੱਕ ਹੀ ਹੋ ਕੇ ਰਹਿ ਗਿਆ ਹੈ। ਮਹਾ ਵਿਨਾਸ਼ਕਾਰੀ ਮਾਇਕੀ ਤੱਤਾਂ ਦੇ ਵਿੱਚ ਗਲਤਾਨ ਕਲਜੁਗੀ ਲੁਕਾਈ ਦਾ ਜੀਵਨ ਕੇਵਲ ਪਾਪਾਂ ਦੀ ਕਮਾਈ ਯੋਗ ਹੀ ਰਹਿ ਗਿਆ ਹੈ।

ਇਸੇ ਤਰ੍ਹਾਂ ਦੇ ਨਾਲ ਸਾਰੇ ਕਲਜੁਗੀ ਜੀਵ ਕ੍ਰੋਧ ਅਤੇ ਅਹੰਕਾਰ ਚੰਡਾਲਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਸ਼ਿਕਾਰ ਦਿਨ-ਰਾਤ ਹੋ ਰਹੇ ਹਨ। ਜਦੋਂ ਮਨੁੱਖ ਦੇ ਅਹੰਕਾਰ ‘ਤੇ ਸੱਟ ਵੱਜਦੀ ਹੈ ਤਾਂ ਮਨੁੱਖ ਕ੍ਰੋਧ ਨਾਲ ਤਿਲਮਿਲਾ ਉੱਠਦਾ ਹੈ। ਜਦ ਮਨੁੱਖ ਨੂੰ ਕ੍ਰੋਧ ਆਉਂਦਾ ਹੈ ਤਾਂ ਉਸ ਦੇ ਅਹੰਕਾਰ ਦੇ ਦੂਤ ‘ਤੇ ਵਾਰ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਮਨੁੱਖ ਕ੍ਰੋਧ ਦੇ ਦੂਤ ਅਤੇ ਅਹੰਕਾਰ ਚੰਡਾਲ ਦੇ ਦੂਤ ਦੀ ਗੁਲਾਮੀ ਵਿੱਚ ਗ੍ਰਸਿਆ ਜਾਂਦਾ ਹੈ। ਸੰਸਾਰ ਵਿੱਚ ਕੋਈ ਐਸਾ ਮਨੁੱਖ ਨਹੀਂ ਜਿਸ ਨੂੰ ਕ੍ਰੋਧ ਨਹੀਂ ਆਉਂਦਾ ਹੈ। ਕ੍ਰੋਧ ਦਾ ਅਨੁਭਵ ਹਰ ਇੱਕ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦਾ ਹੈ। ਕਿਉਂਕਿ ਕ੍ਰੋਧ ਮਨੁੱਖ ਨੂੰ ਉਸ ਸਮੇਂ ਆਉਂਦਾ ਹੈ ਜਦ ਉਸ ਦੇ ਅਹੰਕਾਰ ‘ਤੇ ਸੱਟ ਵੱਜਦੀ ਹੈ ਇਸ ਲਈ ਕ੍ਰੋਧ ਦੇ ਦੂਤ ਅਤੇ ਅਹੰਕਾਰ ਦੇ ਦੂਤ ਮਨੁੱਖ ਨੂੰ ਇਕੱਠੇ ਹੋ ਕੇ ਘੇਰਦੇ ਹਨ। ਆਪਣੇ ਆਪ ਅਤੇ ਸਾਰੇ ਪਰਿਵਾਰਕ ਜੀਵਨ ‘ਤੇ ਝਾਤੀ ਮਾਰੀਏ ਤਾਂ ਸਾਡਾ ਰੋਜ਼ਾਨਾ ਜੀਵਨ ਕ੍ਰੋਧ ਅਤੇ ਅਹੰਕਾਰ ਚੰਡਾਲ ਦੇ ਵਿਨਾਸ਼ਕਾਰੀ ਪ੍ਰਮਾਣਾਂ ਨਾਲ ਜ਼ਰੂਰ ਭਰਪੂਰ ਨਜ਼ਰ ਆਏਗਾ। ਧਰਤੀ ਉੱਪਰ ਕ੍ਰੋਧ ਅਤੇ ਅਹੰਕਾਰ ਦੇ ਦੂਤਾਂ ਦੇ ਵਿਨਾਸ਼ਕਾਰੀ ਪ੍ਰਮਾਣਾਂ ਨਾਲ ਮਨੁੱਖਾ ਇਤਿਹਾਸ ਭਰਿਆ ਪਿਆ ਹੈ। ਪੰਚਾਲੀ ਮਹਾਰਾਣੀ ਦਾ ਵਸਤਰ ਹਰਨ ਦੁਰਯੋਧਨ ਦੇ ਅਹੰਕਾਰ ਤੋਂ ਜੰਮੇ ਕ੍ਰੋਧ ਕਾਰਨ ਹੀ ਹੋਇਆ। ਮਹਾਭਾਰਤ ਵਰਗੇ ਮਹਾ ਵਿਨਾਸ਼ਕਾਰੀ ਮਹਾ ਯੁੱਧ ਦਾ ਆਗਾਸ ਦੁਰਯੋਧਨ ਦੇ ਅਹੰਕਾਰ ਦੁਆਰਾ ਜੰਮੇ ਕ੍ਰੋਧ ਨਾਲ ਹੋਇਆ। ਪੁਰਾਤਨ ਰਾਜੇ-ਮਹਾਰਾਜਿਆਂ ਦੀਆਂ ਐਸੀਆਂ ਬੇਸ਼ੁਮਾਰ ਕਥਾਵਾਂ ਇਤਿਹਾਸ ਵਿੱਚ ਦਰਜ ਹਨ ਜੋ ਕਿ ਅਹੰਕਾਰ ਅਤੇ ਕ੍ਰੋਧ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਰੱਤੇ ਹੋਏ ਇਨ੍ਹਾਂ ਰਾਜਿਆਂ-ਮਹਾਰਾਜਿਆਂ ਨੇ ਅੰਜਾਮ ਦਿੱਤੀਆਂ। ਜਿਨ੍ਹਾਂ ਦੇ ਫਲ਼ ਸਰੂਪ ਧਰਤੀ ਉੱਪਰ ਭਿਆਨਕ ਕਤਲੇਆਮ ਵਾਪਰਿਆ ਹੈ। ਪਿਛਲੀ ਸਦੀ ਵਿੱਚ ਵਾਪਰੇ ਦੋ ਵਿਸ਼ਵ ਮਹਾ ਯੁੱਧ ਵੀ ਅਹੰਕਾਰ ਅਤੇ ਕ੍ਰੋਧ ਚੰਡਾਲਾਂ ਦੇ ਮਹਾ ਵਿਨਾਸ਼ਕਾਰੀ ਖੇਲ ਦਾ ਹੀ ਪ੍ਰਮਾਣ ਹਨ। ਇਸ ਲਈ ਇਹ ਪਰਮ ਸਤਿ ਹੈ ਕਿ ਕ੍ਰੋਧ ਅਤੇ ਅਹੰਕਾਰ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਸਾਰੇ ਸੰਸਾਰ ਦੀ ਲੁਕਾਈ ਨੂੰ ਆਪਣਾ ਗੁਲਾਮ ਬਣਾਈ ਬੈਠੀਆਂ ਹਨ।

ਮੋਹ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਵੀ ਹਰ ਇੱਕ ਮਨੁੱਖ ਦੇ ਰੋਜ਼ਾਨਾ ਜੀਵਨ ਨੂੰ ਦੀਮਕ ਦੀ ਨਿਆਈਂ ਖਾ ਰਹੀ ਹੈ। ਇਹ ਪਰਮ ਸਤਿ ਹੈ ਕਿ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਮੋਹ ਚੰਡਾਲ ਦੀ ਗੁਲਾਮੀ ਤੋਂ ਵਾਂਝਾ ਨਹੀਂ ਹੈ। ਹਰ ਇੱਕ ਮਨੁੱਖ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਵਸਤੂ ਦੇ ਖੋਹੇ ਜਾਣ ਦਾ ਡਰ ਹਰ ਇੱਕ ਮਨੁੱਖ ਨੂੰ ਨਿਰੰਤਰ ਸਤਾ ਰਿਹਾ ਹੈ। ਕਿਸੇ ਨੂੰ ਧਨ-ਸੰਪਦਾ ਖੋਹੇ ਜਾਣ ਦਾ ਭਉ ਹੈ ਤਾਂ ਕਿਸੇ ਨੂੰ ਜ਼ਮੀਨ-ਜਾਇਦਾਦ ਖੋਹੇ ਜਾਣ ਦਾ ਭਉ ਸਤਾ ਰਿਹਾ ਹੈ। ਕਿਸੇ ਨੂੰ ਪਰਿਵਾਰਕ ਸੰਬੰਧਾਂ ਦੇ ਨਸ਼ਟ ਹੋਣ ਦਾ ਭਉ ਹੈ ਤਾਂ ਕਿਸੇ ਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿਗੜ ਜਾਣ ਦਾ ਭਉ ਹੈ। ਕਿਸੇ ਨੂੰ ਆਪਣੇ ਵਪਾਰ ਵਿੱਚ ਘਾਟਾ ਹੋਣ ਦਾ ਭਉ ਹੈ ਤਾਂ ਕਿਸੇ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਖੋਹੇ ਜਾਣ ਦਾ ਭਉ ਹੈ। ਇਹ ਖੋਹੇ ਜਾਣ ਦੇ ਭਉ ਦਾ ਨਾਮ ਹੀ ਮੋਹ ਦਾ ਚੰਡਾਲ ਹੈ। ਮੋਹ ਦਾ ਇਹ ਚੰਡਾਲ ਇਤਨਾ ਵਿਨਾਸ਼ਕਾਰੀ ਹੈ ਕਿ ਇਹ ਮਨੁੱਖ ਦੇ ਜੀਵਨ ਨੂੰ ਦੁੱਖਾਂ, ਕਲੇਸ਼ਾਂ, ਰੋਗਾਂ ਆਦਿ ਨਾਲ ਭਰਪੂਰ ਕਰ ਕੇ ਰੱਖਦਾ ਹੈ। ਮੋਹ ਦਾ ਇਹ ਵਿਨਾਸ਼ਕਾਰੀ ਚੰਡਾਲ ਮਨੁੱਖ ਦੇ ਜੀਵਨ ਨੂੰ ਨਰਕ ਸਮਾਨ ਬਣਾ ਕੇ ਰੱਖਦਾ ਹੈ। ਮੋਹ ਦਾ ਇਹ ਵਿਨਾਸ਼ਕਾਰੀ ਚੰਡਾਲ ਮਨੁੱਖ ਨੂੰ ਸਤਿ ਦੇ ਮਾਰਗ ਉੱਪਰ ਚਲਣ ਨਹੀਂ ਦਿੰਦਾ ਹੈ। ਕਿਉਂਕਿ ਕਿਸੇ ਵੀ ਭਉ ਦੇ ਵਿੱਚ ਵਿਚਰ ਰਿਹਾ ਮਨੁੱਖ ਕਦੇ ਵੀ ਪੂਰਾ ਸਤਿ ਨਹੀਂ ਬੋਲ ਸਕਦਾ ਹੈ ਤੇ ਨਾ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਮੋਹ ਦਾ ਚੰਡਾਲ ਮਨੁੱਖ ਨੂੰ ਇਸ ਭਰਮ ਵਿੱਚ ਰੱਖਦਾ ਹੈ ਕਿ ਉਸ ਦਾ ਸਤਿ ਬੋਲਣਾ ਜਾਂ ਸਤਿ ਦੀ ਸੇਵਾ ਕਰਨਾ ਉਸ ਦਾ ਨੁਕਸਾਨ ਕਰ ਸਕਦਾ ਹੈ। ਇਸ ਲਈ ਮੋਹ ਦਾ ਚੰਡਾਲ ਮਨੁੱਖ ਨੂੰ ਅਸਤਿ ਦੇ ਮਾਰਗ ਉੱਪਰ ਚਲਣ ਲਈ ਮਜਬੂਰ ਕਰ ਕੇ ਰੱਖਦਾ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਕੇਵਲ ਨਿਰਭਉ ਮਨੁੱਖ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ ਅਤੇ ਪੂਰਨ ਸਤਿ ਵਰਤਾ ਸਕਦਾ ਹੈ।

ਕਲਜੁਗੀ ਜੀਵਾਂ ਦੀ ਇਸ ਮਹਾ ਵਿਨਾਸ਼ਕਾਰੀ ਮਾਇਕੀ ਬਿਰਤੀ ਦੇ ਸਤਿ ਤੱਤਾਂ ਨੂੰ ਜਾਣਨ, ਸਮਝਣ ਅਤੇ ਮੰਨਣ ਤੋਂ ਉਪਰੰਤ; ਆਓ! ਇਸ ਗੁਰਪ੍ਰਸਾਦੀ ਕਥਾ ਰਾਹੀਂ ਇਹ ਜਾਣਨ, ਸਮਝਣ ਅਤੇ ਮੰਨਣ ਦਾ ਯਤਨ ਕਰੀਏ ਕਿ ਬੰਦਗੀ ਵਿੱਚ ਲੀਨ ਮਨੁੱਖ ਵੀ ਕਿਵੇਂ ਰਿੱਧੀਆਂ-ਸਿੱਧੀਆਂ ਦੇ ਚਮਤਕਾਰਾਂ ਤੋਂ ਭ੍ਰਮਿਤ ਹੋ ਕੇ ਮਇਆ ਦੇ ਜਾਲ ਵਿੱਚੋਂ ਨਿਕਲ ਨਹੀਂ ਪਾਉਂਦੇ ਹਨ। ਬੰਦਗੀ ਵਿੱਚ ਲੀਨ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਇਸ ਪਰਮ ਸਤਿ ਦੇ ਗੁਆਹ ਹਨ ਕਿ ਜਦੋਂ ਮਨੁੱਖ ਬੰਦਗੀ ਸਿਮਰਨ ਵਿੱਚ ਡੂੰਘਾ ਉਤਰ ਜਾਂਦਾ ਹੈ ਤਾਂ ਕਰਮ ਖੰਡ ਦੀ ਅਵਸਥਾ ਵਿੱਚ ਪਹੁੰਚ ਕੇ ਇੱਕ ਸਮਾਂ ਐਸਾ ਆਉਂਦਾ ਹੈ ਜਦ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਅਨੁਸਾਰ ਮਨੁੱਖ ਦੇ ਸਨਮੁਖ ਮਾਇਆ ਰਿੱਧੀਆਂ-ਸਿੱਧੀਆਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਮਾਇਆ ਰਿੱਧੀਆਂ-ਸਿੱਧੀਆਂ ਦੇ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਚਮਤਕਾਰਾਂ ਦੁਆਰਾ ਮਨੁੱਖ ਨੂੰ ਭਰਮਾਉਣ ਦਾ ਯਤਨ ਕਰਦੀ ਹੈ। ਇਸ ਅਵਸਥਾ ਵਿੱਚ ਰਿੱਧੀਆਂ-ਸਿੱਧੀਆਂ ਮਨੁੱਖ ਦੇ ਸਨਮੁਖ ਆਪਣੇ ਚਮਤਕਾਰੀ ਰੂਪ ਨੂੰ ਪ੍ਰਗਟ ਕਰਦੀਆਂ ਹਨ ਅਤੇ ਮਨੁੱਖ ਨੂੰ ਇਨ੍ਹਾਂ ਚਮਤਕਾਰੀ ਸ਼ਕਤੀਆਂ ਦੇ ਰੂਪਾਂ ਨੂੰ ਅੰਗੀਕਾਰ ਕਰਨ ਲਈ ਬੇਨਤੀ ਕਰਦੀਆਂ ਹਨ। ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਅੰਗੀਕਾਰ ਕਰ ਲੈਂਦੇ ਹਨ ਉਨ੍ਹਾਂ ਦੀ ਬੰਦਗੀ ਨੂੰ ਤਾਲਾ ਲੱਗ ਜਾਂਦਾ ਹੈ। ਭਾਵ ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਸਵੀਕਾਰ ਕਰ ਲੈਂਦੇ ਹਨ ਉਨ੍ਹਾਂ ਦੀ ਬੰਦਗੀ ਉਸੇ ਥਾਂ ‘ਤੇ ਰੁਕ ਜਾਂਦੀ ਹੈ ਅਤੇ ਅਗਾਂਹ ਨਹੀਂ ਵੱਧਦੀ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪ੍ਰੀਤ, ਸ਼ਰਧਾ ਅਤੇ ਭਰੋਸਾ ਡੂੰਘਾਈ ਵਿੱਚ ਨਹੀਂ ਉਤਰਦਾ ਉਹ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਵਿੱਚ ਉਲਝ ਕੇ ਆਪਣੀ ਬੰਦਗੀ ਦਾ ਨੁਕਸਾਨ ਕਰ ਬੈਠਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪ੍ਰੀਤ, ਸ਼ਰਧਾ ਅਤੇ ਭਰੋਸਾ ਡੂੰਘਾਈ ਵਿੱਚ ਉਤਰ ਜਾਂਦਾ ਹੈ ਉਹ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਅਸਵੀਕਾਰ ਕਰ ਕੇ ਅਤੇ ਇਨ੍ਹਾਂ ਸ਼ਕਤੀਆਂ ਨੂੰ ਠੋਕਰ ਮਾਰ ਕੇ ਸੱਚ ਖੰਡ ਵਿੱਚ ਅੱਪੜ ਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਇਸ ਦੇ ਨਾਲ ਹੀ ਬੰਦਗੀ ਵਿੱਚ ਲੀਨ ਮਨੁੱਖਾਂ ਲਈ ਇੱਕ ਹੋਰ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ: (ਉਦਾਹਰਨ ਦੇ ਤੌਰ ‘ਤੇ) ਕਿ ਜੇ ਕਰ ਬੰਦਗੀ ਵਿੱਚ ਲੀਨ ਮਨੁੱਖ ਦੇ ਮਨ ਵਿੱਚ ਕੋਈ ਐਸੀ ਪ੍ਰਬਲ ਇੱਛਾ ਜਨਮ ਲੈ ਲਏ ਕਿ ਉਸ ਨੂੰ ਸਵਰਗ ਦਾ ਰਾਜ ਮਿਲ ਜਾਏ, ਵਿਸ਼ਨੂ ਲੋਕ ਦਾ ਰਾਜ ਮਿਲ ਜਾਏ, ਬ੍ਰਹਮ ਲੋਕ ਦਾ ਰਾਜ ਮਿਲ ਜਾਏ ਜਾਂ ਸ਼ਿਵ ਲੋਕ ਦਾ ਰਾਜ ਮਿਲ ਜਾਏ ਜਾਂ ਧਰਤੀ ਉੱਪਰ ਰਾਜ ਮਿਲ ਜਾਏ ਤਾਂ ਉਸ ਦੀ ਇਹ ਇੱਛਾ ਪੂਰਨ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੁੰਦੀ ਹੈ। ਬੰਦਗੀ ਵਿੱਚ ਲੀਨ ਮਨੁੱਖ ਨੂੰ ਇਸ ਤਰ੍ਹਾਂ ਦੇ ਵਰਦਾਨਾਂ ਦੇ ਮਿਲਣ ਦੀ ਪੂਰਨ ਸੰਭਾਵਨਾ ਹੁੰਦੀ ਹੈ। ਜੋ ਮਨੁੱਖ ਇਨ੍ਹਾਂ ਵਰਦਾਨਾਂ ਦੇ ਲਾਲਚ ਵਿੱਚ ਉਲਝ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਨੂੰ ਤਾਲਾ ਲੱਗ ਜਾਂਦਾ ਹੈ। ਸਾਰੇ ਦੇਵੀ-ਦੇਵਤੇ ਇਨ੍ਹਾਂ ਵਰਦਾਨਾਂ ਦੇ ਲਾਲਚ ਵਿੱਚ ਉਲਝ ਕੇ ਹੀ ਆਪਣਾ ਜਨਮ ਗੁਆ ਲੈਂਦੇ ਹਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਅਸਫਲ ਹੋ ਜਾਂਦੇ ਹਨ। ਜੋ ਮਨੁੱਖ ਇਨ੍ਹਾਂ ਵਰਦਾਨਾਂ ਦੇ ਲਾਲਚ ਵਿੱਚ ਨਹੀਂ ਫਸਦੇ ਹਨ ਉਨ੍ਹਾਂ ਦੀ ਬੰਦਗੀ ਪੂਰਨ ਹੋ ਜਾਂਦੀ ਹੈ। ਇਸ ਲਈ ਬੰਦਗੀ ਵਿੱਚ ਲੀਨ ਮਨੁੱਖਾਂ ਨੂੰ ਇਨ੍ਹਾਂ ਵਰਦਾਨਾਂ ਦੇ ਲਾਲਚ ਅਤੇ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਦੀ ਪ੍ਰਾਪਤੀ ਤੋਂ ਸੁਚੇਤ ਰਹਿਣ ਦੀ ਪੂਰੀ ਲੋੜ ਹੈ।

ਜੇਕਰ ਮਨੁੱਖ ਦੀ ਬੰਦਗੀ ਦੇ ਦੌਰਾਨ ਉਸ ਨੂੰ ਕੋਈ ਵਰਦਾਨ ਲੈਣ ਦਾ ਹੁਕਮ ਹੋਏ ਤਾਂ ਉਸ ਨੂੰ ਕੇਵਲ ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰੀ ਸੇਵਾ ਦੇ ਗੁਰਪ੍ਰਸਾਦਿ ਦਾ ਵਰਦਾਨ ਹੀ ਮੰਗਣਾ ਚਾਹੀਦਾ ਹੈ। ਜੇਕਰ ਮਨੁੱਖ ਦੀ ਬੰਦਗੀ ਦੇ ਦੌਰਾਨ ਉਸ ਨੂੰ ਕੋਈ ਵਰਦਾਨ ਲੈਣ ਦਾ ਹੁਕਮ ਹੋਏ ਤਾਂ ਉਸ ਨੂੰ ਰਿੱਧੀਆਂ-ਸਿੱਧੀਆਂ ਅਤੇ ਮਾਇਆ ਦੇ ਹੋਰ ਰੂਪਾਂ ਦਾ ਵਰਦਾਨ ਅਸਵੀਕਾਰ ਕਰ ਦੇਣਾ ਚਾਹੀਦਾ ਹੈ। ਐਸਾ ਕਰਨ ਦੇ ਨਾਲ ਮਨੁੱਖ ਮਾਇਆ ਦੀ ਇਸ ਕਰੜੀ ਪਰੀਖਿਆ ਵਿੱਚੋਂ ਸਫ਼ਲ ਹੋ ਜਾਏਗਾ ਅਤੇ ਉਸ ਦੀ ਬੰਦਗੀ ਪੂਰਨ ਹੋ ਜਾਏਗੀ। ਜਿਸ ਦੇ ਫਲ਼ ਸਰੂਪ ਉਸ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਏਗੀ। ਇਹ ਪਰਮ ਸਤਿ ਹੈ ਕਿ ਜੋ ਮਨੁੱਖ ਮਾਇਆ ਦੀ ਇਸ ਪਰੀਖਿਆ ਵਿੱਚ ਸਫ਼ਲ ਨਹੀਂ ਹੁੰਦੇ ਅਤੇ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਅਤੇ ਮਇਆ ਦੇ ਹੋਰ ਰੂਪਾਂ ਵਿੱਚ ਭ੍ਰਮਿਤ ਹੋ ਕੇ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ ਗੁਆ ਬੈਠਦੇ ਹਨ। ਪਰੰਤੂ ਜੋ ਮਨੁੱਖ ਆਪਣੀ ਬੰਦਗੀ ਪੂਰਨ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ ਉਨ੍ਹਾਂ ਨੂੰ ਤਾਂ ਜੀਵਨ ਮੁਕਤੀ ਦੇ ਨਾਲ ਹੀ ੧੪ ਲੋਕ-ਪਰਲੋਕ ਦਾ ਰਾਜ ਵੀ ਪ੍ਰਾਪਤ ਹੋ ਜਾਂਦਾ ਹੈ। ਜੀਵਨ ਮੁਕਤੀ ਦੇ ਨਾਲ ਐਸਾ ਮਨੁੱਖ ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਪਰਮ ਸਤਿ ਹੈ ਕਿ ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਅਵਸਥਾ ਵਿੱਚ ਅੱਪੜੇ ਹੋਏ ਮਨੁੱਖ ਦੀ ਮਾਇਆ ਗੁਲਾਮ ਬਣ ਜਾਂਦੀ ਹੈ ਅਤੇ ਉਸ ਦੇ ਚਰਨਾਂ ਵਿੱਚ ਆ ਜਾਂਦੀ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੀ ਮਾਇਆ ਦਾਸੀ ਬਣ ਜਾਂਦੀ ਹੈ ਅਤੇ ਸੇਵਾ ਕਰਦੀ ਹੈ। ਇਸ ਲਈ ਸਵਰਗ ਲੋਕ ਦੇ ਰਾਜ, ਵਿਸ਼ਨੂ ਲੋਕ ਦੇ ਰਾਜ, ਬ੍ਰਹਮ ਲੋਕ ਦੇ ਰਾਜ ਜਾਂ ਸ਼ਿਵ ਲੋਕ ਦੇ ਰਾਜ ਨਾਲੋਂ ਜੀਵਨ ਮੁਕਤੀ ਦਾ ਮਹਾਤਮ ਬਹੁਤ ਵੱਡਾ ਹੈ। ਕਿਉਂਕਿ ਸਾਰੇ ਦੇਵੀ-ਦੇਵਤਿਆਂ ਨੂੰ ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੇ ਚਰਨਾਂ ‘ਤੇ ਸੀਸ ਝੁਕਾਉਣਾ ਪੈਂਦਾ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦਾ ਹੁਕਮ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ ਹੈ। ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਦੇ ਸਤਿ ਬਚਨਾਂ ਦੇ ਅੱਗੇ ਸਤਿ ਪਾਰਬ੍ਰਹਮ ਪਰਮੇਸ਼ਰ ਵੀ ਸੀਸ ਝੁਕਾਉਂਦਾ ਹੈ ਅਤੇ ਇਨ੍ਹਾਂ ਸਤਿ ਬਚਨਾਂ ਨੂੰ ਪੂਰਾ ਕਰਦਾ ਹੈ। ਇਸੇ ਲਈ ਪੂਰਨ ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਖ਼ਾਲਸੇ ਨੂੰ ਗੁਰਬਾਣੀ ਵਿੱਚ ਪਰਮੇਸ਼ਰ, ਵਿਧਾਤਾ ਅਤੇ ਨਿਰੰਕਾਰ ਦਾ ਦਰਜਾ ਦਿੱਤਾ ਗਿਆ ਹੈ।

ਜੀਵਨ ਮੁਕਤੀ ਦੀ ਜੁਗਤੀ ਕੇਵਲ ਸਤਿਗੁਰੂ ਪੂਰੇ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿਗੁਰੂ ਪੂਰੇ ਦੀ ਪ੍ਰਾਪਤੀ ਅਤੇ ਉਸਦੀ ਸਤਿ ਸੰਗਤ ਕਰਨ ਨਾਲ ਹੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚੋਂ ਹੀ ਹੁੰਦੀ ਹੈ। ਪੂਰਨ ਬੰਦਗੀ ਦਾ ਗੁਰਪ੍ਰਸਾਦਿ ਕੇਵਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕੀਤੇ ਗਏ ਪੂਰਨ ਸਮਰਪਣ ਨਾਲ ਹੀ ਹੁੰਦਾ ਹੈ। ਸਤਿ ਤੱਤ ਦੀ ਪ੍ਰਾਪਤੀ ਕੇਵਲ ਸਤਿਗੁਰੂ ਪੂਰੇ ਦੀ ਕਿਰਪਾ ਸ਼ਕਤੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਜਦ ਸਤਿਗੁਰੂ ਪੂਰੇ ਵਿੱਚ ਪ੍ਰਗਟ ਹੋਏ ਸਤਿ ਤੱਤ ਦਾ ਉਸ ਦੀ ਚਰਨ-ਸ਼ਰਨ ਵਿੱਚ ਆਏ ਮਨੁੱਖ ਦੇ ਸਤਿ ਤੱਤ ਨਾਲ ਸੁਮੇਲ ਹੁੰਦਾ ਹੈ ਤਾਂ ਸੁਹਾਗਣ ਦਾ ਜਨਮ ਹੁੰਦਾ ਹੈ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਨਾਲ ਸਤਿਗੁਰੂ ਪੂਰੇ ਵਿੱਚ ਪ੍ਰਗਟ ਹੋਈ ਜੋਤ ਉਸ ਦੀ ਚਰਨ-ਸ਼ਰਨ ਵਿੱਚ ਆਏ ਮਨੁੱਖ ਵਿੱਚ ਸਥਿਤ ਜੋਤ ਨੂੰ ਪ੍ਰਕਾਸ਼ਮਾਨ ਕਰ ਦਿੰਦੀ ਹੈ ਅਤੇ ਨਵੀਂ ਸੁਹਾਗਣ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਸ਼ਬਦ-ਸੁਰਤਿ ਦਾ ਸੁਮੇਲ ਕੇਵਲ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦਾ ਹੈ। ਸਤਿਨਾਮ, ਸਤਿਨਾਮ ਸਿਮਰਨ, ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦੀ ਹੈ। ਸਤਿ ਸਰੋਵਰ ਕੇਵਲ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ। ਬਜਰ ਕਪਾਟ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਖੁਲ੍ਹਦੇ ਹਨ। ਰੋਮ-ਰੋਮ ਸਿਮਰਨ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਪਹੁੰਚ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕੇਵਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਹੁੰਦੇ ਹਨ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਕੇਵਲ ਪੂਰੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਹੁੰਦੀ ਹੈ। ਸਦਾ ਸੁਹਾਗ ਦੀ ਪ੍ਰਾਪਤੀ ਕੇਵਲ ਪੂਰੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਹੁੰਦੀ ਹੈ।