ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਵਖਾਨ ਕਰ ਰਹੇ ਹਨ। ਜੋ ਸਾਰੀ ਸ੍ਰਿਸ਼ਟੀ ਦਾ ਥਾਪਨਹਾਰਾ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕੌਣ ਥਾਪ ਸਕਦਾ ਹੈ। ਜੋ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ, ਪਾਲਣਾ ਕਰਦਾ ਹੈ ਅਤੇ ਸੰਘਾਰ ਕਰਦਾ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕੌਣ ਥਾਪ ਸਕਦਾ ਹੈ। ਜਿਸਦੇ ਪਰਮ ਸ਼ਕਤੀਸ਼ਾਲੀ ਹੁਕਮ ਦੇ ਵਿਧਾਨ ਅਨੁਸਾਰ ਸਾਰੀ ਸ੍ਰਿਸ਼ਟੀ ਚਲਦੀ ਹੈ ਉਸ ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਥਾਪਨਾ ਕੌਣ ਕਰਣ ਦੀ ਸ਼ਕਤੀ ਰੱਖ ਸਕਦਾ ਹੈ। ਜੋ ਆਪ ਕਰਣ ਕਾਰਣ ਕਰਤਾ ਪੁਰਖ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕੌਣ ਥਾਪ ਸਕਦਾ ਹੈ। ਜੋ ਆਪ ਦਾਤਾ ਕਰਤਾ ਹੈ ਅਤੇ ੮੪ ਲੱਖ ਮੇਦਨੀ ਦੀ ਸੇਵਾ ਸੰਭਾਲਤਾ ਕਰ ਰਿਹਾ ਹੈ ਉਸ ਪਰਮ ਸ਼ਕਤੀਸ਼ਾਲੀ ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਥਾਪਨਾ ਕੌਣ ਕਰ ਸਕਦਾ ਹੈ। ਜਿਸਨੇ ਆਪਣੀ ਸਿਰਜਣਾ ਆਪ ਕੀਤੀ ਹੈ ਅਤੇ ਆਪਣਾ ਨਾਮਣਾ ਆਪ ਕੀਤਾ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕੌਣ ਥਾਪਣ ਦੀ ਸ਼ਕਤੀ ਰੱਖ ਸਕਦਾ ਹੈ। ਜੋ ਆਪਣੇ ਸਹਾਰੇ ਆਪ ਪ੍ਰਕਾਸ਼ਮਾਣ ਹੈ ਭਾਵ ਸੈਭੰ ਹੈ ਉਸ ਦਾ ਪ੍ਰਕਾਸ਼ ਕੌਣ ਕਰ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਆਪਣੀ ਸਿਰਜਣਾ ਤੋਂ ਉੱਪਰੰਤ, ਆਪਣੀਆਂ ਬੇਅੰਤ ਅਨੰਤ ਪਰਮ ਸ਼ਕਤੀਆਂ ਦੀ ਸਿਰਜਣਾ ਤੋਂ ਉੱਪਰੰਤ, ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਹੁਕਮ ਅਤੇ ਵਿਧਾਨ ਦੀ ਸਿਰਜਣਾ ਤੋਂ ਉੱਪਰੰਤ ਸ੍ਰਿਸ਼ਟੀ ਦੀ ਸਿਰਜਣਾ ਦੇ ਬਾਰੇ ਇਸ ਪੂਰਨ ਸਤਿ ਤੱਤ ਤੱਥ ਨੂੰ ਸਾਨੂੰ ਸਾਰੀ ਲੋਕਾਈ ਨੂੰ ਸਮਝਾਉਣ ਲਈ ਧੰਨ ਧੰਨ ਨਿਰੰਕਾਰ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਕਿਰਪਾ ਕੀਤੀ ਹੈ ਅਤੇ ਗੁਰਬਾਣੀ ਦੇ ਇਨ੍ਹਾਂ (ਹੇਠ ਲਿਖੇ) ਸ਼ਲੋਕਾਂ ਵਿੱਚ ਇਸ ਪੂਰਨ ਸਤਿ ਤੱਤ ਤੱਥ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇ ਕੇ ਸਾਰੀ ਲੋਕਾਈ ਤੇ ਇਹ ਮਹਾ ਪਰਉਪਕਾਰ ਕੀਤਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉ ਇਸ ਪੂਰਨ ਸਤਿ ਤੱਤ ਤੱਥ ਉੱਪਰ ਵਿਚਾਰ ਕਰਕੇ ਇਸ ਨੂੰ ਸਮਝਣ ਦਾ ਯਤਨ ਕਰੀਏ ਜੀ।
ਮਾਰੂ ਮਹਲਾ ੧ ॥
ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁੱਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥
ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥
ਭਾਉ ਨ ਭਗਤੀ ਨਾ ਸਿਵ ਸ਼ਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪ੍ਰਗਟੀ ਆਇਦਾ ॥੧੫॥
ਤਾ ਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥
ਧੰਨ ਧੰਨ ਨਿਰੰਕਾਰ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਵਿੱਚ ਵਖਾਨ ਕਰ ਰਹੇ ਹਨ ਕਿ ਅਣਮਿੱਥੇ ਸਮੇਂ ਤੋਂ (ਅਰਬਾਂ ਸਾਲਾਂ ਤੋਂ ਜਿਨ੍ਹਾਂ ਦੀ ਗਿਣਤੀ ਮਿਣਤੀ ਦਾ ਕੋਈ ਹੱਦ ਬੰਨਾ ਨਹੀਂ ਹੈ) ਸਾਰੇ ਪਾਸੇ ਘੋਰ ਅੰਧਕਾਰ ਦਾ ਪਸਾਰਾ ਸੀ। ਇਸ ਸਮੇਂ ਦੇ ਬਾਰੇ ਹੋਰ ਕੋਈ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਨਹੀਂ ਹੈ। ਕਿਸੇ ਨੂੰ ਵੀ ਕੁਝ ਪਤਾ ਨਹੀਂ ਕਿ ਇਸ ਸਮੇਂ ਵਿੱਚ ਇਸ ਘੋਰ ਘੱਪ ਹਨੇਰੇ ਵਿੱਚ ਕੀ ਮੌਜੂਦ ਸੀ। ਇਸ ਸਮੇਂ ਕੋਈ ਧਰਤੀ ਅਤੇ ਗਗਨ ਨਹੀਂ ਸੀ। ਇਸ ਸਮੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦਾ ਵਿਧਾਨ ਵੀ ਮੌਜੂਦ ਨਹੀਂ ਸੀ। ਨਾ ਹੀ ਦਿਨ ਸੀ, ਨਾ ਹੀ ਰਾਤ ਸੀ, ਨਾ ਹੀ ਸੂਰਜ ਮੌਜੂਦ ਸੀ, ਨਾ ਹੀ ਚੰਦਰਮਾ ਮੌਜੂਦ ਸੀ। ਭਾਵ ਇਸ ਸਮੇਂ ਵਿੱਚ ਨਾ ਹੀ ਕੋਈ ਗ੍ਰਹਿ ਨਕਸ਼ਤ੍ਰਾਂ ਅਤੇ ਖੰਡਾਂ ਬ੍ਰਹਮੰਡਾਂ ਦੀ ਕੋਈ ਮੌਜੂਦਗੀ ਸੀ। ਐਸੇ ਸਮੇਂ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਸੁੰਨ ਸਮਾਧੀ ਵਿੱਚ ਲੀਨ ਸਨ। ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨੇ ਇਹ ਸਪੱਸ਼ਟ ਕੀਤਾ ਹੈ (ਅਗਲੇ ਸ਼ਲੋਕ ਵਿੱਚ) ਕਿ ਸੁੰਨ ਸਮਾਧੀ ਦੀ ਇਸ ਅਵਸਥਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ੩੬ ਯੁੱਗਾਂ ਤੱਕ ਬੈਠੇ ਹਨ “ਹੁਕਮੇ ਜੁਗ ਛਤੀਹ ਗੁਦਾਰੇ” ਅਤੇ ਉਸ ਤੋਂ ਅਗਲੇ ਸ਼ਲੋਕ ਵਿੱਚ ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨੇ “ਸੁੰਨ ਕਲਾ” ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ। ਇਸ ਸਮੇਂ ਵਿੱਚ ਰਚਨਾ ਦੀ ਸਿਰਜਣਾ, ਪਾਲਣਾ ਅਤੇ ਸੰਘਾਰ ਕਰਨ ਦਾ ਕੋਈ ਵਿਧਾਨ ਅਤੇ ਪਰਮ ਸ਼ਕਤੀ ਵੀ ਸਕ੍ਰਿਯ ਨਹੀਂ ਸੀ। ਇਸ ਸਮੇਂ ਵਿੱਚ ਨਾ ਹੀ ਜੀਵ ਜੰਤੂਆਂ ਦੀ ਉਤਪੱਤੀ ਕਰਨ ਵਾਲੀ ਕੋਈ ਪਰਮ ਸ਼ਕਤੀ ਸਕ੍ਰਿਯ ਸੀ। ਇਸ ਕਰਕੇ ਨਾ ਹੀ ਕੋਈ ਖਾਣੀ ਮੌਜੂਦ ਸੀ (੪ ਖਾਣੀਆਂ – ਅੰਡਜ, ਜੇਰਜ, ਸੇਤਜ, ਉਤਭੁਜ) ਅਤੇ ਨਾ ਹੀ ਕੋਈ ਜੀਵਾਂ ਦੀ ਬਾਣੀ ਮੌਜੂਦ ਸੀ। ਇਸ ਲਈ ਨਾ ਹੀ ਕੋਈ ਜਨਮ ਮਰਣ ਦਾ ਵਿਧਾਨ ਸੀ ਅਤੇ ਨਾ ਹੀ ਕੋਈ ਜੀਵਾ ਦਾ ਜੰਮਣਾ ਮਰਣਾ ਸੀ। ਨਾ ਹੀ ਸੱਤ ਸਰੋਵਰਾਂ ਦੀ ਮੌਜੂਦਗੀ ਸੀ, ਨਾ ਹੀ ਨੋ ਖੰਡਾਂ ਅਤੇ ਪਾਤਾਲ ਦੀ ਕੋਈ ਮੌਜੂਦਗੀ ਸੀ, ਨਾ ਹੀ ਕੋਈ ਦਰਿਆ ਅਤੇ ਦਰਿਆਵਾਂ ਵਿੱਚ ਵੱਗਦੇ ਪਾਣੀ ਦੀ ਹੋਂਦ ਸੀ। ਨਾ ਹੀ ਕੋਈ ਸੁਰਗ ਲੋਕ ਸੀ, ਨਾ ਹੀ ਕੋਈ ਮਾਤ ਲੋਕ ਸੀ ਅਤੇ ਨਾ ਹੀ ਕੋਈ ਪਾਤਾਲ ਲੋਕ ਦੀ ਮੌਜੂਦਗੀ ਸੀ। ਨਾ ਹੀ ਕੋਈ ਨਰਕ ਲੋਕ ਸੀ ਨਾ ਹੀ ਕੋਈ ਬਹਿਸ਼ਤ ਦੀ ਮੌਜੂਦਗੀ ਸੀ। ਨਾ ਹੀ ਕੋਈ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਹੋਂਦ ਸੀ ਭਾਵ ਉਤਪੱਤੀ, ਪਾਲਣਾ ਅਤੇ ਸੰਘਾਰ ਦੀ ਕੋਈ ਪਰਮ ਸ਼ਕਤੀ ਸਕ੍ਰਿਯ ਨਹੀਂ ਸੀ। ਐਸੇ ਸਮੇਂ ਵਿੱਚ ਕੇਵਲ ਸਤਿ ਪਾਰਬ੍ਰਹਮ ਪਿਤਾ ਦੀ ਹੀ ਹੋਂਦ ਸੀ। ਨਾ ਹੀ ਕੋਈ ਇਸਤ੍ਰੀ ਸੀ ਨਾ ਹੀ ਕੋਈ ਮਰਦ ਦੀ ਹੋਂਦ ਸੀ। ਨਾ ਹੀ ਕੋਈ ਜਾਤ ਸੀ ਨਾ ਹੀ ਕਿਸੇ ਜਾਤ ਵਿੱਚ ਕਿਸੇ ਦੇ ਵੀ ਜਨਮ ਦਾ ਵਿਧਾਨ ਸੀ। ਇਸ ਲਈ ਨਾ ਕੋਈ ਦੁੱਖ ਅਤੇ ਨਾ ਹੀ ਕਿਸੇ ਸੁੱਖ ਦੇ ਅਨੁਭਵ ਕਰਨ ਵਾਲੇ ਕੋਈ ਪ੍ਰਾਣੀਆਂ ਦੀ ਹੋਂਦ ਸੀ। ਨਾ ਹੀ ਕੋਈ ਉੱਚਾ ਆਚਰਣ ਰੱਖਣ ਵਾਲਾ ਸਤੀ ਸੀ, ਨਾ ਹੀ ਕੋਈ ਜਤ ਧਾਰਣ ਕਰਨ ਵਾਲਾ ਜਤੀ (ਜਤੀ ਉਹ ਮਨੁੱਖ ਹੈ ਜੋ ਆਪਣਾ ਬਿੰਦ ਸੰਭਾਲ ਕੇ ਰੱਖਣ ਦਾ ਯਤਨ ਕਰਦਾ ਹੈ, ਭਾਵ ਜਿਸਦਾ ਕਾਮ ਉੱਪਰ ਨਿਯੰਤਰਣ ਹੁੰਦਾ ਹੈ, ਜੋ ਆਪਣੀ ਸਿਰਜਣਾ ਦੀ ਸ਼ਕਤੀ ਨੂੰ ਸੰਭਾਲ ਕੇ ਰੱਖਦਾ ਹੈ) ਅਤੇ ਨਾ ਹੀ ਕੋਈ ਬਨਵਾਸੀ ਸੀ (ਉਹ ਮਨੁੱਖ ਜੋ ਘਰ-ਬਾਰ ਦਾ ਤਿਆਗ ਕਰਕੇ ਜੰਗਲ ਵਿੱਚ ਬੰਦਗੀ ਕਰਨ ਲਈ ਚਲੇ ਜਾਂਦੇ ਹਨ)। ਨਾ ਹੀ ਕੋਈ ਸਿੱਧ (ਉਹ ਮਨੁੱਖ ਜੋ ਜੋਗ ਸਾਧਨਾ ਵਿੱਚ ਪ੍ਰਪੱਕ ਹੋ ਜਾਵੇ, ਜਿਸਨੇ ਰਿੱਧਿਆਂ ਸਿੱਧਿਆਂ ਦੀ ਪ੍ਰਾਪਤੀ ਕਰ ਲਈ ਹੋਵੇ) ਸੀ ਅਤੇ ਨਾ ਹੀ ਕੋਈ ਸਾਧਕ (ਉਹ ਮਨੁੱਖ ਜੋ ਪ੍ਰਭੂ ਸਾਧਨਾ ਵਿੱਚ ਲੀਨ ਹੁੰਦਾ ਹੈ ਅਤੇ ਇਸ ਤਰ੍ਹਾਂ ਪ੍ਰਭੂ ਪ੍ਰਾਪਤੀ ਦਾ ਯਤਨ ਕਰ ਰਿਹਾ ਹੁੰਦਾ ਹੈ) ਸੀ। ਨਾ ਹੀ ਕੋਈ ਸੁਖਵਾਸੀ (ਉਹ ਮਨੁੱਖ ਜੋ ਕਿ ਗ੍ਰਿਹਸਤ ਦੇ ਸੁੱਖ ਭੋਗਦਾ ਹੈ) ਸੀ। ਨਾ ਹੀ ਕੋਈ ਜੰਗਮ (ਉਹ ਮਨੁੱਖ ਜੋ ਸ਼ਿਵ ਦੀ ਪੂਜਾ ਉਪਾਸਨਾ ਬੰਧਨਾ ਵਿੱਚ ਲੀਨ ਹੁੰਦੇ ਹਨ) ਸੀ ਅਤੇ ਨਾ ਹੀ ਕੋਈ ਨਾਥ (ਉਹ ਮਨੁੱਖ ਜੋ ਜੋਗੀਆਂ ਦਾ ਗੁਰੂ ਬਣ ਗਿਆ ਹੋਵੇ, ਜੋ ਸਿੱਧਾਂ ਦਾ ਗੁਰੂ ਬਣ ਜਾਵੇ) ਸੀ। ਨਾ ਹੀ ਕੋਈ ਜਪ (ਸਿਮਰਨ), ਤਪ (ਪ੍ਰਭੂ ਪ੍ਰਾਪਤੀ ਦੇ ਹੋਰ ਤਰੀਕੇ ਜਿਵੇਂ ਕਿ ਜੋਗ ਸਾਧਨਾ ਆਦਿ), ਪੂਜਾ (ਪ੍ਰਭੂ ਜਾਂ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਸਾਧਨ), ਸੰਜਮ (ਪੰਜ ਇੰਦਰੀਆਂ ਨੂੰ ਵੱਸ ਵਿੱਚ ਕਰਨ ਦੇ ਸਾਧਨ), ਵਰਤ (ਨਿਰਾਹਾਰ ਰਹਿਣਾ) ਕਰਨ ਵਾਲਾ ਕੋਈ ਪ੍ਰਾਣੀ ਮੌਜੂਦ ਸੀ ਨਾ ਹੀ ਇਨ੍ਹਾਂ ਧਰਮ-ਕਰਮਾਂ ਦਾ ਕੋਈ ਵਿਧਾਨ ਸਕ੍ਰਿਯ ਸੀ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਕੋਈ ਹੋਂਦ ਨਹੀਂ ਸੀ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਆਪ ਹੀ ਆਪਣੇ ਆਪ ਵਿੱਚ ਲੀਨ ਹੋ ਕੇ ਅਤੇ ਆਪਣੇ ਆਪ ਵਿੱਚ ਆਪ ਹੀ ਪ੍ਰਗਟ ਹੋ ਕੇ ਆਪ ਪ੍ਰਸੰਨ ਹੋ ਰਿਹਾ ਸੀ। ਨਾ ਕੋਈ ਸੁੱਚ (ਮਨ ਨੂੰ ਪਵਿੱਤਰ ਕਰਨ ਦੇ ਸਾਧਨ) ਰੱਖਣ ਦਾ ਉੱਦਮ ਸੀ ਨਾ ਹੀ ਕੋਈ ਸੰਜਮ ਕਰਨ ਦੇ ਸਾਧਨ ਕਰ ਰਿਹਾ ਸੀ। ਨਾ ਹੀ ਕੋਈ ਤੁਲਸੀ (ਤੁਲਸੀ ਪੂਜਾ ਜੋ ਕਿ ਬਹੁਤ ਸਾਰੇ ਫਿਰਕਿਆਂ ਵਿੱਚ ਕੀਤੀ ਜਾਂਦੀ ਹੈ) ਸੀ ਅਤੇ ਨਾ ਹੀ ਕੋਈ ਮਾਲਾ ਜਪਣ ਦਾ ਕਰਮ ਕਾਂਡ ਸੀ। ਨਾ ਹੀ ਕੋਈ ਸ਼੍ਰੀ ਕ੍ਰਿਸ਼ਨ ਜੀ (ਜਿਸਨੂੰ ਵਿਸ਼ਨੂੰ ਅਵਤਾਰ ਕਰ ਕੇ ਜਾਣਿਆ ਜਾਂਦਾ ਹੈ ਅਤੇ ਗੁਰਬਾਣੀ ਅਨੁਸਾਰ ਜਿਨ੍ਹਾਂ ਨੂੰ ਦਵਾਪਰ ਯੁੱਗ ਦੇ ਸਤਿਗੁਰ ਕਰਕੇ ਵਖਾਣਿਆ ਗਿਆ ਹੈ) ਸੀ, ਨਾ ਹੀ ਕੋਈ ਉਸਦੀ ਗੋਪੀ ਸੀ, ਨਾ ਹੀ ਕੋਈ ਉਸਦੀ ਗਊ ਸੀ ਅਤੇ ਨਾ ਹੀ ਗਊਆਂ ਦਾ ਕੋਈ ਰਾਖਾ ਸੀ। ਨਾ ਹੀ ਕੋਈ ਬੰਸੀ ਵਜਾਉਣ ਵਾਲਾ ਸੀ (ਸ਼੍ਰੀ ਕ੍ਰਿਸ਼ਨ) ਅਤੇ ਨਾ ਹੀ ਕੋਈ ਤੰਤਰ ਮੰਤਰ ਦੇ ਪਾਖੰਡ ਦਾ ਕੋਈ ਕਰਮ ਕਾਂਡ ਸੀ। ਨਾ ਹੀ ਕੋਈ ਧਾਰਮਿਕ ਕਰਮ ਕਾਂਡ ਦਾ ਪਸਾਰਾ ਸੀ। ਨਾ ਹੀ ਕਿਤੇ ਕੋਈ ਤ੍ਰਿਹ ਗੁਣ ਮਾਇਆ ਦਾ ਪਸਾਰਾ ਸੀ। ਨਾ ਹੀ ਕੋਈ ਜਾਤ ਪਾਤ ਦੇ ਬੰਧਨ ਸੀ ਅਤੇ ਨਾ ਹੀ ਕੋਈ ਉੱਚੀ ਨੀਵੀਂ ਜਾਤ ਦਾ ਕੋਈ ਪਸਾਰਾ ਸੀ। ਨਾ ਹੀ ਕਿਸੇ ਦੇ ਸਿਰ ਉੱਪਰ ਕਾਲ ਕੂਕਦਾ ਸੀ। ਭਾਵ ਕੋਈ ਜੰਮਦਾ ਮਰਦਾ ਨਹੀਂ ਸੀ। ਨਾ ਹੀ ਕੋਈ ਪ੍ਰਾਣੀ ਸਿਮਰਨ ਵਿੱਚ ਧਿਆਨ ਧਰਦਾ ਸੀ। ਨਾ ਹੀ ਕੋਈ ਕਿਸੇ ਦੀ ਨਿੰਦਿਆ ਕਰਦਾ ਸੀ ਅਤੇ ਨਾ ਹੀ ਕੋਈ ਕਿਸੇ ਦੀ ਉਸਤਤ, ਵਡਿਆਈ ਅਤੇ ਖ਼ੁਸ਼ਾਮਦ ਕਰਦਾ ਸੀ। ਨਾ ਹੀ ਗੋਰਖ ਨਾਥ ਸੀ ਅਤੇ ਨਾ ਹੀ ਮਛਿੰਦਰ ਨਾਥ ਸੀ (ਮਸ਼ਹੂਰ ਸਿੱਧ ਜਿਨ੍ਹਾਂ ਨੂੰ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਉਪਦੇਸ਼ ਅਤੇ ਗੁਰ ਪ੍ਰਸਾਦਿ ਦੇ ਕੇ ਪੂਰਨ ਸਤਿ ਦਾ ਮਾਰਗ ਦਿਖਾ ਕੇ ਜੀਵਨ ਮੁਕਤ ਕੀਤਾ)। ਨਾ ਹੀ ਧਰਮ ਗ੍ਰਥਾਂ ਦੀ ਕੋਈ ਰਚਨਾ ਸੀ। ਨਾ ਹੀ ਕੋਈ ਗਿਆਨ ਦੀ ਚਰਚਾ ਦਾ ਪਸਾਰਾ ਸੀ। ਨਾ ਹੀ ਕਿਤੇ ਕੋਈ ਸਮਾਧੀ ਵਿੱਚ ਬੈਠ ਕੇ ਧਿਆਨ ਲਗਾਉਂਦਾ ਸੀ। ਨਾ ਹੀ ਕਿਤੇ ਕੋਈ ਕੁੱਲਾਂ ਦੀ ਉਤਪੱਤੀ ਸੀ ਅਤੇ ਨਾ ਹੀ ਕੋਈ ਚੰਗੀ ਕੁੱਲ ਵਿੱਚ ਜਨਮ ਲੈਣ ਦਾ ਮਾਣ ਕਰਦਾ ਸੀ। ਨਾ ਹੀ ਕੋਈ ਚਾਰ ਵਰਣਾਂ ਦਾ ਪਸਾਰਾ ਸੀ (ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੁੱਦਰ)। ਨਾ ਹੀ ਕੋਈ ਜੋਗੀ ਜੰਗਮ ਦੇ ਭੇਖਧਾਰੀ ਮੌਜੂਦ ਸਨ। ਨਾ ਹੀ ਕੋਈ ਦੇਵੀ ਦੇਵਤਿਆਂ ਦਾ ਪਸਾਰਾ ਸੀ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਪੂਜਨ ਦੇ ਸਥਾਨਾਂ (ਮੰਦਰਾਂ) ਦਾ ਪਸਾਰਾ ਸੀ। ਨਾ ਹੀ ਕੋਈ ਗਊ ਸੀ ਨਾ ਹੀ ਕੋਈ ਗਾਇਤ੍ਰੀ ਸੀ (ਗਾਇਤ੍ਰੀ ਤੋਂ ਭਾਵ ਹੈ ਮਹਾ ਭਾਰਤ ਦੇ ਮਹਾ ਯੁੱਧ ਵਿੱਚ ਸ਼੍ਰੀ ਕ੍ਰਿਸ਼ਨ ਦੁਆਰਾ ਸਾਰੀ ਲੋਕਾਈ ਅਤੇ ਸ੍ਰਿਸ਼ਟੀ ਨੂੰ ਦਿੱਤੇ ਗਏ ਗੀਤਾ ਦਾ ਬ੍ਰਹਮ ਗਿਆਨ ਹੈ)। ਨਾ ਹੀ ਕੋਈ ਹਵਨ, ਜੱਗ, ਤੀਰਥ ਇਸ਼ਨਾਨ ਅਤੇ ਕੋਈ ਕਿਸੇ ਕਿਸਮ ਦੀ ਪੂਜਾ ਦੇ ਕਰਮ ਕਾਂਡ ਦਾ ਕੋਈ ਪਸਾਰਾ ਸੀ। ਨਾ ਹੀ ਕੋਈ ਮੌਲਵੀ ਸੀ, ਨਾ ਕੋਈ ਕਾਜ਼ੀ ਸੀ, ਨਾ ਕੋਈ ਸ਼ੇਖ ਸੀ ਨਾ ਹੀ ਕੋਈ ਹਾਜੀ ਸੀ। ਨਾ ਹੀ ਕੋਈ ਰਾਜਾ ਸੀ ਅਤੇ ਨਾ ਹੀ ਕੋਈ ਪਰਜਾ ਸੀ। ਕੋਈ ਦੁਨਿਆਂ ਸੰਸਾਰ ਦਾ ਪਸਾਰਾ ਨਹੀਂ ਸੀ ਨਾ ਹੀ ਕੋਈ ਹਉਮੈ ਦਾ ਪਸਾਰਾ ਸੀ। ਨਾ ਹੀ ਕਿਤੇ ਪ੍ਰੇਮ ਸੀ ਅਤੇ ਨਾ ਹੀ ਕੋਈ ਭਗਤੀ ਦਾ ਪਸਾਰਾ ਸੀ। ਨਾ ਹੀ ਚੇਤਨ (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ) ਦੀ ਕੋਈ ਪਹਿਚਾਨ ਕਰਨ ਵਾਲਾ ਸੀ ਅਤੇ ਨਾ ਹੀ ਕੋਈ ਜੜ (ਦੁਨਿਆਵੀ ਪਦਾਰਥ ਅਤੇ ਪ੍ਰਾਣੀ ਜੋ ਕਿ ਨਾਸ਼ਵਾਨ ਹਨ, ਜੋ ਕਾਲ ਵਿੱਚ ਪੈਦਾ ਹੁੰਦਾ ਹੈ ਅਤੇ ਨਾਸ਼ ਹੋ ਜਾਂਦਾ ਹੈ) ਸੀ। ਕੋਈ ਦੁਨਿਆਵੀ ਰਿਸ਼ਤਿਆਂ (ਸਾਜਨ, ਮਿੱਤਰ, ਸੰਬੰਧੀ) ਦਾ ਕੋਈ ਪਸਾਰਾ ਸੀ ਕਿਉਂਕਿ ਨਾ ਹੀ ਜੀਵਨ ਉਤਪੰਨ ਕਰਨ ਵਾਲੀ ਸ਼ਕਤੀ (ਪਿਤਾ ਦਾ ਬਿੰਦੁ-ਵੀਰਜ ਅਤੇ ਨਾ ਹੀ ਮਾਤਾ ਦਾ ਰਕਤ) ਸਕ੍ਰਿਯ ਸੀ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਆਪੇ ਆਪ ਹੀ ਸ਼ਾਹ ਸੀ ਅਤੇ ਆਪ ਹੀ ਵਣਜ (ਸਾਰੀਆਂ ਪਰਮ ਸ਼ਕਤੀਆਂ ਦਾ ਮਾਲਿਕ) ਕਰਨ ਵਾਲਾ ਸੀ ਅਤੇ ਆਪਣੇ ਆਪ ਵਿੱਚ ਆਪ ਸਦਾ ਥਿਰ ਰਹਿਣ ਵਾਲੇ ਸਦਾ ਸਦਾ ਸਤਿ ਚਿੱਤ ਆਨੰਦ ਸਰੂਪ ਵਿੱਚ ਆਪ ਹੀ ਵਿਰਾਜਮਾਣ ਸੀ। ਨਾ ਹੀ ਕੋਈ ਵੇਦਾਂ, ਸਿਮ੍ਰਤਿਆਂ, ਪੁਰਾਣਾਂ, ਕੁਰਾਨ, ਸ਼ਾਸਤਰ੍ਹਾਂ ਅਤੇ ਦੁਨਿਆਂ ਭਰ ਵਿੱਚ ਰਚੇ ਗਏ ਧਾਰਮਿਕ ਗ੍ਰੰਥਾਂ ਦਾ ਕੋਈ ਪਸਾਰਾ ਸੀ। ਭਾਵ ਕਿਸੇ ਵੀ ਧਰਮ ਗ੍ਰੰਥ ਦੀ ਕੋਈ ਰਚਨਾ ਮੌਜੂਦ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਧਰਮ ਗ੍ਰੰਥਾ ਦੇ ਕੋਈ ਪਾਠ ਕਰਨ ਦੀ ਵਿਵਸਥਾ ਸੀ। ਨਾ ਹੀ ਕੋਈ ਸੂਰਜ ਦਾ ਚੜ੍ਹਨਾ ਹੁੰਦਾ ਸੀ ਅਤੇ ਨਾ ਹੀ ਸੂਰਜ ਡੁੱਬਦਾ ਸੀ। ਗਿਆਨ ਇੰਦਰੀਆਂ ਤੋਂ ਪਰ੍ਹੇ ਰਹਿਣ ਵਾਲਾ ਭਾਵ ਜੋ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪੇ ਆਪ ਹੀ ਹੋਂਦ ਵਿੱਚ ਸੀ ਅਤੇ ਆਪਣੇ ਆਪ ਨੂੰ ਆਪ ਹੀ ਪ੍ਰਗਟ ਕਰਨ ਵਾਲਾ ਆਪ ਹੀ ਸੀ। ਭਾਵ ਇਹ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਮਨੁੱਖੀ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ ਅਤੇ ਜੋ ਮਨੁੱਖ ਹਿਰਦਾ ਉਸ ਦੀ ਬੰਦਗੀ ਵਿੱਚ ਲੀਨ ਹੋ ਕੇ ਇਨ੍ਹਾਂ ਪੰਜ ਗਿਆਨ ਇੰਦਰੀਆਂ ਤੋਂ ਪਰ੍ਹੇ ਅਤੇ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਸੇ ਹਿਰਦੇ ਵਿੱਚ ਉਹ ਆਪ ਪ੍ਰਗਟ ਹੋ ਜਾਂਦਾ ਹੈ। ਫਿਰ ਜਗਤ ਪਿਤਾ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੇ ਹੁਕਮ ਦਾ ਪਰਮ ਸ਼ਕਤੀਸ਼ਾਲੀ ਵਿਧਾਨ ਹੋਂਦ ਵਿੱਚ ਪ੍ਰਗਟ ਕੀਤਾ ਜਿਸ ਦੇ ਕਾਰਣ ਸ੍ਰਿਸ਼ਟੀ ਦੀ ਰਚਨਾ ਹੋਂਦ ਵਿੱਚ ਆਈ ਅਤੇ ਸਾਰੇ ਜੱਗ ਦੀ ਸਿਰਜਣਾ ਹੋਈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬ੍ਰਹਮਾ (ਰਚਨਾ ਕਰਨ ਵਾਲੀ ਪਰਮ ਸ਼ਕਤੀ ਦਾ ਵਿਧਾਨ), ਵਿਸ਼ਨੂੰ (ਪਾਲਣਾ ਕਰਨ ਵਾਲੀ ਪਰਮ ਸ਼ਕਤੀ ਦਾ ਵਿਧਾਨ) ਅਤੇ ਸ਼ਿਵਾ (ਸੰਘਾਰ ਕਰਨ ਵਾਲੀ ਪਰਮ ਸ਼ਕਤੀ ਦਾ ਵਿਧਾਨ) ਦੀ ਸਿਰਜਣਾ ਕੀਤੀ। ਤ੍ਰਿਹ ਗੁਣ ਮਾਇਆ (ਰਜ ਗੁਣ, ਤਮ ਗੁਣ, ਸਤਿ ਗੁਣ) ਦੀ ਰਚਨਾ ਕੀਤੀ। ਇਸ ਸਾਰੀ ਸ੍ਰਿਸ਼ਟੀ ਦੇ ਪਸਾਰੇ ਦੀ ਸਿਰਜਣਾ ਕਰਕੇ ਇਸ ਨੂੰ ਆਪਣੀ ਹੀ ਪਰਮ ਸ਼ਕਤੀ ਨਾਲ ਇਸੇ ਪਰਮ ਸ਼ਕਤੀ ਜਿਸਨੂੰ ਗੁਰਬਾਣੀ ਸਰਗੁਣ ਸਰੂਪ ਕਹਿੰਦੀ ਹੈ ਦੇ ਸਹਾਰੇ ਆਪ ਟਿਕਾ ਦਿੱਤਾ। ਜਿਸ ਕਿਸੇ ਵਿਰਲੇ ਮਨੁੱਖ ਨੇ ਆਪਣੇ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਅਤੇ ਆਪਣੇ ਪੂਰੇ ਗੁਰੂ ਤੋਂ ਦੀਖਿਆ ਲੈ ਕੇ ਉਸ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਅਤੇ ਆਪਣਾ ਪੂਰਨ ਆਪਾ ਪੂਰੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰਕੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਤੇ ਕਮਾਈ ਕਰਕੇ, ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ, ਮਾਇਆ ਉੱਪਰ ਜਿੱਤ ਹਾਸਲ ਕੀਤੀ ਹੈ, ਕੇਵਲ ਉਸੇ ਮਨੁੱਖ ਨੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਸੋਭਾਇਮਾਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਕੇ ਉਸ ਦੇ ਇਸ ਅਸਚਰਜ ਭਰੇ ਖੇਲ ਨੂੰ ਜਾਣਿਆ ਅਤੇ ਸਮਝਿਆ ਹੈ। ਕੇਵਲ ਐਸੇ ਮਹਾ ਪੁਰਖ ਹੀ ਇਹ ਅਨੁਭਵ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਹੁਕਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਕਿਵੇਂ ਰਚੀ ਜਾ ਰਹੀ ਹੈ ਅਤੇ ਸੰਭਾਲੀ ਜਾ ਰਹੀ ਹੈ। ਸਾਰੇ ਖੰਡਾਂ ਬ੍ਰਹਿਮੰਡਾਂ ਦਾ ਸਿਰਜਣਹਾਰਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਹੈ ਅਤੇ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਉਹ ਆਪਣੀ ਗੁਪਤ ਦਸ਼ਾ ਵਿੱਚੋਂ ਆਪ ਹੀ ਆਪਣੇ ਸਰਗੁਣ ਸਰੂਪ ਵਿੱਚ ਪ੍ਰਗਟ ਹੋਇਆ ਹੈ। ਇਸ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕੇਵਲ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਏ ਗੁਰ ਪ੍ਰਸਾਦਿ ਦੇ ਨਾਲ ਹੀ ਹੁੰਦੀ ਹੈ। ਜੋ ਭਾਗਾਂ ਵਾਲੇ ਮਨੁੱਖ ਪੂਰੇ ਗੁਰੂ ਤੋਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਇਸ ਗੁਰ ਪ੍ਰਸਾਦਿ ਦੀ ਕਮਾਈ ਕਰਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰੀਤ ਅਤੇ ਨਾਮ ਵਿੱਚ ਰੰਗੇ ਜਾਂਦੇ ਹਨ ਕੇਵਲ ਐਸੇ ਮਨੁੱਖ ਹੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਉਸਦੇ ਇਨ੍ਹਾਂ ਇਲਾਹੀ ਬਿਸਮਾਦੀ ਅਤੇ ਅਸਚਰਜ ਜਨਕ ਕੌਤਕਾਂ ਦਾ ਆਨੰਦ ਮਾਣਦੇ ਹਨ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਤੇ ਅਨੰਤਤਾ ਵਿੱਚ ਲੀਨ ਹੋ ਕੇ ਉਸਦੇ ਗੁਣਾਂ ਦਾ ਗਾਇਨ ਕਰਦੇ ਹਨ।
ਧੰਨ ਧੰਨ ਸ਼੍ਰੀ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਸ਼ਕਤੀਸ਼ਾਲੀ ਬ੍ਰਹਮ ਅਵਸਥਾ ਸੁੰਨ ਕਲਾ ਹੈ। ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਪਰਮ ਸ਼ਕਤੀ ਸੁੰਨ ਕਲਾ ਹੈ। ਸਰਬ ਕਲਾ ਭਰਪੂਰ, ਅਪਰੰਪਾਰ, ਸਾਰੀਆਂ ਅਨਾਦਿ ਸ਼ਕਤੀਆਂ ਦੇ ਮਾਲਕ, ਵਿਲੱਖਣ, ਸਰਵ ਵਿਆਪਕ, ਕਰਨਹਾਰ, ਕਰਤਾਰ, ਕਰਤਾ ਪੁਰਖ, ਅਗੰਮ ਅਗੋਚਰ (ਜਿਹੜਾ ਮਨੁੱਖੀ ਪੰਜ ਇੰਦਰੀਆਂ ਦੁਆਰਾ ਅਨੁਭਵ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਦਿਬ ਦ੍ਰਿਸ਼ਟੀ ਦੀ ਜ਼ਰੂਰਤ ਹੁੰਦੀ ਹੈ) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਪਰਮ ਸ਼ਕਤੀ ਸੁੰਨ ਕਲਾ ਹੈ। ਸਾਰੀ ਹੀ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ ਸੁੰਨ ਕਲਾ ਤੋਂ। ਜੋ ਮਨੁੱਖ ਪੂਰਨ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੀ ਰੂਹ ਸੁੰਨ ਮੰਡਲ ਵਿੱਚ ਸਮਾ ਜਾਂਦੀ ਹੈ। ਐਸੇ ਮਹਾਪੁਰਖਾਂ ਦਾ ਵਾਸਾ ਫਿਰ ਸੁੰਨ ਮੰਡਲ ਵਿੱਚ ਹੁੰਦਾ ਹੈ। ਸੁੰਨ ਕਲਾ ਹੈ ਹਿਰਦੇ, ਮਨ ਅਤੇ ਰੂਹ ਦੀ ਪੂਰਨ ਸ਼ਾਂਤੀ ਦੀ ਅਵਸਥਾ, ਮਨ ਵਿੱਚ ਅਤੇ ਹਿਰਦੇ ਵਿੱਚ ਕੋਈ ਵਿਚਲਨ ਨਹੀਂ, ਮਨ ਅਤੇ ਹਿਰਦੇ ਦੀ ਪੂਰਨ ਸਥਿਰਤਾ ਅਟੱਲ ਅਵਸਥਾ ਅਤੇ ਇਹ ਰੂਹਾਨੀ ਪੱਧਰ ਦੀ ਸਭ ਤੋਂ ਉੱਚੀ ਅਵਸਥਾ। ਇਥੇ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਆਦਿ ਤੋਂ ਰਹਿ ਰਹੇ ਹਨ ਅਤੇ ਇਸੇ ਅਵਸਥਾ ਵਿੱਚ ਪਹੁੰਚ ਕੇ ਹੀ ਉਸਦਾ ਬੋਧ ਹੋ ਸਕਦਾ ਹੈ। ਕੋਈ ਵੀ ਰੂਹ ਜੋ ਇਸ ਪੱਧਰ ਤੇ ਪਹੁੰਚਦੀ ਹੈ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀ ਹੈ ਅਤੇ ਪਾ ਲੈਂਦੀ ਹੈ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ “ਸੁੰਨ ਸਮਾਧ ਮਹਾਂ ਪਰਮਾਰਥ”। ਕਿਉਂਕਿ ਇੱਥੇ ਪਹੁੰਚ ਕੇ ਹੀ ਰੂਹ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਅਭੇਦ ਹੁੰਦੀ ਹੈ। ਅਨੰਤ ਦਾ ਇਹ ਭਾਗ ਆਪ ਬ੍ਰਹਮ ਹੈ। ਇਹ ਪੂਰਨ ਅਟੱਲ ਅਤੇ ਰੂਹ ਦਾ ਇੱਕ ਪੂਰਨ ਸਥਿਰ ਭਾਗ ਹੈ ਜੋ ਹਮੇਸ਼ਾਂ ਉਸ ਵਰਗਾ ਹੀ ਪੂਰਨ ਬ੍ਰਹਮ ਗਿਆਨ ਦੀ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਰਹਿੰਦਾ ਹੈ। ਇੱਥੇ ਪਹੁੰਚ ਕੇ ਹੀ ਸਾਰੀਆਂ ਰੂਹਾਨੀ ਅਤੇ ਅਨਾਦਿ ਸ਼ਕਤੀਆਂ ਇੱਕ ਰੂਹ ਵਿੱਚ ਪ੍ਰਗਟ ਹੁੰਦੀਆਂ ਹਨ ਅਤੇ ਇੱਥੇ ਐਸੀ ਰੂਹ ਅਤੇ ਆਪ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਐਸੀ ਇੱਕ ਰੂਹ ਬਣਦੀ ਹੈ ਇੱਕ:
– ਪੂਰਨ ਸੰਤ ਸਤਿਗੁਰੂ
– ਇੱਕ ਪੂਰਨ ਬ੍ਰਹਮ ਗਿਆਨੀ
– ਗੁਰ ਪ੍ਰਸਾਦੀ ਨਾਮ ਅੰਮ੍ਰਿਤ ਕਾ ਦਾਤਾ
– ਇੱਕ ਗੁਰ ਪ੍ਰਸਾਦੀ ਨਾਮ ਕਾ ਬਿਉਪਾਰੀ
– ਧਰਤੀ ਉੱਪਰ ਇੱਕ ਜੀਵਤ ਪਰਮਾਤਮਾ
– ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥
– ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
– ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
– ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥
– ਰਾਮ ਸੰਤ ਦੋਇ ਏਕਿ ਹੈ
– ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥
ਧੰਨ ਧੰਨ ਸ਼੍ਰੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ, ਸਰਬ ਕਲਾ ਭਰਪੂਰ, ਸਾਡੇ ਉੱਪਰ ਬਹੁਤ ਦਿਆਲ ਹਨ ਕਿ ਸਾਨੂੰ ਇਸ ਸਰਵ ਉੱਚ ਪੱਧਰ ਦੀ ਅਨਾਦਿ, ਰੂਹਾਨੀਅਤ ਅਤੇ ਬ੍ਰਹਮਤਾ ਬਾਰੇ ਪੂਰਨ ਬ੍ਰਹਮ ਗਿਆਨ ਬਖਸ਼ ਰਹੇ ਹਨ। ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜਿਨ੍ਹਾਂ ਨੇ ਇਸ ਪੱਧਰ ਦੀ ਅਨਾਦਿ ਅਵਸਥਾ ਵਿੱਚ ਅਵਤਾਰ ਧਾਰਿਆ ਅਤੇ ਬੇਅੰਤ ਦਿਆਲਤਾ ਨਾਲ ਸਾਨੂੰ ਇਸ ਸਰਵ ਉੱਚ ਪੱਧਰ ਦਾ ਪੂਰਨ ਬ੍ਰਹਮ ਗਿਆਨ ਬਖਖ਼ਿਆ ਹੈ। ਗੁਰਬਾਣੀ ਦੇ ਅਗਲੇ ਸਲੋਕ ਵਿੱਚ ਆਓ ਇਨ੍ਹਾਂ ਅਨਮੋਲਕ ਗਹਿਣਿਆਂ ਅਤੇ ਰਤਨਾਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਸ ਤਰ੍ਹਾਂ ਕਰਨ ਨਾਲ ਆਪਣੀ ਇਸ ਮਨੁੱਖਾ ਜੀਵਨ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਕਮਾਈ ਕਰੀਏ।
ਮਾਰੂ ਮਹਲਾ ੧ ॥
ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥
ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥
ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥
ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥
ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥
ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਓਪਤਿ ਖਪਤਿ ਸੁਖਾ ਦੁਖ ਦੀਏ ॥
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥
ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
ਸੁੰਨਹੁ ਸਪਤ ਪਾਤਾਲ ਉਪਾਏ ॥ ਸੁੰਨਹੁ ਭਵਣ ਰਖੇ ਲਿਵ ਲਾਏ ॥
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
ਰਜ ਤਮ ਸਤ ਕਲ ਤੇਰੀ ਛਾਇਆ ॥ ਜਨਮ ਮਰਣ ਹਉਮੈ ਦੁਖੁ ਪਾਇਆ ॥
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
ਸੁੰਨਹੁ ਉਪਜੇ ਦਸ ਅਵਤਾਰਾ ॥ ਸ੍ਰਿਸਟਿ ਉਪਾਇ ਕੀਆ ਪਾਸਾਰਾ ॥
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
ਗੁਰਮੁਖਿ ਸਮਝੈ ਰੋਗੁ ਨ ਹੋਈ ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥
ਊਤਮ ਸਤਿਗੁਰ ਪੁਰਖ ਨਿਰਾਲੇ ॥ ਸਬਦਿ ਰਤੇ ਹਰਿ ਰਸਿ ਮਤਵਾਲੇ ॥
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
ਸਤਿਗੁਰ ਤੇ ਪਾਏ ਵੀਚਾਰਾ ॥ ਸੁੰਨ ਸਮਾਧਿ ਸਚੇ ਘਰ ਬਾਰਾ ॥
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੧੦੩੫-੧੦੩੮)
ਇਹ ਸੁੰਨ ਕਲਾ ਦੀ ਪਰਮ ਸ਼ਕਤੀ ਜਿਹੜੀ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਰਵ ਉੱਚ ਪੱਧਰ ਦੀ ਅਨਾਦਿ ਸ਼ਕਤੀ ਹੈ। ਇਸ ਅਨਾਦਿ ਸ਼ਕਤੀ ਤੋਂ ਕੁਝ ਵੀ ਉੱਪਰ ਨਹੀਂ ਹੈ। ਜਿਸ ਕਿਸੇ ਹਿਰਦੇ ਵਿੱਚ ਪੂਰਨ ਸ਼ਾਂਤੀ ਹੈ ਉਸ ਹਿਰਦੇ ਵਿੱਚ ਕੋਈ ਦੁਬਿਧਾ ਨਹੀਂ ਹੈ, ਉਸ ਹਿਰਦੇ ਵਿੱਚ ਪੂਰਨ ਸਥਿਰਤਾ ਹੈ। ਇਹ ਵਿਲੱਖਣਤਾ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਪੱਧਰ ਦੀ ਅਨਾਦਿ ਸ਼ਕਤੀ ਹੈ। ਇਹ ਉਹ ਅਵਸਥਾ ਹੈ ਜਿੱਥੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰਹਿੰਦਾ ਅਤੇ ਵਸਦਾ ਹੈ ਅਤੇ ਇੱਥੋਂ ਹੀ ਉਹ ਸਾਰੇ ਦਰਗਾਹੀ ਹੁਕਮ ਚਲਾ ਰਿਹਾ ਹੈ।
ਐਸੀ ਰੂਹਾਨੀ ਅਤੇ ਅਨਾਦਿ ਸ਼ਕਤੀ ਦੀ ਅਵਸਥਾ ਸੁੰਨ ਕਲਾ ਹੈ। ਜਿੱਥੇ ਕੁਝ ਵੀ ਪੂਰਨ ਸ਼ਾਂਤੀ ਤੋਂ ਘੱਟ ਨਹੀਂ ਹੈ। ਐਸੀ ਅਵਸਥਾ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਪਰਿਭਾਸ਼ਤ ਕੀਤਾ ਗਿਆ ਹੈ। ਇਸ ਨੂੰ ਕਈ ਵਾਰ ਬ੍ਰਹਮ ਖੰਡ ਜਾਂ ਛੇਵੇਂ ਖੰਡ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ਜਿੱਥੇ ਸਿਰਜਣਹਾਰ ਅਤੇ ਦਾਤਾ ਕਰਤਾ ਵਸਦੇ ਹਨ। ਜਦ ਇੱਕ ਰੂਹ ਐਸੀ ਭਗਤੀ ਦੀ ਅਵਸਥਾ ਤੇ ਪਹੁੰਚਦੀ ਹੈ ਜਿੱਥੇ ਪੂਰਨ ਹਿਰਦਾ, ਮਨ ਅਤੇ ਰੂਹ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਪੂਰਨ ਵਿਚਾਰ ਰਹਿਤ ਅਵਸਥਾ, ਕੋਈ ਵਿਚਲਨ ਨਹੀਂ, ਐਸੀ ਰੂਹ ਹਰ ਇੱਕ ਚੀਜ਼ ਉੱਪਰ ਜਿੱਤ ਪਾ ਲੈਂਦੀ ਹੈ, ਮਨ ਅਤੇ ਮਾਇਆ ਉੱਪਰ ਜਿੱਤ ਪਾ ਲੈਂਦੀ ਹੈ, ਪੰਜ ਦੂਤਾਂ ਅਤੇ ਸਾਰੀਆਂ ਇੱਛਾਵਾਂ ਉੱਪਰ ਜਿੱਤ ਪਾ ਲੈਂਦੀ ਹੈ।
ਐਸੀ ਇੱਕ ਰੂਹ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਜਾਂਦੀ ਹੈ, ਤਦ ਅਕਾਲ ਪੁਰਖ ਅਤੇ ਐਸੀ ਰੂਹ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਇਹ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇਸ ਅਨਾਦਿ ਸ਼ਕਤੀ ਦੇ ਸਰਵ ਉੱਚ ਪੱਧਰ ਦੇ ਗੁਣ ਕਾਰਨ, ਕਰਤਾ ਪੁਰਖ, ਜੋ ਕਿ ਅਨੰਤ ਹੈ, ਜਿਸਦੀ ਕੋਈ ਸੀਮਾ ਨਹੀਂ ਹੈ, ਕੋਈ ਅੰਤ ਨਹੀਂ ਹੈ, ਜੋ ਇਸ ਬ੍ਰਹਿਮੰਡ ਦੇ ਆਦਿ ਤੋਂ ਹੋਂਦ ਵਿੱਚ ਹੈ, ਕਿਉਂਕਿ ਉਹ ਇੱਕੋ ਇੱਕ ਕਰਨ ਹਾਰ ਹੈ ਅਤੇ ਕਰਤਾ ਹੈ। ਉਸਦੀਆਂ ਸਾਰੀਆਂ ਅਨਾਦਿ ਅਤੇ ਬ੍ਰਹਮ ਸ਼ਕਤੀਆਂ ਉਸ ਦੀ ਹੀ ਸਿਰਜਣਾ ਹਨ।
ਕਰਤਾ ਪੁਰਖ ਨੇ ਸਾਰੀ ਕੁਦਰਤ ਸੁੰਨ ਕਲਾ ਤੋਂ ਸਾਜੀ ਹੈ, ਪੂਰਨ ਸ਼ਾਂਤੀ ਦੀ ਅਨਾਦਿ ਸ਼ਕਤੀ ਤੋਂ ਭਾਵ ਜਿੱਥੇ ਕੁਝ ਨਹੀਂ ਹੈ, ਅਤੇ ਤਦ ਇਸ ਨੂੰ ਸਾਜ ਕੇ ਬੇਅੰਤ ਅਨਾਦਿ ਆਨੰਦ ਸਤਿ ਚਿੱਤ ਆਨੰਦ ਨਾਲ ਨਿਹਾਰਦਾ ਹੈ। ਇਸ ਦਾ ਭਾਵ ਹੈ ਕਿ ਸਾਰੀ ਕੁਦਰਤ, ਸਾਰਾ ਬ੍ਰਹਿਮੰਡ ਕਰਤਾ ਦੁਆਰਾ ਇਸ ਸੁੰਨ ਕਲਾ ਦੀ ਅਨਾਦਿ ਸ਼ਕਤੀ ਤੋਂ ਉਤਪੰਨ ਹੋਇਆ ਅਤੇ ਕਰਤਾ ਦੁਆਰਾ ਸਾਜਿਆ ਗਿਆ ਹੈ। ਸੁੰਨ ਕਲਾ ਦੇ ਕ੍ਰਿਸ਼ਮਿਆਂ ਵੱਲ ਦੇਖੋ, ਜੀਵਨ ਚਲਾਉਣ ਵਾਲੇ ਸਭ ਤੋਂ ਕ੍ਰਿਸ਼ਮਾ ਮਈ ਅਨਾਦਿ ਤੱਤ ਹਵਾ ਅਤੇ ਪਾਣੀ ਵੀ ਇਸ ਸੁੰਨ ਕਲਾ ਤੋਂ ਉਪਜੇ ਹਨ – “ਪਵਨ ਗੁਰੂ ਪਾਣੀ ਪਿਤਾ”। ਇਹਨਾਂ ਦੋ ਕੁਦਰਤੀ ਤੱਤਾਂ (ਹਵਾ ਅਤੇ ਪਾਣੀ) ਦੇ ਮਹੱਤਵ ਵੱਲ ਦੇਖੋ, ਕਿਸ ਤਰ੍ਹਾਂ ਬ੍ਰਹਮਤਾ ਨਾਲ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਇਹ ਦਾਤਾਂ ਬਖ਼ਸ਼ੀਆਂ ਗਈਆਂ ਹਨ, ਅਤੇ ਇਹ ਦੋ ਤੱਤ ਹਰ ਰੂਹ ਅਤੇ ਹਰ ਪ੍ਰਾਣੀ ਅਤੇ ਕੁਦਰਤ ਦੀ ਹਰ ਰਚਨਾ ਲਈ ਮੁਫ਼ਤ ਅਤੇ ਇੱਕੋ ਜਿਹੇ ਉਪਲਬਧ ਹਨ। ਇੱਥੇ ਇਹਨਾਂ ਦੋਵਾਂ ਤੱਤਾਂ ਤੋਂ ਬਿਨਾ ਕੋਈ ਜੀਵਨ ਨਹੀਂ ਹੈ। ਇਸ ਤਰ੍ਹਾਂ ਹਰ ਸਾਹ ਨਾਲ ਪਵਣ ਗੁਰੂ ਸਾਡੇ ਅੰਦਰ ਜਾਂਦੀ ਹੈ ਅਤੇ ਸਾਡਾ ਜੀਵਨ ਚਲਦਾ ਹੈ। ਇਸੇ ਤਰ੍ਹਾਂ ਪਾਣੀ ਪਿਤਾ ਸਾਨੂੰ ਜੀਵਨ ਦਿੰਦਾ ਹੈ। ਇਨ੍ਹਾਂ ਦੋਨਾਂ ਤੱਤਾਂ ਤੋ ਬਿਨਾ ਬ੍ਰਹਮੰਡ ਵਿੱਚ ਜੀਵਨ ਸੰਭਵ ਨਹੀਂ ਹੈ। ਇਹ ਦੋ ਜੀਵਨ ਦੀਆਂ ਪਰਮ ਸ਼ਕਤੀਆਂ ਆਪ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਸ਼ੁੱਧ ਅਤੇ ਪਵਿੱਤਰ ਹਨ।
ਧਰਤੀ ਵੱਲ ਦੇਖੋ, ਇਹ ਇੱਕ ਹੋਰ ਜੀਵਨ ਬਖ਼ਸ਼ਣ ਵਾਲੀ ਹਸਤੀ ਹੈ, ਜਿਸ ਦੇ ਬਿਨਾਂ ਅਸੀਂ ਜਨਮ ਨਹੀਂ ਸਕਦੇ ਹਾਂ ਅਤੇ ਨਾ ਹੀ ਬੱਚ ਸਕਦੇ ਹਾਂ। ਇਹ ਗੁਰਬਾਣੀ ਦਾ ਧੰਨ ਧੰਨ ਪੂਰਨ ਬ੍ਰਹਮ ਗਿਆਨ ਹੈ। ਆਓ ਅਸੀਂ ਇਹਨਾਂ ਗਿਆਨ ਦੇ ਮੋਤੀਆਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਹਨਾਂ ਅਮੋਲਕ ਹੀਰੇ ਰਤਨਾਂ ਦੀ ਮਾਲਾ ਆਪਣੇ ਅੰਦਰ ਧਾਰਣ ਕਰੀਏ। ਇਹ ਮਾਲਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਸਲ ਦਰਗਾਹੀ ਮਾਲਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬ੍ਰਹਮ ਗੁਣਾਂ ਦੀ ਮਾਲਾ। ਇਹ ਅਸਲ ਮਾਲਾ ਹੈ ਅਤੇ ਸਾਨੂੰ ਇਸ ਮਾਲਾ ਦੀ ਕਮਾਈ ਕਰਨੀ ਚਾਹੀਦੀ ਹੈ।
ਇਹਨਾਂ ਜੀਵਨ ਬਖ਼ਸ਼ਣ ਵਾਲੀਆਂ ਬ੍ਰਹਮ ਦਾਤਾਂ ਦੀ ਸਿਰਜਣਾ ਤੋਂ ਬਾਅਦ ਸਿਰਜਣਹਾਰੇ ਨੇ ਸਾਡੇ ਵਰਗੇ ਜੀਵਾਂ ਅਤੇ ਹੋਰ ਜੂਨੀਆਂ ਦੀ ਸਿਰਜਣਾ ਕੀਤੀ। ਮਨੁੱਖਾ ਸ਼ਰੀਰ ਦੀ ਦੇਹ ਸਾਡੀ ਰੂਹ ਦਾ ਕਿਲ੍ਹਾ ਹੈ। ਇਸ ਲਈ ਉਸ ਨੇ ਇਹ ਦੇਹੀ ਰੂਪੀ ਕਿਲ੍ਹਾ ਉਸਾਰਿਆ ਹੈ ਰੂਹ ਦੇ ਵਾਸ ਕਰਣ ਲਈ। ਇਸ ਤਰ੍ਹਾਂ ਰੂਹ ਦੇ ਰਹਿਣ ਲਈ ਮਨੁੱਖਾ ਸ਼ਰੀਰ ਦੀ ਸਿਰਜਣਾ ਪੰਜ ਤੱਤਾਂ: ਹਵਾ, ਪਾਣੀ, ਅੱਗ, ਧਰਤੀ, ਅਤੇ ਅਸਮਾਨ ਤੋਂ ਹੋਈ ਹੈ। ਰੂਹ ਜੋ ਕਿ ਬ੍ਰਹਮ ਦੀ ਜੋਤ ਹੈ, ਬ੍ਰਹਮ ਦਾ ਅਨੰਤ ਭਾਗ ਹੈ, ਬ੍ਰਹਮ ਦਾ ਨਿਰਲੇਪ ਭਾਗ ਹੈ, ਜੋ ਮਾਇਆ ਤੋਂ ਪ੍ਰਭਾਵਿਤ ਨਹੀਂ ਹੈ, ਪੰਜ ਤੱਤਾਂ ਦੇ ਇਸ ਕਿਲ੍ਹੇ ਵਿੱਚ ਸਥਾਪਿਤ ਕੀਤੀ ਗਈ। ਬ੍ਰਹਮਾ, ਮਹੇਸ਼ ਅਤੇ ਵਿਸ਼ਨੂੰ (ਇਹ ਤਿੰਨ ਦੇਵਤਾ ਹਨ ਜੋ ਕੁਝ ਸਮਾਜਾਂ ਦੁਆਰਾ ਪੂਜੇ ਜਾਂਦੇ ਹਨ। ਗੁਰਬਾਣੀ ਅਨੁਸਾਰ ਇਹ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰਨ ਦੀਆਂ ਪਰਮ ਸ਼ਕਤੀਆਂ ਹਨ) ਵੀ ਸਿਰਜਣਹਾਰ ਵੱਲੋਂ ਸੁੰਨ ਕਲਾ ਤੋਂ ਸਾਜੇ ਗਏ। ਇਸਦਾ ਭਾਵ ਹੈ ਕਿ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰਨ ਦੀਆਂ ਪਰਮ ਸ਼ਕਤੀਆਂ ਦੀ ਸਿਰਜਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੁੰਨ ਕਲਾ ਦੀ ਪਰਮ ਸ਼ਕਤੀ ਵਿੱਚੋਂ ਹੀ ਕੀਤੀ ਹੈ।
ਐਸੀ ਸੁੰਨ ਕਲਾ ਦੀ ਪਰਮ ਸ਼ਕਤੀ ਹੈ ਜਿਸ ਵਿੱਚ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਣਗਿਣਤ ਯੁੱਗਾਂ ਤੋਂ ਸਥਿੱਰ ਹਨ। ਜਿਵੇਂ ਸਤਿ ਯੁੱਗ, ਤ੍ਰੇਤਾ ਯੁੱਗ, ਦਵਾਪਰ ਯੁੱਗ ਅਤੇ ਹੁਣ ਕਲਯੁੱਗ। ਹਰ ਇੱਕ ਯੁੱਗ ਲੱਖਾਂ ਸਾਲਾਂ ਦਾ ਹੈ। ਉਹ ਰੂਹ ਜੋ ਇਸ ਸੁੰਨ ਕਲਾ ਦੀ ਸਭ ਤੋਂ ਉੱਚ ਸ਼ਕਤੀਸ਼ਾਲੀ ਅਨਾਦਿ ਬਖਸ਼ਿਸ਼ ਨੂੰ ਜਾਣ ਲੈਂਦੀ ਹੈ ਉਹ ਆਪਣੇ ਆਪ ਵਿੱਚ ਪੂਰਨ ਬਣ ਜਾਂਦੀ ਹੈ। ਭਾਵ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੀ ਹੈ, ਬ੍ਰਹਮ ਦਾ ਰੂਪ ਬਣ ਜਾਂਦੀ ਹੈ, ਬ੍ਰਹਮ ਦਾ ਅਨੰਤ ਭਾਗ ਬਣ ਜਾਂਦੀ ਹੈ। ਜੋ ਵੀ ਐਸੀ ਉੱਚ ਅਨਾਦਿ ਅਤੇ ਰੂਹਾਨੀ ਬਖਸ਼ਿਸਾਂ ਵਾਲੀ ਰੂਹ ਦੇ ਸੰਪਰਕ ਵਿੱਚ ਆਉਂਦਾ ਹੈ ਉਹ ਉਸ ਵਰਗਾ ਬਣ ਜਾਂਦਾ ਹੈ। ਐਸੀ ਰੂਹ ਨੂੰ ਗੁਰਬਾਣੀ ਵਿੱਚ ਅਪਰਸੁ ਅਪਾਰਸ ਵੀ ਵਖਿਆਨ ਕੀਤਾ ਗਿਆ ਹੈ ਅਤੇ ਜਦ ਅਸੀਂ ਐਸੀ ਰੂਹ ਦੇ ਸੰਪਰਕ ਵਿੱਚ ਆਉਂਦੇ ਹਾਂ ਅਪਰਸੁ ਬਣ ਜਾਂਦੇ ਹਾਂ। ਭਾਵ ਅਪਰਸ ਅਪਾਰਸ ਰੂਹ ਸਾਨੂੰ ਆਪਣੇ ਵਰਗਾ ਬਣਾ ਦਿੰਦੀ ਹੈ। ਅਸੀਂ ਅਨਾਦਿ ਤੌਰ ਤੇ ਐਸੀ ਰੂਹ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਅਖੀਰ ਉਸ ਵਰਗੇ ਹੀ ਬਣ ਜਾਂਦੇ ਹਾਂ। ਐਸੀ ਅਪਰਸ ਅਪਾਰਸੁ ਰੂਹ ਦੀ ਸੰਗਤ ਸਾਡੇ ਮਨ ਦੇ ਸਾਰੇ ਭਰਮ ਦੂਰ ਕਰ ਦਿੰਦੀ ਹੈ।
ਸੱਤ ਸਰੋਵਰਾਂ ਦੀ ਸਿਰਜਣਾ ਵੀ ਸਿਰਜਣਹਾਰੇ ਵੱਲੋਂ ਸੁੰਨ ਕਲਾ ਵਿੱਚੋਂ ਹੀ ਕੀਤੀ ਗਈ ਹੈ। ਇਹਨਾਂ ੭ ਸੱਤ ਅੰਮ੍ਰਿਤ ਸਰੋਵਰਾਂ ਦਾ ਪ੍ਰਕਾਸ਼ਮਾਣ ਹੋਣਾ ਵੀ ਕੇਵਲ ਸੁੰਨ ਸਮਾਧੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਓ ਇਹਨਾਂ ੭ ਸੱਤ ਸਰੋਵਰਾਂ, ਅੰਮ੍ਰਿਤ ਦੇ ੭ ਸੱਤ ਸਰੋਵਰਾਂ ਬਾਰੇ ਹੋਰ ਵਿਚਾਰ ਕਰੀਏ, ਜਿਹੜੇ ਸਾਡੀ ਰੂਹ ਦਾ ਹਿੱਸਾ ਹਨ ਅਤੇ ਸਿਰਜਣਹਾਰੇ ਦੁਆਰਾ ਸਾਡੇ ਮਨੁੱਖਾ ਸ਼ਰੀਰ ਦੇ ਅੰਦਰ ਸਿਰਜੇ ਗਏ ਹਨ। ਇਹ ਬ੍ਰਹਮ ਪਰਮ ਸ਼ਕਤੀਆਂ ਦੇ ਕੇਂਦਰ ਹਨ ਅਤੇ ਸਾਡੇ ਮਨੁੱਖਾ ਸ਼ਰੀਰ ਦੇ ਅੰਦਰ ਅੰਮ੍ਰਿਤ ਦਾ ਸੋਮਾ ਹਨ। ਇਹ ਇਹਨਾਂ ਵਿੱਚ ਮੌਜੂਦ ਹਨ: ਤ੍ਰਿਕੁਟੀ-ਮੱਥੇ ਦਾ ਕੇਂਦਰ ਜਿਸ ਨੂੰ ਗਿਆਨ ਨੇਤਰ ਵੀ ਕਿਹਾ ਜਾਂਦਾ ਹੈ; ਕੰਠ ਵਿੱਚ; ਹਿਰਦਾ ਕਮਲ; ਨਾਭੀ ਕਮਲ; ਲਿੰਗਾਂ ਵਾਲੇ ਹਿੱਸੇ ਵਿੱਚ; ਕੰਗਰੋੜ ਦਾ ਹੇਠਲਾ ਹਿੱਸਾ ਜਿਸ ਨੂੰ ਕੁੰਡਲਨੀ ਕਿਹਾ ਜਾਂਦਾ ਹੈ; ਸਿਰ ਦੇ ਉੱਪਰਲੇ ਹਿੱਸੇ ਵਿੱਚ-ਦਸਮ ਦੁਆਰ ਸਥਿਤ ਹੈ। ਇਹ ਸੱਤ ਸਰੋਵਰ ਬ੍ਰਹਮ ਅਤੇ ਅਨਾਦਿ ਬਖਸ਼ਿਸ਼ਾਂ ਨਾਲ ਪ੍ਰਕਾਸ਼ਮਾਣ ਹੁੰਦੇ ਹਨ। ਜਦ ਸਿਮਰਨ ਕਰਦਿਆਂ ਕਰਦਿਆਂ ਗੁਰ ਪ੍ਰਸਾਦੀ ਨਾਮ, ਸਤਿਨਾਮ ਇਨ੍ਹਾਂ ਸੱਤ ਸਰੋਵਰਾਂ ਵਿੱਚ ਪਹੁੰਚਦਾ ਹੈ ਤਾਂ ਇਹ ਪ੍ਰਕਾਸ਼ਮਾਣ ਹੋ ਜਾਂਦੇ ਹਨ ਅਤੇ ਜਦ ਇਹ ਨਾਮ ਦਾ ਚੱਕਰ ਪੂਰਾ ਹੁੰਦਾ ਹੈ ਸੁਰਤ ਤੋਂ ਸ਼ੁਰੂ ਹੋ ਕੇ, ਤ੍ਰਿਕੁਟੀ ਖੇਤਰ ਤੋਂ ਅਤੇ ਨਾਮ ਕੰਠ ਅਤੇ ਹਿਰਦੇ ਕਮਲ ਤੋਂ ਯਾਤਰਾ ਕਰਦਾ ਹੈ, ਤਦ ਨਾਭੀ ਕਮਲ, ਤਦ ਕੁੰਡਲਨੀ ਅਤੇ ਕੰਗਰੋੜ ਰਾਹੀਂ ਇੜਾ, ਪਿੰਗਲਾ ਅਤੇ ਸੁਸ਼ਮਨਾ ਨੂੰ ਪ੍ਰਕਾਸ਼ਮਾਣ ਕਰਦਾ ਹੋਇਆ, ਦਸਮ ਦੁਆਰ ਵਿੱਚ ਪ੍ਰਗਟ ਹੁੰਦਾ ਹੈ ਅਤੇ ਵਾਪਸ ਤ੍ਰਿਕੁਟੀ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਨਾਮ ਦੀ ਮਾਲਾ ਪੂਰੀ ਹੁੰਦੀ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿਮਰਨ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ। ਨਾਮ ਸਿਮਰਨ ਨਿਰੰਤਰ ਚਲਣਾ ਸ਼ੁਰੂ ਹੋ ਜਾਂਦਾ ਹੈ। ਇੜਾ ਅਤੇ ਪਿੰਗਲਾ ਦੇ ਪ੍ਰਕਾਸ਼ਮਾਣ ਹੋ ਜਾਣ ਨਾਲ ਚੰਦਰਮਾ ਅਤੇ ਸੂਰਜ ਦੀਆਂ ਪਰਮ ਸ਼ਕਤੀਆਂ ਪ੍ਰਕਾਸ਼ਮਾਣ ਹੋ ਜਾਂਦੀਆਂ ਹਨ। ਸਾਰੀ ਰਚਨਾ (ਪੰਜ ਤੱਤਾਂ ਨਾਲ ਸਿਰਜੇ ਗਏ ਸਾਰੇ ਪ੍ਰਾਣੀ) ਇਨ੍ਹਾਂ ਪਰਮ ਸ਼ਕਤੀਆਂ ਵਿੱਚ ਵੱਧਦੇ ਫੁੱਲਦੇ ਹਨ। ਸੁਸ਼ਮਨਾ ਦੇ ਪ੍ਰਕਾਸ਼ਮਾਣ ਹੋ ਜਾਣ ਨਾਲ ਸੁੰਨ ਦੀ ਪਰਮ ਸ਼ਕਤੀ ਪ੍ਰਕਾਸ਼ਮਾਣ ਹੋ ਜਾਂਦੀ ਹੈ ਅਤੇ ਸੁੰਨ ਸਮਾਧੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਦੀ ਰੂਹ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਵਾਸ ਕਰਦੀ ਹੈ। ਸਾਰੇ ੭ ਸੱਤ ਸਰੋਵਰ ਵੀ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਮਾਨਸਰੋਵਰ ਵਿੱਚ ਡੁੱਬੇ ਰਹਿੰਦੇ ਹਨ। ਦਸਮ ਦੁਆਰ ਵਿੱਚ ਅਨਹਦ ਨਾਦ ਅੰਮ੍ਰਿਤ ਦੀ ਹਰ ਸਮੇਂ ਨਿਰੰਤਰ ਬਰਖਾ ਹੁੰਦੀ ਹੈ। ਦਸਮ ਦੁਆਰ ਵਿੱਚ ਮਾਨਸਰੋਵਰ ਦੇ ਝਰਨੇ ਨਿਰੰਤਰ ਝਰਦੇ ਹਨ। ਦਸਮ ਦੁਆਰ ਦੇ ਖ਼ੁਲ੍ਹ ਜਾਣ ਤੋਂ ਬਾਅਦ ਰੂਹ ਸੁੰਨ ਵਿੱਚ ਸਮਾ ਜਾਂਦੀ ਹੈ ਅਤੇ ਇਸ ਦਾ ਅਨੁਭਵ ਨਿਰੰਤਰ ਕਰਦੀ ਹੈ। ਸਾਰੇ ੭ ਸੱਤ ਅੰਮ੍ਰਿਤ ਸਰੋਵਰ ਪ੍ਰਕਾਸ਼ਿਤ ਹੋ ਜਾਂਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਤ੍ਰਿਕੁਟੀ ਅਤੇ ਦਸਮ ਦੁਆਰ ਦੇ ਖੁੱਲਣ ਤੋਂ ਬਾਅਦ ਸ਼ਰੀਰ ਦੇ ਸਾਰੇ ਚੱਕਰਾਂ ਵਿੱਚ ਨਿਰੰਤਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਨਾਮ ਦੀ ਇਹ ਪਰਮ ਸ਼ਕਤੀਸ਼ਾਲੀ ਅਤੇ ਰਮਣੀਕ ਮਾਲਾ ਸਾਡੀ ਦੇਹੀ ਵਿੱਚ ਪ੍ਰਗਟ ਹੁੰਦੀ ਹੈ ਅਤੇ ਰੋਮ ਰੋਮ ਸਿਮਰਨ ਵਿੱਚ ਚਲਾ ਜਾਂਦਾ ਹੈ।
ਇਸ ਨਾਮ ਦੀ ਮਾਲਾ ਦਾ ਚਾਲੂ ਹੋਣਾ ਇੱਕ ਗੁਰ ਪ੍ਰਸਾਦੀ ਖੇਡ ਹੈ ਅਤੇ ਕੇਵਲ ਸੁੰਨ ਸਮਾਧੀ ਵਿੱਚ ਗੁਰ ਪ੍ਰਸਾਦੀ ਨਾਮ ਸਿਮਰਨ ਵਿੱਚ ਬੈਠਣ ਨਾਲ ਵਾਪਰਦਾ ਹੈ। ਇਹ ਆਪਣੇ ਆਪ ਵਾਪਰਦਾ ਹੈ। ਸਾਡੇ ਖੁਦ ਦੇ ਯਤਨਾਂ ਨਾਲ ਨਹੀਂ ਸਗੋਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸਰ ਜੀ ਦੀ ਅਨਾਦਿ ਬਖਸ਼ਿਸ਼ ਨਾਲ ਅਤੇ ਐਸੀ ਰੂਹ ਦੀ ਗੁਰ ਕ੍ਰਿਪਾ ਨਾਲ ਹੁੰਦਾ ਹੈ ਜਿਸ ਨੇ ਇਸ ਸੁੰਨ ਕਲਾ ਦਾ ਬੋਧ ਕਰ ਲਿਆ ਹੁੰਦਾ ਹੈ। ਜੋ ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ। ਉਹ ਰੂਹ ਜੋ ਅੰਮ੍ਰਿਤ ਦੇ ਇਹਨਾਂ ੭ ਸੱਤ ਸਰੋਵਰਾਂ ਨੂੰ ਪ੍ਰਕਾਸ਼ਮਾਣ ਕਰਨ ਦੇ ਯੋਗ ਹੋ ਜਾਂਦੀ ਹੈ ਉਹ ਜੀਵਨ ਮੁਕਤ ਹੋ ਜਾਂਦੀ ਹੈ ਅਤੇ ਐਸੀ ਰੂਹ ਇੱਕ ਗੁਰਮੁਖ ਰੂਹ ਹੈ। ਜਿਸਦਾ ਭਾਵ ਹੈ ਉਹ ਰੂਹ ਜਿਸਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਹੈ ਅਤੇ ਉਸਦੀ ਗੁਰਮਤਿ ਧਾਰਨ ਕਰ ਲਈ ਹੈ ਅਤੇ ਦੁਰਮਤਿ, ਸੰਸਾਰਿਕ ਮਤਿ ਅਤੇ ਮਨਮਤਿ ਤਿਆਗ ਦਿੱਤੀ ਹੈ, ਇਸ ਤਰ੍ਹਾਂ ਕਰਨ ਦੇ ਯੋਗ ਹੋ ਜਾਂਦੀ ਹੈ ਅਤੇ ਜੀਵਨ ਮੁਕਤ ਹੋ ਜਾਂਦੀ ਹੈ।
ਸੂਰਜ, ਚੰਦ ਅਤੇ ਅਸਮਾਨ ਦੀ ਸਿਰਜਣਾ ਵੀ ਸਿਰਜਣਹਾਰ ਦੁਆਰਾ ਸੁੰਨ ਕਲਾ ਰਾਹੀਂ ਕੀਤੀ ਗਈ ਹੈ। ਤ੍ਰਿਭਵਨ (ਤਿੰਨ ਲੋਕ) ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਜੋਤ ਹੈ। ਅਜੈ ਅਤੇ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਪਾਲਣਾ ਆਪ ਕਰਦਾ ਹੈ ਅਤੇ ਉਸਨੂੰ ਕਿਸੇ ਦੀ ਵੀ ਸਹਾਰੇ ਦੀ ਲੋੜ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਤੌਰ ਤੇ ਆਤਮ ਨਿਰਭਰ ਅਤੇ ਵਿਲੱਖਣ ਹੈ ਅਤੇ ਸਦਾ ਸਦਾ ਲਈ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ।
ਧਰਤੀ ਅਤੇ ਅਸਮਾਨ ਵੀ ਸੁੰਨ ਕਲਾ ਦੀ ਅਨੰਤ ਸ਼ਕਤੀ ਤੋਂ ਸਿਰਜੇ ਗਏ ਹਨ ਅਤੇ ਇਹ ਸਾਰੀਆਂ ਹਸਤੀਆਂ (ਸੂਰਜ, ਚੰਦਰਮਾ, ਧਰਤੀ, ਸਾਰੇ ਬੇਅੰਤ ਖੰਡ ਬ੍ਰਹਮੰਡ ਅਤੇ ਅਸਮਾਨ) ਉਸ ਦੇ ਆਪਣੇ ਆਪ ਦੇ ਸਹਾਰੇ ਤੋਂ ਬਿਨਾਂ ਕਿਸੇ ਹੋਰ ਸਹਾਰੇ ਦੇ ਆਪਣੀ ਆਪਣੀ ਜਗ੍ਹਾ ਵਿੱਚ ਰਹਿੰਦੇ ਹਨ। ਭਾਵ ਇਹ ਸਾਰੇ ਨਕਸ਼ਤ੍ਰ ਅਤੇ ਖੰਡ ਬ੍ਰਹਮੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦੇ ਵਿਧਾਨ ਅਨੁਸਾਰ ਹੀ ਆਪਣੀ-ਆਪਣੀ ਥਾਂ ਉੱਪਰ ਕਾਇਮ ਹਨ।
ਸਾਰੀ ਹੀ ਸ੍ਰਿਸਟੀ ਮਾਇਆ ਦੇ ਰੱਸੇ ਵਿੱਚ ਬੱਧੀ ਹੋਈ ਹੈ। ਭਾਵ ਇਹ ਸਾਰੀਆਂ ਪਦਾਰਥਕ ਸਿਰਜਣਾਵਾਂ ਮਾਇਆ ਦੇ ਪ੍ਰਭਾਵ ਹੇਠ ਚਲਾਈਆਂ ਜਾ ਰਹੀਆਂ ਹਨ। ਇਹ ਅਨੰਤ ਦਾ ਚੱਕਰ ਧੰਨ ਧੰਨ ਸ਼੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਅਤੇ ਮਾਇਆ ਦੇ ਅਧਿਕਾਰ ਖੇਤਰ ਵਿੱਚ ਰਹਿੰਦਾ ਹੈ। ਉਹ ਆਪਣੇ ਸਰਗੁਣ ਸਰੂਪ ਦਾ ਸਿਰਜਣਹਾਰਾ ਹੈ ਅਤੇ ਉਹ ਆਪਣੇ ਸਰਗੁਣ ਸਰੂਪ ਦਾ ਵਿਨਾਸ਼ ਕਰਨ ਵਾਲਾ ਹੈ। ਭਾਵ ਅਨੰਤ ਦੇ ਚੱਕਰ ਵਿੱਚ ਜੀਅ ਰਹੀ ਹਰ ਵਸਤੂ ਨਾਸ਼ਵਾਨ ਹੈ। ਕੇਵਲ ਉਸਦਾ ਅਨੰਤ ਭਾਗ ਹੀ ਨਾਸ਼ ਰਹਿਤ ਹੈ। ਇਹ ਪੂਰਨ ਸਤਿ ਹੈ ਅਤੇ ਇਹ ਉਸਦਾ ਆਪਣਾ ਨਿਰਗੁਣ ਸਰੂਪ ਹੈ।
ਉਤਪੱਤੀ ਦੀਆਂ ਚਾਰ ਪਰਮ ਸ਼ਕਤੀਆਂ (ਅੰਡਜ, ਜੇਰਜ, ਸੇਤਜ ਅਤੇ ਉਤਭੁਜ ਚਾਰ ਜੀਵਨ ਉਤਪੱਤੀ ਦੀਆਂ ਪਰਮ ਸ਼ਕਤੀਆਂ ਹਨ) ਅਤੇ ਇਹਨਾਂ ਦੇ ਸੰਚਾਰ ਦੇ ਮਾਧਿਅਮ, ਉਹਨਾਂ ਦੀ ਗੱਲ ਬਾਤ ਦੀ ਭਾਸ਼ਾ ਵੀ ਸਿਰਜਣਹਾਰ ਵੱਲੋਂ ਸੁੰਨ ਕਲਾ ਵਿੱਚ ਬੈਠਿਆਂ ਹੀ ਕੀਤੀ ਗਈ। ਸਾਰਾ ਹੀ ਬ੍ਰਹਿਮੰਡ ਉਸ ਮੂਲ (ਸਤਿ) ਦੀ ਪਰਮ ਸ਼ਕਤੀ ਵਿੱਚੋਂ ਜਨਮ ਲੈਂਦਾ ਹੈ ਅਤੇ ਵਿਨਾਸ਼ ਤੋਂ ਬਾਅਦ ਜਾਂ ਮਰਨ ਤੋਂ ਬਾਅਦ ਉਸ ਪਰਮ ਸ਼ਕਤੀ ਵਿੱਚ ਵਾਪਸ ਚਲਾ ਜਾਂਦਾ ਹੈ।
ਸਾਰੀ ਬਨਸਪਤ ਦੀ ਕ੍ਰਿਸ਼ਮਾ ਮਈ ਸਿਰਜਣਾ ਵੀ ਉਸਦਾ ਇੱਕ ਕ੍ਰਿਸ਼ਮਾ ਮਈ ਕਾਰਜ ਹੈ। ਇਹ ਸਾਰੀਆਂ ਸਿਰਜਣਾਵਾਂ ਸੁੰਨ ਤੋਂ ਉਪਜੀਆਂ ਹਨ ਅਤੇ ਜਦ ਇਹਨਾਂ ਦਾ ਵਿਨਾਸ਼ ਹੁੰਦਾ ਹੈ ਇਹ ਵਾਪਸ ਸੁੰਨ ਵਿੱਚ ਚਲੀਆਂ ਜਾਂਦੀਆਂ ਹਨ। ਉਸਦੀ ਸਾਰੀ ਸਿਰਜਣਾ ਉਸ ਦੇ ਹੁਕਮ ਵਿੱਚ ਹੈ। ਦਿਨ ਅਤੇ ਰਾਤ ਦੀ ਕ੍ਰਿਸ਼ਮਾ ਮਈ ਸਿਰਜਣਾ ਵੀ ਉਸ ਦੁਆਰਾ ਕੀਤੀ ਗਈ। ਉਹ ਹੈ ਜੋ ਜੀਵਨ ਨੂੰ ਜਨਮ ਅਤੇ ਮੌਤ ਦਿੰਦਾ ਹੈ। ਉਹ ਹੈ ਜੋ ਜੀਵਨ ਨੂੰ ਸਾਰੀਆਂ ਸੰਸਾਰਿਕ ਖੁਸ਼ੀਆਂ ਅਤੇ ਦੁੱਖ ਦਿੰਦਾ ਹੈ। ਭਾਵ ਜਨਮ ਅਤੇ ਮੌਤ ਵੀ ਉਸਦੇ ਹੁਕਮ ਅਤੇ ਕਰਮ ਦੇ ਵਿਧਾਨ ਦੇ ਅਨੁਸਾਰ ਹੈ। ਸਾਡੇ ਦੁੱਖ ਅਤੇ ਖੁਸ਼ੀਆਂ ਵੀ ਉਸਦੀ ਸਿਰਜਣਾ ਦਾ ਹੀ ਹਿੱਸਾ ਹੈ। ਭਾਵ ਜੀਵਾਂ ਦਾ ਜਨਮ ਮਰਣ ਅਤੇ ਸੁੱਖ ਦੁੱਖ ਦਾ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਧਾਨ ਅਨੁਸਾਰ ਚਲਦਾ ਹੈ।
ਜਨਮ ਅਤੇ ਮਰਨ ਦਾ ਚੱਕਰ ਵੀ ਉਸਦੀ ਸਿਰਜਣਾ ਹੈ। ਅਸਲ ਵਿੱਚ ਇਹ (ਸਿਰਜਣਾ) ਉਸਦੇ ਸਰਗੁਣ ਸਰੂਪ ਦਾ ਭਾਗ ਹੈ ਜੋ ਕਿ ਮਾਇਆ ਦੇ ਅਧੀਨ ਕੰਮ ਕਾਜ ਕਰਦਾ ਹੈ। ਕੇਵਲ ਇੱਕ ਗੁਰਮੁਖ ਹੀ ਮਾਇਆ ਉੱਪਰ ਭਾਰੀ ਹੋ ਸਕਦਾ ਹੈ ਅਤੇ ਆਪਣਾ ਅਸਲ ਮੂਲ (ਸਤਿ ਘਰ) ਲੱਭ ਸਕਦਾ ਹੈ, ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਨੰਤ ਭਾਗ ਹੈ, ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁੰਨ ਹਿੱਸਾ ਹੈ, ਜੋ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਜੋਤ ਪੂਰਨ ਪ੍ਰਕਾਸ਼ ਦਾ ਹਿੱਸਾ ਹੈ।
ਚਾਰ ਵੇਦ ਜੋ ਬ੍ਰਹਮਾ ਦੁਆਰਾ ਲਿਖੇ ਗਏ ਹਨ (ਇਹ ਹਨ ਰਿਗਵੇਦ, ਯਜੁਰ ਵੇਦ, ਸਾਮ ਵੇਦ, ਅਤੇ ਅਥਰ ਵੇਦ) ਅਤੇ ਇਹ ਬ੍ਰਹਮਾ ਦੁਆਰਾ ਅਕਾਲ ਪੁਰਖ ਦੇ ਹੁਕਮ ਅਧੀਨ ਲਿਖੇ ਗਏ ਹਨ। ਭਾਵ ਬ੍ਰਹਮਾ ਦੁਆਰਾ ਪੇਸ਼ ਕੀਤਾ ਗਿਆ ਸਾਰਾ ਗਿਆਨ ਕੇਵਲ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਆਇਆ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਸੋਮਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ ਅਤੇ ਇਹ ਬਖ਼ਸ਼ਿਸ ਉਨ੍ਹਾਂ ਮਹਾਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਸੁੰਨ ਦੀ ਇਸ ਪਰਮ ਸ਼ਕਤੀ ਵਿੱਚ ਲੀਨ ਹੋ ਜਾਂਦੇ ਹਨ।
ਮਾਇਆ ਦੇ ਤਿੰਨ ਗੁਣ (ਰਜ ਗੁਣ, ਤਮ ਗੁਣ ਅਤੇ ਸਤਿ ਗੁਣ) ਵੀ ਅਕਾਲ ਪੁਰਖ ਦੁਆਰਾ ਬਣਾਏ ਗਏ। ਅਸਲ ਵਿੱਚ ਮਾਇਆ ਧੰਨ ਧੰਨ ਅਕਾਲ ਪੁਰਖ ਜੀ ਦੀ ਸਿਰਜਣਾ ਹੈ। ਜੋ ਆਮ ਮਨੁੱਖ ਦੀ ਜ਼ਿੰਦਗੀ ਨੂੰ ਚਲਾਉਂਦੀ ਹੈ। ਕੇਵਲ ਪੂਰਨ ਸੰਤ ਮਾਇਆ ਦੇ ਅਧੀਨ ਨਹੀਂ ਹਨ। ਉਹ ਸਦਾ ਸਦਾ ਅਕਾਲ ਪੁਰਖ ਨਾਲ ਇੱਕ ਮਿੱਕ ਰਹਿੰਦੇ ਹਨ ਅਤੇ ਮਾਇਆ ਉਹਨਾਂ ਨੂੰ ਨਿਰਦੇਸ਼ਿਤ ਕਰਨ ਦੀ ਜਗ੍ਹਾ ਉਹਨਾਂ ਦੀ ਸੇਵਾ ਕਰਦੀ ਹੈ। ਮਾਇਆ ਐਸੇ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ ਦੇ ਚਰਨਾਂ ਵਿੱਚ ਰਹਿੰਦੀ ਹੈ।
ਇਹ ਮਾਇਆ ਦੇ ਤਿੰਨ ਵੱਖ-ਵੱਖ ਗੁਣ ਹਨ :-
ਤਮੋ ਗੁਣ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ
ਰਜੋ ਗੁਣ : ਆਸਾ, ਤ੍ਰਿਸ਼ਨਾ ਅਤੇ ਮਨਸਾ (ਇੱਛਾਵਾਂ)
ਸਤੋ ਗੁਣ : ਦਇਆ, ਸੰਤੋਖ, ਧਰਮ, ਸੰਜਮ
ਉਹ ਰੂਹ ਜੋ ਮਾਇਆ ਦੇ ਸਤੋ ਗੁਣਾਂ ਉੱਪਰ ਧਿਆਨ ਕੇਂਦਰਤ ਕਰਦੀ ਹੈ ਅਤੇ ਇਸਦੇ ਅਧੀਨ ਚੱਲਦੀ ਹੈ, ਹੌਲੀ ਹੌਲੀ ਅਨਾਦਿ ਬਖਸ਼ਿਸ਼ ਪ੍ਰਾਪਤ ਕਰਦੀ ਹੈ ਅਤੇ ਗੁਰ ਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦੀ ਹੈ। ਤਦ ਪੂਰਨ ਭਗਤੀ ਕਰਦੀ ਹੈ ਅਤੇ ਮਾਇਆ ਦੀਆਂ ਸਾਰੀਆਂ ਰੋਕਾਂ ਨੂੰ ਤੋੜ ਦਿੰਦੀ ਹੈ। ਮਾਇਆ ਉੱਪਰ ਜਿੱਤ ਪਾ ਲੈਂਦੀ ਹੈ ਅਤੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਚਲੀ ਜਾਂਦੀ ਹੈ ਅਤੇ ਬ੍ਰਹਮ ਨਾਲ ਇੱਕ ਮਿੱਕ ਬਣ ਜਾਂਦੀ ਹੈ।
ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕੋਈ ਕੀਮਤ ਨਹੀਂ ਹੈ। ਕੋਈ ਵੀ ਇਸ ਨੂੰ ਕਿਤੋਂ ਵੀ ਖਰੀਦ ਨਹੀਂ ਸਕਦਾ ਹੈ। ਕੇਵਲ ਸ਼ੁੱਧ, ਪਵਿੱਤਰ ਅਤੇ ਬੇ-ਸ਼ਰਤ ਪਿਆਰ (ਬਿਨਾ ਮੰਗਾਂ ਦੇ), ਬਲੀਦਾਨ ਅਤੇ ਉਸਦੀ ਸੇਵਾ ਕਰਨ ਵਾਲੀ ਰੂਹ ਹੀ ਉਸਦੇ ਪੂਰਨ ਹੁਕਮ ਨੂੰ ਸਮਝਦੀ ਹੈ ਅਤੇ ਪੂਰਨ ਸਤਿ ਬੋਲਦੀ ਹੈ, ਸਤਿ ਦੇਖਦੀ ਹੈ, ਸਤਿ ਸੁਣਦੀ ਹੈ, ਪੂਰਨ ਸਤਿ ਦੀ ਸੇਵਾ ਕਰਦੀ ਹੈ ਅਤੇ ਪੂਰਨ ਸਤਿ ਵਰਤਾਉਂਦੀ ਹੈ।
ਉਹ ਸਾਰੇ ਖੰਡ ਬ੍ਰਹਿਮੰਡਾਂ, ਸੱਤ ਪਤਾਲਾਂ ਅਤੇ ਸੱਤ ਅਕਾਸ਼ਾਂ ਦਾ ਰਚਨਹਾਰਾ ਹੈ। ਇਹਨਾਂ ਸਾਰੀਆਂ ਰਚਨਾਵਾਂ ਦੀ ਦੇਖ ਭਾਲ ਉਸ ਦੁਆਰਾ ਕੀਤੀ ਜਾ ਰਹੀ ਹੈ। ਉਹ ਮੂਲ (ਸਤਿ) ਹੈ। ਕੁਝ ਵੀ ਉਸ ਤੋਂ ਪਰ੍ਹੇ ਨਹੀਂ ਹੈ। ਉਹ ਸਰਵ ਸ੍ਰੇਸ਼ਟ ਹੈ ਅਤੇ ਆਪ ਹੀ ਹਰ ਰਚਨਾ ਦੀ ਸੰਭਾਲ ਕਰਦਾ ਹੈ।
ਉਹ ਰੂਹਾਂ ਜੋ ਉਸ ਵਿੱਚ ਲੀਨ ਰਹਿੰਦੀਆਂ ਹਨ ਉਸ ਦੇ ਅਨੰਤ ਭਾਗ ਵਿੱਚ ਰਹਿੰਦੀਆਂ ਹਨ ਅਤੇ ਬਾਕੀ ਸਾਰੀ ਸਿਰਜਣਾ ਮਾਇਆ ਦੇ ਤਿੰਨ੍ਹਾਂ ਗੁਣਾਂ ਦੇ ਅਧੀਨ ਰਹਿੰਦੀ ਹੈ। ਭਾਵ ਸਾਰੀ ਰਚਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦੇ ਵਿਧਾਨ ਅਨੁਸਾਰ ਚਲਦੀ ਹੈ ਭਾਵੇਂ ਉਹ ਮਾਇਆ ਵਿੱਚ ਹੋਵੇ ਜਾਂ ਸੁੰਨ ਵਿੱਚ ਸਮਾ ਗਈ ਹੋਵੇ।
ਸਭ ਤੋਂ ਘਾਤੱਕ ਮਾਨਸਿਕ ਰੋਗ ਹਉਮੈ ਦਾ ਰੋਗ ਹੈ। ਹਉਮੈ ਮਾਇਆ ਦੇ ਤਮੋ ਗੁਣਾਂ ਦਾ ਸਿਰਮੌਰ ਭਾਗ ਹੈ (ਪੰਜ ਦੂਤਾਂ ਵਿੱਚੋਂ ਸਭ ਤੋਂ ਪ੍ਰਬਲ ਦੂਤ ਹੈ ਜਿਸਨੂੰ ਅਹੰਕਾਰ ਕਿਹਾ ਜਾਂਦਾ ਹੈ)। ਜਨਮ ਮਰਨ ਦਾ ਸਾਰਾ ਚੱਕਰ ਹਉਮੈ ਦੇ ਕਾਰਨ ਹੈ ਜੋ ਕਿ ਸਭ ਤੋਂ ਦੀਰਘ ਮਾਨਸਿਕ ਰੋਗ ਹੈ। ਉਹ ਮਨੁੱਖ ਜੋ ਸਤਿ ਦੀ ਕਰਨੀ ਕਰਕੇ ਅਨਾਦਿ ਤੌਰ ਤੇ ਅਕਾਲ ਪੁਰਖ ਦੁਆਰਾ ਬਖਸ਼ਿਆ ਗਿਆ ਹੈ ਉਹ ਮਨੁੱਖ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਅੱਗੇ ਪੂਰਨ ਸਮਰਪਣ ਕਰਨ ਨਾਲ ਇਸ ਗੁਰ ਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਿਸ ਨੇ ਆਪ ਸਾਰੇ ਬੰਧਨਾਂ ਨੂੰ ਤੋੜਿਆ ਹੈ ਅਤੇ ਮਾਇਆ ਦੇ ਤਿੰਨ੍ਹਾਂ ਗੁਣਾਂ ਤੇ ਜਿੱਤ ਪਾਈ ਹੈ, ਜਿਸਨੇ ਮਾਇਆ ਉੱਪਰ ਪੂਰਨ ਜਿੱਤ ਪਾ ਲਈ ਹੈ, ਐਸਾ ਸੰਤ ਸਤਿਗੁਰੂ ਸਾਡੀ ਰੂਹ ਨੂੰ ਚੌਥੇ ਪਦ ਵਿੱਚ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਲੈ ਜਾਂਦਾ ਹੈ ਅਤੇ ਇਸਦੇ ਫਲਸਰੂਪ ਸਾਡੀ ਰੂਹ ਨੂੰ ਮਾਇਆ ਤੋਂ ਮੁਕਤ ਕਰਵਾ ਕੇ ਸਾਨੂੰ ਜੀਵਨ ਮੁਕਤੀ ਦਿੰਦਾ ਹੈ।
ਅਕਾਲ ਪੁਰਖ ਦੇ ਦਸ ਅਵਤਾਰ ਵੀ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੁੰਨ ਕਲਾ ਤੋਂ ਹੀ ਜਨਮੇ ਹਨ। ਇਹ ਦਸ ਐਸੇ ਪਰਮ ਭਗਤ ਹਨ ਜੋ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵੱਖ-ਵੱਖ ਸਮਿਆਂ ਵਿੱਚ ਅਵਤਾਰ ਰੂਪ ਵਿੱਚ ਪ੍ਰਗਟ ਹੋਏ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸ਼ਿਵਾ, ਦੇਵੀਆਂ ਅਤੇ ਦੇਵਤਿਆਂ ਦਾ ਸਿਰਜਣਹਾਰਾ ਹੈ। ਪਰ ਇਹਨਾਂ ਵਿੱਚੋਂ ਸਾਰੀਆਂ ਹਸਤੀਆਂ ਲੋਕਾਈ ਨੂੰ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲਿਆਉਣ ਲਈ ਜੰਮੀਆਂ ਸਨ, ਪਰ ਇਹਨਾਂ ਹਸਤੀਆਂ ਨੇ ਆਪਣੇ ਆਪ ਨੂੰ ਪਰਮਾਤਮਾ ਅਖਵਾਇਆ ਅਤੇ ਲੋਕਾਈ ਤੋਂ ਆਪਣੀ ਪੂਜਾ ਕਰਵਾਉਨੀ ਸ਼ੁਰੂ ਕਰਵਾ ਦਿੱਤੀ ਅਤੇ ਅਕਾਲ ਦੀ ਪੂਜਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਸਾਰੇ ਦੇਵੀ ਦੇਵਤੇ ਮਾਇਆ ਦੇ ਅਧੀਨ ਹਨ। ਉਹਨਾਂ ਵਿੱਚੋਂ ਕੋਈ ਵੀ ਮਾਇਆ ਦੀਆਂ ਬੰਦਸ਼ਾਂ ਨੂੰ ਤੋੜ ਨਹੀਂ ਸਕਿਆ। ਉਹਨਾਂ ਦੀਆਂ ਆਪਣੀਆਂ ਕਰਨੀਆਂ ਇਨ੍ਹਾਂ ਅਖੌਤੀ ਪਰਮਾਤਮਾ ਅਖਵਾਉਣ ਵਾਲਿਆਂ ਦੀ ਇਸ ਅਵਸਥਾ ਲਈ ਜਿੰਮੇਵਾਰ ਹਨ। ਮਾਇਆ ਤੇ ਜਿੱਤ ਪਾਉਣ ਅਤੇ ਜਨਮ ਮਰਣ ਦਾ ਚੱਕਰ ਤੋੜ ਕੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਜਾਣ ਦਾ ਕੇਵਲ ਇੱਕੋ ਇੱਕ ਰਸਤਾ ਹੈ ਅਤੇ ਉਹ ਹੈ ਗੁਰ ਅਤੇ ਗੁਰੂ ਦੇ ਅੱਗੇ ਪੂਰਨ ਸਮਰਪਣ। ਇੱਕ ਗੁਰਮੁਖ ਬਣਨ ਲਈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਅਤੇ ਗੁਰੂ ਦੀ ਸੇਵਾ ਕਰਨੀ ਅਤੇ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ।
ਉਹ ਵਿਅਕਤੀ ਜੋ ਅਨੰਤਤਾ, ਸੁੰਨ ਕਲਾ ਦੀ ਅਨੰਤ ਸ਼ਕਤੀ ਨੂੰ ਪਹਿਚਾਣ ਲੈਂਦੇ ਹਨ ਉਹ ਮਾਇਆ ਦੇ ਇਹਨਾਂ ਮਾਨਸਿਕ ਰੋਗਾਂ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ ਹਨ। ਪਰ ਐਸੀਆਂ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਸੁੰਨ ਕਲਾ ਦੀ ਇਸ ਬੇਅੰਤ ਸ਼ਕਤੀ ਨੂੰ ਸਮਝਦੀਆਂ ਹਨ। ਸਾਰੇ ਹੀ ਯੁੱਗਾਂ ਤੋਂ ਗੁਰੂ ਦੇ ਬਚਨਾਂ ਦੀ ਪਾਲਣਾ ਕਰਨ ਦਾ ਇਹ ਰਸਤਾ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਰਿਹਾ ਹੈ ਅਤੇ ਇਹ ਸੁੰਨ ਸਮਾਧੀ ਵਿੱਚ ਗੁਰ ਪ੍ਰਸਾਦੀ ਨਾਮ ੴ ਸਤਿਨਾਮ ਸਿਮਰਨ ਦੀ ਗੁਰ ਪ੍ਰਸਾਦੀ ਪੌੜੀ ਹੈ ਜੋ ਰੂਹ ਨੂੰ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲਿਜਾਂਦੀ ਹੈ।
ਰੂਹ ਕਰਮ ਖੰਡ ਵਿੱਚ ਸਮਾਧੀ ਵਿੱਚ ਜਾਂਦੀ ਹੈ, ਅਤੇ ਤਦ ਸੁੰਨ ਸਮਾਧੀ ਵਿੱਚ ਜਾਂਦੀ ਹੈ। ਇਹ ਉਹ ਅਵਸਥਾ ਹੈ ਜਿੱਥੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬੋਧ ਹੁੰਦਾ ਹੈ ਅਤੇ ਸੱਚਖੰਡ ਦਾ ਦਰਵਾਜਾ ਖੁੱਲ੍ਹਦਾ ਹੈ ਅਤੇ ਰੂਹ ਸੱਚਖੰਡ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਹ ਅਨਾਦਿ ਬਖਸ਼ਿਸਾਂ ਗੁਰ ਪ੍ਰਸਾਦਿ ਦਾ ਸਰਵ ਉੱਚ ਪੱਧਰ ਹੈ। ਇਹ ਕੇਵਲ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੀ ਗੁਰ ਸੰਗਤ ਵਿੱਚ ਵਾਪਰ ਸਕਦਾ ਹੈ।
ਉਹ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਦੀਆਂ ਹਨ ਅਤੇ ਇਸ ਦਾ ਪਾਲਣ ਕਰਦੀਆਂ ਹਨ। ਪਰ ਐਸੀਆਂ ਰੂਹਾਂ ਜੋ ਇਹ ਕਰਦੀਆਂ ਹਨ ਮਾਇਆ ਦੇ ਸਭ ਰੋਗਾਂ ਤੋਂ ਮੁਕਤ ਹੋ ਜਾਂਦੀਆਂ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ।
ਮਨੁੱਖਾ ਸ਼ਰੀਰ ਪੰਜ ਤੱਤਾਂ (ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼) ਤੋਂ ਬਣਿਆ ਹੈ ਅਤੇ ਇਹ ਸਭ ਕੇਵਲ ਕਰਤੇ ਦੀ ਰਚਨਾ ਹੈ। ਸਾਡੀਆਂ ਕਰਨੀਆਂ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਭ ਦਰਜ ਕੀਤੀਆਂ ਜਾਂਦੀਆਂ ਹਨ। ਜੇਕਰ ਅਸੀਂ ਬੁਰਾ ਬੀਜਾਂਗੇ ਬੁਰਾ ਵੱਢਾਂਗੇ। ਜੇਕਰ ਅਸੀਂ ਚੰਗਾ ਬੀਜਾਂਗੇ ਚੰਗਾ ਵੱਢਾਂਗੇ। ਭਾਵ ਸਾਡੇ ਸਾਰੇ ਦੁੱਖ ਕਲੇਸ਼ ਬੁਰੀਆਂ ਕਰਨੀਆਂ ਕਾਰਨ ਹਨ। ਅਸੀਂ ਬੁਰੀਆਂ ਕਰਨੀਆਂ ਕਿਉਂ ਬੀਜਦੇ ਹਾਂ, ਜਦ ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੀਆਂ ਬੁਰੀਆਂ ਕਰਨੀਆਂ ਨੂੰ ਆਪ ਹੀ ਵੱਢਣਾ ਪੈਣਾ ਹੈ। ਭਾਵ ਆਪਣੀ ਰੋਜ਼ਾਨਾ ਕਰਨੀ ਉੱਪਰ ਧਿਆਨ ਦੇਣ ਦੀ ਲੋੜ ਹੈ। ਕੇਵਲ ਸਤਿ ਦੀ ਕਰਨੀ ਕਰੋ ਤਾਂ ਜੋ ਭਵਿੱਖ ਵਿੱਚ ਦੁੱਖ ਕਲੇਸ ਨਾ ਦੇਖਣੇ ਪੈਣ।
ਇਸ ਤਰ੍ਹਾਂ ਹਰ ਇੱਕ ਮਨੁੱਖ ਦੀ ਕਿਸਮਤ ਵੱਖ ਵੱਖ ਹੈ ਕਿਉਂਕਿ ਹਰ ਇੱਕ ਦੀਆਂ ਕਰਨੀਆਂ ਵੱਖ ਹਨ। ਉਹ ਰੂਹਾਂ ਜੋ ਜ਼ਿਆਦਾ ਚੰਗੀਆਂ ਕਰਨੀਆਂ ਬੀਜਦੀਆਂ ਹਨ ਅਤੇ ਆਪਣੀਆਂ ਚੰਗੀਆਂ ਕਰਨੀਆਂ ਨੂੰ ਇਸ ਪੱਧਰ ਤੱਕ ਇਕੱਠਾ ਕਰ ਲੈਂਦੀਆਂ ਹਨ ਜਿਥੇ ਉਹ ਬ੍ਰਹਮ ਦੁਆਰਾ ਆਪਣੀਆਂ ਚੰਗੀਆਂ ਕਰਨੀਆਂ ਕਾਰਨ ਪਹਿਚਾਣੀਆਂ ਜਾਂਦੀਆਂ ਹਨ ਅਤੇ ਉਸ ਦੁਆਰਾ ਅਨਾਦਿ ਬਖਸ਼ਿਸ਼ ਪ੍ਰਾਪਤ ਕਰਦੀਆਂ ਹਨ। ਐਸੀਆਂ ਰੂਹਾਂ ਇੱਕ ਪੂਰਨ ਸੰਤ ਸਤਿਗੁਰੂ ਦੀ ਗੁਰ ਸੰਗਤ ਨਾਲ ਬਖ਼ਸ਼ੀਆਂ ਜਾਂਦੀਆਂ ਹਨ (ਅਸੀਂ ਪੂਰਨ ਲਿਖਦੇ ਹਾਂ ਜਿਸਦਾ ਭਾਵ ਹੈ ਜੋ ਰੂਹਾਂ ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੁੰਦੀਆਂ ਹਨ, ਜੋ ਮਾਇਆ ਉੱਪਰ ਜਿੱਤ ਪਾਉਂਦੀਆਂ ਹਨ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਭਾਗ ਵਿੱਚ ਲੀਨ ਰਹਿੰਦੀਆਂ ਹਨ)। ਐਸੀਆਂ ਰੂਹਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸਰ ਦੇ ਗੁਰ ਪ੍ਰਸਾਦੀ ਨਾਮ ਅੰਮ੍ਰਿਤ ਵਿੱਚ ਲੀਨ ਰਹਿੰਦੀਆਂ ਹਨ ਅਤੇ ਇੱਕ ਪੂਰਨ ਸੰਤ ਸਤਿਗੁਰੂ ਦੀ ਸੰਗਤ ਅਤੇ ਬਖਸ਼ਿਸ਼ ਦੇ ਗੁਣ ਨਾਲ ਮਾਇਆ ਉੱਪਰ ਜਿੱਤ ਪਾ ਲੈਂਦੀਆਂ ਹਨ ਅਤੇ ਜਨਮ ਮਰਣ ਦੇ ਚੱਕਰ ਸਰਗੁਣ ਸਰੂਪ ਨੂੰ ਤੋੜ ਲੈਂਦੀਆਂ ਹਨ ਅਤੇ ਵਾਪਸ ਉਸਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੀਆਂ ਹਨ।
ਰੂਹਾਨੀ ਸ਼ਕਤੀਆਂ ਅਤੇ ਪੂਰਨ ਬ੍ਰਹਮ ਗਿਆਨ ਕੇਵਲ ਐਸੀਆਂ ਰੂਹਾਂ ਨੂੰ ਪ੍ਰਾਪਤ ਹੁੰਦਾ ਹੈ ਜੋ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀਆਂ ਹਨ।
ਅਕਾਲ ਪੁਰਖ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਮਾਇਆ ਦੀ ਇਸ ਖੇਡ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ। ਮਾਇਆ ਦੇ ਤਿੰਨ੍ਹਾਂ ਗੁਣਾਂ ਅਤੇ ਇਹਨਾਂ ਦੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬੁਰੇ ਪ੍ਰਭਾਵਾਂ ਅਤੇ ਜਨਮ ਮਰਣ ਦੇ ਚੱਕਰ ਵਿੱਚ ਫਸੇ ਰਹਿਣ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ। ਹਾਲਾਂਕਿ ਮਾਇਆ ਦੀ ਇਹ ਖੇਡ ਕੇਵਲ ਤਾਂ ਹੀ ਸਮਝੀ ਜਾ ਸਕਦੀ ਹੈ ਜੇਕਰ ਅਸੀਂ ਆਪਣੀ ਸਿਆਣਪ ਨੂੰ ਛੱਡ ਦਿੰਦੇ ਹਾਂ ਅਤੇ ਗੁਰੂ ਦੀ ਮਤਿ ਨੂੰ ਧਾਰਨ ਕਰਦੇ ਹਾਂ। ਇੱਥੇ ਹੋਰ ਕੋਈ ਰਸਤਾ ਨਹੀਂ ਹੈ, ਕਿਉਂਕਿ ਗੁਰੂ ਨੇ ਇਹ ਅਨੰਤਤਾ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਕੇਵਲ ਉਹ ਸਾਨੂੰ ਦੱਸ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।
ਜੇਕਰ ਅਸੀਂ ਗੁਰਮਤਿ ਨੂੰ ਧਾਰਨ ਨਹੀਂ ਕਰਦੇ ਤਦ ਸਦਾ ਹੀ ਮਾਇਆ ਦੇ ਕਾਬੂ ਅਧੀਨ ਰਹਿੰਦੇ ਹਾਂ ਅਤੇ ਇਸ ਲਈ ਮਾਇਆ ਦੇ ਪ੍ਰਭਾਵ ਅਧੀਨ ਹਮੇਸ਼ਾਂ ਸਾਰੇ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਅਧੀਨ ਦੁੱਖ ਭੋਗ ਰਹੇ ਹਾਂ। ਉਹ ਵਿਅਕਤੀ ਜੋ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਪ੍ਰਾਪਤ ਕਰਦਾ ਅਤੇ ਸਮਝਦਾ ਹੈ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ। ਭਾਵ ਸਾਨੂੰ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਰਗੇ ਬਣਨ ਲਈ ਬ੍ਰਹਮ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ। ਕੇਵਲ ਤਦ ਉਹ ਸਾਨੂੰ ਆਪਣੇ ਵਿੱਚ ਲੀਨ ਕਰੇਗਾ।
ਅਖੀਰਲੀ ਗੱਲ ਇਹ ਹੈ ਕਿ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਮਨ ਕੇਵਲ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਸਿਮਰਨ ਕਰਨ ਨਾਲ ਹੀ ਚਿੰਦਿਆ ਜਾਂਦਾ ਹੈ ਅਤੇ ਅੰਦਰਲਾ ਤੀਰਥ ਪੂਰਾ ਹੁੰਦਾ ਹੈ। ਅੰਦਰਲੀ ਰਹਿਤ ਦੀ ਪ੍ਰਾਪਤੀ ਜੋ ਕਿ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੈ, ਦੀ ਪ੍ਰਾਪਤੀ ਜੋ ਕਿ ਗੁਰ ਪ੍ਰਸਾਦੀ ਖੇਡ ਹੈ ਉਹ ਕੇਵਲ ਕਰਮ ਖੰਡ ਅਤੇ ਸੱਚਖੰਡ ਵਿੱਚ ਪ੍ਰਾਪਤ ਹੁੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸਦਾ ਮਹੱਤਵ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਉੱਪਰਲੇ ਪੂਰਨ ਬ੍ਰਹਮ ਗਿਆਨ ਦੇ ਭਾਗ ਵਿੱਚ ਵਿਚਾਰ ਕੀਤੀ ਗਈ ਹੈ ਅਤੇ ਗੁਰ ਪਰਸਾਦੀ ਨਾਮ ੴ ਸਤਿਨਾਮ ਦੀ ਅਨਾਦਿ ਬਖਸ਼ਿਸ਼ ਲਈ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਸਮਾਧੀ ਅਤੇ ਸੁੰਨ ਸਮਾਧੀ ਕੇਵਲ ਤਦ ਆਉਂਦੀ ਹੈ ਜਦ ਅਸੀਂ ਇੱਕ ਪੂਰਨ ਸੰਤ ਸਤਿਗੁਰੂ ਦੀ ਗੁਰ ਪ੍ਰਸਾਦੀ ਗੁਰ ਸੰਗਤ ਵਿੱਚ ਸ਼ਾਮਿਲ ਹੁੰਦੇ ਹਾਂ। ਕਿਉਂਕਿ ਉਹ ਅੰਮ੍ਰਿਤ ਕਾ ਦਾਤਾ ਹੈ। ਨਾਮ ਅੰਮ੍ਰਿਤ ਕਾ ਦਾਤਾ ਹੈ। ਉਸਦੀ ਸੰਗਤ ਸਾਨੂੰ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਵੇਗੀ ਅਤੇ ਅਸੀਂ ਮਾਇਆ ਦੇ ਬੰਧਨਾਂ ਨੂੰ ਤੋੜਨ ਦੇ ਯੋਗ ਹੋ ਜਾਵਾਂਗੇ। ਮਾਇਆ ਉੱਪਰ ਜਿੱਤ ਪਾ ਲਵਾਂਗੇ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਲਵਾਂਗੇ।
ਇਸ ਲਈ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਵਾਚਣਾ ਚਾਹੀਦਾ ਹੈ। ਨਾਮ ਸਿਮਰਨ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਿਤ ਕਰ ਦੇਣਾ ਚਾਹੀਦਾ ਹੈ। ਤਦ ਅਸੀਂ ਇੱਕ ਦਿਨ ਗੁਰ ਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰ ਲਵਾਂਗੇ।
ਇਹ ਸਾਰਾ ਬ੍ਰਹਮ ਵਿਚਾਰ ਜੋ ਉੱਪਰ ਲਿਖੇ ਗਏ ਸ਼ਬਦਾ ਵਿੱਚ ਕੀਤਾ ਗਿਆ ਹੈ ਕੇਵਲ ਇਸ ਪੂਰਨ ਸਤਿ ਤੱਤ ਤੱਥ ਸਮਝਣ ਲਈ ਕੀਤਾ ਗਿਆ ਹੈ ਕਿ “ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥” ਆਓ ਹੁਣ ਇਸ ਪਉੜੀ ਦੇ ਬਾਕੀ ਸ਼ਬਦਾਂ ਤੇ ਵਿਚਾਰ ਕਰੀਏ।
ਜਿਨਿ ਸੇਵਿਆ ਤਿਨਿ ਪਾਇਆ ਮਾਣੁ ॥
ਨਾਨਕ ਗਾਵੀਐ ਗੁਣੀ ਨਿਧਾਨੁ ॥
ਗਾਵੀਐ ਸੁਣੀਐ ਮਨਿ ਰੱਖੀਐ ਭਾਉ ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰੱਖੁ ਬਰਮਾ ਗੁਰੁ ਪਾਰਬਤੀ ਮਾਈ ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਜੋ ਮਨੁੱਖ ਗੁਰਮਤਿ ਤੇ ਚਲਦੇ ਹੋਏ ਗੁਰਸ਼ਬਦ ਦੀ ਕਮਾਈ ਕਰਦੇ ਹਨ ਉਹ ਮਨੁੱਖ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ। ਗੁਰਸ਼ਬਦ ਦੀ ਕਮਾਈ ਗੁਰਬਾਣੀ ਦੀ ਕਮਾਈ ਹੈ। ਗੁਰਬਾਣੀ ਪੂਰਨ ਸਤਿ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਦੀ ਕਮਾਈ ਪੂਰਨ ਸਤਿ ਦੀ ਕਮਾਈ ਹੈ। ਗੁਰਸ਼ਬਦ ਦੀ ਕਮਾਈ ਪੂਰਨ ਸਤਿ ਦੀ ਕਮਾਈ ਹੈ। ਗੁਰਸ਼ਬਦ ਦੀ ਕਮਾਈ ਪੂਰਨ ਸਤਿ ਦੀ ਸੇਵਾ ਹੈ। ਗੁਰਬਾਣੀ ਦੀ ਕਮਾਈ ਦਾ ਇਹ ਅਰਥ ਨਹੀਂ ਹੈ ਕਿ ਸਾਨੂੰ ਸਾਰੀ ਗੁਰਬਾਣੀ ਵਿੱਚ ਲਿਖੇ ਸ਼ਬਦਾਂ ਦੀ ਕਮਾਈ ਕਰਨੀ ਪਵੇਗੀ। ਕੇਵਲ ਇਕ ਸ਼ਬਦ ਦੀ ਕਮਾਈ ਹੀ ਸਾਰੀ ਗੁਰਬਾਣੀ ਦੀ ਕਮਾਈ ਹੈ। ਕੇਵਲ ਇਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਸਾਰੀ ਗੁਰਬਾਣੀ ਦੀ ਕਮਾਈ ਹੋ ਜਾਂਦੀ ਹੈ। ਕੇਵਲ ਇਕ ਸ਼ਬਦ ਦੀ ਕਮਾਈ ਕਰਨ ਨਾਲ ਹੀ ਮਨੁੱਖ ਮਾਨਸਰੋਵਰ ਵਿੱਚ ਲੀਨ ਹੋ ਜਾਂਦਾ ਹੈ। ਗੁਰਬਾਣੀ ਦਾ ਹਰ ਇਕ ਸ਼ਬਦ ਆਪਣੇ ਆਪ ਵਿੱਚ ਪੂਰਨ ਹੈ ਅਤੇ ਪੂਰਨ ਸਤਿ ਹੈ। ਇਸੇ ਲਈ ਗੁਰਬਾਣੀ ਦਾ ਹਰ ਇਕ ਸ਼ਬਦ ਸਾਨੂੰ ਮਾਨਸਰੋਵਰ ਦੀ ਗਹਿਰਾਈਆਂ ਦਾ ਅਨੁਭਵ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਗੁਰਬਾਣੀ ਦਾ ਹਰ ਇੱਕ ਸ਼ਬਦ ਪਰਮ ਸ਼ਕਤੀਸ਼ਾਲੀ ਹੈ। ਗੁਰਬਾਣੀ ਦਾ ਹਰ ਇਕ ਸ਼ਬਦ ਪਰਮ ਸ਼ਕਤੀ ਦਾ ਸੋਮਾ ਹੈ। ਜੋ ਇਸ ਪੂਰਨ ਸਤਿ ਦੀ ਸੇਵਾ ਕਰਦੇ ਹਨ ਉਹ ਮਨੁੱਖ ਪੂਰਨ ਸਤਿ ਵਿੱਚ ਲੀਨ ਹੋ ਕੇ ਦਰਗਾਹ ਮਾਣ ਪ੍ਰਾਪਤ ਕਰਦੇ ਹਨ। ਸਭ ਤੋਂ ਵੱਡਾ ਅਤੇ ਪਰਮ ਸ਼ਕਤੀਸ਼ਾਲੀ ਗੁਰਸ਼ਬਦ “ਸਤਿਨਾਮ” ਹੈ। ਸਤਿਨਾਮ ਵਿੱਚ ਸਾਰੀਆਂ ਪਰਮ ਸ਼ਕਤੀਆਂ ਪ੍ਰਗਟ ਕਰਨ ਦੀ ਸਮਰੱਥਾ ਹੈ। ਜਦ ਸਤਿਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ, ਜਦ ਸਤਿਨਾਮ ਸਾਰੇ ੭ ਸੱਤ ਸਰੋਵਰ ਪ੍ਰਕਾਸ਼ਮਾਨ ਕਰਕੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਤਾਂ ਉਹ ਮਨੁੱਖੀ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਸੁੰਨ ਵਿੱਚ ਸਮਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਇਸ ਵਿੱਚ ਪ੍ਰਗਟ ਕਰ ਲੈਂਦਾ ਹੈ। ਐਸਾ ਹਿਰਦਾ ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਗੁਣਾਂ ਅਤੇ ਸ਼ਕਤੀਆਂ ਦਾ ਸੋਮਾ ਬਣ ਜਾਂਦਾ ਹੈ ਅਤੇ ਜੀਵਨ ਮੁਕਤ ਹੋ ਕੇ ਦਰਗਾਹ ਮਾਣ ਪ੍ਰਾਪਤ ਕਰਦਾ ਹੈ। ਐਸਾ ਹਿਰਦਾ ਹੀ ਗੁਣੀ ਨਿਧਾਨ ਦੇ ਗੁਣਾਂ ਦੀ ਮਹਿਮਾ ਆਪ ਬਣ ਕੇ ਇਨ੍ਹਾਂ ਪਰਮ ਗੁਣਾਂ ਦਾ ਗਾਇਨ ਕਰਨ ਦੇ ਸਮਰਥ ਹੋ ਜਾਂਦਾ ਹੈ।
ਐਸਾ ਮਨੁੱਖ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਦੀਆਂ ਪਰਮ ਸ਼ਕਤੀਆਂ ਦੀ ਪ੍ਰਾਪਤੀ ਕਰ ਕੇ ਉਸ ਦੇ ਪੂਰਨ ਪਿਆਰ ਵਿੱਚ ਭਿੱਜ ਕੇ ਗੁਰਸ਼ਬਦ ਦੀ ਕਮਾਈ ਕਰਦਾ ਹੈ ਉਹ ਮਨੁੱਖ ਦਰਗਾਹ ਮਾਣ ਪ੍ਰਾਪਤ ਕਰਦਾ ਹੈ। ਸੱਚੀ ਪ੍ਰੀਤ, ਸੱਚੀ ਸ਼ਰਧਾ ਅਤੇ ਸੱਚੇ ਵਿਸ਼ਵਾਸ ਨਾਲ ਜੋ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਗੁਰਸ਼ਬਦ ਦੀ ਕਮਾਈ ਕਰਦਾ ਹੈ ਉਹ ਮਨੁੱਖ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ। ਸਭ ਤੋਂ ਉੱਤਮ ਗੁਰਸ਼ਬਦ ਦੀ ਕਮਾਈ ਨਾਮ ਸਿਮਰਨ ਹੈ। ਸਭ ਤੋਂ ਵੱਡੀ ਗੁਰਸ਼ਬਦ ਦੀ ਕਮਾਈ ਨਾਮ ਸਿਮਰਨ ਹੈ। ਜੋ ਮਨੁੱਖ ਗੁਰਬਾਣੀ ਨੂੰ ਸੁਣਕੇ ਉਸਦੇ ਅਨੁਸਾਰ ਯਾਨੀ ਗੁਰਮਤਿ ਦੇ ਅਨੁਸਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਿਆਰ ਵਿੱਚ ਡੁੱਬ ਕੇ ਸ਼ਰਧਾ ਅਤੇ ਵਿਸ਼ਵਾਸ ਨਾਲ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਉਹ ਮਨੁੱਖ ਧੰਨ ਧੰਨ ਹੋ ਜਾਂਦੇ ਹਨ ਅਤੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ। ਜੋ ਮਨੁੱਖ ਗੁਰੂ ਦੇ ਚਰਨਾਂ ਵਿੱਚ ਪੂਰਨ ਪ੍ਰੀਤ, ਸ਼ਰਧਾ ਅਤੇ ਵਿਸ਼ਵਾਸ ਨਾਲ ਤਨ ਮਨ ਧਨ ਅਰਪਣ ਕਰਦੇ ਹਨ ਉਨ੍ਹਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਦਾਤ ਪ੍ਰਾਪਤ ਹੁੰਦੀ ਹੈ ਅਤੇ ਉਹ ਮਨੁੱਖ ਪੂਰਨ ਸਤਿ ਦੀ ਸੇਵਾ ਕਰਦੇ ਹੋਏ ਪੂਰਨ ਸਤਿ ਵਿੱਚ ਲੀਨ ਹੋ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ। ਐਸੇ ਮਨੁੱਖਾਂ ਦਾ ਕਰਮਾਂ ਦੇ ਬੰਧਨ ਤੋਂ ਛੁਟਕਾਰਾ ਹੋ ਜਾਂਦਾ ਹੈ। ਐਸੇ ਮਨੁੱਖ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਹਨ। ਐਸੇ ਮਨੁੱਖਾਂ ਦੇ ਕਰਮਾਂ ਦਾ ਲੇਖਾ ਜੋਖਾ ਪੂਰਾ ਹੋ ਜਾਂਦਾ ਹੈ। ਐਸੇ ਮਨੁੱਖਾਂ ਦੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਉਹ ਪੂਰਨ ਸਤਿ ਦੀ ਕਮਾਈ ਕਰਕੇ ਸਤਿ ਚਿੱਤ ਅਨੰਦ ਵਿੱਚ ਸਦਾ ਸਦਾ ਲਈ ਚਲੇ ਜਾਂਦੇ ਹਨ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਗੁਰਮੁਖ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੂਰਨ ਬ੍ਰਹਮ ਗਿਆਨ ਦੇ ਇਹ ਪਰਮ ਸ਼ਕਤੀਸ਼ਾਲੀ ਮੋਤੀ ਅਤੇ ਰਤਨ ਆਪਣੇ ਹਿਰਦੇ ਵਿੱਚ ਜੜਾ ਕੇ ਇਸ ਹਿਰਦੇ ਨੂੰ ਇਨ੍ਹਾਂ ਪਰਮ ਗੁਣਾਂ ਅਤੇ ਇਨ੍ਹਾਂ ਪਰਮ ਸ਼ਕਤੀਆਂ ਨਾਲ ਭਰਪੂਰ ਕਰ ਲਵੋ ਜੀ। ਐਸਾ ਕਰਨ ਨਾਲ ਇਹ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਵੇਗਾ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਇਸ ਵਿੱਚ ਪ੍ਰਗਟ ਕਰ ਲਵੇਗਾ ਜੀ। ਆਓ ਗੁਰਮੁਖ ਦੀ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਉੱਪਰ ਗੁਰਪ੍ਰਸਾਦਿ ਨਾਲ ਇਕ ਝਾਤੀ ਮਾਰੀਏ ਅਤੇ ਆਪਣਾ ਜੀਵਨ ਸਫਲ ਕਰੀਏ ਜੀ।
ਇਨ੍ਹਾਂ ਬ੍ਰਹਮ ਸ਼ਬਦਾਂ ਵਿੱਚ ਬੜੇ ਹੀ ਡੂੰਘੇ ਭਾਵ ਨਾਲ ਇੱਕ ਗੁਰਮੁਖ ਰੂਹ ਦੀ ਮਹਿਮਾ ਗਾਈ ਹੈ। ਇਹ ਸ਼ਬਦ ਗੁਰਮੁਖ ਰੂਹ ਦੀ ਬਹੁਤ ਹੀ ਉੱਚ ਰੂਹਾਨੀ ਦਸ਼ਾ ਨੂੰ ਦਰਸਾ ਰਹੇ ਹਨ। “ਗੁਰਮੁਖ ਨਾਦੰ” ਤੋਂ ਭਾਵ ਹੈ ਗੁਰਮੁਖ ਐਸੀ ਰੂਹ ਹੈ ਜਿਹੜੀ ਨਾਮ ਦੇ ਸੰਗੀਤ ਵਿੱਚ ਡੁੱਬੀ ਰਹਿੰਦੀ ਹੈ। ਉਹ ਨਾਮ ਦੇ ਅਨਾਦਿ ਸੰਗੀਤ ਨਾਲ ਜੁੜਿਆ ਰਹਿੰਦਾ ਹੈ। ਪੰਚ ਸ਼ਬਦ ਅਨਹਦ ਨਾਦਿ ਦੀ ਧੁਨੀ ਉਸਦੀ ਜ਼ਿੰਦਗੀ ਦਾ ਸਦਾ ਸਦਾ ਲਈ ਹਿੱਸਾ ਬਣ ਜਾਂਦੀ ਹੈ। ਉਹ ਆਪ ਦਸਮ ਦੁਆਰ ਵਿੱਚ ਇਸ ਬ੍ਰਹਮ ਸੰਗੀਤ ਨੂੰ ਨਿਰੰਤਰ ਸੁਣਦਾ ਰਹਿੰਦਾ ਹੈ। ਜਦ ਨਾਮ ਦਸਮ ਦੁਆਰ ਵਿੱਚ ਪ੍ਰਕਾਸ਼ਮਾਣ ਹੋ ਜਾਂਦਾ ਹੈ ਤਾਂ ਦਸਮ ਦੁਆਰ ਖ਼ੁਲ੍ਹ ਜਾਂਦਾ ਹੈ ਅਤੇ ਅਨਹਦ ਨਾਦ ਦੀ ਬਖ਼ਸ਼ਿਸ਼ ਪ੍ਰਾਪਤ ਹੋ ਜਾਂਦੀ ਹੈ -“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥” ਅਨਹਦ ਨਾਦ ਸੰਗੀਤ ਅੰਮ੍ਰਿਤ ਦਾ ਸਦਾ ਸਦਾ ਲਈ ਝਰਦਾ ਝਰਨਾ ਹੈ। ਦਸਮ ਦੁਆਰ ਦੇ ਖ਼ੁਲ੍ਹ ਜਾਣ ਨਾਲ ਅਕਾਲ ਪੁਰਖ ਨਾਲ ਪ੍ਰਤੱਖ ਸੰਬੰਧ ਕਾਇਮ ਹੋ ਜਾਂਦਾ ਹੈ ਅਤੇ ਨਿਰੰਤਰ ਅੰਮ੍ਰਿਤ ਦੀ ਬਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਜੋ ਜਾਂਦੀ ਹੈ। ਸਾਰੀ ਦੇਹੀ ਵਿੱਚੋਂ ਨਾਮ ਦੀ ਧੜਕਨ ਸੁਣਨ ਲਗ ਪੈਂਦੀ ਹੈ। ਰੋਮ ਰੋਮ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ।
ਦਸਮ ਦੁਆਰ ਐਸੀ ਜਗ੍ਹਾ ਹੈ ਜਿਥੇ ਪਰਮ ਜੋਤ ਗੁਰਮੁਖ ਦੀ ਰੂਹ ਵਿੱਚ ਰਹਿੰਦੀ ਹੈ -“ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥” ਅਨਹਦ ਨਾਦਿ ਸੱਚਾ ਅਤੇ ਅਸਲ ਦਰਗਾਹੀ ਸੰਗੀਤ ਹੈ ਜੋ ਦਸਮ ਦੁਆਰ ਵਿੱਚ ਨਿਰੰਤਰ ਗੂੰਜਦਾ ਹੈ। ਇਹ ਕਈ ਸੰਗੀਤਕ ਸਾਜ਼ਾਂ ਦੇ ਸੁਮੇਲ ਦੀ ਅਵਾਜ਼ ਵਾਂਗ ਹੈ। ਕਈ ਗੁਰਮੁਖਾਂ ਲਈ ਇਹ ਗੁਰਬਾਣੀ ਦਾ ਵੀ ਰੂਪ ਧਾਰਣ ਕਰ ਲੈਂਦੀ ਹੈ ਅਤੇ ਇਸ ਤਰੀਕੇ ਨਾਲ ਗੁਰੂਆਂ ਅਤੇ ਭਗਤਾਂ ਨੇ ਗੁਰਬਾਣੀ ਪ੍ਰਾਪਤ ਕੀਤੀ। ਇਹ ਅਕਾਲ ਪੁਰਖ ਪਰਮ ਜੋਤ ਨਾਲ ਗੁਰਮੁਖ ਦਾ ਸਿੱਧਾ ਸੰਗੀਤਕ ਸੰਬੰਧ ਹੈ। ਇਹ ਅਵਸਥਾ ਕੇਵਲ ਦਸਮ ਦੁਆਰ ਖੁੱਲ੍ਹਣ ਨਾਲ ਆਉਂਦੀ ਹੈ। ਜਦ ਦਸਮ ਦੁਆਰ ਖੁੱਲ੍ਹਦਾ ਹੈ ਤਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਸਰਗੁਣ ਸਰੂਪ ਵਿੱਚ ਨਿਰਗੁਣ ਦੇ ਦਰਸ਼ਨ ਹੁੰਦੇ ਹਨ। ਸਤਿ ਪਾਰਬ੍ਰਹਮ ਪਿਤਾ ਦੇ ਦਰਸ਼ਨਾਂ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਨਾਲ ਹੀ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਨਾਲ ਹੀ ਆਤਮਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਅਤੇ “ਗੁਰਮੁਖ ਵੇਦੰ ” ਹੋ ਜਾਂਦਾ ਹੈ। “ਗੁਰਮੁਖ ਵੇਦੰ ” ਤੋਂ ਭਾਵ ਹੈ ਕਿ ਪੂਰਨ ਬ੍ਰਹਮ ਗਿਆਨ ਐਸੀ ਗੁਰਮੁਖ ਰੂਹ ਵਿੱਚੋਂ ਰਿੱਸਣਾ ਸ਼ੁਰੂ ਹੋ ਜਾਂਦਾ ਹੈ। ਜੋ ਵੀ ਗੁਰਮੁਖ ਕਹਿੰਦਾ ਹੈ ਜਾਂ ਦੱਸਦਾ ਹੈ ਪੂਰਨ ਹੁਕਮ ਅਤੇ ਬ੍ਰਹਮ ਗਿਆਨ ਹੁੰਦਾ ਹੈ। ਉਹ ਬ੍ਰਹਮ ਗਿਆਨ ਦਾ ਜੀਵਤ ਜਾਗਤ ਗ੍ਰੰਥ ਬਣ ਜਾਂਦਾ ਹੈ। ਐਸੀ ਰੂਹਾਨੀ ਅਵਸਥਾ ਵਿੱਚ ਉਹ ਪੂਰਨ ਸਚਿਆਰਾ ਬਣ ਜਾਂਦਾ ਹੈ ਅਤੇ ਸਤਿ ਦੀ ਸੇਵਾ ਸ਼ੁਰੂ ਕਰ ਦਿੰਦਾ ਹੈ। ਉਹ ਸਤਿ ਵਿੱਚ ਲੀਨ ਹੋ ਜਾਂਦਾ ਹੈ ਅਤੇ ਤਦ ਜੋ ਵਾਪਰਦਾ ਹੈ ਉਹ ਹੈ ‘ਗੁਰਮੁਖਿ ਰਹਿਆ ਸਮਾਇ”। ਇਸਦਾ ਭਾਵ ਹੈ ਕਿ ਉਹ ਪੂਰੀ ਤਰ੍ਹਾਂ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਉਹ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਂਦਾ ਹੈ ਅਤੇ ਇਹ ਸਭ ਕੁਝ ਸੱਚ ਖੰਡ ਵਿੱਚ ਵਾਪਰਦਾ ਹੈ। ਐਸੀ ਉੱਚ ਰੂਹਾਨੀ ਅਵਸਥਾ ਵਿੱਚ ਉਹ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਅਤੇ ਪ੍ਰਗਟਿਓ ਜੋਤ ਬਣ ਜਾਂਦਾ ਹੈ। ਪਰ ਮਨ ਵਿੱਚ ਕੇਵਲ ਇਹ ਵਿਚਾਰ ਦ੍ਰਿੜ ਕਰ ਰੱਖੋ ਕਿ ਐਸਾ ਵਿਅਕਤੀ ਗੁਰਮੁਖ ਬਣਦਾ ਹੈ ਜੋ ਪੂਰੀ ਤਰ੍ਹਾਂ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰ ਦਿੰਦਾ ਹੈ। ਕੇਵਲ ਉਹ ਮਨੁੱਖ ਹੀ ਜੋ ਗੁਰੂ ਦੇ ਚਰਨਾਂ ਤੇ ਆਪਣਾ ਸੰਪੂਰਨ ਸਮਰਪਣ ਕਰਦੇ ਹਨ ਕੇਵਲ ਉਹ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਗੁਰ ਪ੍ਰਸਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਗੁਰਮੁਖ ਅਵਸਥਾ ਨੁੰ ਪ੍ਰਾਪਤ ਹੁੰਦੇ ਹਨ।
ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਜੀ ਗੁਰੂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਗੁਰੂ ਕੇਵਲ ਇੱਕ ਹੈ। ਗੁਰੂ ਸਰਵ ਵਿਆਪਕ ਹੈ। ਗੁਰੂ ਕੇਵਲ ਸਤਿ ਹੈ। ਲੋਕਾਈ ਦਾ ਜਿਹੜਾ ਹਿੱਸਾ ਸ਼ਿਵਾ (ਸੰਘਾਰਕ ਪਰਮ ਸ਼ਕਤੀ ਦੇ ਉਪਾਸਕ), ਬ੍ਰਹਮਾ (ਸਿਰਜਣਾ ਕਰਨ ਦੀ ਪਰਮ ਸ਼ਕਤੀ ਦੇ ਉਪਾਸਕ), ਗੋਰਖ (ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਲਈ ਗੋਰਖ ਨਾਥ ਨੂੰ ਆਪਣਾ ਗੁਰੂ ਮਨੰਦੇ ਹਨ) ਅਤੇ ਪਾਰਬਤੀ ਮਾਤਾ (ਸ਼ਿਵਾ ਦੀ ਪਤਨੀ, ਦੇਵੀ ਪਾਰਬਤੀ ਦੇ ਉਪਾਸਕ) ਦੀ ਉਪਾਸਨਾ ਕਰਦਾ ਹੈ ਉਨ੍ਹਾਂ ਲੋਕਾਂ ਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਸਤਿਗੁਰ ਹੀ ਸਭ ਕੁਝ ਹੈ। ਸਤਿਗੁਰ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਹੈ। ਸਤਿਗੁਰ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀਆਂ ਸਾਰੀਆਂ ਸ਼ਕਤੀਆਂ ਵਾਸ ਕਰਦੀਆਂ ਹਨ। ਸਤਿਗੁਰ ਸਾਰੀਆਂ ਪਰਮ ਸ਼ਕਤੀਆਂ ਦਾ ਮਾਲਿਕ ਹੈ। ਕੇਵਲ ਸਤਿਗੁਰ ਹੀ ਲੋਕਾਈ ਨੂੰ ਮੁਕਤੀ ਦੇਣ ਦੀ ਸਮਰਥਾ ਰੱਖਦਾ ਹੈ। ਸਤਿਗੁਰੂ ਦੀ ਮਹਿਮਾ ਬੇਅੰਤ ਹੈ। ਗੁਰਬਾਣੀ ਵਿੱਚ ਸਤਿਗੁਰ ਨੂੰ ਨਿਰੰਕਾਰ ਕਿਹਾ ਗਿਆ ਹੈ। ਗੁਰਬਾਣੀ ਵਿੱਚ ਸਤਿਗੁਰ ਨੂੰ ਪਰਮੇਸ਼ਰ ਕਿਹਾ ਗਿਆ ਹੈ। ਗੁਰਬਾਣੀ ਵਿੱਚ ਸਤਿਗੁਰ ਨੂੰ ਵਿਧਾਤਾ ਕਿਹਾ ਗਿਆ ਹੈ। ਸਤਿਗੁਰ ਜੀਵਨ ਮੁਕਤੀ ਦਾ ਦਾਤਾ ਹੈ। ਸਤਿਗੁਰ ਗੁਰ ਪ੍ਰਸਾਦਿ ਦਾ ਦਾਤਾ ਹੈ। ਆਓ ਸਤਿ ਸੰਗਤ ਜੀ ਇਸ ਪਰਮ ਸਤਿ ਤੱਤ ਤੱਥ ਨੂੰ ਹੋਰ ਡੁੰਘਾਈ ਵਿੱਚ ਜਾ ਕੇ ਜ਼ਰਾ ਮਾਨਸਰੋਵਰ ਦੀ ਇਕ ਝਲਕ ਦੀ ਪ੍ਰਾਪਤੀ ਕਰਨ ਦਾ ਯਤਨ ਕਰੀਏ ਅਤੇ ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸਤਿ ਬਚਨ ਉੱਪਰ ਵਿਚਾਰ ਕਰੀਏ :-
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ।।
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ।।੧।।
ਧੰਨ ਧੰਨ ਸਤਿਗੁਰ ਅਵਤਾਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੇ ਉੱਪਰ ਬੇਅੰਤ ਦਿਆਲ ਹਨ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਰਤਨ ਬਖ਼ਸ਼ ਰਹੇ ਹਨ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਨਾਲ ਉਹਨਾਂ ਨੂੰ ਸਮਝਣ ਨਾਲ ਅਸੀਂ ਇਸ ਮਨੁੱਖਾ ਜੀਵਨ ਦਾ ਮੰਤਵ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਜੀਵਨ ਮੁਕਤੀ ਹੈ।
ਇੱਕ ਜੀਵਨ ਮੁਕਤ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰ, ਇੱਕ ਪੂਰਨ ਖ਼ਾਲਸਾ ਹੈ। ਇਹ ਸਾਰੇ ਇੱਕ ਹੀ ਰੂਹ ਨੂੰ ਦਿੱਤੇ ਗਏ ਵੱਖ ਵੱਖ ਨਾਮ ਹਨ, ਇਹਨਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ, ਇਹ ਸਾਰੇ ਰੂਹਾਨੀ ਤੌਰ ਤੇ ਇੱਕ ਹੀ ਹਨ। ਇਸ ਅਸਟਪਦੀ ਵਿੱਚ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਇਸ ਬਾਰੇ ਬ੍ਰਹਮ ਗਿਆਨ ਬਖਸ਼ ਰਹੇ ਹਨ ਕਿ ਇੱਕ ਸਤਿਗੁਰੂ ਕੌਣ ਹੈ ਅਤੇ ਉਸ ਦੀ ਮਹਿਮਾ ਕੀ ਹੈ, ਉਸਦੀ ਸਮਰਥਾ ਕੀ ਹੈ।
ਬਹੁਤ ਸਾਰੇ ਸਿੱਖ ਦੁਬਿਧਾ ਵਿੱਚ ਹਨ ਕਿ ਇੱਥੇ ਕੋਈ ਸਤਿਗੁਰੂ ਨਹੀਂ ਹੈ ਭਾਵ ਕਿ ਇੱਥੇ ਕੋਈ ਵੀ ਦਸਮ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੋਈ ਜੀਵਤ ਸਤਿਗੁਰੂ ਨਹੀਂ ਹੈ। ਪ੍ਰਚਾਰਕਾਂ ਨੇ ਵਰਤਮਾਨ ਸੰਗਤ ਨੂੰ ਇਹ ਵਿਸ਼ਵਾਸ ਦੁਆਇਆ ਹੈ ਕਿ ਧੰਨ ਧੰਨ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਉੱਚਾਰਿਆ ਹੈ ਅਤੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਹੈ।
ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਗੁਰੂ ਹੈ। ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਸਤਿ ਹੈ। ਇੱਥੇ ਕਦੀ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਧੰਨ ਧੰਨ ਪਾਰ ਬ੍ਰਹਮ ਪਾਰ ਬ੍ਰਹਮ ਪਰਮੇਸਰ ਦਾ ਗਿਆਨ ਸਰੂਪ ਹੈ। ਇੱਥੇ ਕਦੀ ਵੀ ਕੋਈ ਸੱਕ ਨਹੀਂ ਹੈ ਕਿ ਗੁਰਬਾਣੀ ਅਕਾਲ ਪੁਰਖ ਜੀ ਤੋਂ ਆਈ ਹੈ। ਇਸ ਲਈ ਇਸ ਬ੍ਰਹਮ ਸਤਿ ਵਿੱਚ ਕੋਈ ਸ਼ੱਕ ਨਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ ਕਿਉਂਕਿ ਇਹ ਧੰਨ ਧੰਨ ਪੰਚਮ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਸਾਡੇ ਸਨਮੁਖ ਪ੍ਰਗਟ ਹੋਈ ਹੈ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਧੰਨ ਧੰਨ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਗਿਆਨ ਗੁਰੂ – ਗੁਰਸ਼ਬਦ – ਸਬਦ ਗੁਰੂ ਹਨ। ਇਸਦਾ ਭਾਵ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਬ੍ਰਹਮ ਗਿਆਨ ਹਨ ਅਤੇ ਅਸੀਂ ਬੇਅੰਤ ਦਿਆਲਤਾ ਨਾਲ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਗਿਆਨ ਸਰੂਪ ਨਾਲ ਬਖਸ਼ੇ ਗਏ ਹਾਂ। ਗੁਰਬਾਣੀ ਦੀ ਰਚਨਾ ਕਰਕੇ ਬੇਅੰਤ ਦਿਆਲਤਾ ਨਾਲ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ।
ਹਾਲਾਂਕਿ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ (ਜਿਸਨੂੰ ਅਸੀਂ ਆਮ ਤੌਰ ਤੇ ਹੀ ਪੂਰਨ ਬ੍ਰਹਮ ਗਿਆਨ, ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ) ਨੂੰ ਪੂਰਨ ਨਹੀਂ ਜਾਣਦੇ ਹਾਂ ਜਦੋਂ ਅਸੀਂ ਗੁਰਬਾਣੀ ਵਿੱਚ ਦਿੱਤੇ ਗਏ ਬ੍ਰਹਮ ਸਤਿ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਨਾਮ ਦੀ ਮਹਿਮਾ ਬਾਰੇ ਦੱਸਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਅਕਾਲ ਪੁਰਖ ਜੀ ਦੀ ਮਹਿਮਾ ਬਾਰੇ ਦੱਸਦੀ ਹੈ ਅਤੇ ਸਾਨੂੰ ਅਕਾਲ ਪੁਰਖ ਜੀ ਦੀ ਮਹਿਮਾ ਬਾਰੇ ਝਲਕ ਦਿਖਾਉਂਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਾਨੂੰ ਪੂਰਨ ਸੰਤ, ਪੂਰਨ ਭਗਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਸਤਿਗੁਰ, ਗੁਰਮੁਖ, ਜਨ, ਗੁਰਸਿੱਖ, ਪੂਰਨ ਪੁਰਖ ਅਤੇ ਐਸੀਆਂ ਹਸਤੀਆਂ ਦੀ ਮਹਿਮਾ ਬਾਰੇ ਦੱਸਦੀ ਹੈ ਜੋ ਪਰਮ ਪਦਵੀ ਦੀ ਬਖਸ਼ਿਸ਼ ਵਿੱਚ ਹਨ ਅਤੇ ਜਿਹੜੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਗਏ ਹਨ। ਉਹ ਜਿਹੜੇ ਅਕਾਲ ਪੁਰਖ ਵਿੱਚ ਲੀਨ ਹੋ ਗਏ ਹਨ ਅਤੇ ਜੀਵਨ ਮੁਕਤ ਬਣ ਗਏ ਹਨ।
ਗੁਰਬਾਣੀ ਸਾਨੂੰ ਦੱਸਦੀ ਹੈ :-
ਇੱਕ ਪੂਰਨ ਸੰਤ ਦੀ ਸੇਵਾ ਕਰਨ ਲਈ
ਇੱਕ ਪੂਰਨ ਬ੍ਰਹਮ ਗਿਆਨੀ ਦੀ ਸੇਵਾ ਕਰਨ ਲਈ
ਇੱਕ ਪੂਰਨ ਖ਼ਾਲਸਾ ਨੂੰ ਮੰਨਣ ਦੀ ਸੇਵਾ ਕਰਨ ਲਈ
ਇੱਕ ਸਤਿਗੁਰੂ ਦੀ ਸੇਵਾ ਕਰਨ ਲਈ
ਇੱਕ ਪੂਰਨ ਸੰਤ ਦੇ ਚਰਨਾਂ ਵਿੱਚ ਪੂਰਨ ਸਮਰਪਣ ਲਈ
ਇੱਕ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਤਨ ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਨ ਲਈ
ਕਿ ਇੱਕ ਸਤਿਗੁਰੂ ਇੱਕ ਪੂਰਨ ਖ਼ਾਲਸਾ ਦੇ ਚਰਨਾਂ ਵਿੱਚ ਪੂਰਨ ਸਮਰਪਣ ਸਫਲਤਾ ਦੀ ਕੁੰਜੀ ਹੈ
ਇਸ ਤਰ੍ਹਾਂ ਗੁਰਬਾਣੀ ਵਿੱਚ ਪੂਰਨ ਤੌਰ ਤੇ ਸਪੱਸ਼ਟ ਕੀਤਾ ਗਿਆ ਹੈ ਕਿ ਸਾਡੀ ਰੂਹਾਨੀ ਸਫਲਤਾ ਇੱਕ ਪੂਰਨ ਸੰਤ, ਇੱਕ ਪੂਰਨ ਖ਼ਾਲਸਾ, ਇੱਕ ਸਤਿਗੁਰੂ ਅੱਗੇ ਸਮਰਪਣ ਕਰਨ ਤੇ ਨਿਰਭਰ ਕਰਦੀ ਹੈ ਕਿ ਕਿੰਨ੍ਹਾ ਜ਼ਿਆਦਾ ਅਸੀਂ ਇੱਕ ਸਤਿ ਰੂਪ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਅੱਗੇ ਸਮਰਪਣ ਕਰਦੇ ਹਾਂ।
ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦਾ ਸੋਮਾ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸਤਿਗੁਰ, ਇੱਕ ਪੂਰਨ ਖ਼ਾਲਸਾ ਹੈ ਅਤੇ ਬਿਨਾਂ ਕਿਸੇ ਐਸੀ ਹਸਤੀ ਦੇ ਅਸੀਂ ਆਪਣੀ ਬੰਦਗੀ ਵਿੱਚ ਸਫਲ ਨਹੀਂ ਹੋ ਸਕਦੇ। ਅਖੀਰ ਵਿੱਚ ਸਾਨੂੰ ਐਸੀ ਰੂਹ ਦੇ ਚਰਨਾਂ ਵਿੱਚ ਜਾਣਾ ਪੈਂਦਾ ਹੈ ਅਤੇ ਆਪਣੇ ਆਪ ਨੂੰ ਜੀਵਨ ਮੁਕਤੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਨ ਲਈ ਸਮਰਪਣ ਕਰਨਾ ਪੈਂਦਾ ਹੈ। ਇਸ ਲਈ ਇਹ ਗਲਤ ਹੈ ਸਾਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ ਅਤੇ ਕਿਸੇ ਹੋਰ ਅਗੇ ਨਹੀਂ। ਸਭ ਤੋਂ ਵੱਡੀ ਦੁਬਿਧਾ ਜੋ ਬਹੁਤੀ ਸੰਗਤ ਵਿਚ ਫੈਲੀ ਹੈ ਕਿ ਇੱਥੇ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਪੂਰਨ ਖ਼ਾਲਸਾ ਨੂੰ ਮੰਨਣ ਦੀ ਕੋਈ ਜਰੂਰਤ ਨਹੀਂ ਹੈ।
ਇਹ ਇੱਕ ਦੁਬਿਧਾ ਹੀ ਹੈ ਕਿ ਇੱਥੇ ਦਸਮ ਪਾਤਸ਼ਾਹ ਜੀ ਦੇ ਬਾਅਦ ਕੋਈ ਸਤਿਗੁਰੂ ਨਹੀਂ ਹੈ। ਹਾਂ ਇਹ ਬ੍ਰਹਮ ਸਤਿ ਹੈ ਕਿ ਸਾਰੇ ਹੀ ਗੁਰ, ਗੁਰੂ ਅਵਤਾਰ ਸਨ ਅਤੇ ਉਹਨਾਂ ਦਾ ਰੂਹਾਨੀ ਪੱਧਰ ਬੇਮਿਸਾਲ ਹੈ ਅਤੇ ਕੋਈ ਵੀ ਉਹਨਾਂ ਦੇ ਰੂਹਾਨੀ ਪੱਧਰ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰ ਸਕਦਾ ਅਤੇ ਕੋਈ ਵੀ ਐਸੀਆਂ ਗੱਲਾਂ ਕਰਨ ਦੇ ਯੋਗ ਨਹੀਂ ਹੈ ਜੋ ਧੰਨ ਧੰਨ ਗੁਰੂ ਸਾਹਿਬਾਨ ਦੁਆਰਾ ਕੀਤੀਆਂ ਗਈਆਂ ਸਨ। ਪਰ ਉਹ ਸਾਨੂੰ ਇਹ ਨਹੀਂ ਦੱਸਦੇ ਕਿ ਇੱਥੇ ਹੋਰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਸਤਿਗੁਰੂ, ਸਤਿਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਨਹੀਂ ਹੋ ਸਕਦੇ ?
ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਇੱਕ ਪੂਰਨ ਖ਼ਾਲਸਾ ਨੂੰ ਇੱਕ ਸਤਿਗੁਰੂ ਕਿਹਾ ਅਤੇ ਬੇਅੰਤ ਦਿਆਲਤਾ ਨਾਲ ਖ਼ਾਲਸੇ ਨੂੰ ਆਪਣਾ ਰੂਪ ਕਿਹਾ। ਉਹਨਾਂ ਨੇ ਅਤਿ ਦਿਆਲਤਾ ਨਾਲ ਪੰਜ ਪੂਰਨ ਖ਼ਾਲਸੇ – ਪੂਰਨ ਬ੍ਰਹਮ ਗਿਆਨੀ ਸਾਜੇ ਜਿੰਨ੍ਹਾਂ ਨੂੰ ਪੰਜ ਪਿਆਰੇ ਕਿਹਾ ਗਿਆ। ਉਹ ਪੰਜ ਪੂਰਨ ਖਾਲਸੇ, ਪੂਰਨ ਬ੍ਰਹਮ ਗਿਆਨੀ ਸਨ। ਬਹੁਤ ਸਾਰੇ ਪੂਰਨ ਬ੍ਰਹਮ ਗਿਆਨੀ ਇਹਨਾਂ ਪੂਰਨ ਖ਼ਾਲਸਿਆਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਨਿਰੰਤਰ ਅੱਜ ਤੱਕ ਵੀ ਸੰਸਾਰ ਵਿੱਚ ਪੂਰਨ ਬ੍ਰਹਮ ਗਿਆਨੀ ਹਨ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਹੀ ਦਿਆਲਤਾ ਨਾਲ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਨਿਰੰਕਾਰਾ, ਪਰਮੇਸ਼ਰ, ਪੂਰਨ ਪੁਰਖ ਵਿਧਾਤਾ, ਸਰਬ ਸ੍ਰਿਸਟੀ ਕਾ ਕਰਤਾ ਕਿਹਾ ਹੈ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸਾਧੂ ਦੀ ਮਹਿਮਾ ਵਖਾਨ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਇੱਕ ਸਾਧੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ।
ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖ, ਗੁਰਮੁਖ, ਜਨ, ਭਗਤ, ਸੰਤ ਨੂੰ ਬਹੁਤ ਮਹੱਤਵ ਦਿੱਤਾ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਸਾਨੂੰ ਬਾਰ ਬਾਰ ਐਸੀ ਰੂਹ ਦੇ ਚਰਨਾਂ ਵਿੱਚ ਜਾਣ ਲਈ ਕਿਹਾ ਹੈ ਜੋ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਹੈ। ਧੰਨ ਧੰਨ ਸੰਤ ਕਬੀਰ ਜੀ ਨੇ ਕਿਹਾ ਕਿ ਇੱਕ ਸੰਤ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਅਸਟਪਦੀ ਛੇਵੀਂ, ਸਤਵੀਂ ਅਤੇ ਅੱਠਵੀਂ ਇੱਕ ਸਾਧ ਦੀ ਮਹਿਮਾ, ਇੱਕ ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਅਤੇ ਇੱਕ ਅਪਰਸੁ ਅਪਾਰਸ ਦੀ ਮਹਿਮਾ ਬਾਰੇ ਵਿਖਿਆਨ ਕਰਦੀ ਹੈ ਉਹ ਮਨੁੱਖ ਜੋ ਸਾਨੂੰ ਆਪਣੇ ਵਰਗਾ ਬਣਾਉਂਦਾ ਹੈ ਜੇਕਰ ਅਸੀਂ ਆਪਣਾ ਆਪਾ ਉਸ ਨੂੰ ਅਰਪਣ ਕਰ ਦੇਈਏ। ਸੰਪੂਰਨ ਸਮਰਪਣ ਹੈ ਜੋ ਪੰਜ ਪੂਰਨ ਖ਼ਾਲਸਿਆਂ ਦੁਆਰਾ ਸਤਿਗੁਰ ਦਸਮ ਪਾਤਿਸ਼ਾਹ ਦੇ ਚਰਨਾਂ ਤੇ ਕੀਤਾ ਗਿਆ ਜੋ ਦਸਮ ਪਾਤਸ਼ਾਹ ਜੀ ਦੁਆਰਾ ਸਾਜੇ ਅਤੇ ਬਖਸ਼ੇ ਗਏ ਸਨ।
ਅਸਲ ਵਿੱਚ ਉਹਨਾਂ ਨੇ ਆਪਣਾ ਸਭ ਕੁਝ ਸਤਿਗੁਰੂ ਨੂੰ ਦੇ ਦਿੱਤਾ। ਉਹਨਾਂ ਨੇ ਆਪਣੇ ਸਿਰ ਗੁਰੂ ਜੀ ਨੂੰ ਸੌਂਪ ਦਿੱਤੇ। ਉਹਨਾਂ ਨੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸਤਿਗੁਰੂ ਨੂੰ ਸੌਂਪ ਦਿੱਤਾ ਅਤੇ ਉਸੇ ਵੇਲੇ ਗੁਰ ਪ੍ਰਸਾਦਿ ਨਾਲ ਬਖਸ਼ੇ ਗਏ ਅਤੇ ਉਹਨਾਂ ਦੀਆਂ ਰੂਹਾਂ ਇੱਕ ਪੂਰਨ ਬ੍ਰਹਮ ਗਿਆਨੀ ਦੇ ਪੱਧਰ ਤੱਕ ਉੱਠ ਗਈਆਂ ਅਤੇ ਉਹ ਪੂਰਨ ਖ਼ਾਲਸਾ ਬਣੇ।
ਇਹ ਦੁਰਭਾਗ ਹੀ ਸੀ ਕਿ ਕੇਵਲ ਪੰਜ ਹੀ ਉਸ ਸਮੇਂ ਸੱਚੇ ਪਾਤਸ਼ਾਹ ਜੀ ਅੱਗੇ ਆਪਣੇ ਆਪ ਨੂੰ ਸਮਰਪਣ ਕਰਨ ਆਏ, ਪਰ ਇਹ ਉਹਨਾਂ ਪੰਜਾਂ ਲਈ ਬਹੁਤ ਹੀ ਵੱਡੇ ਭਾਗਾਂ ਵਾਲੀ ਗੱਲ ਸੀ। ਹਾਲਾਂਕਿ ਇਹ ਬਾਕੀ ਬਚੇ ਹਜ਼ਾਰਾਂ ਵਾਸਤੇ ਇਹ ਮਾੜੀ ਕਿਸਮਤ ਵਾਲੀ ਗੱਲ ਸੀ ਕਿਉਂਕਿ ਉਹਨਾਂ ਦਾ ਉਸ ਸਮੇਂ ਪੂਰਨ ਖ਼ਾਲਸਾ ਬਣਨ ਦਾ ਬ੍ਰਹਮ ਮੌਕਾ ਖੁੰਝ ਗਿਆ। ਜੇਕਰ ਉਸ ਸਮੇਂ ਹੋਰ ਵੀ ਅੱਗੇ ਆ ਕੇ ਸਤਿਗੁਰੂ ਜੀ ਅੱਗੇ ਸਮਰਪਣ ਕਰ ਦਿੰਦੇ ਤਾਂ ਉਹਨਾਂ ਵੀ ਪੂਰਨ ਖ਼ਾਲਸਾ ਬਣ ਜਾਣਾ ਸੀ ਅਤੇ ਸਤਿਗੁਰਾਂ ਦੀ ਦਿਆਲਤਾ ਵੱਲ ਵੇਖੋ ਉਹਨਾਂ ਉਸ ਸਮੇਂ ਸਤਿ ਸੰਗਤ ਵਿੱਚ ਬੈਠੇ ਹਜ਼ਾਰਾਂ ਲੋਕਾਂ ਨੂੰ ਇਹ ਬ੍ਰਹਮ ਮੌਕਾ ਦਿੱਤਾ, ਪਰ ਕੇਵਲ ਪੰਜ ਭਾਗਾਂ ਵਾਲੇ ਹੀ ਖ਼ਾਲਸਾ ਬਣੇ। ਜੇਕਰ ਸਾਰੇ ਸੰਗਤ ਵਿੱਚ ਬੈਠੇ ਸਿੰਘ ਪੂਰਨ ਸਮਰਪਣ ਕਰ ਦਿੰਦੇ ਤਾਂ ਸਾਰੇ ਹੀ ਪੂਰਨ ਖ਼ਾਲਸੇ, ਪੂਰਨ ਬ੍ਰਹਮ ਗਿਆਨੀ ਬਣ ਜਾਣੇ ਸਨ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਇਹ ਸਿਰਫ਼ ਇੱਕ ਦੁਬਿਧਾ ਹੈ ਕਿ ਐਸੀਆਂ ਰੂਹਾਂ ਦੀ ਪਾਲਣਾ ਨਾ ਕਰਨਾ ਜਿੰਨ੍ਹਾਂ ਰੂਹਾਂ ਨੂੰ ਗੁਰਬਾਣੀ ਵਿੱਚ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਪੂਰਨ ਖ਼ਾਲਸਾ ਕਿਹਾ ਗਿਆ ਹੈ।
ਐਸੀਆਂ ਰੂਹਾਂ ਦੀ ਸੇਵਾ ਨਾ ਕਰਕੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਬਖਸ਼ਿਸ਼ ਨੂੰ ਘਟਾ ਰਹੇ ਹਾਂ ਅਤੇ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਆਦਰ ਵੀ ਨਹੀਂ ਕਰ ਰਹੇ ਹਾਂ। ਇਸ ਲਈ ਅਸਲ ਬ੍ਰਹਮ ਭਾਵ ਵਿੱਚ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਂ ਹੀ ਸਵੀਕਾਰ ਕਰ ਰਹੇ ਹੁੰਦੇ ਹਾਂ ਜੇਕਰ ਅਸੀਂ ਉਸ ਤੇ ਅਮਲ ਕਰੀਏ ਜੋ ਗੁਰੂ ਜੀ ਦੱਸ ਰਹੇ ਹਨ ਅਤੇ ਅਸਤਿ ਅਤੇ ਬਿਖਰੇ ਹੋਏ ਕਰਮ ਸਮਾਜ ਵਿੱਚ ਨਾ ਕਰੀਏ ਜਿਹੜੇ ਕਿ ਉਹਨਾਂ ਪ੍ਰਚਾਰਕਾਂ ਦੁਆਰਾ ਗਲਤ ਪ੍ਰਚਾਰ ਕੀਤੇ ਗਏ ਹਨ ਜਿੰਨ੍ਹਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਵੀ ਨਹੀਂ ਹੈ। ਕ੍ਰਿਪਾ ਕਰਕੇ ਇੱਕ ਚੀਜ਼ ਹਮੇਸ਼ਾਂ ਅਤੇ ਸਦਾ ਹੀ ਮਨ ਵਿੱਚ ਦ੍ਰਿੜ ਕਰ ਰੱਖੋ ਕਿ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨਾਲ ਹੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਸਵੀਕਾਰ ਨਹੀਂ ਕਰ ਲਏ ਜਾਂਦੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਕਹਿਣ ਦਾ ਅਧਿਕਾਰ ਨਹੀਂ ਦਿੰਦੇ। ਅਸਲ ਬ੍ਰਹਮ ਭਾਵ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਤਾਂ ਹੀ ਬਣਦੇ ਹਨ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਉੱਪਰ ਅਮਲ ਕਰੀਏ ਅਤੇ ਆਪਣੀ ਜਿੰਦਗੀ ਗੁਰਮਤਿ ਅਨੁਸਾਰ ਜੀਵੀਏ। ਇਸ ਤੋਂ ਘੱਟ ਕੁਝ ਵੀ ਸਾਨੂੰ ਗੁਰੂ ਦੇ ਸੱਚੇ ਸਿੱਖ ਨਹੀਂ ਬਣਾਉਂਦਾ। ਆਪਣੀ ਰੋਜ਼ਾਨਾ ਦੀ ਜਿੰਦਗੀ ਵਿੱਚ ਗੁਰਬਾਣੀ ਅਨੁਸਾਰ ਅਮਲ ਕਰਨਾ ਸਾਨੂੰ ਸੱਚੇ ਸਿੱਖ ਬਣਾਉਂਦਾ ਹੈ ਅਤੇ ਕੇਵਲ ਮੱਥਾ ਟੇਕਣ ਜਾਂ ਗੁਰਬਾਣੀ ਨੂੰ ਪੜ੍ਹਨਾ-ਸੁਣਨਾ ਹੀ ਸਾਨੂੰ ਸੱਚੇ ਸਿੱਖ ਨਹੀਂ ਬਣਾਉਂਦਾ। ਗੁਰਬਾਣੀ ਉੱਪਰ ਅਮਲ ਕਰਨਾ ਹੀ ਸਫਲਤਾ ਦੀ ਕੁੰਜੀ ਹੈ ਅਤੇ ਇਹ ਹੀ ਕੇਵਲ ਇੱਕੋ ਇੱਕ ਰਸਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਗੁਰੂ ਦੇ ਤੌਰ ਤੇ ਕਰਨ ਦਾ ਹੈ।
ਗੁਰਬਾਣੀ ਅਨੁਸਾਰ ਕੇਵਲ ਉਹ ਮਨੁੱਖ ਜੋ ਪੂਰਨ ਅਵਸਥਾ ਵਿੱਚ ਪਹੁੰਚਦੇ ਹਨ, ਪੂਰਨ ਬੰਦਗੀ ਦੀ ਅਵਸਥਾ ਤੱਕ ਪਹੁੰਚਦੇ ਹਨ, ਅਤੇ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੁਆਰਾ ਸੰਗਤਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਕਿਸੇ ਹੋਰ ਨੂੰ ਪ੍ਰਚਾਰ ਦਾ ਅਧਿਕਾਰ ਨਹੀਂ ਹੁੰਦਾ। ਉਹ ਮਨੁੱਖ ਜੋ ਬਿਨਾਂ ਪੂਰਨ ਅਵਸਥਾ ਵਿੱਚ ਪਹੁੰਚਣ ਦੇ ਪ੍ਰਚਾਰਕ ਬਣਦੇ ਹਨ ਦਰਗਾਹੀ ਮੁਜਰਮ ਹਨ ਅਤੇ ਕਿਸੇ ਦਾ ਵੀ ਭਲਾ ਨਹੀਂ ਕਰਦੇ, ਪਰ ਭੋਲੀ ਭਾਲੀ ਸੰਗਤ ਨੂੰ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਨਾਲ ਕਈ ਤਰ੍ਹਾਂ ਦੇ ਭਰਮਾਂ ਵਿੱਚ ਫਸਾ ਦਿੰਦੇ ਹਨ।
ਇਸ ਬ੍ਰਹਮ ਸਲੋਕ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਉਸ ਬਾਰੇ ਪੂਰਨ ਬ੍ਰਹਮ ਗਿਆਨ ਬਖਸ਼ ਰਹੇ ਹਨ ਜਿਸਨੂੰ ਇੱਕ ਸਤਿਗੁਰੂ ਕਿਹਾ ਗਿਆ ਹੈ ਅਤੇ ਸਾਨੂੰ ਇਸ ਮਨੁੱਖਾ ਜੀਵਨ ਵਿੱਚ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਕਿਸ ਚੀਜ਼ ਦੀ ਜਰੂਰਤ ਹੈ। ਸਤਿ ਪੁਰਖ ਬ੍ਰਹਮ ਨਾਮ ਹੈ ਜੋ ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸ਼ਰ ਨੂੰ ਦਿੱਤਾ ਗਿਆ ਹੈ ਅਤੇ ਉਹ ਇੱਕ ਜੋ ਸਤਿ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ ਇੱਕ ਸਤਿਗੁਰੂ ਬਣ ਜਾਂਦਾ ਹੈ। ਉਹ ਮਨੁੱਖ ਜੋ ਪਰਮ ਪਦਵੀ ਨੂੰ ਪਹੁੰਚਦਾ ਹੈ ਉਹ ਮਨੁੱਖ ਜੋ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ ਇੱਕ ਸਤਿਗੁਰੂ ਹੈ, ਉਹ ਮਨੁੱਖ ਜੋ ਆਤਮ ਰਸ ਨਾਲ ਬਖਸ਼ਿਆ ਜਾਂਦਾ ਹੈ ਸਤਿਗੁਰੂ ਹੈ। ਉਹ ਮਨੁੱਖ ਜੋ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ ਇੱਕ ਸਤਿਗੁਰੂ ਹੈ। ਕਿਰਪਾ ਕਰਕੇ ਅਤੇ ਸਦਾ ਹੀ ਇਹ ਚੀਜ਼ ਮਨ ਵਿੱਚ ਦ੍ਰਿੜ ਕਰ ਲਵੋ ਅਤੇ ਇਸ ਬ੍ਰਹਮ ਸਤਿ ਦੀ ਸਮਝ ਨੂੰ ਸਪੱਸ਼ਟ ਕਰ ਲਵੋ ਕਿ ਸਤਿ ਹੀ ਗੁਰੂ ਹੈ, ਦੇਹੀ ਗੁਰੂ ਨਹੀਂ ਹੈ ਭਾਵ ਪਦਾਰਥਕ ਸ਼ਰੀਰ ਗੁਰੂ ਨਹੀਂ ਹੈ ਪਦਾਰਥਕ ਸ਼ਰੀਰ ਮਾਇਆ ਹੈ ਅਤੇ ਨਾਸ਼ਵਾਨ ਹੈ। ਇਸ ਲਈ ਪਦਾਰਥਕ ਸ਼ਰੀਰ ਗੁਰੂ ਨਹੀਂ ਹੋ ਸਕਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਗੁਰੂ ਹੈ। ਇਸ ਲਈ ਜਦ ਵੀ ਅਸੀਂ ਸਿਰ ਝੁਕਾਉਂਦੇ ਜਾਂ ਇਹਨਾਂ ਰੂਹਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਪਦਾਰਥਕ ਸ਼ਰੀਰ ਦੀ ਸੇਵਾ ਨਹੀਂ ਕਰਦੇ ਸਗੋਂ ਉਹਨਾਂ ਦੇ ਸਤਿ ਰੂਪ ਦੀ ਸੇਵਾ ਕਰਦੇ ਹਾਂ ਅਤੇ ਇਹ ਪੂਰਨ ਬ੍ਰਹਮ ਗਿਆਨ ਆਤਮ ਰਸ ਪੂਰਨ ਤੱਤ ਗਿਆਨ ਪੂਰਨ ਪ੍ਰਕਾਸ਼ ਪਰਮ ਜੋਤ ਹੈ। ਪਰਮਾਤਮਾ ਨੂੰ ਕਿਸੇ ਵਿੱਚ ਸਾਰੇ ਬ੍ਰਹਮ ਭਾਵ ਵਿੱਚ ਪ੍ਰਗਟ ਹੋਣ ਦੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਹੀ ਪਰਮਾਤਮਾ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਸਤਿਗੁਰੂ, ਇੱਕ ਪੂਰਨ ਖ਼ਾਲਸਾ ਦੇ ਪਦਾਰਥਕ ਸ਼ਰੀਰ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਕ੍ਰਿਪਾ ਕਰਕੇ ਆਪਣੇ ਮਨ ਵਿੱਚੋਂ ਇਹ ਭਰਮ ਕੱਢ ਦਿਓ ਕਿ ਇੱਥੇ ਕੋਈ ਦੇਹ ਧਾਰੀ ਗੁਰੂ ਹੁੰਦਾ ਹੈ। ਦੇਹ ਕਦੀ ਵੀ ਗੁਰੂ ਨਹੀਂ ਹੈ ਸਗੋਂ ਸਤਿ ਹੀ ਗੁਰੂ ਹੈ।
ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇਹਨਾਂ ਰੂਹਾਂ ਦੀ ਸੇਵਾ ਕਰਨ ਦਾ ਬ੍ਰਹਮ ਗਿਆਨ ਬਖਸ਼ ਰਹੇ ਹਨ, ਐਸੀਆਂ ਰੂਹਾਂ ਦੀ ਸੰਗਤ ਨੂੰ ਸਤਿ ਸੰਗਤ ਕਿਹਾ ਜਾਂਦਾ ਹੈ ਅਤੇ ਉਹਨਾਂ ਦੀ ਸਤਿ ਸੰਗਤ ਵਿੱਚ ਅਸੀਂ ਸਤਿ ਰੂਪ ਬਣ ਜਾਵਾਂਗੇ, ਸਾਡਾ ਹਿਰਦਾ ਇੱਕ ਸੰਤ ਹਿਰਦਾ ਬਣ ਜਾਵੇਗਾ ਇਹਨਾਂ ਰੂਹਾਂ ਦੀ ਸੇਵਾ ਕਰਨ ਤੋਂ ਭਾਵ ਹੈ ਤਨ, ਮਨ ਅਤੇ ਧਨ ਨਾਲ ਉਹਨਾਂ ਦੇ ਚਰਨਾਂ ਵਿੱਚ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਪੂਰਨ ਸਮਰਪਨ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਲਈ ਜੀਵਨ ਮੁਕਤੀ ਦਾ ਰਸਤਾ ਤਿਆਰ ਕਰ ਲੈਂਦੇ ਹਾਂ। ਉਹ ਮਨੁੱਖ ਜੋ ਇਸ ਤਰ੍ਹਾਂ ਕਰਦੇ ਹਨ ਯਕੀਨੀ ਤੌਰ ਤੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ। ਇਸ ਲਈ ਕ੍ਰਿਪਾ ਕਰਕੇ ਆਪਣੇ ਬੰਦ ਪਏ ਮਨ ਨੂੰ ਖੋਲ ਲਵੋ ਅਤੇ ਸ਼ਬਦ ਗੁਰੂ ਦੀ ਪਾਲਣਾ ਕਰੋ ਅਤੇ ਉਸ ਦੀ ਪਾਲਣਾ ਨਾ ਕਰੋ ਜੋ ਪ੍ਰਚਾਰਿਆ ਜਾ ਰਿਹਾ ਹੈ ਉਹਨਾਂ ਦੁਆਰਾ ਜਿੰਨ੍ਹਾਂ ਨੂੰ ਪਰਮਾਤਮਾ ਦੁਆਰਾ ਇਸ ਦਾ ਅਧਿਕਾਰ ਵੀ ਨਹੀਂ ਹੈ। ਉਹ ਕਰੋ ਜੋ ਗੁਰਬਾਣੀ ਸਾਨੂੰ ਦੱਸ ਰਹੀ ਹੈ ਅਤੇ ਇਸਦੇ ਕਲਪਨਾ ਤੋਂ ਬਾਹਰੇ ਲਾਭ ਪ੍ਰਾਪਤ ਕਰੋ। ਕੇਵਲ ਇਸ ਤਰ੍ਹਾਂ ਕਰੋ ਅਤੇ ਫਿਰ ਦੇਖੋ ਕਿ ਸਾਡੇ ਨਾਲ ਕੀ ਵਾਪਰਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਜਦ ਅਸੀਂ ਗੁਰਬਾਣੀ ਅਨੁਸਾਰ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਮ ਕਰਦੇ ਹਾਂ ਤਦ ਅਸੀਂ ਉਹ ਬਣ ਜਾਂਦੇ ਹਾਂ ਜੋ ਗੁਰਬਾਣੀ ਕਹਿੰਦੀ ਹੈ, ਹੋਰ ਵਿਸਥਾਰ ਵਿੱਚ ਅਸੀਂ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਾਂ।
ਹਉਮੈ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਸ਼ਬਦ “ਹਉਂ ” ਦਾ ਭਾਵ ਹੈ ਹਉਮੈ। ਇਸ ਨੂੰ ਅਹੰਕਾਰ ਵੀ ਕਿਹਾ ਜਾਂਦਾ ਹੈ। ਗੁਰਬਾਣੀ ਇਸ ਨੂੰ ਦੀਰਘ ਰੋਗ ਕਰਕੇ ਵਖਾਣ ਕਰਦੀ ਹੈ – “ਹਉਮੈ ਦੀਰਘ ਰੋਗੁ ਹੈ”। ਹਉਮੈ ਦਾ ਇਹ ਦੀਰਘ ਰੋਗ ਹੀ ਬਾਰ-ਬਾਰ ਜੂਨੀ ਵਿੱਚ ਭਟਕਣ ਦਾ ਅਤੇ ਜਨਮ ਮਰਨ ਦਾ ਕਾਰਣ ਹੈ। ਪੰਜਾਂ ਦੂਤਾਂ ਵਿੱਚੋਂ ਇਹ ਮਾਇਆ ਦਾ ਪਰਮ ਵਿਨਾਸ਼ਕਾਰੀ ਸ਼ਸਤਰ ਹੈ। ਇਹ ਸਾਡੀ ਨਿੰਮਰਤਾ ਦੀ ਪਰਮ ਸ਼ਕਤੀ ਦਾ ਵਿਨਾਸ਼ ਕਰਦਾ ਹੈ। ਬਜਾਇ ਇਸਦੇ ਕਿ ਅਸੀਂ ਹਲੀਮੀ ਅਤੇ ਨਿੰਮਰਤਾ ਦੀ ਪਰਮ ਸ਼ਕਤੀ ਨੂੰ ਵਰਤ ਕੇ ਆਪਣੀ ਹਉਮੈ ਦਾ ਨਾਸ਼ ਕਰੀਏ, ਅਸੀਂ ਨਿੰਮਰਤਾ ਅਤੇ ਹਲੀਮੀ ਦੀ ਕਮਾਈ ਨਾ ਕਰਕੇ ਹਉਮੈ ਦੀ ਇਸ ਵਿਨਾਸ਼ਕਾਰੀ ਸ਼ਕਤੀ ਦੇ ਸ਼ਿਕਾਰ ਹੋ ਕੇ ਆਪਣਾ ਆਪ ਗੁਆ ਰਹੇ ਹਾਂ। ਅਤਿ ਨਿੰਮਰਤਾ ਅਤੇ ਹਲੀਮੀ, ਜੋ ਕਿ ਦਰਗਾਹ ਦੀ ਕੁੰਜੀ ਹੈ, ਹਉਮੈ ਦੇ ਇਸ ਵਿਨਾਸ਼ਕਾਰੀ ਸ਼ਸਤਰ ਦੀ ਮਾਰ ਕਾਰਨ ਸਾਡੇ ਕੋਲੋਂ ਖੁੰਝੀ ਪਈ ਹੈ। ਹਉਮੈ ਦਾ ਇਹ ਦੀਰਘ ਰੋਗ ਸਾਡੇ ਸਿਰ ਦੇ ਭਾਗ ਦਿਮਾਗ ਵਿੱਚ ਵਾਸ ਕਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਸਾਡੀ ਦੂਰੀ ਕੇਵਲ ਹਉਮੈ ਕਾਰਨ ਹੀ ਹੁੰਦੀ ਹੈ। ਕਿਉਂਕਿ ਇਸ ਦੀਰਘ ਰੋਗ ਕਾਰਨ ਹੀ ਸਾਰੀ ਲੋਕਾਈ ਕਰਤਾ ਪੁਰਖ ਦੀਆਂ ਪਰਮ ਸ਼ਕਤੀਆਂ ਨੂੰ ਭੁਲਾ ਕੇ ਇਹ ਸਮਝਦੀ ਹੈ ਕਿ ਕਰਣਹਾਰ ਅਸੀਂ ਆਪ ਹਾਂ। ਮੈ, ਮੇਰਾ, ਮੈਨੂੰ ਦੇ ਵਿਨਾਸ਼ਕਾਰੀ ਪ੍ਰਭਾਵ ਹੇਠ ਸਾਰੀ ਲੋਕਾਈ ਇਸ ਦੀਰਘ ਰੋਗ ਵਿੱਚ ਗ੍ਰਸਤ ਹੈ। ਗੁਰਬਾਣੀ ਦਾ ਕਥਨ ਹੈ “ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥” ਇਸ ਪੂਰਨ ਸਤਿ ਤੱਤ ਤੱਥ ਦਾ ਗਿਆਨ ਗੁਰ ਪ੍ਰਸਾਦਿ ਨਾਲ ਹੁੰਦਾ ਹੈ। ਇਸ ਲਈ ਗੁਰਬਾਣੀ ਦਾ ਬਚਨ ਹੈ – “ਗੁਰ ਪਰਸਾਦੀ ਹਉਮੈ ਬੂਝੈ”। ਇਸ ਲਈ ਹਉਮੈ ਦਾ ਨਾਸ਼ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਨਾਲ ਹੀ ਹੁੰਦਾ ਹੈ। ਹਉਮੈ ਦਾ ਨਾਸ਼ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਨਾਲ ਮਨੁੱਖ ਆਪਣਾ ਆਪਾ ਖ਼ਤਮ ਕਰਕੇ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਹੋਣ ਤੇ ਹੀ ਮਨੁੱਖ ਨੂੰ ਇਹ ਅਨੁਭਵ ਹੁੰਦਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਹੈ ਅਨੰਤ ਹੈ ਅਸੀਮ ਹੈ ਅਤੇ ਉਸਦੀ ਮਹਿਮਾ ਦਾ ਵੀ ਕੋਈ ਅੰਤ ਨਹੀਂ ਹੈ ਅਤੇ ਉਸਦੀ ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਗਮ ਹਨ ਅਗੋਚਰ ਹਨ ਅਗਾਧ ਬੋਧ ਹਨ। ਇਸ ਲਈ ਉਹ ਇਕ ਆਮ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹਨ। ਕੇਵਲ ਉਹ ਮਨੁੱਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ ਜੋ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਕੇ ਮਾਇਆ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਉੱਪਰ ਜਿੱਤ ਪ੍ਰਾਪਤ ਕਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਕੇਵਲ ਐਸੀ ਅਵਸਥਾ ਵਿੱਚ ਜਾ ਕੇ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤਤਾ ਅਤੇ ਬੇਅੰਤਤਾ ਦਾ ਅਨੁਭਵ ਕਰਦੇ ਹਨ। ਮਾਨਸਰੋਵਰ ਬੇਅੰਤ ਹੈ ਅਨੰਤ ਹੈ ਇਸ ਲਈ ਉਸਦੀ ਮਹਿਮਾ ਦਾ ਵਖਾਨ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਹੀ ਐਸੇ ਮਹਾ ਪੁਰਖ ਜੋ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ ਉਨ੍ਹਾਂ ਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਾਰੇ ਕੁਝ ਵੀ ਨਹੀਂ ਜਾਣ ਪਾਏ ਹਨ ਅਤੇ ਨਾ ਹੀ ਕੁਝ ਜਾਣਦੇ ਹਨ ਅਤੇ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ ਹੈ।
ਇਸ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸਾਰੀ ਲੋਕਾਈ ਨੂੰ ਤਾਕੀਦ ਕਰ ਰਹੇ ਹਨ ਕਿ ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਿਆ ਜਾਵੇ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਗੰਮ ਹੈ, ਅਗੋਚਰ ਹੈ, ਅਗਾਧ ਬੋਧ ਹੈ, ਅਨੰਤ ਹੈ, ਬੇਅੰਤ ਹੈ, ਅਸੀਮ ਹੈ, ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ, ਸਰਬ ਕਲਾ ਭਰਪੂਰ ਹੈ, ਸਿਰਜਣਹਾਰਾ ਹੈ, ਪਾਲਣਹਾਰਾ ਹੈ, ਸੰਘਾਰਕ ਹੈ, ਕਰਤਾ ਹੈ ਅਤੇ ਦਾਤਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀਆਂ ਦਾਤਾਂ ਦਾ ਮਾਲਕ ਹੈ ਅਤੇ ਸਾਰੀਆਂ ਦਾਤਾਂ ਦਾ ਦੇਵਣਹਾਰਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਪਾਲਣਾ ਅਤੇ ਸੰਭਾਲਤਾ ਕਰਦਾ ਹੈ। ਇਸ ਲਈ ਜੋ ਸ਼ਰਧਾਵਾਨ ਮਨੁੱਖ ਸੱਚੀ ਪ੍ਰੀਤ ਵਿੱਚ ਭਿੱਜ ਕੇ ਪੂਰਨ ਵਿਸ਼ਵਾਸ ਨਾਲ ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਣ ਦਾ ਯਤਨ ਕਰਦੇ ਹਨ ਅਤੇ ਸਤਿ ਦੀ ਕਰਨੀ ਉੱਪਰ ਧਿਆਨ ਕੇਂਦਰਿਤ ਕਰਦੇ ਹਨ ਉਹ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਕੇਵਲ ਐਸੇ ਮਹਾਪੁਰਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਜੀਵਨ ਮੁਕਤ ਹੋ ਕੇ ਐਸੀ ਅਵਸਥਾ ਦੀ ਪ੍ਰਾਪਤੀ ਕਰਦੇ ਹਨ ਜਿਸ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰੋਮ-ਰੋਮ ਵਿੱਚ ਵੱਸ ਜਾਂਦਾ ਹੈ ਅਤੇ ਫਿਰ ਕਦੇ ਵਿਸਰਦਾ ਨਹੀਂ ਹੈ। ਐਸੇ ਮਹਾਪੁਰਖ ਜੋ ਮਾਨਸਰੋਵਰ ਵਿੱਚ ਡੁੱਬ ਜਾਂਦੇ ਹਨ ਉਨ੍ਹਾਂ ਨੂੰ ਫਿਰ ਦਾਤਾਰ ਪਿਤਾ ਪਰਮੇਸ਼ਰ ਕਦੇ ਨਹੀਂ ਵਿਸਰਦਾ ਹੈ। ਉਹ ਸਦਾ-ਸਦਾ ਲਈ ਅੰਮ੍ਰਿਤ ਭਰਪੂਰ ਹੋ ਜਾਂਦੇ ਹਨ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ ਸਦਾ-ਸਦਾ ਲਈ। ਇਸ ਲਈ ਸਾਰੀ ਲੌਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿ ਦੀ ਕਰਨੀ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰੋ ਜੀ ਤਾਂ ਜੋ ਆਪ ਆਪਣਾ ਜੀਵਨ ਸਫਲ ਕਰ ਸਕੋ ਜੀ।