ਜਪੁਜੀ ਪਉੜੀ ੮

ਸੁਣਿਐ ਸਿਧ ਪੀਰ ਸੁਰਿ ਨਾਥ

ਸੁਣਿਐ ਧਰਤਿ ਧਵਲ ਆਕਾਸ

ਸੁਣਿਐ ਦੀਪ ਲੋਅ ਪਾਤਾਲ

ਸੁਣਿਐ ਪੋਹਿ ਨ ਸਕੈ ਕਾਲੁ

ਨਾਨਕ ਭਗਤਾ ਸਦਾ ਵਿਗਾਸੁ

ਸੁਣਿਐ ਦੂਖ ਪਾਪ ਕਾ ਨਾਸੁ

ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਪੂਰਨ ਬ੍ਰਹਮ ਗਿਆਨ ਦੇ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਬਚਨਾਂ ਵਿੱਚ “ਸੁਣਿਐ” ਦੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨਸ਼ਬਦ “ਸੁਣਿਐ” ਦਾ ਭਾਵ ਕੇਵਲ ਸ਼ਬਦ ਦਾ ਮੁੱਖ ਨਾਲ ਉਚਾਰਣ ਕਰਨਾ ਅਤੇ ਕਰਣਾਂ ਨਾਲ ਸੁਣਨਾ ਨਹੀਂ ਹੈਸ਼ਬਦ “ਸੁਣਿਐ” ਦਾ ਭਾਵ ਕੇਵਲ ਸ਼ਬਦ ਕੀਰਤਨ ਦਾ ਕਰਣਾਂ ਨਾਲ ਸੁਣਨਾ ਨਹੀਂ ਹੈਸ਼ਬਦ “ਸੁਣਿਐ” ਦਾ ਭਾਵ ਕੇਵਲ ਨਾਮ ਦਾ ਕਰਣਾਂ ਨਾਲ ਸੁਣਨਾ ਨਹੀਂ ਹੈਸ਼ਬਦ “ਸੁਣਿਐ” ਦਾ ਭਾਵ ਕੇਵਲ ਕੰਨੀਂ ਰਸ ਲੈਣਾਂ ਨਹੀਂ ਹੈਕਰਣਾਂ ਨਾਲ ਸੁਣਨਾ ਕੇਵਲ ਕੰਨੀਂ ਰਸ ਮਾਨਣਾ ਹੈ ਜੋ ਕਿ ਕੇਵਲ ਇੱਕ ਬਾਹਰਲੀ ਖੇਡ ਹੈਕੀਰਤਨ ਅਤੇ ਗੁਰਬਾਣੀ ਦਾ ਕਰਣਾਂ ਨਾਲ ਸੁਣਨਾ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ਤੇ ਜਦ ਤੱਕ ਸਾਡੀ ਸੁਰਤ ਸ਼ਬਦ ਵਿੱਚ ਖਿੱਚੀ ਨਹੀਂ ਜਾਂਦੀ ਹੈ ਤਦ ਤੱਕ ਇਹ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਜਦ ਤੱਕ ਗੁਰਬਾਣੀ ਅਤੇ ਸ਼ਬਦ ਕੀਰਤਨ ਸਾਡਾ ਰੋਮ ਰੋਮ ਨਹੀਂ ਸੁਣਨ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਜਦ ਤੱਕ ਸਾਡਾ ਰੋਮ ਰੋਮ ਸ਼ਬਦ ਵਿੱਚ ਸਮਾ ਨਹੀਂ ਜਾਂਦਾ ਹੈ ਤਦ ਤੱਕ ਇਹ ਬਾਹਰਲੀ ਖੇਡ ਹੈ, ਇਹ ਕੇਵਲ ਕੰਨੀਂ ਰਸ ਦੀ ਖੇਡ ਹੈਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ਤੇ ਜਦ ਤੱਕ ਸਾਡਾ ਰੋਮ ਰੋਮ ਆਨੰਦ ਨਾਲ ਨੱਚਣ ਨਹੀਂ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ਤੇ ਜਦ ਤੱਕ ਅਸੀਂ ਸਮਾਧੀ ਲੀਨ ਨਹੀਂ ਹੋ ਜਾਂਦੇ ਹਾਂ ਤਦ ਤੱਕ ਇਹ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਸਾਡੇ ਕੋਲ ਸ਼ੁਰੂ ਹੋਣ ਤੇ ਜਦ ਤੱਕ ਸਾਡਾ ਰੋਮ ਰੋਮ ਕੀਰਤਨ ਨਹੀਂ ਕਰਨ ਲੱਗ ਪੈਂਦਾ ਹੈ ਤਦ ਤੱਕ ਇਹ ਕੇਵਲ ਕੰਨੀਂ ਰਸ ਹੈ ਅਤੇ ਬਾਹਰਲੀ ਖੇਡ ਹੈਇਸ ਲਈ ਇਸ ਪਰਮ ਸਤਿ ਤੱਤ ਤੱਥ ਨੂੰ ਸਮਝਾਉਣ ਲਈ ਸਤਿਗੁਰ ਅਵਤਾਰ ਸਤਿ ਨਾਨਕ ਪਾਤਿਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ ਅਤੇ ਇਨ੍ਹਾਂ ੪ ਪਉੜੀਆਂ ਵਿੱਚ ਸ਼ਬਦ “ਸੁਣਿਐ” ਦੀ ਪਰਮ ਸ਼ਕਤੀ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ

ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਨਾਮ ਨਾਲ ਜੁੜ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਸ਼ਬਦ ਵਿੱਚ ਖਿੱਚੇ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸ਼ਬਦ ਦੀ ਕਮਾਈ ਦਾ ਸ਼ੁਰੂ ਹੋ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਜੋ ਸ਼ਬਦ ਕਹਿੰਦਾ ਹੈ ਉਸ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਆਉਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਆਪਣੇ ਜੀਵਨ ਨੂੰ ਗੁਰਮਤਿ ਵਿੱਚ ਲੈ ਜਾਣਇਸ ਲਈ ਸੁਣਦਾ ਕੇਵਲ ਉਹ ਮਨੁੱਖ ਹੈ ਜੋ ਸ਼ਬਦ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਆਉਂਦਾ ਹੈਇਸ ਲਈ ਸੁਣਦਾ ਕੇਵਲ ਉਹ ਮਨੁੱਖ ਹੈ ਜੋ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈਇਸ ਲਈ ਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਸ਼ਬਦ ਨਾਲ ਸੁਮੇਲ ਹੋ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਸ਼ਬਦ ਦੀ ਗਹਿਰਾਈ ਵਿੱਚ ਉਤਰ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਮਾਨਸਰੋਵਰ ਵਿੱਚ ਡੁੱਬ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸ਼ਬਦ ਦਾ ਸੁਰਤ ਵਿੱਚ ਉਕਰਿਆ ਜਾਣਸ਼ਬਦ “ਸੁਣਿਐ” ਦਾ ਦਰਗਾਹੀ ਭਾਵ ਹੈ ਸੁਰਤ ਦਾ ਅਜਪਾ ਜਾਪ ਵਿੱਚ ਚਲੇ ਜਾਣਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਸ਼ੁਰੂ ਹੋ ਜਾਂਦੀ ਹੈਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈਜੋ ਮਨੁੱਖ ਇਸ ਅਵਸਥਾ ਵਿੱਚ ਚਲੇ ਜਾਂਦੇ ਹਨ, ਗੁਰਬਾਣੀ ਉਨ੍ਹਾਂ ਦੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਭਾਵ ਉਹ ਮਨੁੱਖ ਗੁਰਬਾਣੀ ਦੀ ਗਹਿਰਾਈ ਵਿੱਚ ਉਤਰ ਜਾਂਦੇ ਹਨਇਸ ਲਈ ਜਦ ਵੀ ਉਨ੍ਹਾਂ ਦੀ ਹਾਜ਼ਰੀ ਵਿੱਚ ਗੁਰਬਾਣੀ ਅਤੇ ਕੀਰਤਨ ਦਾ ਉਚਾਰਣ ਸ਼ੁਰੂ ਹੁੰਦਾ ਹੈ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਇੱਕ ਦਮ ਖਿੱਚੀ ਜਾਂਦੀ ਹੈ ਅਤੇ ਉਹ ਉਸੇ ਪੱਲ ਹੀ ਸਮਾਧੀ ਲੀਨ ਹੋ ਜਾਂਦੇ ਹਨਗੁਰਬਾਣੀ ਦਾ ਉਚਾਰਣ ਸ਼ੁਰੂ ਹੁੰਦਿਆਂ ਹੀ ਗੁਰਬਾਣੀ ਦਾ ਹਰ ਇੱਕ ਸ਼ਬਦ ਉਨ੍ਹਾਂ ਦਾ ਹਿਰਦਾ ਪਾੜ ਕੇ, ਚੀਰ ਕੇ, ਭੇਦ ਕੇ ਰੱਖ ਦਿੰਦਾ ਹੈ ਅਤੇ ਉਨ੍ਹਾਂ ਦੇ ਹਿਰਦੇ ਉੱਪਰ ਉਕਰ ਜਾਂਦਾ ਹੈਨਾਮ ਦੀ ਕਮਾਈ ਕਰਦਿਆਂ ਕਰਦਿਆਂ ਜਦ ਨਾਮ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਦੇਹੀ ਵਿੱਚ ਸਾਰੇ ਹਿੱਸਿਆਂ ਵਿੱਚ ਨਾਮ ਦੀ ਕੰਪਨ ਸੁਣਨ ਲੱਗ ਪੈਂਦੀ ਹੈ ਐਸੀ ਅਵਸਥਾ ਵਿੱਚ ਗੁਰਬਾਣੀ ਜਾਂ ਕੀਰਤਨ ਦੇ ਸ਼ੁਰੂ ਹੁੰਦੇ ਹੀ ਰੋਮ ਰੋਮ ਖਿੱਲ ਉਠਦਾ ਹੈ ਅਤੇ ਇੰਝ ਜਾਪਦਾ ਹੈ ਜਿਵੇਂ ਦੇਹੀ ਨੂੰ ਬੇਅੰਤ ਕੰਨ ਲੱਗ ਗਏ ਹਨ ਅਤੇ ਹਰ ਇੱਕ ਕੰਨ ਵਿੱਚ ਗੁਰਬਾਣੀ ਵੱਜ ਰਹੀ ਹੈ

ਗੁਰਬਾਣੀ ਪੂਰਨ ਸਤਿ ਹੈਇਸ ਲਈ ਗੁਰਬਾਣੀ ਗੁਰੂ ਹੈਗੁਰਬਾਣੀ ਪੂਰਨ ਬ੍ਰਹਮ ਗਿਆਨ ਹੈਇਸ ਲਈ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈਇਸ ਲਈ ਜਿਨ੍ਹਾਂ ਮਨੁੱਖਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਉਹ ਮਨੁੱਖ “ਸੁਣਿਐ” ਦੀ ਅਵਸਥਾ ਵਿੱਚ ਚਲੇ ਜਾਂਦੇ ਹਨਐਸਾ ਹੋਣ ਤੇ ਉਨ੍ਹਾਂ ਦੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਦ ਉਨ੍ਹਾਂ ਦੀ ਸੁਰਤ ਬਿਰਤੀ ਪੂਰਨ ਸਤਿ ਵਿੱਚ ਉਤਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈਗੁਰ ਪ੍ਰਸਾਦਿ ਤੋਂ ਭਾਵ ਹੈ ਉਨ੍ਹਾਂ ਤੇ ਸਤਿਗੁਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਭਾਗ ਖ਼ੁਲ੍ਹ ਜਾਂਦੇ ਹਨਪੂਰਨ ਸੰਤ ਦੀ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਮਿਲ ਜਾਂਦੀ ਹੈਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਮਿਲ ਜਾਂਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਗੁਰ ਪ੍ਰਸਾਦਿ ਵਿੱਚ ਬੇਅੰਤ ਪਰਮ ਸ਼ਕਤੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਸੁਰਤ ਵਿੱਚ ਨਾਮ ਚਲਾ ਜਾਂਦਾ ਹੈਮਨ ਟਿਕਾਅ ਵਿੱਚ ਚਲਾ ਜਾਂਦਾ ਹੈ ਅਤੇ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈਸਮਾਧੀ ਲੱਗ ਜਾਂਦੀ ਹੈਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖ਼ੁਲ੍ਹ ਜਾਂਦਾ ਹੈਬੰਦਗੀ ਕਰਮ ਖੰਡ ਵਿੱਚ ਚਲੀ ਜਾਂਦੀ ਹੈਨਾਮ ਦੀ ਕਮਾਈ ਸ਼ੁਰੂ ਹੋ ਜਾਂਦੀ ਹੈਅੰਦਰਲਾ ਤੀਰਥ ਸ਼ੁਰੂ ਹੋ ਜਾਂਦਾ ਹੈਮਨ ਅਤੇ ਬਿਰਤੀ ਦਾ ਚਿੰਦਨਾ ਸ਼ੁਰੂ ਹੋ ਜਾਂਦਾ ਹੈਜੋਤ ਜਾਗਰਤ ਹੋ ਜਾਂਦੀ ਹੈਅਵਗੁਣ ਭੱਜਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਿਰਦਾ ਸਾਰੇ ਗੁਣਾਂ ਨਾਲ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈਇਸ ਤਰ੍ਹਾਂ ਜਦ ਬੰਦਗੀ ਉੱਪਰ ਜਾਂਦੀ ਹੈ ਤਾਂ ਬੰਦਗੀ ਕਰਦੇ ਕਰਦੇ ਕਈ ਮਨੁੱਖਾਂ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸਿੱਧ ਬਣ ਜਾਂਦੇ ਹਨਕਈ ਮਨੁੱਖਾਂ ਨੂੰ ਦੇਵੀ ਦੇਵਤਿਆਂ ਵਾਲੀਆਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਦੇਵੀ ਦੇਵਤੇ ਬਣ ਜਾਂਦੇ ਹਨਕਈ ਮਨੁੱਖਾਂ ਦੀ ਬੰਦਗੀ ਹੋਰ ਅਗੇ ਚਲੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਫਕੀਰੀ ਪ੍ਰਾਪਤ ਹੋ ਜਾਂਦੀ ਹੈਫਕੀਰ ਤੋਂ ਭਾਵ ਹੈ ਸੰਤ ਮਹਾ ਪੁਰਖ, ਬ੍ਰਹਮ ਗਿਆਨੀ ਮਹਾ ਪੁਰਖ

ਇਥੇ ਇੱਕ ਬਹੁਤ ਜਰੂਰੀ ਪੂਰਨ ਸਤਿ ਤੱਤ ਤੱਥ ਸਮਝਣ ਦੀ ਲੋੜ ਹੈ ਕਿ ਜੋ ਮਨੁੱਖ ਰਿੱਧੀਆਂ ਸਿੱਧੀਆਂ ਅਤੇ ਇਨ੍ਹਾਂ ਦੈਵੀ ਸ਼ਕਤੀਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ ਉਨ੍ਹਾਂ ਦੀ ਬੰਦਗੀ ਉਥੇ ਹੀ ਰੁੱਕ ਜਾਂਦੀ ਹੈ ਅਤੇ ਐਸਾ ਕਰਨ ਨਾਲ ਉਨ੍ਹਾਂ ਨੂੰ ਜੀਵਨ ਮੁਕਤੀ ਨਹੀਂ ਮਿਲਦੀ ਹੈਅਕਾਲ ਪੁਰਖ ਨੇ ਇਨ੍ਹਾਂ ਦੈਵੀ ਸ਼ਕਤੀਆਂ ਦੀ ਰਚਨਾ ਸਿਰਜਨਾ ਦੇ ਚਲਾਉਣ ਲਈ ਕੀਤੀ ਹੈਇਸ ਲਈ ਜੋ ਮਨੁੱਖ ਇਨ੍ਹਾਂ ਦੈਵੀ ਸ਼ਕਤੀਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ ਉਹ ਅਕਾਲ ਪੁਰਖ ਦੇ ਸ਼ਰੀਕ ਬਣਨ ਦਾ ਗੁਨਾਹ ਕਰ ਬੈਠਦੇ ਹਨ ਇਸ ਲਈ ਉਨ੍ਹਾਂ ਦੀ ਬੰਦਗੀ ਉਥੇ ਹੀ ਠਹਿਰ ਜਾਂਦੀ ਹੈ ਅਤੇ ਉਹ ਜੀਵਨ ਮੁਕਤੀ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨਇਸ ਲਈ ਜਿਨ੍ਹਾਂ ਮਨੁੱਖਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਨੂੰ ਇਸ ਸਤਿ ਤੱਤ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸੁਚੇਤ ਸਾਵਧਾਨ ਰਹਿਣਾ ਚਾਹੀਦਾ ਹੈਬੰਦਗੀ ਕਰਦੇ ਹੋਏ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਦਾਤਾ ਕਰਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰ ਪਰਮੇਸ਼ਰ ਸਤਿਗੁਰ ਰਿੱਧੀਆਂ ਸਿੱਧੀਆਂ ਤੋਂ ਬਚਾ ਕੇ ਰੱਖਣਨਾਮ ਸਿਮਰਨ ਕਰਦੇ ਹੋਏ ਇੱਕ ਸਮਾਂ ਐਸਾ ਆਉਂਦਾ ਹੈ ਜਦ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿ ਰਿੱਧੀਆਂ ਸਿੱਧੀਆਂ ਤੁਹਾਡੇ ਸਨਮੁਖ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜਗਿਆਸੂ ਨੂੰ ਆਪਣੇ ਆਪ ਨੂੰ ਅੰਗੀਕਾਰ ਕਰਨ ਲਈ ਬੇਨਤੀ ਕਰਦੀਆਂ ਹਨਐਸਾ ਹੋਣ ਤੇ ਇਨ੍ਹਾਂ ਸ਼ਕਤੀਆਂ ਨੂੰ ਨਿੰਮਰਤਾ ਨਾਲ ਇਨਕਾਰ ਕਰ ਦੇਣਾ ਚਾਹੀਦਾ ਹੈਗੁਰਬਾਣੀ ਵਿੱਚ ਇਨ੍ਹਾਂ ਸ਼ਕਤੀਆਂ ਨੂੰ ਮਾਇਆ ਕਿਹਾ ਗਿਆ ਹੈਇਸ ਲਈ ਇਨ੍ਹਾਂ ਸ਼ਕਤੀਆਂ ਨੂੰ ਅੰਗੀਕਾਰ ਕਰਨ ਦਾ ਭਾਵ ਹੈ ਮਾਇਆ ਨੂੰ ਅੰਗੀਕਾਰ ਕਰਨਾਬੰਦਗੀ ਕਰਦੇ ਹੋਏ ਭਗਤਾਂ ਨੂੰ ਇਹ ਇੱਕ ਮਾਇਆ ਦੀ ਬਹੁਤ ਵੱਡੀ ਪਰੀਖਿਆ ਹੈ ਜਿਸ ਵਿੱਚੋਂ ਉਨ੍ਹਾਂ ਨੂੰ ਗੁਜ਼ਰਨਾ ਪੈਂਦਾ ਹੈਇਸ ਲਈ ਜਗਿਆਸੂ ਨੂੰ ਇਨ੍ਹਾਂ ਸ਼ਕਤੀਆਂ ਵਿੱਚ ਨਹੀਂ ਉਲਝਣਾ ਚਾਹੀਦਾ ਹੈਜੋ ਮਨੁੱਖ ਇਨ੍ਹਾਂ ਸ਼ਕਤੀਆਂ ਨੂੰ ਅੰਗੀਕਾਰ ਕਰ ਲੈਂਦੇ ਹਨ ਉਨ੍ਹਾਂ ਨੂੰ ਜੀਵਨ ਮੁਕਤੀ ਨਹੀਂ ਮਿਲਦੀ ਹੈ ਅਤੇ ਫਿਰ ਜਨਮ ਮਰਣ ਦੇ ਚੱਕਰ ਵਿੱਚ ਭਟਕਣਾ ਪੈਂਦਾ ਹੈ ਅਤੇ ਜੋ ਮਨੁੱਖ ਇਨ੍ਹਾਂ ਸ਼ਕਤੀਆਂ ਨੂੰ ਅੰਗੀਕਾਰ ਕਰਕੇ ਆਪਣੇ ਲਾਭ ਲਈ ਉਪਯੋਗ ਕਰਦੇ ਹਨ ਉਨ੍ਹਾਂ ਦਾ ਆਉਣ ਵਾਲੇ ਜਨਮਾਂ ਵਿੱਚ ਭਵਿੱਖ ਬਹੁਤ ਕਸ਼ਟਮਈ ਹੋ ਜਾਂਦਾ ਹੈ ਅਤੇ ਜੀਵਨ ਮੁਕਤੀ ਬਹੁਤ ਦੁਰਲਭ ਹੋ ਜਾਂਦੀ ਹੈਇਹ ਪੂਰਨ ਸਤਿ ਤੱਤ ਤੱਥ ਹੈ ਕਿ ਜੋ ਮਨੁੱਖ ਬੰਦਗੀ ਪੂਰਨ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੀ ਇਹ ਰਿੱਧੀਆਂ ਸਿੱਧੀਆਂ ਸਦਾ ਸਦਾ ਲਈ ਸੇਵਾ ਵਿੱਚ ਆ ਜਾਂਦੀਆਂ ਹਨਜਦ ਵੀ ਐਸੇ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਸੰਗਤ ਵਿੱਚ ਬੈਠੇ ਕੋਈ ਬਚਨ ਕਰਦੇ ਹਨ ਤਾਂ ਇਹ ਸ਼ਕਤੀਆਂ ਉਸੇ ਖਿਣ ਇਨ੍ਹਾਂ ਬਚਨਾਂ ਨੂੰ ਪੂਰਨ ਕਰਨ ਤੇ ਲੱਗ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਮਹਾ ਪੁਰਖਾਂ ਦੀ ਸੇਵਾ ਕਰਦੀਆਂ ਹਨ

ਸਤਿ ਮੂਲ ਹੈ ਅਤੇ ਸਾਰੀ ਉਤੱਪਤੀ ਸਤਿ ਤੋਂ ਹੀ ਹੋਈ ਹੈਇਸ ਲਈ ਸਾਰੀ ਸਿਰਜਨਾ ਦਾ ਆਧਾਰ ਕੇਵਲ ਸਤਿ ਹੀ ਹੈਇਹ ਸਤਿ ਨੂੰ ਹੀ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਨਾਮ ਦੀ ਸੰਗਿਆ ਨਾਲ ਮੂਲ ਮੰਤਰ ਵਿੱਚ ਸੁਸ਼ੋਭਿਤ ਕੀਤਾ ਹੈਇਸ ਲਈ “ਸਤਿਨਾਮ” ਹੀ ਸਾਰੀ ਸਿਰਜਨਾ ਦਾ ਆਧਾਰ ਹੈਇਸ ਲਈ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਆਧਾਰ ਕੇਵਲ ਸਤਿਨਾਮ ਹੀ ਹੈਧਰਤੀ ਅਤੇ ਧਰਤੀ ਉੱਪਰ ਸਥਿਤ ਸਾਰੇ ਦੀਪਾਂ ਦਾ ਆਧਾਰ ਵੀ ਸਤਿਨਾਮ ਹੀ ਹੈਇਸੇ ਲਈ ਸੁਖਮਨੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਇਹ ਸਪਸ਼ਟ ਕਰ ਦਿੱਤਾ ਹੈ “ਮੂਲੁ ਸਤਿ ਸਤਿ ਉਤਪਤਿ ॥” ਅਤੇ “ਨਾਮ ਕੇ ਧਾਰੇ ਸਗਲ ਆਕਾਰ ॥”, “ਨਾਮ ਕੇ ਧਾਰੇ ਖੰਡ ਬ੍ਰਹਮੰਡ ॥” ਜਦ ਮਨੁੱਖ “ਸੁਣਿਐ” ਦੀ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਕੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਉਸਦੇ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ ਤਾਂ ਗੁਰਬਾਣੀ ਦਾ ਪੂਰਨ ਬ੍ਰਹਮ ਗਿਆਨ ਉਸਦੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈਜਦ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਤੇ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਤਾਂ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਸੋਮਾ ਮਨੁੱਖ ਦੇ ਅੰਦਰੋਂ ਹੀ ਫੁੱਟ ਪੈਂਦਾ ਹੈਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਇਹ ਅਨੁਭਵ ਕਰਦਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਵ ਵਿਆਪਕ ਹੈਜਦ ਇਹ ਅਨੁਭਵ ਹੁੰਦਾ ਹੈ ਤਾਂ ਹੀ ਇਹ ਗਿਆਨ ਹੁੰਦਾ ਹੈ ਕਿ ਸਾਰੇ ਖੰਡਾਂ ਬ੍ਰਹਮੰਡਾਂ ਦਾ ਮਾਲਿਕ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਹੈ ਅਤੇ ਸਾਰੇ ਖੰਡ ਬ੍ਰਹਮੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਆਸਰੇ ਹੀ ਚਲਦੇ ਹਨ। (ਕੁਝ ਗਿਆਨੀ ਪੁਰਖਾਂ ਨੇ ਸ਼ਾਸਤਰਾਂ ਵਿੱਚ ਇਹ ਬਿਆਨ ਕੀਤਾ ਹੈ ਕਿ ਸੱਤ ਦੀਪ ਹਨ, ਸੱਤ ਲੋਕ (ਭਵਨ) ਅਤੇ ਸੱਤ ਪਾਤਾਲ ਹਨਦੀਪ ਧਰਤੀ ਦੇ ਹਿੱਸੇ ਹਨ: ਜੰਬੂ, ਕੁਸ਼, ਪਲਖ, ਸਵੇਤ, ਕ੍ਰੋਚ, ਪੁਸ਼ਕਰ ਅਤੇ ਸਾਕਲੋਅ ਤੋਂ ਭਾਵ ਹੈ ਲੋਕ: ਭੁਰ ਭੁਵਰ, ਸਵਰ, ਮਹਰ, ਜਨ, ਤਪ ਅਤੇ ਸਤਪਾਤਾਲ: ਧਰਤੀ ਦੇ ਹੇਠਲੇ ਹਿੱਸੇ ਅਤਲ, ਵਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ ਅਤੇ ਪਾਤਾਲ।) ਭਾਵ ਇਨ੍ਹਾਂ ਸਾਰੀਆਂ ਰਚਨਾਵਾਂ ਦਾ ਆਧਾਰ ਕੇਵਲ ਨਾਮ ਹੀ ਹੈ ਅਤੇ ਐਸਾ ਅਨੁਭਵ ਉਹ ਮਨੁੱਖ ਕਰਦੇ ਹਨ ਜੋ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਅਤੇ ਬੰਦਗੀ ਪੂਰਨ ਕਰਕੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ

ਸਾਰੀ ਸਿਰਚਨਾ ਦੀ ਰਚਨਾ ਕਾਲ ਵਿੱਚ ਹੁੰਦੀ ਹੈ ਅਤੇ ਸਾਰੀਆਂ ਰਚਨਾਵਾਂ ਕਾਲ ਵਿੱਚ ਹੀ ਆਪਣੇ ਅੰਤ ਨੂੰ ਪ੍ਰਾਪਤ ਹੁੰਦੀਆਂ ਹਨਜੋ ਜੋ ਕਾਲ ਵਿੱਚ ਉਤਪੰਨ ਹੁੰਦਾ ਹੈ ਕਾਲ ਉਸ ਨੂੰ ਆਪਣੀ ਚਪੇਟ ਵਿੱਚ ਸਮਾ ਲੈਂਦਾ ਹੈਹਰ ਇੱਕ ਰਚਨਾ ਕਾਲ ਵਿੱਚ ਰਹਿੰਦਿਆਂ ਹੋਇਆਂ ਕਾਲ ਦੇ ਪ੍ਰਭਾਵ ਹੇਠ ਨਿਰੰਤਰ ਪਰਵਰਿਤ ਹੁੰਦੀ ਹੈਕਾਲ ਵਿੱਚ ਪਰਿਵਰਤਨ ਇੱਕ ਦਰਗਾਹੀ ਵਿਧਾਨ ਹੈ ਅਤੇ ਕੋਈ ਰਚਨਾ ਇਸ ਦਰਗਾਹੀ ਵਿਧਾਨ ਤੋਂ ਬੱਚ ਨਹੀਂ ਸਕਦੀ ਹੈਜਦ ਅਸੀਂ ਆਪਣੇ ਆਲੇ ਦੁਆਲੇ ਅਤੇ ਆਪਣੇ ਆਪ ਉੱਪਰ ਝਾਤੀ ਮਾਰੀਏ ਤਾਂ ਇਹ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਸਭ ਕੁਝ ਨਿਰੰਤਰ ਪਰਿਵਰਤਨਸ਼ੀਲ ਹੈ ਅਤੇ ਆਪਣੇ ਅੰਤ ਵੱਲ ਵੱਧ ਰਿਹਾ ਹੈਇਸ ਲਈ ਇਹ ਦਰਗਾਹੀ ਵਿਧਾਨ ਹੈ ਕਿ ਹਰ ਰਚਨਾ ਪਰਿਵਰਤਨਸ਼ੀਲ ਹੈ ਅਤੇ ਹਰ ਇੱਕ ਰਚਨਾ ਦਾ ਵਿਨਾਸ਼ ਨਿਸ਼ਚਿਤ ਹੈਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਅਕਾਲ ਹੈਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕਾਲ ਦੇ ਪ੍ਰਭਾਵ ਤੋਂ ਪਰ੍ਹੇ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕਾਲ ਦਾ ਰਚਨਹਾਰਾ ਹੈਮਨੁੱਖ ਦੇ ਜਨਮ ਮਰਣ ਦਾ ਬੰਧਨ ਵੀ ਕਰਮ ਦੇ ਵਿਧਾਨ ਅਨੁਸਾਰ ਅਤੇ ਕਾਲ ਦੇ ਵਿਧਾਨ ਅਨੁਸਾਰ ਹੀ ਵਾਪਰਦਾ ਹੈਇਸ ਲਈ ਕਾਲ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਕੇਵਲ ਇੱਕੋ ਹੀ ਦਰਗਾਹੀ ਵਿਧਾਨ ਹੈ ਅਤੇ ਉਹ ਹੈ ਜੀਵਨ ਮੁਕਤੀ ਦਾ ਪ੍ਰਾਪਤ ਕਰਨਾਕਾਲ ਦੇ ਚੱਕਰ ਵਿੱਚੋਂ ਨਿਕਲਣ ਦਾ ਕੇਵਲ ਇੱਕ ਹੀ ਦਰਗਾਹੀ ਵਿਧਾਨ ਹੈ ਅਤੇ ਇਹ ਵਿਧਾਨ ਹੈ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾਜੋ ਮਨੁੱਖ “ਸੁਣਿਐ” ਦੀ ਅਵਸਥਾ ਦੀ ਪਰਮ ਸ਼ਕਤੀਸ਼ਾਲੀ ਬਖ਼ਸ਼ਿਸ ਪ੍ਰਾਪਤ ਕਰਦੇ ਹਨ ਅਤੇ ਨਾਮ ਦੀ ਕਮਾਈ ਕਰਦੇ ਹੋਏ ਬੰਦਗੀ ਪੂਰਨ ਕਰਕੇ ਮਾਇਆ ਨੂੰ ਜਿੱਤ ਲੈਂਦੇ ਹਨ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਕੇ ਕਾਲ ਦੇ ਚੁੰਗਲ ਵਿੱਚੋਂ ਮੁਕਤ ਹੋ ਜਾਂਦੇ ਹਨਐਸੇ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਜਨਮ ਮਰਣ ਦੇ ਬੰਧਨ ਤੋਂ ਮੁਕਤ ਹੋ ਕੇ ਅਕਾਲ ਵਿੱਚ ਅਭੇਦ ਹੋ ਕੇ ਅਕਾਲ ਹੋ ਜਾਂਦੇ ਹਨ

ਮਨੁੱਖਾ ਜਨਮ ਵਿੱਚ ਜੋ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਸੁੱਖ ਅਤੇ ਦੁੱਖ ਆਉਂਦੇ ਹਨ ਉਹ ਕੇਵਲ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਆਉਂਦੇ ਹਨਸਾਰੇ ਦੁੱਖਾਂ, ਅਸਫਲਤਾਵਾਂ ਅਤੇ ਕਲੇਸ਼ਾਂ ਦਾ ਕਾਰਨ ਕੇਵਲ ਸਾਡੇ ਹੀ ਪਿੱਛਲੇ ਸਮੇਂ ਅਤੇ ਪੂਰਬਲੇ ਜਨਮਾਂ ਵਿੱਚ ਕੀਤੇ ਅਸਤਿ ਕਰਮਾਂ ਦਾ ਫੱਲ ਹੁੰਦਾ ਹੈਸਾਰਾ ਦੋਸ਼ ਕੇਵਲ ਸਾਡੇ ਆਪਣੇ ਕੀਤੇ ਗਏ ਅਸਤਿ ਕਰਮਾਂ ਦਾ ਹੀ ਹੁੰਦਾ ਹੈਸਾਰੇ ਸੁੱਖਾਂ ਦਾ ਅਤੇ ਜੀਵਨ ਵਿੱਚ ਸਫਲਤਾ ਦਾ ਕਾਰਨ ਕੇਵਲ ਪਿੱਛਲੇ ਸਮੇਂ ਅਤੇ ਪੂਰਬਲੇ ਜਨਮਾਂ ਵਿੱਚ ਕੀਤੇ ਗਏ ਸਤਿ ਕਰਮ ਹੀ ਹੁੰਦੇ ਹਨਇਸੇ ਲਈ ਗੁਰਬਾਣੀ ਦਾ ਬਚਨ ਹੈ “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥” ਅਤੇ “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥” ਦਰਗਾਹੀ ਵਿਧਾਨ ਅਨੁਸਾਰ ਮਾਇਆ ਦੀ ਰਜੋ (ਤ੍ਰਿਸ਼ਨਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਬਿਰਤੀ ਅਧੀਨ ਕੀਤੇ ਸਾਰੇ ਕਰਮ ਕੇਵਲ ਅਸਤਿ ਹੀ ਗਿਣੇ ਜਾਂਦੇ ਹਨ ਅਤੇ ਸਤੋ (ਦਇਆ, ਧਰਮ, ਸੰਤੋਖ਼, ਸੰਜਮ) ਦੇ ਅਧੀਨ ਕੀਤੇ ਹੋਏ ਸਾਰੇ ਕਰਮ ਸਤਿ ਕਰਮ ਬਣ ਜਾਂਦੇ ਹਨਇਸ ਲਈ ਸਤੋ ਬਿਰਤੀ ਵਿੱਚ ਵਿਚਰਣ ਵਾਲੇ ਮਨੁੱਖਾਂ ਨੂੰ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਅਤੇ ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈਸਤੋ ਬਿਰਤੀ ਉੱਪਰ ਚਲਣ ਵਾਲੇ ਮਨੁੱਖਾਂ ਨੂੰ ਹੀ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੇਵਲ ਐਸੇ ਮਨੁੱਖ ਹੀ ਗੁਰ ਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਆਪਣੀ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਕੇ ਭਗਤਾਂ ਵਿੱਚ ਗਿਣੇ ਜਾਂਦੇ ਹਨਐਸੇ ਮਨੁੱਖਾਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ ਕਿਉਂਕਿ ਨਾਮ ਉਨ੍ਹਾਂ ਦੇ ਰੋਮ ਰੋਮ ਵਿੱਚ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਸਦਾ ਸਦਾ ਲਈ ਅੰਮ੍ਰਿਤ ਨਾਲ ਭਰਪੂਰ ਰਹਿੰਦੇ ਹਨਇਸ ਲਈ ਐਸੇ ਮਨੁੱਖਾਂ ਦੇ ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਹਨ ਕਿਉਂਕਿ ਉਹ ਜੀਵਨ ਮੁਕਤ ਹੋ ਕੇ ਕਰਮ ਦੇ ਦਰਗਾਹੀ ਵਿਧਾਨ ਤੋਂ ਮੁਕਤ ਹੋ ਜਾਂਦੇ ਹਨਐਸੇ ਮਨੁੱਖਾਂ ਦੇ ਰਹਿੰਦੇ ਜੀਵਨ ਵਿੱਚ ਸਾਰੇ ਕਰਮ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨ ਅਤੇ ਐਸੇ ਕਰਮ ਕੇਵਲ ਲੋਕਾਈ ਦੀ ਭਲਾਈ ਵਾਸਤੇ ਹੀ ਹੁੰਦੇ ਹਨਉਨ੍ਹਾਂ ਦੀ ਕਿਰਤ ਵੀ ਪਵਿੱਤਰ ਹੋ ਜਾਂਦੀ ਹੈ ਅਤੇ ਸੇਵਾ ਕੀਰਤੀ ਬਣ ਜਾਂਦੀ ਹੈ ਅਤੇ ਜੀਵਨ ਰਾਜਯੋਗ ਬਣ ਜਾਂਦਾ ਹੈਐਸੇ ਮਨੁੱਖਾਂ ਦਾ ਰੂਹਾਨੀ ਵਿਸਤਾਰ ਅਤੇ ਵਿਕਾਸ ਸਦਾ ਹੀ ਹੁੰਦਾ ਰਹਿੰਦਾ ਹੈਬੰਦਗੀ ਦੀ ਕੋਈ ਸੀਮਾ ਨਹੀਂ ਹੁੰਦੀ ਹੈਪੂਰਨ ਅਵਸਥਾ ਵਿੱਚ ਪਹੁੰਚ ਕੇ ਬੰਦਗੀ ਸੇਵਾ ਬਣ ਜਾਂਦੀ ਹੈਜੀਵਨ ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਚਲਾ ਜਾਂਦਾ ਹੈਸੇਵਾ ਦੀ ਕੋਈ ਸੀਮਾ ਨਹੀਂ ਹੁੰਦੀ ਹੈਇਸ ਲਈ ਐਸੀਆਂ ਪਰਮ ਸ਼ਕਤੀਸ਼ਾਲੀ ਰੂਹਾਂ ਦੇ ਵਿਕਾਸ ਦੀ ਕੋਈ ਸੀਮਾ ਜਾਂ ਹੱਦ ਬੰਨਾ ਨਹੀਂ ਹੁੰਦਾ ਹੈਐਸੇ ਮਹਾ ਪੁਰਖਾਂ ਦਾ ਵਿਸਤਾਰ, ਵਿਕਾਸ, ਸੇਵਾ ਬੇਅੰਤਤਾ ਵਿੱਚ ਚਲੀ ਜਾਂਦੀ ਹੈ ਅਤੇ ਇਹ ਸਾਰੀਆਂ ਬਖ਼ਸ਼ਿਸ਼ਾਂ ਦਾ ਕੋਈ ਅੰਤ ਨਹੀਂ ਹੁੰਦਾ ਹੈ ਕਿਉਂਕਿ ਉਹ ਬੇਅੰਤ ਵਿੱਚ ਸਮਾ ਜਾਂਦੇ ਹਨ