ਤੁਸੀਂ " ਮੈਂ " ਲਿਖਣ ਦੀ ਬਜਾਏ "ਅਸੀਂ " ਕਿਉਂ ਲਿਖਦੇ ਹੋ ?
ਇੱਥੇ ਕੋਈ "ਮੈਂ" ਨਹੀਂ ਹੈ ਇਹ ਹਉਮੈ ਹੈ, "ਮੈਨੂੰ, ਮੇਰਾ,ਮੈਂ " ਇਹ ਸਭ ਅਹੰਕਾਰ ਹੈ ।"ਸਾਨੂੰ,ਸਾਡਾ,ਅਸੀਂ " ਤੁਹਾਡੇ ਮਨ ਤੋਂ "ਮੈਂ " ਦੀ ਭਾਵਨਾ ਮਿਟਾਉਣ ਦਾ ਰਸਤਾ ਹੈ ।-ਇੱਥੇ ਤੁਹਾਡੇ ਅੰਦਰ ਜੋਤ ਹੈ ਜੋ ਕਿ ਅਕਾਲ ਪੁਰਖ ਦੀ ਜੋਤ ਹੈ – ਹਰ ਤੁਧ ਮਹਿ ਜੋਤ ਰਖੀ ਤਾਂ ਤੂੰ ਜਗ ਮਹਿ ਆਇਆ – ਇਸ ਲਈ ਜਦ ਅਸੀਂ "ਮੈਂ " ਮੈਨੂੰ ਮੇਰਾ ਕਹਿੰਦੇ ਹਾਂ ਅਸੀਂ ਇਸ ਜੋਤ ਨੂੰ ਛੱਡ ਦਿੰਦੇ ਹਾਂ ਅਤੇ ਕੇਵਲ ਆਪਣੇ ਸਰੀਰ ਦਾ ਵਿਚਾਰ ਕਰਦੇ ਹਾਂ ,ਸਾਨੂੰ ਰੂਹ ਦਾ ਅਹਿਸਾਸ ਕਰਨ ਦੀ ਜਰੂਰਤ ਹੈ ਅਤੇ ਰੂਹ ਵਿੱਚ ਜੋਤ ਦਾ ਅਹਿਸਾਸ ਕਰਨ ਦੀ ਜਰੂਰਤ ਹੈ-ਇਸ ਲਈ ਦੋ ਬਹੁਤ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਅਣਦੇਖਿਆ ਕਰ ਦਿੰਦੇ ਹਾਂ ਅਤੇ ਅਸੀਂ ਇਸ ਮਾਸ ਅਤੇ ਲਹੂ ਦੇ ਲੋਥੜੇ ਨੂੰ ਮਾਨਤਾ ਦਿੰਦੇ ਹਾਂ -ਪੰਜ ਤੱਤ ਤੋਂ ਉਪਜੀ ਦੇਹ -ਜਿਹੜੀ ਵਾਪਸ ਇਹਨਾਂ ਪੰਜ ਤੱਤਾਂ ਵਿੱਚ ਮਿਲ ਜਾਵੇਗੀ ਜਦ ਅਸੀਂ ਮਰ ਜਾਵਾਂਗੇ ,ਪਰ ਜੋਤ ਹਮੇਸ਼ਾਂ ਰਹੇਗੀ ।ਇਸ ਲਈ ਅਕਾਲ ਪੁਰਖ ਜੀ ਦੀ ਜੋਤ ਨੂੰ ਆਪਣੇ ਅੰਦਰ ਪਹਿਚਾਣ ਕੇ ਸੱਚ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ,ਅਤੇ ਉਸ ਨੂੰ ਪਹਿਲ ਦਿਓ -ਇਹ ਤੁਹਾਡੀ ਹਉਮੈ ਨੂੰ ਮਾਰਨ ਵਿੱਚ ਬਹੁਤ ਮਦਦ ਕਰੇਗਾ,ਮੈਂ ,ਮੈਨੂੰ ਆਖਣਾ ਬੰਦ ਕਰ ਦਿਓ-ਅਤੇ ਇਸ ਦੀ ਬਜਾਏ ਸਾਡਾ ਸਾਨੂੰ ਅਸੀਂ ਆਖਣਾ ਸ਼ੁਰੂ ਕਰ ਦਿਓ ।
ਸਾਡੇ ਅੰਦਰ ਪੂਰੀ ਤਰਾਂ ਮਘਦੀ ਜੋਤ ਹੈ,ਅਸੀਂ ਇਸ ਨੂੰ ਵੇਖਿਆ ਹੈ ਅਤੇ ਸਾਰਾ ਸਮਾਂ ਪਰਮ ਜੋਤ ਪੂਰਨ ਪ੍ਰਕਾਸ਼ ਦੇਖਦੇ ਹਾਂ , ਰਾਤ ਸਮੇਂ ਜਦ ਅਸੀਂ ਆਪਣੀਆਂ ਅੱਖਾਂ ਨਾਲ ਸੌਂਦੇ ਹਾਂ, ਤਦ ਸਾਡੀਆਂ ਅੱਖਾਂ ਵਿੱਚ ਕੋਈ ਹਨੇਰਾ ਨਹੀਂ ਹੁੰਦਾ ਹੈ, ਅਸੀਂ ਪੂਰਨ ਜੋਤ ਪ੍ਰਕਾਸ਼ ਆਪਣੀਆਂ ਅੱਖਾਂ ਵਿੱਚ ਵੇਖਦੇ ਹਾਂ ਜਦ ਇਹ ਬੰਦ ਹੁੰਦੀਆਂ ਹਨ,ਅਤੇ ਅਕਾਲ ਪੁਰਖ ਅਤੇ ਅਕਾਲ ਪੁਰਖ ਦੇ ਚਰਨ ਸਾਡੇ ਹਿਰਦੇ ਵਿੱਚ ਵੱਸੇ ਹੁੰਦੇ ਹਨ ਇਸ ਲਈ ਕਿਸ ਤਰਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ ਇਸ ਲਈ ਅਸੀਂ ਆਪਣੇ ਆਪ ਨੂੰ ਅਸੀਂ ਕਹਿੰਦੇ ਹਾਂ ਅਤੇ ਮੈਂ ਨਹੀਂ,ਸਾਡੇ ਹਿਰਦੇ ਵਿੱਚ ਵੀ ਗੁਰ ਕ੍ਰਿਪਾ ਨਾਲ ਇੱਕ ਸੂਰਜ ਦਾ ਪ੍ਰਕਾਸ਼ ਹੈ।ਇਸ ਲਈ ਇਹ ਸਾਰੀਆਂ ਦਾਤਾਂ ਸਾਨੂੰ ਅਸੀਂ ਤੋਂ ਜਿਆਦਾ ਹਨ ।