ਜੀਵਣ ਕਹਾਣੀ 2 – ਨਾਮ ਤੋਂ ਪਹਿਲੇ ਜੀਵਣ

ਗੁਰ ਫਤਿਹ ਜੀ

 

ਧੰਨ ਧੰਨ ਪ੍ਰਗਟਿਓ ਜੋਤ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਬਾਬਾ ਜੀ ਅਤੇ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਅਗੰਮ ਅਨੰਤ ਅਪਾਰ ਅਤੇ ਬੇਅੰਤ ਗੁਰ ਕ੍ਰਿਪਾ ਨਾਲ ਇਹ ਗੁਰੂ ਅਕਾਲ ਪੁਰਖ ਅਤੇ ਸੰਗਤ ਦਾ ਇਹ ਚਾਕਰ ਅਗਲੇ ਸ਼ਬਦਾਂ ਵਿੱਚ ਕੁਝ ਲਿਖਣ ਦੇ ਯੋਗ ਹੋਇਆ ਹੈ , ਜਿੰਨਾਂ ਵਿੱਚ ਅਜਿਹੇ ਕੁਝ ਅਸੰਭਵ ਰੂਹਾਨੀ ਅਨੁਭਵਾਂ ਨੂੰ ਬਿਆਨ ਕੀਤਾ ਗਿਆ ਹੈ ਜਿੰਨਾਂ ਵਿੱਚੋਂ  ਥੋੜੇ ਸਮੇਂ ਵਿੱਚ ਹੀ ਇਹ ਸੇਵਕ ਗੁਜ਼ਰਿਆ ਹੈ ।

 

ਇਹ ਜੀਵਣ ਕਹਾਣੀ ਇੱਕ ਆਮ ਆਦਮੀ ਦੀ ਕਹਾਣੀ ਨਾਲੋਂ ਰੌਚਕ ਨਹੀਂ ਹੈ ਜਿਸਨੇ ਜੀਵਣ ਦੇ ਕੀਮਤੀ 53 ਸਾਲ ਵਿਅਰਥ ਗੁਆਏ ਹਨ,ਇਸ ਮਨੁੱਖਾ ਜੀਵਣ ਦੇ ਮੰਤਵ ਤੋਂ ਪੂਰਨ ਤੌਰ ਤੇ ਅਣਜਾਣ ਰਹਿ ਕੇ,ਖਾਸ ਤੌਰ ਤੇ ਜਦ ਅਸੀਂ ਆਪਣੀ ਜਿੰਦਗੀ ਵੱਲ ਦੇਖਦੇ ਹਾਂ ਅਸੀਂ ਯਕੀਨੀ ਤੌਰ ਤੇ ਇਹ ਵਿਸ਼ਵਾਸ ਕਰਦੇ ਹਾਂ ਕਿ ਇਸ ਤਰਾਂ ਦੀ ਅਸੀਂ ਜਿੰਦਗੀ ਜੀਅ ਰਹੇ ਸੀ ਜਿਸ ਤਰਾਂ ਅਸੀਂ 40 ਫੁੱਟ ਡੂੰਘੇ ਕੂੜ ਦੇ ਢੇਰ ਥੱਲੇ ਦੱਬੇ ਸੀ,ਇਹ ਪੂਰੀ ਤਰਾਂ ਪੰਜ ਦੂਤਾਂ , ਆਸਾ,ਤ੍ਰਿਸ਼ਨਾ ਅਤੇ ਮਨਸਾ, ਨਿੰਦਿਆ,ਚੁਗਲੀ ਅਤੇ ਬਖੀਲੀ ਨਾਲ ਭਰੀ ਹੋਈ ਸੀ ।ਇਹ ਜਿੰਦਗੀ ਪੂਰੀ ਤਰਾਂ ਮਾਇਆ ਦੇ ਪ੍ਰਭਾਵ ਅਧੀਨ ਚੱਲ ਰਹੀ ਸੀ,ਮੰਤਵ ਕਮਾਈ ਕਰਨਾ ਅਤੇ ਜਿੰਦਗੀ ਜੀਊਣਾ ਸੀ ,ਬਹੁਤ ਹੀ ਮੁਸ਼ਕਿਲ ਕਦੀ ਕੋਈ ਧਾਰਮਿਕ ਕੰਮ ਧਰਮ ਕਰਮ ਕੀਤੇ , ਪਰ ਪੂਰੀ ਤਰਾਂ ਬੁਰੇ ਕੰਮਾਂ ਵਿੱਚ ਭਾਗ ਲਿਆ ਅਤੇ ਉਹ ਕੁਝ ਕੀਤਾ ਜੋ ਕੁਝ ਕਲਪਨਾ ਕਰ ਸਕਦਾ ਹੈ,ਪੰਜ ਦੂਤਾਂ -ਕਾਮ ,ਕ੍ਰੋਧ  , ਲੋਭ , ਮੋਹ ਅਤੇ ਅਹੰਕਾਰ ਦੇ ਪ੍ਰਭਾਵ  ਅਧੀਨ ਹਰ ਤਰਾਂ ਦੇ ਜੁਰਮ ਕੀਤੇ ,ਅਸਲ ਵਿੱਚ ਅਸੀਂ ਹੁਣ ਇਹਨਾਂ ਨੂੰ ਮਾਨਸਿਕ ਬਿਮਾਰੀਆਂ ਕਹਿੰਦੇ ਹਾਂ ,ਜਿਸ ਤਰਾਂ ਸਾਡੇ ਗੁਰੂਆਂ ਨੇ ਇਸ ਤਰਾਂ ਦੇ ਜੀਵਣ ਬਾਰੇ ਦੱਸਿਆ,ਕਿਉਂਕਿ ਸਾਡੀ ਜਿੰਦਗੀ ਸਾਡੀ ਰੂਹ ਦੇ ਇਹਨਾਂ ਦੁਸ਼ਮਣਾ ਦੁਆਰਾ ਕਾਬੂ ਕੀਤਾ ਅਤੇ ਚਲਾਇਆ ਜਾ ਰਿਹਾ ਹੈ ।ਜਿਸ ਤਰਾਂ ਹਰ ਕੋਈ ਹੈ ਅਸੀਂ ਵੀ ਅਖੌਤੀ ਅਰਾਮ ਭਰੀ ਅਤੇ ਆਦਰਯੋਗ ਜੀਵਣ ਸ਼ੈਲੀ ਅਨੁਸਾਰ ਜੀਅ ਰਹੇ ਸੀ ਜਿਸ ਨੂੰ ਅਸੀਂ ਹੁਣ ਅਹਿਸਾਸ ਕੀਤਾ ਹੈ ਕਿ ਪੂਰਨ ਭਰਮ ਸੀ ।ਇਹ ਅਡੰਬਰ ਨਾਲੋਂ ਜਿਆਦਾ ਕੁਝ ਨਹੀਂ ਸੀ : ਜੋ ਸਾਫ ਅਤੇ ਸਲੀਨ ਜੀਵਣ ਅਸੀ ਜੀਅ ਰਹੇ ਸੀ , ਅਸੀਂ ਝੂਠ ਨਹੀਂ ਬੋਲ ਰਹੇ ਹਾਂ,ਅਸੀਂ ਕਿਸੇ ਵੀ ਵਿਅਕਤੀ ਦਾ ਕੁਝ ਵੀ ਬੁਰਾ ਨਹੀਂ ਕੀਤਾ,ਅਸੀਂ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ, ਅਸੀਂ ਕਿਸੇ ਨਾਲ ਵੀ ਨਫ਼ਰਤ ਨਹੀਂ ਕੀਤੀ , ਅਸੀਂ ਹਰ ਇੱਕ ਨੂੰ ਪਿਆਰ ਕਰਨ ਦਾ ਯਤਨ ਕੀਤਾ,ਅਸੀਂ ਆਪਣੇ ਪਰਿਵਾਰ ਦੀ ਦੇਖ-ਭਾਲ਼ ਕਰ ਰਹੇ ਹਾਂ ,ਚੰਗੀ ਕਮਾਈ ਕਰ ਰਹੇ ਹਾਂ ਅਤੇ ਚੰਗਾ ਜੀਅ ਰਹੇ ਹਾਂ,ਹਮੇਸ਼ਾਂ ਹੋਰ ਜਿਆਦਾ ਧੰਨ ਪ੍ਰਾਪਤ ਕਰਨ ਅਤੇ ਸੰਸਾਰਿਕ ਸੁੱਖ ਅਰਾਮ ਪ੍ਰਾਪਤ ਕਰਨ ਦਾ ਯਤਨ ਕੀਤਾ ,ਹਮੇਸ਼ਾਂ ਹੀ ਸਮਾਜ ਵਿੱਚ ਵਧੀਆ ਸਥਾਨ ਦੀ ਕਾਮਨਾ ਕੀਤੀ ,ਨੌਕਰੀ ਵਿੱਚ ਇਕ ਚੰਗਾ ਮੁਕਾਮ ਚਾਹਿਆ,ਆਪਣੇ ਲਈ ਅਤੇ ਪਰਿਵਾਰ ਲਈ ਵਧੀਆ ਸਿੱਖਿਆ ਪ੍ਰਾਪਤ ਕੀਤੀ ਅਤੇ ਇਸ ਤਰਾਂ ਹੀ ਲਿਸਟ ਬੜੀ ਲੰਬੀ ਹੈ ,ਜੇਕਰ ਅਸੀਂ ਆਪਣੇ ਸਾਰੇ ਭਰਮਾਂ ਨੂੰ ਗਿਣਨ ਦਾ ਯਤਨ ਕਰੀਏ ।ਸੰਖੇਪ ਵਿੱਚ ਜੋ ਕੁਝ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੇ ਸਲੋਕ ਵਿੱਚ ਧੁਰ ਕੀ ਬਾਣੀ ਵਿੱਚ ਸਾਨੂੰ ਸੰਚਾਰ ਕੀਤਾ ਹੈ , ਹੁਣ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਤਰਾਂ ਦੇ ਜੀਵਣ ਵਿੱਚ ਅਸੀਂ ਰਹਿ ਰਹੇ ਸੀ ਅਤੇ ਇਹ ਬ੍ਰਹਮ ਸ਼ਬਦਾਂ ਨੂੰ ਅਸੀਂ ਪੂਰਨ ਸੱਚ ਜਾਣਦੇ ਹਾਂ।

 

 

ਸਾਰ ਆਲਾ ਦੁਆਲਾ ਅਤੇ ਚੀਜ਼ਾਂ ਕੂੜ ਹਨ ਭਾਵ ਅਸਤਿ ਹਨ,ਮਿਥਿਆ ਹਨ , ਭਰਮ ਹਨ, ਇਹ ਸਭ ਚੀਜ਼ਾਂ ਮਾਇਆ ਦੇ ਪ੍ਰਭਾਵ ਅਧੀਨ ਸਿਰਜੀਆਂ ਗਈਆਂ ਹਨ,ਅਤੇ ਇਹ ਅਸਲ ਨਜ਼ਰ ਆਉਂਦੀਆਂ ਹਨ ਪਰ ਅਸਲ ਨਹੀਂ ਹਨ,ਇਹ ਪਿਆਰੀਆਂ ਅਤੇ ਮਨਮੋਹਕ ਲੱਗਦੀਆਂ ਹਨ, ਪਰ ਅਸਲ ਭਾਵ ਵਿੱਚ ਇਹ ਇਸ ਤਰਾਂ ਨਹੀਂ ਹਨ,ਇਹ ਸਭ ਨਾਸ਼ਵਾਨ ਹਨ, ਕੁਝ ਵੀ ਨਹੀਂ ਬਚਦਾ ਹੈ ,ਰਿਸ਼ਤੇ ਨਹੀਂ ਬਚਦੇ ਹਨ,ਹਰ ਚੀਜ ਨਾਸ਼ ਹੋ ਜਾਵੇਗੀ ,ਇਸ ਲਈ ਕਿਉਂ ਅਜੇ ਵੀ ਅਸੀਂ ਇਹਨਾਂ ਸੰਸਾਰਿਕ ਵਸਤੂਆਂ ਨਾਲ ਲਗਾਵ ਅਤੇ ਮੋਹ ਰੱਖਦੇ ਹਾਂ ,ਕੇਵਲ ਸਰਵ ਸਕਤੀ ਮਾਨ ਸੱਚ ਹੈ ।ਇਹ ਸਬਦ ਬਿਲਕੁਲ ਸੱਚ ਹਨ,ਇਸ ਬਾਰੇ ਕੋਈ ਭਰਮ ਨਹੀਂ ਹੈ, ਅਤੇ ਜਦ ਤੱਕ ਤੁਸੀਂ ਭਰਮ ਵਿੱਚ ਹੋ ਤੁਸੀਂ ਇਹਨਾਂ ਸ਼ਬਦਾਂ ਨੂੰ ਸਮਝ ਨਹੀਂ ਸਕਦੇ ਅਤੇ ਇਸਦੀ ਪਾਲਣਾ ਨਹੀਂ ਕਰ ਸਕਦੇ,ਇਹ ਭਰਮ ਉਸ ਰਸਤੇ ਦੇ ਵੱਡੇ ਰੋੜੇ ਹਨ ਜੋ ਸੱਚ ਦੀ ਖੋਜ ਵੱਲ ਜਾਂਦਾ ਹੈ ਅਤੇ ਸੱਚ ਵਿੱਚ ਲੀਨ ਰਹਿੰਦੇ ਹਨ।ਅਖੀਰਲੀ ਗੱਲ ਇਹ ਹੈ ਕਿ ਇੱਥੇ ਕਿਸੇ ਹੋਰ ਤਰਾਂ ਦਾ ਉਜ਼ਰ ਨਹੀਂ ਹੈ ਅਤੇ ਪੂਰੀ ਤਰਾਂ ਇਹਨਾਂ ਸੰਸਾਰਿਕ ਚੀਜ਼ਾਂ ਵਿੱਚ ਲੀਨ ਸਾਂ ਜਦ ਤੱਕ ਅਸੀਂ ਰੂਹਾਨੀਅਤ ਬਾਰੇ ਸਿੱਖਣਾ ਨਹੀਂ  ਸੁਰੂ ਕੀਤਾ ।

 

 

ਸਲੋਕ ਮਹਲਾ॥੧॥  

 

 

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

 

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

   468

 

ਛੋਟੇ ਹੁੰਦਿਆਂ ਮੈਂ ਆਪਣੇ ਪਿਤਾ ਨੂੰ ਸਵੇਰੇ 2:00 ਵਜੇ ਉੱਠਦੇ ਵੇਖਿਆ ਹੈ ,ਇਸਨਾਨ ਕਰਕੇ,ਪੰਜ ਬਾਣੀਆਂ ਦਾ ਪਾਠ ਅਤੇ ਹਰ ਰੋਜ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਦੇਖਿਆ ਹੈ ।ਉਹ ਹਰ ਸਵੇਰ ਉੱਚੀ ਅਵਾਜ਼ ਵਿੱਚ ਗੁਰਬਾਣੀ ਪੜਦਾ ਸੀ ,ਇਸ ਕਾਰਨ ਅਸੀ ਇਹਨਾਂ ਬ੍ਰਹਮ ਸ਼ਬਦਾਂ ਨੂੰ ਕੁਝ ਸਮੇਂ ਸੁਣਦੇ ਸੀ ਜਦ ਅਸੀਂ ਪਹਿਲੇ ਪਹਿਰ ਨੀਂਦ ਵਿੱਚ ਨਹੀਂ ਹੁੰਦੇ ਸੀ ,ਇਹ ਬਹੁਤ ਹੀ ਠੰਢਕ ਦਾ ਪ੍ਰਭਾਵ ਦਿੰਦਾ ਸੀ ।ਮੈਂ ਅਜੇ ਵੀ ਬੜੇ ਨਿਖੇੜ ਨਾਲ ਯਾਦ ਕਰਦਾ ਹਾਂ ਜਦ ਮੇਰਾ ਪਿਤਾ ਸੁਖਮਨੀ ਸਾਹਿਬ ਦੇ ਸ਼ਬਦਾਂ ਬ੍ਰਹਮ ਗਿਆਨੀ ਅਤੇ ਸੰਤ ਕਾ ਦੋਖੀ ,ਅਤੇ ਸਭ ਤੇ ਊਚ ਤਾਂ ਕੀ ਸੋਭਾ ਬਨੀ ,ਨਾਨਕ ਇਹ ਗੁਣ ਨਾਮ ਸੁਖਮਨੀ ਨੂੰ  ਪੜਦਾ ਸੀ।

ਮੇਰੀ ਮਾਤਾ ਅਨਪੜ੍ਹ ਸੀ ਇਸ ਲਈ ਉਹ ਗੁਰਬਾਣੀ ਨਹੀਂ ਪੜ ਸਕਦੀ ਸੀ, ਪਰ ਕਈ ਵਾਰ ਉਹ ਆਪਣੀ ਯਾਦ-ਸ਼ਕਤੀ ਨਾਲ ਜਪੁਜੀ ਸਾਹਿਬ ਪੜ੍ਹਦੀ ਸੀ ।ਪਰ ਮੇਰਾ ਨਾਨਾ ਮਾਲਾ ਨਾਲ ਬਹੁਤ ਸਾਰਾ ਨਾਮ ਜਪਦਾ ਸੀ ।ਮੈਂ ਵੀ ਪਰਿਵਾਰ ਨਾਲ ਐਤਵਾਰ ਗੁਰਦੁਆਰੇ ਜਾਇਆ ਕਰਦਾ ਸੀ ।ਜਦ ਵੱਡਾ ਹੋਇਆ ਤਾਂ ਇੱਕ ਇੰਜੀਨੀਅਰ ਬਣ ਗਿਆ,ਇੱਕ ਘਰੇਲੂ ਲੜਕੀ ਨਾਲ ਵਿਆਹ ਹੋ ਗਿਆ,ਦੋ ਬੱਚਿਆਂ ਦੀ ਬਖਸ਼ਿਸ਼ ਹੋਈ – ਪੁੱਤਰ ਅਤੇ ਇੱਕ ਧੀ ,ਆਮ ਜਿੰਦਗੀ ਜੀਅ ਰਹੇ ਸੀ,ਕੁਝ ਵੀ ਬਹੁਤ ਉਤੇਜਕ ਅਤੇ ਨਾਂਹ ਪੱਖੀ ਗੱਲ ਮੇਰੇ ਜੀਵਣ ਵਿੱਚ ਨਹੀਂ ਵਾਪਰੀ ।ਮੇਰੀ ਪਤਨੀ ਧਾਰਮਿਕ ਖਿਆਲਾਂ ਵਾਲੀ ਹੈ ਜਦੋਂ ਤੋਂ ਵੀ ਮੈਂ ਉਸ ਨੂੰ ਜਾਣਦਾ ਹਾਂ ,ਹਮੇਸ਼ਾਂ ਗੁਰਬਾਣੀ ਪੜਨ ਅਤੇ ਸੁਣਨ ਵਿੱਚ ਲੱਗੇ ਰਹਿੰਦਿਆਂ ਵੇਖਿਆ ਹੈ ।ਅਸੀਂ ਕਦੀ ਕਦੀ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਸੀ,ਕਦੀ ਵੀ ਕਿਸੇ ਕਿਸਮ ਦੀਆਂ ਧਾਰਮਿਕ ਕ੍ਰਿਆਵਾਂ ਵਿੱਚ ਸ਼ਾਮਿਲ ਨਹੀਂ ਹੋਏ ।ਬਹੁਤ ਹੀ ਘੱਟ ਵਾਰ ਧਾਰਮਿਕ ਸਥਾਨਾਂ ਅਤੇ ਜਰੂਰਤ ਮੰਦ ਵਿਅਕਤੀਆਂ ਨੂੰ ਕੁਝ ਦਾਨ ਕੀਤਾ ।

 

 

ਪਹਿਲਾ ਸਬਕ 35 ਸਾਲ ਦੀ ਉਮਰ ਦੇ ਵਿੱਚ (1982) ਵਿੱਚ ਸਿੱਖਿਆ ਜਦ ਮੈਂ ਇੱਕ ਬਹੁਤ ਹੀ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋਇਆ।ਸਵੇਰ ਦੇ ਪਹਿਲੇ ਪਹਿਰ ਇੱਕ ਅਜੀਬ ਸੁਪਨਾ ਆਇਆ ,ਕੁਝ ਲੋਕ ਕਾਲੇ ਕੱਪੜਿਆਂ ਵਿੱਚ ਆਏ ਅਤੇ ਮੈਨੂੰ ਦੱਸਿਆ ਕਿ ਉਹ ਮੈਨੂੰ ਆਪਣੇ ਨਾਲ ਲੈ ਜਾਣ ਲਈ ਆਏ ਹਨ,ਮੈਂ ਘਰ ਵਿੱਚੋਂ ਉਹਨਾਂ ਦੇ ਨਾਲ ਬਾਹਰ ਤੁਰ ਪਿਆ,ਜਦ ਘਰ ਤੋਂ ਅਜੇ ਬਾਹਰ ਹੀ ਨਿਕਲਿਆ ਸੀ ਕਿ ਘਰ ਦੇ ਬਾਹਰ ਇੱਕ ਚਿੱਟੇ ਕੱਪੜੇ ਪਹਿਨੇ ਲੋਕਾਂ ਦੇ ਸਮੂਹ ਨੇ ਕਾਲੇ ਕੱਪੜਿਆਂ ਵਾਲੇ ਲੋਕਾਂ ਨੂੰ ਰੋਕ ਲਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਉਸਨੂੰ ਦੂਰ ਨਹੀਂ ਲੈ ਜਾ ਸਕਦੇ ਇਸਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਅਤੇ ਤਦ ਉਹ ਮੈਨੂੰ ਵਾਪਸ ਮੇਰੇ ਘਰ ਲੈ ਆਏ।ਉਸੇ ਦਿਨ ਅੱਧੀ ਸਵੇਰ ਇਸ ਬਹੁਤ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ,ਪਰ ਹਰ ਇੱਕ ਨੇ ਸਰ ਸ਼ਕਤੀਮਾਨ ਦਾ ਮੈਨੂੰ ਵਾਪਸ ਜਿੰਦਗੀ ਬਖ਼ਸ਼ਣ ਦਾ ਸ਼ੁਕਰਾਨਾ ਕੀਤਾ।ਜਦ ਹਸਪਤਾਲ ਵਿੱਚ ਸਾਂ ਮੇਰੀ ਇੱਕ ਭੂਆ ਜੀ ਮੈਨੂੰ ਦੇਖਣ ਆਏ ਅਤੇ ਮੈਨੂੰ ਕਿਹਾ ਕਿ ਰੱਬ ਨੇ ਤੈਨੂੰ ਹੱਥ ਦੇ ਕੇ ਰੱਖ ਲਿਆ ਹੈ ਅਤੇ ਮੈਂ ਹਮੇਸ਼ਾਂ ਉਸ ਦੇ ਸ਼ਬਦਾਂ ਨੂੰ ਬਾਅਦ ਵਿੱਚ ਯਾਦ ਕੀਤਾ ਜਦ ਮੈਂ ਸੁਖਮਨੀ ਪੜ੍ਹਨਾ ਸ਼ੁਰੂ ਕੀਤਾ ਅਤੇ ਹਮੇਸ਼ਾਂ ਇਹਨਾਂ ਬ੍ਰਹਮ ਸ਼ਬਦਾਂ ਨੂੰ ਯਾਦ ਰੱਖਿਆ -ਜਿਸ ਕਾ ਸਾਸ ਨਾ ਕਾਢਤ ਆਪ ਤਿਸ ਕੋ ਰਾਖਤ ਦੇ ਕਰ ਹਾਥ,ਕਿਉਂਕਿ ਇਹ ਸੀ ਜੋ ਮੇਰੇ ਨਾਲ ਵਾਪਰਿਆ ਅਤੇ ਉਸ ਪਲ ਤੋਂ ਬਾਅਦ ਮੈਂ ਇਹਨਾਂ ਸ਼ਬਦਾਂ ਨੂੰ ਸੱਚੇ ਦਿਲ ਨਾਲ ਯਾਦ ਰੱਖਿਆ ।

 

ਇਸ ਹਾਦਸੇ ਦੀ ਵਜ੍ਹਾ ਨਾਲ ਮੈਨੂੰ ਤਿੰਨ ਮਹੀਨੇ ਤੋਂ ਜਿਆਦਾ ਸਮਾਂ ਘਰ ਵਿੱਚ ਹੀ ਇਹਨਾਂ ਸਰੀਰਕ ਚੋਟਾਂ ਦੇ ਠੀਕ ਹੋਣ ਤੱਕ ਰਹਿਣਾ ਪਿਆ।ਇਹ ਉਹ ਸਮਾਂ ਸੀ ਜਦ ਮੈਂ ਜਪੁਜੀ ਨੂੰ ਪਹਿਲੀ ਵਾਰ ਪੜ੍ਹਨਾ ਸ਼ੁਰੂ ਕੀਤਾ ,ਇਸ ਨੇ ਮੈਨੂੰ ਬਹੁਤ ਸਾਰੀ ਸਰੀਰਕ ਅਤੇ ਮਾਨਸਿਕ ਸ਼ਕਤੀ ਦਿੱਤੀ ,ਅਤੇ ਕੁਝ ਹਫਤਿਆਂ ਦੇ ਬਾਅਦ ਸੁਖਮਨੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ,ਅਤੇ ਮੇਰੇ ਘਰ ਵਿੱਚ ਠਹਿਰਨ ਦੌਰਾਨ ਇਹ ਪੱਕਾ ਨਿੱਤਨੇਮ ਬਣ ਗਿਆ,ਪਰ ਚੰਗੀ ਗੱਲ ਇਹ ਸੀ ਕਿ ਅਕਾਲ ਪੁਰਖ ਦੀ ਕ੍ਰਿਪਾ ਨਾਲ ਮੇਰਾ ਗੁਰਬਾਣੀ ਵਿੱਚ ਵਿਸ਼ਵਾਸ ਚੰਗਾ ਅਤੇ ਹੋਰ ਚੰਗੇਰਾ ਹੁੰਦਾ ਗਿਆ ।ਇਹ  ਲੁਕਵੇਂ ਢੰਗ ਵਿੱਚ  ਇੱਕ ਬਖਸ਼ਿਸ਼ ਸੀ ਦੁੱਖ ਦਾਰੂ ਸੁੱਖ ਰੋਗ ਭਇਆ -ਹੁਣ ਮੇਰੀ ਜਿੰਦਗੀ ਲਈ ਸੱਚ ਸਾਬਤ ਹੋਇਆ।ਸਰੀਰਕ ਚੋਟਾਂ ਤੋਂ ਠੀਕ ਹੋਣ ਤੋਂ ਬਾਅਦ,ਸੁਖਮਨੀ ਕਦੀ ਕਦੀ ਪੜਨ ਵਾਲੀ ਬਣ ਗਈ , ਹਾਲਾਂਕਿ ਜਪੁਜੀ ਉਸ ਸਮੇਂ ਤੋਂ ਹੀ ਨਿੱਤ ਦਾ ਕੰਮ ਬਣ ਗਿਆ ।ਇਸ ਤੋਂ ਬਿਨਾਂ ਜੀਵਣ ਸ਼ੈਲੀ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ,ਉਹ ਸਾਰਾ ਜੋ ਅਸੀਂ ਕਹਿ ਸਕਦੇ ਹਾਂ ਕਿ ਮਨ ਕੁਝ ਧਾਰਮਿਕ ਰੁਚੀਆਂ ਵੱਲ ਝੁਕ ਗਿਆ ।