14. ਹੁਕਮ ਦੀ ਪਾਲਣਾ ਕਰਨੀ

ਪ੍ਰਸ਼ਨ ਭਾਗ 1: ਪਿਆਰੇ ਸਤਿਕਾਰਯੋਗ ਦਾਸਨ ਦਾਸ ਜੀ, ਮੈਂ ਗੁਰਬਾਣੀ ਦੇ ਇਸ ਭਾਗ ਬਾਰੇ ਤੁਹਾਡੇ ਕੋਲੋਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ

ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ

ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ

ਉੱਤਰ: ਕੋਈ ਵੀ ਗਿਆਨ ਇਸ ਗੁਰ, ਗੁਰੁ ਅਤੇ ਗੁਰ ਸੰਗਤ ਦੇ ਕੂਕਰ ਨਾਲ ਸਬੰਧਿਤ ਨਹੀਂ ਹੈ, ਸਾਰੀ ਸਿਆਣਪ ਸਰਵ ਸਕਤੀ ਮਾਨ ਗੁਰੁ ਅਤੇ ਗੁਰੁ ਦੀ ਹੈ, ਬ੍ਰਹਮ ਗਿਆਨ ਕਿਸੇ ਦੀ ਜਾਇਦਾਦ  ਨਹੀਂ ਹੈਇਹ ਜਾਇਦਾਦ ਕੇਵਲ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਦੀ ਹੈਇਹ ਲੂਣ ਹਰਾਮੀ ਕਿਰਮ ਜੰਤ ਕੇਵਲ ਇੱਕ ਤੁੱਛ ਕੀੜਾ ਹੈ ਅਤੇ ਗੁਰ ਸੰਗਤ ਵਿੱਚ ਉਹ ਕੁਝ ਵੰਡਣ ਦਾ ਯਤਨ ਕਰ ਰਿਹਾ ਹੈ ਜੋ ਸਰਵ ਸ਼ਕਤੀਮਾਨ ਕਰਨ ਨੂੰ ਦੱਸ ਰਹੇ ਹਨ, ਜੋ ਕੁਝ ਵੀ ਵਾਪਰਦਾ ਹੈ ਪਰਮਾਤਮਾ ਦੀ ਇੱਛਾ ਅਨੁਸਾਰ ਹੈ, ਅਸੀਂ ਤੁਹਾਡੇ ਪ੍ਰਸ਼ਨ ਦਾ ਉੱਤਰ ਅਗਲੇ ਸ਼ਬਦਾਂ ਵਿੱਚ ਦੇਣ ਦਾ ਯਤਨ ਕਰਾਂਗੇ, ਕ੍ਰਿਪਾ ਕਰਕੇ ਸੰਚਾਰ ਕਰਨ ਲਈ ਸੁਤੰਤਰ ਮਹਿਸੂਸ ਕਰੋ,

ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ

ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ2

ਇਸ ਸਲੋਕ ਵਿੱਚ ਛੁਪਿਆ ਗਿਆਨ ਸਾਨੂੰ ਇਹ ਦੱਸਣ ਲਈ ਹੈ ਕਿ ਇਹ ਅਸੀਂ ਨਹੀਂ ਜਿਸਦਾ ਪਸਾਰਾ ਹੈ ਅਤੇ ਸਾਡੇ ਤੋਂ ਸਾਡਾ ਭਾਵ ਆਪਣੀ ਦੇਹ ਅਤੇ ਮਨ ਤੋਂ ਹੈ, ਕਿਉਂਕਿ ਮਨ ਪੰਜ ਤੱਤਾਂ ਦੀ ਇਕ ਸਿਰਜਣਾ ਹੈ, ਇਹ ਦੇਹ ਦਾ ਇੱਕ ਹਿੱਸਾ – ਇਹ ਮਨ ਪੰਚ ਤੱਤ ਤੇ ਜਨਮ, ਇਹ ਪ੍ਰਮਾਤਮਾ ਹੈ ਜਿਸਦਾ ਪਸਾਰਾ ਹੈ, ਇਹ ਮੈਂ, ਮੈਨੂੰ ਅਤੇ ਮੇਰਾ ਨਹੀਂ ਜਿਸਦਾ ਪਸਾਰਾ ਹੈ, ਇਹ ਸੱਚ ਹੈ ਜਿਸਦਾ ਪਸਾਰਾ ਹੈ, ਅਤੇ ਸਭ ਤੋਂ ਵੱਡਾ ਅਤੇ ਬਹੁਤ ਸ਼ੁੱਧ ਅਤੇ ਪਵਿੱਤਰ ਸੱਚ ਅਕਾਲ ਪੁਰਖ ਹੈ ਅਤੇ ਬਾਕੀ ਹਰ ਚੀਜ਼ ਨਾਸ਼ਵਾਨ ਹੈ ਇਸ ਲਈ ਉਸਦਾ ਪਸਾਰਾ ਹੈ, ਉਸਦੇ ਨਾਮ – ਸਤਿਨਾਮ ਦਾ ਪਸਾਰਾ ਹੈ

     

ਜੇਕਰ ਤੁਸੀਂ ਜਾਣ ਲੈਂਦੇ ਹੋ ਕਿ ਤੁਹਾਡੇ ਨਿਯੰਤਰਣ ਵਿੱਚ ਕੁਝ ਨਹੀਂ ਹੈ, ਇੱਥੇ ਦੁਬਾਰਾ ਸਾਡਾ ਮਨ ਅਤੇ ਦੇਹ ਅਤੇ ਹਰ ਚੀਜ਼ ਜਿਹੜੀ ਵਾਪਰਦੀ ਹੈ, ਉਸਦੇ ਹੁਕਮ ਅੰਦਰ ਹੈ, ਤਾਂ ਸਾਨੂੰ ਆਪਣੇ ਅੰਦਰੋਂ ਮਨਮਤ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਅਤੇ ਇਹ ਸਾਡੀ ਹਉਮੇ ਦੀ ਮੌਤ ਹੋਵੇਗੀ ਅਤੇ ਇਸੇ ਕਰਕੇ ਸਾਨੂੰ ਮੁਕਤੀ ਪ੍ਰਾਪਤ ਦੀ ਲੋੜ ਹੈ ਜੇਕਰ ਇਕ ਮਨੁੱਖ ਦਾ ਜਨਮ ਅਤੇ ਮਰਨ ਉਸਦੇ ਹੁਕਮ ਅੰਦਰ ਹੈ –

      ਜਮਨਾ ਮਰਨਾ ਹੁਕਮ ਹੈ ਬੰਨੇ ਆਵੇ ਜਾਏ,

     

ਇਸਦਾ ਭਾਵ ਹੈ ਕਿ ਜਿਸ ਹਵਾ ਵਿਚ ਅਸੀਂ ਆਪਣੇ ਆਪ ਵਿਚ ਅੰਦਰ ਅਤੇ ਬਾਹਰ ਕਰਕੇ ਸਾਹ ਲੈਂਦੇ ਹਾਂ ਜਾਂ ਸਾਡੇ ਸੁਆਲ ਉਸਦੇ ਨਿਯੰਤਰਣ ਅੰਦਰ ਹਨ, ਤਾਂ ਬਾਕੀ ਕੀ ਰਹਿੰਦਾ ਹੈ, ਸੁਆਸਾਂ ਦੇ ਸ਼ੁਰੂ ਹੋਣ ਨਾਲ ਜਨਮ ਹੁੰਦਾ ਹੈ ਅਤੇ ਸੁਆਸਾਂ ਦੇ ਰੁਕਣ ਨਾਲ ਮੌਤ ਹੋ ਜਾਂਦੀ ਹੈ ਸਾਡੇ ਅੰਦਰ ਬ੍ਰਹਮੀ ਜੋਤ ਕਾਰਨ ਹੀ ਮਨੁੱਖਾ ਜਨਮ ਹੁੰਦਾ ਹੈ

     

ਹਰ ਤੁਧ ਮਾਹਿ ਜੋਤਿ ਰਖੀ ਤਾ ਤੂ ਜਗ ਮਾਹਿ ਆਇਆ ਅਤੇ ਉਸੇ ਪਲ ਜਦੋਂ ਬ੍ਰਹਮ ਦੁਆਰਾ ਇਹ ਜੋਤ ਕੱਢ ਲਈ ਜਾਂਦੀ ਹੈ ਦੇਹ ਮਰ ਜਾਂਦੀ ਹੈ ਅਤੇ ਜੋਤ ਕਿਸੇ ਹੋਰ ਦੇਹ ਵਿਚ ਪਾ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਜੀਵਨ ਅਤੇ ਮੌਤ ਦਾ ਚੱਕਰ ਲਗਾਤਾਰ ਚਲਦਾ ਰਹਿੰਦਾ ਹੈ ਸਾਡੀ ਦੇਹ ਦਾ ਜੀਵਨ ਹਿੱਸਾ ਜੋਤ ਹੈ ਅਤੇ ਇਹ ਇਹੀ ਜੋਤ ਹੈ ਜਿਹੜੀ ਸਾਡੀ ਦੇਹ ਨੂੰ ਕੰਮ ਵਿਚ ਰੱਖਦੀ ਹੈ ਅਤੇ ਜਿਵੇਂ ਜਿਵੇਂ ਹੀ ਖਿੱਚੀ ਜਾਂਦੀ ਹੈ ਦੇਹ ਪੰਜਾਂ ਤੱਤਾਂ ਵਿਚ ਵਿਖੰਡਨ ਹੋ ਜਾਂਦੀ ਹੈ ਜਿਨ੍ਹਾਂ ਤੋਂ ਇਹ ਬੁਣੀ ਸੀ, ਅਤੇ ਹਰ ਤੱਤ ਬ੍ਰਹਿਮੰਡ ਵਿਚ ਵਾਪਸ ਚਲਾ ਜਾਂਦਾ ਹੈ

     

ਇਹ ਸਲੋਕ ਸਾਨੂੰ ਬਹੁਤ ਗੂੜ ਬ੍ਰਹਮ ਗਿਆਨ-ਪੂਰਨ ਬ੍ਰਹਮ ਗਿਆਨ ਪ੍ਰਦਾਨ ਕਰਦਾ ਹੈ – ਜੇਕਰ ਅਸੀਂ ਇਸ ਸਲੋਕ ਨੂੰ ਇਸਦੀ ਪੂਰਨਤਾ ਵਿਚ ਸਮਝ ਲੈਂਦੇ ਹਾਂ ਅਤੇ ਇਸਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਂਦੇ ਹਾਂ ਤਾਂ ਇਹ ਆਪਣੇ ਆਪ ਹੀ ਸਾਨੂੰ ਜੀਵਨ ਮੁਕਤੀ ਦੇ ਦੇਵੇਗਾ

      ਹੁਕਮਿ ਬੂਝ ਪਰਮ ਪਦ ਪਾਏ

     

ਦੂਜਾ ਸਲੋਕ ਵੀ ਇਹੀ ਭਾਵ ਰੱਖਦਾ ਹੈ ਅਤੇ ਪੱਕਾ ਕਰਦਾ ਹੈ ਕਿ ਹਰ ਚੀਜ਼ ਉਸਦੇ ਹੁਕਮ ਅੰਦਰ ਹੈ, ਜੋ ਵੀ ਕੁਝ ਅਸੀਂ ਬੁਰਾ ਜਾਂ ਚੰਗਾ ਕਰਦੇ ਹਾਂ ਉਸਦੇ ਹੁਕਮ ਅੰਦਰ ਹੈ, ਉਹ ਸਾਡੇ ਸਾਰਿਆਂ ਅੰਦਰ ਬਿਰਾਜਮਾਨ ਹੈ ਅਤੇ ਹਰ ਸਮੇਂ ਸਾਡੇ ਕੋਲੋਂ ਹਰ ਪ੍ਰਕਾਰ ਦੇ ਕੰਮ ਕਰਵਾਉਂਦਾ ਹੈ ਚੁੱਪ ਰਹਿਣਾ ਜਾਂ ਬੋਲਣਾ ਉਸਦੇ ਹੁਕਮ ਅੰਦਰ ਹੈ ਸਾਰੀਆਂ ਚੰਗੀਆਂ ਅਤੇ ਬੁਰੀਆਂ ਚੀਜ਼ਾਂ ਜੋ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਾਂ ਕੇਵਲ ਉਸਦੇ ਹੁਕਮ ਅੰਦਰ ਹੈ

      ਆਖਣੁ ਜੋਰ ਚੁਪਏ ਨਾ ਜੋਰ

      ਜੋਰ ਨਾ ਮੰਗਨ ਦੇਨ ਨਾ ਜੋਰ

      ਜੋਰ ਨਾ ਜੀਵਨ ਮਰਨ ਨਾ ਜੋਰ

ਜੋਰ ਨਾ ਰਜ ਮਾਲ ਮਨ ਸੋਰ

           

ਭਾਵੇਂ ਅਸੀਂ ਬੋਲਦੇ ਜਾਂ ਚੁੱਪ ਰਹਿੰਦੇ ਹਾਂ ਉਸਦੇ ਹੁਕਮ ਅੰਦਰ ਹੈ, ਦੇਣਾ ਅਤੇ ਪ੍ਰਾਪਤ ਕਰਨਾ ਵੀ ਉਸਦੀ ਇੱਛਾ ਅੰਦਰ ਹੈ ਜੀਵਨ ਅਤੇ ਮੌਤ ਉਸਦੀ ਇੱਛਾ ਅੰਦਰ ਹੈ, ਸਾਰੀਆਂ ਪਦਾਰਥਕ ਵਸਤੂਆਂ ਅਸੀਂ ਆਪਣੇ ਜੀਵਨ ਲਈ ਪ੍ਰਾਪਤ ਕਰਦੇ ਹਾਂ ਵੀ ਉਸਦੇ ਨਿਯੰਤਰਣ ਅੰਦਰ ਹਨ ਇਹ ਜਿਵੇਂ ਕਿ ਪਹਿਲਾਂ ਵਰਣਿਤ ਕੀਤਾ ਗਿਆ ਹੈ ਹੁਕਮ ਦੇ ਮੂਲ ਬ੍ਰਹਮ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੈ

           

ਅਸੀਂ ਇਸ ਤੇ ਆਪਣੇ ਇਕ ਲੇਖ ਵਿਚ ਪਹਿਲਾਂ ਹੀ ਚਰਚਾ ਕਰ ਚੁਕੇ ਹਾਂ ਅਤੇ ਸੰਗਤ ਲਈ ਹਉਮੈ ਦਾ ਨਾਸ਼ ਕਰਨ ਲਈ ਇਸ ਬ੍ਰਹਮ ਨਿਯਮ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸਦਾ ਦੁਬਾਰਾ ਉਸੇ ਤਰ੍ਹਾਂ ਵਰਣਨ ਕਰ ਰਹੇ ਹਾਂ

           

ਸਾਡੀ ਦੇਹ ਪੰਜ ਗਿਆਨ ਇੰਦਰੀਆਂ ਦੁਆਰਾ ਚਲਾਈ ਜਾਂਦੀ ਹੈ, ਸਾਡੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਸਾਡੇ ਸਰੀਰਿਕ ਅੰਗਾਂ ਰਾਹੀਂ ਅੰਤਿਮ ਰੂਪ ਲੈਂਦੀਆਂ ਹਨ ਅਤੇ ਇਹ ਕਿਰਿਆਵਾਂ ਅਤੇ ਪ੍ਰਤੀ ਕਿਰਿਆ ਪੰਜ ਗਿਆਨ ਇੰਦਰੀਆਂ ਵੱਲੋਂ ਮੁੜ ਕੱਚਾ ਮਾਲ ਦੇਣ ਵਜੋਂ ਸਿਰਜੀਆਂ ਜਾਂਦੀਆਂ ਹਨ

           

ਪੰਜ ਗਿਆਨ ਇੰਦਰੀਆਂ ਸਾਡੇ ਮਨ ਦੁਆਰਾ ਨਿਰਦੇਸਿਤ ਹੁੰਦੀਆਂ ਹਨ, ਜੇਕਰ ਮਨ ਪੰਜ ਦੂਤਾਂ ਦੇ ਨਿਯੰਤਰਣ ਅੰਦਰ ਹੈ, ਜਿਹੜਾ ਕਿ ਇਕ ਆਮ ਮਨੁੱਖ ਲਈ ਸੱਚ ਹੈ, ਤਾਂ ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਜਿਹੜੇ ਪੰਜ ਗਿਆਨ ਇੰਦਰੀਆਂ ਸਰੀਰ ਨੂੰ ਨਿਰਦੇਸਿਤ ਕਰਦੀਆਂ ਹਨ ਅਤੇ ਉਹਨਾਂ ਦੇ ਨਤੀਜੇ ਵਜੋਂ ਜੋ ਵੀ ਕੁਝ ਸਰੀਰ ਕਰਦਾ ਹੈ ਉਹਨਾਂ ਦੇ ਨਤੀਜੇ ਬੁਰੇ ਕਰਮਾਂ ਦੇ ਰੂਪ ਵਿਚ ਆਉਂਦੇ ਹਨ – ਅਸਤ ਕਰਮ ਅਤੇ ਜੋ ਕੁਝ ਤੁਸੀਂ ਬੀਜਦੇ ਹੋ ਉਹੀ ਤੁਸੀਂ ਕੱਟੋਗੇ

ਜੇਹਾ ਬੀਜੈ ਸੋ ਲੁਨੇ

           

ਮਨ ਸਾਡੀ ਬੁੱਧੀ ਦੁਆਰਾ ਨਿਰਦੇਸਿਤ ਹੁੰਦਾ ਹੈ, ਗਿਆਨ ਸਾਨੂੰ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਅਤੇ ਇਹਨੂੰ ਮਹਿਸੂਸ ਕਰਦਾ ਹੈ, ਇਹ ਸਾਡਾ ਆਪਣਾ ਗਿਆਨ ਹੈ, ਜਿਹੜੀ ਇਕ ਆਮ ਵਿਅਕਤੀ ਲਈ ਮਨਮਤ ਹੈ, ਕਿਉਂਕਿ ਉਹ ਪੰਜ ਦੂਤਾਂ ਦੇ ਪ੍ਰਭਾਵ ਅੰਦਰ ਕੰਮ ਕਰ ਰਿਹਾ ਹੈ ਜ਼ਿਆਦਾਤਰ ਅਸੀਂ ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਹਾਂ, ਜਿਹੜਾ ਗਿਆਨ ਅਸੀਂ ਆਪਣੀ ਸਿਖਿਆ ਦੇ ਵੱਖ ਵੱਖ ਸਾਧਨਾਂ ਦੁਆਰਾ ਗ੍ਰਹਿਣ ਕਰਦੇ ਹਾਂ ਸਾਡੀ ਆਪਣੀ ਬੁੱਧੀ ਦੇ ਨਤੀਜੇ ਵਜੋਂ ਅਸੀਂ ਸਤਿ ਅਤੇ ਸਤਿ ਕਰਮਾਂ ਵਿਚ ਵੱਖਰੇਪਣ ਦੇ ਪੂਰਨ ਗਿਆਤਾ ਨਹੀਂ ਹੁੰਦੇ ਹਾਂ, ਇਸ ਤਰੀਕੇ ਨਾਲ ਸਾਡੇ ਕੁਝ ਕਰਮ ਸਤਿ ਕਰਮ ਬਣ ਜਾਂਦੇ ਹਨ ਅਤੇ ਫਿਰ ਵੀ ਕੁਝ ਹੋਰ ਕਰਮ ਅਸਤਿ ਕਰਮ ਬਣ ਜਾਂਦੇ ਹਨ ਅਤੇ ਅਸੀਂ ਆਪਣੇ ਸਤਿ ਕਰਮਾਂ ਲਈ ਸਨਮਾਨੇ ਜਾਂਦੇ ਹਾਂ ਪਰ ਸਾਨੂੰ ਆਪਣੇ ਅਸਤਿ ਕਰਮਾਂ ਲਈ ਇਵਜ਼ਾਨਾ ਅਦਾ ਕਰਨਾ ਪੈਂਦਾ ਹੈ – ਦੁਬਾਰਾ ਜਿਹਾ ਬੀਜੈ ਸੋਈ ਲੀਨੈ

           

ਤੁਹਾਡੇ ਅੰਦਰ ਜੋ ਜੋਤ ਬਿਰਾਜਮਾਨ ਹੈ ਉਹ ਉਸ ਸਰਵ-ਸ਼ਕਤੀਮਾਨ ਦਾ ਹਿੱਸਾ ਹੈ-ਬ੍ਰਹਮਤਾ ਦਾ ਹਿੱਸਾ-ਹਰ ਤੁਧ ਮੈਂ ਜੋਤ ਰਖੀ ਤਾਂ ਤੂੰ ਜਗ ਮਹਿ ਆਇਆ ਪੰਜ ਦੂਤਾਂ ਦੁਆਰਾ ਸਾਡੇ ਅੰਦਰਲੀ ਬ੍ਰਹਮ ਜੋਤ ਅਤੇ ਸਾਡੀਆਂ ਗਿਆਨ ਇੰਦਰੀਆਂ ਵਿੱਚ ਪੈਦਾ ਕੀਤੀ ਹਨੇਰੀ ਦੀਵਾਰ ਕਾਰਨ, ਸਾਡੀਆਂ ਪੰਜ ਗਿਆਨ ਇੰਦਰੀਆਂ ਇਸ ਬ੍ਰਹਮ ਜੋਤ ਦੇ ਅੰਦਰ ਕੰਮ ਨਹੀਂ ਕਰ ਸਕਦੀਆਂ ਹਨ, ਇਸ ਲਈ ਇਹ ਸਾਡੀ ਆਪਣੀ ਬੁੱਧੀ ਅੰਦਰ ਕੰਮ ਕਰਦੀਆਂ ਹਨ, ਫਿਰ ਨਤੀਜਾ ਸਤਿ ਅਤੇ ਅਸਤਿ ਕਰਮਾਂ ਦਾ ਨਿਕਲਦਾ ਹੈ, ਪਰ ਇਸੇ ਸਮੇਂ ਜੇਕਰ ਸਾਡੀਆਂ ਗਿਆਨ ਇੰਦਰੀਆਂ ਸਾਰਾ ਸਮਾਂ ਇਸ ਬ੍ਰਹਮ ਜੋਤ ਅੰਦਰ ਕੰਮ ਕਰਦੀਆਂ ਹਨ ਤਾਂ ਸਾਡੇ ਸਾਰੇ ਕਰਮ ਸਤਿ ਕਰਮ ਹੋਣਗੇ ਅਤੇ ਸਾਨੂੰ ਆਪਣੀ ਰਹਿੰਦੀ ਅਤੇ ਅਗਲੀ ਜਿੰਦਗੀ ਵਿਚ ਅਸਤਿ ਕਰਮਾਂ ਲਈ ਭੁਗਤਾਨ ਨਹੀਂ ਕਰਨਾ ਪਵੇਗਾ ਇਸ ਤਰੀਕੇ ਨਾਲ ਅਸੀਂ ਹੌਲੀ ਹੌਲੀ ਆਪਦੇ ਸਾਰੇ ਅਸਤਿ ਕਰਮਾਂ ਦਾ ਕਰਜ਼ਾ ਉਤਾਰ ਦੇਣ ਦੇ ਯੋਗ ਹੋ ਜਾਵਾਂਗੇ ਅਤੇ ਸਾਡੇ ਕਰਮ ਕਾਂਡ ਦਾ ਲੇਖਾ ਜੋਖਾ ਪੂਰਾ ਹੋ ਜਾਵੇਗਾ ਅਤੇ ਜਦੋਂ ਤੁਸੀਂ ਇਕ ਵਾਰ ਅਜਿਹੀ ਅਵਸਥਾ ਤੇ ਪਹੁੰਚ ਜਾਂਦੇ ਹੋ ਤਾਂ ਉਹ ਸਾਡੇ ਜੀਵਨ ਮਰਨ ਦੇ ਚੱਕਰ ਦਾ ਅੰਤ ਹੋਵੇਗਾ ਹੁਣ ਸਵਾਲ ਇਹ ਹੈ ਕਿ ਸਾਡੀਆਂ ਗਿਆਨ ਬ੍ਰਹਮ ਜੋਤ ਦੇ ਸਿੱਧੇ ਨਿਯੰਤਰਣ ਵਿਚ ਕਿਸ ਤਰ੍ਹਾਂ ਆਉਣਗੀਆਂ ਇਸਦੀ ਪ੍ਰਾਪਤੀ ਲਈ ਆਤਮ ਬੁੱਧੀ ਅਤੇ ਮਨ ਨੂੰ ਹੁਕਮ ਦੇਣ ਦੀ ਕੜੀ ਵਿਚੋਂ ਲਾਂਭੇ ਹੋਣਾ ਪਵੇਗਾ ਜਿਸ ਬਾਰੇ ਅਸੀਂ ਹੁਣੇ ਵਿਚਾਰ ਕੀਤਾ ਹੈ –

ਬ੍ਰਹਮ ਗਿਆਨੀ ਅਹੰਬੁਧਿ ਤਿਆਗਤ

           

ਦੁਬਾਰਾ ਹਰ ਚੀਜ ਹੁਕਮ ਅੰਦਰ ਹੈ ਅਤੇ ਇਸੇ ਕਰਕੇ ਇਹ ਇਕ ਗੁਰਪ੍ਰਸ਼ਾਦੀ ਖੇਡ ਹੈ-ਅਕਾਲ ਪੁਰਖ ਦੀ ਕ੍ਰਿਪਾ ਤੋਂ ਬਿਨਾਂ ਇਸਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰ ਜੇਕਰ ਅਸੀਂ ਸਤਿ ਕਰਮ ਕਰਦੇ ਰਹਿੰਦੇ ਹਾਂ ਤਾਂ ਇਕ ਦਿਨ ਉਹ ਜ਼ਰੂਰ ਸਾਨੂੰ ਆਪਣੀ ਕ੍ਰਿਪਾ ਦੀ ਬਖਸ਼ਿਸ਼ ਕਰੇਗਾ ਅਤੇ ਕੁਝ ਸਾਧਨਾਂ ਦੁਆਰਾ ਸਾਨੂੰ ਗੁਰਪ੍ਰਸ਼ਾਦੀ ਖੇਡ ਵਿਚ ਸ਼ਾਮਿਲ ਕਰ ਲਵੇਗਾ ਗੁਰਪ੍ਰਸ਼ਾਦੀ ਹੁਕਮ ਦਰਗਾਹੀ ਹੁਕਮ ਦੀ ਸਭ ਤੋਂ ਉੱਚੀ ਅਵਸਥਾ ਹੈ ਅਤੇ ਇਹ ਨਾਮ ਹੁਕਮ ਹੈ ਅਤੇ ਬਹੁਤ ਥੋੜੇ ਲੋਕਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ, ਇਹ ਸਭ ਸਾਡੇ ਸਤਿ ਕਰਮਾਂ ਅਤੇ ਪੁੰਨ ਕਰਮਾਂ ਦਾ ਨਤੀਜਾ ਹੈ ਅਤੇ ਇਥੇ ਸਤਿ ਕਰਮਾਂ ਅਤੇ ਪੁੰਨ ਕਰਮਾਂ ਦਾ ਸਭ ਤੋਂ ਵੱਡੀ ਅਤੇ ਸਭ ਤੋਂ ਉੱਚੀ ਅਵਸਥਾ ਹੈ

ਪ੍ਰਭ ਦਾ ਸਿਮਰਨ ਸਭਿ ਤੇ ਊਚਾ –

           

ਕੇਵਲ ਗੁਰਪ੍ਰਸ਼ਾਦੀ ਨਾਮ ਅਤੇ ਸਾਡੀ ਉਸ ਦਰਗਾਹੀ ਹੁਕਮ ਪ੍ਰਤੀ ਸੰਪੂਰਨ ਅਤੇ ਪੂਰੀ ਸ਼ਰਧਾ ਸਾਨੂੰ ਇਸ ਭੀੜ ਵਿਚ ਬਾਹਰ ਕੱਢੇਗੀ ਅਸੀਂ ਜਨਮ ਮਰਨ ਦੇ ਚੱਕਰ ਵਿਚ ਹਾਂ ਜੇਕਰ ਅਸੀਂ ਇਸ ਦਰਗਾਹੀ ਹੁਕਮ ਨੂੰ ਸੰਪੂਰਨ ਅਤੇ ਪੂਰੀ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਪਾਲਣ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਅਤੇ ਆਪਣੀ ਬੁੱਧੀ ਨੂੰ ਵੱਖ ਕਰਨ ਵਿਚ ਸਫਲ ਹੋ ਸਕਦੇ ਹਾਂ ਅਤੇ ਪਰਮ ਜੋਤ ਦੇ ਸਿੱਧੇ ਪ੍ਰਭਾਵ ਹੇਠ ਆ ਜਾਂਦੇ ਹਾਂ ਅਤੇ ਜੀਵਨ ਮੁਕਤ ਹੋ ਜਾਂਦੇ ਹਾਂ ਅਜਿਹੇ ਲੋਕ ਸੰਤ ਬ੍ਰਹਮ ਗਿਆਨੀ ਖਾਲਸਾ ਬਣ ਜਾਂਦੇ ਹਨ ਅਤੇ ਉਹਨਾਂ ਦੇ ਸਾਰੇ ਕਰਮ ਸੱਚੇ ਹੁੰਦੇ ਹਨ, ਉਹ ਸਦਾ ਸੱਚ ਦੀ ਸੇਵਾ ਕਰਦੇ ਹਨ ਅਤੇ ਇਹ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ ਆਉ ਇਸ ਰਸਤੇ ਤੇ ਚੱਲਣ ਲਈ ਇਕ ਇਮਾਨਦਾਰ ਕੋਸ਼ਿਸ਼ ਕਰੀਏ ਜਿਹੜਾ ਸੱਚ ਵੱਲ ਜਾਂਦਾ ਹੈ ਅਤੇ ਇਕ ਖਾਲਸਾ ਬਣ ਜਾਈਏ

ਪ੍ਰਸ਼ਨ ਭਾਗ 2 – ਕ੍ਰਿਪਾ ਕਰਕੇ ਗੁਰਬਾਣੀ ਦੇ ਅਗਲੇ ਪਦ ਦੀ ਵਿਆਖਿਆ ਕਰੋ

ਉਹ ਸੋਚਦਾ ਹੈ ਕਿ ਚੰਗੇ ਅਤੇ ਮਾੜੇ ਕਰਮ ਉਸ ਵੱਲੋਂ ਆਉਂਦੇ ਹਨ

ਇਹ ਸਭ ਬੁਰਾਈਆਂ ਦਾ ਸਰੋਤ ਹੈ 3

ਉੱਤਰ – ਪ੍ਰਸ਼ਨ ਦਾ ਇਹ ਭਾਗ ਉੱਪਰ ਲਿਖੇ ਪੈਰੇ ਵਿਚ ਬਹੁਤ ਵਧੀਆ ਤਰ੍ਹਾਂ ਦੱਸਿਆ ਗਿਆ ਹੈ ਪਰ ਫਿਰ ਵੀ ਅਸੀਂ ਇਸਨੂੰ ਸਪੱਸ਼ਟ ਕਰਨ ਲਈ ਇਸ ਵਿਚ ਕੁਝ ਹੋਰ ਸ਼ਬਦ ਸ਼ਾਮਿਲ ਕਰਾਂਗੇ

           

ਸਾਡੀਆਂ ਸਾਰੀਆਂ ਕ੍ਰਿਆਵਾਂ, ਪ੍ਰਤੀ ਕ੍ਰਿਆਵਾਂ, ਵਿਚਾਰ ਅਤੇ ਕਰਮ ਜਿਹੜੇ ਅਸੀਂ ਰੋਜ਼ਾਨਾ ਜੀਵਨ ਵਿਚ ਕਰਦੇ ਹਾਂ, ਜਿਹੜੇ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਅੰਦਰ ਜੀਵਨ ਦੇ ਹਰ ਪਲ ਕਰਦੇ ਹਾਂ :

ਤਮੋ – ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਚੁਗਲੀ ਬਖੀਲੀ ਰਾਜ, ਜੋਬਨ, ਧਨ ਮਾਲ ਰੂਪ ਰਸ ਗੰਧ ਸਪਰਸ਼

ਰਜੋ-ਸਾਰੀਆਂ ਇੱਛਾਵਾਂ – ਆਸਾ ਤ੍ਰਿਸ਼ਨਾ, ਮਨਸਾ

ਸਤੋ – ਪਰਮ, ਦਯਾ, ਸੰਤੋਖ, ਸੰਜਮ, ਦਾਨ

ਮਾਇਆ ਦੇ ਰੋਜ ਅਤੇ ਤਮੋ ਗੁਣ ਦੇ ਪ੍ਰਭਾਵ ਅੰਦਰ ਕੀਤੇ ਜਾਣ ਵਾਲੇ ਕੰਮ ———————, ਤੁਸੀਂ

ਇਹ ਅਸਤ ਕਰਮ ਫੈਸਲਾ ਕਰਦੇ ਹਨ ਕਿ ਤੁਸੀਂ ਆਪਣੇ ਭਵਿੱਖ ਲਈ ਕੀ ਬੀਜ ਰਹੇ ਹੋ ਅਤੇ ਜੋ ਕੁਝ ਤੁਸੀਂ ਵਰਤਮਾਨ ਵਿਚ ਬੀਜੋਗੇ ਤੁਸੀਂ ਭਵਿੱਖ ਵਿਚ ਉਹੀ ਕੱਟੋਗੇ ਇਹ ਭਵਿੱਖ ਇਸ ਜੀਵਨ ਦਾ ਭਵਿੱਖ ਹੋ ਸਕਦਾ ਹੈ ਜਾਂ ਆਉਣ ਵਾਲੇ ਜੀਵਨ ਦਾ ਵੀ ਹੋ ਸਕਦਾ ਹੈ ਭਾਵ ਜੋ ਤੁਸੀਂ ਪਿਛਲੇ ਜਨਮਾਂ ਵਿਚ ਬੀਜਿਆ ਹੈ ਉਹ ਤੁਸੀਂ ਹੁਣ ਕੱਟ ਰਹੇ ਹੋ ਕਰਮ ਜਿਹੜੇ ਮਾਇਆ ਦੇ ਤੀਜੇ ਗੁਣ ਸਤੋ ਅਧੀਨ ਕੀਤੇ ਜਾਂਦੇ ਹਨ ਸਤਿ ਕਰਮ ਹਨ, ਪਰ ਜੇਕਰ ਹਉਮੈ ਤੋਂ ਬਿਨਾਂ ਕੀਤੇ ਜਾਂਦੇ ਹਨ, ਜੇਕਰ ਉਹਨਾਂ ਵਿਚ ਹੋਊਮੈ ਆ ਜਾਂਦੀ ਹੈ ਜੇਕਰ ਅਹੰਕਾਰ ਗਲਬਾ ਕਰਦਾ ਹੈ ਤਾਂ ਕੰਮ ਅਸਤਿ ਬਣ ਜਾਂਦਾ ਹੈ, ਇਸ ਲਈ ਜਦੋਂ ਅਸੀਂ ਮਾਇਆ ਦੇ ਸਤੋ ਗੁਣ ਅਧੀਨ ਸਤਿ ਕਰਮ ਕਰਦੇ ਹਾਂ ਅਸੀਂ ਚੰਗਾ ਬੀਜ ਰਹੇ ਹਾਂ ਅਤੇ ਇਸੇ ਲਈ ਅਸੀਂ ਭਵਿੱਖ ਵਿਚ ਚੰਗਾ ਵੱਢਾਂਗੇ ਅਤੇ ਇਕ ਵਾਰ ਅਸੀਂ ਬੁਰੇ ਕਰਮਾਂ ਨਾਲੋਂ ਚੰਗੇ ਕਰਮਾਂ ਨੂੰ ਬੀਜਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਲਗਾਤਾਰ ਚੰਗੇ ਕਰਮਾਂ ਵਿਚ ਵਾਧਾ ਕਰਦੇ ਹਾਂ ਅਤੇ ਫਿਰ ਇਕ ਸਮਾਂ ਆਉਂਦਾ ਹੈ ਜਦੋਂ ਆਪਣੇ ਚੰਗੇ ਕਰਮਾਂ ਕਰਕੇ ਅਲਾ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਉਸ ਅਵਸਥਾ ਵਿਚ ਅਸੀਂ ਸਰਵ ਸ਼ਕਤੀਮਾਨ ਦੁਆਰਾ ਕੇਵਲ ਚੰਗੇ ਕਰਮ ਕਰਨ ਲਈ ਚੁਣ ਲਏ ਜਾਂਦੇ ਹਾਂ, ਇਹ ਗੁਰ ਪ੍ਰਸਾਦਿ ਕਿਹਾ ਜਾਂਦਾ ਹੈ ਅਤੇ ਤਦ ਸਾਡੀਆਂ ਕੋਸ਼ਿਸ਼ਾਂ ਵੱਧ ਬੰਦਗੀ ਕਰਨ ਤੇ ਕੇਂਦਰਿਤ ਕਰਨ ਵੱਲ ਵਧਦੀਆਂ ਹਨ, ਅਸੀਂ ਗੁਰ ਪ੍ਰਸਾਦੀ ਨਾਮ ਨਾਲ ਨਿਵਾਜੇ ਜਾਂਦੇ ਹਾਂ ਅਤੇ ਇਹੀ ਹੈ ਜਦੋਂ ਸਾਡੀ ਅਸਲੀ ਬੰਦਗੀ ਦੀ ਸ਼ੁਰੂਆਤ ਹੁੰਦੀ ਹੈ, ਜਦੋਂ ਸਾਡੀ ਰੂਹ ਕਰਮ ਖੰਡ ਵਿਚ ਬਿਰਾਜਮਾਨ ਹੁੰਦੀ ਹੈ

     

ਕ੍ਰਿਪਾ ਕਰਕੇ ਇਸ ਪੈਰੇ ਨੂੰ ਪੜ੍ਹਨ ਲਈ ਕੁਝ ਸਮਾਂ ਲਵੋ, ਤੁਸੀਂ ਇਸਨੂੰ ਇਕ ਵਾਰ ਪੜ੍ਹ ਕੇ ਨਹੀਂ ਸਮਝ ਪਾਓਗੇ, ਪਰ ਦੁਬਾਰਾ ਦੁਬਾਰਾ ਪੜ੍ਹਨ ਨਾਲ ਇਹ ਬ੍ਰਹਮ ਗਿਆਨ ਤੁਹਾਡੇ ਅੰਦਰ ਜਗ੍ਹਾ ਬਣਾ ਲਵੇਗਾ

     

ਤੁਹਾਡੇ ਦਿਆਲੂ ਸੰਦੇਸ਼ ਲਈ ਤੁਹਾਡੇ ਵਰਗੀ ਗੁਰ ਸੰਗਤ ਦੀ ਕੁਝ ਮਦਦ ਕਰਨ ਦਾ ਮੌਕਾ ਦੇਣ ਲਈ ਅਸੀਂ ਗੁਰ ਅਤੇ ਗੁਰੂ ਦੇ ਧੰਨਵਾਦੀ ਹਾਂ