15. ਸਾਡੇ ਕਰਮਾਂ ਦਾ ਬ੍ਰਹਮ ਮਹੱਤਵ

ਸਤਿ ਅਤੇ ਅਸਤਿ ਕਰਮ – ਸਾਡੀ ਕਰਨੀ

ਭੂਤਕਾਲ ਨੂੰ ਭੁੱਲ ਜਾਓ, ਭਵਿੱਖ ਬਾਰੇ ਚਿੰਤਾ ਨਾ ਕਰੋ ਅਤੇ ਵਰਤਮਾਨ ਪਲਾਂ ਨੂੰ ਸੰਭਾਲੋ

     

ਸਾਡੇ ਪਹਿਲੇ ਜੀਵਨ ਅਤੇ ਬੀਤ ਚੁੱਕੀਆਂ ਜ਼ਿੰਦਗੀਆਂ ਦੀਆਂ ਘਟਨਾਵਾਂ, ਕਰਮ ਅਤੇ ਕਿਰਿਆਵਾਂ ਉਸ ਪ੍ਰਸਥਿਤੀ ਲਈ ਜਿੰਮੇਵਾਰ ਹਨ ਜਿਸ ਵਿਚ ਅਸੀਂ ਹੁਣ ਹਾਂ ਉਹ ਸਭ ਕੁਝ ਜੋ ਹੁਣ ਸਾਡੀ ਜਿੰਦਗੀ ਵਿਚ ਵਾਪਰ ਰਿਹਾ ਹੈ ਇਹ ਸਾਡੇ ਪਹਿਲੇ ਜੀਵਨ ਅਤੇ ਬੀਤ ਚੁੱਕੀਆਂ ਜ਼ਿੰਦਗੀਆਂ ਵਿਚ ਕੀਤੇ ਦਾ ਨਤੀਜਾ ਹੈ ਜੋ ਵੀ ਅਸੀਂ ਪਿਛਲੀਆਂ ਵਿਚ ਬੀਜ ਚੁਕੇ ਹਾਂ ਉਹ ਹੁਣ ਵਰਤਮਾਨ ਵਿਚ ਕੱਟ ਰਹੇ ਹਾਂ ਅਤੇ ਜੋ ਵੀ ਕਿਰਿਆਵਾਂ ਅਤੇ ਕਰਮ ਅਸੀਂ ਹੁਣ ਕਰਦੇ ਹਾਂ, ਅਸੀਂ ਉਹਨਾਂ ਦਾ ਇਨਾਮ ਭਵਿੱਖ ਵਿਚ ਪ੍ਰਾਪਤ ਕਰਾਂਗੇ ਜੇਕਰ ਅਸੀਂ ਵਰਤਮਾਨ ਵਿਚ ਅਸਤਿ ਕਰਮਾਂ ਵਿਚ ਮਗਨ ਰਹੇ ਤਾਂ ਸਪੱਸ਼ਟ ਰੂਪ ਵਿਚ ਸਾਡਾ ਭਵਿੱਖ ਦੁਖਦਾਈ ਅਤੇ ਤਕਲੀਫ਼ਾਂ ਨਾਲ ਭਰਿਆ ਹੋਵੇਗਾ ਅਤੇ ਜੇਕਰ ਅਸੀਂ ਸਤਿ ਕਰਮਾਂ ਵਿਚ ਲੱਗੇ ਰਹਾਂਗੇ ਤਾਂ ਵਰਤਮਾਨ ਸਮੇਂ ਵਿਚ ਕੀਤੇ ਗਏ ਸਤਿ ਕਰਮ ਸਾਡੇ ਲਈ ਸਾਡੇ ਭਵਿੱਖ ਵਿਚ ਸਨਮਾਨ ਰਹਿਣਗੇ

     

ਇਹੀ ਕਾਰਨ ਹੈ ਕਿ ਅਸੀਂ ਦੂਜਿਆਂ ਨਾਲੋਂ ਆਪਣੇ ਵਿਅਕਤੀਤਵ, ਸਿਖਿਆ, ਸਿਹਤ, ਆਰਥਿਕਤਾ, ਪਰਿਵਾਰਕ ਸੰਬੰਧਾਂ, ਕਾਰੋਬਾਰ ਅਤੇ ਹਰ ਅਵਸਥਾ ਵਿਚ ਜਿਹੜੀਆਂ ਅਸੀਂ ਆਪਣੇ ਵਰਤਮਾਨ ਵਿਚ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਇਹੀ ਕਾਰਨ ਹੈ ਕਿ ਸਾਡੇ ਵਿਚੋਂ ਹਰ ਕਿਸੇ ਦੀ ਵੱਖਰੀ ਅਵਸਥਾ ਹੈ ਇਹ ਇਕ ਅਨਾਦੀ ਸੋਚ ਹੈ ਕਿ ਅਸੀਂ ਜਿਸ ਤਰ੍ਹਾਂ ਵਰਤਮਾਨ ਸਮੇਂ ਵਿਚ ਹਾਂ ਅਸੀਂ ਆਪ ਇਸ ਅਵਸਥਾ ਲਈ ਜਿੰਮੇਵਾਰ ਹਾਂ ਅਸੀਂ ਆਪਣੀ ਕਿਸਮਤ ਦੇ ਆਪ ਰਚਨਹਾਰ ਹਾਂ, ਅਸੀਂ ਆਪਣੇ ਭਵਿੱਖ ਦੇ ਨਿਰਮਾਤਾ ਹਾਂ ਸਿਰਜਣਹਾਰ ਸਾਡੇ ਅੰਦਰ ਬੈਠਾ ਸਾਨੂੰ ਹਰ ਪਲ ਕੇਵਲ ਸਤਿ ਕਰਮਾਂ ਨੂੰ ਕਰਨ ਦੀ ਚਿਤਾਵਨੀ ਦੇ ਰਿਹਾ ਹੈ ਅਤੇ ਸਾਡੀ ਕਿਸਮਤ ਅਤੇ ਸਾਡੇ ਭਵਿੱਖ ਨੂੰ ਸ਼ਾਂਤੀ ਭਰਪੂਰ, ਆਨੰਦ ਭਰਪੂਰ ਅਤੇ ਖੁਸ਼ਹਾਲ ਬਣਾਉਂਦਾ ਹੈ

           

ਬਦਕਿਸਮਤੀ ਇਹ ਹੈ ਕਿ ਅਸੀਂ ਸਹੀ ਚੇਤਨਤਾ ਬਾਰੇ ਧਿਆਨ ਨਹੀਂ ਕਰਦੇ ਹਾਂ ਜਦੋਂ ਅਸੀਂ ਸਤਿ ਕਰਮਾਂ ਵਿਚ ਲੱਗੇ ਹੁੰਦੇ ਹਾਂ ਅਤੇ ਅਸਤਿ ਕਰਮ ਅਸਤਿ ਮਨ ਅਤੇ ਅਸਤਿ ਬੁੱਧੀ ਦੇ ਪ੍ਰਭਾਵ ਹੇਠ ਕੀਤੇ ਜਾਂਦੇ ਹਨ, ਪਰ ਜੇਕਰ ਅਸੀਂ ਥੋੜਾ ਜਿਹਾ ਧਿਆਨ ਦਿੰਦੇ ਹਾਂ ਅਤੇ ਆਪਣੇ ਅੰਦਰ ਬੈਠੇ ਸਿਰਜਣਹਾਰ ਤੋਂ ਕੁਝ ਵੀ ਕਰਨ ਤੋਂ ਪਹਿਲਾਂ ਪੁੱਛਦੇ ਹਾਂ ਤਾਂ ਅਸੀਂ ਯਕੀਨਨ ਚੰਗਾ ਉੱਤਰ ਪ੍ਰਾਪਤ ਕਰਾਂਗੇ ਫਿਰ ਉਸ ਉੱਤਰ ਦਾ ਪਾਲਣ ਕਰੋ ਤਾਂ ਤੁਹਾਡੇ ਕਰਮ ਸਤਿ ਵੱਲ ਮੁੜ ਜਾਣਗੇ ਕਿਸੇ ਤਰੀਕੇ ਨਾਲ ਵੀ ਨੁਕਸਾਨ ਦੇਹ ਨਹੀਂ ਹੋਣਗੇ ਫਿਰ ਵੀ ਜੇਕਰ ਅਸੀਂ ਕੁਝ ਗਲਤ ਕਰਦੇ ਹਾਂ ਤਾਂ ਉਸ ਤੋਂ ਸਾਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਅਤੇ ਪੂਰੀ ਤਰ੍ਹਾਂ ਸਾਫ ਰਹਿਣ ਅਤੇ ਪਾਪਾਂ ਤੋਂ ਸਾਫ ਰਹਿਣ ਲਈ ਲਗਾਤਾਰ ਉਸ ਤੋਂ ਮੁਆਫੀਆਂ ਨਾ ਮੰਗੋ ਜੇਕਰ ਅਸੀਂ ਸੱਚੇ ਦਿਲ ਨਾਲ ਅੰਦਰੋਂ ਮਾਫ਼ ਹੋ ਜਾਂਦੇ ਹਾਂ ਤਾਂ ਉਹ ਸਦਾ ਲਈ ਸਾਨੂੰ ਮੁਆਫ਼ ਕਰ ਦੇਵੇਗਾ

           

ਕਲਪਨਾ ਕਰੋ ਕਿ ਜਦੋਂ ਸਾਡੇ ਸਾਰੇ ਕਰਮ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਜਾਰੀ ਰਹਿੰਦੇ ਹਨ, ਫਿਰ ਸਾਡਾ ਭਵਿੱਖ ਬਹੁਤ ਸ਼ਾਂਤਮਈ ਹੋਵੇਗਾ, ਸਤਿ ਕਰਮਾਂ ਨਾਲ ਭਰਿਆ, ਸੱਚ ਭਰਪੂਰ, ਖੁਸ਼ਹਾਲ, ਖੁਸ਼ੀ ਭਰਪੂਰ ਅਤੇ ਅਨਾਦੀ ਖੁਸ਼ੀਆਂ ਵਾਲਾ ਹੋਵੇਗਾ ਅਤੇ ਫਿਰ ਤੁਸੀਂ ਉਸ ਅਵਸਥਾ ਵਿਚ ਪਹੁੰਚ ਜਾਓਗੇ ਜਿੱਥੇ ਤੁਸੀਂ ਗੁਰ ਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰੋਗੇ ਅਤੇ ਬੰਦਗੀ, ਸੇਵਾ ਅਤੇ ਮੁਕਤੀ ਦਾ ਦੁਆਰ ਤੁਹਾਡੇ ਲਈ ਖੁੱਲ ਜਾਵੇਗਾ

           

ਇਸ ਲਈ ਇਸ ਪਲ ਨੂੰ ਗਵਾਓ ਨਾ, ਆਪਣੇ ਵਰਤਮਾਨ ਨੂੰ ਜਾਚੋ ਅਤੇ ਆਪਣੇ ਆਪ ਨੂੰ ਸੱਚੇ ਤਰੀਕੇ ਨਾਲ ਰੱਖੋ ਅਤੇ ਕੇਵਲ ਸਤਿ ਕਰਮ ਕਰੋ, ਇਕ ਸਤਿ ਕਰਮ ਹੀ ਹੈ ਜਿਹੜਾ ਕਿਸੇ ਨੂੰ ਦੁਖੀ ਨਹੀਂ ਕਰਦਾ ਹੈ, ਆਪਣੇ ਵਸੀਲਿਆਂ ਵਿਚ ਰਹੋ ਅਤੇ ਪੂਰਨ ਸਤਿ ਇਮਾਨਦਾਰੀ ਅਤੇ ਦ੍ਰਿੜਤਾ ਰੱਖ ਕੇ ਆਪਣੇ ਅੰਦਰ ਪ੍ਰਮਾਤਮਾ ਦਾ ਡਰ ਰੱਖ ਕੇ ਕੰਮ ਕਰੋ

           

ਅਸਤਿ ਕਰਮ ਉਹ ਹਨ ਜਿਹੜੇ ਕਿਸੇ ਨੂੰ ਦੁੱਖ ਪਹੁੰਚਾਉਣਗੇ, ਉਹ ਧੋਖੇ, ਝੂਠ, ਫਰੇਬ, ਰਿਸ਼ਵਤਖੋਰੀ, ਗਲਤ ਸਾਧਨਾਂ, ਮੰਦਾ ਬੋਲਣਾ, ਦੁਰ ਵਿਵਹਾਰ, ਨਫ਼ਰਤ, ਸੁਆਰਥੀ ਪਨ ਅਤੇ ਸ਼ੋਸ਼ਣ ਆਦਿ ਤੇ ਆਧਾਰਿਤ ਹੋਣਗੇ ਤੁਹਾਡੀ ਕਰਨੀ ਤੁਹਾਡੇ ਭਵਿੱਖ ਦੀ ਨਿਰਮਾਤਾ ਹੈ ਤੁਹਾਡੀ ਕਿਸਮਤ ਦਾ ਫੈਸਲਾ ਕਰੇਗੀ ਤੁਹਾਡੀ ਕਰਨੀ ਤੁਹਾਡੇ ਜੀਵਨ ਵਿਚ ਖੁਸ਼ੀਆਂ ਅਤੇ ਦੁੱਖ ਲਿਆਏਗੀ ਤੁਹਾਡੀ ਕਰਨੀ ਤੁਹਾਡੇ ਜੀਵਨ ਵਿਚ ਖੁਸ਼ਹਾਲੀ ਅਤੇ ਕੰਗਾਲੀ ਲਿਆਏਗੀ ਤੁਹਾਡੀ ਕਰਨੀ ਤੁਹਾਡੇ ਜੀਵਨ ਵਿਚ ਸੁਖਾਲਾ ਅਤੇ ਉਘੜ ਦੁਗੜਾ ਪਨ ਲਿਆਏਗੀ ਅਤੇ ਅੰਤ ਵਿਚ ਤੁਹਾਡੀ ਕਰਨੀ ਤੁਹਾਡੀ ਕਿਸਮਤ ਅਤੇ ਬਦਕਿਸਮਤ ਹੋਣ ਦਾ ਫੈਸਲਾ ਕਰੇਗੀ

           

ਇਸ ਲਈ ਸੰਖੇਪ ਵਿਚ ਸ਼ਬਦ ਬ੍ਰਹਮ ਗਿਆਨ ਹੈ :

ਭੂਤ ਨੂੰ ਭੁਲ ਜਾਓ, ਭਵਿੱਖ ਬਾਰੇ ਡਰੋ ਨਾ ਅਤੇ ਭੂਤਕਾਲ ਪਲਾਂ ਨੂੰ ਸੰਭਾਲੋ

           

ਜੇਕਰ ਤੁਹਾਡਾ ਭੂਤਕਾਲ ਪਲ, ਸੱਚੀ ਕਰਨੀ ਹੈ, ਇਹ ਤੁਹਾਡੇ ਸਾਰੇ ਪਾਪਾਂ ਨੂੰ ਧੋ ਦੇਵੇਗਾ ਅਤੇ ਤੁਹਾਡਾ ਭਵਿੱਖ ਖੁਸ਼ਹਾਲੀ, ਖੁਸ਼ੀਆਂ ਅਤੇ ਸਾਰੀ ਅਨਾਦੀ ਸ਼ਾਂਤੀ ਨਾਲ ਭਰ ਜਾਵੇਗਾ ਨਾਮ ਸਿਮਰਨ ਅਤੇ ਸੇਵਾ ਤੁਹਾਡੇ ਸਾਰੇ ਕਰਮਾਂ ਨੂੰ ਅਨਾਦੀ ਸਤਿ ਦੇ ਪ੍ਰਭਾਵ ਹੇਠ ਲੈ ਆਉਣਗੇ ਅਤੇ ਤੁਹਾਡੇ ਸਾਰੇ ਕਰਮਾਂ ਨੂੰ ਸਚਿਆਰੇ ਬਣਾ ਦੇਣਗੇ ਯਾਦ ਰੱਖੋ ਇਹ ਤੁਹਾਡੇ ਵਿਚ ਬਹੁਤ ਜ਼ਿਆਦਾ ਅਧਿਆਤਮਿਕਤਾ ਅਤੇ ਬ੍ਰਹਮਤਾ ਲੈ ਆਵੇਗਾ