2. ਮਾਰਗ

ਕਿਤਾਬਾਂ

ਤੁਹਾਨੂੰ ਜੀਵਣ ਮੁਕਤੀ ਪ੍ਰਾਪਤ ਕਰਨ ਲਈ ਕੋਈ ਕਿਤਾਬਾਂ ਪੜ੍ਹਨ ਦੀ ਅਸਲ ਵਿੱਚ ਹੀ ਕੋਈ ਜਰੂਰਤ ਨਹੀਂ ਹੈ। ਉਹ ਜੋ ਸਾਰਾ ਤੁਹਾਨੂੰ ਗੁਰ ਪ੍ਰਸਾਦੀ ਨਾਮ ਲਈ ਚਾਹੀਦਾ ਹੈ ਇੱਕ ਪੂਰਨ ਸੰਤਪੂਰਮ ਬ੍ਰਹਮ ਗਿਆਨੀਇੱਕ ਪਰਮ ਪਦਵੀ ਦਾ ਛਤਰਜੋ ਤੁਹਾਨੂੰ ਨਾਮ ਦਾਨ ਦੇ ਸਕਦਾ ਹੈ ਅਤੇ ਆਪਣੀਆਂ ਬਖਸਿਸਾਂ ਨਾਲ ਸੱਚਖੰਡ ਦਾ ਰਸਤਾ ਬੜਾ ਅਸਾਨ ਬਣ ਜਾਂਦਾ ਹੈ।

ਰਸਤਾ

ਇੱਥੇ ਇਸ ਮਾਰਗ ਤੇ ਕੋਈ ਤਰਕ ਨਹੀਂ ਹੈਕੇਵਲ ਜਿਹੜਾ ਤਰਕ ਹੈ ਉਹ ਹੈ ਸਰਧਾ ਅਤੇ ਵਿਸ਼ਵਾਸ਼ਗੁਰੂ ਵੱਲ ਪੂਰਨ ਦ੍ਰਿੜਤਾਗੁਰੂ ਅੱਗੇ ਪੂਰਨ ਸਮਰਪਣਅਤੇ ਉਹ ਜੋ ਗੁਰਬਾਣੀ ਕਹਿੰਦੀ ਹੈਬਹੁਤੇ ਲੋਕ ਇਹ ਵੀ ਨਹੀਂ ਸਮਝਦੇ ਕਿ ਗੁਰਮੰਤਰ ਅਤੇ ਨਾਮ ਵਿਚਕਾਰ ਫਰਕ ਕੀ ਹੈ99.99 ਪ੍ਰਤੀਸ਼ਤ ਸੰਗਤ ਕੇਵਲ ਧਰਮ ਖੰਡ ਵਿੱਚ ਜਾਂ ਇਸ ਤੋਂ ਨੀਚੇ ਰਹਿ ਰਹੀ ਹੈ। ਉਹ ਮੂਲ ਮੰਤਰ ਭੁੱਲ ਰਹੇ ਹਨ ਅਤੇ ਸਮੇਂ ਦੇ ਸਧਾਰਣ ਪ੍ਰਚਾਰਕਾਂ ਦੁਆਰਾ ਦੁਬਿਧਾ ਵਿੱਚ ਖਿੱਚੇ ਜਾ ਰਹੇ ਹਨਪ੍ਰਚਾਰਕ ਆਪ ਕਿਸੇ ਰੂਹਾਨੀ ਪ੍ਰਕ੍ਰਿਆ (ਕਮਾਈ ਜਾਂ ਭਗਤੀ) ਵਿੱਚ ਨਹੀਂ ਹਨ ਇਸ ਲਈ ਉਹ ਨਹੀਂ ਜਾਣੲਦੇ ਹਨ ਕਿ ਗੁਰਬਾਣੀ ਦੀ ਸਹੀ ਵਿਆਖਿਆ ਕਿਵੇਂ ਅਤੇ ਕੀ ਹੈ।

 

 

ਸਰਧਾ ਅਤੇ ਵਿਸ਼ਵਾਸ

 

ਸਰਧਾ ਅਤੇ ਵਿਸ਼ਵਾਸ਼, ਇਹ ਸਭ ਹੈ ਜਿਸ ਬਾਰੇ ਭਗਤੀ ਹੈ,
ਇਹ ਦੋ ਚੀਜਾਂ ਤੁਹਾਨੂੰ ੳਰਵ ਉੱਚ ਪੱਧਰ ਤੇ ਲੈ ਜਾਣਗੀਆਂ, ਤੁਹਾਡਾ ਸਿਮਰਨ ਅਤੇ ਹੋਰ ਦੂਸਰੀਆਂ ਚੀਜਾਂ ਤੁਹਾਡੀ ਮਦਦ ਕੇਵਲ ਤਾਂ ਹੀ ਕਰਨਗੀਆਂ ਜੇਕਰ ਇਹ ਚੀਜਾਂ ਤੁਹਾਡੇ ਆਪਣੇ ਅੰਦਰ ਹਨ। ਜਿਸਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਅਤੇ ਇੱਥੇ ਇਹਨਾਂ ਦੋਹਾਂ ਚੀਜਾਂ ਦੀ ਕੋਈ ਡੂੰਘਾਈ ਜਾਂ ਸੀਮਾਵਾਂ ਨਹੀਂ ਹਨ, ਇਸ ਲਈ ਜਿੰਨੀ ਜਿਆਦਾ ਡੂੰਘੀ ਸਰਧਾ ਅਤੇ ਵਿਸ਼ਵਾਸ ਹੋਵੇਗਾ ਉਨਾਂ ਜਿਆਦਾ ਤੁਹਾਡੇ ਲਈ ਲਾਭਕਾਰੀ ਹੋਵੇਗਾ, ਇਸ ਲਈ ਆਪਣੇ ਵਿਸ਼ਵਾਸ ਅਤੇ ਸਰਧਾ ਨੂੰ ਕਦੀ ਵੀ ਡੋਲਣ ਨਾ ਦਿਓ, ਸਗੋਂ ਐਸੇ ਸਮੇਂ ਕੇਵਲ ਗੁਰੂ ਦੇ ਬਚਨਾਂ ਤੇ ਕੇਂਦਰਤ ਕਰੀ ਰੱਖੋ ਅਤੇ ਤੁਸੀਂ ਇਸ ਤੋਂ ਬਾਹਰ ਜਾਵੋਗੇ, ਬਹੁਤੀ ਵਾਰ ਗੁਰੂ ਵੀ ਤੁਹਾਨੂੰ ਤੁਹਾਡੀ ਸਰਧਾ ਅਤੇ ਵਿਸ਼ਵਾਸ਼ ਤੋਂ ਭੁਚਲਾਵੇ ਲਈ ਕੁਝ ਕਰੇਗਾ, ਇਹ ਪਤਾ ਲਗਾਉਣ ਲਈ ਕਿ ਕਿੰਨੀ ਡੂੰਘੀ ਅਤੇ ਕਿੰਨਾ ਜਿਆਦਾ ਤੁਹਾਡਾ ਪਰਮਾਤਮਾ ਅਤੇ ਉਸ ਨਾਲ ਪਿਆਰ ਹੈ, ਅਤੇ ਇਹ ਬਹੁਤ ਹੀ ਗੰਭੀਰ ਪਲ ਹੁੰਦੇ ਹਨ ਤੁਹਾਨੂੰ ਇਹਨਾਂ ਪਲਾਂ ਤੋਂ ਬਚਣਾ ਚਾਹੀਦਾ ਹੈ, ਜੋ ਸਭ ਤੋਂ ਵਧੀਆ ਨੁਕਤਾ ਅਸੀਂ ਤੁਹਾਨੂੰ ਦੇ ਸਕਦੇ ਹਾਂ ਕਿ ਜੋ ਕੁਝ ਵੀ ਗਰੂ ਕਹਿੰਦਾ ਹੈ ਉਸ ਨੂੰ ਸੁਣੋ ਅਤੇ ''ਸਤਿ ਬਚਨ'' ਕਹੋ। ਇਹ ਤੁਹਾਡੇ ਅੰਦਰ ਕੋਈ ਵੀ ਭਟਕਣਾ ਨਹੀਂ ਰਹਿਣ ਦੇਵੇਗਾ। ਤੁਹਾਡੇ ਕੋਲ ਪੂਰਨ ਗਿਆਨ ਨਹੀਂ ਹੈ, ਅਤੇ ਗੁਰੂ ਕੋਲ ਪੂਰਨ ਗਿਆਨ ਹੈ,
ਕਿਉਂਕਿ ਉਸ ਨੇ ਉਸ ਅਖੀਰ ਨੂੰ ਪਾ ਲਿਆ ਹੈ ਅਤੇ ਪਰਮ ਪਦਵੀ ਅਟਲ ਅਵਸਥਾ ਵਿੱਚ ਬੈਠਾ ਹੈਇਸ ਲਈ ਕੁਝ ਵੀ ਉਸ ਨੂੰ ਨੀਚੇ ਨਹੀਂ ਕਰ ਸਕਦਾ, ਪੂਰਨ ਗਿਆਨ ਪੂਰਨ ਭਗਤੀ ਕੇਵਲ ਗੁਰੂ ਦੀ ਜਾਇਦਾਦ ਹੈ, ਅਤੇ ਉਹ ਇੱਕ ਹੈ ਜੋ ਤੁਹਾਨੂੰ ਗਿਆਨ ਦੇ ਸਕਦਾ ਹੈ, ਇਸ ਲਈ ਹੀ ਗੁਰਬਾਣੀ ਕਹਿੰਦੀ ਹੈਗੁਰੁ ਬਿਨਾਂ ਗਿਆਨ ਨਾ ਹੋਈ, ਗੁਰੂ ਬਿਨਾ ਘੋਰ ਅੰਧਾਰ, ਗੁਰ ਬਿਨਾ ਕਿਸੇ ਨਾ ਪਾਇਆ, ਬਿਨ ਸਤਿਗੁਰ ਭਗਤ ਨਾ ਹੋਈ, ਬਿਨ ਸਤਿਗੁਰ ਨਾਮ ਨਾ ਪਾਏ, ਇਸ ਭਗਤੀ ਨੂੰ ਸੁਰ ਨਰ ਮੁਨਿ ਜਨ ਲੋਚਦੇ ਜੋ ਬਿਨ ਸਤਿਗੁਰ ਪਾਈ ਨਾ ਜਾਇਇਹ ਸਾਰੇ ਲੋਕ, ਦੇਵੀ ਦੇਵਤੇ ਕੇਵਲ ਕਰਮ ਖੰਡ ਵਿੱਚ ਹਨ। ਜੋ ਵੀ ਹੈ ਅਖੀਰਲੀ ਗੱਲ ਸਰਧਾ ਅਤੇ ਵਿਸ਼ਵਾਸ਼ ਹੈ ਅਤੇ ਗੁਰੂ ਕੇ ਬਚਨਾਂ ਦੀ ਪਾਲਣਾ ਹੈ, ਕਿਉਂਕਿ ਉਹ ਅੰਮ੍ਰਿਤ ਬਚਨ ਹਨ।

 

ਬੁੱਧੀ

 

ਬ੍ਰਹਮ ਗਿਆਨੀ ਅਹੰਮ ਬੁਧ ਤਿਆਗਤਇੱਕ ਸੰਤ(ਭਗਤ) ਲਈ ਇੱਥੇ ਉਸਦੀ ਆਪਣੀ ਕੋਈ ਸਿਆਣਪ ਨਹੀਂ ਹੁੰਦੀ, ਉਹ ਆਪਣਾ ਮਨਬੁਧੀ ਗੁਰੂ ਦੇ ਅੱਗੇ ਅਰਪਣ ਕਰਦਾ ਹੈ ਅਤੇ ਉਸਦੀ ਬੁਧੀ ਲੈ ਲੈਂਦਾ ਹੈ

 

ਪ੍ਰੀਖਿਆ

ਇੱਥੇ ਹਰ ਦੂਸਰੇ ਸੈਕਿੰਡ ਤੇ ਤੁਹਾਡੇ ਲਈ ਇੱਕ ਪ੍ਰੀਖਿਆ ਹੈ ਜਦੋਂ ਤੁਸੀਂ ਸੰਤ ਮਾਰਗ ਤੇ ਚੱਲਦੇ ਹੋ, ਇੱਥੋ ਤੱਕ ਕਿ ਅਖੀਰ ਨੂੰ ਪਾ ਕੇ ਵੀ ਤੁਹਾਡੀਆਂ ਪ੍ਰੀਖਿਆਵਾਂ ਹੁੰਦੀਆਂ ਰਹਿੰਦੀਆਂ ਹਨ, ਉਹ ਤੁਹਾਨੂੰ ਨਿਰੰਤਰ ਵਾਚਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਜੇਕਰ ਤੁਹਾਡਾ ਉਸ ਨਾਲ ਪਿਆਰ ਵਧਿਆ ਹੈ ਜਾਂ ਘਟਿਆ ਹੈ ਕਿਉਂਕਿ ਇੱਥੇ ਉਸਦੇ ਲਈ ਪਿਆਰ ਦੀ ਕੋਈ ਸੀਮਾ ਨਹੀਂ ਹੈ, ਇਹ ਉਸਦੇ ਵਾਂਗ ਹੀ ਬੇਅੰਤ ਹੋਣੀ ਚਾਹੀਦੀ ਹੈ।

 

ਪ੍ਰੀਖਿਆਵਾਂ ਨੂੰ ਪਾਰ ਕਰਨ ਲਈ ਇਸ ਨੂੰ ਯਾਦ ਰੱਖੋ:

1. ਅਕਾਲ ਪੁਰਖ ਅਤੇ ਗੁਰ ਨੂੰ ਪਹਿਲੇ ਸਥਾਨ ਤੇ ਰੱਖੋ ਕੋਈ ਗੱਲ ਨਹੀਂ ਭਾਵੇਂ ਕੁਝ ਵੀ ਵਾਪਰ ਜਾਵੇਉਸਦੇ ਸਬਦਾਂ ਦਾ ਸਤਿਕਾਰ ਕਰੋ।

ਪ੍ਰਭ ਕਾ ਸਿਮਰਨ ਸਭ ਤੇ ਊਚਾ

2. ਸੰਗਤ ਨੂੰ ਨੰਬਰ ਦੋ ਤੇ ਰੱਖੋਸੰਗਤ ਦੀ ਸੇਵਾਲੰਗਰਜੋੜਿਆਂਸਾਫ ਸਫਾਈ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ।

3. ਤੁਹਾਡਾ ਆਪਣਾ ਪਰਿਵਾਰ ਬਾਅਦ ਵਿੱਚ ਆਉਂਦਾ ਹੈ।

ਭਰੋਸਾ ਨਾ ਛੱਡੋ ਇੱਥੇ ਬਹੁਤ ਸਾਰੇ ਭੁਚਲਾਵੇ ਬਹੁਤ ਸਾਰਿਆਂ ਪਾਸਿਆਂ ਤੋਂ ਹੋਣਗੇ, ਦ੍ਰਿੜ ਰਹੋ ਅਤੇ ਅੱਗੇ ਵਧਦੇ ਰਹੋ।

 

 

ਮੋਹ

ਇੱਥੇ ਹੋਰ ਪ੍ਰੀਖਿਆਵਾਂ ਹਨ ਜਿੰਨਾਂ ਵਿੱਚੋਂ ਤੁਹਾਨੂੰ ਗੁਜਰਨਾ ਪੈ ਸਕਦ ਹੈਜਿਵੇਂ ਪਰਿਵਾਰ ਦਾ ਮੋਹ। ਇਸਦਾ ਭਾਵ ਨਹੀਂ ਕਿ ਤੁਸੀਂ ਉਹਨਾਂ ਦੀ ਅਣਦੇਖੀ ਕਰੋ, ਉਹਨਾਂ ਨੂੰ ਹਰ ਚੀਜ ਦਿਓ ਜਿਸ ਦੇ ਕਿ ਉਹ ਹੱਕਦਾਰ ਹਨ ਅਤੇ ਕਿਉਂੁਕਿ ਇਹ ਤੁਹਾਡੀ ਜਿੰਮੇਵਾਰੀ ਹੈ, ਇਸ ਲਈ ਉਹਨਾਂ ਨੂੰ ਆਪਣੀ ਸੰਗਤ ਦੀ ਤਰਾਂ ਵੀ ਵਿਹਾਰ ਕਰਨਾ ਸ਼ੁਰੂ ਕਰ ਦਿਓ, ਤਦ ਤੁਹਾਡ ਮੋਹ ਪਿਆਰ ਵਿੱਚ ਬਦਲ ਜਾਵੇਗਾ ਅਤੇ ਤੁਹਾਨੂੰ ਕਦੀ ਵੀ ਮੋਹ ਤੋਂ ਬਾਹਰ ਆਉਣ ਵਿੱਚ ਮੁਸ਼ਕਲ ਨਹੀਂ ਹੋਵੇਗੀ। ਤੁਸੀਂ ਇਹਨਾਂ 5 ਦੂਤਾਂ(5 ਚੋਰਾਂ) ਤੋਂ ਬਾਹਰ ਨਿਕਲ ਆਓਗੇ ਜਦੋਂ ਤੁਸੀਂ ਇੱਕ ਵਾਰ ਗੁਰਪ੍ਰਸਾਦੀ ਨਾਮ ਪ੍ਰਾਪਤ ਕਰ ਲੈਂਦੇ ਹੋ ਅਤੇ ਸਮਾਧੀ  ਵਿੱਚ ਜਾਂਦੇ ਹੋ, ਇਸ ਲਈ ਇਸ ਬਾਰੇ ਚਿੰਤਾ ਨਾ ਕਰੋ।

ਪੰਜ ਚੋਰ

ਪੰਜ ਦੂਤ ਇੱਕ ਹੀ ਰਾਤ ਵਿੱਚ ਨਹੀਂ ਚਲੇ ਜਾਂਦੇ, ਇਹ ਨਿਰੰਤਰ ਅਭਿਆਸ ਹੈ ਇੱਕ ਲੰਮੇ ਸਮੇਂ ਦਾ ਜੋ ਪੰਜ ਦੂਤਾਂ ਨੂੰ ਤੁਹਾਡੀ ਸੇਵਾ ਵਿੱਚ ਤੁਹਾਡੇ ਨਿਯੰਤ੍ਰਿਣ ਅਧੀਨ ਲੈ ਆਵੇਗਾ, ਇਹ ਨਾਮ ਕੀ ਸੇਵਾ ਨਾਮ ਸਿਮਰ ਦੀ ਅਤੁੱਲ ਕਮਾਈ ਹੈ ਜੋ ਇਹਨਾਂ ਪੰਜ ਦੁਸਮਣਾਂ ਨੂੰ ਤੁਹਾਡੇ ਨਿਯੰਤ੍ਰਿਣ ਅਧੀਨ ਲਿਆਉਂਦੀ ਹੈ, ਚਰਚਾ ਵਿੱਚ ਫਸ ਕੇ ਅੰਮ੍ਰਿਤ ਜਰੂਰ ਹੀ ਤੁਹਾਡੇ ਵਿੱਚੋਂ ਬਾਹਰ ਸੋਖਿਆ ਜਾਂਦਾ ਹੈ ਜਦ ਤੱਕ ਤੁਸੀਂ ਇੱਕ ਪੂਰਨਤਾ, ਪਰਮ ਪਦਵੀ, ਜੀਵਣ ਮੁਕਤੀ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਨਹੀਂ ਪਹੁੰਚਦੇ। ਇਹ ਸਮਾਧੀ ਅਭਿਆਸ ਹੈ ਅਤੇ ਸਮਾਧੀ ਵਿੱਚ ਰੂਹਾਨੀ ਸਫਾਈ ਦੀ ਪ੍ਰਕ੍ਰਿਆ ਹੈ ਜੋ ਸਾਡੇ ਅੰਦਰ ਸ਼ਾਂਤੀ ਲੈ ਆਵੇਗੀ ਅਤੇ ਪੰਜ ਦੂਤਾਂ ਨੂੰ ਬਾਹਰ ਕੱਢ ਦੇਵੇਗੀ, ਇਹ ਗੁਰ ਕ੍ਰਿਪਾ ਹੈ ਜੋ ਇਹਨਾਂ ਪੰਜ ਦੂਤਾਂ ਨੂੰ ਤੁਹਾਡੇ ਨਿਯੰਤ੍ਰਿਣ ਵਿੱਚ ਲੈ ਆਵੇਗੀ, ਅਤੇ ਹੋਰ ਕੁਝ ਨਹੀਂ, ਹਾਲਾਂਕਿ, ਰੋਜਾਨਾ ਆਮ ਜੀਵਣ ਵਿੱਚ, ਮੁਆਫੀ ਕ੍ਰੋਧ ਤੋਂ ਸ਼ਾਂਤ ਅਤੇ ਨਿਰਲੇਪ ਬਣੇ ਰਹਿਣ ਦਾ ਹਥਿਆਰ ਹੈ, ਉਸ ਵਿਅਕਤੀ ਨੂੰ ਮੁਆਫ ਕਰ ਦਿਓ ਜੋ ਤੁਹਾਡੀ ਹਉਮੈ ਨੂੰ ਦੁੱਖ ਪਹੁੰਚਾ ਰਿਹਾ ਹੈ, ਬੰਦਗੀ ਵਿੱਚ ਇੱਥੇ ਕੋਈ ਮਾਨ ਅਪਮਾਨ ਨਹੀਂ ਹੈ, ਕੋਈ ਆਦਰ ਨਿਰਾਦਰ ਨਹੀਂ ਹੈ, ਇਹ ਹੀ ਕਿ ਨਿੰਦਿਆ ਜਾਂ ਉਸਤਤ ਇੱਕ ਸੰਤ ਪੁਰਸ਼ ਲਈ ਇੱਕ ਸਮਾਨ ਹਨ। ਜਦੋਂ ਤੁਸੀਂ ਇੱਕ ਵਾਰ ਪਰਮ ਪਦਵੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ, ਤਦ ਇਹ ਦੂਤ ਤੁਹਾਡੀ ਸੇਵਾ ਕਰਦੇ ਹਨ, ਅਤੇ ਇਸ ਤਰਾਂ ਇੱਕ ਬ੍ਰਹਮ ਗਿਆਨੀ ਇਹਨਾਂ ਪੰਜ ਦੂਤਾਂ ਤੇ ਰਾਜ ਕਰਦਾ ਹੈ ਅਤੇ ਦੂਤ ਉਹਨਾਂ ਤੇ ਰਾਜ ਨਹੀਂ ਕਰਦੇ, ਅਤੇ ਇਸ ਤਰਾਂ ਹੀ ਦਸਮ ਪਾਤਸ਼ਾਹ ਜੀ ਸਨ। ਤੁਹਾਡਾ ਗੁੱਸੇ ਭਰਪੂਰ ਅੰਕਲ ਇਹ ਕਹਿ ਕੇ ਗਲਤੀ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਲੜਨ ਲਈ ਗੁੱਸਾ ਸੀ। ਉਹ ਆਪਣੇ ਆਪ ਦੀ ਤੁਲਣਾ ਗੁਰੂ ਗੋੰਿਬੰਦ ਸਿੰਘ ਜੀ ਨਾਲ ਕਰਕੇ ਗਲਤੀ ਕਰ ਰਿਹਾ ਹੈ, ਗੁਰੂ ਸਾਹਿਬ ਜੀ ਸਮਾਜ ਵਿੱਚੋਂ ਜੁਰਮ ਦੇ ਖਾਤਮੇ ਵਿੱਚ ਰੁਝੇ ਹੋਏ ਸਨ, ਇਹ ਉਹਨਾਂ ਦੀ ਕਿਸਮਤ ਸੀ, ਇਸ ਲਈ ਹੀ ਉਹਨਾਂ ਨੂੰ ਦੁਸ਼ਟ ਦਮਨ ਕਿਹਾ ਜਾਂਦਾ ਹੈ, ਅਸਲ ਵਿੱਚ ਹਰੇਕ ਸੰਤ ਇਹ ਕਰਦਾ ਹੈ,
ਅਤੇ ਹਰ ਇੱਕ ਦੀ ਸੇਵਾ ਵੱਖ ਵੱਖ ਹੈ, ਸੰਤ ਤੁਹਾਡੇ ਵਿੱਚੋਂ ਜਹਿਰ ਨੂੰ ਬਾਹਰ ਕੱਡਦਾ ਹੈ ਅਤੇ ਤੁਹਾਨੂੰ ਅੰਮ੍ਰਿਤ ਦਿੰਦਾ ਹੈ, ਅਸਲ ਵਿੱਚ ਸੰਤ ਤੁਹਾਡੇ ਜਹਿਰ ਨੂੰ ਪੀਂਦਾ ਹੈ ਅਤੇ ਤੁਹਾਨੂੰਂ ਅੰਮ੍ਰਿਤ ਦਿੰਦਾ ਹੈ ਇਸ ਤਰਾਂ ਉਹ ਜੁਰਮ ਦਾ ਨਾਸ ਕਰਦਾ ਹੈ ਅਤੇ ਇਸ ਤੋਂ ਵੀ ਭਿਆਨਕ ਤੱਤਾਂ ਜਿਵੇਂ ਪੰਜ ਦੂਤਾਂ, ਇਛਾਵਾਂ ਆਦਿ ਦਾ ਤੁਹਾਡੇ ਅੰਦਰੋਂ ਨਾਸ਼ ਕਰਦਾ ਹੈ, ਉਹ ਤੁਹਾਨੂੰ ਇਹਨਾਂ ਵਿਸ਼ਾਣੂਆਂ ਤੋਂ ਸਾਫ ਕਰਦਾ ਹੈ, ਇਸ ਕੰਮ ਲਈ ਸਰਵਸਕਤੀ ਮਾਨ ਕਿਉਂ ਭੁਚਾਲ ਅਤੇ ਹੋਰ ਆਫਤਾਂ ਧਰਤੀ ਤੇ ਲਿਆਉਂਦਾ ਹੈ, ਸਮਾਜ ਨੂੰ ਸੁਧਾਰਣ ਲਈ, ਇਸ ਲਈ ਇਹਨਾਂ ਤੱਥਾਂ ਦੀ ਸਮਝ ਲਈ ਅਤੇ ਗਿਆਨ ਇਹਨਾਂ ਸਥਿਤੀਆਂ ਤੋਂ ਬਚਣ ਅਤੇ ਬਿਨਾਂ ਪ੍ਰਭਾਵਤ ਹੋਏ ਰਹਿਣ ਲਈ ਬੜਾ ਮਹੱਤਵਪੂਰਨ ਹੈ।

 

ਆਪਣੇ ਆਪ ਦੀ ਗੁਰੂ ਸਾਹਿਬਾਂ ਨਾਲ ਤੁਲਣਾ

ਇੱਕ ਵਾਰ ਫਿਰ ਦਸਵੇਂ ਪਾਤਸ਼ਾਹ ਜੀ ਇੱਕ ਬੇਮੇਚ ਰੂਹਾਨੀ ਸ਼ਕਤੀ ਹਨ, ਇਸ ਉਹਨਾਂ ਨਾਲ ਤੁਲਣਾ ਇੱਕ ਗਲਤੀ ਹੋਵੇਗੀ, ਇਸ ਗੱਲ ਲਈ ਤੁਹਾਡੀ ਕਿਸੇ ਨਾਲ ਤੁਲਣਾ ਜਾਂ ਕਿਸੇ ਭਗਤ ਨਾਲ ਤੁਲਣਾ ਦਰਗਾਹੀ ਜੁਰਮ ਹੈ, ਇਸ ਲਈ ਇਸ ਤੋਂ ਬਚ ਕੇ ਰਹੋ।

ਦਸਵੰਧ

ਤੁਹਾਨੂੰ ਆਪਣੀ ਕਮਾਈ ਅਤੇ ਸਮੇਂ ਦਾ ਦਸਵੰਧ ਮਾਇਆ ਤੋਂ ਨਿਰਲੇਪ ਬਣਨ ਲਈ ਗੁਰੂ ਨੂੰ ਦੇਣ ਦੀ ਜਰੁਰਤ ਹੈ, ਇਹ ਬ੍ਰਹਮ ਕਾਨੂੰਨਾਂ ਤੇ ਅਨੁਸਾਰ ਲਾਜਮੀ ਹੈ, ਇੱਥੇ ਤੁਹਾਡੇ ਮਾਇਆ ਤੋਂ ਬਾਹਰ ਨਿਕਲਣ ਲਈ ਗੁਰੂ ਨੂੰ ਦਸਵੰਧ ਦੇਣ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ।

 

 

ਸਮਰਪਣ

ਤੁਹਾਨੂੰ ਪੂਰੀ ਤਰਾਂ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰਨਾ ਹੋਵੇਗਾ

ਤਨ ਮਨ ਧੰਨ ਸਭ ਸਉਂਪ ਗੁਰੁ ਕਉ

ਤੁਹਾਨੂੰ ਹਰ ਚੀਜ ਗੁਰੂ ਨੂੰ ਦੇਣ ਦੀ ਜਰੂਰਤ ਹੈ ਉਹ ਤੁਹਾਨੂੰ ਨਾਮ ਅੰਮ੍ਰਿਤ ਸਭ ਤੋਂ ਉੱਚਾ ਅੰਮ੍ਰਿਤ ਦੇਵੇਗਾ।

ਧੂੜ ਬਣਨਾ

ਤੁਹਾਨੂੰ ਸਗਲ ਕੀ ਰੀਨਾ ਬਣਨਾ ਹੋਵੇਗਾ; ਹਰੇਕ ਦੇ ਚਰਨਾਂ ਦੀ ਧੂੜ; ਤੁਹਾਨੂੰ ਦਾਸਨ ਦਾਸ ਬਣਨਾ ਪਵੇਗਾਦਾਸਾਂ ਦਾ ਦਾਸ, ਨੀਚਾਂ ਕੇ ਅਤਿ ਨੀਚ, ਬਿਸ਼ਟਾ ਕੇ ਕੀੜੇ ਕੇ ਭੀ ਦਾਸ, ਅਤੇ ਆਪਣੇ ਆਪ ਨੂੰ ਇੱਕ ਰਾਜਾ ਕਹਿਣਾ ਇਸ ਦੇ ਬਿਲਕੁੱਲ ਉਲਟ ਹੈ, ਇਸ ਤਰਾਂ ਅਸੀਂ ਕਿਵੇਂ ਸ਼ਾਂਤ ਰਹਿ ਸਕਦੇ ਹਾਂ, ਇਸ ਤਰਾਂ ਉਹ ਤੁਹਾਨੂੰ ਸਿਖਾਉਂਦਾ ਹੈ, ਵਧੀਆ ਹੈ ਕਿ ਸਬਕ ਲਓ,
ਅਤੇ ਰੋਜਾਨਾ ਜੀਵਣ ਵਿੱਚ ਨਿਮਰ ਤੋਂ ਨਿਮਰ ਬਣ ਜਾਓ।

 

ਇੱਕ ਸੰਕਟ ਵਿੱਚ

ਜੇਕਰ ਤੁਸੀਂ ਗੁਰੂ ਲਈ ਸੱਚੇ ਹੋ ਤਦ ਗੁਰੂ ਤੁਹਾਨੂੰ ਹਰੇਕ ਅਜਿਹੀ ਸਥਿਤੀ ਵਿੱਚੋਂ ਬਾਹਰ ਕੱਢ ਲਵੇਗਾ, ਇਹ ਹੈ ਜੋ ਅਸੀਂ ਸਿੱਖਿਆ ਅਤੇ ਜਿਸ ਦੀ ਪਾਲਣਾ ਕੀਤੀ ਹੇ, ਇੱਲ ਪੂਰਨ ਦ੍ਰਿੜਤਾ ਅਤੇ ਗੁਰੂ ਵਿੱਚ ਵਿਸ਼ਵਾਸ਼। ਇੱਥੇ ਹੋਰ ਕੋਈ ਯਕੀਨੀ ਰਸਤਾ ਤੁਹਾਡੇ ਅਜਿਹੇ ਸੰਕਟ ਵਿੱਚੋਂ ਬਾਹਰ ਨਿਕਲਣ ਦਾ ਨਹੀਂ ਹੈ।

 

ਅੰਦਰਲੀ ਰਹਿਤ

ਅੰਦਰਲੀ ਰਹਿਤ ਅਸਲ ਚੀਜ ਹੈ। ਆਪਣੇ ਆਪ ਨੂੰ ਅੰਦਰੋਂ ਸਾਫ ਕਰਨ ਦੀ ਕੋਸ਼ਿਸ ਕਰੋ, ਅਤੇ ਨਾਮ ਸਿਮਰਨ ਅਤੇ ਸੰਗਤ ਕਰੋ।

ਇੱਕ ਧਰਮ

ਬ੍ਰਹਮ ਗਿਆਨ ਇੱਕ ਹੀ ਹੈ,
ਬ੍ਰਹਮ ਕਾਨੂੰਨ ਕਦੇ ਨਹੀਂ ਬਦਲਦੇ ਅਤੇ ਉਹ ਹਰ ਇੱਕ ਧਰਮ ਲਈ ਇੱਕ ਹੀ ਹਨ, ਇੱਥੇ ਕੇਵਲ ਇੱਕ ਧਰਮ ਹੈ ਅਤੇ ਉਹ ਅਕਾਲ ਪੁਰਖ ਆਪ ਹੈ।