3. ਗੁਰੂ

ਦੁਬਿਧਾ

ਦੁਬਿਧਾ ਤੁਹਾਡੇ ਰਸਤੇ ਦਾ ਰੋੜਾ ਹੈ ਜਿਸ ਤਰਾਂ ਕਿ ਤੁਸੀਂ ਸਵੀਕਾਰ ਕੀਤਾ ਹੈ ਤੁਹਾਨੂੰ ਸਿਮਰਨ ਕਰਨ ਵਿੱਚ ਮੁਸਕਲ ਹੋ ਰਹੀ ਹੈ। ਪਰ ਹੁਣ ਤੁਹਾਨੂੰ ਵਧੀਆ ਤੋਂ ਵਧੀਆ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕੇ ਗੁਰੂ ਜੀ ਦੇ ਸਮੇਂ ਵੀ ਲੋਕ ਦੁਬਿਧਾ ਵਿੱਚ ਸਨ, ਬਹੁਤ ਸਾਰੇ ਲੋਕ ਗੁਰੂਆਂ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ, ਨਹੀਂ ਤਾਂ ਸਾਰੇ ਸਿੱਖ ਜੀਵਣ ਮੁਕਤ ਬਣ ਜਾਂਦੇ। ਇਹ ਸਭ ਤੋਂ ਵੱਡੀ ਦੁਬਿਧਾ ਹੈ ਜਿਸ ਵਿੱਚ ਸਿੱਖ ਅੱਜ ਹਨ, ਅਤੇ ਇੱਕ ਇੱਕ ਜੀਵਣ ਮੁਕਤ ਨਹੀਂ ਹੋ ਸਕਦਾ ਜਦੋਂ ਤੁਸੀਂ ਦੁਬਿਧਾ ਵਿੱਚ ਹੁੰਦੇ ਹੋ। ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਿਚਾਰ ਕਰੋਉਹਨਾਂ ਦੀ ਮਾਤਾ ਅਤੇ ਪਿਤਾ ਜੀ ਨੇ ਉਹਨਾਂ ਵਿੱਚ ਕਦੇ ਵੀ ਅੰਤ ਤੱਕ ਵਿਸ਼ਵਾਸ਼ ਨਹੀ ਕੀਤਾ, ਇਹ ਤਾਂ ਵੀ ਕਿ ਉਹਨ ਇੱਕ ਪੂਰਨ ਸੰਤ ਪੂਰਨ ਬ੍ਰਹਮ ਗਿਆਨੀਅਕਾਲ ਪੁਰਖ ਰੂਪ ਦੇ ਮਾਪੇ ਹੁੰਦਿਆ ਹੋਇਆਂ, ਉਹਨਾਂ ਨੇ ਜੀਵਣ ਮੁਕਤੀ ਪ੍ਰਾਪਤ ਕਰਨੀ ਸੀ ਜਦੋਂ ਗੁਰੂ ਸਾਹਿਬ ਜੀ ਦੇ ਮਾਤਾ ਜੀ ਉਹਨਾਂ ਦੇ ਗਲਤੀ ਨਾਲ ਚਰਨ ਛੋਹਣ ਨਾਲ ਪ੍ਰਕਾਸ਼ਤ ਹੋ ਗਏ, ਅਤੇ ਇਸ ਤਰਾਂ ਹੀ ਉਹਨਾਂ ਦੇ ਪਿਤਾ ਜੀ ਨੇ ਵੀ ਗਿਆਨ ਪ੍ਰਾਪਤ ਕੀਤਾ। ਗੁਰੂ ਪਾਤਸ਼ਾਹ ਜੀ ਦੀ ਪਤਨੀ ਅਤੇ ਉਹਨਾਂ ਦੇ ਮਾਪਿਆਂ ਨਾਲ ਵੀ ਇਹ ਹੀ ਮੁਸ਼ਕਲ ਸੀ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ

ਬਾਣੀ ਵਿਰਲੇ ਕੇ ਘਰ ਜਾਇਕੋਟਨ ਮਹਿ ਨਾਨਕ ਕੋਈ ਨਰਾਇਣ ਜਹਿ ਚੀਤ

ਇੱਥੇ ਕੋਈ ਲੱਖਾਂ ਵਿੱਚੋਂ ਇੱਕ ਹੀ ਜੋ ਨਾਮ ਰਤਨ ਦੀ ਇੱਕ ਜੌਹਰੀ ਵਾਂਗ ਪਹਿਚਾਣ ਕਰਦਾ ਹੈ।

ਇੱਕ ਪਰਮਾਤਮਾ ਵੱਖ ਵੱਖ ਸਰੂਪ

ਨਿਰਗੁਣ ਸਰੂਪਪਰਮ ਜੋਤ ਪੂਰਨ ਪ੍ਰਕਾਸਮਾਨਸਰੋਵਰਪੂਰਨ ਸ਼ਾਂਤੀਬ੍ਰਹਮ ਖੰਡ ਵਿੱਚ ਜਿੱਥੇ ਹੋਰ ਕੋਈ ਨਾਮ ਨਹੀਂ ਹੈ।

ਸਰਗੁਣ ਸਰੂਪਸਾਡੇ ਸਾਰਿਆਂ ਵਿੱਚ ਅਤੇ ਆਪਣੀ ਸਾਰੀ ਰਚਨਾ ਵਿੱਚ। ਹਰਿ ਤੁਧ ਮਹਿ ਜੋਤ ਰਖੀ ਤਾਂ ਤੁੰ ਜਗ ਮਹਿ ਆਇਆ

ਗਿਆਨ ਸਰੂਪਸ਼੍ਰੀ ਗਰੂ ਗ੍ਰੰਥ ਸਾਹਿਬ ਜੀ

ਅਤੇ ਇੱਕ ਸਤਿਗੁਰੁ/ ਬ੍ਰਹਮ ਗਿਆਨੀ ਉਸਦਾ ਰੂਪ ਹੈ(ਉਹ ਇੱਕ ਜੋ ਪ੍ਰਮਾਤਮਾ ਨੂੰ ਇੱਕ ਜਾਣ ਲੈਂਦਾ ਹੈ, ਹੋਰ ਹਉਮੈ ਨਹੀਂ ਰਹਿੰਦੀ ਅਤੇ ਕੇਵਲ ਪਰਮਾਤਮਾ ਦਾ ਚਾਨਣ ਉਸ ਵਿੱਚੋਂ ਝਰਦਾ ਹੈ। ਪਰਮਾਤਮਾ ਦਾ ਇਹ ਰੂਪ ਪਰਮਾਤਮਾ ਧਿਆਨ ਮਨੁੱਖ ਹੈ)- ਇਸ ਲਈ ਹੀ ਗੁਰਬਾਣੀ ਕਹਿੰਦੀ ਹੈ

ਪੰਨਾ 273

ਬ੍ਰਹਮ ਗਿਆਨੀ ਸਭ ਸ਼੍ਰਿਸ਼ਟ ਕਾ ਕਰਤਾ88


http://www.sikhitothemax.com/Page.asp?SourceID=G&PageNo=&ShabadID=942&Format=2

 

 

ਸਤਿਗੁਰੂ

 '' ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ

ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲੁ ਰਾਖੀ ਮੇਰੀ''

ਅਕਾਲ ਪੁਰਖ ਕਹਿ ਰਹੇ ਹਨ ਹੇ ਨਾਨਕ, ਸਤਿਗੁਰੂ ਸਭ ਤੋਂ ਵੱਡਾ ਹੈ

ਇਸਦਾ ਭਾਵ ਹੈ ਸਤਿਗੁਰੂ ਸਭ ਤੋਂ ਮਹਾਨ ਹੈ। ਨਾਨਕ ਪਾਤਸ਼ਾਹ ਜੀ ਨਿਰੰਕਾਰ ਦਾ ਰੂਪ ਸਨ ਉਹ ਇੱਕ ਪੂਰਨ ਸਤਿਗੁਰੂ ਸਨ

''ਧੰਨ ਨਾਨਕ ਤੇਰੀ ਵੱਡੀ ਕਮਾਈ

ਸਿੱਧ ਬੋਲਣ ਸੁਭ ਬਚਨ,

ਧੰਨ ਨਾਨਮ ਤੇਰੀ ਵੱਡੀ ਕਮਾਈ''

ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਜੀ ਉਹ ਇੱਕ ਸਨ ਜਿੰਨਾਂ ਨੇ ਮੂਲ ਮੰਤਰ ਲਿਆਂਦਾ ਅਤੇ ਇੰਨਾਂ ਜਿਆਦਾ ਬ੍ਰਹਮ ਗਿਆਨ ਇਸ ਧਰਤੀ ਤੇ ਦਰਗਾਹ ਤੋਂ ਲਿਆਂਦਾ, ਇਸ ਲਈ ਉਹਨਾਂ ਦਾ ਇਸ ਧਰਤੀ ਤੇ ਰੂਹਾਂ ਨੂੰ ਉੱਪਰ ਚੁੱਕਣ ਲਈ ਉਹਨਾਂ ਦਾ ਯੋਗਦਾਨ ਬੇਮੇਚ ਹੈ। ਉਹ ਇੱਕ ਸਨ ਜਿੰਨਾਂ ਨੇ ਭਗਤੀ ਨੂੰ ਇੰਨਾ ਅਸਾਨ ਬਣਾ ਦਿੱਤਾ ਅਤੇ ਇਸ ਧਰਤੀ ਤੇ ਜੀਵਣ ਮੁਕਤੀ ਨੂੰ ਇੰਨਾ ਅਸਾਨ ਬਣਾ ਦਿੱਤਾ, ਉਹਨਾਂ ਦੀ ਇਸ ਗੱਲ ਲਈ ਸਦਾ ਹੀ ਮਹਿਮਾ ਕਰਨੀ ਬਣਦੀ ਹੈ, ਅਤੇ ਇਹ ਉਹਨਾਂ ਨੇ ਇੱਕ ਵਿਸ਼ਵਾਸ਼ ਕਰਨ ਤੋਂ ਬਾਹਰਾ 82,000 ਮੀਲ ਤੁਰ ਕੇ ਕੀਤਾਕੋਈ ਵੀ ਵਿਅਕਤੀ ਇਸ ਤਰਾਂ ਨਹੀਂ ਕਰ ਸਕਦਾ। ਗੁਰੂ ਨਾਨਕ ਧੰਨ ਧੰਨ ਹਨ, ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਹਨ, ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਹਨ ਅਤੇ ਸਾਰੀਆਂ ਦਸ ਪਾਤਸ਼ਾਹੀਆਂ ਧੰਨ ਧੰਨ ਹਨ ਜਿੰਨਾਂ ਦੇ ਸਾਨੂੰ ਇੰਨਾਂ ਜਿਆਦਾ ਬ੍ਰਹਮ ਗਿਆਨ ਬਖਸਿਆ ਹੈ ਕਿ ਅਸੀਂ ਉਹਨਾਂ ਦੀ ਧੁਰ ਕੀ ਬਾਣੀ ਦੀ ਪਾਲਣਾ ਕਰਕੇ ਜੀਵਣ ਮੁਕਤ ਹੋ ਸਕਦੇ ਹਾਂ।

ਸਤਿਗੁਰੂ ਨਾਨਕ

ਕੁਝ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਪਹਿਲੇ ਸਨ ਜੋ ਸੱਚਖੰਡ ਗਏ, ਕੇਵਲ ਇਕੱਲੇ ਸਤਿਗੁਰੂ ਜੋ ਸੰਸਾਰ ਨੇ ਦੇਖੇ ਅਤੇ ਸੰਸਾਰ ਦੇਖੇਗਾ। ਅਤੇ ਕਿ ਨਾਮ ਕੇਵਲ ਗੁਰੂ ਨਾਨਕ ਮਹਾਰਾਜ ਜੀ ਨਾਲ ਆਇਆ, ਅਤੇ ਇਹ ਕਿ ਸਾਰੇ ਪਿਛਲੇ ਭਗਤ ਅਸਲ ਵਿੱਚ ਰੂਹਾਨੀ ਰੂਪ ਵਿੱਚ ਗੁਰੂ ਨਾਨਕ ਜੀ ਮਹਾਰਾਜ ਕੋਲੋਂ ਬਖਸ਼ੇ ਗਏ।

ਕੇਵਲ ਇੱਕ ਪੂਰੀ ਚਾਨਣ ਰੂਹ ਜਿਸ ਕੋਲ ਪੂਰਨ ਜੋਤ ਪ੍ਰਕਾਸ਼ ਸੀ ਅਤੇ ਇੱਕ ਸਦਾ ਸੁਹਾਗਣ ਉਹ ਇੱਕ ਜੋ ਸੱਚਖੰਡ ਵਿੱਚ ਗਏ ਅਤੇ ਉੱਤਲੇ ਖੰਡਾਂ ਵਿੱਚ ਗਏ; ਅਤੇ ਗੁਰੂ ਨਾਨਕ ਪਾਤਸ਼ਾਹ ਜੀ ਬਿਨਾਂ ਸੱਕ ਬ੍ਰਹਮ ਖੰਡ ਵਿੱਚ ਹਨ; ਉਹ ਨਿਰੰਕਾਰ ਰੂਪ ਪੂਰਨ ਸੰਤ ਸਤਿਗੁਰੂ ਸਨ; ਇਹ ਬਿਲਕੁੱਲ ਸੱਚ ਸੀ। ਪਰ ਨਾਮ ਕੇਵਲ ਗੁਰੂ ਨਾਨਕ ਪਾਤਾਸ਼ਾਹ ਜੀ ਨੂੰ ਆਇਆ ਇਹ ਸੱਚ ਨਹੀਂ ਹੈ; ਇੱਥੇ ਸੱਚਮੁੱਚ ਸੰਤ, ਭਗਤ ਅਤੇ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵਾਲੇ ਯੁੱਗਾਂ ਵਿੱਚ ਵੀ ਸਨ, ਅਤੇ ਉਹਨਾਂ ਸੰਸਾਰ ਤੋਂ ਜਾਣ ਤੋਂ ਬਾਅਦ ਵਿੱਚ ਵੀ ਹੋਏ ਹਨ, ਇਸ ਲਈ ਦੂਸਰੀਆਂ ਥਿਊਰੀਆਂ ਅਸੱਤ ਹਨ, ਸੰਤ ਕਬੀਰ ਅਤੇ ਬਹੁਤ ਸਾਰੇ ਦੂਸਰੇ ਭਗਤ ਸ਼੍ਰੀ ਰਾਮਾਚੰਦ ਦੇ ਚੇਲੇ ਸਨ; ਅਤੇ ਬਿਨਾਂ ਸ਼ੱਕ ਸੰਤ ਕਬੀਰ ਜੀ ਇੱਕ ਪੂਰਨ ਸੰਤ ਸਗਿਤੁਰੂ, ਇੱਕ ਪੂਰਨ ਬ੍ਰਹਮ ਗਿਆਨੀ ਸਨ ਅਤੇ ਯਕੀਨੀ ਤੌਰ ਤੇ ਸੱਚਖੰਡ ਅਤੇ ਬ੍ਰਹਮ ਖੰਡ ਵਾਸੀ ਸਨ; ਅਤੇ ਇਸੇ ਤਰਾਂ ਦੂਸਰੇ ਭਗਤ ਜਿੰਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਮਿਲ ਹੈ। ਕੀ ਤੁਸੀਂ ਸੋਚਦੇ ਹੋ ਕਿ ਮੁਹੰਮਦ ਅਤੇ ਜੀਸਸ ਰੂਹਾਨੀ ਸ਼ਿਖਰਾਂ ਤੇ ਨਾਮ ਤੋਂ ਬਿਨਾਂ ਪਹੁੰਚੇ? ਇਹ ਕੁਝ ਅਜੀਬ ਲੱਗਦਾ ਹੈ; ਬ੍ਰਹਮਤਾ ਦਾ ਕਾਨੂੰਨ ਸਮੇਂ ਦੇ ਨਾਲ ਨਹੀਂ ਬਦਲਦਾ ਹੈ, ਇਹ ਇੱਥੇ ਆਦਿ ਤੋਂ ਸਨ ਅਤੇ ਸਦਾ ਲਈ ਰਹਿਣਗੇ। ਇਮਾਨਦਾਰੀ ਨਾਲ ਅਤੇ ਬਿਲਕੁੱਲ ਸੱਚ ਤੁਹਾਡੇ ਵਾਸਤੇ ਹੈ ਤੁਸੀਂ ਇਹ ਸਮੇਂ ਸਾਡੇ ਵਿੱਚ ਵਿਸ਼ਵਾਸ਼ ਕਰੋ; ਐਸੇ ਸਵਾਲ ਦਾ ਉੱਤਰ ਲੱਭਣ ਲਈ ਸਮਾਂ ਅਤੇ ਯਤਨ ਲਗਾਉਣਾ ਕੇਵਲ ਸਮੇਂ ਦਾ ਨਾਸ਼ ਹੈ, ਅਤੇ ਕਿਸੇ ਤਰਾਂ ਵੀ ਤੁਹਾਡੇ ਲਈ ਕੁਝ ਵੀ ਚੰਗਾ ਨਹੀਂ ਕਰੇਗਾ, ਸਗੋਂ ਤੁਸੀਂ ਦੁਬਿਧਾਂ ਅਤੇ ਭੁਚਲਾਵੇ ਦੇ ਜਾਲ ਵਿੱਚ ਉਲਝ ਜਾਵੋਗੇ, ਅਤੇ ਇਹ ਤੁਹਾਨੂੰ ਸਰਵਸ਼ਕਤੀਮਾਨ ਦੇ ਨੇੜੇ ਨਹੀਂ ਲਿਆਵੇਗਾ।

 

ਕੀ ਗੁਰੂ ਨਾਨਕ ਮਹਾਰਾਜ ਤੋਂ ਪਹਿਲਾਂ ਕੋਈ ਸੱਚਖੰਡ ਵਿੱਚ ਗਿਆ?

 

ਜੀਸਸ ਪਿਆਰ ਤੋਂ ਬਿਨਾਂ ਕਿਵੇਂ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਪਹੁੰਚ ਗਿਆ? ਇਹ ਦੂਸਰੇ ਭਗਤਾਂ ਅਤੇ ਸੰਤਾਂ ਵਾਸਤੇ ਵੀ ਸੱਚ ਹੈ। ਗੁਰਬਾਣੀ ਕਹਿੰਦੀ ਹੈ:ਹਰ ਜੁਗਿ ਜੁਗਿ ਭਗਤ ਉਪਾਇਆ; ਇਸ ਤਰਾਂ ਦੇ ਸੋਚ ਸਿੱਖ ਸੰਗਤਾਂ ਵਿੱਚ ਦੁਬਿਧਾ ਅਤੇ ਸਾਡੇ ਵਿੱਚ ਨਫਰਤ ਲਿਆਉਂਦੇ ਹਨ; ਇਹ ਸਾਨੂੰ ਹਉਮੈ ਅਤੇ ਸ਼ੱਕ ਨਾਲ ਭਰ ਦਿੰਦਾ ਹੈ; ਅਸੀਂ ਕਿਸੇ ਦੇ ਵੀ ਰੂਹਾਨੀ ਪੱਧਰ ਨੂੰ ਮਾਪਣ ਲਈ ਕੁਝ ਵੀ ਨਹੀਂ ਹਾਂ, ਸਾਨੂੰ ਦੂਸਰਿਆਂ ਦੇ ਰੂਹਾਨੀ ਪੱਧਰ ਮਾਪਣ ਅਤੇ ਪਰਖਣ ਵਿੱਚ ਨਹੀਂ ਉਲਝਣਾ ਚਾਹੀਦਾ, ਉਹ ਕੋਈ ਵੀ ਹੋਵੇ, ਹਰ ਭਗਤ ਵੱਖ ਹੈ,
ਹਰ ਸੰਤ ਦੀ ਭਗਤੀ ਵੱਖ ਹੈ, ਇਸ ਲਈ ਇਹਨਾਂ ਵਿਚਾਰਾਂ ਤੇ ਚਰਚਾ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ, ਅਸੀਂ ਅੰਦਾਜਾ ਕਰਦੇ ਹਾਂ ਕਿ ਤੁਸੀਂ ਸੁਭਾਅ ਤੋਂ ਇਸ ਤਰਾਂ ਦੇ ਹੋ, ਨਾਮ ਸਿਮਰਨ ਕੇਵਲ ਉਹ ਚੀਜ ਹੈ ਜੋ ਤੁਹਾਡੀ ਇਸ ਅਵਸਥਾ ਤੇ ਮਦਦ ਕਰੇਗੀ, ਨਾਮ ਸਿਮਰਨ ਕੇਵਲ ਉਹ ਚੀਜ ਹੈ ਜੋ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇਵੇਗੀ।

 

ਸਾਰੇ ਸੰਤਾਂ ਵਿੱਚ ਉਹ ਹੀ ਜੋਤ

 

ਸਾਰੇ ਭਗਤਾਂ ਅਤੇ ਸੰਤਾਂ ਵਿੱਚ, ਭਾਵੇਂ ਜਿਹੜੇ ਵੀ ਹਨ ਇੱਕ ਹੀ ਜੋਤ ਹੈ। ਫਰਕ ਕੇਵਲ ਜੋਤ ਦੀ ਸ਼ੁੱਧਤਾ ਦਾ ਹੈ, ਜੋਤ ਵਿੱਚ ਪ੍ਰਕਾਸ਼ ਦਾ ਹੈ, ਜਿੰਨੀ ਪਰਮ ਜੋਤ ਜਿਆਦਾ ਤੇਜ ਅਤੇ ਪ੍ਰਕਾਸ ਵਾਲੀ ਹੈ ਉਨ੍ਹਾਂ ਜਿਆਦਾ ਉੱਚਾ ਰੂਹਾਨੀ ਪੱਧਰ ਹੈ, ਅਤੇ ਇੱਥੇ ਇਸ ਸ਼ੁੱਧਤਾ ਦੀ ਕੋਈ ਸੀਮਾ ਨਹੀਂ, ਇਹ ਇੱਕ ਡੂੰਘੇ ਸਮੁੰਦਰ ਦੀ ਤਰਾਂ ਹੈਮਾਨ ਸਰੋਵਰ ਜਿਸਦੀ ਕੋਈ ਸੀਮਾ ਨਹੀਂ ਹੈ, ਅਤੇ ਜਿਸ ਦੀ ਡੂੰਘਾਈ ਅਤੇ ਸੀਮਾਵਾਂ ਮਨੁੱਖੀ ਮਨ ਦੀਆਂ ਕਲਪਨਾਵਾਂ ਤੋਂ ਪਰੇ ਹਨ। ਇਸ ਲਈ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਹੋਣ ਜਾਂ ਜੀਸਸ ਕਰਾਈਸਟ ਜਾਂ ਸ਼੍ਰੀ ਰਾਮਾ ਜਾਂ ਸ਼੍ਰੀ ਕ੍ਰਿਸ਼ਨ, ਜੋਤ ਇੱਕ ਹੀ ਹੈ,
ਅਤੇ ਇਹ ਸਭ ਤੋਂ ਜਰੂਰੀ ਗੱਲ ਸਮਝਣ ਵਾਲੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਬੰਦਗੀ ਵੱਲ ਅਗਵਾਈ ਦਿੱਤੀ: ਪੂਜਾ ਅਕਾਲ ਕੀ, ਜਿੱਥੇ ਕਿ ਕੁਝ ਹਿੰਦੂ ਦੇਵਤਿਆਂ ਨੇ ਜਨਤਾ ਨੂੰ ਆਪਣੀ ਪੂਜਾ ਵਿੱਚ ਲਗਾਇਆ, ਇਸ ਲਈ ਗੁਰੂ ਪਾਤਸ਼ਾਹ ਜੀ ਦੀ ਜੋਤ ਸ਼ਾਇਦ ਦੂਸਰਿਆਂ ਨਾਲੋਂ ਜਿਆਦਾ ਸ਼ੁੱਧ ਸੀ। ਗੁਰੂ ਸਾਹਿਬਾਨ ਜੀ ਨੇ ਆਪਣੀ ਪੂਜਾ ਲਈ ਪ੍ਰਚਾਰ ਨਹੀਂ ਕੀਤਾ, ਉਹਨਾਂ ਨੇ ਇੱਕ ਓਅੰਕਾਰ ਸਤਿਨਾਮ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਪੂਜਾ ਦਾ ਪ੍ਰਚਾਰ ਕੀਤਾ।

 

ਸਤਿਗੁਰੂ ਅਤੇ ਸਤਿਨਾਮ ਦੀ ਜਰੂਰਤ

ਇੱਕ ਆਮ ਆਦਮੀ ਲਈ ਇਹ ਰੂਹਾਨੀ ਯਾਤਰਾ ਸ਼ੁਰੂ ਤਾਂ ਹੋ ਸਕਦੀ ਹੈ ਪਰ ਆਪ ਅਕਲਾ ਪੁਰਖ ਜੀ ਦੀ ਬਖਸ਼ਿਸਅਤੇ ਇੱਕ ਪੂਰਨ ਸੰਤ ਸਤਿਗੁਰੂਦੇ ਪੂਰੀ ਨਹੀਂ ਹੋ ਸਕਦੀਬਿਨ ਸਤਿਗੁਰ ਭਗਤ ਨਾ ਹੋਈਬਿਨ ਸਤਿਗੁਰ ਕਿਨੇ ਨਾ ਪਾਇਆਬਿਨ ਸਤਿਗੁਰ ਕਿਨੇ ਨਾ ਪਾਇਆਬਿਨ ਸਤਿਗੁਰ ਮੁਕਤ ਨਾ ਹੋਈ।

ਤੁਹਾਡੀ ਸੱਚ ਖੰਡ ਵੱਲ ਯਾਤਰਾ ਪੂਰੀ ਕਰਨ ਲਈ ਤੁਹਾਨੂੰ ਗੁਰਪ੍ਰਸਾਦੀ ਨਾਮ ਦੀ ਜਰੂਰਤ ਹੈ ਅਤੇ ਪੂਰਨ ਸੰਤ ਸਤਿਗੁਰੂ ਕੇਵਲ ਉਹ ਇੱਕ ਹੈ ਜੋ ਤੁਹਾਨੂੰ ਗੁਰ ਪ੍ਰਸਾਦੀ ਨਾਮ ਦੇ ਸਕਦਾ ਹੈਸਤਿਗੁਰ ਸਿੱਖ ਕੋ ਨਾਮ ਧੰਨ ਦੇਇਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ।

ਇਹ ਮੂਲ ਮੰਤਰ ਵਿੱਚ ਚੰਗੀ ਤਰਾਂ ਪ੍ਰਭਾਸ਼ਿਤ ਕੀਤਾ ਗਿਆ ਹੈ ਕਿ ਸਤਿਨਾਮ ਗੁਰਪ੍ਰਸਾਦੀ ਹੈ।

 

ਗੁਰਬਾਣੀ

ਸਾਰੀ ਗੁਰਬਾਣੀ ਅਕਾਲ ਪੁਰਖ ਜੀ , ਉਸਦੇ ਨਾਮ, ਸੰਤਾਂ,
ਭਗਤਾਂ, ਸਾਧ,ਬ੍ਰਹਮ ਗਿਆਨੀਆਂ ਦੀ ਮਹਿਮਾ ਹੈ ਅਤੇ ਹੋਰ ਕੁਝ ਨਹੀਂ। ਨਾਮ ਰਤਨ ਸੱਚਖੰਡ ਵਿੱਚ ਰਹਿੰਦਾ ਹੈ ਅਤੇ ਕੇਵਲ ਇਸ ਧਰਤੀ ਤੇ ਇੱਕ ਵਿਅਕਤੀ ਦੁਆਰਾ ਲਿਆਂਦਾ ਜਾ ਸਕਦਾ ਹੈ ਜੋ ਸੱਚਖੰਡ ਵਿੱਚ ਪਹੁੰਚ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਅਭੇਦ ਬਣ ਜਾਂਦਾ ਹੈ ਅਤੇ ਉਸਦਾ ਰੂਪ ਬਣ ਜਾਂਦਾ ਹੈ ਉਹ ਕੇਵਲ ਇੱਕ ਪੂਰਨ ਬ੍ਰਹਮ ਗਿਆਨੀਇੱਕ ਪੂਰਨ ਸੰਤ ਜਾਂ ਇੱਕ ਪੂਰਨ ਸਾਧ ਹੋ ਸਕਦਾ ਹੈ ਇਹ ਹੀ ਸਾਡੇ ਗੁਰੂ ਜੀ ਸਨ ਅਤੇ ਇਸ ਤਰਾਂ ਹੀ ਉਹਨਾਂ ਨੇ ਕੀਤਾ, ਬ੍ਰਹਮ ਕਾਨੂੰਨ ਸਮੇਂ ਨਾਲ ਕਦੇ ਨਹੀਂ ਬਦਲਦੇ, ਉਹ ਸਦਾ ਇੱਕੋ ਜਿਹੇ ਰਹਿੰਦੇ ਹਨ, ਭਗਤੀ ਇੱਕ ਯੁਗ ਵਿੱਚ ਕਦੇ ਨਹੀਂ ਬਦਲਦੀ, ਇਹ ਇੱਕ ਹੀ ਰਹਿੰਦੀ ਹੈ।

ਹੁਣ ਤੁਹਾਡੀ ਭਗਤੀ ਵਧ ਗਈ ਹੈ ਗੁਰਬਾਣੀ ਤੁਹਾਡੇ ਅੰਦਰ ਰਹੀ ਹੈਜਿਸਕੇ ਰਿਦੈ ਵਿਸ਼ਵਾਸ਼ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆਇਹ ਬਹੁਤ ਹੀ ਵਧੀਆ ਲੱਛਣ ਹੈ, ਜਦੋਂ ਤੁਸੀਂ ਹੋਰ ਜਿਆਦਾ ਗੁਰਬਾਣੀ ਸੁਣਦੇ ਹੋ ਅਤੇ ਗੁਰਬਾਣੀ ਦੇ ਭਾਵ ਵਿੱਚ ਹੋਰ ਡੂੰਘੇ ਹੋ ਜਾਂਦੇ ਹੋ ਗੁਰਬਾਣੀ ਤੁਹਾਡੇ ਅੰਦਰ ਵਹਿਣੀ ਸ਼ੁਰੂ ਹੋ ਜਾਂਦੀ ਹੈਗੁਰਬਾਣੀ ਅੰਮ੍ਰਿਤ ਵੀ ਹੈਪਰ ਸਾਨੂੰ ਇਹ ਅੰਮ੍ਰਿਤ ਗੁਰਵਾਣੀ ਤੋਂ ਰਿੜਕਣਾ ਪੈਂਦਾ ਹੈਇਹ ਬ੍ਰਹਮ ਗਿਆਨ ਦਾ ਮਾਨ ਸਰੋਵਰ ਹੈਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਨਾਹੰਸਸੰਤ ਇਹ ਮੋਤੀ ਗੁਰਬਾਣੀ ਤੋਂ ਕੱਢਦਾ ਰਹਿੰਦਾ ਹੈ ਅਤੇ ਮਨਮੁੱਖ ਕੇਵਲ ਇਸ ਨੂੰ ਪੜਦਾ ਰਹਿੰਦਾ ਹੈ ਅਤੇ ਰਸਤੇ ਤੇ ਚੱਲਦਾ ਹੀ ਰਹਿੰਦਾ ਹੈਗੁਰਬਾਣੀ ਪੜਨ ਦੀ ਕੋਈ ਉਪਯੋਗ ਨਹੀਂ ਜੇਕਰ ਤੁਸੀਂ ਇਸ ਨੂੰ ਆਪਣੀ ਕਰਨੀ ਵਿੱਚ ਨਹੀਂ ਲਿਆਉਂਦੇ ਅਤੇ ਇਸ ਨੂੰ ਸਮਝਦੇ ਨਹੀਂ ਅੰਮ੍ਰਿਤ ਇਹ ਗਿਆਨ ਦੇ ਗਹਿਣੇ ਹਨ ਜਿਹੜੇ ਕਿ ਗੁਰਬਾਣੀ ਵਿੱਚ ਛੁਪੇ ਹੋਏ ਹਨ ਅਤੇ ਜੋ ਕੁਝ ਵੀ ਇਹਨਾਂ ਨੂੰ ਜੀਵਣ ਵਿੱਚ ਲਿਆਉਂਦਾ ਹੈ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਦੂਸਰੇ ਕੇਵਲ ਧਰਮ ਦੇ ਝੂਠੇ ਮਸਲਿਆਂ ਤੇ ਲੜਦੇ ਰਹਿੰਦੇ ਹਨ। ਇਸ ਲਈ ਸਾਨੂੰ ਆਪਣੇ ਯਤਨਾਂ, ਨਾਮ ਅਤੇ ਤੱਤ ਗਿਆਨ ਤੇ ਕੇਂਦਰਤ ਰਹਿਣਾ ਚਾਹੀਦਾ ਹੈ।

ਸਾਰਾ ਬ੍ਰਹਮ ਗਿਆਨ ਕੇਵਲ ਗੁਰਬਾਣੀ ਤੋਂ ਹੈ, ਇੱਥੇ ਗੁਰਬਾਣੀ ਤੋਂ ਬਾਹਰ ਕੁਝ ਵੀ ਨਹੀਂ, ਫਰਕ ਕੇਵਲ ਇਹ ਹੈ ਕਿ ਇਹ ਸਾਡੇ ਅੰਦਰ ਆਉਣਾ ਜਾਰੀ ਰੱਖਦੀ ਹੈ ਜਿਵੇਂ ਜਿਵੇਂ ਤੁਸੀਂ ਇਸ ਦੇ ਨਾਲ ਚੱਲਦੇ ਹੋ, ਗੁਰਬਾਣੀ ਸੱਚਖੰਡ ਤੋਂ ਆਈ ਹੈ, ਅਤੇ ਕੋਈ ਇਸ ਨੂੰ ਪੂਰੀ ਤਰਾਂ ਸਮਝ ਨਹੀਂ ਸਕਦਾ ਜਦ ਤੱਕ ਉਹ ਇਸ ਪੱਧਰ ਤੱਕ ਨਹੀਂ ਪਹੁੰਚਦਾ, ਇੱਥੋਂ ਤੱਕ ਕੇ ਸੱਚਖੰਡ ਪੱਧਰ ਤੱਕ ਵੀ ਇਸ ਦੀ ਵਿਆਖਿਆ ਕਰਨੀ ਕਠਿਨ ਹੈ, ਇਹ ਚੰਗੀ ਤਰਾਂ ਵਿਆਖਿਆ ਕੀਤੀ ਜਾ ਸਕਦੀ ਹੈ ਪਰ ਪੂਰੀ ਤਰਾਂ ਵਿਆਖਿਆਤ ਨਹੀਂ ਕੀਤੀ ਜਾ ਸਕਦੀ ਹੈਇਹ ਬ੍ਰਹਮ ਗਿਆਨ ਦਾ ਅਸੀਮਤ ਸਮੁੰਦਰ ਹੈ ਜਿਸਦੀ ਡੂੰਘਾਈ ਅਤੇ ਸੀਮਾਵਾਂ ਅਸੀਮਤ ਹਨ। ਅਸੀਨ ਬਾਰ ਬਾਰ ਇਹ ਦੁਹਰਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗਿਆਨ ਸਰੂਪ ਹਨਅਸਲ ਵਿੱਚ ਅਸੀਂ ਇਹ ਕਹਿ ਕੇ ਇਸਦੀ ਮਹਾਨਤਾ ਨੂੰ ਸੀਮਤ ਕਰ ਰਹੇ ਹੁੰਦੇ ਹਾਂ ਕਿ ਇਹ ਕੇਵਲ ਗੁਰੂ ਹਨਕਿਉਂਕਿ ਇਹ ਅਸਲ ਵਿੱਚ ਪਰਮਾਤਮਾ ਦਾ ਸਰੂਪ ਹੈਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗੋਬਿੰਦ ਗੁਨ ਗਾਓ ਪੂਰਨ ਬ੍ਰਹਮ ਗਿਆਨਇਹ ਪਾਰ ਬ੍ਰਹਮ ਕੀ ਦੇਹ ਹੈ।

ਗੁਰੂ

ਗੁਰੂ ਦਾ ਭਾਵ ਹੈ ਉਹ ਜੋ ਅਗਿਆਨਤਾ ਦਾ ਹਨੇਰਾ ਤੁਹਾਡੇ ਮਨ ਤੋਂ ਦੂਰ ਕਰਦਾ ਹੈ ਅਤੇ ਤੁਹਾਡੇ ਅੰਦਰ ਗਿਆਨ ਦੀ ਜੋਤ ਬ੍ਰਹਮ ਗਿਆਨ ਲਿਆਉਂਦਾ ਹੈ।

 

ਗੁਰੂ ਗੋਬਿੰਦ ਸਿੰਘ ਜੀ

ਏਕਿ ਪਿਤਾ ਏਕਸ ਕੇ ਹਮ ਬਾਰਕਦਸਮ ਪਾਤਸ਼ਾਹ ਜੀ ਦੇ ਇਸ ਸਮਾਜ ਨੂੰ ਉਪਰ ੳੇਠਾਉਣ ਦੇ ਅਸੀਮਤ ਯੋਗਦਾਨ ਤੇ ਕੋਈ ਪ੍ਰਸ਼ਨ ਨਹੀਂ ਕੀਤਾ ਜਾ ਸਕਦਾ। ਉਹ ਨਿਰੰਕਾਰ ਰੂਪ ਸਨਇੱਕ ਪੂਰਨ ਬ੍ਰਹਮ ਗਿਆਨ ਇੱਕ ਪੂਰਨ ਖਾਲਸਾ ਅਤੇ ਅਸੀਂ ਸਾਰੇ ਉਹਨਾਂ ਦੇ ਸੱਚ ਦੇ ਰਸਤੇ ਅਤੇ ਸੱਚ ਦੀ ਸੇਵਾ ਕਰਨ ਦੀ ਪਾਲਣਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ।  ਤੁਹਾਨੂੰ ਉਹਨਾਂ ਨੂੰ ਆਦਰਸ ਵਜੋਂ ਲੈਣਾ ਚਾਹੀਦਾ ਹੈ ਅਤੇ ਉਹਨਾਂ ਵਰਗੇ ਬਣਨਾ ਚਾਹੀਦਾ ਹੈ।

 

ਪਰਮਾਤਮਾ ਬਖਸਣ ਹਾਰ

ਉਹ ਪਰਮ ਦਿਆਲੂ ਹੈ ਇਸ ਲਈ ਚਿੰਤਾ ਨਾ ਕਰੋ, ਜਿਸ ਪਲ ਤੁਸੀਂ ਆਪਣੀਆਂ ਗਲਤੀਆਂ ਜਾਂ ਪਾਪਾਂ ਨੂੰ ਸਵੀਕਾਰ ਕਰ ਲੈਂਦੇ ਹੋ, ਉਹ ਤੁਹਾਨੂੰ ਬਖਸ ਦਿੰਦਾ ਹੈ। ਉਹ ਦਾਨਾ ਦੀਨਾਬਖਸਣ ਹਾਰ ਹੈ।

ਬ੍ਰਹਮ ਗਿਆਨੀ ਨੂੰ ਮਿਲਣਾ

ਬਾਬਾ ਜੀ ਦੀ ਸਭ ਤੋਂ ਵੱਡੀ ਬਖਸ਼ਿਸ ਸਤਿਨਾਮ ਹੈ ਜਿਹੜਾ ਕਿ ਪਹਿਲਾਂ ਹੀ ਤੁਹਾਨੂੰ ਦਿੱਤਾ ਹੋਇਆ ਹੈ, ਇਸ ਲਈ ਇਹ ਤੁਹਾਡੀ ਸਰਧਾ ਅਤੇ ਪਿਆਰ ਹੈ ਜਿਹੜਾ ਤੁਹਾਨੂੰ ਆਉਣ ਲਈ ਖਿੱਚ ਰਿਹਾ ਹੈ ਅਤੇ ਉਸ ਨੂੰ ਦੇਖਣ ਲਈ ਖਿੱਚ ਰਿਹਾ ਹੈ, ਹਾਲਾਂਕਿ, ਇਸ ਦਾ ਭਾਵ ਇਹ ਨਹੀਂ ਹੈ ਕਿ ਤੁਹਾਨੂੰ ਉਹਨਾਂ ਨੂੰ ਦੇਖਣ ਨਹੀਂ ਆਉਣਾ ਚਾਹੀਦਾ ਹੈ।

ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈਏਤੁਹਾਡੀ ਯਾਤਰਾ ਤੁਹਾਡੇ ਲਈ ਅਕੱਥ ਦਾਤ ਹੋਵੇਗੀ। ਤੁਸੀਂ ਬਹੁਤ ਹੀ ਕਿਸਮਤ ਵਾਲੇ ਹੋ ਕਿ ਤੁਸੀਂ ਬਾਬਾ ਜੀ ਕੋਲ ਆਉਣ ਦਾ ਅਤੇ ਉਹਨਾਂ ਦੀ ਬਖਸਿਸ ਦਾ ਮਨ ਬਣਾਇਆ ਹੈ। ਅਸੀਂ ਤੁਹਾਨੂੰ ਬਹੁਤ ਹੀ ਨਿੱਘਾ ਸਵਾਗਤ ਦਿਆਂਗੇ, ਤੁਸੀਂ ਜਰੂਰ ਹੀ ਐਸੀ ਸੰਗਤ ਕਦੇ ਨਹੀਂ ਦੇਖੀ ਹੋਵੇਗੀ।

ਇਹ ਸਭ ਬਾਬਾ ਜੀ ਦੀ ਕ੍ਰਿਪਾ ਹੈ ਅਤੇ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਕ੍ਰਿਪਾ ਹੈਭਾਗ ਹੋਇਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾਐਸਾ ਸੰਤ ਮਿਲਾਵੋ ਮੋ ਕੋ ਕੰਤ ਜਿਨਾ ਕੇ ਪਾਸਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸਇਹ ਸਭ ਗੁਰਬਾਣੀ ਤੁਹਾਡੇ ਲਈ ਸੱਚ ਹੋ ਜਾਵੇਗੀ। ਬਾਬਾ ਜੀ ਦੀ ਸੰਗਤ ਵਿਆਖਿਆ ਤੋਂ ਪਰੇ ਹੈ, ਤੁਸੀਂ ਜਰੂਰ ਹੀ ਉਹਨਾਂ ਵਰਗੀ ਸੰਗਤ ਨਹੀਂ ਦੇਖੀ ਹੋਵੇਗੀ, ਜਦ ਅਸੀਂ ਉਹਨਾਂ ਦੀ ਸੰਗਤ ਵਿੱਚ ਬੈਠੇ ਹੁੰਦੇ ਹਾਂ ਇਹ ਦਰਗਾਹ ਵਿੱਚ ਬੈਠਣ ਦੇ ਸਮਾਨ ਹੁੰਦਾ ਹੈ, ਇੱਥੇ ਤੁਹਾਡੇ ਦੁਆਲੇ ਕੋਈ ਦੂਤ ਉਹਨਾਂ ਦੀ ਸੰਗਤ ਵਿੱਚ ਨਹੀਂ ਹੁੰਦੇ, ਤੁਸੀਂ ਮਨ ਸਰੀਰ ਅਤੇ ਰੂਹ ਦਾ ਪੂਰਨ ਧਿਆਨ ਕੇਂਦਰਤ ਵਿੱਚ ਹੁੰਦੇ ਹੋ, ਉਸਦੀ ਭਗਤੀ ਬਹੁਤ ਸ਼ੁੱਧ ਅਤੇ ਉੱਚੀ ਹੈ,
ਹਰ ਸੈਕਿੰਡ ਉਹ ਅਕਾਲ ਪੁਰਖ ਜੀ ਦੇ ਪੂਰਨ ਹੁਕਮ ਵਿੱਚ ਹਨ, ਉਹ ਪੂਰਨ ਭਗਤੀ ਤੋਂ ਪੂਰਨ ਗਿਆਨ ਦਿੰਦੇ ਹਨ ਅਤੇ ਤੁਹਾਡੀ ਭਗਤੀ ਦੇ ਹਰ ਕਦਮ ਤੇ ਮਦਦ ਕਰਦੇ ਹਨ। ਭਗਤੀ ਪੂਰਨ ਗਿਆਨ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ।

ਇੱਥੇ ਬਹੁਤ ਸਾਰੇ ਲੋਕ ਹਨ ਜੋ ਸਾਡੇ ਦੁਆਲੇ ਬ੍ਰਹਮ ਸੰਗਤ ਬੈਠੀ ਦੇਖ ਸਕਦੇ ਹਨਸੱਚਖੰਡ ਤੋਂ ਸੰਤਾਂ ਅਤੇ ਸਾਧੂਆਂ ਦੀ ਰੂਹਾਂ ਸਾਡੀ ਸੰਗਤ ਵਿੱਚ ਬੈਠੀਆਂ ਹੁੰਦੀਆਂ ਹਨ, ਬਹੁਤ ਸਾਰਾ ਪ੍ਰਕਾਸ ਆਲੇ ਦੁਆਲੇ ਦੇਖ ਸਕਦੇ ਹਨ, ਬਹੁਤੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੇ ਹਨ। ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਈ ਵਾਰ ਹੋਏ ਹਨ, ਇੱਕ ਵਾਰ ਵਿਸ਼ਨੂੰ ਜੀ ਸਾਡੇ ਸਾਹਮਣੇ ਇੱਕ ਘੰਟੇ ਦੇ ਸਮੇਂ ਤੋਂ ਵੱਧ ਸਮੇਂ ਤੱਕ ਸਨ ਪਰ ਅਸੀਂ ਉਹਨਾਂ ਅੱਗੇ ਝੁਕੇ ਨਹੀਂ ਕਿਉਂਕਿ ਸਤਿਗੁਰੂ ਜੀ ਉਹਨਾਂ ਨਾਲੋਂ ਉੱਚੇ ਹਨ। ਬਹੁਤ ਵਾਰ ਸਾਡੀ ਰੂਹ ਸੱਚਖੰਡ ਵਾਸਤੇ ਛੱਡ ਕੇ ਚਲੀ ਜਾਂਦੀ ਹੈ, ਉਥੇ ਬਹੁਤ ਸਾਰੀਆਂ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਹਨ, ਅਸੀਂ ਇਹ ਜਿਆਦਾ ਤੋਂ ਜਿਆਦਾ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ।

 

ਬੰਦਗੀ ਜਮਾਤ

ਡੰਡੁੳਤ ਬੰਦਨਾ ਸਰੀਰਕ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਦੋਂ ਤੁਸਦੀਂ ਗੁਰਦੁਆਰੇ ਦਾਖਲ ਹੁੰਦੇ ਹੋ, ਇਹ ਬਹੁਤ ਹੀ ਜਿਆਦਾ ਮਦਦ ਕਰੇਗੀ। ਕਿਸੇ ਵੀ ਸਮੇਂ ੳਤੇ ਕਿਸੇ ਵੀ ਵੇਲੇ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ ਤੁਹਾਨੂੰ ਡੰਡੁੳਤ ਬੰਦਨਾ ਕਰਨੀ ਚਾਹੀਦੀ ਹੈ, ਅਤੇ ਜੋੜੇ ਸਾਫ ਕਰਨੇ ਚਾਹੀਦੇ ਹਨ, ਅਤੇ ਤੁਹਾਨੂੰ ਕੁਝ ਸਮਾਂ ਬੱਚਿਆਂ ਨੂੰ ਪੜਾਉਣ ਵਿੱਚ ਵੀ ਲਾਉਣਾ ਚਾਹੀਦਾ ਹੈ। ਇਹ ਉਹਨਾਂ ਬੱਚਿਆਂ ਨੂੰ ਨਿਮਰ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਅਤੇ ਹਰੇਕ ਸਿਮਰਨ ਦੇ ਬਾਅਦ ਡੰਡਉਤ ਬੰਦਨਾ ਬਹੁਤ ਹੀ ਫਲਕਾਰੀ ਹੁੰਦੀ ਹੈ।

ਬੰਦ ਅੱਖਾਂ ਨਾਲ ਬੈਠੋ ਅਤੇ ਨਾਮ ਸਿਮਰਨ ਕਰੋ, ਸਤਿਨਾਮ ਵਾਹਿਗੁਰੂ ਦਾ ਜਾਪ ਹੋਰ ਵੀ ਲਾਭਕਾਰੀ ਹੋਵੇਗਾ। ਇਹ ਸਾਹ ਨਾਲ ਕਰਨਾ ਜਰੂਰੀ ਨਹੀਂ ਹੈ, ਇਸਨੂੰ ਮਨ ਨਾਲ ਸ਼ਾਂਤੀ ਨਾਲ ਕਰੋ,ਮਨ ਵਿੱਚ ਸਿਮਰਨ ਕਰਨਾ ਬਹੁਤ ਮਦਦ ਕਰਦਾ ਹੈ, ਤੁਹਾਡਾ ਮਨ ਸ਼ੁੱਧ ਬਣ ਜਾਂਦਾ ਹੈਅਜਪਾ ਜਾਪ ਉੱਤੇ ਲੇਖ ਪੜੋ।

ਇੱਥੇ ਜਾਪ ਵਿੱਚ ਕੁਝ ਵੀ ਬੁਰਾ ਨਹੀਂ ਹੈ,
ਪਰ ਸੰਗਤ ਅੰਦਰਲੇ ਅਭਿਆਸ ਨਾਲ ਜਿਆਦਾ ਲਾਭ ਉਠਾਏਗੀ। ਇੱਕ ਵਾਰ ਫਿਰ ਕੇਵਲ ਵਾਹਿਗੁਰੂ ਨਹੀਂ ਸਤਿਨਾਮ ਵਾਹਿਗੁਰੂ।

ਇੱਕ ਵਾਰ ਫਿਰ ਸਿਮਰਨ ਅੰਦਰੂਨੀ ਤੌਰ ਤੇ ਕਰੋ, ਜੀਭ ਨਾਲ ਇਹ ਸਿਮਰਨ ਨਹੀਂ ਇਹ ਜਪ ਹੈਸਿਮਰਨ ਜਿਆਦਾ ਫਲਕਾਰੀ ਅਤੇ ਸ਼ਕਤੀਸਾਲੀ ਹੈ।

ਜੇਕਰ ਤੁਸੀਂ ਕੀਰਤਨ ਕਰ ਰਹੇ ਹੋ, ਤਦ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦਾ ਕਈ ਵਾਰ ਜਾਪ ਕਰੋ ਤਦ ਸਤਿਨਾਮ ਸ਼੍ਰੀ ਸਤਿਨਾਮ ਅਤੇ ਸਤਿਨਾਮ ਵਾਹਿਗੁਰੂ ਜਾਂ ਸੁਰੂ ਵਿੱਚ ਜਾਂ ਕੀਰਤਨ ਦੇ ਅਖੀਰ ਵਿੱਚ।

''ਵਾਹਿਗੁਰੂ'' ਅੰਮ੍ਰਿਤ ਵੇਲੇ ਕੀਰਤਨ

ਇਹ ਬਹੁਤ ਮਹਾਨ ਸੇਵਾ ਹੈ, ਇਸ ਨੂੰ ਜਾਰੀ ਰੱਖੋ। ਅਸੀਂ ਤੁਹਾਨੂੰ ਇਹ ਲੜੀ ਸਤਿਨਾਮ ਕੁਝ ਮਿੰਟਾਂ ਲਈ ਜਾਰੀ ਰੱਖਣ ਦਾ ਸੁਝਾਅ ਦਿੰਦੇ ਹਾਂ, ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜਾਪ, ਜਦੋਂ ਸੰਗਤ ਵਿੱਚ ਹਾਰਮੋਨੀਅਮ ਤੇ ਗਾਉਂਦੇ ਹੋ। ਅਸੀਂ ਨਾਮ ਅਤੇ ਗੁਰਮੰਤਰ ਦਾ ਫਰਕ ਵਿਆਖਿਆਤ ਕੀਤਾ ਹੈ, ਸੱਚ ਖੰਡ ਵਿਚ ਸਤਿਨਾਮ ਦਾ ਸ਼ਿੱਕਾ ਹੈ, ਵਾਹਿਗੁਰੂ ਤੁਹਾਨੂੰ ਵੱਧ ਤੋਂ ਵੱਧ ਕਰਮ ਖੰਡ ਤੱਕ ਲਿਜਾ ਸਕਦਾ ਹੈ ਤਦ ਤੁਸੀਂ ਹੋਰ ਅੱਗੇ ਸਤਿਨਾਮ ਨਾਲ ਵਧਦੇ ਹੋ, ਸਤਿਨਾਮ ਦਰਗਾਹ ਦੀ ਕੁੰਜੀ ਹੈ। ਵਾਹਿਗੁਰੂ ਨਾਮ ਨਹੀਂ ਹੈ ਇਹ ਕੇਵਲ ਅਕਾਲ ਪੁਰਖ ਜੀ ਦੀ ਮਹਿਮਾ ਹੈ, ਇਸਦਾ ਭਾਵ ਹੈ ਕੇਵਲ ਧੰਨ ਧੰਨ ਹੈ ਅਤੇ ਜਦ ਅਸੀਂ ਸਤਿਨਾਮ ਵਾਹਿਗੁਰੂ ਕਹਿੰਦੇ ਹਾਂ ਇਸਦਾ ਭਾਵ ਹੈ ਸੱਚਾ ਨਾਮ ਧੰਨ ਧੰਨ ਹੈ। ਸਤਿਨਾਮ ਪਹੁਚ ਸਥਾਨ ਮੰਜਿਲ ਹੈ ਮੂਲ ਨਿਰਗੁਣ ਸਰੂਪ ਆਕਾਲ ਪੁਰਖ ਜੀ ਦਾ ਅਤੇ ਤੁਸੀਂ ਸਰਗੁਣ ਸਰੂਪ ਹੋ ਅਤੇ ਤੁਹਾਨੂੰ ਸਰਗੁਣ ਤੋਂ ਨਿਰਗੁਣ ਵਿੱਚ ਅਭੇਦ ਹੋਣਾ ਹੈ ਜੀਵਣ ਮੁਕਤੀ ਪ੍ਰਾਪਤ ਕਰਨ ਲਈ। ਜੀਵਣ ਮੁਕਤੀ ਕੇਵਲ ਸੱਚਖੰਡ ਵਿੱਚ ਹੈ। ਇੱਕ ਵਾਰ ਫਿਰ ਇਹ ਸੰਗਤ ਦੀ ਸੇਵਾ ਲਈ ਹੈ ਇਹ ਚੰਗਾ ਹੈ ਪਰ ਸਿਮਰਨ ਤੇ ਧਿਆਨ ਕੇਂਦਰਤ ਕਰੋਸਤਿਨਾਮ ਵਾਹਿਗੁਰੂ ਤੇ ਅੰਮ੍ਰਿਤ ਵੇਲੇ ਧਿਆਨ ਕੇਂਦਰਤ ਕਰੋ।

ਕੁੰਡਲਨੀ ਯੋਗਾ

 

ਤੀਜੀ ਅੱਖ ਕੇਵਲ ਗੁਰੂ ਕ੍ਰਿਪਾ ਨਾਲ ਖੁੱਲਦੀ ਹੈ, ਅਤੇ ਸਤਿਨਾਮ ਤੁਹਾਡੀ ਮਦਦ ਕਰੇਗਾ, ਤੁਹਾਨੂੰ ਇਸ ਬਾਰੇ ਸੋਚਣ ਵੀ ਨਹੀਂ ਚਾਹੀਦਾ, ਅਤੇ ਇਹ ਹੀ ਕੁੰਡਲਨੀ ਦੇ ਉੱਠਣ ਨਾਲ ਸੱਚ ਹੈ। ਇੱਕ ਵਾਰ ਜਦੋਂ ਤੁਸੀਂ ਬਾਬਾ ਜੀ ਤੋਂ ਗੁਰ ਪ੍ਰਸਾਦੀ ਨਾਮ ਨਾਲ ਬਖਸੇ ਜਾਂਦੇ ਹੋ। ਤੁਹਾਡੀ ਉਨਤੀ ਬਹੁਤ ਹੀ ਤੇਜ ਹੁੰਦੀ ਹੈ, ਤੁਸੀਂ ਜਾਣਦੇ ਵੀ ਨਹੀਂ ਕਦੋਂ ਦਸਮ ਦੁਆਰਾ ਖੁੱਲ ਜਾਂਦਾ ਹੈ, ਇਸ ਲਈ ਕ੍ਰਿਪਾ ਕਰਕੇ ਇਹਨਾਂ ਚੀਜਾਂ ਬਾਰੇ ਨਾ ਸੋਚੋ ਅਤੇ ਕੇਵਲ ਨਾਮ ਸਿਮਰਨ ਤੇ ਧਿਆਨ ਕੇਂਦਰਤ ਕਰੋਹੋਰ ਸਮਝਣ ਲਈ ਕ੍ਰਿਪਾ ਕਰਕੇ ਅਜਪਾ ਜਾਪ ਤੇ ਲੇਖ ਨੂੰ ਫਿਰ ਪੜੋ। ਕੇਵਲ ਸੁੱਖ ਆਸਣ ਵਿੱਚ ਹੀ ਨਾਮ ਸਿਮਰਨ ਕਰੋ।