22. ਬੰਦਗੀ ਅਤੇ ਬ੍ਰਹਮ ਗੁਣ

ਬੰਦਗੀ (ਸਿਮਰਨ + ਸੇਵਾ) ਅਤੇ ਬ੍ਰਹਮ ਗੁਣਾ ਦਾ ਇੱਕ ਦੂਸਰੇ ਦੇ ਪੂਰਕ ਹਨ ਬੰਦਗੀ ਆਪਣੇ ਹਿਰਦੇ ਵਿੱਚ ਸਾਰੇ ਬ੍ਰਹਮ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ ਪੂਰਨ ਨਹੀਂ ਹੋ ਸਕਦੀ ਹੈ ਤੁਸੀਂ ਸਾਰੇ ਬ੍ਰਹਮ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਤੋਂ ਬਿਨਾਂ ਪੂਰਨ ਅਵਸਥਾ ਭਾਵ ਅਟਲ ਅਵਸਥਾ”, ”ਪੂਰਨ ਪਦਵੀ”, ”ਪੂਰਨ ਬੰਦਗੀਨੂੰ ਪ੍ਰਾਪਤ ਨਹੀਂ ਕਰ ਸਕਦੇ ਹੋ ਤਦ ਹੀ ਇੱਕ ਸੰਤ ਹਿਰਦਾ ਬਣਦਾ ਹੈ

ਅਸਲ ਵਿੱਚ ਹਿਰਦਾ ਹੀ ਸੰਤ ਹੈ ਅਤੇ ਇੱਕ ਵਿਅਕਤੀ ਦੀ ਦੇਹ ਜਾਂ ਕੱਪੜੇ ਨਹੀਂਵਿਅਕਤੀ ਦਾ ਸੰਤ ਭਾਗ ਉਸਦੇ ਹਿਰਦੇ ਵਿੱਚ ਹੈ ਸੰਤ ਦਾ ਭਾਵ ਪ੍ਰਮਾਤਮਾ ਦੇ ਅਸੀਮ ਪਿਆਰ ਅਤੇ ਬ੍ਰਹਮ ਗੁਣਾਂ ਨਾਲ ਭਰਿਆ ਹਿਰਦਾ ਹੈ

ਬ੍ਰਹਮ ਗੁਣ ਬੰਦਗੀ ਦੇ ਪੂਰਕ ਹਨ ਬੰਦਗੀ ਕਰਨ ਨਾਲ ਤੁਹਾਡੇ ਹਿਰਦੇ ਵਿੱਚ ਬ੍ਰਹਮ ਗੁਣ ਆਉਂਦੇ ਹਨ

ਬਿਨ ਗੁਣ ਕੀਤੈ ਭਗਤਿ ਨਾ ਹੋਏ

……..ਬ੍ਰਹਮ ਕਰਮ ਕੀਤੇ ਬਿਨਾਂ ਤੁਸੀਂ ਭਗਤਿ ਨਹੀਂ ਬਣ ਸਕਦੇ ਹੋ

ਬੰਦਗੀ ਹਿਰਦੇ ਵਿੱਚ ਸਾਰੇ ਬ੍ਰਹਮ ਗੁਣ ਲਿਆਉਣ ਲਈ ਕੀਤੀ ਜਾਂਦੀ ਹੈ ਗੁਣ ਜਿਵੇਂ ਕਿ :

ਸੰਤੁਸ਼ਟੀ

ਸਹਿਣਸ਼ੀਲਤਾ

ਨਿਮਰਤਾ

ਪਿਆਰ

ਭਗਤੀ

ਮੁਆਫ਼ੀ

ਦਿਆਲਤਾ

ਅਹਿੰਸਾ

ਸਚਿਆਰਾ ਬਣਨਾ

ਸੱਚ ਨੂੰ ਵੇਖਣਾ

ਸੱਚ ਬੋਲਣਾ

ਸੱਚ ਸੁਣਨਾ

ਸੱਚ ਦਾ ਪ੍ਰਸਾਰ ਕਰਨਾ

ਸੱਚ ਦੀ ਸੇਵਾ

ਵਿਸ਼ਵਾਸ ਅਤੇ ਯਕੀਨ

ਦ੍ਰਿੜ੍ਹਤਾ ਅਤੇ ਵਿਸ਼ਵਾਸ

ਕੁਰਬਾਨੀ

ਦਿਆਲਤਾ

ਮਨ ਅਤੇ ਮਾਇਆ ਨੂੰ ਜਿੱਤਣਾ

ਇੱਛਾ ਮੁਕਤੀ

ਸ਼ੱਕ ਅਤੇ ਦੁਬਿਧਾ ਨਾ ਹੋਣਾ

ਭਰਮ ਅਤੇ ਭੁਲੇਖੇ ਨਾ ਹੋਣਾ

ਪੂਰੀ ਅਤੇ ਪੂਰਨ ਦ੍ਰਿੜ੍ਹਤਾ ਨਲਾ ਸਮਰਪਣ

ਵਿਸ਼ਵਾਸ ਅਤੇ ਯਕੀਨ

ਗੁਰ ਅਤੇ ਗੁਰੂ ਲਈ ਭਗਤੀ ਅਤੇ ਪਿਆਰ

ਆਪਣੀ ਪਛਾਣ ਦਾ ਖਾਤਮਾ (ਮੈਂ, ਮੇਰਾ, ਮੇਰੀ)

ਹਰ ਚੀਜ਼ (ਤਨ, ਮਨ, ਧੰਨ) ਗੁਰ ਅਤੇ ਗੁਰੂ ਨੂੰ ਦੇਣਾ

ਤੁਸੀਂ ਇਹਨਾਂ ਬ੍ਰਹਮ ਗੁਣਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਅਮਲ ਕਰਕੇ ਧਾਰਨ ਕਰੋ ਅਤੇ ਇਹਨਾਂ ਦਾ ਅਭਿਆਸ ਕਰਨ ਲਈ ਬੜੇ ਮਜ਼ਬੂਤ ਬਣ ਸਕਦੇ ਹੋ ਤਦ ਤੁਹਾਡੀ ਬੰਦਗੀ ਉੱਚੀ ਹੋਵੇਗੀ ਅਤੇ ਤੁਹਾਡੀ ਰੂਹ ਮਾਇਆ ਦੇ ਤਿੰਨਾਂ ਭਾਗਾਂ ਤੋਂ ਪਰੇ ਜਗ੍ਹਾ ਬਣਾ ਲਵੇਗੀ ਤੁਹਾਡੀ ਰੂਹ ਦੀ ਥਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਹੈਜੇਕਰ ਤੁਸੀਂ ਬੰਦਗੀ ਅਤੇ ਬ੍ਰਹਮ ਗੁਣਾਂ ਨੂੰ ਪ੍ਰਯੋਗ ਕਰਕੇ ਹਿਰਦੇ ਵਿੱਚ ਲਿਆਉਣ ਲਈ ਧਿਆਨ ਕੇਂਦਰਿਤ ਨਹੀਂ ਕਰਦੇ ਤਾਂ ਤੁਸੀਂ ਬੰਦਗੀ ਗਵਾ ਸਕਦੇ ਹੋ ਜਾਂ ਤੁਹਾਡੀ ਬੰਦਗੀ ਕੋਈ ਵਿਕਾਸ ਨਹੀਂ ਕਰੇਗੀ (ਇਹੀ ਕਾਰਨ ਹੈ ਕਿ ਸਾਰੀ ਜਨਤਾ ਧਰਮ ਖੰਡ ਵਿੱਚ ਜਾਂ ਧਰਮ ਖੰਡ ਤੋਂ ਹੇਠਾਂ ਹੈ)

ਇਸੇ ਤਰ੍ਹਾਂ ਹੀ ਜੇਕਰ ਤੁਸੀਂ ਬੰਦਗੀ (ਨਾਮ ਸਿਮਰਨ + ਸੇਵਾ) ਉੱਤੇ ਧਿਆਨ ਨਹੀਂ ਧਰਦੇ ਅਤੇ ਹਰ ਰੋਜ਼ ਦਸਵੰਧ ਤੋਂ ਵੱਧ ਦਿੰਦੇ ਹੋ, ਤਦ ਤੁਸੀਂ ਸਭ ਕੁਝ ਖੋ ਸਕਦੇ ਹੋ ਜੋ ਤੁਸੀਂ ਪ੍ਰਾਪਤ ਕੀਤਾ ਹੈ ਤੁਸੀਂ ਆਪਣਿਆਂ ਸਾਰਿਆਂ ਬ੍ਰਹਮ ਗੁਣਾਂ ਨੂੰ ਗਵਾ ਸਕਦੇ ਹੋ ਜੋ ਤੁਸੀਂ ਇਕੱਠੇ ਕੀਤੇ ਹਨ

ਹਰ ਬਿਸਰਤ ਤੇਰੈ ਗੁਨ ਗਾਇਐ

……..ਪ੍ਰਮਾਤਮਾ ਨੂੰ ਭੁੱਲ ਕੇ ਤੇਰੀ ਚੰਗਿਆਈ ਮੁੱਕ ਜਾਂਦੀ ਹੈ

(ਸ਼੍ਰੀ ਗੁ ਗ੍ਰੰ ਸਾ)

ਬੰਦਗੀ ਅਤੇ ਬ੍ਰਹਮ ਗੁਣਾਂ ਨੂੰ ਧਾਰਨਾ ਇੱਕ ਦੂਸਰੇ ਸਹਿਯੋਗੀ ਅਤੇ ਪੂਰਕ ਹਨ ਬੰਦਗੀ ਸਾਰੇ ਬ੍ਰਹਮ ਗੁਣਾਂ ਤੋਂ ਬਿਨਾਂ ਪੂਰਨ ਨਹੀਂ ਹੈ ਅਤੇ ਬ੍ਰਹਮ ਗੁਣ ਤਦ ਤੱਕ ਨਹੀਂ ਆਉਣਗੇ ਜਦੋਂ ਤੱਕ ਤੁਸੀਂ ਬੰਦਗੀ ਨਹੀਂ ਕਰਦੇ ਬੰਦਗੀ ਕੀ ਹੈ ?

ਨਾਮ ਸਿਮਰਨ ਅਤੇ ਸੇਵਾ ਕਰਨਾ

ਸਾਰੇ ਬ੍ਰਹਮ ਗੁਣਾਂ ਨੂੰ ਪ੍ਰਯੋਗ ਕਰਕੇ ਆਪਣੇ ਵਿੱਚ ਲਿਆਉਣਾ

ਜਾਂਚ ਕਰਨੀ ਕਿ ਤੁਹਾਡਾ ਵਿਵਹਾਰ ਅਤੇ ਕਰਮ ਸਭ ਸੱਚੇ ਹਨ

ਗੁਰਬਾਣੀ ਤੇ ਗੁਰੂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ

ਅਜਿਹਾ ਕਰਕੇ ਤੁਸੀਂ ਕਦੇ ਵੀ ਡਿੱਗੋਗੇ ਨਹੀਂ ਤੁਸੀਂ ਸਦਾ ਹੀ ਸੱਚ ਖੰਡ ਵਿੱਚ ਉੱਚੀ ਅਤੇ ਹੋਰ ਉੱਚੀ ਉੱਡੋਗੇ ਅਤੇ ਫਲਸਰੂਪ ਤੁਸੀਂ ਆਪਣੇ ਆਪ ਵਿੱਚ ਇੱਕ ਪੂਰਨ ਸੱਚ ਬਣ ਜਾਵੋਗੇ ਤੁਸੀਂ ਆਪਣੇ ਆਪ ਵਿੱਚ ਸਤਿ ਰੂਪ ਬਣ ਜਾਵੋਗੇ

ਕ੍ਰਿਪਾ ਕਰਕੇ ਲਗਾਤਾਰ ਆਪਣੀਆਂ ਰੋਜ਼ਾਨਾ ਕ੍ਰਿਆਵਾਂ, ਪ੍ਰਤੀ ਕ੍ਰਿਆਵਾਂ, ਕਾਰਜਾਂ, ਵਿਚਾਰਾਂ, ਦ੍ਰਿਸ਼ਟੀਆਂ, ਵਿਵਹਾਰ ਅਤੇ ਸੋਚਾਂ ਨੂੰ ਵੇਖੋ ਅਤੇ ਸਾਰੇ ਬ੍ਰਹਮ ਗੁਣਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਪ੍ਰਯੋਗ ਕਰੋ ਥੋੜ੍ਹਾ ਥੋੜ੍ਹਾ ਕਰਕੇ ਤੁਸੀਂ ਸਾਰੇ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਲਿਆਉਣ ਦੇ ਯੋਗ ਹੋ ਜਾਵੋਗੇ ਅਤੇ ਇਸ ਨੂੰ ਇੱਕ ਸੰਤ ਹਿਰਦਾ ਬਣਾ ਲਵੋਗੇ ਅਤੇ ਤੁਹਾਡੀ ਬੰਦਗੀ ਦਰਗਾਹ ਵਿੱਚ ਪ੍ਰਵਾਨਿਤ ਸਤਰ ਤੱਕ ਪਹੁੰਚ ਜਾਂਦੀ ਹੈ ਅਤੇ ਸਦਾ ਸੁਹਾਗਣ ਬਣ ਜਾਂਦੀ ਹੈ

ਦਾਸਨ ਦਾਸ