ਸੱਚ
ਨੂੰ
ਪਹਿਚਾਣੋ
ਤੁਸੀਂ ਬਿਲਕੁੱਲ ਸੱਚ (ਇਹਨਾਂ ਲੇਖਾਂ) ਨੂੰ ਸੁਣ ਰਹੇ ਹੋ, ਤੁਸੀਂ ਸੱਚ ਨੂੰ ਪਹਿਚਾਣਨ ਲਈ ਚਾਣਨ ਹੋਏ ਹੋ,ਅਤੇ ਤੁਸੀਂ ਸੱਚ ਦੇ ਰਸਤੇ ਤੇ ਵਧ ਰਹੇ ਹੋ, ਇਹ ਸਭ ਸਤਿਨਾਮ ਦੇ ਬਾਰੇ ਹੈ, ਦੂਸਰੀ ਹਰ ਚੀਜ ਨਾਸ਼ਵਾਨ ਹੈ, ਸਤਿਨਾਮ ਚਾਰ ਜੁਗਾਂ ਦਾ ਸੱਚਤ ਤੀਰਥ ਹੈ ਜਦ ਤੁਸੀਂ ਸੱਚ ਖੰਡ ਵੱਲ ਯਾਤਰਾ ਕਰਦੇ ਹੋ, ਅਠਸਠ ਤੀਰਥਾਂ ਵੱਲ ਨਹੀਂ। ਤੁਸੀ ਉਸ ਦਾ ਬੋਧ ਕਰਨ ਲਈ ਆਪਣੇ ਆਪ ਦਾ ਬੋਧ ਕਰਦੇ ਹੋ, ਕਿਉਂਕਿ ਉਹ ਤੁਹਾਡੇ ਅੰਦਰ ਹੈ ਅਤੇ ਪੰਜ ਦੂਤਾਂ ਦੁਆਰਾ ਅੰਧ ਅਗਿਆਨ ਦੇ ਹਨੇਰੇ ਵਿੱਚ ਢੱਕਿਆ ਹੋਇਆ ਹੈ। ਹੁਣ ਹਨੇਰਾ ਫਟਣਾ ਸ਼ੁਰੂ ਹੋ ਗਿਆ ਹੈ, ਜਦ ਸੱਚ ਅੰਦਰ ਜਾਂਦਾ ਹੈ ਤਦ ਇਹ ਵਾਪਰਦਾ ਹੈ, ਦੂਤ ਭਜਣਾ ਸ਼ੁਰੂ ਕਰ ਦਿੰਦੇ ਹਨ, ਉਹ ਸਤਿਨਾਮ ਦੇ ਅੱਗੇ ਟਿਕ ਨਹੀਂ ਸਕਦੇ, ਕੋਈ ਵੀ ਬੁਰਾਈ ਸਤਿਨਾਮ ਅਤੇ ਇਸਦੀ ਅਸੀਮਤ ਸ਼ਕਤੀ ਦੇ ਅੱਗੇ ਟਿਕ ਨਹੀਂ ਸਕਦੀ।
ਸਚਿਆਰਾ
ਵਿਅਕਤੀ
ਇੱਕ ਸਚਿਆਰਾ ਵਿਅਕਤੀ ਹਮੇਸ਼ਾਂ ਤੁਹਾਨੂੰ ਸੱਚ ਦੱਸਦਾ ਹੈ।
ਮੂਲ
ਮੰਤਰ
ੴ ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰ ਅਕਾਲੁ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿઽ
ਮੂਲ ਮੰਤਰ ਗੁਰ ਪ੍ਰਸਾਦਿ ਤੱਕ ਹੈ
ਮੂਲ ਮੰਤਰ ਵਿਆਖਿਆ ਤੋਂ ਪਰੇ ਹੈ, ਸਾਰੀ ਗੁਰਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾਈ ਹੋਈ ਹੈ ਮੂਲ ਮੰਤਰ ਦੀ ਵਿਆਖਿਆ ਹੈ– ਮੂਲ ਮੰਤਰ ਬੀਜ ਮੰਤਰ ਹੈ– ਅਤੇ ਬੀਜ ਮੰਤਰ ਸਰਬ ਕੋ ਗਿਆਨ। ਇੱਥੇ ਯੁਗਾਂ ਤੋਂ ਗੁਰਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ ਆਇਆ ਹੈ ਜਿਸਦਾ ਭਾਵ ਹੈ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਅਤੇ ਸੰਤਾਂ, ਭਗਤਾਂ ਦਾ ਕਾਰਨ ਨਿਰੰਤਰ ਚੱਲਦਾ ਆਇਆ ਹੈ, ਇਹ ਕਦੀ ਖਤਮ ਨਹੀਂ ਹੁੰਦਾ, ਇਹ ਬੇਅੰਤ ਹੈ ਕਿਉਂਕਿ ਇਸਦੀ ਵਿਆਖਿਆ ਬੇਅੰਤ ਹੈ, ਇੱਥੇ ਇਸ ਬੇਅੰਤ ਦੀ ਵਿਆਖਿਆ ਦਾ ਕੋਈ ਅੰਤ ਨਹੀਂ ਹੈ। ਕੇਵਲ ਉਹ ਚੀਜ ਜੋ ਤੁਹਾਨੂੰ
ਸਮਝਣ ਦੀ ਜਰੂਰਤ ਹੈ ਕਿ ਸਤਿਨਾਮ ਗੁਰ ਪ੍ਰਸਾਦੀ ਨਾਮ ਹੈ, ਅਤੇ ਜੇਕਰ ਤੁਸੀਂ ਸਮਝਦੇ ਅਤੇ ਸਵੀਕਾਰ ਕਰਦੇ ਹੋ ਅਤੇ ਪੂਰ ਵਿਸ਼ਵਾਸ਼ ਅਤੇ ਸੱਚੀ ਸਰਧਾ
ਇਸ ਵਿੱਚ ਰੱਖਦੇ ਹੋ– ਜਿਸਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਤਿਸ ਮਨ ਪ੍ਰਗਟਾਇਆ– ਅਤੇ ਤਦ ਤੁਸੀਂ ਜੇਕਰ ਗੁਰ ਪ੍ਰਸਾਦੀ ਨਾਮ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹੋ ਅਤੇ ਤੁਹਾਡੀ ਸੱਚਖੰਡ ਵੱਲ ਯਾਤਰਾ ਬਹੁਤ ਅਸਾਨ ਹੋ ਜਾਂਦੀ ਹੇ, ਅਤੇ ਇਹ ਇੱਕ ਪੂਰਨ ਸੰਤ ਸਤਿਗੁਰੂ, ਬ੍ਰਹਮ ਗਿਆਨੀ, ਪਰਮ ਪਦਵੀ, ਜੀਵਣ ਮੁਕਤ, ਦੇ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜੋ ਅਕਾਲ ਪੁਰਖ ਜੀ ਦੁਆਰਾ ਸੰਗਤ ਨੂੰ ਗੁਰ ਪ੍ਰਸਾਦਿ ਬਖਸਣ ਲਈ ਅਧਿਕਾਰਤ ਕੀਤਾ ਗਿਆ ਹੈ।
ਉਹ ਇੱਕ ਜੋ ਗੁਰ ਪ੍ਰਸਾਦੀ ਨਾਮ ਨਾਲ ਬਖਸੇ ਹੋਏ ਹਨ ਬਹੁਤ ਹੀ ਭਾਗਾਂ ਵਾਲੇ ਹਨ, ਅਤੇ ਤੁਹਾਡੇ ਵਿੱਚੋਂ ਉਹ ਜੋ ਗੁਰ ਪ੍ਰਸਾਦੀ ਨਾਮ ਨਾਲ ਨਹੀਂ ਬਖਸੇ ਹੋਏ ਹਨ ਗੁਰ ਪਰਸਾਦੀ ਨਾਮ ਪ੍ਰਾਪਤ ਕਰਨ ਲਈ ਇਸ ਵਾਸਤੇ ਅਰਦਾਸ ਕਰੋ। ਅਤੇ ਜੇਕਰ ਤੁਸੀਂ ਚੰਗੇ ਭਾਗਾਂ ਵਾਲੇ ਹੋ ਸੱਚੇ ਦਿਲ ਨਾਲ ਅਤੇ ਜੇਕਰ ਤੁਹਾਡੀਆਂ ਕਰਨੀਆਂ ਵੀ ਚੰਗੀਆਂ ਹਨ, ਅਤੇ ਪੂਰਬਲੇ ਕਰਮਾਂ ਕਾ ਸੰਯੋਗ, ਤਦ ਤੁਸੀਂ ਜਰੂਰ ਹੀ ਇੱਕ ਪੂਰਨ ਸੰਤ ਸਤਿਗੁਰੂ ਨੂੰ ਮਿਲਦੇ ਹੋ ਜੋ ਤੁਹਾਨੂੰ ਜਰੂਰ ਹੀ ਗੁਰ ਪ੍ਰਸਾਦੀ ਨਾਮ ਦੀ ਬਖਸ਼ਿਸ ਕਰੇਗਾ, ਤੁਹਾਡਾ ਹੱਥ ਫੜੇਗਾ ਅਤੇ ਤੁਹਾਨੂੰ ਜੀਵਣ ਮੁਕਤੀ ਦੇਵੇਗਾ– ਭਾਗ ਹੋਇਆ ਗੁਰ ਸੰਤ ਮਿਲਾਇਆ ਪ੍ਰਭ ਅਭਿਨਾਸ਼ੀ ਘਰ ਮਹਿ ਪਾਇਆ– ਐਸਾ ਸੰਤ ਮਿਲਾਵੋ ਮੋ ਕੋ ਕੰਤ ਜਿਨਾਂ ਕੇ ਪਾਸ– ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ– ਸਰਬ ਨਿਧਾਨ ਨਾਨਕ ਹਰ ਰੰਗ ਨਾਨਕ ਪਾਈਏ ਸਾਧ ਕੇ ਸੰਗ– ਸਾਧ ਜਨਾ ਕੀ ਮਾਂਗੋ ਧੂੜ ਨਾਨਕ ਕੀ ਪ੍ਰਭ ਲੋਚਾ ਪੂਰ– ਸੰਤ ਜਪਾਵੈ ਨਾਮ– ਸਤਿਗੁਰ ਸਿੱਖ ਕੋ ਨਾਮ ਧੰਨ ਦੇਇ– ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ– ਸਤਿਗੁਰ ਮਹਾਂ ਪੁਰਖ ਪਾਰਸ ਹੈ– ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ– ਸਤਿਗੁਰ ਸਤਿ ਪੁਰਖ– ਸਤਿਗੁਰ ਨਿਰੰਕਾਰ– ਬ੍ਰਹਮ ਗਿਆਨੀ ਆਪ ਪਰਮੇਸਰ– ਬ੍ਰਹਮ ਗਿਆਨੀ ਆਪ ਨਿਰੰਕਾਰਾ– ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ– ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ– ਰਾਮ ਸੰਤ ਦੋਇ ਏਕ ਹੈ– ਨਾਨਕ ਸਾਧ ਪ੍ਰਭ ਭੇਦ ਨਾ ਭਾਈ– ਸਾਧ ਕੀ ਉਪਮਾ ਤ੍ਰਿਹੁ ਗੁਣ ਤੇ ਦੂਰ– ਸਾਧ ਕੀ ਸੋਭਾ ਕਾ ਨਾਹੀ ਅੰਤ– ਸਾਧ ਕੀ ਸੋਭਾ ਸਦਾ ਬੇਅੰਤ– ਬ੍ਰਹਮ ਗਿਆਨੀ ਗੁਰਪਰਮੇਸ਼ਰ ਏਕਿ ਹੀ ਜਾਨ। ਇਸ ਲਈ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਸਾਧੂ ਪ੍ਰਗਟਿਓ ਜੋਤ ਸੰਗਤ ਨੂੰ ਗੁਰ ਪ੍ਰਸਾਦੀ ਨਾਮ ਦੇਣ ਦੇ ਯੋਗ ਹੈ। ਗੁਰਬਾਣੀ ਇਹਨਾਂ ਸਲੋਕਾਂ ਮਾਲ ਪੂਰੀ ਭਰੀ ਹੋਈ ਹੈ ਜਿਹੜੇ ਗੁਰ ਪ੍ਰਸਾਦੀ ਨਾਮ ਬਾਰੇ ਸਾਬਤ ਕਰਦੇ ਹਨ ਕਿ ਇਹ ਤੁਸੀਂ ਕਿੱਥੋਂ ਪ੍ਰਾਪਤ ਕਰੋਗੇ।
ਸੰਤਾਂ
ਦੇ
ਪੈਰਾਂ
ਦੀ
ਧੂੜ
” ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਰੀਨਾ”
ਇਹ ਧੁਰ ਕੀ ਬਾਣੀ ਤੋਂ ਹੈ ਇਸਦੇ ਸੱਚੇ ਭਾਵ ਨੂੰ
ਸਮਝਣ ਦਾ ਯਤਨ ਕਰੋ, ਸ਼੍ਰੀ ਅਕਾਲ ਪੁਰਖ ਜੀ ਦੀ ਨਿਮਰਤਾ ਵੱਲ ਦੇਖੋ, ਉਹ ਕਹਿ ਰਹੇ ਹਨ ਕਿ ਉਹ ਸੰਤਾਂ ਦੀ ਚਰਨ ਧੂਲ ਹਨ ਅਤੇ ਉਹ ਕਿੰਨਾ ਪਿਆਰ ਇੱਕ ਸੰਤ ਨੂੰ ਕਰਦੇ ਹਨ, ਉਹਨਾਂ ਦਾ ਸਾਰਾ ਕਾਰਜ ਸੰਤਾਂ ਨਾਲ ਹੈ, ਅਤੇ ਸੰਤ ਕੀ ਕਰਦਾ ਹੈ– ਸੰਤ ਜਪਾਵੈ ਨਾਮ, ਸੰਤ ਦਾ ਉਸ ਲਈ ਪਿਆਰ ਸੀਮਾਵਾਂ ਤੋਂ ਪਰੇ ਹੈ ਅਤੇ ਇਹ ਪਿਆਰ ਸਤਿਨਾਮ ਹੈ।
ਜੇਕਰ ਅਸੀਂ ਉਸ ਵਰਗਾ ਬਣਨਾ ਚਾਹੁੰਦੇ ਹਾਂ ਤਦ ਸਾਨੂੰ ਉਸ ਵਰਗੇ ਸਾਰੇ ਗੁਣ ਆਪਣੇ ਅੰਦਰ ਲਿਆਉਣੇ ਪੈਣਗੇ ਅਤੇ ਇਹ ਨਿਮਰਤਾ ਦੀ ਸ਼ਿਖਰ ਹੈ।
ਸਤਿਨਾਮ ਸਿਮਰਨ ਵਾਹਿਗੁਰੂ ਗੁਰਮੰਤਤ ਤੋਂ ਅੱਗੇ ਕਿਵੇਂ ਚਲਾ ਜਾਂਦਾ ਹੈ?
ਗੁਰਬਾਣੀ ਦਾ ਬ੍ਰਹਮ ਗਿਆਨ ਨਾਮ ਸਿਮਰਨ ਹੈ–
ਪ੍ਰਭ ਕਾ ਸਿਮਰਨ ਸਭ ਤੇ ਊਚਾ
ਸੁਖਮਨੀ
ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਹੀਂ ਹੈ। ਅਤੇ ਅਸੀਂ ਇਹ
ਉਪਰ ਵੀ ਕਿਹਾ ਹੈ। ਮੂਲ ਮੰਤਰ ਨੂੰ ਸਮਝਣਾ ਇਹ ਬਹੁਤ ਹੀ ਮਹੱਤਵ ਪੂਰਨ ਹੈ, ਜੋ ਕਹਿੰਦਾ ਹੈ ”ਸਤਿਨਾਮ” ਗੁਰ ਪ੍ਰਸਾਦੀ ਹੈ। ਅਤੇ ਗੁਰਬਾਣੀ ਵੀ ਕਹਿੰਦੀ ਹੈ–
ਕੀਰਤਮ ਨਾਮ ਕਥੇ ਤੇਰੇ ਜਿਹਵਾ ਸਤਿ ਨਾਮ ਤੇਰਾ ਪਰਾ ਪੁਰਬਲਾ
ਮੇਰੀ ਜੀਭ ਤੇਰੇ ਗੁਣ ਗਾੁੳਂਦੀ ਹੈ ਅਤੇ ਤੇਰਾ ਨਾਮ ਸਤਿ ਹੈ
ਗੁਰੂ ਅਰਜਨ ਦੇਵ ਜੀ
ਅਤੇ ਇਹ ਵੀ
” ਜਪ ਮਨ ਸਤਿਨਾਮ ਸਦਾ ਸਤਿਨਾਮ”
ਉਹ ਮੇਰੇ ਮਨ ਸਦਾ ”ਸਤਿ” ਤੇ ਸਤਿਨਾਮ ਤੇ ਧਿਆਨ ਲਗਾ
ਗੁਰੂ ਰਾਮ ਦਾਸ ਜੀ
”ਵਾਹਿਗੁਰੂ” ਗੁਰਮੰਤਰ ਅੱਜ ਕਲ ਪੰਜ ਪਿਆਰਿਆਂ ਦੁਆਰਾ ਦਿੱਤਾ ਜਾਂਦਾ ਹੈ। ਪਰ ਕਿਉਂੁਕਿ ਪੰਜ ਪਿਆਰੇ (ਅੱਜ ਕੱਲ ਪਿਛਲੇ ਅਸਲ ਬ੍ਰਹਮ ਗਿਆਨੀਆਂ ਵਾਂਗ ਨਹੀਂ ਹਨ) ਉਹਨਾਂ ਕੋਲ ਸਤਿਨਾਮ ਨਹੀਂ ਹੈ। ਇਸ ਲਈ ਉਹ ”ਸਤਿਨਾਮ” ਸੰਗਤ ਨੂੰ ਨਹੀਂ ਬਖਸ ਸਕਦੇ। ਕੇਵਲ ਇੱਕ ਪੂਰਨ ਸੰਤ ਬ੍ਰਹਮ ਗਿਆਨੀ ਜੋ ਪਰਮ ਪਦਵੀ ਤੇ ਹੈ ਅਤੇ ਅਕਾਲ ਪੁਰਖ ਵਿੱਚ ਅਭੇਦ ਹੈ ਸਤਿਨਾਮ ਬਖਸ ਸਕਦਾ ਹੈ, ਅਤੇ ਇਹ ਹੀ ਨਹੀਂ ਉਸਦੀਆਂ ਰੂਹਾਨੀ ਸਕਤੀਆਂ ਅਸੀਮਤ ਹਨ ਅਤੇ ਤੁਹਾਨੂੰ ਬਹੁਤ ਜਲਦੀ ਸਮਾਧੀ ਕਰਮ ਖੰਡ ਵਿੱਚ ਲੈਕੇ ਜਾ ਸਕਦੀਆਂ ਹਨ।
ਇਹਨਾਂ ਚੀਜਾਂ ਨੂੰ ਸਮਝਣ ਲਈ,
ਅਤੇ ਇਹ ਸਮਝਣ ਲਈ ਕਿ ਨਾਮ ਸਿਮਰਨ ਕੀ ਹੈ ਅਤੇ ਜਪਨਾ ਕੀ ਹੈ– ਸਾਡੇ ਅਜਪਾ ਜਾਪ– ਤੇ ਲਿਖਤਾਂ ਪੜੋ– ਜੋ ਇਹਨਾਂ ਅਵਸਥਾਵਾਂ ਅਤੇ ਉਹਨਾਂ ਦੇ ਫਲਾਂ ਨੂੰ ਵਿਆਖਿਆਤ ਕਰਦੇ ਹਨ। ਇਹਨਾਂ ਲਿਖਤਾਂ ਨੂੰ ਖੁੱਲੇ ਮਨ ਨਾਲ ਪੜੋ
https://satnaam.info/index.php?option=com_content&task=view&id=536&Itemid=47
ਕਿਸ ਤਰਾਂ ਦਾ ਪ੍ਰਸ਼ਨ ਤੁਹਾਡੇ ਲਈ ਸਭ ਤੋਂ ਵਧੀਆ ਉੱਤਰ ਹੋਵੇਗਾ ਅਤੇ ਜੇਕਰ ਤੁਸੀਂ ਹਰ ਚੀਜ ਭੁੱਲ ਕੇ ਜੋ ਤੁਸੀਂ ਕੀਤੀ ਹੈ, ਅਤੇ ਬਿਨਾਂ ਕਿਸੇ ਭਰਮ ਦੇ ਅਤੇ ਦੁਬਿਧਾ ਦੇ, ਪੂਰਨ ਵਿਸ਼ਵਾਸ਼ ਅਤੇ ਸਰਧਾ ਨਾਲ– ਗੁਰ ਪ੍ਰਸਾਦੀ ਨਾਮ ਲਈ ਅਰਦਾਸ ਕਰਦੇ ਹੋ, ਅਤੇ ਜੇਕਰ ਤੁਸੀਂ ਭਾਗਾਂ ਵਾਲੇ ਹੋ ਇਸ ਨੂੰ ਪ੍ਰਾਪਤ ਕਰ ਲੈਂਦੇ ਹੋ, ਅਤੇ ਤਦ ਇੱਕ ਨੂੰ ਗਿਆਨ ਦੀ ਪਾਲਣਾ ਕਰਨੀ ਚਾਹੀਦੀ ਹੈ– ਅਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਤਦ ਕੇਵਲ ਕਿਵੇਂ ਪ੍ਰਸਨ ਦਾ ਉੱਤਰ ਮਿਲੇਗਾ। ਜਦ ਤੱਕ ਕੋਈ ਇਸਦਾ ਸੁਆਦ ਨਹੀਂ ਮਾਣਦਾ ਕੋਈ ਕਿਸ ਤਰਾਂ ਜਾਣ ਸਕਦਾ ਹੈ ਕਿ ਇਹ ਕਿਵੇਂ ਵਾਪਰਦਾ ਹੈ?
ਗੁਰ
ਪ੍ਰਸਾਦੀ
ਨਾਮ
ਪ੍ਰਾਪਤ
ਕਰਨਾ
ਸਰਧਾਲੂ: ”
ਇਸ ਹਫਤੇ ਦੇ ਅਖੀਰ ਤੇ ਵਿਲੱਖਣ ਅਨੁਭਵ ਲਈ ਬਾਬਾ ਜੀ ਅਤੇ ਸਤਿਨਾਮ ਸੰਗਤ ਦਾ ਧੰਨਵਾਦ ਜੀ । ਅਸੀਂ ਬਹੁਤ ਹੀ ਅਦੁਭੁਤ ਅਤੇ ਬਖਸ਼ਿਸ ਵਿੱਚ ਮਹਿਸੂਸ ਕਰ ਰਹੇ ਹਾਂ।
ਦਾਸਨ ਦਾਸ: ਨਾਮ ਕੀ ਦਤਾ ੳਭ ਤੋਂ ਉੱਚੀ ਦਾਤ ਹੈ ਜਿਹੜਾ ਕੋਈ ਇੱਕ ਪੂਰਨ ਸੰਤ ਤੋਂ ਪ੍ਰਾਪਤ ਕਰ ਸਕਦਾ ਹੈ– ਜੇ ਵਡ ਆਪ ਤੇਵਡ ਤੇਰੀ ਦਾਤ, ਜਿਸਦੀ ਕੀਮਤ ਕਹੀ ਨਾ ਜਾਇ ਕੀਮਤ ਦੇਈ ਨਾ ਜਾਇ, ਇੱਥੇ ਇਸ ਨਾਮ ਦਾ ਕੋਈ ਮੁੱਲ ਨਹੀਂ ਹੈ,
ਇਹ ਅਮੋਲਕ ਹੀਰਾ ਰਤਨ ਹੈ– ਇਹ ਅਕਾਲ ਪੁਰਖ ਦਾ ਪਰਾ ਪੁਰਬਲਾ ਨਾਮ ਹੈ– ਕੀਰਤਮ ਨਾਮ ਕਥੇ ਤੇਰੇ ਜਿਹਵਾ ਸਤਿਨਾਮ ਤੇਰਾ ਪਰਾ ਪੁਰਬਲਾ– ਇਹ ਅਕਾਲ ਪੁਰਖ ਦਾ ਆਦਿ ਜੁਗਾਦੀ ਨਾਮ ਹੈ, ਜਿਹੜਾ ਕਿ ਉਸਦੇ ਦੁਆਰਾ ਆਪ ਹੀ ਸਥਾਪਿਤ ਕੀਤਾ ਗਿਆ ਹੈ– ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਓ ਫਿਰ ਦੁਈ ਕੁਦਰਤ ਸਾਜ ਕੇ ਕਰ ਆਸਨ ਡਿੱਠੋ ਚਾਓ।
ਤੁਸੀਂ ਲੱਖਾਂ ਵਿੱਚੋਂ ਇੱਕ ਹੋ ਜਿਹੜੇ ਗੁਰ ਪ੍ਰਸਾਦੀ ਨਾਮ ਨਾਮ ਬਖਸੇ ਗਏ ਹੋ ਜਦ ਬਾਬਾ ਜੀ ਆਪਣੀ ਸਭ ਤੋਂ ਉਪਰਲੀ ਸਮਾਧੀ ਵਿੱਚ ਸਨ।
ਸੰਗਤ ਪੂਰਨ ਪ੍ਰਕਾਸ਼ ਵਿੱਚ ਬੈਠੀ ਸੀ, ਇਹ ਧੰਨ ਧੰਨ ਕੀਰਤਨ ਸੀ, ਇਹ ਵਾਪਰਦਾ ਹੈ ਜਦੋਂ ਤੁਸੀਂ ਇੱਕ ਸੱਚੇ ਸੰਤ ਨੂੰ ਮਿਲਦੇ ਹੋ– ਤਨ ਮਨ ਸੀਤਲ ਹੋਏ– ਇਹ ਇੱਕ ਪੂਰਨ ਸੰਤ ਦੀ ਪਹਿਚਾਣ ਹੈ ਇੱਥੇ ਇੱਕ ਪੂਰਨ ਸੰਤ ਨੂੰ ਜਾਨਣ ਦਾ ਕੋਈ ਹੋਰ ਤਰੀਕਾ ਨਹੀਂ ਹੈ– ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੈ– ਤੁਹਾਡੀਆਂ ਭਾਵਨਾਵਾਂ ਅਤੇ ਤੁਹਾਡੇ ਵਿੱਚ ਤਨਦੀਲੀ ਕੇਵਲ ਉਹਨਾਂ ਦੇ ਸਬਦ ਸੁਣ ਕੇ ਆਉਂਦੀ ਹੈ ਜਦੋਂ ਤੁਸੀਂ ਇੱਕ ਪੂਰਨ ਸੰਤ ਨੂੰ ਮਿਲਦੇ ਹੋ, ਅਤੇ ਤੁਸੀਂ ਇਹ ਕੇਵਲ ਫੋਨ ਤੇ ਹੀ ਕਰ ਲਿਆ ਹੈ, ਹੁਣ ਜਰਾ ਅੰਦਾਜਾ ਲਗਾਓ ਜੇਕਰ ਤੁਸੀਂ ਇੱਥੇ ਆਉਂਦੇ ਤਾਂ ਕੀ ਵਾਪਰਦਾ! ਇੱਕ ਪਨਜੀ ਜੋ ਇੱਥੇ ਆਇਆ ਅਕਾਲ ਪੁਰਖ ਦੀ ਸੁਹਾਗਣ ਬਣ ਗਈ– ਉਹ ਸਮਾਧੀ ਵਿੱਚ ਚਲੇ ਗਈ– ਉਹ ਕਰਮ ਖੰਡ ਵਿੱਚ ਸਥਾਪਿਤ ਹੋ ਗਈ– ਉਸਦੀ ਜੋਤ ਜਗ ਗਈ– ਉਸਦੀ ਭਗਤੀ ਦਾ ਖਾਤਾ ਦਰਗਾਹ ਵਿੱਚ ਖੁੱਲ ਗਿਆ। ਇਸ ਲਈ ਇਹ ਬਹੁਤ ਹੀ ਅਦੁਭੁਤ ਦਿਨ ਸੀ– ਤੁਸੀੰ ਲੋਕਾਂ ਨੇ ਗੁਰਪ੍ਰਸਾਦੀ ਨਾਮ ਪ੍ਰਾਪਤ ਕਰ ਲਿਆ ਅਤੇ ਉਹ ਪਨਜੀ ਇੱਕ
ਸੁਹਾਗਣ ਬਣ ਗਈ।
ਅੰਮ੍ਰਿਤ
ਵੇਲਾ
ਤੁਸੀਂ ਸਵੇਰੇ 12:30
ਵਜੇ ਕਿਵੇਂ ਉੱਠ ਜਾਂਦੇ ਹੋ? ਮੇਰੇ ਬੱਚੇ 10:30
ਵਜੇ ਤੱਕ ਰੌਲਾ ਪਾਉਣੋ ਨਹੀਂ ਹਟਦੇ! ਇਸ ਲਈ ਕੇਵਲ 4 ਵਜੇ ਹੀ ਉੱਠ ਸਕਦੇ ਹਾਂਜਿਹੜਾ ਕਿ ਵਧੀਆ ਹੈ ਅਤੇ ਮੈਂ ਗੁਰੂ ਜੀ ਦਾ ਇਸ ਦਾਤ ਲਈ ਧੰਨਵਾਦ ਕਰਦੀ ਹਾਂ ਅਤੇ ਇਹ ਹੋਰ ਵਧੀਆ ਹੁੰਦਾ ਜਾਵੇ।
ਸਾਡੇ ਬੱਚੇ ਹਨ ਪਰ ਉਹ ਵੱਡੇ ਹਨ,
ਉਹ ਮੈਡੀਸਨ ਦੀ ਡਿਗਰੀ ਕਰ ਰਹੇ ਹਨ। ਪਰ ਸਾਡੇ ਕੋਲ ਪੂਰੇ ਸਮੇ ਦੀ ਨੌਕਰੀ ਹੈ, ਤੁਸੀਂ ਠੀਕ ਹੋ ਜਦੋਂ ਕਹਿੰਦੇ ਹੋ ਕਿ 12:30 ਵਜੇ ਉੱਠਦੇ ਹਾਂ? ਅਸਲ ਵਿੱਚ ਤੁਸੀਂ 4:0 ਵਜੇ ਉੱਠ ਕੇ ਚੰਗਾ ਕਰ ਰਹੇ ਹੋ,
ਪਰ ਜਲਦੀ ਉੱਠਣਾ ਜਿਆਦਾ ਫਾਇਦੇ ਮੰਦ ਹੈ, ਅਤੇ ਘੱਟ ਨੀਂਦ ਦੀ ਚਿੰਤਾ ਨਾ ਕਰੋ, ਹੁਣ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੁਸੀਂ ਬਹੁਤ ਸਾਰੀ ਰੂਹਾਨੀ ਊਰਜਾ ਪ੍ਰਾਪਤ ਕਰਦੇ ਹੋ ਕਿ ਤੁਸੀਂ ਥਕਾਵਟ ਮਹਿਸੂਸ ਨਹੀਂ ਕਰਦੇ, ਇਹ ਕੋਈ ਫਰਕ ਨਹੀਂ ਕਿ ਤੁਸੀਂ ਕਿੰਨੇ ਵਜੇ ਉੇਠਦੇ ਹੋ, ਜਿਸ ਵੇਲੇ ਵੀ ਤੁਸੀਂ ਨੀਂਦ ਵਿੱਚ ਜਾਂਦੇ ਹੋ, ਤੁਹਾਡੀ ਨੀਂਦ ਪੂਰੀ ਹੋ ਜਾਵੇਗੀ, ਤੁਸੀਂ ਇਸ ਤਰਾਂ ਮਹਿਸੂਸ ਕਰੋਗੇ ਜਿਵੇਂ ਤੁਸੀਂ ਜਿਆਦਾ ਘੰਟੇ ਸੁੱਤੇ ਹੋ।ਅਤੇ ਤੁਹਾਡੇ ਬੱਚੇ ਵੀ ਹੋਰ ਜਿਆਦਾ ਸਾਊ ਬਣ ਜਾਣਗੇ ਅਤੇ ਉਹ ਜਲਦੀ ਸੌਣਾ ਸ਼ੁਰੂ ਕਰ ਦੇਣਗੇ। ਤੁਹਾਡੀਆਂ ਸਾਰੀਆਂ ਨੀਂਦ ਦੀਆਂ ਮੁਸ਼ਕਲਾਂ ਸਿਮਰਨ ਨਾਲ ਪੂਰੀ ਤਰਾਂ ਦੂਰ ਹੋ ਜਾਣਗੀਆਂ। ਅਸੀਂ ਵੀ ਇਹ ਕੰਮ ਹੀ ਕਰਦੇ ਹਾਂ, ਅਤੇ ਕਦੀ ਵੀ ਦਿਨ ਦੇ ਸਮੇਂ ਥਕਾਵਟ ਮਹਿਸੂਸ ਨਹੀਂ ਕੀਤੀ, ਸਾਰਾ ਦਿਨ ਕੋਈ ਉਬਾਸੀ ਨਹੀਂ, ਹਰ ਸਮੇਂ ਪੂਰੇ ਤਾਜਾ ਦਮ ਰਹਿੰਦੇ ਹਾਂ, ਇਹ ਹੀ ਬ੍ਰਹਿਮੰਡੀ ਊਰਜਾ ਹੈ–ਰੂਹਾਨੀ ਊਰਜਾ– ਅਤੇ ਜਿਸ ਤਰਾਂ ਤੁਸੀਂ ਕਿਹਾ ਹੈ ਤੁਸੀਂ ਆਪਣੇ ਸਿਰ ਵਿੱਚ ਊਰਜਾ ਮਹਿਸੂਸ ਕਰਦੇ ਹੋ ਅਤੇ ਤੁਸੀਂ ਹੌਲੀ ਹੌਲੀ ਇਹ ਸਕਤੀ ਆਪਣੇ ਆਲੁੇ ਦੁਆਲੇ ਹਰ ਜਗ੍ਹਾ ਮਹਿਸੂਸ ਕਰਦੇ ਹੋ– ਅਸਲ ਵਿੱਚ ਇਹ ਸ਼ਕਤੀ ਜੋ ਤੁਸੀਂ ਲੋਕ ਮਹਿਸੂਸ ਕਰ ਰਹੇ ਹੋ ਨਾਮ ਅੰੱਿਮਤ ਦੀ ਹੈ ਜੋ ਤੁਹਾਡੇ ਅੰਦਰ ਜਾਂਦਾ ਹੈ, ਇਹ ਅਹਿਸਾਸ ਹੌਲੀ ਹੌਲੀ ਵਧਦਾ ਜਾਵੇਗਾ ਅਤੇ ਤੁਹਾਡਾ ਸਰੀਰ ਅਤੇ ਰੂਹ ਅੰਦਰੋਂ ਹੋਰ ਅਤੇ ਹੋਰ ਜਿਆਦਾ ਸਫ ਹੁੰਦੇ ਜਾਣਗੇ, ਹੋਰ ਜਿਆਦਾ ਊਰਜਾ ਤੁਹਾਡੇ ਅੰਦਰ ਜਾਵੇਗੀ, ਇਸ ਲਈ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਆਪਣੇ ਹਿਰਦੇ ਵਿੱਚ ਅਰਦਾਸ ਕਰੋ ਕਿ ਕ੍ਰਿਪਾ ਕਰਕੇ ਮੈਨੂੰ 12:30 ਵਜੇ ਜਾਂ ਜਿੰਨੇ ਵੀ ਸਮੇਂ ਤੇ ਚਾਹੁੰਦੇ ਹੋ ਉਹ ਤੁਹਾਨੂੰ ਉਠਾਉੇਣ। ਹੁਣ ਕਿਉਂਕਿ ਤੁਸੀਂ ਲੋਕ ਗੁਰ ਪ੍ਰਸਾਦੀ ਨਾਮ ਨਾਲ ਬਖਸੇ ਗਏ ਹੋ ਤੁਸੀਂ ਘੱਟੋ ਘੱਟ ਇੱਕ ਸੰਤ ਦੀ ਸੁਰੱਖਿਆ ਵਿੱਚ ਆ ਗਏ ਹੋ– ਅਤੇ ਇਹ ਸੰਤ ਸਦਾ ਤੁਹਾਡੇ ਨਾਲ ਆਪਣੀ ਸੂਖਸਮ ਦੇਹੀ ਦੇ ਨਾਲ ਹੋਵੇਗਾ। ਜਦੋਂ ਤੁਸੀਂ 2 ਘੰਟੇ ਲਈ ਸਿਮਰਨ ਕਰਦੇ ਹੋ ਤੁਸੀਂ ਧਰਤੀ ਤੇ ਬੈਠੇ ਹੁੰਦੇ ਹੋ, ਤੀਸਰੇ ਘੰਟੇ ਵਿੱਚ ਤੁਹਾਡਾ ਸਿਮਰਨ ਦਰਗਾਹ ਵਿੱਚ ਚਲਾ ਜਾਵੇਗਾ ਅਤੇ 4,5, ਅਤੇ ਇਸ ਤੋਂ ਅਗਲੇ ਘੰਟਿਆਂ ਵਿੱਚ ਤੁਹਾਡਾ ਸਿਮਰਨ ਦਰਗਾਹ ਵਿੱਚ ਹੋਵੇਗਾ, ਇਸ ਲਈ ਯਤਨ ਕਰੋ ਕਿ 2
ਘੰਟਿਆਂ ਤੋਂ ਵੱਧ ਸਿਮਰਨ ਸਵੇਰ ਵੇਲੇ ਕਰੋ, ਘੱਟੋ ਘੱਟ ਢਾਈ ਘੰਟੇ ਜੇਕਰ ਤੁਸੀਂ ਕਰ ਸਕਦੇ ਹੋ,ਜਿਆਦਾ ਜਲਦੀ ਉੱਨਤੀ ਵਾਸਤੇ। ਅਸੀਂ 4-6 ਘੰਟੇ ਦੇ ਕਰੀਨ ਬੈਠਦੇ ਹਾਂ। ਹੁਣ ਸਾਡੀ ਭਗਤੀ ਪੂਰੀ ਹੈ ਅਤੇ ਸਾਡਾ ਰੋਮ ਰੋਮ ਸਤਿ ਨਾਮ ਬਣ ਗਿਆ ਹੈ– ਸਥੂਲ ਰੂਪ ਵਿੱਚ ਸਰੀਰ ਦਾ ਹਰ ਭਾਗ ਸਤਿਨਾਮ ਦਾ ਜਾਪ ਕਰ ਰਿਹਾ ਹੈ–ਅਤੇ ਅਸੀਂ ਇਹ ਰੂਹਾਨੀ ਊਰਜਾ ਹਰ ਸਮੇਂ ਆਪਣੇ ਸਰੀਰ ਦੇ ਹਰ ਸੈੱਲ ਵਿੱਚ ਮਹਿਸੂਸ ਕਰਦੇ ਹਾਂ, ਇਸ ਲਈ ਅਸੀਂ ਸਮਾਧੀ ਵਿੱਚ ਹੋਰ ਜਿਆਦਾ ਲੰਮਾਂ ਸਮਾਂ ਨਹੀਂ ਬੈਠਦੇ ਅਸਲ ਵਿੱਚ ਇਸ ਅਵਸਥਾ ਵਿੱਚ ਤੁਸੀਂ 24 ਘੰਟੇ ਦੇ ਅਧਾਰ ਤੇ ਕਰਨ ਦਾ ਯਤਨ ਕਰਦੇ ਹੋ। ਇਹ ਕਿਸੇ ਵੀ ਮਾੜੇ ਵਿਚਾਰ ਨੂੰ ਤੁਹਾਡੇ ਮਨ ਅੰਦਰ ਦਾਖਲ ਹੋਣੋਂ ਰੋਕੇਗਾ ਅਤੇ ਤੁਸੀਂ ਜੋ ਵੀ ਕਰ ਰਹੇ ਹੋਵੋਗੇ ਤੁਸੀਂ ਸਦਾ ਸਮਾਧੀ ਵਿੱਚ ਹੋਵੋਗੇ।
ਹਰ
ਰੋਜ
ਸਿਮਰਨ
ਇੱਕ ਗੱਲ ਮਨ ਵਿੱਚ ਰੱਖੋ ਤੁਸੀਂ ਹਰ ਰੋਜ ਸਿਮਰਨ ਕਰੋ, ਇਸ ਨੂੰ ਖੁੰਝੋ ਨਾ– ਸਵੇਰੇ ਅਤੇ ਸ਼ਾਮ– ਸਾਮ ਨੂੰ ਘੱਟ ਸਮਾਂ ਹੋ ਸਕਦਾ ਹੈ ਪਰ ਇਹ ਤੁਹਾਡੀ ਬਹੁਤ ਮਦਦ ਕਰੇਗਾ, ਅਤੇ ਸਿਮਰਨ ਕਰਨਾ ਕੋਈ ਸਰੀਰਕ ਯਤਨ ਨਹੀਂ ਹੁੰਦਾ ਹੈ ਜਦੋਂ ਤੁਸੀਂ ਡਰਾਇੰਵਿੰਗ ਕਰਦੇ ਹੋ, ਸੈਰ ਕਰਦੇ ਹੋ,
ਬੈਠੇ ਹੁੰਦੇ ਹੋ, ਖੜੇ ਹੁੰਦੇ ਹੋ, ਕੁਝ ਕਰ ਰਹੇ ਹੁੰਦੇ ਹੋ ਕਿਸੇ ਨੂੰ ਮਿਲ ਰਹੇ ਹੁੰਦੇ ਹੋ ਇਸ ਲਈ ਤੁਹਾਡੇ ਦਿਮਾਗ ਨੂੰ ਕੋਈ ਕੰਮ ਕਰਨ ਦੀ ਜਰੂਰਤ ਨਹੀਂ ਹੁੰਦੀ ਹੈ, ਇਸ ਲਈ ਇਸਨੂੰ 24 ਘੰਟੇ ਦੇ ਅਧਾਰ ਤੇ ਕਰਨਾ ਸ਼ੁਰੂ ਕਰਨ ਦਾ ਯਤਨ ਕਰੋ। ਇਹ ਕਿਸੇ ਵੀ ਮਾੜੇ ਵਿਚਾਰ ਨੂੰ ਤੁਹਾਡੇ ਮਨ ਵਿੱਚ ਆਉਣ ਤੋਂ ਰੋਕਦਾ ਹੈ, ਅਤੇ ਤੁਸੀਂ ਸਦਾ ਹੀ ਸਾਰਾ ਦਿਨ ਸਚਿਆਰੇ ਰਹਿੰਦੇ ਹੋ।
ਅਸਮਾਨ
ਨੂੰ
ਛੂਹਣਾ
ਸੋਹਿਲੇ ਵਿੱਚ, ਗੁਰੂ ਜੀ ਕਹਿੰਦੇ ਹਨ ਕਿ ਕੇਵਲ ਬ੍ਰਹਮ ਗਿਆਨੀ ਹੀ ਪਾਰ ਲੰਘਦੇ ਹਨ. ਤਰਿਓ ਬ੍ਰਹਮ ਗਿਆਨੀ, ਪਰਮਾਤਮਾ ਦਾ ਬੋਧ ਕਰਨਾ ਅਸਮਾਨ ਨੂੰ ਧਰਤੀ ਤੇ ਰਹਿ ਕੇ ਤੁਹਾਡੇ ਹੱਥ ਨਾਲ ਛੂਹਣ ਦੇ ਬਰਾਬਰ ਹੈ।
ਇਹ ਹੈ ਜੋ ਦੋਹਾਂ ਸਿਰਿਆਂ ਕਾ ਆਪ ਸਵਾਮੀ– ਉਹ ਇੱਕ ਹੈ ਜੋ ਦੋਵਾਂ ਸਿਰਿਆਂ ਨੂੰ ਬੰਨਦਾ ਹੈ, ਅੰਮ੍ਰਿਤ ਨੂੰ ਧਰਤੀ ਤੇ ਦਰਗਾਹ ਵਿੱਚੋਂ ਲਿਆਉਂਦਾ ਹੈ ਅਤੇ ਇਸ ਧਰਤੀ ਤੇ ਨਿਰੰਤਰ ਧਾਰਾ ਨਾਲ ਸੰਗਤ ਨੂੰ ਦਿੰਦਾ ਹੈ। ਇਸੇ ਤਰਾਂ ਹੀ ਬਾਬਾ ਜੀ ਦੀ ਮੌਜੂਦਗੀ ਦਰਗਾਹ ਵਿੱਚ ਹੈ ਅਤੇ ਇਸ ਧਰਤੀ ਤੇ ਇਹ ਵਾਪਰਨਾ ਬਣਾਉਂਦੀ ਹੈ, ਜਦ ਉਹ ਤੁਹਾਨੂੰ ਫੋਨ ਤੇ ਹੀ ਇੰਨੀ ਦੂਰੋਂ ਨਾਮ ਬਖਸ ਰਹੇ ਹਨ ਉਹ ਉੱਚ ਸਮਾਧੀ ਵਿੱਚ ਸਨ ਅਤੇ ਤੁਹਾਨੂੰ ਸਭ ਤੋਂ ਉੱਚਾ ਅੰਮ੍ਰਿਤ ਦੇ ਰਹੇ ਸਨ ਜੋ ਤੁਸੀਂ ਆਪਣੇ ਸਿਰ ਵਿੱਚ ਮਹਿਸੂਸ ਕੀਤਾ ਹੈ। ਇਹ ਕੇਵਲ ਇੱਕ ਅਸੀਮਤ ਸ਼ਕਤੀ ਹੈ, ਪਰ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀ ਅੰਦਰੋਂ ਕਿੰਨੇ ਸਾਫ ਹੋ, ਜਿੰਨੇ ਜਿਆਦਾ ਸਾਫ ਉਨਾਂ ਜਿਆਦਾ ਅੰਮ੍ਰਿਤ, ਦੇਹੀ ਇੱਕ ਘੜੇ ਦੇ ਵਾਂਗ ਹੈ ਜਿਹੜਾ ਕਿ ਮੂਧਾ ਹੈ, ਇਸਦੇ ਆਲੇ ਦੁਆਲੇ ਬਹੁਤ ਸਾਰੀ ਗੰਦਗੀ ਹੈ ਅਤੇ ਇਸ ਵਿੱਚ ਮੋਰੀਆਂ ਹਨ– ਜਨਮ ਜਨਮ ਕੀ ਮੈਲ ਅਤੇ ਪੰਜ ਦੂਤ ਮੋਰੀਆਂ ਹਨ, ਇਸ ਲਈ ਸਾਨੂੰ ਇਸ ਨੂੰ ਉਲਟਾ ਕਰਨਾ ਹੈ– ਇਸ ਮਾਰਗ ਤੇ ਗੁਰ ਕ੍ਰਿਪਾ ਨਾਲ ਅੱਗੇ ਵਧਦਿਆਂ, ਤਦ ਇਹ ਸਾਫ ਹੋ ਜਾਵੇਗਾ ਜਿਵੇਂ ਜਿਵੇਂ ਤੁਸੀਂ ਸਿਮਰਨ ਕਰਦੇ ਅੱਗੇ ਵਧੋਗੇ, ਜਿੰਨਾ ਜਿਆਦਾ ਸਿਮਰਨ ਕਰੋਗੇ ਉਨਾਂ ਜਿਆਦਾ ਫਲਦਾਇਕ ਅਤੇ ਅਨੰਦ ਮਈ ਇਹ ਹੋਵੇਗਾ, ਮਨ ਹੋਰ ਜਿਆਦਾ ਨਿਯੰਤ੍ਰਿਣ ਵਿੱਚ ਆ ਜਾਵੇਗਾ, ਦੂਤਾਂ ਦੀਆਂ ਮੋਰੀਆਂ ਬੰਦ ਹੋ ਜਾਣਗੀਆਂ, ਅਤੇ ਇਹ ਸਾਫ ਹੋ ਜਾਵੇਗਾ ਜਿਵੇਂ ਹੀ ਤੁਸੀਂ ਸਿਮਰਨ ਵਿੱਚ ਅੱਗੇ ਵਧਦੇ ਹੋ ਇਹ ਘੜਾ ਅੰਮ੍ਰਿਤ ਨਾਲ ਭਰਨਾ ਸੁਰੂ ਹੋ ਜਾਵੇਗਾ, ਘੜਾ– ਦੇਹੀ ਮਨ ਤੋਂ ਸ਼ੁੱਧ ਹੋ ਜਾਵੇਗੀ ਅਤੇ ਪੂਰਨ ਨਿਯੰਤ੍ਰਿਣ ਵਿੱਚ ਆ ਜਾਵੇਗੀ, ਕੋਈ ਵੀ ਦੂਤ ਵੀ ਤੁਹਾਡੇ ਦੁਆਲੇ ਨਹੀਂ ਰਹੇਗਾ, ਇਹ ਉਦੋਂ ਹੁੰਦਾ ਹੈ ਜਦੋਂ ਅੰਮ੍ਰਿਤ ਤੁਹਾਡੇ ਅੰਦਰੋਂ ਬਾਹਰ ਵਹਿਣਾ ਸ਼ੁਰੂ ਹੁੰਦਾ ਹੈ, ਇਹ ਉਹ ਬਿੰਦੂ ਹੁੰਦਾ ਹੈ ਜਦੋਂ ਪੰਜ ਦੂਤ ਤੁਧ ਵੱਸ ਕੀਤੇ ਕਾਲ ਕੰਟਕ ਮਾਰਿਆ– ਤਦ ਤੁਸੀਂ ਜੀਵਣ ਮੁਕਤ ਹੋ ਜਾਂਦੇ ਹੋ। ਇਸ ਪ੍ਰਕ੍ਰਿਆ ਦੌਰਾਨ ਤੁਸੀਂ ਸਮਾਧੀ ਵਿੱਚੋਂ ਗੁਜਰੋਗੇ, ਸੁੰਨ ਸਮਾਧੀ ਅਤੇ ਇਸ ਤਰਾਂ ਹੀ ਹੋਰ ਅਵਸਥਾਵਾਂ ਵਿੱਚੋਂ। ਹਰ ਚੀਜ ਥੋੜੇ ਵਿੱਚ ਦੱਸਣਾ ਕਠਿਨ ਹੈ, ਅਤੇ ਇੰਨਾ ਕੁਝ ਤੁਹਾਨੂੰ ਦੱਸਣ ਲਈ ਹੈ, ਜਿਹੜਾ ਕਿ ਅਸੀਂ ਇਸ ਪ੍ਰਕ੍ਰਿਆ ਵਿੱਚ ਜਾਰੀ ਰੱਖਾਂਗੇ।
ਇਸ ਤਰਾਂ ਗੁਰੂ ਅਤੇ ਅਕਾਲ ਪੁਰਖ ਦੀ ਅਗੰਮੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਜੀ ਨਾਲ ਤੁਸੀਂ ਲੋਕਾਂ ਨੇ ਬ੍ਰਹਮ ਗਿਆਨ ਤੱਤ ਗਿਆਨ ਦਾ ਬੋਧ ਕਰ ਲਿਆ ਹੈ, ਇਸ ਲਈ ਤੁਸੀਂ ਹੁਣ ਧਰਮ ਖੰਡ ਵਿੱਚ ਨਹੀਂ ਹੋ, ਤੁਸੀਂ ਹੁਣ ਸਰਮ ਖੰਡ ਵਿੱਚ ਹੋ– ਤੁਸੀਂ ਜਾਣਦੇ ਹੋ ਕਿ ਕੀ ਕਰਨਾ ਹੈ ਅਤੇ ਕਿਸ ਤਰਾਂ ਇਹ ਕੀਤਾ ਜਾ ਸਕਦਾ ਹੈ, ਇਸ ਲਈ ਤੁਹਾਨੂੰ ਸਾਰਾ ਧਿਆਨ ਅਤੇ ਯਤਨ ਸਿਮਰਨ ਤੇ ਲਗਾਉਣਾ ਚਾਹੀਦਾ ਹੈ– ਕੋਈ ਵੀ ਦਿਨ ਖੁੰਝੋ ਨਾ– ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤਦ ਅੰਮ੍ਰਿਤ ਨੂੰ ਇਕੱਠਾ ਕਰਨ ਤੇ ਹੋਰ ਜਿਆਦਾ ਸਮਾਂ ਲੱਗਦਾ ਹੈ ਅਤੇ ਤੁਸੀਂ ਪਿੱਛੇ ਰਹਿ ਜਾਵੋਗੇ– ਇਹ ਇੱਕ ਲੈਕਚਰ ਖੁੰਝਾਉਣ ਦੇ ਬਰਾਬਰ ਹੈ ਅਤੇ ਅਗਲੇ ਦਿਨ ਇਸ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ, ਇਸ ਲਈ ਸਵੇਰ ਅਤੇ ਸ਼ਾਮ ਨੂੰ ਕਦੀ ਵੀ ਖੁੰਝੋ ਨਾ। ਜੇਕਰ ਤੁਹਾਨੂੰ ਤੁਹਾਡੀ ਗੁਰਦੁਆਰੇ ਦੀ ਸੇਵਾ ਤੋਂ ਕੋਈ ਸਮਾਂ ਛੱਡਣਾ ਪੈਂਦਾ ਹੈ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ। ਜੇਕਰ ਸਿਮਰਨ ਮਨ ਵਿੱਚ ਹੈ ਤਾਂ ਇਹ ਬਹੁਤ ਹੀ ਵਧੀਆ ਹੈ, ਜੇਕਰ ਇਹ ਹਿਰਦੇ ਵਿੱਚ ਹੈ ਤਾਂ ਇਹ ਇਸ ਤੋਂ ਵੀ ਵਧੀਆ ਹੈ ਜਦੋਂ ਤੁਸੀਂ ਸਿਮਰਨ ਲਈ ਬੈਠਦੇ ਹੋ ਮਨ ਅਤੇ ਹਿਰਦੇ ਉੱਤੇ ਧਿਆਨ ਕੇਂਦਰਤ ਕਰੋ।
ਨਾਮ
ਵਿੱਚ
ਵਿਸ਼ਵਾਸ਼
ਕਰੋ
ਨਾਮ ਤੁਹਾਡੇ ਸਾਰੇ ਪ੍ਰਸ਼ਨਾਂ ਤੇ ਉੱਤਰ ਦੇਵੇਗਾ, ਕੇਵਲ ਨਾਮ ਵਿੱਚ ਵਿਸ਼ਵਾਸ਼ ਕਰੋ ਅਤੇ ਸਾਰੀ ਦੁਬਿਧਾ ਤੋਂ ਦੁਰ ਰਹੋ, ਅਸੀਂ ਪਹਿਲਾਂ ਹੀ ਭੁਚਲਾਵਿਆਂ ਅਤੇ ਦੁਬਿਧਾ ਬਾਰੇ ਗੱਲ ਕੀਤੀ ਹੈ, ਇਹ ਦੁਬਿਧਾ ਮਨ ਵਿੱਚ ਆਉਂਦੀ ਹੈ ਜਦੋਂ ਨਾਂਹ ਪੱਖੀ ਮਨ ਕੰਮ ਕਰਦਾ ਹੈ, ਅਤੇ ਦੂਤ ਵੀ ਆਉਂਦੇ ਹਨ– ਜਦੋਂ ਤੁਸੀਂ ਭਗਤੀ ਸ਼ੁਰੂ ਕੀਤੀ ਹੈ ਇਹ ਦੂਤ ਹੁਣ ਵਿਚਲਤ ਹੋ ਰਹੇ ਹਨ ਉਹ ਤੁਹਾਨੂੰ ਭੁਚਲਾਉਣ ਦਾ ਕੰਮ ਕਰਨਗੇ ਅਤੇ ਜਿਆਦਾ ਤੋਂ ਜਿਆਦਾ ਦੁਬਿਧਾ ਵੱਲ ਖੜਨਗੇ, ਪਰ ਤੁਹਾਨੂੰ ਆਪਣੇ ਯਤਨਾਂ ਵਿੱਚ ਇਹਨਾਂ ਦੂਤਾਂ ਉੱਤੇ ਜਿੱਤ ਪਾਉਣ ਲਈ ਅਣਥੱਕ ਰਹਿਣਾ ਹੋਵੇਗਾ, ਅਤੇ ਨਾਮ ਸਿਮਰਨ ਇਹ ਕਰੇਗਾ, ਅਸਲ ਵਿੱਚ ਕੁਝ ਲੋਕ ਇਹਨਾਂ ਦੂਤਾਂ ਨੂੰ ਬਹੁਤ ਵੱਡੇ ਦਿਓ ਦੇ ਰੂਪ ਵਿੱਚ ਜਾਣਦੇ ਹਨ ਜਦੋਂ ਉਹ ਸਰੀਰ ਨੂੰ ਛੱਡਦੇ ਹਨ– ਕਾਮ ਦੂਤ ਤੁਹਾਡੇ ਸਰੀਰ ਦੇ ਨਿਚਲੇ ਭਾਗ ਵਿੱਚ ਰਹਿੰਦਾ ਹੈ, ਕ੍ਰੋਧ ਪੇਟ ਵਿੱਚ ਰਹਿੰਦਾ ਹੈ, ਲੋਭ ਅਤੇ ਮੋਹ ਦਿਲ ਅਤੇ ਛਾਤੀ ਦੇ ਖੇਤਰ ਵਿੱਚ ਰਹਿੰਦੇ ਹਨ ਅਤੇ ਅਹੰਕਾਰ ਸਿਰ ਵਿੱਚ ਰਹਿੰਦਾ ਹੈ, ਇਸ ਲਈ ਉਹਨਾਂ ਨੂੰ ਤੁਹਾਡੇ ਸਰੀਰ ਨੂੰ ਛੱਡਣਾ ਪੈਂਦਾ ਹੈ ਅਤੇ ਤੁਹਾਡੇ ਪੈਰਾਂ ਵਿੱਚ ਤੁਹਾਡੀ ਸੇਵਾ ਵਾਸਤੇ ਰਹਿਣਾ ਪੈਂਦਾ ਹੈ ਅਤੇ ਨਾਮ ਇਹ ਸਭ ਕਰਦਾ ਹੈ। ਇਸ ਲਈ ਆਪਣੇ ਸਾਰੇ ਯਤਨ ਨਾਮ ਸਿਮਰਨ ਤੇ ਲਗਾਉਣੇ ਸ਼ੁਰੂ ਕਰੋ।