5. ਡੰਡਉਤ – ਗੁਰੂ ਨੂੰ ਪ੍ਰਣਾਮ

ਡੰਡਉਤ ਦਾ ਭਾਵ

ਭਾਗ 1

ਡੰਡਉਤ ਦਾ ਬ੍ਰਹਮ ਭਾਵ ਹੈ ਆਪਣੇ ਆਪ ਨੂੰ ਪੂਰੀ ਤਰਾਂ ਗੁਰੂ ਅੱਗੇ ਸਮਰਪਣ ਕਰ ਦੇਣਾ। ਇਸਦਾ ਸਬਦੀ ਅਰਥ ਹੈ ਪੇਟ ਭਾਰ ਮੂੰਹ ਥੱਲੇ ਨੂੰ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ ਹੱਥਾਂ ਨਾਲ ਪੂਰੀ ਸੰਗਤ ਦੇ ਸਾਹਮਣੇ ਪ੍ਰਣਾਮ ਕਰਨਾ। ਇਸ ਤਰਾਂ ਕਰਨ ਨਾਲ ਤੁਸੀਂ ਗੁਰੂ ਦੇ ਸ਼ਬਦਾਂ ਤੇ ਸਥੂਲ ਰੂਪ ਵਿੱਚ ਅਮਲ ਕਰ ਰਹੇ ਹੁੰਦੇ ਹੋ।

ਕਰ ਡੰਡਉਤ ਪੁੰਨ ਵੱਡਾ ਹੇ"
ਕੀਰਤਨ ਸੋਹਿਲਾ

ਸਾਰੀ ਸੰਗਤ ਦੇ ਸਾਹਮਣੇ ਡੰਡਉਤ ਕਰਨ ਨਾਲ ਤੁਸੀਂ ਸਰੀਰਕ ਰੂਪ ਵਿੱਚ ਆਪਣੇ ਅੰਦਰ ਫਰਕ ਮਹਿਸੂਸ ਕਰੋਗੇ। ਇਹ ਤੁਹਾਡੇ ਅੰਦਰ ਬਹੁਤ ਹੀ ਨਿਮਰਤਾ ਅਤੇ ਨਿਰਮਾਣਤਾ ਲਿਆਏਗੀ। ਤੁਸੀਂ ਗੁਰੂ ਅੱਗੇ ਸਭ ਕੁਝ ਸੌਂਪਣ ਦੀ ਪ੍ਰਕ੍ਰਿਆ ਵਿੱਚ ਅੱਗੇ ਵਧਦੇ ਹੋ। ਇਹ ਬ੍ਰਹਮ ਕਾਨੂੰਨ ਹੈ, ਜਿਹੜਾ ਕਿ ਤੁਹਾਡੇ ਅੰਦਰ ਪੂਰਨ ਨਿਮਰਤਾ ਲਿਆਉਣ ਲਈ ਲਾਜ਼ਮੀ ਹੈ। ਨਿਮਰਤਾ ਤੁਹਾਡੀ ਹਉਮੈ ਨੂੰ ਬਾਹਰ ਕੱਢ ਦੇਵੇਗੀ ਅਤੇ ਤੁਹਾਨੂੰ ਗੁਰ ਅਤੇ ਗੁਰੂ ਦੇ ਨੇੜੇ ਲੈ ਜਾਵੇਗੀ।
ਅਤਿ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ।

ਇੱਕ ਵਿਅਕਤੀ ਜੋ ਦਾਸਨ ਦਾਸ ਬਣਦਾ ਹੈ :

·         ਪਰਮ ਪਦਵੀ, ਇੱਕ ਸੰਤ ਪਦਵੀ, ਬ੍ਰਹਮ ਗਿਆਨੀ ਦੀ ਪਦਵੀ ਵਾਲਾ ਹੈ।

·         ਦਾਸਾਂ ਦਾ ਦਾਸ

·         ਨੀਵਿਆਂ ਤੋਂ ਨੀਵਾਂ

·         ਨਿਮਾਣਿਆਂ ਤੋਂ ਨਿਮਾਣਾ।

ਬ੍ਰਹਮ ਗਿਆਨੀ ਸਗਲ ਕੀ ਰੀਨਾ
ਸੁਖਮਨੀ ਸਾਹਿਬ

ਇਸ ਲਾਈਨ ਦਾ ਭਾਵ ਹੈ ਕਿ ਬ੍ਰਹਮ ਗਿਆਨ ਉਦੋਂ ਆਉਂਦਾ ਹੈ ਜਦੋਂ ਕੋਈ ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂੜ ਬਣਦਾ ਹੈ। ਇਸਦਾ ਭਾਵ ਹੈ ਤੁਸੀਂ ਨੀਵਿਆਂ ਤੋਂ ਨੀਵੇਂ ਬਣ ਜਾਂਦੇ ਹੋ। ਇਹ ਨਿਮਰਤਾ ਅਤੇ ਨਿਰਮਾਣਤਾ ਦੀ ਸਿਖਰ ਹੈ। ਅਤੇ ਇਹ ਇੱਕ ਵਿਅਕਤੀ ਦਾ ਬ੍ਰਹਮ ਗੁਣ ਹੈ ਜੋ ਉਸ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਲੈ ਜਾਂਦਾ ਹੈ।

ਦਾਸਨ ਦਾਸ

ਭਾਗ 2
ਕਿਸ ਤਰਾਂ ਝੁਕੀਏ?
ਡੰਡਉਤ ਬੰਦਨਾ

ਹਉਮੈ ਨੂੰ ਮਾਰਨ ਦਾ ਹਥਿਆਰ

ਡੰਡਉਤ ਦਾ ਭਾਵ ਹੈ ਗੁਰੂ ਅੱਗੇ ਨਮਸਕਾਰ ਸਮੇਂ ਇੱਕ ਸੋਟੀ ਦੇ ਵਾਂਗ ਸਿੱਧੇ ਲੰਮੇ ਪੈਣਾ। ਬੰਦਨਾ ਦਾ ਭਾਵ ਹੈ ਨਮਸਕਾਰ। ਡੰਡਉਤ ਬੰਦਨਾ ਦਾ ਸਬਦੀ ਅਰਥ ਹੈ ਆਪਣੇ ਪੇਟ ਭਾਰ ਲੰਮੇ ਪੈਣਾ, ਮੂੰਹ ਨੀਵਾਂ ਕਰੇ ਹੋਏ ਹੱਥ ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ।

ਆਮ ਸਿੱਖ ਰਵਾਇਤ ਮੱਥਾ ਟੇਕਣਾ ਹੈ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਣਾ ਹੈ। ਪਰ ਗੁਰਬਾਣੀ ਕਹਿੰਦੀ ਹੈ: "ਕਰ ਡੰਡਉਤ ਪੁੰਨ ਵੱਡਾ ਹੇ"। ਇਸਦਾ ਭਾਵ ਹੈ ਅਕਾਲ ਪੁਰਖ ਤੁਹਾਨੂੰ ਗੁਰੂ ਦੇ ਚਰਨਾਂ ਵਿੱਚ ਡੰਡਉਤ ਦੇ ਫਲ ਬਿਆਨ ਕਰ ਰਹੇ ਹਨ।

ਡੰਡਉਤ ਬੰਦਨਾ ਅਨਿਕ ਬਾਰ ਸਰਬ ਕਲਾ ਸਮਰਥ
ਗੁਰੂ ਅਰਜਨ ਦੇਵ ਜੀ

ਡੂੰਘੇ ਭਾਵ ਵਿੱਚ ਇਸਦਾ ਭਾਵ ਹੈ ਆਪਣੇ ਆਪ ਨੂੰ ਪੂਰੀ ਤਰਾਂ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਨਾ। ਇਸ ਤਰਾਂ ਕਰਨ ਨਾਲ ਤੁਸੀਂ ਰੂਹਾਨੀ ਤੌਰ ਤੇ ਅੱਗੇ ਵਧਦੇ ਹੋ। ਆਪਣਾ " ਤਨ, ਮਨ ਧੰਨ" ਸਭ ਕੁਝ ਗੁਰੂ ਡ ਸੌਂਪ ਦਿਓ। ਤੁਸੀਂ ਆਪਣੀ ਹਉਮੈ/ ਅਹੰਕਾਰ ਨੂੰ ਮਾਰਨਾ ਸੁਰੂ ਕਰ ਦਿਓ ਗੇ। ਇਹ ਤੁਹਾਡਾ ਸਭ ਤੋਂ ਭੈੜਾ ਦੁਸਮਣ ਹੈ ਅਤੇ ਭਰੀ ਸੰਗਤ ਵਿੱਚ ਗੁਰਦੁਆਰੇ ਡੰਡਉਤ ਕਰਨ ਨਾਲ ਤੁਸੀਂ ਆਪਣੀ ਹਉਮੈ ਤੇ ਜਿੱਤ ਪਾ ਲਵੋਗੇ। ਇਸ ਨੂੰ ਬਾਰ ਬਾਰ ਕਰਨ ਨਾਲ ਤੁਸੀਂ ਅੰਦਰੋਂ ਪੂਰੀ ਤਰਾਂ ਸਾਫ ਹੋ ਜਾਵੋਗੇ। ਹਰ ਵਾਰ ਜਦੋਂ ਤੁਸੀਂ ਇਸ ਤਰਾਂ ਕਰੋਗੇ ਹੋਰ ਨਿਮਾਣੇ ਹੁੰਦੇ ਜਾਵੋਗੇ।

ਤੁਸੀਂ ਬਿਨਾਂ ਗੁਰੂ ਅੱਗੇ ਪੂਰਨ ਸਮਰਪਣ ਦੇ ਪੂਰਨ ਭਗਤੀ ਨਹੀਂ ਕਰ ਸਕਦੇ। ਡੰਡਉਤ ਬੰਦਨਾ ਤੁਹਾਡੀ ਭਗਤੀ ਵਿੱਚ ਮਦਦ ਕਰਦੀ ਹੈ। ਇਹ ਬਹੁਤ ਹੀ ਮਹਾਨ ਕੰਮ ਕਰਦੀ ਹੈ, ਕੇਵਲ ਇਸ ਨੂੰ ਕਰਕੇ ਦੇਖੋ, ਇਹ ਤੁਹਾਡੇ ਲਈ ਕਿੰਨੇ ਅਜੂਬੇ ਕਰੇਗੀ, ਇਹ ਤੁਹਾਨੂੰ ਅੰਦਰੋਂ ਬਹੁਤ ਹੀ ਜਲਦੀ ਨਾਲ ਸਾਫ ਕਰ ਦੇਵੇਗੀ।
ਯਾਦ ਰੱਖੋ ਕਿ ਪਰਮ ਪਦਵੀ ਸਾਰੇ ਬ੍ਰਹਿਮੰਡ ਦੇ ਦਾਸਨ ਦਾਸ ਬਣਨਾ ਹੈ, ਕੋਟਿ ਬ੍ਰਹਿਮੰਡ ਕੇ ਦਾਸ। 84 ਲੱਖ ਜੂਨੀਆਂ ਦੀ ਲਿੱਦ ਦਾ ਪਰਛਾਵਾਂ ਬਣਨਾ। ਦਾਸਨ ਦਾਸ ਬਿਸਟਾ ਕੇ ਕੀੜੇ ਕਾ ਦਾਸ ਬਣਨਾ ਹੈ।

ਤੁਹਾਨੂੰ ਇੰਨੇ ਨਿਮਾਣੇ ਹੋਣ ਦੀ ਜਰੂਰਤ ਹੈ ਕਿ ਤੁਸੀਂ ਆਪਣੇ ਮਲ ਮੂਤਰ ਅਤੇ ਭੋਜਨ ਪ੍ਰਤੀ ਇੱਕੋ ਜਿਹਾ ਸਤਿਕਾਰ ਰੱਖੋ। ( ਨੋਟ: ਇਸਦਾ ਭਾਵ ਹੈ ਕਿ ਭੋਜਨ ਨੂੰ ਜਿਆਦਾ ਮਹਾਨ ਨਹੀਂ ਸਮਝਣਾ ਅਤੇ ਮਲ ਮੂਤਰ ਨੂੰ ਇੰਨਾ ਮਾੜਾ ਨਹੀਂ ਜਾਨਣਾ। ਇਹ ਸਭ ਪਰਮਾਤਮਾ ਦੀ ਮਹਾਨ ਰਚਨਾ ਦਾ ਹਿੱਸਾ ਹੈ ਇਹ ਸਭ ਧੰਨ ਧੰਨ ਹੈ)। ਸਾਡੀ ਹਉਮੈ ਤੋਂ ਵੱਡਾ ਹੈ।

ਜਦ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪਣ ਦੀ ਤਿਆਰੀ ਕਰ ਰਹੇ ਸਨ, ਉਹਨਾਂ ਨੇ ਉਹਨਾਂ ਨੂੰ ਮਰੀ ਹੋਈ ਮਨੁੱਖਾ ਦੇਹੀ ਖਾਣ ਨੂੰ ਕਿਹਾ। ਅਤੇ ਕੀ ਤੁਸੀਂ ਜਾਣਦੇ ਹੋ ਕਿ ਭਾਈ ਸਾਹਿਬ ਲਹਿਣਾ ਜੀ ਨੇ ਗੁਰੂ ਜੀ ਨੂੰ ਕੀ ਪੁੱਛਿਆ? " ਮੈਂ ਇਸ ਨੂੰ ਕਿੱਥੋਂ ਖਾਣਾ ਸ਼ੁਰੂ ਕਰਾਂ? ਇਸ ਤਰਾਂ ਭਾਈ ਲਹਿਣਾ ਜੀ ਦਾਸਨ ਦਾਸ ਬਣੇ ਅਤੇ ਗੁਰੂ ਅੰਗਦ ਦੇਵ ਜੀ ਬਣੇ। ਇਹ ਹੈ ਜੋ ਦਾਸਨ ਦਾਸ ਹੈ।

ਕੀ ਤੁਸੀਂ ਦਾਸਨ ਦਾਸ ਬਣਨ ਦੇ ਸਹੀ ਰਸਤੇ ਤੇ ਤੁਰ ਰਹੇ ਹੋ? ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਆਪ ਫੈਸਲਾ ਕਰ ਸਕਦੇ ਹੋ। ਪਰਮਾਤਮਾ ਤੁਹਾਡੇ ਅੰਦਰ ਬੈਠਾ ਤੁਹਾਨੂੰ ਦੇਖ ਰਿਹਾ ਹੈ

ਤਕੜੀ ਵੱਟਾ ਤੋਲਣਹਾਰਾ

ਅਤੇ ਜਿਹੜਾ ਤੁਹਾਨੂੰ ਨਿਰੰਤਰ ਅਧਾਰ ਤੇ ਤੋਲ ਮਾਪ ਅਤੇ ਦੇਖ ਰਿਹਾ ਹੈ।

ਅਖੀਰਲੀ ਗੱਲ ਇਹ ਹੈ ਕਿ ਤੁਹਾਨੂੰ ਦਾਸਨ ਦਾਸ ਬਣਨ ਲਈ ਹਰ ਇੱਕ ਸ੍ਰਿਸਟੀ ਅੱਗੇ ਝੁਕਣਾ ਹੋਵੇਗਾ,ਭਾਈ ਲਹਿਣਾ ਜੀ ਵਰਗੇ ਬਣਨ ਲਈ ਅਤੇ ਗੁਰੂ ਨਾਨਕ ਦੇਵ ਜੀ ਵਰਗੇ ਬਣਨ ਲਈ। ਤੁਸੀਂ ਉਹਨਾਂ ਵਰਗੇ ਬਣਨ ਦੇ ਯੋਗ ਹੋ ਸਕਦੇ ਜਾਂ ਨਹੀਂ ਹੋ ਸਕਦੇ ਹੋ, ਪਰ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾਓ ਅਤੇ ਉਹਨਾਂ ਵਰਗੇ ਬਣਨ ਦਾ ਯਤਨ ਕਰੋ। ਅਤਿ ਨਿਮਰਤਾ ਸਫਲਤਾ ਦੀ ਕੁੰਜੀ ਹੈ।

ਮਨ ਵਿੱਚ ਇਹ ਗਲ ਰੱਖੋ ਕਿ ਪਹਿਲੀ ਵਾਰ ਡੰਡਉਤ ਬੰਦਨਾ ਕਰਨਾ ਮੁਸ਼ਕਲ ਲਗਦਾ ਹੈ। ਜੇਕਰ ਤੁਸੀਂ ਇਸਦਾ ਯਤਨ ਕੀਤਾ ਹੈ ਅਤੇ ਇਹ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਹਾਰੇ ਹੋਏ ਹੋ ਅਤੇ ਤੁਹਾਡੀ ਹਉਮੈ ਅਜੇ ਵੀ ਇੱਕ ਵੱਡਾ ਰੋੜਾ ਹੈ। ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤਾਂ ਤੁਸੀਂ ਇੱਕ ਜੇਤੂ ਹੋ। ਇਸ ਨੂੰ ਕਰਨ ਦੇ ਬਾਅਦ ਤੁਸੀਂ ਗੁਰੂ ਨੂੰ ਮੱਥਾ ਟੇਕਣ ਅਤੇ ਡੰਡਉਤ ਕਰਨ ਦੇ ਫਰਕ ਨੂੰ ਜਾਣ ਜਾਵੋਗੇ।

ਡੰਡਉਤ ਬੰਦਨਾ ਕਰਨ ਦੇ ਨਾਲ ਨਾਲ ਤੁਹਾਨੂੰ ਸੰਗਤ ਦੇ ਜੋੜੇ ਆਪਣੇ ਦਾੜ੍ਹੀ ਨਾਲ ਸਾਫ ਕਰਨੇ ਚਾਹੀਦੇ ਹਨ ਜਾਂ ਔਰਤਾਂ ਡ ਆਪਣੀ ਗੁੱਤ ਨਾਲ। ਜਾਂ ਘੱਟੋ ਘੱਟ ਤੁਸੀਂ ਆਪਣੇ ਹੱਥਾਂ ਨਾਲ ਜੋੜਿਆਂ ਦੇ ਤਲੇ ਸਾਫ ਕਰੋ ਅਤੇ ਧੂੜ ਨੂੰ ਆਪਣੇ ਮੱਥੇ ਨਾਲ ਲਾਵੋ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰੋ। ਜਿੰਨਾ ਹੋ ਸਕੇ ਨਿਮਾਣੇ ਬਣਨ ਦੀ ਕੋਸ਼ਿਸ਼ ਕਰੋ।

ਗੁਰਬਾਣੀ ਵੀ ਕਹਿੰਦੀ ਹੈ:

ਜੋ ਦੀਸੈ ਗੁਰ ਸਿਖੜਾ ਤਿਸ ਨਿਵਿ ਨਿਵਿ ਲਾਗੋ ਪਾਇ ਜੀਓ

ਇਸ ਲਈ ਕੇਵਲ ਗੁਰੂ ਅੱਗੇ ਹੀ ਨਹੀਂ ਝੁਕਣਾ ਸਗੋਂ ਗੁਰਬਾਣੀ ਕਹਿ ਰਹੀ ਹੈ ਕਿ ਗੁਰ ਸਿੱਖ ਅੱਗੇ ਵੀ ਝੁਕਣਾ ਹੈ। ਅਤੇ ਗੁਰ ਸਿੱਖ ਕੌਣ ਹੈ? ਅਕਾਲ ਪੁਰਖ ਦਾ ਸੇਵਕ ਕੌਣ ਹੈ? ਉਹ ਇੱਕ ਜਿਸਨੇ ਆਪਣਾ ਸਭ ਕੁਝ ਉਸ ਅੱਗੇ ਅਰਪਣ ਕਰ ਦਿੱਤਾ ਹੈ ਉਹ ਅਸਲ ਗੁਰ ਸਿੱਖ ਹੈ।

ਸੰਤ, ਖਾਲਸਾ, ਸਾਧ, ਗੁਰਮੁਖ, ਜਨ, ਬ੍ਰਹਮ ਗਿਆਨੀ ਸਬਦ ਸੱਚ ਖੰਡ ਵਿੱਚ ਬਹੁਤ ਬਹੁਤ ਹੀ ਉਚ ਰੂਹਾਨੀਅਤ ਵਾਲੇ ਹਨ। ਇਹ ਉਹ ਲੋਕ ਹਨ ਜਿੰਨਾਂ ਨੇ ਆਪਣੇ ਮਨ ਅਤੇ ਪੰਜ ਚੋਰਾਂ ਤੇ ਜਿੱਤ ਪਾ ਲਈ ਹੈ ਅਤੇ ਅਕਾਲ ਪੁਰਖ ਨਾਲ ਇੱਕ ਬਣ ਗਏ ਹਨ।

ਅਕਾਲ ਪਰਖ ਕਹਿ ਰਹੇ ਹਨ:

ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ
ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 614

ਕੀ ਇਸਦਾ ਭਾਵ ਇਹ ਨਹੀਂ ਹੈ ਕਿ ਉਸ ਲਈ ਸੰਤ ਹੀ ਸਭ ਕੁਝ ਹੈ? ਕੀ ਇਹ, ਇਹ ਨਹੀਂ ਦਰਸਾਉਂਦਾ ਕਿ ਉਹ ਇੱਕ ਸੰਤ ਨੂੰ ਕਿੰਨਾ ਪਿਆਰ ਕਰਦਾ ਹੈ? ਉਹ ਇੱਕ ਸੰਤ ਵਿੱਚ ਰਹਿੰਦਾ ਹੈ ਅਤੇ ਸੰਤ ਦੀ ਸੇਵਾ ਕਰਦਾ ਹੈ ਅਤੇ ਸੰਤ ਕੀ ਕਰਦਾ ਹੈ

ਸੰਤ ਜਪਾਵੈ ਨਾਮ
ਬਿਨ ਸਤਿਗੁਰ ਨਾਮ ਨਾ ਪਾਇ
ਬਿਨ ਸਤਿਗੁਰ ਭਗਤ ਨਾ ਹੋਈ
ਬਿਨ ਸਤਿਗੁਰ ਮੁਕਤ ਨਾ ਹੋਈ
ਨਾਨਕ ਸਾਧ ਪ੍ਰਭ ਭੇਦ ਨਾ ਭਾਈ
ਬ੍ਰਹਮ ਗਿਆਨੀ ਆਪ ਪਰਮੇਸੁਰ
ਬ੍ਰਹਮ ਗਿਆਨੀ ਆਪ ਨਿਰੰਕਾਰਾ
ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ

ਕ੍ਰਿਪਾ ਕਰਕੇ ਕਿਸੇ ਗਲਤ ਬਿਆਨੀ ਲਈ ਇਸ ਬਿਸਟਾ ਕੇ ਕੀੜੇ ਨੂੰ ਮੁਆਫ਼ ਕਰ ਦਿਓ ਜੀ।

ਦਾਸਨ ਦਾਸ