6. ਮਾਰਗ ਤੇ ਡਟੇ ਰਹਿਣਾ – ਪ੍ਰੀਖਿਆ ਨੂੰ ਪਾਸ ਕਰ�

ਬੰਦਗੀ ਖੰਡੇ ਦੀ ਧਾਰ ਤੇ ਤੁਰਨਾ ਹੈ

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥ 
 

ਸੱਚੇ ਪਰਮਾਤਮਾ ਦੇ ਸੱਚੇ ਭਗਤਾਂ ਦੇ ਸਾਰੇ ਕਾਜ ਅਕਾਲ ਪੁਰਖ ਦੇ ਹੁਕਮ ਅਧੀਨ ਹੁੰਦੇ ਹਨ ਅਤੇ ਉਸਦੀਆਂ ਸਾਰੀਆ ਇੰਦਰੀਆਂ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਦੇ ਪੂਰਨ ਹੁਕਮ ਅਧੀਨ ਹੁੰਦੀਆਂ ਹਨ। ਉਹ ਹਮੇਸ਼ਾਂ ਹੀ ਸਰਵ ਸਕਤੀ ਮਾਨ ਵਿੱਚ ਲੀਨ ਰਹਿੰਦਾ ਹੈ। ਉਹ ਮਾਇਆ ਦੇ ਤਿੰਨਾਂ ਗੁਣਾਂ( ਰਜੋ, ਤਮੋ ਅਤੇ ਸਤੋ) ਤੋਂ ਪਰੇ ਹੁੰਦਾ ਹੈ। 

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥
ਸਾਧ ਕੀ ਸੋਭਾ ਸਦਾ  ਬੇਅੰਤ ॥

ਸਾਰਾ ਹੀ ਸੰਸਾਰ ਮਾਇਆ ਦੇ  ਤਿੰਨਾਂ ਗੁਣਾ ਦੇ ਡੂੰਘੇ ਪ੍ਰਭਾਵ ਅਧੀਨ ਚਲਾਇਆ ਜਾ ਰਿਹਾ ਹੈ।

1. ਤਮੋ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਬਖੀਲੀ।

2. ਰਜੋ- ਆਸਾ, ਤ੍ਰਿਸ਼ਨਾ ਮਨਸ਼ਾ।

3. ਸਤੋ- ਦਾਨ, ਧਰਮ, ਸੰਤੋਖ, ਸੰਜਮ।

ਬਹੁਤੇ ਲੋਕ ਮਾਇਆ ਦੇ ਗਹਿਰੇ ਪ੍ਰਭਾਵ ਅਧੀਨ ਹਨ ਅਤੇ ਇੱਕ ਸੰਤ ਦੀਆਂ ਕਰਨੀਆਂ ਨੂੰ ਸਮਝ ਨਹੀਂ ਸਕਦੇ। ਉਹਨਾਂ ਨੂੰ ਇੱਕ ਸਅੰਤ ਦੀਆਂ ਕਰਨੀਆਂ ਉੱਤੇ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਇੱਕ ਸੰਤ ਨੂੰ ਪਰਖਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਸ ਲਈ ਕਿਸੇ ਨੂੰ ਵੀ ਆਪਣੇ ਤੋਂ ਸਿਵਾ ਕਿਸੇ ਦੀ ਵੀ ਕੋਈ ਨਿੰਦਿਆ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਕਦੀ ਵੀ ਕਿਸੇ ਦੇ ਅਵਗੁਣਾਂ ਜਾਂ ਮਾੜੇ ਚਰਿੱਤਰ ਨੂੰ ਚਿਤਾਰਨਾ ਨਹੀਂ ਚਾਹੀਦਾ ਹੈ। ਕਿਸੇ ਵੀ ਕਿਸਮ ਦੇ ਨਕਾਰਾਤਮਕ ਵਿਚਾਰਾਂ ਨੂੰ ਗੁਰਬਾਣੀ ਵਿੱਚ ਨਿੰਦਿਆ ਕਿਹਾ ਗਿਆ ਹੈ। ਅਤੇ ਗੁਰਬਾਣੀ ਵਿੱਚ ਕਿਤੇ ਵੀ ਨਿੰਦਿਆ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਕਿਸੇ ਵੀ ਕਿਸਮ ਦੀ ਨਿੰਦਿਆ ਨੂੰ ਗੁਰਬਾਣੀ ਵਿੱਚ ਪੂਰਨ ਮਨ੍ਹਾ ਕੀਤਾ ਗਿਆ ਹੈ।

ਜਦ ਵੀ ਅਸੀਂ ਆਪਣੇ ਆਪ ਨੂੰ ਕਿਸੇ ਦੀ ਨਿੰਦਿਆ ਵਿੱਚ ਸਾਮਿਲ ਕਰ ਲੈਂਦੇ ਹਾਂ, ਅਸੀਂ ਆਪਣੇ ਆਪ ਦਾ ਕੋਈ ਭਲਾ ਨਹੀਂ ਕਰਦੇ ਹਾਂ। ਇਸ ਦੀ ਬਜਾਇ ਜਿਸ ਵਿਅਕਤੀ ਦੀ ਅਸੀਂ ਨਿੰਦਿਆ ਕਰਦੇ ਹਾਂ ਉਸਨੂੰ ਲਾਭ ਹੁੰਦਾ ਹੈ। ਨਿੰਦਿਆ ਕਰਨ ਨਾਲ ਅਸੀਂ ਆਪਣੀ ਰੂਹਾਨੀਅਤ ਨੂੰ ਗਵਾ ਲੈਂਦੇ ਹਾਂ। ਸਾਡਾ ਰੂਹਾਨੀ ਨੁਕਸਾਨ ਨਿੰਦਿਆ ਕੀਤੇ ਜਾ ਰਹੇ ਵਿਅਕਤੀ ਦਾ ਰੂਹਾਨੀ ਲਾਭ ਹੁੰਦਾ ਹੈ।

ਕਿਹੜੀ ਚੀਜ ਬੰਦਗੀ ਨੂੰ ਖੰਡੇ ਦੀ ਧਾਰ ਤੇ ਤੁਰਨ ਬਰਾਬਰ ਬਣਾਉਂਦੀ ਹੈ?

ਬੰਦਗੀ ਦਾ ਮਾਰਗ ਸਾਨੂੰ ਸਾਰੇ ਬ੍ਰਹਮ ਗੁਣਾਂ ਦੀ ਪ੍ਰਾਪਤੀ ਵੱਲ ਅਗਵਾਈ ਕਰਦਾ ਹੈ ਜਿਵੇਂ ਹੀ ਅਸੀਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਅਤੇ ਅਖੀਰ ਵਿੱਚ ਸੱਚਖੰਡ ਵਿੱਚੋਂ ਲੰਘਦੇ ਹਾਂ ਬੇਅੰਤ, ਸਦਾ ਹੀ ਕ੍ਰਿਪਾ ਪੂਰਨ ਅਕਾਲ ਪੁਰਖ ਬਖਸਿਸ ਦੀ ਪੂਰਨ ਬੰਦਗੀ ਦੀ ਅਵਸਥਾ ਪੂਰੀ ਹੁੰਦੀ ਹੈ।  ਹਾਲਾਂਕਿ, ਬੰਦਗੀ ਦੇ ਦੌਰਾਨ ਸਾਨੂੰ ਕਈ ਤਰਾਂ ਦੀਆਂ ਪ੍ਰੀਖਿਆਵਾਂ ਵਿੱਚੋਂ ਆਪਣੀ ਦ੍ਰਿੜਤਾ, ਵਿਸ਼ਵਾਸ, ਯਕੀਨ ਅਤੇ ਸਰਵਸਕਤੀਮਾਨ ਨਾਲ ਬੇ ਸ਼ਰਤ ਪਿਆਰ ਨੂੰ ਸਾਬਤ ਕਰਨ ਲਈ ਗੁਜਰਨਾ ਪੈਂਦਾ ਹੈ:

ਖਰੇ ਪਰਖ ਖਾਨੇ ਪਾਇ,
ਖੋਟੇ ਭਰਮ ਭੁਲਾਇ।

ਬੰਦਗੀ ਦੇ ਦੋਰਾਨ ਅਸੀਂ ਅਸਫਲਤਾਵਾਂ ਅਤੇ ਸਫਲਤਾਵਾਂ ਵਿੱਚੋਂ ਲੰਘਦੇ ਹਾਂ ਜਿਸ ਤਰਾਂ ਅਸੀਂ ਸਕੂਲ ਜਾਂ ਕਾਲਜ ਦੀਆਂ ਜਾਂ ਕਿਸੇ ਵਿਸੇ ਦੀ ਪ੍ਰੀਖਿਆ ਦੌਰਾਨ ਗੁਜਰਦੇ ਹਾਂ।

ਬੰਦਗੀ ਦੀ ਪ੍ਰੀਖਿਆ ਸਾਡੇ ਰੋਜਾਨਾ ਦੇ ਕਾਰ ਵਿਹਾਰ ਦੋਰਾਨ ਸਾਡੇ ਵਲੋਂ ਗੁਰਬਾਣੀ ਦੇ ਅਭਿਆਸ ਅਤੇ ਇਸ ਉੱਪਰ ਕੀਤੇ ਜਾ ਰਹੇ ਅਮਲ ਅਨੁਸਾਰ ਹੁੰਦੀ ਹੈ।
ਅਸੀਂ ਰੂਹਾਨੀ ਅਤੇ ਮਾਨਸਿਕ ਤੌਰ ਤੇ ਜਾਗਦੇ ਰਹਿਣ ਲਈ ਕੀ ਕਰਦੇ ਹਾਂ?

ਅਸੀਂ ਮਾਇਆ ਦੇ ਪ੍ਰਭਾਵ ਅਧੀਨ ਕਿਸੇ ਕਿਸਮ ਦੇ ਮਾੜੇ ਕੰਮਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਤੋਂ ਬਚਾਉਣ ਲਈ ਕੀ ਕਰਦੇ ਹਾਂ? ਅਸੀਂ ਆਪਣੇ ਰੋਜਾਨਾ ਦੇ ਜੀਵਣ ਵਿੱਚ ਗੁਰਬਾਣੀ ਨੂੰ ਕਿੰਨਾ ਕੁ ਸਿੱਖ ਰਹੇ ਹਾਂ ਅਤੇ ਇਸ ਉਪਰ ਕਿੰਨਾ ਅਮਲ ਕਰਦੇ ਹਾਂ? ਜੋ ਕੁਝ ਵੀ ਅਸੀਂ ਥੋੜੇ ਤੋਂ ਥੋੜਾ ਹਰ ਰੋਜ ਸਿੱਖਦੇ ਹਾਂ ਸਾਨੂੰ ਟੈਸਟ ਪਾਸ ਕਰਨ ਲਈ ਇਸ ਉਪਰ ਅਮਲ ਕਰਨ ਦੀ ਜਰੂਰਤ ਹੁੰਦੀ ਹੈ। ਅਖੀਰਲੀ ਅਵਸਥਾ ਪੂਰਨ ਸਚਿਆਰੇ ਵਿਅਕਤੀ ਬਣਨਾ ਹੈ। ਜਿਵੇਂ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਉਹਨਾਂ ਗੁਣਾਂ ਨੂੰ ਦਿਲ ਅਤੇ ਦਿਮਾਗ ਵਿੱਚ ਵਿਕਸਤ ਕਰਨਾ ਹੁੰਦਾ ਹੈ। ਅਤੇ ਇਹਨਾਂ ਬ੍ਰਹਮ ਗੁਣਾਂ ਨੂੰ ਆਪਣੇ ਰੋਜਾਨਾ ਦੇ ਕੰਮ ਕਾਜ ਵਿੱਚ ਅਮਲ ਵਿੱਚ ਲਿਆਉਣਾ ਹੁੰਦਾ ਹੈ।

ਜਿਵੇਂ ਹੀ ਅਸੀਂ ਬੰਦਗੀ ਦੀ ਪ੍ਰਕ੍ਰਿਆ ਵਿੱਚੋਂ ਗੁਜਰਦੇ ਹਾਂ, ਅਸੀਂ ਆਪਣੇ ਮਨ ਵਿੱਚ ਦੁਬਿਧਾਵਾਂ, ਭਰਮਾਂ, ਮਨਮਤ, ਦੁਰਮਤ ਅਤੇ ਸੰਸਾਰਿਕ ਮਤ ਦੇ ਕਾਰਨ ਕਈ ਤਰਾਂ ਦੀ ਰੋਕਾਂ ਅਤੇ ਭੁਚਲਾਵਿਆਂ ਵਿੱਚੋਂ ਲੰਘਦੇ ਹਾਂ। ਇਹ ਭੁਚਲਾਵੇ ਜਿੰਦਗੀ ਦੀਆਂ ਹੋਰ ਮੁਸ਼ਕਲਾਂ ਦੇ ਨਾਲ ਮਿਲਕੇ ਕਈ ਵਾਰ ਅੇਸੀ ਸਥਿਤੀ ਵਿੱਚ ਲੈ ਜਾਂਦੇ ਹਨ ਜੋ ਵਿਅਕਤੀ ਲਈ ਅਸਹਿਣ ਯੋਗ ਬਣ ਜਾਂਦੇ ਹਨ। ਉਹ ਬੰਦਗੀ ਮਾਰਗ ਤੇ ਅਸਥਿਰ ਹੋ ਜਾਂਦੇ ਹਨ। ਇਹ ਭੁਚਲਾਵੇ ਕਈ ਕਾਰਨਾਂ ਕਰਕੇ ਹੋ ਸਕਦੇ ਹਨ ਜਿਵੇਂ:

·         ਵਿੱਤੀ ਮੁਸ਼ਕਲਾਂ ਕਾਰਨ

·         ਨੌਕਰੀ ਜਾਂ ਵਪਾਰ ਦੀਆਂ ਮੁਸ਼ਕਲਾਂ ਕਾਰਨ

·         ਪਰਿਵਾਰਕ ਉਲਝਣਾਂ ਕਾਰਨ

·         ਪਰਵਾਰਕ ਮੈਂਬਰਾਂ ਦੇ ਗੈਰ ਦੋਸਤਾਨਾ ਰਵੱਈਏ ਕਾਰਨ

·         ਸਮਾਜ ਦੇ ਨਕਾਰਾਤਮਕ ਰਵੱਈਏ ਕਾਰਨ

·         ਸਮਾਜ ਅਤੇ ਸਾਡੇ ਆਪਣੇ ਪਰਿਵਾਰ ਵੱਲੋਂ ਨਿੰਦਿਆ ਕਾਰਨ

·         ਗਰੀਬੀ ਕਾਰਨ

·         ਹੋਰ ਪਰਿਵਾਰਕ ਮਸਲਿਆਂ ਕਾਰਨ।

·         ਪਰਿਵਾਰ ਦੇ ਕਿਸੇ ਵਿਅਕਤੀ ਦੀ ਬਿਮਾਰੀ ਕਾਰਨ

·         ਤੁਹਾਡੇ ਆਪਣੇ ਸਿਹਤ ਮਸਲਿਆਂ ਕਾਰਨ

·         ਤੁਹਾਡੇ ਪਰਿਵਾਰ  ਅਤੇ ਹੋਰ ਰਿਸਤੇਦਾਰਾਂ ਵਿੱਚ ਵਿਗੜੇ ਰਿਸਤਿਆਂ ਕਾਰਨ

ਇੱਥੇ ਬੰਦਗੀ ਮਾਰਗ ਵਿੱਚ ਕਈ ਰੋੜੇ ਹਨ ਅਤੇ ਤੁਹਾਨੂੰ ਪਹਿਲੇ ਹੀ ਕਦਮ ਸਾਰੇ ਹੀ ਸੰਸਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਰੇ ਮਸਲੇ ਤੁਹਾਨੂੰ ਗੁਰੂ ਅਤੇ ਗੁਰਬਾਣੀ ਵਿੱਚ ਤੁਹਾਡੀ ਦ੍ਰਿੜਤਾ, ਵਿਸ਼ਵਾਸ ਅਤੇ ਯਕੀਨ ਤੋਂ ਪਰੁ ਲਿਜਾਂਦੇ ਹਨ ਅਤੇ ੳਭ ਤੋਂ ਮਹੱਤਵ ਪੂਰਨ ਬੰਦਗੀ ਤੋਂ ਪਰੇ ਲਿਜਾਂਦੇ ਹਨ।
ਇਹਨਾਂ ਮਸਲਿਆਂ ਦੇ ਕਾਰਨ ਤੁਹਡੀ ਬੰਦਗੀ ਔਖੀ ਤੋਂ ਅੋਖੀ ਹੁੰਦੀ ਜਾਂਦੀ ਹੈ।ਇਹ ਤੁਹਾਨੂੰ ਖੰਡੇ ਦੀ ਧਾਰ ਤੇ ਤੁਰਨ ਦਾ ਅਹਿਸਾਸ ਕਰਵਾਉਂਦਾ ਹੈ। ਕਈ ਵਾਰ ਤੁਸੀਂ ਇੱਕ ਹੀ ਵਾਰ ਕਈ ਮਸਲਿਆਂ ਦਾ ਸਾਹਮਣਾ ਕਰਦੇ ਹੋ। ਇਸ ਲਈ ਹੀ ਗੁਰਬਾਣੀ ਕਹਿੰਦੀ ਹੈ:

ਕੋਟਨ ਮਹਿ ਨਾਨਕ ਕੋਊ ਨਰਾਇਣ ਜਹਿ ਚੀਤੁ

ਹਾਲਾਂਕਿ, ਇਸਦਾ ਇਹ ਭਾਵ ਨਹੀਂ ਹੈ ਕਿ ਤੁਹਾਨੂੰ ਨਿਰਾਸ਼ ਹੋ ਜਾਣਾ ਚਾਹੀਦਾ ਹੈ ਅਤੇ ਯਤਨ ਵੀ ਨਹੀਂ ਕਰਨਾ ਚਾਹੀਦਾ ਹੈ। ਇਸਦਾ ਭਾਵ ਹੈ ਤੁਹਾਨੂੰ ਆਪਣੇ ਯਤਨਾਂ ਵਿੱਚ ਨਿਰੰਤਰ ਅਤੇ ਪੱਕੇ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਹਠ ਨਹੀਂ ਛੱਡਦੇ ਅਤੇ ਬ੍ਰਹਮ ਗਿਆਨ ਦੀ ਪਾਲਣਾ ਪੂਰੇ ਯਤਨਾਂ ਨਾਲ ਕਰਦੇ ਹੋ:

·         ਅਡੋਲਤਾ ਨਾਲ

·         ਪੂਰੇ ਵਿਸ਼ਵਾਸ਼ ਨਾਲ

·         ਦ੍ਰਿੜਤਾ ਅਤੇ

·         ਯਕੀਨ ਨਾਲ

ਤਦ ਤੁਸੀਂ ਮਾਇਆ ਉਪਰ ਜਿੱਤ ਪਾਉਣ ਲਈ ਯਕੀਨੀ ਹੁੰਦੇ ਹੋ ਅਤੇ ਸੱਚ ਖੰਡ ਵਿੱਚ ਜਾਂਦੇ ਹੋ। ਜਿਸ ਤਰਾਂ ਕਿ ਅਸੀਂ ਪਹਿਲਾਂ ਕਿਹਾ ਹੈ ਇਹਨਾਂ ਦੇ ਟੈਸਟ ਵਿੱਚੋਂ ਗੁਜਰਦੇ ਹੋ:

·         ਕਰਤੇ ਵੱਲ ਤੁਹਾਡੀ ਵਫਾਦਾਰੀ

·         ਕਰਨ ਹਾਰ ਵੱਲ ਤੁਹਾਡੀ ਵਚਨ ਬੱਧਤਾ

·         ਤੁਹਾਡਾ ਸਰਵ ਸਕਤੀ ਮਾਨ ਵਿੱਚ ਵਿਸਵਾਸ

·         ਤੁਹਾਡਾ ਅਕਾਲ ਪੁਰਖ ਵਿੱਚ ਯਕੀਨ

·         ਪਾਰ ਬ੍ਰਹਮ ਪਰਮੇਸ਼ਰ ਨਾਲ ਤੁਹਾਡਾ ਬੇ ਸ਼ਰਤ ਪਿਆਰ

·         ਉਸਦੇ ਪਿਆਰੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਪਿਆਸ

ਇਹ ਤੁਹਾਡੀ ਇਸ ਪ੍ਰਕ੍ਰਿਆ ਵਿੱਚ ਸਫਲਤਾ ਨੂੰ ਨਿਰਧਾਰਤ ਕਰਦੇ ਹਨ।

ਸਰਵਸਕਤੀ ਮਾਨ ਤੁਹਾਡੀ ਅਵਸਥਾ ਨੂੰ ਪਰਖੇਗਾ ਕਿ ਹੇਠ ਲਿਖੇ ਬ੍ਰਹਮ ਗੁਣ ਕਿੰਨਾ ਕੁ ਤੁਹਾਡੀ ਰੂਹ ਦਾ ਭਾਗ ਬਣੇ ਹਨ:

ਏਕਿ ਦ੍ਰਿਸਟ- ਸੰਤ ਦੀ ਨਜਰ ਵਿੱਚ ਸਾਰੇ ਬਰਾਬਰ ਹਨ, ਉਸਦੀ ਦ੍ਰਿਸਟ ਵਿੱਚ ਕੋਈ ਦਵਏਕਿ ਦ੍ਰਿਸਟ- ਸੰਤ ਦੀ ਨਜਰ ਵਿੱਚ ਸਾਰੇ ਬਰਾਬਰ ਹਨ, ਉਸਦੀ ਦ੍ਰਿਸਟ ਅਤੇ ਵਿਚਾਰਾਂ ਵਿੱਚ ਕੋਈ ਦਵੈਤ ਨਹੀਂ,

·         ਨਿਰਭਉ- ਜਨਤਾ ਵਿੱਚ ਸੱਚ ਨੂੰ ਪੇਸ਼ ਕਰਨ ਲਈ ਕੋਈ ਡਰ ਨਹੀਂ, ਅਤੇ ਜਨਤਾ ਦੀ ਸੱਚ ਲਈ ਸੇਵਾ ਕਰਨ ਵਿੱਚ ਕੋਈ ਡਰ ਨਹੀਂ,

·         ਨਿਰਵੈਰ- ਕਿਸੇ ਨਾਲ ਵੀ ਕੋਈ ਵੀ ਵੈਰ ਨਹੀਂ, ਹਰ ਕੋਈ ਮਿੱਤਰ ਹੈ, ਭਾਵ ਕਰਤੇ ਦੀ ਹਰ ਰਚਨਾ ਨੂੰ ਉਨਾਂ ਹੀ ਪਿਆਰ ਕਰਨਾ ਜਿੰਨਾ ਕਰਤੇ ਨਾਲ ਪਿਆਰ ਹੈ,

·         ਮਾਇਆ ਉਪਰ ਪੂਰੀ ਤਰਾਂ ਜਿੱਤ

·         ਪੰਜ ਦੂਤਾਂ/ਵਿਕਾਰਾਂ ਉਪਰ ਪੂਰਾ ਕਾਬੂ

·         ਸਾਰੀਆਂ ਇੱਛਾਵਾਂ ਉਪਰ ਜਿੱਤ

·         ਪਰਉਪਕਾਰੀ- ਹਮੇਸ਼ਾ ਦੂਜਿਆਂਨ ਦਾ ਭਲਾ ਕਰਨਾ, ਦਿਆਲੂ ਬਣਨਾ,

·         ਮਹਾਂ ਪਰਉਪਕਾਰੀ- ਦੂਜਿਆਂ ਦੀ ਜੀਵਣ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਾ,

·         ਦੂਸਰਿਆਂ ਦੀਆਂ ਬੁਰੀਆਂ ਕਰਨੀਆਂ ਨੂੰ ਪੂਰੀ ਤਰਾਂ ਮੁਆਫ ਕਰ ਦੇਣਾ,

·         ਨਿਮਰ ਤੋਂ ਵੀ ਨਿਮਰ

·         ਨੀਵਿਆਂ ਤੋਂ ਨੀਵਾਂ

·         ਦਾਸਨ ਦਾਸ

·         ਮਿਠ ਬੋਲੜਾ- ਮਿਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ,

·         ਦੂਸਰਿਆਂ ਦੀ ਅਲੋਚਨਾ ਅਤੇ ਬੁਰੀਆਂ ਕਰਨੀਆਂ ਵੱਲ ਨਹੀਂ ਦੇਖਦਾ,

·         ਪੂਰੀ ਤਰਾਂ ਮੁਆਫ ਕਰ ਦੇਣ ਵਾਲੇ ਹਿਰਦੇ ਵਾਲਾ,

·         ਅੰਦਰੋਂ ਪੂਰੀ ਤਰਾਂ ਸ਼ਾਂਤ, ਕੋਈ ਬੁਰਾ ਵਿਚਾਰ ਨਹੀਂ, ਕੇਵਲ ਦੂਸਰਿਆਂ ਦੀ ਜੀਵਣ ਮੁਕਤੀ ਦੇ ਮਾਰਗ ਤੇ ਮਦਦ ਦਾ ਵਿਚਾਰ,

·         ਹਮੇਸ਼ਾਂ ਸਰਵਸਕਤੀਮਾਨ ਵਿੱਚ ਲੀਨ, ਸਰਵ ਸਕਤੀਮਾਨ ਨਾਲ ਇੱਕ ਬਣਨਾ, ਸਦਾ ਹੀ ਆਤਮ ਰਸ ਅਮਮ੍ਰਿਤ ਦਾ ਅਨੰਦ ਮਾਨਣਾ, ਪਰਮ ਜੋਤ ਪੂਰਨ ਪ੍ਰਕਾਸ਼ ਦੀ ਅਵਸਥਾ, ਪਰਮ ਪਦਵੀ ਦੀ ਅਵਸਥਾ, ਦਸਮ ਦੁਆਰ ਦਾ ਖੁਲ੍ਹਣਾ, ਸਾਰੇ ਬੰਦ ਪਏ ਬਜਰ ਕਪਾਟਾਂ ਦਾ ਖੁਲ੍ਹਣਾ ਅਤੇ ਬ੍ਰਹਿਮੰਡੀ ਸਕਤੀ ਦਾ ਸੰਚਾਰ, ਸਦਹੀ ਅਖੰਡ ਕੀਰਤਨ ਦਾ ਅਨੰਦ ਅਨਹਦ ਸਬਦ ਨਾਦਿ ਦੇ ਰੂਪ ਵਿੱਚ ਨਿਰੰਤਰ ਅਦਾਰ ਤੇ: ”ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ”,

·         ਰੋਮ ਰੋਮ ਨਾਮ ਸਿਮਰਨ ਨਿਰੰਤਰ ਅਦਾਰ ਤੇ,

·         ਸਰੀਰ ਦੇ ਅੰਦਰ ਸਾਰੇ ਸਤ ਸਰੋਵਰਾਂ ਦਾ ਕ੍ਰਿਆ ਸ਼ੀਲ ਹੋਣਾ ਅਤੇ ਅੰਮ੍ਰਿਤ ਦਾ ਨਿਰੰਤਰ ਅਧਾਰ ਤੇ ਬਰਸਣਾ, ਅੰਮ੍ਰਿਤ ਦਾ ਸਾਰੇ ਸਰੀਰ ਵਿੱਚੋਂ ਰਿਸਣਾ, ਅੰਮ੍ਰਿਤ ਕਾ ਦਾਤਾ ਬਣਨਾ, ਇੱਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਬਣਨਾ।

ਦਾਸਨ ਦਾਸ