8. ਯਕੀਨ ਕਰਨਾ ਸਿੱਖਣਾ

ਅਗਮ ਅਗੋਚਰ ਸ਼੍ਰੀ ਪਾਰ ਬ੍ਰਹਮ ਪਰਮੇਸਰ ਜੀ ਦੇ ਗੁਰ ਪ੍ਰਸਾਦਿ ਨਾਲ ਅਤੇ ਗੁਰੂ ਦੀ ਕ੍ਰਿਪਾ ਨਾਲ ਅਸੀਂ ਧੰਨ ਧੰਨ ਅਕਾਲ ਪੁਰਖ ਜੀ ਦੀ ਦਰਗਾਹ ਦੇ ਕੁਝ ਲਾਜਮੀ ਬ੍ਰਹਮ ਕਾਨੂੰਨਾਂ ਨੂੰ ਗੁਰੂ ਦੀ ਕ੍ਰਿਪਾ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰ ਰਹੇ ਹਾਂ ਜਿਹੜਾ ਕਿ ਪੂਰਨ ਭਗਤੀ ਲਈ ਸਮਝਣਾ ਬਹੁਤ ਹੀ ਜਰੂਰੀ ਹੈ।

ਜੋ ਵੀ ਇੱਕ ਭਗਤ ਦੇ ਇਹਨਾਂ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਕਿਸੇ ਵੀ ਸਮੇਂ ਵਸਾ ਲੈਂਦਾ ਹੈ ੳਤੇ ਬੰਦਗੀ ਨੂੰ ਸਮਰਪਤ ਹੋ ਜਾਂਦਾ ਹੈ ਯਕੀਨੀ ਤੌਰ ਤੇ ਆਪਣੀ ਜਿੰਦਗੀ ਦਾ ਮੰਤਵ ਜੀਵਣ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅਸੀਂ ਸਾਰੇ ਬਹੁਤ ਹੀ ਭਾਗਸ਼ਾਲੀ ਹਾਂ ਕਿ ਅਸੀਂ ਮਨੁੱਖਾ ਜੂਨੀ ਵਿੱਚ ਜਨਮ ਲਿਆ ਹੈ

ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਮਾਨੁਸ ਜਨਮ ਦੁਲਭ ਹੈ

ਕੇਵਲ ਇਹ ਹੀ ਇੱਕ ਪ੍ਰਾਣੀ ਹੈ ਜੋ ਪਰਮ ਪਦਵੀ ਪਾ ਸਕਦਾ ਹੈ:

·         ਗੁਰ ਪ੍ਰਸਾਦਿ ਪਰਮ ਪਦ ਪਾਇ

·         ਹੁਕਮ ਬੂਝ ਪਰਮ ਪਦ ਪਾਇ

·         ਇੱਕ ਪੂਰਨ ਖਾਲਸਾ ਬਣਦਾ ਹੈ:ਜਦ ਪੂਰਨ ਜੋਤਿ ਜਗੇ ਘਟ ਮਾਹਿ ਤਬ ਖਾਲਸ ਤਾਹਿ ਨਖਾਲਸ ਜਾਨੈ

·         ਪੂਰਨ ਸੰਤ ਬਣਦਾ ਹੈ: ਰਾਮ ਸੰਤ ਦੋਹਿ ਏਕਿ ਹੈ, ਸੰਤਨ ਬਿਨ ਅੋਰ ਨਾ ਦਾਤਾ ਬੀਆ

·         ਬ੍ਰਹਮ ਗਿਆਨੀ ਬਣਦਾ ਹੈ:ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ

·         ਇੱਕ ਗੁਰ ਸਿੱਖ: ਗੁਰ ਸਿਖਾਂ ਕੀ ਹਮ ਧੂੜ ਲੇ ਹਮ ਪਾਪੀ ਭੀ ਗਤੁ ਪਾਇ

·         ਇੱਕ ਗੁਰਮੁਖ: ਗਰੁਮੁਖ ਸਦਾ ਰਹੇ ਰੰਗ ਰਾਤੇ ਅਨ ਦਿਨ ਲੈਂਦੇ ਲਾਹਾ ਹੇ

·         ਇੱਕ ਜਨ: ਹਰ ਜਨ ਹਰ ਅੰਤਰ ਨਹੀ, ਨਾਨਕ ਸਾਚੀ ਮਾਨ

ਸਾਨੂੰ ਸਦਾ ਹੀ ਸਰਵ ਸਕਤੀਮਾਨ ਦੇ ਧਮਨਵਾਦੀ ਰਹਿਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਨੂੰ ਮਨੁੱਖਾ ਜੀਵਣ ਬਖਸ਼ਿਆ ਹੈ ਅਤੇ ਜੀਵਣ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰਨ ਲਈ ਸੱਚਖੰਡ ਦੇ ਰਸਤੇ ਤੇ ਤੋਰਿਆ ਹੈ।

ਇਹ ਸੂਖਮ ਸੀਮਾ ਹੋਰ ਕੁਝ ਨਹੀਂ ਕੇਵਲ ਇਹ ਹੈ:

·         ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਯਕੀਨ

·         ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਭਰੋਸਾ,

·         ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਪੁਰਨ ਦ੍ਰਿੜਤਾ,

·         ਗੁਰ ਅਤੇ ਗੁਰੁ ਅੱਗੇ ਪੁਰਨ ਸਮਰਪਣ,

·         ਗੁਰ ਗੁਰੂ ਅਤੇ ਉਸਦੀ ਸਾਰੀ ਸਿਰਜਨਾ ਨਾਲ ਬੇਸ਼ਰਤ ਅਤੇ ਸੱਚਾ ਪਿਆਰ

·         ਸੱਚੀ ਪ੍ਰੀਤ

·         ਸੱਚੀ ਸਰਧਾ

·         ਸੱਚਾ ਵਿਸਵਾਸ

ਬੰਦਗੀ ਹੈ, ਅਸਲ ਭਗਤੀ ਹੈ।

ਭਗਤ ਦੇ ਇਹ ਗੁਣ ਹਨ:

·         ਸੱਚੀ ਪ੍ਰੀਤ

·         ਸੱਚੀ ਸਰਧਾ

·         ਸੱਚਾ ਵਿਸਵਾਸ

·         ਉਸ ਨਾਲ ਅਤੇ ਉਸਦੀ ਸਾਰੀ ਸਿਰਜਨਾ ਨਾਲ ਬੇਸ਼ਰਤ ਅਤੇ ਸੱਚਾ ਪਿਆਰ,

·         ਦਿੜਤਾ ਅਤੇ ਵਿਸ਼ਵਾਸ

·         ਗੁਰ ਤੇ ਗੁਰੂ ਅੱਗੇ ਪੂਰਨ ਸਮਰਪਣ

ਤੁਹਾਨੂੰ ਇੱਕ ਭਗਤ ਬਣਾਉਂਦਾ ਹੈ, ਅਤੇ ਜਦ ਤੁਸੀਨ ਇਸ ਤਰਾਂ ਬਣ ਜਾਂਦੇ ਹੋ ਤਦ ਤੁਹਾਡੀ ਬੰਦਗੀ ੳਕਾਲ ਪੁਰਖ ਦੀ ਦਰਗਾਹ ਵਿੱਚ ਸਵੀਕਾਰ ਲਈ ਜਾਂਦੀ ਹੈ ਅਤੇ ਜਦ ਤੱਕ ਤੁਸੀਂ ਇਸ ਤਰਾਂ ਦੇ ਨਹੀਂ ਬਣਦੇ ਤੁਸੀਂ ਅਜੇ ਵੀ ਮਾਇਆ ਦੇ ਹੱਥਾਂ ਵਿੱਚ ਖੇਡ ਰਹੇ ਹੋ।

ਯਕੀਨ ਦੀ ਕੋਈ ਸੀਮਾ, ਹੱਦ, ਅਕਾਰ, ਡੂੰਘਾਈ ਨਹੀਂ ਹੈ; ਇਹ ਅਕਾਲ ਪੁਰਖ ਵਾਂਗ ਹੀ ਬੇਅੰਤ ਅਤੇ ਅਨਾਦਿ ਹੈ। ਜਿੰਨਾ ਵੀ ਤੁਸੀਂ ਯਕੀਨ ਕਰਦੇ ਹੋ ਥੋੜਾ ਹੇ, ਜਿੰਨਾ ਡੰਘੇ ਤੁਸੀਂ ਬ੍ਰਹਮਤਾ ਵਿੱਚ ਚੁਭੀ ਲਾਉਂਦੇ ਹੋ ਉਨਾ ਹੀ ਡੂੰਘੇ ਤੁਸੀਂ ਆਤਮ ਰਸ ਦੇ ਮਾਨਸਰੋਵਰ ਵਿੱਚ ਜਾਂਦੇ ਹੋ, ਜਿੰਨਾ ਜਿਆਦਾ ਤੁਸੀਂ ਅੰਮ੍ਰਿਤ ਨੂਮ ਸਥੂਲ ਰੁਪ ਵਿੱਚ ਮਹਿਸੂਸ ਕਰਦੇ ਹੋ ਉਨਾਂ ਹੀ ਤੁਸੀਂ ਅਕਾਲ ਪੁਰਖ ਦੇ ਨੇੜੇ ਹੁੰਦੇ ਜਾਂਦੇ ਹੋ।

ਯਕੀਨ ਕਰਨਾ ਸਭ ਤੋਂ ਮਹੱਤਵ ਪੂਰਨ ਤੱਤ ਹੈ, ਇਹ ਤੁਹਾਡੇ ਉਸ ਨਾਲ ਅਤੇ ਉਸਦੀ ਸਿਰਜਨਾ ਨਾਲ ਪਿਆਰ ਦਾ ਅਧਾਰ ਹੈ। ਯਕੀਨ ਸੱਚੀ ਪ੍ਰੀਤ ਦਾ ਹੀ ਨਾਮ ਹੈ, ਸੱਚੀ ਸਰਧਾ ਅਤੇ ਆਪਣੇ ਆਪ ਵਿੱਚ ਹੀ ਬੰਦਗੀ ਹੈ।

ਭਗਤੀ ਹੋਰ ਕੁਝ ਨਹੀਂ ਯਕੀਨ ਹੀ ਹੈ। ਸਾਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਯਕੀਨ ਅਕਾਲ ਪੁਰਕ ਦਾ ਹੀ ਬ੍ਰਹਮ ਰੁਪ ਹੈ।ਭਗਤ ਧੰਨਾ ਜੀ ਦੀ ਬੰਦਗੀ ਸਰਵ ਸਕਤੀ ਮਾਨ ਦੀ ਪੱਥਰ ਵਿੱਚ ਹੋਂਦ ਉਤੇ ਹੀ ਅਦਾਰਤ ਸੀ, ਉਹਨਾ ਨੇ ਇੰਨਾ ਜਿਆਦਾ ਵਿਸਵਾਸ ਅਤੇ ਯਕੀਨ ਕੀਤਾ ਕਿ ਪਰਮਾਤਮਾ ਨੂੰ ਪੱਥਰ ਵਿੱਚੋਂ ਹੀ ਪਾ ਲਿਆ।

ਇਹ ਹੀ ਹੈ ਜੋ ਬੰਦਗੀ ਦਾ ਭਾਵ ਹੈ, ਯਕੀਨ ਅਤੇ ਹੋਰ ਕੁਝ ਨਹੀਂ, ਤੁਸੀਂ ਗੁਰਬਾਣੀ ਨੂੰ ਤਦ ਹੀ ਸਮਝ ਸਕਦੇ ਹੋ ਜੇਕਰ ਤੁਸੀਂ ਇਸ ਵਿੱਚ ਯਕੀਨ ਕਰਦੇ ਹੋ,ਜੇਕਰ ਤੁਸੀਂ ਨਹਨਿ ਸਮਜਦੇ ਤਾਂ ਤੁਹਾਡੇ ਯਕੀਨ ਵਿੱਚ ਕੋਈ ਕਮੀ ਹੋਵੇਗੀ। ਤੁਸੀਂ ਬ੍ਰਹਮ ਗਿਆਨ ਅਤੇ ਬ੍ਰਹਮ ਸਬਦਾਂ ਨੂੰ ਕੇਵਲ ਤਦ ਹੀ ਸਮਝ ਸਕਦੇ ਹੋ ਜੇਕਰ ਤੁਸੀਂ ਉਹਨਾਂ ਵਿੱਚ ਯਕੀਨ ਕਰਦੇ ਹੋ।ਤੁਸੀਂ ਅਕਾਲ ਪੁਰਖ ਨੂੰ ਸਞਤਦ ਹੀ ਮਹਿਸੂਸ ਕਰ ਸਕਦੇ ਹੋ ਜੇਕਰ ਤੁਸੀਂ ਉਸ ਵਿੱਚ ਯਕੀਨ ਵਿਕਸਤ ਕਰਦੇ ਹੋ। ਉਹ ਵਿਅਕਤੀ ਜੋ ਯਕੀਨ ਕਰਦਾ ਹੈ ਇੱਕ ਸਿੱਖ ਬਣਦਾ ਹੈ, ਤਦ ਇੱਕ ਗੁਰਮੁਖ ਅਤੇ ਫਿਰ ਇੱਕ ਪੂਰਨ ਸੰਤ।

ਬੰਦਗੀ ਦੀ ਸੀਮਾ, ਬੰਦਗੀ ਦੀ ਸੁਰੂਆਤ, ਅਤੇ ਬੰਦਗੀ ਆਪਣੇ ਆਪ ਵਿੱਚ ਹੋਰ ਕੁਝ ਨਹੀਂ ਯਕੀਨ ਹੈ।

ਯਕੀਨ ਇਹ ਸਭ ਕੁਝ ਕਰੇਗਾ:-

·         ਗੁਰਬਾਣੀ ਨੂੰ ਆਪਣੇ ਅੰਦਰ ਲਿਆਉਣਾ ਸ਼ੁਰੂ ਕਰੇਗਾ,

·         ਗੁਰਬਾਣੀ ਉਪਰ ਸਾਰੇ ਸਥੂਲ ਭਾਵਾਂ ਤੇ ਅਮਲ ਕਰੋਗੇ,

·         ਨਾਮ ਸਿਮਰਨ ਕਰਨ ਲਈ ਇੱਛਾ ਪੈਦਾ ਹੋਵੇਗੀ,

·         ਨਾਮ ਸਿਮਰਨ ਕਰਨ ਵਿੱਚ ਅਨੰਦ ਆਉਣਾ ਸ਼ੁਰੂ ਹੋ ਜਾਵੇਗਾ

·         ਗੁਰਬਾਣੀ ਸੁਣਨ ਅਤੇ ਕੀਰਤਨ ਸੁਣਨ ਅਤੇ ਇਸ ਦਾ ਅਨੰਦ ਮਾਨਨ ਵਿੱਚ ਸਹਾਇਤਾ ਕਰੇਗਾ

·         ਤੁਹਾਡੇ ਮਨ ਨੂੰ ਹੋਰ ਜਿਆਦਾ ਧਿਆਨ ਵਿੱਚ ਲਿਆਏਗਾ

·         ਤੁਹਾਨੂੰ ਆਪਣੇ ਅੰਦਰ ਸ਼ਾਤੀ ਮਹਿਸੂਸ ਕਰਵਾਏਗਾ

·         ਤੁਹਾਡੀ ਸਰਵਸਕਤੀਮਾਨ ਲਈ ਇੱਛਾ ਹੋਰ ਜਿਆਦਾ ਮਜਬੂਤ ਹੋ ਜਾਵੇਗੀ

·         ਤੁਹਾਨੂੰ ਗੁਰ ਅਤੇ ਗੁਰੂ ਅੱਗੇ ਸਮਰਪਣ ਕਰਨ ਦੀ ਭਾਵਨਾ ਦਾ ਅਹਿਸਾਸ ਕਰਵਾਏਗਾ

ਇਹ ਕੁਝ ਲੱਛਣ ਹਨ ਜੋ ਇਹ ਦਰਸਾਉਂਦੇ ਹਨ ਕਿ ਤੁਹਾਡਾ ਯਕੀਨ ਵਧ ਰਿਹਾ ਹੇ, ਇਹ ਇੱਕ ਦਿਨ ਜਾਂ ਕੁਝ ਹੀ ਦਿਨਾਂ ਵਿੱਚ ਨਹੀਂ ਵਾਪਰਦਾ, ਪਰ ਹੌਲੀ ਹੌਲੀ ਤੁਹਾਡਾ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਯਕੀਨ ਵਧਦਾ ਜਾਵੇਗਾ।

ਯਕੀਨ ਹੈ

·         ਬੰਦਗੀ ਦੇ ਪਿੱਛੇ ਅਸਲ ਸਕਤੀ

·         ਇਹ ਪਰਮ ਸਕਤੀ ਹੈ

·         ਇਹ ਅਨਾਦਿ ਸਕਤੀ ਹੈ

·         ਇਹ ਤੁਹਾਨੂੰ ਅਕਾਲ ਪੁਰਖ ਨਾਲ ਅਭੇਦ ਅਤੇ ਇੱਕ ਕਰ ਦਿੰਦਾ ਹੈ

ਇਹ ਤੁਹਾਡੇ ਲਈ ਜੀਵਣ ਮੁਕਤੀ ਲਿਆਉਂਦਾ ਹੈ ਇਸ ਲਈ ਕ੍ਰਿਪਾ ਕਰਕੇ ਗੁਰ ਗੁਰੂ ਅਤੇ ਗੁਰਬਾਣੀ ਵਿੱਚ ਯਕੀਨ ਕਰਨਾ ਸਿੱਖੋ।

ਦਾਸਨ ਦਾਸ